Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
26 Aug_8 Sept
14 Aug_25 Aug
6 Aug_13 Aug
26July_5Aug
11_25july
3_10july
21June_2july
8_20 June





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"














ADVERTISEMENTS








ਸਟਾਕਟਨ ਗੁਰਦੁਆਰਾ ਸਾਹਿਬ ‘ਚ ਭਾਈ ਦਿਲਾਵਰ ਸਿੰਘ ਦਾ ਸਹੀਦੀ ਦਿਹਾੜਾ ਮਨਾਇਆ

ਸਟਾਕਟਨ-ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗਦਰੀ ਬਾਬਾ ਦੀ ਧਰਤੀ ਸਟਾਕਟਨ ਗੁਰਦੁਆਰਾ ਸਾਹਿਬ ‘ਚ ਮਨਾਇਆ ਗਿਆ, ਅਖੰਡ ਪਾਠ ਸਾਹਿਬ ਦੇ ਭੋਗ ਤੋ ਬਾਅਦ ਅਖੰਡ ਕੀਰਤਨੀ ਜਥੇ ਵੱਲੋ ਕੀਰਤਨ ਇਲਾਹੀ ਕੀਰਤਨ ਕੀਤਾ ਉਨਾ ਤੋ ਬਾਅਦ ਦਮਦਮੀ ਟਕਸਾਲ ਦੇ ਬਾਬਾ ਬਖਸੀ਼ਸ ਸਿੰਘ ਜੀ ਨੇ ਕਥਾਂ ਕੀਤੀ, ਉਹਨਾ ਤੋ ਉਪਰੰਤ ਰਾਗੀ ਜਥਿਆ ਨੇ ਕੀਰਤਨ ਕੀਤਾ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਤੇ ਖਾਲਿਸਤਾਨ ਦੇ ਸਹੀਦ ਸਿੰਘਾ ਨੂੰ ਸਰਧਾਜਲੀ ਭੇਟ ਕੀਤੀ,ਪ੍ਰ੍ਰੋਗਰਾਮ ਵਿੱਚ ਅਖੀਡ ਕੀਰਤਨੀ ਜਥੇ ਦੇ ਭਾਈ ਦਲਜੀਤ ਸਿੰਘ,ਭਾਈ ਨਵਜੋਤ ਸਿੰਘ, ਰਿਕੀ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਮੰਗਾ ਸਿੰਘ,ਤੇ ਗੁਰਦੁਆਰ ਕਮੇਟੀ ਵੱਲੋ ਪ੍ਰਧਾਨ ਭਾਈ ਪਨੇਸਰ ਜੀ,ਭਾਈ ਹਰਨੇਕ ਸਿੰਘ,ਭਾਈ ਗੁਲਭਿੰਦਰ ਸਿੰਘ ਭਿੰਦਾ,ਭਾਈ ਜਸਪ੍ਰੀਤ ਸਿੰਘ ,ਭਾਈ ਯੁਗਰਾਜ ਸਿੰਘ,ਭਾਈ ਜਸਵੰਤ ਸਿੰਘ ਹੋਠੀ,ਭਾਈ ਬਲਵਿੰਦਰ ਸਿੰਘ, ਭਾਈ ਭੋਲਾ ਸਿੰਘ ਤੇ ਇਲਾਕਾ ਨਿਵਾਸੀਆ ਸਾਮਲ ਹੋਏ ਤੇ ਸਹੀਦ ਨੂੰ ਸਰਧਾਜਲੀਆ ਦਿੱਤੀਆ.

ਲੀਲੀ ਕਤਲ ਕਾਂਡ ਵਿਚ ਭਾਈ ਬਿੱਟੂ ਤੇ ਗੁਰਵੀਰ ਦਾ ਇਕ ਦਿਨ ਦਾ ਪੁਲਿਸ ਰਿਮਾਂਡ

ਮਾਨਸਾ, 13 ਸਤੰਬਰ - ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਲੀਲੀ ਕਤਲ ਕਾਂਡ ਵਿਚ ਇਕ ਦਿਨ ਲਈ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਭਾਈ ਬਿੱਟੂ ਦੇ ਵਕੀਲ ਲਖਵਿੰਦਰ ਸਿੰਘ ਕਾਲੀਰੌਨ ਪਟਿਆਲਾ ਅਤੇ ਅਜੀਤ ਸਿੰਘ ਭੰਗੂ ਨੇ ਦੱਸਿਆ ਕਿ ਸਦਰ ਪੁਲਿਸ ਮਾਨਸਾ ਵੱਲੋਂ ਭਾਈ ਬਿੱਟੂ ਨੂੰ ਲੁਧਿਆਣਾ ਜੇਲ੍ਹ ਵਿਚੋਂ ਅੱਜ ਅਚਾਨਕ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਗਿਆ ਅਤੇ ਮਾਣਯੋਗ ਡਿੰਪਲ ਵਾਲੀਆ ਦੇ ਘਰ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਦਰ ਪੁਲਿਸ ਵੱਲੋਂ ਭਾਈ ਬਿੱਟੂ ’ਤੇ ਮੁਕੱਦਮਾ ਨੰਬਰ 61 ਅਧੀਨ ਧਾਰਾ 302, 34 ਆਈ. ਪੀ. ਸੀ. 120 ਬੀ. ਅਤੇ ਆਰਮਜ਼ ਐਕਟ ਤਹਿਤ ਡੇਰਾ ਪ੍ਰੇਮੀ ਲੀਲੀ ਦੇ ਕਤਲ ਦੇ ਦੋਸ਼ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ, ਦੇ ਸਬੰਧ ਵਿਚ ਲਿਆਂਦਾ ਗਿਆ। ਇਸੇ ਦੌਰਾਨ ਸਰਦੂਲਗੜ੍ਹ ਪੁਲਿਸ ਵੱਲੋਂ ਇਕ ਵੱਖਰੇ ਕੇਸ ਦੇ ਸਬੰਧ ਵਿਚ ਪੰਚ ਪ੍ਰਧਾਨੀ ਦੇ ਜਨਰਲ ਸਕੱਤਰ ਪ੍ਰੋ: ਗੁਰਵੀਰ ਸਿੰਘ ਨੂੰ ਬਠਿੰਡਾ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਮਾਣਯੋਗ ਜੱਜ ਦੇ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਇਕ ਦਿਨ ਲਈ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਗਤਕੇ ਦਾ ਕਮਾਲ !
ਨਿਸ਼ਾਨ-ਏ-ਖ਼ਾਲਸਾ ਦੀ ਗਤਕਾ ਟੀਮ ਪੰਜ ਲੱਖ ਰੁਪਏ ਦਾ ਇਨਾਮ ਜਿੱਤ ਗਈ।

ਸੈਨ ਫ਼ਰਾਂਸਿਸਕੋ-ਤਰਨਤਾਰਨ :-- ਸਰਹੱਦੀ ਜਿਲੇ ਤਰਨਤਾਰਨ ਦੀ ਗਤਕਾ ਟੀਮ, " ਇੰਟਰਟੇਨਮੈਂਟ ਕੇ ਲਿਏ ਕੁਛ ਭੀ ਕਰੇਗਾ " ਪ੍ਰੋਗਰਾਮ ਵਿਚ ਹਿੱਸਾ ਲੈ ਕੇ ਪੰਜ ਲੱਖ ਭਾਰਤੀ ਰੁਪਿਆ ਜਿੱਤ ਗਈ। ਇਸ ਪ੍ਰੋਗਰਾਮ ਦੇ ਜੱਜਾਂ ਵਿਚ, ਹਿੰਦੀ ਫ਼ਿਲਮਾਂ ਦਾ ਸੁਪਰਸਟਾਰ ਸਲਮਾਨ ਖ਼ਾਨ, ਪ੍ਰਸਿੱਧ ਸੰਗੀਤਕਾਰ ਅਨੂੰ ਮਲਿਕ ਤੇ ਨਿਰਦੇਸ਼ਕਾ ਫ਼ਰਹਾ ਖ਼ਾਨ ਸ਼ਾਮਲ ਸਨ। ਉਨਾਂ ਨੇ ਗਤਕੇ ਦੇ ਜੌਹਰਾਂ ਨੂੰ ਬੇਹੱਦ ਪਸੰਦ ਕੀਤਾ ਤੇ ਖ਼ਾਲਸੇ ਦੀ ਖੇਡ ਦੀ ਵੀ ਰੱਜਵੀਂ ਪ੍ਰਸ਼ੰਸਾ ਕੀਤੀ। ਤਰਨਤਾਰਨ ਵਾਪਸ ਪਹੁੰਚਣ ਤੇ ਨਗਰ ਸੁਧਾਰ ਟਰਸਟ ਨੇ ਗਤਕਾ ਟੀਮ ਦਾ ਭਰਵਾਂ ਸੁਆਗਤ ਕੀਤਾ।

ਗੁਰਦੁਆਰਾ ਸਾਹਿਬ ਸਟਾਕਟਨ ‘ਚ ਕਰਤਾਰਪੁਰ ਸਾਹਿਬ ਮਾਰਗ ਤੇ ਦਸਤਖੀ ਮੁਹਿੰਮ ਹੋਈ


ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਤੇ ਉਂਗਲੀ ਕਰਨ ਵਾਲਾ ਦਲਬੀਰਾ ਪੱਤਰਕਾਰ ਆਪਣੀ ਔਕਾਤ ਪਛਾਣੇ- ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅਮਮ੍ਰਿਤਸਰ ਜਰਮਨੀ ਅਤੇ ਅਮਰੀਕਾ

ਯੂਥ ਵਿੰਗ ਜਰਮਨੀ ਅਤੇ ਯੂਥ ਵਿੰਗ ਅਮਰੀਕਾ ਦੇ ਆਗੁਆਂ, ਪ੍ਰਧਾਨ ਭਾਈ ਭੁਪਿੰਦਰ ਸਿੰਘ ਅਤੇ ਜਰਨਲ ਸਕੱਤਰ ਭਾਈ ਸੁਖਪ੍ਰੀਤ ਸਿੰਘ, ਭਾਈ ਤਰਸੇਮ ਸਿੰਘ ਖਾਲਸਾ, ਭਾਈ ਰਾਜ ਸਿੰਘ, ਭਾਈ ਭੁਪਿੰਦਰ ਸਿੰਘ ਕਾਲਾ ਅਫਗਾਨਾ, ਭਾਈ ਗੁਰਦਿਤ ਸਿੰਘ, ਭਾਈ ਗੁਰਮੀਤ ਸਿੰਘ ਨੇ ਟੈਲੀਕਾਨਫਰੈਂਸ ਰਾਹੀਂ ਆਪਣੇ ਵਿਚਾਰ ਪ੍ਰਗਟਾਉਦਿਆਂ ਬਿਤੇ ਦਿਨੀਂ ਅਖਬਾਰਾਂ ਵਿੱਚ ਆਏ ਗੱਦਾਰ ਦਲਬੀਰ ਸਿੰਘ ਪੱਤਰਕਾਰ ਦੇ ਖਾਲਿਸਤਾਨ ਵਿਰੋਧੀ ਬਿਆਨ ਨੂੰ ਸਿਰੇ ਤੋਂ ਖ਼ਾਰਿਜ ਕਰਦਿਆਂ ਇਹ ਚਿਤਾਵਨੀ ਦਿੱਤੀ ਕਿ ਉਹ ਆਪਣੇ ਹਿੰਦੁਵਾਦੀ ਅਤੇ ਕਾਮਰੇਡ ਬਿਰਤੀ ਵਾਲੇ ਖਿਆਲਾਂ ਨੂੰ ਸਮੁੱਚੀ ਸਿੱਖ ਕੌਮ ਤੇ ਥੋਪਣ ਤੋਂ ਗੁਰੇਜ ਕਰੇ।ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਮੇਂ ਉਹਨਾਂ ਨਾਲ ਪੱਤਰਕਾਰ ਦੇ ਭੇਸ ਵਿੱਚ ਰਿਹ ਚੁੱਕਾ ਇਹ ਹਿੰਦੁਸਤਾਨੀ ਜਸੂਸ ਹੁਣ ਕੌਮ ਤੋਂ ਹੋਰ ਲੁਕ ਨਹੀ ਸਕਦਾ।ਸ਼ਹੀਦ ਜਸਵੰਤ ਸਿੰਘ ਖਾਲੜਾ, ਜੋ ਕੌਮ ਲਈ ਇਨਸਾਫ ਦੇ ਰਾਹੇ ਚੱਲਦਿਆਂ ਸ਼ਹੀਦੀ ਜ਼ਾਮ ਪੀ ਗਏ, ਉਸ ਸ਼ਹੀਦ ਦੇ ਨਾਮ ਨਾਲ ਇਸ ਗੱਦਾਰ ਦਾ ਨਾਮ ਜੋੜ ਕੇ ਉਸ ਮਹਾਨ ਸ਼ਹੀਦ ਦੀ ਸ਼ਹੀਦੀ ਨੁੰ ਅਪਮਾਨਤ ਨਾ ਕੀਤਾ ਜਾਵੇ।ਇਸ ਬਿਹਰੂਪੀਏ ਨੂੰ ਇਥੇ ਇਹ ਜਾਣ ਲੈਣਾ ਚਾਹੀਦਾ ਹੈ ਕਿ ਬਾਜਾਂ ਵਾਲੇ ਦੀ ਸਾਜੀ ਇਹ ਕੌਮ ਆਪਣਾ ਚੰਗਾ ਮਾੜਾ ਖੁਦ ਸੋਚਣ ਦੀ ਸਮਰੱਥਾ ਰਂਖਦੀ ਹੈ ਅਤੇ ਕੌਮ ਕਿਸੇ ਪੰਥਕ ਕਾਰਜ ਲਈ ਪਾਕਿਸਤਾਨ ਦੀ ਰੀਸ ਦੀ ਮੁਹਤਾਜ ਨਹੀ।ਖਾਲਿਸਤਾਨ ਦੀ ਮੰਗ ਨੂੰ ਇਕ ਸਰਕਾਰੀ ਪੈਤੜਾ ਦੱਸਦਿਆਂ ਇਸ ਦਲਬੀਰੇ ਗੱਦਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖ਼ਸ਼ੀਅਤ ਤੇ ਉਂਗਲੀ ਉਠਾਈ ਹੈ, ਪਰ ਇਸ ਵਿਕ ਚੁੱਕੇ ਗੰਗੂ ਤੋ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ?ਖੁਦ ਕੌਮ ਨੂੰ ਗੁਮਰਾਹ ਕਰਨ ਦੇ ਅਸਫਲ ਯਤਨ ਕਰਨ ਵਾਲਾ ਇਹ ਗੱਦਾਰ ਆਪਣੀ ਔਕਾਤ ਪਛਾਣੇ ਅਤੇ ਸੰਤਾਂ ਦੇ ਦਰਸਾਏ ਰਸਤੇ ਤੇ ਚੱਲਣ ਵਾਲੇ ਲੋਹਪੁਰਸ਼ ਸ. ਸਿਮਰਨਜੀਤ ਸਿੰਘ ਮਾਨ ਦੇ ਵਿਰੁਧ ਇਸ ਦੀ ਟਿੱਪਣੀ ਨੂੰ ਚੰਨ ਤੇ ਥੁੱਕਣ ਵਾਲੀ ਉਧਾਹਰਣ ਨਾਲ ਮੇਲਿਆ ਜਾ ਸਕਦਾ ਹੈ।ਕੌਮ ਨੂ ਇਕ ਗਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਜਿੰਨਾ ਚਿਰ ਦਲਬੀਰ ਪੱਤਰਕਾਰ ਵਰਗੇ ਮਾਨਵ ਅਧਿਕਰਾਂ ਦੇ ਸਰਪ੍ਰਸਤ ਰਹਿਣਗੇ ੳਨਾ ਚਿਰ ਇਨਸਾਫ ਦੀ ਉਮੀਦ ਨਾ ਰੱਖੇ।

