Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji




"ਅਣਪਛਾਤੀ ਲਾਸ਼"







ADVERTISEMENTS



KHALISTAN CALLING

‘ਉਲਟਾ ਚੋਰ, ਕੋਤਵਾਲ ਕੋ ਡਾਂਟੇ’
ਹਰਿਆਣਾ ਸਰਕਾਰ ਨੇ ਹੜ੍ਹਾਂ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਦੱਸਿਆ!
ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ ਹੜ੍ਹਾਂ ਨੇ 80 ਹਜ਼ਾਰ ਹੈਕਟੇਅਰ ਉਪਜਾਊ ਜ਼ਮੀਨ ਦੀ ਕੀਤੀ ਭਾਰੀ ਤਬਾਹੀ!
ਇਨ੍ਹਾਂ ‘ਬਨਾਉਟੀ ਹੜ੍ਹਾਂ’ ਦਾ ਮੁੱਖ ਕਾਰਨ, ਹਾਂਸੀ-ਬੁਟਾਣਾ ਤੇ ਸਤਿਲੁਜ-ਯਮਨਾ ¦ਿਕ ਨਹਿਰਾਂ!
ਕੇਂਦਰ ਸਰਕਾਰ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਕੋਈ ਟੀਮ ਤੱਕ ਵੀ ਨਹੀਂ ਭੇਜੀ ਸਗੋਂ ਅੱਗੋਂ ਕਿਹਾ - ‘ਪੰਜਾਬ ਆਪਣੇ ਰਾਹਤ ਕੋਸ਼ ਵਿੱਚ ਪਏ ਪੈਸੇ ਵਰਤੇ!
ਕੇਂਦਰ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਦੇ ਰੂ-ਬ-ਰੂ, ਸਿੱਖ ਕੌਮ ‘ਕਰੋ ਜਾਂ ਮਰੋ’ ਦੀ ਅਖੀਰਲੀ ਫੈਸਲਾਕੁੰਨ ਜੰਗ ਕਦੋਂ ਵਿੱਢੇਗੀ?

ਵਾਸ਼ਿੰਗਟਨ (ਡੀ. ਸੀ.) 14 ਜੁਲਾਈ, 2010 - ਪੰਜਾਬ ਦੀ ਧਰਤੀ ’ਤੇ ਮੌਨਸੂਨ ਹਵਾਵਾਂ ਦੀ ਮੁਢਲੀ ਆਮਦ, ਪੰਜਾਬ ਦੇ ਮਾਲਵਾ ਖੇਤਰ ਦੇ ਲੱਖਾਂ ਲੋਕਾਂ ਲਈ ਤਬਾਹੀ ਦਾ ਸੁਨੇਹਾ ਲੈ ਕੇ ਆਈ। ਪੰਜਾਬ ਦੇ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਨੇ ਇਸ ‘ਮਨੁੱਖੀ ਕਹਿਰ’ ਦੀ ਸਭ ਤੋਂ ਜ਼ਿਆਦਾ ਮਾਰ ਝੱਲੀ ਜਦੋਂਕਿ ਹੁਣ ਜ਼ਿਲ੍ਹਾ ਮਾਨਸਾ (ਵਿਸ਼ੇਸ਼ਕਰ ਸਰਦੂਲਗੜ੍ਹ ਏਰੀਆ) ਵੀ ਇਸ ਦੀ ਲਪੇਟ ਵਿੱਚ ਆ ਗਿਆ ਹੈ। ਪੰਜਾਬ ਦੀ ਰਾਜ -ਸੱਤਾ ’ਤੇ ਕਾਬਜ਼ ਅਕਾਲੀ ਸਰਕਾਰ ਅਤੇ ਵਿਰੋਧੀ ਧਿਰ ਕਾਂਗਰਸ ਨੇ ਇਸ ਤ੍ਰਾਸਦੀ ਲਈ ਰਾਹਤ ਕਾਰਜਾਂ ਵੱਲ ਧਿਆਨ ਦੇਣ ਦੀ ਥਾਂ, ਇੱਕ ਦੂਸਰੇ ਨੂੰ ਭੰਡਣ ’ਤੇ ਪੂਰਾ ਜ਼ੋਰ ਲਾਇਆ। ਪੇਂਡੂ ਲੋਕਾਂ ਦੀ ਹਿੰਮਤ ਤੇ ਦਿਨ ਰਾਤ ਦੀ ਮਿਹਨਤ ਨੇ, ਤਬਾਹੀ ਨੂੰ ਕਾਫੀ ਹੱਦ ਤੱਕ ਘਟਾਉਣ ਵਿੱਚ ਮੱਦਦ ਕੀਤੀ। ਪੰਜਾਬ ਦੇ ਸਿੰਚਾਈ ਮੰਤਰੀ ਅਨੁਸਾਰ 3-4 ਲੱਖ ਲੋਕ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ 814 ਪਿੰਡਾਂ ਵਿੱਚ ਤਬਾਹੀ ਹੋਈ ਹੈ। ਇਨ੍ਹਾਂ ਵਿੱਚ 283 ਪਿੰਡ ਪਟਿਆਲੇ ਵਿੱਚ, 200 ਲੁਧਿਆਣੇ ਵਿੱਚ, 190 ਫਤਿਹਗ਼ੜ੍ਹ ਸਾਹਿਬ ਵਿੱਚ, 58 ਰੂਪਨਗਰ ਵਿੱਚ, 55 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਅਤੇ 28 ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਹਨ। ਜ਼ਿਲ੍ਹਾ ਪਟਿਆਲਾ ਦਾ ਮੂਨਕ-ਬੁਢਲਾਡਾ ਇਲਾਕਾ ਅਜੇ ਵੀ ਪਾਣੀ ਵਿੱਚ ਡੁੱਬਿਆ ਹੋਇਆ ਹੈ। ਜੇ ਮੀਂਹ ਲਗਾਤਾਰ ਪੈਂਦਾ ਰਿਹਾ ਤਾਂ ਪੰਜਾਬ ਦੇ ਬਾਕੀ ਜ਼ਿਲ੍ਹੇ ਵੀ ‘ਖਤਰੇ’ ਵੱਲ ਜਾ ਸਕਦੇ ਹਨ। ਪੰਜਾਬ ਦੇ ਨਹਿਰੀ ਵਿਭਾਗ ਦੇ ਚੀਫ ਇੰਜੀਨੀਅਰ ਅਮਰਜੀਤ ਸਿੰਘ ਦੁੱਲਟ ਅਨੁਸਾਰ - ‘‘ਪੰਜਾਬ ਦੀ ਤਰਫ਼ ਲਗਭਗ 80 ਹਜ਼ਾਰ ਹੈਕਟੇਅਰ ਦੀ ਪਾਣੀ ਦੀ ਇੱਕ ਝੀਲ ਬਣ ਗਈ ਹੈ। ਇਹ ਇਲਾਕਾ ਹਾਂਸੀ-ਬੁਟਾਣਾ ਨਹਿਰ ਦੇ ਨਾਲ ਲੱਗਦਾ ਹੈ। ਹਰਿਆਣੇ ਵਲੋਂ ਇਨ੍ਹਾਂ ਹੜ੍ਹਾਂ ਲਈ ਪੰਜਾਬ ਨੂੰ ਦੋਸ਼ੀ ਦੱਸਣਾ - ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਗੱਲ ਹੈ। ਹਾਂਸੀ-ਬੁਟਾਣਾ ਨਹਿਰ ਹਰਿਆਣੇ ਦੀ ਹਦੂਦ ਵਿੱਚ ਹੈ ਅਤੇ ਇਸ ’ਤੇ ਹਰਿਆਣਾ ਸਰਕਾਰ ਦਾ ਕੰਟਰੋਲ ਹੈ, ਫਿਰ ਪੰਜਾਬ ਦੋਸ਼ੀ ਕਿਵੇਂ ਹੋਇਆ? ਹਕੀਕਤ ਇਹ ਹੈ ਕਿ ਹਾਂਸੀ-ਬੁਟਾਣਾ ਨਹਿਰ ਅਤੇ ਸਤਿਲੁਜ -ਯਮਨਾ ¦ਿਕ ਨਹਿਰਾਂ ਵਿੱਚ ‘ਪਾੜ’ ਇਸ ਲਈ ਪਿਆ ਹੈ ਕਿਉਂਕਿ ਇਹ ਕੁਦਰਤ ਦੇ ‘ਪਾਣੀ ਦੇ ਵਹਾਅ’ ਦੇ ਨਿਯਮ ਦੇ ਉਲਟ ਬਣਾਈਆਂ ਗਈਆਂ ਹਨ। ਭਾਵੇਂ ਘੱਗਰ ਵਿੱਚ ਹੜ੍ਹ ਆਉਣਾ ਇੱਕ ਸਾਲਾਨਾ ਸਮੱਸਿਆ ਰਹੀ ਹੈ ਪਰ ਪੰਜਾਬ ਵਿੱਚ ਇਸ ਵਰ੍ਹੇ ਆਏ ਹੜ੍ਹ ਹਾਂਸੀ-ਬੁਟਾਣਾ ਨਹਿਰ ਦੀ ਵਜ੍ਹਾ ਕਰਕੇ ਹਨ। ਹਰਿਆਣੇ ਵਾਲੀ ਸਾਈਡ ’ਤੇ ਹਾਂਸੀ-ਬੁਟਾਣਾ ਨਹਿਰ ਵਿੱਚ ਕੋਈ ਪਾਣੀ ਨਹੀਂ ਖੜ੍ਹਾ। ਸਾਡੇ ਕੋਲ ਇਸ ਸਭ ਦੀਆਂ ‘ਫੋਟੋਆਂ’, ਸਬੂਤ ਵਜੋਂ ਮੌਜੂਦ ਹਨ।’’
ਪੰਜਾਬ ਦੇ ਚੀਫ ਇੰਜੀਨੀਅਰ ਦਾ ਇਹ ਬਿਆਨ, ਹਰਿਆਣੇ ਦੇ ਮੁੱਖ ਮੰਤਰੀ ਅਤੇ ਸਿੰਚਾਈ ਮੰਤਰੀ ਵਲੋਂ ਹਰਿਆਣੇ ਵਿੱਚ ਆਏ ਹੜ੍ਹਾਂ ਦੀ ਜ਼ਿੰਮੇਵਾਰੀ, ਪੰਜਾਬ ਸਿਰ ਮੜਨ ਤੋਂ ਬਾਅਦ ਪ੍ਰਤੀਕ੍ਰਿਆ ਵਜੋਂ ਆਇਆ ਹੈ। ਯਾਦ ਰਹੇ ਹਰਿਆਣੇ ਨੇ ਪੰਜਾਬ ਦੇ ਪਾਣੀਆਂ ਦੀ ‘ਹੋਰ ਲੁੱਟ’ ਮਚਾਉਣ ਲਈ ਆਪਣੀ ਹਦੂਦ ਵਿੱਚ ‘ਸਤਿਲੁਜ-ਯਮਨਾ ¦ਿਕ ਨਹਿਰ’ ਵੀ ਬਣਾਈ ਹੋਈ ਹੈ ਅਤੇ ਪਿਛਲੇ ਵਰ੍ਹੇ, 250 ਕਰੋੜ ਰੁਪੱਈਏ ਦੀ ਲਾਗਤ ਨਾਲ 109 ਕਿਲੋਮੀਟਰ ¦ਬੀ ਹਾਂਸੀ-ਬੁਟਾਣਾ ਨਹਿਰ ਵੀ ਮੁਕੰਮਲ ਕਰੀ ਬੈਠਾ ਹੈ। ਹਾਂਸੀ-ਬੁਟਾਣਾ ਨਹਿਰ ਦਾ ਮਕਸਦ, ਭਾਖੜਾ ਮੇਨ ਲਾਈਨ ਕੈਨਾਲ ਵਿੱਚ ਪਾੜ ਪਾ ਕੇ, ਪੰਜਾਬ ਦਾ ਪਾਣੀ ‘ਜ਼ਬਰਦਸਤੀ ਲੁੱਟਣਾ’ ਹੈ। ਹਰਿਆਣੇ ਨੇ ਇਹ ਨਹਿਰ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਰਾਜਸਥਾਨ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਬਣਾਈ ਹੈ। ਹਰਿਆਣੇ ਨੇ ਬੜੀ ਚਲਾਕੀ ਨਾਲ ‘ਕੇਂਦਰੀ ਪਾਣੀ ਸਰੋਤ ਮੰਤਰਾਲੇ’ ਤੋਂ ‘ਮਨਜ਼ੂਰੀ ਲੈਣ’ ਦਾ ਡਰਾਮਾ ਕੀਤਾ ਹੈ। ਹੁਣ ਹਾਂਸੀ-ਬੁਟਾਣਾ ਨਹਿਰ ਦਾ ਕੇਸ ਸੁਪਰੀਮ ਕੋਰਟ ਦੇ ਸਾਹਮਣੇ ਹੈ, ਜਿਸ ਕੇਸ ਉਪਰ, ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ-2004 ਦੀ ਕਾਨੂੰਨੀ ਜਾਇਜ਼ਗੀ ਕੇਸ ਸਮੇਤ, ਜੁਲਾਈ ਮਹੀਨੇ ਵਿੱਚ ਸੁਪਰੀਮ ਕੋਰਟ ਵਲੋਂ ਸੁਣਵਾਈ ਕੀਤੀ ਜਾਣੀ ਹੈ। ਹਾਂਸੀ-ਬੁਟਾਣਾ ਨਹਿਰ ਰਾਹੀਂ ਅਜੇ ਪੰਜਾਬ ਦੇ ਪਾਣੀਆਂ ਦੀ ਅੱਗੋਂ ‘ਲੁੱਟ’ ਤਾਂ ਸ਼ੁਰੂ ਨਹੀਂ ਹੋਈ ਪਰ ਇਸ ਨਹਿਰ ਨੇ ਪੰਜਾਬ ਵਿੱਚ ‘ਹੜ੍ਹਾਂ’ ਰਾਹੀਂ ਤਬਾਹੀ ਮਚਾ ਕੇ ਦੱਸ ਦਿੱਤਾ ਹੈ ਕਿ ਇਹ ਨਹਿਰ ‘ਮਾਲਵਾ ਖੇਤਰ’ ਲਈ ‘ਮੌਤ ਦਾ ਸੁਨੇਹਾ’ ਹੈ। ਪੰਜਾਬ ਸਰਕਾਰ ਨੂੰ ਇਸ ਸਬੰਧੀ ਇਹ ਦ੍ਰਿੜ ਸਟੈਂਡ ਲੈਣ ਦੀ ਲੋੜ ਹੈ ਕਿ ਇਸ ਨਹਿਰ ਨੂੰ ‘ਫੌਰਨ ਪੂਰ ਦਿੱਤਾ ਜਾਵੇ’ ਤਾਂਕਿ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਰਾਹੀਂ ਜਾਂ ਘੱਗਰ ਵਿੱਚ ਆਉਣ ਵਾਲੇ ਹੜ੍ਹਾਂ ਰਾਹੀਂ, ਪੰਜਾਬ ਦੀ ਹੋਣ ਵਾਲੀ ਤਬਾਹੀ ਨੂੰ ਰੋਕਿਆ ਜਾ ਸਕੇ। ਹਾਂਸੀ-ਬੁਟਾਣਾ ਨਹਿਰ ਘੱਗਰ ਦਰਿਆ ਦੇ ‘ਕੁਦਰਤੀ ਵਹਾਅ’ ਦੇ ਰਸਤੇ ਵਿੱਚ ਇੱਕ ਰੁਕਾਵਟ ਹੈ, ਜਿਸ ਲਈ ਇਸ ਪਾਣੀ ਨੇ ਪਟਿਆਲੇ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ। ਹੋਰ ਵੀ ਤ੍ਰਾਸਦੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ, ਬਰਸਾਤੀ ਮੌਸਮ ਦੇ ਖਤਰੇ ਨੂੰ ਭਾਂਪਦਿਆਂ, ਘੱਗਰ ਦਰਿਆ ਦੇ ਕੰਢਿਆਂ ਨੂੰ ਪੱਕਿਆਂ ਕਰਨ (ਚੈਨਲਾਈਨਜ਼) ਦੇ ਪ੍ਰੌਜੈਕਟ ’ਤੇ ਜ਼ੋਰ-ਸ਼ੋਰ ਨਾਲ ਕੰਮ ਸ਼ੁਰੂ ਕੀਤਾ ਹੋਇਆ ਸੀ। ਪਹਿਲਾ 22 ਕਿਲੋਮੀਟਰ ਦਾ ਪ੍ਰਾਜੈਕਟ ਪੂਰਾ ਹੋ ਚੁੱਕਾ ਸੀ ਅਤੇ ਦੂਸਰੇ ਚਰਨ ਵਿੱਚ 17 ਕਿਲੋਮੀਟਰ ‘ਪੱਕਿਆਂ’ ਕੀਤਾ ਜਾਣਾ ਬਾਕੀ ਸੀ। ਜਦੋਂਕਿ ਹਰਿਆਣੇ ਨੇ ਇਸ ਸਬੰਧੀ ਕੇਂਦਰੀ ਪਾਣੀ ਸਰੋਤ ਮੰਤਰਾਲੇ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਮੰਤਰਾਲੇ ਨੇ ਫੌਰਨ ਇਸ ਪ੍ਰੌਜੈਕਟ ’ਤੇ ‘ਪਾਬੰਦੀ’ ਲਾ ਦਿੱਤੀ। ਨਤੀਜੇ ਵਜੋਂ ਘੱਗਰ ਨੇ ਹਮੇਸ਼ਾਂ ਵਾਂਗ ਐਤਕੀਂ ਵੀ ਪੂਰੀ ਤਬਾਹੀ ਮਚਾਈ। ਯਾਦ ਰਹੇ ਘੱਗਰ ਦਰਿਆ ਦਾ ਪ੍ਰਕੋਪ ਬਰਸਾਤਾਂ ਵਿੱਚ ਹੀ ਹੁੰਦਾ ਹੈ ਕਿਉਂਕਿ ਇਸ ਵਿੱਚ ਹਿਮਾਚਲ ਦੇ ਬਰਸਾਤੀ ਨਾਲਿਆਂ ਦਾ ਪਾਣੀ (ਜੋ ਕਿ ਘੱਗਰ ਦੇ ਹਿਮਾਚਲ ਵਿੱਚ ਕੈਚਮੈਂਟ ਏਰੀਏ ਹਨ) ‘ਅਚਾਨਕ’ ਵੱਡੇ ਵਹਾਅ ਵਿੱਚ ਆ ਡਿੱਗਦਾ ਹੈ। ਪੰਜਾਬ ਦੀ ਮਾਲਵਾ ਬੈਲਟ ’ਚੋਂ ਹੋ ਕੇ ਇਹ ਦਰਿਆ ਰਾਜਸਥਾਨ ਵਿੱਚ ਜਾ ਵੜਦਾ ਹੈ ਅਤੇ ਜੈਸਲਮੇਰ ਜਾ ਕੇ ਮੁੱਕ ਜਾਂਦਾ ਹੈ। ਸਮੁੰਦਰ ਤੱਕ ਨਹੀਂ ਪਹੁੰਚਦਾ। ਘੱਗਰ ਨੂੰ ‘ਮੈਨੇਜ’ ਕਰਨਾ ਕੋਈ ਔਖਾ ਨਹੀਂ ਪਰ ‘ਈਮਾਨਦਾਰ ਪਹੁੰਚ’ ਨਾ ਹੋਣਾ ਹਰ ਸਾਲ ‘ਬਰਬਾਦੀ’ ਨੂੰ ਸੱਦਾ ਦਿੰਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਮਈ ਮਹੀਨੇ ਵਿੱਚ ਪਟਿਆਲਾ ਐਡਮਨਿਸਟਰੇਸ਼ਨ ਨੇ ਪੰਜਾਬ ਸਰਕਾਰ ਤੋਂ ਤਿੰਨ ਕਰੋੜ ਰੁਪਏ ਦੀ ਮੰਗ ਕੀਤੀ ਸੀ ਤਾਂ ਕਿ ਨਹਿਰਾਂ ਦੀ ਸਾਫ-ਸਫਾਈ ਅਤੇ ਕੰਢਿਆਂ ਨੂੰ ਪੱਕਾ ਕਰਨ ਦਾ ਕੰਮ ਮੌਨਸੂਨ ਆਉਣ ਤੋਂ ਪਹਿਲਾਂ ਮੁਕੰਮਲ ਕੀਤਾ ਜਾ ਸਕੇ। ਪਰ ਇਸ ਪੈਸੇ ਦੀ ‘ਮਨਜ਼ੂਰੀ’ ਨਾ ਮਿਲੀ। ਹੁਣ ਹੜ੍ਹ ਆਉਣ ਤੋਂ ਬਾਅਦ, ਪਟਿਆਲਾ ਐਡਮਨਿਸਟਰੇਸ਼ਨ ਨੂੰ ਫੌਰੀ ਤੌਰ ’ਤੇ ਦਸ ਕਰੋੜ ਰੁਪੱਈਏ ਮੁਹੱਈਆ ਕਰਵਾਏ ਗਏ ਹਨ। ਕਿਤੇ ਇਹ ਤਾਂ ਨਹੀਂ ਕਿ ਪੰਜਾਬ ਸਰਕਾਰ ਅਤੇ ਉਸ਼ ਦੇ ਕਰਿੰਦੇ ਜਾਣਬੁੱਝ ਕੇ ‘ਹੜ੍ਹ’ ਲਿਆਉਂਦੇ ਹਨ ਤਾਂ ਕਿ ਰਾਹਤ ਕਾਰਜਾਂ ਦੇ ਨਾਂ ਥੱਲੇ ਮਿਲਣ ਵਾਲੇ ‘ਅਰਬਾਂ ਰੁਪੱਈਆਂ’ ਨੂੰ ਫੇਰ ਉਹ ਖੁੱਲ੍ਹ ਕੇ ਡਕਾਰ ਸਕਣ?
ਜਦੋਂ ਪੰਜਾਬ ਅਤੇ ਹਰਿਆਣੇ ਦੇ ਲੋਕ, ਹੜਾਂ ਦੀ ਮਾਰ ਝੱਲ ਰਹੇ ਹਨ, ਕੇਂਦਰ ਸਰਕਾਰ ਦੀ ਇਸ ਤ੍ਰਾਸਦੀ ਪ੍ਰਤੀ ਪਹੁੰਚ ‘ਮਨੁੱਖੀ ਹਮਦਰਦੀ ਤੋਂ ਸੱਖਣੀ’ ਅਤੇ ‘ਜ਼ਾਲਮਾਨਾ’ ਹੀ ਕਹੀ ਜਾ ਸਕਦੀ ਹੈ। ਬੀਤੇ ਦਿਨਾਂ ਵਿੱਚ ਕਿਸੇ ਕੇਂਦਰੀ ਟੀਮ ਜਾਂ ਕੇਂਦਰੀ ਮੰਤਰੀ (ਪ੍ਰਨੀਤ ਕੌਰ ਨੂੰ ਛੱਡ ਕੇ ਕਿਉਂਕਿ ਪਟਿਆਲਾ ਉਸ ਦਾ ਪਾਰਲੀਮਾਨੀ ਹਲਕਾ ਹੈ) ਨੇ ਪੰਜਾਬ-ਹਰਿਆਣਾ ਦੇ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਤੱਕ ਨਹੀਂ ਕੀਤਾ। ਜਿੱਥੋਂ ਤੱਕ ‘ਫੌਰੀ ਮੱਦਦ’ ਦੀ ਗੱਲ ਹੈ - ਕੇਂਦਰ ਸਰਕਾਰ ਨੇ ਬੜੀ ਤਨਜ਼ ਨਾਲ ਕੋਈ ਵੀ ਮੱਦਦ ਦੇਣ ਤੋਂ ਇਨਕਾਰ ਕਰਦਿਆਂ ਫੁਰਮਾਨ ਜਾਰੀ ਕੀਤਾ ਹੈ ਕਿ ‘ਆਫਤ ਰਾਹਤ ਫੰਡ ਲਈ ਮੁਹੱਈਆ ਕਰਵਾਏ ਗਏ 3467 ਕਰੋੜ ਰੁਪੱਈਏ ਨੂੰ, ਹੜ੍ਹ ਪੀੜਤਾਂ ਦੀ ਮੱਦਦ ਲਈ ਵਰਤਿਆ ਜਾਵੇ। ਜੇ ਕਿਸੇ ਮੱਦਦ ਦੀ ਲੋੜ ਹੈ ਤਾਂ ਸਾਨੂੰ ਮੈਮੋਰੰਡਮ ਦਿੱਤਾ ਜਾਵੇ ਤਾਂ ਕਿ ਅਸੀਂ ਕੋਈ ਕੇਂਦਰੀ ਟੀਮ ਭੇਜਣ ਬਾਰੇ ਵੀਚਾਰ ਕਰ ਸਕੀਏ....’ ਪਾਠਕਜਨ! ਇਹ ਉਹ ਹੀ ਕੇਂਦਰ ਸਰਕਾਰ ਹੈ ਜਿਹੜੀ ਕਿ ਗੁਜਰਾਤ, ਆਂਧਰਾ ਪ੍ਰਦੇਸ਼, ਕਰਨਾਟਕ ਆਦਿ ਦੇ ਸਮੁੰਦਰੀ ਤੂਫਾਨਾਂ ਅਤੇ ਬਿਹਾਰ, ਯੂ. ਪੀ. ਆਦਿ ਵਿੱਚ ਆਏ ਹੜ੍ਹਾਂ ਦੀਆਂ ਖਬਰਾਂ ਮਿਲਦਿਆਂ ਹੀ ਅਰਬਾਂ ਰੁਪੱਈਏ, ‘ਐਮਰਜੈਂਸੀ ਫੰਡ’ ਵਿੱਚ ਮੁਹੱਈਆ ਕਰਵਾਉਂਦੀ ਹੈ ਅਤੇ ਇਸ ਦੇ ਮੰਤਰੀ ‘ਹੈਲੀਕਾਪਟਰ ਦੌਰਿਆਂ’ ਤੇ ਜਾ ਚੜ੍ਹਦੇ ਹਨ। ਪਰ ਪੰਜਾਬ ਦੇ ਹੜ੍ਹ ਮਾਰੇ ਇਲਾਕਿਆਂ ਵਿੱਚ ਕੇਂਦਰੀ ਟੀਮ ਭੇਜਣ ਲਈ ਇਨ੍ਹਾਂ ਨੂੰ ਮੈਮੋਰੰਡਮ ਦੇਣ ਦੀ ਲੋੜ ਹੈ ਅਤੇ ਇਨ੍ਹਾਂ ਨੇ ਫੌਰੀ ਇੱਕ ਫੁੱਟੀ ਕੌਡੀ ਵੀ ਨਹੀਂ ਦਿੱਤੀ।
ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਦੀਆਂ ਦਹਾਕਿਆਂ ਤੋਂ ਚਲੀਆਂ ਆ ਰਹੀਆਂ ਸਿੱਖ-ਮਾਰੂ ਨੀਤੀਆਂ ਦੇ ਮੱਦੇ-ਨਜ਼ਰ ਦੇਸ-ਪ੍ਰਦੇਸ ’ਚ ਵਸਦੇ ਪੰਜਾਬੀਆਂ ਨੂੰ ਕੇਂਦਰ ਨਾਲ ਆਰ-ਪਾਰ ਦੀ ਫੈਸਲਾਕੁੰਨ ਲੜਾਈ ਲੜਨ ਦਾ ਬਿਗਲ ਵਜਾਉਣਾ ਚਾਹੀਦਾ ਹੈ। ਇੰਨੀ ਜ਼ਲਾਲਤ ਤੇ ਨਸਲਕੁਸ਼ੀ ਝੱਲਣ ਤੋਂ ਬਾਅਦ, ਅਸੀਂ ਹੁਣ ਕਿਸ ਸਮੇਂ ਦੀ ਉਡੀਕ ਕਰ ਰਹੇ ਹਾਂ? ਸਾਡੇ ਹੋਮਲੈਂਡ- ਪੰਜਾਬ ਦੀ ਧਰਤੀ ਨੂੰ ‘ਮਾਰੂਥਲ’ ਵਿੱਚ ਬਦਲਣ ਦੀਆਂ ਕੇਂਦਰੀ ਨੀਤੀਆਂ, ਅੱਜ ਅਸਰਅੰਦਾਜ਼ ਹੋ ਰਹੀਆਂ ਹਨ। ਹਰਿਆਣੇ ਵਿੱਚ ਪੁੱਟੀਆਂ ਦੋਵੇਂ ਨਹਿਰਾਂ (ਹਾਂਸੀ-ਬੁਟਾਣਾ ਅਤੇ ਸਤਿਲੁਜਯਮ ੁਨਾ ¦ਿਕ ਨਹਿਰ) ਪੰਜਾਬ ਵਿੱਚ ‘ਹੜ੍ਹ’ ਲਿਆਉਣ ਲਈ ਸਹਾਈ ਹੋ ਰਹੀਆਂ ਹਨ। ਪਾਣੀਆਂ ਦੇ ਮੁੱਦੇ ’ਤੇ ਆਉਣ ਵਾਲਾ ਭਾਰਤੀ ਸੁਪਰੀਮ ਕੋਰਟ ਦਾ ਫੈਸਲਾ, ਪੰਜਾਬ ਦੇ ਹਿੱਤਾਂ ਦੇ ਖਿਲਾਫ ਹੀ ਹੋਣਾ ਹੈ। ਕੀ ਅਸੀਂ ਚੁੱਪ ਕਰਕੇ ਬੈਠੇ, ‘ਆਤਮਘਾਤੀ’ ਤਾਂ ਨਹੀਂ ਬਣ ਰਹੇ?

ਪੰਜਾਬ ਦੇ ਦਰਿਆਈ ਪਾਣੀਆਂ ਦੀ ‘ਰਾਇਲਟੀ’ ਸਬੰਧੀ ‘ਸ਼ਬਦੀ ਜੰਗ’ ਲੜਨ ਦੀ ਥਾਂ, ਸਿਆਸੀ ਪਾਰਟੀਆਂ ਕੋਈ ‘ਗੰਭੀਰ ਕਦਮ’ ਪੁੱਟਣ
ਪ੍ਰਧਾਨ ਮੰਤਰੀ ਵਲੋਂ ਪਾਣੀਆਂ ਸਬੰਧੀ ਪੰਜਾਬ ਦੇ ‘ਸਾਂਝੇ ਵਫਦ’ ਨੂੰ ਮੁਲਾਕਾਤ ਲਈ ਸਮਾਂ ਨਾ ਦੇਣ ਦਾ ਰਹੱਸ ਕੀ ਹੈ?
‘ਰਾਇਲਟੀ’ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਦੁਬਿਧਾ ਉਸ ਦਾ ‘ਸਿਆਸੀ ਪਤਨ’ ਹੋ ਨਿੱਬੜੇਗੀ!
ਬਾਦਲ ਪਿਓ-ਪੁੱਤਰ ਜੇ ਰਾਇਲਟੀ ਇਸ਼ੂ ’ਤੇ ਅੱਡੀ ਗੱਡ ਕੇ ਲੜਨ ਤਾਂ ਉਨ੍ਹਾਂ ਦੀ ‘ਵਿਗੜੀ’ ‘ਸੰਵਰ’ ਸਕਦੀ ਹੈ!

ਵਾਸ਼ਿੰਗਟਨ (ਡੀ. ਸੀ.) 07 ਜੁਲਾਈ, 2010 - ਪਿਛਲੇ ਲਗਭਗ 55 ਸਾਲਾਂ ਤੋਂ ਰਾਜਸਥਾਨ ਵਲੋਂ ਕੀਤੀ ਜਾ ਰਹੀ ਦਰਿਆਈ ਪਾਣੀਆਂ ਦੀ ਲੁੱਟ ਅਤੇ ਲਗਭਗ 44 ਸਾਲਾਂ ਤੋਂ ਹਰਿਆਣੇ ਦੀ ਵੀ ਇਸ ਲੁੱਟ ਵਿੱਚ ਭਾਈਵਾਲੀ ਦਾ ਇਸ਼ੂ ਅੱਜਕਲ੍ਹ ਅੱਡ-ਅੱਡ ਸਿਆਸੀ ਲੀਡਰਾਂ ਦੀਆਂ ਬਿਆਨਬਾਜ਼ੀਆਂ ਦਾ ਕੇਂਦਰੀ ਬਿੰਦੂ ਬਣਿਆ ਹੋਇਆ ਹੈ। ਇਸ ਦੀ ਅਜੋਕੀ ਸ਼ੁਰੂਆਤ 4 ਜੂਨ, 2010 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਕ ਮਾਮਲਿਆਂ ਬਾਰੇ ਕਮੇਟੀ ਵਲੋਂ ਪਾਸ ਮਤੇ ਤੋਂ ਬਾਅਦ ਹੋਈ। ਪਾਸ ਕੀਤੇ ਗਏ ਮਤੇ ਵਿੱਚ ਮੰਗ ਕੀਤੀ ਗਈ ਹੈ ਕਿ ‘ਪੰਜਾਬ ਦੇ ਦਰਿਆਈ ਪਾਣੀਆਂ ਨੂੰ ਵਰਤਣ ਵਾਲੇ ਹੋਰਾਂ ਰਾਜਾਂ, ਖਾਸ ਕਰਕੇ ਰਾਜਸਥਾਨ ਅਤੇ ਹਰਿਆਣੇ ਵਲੋਂ ਪੰਜਾਬ ਨੂੰ ਰਾਇਲਟੀ ਦਿੱਤੀ ਜਾਵੇ।’ ਮਤੇ ਵਿੱਚ ਕਿਹਾ ਗਿਆ ਹੈ ਕਿ ਇਹ ਮੰਗ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਉੱਤੇ ਸਵੀਕਾਰ ਕੀਤੇ ਜਾ ਚੁੱਕੇ ਰਾਇਪੇਰੀਅਨ ਸਿਧਾਂਤ ਦੇ ਅਨੁਕੂਲ ਹੈ, ਜਿਸ ਅਨੁਸਾਰ ਜਿਸ ਸੂਬੇ ਵਿੱਚੋਂ ਕੋਈ ਦਰਿਆ ¦ਘਦਾ ਹੋਵੇ, ਉਸ ਦਾ ਹੀ ਪਾਣੀ ਉੱਤੇ ਹੱਕ ਹੁੰਦਾ ਹੈ। ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਤੇ ਦੀ ਰੌਸ਼ਨੀ ਵਿੱਚ, ‘ਰਾਇਲਟੀ’ ਦੀ ਵਜਾਹਤ ਕੀਤੀ ਤਾਂ ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮੇਤ ਬਹੁਤ ਸਾਰੇ ਹਰਿਆਣੇ ਅਤੇ ਰਾਜਸਥਾਨ ਦੇ ਲੀਡਰਾਂ ਨੇ ਤਿੱਖਾ ਪ੍ਰਤੀਕਰਮ ਦਿੱਤਾ। ਸਿੱਖਾਂ ਦੇ ਧਨ ਨਾਲ ਖੁੱਲ੍ਹੀ ਅਤੇ ਅੱਜਕਲ੍ਹ ਸਿੱਖ ਵਿਰੋਧੀ ਲਾਬੀ ਦੇ ਹੱਥਾਂ ’ਚ ਖੇਡ ਰਹੀ ਟ੍ਰਿਬਿਊਨ ਅਖਬਾਰ ਦਾ ਮੁੱਖ ਸੰਪਾਦਕ ਤਾਂ ਆਪ ਹਰਿਆਣੇ ਦੇ ਮੁੱਖ ਮੰਤਰੀ ਦਾ ਇੰਟਰਵਿਊ ਲੈਣ ਲਈ ਪਹੁੰਚ ਗਿਆ। ਇਹ ਇੰਟਰਵਿਊ (ਇਸ ਦੀ ਆਡੀਓ ਫਾਇਲ ਸਮੇਤ) ਕਈ ਦਿਨ, ਟ੍ਰਿਬਿਊਨ ਅਖਬਾਰ ਦਾ ਸ਼ਿੰਗਾਰ ਬਣਿਆ ਰਿਹਾ। ਸ. ਪ੍ਰਕਾਸ਼ ਸਿੰਘ ਬਾਦਲ ਨੇ, ਪਾਣੀਆਂ ਦੇ ਮੁੱਦੇ ਨੂੰ ਅਗਾਂਹ ਤੋਰਦਿਆਂ, ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਇੱਕ ਮੀਟਿੰਗ ਸੱਦੀ। ਇਸ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ (ਸਮੇਤ ਕਾਂਗਰਸ ਅਤੇ ਕਮਿਊਨਿਸਟਾਂ ਦੇ) ਨੇ, ਜ਼ੁਬਾਨੀ-ਕਲਾਮੀਂ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ, ਕੋਈ ਸੰਜੀਦਾ ਪਹੁੰਚ ਨਜ਼ਰ ਨਹੀਂ ਆਈ। ਹੋਰ ਤਾਂ ਹੋਰ, ਬਾਦਲ ਸਾਹਿਬ ਨੇ ਇਸ ਮੀਟਿੰਗ ਵਿੱਚ ਰਾਇਲਟੀ ਦਾ ਮੁੱਦਾ ਵਿਚਾਰ-ਅਧੀਨ ਵੀ ਨਹੀਂ ਲਿਆਂਦਾ। ਬਾਅਦ ਦੀ ਪ੍ਰੈੱਸ ਕਾਨਫਰੰਸ ਵਿੱਚ ਜਦੋਂ ਪੱਤਰਕਾਰਾਂ ਵਲੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਜਵਾਬ ਮਿਲਿਆ - ‘ਇਸ ਨੂੰ ਅਗਲੀਆਂ ਮੀਟਿੰਗਾਂ ਵਿੱਚ ਵਿਚਾਰਾਂਗੇ।’ ਇਸ ਮੀਟਿੰਗ ਵਿੱਚ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਣ ਲਈ ਇੱਕ ਵਫਦ ਭੇਜਣ ਦਾ ਵਿਚਾਰ ਪ੍ਰਵਾਨ ਚੜ੍ਹਿਆ, ਜਿਸ ਨੂੰ ਕਾਂਗਰਸ ਵਲੋਂ ‘ਮੱਠਾ ਹੁੰਗਾਰਾ’ ਮਿਲਿਆ। ਪੰਜਾਬ ਬੀ. ਜੇ. ਪੀ. ਦੀ ਭੂਮਿਕਾ ਵੀ ‘ਗੰਭੀਰ ਚੁੱਪ’ ਵਾਲੀ ਹੈ। ਭਾਵੇਂ ਕਿ ਉਨ੍ਹਾਂ ਨੇ ‘ਰਾਇਲਟੀ’ ਸਬੰਧੀ ਕੋਈ ‘ਵਿਰੋਧੀ-ਬਿਆਨ’ ਨਹੀਂ ਦਿੱਤਾ ਪਰ ਉਹ ਹਮਾਇਤ ਵਿੱਚ ਵੀ ਸਰਗਰਮ ਨਹੀਂ ਹੋਏ। ਮੀਟਿੰਗ ਵਲੋਂ ਵਫਦ ਭੇਜਣ ਦੇ ਫੈਸਲੇ ਦੀ ਰੌਸ਼ਨੀ ਵਿੱਚ, ਪ੍ਰਕਾਸ਼ ਸਿੰਘ ਬਾਦਲ ਆਪਣੇ ਲਾਮ-ਲਸ਼ਕਰ ਸਮੇਤ ਦਿੱਲੀ ਆ ਬੈਠੇ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ‘ਟੋਰੰਟੋ ਫੇਰੀ’ ਤੋਂ ਵਾਪਸੀ ਦੀ ਇੰਤਜ਼ਾਰ ਕਰਨ ਲੱਗੇ। ਜਨਾਬ ਬਾਦਲ, ਪੰਜ ਦਿਨ ਦਿੱਲੀ ਬੈਠੇ ਰਹੇ ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਮੁਲਾਕਾਤ ਦਾ ਸਮਾਂ ਹੀ ਨਹੀਂ ਦਿੱਤਾ। ਨਿਰਾਸ਼ ਬਾਦਲ, ਆਪਣੀ ਬਿਮਾਰ ਧਰਮ ਪਤਨੀ ਦੀ ‘ਖਬਰ’ ਲੈਣ ਲਈ ਨਿਊਯਾਰਕ ਨੂੰ ਚਾਲੇ ਪਾ ਚੁੱਕੇ ਹਨ।
ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਦੀ ‘ਪੁਜ਼ੀਸ਼ਨ’ ਵੀ ਭੰਬਲਭੂਸੇ ਵਾਲੀ ਜਾਪਦੀ ਹੈ। ਕਾਂਗਰਸੀ ਲੀਡਰ (ਸਮੇਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੇ. ਪੀ. ਦੇ) ਬਾਦਲ ਵਲੋਂ ਸੱਦੀ ਸਰਬ-ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਏ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਦੂਰੀ ਹੀ ਰੱਖੀ। ਮੀਟਿੰਗ ਵਿੱਚ ਸ਼ਾਮਲ ਕਾਂਗਰਸੀ ਲੀਡਰਾਂ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਵਫਦ ਭੇਜਣ ’ਤੇ ਕੋਈ ਗਰਮਜੋਸ਼ੀ ਨਹੀਂ ਵਿਖਾਈ ਪਰ ਉਨ੍ਹਾਂ ਨੇ (ਸਮੇਤ ਪ੍ਰਧਾਨ ਕੇ. ਪੀ. ਦੇ) ‘ਰਾਇਲਟੀ’ ਦੀ ਮੰਗ ਦਾ ਵਿਰੋਧ ਵੀ ਨਹੀਂ ਕੀਤਾ। ਇਸ ਸਮੁੱਚੇ ਘਟਨਾਕ੍ਰਮ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ‘ਸਥਿਤੀ’ ਸਮਝ ਤੋਂ ਬਾਹਰ ਹੈ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ‘ਰਾਇਲਟੀ’ ਦੀ ਮੰਗ ਨੂੰ ਹਾਸੋਹੀਣਾ ਦੱਸਦਿਆਂ ਕਿਹਾ ਹੈ ਕਿ ਫਿਰ ਤਾਂ ਹਿਮਾਚਲ ਤੇ ਜੰਮੂ-ਕਸ਼ਮੀਰ ਵੀ ਰਾਇਲਟੀ ਦੇ ਹੱਕਦਾਰ ਹਨ ਕਿਉਂਕਿ ਪੰਜਾਬ ਦੇ ਦਰਿਆ ਉਥੋਂ ਹੀ ਨਿਕਲਦੇ ਹਨ। ਇੱਕ ਕਦਮ ਹੋਰ ਅੱਗੇ ਜਾਂਦਿਆਂ ਉਸ ਨੇ ਕਿਹਾ ਕਿ ਸਤਿਲੁਜ ਦਰਿਆ, ਤਿੱਬਤ (ਚੀਨ) ਵਿੱਚ ਨਿਕਲਦਾ ਹੈ, ਇਸ ਲਈ ਕੱਲ੍ਹ ਨੂੰ ਚੀਨ ਵੀ ਰਾਇਲਟੀ ਮੰਗ ਸਕਦਾ ਹੈ।
ਜੇ ਕੈਪਟਨ ਨੇ ਉਪਰੋਕਤ ਬਿਆਨ ਦਿੱਤਾ ਹੈ ਤਾਂ ਫੇਰ ਉਸਨੂੰ ਨਾ ਸਿਰਫ ਉਸ ਦੀ ‘ਅਕਲ ਦਾ ਨਿਕਲਿਆ ਦੀਵਾਲਾ’ ਹੀ ਕਿਹਾ ਜਾ ਸਕਦਾ ਹੈ ਬਲਕਿ ਇਹ ਬਿਆਨਬਾਜ਼ੀ ਉਸਦੇ ਉਸ ਸਿਆਸੀ ਜੀਵਨ ਦੀ ਢਲਾਣ ਵੀ ਸਾਬਤ ਹੋਵੇਗੀ, ਜਿਹੜੀ ਬੁ¦ਦੀ ਉਸਨੇ 2004 ਵਿੱਚ ਪਾਣੀਆਂ ਸਬੰਧੀ ਸਮਝੌਤਿਆਂ ਨੂੰ ਰੱਦ ਕਰਨ ਵਾਲਾ ਬਿੱਲ ਪਾਸ ਕਰਵਾ ਕੇ ਹਾਸਲ ਕੀਤੀ ਸੀ। ‘ਇਤਿਹਾਸ’ ਨੂੰ ਪਿਆਰ ਕਰਨ ਵਾਲੇ ਕੈਪਟਨ ਸਾਹਿਬ ਨੂੰ, ਲਗਭਗ 90 ਸਾਲ ਪਹਿਲਾਂ ਬਣੀਆਂ ਰਾਜਸਥਾਨ ਨੂੰ ਪਾਣੀ ਲਿਜਾਣ ਵਾਲੀ ਨਹਿਰਾਂ ‘ਗੰਗ ਨਹਿਰ’ ਅਤੇ ‘ਬੀਕਾਨੇਰ ਨਹਿਰ’ ਦਾ ਇਤਿਹਾਸ ਕਿਉਂ ਭੁੱਲ ਗਿਆ? ਬੀਕਾਨੇਰ ਰਿਆਸਤ ਅਤੇ ਬਹਾਵਲਪੁਰ ਰਿਆਸਤ, ਇਹਨਾਂ ਨਹਿਰਾਂ ਰਾਹੀਂ ਮਿਲਣ ਵਾਲੇ ਪਾਣੀ ਦੀ ‘ਰਾਇਲਟੀ’, ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦੀਆਂ ਸਨ। ਉਦੋਂ ਵੀ ਦਰਿਆ ਉੱਥੋਂ ਹੀ ਨਿਕਲਦੇ ਸਨ, ਜਿੱਥੋਂ ਕਿ ਅੱਜ ਨਿਕਲਦੇ ਹਨ। ਤਿੱਬਤ ਦੇਸ਼ ਦਾ ਵੀ ਉਦੋਂ ਵਜ਼ੂਦ ਸੀ ਅਤੇ ਜੰਮੂ-ਕਸ਼ਮੀਰ ਵੀ ਅੱਡ ਰਿਆਸਤ (²ਡੋਗਰਿਆਂ ਦਾ ਰਾਜ) ਸੀ। ਉਦੋਂ ਅੰਗਰੇਜ਼ਾਂ ਨੇ ਇਨ੍ਹਾਂ ਨੂੰ ‘ਰਾਇਲਟੀ’ ਕਿਉਂ ਨਹੀਂ ਦਿੱਤੀ? ਇਸੇ ਤਰ੍ਹਾਂ ਹਿਮਾਚਲ ਵਿੱਚੋਂ ਇਹ ਦਰਿਆ ਨਿਕਲਦੇ ਜ਼ਰੂਰ ਹਨ (ਅੱਪਰ ਰਾਈਪੇਰੀਅਨ) ਪਰ ਪੰਜਾਬ (ਲੋਅਰ ਰਿਪੇਰੀਅਨ) ਦੇ ਵਿੱਚ ਇਹ ਵਹਿੰਦੇ ਹੋਣ ਕਰਕੇ, ਇਹ ਪੰਜਾਬ ਦੀ ਹੀ ਮਲਕੀਅਤ ਹਨ। ਹਿਮਾਚਲ, ਇਸਤੋਂ ਸਿੰਚਾਈ, ਬਿਜਲੀ ਆਦਿ ਲਈ ਪਾਣੀ ਇਸਤੇਮਾਲ ਕਰ ਸਕਦਾ ਹੈ। ਰਾਜਸਥਾਨ ਤੇ ਹਰਿਆਣੇ ਨੂੰ ਤਾਂ ਇਹ ਦਰਿਆ ਛੂੰਹਦੇ ਵੀ ਨਹੀਂ ਹਨ - ਇਹ ਕਿੱਥੋਂ ਪਾਣੀ ਦੇ ਹੱਕਦਾਰ ਬਣ ਗਏ? ਪੰਜਾਬ ਵਿੱਚੋਂ ‘ਨਹਿਰਾਂ’ ਕੱਢ ਕੇ, ਇਹ ਦਰਿਆਈ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ - ਇਸ ਲਈ ਪਾਣੀ ਦੀ ਕੀਮਤ ਅਦਾ ਕਰਣ ਲਈ ਇਹ ਕਾਨੂੰਨੀ ਤੌਰ ’ਤੇ ਉਵੇਂ ਹੀ ਪਾਬੰਦ ਹਨ ਜਿਵੇਂ ਕਿ 1947 ਤੱਕ ਬੀਕਾਨੇਰ ਤੇ ਬਹਾਵਲਪੁਰ ਸਟੇਟਾਂ, ‘ਰਾਇਲਟੀ’ ਦਾ ਪੈਸਾ ਪੰਜਾਬ ਨੂੰ ਦੇਂਦੀਆਂ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਐਂਡ ਕੰਪਨੀ ਨੂੰ ਇਹ ਸਾਦਾ ਜਿਹੀ ਗੱਲ ਸਮਝਣ ਲਈ ਕਿਸੇ ‘ਰਾਕੇਟ ਸਾਇੰਸ’ ਦੀ ਲੋੜ ਨਹੀਂ ਹੈ। ਹਾਂ, ਜੇ ਕੈਪਟਨ ਨੂੰ ਲੱਗਦਾ ਹੈ ਕਿ ਇਸ ਕਿਸਮ ਦੀ ਕੇਂਦਰ-ਪੱਖੀ ਬਿਆਨਬਾਜ਼ੀ ਕਰਕੇ, ਉਹ ਆਪਣੀ ਪ੍ਰਦੇਸ਼ ਕਾਂਗਰਸ ਦੀ ‘ਪ੍ਰਧਾਨਗੀ’ ਕੱਢ ਸਕਦਾ ਹੈ ਤਾਂ ਇਹ ਵੱਖਰੀ ਗੱਲ ਹੈ। ਪਰ ਇਸ ਬਿਆਨਬਾਜ਼ੀ ਨੇ ਕੈਪਟਨ ਦੀ ਛਵੀ ਨੂੰ ਢਾਹ ਲਾਈ ਹੈ।
ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਵੀ ‘ਰਾਇਲਟੀ’ ਦੀ ਮੰਗ ਦੇ ਹੱਕ ਵਿੱਚ ਡੱਟ ਕੇ ਬਿਆਨਬਾਜ਼ੀ ਕਰ ਰਹੇ ਹਨ। ਹਾਲਾਂਕਿ ਸਾਡਾ ਖਦਸ਼ਾ ਹੈ ਕਿ ਬਾਦਲ ਪਿਓ-ਪੁੱਤਰ ਦੀ ਇਹ ‘ਪੁਜ਼ੀਸ਼ਨ’ ਸਿਆਸੀ ਹਾਲਾਤਾਂ ਦੇ ਮੱਦੇਨਜ਼ਰ ਹੈ। ਇੱਕ ਪਾਸੇ ਸੁਪਰੀਮ ਕੋਰਟ ਵਿੱਚ ਪਾਣੀਆਂ ਸਬੰਧੀ ਸਮਝੌਤਿਆਂ ਨੂੰ ਰੱਦ ਕਰਣ ਵਾਲੇ, 2004 ਦੇ ਕਾਨੂੰਨ ਦੇ ਖਿਲਾਫ ਭਾਰਤ ਸਰਕਾਰ ਦੀ ਪਟੀਸ਼ਨ ’ਤੇ ਇਸ ਮਹੀਨੇ ਹੀ ਸੁਣਵਾਈ ਹੋਣ ਜਾ ਰਹੀ ਹੈ। ਸੰਭਵ ਹੈ ਪ੍ਰਧਾਨ ਮੰਤਰੀ ਵਲੋਂ ‘ਮੁਲਾਕਾਤ’ ਲਈ ਸਮਾਂ ਨਾ ਦੇਣ ਦੇ ਪਿਛੋਕੜ ਵਿੱਚ ਇਹ ਇੱਕ ਕਾਰਣ ਵੀ ਹੋਏ। ਦੂਸਰਾ ਜਨਵਰੀ-2011 ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਤੇ ਫੇਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਬਾਦਲ ਸਰਕਾਰ, ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਵੀ ਫੇਲ੍ਹ ਹੋਈ ਹੈ ਅਤੇ ਪੰਥਕ ਫਰੰਟ ਤੋਂ ਤਾਂ ਬਾਦਲ ਅਕਾਲੀ ਦਲ ਨੇ ਬੇੜਾ-ਗਰਕ ਕਰਨ ਵਾਲੀਆਂ ਨੀਤੀਆਂ ਹੀ ਅਪਣਾਈਆਂ ਹੋਈਆਂ ਹਨ। ਸੋ ਸੰਭਵ ਹੈ, ਇਸ ‘ਰਾਇਲਟੀ ਨਾਹਰੇ’ ਨਾਲ, ਬਾਦਲ ਆਪਣਾ ‘ਚੋਣ-ਏਜੰਡਾ’ ਸੈੱਟ ਕਰ ਰਿਹਾ ਹੋਵੇ।
‘ਰਾਇਲਟੀ’ ਮੰਗਣ ਦਾ ਕਾਰਣ ਕੁਝ ਵੀ ਹੋਵੇ ਪਰ ਅਸੀਂ ਪੂਰੀ ਤਰ੍ਹਾਂ ਇਸ ਮੁੱਦੇ ’ਤੇ ਬਾਦਲਕਿਆਂ ਨਾਲ ਸਹਿਮਤ ਹਾਂ। ਵੈਸੇ ਪਿਛਲੇ ਚੋਣਮੈਨੀਫੈਸਟ ੋ ਵਿੱਚ ਬਾਦਲ ਦਲ ਨੇ ਧਾਰਾ-5 ਖਤਮ ਕਰਨ ਦਾ ਐਲਾਨ ਕੀਤਾ ਸੀ, ਜਿਸ ਅਨੁਸਾਰ ਹਰਿਆਣੇ ਤੇ ਰਾਜਸਥਾਨ ਨੂੰ 1981 ਤੱਕ ਮਿਲਦਾ ਪਾਣੀ ‘ਜਾਰੀ ਰੱਖਣ’ ਦਾ ਇਕਰਾਰ 2004 ਦੇ ਪਾਣੀ ਐਕਟ ਵਿੱਚ ਕੀਤਾ ਗਿਆ ਹੈ। ਪਰ ਫੇਰ ਬਾਦਲ ਸਾਹਬ ਨੂੰ ਇਹ ‘ਵਿਸਰ’ ਗਿਆ। ਕਿਤੇ ‘ਰਾਇਲਟੀ’ ਮੁੱਦੇ ਦਾ ਹਸ਼ਰ ਵੀ ਧਾਰਾ-5 ਵਾਲਾ ਹੀ ਨਾ ਹੋਵੇ। ਪਰ ਅਸੀਂ ਇੱਕ ਵਾਰ ਹੋਰ ‘ਧੋਖਾ ਖਾਣ’ ਲਈ ਤਿਆਰ ਹਾਂ। ਇੱਕ ਗੱਲ ਜ਼ਾਹਰ ਹੈ ਕਿ ਜੇ ਬਾਦਲ ਪਿਓ-ਪੁੱਤਰ, ਰਾਇਲਟੀ ਦੇ ਮੁੱਦੇ ’ਤੇ ਅੱਡੀ ਗੱਡ ਕੇ ਲੜਨ ਤਾਂ ਇਨ੍ਹਾਂ ਦੀਆਂ ਪਿਛਲੀਆਂ ਕਰਤੂਤਾਂ ਨੂੰ ਲੋਕ ਭੁੱਲ ਸਕਦੇ ਹਨ। ਕੀ ਬਾਦਲਕੇ, ਈਮਾਨਦਾਰੀ ਨਾਲ ਇਸ ਚੈ¦ਜ ਨੂੰ ਕਬੂਲ ਕਰਨਗੇ?

ਸ਼ਰਮ ਤੁਮ ਕੋ ਮਗਰ ਨਹੀਂ ਆਤੀ .....
ਸੋਨੀਆ-ਰਾਹੁਲ ਦੇ ਜਮੂਰੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੀ ਕੈਨੇਡਾ ਫੇਰੀ ਦੌਰਾਨ, ਕੈਨੇਡੀਅਨ ਸਿੱਖਾਂ ਸਮੇਤ 26 ਮਿਲੀਅਨ ਸਿੱਖ ਕੌਮ ਨੂੰ ‘ਦਹਿਸ਼ਤਗਰਦੀ’ ਨਾਲ ਜੋੜਨ ਦੀ ‘ਕੋਝੀ ਤੇ ਘਟੀਆ’ ਹਰਕਤ ਕੀਤੀ!
ਕਨਿਸ਼ਕ ਹਵਾਈ ਹਾਦਸੇ ਵਿੱਚੋਂ ਸਿੱਖ ਕੌਮ ਦੇ ਸੁਰਖਰੂ ਹੋ ਕੇ ਨਿਕਲਣ ਤੋਂ ਬਾਅਦ, ਕੀ ਭਾਰਤੀ ਖੁਫੀਆ ਏਜੰਸੀਆਂ ਕਿਸੇ ਹੋਰ ‘ਦਹਿਸ਼ਤਗਰਦ ਹਮਲੇ’ ਦੀ ਭੂਮਿਕਾ ਤਾਂ ਨਹੀਂ ਬੰਨ੍ਹ ਰਹੀਆਂ? ਸਿੱਖਾਂ ਤੇ ਕਸ਼ਮੀਰੀਆਂ ਵਲੋਂ ਭਾਰਤੀ ਪ੍ਰਧਾਨ ਮੰਤਰੀ ਦੇ ਖਿਲਾਫ ਟਰਾਂਟੋ ਵਿੱਚ ਜ਼ੋਰਦਾਰ ਵਿਖਾਵਾ!
ਸਿੱਖ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਭਾਰਤੀ ਪ੍ਰਧਾਨ ਮੰਤਰੀ ਦੀ ਸਿੱਖ-ਵਿਰੋਧੀ ਨੀਤੀ ਦੀ ਨਿਖੇਧੀ ਕਰਦਿਆਂ ਮਤੇ ਪਾਸ ਕਰਨ!

ਵਾਸ਼ਿੰਗਟਨ (ਡੀ. ਸੀ.) 30 ਜੂਨ, 2010 - ਭਾਰਤ ਦੇ ‘ਸਿੱਖ’ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਟਰਾਂਟੋ ਵਿੱਚ ਜੀ-20 ਦੇਸ਼ਾਂ ਦੇ ਮੁਖੀਆਂ ਦੇ ਸੰਮੇਲਨ ਵਿੱਚ ਭਾਗ ਲੈਣ ਲਈ ਕੈਨੇਡਾ ਤਸ਼ਰੀਫ ਲਿਆਏ। ਜੀ-8 ਜਾਂ ਜੀ-20 ‘ਮੁਲਾਕਾਤਾਂ’ ਤਾਂ ਇੱਕ ਰਸਮੀ ਜਿਹਾ ਅਡੰਬਰ ਹੁੰਦਾ ਹੈ, ਜਿਸ ’ਚੋਂ ‘ਹਮ ਸਭ ਏਕ ਹੈਂ’ ਦਾ ਸੁਨੇਹਾ ਦੇਣ ਦਾ ਯਤਨ ਕੀਤਾ ਜਾਂਦਾ ਹੈ ਪਰ ਭਾਰਤੀ ਪ੍ਰਧਾਨ ਮੰਤਰੀ ਦੀ ਕੈਨੇਡਾ ਫੇਰੀ ਨੂੰ ਸਿੱਖ ਹਲਕਿਆਂ ਵਲੋਂ ਬੜੀ ਬਰੀਕੀ ਅਤੇ ਤੀਬਰਤਾ ਨਾਲ ਵੇਖਿਆ ਜਾ ਰਿਹਾ ਸੀ ਕਿਉਂਕਿ ਇਸ ਦੇ ਪਿਛੋਕੜ ਵਿੱਚ ਹਾਲੀਆ ਘਟਨਾਕ੍ਰਮ ਸੀ। ਇੱਕ ਪਾਸੇ ਜਿੱਥੇ ਏਅਰ ਇੰਡੀਆ ਦੇ ਦੁਖਦ ਹਾਦਸੇ (ਕਨਿਸ਼ਕ ਕਾਂਡ) ਦੀ 25ਵੀਂ ਵਰ੍ਹੇਗੰਢ ਸੀ, ਉੱਥੇ ਐਨ ਇਸ ਮੌਕੇ ਇਸ ਹਾਦਸੇ ਦੀ ਜਾਂਚ ਲਈ ਕਾਇਮ ‘ਜਸਟਿਸ ਜਾਹਨ ਮੇਜਰ ਕਮਿਸ਼ਨ’ ਵਲੋਂ ਜਾਰੀ 3200 ਸਫਿਆਂ ਦੀ ਰਿਪੋਰਟ ਵਿੱਚ ਭਾਰਤੀ ਏਜੰਸੀਆਂ ਦੀ ਆਸ ਦੇ ਉਲਟ, ਇਸ ਹਾਦਸੇ ਨੂੰ ਖਾਲਿਸਤਾਨੀ ਜਥੇਬੰਦੀਆਂ ਦੇ ਖਾਤੇ ਵਿੱਚ ਨਹੀਂ ਪਾਇਆ ਗਿਆ। ਦੂਸਰੇ ਪਾਸੇ, ਕੈਨੇਡਾ ਵਿੱਚ ਜਿਵੇਂ ਘੱਲੂਘਾਰਾ ’84 ਦੀ ਯਾਦ ਨੂੰ ਮਨਾਇਆ ਗਿਆ ਅਤੇ ਨਵੰਬਰ-84 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਤੇ ਇਨਸਾਫ ਲੈਣ ਲਈ, ਕੈਨੇਡੀਅਨ ਪਾਰਲੀਮੈਂਟ ਤੱਕ ਪਹੁੰਚ ਕੀਤੀ ਗਈ, ਇਹ ਭਾਰਤ ਸਰਕਾਰ ਲਈ ਨਾਮੋਸ਼ੀ ਦਾ ਕਾਰਣ ਸੀ। ਨਵੰਬਰ ’84 ਨਾਲ ਸਬੰਧਿਤ ਉੱਦਮ ਗੈਰ-ਸਿਆਸੀ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਵਲੋਂ ਕੈਨੇਡੀਅਨ ਸਿੱਖ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਕੀਤਾ ਗਿਆ। ਸਿੱਖ ਐਮ. ਪੀ. ਸੁੱਖ ਧਾਲੀਵਾਲ ਨੇ ਇਸ ਪਟੀਸ਼ਨ ਮੁਹਿੰਮ ਵਿੱਚ ਮੋਹਰੀ ਰੋਲ ਅਦਾ ਕੀਤਾ ਅਤੇ ਹੋਰ ਐਮ. ਪੀਆਂ ਦਾ ਸਹਿਯੋਗ ਵੀ ਹਾਸਲ ਕੀਤਾ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਦਾ ਭਾਰਤੀ ਖੁਫੀਆ ਅਧਿਕਾਰੀਆਂ ਅਤੇ ਸੁਰੱਖਿਆ ਦਸਤਿਆਂ ਦੇ ਅਮਲੇ ਨਾਲ ਸਬੰਧਿਤ ਵਿਅਕਤੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰੀ ਹੋਣ ਦਾ ਮੁੱਦਾ ਵੀ ਕੈਨੇਡਾਭਾਰਤ ਸਬੰਧਾਂ ਵਿੱਚ ਕੁੜੱਤਣ ਪੈਦਾ ਕਰ ਗਿਆ ਸੀ। ਦੇਸ਼-ਵਿਦੇਸ਼ ਵਿਚਲੇ ਕੁਝ ਸਰਕਾਰਪ੍ਰਸਤ ਸਿੱਖਾਂ ਵਲੋਂ ਇਹ ਪ੍ਰਾਪੇਗੰਡਾ ਵੀ ਬੜੇ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਸੀ ਕਿ ਭਾਰਤ ਸਰਕਾਰ ਵਿਦੇਸ਼ੀ ਸਿੱਖਾਂ ਦੀਆਂ ਅਖੌਤੀ ‘ਕਾਲੀਆਂ ਸੂਚੀਆਂ’ ਖਤਮ ਕਰਣ ਲਈ ਰਾਜ਼ੀ ਹੋ ਗਈ ਹੈ। ਇਸ ਮੁਹਿੰਮ ਦਾ ‘ਸਰਗਣਾ’ ਦਿੱਲੀ ਕਮੇਟੀ ਦਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਸੀ, ਜਿਸ ਨੇ ਅਖਬਾਰੀ ਬਿਆਨਬਾਜ਼ੀ ਅਤੇ ਕੈਨੇਡਾ ਵਿਚਲੇ ਅੱਡਅ ੱਡ ਰੇਡੀਓ ਟਾਕ-ਸ਼ੋਆਂ ਰਾਹੀਂ ਟਿੱਲ ਲਾਇਆ ਕਿ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੇ ਖਿਲਾਫ ਰੋਸ-ਵਿਖਾਵਾ ਨਾ ਕੀਤਾ ਜਾਵੇ। ਕੇਵਲ ਇਹੀ ਨਹੀਂ ਉਸ ਨੇ ਵੱਖ-ਵੱਖ ਕੈਨੇਡੀਅਨ ਸਿੱਖ ਆਗੂਆਂ ਅਤੇ ਮੀਡੀਏ ’ਚ ਕੰਮ ਕਰ ਰਹੇ ਸਿੱਖਾਂ ਨੂੰ ਆਪਣੇ ਇਸ ਏਜੰਡੇ ਹੇਠ ਤੋਰਨ ਲਈ ਦਿਨਰਾਤ ਇੱਕ ਕਰੀ ਰੱਖਿਆ। ਉਪਰੋਕਤ ਸਮੁੱਚੇ ‘ਘਟਨਾਕ੍ਰਮ ਪਿਛੋਕੜ’ ਵਿੱਚ, ਪ੍ਰਧਾਨ ਮੰਤਰੀ ਦਾ ਟਰਾਂਟੋ ਦੌਰਾ ਸ਼ੁਰੂ ਹੋਇਆ।
ਪ੍ਰਧਾਨ ਮੰਤਰੀ ਨੇ ਆਪਣੇ ਸਿੱਖ ਵਿਰੋਧੀ ਏਜੰਡੇ ਨੂੰ, ਜਾਰੀ ਕਰਨ ਲਈ ਕੈਨੇਡਾ ਦੀ ਪ੍ਰਸਿੱਧ ਅਖਬਾਰ ‘ਦੀ ਸਟਾਰ’ ਨੂੰ ਚੁਣਿਆ। ਇਸ ਅਖਬਾਰ ਦੇ ਸਾਊਥ ਏਸ਼ੀਅਨ ਮੂਲ ਦੇ ਕਾਲਮ ਨਵੀਸ ਹੈਰੂਨ ਸਿਦੀਕੀ ਨੂੰ, ਮਨਮੋਹਣ ਸਿੰਘ ਵਲੋਂ ਦਿੱਲੀ ਵਿੱਚ ਦਿੱਤਾ ਗਿਆ ਇੰਟਰਵਿਊ, 26 ਜੂਨ ਦੇ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਗਿਆ, ਜਦੋਂ ਕਿ ਪ੍ਰਧਾਨ ਮੰਤਰੀ ਦਾ ਕੈਨੇਡਾ ਦੌਰਾ ਆਰੰਭ ਹੋਇਆ। ਬਾਅਦ ਵਿੱਚ ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਸਾਰੇ ਬਿਆਨਾਂ, ਕੈਨੇਡੀਅਨ ਪ੍ਰਧਾਨ ਮੰਤਰੀ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਸਮੇਂ, ਕਨਿਸ਼ਕ ਹਾਦਸੇ ਦੀ ਯਾਦਗਾਰ ’ਤੇ ਜਾਣ ਮੌਕੇ ਅਤੇ ਪੰਜਾਬੀਆਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ, ਉਪਰੋਕਤ ਇੰਟਰਵਿਊ ਵਿੱਚ ਸਿੱਖ ਕੌਮ ’ਤੇ ਲਾਈਆਂ ਗਈਆਂ ਊਜਾਂ ਨੂੰ ਹੀ ਵਾਰ-ਵਾਰ ਦੋਹਰਾਇਆ ਗਿਆ। ਜ਼ਾਹਰ ਹੈ ਕਿ ਪ੍ਰਧਾਨ ਮੰਤਰੀ ਦਾ ਖੁਫੀਆ ਏਜੰਸੀਆਂ ਨੇ ਦਿੱਲੀ ਵਿਖੇ ਏਜੰਡਾ ਤੈਅ ਕਰ ਦਿੱਤਾ ਸੀ- ਜਿਹੜਾ ਕਿ ‘ਦੀ ਸਟਾਰ’ ਦੀ ਇੰਟਰਵਿਊ ਵਿੱਚੋਂ ਸਪੱਸ਼ਟ ਝਲਕਦਾ ਹੈ -
‘ਦੀ ਸਟਾਰ’ ਦੇ ਪੱਤਰਕਾਰ ਵਲੋਂ ਪੁੱਛੇ ਗਏ ਅੱਡ-ਅੱਡ ਸਵਾਲਾਂ ਵਿੱਚੋਂ ਦੋ ਸਵਾਲਾਂ ਦਾ ਸਬੰਧ ਸਿੱਖਾਂ ਨਾਲ ਹੈ - ਜਿਹਨਾਂ ਸਵਾਲਾਂ ’ਤੇ ਉਨ੍ਹਾਂ ਦੇ ਜਵਾਬਾਂ ਨੂੰ ਹੂਬਹੂ ਅਸੀਂ ਪੰਜਾਬੀ ਵਿੱਚ ਦੇ ਰਹੇ ਹਾਂ। ਪੱਤਰਕਾਰ ਨੇ ਪੁੱਛਿਆ - ‘‘ਹੁਣ ਕਿਉਂਕਿ ਕੈਨੇਡੀਅਨ ਸਿੱਖਾਂ ਦੀ ਵੱਖਰੀ ਪੀੜ੍ਹੀ ਅਤੇ ਵੱਖਰਾ ਯੁਗ ਸ਼ੁਰੂ ਹੋ ਚੁੱਕਾ ਹੈ, ਇਸ ਸਮੇਂ ਭਾਰਤ ਸਰਕਾਰ ਕੈਨੇਡਾ ਵਿੱਚ ਸਿੱਖਾਂ ਨਾਲ ਸਬੰਧਿਤ ਅਤਿਵਾਦ ਦੀ ਸਮੱਸਿਆ ਨੂੰ ਕਿੰਨੀ ਕੁ ਗੰਭੀਰ ਸਮਝਦੀ ਹੈ?’’ ਪ੍ਰਧਾਨ ਮੰਤਰੀ ਨੇ ਇਸ ਦੇ ਜਵਾਬ ਵਿੱਚ ਕਿਹਾ - ‘‘ਸਿੱਖ ਅਤਿਵਾਦ, ਅਲਗਾਵਵਾਦ ਅਤੇ ਖਾੜਕੂਵਾਦ, ਦੋ ਦਹਾਕਿਆਂ ਤੋਂ ਜ਼ਿਆਦਾ ਸਮਾਂ ਪਹਿਲਾਂ ਭਾਰਤ ਵਿੱਚ ਇੱਕ ਸਮੱਸਿਆ ਸੀ। ਅੱਜ ਪੰਜਾਬ ਵਿੱਚ ਸ਼ਾਂਤੀ ਹੈ ਅਤੇ ਉੱਥੇ ਤਰੱਕੀ ਅਤੇ ਖੁਸ਼ਹਾਲੀ ਹੈ। ਪਰ ਭਾਰਤ ਤੋਂ ਬਾਹਰ, ਸਮੇਤ ਕੈਨੇਡਾ ਦੇ, ਕੁਝ ਤੱਤ ਹਨ, ਜਿਹੜੇ ਆਪਣੇ ਨਿੱਜੀ ਮਕਸਦਾਂ ਲਈ ਇਸ ਇਸ਼ੂ ਨੂੰ ਜਿਊਂਦਿਆਂ ਰੱਖ ਰਹੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ ਇਹ ਲੋਕ ਜਾਂ ਆਪ ਦਹਿਸ਼ਤਗਰਦੀ ਨਾਲ ਜੁੜੇ ਹੋਏ ਹਨ ਜਾਂ ਇਨ੍ਹਾਂ ਦੇ ਦਹਿਸ਼ਤਗਰਦਾਂ ਨਾਲ ਸਬੰਧ ਹਨ। ਇਨ੍ਹਾਂ ਦੀਆਂ ਕਾਰਵਾਈਆਂ, ਭਾਰਤ ਅਤੇ ਕੈਨੇਡਾ ਦੋਹਾਂ ਦੇਸ਼ਾਂ ਲਈ ਫਿਕਰ ਦਾ ਕਾਰਨ ਹਨ। ਅਸੀਂ ਕੈਨੇਡੀਅਨ ਅਧਿਕਾਰੀਆਂ ਨੂੰ ਇਸ ਸਬੰਧੀ ਆਪਣੀ ਸੰਵੇਦਨਾ ਜਤਾ ਚੁੱਕੇ ਹਾਂ। ਅਸੀਂ ਬਾਰ ਬਾਰ ਕਹਿ ਰਹੇ ਹਾਂ ਕਿ ਕੈਨੇਡਾ ਵਿਚਲਾ ‘ਸਿੱਖ ਅਤਿਵਾਦ’, ਜਿਸ ਦੀ ਭਾਰਤ ਵਿੱਚ ਕੋਈ ਹਮਾਇਤ ਨਹੀਂ ਹੈ, ਕੈਨੇਡਾ ਦੇ ਹਿੱਤ ਵਿੱਚ ਨਹੀਂ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਮੁੱਦੇ ‘ਚੌਕਸੀ’ ਅਤੇ ਦੋਹਾਂ ਸਰਕਾਰਾਂ ਵਿੱਚ ਨੇੜਤਾ ਭਰਿਆ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ।’’
‘ਦੀ ਸਟਾਰ’ ਦੇ ਪੱਤਰਕਾਰ ਵਲੋਂ ਸਿੱਖ ਇਸ਼ੂ ਸਬੰਧੀ ਪੁੱਛਿਆ ਗਿਆ ਦੂਸਰਾ ਸਵਾਲ ਸੀ - ‘‘ਭਾਵੇਂ ਕੈਨੇਡਾ ਦੇ ਕੁਝ ਸਿੱਖ, ਖਾਲਿਸਤਾਨ ਦੀ ਕਾਇਮੀ ਸਬੰਧੀ ਗਵਾਚੇ ਕਾਜ਼ ਦੇ ਸ਼ਹੀਦਾਂ ਨੂੰ ਬੜਾ ਉਭਾਰਦੇ ਹਨ ਪਰ ਸਿੱਖਾਂ ਦੀ ਬਹੁਗਿਣਤੀ ਭਾਰਤੀ ਸਟੇਟ ਨਾਲੋਂ ਇਸ ਲਈ ਵਿਗੜੀ ਹੋਈ ਹੈ ਕਿਉਂਕਿ ਭਾਰਤੀ ਨਿਆਂਪ੍ਰਣਾਲੀ, ਨਵੰਬਰ ’84 ਵਿੱਚ ਦਿੱਲੀ ਵਿੱਚ ਭੀੜਾਂ ਵਲੋਂ ਮਾਰੇ ਗਏ ਬੇਗੁਨਾਹ ਸਿੱਖਾਂ (ਸਿੱਖ ਬਾਡੀਗਾਰਡਾਂ ਵਲੋਂ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ) ਦੇ ਕਾਤਲਾਂ ਨੂੰ ਸਜ਼ਾ ਦੇਣ ਵਿੱਚ ਅਸਫਲ ਰਹੀ ਹੈ।’’ ਭਾਰਤ ਦੇ ਪ੍ਰਧਾਨ ਮੰਤਰੀ ਨੇ ਝੂਠ ਦੀਆਂ ਸਾਰੀਆਂ ਹੱਦਾਂ ਟੱਪਦਿਆਂ ਹੋਇਆਂ ਜਵਾਬ ਦਿੱਤਾ -
‘‘ਇਹ ਕਹਿਣਾ ਬਿਲਕੁਲ ਗਲਤ ਹੈ ਕਿ ਭਾਰਤੀ ਸਟੇਟ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿੱਚ ਫੇਲ੍ਹ ਹੋਈ ਹੈ। ਇਨ੍ਹਾਂ ਹਮਲਿਆਂ ਦੀ ਪੜਤਾਲ ਲਈ ਇੱਕ ਅਦਾਲਤੀ ਕਮਿਸ਼ਨ ਬਣਾਇਆ ਗਿਆ ਸੀ। ਪਿੱਛੇ ਜਿਹੇ ਸੀ. ਬੀ. ਆਈ. ਵਲੋਂ ਲਾਏ ਗਏ ਦੋਸ਼ਾਂ ਦੇ ਅਧਾਰ ’ਤੇ, ਦਿੱਲੀ ਦੇ ਸੈਸ਼ਨ ਕੋਰਟ ਨੇ ਇੱਕ ਕੇਸ ਦੀ ਸੁਣਵਾਈ ਵੀ ਕੀਤੀ ਹੈ।’’
ਆਪਣੇ ਆਪ ਨੂੰ ‘ਸਿੱਖ’ ਅਖਵਾਉਣ ਵਾਲੇ ਮਨਮੋਹਨ ਸਿੰਘ ਨੂੰ, ਗੁਰੂ ਦਾ ਇਹ ਫੁਰਮਾਨ ਬਿਲਕੁਲ ਵਿਸਰਿਆ ਹੋਇਆ ਹੈ
‘ਕੂੜ ਮਿੱਠਾ, ਕੂੜ ਮਾਖਿਓਂ,
ਕੂੜ ਡੋਬੈ ਪੂਰ।’
ਅਸੀਂ ਸਮਝਦੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਵਲੋਂ ਕਰਵਾਇਆ ਗਿਆ ‘ਕਨਿਸ਼ਕ ਕਾਂਡ’ ਭਾਵੇਂ ਵਕਤੀ ਤੌਰ ’ਤੇ ਸਿੱਖਾਂ ਨੂੰ ‘ਅੰਤਰਰਾਸ਼ਟਰੀ ਦਹਿਸ਼ਤਗਰਦੀ’ ਦੇ ਘੇਰੇ ਵਿੱਚ ਲੈ ਆਇਆ ਸੀ ਪਰ ਬ੍ਰਿਟਿਸ਼ ਕੋ¦ਬੀਆ ਦੀ ਸੁਪਰੀਮ ਕੋਰਟ ਦਾ ਫੈਸਲਾ ਅਤੇ ਜਸਟਿਸ ਜਾਹਨ ਮੇਜਰ ਕਮਿਸ਼ਨ ਦੀ ਰਿਪੋਰਟ ਭਾਰਤੀ ਏਜੰਸੀਆਂ ਦਾ ਮੂੰਹ ਚਿੜਾ ਰਹੀ ਹੈ। ਕੈਨੇਡਾ ’ਚ ਪਸਰਿਆ ਭਾਰਤੀ ਖੁਫੀਆਤੰਤਰ, ਕੈਨੇਡਾ ਵਿੱਚ ਕਿਸੇ ਨਵੇਂ ‘ਹਾਦਸੇ’ ਦੀ ਤਿਆਰੀ ਵਿੱਚ ਜੁਟਿਆ ਹੋਇਆ ਜਾਪਦਾ ਹੈ, ਜਿਸ ਦੀ ਭੂਮਿਕਾ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰ, ਭਾਰਤੀ ਪ੍ਰਧਾਨ ਮੰਤਰੀ, ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਕੈਨੇਡਾ ਵਿਚਲੇ ‘ਖਾਲਿਸਤਾਨੀਆਂ’ ਨੂੰ ਨੱਥ ਪਾਉਣ ਲਈ ਕਹਿ ਚੁੱਕਾ ਹੈ। ਹੁਣ ਇਸ ਨੂੰ ‘ਮੰਤਰ’ ਬਣਾ ਕੇ ਬਾਰ-ਬਾਰ ਦੋਹਰਾਇਆ ਜਾ ਰਿਹਾ ਹੈ। ਭਵਿੱਖ ਵਿੱਚ ਕੋਈ ਵੀ ‘ਦਹਿਸ਼ਤਗਰਦ ਕਰਵਾਈ’ ਕਰਵਾ ਕੇ, ਭਾਰਤੀ ਹਾਕਮ ਫੇਰ ਇਹ ਕਹਿਣਗੇ - ‘ਅਸੀਂ ਤਾਂ ਪਹਿਲਾਂ ਤੋਂ ਹੀ ਤੁਹਾਨੂੰ ਇਹ ਕਹਿ ਰਹੇ ਸੀ।’
ਟੋਰੰਟੋ ਤੇ ਆਲੇ ਦੁਆਲੇ ਦੀਆਂ ਸਿੱਖ ਸੰਗਤਾਂ ਵਧਾਈ ਦੀਆਂ ਪਾਤਰ ਹਨ ਕਿ ਉਨ੍ਹਾਂ ਨੇ ਭਾਰੀ ਦਬਾਅ ਦੇ ਬਾਵਜੂਦ, ਕਸ਼ਮੀਰੀਆਂ ਨਾਲ ਮਿਲ ਕੇ, ਸਫਲ ਰੋਸ ਵਿਖਾਵਾ ਕੀਤਾ। ਇਸ ਵਿਖਾਵੇ ਨੇ ਘੱਟੋ-ਘੱਟ ਭਾਰਤੀ ਹਾਕਮਾਂ ਨੂੰ ਇਹ ਸੁਨੇਹਾ ਸਪੱਸ਼ਟਤਾ ਨਾਲ ਦੇ ਦਿੱਤਾ ਹੈ ਕਿ - ‘ਸਾਰੇ ਸਿੱਖ ਸਰਨਾ ਬਰਾਂਡ ਨਹੀਂ ਹਨ।’ ਅਸੀਂ ਉਨ੍ਹਾਂ ਕਮਜ਼ੋਰ ਦਿਲ ਵੀਰਾਂ-ਭੈਣਾਂ ਨੂੰ, ਜਿਹੜੇ ਵੀਜ਼ੇ ਜਾਂ ਪਾਸਪੋਰਟ ਤੋਂ ਪੰਥ ਕੁਰਬਾਨ ਕਰਨ ਲਈ ਤਿਆਰ ਹਨ - ਦੋ ਵੇਲੇ ਦੀ ਕੀਤੀ ਜਾਣ ਵਾਲੀ ਅਰਦਾਸ ਹੀ ਯਾਦ ਕਰਵਾਉਣਾ ਚਾਹੁੰਦੇ ਹਨ ਜਾਂ ਤਾਂ ਇਹ ਵੀਰ-ਭੈਣਾਂ ਅਰਦਾਸ ਵਿਚਲਾ ਇਤਿਹਾਸ ਨਾ ਦੋਹਰਾਉਣ ਤੇ ਜਾਂ ਗੈਰਤ-ਅਣਖ ਨਾਲ ਖਲੋਣਾ ਸਿੱਖਣ। ਅਸੀਂ ਨਾਰਥ ਅਮਰੀਕਾ ਦੀਆਂ ਸਮੂਹ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਵਲੋਂ, ਕੀਤੀ ਗਈ ਸਮੁੱਚੀ ਸਿੱਖ ਕੌਮ ਦੀ ‘ਨਿਰਾਦਰੀ’ ਅਤੇ ‘ਕੋਰੇ ਝੂਠ’ ਦੇ ਖਿਲਾਫ ਮਤੇ ਪਾਸ ਕਰਕੇ, ਇਸ ਬੇਬੁਨਿਆਦ ਬਿਆਨਬਾਜ਼ੀ ਦੀ ਨਿਖੇਧੀ ਕਰਨ। ਜਿਥੋਂ ਤੱਕ ਭਾਰਤ ਸਰਕਾਰ ਵਲੋਂ, ਕੈਨੇਡਾ ਨੂੰ ਦਿੱਤੇ ਗਏ ‘ਮਸ਼ਵਰੇ’ ਦਾ ਸਬੰਧ ਹੈ, ਅਸੀਂ ਆਪਣੀ ਪਿਛਲੀ ਲਿਖਤ ਵਿੱਚ ਭਾਰਤੀ ਖੁਫੀਆਤੰਤਰ ਦੀਆਂ ਕੈਨੇਡਾ ਵਿੱਚ ਚੱਲ ਰਹੀਆਂ ਗਤੀਵਿਧੀਆਂ ਸਬੰਧੀ ਕੈਨੇਡਾ ਸਰਕਾਰ ਨੂੰ ਸੁਚੇਤ ਕਰ ਚੁੱਕੇ ਹਾਂ। ਲਿਖਤ ਦਾ ਦੋਹਰਾਅ ਕਰਦੇ ਹਾਂ -
‘‘ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ’ ਦੇ ਕਥਨ ਅਨੁਸਾਰ ਜੇ ਅੱਗੋਂ ਲਈ ਹੀ ਕੈਨੇਡੀਅਨ ਸਰਕਾਰ ਕੋਈ ਸਬਕ ਸਿੱਖ ਲਵੇ ਤਾਂ ਬੇਹਤਰ ਹੋਵੇਗਾ। ਸਾਡੀ ਜਾਣਕਾਰੀ ਅਨੁਸਾਰ, ਕੈਨੇਡੀਅਨ ਸਰਕਾਰ, ਸੀਸਸ ਅਤੇ ਆਰ. ਸੀ. ਐਮ. ਪੀ. ਅਜੇ ਵੀ ‘ਭਾਰਤੀ ਖੁਫੀਆ ਨੈੱਟਵਰਕ’ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋਈ। ਭਾਰਤੀ ਏਜੰਟਾਂ ਵਲੋਂ ਅਜੇ ਵੀ ਸਿੱਖ ਮਾਮਲਿਆਂ, ਸਿੱਖ ਗੁਰਦੁਆਰਿਆਂ, ਸਿੱਖ ਜਥੇਬੰਦੀਆਂ, ਸਿੱਖ ਪ੍ਰੈੱਸ ਦੇ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਦਖਲਅੰਦਾਜ਼ੀ ਕੀਤੀ ਜਾਂਦੀ ਹੈ। ਇਥੋਂ ਤੱਕ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਕੈਨੇਡੀਅਨ ਸਿੱਖਾਂ ਦੀ ‘ਆਜ਼ਾਦੀ’ ਦੇ ਮਾਮਲੇ ਵਿੱਚ ਸਿੱਧੀ ਦਖਲਅੰਦਾਜ਼ੀ ਕੀਤੀ ਹੈ। ਕੀ ਭਾਰਤੀ ਖੁਫੀਆ ਏਜੰਸੀਆਂ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਵਿੱਚ ਕੋਈ ਵੱਡੀ ਹਿੰਸਕ ਘਟਨਾ ਕਰਨ ਦੀ ਸਮਰੱਥਾ ਰੱਖਦੀਆਂ ਹਨ? ਜਵਾਬ ਸਪੱਸ਼ਟ ‘ਹਾਂ’ ਵਿੱਚ ਹੈ। ਜਦੋਂ ਤੱਕ ਕੈਨੇਡਾ ਸਰਕਾਰ, ਸਖਤੀ ਨਾਲ ਕੈਨੇਡਾ ਵਿੱਚ ਮੌਜੂਦ ‘ਭਾਰਤੀ ਖੁਫੀਆਤੰਤਰ’ ਦੇ ਨੈੱਟਵਰਕ ਨੂੰ ਅਸਰਹੀਣ ਨਹੀਂ ਕਰਦੀ, ਏਅਰ ਇੰਡੀਆ ਵਰਗੇ ਹਾਦਸੇ ਵਾਪਰਨ ਦਾ ‘ਖਦਸ਼ਾ’ ਹਮੇਸ਼ਾਂ ਬਣਿਆ ਰਹੇਗਾ। ਇਹ ਇੱਕ ਕੰਧ ’ਤੇ ਲਿਖਿਆ ਸੱਚ ਹੈ। ਪਰ ਕੀ ‘ਭਾਰਤੀ ਲੋਕਤੰਤਰ’ ਦੀ ਰੌਸ਼ਨੀ ਨਾਲ ਚੁੰਧਿਆਏ ਕੈਨੇਡੀਅਨ ਸਿਆਸੀ ਲੀਡਰ, ਕੰਧ ’ਤੇ ਲਿਖਿਆ ਇਹ ਸੱਚ ਪੜ੍ਹਨਗੇ?’’
ਜਿਥੋਂ ਤੱਕ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬਿਆਨਬਾਜ਼ੀ ਦਾ ਸਬੰਧ ਹੈ, ਉਸ ਨੂੰ ਗਾਲਿਬ ਦਾ ਇਹ ਸ਼ੇਅਰ ਯਾਦ ਕਰਨ ਦੀ ਲੋੜ ਹੈ
ਕਿਸ ਮੂੰਹ ਸੇ ਜਾਓਗੇ ਕਾਬਾ ਗਾਲਿਬ
ਸ਼ਰਮ ਤੁਮ ਕੋ ਮਗਰ ਨਹੀਂ ਆਤੀ।

ਖੋਦਿਆ ਪਹਾੜ, ਨਿਕਲਿਆ ਚੂਹਾ!
1985 ਵਿੱਚ ਵਾਪਰੇ ਏਅਰ ਇੰਡੀਆ ਹਾਦਸੇ ਦੀ ਜਾਂਚ ਲਈ ਕਾਇਮ ਜਸਟਿਸ ਜਾਹਨ ਮੇਜਰ ਕਮਿਸ਼ਨ ਵਲੋਂ 3200 ਸਫ਼ਿਆਂ ਦੀ ਜਾਰੀ ਰਿਪੋਰਟ ਵਿੱਚ ਕੁਝ ਵੀ ਨਵਾਂ ਨਹੀਂ!
ਕਮਿਸ਼ਨ ਨੇ ਰਿਪੋਰਟ ਵਿੱਚ ਭਾਰਤੀ ਖੁਫੀਆ ਏਜੰਸੀ -ਰਾਅ ਦੀ ਭੂਮਿਕਾ ਨੂੰ ਕਿਉਂ ਅਣਗੌਲਿਆ?
ਵਰ੍ਹਾ-1985 ਦੌਰਾਨ ਜਾਸੂਸੀ ਕਾਰਨਾਂ ਕਰਕੇ ਕੈਨੇਡਾ ਵਿੱਚੋਂ ਕੱਢੇ ਗਏ ਤਿੰਨ ਭਾਰਤੀ ‘ਡਿਪਲੋਮੈਟ ਜਾਸੂਸਾਂ’ -ਬ੍ਰਿਜ ਮੋਹਨ, ਸੁਰਿੰਦਰ ਮਲਿਕ ਅਤੇ ਦਵਿੰਦਰ ਆਹਲੂਵਾਲੀਏ ਨੂੰ ਕਮਿਸ਼ਨ ਨੇ ‘ਤਲਬ’ ਕਿਉਂ ਨਹੀਂ ਕੀਤਾ?
ਦੋ ਪ੍ਰਸਿੱਧ ਪੱਤਰਕਾਰਾਂ ਵਲੋਂ ਪੁਸਤਕ ‘ਸਾਫਟ ਟਾਰਗੈਟ’ ਵਿੱਚ ਕੱਢੇ ਗਏ ਸਿੱਟੇ ਅਨੁਸਾਰ, ਇਹ ਦੁਖਦ ਹਾਦਸਾ ਭਾਰਤੀ ਖੁਫੀਆ ਏਜੰਸੀਆਂ ਦੀ ਕਰਤੂਤ!