ਗੁਰਦਵਾਰਾ ਪਾਤਸ਼ਾਹੀ ਛੇਵੀਂ 'ਤੇ ਹਰਿਆਣਾ ਦੀ ਸ਼੍ਰੋਮਣੀ ਕਮੇਟੀ ਨੇ ਕਬਜ਼ਾ ਕਰਕੇ ਛੱਡਿਆ

ਕੁਰਕਸ਼ੇਤਰ, 13 ਸਤੰਬਰ - ਅੱਜ ਦੁਪਹਿਰ ਨੂੰ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਤਿਹਾਸਕ ਗੁਰਦਵਾਰਾ ਪਾਤਸ਼ਾਹੀ ਛੇਵੀਂ 'ਤੇ ਕਬਜ਼ਾ ਕਰਕੇ ਸਾਰਾ ਪ੍ਰਬੰਧ ਆਪਣੇ ਹੱਥਾ ਵਿਚ ਲੈਣ ਮਗਰੋਂ ਛੱਡ ਦਿੱਤਾ। ਸ. ਝੀਂਡਾ ਨੇ ਕਿਹਾ ਕਿ ਇਹ ਸਿਰਫ਼ ਇਕ ਸੰਕੇਤ ਸੀ ਕਿ ਜੇਕਰ ਸਾਨੂੰ ਹਰਿਆਣਾ ਸਰਕਾਰ ਹਰਿਆਣਾ ਵਿਚਲੇ ਗੁਰਦਵਾਰਾ ਸਾਹਿਬਾਨ ਦੇ ਪ੍ਰਬੰਧ ਆਪਣੇ ਹੱਥ 'ਚ ਨਾ ਲੈਣ ਦਿੱਤਾ ਤਾਂ ਸਾਨੂੰ ਅਜਿਹੀ ਕਾਰਵਾਈਆਂ ਲਈ ਮਜ਼ਬੂਰ ਹੋਣਾ ਪਵੇਗਾ। ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਲੋਂ ਅਚਾਨਕ ਇਹ ਕਾਰਵਾਈ ਕੀਤੀ ਗਈ ਅਤੇ ਕਬਜ਼ੇ ਦਾ ਪਤਾ ਚਲਦਿਆਂ ਹੀ ਆਈ.ਜੀ. ਕੇ.ਕੇ. ਸੰਧੂ, ਐਸ.ਪੀ. ਕੇ.ਵੀ. ਰਮਣਾ, ਡੀ.ਸੀ. ਪੰਕਜ ਅਗਰਵਾਲ, ਡੀ.ਐਸ.ਪੀ. ਅਤੇ ਐਸ.ਡੀ.ਐਮ. ਅਸ਼ੋਕ ਬਾਂਸਲ ਸਣੇ ਪ੍ਰਸ਼ਾਸਨਿਕ ਅਧਿਕਾਰੀ ਭਾਰੀ ਪੁਲਿਸ ਬਲਾਂ ਨਾਲ ਗੁਰਦਵਾਰਾ ਸਾਹਿਬ ਗਲਿਆਰੇ ਵਿਚ ਪਹੁੰਚੇ। ਕਬਜ਼ਾ ਲੈਣ ਤੋਂ ਤੁਰੰਤ ਬਾਅਦ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਸਾਰੀ ਵਿਵਸਥਾ ਆਪਣੇ ਹੱਥ ਵਿਚ ਲੈ ਲਈ ਇਸ ਉਪਰੰਤ ਸੇਵਾ ਦੇ ਲਈ ਆਪਣੇ ਸੇਵਾਦਾਰਾਂ ਨੂੰ ਡਿਊਟੀ 'ਤੇ ਵੀ ਲਗਾ ਦਿੱਤਾ। ਕਬਜ਼ਾ ਕਰਨ ਉਪਰੰਤ ਮੌਕੇ 'ਤੇ ਪਹੁੰਚੇ ਪੱਤਰਕਾਰਾਂ ਨੂੰ ਹਰਿਆਣਾ ਗੁਰਦਵਾਰਾ ਪਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦਾ ਅਤੇ ਨੌਜਵਾਨ ਆਗੂ ਕਮਲਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਇਹ ਕਾਰਵਾਈ ਮਜ਼ਬੂਰਨ ਕਰਨੀ ਪਈ ਹੈ, ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦਾ ਅਧਿਕਾਰ ਨਹੀਂ ਮਿਲ ਰਿਹਾ। ਉਨ੍ਹਾਂ ਦਸਿਆ ਕਿ ਹੁਣ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਿਆਂ ਦੀ ਦੇਖਰੇਖ ਕੀਤੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਿਯੁਕਤ ਗੁਰਦਵਾਰਾ ਸਾਹਿਬ ਦੇ ਮੈਨੇਜਰ ਸ. ਸੁਖਦੇਵ ਸਿੰਘ ਨੇ ਦਸਿਆ ਕਿ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਹੀ ਹੁਕਮ ਮੰਨਣਗੇ ਅਤੇ ਆਗਾਮੀ ਹੁਕਮਾਂ ਤੱਕ ਸੇਵਾ ਕਰਦੇ ਰਹਿਣਗੇ।ਜਿਵੇਂ ਹੀ ਇਹ ਸਮਾਚਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਿਆ ਤਾਂ ਇਕ ਇਕ ਕਰ ਕੇ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਗੁਰਦਵਾਰਾ ਛੇਵੀਂ ਪਾਤਸ਼ਾਹੀ ਦੇ ਮੈਨੇਜਰ ਨੇ ਪੁਲਿਸ ਮੁਖੀ ਕੇ.ਵੀ. ਰਮਣਾ ਅਤੇ ਡਿਪਟੀ ਕਮਿਸ਼ਨਰ ਪੰਕਜ ਅਗਰਵਾਲ ਨੂੰ ਸ਼ਿਕਾਇਤ ਵਿਚ ਕਿਹਾ ਹੈ ਕਿ ਕੁੱਝ ਸ਼ਰਾਰਤੀ ਅਨਸਰ ਗੁਰਦਵਾਰਾ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਦੇ ਉਦੇਸ਼ ਨਾਲ ਗੁਰਦਵਾਰਾ ਸਾਹਿਬ ਵਿਚ ਦਾਖ਼ਲ ਹੋਏ ਜਿਨ੍ਹਾਂ ਦੀ ਗਿਣਤੀ 400 ਤੋਂ 500 ਦੇ ਕਰੀਬ ਸੀ ਅਤੇ ਉਨ੍ਹਾਂ ਦੀ ਅਗਵਾਈ ਜਗਦੀਸ਼ ਸਿੰਘ ਝੀਂਡਾ, ਅਵਤਾਰ ਸਿੰਘ ਚੱਕੂ, ਕੰਵਲਜੀਤ ਸਿੰਘ ਅਜਰਾਣਾ, ਜੋਗਾ ਸਿੰਘ ਯਮੁਨਾਨਗਰ, ਹਜੂਰ ਸਿੰਘ ਮਾਂਡੀ ਕਰ ਰਹੇ ਸਨ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਗੁਰ ਰਾਮਦਾਸ ਸਰਾਂ ਵਿਚ ਇਕੱਠੇ ਹੋ ਚੁੱਕੇ ਸਨ ਅਤੇ ਅਗਲੀ ਰਣਨੀਤੀ ਤਿਆਰ ਕਰ ਰਹੇ ਸਨ। ਉਥੇ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਦੇਰ ਰਾਤ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।




UC Berkeley Sikh Studies Conference: After 1984

Hosted by: Center for Sikh Studies & UC Berkeley Sikh Students Federation
Type: Education - Lecture
Where: 8th Floor Barrows (Lipman Hall), UC Berkeley Campus
When: Tomorrow at 8:30 am until
Sunday, September 13 at 8:00 pm


ਡਾ: ਹਰਸ਼ਿੰਦਰ ਕੌਰ ਨੂੰ ਮਿਲਪੀਟਸ ਸ਼ਹਿਰ (ਕੈਲੇਫ਼ੋਰਨੀਆ) ਦੇ ਸਿਟੀ ਹਾਲ ਵਿਚ ਸਨਮਾਨਤ ਕਰਦੇ ਹੋਏ ਵਾਈਸ ਮੇਅਰ ਪੀਟ ਮੈਕਿਊ ਤੇ ਸਾਬਕਾ ਮੇਅਰ ਹੈਨਰੀ ਮਨਾਇਨ ।


ਭਾਈ ਬਿੱਟੂ ਦੇ ਸਾਥੀ ਪਾਲੀ ਦੀ ਮੌਤ ਨੇ ਲਿਆ ਨਵਾਂ ਮੋੜ ਲਿਆ

ਬਠਿੰਡਾ, 12 ਸਤੰਬਰ (ਗੁਰਤੇਜ ਸਿੰਘ ਸਿੱਧੂ)-ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੇ ਨਜ਼ਦੀਕੀ ਸਾਥੀ ਜਸਪਾਲ ਸਿੰਘ ਪਾਲੀ ਦੀ ਰਹੱਸਮਈ ਹਾਲਤਾਂ ਵਿਚ ਹੋਈ ਮੌਤ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਇਸ ਘਟਨਾ ਨੂੰ ਕਤਲ ਦਾ ਖਦਸਾ ਪ੍ਰਗਟ ਕਰਦਿਆਂ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਅੱਜ ਇਥੇ ਇਕ ਪੱਤਰਕਾਰ ਸੰਮੇਲਨ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਧਾਰਮਿਕ ਵਿੰਗ ਦੇ ਚੇਅਰਮੈਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਜਥੇਬੰਦਕ ਸਕੱਤਰ ਭਾਈ ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ, ਏਕਨੂਰ ਖਾਲਸਾ ਫੌਜ ਦੇ ਮੁਖੀ ਭਾਈ ਬਲਜਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ, ਪੰਚ ਪ੍ਰਧਾਨੀ ਯੂਥ ਵਿੰਗ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਆਖਿਆ ਕਿ ਪੰਜਾਬ ਪੁਲਿਸ ਭਾਈ ਜਸਪਾਲ ਸਿੰਘ ਪਾਲੀ ਦੀ ਮੌਤ ਨੂੰ ਖੁਦਕੁਸ਼ੀ ਦੱਸ ਰਹੀ ਪਰ ਹਾਲਤ ਅਤੇ ਇਕੱਤਰ ਕੀਤੇ ਤੱਥਾਂ ਤੋਂ ਜਾਪਦਾ ਹੈ ਕਿ ਉਸ ਦਾ ਕਤਲ ਹੋਇਆ ਹੈ। ਉਨ੍ਹਾਂ ਖਦਸਾ ਜਾਹਿਰ ਕੀਤਾ ਕਿ ਕਾਲੇ ਦੌਰ ਦੀ ਤਰ੍ਹਾਂ ਹੀ ਪੁਲਿਸ ਨੇ ਭਾਈ ਪਾਲੀ ਨੂੰ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਰੇਲਵੇ ਲਾਇਨ ’ਤੇ ਸੁੱਟ ਦਿੱਤਾ। ਪੰਥਕ ਆਗੂਆਂ ਨੇ ਆਖਿਆ ਕਿ ਪੁਲਿਸ ਨੇ ਪਾਲੀ ਦੇ ਪਰਿਵਾਰਕ ਮੈਂਬਰਾਂ ਦੇ ਖਾਲੀ ਕਾਗਜਾਂ ’ਤੇ ਦਸਤਖ਼ਤ ਕਰਵਾਉਣ ਤੋਂ ਬਾਅਦ ਇਸ ਘਟਨਾ ਨੂੰ ਖੁਦਕੁਸ਼ੀ ਕਰਾਰ ਦੇ ਦਿੱਤਾ। ਪੰਥਕ ਆਗੂਆਂ ਨੇ ਦੋਸ਼ ਲਾਇਆ ਕਿ ਬਠਿੰਡਾ ਪੁਲਿਸ ਨੇ ਪਾਲੀ ਨੂੰ ਵੱਡਾ ਅੱਤਵਾਦੀ ਕਰਾਰ ਦੇ ਕੇ ਪਹਿਲਾਂ ਉਸ ਦੀ ਲਾਸ਼ ਦੇਣ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਲਾਸ਼ ਵੇਖਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਇਹ ਸ਼ੱਕ ਹੋਰ ਵੀ ਪੱਕਾ ਹੋ ਰਿਹਾ ਹੈ।

ਅਹਿਮਦਾਬਾਦ ਵਿਖੇ ਜੂਨ 2005 ਵਿੱਚ ਹੋਏ ਝੂਠੇ ਪੁਲਿਸ ਮੁਕਾਬਲੇ ਦੇ ਸ਼ਾਜਿਸਕਾਰ ਸ਼੍ਰੀ ਮੋਦੀ ਤੁਰੰਤ ਅਸਤੀਫਾ ਦੇਣ :- ਮਾਨ

ਫਤਿਹਗੜ੍ਹ ਸਾਹਿਬ, 12 ਸਤੰਬਰ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੰਡਨ ਤੋਂ ਫੋਨ ਰਾਹੀਂ ਗੱਲਬਾਤ ਕਰਦੇ ਹੋਏ ਮੁਤੱਸਵੀ ਸੋਚ ਦੇ ਮਾਲਕ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਤੁਰੰਤ ਅਸਤੀਫੇ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ 15 ਜੂਨ 2005 ਨੂੰ ਅਹਿਮਦਾਬਾਦ ਵਿਖੇ ਹੋਏ ਪੁਲਿਸ ਮੁਕਾਬਲੇ ਦੌਰਾਨ ਬੀਬੀ ਇਸ਼ਰਤ ਜਹਾਂ, ਜਾਵੇਦ ਗੁਲਾਮ ਸੇਖ਼ ਉਰਫ ਪਰਨੇਸ ਕੁਮਾਰ ਪਿੱਲੇ, ਅਮਜਦ ਅਲੀ, ਅਕਬਰ ਅਲੀ, ਅਬਦੁੱਲ ਗਨੀ ਚਾਰਾਂ ਨੂੰ ਲਸ਼ਕਰੇ ਏ ਤੋਇਬਾ ਨਾਲ ਸੰਬੰਧ ਹੋਣ ਦਾ ਝੂਠਾ ਐਲਾਨ ਕਰਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਇਹਨਾਂ ਨੂੰ ਮਾਰ ਮੁਕਾ ਦਿੱਤਾ ਗਿਆ ਸੀ। ਇਹ ਸੱਚਾਈ ਉਦੋਂ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਗਈ ਜਦੋਂ ਅਹਿਮਦਾਬਾਦ ਦੀ ਮੈਟਰੋਪੋਲੀਟਨ ਮਜਿਸਟ੍ਰੇਟ ਸ਼੍ਰੀ ਐਸ ਪੀ ਤਿਮਾਂਗ ਵੱਲੋਂ ਉਪਰੋਕਤ ਕੇਸ ਦੇ ਸੰਬੰਧ ਵਿੱਚ ਤਾਜ਼ਾ ਹੋਏ ਫੈਸਲੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਮੁਕਾਬਲਾ ਬਿਲਕੁਲ ਝੂਠਾ ਸੀ। ਉਹਨਾਂ ਆਪਣੇ ਫੈਸਲੇ ਵਿੱਚ ਸਪੱਸ਼ਟ ਲਿਖਿਆ ਹੈ ਕਿ ਉਪਰੋਕਤ ਮੁਸਲਿਮ ਭਰਾਵਾਂ ਨੂੰ ਪੁਲਿਸ ਨੇ ਬਹੁਤ ਨੇੜੇ ਤੋਂ ਗੋਲੀਆਂ ਮਾਰੀਆਂ ਸਨ। ਇਸ ਮੁਕਾਬਲੇ ਸਮੇਂ ਨਜ਼ਦੀਕ ਖੜੇ ਕਿਸੇ ਇੱਕ ਵੀ ਦਰੱਖਤ ਜਾਂ ਕਿਸੇ ਵਹੀਕਲਜ਼ ਉੱਤੇ ਇੱਕ ਵੀ ਗੋਲੀ ਦਾ ਨਿਸ਼ਾਨ ਸਾਹਮਣੇ ਨਹੀਂ ਆਇਆ। ਫਿਰ ਪੋਸਟ ਮਾਰਟਮ ਦੀ ਰਿਪੋਰਟ ਵੀ ਇਹ ਕਹਿੰਦੀ ਹੈ ਕਿ ਜਖਮਾਂ ਦੀ ਤਾਪ ਨਾ ਝੱਲਦੇ ਹੋਏ ਹੀ ਉਹਨਾਂ ਦੀ ਮੌਤ ਹੋਈ ਸੀ। ਫਿਰ ਇਸ ਮੁਕਾਬਲੇ ਦੌਰਾਨ ਮਿਲਿਆ ਪਿਸਟਲ ਨੂੰ ਜੰਗਾਲ ਲੱਗਿਆ ਹੋਇਆ ਸੀ ਜੋ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਇਸਦੀ ਲੰਮੇ ਸਮੇਂ ਤੋਂ ਕੋਈ ਵਰਤੋਂ ਨਹੀਂ ਹੋਈ। ਇਹਨਾਂ ਤੱਥਾਂ ਨੂੰ ਮੁੱਖ ਰੱਖ ਕੇ ਜਸਟਿਸ ਤਿਮਾਂਗ ਨੇ ਉਪਰੋਕਤ ਪੁਲਿਸ ਮੁਕਾਬਲੇ ਨੂੰ ਝੂਠਾ ਕਰਾਰ ਦਿੱਤਾ ਹੈ। ਹੁਣ ਕਾਨੂੰਨ ਅਤੇ ਇਨਸਾਫ ਦਾ ਤਕਾਜ਼ਾ ਇਹ ਮੰਗ ਕਰਦਾ ਹੈ ਕਿ ਸ਼੍ਰੀ ਨਰਿੰਦਰ ਮੋਦੀ ਜਿਸਨੇ ਇੱਕ ਝੂਠੇ ਪੁਲਿਸ ਮੁਕਾਬਲੇ ਨੂੰ ਸਰਕਾਰ ਦੀ ਬਹੁਤ ਵੱਡੀ ਜਿੱਤ ਗਰਦਾਨਿਆ ਸੀ, ਉਹ ਸੱਚਾਈ ਸਾਹਮਣੇ ਆਉਣ ਉੱਤੇ ਤੁਰੰਤ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵੇ ਅਤੇ ਇਸ ਸ਼ਾਜਿਸ ਨੂੰ ਨੇਪਰੇ ਚਾੜਣ ਵਾਲੇ ਦੋਸ਼ੀ ਪੁਲਿਸ ਅਫਸਰ ਪੁਲਿਸ ਕਮਿਸ਼ਨਰ ਕੇ ਆਰ ਕੌਸਿ਼ਕ, ਪੀ ਪੀ ਪਾਂਡੇ, ਸੇਵਾ ਮੁਕਤ ਡੀ ਆਈ ਜੀ ਡੀ ਜੀ ਵਣਜਾਰਾ, ਏ ਸੀ ਪੀ ਜੀ ਐਲ ਸਿੰਗਲ ਅਤੇ ਏ ਸੀ ਪੀ ਐਮ ਕੇ ਅਮੀਨ ਇਹਨਾਂ ਕਾਤਿਲ ਪੁਲਿਸ ਅਫਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਤਲ ਦੇ ਮੁਕੱਦਮੇ ਚਲਾਏ ਜਾਣ ਅਤੇ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ।
ਸ: ਮਾਨ ਨੇ ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਕਿਹਾ ਕਿ ਬਹੁਤ ਵੱਡੇ ਦੁੱਖ ਅਤੇ ਬੇਇਨਸਾਫੀ ਦੀ ਗੱਲ ਹੈ ਕਿ ਬੀ ਜੇ ਪੀ ਦੇ ਆਗੂ ਸ਼੍ਰੀ ਅਡਵਾਨੀ ਨੇ ਇਸ ਮੁਕਾਬਲੇ ਉਪਰੰਤ ਨਰਿੰਦਰ ਮੋਦੀ ਦੀ ਹਿੱਕ ਥਾਪੜੀ ਸੀ ਅਤੇ ਅਸਤੀਫੇ ਦੀ ਮੰਗ ਉੱਠਣ ਦੇ ਬਾਵਜੂਦ ਵੀ ਅਡਵਾਨੀ ਨੇ ਸ਼੍ਰੀ ਮੋਦੀ ਦੇ ਅਸਤੀਫਾ ਦਿਵਾਉਣ ਤੋਂ ਨਾਹ ਕਰ ਦਿੱਤੀ ਸੀ। ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ 2002 ਵਿੱਚ ਗੋਧਰਾ (ਗੁਜਰਾਤ) ਵਿਖੇ ਹੋਏ ਮੁਸਲਿਮ ਕੌਮ ਦੇ ਕਤਲੇਆਮ ਵੀ ਅਡਵਾਨੀ ਦੀ ਸ਼ਹਿ ਉੱਤੇ ਮੋਦੀ ਨੇ ਕਰਵਾਏ ਸਨ ਜੋ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਕਾਤਿਲ ਹੈ, ਉਸਨੂੰ ਤੁਰੰਤ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਜਾਵੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਇਸੇ ਤਰ੍ਹਾ ਹਿੰਦ ਹਕੂਮਤ ਦੀਆਂ ਫੋਰਸਾਂ, ਅਰਧ ਸੈਨਿਕ ਬਲਾਂ ਅਤੇ ਪੰਜਾਬ ਪੁਲਿਸ ਨੇ ਰਲ ਕੇ ਕੇ ਪੀ ਐਸ ਗਿੱਲ ਦੀ ਅਗਵਾਈ ਵਿੱਚ ਸਿੱਖ ਨੌਜਵਾਨਾਂ ਨੂੰ ਘਰਾਂ ਵਿੱਚੋਂ ਫੜ ਕੇ ਝੂਠੇ ਪੁਲਿਸ ਮੁਕਾਬਲੇ ਵੱਡੀ ਗਿਣਤੀ ਵਿੱਚ ਬਣਾਏ ਸਨ। ਇਸੇ ਤਰ੍ਹਾ ਕੇ ਪੀ ਐਸ ਗਿੱਲ ਅਤੇ ਉਸਦੇ ਅਧੀਨ ਕੰਮ ਕਰਨ ਵਾਲੇ ਪੁਲਿਸ ਅਫਸਰ, “ਕਾਲੀਆਂ ਬਿੱਲੀਆਂ” ਸਿੱਧੇ ਤੌਰ ਤੇ ਸਿੱਖ ਕੌਮ ਦੇ ਕਤਲੇਆਮ ਦੇ ਦੋਸ਼ੀ ਹਨ। ਉਹਨਾਂ ਮੌਜੂਦਾ ਵਜ਼ੀਰ ਏ ਆਜਿ਼ਮ ਹਿੰਦ ਤੋਂ ਇਹ ਮੰਗ ਕੀਤੀ ਕਿ ਤੁਰੰਤ ਮੁਸਲਿਮ, ਸਿੱਖ ਕੌਮ ਅਤੇ ਇਸਾਈਆਂ ਦੇ ਕਾਤਿਲਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਤਿੰਨੇ ਘੱਟ ਗਿਣਤੀ ਕੌਮਾਂ ਨੂੰ ਇਨਸਾਫ ਦੇਣ ਦਾ ਤੁਰੰਤ ਪ੍ਰਬੰਧ ਕਰਨ ਅਤੇ ਅਹਿਮਦਾਬਾਦ ਵਿਖੇ ਹੋਏ ਚਾਰ ਮੁਸਲਿਮ ਦਾ ਕਤਲੇਆਮ ਅਤੇ ਬੀਬੀ ਇਸ਼ਰਤ ਜਹਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ 50-50 ਲੱਖ ਦੀ ਰਾਸ਼ੀ ਸਹਾਇਤਾ ਵਜੋਂ ਦੇਣ ਦਾ ਐਲਾਨ ਕਰੇ। ਉਹਨਾਂ ਕਿਹਾ ਕਿ ਭਾਵੇਂ ਕਿਸੇ ਤਰ੍ਹਾ ਦੀ ਦਿੱਤੀ ਜਾਣ ਵਾਲੀ ਸਹਾਇਤਾ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਬੇਕਸੂਰਾਂ ਨੂੰ ਵਾਪਿਸ ਤਾਂ ਨਹੀਂ ਲਿਆ ਸਕਦੀ, ਪਰ ਹਕੂਮਤਾਂ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੀਆਂ ਦੁੱਖਦਾਇਕ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾਵਾਂ ਦੇ ਕੇ ਸੰਬੰਧਿਤ ਪਰਿਵਾਰਾਂ ਦੇ ਮਨਾਂ ਨੂੰ ਸ਼ਾਂਤ ਕਰੇ।

ਬਾਦਲਕਿਆਂ ਦੇ ਰਾਜ ਵਿੱਚ ਸੰਪੂਰਨ ਸਿੱਖ ਹੋਣਾ ਇੱਕ ਗੁਨਾਹ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ

ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ, ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਹੀਰਾ ਸਿੰਘ, ਭਾਈ ਬਲਜੀਤ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਮੋਜੂਦਾ ਬਾਦਲ ਸਰਕਾਰ ਲਈ ਸੰਪੂਰਨ ਸਿੱਖ ਹੋਣਾ ਇੱਕ ਸਿੱਖ ਦਾ ਸਭ ਤੋਂ ਵੱਡਾ ਗੁਨਾਹ ਹੈ। ਇਸੇ ਸਰਕਾਰ ਲਈ ਕੁਝ ਅਜਿਹੇ ਲੋਕ, ਕੁਝ ਅਜਿਹੀਆਂ ਸਿੱਖ ਵਿਰੋਧੀ ਤਾਕਤਾਂ ਜਾਂ ਧੜੇ ਲੰਗੋਟੀਏ ਯਾਂਰਾਂ ਵਰਗੇ ਹਨ, ਜਿਵੇਂ ਕਿ ਆਰ.ਐਸ.ਐਸ, ਭਾਜਪਾ, ਸ਼ਿਵ ਸੈਨਾ,ਪਖੰਡੀ ਰਾਮ ਰਹੀਮ, ਪਖੰਡੀ ਰਾਮਾ ਨੰਦ ਅਤੇ ਅਜਿਹੇ ਅਨੇਕਾਂ ਹੋਰ ਪੰਥ ਦੇ ਦੋਖੀ ਜਿਨ੍ਹਾਂ ਦੇ ਤਲਵੇ ਚੱਟਦੀ ਇਹ ਮੌਜੂਦਾ ਸਰਕਾਰ ਥੱਕਦੀ ਨਹੀ। ਇਸ ਦੀ ਪੁਸ਼ਟੀ ਕਈ ਅਖ਼ਬਾਂਰਾਂ ਵਿੱਚ ਪ੍ਰਕਾਸ਼ਤ ਹੋਈਆਂ ਮੂਹੋਂ ਬੋਲਦੀਆਂ ਤਸਵੀਰਾਂ ਕਰ ਚੁੱਕੀਆਂ ਹਨ। ਇਕ ਹੋਰ ਉਦਾਹਰਣ ਇਹ ਵੀ ਹੈ ਕਿ , ਭਾਰਤ ਦੀਆਂ ਅਨੇਕਾਂ ਜ੍ਹੇਲਾਂ ਵਿੱਚ ਹਜਾਰਾਂ ਸਿੱਖ ਨੌਜਵਾਨ ਨਜ਼ਰਬੰਦ ਜਿੰਦਗੀਆਂ ਬਤੀਤ ਕਰ ਰਹੇ ਹਨ, ਹੁਣ ਤਕ ਉਹਨਾ ਦੀ ਕੋਈ ਉਘ ਸੁਘ ਨਹੀ , ਇਹਨਾ ਨੌਜਵਾਨਾ ਦੀ ਕੁਰਬਾਨੀ ਤਾਂ ਬਾਦਲਕਿਆਂ ਨੂੰ ਦਿਖਾਈ ਨਹੀ ਦੇ ਰਹੀ ਪਰ ਇੱਕ ਐਸਾ ਇਨਸਾਨ ਜੋ ਸ਼ਰੇਆਮ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾਉਂਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਹੋਵੇ, ਉਸ ਦੀ ਲਾਸ਼ ਭਾਰਤ ਲਿਆਉਣ ਲਈ ਇਹੋ ਬਾਦਲ ਕੱਪੜਿੳਂ ਬਾਹਰ ਹੋਣ ਲਈ ਤਿਆਰ ਸੀ।ਪਹਿਲਾਂ ਤਂੋ ਹੀ ਕਰਜੇ ਵਿੱਚ ਡੁੱਬੇ ਪੰਜਾਬ ਦਾ 80 ਲੱਖ ਖ਼ਰਚ ਕਰਕੇ ਉਸ ਦੀ ਲਾਸ਼ ਤਾਂ ਹਿੰਦੁਸਤਾਨ ਦੇ ਇਸ ਸਿਪਾਹੀ ਨੇ ਭਾਰਤ ਲੈ ਆਂਦੀ ਪਰ ਇਸੇ ਪਖੰਡੀ ਦੀਆਂ ਸਿੱਖ ਵਿਰੋਧੀ ਹਰਕਤਾਂ ਨੂੰ ਬਰਦਾਸ਼ਤ ਨਾ ਕਰਦੇ ਹੋਏ ਇਸ ਨੂੰ ਸੋਧਾ ਲਾਉਣ ਵਾਲੇ ਸੂਰਮਿਆਂ ਦਾ ਹਾਲ ਤਕ ਪੁੱਛਣਾ ਇਸ ਬਾਦਲ ਨੇ ਗਵਾਰਾ ਨਾ ਸਮਝਿਆ।ਇਹੋ 80 ਲੱਖ ਇਸ ਮੌਜੂਦਾ ਸਰਕਾਰ ਨੇ ਪੰਜਾਬ ਦੇ ਲੋੜਵੰਦ ਕਿਸਾਨ ਵੀਰਾਂ ਨੂੰ ਦੇਣਾ ਠੀਕ ਨਹੀ ਜਾਣਿਆ ਸਗੋਂ ਉਹਨਾ ਦੇ ਹਿੱਸੇ ਡਾਂਗਾਂ ਲਿੱਖ ਦਿੱਤੀਆਂ ਗਈਆਂ।ਇਹ ਵੀ ਸਾਫ ਹੈ ਕਿ ਇਸ ਗਿਰਗਿੱਟ ਦੀ ਖੁਬੀ ਵਾਲੇ ਸੱਪ ਦਾ ਢਿੱਡ ਅਜੇ ਹੋਰ ਸਿੱਖ ਜਵਾਨੀਆਂ ਨਿਗਲਣਾ ਚਹੁੰਦਾ ਹੈ ਅਤੇ ਇਸ ਵਿੱਚ ਇਸ ਦਾ ਸਾਥ ਪੰਜਾਬ ਪੁਲਿਸ ਇਕ ਕਠਪੁਤਲੀ ਦੀ ਭੁਮਿਕਾ ਨਿਭਾੳਂਦੀ ਹੋਈ ਬਾਖੂਬੀ ਦੇ ਰਹੀ ਹੈ।ਇਕ ਵਾਰ ਫਿਰ ਝੂਠੇ ਕੇਸਾਂ, ਝੂਠੇ ਪੁਲਿਸ ਮੁਕਾਬਲਿਆਂ ਅਤੇ ਝੂਠੀਆਂ ਰਿਪੋਰਟਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਾਪਦਾ ਹੈ। ਬਾਬਾ ਬਲਬੀਰ ਸਿੰਘ ਲੰਮੇਜੱਟਪੁਰਾ, ਭਾਈ ਪਰਮਜੀਤ ਸਿੰਘ ਢਾਡੀ, ਭਾਈ ਅਮੋਲਕ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਭਾਗ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਸੇਵਕ ਸਿੰਘ, ਭਾਈ ਬਲਜੀਤ ਸਿੰਘ ਭਾਊ, ਭਾਈ ਮੱਖਣ ਸਿੰਘ, ਭਾਈ ਗੁਰਚਰਨ ਸਿੰਘ ਅਤੇ ਭਾਈ ਅਮ੍ਰਿਤਪਾਲ ਸਿੰਘ, ਇਹ ਕੁਝ ਅਜਿਹੇ ਨਾਮ ਹਨ ਜੋ ਮੋਜੂਦਾ ਸਮੇਂ ਵਿੱਚ ਹੋ ਰਹੀਆਂ ਬਾਦਲ ਸਰਕਾਰ ਦੀਆਂ ਮਨ ਆਈਆਂ ਦੀ ਜਿਉਂਦੀ ਜਾਗਦੀ ਮਿਸਾਲ ਹਨ। ਅਗਰ ਅਜਿਹੀਆਂ ਮੰਨੂਵਾਦੀ ਸੋਚ ਦੀਆਂ ਚਪੇੜਾਂ ਖਾ ਕੇ ਕੌਮ ਵਿੱਚ ਜਾਗਰੁਕਤਾ ਨਾ ਆਈ ਤਾਂ ਫਿਰ ਕਿਵਂੇ ਆ ਸਕਦੀ ਹੈ? ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਅਗਰ ਇਹਨਾਂ ਆਰ.ਐੈਸ.ਐੈਸ਼ ਪੱਖੀ ਬਾਦਲਕਿਆਂ ਦਾ ਸਫਾਇਆ ਨਾ ਕੀਤਾ ਗਿਆ ਤਾਂ ਕੌਮ ਨੂੰ ਇਸ ਦਾ ਭਾਰੀ ਖਾਮਿਆਜਾ ਭੁਗਤਣਾ ਪੈ ਸਕਦਾ ਹੈ. ਸਭ ਪੰਥਕ ਧਿਰਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਇਕੱਠੀਆਂ ਹੋ ਇਹਨਾਂ ਦੀਆਂ ਸਿੱਖੀ ਦਾ ਘਾਣ ਕਰਨ ਵਾਲੀਆਂ ਸਾਜਿਸ਼ਾਂ ਨਾਕਾਮ ਬਣਾਉਣ ਅਤੇ ਇਹਨਾਂ ਨੂੰ ਬਾਹਰ ਦਾ ਰਾਹ ਦਿਖਾਂੳਦੇ ਹੋਏ ਆਪਣੀ ਇੱਕਜੁੱਟਤਾ ਦਾ ਪ੍ਰਮਾਣ ਦੇਣ...


ਭਾਈ ਦਲਜੀਤ ਸਿੰਘ ਬਿੱਟੂ ਤੇ ਸਾਥੀਆਂ ਦੇ ਰਿਮਾਂਡ ਵਿਚ ਇਕ ਦਿਨ ਦਾ ਵਾਧਾ

11 ਸਤੰਬਰ - ਭਾਈ ਦਲਜੀਤ ਸਿੰਘ ਬਿੱਟੂ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਜੱਜ ਨੇ ਉਨ੍ਹਾਂ ਦੇ ਪੁਲਿਸ ਰਿਮਾਂਡ ਵਿਚ ਇਕ ਦਿਨ ਦਾ ਹੋਰ ਵਾਧਾ ਕਰ ਦਿੱਤਾ। ਪੁਲਿਸ ਵੱਲੋਂ ਅੱਜ ਭਾਈ ਬਿੱਟੂ, ਪਲਵਿੰਦਰ ਸਿੰਘ, ਗੁਰਦੀਪ ਸਿੰਘ ਅਤੇ ਜਸਪਾਲ ਸਿੰਘ ਮੰਝਪੁਰ ਨੂੰ ਡਿਊਟੀ ਮਜਿਸਟਰੇਟ ਸ੍ਰੀਮਤੀ ਅਮਿਤਾ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਜਿਥੇ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਭਾਈ ਬਿੱਟੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੁੱਛ ਪੜਤਾਲ ਦੌਰਾਨ×ਨਬਸਪ; ਕੁਝ ਮਹੱਤਵਪੂਰਨ ਵਿਅਕਤੀਆਂ ਨੂੰ ਆਉਂਦੇ ਦਿਨਾਂ ਵਿਚ ਕਤਲ ਕਰਨ ਦੀ ਯੋਜਨਾ ਬਾਰੇ ਦੱਸਿਆ। ਪੁਲਿਸ ਵੱਲੋਂ ਇਨ੍ਹਾਂ ਪਾਸੋਂ ਮਹੱਤਵਪੂਰਨ ਵਿਅਕਤੀਆਂ ਬਾਰੇ ਪਤਾ ਲਗਾਉਣਾ ਹੈ ਇਸ ਲਈ ਪੁਲਿਸ ਰਿਮਾਂਡ ਦੀ ਜ਼ਰੂਰਤ ਹੈ। ਰਿਮਾਂਡ ਵਿਚ ਵਾਧਾ ਕਰਨ ਦੀ ਪੁਲਿਸ ਦੀ ਮੰਗ ਨੂੰ ਸਫ਼ਾਈ ਪੱਖ ਦੇ ਵਕੀਲਾਂ ਨੇ ਨਿਰਾਧਾਰ ਦੱਸਿਆ ਪਰ ਬਹਿਸ ਸੁਣਨ ਉਪਰੰਤ ਡਿਊਟੀ ਮਜਿਸਟਰੇਟ ਸ੍ਰੀਮਤੀ ਅਮਿਤਾ ਨੇ ਇਨ੍ਹਾਂ ਸਾਰਿਆਂ ਦੇ ਰਿਮਾਂਡ ਵਿਚ ਇਕ ਦਿਨ ਦਾ ਵਾਧਾ ਕਰ ਦਿੱਤਾ।

ਪੰਜਾਬ ਵਿੱਚ ਸਿੱਖ ਘਰਾਂ ‘ਤੇ ਛਾਪੇ ਮਾਰਨ ਅਤੇ ਨੌਜਵਾਨੀ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਡੂੰਘੀ ਸ਼ਾਜਿਸ :- ਰਾਮ ਸਿੰਘ, ਟਿਵਾਣਾ

ਪਟਿਆਲਾ, 11 ਸਤੰਬਰ :- “ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਫਿਰ ਤੋਂ ਗ੍ਰਿਫਤਾਰ ਕਰਨ, ਸਿੱਖਾਂ ਦੇ ਘਰਾਂ ਵਿੱਚ ਛਾਪੇ ਮਾਰਨ ਅਤੇ ਗੈਰ ਕਾਨੂੰਨੀ ਤਰੀਕੇ ਤਸ਼ੱਦਦ ਜੁਲਮ ਕਰਨ ਦੇ ਕੀਤੇ ਜਾ ਰਿਹਾ ਮੰਦਭਾਗਾ ਰੂਝਾਨ ਪੰਜਾਬ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾ ਰਿਹਾ ਹੈ। ਜੋ ਕਿ ਸਿੱਖ ਵਿਰੋਧੀ ਸ਼ਕਤੀਆਂ ਦੀ ਇੱਕ ਡੂੰਘੀ ਸ਼ਾਜਿਸ ਦੀ ਕੜੀ ਹੈ, ਜੋ ਤੁਰੰਤ ਬੰਦ ਹੋਣੀ ਚਾਹੀਦੀ ਹੈ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਜਥੇਦਾਰ ਭਾਗ ਸਿੰਘ ਮੀਤ ਪ੍ਰਧਾਨ, ਭਾਈ ਰਾਮ ਸਿੰਘ ਜਨਰਲ ਸਕੱਤਰ, ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਂਝੇ ਤੌਰ ਤੇ ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਉੱਤੇ ਢਾਹੇ ਜਾ ਰਹੇ ਕਹਿਰ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਇੱਕ ਬਿਆਨ ਵਿੱਚ ਸਾਂਝੇ ਤੌਰ ਤੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਕੋਈ ਖਾੜਕੂ ਕਾਰਵਾਈ ਨਹੀਂ ਹੋ ਰਹੀ ਅਤੇ ਨਾ ਹੀ ਸਿੱਖ ਕੌਮ ਕਿਸੇ ਤਰ੍ਹਾ ਦੀ ਗੈਰ ਜਮਹੂਰੀਅਤ ਅਤੇ ਪੰਜਾਬ ਦੇ ਅਮਨ ਚੈਨ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਵਿੱਚ ਵਿਸਵਾਸ ਰੱਖਦੀ ਹੈ। ਪਰ ਇਸਦੇ ਬਾਵਜੂਦ ਵੀ ਯੂਨੀਵਰਸਿਟੀਆਂ, ਕਾਲਜਾਂ, ਤਕਨੀਕੀ ਸੰਸਥਾਵਾਂ ਵਿੱਚ ਪੜਨ ਵਾਲੇ ਅਤੇ ਪਿੰਡਾਂ ਵਿੱਚ ਵਿਚਰਨ ਵਾਲੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਵੱਡੀ ਗਿਣਤੀ ਵਿੱਚ ਝੂਠੇ ਕੇਸਾਂ ਵਿੱਚ ਉਲਝਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਸਿੱਖ ਵਿਰੋਧੀ ਮੰਦਭਾਵਨਾ ਭਰੀ ਸ਼ਾਜਿਸ ਨੂੰ ਪ੍ਰਤੱਖ ਕਰਦੀ ਹੈ। ਉਹਨਾਂ ਕਿਹਾ ਕਿ ਸਿੱਖਾਂ ਦੇ ਘਰਾਂ ਅਤੇ ਉਹਨਾਂ ਦੇ ਆਪਣੇ ਵਹੀਕਲਜ਼ ਉੱਤੇ ਆਪਣੇ ਕੌਮੀ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਫੋਟੋਆਂ ਅਤੇ ਸਟਿੱਕਰ ਲਾਉਣ ਦੀ ਵੱਧਦੀ ਲਹਿਰ ਤੋਂ ਘਬਰਾ ਕੇ ਜੋ ਬੀਤੇ 15-20 ਦਿਨਾਂ ਤੋਂ ਪੁਲਿਸ ਵੱਲੋਂ ਸਿੱਖਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਇਹ ਵੀ ਪੰਜਾਬ ਦੇ ਅਮਨਮਈ ਹਾਲਾਤਾਂ ਨੂੰ ਜਾਣਬੁੱਝ ਕੇ ਗੰਧਲਾ ਕਰਨ ਵਾਲੀ ਉਪਰੋਕਤ ਸਿੱਖ ਵਿਰੋਧੀ ਸੋਚ ਦੀ ਕੜੀ ਦਾ ਹੀ ਹਿੱਸਾ ਹੈ। ਤਾਂ ਕਿ ਮੌਜੂਦਾ ਬਾਦਲ-ਭਾਜਪਾ ਸਰਕਾਰ ਦੀਆਂ ਅਸਫਲਤਾਵਾਂ ਵਿਰੁੱਧ ਉੱਠ ਰਹੀ ਕੌਮੀ ਆਵਾਜ਼ ਨੂੰ “ਖਾੜਕੂਪੁਣੇ” ਦਾ ਨਾਮ ਦੇ ਕੇ, ਪੰਜਾਬ ਦੇ ਮਾਹੌਲ ਨੂੰ ਦਹਿਸ਼ਤਗਰਦੀ ਵਾਲਾ ਬਣਾ ਕੇ, ਆਉਣ ਵਾਲੀਆਂ ਗੁਰਦੁਆਰਾ ਚੋਣਾਂ ਨੂੰ ਕੁਝ ਸਮੇਂ ਲਈ ਹੋਰ ਟਾਲਿਆ ਜਾ ਸਕੇ। ਕਿਉਂਕਿ ਸਿੱਖ ਕੌਮ ਦੀ ਬਹੁਗਿਣਤੀ ਇਹ ਫੈਸਲਾ ਕਰ ਚੁੱਕੀ ਹੈ ਕਿ ਗੁਰੂ ਘਰਾਂ ਉੱਤੇ ਕਾਬਿਜ਼ ਮੌਜੂਦਾ ਮਸੰਦਾਂ ਦੇ ਭੈੜੇ ਪ੍ਰਬੰਧ ਨੂੰ ਖਤਮ ਕਰਨਾ ਹੈ। ਇਸ ਲਈ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਸਿਰਸੇ ਦੇ ਵਿਰੁੱਧ ਹੋਏ ਹੁਕਮਨਾਮੇ ਦੀ ਉਲੰਘਣਾ ਕਰਕੇ ਬਾਦਲ ਸਰਕਾਰ, ਅਮਨਮਈ ਰੋਸ ਵਿਖਾਵੇ ਕਰਨ ਵਾਲੇ ਸਿੱਖਾਂ ਉੱਤੇ ਜ਼ਬਰ-ਜੁਲਮ ਵੀ ਢਾਹ ਰਹੀ ਹੈ ਅਤੇ ਝੂਠੇ ਕੇਸਾਂ ਵਿੱਚ ਨੌਜਵਾਨੀ ਨੂੰ ਗ੍ਰਿਫਤਾਰ ਕਰਨ ਉੱਤੇ ਲੱਗੀ ਹੋਈ ਹੈ। ਉਪਰੋਕਤ ਆਗੂਆਂ ਨੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਾਦਲ-ਭਾਜਪਾ ਸਰਕਾਰ ਅਤੇ ਉਸਦੀ ਪੁਲਿਸ ਦੀਆਂ ਗੈਰ ਵਿਧਾਨਿਕ ਕਾਰਵਾਈਆਂ ਵਿਰੁੱਧ ਡੱਟ ਜਾਣ। ਇਸ “ਬਦੀ ਅਤੇ ਨੇਕੀ” ਦੀ ਲੜਾਈ ਵਿੱਚ ਜਿੱਤ ਅਵੱਸ਼ ਨੇਕੀ ਦੀ ਹੋਵੇਗੀ।