ਵਾਸ਼ਿੰਗਟਨ (ਡੀ. ਸੀ.) 23 ਜੂਨ, 2010 - ਕੈਨੇਡਾ ਦੇ ਇਤਿਹਾਸ ਦੇ ਦੁਖਦ ਵਾਕਿਆ, ‘ਏਅਰ ਇੰਡੀਆ ਹਾਦਸੇ’ ਦੇ 25 ਵਰ੍ਹਿਆਂ ਬਾਅਦ ਵੀ ਇਸ ਨਿਖੇਧੀਯੋਗ ਕਾਰੇ ਦੇ ਅਸਲ ਦੋਸ਼ੀਆਂ ਦੀ ਸ਼ਨਾਖਤ ਸਬੰਧੀ ਧੁੰਦ, ਉਨੀ ਹੀ ਸੰਘਣੀ ਹੈ, ਜਿੰਨੀ ਕਿ 25 ਵਰ੍ਹੇ ਪਹਿਲਾਂ ਸੀ। ਇਸ ਹਾਦਸੇ ਦੇ ਸਾਰੇ ਪਹਿਲੂਆਂ ਸਬੰਧੀ ‘ਨਿਰਪੱਖ ਜਾਂਚ’ ਕਰਨ ਲਈ ਕੈਨੇਡਾ ਸਰਕਾਰ ਵਲੋਂ ਕੈਨੇਡੀਅਨ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਜਾਹਨ ਮੇਜਰ ਦੀ ਅਗਵਾਈ ਵਿੱਚ ਸਥਾਪਤ ਕੀਤੇ ਗਏ ਪੜਤਾਲੀਆ ਕਮਿਸ਼ਨ ਨੇ, 17 ਜੂਨ, 2010 ਨੂੰ ਆਪਣੀ 3200 ਸਫ਼ਿਆਂ ਦੀ ਜਾਰੀ ਕੀਤੀ ਰਿਪੋਰਟ ਵਿੱਚ ਵੀ ਕੋਈ ਨਵਾਂ ਇੰਕਸ਼ਾਫ਼ ਨਹੀਂ ਕੀਤਾ। ਜੋ ਗੱਲਾਂ ਏਅਰ-ਇੰਡੀਆ ਹਾਦਸੇ ਦੇ ਮੁਕੱਦਮੇ ਦੌਰਾਨ ਸਾਹਮਣੇ ਆਈਆਂ ਸਨ, ਉਨ੍ਹਾਂ ਨੂੰ ਹੀ ਨਵੀਂ ਸ਼ਬਦਾਵਲੀ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਹਾਂ, ਪੀੜਤਾਂ ਦੇ ਪਰਿਵਾਰਾਂ ਨੂੰ ਇੰਨਾ ਫਾਇਦਾ ਜ਼ਰੂਰ ਹੋਇਆ ਹੈ ਕਿ ਰਿਪੋਰਟ ਰਿਲੀਜ਼ ਹੋਣ ਤੋਂ ਬਾਅਦ ਕੈਨੇਡਾ ਸਰਕਾਰ ਨੇ 20 ਮਿਲੀਅਨ ਡਾਲਰ ਦੀ ਧਨ-ਰਾਸ਼ੀ, ‘ਮੁਆਵਜ਼ੇ’ ਦੇ ਤੌਰ ’ਤੇ ਰਾਖਵੀਂ ਰੱਖੀ ਹੈ। ਇਸ ਰਿਪੋਰਟ ਵਿੱਚ ਕੈਨੇਡਾ ਸਰਕਾਰ, ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ (ਸੀਸਸ) ਅਤੇ ਆਰ. ਸੀ. ਐਮ. ਪੀ. ਨੂੰ ਉਪਰੋਕਤ ਦਹਿਸ਼ਤਗਰਦ ਹਮਲੇ ਨੂੰ ਰੋਕਣ ਵਿੱਚ ਨਾਕਾਮ ਰਹਿਣ ਲਈ ਦੋਸ਼ੀ ਠਹਿਰਾਇਆ ਗਿਆ ਹੈ। ਇਹ ਰਿਪੋਰਟ ਵੀ ‘ਅਸਲ ਦੋਸ਼ੀਆਂ’ ਦਾ ‘ਕਵਰ-ਅੱਪ ਰਿਪੋਰਟ’ ਹੀ ਜਾਪਦੀ ਹੈ, ਜੋ ਕਿ ਕੈਨੇਡਾ ਸਰਕਾਰ ਦੀ ਮਨਸ਼ਾ ਰਹੀ ਹੈ।
ਪਾਠਕਾਂ ਦੀ ਯਾਦ-ਦਹਾਨੀ ਲਈ ਦੱਸਿਆ ਜਾਂਦਾ ਹੈ ਕਿ 23 ਜੂਨ, 1985 ਨੂੰ ਏਅਰ ਇੰਡੀਆ ਦਾ ਬੋਇੰਗ 74-237 ਬੀ ਜਹਾਜ਼, ਫਲਾਈਟ-182 (ਕਨਿਸ਼ਕ) ਜਿਹੜਾ ਕਿ ਮਾਂਟਰੀਆਲ ਤੋਂ (ਬਰਾਸਤਾ ¦ਡਨ) ਦਿੱਲੀ ਅਤੇ ਫਿਰ ਬੰਬਈ ਜਾ ਰਿਹਾ ਸੀ, ਆਇਰਲੈਂਡ ਦੇ ਉੱਪਰ ਹਾਦਸਾਗ੍ਰਸਤ ਹੋ ਕੇ, ਐਟਲਾਂਟਿਕ ਸਮੁੰਦਰ ਵਿੱਚ ਤਬਾਹ ਹੋ ਗਿਆ ਸੀ। ਇਸ ਅਤਿ-ਦੁਖਦਾਈ ਹਾਦਸੇ ਵਿੱਚ 329 ਮੁਸਾਫਿਰ ਮਾਰੇ ਗਏ ਸਨ। ਮਾਰੇ ਗਏ ਮੁਸਾਫਿਰਾਂ ਵਿੱਚ 280 ਕੈਨੇਡੀਅਨ ਸ਼ਹਿਰੀ, 27 ਬ੍ਰਿਟਿਸ਼, 22 ਭਾਰਤੀ, 3 ਸੋਵੀਅਤ ਯੂਨੀਅਨ ਤੋਂ, ਦੋ-ਦੋ ਮੁਸਾਫਿਰ ਅਮਰੀਕਾ, ਸਪੇਨ ਅਤੇ ਬ੍ਰਾਜ਼ੀਲ ਤੋਂ ਅਤੇ ਇੱਕ-ਇੱਕ ਫਿਨਲੈਂਡ ਤੇ ਅਰਜਨਟੀਨਾ ਨਾਲ ਸਬੰਧਿਤ ਸਨ। ਭਾਰਤ ਸਰਕਾਰ ਅਤੇ ਕੈਨੇਡਾ ਵਿਚਲੇ ਭਾਰਤੀ ਖੁਫੀਆਤੰਤਰ ਨੇ, ਇਸ ਹਾਦਸੇ ਨੂੰ ‘ਫੌਰਨ’ ਖਾਲਿਸਤਾਨੀਆਂ ਦੇ ਖਾਤੇ ਵਿੱਚ ਪਾ ਕੇ, ਸਿੱਖ ਸੰਘਰਸ਼ ਨੂੰ ‘ਅੰਤਰਰਾਸ਼ਟਰੀ ਦਹਿਸ਼ਤਗਰਦੀ’ ਦੀ ਸ਼੍ਰੇਣੀ ਵਿੱਚ ਲੈ ਆਂਦਾ ਸੀ। ਇਹ ਵੱਖਰੀ ਗੱਲ ਹੈ ਕਿ ਲਗਭਗ 20 ਸਾਲ, ਬ੍ਰਿਟਿਸ਼ ਕੋ¦ਬੀਆ ਦੀ ਸੁਪਰੀਮ ਕੋਰਟ ਵਿੱਚ ਚੱਲੇ ਮੁਕੱਦਮੇ ਤੋਂ ਬਾਅਦ, ਕੈਨੇਡੀਅਨ ਪੁਲਿਸ ਵਲੋਂ ‘ਦੋਸ਼ੀ’ ਗਰਦਾਨੇ ਗਏ ਦੋ ਸਿੱਖਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ। ਪਰ ਭਾਰਤ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਨੇ, ਪੀੜਤ ਪਰਿਵਾਰਾਂ ਨੂੰ ਅੱਗੇ ਲਾ ਕੇ, ਅਜ਼ਾਦ ਕਮਿਸ਼ਨ ਰਾਹੀਂ ਪੜਤਾਲ ਕਰਵਾਉਣ ਦੀ ਮੰਗ ਲਈ ਭਾਰੀ ਲਾਮਬੰਦੀ ਸ਼ੁਰੂ ਕਰ ਦਿੱਤੀ ਸੀ। ਭਾਰੀ ਦਬਾਅ ਹੇਠ ਕੈਨੇਡਾ ਸਰਕਾਰ ਨੇ ਇਸ ਲਈ ਜਸਟਿਸ ਜਾਹਨ ਮੇਜਰ ਕਮਿਸ਼ਨ ਦੀ ਸਥਾਪਨਾ ਕੀਤੀ ਸੀ। ਇਸ ਕਮਿਸ਼ਨ ਦੀ ਰਿਪੋਰਟ ਨੇ ਭਾਰਤੀ ਏਜੰਸੀਆਂ ਦੀਆਂ ਇਨ੍ਹਾਂ ਆਸਾਂ ’ਤੇ ਪਾਣੀ ਫੇਰਿਆ ਹੈ, ਜੋ ਸਮਝਦੇ ਸੀ ਕਿ ਜਿਹੜਾ ਕੰਮ ਅਦਾਲਤ ਨੇ ਨਹੀਂ ਕੀਤਾ, (ਖਾਲਿਸਤਾਨੀਆਂ ਨੂੰ ਇਸ ਹਾਦਸੇ ਲਈ ਦੋਸ਼ੀ ਠਹਿਰਾਉਣ ਦਾ) ਉਹ ਇਹ ਕਮਿਸ਼ਨ ਕਰੇਗਾ। ਜਸਟਿਸ ਮੇਜਰ ਵਲੋਂ ਦਿੱਤੀ ਰਿਪੋਰਟ ਵਿੱਚ ਕੈਨੇਡਾ ਸਰਕਾਰ ਅਤੇ ਉਸ ਦੀਆਂ ਏਜੰਸੀਆਂ (ਆਰ. ਸੀ. ਐਮ. ਪੀ. ਅਤੇ ਸੀਸਜ਼) ਵਿਚਾਲੇ ਪਏ ਭੰਬਲਭੂਸੇ ਦਾ ਜ਼ਿਕਰ ਤਾਂ ਬੜੇ ਵੇਰਵੇ ਨਾਲ ਕੀਤਾ ਗਿਆ ਹੈ ਪਰ ਭਾਰਤੀ ਖੁਫੀਆ ਏਜੰਸੀਆਂ ਦੇ ‘ਰੋਲ’ ਸਬੰਧੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਜਸਟਿਸ ਮੇਜਰ ਨੇ, ਭਾਰਤ ਸਰਕਾਰ ਦੀਆਂ ਆਸਾਂ ਦੇ ਉਲਟ ਇਸ ਹਾਦਸੇ ਨੂੰ ਖਾਲਿਸਤਾਨੀ ਜਥੇਬੰਦੀਆਂ ਦੇ ਖਾਤੇ ਵਿੱਚ ਪਾਉਣ ਤੋਂ ਵੀ ਸੰਕੋਚ ਹੀ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਕੈਨੇਡੀਅਨ ਏਜੰਸੀਆਂ ਵਿਚਾਲੇ ਭੰਬਲਭੂਸੇ ਦਾ ਜ਼ਿਕਰ ਰਿਪੋਰਟ ਵਿੱਚ ਕੀਤਾ ਗਿਆ ਹੈ, ਉਹ ਭਾਰਤੀ ਖੁਫੀਆ ਏਜੰਸੀਆਂ ਵਲੋਂ ਮੁਹੱਈਆ ਕਰਵਾਈ ਗਈ ਗਲਤ ਜਾਣਕਾਰੀ ਕਰਕੇ ਹੀ ਹੈ, ਜਿਸ ਲਈ ਭਾਰਤੀ ਏਜੰਸੀਆਂ ਨੇ ਕੁਝ ਨਾਸਮਝ, ਜ਼ਜ਼ਬਾਤੀ ਸਿੱਖਾਂ ਨੂੰ ਵੀ ਇਸਤੇਮਾਲ ਕੀਤਾ।
ਭਾਰਤੀ ਖੁਫੀਆ ਏਜੰਸੀਆਂ ਲਈ ਮੁੱਖ ਰੋਲ ਕੈਨੇਡਾ ਵਿੱਚ ‘ਡਿਪਲੋਮੈਟਾਂ’ ਦੇ ਲਬਾਦੇ ਹੇਠ ਤਾਇਨਾਤ ਤਿੰਨ ‘ਜਾਸੂਸਾਂ’ ਨੇ ਕੀਤਾ, ਜਿਨ੍ਹਾਂ ਦੇ ਨਾਂ ਹਨ, ਸੁਰਿੰਦਰ ਮਲਿਕ-ਇੰਡੀਅਨ ਕੌਂਸਲ ਜਨਰਲ, ਬ੍ਰਿਜ ਮੋਹਨ ਲਾਲ - ਵਾਇਸ ਕੌਂਸਲ ਅਤੇ ਦਵਿੰਦਰ ਆਹਲੂਵਾਲੀਆ -ਵਾਇਸ ਕੌਂਸਲ। ਇਨ੍ਹਾਂ ਤਿੰਨਾਂ ਜਾਸੂਸਾਂ ਨੂੰ ਬਾਅਦ ਵਿੱਚ ਕੈਨੇਡਾ ਸਰਕਾਰ ਦੇ ਹੁਕਮਾਂ ਥੱਲੇ, ਕੈਨੇਡਾ ’ਚੋਂ ‘ਕੱਢ’ ਦਿੱਤਾ ਗਿਆ ਸੀ। ਇਨ੍ਹਾਂ ਤਿੰਨਾਂ ਨੇ ਹੀ ਸਿੱਖਾਂ ਵਿੱਚ ਘੁਸਪੈਠ ਕਰਕੇ, ਕੁਝ ਨੂੰ ਵਰਗਲਾਇਆ, ਕੁਝ ਨੂੰ ਸੈੱਟ-ਅੱਪ ਕੀਤਾ ਅਤੇ ਇਸ ਤਰ੍ਹਾਂ ਇਸ ਨਿਖੇਧੀਯੋਗ ਕੰਮ ਨੂੰ ਸਿੱਖਾਂ ਦੇ ਖਾਤੇ ਵਿੱਚ ਪਾਉਣ ਦਾ ਯਤਨ ਕੀਤਾ। ਅਸੀਂ ਸਮਝਦੇ ਹਾਂ ਕਿ ਜੇ ਇਨ੍ਹਾਂ ਤਿੰਨਾਂ ਨੂੰ, ਜਸਟਿਸ ਮੇਜਰ ਤਲਬ ਕਰਕੇ, ਕਟਹਿਰੇ ਵਿੱਚ ਖੜ੍ਹਾ ਕਰਕੇ, ਇਨ੍ਹਾਂ ਤੋਂ ਪੁੱਛਗਿੱਛ ਕਰਦੇ ਤਾਂ ‘ਸੱਚਾਈ’ ਸੌ ਕੱਪੜੇ ਪਾੜ ਕੇ ਬਾਹਰ ਆ ਜਾਣੀ ਸੀ। ਬਾਕੀ ਸਾਰੀ ਕਾਰਵਾਈ ਤਾਂ ਫਜ਼ੂਲ ਹੈ। ਅਸਲੀ ‘ਕਾਤਲਾਂ’ ਦੀ ਸ਼ਨਾਖਤ ਕਰਕੇ, ਉਨ੍ਹਾਂ ਨੂੰ ਹਰ ਹਾਲਤ ਵਿੱਚ ਸਜ਼ਾ ਮਿਲਣੀ ਚਾਹੀਦੀ ਹੈ।
ਕਨਿਸ਼ਕ ਹਵਾਈ ਹਾਦਸੇ ਲਈ ਜ਼ਿੰਮੇਵਾਰ ਅਸਲੀ ਕਾਤਲ ਕੌਣ ਹਨ, ਇਸ ਸਵਾਲ ਦਾ ਜਵਾਬ ਲੱਭਣ ਲਈ ਕੈਨੇਡਾ ਦੇ ਦੋ ਪੱਤਰਕਾਰਾਂ ਨੇ ਅਣਥੱਕ ਮਿਹਨਤ ਕੀਤੀ, ਜਿਸ ਦਾ ਜਵਾਬ ਉਨ੍ਹਾਂ ਨੇ 1989 ਵਿੱਚ ਪ੍ਰਕਾਸ਼ਿਤ ਪੁਸਤਕ ‘ਸਾਫਟ ਟਾਰਗੈਟ’ ਰਾਹੀਂ ਦਿੱਤਾ। ਕੈਨੇਡਾ ਦੀਆਂ ਦੋ ਪ੍ਰਸਿੱਧ ਅਖਬਾਰਾਂ - ‘ਗਲੋਬ ਐਂਡ ਮੇਲ’ ਅਤੇ ‘ਟੋਰੰਟੋ ਸਟਾਰ’ ਲਈ ਕੰਮ ਕਰਦੇ ਇਨ੍ਹਾਂ ਪੱਤਰਕਾਰਾਂ ਦੇ ਨਾਂ ਹਨ, ਬਰਾਇਨ ਮੈਕਐਂਡਰਿਊ ਅਤੇ ਜੁਹੈਰ ਕਸ਼ਮੀਰੀ। ਇਨ੍ਹਾਂ ਦੀ ਪੜਚੋਲ ਨੇ, ਹਵਾਈ ਹਾਦਸੇ ਲਈ ਸਿੱਧੇ ਤੌਰ ’ਤੇ ਭਾਰਤੀ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਲਈ ਇਨ੍ਹਾਂ ਨੇ ਪੁਖਤਾ ਸਬੂਤ ਵੀ ਪੁਸਤਕ ਵਿੱਚ ਪੇਸ਼ ਕੀਤੇ ਹਨ। ‘ਸਾਫਟ ਟਾਰਗੈਟ’ ਲਿਖਣ ਦੇ ਮਕਸਦ ’ਤੇ ਝਾਤ ਪੁਆਉਂਦਿਆਂ ਦੋਹਾਂ ਪੱਤਰਕਾਰਾਂ ਦਾ ਕਹਿਣਾ ਹੈ, ‘‘ਸਾਡਾ ਇਹ ਕਿਤਾਬ ਲਿਖਣ ਦਾ ਮਕਸਦ, ਕੈਨੇਡਾ ਦੀ ਧਰਤੀ ’ਤੇ ਭਾਰੀ ਅਨਿਆਂ ਦਾ ਸ਼ਿਕਾਰ ਹੋ ਰਹੇ ਕੈਨੇਡੀਅਨ ਸਿੱਖਾਂ ਦੀ ਕਹਾਣੀ ਨੂੰ ਦੂਸਰੇ ਕੈਨੇਡੀਅਨ ਲੋਕਾਂ ਤੱਕ ਪਹੁੰਚਾਉਣਾ ਹੈ। ਭਾਰਤੀ ਸਟੇਟ ਕੈਨੇਡਾ ਦੇ ਸਿੱਖਾਂ ਨੂੰ ਵਰਗਲਾਉਣ ਅਤੇ ਥਿੜਕਾਉਣ ਦੇ ਨਿਸ਼ਾਨੇ ਨਾਲ, ਕੈਨੇਡਾ ਦੀ ਧਰਤੀ ’ਤੇ ਬੜਾ ਸ਼ੈਤਾਨੀ ਭਰਿਆ ਅਤੇ ਜ਼ਾਲਮਾਨਾ ਅਪਰੇਸ਼ਨ ਕਰ ਰਹੀ ਹੈ। ਇਹ ਅਪਰੇਸ਼ਨ ਭਾਰਤ ਦੀ ਖੁਫੀਆ ਏਜੰਸੀ ਵਲੋਂ ਕੀਤਾ ਜਾ ਰਿਹਾ ਹੈ। ਇਸ ਨਾਲ ਮੌਤਾਂ ਹੋਈਆਂ ਹਨ ਅਤੇ ਭਾਰੀ ਤਬਾਹੀ ਹੋਈ ਹੈ। ਕੈਨੇਡਾ ਦੀ ਖੁਫੀਆ ਏਜੰਸੀ ਸੀਸਸ ਨੂੰ ਇਸ ਦਾ ਕਰੈਡਿਟ ਜਾਂਦਾ ਹੈ ਕਿ ਜੂਨ - 1985 ਦੇ ਦੁਖਦ ਹਵਾਈ ਹਾਦਸੇ (ਜਿਸ ਵਿੱਚ 329 ਪ੍ਰਾਣੀਆਂ ਦੀ ਮੌਤ ਹੋਈ) ਤੋਂ ਠੀਕ ਪਹਿਲਾਂ ਉਹ ਜਾਗ ਪਈ ਸੀ ਅਤੇ ਉਸ ਨੇ ‘ਕਾਤਲਾਂ’ ਦਾ ਪਿੱਛਾ ਇੰਡੀਅਨ ਅੰਬੈਸੀ ਅਤੇ ਕੌਂਸਲੇਟਾਂ ਤੱਕ ਕੀਤਾ। ਪਰ ਅਫਸੋਸ! ਸੀਸਸ ਕੋਈ ਪੁਲਿਸ ਫੋਰਸ ਨਹੀਂ ਹੈ, ਉਹ ਕਿਸੇ ਦੇ ਖਿਲਾਫ ਅਪਰਾਧਿਕ ਕੇਸ ਦਾਇਰ ਨਹੀਂ ਕਰ ਸਕਦੀ। ਨਾ ਹੀ ਇਹ ਉਨ੍ਹਾਂ ਡਿਪਲੋਮੈਟਾਂ ਨੂੰ ਦੇਸ਼ ’ਚੋਂ ਬਾਹਰ ਕੱਢ ਸਕਦੀ ਹੈ, ਜਿਨ੍ਹਾਂ ਦੀ ਉਹ ‘ਜਾਸੂਸ’ ਵਜੋਂ ਸ਼ਨਾਖਤ ਕਰਦੀ ਹੈ। ਕਾਨੂੰਨ ਅਨੁਸਾਰ, ਸੀਸਸ ਦਾ ਕੰਮ, ਆਪਣੀ ਅਪਰਾਧ ਸਬੰਧੀ ਰਿਪੋਰਟ ਨੂੰ ਪੁਲਿਸ ਤੱਕ ਪਹੁੰਚਦਿਆਂ ਕਰਨਾ ਹੈ। ਜਿੱਥੋਂ ਤੱਕ ‘ਜਾਸੂਸਾਂ’ ਦਾ ਸਬੰਧ ਹੈ, ਇਹ ਫੈਸਲਾ ਵਿਦੇਸ਼ ਮੰਤਰਾਲੇ ਨੇ ਕਰਨਾ ਹੁੰਦਾ ਹੈ ਕਿ ‘ਡਿਪਲੋਮੈਟਾਂ’ ਦੀ ਵਰਦੀ ਥੱਲੇ ਲੁਕੇ ਹੋਏ ‘ਵਿਦੇਸ਼ੀ ਜਾਸੂਸਾਂ’ ਨੂੰ ਉਸ ਨੇ ਦੇਸ਼ ਤੋਂ ਬਾਹਰ ਕੱਢਣਾ ਹੈ ਕਿ ਨਹੀਂ। ਸੀਸਸ ਨੂੰ ਕੈਨੇਡੀਅਨ ਵਿਦੇਸ਼ ਮੰਤਰਾਲਾ ਇੱਕ ਵੱਡਾ ਅੜਿੱਕਾ ਜਾਪਿਆ, ਜਿਹੜਾ ਕਿ ‘ਭਾਰਤੀ ਖੁਫੀਆ ਨੈੱਟਵਰਕ’ ਦੇ ਖਿਲਾਫ ਕਾਰਵਾਈ ਨਹੀਂ ਸੀ ਕਰਨੀ ਚਾਹੁੰਦਾ। ਸ਼ਾਇਦ ਕੈਨੇਡੀਅਨ ਵਿਦੇਸ਼ ਮੰਤਰਾਲਾ, ਭਾਰਤੀ ਹਾਕਮਾਂ ਨੂੰ ਨਰਾਜ਼ ਨਹੀਂ ਸੀ ਕਰਨਾ ਚਾਹੁੰਦਾ, ਜਿਹੜਾ ਕਿ ‘ਥਰਡ ਵਰਲਡ’ ਦੇਸ਼ਾਂ ਵਿੱਚ ਵਪਾਰ ਲਈ, ਉਸ ਦਾ ਮੁੱਖ ਦੁਆਰ ਹੈ। ਸੀਸਸ ਦੇ ਬਹੁਤ ਸਾਰੇ ਅਧਿਕਾਰੀ, ਏਅਰ ਇੰਡੀਆ ਬੰਬ ਹਾਦਸੇ ਅਤੇ ਕੈਨੇਡੀਅਨ ਸਿੱਖਾਂ ਦੇ ਮਾਮਲੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਦੀ ਦਖਲਅੰਦਾਜ਼ੀ ਦੇ ਮਾਮਲੇ ਵਿੱਚ ਚੱਲ ਰਹੀ ਪੜਤਾਲ ਤੋਂ ਨਾ-ਖੁਸ਼ ਸਨ।’’
ਸੋ ਜ਼ਾਹਰ ਹੈ ਕਿ ਜਦੋਂ ਜਸਟਿਸ ਮੇਜਰ ਕਮਿਸ਼ਨ, ਕੈਨੇਡੀਅਨ ਸਰਕਾਰ ਦੀ ਖਿਚਾਈ ਕਰ ਰਿਹਾ ਹੈ ਤਾਂ ਉਸ ਦੇ ਸਾਹਮਣੇ ਸਾਰੀ ‘ਤਸਵੀਰ’ ਠੀਕ-ਅੰਦਾਜ਼ ਵਿੱਚ ਉੱਭਰੀ ਹੋਵੇਗੀ ਕਿ ਕਿਵੇਂ ਸਰਕਾਰ ਨੇ ਸੀਸਸ ਦੀਆਂ ਰਿਪੋਰਟਾਂ ਨੂੰ ਨਜ਼ਰਅੰਦਾਜ਼ ਕੀਤਾ, ਜਿਨ੍ਹਾਂ ਵਿੱਚ ਭਾਰਤੀ ਖੁਫੀਆ ਏਜੰਸੀਆਂ ਦੀ ਵਾਪਰਨ ਵਾਲੇ ਏਅਰ ਇੰਡੀਆ ਹਾਦਸੇ ਵਿੱਚ ਸ਼ਮੂਲੀਅਤ ਦੀ ਗੱਲ ਸ਼ਾਮਲ ਸੀ। ‘ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ’ ਦੇ ਕਥਨ ਅਨੁਸਾਰ ਜੇ ਅੱਗੋਂ ਲਈ ਹੀ ਕੈਨੇਡੀਅਨ ਸਰਕਾਰ ਕੋਈ ਸਬਕ ਸਿੱਖ ਲਵੇ ਤਾਂ ਬੇਹਤਰ ਹੋਵੇਗਾ। ਸਾਡੀ ਜਾਣਕਾਰੀ ਅਨੁਸਾਰ, ਕੈਨੇਡੀਅਨ ਸਰਕਾਰ, ਸੀਸਸ ਅਤੇ ਆਰ. ਸੀ. ਐਮ. ਪੀ. ਅਜੇ ਵੀ ‘ਭਾਰਤੀ ਖੁਫੀਆ ਨੈੱਟਵਰਕ’ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋਈ। ਭਾਰਤੀ ਏਜੰਟਾਂ ਵਲੋਂ ਅਜੇ ਵੀ ਸਿੱਖ ਮਾਮਲਿਆਂ, ਸਿੱਖ ਗੁਰਦੁਆਰਿਆਂ, ਸਿੱਖ ਜਥੇਬੰਦੀਆਂ, ਸਿੱਖ ਪ੍ਰੈੱਸ ਦੇ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਦਖਲਅੰਦਾਜ਼ੀ ਕੀਤੀ ਜਾਂਦੀ ਹੈ। ਇਥੋਂ ਤੱਕ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਕੈਨੇਡੀਅਨ ਸਿੱਖਾਂ ਦੀ ‘ਆਜ਼ਾਦੀ’ ਦੇ ਮਾਮਲੇ ਵਿੱਚ ਸਿੱਧੀ ਦਖਲਅੰਦਾਜ਼ੀ ਕੀਤੀ ਹੈ। ਕੀ ਭਾਰਤੀ ਖੁਫੀਆ ਏਜੰਸੀਆਂ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਵਿੱਚ ਕੋਈ ਵੱਡੀ ਹਿੰਸਕ ਘਟਨਾ ਕਰਨ ਦੀ ਸਮਰੱਥਾ ਰੱਖਦੀਆਂ ਹਨ? ਜਵਾਬ ਸਪੱਸ਼ਟ ‘ਹਾਂ’ ਵਿੱਚ ਹੈ। ਜਦੋਂ ਤੱਕ ਕੈਨੇਡਾ ਸਰਕਾਰ, ਸਖਤੀ ਨਾਲ ਕੈਨੇਡਾ ਵਿੱਚ ਮੌਜੂਦ ‘ਭਾਰਤੀ ਖੁਫੀਆਤੰਤਰ’ ਦੇ ਨੈੱਟਵਰਕ ਨੂੰ ਅਸਰਹੀਣ ਨਹੀਂ ਕਰਦੀ, ਏਅਰ ਇੰਡੀਆ ਵਰਗੇ ਹਾਦਸੇ ਵਾਪਰਨ ਦਾ ‘ਖਦਸ਼ਾ’ ਹਮੇਸ਼ਾਂ ਬਣਿਆ ਰਹੇਗਾ। ਇਹ ਇੱਕ ਕੰਧ ’ਤੇ ਲਿਖਿਆ ਸੱਚ ਹੈ। ਪਰ ਕੀ ‘ਭਾਰਤੀ ਲੋਕਤੰਤਰ’ ਦੀ ਰੌਸ਼ਨੀ ਨਾਲ ਚੁੰਧਿਆਏ ਕੈਨੇਡੀਅਨ ਸਿਆਸੀ ਲੀਡਰ, ਕੰਧ ’ਤੇ ਲਿਖਿਆ ਇਹ ਸੱਚ ਪੜ੍ਹਨਗੇ?

ਨਾਨ-ਰਾਇਪੇਰੀਅਨ ਸੂਬੇ ਹਰਿਆਣਾ ਅਤੇ ਪੰਜਾਬ ਵਿਚਕਾਰ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਇਲਟੀ ਸਬੰਧੀ ਸ਼ਬਦੀ ਜੰਗ ਜ਼ੋਰਾਂ ’ਤੇ!
ਜ਼ਬਾਨੀ-ਕਲਾਮੀਂ ਸ਼ਬਦੀ ਜੰਗ ਨਾਲੋਂ ਬਾਦਲ ਦਲ ਦੀ ਸੀਨੀਅਰ ਲੀਡਰਸ਼ਿਪ ਧਾਰਾ - 5 ਰੱਦ ਕਰਨ ਵੱਲ ਪੇਸ਼ਕਦਮੀਂ ਕਰੇ!

ਵਾਸ਼ਿੰਗਟਨ (ਡੀ. ਸੀ.) 16 ਜੂਨ, 2010 - ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੀ ਇਸ ਥੋਥੀ ਬਿਆਨਬਾਜ਼ੀ ਕਿ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਹਰਿਆਣੇ ਦਾ ਵੀ ਕਾਨੂੰਨੀ ਹੱਕ ਹੈ, ਦੇ ਵਿਰੋਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜ¦ਧਰ ਵਿਖੇ ‘ਠੋਕ ਵਜਾ ਕੇ’ ਇਹ ਗੱਲ ਕਹੀ ਹੈ ਕਿ ਪੰਜਾਬ ਕੋਲ ਆਪਣੇ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦੇ ਪਾਣੀਆਂ ਦੇ ਸਾਰੇ ਹੱਕ ਰਾਖਵੇਂ ਹਨ ਅਤੇ ਪੰਜਾਬ ਨਾਨ-ਰਾਇਪੇਰੀਅਨ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਤੋਂ ਪਾਣੀਆਂ ਦੀ ਰਾਇਲਟੀ ਮੰਗਣ ਦਾ ਹੱਕ ਰੱਖਦਾ ਹੈ। ਇਹ ਦੋਵੇਂ ਨਾਨ-ਰਾਇਪੇਰੀਅਨ ਸੂਬੇ ਪਿਛਲੇ 50 ਸਾਲਾਂ ਤੋਂ ਪੰਜਾਬ ਦਾ ਪਾਣੀ ਮੁਫ਼ਤ ਵਿੱਚ ਵਰਤਦੇ ਆ ਰਹੇ ਹਨ। ਇਸ ਅਰਸੇ ਦੌਰਾਨ ਭਾਰਤੀ ਕਬਜ਼ੇ ਹੇਠਲੇ ਪੰਜਾਬ ਵਿੱਚ ਕਿਸਾਨਾਂ ਨੂੰ ਮਜ਼ਬੂਰ ਹੋ ਕੇ ਟਿਊਬਵੈੱਲਾਂ ਰਾਹੀਂ ਆਪਣੇ ਖੇਤਾਂ ਨੂੰ ਪਾਣੀ ਦੇਣਾ ਪਿਆ, ਜਿਸ ਨਾਲ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਹੈ ਅਤੇ ਇਸ ਦੇ ਕਈ ਖਤਰਨਾਕ ਸਿੱਟੇ ਨਿਕਲੇ ਹਨ, ਜਿਵੇਂ ਕਿ ਕਿਸਾਨਾਂ ਦੀਆਂ ਖੁਦਕਸ਼ੀਆਂ ਅਤੇ ਨੌਜਵਾਨਾਂ ਦਾ ਪ੍ਰਵਾਸ।
ਚੰਡੀਗੜ੍ਹ ਤੋਂ ਅੰਗਰੇਜ਼ੀ ਭਾਸ਼ਾ ਵਿੱਚ ਛਪਦੇ ਅਖਬਾਰ ‘ਦਾ ਟ੍ਰਿਬਿਊਨ’ ਵਿੱਚ ਛਪੀ ਇੱਕ ਰਿਪੋਰਟ, ਜਿਸ ਦਾ ਸਿਰਲੇਖ ਸੀ ‘ਪੰਜਾਬ ਵਲੋਂ ਪਾਣੀਆਂ ਦੀ ਰਾਇਲਟੀ ਦੀ ਮੰਗ ਨੇ ਸੀ. ਐਮ. ਨੂੰ ਪਿਛਾੜਿਆ’, ਵਿੱਚ ਦੱਸਿਆ ਗਿਆ ਕਿ ਨਾਨ-ਰਾਇਪੇਰੀਅਨ ਸੂਬੇ ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਰੋਹਤਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਰਾਇਪੇਰੀਅਨ ਸੂਬੇ ਪੰਜਾਬ ਦੀ ਦਰਿਆਈ ਪਾਣੀਆਂ ਦੀ ਰਾਇਲਟੀ ਦੀ ਮੰਗ ਬੇਅਰਥ ਹੈ ਕਿਉਂਕਿ ਇਸ ਦਾ ਕੋਈ ਵੀ ਕਾਨੂੰਨੀ ਆਧਾਰ ਨਹੀਂ ਹੈ। ਹਰਿਆਣੇ ਦਾ ਮੁੱਖ ਮੰਤਰੀ ਹੁੱਡਾ ਆਪਣੀ ਪ੍ਰੇਸ਼ਾਨੀ ਭਰੀ ਮਾਨਸਿਕ ਅਵਸਥਾ ਦੌਰਾਨ ਇਹ ਭੁੱਲ ਗਿਆ ਹੈ ਕਿ ਦਰਿਆਈ ਪਾਣੀ ਭਾਰਤੀ ਸੰਵਿਧਾਨ ਅਨੁਸਾਰ ਸੂਬਿਆਂ ਦੇ ਅਧੀਨ ਹੁੰਦੇ ਹਨ ਅਤੇ ਸਾਰੇ ਦੇਸ਼ਾਂ ਵਲੋਂ ਇਹ ਮੰਨਿਆ ਜਾਂਦਾ ਹੈ ਕਿ ਰਾਇਪੇਰੀਅਨ ਰਾਜ (ਜਿਨ੍ਹਾਂ ਰਾਜਾਂ ਵਿਚੋਂ ਦਰਿਆ ¦ਘਦੇ ਹੋਣ) ਕੋਲ ਹੀ ਉਸ ਪਾਣੀ ਨੂੰ ਵਰਤਣ ਦੇ ਅਧਿਕਾਰ ਹੁੰਦੇ ਹਨ।’ ਜ਼ਾਹਰ ਰੂਪ ਵਿੱਚ ਪ੍ਰੇਸ਼ਾਨ ਹੁੱਡਾ, ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਕ ਮਾਮਲਿਆਂ ਬਾਰੇ ਕੋਰ ਕਮੇਟੀ ਵਲੋਂ ਸ਼ੁੱਕਰਵਾਰ, 4 ਜੂਨ 2010 ਨੂੰ ਪਾਸ ਕੀਤੇ ਗਏ ਉਸ ਮਤੇ ਦੇ ਜਵਾਬ ਵਿੱਚ ਬੋਲ ਰਹੇ ਸਨ, ਜਿਸ ਵਿੱਚ ਇਹ ਮੰਗ ਕੀਤੀ ਗਈ ਹੈ ਕਿ, ‘ਪੰਜਾਬ ਦੇ ਦਰਿਆਈ ਪਾਣੀਆਂ ਨੂੰ ਵਰਤਣ ਵਾਲੇ ਹੋਰਨਾਂ ਰਾਜਾਂ, ਖਾਸ ਕਰਕੇ ਹਰਿਆਣਾ ਅਤੇ ਰਾਜਸਥਾਨ ਵਲੋਂ ਪੰਜਾਬ ਨੂੰ ਰਾਇਲਟੀ ਦਿੱਤੀ ਜਾਵੇ।’ 4 ਜੂਨ ਨੂੰ ਪਾਸ ਕੀਤੇ ਗਏ ਇਸ ਮਤੇ ਵਿੱਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਇਹ ਮੰਗ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਉੱਤੇ ਸਵੀਕਾਰ ਕੀਤੇ ਜਾ ਚੁੱਕੇ ਰਾਇਪੇਰੀਅਨ ਸਿਧਾਂਤ ਦੇ ਅਨੁਕੂਲ ਹੈ, ਜਿਸ ਅਨੁਸਾਰ ਜਿਸ ਸੂਬੇ ਵਿੱਚ ਕੋਈ ਦਰਿਆ ¦ਘਦਾ ਹੋਵੇ, ਉਸ ਦਾ ਹੀ ਪਾਣੀ ਉੱਤੇ ਹੱਕ ਹੁੰਦਾ ਹੈ। ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਹੋਰ ਵੀ ਕਈ ਅਕਾਲੀ ਆਗੂ ਕਮੇਟੀ ਦੀ ਇਸ ਮੀਟਿੰਗ ਵਿੱਚ ਸ਼ਾਮਲ ਸਨ, ਜਿਵੇਂ ਕਿ ਐਸ. ਜੀ. ਪੀ. ਸੀ. ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਗੁਰਦੇਵ ਸਿੰਘ ਬਾਦਲ, ਸੇਵਾ ਸਿੰਘ ਸੇਖਵਾਂ, ਜਥੇਦਾਰ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਹਰਚਰਨ ਬੈਂਸ ਆਦਿ।
ਅਕਾਲੀ ਦਲ ਦੇ ਉਕਤ ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੀ ਦੁਨੀਆ ਵਿੱਚ ਨਾਨ-ਰਾਇਪੇਰੀਅਨ ਰਾਜਾਂ ਵਲੋਂ ਰਾਇਲਟੀ ਅਦਾ ਕਰਨ ਦੀ ਪ੍ਰਥਾ ਪ੍ਰਚੱਲਤ ਹੈ ਅਤੇ ਬੀਕਾਨੇਰ ਦੀ ਰਿਆਸਤ, ਜਿਹੜੀ ਕਿ ਹੁਣ ਰਾਜਸਥਾਨ ਦਾ ਭਾਗ ਹੈ, ਵਲੋਂ 1947 ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਰਾਇਲਟੀ ਅਦਾ ਕੀਤੀ ਜਾਂਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਪਹਿਲਾਂ ਵੀ ਇਹ ਮੰਗ ਰੱਖੀ ਜਾਂਦੀ ਰਹੀ ਹੈ ਕਿ ਰਾਜਸਥਾਨ ਵਰਗੇ ਨਾਨ-ਰਾਇਪੇਰੀਅਨ ਰਾਜ ਪੰਜਾਬ ਦਾ ਪਾਣੀ ਵਰਤਣ ਲਈ ਰਾਇਲਟੀ ਦੇਣ। ਉਕਤ ਮਤੇ ਦੇ ਜਵਾਬ ਵਿੱਚ ਹਰਿਆਣੇ ਦੇ ਚਲਾਕ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਪੰਜਾਬ ਸਰਕਾਰ ਉੱਤੇ ਇਸ ਮਸਲੇ ’ਤੇ ਰਾਜਨੀਤੀ ਖੇਡਣ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਪੰਜਾਬ ਦੇ ਪਾਣੀਆਂ ਉੱਤੇ ਹਰਿਆਣੇ ਦਾ ਵੀ ਹੱਕ ਹੈ ਅਤੇ ਹਰਿਆਣੇ ਨੂੰ ਉਸ ਦਾ ਬਣਦਾ ਹਿੱਸਾ ਮਿਲਣਾ ਚਾਹੀਦਾ ਹੈ। ਹਰਿਆਣੇ ਦੇ ਮੁੱਖ ਮੰਤਰੀ ਦੀਆਂ ਉਕਤ ਬੇਤੁਕੀਆਂ ਗੱਲਾਂ ਦਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਖਤ ਜਵਾਬ ਦਿੱਤਾ ਹੈ। ਮੁੱਖ ਮੰਤਰੀ ਬਾਦਲ ਨੇ ਭੁਪਿੰਦਰ ਹੁੱਡਾ ਦੀਆਂ ਸਾਰੀਆਂ ਦਲੀਲਾਂ ਨੂੰ ਕੱਟਦਿਆਂ ਐਲਾਨ ਕੀਤਾ ਹੈ ਕਿ ਪੰਜਾਬ ਕੋਲ ਆਪਣੇ ਦਰਿਆਵਾਂ ਦੇ ਪਾਣੀਆਂ ਦੇ ਸਾਰੇ ਹੱਕ ਰਾਖਵੇਂ ਹਨ ਅਤੇ ਉਸ ਨੂੰ ਦੂਜੇ ਰਾਜਾਂ, ਜਿਵੇਂ ਕਿ ਹਰਿਆਣਾ ਅਤੇ ਰਾਜਸਥਾਨ ਤੋਂ ਪਾਣੀਆਂ ਦੀ ਰਾਇਲਟੀ ਮੰਗਣ ਦਾ ਪੂਰਾ-ਪੂਰਾ ਹੱਕ ਹੈ। ਬਾਦਲ ਨੇ ਉਕਤ ਗੱਲਾਂ ਐਤਵਾਰ ਨੂੰ ਜ¦ਧਰ ਵਿੱਚ ਕਈ ਵਿਕਾਸ ਕਾਰਜਾਂ ਦੇ ਨੀਂਹ-ਪੱਥਰ ਰੱਖਣ ਸਮੇਂ ਕਹੀਆਂ। ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਪੰਜਾਬ ਟਰਮੀਨੇਸ਼ਨ ਆਫ ਰਿਵਰ ਵਾਟਰਜ਼ ਐਕਟ - 2004 ਦੀ ਧਾਰਾ - 5 ਨੂੰ ਰੱਦ ਕਰਨ ਸਬੰਧੀ ਕਾਨੂੰਨੀ ਸਲਾਹ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਉਕਤ ਐਕਟ 12 ਜੁਲਾਈ 2004 ਨੂੰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅਸੈਂਬਲੀ ਵਿੱਚ ਸਰਬ-ਸੰਮਤੀ ਨਾਲ ਪਾਸ ਕੀਤਾ ਸੀ। ਉਕਤ ਐਕਟ ਦੀ ਧਾਰਾ - 5 ਹਰਿਆਣਾ ਅਤੇ ਰਾਜਸਥਾਨ ਨੂੰ ਜਾ ਰਹੇ ਪਾਣੀ ਨੂੰ ਉਵੇਂ ਹੀ ਵਗਦਾ ਰੱਖਣ ਦੀ ਆਗਿਆ ਦਿੰਦੀ ਹੈ।
ਪੰਜਾਬ ਦਾ ਕੀਮਤੀ ਸਰਮਾਇਆ, ਦਰਿਆਈ ਪਾਣੀ, ਭਾਰਤੀ ਸੰਵਿਧਾਨ ਅਨੁਸਾਰ ਸੂਬਿਆਂ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਹੈ ਅਤੇ ਕੇਂਦਰੀ ਸਰਕਾਰ ਦਾ ਇਸ ਖੇਤਰ ਵਿੱਚ ਬਹੁਤਾ ਦਖਲ ਨਹੀਂ ਹੁੰਦਾ। ਇਸ ਤਰ੍ਹਾਂ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਿਆਣੇ ਅਤੇ ਰਾਜਸਥਾਨ ਤੋਂ ਰਾਇਲਟੀ ਮੰਗ ਕੇ ਕੋਈ ਵੀ ਖਤਰਾ ਨਹੀਂ ਸਹੇੜ ਰਿਹਾ। ਸ. ਪ੍ਰੀਤਮ ਸਿੰਘ ਕੁਮੇਦਾਨ, ਜਿਹੜੇ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਬਾਰੇ ਮਾਹਿਰ ਹਨ ਅਤੇ ਜਿਹੜੇ ਦਰਿਆਈ ਪਾਣੀਆਂ ਦੇ ਝਗੜਿਆਂ ਦੇ ਮਾਮਲਿਆਂ ਵਿੱਚ ਕਈ ਸਰਕਾਰਾਂ ਦੇ ਸਲਾਹਕਾਰ ਰਹਿ ਚੁੱਕੇ ਹਨ, ਪਿਛਲੇ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਨੂੰ ਇਹ ਕਹਿ ਰਹੇ ਸਨ ਕਿ ਉਹ ਨਾਨ-ਰਾਇਪੇਰੀਅਨ ਸੂਬਿਆਂ ਨੂੰ ਜਾ ਰਹੇ ਆਪਣੇ ਪਾਣੀ ਦੀ ਰਾਇਲਟੀ ਮੰਗਣ, ਜਿਹੜੀ ਕਿ ਕਈ ਹਜ਼ਾਰ ਕਰੋੜ ਰੁਪਏ ਬਣਦੀ ਹੈ। 1966 ਵਿੱਚ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਬਣਾਈ ਗਈ ਰਾਜਸਥਾਨ ਨਹਿਰ ਰਾਹੀਂ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਦਾ ਪਾਣੀ ਰਾਜਸਥਾਨ ਨੂੰ ਜਾ ਚੁੱਕਾ ਹੈ। 1984 ਵਿੱਚ ਰਾਜਸਥਾਨ ਨਹਿਰ ਦਾ ਨਾਂ ਬਦਲ ਕੇ ਇੰਦਰਾ ਗਾਂਧੀ ਦੇ ਨਾਂ ਉੱਪਰ ਇੰਦਰਾ ਗਾਂਧੀ ਨਹਿਰ ਰੱਖ ਦਿੱਤਾ ਗਿਆ ਸੀ, ਜਿਸ ਨੇ 1984 ਵਿੱਚ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦਾ ਹੁਕਮ ਦੇ ਕੇ ਹਜ਼ਾਰਾਂ ਬੇਕਸੂਰ ਸਿੱਖ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਰਦਾਰ ਪ੍ਰੀਤਮ ਸਿੰਘ ਕੁਮੇਦਾਨ ਦੀ ਰਾਇਲਟੀ ਮੰਗਣ ਦੀ ਇਹ ਸਲਾਹ ਪੂਰੀ ਤਰ੍ਹਾਂ ਜਾਇਜ਼ ਹੈ ਕਿਉਂਕਿ ਪਾਣੀ ਦੀ ਘਾਟ ਵਾਲੇ ਸੂਬੇ ਅਕਸਰ ਹੀ ਦੂਜੇ ਸੂਬਿਆਂ ਤੋਂ ਪਾਣੀ ਲੈਣ ਲਈ ਰਾਇਲਟੀ ਅਦਾ ਕਰਦੇ ਹਨ। ਸਿੰਘਾਪੁਰ, ਮਲੇਸ਼ੀਆ ਤੋਂ ਪਾਣੀ ਮੁੱਲ ਲੈਂਦਾ ਹੈ ਅਤੇ ਹਾਂਗਕਾਂਗ ਅਤੇ ਮਕਾਉ, ਚੀਨ ਤੋਂ ਪਾਣੀ ਮੁੱਲ ਲੈਂਦੇ ਹਨ। ਜ਼ਿਬਰਾਵਟਰ, ਸਪੇਨ ਤੋਂ ਪਾਣੀ ਮੁੱਲ ਲੈਂਦਾ ਹੈ ਅਤੇ ਈਸਾਈਆਂ ਦਾ ਕੇਂਦਰੀ ਧਾਰਮਿਕ ਅਸਥਾਨ ਵੈਟੀਕਨ, ਇਟਲੀ ਤੋਂ ਪਾਣੀ ਮੁੱਲ ਖਰੀਦਦਾ ਹੈ। ਉੱਪਰ ਵਰਨਣ ਕੀਤੇ ਠੋਸ ਕਾਨੂੰਨੀ ਅਤੇ ਦੂਜੇ ਤੱਥਾਂ ਦੇ ਅਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਲੋਂ ਕੀਤੀ ਜਾ ਰਹੀ ਪਾਣੀ ਦੀ ਰਾਇਲਟੀ ਦੀ ਮੰਗ ਪੂਰੀ ਤਰ੍ਹਾਂ ਜਾਇਜ਼ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ‘ਨੂਰਾ-ਕੁਸ਼ਤੀ’ ਛੱਡ ਕੇ ਮਜ਼ਬੂਤੀ ਨਾਲ ਭਾਰਤੀ ਕਬਜ਼ੇ ਹੇਠਲੇ ਪੰਜਾਬ ਵਿੱਚ ਰਹਿ ਰਹੇ 23 ਮਿਲੀਅਨ ਸਿੱਖਾਂ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ, ਤਾਂ ਕਿ ਪੰਜਾਬ ਦਾ ਕੀਮਤੀ ਸਰਮਾਇਆ ਪਾਣੀ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਲਈ ਬਚਾਅ ਕੇ ਰੱਖਿਆ ਜਾ ਸਕੇ। ਪ੍ਰਕਾਸ਼ ਸਿੰਘ ਬਾਦਲ ਦਾ ਇਸ ਦਿਸ਼ਾ ਵੱਲ ਪਹਿਲਾ ਕਦਮ ਪੰਜਾਬ ਟਰਮੀਨੇਸ਼ਨ ਆਫ ਰਿਵਰ ਵਾਟਰਜ਼ ਐਕਟ 2004 ਦੀ ਧਾਰਾ - 5 ਨੂੰ ਰੱਦ ਕਰਨਾ ਹੋਣਾ ਚਾਹੀਦਾ ਹੈ ਤਾਂ ਕਿ ਨਾਨ-ਰਾਇਪੇਰੀਅਨ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਵਲੋਂ ਪੰਜਾਬ ਦੇ ਪਾਣੀਆਂ ਉੱਤੇ ਮਾਰੇ ਜਾ ਰਹੇ ਡਾਕੇ ਨੂੰ ਕਾਨੂੰਨੀ ਤੌਰ ’ਤੇ ਰੋਕਿਆ ਜਾ ਸਕੇ। 3 ਮਿਲੀਅਨ ਆਜ਼ਾਦ ਪ੍ਰਵਾਸੀ ਸਿੱਖ ਤੈਨੂੰ ਵੇਖ ਰਹੇ ਹਨ ਬਾਦਲ। ਕੀ ਬਾਦਲ ਦਲ ਦੀ ਸੀਨੀਅਰ ਲੀਡਰਸ਼ਿਪ ਪਾਣੀ ਦੇ ਖਾਤਮੇ ਵੱਲ ਵਧ ਰਹੇ ਪੰਜਾਬ ਦੇ ਹੱਕ ਉਸ ਨੂੰ ਦਿਵਾਉਣ ਲਈ ਮਜ਼ਬੂਤੀ ਨਾਲ ਚਾਰਾਜੋਈ ਕਰੇਗੀ?

ਨਵੰਬਰ ’84 ਦੀ ਸਿੱਖ ਨਸਲਕੁਸ਼ੀ ਸਬੰਧੀ ਕੈਨੇਡੀਅਨ ਪਾਰਲੀਮੈਂਟ ਵਿੱਚ ਪੇਸ਼ ਕੀਤੀ ਜਾ ਰਹੀ ਪਟੀਸ਼ਨ!
‘‘ਜੂਨ ’84 ਦਾ ਦਰਬਾਰ ਸਾਹਿਬ ’ਤੇ ਹਮਲਾ ਅਤੇ ਨਵੰਬਰ ’84 ਦਾ ਸਿੱਖ ਕਤਲੇਆਮ ‘ਅਭੁੱਲ ਦਰਦਨਾਕ ਘਟਨਾਵਾਂ’ - ਜੈਕ ਲੇਟਨ, ਐਨ. ਡੀ. ਪੀ. ਆਗੂ’’
‘‘ਨਵੰਬਰ-84 ਨੂੰ ਨਸਲਕੁਸ਼ੀ ਕਰਾਰ ਦੇਣਾ ਉੱਚਿਤ ਨਹੀਂ - ਮਾਈਕਲ ਇਗਨੈਟੀਏਫ, ਲਿਬਰਲ ਪਾਰਟੀ ਆਗੂ’’
‘‘ਭਾਰਤ ‘ਬੇਮਿਸਾਲ’ ਇਵੇਂ ਨਹੀਂ ਜਿਵੇਂ ਟੂਰਿਜ਼ਮ ਵਿਭਾਗ ਪ੍ਰਚਾਰਦਾ ਹੈ ਪਰ ਭਾਰਤ ਮਨੁੱਖੀ ਹੱਕਾਂ ਦੇ ਘਾਣ ਵਿੱਚ ਸਚਮੁੱਚ ‘ਬੇਮਿਸਾਲ’ - ਮਨੋਜ ਮਿੱਤਾ, ਪ੍ਰਸਿੱਧ ਭਾਰਤੀ ਲੇਖਕ ਅਤੇ ਪੱਤਰਕਾਰ’’
9 ਜੂਨ ਦੀ ਪਟੀਸ਼ਨ ਇੱਕ ਚੰਗੀ ਸ਼ੁਰੂਆਤ ਪਰ ਸਿੱਖ ਘੱਲੂਘਾਰਿਆਂ ਨੂੰ ‘ਨਸਲਕੁਸ਼ੀ’ ਦੀ ਮਾਨਤਾ ਦਿਵਾਉਣ ਲਈ ¦ਬੀ ਜੱਦੋਜਹਿਦ ਕਰਨੀ ਪਵੇਗੀ

ਵਾਸ਼ਿੰਗਟਨ (ਡੀ. ਸੀ.) 09 ਜੂਨ, 2010 - 6-7 ਹਜ਼ਾਰ ਸਾਲ ਦੇ ਮਨੁੱਖੀ ਇਤਿਹਾਸ ਵਿੱਚ, ਲਗਭਗ 540 ਸਾਲ ਦੀ ਬਾਲੜੀ ਉਮਰ ਵਾਲੇ ਸਿੱਖ ਧਰਮ ਦਾ ਜਿਥੇ ਸਰਬੱਤ ਦੇ ਭਲੇ’, ਮਨੁੱਖੀ ਪਿਆਰ ਅਤੇ ਮਨੁੱਖੀ ਹੱਕਾਂ ਦੇ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਹੈ, ਉਥੇ ਘੱਲੂਘਾਰਾ ਜਾਂ ਨਸਲਕੁਸ਼ੀ ਸ਼ਬਦ ਵੀ ਇਸ ਧਰਮ ਦੇ ਸ਼ਬਦ-ਕੋਸ਼ ਵਿੱਚ ਮੁੱਢ ਤੋਂ ਹੀ ਤੁਰੇ ਆਉਂਦੇ ਹਨ। ਇਹ ਵੀ ਇੱਕ ਇਤਿਹਾਸਕ ਇਤਫਾਕ ਹੀ ਕਿਹਾ ਜਾ ਸਕਦਾ ਹੈ ਕਿ 9 ਜੂਨ ਦੇ ਜਿਸ ਦਿਨ, ਕੈਨੇਡਾ ਦੀ ਪਾਰਲੀਮੈਂਟ ਵਿੱਚ, ਨਵੰਬਰ 84 ਦੇ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਕਰਾਰ ਦਿਵਾਉਣ ਲਈ ਪਟੀਸ਼ਨ ਪੇਸ਼ ਕੀਤੀ ਜਾਣੀ ਹੈ, ਇਹ ਦਿਨ ਬਾਬਾ ਬੰਦਾ ਸਿੰਘ ਬਹਾਦਰ, ਉਸ ਦੇ ਸਾਢੇ ਤਿੰਨ ਸਾਲ ਦੇ ਸਪੁੱਤਰ ਅਜੈ ਸਿੰਘ ਅਤੇ ਉਸ ਦੇ ਸਾਥੀ ਸੈਂਕੜਿਆਂ ਸਿੰਘਾਂ ਦਾ ਸ਼ਹੀਦੀ ਦਿਨ ਵੀ ਹੈ। ਇਨ੍ਹਾਂ ਸਿੰਘਾਂ (ਅਤੇ ਛੋਟੇ ਬੱਚੇ) ਦੀ ਸ਼ਹਾਦਤ ਦਾ ਫਤਵਾ, ਵੇਲੇ ਦੇ ਹੁਕਮਰਾਨ ਫਰੁਖਸੀਅਰ ਦੇ ਉਸ ਹੁਕਮ ਅਨੁਸਾਰ ਹੀ ਸੀ, ਜਿਸ ਅਨੁਸਾਰ ਹਰ ਨਾਨਕਪ੍ਰਸਤ ਦਾ ਬੀਜ-ਨਾਸ (ਨਸਲਕੁਸ਼ੀ) ਕਰਨਾ, ਸਵਾਬ (ਪੁੰਨ) ਦਾ ਕੰਮ ਸੀ। ਫਰੁਖਸੀਅਰ ਦਾ ਇਹ ‘ਸ਼ਾਹੀ ਆਦੇਸ਼’, ਬਹਾਦਰਸ਼ਾਹ ਵਲੋਂ 1710 ਵਿੱਚ ਜਾਰੀ ਕੀਤੇ ਹੁਕਮ ਦਾ ਦੋਹਰਾਅ ਹੀ ਸੀ ਕਿ ‘ਹਰ ਨਾਨਕਪ੍ਰਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ।’ ਇਸ ਨੂੰ ਸਮੇਂ ਦੀ ਵਿਡੰਬਨਾ ਕਿਹਾ ਜਾਏ ਜਾਂ ਸਿੱਖ ਕੌਮ ਦੀ ਤ੍ਰਾਸਦੀ ਕਿ ਠੀਕ ਤਿੰਨ ਸਦੀਆਂ ਬਾਅਦ (9 ਜੂਨ, 2010 ਨੂੰ), ਸਿੱਖ ਕੌਮ, ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਸਥਿਤ ਔਟਵਾ (ਕੈਨੇਡਾ) ਦੀ ਧਰਤੀ ’ਤੇ 20ਵੀਂ ਸਦੀ ਦੇ ਦੂਸਰੇ ਅੱਧ ਵਿੱਚ ਵਾਪਰੇ ‘ਘੱਲੂਘਾਰਿਆਂ’ ਨੂੰ ਮਾਨਤਾ ਦਿਵਾਉਣ ਲਈ, ਕੈਨੇਡੀਅਨ ਪਾਰਲੀਮੈਂਟ ਵਿੱਚ ‘ਪਟੀਸ਼ਨ’ ਦਾ ਸਹਾਰਾ ਲੈ ਰਹੀ ਹੈ। 18ਵੀਂ ਸਦੀ ਵਿੱਚ ਸਿੱਖ ਕੌਮ ’ਤੇ ਘੱਲੂਘਾਰੇ ਵਰਤਾਉਣ ਵਾਲੇ, ਮੁਗਲ ਅਤੇ ਅਫਗਾਨ ਹਾਕਮ ਘੱਟੋ ਘੱਟ ਆਪਣੀ ਸਿੱਖ ਦੁਸ਼ਮਣੀ ਵਿੱਚ ‘ਈਮਾਨਦਾਰ’ ਤਾਂ ਸਨ ਪਰ ਜੂਨ ’84 ਅਤੇ ਨਵੰਬਰ ’84 ਦੇ ਘੱਲੂਘਾਰਿਆਂ ਲਈ ਜ਼ਿੰਮੇਵਾਰ ਦਿੱਲੀ ਦੇ ‘ਹਿੰਦੂ ਹਾਕਮ’, ਇੰਨੇ ਵੱਡੇ ਪੱਧਰ ’ਤੇ ਕੀਤੀ ਗਈ ਸਿੱਖ ਨਸਲਕੁਸ਼ੀ ਨੂੰ, ਸਿਰਫ ‘ਕਾਨੂੰਨ ਵਿਵਸਥਾ’ ਦੇ ਖਾਨੇ ਵਿੱਚ ਪਾ ਕੇ, ਇਤਿਹਾਸ ਵਿਚਲੇ ‘ਜ਼ਾਲਮ’ ਦੇ ਲਕਬ ਤੋਂ ਸੁਰਖਰੂ ਹੋਣਾ ਚਾਹੁੰਦੇ ਹਨ। ਇਹ ਹੁਣ ਸਿੱਖ ਕੌਮ ਨੇ ਵੇਖਣਾ ਹੈ ਕਿ ਉਸ ਨੇ ਇਸ ‘ਕਾਤਲ ਸਾਮਰਾਜ’ ਨਾਲ ਕਿਵੇਂ ਨਜਿੱਠਣਾ ਹੈ।
ਮਨੁੱਖੀ ਹੱਕਾਂ ਦੀ ਅ¦ਬਰਦਾਰ ‘ਸਿੱਖਸ ਜਥੇਬੰਦੀ ਫਾਰ ਜਸਟਿਸ’ ਵਧਾਈ ਦੀ ਪਾਤਰ ਹੈ ਕਿ ਉਸ ਨੇ ਨਵੰਬਰ ’84 ਦੇ ਸਿੱਖ ਕਤਲੇਆਮ ਨੂੰ, ਠੰਡੇ ਬਸਤੇ ਵਿੱਚ ਪਾਉਣ ਦੇ ਭਾਰਤੀ ਹਾਕਮਾਂ ਅਤੇ ਉਸ ਦੇ ਚਾਟੜਿਆਂ ਦੇ ਯਤਨਾਂ ਨੂੰ ਪੂਰੀ ਤਰ੍ਹਾਂ ਅਸਫਲ ਬਣਾਉਂਦਿਆਂ, ਇਸ ਨੂੰ ਬੜੇ ਤਰਤੀਬਵਾਰ ਤਰੀਕੇ ਨਾਲ ਮੁੜ ਅੰਤਰਰਾਸ਼ਟਰੀ ਸਟੇਜ ’ਤੇ ਉਭਾਰਿਆ ਹੈ। ਸੱਜਣ ਕੁਮਾਰ ਦੇ ਖਿਲਾਫ ਰਜਿਸਟਰ ਕੀਤਾ ਗਿਆ ਕੇਸ, ਕਮਲ ਨਾਥ ਨੂੰ ਨਿਊਯਾਰਕ ਦੀ ਅਦਾਲਤ ਵਲੋਂ ਜਾਰੀ ਕੀਤੇ ਗਏ ਸੰਮਨ ਅਤੇ 9 ਜੂਨ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੇਸ਼ ਕੀਤੀ ਜਾ ਰਹੀ ਪਟੀਸ਼ਨ ਇਨ੍ਹਾਂ ਯਤਨਾਂ ਨੂੰ ਪਿਆ ‘ਬੂਰ’ ਹੀ ਕਿਹਾ ਜਾ ਸਕਦਾ ਹੈ। ਇਸ ਸ਼ਲਾਘਾ ਦਾ ਮਤਲਬ, ਕਦਾਚਿਤ ਉਨ੍ਹਾਂ ‘ਬਹਾਦਰ ਇਨਸਾਨਾਂ’ ਦੇ ਯੋਗਦਾਨ ਨੂੰ ਛੁਟਿਆਉਣਾ ਨਹੀਂ ਹੈ, ਜਿਨ੍ਹਾਂ ਨੇ ਪਿਛਲੇ 26 ਸਾਲਾਂ ਤੋਂ ‘ਇਨਸਾਫ’ ਲੈਣ ਲਈ ਲਗਾਤਾਰਤਾ ਨਾਲ ਸੰਘਰਸ਼ ਕੀਤਾ ਹੈ, ਜਿਨ੍ਹਾਂ ਵਿੱਚ ਸਿੱਖ ਨਸਲਕੁਸ਼ੀ ਦੇ ਪੀੜਤ ਪਰਿਵਾਰ, ਵਕੀਲ, ਪੱਤਰਕਾਰ, ਆਰਥਿਕ ਮੱਦਦ ਦੇਣ ਵਾਲੇ ਵੀਰ-ਭੈਣਾਂ ਸਭ ਸ਼ਾਮਲ ਹਨ। ਕੈਨੇਡਾ ਵਿੱਚ ਜਦੋਂ ਤੋਂ ਨਵੰਬਰ ’84 ਦੇ ਸਿੱਖ ਕਤਲੇਆਮ ਲਈ ‘ਇਨਸਾਫ ਲਹਿਰ’ ਵਿੱਢੀ ਗਈ ਹੈ, ਉਦੋਂ ਤੋਂ ਹੀ ਭਾਰਤੀ ਹਾਕਮਾਂ, ਉਨ੍ਹਾਂ ਦੀਆਂ ਏਜੰਸੀਆਂ ਅਤੇ ਕੌਂਸਲੇਟਾਂ ਨੇ, ਸਿੱਖ ਵਿਰੋਧੀ ਲਹਿਰ ਵੀ ਪੂਰੇ ਜ਼ੋਰ ਨਾਲ ਆਰੰਭੀ ਹੋਈ ਹੈ। ਇਸ ਯਤਨ ਵਿੱਚ ਉਨ੍ਹਾਂ ਨੇ ਕੈਨੇਡਾ ਦੇ ਮੁੱਖ ਧਾਰਾ ਮੀਡੀਏ, ਕੁਝ ‘ਪੇਤਲੀ ਨਜ਼ਰ’ ਵਾਲੇ ਸਿਆਸੀ ਨੇਤਾਵਾਂ ਅਤੇ ਸਿੱਖਾਂ ਵਿਚਲੇ ਆਪਣੇ ਦੁਮਛੱਲਿਆਂ ਦੀਆਂ ਸੇਵਾਵਾਂ ਵੀ ਹਾਸਲ ਕੀਤੀਆਂ ਹੋਈਆਂ ਹਨ। ਸਿੱਖ ਨਗਰ ਕੀਰਤਨਾਂ ਵਿੱਚ ‘ਸ਼ਹੀਦਾਂ’ ਦੀਆਂ ਫੋਟੋਆਂ ’ਤੇ ਖੜ੍ਹਾ ਕੀਤਾ ਵਾਵੇਲਾ, ਕੈਨੇਡਾ ਵਿੱਚ ਅਖੌਤੀ ਖਾਲਿਸਤਾਨੀ ਦਹਿਸ਼ਤਗਰਦੀ ਦਾ ਖੌਫ ਪੈਦਾ ਕਰਨਾ ਅਤੇ ਭਾਰਤੀ ਪ੍ਰਧਾਨ ਮੰਤਰੀ ਵਲੋਂ ਇਸ ਸਬੰਧੀ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਕੀਤੀ ਗਈ ਬੇਨਤੀ ਨੂੰ ਇਸੇ ਸੰਦਰਭ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਕੁਝ ਅਧੂਰੀ ਜਾਣਕਾਰੀ ਰੱਖਣ ਵਾਲੇ ਕੈਨੇਡੀਅਨ ਰਾਜਨੀਤਕਾਂ ਵਲੋਂ, ਸਿੱਖ ਨਸਲਕੁਸ਼ੀ ਸਬੰਧੀ ਕੀਤਾ ਗਿਆ ਪ੍ਰਤੀਕਰਮ ਵੀ ਇਸੇ ਮਾਨਸਿਕਤਾ ਦਾ ਹੀ ਸ਼ਿਕਾਰ ਹੈ। ਭਾਰਤੀ ਹਾਕਮਾਂ ਅਤੇ ਉਨ੍ਹਾਂ ਦੇ ਦੁਮਛੱਲਿਆਂ ਸਬੰਧੀ ਜਿਥੇ ‘ਸਖਤ ਸਟੈਂਡ’ ਰੱਖਣ ਦੀ ਲੋੜ ਹੈ, ਉਥੇ ਕੈਨੇਡੀਅਨ ਰਾਜਨੀਤਕਾਂ ਅਤੇ ਮੁੱਖ ਧਾਰਾ ਮੀਡੀਏ ਸਬੰਧੀ ਸਾਡੀ ਪਹੁੰਚ ਬੜੀ ਨਿਮਰਤਾ ਭਰਪੂਰ, ਤੱਥਅਧਾਰਿਤ ਅਤੇ ਜ਼ੋਰਦਾਰ ਲਾਮਬੰਦੀ ਵਾਲੀ ਹੋਣੀ ਚਾਹੀਦੀ ਹੈ। ਯਾਦ ਰਹੇ ਇਨ੍ਹਾਂ ਹਲਕਿਆਂ ਵਿੱਚ ਸਿੱਖਾਂ ਨਾਲ ਹਮਦਰਦੀ ਤੇ ਪਿਆਰ ਰੱਖਣ ਵਾਲੇ ਲੋਕ ਵੀ ਕਾਫੀ ਵੱਡੀ ਗਿਣਤੀ ਵਿੱਚ ਮੌਜੂਦ ਹਨ।
ਇਨ੍ਹਾਂ ਸਿੱਖ ਹਮਦਰਦਾਂ ਵਿੱਚ, ਐਨ. ਡੀ. ਪੀ. ਦੇ ਕੌਮੀ ਮੁਖੀ ਜੈਕ ਲੇਟਨ ਦਾ ਨਾਂ ਮੁੱਖ ਤੌਰ ’ਤੇ ਉਭਰਦਾ ਨਜ਼ਰ ਆ ਰਿਹਾ ਹੈ। ਜੈਕ ਨੇ ਕਮਲ ਨਾਥ ਦੀ ਕੈਨੇਡਾ ਫੇਰੀ ਵੇਲੇ ਵੀ, ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲਾ ਸਟੈਂਡ ਲਿਆ ਸੀ ਅਤੇ ਹੁਣ ਵੀ ਉਨ੍ਹਾਂ ਨੇ ਸਿੱਖ ਕੌਮ ਨੂੰ ਨਿਰਾਸ਼ ਨਹੀਂ ਕੀਤਾ। ਮੀਡੀਆ ਰਿਪੋਰਟਾਂ ਅਨੁਸਾਰ, ਘੱਲੂਘਾਰਾ ’84 ਦੀ 26ਵੀਂ ਵਰ੍ਹੇਗੰਢ ਮੌਕੇ ਦਿੱਤੇ ਆਪਣੇ ਬਿਆਨ ਵਿੱਚ ਜਿਥੇ ਉਨ੍ਹਾਂ ਨੇ ਦਰਬਾਰ ਸਾਹਿਬ ’ਤੇ ਜੂਨ ’84 ਵਿੱਚ ਹੋਏ ਭਾਰਤੀ ਫੌਜੀ ਹਮਲੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਉਨ੍ਹਾਂ ਇਹ ਵੀ ਕਿਹਾ ਕਿ - ‘ਜੂਨ ’84 ਦਾ ਦਰਬਾਰ ਸਾਹਿਬ ’ਤੇ ਹਮਲਾ ਅਤੇ ਨਵੰਬਰ ’84 ਦਾ ਸਿੱਖ ਕਤਲੇਆਮ ਅਭੁੱਲ ਦਰਦਨਾਕ ਘਟਨਾਵਾਂ ਹਨ। ਮੈਂ ਹੋਰਨਾਂ ਕੈਨੇਡੀਅਨਾਂ ਵਾਂਗ, ਸਿੱਖ ਭਾਈਚਾਰੇ ਨਾਲ ‘ਇਨਸਾਫ’ ਲਈ ਖੜ੍ਹਾ ਹਾਂ। ਜਦੋਂ ਅਨੇਕਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਜਾਣ ’ਤੇ ਸਰਕਾਰ ਵਲੋਂ ਕੋਈ ਜ਼ਿੰਮੇਵਾਰੀ ਜਾਂ ਜਵਾਬਦੇਹੀ ਨਾ ਹੋਵੇ ਤਾਂ ਆਪਣੇ ਨਾਗਰਿਕਾਂ ਲਈ ਇੱਕ ਤੋਂ ਦੂਜੀ ਸਰਕਾਰ ਦਾ ਸਾਨੂੰ ਜਵਾਬ ਮੰਗਣ ਦਾ ਪੂਰਾ ਹੱਕ ਹੈ।’ ਐਨ. ਡੀ. ਪੀ. ਆਗੂ ਦੇ ‘ਸੱਚੇ-ਸੁੱਚੇ’ ਸਟੈਂਡ ਦੇ ਐਨ ਉਲਟ ਲਿਬਰਲ ਪਾਰਟੀ ਦਾ ਆਗੂ ਮਾਈਕਲ ਇਗਨੈਟੀਏਫ, ਕਾਫੀ ਹੱਦ ਤੱਕ ਭਾਰਤੀ ਪ੍ਰਾਪੇਗੰਡੇ ਦਾ ਸ਼ਿਕਾਰ ਜਾਪਦਾ ਹੈ। ਕਮਲ ਨਾਥ ਦੀ ਕੈਨੇਡਾ ਫੇਰੀ ਮੌਕੇ ਵੀ ਮਾਈਕਲ ਨੇ ਉਸ ਨੂੰ ਦੋਸ਼-ਮੁਕਤ ਸਾਬਤ ਕਰਨ ਦਾ ਅਸਫਲ ਯਤਨ ਕੀਤਾ ਸੀ। ਸਿੱਖ ਨਸਲਕੁਸ਼ੀ ਸਬੰਧੀ ਉਸ ਦਾ ਬਿਆਨ ਜਿਥੇ ਉਸ ਦੀ ਸਿੱਖਾਂ ਪ੍ਰਤੀ ‘ਵਿਤਕਰਾ ਪਹੁੰਚ’ ਨੂੰ ਦਰਸਾਉਂਦਾ ਹੈ, ਉਥੇ ਉਸ ਦੀ ‘ਨਸਲਕੁਸ਼ੀ’ ਸ਼ਬਦ ਸਬੰਧੀ ਅ-ਪਰਪੱਕ ਸੋਚ ਅਤੇ ਅਗਿਆਨਤਾ ਦਾ ਵੀ ਮੁਜ਼ਾਹਰਾ ਕਰਦਾ ਹੈ। ਮਾਈਕਲ ਅਨੁਸਾਰ - ‘1984 ਦੇ ਨਾਜ਼ੁਕ ਹਾਲਾਤ ਬਿਨਾਂ ਸ਼ੱਕ ਦੁਖਾਂਤਕ ਸਨ, ਜਿਨ੍ਹਾਂ ’ਚ ‘ਧਾਰਮਿਕ ਤਣਾਅ’ ਅੰਦਰ ਬਹੁਤ ਸਾਰੇ ਲੋਕ ਮਾਰੇ ਗਏ ਪਰ ਇਸ ਨੂੰ ਨਸਲਕੁਸ਼ੀ ਕਰਾਰ ਦੇਣਾ ਉੱਚਿਤ ਨਹੀਂ, ਖਾਸ ਕਰਕੇ ਰਵਾਂਡਾ ਵਰਗੇ ਕਤਲੇਆਮ ਵਾਂਗ ਘਟਨਾ ਮੰਨਣਾ ਠੀਕ ਨਹੀਂ। ਮੇਰੀ ਪਾਰਟੀ ਕਿਸੇ ਵੀ ਐਸੇ ਯਤਨ ਦਾ ਸਮਰਥਨ ਨਹੀਂ ਕਰੇਗੀ, ਜਿਹੜੀ ਆਪਸੀ ਸਤਿਕਾਰ ਅਤੇ ਆਮ ਨਾਗਰਿਕ ਲਈ ਖਤਰਾ ਹੋਵੇ। ਮੇਰੀ ਪਾਰਟੀ ਪਟੀਸ਼ਨ ਦੀ ਹਮਾਇਤ ਨਹੀਂ ਕਰ ਸਕਦੀ ਕਿਉਂਕਿ ਇਹ ਪਟੀਸ਼ਨ ਲੋਕਾਂ ਨੂੰ ਉਤੇਜਿਤ ਕਰਦੀ ਹੈ ਅਤੇ ਨਾਂਹ-ਪੱਖੀ ਭਾਵਨਾਵਾਂ ਭੜਕਾਉਂਦੀ ਹੈ। ਕੈਨੇਡੀਅਨ ਪਾਰਲੀਮੈਂਟ ਇਸ ਦੀ ਢੁੱਕਵੀਂ ਥਾਂ ਨਹੀਂ ਹੈ...।’’
ਦਿਲਚਸਪ ਗੱਲ ਇਹ ਹੈ ਕਿ ਜਿਥੇ ਲਿਬਰਲ ਪਾਰਟੀ ਦਾ ਆਗੂ ਉਪਰੋਕਤ ਬਿਆਨ ਨਾਲ ਮਨੁੱਖੀ ਹੱਕਾਂ ਦਾ ਮਜ਼ਾਕ ਉਡਾ ਰਿਹਾ ਸੀ, ਉਥੇ ਐਨ ਉਸ ਮੌਕੇ ਭਾਰਤ ਤੋਂ ਕੈਨੇਡਾ ਤਸ਼ਰੀਫ ਲਿਆਇਆ ਪ੍ਰਸਿੱਧ ਲੇਖਕ ਅਤੇ ਪੱਤਰਕਾਰ (ਇੱਕ ਹਿੰਦੂ ਸੱਜਣ) ਮਨੋਜ ਮਿੱਤਾ, ਭਾਰਤ ਨੂੰ ਮਨੁੱਖੀ ਹੱਕਾਂ ਦੇ ਘਾਣ ਵਿੱਚ ‘ਬੇਮਿਸਾਲ ਦੇਸ਼’ ਹੋਣ ਦਾ ਖਿਤਾਬ ਦੇ ਰਿਹਾ ਸੀ। 3 ਜੂਨ ਨੂੰ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸਲਾਨਾ ਡਿਨਰ ਮੌਕੇ, ਕੈਨੇਡੀਅਨ ਪਾਰਲੀਮੈਂਟ ਵਿੱਚ ਹੋਏ ਸਮਾਗਮ (ਜਿਥੇ ਕਈ ਮੈਂਬਰ ਪਾਰਲੀਮੈਂਟ ਮੌਜੂਦ ਸਨ) ਨੂੰ ਸੰਬੋਧਨ ਕਰਦਿਆਂ ਮਨੋਜ ਮਿੱਤਾ ਨੇ ਕਿਹਾ - ‘‘ਭਾਰਤ ਬੇ-ਮਿਸਾਲ ਇਵੇਂ ਨਹੀਂ ਜਿਵੇਂ ਟੂਰਿਜ਼ਮ ਵਿਭਾਗ ਪ੍ਰਚਾਰਦਾ ਹੈ, ਪਰ ਭਾਰਤ ਮਨੁੱਖੀ ਹੱਕਾਂ ਦੇ ਘਾਣ ਵਿੱਚ ਸਚਮੁੱਚ ਬੇ-ਮਿਸਾਲ ਹੈ। ਕੀ ਤੁਸੀਂ ਸੋਚ ਸਕਦੇ ਹੋ ਕਿ ਕਿਸੇ ਦੇਸ਼ ਦੀ ਰਾਜਧਾਨੀ ਵਿੱਚ ਤਿੰਨਾਂ ਦਿਨਾਂ ਵਿੱਚ 3000 ਲੋਕ ਮਾਰੇ ਗਏ ਹੋਣ, ਜਿਹੜਾ ਦੇਸ਼ ਆਪਣੇ ਆਪ ਨੂੰ ਇੱਕ ‘ਉਦਾਰ ਲੋਕਤੰਤਰ’ ਦੱਸਦਾ ਹੋਵੇ ... ਹਾਂ ਜੀ। ਇਹ ਸਿਰਫ ਭਾਰਤ ਵਿੱਚ ਹੀ ਹੋ ਸਕਦਾ ਹੈ। ਇਵੇਂ ਨਵੰਬਰ ’84 ਵਿੱਚ ਹੋਇਆ ਜਦੋਂ ਕਿ ਸਰਕਾਰੀ ਅਨੁਮਾਨਾਂ ਅਨੁਸਾਰ 3000 ਸਿੱਖ ਮਾਰੇ ਗਏ। ਲਾ-ਮਿਸਾਲ ਭਾਰਤ ਦੀ ਦੂਸਰੀ ਵਡਿਆਈ ਇਹ ਹੈ ਕਿ ਇਨ੍ਹਾਂ 3000 ਸਿੱਖਾਂ ਦੇ ‘ਕਤਲਾਂ’ ਲਈ ਵੀ ‘ਸਿੱਖਾਂ’ ਨੂੰ ਹੀ ਗ੍ਰਿਫਤਾਰ ਕੀਤਾ ਗਿਆ। ਸਿੱਖਾਂ ਨੂੰ ਸਪੱਸ਼ਟ ਸੁਨੇਹਾ ਸੀ ਕਿ ਜੇ ਤੁਸੀਂ ਦੰਗਈਆਂ ਤੋਂ ਬਚ ਗਏ ਹੋ ਤਾਂ ਹੁਣ ਤੁਹਾਨੂੰ ਪੁਲਿਸ ਨਹੀਂ ਛੱਡੇਗੀ...।’’
ਚੰਗਾ ਹੋਵੇਗਾ ਕਿ ਲਿਬਰਲ ਪਾਰਟੀ ਆਗੂ ਮਾਈਕਲ ਇਗਨੈਟੀਏਫ, ਇਸ ਨਿਰਪੱਖ ਹਿੰਦੂ ਪੱਤਰਕਾਰ ਮਨੋਜ ਮਿੱਤਾ ਤੋਂ ਕੁਝ ‘ਕਲਾਸਾਂ’ ਲੈਣ, ਜਿਨ੍ਹਾਂ ਦੀ ‘ਫੀਸ’ ਲਿਬਰਲ ਪਾਰਟੀ ਦੇ ਸਿੱਖ ਮੈਂਬਰ ਅਦਾ ਕਰਨ। ਮਾਈਕਲ ਜੀ ਨੂੰ ਐਨੀ ਸਮਝ ਜ਼ਰੂਰ ਆ ਜਾਵੇਗੀ ਕਿ ਨਵੰਬਰ ’84 ਵਿੱਚ ਕੋਈ ਹਿੰਦੂ -ਸਿੱਖ ਧਾਰਮਿਕ ਤਣਾਅ ਨਹੀਂ ਸੀ ਅਤੇ ਨਾ ਹੀ ਰਵਾਂਡਾ ਵਾਂਗ ਇਹ ਕੋਈ ਕਬੀਲਿਆਂ ਦੀ ਸਿਵਲ-ਵਾਰ ਸੀ, ਬਲਕਿ ਇਹ ਸਪੱਸ਼ਟ ਤੌਰ ’ਤੇ ਭਾਰਤ ਸਰਕਾਰ ਵਲੋਂ ਬੜੇ ਵਿਉਂਤਬੰਧ ਤਰੀਕੇ ਨਾਲ ਕੀਤੀ ਗਈ ਸਿੱਖ ਨਸਲਕੁਸ਼ੀ ਸੀ। ਵੈਸੇ ਬੜੇ ਅਫਸੋਸ ਦੀ ਗੱਲ ਹੈ ਕਿ ‘ਪਾਰਟੀ ਨੇਤਾ’ ਨੂੰ ਇਹ ਗੱਲ ਕਿਉਂ ਸਮਝ ਨਹੀਂ ਆ ਰਹੀ ਕਿ ਪਟੀਸ਼ਨ ਲਿਆਉਣ ਵਾਲਾ ਵੀ ਉਨ੍ਹਾਂ ਦੀ ਪਾਰਟੀ ਦਾ ਹੀ ਮੈਂਬਰ ਹੈ ਅਤੇ ਸੁੱਖਮਿੰਦਰ ਸਿੰਘ ਉਰਫ ਸੁੱਖ ਧਾਲੀਵਾਲ ਵਰਗੇ ਸੂਝਵਾਨ ਐਮ. ਪੀ. ਇਸ ਪਟੀਸ਼ਨ ਦੇ ਹਮਾਇਤੀ ਹਨ। ਕੈਨੇਡਾ ਦੇ ਸਿੱਖ ¦ਬੇ ਸਮੇਂ ਤੋਂ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ। ਪਾਰਟੀ ਨੇਤਾ ਦਾ ਇਹ ਸਟੈਂਡ, ਕੈਨੇਡਾ ਵਿੱਚ ਸਿੱਖਾਂ ਨੂੰ ਲਿਬਰਲ ਪਾਰਟੀ ਤੋਂ ਨਿਖੇੜਨ ਦਾ ਕਾਰਨ ਬਣ ਸਕਦਾ ਹੈ। ਅਸੀਂ ਸਮਝਦੇ ਹਾਂ ਕਿ 9 ਜੂਨ ਦੀ ਪਟੀਸ਼ਨ ਇੱਕ ਚੰਗੀ ਸ਼ੁਰੂਆਤ ਹੈ ਪਰ ਮੰਜ਼ਿਲ ਨੂੰ ਹਾਸਲ ਕਰਨ ਲਈ ਅਜੇ ¦ਬੀ ਜੱਦੋਜਹਿਦ ਕਰਨੀ ਪਵੇਗੀ। ਅਰਮੀਨੀਆ ਵਾਸੀਆਂ ਦੀ, 1900ਵਿਆਂ ਵਿੱਚ ਓਟੋਮੈਨ ਐਮਪਾਇਰ (ਤੁਰਕੀ) ਵਲੋਂ ਹੋਈ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਲਈ ਲਗਭਗ 80 ਵਰ੍ਹੇ ਲਾਮਬੰਦੀ ਕਰਨੀ ਪਈ। ਕੁਝ ਮਹੀਨੇ ਪਹਿਲਾਂ, ਅਮਰੀਕਨ ਕਾਂਗਰਸ ਨੇ, ਤੁਰਕੀ ਦੀ ਵਿਰੋਧਤਾ ਦੇ ਬਾਵਜੂਦ, ਇਸ ਸਬੰਧੀ ਮਤਾ ਪਾਸ ਕੀਤਾ ਹੈ। ਅਸੀਂ ਕੈਨੇਡਾ ਵਾਸੀ ਖਾਲਸਾ ਜੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਆਪਣੀਆਂ ਸ਼ੁੱਭ ਕਾਮਨਾਵਾਂ ਭੇਟ ਕਰਦੇ ਹਾਂ।

ਜੰਗ ਹਿੰਦ-ਪੰਜਾਬ 21ਵੀਂ ਸਦੀ ਵਿੱਚ ਵੀ ਜਾਰੀ...
26 ਵਰ੍ਹੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ-ਤੋਪਾਂ ਨਾਲ ਢਾਹੁਣ ਵਾਲੇ ਦਿੱਲੀ ਤਖਤ ਦੇ ਹਿੰਦੂਤਵੀ ਹਾਕਮ, ਅੱਜ ਵੀ ਪਹਿਲਾਂ ਵਾਂਗ ਸਿੱਖ ਵਿਰੋਧੀ ਡਗਰ ’ਤੇ...
ਘੱਲੂਘਾਰਾ ਜੂਨ-1984 ਦੌਰਾਨ ਸਿੱਖੀ ਦੀ ਆਨ-ਸ਼ਾਨ ਦੀ ਰਾਖੀ ਲਈ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਨੂੰ ਲਹੂ ਭਿੱਜਿਆ ਕੇਸਰੀ ਸਲਾਮ!

ਵਾਸ਼ਿੰਗਟਨ (ਡੀ. ਸੀ.) 02 ਜੂਨ, 2010 - ਜੂਨ-2010 ਦੇ ਪਹਿਲੇ ਹਫਤੇ ਘੱਲੂਘਾਰਾ-84 ਨੂੰ ਵਾਪਰਿਆਂ ਪੂਰੇ 26 ਸਾਲ ਹੋ ਜਾਣੇ ਹਨ। ਭਾਵੇਂ ਮਨੋਵਿਗਿਆਨ ਦੇ ਡਾਕਟਰਾਂ ਅਨੁਸਾਰ ਕਿਸੇ ਵੀ ਦੁਖਾਂਤਕ ਸਦਮੇ ਦੀ ਯਾਦ ਦੀ ਉਮਰ ਵੱਧ ਤੋਂ ਵੱਧ ਛੇ ਮਹੀਨੇ ਹੁੰਦੀ ਹੈ ਪਰ 26 ਸਾਲ ਬੀਤ ਜਾਣ ਬਾਅਦ ਵੀ ਇਸ ਹਫ਼ਤੇ ਵਿੱਚ ਹਰ ਗੁਰਸਿੱਖ ਮਾਈ-ਭਾਈ ਨੂੰ ਟੈਂਕ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਅੰਦਰ ਨਹੀਂ, ਆਪਣੀ ਛਾਤੀ ’ਤੇ ਚੜ੍ਹੇ ਮਹਿਸੂਸ ਹੁੰਦੇ ਹਨੌ5। ਤੋਪਾਂ ਦੇ ਗੋਲੇ ਅਕਾਲ ਤਖਤ ਸਾਹਿਬ ’ਤੇ ਨਹੀਂ ਪਰ ਆਪਣੇ ਸਾਰੇ ਵਜੂਦ ’ਤੇ ਡਿੱਗਦੇ ਮਹਿਸੂਸ ਹੁੰਦੇ ਹਨ! ਖਾਲਸਾ ਪੰਥ ਦੀ ਆਨ-ਸ਼ਾਨ ਲਈ ਆਵਾਜ਼ ਬੁ¦ਦ ਕਰਨ ਵਾਲੇ, 20ਵੀਂ ਸਦੀ ਦੇ ਮਹਾਨ ਸਿੱਖ, ਪੂਰਨ ਸੰਤ-ਸਿਪਾਹੀ, ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਸੁਨੇਹਾ ਕੌਮ ਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ - ‘ਜਿਸ ਦਿਨ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਭਾਰਤੀ ਫੌਜ ਨੇ ਪੈਰ ਪਾਇਆ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ!’ ਸੰਤ ਜੀ ਦੀ ਸਿੰਘ-ਗਰਜਣਾ ਅੱਜ ਵੀ ਕੌਮੀ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਖਾਲਿਸਤਾਨ ਦੀ ਸ਼ਮ੍ਹਾਂ ’ਤੇ ਕੁਰਬਾਨ ਹੋਣ ਲਈ ਪ੍ਰੇਰਿਤ ਕਰ ਰਹੀ ਹੈ। ਅਕਾਲ ਤਕਤ ਦੀ ਰਾਖੀ ਕਰਦਿਆਂ ਸ਼ਹੀਦੀ ਪਾਉਣ ਵਾਲੇ ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਨ੍ਹਾਂ ਦੇ ਸੈਂਕੜਿਆਂ ਸਾਥੀਆਂ ਦੀ ਯਾਦ-ਖਾਲਿਸਤਾਨ ਦੇ ਸਿਪਾਹ ਸਿਲਾਰਾਂ ਦੇ ਰਾਹ ਨੂੰ ਰੁਸ਼ਨਾ ਰਹੀ ਹੈ। ਧਰਮ ਹੇਤ ਕੁਰਬਾਨੀਆਂ ਕਰਨ ਵਾਲੇ, ਇਤਿਹਾਸ ਤੇ ਲੋਕ ਯਾਦ ਦਾ ਅਮਿੱਟ, ਅਮਰ ਹਿੱਸਾ ਬਣ ਜਾਂਦੇ ਹਨ।
ਭਾਰਤ ਦੇ ਬ੍ਰਾਹਮਣਵਾਦੀ ਜ਼ਾਲਮ ਸਾਮਰਾਜ ਦੀ ਮਲਿਕਾ ਇੰਦਰਾ ਗਾਂਧੀ ਨੇ ਖਾਲਸਾ ਪੰਥ ਨੂੰ ਵੰਗਾਰ ਕੇ ਆਪਣੀ ਜਾਨ ਤੋਂ ਤਾਂ ਹੱਥ ਧੋਣੇ ਹੀ ਸਨ, ਉਸ ਨੇ ਭਾਰਤਵਰਸ਼ ਨਾਂ ਦੇ ਦੇਸ਼ ਨੂੰ ਸਫਾਇ-ਹਸਤੀ ਤੋਂ ਮਿਟਾਉਣ ਦਾ ਰਾਹ ਵੀ ਪੱਧਰਾ ਕਰ ਦਿੱਤਾ। ਕੌਮ ਨੂੰ ਆਪਣੇ ਅਣਖੀ ਸਪੁੱਤਰਾਂ ਭਾਈ ਬੇਅੰਤ ਸਿੰਘ-ਭਾਈ ਸਤਵੰਤ ਸਿੰਘ ’ਤੇ ਬੜਾ ਮਾਣ ਹੈ, ਜਿਨ੍ਹਾਂ ਨੇ ‘ਇੰਦਰਾ ਪਾਪਣ’ ਦਾ ਅੰਤ ਕਰਕੇ -ਨਹਿਰੂ ਖਾਨਦਾਨ ਬਰਾਂਡ ਡਿਕਟੇਟਰਸ਼ਿਪ ਦੀ ਧੁੰਨੀ ਵਿੱਚ ਤੀਰ ਮਾਰਿਆ ਸੀ। ਬੇ-ਗੁਨਾਹ ਭਾਈ ਕਿਹਰ ਸਿੰਘ ਨੂੰ ਫਾਂਸੀ ਦੇਣਾ ਇਨ੍ਹਾਂ ਦੇ ਇਨਸਾਫ ਦਾ ਜਨਾਜ਼ਾ ਉੱਠਣਾ ਸੀ। ਇੱਕ ਤਾਮਿਲ ਭੈਣ ਧੇਨੂੰ ਨੇ ਰਾਜੀਵ ਨੂੰ ਬਿਲੇ ਲਾ ਕੇ ਬਾਕੀ ਰਹਿੰਦਾ ਕੰਮ ਨਿਬੇੜਿਆ। ਕਠਪੁਤਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਹੁਣ ‘ਤਾਜ’, 40 ਸਾਲਾ ਕੁੰਵਾਰੇ ਰਾਹੁਲ ਗਾਂਧੀ ਦੇ ਸਿਰ ’ਤੇ ਰੱਖਣ ਦੀਆਂ ਭਾਵੇਂ ਤਿਆਰੀਆਂ ਹਨ ਪਰ ‘ਅਭੀ ਦਿੱਲੀ ਦੂਰ ਹੈ’ ਵਾਂਗ ਸਾਹਮਣੇ ਕਈ ਰੁਕਾਵਟਾਂ ਹਨ। ਅੱਜ ਭਾਰਤ ਦਾ ਨਕਸ਼ਾ-ਆਮ ਵੇਖਣ ਵਾਲੇ ਨੂੰ ਇਕਸਾਰ ਨਜ਼ਰ ਆਉਂਦਾ ਹੈ ਪਰ ਥੋੜੀ ਜਿਹੀ ਇਕਾਗਰਤਾ ਨਾਲ ਵੇਖਣ ਵਾਲਾ ਇਸ ’ਚੋਂ 15 ਤੋਂ ਜ਼ਿਆਦਾ ਦੇਸ਼ ਉਭਰਦੇ ਸਪੱਸ਼ਟ ਦੇਖ ਸਕਦਾ ਹੈ। ਨਕਸਲੀਆਂ ਦੇ ਹਥਿਆਰਬੰਦ ਸੰਘਰਸ਼ ਨੇ ਭਾਰਤੀ ਹਾਕਮਾਂ ਦੀ ਭੂਤਨੀ ਭੁਲਾਈ ਹੋਈ ਹੈ। ਖਾਲਿਸਤਾਨੀ ਇਨਕਲਾਬ ਨੇ ਬ੍ਰਾਹਮਣਵਾਦੀ ਸਾਮਰਾਜ ਦੇ ਅੰਤ ਦਾ ਮੁੱਢ ਬੰਨ੍ਹਿਆ ਹੈ। ਸਾਰਾ ਹਿੰਦੋਸਤਾਨ ਬਾਰੂਦ ਦੇ ਢੇਰ ’ਤੇ ਬੈਠਾ ਸਪੱਸ਼ਟ ਨਜ਼ਰ ਆ ਰਿਹਾ ਹੈ, ਜਿਸ ਦੇ ਧਮਾਕੇ ਨਾਲ ਇਸ ਨੇ ਟੁੱਕੜੇ ਟੁੱਕੜੇ ਹੋਣਾ ਹੀ ਹੋਣਾ ਹੈ।
ਘੱਲੂਘਾਰਾ ਹਫਤੇ ਦੀ ਯਾਦ ਵਿੱਚ ਉਨ੍ਹਾਂ ਹਜ਼ਾਰਾਂ ਧਰਮੀ ਫੌਜੀਆਂ ਦੀ ਮਹਾਨ ਕੁਰਬਾਨੀ ਨੂੰ ਕੌਮ ਕਿਵੇਂ ਭੁੱਲ ਸਕਦੀ ਹੈ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅਪਮਾਨ ਦੀ ਖਬਰ ਸੁਣਦਿਆਂ ਹੀ ਸ੍ਰੀ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ। ਕਿੰਨੀ ਪਵਿੱਤਰ ਭਾਵਨਾ ਤੇ ਗੁਰੂ ਪਿਆਰ ਵਿੱਚ ਗੜੁੱਚ ਸਨ ਇਹ ਰੂਹਾਂ, ਜਿਨ੍ਹਾਂ ਨੇ ਬਦਲਾ ਭਾਵਨਾ ਵੱਸ ਕਿਸੇ ਮਾਸੂਮ ’ਤੇ ਗੋਲੀ ਨਹੀਂ ਚਲਾਈ, ਬੱਸ ਮੂੰਹ ਅੰਮ੍ਰਿਤਸਰ ਵੱਲ ਕਰਕੇ ਤੁਰ ਗਏ। ਸੈਂਕੜੇ ਰਸਤੇ ਵਿੱਚ ਸ਼ਹੀਦ ਕਰ ਦਿੱਤੇ ਗਏ, ਕਈ ਕੈਦੀ ਬਣਾ ਲਏ ਗਏ। ਰਾਮਗੜ੍ਹ, ਅਸਾਮ, ਪੂਨਾ, ਪੁੰਛ, ਗੰਗਾਨਗਰ ਆਦਿ ਹਜ਼ਾਰਾਂ ਮੀਲ ਦੂਰ ਦੁਰਾਡੀਆਂ ਥਾਵਾਂ ਤੋਂ ਤੁਰੇ ਇਨ੍ਹਾਂ ਗੁਰੂ ਪਿਆਰਿਆਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਕਿਸੇ ਨੇ ਅੰਮ੍ਰਿਤਸਰ ਪਹੁੰਚਣ ਨਹੀਂ ਦੇਣਾ ਪਰ ਇਥੇ ਤਾਂ ਸੀਨੇ ਖਿੱਚ ਖਾਧੀ ਵਾਲੇ ਗੁਰੂ ਦੇ ਮੁਰੀਦ ਸਨ, ਜਿਹੜੇ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਤੋਂ ਕੁਰਬਾਨ ਹੋਣਾ ਲੋਚਦੇ ਸਨ। ਇਹ ਖਾਲਸਾ ਜੀ ਦੇ ਚਮਕਦੇ ਸਿਤਾਰੇ ਹਨ। ਜਿਨ੍ਹਾਂ ਤੋਂ ਆਉਣ ਵਾਲੀਆਂ ਸਿੱਖ ਨਸਲਾਂ ਵੀ ਪ੍ਰੇਰਨਾ ਲੈਂਦੀਆਂ ਰਹਿਣਗੀਆਂ।
ਜੰਗ ਅਜੇ ਜਾਰੀ ਹੈ। ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਜਨਰਲ ਵੈਦਿਆ ਨੂੰ ਜਮਪੁਰੀ ਪਹੁੰਚਾ ਕੇ ‘ਖਾਲਿਸਤਾਨ ਜ਼ਿੰਦਾਬਾਦ’ ਕਹਿੰਦਿਆਂ ਗਲਾਂ ਵਿੱਚ ਫਾਂਸੀ ਦੇ ਰੱਸੇ ਪਾਏ ਸਨ। ਕੌਮ ਨੂੰ ਇਸ ਮੌਕੇ ਸੁਨੇਹਾ ਵੀ ਇਹ ਹੀ ਦਿੱਤਾ ਸੀ ਕਿ ‘ਖਾਲਿਸਤਾਨ ਦੀ ਕਾਇਮੀ ਤੱਕ ਆਰਾਮ ਨਾਲ ਨਹੀਂ ਬੈਠਣਾ।’ ਅਜੇ ਕੱਲ੍ਹ ਦੀ ਗੱਲ ਹੈ ਕਿ ਕਿਵੇਂ ਭਾਈ ਦਿਲਾਵਰ ਸਿੰਘ ਸੂਰਮੇ ਨੇ ਪੰਜਾਬ ਦੇ ਜ਼ਾਲਮ ਸੂਬੇਦਾਰ ਬੇਅੰਤੇ ਦਾ ਅੰਤ ਉਸ ਦੇ ਸਭ ਤੋਂ ਸੁਰੱਖਿਅਤ ਕਿਲ੍ਹੇ ਵਿੱਚ ਕੀਤਾ। ਇਨ੍ਹਾਂ 26 ਵਰ੍ਹਿਆਂ ਵਿੱਚ ਡੇਢ ਲੱਖ ਤੋਂ ਜ਼ਿਆਦਾ ਸ਼ਹੀਦੀਆਂ ਕੌਮੀ ਘਰ ਬਨਾਉਣ ਲਈ ਹੋ ਚੁੱਕੀਆਂ ਹਨ। ਇਨ੍ਹਾਂ 26 ਵਰ੍ਹਿਆਂ ਵਿੱਚ, ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਨੇ, ਆਪਣੇ ਨੱਕ ਵਿੱਚ ਆਪ ਹੀ ਨੱਥ ਪਾ ਕੇ, ਇਸ ਦੀ ਰੱਸੀ ਬੀ. ਜੇ. ਪੀ. ਨੂੰ ਫੜਾਈ ਹੋਈ ਹੈ। ਪੰਥਕ ਭਾਵਨਾ ਨਾਲ ਓਤਪੋਤ ਸਿੰਘ ਭਾਵੇਂ ਕਈਆਂ ਨੂੰ ਸ਼ਾਂਤ ਸਮੁੰਦਰ ਜਾਪਦੇ ਹਨ ਪਰ ਇਹ ਚਿੰਗਾਰੀਆਂ ਭਾਂਬੜ ਬਣ ਕੇ ਮੱਚਣ ਦੀ ਤੌਫੀਕ ਰੱਖਦੀਆਂ ਹਨ। ਜੇ ਲੋਕਾਂ ਤੋਂ ਆਪਣੀਆਂ ਰਾਜਸੀ ਉਮੰਗਾਂ ਅਤੇ ਉਨ੍ਹਾਂ ਨਾਲ ਹੋ ਰਹੇ ਵਿਤਕਰਿਆਂ ਦਾ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਹੱਕ ਵੀ ਖੋਹ ਲਿਆ ਜਾਂਦਾ ਹੈ ਤਾਂ ਜ਼ਾਹਰ ਹੈ ਕਿ ਉਹ ਸੰਘਰਸ਼ ਦਾ ਕੋਈ ਹੋਰ ਰਸਤਾ ਹੀ ਅਪਨਾਉਣਗੇ। ਇਸ ਥਿਊਰੀ ਨੂੰ ਸਿਰਫ ਸਿੱਖ ਫਿਲਾਸਫੀ ਹੀ ਮਾਨਤਾ ਨਹੀਂ ਦਿੰਦੀ ਸਗੋਂ 193 ਦੇਸ਼ਾਂ ਦੀ ਪ੍ਰਤੀਨਿਧਤਾ ਕਰਕੇ ਯੂਨਾਇਟਿਡ ਨੇਸ਼ਨਜ਼ ਵਲੋਂ ਪ੍ਰਵਾਨਿਤ (10 ਦਸੰਬਰ, 1948 ਨੂੰ) ਚਾਰਟਰ ਆਫ ਹਿਊਮਨ ਰਾਈਟਸ ਦੀ ਭੂਮਿਕਾ (ਪ੍ਰੀ ਐਂਬਲ) ਵਿੱਚ ਲਿਖਿਆ ਹੋਇਆ ਹੈ - ‘ਜੇ ਕਿਸੇ ਵੀ ਮਨੁੱਖ ਨੂੰ, ਆਪਣੇ ਹੱਕਾਂ ਦੀ ਰਾਖੀ ਲਈ ਅਖੀਰਲੇ ਹਥਿਆਰ-ਬਗਾਵਤ ਦੇ ਰਸਤੇ ’ਤੇ ਪੈਣ ਤੋਂ ਰੋਕਣਾ ਹੈ ਤਾਂ ਉਸ ਦੇ ਮਨੁੱਖੀ ਹੱਕ, ਕਾਨੂੰਨੀ ਪ੍ਰਕਿਰਿਆ ਦੇ ਰਾਜ ਨਾਲ ਸੁਰੱਖਿਅਤ ਕੀਤੇ ਜਾਣੇ ਚਾਹੀਦੇ ਹਨ।
(If a man is not to be compelled as a last resort to rebellion, his human rights must be protected by the rule of the law)
ਯੂਨਾਇਟਿਡ ਨੇਸ਼ਨਜ਼ ਦਾ ਇਹ ਸਿਧਾਂਤ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਸਾਹਿਬ, ਵਲੋਂ ‘ਜ਼ਫਰਨਾਮੇ’ ਵਿੱਚ ਔਰੰਗਜੇਬ ਨੂੰ ਲਿਖੇ ਇਸ ਸ਼ਿਅਰ ਦਾ, ਲੱਗਭਗ ਅੰਗਰੇਜ਼ੀ ਤਰਜ਼ਮਾ ਹੀ ਹੈ -
‘ਚੂੰ ਕਾਰ ਅਜ਼ ਹਮਾ ਹੀਲਤੇ,
ਦਰ ਗੁਜ਼ਸ਼ਤ!
ਹਲਾਲ ਅਸਤ ਬੁਰਦਨ ਬ
ਸ਼ਮਸ਼ੀਰ ਦਸਤ’
ਸਿੱਖੀ ਆਨ-ਸ਼ਾਨ ਦੇ ਰਾਖਿਆਂ ਦੀ ਯਾਦ ਵਿੱਚ ਜਿਥੇ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ, ਉਥੇ ਇਹ ਪ੍ਰਣ ਵੀ ਕਰੀਏ ਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਇਸ ਲਈ ਤਾਰੀ ਜਾਣ ਵਾਲੀ ਕੋਈ ਵੀ ਕੀਮਤ ਬਹੁਤ ਜ਼ਿਆਦਾ ਨਹੀਂ ਹੈ। ਸ਼ਹੀਦਾਂ ਨੇ ਆਪਣੀ ਸ਼ਹਾਦਤ ਨਾਲ ਖਾਲਿਸਤਾਨ ਦੀਆਂ ਨੀਂਹਾਂ ਨੂੰ ਪੱਕਿਆਂ ਕੀਤਾ ਹੈ। ਅਜੇ ਸਾਡੇ ਜ਼ਿੰਮੇ ਸ਼ਹੀਦਾਂ ਦਾ ਕਰਜ਼ ਬਾਕੀ ਹੈ। ਪਿਛਲੇ ਵਰ੍ਹਿਆਂ ਦੌਰਾਨ, ਜਿਥੇ ਭਾਰਤ ਸਰਕਾਰ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਏ ਦੀ ਹਿੰਦੂ ਜ਼ਹਿਨੀਅਤ ਬੇਨਕਾਬ ਹੋਈ ਹੈ, ਉਥੇ 26 ਮਿਲੀਅਨ ਸਿੱਖ ਕੌਮ ਵੀ ਪੂਰੀ ‘ਭਾਵਨਾਤਮਕ ਏਕਤਾ’ ਦਾ ਵਿਖਾਵਾ ਕਰ ਰਹੀ ਹੈ। ਜੂਨ-1984 ਦੇ ਘੱਲੂਘਾਰੇ ਦੀ ਯਾਦ ਵਿੱਚ ਦੁਨੀਆ ਭਰ ਵਿੱਚ ਵਸਦੀ ਸਿੱਖ ਕੌਮ ਵਲੋਂ ਰੋਸ ਵਿਖਾਵਿਆਂ, ਕੈਂਡਲ ਲਾਈਟ ਵਿਜਿਲਜ਼, ਸੈਮੀਨਾਰਾਂ ਅਤੇ ਸ਼ਹੀਦੀ ਸਮਾਗਮਾਂ ਰਾਹੀਂ ਆਪਣੇ ਗੁਰੂ ਨੂੰ ਪੂਰਨ ਸਮਰਪਿਤ ਹੋਣ ਦਾ ਸਬੂਤ ਦਿੱਤਾ ਜਾ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲਾ ਅਕਾਲੀ ਦਲ, ਪਹਿਲਾਂ ਵਾਂਗ ਹੀ ਸਿੱਖ ਕੌਮ ਦੀਆਂ ਭਾਵਨਾਵਾਂ ਭੜਕਾ ਕੇ ਮੁੜ ਹਿੰਦੂਤਵੀਆਂ ਦੀ ਝੋਲੀ ਹੀ ਪਿਆ ਹੈ। ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਕੱਢੇ ਜਾ ਰਹੇ ਖਾਲਸਾ ਮਾਰਚ ਨੂੰ ਰੋਕਣ ਲਈ ਬਾਦਲ ਸਰਕਾਰ ਨੇ ਦਲ ਦੇ ਲਗਭਗ ਸਾਰੇ ਹੀ ਆਗੂਆਂ ਨੂੰ ਅਗਾਊਂ ਗ੍ਰਿਫ਼ਤਾਰ ਕਰ ਲਿਆ ਹੈ।
26 ਵਰ੍ਹੇ ਬੀਤਣ ਬਾਅਦ, ਸਿੱਖ ਜਵਾਨੀ ਇੱਕ ਵਾਰ ਫਿਰ ਗੁਰੂ-ਪਿਆਰ ਦੇ ਹੁਲਾਰ ਵਿੱਚ ਹੈ ਪਰ ਜੇ ਇਸ ਨੂੰ ਸਿਆਣੀ ਲੀਡਰਸ਼ਿਪ ਵਲੋਂ ਕੋਈ ਦਿਸ਼ਾ-ਨਿਰਦੇਸ਼ ਨਾ ਦਿੱਤਾ ਗਿਆ ਤਾਂ ਭਾਰਤੀ ਖੁਫੀਆ ਏਜੰਸੀਆਂ, ਇਸ ਸਥਿਤੀ ਨੂੰ ਮੁੜ ਆਪਣੇ ਹੱਕ ਵਿੱਚ ਵੀ ਭੁਗਤਾ ਸਕਦੀਆਂ ਹਨ, ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਕੀਤਾ ਸੀ। ਅਖੌਤੀ ‘ਹਿੰਸਾ’ ਅਤੇ ਪੰਜਾਬ ਦੇ ‘ਅਮਨ-ਚੈਨ’ ਦੇ ਨਾਂ ਹੇਠ, ਭਵਿੱਖ ਵਿੱਚ, ਸਿੱਖ ਨਸਲਕੁਸ਼ੀ ਦੇ ਅਗਲੇ ਦੌਰ ਦੀ ਆਰੰਭਤਾ ਹੋ ਸਕਦੀ ਹੈ। ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਵਿਆਨਾ (ਆਸਟਰੀਆ) ਵਿੱਚ ਪਿਛਲੇ ਵਰ੍ਹੇ ਵਾਪਰੀ ਮੰਦਭਾਗੀ ਹਿੰਸਕ ਘਟਨਾ ਅਤੇ ਉਸ ਦੇ ਪੰਜਾਬ ਵਿਚਲੇ ਹਿੰਸਕ ਪ੍ਰਤੀਕਰਮ ਨੂੰ ਇਸੇ ਝਰੋਖੇ ਵਿੱਚੋਂ ਵੇਖਣਾ ਚਾਹੀਦਾ ਹੈ। ਸਿੱਖ ਸਮਾਜ ਨੂੰ ਤਾਰ-ਤਾਰ ਕਰਨ ਲਈ ‘ਦਲਿਤ ਸਿੱਖ’ ਅਤੇ ‘ਉੱਚੀਆਂ ਜਾਤਾਂ ਦੇ ਸਿੱਖ’ ਆਦਿ ਲਕਬਾਂ ਨਾਲ ਖੁਫੀਆ ਏਜੰਸੀਆਂ ਮਾਹੌਲ ਵਿੱਚ ਇੱਕ ਨਫਰਤ ਅਤੇ ਭੜਕਾਹਟ ਪੈਦਾ ਕਰ ਰਹੀਆਂ ਹਨ। ਭਾਰਤੀ ਖੁਫੀਆ ਏਜੰਸੀਆਂ ਦੇ ਇਸ ਹਮਲੇ ਤੋਂ ਖਬਰਦਾਰ ਹੋਣ ਦੀ ਲੋੜ ਹੈ। ਨਹੀਂ ਤਾਂ ਇਸ ਵਿੱਚੋਂ ਸਿੱਖ ਕੌਮ ਦੀ ਮੁਕੰਮਲ ਤਬਾਹੀ ਨਿਕਲ ਸਕਦੀ ਹੈ।
ਦੇਸ਼-ਵਿਦੇਸ਼ ਵਿਚਲੇ ਪੰਥ ਦਰਦੀ ਸੂਝਵਾਨਾਂ ਗੁਰਸਿੱਖ ਵੀਰ-ਭੈਣਾਂ ਸਿਰ ਜੋੜ ਕੇ ਬੈਠਣ ਅਤੇ ਉਨ੍ਹਾਂ ਵਲੋਂ ਗੁਰੂ ਵਲੋਂ ਬਖਸ਼ੇ ਇਸ ‘ਭਾਵਨਾਤਮਕ ਏਕਤਾ’ ਦੇ ਸਮੇਂ, ਕੌਮੀ ਘਰ-ਖਾਲਿਸਤਾਨ ਦੀ ਪ੍ਰਾਪਤੀ ਲਈ ਗੰਭੀਰ, ਨਿੱਗਰ ਅਤੇ ਦੂਰ-ਰਸੀ ਪ੍ਰਭਾਵਾਂ ਵਾਲੀ ਰਣਨੀਤੀ ਬਣਾਈ ਜਾਵੇ।
ਕੀ ਅਸੀਂ ਇਸ ਮੌਕੇ ਨੂੰ ਸੰਭਾਲਾਂਗੇ?

ਭਾਰਤੀ ਲੋਕਤੰਤਰ ਬਨਾਮ ਨਹਿਰੂਤੰਤਰ!
ਸੋਨੀਆ ਗਾਂਧੀ ਵਲੋਂ ਥਾਪੇ ਗਏ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੀ ਚਾਰ ਸਾਲਾਂ ਵਿੱਚ ਪਹਿਲੀ ਪ੍ਰੈੱਸ ਕਾਨਫਰੰਸ...
ਸੋਨੀਆ, ਰਾਹੁਲ ਸਮੇਤ ਨਹਿਰੂ ਖਾਨਦਾਨ ਦੀਆਂ ਸਿਫ਼ਤਾਂ ਦੇ ਬੰਨੇ ਪੁੱਲ!
‘ਅਖੇ! ਜੇ ਕਾਂਗਰਸ ਹਾਈਕਮਾਨ ਕਹੇਗੀ ਤਾਂ ਰਾਹੁਲ ਗਾਂਧੀ ਦੇ ਹੱਕ ’ਚ ਗੱਦੀ ਛੱਡਣ ਲਈ ਤਿਆਰ ਹਾਂ’
‘ਰਾਹੁਲ ਗਾਂਧੀ ਇੱਕ ਕ੍ਰਾਂਤੀ ਲਿਆ ਰਿਹਾ ਹੈ - ਭਾਰਤੀ ਮੀਡੀਆ’
ਕੀ 40 ਸਾਲਾ ਕੁੰਵਾਰੇ ਰਾਹੁਲ ਗਾਂਧੀ ਨੂੰ, ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਸ਼ੁਸ਼ੋਭਿਤ ਕਰਨ ਲਈ ‘ਵੱਟਣਾ’ ਮਲਿਆ ਜਾ ਰਿਹਾ ਹੈ?

ਵਾਸ਼ਿੰਗਟਨ ਡੀ. ਸੀ. (26 ਮਈ, 2010) - ਇਟਲੀ ਦੀ ਜੰਮਪਲ, ਹਜ਼ਾਰਾਂ ਸਿੱਖਾਂ ਦੇ ਕਾਤਲ ਰਾਜੀਵ ਗਾਂਧੀ ਦੀ ਵਿਧਵਾ ਸੋਨੀਆ ਗਾਂਧੀ ਵਲੋਂ 6 ਸਾਲ ਪਹਿਲਾਂ ਥਾਪੇ ਗਏ ਪ੍ਰਧਾਨ ਮੰਤਰੀ ਨੇ, ਪਿਛਲੇ 4 ਸਾਲਾਂ ਵਿੱਚ 24 ਮਈ ਨੂੰ ਪਹਿਲੀ ਵਾਰ ਆਪਣੀ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿੱਚ ਉਨ੍ਹਾਂ ਨੇ ਡੇਢ ਘੰਟੇ ਦੇ ਲਗਭਗ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਹ ਪ੍ਰੈੱਸ -ਕਾਨਫਰੰਸ, ਯੂ. ਪੀ. ਏ. ਸਰਕਾਰ ਦਾ ਇੱਕ ਵਰ੍ਹਾ ਪੂਰਾ ਹੋਣ ਦੇ ਨਾਲ ਨੱਥੀ ਕੀਤੀ ਗਈ ਅਤੇ ਨਾਲ ਹੀ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਰਾਹੁਲ ਗਾਂਧੀ ਨੂੰ ਇੱਕ ‘ਨਵੀਂ ਕ੍ਰਾਂਤੀ’ ਲਿਆਉਣ ਵਾਲਾ ਸਾਬਤ ਕਰਨ ਲਈ ਮੀਡੀਆ ਵਿੱਚ ਕੁਝ ‘ਸਟੋਰੀਆਂ’ ਪਲਾਂਟ ਕੀਤੀਆਂ ਜਾਣ, ਜਿਹੜੀਆਂ ਕਿ 24 ਮਈ ਦੇ ‘ਦੱਖਣ ਹੈਰਾਲਡ’, ‘ਕ੍ਰੋਨੀਕਲ’ ਆਦਿ ਪ੍ਰਮੁੱਖ ਅੰਗਰੇਜ਼ੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ। ਪ੍ਰਧਾਨ ਮੰਤਰੀ ਦੀ ਇਸ ਪ੍ਰੈੱਸ-ਕਾਨਫਰੰਸ ਨੂੰ ਭਾਰਤ ਭਰ ਦੇ ਇਲੈਕਟ੍ਰਾਨਿਕ ਤੇ ਪਿੰ੍ਰਟ ਮੀਡੀਏ ਨੇ ਪੂਰੀ ਤਰ੍ਹਾਂ ਕਵਰੇਜ਼ ਦਿੱਤੀ।
ਪ੍ਰਧਾਨ ਮੰਤਰੀ ਨੇ ਆਪਣੇ ‘ਅਕੀਦਾ ਸਿਧਾਂਤ’ ਅਨੁਸਾਰ ਸੋਨੀਆ ਗਾਂਧੀ, ਰਾਜੀਵ ਗਾਂਧੀ ਦੀ ਬਾਰ-ਬਾਰ ਪ੍ਰਕਰਮਾ ਕੀਤੀ ਅਤੇ ਨਹਿਰੂ ਖਾਨਦਾਨ ਦੇ ਵਡੇਰਿਆਂ (ਮੋਤੀ ਲਾਲ, ਜਵਾਹਰ ਲਾਲ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ) ਦੀ ਉਸਤਤ ਵਿੱਚ ਮੰਤਰ-ਉਚਾਰਨ ਕੀਤਾ। ਪ੍ਰੈੱਸ ਕਾਨਫਰੰਸ ਵਿੱਚ ‘ਫਿੱਟ’ ਕੀਤੇ ਪੱਤਰਕਾਰਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਗੱਲਬਾਤ ਦਾ ਧੁਰਾ ‘ਸੋਨੀਆ-ਰਾਹੁਲ’ ਮਾਂ-ਪੁੱਤ ਹੀ ਰਹਿਣ, ਭਾਵੇਂ ਕਿ ਚੱਲਵੀਂ ਜਿਹੀ ਗੱਲਬਾਤ ਹੋਰ ਵਿਸ਼ਿਆਂ ’ਤੇ ਵੀ ਹੋਈ। ਭਾਵੇਂ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਜ਼ੋਰਦਾਰ ਬਿਆਨਬਾਜ਼ੀ ਕੀਤੀ ਪਰ ਵਿਰੋਧੀ ਧਿਰਾਂ ਵਲੋਂ ਨਾਲੋ-ਨਾਲ ਦਿੱਤੀ ਗਈ ਪ੍ਰਤੀਕ੍ਰਿਆ ਵਿੱਚ ਜ਼ਿਆਦਾ ਵਜ਼ਨ ਜਾਪਦਾ ਹੈ। ਖੱਬੇ ਪੱਖੀ ਧਿਰਾਂ ਨੇ ਆਪਣੇ ਜਾਰੀ ਬਿਆਨ ਵਿੱਚ ਕਿਹਾ - ‘ਸਰਕਾਰ ਦਾ ਹਰ ਤੱਥ ਅਸਲੀਅਤ ਤੋਂ ਦੂਰ ਹੈ। ਪ੍ਰਧਾਨ ਮੰਤਰੀ ਆਮ ਆਦਮੀ ਦੀਆਂ ਸਮੱਸਿਆਵਾਂ ਦੂਰ ਨਹੀਂ ਕਰ ਸਕੇ। ਪ੍ਰਧਾਨ ਮੰਤਰੀ ਅਰਥਸ਼ਾਸ਼ਤਰੀ ਵਾਂਗ ਨਹੀਂ ਬਲਕਿ ਇੱਕ ਜੋਤਸ਼ੀ ਵਾਂਗ ਭਵਿੱਖਬਾਣੀਆਂ ਕਰ ਰਹੇ ਹਨ, ਜਦੋਂਕਿ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਸਰਕਾਰ ਦੀ ਵਿਦੇਸ਼ ਨੀਤੀ ਵੀ ਪੂਰੀ ਤਰ੍ਹਾਂ ਦਿਸ਼ਾਹੀਣ ਸਾਬਤ ਹੋਈ ਹੈ।’ ਭਾਰਤੀ ਜਨਤਾ ਪਾਰਟੀ ਨੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਹੈ - ‘ਮਹਿੰਗਾਈ ਅਤੇ ਨਕਸਲੀ ਹਿੰਸਾ, ਯੂ. ਪੀ.ਏ. ਸਰਕਾਰ ਦੀਆਂ ਪ੍ਰਾਪਤੀਆਂ ਹਨ। ਇਸ ਸਰਕਾਰ ਨੇ ਆਮ ਆਦਮੀ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਕੁਝ ਮੰਤਰੀ ਮਾਲਾਮਾਲ ਹੋ ਗਏ ਹਨ ਅਤੇ ਸੁਰੱਖਿਆ ਬਲਾਂ ਦੇ ਨੌਜਵਾਨਾਂ ਨੂੰ ਨਕਸਲੀਆਂ ਹੱਥੋਂ ਮਰਵਾਇਆ ਜਾ ਰਿਹਾ ਹੈ। ਸਰਕਾਰ ਵਿਚਲੇ ਸ਼ਸ਼ੀ ਥਰੂਰ, ਜੈ ਰਾਮ ਰਮੇਸ਼, ਚਿਦੰਬਰਮ, ਦਿਗਵਿਜੇ ਸਿੰਘ, ਮਣੀ ਸ਼ੰਕਰ ਆਇਰ ਵਰਗੇ ਮੰਤਰੀ ਅਤੇ ਨੇਤਾ ਭਾਂਤ-ਭਾਂਤ ਦੀਆਂ ਬੋਲੀਆਂ ਬੋਲ ਕੇ, ਆਪਣੀ ਸਰਕਾਰ ’ਤੇ ਹੀ ਸਵਾਲ ਉਠਾ ਰਹੇ ਹਨ....।’’ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ਇਸ ਪ੍ਰੈੱਸ ਕਾਨਫਰੰਸ ਵਿੱਚ, ਰਿਟਾਇਰਮੈਂਟ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ, ਪਹਿਲਾਂ ਤਾਂ ਝਿਜਕਦਿਆਂ ਇਹ ਕਿਹਾ ਕਿ, ‘ਮੈਂ ਅਜੇ ਕਈ ਅਧੂਰੇ ਕੰਮ ਪੂਰੇ ਕਰਨੇ ਹਨ, ਜਿਹੜੇ ਕਿ ਮੈਨੂੰ ਸੌਂਪੇ ਗਏ ਹਨ, ਇਸ ਲਈ ਰਿਟਾਇਰ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।’ ਪਰ ਫਿਰ ਨਾਲ ਝੰਜੋੜੇ ਜਾਣ ਵਰਗੇ ਅੰਦਾਜ਼ ਵਿੱਚ ਪ੍ਰਧਾਨ ਮੰਤਰੀ ਨੇ ਫੁਰਮਾਇਆ - ‘ਜੇ ਕਾਂਗਰਸ ਹਾਈਕਮਾਂਡ ਕਹੇਗੀ ਤਾਂ ਮੈਂ ਰਾਹੁਲ ਗਾਂਧੀ ਦੇ ਹੱਕ ਵਿੱਚ ਗੱਦੀ ਛੱਡਣ ਲਈ ਤਿਆਰ ਹਾਂ। ਮੈਨੂੰ ਇਸ ਨਾਲ ਬਹੁਤ ਖੁਸ਼ੀ ਹੋਵੇਗੀ। ਰਾਹੁਲ ਗਾਂਧੀ, ਸਰਵ-ਗੁਣ ਸੰਪੰਨ ਹਨ ਅਤੇ ਮੰਤਰੀ ਪਦ ਦੇ ਯੋਗ ਹਨ। ਮੈਂ ਖੁਦ, ਇਨ੍ਹਾਂ ਨੂੰ ਇਸ ਬਾਰੇ ਕਈ ਵਾਰ ਪੁੱਛ ਚੁੱਕਿਆ ਹਾਂ, ਪਰ ਇਹ ਮੰਨਦੇ ਹੀ ਨਹੀਂ... ਆਦਿ ਆਦਿ।’
ਪਾਠਕਜਨ! ਕੀ ਇਸ ਪ੍ਰੈੱਸ ਕਾਨਫਰੰਸ ਦਾ ‘ਮਕਸਦ’, ਕੁਲ ਦੁਨੀਆ ਨੂੰ ਇਹ ਦਰਸਾਉਣਾ ਤਾਂ ਨਹੀਂ ਸੀ ਕਿ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦਰਅਸਲ ਰਾਹੁਲ ਗਾਂਧੀ ਲਈ ‘ਰਾਖਵੀਂ’ ਪ੍ਰਧਾਨ ਮੰਤਰੀ ਦੀ ‘ਗੱਦੀ’ ਨੂੰ ਸਿਰਫ ਨਿੱਘਿਆਂ ਹੀ ਰੱਖ ਰਿਹਾ ਹੈ, ਤੇ ਬਹੁਤ ਜਲਦੀ ਹੁਣ ਇਸ ਤਖਤ ਦਾ ਅਸਲੀ ਵਾਰਸ ਇਸ ਨੂੰ ਸੰਭਾਲ ਲਵੇਗਾ? ਪਿਛਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਤੇ ਸੋਨੀਆ ਗਾਂਧੀ ਵਿਚਾਲੇ ‘ਮੱਤਭੇਦਾਂ’ ਦੀਆਂ ਖਬਰਾਂ ਵੀ ਮੀਡੀਆ ਵਿੱਚ ਪ੍ਰਸਾਰਿਤ ਹੋਈਆਂ ਸਨ, ਜਿਨ੍ਹਾਂ ਅਨੁਸਾਰ ਮਨਮੋਹਣ ਸਿੰਘ ਹੁਣ ਕਦੀ-ਕਦੀ ਆਪਣੇ ਦੰਦ ਦਿਖਾ ਰਿਹਾ ਹੈ, ਜਿਸ ਤੋਂ ਸੋਨੀਆ ਜੀ ਪ੍ਰੇਸ਼ਾਨ ਹੋ ਰਹੇ ਹਨ। ਮਾਮਲਾ ਸ਼ਸ਼ੀ ਥਰੂਰ ਦਾ ਹੋਏ, ਮੰਤਰੀ ਜੈ ਰਾਮ ਰਮੇਸ਼ ਵਲੋਂ ਚੀਨ ਵਿੱਚ ਜਾ ਕੇ ਗ੍ਰਹਿ ਮੰਤਰੀ ਚਿਦੰਬਰਮ ਦੇ ਖਿਲਾਫ ਦਿੱਤੇ ਬਿਆਨ ਦਾ ਹੋਵੇ, ਮਣੀ ਸ਼ੰਕਰ ਆਇਰ ਦੀਆਂ ਟਿੱਪਣੀਆਂ ਦਾ ਹੋਵੇ ਜਾਂ ਮਰਦਮਸ਼ੁਮਾਰੀ ਵਿੱਚ ਜਾਤਪਾਤ ਦਾ ਖਾਨਾ ਰੱਖਣ ਦਾ ਹੋਵੇ - ‘ਮੱਤਭੇਦ’ ਦੀਆਂ ਕਨਸੋਆਂ ਬਾਹਰ ਆ ਰਹੀਆਂ ਸਨ। ਇਉਂ ਜਾਪਦਾ ਹੈ ਕਿ ‘ਰਿਕਾਰਡ ਨੂੰ ਸਿੱਧਿਆਂ ਕਰਨ ਲਈ’ (ਟੂ ਸੈੱਟ ਦਾ ਰਿਕਾਰਡ ਸਟਰੇਟ) ਹੀ, ਚਾਰ ਵਰ੍ਹਿਆਂ ਬਾਅਦ ਇਹ ਪ੍ਰੈੱਸ-ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ-ਕਾਨਫਰੰਸ ਨੇ ਇਹ ਜੱਗ ਜ਼ਾਹਰ ਕਰ ਦਿੱਤਾ ਕਿ ਸ਼ਕਤੀ ਮਾਂ-ਪੁੱਤ ਕੋਲ ਹੈ - ‘ਸ਼ਾਹੀ ਕਲਰਕ’ ਕੋਲ ਨਹੀਂ।
24 ਮਈ ਨੂੰ ਹੀ ਮੀਡੀਏ ਵਿੱਚ ਰਾਹੁਲ ਗਾਂਧੀ ਨੂੰ ‘ਕ੍ਰਾਂਤੀਕਾਰੀ’ ਵਜੋਂ ਪੇਸ਼ ਕੀਤੀ ਗਈ ਮੁਹਿੰਮ ਤੋਂ, ਸਾਨੂੰ ਉਪਰੋਕਤ ਥਾਰਨਾ ਹੋਰ ਵੀ ਸਹੀ ਜਾਪਦੀ ਹੈ। ਅੱਡ-ਅੱਡ ਅਖਬਾਰਾਂ ਨੇ ਰਾਹੁਲ ਗਾਂਧੀ ਵਿੱਚ, ਪਿਛਲੇ ਕੁਝ ਵਰ੍ਹਿਆਂ ਵਿੱਚ ਆਈ ‘ਸਿਆਸੀ ਪ੍ਰੋੜਤਾ’ ਨੂੰ ਉਸ ਦੀ ‘ਦੂਰ ਦ੍ਰਿਸ਼ਟੀ’, ਸਾਦਗੀ, ਲੋਕਾਂ ਨਾਲ ਇੱਕਦਮ ਤਾਲਮੇਲ ਬਿਠਾ ਸਕਣ ਦੀ ਯੋਗਤਾ ਆਦਿਕ ‘ਖੁਸ਼ਾਮਦੀ ਗੁਣਾਂ’ ਨਾਲ ਜੋੜ ਕੇ, ਉਸ ਨੂੰ ਭਵਿੱਖ ਦਾ ‘ਕ੍ਰਾਂਤੀਕਾਰੀ’ ਸਾਬਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਲਿਖਤਾਂ ਦਾ ਨਿਚੋੜ ਇਹ ਹੀ ਕੱਢਿਆ ਗਿਆ ਹੈ ਕਿ ਰਾਹੁਲ ਗਾਂਧੀ ਇੱਕ ਕ੍ਰਾਂਤੀਕਾਰੀ ਹੈ, ਜਿਸ ਕੋਲ ਭਾਰਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ।’
ਇੱਕ ਪਾਸੇ ਭਾਰਤੀ ਸਿਸਟਮ ਦੇ ਪੈਰੋਕਾਰ, ਇਸ ਦੇ ‘ਲੋਕਤੰਤਰੀ’ ਹੋਣ ਦੀ ਮੁਹਾਰਨੀ ਪੜ੍ਹਦਿਆਂ ਨਹੀਂ ਥੱਕਦੇ ਪਰ ਦੂਸਰੇ ਪਾਸੇ ‘ਖਾਨਦਾਨੀ ਰਾਜ ਤਿਲਕ’ ਨੂੰ ‘ਕ੍ਰਾਂਤੀਕਾਰੀ’ ਲਕਬ ਨਾਲ ਜੋੜ ਕੇ, ਲੋਕਤੰਤਰ ਦੇ ਲੇਬਲ ਹੇਠ ਰਾਹੁਲ ਗਾਂਧੀ ਦੀ ‘ਮਾਰਕੀਟਿੰਗ’ ਕੀਤੀ ਜਾ ਰਹੀ ਹੈ। ਲੋਕਤੰਤਰ ਦੀ ਮੂਲ ਭਾਵਨਾ ਤੇ ਪ੍ਰੀਭਾਸ਼ਾ - ‘ਬਰਾਬਰੀ ਦਾ ਹੱਕ, ਇਸ ’ਤੇ ਅਮਲ, ਬਿਨਾ ਜਾਤ, ਰੰਗ, ਨਸਲ, ਧਰਮ, ¦ਿਗ ਭੇਦ (ਜੈਂਡਰ), ਊਚ-ਨੀਚ ਦੇ ਵਿਤਕਰੇ ਦੇ ਸਭ ਸ਼ਹਿਰੀਆਂ ਦੀ ਹਰ ਥਾਂ ਤੱਕ ਪਹੁੰਚ ਅਤੇ ਲੋਕਾਈ ਦਾ ਪ੍ਰਸੰਨਤਾ ਵੱਲ ਮਾਰਚ’ ਆਦਿ ਨਾਲ ਸਮਝੀ ਜਾ ਸਕਦੀ ਹੈ। ਰਾਹੁਲ ਗਾਂਧੀ ਨੂੰ ‘ਰਾਜਵੰਸ਼ੀ ਰੁਝਾਨ’ ਹੇਠ ਲੋਕਾਂ ’ਤੇ ਥੋਪਣਾ, ਕਿਹੜੀ ਲੋਕਤੰਤਰੀ ਬਣਤਰ ’ਚ ਸ਼ਾਮਲ ਹੈ? ਇਸੇ ਤਰ੍ਹਾਂ ਕ੍ਰਾਂਤੀ ‘ਕਿਸੇ ਸਿਸਟਮ, ਸਰਕਾਰ ਆਦਿਕ ਨੂੰ ਤਬਦੀਲ ਕਰਕੇ, ਉਸ ਦੀ ਥਾਂ ਨਵਾਂ ਲੋਕ-ਹਿਤੈਸ਼ੀ ਸਿਸਟਮ ਕਾਇਮ’ ਕਰਨ ਨੂੰ ਕਹਿੰਦੇ ਹਨ। ਸਾਊਥ ਏਸ਼ੀਆ ਦੀ ਧਰਤੀ ’ਤੇ 541 ਵਰ੍ਹੇ ਪਹਿਲਾਂ ਪ੍ਰਕਾਸ਼ਮਾਨ ਹੋਏ, ਗੁਰੂ ਨਾਨਕ ਸਾਹਿਬ ਨੇ ਇੱਕ ਨਰੋਈ ਗੁਰਮਤਿ ਵਿਚਾਰਧਾਰਾ ਨੂੰ ਜਨਮ ਦਿੱਤਾ, ਜਿਸ ਨੇ ਜਾਤ-ਪਾਤ ਸਿਸਟਮ ਨੂੰ ਨਕਾਰ ਕੇ, ਇਸਤਰੀ-ਪੁਰਖਾਂ ਵਿੱਚ ¦ਿਗ-ਭੇਦ ਵਿਤਕਰੇ ਨੂੰ ਖਤਮ ਕਰਦਿਆਂ, ਨਿਮਾਣਿਆਂ-ਨਿਤਾਣਿਆਂ ਨੂੰ ‘ਬਲਵਾਨ’ ਬਣਾਉਣ ਦੀ ‘ਕ੍ਰਾਂਤੀ’ ਦਾ ਆਗਾਜ਼ ਕੀਤਾ। ਦਸ ਗੁਰੂ ਸਾਹਿਬਾਨ ਦੇ ਨਿਰੰਤਰ ਯਤਨਾਂ ਸਦਕਾ, 14 ਅਪ੍ਰੈਲ, 1699 ਨੂੰ, ਉਸ ਧਰਤੀ ਨੇ ਇੱਕ ਮੁਕੰਮਲ, ਕ੍ਰਾਂਤੀਕਾਰੀ ‘ਚਿਹਰੇ ਮੋਹਰੇ’ ਨੂੰ ਵੇਖਿਆ, ਜਿਸ ਨੇ ਖਾਲਸਾ ਲਕਬ ਧਾਰਨ ਕਰਕੇ, ਸਾਊਥ ਏਸ਼ੀਆ ਦੇ ਇਤਿਹਾਸ ਨੂੰ ਬਦਲਿਆ। 14 ਮਈ, 1710 ਨੂੰ, ਦਸਮੇਸ਼ ਪਿਤਾ ਦੇ ਥਾਪੜੇ ਬਖਸ਼ਿਸ਼ਾਂ ਨਾਲ, ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਤ ਕਰਕੇ, ਗੁਰੂ ਦੀ ਖਾਲਸੇ ਨੂੰ ਦਿੱਤੀ ਵਡਿਆਈ - ‘ਇਨ ਗਰੀਬ ਸਿਖਨ ਕੋ ਦਿਉਂ ਪਾਤਸ਼ਾਹੀ’ ਅਨੁਸਾਰ ‘ਸਿੱਖ ਕ੍ਰਾਂਤੀ’ ਨੂੰ ਇਤਿਹਾਸ ਦੇ ਪੰਨਿਆਂ ’ਤੇ ਸਫਲਤਾ ਨਾਲ ਅੰਕਿਤ ਕੀਤਾ।
ਦੁਨੀਆ ਦੀਆਂ ਹੋਰ ਪ੍ਰਮੁੱਖ ਕ੍ਰਾਂਤੀਆਂ ਵਿੱਚ, 1775-76 ਦੀ ਅਮਰੀਕਨ ਕ੍ਰਾਂਤੀ, 1911 ਤੇ 1950 ਦੀ ਚੀਨੀ ਕ੍ਰਾਂਤੀ, 1917 ਦੀ ਰੂਸੀ ਕ੍ਰਾਂਤੀ, 1979 ਦੀ ਈਰਾਨੀ ਕ੍ਰਾਂਤੀ ਆਦਿ ਦੀ ਚਰਚਾ ਪ੍ਰਮੁੱਖਤਾ ਨਾਲ ਕੀਤੀ ਜਾਂਦੀ ਹੈ। ‘ਕ੍ਰਾਂਤੀਕਾਰੀ’ ਰਾਹੁਲ ਗਾਂਧੀ ਅਤੇ ਮਨਮੋਹਨ ਸਿੰਘ ਦੇ ਸ਼ਬਦਾਂ ਵਿੱਚ ‘ਸਰਵ ਗੁਣ ਸੰਪੰਨ’ ਰਾਹੁਲ ਗਾਂਧੀ ਨੇ ਕਿਹੜੀ ‘ਕ੍ਰਾਂਤੀ’ ਨੂੰ ਜਨਮ ਦਿੱਤਾ ਹੈ, ਜਿਸ ਦੇ ਬਲਬੂਤੇ ਉਹ ‘ਦਿੱਲੀ ਤਖਤ’ ਦਾ ਵਾਰਸ ਐਲਾਨਿਆ ਜਾ ਰਿਹਾ ਹੈ?
ਗਿਆਨੀ ਜ਼ੈਲ ਸਿੰਘ, ਮਨਮੋਹਨ ਸਿੰਘ ਵਰਗੇ ਨਹਿਰੂ ਖਾਨਦਾਨ ਦੇ ‘ਝਾੜੂ ਬਰਦਾਰ’, ਗੰਗੂ ਬ੍ਰਾਹਮਣ ਦੇ ਖਾਨਦਾਨ ਨੂੰ ਜਿੰਨਾ ਮਰਜ਼ੀ ਦੁੱਧ ਪਿਆਉਣ, ਇਨ੍ਹਾਂ ਨੂੰ ਮੁਬਾਰਕ ਪਰ 26 ਮਿਲੀਅਨ ਸਿੱਖ ਕੌਮ ਸਾਊਥ ਏਸ਼ੀਆ ਵਿੱਚ ਖਾਲਿਸਤਾਨ ਦੀ ਕਾਇਮੀ ਲਈ ਦ੍ਰਿੜ ਸੰਕਲਪ ਹੈ, ਇਹ ਇੱਕ ਨਿਸ਼ਚੇਵਾਚਕ ਅਕੱਟ ਸੱਚ ਹੈ, ਜਿਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ।

ਭਾਰਤੀ ਲੋਕਤੰਤਰ ਦਾ ਮਜ਼ਾਕ ਉਡਾ ਰਹੀ 2011 ਦੀ ਜਾਤ-ਪਾਤ ਅਧਾਰਤ ਮਰਦਮਸ਼ੁਮਾਰੀ...
ਜਿਸ ਮਨੂੰਵਾਦ ਦੀ ਵਰਣ-ਵਿਵਸਥਾ ਰਾਹੀਂ, ਉੱਚ-ਜਾਤੀਆਂ ਨੇ ਸਦੀਆਂ ਤੋਂ ਦਲਿਤਾਂ ਤੇ ਪੱਛੜੇ ਵਰਗਾਂ ਨੂੰ ਜ਼ਲੀਲ ਕੀਤਾ, ਉਹ ਹੁਣ ਬ੍ਰਾਹਮਣਵਾਦੀਆਂ ਦੀ ‘ਭਾਜੀ’ ਵਾਪਸ ਮੋੜਨ ਦੇ ਰੌਂਅ ’ਚ...
ਪੱਛੜੇ ਵਰਗਾਂ ਦੀ ‘ਸਾਂਝੀ ਸ਼ਕਤੀ’ ਸਾਹਮਣੇ, ਹਿੰਦੂਤਵ ਦੀਆਂ ਦੋਵੇਂ ਟੀਮਾਂ - ਬੀ. ਜੇ. ਪੀ. ਅਤੇ ਕਾਂਗਰਸ ਹਥਿਆਰ ਸੁੱਟਣ ’ਤੇ ਮਜਬੂਰ!
ਕੀ 21ਵੀਂ ਸਦੀ ਵਿੱਚ ਭਾਰਤ, ਦਰਜਨਾਂ ਹੋਰ ਬਗਾਵਤਾਂ ਦੇ ਨਾਲ-ਨਾਲ, ‘ਜਾਤ-ਪਾਤੀ ਜੰਗ’ ਦਾ ਸ਼ਿਕਾਰ ਹੋ ਕੇ ਟੁਕੜੇ-ਟੁਕੜੇ ਹੋਣ ਵੱਲ ਵਧ ਰਿਹਾ ਹੈ?
ਸਿੱਖ ਕੌਮ ਸਿਧਾਂਤਕ ਤੌਰ ’ਤੇ ਜਾਤ-ਪਾਤ ਦੇ ਖਿਲਾਫ ਪਰ ਬ੍ਰਾਹਮਣਵਾਦੀ ਗਲਬੇ ਹੇਠ ਪਿਸ ਰਹੇ ਦਲਿਤਾਂ, ਆਦਿਵਾਸੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ‘ਸਿਆਸੀ ਉਭਾਰ’ ਤੋਂ ਪ੍ਰਸੰਨ!

ਵਾਸ਼ਿੰਗਟਨ ਡੀ. ਸੀ. (19 ਮਈ, 2010) - ਇੰਗਲੈਂਡ ਦੇ ਅਤਿ-ਸ਼ਕਤੀਸ਼ਾਲੀ ਨੇਤਾ ਅਤੇ ਦੂਸਰੇ ਸੰਸਾਰ ਯੁੱਧ ਵਿੱਚ ਨਾਜ਼ੀਵਾਦੀਫਾਸ਼ੀਵਾਦੀ ਤਾਕਤਾਂ ਨੂੰ ਹਾਰ ਦੇਣ ਵਾਲੇ, ਸਾਹਿਤ ਦੇ ਪਿੜ ਵਿੱਚ ਨੋਬਲ ਇਨਾਮ ਜੇਤੂ ਵਿੰਸਟਨ ਚਰਚਿਲ ਨੇ, ਇੱਕ ਵਾਰ ਭਾਰਤ ਦੇ ‘ਦੇਸ਼’ ਹੋਣ ’ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਟਿੱਪਣੀ ਕੀਤੀ ਸੀ - ‘ਭਾਰਤ ਦਾ ਇੱਕ ਦੇਸ਼ ਹੋਣਾ ਇੰਨਾ ਕੁ ਹੀ ਸੱਚ ਹੈ ਜਿੰਨਾ ਕੁ ਇਕੂਏਟਰ (ਭੂ-ਮੱਧ ਰੇਖਾ) ਦੀ ਹੋਂਦ (9ਨਦੳਿ ਸਿ ੳਸ ਮੁਚਹ ੳ ਨੳਟੋਿਨ ੳਸ ਟਹੲ 5ਤੁੳਟੋਰ)” ਯਾਦ ਰਹੇ ਇਕੂਏਟਰ (ਭੂ-ਮੱਧ ਰੇਖਾ) ਧਰਤੀ ਵਿਚਾਲੇ ਇੱਕ ‘ਕਲਪਿਤ ਲਕੀਰ’ ਹੈ, ਜਿਹੜੀ ਕਿ ਉੱਤਰੀ ਧਰੁਵ ਤੇ ਦੱਖਣੀ ਧਰੁਵ ਤੋਂ ਇੱਕੋ ਜਿੰਨੀ ਵਿੱਥ ’ਤੇ ਕਲਪੀ ਗਈ ਹੈ ਅਤੇ ਧਰਤੀ ਨੂੰ ‘ਉੱਤਰੀ ਹੈਮੀਸਫੀਅਰ’ ਅਤੇ ‘ਦੱਖਣੀ ਹੈਮੀਸਫੀਅਰਾਂ ਵਿੱਚ ਵੰਡਦੀ ਹੈ। ਪਿਛਲੇ 63 ਸਾਲਾਂ ਤੋਂ, ਅਖੌਤੀ ਭਾਰਤੀ ਲੋਕਤੰਤਰ ਵਿੱਚ, ਵਾਪਰ ਰਹੀਆਂ ਘਟਨਾਵਾਂ, ਚਰਚਿਲ ਦੇ ਕਥਨ ਨੂੰ ਵਾਰ-ਵਾਰ ਠੀਕ ਸਾਬਤ ਕਰ ਰਹੀਆਂ ਹਨ। ਭਾਰਤੀ ਪਾਰਲੀਮੈਂਟ ਵਿੱਚ, 2011 ਦੀ ਮਰਦਮਸ਼ੁਮਾਰੀ ਨੂੰ ਲੈ ਕੇ ਚੱਲੀ ਬਹਿਸ ਅਤੇ ਉਸ ਤੋਂ ਬਾਅਦ ਭਾਰਤ ਸਰਕਾਰ ਵਲੋਂ ਕੀਤਾ ਗਿਆ ਐਲਾਨ ਕਿ 2011 ਦੀ ਮਰਦਮਸ਼ੁਮਾਰੀ ਵਿੱਚ ਜਾਤ-ਪਾਤ ਦਾ ‘ਖਾਨਾ’ ਸ਼ਾਮਲ ਕੀਤਾ ਜਾਵੇਗਾ - ‘ਕਲਪਿਤ ਭਾਰਤ ਦੇਸ਼’ ਦੀ ਅਸਲੀਅਤ ਦਿਖਾ ਰਿਹਾ ਹੈ। ਇਹ ਫੈਸਲਾ ‘ਹਿੰਦੂਤਵੀ ਵਿਚਾਰਧਾਰਾ’ ਕਿ ‘ਭਾਰਤ ਇੱਕ ਦੇਸ਼, ਇੱਕ ਕੌਮ, ਇੱਕ ਭਾਸ਼ਾ, ਇੱਕ ਸੱਭਿਅਤਾ ਵਾਲਾ ਦੇਸ਼ ਹੈ’ ਦੇ ਉਲਟ ਇਹ ਸਾਬਤ ਕਰ ਰਿਹਾ ਹੈ ਕਿ ਭਾਰਤ ਅੱਡ-ਅੱਡ ਧਰਮਾਂ ਅਤੇ ਅੱਡ-ਅੱਡ ਜਾਤਾਂ ਵਿੱਚ ਵੰਡੇ ਲੋਕਾਂ ਦਾ ਇੱਕ ‘ਜਮਘਟ’ ਹੈ। ਇਹ ਹੀ ਕਾਰਨ ਹੈ ਕਿ ਆਰ. ਐਸ. ਐਸ. ਨੇ ਆਪਣੀ ਵਿਚਾਰਧਾਰਾ ਦੀ ਤਰਜਮਾਨੀ ਕਰਨ ਵਾਲੇ ਰਸਾਲੇ ‘ਆਰਗੇਨਾਈਜ਼ਰ’ ਵਿੱਚ ਇਸ ਫੈਸਲੇ ’ਤੇ ਪ੍ਰਤੀਕਿਰਿਆ ਦਿੰਦਿਆ ਲਿਖਿਆ ਹੈ - ‘‘ਸਾਡੀ ਪਛਾਣ ਸਿਰਫ ਭਾਰਤੀ ਰਾਸ਼ਟਰੀਅਤਾ ਵਜੋਂ ਹੈ। ਪਿਛਲੇ ਦੋ ਦਹਾਕਿਆਂ ਤੋਂ ਸਿਆਸੀ ਲੋਕਾਂ ਨੇ ਜਾਤ-ਪਾਤ ਦਾ ਬਖੇੜਾ ਮੁੜ ਖ਼ੜਾ ਕਰ ਦਿੱਤਾ ਹੈ ਅਤੇ ਇਸ ਤਰ੍ਹਾਂ ਇਹ ਸਿਆਸੀ ਏਜੰਡਾ ਬਣ ਗਿਆ ਹੈ। ਸਰਕਾਰੀ ਨੀਤੀਆਂ, ਰਾਖਵੇਂਕਰਨ ਤੋਂ ਮਿਲਣ ਵਾਲੇ ਫਾਇਦੇ ਅਤੇ ਆਰਥਿਕ ਹਿਤਾਂ ਨੇ ਜਾਤ-ਪਾਤ ਸਿਸਟਮ ਨੂੰ ਅੱਗੋਂ ਸਥਾਪਤ ਕਰ ਦਿੱਤਾ ਹੈ। ਅਫਸੋਸ! ਜਾਤ-ਪਾਤ ਸਿਸਟਮ ‘ਸਾਂਝੇ ਹਿੰਦੂਕਰਣ’ ਦੇ ਸਿਧਾਂਤ ਨੂੰ ਬੁਰੀ ਤਰ੍ਹਾਂ ਛੁਟਿਆਉਂਦਾ ਹੈ।’ ਸਿੱਖ ਲੀਡਰਾਂ ਸਮੇਤ ਹੋਰ ਕਈ ਬਿਆਨਬਾਜ਼ ਲੀਡਰ ਭਾਵੇਂ ਇਸ ਮੁੱਦੇ ’ਤੇ ਤਰ੍ਹਾਂ-ਤਰ੍ਹਾਂ ਦੇ ਬਿਆਨ ਦੇ ਰਹੇ ਹਨ ਪਰ ‘ਨਾਗਪੁਰ’ ਵਿੱਚ ਬੈਠੇ ਹਿੰਦੂਤੰਤਰੀਆਂ ਨੂੰ ਇਸ ਦੀ ਬੜੀ ਚੰਗੀ ਤਰ੍ਹਾਂ ਸਮਝ ਹੈ ਕਿ ਇਸ ਫੈਸਲੇ ਦੇ ਦੂਰਰਸੀ ਪ੍ਰਭਾਵ ਕੀ ਹੋਣਗੇ। ਯਾਦ ਰਹੇ ਕਿ 1931 ਦੀ ਮਰਦਮਸ਼ੁਮਾਰੀ ਵੇਲੇ ਤੱਕ, ਜਾਤ-ਪਾਤ ਦਾ ਖਾਨਾ ਹੁੰਦਾ ਸੀ ਪਰ ਫਿਰ ਉਸ ਨੂੰ ਖਤਮ ਕਰ ਦਿੱਤਾ ਗਿਆ ਸੀ। ਇਸ ਮਰਦਮਸ਼ੁਮਾਰੀ ਵਿੱਚ, ਬ੍ਰਾਹਮਣਾਂ ਦੀ ਅਬਾਦੀ ਤਿੰਨ-ਫੀ ਸਦੀ ਦੇ ਕਰੀਬ ਅੰਕਿਤ ਕੀਤੀ ਗਈ ਸੀ। 81 ਸਾਲ ਬਾਅਦ ਹੁਣ ਜਾਤ-ਪਾਤ ਦਾ ਖਾਨਾ ਸ਼ਾਮਲ ਹੋਣਾ, ਸਮਾਜ ਦੇ ਅੱਡ-ਅੱਡ ਵਰਗਾਂ ਦੀ ਅਸਲ ਅਬਾਦੀ ਤਾਂ ਦਰਸਾਏਗਾ ਹੀ ਪਰ ਇਸ ਦੇ ਨਤੀਜੇ ਭਾਰਤੀ ਸਟੇਟ ਲਈ ਬੜੇ ਮਾਰੂ ਸਾਬਤ ਹੋਣਗੇ।
1990ਵਿਆਂ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਵਲੋਂ ‘ਮੰਡਲ ਕਮਿਸ਼ਨ ਰਿਪੋਰਟ’ ਮਨਜ਼ੂਰ ਕਰ ਲੈਣ ਨੇ ਭਾਰਤ ਵਿੱਚ ਹੇਠਲੀ, ਉੱਤੇ ਲਿਆ ਦਿੱਤੀ ਸੀ ਅਤੇ ਇਸ ਜਵਾਲਾਮੁਖੀ ਨੇ ਵੀ. ਪੀ. ਸਿੰਘ ਦੀ ਸਰਕਾਰ ਦਾ ਵੀ ਭੋਗ ਪਾ ਦਿੱਤਾ ਸੀ। ਯਾਦ ਰਹੇ, ਭਾਰਤ ਵਿੱਚ ‘ਹੋਰ ਪੱਛੜੀਆਂ ਜਾਤੀਆਂ’ (ਓ. ਬੀ. ਸੀ.) ਦੀ ਪਛਾਣ ਅਤੇ ਉਸ ਅਨੁਸਾਰ ‘ਰਾਖਵਾਂਕਰਨ’ ਕਰਨ ਲਈ, ਇਹ ਕਮਿਸ਼ਨ ਇੰਦਰਾ ਗਾਂਧੀ ਨੇ ਬਣਾਇਆ ਸੀ। ਇਸ ਕਮਿਸ਼ਨ ਨੇ ਪਹਿਲਾਂ ਤੋਂ ਮਾਨਤਾ ਪ੍ਰਾਪਤ ਪੱਛੜੀਆਂ ਸ਼੍ਰੇਣੀਆਂ ਦੇ ਨਾਲ-ਨਾਲ 1500 ਹੋਰ ਜਾਤਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਇਸ ਅਨੁਸਾਰ ਰਾਖਵਾਂਕਰਨ ਕਰਨ ਦੀ ਸਿਫਾਰਸ਼ ਕੀਤੀ। ਰਾਜੀਵ ਗਾਂਧੀ ਸਰਕਾਰ ਨੇ ਮੰਡਲ ਕਮਿਸ਼ਨ ਰਿਪੋਰਟ, ਇਹ ਕਹਿ ਕੇ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਸੀ - ‘ਮੈਂ ਇਹ ਕੀੜਿਆਂ ਦਾ ਡੱਬਾ (ਕੈਨ ਆਫ ਵਾਰਮਜ਼) ਬਿਲਕੁਲ ਨਹੀਂ ਖੋਲਣਾ ਚਾਹੁੰਦਾ।’ ਪਰ ਬ੍ਰਾਹਮਣਵਾਦੀਆਂ ਨੂੰ ਸਬਕ ਸਿਖਾਉਣ ਦੀ ਰੌਂਅ ’ਚ ਆਏ ‘ਰਾਜਪੂਤ’ ਵੀ. ਪੀ. ਸਿੰਘ ਨੇ ਇਸ ਕੀੜਿਆਂ ਦੇ ਡੱਬੇ ਨੂੰ ਸਿਰਫ ਖੋਲਿਆ ਹੀ ਨਹੀਂ, ਇਨ੍ਹਾਂ ਦੀ ਸ਼ਰੇ-ਬਜ਼ਾਰ ਨੁਮਾਇਸ਼ ਵੀ ਲਾਈ। ਹਿੰਦੂਤਵੀਆਂ ਨੇ ਇਸ ਖਿਲਾਫ ਅੰਦੋਲਨ ਕੀਤਾ। ਨਤੀਜੇ ਦੇ ਤੌਰ ’ਤੇ ਕਈ ਦਰਜਨ ਹਿੰਦੂਤਵੀ ਮੁੰਡਿਆਂ-ਕੁੜੀਆਂ ਨੇ ਆਤਮਦਾਹ ਕਰਦਿਆਂ ਆਪਣੇ ਆਪ ਨੂੰ ਅੱਗਾਂ ਲਾ ਕੇ ਸਾੜਿਆ। ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ, ਸਿੱਖ ਜੁਝਾਰੂ ਜਥੇਬੰਦੀਆਂ ਨੇ ਮੰਡਲ ਕਮਿਸ਼ਨ ਰਿਪੋਰਟ ਦਾ ਸਮਰਥਨ ਕਰਕੇ, ਸਿੱਖਾਂ ਨੂੰ ਹਿੰਦੂਤਵੀਆਂ ਦੇ ਜਾਲ ਵਿੱਚ ਫਸਣ ਤੋਂ ਰੋਕਿਆ। ਹਾਲਾਂਕਿ ਇੱਕ ਦੋ ਸਿੱਖ ਵਿਦਿਆਰਥੀਆਂ ਨੂੰ ਹਿੰਦੂਤਵੀਆਂ ਨੇ ਜ਼ਬਰਦਸਤੀ ਅੱਗ ਲਾ ਕੇ ਸਾੜਿਆ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਨੇ ਮੰਡਲ ਕਮਿਸ਼ਨ ਰਿਪੋਰਟ ਦੇ ਵਿਰੋਧ ਵਿੱਚ ਆਤਮਦਾਹ ਕੀਤਾ ਹੈ। ਪਰ ਜੁਝਾਰੂ ਜਥੇਬੰਦੀਆਂ ਦੇ ਠੀਕ ਸਟੈਂਡ ਨੇ, ਪੰਜਾਬ ਵਿੱਚ ਇਸ ‘ਹਿੰਦੂਤਵੀ ਅੱਗ’ ਨੂੰ ਭੜਕਣ ਨਾ ਦਿੱਤਾ। ਅੱਜ ਉਸੇ ‘ਮੰਡਲ ਕਮਿਸ਼ਨ ਰਿਪੋਰਟ’ ਦੀ ਤਾਕਤ ’ਤੇ, ਸਿਆਸਤ ਵਿੱਚ ਸ਼ਕਤੀਸ਼ਾਲੀ ਧਿਰ ਬਣੀ ‘ਯਾਦਵ-ਤਿੱਕੜੀ’ (ਲਾਲੂ ਪ੍ਰਸਾਦ ਯਾਦਵ, ਮੁਲਾਇਮ ਸਿੰਘ ਯਾਦਵ ਤੇ ਸ਼ਰਦ ਯਾਦਵ) ਨੇ, ਦਿੱਲੀ ਵਿੱਚ ਰਾਜ ਕਰ ਰਹੀ ਕਾਂਗਰਸ ਪਾਰਟੀ ਨੂੰ, ਮਰਦਮਸ਼ੁਮਾਰੀ ਵਿੱਚ ਜਾਤ-ਪਾਤ ਸ਼ਾਮਲ ਕਰਨ ਦੇ ਫੈਸਲੇ ਦਾ ‘ਕੌੜਾ ਘੁੱਟ’ ਪੀਣ ’ਤੇ ਮਜ਼ਬੂਰ ਕਰ ਦਿੱਤਾ। ਭਾਵੇਂ ਆਰ. ਐਸ. ਐਸ. ਤੇ ਬੀ. ਜੇ. ਪੀ. ਪ੍ਰਧਾਨ ਨਿਤਿਨ ਗਡਕਰੀ ਨੇ ਇਸ ਦੇ ਖਿਲਾਫ ਸਟੈਂਡ ਲਿਆ ਪਰ ਇਨ੍ਹਾਂ ਦੀ ਆਪਣੀ ਪਾਰਟੀ ਅੰਦਰ ਹੀ, ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਵਲੋਂ ਬਗਾਵਤ ਦੇ ਚਿੰਨ੍ਹ ਸਾਹਮਣੇ ਆਏ। ਲੋਕ ਸਭਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਉੱਪ-ਨੇਤਾ ਗੋਪੀਨਾਥ ਮੁੰਡੇ (ਪੱਛੜੀ ਜਾਤ ਨਾਲ ਸਬੰਧਿਤ) ਨੇ ਬਗਾਵਤ ਦਾ ਝੰਡਾ ਬੁ¦ਦ ਕਰਦਿਆਂ, ਮਰਦਮਸ਼ੁਮਾਰੀ ਵਿੱਚ ਜਾਤ-ਪਾਤ ਦਾ ਖਾਨਾ ਹੋਣ ਦੀ ਹਮਾਇਤ ਕੀਤੀ। ਇਹੋ ਜਿਹੀ ਸਥਿਤੀ ਹੀ ਕਾਂਗਰਸ ਅਤੇ ਹੋਰ ਪਾਰਟੀਆਂ ਵਿਚਲੇ ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਨੇ ਪੈਦਾ ਕਰ ਦਿੱਤੀ। ਮਨਮੋਹਣ ਸਿੰਘ ਸਰਕਾਰ ਨੂੰ, ‘ਖਰਚੇ ਸਬੰਧੀ ਬਿੱਲ’ ਦੇ ਮੁੱਦੇ ’ਤੇ ਆਪਣੀ ਸਰਕਾਰ ਦੇ ਖਿਲਾਫ ਬੇਭਰੋਸਗੀ ਮਤੇ ਨੂੰ ਪਾਸ ਹੋਣ ਤੋਂ ਬਚਾਉਣ ਲਈ ‘ਯਾਦਵ ਤਿੱਕੜੀ’ ਦੀਆਂ ਵੋਟਾਂ ਦੀ ਲੋੜ ਸੀ। ਯਾਦਵ ਤਿੱਕੜੀ ਨੇ ਇਸ ‘ਸੌਦੇਬਾਜ਼ੀ’ ’ਚੋਂ, ਮਰਦਮਸ਼ੁਮਾਰੀ ਵਿੱਚ ਜਾਤ - ਪਾਤ ਦਾ ਖਾਨਾ ਸ਼ਾਮਲ ਕਰਨ ਦੀ ਆਪਣੀ ਮੰਗ ਮੰਨਵਾਈ। ਮਰਦਮਸ਼ੁਮਾਰੀ ਵਿੱਚ ਜਾਤ-ਪਾਤ ਸ਼ਾਮਲ ਕਰਨ ਦੇ ਕੀ ਦੂਰਰਸੀ ਪ੍ਰਭਾਵ ਹੋਣਗੇ? ਮੰਡਲ ਕਮਿਸ਼ਨ ਰਿਪੋਰਟ ਲਾਗੂ ਹੋਣ ਦਾ ਫਲ ਇਹ ਹੈ ਕਿ ਇਸ ਵੇਲੇ ਭਾਰਤ ਵਿੱਚ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਲਈ 23 ਫੀ ਸਦੀ ਰਿਜ਼ਰਵੇਸ਼ਨ ਤੋਂ ਇਲਾਵਾ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ ’ਜ਼) ਲਈ 27 ਫੀ ਸਦੀ ਰਾਖਵਾਂਕਰਨ ਰੱਖਿਆ ਗਿਆ। ਇਹ ‘ਰਾਖਵਾਂਕਰਣ ਫੀ ਸਦੀ’ ਹੋਰ ਵੀ ਵਧ ਜਾਣਾ ਸੀ ਜੇ ਭਾਰਤੀ ਸੁਪਰੀਮ ਕੋਰਟ ਇੱਕ ਕੇਸ ਵਿੱਚ ਇਹ ਫੈਸਲਾ ਨਾ ਸੁਣਾ ਦਿੰਦਾ ਕਿ ਵੱਧ ਤੋਂ ਵੱਧ ਰਾਖਵਾਂਕਰਨ 50 ਫੀ ਸਦੀ ਹੀ ਹੋ ਸਕਦਾ ਹੈ। ਬਾਕੀ 50 ਫੀ ਸਦੀ ਮੈਰਿਟ ਦੇ ਅਧਾਰ ’ਤੇ ਖੁੱਲ੍ਹਾ ਛੱਡਿਆ ਜਾਣਾ ਚਾਹੀਦਾ ਹੈ। ਜਦੋਂ 2011 ਦੀ ਮਰਦਮਸ਼ੁਮਾਰੀ ਦੇ ਅੰਕੜੇ ਸਾਹਮਣੇ ਆਉਣਗੇ ਤਾਂ ਜ਼ਾਹਰ ਹੋਵੇਗਾ ਕਿ ਇਸ ਵੇਲੇ ਕੁੱਲ ਭਾਰਤੀ ਅਬਾਦੀ ਦਾ 90 ਫੀ ਸਦੀ ਹਿੱਸਾ ਦਲਿਤ, ਆਦਿ ਵਾਸੀ, ਪੱਛੜੀਆਂ ਸ਼੍ਰੇਣੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਲੋਕਾਂ ਦਾ ਹੈ ਪਰ ਰਾਜ-ਕਾਜ ਅਤੇ ਹੋਰ ਮਹੱਤਵਪੂਰਨ ਅਹੁਦਿਆਂ ’ਤੇ 10 ਫੀ ਸਦੀ ‘ਸਵਰਨ ਜਾਤੀਆਂ’ ਵਾਲੇ ਹੀ ਆਨੰਦ ਮਾਣ ਰਹੇ ਹਨ। ਸੁਪਰੀਮ ਕੋਰਟ ਦੇ ਸਿਰਫ 50 ਫੀ ਸਦੀ ਰਾਖਵਾਂਕਰਨ’ ਦੇ ਫੈਸਲੇ ਨੂੰ ਬਦਲਾਉਣ ਲਈ ‘ਕਾਨੂੰਨ’ ਬਣਾਉਣ ਦੀ ਮੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਾਰਲੀਮੈਂਟ, ਵਿਧਾਨ ਸਭਾਵਾਂ ਆਦਿ ਵਿੱਚ ਅਬਾਦੀ-ਅਧਾਰਿਤ ਰਾਖਵਾਂਕਰਨ ਦੀ ਮੰਗ ਵੀ ਉੱਠ ਖੜੇਗੀ। ਭਾਰਤੀ ਸੰਵਿਧਾਨ ਨੂੰ ਬਦਲਣ ਦੀਆਂ ਆਵਾਜ਼ਾਂ ਉੱਠਣਗੀਆਂ। ਭਾਰਤੀ ‘ਰਾਸ਼ਟਰੀ ਏਕਤਾ’ ਦੀ ਥਾਂ ’ਤੇ ‘ਜਾਤੀ ਏਕਤਾ’ ਦਾ ਨਾਹਰਾ ਬੁ¦ਦ ਹੋਵੇਗਾ। ਬ੍ਰਾਹਮਣਵਾਦੀਆਂ ਵਲੋਂ ਸਦੀਆਂ ਤੋਂ ਜ਼ਲੀਲ ਕੀਤੇ ਜਾ ਰਹੇ ਦਲਿਤ, ਪੱਛੜੀਆਂ ਸ਼੍ਰੇਣੀਆਂ ਅਤੇ ਹੋਰ ਅਖੌਤੀ ਨੀਵੀਂਆਂ ਜਾਤਾਂ ਵਾਲੇ, ਹਿੰਦੂਤਵੀਆਂ ਵਲੋਂ ਪਾਈ ਭਾਜੀ ‘ਵਾਪਸ’ ਮੋੜਨਗੇ। ਐਵੇਂ ਨਹੀਂ ਬੀ. ਜੇ. ਪੀ. ਪ੍ਰਧਾਨ ਗਡਕਰੀ ਨੇ ਲਾਲੂ ਯਾਦਵ ਅਤੇ ਮੁਲਾਇਮ ਯਾਦਵ ਨੂੰ ‘ਤੱਲਵੇ ਚੱਟਣ ਵਾਲੇ’ ਅਤੇ ‘ਦੇਸ਼ ਧ੍ਰੋਹੀ’ ਸੰਗਿਆਵਾਂ ਦਿੱਤੀਆਂ। ਹਿੰਦੂਤਵੀ ਸਮਝਦੇ ਹਨ ਕਿ ਉਨ੍ਹਾਂ ਦਾ ‘ਹਿੰਦੂ ਰਾਸ਼ਟਰ’ ਦਾ ਸੁਫਨਾ ਚੂਰ-ਚੂਰ ਹੋ ਰਿਹਾ ਹੈ ਅਤੇ 21ਵੀਂ ਸਦੀ ਦਾ ਭਾਰਤ, ‘ਅਖੰਡ ਭਾਰਤ’ ਬਣਨ ਦੀ ਥਾਂ, ਦਰਜਨਾਂ ਬਗਾਵਤਾਂ ਅਤੇ ਜਾਤ-ਪਾਤੀ ਜੰਗ ਦਾ ਸ਼ਿਕਾਰ ਹੋ ਕੇ, ਟੁਕੜੇ-ਟੁਕੜੇ ਹੋਣ ਵਲ ਵਧ ਰਿਹਾ ਹੈ।
ਸਿੱਖ ਕੌਮ ਸਿਧਾਂਤਕ ਤੌਰ ’ਤੇ ਜਾਤ-ਪਾਤ ਦੇ ਖਿਲਾਫ ਹੈ। ਸਿੱਖ ਗੁਰੂ ਸਾਹਿਬਾਨ ਨੇ, ਇੱਕ ਉਸ ਆਦਰਸ਼ ਸਮਾਜ ਦੀ ਨੀਂਹ ਰੱਖੀ ਸੀ ਜਿਹੜਾ ਬਿਨ੍ਹਾਂ ਕਿਸੇ ਜਾਤ, ਰੰਗ, ਨਸਲ, ¦ਿਗ (ਜੈਂਡਰ) ਭੇਦ ਦੇ ਵਿਤਕਰੇ ਦੇ, ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੀ ਬੁਨਿਆਦ ’ਤੇ ਖੜ੍ਹਾ ਹੈ। 10ਵੇਂ ਪਾਤਸ਼ਾਹ ਨੇ, ਬਖਸ਼ਿਸ਼ ਕਰਕੇ ‘ਖੰਡੇ ਬਾਟੇ ਦੀ ਪਾਹੁਲ’ ਦੇ ਕੇ, ਉਹ ਪੰਜ ਕਕਾਰੀ ਖਾਲਸਾ ਸਿਰਜਿਆ, ਜਿਸ ਨੂੰ ਗੁਰੂ ਸਾਹਿਬ ਨੇ ਮੁਢਲਾ ਆਦੇਸ਼ ਉਪਦੇਸ਼ ਦਿੱਤਾ, ‘ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕ੍ਰਿਤ ਕਾਸ, ਵਰਣ ਨਾਸ, ਭਰਮ ਨਾਸ। ਤੁਸੀਂ ਮੇਰਾ ਖਾਲਸਾ ਹੋ। ਭਾਈ-ਭਾਈ ਹੋ।’ ਪੰਜ ਸਦੀਆਂ ਤੋਂ ਸਾਡੀ ਸਿਧਾਂਤਕ ਸਥਿਤੀ ਇਹ ਹੀ ਹੈ। ਬੰਦਾ ਸਿੰਘ ਬਹਾਦਰ ਵਲੋਂ 1710 ਵਿੱਚ ਸਥਾਪਤ ਪਹਿਲੇ ਸਿੱਖ ਰਾਜ ਵਿੱਚ ਇਹ ‘ਬਰਾਬਰੀ ਦਾ ਸਿਧਾਂਤ’ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਹੈ। ਨਿਮਾਣਿਆਂ-ਨਿਤਾਣਿਆਂ ਨੂੰ ਮਾਣ-ਤਾਣ ਬਖਸ਼ਣਾ ਸਿੱਖ ਲਹਿਰ ਦੀ ਕਰਾਮਾਤ ਸੀ।
ਪਰ ਅਫਸੋਸ! ਸਮਾਜਿਕ ਦਾਇਰੇ ਵਿੱਚ ਅਸੀਂ ਮਨੂੰਵਾਦ ਤੋਂ ਖਹਿੜਾ ਨਹੀਂ ਛੁਡਾ ਸਕੇ। ਦਿਲਚਸਪ ਗੱਲ ਇਹ ਹੈ ਕਿ ਜਿਹੜੇ ਸਿੱਖ ਲੀਡਰਾਂ ਦੇ ਬਿਆਨ ਮਰਦਮਸ਼ੁਮਾਰੀ ਵਿੱਚ ਜਾਤ ਨਾ ਲਿਖਣ ਦੇ ਖਿਲਾਫ ਆਏ ਹਨ, ਉਨ੍ਹਾਂ ਦੇ ਆਪਣੇ ਨਾਵਾਂ ਨਾਲ ਜਾਤੀ-ਸੰਬੋਧਕ ਸ਼ਬਦ ਲੱਗੇ ਹੋਏ ਹਨ। ਇਹ ਤੱਥ ਇਸ ਮੁੱਦੇ ਦੀ ਅਸਲੀਅਤ ਵਲ ਝਾਤ ਪਵਾਉਂਦੇ ਹਨ। 1950ਵਿਆਂ ਦੇ ਸ਼ੁਰੂ ਵਿੱਚ ਮਸਾਟਰ ਤਾਰਾ ਸਿੰਘ ਨੇ, ਨਹਿਰੂ ਸਰਕਾਰ ਦੇ ਖਿਲਾਫ ‘ਮੋਰਚਾ’ ਲਾ ਕੇ, ਸਿੱਖ ਦਲਿਤਾਂ ਲਈ, ਹਿੰਦੂ ਦਲਿਤਾਂ ਵਾਂਗ ਰਾਖਵਾਂਕਰਨ ਦਾ ਹੱਕ ਮੰਨਵਾਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਵਿੱਚ ‘ਸਿੱਖ ਦਲਿਤਾਂ’ ਦੀਆਂ ਰਾਖਵੀਆਂ ਸੀਟਾਂ ਹਨ। ਅਕਾਲੀ ਲੀਡਰ, ਅੱਡ-ਅੱਡ ਜਾਤਾਂ ਵਰਗਾਂ ਵਿਚਲੇ ‘ਨਾਇਕਾਂ’ ਦੇ ਦਿਨ ਮਨਾਉਣ ਲਈ ਹੀ ਨਹੀਂ ਪਹੁੰਚਦੇ, ਉਨ੍ਹਾਂ ਦੇ ਨਾਵਾਂ ’ਤੇ ਛੁੱਟੀਆਂ, ਚੇਅਰਾਂ, ਯੂਨੀਵਰਸਿਟੀਆਂ ਸਥਾਪਤ ਕਰਨ ਦੇ ਐਲਾਨ ਕੀਤੇ ਜਾਂਦੇ ਹਨ। ਲਗਭਗ ਸਮੁੱਚਾ ਸਿੱਖ ਸਮਾਜ ਆਪਣੇ ਮੁੰਡੇ-ਕੁੜੀਆਂ ਦੇ ਰਿਸ਼ਤੇ ਕਰਨ ਲੱਗਿਆਂ, ‘ਜਾਤ’ ਨੂੰ ਸਭ ਤੋਂ ਪਹਿਲਾ ਅਧਾਰ ਮਿੱਥਦਾ ਹੈ। ਸਾਡੇ ਵਲੋਂ ਮਰਦਮਸ਼ੁਮਾਰੀ ਵਿੱਚ ਜਾਤ-ਪਾਤ ਦਾ ਖਾਨਾ ਨਾ ਰੱਖਣ ਸਬੰਧੀ ਸਿਧਾਂਤਕ ਪਹੁੰਚ ਤਾਂ ਠੀਕ ਹੈ ਪਰ ਵਿਹਾਰਕ ਤੌਰ ’ਤੇ ਸਾਨੂੰ ਸਿੱਖ ਸਮਾਜ ਵਿੱਚੋਂ ਇਸ ਕੋਹੜ ਨੂੰ ਅਮਲੀ ਤੌਰ ’ਤੇ ਹੂੰਝਣ ਦੀ ਲੋੜ ਹੈ।
ਅਸੀਂ ਇਸ ਗੱਲ ’ਤੇ ਖੁਸ਼ੀ ਅਤੇ ਤਸੱਲੀ ਦਾ ਇਜ਼ਹਾਰ ਕਰਦੇ ਹਾਂ ਕਿ ਭਗਤ ਜਨਾਂ ਅਤੇ ਗੁਰੂ ਸਾਹਿਬਾਨ ਨੇ, ਜਿਹੜਾ ‘ਨੀਚੋਂ ਊਚ ਕਰੇ ਮੇਰਾ ਗੋਬਿੰਦ’ ਦਾ ਕ੍ਰਾਂਤੀਕਾਰੀ ਸੰਕਲਪ ਦਰਸਾਇਆ ਸੀ, ਅੱਜ ਭਾਰਤ ਵਿੱਚ ਸਦੀਆਂ ਤੋਂ ਲਤਾੜੇ, ਦੱਬੇ-ਕੁਚਲੇ ਲੋਕ, ਆਪਣੀ ‘ਰਾਜਸੀ ਸ਼ਕਤੀ’ ਦਾ ਪ੍ਰਗਟਾਵਾ ਕਰਕੇ, ਬ੍ਰਾਹਮਣਵਾਦੀਆਂ ਨੂੰ ਉਨ੍ਹਾਂ ਦੇ ਵਰਣ-ਆਸ਼ਰਮੀ ਜ਼ਹਿਰ ਨਾਲ ਹੀ ਸ਼ਿਕਸਤ ਦੇਣ ਦੇ ਸਮਰੱਥ ਹੋਏ ਹਨ।

ਦਰਿਆਈ ਪਾਣੀਆਂ ਦੇ ਮੁੱਦਿਆਂ ’ਤੇ ਚੀਨ ਅਤੇ ਭਾਰਤ ‘ਟਕਰਾਅ’ ਵੱਲ...
ਚੀਨ ਵਲੋਂ ਬ੍ਰਹਮਪੁੱਤਰ ਨਦੀ ’ਤੇ ਡੈਮ ਬਣਾਉਣਾ ਲਗਭਗ ਨਿਸ਼ਚਿਤ!
ਤਿੱਬਤ ਵਿਚਲੀਆਂ ਨਦੀਆਂ ਦਾ ਵਹਾਅ ਦੱਖਣ ਦਿਸ਼ਾ ਤੋਂ ਉੱਤਰ ਦਿਸ਼ਾ ਵੱਲ ਮੋੜਨ ਲਈ ਚੀਨ ਸਰਕਾਰ ਨੇ ਰੱਖਿਆ 62 ਬਿਲੀਅਨ ਡਾਲਰ ਦਾ ਬੱਜਟ!
ਬ੍ਰਹਮਪੁੱਤਰ ਦਾ ਵਹਾਅ ਬਦਲਣ ਨਾਲ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ‘ਸੁੱਕੇ ਸੂਬੇ’ ਬਣ ਜਾਣਗੇ!
‘ਭਾਰਤ ਕਿਸੇ ਵੀ ਹਾਲਤ ਵਿੱਚ, ਬ੍ਰਹਮਪੁੱਤਰ ਦਰਿਆ ਦਾ ਵਹਾਅ ਬਦਲਣ ਦੀ ਆਗਿਆ ਨਹੀਂ ਦੇਵੇਗਾ - ਚੀਨ ਦੇ ਦੌਰੇ ’ਤੇ ਗਏ ਭਾਰਤੀ ਵਾਤਾਵਰਣ ਮੰਤਰੀ’
ਭਾਰਤ ਤੇ ਚੀਨ ਵਿਚਾਲੇ ਹਿਮਾਲੀਅਨ ਗਲੇਸ਼ੀਅਰਾਂ (ਬਰਫ਼ ਦੇ ਤੋਦੇ) ਸਬੰਧੀ ਵੀ ਸਮਝੌਤਾ ਨਹੀਂ ਹੋ ਸਕਿਆ!
ਆਗੇ-ਆਗੇ ਦੇਖੋ ਪਿਆਰੇ ਹੋਤਾ ਹੈ ਕਿਆ....

ਵਾਸ਼ਿੰਗਟਨ ਡੀ. ਸੀ. (12 ਮਈ, 2010) - ਭਾਰਤ ਦੇ ਗਪੌੜੀ ਹਾਕਮਾਂ ਦੀ ਅਫਗਾਨਿਸਤਾਨ ਵਿੱਚ ਕੂਟਨੀਤਕ ਤੇ ਰਾਜਨੀਤਕ ਅਸਫਲਤਾ ਤੋਂ ਬਾਅਦ, ਹੁਣ ਗੁਆਂਢੀ ਦੇਸ਼ ਚੀਨ ਵਲੋਂ ਭਾਰਤ ਨੂੰ ਇੱਕ ਤੋਂ ਬਾਅਦ ਇੱਕ ਸਬਕ ਸਿਖਾਇਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ, ਭੂਟਾਨ ਦੀ ਰਾਜਧਾਨੀ ਥਿੰਪੂ ਵਿੱਚ ਹੋਏ ਅੱਠ ਦੇਸ਼ਾਂ ਦੇ ‘ਸਾਰਕ ਸੰਮੇਲਨ’ ਵਿੱਚ, ਚੀਨ ਨੇ ਸਾਊਥ ਏਸ਼ੀਆ ਮਾਮਲਿਆਂ ਵਿੱਚ ਆਪਣੇ ਆਪ ਨੂੰ ‘ਕੇਂਦਰੀ ਖਿਡਾਰੀ’ (ਕੀਅ ਪਲੇਅਰ) ਸਾਬਤ ਕੀਤਾ ਅਤੇ ਹੁਣ ਉਹ ਦਰਿਆਈ ਪਾਣੀਆਂ ਦੇ ਮਾਮਲੇ ਵਿੱਚ ਭਾਰਤ ਨਾਲ ‘ਹਿਸਾਬ ਬਰਾਬਰ’ ਕਰਨ ਦੇ ਰੌਂਅ ਵਿੱਚ ਜਾਪਦਾ ਹੈ। ਇਸ ਦੀ ਇੱਕ ਉਦਾਹਰਣ, ਹਾਲੀਆ ਵਿੱਚ ਭਾਰਤ ਦੇ ਕੇਂਦਰੀ ਵਾਤਾਵਰਣ ਮੰਤਰੀ ਜੈ ਰਾਮ ਰਮੇਸ਼ ਦੇ ਚੀਨ ਦੇ ਦੌਰੇ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਮਿਲਦੀ ਹੈ।
ਮੰਤਰੀ ਜੈ ਰਾਮ, ਸੋਨੀਆ ਗਾਂਧੀ ਅਤੇ ਮਨਮੋਹਣ ਸਿੰਘ ਦੇ ਖਾਸ-ਮ-ਖਾਸ ਆਦਮੀ ਹਨ। ਉਹ ਕਦੀ ਸੋਨੀਆ ਗਾਂਧੀ ਦੇ ‘ਭਾਸ਼ਣ ਲਿਖਾਰੀ’ ਅਤੇ ਚੋਣ ਸਪੈਸ਼ਲਿਸਟ ਵੀ ਰਹੇ ਹਨ। ਕੁਝ ਹਫ਼ਤੇ ਪਹਿਲਾਂ, ਵਾਤਾਵਰਣ ਸਬੰਧੀ ਕੋਪਨਹੇਗਨ ਵਿੱਚ ਹੋਏ ਅੰਤਰਰਾਸ਼ਟਰੀ ਸੰਮੇਲਨ ਵਿੱਚ, ਜੈ ਰਾਮ ਦੀ ਅਗਵਾਈ ਵਿੱਚ ਭਾਰਤੀ ਵਫਦ ਨੇ ਚੀਨ ਨਾਲ ਨੇੜਤਾ ਬਣਾ ਕੇ, ‘ਸਾਂਝੇ ਐਲਾਨਨਾਮੇ’ ਵਿੱਚ ਕੇਂਦਰੀ ਭੂਮਿਕਾ ਅਦਾ ਕੀਤੀ ਸੀ। ਪਰ ਹੁਣ ਉਨ੍ਹਾਂ ਦੇ ਚੀਨ ਦੇ ਦੌਰੇ ਦੌਰਾਨ ਐਸਾ ਕੀ ਹੋਇਆ ਹੈ ਕਿ ਪ੍ਰਧਾਨ ਮੰਤਰੀ ਨੇ ਉਸ ਨੂੰ ਟੈਲੀਫੋਨ ’ਤੇ ਝਾੜ ਪਾਈ ਹੈ। ਇਸ ਤੋਂ ਪਹਿਲਾਂ, ਗ੍ਰਹਿ ਮੰਤਰੀ ਚਿਦੰਬਰਮ ਨੇ ਬੀਜਿੰਗ ਵਿੱਚ ਜੈ ਰਾਮ ਵਲੋਂ ਗ੍ਰਹਿ ਮੰਤਰਾਲੇ ਸਬੰਧੀ ਕੀਤੀਆਂ ਟਿੱਪਣੀਆਂ ’ਤੇ ਵੀ ਰੋਸ ਜ਼ਾਹਰ ਕੀਤਾ ਸੀ। ਚੀਨ ਅਤੇ ਭਾਰਤ ਵਿੱਚ ‘ਅੰਦਰੂਨੀ’ ਐਸੀ ਕੀ ਖਹਿਬਾਜ਼ੀ ਚੱਲ ਰਹੀ ਹੈ ਕਿ ਭਾਰਤ ਦੇ ਕੇਂਦਰੀ ਵਜ਼ੀਰ ਆਪਸ ਵਿੱਚ ਜਨਤਕ ਤੌਰ ’ਤੇ ਲੜ ਰਹੇ ਹਨ? ਮਦਰਾਸ ਤੋਂ ਛਪਦੇ ਪ੍ਰਸਿੱਧ ਅੰਗਰੇਜ਼ੀ ਅਖਬਾਰ - ‘ਦੀ ਹਿੰਦੂ’ ਨੇ ਆਪਣੇ 10 ਮਈ ਦੇ ਅੰਕ ਵਿੱਚ ਪ੍ਰਕਾਸ਼ਿਤ ਕੀਤੀ ਮੁੱਖ ਖਬਰ ਦਾ ਸਿਰਲੇਖ ਦਿੱਤਾ ਹੈ - ‘ਦਰਿਆਵਾਂ ਅਤੇ ਗਲੇਸ਼ੀਅਰਾਂ ਦੇ ਮਾਮਲੇ ਵਿੱਚ, ਭਾਰਤ ਤੇ ਚੀਨ ਪਤਲੀ ਬਰਫ਼ ’ਤੇ ਚੱਲ ਰਹੇ ਹਨ।’ ਖਬਰ ਦੇ ਵੇਰਵੇ ਅਨੁਸਾਰ - ‘‘ਵਾਤਾਵਰਣ ਅਤੇ ਜੰਗਲਾਤ ਸਬੰਧੀ ਭਾਰਤ ਦੇ ਕੇਂਦਰੀ ਮੰਤਰੀ ਜੈ ਰਾਮ ਰਮੇਸ਼ ਨੇ ਕਿਹਾ ਹੈ ਕਿ ਭਾਰਤ ਕਿਸੇ ਵੀ ਹਾਲਤ ਵਿੱਚ ਦਰਿਆ ਬ੍ਰਹਮਪੁੱਤਰ ਦਾ ਵਹਾਅ ਬਦਲਣ ਦੀ ਆਗਿਆ ਨਹੀਂ ਦੇਵੇਗਾ। ਉਸ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਰੁਣਾਚਲ ਪ੍ਰਦੇਸ਼ ਵਿੱਚ ਬ੍ਰਹਮਪੁੱਤਰ ਦਰਿਆ ’ਤੇ ਚੱਲ ਰਹੇ ਹਾਈਡਰੋ-ਪ੍ਰਾਜੈਕਟਾਂ ਨੂੰ ਜਲਦੀ ਖਤਮ ਕਰੇ।’
‘‘ਬ੍ਰਹਮਪੁੱਤਰ ਨਦੀ ਨੂੰ ਤਿੱਬਤ ਵਿੱਚ ਯਾਰਲੁੰਗ ਸੈਂਗੂ ਨਦੀ ਕਿਹਾ ਜਾਂਦਾ ਹੈ। ਚੀਨ ਇਸ ਵੇਲੇ ਇਸ ’ਤੇ 540 ਮੈਗਾਵਾਟ, ਬਿਜਲੀ ਬਣਾਉਣ ਵਾਲਾ ਪਲਾਂਟ ਲਾ ਰਿਹਾ ਹੈ। ਇਸ ਦਾ ਤਾਂ ਕੋਈ ਹਰਜ਼ ਨਹੀਂ ਪਰ ਇਸ ਸਬੰਧੀ ਚੀਨ ਦੀ ਨੀਅਤ ਸਾਫ ਨਹੀਂ ਜਾਪਦੀ, ਜਿਸ ਕਰਕੇ ਮੰਤਰੀ ਨੇ ਹਾਲੀਆ ਚਿਤਾਵਨੀ ਦਿੱਤੀ ਹੈ।’’
‘‘ਭਾਰਤ ਨੂੰ ਇਸ ਗੱਲ ਦਾ ਡਰ ਹੈ ਕਿ ਚੀਨ, ਬ੍ਰਹਮਪੁੱਤਰ ਦੇ ਪਾਣੀ ਦਾ ਵਹਾਅ ਬਦਲ ਕੇ, ਆਪਣੇ ਸੋਕੇ ਵਾਲੇ ਦੱਖਣੀ-ਪੱਛਮੀ ਖੇਤਰ ਵੱਲ ਮੋੜ ਦੇਵੇਗਾ ਅਤੇ ਇਸ ਤਰ੍ਹਾਂ ‘ਮਿਡਲ ਰਾਈਪੇਰੀਅਨ ਸਟੇਟ’ ਦੇ ਤੌਰ ’ਤੇ ਭਾਰਤ ਪ੍ਰਭਾਵਿਤ ਹੋਵੇਗਾ। ਮੰਤਰੀ ਜੈ ਰਾਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਣੀ ਦੇ ਬਹਾਅ ਦੇ ਬਦਲਾਅ ਨੂੰ ਸਿਆਸੀ ਅਤੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਦਿਆਂ ਕਦੀ ਵੀ ਨਹੀਂ ਮੰਨਿਆ ਜਾ ਸਕਦਾ। ਇਸ ਨਾਲ ਸਾਡੇ ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਦੇ ਸੂਬੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਸਿਰਫ ਭਾਰਤ ਹੀ ਨਹੀਂ ਬਲਕਿ ‘ਲੋਅਰ ਰਾਈਪੇਰੀਅਨ’ ਦੇਸ਼ ਹੋਣ ਦੇ ਨਾਤੇ ਬੰਗਲਾ ਦੇਸ਼ ਵੀ ਪ੍ਰਭਾਵਿਤ ਹੋਵੇਗਾ।’’
‘‘ਪਿਛਲੇ ਮਹੀਨੇ ਚੀਨ ਨੇ ਪਹਿਲੀ ਵਾਰ ਭਾਰਤ ਨੂੰ ਇਹ ਸਰਕਾਰੀ ਜਾਣਕਾਰੀ ਦਿੱਤੀ ਕਿ ਉਹ ਤਿੱਬਤ ਵਿੱਚ ਜੰਗਮੂ ਦੇ ਮੁਕਾਮ ’ਤੇ ਹਾਈਡਲ ਪਾਵਰ ਪ੍ਰੋਜੈਕਟ ਲਾ ਰਹੇ ਹਨ। ਭਾਵੇਂ ਇਸ ਵਿੱਚ ਕੋਈ ‘ਸਟੋਰੇਜ਼ ਡੈਮ’ ਦੀ ਵਿਵਸਥਾ ਨਹੀਂ ਪਰ ਭਾਰਤ ਦੀ ਚਿੰਤਾ ਬਹੁਤ ਵਧ ਗਈ ਹੈ।’’
‘‘ਚੀਨ ਸਰਕਾਰ ਇਹ ਐਲਾਨ ਕਰ ਚੁੱਕੀ ਹੈ ਕਿ ਤਿੱਬਤ ਵਿਚਲੇ ਦਰਿਆਵਾਂ ਦਾ ਵਹਾਅ ਦੱਖਣ ਦਿਸ਼ਾ ਤੋਂ ਉੱਤਰ ਦਿਸ਼ਾ ਵੱਲ ਮੋੜਨ ਲਈ ਉਸ ਨੇ 62 ਬਿਲੀਅਨ ਡਾਲਰ ਦਾ ਵਿਸ਼ੇਸ਼ ਬੱਜਟ ਰੱਖਿਆ ਹੈ। ਇਸ ਪ੍ਰੋਜੈਕਟ ਦਾ ਨਾਂਅ - ‘ਦੱਖਣ ਤੋਂ ਉੱਤਰ ਵੱਲ ਪਾਣੀ ਬਹਾਅ ਦਿਸ਼ਾ ਪ੍ਰਵਰਤਨ ਪ੍ਰਾਜੈਕਟ’ ਰੱਖਿਆ ਗਿਆ ਹੈ। ਭਾਵੇਂ ਸੁਰੱਖਿਆ ਕਾਰਨਾਂ ਅਤੇ ਵਧ ਰਹੇ ਖਰਚਿਆਂ ਕਰਕੇ ਅਜੇ ਤੱਕ ਇਸ ’ਤੇ ਕੰਮ ਸ਼ੁਰੂ ਨਹੀਂ ਹੋਇਆ ਪਰ ਕਿਉਂਕਿ ਚੀਨ ਅਤੇ ਭਾਰਤ ਵਿਚਾਲੇ ਪਾਣੀਆਂ ਸਬੰਧੀ ਕੋਈ ਸਮਝੌਤਾ ਨਹੀਂ ਹੋਇਆ ਹੋਇਆ, ਇਸ ਲਈ ਚੀਨ ਮਨਮਾਨੀ ਕਰ ਸਕਦਾ ਹੈ...।’’
‘‘ਅਰੁਣਾਚਲ ਪ੍ਰਦੇਸ਼ ਵਿਚਲੇ ਹਾਈਡਰੋ ਪ੍ਰਾਜੈਕਟਾਂ ਨੂੰ ਜੇ ਅਸੀਂ ਤੇਜ਼ੀ ਨਾਲ ਮੁਕੰਮਲ ਕਰਾਂਗੇ ਤਾਂ ਚੀਨ ਨਾਲ, ਬ੍ਰਹਮਪੁੱਤਰ ਸਬੰਧੀ ਭਵਿੱਖ ਦੀ ਕਿਸੇ ਵੀ ਗੱਲਬਾਤ ਵਿੱਚ ਸਾਡੀ ਸਥਿਤੀ ਮਜ਼ਬੂਤ ਹੋਵੇਗੀ।’’
‘‘ਦਰਿਆਈ ਪਾਣੀਆਂ ਤੋਂ ਇਲਾਵਾ ਚੀਨ-ਭਾਰਤ ਸਬੰਧਾਂ ਵਿੱਚ, ਹਿਮਾਲੀਆ ਦੇ ਗਲੇਸ਼ੀਅਰ (ਬਰਫ਼ ਦੇ ਤੋਦੇ) ਵੀ ਝਗੜੇ ਦੀ ਜੜ੍ਹ ਹਨ। ਵਾਤਾਵਰਣ ਮੰਤਰੀ ਨੇ ਚੀਨ ਨਾਲ ਗਲੇਸ਼ੀਅਰਾਂ ਸਬੰਧੀ ਵੀ ਇੱਕ ਸਮਝੌਤੇ ’ਤੇ ਦਸਤਖਤ ਕਰਨੇ ਸਨ ਪਰ ਚੀਨ ਵਲੋਂ ਇਸ ਸਬੰਧੀ ਹੁੰਗਾਰਾ ਨਾ ਮਿਲਣ ਕਰਕੇ, ਗੱਲਬਾਤ ਕਿਸੇ ਕੰਢੇ ਨਹੀਂ ਲੱਗੀ। ਇਸ ਕਰਕੇ ਸਮਝੌਤਾ ਨਹੀਂ ਹੋ ਸਕਿਆ।’’
ਪਾਠਕਜਨ! ਅਸੀਂ ‘ਹਿੰਦੂ’ ਅਖਬਾਰ ਵਿੱਚ ਛਪੀ ਖਬਰ ਦਾ ਇੰਨ-ਬਿੰਨ ਪੰਜਾਬੀ ਅਨੁਵਾਦ ਦਿੱਤਾ ਹੈ। ਇਸ ਖਬਰ ਨੂੰ ਭਾਵੇਂ ਮੀਡੀਏ ਨੇ ਬੜਾ ‘ਸਰਲ’ ਬਣਾਉਣ ਦਾ ਯਤਨ ਕੀਤਾ ਹੈ ਪਰ ਕੋਈ ਵੀ ਸਿਆਣਾ ਪਾਠਕ, ਭਾਰਤ-ਚੀਨ ਸਬੰਧਾਂ ਵਿੱਚ ਵਧ ਰਹੀ ਤਲਖੀ ਤੇ ਦੂਰੀ ਦੋਹਾਂ ਦਾ ਹੀ ਅੰਦਾਜ਼ਾ ਲਗਾ ਸਕਦਾ ਹੈ।
ਅੰਗਰੇਜ਼ੀ ਦਾ ਇੱਕ ਅਖਾਣ ਹੈ - ‘ਆਪਣੀ ਹੀ ਦਵਾਈ ਦਾ ਸਵਾਦ ਚੱਖਣਾ’ (To get the taste of one’s own medicine) ਭਾਰਤ ਸਰਕਾਰ ਨੇ ਜੋ ਨੀਤੀ ਪੰਜਾਬ ਦਾ ਪਾਣੀ ਲੁੱਟਣ ਅਤੇ ਪਾਕਿਸਤਾਨੀ ਦਰਿਆਵਾਂ (ਝਨਾਂ ਤੇ ਜੇਹਲਮ) ਦੇ ਪਾਣੀ ਦੇ ਵਹਾਅ ਨੂੰ ਬਦਲਣ ਦੀ ਲਾਗੂ ਕੀਤੀ ਹੋਈ ਹੈ, ਅੱਜ ਚੀਨ, ਭਾਰਤ ਨੂੰ ਵੀ ਉਹ ਹੀ ਦਵਾਈ ਪਿਆਉਣ ਦੀ ਤਿਆਰੀ ਕਰੀ ਬੈਠਾ ਹੈ। ਭਾਰਤੀ ਸੰਵਿਧਾਨ ਵਿੱਚ ਦਰਿਆਵਾਂ ਨੂੰ, ਸੂਬਿਆਂ ਦੀ ਮਲਕੀਅਤ ਮੰਨਿਆ ਗਿਆ ਹੈ ਪਰ ਭਾਰਤ ਸਰਕਾਰ ਨੇ ਪੰਜਾਬ ਪੁਨਰਗਠਨ ਐਕਟ-1966 ਦੇ ਥੱਲੇ, ਪੰਜਾਬ ਤੋਂ ਇਹ ਹੱਕ ਖੋਹ ਕੇ, ਸੈਕਸ਼ਨ - 78, 79 ਤੇ 80 ਦੇ ਹੇਠ, ਕੇਂਦਰੀ ਕਬਜ਼ੇ ਵਾਲਾ ‘ਭਾਖੜਾ ਬਿਆਸ ਮੈਨੇਜਮੈਂਟ ਬੋਰਡ’ ਬਣਾ ਧਰਿਆ। ਸਤਿਲੁਜ, ਬਿਆਸ ਅਤੇ ਰਾਵੀ (ਸਤਿਲੁਜ, ਤਿੱਬਤ ਵਿੱਚੋਂ ਨਿਕਲਦਾ ਹੈ) ਹਿਮਾਚਲ ਨੂੰ ਛੋਹ ਕੇ, ਪੰਜਾਬ ਵਿੱਚ ਵਗਦੇ ਹਨ ਪਰ ਕੇਂਦਰ ਸਰਕਾਰ ਨੇ ਬਿਨਾਂ ਪੰਜਾਬ ਨੂੰ ਭਰੋਸੇ ਵਿੱਚ ਲਿਆਂ, ਹਿਮਾਚਲ ਵਿੱਚ ਪੌਂਗ, ਪੰਡੋਹ ਅਤੇ ਚਮੇਰਾ ਡੈਮ ਬਣਾ ਧਰੇ ਹਨ ਅਤੇ ਦਰਿਆਈ ਪਾਣੀਆਂ ਦਾ ਬਹਾਅ ਬਦਲਿਆ ਹੈ। ਜੇ ਭਾਰਤੀ ਫਾਰਮੂਲਾ ਲਾਗੂ ਕਰਨਾ ਹੈ ਤਾਂ ਫਿਰ ਚੀਨ ਨੂੰ ਬ੍ਰਹਮਪੁੱਤਰ ਜਾਂ ਸਤਿਲੁਜ ਦਰਿਆਵਾਂ ’ਤੇ ਡੈਮ ਬਣਾਉਣ ਜਾਂ ਪਾਣੀ ਦਾ ਵਹਾਅ ਬਦਲਣ ਲਈ, ਭਾਰਤ ਦੀ ਆਗਿਆ ਲੈਣ ਦੀ ਲੋੜ ਹੀ ਨਹੀਂ ਹੈ। ਕੇਂਦਰੀ ਵਾਤਾਵਰਣ ਮੰਤਰੀ ਨੂੰ ਬ੍ਰਹਮਪੁੱਤਰ ਦੇ ਮਾਮਲੇ ਵਿੱਚ ਤਾਂ ਅਰੁਣਾਚਲ ਅਤੇ ਅਸਾਮ ਦੇ ‘ਸੁੱਕੇ ਸੂਬੇ’ ਬਣਨ ਦੀ ਚਿੰਤਾ ਬੜੀ ਸਤਾ ਰਹੀ ਹੈ ਪਰ ਕੀ ਇਸ ਸਰਕਾਰ ਨੇ ਕਦੀ ਸੋਚਿਆ ਹੈ ਕਿ ਪੰਜਾਬ ਵਿੱਚ 10 ਤੋਂ 15 ਫੁੱਟ ਦੀ ਗਹਿਰਾਈ ’ਤੇ ਪਿਆ ਪਾਣੀ ਹੁਣ 200 ਤੋਂ 500 ਫੁੱਟ ਡੂੰਘਾ ਕਿਵੇਂ ਚਲਾ ਗਿਆ ਹੈ? ਕੀ ਪੰਜਾਬ ਦੇ ਦਰਿਆਵਾਂ ਨੂੰ ਉੱਪਰ ਪਹਾੜਾਂ ਵਿੱਚ ਰੋਕ ਕੇ, ਧਰਤੀ ਹੇਠਲੇ ਪਾਣੀ (ਗਰਾਊਂਡ ਵਾਟਰ) ਦੀ ‘ਰੀਚਾਰਜਿੰਗ’ ਦਾ ਭੋਗ ਨਹੀਂ ਪਾ ਦਿੱਤਾ ਗਿਆ? ਕੀ ਕੇਂਦਰ ਸਰਕਾਰ ਪੰਜਾਬ ਨੂੰ ਜਾਣ - ਬੁੱਝ ਕੇ ‘ਮਾਰੂਥਲ’ ਬਣਾਉਣ ਵੱਲ ਨਹੀਂ ਤੁਰੀ ਹੋਈ?
ਇਸੇ ਤਰ੍ਹਾਂ ਜੇ ਦਰਿਆ ਜਿੱਡੀ ‘ਰਾਜਸਥਾਨ ਨਹਿਰ’ ਬਣਾ ਕੇ, ਪਾਣੀ ਦਾ ਵਹਾਅ ਪੰਜਾਬ ਤੋਂ ਰਾਜਸਥਾਨ ਵੱਲ ਮੋੜਨ ਨਾਲ ਕੋਈ ‘ਵਾਤਾਵਰਣਕ ਸੰਕਟ’ ਪੈਦਾ ਹੁੰਦਾ, ਕੇਂਦਰੀ ਹਾਕਮਾਂ ਨੂੰ ਨਜ਼ਰ ਨਹੀਂ ਆਇਆ ਤਾਂ ਬ੍ਰਹਮਪੁੱਤਰ ਦਾ ਵਹਾਅ ਬਦਲਣ ਨਾਲ ਕਿਹੜਾ ਲੋਹੜਾ ਆ ਜਾਵੇਗਾ? ਭਾਰਤੀ ਹਾਕਮਾਂ ਨੇ ਜੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਦਰਿਆਈ ਪਾਣੀਆਂ (ਝਨਾਂ ਤੇ ਜੇਹਲਮ, ਜਿਹੜੇ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿੱਚੋਂ ਨਿਕਲਦੇ ਹਨ) ਨੂੰ ‘ਹਥਿਆਰ’ ਦੇ ਤੌਰ ’ਤੇ ਵਰਤਣਾ ਸ਼ੁਰੂ ਕੀਤਾ ਹੈ ਤਾਂ ਪਾਕਿਸਤਾਨ ਦੇ ਮਿੱਤਰ ਚੀਨ ਨੇ, ਭਾਰਤ ਨੂੰ ਉਸ ਦੀ ਹੀ ‘ਦਵਾਈ’ ਪਿਆਉਣ ਦਾ ਫੈਸਲਾ ਕਰ ਲਿਆ ਜਾਪਦਾ ਹੈ।
ਸਿੱਖ ਨੁਕਤਾਨਿਗਾਹ ਤੋਂ ਅਸੀਂ ਸਮਝਦੇ ਹਾਂ ਕਿ ਦੇਸ਼ਾਂ-ਵਿਦੇਸ਼ਾਂ ਜਾਂ ਸੂਬਿਆਂ ਵਿਚਾਲੇ ਦਰਿਆਈ ਪਾਣੀਆਂ ਦੇ ਮਸਲੇ ਦਾ ਹੱਲ, ਅੰਤਰਰਾਸ਼ਟਰੀ ਰਾਈਪੇਰੀਅਨ ਕਾਨੂੰਨ ਦੇ ਤਹਿਤ ਨਜਿੱਠਿਆ ਜਾਣਾ ਚਾਹੀਦਾ ਹੈ। ਨਹੀਂ ਤਾਂ ਯੂ. ਐਨ. ਦੀ ਇਹ ਰਿਪੋਰਟ ਸੱਚ ਸਾਬਤ ਹੋਵੇਗੀ ਕਿ 21ਵੀਂ ਸਦੀ ਦੀਆਂ ਦੇਸ਼ਾਂ ਵਿਚਾਲੇ ਜੰਗਾਂ, ਪਾਣੀ ਦੀ ਵਜ੍ਹਾ ਕਰਕੇ ਹੋਣਗੀਆਂ।

ਭੂਟਾਨ ਦੀ ਰਾਜਧਾਨੀ ਥਿੰਪੂ ਵਿਖੇ ਹੋਈ ਅੱਠ ਸਾਊਥ ਏਸ਼ੀਅਨ ਦੇਸ਼ਾਂ ਦੀ 16ਵੀਂ ਸਾਰਕ ਸਿਖਰ ਕਾਨਫਰੰਸ, ਭਾਰਤ ਦਾ ਕੱਦ ‘ਹੋਰ ਛੋਟਾ’ ਕਰ ਗਈ!
‘ਚੀਨ ਨੇ ਹੁਣ ਹਿਮਾਲੀਆ ਦਾ ਬੈਰੀਅਰ ਵੀ ਤੋੜ ਦਿੱਤਾ ਹੈ - ਐਮ. ਕੇ. ਭੱਦਰਕੁਮਾਰ, ਸਾਬਕਾ ਭਾਰਤੀ ਅੰਬੈਸਡਰ’
ਸਾਰਕ ਕਾਨਫਰੰਸ ਵਿੱਚ ‘ਦਰਸ਼ਕ ਮੈਂਬਰਾਂ’ ਵਜੋਂ ਸ਼ਾਮਲ ਹੋਏ ਅਮਰੀਕਾ ਤੇ ਚੀਨ ਦੇ ਨੁਮਾਇੰਦਿਆਂ ਨੇ ਬੀਜਿੰਗ (ਚੀਨ ਦੀ ਰਾਜਧਾਨੀ) ਵਿੱਚ ‘ਵੱਖਰੀ ਮੀਟਿੰਗ’ ਕੀਤੀ!
‘ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਾਰਕ ਖਾਣੇ ਦੌਰਾਨ, ਸਿੱਖ ਇਤਿਹਾਸ ਸਬੰਧੀ ਗਲਤ ਬਿਆਨੀ ਕੀਤੀ!