‘ਸਿੱਖ ਗਾਰਡੀਅਨ’ ਨੂੰ ਬੰਦ ਕਰਵਾਉਣ ਦੀਆਂ ਸਾਜ਼ਿਸ਼ਾਂ ਸਿਰੇ ਨਹੀਂ ਚੜ੍ਹਨ ਦਿਤੀਆਂ ਜਾਣਗੀਆਂ- ਅਮੈਰਿਕਨ ਸਿੱਖ ਆਰਗੇਨਾਈਜ਼ੇਸ਼ਨ

ਨਿਊਯਾਰਕ: ਪੰਥਕ ਜਥੇਬੰਦੀ ਅਮੈਰਿਕਨ ਸਿੱਖ ਆਰਗੇਨਾਈਜ਼ੇਸ਼ਨ ਦੀ ਇਥੇ ਹੋਈ ਮੀਟਿੰਗ ਵਿਚ ਪੰਜਾਬ ਤੋਂ ਛਪਦੇ ਪੰਥਕ ਮੈਗਜ਼ੀਨ ‘ਸਿੱਖ ਗਾਰਡੀਅਨ’ ਦੀਆਂ ਕਾਪੀਆਂ ਨੂੰ ਲੁਧਿਆਣਾ ਤੇ ਕਈ ਹੋਰਨੀਂ ਥਾਂਈਂ ਅਗਨਭੇਂਟ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ। ਮੀਟਿੰਗ ਵਿਚ ਕਿਹਾ ਗਿਆ ਹੈ ਕਿ ‘ਸਿੱਖ ਗਾਰਡੀਅਨ’ ਪੰਥ ਦਾ ਹਰਮਨਪਿਆਰਾ ਮੈਗਜ਼ੀਨ ਹੈ ਤੇ ਇਸ ਉਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ! ਲੁਧਿਆਣਾ ਵਿਚ ਇਕ ਹਿੰਦੂ ਜਥੇਬੰਦੀ ਵੱਲੋਂ ਮੈਗਜ਼ੀਨ ਨੂੰ ਬੰਦ ਕਰਵਾਉਣ ਸਬੰਧੀ ਦਿਤੇ ਬਿਆਨ ਨੂੰ ਕਰੜੇ ਹੱਥੀਂ ਲੈਂਦਿਆਂ ਅਮੈਰਿਕਨ ਸਿੱਖ ਆਰਗੇਨਾਈਜ਼ੇਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਹਿੰਦੂਤਵੀ ਤਾਕਤਾਂ ਸਿੱਖਾਂ ਦੇ ਮੈਗਜ਼ੀਨ ਵੀ ਬੰਦ ਕਰਵਾਉਣ ਤੇ ਤੁਲੀਆਂ ਹੋਈਆਂ ਹਨ ਜਦਕਿ ਖੁਦ ਉਹ ਸਮੁੱਚੇ ਇਲੈਕਟਰਾਨਿਕ ਮੀਡੀਏ ਰਾਹੀਂ ਦਿਨ-ਰਾਤ ਸਿੱਖਾਂ ਵਿਰੁਧ ਜ਼ਹਿਰ ਉਗਲ ਰਹੀਆਂ ਹਨ। ਸਿੱਖਾਂ ਦੇ ਮੈਗਜ਼ੀਨਾਂ ਉਪਰ ਹੋ ਰਹੇ ਲਗਾਤਾਰ ਹਮਲਿਆਂ ਦਾ ਤਿੱਖਾ ਨੋਟਿਸ ਲੈਂਦਿਆਂ ਜਥੇਬੰਦੀ ਦੇ ਮੈਂਬਰਾਂ ਨੇ ਕਿਹਾ ਕਿ ‘ਸਿੱਖ ਗਾਰਡੀਅਨ’ ਨੂੰ ਬੰਦ ਕਰਵਾਉਣ ਦੀਆਂ ਸਾਜ਼ਿਸ਼ਾਂ ਕਿਸੇ ਵੀ ਕੀਮਤ ਤੇ ਸਿਰੇ ਨਹੀਂ ਚੜ੍ਹਨ ਦਿਤੀਆਂ ਜਾਣਗੀਆਂ। ਉਨ੍ਹਾਂ ਤਨ, ਮਨ, ਧਨ ਨਾਲ ‘ਸਿੱਖ ਗਾਰਡੀਅਨ’ ਮੈਗਜ਼ੀਨ ਨਾਲ ਖੜਨ ਦਾ ਪ੍ਰਣ ਕੀਤਾ। ਮੀਟਿੰਗ ਵਿਚ ਇਹ ਵੀ ਮਹਿਸੂਸ ਕੀਤਾ ਗਿਆ ਕਿ ‘ਸਿੱਖ ਗਾਰਡੀਅਨ’ ਮੈਗਜ਼ੀਨ ਵਿਚ ਗੁਰਬਾਣੀ ਦੀਆਂ ਪੰਕਤੀਆਂ ਵੀ ਲਿਖੀਆਂ ਹੋਈਆਂ ਹਨ ਤੇ ਹਿੰਦੂਤਵੀ ਤਾਕਤਾਂ ਨੇ ਮੈਗਜ਼ੀਨ ਦੀਆਂ ਕਾਪੀਆਂ ਸਾੜਕੇ ਸਿੱਖ ਕੌਮ ਨੂੰ ਇਕ ਨਵੀਂ ਵੰਗਾਰ ਪਾਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਿੰਦੂਤਵੀ ਤਾਕਤਾਂ ਸਿੱਖਾਂ ਦੇ ਗਰੰਥ, ਪੋਥੀਆਂ ਤੇ ਕਿਤਾਬਾਂ ਆਦਿ ਨੂੰ ਅਗਨਭੇਂਟ ਕਰਕੇ ਸਿੱਖਾਂ ਦੇ ਹਿਰਦੇ ਵਲੂੰਧਰਦੀਆਂ ਰਹੀਆਂ ਹਨ। ਮੀਟਿੰਗ ਵਿਚ ਜਥੇਬੰਦੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਸ ਮੈਗਜ਼ੀਨ ਦੇ ਸੰਪਾਦਕ ਸ: ਮਹਿੰਦਰ ਸਿੰਘ ਚਚਰਾੜੀ ਨੂੰ ਉਨ੍ਹਾਂ ਦੇ ਮੋਬਾਇਲ ਫੋਨ 91-98148-90308 ਉਪਰ ਮਿਲ ਰਹੀਆਂ ਧਮਕੀਆਂ ਨੂੰ ਵੀ ਮੰਦਭਾਗਾ ਅਤੇ ਮਨੁੱਖਤਾ ਅਤੇ ਕਾਨੂੰਨ ਦੇ ਉਲਟ ਦੱਸਿਆ। ਮੀਟਿੰਗ ਵਿਚ ਸੁਰਜੀਤ ਸਿੰਘ, ਪ੍ਰਿਤਪਾਲ ਸਿੰਘ, ਨਵਜੋਤ ਸਿੰਘ, ਸਤਪ੍ਰਕਾਸ਼ ਸਿੰਘ, ਅਮਰੀਕ ਸਿੰਘ, ਲਾਲ ਸਿੰਘ, ਨਸੀਬ ਸਿੰਘ ਚਰਨਜੀਤ ਸਿੰਘ ਸਮਰਾ ਤੋਂ ਇਲਾਵਾ ਅਮੈਰਿਕਨ ਸਿੱਖ ਆਰਗੇਨਾਈਜ਼ੇਸ਼ਨ ਜਥੇਬੰਦੀ ਦੇ ਕਈ ਹੋਰ ਕਾਰਕੁੰਨ ਵੀ ਮੌਜੂਦ ਸਨ।

ਅਫ਼ਗਾਨਿਸਤਾਨ ਤੋਂ ਆਏ ਹਿੰਦੂ-ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇ : ਸਰਨਾ

ਨਵੀਂ ਦਿੱਲੀ, 11 ਸਤੰਬਰ- ਅਫ਼ਗਾਨਿਸਤਾਨ ਤੋਂ ਪਲਾਇਨ ਕਰਕੇ ਬੀਤੇ ਲਗਭਗ 15 ਸਾਲਾਂ ਤੋਂ ਭਾਰਤ ਆ ਕੇ ਵਸ ਰਹੇ ਭਾਰਤੀ ਮੂਲ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਵਿਚ ਇਕ ਪ੍ਰਤੀਨਿਧ ਮੰਡਲ ਨੇ ਸ੍ਰੀ ਆਸ਼ੀਸ਼ ਖੁਰਾਣਾ, ਜਾਇੰਟ ਸਕੱਤਰ ਫ਼ਾਰਨਰ ਮਨਿਸਟਰੀ ਆਫ਼ ਹੋਮ ਅਫ਼ੇਅਰਜ਼ ਦੇ ਨਾਲ ਮੁਲਾਕਾਤ ਕੀਤੀ। ਸ. ਹਰਵਿੰਦਰ ਸਿੰਘ ਸਰਨਾ ਨੇ ਸ੍ਰੀ ਆਸ਼ੀਸ਼ ਖੁਰਾਣਾ ਨੂੰ ਦੱਸਿਆ ਕਿ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸ੍ਰੀਪ੍ਰਕਾਸ਼ ਜੈਸਵਾਲ ਦੇ ਨਾਲ ਹੋਈਆਂ ਮੁਲਾਕਾਤਾਂ ਦੌਰਾਨ ਸਰਕਾਰ ਵਲੋਂ ਇਹ ਸਵੀਕਾਰ ਕਰ ਲਿਆ ਗਿਆ ਸੀ ਕਿ ਅਫ਼ਗਾਨਿਸਤਾਨ ਤੋਂ ਪਲਾਇਨ ਕਰ ਕੇ ਬੀਤੇ 12 ਵਰ੍ਹਿਆਂ ਤੋਂ ਵੱਧ ਸਮੇਂ ਤੋਂ ਭਾਰਤ ਆ ਕੇ ਵੱਸ ਰਹੇ ਹਿੰਦੂਆਂ, ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦੇ ਦਿੱਤੀ ਜਾਵੇ। ਇਸ ਫ਼ੈਸਲੇ ਤੋਂ ਬਾਅਦ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੀ ਮੰਗ ਂਨਾਲ ਸਬੰਧਤ 15 ਹਜ਼ਾਰ ਦਰਖਾਸਤ ਫ਼ਾਰਮ ਐਫ਼.ਆਰ.ਆਰ.ਓ. ਵਿਖੇ ਜਮ੍ਹਾਂ ਕਰਵਾਏ ਗਏ ਹਨ, ਪਰ ਅਜੇ ਤੱਕ ਉਨ੍ਹਾਂ ਸਬੰਧੀ ਕਾਰਵਾਈ ਅੱਗੇ ਨਹੀਂ ਵਧ ਸਕੀ।ਸ. ਸਰਨਾ ਨੇ ਸ੍ਰੀ ਅਸ਼ੀਸ਼ ਖੁਰਾਣਾ ਨੂੰ ਇਹ ਵੀ ਦੱਸਿਆ ਕਿ ਇਨ੍ਹਾਂ ਅਫ਼ਗਾਨਿਸਤਾਨ ਤੋਂ ਪਲਾਇਨ ਕਰ ਕੇ ਭਾਰਤ ਆਏ ਸਿੱਖਾਂ ਤੇ ਹਿੰਦੂਆਂ ਦੇ ਮਾਮਲੇ ਨੂੰ ਬੰਗਲਾਦੇਸ਼ੀ ਸ਼ਰਨਾਰਥੀਆਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜੋ ਕਿ ਠੀਕ ਨਹੀਂ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ੀ ਵਧੇਰੇ ਆਰਥਿਕ ਮੌਕਿਆਂ ਦੀ ਪ੍ਰਾਪਤੀ ਦੇ ਉਦੇਸ਼ ਨਾਲ ਸਰਹੱਦ ਪਾਰ ਕਰਕੇ ਭਾਰਤ ਦਾਖਲ ਹੋਏ ਹਨ, ਜਦ ਕਿ ਅਫਗਾਨਿਸਤਾਨ ਦੇ ਬਣੇ ਅਸਥਿਰਤਾ ਭਰੇ ਹਾਲਾਤ ਤੋਂ ਮਜਬੂਰ ਹੋ ਕੇ ਆਪਣੀਆਂ ਜਾਨਾਂ ਤੇ ਧਰਮ ਦੀ ਰੱਖਿਆ ਲਈ ਪਲਾਇਨ ਕਰ ਭਾਰਤੀ ਮੂਲ ਦੇ ਇਹ ਹਿੰਦੂ ਤੇ ਸਿੱਖ ਭਾਰਤ ਪੁੱਜੇ। ਸ. ਸਰਨਾ ਨੇ ਸ੍ਰੀ ਆਸ਼ੀਸ਼ ਖੁਰਾਣਾ ਨੂੰ ਇਹ ਵੀ ਦੱਸਿਆ ਕਿ ਅਫਗਾਨਿਸਤਾਨ ਤੋਂ ਪਲਾਇਨ ਕਰਕੇ ਜੋ ਹਿੰਦੂ ਤੇ ਸਿੱਖ ਦੂਜੇ ਦੇਸ਼ਾਂ ਵਿਚ ਜਾ ਕੇ ਵਸੇ ਹਨ, ਉਥੋਂ ਦੇ ਦੇਸ਼ਾਂ ਨੇ ਉਨ੍ਹਾਂ ਨੂੰ ਆਪਣੇ ਦੇਸ਼ ਦੀ ਨਾਗਰਿਕਤਾ ਦੇ ਦਿੱਤੀ ਹੋਈ ਹੈ, ਜਦ ਕਿ ਭਾਰਤ ਆਏ ਇਹ ਲੋਕੀ ਅਜੇ ਤੱਕ ਭਟਕ ਰਹੇ ਹਨ। ਉਨ੍ਹਾਂ ਸ੍ਰੀ ਆਸ਼ੀਸ਼ ਖੁਰਾਣਾ ਨੂੰ ਇਹ ਵੀ ਦੱਸਿਆ ਕਿ ਇਨ੍ਹਾਂ ਦੇ ਮਾਮਲਿਆਂ ਦੀ ਜਾਂਚ ਕਰਨ ਵਿਚ ਜਾਂਚ ਏਜੰਸੀਆਂ ਬਿਨਾਂ ਕਾਰਣ ਦੇਰੀ ਕਰ ਰਹੀ ਹਨ, ਜਿਸ ਕਾਰਣ ਉਨ੍ਹਾਂ ਦੇ ਭਾਰਤ ਠਹਿਰਣ ਦਾ ਜਾਰੀ ਵੀਜ਼ਾ ਜਾਰੀ ਕਰਨ ਤੇ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੇ ਮਾਮਲੇ ਵਿਚ ਦੇਰੀ ਹੋ ਰਹੀ ਹੈ।