ਵਾਸ਼ਿੰਗਟਨ ਡੀ. ਸੀ. (5 ਮਈ, 2010) - ਅੱਠ ਸਾਊਥ ਏਸ਼ੀਅਨ ਦੇਸ਼ਾਂ ਦੀ ਸੰਸਥਾ- ਸਾਰਕ (ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰਿਜਨਲ ਕਾਨਫਰੰਸ ਦੀ ਦੋ ਦਿਨਾਂ 16ਵੀਂ ਕਾਨਫਰੰਸ, ਬੀਤੇ ਵੀਰਵਾਰ (29 ਅਪ੍ਰੈਲ), ਭੂਟਾਨ ਦੀ ਰਾਜਧਾਨੀ ਥਿੰਪੂ ਵਿਖੇ ਬੜੀ ਗਰਮਜੋਸ਼ੀ ਨਾਲ ਸਮਾਪਤ ਹੋਈ। ਇਸ ਵਿੱਚ ਸ਼ਾਮਲ ‘ਮੈਂਬਰ ਦੇਸ਼’ ਸਨ - ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾ ਦੇਸ਼, ਨੇਪਾਲ, ਸ੍ਰੀ ¦ਕਾ, ਮਾਲਦੀਵਜ਼ ਤੇ ਭੂਟਾਨ। ‘ਦਰਸ਼ਕ ਦੇਸ਼ਾਂ’ ਵਜੋਂ ਚੀਨ, ਅਮਰੀਕਾ, ਯੂਰਪੀਅਨ ਯੂਨੀਅਨ, ਅਸਟਰੇਲੀਆ, ਈਰਾਨ, ਜਪਾਨ, ਮਾਰੀਸ਼ੀਅਸ, ਮੀਆਂਮਾਰ ਅਤੇ ਸਾਊਥ ਕੋਰੀਆ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਕਾਨਫਰੰਸ ਦੇ ਅੰਤ ’ਤੇ ਜੋ ਐਲਾਨਨਾਮਾ ਕੀਤਾ ਗਿਆ, ਉਸ ਨੂੰ ‘ਥਿੰਪੂ ਐਲਾਨਨਾਮਾ’ ਦਾ ਨਾਂ ਦਿੱਤਾ ਗਿਆ ਹੈ। ਇਸ ਐਲਾਨਨਾਮੇ ਵਿੱਚ ਵਾਤਾਵਰਣ (ਐਨਵਾਇਰਨਮੈਂਟ), ਵਿਓਪਾਰ ਸਬੰਧੀ ਸਹਿਯੋਗ ਕਰਨ ਦੇ ਸਮਝੌਤਿਆਂ ਤੋਂ ਇਲਾਵਾ ਦਹਿਸ਼ਤਗਰਦੀ ਨੂੰ ਖਿੱਤੇ ਵਿੱਚੋਂ ਜੜ੍ਹੋਂ ਪੁੱਟਣ ਦਾ ਪ੍ਰਣ ਦੋਹਰਾਇਆ ਗਿਆ। ਇਹੋ ਜਿਹੇ ਐਲਾਨਨਾਮੇ ਪਿਛਲੀਆਂ 15 ਕਾਨਫਰੰਸਾਂ ਪਿੱਛੋਂ ਵੀ ਕੀਤੇ ਗਏ ਸਨ ਪਰ ਮੰਦੇਭਾਗਾਂ ਨੂੰ, ਸਾਊਥ ਏਸ਼ੀਅਨ ਖਿੱਤੇ ਵਿੱਚ ਕੋਈ ਵੀ ਮੁੱਢਲੀ ਤਬਦੀਲੀ ਨਹੀਂ ਆਈ। ਹਰ ਵਰ੍ਹੇ ਸਾਰਕ ਦੇਸ਼ਾਂ ਵਿੱਚ ਆਪਸੀ ‘ਬੇਭਰੋਸਗੀ’ ਅਤੇ ‘ਸੀਤ ਯੁੱਧ’ ਵਧਦਾ ਹੀ ਗਿਆ ਹੈ। ਥਿੰਪੂ ਕਾਨਫਰੰਸ ਦੀ ‘ਸਫਲਤਾ’ ਜਾਂ ‘ਅਸਫਲਤਾ’ ਸਬੰਧੀ ਕੋਈ ਵੀ ਹੋਰ ਟਿੱਪਣੀ ਕਰਨ ਤੋਂ ਪਹਿਲਾਂ, ਸਾਰਕ ਸੰਮੇਲਨ ਦੇ ਪਿਛੋਕੜ ਸਬੰਧੀ ਇੱਕ ਪੰਛੀ ਝਾਤ ਪਾਉਣੀ ਲਾਹੇਵੰਦੀ ਹੋਵੇਗੀ।
1970ਵਿਆਂ ਵਿੱਚ ਬੰਗਲਾ ਦੇਸ਼ ਦੇ ਪ੍ਰਧਾਨ ਜ਼ੀਆ ਰਹਿਮਾਨ ਨੇ ਸੁਝਾਅ ਦਿੱਤਾ ਕਿ ਸਾਊਥ ਏਸ਼ੀਅਨ ਦੇਸ਼ਾਂ ਵਿੱਚ ਆਪਸੀ ਵਿਓਪਾਰਕ ਸਹਿਯੋਗ ਲਈ ਇੱਕ ਵੱਖਰਾ ‘ਵਿਓਪਾਰਕ ਬਲਾਕ’ ਹੋਂਦ ਵਿੱਚ ਲਿਆਂਦਾ ਜਾਏ। ਅਪ੍ਰੈਲ, 1981 ਵਿੱਚ ਸੱਤਾਂ ਦੇਸ਼ਾਂ (ਭਾਰਤ, ਪਾਕਿਸਤਾਨ, ਬੰਗਲਾ ਦੇਸ਼, ਸ੍ਰੀ ¦ਕਾ, ਮਾਲਦੀਵਾਜ਼, ਨੇਪਾਲ, ਭੂਟਾਨ) ਦੇ ਵਿਦੇਸ਼ ਸਕੱਤਰਾਂ ਨੇ ਕੋ¦ਬੋ (ਸ੍ਰੀ ¦ਕਾ) ਵਿੱਚ ਮੀਟਿੰਗ ਕਰਕੇ, ਇੱਕ ਮਸੌਦਾ (ਡਰਾਫਟ) ਤਿਆਰ ਕੀਤਾ, ਜਿਸ ਨੂੰ 1985 ਵਿੱਚ ਸਾਰੇ 7 ਦੇਸ਼ਾਂ ਨੇ ਪ੍ਰਵਾਨਗੀ ਦੇ ਕੇ ਮਨਜ਼ੂਰ ਕੀਤਾ। ਬਾਅਦ ਵਿੱਚ 8ਵਾਂ ਦੇਸ਼ ਅਫਗਾਨਿਸਤਾਨ ਵੀ ਇਸ ਦਾ ਮੈਂਬਰ ਬਣ ਗਿਆ। ਇਨ੍ਹਾਂ ਅੱਠ ਸਾਰਕ ਮੈਂਬਰ ਦੇਸ਼ਾਂ ਦੀ ਕੁੱਲ ਅਬਾਦੀ ਇੱਕ ਬਿਲੀਅਨ, ਛੇ ਸੌ ਮਿਲੀਅਨ ਹੈ ਜਦੋਂਕਿ ਕੁੱਲ ਖੇਤਰਫਲ 1, 980, 992 ਵਰਗ ਮੀਲ ਬਣਦਾ ਹੈ। ਜ਼ਾਹਰ ਹੈ ਕਿ ਇਸ ਧਰਤੀ ’ਤੇ ਵਸਦੀ ਕੁੱਲ ਲੋਕਾਈ ਦਾ ‘ਚੌਥਾ ਹਿੱਸਾ (ਯਾਨਿ ਕਿ ਹਰ ਚੌਥਾ ਵਿਅਕਤੀ), ਸਾਊਥ ਏਸ਼ੀਆ ਵਿੱਚ ਵਸਦਾ ਹੈ। ਸਾਰਕ ਦੇ ਸਕੱਤਰ ਜਨਰਲ ਦੀ ਕੁੱਲ ਮਿਆਦ ਤਿੰਨ ਸਾਲ ਦੀ ਹੁੰਦੀ ਹੈ। ਇਸ ਵੇਲੇ ਸਾਰਕ ਦੇ ਸਕੱਤਰ ਜਨਰਲ, ਸਾਬਕਾ ਭਾਰਤੀ ਅੰਬੈਸਡਰ ਡਾਕਟਰ ਐਸ. ਕਾਂਤ ਸ਼ਰਮਾ ਹਨ। ਮਾਰਚ, 2008 ਵਿੱਚ ਇਹ ਸਕੱਤਰ ਜਨਰਲ ਚੁਣੇ ਗਏ ਸਨ। ਅਗਲੀ ਸਾਰਕ ਕਾਨਫਰੰਸ, ਵਰ੍ਹਾ 2011 ਵਿੱਚ ਮਾਲਦੀਵਜ਼ ਵਿਖੇ ਹੋਣੀ ਨਿਸ਼ਚਿਤ ਹੋਈ ਹੈ।
ਅਫਸੋਸ ਇਸ ਗੱਲ ਦਾ ਹੈ ਕਿ ਇਸੇ ਤਰਜ਼ ’ਤੇ ਦੁਨੀਆ ਦੇ ਅੱਡ-ਅੱਡ ਦੇਸ਼ਾਂ ਵਿਚਕਾਰ ਹੋਂਦ ਵਿੱਚ ਆਈਆਂ ‘ਯੂਰਪੀਅਨ ਯੂਨੀਅਨ’, ‘ਏਸ਼ੀਅਨ’ ਵਰਗੀਆਂ ਸੰਸਥਾਵਾਂ, ਪੁਲਾਂਘਾਂ ਪੁੱਟਦਿਆਂ ਕਿਤੇ ਦੂਰ ¦ਘ ਗਈਆਂ ਹਨ ਪਰ ‘ਸਾਰਕ’ ਅਜੇ ਵੀ ਘੁੰਮਣਘੇਰੀ ਵਿੱਚ ਫਸੀ ਗੋਤੇ ਖਾ ਰਹੀ ਹੈ। ਇਸ ਦੀ ਅਸਫਲਤਾ ਦੇ ਮੁੱਖ ਕਾਰਨਾਂ ਵਿੱਚ ਭਾਰਤ-ਪਾਕਿਸਤਾਨ ਦੀ ਇੱਕ ਦੂਸਰੇ ਪ੍ਰਤੀ ਬੇਭਰੋਸਗੀ, 1000 ਸਾਲ ਦੀ ਗੁਲਮੀ ’ਚੋਂ ਨਿਕਲੇ ਭਾਰਤੀ ਹਾਕਮਾਂ ਦੀ ‘ਤੰਗਦਿਲ’ ਮਾਨਸਿਕਤਾ, ਗੁਆਂਢੀਆਂ ਨਾਲ ਸਹਿਯੋਗ ਕਰਨ ਦੀ ਥਾਂ ‘ਅਖੰਡ ਭਾਰਤ’ ਦੀ ਸੋਚ ਤਹਿਤ ਦਬਾਉਣ ਦੀ ਨੀਤੀ, ਭਾਰਤੀ ਹਾਕਮਾਂ ਦੀ ਆਪਣੀਆਂ ਘੱਟਗਿਣਤੀਆਂ ਸਬੰਧੀ ਦਮਨਕਾਰੀ ਨੀਤੀਆਂ ਦੀ ਵਜ੍ਹਾ ਕਰਕੇ ਗੁਆਂਢੀ ਦੇਸ਼ਾਂ ਵਿੱਚ ਪੈਦਾ ਹੁੰਦੀ ਘਬਰਾਹਟ, ਕਸ਼ਮੀਰ ਅਤੇ ਪਾਣੀਆਂ ਸਬੰਧੀ ਮਸਲਿਆਂ ਨੂੰ ਹੱਲ ਕਰਨ ਦੀ ਥਾਂ, ਲਮਕਾਉਣਾ, ਬ੍ਰਿਟਿਸ਼ ਬਸਤੀਵਾਦੀਆਂ ਦੇ ਖਿੱਚੇ ਨਕਸ਼ਿਆਂ ’ਚੋਂ ਬਣੇ ਗੈਰ-ਕੁਦਰਤੀ ਦੇਸ਼ (ਜਿਵੇਂ ਕਿ ਭਾਰਤ, ਕਦੀ ਵੀ ਇੱਕ ਭੂਗੋਲਿਕ ਇਕਾਈ ਵਜੋਂ ‘ਦੇਸ਼’ ਨਹੀਂ ਰਿਹਾ) ਆਦਿ ਸ਼ਾਮਲ ਹਨ। ਥਿੰਪੂ ਵਿੱਚ ਹੋਈ ਸਾਰਕ ਕਾਨਫਰੰਸ ਤੋਂ ਬਾਅਦ, ਭਾਰਤ ਹੋਰ ਵੀ ਛੋਟੇ ਕੱਦ ਨਾਲ ਬਾਹਰ ਨਿਕਲਿਆ ਹੈ। ਇਹ ਫਤਵਾ ਸਾਡਾ ਨਾ ਹੋ ਕੇ ਭਾਰਤ ਦੇ ਸਾਬਕਾ ਅੰਬੈਸਡਰ ਐਮ. ਕੇ. ਭੱਦਰਕੁਮਾਰ ਦਾ ਹੈ, ਜਿਨ੍ਹਾਂ ਨੇ ਇਹ ਪ੍ਰਗਟਾਵਾ ਆਪਣੀ ਸੱਜਰੀ ਲਿਖਤ - ‘ਚੀਨ ਨੇ ਹੁਣ ਹਿਮਾਲੀਆ ਦਾ ਬੈਰੀਅਰ ਵੀ ਤੋੜ ਦਿੱਤਾ’ ਵਿੱਚ ਕੀਤਾ ਹੈ। ਅੰਬੈਸਡਰ ਕੁਮਾਰ ਅਨੁਸਾਰ - ‘ਅਮਰੀਕਾ ਅਤੇ ਚੀਨ ਦੋਹਾਂ ਦੇਸ਼ਾਂ ਦੇ ਨੁਮਾਇੰਦੇ, ਆਪਣੇ ਦੇਸ਼ਾਂ ਤੋਂ ਚੱਲ ਕੇ, 25 ਸਾਲ ਪੁਰਾਣੀ ਸਾਰਕ ਦੇਸ਼ਾਂ ਦੀ ਸਿਖਰ ਕਾਨਫਰੰਸ ਵਿੱਚ ‘ਦਰਸ਼ਕ’ ਵਜੋਂ ਸ਼ਾਮਲ ਹੋਣ ਲਈ, ਊਬੜ-ਖਾਬੜ ਪਹਾੜੀਆਂ ਵਾਲੇ ਦੇਸ਼’ ਭੂਟਾਨ ਦੀ ਰਾਜਧਾਨੀ - ਥਿੰਪੂ ਵਿੱਚ ਪਹੁੰਚੇ। ਉਥੋਂ ਉਹ ‘ਅਰਾਮ’ ਕਰਨ ਲਈ ਬੀਜਿੰਗ (ਚੀਨ ਦੀ ਰਾਜਧਾਨੀ) ਪਹੁੰਚੇ ਅਤੇ ਉਨ੍ਹਾਂ ਨੇ ਆਪਸੀ ‘ਨੋਟਸ’ (ਲਿਖਤਾਂ) ਸਾਂਝੇ ਕੀਤੇ। ਇੱਕ ਸਾਲ ਪਹਿਲਾਂ ਤੱਕ ਇਹ ਗੱਲ ਸੋਚੀ ਵੀ ਨਹੀਂ ਸੀ ਜਾ ਸਕਦੀ ਪਰ ਇਹ ਹੁਣ ਵਾਪਰ ਰਹੀ ਹੈ। ਜਦੋਂ ਚੀਨ ਦਾ ਉੱਪ ਵਿਦੇਸ਼ ਮੰਤਰੀ ਵਾਂਗ ਗੁਆਇਨਗਾਂਗ, ਬੀਜਿੰਗ ਵਿੱਚ ਅਮਰੀਕਾ ਦੇ ਅਸਿਸਟੈਂਟ ਸੈਕ੍ਰੇਟਰੀ ਆਫ ਸਟੇਟ ਰਾਬਰਟ ਬਲੇਕ ਨੂੰ ਮਿਲਦਾ ਹੈ ਅਤੇ ਇਸ ਵਿੱਚੋਂ - ‘ਅਮਰੀਕਾ-ਚੀਨ ਸਬ ਡਾਇਲਾਗ ਆਨ ਸਾਊਥ ਏਸ਼ੀਆ’ ਦਾ ਜਨਮ ਹੁੰਦਾ ਹੈ। ਜਿਹੜਾ ਕਦੀ ਸੋਚਿਆ ਵੀ ਨਹੀਂ ਸੀ ਜਾ ਸਕਦਾ, ਉਹ ਹੁਣ ਭੂਗੋਲਿਕ ਅਤੇ ਸਿਆਸੀ ਹਕੀਕਤ ਵਜੋਂ ਸਾਹਮਣੇ ਆ ਰਿਹਾ ਹੈ।’ ਅੰਬੈਸਡਰ ਕੁਮਾਰ ਇਹ ਕਹਿ ਰਹੇ ਹਨ ਕਿ ਹੁਣ ਸਾਊਥ ਏਸ਼ੀਆ ਵਿੱਚ ਭਾਰਤ ਦੀ ‘ਸਿਆਸੀ ਸਰਦਾਰੀ’ ਕਾਇਮ ਨਹੀਂ ਰਹੀ ਹੁਣ ਉਥੇ ਉਹ ਕੁਝ ਹੀ ਹੋਵੇਗਾ, ਜੋ ਚੀਨ ਤੇ ਅਮਰੀਕਾ ਚਾਹੁੰਣਗੇ। ਚੀਨ ਦੇ ਨੁਮਾਇੰਦੇ ਨੇ ਸਾਰਕ ਕਾਨਫਰੰਸ ਵਿੱਚ ਵੀ ਇਹ ਹੀ ਕਿਹਾ ਸੀ ਕਿ ਉਹ ਹੁਣ ਸਾਊਥ ਏਸ਼ੀਆ ਮਾਮਲਿਆਂ ਵਿੱਚ ‘ਮੂਕ ਦਰਸ਼ਕ’ ਬਣ ਕੇ ਨਹੀਂ ਬੈਠੇਗਾ ਬਲਕਿ ‘ਉਸਾਰੂ ਰੋਲ’ ਅਦਾ ਕਰੇਗਾ। ਇਸ ਘਟਨਾਕ੍ਰਮ ਨਾਲ ਭਾਰਤੀ ਨੀਤੀ - ਘਾੜਿਆਂ ਨੂੰ ਹੋਰ ਵੀ ਪਿੱਸੂ ਪੈ ਗਏ ਹਨ। ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ, ਜਿਹੜੇ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਗਿਲਾਨੀ ਨਾਲ ਮਿਲਣ ਨੂੰ ਤਿਆਰ ਨਹੀਂ ਸਨ, ਉਹ ਉਡ ਕੇ ਨਾ ਸਿਰਫ ਗਿਲਾਨੀ ਨੂੰ ਮਿਲੇ ਹੀ ਬਲਕਿ ਇਸ ਮੌਕੇ ਉਨ੍ਹਾਂ ਨੇ ਸਿੱਖ ਇਤਿਹਾਸ ਸਬੰਧੀ ਭਾਰੀ ਗਲਤ ਬਿਆਨੀ ਵੀ ਕੀਤੀ , ਜਿਸ ਦਾ ਨੋਟਿਸ ਇੱਕ ਸਿੱਖ ਦੋਸਤ ਮੁਸਲਮਾਨ ਮਿਸਟਰ ਅਹਿਮਦ ਸ਼ੇਖ ਨੇ, ਇੰਗਲਿਸ਼ ਟ੍ਰਿਬਿਊਨ ਨੂੰ ਲਿਖੇ ਇੱਕ ਪੱਤਰ ਵਿੱਚ ਵੀ ਲਿਆ ਹੈ। ਮਨਮੋਹਣ ਸਿੰਘ ਨੇ ਗਿਲਾਨੀ ਦੀ ਤਾਰੀਫ਼ ਦੇ ਪੁਲ ਬੰਨ੍ਹਦਿਆਂ, ਦੁਪਹਿਰ ਦੇ ਖਾਣੇ, ਦੌਰਾਨ ਸਾਰਕ ਦੇਸ਼ਾਂ ਦੇ ਪ੍ਰਤੀਨਿਧਾਂ ਦੀ ਮੌਜੂਦਗੀ ਵਿੱਚ ਕਿਹਾ - ‘ਪਾਕਿਸਤਾਨ ਦੇ ਪ੍ਰਧਾਨ ਮੰਤਰੀ ਗਿਲਾਨੀ ਦੇ ਪੂਰਵਜ਼ਾਂ ਨੇ, ਗੋਲਡਨ ਟੈਂਪਲ, ਅੰਮ੍ਰਿਤਸਰ ਦਾ ਨੀਂਹ ਪੱਥਰ ਰੱਖਿਆ ਸੀ, ਇਸ ਤੱਥ ਤੋਂ ਸਿੱਖ ਜਨਤਾ ਭਲੀ ਪ੍ਰਕਾਰ ਜਾਣੂ ਹੈ। ਗਿਲਾਨੀ ਸਾਹਿਬ ਦੇ, ਭਾਰਤ ਵਿੱਚ ਵੀ ਬਹੁਤ ਸ਼ਰਧਾਲੂ ਮੌਜੂਦ ਹਨ ਅਤੇ ਉਨ੍ਹਾਂ ਨੂੰ ਬੜੇ ਸਤਿਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ।’
ਪਾਠਕਜਨ! ਸਿੱਖ ਇਤਿਹਾਸ ਦਾ ਇੱਕ ਸਧਾਰਨ ਪਾਠਕ ਵੀ ਇਸ ਤੱਥ ਤੋਂ ਭਲੀ ਪ੍ਰਕਾਰ ਜਾਣੂ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ, ਲਾਹੌਰ ਦੇ ਸੂਫੀ ਫ਼ਕੀਰ ਸਾਈਂ ਮੀਆਂ ਮੀਰ ਤੋਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਰਖਵਾਇਆ ਸੀ, ਕਿਸੇ ਮੁਲਤਾਨ ਦੇ ‘ਸਾਈਂ ਗਿਲਾਨੀ’ ਤੋਂ ਨਹੀਂ। ਪ੍ਰਧਾਨ ਮੰਤਰੀ ਗਿਲਾਨੀ ਦਾ ਸਬੰਧ ਮੁਲਤਾਨ ਦੇ ਪੀਰ-ਘਰਾਣੇ ਨਾਲ ਹੈ। ਬਾਬਾ ਫਰੀਦ ਪਾਕਪਟਨ (ਮੁਲਤਾਨ) ਦੇ ਸਨ ਪਰ ਉਨ੍ਹਾਂ ਨਾਲ ਵੀ ਗਿਲਾਨੀ ਘਰਾਣੇ ਦਾ ਕੋਈ ਸਬੰਧ ਨਹੀਂ। ਮੁਲਤਾਨ, ਸ਼ਹਿਰ ਲਾਹੌਰ ਤੋਂ 200 ਮੀਲ ਦੂਰ ਹੈ। ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ‘ਘਟੀਆ ਰਾਜਨੀਤੀ’ ਕਰਦਿਆਂ ਇਹ ‘ਇਤਿਹਾਸਕ ਝੂਠ’ ਬੋਲਿਆ ਹੈ, ਜਿਹੜਾ ਬੱਜਰ ਅਪਰਾਧ ਹੈ। ਇਸ ਤੋਂ ਪਹਿਲਾਂ ਮਨਮੋਹਨ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸਿੱਖਾਂ ਦੇ ਖਿਲਾਫ ‘ਦਮਨਕਾਰੀ ਨੀਤੀ’ ਅਪਣਾਉਣ ਲਈ ਕਹਿ ਚੁੱਕੇ ਹਨ। ਜ਼ਾਹਰ ਹੈ ਕਿ ਹਿੰਦੂਤਵੀਆਂ ਨੇ ਗਿਆਨੀ ਜ਼ੈਲ ਸਿੰਘ ਨੂੰ ਪ੍ਰਧਾਨ ਬਣਾ ਕੇ, ਦਰਬਾਰ ਸਾਹਿਬ ’ਤੇ ਹਮਲਾ ਕਰਵਾਇਆ ਸੀ ਅਤੇ ਹੁਣ ਮਨਮੋਹਣ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ, ਸਿੱਖਾਂ ਦੀਆਂ ਜੜ੍ਹਾਂ ਵਿੱਚ ਅੱਗੋਂ ਤੇਲ ਦਿੱਤਾ ਜਾ ਰਿਹਾ ਹੈ। ਅਸੀਂ ਕਦੋਂ ਤੱਕ ਇਹ ਬਰਦਾਸ਼ਤ ਕਰਦੇ ਰਹਾਂਗੇ?

ਦਾਸਤਾਨ ਪੰਜਾਬ ਦੇ ਪੰਜ-ਆਬਾਂ (ਪਾਣੀਆਂ) ਦੀ... ‘ਭਾਰਤ ਵਲੋਂ ਕਸ਼ਮੀਰ ਵਿੱਚ, ਝਨਾਂ ’ਤੇ ਜਿਹਲਮ ਦਰਿਆਵਾਂ ’ਤੇ ਬਣਾਏ ਜਾ ਰਹੇ ਲਗਭਗ ਅੱਧੀ ਦਰਜਨ ਡੈਮ, ਪਾਕਿਸਤਾਨ ਦੀ ਆਰਥਿਕਤਾ ਨੂੰ ਮੁਕੰਮਲ ਤੌਰ ’ਤੇ ਤਬਾਹ ਕਰ ਦੇਣਗੇ... ਪ੍ਰੋਫੈਸਰ ਜਾਹਨ ਬ੍ਰਿਸਕੋ ਸਾਬਕਾ ਵਰਲਡ ਬੈਂਕ ਸਲਾਹਕਾਰ’
ਭਾਰਤੀ ਹਾਕਮਾਂ ਨੇ ਚਾਣਕਿਆ ਨੀਤੀ ਤਹਿਤ ਇੱਕ ਪਾਸੇ, ਭਾਰਤੀ ਕਬਜ਼ੇ ਹੇਠਲੇ ਪੰਜਾਬ ਦੇ ਤਿੰਨ ਦਰਿਆਵਾਂ ਦੀ ਲੁੱਟ ਮਚਾਈ ਅਤੇ ਹੁਣ ਦੂਸਰੇ ਪਾਸੇ ਝਨਾਂ ਤੇ ਜਿਹਲਮ ਦਾ ਪਾਣੀ ਰੋਕ ਕੇ, ਪਾਕਿਸਤਾਨੀ ਪੰਜਾਬ ਨੂੰ ‘ਤ੍ਰਿਹਾਏ’ ਮਾਰਨ ਦੀਆਂ ਸਾਜ਼ਿਸ਼ਾਂ!
‘ਕੀ ਭਾਰਤ ਤੇ ਪਾਕਿਸਤਾਨ ਵਿਚਾਲੇ ਅਗਲੀ ਜੰਗ ‘ਪਾਣੀ’ ਦੇ ਮਸਲੇ ’ਤੇ ਹੋਵੇਗੀ?

ਵਾਸ਼ਿੰਗਟਨ ਡੀ. ਸੀ. (28 ਅਪ੍ਰੈਲ, 2010) - 15 ਅਗਸਤ 1947 ਦੀ ਦੇਸ਼-ਵੰਡ ਅਸਲ ਵਿੱਚ ਪੰਜਾਬ ਅਤੇ ਬੰਗਾਲ ਦੀ ਵੰਡ ਸੀ। ਪੰਜਾਬ ਦੀ ਗੈਰ-ਕੁਦਰਤੀ ਵੰਡ ਨੇ ਜਿਥੇ ਲੋਕਾਂ, ਸੱਭਿਆਚਾਰ, ਧਰਤੀ ਨੂੰ ਜ਼ਾਲਮਾਨਾ ਤਰੀਕੇ ਨਾਲ ਅਸਾਵੇਂ ਵੰਡਿਆ, ਉਥੇ ਪੰਜ ਦਰਿਆਵਾਂ ਦੀ ਧਰਤੀ ਹੋਣ ਦੇ ਨਾਤੇ, ਹੋਂਦ ਵਿੱਚ ਆਏ ‘ਪੰਜਾਬ’ ਦੇ ‘ਪਾਣੀ’ ਵੀ ਵੰਡੇ ਗਏ। ਸਤਿਲੁਜ, ਰਾਵੀ, ਝਨਾਂ ਤੇ ਜਿਹਲਮ ਦੇ ‘ਉਪਰਲੇ ਹਿੱਸੇ’ ਪੂਰਬੀ ਪੰਜਾਬ ਅਤੇ ਭਾਰਤੀ ਕਸ਼ਮੀਰ ਦੀ ਹੱਦ ਵਿੱਚ ਆਏ ਜਦੋਂਕਿ ਇਨ੍ਹਾਂ ਦਾ ‘ਲਹਿੰਦਾ ਸਫਰ’, ਪੱਛਮੀ ਪੰਜਾਬ ਵਿੱਚ ਮੁੱਕ ਕੇ, ਇੰਡਸ ਦਰਿਆ ਅਤੇ ਫਿਰ ਅਰਬ ਸਾਗਰ ਦਾ ਹਿੱਸਾ ਬਣਿਆ। ਦਰਿਆ ਬਿਆਸ, ਪੂਰਬੀ ਪੰਜਾਬ ਵਿੱਚ, ‘ਹਰੀਕੇ ਪੱਤਣ’ ’ਤੇ ਸਤਿਲੁਜ ਵਿੱਚ ਮਿਲ ਕੇ, ਆਪਣੀ ਹੋਂਦ ਗਵਾ ਬਹਿੰਦਾ ਹੈ। ਜਿਥੇ ਪਹਿਲੇ ਦਿਨ ਤੋਂ ਜੰਮੂ-ਕਸ਼ਮੀਰ ਦਾ ਮਸਲਾ, ਭਾਰਤ-ਪਾਕਿਸਤਾਨ ਸਬੰਧਾਂ ਵਿੱਚ ‘ਕਬਾਬ ਦੀ ਹੱਡੀ’ ਬਣਿਆ, ਉਥੇ ਦਰਿਆਈ ਪਾਣੀਆਂ ਦਾ ਮਸਲਾ ਵੀ ਮੁੱਢਲੇ ਦਿਨਾਂ ਤੋਂ ਹੀ ਕੁੜੱਤਣ ਦਾ ਵਿਸ਼ਾ ਬਣਿਆ ਰਿਹਾ ਹੈ।
ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਵੇਗੀ ਕਿ ਦੂਸਰੇ ਸੰਸਾਰ ਯੁੱਧ ਤੋਂ ਬਾਅਦ, ਭਾਰਤ ਹੀ ਇੱਕੋ ਇੱਕ ਅਜਿਹਾ ਦੇਸ਼ ਹੈ, ਜਿਸ ਨੇ ‘ਪਾਣੀ’ ਨੂੰ ਇੱਕ ਹਥਿਆਰ ਵਜੋਂ ਵਰਤਿਆ। ਪਹਿਲੀ ਅਪ੍ਰੈਲ, 1948 ਨੂੰ ਭਾਰਤ ਨੇ, ਪਾਕਿਸਤਾਨੀ ਪੰਜਾਬ ਨੂੰ ਪਾਣੀ ਲਿਜਾਣ ਵਾਲੀਆਂ ਦੋਵੇਂ ਪ੍ਰਮੁੱਖ ਨਹਿਰਾਂ (ਅਪਰ ਬਾਰੀ ਦੋਆਬ ਅਤੇ ਦੀਪਾਲਪੁਰ) ਵਿੱਚ ਪਾਣੀ ਦੀ ਸਪਲਾਈ ਬਿਲਕੁਲ ਬੰਦ ਕਰ ਦਿੱਤੀ। ਦੋਵੇਂ ਦੇਸ਼ਾਂ ਵਿੱਚ, ਹਾਲਾਤ ਤਕਰਾਰ ਵਾਲੇ ਬਣ ਗਏ। ਅਖੀਰ ਭਾਰਤ ਨੇ, ਪਾਕਿਸਤਾਨ ਤੋਂ ਕਾਫੀ ਪੈਸੇ ਵਸੂਲ ਕੇ 4 ਮਈ, 1948 ਨੂੰ ਇਹ ਨਹਿਰਾਂ ਮੁੜ ਚਾਲੂ ਕਰ ਦਿੱਤੀਆਂ। ਪਾਣੀ ਦੇ ਮੁੱਦੇ ’ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਇਹ ਪਹਿਲੀ ਕੁਸ਼ਤੀ ਸੀ। 1950ਵਿਆਂ ਦੇ ਸ਼ੁਰੂ ਵਿੱਚ ਪਾਣੀ ਦੇ ਮੁੱਦੇ ’ਤੇ ਹਾਲਾਤ ਫੇਰ ਵਿਗੜੇ ਅਤੇ ਨੌਬਤ ਲਗਭਗ ‘ਜੰਗ’ ਤੱਕ ਪਹੁੰਚਣ ਵਾਲੀ ਬਣ ਗਈ। ਇਸ ਮੌਕੇ, ਅਮਰੀਕਾ ਦੀ ਦਖਲਅੰਦਾਜ਼ੀ ਤੇ ਵਰਲਡ ਬੈਂਕ ਨੇ ਇਸ ਮੁੱਦੇ ਨੂੰ ਆਪਣੇ ਹੱਥ ਵਿੱਚ ਲਿਆ ਅਤੇ ਦੋਹਾਂ ਧਿਰਾਂ ਵਿੱਚ ਸਥਾਈ ਸਮਝੌਤਾ ਕਰਵਾਉਣ ਲਈ ਦੁਵੱਲੀ ਗੱਲਬਾਤ ਆਰੰਭੀ ਗਈ। ਇਸ ¦ਬੀ ਗੱਲਬਾਤ ’ਚੋਂ, 1960 ਦਾ ‘ਇੰਡਸ ਪਾਣੀਆਂ ਦਾ ਸਮਝੌਤਾ’ ਨਿਕਲਿਆ। ਇਸ ਸਮਝੌਤੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਅਤੇ ਪਾਕਿਸਤਾਨ ਦੇ ਫੌਜੀ ਹਾਕਮ ਜਨਰਲ ਅਯੂਬ ਖਾਨ ਨੇ ਦਸਤਖਤ ਕੀਤੇ। ਇਸ ਸਮਝੌਤੇ ਦੇ ਤਹਿਤ ਹੀ, ਵਰਲਡ ਬੈਂਕ ਨੇ ਭਾਰਤ ਨੂੰ ‘ਭਾਖੜਾ ਡੈਮ’ ਲਈ ਅਤੇ ਪਾਕਿਸਤਾਨ ਨੂੰ ‘ਮੰਗਲ ਡੈਮ’ ਲਈ ਦਿਲ ਖੋਲ੍ਹ ਕੇ ਆਰਥਿਕ ਮੱਦਦ ਦਿੱਤੀ। ‘ਇੰਡਸ ਵਾਟਰ ਟਰੀਟੀ - 1960’ ਅਨੁਸਾਰ, ਸਤਿਲੁਜ, ਬਿਆਸ ਤੇ ਰਾਵੀ ਦਰਿਆਵਾਂ ਦੇ ਪਾਣੀਆਂ ’ਤੇ ਭਾਰਤ ਦੀ ਮੁਕੰਮਲ ਮਲਕੀਅਤ ਮੰਨੀ ਗਈ ਜਦੋਂਕਿ ਝਨਾਂ, ਜਿਹਲਮ ਅਤੇ ਇੰਡਸ ਨੂੰ ਪਾਕਿਸਤਾਨੀ ਦਰਿਆ ਮੰਨਿਆ ਗਿਆ।
ਇਸ ਸਮਝੌਤੇ ਦੀ ਨਿਗਰਾਨੀ ਲਈ, ‘ਅਜ਼ਾਦ ਅਬਜ਼ਰਵਰਾਂ (ਦਰਸ਼ਕਾਂ)’ ਦੀ ਵਿਵਸਥਾ ਕੀਤੀ ਗਈ। ਪਿਛਲੇ 50 ਸਾਲਾਂ ਤੋਂ ਇਹ ਸਮਝੌਤਾ ਲਾਗੂ ਹੈ। ਭਾਰਤ-ਪਾਕਿਸਤਾਨ ਵਿਚਾਲੇ ਪਾਣੀ ਦੇ ਮੁੱਦੇ ’ਤੇ ਕੁਝ ਕੁੜੱਤਣ ਦੇ ਬਾਵਜੂਦ, ਇਸ ਸਮਝੌਤੇ ਨੂੰ ‘ਸਫਲ’ ਹੀ ਕਿਹਾ ਜਾ ਸਕਦਾ ਹੈ। ਹੁਣ, ਭਾਰਤ ਦੀ ‘ਨੀਅਤ’ ਖਰਾਬ ਹੈ ਅਤੇ ਉਹ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ, ਪਾਣੀ ਨੂੰ ਮੁੜ ਹਥਿਆਰ ਵਜੋਂ ਵਰਤ ਰਿਹਾ ਹੈ। ਇਹ ਕਿਵੇਂ ਹੋ ਰਿਹਾ ਹੈ, ਇਸ ਦਾ ਖੁਲਾਸਾ ਅਸੀਂ ਹਾਰਵਰਡ ਯੂਨੀਵਰਸਿਟੀ ਵਿੱਚ ‘ਵਾਤਾਵਰਣ ਇੰਜੀਨੀਅਰਿੰਗ’ ਦੇ ਪ੍ਰੋਫੈਸਰ ਜਾਹਨ ਬ੍ਰਿਸਕੋ ਵਲੋਂ ‘ਦੀ ਨੀਊਜ਼’ ਅਖਬਾਰ ਵਿੱਚ ਲਿਖੇ ਇੱਕ ਆਰਟੀਕਲ ਦੇ ਹਵਾਲੇ ਨਾਲ ਕਰਦੇ ਹਾਂ। ਪ੍ਰੋਫੈਸਰ ਜੌਹਨ, ਲਗਭਗ 35 ਸਾਲ ਭਾਰਤੀ ਉੱਪ-ਮਹਾਂਦੀਪ ਵਿਚਲੇ ਪਾਣੀਆਂ ਦੇ ਮੁੱਦੇ ’ਤੇ ਵਰਲਡ ਬੈਂਕ ਰਾਹੀਂ ਜੁੜੇ ਰਹੇ ਹਨ। ਕਸ਼ਮੀਰ ਵਿਚਲੇ ‘ਬਗਲਿਆਰ ਡੈਮ’ ਦੇ ਮੁੱਦੇ ’ਤੇ ਉਹ ਵਰਲਡ ਬੈਂਕ ਦੇ ਪਾਣੀਆਂ ਸਬੰਧੀ ‘ਸੀਨੀਅਰ ਸਲਾਹਕਾਰ’ ਸਨ। ਇਸ ਤੋਂ ਇਲਾਵਾ 1970ਵਿਆਂ ਤੋਂ ਹੀ ਉਹ ਬੰਗਲਾ ਦੇਸ਼, ਭਾਰਤ ਤੇ ਪਾਕਿਸਤਾਨ ਵਿੱਚ ਅੱਡ-ਅੱਡ ਅਹੁਦਿਆਂ ’ਤੇ ਰਹੇ ਹਨ ਅਤੇ ‘ਅੰਦਰ ਦੀ ਗੱਲ’ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਪ੍ਰੋਫੈਸਰ ਜੌਹਨ ਨੇ ਆਪਣੀ ਲਿਖਤ ਦਾ ਸਿਰਲੇਖ ਦਿੱਤਾ ਹੈ - ‘ਇੰਡਸ ਸਮਝੌਤਾ ਜੰਗ ਜਾਂ ਸ਼ਾਂਤੀ।’ ਆਪਣੀ ਲਿਖਤ ਦੇ ਸ਼ੁਰੂ ਵਿੱਚ, ਪ੍ਰੋਫੈਸਰ ਜਾਹਨ ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਲੋਕਾਂ ਲਈ ਆਪਣੇ ਸਨੇਹ ਅਤੇ ਪਿਆਰ ਦਾ ਇਜ਼ਹਾਰ ਕਰਦੇ ਹਨ ਪਰ ਦੋਹਾਂ ਦੇਸ਼ਾਂ ਵਿੱਚ ‘ਪਾਣੀ ਮਸਲੇ’ ਨੂੰ ਭਵਿੱਖ ਦੇ ਜੰਗ ਦਾ ਕਾਰਨ ਬਣਨ ਸਬੰਧੀ ਵੀ ਖਦਸ਼ਾ ਜ਼ਾਹਰ ਕਰਦੇ ਹਨ। ਉਨ੍ਹਾਂ ਅਨੁਸਾਰ, ‘ਜੇ ਦੋਹਾਂ ਦੇਸ਼ਾਂ ਦੇ ਲੀਡਰਾਂ ਨੇ ਟਕਰਾਅ ਵੱਲ ਭੱਜੀ ਜਾ ਰਹੀ ਟਰੇਨ ਦੀਆਂ ਬਰੇਕਾਂ ’ਤੇ ਪੈਰ ਨਾ ਰੱਖਿਆ ਤਾਂ ਫੇਰ ਮਲਬੇ ਤੋਂ ਬਿਨ੍ਹਾਂ ਹੋਰ ਕੁਝ ਵੀ ਹੱਥ ਨਹੀਂ ਆਉਣਾ।’ ਪ੍ਰੋਫੈਸਰ ਜਾਹਨ, ‘ਪੁਆੜੇ ਦੀ ਜੜ੍ਹ’ ਵੱਲ ਇਉਂ ਇਸ਼ਾਰਾ ਕਰਦੇ ਹਨ - ‘‘ਇੰਡਸ ਵਾਟਰ ਸੰਧੀ, ਪਾਕਿਸਤਾਨ ਦਾ ਤਿੰਨ ਦਰਿਆਵਾਂ- ਇੰਡਸ, ਝਨਾਂ ਤੇ ਜਿਹਲਮ ’ਤੇ ਪੂਰਾ ਹੱਕ ਮੰਨਦੀ ਹੈ ਪਰ ਝਨਾਂ ਅਤੇ ਜਿਹਲਮ ਦਰਿਆਵਾਂ ਦੇ ਪਾਣੀਆਂ ’ਚੋਂ, ਭਾਰਤ ਨੂੰ ਬਿਜਲੀ ਬਣਾਉਣ (ਹਾਈਡਰੋ-ਪਾਵਰ ਪ੍ਰਾਜੈਕਟ) ਦਾ ਹੱਕ ਦਿੰਦੀ ਹੈ, ਕਿਉਂਕਿ ਇਹ ਦਰਿਆ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿੱਚੋਂ ਨਿਕਲਦੇ ਹਨ। ਇਸ ਸਮਝੌਤੇ ਦੀ ਸਪਿਰਟ ਇਹ ਹੈ ਕਿ ਇਨ੍ਹਾਂ ‘ਹਾਈਡਰੋ ਪਾਵਰ ਪ੍ਰਾਜੈਕਟਾਂ’ ਨਾਲ ਨਾਂ ਤਾਂ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਦੀ ਮਿਕਦਾਰ ’ਤੇ ਫਰਕ ਪੈਣਾ ਚਾਹੀਦਾ ਹੈ ਅਤੇ ਨਾ ਹੀ ਮੌਸਮ ਅਨੁਸਾਰ, ਪਾਣੀ ਦੇ ‘ਕੁਦਰਤੀ ਬਹਾਅ’ ਨੂੰ ਬਦਲਿਆ ਜਾਣਾ ਚਾਹੀਦਾ ਹੈ। ਭਾਰਤ ਦੇ ਹਾਈਡਰੋ-ਪਾਵਰ ਪ੍ਰਾਜੈਕਟ, ਪਾਣੀ ਦੀ ਮਿਕਦਾਰ ਨੂੰ ਤਾਂ ਪ੍ਰਭਾਵਿਤ ਨਹੀਂ ਕਰਦੇ ਪਰ ਮੁੱਖ ਸਮੱਸਿਆ, ਪਾਣੀ ਦੇ ‘ਮੌਸਮੀ ਬਹਾਅ’ ਨੂੰ ਰੋਕਿਆ ਜਾਣਾ ਹੈ। ਪਾਕਿਸਤਾਨ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਇਸ ਲਈ ਜੇ ਪਾਕਿਸਤਾਨ ਨੂੰ ਬਿਜਾਈ ਦੇ ਮੌਸਮ ਵਿੱਚ ਪਾਣੀ ਮਿਲੇਗਾ ਤਾਂ ਉਸ ਦਾ ਇਹ ਸੈਕਟਰ ਤਬਾਹ ਹੋ ਜਾਵੇਗਾ, ਭਾਵੇਂਕਿ ਫਿਰ ਬੇ-ਮੌਸਮਾ ਜਿੰਨਾ ਮਰਜ਼ੀ ਪਾਣੀ ਛੱਡਿਆ ਜਾਵੇ। ਹਕੀਕਤ ਇਹ ਹੈ ਕਿ ਭਾਰਤ, ਪਾਕਿਸਤਾਨ ਨੂੰ ਕੋਈ ਨੁਕਸਾਨ ਪਹੁੰਚਾਏ ਬਿਨ੍ਹਾਂ, ਆਪਣਾ ਪੂਰਾ ਫਾਇਦਾ ਲੈ ਸਕਦਾ ਹੈ, ਪਰ ਇਉਂ ਜਾਪਦਾ ਹੈ ਕਿ ਭਾਰਤ ਨੇ ਬਦਦਿਆਨਤੀ ਦਾ ਰਸਤਾ ਫੜ ਲਿਆ ਹੈ। ਬਗਲਿਆਰ ਡੈਮ ਦਾ ਮੁੱਦਾ ਇਸ ਮਸਲੇ ਦੀ ਪਹਿਲੀ ‘ਟੱਕਰ’ ਸੀ। ਬਗਲਿਆਰ ਡੈਮ ਬਣਨ ਤੋਂ ਬਾਅਦ ਜਿਹੜੇ ਹੋਰ ‘ਡੈਮ’ ਭਾਰਤ, ਝਨਾਂ ’ਤੇ ਜਿਹਲਮ ਦਰਿਆਵਾਂ ’ਤੇ ਬਣਾ ਰਿਹਾ ਹੈ, ਉਨ੍ਹਾਂ ਵਿੱਚ ਕ੍ਰਿਸ਼ਨਗੰਗਾ, ਸਵਾਲਕੋਟ, ਪਾਕੁਲਦਲ, ਬਰਸਰ, ਡਲ ਹੁਸਤੇ, ਜਿਸਪਾ ਆਦਿ ਸ਼ਾਮਲ ਹਨ। ਇਸ ਤਰ੍ਹਾਂ ਭਾਰਤੀ ਡੈਮਾਂ ਵਿੱਚ ਵੱਡੀ ਗਿਣਤੀ ਵਿੱਚ ਪਾਣੀ ‘ਸਟੋਰ’ ਕੀਤਾ ਜਾਵੇਗਾ ਅਤੇ ਭਾਰਤ ਮਰਜ਼ੀ ਅਨੁਸਾਰ’ ਇਸ ਪਾਣੀ ਨੂੰ ਛੱਡੇਗਾ। ਇਸ ਤਰ੍ਹਾਂ ਪਾਕਿਸਤਾਨ ਦੀ ਆਰਥਿਕਤਾ ਦੀ ਮੁਕੰਮਲ ਤਬਾਹੀ ਹੋਵੇਗੀ ਕਿਉਂਕਿ ਪੱਛਮੀ ਪੰਜਾਬ ਦੀ ਖੇਤੀਬਾੜੀ ਝਨਾਂ ਤੇ ਜਿਹਲਮ ਦੇ ਪਾਣੀਆਂ ’ਤੇ ਹੀ ਨਿਰਭਰ ਹੈ।’’ ਪ੍ਰੋਫੈਸਰ ਜੌਹਨ ਨੇ ਭਾਰਤੀ ਹਾਕਮਾਂ ਨੂੰ, ਇਸ ਮਸਲੇ ’ਤੇ ਬ੍ਰਾਜ਼ੀਲ ਵਾਂਗ, ਸੰਵੇਦਨਸ਼ੀਲ ਪਹੁੰਚ ਅਪਣਾਉਣ ਦੀ ਸਲਾਹ ਦਿੱਤੀ ਹੈ। ਪ੍ਰੋਫੈਸਰ ਅਨੁਸਾਰ ਜਿਵੇਂ ਬ੍ਰਾਜ਼ੀਲ ਨੇ ਆਪਣੇ ਗੁਆਂਢੀ ਦੇਸ਼ਾਂ ਬੋਲੀਵੀਆ ਤੇ ਪਰੇਗ ਨਾਲ, ਪਾਣੀ ਤੇ ਗੈਸ ਦਾ ਮਸਲਾ, ਵੱਡੇ ਭਰਾ ਦੀ ਦਰਿਆ ਦਿਲੀ ਤੇ ਸਿਆਣਪ ਵਿਖਾਉਂਦਿਆਂ ਹੱਲ ਕੀਤਾ ਹੈ, ਇਹੋ ਜਿਹਾ ਹੀ ਵਰਤਾਰਾ ਭਾਰਤ ਨੂੰ ਪਾਕਿਸਤਾਨ ਪ੍ਰਤੀ ਰੱਖਣਾ ਚਾਹੀਦਾ ਹੈ।
ਅਸੀਂ ਪ੍ਰੋਫੈਸਰ ਜਾਹਨ ਬ੍ਰਿਸਕੋ ਦੀ ਦਿਆਨਤਦਾਰੀ ਤੇ ਸਾਫਗੋਈ ਦੀ ਸ਼ਲਾਘਾ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਪ੍ਰੋਫੈਸਰ ਜਾਹਨ, 1000 ਸਾਲ ਗੁਲਾਮ ਰਹੇ ‘ਹਿੰਦੂਤਵੀਆਂ’ ਦੀ ਅਸਲੀ ਜ਼ਹਿਨੀਅਤ ਤੋਂ ਸ਼ਾਇਦ ਵਾਕਫ ਨਹੀਂ ਹਨ। ਤੰਗਦਿਲੀ, ਹੋਛਾਪਣ, ਬੇਈਮਾਨੀ, ‘ਗੁਲਾਮਾਂ’ ਦੇ ਲੱਛਣ ਹਨ, ਜਿਨ੍ਹਾਂ ਨਾਲ ਭਾਰਤੀ ਹਾਕਮ ਮਾਲਾਮਾਲ ਹਨ। ਇਨ੍ਹਾਂ ਹਾਕਮਾਂ ਨੇ ਬੇਈਮਾਨੀ ਅਤੇ ਕੂੜ - ਸਮਝੌਤਿਆਂ ਦਾ ਸਹਾਰਾ ਲੈ ਕੇ, ਪੂਰਬੀ ਪੰਜਾਬ ਦੇ ਤਿੰਨ ਦਰਿਆਵਾਂ (ਸਤਿਲੁਜ, ਬਿਆਸ, ਰਾਵੀ) ਦੇ ਪਾਣੀਆਂ ਦਾ ਤਿੰਨ ਚੌਥਾਈ ਹਿੱਸਾ ਮੁਫਤੋ-ਮੁਫਤ ਰਾਜਸਥਾਨ ਤੇ ਹਰਿਆਣੇ ਨੂੰ ਲੁਟਾਇਆ ਹੋਇਆ ਹੈ, ਜਿਸ ਪਾਣੀ ਦੀ ਕੀਮਤ ਅਰਬਾਂ ਡਾਲਰ ਬਣਦੀ ਹੈ। ਹੁਣ ਇਹ ਭਾਰਤੀ ਹਾਕਮ, ‘ਇੰਡਸ ਪਾਣੀਆਂ ਦੇ ਸਮਝੌਤੇ’ ਦੀ ਉ¦ਘਣਾ ਕਰਕੇ, ਪਾਕਿਸਤਾਨੀ ਪੰਜਾਬ ਨੂੰ ਤਬਾਹ ਕਰਨ ’ਤੇ ਤੁਲੇ ਜਾਪਦੇ ਹਨ। ਭੜਕਾਹਟ ਅਤੇ ਲਚਾਰੀ-ਖਵਾਰੀ ਵਿੱਚ, ਪਾਕਿਸਤਾਨ ਜਾਂ ਭਾਰਤੀ ਡੈਮਾਂ ਨੂੰ ਕਿਸੇ ਤਰੀਕੇ ਨਾਲ ਤਬਾਹ ਕਰੇਗਾ ਜਾਂ ਭਾਰਤ ਦੇ ਖਿਲਾਫ ਖੁੱਲ-ਮ-ਖੁੱਲ੍ਹੀ ਜੰਗ ’ਤੇ ਉੱਤਰ ਸਕਦਾ ਹੈ। ਦੋਹਾਂ ਹਾਲਤਾਂ ਵਿੱਚ, ਭਾਰਤ ਅਤੇ ਪਾਕਿਸਤਾਨ ਵਿਚਕਾਰ ‘ਸੈਂਡਵਿੱਚ’ ਬਣਿਆ ਸਿੱਖ ਪੰਜਾਬ, ਮੁਕੰਮਲ ਤਬਾਹੀ ਦਾ ਸ਼ਿਕਾਰ ਬਣੇਗਾ। ਜੇ ਪ੍ਰੋਫੈਸਰ ਜਾਹਨ ਬ੍ਰਿਸਕੋ ਵਲੋਂ ਕੱਢੇ ਗਏ ਸਿੱਟੇ ਵੱਲ ਵੇਖੀਏ ਤਾਂ ਸਪੱਸ਼ਟ ਜਾਪਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਗਲੀ ਜੰਗ ਪਾਣੀ ਦੇ ਮਸਲੇ ’ਤੇ ਹੋਵੇਗੀ। ਕੀ ਅਮਰੀਕਾ ਸਮੇਤ ਅੰਤਰਰਾਸ਼ਟਰੀ ਭਾਈਚਾਰਾ, ਕੋਈ ਅਣਹੋਣੀ ਵਾਪਰਨ ਤੋਂ ਪਹਿਲਾਂ, ਇਸ ਮਸਲੇ ’ਤੇ ਦਖਲਅੰਦਾਜ਼ੀ ਕਰੇਗਾ?

ਹੁੰਦਾ ਏ ਦਿਨ ਰਾਤ ਤਮਾਸ਼ਾ ਮੇਰੇ ਅੱਗੇ...!
ਨਵੰਬਰ-84 ਦੇ ਪਹਿਲੇ ਹਫ਼ਤੇ, ਦਿੱਲੀ ਵਿੱਚ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਕਾਤਲ, ਸੱਜਣ ਕੁਮਾਰ ਦੇ ਖਿਲਾਫ ਦਰਜ ਐਫ. ਆਈ. ਆਰ, ਅਖੀਰ 18 ਸਾਲ ਬਾਅਦ ਅਦਾਲਤ ਵਿੱਚ ਪੇਸ਼!
‘ਇਹ ਰਿਪੋਰਟ 18 ਸਾਲ ਇਸ ਲਈ ਗਵਾਚੀ ਰਹੀ ਕਿਉਂਕਿ ਅਸੀਂ ਇਸ ਨੂੰ ਕਿਸੇ ਹੋਰ ਰਿਪੋਰਟ ਨਾਲ ਨੱਥੀ ਕਰ ਦਿੱਤਾ ਸੀ - ਪੁਲਿਸ ਕਮਿਸ਼ਨਰ’
‘ਇਹ ਰਿਪੋਰਟ ਇਸ ਲਈ ਗਵਾਚੀ ਰਹੀ, ਕਿਉਂਕਿ ਪੁਲਿਸ ਸੱਜਣ ਕੁਮਾਰ ਨੂੰ ਬਚਾਉਣ ਦੇ ਆਹਰ ਵਿੱਚ ਸੀ। - ਐਡਵੋਕੇਟ ਐਚ. ਐਸ. ਫੂਲਕਾ’
ਸੱਜਣ ਕੁਮਾਰ ਨੂੰ ਗ੍ਰਿਫਤਾਰ ਨਾ ਕਰਨ ਸਬੰਧੀ ਦਿੱਲੀ ਹਾਈਕੋਰਟ ਅਤੇ ਭਾਰਤੀ ਸੁਪਰੀਮ ਕੋਰਟ ਦਾ ਸਾਜ਼ਿਸ਼ੀ ਰੋਲ!
ਸਾਰੇ ਮਸਲਿਆਂ ਦਾ ਇੱਕੋ-ਇੱਕ ਹੱਲ ਖਾਲਿਸਤਾਨ ਦੀ ਕਾਇਮੀ!

ਵਾਸ਼ਿੰਗਟਨ ਡੀ. ਸੀ. (21 ਅਪ੍ਰੈਲ, 2010) - ਨਵੰਬਰ-84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਕਾਤਲਾਂ, ਪੁਲਿਸ ਅਤੇ ਅਦਾਲਤਾਂ ਦੇ ‘ਅਪਵਿੱਤਰ ਗਠਬੰਧਨ’ ਵਲੋਂ ਪਿਛਲੇ 25 ਸਾਲਾਂ ਤੋਂ ‘ਸੱਚ’ ਨੂੰ ਦਬਾਉਣ ਲਈ ਜਿਹੜੇ ਜਿਹੜੇ ਹਰਬੇ ਵਰਤੇ ਗਏ, ਉਨ੍ਹਾਂ ਦੀ ਕੁਝ-ਕੁਝ ਸਚਾਈ ਹੁਣ ਬਾਹਰ ਨਿਕਲਣੀ ਸ਼ੁਰੂ ਹੋਈ ਹੈ। ਇਨ੍ਹਾਂ ਕਾਤਲਾਂ ਵਿੱਚ ਇੱਕ ਪ੍ਰਮੁੱਖ ਕਾਤਲ ਸੱਜਣ ਕੁਮਾਰ ਹੈ, ਜਿਹੜਾ ਕਿ ਦਿੱਲੀ ਪਾਰਲੀਮਾਨੀ ਹਲਕੇ ਤੋਂ ਐਮ. ਪੀ. ਵੀ ਰਹਿ ਚੁੱਕਾ ਹੈ। ਸੱਜਣ ਕੁਮਾਰ ਨੇ ਨਾ-ਸਿਰਫ ਖੂਨੀ ਭੀੜਾਂ ਦੀ ਅਗਵਾਈ ਹੀ ਕੀਤੀ ਬਲਕਿ ਉਸ ਨੇ ਆਪਣੇ ਹਲਕੇ ਤੋਂ ਬਾਹਰ ਵੀ ਕਾਤਲ ਹਜ਼ੂਮਾਂ ਦੀ ਪੁਸ਼ਤਪਨਾਹ ਕੀਤੀ। ਸੱਜਣ ਕੁਮਾਰ ਦੀ ਹਮਾਇਤ ’ਤੇ ਸਿੱਧੇ ਤੌਰ ’ਤੇ ਉੱਤਰੀ ਦਿੱਲੀ ਪੁਲਿਸ ਨੇ, ਮੁੱਢਲੇ ਵਰ੍ਹਿਆਂ ਵਿੱਚ ਉਸ ਦੇ ਖਿਲਾਫ ਕੋਈ ਵੀ ਐਫ. ਆਈ. ਆਰ. ਦਰਜ ਨਹੀਂ ਹੋਣ ਦਿੱਤੀ। ਰਾਜੀਵ ਗਾਂਧੀ (ਜਿਸ ਦੇ ਹੁਕਮਾਂ ਹੇਠ, ਕਾਂਗਰਸੀ ਲੀਡਰਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ) ਦੀ ਮੌਤ ਤੋਂ ਬਾਅਦ ਹੀ, ਸੱਜਣ ਕੁਮਾਰ ਦੇ ਖਿਲਾਫ ਇੱਕ ਐਫ. ਆਈ. ਆਰ. ਰਿਪੋਰਟ 8 ਅਪ੍ਰੈਲ, 1992 ਨੂੰ ਰਜਿਸਟਰ ਹੋ ਸਕੀ।
ਪਰ 18 ਸਾਲ ਇਸ ਦੋਸ਼ ਪੱਤਰ (ਐਫ. ਆਈ. ਆਰ.) ਨੂੰ, ਕਿਵੇਂ ਅਦਾਲਤੀ ਕਾਰਵਾਈ ਦਾ ਹਿੱਸਾ ਨਹੀਂ ਬਣਨ ਦਿੱਤਾ ਗਿਆ, ਇਸ ਦਾ ਖੁਲਾਸਾ 17 ਅਪ੍ਰੈਲ, 2010 ਨੂੰ, ਦਿੱਲੀ ਦੇ ਐਡੀਸ਼ਨਲ ਸੈਸ਼ਨਜ਼ ਜੱਜ ਵੀ. ਕੇ. ਗੋਇਲ ਦੀ ਅਦਾਲਤ ਵਿੱਚ ਹੋਇਆ। ਸਿੱਖ ਪੀੜਤਾਂ ਦੇ ਵਕੀਲ ਐਚ. ਐਸ. ਫੂਲਕਾ ਦੀਆਂ ਲਗਾਤਾਰ ਅਪੀਲਾਂ-ਪਟੀਸ਼ਨਾਂ ਤੋਂ ਬਾਅਦ, ਜਦੋਂ ਦਿੱਲੀ ਦੇ ਪੁਲਿਸ ਕਮਿਸ਼ਨਰ (ਡਿਪਟੀ) ਰਾਜੀਵ ਰੰਜਨ ਨੂੰ, ਮਜਬੂਰਨ ਇਹ ਦੋਸ਼-ਪੱਤਰ ਅਦਾਲਤ ਵਿੱਚ ਪੇਸ਼ ਕਰਨਾ ਪਿਆ ਤਾਂ ਪੁਲਿਸ ਕਮਿਸ਼ਨਰ ਦੀ ਸਥਿਤੀ ‘ਵਾੜ ਵਿੱਚ ਫਸੇ ਬਿੱਲੇ’ ਵਾਲੀ ਸੀ। ਇਸ ’ਤੇ ਟਿੱਪਣੀ ਕਰਦਿਆਂ ਜੱਜ ਗੋਇਲ ਨੇ ਕਿਹਾ , ‘ਇਹ ਬੜੀ ਅਜੀਬ ਸਥਿਤੀ ਹੈ। ਕਾਇਦੇ ਅਨੁਸਾਰ ਪੁਲਿਸ ਵਲੋਂ ਪਹਿਲਾਂ ਦੋਸ਼ ਪੱਤਰ ਅਦਾਲਤ ਵਿੱਚ ਦਾਖਲ ਕੀਤਾ ਜਾਂਦਾ ਹੈ। ਫਿਰ ਇਹ ਮੈਟਰੋਪੋਲੀਟਨ ਮੈਜਿਸਟਰੇਟ ਕੋਲ ਜਾਂਦਾ ਹੈ ਅਤੇ ਫਿਰ ਸ਼ੈਸ਼ਨ ਜੱਜ ਕੋਲ ਪਹੁੰਚਦਾ ਹੈ। ਹੁਣ ਇਸ ਦੋਸ਼-ਪੱਤਰ ਦਾ ਸਿੱਧੇ ਮੇਰੇ ਕੋਲ ਆਉਣਾ, ਮੈਨੂੰ ਇੱਕ ਮੁਸ਼ਕਿਲ ਸਥਿਤੀ ਵਿੱਚ ਫਸਾ ਰਿਹਾ ਹੈ।’
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੱਜਣ ਕੁਮਾਰ ਦੇ ਖਿਲਾਫ ਇਹ ਦੋਸ਼ ਪੱਤਰ, 18 ਸਾਲ ਕਿਉਂ ਤੇ ਕਿਵੇਂ ‘ਗਵਾਚਿਆ’ ਰਿਹਾ? ਪੁਲਿਸ ਕਮਿਸ਼ਨਰ ਨੇ ਇਸ ਦਾ ਬੜਾ ਹਾਸੋਹੀਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ, ‘ਇਹ ਰਿਪੋਰਟ 18 ਸਾਲ ਇਸ ਲਈ ਗਵਾਚੀ ਰਹੀ ਕਿਉਂਕਿ ਅਸੀਂ ਇਸ ਨੂੰ ਕਿਸੇ ਹੋਰ ਰਿਪੋਰਟ ਨਾਲ ਨੱਥੀ ਕਰ ਦਿੱਤਾ ਸੀ।’ ਇਸ ’ਤੇ ਪਬਲਿਕ ਪਰੋਸੀਕਿਊਟਰ ਨੇ ਕਿਹਾ - ‘ਪੁਲਿਸ ਕੋਲ ਕਿਸੇ ਇੱਕ ਰਿਪੋਰਟ ਨੂੰ ਦੂਜੇ ਨਾਲ ਨੱਥੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਇਹ ਅਧਿਕਾਰ ਸਿਰਫ ਅਦਾਲਤਾਂ ਕੋਲ ਹੈ। ਫਿਰ ਐਸਾ ਕਿਉਂ ਹੋਇਆ ਕਿ ਸਿਰਫ ਸੱਜਣ ਕੁਮਾਰ ਦਾ ਦੋਸ਼-ਪੱਤਰ ਹੀ ਗਵਾਚਿਆ, ਹੋਰ ਕਿਸੇ ਦਾ ਕਿਉਂ ਨਹੀਂ...’ ਸਿੱਖ ਪੀੜਤਾਂ ਦੇ ਵਕੀਲ ਐਚ. ਐਸ. ਫੂਲਕਾ ਨੇ ਅਦਾਲਤ ਨੂੰ ਕਿਹਾ, ‘ਪੁਲਿਸ ਵਲੋਂ ਇਹ ਬੜਾ ਭੱਦਾ ਹੱਥਕੰਡਾ ਵਰਤਿਆ ਗਿਆ। ਪੁਲਿਸ ਵਲੋਂ ਸੱਜਣ ਕੁਮਾਰ ਦੇ ਖਿਲਾਫ ਦੋਸ਼-ਪੱਤਰ ’ਤੇ ਅੱਗੋਂ ਕਾਰਵਾਈ ਇਸ ਲਈ ਨਹੀਂ ਕੀਤੀ ਗਈ, ਕਿਉਂਕਿ ਪੁਲਿਸ ਸੱਜਣ ਕੁਮਾਰ ਨੂੰ ਬਚਾਉਣਾ ਚਾਹੁੰਦੀ ਸੀ। ਪੁਲਿਸ, ਦੋਸ਼-ਪੱਤਰ ’ਚੋਂ ਸੱਜਣ ਕੁਮਾਰ ਦਾ ਨਾਂ ਕੱਢ ਨਹੀਂ ਸੀ ਸਕਦੀ। (ਐਫ. ਆਈ. ਆਰ. ਦਾ ਨੰਬਰ 67-87 ਹੈ) ਇਸ ਲਈ ਸਮੁੱਚਾ ਦੋਸ਼-ਪੱਤਰ ਹੀ ਗਾਇਬ ਕਰ ਦਿੱਤਾ ਗਿਆ।’ ਅਦਾਲਤ ਨੇ ਇਸ ਮੁੱਦੇ ’ਤੇ ਅੱਗੋਂ ਬਹਿਸ ਕਰਨ ਲਈ 15 ਮਈ ਦੀ ਤਰੀਕ ਪਾਈ ਹੈ।
ਇਸ ਤੋਂ ਪਹਿਲਾਂ ਇੱਕ ਹੋਰ ਕੇਸ ਵਿੱਚ ਸੱਜਣ ਕੁਮਾਰ, ਕਿਵੇਂ ਦਿੱਲੀ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਲੈ ਕੇ ਬਚ ਨਿਕਲਿਆ ਅਤੇ ਸੁਪਰੀਮ ਕੋਰਟ ਨੇ ਵੀ ਕਿਵੇਂ ਉਸ ਦਾ ਪੱਖ ਪੂਰਿਆ, ਉਸ ਦਾ ਵੇਰਵਾ ਇਉਂ ਹੈ -
23 ਫਰਵਰੀ, 2010 ਨੂੰ ਦਿੱਲੀ ਅਦਾਲਤ ਦੇ ਇੱਕ ਇਮਾਨਦਾਰੀ, ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਲੋਕੇਸ਼ ਕੁਮਾਰ ਨੇ ਸੀ. ਬੀ. ਆਈ. ਦੀ ਇਸ ਗੱਲੋਂ ਖਿਚਾਈ ਕੀਤੀ ਕਿ ਉਹ ਅਦਾਲਤ ਵਲੋਂ, ਸੱਜਣ ਕੁਮਾਰ ਦੇ ਖਿਲਾਫ ਵਾਰੰਟ-ਗ੍ਰਿਫਤਾਰੀ ਜਾਰੀ ਕਰਨ ਦੇ ਬਾਵਜੂਦ ਵੀ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਕਿਉਂ ਅਸਫਲ ਰਹੀ ਹੈ। ਇਸ ਤੋਂ ਪਹਿਲਾਂ ਸੀ. ਬੀ. ਆਈ. ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੇ, ਸੱਜਣ ਕੁਮਾਰ ਨੂੰ ਫੜਨ ਲਈ ਚਾਰ ਵਾਰ ਉਸ ਦੇ ਘਰ ਛਾਪਾ ਮਾਰਿਆ ਹੈ ਪਰ ਉਹ ਕਾਬੂ ਨਹੀਂ ਆਇਆ। ਜੱਜ ਲੋਕੇਸ਼ ਕੁਮਾਰ ਨੇ ਕਿਹਾ, ‘‘ ਕੀ ਭਾਰਤ ਦੀ ਪ੍ਰਮੁੱਖ ਏਜੰਸੀ ਸੀ. ਬੀ. ਆਈ. ਦਾ ਕੰਮਕਾਰ ਕਰਨ ਦਾ ਇਹ ਹੀ ਤਰੀਕਾ ਹੈ? ਇਹ ਛਾਪੇ ਰਾਤ ਨੂੰ ਕਿਉਂ ਨਹੀਂ ਮਾਰੇ ਗਏ ਜਦੋਂਕਿ ਦੋਸ਼ੀ ਦੇ ਆਪਣੇ ਘਰ ਹੋਣ ਦੀਆਂ ਵਧੇਰੇ ਸੰਭਾਵਨਾਵਾਂ ਸਨ। ਇਉਂ ਜਾਪਦਾ ਹੈ, ਸੀ. ਬੀ. ਆਈ. ਇਸ ਕੇਸ ਦੀ ਪੜਤਾਲ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੀ। ਸੱਜਣ ਕੁਮਾਰ ਨੂੰ ‘ਗ੍ਰਿਫਤਾਰ’ ਨਾ ਕਰ ਸਕਣ ਨੇ, ਸੀ. ਬੀ. ਆਈ. ਦੇ ਰੋਲ ਨੂੰ ਸ਼ੱਕੀ ਬਣਾ ਦਿੱਤਾ ਹੈ।’’ ਅਸੀਂ ਜੱਜ ਕੁਮਾਰ ਦੀ ਈਮਾਨਦਾਰੀ ਦੀ ਦਾਦ ਦਿੰਦੇ ਹਾਂ ਕਿ ਉਸ ਨੇ ਇਨਸਾਫ ਦੀ ਕੁਰਸੀ ’ਤੇ ਬਹਿ ਕੇ ਸਚਮੁੱਚ ‘ਇਨਸਾਫ’ ਕਰਨ ਦਾ ਯਤਨ ਕੀਤਾ। ਕਾਤਲ ਸੱਜਣ ਕੁਮਾਰ, ਗ੍ਰਿਫਤਾਰੀ ਤੋਂ ਬਚਣ ਲਈ, ‘ਅਗਾਊਂ ਜ਼ਮਾਨਤ’ ਵਾਸਤੇ, ਦਿੱਲੀ ਹਾਈ ਕੋਰਟ ਦੀ ਸ਼ਰਣ ਵਿੱਚ ਜਾ ਪਹੁੰਚਿਆ, ਜਿਸ ਨੇ ‘ਆਪਣੇ ਭਗਤ’ ਦੀ ਲਾਜ ਰੱਖ ਲਈ। 27 ਫਰਵਰੀ ਨੂੰ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਦੀ ‘ਅਗਾਊਂ ਜ਼ਮਾਨਤ’ ਦੀ ਪਟੀਸ਼ਨ ਮਨਜ਼ੂਰ ਕਰਦਿਆਂ ਫਤਵਾ ਦਿੱਤਾ - ‘‘25 ਸਾਲ ਬਾਅਦ, ਸੱਜਣ ਕੁਮਾਰ ਨੂੰ ਗ੍ਰਿਫਤਾਰ ਕਰਨਾ, ਬਿਲਕੁਲ ਨਿਆਂਸੰਗਤ ਨਹੀਂ ਹੈ। ਅਸੀਂ ਨਹੀਂ ਸਮਝਦੇ ਕਿ ਪਟੀਸ਼ਨਕਰਤਾ ਦੇ ਬਾਹਰ ਰਹਿਣ ਨਾਲ ਮੁਕੱਦਮੇ ’ਤੇ ਕੋਈ ਫਰਕ ਨਹੀਂ ਪਵੇਗਾ ਅਤੇ ਉਸ ਦੇ ਖਿਲਾਫ ਭੁਗਤਣ ਵਾਲੇ ਗਵਾਹਾਂ ਨੂੰ ਕੋਈ ਡਰਾ ਧਮਕਾ ਸਕੇਗਾ। ਜੇ ਸੱਜਣ ਕੁਮਾਰ 25 ਸਾਲ ਤੋਂ ਅਜ਼ਾਦ ਹੈ ਤਾਂ ਹੁਣ ਉਸ ਨੂੰ ਗ੍ਰਿਫਤਾਰ ਕਰਨ ਦੀ ਕੀ ਤੁਕ ਹੈ? ਜਿਹੜੇ ਸੱਜਣ ਕੁਮਾਰ ਦੇ ਖਿਲਾਫ ਨਵੇਂ ਗਵਾਹ ਸਾਹਮਣੇ ਆ ਰਹੇ ਹਨ, ਉਨ੍ਹਾਂ ’ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਸੱਜਣ ਕੁਮਾਰ ਨੂੰ 50 ਹਜ਼ਾਰ ਰੁਪਈਏ ’ਦੇ ਜ਼ਾਤੀ ਮੁਚੱਲਕੇ ’ਤੇ ਅਗਾਊਂ ਜ਼ਮਾਨਤ ਦਿੱਤੀ ਜਾਂਦੀ ਹੈ...’’ ਹੈ ਨਾ ਭਾਰਤੀ ‘ਰਾਮ-ਰਾਜ’ ਵਿੱਚ ‘ਇਨਸਾਫ’ ਦੀ ਜੈ-ਜੈ ਕਾਰ। ਦਿੱਲੀ ਹਾਈਕੋਰਟ ਦੇ ਇਸ ਫੈਸਲੇ ਨੂੰ, ਸਿੱਖ ਪੀੜਤਾਂ ਨੇ ਭਾਰਤੀ ਸੁਪਰੀਮ ਕੋਰਟ ਵਿੱਚ ਚੈ¦ਜ ਕੀਤਾ। ਉਹ ਆਸਵੰਦ ਸਨ ਕਿ ਭਾਰਤੀ ‘ਇਨਸਾਫ’ ਦੇ ਸਿਖਰਲੇ ਡੰਡੇ ’ਤੇ ਬੈਠੇ, ਇਹ ‘ਨਿਆਂਮੂਰਤੀ’ ਜ਼ਰੂਰ ਇਨਸਾਫ ਦਾ ‘ਤਰਾਜ਼ੂ’ ਫੜ ਕੇ ਸਾਵਾਂ ਤੋਲ ਤੋਲਣਗੇ। ਭਾਰਤੀ ਇਨਸਾਫ ਦਾ ਜਨਾਜ਼ਾ, ਇਨ੍ਹਾਂ ‘ਨਿਆਂਮੂਰਤੀਆਂ’ ਨੇ ਆਪਣੇ 29 ਮਾਰਚ ਦੇ ਫੈਸਲੇ ਨਾਲ ਕੱਢ ਦਿੱਤਾ। ਜਸਟਿਸ ਸਥਾਸ਼ਿਵਮ ਅਤੇ ਜਸਟਿਸ ਐਚ. ਐਲ. ਦਾਤੂ ਦੇ ਦੋ ਮੈਂਬਰੀ ਬੈਂਚ ਨੇ, ਆਪਣੇ ਫੈਸਲੇ ਵਿੱਚ, ਦਿੱਲੀ ਹਾਈਕੋਰਟ ਦੇ ਫੈਸਲੇ ਨੂੰ ਦਰੁਸਤ ਦੱਸਦਿਆਂ, ਇਸ ਵਿੱਚ ਦਖਲਅੰਦਾਜ਼ੀ ਕਰਨ ਤੋਂ ਨਾਂਹ ਕਰ ਦਿੱਤੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ, ਸੱਜਣ ਕੁਮਾਰ ਦੇ ਖਿਲਾਫ ਭੁਗਤਣ ਵਾਲੇ ‘ਗਵਾਹਾਂ’ ਨੂੰ ਸੁਰੱਖਿਆ ਦੇਣ ਲਈ, ਸੀ. ਬੀ. ਆਈ. ਨੂੰ ਆਦੇਸ਼ ਦੇਣ ਤੋਂ ਵੀ ਕੋਰਾ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ - ‘‘ਆਮ ਹਾਲਾਤਾਂ ਵਿੱਚ ਸੱਜਣ ਕੁਮਾਰ ਨੂੰ ਜ਼ਮਾਨਤ ਨਹੀਂ ਸੀ ਮਿਲਣੀ ਚਾਹੀਦੀ ਪਰ ਇਸ ਕੇਸ ਨੂੰ 25 ਸਾਲ ਬੀਤ ਚੁੱਕੇ ਹਨ। ਕਈ ਕਮਿਸ਼ਨ ਇਸ ਦੀ ਪੜਤਾਲ ਕਰ ਚੁੱਕੇ ਹਨ ਅਤੇ ਸੀ. ਬੀ. ਆਈ. ਵੀ ਇਸ ਦੀ 2005 ਤੋਂ ਪੜਤਾਲ ਕਰ ਰਹੀ ਹੈ। ਇਸ ਕੇਸ ਵਿੱਚ 1984 ਤੋਂ 1990 ਤੱਕ ਕੁਝ ਨਹੀਂ ਹੋਇਆ। ਜੇ ਸੀ. ਬੀ. ਆਈ. ਚਾਹੁੰਦੀ ਤਾਂ ਸੱਜਣ ਕੁਮਾਰ ਨੂੰ 2005 ਵਿੱਚ ਗ੍ਰਿਫਤਾਰ ਕਰ ਸਕਦੀ ਸੀ... ਕੀ ਸੀ. ਬੀ. ਆਈ. ਨੂੰ ‘ਨਿਕਲਣ ਵਾਲੇ ਸਿੱਟਿਆਂ’ ਦਾ ਪਤਾ ਨਹੀਂ ਸੀ?’’ ਪਾਠਕਜਨ! ਇਸ ਤਰ੍ਹਾਂ ਸੱਜਣ ਕੁਮਾਰ, ਇੱਕ ਵਾਰ ਫਿਰ, ਭਾਰਤ ਸਰਕਾਰ, ਸੀ. ਬੀ. ਆਈ. ਅਤੇ ਅਦਾਲਤੀ ਸਿਸਟਮ ਦੇ ‘ਅਪਵਿੱਤਰ ਗਠਬੰਧਨ’ ਦੀ ਬਦੌਲਤ, ਅਜ਼ਾਦ ਫਿਜ਼ਾ ਵਿੱਚ ਘੁੰਮਦਾ, 26 ਮਿਲੀਅਨ ਸਿੱਖ ਕੌਮ ਨੂੰ ਸ਼ਰਮ ਦਿਵਾਉਂਦਾ ਰਹੇਗਾ।
26 ਮਿਲੀਅਨ ਸਿੱਖ ਕੌਮ ਨੂੰ, ਇਹ ਤੱਥ ਨਿਸ਼ਚੇਵਾਚਕ ਤੌਰ ’ਤੇ ਮੰਨ ਕੇ ਸੰਘਰਸ਼ ਵਿੱਢਣਾ ਪਵੇਗਾ ਕਿ ਸਿੱਖਾਂ ਦੇ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਸਾਡੀਆਂ ਅੱਡ-ਅੱਡ ਜਥੇਬੰਦੀਆਂ, ਬਿਮਾਰੀ ਦੀਆਂ ਅਲਾਮਤਾਂ ਦਾ ਇਲਾਜ ਕਰਨ ਵਿੱਚ ਰੁੱਝੀਆਂ ਹੋਈਆਂ ਹਨ ਪਰ ਬਿਮਾਰੀ ਨੂੰ ਜੜੋਂ ਪੁੱਟੇ ਬਿਨਾਂ, ਇਹ ਅਲਾਮਤਾਂ ਮੁੜ-ਮੁੜ ਸਤਾਉਂਦੀਆਂ ਰਹਿਣਗੀਆਂ। ਕੀ ਅਸੀਂ ਖਾਲਿਸਤਾਨ ਦੀ ਲੜਾਈ ਸਿੱਧੇ ਹੋ ਕੇ ਲੜਨ ਲਈ ਤਿਆਰ ਹਾਂ?

ਭਾਰਤੀ ਹਾਕਮਾਂ ਦਾ ਨਵਾਂ ਮੰਤਰ-‘ਰੂਸਮ ਸ਼ਰਣਮ ਗੱਛਾਮੀ’
ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਮੌਕੇ ਅਰਬਾਂ ਡਾਲਰਾਂ ਦੇ ‘ਸੌਦਿਆਂ’ ਦੀ ਅਸਲ ਹਕੀਕਤ!
ਭਾਰਤ ਸਰਕਾਰ ਨੇ ਅਮਰੀਕਾ-ਭਾਰਤ ਨਿਊਕਲੀਅਰ ਸੰਧੀ ਨਾਲ ਸਬੰਧਿਤ ਬਿੱਲ ‘ਸਿਵਲ ਲਾਇਬਿਲਟੀ ਨਿਊਕਲੀਅਰ ਡੈਮੇਜ ਬਿੱਲ-2010’ ਨੂੰ ਭਾਰਤੀ ਲੋਕ ਸਭਾ ਵਿੱਚ ਪੇਸ਼ ਕਰਨ ਤੋਂ ਟਾਲਾ ਵੱਟਿਆ!
‘ਅਫਗਾਨਿਸਤਾਨ ਵਿੱਚ ਭਾਰਤ ਦੀ ਸ਼ਰਮਨਾਕ ਕੂਟਨੀਤਕ ਹਾਰ ’ਚੋਂ ਪੈਦਾ ਹੋਏ ‘ਇਕੱਲੇਪਨ’ ਵਿੱਚ, ਸਿਰਫ ਰੂਸ ਹੀ ਭਾਰਤ ਦਾ ਇੱਕੋ ਇੱਕ ਸਹਾਰਾ ਹੈ - ਐਮ. ਕੇ. ਭੱਦਰਕੁਮਾਰ, ਸਾਬਕਾ ਭਾਰਤੀ ਅੰਬੈਸਡਰ’

ਵਾਸ਼ਿੰਗਟਨ ਡੀ. ਸੀ. (17 ਮਾਰਚ, 2010) - ਪਿਛਲੇ ਦਿਨੀਂ ਦਿੱਲੀ ਦੀ ਤਾਕਤ ਦੇ ਗਲਿਆਰਿਆਂ ਵਿੱਚ ਵਾਪਰੀਆਂ 2-3 ਅਹਿਮ ਘਟਨਾਵਾਂ, ਬੜੇ ਦੂਰਰਸੀ ਪ੍ਰਭਾਵਾਂ ਵਾਲੀਆਂ ਸਾਬਤ ਹੋਣਗੀਆਂ। ਪਹਿਲੀ, ‘ਮਹਿਲਾ ਰਾਖਵਾਂਕਰਨ ਬਿੱਲ’ ਨਾਲ ਸਬੰਧਿਤ ਹੈ। ਭਾਵੇਂ ਸਰਕਾਰੀ ਹਲਕਿਆਂ ਨੇ ‘ਸਵਰਣ ਹਿੰਦੂ’ ਪਾਰਟੀ ਬੀ. ਜੇ. ਪੀ. ਨਾਲ ਸਾਂਢਾ-ਗਾਂਢਾ ਕਰਕੇ, ਇਸ ਨੂੰ ਰਾਜ ਸਭਾ ਵਿੱਚ ਪਾਸ ਕਰਵਾ ਲਿਆ ਪਰ ਦਲਿਤ ਅਤੇ ਪੱਛੜੇ ਸ਼੍ਰੇਣੀਆਂ ਦੀਆਂ ਔਰਤਾਂ ਨੂੰ ਇਸ ਬਿੱਲ ਵਿੱਚ ਅਣਗੌਲਿਆਂ ਕਰਨ ਦੇ ਮੁੱਦੇ ’ਤੇ ਜਿਵੇਂ ਸਮਾਜਵਾਦੀ ਪਾਰਟੀ (ਮੁਲਾਇਮ ਸਿੰਘ ਯਾਦਵ), ਰਾਸ਼ਟਰੀ ਜਨਤਾ ਦਲ (ਲਾਲੂ ਯਾਦਵ), ਜਨਤਾ ਪਾਰਟੀ ਸੈਕੂਲਰ (ਸ਼ਰਦ ਯਾਦਵ) ਅਤੇ ਬਹੁਜਨ ਸਮਾਜ ਪਾਰਟੀ (ਮਾਇਆਵਤੀ) ਨੇ, ਇੱਕਜੁਟਤਾ ਦਾ ਵਿਖਾਵਾ ਕੀਤਾ, ਇਸ ਨੇ ਬ੍ਰਾਹਮਣਵਾਦੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਲੋਕ ਸਭਾ ਵਿੱਚ ਬਿੱਲ ਪੇਸ਼ ਹੋਣ ਤੋਂ ਪਹਿਲਾਂ, ਬੀ. ਜੇ. ਪੀ., ਕਾਂਗਰਸ ਅਤੇ ਖੱਬੇ ਪੱਖੇ ਪਾਰਟੀਆਂ ਵਿਚਲੇ ਦਲਿਤ ਤੇ ਪੱਛੜੇ ਵਰਗਾਂ ਨਾਲ ਸਬੰਧਿਤ ਐਮ. ਪੀ. ਜਦੋਂ ਆਪਣੇ ‘ਵੱਖਰੇ ਤੇਵਰ’ ਵਿਖਾਉਣ ਲੱਗੇ ਤਾਂ ਸਰਕਾਰ ਨੇ ਇਸ ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਦੀ ਹਿੰਮਤ ਨਹੀਂ ਵਿਖਾਈ ਤੇ ਇਹ ਮਸਲਾ ਅੱਗੇ ਪਾ ਦਿੱਤਾ ਗਿਆ। ਇਸ ਘਟਨਾਕ੍ਰਮ ਨੇ ਸਾਬਤ ਕੀਤਾ ਹੈ, ਕਿ ਭਾਰਤ ਦੇ ਚੁਣੇ ਹੋਏ ਨੁਮਾਇੰਦਿਆਂ ਵਿੱਚ, ‘ਜਾਤ-ਪਾਤੀ’ ਰੁਝਾਨ ਕਿਸ ਕਦਰ ਡੂੰਘਾ ਹੈ ਅਤੇ ਦਲਿਤਾਂ ਦੇ ਹੱਕਾਂ ਨੂੰ ਕੁਚਲਣ ਲਈ ਕਾਂਗਰਸ, ਬੀ. ਜੇ. ਪੀ. ਤੇ ਖੱਬੇ ਪੱਖੀ ਮੋਰਚਾ ਕਿਵੇਂ ਘਿਓ-ਖਿੱਚੜੀ ਹੋ ਜਾਂਦੇ ਹਨ। ਦਲਿਤਾਂ ਅਤੇ ਪੱਛੜੇ ਵਰਗਾਂ ਦੇ ਨੁਮਾਇੰਦਿਆਂ ਵਲੋਂ ਆਪਣੇ ਹੱਕਾਂ ਲਈ ਵਿਖਾਈ ਗਈ ‘ਤਾਕਤ’ ਭਾਰਤ ਵਿੱਚ ਵਰਣ-ਵੰਡ ਦੇ ਖਿਲਾਫ ਜਾਗਰੂਕਤਾ ਦੀ ਪ੍ਰਤੀਕ ਹੈ। ਇੱਕ ਹਫ਼ਤੇ ਦੇ ਵਿੱਚ-ਵਿੱਚ, ਜਿਹੜਾ ਦੂਸਰਾ ਬਿੱਲ ਲੋਕ ਸਭਾ ਵਿੱਚ ਪੇਸ਼ ਕਰਨ ਤੋਂ ਸਰਕਾਰ ਨੇ ਭਾਂਜ ਵਿਖਾਈ ਉਹ ਹੈ - ‘ਸਿਵਲ ਲਾਇਬਿਲਟੀ ਨਿਊਕਲੀਅਰ ਡੈਮੇਜ ਬਿੱਲ-2010’। ਇਸ ਬਿੱਲ ਦੀ ਖਾਸ ਅਹਿਮੀਅਤ ਇਹ ਹੈ ਕਿ ਅਮਰੀਕਾ ਅਤੇ ਭਾਰਤ ਵਿੱਚ ਵਰ੍ਹਾ 2008 ਵਿੱਚ ਦਸਤਖਤ ਕੀਤੀ ਗਈ - ‘ਅਮਰੀਕਾ-ਭਾਰਤ ਨੀਊਕਲੀਅਰ ਸੰਧੀ’, ਉਦੋਂ ਤੱਕ ਲਾਗੂ ਨਹੀਂ ਹੋ ਸਕਦੀ ਜਦੋਂ ਤੱਕ ਉਸ ਨਾਲ ਸਬੰਧਿਤ ਤਿੰਨ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਇਹ ਬਿੱਲ ਇਨ੍ਹਾਂ ਸ਼ਰਤਾਂ ਵਿੱਚੋਂ ਇੱਕ ਸ਼ਰਤ ਦੀ ਪੂਰਤੀ ਕਰਦਾ ਹੈ। ਇਸ ਬਿੱਲ ਅਨੁਸਾਰ, ਜੇ ਕਿਸੇ ਵਿਦੇਸ਼ੀ ਕੰਪਨੀ ਵਲੋਂ ਲਗਾਏ ਗਏ ਨਿਊਕਲੀਅਰ ਰਿਐਕਟਰ ਵਿੱਚ, ਕਿਸੇ ‘ਦੁਰਘਟਨਾ’ ਦੀ ਵਜ੍ਹਾ ਕਰਕੇ, ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਰਿਐਕਟਰ ਅਪਰੇਟਰ, ਵੱਧ ਤੋਂ ਵੱਧ 500 ਕਰੋੜ ਰੁਪਏ ਤੱਕ ਹੀ ਮੁਆਵਜ਼ੇ ਦੇ ਤੌਰ ’ਤੇ ਦੇਵੇਗਾ, ਇਸ ਤੋਂ ਵੱਧ ਨਹੀਂ। ਇਸ ਹਰਜਾਨੇ ਦਾ ਦਾਅਵਾ ਵੀ 10 ਸਾਲ ਤੱਕ ਹੀ ਕੀਤਾ ਜਾ ਸਕਦਾ ਹੈ, ਇਸ ਤੋਂ ਮਗਰੋਂ ਨਹੀਂ। ਇਸ ਬਿੱਲ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਬਿੱਲ ‘ਅਮਰੀਕਨ ਕੰਪਨੀਆਂ’ ਨੂੰ ਖੁਸ਼ ਕਰਨ ਲਈ ਲਿਆਂਦਾ ਜਾ ਰਿਹਾ ਹੈ, ਕਿਉਂਕਿ ਉਹ ਭਾਰਤ ਤੋਂ ਕਈ ਬਿਲੀਅਨ ਡਾਲਰ ਦਾ ‘ਮੁਨਾਫਾ’ ਕਮਾਉਣਗੀਆਂ ਪਰ ਨਿਊਕਲੀਅਰ ਦੁਰਘਟਨਾ ਵਾਪਰਨ ਦੀ ਸੂਰਤ ਵਿੱਚ, ਉਨ੍ਹਾਂ ਦੀ ਜ਼ਿੰਮੇਵਾਰੀ ਸਿਰਫ 500 ਕਰੋੜ ਰੁਪਏ ਦੇ ਹਰਜਾਨੇ ਤੱਕ ਹੀ ਸੀਮਤ ਰਹੇਗੀ। ਆਲੋਚਕਾਂ ਵਲੋਂ 3-4 ਦਸੰਬਰ, 1984 ਨੂੰ ਭੋਪਾਲ (ਮੱਧ ਪ੍ਰਦੇਸ਼) ਦੇ ਯੂਨੀਅਨ ਕਾਰਬਾਈਡ ਪਲਾਂਟ ਵਿੱਚ ਵਾਪਰੇ ਕਾਂਡ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਯਾਦ ਰਹੇ, ਇਹ ਕੰਪਨੀ ਵੀ ‘ਅਮਰੀਕਨ ਮਾਲਕੀ’ ਵਾਲੀ ਸੀ। ਇਸ ਗੈਸ-ਦੁਰਘਟਨਾ ਨੇ ਲਗਭਗ 5 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ, ਜਿਨ੍ਹਾਂ ਵਿੱਚ 5 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਹੋਰ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ, ਅਗਲੇ ਸਾਲਾਂ ਵਿੱਚ ਮਰਦੇ ਚਲੇ ਗਏ। ਪਰ 25 ਸਾਲ ਬੀਤਣ ਬਾਅਦ ਵੀ ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਕਿਉਂਕਿ ਮਰਨ ਵਾਲੇ ‘ਗਰੀਬ’ ਸਨ ਅਤੇ ਅਮਰੀਕੀ ਕੰਪਨੀ ਕਿਸੇ ਕਾਨੂੰਨ ਦੀ ਪਕੜ ਵਿੱਚ ਨਹੀਂ ਆਈ। ‘ਸਿਵਲ ਲਾਇਬਿਲਟੀ ਨਿਊਕਲੀਅਰ ਡੈਮੇਜ ਬਿੱਲ-2010’ ਦਾ ਵਿਰੋਧ ਕਰਨ ਵਾਲਿਆਂ ਵਿੱਚ ਖੱਬੇ ਪੱਖੀ ਪਾਰਟੀਆਂ ਮੂਹਰੇ-ਮੂਹਰੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਿੱਲ ‘ਅਮਰੀਕਾ-ਪੱਖੀ’ ਹੈ, ਇਸ ਲਈ ਇਸ ਨੂੰ ਅਸੀਂ ਪਾਸ ਨਹੀਂ ਹੋਣ ਦੇਵਾਂਗੇ। ਉਹ ਇਸ ਬਿੱਲ ਨੂੰ ‘ਅਪਵਿੱਤਰ ਬਿੱਲ’ ਦਾ ਨਾਂ ਦੇ ਰਹੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਇਸ ਬਿੱਲ ਦਾ ਮਕਸਦ ਜੀ. ਈ., ਵੈਸਟਿੰਗਹਾਊਸ ਵਰਗੀਆਂ ਨਿਊਕਲੀਅਰ ਰਿਐਕਟਰ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ‘ਸਬਸਿਡੀ’ ਦੇਣਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ 10 ਸਾਲ ਦੀ ਸਮਾਂ-ਸੀਮਾ ਨਿਰਧਾਰਤ ਕਰਨ ਵਾਲੇ, ਇੱਕ ਵਾਰ ਹੀਰੋਸ਼ੀਮਾ-ਨਾਗਾਸਾਕੀ ਜਾ ਕੇ ਵੇਖਣ ਕਿ 55 ਸਾਲ ਬੀਤਣ ਬਾਅਦ ਵੀ ਕਿਵੇਂ ਉ੍ਯਥੇ ਨਿਊਕਲੀਅਰ ਰੇਡੀਏਸ਼ਨ ਤੋਂ ਭਵਿੱਖ ਦੀਆਂ ਪੀੜ੍ਹੀਆਂ ਪ੍ਰਭਾਵਿਤ ਹੋ ਰਹੀਆਂ ਹਨ। ਪਰ ਇਉਂ ਜਾਪਦਾ ਹੈ ਕਿ ਉਪਰੋਕਤ ਬਿੱਲ ਦੇ ਵਿਰੋਧ (ਅਤੇ ਸਰਕਾਰ ਵਲੋਂ ਇਸ ਸਬੰਧੀ ਆਪਣਾ ਠੀਕ ਹੋਮ-ਵਰਕ ਨਾ ਕਰਨਾ) ਦੀ ਪਿਸ਼ਟ-ਭੂਮੀ ਵਿੱਚ ਕੁਝ ਹੋਰ ਵੀ ਵਾਪਰ ਰਿਹਾ ਹੈ। ਇਸ ਦਾ ਖੁਲਾਸਾ, ਇਸ ਹਫਤੇ ਰੂਸ ਦੇ ਪ੍ਰਧਾਨ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਦੌਰਾਨ ਉਸ ਦੇ ਹੋਏ ਸ਼ਾਹਨਾ ਸਵਾਗਤ ਅਤੇ ਅਰਬਾਂ-ਖਰਬਾਂ ਦੇ ਹੋਏ ਵਪਾਰਿਕ ਸਮਝੌਤਿਆਂ ਤੋਂ ਹੁੰਦਾ ਹੈ। ਇਨ੍ਹਾਂ ਸਮਝੌਤਿਆਂ ਵਿੱਚ ਦੋ ਬਿਲੀਅਨ, ਤਿੰਨ ਸੌ ਮਿਲੀਅਨ ਡਾਲਰ ਦਾ, ਭਾਰਤ ਵਲੋਂ ਰੂਸ ਤੋਂ ਖਰੀਦਿਆਂ ਕਬਾੜ (ਜੰਕ) ਏਅਰ ਕਰਾਫਟ ਕੈਰੀਅਰ - ‘ਐਡਮਿਰਲ ਗੋਰਸ਼ਕੋਵ’ (ਭਾਰਤੀ ਨਾਂ ਆਈ. ਐਨ. ਐਸ. - ਬਿਕ੍ਰਮਾਦਿੱਤਿਆ) ਦਾ ‘ਸੌਦਾ’ ਵੀ ਸ਼ਾਮਲ ਹੈ। ਇਉਂ ਜਾਪਦਾ ਹੈ, ਭਾਰਤ ਦਾ ਅਮਰੀਕਾ ਨਾਲ ‘ਹਨੀਮੂਨ’ ਸਮਾਂ ਖਤਮ ਹੋਣ ’ਤੇ ਹੈ ਅਤੇ ਗਲ ‘ਤਲਾਕ’ ਵੱਲ ਵੱਧ ਰਹੀ ਹੈ। ਭਾਰਤੀ ਦੁਲਹਨ, ਵਾਪਸ ਆਪਣੇ ਪਹਿਲੇ ਪਤੀ ‘ਰੂਸ’ ਦੀ ਦਹਿਲੀਜ਼ ’ਤੇ ਜਾ ਕੇ ਸਿਜਦਾ ਕਰਕੇ, ਘਰ-ਵਾਪਸੀ ਲਈ ਰਾਹ ਪੱਧਰਾ ਕਰ ਰਹੀ ਹੈ। ਇਹ ਪੜਤਾਲ, ਦਿਲਚਸਪੀ ਦਾ ਵਾਇਜ਼ ਹੋਵੇਗੀ ਕਿ, ਭਾਰਤ ਯੂ ਟਰਨ ਮਾਰਨ ’ਤੇ ਕਿਉਂ ਮਜ਼ਬੂਰ ਹੋ ਰਿਹਾ ਹੈ। ਇਸ ਦਾ ਪਹਿਲਾ ਕਾਰਨ, ਅਮਰੀਕਾ ਦੇ ਬੁਸ਼ ਐਡਮਿਨਿਸਟਰੇਸ਼ਨ ਦੀ ਥਾਂ ਓਬਾਮਾ ਐਡਮਿਨਿਸਟਰੇਸ਼ਨ ਦੀਆਂ ਨੀਤੀਆਂ ਨਾਲ ਸਬੰਧਿਤ ਹੈ। ਬੁਸ਼ ਨੇ ਸਮੁੱਚੇ ਮਾਪਦੰਡ ਤਰਕ ਕਰਕੇ ਭਾਰਤ ਨਾਲ ਨਿਊਕਲੀਅਰ ਸੰਧੀ ਕੀਤੀ ਸੀ ਜਦੋਂ ਕਿ ਓਬਾਮਾ ਐਡਮਿਨਿਸਟਰੇਸ਼ਨ ‘ਨਿਊਕਲੀਅਰ ਨਿਸ਼ੇਧ ਸੰਧੀ’ ਸਮੇਤ ਨਿਊਕਲੀਅਰ ਮਾਮਲਿਆਂ ਵਿੱਚ ਭਾਰਤ ਨੂੰ ਜਵਾਬਦੇਹ ਬਣਾ ਰਿਹਾ ਹੈ। ਇਸ ਲਈ ਉਪਰੋਕਤ ਸਮਝੌਤਾ ਸਿਰੇ ਚੜ੍ਹਨ ਵਿੱਚ ਰੁਕਾਵਟਾਂ ਖੜ੍ਹੀਆਂ ਹੋ ਗਈਆਂ ਹਨ। ਦੂਸਰਾ, ਪ੍ਰਧਾਨ ਓਬਾਮਾ ਦੀ ਅਫਗਾਨਿਸਤਾਨ ਵਿਚਲੀ ਨੀਤੀ ਹੈ। ਪ੍ਰਧਾਨ ਬੁਸ਼ ਨੇ ਵਰ੍ਹਾ 2001 ਵਿੱਚ, ਅਫਗਾਨਿਸਤਾਨ ਵਿੱਚ ‘ਜੰਗ’ ਵਿੱਢੀ ਤਾਂ ਭਾਰਤੀ ਹਾਕਮ, ਬਿਨਾਂ ¦ਬੀ-ਯੋਜਨਾ ਵਿਚਾਰੇ ਪੂਰੇ ਜ਼ੋਰ-ਸ਼ੋਰ ਨਾਲ ਇਸ ਜੰਗ ਦੇ ਹਮਾਇਤੀ ਬਣ ਗਏ ਅਤੇ ਪਾਕਿਸਤਾਨ ਦੇ ਖਿਲਾਫ ਖੁੱਲ੍ਹ ਕੇ ਲਾਈਨ ਲੈ ਲਈ। ਮਨਮੋਹਣ ਸਿੰਘ ਸਰਕਾਰ ਨੇ, ਵਾਜਪਾਈ ਸਰਕਾਰ ਦੀਆਂ ਨੀਤੀਆਂ ਨੂੰ ਚਰਮਸੀਮਾ ਤੱਕ ਪਹੁੰਚਾਇਆ। ਭਾਰਤੀ ਹਾਕਮ ਸਮਝਦੇ ਸਨ ਕਿ ਅਮਰੀਕਾ ਹਮੇਸ਼ਾ ਲਈ ਅਫਗਾਨਿਸਤਾਨ ਵਿੱਚ ‘ਡੇਰਾ’ ਜਮਾਈ ਰੱਖੇਗਾ ਅਤੇ ਇਸ ਤਰ੍ਹਾਂ ਅਮਰੀਕਾ-ਭਾਰਤ ਸੰਬਧ, ‘ਪਾਕਿਸਤਾਨ-ਵਿਰੋਧ’ ਦੀ ਨੀਂਹ ’ਤੇ ਉਸਾਰੇ ਗਏ। ਪਰ 9 ਸਾਲ ਬਾਅਦ ਹੁਣ ਪਾਸਾ ਪਲਟ ਗਿਆ ਹੈ। ਅਮਰੀਕਾ ਅਤੇ ਨੈਟੋ ਫੌਜਾਂ ‘ਜੰਗ’ ਹਾਰ ਚੁੱਕੀਆਂ ਹਨ ਅਤੇ ਓਬਾਮਾ ਐਡਮਿਨਿਸਟਰੇਸ਼ਨ, ਅਫਗਾਨਿਸਤਾਨ ਨੂੰ ‘ਤਾਲਿਬਾਨਾਂ’ ਦੇ ਹਵਾਲੇ ਕਰਕੇ ਵਰ੍ਹਾ 2011 ਤੱਕ ਉਥੋਂ ਫੌਜਾਂ ਵਾਪਸ ਕੱਢਣਾ ਚਾਹੁੰਦਾ ਹੈ। ਇਸ ਸਾਰੀ ਗੱਲਬਾਤ ਵਿੱਚ ਮੋਹਰਲਾ ਰੋਲ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਹੈ। ਇਸ ਤਰ੍ਹਾਂ ਭਾਰਤ 9 ਸਾਲ ਬਾਅਦ ਮੁੜ ਕੇ ਆਨੇ ਵਾਲੀ ਥਾਂ ’ਤੇ ਆਣ ਖੜ੍ਹਾ ਹੋਇਆ ਹੈ। ਇਸ ਦਾ ਸਬੂਤ, ਪਿਛਲੇ ਦਿਨੀਂ ¦ਡਨ ਵਿੱਚ ਅਫਗਾਨਿਸਤਾਨ ਦੇ ਭਵਿੱਖ ਸਬੰਧੀ, 70 ਦੇਸ਼ਾਂ ਦੀ ਹੋਈ ਕਾਨਫਰੰਸ ਤੋਂ ਮਿਲਦਾ ਹੈ, ਜਿਥੇ ਭਾਰਤ ਘੱਟੇ ਰੁਲ ਰਿਹਾ ਸੀ। ਭਾਰਤ ਦੇ ਪ੍ਰਸਿੱਧ ਕੂਟਨੀਤਕ ਮਿਸਟਰ ਐਮ. ਕੇ. ਭੱਦਰਕੁਮਾਰ (ਜੋਕਿ ਸੋਵੀਅਤ ਯੂਨੀਅਨ, ਜਰਮਨੀ, ਸ੍ਰੀ ¦ਕਾ, ਟਰਕੀ, ਅਫਗਾਨਿਸਤਾਨ ਆਦਿ ਦੇਸ਼ਾਂ ਵਿੱਚ, ਭਾਰਤ ਦੇ ਅੰਬੈਸਡਰ ਰਹਿ ਚੁੱਕੇ ਹਨ) ਨੇ ਕੂਟਨੀਤੀ ਦੀ ਚਾਦਰ ਨੂੰ ਲੀਰੋਲੀਰ ਕਰਦਿਆਂ, ਬਿੱਲੀ ਨੂੰ ਥੈਲੇ ਤੋਂ ਬਾਹਰ ਕੱਢਦਿਆਂ ਕਿਹਾ ਹੈ - ‘ਅਫਗਾਨਿਸਤਾਨ ਵਿੱਚ ਭਾਰਤ ਦੀ ਸ਼ਰਮਨਾਕ ਕੂਟਨੀਤਕ ਹਾਰ ’ਚੋਂ ਪੈਦਾ ਹੋਏ ਇਕੱਲੇਪਨ ਵਿੱਚ, ਸਿਰਫ ਰੂਸ ਹੀ ਭਾਰਤ ਦਾ ਇੱਕੋ ਇੱਕ ਸਹਾਰਾ ਹੈ। ਰੂਸ, ਤਾਲਿਬਾਨ ਵਲੋਂ ਕਾਬਲ ਦਾ ਕੰਟਰੋਲ ਸੰਭਾਲਣ ਦੇ ਰਸਤੇ ਵਿੱਚ ‘ਰੁਕਾਵਟ’ ਬਣ ਸਕਦਾ ਹੈ ਕਿਉਂਕਿ ਉਹ ਯੂਨਾਇਟਿਡ ਨੇਸ਼ਨਜ਼ ਸੁਰੱਖਿਆ ਕੌਂਸਲ ਦਾ ਮੈਂਬਰ ਵੀ ਹੈ। ਅਫਗਾਨਿਸਤਾਨ ਸਾਡੀ ਵੱਖੀ ਵਿੱਚ ਚੁੱਭਿਆ ਹੋਇਆ ਕੰਡਾ ਬਣ ਗਿਆ ਹੈ। ਭਾਰਤ ਨੇ, ਅਮਰੀਕਾ ਦੀ ਅਫਗਾਨਿਸਤਾਨ ਨੀਤੀ ਦੇ ਸਮਰਥਨ ਵਿੱਚ ਸਭ ਹੱਦ-ਬੰਨ੍ਹੇ ਤੋੜ ਦਿੱਤੇ। ਰੂਸ, ਚੀਨ, ਈਰਾਨ ਵਰਗੀਆਂ ਖੇਤਰੀ ਸ਼ਕਤੀਆਂ ਨੂੰ, ਬਿਲਕੁਲ ਅੱਖੋਂ-ਪਰੋਖੇ ਕਰ ਦਿੱਤਾ। ਹੁਣ ਅਮਰੀਕਾ ਨੇ, ਪਾਕਿਸਤਾਨ ਨੂੰ ‘ਕੇਂਦਰੀ ਖਿਡਾਰੀ’ (ਕੀਅ ਪਲੇਅਰ) ਬਣਾ ਕੇ, ਸਾਡੀ ਖੇਡ ਪੁੱਠੀ ਪਾ ਦਿੱਤੀ ਹੈ। ...ਭਾਰਤ ਨੇ ਅਫਗਾਨਿਸਤਾਨ ਨੀਤੀ ਵਿੱਚ ‘ਬੱਜਰ ਭੁੱਲ’ ਕੀਤੀ ਹੈ....।’ ਪਾਠਕਜਨ! ਅਸੀਂ ਅੰਬੈਸਡਰ ਭੱਦਰ ਕੁਮਾਰ ਵਲੋਂ ਕੱਢੇ ਗਏ ਸਿੱਟੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਭਾਰਤ ਵਲੋਂ ਮਾਰੇ ਗਏ ਯੂ-ਟਰਨ ਤੋਂ ਬਾਅਦ, ਹੁਣ ਭਾਰਤੀ ਹਾਕਮ ਅਤੇ ਉਨ੍ਹਾਂ ਦੇ ਦੁਮਛੱਲੇ, ਅਮਰੀਕਾ ਅਤੇ ਭਾਰਤ ਦੇ ਦੋ ‘ਮਹਾਨ ਲੋਕਤੰਤਰਾਂ’ ਵਿਚਾਲੇ ਸਾਂਝ ਦਾ ਮੰਤਰ ਪੜ੍ਹਨ ਦੀ ਥਾਂ, ਜਿਸ ਮੰਤਰ ਦਾ ਜਪ-ਅਭਿਆਸ ਕਰ ਰਹੇ ਹਨ, ਉਹ ਹੈ - ‘ਰੂਸਮ ਸ਼ਰਣਮ ਗੱਛਾਮੀ’ (ਅਸੀਂ ਰੂਸ ਦੀ ਸ਼ਰਣ ਵਿੱਚ ਹਾਂ)।

ਸੰਸਾਰ ਵਿੱਚ ਨੀਊਕਲੀਅਰ ਹਥਿਆਰਾਂ ਦਾ ਪਸਾਰ ਰੋਕਣ ਲਈ, ਅਮਰੀਕਾ ਦੇ ਪ੍ਰਧਾਨ ਓਬਾਮਾ ਨੇ 12 ਤੇ 13 ਅਪ੍ਰੈਲ ਨੂੰ, ਵਾਸ਼ਿੰਗਟਨ ਡੀ. ਸੀ. ਵਿੱਚ 43 ਦੇਸ਼ਾਂ ਦੇ ਰਾਜ-ਪ੍ਰਮੁੱਖਾਂ ਦਾ ਸਿਖਰ ਸੰਮੇਲਨ ਸੱਦਿਆ!
ਚੀਨ, ਭਾਰਤ ਤੇ ਪਾਕਿਸਤਾਨ ਦੇ ਮੁਖੀਆਂ ਦਾ ਇਸ ਸੰਮੇਲਨ ਵਿੱਚ ਕੀ ਰੁਖ ਹੋਵੇਗਾ?
ਭਾਰਤ ਵਿੱਚ ਵਧ ਰਹੀ ਨਕਸਲੀ ਹਿੰਸਾ ਅਤੇ ਪਾਕਿਸਤਾਨ ਵਿਚਲੀ ਤਾਲਿਬਾਨ ਹਿੰਸਾ ਲਈ ਜ਼ਿੰਮੇਵਾਰ ਲੋਕ, ਦੋਹਾਂ ਦੇਸ਼ਾਂ ਦੇ ਨੀਊਕਲੀਅਰ ਰਿਐਕਟਰਾਂ ਲਈ ਵੀ ਭਾਰੀ ਖਤਰਾ!
26 ਮਿਲੀਅਨ ਸਿੱਖ ਕੌਮ, ਸਾਊਥ ਏਸ਼ੀਆ ਨੂੰ ਨੀਊਕਲੀਅਰ ਮੁਕਤ ਖਿੱਤਾ ਐਲਾਨਣ ਲਈ ਲਾਮਬੰਧੀ ਜਾਰੀ ਰੱਖੇਗੀ!

ਵਾਸ਼ਿੰਗਟਨ ਡੀ. ਸੀ. (7 ਅਪ੍ਰੈਲ, 2010) - ਅਮਰੀਕਾ ਦੇ ਪ੍ਰਧਾਨ ਬਰਾਕ ਹੁਸੈਨ ਓਬਾਮਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਜਿਨ੍ਹਾਂ ਕੁੱਝ ਪ੍ਰਮੁੱਖ ਮੁੱਦਿਆਂ ਨੂੰ ਤਰਜੀਹ ਦਿੱਤੀ ਸੀ, ਉਨ੍ਹਾਂ ਵਿੱਚ ਯੂਨੀਵਰਸਲ ਹੈਲਥ ਕੇਅਰ, ਈਰਾਕ ਅਤੇ ਅਫਗਾਨਿਸਤਾਨ ’ਚੋਂ ਫੌਜ ਨੂੰ ਵਾਪਸ ਬੁਲਾਉਣਾ, ਦੁਨੀਆ ਵਿੱਚ ਨੀਊਕਲੀਅਰ ਹਥਿਆਰਾਂ ਦਾ ਪਸਾਰ ਰੋਕਣ ਲਈ ਸਖਤ ਨੀਤੀ ਅਖਤਿਆਰ ਕਰਨਾ ਸ਼ਾਮਲ ਸਨ। ਆਪਣੀ ਪ੍ਰਧਾਨਗੀ ਦੇ ਪਹਿਲੇ ਵਰ੍ਹੇ ਦੀ ਸਮਾਪਤੀ ’ਤੇ ਪ੍ਰਧਾਨ ਓਬਾਮਾ ਨੇ ਸਿਹਤ ਸੇਵਾਵਾਂ ਸਬੰਧੀ ਆਪਣਾ ਟੀਚਾ ਹਾਸਲ ਕਰ ਲਿਆ ਹੈ, ਈਰਾਕ ਵਿੱਚ ਫੌਜ ਦੀ ਗਿਣਤੀ ਘਟਾ ਕੇ, ਉਥੇ ਚੋਣਾਂ ਦਾ ਆਯੋਜਨ ਵੀ ਕੀਤਾ ਹੈ। ਅਫਗਾਨਿਸਤਾਨ ਨੀਤੀ ਤਹਿਤ ਵੀ ਇਹ ਲਗਭਗ ਤਹਿ ਹੈ ਕਿ ਵਰ੍ਹਾ 2011 ਤੱਕ ਅਮਰੀਕੀ ਫੌਜ, ਅਫਗਾਨਿਸਤਾਨ ਨੂੰ ਅਲਵਿਦਾ ਕਹਿ ਦੇਵੇਗੀ। ਇਸ ਸਬੰਧੀ ਬੁਸ਼ ਐਡਮਿਨਿਸਟਰੇਸ਼ਨ ਦੀ ਨੀਤੀ ਤੋਂ ਯੂ-ਟਰਨ ਮਾਰਦਿਆਂ, ਪ੍ਰਧਾਨ ਓਬਾਮਾ ਨੇ ਪਾਕਿਸਤਾਨ ਨੂੰ ਆਪਣੇ ਕਲਾਵੇ ਵਿੱਚ ਲੈਂਦਿਆਂ, ਤਾਲਿਬਾਨ ਵੱਲ ਦੋਸਤੀ ਦਾ ਹੱਥ ਵਧਾਇਆ ਹੈ ਅਤੇ ਭਾਰਤ ਤੋਂ ਦੂਰੀ ਬਣਾਉਣ ਦਾ ਯਤਨ ਕੀਤਾ ਹੈ। ਆਪਣੀ ਨੀਊਕਲੀਅਰ ਅ-ਪਸਾਰ ਨੀਤੀ ਨੂੰ ਠੋਸ ਬਣਾਉਣ ਦੇ ਉਦੇਸ਼ ਨਾਲ ਹੁਣ ਪ੍ਰਧਾਨ ਓਬਾਮਾ ਨੇ ਯਤਨ ਆਰੰਭੇ ਹਨ। ਨੀਊਕਲੀਅਰ ਹਥਿਆਰ ਬਣਾਉਣ ਵੱਲ ਵਧ ਰਿਹਾ ਈਰਾਨ ਅਤੇ ਅੜਬ ਰਵੱਈਆ ਅਖਤਿਆਰ ਕਰੀ ਬੈਠਾ ਇਜ਼ਰਾਈਲ, ਇਸ ਵੇਲੇ ਪ੍ਰਧਾਨ ਓਬਾਮਾ ਦੀ ਵੱਡੀ ਸਿਰਦਰਦ ਬਣੇ ਹੋਏ ਹਨ। ਉਪਰੋਕਤ ਪਿੱਠ ਭੂਮੀ ਵਿੱਚ, 12-13 ਅਪ੍ਰੈਲ ਨੂੰ ਵਾਸ਼ਿੰਗਟਨ ਡੀ. ਸੀ. ਵਿੱਚ ਹੋ ਰਿਹਾ ‘ਨੀਊਕਲੀਅਰ ਸਿਖਰ ਸੰਮੇਲਨ’ ਇੱਕ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਇਸ ਵਿੱਚ ਨੀਊਕਲੀਅਰ ਹਥਿਆਰਾਂ ਨਾਲ ਲੈਸ ਅੱਠ ਦੇਸ਼ਾਂ ਸਮੇਤ, ਦੁਨੀਆ ਦੇ 43 ਦੇਸ਼ਾਂ ਦੇ ਪ੍ਰਧਾਨ ਜਾਂ ਪ੍ਰਧਾਨ ਮੰਤਰੀ ਸ਼ਮੂਲੀਅਤ ਕਰ ਰਹੇ ਹਨ, ਜਿਨ੍ਹਾਂ ਵਿੱਚ ਚੀਨ, ਭਾਰਤ ਤੇ ਪਾਕਿਸਤਾਨ ਦੇ ਰਾਜ ਪ੍ਰਮੁੱਖ ਵੀ ਸ਼ਾਮਲ ਹਨ। ਚੀਨ ਦੀਆਂ ਇਸ ਸੰਮੇਲਨ ਸਬੰਧੀ ਕੁਝ ਸ਼ੰਕਾਵਾਂ ਸਨ, ਇਸ ਕਰਕੇ ਪਹਿਲਾਂ ਕੋਈ ਚੀਨੀ ਨੁਮਾਇੰਦਾ ਇਸ ਵਿੱਚ ਸ਼ਮੂਲੀਅਤ ਨਹੀਂ ਸੀ ਕਰ ਰਿਹਾ। ਪਰ ਪਿਛਲੇ ਹਫ਼ਤੇ ਪ੍ਰਧਾਨ ਓਬਾਮਾ ਨੇ, ਚੀਨ ਦੇ ਪ੍ਰਧਾਨ ਹੂਅ ਜਿਨਟਾਓ ਨਾਲ ਇੱਕ ਘੰਟੇ ਤੋਂ ਜ਼ਿਆਦਾ ਟੈਲੀਫੋਨ ’ਤੇ ਗੱਲਬਾਤ ਕੀਤੀ ਅਤੇ ਉਸ ਨੂੰ ਆਉਣ ਲਈ ਮਜ਼ਬੂਤ ਕੀਤਾ। ਨਤੀਜੇ ਵਜੋਂ ਚੀਨੀ ਪ੍ਰਧਾਨ ਨੇ ਇਸ ਸੰਮੇਲਨ ਵਿੱਚ ਆਉਣਾ ਮੰਨ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਗਿਲਾਨੀ ਵੀ ਵਾਸ਼ਿੰਗਟਨ ਤਸ਼ਰੀਫ ਲਿਆ ਰਹੇ ਹਨ।
ਸਵਾਲ ਪੈਦਾ ਹੁੰਦਾ ਹੈ ਕਿ ਪ੍ਰਧਾਨ ਓਬਾਮਾ ਵਲੋਂ ਸੱਦੇ ਗਏ ਇਸ ਸਿਖਰ ਸੰਮੇਲਨ ਦਾ ਉਦੇਸ਼ ਕੀ ਹੈ ਅਤੇ ਉਹ ਕਿੰਨਾ ਕੁ ਇਸ ਉਦੇਸ਼ ਵਿੱਚ ਸਫਲ ਹੋ ਸਕੇਗਾ? ਕੀ ਕੋਪਨਹੇਗਨ (ਡੈਨਮਾਰਕ) ਵਿੱਚ ਹੋਏ 192 ਦੇਸ਼ਾਂ ਦੇ ‘ਵਾਤਾਵਰਣ ਸਬੰਧੀ ਸੰਮੇਲਨ’ ਵਾਂਗ ਅੰਤ ਵਿੱਚ ਗਤੀਰੋਧ (²ਡੈਡਲਾਕ) ਪੈਦਾ ਹੋਏਗਾ ਤੇ ਅਖੀਰਲਾ ਪੱਤਾ ਚੀਨ ਹੀ ਖੇਡੇਗਾ? ਕੀ ਭਾਰਤ ਤੇ ਪਾਕਿਸਤਾਨ ਨੀਊਕਲੀਅਰ ਪਸਾਰ ਰੋਕਣ ਲਈ ਨੀਊਕਲੀਅਰ ਨਿਸ਼ੇਧ ਸੰਧੀ ’ਤੇ ਭਵਿੱਖ ਵਿੱਚ ਦਸਤਖਤ ਕਰਨ ਲਈ ਆਪਣੀ ਸਹਿਮਤੀ ਦੇਣਗੇ? ਸਿਖਰ ਸੰਮੇਲਨ ਦੇ ਅਖੀਰ ਤੇ 13 ਅਪ੍ਰੈਲ ਨੂੰ ਜਾਰੀ ਕੀਤਾ ਜਾਣ ਵਾਲਾ ‘ਐਲਾਨਨਾਮਾ’ ਕੀ ਹੋਵੇਗਾ?
ਪ੍ਰਧਾਨ ਓਬਾਮਾ ਨੇ ਕੁਝ ਦਿਨ ਪਹਿਲਾਂ ਹੀ ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨਾਲ ਨੀਊਕਲੀਅਰ ਸਮਝੌਤਾ ਕੀਤਾ ਹੈ, ਜਿਸ ਅਨੁਸਾਰ, ਦੋਨੋਂ ਦੇਸ਼ ਆਪਣੇ ਕੋਲ ਮੌਜੂਦ ਨੀਊਕਲੀਅਰ ‘ਵਾਰ ਹੈੱਡਜ਼’ ਵਿੱਚ 30 ਫੀਸਦੀ ਕਟੌਤੀ ਕਰਨਗੇ। ਸੰਸਾਰ ਨੂੰ ਨੀਊਕਲੀਅਰ ਨਿਸ਼ਸ਼ਤਰੀਕਰਨ ਵੱਲ ਲਿਜਾਉਣ ਲਈ, ਇਹ ਇੱਕ ਮਹੱਤਵਪੁੂਰਨ ਕਦਮ ਹੈ। ਇਉਂ ਜਾਪਦਾ ਹੈ 43 ਦੇਸ਼ਾਂ ਦਾ ਸਿਖਰ ਸੰਮੇਲਨ, ਕੋਈ ਠੋਸ ਮਾਅਰਕਾ ਮਾਰਨ ਵਿੱਚ ਤਾਂ ਸਫਲ ਨਹੀਂ ਹੋ ਸਕੇਗਾ ਪਰ ਇਸ ਗੱਲਬਾਤ ਨੂੰ ‘ਅੱਗੋਂ ਜਾਰੀ ਰੱਖਣ’ ਅਤੇ ਮੋਮੋਠੱਗਣੀਆਂ ਗੱਲਾਂ ਦੀ ਆੜ ਹੇਠ, ਇਸ ਨੂੰ ਸਫਲ ਕਰਾਰ ਦਿੱਤਾ ਜਾਵੇਗਾ। ਈਰਾਨ ’ਤੇ ‘ਸਖਤ ਪਾਬੰਦੀਆਂ ਲਾਉਣ ਦੇ ਹੱਕ, ਵਿੱਚ ਨਾ ਚੀਨ ਹੈ ਅਤੇ ਨਾ ਹੀ ਰੂਸ, ਅਤੇ ਦੋਵੇਂ ਦੇਸ਼ਾਂ ਕੋਲ ਸੁਰੱਖਿਆ ਕੌਂਸਲ ਵਿੱਚ ‘ਵੀਟੋ ਸ਼ਕਤੀ’ ਹੈ, ਇਸ ਲਈ ਇਸ ਮਸਲੇ ’ਤੇ ਵੀ ਕੋਈ ਵਿਸ਼ੇਸ਼ ਪਹਿਲਕਦਮੀਂ ਸੰਭਵ ਨਹੀਂ ਹੋ ਸਕੇਗੀ। ਇੱਕ ਖਤਰਾ ਜ਼ਰੂਰ ਸਿਰ ’ਤੇ ਮੰਡਰਾ ਰਿਹਾ ਹੈ ਕਿ ਜੇ ਇਜ਼ਰਾਈਲ, ਯਕ-ਤਰਫ਼ਾ ਕਾਰਵਾਈ ਕਰਕੇ, ਈਰਾਨ ਦੇ ਨੀਊਕਲੀਅਰ ਪਲਾਂਟਾਂ ਨੂੰ ਤਬਾਹ ਕਰ ਦਿੰਦਾ ਹੈ ਤਾਂ ਜਵਾਬੀ ਈਰਾਨੀ ਕਾਰਵਾਈ ਵਿੱਚ, ਸਾਰਾ ਮੱਧ-ਏਸ਼ੀਆ, ਅੱਗ ਦੇ ਭਾਂਬੜ ਬਣ ਸਕਦਾ ਹੈ ਅਤੇ ਦੁਨੀਆ ਦੀ ਆਰਥਿਕਤਾ ਦਾ ਬੇੜਾ ਗਰਕ ਹੋ ਸਕਦਾ ਹੈ। ਇਜ਼ਰਾਈਲ ਨੂੰ ਕਾਬੂ ਵਿੱਚ ਰੱਖਣ ਲਈ ਅਮਰੀਕਾ ਕਿੰਨਾ ਕੁ ਦਬਾਅ ਬਣਾ ਸਕਦਾ ਹੈ? ਇਜ਼ਰਾਈਲ ਵਲੋਂ ਪੂਰਬੀ ਜੈਰੂਸ਼ਲਮ (ਜਿਹੜੀ ਕਿ ਭਵਿੱਖ ਵਿਚਲੀ ਫਲਸਤੀਨੀ ਸਟੇਟ ਦੀ ਰਾਜਧਾਨੀ ਮੰਨੀ ਜਾਂਦੀ ਹੈ) ਵਿੱਚ, ਯਹੂਦੀਆਂ ਲਈ ਲਗਾਤਾਰ ਵਸਾਈਆਂ ਜਾ ਰਹੀਆਂ ਬਸਤੀਆਂ (ਅਮਰੀਕਾ ਦੇ ਭਾਰੀ ਵਿਰੋਧ ਦੇ ਬਾਵਜੂਦ) ਇਜ਼ਰਾਈਲ ਦੀ ਅਖੜਖਾਂਦ-ਨੀਤੀ ਦਾ ਨੰਗਾ ਵਿਖਾਵਾ ਹੈ। ਹੋ ਸਕਦਾ ਹੈ ਇਜ਼ਰਾਈਲ, ਅਮਰੀਕਾ ਦੀ ਈਰਾਨ-ਨੀਤੀ ਦੇ ਉਲਟ ਕੋਈ ਫਸਾਦੀ ਕਦਮ ਉਠਾਏ।
ਚੀਨ, ਇਸ ਸੰਮੇਲਨ ਵਿੱਚ ਦੋ-ਮੂੰਹਾਂ ਰੋਲ ਅਦਾ ਕਰ ਸਕਦਾ ਹੈ। ਇੱਕ ਪਾਸੇ ਉਹ ਨੀਊਕਲੀਅਰ ਪਸਾਰ ਦੇ ਖਿਲਾਫ ਬਿਆਨ ਵਿੱਚ ਸ਼ਾਮਲ ਹੋਵੇਗਾ ਪਰ ਦੂਸਰੇ ਪਾਸੇ ਉਹ ਪਾਕਿਸਤਾਨ ਨੂੰ ਨੀਊਕਲੀਅਰ ਪਲਾਂਟ ਦੇਣ ਦੀ ਆਪਣੀ ਨੀਤੀ ਨੂੰ ਜਾਰੀ ਰੱਖਣ ਲਈ ਵੀ ਵਚਨਬੱਧ ਰਹੇਗਾ। ਨਾਰਥ-ਕੋਰੀਆ ਸਬੰਧੀ ਵੀ ਉਹ ਵਿਚ-ਵਿਚਾਲਾ ਹੀ ਰੱਖੇਗਾ। ਭਾਰਤ ਨੂੰ ਥਾਂ-ਸਿਰ ਰੱਖਣ ਲਈ ਉਹ ਕੋਈ ਘਟੀਆ ‘ਦੂਸ਼ਣਬਾਜ਼ੀ ਖੇਡ’ ਤਾਂ ਨਹੀਂ ਖੇਡੇਗਾ ਪਰ ਸਿਖਰ-ਸੰਮੇਲਨ ਦੀ ਫੈਸਲਾਕੁੰਨ ਨੀਤੀ ’ਤੇ ਅਮਰੀਕਾ ਚੀਨ ਦੀ ਹੀ ਮੋਹਰ ਛਾਪ ਹੋਵੇਗੀ।
ਭਾਰਤ ਤੇ ਪਾਕਿਸਤਾਨ ਇਸ ਸੰਮੇਲਨ ਵਿੱਚ, ‘ਬਚਾਅ ਵਿਉਂਤਬੰਧੀ’ ਵਿੱਚ ਹੋਣਗੇ। ਪਾਕਿਸਤਾਨ, ਆਪਣੇ ਬਚਾਅ ਪੱਖ ਵਿੱਚ, ਨੀਊਕਲੀਅਰ ਪਸਾਰ ਲਈ ਜ਼ਿੰਮੇਵਾਰ ਡਾ. ਅਬਦੁੱਲ ਕਦੀਰ ਖਾਨ ਦੇ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੀ ਆੜ ਵਿੱਚ ਸੁਰਖਰੂ ਹੋਣ ਦਾ ਯਤਨ ਕਰੇਗਾ, ਜਿਹੜਾ ਕਿ ਭਾਵੇਂ ਇੰਨਾ ਸੌਖਾ ਨਹੀਂ ਹੋਵੇਗਾ। ਪਰ ਅਫਗਾਨਿਸਤਾਨ ਦੇ ਬਦਲੇ ਹਾਲਾਤ ਵਿੱਚ ਕਿਉਂਕਿ ਹੁਣ ਅਮਰੀਕਾ ਨੂੰ ਪਾਕਿਸਤਾਨ ਦੀ ਸਖਤ ਲੋੜ ਹੈ, ਇਸ ਲਈ ਪਾਕਿਸਤਾਨ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ।
ਭਾਰਤ, ‘ਅਮਰੀਕਾ - ਭਾਰਤ ਨੀਊਕਲੀਅਰ ਸੰਧੀ - 2008’ ਦੀ ਆੜ ਵਿੱਚ ਆਪਣੇ ਆਪ ਨੂੰ ਇੱਕ ਜ਼ਿੰਮੇਵਾਰ ਨੀਊਕਲੀਅਰ ਸ਼ਕਤੀ ਵਜੋਂ ਪੇਸ਼ ਕਰੇਗਾ। ਨੀਊਕਲੀਅਰ ਨਿਸ਼ੇਧ ਸੰਧੀ ’ਤੇ ਦਸਤਖਤ ਕਰਨ ਲਈ ਉਹ ਅਮਰੀਕਾ ਸਾਹਮਣੇ (ਪ੍ਰਾਈਵੇਟ ਤੌਰ ’ਤੇ) ਇਹ ਮੰਗ ਰੱਖ ਸਕਦਾ ਹੈ ਕਿ ਭਾਰਤ ਨੂੰ ਸੁਰੱਖਿਆ ਕੌਂਸਲ ਦਾ ‘ਪੱਕਾ ਮੈਂਬਰ’ ਬਣਾਇਆ ਜਾਵੇ। ਭਾਰਤ ਦੇ ਵਿਦੇਸ਼ ਮੰਤਰੀ ਮਿ. ਕ੍ਰਿਸ਼ਨਾ ਨੇ, ਆਪਣੇ ਪਿਛਲੇ ਦਿਨਾਂ ਦੇ ਚੀਨ ਦੌਰੇ ਦੌਰਾਨ ਇਹ ਮੰਗ ਕੀਤੀ ਹੈ ਕਿ ਚੀਨ, ਭਾਰਤ ਨੂੰ ਸੁਰੱਖਿਆ ਕੌਂਸਲ ਵਿੱਚ ਪੱਕੇ ਮੈਂਬਰ ਵਜੋਂ ਸ਼ਾਮਲ ਕਰਾਵਉਣ ਵਿੱਚ ‘ਮੱਦਦਗਾਰ’ ਹੋਵੇ। ਪਾਕਿਸਤਾਨ ਦਾ ਸਟੈਂਡ ਸਪੱਸ਼ਟ ਹੋਵੇਗਾ ਕਿ ਜਦੋਂ ਤੱਕ ਭਾਰਤ, ਨੀਊਕਲੀਅਰ ਨਿਸ਼ੇਧ ਸੰਧੀ ’ਤੇ ਦਸਤਖਤ ਨਹੀਂ ਕਰਦਾ, ਉਹ ਵੀ ਨਹੀਂ ਕਰੇਗਾ। ਪਾਕਿਸਤਾਨ, ਅਮਰੀਕਾ ਤੋਂ ਮੰਗ ਕਰ ਰਿਹਾ ਹੈ ਕਿ ਉਸ ਨੂੰ ਵੀ ‘ਅਮਰੀਕਾ - ਭਾਰਤ ਨੀਊਕਲੀਅਰ ਸੰਧੀ’ ਵਾਲਾ ਪੈਕੇਜ ਦਿੱਤਾ ਜਾਵੇ। ਦੋਵੇਂ ਦੇਸ਼ ਇਹ ਦਾਅਵਾ ਵੀ ਕਰਨਗੇ ਕਿ ਉਨ੍ਹਾਂ ਦੇ ‘ਨੀਊਕਲੀਅਰ ਪਲਾਂਟ’ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ‘ਕੋਈ ਖਤਰਾ’ ਨਹੀਂ ਹੈ। ਪਰ ਹਕੀਕਤ ਇਹ ਹੈ ਕਿ ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ‘ਨੀਊਕਲੀਅਰ ਪਲਾਂਟ’ ਦਹਿਸ਼ਤਗਰਦਾਂ ਦੀ ਮਾਰ ਹੇਠ ਹਨ। ਪਿਛਲੇ ਦੋ ਦਿਨਾਂ ਵਿੱਚ ਦੋਹਾਂ ਦੇਸ਼ਾਂ ਵਿੱਚ ਹੋਈਆਂ ਦੋ ਪ੍ਰਮੁੱਖ ਹਿੰਸਕ ਘਟਨਾਵਾਂ ਇਸ ਦਾ ਸਪੱਸ਼ਟੀਕਰਨ ਦੇਣ ਲਈ ਕਾਫ਼ੀ ਹਨ। ਪਿਸ਼ਾਵਰ ਵਿੱਚ ‘ਪਾਕਿਸਤਾਨ ਤਾਲਿਬਾਨਾਂ’ ਨੇ ਅਮਰੀਕਨ ਵਣਜ ਕੌਂਸਲੇਟ ’ਤੇ ਜ਼ਬਰਦਸਤ ਆਤਮਘਾਤੀ ਹਮਲਾ ਕਰਕੇ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਪਹੁੰਚਾਇਆ ਅਤੇ ਏ. ਐਨ. ਪੀ. ਪਾਰਟੀ ਦੀ ਇੱਕ ਰੈਲੀ ਨੂੰ ਵੀ ਨਿਸ਼ਾਨਾ ਬਣਾਇਆ। ਦੂਸਰੇ ਪਾਸੇ ਭਾਰਤ ਦੇ ਸੂਬੇ ਛੱਤੀਸਗ਼ੜ੍ਹ ਵਿੱਚ, ਨਕਸਲੀਆਂ ਨੇ ਘਾਤ ਲਗਾ ਕੇ ਕੀਤੇ ਹਮਲੇ ਵਿੱਚ ਕੇਂਦਰੀ ਦਸਤਿਆਂ ਦੇ 75 ਤੋਂ ਵੱਧ ਜਵਾਨ ਮਾਰ ਦਿੱਤੇ ਅਤੇ ਉਨ੍ਹਾਂ ਦੇ ਹਥਿਆਰ ਵੀ ਉਹ ਚੁੱਕ ਕੇ ਲੈ ਗਏ। ਇਸ ਗੁਰੀਲਾ ਕਾਰਵਾਈ ਵਿੱਚ 1000 ਨਕਸਲੀਆਂ ਦੇ ਸ਼ਾਮਲ ਹੋਣ ਦੀ ਖਬਰ ਹੈ। ਇਸ ਐਕਸ਼ਨ ਉਦੋਂ ਹੋਇਆ ਹੈ ਜਦੋਂਕਿ ਪਿਛਲੇ 8 ਮਹੀਨਿਆਂ ਤੋਂ, ਭਾਰਤੀ ਫੌਜ ਤੇ ਸੈਂਟਰਲ ਦਸਤੇ ਨਕਸਲੀਆਂ ਦੇ ਖਿਲਾਫ ‘ਗਰੀਨ ਹੰਟ ਅਪਰੇਸ਼ਨ’ ਦੇ ਨਾਂ ਥੱਲੇ, ਜ਼ਾਲਮਾਨਾ ਕਾਰਵਾਈਆਂ ਕਰ ਰਹੇ ਹਨ। ਕੀ ਪਾਕਿਸਤਾਨ ਵਿਚਲੇ ‘ਤਾਲਿਬਾਨ’ ਅਤੇ ਭਾਰਤ ਵਿਚਲੇ ਸ਼ਕਤੀਸ਼ਾਲੀ ‘ਨਕਸਲਵਾਦੀ’, ਇਨ੍ਹਾਂ ਦੋਹਾਂ ਦੇਸ਼ਾਂ ਦੇ ਨੀਊਕਲੀਅਰ ਪਲਾਂਟਾਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਨਹੀਂ ਰੱਖਦੇ? ਬਿਲਕੁਲ ਰੱਖਦੇ ਹਨ, ਇਸ ਲਈ ਇਨ੍ਹਾਂ ਦੋਹਾਂ ਦੇਸ਼ਾਂ ਕੋਲ ਨੀਊਕਲੀਅਰ ਹਥਿਆਰ ਹੋਣਾ, ਸਮੁੱਚੇ ਸਾਊਥ ਏਸ਼ੀਆ ਨੂੰ ਲਾਂਬੂ ਲਾਉਣ ਦੇ ਬਰਾਬਰ ਹੈ।
26 ਮਿਲੀਅਨ ਸਿੱਖ ਕੌਮ, ਅਮਰੀਕਾ ਦੇ ਪ੍ਰਧਾਨ ਓਬਾਮਾ ਵਲੋਂ ਨੀਊਕਲੀਅਰ ਨਿਸ਼ੇਧ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੀ ਹੈ। ਪਰ ਸਾਡਾ ਇਹ ਸਪੱਸ਼ਟ ਨਿਰਣਾ ਹੈ ਕਿ ਜਦੋਂ ਤੱਕ ਸਾਊਥ ਏਸ਼ੀਆ ਨੂੰ, ਨੀਊਕਲੀਅਰ ਹਥਿਆਰਾਂ ਤੋਂ ਮੁਕਤ ਖਿੱਤਾ ਨਹੀਂ ਐਲਾਨਿਆ ਜਾਂਦਾ, ਸਾਊਥ ਏਸ਼ੀਆ ਵਿੱਚ ਨੀਊਕਲੀਅਰ ਜੰਗ, ਨੀਊਕਲੀਅਰ ਐਕਸੀਡੈਂਟ, ਦਹਿਸ਼ਤਗਰਦ ਨੀਊਕਲੀਅਰ ਹਮਲਾ, ਨੀਊਕਲੀਅਰ ਹਥਿਆਰਾਂ ਦੀ ਖਰੀਦੋ-ਫਰੋਖਤ ਆਦਿਕ ਖਤਰੇ ਸਿਰ ’ਤੇ ਮੰਡਰਾਉਂਦੇ ਰਹਿਣਗੇ। ਸਿੱਖ ਹੋਮਲੈਂਡ, ਭਾਰਤ ਤੇ ਪਾਕਿਸਤਾਨ ਦੋਵੇਂ ਗੈਰ-ਜਿੰਮੇਵਾਰ ਨੀਊਕਲੀਅਰ ਸ਼ਕਤੀਆਂ ਦੇ ਵਿਚਾਲੇ ‘ਸੈਂਡਵਿਚ’ ਬਣਿਆ, ਕਿਸੇ ਵੇਲੇ ਵੀ ਮੁਕੰਮਲ ਤਬਾਹੀ ਦੀ ਲਪੇਟ ਵਿੱਚ ਆ ਸਕਦਾ ਹੈ। ਜਿੰਨੀ ਜਲਦੀ ਅਮਰੀਕਨ ਨੀਤੀ ਘਾੜਿਆਂ ਨੂੰ ਇਹ ਸੱਚਾਈ ਸਮਝ ਆ ਜਾਵੇਗੀ, ਉਨੀ ਜਲਦੀ ਸਾਊਥ ਏਸ਼ੀਆ ਦੀ ਅਸਲ ਸਮੱਸਿਆ ਦਾ ਹੱਲ ਨਿਕਲ ਆਵੇਗਾ। ਸਿੱਖ ਕੌਮ ਆਪਣੀ ਲਾਮਬੰਦੀ ਜਾਰੀ ਰੱਖੇਗੀ।

ਨਵੰਬਰ-1984 ਦੀ ਸਿੱਖ ਨਸਲਕੁਸ਼ੀ ਦੇ 25 ਵਰ੍ਹੇ ਬੀਤਣ ਤੋਂ ਬਾਅਦ... ਭਾਰਤੀ ਸੁਪਰੀਮ ਕੋਰਟ, ਦਿੱਲੀ ਹਾਈਕੋਰਟ ਵਲੋਂ ਕਾਤਲ ਸੱਜਣ ਕੁਮਾਰ ਨੂੰ ‘ਗ੍ਰਿਫਤਾਰ’ ਕਰਨ ਤੋਂ ‘ਇਨਕਾਰ’!
ਇੱਕ ਹੋਰ ਕਾਤਲ ਮੰਤਰੀ ਕਮਲ ਨਾਥ ਵਲੋਂ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਆਉਣ ਦੀਆਂ ਤਿਆਰੀਆਂ!
‘ਅਖੇ! ਸੁਮੇਧ ਸੈਣੀ ਪੰਜਾਬ ਦਾ ਸਭ ਤੋਂ ਵਧੀਆ ਅਫਸਰ, ਜਿਸ ਨੇ ਅਤਿਵਾਦ ਦੇ ਖਿਲਾਫ ਲੜਾਈ ਲੜੀ-ਪੰਜਾਬ ਦੇ ਅਸਿਸਟੈਂਟ ਐਡਵੋਕੇਟ ਜਨਰਲ ਵਲੋਂ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਦਿੱਤਾ ਗਿਆ ਬਿਆਨ!’
ਖਾਲਿਸਤਾਨ ਦੀ ਕਾਇਮੀ ਤੋਂ ਬਿਨ੍ਹਾਂ ਸਿੱਖਾਂ ਕੋਲ ਕੋਈ ਹੋਰ ਰਸਤਾ ਬਾਕੀ ਨਹੀਂ ਬਚਿਆ!

ਵਾਸ਼ਿੰਗਟਨ ਡੀ. ਸੀ. (31 ਮਾਰਚ, 2010) - ਮੌਜੂਦਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੀ ‘ਮਲਿਕਾ’ ਸੋਨੀਆ ਗਾਂਧੀ ਦੇ ਪਤੀ ਰਾਜੀਵ ਗਾਂਧੀ ਦੇ ‘ਸਿੱਖਾਂ ਨੂੰ ਸਬਕ ਸਿਖਾਉਣ’ ਦੇ ਹੁਕਮਾਂ ਤਹਿਤ, ਨਵੰਬਰ 1984 ਦੇ ਪਹਿਲੇ ਹਫ਼ਤੇ ਦਿੱਲੀ ਅਤੇ ਭਾਰਤ ਭਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ, ਸੜਕਾਂ, ਗੱਡੀਆਂ ਆਦਿ ਵਿੱਚ ਸਿੱਖਾਂ ਦੇ ਖੂਨ ਨਾਲ ਖੇਡੀ ਗਈ ਹੋਲੀ ਨੂੰ 25 ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ। ਇੱਕ ਦਰਜਨ ਕਮਿਸ਼ਨ ਕਮੇਟੀਆਂ (ਮਿਸ਼ਰਾ ਕਮਿਸ਼ਨ ਤੋਂ ਨਾਨਾਵਤੀ ਕਮਿਸ਼ਨ ਤੱਕ) ਅਤੇ ਲਗਭਗ ਇੱਕ ਦਰਜਨ ਸਰਕਾਰਾਂ (ਰਾਜੀਵ ਤੋਂ ਮਨਮੋਹਣ ਤੱਕ) ਬਦਲਣ ਦੇ ਬਾਵਜੂਦ, ਸਿੱਖ ਕਤਲੇਆਮ ਦੇ ਦੋਸ਼ੀ ਕਾਨੂੰਨ ਦੀ ਗ੍ਰਿਫਤ ਤੋਂ ਆਜ਼ਾਦ, ਮਜ਼ੇ ਲੈ ਰਹੇ ਹਨ। ਇਨ੍ਹਾਂ ਪ੍ਰਮੁੱਖ ਕਾਤਲਾਂ ਵਿੱਚ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਪ੍ਰਕਾਸ਼ ਦਾਸ ਸ਼ਾਸ਼ਤਰੀ, ਕਮਲ ਨਾਥ ਆਦਿਕ ਸ਼ਾਮਲ ਹਨ। ਇੱਕ ਹੋਰ ਕਾਤਲ ਐਚ. ਕੇ. ਐਲ. ਭਗਤ ਨਰਕਗਾਮੀ ਹੋ ਚੁੱਕਾ ਹੈ। ਕਾਤਲਾਂ ਨੂੰ ਸਜ਼ਾ-ਯਾਫ਼ਤਾ ਕਰਵਾਉਣ ਲਈ ਜਿਨ੍ਹਾਂ ਪੀੜਤ ਪਰਿਵਾਰਾਂ, ਵਕੀਲਾਂ, ਮਨੁੱਖੀ ਹੱਕਾਂ ਦੇ ਕਾਰਕੁੰਨਾਂ ਨੇ ਪਿਛਲੇ 25 ਸਾਲ ਤੋਂ ਲਗਾਤਾਰ ਜੱਦੋਜਹਿਦ ਜਾਰੀ ਰੱਖੀ ਹੋਈ ਹੈ, ਉਨ੍ਹਾਂ ਦੀ ਦ੍ਰਿੜਤਾ ਅਤੇ ਬਹਾਦਰੀ ਨੂੰ ਸਾਡਾ ਪ੍ਰਣਾਮ ਹੈ। ਇਸ ਇਨਸਾਫ ਲਹਿਰ ਨੂੰ, ਅੰਤਰਰਾਸ਼ਟਰੀ ਪਛਾਣ ਦੇਣ ’ਚ, ‘ਸਿੱਖਸ ਫਾਰ ਜਸਟਿਸ’ ਵਲੋਂ ਹੁਣ ਬੜੇ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਯਤਨਾਂ ਨੂੰ ਅਸੀਂ ਆਪਣਾ ਪੂਰਾ ਸਮਰਥਨ ਦਿੱਤਾ ਹੈ। ਅੰਤਰਰਾਸ਼ਟਰੀ ਦਬਾਅ ਬਣਨ ਨਾਲ, ਸੀ. ਬੀ. ਆਈ. ਵਲੋਂ ਕੁਝ ‘ਕਾਗਜ਼ੀ ਕਾਰਵਾਈ’ ਕਰਨੀ, ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ ਪਰ ਕਿਵੇਂ ਸੀ. ਬੀ. ਆਈ. ਅਤੇ ਭਾਰਤੀ ਅਦਾਲਤੀ ਢਾਂਚਾ, ਕਾਤਲਾਂ ਦੇ ਹੱਕ ਵਿੱਚ ਭੁਗਤ ਰਿਹਾ ਹੈ, ਇਸ ਦੀ ਛੇਕੜਲੀ ਉਦਾਹਰਣ ਸੱਜਣ ਕੁਮਾਰ ਦੀ ‘ਗ੍ਰਿਫਤਾਰੀ’ ਦਾ ਮਾਮਲਾ ਹੈ।
23 ਫਰਵਰੀ, 2010 ਨੂੰ ਦਿੱਲੀ ਅਦਾਲਤ ਦੇ ਇੱਕ ਇਮਾਨਦਾਰੀ, ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਲੋਕੇਸ਼ ਕੁਮਾਰ ਨੇ, ਸੀ. ਬੀ. ਆਈ. ਦੀ ਇਸ ਗੱਲੋਂ ਖਿਚਾਈ ਕੀਤੀ ਕਿ ਉਹ ਅਦਾਲਤ ਵਲੋਂ, ਸੱਜਣ ਕੁਮਾਰ ਦੇ ਖਿਲਾਫ ਵਾਰੰਟ-ਗ੍ਰਿਫਤਾਰੀ ਜਾਰੀ ਕਰਨ ਦੇ ਬਾਵਜੂਦ ਵੀ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਕਿਉਂ ਅਸਫਲ ਰਹੀ ਹੈ। ਇਸ ਤੋਂ ਪਹਿਲਾਂ ਸੀ. ਬੀ. ਆਈ. ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੇ, ਸੱਜਣ ਕੁਮਾਰ ਨੂੰ ਫੜਨ ਲਈ ਚਾਰ ਵਾਰ ਉਸ ਦੇ ਘਰ ਛਾਪਾ ਮਾਰਿਆ ਹੈ ਪਰ ਉਹ ਕਾਬੂ ਨਹੀਂ ਆਇਆ। ਜੱਜ ਲੋਕੇਸ਼ ਕੁਮਾਰ ਨੇ ਕਿਹਾ, ‘‘ ਕੀ ਭਾਰਤ ਦੀ ਪ੍ਰਮੁੱਖ ਏਜੰਸੀ ਸੀ. ਬੀ. ਆਈ. ਦਾ ਕੰਮਕਾਰ ਕਰਨ ਦਾ ਇਹ ਹੀ ਤਰੀਕਾ ਹੈ? ਇਹ ਛਾਪੇ ਰਾਤ ਨੂੰ ਕਿਉਂ ਨਹੀਂ ਮਾਰੇ ਗਏ ਜਦੋਂਕਿ ਦੋਸ਼ੀ ਦੇ ਆਪਣੇ ਘਰ ਹੋਣ ਦੀਆਂ ਵਧੇਰੇ ਸੰਭਾਵਨਾਵਾਂ ਸਨ। ਇਉਂ ਜਾਪਦਾ ਹੈ, ਸੀ. ਬੀ. ਆਈ. ਇਸ ਕੇਸ ਦੀ ਪੜਤਾਲ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੀ। ਸੱਜਣ ਕੁਮਾਰ ਨੂੰ ‘ਗ੍ਰਿਫਤਾਰ’ ਨਾ ਕਰ ਸਕਣ ਨੇ, ਸੀ. ਬੀ. ਆਈ. ਦੇ ਰੋਲ ਨੂੰ ਸ਼ੱਕੀ ਬਣਾ ਦਿੱਤਾ ਹੈ।’’ ਅਸੀਂ ਜੱਜ ਕੁਮਾਰ ਦੀ ਈਮਾਨਦਾਰੀ ਦੀ ਦਾਦ ਦਿੰਦੇ ਹਾਂ ਕਿ ਉਸ ਨੇ ਇਨਸਾਫ ਦੀ ਕੁਰਸੀ ’ਤੇ ਬਹਿ ਕੇ ਸਚਮੁੱਚ ‘ਇਨਸਾਫ’ ਕਰਨ ਦਾ ਯਤਨ ਕੀਤਾ। ਕਾਤਲ ਸੱਜਣ ਕੁਮਾਰ, ਗ੍ਰਿਫਤਾਰੀ ਤੋਂ ਬਚਣ ਲਈ, ‘ਅਗਾਊਂ ਜ਼ਮਾਨਤ’ ਵਾਸਤੇ, ਦਿੱਲੀ ਹਾਈ ਕੋਰਟ ਦੀ ਸ਼ਰਣ ਵਿੱਚ ਜਾ ਪਹੁੰਚਿਆ, ਜਿਸ ਨੇ ‘ਆਪਣੇ ਭਗਤ’ ਦੀ ਲਾਜ ਰੱਖ ਲਈ। 27 ਫਰਵਰੀ ਨੂੰ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਦੀ ‘ਅਗਾਊਂ ਜ਼ਮਾਨਤ’ ਦੀ ਪਟੀਸ਼ਨ ਮਨਜ਼ੂਰ ਕਰਦਿਆਂ ਫਤਵਾ ਦਿੱਤਾ - ‘‘25 ਸਾਲ ਬਾਅਦ, ਸੱਜਣ ਕੁਮਾਰ ਨੂੰ ਗ੍ਰਿਫਤਾਰ ਕਰਨਾ, ਬਿਲਕੁਲ ਨਿਆਂਸੰਗਤ ਨਹੀਂ ਹੈ। ਅਸੀਂ ਨਹੀਂ ਸਮਝਦੇ ਕਿ ਪਟੀਸ਼ਨਕਰਤਾ ਦੇ ਬਾਹਰ ਰਹਿਣ ਨਾਲ ਮੁਕੱਦਮੇ ’ਤੇ ਕੋਈ ਫਰਕ ਨਹੀਂ ਪਵੇਗਾ ਅਤੇ ਉਸ ਦੇ ਖਿਲਾਫ ਭੁਗਤਣ ਵਾਲੇ ਗਵਾਹਾਂ ਨੂੰ ਕੋਈ ਡਰਾ ਧਮਕਾ ਸਕੇਗਾ। ਜੇ ਸੱਜਣ ਕੁਮਾਰ 25 ਸਾਲ ਤੋਂ ਅਜ਼ਾਦ ਹੈ ਤਾਂ ਹੁਣ ਉਸ ਨੂੰ ਗ੍ਰਿਫਤਾਰ ਕਰਨ ਦੀ ਕੀ ਤੁਕ ਹੈ? ਜਿਹੜੇ ਸੱਜਣ ਕੁਮਾਰ ਦੇ ਖਿਲਾਫ ਨਵੇਂ ਗਵਾਹ ਸਾਹਮਣੇ ਆ ਰਹੇ ਹਨ, ਉਨ੍ਹਾਂ ’ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਸੱਜਣ ਕੁਮਾਰ ਨੂੰ 50 ਹਜ਼ਾਰ ਰੁਪਈਏ ’ਦੇ ਜ਼ਾਤੀ ਮੁਚੱਲਕੇ ’ਤੇ ਅਗਾਊਂ ਜ਼ਮਾਨਤ ਦਿੱਤੀ ਜਾਂਦੀ ਹੈ...’’ ਹੈ ਨਾ ਭਾਰਤੀ ‘ਰਾਮ-ਰਾਜ’ ਵਿੱਚ ‘ਇਨਸਾਫ’ ਦੀ ਜੈ-ਜੈ ਕਾਰ। ਦਿੱਲੀ ਹਾਈਕੋਰਟ ਦੇ ਇਸ ਫੈਸਲੇ ਨੂੰ, ਸਿੱਖ ਪੀੜਤਾਂ ਨੇ ਭਾਰਤੀ ਸੁਪਰੀਮ ਕੋਰਟ ਵਿੱਚ ਚੈ¦ਜ ਕੀਤਾ। ਉਹ ਆਸਵੰਦ ਸਨ ਕਿ ਭਾਰਤੀ ‘ਇਨਸਾਫ’ ਦੇ ਸਿਖਰਲੇ ਡੰਡੇ ’ਤੇ ਬੈਠੇ, ਇਹ ‘ਨਿਆਂਮੂਰਤੀ’ ਜ਼ਰੂਰ ਇਨਸਾਫ ਦਾ ‘ਤਰਾਜ਼ੂ’ ਫੜ ਕੇ ਸਾਵਾਂ ਤੋਲ ਤੋਲਣਗੇ। ਭਾਰਤੀ ਇਨਸਾਫ ਦਾ ਜਨਾਜ਼ਾ, ਇਨ੍ਹਾਂ ‘ਨਿਆਂਮੂਰਤੀਆਂ’ ਨੇ ਆਪਣੇ 29 ਮਾਰਚ ਦੇ ਫੈਸਲੇ ਨਾਲ ਕੱਢ ਦਿੱਤਾ। ਜਸਟਿਸ ਸਥਾਸ਼ਿਵਮ ਅਤੇ ਜਸਟਿਸ ਐਚ. ਐਲ. ਦਾਤੂ ਦੇ ਦੋ ਮੈਂਬਰੀ ਬੈਂਚ ਨੇ, ਆਪਣੇ ਫੈਸਲੇ ਵਿੱਚ, ਦਿੱਲੀ ਹਾਈਕੋਰਟ ਦੇ ਫੈਸਲੇ ਨੂੰ ਦਰੁਸਤ ਦੱਸਦਿਆਂ, ਇਸ ਵਿੱਚ ਦਖਲਅੰਦਾਜ਼ੀ ਕਰਨ ਤੋਂ ਨਾਂਹ ਕਰ ਦਿੱਤੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ, ਸੱਜਣ ਕੁਮਾਰ ਦੇ ਖਿਲਾਫ ਭੁਗਤਣ ਵਾਲੇ ‘ਗਵਾਹਾਂ’ ਨੂੰ ਸੁਰੱਖਿਆ ਦੇਣ ਲਈ, ਸੀ. ਬੀ. ਆਈ. ਨੂੰ ਆਦੇਸ਼ ਦੇਣ ਤੋਂ ਵੀ ਕੋਰਾ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ - ‘‘ਆਮ ਹਾਲਾਤਾਂ ਵਿੱਚ ਸੱਜਣ ਕੁਮਾਰ ਨੂੰ ਜ਼ਮਾਨਤ ਨਹੀਂ ਸੀ ਮਿਲਣੀ ਚਾਹੀਦੀ ਪਰ ਇਸ ਕੇਸ ਨੂੰ 25 ਸਾਲ ਬੀਤ ਚੁੱਕੇ ਹਨ। ਕਈ ਕਮਿਸ਼ਨ ਇਸ ਦੀ ਪੜਤਾਲ ਕਰ ਚੁੱਕੇ ਹਨ ਅਤੇ ਸੀ. ਬੀ. ਆਈ. ਵੀ ਇਸ ਦੀ 2005 ਤੋਂ ਪੜਤਾਲ ਕਰ ਰਹੀ ਹੈ। ਇਸ ਕੇਸ ਵਿੱਚ 1984 ਤੋਂ 1990 ਤੱਕ ਕੁਝ ਨਹੀਂ ਹੋਇਆ। ਜੇ ਸੀ. ਬੀ. ਆਈ. ਚਾਹੁੰਦੀ ਤਾਂ ਸੱਜਣ ਕੁਮਾਰ ਨੂੰ 2005 ਵਿੱਚ ਗ੍ਰਿਫਤਾਰ ਕਰ ਸਕਦੀ ਸੀ... ਕੀ ਸੀ. ਬੀ. ਆਈ. ਨੂੰ ‘ਨਿਕਲਣ ਵਾਲੇ ਸਿੱਟਿਆਂ’ ਦਾ ਪਤਾ ਨਹੀਂ ਸੀ?’’ ਪਾਠਕਜਨ! ਇਸ ਤਰ੍ਹਾਂ ਸੱਜਣ ਕੁਮਾਰ, ਇੱਕ ਵਾਰ ਫਿਰ, ਭਾਰਤ ਸਰਕਾਰ, ਸੀ. ਬੀ. ਆਈ. ਅਤੇ ਅਦਾਲਤੀ ਸਿਸਟਮ ਦੇ ‘ਅਪਵਿੱਤਰ ਗਠਬੰਧਨ’ ਦੀ ਬਦੌਲਤ, ਅਜ਼ਾਦ ਫਿਜ਼ਾ ਵਿੱਚ ਘੁੰਮਦਾ, 26 ਮਿਲੀਅਨ ਸਿੱਖ ਕੌਮ ਨੂੰ ਸ਼ਰਮ ਦਿਵਾਉਂਦਾ ਰਹੇਗਾ। ਸੱਜਣ ਕੁਮਾਰ ਵਾਂਗ ‘ਕਾਤਲ ਬ੍ਰਿਗੇਡ’ ਦਾ ਇੱਕ ਹੋਰ ਉੱਘਾ ਆਗੂ ਕਮਲ ਨਾਥ (ਸੜਕਾਂ ਅਤੇ ਆਵਾਜਾਈ ਸਬੰਧੀ ਕੇਂਦਰੀ ਮੰਤਰੀ) ਪਿਛਲੇ ਦਿਨੀਂ ਕੈਨੇਡਾ ਫੇਰੀ ’ਤੇ ਆਇਆ। ਕੈਨੇਡਾ ਦੇ ਸਿੱਖ ਵਧਾਈ ਦੇ ਹੱਕਦਾਰ ਹਨ ਕਿ ਨਾ-ਸਿਰਫ ਉਨ੍ਹਾਂ ਨੇ ਟੋਰੰਟੋ, ਓਟਵਾ ਆਦਿ ਵਿੱਚ ਉਸ ਦੇ ਖਿਲਾਫ ਸਫਲ ਰੋਸ-ਵਿਖਾਵੇ ਹੀ ਕੀਤੇ ਬਲਕਿ ਕੈਨੇਡੀਅਨ ਮੈਂਬਰ ਪਾਰਲੀਮੈਂਟਾਂ ਨੂੰ ਵੀ ਇਸ ‘ਪ੍ਰੋਟੈਸਟ’ ਦਾ ਹਿੱਸਾ ਬਣਾਇਆ। ਕੈਨੇਡੀਅਨ ਮੁੱਖ ਧਾਰਾ ਅਖਬਾਰਾਂ - ‘ਗਲੋਬ ਐਂਡ ਮੇਲ’, ‘ਟੋਰੰਟੋ ਸਟਾਰ’ ਆਦਿ ਅਤੇ ਇਲੈਕਟ੍ਰਾਨਿਕ ਮੀਡੀਏ ਨੇ, ਸਿੱਖ ਰੋਹ ਦੀ ਭਰਪੂਰ ਕਵਰੇਜ਼ ਕੀਤੀ। ਇਸ ਪ੍ਰੋਟੈਸਟ ਮੁਹਿੰਮ ਨੂੰ ਸਿੱਖਸ ਫਾਰ ਜਸਟਿਸ ਨੇ ਲਾਮਬੰਦ ਕੀਤਾ।
ਇਉਂ ਜਾਪਦਾ ਹੈ, ਭਾਰਤੀ ਹਾਕਮਾਂ ਅਤੇ ਉਨ੍ਹਾਂ ਦੇ ਵਿਦੇਸ਼ਾਂ ਵਿਚਲੇ ਕੌਂਸਲੇਟਾਂ, ਅੰਬੈਂਸੀਆਂ ਨੇ ਅਜੇ ਸਿੱਖਾਂ ਨੂੰ ਜ਼ਲੀਲ ਕਰਨ ਦੀ ਕੁਚੇਸ਼ਟਾ ਦਾ ਤਿਆਗ ਨਹੀਂ ਕੀਤਾ। ਹੁਣ ਕਾਤਲ ਮੰਤਰੀ ਕਮਲ ਨਾਥ, 6 ਅਪ੍ਰੈਲ ਤੋਂ 8 ਅਪ੍ਰੈਲ ਤੱਕ ‘ਨੀਊਯਾਰਕ’ (ਅਮਰੀਕਾ) ਦੇ ਦੌਰੇ ’ਤੇ ਆ ਰਿਹਾ ਹੈ। ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਵਲੋਂ ਨੀਊਯਾਰਕ ਵਿੱਚ ਉਸ ਦੇ ਖਿਲਾਫ ਰੋਸ-ਵਿਖਾਵਿਆਂ ਦੀ ਤਿਆਰੀ ਕੀਤੀ ਜਾ ਰਹੀ ਹੈ। ਅਸੀਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਇਨ੍ਹਾਂ ਰੋਸ ਵਿਖਾਵਿਆਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਬੇਨਤੀ ਕਰਦੇ ਹਾਂ। ਇਸ ਸਬੰਧੀ ਵੇਰਵੇ ਲਈ ‘ਸਿੱਖਸ ਫਾਰ ਜਸਟਿਸ’ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਮਨੁੱਖੀ ਅਧਿਕਾਰਾਂ ਦੀ ਅ¦ਬਰਦਾਰ ਜਥੇਬੰਦੀ ‘ਵਾਇਸਿਸ ਫਾਰ ਫਰੀਡਮ’ ਵਲੋਂ ਵੀ ਇਸ ਸਬੰਧੀ, ਸਟੇਟ ਡਿਪਾਰਟਮੈਂਟ, ਯੂਨਾਇਟਿਡ ਸਟੇਟਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜ਼ੀਅਸ ਫਰੀਡਮ (ੂਸ਼39੍ਰ6) ਆਦਿ ਨੂੰ ਮੈਮੋਰੰਡਮ ਦਿੱਤੇ ਜਾ ਰਹੇ ਹਨ।
‘ਸਿੱਖ ਕਾਤਲਾਂ’ ਨੂੰ ਸਰਪ੍ਰਸਤੀ ਦੇਣ ਵਿੱਚ ਸਿਰਫ਼ ਕੇਂਦਰ ਸਰਕਾਰ ਹੀ ਮੋਹਰੀ ਰੋਲ ਅਦਾ ਨਹੀਂ ਕਰ ਰਹੀ, ਪੰਜਾਬ ਸਰਕਾਰ ਵੀ ਉਸ ਤੋਂ ਕਿਸੇ ਗੱਲੋਂ ਘੱਟ ਨਹੀਂ ਹੈ। ਸੁਮੇਧ ਸੈਣੀ ਪੰਜਾਬ ਪੁਲੀਸ ਦਾ ਇੱਕ ਸਿੱਖ ਕਾਤਲ ਅਤੇ ਭ੍ਰਿਸ਼ਟ ਪੁਲੀਸ ਅਫਸਰ ਹੈ, ਜਿਸ ਨੂੰ ਬਾਦਲ ਸਰਕਾਰ ਨੇ ‘ਵਿਜੀਲੈਂਸ ਬਿਊਰੋ’ ਦਾ ਮੁਖੀ ਨਿਯੁਕਤ ਕੀਤਾ ਹੋਇਆ ਹੈ। ਉਸ ਦੇ ਖਿਲਾਫ ਸੀ. ਬੀ. ਆਈ. ਵਲੋਂ ਲੁਧਿਆਣਾ ਕਤਲ ਕਾਂਡ (ਜਿਸ ਵਿੱਚ ਸੁਮੇਧ ਸੈਣੀ ਨੇ ਆਪਣੇ ਨਜ਼ਦੀਕੀ ਦੋ ਰਿਸ਼ਤੇਦਾਰਾਂ ਅਤੇ ਕਾਰ ਡਰਾਈਵਰ ਦਾ ਕਤਲ ਕੀਤਾ ਸੀ) ਸਬੰਧੀ, ਦਿੱਲੀ ਦੇ ਸਪੈਸ਼ਲ ਜੱਜ ਸਾਹਮਣੇ, ਦੋਸ਼ ਆਇਦ ਕੀਤੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਬਾਦਲ ਨੇ ਉਸ ਨੂੰ ਪ੍ਰੋਮੋਸ਼ਨ ਦੇ ਕੇ, ਆਈ. ਜੀ. ਤੋਂ ਐਡੀਸ਼ਨਲ ਡਾਇਰੈਕਟਰ ਜਨਰਲ ਪੁਲੀਸ ਬਣਾ ਦਿੱਤਾ ਹੈ। ਲੁਧਿਆਣਾ ਕਤਲ ਕਾਂਡ ਦੇ ਪੀੜਤਾਂ ਨੇ, ਇਸ ਸਬੰਧੀ ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਮੁਕਲਮ ਮੁਦਗਲ ਅਤੇ ਜਸਟਿਸ ਜਸਬੀਰ ਸਿੰਘ ਦੇ ਬੈਂਚ ਸਾਹਮਣੇ ਅਰਜ਼ੋਈ ਕੀਤੀ ਤਾਂ ਅਦਾਲਤ ਨੇ ਪੰਜਾਬ ਸਰਕਾਰ ਦੇ ਵਕੀਲ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ। ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਰੁਪਿੰਦਰ ਸਿੰਘ ਖੋਸਲਾ ਨੇ ਜਵਾਬ ਵਿੱਚ ਕਿਹਾ - ‘ਸੁਮੇਧ ਸੈਣੀ ਪੰਜਾਬ ਦਾ ਸਭ ਤੋਂ ਵਧੀਆ ਪੁਲੀਸ ਅਫਸਰ ਹੈ, ਜਿਸ ਨੇ ਅਤਿਵਾਦ ਦੇ ਖਿਲਾਫ ਬੜੀ ਬਹਾਦਰੀ ਨਾਲ ਲੜਾਈ ਲੜੀ ਹੈ।’ ਹਕੀਕਤ ਇਹ ਹੈ ਕਿ ਸੁਮੇਧ ਸੈਣੀ ਅਤੇ ਉਸ ਦੇ ਪਾਲਤੂ ਅਜੀਤੇ ਪੂਹਲੇ (ਅਖੌਤੀ ਨਿਹੰਗ) ਨੇ, ਪੰਜਾਬ ਵਿੱਚ ਸੈਂਕੜਿਆਂ ਸਿੱਖ ਨੌਜਵਾਨਾਂ (ਪ੍ਰੋ. ਰਾਜਿੰਦਰਪਾਲ ਸਿੰਘ ਬੁਲਾਰਾ-ਲੁਧਿਆਣਾ, ਭਾਈ ਬਲਵਿੰਦਰ ਸਿੰਘ ਜਟਾਣਾ-ਰੋਪੜ ਨੂੰ ਪਰਿਵਾਰ ਸਮੇਤ) ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਕੋਹ-ਕੋਹ ਕੇ ਮਾਰਿਆ, ਜਿਉਂਦਿਆਂ ਸਾੜਿਆ। ਅੱਜ ਪੰਜਾਬ ਦੀ ਬਾਦਲ ਸਰਕਾਰ ਨੂੰ ਇਹ ਸਿੱਖ ਕਾਤਲ ‘ਹੀਰੋ’ ਨਜ਼ਰ ਆਉਂਦੇ ਹਨ।
26 ਮਿਲੀਅਨ ਸਿੱਖ ਕੌਮ ਨੂੰ, ਇਹ ਤੱਥ ਨਿਸ਼ਚੇਵਾਚਕ ਤੌਰ ’ਤੇ ਮੰਨ ਕੇ ਸੰਘਰਸ਼ ਵਿੱਢਣਾ ਪਵੇਗਾ ਕਿ ਸਿੱਖਾਂ ਦੇ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਸਾਡੀਆਂ ਅੱਡ-ਅੱਡ ਜਥੇਬੰਦੀਆਂ, ਬਿਮਾਰੀ ਦੀਆਂ ਅਲਾਮਤਾਂ ਦਾ ਇਲਾਜ ਕਰਨ ਵਿੱਚ ਰੁੱਝੀਆਂ ਹੋਈਆਂ ਹਨ ਪਰ ਬਿਮਾਰੀ ਨੂੰ ਜੜੋਂ ਪੁੱਟੇ ਬਿਨਾਂ, ਇਹ ਅਲਾਮਤਾਂ ਮੁੜ-ਮੁੜ ਸਤਾਉਂਦੀਆਂ ਰਹਿਣਗੀਆਂ। ਕੀ ਅਸੀਂ ਖਾਲਿਸਤਾਨ ਦੀ ਲੜਾਈ ਸਿੱਧੇ ਹੋ ਕੇ ਲੜਨ ਲਈ ਤਿਆਰ ਹਾਂ?

ਅਮਰੀਕਾ ਦੇ ਲਗਭਗ ਢਾਈ ਸਦੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ, ਸਭ ਅਮਰੀਕਾ ਵਾਸੀਆਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ‘ਹੈਲਥ ਕੇਅਰ ਸੁਧਾਰ ਬਿੱਲ’ ਨੂੰ ਪਾਸ ਕਰਵਾ ਕੇ ਪ੍ਰਧਾਨ ਓਬਾਮਾ ਨੇ ਸਿਰਜਿਆ ਇਤਿਹਾਸ!
ਜਿਸ ਯਤਨ ਵਿੱਚ ਪ੍ਰਧਾਨ ਰੂਜ਼ਵੈਲਟ ਤੇ ਪ੍ਰਧਾਨ ਕ¦ਿਟਨ ਫੇਲ੍ਹ ਹੋਏ, ਉਸ ਨੂੰ ਪ੍ਰਧਾਨ ਓਬਾਮਾ ਨੇ ਸਫਲ ਕਰ ਵਿਖਾਇਆ!
ਅਮਰੀਕਾ ਦੇ ਮੱਧ-ਵਰਗੀ ਤੇ ਗਰੀਬ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਪਰ ਧਨਾਢ ਲਾਬੀ ਵਿੱਚ ਹਲਚਲ! ਡੈਮੋਕ੍ਰੇਟਾਂ ਨੂੰ ਨਵੰਬਰ ਦੀਆਂ ਚੋਣਾਂ ਵਿੱਚ ਆਟੇ-ਦਾਲ ਦਾ ਭਾਅ ਪਤਾ ਲੱਗ ਜਾਵੇਗਾ - ਰੀਪਬਲਿਕਨ ਪਾਰਟੀ ਦੀ ਪ੍ਰਤੀਕ੍ਰਿਆ!