ਨਿਠਾਰੀ ਕਾਂਡ 'ਚੋਂ ਮਨਿੰਦਰ ਸਿੰਘ ਪੰਧੇਰ ਬਰੀ

ਨਵੀਂ ਦਿੱਲੀ, 11 ਸਤੰਬਰ : ਇਲਾਹਾਬਾਦ ਹਾਈਕੋਰਟ ਨੇ ਨਿਠਾਰੀ ਵਿਚ ਹੋਏ ਲੜੀਵਾਰ ਕਤਲਾਂ ਦੇ ਮਾਮਲੇ 'ਚੋਂ ਇਕ ਵਿਚ ਅੱਜ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਫਾਂਸੀ ਦੀ ਸਜ਼ਾ ਨੂੰ ਰੱਦ ਕਰਦੇ ਹੋਏ ਮਨਿੰਦਰ ਸਿੰਘ ਪੰਧੇਰ ਨੂੰ ਬਰੀ ਕਰ ਦਿੱਤਾ ਹੈ, ਜਦੋਂ ਕਿ ਉਸ ਦੇ ਨੌਕਰ ਸੁਰਿੰਦਰ ਕੋਹਲੀ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਗਈ ਹੈ। ਇਲਾਹਾਬਦਾ ਹਾਈਕੋਰਟ ਦੇ ਜੱਜ ਜਸਟਿਸ ਇਮਤਿਆਜ਼ ਮੁਰਤਜ਼ਾ ਅਤੇ ਜਸਟਿਸ ਕੇ ਐਨ ਪਾਂਡੇ ਦੀ ਬੈਂਚ ਵੱਲੋਂ ਆਪਣੇ ਫੈਸਲੇ 'ਚ ਇਹ ਕਿਹਾ ਗਿਆ ਹੈ ਕਿ ਰਿਕਾਰਡ ਵਿਚ ਅਜਿਹਾ ਕੋਈ ਸਬੂਤ ਪੇਸ਼ ਨਹੀਂ ਕੀਤਾ ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਪੰਧੇਰ ਇਨ੍ਹਾਂ ਕਤਲਾਂ ਲਈ ਦੋਸ਼ੀ ਹੈ। ਗਾਜ਼ੀਆਬਾਦ ਸਥਿਤ ਇਕ ਵਿਸ਼ੇਸ਼ ਅਦਾਲਤ ਨੇ ਪੰਧੇਰ ਅਤੇ ਕੋਹਲੀ ਨੂੰ ਪੰਧੇਰੇ ਦੇ ਨੋਇਡਾ ਸਥਿਤ ਘਰ ਵਿਚੋਂ 14 ਸਾਲਾ ਰਿੰਪਾ ਹਲਦਰ ਦੀ ਹੱਤਿਆ ਦੇ ਮਾਮਲੇ 'ਚ ਇਸ ਵਰ੍ਹੇ 13 ਫਰਵਰੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਨਿਠਾਰੀ ਮਾਮਲੇ ਦੀ ਜਾਂਚ ਕਰ ਰਹੀ ਸੀ ਬੀ ਆਈ ਨੇ ਆਪਣੇ ਦੋਸ਼ ਪੱਤਰ 'ਚ ਪੰਧੇਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ । ਹਾਈਕੋਰਟ ਵਿਚ ਮੌਜੂਦ ਪੰਧੇਰ ਦੇ ਬੇਟੇ ਕਰਨਦੀਪ ਸਿੰਘ ਨੇ ਆਪਣੇ ਪਿਤਾ ਨੂੰ ਬਰੀ ਕੀਤੇ ਜਾਣ 'ਤੇ ਖੁਸ਼ੀ ਜਤਾਈ ਹੈ ਅਤੇ ਕਿਹਾ ਹੈ ਕਿ ਉਸ ਨੂੰ ਬਾਕੀ ਮਾਮਲਿਆਂ ਵਿਚ ਵੀ ਨਿਆਂ ਦੀ ਮਿਲਣ ਦੀ ਉਮੀਦ ਹੈ। ਉਸ ਨੇ ਕਿਹਾ ਕਿ ਹਾਈਕੋਰਟ ਦੇ ਸੀ ਬੀ ਆਈ ਦੇ ਦੋਸ਼ ਪੱਤਰ ਨੂੰ ਕਾਇਮ ਰੱਖਿਆ ਅਤੇ ਅਸੀਂ ਇਸ ਨਾਲ ਬਹੁਤ ਖੁਸ਼ ਹਾਂ। ਪੰਧੇਰ ਦੀ ਵਕੀਲ ਮੋਨੀਸ਼ਾ ਭੰਡਾਰੀ ਨੇ ਕਿਹਾ ਕਿ ਉਹ ਇਸ ਫੈਸਲੇ ਦੇ ਸਬੰਧ 'ਚ ਆਪਣੇ ਕਲਾਂਈਟ ਦੀ ਜ਼ਮਾਨਤ ਲਈ ਕੋਸ਼ਿਸ਼ ਕਰੇਗਾ।



ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਸਾਥੀ ਇੱਕ ਦਿਨ ਹੋਰ ਪੁਲਿਸ ਰਿਮਾਂਡ ’ਚ
ਪੰਥਕ ਜੱਥੇਬੰਦੀਆਂ ਵੱਲੋਂ ਸਰਕਾਰ ਖਿਲਾਫ਼ ਧਰਨਾ, ਨਾਅਰੇਬਾਜ਼ੀ

ਲੁਧਿਆਣਾ, 10 ਸਤੰਬਰ -25 ਅਗਸਤ ਨੂੰ ਸਥਾਨਕ ਰੇਲਵੇ ਸਟੇਸ਼ਨ ਤੋਂ ਪੁਲਿਸ ਹੱਥ ਲੱਗੇ ਸਾਬਕਾ ਖਾੜਕੂ ਬਲਵੀਰ ਸਿੰਘ ਭੂਤਨੇ ਦੀ ਕਥਿਤ ਸਟੇਟਮੈਂਟ ਨਾਲ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਉਨ੍ਹਾਂ ਦੇ ਸਹਿਯੋਗੀਆਂ ਉ¤ਪਰ ਲੁਧਿਆਣਾ ਪੁਲਿਸ ਵੱਲੋਂ ਬਣਾਏ ਕੇਸ ਵਿੱਚ ਪੁਲਿਸ ਹਿਰਾਸਤ ਵਿੱਚ ਇੱਕ ਦਿਨ ਹੋਰ ਰੱਖਣ ਦਾ ਇੱਥੋਂ ਦੀ ਸੀ.ਜੇ.ਐਮ. ਦੀ ਮਾਨਯੋਗ ਸ੍ਰ: ਲਛਮਣ ਸਿੰਘ ਦੀ ਅਦਾਲਤ ਵੱਲੋਂ ਅੱਜ ਹੁਕਮ ਸੁਣਾਇਆ ਗਿਆ ਜਿਸ ’ਤੇ ਭਾਈ ਬਿੱਟੂ ਦੇ ਹੱਕ ਵਿੱਚ ਅਦਾਲਤ ਬਾਹਰ ਇਕੱਤਰ ਹੋਏ ਪ੍ਰਸ਼ੰਸਕਾਂ ਨੇ ਬਾਦਲ ਸਰਕਾਰ ਖਿਲਾਫ਼ ਸੁਖਬੀਰ ਬਾਦਲ ਖਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ। ਭਾਈ ਬਿੱਟੂ ਦਾ ਪਹਿਲਾਂ 10 ਦਿਨ ਦਾ ਫਿਰ 4 ਦਿਨ ਦਾ ਤੇ ਅੱਜ ਇੱਕ ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਜਦਕਿ ਭਾਈ ਬਿੱਟੂ ਦੇ ਵਕੀਲ ਕੁਲਦੀਪ ਸਿੰਘ ਬੀਹਲਾ ਅਤੇ ਵਕੀਲ ਲਖਵਿੰਦਰ ਸਿੰਘ ਪਟਿਆਲਾ ਦਾ ਕਹਿਣਾ ਹੈ ਕਿ ਪੁਲਿਸ ਨੇ ਇਹ ਝੂਠਾ ਕੇਸ ਪਾਇਆ ਹੈ ਕਿ ਪੁਲਿਸ ਹਾਲੇ ਤੱਕ ਕੋਈ ਵੀ ਸਬੂਤ ਇਕੱਠਾ ਨਹੀਂ ਕਰ ਸਕੀ ਤੇ ਸੋਰਸ ਹਵਾਲੇ ਨਾਲ ਕੋਈ ਨਾ ਕੋਈ ਬਹਾਨੇ ਬਣਾ ਕੇ ਤੇ ਪਿਛਲੇ ਕੇਸਾਂ ਦਾ ਵੇਰਵਾ ਪਾ ਕੇ ਜਿਨ੍ਹਾਂ ਦਾ ਭਾਈ ਬਿੱਟੂ ਨਾਲ ਕੋਈ ਵਾਸਤਾ ਨਹੀਂ ਹੈ।
ਰੀਮਾਂਡ ਲੈ ਰਹੀ ਹੈ। ਰੀਮਾਂਡ ਦੀ ਮੰਗ ਕਰਦਿਆਂ ਅੱਜ ਸਰਕਾਰੀ ਪੱਖ ਨੇ ਭਾਵੇਂ ਪਿਛਲੀਆਂ ਸਾਰੀਆਂ ਗੱਲਾਂ ਜੱਜ ਸਾਹਿਬ ਨੂੰ ਪੜ੍ਹ ਕੇ ਸੁਣਾਈਆਂ ਪਰ ਉਹ ਨਵੀਂ ਕੋਈ ਵੀ ਗੱਲ ਜੱਜ ਸਾਹਿਬ ਅੱਗੇ ਨਹੀਂ ਦਸ ਸਕੀ ਤੇ ਸਿਰਫ਼ ਇਹੀ ਦੱਸਿਆ ਕਿ ਜੰਮੂ ਵਿੱਚ ਕਿਸੇ ਖਾੜਕੂ ਦੇ ਕੇਸ ਦੇ ਵਕੀਲ ਨੂੰ ਫੀਸ ਭੇਜੀ ਹੈ ਸਬੰਧੀ ਸਾਰੀ ਜਾਣਕਾਰੀ ਲੈਣੀ ਹੈ।
ਬਚਾਅ ਪੱਖ ਦੇ ਵਕੀਲ ਐਡਵੋਕੇਟ ਬੀਹਲਾ ਨੇ ਇਸ ਸਮੇਂ ਕਿਹਾ ਕਿ ਜੱਜ ਸਾਹਿਬ ਕਿਸੇ ਲੋੜਵੰਦ ਦੇ ਵਕੀਲ ਨੂੰ ਫੀਸ ਦੇਂਦੀ ਕੋਈ ਗੁਨਾਹ ਨਹੀਂ ਹੈ ਤੇ ਜੇ ਇਹ ਅਜਿਹਾ (ਪੁਲਿਸ) ਗੁਨਾਹ ਸਮਝਦੀ ਹੈ ਤਾਂ ਮੈਂ ਵੀ ਫੀਸ ਲਈ ਹੈ ਕੀ ਮੈਂ ਵੀ ਕੱਲ ਨੂੰ ਪੱਟਾਂ ਨੂੰ ਤੇਲ ਲਾ ਕੇ ਬੈਠਾ। ਉਨ੍ਹਾਂ ਅੱਗੇ ਬਹਿਸ ਕਰਦਿਆਂ ਕਿਹਾ ਕਿ ਇਹ ਸਭ ਬਾਦਲ ਸਰਕਾਰ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕੀਤਾ ਡਰਾਮਾ ਹੈ ਤੇ ਉਹ ਨਹੀਂ ਚਾਹੁੰਦੇ ਕਿ ਸਿਰਸਾ ਡੇਰੇ ਦੇ ਬਾਬਾ ਰਾਮ ਰਹੀਮ ਖਿਲਾਫ਼ ਪੰਥਕ ਜੱਥੇਬੰਦੀਆਂ ਆਪਣਾ ਸੰਘਰਸ਼ ਜਾਰੀ ਰੱਖਣ ਕਿਉਂਕਿ ਬਾਦਲ ਹੋਰੀ ਡੇਰੇ ਨਾਲ ਸਮਝੌਤਾ ਕਰ ਚੁੱਕੇ ਹਨ। ਅਦਾਲਤ ਦੇ ਇੱਕ ਦਿਨ ਦੇ ਰਿਮਾਂਡ ਦੇਣ ਦੇ ਫ਼ੈਸਲੇ ਦੇ ਉਪਰੰਤ ਪੰਥਕ ਜੱਥੇਬੰਦੀਆਂ ਜਿਨ੍ਹਾਂ ਵਿੱਚ ਖ਼ਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟ ਫੈਡ: ਦੇ ਅਜੀਤ ਸਿੰਘ ਬੈਂਸ ਸਾਬਕਾ ਜਸਟਿਸ ਹਿਊਮਨ ਰਾਈਟਸ ਜੱਥੇਬੰਦੀਆਂ ਤੋਂ ਭਾਈ ਧਰਮ ਸਿੰਘ ਖ਼ਾਲਸਾ ਟਰੱਸਟ ਸੰਦੀਪ ਕੌਰਾ, ਸੰਤ ਸਮਾਜ ਦੇ ਸੰਤ ਬਲਜੀਤ ਸਿੰਘ ਦਾਦੂਵਾਲ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਸ਼੍ਰੋਮਣੀ ਤੱਤ ਖ਼ਾਲਸਾ ਦੇ ਭਾਈ ਜਰਨੈਲ ਸਿੰਘ, ਖਾਲੜਾ ਮਿਸ਼ਨ ਕਮੇਟੀ ਦੇ ਜਸਬੀਰ ਸਿੰਘ ਰਕਬਾ ਆਦਿ ਅਗਵਾਈ ਕਰ ਰਹੇ ਸਨ ਤੇ ਜਿਨ੍ਹਾਂ ਅੱਜ ਸਵੇਰੇ ਤੋਂ ਹੀ ਕਚਿਹਰੀ ਕੰਪਲੈਕਸ ਵਿੱਚ ਭਾਰੀ ਇਕੱਠ ਕਰਕੇ ਆਪਣਾ ਸ਼ਾਂਤਮਈ ਮੁਜਾਹਿਰਾ ਲਾਇਆ ਹੋਇਆ ਰਹੀ ਮੁੱਖ ਮੰਤਰੀ ਸ੍ਰ: ਬਾਦਲ ਲਈ ਇੱਕ ਮੈਮੋਰੰਡਮ ਭੇਜਣ ਲਈ ਫਿਰੋਜ਼ਪੁਰ ਰੋਡ ’ਤੇ ਕਚਿਹਰੀ ਸਾਹਮਣੇ ਧਰਨਾ ਲਾ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਆਰੰਭ ਦਿੱਤਾ ਤੇ ਡੀ.ਸੀ. ਲੁਧਿਆਣਾ ਵੱਲੋਂ ਐਸ.ਡੀ.ਐਮ. ਸ੍ਰੀ ਪ੍ਰੇਮ ਚੰਦ ਨੂੰ ਮੰਗ ਪੱਤਰ ਉ¤ਥੋਂ ਲੈਣ ਲਈ ਭੇਜਿਆ ਜਿਸ ਉਪਰੰਤ ਸੜਕ ਤੋਂ ਜਾਮ ਹਟਾਇਆ ਗਿਆ ਇਸ ਸਮੇਂ ਨਵਾਂ ਸ਼ਹਿਰ ਤੋਂ ਭਾਈ ਮਨਜੀਤ ਸਿੰਘ ਬੰਬ, ਡਾ: ਅਜੀਤ ਸਿੰਘ ਅਤੇ ਮਾਤਾ ਪਲਵਿੰਦਰ ਕੌਰ (ਮਾਤਾ ਪਿਤਾ ਭਾਈ ਬਿੱਟੂ), ਜਗਤਾਰ ਸਿੰਘ ਧਾਲੀਵਾਲ ਮੁੱਲਾਂਪੁਰ ਆਦਿ ਸਮੇਤ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

ਬਾਦਲ ਦਾ ਪਰਿਵਾਰਵਾਦ ਰਾਜ ਹੁਣ ਪੰਜਾਬ ’ਚ ਨਹੀਂ ਰਹੇਗਾ-ਐਡਵੋਕੇਟ ਚੀਮਾਂ

ਲੁਧਿਆਣਾ, 10 ਸਤੰਬਰ -ਭਾਈ ਦਲਜੀਤ ਸਿੰਘ ਬਿੱਟੂ ਨੂੰ ਹੱਥਕੜੀਆਂ ਲਾ ਕੇ ਜਿਸ ਤਰ੍ਹਾਂ ਪੰਜਾਬ ਸਰਕਾਰ ਪੰਥਕ ਜੱਥੇਬੰਦੀਆਂ ਨੂੰ ਬਦਨਾਮ ਕਰ ਕੇ ਸ਼੍ਰੋਮਣੀ ਕਮੇਟੀ ਉ¤ਪਰ ਕਬਜ਼ਾ ਕਰਨ ਲਈ ਗੈਰ ਸਿਆਸੀ ਹੱਥਕੰਡੇ ਤੇ ਅਣਮਨੁੱਖੀ ਤਰੀਕੇ ਅਪਨਾ ਰਹੀ ਹੈ ਉਸ ਖਿਲਾਫ਼ ਪੰਜਾਬ ਅੰਦਰ ਪੰਥਕ ਧਿਰਾਂ ਆਪਣਾ ਸੰਘਰਸ਼ ਹੋਰ ਤਿੱਖਾ ਕਰਕੇ ਪੰਜਾਬ ਅੰਦਰ ਬਾਦਲ ਪਰਿਵਾਰ ਦਾ ਰਾਜ ਰਹਿਣ ਨਹੀਂ ਦੇਣਗੀਆਂ। ਇਹ ਸ਼ਬਦ ਅੱਜ ਇੱਥੇ ਐਡਵੋਕੇਟ ਹਰਪਾਲ ਸਿੰਘ ਚੀਮਾ ਚੇਅਰਮੈਨ ਸਿਖਜ਼ ਫਾਰ ਹਿਊਮਨ ਰਾਈਟਸ ਨੇ ਭਾਈ ਬਿੱਟੂ ਨੇ ਪੁਲਿਸ ਰਿਮਾਂਡ ਵਿੱਚ ਕੀਤੇ ਇੱਕ ਦਿਨ ਦੇ ਹੋਰ ਵਾਧੇ ਉਪਰੰਤ ਪੰਥਕ ਜੱਥੇਬੰਦੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਨਾਲ ਇਸ ਸਮੇਂ ਬਲਵੀਰ ਸਿੰਘ ਸਿਰਸਾ, ਹਰਿੰਦਰ ਸਿੰਘ ਨਾਰਵੇ, ਬਲਵਿੰਦਰ ਸਿੰਘ ਝਬਾਲ, ਕੁਲਬੀਰ ਸਿੰਘ, ਭਾਈ ਦਿਆ ਸਿੰਘ, ਭਾਈ ਮਨਜੀਤ ਸਿੰਘ ਬੰਬ ਆਦਿ ਵੀ ਹਾਜ਼ਰ ਸਨ।
ਐਡਵੋਕੇਟ ਚੀਮਾ ਨੇ ਇਸ ਸਮੇਂ ਕਿਹਾ ਕਿ ਬਾਦਲ ਪਰਿਵਾਰ ਪੰਜਾਬ ਵਿੱਚ ਡੇਰਿਆਂ ਨੂੰ ਜਮਾਉਣ, ਅਕਾਲ ਤਖ਼ਤ ਦੇ ਹੁਕਮਨਾਮਿਆਂ ਉ¤ਪਰ ਪਹਿਰਾ ਦੇਣ ਵਾਲੀਆਂ ਜੱਥੇਬੰਦੀਆਂ ਨੂੰ ਬਦਨਾਮ ਕਰਨ ਅਤੇ ਡੇਰਾ ਮੁਖੀਆਂ ਨਾਲ ਰਿਸ਼ਤੇਦਾਰੀਆਂ ਪਾਉਣ ਦੀ ਜੋ ਗੱਲ ਕਰ ਰਿਹਾ ਹੈ ਉਹ ਪੰਥਕ ਧਿਰਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਇੱਕ ਦੂਸਰੀ ਪਾਰਟੀ ਨਾਲ ਭਰਾਵਾਂ ਵਾਲਾ ਸਲੂਕ ਕਰਦੀਆਂ ਹਨ ਕਿਸੇ ਨੂੰ ਅਣਮਨੁੱਖੀ ਤੇ ਗਲਤ ਤਰੀਕੇ ਨਾਲ ਰਾਜਨੀਤਕ ਅਖਾੜੇ ਤੋਂ ਬਾਹਰ ਨਹੀਂ ਕੱਢਦੀਆਂ ਪਰ ਬਾਦਲ ਦਾ ਪਰਿਵਾਰਬਾਦ ਦਾ ਰਾਜ ਹੁਣ ਅਸੀਂ ਇੱਥੇ ਰਹਿਣ ਨਹੀਂ ਦੇਣਾ। ਇਸ ਸਮੇਂ ਬਿੱਟੂ ’ਤੇ ਹੀ ਸੋਚ ਤੇ ਪਹਿਰਾ ਦਿਆਂਗੇ ਠੋਕ ਦੇ ਦੇ ਨਾਅਰੇ ਵੀ ਲੱਗੇ। ਭਾਈ ਬਿੱਟੂ ਨਾਲ ਅੱਜ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਬਲਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਰਾਜੂ ਦਾ ਵੀ ਇੱਕ ਦਿਨ ਦਾ ਪੁਲਿਸ ਰਿਮਾਂਡ ਵਧਾਇਆ ਗਿਆ ਹੈ।