ਵਾਸ਼ਿੰਗਟਨ ਡੀ. ਸੀ. (24 ਮਾਰਚ, 2010) - ਅਮਰੀਕਾ ਦੇ ਪ੍ਰਧਾਨ ਬਰਾਕ ਹੁਸੈਨ ਓਬਾਮਾ ਨੇ, ਉਹ ਕਰਾਮਾਤ ਕਰ ਹੀ ਵਿਖਾਈ, ਜਿਹੜੀ ਕਿ ਪਿਛਲੀਆਂ ਲਗਭਗ ਢਾਈ ਸਦੀਆਂ (4 ਜੁਲਾਈ, 1776 ਨੂੰ ਅਮਰੀਕਾ ਦੀਆਂ 13 ਸਟੇਟਾਂ ਨੇ ਅਜ਼ਾਦੀ-ਘੋਸ਼ਣਾ ਕਰਕੇ, ਯੂਨਾਇਟਿਡ ਸਟੇਟਸ ਆਫ ਅਮਰੀਕਾ ਦੀ ਨੀਂਹ ਰੱਖੀ ਸੀ) ਵਿੱਚ ਕੋਈ ਵੀ ਅਮਰੀਕੀ ਪ੍ਰਧਾਨ ਨਹੀਂ ਸੀ ਕਰ ਸਕਿਆ। ਅਮਰੀਕਨ ਕਾਂਗਰਸ ਦੇ ਹਾਊਸ ਆਫ ਰੀਪ੍ਰੈਜ਼ੈਂਟੇਟਿਵਜ਼ ਨੇ 21 ਮਾਰਚ ਨੂੰ ਉਸ ਹੈਲਥ ਕੇਅਰ ਸੁਧਾਰ ਬਿੱਲ ਨੂੰ 212 ਵੋਟਾਂ ਦੇ ਮੁਕਾਬਲੇ 219 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ, ਜਿਸ ਬਿੱਲ ਨੂੰ ਲਗਭਗ ਖਤਮ ਹੋਇਆ ਹੀ ਸਮਝਿਆ ਜਾ ਰਿਹਾ ਸੀ। ਇਸ ਬਿੱਲ ਦੇ ਪਾਸ ਹੋਣ ਨਾਲ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਦੇ ਮੁਲਕਾਂ ਵਾਂਗ, ਲਗਭਗ ਸਭ ਅਮਰੀਕਨ ਬਸ਼ਿੰਦੇ, ਸਿਹਤ ਸੇਵਾਵਾਂ ਦੀਆਂ ਸਹੂਲਤਾਂ ਨੂੰ ਮਾਣ ਸਕਣਗੇ। ਇਸ ਬਿੱਲ ਤੋਂ ਇਲਾਵਾ ਹਾਊਸ ਨੇ, ਸੈਨੇਟ ਬਿੱਲ ਵਿੱਚ ਸੋਧਾਂ ਵਾਲਾ ਬਿੱਲ ਵੀ 205 ਦੇ ਮੁਕਾਬਲੇ 217 ਵੋਟਾਂ ਦੇ ਫਰਕ ਨਾਲ ਪਾਸ ਕਰ ਦਿੱਤਾ। ਹਾਊਸ ਦੇ ਸਭ ਰੀਪਬਲਿਕਨ ਮੈਂਬਰਾਂ ਨੇ ਬਿੱਲ ਦੇ ਖਿਲਾਫ ਵੋਟਾਂ ਪਾਈਆਂ।
ਯਾਦ ਰਹੇ ਅਮਰੀਕੀ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਤਿੰਨ ਵਾਰ ਅੱਡ-ਅੱਡ ਅਮਰੀਕੀ ਪ੍ਰਧਾਨਾਂ ਨੇ ‘ਯੂਨੀਵਰਸਲ ਹੈਲਥ ਕੇਅਰ ਬਿੱਲ’ ਪਾਸ ਕਰਵਾਉਣ ਦਾ ਯਤਨ ਕੀਤਾ ਸੀ ਪਰ ਉਹ ਬੁਰੀ ਤਰ੍ਹਾਂ ਫੇਲ੍ਹ ਹੋਏ ਸਨ। ਇਨ੍ਹਾਂ ਵਿੱਚ ਪ੍ਰਧਾਨ ਰੂਜ਼ਵੈਲਟ ਅਤੇ ਪ੍ਰਧਾਨ ਕ¦ਿਟਨ ਸ਼ਾਮਲ ਹਨ। ਲਗਭਗ ਇੱਕ ਸਾਲ ਪਹਿਲਾਂ, ਅਮਰੀਕਾ ਦੇ ਪਹਿਲੇ ਅਫਰੀਕਨ-ਅਮਰੀਕਨ ਮੂਲ ਦੇ ਪ੍ਰਧਾਨ ਬਣ ਕੇ ਇਤਿਹਾਸ ਸਿਰਜਣ ਵਾਲੇ ਪ੍ਰਧਾਨ ਓਬਾਮਾ ਨੇ, ਆਪਣੇ ਚੋਣ ਮਨੋਰਥ ਪੱਤਰ ਵਿੱਚ ਇਕਰਾਰ ਕੀਤਾ ਸੀ ਕਿ ਜੇ ਉਹ ਪ੍ਰਧਾਨ ਬਣੇ ਤਾਂ ਕਿਸੇ ਵੀ ਅਮਰੀਕਨ ਸ਼ਹਿਰੀ ਨੂੰ ਸਿਹਤ ਸੇਵਾਵਾਂ ਤੋਂ ਵਾਂਝਿਆਂ ਨਹੀਂ ਰਹਿਣ ਦੇਣਗੇ। ਇਹ ਕੰਮ ਅਤਿਅੰਤ ਜ਼ੋਖਮ ਭਰਿਆ ਸੀ। ਇਸ ਬਿੱਲ ਨੂੰ ਪਾਸ ਹੋਣ ਤੋਂ ਰੋਕਣ ਲਈ ਭਾਵੇਂ ਜ਼ਾਹਰਾ ਤੌਰ ’ਤੇ ਰੀਪਬਲਿਕਨ ਪਾਰਟੀ ਮੋਹਰੀ ਸੀ ਪਰ ਇਨ੍ਹਾਂ ਦੀ ਪਿੱਠ ’ਤੇ ਬੜੀ ਮਜ਼ਬੂਤ ਵਪਾਰੀ ਲਾਬੀ ਸੀ। ਇਸ ਲਾਬੀ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਮਾਲਕ, ਫਾਰਮਾਸਿਊਟੀਕਲ ਕੰਪਨੀਆਂ, ਇਸ਼ੋਰੈਂਸ ਕੰਪਨੀਆਂ, ਡਾਕਟਰ ਲਾਬੀ ਆਦਿਕ ਸ਼ਾਮਲ ਸਨ, ਜਿਹੜੇ ਕਿ ਹਰ ਸਾਲ ਕਈ ਬਿਲੀਅਨ ਡਾਲਰ ਦਾ ਮੁਨਾਫਾ ਕਮਾਉਂਦੇ ਹਨ।
ਅਮਰੀਕਨ ਸੈਨੇਟ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸਿਹਤ ਸੇਵਾਵਾਂ ਸਬੰਧੀ ਅੱਡ-ਅੱਡ ਬਿੱਲਾਂ ਦੀ ਕਵਾਇਦ ਚੱਲਦੀ ਰਹੀ ਅਤੇ ਰੀਪਬਲਿਕਨ ਪਾਰਟੀ ‘ਸੋਧਾਂ’ ਦੇ ਨਾਂ ਹੇਠ, ਇਨ੍ਹਾਂ ਬਿੱਲਾਂ ਨੂੰ ਅੱਧ-ਮੋਇਆ ਕਰਦੇ ਰਹੇ। ਹਾਲਾਂਕਿ ਸੈਨੇਟ ਤੇ ਹਾਊਸ ਦੋਹਾਂ ਵਿੱਚ ਡੈਮੋਕਰੈਟਾਂ ਦੀ ਬਹੁਗਿਣਤੀ ਹੈ ਪਰ ਕੁਝ ਡੈਮੋਕਰੈਟਿਕ ਸੈਨੇਟਰ ਤੇ ਕਾਂਗਰਸਮੈਨ ਵੀ ਤਿੜਕਦੇ ਰਹੇ ਕਿਉਂਕਿ ਉਨ੍ਹਾਂ ਦੇ ਚੋਣ-ਹਲਕਿਆਂ ਵਿੱਚ ਰੀਪਬਲਿਕਨ ਪ੍ਰਭਾਵ ਗਰੁੱਪ ਉਨ੍ਹਾਂ ਨੂੰ ਨਵੰਬਰ ਦੀਆਂ ਚੋਣਾਂ ਵਿੱਚ ਹਰਾਉਣ ਦੀ ਸਮਰੱਥਾ ਰੱਖਦੇ ਹਨ। ਅਮਰੀਕਨ ਸੈਨੇਟ ਦੇ ਕੁੱਲ 100 ਮੈਂਬਰ ਹਨ ਅਤੇ ਉਥੇ ਕਿਸੇ ਵੀ ਬਿੱਲ ਨੂੰ ਰੋਕਣ ਲਈ, (ਫਿਲਿਬਸਟਰ) 60 ਮੈਂਬਰਾਂ ਦੀ ਹਮਾਇਤ ਦੀ ਲੋੜ ਹੁੰਦੀ ਹੈ। ਸ਼ੁਰੂ ਵਿੱਚ ਡੈਮੋਕਰੈਟਾਂ ਕੋਲ 60 ਸੈਨੇਟਰ ਸਨ, ਇਸ ਲਈ ਇਹ ਬਿੱਲ ਸੈਨੇਟ ਵਿੱਚ, ਬਿਨਾਂ ਫਿਲਿਬਸਟਰ ਦੇ ਪੇਸ਼ ਹੋ ਸਕਿਆ। ਪਰ ਅਚਾਨਕ, ਮੈਸਾਚਿਊਸਿਟਸ ਦੇ ਸੈਨੇਟਰ ਟੈੱਡ ਕੈਨੇਡੀ ਦੀ ਮੌਤ ਨਾਲ ਉਸ ਦੀ ਸੀਟ ਖਾਲੀ ਹੋ ਗਈ ਅਤੇ ਡੈਮੋਕਰੈਟਾਂ ਕੋਲ 59 ਸੈਨੇਟਰ ਰਹਿ ਗਏ। ਬਦਕਿਸਮਤੀ ਨਾਲ, ਉਸ ਖਾਲੀ ਹੋਈ ਸੀਟ ’ਤੇ ਰੀਪਬਲਿਕਨ ਉਮੀਦਵਾਰ ਜਿੱਤ ਗਿਆ ਅਤੇ ਉਹ ਵੀ ਇਸ ਮੁੱਦੇ ’ਤੇ ਕਿ ਉਹ ਹੈਲਥ ਕੇਅਰ ਬਿੱਲ ਪਾਸ ਨਹੀਂ ਹੋਣ ਦੇਵੇਗਾ। ਇਸ ਨੇ ਡੈਮੋਕਰੈਟਾਂ ਨੂੰ ਭਾਜੜਾਂ ਪਾ ਦਿੱਤੀਆਂ ਅਤੇ ‘ਮਾਹਰਾਂ’ ਵਲੋਂ ਇਹ ਮੰਨਿਆ ਜਾਣ ਲੱਗ ਪਿਆ ਕਿ ਇਹ ਬਿੱਲ ਅਣਿਆਈ ਮੌਤ ਮਰ ਗਿਆ ਹੈ।
ਪਰ ਪ੍ਰਧਾਨ ਓਬਾਮਾ ਨੇ ਹੌਂਸਲਾ ਨਹੀਂ ਛੱਡਿਆ ਅਤੇ ਉਸ ਦੀ ਅਣਥੱਕ ਮਿਹਨਤ (ਜਿਸ ਵਿੱਚ ਹਾਊਸ ਦੀ ਸਪੀਕਰ ਨੈਂਸੀ ਪੈਲੋਸੀ ਨੇ ਵੀ ਭਾਰੀ ਯੋਗਦਾਨ ਪਾਇਆ) ਦਾ ਸਿੱਟਾ ‘ਦੀ ਪੇਸ਼ੈਂਟ ਪ੍ਰੋਟੈਕਸ਼ਨ ਐਂਡ ਐਫੋਰਡੇਬਲ ਕੇਅਰ ਐਕਟ’ ਦੇ ਪਾਸ ਹੋਣ ਦੇ ਰੂਪ ਵਿੱਚ ਨਿਕਲਿਆ ਹੈ। ਇਸ ਬਿੱਲ ਨੂੰ ਪਾਸ ਕਰਵਾਉਣ ਲਈ, ਪ੍ਰਧਾਨ ਓਬਾਮਾ ਨੇ ਆਪਣਾ ਇੰਡੋਨੇਸ਼ੀਆ ਦਾ ਸਰਕਾਰੀ ਦੌਰਾ ਵੀ ਰੱਦ ਕੀਤਾ। ਇੱਕ ਹਫ਼ਤੇ ਦੇ ਵਿੱਚ-ਵਿੱਚ ਉਸ ਨੇ ਹੈਲਥ ਕੇਅਰ ਬਿੱਲ ਸਬੰਧੀ 92 ਅੱਡ-ਅੱਡ ਮੁਲਾਕਾਤਾਂ ਕੀਤੀਆਂ ਅਤੇ ਸੈਂਕੜਿਆਂ ਫੋਨ ਕਾਲਾਂ ਰਾਹੀਂ ‘ਤਿੜਕੇ’ ਕਾਂਗਰਸਮੈਨਾਂ ਨੂੰ ਬਿੱਲ ਦੀ ਹਮਾਇਤ ਕਰਨ ਲਈ ਪ੍ਰੇਰਿਆ। ਇਸ ਬਿੱਲ ਦੇ ਪਾਸ ਹੋਣ ਨਾਲ ਓਬਾਮਾ ਦਾ ਸਤਿਕਾਰ ਅਤੇ ਸਿਆਸੀ ਕੱਦ ਕਾਫੀ ਵਧਿਆ ਹੈ। ਦੁਨੀਆ ਭਰ ਵਿੱਚ ਓਬਾਮਾ ਦੇ ਇਸ ਯਤਨ ਨੂੰ ‘ਗਰੀਬ ਦੋਸਤ ਉਪਰਾਲੇ’ ਵਜੋਂ ਬਿਆਨਿਆ ਗਿਆ ਹੈ। ਸਿੱਖ ਨੁਕਤਾਨਿਗਾਹ ਤੋਂ ਅਸੀਂ ਇਸ ਬਿਲ ਨੂੰ ‘ਸਰਬੱਤ ਦੇ ਭਲੇ’ ਲਈ ਕੀਤਾ ਗਿਆ ‘ਗੰਭੀਰ ਯਤਨ’ ਸਮਝਦੇ ਹਾਂ ਅਤੇ ਇਸ ਲਈ ਪ੍ਰਧਾਨ ਓਬਾਮਾ ਅਤੇ ਕਾਂਗਰਸ ਦੇ ਸੈਨੇਟਰਾਂ-ਕਾਂਗਰਸਮੈਨਾਂ ਨੂੰ ਮੁਬਾਰਕਬਾਦ ਵੀ ਪੇਸ਼ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਪ੍ਰਧਾਨ ਓਬਾਮਾ ਦੇ ਹੱਥ ਮਜ਼ਬੂਤ ਹੋਏ ਹਨ। ਉਹ ਹੁਣ ਅਫਗਾਨਿਸਤਾਨ, ਇਰਾਕ, ਇਜ਼ਰਾਈਲ ਸਮੇਤ ਅੱਡ-ਅੱਡ ਮੁੱਦਿਆਂ ’ਤੇ ਜਿਥੇ ਸਾਰਥਕ ਮਜ਼ਬੂਤ ਸਟੈਂਡ ਲੈ ਸਕਣਗੇ, ਉਥੇ ਦੁਨੀਆ ਨੂੰ ਨਿਊਕਲੀਅਰ ਨਿਸ਼ੇਧ ਸੰਧੀ ਦੇ ਏਜੰਡੇ ’ਤੇ (ਜਿਸ ਸਬੰਧੀ 45 ਦੇਸ਼ਾਂ ਦਾ ਸਿਖਰ ਸੰਮੇਲਨ ਠੀਕ 4 ਹਫਤਿਆਂ ਬਾਅਦ ਵਾਸ਼ਿੰਗਟਨ ਡੀ. ਸੀ. ਵਿੱਚ ਹੋ ਰਿਹਾ ਹੈ) ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਤੋਰ ਸਕਣਗੇ। ਹਾਊਸ ਵਿੱਚ ਸਿਹਤ ਸੇਵਾਵਾਂ ਸਬੰਧੀ ਬਿੱਲ ਪਾਸ ਹੋਣ ਤੋਂ ਬਾਅਦ ਪ੍ਰਧਾਨ ਓਬਾਮਾ ਨੇ ਬੜੇ ਭਾਵੁਕ ਅੰਦਾਜ਼ ਵਿੱਚ ਦੇਸ਼ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ , ‘‘ਇਸ ਨੂੰ ‘ਤਬਦੀਲੀ’ ਕਹਿੰਦੇ ਨੇ, ਜਿਸ ਦਾ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ। ਇਹ ਵੋਟ ਆਮ ਆਦਮੀ ਦੇ ਭਲੇ ਲਈ ਪਈ ਹੈ। ਹਰ ਉਹ ਅਮਰੀਕਨ, ਜਿਸ ਨੇ ਚੁੱਪ-ਚੁਪੀਤਿਆਂ ਬਹਿ ਕੇ ਇਸ ਬਿੱਲ ਦੀ ਹਮਾਇਤ ਵਿੱਚ ਇੱਕ ਚਿੱਠੀ ਲਿਖੀ ਹੋਵੇਗੀ, ਉਸ ਦੀ ਆਵਾਜ਼ ਵੀ ਅੱਜ ਸੁਣੀ ਗਈ ਹੈ।’’
‘ਦੀ ਪੇਸ਼ੈਂਟ ਪ੍ਰੋਟੈਕਸ਼ਨ ਐਂਡ ਐਫੋਰਡੇਬਲ ਕੇਅਰ ਐਕਟ’, ਅਮਰੀਕਾ ਦੀ ਹੈਲਥ ਇੰਸ਼ੋਰੈਂਸ ਸਕੀਮ ਦੀ ਕਾਇਆ ਕਲਪ ਕਰੇਗਾ। ਅਮਰੀਕਾ ਦੀਆਂ ਹੈਲਥ ਇੰਸ਼ੋਰੈਂਸ ਕੰਪਨੀਆਂ ਜਿਥੇ ਮਹੀਨਾਵਾਰ ਬਹੁਤ ਜ਼ਿਆਦਾ ਪ੍ਰੀਮੀਅਮ ਚਾਰਜ ਕਰਦੀਆਂ ਹਨ, ਉਥੇ ਕਿਸੇ ਨੂੰ ਪਹਿਲਾਂ ਤੋਂ ਕੋਈ ਬਿਮਾਰੀ ਹੋਣ ਦੀ ਸੂਰਤ ਵਿੱਚ, ਇੰਸ਼ੋਰੈਂਸ ਦੇਣ ਤੋਂ ਵੀ ਇਨਕਾਰੀ ਹੁੰਦੀਆਂ ਹਨ। ਇਸ ਤਰ੍ਹਾਂ ਡਰੱਗ ਫਾਰਮੇਸੀਆਂ, ਜਿਸ ਮਰਜ਼ੀ ਦਵਾਈ ਨੂੰ ਇੰਸ਼ੋਰੈਂਸ ਤੋਂ ‘ਬਾਹਰਾ’ ਦੱਸ ਕੇ, ਮਰੀਜ਼ਾਂ ਨੂੰ ਦਵਾਈਆਂ ਦੀਆਂ ਭਾਰੀ ਕੀਮਤਾਂ ਦੇਣ ’ਤੇ ਮਜ਼ਬੂਰ ਕਰਦੀਆਂ ਹਨ। ਭਾਰੀ ਇੰਸ਼ੋਰੈਂਸ ਪ੍ਰੀਮੀਅਮ ਦੀ ਵਜ੍ਹਾ ਕਰਕੇ, ਲਗਭਗ 70 ਫੀਸਦੀ ਅਮਰੀਕਨ ‘ਹੈਲਥ ਇੰਸ਼ੋਰੈਂਸ’ ਤੋਂ ਵਾਂਝੇ ਹਨ। ਇਸ ਤਰ੍ਹਾਂ ਬਹੁਤ ਸਾਰੇ ਬਿਜ਼ਨਸਾਂ ਦੇ ਮਾਲਕ, ਮੁਲਾਜ਼ਮ ਨੂੰ ਚੰਗੀ ਤਨਖਾਹ ਤਾਂ ਦਿੰਦੇ ਹਨ ਪਰ ਹੈਲਥ-ਇੰਸ਼ੋਰੈਂਸ ਦੇਣ ਤੋਂ ਇਨਕਾਰੀ ਹਨ ਕਿਉਂਕਿ ਉਨ੍ਹਾਂ ਅਨੁਸਾਰ, ਉਹ ਇੰਸ਼ੋਰੈਂਸ ਪ੍ਰੀਮੀਅਮ ਦੇਣ ਦੇ ਸਮਰੱਥ ਨਹੀਂ ਹਨ।
ਨਵੇਂ ਪਾਸ ਹੋਏ ਬਿੱਲ ਅਨੁਸਾਰ, ਹੁਣ ਇੰਸ਼ੋਰੈਂਸ ਕੰਪਨੀਆਂ ਕਿਸੇ ਵੀ ਮਰੀਜ਼ ਦੀ ਪਹਿਲੀ ਬਿਮਾਰੀ ਦੇ ਬਾਵਜੂਦ, ਉਸ ਨੂੰ ਇੰਸ਼ੋਰੈਂਸ ਦੇਣ ਤੋਂ ਇਨਕਾਰ ਨਹੀਂ ਕਰ ਸਕਦੀਆਂ ਅਤੇ ਨਾ ਹੀ ਮਰਜ਼ੀ ਨਾਲ ਪ੍ਰੀਮੀਅਮ ਵਧਾ ਸਕਦੀਆਂ ਹਨ। ਬੱਚੇ, 26 ਸਾਲ ਦੀ ਉਮਰ ਤੱਕ ਆਪਣੇ ਮਾਂ-ਪਿਓ ਦੀ ਇੰਸ਼ੋਰੈਂਸ ਪਾਲਿਸੀ ਵਿੱਚ ਸ਼ਾਮਲ ਰਹਿ ਸਕਦੇ ਹਨ। ਵਡੇਰੀ ਉਮਰ ਦੇ ਲੋਕ ਅਤੇ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਲੋਕ ‘ਹਾਈ ਰਿਸਕ ਪੂਲ’ ਸ਼੍ਰੇਣੀ ਰਾਹੀਂ ਇੰਸ਼ੋਰੈਂਸ ਲੈ ਸਕਦੇ ਹਨ। ਇਸੇ ਤਰ੍ਹਾਂ ਆਪੋ-ਆਪਣੇ ਕਾਰੋਬਾਰ (ਸੈਲਫ ਇੰਮਪਲਾਇਡ) ਕਰਨ ਵਾਲਿਆਂ ਨੂੰ ਇੰਸ਼ੋਰੈਂਸ ਸਸਤੇ ਭਾਅ ’ਤੇ ਮਿਲੇਗੀ ਅਤੇ ਵੱਡੇ ਕਾਰੋਬਰਾਂ ਵਾਲਿਆਂ ਲਈ ਆਪਣੇ ਮੁਲਾਜ਼ਮਾਂ ਨੂੰ ਇੰਸ਼ੋਰੈਂਸ ਦੇਣੀ ਜ਼ਰੂਰੀ ਕਰਾਰ ਦਿੱਤੀ ਗਈ ਹੈ। ਇਸ ਬਿੱਲ ਦਾ ਸਭ ਤੋਂ ਜ਼ਿਆਦਾ ਫਾਇਦਾ, ਉਨ੍ਹਾਂ 5 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਹੋਵੇਗਾ, ਜਿਨ੍ਹਾਂ ਨੂੰ ਹੁਣ ਕਿਸੇ ਕਿਸਮ ਦੀ ਸਹੂਲਤ ਵੀ ਉਪਲਭਧ ਨਹੀਂ ਸੀ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਉਨ੍ਹਾਂ ਨੂੰ ‘ਜ਼ਿਆਦਾ ਬਿਮਾਰ ਸ਼੍ਰੇਣੀ’ ਵਿੱਚ ਰੱਖ ਕੇ, ਇੰਸ਼ੋਰੈਂਸ ਦੇਣ ਤੋਂ ਇਨਕਾਰ ਕਰ ਦਿੰਦੀਆਂ ਸਨ।
‘ਕਾਂਗਰਸ ਬੱਜਟ ਆਫਿਸ’ ਨਾਂ ਦੀ ਇੱਕ ਨਿਰਪੱਖ ਏਜੰਸੀ ਅਨੁਸਾਰ, ਨਵੇਂ ਸਿਹਤ ਸੁਧਾਰ ਬਿੱਲ ਅਨੁਸਾਰ ਲਗਭਗ 940 ਬਿਲੀਅਨ ²ਡਾਲਰ ਦਾ ਖਰਚਾ ਵਧੇਗਾ। ਪਰ ਅਗਲੇ ਦੋ ਦਹਾਕਿਆਂ ਵਿੱਚ, ਇਨ੍ਹਾਂ ਸੁਧਾਰਾਂ ਨਾਲ, ਪਹਿਲੀ ਸਕੀਮ ਦੀਆਂ ਕਮੀਆਂ ਦੂਰ ਹੋਣ ਕਰਕੇ, ਇਕ ਟਰਿਲੀਅਨ ਡਾਲਰ ਦਾ ਫਾਇਦਾ ਹੋਵੇਗਾ। ਪਰ ਇਸ ਬਿੱਲ ਦੀ ਆਲੋਚਨਾ ਕਰਨ ਵਾਲੇ ਰੀਪਬਲਿਕਨ ਪਾਰਟੀ ਦੇ ਲੀਡਰ, ਇਸ ਨਾਲ ਸਹਿਮਤ ਨਹੀਂ ਹਨ। ਪਹਿਲੀ ਗੱਲ ਤਾਂ ਉਹ ਸਰਕਾਰ ਵਲੋਂ ਸਿਹਤ ਸੇਵਾਵਾਂ ’ਚ ਸੁਧਾਰ ਕਰਨ ਦੇ ਯਤਨਾਂ ਨੂੰ ‘ਨਾਗਰਿਕਾਂ ਦੀ ਜ਼ਿੰਦਗੀ ਵਿੱਚ ਸਰਕਾਰੀ ਦਖਲ’ ਦਾ ਨਾਂ ਦੇ ਕੇ ਭੰਡ ਰਹੇ ਹਨ। ਦੂਸਰਾ, ਉਨ੍ਹਾਂ ਦਾ ਕਹਿਣਾ ਹੈ ਕਿ ਓਬਾਮਾ-ਕੇਅਰ ਬਿੱਲ, ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਨਾਂ ਹੇਠ, ਅਮੀਰ ਸ਼੍ਰੇਣੀਆਂ ’ਤੇ ਵਾਧੂ ਟੈਕਸ ਲਾਉਣ ਦਾ ਰਾਹ ਪੱਧਰਾ ਕਰ ਰਿਹਾ ਹੈ। ਉਨ੍ਹਾਂ ਅਨੁਸਾਰ, ਇਹ ਬਿੱਲ ਅਮਰੀਕਨ ਬੱਜਟ ਵਿੱਚ ਹੋਰ ਵਾਧਾ ਕਰਕੇ, ‘ਬੱਜਟ ਘਾਟੇ’ (ਡੈਫੀਸਿਟ) ਅਤੇ ‘ਪਸਾਰੇ’ (ਇਨਫਲੇਸ਼ਨ) ਨੂੰ ਪੈਦਾ ਕਰੇਗਾ। 2008 ਦੀਆਂ ਪ੍ਰਧਾਨਗੀ ਚੋਣਾਂ ਵਿੱਚ ਪ੍ਰਧਾਨ ਓਬਾਮਾ ਦੇ ਰੀਪਬਲਿਕਨ ਵਿਰੋਧੀ ਸੈਨੇਟਰ ਜਾਹਨ ਮੈਕੇਨ ਨੇ ਕੱਪੜਿਓਂ ਬਾਹਰ ਹੁੰਦਿਆਂ ਕਿਹਾ - ‘ਡੈਮੋਕਰੈਟਾਂ ਨੇ ਜੋ ਬਿੱਲ ਪਾਸ ਕੀਤਾ ਹੈ, ਉਹ ਸਾਡੇ ਹੈਲਥ ਕੇਅਰ ਸਿਸਟਮ ਦਾ ‘ਸਰਕਾਰੀਕਰਨ’ ਹੈ। ਇਹ ਬਿੱਲ ਇੱਕ ਬੱਜਰ ਗੁਨਾਹ ਹੈ ਅਤੇ ਹਰ ਅਮਰੀਕਨ ਨੂੰ ਇਸ ਦਾ ਹਰ ਹੀਲੇ ਵਿਰੋਧ ਕਰਨਾ ਚਾਹੀਦਾ ਹੈ। ਜਿਨ੍ਹਾਂ ਡੈਮੋਕਰੈਟਾਂ ਨੇ ਇਹ ਬਿੱਲ ਪਾਸ ਕੀਤਾ ਹੈ, ਉਨ੍ਹਾਂ ਨੂੰ ਆਉਂਦੇ ਨਵੰਬਰ ਦੀਆਂ ਕਾਂਗਰਸ-ਚੋਣਾਂ ਵਿੱਚ ਆਟੇ-ਦਾਲ ਦਾ ਭਾਅ ਪਤਾ ਲੱਗ ਜਾਵੇਗਾ। ਵੈਸੇ ਹਾਰੇ ਹੋਇਆਂ ਨੂੰ ਰੋਣ, ਧੋਣ ਅਤੇ ਚੀਕਾਂ ਮਾਰਨ ਦਾ ਹੱਕ ਹੁੰਦਾ ਹੈ।

ਭਾਰਤੀ ਹਾਕਮਾਂ ਦਾ ਨਵਾਂ ਮੰਤਰ-‘ਰੂਸਮ ਸ਼ਰਣਮ ਗੱਛਾਮੀ’
ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਮੌਕੇ ਅਰਬਾਂ ਡਾਲਰਾਂ ਦੇ ‘ਸੌਦਿਆਂ’ ਦੀ ਅਸਲ ਹਕੀਕਤ!
ਭਾਰਤ ਸਰਕਾਰ ਨੇ ਅਮਰੀਕਾ-ਭਾਰਤ ਨਿਊਕਲੀਅਰ ਸੰਧੀ ਨਾਲ ਸਬੰਧਿਤ ਬਿੱਲ ‘ਸਿਵਲ ਲਾਇਬਿਲਟੀ ਨਿਊਕਲੀਅਰ ਡੈਮੇਜ ਬਿੱਲ-2010’ ਨੂੰ ਭਾਰਤੀ ਲੋਕ ਸਭਾ ਵਿੱਚ ਪੇਸ਼ ਕਰਨ ਤੋਂ ਟਾਲਾ ਵੱਟਿਆ!
‘ਅਫਗਾਨਿਸਤਾਨ ਵਿੱਚ ਭਾਰਤ ਦੀ ਸ਼ਰਮਨਾਕ ਕੂਟਨੀਤਕ ਹਾਰ ’ਚੋਂ ਪੈਦਾ ਹੋਏ ‘ਇਕੱਲੇਪਨ’ ਵਿੱਚ, ਸਿਰਫ ਰੂਸ ਹੀ ਭਾਰਤ ਦਾ ਇੱਕੋ ਇੱਕ ਸਹਾਰਾ ਹੈ - ਐਮ. ਕੇ. ਭੱਦਰਕੁਮਾਰ, ਸਾਬਕਾ ਭਾਰਤੀ ਅੰਬੈਸਡਰ’

ਵਾਸ਼ਿੰਗਟਨ ਡੀ. ਸੀ. (17 ਮਾਰਚ, 2010) - ਪਿਛਲੇ ਦਿਨੀਂ ਦਿੱਲੀ ਦੀ ਤਾਕਤ ਦੇ ਗਲਿਆਰਿਆਂ ਵਿੱਚ ਵਾਪਰੀਆਂ 2-3 ਅਹਿਮ ਘਟਨਾਵਾਂ, ਬੜੇ ਦੂਰਰਸੀ ਪ੍ਰਭਾਵਾਂ ਵਾਲੀਆਂ ਸਾਬਤ ਹੋਣਗੀਆਂ। ਪਹਿਲੀ, ‘ਮਹਿਲਾ ਰਾਖਵਾਂਕਰਨ ਬਿੱਲ’ ਨਾਲ ਸਬੰਧਿਤ ਹੈ। ਭਾਵੇਂ ਸਰਕਾਰੀ ਹਲਕਿਆਂ ਨੇ ‘ਸਵਰਣ ਹਿੰਦੂ’ ਪਾਰਟੀ ਬੀ. ਜੇ. ਪੀ. ਨਾਲ ਸਾਂਢਾ-ਗਾਂਢਾ ਕਰਕੇ, ਇਸ ਨੂੰ ਰਾਜ ਸਭਾ ਵਿੱਚ ਪਾਸ ਕਰਵਾ ਲਿਆ ਪਰ ਦਲਿਤ ਅਤੇ ਪੱਛੜੇ ਸ਼੍ਰੇਣੀਆਂ ਦੀਆਂ ਔਰਤਾਂ ਨੂੰ ਇਸ ਬਿੱਲ ਵਿੱਚ ਅਣਗੌਲਿਆਂ ਕਰਨ ਦੇ ਮੁੱਦੇ ’ਤੇ ਜਿਵੇਂ ਸਮਾਜਵਾਦੀ ਪਾਰਟੀ (ਮੁਲਾਇਮ ਸਿੰਘ ਯਾਦਵ), ਰਾਸ਼ਟਰੀ ਜਨਤਾ ਦਲ (ਲਾਲੂ ਯਾਦਵ), ਜਨਤਾ ਪਾਰਟੀ ਸੈਕੂਲਰ (ਸ਼ਰਦ ਯਾਦਵ) ਅਤੇ ਬਹੁਜਨ ਸਮਾਜ ਪਾਰਟੀ (ਮਾਇਆਵਤੀ) ਨੇ, ਇੱਕਜੁਟਤਾ ਦਾ ਵਿਖਾਵਾ ਕੀਤਾ, ਇਸ ਨੇ ਬ੍ਰਾਹਮਣਵਾਦੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਲੋਕ ਸਭਾ ਵਿੱਚ ਬਿੱਲ ਪੇਸ਼ ਹੋਣ ਤੋਂ ਪਹਿਲਾਂ, ਬੀ. ਜੇ. ਪੀ., ਕਾਂਗਰਸ ਅਤੇ ਖੱਬੇ ਪੱਖੇ ਪਾਰਟੀਆਂ ਵਿਚਲੇ ਦਲਿਤ ਤੇ ਪੱਛੜੇ ਵਰਗਾਂ ਨਾਲ ਸਬੰਧਿਤ ਐਮ. ਪੀ. ਜਦੋਂ ਆਪਣੇ ‘ਵੱਖਰੇ ਤੇਵਰ’ ਵਿਖਾਉਣ ਲੱਗੇ ਤਾਂ ਸਰਕਾਰ ਨੇ ਇਸ ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਦੀ ਹਿੰਮਤ ਨਹੀਂ ਵਿਖਾਈ ਤੇ ਇਹ ਮਸਲਾ ਅੱਗੇ ਪਾ ਦਿੱਤਾ ਗਿਆ। ਇਸ ਘਟਨਾਕ੍ਰਮ ਨੇ ਸਾਬਤ ਕੀਤਾ ਹੈ, ਕਿ ਭਾਰਤ ਦੇ ਚੁਣੇ ਹੋਏ ਨੁਮਾਇੰਦਿਆਂ ਵਿੱਚ, ‘ਜਾਤ-ਪਾਤੀ’ ਰੁਝਾਨ ਕਿਸ ਕਦਰ ਡੂੰਘਾ ਹੈ ਅਤੇ ਦਲਿਤਾਂ ਦੇ ਹੱਕਾਂ ਨੂੰ ਕੁਚਲਣ ਲਈ ਕਾਂਗਰਸ, ਬੀ. ਜੇ. ਪੀ. ਤੇ ਖੱਬੇ ਪੱਖੀ ਮੋਰਚਾ ਕਿਵੇਂ ਘਿਓ-ਖਿੱਚੜੀ ਹੋ ਜਾਂਦੇ ਹਨ। ਦਲਿਤਾਂ ਅਤੇ ਪੱਛੜੇ ਵਰਗਾਂ ਦੇ ਨੁਮਾਇੰਦਿਆਂ ਵਲੋਂ ਆਪਣੇ ਹੱਕਾਂ ਲਈ ਵਿਖਾਈ ਗਈ ‘ਤਾਕਤ’ ਭਾਰਤ ਵਿੱਚ ਵਰਣ-ਵੰਡ ਦੇ ਖਿਲਾਫ ਜਾਗਰੂਕਤਾ ਦੀ ਪ੍ਰਤੀਕ ਹੈ।
ਇੱਕ ਹਫ਼ਤੇ ਦੇ ਵਿੱਚ-ਵਿੱਚ, ਜਿਹੜਾ ਦੂਸਰਾ ਬਿੱਲ ਲੋਕ ਸਭਾ ਵਿੱਚ ਪੇਸ਼ ਕਰਨ ਤੋਂ ਸਰਕਾਰ ਨੇ ਭਾਂਜ ਵਿਖਾਈ ਉਹ ਹੈ - ‘ਸਿਵਲ ਲਾਇਬਿਲਟੀ ਨਿਊਕਲੀਅਰ ਡੈਮੇਜ ਬਿੱਲ-2010’। ਇਸ ਬਿੱਲ ਦੀ ਖਾਸ ਅਹਿਮੀਅਤ ਇਹ ਹੈ ਕਿ ਅਮਰੀਕਾ ਅਤੇ ਭਾਰਤ ਵਿੱਚ ਵਰ੍ਹਾ 2008 ਵਿੱਚ ਦਸਤਖਤ ਕੀਤੀ ਗਈ - ‘ਅਮਰੀਕਾ-ਭਾਰਤ ਨੀਊਕਲੀਅਰ ਸੰਧੀ’, ਉਦੋਂ ਤੱਕ ਲਾਗੂ ਨਹੀਂ ਹੋ ਸਕਦੀ ਜਦੋਂ ਤੱਕ ਉਸ ਨਾਲ ਸਬੰਧਿਤ ਤਿੰਨ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਇਹ ਬਿੱਲ ਇਨ੍ਹਾਂ ਸ਼ਰਤਾਂ ਵਿੱਚੋਂ ਇੱਕ ਸ਼ਰਤ ਦੀ ਪੂਰਤੀ ਕਰਦਾ ਹੈ। ਇਸ ਬਿੱਲ ਅਨੁਸਾਰ, ਜੇ ਕਿਸੇ ਵਿਦੇਸ਼ੀ ਕੰਪਨੀ ਵਲੋਂ ਲਗਾਏ ਗਏ ਨਿਊਕਲੀਅਰ ਰਿਐਕਟਰ ਵਿੱਚ, ਕਿਸੇ ‘ਦੁਰਘਟਨਾ’ ਦੀ ਵਜ੍ਹਾ ਕਰਕੇ, ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਰਿਐਕਟਰ ਅਪਰੇਟਰ, ਵੱਧ ਤੋਂ ਵੱਧ 500 ਕਰੋੜ ਰੁਪਏ ਤੱਕ ਹੀ ਮੁਆਵਜ਼ੇ ਦੇ ਤੌਰ ’ਤੇ ਦੇਵੇਗਾ, ਇਸ ਤੋਂ ਵੱਧ ਨਹੀਂ। ਇਸ ਹਰਜਾਨੇ ਦਾ ਦਾਅਵਾ ਵੀ 10 ਸਾਲ ਤੱਕ ਹੀ ਕੀਤਾ ਜਾ ਸਕਦਾ ਹੈ, ਇਸ ਤੋਂ ਮਗਰੋਂ ਨਹੀਂ। ਇਸ ਬਿੱਲ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਬਿੱਲ ‘ਅਮਰੀਕਨ ਕੰਪਨੀਆਂ’ ਨੂੰ ਖੁਸ਼ ਕਰਨ ਲਈ ਲਿਆਂਦਾ ਜਾ ਰਿਹਾ ਹੈ, ਕਿਉਂਕਿ ਉਹ ਭਾਰਤ ਤੋਂ ਕਈ ਬਿਲੀਅਨ ਡਾਲਰ ਦਾ ‘ਮੁਨਾਫਾ’ ਕਮਾਉਣਗੀਆਂ ਪਰ ਨਿਊਕਲੀਅਰ ਦੁਰਘਟਨਾ ਵਾਪਰਨ ਦੀ ਸੂਰਤ ਵਿੱਚ, ਉਨ੍ਹਾਂ ਦੀ ਜ਼ਿੰਮੇਵਾਰੀ ਸਿਰਫ 500 ਕਰੋੜ ਰੁਪਏ ਦੇ ਹਰਜਾਨੇ ਤੱਕ ਹੀ ਸੀਮਤ ਰਹੇਗੀ।
ਆਲੋਚਕਾਂ ਵਲੋਂ 3-4 ਦਸੰਬਰ, 1984 ਨੂੰ ਭੋਪਾਲ (ਮੱਧ ਪ੍ਰਦੇਸ਼) ਦੇ ਯੂਨੀਅਨ ਕਾਰਬਾਈਡ ਪਲਾਂਟ ਵਿੱਚ ਵਾਪਰੇ ਕਾਂਡ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਯਾਦ ਰਹੇ, ਇਹ ਕੰਪਨੀ ਵੀ ‘ਅਮਰੀਕਨ ਮਾਲਕੀ’ ਵਾਲੀ ਸੀ। ਇਸ ਗੈਸ-ਦੁਰਘਟਨਾ ਨੇ ਲਗਭਗ 5 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ, ਜਿਨ੍ਹਾਂ ਵਿੱਚ 5 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਹੋਰ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ, ਅਗਲੇ ਸਾਲਾਂ ਵਿੱਚ ਮਰਦੇ ਚਲੇ ਗਏ। ਪਰ 25 ਸਾਲ ਬੀਤਣ ਬਾਅਦ ਵੀ ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਕਿਉਂਕਿ ਮਰਨ ਵਾਲੇ ‘ਗਰੀਬ’ ਸਨ ਅਤੇ ਅਮਰੀਕੀ ਕੰਪਨੀ ਕਿਸੇ ਕਾਨੂੰਨ ਦੀ ਪਕੜ ਵਿੱਚ ਨਹੀਂ ਆਈ।
‘ਸਿਵਲ ਲਾਇਬਿਲਟੀ ਨਿਊਕਲੀਅਰ ਡੈਮੇਜ ਬਿੱਲ-2010’ ਦਾ ਵਿਰੋਧ ਕਰਨ ਵਾਲਿਆਂ ਵਿੱਚ ਖੱਬੇ ਪੱਖੀ ਪਾਰਟੀਆਂ ਮੂਹਰੇ-ਮੂਹਰੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਿੱਲ ‘ਅਮਰੀਕਾ-ਪੱਖੀ’ ਹੈ, ਇਸ ਲਈ ਇਸ ਨੂੰ ਅਸੀਂ ਪਾਸ ਨਹੀਂ ਹੋਣ ਦੇਵਾਂਗੇ। ਉਹ ਇਸ ਬਿੱਲ ਨੂੰ ‘ਅਪਵਿੱਤਰ ਬਿੱਲ’ ਦਾ ਨਾਂ ਦੇ ਰਹੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਇਸ ਬਿੱਲ ਦਾ ਮਕਸਦ ਜੀ. ਈ., ਵੈਸਟਿੰਗਹਾਊਸ ਵਰਗੀਆਂ ਨਿਊਕਲੀਅਰ ਰਿਐਕਟਰ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ‘ਸਬਸਿਡੀ’ ਦੇਣਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ 10 ਸਾਲ ਦੀ ਸਮਾਂ-ਸੀਮਾ ਨਿਰਧਾਰਤ ਕਰਨ ਵਾਲੇ, ਇੱਕ ਵਾਰ ਹੀਰੋਸ਼ੀਮਾ-ਨਾਗਾਸਾਕੀ ਜਾ ਕੇ ਵੇਖਣ ਕਿ 55 ਸਾਲ ਬੀਤਣ ਬਾਅਦ ਵੀ ਕਿਵੇਂ ਉ੍ਯਥੇ ਨਿਊਕਲੀਅਰ ਰੇਡੀਏਸ਼ਨ ਤੋਂ ਭਵਿੱਖ ਦੀਆਂ ਪੀੜ੍ਹੀਆਂ ਪ੍ਰਭਾਵਿਤ ਹੋ ਰਹੀਆਂ ਹਨ।
ਪਰ ਇਉਂ ਜਾਪਦਾ ਹੈ ਕਿ ਉਪਰੋਕਤ ਬਿੱਲ ਦੇ ਵਿਰੋਧ (ਅਤੇ ਸਰਕਾਰ ਵਲੋਂ ਇਸ ਸਬੰਧੀ ਆਪਣਾ ਠੀਕ ਹੋਮ-ਵਰਕ ਨਾ ਕਰਨਾ) ਦੀ ਪਿਸ਼ਟ-ਭੂਮੀ ਵਿੱਚ ਕੁਝ ਹੋਰ ਵੀ ਵਾਪਰ ਰਿਹਾ ਹੈ। ਇਸ ਦਾ ਖੁਲਾਸਾ, ਇਸ ਹਫਤੇ ਰੂਸ ਦੇ ਪ੍ਰਧਾਨ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਦੌਰਾਨ ਉਸ ਦੇ ਹੋਏ ਸ਼ਾਹਨਾ ਸਵਾਗਤ ਅਤੇ ਅਰਬਾਂ-ਖਰਬਾਂ ਦੇ ਹੋਏ ਵਪਾਰਿਕ ਸਮਝੌਤਿਆਂ ਤੋਂ ਹੁੰਦਾ ਹੈ। ਇਨ੍ਹਾਂ ਸਮਝੌਤਿਆਂ ਵਿੱਚ ਦੋ ਬਿਲੀਅਨ, ਤਿੰਨ ਸੌ ਮਿਲੀਅਨ ਡਾਲਰ ਦਾ, ਭਾਰਤ ਵਲੋਂ ਰੂਸ ਤੋਂ ਖਰੀਦਿਆਂ ਕਬਾੜ (ਜੰਕ) ਏਅਰ ਕਰਾਫਟ ਕੈਰੀਅਰ - ‘ਐਡਮਿਰਲ ਗੋਰਸ਼ਕੋਵ’ (ਭਾਰਤੀ ਨਾਂ ਆਈ. ਐਨ. ਐਸ. - ਬਿਕ੍ਰਮਾਦਿੱਤਿਆ) ਦਾ ‘ਸੌਦਾ’ ਵੀ ਸ਼ਾਮਲ ਹੈ। ਇਉਂ ਜਾਪਦਾ ਹੈ, ਭਾਰਤ ਦਾ ਅਮਰੀਕਾ ਨਾਲ ‘ਹਨੀਮੂਨ’ ਸਮਾਂ ਖਤਮ ਹੋਣ ’ਤੇ ਹੈ ਅਤੇ ਗਲ ‘ਤਲਾਕ’ ਵੱਲ ਵੱਧ ਰਹੀ ਹੈ। ਭਾਰਤੀ ਦੁਲਹਨ, ਵਾਪਸ ਆਪਣੇ ਪਹਿਲੇ ਪਤੀ ‘ਰੂਸ’ ਦੀ ਦਹਿਲੀਜ਼ ’ਤੇ ਜਾ ਕੇ ਸਿਜਦਾ ਕਰਕੇ, ਘਰ-ਵਾਪਸੀ ਲਈ ਰਾਹ ਪੱਧਰਾ ਕਰ ਰਹੀ ਹੈ। ਇਹ ਪੜਤਾਲ, ਦਿਲਚਸਪੀ ਦਾ ਵਾਇਜ਼ ਹੋਵੇਗੀ ਕਿ, ਭਾਰਤ ਯੂ ਟਰਨ ਮਾਰਨ ’ਤੇ ਕਿਉਂ ਮਜ਼ਬੂਰ ਹੋ ਰਿਹਾ ਹੈ।
ਇਸ ਦਾ ਪਹਿਲਾ ਕਾਰਨ, ਅਮਰੀਕਾ ਦੇ ਬੁਸ਼ ਐਡਮਿਨਿਸਟਰੇਸ਼ਨ ਦੀ ਥਾਂ ਓਬਾਮਾ ਐਡਮਿਨਿਸਟਰੇਸ਼ਨ ਦੀਆਂ ਨੀਤੀਆਂ ਨਾਲ ਸਬੰਧਿਤ ਹੈ। ਬੁਸ਼ ਨੇ ਸਮੁੱਚੇ ਮਾਪਦੰਡ ਤਰਕ ਕਰਕੇ ਭਾਰਤ ਨਾਲ ਨਿਊਕਲੀਅਰ ਸੰਧੀ ਕੀਤੀ ਸੀ ਜਦੋਂ ਕਿ ਓਬਾਮਾ ਐਡਮਿਨਿਸਟਰੇਸ਼ਨ ‘ਨਿਊਕਲੀਅਰ ਨਿਸ਼ੇਧ ਸੰਧੀ’ ਸਮੇਤ ਨਿਊਕਲੀਅਰ ਮਾਮਲਿਆਂ ਵਿੱਚ ਭਾਰਤ ਨੂੰ ਜਵਾਬਦੇਹ ਬਣਾ ਰਿਹਾ ਹੈ। ਇਸ ਲਈ ਉਪਰੋਕਤ ਸਮਝੌਤਾ ਸਿਰੇ ਚੜ੍ਹਨ ਵਿੱਚ ਰੁਕਾਵਟਾਂ ਖੜ੍ਹੀਆਂ ਹੋ ਗਈਆਂ ਹਨ। ਦੂਸਰਾ, ਪ੍ਰਧਾਨ ਓਬਾਮਾ ਦੀ ਅਫਗਾਨਿਸਤਾਨ ਵਿਚਲੀ ਨੀਤੀ ਹੈ। ਪ੍ਰਧਾਨ ਬੁਸ਼ ਨੇ ਵਰ੍ਹਾ 2001 ਵਿੱਚ, ਅਫਗਾਨਿਸਤਾਨ ਵਿੱਚ ‘ਜੰਗ’ ਵਿੱਢੀ ਤਾਂ ਭਾਰਤੀ ਹਾਕਮ, ਬਿਨਾਂ ¦ਬੀ-ਯੋਜਨਾ ਵਿਚਾਰੇ ਪੂਰੇ ਜ਼ੋਰ-ਸ਼ੋਰ ਨਾਲ ਇਸ ਜੰਗ ਦੇ ਹਮਾਇਤੀ ਬਣ ਗਏ ਅਤੇ ਪਾਕਿਸਤਾਨ ਦੇ ਖਿਲਾਫ ਖੁੱਲ੍ਹ ਕੇ ਲਾਈਨ ਲੈ ਲਈ। ਮਨਮੋਹਣ ਸਿੰਘ ਸਰਕਾਰ ਨੇ, ਵਾਜਪਾਈ ਸਰਕਾਰ ਦੀਆਂ ਨੀਤੀਆਂ ਨੂੰ ਚਰਮਸੀਮਾ ਤੱਕ ਪਹੁੰਚਾਇਆ। ਭਾਰਤੀ ਹਾਕਮ ਸਮਝਦੇ ਸਨ ਕਿ ਅਮਰੀਕਾ ਹਮੇਸ਼ਾ ਲਈ ਅਫਗਾਨਿਸਤਾਨ ਵਿੱਚ ‘ਡੇਰਾ’ ਜਮਾਈ ਰੱਖੇਗਾ ਅਤੇ ਇਸ ਤਰ੍ਹਾਂ ਅਮਰੀਕਾ-ਭਾਰਤ ਸੰਬਧ, ‘ਪਾਕਿਸਤਾਨ-ਵਿਰੋਧ’ ਦੀ ਨੀਂਹ ’ਤੇ ਉਸਾਰੇ ਗਏ। ਪਰ 9 ਸਾਲ ਬਾਅਦ ਹੁਣ ਪਾਸਾ ਪਲਟ ਗਿਆ ਹੈ। ਅਮਰੀਕਾ ਅਤੇ ਨੈਟੋ ਫੌਜਾਂ ‘ਜੰਗ’ ਹਾਰ ਚੁੱਕੀਆਂ ਹਨ ਅਤੇ ਓਬਾਮਾ ਐਡਮਿਨਿਸਟਰੇਸ਼ਨ, ਅਫਗਾਨਿਸਤਾਨ ਨੂੰ ‘ਤਾਲਿਬਾਨਾਂ’ ਦੇ ਹਵਾਲੇ ਕਰਕੇ ਵਰ੍ਹਾ 2011 ਤੱਕ ਉਥੋਂ ਫੌਜਾਂ ਵਾਪਸ ਕੱਢਣਾ ਚਾਹੁੰਦਾ ਹੈ। ਇਸ ਸਾਰੀ ਗੱਲਬਾਤ ਵਿੱਚ ਮੋਹਰਲਾ ਰੋਲ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਹੈ। ਇਸ ਤਰ੍ਹਾਂ ਭਾਰਤ 9 ਸਾਲ ਬਾਅਦ ਮੁੜ ਕੇ ਆਨੇ ਵਾਲੀ ਥਾਂ ’ਤੇ ਆਣ ਖੜ੍ਹਾ ਹੋਇਆ ਹੈ। ਇਸ ਦਾ ਸਬੂਤ, ਪਿਛਲੇ ਦਿਨੀਂ ¦ਡਨ ਵਿੱਚ ਅਫਗਾਨਿਸਤਾਨ ਦੇ ਭਵਿੱਖ ਸਬੰਧੀ, 70 ਦੇਸ਼ਾਂ ਦੀ ਹੋਈ ਕਾਨਫਰੰਸ ਤੋਂ ਮਿਲਦਾ ਹੈ, ਜਿਥੇ ਭਾਰਤ ਘੱਟੇ ਰੁਲ ਰਿਹਾ ਸੀ। ਭਾਰਤ ਦੇ ਪ੍ਰਸਿੱਧ ਕੂਟਨੀਤਕ ਮਿਸਟਰ ਐਮ. ਕੇ. ਭੱਦਰਕੁਮਾਰ (ਜੋਕਿ ਸੋਵੀਅਤ ਯੂਨੀਅਨ, ਜਰਮਨੀ, ਸ੍ਰੀ ¦ਕਾ, ਟਰਕੀ, ਅਫਗਾਨਿਸਤਾਨ ਆਦਿ ਦੇਸ਼ਾਂ ਵਿੱਚ, ਭਾਰਤ ਦੇ ਅੰਬੈਸਡਰ ਰਹਿ ਚੁੱਕੇ ਹਨ) ਨੇ ਕੂਟਨੀਤੀ ਦੀ ਚਾਦਰ ਨੂੰ ਲੀਰੋਲੀਰ ਕਰਦਿਆਂ, ਬਿੱਲੀ ਨੂੰ ਥੈਲੇ ਤੋਂ ਬਾਹਰ ਕੱਢਦਿਆਂ ਕਿਹਾ ਹੈ - ‘ਅਫਗਾਨਿਸਤਾਨ ਵਿੱਚ ਭਾਰਤ ਦੀ ਸ਼ਰਮਨਾਕ ਕੂਟਨੀਤਕ ਹਾਰ ’ਚੋਂ ਪੈਦਾ ਹੋਏ ਇਕੱਲੇਪਨ ਵਿੱਚ, ਸਿਰਫ ਰੂਸ ਹੀ ਭਾਰਤ ਦਾ ਇੱਕੋ ਇੱਕ ਸਹਾਰਾ ਹੈ। ਰੂਸ, ਤਾਲਿਬਾਨ ਵਲੋਂ ਕਾਬਲ ਦਾ ਕੰਟਰੋਲ ਸੰਭਾਲਣ ਦੇ ਰਸਤੇ ਵਿੱਚ ‘ਰੁਕਾਵਟ’ ਬਣ ਸਕਦਾ ਹੈ ਕਿਉਂਕਿ ਉਹ ਯੂਨਾਇਟਿਡ ਨੇਸ਼ਨਜ਼ ਸੁਰੱਖਿਆ ਕੌਂਸਲ ਦਾ ਮੈਂਬਰ ਵੀ ਹੈ। ਅਫਗਾਨਿਸਤਾਨ ਸਾਡੀ ਵੱਖੀ ਵਿੱਚ ਚੁੱਭਿਆ ਹੋਇਆ ਕੰਡਾ ਬਣ ਗਿਆ ਹੈ। ਭਾਰਤ ਨੇ, ਅਮਰੀਕਾ ਦੀ ਅਫਗਾਨਿਸਤਾਨ ਨੀਤੀ ਦੇ ਸਮਰਥਨ ਵਿੱਚ ਸਭ ਹੱਦ-ਬੰਨ੍ਹੇ ਤੋੜ ਦਿੱਤੇ। ਰੂਸ, ਚੀਨ, ਈਰਾਨ ਵਰਗੀਆਂ ਖੇਤਰੀ ਸ਼ਕਤੀਆਂ ਨੂੰ, ਬਿਲਕੁਲ ਅੱਖੋਂ-ਪਰੋਖੇ ਕਰ ਦਿੱਤਾ। ਹੁਣ ਅਮਰੀਕਾ ਨੇ, ਪਾਕਿਸਤਾਨ ਨੂੰ ‘ਕੇਂਦਰੀ ਖਿਡਾਰੀ’ (ਕੀਅ ਪਲੇਅਰ) ਬਣਾ ਕੇ, ਸਾਡੀ ਖੇਡ ਪੁੱਠੀ ਪਾ ਦਿੱਤੀ ਹੈ। ...ਭਾਰਤ ਨੇ ਅਫਗਾਨਿਸਤਾਨ ਨੀਤੀ ਵਿੱਚ ‘ਬੱਜਰ ਭੁੱਲ’ ਕੀਤੀ ਹੈ....।’
ਪਾਠਕਜਨ! ਅਸੀਂ ਅੰਬੈਸਡਰ ਭੱਦਰ ਕੁਮਾਰ ਵਲੋਂ ਕੱਢੇ ਗਏ ਸਿੱਟੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਭਾਰਤ ਵਲੋਂ ਮਾਰੇ ਗਏ ਯੂ-ਟਰਨ ਤੋਂ ਬਾਅਦ, ਹੁਣ ਭਾਰਤੀ ਹਾਕਮ ਅਤੇ ਉਨ੍ਹਾਂ ਦੇ ਦੁਮਛੱਲੇ, ਅਮਰੀਕਾ ਅਤੇ ਭਾਰਤ ਦੇ ਦੋ ‘ਮਹਾਨ ਲੋਕਤੰਤਰਾਂ’ ਵਿਚਾਲੇ ਸਾਂਝ ਦਾ ਮੰਤਰ ਪੜ੍ਹਨ ਦੀ ਥਾਂ, ਜਿਸ ਮੰਤਰ ਦਾ ਜਪ-ਅਭਿਆਸ ਕਰ ਰਹੇ ਹਨ, ਉਹ ਹੈ -
‘ਰੂਸਮ ਸ਼ਰਣਮ ਗੱਛਾਮੀ’
(ਅਸੀਂ ਰੂਸ ਦੀ ਸ਼ਰਣ ਵਿੱਚ ਹਾਂ)।

ਇੱਕ ਪਾਸੇ ਦੌੜ...ਦੂਜਾ ਪਾਸਾ ਚੌੜ!
ਭਾਰਤ ਵਲੋਂ ਆਪਣੀ ਨੇਵੀ ਸ਼ਕਤੀ ਵਿੱਚ ਤੇਜ਼ੀ ਨਾਲ ਵਾਧਾ!
ਕੀ ਰੂਸ ਦੇ 30 ਸਾਲ ਪੁਰਾਣੇ ਕਬਾੜ ‘ਏਅਰਕਰਾਫਟ ਕੈਰੀਅਰ’ ਨੂੰ ਦੋ ਬਿਲੀਅਨ, ਤਿੰਨ ਸੌ ਮਿਲੀਅਨ ਡਾਲਰ ਦੀ ਭਾਰੀ ਕੀਮਤ ਦੇ ਕੇ ਖਰੀਦਣ ਪਿੱਛੇ ‘ਕਮਿਸ਼ਨ ਏਜੰਟਾਂ’ ਦਾ ਹੱਥ?
ਭਾਰਤ ਦੀ ਇਹ ‘ਮਹਾਨ’ ਨੇਵੀ ਫੌਜ, ਨਵੰਬਰ-2008 ਵਿੱਚ ਮੁੰਬਈ ਨੂੰ ਦਹਿਸ਼ਤਗਰਦ ਹਮਲੇ ਤੋਂ ਕਿਉਂ ਨਹੀਂ ਸੁਰੱਖਿਅਤ ਕਰ ਸਕੀ?
ਭਾਰਤ ਨੂੰ ਅੰਦਦਰੋਂ ਖੋਖਖਲਾ ਕਰ ਰਹੀਆਂ ਅਜ਼ਾਦੀ ਤਹਿਰੀਕਾਂ!
ਨਕਸਲੀਆਂ ਵਲੋਂ ਭਾਰਤੀ ਸਟੇਟ ਨੂੰ ਦਿੱਤਾ ਜਾ ਰਿਹਾ ਜ਼ਬਰਦਸਤ ਚੈਲੰਜ!

ਵਾਸ਼ਿੰਗਟਨ ਡੀ. ਸੀ. (10 ਮਾਰਚ, 2010) - ਗਰੀਬ ਭਾਰਤ ਦੀ ਅਮੀਰ ਲੀਡਰਸ਼ਿਪ ਅੱਜਕਲ ਬੜੀਆਂ ਉੱਚੀਆਂ ਹਵਾਵਾਂ ਵਿੱਚ ਹੈ। ਇੱਕ ਪਾਸੇ ‘ਜੰਗ ਦਾ ਮੈਦਾਨ’ ਬਣੀ ਭਾਰਤੀ ਪਾਰਲੀਮੈਂਟ, ਔਰਤਾਂ ਦੇ ਰਾਖਵਾਂਕਰਨ ਵਰਗੇ ਬਿੱਲਾਂ ਦਾ ਸਹਾਰਾ ਲੈ ਕੇ ਆਪਣਾ ਲੋਕਤੰਤਰੀ ਚਿਹਰਾ, ਦੁਨੀਆ ਨੂੰ ਦਿਖਾ ਰਹੀ ਹੈ ਪਰ ਦੂਸਰੇ ਪਾਸੇ ਆਪਣੇ ਰੱਖਿਆ ਬੱਜਟ ਵਿੱਚ ਭਾਰੀ ਵਾਧਾ ਕਰਕੇ, ਆਪਣੇ ਆਪ ਨੂੰ ਦੁਨੀਆ ਦੀ ਮਹਾਨ ਫੌਜੀ ਸ਼ਕਤੀ ਕਹਾਉਣ ਦਾ ਝੱਸ ਵੀ ਪੂਰਾ ਕਰ ਰਹੀ ਹੈ। ਅਮਰੀਕਾ, ਇਜ਼ਰਾਈਲ ਨੂੰ ਰੀਝਾਉਂਦਿਆਂ, ਭਾਰਤੀ ਹਾਕਮਾਂ ਨੇ ਥਲ ਸੈਨਾ ਤੇ ਹਵਾਈ ਸੈਨਾ ਦਾ ਕਾਫੀ ਸਾਜ਼ੋ ਸਮਾਨ ਪਿਛਲੇ ਵਰ੍ਹਿਆਂ ਵਿੱਚ ਇਨ੍ਹਾਂ ਮੁਲਕਾਂ ਤੋਂ ਖਰੀਦਿਆਂ ਸੀ, ਜਿਸ ’ਤੇ ਰੂਸ ਨੇ ਮੂੰਹ ਵੱਟਿਆ ਹੋਇਆ ਸੀ। ਕੁਝ ਵਰ੍ਹੇ ਪਹਿਲਾਂ ਤੱਕ ਭਾਰਤੀ ਫੌਜੀ ਸ਼ਕਤੀ (ਥਲ-ਹਵਾਈ ਅਤੇ ਸਮੁੰਦਰੀ) ਪੂਰੇ ਤੌਰ ’ਤੇ ਰੂਸ ਦੇ ਸਾਜ਼ੋ-ਸਮਾਨ ਨਾਲ ਲੈਸ ਸੀ ਪਰ 21ਵੀਂ ਸਦੀ ਵਿੱਚ ਹੁਣ ਭਾਰਤ ਨੇ ਨਵੇਂ ਯਾਰ ਬਣਾਏ ਹਨ। ਅੱਜ ਦੀ ਲਿਖਤ ਵਿੱਚ ਅਸੀਂ ਭਾਰਤ ਦਾ ‘ਨੇਵਲ ਸ਼ਕਤੀ’ ਵਜੋਂ ਮੁਲਾਂਕਣ ਕਰਾਂਗੇ।
ਭਾਰਤੀ ਨੇਵੀ, ਜਿਸ ਨੂੰ ‘ਭਾਰਤੀ ਨੌ ਸੈਨਾ’ ਕਿਹਾ ਜਾਂਦਾ ਹੈ, ਦਾ ਸ਼ੁਮਾਰ ਦੁਨੀਆ ਦੀ 5ਵੀਂ ਵੱਡੀ ਨੇਵੀ ਸ਼ਕਤੀ ਵਜੋਂ ਹੁੰਦਾ ਹੈ। ਇਸ ਵਿੱਚ 55 ਹਜ਼ਾਰ ਤੋਂ 75 ਹਜ਼ਾਰ ਤੱਕ ਜਵਾਨ ਹਨ ਅਤੇ ਇਸ ਕੋਲ ਇੱਕ ਏਅਰਕਰਾਫਟ ਕੈਰੀਅਰ ਸਮੇਤ 155 ਜਹਾਜ਼ (ਵੈਸਲਜ਼) ਹਨ। ਬ੍ਰਿਟਿਸ਼ ਬਸਤੀਵਾਦੀਆਂ ਨੇ, ਦੂਸਰੇ ਸੰਸਾਰ ਯੁੱਧ ਦੌਰਾਨ (ਇਸ ਤੋਂ ਪਹਿਲਾਂ ਵੀ) ਨੇਵੀ ਸ਼ਕਤੀ ਦਾ ‘ਸਟੇਟ ਆਫ ਦੀ ਆਰਟ’ (ਬਹੁਤ ਵਧੀਆ) ਸ਼ਕਤੀ ਵਜੋਂ ਵਿਕਾਸ ਕੀਤਾ ਸੀ ਅਤੇ 1947 ਵਿੱਚ ਭਾਰਤ ਛੱਡਣ ਲੱਗਿਆਂ, ਇਸ ਦਾ ਵੱਡਾ ਹਿੱਸਾ ਭਾਰਤ ਨੂੰ ਹੀ ਮਿਲਿਆ। ਬਾਅਦ ਵਿੱਚ ਭਾਰਤ ਤੇ ਪਾਕਿਸਤਾਨ ਨੇ ਫਰਾਂਸ ਤੋਂ ਪਣਡੁੱਬੀਆਂ (ਸਬਮੇਰੀਨਜ਼) ਖਰੀਦ ਕੇ ਅਤੇ ਭਾਰਤ ਨੇ ਰੂਸ ਤੋਂ ਏਅਰਕਰਾਫਟ ਕੈਰੀਅਰ ਆਦਿ ਲੈ ਕੇ, ਨੇਵੀ ਦਾ ਅੱਗੋਂ ਵਿਕਾਸ ਕੀਤਾ। ਭਾਰਤ ਕੋਲ ਕਈ ਅੰਤਰਰਾਸ਼ਟਰੀ ਅਹਿਮੀਅਤ ਵਾਲੀਆਂ ਬੰਦਰਗਾਹਾਂ ਹਨ, ਜਿਨ੍ਹਾਂ ਵਿੱਚ ਅੰਡੇਮਾਨ-ਨਿਕੋਬਾਰ ਵੀ ਸ਼ਾਮਲ ਹਨ। ਕਰਾਚੀ ਬੰਦਰਗਾਹ, ਪਾਕਿਸਤਾਨ ਦੀ ਆਰਥਿਕ ਸ਼ਾਹ-ਰਗ ਹੈ। ਪਾਕਿਸਤਾਨ ਨੂੰ ਹਮੇਸ਼ਾ ਫਿਕਰ ਰਹਿੰਦਾ ਹੈ ਕਿ ਭਾਰਤ ਨਾਲ ਜੰਗ ਦੌਰਾਨ, ਕਿਤੇ ਭਾਰਤੀ ਨੇਵੀ, ਕਰਾਚੀ ਦਾ ‘ਨੇਵਲ ਬਲਾਕੇਡ’ ਕਰਕੇ, ਉਹ ਨੂੰ ਆਰਥਿਕ ਤੌਰ ’ਤੇ ਤਬਾਹ ਨਾ ਕਰ ਦੇਵੇ। ਪਾਕਿਸਤਾਨ ਨੇ ਇਸ ਦਾ ਤੋੜ ‘ਗਵਾਦਰ ਬੰਦਰਗਾਹ’ ਦੇ ਰੂਪ ਵਿੱਚ ਲੱਭਿਆ ਹੈ, ਜਿਸ ਦਾ ਵਿਕਾਸ ਕਰਨ ਲਈ ਚੀਨ ਨੇ ਕਈ ਬਿਲੀਅਨ ਡਾਲਰ ਖਰਚ ਕੀਤੇ ਹਨ। ਕਿਉਂਕਿ ਭਾਰਤ ’ਤੇ ਪਾਕਿਸਤਾਨ ਦੋਵੇਂ ਨੀਊਕਲੀਅਰ ਸ਼ਕਤੀਆਂ ਬਣ ਚੁੱਕੀਆਂ ਹਨ, ਇਸ ਲਈ, ਭਾਰਤ ਨੂੰ ਪਾਕਿਸਤਾਨ ਦੇ ਖਿਲਾਫ ਰਵਾਇਤੀ ਹਥਿਆਰਾਂ ਵਿੱਚ ਸ਼ਕਤੀਸ਼ਾਲੀ ਹੋਣ ਦਾ ਕੋਈ ਫਾਇਦਾ ਨਹੀਂ ਰਿਹਾ। ਭਾਰਤੀ ਜੰਗਬਾਜ਼, ਹੁਣ ਆਪਣਾ ਧਿਆਨ ਨੇਵੀ ਸ਼ਕਤੀ ਵਿੱਚ ਜ਼ਬਰਦਸਤ ਵਾਧੇ ਵੱਲ ਕਰ ਰਹੇ ਹਨ। ਇਸ ਤਰ੍ਹਾਂ ਕਰਕੇ, ਭਾਰਤ ਅਮਰੀਕਾ ਦੀ ਖੁਸ਼ਨੁਦੀ ਹਾਸਲ ਕਰਦਿਆਂ, ਚੀਨ ਨੂੰ ਵੀ ਅੱਖਾਂ ਦਿਖਾ ਰਿਹਾ ਹੈ। ਭਾਰਤੀ ਨੇਵੀ ਵਲੋਂ, ਅੰਤਰਰਾਸ਼ਟਰੀ ਪਾਣੀਆਂ ਵਿੱਚ ਪਿਛਲੇ ਦਿਨੀਂ ਕੀਤੀਆਂ ਗਈਆਂ ‘ਪਾਣੀ ਮਸ਼ਕਾਂ’ ਨੂੰ ਇਸੇ ਸੰਦਰਭ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਇਨ੍ਹਾਂ ਮਸ਼ਕਾਂ ਵਿੱਚ, ਚੀਨ ਦੇ ਗੁਆਂਢੀ ਪਰ ਚੀਨ-ਵਿਰੋਧੀ ਜਿਨ੍ਹਾਂ ਦੇਸ਼ਾਂ ਨੂੰ ਸਾਮਲ ਕੀਤਾ ਗਿਆ, ਉਨ੍ਹਾਂ ਵਿੱਚ ਅਸਟ੍ਰੇਲੀਆ, ਨਿਊਜ਼ੀਲੈਂਡ, ਵੀਅਤਨਾਮ, ਜਪਾਨ, ਮਲੇਸ਼ੀਆ, ਕੋਰੀਆ ਆਦਿਕ ਸ਼ਾਮਲ ਹਨ। ਭਾਰਤ ਸਰਕਾਰ ਵਲੋਂ, ਕਾਫੀ ਦੇਰ ਤੋਂ ਰੂਸ ਨਾਲ ‘ਏਅਰ ਕਰਾਫਟ ਕੈਰੀਅਰ’ ਖਰੀਦਣ ਲਈ ਗੱਲਬਾਤ ਚੱਲ ਰਹੀ ਸੀ ਪਰ ਗੱਲ ਕਿਸੇ ਕੰਢੇ ਨਹੀਂ ਸੀ ਲੱਗ ਰਹੀ (ਸ਼ਾਇਦ ਕਮਿਸ਼ਨ ਏਜੰਟਾਂ ਦੇ ਕਮਿਸ਼ਨ ਦਾ ਝਗੜਾ ਹੋਵੇ) ਪਰ ਹੁਣ ਇਹ ਸੌਦਾ ਲਗਭਗ ਯਕੀਨੀ ਹੋ ਗਿਆ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਦੋ ਬਿਲੀਅਨ, ਤਿੰਨ ਸੌ ਮਿਲੀਅਨ ਡਾਲਰ ਦੀ ਭਾਰੀ ਰਕਮ ਨਾਲ ਖਰੀਦਿਆ ਜਾ ਰਿਹਾ ਇਹ ਜਹਾਜ਼ ਕੋਈ ਨਵਾਂ -ਨਕੋਰ ਜਹਾਜ਼ ਨਾ ਹੋ ਕੇ 30 ਸਾਲ ਪੁਰਾਣਾ ‘ਕਬਾੜ’ ਹੈ - ਜਿਸ ਦਾ ਰੂਸੀਆਂ ਨੇ ਨਾਂ ‘ਐਡਮਿਰਲ ਗੈਰਸ਼ਕੋਵ’ ਰੱਖਿਆ ਸੀ। ਰੂਸੀ ਨੇਵੀ ਨੇ 1982 ਵਿੱਚ ਇਸ ਨੂੰ ਆਪਣੀ ਨੇਵੀ ਵਿੱਚ ਸ਼ਾਮਲ ਕੀਤਾ ਸੀ।
1994 ਵਿੱਚ, ਇਸ ਦਾ ‘ਬਾਇਲਰ ਰੂਮ’ ਵਿੱਚ ਹੋਏ ਧਮਾਕੇ ਨੇ, ਇਸ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ, ਇਸ ਲਈ 1996 ਵਿੱਚ ਰੂਸੀ ਨੇਵੀ ਨੇ, ਇਸ ਨੂੰ ਆਪਣੀ ਵਰਤੋਂ ਤੋਂ ਬਾਹਰ ਕੱਢ ਕੇ, ਕਬਾੜਖਾਨੇ ਭੇਜ ਦਿੱਤਾ ਸੀ। 2004 ਵਿੱਚ ਭਾਰਤ ਨੇ ਇਸ ‘ਕਬਾੜ’ ਨੂੰ ਕੁਝ ਜਹਾਜ਼ਾਂ ਸਮੇਤ 900 ਮਿਲੀਅਨ ਡਾਲਰ ਵਿੱਚ ਖਰੀਦਣ ਦਾ ਸੌਦਾ ਕੀਤਾ ਸੀ, ਜਿਸ ਦੀ ਕੀਮਤ ਹੁਣ 2 ਬਿਲੀਅਨ 300 ਮਿਲੀਅਨ ਡਾਲਰ ਬਣਾ ਦਿੱਤੀ ਗਈ ਹੈ। ‘ਬੋਫਰਜ਼ ਗੰਨਜ਼’ ਦੇ ਸੌਦੇ ਵਾਂਗ, ਇਸ ‘ਸੌਦੇ’ ਦੇ ਦਲਾਲ ਵੀ ਦਿੱਲੀ ਦੇ ਹਾਕਮਾਂ ਦੇ ਸਹੁਰੇ-ਜਵਾਈ, ਪੁੱਤਰ-ਨੂੰਹਾਂ ਹੀ ਹੋਣੇ ਹਨ। ‘ਸਈਆਂ ਭਏ ਕੋਤਵਾਲ ਤੋ ਡਰ ਕਾਹੇ ਕਾ...’
ਉਪਰੋਕਤ ਪਿਛੋਕੜ ਨੂੰ, ਅਮਰੀਕੀ ਪੁੱਠ ਚਾੜ੍ਹਦਿਆਂ, ਭਾਰਤੀ ਸਪਿਨ-ਮਾਸਟਰਾਂ ਨੇ 9 ਮਾਰਚ, 2010 ਨੂੰ, ਵਾਸ਼ਿੰਗਟਨ ਡੀ. ਸੀ. ਦੇ ਇੱਕ ਸਤਿਕਾਰਤ ਥਿੰਕ-ਟੈਂਕ ਵਿੱਚ, ਇੱਕ ਸੈਮੀਨਾਰ ਦਾ ਆਯੋਜਨ ਕੀਤਾ, ਜਿਸ ਦਾ ਵਿਸ਼ਾ ਸੀ - ‘ਸਮੁੰਦਰ ਵਿੱਚ ਹਾਥੀ ਭਾਰਤ ਦੀ ਨੇਵਲ ਵਿਉਂਤਬੰਧੀ।’ ਇਸ ਵਿਸ਼ੇ ਅਧੀਨ, ਭਾਰਤ ਦੀ ਸਮੁੰਦਰ ਵਿੱਚ ਵਧ ਰਹੀ ਹਾਥੀ ਵਰਗੀ ਸ਼ਕਤੀ, ਆਧੁਨਿਕ ਪ੍ਰਸੰਗ ਵਿੱਚ ਅਮਰੀਕਾ ਨਾਲ ਸਬੰਧ ਅਤੇ ਭਾਰਤ ਦਾ ਸੰਸਾਰਕ (ਗਲੋਬਲ) ਰੋਲ ਆਦਿ ਨੂੰ ਵਿਚਾਰਿਆ ਗਿਆ। ਚੰਗੀ ਗੱਲ ਹੁੰਦੀ ਕਿ ਇਸ ਸੈਮੀਨਾਰ ਵਿੱਚ ਇਹ ਵੀ ਵਿਚਾਰਿਆ ਜਾਂਦਾ ਕਿ ਭਾਰਤ ਦੀ ਇੰਨੀ ਮਹਾਨ ਨੇਵੀ ਸ਼ਕਤੀ, ਨਵੰਬਰ-2008 ਵਿੱਚ ਭਾਰਤ ਦੀ ਆਰਥਿਕ ਸ਼ਾਹ-ਰਗ ਮੁੰਬਈ ਨੂੰ ਦਹਿਸ਼ਤਗਰਦ ਹਮਲੇ ਤੋਂ ਕਿਉਂ ਨਹੀਂ ਬਚਾ ਸਕੀ, ਜਿਸ ਵਿੱਚ 12 ਦਹਿਸ਼ਤਗਰਦਾਂ ਨੇ 72 ਘੰਟੇ ਮੁੰਬਈ-ਵਾਸੀਆਂ ਅਤੇ ਕੁਲ ਭਾਰਤ ਵਾਸੀਆਂ ਦੀ ਨੀਂਦ ਹਰਾਮ ਕਰ ਰੱਖੀ, ਜਿਸ ਨੂੰ ਕੁਲ ਦੁਨੀਆ ਨੇ ਲਾਈਵ-ਮੀਡੀਏ ’ਤੇ ਦੇਖਿਆ? ਭਾਰਤੀ ਖੁਫੀਆ ਏਜੰਸੀਆਂ ਦੀ ਰਿਪੋਰਟ ਅਨੁਸਾਰ, ਇਹ 12 ਦਹਿਸ਼ਤਗਰਦ, ਖੁੱਲ੍ਹੇ ਸਮੁੰਦਰ ਵਿੱਚ, 400 ਮੀਲ ਦਾ ਸਫਰ ਕਰਕੇ ਕਰਾਚੀ ਤੋਂ ਰਬੜ ਤਿੰਗੀ ਰਾਹੀਂ, ਮੁੰਬਈ ਪਹੁੰਚਣ ਵਿੱਚ ਸਫਲ ਹੋਏ। ਪਾਕਿਸਤਾਨ ਸਰਕਾਰ ਨੇ ਇਨ੍ਹਾਂ ਦਹਿਸ਼ਤਗਰਾਂ ਨੂੰ ‘ਨਾਨ-ਸਟੇਟ ਐਕਟਰ’ ਕਿਹਾ। ਭਾਰਤੀ ਨੇਵੀ ਜਹਾਜ਼, ਪੈਟਰੌਲ ਗਾਰਦਾਂ, ਖੁਫੀਆ ਏਜੰਸੀਆਂ, ਇਨ੍ਹਾਂ ਦਹਿਸ਼ਤਗਰਦਾਂ ਨੂੰ ਸਮੁੰਦਰੀ ਪਾਣੀਆਂ ਵਿੱਚ ਕਿਉਂ ਨਹੀਂ ਰੋਕ ਸਕੀਆਂ? ਕਿਤੇ ਇਹ ਤਾਂ ਨਹੀਂ ਕਿ ਇਸ ‘ਪਾਣੀ ਵਿਚਲੇ ਹਾਥੀ’ ਨੂੰ ਆਪਣੇ ਆਪ ਤੋਂ ਬਿਨਾਂ, ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਅਤੇ ਇਸ ਤਰ੍ਹਾਂ ਰਵਾਇਤੀ ਕਹਾਣੀ ਮੁਤਾਬਿਕ, ਕੀੜੀ ਹੀ ਇਸ ਨੂੰ ਮਾਰ ਸੁੱਟਦੀ ਹੈ? ਵੈਸੇ ਵੀ ਭਾਰਤੀ ਹਾਥੀ ਨੂੰ ਤਾਂ ਸਾਰੇ ਦੇਸ਼ ਭਰ ਵਿੱਚ ਹੀ ‘ਬਗਾਵਤਾਂ’ ਦੀਆਂ ਕੀੜੀਆਂ ਚੰਬੜੀਆਂ ਹੋਈਆਂ ਹਨ, ਕਿੰਨੀ ਕੁ ਦੇਰ ਇਹ ਬੇਵੱਸ ਹਾਥੀ ਆਪਣੀ ਹੋਂਦ ਨੂੰ ਕਾਇਮ ਰੱਖ ਸਕੇਗਾ? ਦਿਲਚਸਪ ਗੱਲ ਇਹ ਹੈ ਕਿ ਵਾਸ਼ਿੰਗਟਨ ਡੀ. ਸੀ. ਦੇ ਸੈਮੀਨਾਰ ਵਿੱਚ, ਇੱਕ ਪ੍ਰਮੁੱਖ ਭਾਰਤੀ ਪੱਤਰਕਾਰ ਸਿਧਾਰਥ ਸ੍ਰੀਵਾਸਤਵਾ ਨੇ ਵੀ ਸ਼ਮੂਲੀਅਤ ਕੀਤੀ। ਸ੍ਰੀਵਾਸਤਵਾ, ¦ਦਨ ਸਥਿਤ ਵਰਲਡ ਸਕਿਉਰਿਟੀ ਨੈੱਟਵਰਕ ਫਾਊਂਡੇਸ਼ਨ ਦਾ ਐਡੀਟਰ ਵੀ ਹੈ। ਇਸ ਨੇ ਪਿਛਲੇ ਦਿਨੀਂ ‘ਏਸ਼ੀਆ ਟਾਈਮਜ਼’ ਲਈ ਇੱਕ ਆਰਟੀਕਲ ਲਿਖਿਆ ਸੀ, ਜਿਸ ਦਾ ਸਿਰਲੇਖ ਸੀ - ‘ਭਾਰਤ ਵਲੋਂ ਮਾਓਵਾਦੀਆਂ ’ਤੇ ਇੱਕ ਜ਼ਬਰਦਸਤ ਹਮਲੇ ਦੀ ਤਿਆਰੀ।’ ਅਸੀਂ ਸ੍ਰੀਵਾਸਤਵਾ ਦੀ ਇਸ ਲਿਖਤ ਦਾ ਹਵਾਲਾ ਇਸ ਲਈ ਦਿੱਤਾ ਹੈ ਕਿ ਇੱਕ ਪਾਸੇ ਤਾਂ ਇਹ ਅੰਤਰਰਾਸ਼ਟਰੀ ਤੌਰ ’ਤੇ ਭਾਰਤ ਦੀ ‘ਅਸੀਮ ਤਾਕਤ’ ਦਾ ਢੰਡੋਰਾ ਪਿੱਟਦੇ ਨਹੀਂ ਥੱਕਦੇ ਪਰ ਦੂਸਰੇ ਪਾਸੇ, ਭਾਰਤ ਦੀ ‘ਅੰਦਰੂਨੀ ਸਥਿਤੀ’ ਦੀ ਹਕੀਕਤ ਨੂੰ ਸਮਝਦਿਆਂ ਹੋਇਆਂ ਵੀ, ਝੂਠ ਦੇ ਵਪਾਰੀ ਬਣਨਾ ਕਿਉਂ ਪਸੰਦ ਕਰਦੇ ਹਨ? ਕੀ ਇਨ੍ਹਾਂ ਵਿਚਲਾ ‘ਹਿੰਦੂਤਵ’ ਇਨ੍ਹਾਂ ਨੂੰ ਸੱਚ ਕਬੂਲਣ ਤੋਂ ਇਨਕਾਰੀ ਬਣਾਉਂਦਾ ਹੈ? ਇਸ ਰੇਤ ਦੇ ਮਹਿਲ ਭਾਰਤ ਨੂੰ, ਸ੍ਰੀਵਾਸਤਵਾ ਵਰਗੇ ਪੱਤਰਕਾਰ ਕਿੰਨੀ ਕੁ ਦੇਰ, ਝੂਠ ਦੇ ਥੰਮਾਂ ਦਾ ਸਹਾਰਾ ਦੇ ਕੇ ਖੜ੍ਹਾ ਰੱਖ ਸਕਣਗੇ?
ਸ੍ਰੀਵਾਸਤਵਾ ਅਨੁਸਾਰ, ‘ਨਕਸਲੀਆਂ ’ਤੇ ਹਮਲੇ ਲਈ ਇੱਕ ਲੱਖ ਫੌਜ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਅਮਰੀਕਾ ਦੀ ਮੱਦਦ ਵੀ ਲਈ ਜਾ ਰਹੀ ਹੈ। ਨਕਸਲੀਆਂ ਦਾ ਉੱਤਰ-ਪੂਰਬੀ ਭਾਰਤ ਸਮੇਤ ਝਾਰਖੰਡ, ਛੱਤੀਸਗ਼ੜ, ਉੜੀਸਾ, ਬਿਹਾਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਵਿੱਚ ਭਾਰੀ ਜ਼ੋਰ ਹੈ। ਭਾਰਤ ਦੀਆਂ ਕੋਲੇ ਦੀਆਂ ਖਾਣਾਂ ਅਤੇ ਹੋਰ ਕੁਦਰਤੀ ਧਾਤਾਂ ਦਾ ਭੰਡਾਰ ਉਪਰੋਕਤ ਸਟੇਟਾਂ ਵਿੱਚ ਹੈ। ਭਾਰਤੀ ਵਿੱਤ ਮੰਤਰਾਲੇ ਅਨੁਸਾਰ, ਨਕਸਲੀਆਂ ਦੀ ਵਜ੍ਹਾ ਕਰਕੇ, ਕੋਲਾ - ਉਤਪਾਦਨ ਵਿੱਚ 20 ਤੋਂ 25 ਫੀ ਸਦੀ ਦੀ ਕਮੀ ਆ ਚੁੱਕੀ ਹੈ। ਨਕਸਲੀਆਂ ਨੇ ਭਾਰਤ ਦੇ 20 ਪ੍ਰਾਂਤਾਂ ਦੇ 223 ਜ਼ਿਲਿਆਂ ਵਿੱਚ ਆਪਣਾ ਪ੍ਰਭਾਵ ਜਮਾਇਆ ਹੋਇਆ ਹੈ। 2000 ਪੁਲੀਸ ਥਾਣੇ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪੈਂਦੇ ਹਨ। 1990ਵਿਆਂ ਵਿੱਚ ਸਿਰਫ ਚਾਰ ਪ੍ਰਾਂਤਾਂ ਦੇ 15 ਜ਼ਿਲ੍ਹੇ ਹੀ ਨਕਸਲ ਪ੍ਰਭਾਵਿਤ ਸਨ। ਇਸ ਵੇਲੇ, ਨਕਸਲੀਆਂ ਦਾ ਕਾਰਜ ਖੇਤਰ ਭਾਰਤ ਦੇ 450 ਮਿਲੀਅਨ (45 ਕਰੋੜ) ਗਰੀਬ ਲੋਕਾਂ ਵਿੱਚ ਪਸਰਿਆ ਹੋਇਆ ਹੈ। ਅਗਸਤ, 2009 ਵਿੱਚ 1405 ਨਕਸਲੀ ਹਿੰਸਾ ਦੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਵਿੱਚ 580 ਵਿਅਕਤੀ ਮਾਰੇ ਗਏ। ਪਿਛਲੇ ਕੁਝ ਵਰ੍ਹਿਆਂ ਵਿੱਚ ਨਕਸਲ ਸਬੰਧੀ ਹਿੰਸਕ ਘਟਨਾਵਾਂ ਵਿੱਚ 6000 ਤੋਂ ਜ਼ਿਆਦਾ ਵਿਅਕਤੀ ਮਾਰੇ ਗਏ ਹਨ....।’
ਹਕੀਕਤ ਇਹ ਹੈ ਕਿ ਇੱਕ ਪਾਸੇ ਭਾਰਤ ਸਰਕਾਰ ਵਲੋਂ ਨਕਸਲੀਆਂ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਗਿਆ ਹੈ ਪਰ ਦੂਸਰੇ ਪਾਸੇ ਉਹ ਨਕਸਲੀਆਂ ਸਾਹਮਣੇ ਲੇਲੜੀਆਂ ਵੀ ਕੱਢ ਰਹੇ ਹਨ। ਅਜੇ ਪਿਛਲੇ ਦਿਨੀਂ, ਨਕਸਲੀਆਂ ਨੇ ਪੱਛਮੀ ਬੰਗਾਲ ਵਿੱਚ, ਇੱਕ ਕਮਾਂਡੋ ਐਕਸ਼ਨ ਰਾਹੀਂ, ਭਾਰਤੀ ਫੌਜੀਆਂ ਦੀ ਇੱਕ ਪੂਰੀ ਪਲਾਟੂਨ ਹੀ ਉਡਾ ਦਿੱਤੀ ਅਤੇ ਉਨ੍ਹਾਂ ਦੇ ਹਥਿਆਰ ਕਾਬੂ ਕਰ ਲਏ। ਇਸ ਕਮਾਂਡੋ ਹਮਲੇ ਦੀ ਅਗਵਾਈ ਇੱਕ ਇਸਤਰੀ ਨੇ ਕੀਤੀ। ਭਾਵੇਂ ਭਾਰਤ ਸਰਕਾਰ ਵਲੋਂ ਨਕਸਲੀਆਂ ਦੇ ‘ਪੋਲਿਟਬਿਉਰੋ’ ਦੇ ਕੁਝ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਉਂ ਜਾਪਦਾ ਹੈ ਕਿ ਇਹ, ਉਨ੍ਹਾਂ ਨਾਲ ‘ਗੱਲਬਾਤ’ ਦਾ ਰਸਤਾ ਖੋਲ੍ਹਣ ਲਈ ਕੀਤਾ ਜਾ ਰਿਹਾ ਹੈ ਜਿਵੇਂ ਕਿ ਪਾਕਿਸਤਾਨ ਸਰਕਾਰ ਵਲੋਂ ਪ੍ਰਮੁੱਖ ਤਾਲਿਬਾਨ ਲੀਡਰਾਂ ਦੀ ਗ੍ਰਿਫਤਾਰੀ ਦੀਆਂ ਖਬਰਾਂ, ਅਸਲ ਵਿੱਚ ਉਨ੍ਹਾਂ ਨਾਲ ‘ਗੱਲਬਾਤ’ ਦੀ ਤਿਆਰੀ ਲਈ ਹੁੰਦੀਆਂ ਹਨ।
ਭਾਰਤੀ ਸਟੇਟ ਵਲੋਂ, ਫੌਜੀ ਸ਼ਕਤੀ ਦੀ ਅੰਨ੍ਹੀਂ ਵਰਤੋਂ ਨਾਲ ਦਬਾਈਆਂ ਜਾ ਰਹੀਆਂ ਅਜ਼ਾਦੀ ਤਹਿਰੀਕਾਂ (ਖਾਲਿਸਤਾਨ, ਕਸ਼ਮੀਰ, ਨਾਗਾਲੈਂਡ, ਮਣੀਪੁਰ, ਅਸਾਮ ਆਦਿ) ਭਾਰਤ ਨੂੰ ਅੰਦਰੋਂ ਖੋਖਲਾ ਕਰ ਚੁੱਕੀਆਂ ਹਨ। ਨਕਸਲਵਾਦੀ ਲਹਿਰ, ਉਹ ਮਗਰਮੱਛ ਹੈ, ਜਿਸ ਨੇ 10 ਭਾਰਤੀ ਪ੍ਰਾਂਤਾਂ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ। ਬੱਕਰੇ ਦੀ ਮਾਂ (ਭਾਰਤ ਮਾਤਾ) ਕਦੋਂ ਤੱਕ ਖ਼ੈਰ ਮਨਾਏਗੀ

ਪਾਕਿਸਤਾਨੀ ਫੌਜ ਨੇ ਕਮਾਂਡੋ ਐਕਸ਼ਨ ਰਾਹੀਂ ਦੋ ਅਗਵਾ ਸਿੱਖਾਂ ਨੂੰ ਤਾਲਿਬਾਨ ਲੁਟੇਰਿਆਂ ਦੇ ਚੁੰਗਲ ’ਚੋਂ ਅਜ਼ਾਦ ਕਰਵਾਇਆ!
ਪਾਕਿਸਤਾਨੀ ਫੌਜ ਦੇ ਫੁਰਤੀ ਭਰਪੂਰ, ਦਲੇਰਾਨਾ ਐਕਸ਼ਨ ਨੇ ਭਾਰਤੀ ਏਜੰਸੀਆਂ ਵਲੋਂ ਵਿੱਢੀ ‘ਸਿੱਖ-ਮੁਸਲਿਮ ਨਫਰਤ ਮੁਹਿੰਮ’ ਦੀ ਫੂਕ ਕੱਢੀ!
ਭਾਰਤ ਵਲੋਂ ਅਫਗਾਨਿਸਤਾਨ ਦੇ ਸੱਤ ਸ਼ਹਿਰਾਂ ਵਿੱਚ ਖੋਲ੍ਹੇ ਗਏ ਕੌਂਸਲੇਟ, ਭਾਰਤੀ ਖੁਫੀਆ ਏਜੰਸੀ ‘ਰਾਅ’ ਦੀਆਂ ਕਾਰਵਾਈਆਂ ਲਈ ਖੜ੍ਹੇ ਕੀਤੇ ਗਏ ‘ਫਰੰਟ’!
ਇੱਕ ਪ੍ਰਮੁੱਖ ਭਾਰਤੀ ਪੱਤਰਕਾਰ ਰਾਜਿੰਦਰ ਪੁਰੀ ਵਲੋਂ ਭਵਿੱਖ ਦੀਆਂ ‘ਰਾਅ’ ਕਾਰਵਾਈਆਂ’ ਦਾ ਖੁਲਾਸਾ!
ਬਾ-ਮੁਲਾਹਜਾ ਹੋਸ਼ਿਆਰ!