ਭਾਜਪਾ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦੇ ਫੈਸਲੇ ਤੇ ਅਕਾਲੀ ਸਰਕਾਰ ਨੂੰ ਕਰੜੇ ਹੱਥੀਂ ਲਿਆ

ਚੰਡੀਗੜ੍ਹ, 10 ਸਤੰਬਰ (ਦਵਿੰਦਰ ਸਿੰਘ ਕੋਹਲੀ) : ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਵੱਲੋਂ ਸਰਕਾਰ ਦੇ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦੇ ਫੈਸਲੇ 'ਤੇ ਰੋਸ ਪ੍ਰਗਟਾਉਂਦਿਆਂ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਪੰਜਾਬ-ਭਾਜਪਾ ਦੀ ਇਕਾਈ ਨੇ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਧਾਈਆਂ ਗਈਆਂ ਦਰਾਂ ਦੇ ਐਲਾਨ ਤੋਂ ਬਾਅਦ ਪਾਰਟੀ ਨੇ ਪੂਰੇ ਵਿਸਥਾਰ ਨਾਲ ਰਿਪੋਰਟ ਮੰਗੀ ਹੈ। ਪੰਜਾਬ ਪ੍ਰਦੇਸ਼ ਭਾਜਪਾ ਦੀ ਕਾਰਜਕਾਰਨੀ ਦੀ ਮੀਟਿੰਗ ਜੋ ਇਥੇ ਬੀਤੇ ਰਾਤ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਰਜਿੰਦਰ ਭੰਡਾਰੀ ਦੀ ਅਗਵਾਈ ਹੇਠ ਹੋਈ, ਵਿੱਚ ਬਿਜਲੀ ਦਰਾਂ 'ਚ ਹੋਏ ਵਾਧੇ ਦੇ ਮੁੱਦੇ 'ਤੇ ਦੇਰ ਰਾਤ ਤੱਕ ਚਰਚਾ ਹੋਈ। ਸ੍ਰੀ ਭੰਡਾਰੀ ਨੇ ਦੱਸਿਆ ਕਿ ਪਾਰਟੀ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਬਿਜਲੀ ਦੀ ਖਪਤ ਦੇ ਦਿੱਤੇ ਜਾ ਰਹੇ ਬਿਲਾਂ ਨੂੰ ਦੇਖ ਕੇ ਜਾਇਜ਼ਾ ਲੈਣਾ ਚਾਹੁੰਦੀ ਹੈ। ਇਨ੍ਹਾਂ ਬਿਲਾਂ ਦੀ ਪੂਰੀ ਘੋਖ 'ਤੇ ਵਿਸ਼ਲੇਸ਼ਣ ਤੋਂ ਬਾਅਦ ਹੀ ਪਾਰਟੀ ਬਿਜਲੀ ਦੀਆਂ ਵਧਾਈਆਂ ਦਰਾਂ ਬਾਰੇ ਕੋਈ ਫੈਸਲਾ ਲਵੇਗੀ। ਭਾਜਪਾ ਦਾ ਇਹ ਅਹਿਮ ਫੈਸਲਾ ਇਸ ਕਾਰਨ ਹੋਰ ਵੀ ਅਹਿਮ ਹੋ ਜਾਂਦੀ ਹੈ ਕਿ ਦੋ ਸਾਲ ਪਹਿਲਾਂ ਜਦੋਂ ਅਕਾਲੀ-ਭਾਜਪਾ ਗਠਜੋੜ ਨੇ ਬਿਜਲੀ ਦਰਾਂ ਵਿਚ ਵਾਧਾ ਕੀਤਾ ਸੀ ਤਾਂ ਪੰਜਾਬ ਭਾਜਪਾ ਨੇ ਘਰੇਲੂ ਖੇਤਰ ਵਿਚ ਵਾਧੂ ਵਿੱਤੀ ਬੋਝ ਦਾ ਸਖ਼ਤ ਵਿਰੋਧ ਕੀਤਾ ਸੀ। ਉਸ ਸਮੇਂ ਪਾਰਟੀ ਦੇ ਸਖ਼ਤ ਰਵੱਈਏ ਕਾਰਨ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਘਰੇਲੂ ਸੈਕਟਰ ਦੀਆਂ ਵਧਾਈਆਂ ਦਰਾਂ ਦਾ ਭੁਗਤਾਨ ਸਰਕਾਰੀ ਸਬਸਿਡੀ ਦੇ ਰੂਪ ਵਿਚ ਤਬਦੀਲ ਕਰਨਾ ਪਿਆ ਸੀ।

ਹਿੰਦੂ ਜਥੇਬੰਦੀਆ ਨੇ ਸਿੱਖ ਗਾਰਡੀਅਨ ਦੀਆ ਕਾਪੀਆ ਸਾੜੀਆ

ਕਿਸਾਨਾਂ ਉੱਤੇ ਅੰਨ੍ਹੇਵਾਹ ਕੀਤੀ ਗਈ ਲਾਠੀਚਾਰਜ ਕਾਰਨ ਹੋਈਆਂ ਮੌਤਾਂ ਦੁੱਖਦਾਇਕ, ਚੰਡੀਗੜ੍ਹ ਪੁਲਿਸ ਜਿ਼ਮੇਵਾਰ :- ਅੰਮ੍ਰਿਤਸਰ ਦਲ

ਚੰਡੀਗੜ੍ਹ, 10 ਸਤੰਬਰ :- ਭਾਗ ਸਿੰਘ ਸੁਰਤਾਪੁਰ ਮੀਤ ਪ੍ਰਧਾਨ, ਹਰਭਜਨ ਸਿੰਘ ਕਸ਼ਮੀਰੀ ਪ੍ਰਧਾਨ ਪਟਿਆਲਾ ਸ਼ਹਿਰੀ, ਗੁਰਦਿਆਲ ਸਿੰਘ ਘੱਲੂਮਾਜਰਾ ਪ੍ਰਧਾਨ ਫਤਿਹਗੜ੍ਹ ਸਾਹਿਬ, ਜੱਸਾ ਸਿੰਘ ਗੱਲਵੱਢੀ ਪ੍ਰਧਾਨ ਜਿ਼ਲ੍ਹਾ ਖੰਨਾ ਅਤੇ ਕੁਲਦੀਪ ਸਿੰਘ ਭਾਗੋਵਾਲ ਪ੍ਰਧਾਨ ਮੋਹਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਂਝੇ ਤੌਰ ਤੇ ਦਸਤਖਤ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਚੰਡੀਗੜ੍ਹ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਵਿਰੁੱਧ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਮਾਰਚ ਉੱਤੇ ਅੰਨ੍ਹੇਵਾਹ ਕੀਤੇ ਗਏ ਲਾਠੀਚਾਰਜ ਦੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਤਿੰਨ ਕਿਸਾਨਾਂ ਦੀ ਮੌਤ ਹੋ ਜਾਣ ਦੇ ਵਾਪਰੇ ਦੁਖਾਂਤ ਲਈ ਅਤੇ ਵਹਿਸ਼ੀਆਨਾ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ, ਚੰਡੀਗੜ੍ਹ ਪੁਲਿਸ ਨੂੰ ਜਿ਼ਮੇਵਾਰ ਠਹਿਰਾਇਆ ਹੈ।
ਉਪਰੋਕਤ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀਆਂ ਮੰਗਾਂ ਜਾਂ ਹੋ ਰਹੀਆਂ ਬੇਇਨਸਾਫੀਆਂ ਲਈ ਰੋਸ ਵਿਖਾਵੇ ਜਾਂ ਰੈਲੀਆਂ ਕਰਦੇ ਸਮੇਂ ਸਰਕਾਰੀ ਜਾਇਦਾਦ ਦੀ ਤੋੜ ਫੋੜ, ਅੱਗਾਂ ਲਾਉਣ ਆਦਿ ਦੀ ਗੈਰ ਸਮਾਜਿਕ ਕਾਰਵਾਈਆਂ ਦੇ ਵੀ ਸਖਤ ਵਿਰੁੱਧ ਹੈ। ਪਰ ਅਜਿਹੀਆਂ ਕਾਰਵਾਈਆਂ ਨੂੰ ਸੱਦਾ ਦੇਣ ਲਈ ਪੰਜਾਬ ਸਰਕਾਰ ਉੱਤੇ ਕਾਬਿਜ਼ ਬਾਦਲ ਦਲੀਆਂ ਦੀ ਕਮਜ਼ੋਰ ਅਤੇ ਵੋਟ ਸਿਆਸਤ ਵਾਲੀ ਮਾਰੂ ਨੀਤੀ ਨੂੰ ਵੀ ਸਿੱਧੇ ਤੌਰ ਤੇ ਜਿੰਮੇਵਾਰ ਮੰਨਦੀ ਹੈ। ਜਿਸਦੀ ਹਕੂਮਤ ਅਤੇ ਪੁਲਿਸ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਤੋਂ ਭੱਜ ਕੇ ਅਜਿਹੇ ਮਾਹੌਲ ਬਣਨ ਨੂੰ ਖੁਦ ਸੱਦਾ ਦਿੰਦੀ ਹੈ। ਆਗੂਆਂ ਨੇ ਕਿਹਾ “ਵਿਆਨਾ ਕਾਂਡ” ਵੇਲੇ ਜਲੰਧਰ ਜਿ਼ਲ੍ਹੇ ਅਤੇ ਨਾਲ ਦੇ ਇਲਾਕਿਆਂ ਵਿੱਚ ਜੋ ਸਰਕਾਰੀ ਬੱਸਾਂ, ਜਾਇਦਾਦਾਂ ਸਾੜਨ ਦਾ ਕਰੋੜਾਂ ਅਰਬਾਂ ਰੁਪਇਆ ਦਾ ਨੁਕਸਾਨ ਹੋਇਆ, ਉਹ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਅਜਿਹਾ ਕਰਨ ਵਾਲਿਆਂ ਦੀ ਸਰਪ੍ਰਸਤੀ ਕਰਨ ਦੀ ਵਜ੍ਹਾ ਕਰਕੇ ਹੋਇਆ। ਲੇਕਿਨ ਕੱਲ੍ਹ ਚੰਡੀਗੜ੍ਹ ਵਿਖੇ ਹੋਈਆਂ ਅਗਜ਼ਨੀ ਦੀਆਂ ਘਟਨਾਵਾਂ ਲਈ ਚੰਡੀਗੜ੍ਹ ਪੁਲਿਸ ਦੀ ਗੈਰ ਜਿੰਮੇਵਾਰਾਨਾ ਭੜਕਾਊ ਕਾਰਵਾਈ ਦੋਸ਼ੀ ਹੈ। ਉਹਨਾਂ ਨੇ ਮੁਲਾਜ਼ਮ, ਕਿਸਾਨ, ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਰੋਸ ਵਿਖਾਵੇ ਕਰਦੇ ਸਮੇਂ ਜਮਹੂਰੀਅਤ ਢੰਗਾਂ ਦਾ ਇਸਤੇਮਾਲ ਕਰਨ ਉੱਤੇ ਪਹਿਰਾ ਦੇਣ ਅਤੇ ਪਬਲਿਕ ਇਕੱਠਾ ਨੂੰ ਕਾਬੂ ਰੱਖਣ ਵਿੱਚ ਆਪਣੀਆਂ ਜਿੰਮੇਵਾਰੀਆਂ ਅਤੇ ਫਰਜਾਂ ਤੋਂ ਵੀ ਸੁਚੇਤ ਰਹਿਣ।
ਉਪਰੋਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਕਿ ਅੰਨ੍ਹੇਵਾਹ ਲਾਠੀਚਾਰਜ ਕਰਨ ਵਾਲੇ ਉਹਨਾਂ ਪੁਲਿਸ ਕਰਮਚਾਰੀਆਂ ਦੀ ਪਹਿਚਾਣ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਜਿਹਨਾਂ ਦੀ ਗੈਰ ਜਿੰਮੇਵਾਰਾਨਾ ਕਾਰਵਾਈ ਦੀ ਬਦੌਲਤ ਤਿੰਨ ਕਿਸਾਨ ਭਰਾਵਾਂ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਿਆ। ਉਹਨਾਂ ਇਹ ਵੀ ਮੰਗ ਕੀਤੀ ਕਿ ਮ੍ਰਿਤਕ ਪਰਿਵਾਰਾਂ ਨੂੰ ਘੱਟੋ ਘੱਟ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਤੁਰੰਤ ਐਲਾਨ ਕਰੇ ਅਤੇ ਰੋਸ ਵਿਖਾਵੇ ਕਰਨ ਵਾਲੇ ਫੜੇ ਗਏ ਮੁਲਾਜ਼ਮਾਂ ਅਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਕੇ ਮਾਹੌਲ ਨੂੰ ਸ਼ਾਂਤ ਕੀਤਾ ਜਾਵੇ। ਪੰਜਾਬ ਰਾਜ ਬਿਜਲੀ ਬੋਰਡ ਦੇ ਹਜ਼ਾਰਾਂ ਹੀ ਮੁਲਾਜ਼ਮਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਅਤੇ ਉਪਰੋਕਤ ਅਦਾਰੇ ਦਾ ਨਿੱਜੀਕਰਨ ਕਰਨ ਦੇ ਮਨਸੂਬੇ ਰੱਦ ਕੀਤੇ ਜਾਣ।


ਸੈਨ ਫ਼ਰਾਂਸਿਸਕੋ ਦੇ ਭਾਰਤੀ ਦੂਤਾਵਾਸ ਅੱਗੇ ਪੰਜਾਬ ਵਿਚਲੀ ਜਾਬਰ ਅਕਾਲੀ ਸਰਕਾਰ ਦੁਆਰਾ, ਪੰਚ ਪ੍ਰਧਾਨੀ ਚੇਅਰਮੈਨ ਭਾਈ ਦਲਜੀਤ ਸਿੰਘ ਤੇ ਸਾਥੀਆਂ ਦੀ ਨਾਜਾਇਜ਼ ਗ੍ਰਿਫ਼ਤਾਰੀ ਤੇ ਪ੍ਰੈਸ ਦੀ ਆਜ਼ਾਦੀ ਨੂੰ ਕਤਲ ਕਰਨ ਵਿਰੁੱਧ ਰੋਹ ਭਰਿਆ ਵਿਖਾਵਾ ਕਰਦੀਆਂ ਸਿੱਖ ਸੰਗਤਾਂ, ਤਸਵੀਰਾਂ ਦੀ ਜ਼ਬਾਨੀ !





















ਸਿੱਖ ਯੂਥ ਆਫ਼ ਅਮਰੀਕਾ ਨੇ ਗੁਰਦੁਆਰਾ ਫਰੀਮਾਂਟ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਮਨਾਇਆ
ਪੰਜਾਬ ਵਿਚ ਹਾਲਾਤ ਪਹਿਲਾਂ ਨਾਲਂ ਵੀ ਮਾੜੇ ਹੋਏ-ਡਾ.ਅਮਰਜੀਤ ਸਿਘ

ਫਰੀਮਾਂਟ - ਸਿੱਖ ਯੂਥ ਆਫ਼ ਅਮਰੀਕਾ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ 6 ਸਤੰਬਰ ਨੂੰ ਗੁਰਦੁਆਰਾ ਫਰੀਮਾਂਟ ਵਿਖੇ ਸ਼ਹੀਦੀ ਦਿਹਾੜਾ ਮਨਾਇਆ। ਯਾਦ ਰਹੇ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ 1995 ਵਿੱਚ 6 ਸਤੰਬਰ ਨੂੰ ਘਰੋਂ ਚੁੱਕ ਕੇ ਸਮੇਂ ਦੇ ਬੁੱਚੜ ਕੇ ਪੀ ਗਿੱਲ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਪਿਛਲੇ ਐਤਵਾਰ ਗੁਰਦੁਆਰਾ ਸਾਹਿਬ ਫਰੀਮਾਂਟ ਦੇ ਦੀਵਾਨ ਹਾਲ ਵਿਚ ਸੰਗਤਾਂ ਨੂੰ ਭਾਈ ਖਾਲੜਾ ਵਲੋਂ ਕੈਨੇਡਾ ਵਿਚ ਦਿੱਤੀ ਆਖਰੀ ਤਕਰੀਰ ਸੁਣਾਈ ਗਈ। ਭਾਈ ਖਾਲੜਾ ਵਲੋਂ ਦਿੱਤੀ ਸਪੀਚ ਸੁਣ ਕੇ ਸੰਗਤ ਬਹੁਤ ਹੀ ਭਾਵੁਕ ਹੋ ਗਈ ਸੰਗਤ ਦੇ ਬਹੁਤੇ ਮੈਂਬਰਾਂ ਨੇ ਇਹ ਸਪੀਚ ਪਹਿਲੀ ਵਾਰ ਹੀ ਸੁਣੀ ਸੀ। ਭਾਈ ਖਾਲੜਾ ਨੇ ਉਹਨਾਂ ਵਲੋਂ ਵਿੱਢੇ ਕੰਮਾਂ ਤੋਂ ਬਿਨਾਂ ਮੀਰੀ-ਪੀਰੀ ਦੇ ਸਿਧਾਂਤ ਦੀ ਵਿਆਖਿਆ ਕਰਦੇ ਹੋਏ ਸ਼ਹੀਦ ਹੋਣ ਦੀ ਤਮੰਨਾ ਪ੍ਰਗਟਾਈ। ਸਪੀਚ ਸੁਣ ਕੇ ਇੰਜ ਮਹਿਸੂਸ ਹੁੰਦਾ ਸੀ ਕਿ ਜਿਵੇਂ ਭਾਈ ਖਾਲੜਾ ਨੇ ਗੁਰੂ ਮਹਾਰਾਜ ਤੋਂ ਸ਼ਹੀਦੀ ਮੰਗ ਕੇ ਲਈ ਹੋਵੇ।
ਭਾਈ ਖਾਲੜਾ ਦੀ ਸਪੀਚ ਦੀ ਵੀਡੀਓ ਤੋਂ ਬਾਅਦ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਜੋ ਕਿ ਵਾਸ਼ਿੰਗਟਨ ਡੀ ਸੀ ਤੋਂ ਇਸ ਪ੍ਰੋਗਰਾਮ ਲਈ ਉਚੇਚੇ ਤੌਰ ’ਤੇ ਪਹੁੰਚੇ ਹੋਏ ਸਨ, ਨੇ ਭਾਈ ਖਾਲੜਾ ਵਲੋਂ ਪੇਸ਼ ਨੁਕਤਿਆਂ ਨੂੰ ਅੱਗੇ ਤੋਰਦੇ ਹੋਏ ਦੱਸਿਆ ਕਿ ਪੰਜਾਬ ਵਿਚ ਹਾਲਾਤ ਹਾਲੇ ਸੁਧਰੇ ਨਹੀਂ ਸਗੋਂ ਅੱਗੇ ਨਾਲੋਂ ਵੀ ਮਾੜੇ ਹੋਏ ਹਨ। ਉਹਨਾਂ ਨੇ ਉਦਾਹਰਨਾਂ ਦੇ ਕੇ ਦੱਸਿਆ ਕਿ ਸਿੱਖਾਂ ਨਾਲ ਭਾਰਤ ਵਿਚ ਕਿਵੇਂ ਵਿਤਕਰਾ ਹੁੰਦਾ ਹੈ। ਡਾਕਟਰ ਅਮਰਜੀਤ ਸਿੰਘ ਨੇ ਅਕਾਲੀ ਸਰਕਾਰ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਬਾਦਲ ਸਰਕਾਰ ਕਿਵੇਂ ਭਾਰਤ ਦੀਆਂ ਖੁਫੀਆਂ ਏਜੰਸੀਆਂ ਦੇ ਹੱਥ ਵਿਚ ਖੇਡ ਰਹੀ ਹੈ। ਭਾਈ ਦਲਜੀਤ ਸਿੰਘ ਬਿੱਟੂ ਅਤੇ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਵਰਕਰਾਂ ਨੂੰ ਨਾਜਾਇਜ਼ ਹਿਰਾਸਤ ਵਿਚ ਲੈ ਕੇ ਝੂਠੇ ਕੇਸ ਪਾਉਣਾ ਭਾਰਤੀ ਜੁਡੀਸ਼ਲ ਸਿਸਟਮ ਅਤੇ ਪੰਜਾਬ ਸਰਕਾਰ ਦੇ ਕੰਮਾਂ ਤੇ ਸੁਆਲੀਆ ਚਿੰਨ੍ਹ ਹੈ। ਉਹਨਾਂ ਨੇ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਕਿਹਾ ਕਿ ਜੇ ਬਾਹਰਲੇ ਸਿੱਖ ਆਪਣੀ ਆਵਾਜ਼ ਬੁਲੰਦ ਕਰਦੇ ਹਨ ਤਾਂ ਪੰਜਾਬ ਦੇ ਸਿੱਖਾਂ ਨਾਲ ਧੱਕਾ ਘੱਟ ਅਤੇ ਭਾਰਤ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੁੰਦਾ ਹੈ। ਸੋ ਸਾਨੂੰ ਆਪਣੇ ਫਰਜ਼ ਨੂੰ ਪਛਾਨਣਾ ਚਾਹੀਦਾ ਹੈ। ਅੰਤ ਵਿਚ ਭਾਈ ਜਸਵਿੰਦਰ ਸਿੰਘ ਜੰਡੀ ਨੇ ਸੰਗਤ, ਬੁਲਾਰਿਆਂ, ਕੀਰਤਨੀ ਜਥਿਆਂ ਤੇ ਸਿੱਖ ਯੂਥ ਆਫ਼ ਅਮਰੀਕਾ ਦੇ ਮੈਂਬਰਾਂ ਦਾ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।


ਚੰਡੀਗੜ੍ਹ ਵਿਖੇ ਪੁਲਿਸ ਅਤੇ ਕਿਸਾਨਾਂ 'ਚ ਹਿੰਸਕ ਟਕਰਾਅ, 1 ਦੀ ਮੌਤ

ਚੰਡੀਗੜ੍ਹ, 8 ਸਤੰਬਰ- ਪੰਜਾਬ ਭਰ ਦੇ 25 ਹਜ਼ਾਰ ਕਿਸਾਨਾਂ ਵਲੋਂ ਪੰਜਾਬ ਰਾਜ ਬਿਜਲੀ ਬੋਰਡ ਨੂੰ ਤੋੜਨ ਵਿਰੁਧ ਚੰਡੀਗੜ੍ਹ ਵਿਖੇ ਸ਼ਾਂਤੀਪੂਰਨ ਢੰਗ ਨਾਲ ਕੱਢੀ ਜਾ ਰਹੀ ਰੋਸ ਰੈਲੀ ਸ਼ਾਮ 4 ਕੁ ਵਜੇ ਹਿੰਸਕ ਹੋ ਗਈ, ਜਿਸ ਨੂੰ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਦਾ ਵੀ ਸਹਾਰਾ ਲੈਣਾ ਪਿਆ। ਇਸੇ ਦੌਰਾਨ ਇਕ ਵਿਅਕਤੀ ਦੀ ਮੌਤ ਅਤੇ ਦਰਜਨਾ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਪ੍ਰਾਪਤ ਹੋਈ ਹੈ। ਭੜਕੇ ਕਿਸਾਨਾਂ ਨੇ ਸੈਕਟਰ 17 ਵਿਚ ਖੜ੍ਹੇ ਕਈ ਪੁਲਿਸ ਦੇ ਵਾਹਨਾਂ ਅਤੇ ਨਿਜੀ ਵਾਹਨਾਂ ਨੂੰ ਅੱਗ ਲਗਾ ਦਿੱਤੀ। ਹਾਲਾਂਕਿ ਇਸ ਰੈਲੀ ਦੀ ਗੰਭੀਰਤਾ ਨੂੰ ਦੇਖਦਿਆਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਕਿਸਾਨਾਂ ਦੇ ਇਕ ਧੜੇ ਵਲੋਂ ਅਚਾਨਕ ਪੁਲਿਸ ਵਾਹਨਾਂ ਨੂੰ ਅੱਗ ਲਗਾਏ ਜਾਣ 'ਤੇ ਸਨਸਨੀ ਫ਼ੈਲ ਗਈ। ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਕੇ ਪੁਲਿਸ ਨੇ ਕਿਸਾਨਾਂ 'ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਲਾਠੀਚਾਰਜ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ। ਕਿਸਾਨਾਂ ਵਲੋਂ ਕੀਤੇ ਪਥਰਾਅ ਕਾਰਨ ਕਈ ਪੁਲਿਸ ਮੁਲਾਜ਼ਮ ਵੀ ਫੱਟੜ ਹੋ ਗਏ। ਸਰਕਾਰੀ ਬੁਲਾਰੇ ਨੇ ਦਸਿਆ ਕਿ ਕਿਸਾਨ ਆਗੂਆਂ ਨੂੰ ਸੈਕਟਰ 17 ਵਿਚ ਰੋਸ ਰੈਲੀ ਕਰਨ ਦੀ ਇਜਾਜ਼ਤ ਇਸ ਸ਼ਰਤ 'ਤੇ ਦਿੱਤੀ ਗਈ ਸੀ ਕਿ ਉਹ ਆਪਣਾ ਰੋਸ ਮੁਜ਼ਾਹਰਾ ਸ਼ਾਂਤਪੂਰਵਕ ਢੰਗ ਨਾਲ ਕਰਨਗੇ। ਸਰਕਾਰ ਵਲੋਂ ਲਏ ਬੋਰਡ ਨੂੰ ਤੋੜਨ ਦੇ ਫ਼ੈਸਲੇ ਵਿਰੁਧ ਕਿਸਾਨ ਇਸ ਡਰੋਂ ਵਿਰੋਧ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਖਤਰਾ ਹੈ ਕਿ ਬਿਜਲੀ ਦਾ ਨਿਜੀ ਹੱਥਾਂ ਵਿਚ ਚਲੇ ਜਾਣ ਨਾਲ ਉਨ੍ਹਾਂ ਨੂੰ ਮੁਫ਼ਤ ਬਿਜਲੀ ਸਪਲਾਈ ਦੀ ਸਹੂਲਤ ਵਾਪਸ ਲੈ ਲਈ ਜਾਵੇਗੀ। ਕੇਂਦਰ ਸਰਕਾਰ ਨੇ ਬਿਜਲੀ ਐਕਟ 2003 ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੂੰ 15 ਸਤੰਬਰ ਤੱਕ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਹੈ। ਇਸ ਤੋਂ ਪਹਿਲਾਂ 8 ਵਾਰ ਬੋਰਡ ਨੂੰ ਭੰਗ ਕਰਨ ਦੀ ਕਾਰਵਾਈ ਮੁਲਤਵੀ ਕੀਤੀ ਜਾ ਚੁੱਕੀ ਹੈ ਪਰ ਹੁਣ ਕੇਂਦਰ ਸਰਕਾਰ ਨੇ ਇਸ ਸਮਾਂ ਸੀਮਾ ਨੂੰ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਚੰਡੀਗੜ੍ਹ ਵਿਚ ਪੂਰੇ ਪੰਜਾਬ ਵਿਚੋਂ ਆਏ ਕਿਸਾਨਾਂ ਦੇ ਇਕੱਠ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ। 34-35, 35-36 ਦੇ ਚੌਕ ਵਿਚ ਕਈ ਘੰਟਿਆਂ ਤੱਕ ਟ੍ਰੈਫ਼ਿਕ ਜਾਮ ਰਿਹਾ। ਕਿਸਾਨਾਂ ਨੂੰ ਲਿਆਉਣ ਵਾਲੇ ਟਰੱਕ ਅਤੇ ਬੱਸਾਂ ਖੜ੍ਹੀਆਂ ਹੋਣ ਕਾਰਨ ਟ੍ਰੈਫ਼ਿਕ ਪੁਲਿਸ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹਾਲਾਤ 'ਤੇਕਾਬੂ ਪਾਉਣ 'ਚ ਅਸਮਰੱਥ ਰਹੇ।

The current spate of unlawful arrests of Bhai Daljit Singh Bittu and other patriots, in Indian occupied Punjab, has exposed the evil nexus which exists between the two Badals and the criminal Gurmeet-Ram-Rahim dera
Diaspora Sikhs launch vigorous protests, outside Indian diplomatic missions, all over the world for the release of incarcerated Sikh patriots

Washington D.C. Wednesday 9 September, 2009: The unlawful activities, nay reign of terror, unleashed in Indian Occupied Punjab, under cover of the draconian ‘Unlawful Activities Prevention Act, 1967’, during the last fortnight, (where patriotic respected leaders, like Bhai Daljit Singh Bittu, Chairman Shiromani Akali Dal-Panch Pardhani, and others, have been arrested under trumped up charges) have not only unmasked the evil nexus of the corrupt father & son ‘Quisling’ Badal regime with the phony Gurmeet-Ram-Rahim criminal ‘dera’ but, has also exposed anew the inherent fascist nature of the caste-ridden squalidly Indian ‘demoNcracy’ which masquerades in the Western world as the world’s largest democracy.
Just as distasteful and criminal as the above, has been the ‘invasion’ and looting, on 27 August 2009, by the Punjab Police, of the office of the decade-old Ludhiana-based monthly ‘Sikh Shahadat’, a patriotic magazine. The Police trashed the magazine office during the illegal raid and took away the computer and lap top (containing the subscriber’s list of the magazine – a handy tool for police blackmail) along with other records. On that day the Punjab Police also abducted the sub-editor of Sikh Shahadat magazine, one Sirdar Savak Singh, and also the magazine’s Circulation manger, Sirdar Navdeep Singh Bittu. Till date the family members and friends of the above two abducted journalists have not been able to trace the whereabouts of the two victims who remain ‘missing persons’.
Sikh Human Rights activists, KAC and others, in the United States are going to approach Committee to Protect Journalists, located at 330 7th Avenue, 11th Floor. New York, NY 10001 (Tel: 212-465-1004 :: Fax: 212-465-9568 > info@cpj.org <) for help in tracing the whereabouts of the abducted Sikh journalists, sub-editor of Sikh Shahadat magazine, Sirdar Savak Singh, and also the magazine’s Circulation manger, Sirdar Navdeep Singh Bittu. The Committee to Protect Journalists (CPJ) is an independent, nonprofit organization founded in 1981. It promotes press freedom worldwide by defending the rights of journalists to report the news without fear of reprisal. The Committee to Protect Journalists (CPJ) has a full-time staff of 23 at its New York headquarters, including area specialists for each major world region. CPJ has a Washington, D.C. representative, and consultants stationed around the world. A 35-member board of prominent journalists directs CPJ's activities. The Committee to Protect Journalists, helps journalists, “by publicly revealing abuses against the press and by acting on behalf of imprisoned and threatened journalists, CPJ effectively warns journalists and news organizations where attacks on press freedom are occurring. CPJ organizes vigorous public protests and works through diplomatic channels to effect change. CPJ publishes articles and news releases; special reports; and Attacks on the Press, the most comprehensive annual survey of press freedom around the world.”
Another organization Voices for Freedom (International office 1461 First Avenue, #167, New York, NY-10021-2201. U.S.A. > www.voicesforfreedom.org < Phone: 646-219-2863, Fax: 646-219-2863) an international human rights body with offices in India, Canada and the United States of America, works towards increasing awareness and educating the international community about human rights abuses around the globe. Voices for Freedom (VFF) encourages citizens to collectively take action in assisting the victims of human rights abuses and preventing future violations of human rights) has noted the recent above mentioned reign of terror unleashed in Indian occupied Punjab, the Sikh Homeland. In a Press statement released on 3 September, 2009, Voices for Freedom (VFF) has expressed its concern over the numerous arrests and confiscation of “computors and other records from the office of Shiromani Akali Dal (Panch Pardhani) in Ludhiana , district of Panjab”.
The Voices for Freedom (VFF) press statement (dated 3 September, 2009) has expressed in it its, “serious concern about the constitutional and human rights of all those who have been detained. Reports of torture from Bhatinda and Mansa, districts of Punjab, are a cause for concern. While Daljit Singh continues to be in police custody, it is feared that his arrest has been the result of his party –Shiromani Akali Dal (Panch Pardhani)’s continuous protests against the cultist activities of Dera Sauda, a cult headed by Gurmeet Ram Rahim, who is facing trial in cases of murder, rape and molestation in the CBI (Central Bureau of Investigation) court in Ambala. This cult has its headquarters in Sirsa in the state of Haryana. The promotion of such cult leaders in Punjab is on the rise and constitutes a direct infringement of the religious affairs of the Sikhs. Daljit Singh and his men have been urging Sikhs to stop the anti-Sikh activities of this cult consistently, democratically and peacefully through a sustained campaign.”
The Voices for Freedom press statement dated 3 September, 2009, further states that, “Voices for Freedom (VFF) believes that the police claim that: -distribution of T-Shirts and car stickers of Sant Jarnail Singh Bhindranwale, as revival of militancy is nothing but ludicrous. Seking a separate homeland of the Sikhs, called Khalistan is not an offence. It has been held by the Punjab and Haryana High Court in the case of Lt. Col. Partap Singh (Retd.) Versus Union Territory in Criminal Misc. No. 11926-M of 1991, that “mere demand for formation of a separate State through non-violent and peaceful means would not in any manner incite or create violence or possibly could have tendency to lead to the disruption of the state or public disorder or to undermine the sovereignty, territorial integrity of India or the security of the State”
The above mentioned disgraceful ‘reign of police terror’, currently going on in the Sikh Homeland of Indian occupied Punjab, has angered the 3 million strong prosperous and muscular Sikh diaspora. It is a general belief abroad that the arrests and abduction in the Punjab is a crude attempt, to intimidate Sikhs from commemorating the 25th anniversary of the October 1984 state-sponsored pogrom (due in four week’s time) during which nearly ten thousand Sikh men, women and children were put to death all over India, mainly in Delhi, as a result of a ‘wink and a nod’ from the then Indian Prime minister, Rajiv Gandhi, father of Rahul Gandhi the current ‘pretender to the Indian Prime minister’s throne’.
As a consequence, numerous noisy protests are currently taking place outside Indian diplomatic missions, all over the world, (New York, Chicago, San Francisco, London, Germany, Australia, New Zealand et al.,) all demanding immediate end to the reign of terror in Indian occupied Punjab and release of the arrested and abducted Sikh compatriots like Bhai Daljit Singh Bittu and his associates like Sirdar Jaspal Singh Manjhpur, Sirdar Jaswinder Singh, Sirdar Navdeep Singh and others, as well as the two abducted Sikh journalists Sirdar Savak Singh and Sirdar Navdeep Singh Bittu. The on-going Sikh diaspora protesters are also urging British Commonwealth countries to boycott the October 2010 British Commonwealth games scheduled to be held in New Delhi, India, the blood-soaked major scene of the October 1984 Sikh blood bath during which thousands of innocent Sikh men, women and children were murdered.
Khalistan Zindabad

ਨੌਜਵਾਨਾਂ ਨੂੰ ਤੰਤੀ ਸਾਜਾਂ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰ ਕੇ ਵਿਰਸੇ ਨਾਲ ਜੋੜਿਆ ਜਾ ਸਕਦੈ : ਮੱਕੜ

ਪਟਿਆਲਾ, 8 ਸਤੰਬਰ - ਗੁਰੂ ਸਾਹਿਬ ਵੱਲੋਂ ਵਰੋਸਾਏ ਤੰਤੀ ਸਾਜਾਂ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਕੇ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਿਆ ਜਾ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਮਰਪਿਤ 3 ਰੋਜ਼ਾ ਗੁਰਮਤਿ ਸੰਗੀਤ ਪ੍ਰਤੀਯੋਗਤਾ ਦਾ ਸਾਡੇ ਤੰਤੀ ਸਾਜਾਂ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਵਿੱਚ ਅਹਿਮ ਯੋਗਦਾਨ ਪਾਵੇਗੀ। ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਵਿੱਦਿਅਕ ਸੰਸਥਾਵਾਂ ਅਤੇ ਧਾਰਮਿਕ ਸਥਾਨਾਂ ਵਿੱਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਮੈਮੋਰੀਅਲ ਟਰੱਸਟ ਦੇ ਸਹਿਯੋਗ ਨਾਲ ਜਥੇਦਾਰ ਟੌਹੜਾ ਨੂੰ ਸਮਰਪਿਤ ਕਰਵਾਈ ਤਿੰਨ ਰੋਜ਼ਾ ਗੁਰਮਤਿ ਸੰਗੀਤ ਪ੍ਰਤੀਯੋਗਤਾ 2009 ਦਾ ਉਦਘਾਟਨ ਕਰਨ ਉਪਰੰਤ ਸਮਾਰੋਹ ਵਿੱਚ ਜੁੜੀਆਂ ਸ਼ਖਸੀਅਤਾਂ ਅਤੇ ਗੁਰਮਤਿ ਸੰਗੀਤ ਪ੍ਰੇਮੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਗੁਰਮਤਿ ਸੰਗੀਤ ਨੂੰ ਮੁੜ ਸੁਰਜੀਤ ਕਰਕੇ ਸਿੱਖੀ ਦੀ ਬਹੁਤ ਵੱਡੀ ਸੇਵਾ ਕੀਤੀ ਗਈ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ । ਉਹਨਾਂ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਜਸਪਾਲ ਸਿੰਘ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿਦਿਆ ਦੇਣ ਦੇ ਉਪਰਾਲੇ ਵੀ ਕਰਨ ਤਾਂ ਕਿ ਉਹਨਾਂ ਦੀਆਂ ਸੇਵਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਵਿਦਿਅਕ ਸੰਸਥਾਵਾਂ ਵਿੱਚ ਲਈਆਂ ਜਾ ਸਕਣ । ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਪਾਠੀ ਸਿੰਘਾਂ ਨੂੰ ਸਿਖਲਾਈ ਦੇਣ ਲਈ ਤਲਵੰਡੀ ਸਾਬੋ ਵਿਖੇ ਇੱਕ ਸਿਖਲਾਈ ਕੇਂਦਰ ਵੀ ਖੋਲਿਆ ਗਿਆ ਹੈ । ਜਥੇਦਾਰ ਮੱਕੜ ਨੇ ਕਿਹਾ ਕਿ ਸਿੱਖ ਪੰਥ ਦੇ ਬਾਬਾ ਬੋਹੜ ਮਹਾਨ ਸ਼ਖਸੀਅਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਪੰਥ ਦਾ ਲੰਮਾ ਸਮਾਂ ਰਾਜਸੀ ਅਤੇ ਧਾਰਮਿਕ ਤੌਰ 'ਤੇ ਮਾਰਗ ਦਰਸ਼ਨ ਕੀਤਾ । ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਲੰਮਾ ਸਮਾਂ ਨਿਸ਼ਕਾਮ ਸੇਵਾ ਕਰਕੇ ਜਥੇਦਾਰ ਟੌਹੜਾ ਨੇ ਸ਼੍ਰੋਮਣੀ ਕਮੇਟੀ ਨੂੰ ਸਿੱਖ ਕੌਮ ਦੀ ਸ਼ਕਤੀ ਵਜੋਂ ਉਭਾਰ ਕੇ ਸਾਹਮਣੇ ਲਿਆਂਦਾ , ਜਿਸ ਕਰਕੇ ਉਹਨਾਂ ਦੀਆਂ ਸੇਵਾਵਾਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ । ਉਹਨਾਂ ਗੁਰਮਤਿ ਸੰਗੀਤ ਪ੍ਰਤੀਯੋਗਤਾ ਕਰਾਉਣ 'ਤੇ ਪੰਜਾਬੀ ਯੂਨੀਵਰਸਿਟੀ ਦੇ ਉਪ -ਕੁਲਪਤੀ ਡਾ: ਜਸਪਾਲ ਸਿੰਘ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਟਰੱਸਟ ਦੇ ਸ੍ਰੀ ਹਰਮੇਲ ਸਿੰਘ ਟੌਹੜਾ, ਸ੍ਰੀ ਹਰਿੰਦਰਪਾਲ ਸਿੰਘ ਟੌਹੜਾ ਅਤੇ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਡਾ. ਗੁਰਨਾਮ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਫੁੱਲਤਾ ਲਈ ਪੰਜਾਬੀ ਯੂਨੀਵਰਸਿਟੀ ਨਾਲ ਹਮੇਸ਼ਾ ਡੱਟ ਕੇ ਖੜ੍ਹੇਗੀ । ਉਹਨਾਂ ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਟੌਹੜਾ ਯਾਦਗਾਰੀ ਟਰੱਸਟ ਨੂੰ 5 ਲੱਖ ਰੁਪਏ ਅਤੇ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਨੂੰ ਵੀ ਗੁਰਮਤਿ ਸੰਗੀਤ ਨੂੰ ਪ੍ਰਫੁੱਲਤ ਕਰਨ ਲਈ ਕੀਤੀ ਜਾ ਰਹੀ ਸੇਵਾ ਬਦਲੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ।