ਵਾਸ਼ਿੰਗਟਨ ਡੀ. ਸੀ. (03 ਮਾਰਚ, 2010) - ਪਾਕਿਸਤਾਨ ਅੰਦਰਲੇ ਇਲਾਕਾ ਗੈਰ ਵਿੱਚ ਪਿਛਲੇ ਹਫ਼ਤੇ, ਤਿੰਨ ਸਿੱਖਾਂ ਨੂੰ ਅਖੌਤੀ ਤਾਲਿਬਾਨਾਂ ਵਲੋਂ ਅਗਵਾ ਕਰਨ ਅਤੇ ਉਨ੍ਹਾਂ ਵਿੱਚੋਂ ਇੱਕ ਸਿੰਘ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕੀਤੇ ਜਾਣ ਦੀ ਖਬਰ ਨੇ ਸਮੁੱਚੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸਿੱਖ ਕੌਮ ਨੇ ਇਸ ਦੁਖਦਾਈ ਘਟਨਾ ’ਤੇ ਜਿਥੇ ਤਿੱਖਾ ਪ੍ਰਤੀਕਰਮ ਕੀਤਾ, ਉਥੇ ਭਾਰਤੀ ਖੁਫੀਆ ਏਜੰਸੀਆਂ ਅਤੇ ਉਸ ਦੇ ਦੁਮਛੱਲੇ ਮੀਡੀਏ ਨੇ ਇਸ ਘਟਨਾ ਦੀ ਆੜ ਵਿੱਚ, ਸਿੱਖ ਕੌਮ ਨੂੰ ਮੁਸਲਮਾਨਾਂ ਦੇ ਖਿਲਾਫ ਭੜਕਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸੰਜੀਦਾ ਸਿੱਖ ਜਥੇਬੰਦੀਆਂ ਅਤੇ ਜ਼ਿੰਮੇਵਾਰ ਵਿਅਕਤੀਆਂ ਨੇ, ਨਾਂਹ-ਪੱਖੀ ਵਹਿਣ ਵਿੱਚ ਰੁੜਨ ਨਾਲੋਂ, ‘ਕੁਝ ਕਰਨ’ ਨੂੰ ਤਰਜੀਹ ਦਿੱਤੀ ਅਤੇ ਇਸ ਮੁੱਦੇ ਨੂੰ ਪਾਕਿਸਤਾਨ ਸਰਕਾਰ ਅਤੇ ਉਥੋਂ ਦੇ ਹਾਕਮਾਂ ਦੇ ਜ਼ੇਰੇ-ਨਜ਼ਰ ਲਿਆਂਦਾ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਾਕਿਸਤਾਨ ਸਰਕਾਰ ਨੇ ਇਸ ਮੁੱਦੇ ਨੂੰ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਨਹੀਂ ਰੱਖਿਆ (ਪਾਕਿਸਤਾਨ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਆਦਿਕ ਵਲੋਂ ਸਿੱਖਾਂ ਦੇ ਹੱਕ ਵਿੱਚ ਜ਼ੋਰਦਾਰ ਬਿਆਨ ਦਿੱਤੇ ਗਏ ਸਨ) ਬਲਕਿ ਇਸ ਸਬੰਧੀ ‘ਠੋਸ ਕਾਰਵਾਈ’ ਵੀ ਕੀਤੀ।
ਮੀਡੀਆ ਰਿਪੋਰਟਾਂ ਅਨੁਸਾਰ, ਪਾਕਿਸਤਾਨੀ ਫੌਜ ਦੇ ਸਪੋਕਸਮੈਨ ਮੇਜਰ ਜਨਰਲ ਅੱਠਰ ਅੱਬਾਸ ਨੇ, ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ (1 ਮਾਰਚ, 2010) ਵਿੱਚ ਐਲਾਨ ਕੀਤਾ ਕਿ ‘ਪਾਕਿਸਤਾਨੀ ਫੌਜ ਨੇ, ਇੱਕ ਫੌਜੀ ਐਕਸ਼ਨ ਰਾਹੀਂ ਦੋ ਅਗਵਾ ਸਿੰਘਾਂ (ਸੁਰਜੀਤ ਸਿੰਘ ਤੇ ਗੁਰਵਿੰਦਰ ਸਿੰਘ) ਨੂੰ, ਓਰਕਜ਼ਾਈ ਏਜੰਸੀ ਵਿਚਲੇ ਤਾਲਿਬਾਨਾਂ ਦੇ ਕਬਜੇ ’ਚੋਂ ਅਜ਼ਾਦ ਕਰਾ ਲਿਆ ਹੈ। ਇਸ ਫੌਜੀ ਐਕਸ਼ਨ ਵਿੱਚ ਕਈ ਤਾਲਿਬਾਨ ਲੁਟੇਰੇ ਮਾਰੇ ਗਏ। 16 ਸਾਲਾ ਗੁਰਵਿੰਦਰ ਸਿੰਘ ਬਿਲਕੁਲ ਠੀਕ ਠਾਕ ਹੈ ਜਦੋਂਕਿ ਸੁਰਜੀਤ ਸਿੰਘ, ਕੁਝ ਜ਼ਖਮੀ ਹਾਲਤ ਵਿੱਚ ਹੈ ਪਰ ਖਤਰੇ ਤੋਂ ਬਾਹਰ ਹੈ।’ ਅਸੀਂ ਪਾਕਿਸਤਾਨੀ ਫੌਜ ਨੂੰ ਇਸ ਸਫਲ ਅਪਰੇਸ਼ਨ ਲਈ ਵਧਾਈ ਪੇਸ਼ ਕਰਦੇ ਹਾਂ ਅਤੇ ਪਾਕਿਸਤਾਨ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ। ਮੀਡੀਆ ਰਿਪੋਰਟਾਂ ਨੇ, ਇਨ੍ਹਾਂ ਦੋ ਸਿੱਖਾਂ ਦੇ ਅਜ਼ਾਦ ਹੋਣ ’ਤੇ ਪਿਸ਼ਾਵਰ ਵਿਚਲੇ ਇਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਹੋਰ ਸਿੱਖ ਸੰਗਤਾਂ ਵਲੋਂ ਕੀਤੇ ਗਏ ਬੇਮਿਸਾਲ ਖੁਸ਼ੀ ਦੇ ਇਜ਼ਹਾਰ ਦੇ ਵੇਰਵੇ ਛਾਪੇ ਹਨ। ਸੁਰਜੀਤ ਸਿੰਘ ਅਜੇ ਮਿਲਟਰੀ ਹਸਪਤਾਲ ਵਿੱਚ ਇਲਾਜ-ਅਧੀਨ ਹੈ ਜਦੋਂਕਿ ਗੁਰਵਿੰਦਰ ਸਿੰਘ ਦੇ ਪਿਸ਼ਾਵਰ ਪਹੁੰਚਣ ’ਤੇ ਉਸ ਦਾ ਇੱਕ ਹੀਰੋ ਵਾਂਗ ਸਨਮਾਨ ਕੀਤਾ ਗਿਆ। ਉਸ ਨੂੰ ਦਸਤਾਰ ਸਜਾ ਕੇ, ਮੁਹੱਲੇ ਵਿੱਚੋਂ ਜਲੂਸ ਦੀ ਸ਼ਕਲ ਵਿੱਚ ਲਿਜਾਇਆ ਗਿਆ। ਥਾਂ-ਥਾਂ ਫੁੱਲਾਂ ਦੀ ਵਰਖਾ ਕੀਤੀ ਗਈ। ਪਿਸ਼ਾਵਰ ਦੇ ਇਤਿਹਾਸਕ ਗੁਰਦੁਆਰਾ ਭਾਈ ਜੋਗਾ ਸਿੰਘ ਵਿੱਚ ਸੰਗਤਾਂ ਦਾ ਭਾਰੀ ਇਕੱਠ ਹੋਇਆ ਅਤੇ ਸਮੂਹ ਸੰਗਤ ਨੇ ਗੁਰਵਿੰਦਰ ਸਿੰਘ ਦੇ ਨਾਲ ਮਿਲ ਕੇ, ‘ਗੁਰੂ ਦੇ ਸ਼ੁਕਰਾਨੇ’ ਦੀ ਅਰਦਾਸ ਕੀਤੀ। ਗੁਰਵਿੰਦਰ ਸਿੰਘ ਤੇ ਸੁਰਜੀਤ ਸਿੰਘ, ਲਗਭਗ 40 ਦਿਨ ਤਾਲਿਬਾਨਾਂ ਦੀ ਕੈਦ ਵਿੱਚ ਰਹੇ ਜਦੋਂ ਕਿ ਜਸਪਾਲ ਸਿੰਘ ਨੂੰ ਅਗਵਾਕਾਰਾਂ ਵਲੋਂ ਬੜੀ ਬੇਦਰਦੀ ਨਾਲ ਸ਼ਹੀਦ ਕਰ ਦਿੱਤਾ ਗਿਆ। ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਇਲਾਕਾ-ਗੈਰ (ਜਿਸ ਵਿੱਚ ਸੱਤ ਏਜੰਸੀ ਏਰੀਆ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਹਨ - ਮੋਹਮੰਦ, ਕੁਰੱਮ, ਖੈਬਰ, ਓਰਕਜ਼ਾਈ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ ਤੇ ਬਜੌੜ) ਵਿੱਚ ਵਸਦੇ ਸਿੱਖਾਂ ਦੀ ਹੋਂਦ, ਬਾਬਾ ਨਾਨਕ ਵਲੋਂ ਪੰਦਰਵੀਂ ਸਦੀ ਵਿੱਚ, ਇਸ ਇਲਾਕੇ ਵਿੱਚ ਆਉਣ ਨਾਲ ਹੀ ਸ਼ੁਰੂ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ, ਇਥੇ ਇਤਿਹਾਸਕ ਗੁਰਦੁਆਰੇ ਵੀ ਉਸਾਰੇ ਗਏ। ਗੁਰੂ ਅਮਰਦਾਸ ਜੀ ਵਲੋਂ ਬਖਸ਼ੀਆਂ ਗਈਆਂ 22 ਮੰਜੀਆਂ ਵਿੱਚੋਂ, ਇੱਕ ਮੰਜੀ ਇਸ ਇਲਾਕੇ ਦੇ ਇੱਕ ਪਠਾਣਸਿ ੱਖ ਨੂੰ ਬਖਸ਼ੀ ਗਈ ਸੀ। ਗੁਰੂ ਹਰਿਗੋਬਿੰਦ ਸਾਹਿਬ ਵਲੋਂ, ਇਥੋਂ ਦੀਆਂ ਸੰਗਤਾਂ ਦੇ ਨਾਂ ਜਾਰੀ ਹੁਕਮਨਾਮਿਆਂ ਦੀ ਚਰਚਾ ਵੀ ਸਿੱਖ ਇਤਿਹਾਸ ਵਿੱਚ ਹੈ। ਅਫਗਾਨੀ ਸਿੱਖਾਂ ਵਲੋਂ ਅੱਡ-ਅੱਡ ਗੁਰੂ ਸਾਹਿਬਾਨ ਵੇਲੇ, ਬੇਸ਼ਮਾਰ ਕੀਮਤੀ ਭੇਟਾਵਾਂ ਗੁਰੂ ਦਰਬਾਰ ਵਿੱਚ ਭੇਜੀਆਂ ਜਾਂਦੀਆਂ ਰਹੀਆਂ, ਜਿਨ੍ਹਾਂ ਵਿੱਚ ਅਰਬੀ ਘੋੜੇ, ਗਲੀਚੇ, ਸ਼ਾਮਿਆਨੇ ਆਦਿਕ ਸ਼ਾਮਲ ਹੁੰਦੇ ਸਨ। ਖੂੰਖਾਰ ਪਠਾਣਾਂ ਦੇ ਸੰਗ ਸਾਥ ਰਹਿੰਦਿਆਂ ਵੀ ਸਿੱਖਾਂ ਨੇ ਹਮੇਸ਼ਾਂ ਪਕਿਆਈ ਅਤੇ ਦਲੇਰੀ ਦਾ ਸਬੂਤ ਦਿੱਤਾ ਅਤੇ ਸਿੱਖੀ ਕਦਰਾਂ-ਕੀਮਤਾਂ ਤੇ ਕਦੀ ਆਂਚ ਨਹੀਂ ਆਉਣ ਦਿੱਤੀ। ਅਫਗਾਨ ਸਿੱਖਾਂ ਦੇ ਬੱਚੇ- ਬੱਚੀਆਂ 12-13 ਸਾਲ ਦੀ ਉਮਰ ਵਿੱਚ ‘ਅੰਮ੍ਰਿਤਧਾਰੀ’ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਿੱਤਨੇਮ ਦੀਆਂ ਬਾਣੀਆਂ ਕੰਠ ਹੁੰਦੀਆਂ ਹਨ। ਰੋਜ਼ਾਨਾ ਸਤਿਸੰਗਤ ਵਿੱਚ ਜੁੜਨਾ ਅਤੇ ਆਸਾ ਦੀ ਵਾਰ ਕਰਨੀ, ਉਨ੍ਹਾਂ ਦੀ ਜੀਵਨ-ਜਾਂਚ ਦਾ ਅਨਿੱਖੜਵਾਂ ਹਿੱਸਾ ਹੈ। ਲੁਟੇਰੇ ਤਾਲਿਬਾਨਾਂ ਦੀ ਕੈਦ ਵਿੱਚ, ਭਾਈ ਜਸਪਾਲ ਸਿੰਘ ਨੇ ਸਿੱਖੀ ਕੇਸਾਂ-ਸਵਾਸਾਂ ਨਾਲ ਨਿਭਾ ਕੇ ਸ਼ਹੀਦੀ ਪਾਈ, ਇਹ ਘਟਨਾ ਅਫਗਾਨ ਸਿੱਖਾਂ ਦੀ ‘ਪੱਕੀ ਸਿੱਖੀ’ ਦੀ ਜਾਮਨ ਹੈ। ਲੁਟੇਰੇ ਤਾਲਿਬਾਨਾਂ ਦੀ ਕਾਲੀ ਕਰਤੂਤ ਦੀ ਆੜ ਵਿੱਚ (ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ ਭਾੜੇ ਦੇ ਟੱਟੂਆਂ ਨੂੰ ਕਿਸ ਦੀ ਪੁਸ਼ਤਪਨਾਹੀ ਹਾਸਲ ਸੀ। ਇਹ ਅਖੌਤੀ ਤਾਲਿਬਾਨ, ਭਾਰਤੀ ਖੁਫੀਆ ਏਜੰਸੀਆਂ ਦੇ ਏਜੰਟ ਵੀ ਹੋ ਸਕਦੇ ਹਨ। ਜੇ ਭਾਰਤੀ ਏਜੰਸੀਆਂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਦਾ ਕਤਲੇਆਮ ਕਰ ਸਕਦੀਆਂ ਹਨ ਤਾਂ ਤਾਲਿਬਾਨਾਂ ਰਾਹੀਂ ਇਹ ਕਾਰਵਾਈ ਕਰਵਾਉਣਾ ਕਿੰਨਾ ਕੁ ਔਖਾ ਕੰਮ ਹੈ) ਭਾਰਤੀ ਮੀਡੀਆ-ਤੰਤਰ ਨੇ, ਸਿੱਖਾਂ ਅਤੇ ਮੁਸਲਮਾਨਾਂ ਵਿੱਚ ਨਫਰਤ ਫੈਲਾਉਣ ਵਿੱਚ, ਸਭ ਹੱਦ-ਬੰਨ੍ਹੇ ਟਪਾ ਦਿੱਤੇ। ਇੱਕ ਦੀ ਥਾਂ ਦੋ ਸਿੱਖਾਂ ਦੇ ਸਿਰ ਕਲਮ ਕਰਨ ਦੀ ਝੂਠੀ ਖਬਰ ਅਤੇ ਸਿਰ, ਪਿਸ਼ਾਵਰ ਦੇ ਗੁਰਦੁਆਰੇ ਦੇ ਅੰਦਰ ਸੁੱਟਣ ਦੀ ਮੂਲੋਂ ਹੀ ਬੇਬੁਨਿਆਦ ਖਬਰ ਨੂੰ ਕੁਲ ਦੁਨੀਆ ਭਰ ਵਿੱਚ ਪ੍ਰਸਾਰਿਤ ਕਰਵਾਇਆ ਗਿਆ। ਅਫਸੋਸ! ਅਖੌਤੀ ‘ਆਪਣੇ’ ਮੀਡੀਆ ’ਤੇ ਹੈ, ਜਿਨ੍ਹਾਂ ਨੇ ਅੱਗੋਂ ਮੱਖੀ ਅਤੇ ਮੱਖੀ ਮਾਰਦਿਆਂ, ਖਬਰ ਦੀ ਪੁਣਛਾਣ ਕਰਨ ਦੀ ਕੋਈ ਜ਼ਰੂਰਤ ਨਹੀਂ ਸਮਝੀ। ਹੁਣ ਜਦੋਂ ਹਕੀਕਤ ਬਾਹਰ ਆ ਹੀ ਗਈ ਹੈ ਤਾਂ ਘੱਟੋ-ਘੱਟ ਇਹ ਸਾਰੀ ਪੱਤਰਕਾਰ ਬਰਾਦਰੀ, ਆਪਣੀ ਗਲਤਬਿਆਨੀ ਲਈ, ਸਿੱਖ ਸੰਗਤਾਂ ਤੋਂ ਮਾਫੀ ਜ਼ਰੂਰ ਮੰਗੇ। ਪੰਜਾਬ ਵਿਚਲੀਆਂ ਪੰਥਕ ਜਥੇਬੰਦੀਆਂ ਨੇ ਵੀ ‘ਦੋ ਸਿੱਖਾਂ’ ਦੀ ਅਰਦਾਸ ਕੀਤੀ, ਉਨ੍ਹਾਂ ਨੇ ਵੀ ਆਪਣੇ ਸਾਧਨਾਂ ਤੋਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਵਾਈ। ਵੱਟ-ਕੱਢ ਬਿਆਨ ਹਰ ਇੱਕ ਨੇ ਦਾਗੇ ਪਰ ਠੀਕ-ਪਹੁੰਚ ਅਪਨਾਉਣ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਅਸੀਂ ਇਸ ਗੱਲ ’ਤੇ ਇਸ ਲਈ ਜ਼ੋਰ ਦੇ ਰਹੇ ਹਾਂ ਤਾਂਕਿ ਆਉਣ ਵਾਲੇ ਸਮੇਂ ਵਿੱਚ ਚੇਤੰਨਤਾ ਵਰਤੀ ਜਾਏ। ‘ਰਾਅ’ ਨੇ ਪਤਾ ਨਹੀਂ ਅਜੇ ਕੀ ਕੀ ਗੁਲ ਖਿਲਾਉਣੇ ਹਨ, ਕਿਉਂਕਿ ਸਿੱਖਾਂ ਅਤੇ ਮੁਸਲਮਾਨਾਂ ਦੇ ਸਬੰਧਾਂ ਵਿੱਚ ਉਹ ਜੂਨ-1984 ਤੋਂ ਪਹਿਲਾਂ ਵਾਲੀ ‘ਸਥਿਤੀ’ ਬਣਾਉਣਾ ਚਾਹੁੰਦੇ ਹਨ। ਭਾਰਤੀ ਖੁਫੀਆ ਏਜੰਸੀਆਂ ਨੇ ਅਫਗਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨਾਂ ਵਿੱਚ ਆਪਣੀ ਪੂਰੀ ਘੁਸਪੈਠ ਕੀਤੀ ਹੋਈ ਹੈ। ਪਿਛਲੇ 7-8 ਸਾਲ ਵਿੱਚ, ਭਾਰਤ ਨੇ ਅਫਗਾਨਿਸਤਾਨ ਵਿੱਚ ਸੱਤ ਕੌਂਸਲੇਟ ਦਫਤਰ ਖੋਲ੍ਹੇ ਹਨ, ਜਿਹੜੇ ਕਿ ਜਲਾਲਾਬਾਦ, ਕੰਧਾਰ, ਹੈਰਾਤ, ਮਜ਼ਾਰ ਸ਼ਰੀਫ, ਕਾਬਲ, ਜ਼ਾਹਿਦਾਨ ਅਤੇ ਦੁਸ਼ਾਂਮਬੇ ਸ਼ਹਿਰਾਂ ਵਿੱਚ ਹਨ। ਇਹ ‘ਕੌਂਸਲੇਟ’ ਭਾਰਤੀ ਖੁਫੀਆ ਏਜੰਸੀਆਂ ਦੇ ‘ਫਰੰਟ’ ਹਨ ਅਤੇ ਇਥੋਂ ਹੀ ਸਾਰੀਆਂ ਖੁਫੀਆਂ ਮਾਰੂ ਕਰਵਾਈਆਂ ਚਲਾਈਆਂ ਜਾਂਦੀਆਂ ਹਨ। ਭਾਰਤੀ ਏਜੰਸੀਆਂ ਵਲੋਂ ਬਲੋਚ ਗੁਰੀਲਿਆਂ ਦੀ ਟਰੇਨਿੰਗ, ਸਿੰਧ ਵਿੱਚ ਜੀਏ-ਸਿੰਧ ਲਹਿਰ ਨੂੰ ਚਲਾਉਣਾ ਅਤੇ ਤਾਲਿਬਾਨਾਂ ਤੋਂ ਮਨਭਾਉਂਦੇ ਨਿਸ਼ਾਨੇ ਲਵਾਉਣਾ, ਇਨ੍ਹਾਂ ਮਾਰੂ-ਕਾਰਵਾਈਆਂ ਵਿੱਚ ਸ਼ਾਮਲ ਹਨ। ਇਨ੍ਹਾਂ ਅਪਰੇਸ਼ਨਾਂ ਵਿੱਚ ਅਮਰੀਕਾ ਵੀ ਭਾਰਤ ਨਾਲ ਸਹਿਯੋਗ ਕਰਦਾ ਹੈ। ਸਿੱਖਾਂ ਦੇ ਖਿਲਾਫ ਤਾਲਿਬਾਨ ਲੁਟੇਰਿਆਂ ਦੀ ਤਾਜ਼ਾ ਕਾਰਵਾਈ (ਇਹੋ ਜਿਹੀਆਂ ਕਾਰਵਾਈਆਂ, ਆਉਣ ਵਾਲੇ ਦਿਨਾਂ ਵਿੱਚ ਵਧ ਸਕਦੀਆਂ ਹਨ) ਦਾ ਭਾਰਤ ਨੂੰ ਕੀ ਫਾਇਦਾ ਹੋ ਸਕਦਾ ਹੈ, ਇਸ ਦਾ ਖਲਾਸਾ, ਪ੍ਰਸਿੱਧ ਪੱਤਰਕਾਰ ਰਜਿੰਦਰ ਪੁਰੀ ਨੇ, ਆਪਣੇ ਪਹਿਲੀ ਮਾਰਚ ਦੇ ‘ਟ੍ਰਿਬਿਊਨ’ ਵਿੱਚ ਲਿਖੇ, ਇੱਕ ਆਰਟੀਕਲ ਵਿੱਚ ਕੀਤਾ ਹੈ। ਰਜਿੰਦਰ ਪੁਰੀ, ਬੀ. ਜੇ. ਪੀ. ਦੇ ਲੇਬਰ-ਸੈਲ ਦਾ ਇੰਚਾਰਜ ਵੀ ਰਹਿ ਚੁੱਕਾ ਹੈ ਅਤੇ ਉਹ ਹਿੰਦੁਸਤਾਨ ਟਾਈਮਜ਼ ਦਾ ਸਟਾਫਰ ਵੀ ਰਿਹਾ ਹੈ। ਉਸ ਦੀ ਜਾਣਕਾਰੀ ‘ਅੰਦਰੂਨੀ ਸਰੋਤਾਂ’ ਤੇ ਅਧਾਰਤ ਹੁੰਦੀ ਹੈ ਅਤੇ ਪੰਜਾਬ ਬਾਰੇ ਉਸ ਨੂੰ ਮਾਹਿਰ ਮੰਨਿਆ ਜਾਂਦਾ ਹੈ। ਪਰ ਜਦੋਂ ਉਸ ਨੇ ਆਪਣਾ ਤਾਜ਼ਾ-ਕਾਲਮ ਲਿਖਿਆ, ਉਸ ਨੂੰ ਪਤਾ ਨਹੀਂ ਸੀ ਕਿ ਪਾਕਿਸਤਾਨੀ ਫੌਜ ਨੇ ਕਾਰਵਾਈ ਕਰਕੇ, ਦੋ ਸਿੱਖਾਂ ਨੂੰ ਤਾਲਿਬਾਨਾਂ ਦੀ ਕੈਦ ’ਚੋਂ ਛੁਡਾ ਲਿਆ ਹੈ - ਨਹੀਂ ਤਾਂ ਉਹ ਐਨੀ ¦ਬੀ-ਚੌੜੀ ਸਕੀਮ ਜੱਗ-ਜ਼ਾਹਰ ਨਾ ਕਰਦਾ। ਰਾਜਿੰਦਰ ਪੁਰੀ ਨੇ ਆਪਣੇ ਲੇਖ ਦਾ ਸਿਰਲੇਖ ਦਿੱਤਾ ਹੈ - ‘ਪਾਕਿਸਤਾਨ ਦੇ ਤਾਲਿਬਾਨਾਂ ਵਲੋਂ ਕੀਤੀ ਗਈ ਵੱਡੀ ਭੁੱਲ-ਸਿੱਖਾਂ ਦੇ ਸਿਰ ਕਲਮ ਕਰਨ ਦੀ ਕਾਰਵਾਈ ਦੇ ਦੂਰਰਸੀ ਪ੍ਰਭਾਵ।’ ਇਸ ਲਿਖਤ ਵਿੱਚ ਪੁਰੀ ਨੇ ਪਹਿਲਾਂ ਭਾਰਤੀ ਏਜੰਸੀਆਂ ਦੇ ਝੂਠ ਨੂੰ ਦੋਹਰਾਉਂਦਿਆਂ ਕਿਹਾ ਹੈ - ‘ਅਫਗਾਨਿਸਤਾਨ ਦੇ ਨਾਲ ਲੱਗਦੇ ਕਬਾਇਲੀ ਇਲਾਕੇ ਵਿੱਚ ਕਾਰਵਾਈਆਂ ਕਰ ਰਹੇ ਤਾਲਿਬਾਨਾਂ ਨੇ ਦੋ ਸਿੱਖਾਂ ਨੂੰ ਫੜਿਆ, ਉਨ੍ਹਾਂ ਨੂੰ ਮੁਸਲਮਾਨ ਬਣਨ ’ਤੇ ਮਜ਼ਬੂਰ ਕੀਤਾ, ਉਨ੍ਹਾਂ ਵਲੋਂ ਨਾਂਹ ਕਰਨ ’ਤੇ ਉਨ੍ਹਾਂ ਦੇ ਸਿਰ ਕਲਮ ਕਰ ਦਿੱਤੇ ਗਏ। ਸਿੱਖਾਂ ਦੇ ਜ਼ਖਮਾਂ ’ਤੇ ਲੂਣ ਛਿੜਕਦਿਆਂ, ਇਨ੍ਹਾਂ ਸਿੱਖਾਂ ਦੇ ਵੱਢੇ ਹੋਏ ਸਿਰ, ਪਿਸ਼ਾਵਰ ਦੇ ਗੁਰਦੁਆਰਾ ਭਾਈ ਜੋਗਾ ਸਿੰਘ ਵਿੱਚ ਸੁੱਟ ਦਿੱਤੇ ਗਏ।’ ਇਸ ਗਲਤ ਜਾਣਕਾਰੀ ਤੋਂ ਬਾਅਦ, ਪੁਰੀ ਅਸਲੀ ਨਿਸ਼ਾਨਾ ਸਾਧਦਾ ਹੈ - ‘ਇਸ ਤਰ੍ਹਾਂ ਕਰਕੇ, ਤਾਲਿਬਾਨਾਂ ਨੇ ਆਪਣੇ ਇਤਿਹਾਸ ਦਾ ਇੱਕ ਵੱਡਾ ਗੁਨਾਹ ਕੀਤਾ ਹੈ, ਜਿਸ ਦੀ ਉਸ ਨੂੰ ਬੜੀ ਕੀਮਤ ਤਾਰਨੀ ਪਵੇਗੀ। ਇਹ ਤਾਲਿਬਾਨ ਭਾਵੇਂ ਅਮਰੀਕਾ ਅਤੇ ਨੈਟੋ ਤੋਂ ਬਚ ਗਏ ਹਨ ਪਰ ਹੁਣ ਇਹ ਸਿੱਖਾਂ ਦੇ ਕਹਿਰ ਤੋਂ ਨਹੀਂ ਬਚ ਸਕਦੇ।’ ਹੁਣ ਪੁਰੀ ਸਾਹਬ ਅੱਗੋਂ ਸਿੱਖਾਂ ਨੂੰ ਚੰਭਲਾਉਂਦੇ ਹਨ - ‘ਜਿਸ ਨੂੰ ਸਿੱਖ ਇਤਿਹਾਸ ਦੀ ਮਾੜੀ ਮੋਟੀ ਜਾਣਕਾਰੀ ਵੀ ਹੈ, ਉਸ ਨੂੰ ਪਤਾ ਹੈ ਕਿ ਸਿੱਖਾਂ ਦੇ ਧੁਰ ਅੰਦਰ ਇੱਕ ਕੱਟੜ ਲੀਕ ਉੱਕਰੀ ਹੋਈ ਹੈ ਅਤੇ ਜੇ ਸਿੱਖ ਭੜਕ ਪੈਣ ਤਾਂ ਉਨ੍ਹਾਂ ਨੂੰ ਸ਼ਾਂਤ ਕਰਨਾ ਅਸੰਭਵ ਹੁੰਦਾ ਹੈ। ਕੌਮ ਲਈ ਮਰ-ਮਿਟਣ ਵਾਲੇ ਦੋ ਸ਼ਹੀਦਾਂ ਦੇ ਸਿਰ, ਗੁਰਦੁਆਰੇ ਵਿੱਚ ਸੁੱਟਣੇ ਉਹ ਕਾਰਵਾਈ ਹੈ, ਜਿਸ ਨੇ ਸਿੱਖਾਂ ਦੀ ਉਸ ਅੰਦਰਲੀ ਕੱਟੜ ਲੀਕ ਵਿੱਚ ਅੱਗ ਦਾ ਭਬੂਕਾ ਸੁੱਟ ਦਿੱਤਾ ਹੈ। ਹੁਣ ਇਹ ਗੁੱਸੇ ਦੀ ਲਹਿਰ, ਪੰਜਾਬ ਦੇ ਪਿੰਡਾਂ ਤੱਕ ਜਾ ਪਹੁੰਚੇਗੀ ਅਤੇ ਇਹ ਦਹਿਸ਼ਤਗਰਦ ਜਥੇਬੰਦੀਆਂ ਵਿਚਲੇ ਸ਼ਕਤੀ-ਢਾਂਚੇ (ਪਾਵਰ ਸਟੱਰਕਚਰ) ਨੂੰ ਵੀ ਨਾਟਕੀ ਢੰਗ ਨਾਲ ਬਦਲ ਦੇਵੇਗੀ।’ ਹੁਣ ਪੱਤਰਕਾਰ ਪੁਰੀ ਅਣਜਾਣੇ ਵਿੱਚ ‘ਰਾਅ’ ਦੀ ਸਕੀਮ ਦੀਆਂ ਪਰਤਾਂ ਖੋਲ੍ਹਦਾ ਹੈ - ਉਸ ਅਨੁਸਾਰ, ‘‘ਪਾਕਿਸਤਾਨ ’ਤੇ ਰਾਜ ਕਰ ਰਹੇ 50 ਦੇ ਕਰੀਬ ਪਰਿਵਾਰਾਂ ਵਿੱਚੋਂ 40 ਫੀ ਸਦੀ ਜੱਟ ਸਿੱਖ ਹਨ, ਜਿਹੜੇ ਕਿ ਆਪਣੀਆਂ ਜ਼ਮੀਨਾਂ-ਜਾਇਦਾਦਾਂ ਕਾਇਮ ਰੱਖਣ ਦੀ ਖਾਤਰ ਮੁਸਲਮਾਨ ਹੋ ਗਏ ਸਨ, ਪਰ ਢਿੱਡੋਂ ਉਹ ਸਿੱਖ ਹੀ ਹਨ। ਇਹ ‘ਜੱਟ’, ਭਾਰਤੀ ਸਟੇਟ ਦੇ ਤਾਂ ਖੈਰ-ਖਾਹ ਨਹੀਂ ਹੋਣਗੇ ਪਰ ਇਹ ਬਾਹਰਲੇ (²ਡਾਇਸਪੋਰਾ) ਸਿੱਖਾਂ ਦੀ ਮੱਦਦ ’ਤੇ ਆਉਣਗੇ, ਜਿਨ੍ਹਾਂ ਦੀਆਂ ਦਹਿਸ਼ਤਗਰਦ ਜਥੇਬੰਦੀਆਂ ਦੀਆਂ ਜੜ੍ਹਾਂ ਯੂਰਪ, ਕੈਨੇਡਾ ਅਤੇ ਅਮਰੀਕਾ ਤੱਕ ਫੈਲੀਆਂ ਹੋਈਆਂ ਹਨ....।’’
ਪੱਤਰਕਾਰ ਪੁਰੀ ਆਪਣੇ, ਡਾਕਟਰ ਜਗਜੀਤ ਸਿੰਘ ਚੌਹਾਨ ਨਾਲ ਸਬੰਧਾਂ ਦੀ ਡੀਂਗ ਮਾਰਦਾ ਹੈ ਅਤੇ ਸਿੱਖਾਂ ਨਾਲ ਭਾਰਤ ਵਿੱਚ ਹੋਈਆਂ ਬੇਇਨਸਾਫੀਆਂ ਅਤੇ ਮਗਰਮੱਛ ਦੇ ਹੰਝੂ ਕੇਰਦਿਆਂ, ਭਵਿੱਖ ਵਿੱਚ ਇਸ ਖਿੱਤੇ ਦੀ ਸਥਿਤੀ ਦੀ ਭਵਿੱਖਬਾਣੀ ਇਉਂ ਕਰਦਾ ਹੈ... ‘ਹੁਣ ਖਾਲਿਸਤਾਨ ਦੀ ਲਹਿਰ, ਇੱਕ ਨਵਾਂ ਅਵਤਾਰ ਧਾਰਨ ਕਰੇਗੀ। ਹੁਣ ਆਈ. ਐਸ. ਆਈ. (ਪਾਕਿਸਤਾਨ ਦੀ ਖੁਫੀਆ ਏਜੰਸੀ) ਜਿਹੜੀ ਕਿ ਖਾਲਿਸਤਾਨੀ ਖਾੜਕੂਆਂ ਨੂੰ ਟਰੇਨਿੰਗ ਦਿੰਦੀ ਰਹੀ ਹੈ, ਆਪਣੇ ਜਾਲ ਵਿੱਚ ਆਪ ਫਸਣ ਵਾਲੀ ਹੈ। ਜਿਹੜੇ ਸਿੱਖ ਖਾੜਕੂਆਂ ਨੂੰ ਆਈ. ਐਸ. ਆਈ. ਨੇ ਪਨਾਹ ਦਿੱਤੀ ਹੋਈ ਹੈ, ਉਹ ਹੁਣ ਪਾਸਾ ਪਲਟ ਲੈਣਗੇ। ਭਾਰਤ ਵਿਚਲੇ ਸਿੱਖਾਂ ਦੀ ਮੱਦਦ ਅਤੇ ਬਾਹਰਲੇ ਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਪੈਸੇ ਦੀ ਮੱਦਦ ਨਾਲ, ਹੁਣ ਸਿੱਖ ਕੌਮ ਵਲੋਂ ਆਈ. ਐਸ. ਆਈ. ਅਤੇ ਤਾਲਿਬਾਨ ਦੇ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ। ਭਾਰਤ ਸਰਕਾਰ ਦੀ ਪਰਵਾਹ ਕੀਤੇ ਬਿਨ੍ਹਾਂ ਭਾਰਤੀ ਸਿੱਖ, ਪਾਕਿਸਤਾਨ ਵਿੱਚ ਜਾਣਗੇ, ਇਸ ਲਈ ਨਹੀਂ ਕਿ ਉਨ੍ਹਾਂ ਨੇ ਉਥੇ ਪਨਾਹ ਲੈਣੀ ਹੈ ਬਲਕਿ ਇਸ ਲਈ ਕਿ ਉਹ ਉਥੇ ਤਾਲਿਬਾਨ ਨੂੰ ਸਬਕ ਸਿਖਾਉਣਗੇ। ਇਹ ਸਥਿਤੀ ਕਸ਼ਮੀਰ ਮਸਲੇ ਦਾ ਉਲਟਾ ਜਵਾਬ ਹੋਵੇਗਾ। ਇਹ ਵੀ ਹੋ ਸਕਦਾ ਹੈ ਕਿ ਸਮਾਂ ਪਾ ਕੇ ਸਿੱਖਾਂ ਤੇ ਪਸ਼ਤੂਨਾਂ ਦੀ ਸਾਂਝ ਬਣ ਜਾਵੇ ਕਿਉਂਕਿ ਉਹ ਪਸ਼ਤੂਨ ਪਾਕਿਸਤਾਨ ਨਾਲੋਂ, ਅਫਗਾਨਿਸਤਾਨ ਦੇ ਜ਼ਿਆਦਾ ਨੇੜੇ ਹਨ। ਇਹ ਵੀ ਹੋ ਸਕਦਾ ਹੈ ਕਿ ਅਫਗਾਨ ਤਾਲਿਬਾਨ, ਆਈ. ਐਸ. ਆਈ. ਨਾਲੋਂ ਪੁਰੀ ਤਰ੍ਹਾਂ ਤੋੜ-ਵਿਛੋੜ ਕਰਕੇ, ਅਜ਼ਾਦ ਪਖਤੂਨਿਸਤਾਨ ਦੀ ਮੰਗ ’ਤੇ ਆ ਜਾਣ। ਜੇ ਇਹੋ ਜਿਹੀ ਸਥਿਤੀ ਬਣਦੀ ਹੈ ਤਾਂ ਫਿਰ ਖਾਲਿਸਤਾਨ ਦੀ ਮੰਗ ਇੱਕ ਨਵੇਂ ਰੰਗ ਵਿੱਚ ਉਭਰੇਗੀ, ਜਿਸ ਵਿੱਚ ਭਾਰਤੀ ਪੰਜਾਬ ਅਤੇ ਪਾਕਿਸਤਾਨ ਵਿਚਲਾ ਪੰਜਾਬ ਦੋਵੇਂ ਸ਼ਾਮਲ ਹੋਣਗੇ। ਪਖਤੂਨਿਸਤਾਨ ਤੇ ਬਲੋਚਿਸਤਾਨ ਦੀ ਮੰਗ ਵਾਂਗ, ਖਾਲਿਸਤਾਨ ਦੀ ਮੰਗ ਵੀ ਪਾਕਿਸਤਾਨ ਲਈ ਇੱਕ ਸਿਰ ਦਰਦ ਬਣ ਜਾਵੇਗੀ। ਸਿੱਖਾਂ ਤੇ ਪਖਤੂਨਾਂ ਦੀ ਤਿੱਖੀ ਲੜਾਈ ਵਿੱਚ ਫਸੇ, ਭਾਰਤ ਤੇ ਪਾਕਿਸਤਾਨ ਭਾਰਤੀ ਉਪ-ਮਹਾਂਦੀਪ ਦੇ ਮੌਜੂਦਾ ਢਾਂਚੇ ਵਿੱਚ ਤਬਦੀਲੀ ਕਰਨ ਲਈ ਮਜ਼ਬੂਰ ਹੋ ਸਕਦੇ ਹਨ....।’’
ਪਾਠਕਜਨ! ਭਾਵੇਂ ਸਰਸਰੀ ਨਜ਼ਰੇ ਉਪਰੋਕਤ ਸਿੱਟਾ, ‘ਤੋਤਾ-ਮੈਨਾ’ ਦੀ ਕਹਾਣੀ ਵਰਗਾ ਜਾਪਦਾ ਹੈ ਪਰ ਜੇ ਲਾਈਨਾਂ ਦੇ ਵਿਚਕਾਰ ਪੜਿਆ ਜਾਵੇ ਤਾਂ ਇਉਂ ਜਾਪਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ, ਭਾਰਤੀ ਖੁਫੀਆ ਏਜੰਸੀਆਂ, ਸਿੱਖ ਪਹਿਰਾਵੇ ਵਿੱਚ ‘ਦਹਿਸ਼ਤਗਰਦਾਂ’ ਦੀ ਪਾਕਿਸਤਾਨ ਵਿੱਚ ਘੁਸਪੈਠ ਕਰਵਾ ਕੇ ਉਥੇ ਦਹਿਸ਼ਤਗਰਦੀ ਕਾਰਵਾਈਆਂ ਕਰਵਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਨੂੰ ‘ਸਿੱਖਾਂ ਦੀ ਇਸਲਾਮ ਦੇ ਖਿਲਾਫ ਜੰਗ’ ਦਾ ਨਾਮ ਦਿੱਤਾ ਜਾਵੇਗਾ। ਭਾਰਤੀ ਖੁਫੀਆ ਏਜੰਸੀਆਂ ਵਲੋਂ ਵਿੱਢੀ ਗਈ ‘ਨਫਰਤ-ਜੰਗ’ ਦੀ ਭਵਿੱਖ ਵਿਚਲੀ ਹਕੀਕਤ ਇਹ ਹੈ। ਸਿੱਖ ਕੌਮ ਨੂੰ ਇਸ ਸਾਰੇ ਵਰਤਾਰੇ ਬਾਰੇ ਅੱਖਾਂ-ਕੰਨ ਖੋਲ੍ਹ ਕੇ ਹਰ ਘਟਨਾ ਵਾਚਣ ਦੀ ਲੋੜ ਹੈ ਅਤੇ ਪੰਥਕ ਲੀਡਰਸ਼ਿਪ ਨੂੰ ਵੀ ਤੱਥਾਂ ਨੂੰ ਘੋਖ ਕੇ ਬਿਆਨ ਦੇਣੇ ਚਾਹੀਦੇ ਹਨ ਵਰਨਾ ‘ਦੁਸ਼ਮਣ ਬਾਤ ਕਰੇ ਅਨਹੋਣੀ’ ਦੇ ਕਥਨ ਅਨੁਸਾਰ ਅਜਿਹੀ ਕਿਆਮਤ ਦੀ ਚਾਲ ਚੱਲੀ ਜਾ ਰਹੀ ਹੈ ਕਿ ਸਿੱਖ ਨਾ ਘਰ ਦੇ ਰਹਿਣਗੇ ਨਾ ਘਾਟ ਦੇ।

ਮਾਮਲਾ ਅਖੌਤੀ ‘ਐਮਨੈਸਟੀ’ ਦਾ...
ਭਾਰਤੀ ਗ੍ਰਹਿ ਮੰਤਰੀ ਪੀ. ਚਿਦੰਬਰਮ ਵਲੋਂ ਚਾਣਕਿਆ ਨੀਤੀ ਦੀ ਵਰਤੋਂ ਨਾਲ ਭਾਰਤੀ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ 30 ਲੱਖ ਖਾਲਿਸਤਾਨੀ ਸਿੱਖਾਂ ਵਿੱਚ ‘ਭੰਬਲਭੂਸਾ’ ਪਾਉਣ ਦਾ ਯਤਨ!
ਕੀ ਚਿਦੰਬਰਮ ਨੂੰ ਸਿੱਖੀ ਅਣਖ ਦੇ ਪ੍ਰਤੀਕ ਪੱਤਰਕਾਰ ਜਰਨੈਲ ਸਿੰਘ ਦੀ ਜੁੱਤੀ ਭੁੱਲ ਗਈ ਹੈ? ‘ਸਿੱਖ ਬਾਗੀ, ਖਾਲਿਸਤਾਨੀ ਝੰਡਾ ਲਹਿਰਾਉਣ ਲਈ ਬੇਤਾਬ ਹਨ ਨਾ ਕਿ ਕਿਸੇ ਅੜੀ-ਐਮਨੈਸਟੀ ਲਈ -ਭਾਈ ਬਲਵਿੰਦਰਪਾਲ ਸਿੰਘ ਸਪੋਕਸਮੈਨ - ਖਾਲਿਸਤਾਨ ਦੇ ਸ਼ਹੀਦ ਪਰਿਵਾਰ ਜਥੇਬੰਦੀ’
ਖਾਲਸਾ ਬਾਦਸ਼ਾਹ ਜਾਂ ਬਾਗੀ

ਵਾਸ਼ਿੰਗਟਨ ਡੀ. ਸੀ. (24 ਫਰਵਰੀ, 2010) - ਜੰਮੂ-ਕਸ਼ਮੀਰ ਪ੍ਰਾਂਤ ਦੇ ਜੰਮੂ ਸ਼ਹਿਰ ਵਿੱਚ ਭਾਰਤੀ ਗ੍ਰਹਿ ਮੰਤਰੀ ਪੀ. ਚਿਦੰਬਰਮ ਵਲੋਂ ਪ੍ਰੈੱਸ ਕਾਨਫਰੰਸ ਵਿੱਚ ਕੀਤੀ ਗਈ ਇੱਕ ਟਿੱਪਣੀ ਨੂੰ ਅਧਾਰ ਬਣਾ ਕੇ, ਭਾਰਤੀ ਸਿਆਸਤ ਦੀਆਂ ਅੱਡ-ਅੱਡ ਧਿਰਾਂ ਨੇ ਸਿਆਸੀ ਰੋਟੀਆਂ ਸੇਕੀਆਂ, ਜਿਸ ਵਿੱਚ ਬਾਦਲ ਪਿਓ-ਪੁੱਤ ਦੀ ਜੋੜੀ ਸਭ ਤੋਂ ਮੂਹਰੇ-ਮੂਹਰੇ ਸੀ। 17 ਫਰਵਰੀ, 2010 ਨੂੰ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਚਿਦੰਬਰਮ ਨੇ ਕਿਹਾ, ‘ਜਿਹੜੀ ਆਤਮ-ਸਮਰਪਣ ਤੇ ਆਮ ਮਾਫੀ ਦੀ ਨੀਤੀ, ਕੇਂਦਰ ਸਰਕਾਰ ਵਲੋਂ ਬਣਾਈ ਜਾ ਰਹੀ ਹੈ, ਉਹ ਸਿਰਫ ਜੰਮੂਕਸਮੀਰ ਦੇ ਨੌਜਵਾਨਾਂ ਲਈ ਹੈ, ਪੰਜਾਬ ਦੇ ਸਿੱਖ ਬਾਗੀਆਂ ਤੇ ਇਹ ਲਾਗੂ ਨਹੀਂ ਹੁੰਦੀ...।’ ਚਿਦੰਬਰਮ ਇੱਕ ਬੜਾ ਘਾਗ, ਇੰਦਰਾਪ੍ਰਸਤ ਸਿਆਸਤਦਾਨ ਹੈ, ਉਸ ਨੇ ਇਹ ਟਿੱਪਣੀ ਬੜੇ ਨਾਪਤੋਲ ਨਾਲ ਕੀਤੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਨੇ ਕਿੱਥੇ ਜਾ ਕੇ ਕਿਹੜਾ ਸ਼ਿਕਾਰ ਮਾਰਨਾ ਹੈ। ਇਸ ਟਿੱਪਣੀ ’ਤੇ ਵਾਵੇਲਾ ਖੜ੍ਹਾ ਕਰ ਦਿੱਤਾ ਗਿਆ। ਮੋਗਾ ਵਿਖੇ ਇੱਕ ‘ਪਲਾਂਟ’ ਦਾ ਉਦਘਾਟਨ ਕਰਨ ਆਏ ਕੇਂਦਰੀ ਮੰਤਰੀ ਫਾਰੂਖ ਅਬਦੁੱਲਾ (ਉਮਰ ਅਬਦੁੱਲਾ, ਮੁੱਖ ਮੰਤਰੀ ਜੰਮੂ-ਕਸ਼ਮੀਰ ਦਾ ਪਿਤਾ) ਤੋਂ ਸੁਖਬੀਰ ਬਾਦਲ ਨੇ ਮੰਗ ਕੀਤੀ ਕਿ ‘ਗੁੰਮਰਾਹ’ ਸਿੱਖ ਨੌਜਵਾਨਾਂ ਨੂੰ ਵੀ ਇਸ ‘ਆਮ ਮੁਆਫੀ’ ਵਿੱਚ ਸ਼ਾਮਲ ਕੀਤਾ ਜਾਵੇ। ਫਿਰ ਮੁੱਖ ਮੰਤਰੀ ਬਾਦਲ ਨੇ ਵੀ ਇਹੋ ਜਿਹਾ ਬਿਆਨ ਦਾਗ ਦਿੱਤਾ। ‘ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਇਕੱਲੀ’ ਦੇ ਅਖਾਣ ਅਨੁਸਾਰ ਮਗਰ-ਮਗਰ ਮੱਕੜ ਸਾਹਿਬ ਝੋਲਾ ਚੁੱਕੀ ਤੁਰੀ ਆਏ। ਫਿਰ ਤਾਂ ਹਰ ਪਾਸਿਓਂ ਬਿਆਨਾਂ ਦੀ ਬਰਸਾਤ ਹੀ ਹੋਣ ਲੱਗ ਪਈ। ਚਿਦੰਬਰਮ ਦੇ ਮਨ ਦੀ ਮੁਰਾਦ ਪੂਰੀ ਹੋ ਗਈ।
21 ਫਰਵਰੀ ਨੂੰ ਚਿਦੰਬਰਮ, ਅਟਾਰੀ ਬਾਰਡਰ (ਅੰਮ੍ਰਿਤਸਰ) ’ਤੇ ਤਸ਼ਰੀਫ ਲਿਆਏ। ਬਾਦਲ ਨੇ ਉਸ ਨੂੰ ਸੂਚਨਾ ਕੇਂਦਰ (ਹਰਿਮੰਦਰ ਸਾਹਿਬ) ਵਿੱਚ ਸਿਰੋਪਾਓ ਨਾਲ ਵੀ ਨਿਵਾਜਿਆ। ਅਟਾਰੀ ਵਿਖੇ ਆਪਣੀ ਚਾਣਕਿਆ ਨੀਤੀ ਦੀ ਸੁੰਦਰ ਵਿਆਖਿਆ ਕਰਦਿਆਂ ਚਿਦੰਬਰਮ ਨੇ ਕਿਹਾ ‘ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਕੇਂਦਰ ਸਰਕਾਰ ਵਲੋਂ ਜਿਹੜਾ ਨਵੀਂ ਆਤਮ ਸਮਰਪਣ ਨੀਤੀ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ, ਉਹ ਸਾਰੇ ਭਾਰਤ ਵਾਸੀਆਂ ਲਈ ਹੈ। ਭਾਰਤ ਸਰਕਾਰ ਬਾਹਰਲੇ ਦੇਸ਼ਾਂ ਵਿੱਚ ਵਸਦੇ ਖਾਲਿਸਤਾਨੀਆਂ ਦੀ ਭਾਰਤ ਵਾਪਸੀ ਦਾ ਰਾਹ ਪੱਧਰਾ ਕਰ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਉਨ੍ਹਾਂ ਨੂੰ ਖਾਲਿਸਤਾਨ ਦੀ ਮੰਗ ਛੱਡਣੀ ਪਵੇਗੀ... ਵੈਸੇ ਪੰਜਾਬ ਵਿਚਲੀ ‘ਐਮਨੈਸਟੀ’ ਦਾ ਖਰੜਾ ਤਾਂ ਬਾਦਲ ਸਾਹਿਬ ਵੀ ਲਿਖ ਸਕਦੇ ਹਨ।’
ਯਾਦ ਰਹੇ ਇਹ ਉਹ ਹੀ ਚਿਦੰਬਰਮ ਹੈ, ਜਿਹੜਾ 1970ਵਿਆਂ ਵਿੱਚ ਇੰਦਰਾ ਗਾਂਧੀ ਦੇ ਭਾਸ਼ਣਾਂ ਦਾ ‘ਤਾਮਿਲ’ ਜ਼ੁਬਾਨ ਵਿੱਚ ਅਨੁਵਾਦ ਕਰਿਆ ਕਰਦਾ ਸੀ ਅਤੇ ਉਸ ਵਲੋਂ 1975-76 ਵਿੱਚ ‘ਐਮਰਜੈਂਸੀ ਲਾਉਣ ਦਾ ਸਭ ਤੋਂ ਵੱਡਾ ਸਮਰਥਕ ਸੀ। 1980ਵਿਆਂ ਵਿੱਚ ਉਹ ਰਾਜੀਵ ਗਾਂਧੀ ਦੀ, ਸਿੱਖ ਵਿਰੋਧੀ ‘ਚੰਡਾਲ ਚੌਂਕੜੀ’ ਦਾ ਵੀ ਸ਼ਿੰਗਾਰ ਸੀ। ਨਵੰਬਰ 1984 ਦੇ ਸਿੱਖ ਕਤਲੇਆਮ ਦੇ ਸੱਚ ਨੂੰ ਬਾਹਰ ਆਉਣ ਤੋਂ ਰੋਕਣ ਲਈ, ਉਹ ਹਰ ਕਾਂਗਰਸ ਸਰਕਾਰ ਦਾ ਸਭ ਤੋਂ ਵੱਡਾ ‘ਕਵਰ-ਮੈਨ’ ਰਿਹਾ ਹੈ। ਮਨਮੋਹਣ ਸਿੰਘ ਸਰਕਾਰ ਦੀ ਪਿਛਲੀ ਸਰਕਾਰ (2004-2005) ਵੇਲੇ, ਇਸ ਨੇ ਸੀ. ਬੀ. ਆਈ. ਰਾਹੀਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ‘ਕਲੀਨ ਚਿੱਟ’ ਦਿਵਾਈ ਸੀ। ਕਾਂਗਰਸ ਪਾਰਟੀ ਨੇ ਇਨ੍ਹਾਂ ਦੋਹਾਂ ਕਾਤਲਾਂ ਨੂੰ ਦਿੱਲੀ ਦੇ ਪਾਰਲੀਮਾਨੀ ਹਲਕਿਆਂ ਤੋਂ ਐਮ. ਪੀ. ਦੀਆਂ ਟਿਕਟਾਂ ਵੀ ਦੇ ਦਿੱਤੀਆਂ ਸਨ। ਇਸ ਨਹਿਰੂ ਖਾਨਦਾਨ ਦੇ ‘ਟਾਊਟ ਦੁਮਛੱਲੇ’ ਨੂੰ 7 ਅਪ੍ਰੈਲ, 2009 ਨੂੰ ਇੱਕ ਹਿੰਦੀ ਅਖਬਾਰ ਦੇ ਡਿਫੈਂਸ ਮਸਲਿਆਂ ਦੇ ਪੱਤਰਕਾਰ ਸਰਦਾਰ ਜਰਨੈਲ ਸਿੰਘ ਨੇ, ਦਿੱਲੀ ਵਿਚਲੀ ਇੱਕ ਪ੍ਰੈੱਸ ਕਾਨਫਰੰਸ ਵਿੱਚ ਜਦੋਂ ਉਪਰੋਂ-ਥਲੀ ਦੋ ਸਵਾਲ ਪੁੱਛੇ (ਕਿ ਜਗਦੀਸ਼ ਟਾਈਟਲਰ ਨੂੰ ਸੀ. ਬੀ. ਆਈ. ਨੇ ਕਿਵੇਂ ਕਲੀਨ ਚਿੱਟ ਦਿੱਤੀ ਹੈ?) ਤਾਂ ਚਿਦੰਬਰਮ ਜਵਾਬ ਦੇਣ ਤੋਂ ‘ਆਕੀ’ ਹੋ ਗਿਆ। ਰੋਹ ਵਿੱਚ ਆਏ ਸ. ਜਰਨੈਲ ਸਿੰਘ ਨੇ, ਚਿਦੰਬਰਮ ਵੱਲ ਜੁੱਤੀ ਵਗਾਹ ਮਾਰੀ ਸੀ, ਜਿਹੜੀ ਖਬਰ ਦੁਨੀਆ ਭਰ ਦੇ ਮੀਡੀਏ ਵਿੱਚ ਆਈ। ਮਜਬੂਰਨ ਕਾਂਗਰਸ ਪਾਰਟੀ ਨੂੰ ਟਾਈਟਲਰ ਅਤੇ ਸੱਜਣ ਕੁਮਾਰ ਦੀਆਂ ਟਿਕਟਾਂ ਰੱਦ ਕਰਨੀਆਂ ਪਈਆਂ ਸਨ। ਇਉਂ ਜਾਪਦਾ ਹੈ ਕਿ ਸਾਲ ਦੇ ਵਿੱਚ ਵਿੱਚ ਹੀ ਚਿਦੰਬਰਮ ਨੂੰ ‘ਖਾਲਸਾਈ ਜੁੱਤੀ’ ਦੀ ਸ਼ਾਨ ਭੁੱਲ ਗਈ ਹੈ, ਜਿਸ ਨੇ ਬਿਨ੍ਹਾਂ ਵੱਜੇ ਦੋ ਐਮ. ਪੀ. ਝਟਕਾ ਦਿੱਤੇ ਸਨ। ਪੱਤਰਕਾਰ ਜਰਨੈਲ ਸਿੰਘ ਨੇ, ਆਪਣੇ 16-17 ਸਾਲ ਦੇ ਪੱਤਰਕਾਰੀ ਕੈਰੀਅਰ ਨੂੰ ਦਾਅ ’ਤੇ ਲਾ ਕੇ ਅਤੇ ਹਰ ਕਿਸਮ ਦੇ ਖਤਰਿਆਂ ਨੂੰ ਝੱਲਣ ਦੀ ਦਲੇਰੀ ਵਿਖਾ ਕੇ ਜੇ ਸਿੱਖ ਅਣਖ ਕਾਇਮ ਰੱਖੀ ਸੀ ਤਾਂ ਚਿਦੰਬਰਮ ਅਤੇ ਉਸ ਦੀ ਨਸਲ ਦੇ ਜ਼ਮੀਰ-ਫਰੋਸ਼ ਸਿਆਸਤਦਾਨ, ਬਾਹਰਲੀਆਂ ਅਜ਼ਾਦ - ਹਵਾਵਾਂ ਵਿੱਚ ਵਿਚਰਲੇ ਖਾਲਿਸਤਾਨੀਆਂ ਤੋਂ ਕਿਸ ਵਰਤਾਰੇ ਦੀ ਆਸ ਰੱਖਦੇ ਹਨ? ਬਾਹਰਲੇ ਸਿੱਖਾਂ ਦੀਆਂ ਭਾਵਨਾਵਾਂ ਦੀ ਠੀਕ ਤਰਜ਼ਮਾਨੀ ਕਰਦਿਆਂ, ‘ਖਾਲਿਸਤਾਨ ਦੇ ਸ਼ਹੀਦ ਪਰਿਵਾਰ ਜਥੇਬੰਦੀ’ ਦੇ ਸਪੋਕਸਮੈਨ ਭਾਈ ਬਲਵਿੰਦਰਪਾਲ ਸਿੰਘ ਖਾਲਸਾ ਨੇ ਆਪਣੇ ਮੀਡੀਆ ਬਿਆਨ ਵਿੱਚ ਕਿਹਾ - ‘ਭਾਰਤ ਵਿੱਚ ਜਿਹੜੇ ਸਿੱਖ, ਭਾਰਤੀ ਗੁਲਾਮੀ ਵਿਰੁੱਧ, ਸ਼ਾਂਤਮਈ ਸੰਘਰਸ਼ ਕਰਕੇ, ਹਿੰਦੋਸਤਾਨ ਦੀ ਪ੍ਰਭੂਸੱਤਾ ਨੂੰ ਵੰਗਾਰ ਰਹੇ ਹਨ, ਉਹ ਅਸਲ ਵਿੱਚ ਸਿੱਖ ਬਾਗੀ ਹਨ, ਜੋ ਬਾਦਸ਼ਾਹ ਬਣਨ ਲਈ ਤੜਪ ਰਹੇ ਹਨ। ਉਹ ਤੜਪ, ਖਾਲਿਸਤਾਨੀ ਬੇਤਾਬੀ ਹੈ, ਜੋ ਖਾਲਿਸਤਾਨ ਦਾ ਝੰਡਾ ਸੰਸਾਰ ਦੇ ਹੋਰ ਦੇਸ਼ਾਂ ਦੇ ਬਰਾਬਰ ਝੁੱਲਣਾ ਵੇਖਣਾ ਚਾਹੁੰਦੀ ਹੈ। ਸਿੱਖ ਨੌਜਵਾਨ ਕਦੇ ਵੀ ਗੁੰਮਰਾਹ ਨਹੀਂ ਹੋਏ ਬਲਕਿ ਹਿੰਦੋਸਤਾਨ ਦੇ ਹਾਕਮਾਂ ਨੂੰ, ਰੂਸ ਦੇ ਸਾਮਰਾਜਵਾਦੀਆਂ, ਆਰ. ਐਸ. ਐਸ. ਤੇ ਬ੍ਰਾਹਮਣਵਾਦੀ ਦੀਆਂ ਹਿਟਲਰੀ ਨੀਤੀਆਂ ਨੇ, ਗੁੰਮਰਾਹ ਕਰਕੇ ਸਿੱਖਾਂ ਵਿਰੁੱਧ ਭੜਕਾਇਆ ਤੇ ਜੂਨ-ਨਵੰਬਰ, 1984 ਦੇ ਸਿੱਖ ਕਤਲੇਆਮ ਲਈ ਉਕਸਾਇਆ। ਸਿੱਖ ਨੌਜਵਾਨਾਂ ਨੇ ਖਾਲਿਸਤਾਨ ਦੀ ਕਾਇਮੀ ਲਈ ਬੇਮਿਸਾਲ ਕੁਰਬਾਨੀਆਂ ਕੀਤੀਆਂ ਹਨ ਅਤੇ ਸਾਰਾ ਸਿੱਖ ਜਗਤ ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕਰਦਾ ਹੈ ਅਤੇ ਹਰ ਉਸ ਖਾਲਿਸਤਾਨੀ ਲਈ ਦਿਲ ਵਿੱਚ ਅਥਾਹ ਮੁਹੱਬਤ ਰੱਖਦਾ ਹੈ, ਜੋ ਖਾਲਸਾ ਪ੍ਰਭੂਸੱਤਾ ਨੂੰ ਪ੍ਰਾਪਤ ਕਰਨ ਲਈ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਕਰ ਰਿਹਾ ਹੈ.....।’
ਬਾਕੀ ਰਹੀ ਬਾਦਲ ਕੋੜਮੇ ਵਲੋਂ ਪੰਜਾਬ ਵਿੱਚ ਐਮਨੈਸਟੀ ਦਾ ਖਰੜਾ ਲਿਖਣ ਦੀ ਗੱਲ, ਉਹ ਤਾਂ ਬਾਦਲ ਪਿਓ-ਪੁੱਤਰ ਹਰ ਚੜ੍ਹਦੇ ਸੂਰਜ, ਦਰਜਨਾਂ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ, ਤਸ਼ੱਦਦ ਕਰਕੇ, ਅਸਲੇ ਦੀਆਂ ਖੇਪਾਂ ਮਿਲਣ ਦੀਆਂ ਕਹਾਣੀਆਂ ਮੀਡੀਏ ਨੂੰ ਸੁਣਾ ਕੇ, ਲਿਖ ਹੀ ਰਹੇ ਹਨ। ਪਰ ਚਿਦੰਬਰਮ ਅਤੇ ਉਸ ਦੀ ਪੰਜਾਬ ਵਿਚਲੀ ‘ਨਸਲ’, ਇਹ ਗੱਲ ਯਾਦ ਰੱਖੇ ਕਿ ਬਾਗੀਆਂ ਨੇ ਵੀ ਜ਼ੁਲਮ ਕਰਨ ਵਾਲਿਆਂ ਦੀਆਂ ‘ਕਾਲੀਆਂ ਸੂਚੀਆਂ’ ਬਣਾਈਆਂ ਹੁੰਦੀਆਂ ਹਨੌ5। ਦੂਸਰੇ ਸੰਸਾਰ ਯੁੱਧ ਦੌਰਾਨ, ਨਾਜ਼ੀ ਜ਼ੁਲਮਾਂ ਦਾ ਸ਼ਿਕਾਰ ਯਹੂਦੀਆਂ ਨੇ, ਇਜਰਾਈਲ ਦੇਸ਼ ਬਣਨ ਤੋਂ ਬਾਅਦ, ਫਿਰ ਕਿਵੇਂ ਦੋਸ਼ੀਆਂ ਨੂੰ ਧੂਹ-ਧੂਹ ਕੇ, ਇਜ਼ਰਾਈਲ ਲਿਆ ਕੇ ਸਜ਼ਾ ਯਾਫਤਾ ਕੀਤਾ ਸੀ ਉਹ ਹੁਣ ਸੰਸਾਰ ਇਤਿਹਾਸ ਦਾ ‘ਸੁਨਹਿਰੀ ਹਿੱਸਾ’ ਹੈ। ਖਾਲਿਸਤਾਨ ਦੀ ਕਾਇਮੀ, ਜਿਹੜੀ ਕਿ ਨਿਸ਼ਚੇਵਾਚਕ ਅਤੇ ਅਟੱਲ ਹੈ, ਬਹੁਤੀ ਦੂਰ ਨਹੀਂ ਹੈ। ਪਿਛਲੇ 25 ਵਰ੍ਹਿਆਂ ਦੇ ਹਿਟਲਰ, ਆਈਕਮੈਨ (ਹਿਟਲਰ ਦਾ ਹਿੱਟਮੈਨ), ਡਾਇਰ, ਬੀ. ਟੀ. (ਪੁਲੀਸ ਮੁਖੀ, ਜਿਸ ਨੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸਿੰਘਾਂ ਨੂੰ ਬੜੀ ਬੇਰਹਿਮੀ ਨਾਲ ਡਾਂਗਾਂ ਨਾਲ ਕੁੱਟਿਆ ਸੀ) ਆਦਿ ਕਾਤਲਾਂ ਦੀ ‘ਸ਼ਨਾਖਤ’ ਅਸੀਂ ਚੰਗੀ ਤਰ੍ਹਾਂ ਕੀਤੀ ਹੈ। ਇਤਮੀਨਾਨ ਰੱਖੋ, ਤੁਹਾਡੇ ਸਭ ਤੱਕ ‘ਖਾਲਸਾਈ ਇਨਸਾਫ’ ਜ਼ਰੂਰ ਪਹੁੰਚੇਗਾ।
ਸਾਨੂੰ ਆਪਣੇ ਗੁਰੂ ਦਾ ਫੁਰਮਾਨ, ਜਿਸ ਨੂੰ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਅੰਕਿਤ ਕੀਤਾ ਹੋਇਆ ਹੈ, ਚੰਗੀ ਤਰ੍ਹਾਂ ਯਾਦ ਹੈ - ਖਾਲਸਾ ਜਾਂ ਬਾਦਸ਼ਾਹ ਜਾਂ ਬਾਗੀ।
‘ਰਾਜ ਕਰੈ ਹੈ, ਇਕੈ ਲੜ ਮਰੈ ਹੈਂ।’

ਤੇਰਾ ਲੁੱਟਿਆ ਈ ਸ਼ਹਿਰ ਭੰਬੋਰ...ਸੱਸੀਏ ਬੇਖਬਰੇ...
ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਆੜ ਹੇਠ, ਕੇਂਦਰ ਸਰਕਾਰ ਵਲੋਂ ਪੰਜਾਬ ਦਾ ਪਾਣੀ ਖੋਹਣ ਦੀਆਂ ਤਿਆਰੀਆਂ!
ਪਾਣੀ-ਸਾਧਨਾਂ ਦੇ ਮੰਤਰੀ ਫਿਰਕੂ ਬਾਂਸਲ ਵਲੋਂ ਪਾਰਲੀਮੈਂਟ ਵਿੱਚ ਇੱਕ ਬਿੱਲ ਲਿਆਉਣ ਦੀਆਂ ਤਿਆਰੀਆਂ, ਜਿਸ ਅਨੁਸਾਰ ਭਾਰਤੀ ਸੰਵਿਧਾਨ ਦੀ ਖਿਲਾਫ ਵਰਜੀ ਕਰਕੇ ‘ਪਾਣੀ’ ਨੂੰ ਸਟੇਟ ਦੀ ਥਾਂ ‘ਕੇਂਦਰੀ ਮਲਕੀਅਤ’ ਮੰਨਿਆ ਜਾਵੇਗਾ!
ਮੁੱਖ ਮੰਤਰੀ ਬਾਦਲ ਨੇ ਇਸ ਬਿੱਲ ਦੀ ਜ਼ੁਬਾਨੀ-ਕਲਾਮੀ ਵਿਰੋਧਤਾ ਤਾਂ ਕੀਤੀ ਹੈ ਪਰ ਅਮਲੀ ਤੌਰ ’ਤੇ ਇਸ ਹਮਲੇ ਨੂੰ ਪਛਾੜਨ ਲਈ ਕੀ ਕੀਤਾ ਜਾ ਰਿਹਾ ਹੈ?

ਵਾਸ਼ਿੰਗਟਨ ਡੀ. ਸੀ. (17 ਫਰਵਰੀ, 2010) - ਅਖੌਤੀ ਸਿੱਖ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੀ ਰਜ਼ਾਮੰਦੀ ਨਾਲ, ਪੰਜਾਬ ਦਾ ਪਾਣੀ ਖੋਹਣ ਲਈ ਇੱਕ ਗੰਭੀਰ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ਬਾਰੇ ਪੰਜਾਬ ਦੀਆਂ ਅੱਡ-ਅੱਡ ਸਿੱਖ ਜਥੇਬੰਦੀਆਂ ਨੇ ਅਜੇ ਤੱਕ ਪੂਰੀ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਇਸ ਸਾਜ਼ਿਸ਼ ਨੂੰ ਬੜਾ ਲੁਭਾਵਣਾ ਲਬਾਦਾ ਪਹਿਨਾਇਆ ਗਿਆ ਹੈ, ਜਿਹੜਾ ਕਿ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾ ਰਹੇ ਪੱਧਰ ਨੂੰ ਉੱਚਾ ਚੁੱਕਣ ਦੀ ਦਿੱਤੀ ਗਈ ਸੰਗਿਆ ਹੈ। ਪਿਛਲੇ ਦਿਨੀਂ ਦਿੱਲੀ ਵਿੱਚ ਹੋਈ ਮੁੱਖ-ਮੰਤਰੀਆਂ ਦੀ ਮੀਟਿੰਗ ਵਿੱਚ ਜਦੋਂ ਇਸ ਸਬੰਧੀ ਲਿਆਂਦੇ ਜਾ ਰਹੇ ਬਿੱਲ ਦਾ ਜ਼ਿਕਰ ਹੋਇਆ ਤਾਂ ਪੰਜਾਬ ਸਮੇਤ ਅੱਠ ਸਟੇਟਾਂ ਦੇ ਮੁੱਖ ਮੰਤਰੀਆਂ ਨੇ ਇਸ ਦਾ ਵਿਰੋਧ ਕੀਤਾ। ਪਰ ਇਉਂ ਜਾਪਦਾ ਹੈ ਕਿ ਕਿਉਂਕਿ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਪੰਜਾਬ ਨੇ ਹੀ ਹੋਣਾ ਹੈ, ਇਸ ਲਈ ਹੌਲੀ ਹੌਲੀ ਬਾਕੀ ਮੁੱਖ ਮੰਤਰੀਆਂ ਨੂੰ ‘ਕਾਬੂ’ ਕਰ ਲਿਆ ਜਾਵੇਗਾ ਅਤੇ ਇਸ ਸਾਜ਼ਿਸ਼ ਨੂੰ ਸਫਲ ਬਨਾਉਣ ਲਈ ਪੂਰੀ ਵਾਹ ਲਾਈ ਜਾਵੇਗੀ। ਪਾਣੀ ਸਾਧਨ ਮੰਤਰਾਲੇ (ਵਾਟਰ ਰੀਸੋਰਸ ਮਿਨਿਸਟਰੀ) ਦੇ ਵਜ਼ੀਰ, (ਚੰਡੀਗੜ੍ਹ ਤੋਂ ਐਮ. ਪੀ. ਬਣੇ) ਫਿਰਕੂ ਹਿੰਦੂ ਪਵਨ ਕੁਮਾਰ ਬਾਂਸਲ ਵਲੋਂ, ਜਲਦੀ ਹੀ ਇੱਕ ਬਿੱਲ ਪਾਰਲੀਮੈਂਟ ਵਿੱਚ ਲਿਆਂਦਾ ਜਾ ਰਿਹਾ ਹੈ - ਜਿਸ ਅਨੁਸਾਰ ਭਾਰਤੀ ਸੰਵਿਧਾਨ ਵਿੱਚ ‘ਪਾਣੀ’ ਨੂੰ ਸਟੇਟ ਦੀ ਮਲਕੀਅਤ ਮੰਨਣ ਵਾਲੇ ਆਰਟੀਕਲ ਵਿੱਚ ਸੋਧ ਕੀਤੀ ਜਾਵੇਗੀ। ਇਸ ਬਿੱਲ ਅਨੁਸਾਰ, ‘ਪਾਣੀ’ ਤੇ ਕੇਂਦਰ ਸਰਕਾਰ ਦੀ ‘ਮਾਲਕੀ’ ਜਤਾਉਂਦਿਆਂ, ਇਸ ਨੂੰ ਕੇਂਦਰੀ ਹੱਕਾਂ ਦੀ ‘ਕਨਕਰੰਟ ਲਿਸਟ’ ਵਿੱਚ ਸ਼ਾਮਲ ਕੀਤਾ ਜਾਵੇਗਾ। ‘ਨਾ ਰਹੇ ਬਾਂਸ ਤੇ ਨਾ ਵੱਜੇ ਬੰਸਰੀ’ ਦੇ ਅਖਾਣ ਅਨੁਸਾਰ, ਇਸ ਤਰ੍ਹਾਂ ਪੰਜਾਬ ਦਾ ਆਪਣੇ ਦਰਿਆਈ ਪਾਣੀਆਂ ਸਮੇਤ ਧਰਤੀ ਹੇਠਲੇ ਪਾਣੀ ’ਤੇ ‘ਕਾਨੂੰਨੀ ਅਧਿਕਾਰ’ ਖਤਮ ਹੋ ਜਾਵੇਗਾ। ਇਸ ਬਿੱਲ ਦੇ ‘ਐਕਟ’ ਬਣਨ ਤੋਂ ਬਾਅਦ, ਸਤਿਲੁਜ-ਯਮਨਾ ¦ਿਕ ਨਹਿਰ, ਹਾਂਸੀ-ਬੁਟਾਣਾ ਨਹਿਰ, ਰਾਜਸਥਾਨ ਨਹਿਰ ਆਦਿ ਰਾਹੀਂ ਪੰਜਾਬ ਦੇ ਪਾਣੀਆਂ ਦੀ ਲੁੱਟ ਸਬੰਧੀ, ਭਾਰਤੀ ਸੁਪਰੀਮ ਕੋਰਟ ਕੋਲ ਫਰਿਆਦ ਦਾ ਹੱਕ ਵੀ ਖਤਮ ਹੋ ਜਾਵੇਗਾ ਤੇ ਕੇਂਦਰ ਸਰਕਾਰ, ਸਟੇਟਾਂ ਵਿਚਲੇ ਪਾਣੀ ਦੀ ‘ਇਕਲੌਤੀ ਮਾਲਕ’ ਬਣ ਜਾਵੇਗੀ। ਇਸ ਤਰ੍ਹਾਂ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ, ਕੇਂਦਰ ਸਰਕਾਰ ਵਲੋਂ ਪਿਛਲੇ ਛੇ ਦਹਾਕਿਆਂ ਦੀਆਂ ਸਾਜ਼ਿਸ਼ਾਂ, ਇੱਕੋ ‘ਹਥੋੜੇ ਦੀ ਸੱਟ’ ਨਾਲ, ਕਾਮਯਾਬ ਹੋ ਜਾਣਗੀਆਂ।
ਇਸ ਬਿੱਲ ਸਬੰਧੀ ਪ੍ਰਕਾਸ਼ਿਤ ਅੱਡ-ਅੱਡ ਮੀਡੀਆ ਰਿਪੋਰਟਾਂ ਅਨੁਸਾਰ, ‘ਕਿਉਂਕਿ ਪੰਜਾਬ, ਹਰਿਆਣਾ ਆਦਿਕ ਸਟੇਟਾਂ ਦੇ ਕਿਸਾਨ, ਧਰਤੀ ਹੇਠਲੇ ਪਾਣੀ ਦੀ ਹੱਦੋਂ-ਵੱਧ ਵਰਤੋਂ ਕਰ ਰਹੇ ਹਨ, ਇਸ ਲਈ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਨੀਂਵਾ ਚਲਾ ਗਿਆ ਹੈ। ਕੇਂਦਰ ਸਰਕਾਰ ਇਸ ਲਈ ਹੀ ਇਹ ‘ਬਿਲ’ ਲਿਆਉਣ ’ਤੇ ਮਜਬੂਰ ਹੋਈ ਹੈ, ਤਾਂਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਯਤਨ ਕੀਤੇ ਜਾ ਸਕਣ।’ ਕੋਈ ਇਨ੍ਹਾਂ ਬੇਈਮਾਨਾਂ ਨੂੰ ਪੁੱਛੇ ਕਿ ਪੰਜਾਬ ਵਿੱਚ, ਧਰਤੀ ਹੇਠਲੇ ਪਾਣੀ ਨੂੰ ‘ਰੀਚਾਰਜ’ ਕਰਨ ਵਾਲੇ ਦਰਿਆਈ ਪਾਣੀਆਂ ਨੂੰ ਤੁਸੀਂ ਪੰਜਾਬ ਤੋਂ ਬਾਹਰ, ਡੈਮ ਬਣਾ ਕੇ ਰੋਕ ਲਿਆ, ਨਹਿਰੀ ਪਾਣੀ ਮੁਫਤੋ-ਮੁਫਤ ਰਾਜਸਥਾਨ ਤੇ ਹਰਿਆਣੇ ਨੂੰ ਦੇ ਕੇ, ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈੱਲਾਂ ਦੇ ਵੱਸ ਪਾ ਦਿੱਤਾ, ਪੰਜਾਬ ਵਿੱਚ ਕਿਸਾਨਾਂ ਨੂੰ ਝੋਨਾ ਬੀਜਣ ਲਾ ਦਿੱਤਾ, ਇਨ੍ਹਾਂ ਹਾਲਾਤਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਹੇਠਾਂ ਡਿਗਣ ਲਈ ਕੌਣ ਜ਼ਿੰਮੇਵਾਰ ਹੋਇਆ?
ਅਸੀਂ ਸਮਝਦੇ ਹਾਂ ਕਿ ‘ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਡਿਗਣਾ’ ਇੱਕ ਮਾਰੂ ਅਲਾਮਤ ਹੈ, ਪਰ ਇਸ ਲਈ ਕੇਂਦਰ ਨੂੰ ਕਾਨੂੰਨ ਬਣਾ ਕੇ, ‘ਹੱਕ-ਮਲਕੀਅਤ’ ਜਤਾਉਣ ਦੀ ਕੀ ਲੋੜ ਹੈ? ਕੀ ਕੇਂਦਰ ਸਰਕਾਰ, ਪ੍ਰਾਂਤਕ ਸਰਕਾਰਾਂ ਨੂੰ ਇਸ ਮਸਲੇ ’ਤੇ ਕਾਬੂ ਪਾਉਣ ਲਈ ਮਹਿਰਾਂ ਦੀ ਰਾਏ, ਆਰਥਿਕ-ਸਾਧਨ ਆਦਿ ਮੁਹੱਈਆ ਨਹੀਂ ਕਰਵਾ ਸਕਦੀ? ਪੰਜਾਬ ਦੇ ਕਿਸਾਨਾਂ ਨੇ, ਪਹਿਲਾਂ ਹੀ ਇਸ ਮਸਲੇ ’ਤੇ ਐਕਟ ਕਰਦਿਆਂ, 90 ਹਜ਼ਾਰ ਹੈਕਟੇਅਰ ਧਰਤੀ ’ਤੇ ਬਦਲਵੀਆਂ ਫਸਲਾਂ ਦੀ ਖੇਤੀ ਸ਼ੁਰੂ ਕੀਤੀ ਹੋਈ ਹੈ। ਪਰ ਜੇ ਕੇਂਦਰ ਦੀ ਨੀਤੀ ਉਸ ਬਘਿਆੜ ਵਾਲੀ ਹੈ, (ਜਿਸ ਨੇ ਲੇਲੇ ਨੂੰ ਖਾਣ ਲਈ, ਪਹਿਲਾਂ ਉਸ ਦੇ ਪਿਓ ’ਤੇ ਇਲਜ਼ਾਮ ਤਰਾਸ਼ੀ ਕੀਤੀ ਸੀ ਤੇ ਫਿਰ ਉਸ ਤੇ ‘ਪਾਣੀ ਜੂਠਾ’ ਕਰਨ ਦਾ ਇਲਜ਼ਾਮ ਲਾ ਕੇ, ਉਸ ਨੂੰ ਖਾ ਗਿਆ ਸੀ) ਤਾਂ ਫਿਰ ਪੰਜਾਬ ਵਾਸੀਆਂ ਨੂੰ ਇਸ ਚੈ¦ਿਜ ਨੂੰ ਠੱਲ੍ਹ ਪਾਉਣ ਲਈ ਗੰਭੀਰਤਾ ਨਾਲ ਰਣਨੀਤੀ ਬਣਾਉਣੀ ਪਵੇਗੀ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ (ਹਮੇਸ਼ਾਂ ਵਾਂਗ), ਇਸ ਬਿੱਲ ਦਾ ਜ਼ੁਬਾਨੀ-ਕਲਾਮੀ ਜ਼ੋਰਦਾਰ ਵਿਰੋਧ ਤਾਂ ਕੀਤਾ ਹੈ ਪਰ ਇਸ ਸਬੰਧੀ ਕਿਸੇ ਠੋਸ ਕਾਰਵਾਈ ਦਾ ਕੋਈ ਸਬੂਤ ਨਹੀਂ ਦਿੱਤਾ। ਇਹ ਉਹ ਹੀ ਬਾਦਲ ਹੈ, ਜਿਸ ਦੇ ‘ਚੋਣ ਮੈਨੀਫੈਸਟੋ’ (ਅਕਾਲੀ ਦਲ) ਵਿੱਚ, ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ - 2004 ਵਿਚਲੀ ਧਾਰਾ -5 ਨੂੰ ਖਤਮ ਕਰਵਾਉਣ ਦੀ ਗੱਲ ਕੀਤੀ ਗਈ ਸੀ ਪਰ ਦੋ ਸਾਲ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ, ਹੁਣ ਤੱਕ ਬਾਦਲ ਨੇ ਇਸ ਦਾ ਮੁੜ ਭੋਗ ਨਹੀਂ ਪਾਇਆ। ਹੁਣ ਵੀ ਬਾਦਲ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਬਿੱਲ ਨਾਲ ਭਾਰਤੀ ਸੰਵਿਧਾਨ ਦਾ ‘ਫੈਡਰਲ ਰੂਪ’ ਖਤਮ ਹੋ ਜਾਵੇਗਾ ਪਰ ਇਹ ਨਹੀਂ ਦੱਸਿਆ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ (ਜਿਸ ਦੀ ਕਾਫੀ ਸੰਭਾਵਨਾ ਹੈ) ਤਾਂ ਅਕਾਲੀ ਦਲ ਇਸ ਦੇ ਖਿਲਾਫ ਕੀ ਕਾਰਵਾਈ ਕਰੇਗਾ?
ਅਸੀਂ ਸਮਝਦੇ ਹਾਂ ਕਿ ਪੰਜਾਬੀ ਅਖਾਣ - ‘ਹੱਥਾਂ ਬਾਝ ਕਰਾਰਿਆਂ, ਵੈਰੀ ਮਿੱਤ ਨਾ ਹੋਏ’ ’ਤੇ ਅਮਲ ਕਰਕੇ ਹੀ, ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕਦਾ ਹੈ। ਸਤਲੁਜ-ਯਮਨਾ ¦ਿਕ ਨਹਿਰ ਦਾ ਇਤਿਹਾਸ ਸਾਡੇ ਸਾਹਮਣੇ ਹੈ। ਦਰਵੇਸ਼ ਕਵੀ, ਮਰਹੂਮ ਸ. ਹਰਿੰਦਰ ਸਿੰਘ ਮਹਿਬੂਬ ਦੇ ਸ਼ਬਦਾਂ ਵਿੱਚ -
‘ਰੁਲਦੀ ਤੇਗ ਸ਼ਹੀਦ ਦੀ,
ਸ਼ਾਹ ਅਸਵਾਰ ਨੇ ਦੂਰ।
ਅਣਖਾਂ ਨਾਲ ਹੀ ਪੈਣਗੇ,
ਪੰਥ ਸੁਰਤ ਨੂੰ ਬੂਰ।’


ਮੁਕੱਦਮਾ ਭਾਰਤ ਬਨਾਮ ਪਾਕਿਸਤਾਨ ਨਵੰਬਰ, 2008 ਵਿੱਚ ‘ਮੁੰਬਈ ਦਹਿਸ਼ਤਗਰਦ ਹਮਲੇ’ ਤੋਂ ਬਾਅਦ ਪਾਕਿਸਤਾਨ ਨਾਲ ਗੱਲਬਾਤ ਤੋਂ ਤੌਬਾ ਕਰੀ ਬੈਠੇ ਭਾਰਤੀ ਭਾਰਤੀ ਹਾਕਮਾਂ ਵਲੋਂ ‘ਅਚਾਨਕ’ ਪਾਕਿਸਤਾਨ ਨੂੰ ਗੱਲਬਾਤ ਦਾ ਸੱਦਾ!
ਲੰਡਨ ਵਿੱਚ ਅਫਗਾਨਿਸਤਾਨ ਦੇ ਭਵਿੱਖ ਸਬੰਧੀ 66 ਦੇਸ਼ਾਂ ਦੇ ਨੁਮਾਇੰਦਿਆਂ ਦੀ ਹੋਈ ਕਾਨਫਰੰਸ ਨੇ ਭਾਰਤੀ ਨੀਤੀ ਨੂੰ ‘ਮਜਬੂਰੀ’ ਤੇ ‘ਲਾਚਾਰੀ’ ਦੀ ਸਥਿਤੀ ਵਿੱਚ ਲਿਆ ਸੁੱਟਿਆ!
2011 ਵਿੱਚ ਅਮਰੀਕੀ ਫੌਜਾਂ ਦਾ, ਅਫਗਾਨਿਸਤਾਨ ਵਿੱਚੋਂ ਨਿਕਲਣਾ, ਸਿੱਖ ਹੋਮਲੈਂਡ ਸਮੇਤ ਸਾਊਥ ਏਸ਼ੀਆ ਦੀ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕਰੇਗਾ?

ਵਾਸ਼ਿੰਗਟਨ ਡੀ. ਸੀ. (10 ਫਰਵਰੀ, 2010) - ਅਮਰੀਕੀ ਦਬਾਅ ਹੇਠ, ਭਾਰਤ ਤੇ ਪਾਕਿਸਤਾਨ ਵਿਚਾਲੇ, ‘ਦੋਵੱਲੀ ਸਾਂਝੀ ਗੱਲਬਾਤ’ (ਕੰਪੋਜ਼ਿਟ ਡਾਇਲਾਗ) ਦਾ ਦੌਰ ਚੱਲ ਰਿਹਾ ਸੀ ਜਦੋਂਕਿ 26 ਨਵੰਬਰ, 2008 ਨੂੰ ਮੁੰਬਈ ਸ਼ਹਿਰ ਨੂੰ 10 ਦਹਿਸ਼ਤਗਰਦਾਂ ਨੇ ਆਪਣੇ ਹਮਲੇ ਦਾ ਨਿਸ਼ਾਨਾ ਬਣਾਇਆ। ਮੁੰਬਈ ਦੇ ਰੇਲਵੇ ਸਟੇਸ਼ਨ, ਯਹੂਦੀ ਸਿਨਾਗਾਗ, ਤਾਜ ਹੋਟਲ ਆਦਿਕ ਅੱਡੋ-ਅੱਡ ਥਾਵਾਂ ’ਤੇ ਹੋਏ ਦਹਿਸ਼ਤਗਰਦ ਹਮਲੇ ਵਿੱਚ 175 ਜਾਨਾਂ ਗਈਆਂ ਅਤੇ ਕਰੋੜਾਂ ਅਰਬਾਂ ਦਾ ਨੁਕਸਾਨ ਹੋਇਆ। ਮਰਨ ਵਾਲਿਆਂ ਵਿੱਚ ਅਮਰੀਕਾ, ਕੈਨੇਡਾ, ਇਜ਼ਰਾਈਲ, ਯੂ. ਕੇ. ਆਦਿ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਲ ਸਨ। ਇਨ੍ਹਾਂ ਦਹਿਸ਼ਤਗਰਦ ਹਮਲਿਆਂ ਦੀ ਆੜ ਵਿੱਚ, ਭਾਰਤੀ ਖੁਫੀਆ ਏਜੰਸੀਆਂ ਨੇ ਮੁੰਬਈ ਦੇ ਦਹਿਸ਼ਤਗਰਦ-ਵਿਰੋਧੀ ਦਸਤੇ (ਐਂਟੀ-ਟੈਰਰਿਜ਼ਮ ਸਕੂਐਡ) ਦੇ ਮੁਖੀ ਹੇਮੰਤ ਕਰਕਰੇ, (ਜਿਹੜੇ ਕਿ ਕਰਨਲ ਪੁਰੋਹਿਤ ਅਤੇ ਸਾਧਵੀ ਪ੍ਰਗਿਆ ਤੋਂ ਪੁੱਛਗਿੱਛ ਕਰਕੇ, ਹਿੰਦੂ ਦਹਿਸ਼ਤਗਰਦੀ ਦੀਆਂ ਪਰਤਾਂ ਖੋਲ੍ਹ ਰਹੇ ਸਨ) ਨੂੰ ਵੀ ਮੌਤ ਦੇ ਘਾਟ ਉਤਾਰ ਕੇ, ਉਸ ਨੂੰ ‘ਦਹਿਸ਼ਤਗਰਦੀ ਹਮਲੇ ਦਾ ਸ਼ਿਕਾਰ’ ਬਣਾ ਦਿੱਤਾ।
ਮੁੰਬਈ ਦਹਿਸ਼ਤਗਰਦ ਹਮਲਿਆਂ ਨੂੰ ਕਰੋੜਾਂ ਲੋਕਾਂ ਨੇ ‘ਲਾਈਵ’ 72 ਘੰਟੇ ਟੀ. ਵੀ. ’ਤੇ ਦੇਖਿਆ, ਜਿਸ ਨਾਲ ਇੱਕ ਬੜੇ ਖੌਫ ਤੇ ਬਦਲੇ ਵਾਲਾ ਮਾਹੌਲ ਵੀ ਸਿਰਜਿਆ ਗਿਆ। ਅਮਰੀਕਾ ਦੇ ਦਬਾਅ ਹੇਠ, ਭਾਰਤ ਨੇ ਪਾਕਿਸਤਾਨ ਦੇ ਖਿਲਾਫ ਕੋਈ ‘ਬਦਲਾ ਲਊ ਕਾਰਵਾਈ’ ਤਾਂ ਨਾ ਕੀਤੀ ਪਰ ਪਾਕਿਸਤਾਨ ਨਾਲ ਗੱਲਬਾਤ ਦਾ ਦੌਰ ਮੁਕੰਮਲ ਤੌਰ ’ਤੇ ਖ਼ਤਮ ਕਰਦਿਆਂ ਐਲਾਨ ਕੀਤਾ - ‘ਜਦੋਂ ਤੱਕ ਪਾਕਿਸਤਾਨ ਪੱਕੇ ਤੌਰ ’ਤੇ ਦਹਿਸ਼ਤਗਰਦ ਟਿਕਾਣੇ ਖਤਮ ਨਹੀਂ ਕਰਦਾ, ਉਸ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਜਾਵੇਗੀ।’ ਮੁੰਬਈ ਹਮਲੇ ਦੇ ਇੱਕ ਜਿਊਂਦੇ ਦੋਸ਼ੀ ਕਸਾਬ ਦੇ ਇੰਕਸ਼ਾਫਾਂ ’ਤੇ ਅਧਾਰਿਤ ਭਾਰਤ ਨੇ, ਪਾਕਿਸਤਾਨ ਨੂੰ ਕਈ ਸਬੂਤ ਦਿੱਤੇ ਪਰ ਪਾਕਿਸਤਾਨ ਵਿਚਲੇ ਦੋਸ਼ੀਆਂ ਦੇ ਖਿਲਾਫ ਕਾਰਵਾਈ ‘ਜੂੰਅ’ ਦੀ ਗਤੀ ਨਾਲ ਹੀ ਚੱਲਦੀ ਰਹੀ। ਇਸ ਨੇ ਭਾਰਤੀ ਹਾਕਮਾਂ ਹੋਰ ਵੀ ਲਾਲ-ਪੀਲਿਆਂ ਕੀਤਾ ਅਤੇ ਉਨ੍ਹਾਂ ਬਾਰ-ਬਾਰ ਐਲਾਨ ਕੀਤਾ ਕਿ ‘ਜਦੋਂ ਤੱਕ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਪਾਕਿਸਤਾਨ, ਸਜ਼ਾ ਨਹੀਂ ਦਿੰਦਾ, ਉਦੋਂ ਤੱਕ ਗੱਲਬਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।’ ਪਾਕਿਸਤਾਨ ਦੀ ਸਿਹਤ ’ਤੇ ਇਨ੍ਹਾਂ ‘ਧਮਕੀਆਂ’ ਦਾ ਵੀ ਕੋਈ ਅਸਰ ਨਹੀਂ ਹੋਇਆ। ਫੇਰ ਅਮਰੀਕਾ ਤੋਂ ਪਾਕਿਸਤਾਨ ਦੇ ਕੰਨ ਮੁੜਵਾਏ ਗਏ ਪਰ ਹਾਲਾਤ ਜਿਉਂ ਦੇ ਤਿਉਂ ਹੀ ਰਹੇ। ਫਿਰ ‘ਅਚਾਨਕ’ ਭਾਰਤੀ ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਦਾ ਬਿਆਨ ਆਇਆ ਕਿ ‘ਸਾਡੇ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਹਨ।’ ਇਸ ਤੋਂ ਇਕਦਮ ਬਾਅਦ, ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਭਵਿੱਖ ਵਿੱਚ ਪਾਕਿਸਤਾਨ ਜਾਣ ਦੀ ਖਬਰ ਆਈ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਮਹੀਨੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਗੱਲਬਾਤ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਪਹਿਲੇ ਦੌਰ ਦੀ ਗੱਲਬਾਤ ‘ਸਕੱਤਰ ਪੱਧਰ’ ਦੀ ਹੋਵੇਗੀ, ਜਿਸ ਵਿੱਚ ‘ਸਾਰੇ ਮਸਲੇ’ (ਦਹਿਸ਼ਤਗਰਦੀ, ਕਸ਼ਮੀਰ, ਡਰੱਗਜ਼, ਸਿਐਚਨ, ਸਰ ਕਰੀਕ ਆਦਿ ਝਗੜੇ ਵਾਲੇ ਮਸਲੇ) ਵੀਚਾਰੇ ਜਾਣਗੇ। ਸਾਊਥ ਏਸ਼ੀਆ ਦੇ ‘ਮਾਹਿਰਾਂ’ ਅਤੇ ਆਮ ਦਿਲਚਸਪੀ ਵਾਲਿਆਂ ਲਈ ਵੀ ਇਹ ਇੱਕ ਦਿਲਚਸਪ ਸਵਾਲ ਹੈ ਕਿ ਭਾਰਤ ਦੇ ਰਵੱਈਏ ਵਿੱਚ ਆਈ ਇਸ ‘ਅਚਾਨਕ ਤਬਦੀਲੀ’ ਦਾ ਅਸਲ ਰਹੱਸ ਕੀ ਹੈ?

ਇਸ ਤਬਦੀਲੀ ਦਾ ਕਾਰਨ, ਕੁਝ ਦਿਨ ਪਹਿਲਾਂ ¦ਡਨ ਵਿੱਚ 66 ਦੇਸ਼ਾਂ ਦੇ ਨੁਮਾਇੰਦਿਆਂ ਦੀ ਹੋਈ ਉਹ ਕਾਨਫਰੰਸ ਹੈ, ਜਿਸ ਵਿੱਚ ‘ਅਫਗਾਨਿਸਤਾਨ ਨੀਤੀ’ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਕਾਨਫਰੰਸ ਦੀ ਮੇਜ਼ਬਾਨੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਗਾਰਡਨ ਬਰਾਊਨ ਨੇ, ਅਮਰੀਕੀ ਪ੍ਰਧਾਨ ਓਬਾਮਾ ਦੇ ਕਹਿਣ ’ਤੇ ਹੀ ਕੀਤੀ। ਇਹ ਤੱਥ ਜੱਗ-ਜ਼ਾਹਰ ਹੈ ਕਿ ਅਮਰੀਕਾ ਸਮੇਤ ਨੈਟੋ ਸੈਨਾਵਾਂ, ਅਫਗਾਨਿਸਤਾਨ ਵਿੱਚ, 9 ਸਾਲਾਂ ਤੋਂ ਚੱਲ ਰਹੀ ‘ਜੰਗ’ ਹਾਰ ਚੁੱਕੀਆਂ ਹਨ। ਅਫਗਾਨਿਸਤਾਨ ਦੇ 80 ਫੀ ਸਦੀ ਤੋਂ ਜ਼ਿਆਦਾ ਇਲਾਕੇ ਵਿੱਚ ਤਾਲਿਬਾਨ ਦਾ ਬੋਲਬਾਲਾ ਹੈ ਅਤੇ ਉਥੋਂ ਡਰੱਗਜ਼ ਵੀ ਨਿਰੰਤਰ, ਪੱਛਮੀ ਸੰਸਾਰ ਵਿੱਚ ਪਹੁੰਚ ਰਹੀਆਂ ਹਨ ਕਿਉਂਕਿ ਉਥੇ ਅਫੀਮ ਦੀ ਖੇਤੀ ਬੇਰੋਕ-ਟੋਕ ਜਾਰੀ ਹੈ। ਅਮਰੀਕਾ ਉਥੋਂ ਜਲਦੀ ਨਿਕਲਣਾ ਚਾਹੁੰਦਾ ਹੈ ਪਰ ਆਪਣੀ ਮਾੜੀ ਮੋਟੀ ‘ਪੈਂਠ ਰੱਖ ਕੇ’ - ਵੀਅਤਨਾਮ ਵਾਂਗ ਨਮੋਸ਼ੀ ’ਚ ਨਹੀਂ। ¦ਡਨ ਕਾਨਫੰਰਸ, ਇਸ ‘ਨਿਕਾਸ ਵਿਉਂਤਬੰਧੀ’ (ਐਗਜ਼ਿਟ ਸਟਰੈਟੇਜੀ) ਲਈ ਹੀ ਸੱਦੀ ਗਈ ਸੀ।
ਇਸ ਕਾਨਫਰੰਸ ਵਿੱਚ ਸਪੱਸ਼ਟ ਫੈਸਲਾ ਲਿਆ ਗਿਆ ਕਿ ‘ਤਾਲਿਬਾਨਾਂ’ ਨਾਲ ਗੱਲਬਾਤ ਦਾ ਸਿਲਸਿਲਾ ਆਰੰਭ ਕੀਤਾ ਜਾਵੇ। ਕਿਹਾ ਗਿਆ ਕਿ ਤਾਲਿਬਾਨ ਦੋ ਕਿਸਮ ਦੇ ਹਨ, ਚੰਗੇ ਤੇ ਮਾੜੇ। ਚੰਗੇ ਤਾਲਿਬਾਨਾਂ ਨਾਲ ਗੱਲਬਾਤ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਰਕਾਰ ਵਿੱਚ ਭਾਈਵਾਲ ਬਣਾਇਆ ਜਾਵੇ। ਤਾਲਿਬਾਨ ਨਾਲ ਗੱਲਬਾਤ ਵਿੱਚ ਸਹਾਈ ਹੋ ਸਕਦੇ ਹਨ - ਪਾਕਿਸਤਾਨ ਤੇ ਸਾਊਦੀ ਅਰਬ। ਸੋ ਜ਼ਾਹਰ ਹੈ ਕਿ 2001 ਤੋਂ ਪਹਿਲਾਂ ਵਾਲੀ ਸਥਿਤੀ ਮੁੜ ਪਰਤ ਆਈ ਹੈ ਜਦੋਂਕਿ ਤਾਲਿਬਾਨ ਰਾਹੀਂ ਪਾਕਿਸਤਾਨ ਦਾ ਅਫਗਾਨਿਸਤਾਨ ’ਤੇ ‘ਪ੍ਰਭਾਵ’ ਸੀ। ਭਾਰਤੀ ਕੂਟਨੀਤਕ ਸਮਝਦੇ ਸਨ ਕਿ ਅਮਰੀਕਾ ਦੀ ਅਫਗਾਨਿਸਤਾਨ ਵਿੱਚ ਮੌਜੂਦਗੀ ‘ਪੱਕੇ ਤੌਰ’ ਤੇ ਰਹੇਗੀ ਅਤੇ ਇਸ ਤਰ੍ਹਾਂ ‘ਪੱਛਮ’ ਵਿੱਚ ਪਾਕਿਸਤਾਨ ਨੂੰ ਅਮਰੀਕਾ ਘੇਰੇਗਾ ਅਤੇ ਪੂਰਬ ਵਿੱਚ ਭਾਰਤੀ ਫੌਜਾਂ ਉਸ ਨੂੰ ਟਿਕਾਣੇ ਰੱਖਣਗੀਆਂ। ਪਰ ਹਾਲਾਤ ਨੇ 180 ਡਿਗਰੀ ਦਾ ਮੋੜ ਕੱਟਕੇ, ਉਸ ਖਿੱਤੇ ਵਿੱਚ ਮੁੜ ਪਾਕਿਸਤਾਨ ਦੀ ਸਰਦਾਰੀ ਕਾਇਮ ਕਰ ਦਿੱਤੀ ਹੈ। ਭਾਰਤ ਕੋਲ, ਪਾਕਿਸਤਾਨ ਨਾਲ ਗੱਲਬਾਤ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਭਾਰਤ ਦੀ ਇਸ ‘ਯੂ ਟਰਨ’ ਨੇ, ਹਿੰਦੂ ਰਾਸ਼ਟਰਵਾਦੀਆਂ ਨੂੰ ਬੜੀ ਨਮੋਸ਼ੀ ਦਿੱਤੀ ਹੈ। ਹਿੰਦੂ ਰਾਸ਼ਟਰਵਾਦ ਦੇ ਹਮਾਇਤੀ ਅਖਬਾਰ ‘ਦੀ ਪਾਇਨੀਅਰ’ ਨੇ ਆਪਣੇ ਤਾਜ਼ਾ ਅੰਕ ਵਿੱਚ, ਭਾਰਤ ਸਰਕਾਰ ਦੀ ਇਸ ਨੀਤੀ ਨੂੰ ‘ਪਾਗਲਪਨ’ ਦੀ ਸੰਗਿਆ ਦਿੱਤੀ ਹੈ। ਮੁੰਬਈ ਦੀ ਸ਼ਿਵ ਸੈਨਾ, ਸ਼ਾਹਰੁਖ ਖਾਨ ਨੂੰ ‘ਗੱਦਾਰ’ ਐਲਾਨ ਕੇ, ਆਪਣਾ ਗੁੱਸਾ ਉਸ ’ਤੇ ਕੱਢ ਰਹੀ ਹੈ ਕਿ ਉਸ ਨੇ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਦੀ ‘ਬੋਲੀ’ ਨਾ ਲੱਗਣ ’ਤੇ ਅਫਸੋਸ ਕਿਉਂ ਜ਼ਾਹਰ ਕੀਤਾ। ਬੀ. ਜੇ. ਪੀ. ਦੇ ਹਿੰਦੂਤਵੀ ਪਿਤਾਮਾ ਅਡਵਾਨੀ ਨੇ ਵੀ ਸਰਕਾਰੀ ਨੀਤੀ ਦੀ ਕਰੜੀ ਆਲੋਚਨਾ ਕੀਤੀ ਹੈ। ਹਾਲਾਂਕਿ ਢਿੱਡੋਂ ਇਹ ਸਾਰੇ ਜਾਣਦੇ ਹਨ ਕਿ ਮਨਮੋਹਣ ਸਿੰਘ ਸਰਕਾਰ ਦੀ ਇਹ ਨੀਤੀ ‘ਮਰਦੀ ਨੇ ਅੱਕ ਚੱਬਿਆ...’ ਵਾਲੀ ਮਜਬੂਰੀ ’ਚੋਂ ਹੀ ਨਿਕਲੀ ਹੈ।
ਅਮਰੀਕੀ ਪ੍ਰਧਾਨ ਓਬਾਮਾ ਦੇ ਐਲਾਨ ਅਨੁਸਾਰ, 2011 ਵਿੱਚ ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਦੀ ਵਾਪਸੀ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ, ਸਾਊਥ ਏਸ਼ੀਆ ਦੀ ‘ਰਾਜਸੀ ਸਥਿਤੀ’ ਕੀ ਕਰਵਟ ਲਵੇਗੀ? ਪ੍ਰਧਾਨ ਓਬਾਮਾ ਨੇ ਆਪਣੀ ਚੀਨ ਫੇਰੀ ਦੌਰਾਨ, ਚੀਨੀ ਪ੍ਰਧਾਨ ਨਾਲ ਜਾਰੀ ਕੀਤੇ ਸਾਂਝੇ ਬਿਆਨ ਵਿੱਚ, ਚੀਨ ਨੂੰ ਸਾਊਥ ਏਸ਼ੀਆ ਵਿੱਚ, ਆਪਣਾ ਪ੍ਰਭਾਵਸ਼ਾਲੀ ਰੋਲ ਅਦਾ ਕਰਨ ਲਈ ਕਿਹਾ ਸੀ। ਸੋ ਜ਼ਾਹਰ ਹੈ ਕਿ ਚੀਨ-ਪਾਕਿਸਤਾਨ ਸਾਂਝ ਨਾ ਸਿਰਫ ਹੋਰ ਮਜ਼ਬੂਤ ਹੋਵੇਗੀ ਬਲਕਿ ਇਸ ਖਿੱਤੇ ਵਿੱਚ ਭਾਰਤੀ ਪ੍ਰਸਾਰਵਾਦੀ ਨੀਤੀ ਨੂੰ ਇੱਕ ਜ਼ੋਰਦਾਰ ਝਟਕਾ ਲੱਗੇਗਾ। ਭਾਰਤ ਦਾ ਅਫਗਾਨਿਸਤਾਨ ਵਿੱਚ ਵਧਦਾ ਪ੍ਰਭਾਵ ਬਿਲਕੁਲ ਖਤਮ ਹੋ ਜਾਵੇਗਾ ਅਤੇ ਕਸ਼ਮੀਰ ਮਸਲੇ ’ਤੇ ਪਾਕਿਸਤਾਨ ਜ਼ਿਆਦਾ ਸ਼ਕਤੀਸ਼ਾਲੀ ਧਿਰ ਵਜੋਂ ਗੱਲਬਾਤ ਕਰੇਗਾ। ਭਾਰਤ ਨੇ ਅਮਰੀਕਾ ਦੀ ਚੁੱਕ ਹੇਠਾਂ, ਜਿਹੜਾ ਚੀਨ ਨੂੰ ‘ਘੂਰਨ’ ਦੀ ਨੀਤੀ ਸ਼ੁਰੂ ਕੀਤੀ ਹੋਈ ਸੀ, ਉਸ ਦੇ ਉਲਟ ਜੇ ਚੀਨ ‘ਬਦਲਾ ਖੋਰ’ ਬਣਿਆ ਤਾਂ ਉਹ ਨਕਸਲਵਾਦੀ, ਖਾਲਿਸਤਾਨੀ, ਕਸ਼ਮੀਰੀ, ਨਾਗਾ ਆਦਿ ਆਜ਼ਾਦੀ ਪਸੰਦ ਤਹਿਰੀਕਾਂ ਨੂੰ ਆਪਣਾ ਗੁੱਪ-ਚੁੱਪ ਸਮਰਥਨ ਦੇ ਸਕਦਾ ਹੈ ਜਿਵੇਂ ਭਾਰਤ ਤਿੱਬਤੀ ਦਲਾਈਲਾਮੇ ਨੂੰ ਦਿੰਦਾ ਹੈ। ਨੇਪਾਲ ਵਿੱਚ ਵੀ ਭਾਰਤ ਦੀ ਸਥਿਤੀ ਪਤਲੀ ਹੋ ਜਾਏਗੀ ਅਤੇ ਚੀਨ ਦੇ ਅਸ਼ੀਰਵਾਦ ਨਾਲ ਮਾਓਵਾਦੀ, ਰਾਜ-ਭਾਗ ’ਤੇ ਕਾਬਜ਼ ਹੋ ਸਕਦੇ ਹਨ। ਸ੍ਰੀ ¦ਕਾ, ਮੀਆਂਮਾਰ ਆਦਿ ਸਾਊਥ ਏਸ਼ੀਅਨ ਦੇਸ਼ ਵੀ ਚੀਨ ਦੇ ਪ੍ਰਭਾਵ ਹੇਠ ਹੀ ਰਹਿਣਗੇ। ਅਫਗਾਨਿਸਤਾਨ ਵਿੱਚ, ਪਠਾਣਾਂ (ਤਾਲਿਬਾਨਾਂ) ਅਤੇ ਤਾਜ਼ਿਕਾਂ (ਜਿਨ੍ਹਾਂ ਨੂੰ ਅਮਰੀਕਾ ਨੇ ਚੰਭਲਾ ਕੇ ਰਾਜ-ਸੱਤਾ ਅਤੇ ਅਫਗਾਨ ਫੋਰਸਾਂ ਵਿੱਚ ਤਰਜੀਹ ਦਿੱਤੀ) ਵਿੱਚ ਗ੍ਰਹਿ ਯੁੱਧ ਵੀ ਛਿੜੇਗਾ। ਅਫਗਾਨ ਤਾਲਿਬਾਨਾਂ ਦੀ ਜਿੱਤ, ਪਾਕਿਸਤਾਨ ਵਿਚਲੇ ਇਸਲਾਮਿਕ ਮੂਲਵਾਦੀਆਂ ਦੇ ਹੌਂਸਲੇ ਹੋਰ ਬੁ¦ਦ ਕਰੇਗੀ ਅਤੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਲਈ ਜ਼ਿਆਦਾ ਮੁਸ਼ਕਲ ਦਾ ਸਮਾਂ ਬਣ ਸਕਦਾ ਹੈ। ਪਾਕਿਸਤਾਨ ਵਿੱਚ ‘ਸਿਵਲ ਸਰਕਾਰ’ ਅਤੇ ਫੌਜ ਵਿੱਚ ਖਿੱਚ ਧੂਹ ਜਾਰੀ ਰਹੇਗੀ ਪਰ ਫੌਜ ਦਾ ਹੁਣ ਨਾਲੋਂ ਜ਼ਿਆਦਾ ਬੋਲਬਾਲਾ ਹੋਵੇਗਾ।
26 ਮਿਲੀਅਨ ਸਿੱਖ ਕੌਮ, ਇਹ ਆਸ ਕਰਦੀ ਹੈ ਕਿ ਨੇੜਲੇ ਭਵਿੱਖ ਵਿੱਚ ਸਾਊਥ ਏਸ਼ੀਆ ਜਿਥੇ ਇੱਕ ਅਮਨ-ਅਮਾਨ ਵਾਲਾ ਖਿੱਤਾ ਬਣ ਸਕੇ, ਉਥੇ ਭਾਰਤੀ ਨਕਸ਼ੇ ਵਿੱਚ ਕੈਦ ਅੱਡ-ਅੱਡ ਕੌਮੀਅਤਾਂ (ਸਿੱਖ, ਕਸ਼ਮੀਰੀ, ਨਾਗੇ ਆਦਿਕ) ਵੀ ਪੂਰਨ ਤੌਰ ’ਤੇ ਆਜ਼ਾਦੀ ਦਾ ਨਿੱਘ ਮਾਣ ਸਕਣ।
ਖਾਲਿਸਤਾਨ ਜ਼ਿੰਦਾਬਾਦ!