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਅਟਕਲਾਂ ਗਰਮ

ਚੰਡੀਗੜ੍ਹ, 8 ਸਤੰਬਰ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਅਟਕਲਾਂ ਦਾ ਬਜ਼ਾਰ ਗਰਮ ਹੈ। ਕਾਂਗਰਸ ਪਾਰਟੀ ਦੇ ਕੁੱਲ ਹਿੰਦ ਦਫਤਰ ਤੋਂ ਮਿਲੀਆਂ ਕਨਸੋਆਂ ਅਨੁਸਾਰ ਪਾਰਟੀ ਪੰਜਾਬ ਵਿੱਚ ਅਕਾਲੀ ਦਲ ਨਾਲ ਲੜਾਈ ਲੈਣ ਲਈ ਨਿਧੜਕ ਜਰਨੈਲ ਨੂੰ ਸੂਬੇ ਦੀ ਵਾਗਡੋਰ ਸੌਂਪਣੀ ਚਾਹੀਦੀ ਹੈ। ਉਥੇ ਹੀ ਕਿਸੇ ਹਿੰਦੂ ਲੀਡਰ ਨੂੰ ਵੀ ਕਾਰਜਕਾਰੀ ਪ੍ਰਧਾਨ ਥਾਪ ਕੇ ਹਿੰਦੂ ਵੋਟਰਾਂ ਨੂੰ ਪਾਰਟੀ ਨਾਲ ਜੋੜੀ ਰੱਖਣਾ ਚਾਹੁੰਦੀ ਹੈ। ਕਾਂਗਰਸ ਪਾਰਟੀ ਦੇ ਅੰਦਰੂਨੀ ਸੂਤਰਾਂ ਆਖਿਆ ਕਿ ਪਾਰਟੀ ਹਾਈ ਕਮਾਂਡ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਵਧੀਆ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਨੂੰ ਸੂਬਾ ਪ੍ਰਧਾਨ ਲਾਉਣ ਦਾ ਮਨ ਬਣਾ ਲਿਆ ਹੈ। ਪਾਰਟੀ ਦੇ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਗਏ ਸਾਬਕਾ ਤੇ ਮੌਜੂਦਾ ਵਿਧਾਇਕਾਂ ਨੇ ਹਾਈ ਕਮਾਂਡ ਕੋਲ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪ੍ਰਧਾਨ ਲਾਉਣ ਦੀ ਮੰਗ ਕੀਤੀ।
ਇਨ੍ਹਾਂ ਵਿਧਾਇਕਾਂ ਦੇ ਨਾਲ-ਨਾਲ ਪਾਰਟੀ ਮਾਮਲਿਆਂ ਦੀ ਇੰਚਾਰਜ ਮੋਹਸਿਨ੍ਹਾ ਕਿਦਵਈ ਦੇ ਨਾਲ-ਨਾਲ ਪਾਰਟੀ ਦੇ ਸੀਨੀਅਰ ਆਗੂ ਜਨਾਰਧਨ ਤਿਵੇਦੀ ਤੇ ਆਸਕਰ ਫਰਨਾਂਡੀਜ਼ ਕੋਲ ਵੀ ਆਪਣੇ ਮਨ ਦੀ ਗੱਲ ਸਾਂਝੀ ਕੀਤੀ। ਪਾਰਟੀ ਦੇ ਇੱਕ ਸੀਨੀਅਰ ਆਗੂ ਅਨੁਸਾਰ ਕੈਪਟਨ ਦੇ ਜਨਾਰਧਨ ਦਿਵੇਦੀ ਨਾਲ ਸੰਬੰਧ ਜੋ ਕੁਝ ਸਮਾਂ ਪਹਿਲਾਂ ਖਰਾਬ ਹੋ ਗਏ ਸਨ, ਉਨ੍ਹਾਂ ਵਿੱਚ ਮਿਠਾਸ ਆ ਗਈ ਹੈ। ਪੰਜਾਬ ਦੇ ਇੱਕ ਸਾਬਕਾ ਵਿਧਾਇਕ ਵੱਲੋਂ ਦਿਵੇਦੀ ਤੇ ਕੈਪਟਨ ਦਾ ਸਮਝੌਤਾ ਕਰਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਦੂਜੇ ਪਾਸੇ ਭੱਠਲ ਤੇ ਬੇਅੰਤ ਸਿੰਘ ਧੜੇ ਵੱਲੋਂ ਕਾਰਜਕਾਰੀ ਪ੍ਰਧਾਨ ਲਈ ਰਾਕੇਸ਼ ਪਾਂਡੇ ਦੇ ਨਾਂਅ ਦੀ ਸਿਫਾਰਸ਼ ਕੀਤੀ ਗਈ ਹੈ। ਜਦੋਂ ਕਿ ਕੈਪਟਨ ਵੱਲੋਂ ਸੁਨੀਲ ਜਾਖੜ ਜਾਂ ਅਰਵਿੰਦ ਖੰਨਾ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਲਈ ਲਾਬਿੰਗ ਕੀਤੀ ਜਾ ਰਹੀ ਹੈ। ਹਿੰਦੂ ਕਾਰਜਕਾਰੀ ਪ੍ਰਧਾਨ ਦੇ ਨਾਂਅ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਨਾਲ-ਨਾਲ ਹਾਈ ਕਮਾਂਡ ਵਿੱਚ ਵੀ ਇੱਕ ਰਾਏ ਨਹੀਂ ਹੈ, ਜਿਸ ਕਰਕੇ ਐਲਾਨ ਕਰਨ ਵਿੱਚ ਦੇਰੀ ਹੋ ਰਹੀ ਹੈ। ਭੱਠਲ ਧੜੇ ਵੱਲੋਂ ਆਪਣੀ ਪਸੰਦ ਦਾ ਕਾਰਜਕਾਰੀ ਪ੍ਰਧਾਨ ਲਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਤਾਂ ਜੋ ਸੂਬਾ ਕਾਂਗਰਸ ਵਿੱਚ ਆਪਣੀ ਪਕੜ ਮਜ਼ਬੂਤ ਰੱਖੀ ਜਾ ਸਕੇ। ਸੂਬੇ ਵਿੱਚ ਢਾਈ ਸਾਲਾਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੋਈ ਵੀ ਧੜਾ ਕਮਜ਼ੋਰ ਹੋਣਾ ਨਹੀਂ ਚਾਹੁੰਦਾ, ਕਿਉਂਕਿ ਵਿਧਾਨ ਸਭਾ ਚੋਣਾਂ ਮੌਕੇ ਵਿਧਾਇਕਾਂ ਨੂੰ ਟਿਕਟਾਂ ਵੰਡਣ ਵੇਲੇ ਸੂਬਾ ਕਾਂਗਰਸ ਵੱਲੋਂ ਅਹਿਮ ਰੋਲ ਅਦਾ ਕੀਤਾ ਬਣਦਾ ਹੈ, ਵੱਖ-ਵੱਖ ਕਮੇਟੀਆਂ ਦੀ ਨਵੀਂ ਬਣਨ ਵਾਲੀ ਬਣਤਰ ਵਿੱਚ ਵੀ ਦੋਵੇਂ ਧੜੇ ਆਪਣੇ-ਆਪਣੇ ਨਜ਼ਦੀਕੀ ਆਗੂਆਂ ਨੂੰ ਪਵਾਉਣਾ ਚਾਹੁੰਦੇ ਹਨ। ਭੱਠਲ ਧੜੇ ਵੱਲੋਂ ਲੁਧਿਆਣਾ ਦੇ ਐ¤ਮ.ਪੀ. ਮਨੀਸ਼ ਤਿਵਾੜੀ ਨੇ ਸੰਗਰੂਰ ਦੇ ਐ¤ਮ.ਪੀ. ਵਿਜੈਇੰਦਰ ਸਿੰਗਲਾ ਨੂੰ ਵੀ ਆਪਣੇ ਨਾਲ ਮਿਲਾ ਕੇ ਕੈਪਟਨ ਵਿਰੁੱਧ ਮਜ਼ਬੂਤ ਧੜਾ ਕਾਇਮ ਕੀਤਾ ਹੋਇਆ ਹੈ। ਸੂਬਾ ਕਾਂਗਰਸ ਵਿੱਚ ਧੜੇਬੰਦੀ ਹੋਣ ਕਰਕੇ ਨਵੇਂ ਪ੍ਰਧਾਨ ਦੇ ਐਲਾਨ ਵਿੱਚ ਦੇਰੀ ਹੋ ਰਹੀ ਹੈ। ਕੈਪਟਨ ਅਤੇ ਭੱਠਲ ਧੜਿਆਂ ਦੀ ਚੱਲ ਰਹੀ ਲੜਾਈ ਨੂੰ ਦੇਖਦੇ ਹੋਏ ਸਾਬਕਾ ਮੰਤਰੀ ਲਾਲ ਸਿੰਘ ਵੱਲੋਂ ਵੀ ਅੰਦਰਖਾਤੇ ਤੀਜਾ ਕਾਰਜਕਾਰੀ ਪ੍ਰਧਾਨ ਬਣਨ ਦੀ ਮੁਹਿੰਮ ਵਿੱਢੀ ਹੋਈ ਹੈ, ਉਸ ਦੇ ਸਮਰੱਥਕਾਂ ਵੱਲੋਂ ਹਾਈ ਕਮਾਂਡ ਅੱਗੇ ਤਰਕ ਦਿੱਤਾ ਜਾ ਰਿਹਾ ਹੈ, ਸੂਬੇ ਵਿੱਚ ਰਿਜ਼ਰਵ ਸ਼੍ਰੇਣੀ ਦੇ ਵੋਟਰਾਂ ਦੀ ਵੱਡੀ ਗਿਣਤੀ ਹੋਣ ਕਰਕੇ ਇੱਕ ਬੀ.ਸੀ. ਕੈਟਾਗਰੀ ਨੂੰ ਵੀ ਕਾਰਜਕਾਰੀ ਪ੍ਰਧਾਨ ਦਾ ਕੋਟਾ ਮਿਲਣਾ ਚਾਹੀਦਾ ਹੈ। ਆਂਧਰਾ ਦੇ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਉਲਝਣ ਵਿੱਚ ਫਸੀ ਕਾਂਗਰਸ ਹਾਈ ਕਮਾਂਡ ਪੰਜਾਬ ਦੇ ਨਵੇਂ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਦਾ ਕਦੋਂ ਐਲਾਨ ਕਰਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ।

ਮਜਦੂਰਾ ਨੂੰ ਰੁਜਗਾਰ ਦੇਣ ਵਾਲੀ ਸਕੀਮ ਦਾ ਸੂਰਤੇਹਾਲ, ਵੀਹ ਪਿੰਡਾ ਨੂੰ ਗਰਾਟ ਤੇ ਦੋ ਪਿੰਡਾ ਵਿਚ ਹੀ ਹੋਇਆ ਕੰਮ

ਮਾਛੀਵਾੜਾ 08 ਸਤੰਬਰ (ਸੁਸ਼ੀਲ ਸ਼ਰਮਾ)) ਇਸ ਨੂੰ ਅਧਿਕਾਰੀਆ ਦੀ ਲਾਪਰਵਾਹੀ ਕਿਹਾ ਜਾਵੇ ਜਾ ਨਰੇਗਾ ਸਕੀਮ ਦੇ ਤਹਿਤ ਮਜਦੂਰੀ ਦੇ ਅਨੁਪਾਤ ਵਿਚ ਹੋਣ ਵਾਲੇ ਘਾਟੇ ਦਾ ਡਰ, ਪਰ ਗਰਾਟ ਮਿਲਣ ਦੇ ਬਾਵਜੂਦ ਬਲਾਕ ਮਾਛੀਵਾੜਾ ਦੇ ਪਿੰਡਾ ਵਿਚ ਸੁਪਰਵਾਇਜਰ ਭਰਤੀ ਨਾ ਹੋਣ ਕਾਰਨ ਭਰਤੀ ਕੀਤੇ 2600 ਮਜਦੂਰਾ ਵਿਚੋ ਕੇਵਲ 29 ਹੀ ਮਜਦੂਰੀ ਕਰ ਰਹੇ ਹਨ। ਜਦ ਕਿ ਬਾਕੀਆ ਲਈ ਕੌਈ ਕੰਮ ਹੀ ਨਹੀ ਹੈ। ਬਲਾਕ ਦੇ 116 ਪਿੰਡਾ ਵਿਚੋ 20 ਪਿੰਡਾ ਲਈ ਆਈ ਲੱਖਾ ਰੁਪਏ ਦੀ ਗਰਾਟ ਵਿਚੋ ਸਿਰਫ ਦੋ ਪਿੰਡਾ ਵਿਚ ਹੀ ਵਿਕਾਸ ਦੇ ਕੰਮ ਹੋਏ ਹਨ। ਸੂਤਰਾ ਦੀ ਗੱਲ ਮੰਨੀਏ ਤਾ ਸਾਰੇ ਪੰਜਾਬ ਵਿਚੋ ਲੁਧਿਆਣਾ ਜਿਲ੍ਹੇ ਦੇ ਪਿੰਡਾ ਵਿਚ ਹੀ ਨਰੇਗਾ ਸਕੀਮ ਦੇ ਤਹਿਤ ਕੰਮ ਨਹੀ ਹੇ ਰਿਹਾ ਜਦ ਕਿ ਹੋਰ ਜਿਲਿਆ ਦੇ ਪਿੰਡਾ ਵਿਚ ਇਸ ਸਕੀਮ ਦੇ ਤਹਿਤ ਕੰਮ ਹੋ ਰਹੇ ਹਨ। ਇੱਕਠੀ ਕੀਤੀ ਜਾਣਕਾਰੀ ਮੁਤਾਬਿਕ ਬਲਾਕ ਮਾਛੀਵਾੜਾ ਦੇ ਸਾਰੇ ਪਿੰਡਾ ਦੇ ਗਰੀਬ ਮਜਦੂਰਾ ਨੂੰ ਰੁਜਗਾਰ ਦੇਣ ਲਈ 2686 ਕਾਮਿਆ ਦੇ ਹੀ ਕੰਮ ਕਰਨ ਦੇ ਕਾਰਡ ਬਣਾ ਕਿ ਇਹਨਾ ਪਿੰਡਾ ਵਿਚ ਬੀਤੇ ਸਾਲ ਕਰੀਬ 23 ਲੱਖ ਦੀ ਗਰਾਟ ਵਿਚੋ 21 ਲੱਖ ਰੁਪਏ ਵੰਡ ਦਿੱਤੇ ਗਏ। ਜਿਸ ਵਿਚੋ ਦੋ ਪਿੰਡਾ ਉਦੋਵਾਲ,ਊਰਨਾ ਵਿਚ ਸਕੀਮ ਦੇ ਤਹਿਤ ਕੰਮ ਪੂਰਾ ਹੋ ਸਕਿਆ। ਜਦਕਿ ਹੋਰ ਪਿੰਡਾ ਸਬੰਧਤ ਪੰਚਾਇਤਾ ਗਰਾਟ ਤਾ ਖਰਚ ਕਰਨੀ ਚਾਹੁੰਦੀਆ ਹਨ ਪਰ ਵਿਭਾਗ ਵੱਲੋ ਕਾਮਿਆ ਦੀ ਹਾਜ਼ਰੀ ਲਗਾਉਣ ਵਾਲੇ ਸੁਪਰਵਾਇਜਰ ਦੇ ਨਾ ਹੋਣ ਕਾਰਨ ਜਿੰਮੇਵਾਰੀ ਲੈਣ ਤੋ ਭੱਜ ਰਹੀਆ ਹਨ। ਜਿਸ ਦਾ ਖਮਿਆਜਾ ਤਾ ਗਰੀਬ ਮਜਦੂਰਾ ਨੂੰ ਹੀ ਭੁਗਤਨਾ ਪਵੇਗਾ ਇਸ ਸਬੰਧ ਵਿਚ ਕੁਝ ਸਰਪੰਚਾ ਨੇ ਗੱਲਬਾਤ ਦੌਰਾਨ ਦਸਿਆ ਕਿ ਦਿਨ ਵਿਚ ਤਿੰਨ ਵਾਰ ਲੱਗਣ ਵਾਲੀ ਮਜਦੂਰਾ ਦੀ ਹਾਜ਼ਰੀ ਕੌਣ ਲਗਾਏਗਾ । ਇਸ ਸਬੰਧੀ ਵੀ ਡੀ ਪੀ ੳ ਰਾਣਾ ਪ੍ਰਤਾਪ ਸਿੱਧੂ ਨੇ ਮੰਨਿਆ ਕਿ ਰੁਜਗਾਰ ਗਰਾਮ ਸੇਵਕ ਨਾ ਰੱਖੇ ਜਾਣ ਕਾਰਨ ਹੀ ਨਰੇਗਾ ਸਕੀਮ ਦੇ ਤਹਿਤ ਆਈ ਗਰਾਟ ਦੀ ਵਰਤੋ ਨਹੀ ਹੋ ਸਕੀ ਜਲਦੀ ਹੀ ਉਚ ਅਧਿਕਾਰੀਆ ਨਾਲ ਮੀਟਿੰਗ ਉਪਰੰਤ ਫੈਸਲਾ ਲਿਆ ਜਾਵੇਗਾ ਦੱਸਣ ਯੋਗ ਹੈ ਕਿ ਲੁਧਿਆਣਾ ਜਿਲੇ ਨੂੰ ਛੱਡ ਕੇ ਹੋਰ ਸਾਰੇ ਪੰਜਾਬ ਦੇ ਜਿਲਿਆ ਵਿਚ ਰੁਜਗਾਰ ਗਰਾਮ ਸੇਵਕ ਰੱਖੇ ਹੋਏ ਹਨ।

             Copyright:-2006-2009 News Punjab.Com, All rights reserved