ਸੰਯੁਕਤ ਰਾਸ਼ਟਰ ਦੇ ਵਾਤਾਵਰਣ ਤਬਦੀਲੀ ਸਬੰਧੀ ਪੈਨਲ ਦੇ ਚੇਅਰਮੈਨ ਡਾ. ਰਾਜਿੰਦਰ ਕੁਮਾਰ ਪਚੌਰੀ ਦੇ 16,000 ਹਿਮਾਲੀਅਨ ਗਲੇਸ਼ੀਅਰਾਂ ਦੇ 2035 ਤੱਕ ਪਿਘਲਣ ਸਬੰਧੀ ਝੂਠੇ ਦਾਅਵੇ ਬੇਨਕਾਬ!
ਬਰਤਾਨਵੀ ਅਖਬਾਰ ਟੈਲੀਗ੍ਰਾਫ ਨੇ ਸੰਯੁਕਤ ਰਾਸ਼ਟਰ ਦੇ ਵਾਤਾਵਰਣ ਤਬਦੀਲੀ ਸਬੰਧੀ ਪੈਨਲ ਦੇ ਵਿਵਾਦਤ ਚੇਅਰਮੈਨ ਡਾ. ਰਾਜਿੰਦਰ ਕੁਮਾਰ ਪਚੌਰੀ ਦੇ ਖਿਲਾਫ ਇਹ ਵੀ ਦੋਸ਼ ਲਗਾਏ ਹਨ ਕਿ ਉਸਨੇ ਬਰਤਾਨਵੀ ਕਰਦਾਤਾਵਾਂ ਦੇ ਲੱਖਾਂ ਪੌਂਡ ਭਾਰਤ ਵਿੱਚ ਆਪਣੇ ਦੁਆਰਾ ਚਲਾਈ ਜਾਂਦੀ ਇੱਕ ਸੰਸਥਾ ਨੂੰ ਦਿੱਤੇ ਹਨ!
ਡਾ. ਰਾਜਿੰਦਰ ਕੁਮਾਰ ਪਚੌਰੀ ਦੇ ਅਸਤੀਫੇ ਦੀ ਮੰਗ ਉੱਠੀ!

ਵਾਸ਼ਿੰਗਟਨ ਡੀ. ਸੀ. (ਬੁੱਧਵਾਰ 3 ਫਰਵਰੀ, 2010) - ¦ਦਨ ਤੋਂ ਛਪਦੇ ਇੱਕ ਸੰਸਾਰ ਪ੍ਰਸਿੱਧ ਅਖਬਾਰ ਸੰਡੇ ਟਾਈਮਜ਼ ਨੇ 17 ਜਨਵਰੀ ਨੂੰ ਇੱਕ ਰਿਪੋਰਟ ਛਾਪੀ ਸੀ, ਜਿਸਦਾ ਸਿਰਲੇਖ ਸੀ - ‘ਹਿਮਾਲੀਅਨ ਗਲੇਸ਼ੀਅਰਾਂ ਦੇ ਪਿਘਲਣ ਦੇ ਮੁੱਦੇ ਉੱਤੇ ਦੁਨੀਆਂ ਨੂੰ ਗੁੰਮਰਾਹ ਕੀਤਾ ਗਿਆ।’ ਇਸ ਰਿਪੋਰਟ ਵਿੱਚ ਨੈਨੀਤਾਲ ਦੇ ਇੱਕ ਬ੍ਰਾਹਮਣ ²ਡਾ. ਰਾਜਿੰਦਰ ਕੁਮਾਰ ਪਚੌਰੀ ਦੀ ਅਗਵਾਈ ਵਾਲੇ ‘ਵਾਤਾਵਰਣ ਤਬਦੀਲੀ ਸਬੰਧੀ ਅੰਤਰਰਾਸ਼ਟਰੀ ਪੈਨਲ’ ਦੇ ਖੋਖਲੇ ਦਾਅਵਿਆਂ ਨੂੰ ਬੇਨਕਾਬ ਕੀਤਾ ਗਿਆ ਹੈ। ਪਚੌਰੀ ਉਦੋਂ ਤੋਂ ਹੀ ਅੰਤਰਰਾਸ਼ਟਰੀ ਮੀਡੀਏ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਦੋਂ ਤੋਂ ਇਸਨੂੰ ਓਸਲੋ ਵਿਖੇ ਹੋਏ ਨੋਬਲ ਪ੍ਰਾਈਜ਼ ਸਮਾਰੋਹ ਵਿੱਚ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਅਤੇ ਵਾਤਾਵਰਣ ਲੇਖਕ ਐਲਗੋਰ ਨਾਲ ਆਈ. ਪੀ. ਸੀ. ਸੀ. ਨੂੰ ਪ੍ਰਤੀਨਿਧ ਕਰਨ ਦਾ ਮਾਣ ਮਿਲਿਆ ਹੈ। ਸੰਡੇ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਸੰਯੁਕਤ ਰਾਸ਼ਟਰ ਨੂੰ ਗਲੇਸ਼ੀਅਰਾਂ ਸਬੰਧੀ ਆਪਣੇ ਬਿਆਨ ਤੋਂ ਪਿੱਛੇ ਹਟਣਾ ਪੈ ਸਕਦਾ ਹੈ। ਦੋ ਸਾਲ ਪਹਿਲਾਂ ‘ਵਾਤਾਵਰਣ ਤਬਦੀਲੀ ਸਬੰਧੀ ਅੰਤਰਸਰਕਾਰੀ ਪੈਨਲ’ ਨੇ ਬੜੇ ਹੀ ਧੂਮ-ਧੜੱਕੇ ਨਾਲ ਆਪਣੀ ਇੱਕ ਰਿਪੋਰਟ ਜਾਰੀ ਕੀਤੀ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਗਲੋਬਲ ਵਾਰਮਿੰਗ ਬਾਰੇ ਕੀਤੀ ਗਈ ਨਵੀਨਤਮ ਅਤੇ ਵਿਸਥਾਰਪੂਰਵਕ ਖੋਜ ਉੱਤੇ ਆਧਾਰਿਤ ਹੈ। ਇਸ ਰਿਪੋਰਟ ਦਾ ਮੁੱਖ ਦਾਅਵਾ ਇਹ ਸੀ ਕਿ ਦੁਨੀਆਂ ਭਰ ਦੇ ਗਲੇਸ਼ੀਅਰ ਬਹੁਤ ਤੇਜ਼ੀ ਨਾਲ ਗਾਇਬ ਹੋ ਰਹੇ ਹਨ ਅਤੇ ਹਿਮਾਲਿਆ ਦੇ 16,000 ਗਲੇਸ਼ੀਅਰ ਆਉਣ ਵਾਲੇ 25 ਸਾਲਾਂ, ਭਾਵ 2035 ਤੱਕ ਖਤਮ ਹੋ ਸਕਦੇ ਹਨ, ਜਿਸ ਨਾਲ ਦੱਖਣੀ ਏਸ਼ੀਆ ਦੇ ਖਿੱਤੇ ਵਿੱਚ ਰਹਿਣ ਵਾਲੇ ਕਰੋੜਾਂ ਲੋਕਾਂ ਨੂੰ ਕਾਲ ਅਤੇ ਸੋਕੇ ਦਾ ਸਾਹਮਣਾ ਕਰਨ ਾਪੈ ਸਕਦਾ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਸੀ, ‘‘ਹਿਮਾਲਿਆ ਗਲੇਸ਼ੀਅਰ ਦੁਨੀਆਂ ਦੇ ਹੋਰ ਭਾਗਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ ਜੇਕਰ ਮੌਜੂਦਾ ਦਰ ਬਰਕਰਾਰ ਰਹੀ ਤਾਂ ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ 2035 ਤੱਕ ਇਹ ਖਤਮ ਹੋ ਜਾਣਗੇ। ਜੇਕਰ ਧਰਤੀ ਦਾ ਤਾਪਮਾਨ ਮੌਜੂਦਾ ਦਰ ਨਾਲ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇਹ ਇਸ ਤੋਂ ਪਹਿਲਾਂ ਹੀ ਖਤਮ ਹੋ ਜਾਣ।’’ ਰਿਪੋਰਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਗਲੇਸ਼ੀਅਰ ਦੇ ਖਤਮ ਹੋਣ ਦੀ ਸੰਭਾਵਨਾ 90 ਪ੍ਰਤੀਸ਼ਤ ਤੋਂ ਵਧੇਰੇ ਹੈ।
ਪਿਛਲੇ ਦਿਨੀਂ ਉਕਤ ਰਿਪੋਰਟ ਤਿਆਰ ਕਰਨ ਵਾਲੇ ਵਿਗਿਆਨੀਆਂ ਨੇ ਮੰਨਿਆ ਹੈ ਕਿ ਗਲੇਸ਼ੀਅਰਾਂ ਸਬੰਧੀ ਉਨ੍ਹਾਂ ਦਾ ਦਾਅਵਾ ‘ਨਿਊ ਸਾਇੰਟਿਸਟ’ ਨਾਂ ਦੇ ਇੱਕ ਰਸਾਲੇ ਵਿੱਚ ਛਪੀ ਇੱਕ ਖਬਰ ਸੀ ਅਤੇ ਇਸ ਖਬਰ ਦਾ ਆਧਾਰ ਜਵਾਹਰ ਲਾਲ ਯੂਨੀਵਰਸਿਟੀ ਦਿੱਲੀ ਦੇ ਇੱਕ ਵਿਗਿਆਨੀ ਸਈਅਦ ਹੁਸਨੈਨ ਨਾਲ ਕੀਤੀ ਗਈ ਟੈਲੀਫੋਨ ਮੁਲਾਕਾਤ ਸੀ। ਹੁਸਨੈਨ ਨੇ ਵੀ ਹੁਣ ਮੰਨਿਆ ਹੈ ਕਿ ਉਸਦਾ ਇਹ ਦਾਅਵਾ ਕਿ ਗਲੇਸ਼ੀਅਰ 2035 ਤੱਕ ਪਿਘਲ ਜਾਣਗੇ, ਮਹਿਜ਼ ਇੱਕ ਅੰਦਾਜ਼ਾ ਹੀ ਸੀ ਨਾ ਕਿ ਖੋਜ ਉੱਤੇ ਆਧਾਰਿਤ ਤੱਥ। ਆਈ. ਪੀ. ਸੀ. ਸੀ. ਦੀ ਰਿਪੋਰਟ ਵਿੱਚ ਗਲੇਸ਼ੀਅਰਾਂ ਵਾਲਾ ਭਾਗ ਲਿਖਣ ਵਾਲੇ ਮੁਰਾਰੀ ਲਾਲ, ਜੋ ਕਿ ਡਾ. ਰਾਜਿੰਦਰ ਕੁਮਾਰ ਪਚੌਰੀ ਦਾ ਕਰੀਬੀ ਸਾਥੀ ਹੈ, ਦਾ ਮੰਨਣਾ ਹੈ ਕਿ ਗਲੇਸ਼ੀਅਰਾਂ ਵਾਲਾ ਹਿੱਸਾ ਰਿਪੋਰਟ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਉਸਦਾ ਕਹਿਣਾ ਹੈ, ‘‘ਜੇਕਰ ਹੁਸਨੈਨ ਨੇ ਅਧਿਕਾਰਿਤ ਤੌਰ ’ਤੇ ਕਿਹਾ ਹੈ ਕਿ ਉਸਨੇ ਅਜਿਹਾ ਦਾਅਵਾ ਨਹੀਂ ਕੀਤਾ ਜਾਂ ਇਹ ਗੱਲ ਗਲਤ ਧਾਰਨਾ ਉੱਤੇ ਆਧਾਰਿਤ ਹੈ, ਤਾਂ ਮੇਰੀ ਸਲਾਹ ਹੈ ਕਿ ਹਿਮਾਲੀਅਨ ਗਲੇਸ਼ੀਅਰਾਂ ਵਾਲਾ ਹਿੱਸਾ ਆਈ. ਪੀ. ਸੀ. ਸੀ. ਦੀਆਂ ਭਵਿੱਖ ਦੀਆਂ ਰਿਪੋਰਟਾਂ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਗਲੇਸ਼ੀਅਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਿਮਾਲਿਅਨ ਗਲੇਸ਼ੀਅਰ ਸੈਂਕੜੇ ਫੁੱਟ ਡੂੰਘੇ ਹਨ ਅਤੇ ਉਨ੍ਹਾਂ ਦਾ 2035 ਤੱਕ ਖਤਮ ਹੋਣਾ ਮੁਮਕਿਨ ਨਹੀਂ। ਹੁਣ ਤੱਕ ਦਰਜ ਕੀਤੀ ਗਈ ਵੱਧ ਤੋਂ ਵੱਧ ਪਿਘਲਣ ਦੀ ਦਰ ਦੋ ਜਾਂ ਤਿੰਨ ਫੁੱਟ ਪ੍ਰਤੀ ਸਾਲ ਹੈ। ਸੰਡੇ ਟਾਈਮਜ਼ ਨੇ ਪ੍ਰੋਫੈਸਰ ਜੂਲੀਅਸ ਡੈਡੈਸਵੈੱਲ, ਜੋ ਕਿ ਕੈਂਬਰਿਜ ਯੂਨੀਵਰਸਿਟੀ ਦੇ ਸਕਾਟਪੋਲਰ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਹਨ, ਦੇ ਹਵਾਲੇ ਨਾਲ ਲਿਖਿਆ ਹੈ, ‘‘ਡੋਕਰਿਆਨੀ ਵਰਗਾ ਇੱਕ ਛੋਟਾ ਜਿਹਾ ਗਲੇਸ਼ੀਅਰ ਵੀ 120 ਮੀਟਰ ਮੋਟਾ ਹੈ। ਵੱਡੇ ਗਲੇਸ਼ੀਅਰਾਂ ਦੀ ਮੋਟਾਈ ਸੈਂਕੜੇ ਮੀਟਰ ਅਤੇ ¦ਬਾਈ ਕਿਲੋਮੀਟਰਾਂ ਵਿੱਚ ਹੈ। ਔਸਤਨ ਮੋਟਾਈ 300 ਮੀਟਰ ਹੈ। ਜੇ 300 ਮੀਟਰ ਮੋਟਾਈ ਵਾਲਾ ਗਲੇਸ਼ੀਅਰ 5 ਮੀਟਰ ਪ੍ਰਤੀ ਸਾਲ ਦੀ ਦਰ ਨਾਲ ਵੀ ਪਿਘਲੇ ਤਾਂ ਇਸ ਨੂੰ ਖਤਮ ਹੋਣ ਵਿੱਚ 60 ਸਾਲ ਲੱਗ ਜਾਣਗੇ। ਪਰ ਏਨੀ ਤੇਜ਼ੀ ਨਾਲ ਅੱਜ ਤੱਕ ਕਿਸੇ ਵੀ ਗਲੇਸ਼ੀਅਰ ਨੂੰ ਪਿਘਲਦੇ ਨਹੀਂ ਦੇਖਿਆ ਗਿਆ। ਇਸ ਲਈ ਇਹ ਕਹਿਣਾ ਕਿ 2035 ਤੱਕ ਸਭ ਕੁਝ ਖਤਮ ਹੋ ਜਾਵੇਗਾ, ਠੀਕ ਨਹੀਂ ਜਾਪਦਾ।’’
ਵਾਤਵਰਣ ਤਬਦੀਲੀ ਸਬੰਧੀ ਅੰਤਰ-ਸਰਕਾਰੀ ਪੈਨਲ (ਆਈ. ਪੀ. ਸੀ. ਸੀ.) ਦਾ ਗਠਨ 1988 ਵਿੱਚ ਕੀਤਾ ਗਿਆ ਸੀ ਤਾਂ ਕਿ ਵਿਗਿਆਨਕ ਅਤੇ ਤਕਨੀਕੀ ਡਾਟੇ ਦੀ ਜਾਂਚ-ਪੜਤਾਲ ਕੀਤੀ ਜਾ ਸਕੇ। ਆਈ. ਪੀ. ਸੀ. ਸੀ. ਦੀ ਸਥਾਪਨਾ ਇਸ ਉਦੇਸ਼ ਨਾਲ ਕੀਤੀ ਗਈ ਸੀ ਕਿ ਦੁਨੀਆਂ ਭਰ ਦੇ ਲੀਡਰਾਂ ਨੂੰ ਮਨੁੱਖੀ ਗਤੀਵਿਧੀਆਂ ਰਾਹੀਂ ਹੋਣ ਵਾਲੀ ਵਾਤਾਵਰਣ ਤਬਦੀਲੀ ਸਬੰਧੀ ਸਹੀ ਜਾਣਕਾਰੀ ਮਿਲਦੀ ਰਹੇ। ਆਈ. ਪੀ. ਸੀ. ਸੀ. ਨੂੰ 2007 ਦਾ ਨੋਬਲ ਸ਼ਾਂਤੀ ਪੁਰਸਕਾਰ ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਐਲਗੋਰ ਨਾਲ ਸਾਂਝੇ ਤੌਰ ਉੱਤੇ ਮਿਲਿਆ ਸੀ। ਰਾਜਿੰਦਰ ਕੁਮਾਰ ਪਚੌਰੀ, ਜਿਹੜਾ ਹੁਣ ਚੱਲ ਰਹੇ ਵਿਵਾਦ ਦਾ ਕੇਂਦਰ ਬਣਿਆ ਹੋਇਆ ਹੈ, 20 ਅਪਰੈਲ 2002 ਤੋਂ ਆਈ. ਪੀ. ਸੀ. ਸੀ. ਦੀ ਅਗਵਾਈ ਕਰ ਰਿਹਾ ਹੈ। ਉਹ ਭਾਰਤ ਅਤੇ ਹੋਰਨਾਂ ਦੇਸ਼ਾਂ ਵਿੱਚ ਕੰਮ ਕਰਨ ਵਾਲੀਆਂ ਹੋਰ ਵੀ ਕਈ ਸੰਸਥਾਵਾਂ ਵਿੱਚ ਅਹੁਦੇਦਾਰ ਹੈ। ਬਰਤਾਨੀਆ ਦੇ ਇੱਕ ਹੋਰ ਪ੍ਰਸਿੱਧ ਅਖਬਾਰ ਡੇਲੀ ਟੈਲੀਗ੍ਰਾਫ ਨੇ ਦਾਅਵਾ ਕੀਤਾ ਹੈ ਕਿ ਡਾ. ਰਾਜਿੰਦਰ ਕੁਮਾਰ ਪਚੌਰੀ ਆਈ. ਪੀ. ਸੀ. ਸੀ. ਦੇ ਚੇਅਰਮੈਨ ਅਤੇ ਹੋਰ ਕੰਪਨੀਆਂ ਅਤੇ ਸੰਸਥਾਵਾਂ ਦੇ ਵਾਤਾਵਰਣ ਮਾਹਿਰ ਵਜੋਂ ਵਿਰੋਧੀ ਹਿੱਤਾਂ ਦੇ ਟਕਰਾਵਾਂ ਵਿੱਚ ਘਿਰਿਆ ਹੋਇਆ ਹੈ। ਕਈ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਚੌਰੀ ਨੇ ਆਪਣੇ ਪ੍ਰਭਾਵ ਨੂੰ ਵਰਤ ਕੇ ਆਪਣੀ ਹੀ ਇੱਕ ਸੰਸਥਾ ਟੀ. ਵੀ. ਆਰ. ਆਈ. ਲਈ ਲੱਖਾਂ ਪੌਂਡ ਦੇ ਫੰਡ ਇਕੱਤਰ ਕੀਤੇ ਹਨ। ਅਖਬਾਰਾਂ ਨੇ ਇਹ ਵੀ ਦੱਸਿਆ ਹੈ ਕਿ ਬਰਤਾਨਵੀ ਕਰਦਾਤਾਵਾਂ ਦੇ 10 ਮਿਲੀਅਨ ਪੌਂਡ ਆਉਣ ਵਾਲੇ ਪੰਜ ਸਾਲਾਂ ਦੌਰਾਨ ਡਾ. ਰਾਜਿੰਦਰ ਕੁਮਾਰ ਪਚੌਰੀ ਦੀ ਸੰਸਥਾ ਨੂੰ ਦਿੱਤੇ ਜਾਣੇ ਹਨ। ਇਹ ਰਕਮ ਬਰਤਾਨਵੀ ਸਰਕਾਰ ਦੇ ਵਿਭਾਗ ‘ਡਿਪਾਰਟਮੈਂਟ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ’ ਰਾਹੀਂ ਦਿੱਤੀ ਜਾਂਦੀ ਹੈ। ਪਚੌਰੀ ਵਾਤਾਵਰਣ ਸਬੰਧੀ ਸਭ ਤੋਂ ਅਹਿਮ ਅਹੁਦਿਆਂ ਉੱਤੇ ਕਾਬਜ਼ ਹੈ ਅਤੇ ਇਸ ਨਾਲ ਉਹ ਆਪਣੇ ਵਪਾਰਕ ਹਿੱਤਾਂ ਨੂੰ ਅੱਗੇ ਵਧਾ ਰਿਹਾ ਹੈ।
ਇਹ ਸਪੱਸ਼ਟ ਹੈ ਕਿ ਡਾ. ਰਾਜਿੰਦਰ ਕੁਮਾਰ ਪਚੌਰੀ ਅਤੇ ਵਾਤਾਵਰਣ ਸਬੰਧੀ ਉਸਦੀ ਮੁਹਾਰਤ ਬੇਨਕਾਬ ਹੋ ਚੁੱਕੇ ਹਨ। ਜੇਕਰ ਉਸ ਨੂੰ ਭੋਰਾ ਵੀ ਸ਼ਰਮ ਹੈ ਤਾਂ ਉਸਨੂੰ ਤੁਰੰਤ ਵਾਤਾਵਰਣ ਸਬੰਧੀ ਅੰਤਰਰਾਸ਼ਟਰੀ ਮੰਚ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਸਬੰਧੀ ਬਰਤਾਨਵੀ ਵਿਅੰਗਕਾਰ ਜੋਨਾਥਨ ਸਵਿਫਟ ਦੀ ਇਹ ਟਿੱਪਣੀ ਢੁੱਕਦੀ ਹੈ - ‘‘ਮੈਨੂੰ ਇਸ ਗੱਲ ’ਤੇ ਹੈਰਾਨੀ ਨਹੀਂ ਹੁੰਦੀ ਕਿ ਮਨੁੱਖ ਮਾੜੇ ਕੰਮ ਕਰਦੇ ਹਨ, ਪਰ ਇਸ ਗੱਲ ਉੱਤੇ ਹੈਰਾਨੀ ਹੁੰਦੀ ਹੈ ਕਿ ਉਨ੍ਹਾਂ ਨੂੰ ਆਪਣੇ ਮਾੜੇ ਕੰਮਾਂ ਉੱਤੇ ਕਦੇ ਵੀ ਸ਼ਰਮ ਨਹੀਂ ਆਉਂਦੀ।’’ ਇਉਂ ਲਗਦਾ ਹੈ ਜਿਵੇਂ ਡਾ. ਰਾਜਿੰਦਰ ਕੁਮਾਰ ਪਚੌਰੀ ਵੀ ਆਪਣੇ ਕੰਮਾਂ ਉੱਤੇ ਸ਼ਰਮਸਾਰ ਨਹੀਂ ਹੋਵੇਗਾ।

ਕੀ ਭਾਰਤੀ ਫੌਜ ਦੇ ਮੁਖੀ ਦੀਪਕ ਕਪੂਰ ਵਲੋਂ ਚੀਨ ਤੇ ਪਾਕਿਸਤਾਨ ਨੂੰ ‘ਇਕੋ ਵੇਲੇ’ 96 ਘੰਟੇ ਦੇ ਵਿੱਚ-ਵਿੱਚ ਸਿੱਧਾ ਕਰਨ ਦੀ ਧਮਕੀ ਤੋਂ ਬਾਅਦ ਪਾਕਿਸਤਾਨ ਵਲੋਂ, ਭਾਰਤੀ ਸੀਮਾ ’ਤੇ ‘ਨੀਊਕਲੀਅਰ ਸੁਰੰਗਾਂ’ ਖੋਦੀਆਂ ਜਾ ਰਹੀਆਂ ਹਨ?
ਕੀ ਪੰਜਾਬ ਉੱਤੇ ਇੱਕ ਵਾਰ ਫੇਰ ‘ਨੀਊਕਲੀਅਰ ਬੱਦਲ’ ਮੰਡਰਾ ਰਹੇ ਹਨ?
ਭਾਰਤ ਤੇ ਪਾਕਿਸਤਾਨ ਵਿਚਕਾਰ ਨੀਊਕਲੀਅਰ ਜੰਗ ਦਾ ਮਤਲਬ ਹੋਵੇਗਾ ਵਾਤਾਵਰਣਕ ਤਬਾਹੀ - ਅਸਟ੍ਰੇਲੀਆ - ਜਪਾਨ ਨੀਊਕਲੀਅਰ ਕਮਿਸ਼ਨ ਰਿਪੋਰਟ
ਕੀ 26 ਮਿਲੀਅਨ ਸਿੱਖ ਕੌਮ, ਭਾਰਤ ਤੇ ਪਾਕਿਸਤਾਨ ਵਿਚਕਾਰ ‘ਨੀਊਕਲੀਅਰ ਖਿਚਾਅ’ ਦੀ ਸਥਿਤੀ ਵਿੱਚ ਆਪਣੇ ਰੋਲ ਬਾਰੇ ਸੰਜੀਦਾ ਹੈ?

ਵਾਸ਼ਿੰਗਟਨ (ਡੀ. ਸੀ.) 27 ਜਨਵਰੀ, 2010 - ਪਿਛਲੇ ਦਿਨੀਂ ਭਾਰਤੀ ਮੀਡੀਏ ਵਲੋਂ ਇੱਕ ਸਨਸਨੀਖੇਜ਼ ਖਬਰ ਬੜੀ ਪ੍ਰਮੁੱਖਤਾ ਨਾਲ ਪ੍ਰਸਾਰਿਤ ਕੀਤੀ ਗਈ, ਜਿਸ ਅਨੁਸਾਰ ਪਾਕਿਸਤਾਨ ਵਲੋਂ ਭਾਰਤੀ ਸੀਮਾ ਦੇ ਧੁਰ-ਅੰਦਰ ਤੱਕ ਪਹੁੰਚਣ ਵਾਲੀਆਂ, ਬੜੀਆਂ ਵੱਡੀਆਂ-ਵੱਡੀਆਂ ਸੁਰੰਗਾਂ ਪੁੱਟੀਆਂ ਜਾ ਰਹੀਆਂ ਹਨ। ਖੁਫੀਆ ਏਜੰਸੀਆਂ ਦੇ ਹਵਾਲੇ ਨਾਲ ਦਿੱਤੀ ਗਈ ਇਸ ਖਬਰ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਵਲੋਂ ਇਹ ਸੁਰੰਗਾਂ ਇਸ ਲਈ ਪੁੱਟੀਆਂ ਜਾ ਰਹੀਆਂ ਹਨ ਤਾਂਕਿ ਭਵਿੱਖ ਵਿੱਚ ਅਮਰੀਕਾ ਵਲੋਂ ਪਾਕਿਸਤਾਨੀ ਨੀਊਕਲੀਅਰ ਪ੍ਰੋਗਰਾਮ ਦੇ ਖਿਲਾਫ ਹੋਣ ਵਾਲੀ ਕਿਸੇ ਵੀ ਕਾਰਵਾਈ ਦੌਰਾਨ, ਪਾਕਿਸਤਾਨੀ ਨੀਊਕਲੀਅਰ ਮਿਜ਼ਾਇਲਾਂ ਨੂੰ ਇਨ੍ਹਾਂ ਸੁਰੰਗਾਂ ਵਿੱਚ ‘ਸੁਰੱਖਿਅਤ ਲੁਕੋਇਆ’ ਜਾ ਸਕੇ। ਪਹਿਲਾਂ ਪ੍ਰਕਾਸ਼ਿਤ ਖਬਰਾਂ ਵਿੱਚ ਇਹ ਕਿਹਾ ਗਿਆ ਸੀ ਕਿ ਪਾਕਿਸਤਾਨ ਇਨ੍ਹਾਂ ਸੁਰੰਗਾਂ ਵਿੱਚ (ਜਿਹੜੀਆਂ ਕਿ ਭਾਰਤ ਦੇ ਅੰਦਰ ਤੱਕ ਪਹੁੰਚ ਕਰਦੀਆਂ ਹਨ) ਆਪਣੀ ਹਥਿਆਰਬੰਦ ਫੌਜ (ਮੈਕੇਨਾਈਜ਼ਡ ਇਨਫੈਨਟਰੀ) ਵਾੜੇਗਾ, ਜਿਹੜੀ ਕਿ ਭਾਰਤ ਦੇ ਧੁਰ ਅੰਦਰ ਪਹੁੰਚ ਕੇ, ਆਪਣੇ ਅਲ ਕਾਇਦਾ ਅਤੇ ਆਈ. ਐਸ. ਆਈ. ਦੇ ਖੁਫੀਆ ਏਜੰਟਾਂ ਦੀ ਮੱਦਦ ਨਾਲ ਤਬਾਹੀ ਮਚਾਏਗੀ। ਬਾਅਦ ਵਿੱਚ ਇਨ੍ਹਾਂ ਸੁਰੰਗਾਂ ਨੂੰ ਨੀਊਕਲੀਅਰ ਮਿਜ਼ਾਇਲਾਂ ‘ਲੁਕੌਣ’ ਲਈ ਬਣਾਈਆਂ ਗਈਆਂ ਦੱਸਿਆ ਗਿਆ। ਪਹਿਲੀਆਂ ਖਬਰਾਂ ਵਿੱਚ ਕਿਹਾ ਗਿਆ ਸੀ ਕਿ ਇਹ ਸੁਰੰਗਾਂ, ਭਾਰਤ-ਪਾਕਿ ਸੀਮਾ ’ਤੇ ਬਣਾਈਆਂ ਜਾ ਰਹੀਆਂ ਹਨ ਫਿਰ ਇਨ੍ਹਾਂ ਨੂੰ ਸਰਗੋਧਾ (ਸੀਮਾ ਤੋਂ 200 ਕਿਲੋਮੀਟਰ ਦੂਰ) ਵਿਖੇ ‘ਬਣਾਈਆਂ’ ਕਿਹਾ ਜਾਣ ਲੱਗਾ। ਸਭ ਤੋਂ ਪਹਿਲਾਂ ਇਹ ਖਬਰ ‘ਇੰਡੀਆ ਡੇਲੀ’ ਵਿੱਚ ਪ੍ਰਕਾਸ਼ਿਤ ਹੋਈ, ਫਿਰ ਇਸ ਨੂੰ ਭਾਰਤ ਦੀ ਪ੍ਰਮੁੱਖ ਨੀਊਜ਼ ਏਜੰਸੀ ਪੀ. ਟੀ. ਆਈ. ਵਲੋਂ ਪ੍ਰਕਾਸ਼ਿਤ ਕੀਤਾ ਗਿਆ, ਜਿਸ ਖਬਰ ਨੂੰ ਟ੍ਰਿਬਿਊਨ, ਪਾਇਨੀਅਰ ਸਮੇਤ ਪ੍ਰਮੁੱਖ ਭਾਰਤੀ ਅਖਬਾਰਾਂ ਨੇ ਵੱਡੀਆਂ ਸੁਰਖੀਆਂ ਲਾ ਕੇ ਛਾਪਿਆ।
ਪਾਕਿਸਤਾਨ ਵਲੋਂ ਖੋਦੀਆਂ ਜਾ ਰਹੀਆਂ ਸੁਰੰਗਾਂ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ, ਭਾਰਤ ਦੇ ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਨੇ ਪ੍ਰਤੀਕਰਮ ਦਿੰਦਿਆਂ ਕਿਹਾ - ‘ਜੋ ਕੁਝ ਵੀ ਪਾਕਿਸਤਾਨ ਵਿੱਚ ਵਾਪਰ ਰਿਹਾ ਹੈ, ਉਸ ਨੂੰ ਅਸੀਂ ਬੜੀ ਨੀਝ ਨਾਲ ਵੇਖ ਰਹੇ ਹਾਂ। ਸਾਡਾ ਵਿਦੇਸ਼ ਮੰਤਰਾਲਾ ਅਤੇ ਰੱਖਿਆ ਮੰਤਰਾਲਾ ਇਸ ਸਬੰਧੀ ਰਲ ਕੇ ਪੜਚੋਲ ਕਰ ਰਿਹਾ ਹੈ ਕਿ ਇਸ ਦਾ ਭਾਰਤ ’ਤੇ ਕੀ ਪ੍ਰਭਾਵ ਪਵੇਗਾ ਅਤੇ ਸਾਡੀ ਸਥਿਤੀ ’ਤੇ ਇਹ ਕਿਵੇਂ ਅਸਰ-ਅੰਦਾਜ਼ ਹੋਵੇਗਾ।’
ਵੇਖਣ ਵਾਲੀ ਗੱਲ ਇਹ ਹੈ ਕਿ ਕੀ ਇਹ ਸੁਰੰਗਾਂ ਵਾਲੀ ਖਬਰ ਠੀਕ ਹੈ ਜਾਂ ‘ਲਵਾਈ’ (ਪਲਾਂਟਿਡ) ਗਈ ਹੈ? 1998 ਵਿੱਚ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਨੇ, ਦੋ ਹਫਤਿਆਂ ਦੀ ਵਿੱਥ ’ਤੇ ਨੀਊਕਲੀਅਰ ਧਮਾਕੇ ਕਰਕੇ ਆਪਣੇ ਆਪ ਨੂੰ ‘ਨੀਊਕਲੀਅਰ ਸ਼ਕਤੀਆਂ’ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਉਸ ‘ਮਿਜ਼ਾਇਲ ਸਿਸਟਮ’ ਨੂੰ ਵੀ ਵਿਕਸਿਤ ਕੀਤਾ, ਜਿਨ੍ਹਾਂ ਦੇ ਉੱਤੇ ‘ਨੀਊਕਲੀਅਰ ਹੈਡ’ ਫਿੱਟ ਕੀਤੇ ਜਾ ਸਕਦੇ ਹਨ। ਦੋਹਾਂ ਦੇਸ਼ਾਂ ਦੀਆਂ ਮਿਜ਼ਾਇਲਾਂ, ਇੱਕ-ਦੂਸਰੇ ਦੇ ਸਾਰੇ ਪ੍ਰਮੁੱਖ ਸ਼ਹਿਰਾਂ, ਡੈਮਾਂ, ਅਹਿਮ ਸਥਾਨਾਂ, ਰਾਜਧਾਨੀਆਂ, ਨੀਊਕਲੀਅਰ ਰਿਐਕਟਰਾਂ ਨੂੰ ਪਲਾਂ-ਛਿਣਾਂ ਵਿੱਚ ਅੱਗ ਅਤੇ ਬੱਦਲ ਦੇ ਧੂੰਏਂ ਵਿੱਚ ਬਦਲਣ ਦੀ ਸਮਰੱਥਾ ਰੱਖਦੀਆਂ ਹਨ। ਫਿਰ ਇਹ ‘ਨੀਊਕਲੀਅਰ ਸੁਰੰਗਾਂ’ ਦੀ ਪਾਕਿਸਤਾਨੀ ਲੋੜ ਜਾਂ ਵਾਵੇਲਾ ਕਰਨ ਦੀ ਭਾਰਤੀ ਲੋੜ ਕਿਉਂ ਆ ਬਣੀ?
ਅਸੀਂ ਸਮਝਦੇ ਹਾਂ ਕਿ ਇਸ ਦਾ ਰਹੱਸ, ਪਿਛਲੇ ਦਿਨੀਂ ਭਾਰਤੀ ਫੌਜ ਦੇ ਬੋਲੇ (ਉਸ ਨੇ ਆਪ ਹੀ ਕਿਹਾ ਹੈ ਕਿ ਮੈਨੂੰ ਇੱਕ ਕੰਨ ਤੋਂ ਨਹੀਂ ਸੁਣਦਾ) ਮੁਖੀ ਦੀਪਕ ਕਪੂਰ ਦੇ ਉਸ ਦਾਅਵੇ ਵਿੱਚ ਲੁਕਿਆ ਹੋਇਆ ਹੈ, ਜਿਸ ਵਿੱਚ ਉਸ ਨੇ ਫੁੰਕਾਰਾ ਮਾਰਦਿਆਂ ਕਿਹਾ ਸੀ ਕਿ ‘ਭਾਰਤੀ ਫੌਜ, 96 ਘੰਟੇ ਵਿੱਚ ਇੱਕੋ ਵੇਲੇ ਪਾਕਿਸਤਾਨ ਤੇ ਚੀਨ ਨੂੰ ਸਿੱਧਾ ਕਰਨ ਦੀ ਸਮਰੱਥਾ ਰੱਖਦੀ ਹੈ।’ ਚੀਨ ਨੇ ਤਾਂ ਦੀਪਕ ਕਪੂਰ ਦੇ ਬੱਕੜਵਾਦ ਨੂੰ ‘ਲਤੀਫੇ’ ਵਾਂਗ ਲਿਆ ਪਰ ਇਉਂ ਜਾਪਦਾ ਹੈ ਕਿ ਪਾਕਿਸਤਾਨ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤ ਨਾਲ ਲੱਗਦੀ ਆਪਣੀ ਸੀਮਾ ’ਤੇ (ਵਿਸ਼ੇਸ਼ਕਰ ਲਾਹੌਰ, ਫਿਰੋਜ਼ਪੁਰ ਸੈਕਟਰ ਵਿੱਚ) ਜ਼ਮੀਨਦੋਜ਼ ਸੁਰੰਗਾਂ ਖੋਦ ਕੇ, ‘ਨੀਊਕਲੀਅਰ ਮਾਈਨਜ਼’ ਫਿੱਟ ਕਰਨ ਦਾ ਫੈਸਲਾ ਲਿਆ ਹੈ। ਜੇ ਪਾਕਿਸਤਾਨ ਆਪਣੀ ਸਰ-ਜ਼ਮੀਨ ’ਤੇ ਇਹ ‘ਸੁਰੰਗਾਂ’ ਬਣਾਉਂਦਾ ਹੈ ਤਾਂ ਜਿਸ ਪਲ ਭਾਰਤੀ ਫੌਜ ਪਾਕਿਸਤਾਨੀ ਸਰਹੱਦ ‘¦ਘਣ’ ਦਾ ਯਤਨ ਕਰੇਗੀ, ਇਹ ਨੀਊਕਲੀਅਰ ਸੁਰੰਗਾਂ ‘ਫਟ’ ਜਾਣਗੀਆਂ। ਇਸ ਤਰ੍ਹਾਂ ਪਾਕਿਸਤਾਨ ਇਸ ਇਲਜ਼ਾਮ ਤੋਂ ਬਚ ਜਾਂਦਾ ਹੈ ਕਿ ਉਸ ਨੇ ਪਹਿਲਾਂ ਨੀਊਕਲੀਅਰ ਜੰਗ’ ਸ਼ੁਰੂ ਕੀਤੀ ਕਿਉਂਕਿ ਉਸ ਨੇ ਤਾਂ ਆਪਣੀ ਧਰਤੀ ਦੀ ‘ਹਿਫਾਜ਼ਤ’ ਲਈ ਇਉਂ ਕੀਤਾ ਹੋਵੇਗਾ। ਇਹੋ ਜਿਹੀਆਂ ਨੀਊਕਲੀਅਰ ਸੁਰੰਗਾਂ ਇਜ਼ਾਰਾਈਲ ਨੇ, ਸੀਰੀਆ ਨਾਲ ਲੱਗਦੀ ਆਪਣੀ ਸਰਹੱਦ ’ਤੇ ਲਾਈਆਂ ਹੋਈਆਂ ਹਨ। ਇਹ ਹੀ ਕਾਰਨ ਹੈ ਕਿ ਸੀਰੀਆ, ਬਾਕੀ ਅਰਬ ਦੇਸ਼ਾਂ ਦੇ ਮੁਕਾਬਲੇ ਇੱਕ ਸ਼ਕਤੀਸ਼ਾਲੀ ਫੌਜੀ ਦੇਸ਼ ਹੋਣ ਦੇ ਬਾਵਜੂਦ, ਇਜ਼ਰਾਈਲ ਵੱਲ ਮੂੰਹ ਨਹੀਂ ਕਰਦਾ। ਕੋਈ ਵੀ ‘ਨਿਰਪੱਖ ਸ਼ਕਤੀ’, ਭਾਰਤੀ ਫੌਜੀ ਮੁਖੀ ਦੇ ਬਿਆਨ ਦੀ ਰੌਸ਼ਨੀ ਵਿੱਚ, ਪਾਕਿਸਤਾਨ ਵਲੋਂ ਉਠਾਏ ਜਾ ਰਹੇ ਕਦਮਾਂ ਨੂੰ ਨਿਆਂਸੰਗਤ ਹੀ ਸਮਝੇਗੀ। ਪਰ ਸਿੱਖ ਨੁਕਤਾਨਿਗਾਹ ਤੋਂ ਅਸੀਂ ਇਸ ਭਾਰਤ-ਪਾਕਿਸਤਾਨ ਨੀਊਕਲੀਅਰ ਖਿਚਾਅ ਅਤੇ ਅੰਤ ਵਿੱਚ ਟਕਰਾਅ ਨੂੰ ਸਿੱਖ ਕੌਮ ਤੇ ਸਿੱਖ ਹੋਮਲੈਂਡ ਲਈ ਬਹੁਤ ਮਾਰੂ ਸਮਝਦੇ ਹਾਂ। ਭਾਰਤੀ ਹਮਲੇ ਦੀ ਸੂਰਤ ਵਿੱਚ, ਭਾਵੇਂ ਅੰਮ੍ਰਿਤਸਰ ਸੈਕਟਰ ਵਿੱਚ ‘ਨੀਊਕਲੀਅਰ ਸੁਰੰਗ’ ਫਟਦੀ ਹੈ ਜਾਂ ਫਿਰੋਜ਼ਪੁਰ ਸੈਕਟਰ ਵਿੱਚ, ਇਸ ’ਚੋਂ ਪੰਜਾਬ ਦੀ ਮੁਕੰਮਲ ਤਬਾਹੀ ਹੀ ਨਿਕਲੇਗੀ। ਪਰ ਇਉਂ ਜਾਪਦਾ ਹੈ ਕਿ 26 ਮਿਲੀਅਨ ਸਿੱਖ ਕੌਮ ਅਤੇ ਇਸ ਦੀ ਲੀਡਰਸ਼ਿਪ ਬਰੂਹਾਂ ਤੇ ਖੜ੍ਹੀ ਇਸ ਤਬਾਹੀ ਬਾਰੇ ਬਿਲਕੁਲ ਵੀ ਸੰਜੀਦਾ ਨਹੀਂ ਹੈ। ਜਦੋਂਕਿ ਦੂਰ-ਦੁਰਾਡੇ ਦੇ ਦੇਸ਼ਾਂ ਦੀਆਂ ਸਰਕਾਰਾਂ, ਮਨੁੱਖੀ ਹੱਕਾਂ ਦੀਆਂ ਅ¦ਬਰਦਾਰ ਜਥੇਬੰਦੀਆਂ ਅਤੇ ਨੀਊਕਲੀਅਰ ਹਥਿਆਰਾਂ ਤੋਂ ਰਹਿਤ ਸੰਸਾਰ ਸਿਰਜਣ ਲਈ ਯਤਨਸ਼ੀਲ ਅੱਡ-ਅੱਡ ਗਰੁੱਪ ਇਸ ਸਬੰਧੀ ਅਣਥੱਕ ਯਤਨ ਕਰ ਰਹੇ ਹਨ।
26 ਜਨਵਰੀ, 2010 ਦੀ ‘ਟਾਈਮਜ਼ ਆਫ ਇੰਡੀਆ’ ਅਖਬਾਰ ਵਿੱਚ, ‘ਇੰਟਰਨੈਸ਼ਨਲ ਕਮਿਸ਼ਨ ਫਾਰ ਨੀਊਕਲੀਅਰ ਨਾਨ-ਪਰੋਲੀਫਰੇਸ਼ਨ ਐਂਡ ਡਿਸਆਰਮਾਮੈਂਟ’ ਵਲੋਂ ਹਾਲੀਆ ਵਿੱਚ ਪ੍ਰਕਾਸ਼ਿਤ ਰਿਪੋਰਟ ਦੀ ਖਬਰ ਛਪੀ ਹੈ, ਜਿਸ ਦਾ ਸਿਰਲੇਖ ਹੈ - ‘ਭਾਰਤ ਤੇ ਪਾਕਿਸਤਾਨ ਵਿਚਕਾਰ ਨੀਊਕਲੀਅਰ ਜੰਗ ਦਾ ਮਤਲਬ ਹੋਵੇਗਾ ਵਾਤਾਵਰਣਕ ਤਬਾਹੀ’। ਖਬਰ ਅਨੁਸਾਰ - ‘ਭਾਰਤ ਤੇ ਪਾਕਿਸਤਾਨ ਵਿਚਕਾਰ ਸੰਭਾਵਿਤ ਨੀਊਕਲੀਅਰ ਜੰਗ ਨਾਲ ‘ਵਾਤਾਵਰਣਕ ਠੰਢ’ ਬਣੇਗੀ, ਜਿਹੜੀ ਕਿ ਦੁਨੀਆ ਭਰ ਵਿੱਚ ਖੇਤੀਬਾੜੀ ਲਈ ਬਹੁਤ ਮਾਰੂ ਸਾਬਤ ਹੋਵੇਗੀ। ਇਹ ਗੱਲ ਅਸਟ੍ਰੇਲੀਆ ਤੇ ਜਪਾਨ ਦੇ ਸਾਂਝੇ ਨੀਊਕਲੀਅਰ ਨਿਸ਼ੇਧ ਕਮਿਸ਼ਨ ਵਲੋਂ ਜਾਰੀ ਰਿਪੋਰਟ ਵਿੱਚ ਕਹੀ ਗਈ ਹੈ। ਭਾਰਤ ਤੇ ਪਾਕਿਸਤਾਨ ਵਿਚਕਾਰ, ਇੱਕ ਛੋਟਾ ਜਿਹਾ ਸੀਮਤ ਨੀਊਕਲੀਅਰ ਟਕਰਾਅ, ਜਿਸ ਦੌਰਾਨ ਦੋਵੇਂ ਦੇਸ਼ ਇੱਕ-ਦੂਜੇ ਦੇ ਪ੍ਰਮੁੱਖ ਸ਼ਹਿਰਾਂ ’ਤੇ ਹੀਰੋਸ਼ੀਮਾ ਵਿੱਚ ਸੁੱਟੇ ਛੋਟੇ 50 ਬੰਬਾਂ ਦਾ ਜੇ ਇਸਤੇਮਾਲ ਕਰਦੇ ਹਨ ਤਾਂ ਇਨ੍ਹਾਂ ’ਚੋਂ ਇਨ੍ਹਾਂ ਮਾਰੂ ਤੱਤ, ਵਾਤਾਵਰਣ ਦਾ ਭਾਰੀ ਅਣ-ਕਿਆਸਿਆ ਨੁਕਸਾਨ ਕਰਨ ਦੇ ਨਾਲ-ਨਾਲ ਖੇਤੀਬਾੜੀ ਦੀ ਵੀ ਮੁਕੰਮਲ ਤਬਾਹੀ ਲੈ ਆਵੇਗਾ। ਰਿਪੋਰਟ ਅਨੁਸਾਰ, 1960ਵਿਆਂ ਵਿੱਚ ਵਿਗਿਆਨੀਆਂ ਨੇ ਨੀਊਕਲੀਅਰ ਜੰਗ ਦੇ ਸਿੱਟੇ ਕੱਢਦਿਆਂ ਕਿਹਾ ਸੀ ਕਿ ਇਸ ਨਾਲ ਵਾਤਾਵਰਣ ਵਿੱਚ ਇੰਨਾ ਕਬਾੜ ਅਤੇ ਧੂੰਆਂ ਭਰ ਸਕਦਾ ਹੈ, ਜਿਸ ਨਾਲ ਇਹ ਧਰਤੀ ਕਈ ਦਹਾਕਿਆਂ ਤੱਕ ਸੂਰਜ ਦੀ ਰੌਸ਼ਨੀ ਤੋਂ ਬਿਨ੍ਹਾਂ ਹੋ ਜਾਵੇਗੀ। ਇਸ ਨੂੰ ਵਿਗਿਆਨੀਆਂ ਨੇ ‘ਨੀਊਕਲੀਅਰ ਠੰਢ’ (ਨੀਊਕਲੀਅਰ ਵਿੰਟਰ) ਦੀ ਸੰਗਿਆ ਦਿੰਦਿਆਂ ਕਿਹਾ ਸੀ ਕਿ ਇਸ ਨਾਲ ਧਰਤੀ ਦੀ ਬਹੁਤ ਸਾਰੀ ਬਨਸਪਤੀ ਖਤਮ ਹੋ ਜਾਵੇਗੀ, ਸਮਾਜਿਕ ਢਾਂਚੇ ਦੀ ਤਬਾਹੀ ਹੋਵੇਗੀ ਅਤੇ ਸਾਰੇ ਪਾਸੇ ਉਥਲ-ਪੁਥਲ ਮੱਚ ਜਾਵੇਗੀ। ਜਪਾਨ ਤੇ ਅਸਟ੍ਰੇਲੀਆ ਦੇ ਸਾਂਝੇ ਕਮਿਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਕੋਲ ਪੂਰੀ ਤਰ੍ਹਾਂ ਵਿਕਸਤ 60-60 ਨੀਊਕਲੀਅਰ ਬੰਬ ਹਨ।’
ਉਪਰੋਕਤ ‘ਮਾਰੂ ਸਥਿਤੀ’ ਵਿੱਚ ਜਿਥੇ ਕਿ ਸਾਡੀਆਂ ਹੱਦਾਂ ’ਤੇ ਇਹ ‘ਨੀਊਕਲੀਅਰ ਟਕਰਾਅ’ ਹੋਵੇਗਾ, ਸਾਡਾ ਕੀ ਬਚੇਗਾ, ਕੀ ਸਿੱਖ ਕੌਮ ਨੂੰ ਇਸ ਦੀ ਕੋਈ ਚਿੰਤਾ-ਫਿਕਰ ਹੈ? ਜੇ ਨਹੀਂ, ਤਾਂ ਇਸ ਬਾਰੇ ਸੰਜੀਦਗੀ ਅਤੇ ਗੰਭੀਰਤਾ ਨਾਲ ਸਿਰਫ ਸੋਚਣ ਦੀ ਲੋੜ ਹੀ ਨਹੀਂ ਹੈ - ‘ਤੀਸਰੀ ਧਿਰ’ ਵਜੋਂ ਆਪਣਾ ਰੋਲ ਵੀ ਅਦਾ ਕਰਨ ਦੀ ਲੋੜ ਹੈ।

‘ਘੁੱਟ ਘੁੱਟ ਕੇ ਮਰ ਜਾਊਂ, ਯੇਹ ਮਰਜ਼ੀ ਮੇਰੇ ਸੱਯਾਦ ਕੀ’
‘ਸਿੱਖਾਂ ਨੂੰ ਹਿੰਦੂ ਕਾਨੂੰਨਾਂ ਦੇ ਸ਼ਿਕੰਜ਼ੇ ’ਚੋਂ ਕੱਢ ਕੇ ‘ਵੱਖਰੀ ਪਛਾਣ’ ਦੇਣ ਸਬੰਧੀ ਕੀਤੀ ਗਈ ਜਨ-ਹਿੱਤ ਪਟੀਸ਼ਨ, ਭਾਰਤੀ ਸੁਪਰੀਮ ਕੋਰਟ ਵਲੋਂ ਰੱਦ!
ਅਗਸਤ 2005 ਵਿੱਚ, ਇਸੇ ਭਾਰਤੀ ਸੁਪਰੀਮ ਕੋਰਟ ਨੇ ਦਿੱਤਾ ਸੀ ਫੈਸਲਾ - ‘ਸਿੱਖ, ਜੈਨ ਤੇ ਬੋਧੀ ਵੱਡੇ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਹਨ, ਘੱਟਗਿਣਤੀ ਨਹੀਂ...’
26 ਮਿਲੀਅਨ ਸਿੱਖ ਕੌਮ ਇਹ ਜ਼ਲਾਲਤ ਕਿੰਨੀ ਕੁ ਦੇਰ ਬਰਦਾਸ਼ਤ ਕਰਦੀ ਰਹੇਗੀ?

ਵਾਸ਼ਿੰਗਟਨ (ਡੀ. ਸੀ.) 20 ਜਨਵਰੀ, 2010 - 26 ਜਨਵਰੀ, 1950 ਨੂੰ ਲਾਗੂ ਹੋਏ ਭਾਰਤੀ ਸੰਵਿਧਾਨ ਨੂੰ ਸਿੱਖ ਨੁਮਾਇੰਦਿਆਂ ਨੇ, ਸੰਵਿਧਾਨ-ਘੜੂ ਅਸੈਂਬਲੀ ਵਿੱਚ ਰੱਦ ਕਰਦਿਆਂ ਇਸ ’ਤੇ ਦਸਤਖਤ ਨਹੀਂ ਸਨ ਕੀਤੇ ਪਰ ਫਿਰ ਵੀ ਪਿਛਲੇ 62 ਸਾਲਾਂ ਵਿੱਚ ਅੱਡ-ਅੱਡ ਮੌਕਿਆਂ ਤੇ ਸਿੱਖ ਕੌਮ ਦੀ ਇਹ ਆਸ ਜਾਗਦੀ ਰਹੀ ਹੈ ਕਿ ਭਾਵੇਂ ਭਾਰਤ ਦੇ ਫਿਰਕੂ ਸਿਆਸੀ ਆਗੂਆਂ ਨੇ ਸਿੱਖਾਂ ਨਾਲ ਧੱਕਾ ਕੀਤਾ ਹੈ ਪਰ ਹੋ ਸਕਦਾ ਹੈ ਕਿ ਕਦੀ ਜੁਡੀਸ਼ੀਅਰੀ, ਸਿੱਖਾਂ ਦੇ ਕੇਸ ਨੂੰ ‘ਇਨਸਾਫ਼’ ਦੀ ਬਿਨ੍ਹਾ ’ਤੇ ਦੇਖੇ ਅਤੇ ਸਿੱਖ ਕੌਮ ਨੂੰ ਕੁਝ ਰਾਹਤ ਮਿਲ ਸਕੇ। ਸਿਰਦਾਰ ਕਪੂਰ ਸਿੰਘ ਵਲੋਂ ‘ਸਾਚੀ ਸਾਖੀ’ ਵਿੱਚ ਬਿਆਨੀ ਆਪਣੀ ਦਾਸਤਾਨ, ਅਸਲ ਵਿੱਚ ਭਾਰਤੀ ਜੁਡੀਸ਼ੀਅਲ ਸਿਸਟਮ ਦੇ ‘ਹਿੰਦੂ ਤੌਰ ਤਰੀਕਿਆਂ’ ਦੀ ਇੱਕ ਭਰੋਸੇਯੋਗ ਗਵਾਹੀ ਹੈ। ਭਾਰਤੀ ਅਦਾਲਤਾਂ ਨੇ, ਪਿਛਲੇ 60 ਸਾਲ ਵਿੱਚ ਘੱਟਗਿਣਤੀਆਂ (ਵਿਸ਼ੇਸ਼ ਕਰ ਸਿੱਖਾਂ) ਸਬੰਧੀ ਦਿੱਤੇ ਆਪਣੇ ਅੱਡ-ਅੱਡ ਫੈਸਲਿਆਂ ਰਾਹੀਂ ਸਿਰਦਾਰ ਕਪੂਰ ਸਿੰਘ ਦੇ ਇਸ ਬਿਆਨ ਨੂੰ ਸੱਚ ਸਾਬਤ ਕਰ ਦਿੱਤਾ ਹੈ - ‘ਮੁਲਕ ਹਿੰਦੂ ਕਾ, ਰਾਜ ਤਿੱਕੜੀ ਕਾ, ਗੁਰੂ ਰਾਖਾ ਭਾਈ ਸਿਖੜੇ ਕਾ’ ਖਾਲਿਸਤਾਨ ਕਾ¦ਿਗ ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਡੀ. ਸੀ. ਦੀ ਕਲਮ ਤੋਂ ਖਹੳਲਸਿਟੳਨ 1ਡਡੳਰਿਸ 3ੲਨਟਰੲ 956-ਂੳਟੋਿਨੳਲ ਫਰੲਸਸ 2ੁਲਿਦਨਿਗ ਾਂੳਸਹਨਿਗਟੋਨ, 43 20045 ਫਹ: 202-637-9210 6ੳਣ: 202-637-9211 5ਮੳਲਿ: ਕੳਚਾੳਸਹਦਚ0ੇੳਹੋ.ਚੋਮ ਾ.ਕਹੳਲਸਿਟੳਨ-ੳਡਡੳਰਿਸ.ੋਰਗ ਇਹੋ ਜਿਹਾ ਹੀ ਇੱਕ ਫੈਸਲਾ 18 ਜਨਵਰੀ, 2010 ਨੂੰ ਭਾਰਤੀ ਗਣਤੰਤਰ ਦਿਵਸ ਦੀ 61ਵੀਂ ਵਰ੍ਹੇਗੰਢ ਦੇ ਐਨ ਮੌਕੇ ’ਤੇ ਆਇਆ ਹੈ। ਸਰਦਾਰ ਜੋਗਿੰਦਰ ਸਿੰਘ ਸੇਠੀ ਨਾਂ ਦੇ ਇੱਕ ਗੁਰਸਿੱਖ ਨੇ, ਭਾਰਤੀ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਸਿੱਖ ਧਰਮ, ਇੱਕ ਸੁਤੰਤਰ ਧਰਮ ਦੀ ਹੋਂਦ ਰੱਖਦਾ ਹੈ, ਪਰ ਭਾਰਤੀ ਸੰਵਿਧਾਨ ਵਿੱਚ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਬਣਾ ਕੇ, ਸਿੱਖਾਂ ’ਤੇ ਹਿੰਦੂ ਕਾਨੂੰਨ ਥੋਪ ਦਿੱਤੇ ਗਏ ਹਨ। ਇਸ ਵਿੱਚ ਭਾਰਤੀ ਸੰਵਿਧਾਨ ਦੀ ਧਾਰਾ-25 ਦਾ ਹਵਾਲਾ ਦਿੱਤਾ ਗਿਆ ਸੀ, ਜਿਸ ਦੇ ਤਹਿਤ ਸਿੱਖਾਂ, ਬੋਧੀਆਂ, ਜੈਨੀਆਂ ਨੂੰ ‘ਹਿੰਦੂ ਸ਼੍ਰੇਣੀ’ ਵਿੱਚ ਰੱਖਿਆ ਗਿਆ ਹੈ। ਪਟੀਸ਼ਨਕਰਤਾ ਨੇ ਇਹ ਵੀ ਕਿਹਾ ਸੀ ਕਿ ਅੱਠ ਸਾਲ ਪਹਿਲਾਂ, ਸੰਵਿਧਾਨ ਰੀਵੀਊ ਕਮੇਟੀ ਦੇ ਮੁਖੀ ਚੀਫ ਜਸਟਿਸ ਐਮ. ਐਨ. ਵੈਂਕਟਚਾਲੀਹਾ ਨੇ ਵੀ ਇਹ ਸਿਫਾਰਸ਼ ਕੀਤੀ ਸੀ ਕਿ ਧਾਰਾ 25 ਦੀ ਇਸ ਮੱਦ ਨੂੰ ਕੱਢ ਦਿੱਤਾ ਜਾਵੇ, ਜਿਹੜੀ ਕਿ ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ। ਸ. ਜੋਗਿੰਦਰ ਸਿੰਘ ਸੇਠੀ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਭਾਰਤੀ ਸੁਪਰੀਮ ਕੋਰਟ ਸਿੱਖਾਂ ਨਾਲ ਇਨਸਾਫ ਕਰੇ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਲਈ ਭਾਰਤ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਦਿੱਤਾ ਜਾਵੇ। ਇਸ ਪਟੀਸ਼ਨ ਦੀ ਸੁਣਵਾਈ, ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਕੀਤੀ, ਜਿਸ ਵਿੱਚ ਚੀਫ ਜਸਟਿਸ ਕੇ. ਜੀ. ਬਾਲਾਕ੍ਰਿਸ਼ਨਨ, ਜਸਟਿਸ ਆਰ. ਵੀ. ਰਵਿੰਦਰਨ ਅਤੇ ਜਸਟਿਸ ਦੀਪਕ ਵਰਮਾ ਸ਼ਾਮਲ ਸਨ। ਸ. ਸੇਠੀ ਵਲੋਂ ਪ੍ਰਸਿੱਧ ਵਕੀਲ ਮੁਕਲ ਰੋਹਤਗੀ ਨੇ ਪੈਰਵਾਈ ਕੀਤੀ। ਪਟੀਸ਼ਨਕਰਤਾ ਦੇ ਵਕੀਲ ਵਲੋਂ ਬੈਂਚ ਨੂੰ ਵੇਰਵੇ ਨਾਲ ਦੱਸਿਆ ਗਿਆ ਕਿ ਸਿੱਖਾਂ ਲਈ ਇਹ ਇੱਕ ਬੜਾ ਜਜ਼ਬਾਤੀ ਮੁੱਦਾ ਹੈ ਕਿਉਂਕਿ ਵੱਖਰਾ ਧਰਮ ਹੋਣ ਦੇ ਬਾਵਜੂਦ ਸਿੱਖਾਂ ਨੂੰ ‘ਹਿੰਦੂ ਸ਼੍ਰੇਣੀ’ ਵਿੱਚ ਰੱਖਿਆ ਗਿਆ ਹੈ। ਵਕੀਲ ਨੇ ਇਹ ਵੀ ਕਿਹਾ ਕਿ ਮੱਧ-ਏਸ਼ੀਆਈ ਦੇਸ਼ਾਂ ਵਿੱਚ, ਅਤੇ ਬਾਹਰਲੇ ਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਇਸ ਦੀ ਵਿਹਾਰਕ ਸਮੱਸਿਆ ਵੀ ਆਉਂਦੀ ਹੈ। ਉਹ ਆਪਣੇ ਦਸਤਾਵੇਜ਼ਾਂ ’ਤੇ ਆਪਣਾ ਧਰਮ ‘ਸਿੱਖ’ ਲਿਖਦੇ ਹਨ ਪਰ ਜਦੋਂ ਉਹ ਵਿਆਹ ਸਰਟੀਫਿਕੇਟ ‘ਹਿੰਦੂ ਮੈਰਿਜ ਐਕਟ’ ਦੇ ਥੱਲੇ ਦਿੰਦੇ ਹਨ ਤਾਂ ਇਸ ਨਾਲ ਬੜੀ ਕਾਨੂੰਨੀ ਅੜਚਣ ਵੀ ਪੈਦਾ ਹੁੰਦੀ ਹੈ। ਮੱਧ-ਏਸ਼ੀਆਈ ਦੇਸ਼ਾਂ ਵਿੱਚ ਸਿੱਖਾਂ ਦੀ ‘ਹਿੰਦੂ ਪਛਾਣ’ ਉਨ੍ਹਾਂ ਲਈ ਬੜੀ ਸਮੱਸਿਆ ਬਣੀ ਹੋਈ ਹੈ, ਕਿਉਂਕਿ ਇਨ੍ਹਾਂ ਦੇਸ਼ਾਂ ਦੇ ਵੀਜ਼ੇ ਲਈ ਆਪਣਾ ਧਰਮ ਐਲਾਨਣਾ ਜ਼ਰੂਰੀ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਇਹ ਵੀ ਕਿਹਾ ਕਿ ਜੇ ਪਾਕਿਸਤਾਨ ਵਰਗਾ ਦੇਸ਼, ਜਿਥੇ ਸਿੱਖਾਂ ਦੀ ਅਬਾਦੀ ਕੁਝ ਹਜ਼ਾਰ ਹੀ ਹੈ, ਵਿੱਚ ਵੱਖਰਾ ਸਿੱਖ ਮੈਰਿਜ ਐਕਟ ਬਣਾ ਸਕਦਾ ਹੈ ਤਾਂ ਭਾਰਤ ਵਿੱਚ ਐਸਾ ਕਿਉਂ ਨਹੀਂ ਕੀਤਾ ਜਾ ਸਕਦਾ? ਪਟੀਸ਼ਨਕਰਤਾ ਨੇ ਮੰਗ ਕੀਤੀ ਕਿ 1909 ਵਿੱਚ ਪਾਸ ਕੀਤਾ ‘ਅਨੰਦ ਮੈਰਿਜ ਐਕਟ’ ਮੁੜ ਤੋਂ ਚਾਲੂ ਕੀਤਾ ਜਾਵੇ ਅਤੇ ਸਿੱਖ ਧਰਮ ਦੀ ਵੱਖਰੀ ਪਛਾਣ ਨੂੰ ਮਾਨਤਾ ਦਿੱਤੀ ਜਾਵੇਗੀ। ਤਿੰਨ ਮੈਂਬਰੀ ਬੈਂਚ ਨੇ ਸਮੁੱਚੀ ਬਹਿਸ ਸੁਣਨ ਤੋਂ ਬਾਅਦ ‘ਹਿੰਦੂ ਇਨਸਾਫ਼’ ਦੀ ਡੰਡੀ ਮਾਰਦਿਆਂ ਕਿਹਾ - ‘ਭਾਵੇਂ ਅਦਾਲਤ, ਇਸ ਪਟੀਸ਼ਨ ਵਿੱਚ ਉਠਾਏ ਗਏ ਮੁੱਦਿਆਂ ਨਾਲ ਸਹਿਮਤ ਹੈ, ਪਰ ਉਹ ਇਸ ’ਤੇ ਕੋਈ ਕਾਰਵਾਈ ਨਹੀਂ ਕਰ ਸਕਦੀ ਕਿਉਂਕਿ ਇਸ ਸਬੰਧੀ ਸਰਕਾਰ ਵਿਚਲੀ ‘ਸਬੰਧਿਤ ਸ਼ਕਤੀ’ ਹੀ ਕੋਈ ਫੈਸਲਾ ਲੈ ਸਕਦੀ ਹੈ। ਭਾਵੇਂ ਪਟੀਸ਼ਨਕਰਤਾ ਨੂੰ ਰਾਜ਼ੀ ਕਰਨਾ ਬੜਾ ਮੁਸ਼ਕਿਲ ਹੈ, ਪਰ ਅਸੀਂ ਇਸ ਸਬੰਧੀ ਕੋਈ ਹੁਕਮ ਨਹੀਂ ਦੇ ਸਕਦੇ।’ ਇਸ ਫੈਸਲੇ ਤੋਂ ਪਹਿਲਾਂ ਪਟੀਸ਼ਨਕਰਤਾ ਦੇ ਵਕੀਲ ਨੇ ਬੈਂਚ ਨੂੰ ਸਪੱਸ਼ਟ ਕੀਤਾ ਸੀ ਕਿ ‘ਸਿੱਖ ਜਨ-ਹਿੱਤ ਪਟੀਸ਼ਨ ਕਰਨ ਲਈ ਇਸ ਲਈ ਮਜ਼ਬੂਰ ਹੋਏ ਹਨ ਕਿਉਂਕਿ ਪਿਛਲੇ ਕਈ ਦਹਾਕਿਆਂ ਦੇ ਯਤਨਾਂ ਦੇ ਬਾਵਜੂਦ, ਭਾਰਤ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਰੀਂਗੀ। ਇਸ ਲਈ ਸਿੱਖ ਹੁਣ ਭਾਰਤੀ ਸੁਪਰੀਮ ਕੋਰਟ ਤੋਂ ਇਨਸਾਫ ਦੀ ਖੈਰ ਮੰਗਦੇ ਹਨ।’ ਸੁਪਰੀਮ ਕੋਰਟ ਦੇ ਇਸ ਕੁਰੱਖਤ, ਜ਼ਾਲਮ ਰਵੱਈਏ ਨੇ, ‘ਭੇੜੀਏ ਤੇ ਲੇਲੇ’ ਦੀ ਕਹਾਣੀ ਮੁੜ ਯਾਦ ਕਰਵਾ ਦਿੱਤੀ ਹੈ, ਜਿਸ ਅਨੁਸਾਰ ਲੇਲੇ ਦੀ ਕਿਸਮਤ ਵਿੱਚ, ਭੇੜੀਏ ਵਲੋਂ ਖਾਧੇ ਜਾਣਾ ਹੀ ਲਿਖਿਆ ਹੈ, ਭਾਵੇਂ ਕਿ ਭੇੜੀਆ ਲੇਲੇ ਨੂੰ ਖਾਣ ਦੀ ‘ਨਿਆਂਸੰਗਤਤਾ’ ਜ਼ਰੂਰ ਬਿਆਨ ਕਰਦਾ ਹੈ। ਜਿਹੜਾ ਸੁਪਰੀਮ ਕੋਰਟ, 2010 ਵਿੱਚ ਭਾਰਤ ਸਰਕਾਰ ਨੂੰ ਸਿੱਖਾਂ ਨੂੰ ਅੱਡਰੇਪਨ ਸਬੰਧੀ ਆਦੇਸ਼-ਦੇਣ ਤੋਂ ਭਗੌੜਾ ਹੈ, ਇਸੇ ਸੁਪਰੀਮ ਕੋਰਟ ਨੇ ਵਰ੍ਹਾ-2005 ਵਿੱਚ ਸਿੱਖਾਂ ਨੂੰ ਡੰਕੇ ਦੀ ਚੋਟ ਨਾਲ ‘ਹਿੰਦੂ’ ਐਲਾਨਿਆ ਸੀ। ਇਸ ਫੈਸਲੇ ਦਾ ਪਿਛੋਕੜ ਇਉਂ ਹੈ - ਵਰ੍ਹਾ 2005 ਵਿੱਚ ਬੰਬਈ ਹਾਈਕੋਰਟ ਨੇ ਜੈਨੀਆਂ ਵਲੋਂ ਦਾਇਰ ਇੱਕ ਪਟੀਸ਼ਨ ’ਤੇ ਫੈਸਲਾ ਸੁਣਾਉਂਦਿਆਂ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਜੈਨ ਧਰਮ ਨੂੰ ਇੱਕ ‘ਘੱਟਗਿਣਤੀ ਧਰਮ’ ਦਾ ਦਰਜਾ ਦੇਵੇ ਅਤੇ ਇਸ ਸਬੰਧੀ, ਨੈਸ਼ਨਲ ਕਮਿਸ਼ਨ ਫਾਰ ਮਾਨੌਰਿਟੀ ਐਕਟ ਦੀ ਧਾਰਾ-2 ਵਿੱਚ ਤਬਦੀਲੀ ਕਰੇ। ਬੰਬਈ ਹਾਈਕੋਰਟ ਦੇ ਇਸ ਫੈਸਲੇ ਦੇ ਖਿਲਾਫ਼ ਬਾਲ ਪਾਟਿਲ ਅਤੇ ਕੁਝ ਹੋਰ ਹਿੰਦੂਆਂ ਨੇ, ਭਾਰਤੀ ਸੁਪਰੀਮ ਕੋਰਟ ਵਿੱਚ ਅਪੀਲ ਕਰ ਦਿੱਤੀ। ਭਾਰਤੀ ਸੁਪਰੀਮ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਤਿੰਨ ਮੈਂਬਰੀ ਬੈਂਚ ਨੇ ਕੀਤੀ, ਜਿਸ ਵਿੱਚ ਚੀਫ ਜਸਟਿਸ ਆਰ. ਸੀ. ਲਹੋਤੀ, ਜਸਟਿਸ ਡੀ. ਐਮ. ਧਰਮਾਧਿਕਾਰੀ ਅਤੇ ਜਸਟਿਸ ਬੀ. ਕੇ. ਬਾਲਾ ਸੁਬਰਾਮਨੀਅਮ ਸ਼ਾਮਲ ਸਨ। ਅਦਾਲਤ ਵਲੋਂ 2005 ਵਿੱਚ ਇਸ ਕੇਸ ਦਾ ਸੁਣਾਇਆ ਗਿਆ ਫੈਸਲਾ, ਪੂਰੀ ਤਰ੍ਹਾਂ ‘ਹਿੰਦੂ ਰੰਗ’ ਵਿੱਚ ਰੰਗਿਆ ਹੋਇਆ ਸੀ। ਭਾਰਤੀ ਮੀਡੀਏ ਨੇ ਇਸ ਫੈਸਲੇ ਦੀ ਖਬਰ ਦਾ ਸਿਰਲੇਖ ਹੀ ਇਹ ਦਿੱਤਾ ਸੀ - ‘ਜੈਨ ਤੇ ਸਿੱਖ ਵੱਡੇ ਹਿੰਦੂ ਧਰਮ ਦਾ ਹਿੱਸਾ -ਭਾਰਤੀ ਸੁਪਰੀਮ ਕੋਰਟ।’ ਹਿੰਦੂਤਵੀ ਜੱਜਾਂ ਨੇ ਆਪਣੇ ਫੈਸਲੇ ਵਿੱਚ ਕਿਹਾ - ‘ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ, ਸਿੱਖਾਂ ਅਤੇ ਜੈਨੀਆਂ ਨੂੰ ਵੱਖਰੀ ਘੱਟਗਿਣਤੀ ਵਜੋਂ ਮਾਨਤਾ ਨਹੀਂ ਸੀ ਦਿੱਤੀ। ਇਨ੍ਹਾਂ ਦੋਨਾਂ ਨੂੰ ਹੁਣ ਤੱਕ ਵੱਡੇ ਹਿੰਦੂ ਧਰਮ ਦੇ, ਫਿਰਕਿਆਂ ਵਜੋਂ ਹੀ ਜਾਣਿਆ ਜਾਂਦਾ ਹੈ। ਹਿੰਦੂ ਧਰਮ ਦੇ ਅੱਡ-ਅੱਡ ਫਿਰਕੇ ’ਤੇ ਸ਼ਾਖਾਵਾਂ ਹਨ ਅਤੇ ਸਿੱਖ ਤੇ ਜੈਨੀ ਇਨ੍ਹਾਂ ਵਿੱਚ ਹੀ ਆਉਂਦੇ ਹਨ। ਜੇ ਇਨ੍ਹਾਂ ਨੂੰ ‘ਘੱਟਗਿਣਤੀ’ ਵਜੋਂ ਮਾਨਤਾ ਦਿੱਤੀ ਜਾਂਦੀ ਹੈ ਤਾਂ ਇਹ ਭਾਰਤੀ ਸੰਵਿਧਾਨ ਦੇ ‘ਸੈਕੂਲਰ’ ਹੋਣ ਨੂੰ ਵੱਡਾ ਝਟਕਾ ਦੇਵੇਗਾ ਅਤੇ ਇਸ ਤਰ੍ਹਾਂ ‘ਸੰਵਿਧਾਨਕ ਲੋਕਤੰਤਰ’ ਲਈ ਮਾਰੂ ਸਾਬਤ ਹੋਵੇਗਾ। ਸਾਨੂੰ ਇਸ ਗੱਲ ਲਈ ਬੜੇ ਸਾਵਧਾਨ ਹੋਣ ਦੀ ਲੋੜ ਹੈ ਕਿ ਕਿਤੇ ਭਾਰਤੀ ਸਟੇਟ ਬਹੁ-ਰਾਸ਼ਟਰੀ, ਧਾਰਮਿਕ ਸਟੇਟ ਹੀ ਨਾ ਬਣ ਜਾਵੇ.... ਜੇ ਅਸੀਂ ਇੱਕ ਗਰੁੱਪ ਨੂੰ ਵੱਖਰੀ ਮਾਨਤਾ ਦਿੰਦੇ ਹਾਂ ਤਾਂ ਹੋਰ ਕਈ ਗਰੁੱਪ ਉੱਠ ਖੜੇ ਹੋਣਗੇ ਅਤੇ ਇਸ ਤਰ੍ਹਾਂ ਟਕਰਾਅ ਤੇ ਝਗੜਾ ਹੋਰ ਵਧੇਗਾ....।’ ਪਾਠਕਜਨ! ਸੁਪਰੀਮ ਕੋਰਟ ਦਾ ਉਪਰੋਕਤ ਅਗਸਤ 2005 ਦਾ ਫੈਸਲਾ ਅਤੇ ਹੁਣ 18 ਜਨਵਰੀ, 2010 ਦਾ ਫੈਸਲਾ ਸਿਰਦਾਰ ਕਪੂਰ ਸਿੰਘ ਦੀ ‘ਸਾਚੀ ਸਾਖੀ’ ਵਿਚਲੇ ਨਿਰਣਿਆਂ ਦੀ ਹੀ ਸਾਖੀ ਭਰਦੇ ਹਨ। ਇਨ੍ਹਾਂ ਫੈਸਲਿਆਂ ਤੋਂ ‘ਭੋਲੇਭਾਲੇ, ਅਣਜਾਣ ਸਿੱਖਾਂ’ ਨੂੰ ਵੀ ਇਹ ਸਮਝ ਤਾਂ ਜ਼ਰੂਰ ਪੈਣੀ ਚਾਹੀਦੀ ਹੈ ਕਿ ਆਰ. ਐਸ. ਐਸ. ਅਤੇ ਉਸ ਦੀਆਂ ਹੱਥਠੋਕਾ ਸ਼ਕਤੀਆਂ, ਨਾਨਕਸ਼ਾਹੀ ਕੈ¦ਡਰ ਦਾ ਭਗਵਾਂਕਰਣ ਕਰਣ ਲਈ ਕਿਉਂ ਪੱਬਾਂ ਭਾਰ ਹੋਈਆਂ ਹੋਈਆਂ ਹਨ? ਅਖਬਾਰਾਂ ਵਿੱਚ, ਇਸ ਸਬੰਧੀ ਹਰ ਚੜ੍ਹਦੇ ਸੂਰਜ, ਲੱਖਾਂ ਰੁਪਈਏ ਦੇ ‘ਬੇਮਾਅਨੇ ਇਸ਼ਤਿਹਾਰ’ ਦੇਣ ਵਾਲੇ ‘ਬਾਬੇ’ ਕਿਸ ਦਾ ਪਾਣੀ ਭਰਦੇ ਹਨ? ਕੀ ਇਹ ਇੱਕ ਮਹਿਜ਼ ‘ਸੰਜੋਗ’ ਹੀ ਹੈ ਕਿ ਸੁਪਰੀਮ ਕੋਰਟ ਦਾ ਤਾਜ਼ਾ ਫੈਸਲਾ ਉਦੋਂ ਕੁ ਹੀ ਆਇਆ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਜਥੇਦਾਰਾਂ ਨੇ, ਸਿੱਖਾਂ ਦੀ ਅੱਡਰੀ ਪਛਾਣ ਵਾਲੇ ਨਾਨਕਸ਼ਾਹੀ ਕੈ¦ਡਰ ਦਾ ਲਗਭਗ ਭੋਗ ਪਾ ਕੇ, ਇਸ ਨੂੰ ਮੁੜ ਹਿੰਦੂ ਬਿਕ੍ਰਮੀ ਕੈ¦ਡਰ ਬਣਾ ਦਿੱਤਾ ਹੈ? 26 ਮਿਲੀਅਨ ਸਿੱਖ ਕੌਮ ਦੇ ਸਾਹਮਣੇ ਇਹ ਚੈ¦ਜ ਮੂੰਹ-ਅੱਡੀ ਖੜ੍ਹਾ ਹੈ ਕਿ ਕੀ ਉਸ ਨੇ ਆਪਣੀ ਅੱਡਰੀ ਵਿਲੱਖਣ ਪਛਾਣ ਨਾਲ, ਸਾਊਥ ਏਸ਼ੀਆ ਅਤੇ ਮਨੁੱਖੀ ਇਤਿਹਾਸ ਵਿੱਚ ਆਪਣਾ ਵਿਸ਼ੇਸ਼ ਨਿਰਧਾਰਤ ਰੋਲ ਅਦਾ ਕਰਨਾ ਹੈ ਜਾਂ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ, ਉਨ੍ਹਾਂ ਦਾ ‘ਇੱਕ ਫਿਰਕਾ’ ਬਣ ਕੇ ਗਰਕ ਹੋਣਾ ਹੈ? ਭਾਰਤੀ ਨਕਸ਼ੇ ਵਿੱਚ ਕੈਦ, ਸਿੱਖ ਕੌਮ ਤਾਂ ਡਿੱਕੇ-ਡੋਲੇ ਖਾ ਹੀ ਰਹੀ ਹੈ ਪਰ ਕੀ ਭਾਰਤੀ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ 30 ਲੱਖ ਸਿੱਖ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਅਦਾ ਕਰ ਰਹੇ ਹਨ? ਸਾਨੂੰ ਇਮਾਨਦਾਰੀ ਨਾਲ, ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਲੋੜ ਹੈ ਅਤੇ ਫਿਰ ਉਸ ’ਤੇ ਅਮਲ ਕਰਨ ਦੀ ਵੀ।

‘ਭਾਰਤੀ ਫੌਜ 96 ਘੰਟੇ ਦੇ ਵਿੱਚ ਵਿੱਚ ਚੀਨ ਤੇ ਪਾਕਿਸਤਾਨ ਦੋਹਾਂ ਨੂੰ ਹਰਾਉਣ ਦੀ ਸਮਰੱਥਾ ਰੱਖਦੀ ਹੈ - ਦੀਪਕ ਕਪੂਰ ਭਾਰਤੀ ਫੌਜ ਮੁਖੀ’
‘ਪਿਛਲੇ ਵਰ੍ਹਿਆਂ ਦੌਰਾਨ ਲੱਦਾਖ ਏਰੀਏ ਵਿੱਚ ਚੀਨ ਨੇ ਬਹੁਤ ਸਾਰੀ ਭਾਰਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੈ ਅਤੇ ਉਹ ਲਗਾਤਾਰ ਅੱਗੇ ਵਧ ਰਹੇ ਹਨ-ਇੱਕ ਸਰਕਾਰੀ ਰਿਪੋਰਟ’
ਆਰ. ਐਸ. ਐਸ. ਦੇ ਹੱਥਠੋਕੇ ਬਾਦਲ ਪਰਿਵਾਰ ਨੂੰ ਵੀ ਚੜਿਆ ਦੇਸ਼ ਦੀ ਏਕਤਾ-ਅਖੰਡਤਾ ਦਾ ਬੁਖਾਰ!
‘ਅਖੇ! ਚੀਨ ਵਲੋਂ ਭਾਰਤੀ ਜ਼ਮੀਨ ਤੇ ਕੀਤੇ ਕਬਜ਼ੇ ਨੂੰ ਛੁਡਾਉਣ ਲਈ, ਭਾਰਤੀ ਪਾਰਲੀਮੈਂਟ ਦਾ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ-ਹਰਸਿਮਰਤ ਕੌਰ ਬਾਦਲ, ਐਮ. ਪੀ. ਕੀ ਭਾਰਤੀ ਜੰਗਬਾਜ਼, ਕਿਸੇ ਆਪ ਸਹੇੜੀ ਜੰਗ ਰਾਹੀਂ ਸਿੱਖ ਹੋਮਲੈਂਡ ਦੀ ਤਬਾਹੀ ਨੂੰ ਤਾਂ ਦਾਅਵਤ ਨਹੀਂ ਦੇ ਰਹੇ?

ਵਾਸ਼ਿੰਗਟਨ (ਡੀ. ਸੀ.) 13 ਜਨਵਰੀ, 2010 - ਦੂਸਰੇ ਸੰਸਾਰ ਯੁੱਧ (1939 ਤੋਂ 1945 ਤੱਕ) ਦੌਰਾਨ, ਪਹਿਲੇ ਅੱਧ ਵਿੱਚ ਜਰਮਨ ਦੀਆਂ ਫੌਜਾਂ, ਯੂਰਪ ਵਿੱਚ ਸਾਰੇ ਪਾਸੇ ਬ੍ਰਿਟਿਸ਼ ਫੌਜਾਂ ਨੂੰ ਹਰਾ ਕੇ ਅੱਗੇ ਵਧ ਰਹੀਆਂ ਸਨ ਪਰ ਉਦੋਂ ਦੀ ਬ੍ਰਿਟਿਸ਼ ਸਰਕਾਰ ਵਲੋਂ ਇਹ ਦਾਅਵਾ ਲਗਾਤਾਰ ਕੀਤਾ ਜਾਂਦਾ ਸੀ ਕਿ ‘ਅੰਗਰੇਜ਼ ਦੀ ਜਿੱਤ’ ਹੋ ਰਹੀ ਹੈ। ਉਸ ਵੇਲੇ ਭਾਰਤ ਦੇ ਇੱਕ ਲੋਕ-ਕਵੀ ਨੇ ਇਹ ਸ਼ੇਅਰ ਕਿਹਾ ਸੀ
‘ਕਦਮ ਜਰਮਨ ਕਾ ਬੜਤਾ ਹੈ,
ਜੀਤ ਅੰਗਰੇਜ਼ ਕੀ ਹੋਤੀ ਹੈ।’
ਇਉਂ ਜਾਪਦਾ ਹੈ ਕਿ ਉਪਰੋਕਤ ਦਾਅਵੇ ਅਨੁਸਾਰ, ਚੀਨ ਨਾਲ ਸਬੰਧਾਂ ਨੂੰ ਲੈ ਕੇ, ਭਾਰਤੀ ਫੌਜ ਤੇ ਸਿਆਸੀ ਲੀਡਰਾਂ ਦੇ ਦਾਅਵੇ ਕੁਝ ਹੋਰ ਹਨ ਅਤੇ ਜ਼ਮੀਨਾ ਹਕੀਕਤਾਂ ਕੁਝ ਹੋਰ।
ਮੀਡੀਆ ਰਿਪੋਰਟਾਂ ਅਨੁਸਾਰ, ਪਿਛਲੇ ਦਿਨੀਂ ਭਾਰਤੀ ਫੌਜ ਦੇ ਕਮਾਂਡਰ ਇਨ ਚੀਫ਼ ਜਨਰਲ ਦੀਪਕ ਕਪੂਰ ਨੇ ਮੀਡੀਏ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਭਾਰਤ ਇੱਕੋ ਵੇਲੇ ਚੀਨ ਤੇ ਪਾਕਿਸਤਾਨ ਨਾਲ ਦੋਹਾਂ ਫਰੰਟਾਂ ’ਤੇ ਲੜ ਸਕਦਾ ਹੈ ਅਤੇ 96 ਘੰਟਿਆਂ ਦੇ ਵਿੱਚ-ਵਿੱਚ ਦੋਹਾਂ ਨੂੰ ਹਰਾ ਕੇ, ਫਤਹਿ ਹਾਸਲ ਕਰ ਸਕਦਾ ਹੈ।’’ ਯਾਦ ਰਹੇ ਜਨਰਲ ਕਪੂਰ ‘ਪੰਜਾਬੀ ਹਿੰਦੂ’ ਮੂਲ ਦੇ ਹਨ, ਕਰਨਾਲ ਦੇ ਸੈਨਿਕ ਸਕੂਲ ਵਿੱਚ ਉਨ੍ਹਾਂ ਨੇ ਮੁੱਢਲੀ ਪੜ੍ਹਾਈ ਕੀਤੀ ਹੈ ਅਤੇ 31 ਮਾਰਚ, 2010 ਨੂੰ ਰਿਟਾਇਰ ਹੋ ਰਹੇ ਹਨ। ਇਹ ਵੀ ਅਹਿਮ ਤੱਥ ਹੈ ਕਿ ਜਨਰਲ ਕਪੂਰ ਸਿਰਫ, ਫੌਜੀ ਮੁਖੀ ਹੀ ਨਹੀਂ ਹਨ ਬਲਕਿ ਤਿੰਨੋਂ ਫੌਜੀ ਅੰਗਾਂ (ਫੌਜ, ਨੇਵੀ ਤੇ ਹਵਾਈ ਫੌਜ) ਦੇ ਚੇਅਰਮੈਨ ਵੀ ਹਨ, ਜਿਸ ਅਹੁਦੇ ਨੂੰ ‘ਚੇਅਰਮੈਨ ਜੌਇੰਟ ਚੀਫ਼ ਆਫ ਸਟਾਫ਼’ ਕਿਹਾ ਜਾਂਦਾ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜਨਰਲ ਕਪੂਰ ਦੀ, ਆਪਣੀ ਰਿਟਾਇਰਮੈਂਟ ਤੋਂ 10-12 ਹਫ਼ਤੇ ਪਹਿਲਾਂ ਇਹੋ- ਜਿਹਾ ਭੜਕਾਊ ਤੇ ਤੱਥਾਂ ਰਹਿਤ ਬਿਆਨ ਦੇਣ ਦੀ ਕੀ ਮਜ਼ਬੂਰੀ ਹੋ ਸਕਦੀ ਹੈ? ਦੁਨੀਆ ਨੇ ਭਾਰਤੀ ਫੌਜ ਦੀ ਬਹਾਦਰੀ ਦੇ ਜਲਵੇ 1962 ਦੀ ਭਾਰਤ-ਚੀਨ ਜੰਗ ਵਿੱਚ ਵੀ ਵੇਖੇ ਹੋਏ ਹਨ ਅਤੇ 1998 ਦੀ ਭਾਰਤ ਪਾਕਿਸਤਾਨ, ‘ਕਾਰਗਿਲ ਲੜਾਈ’ ਵਿੱਚ ਵੀ... ਫੇਰ ‘ਰੋਅਬ’ ਕਿਸ ’ਤੇ ਪਾਇਆ ਜਾ ਰਿਹਾ ਹੈ? ਕੀ ਜਨਰਲ ਕਪੂਰ ਦਾ ਉਪਰੋਕਤ ‘ਸ੍ਵੈ-ਤਬਾਹਕੁੰਨ’ ਦਾਅਵਾ, ਕਿਸੇ ਭੂਤਰੇ ਹੋਏ ਹਿੰਦੂਤਵੀ ਦਿਮਾਗ ਦੀ ਕਾਢ ਹੈ ਜਾਂ ਉਸ ਨੇ ਆਪਣੇ ਕੇਂਦਰੀ ਹਾਕਮਾਂ ਦੇ ਕਹਿਣ ’ਤੇ ਹੀ ‘ਸ਼ਬਦੀ ਜੰਗ’ ਸ਼ੁਰੂ ਕੀਤੀ ਹੈ?
ਦਿਲਚਸਪ ਗੱਲ ਇਹ ਹੈ, ਇਸ ਤੋਂ ਪਹਿਲਾਂ ਜਨਰਲ ਕਪੂਰ ਨੇ ਨੇਪਾਲ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਦਿਆਂ ਕਿਹਾ ਸੀ ਕਿ ਮਾਓਵਾਦੀਆਂ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਖਾੜਕੂਆਂ ਨੂੰ ‘ਨੇਪਾਲੀ ਸ਼ਾਹੀ ਫੌਜ’ ਵਿੱਚ ਭਰਤੀ ਨਹੀਂ ਕਰਨਾ ਚਾਹੀਦਾ, ਇਸ ਤਰ੍ਹਾਂ ਕੀਤਿਆਂ ਨੇਪਾਲੀ ਫੌਜ, ਭਾਰਤ-ਵਿਰੋਧੀਆਂ ਦੀ ਬਣ ਜਾਏਗੀ। ਜਨਰਲ ਕਪੂਰ ਦੇ ਇਸ ਬਿਆਨ ’ਤੇ ਪ੍ਰਤੀਕ੍ਰਿਆ ਕਰਦਿਆਂ, ਨੇਪਾਲੀ ਮਾਓਵਾਦੀਆਂ ਦੇ ਲੀਡਰ ਪ੍ਰਚੰਡਾ ਨੇ, ਭਾਰਤੀ ਫੌਜ ਨੂੰ ਚਿਤਾਵਨੀ ਦਿੱਤੀ ਹੈ ਕਿ ਨੇਪਾਲ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਬਿਲਕੁਲ ਸਹਿਣ ਨਹੀਂ ਕੀਤੀ ਜਾਵੇਗੀ। ਪ੍ਰਚੰਡਾ ਦਾ ਇਹ ਵੀ ਕਹਿਣਾ ਹੈ ਕਿ ਨੇਪਾਲ ਦੇ ਸਾਬਕਾ ਰਾਜੇ ਬਰਿੰਦਰ ਅਤੇ ਉਸ ਦੇ ਟੱਬਰ ਦਾ ਕਤਲ, ਭਾਰਤੀ ਖੁਫੀਆ ਏਜੰਸੀਆਂ ਨੇ ਕਰਵਾਇਆ ਸੀ।
ਜਨਰਲ ਕਪੂਰ ਦੀ ਦਿਲਵਧੀ, ਆਰੀਆ-ਸਮਾਜੀ ਅਖਬਾਰ (ਭਾਵੇਂ ਕਿ ਇਸ ਨੂੰ ਇੱਕ ਸਿੱਖ ਦਿਆਲ ਸਿੰਘ ਮਜੀਠੀਏ ਨੇ ਸਥਾਪਤ ਕੀਤਾ ਸੀ) ‘ਇੰਗਲਿਸ਼ ਟ੍ਰਿਬਿਊਨ’ ਨੂੰ ਵੀ ਚੰਗੀ ਨਹੀਂ ਲੱਗੀ। 7 ਜਨਵਰੀ, 2010 ਦੇ ਐਡੀਟੋਰੀਅਲ ‘ਜਨਰਲ, ਘੱਟ ਬੋਲੋ’ ਵਿੱਚ ਐਡੀਟਰ ਸਾਹਿਬ ਨੇ ਫੁਰਮਾਇਆ - ‘‘ਭਾਰਤੀ ਫੌਜ ਦੇ ਮੁਖੀ ਦਾ ਰੁਤਬਾ ਇੰਨਾ ਹੀ ਉੱਚਾ ਤੇ ਵੱਡਾ ਹੈ, ਜਿੰਨਾ ਕਿ ਭਾਰਤ ਦੇਸ਼ ਦਾ ਹੈ। ਉਸ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਬਿਨ੍ਹਾ-ਵਜ੍ਹਾ ਬਕਵਾਸ ਕਰੇ ਪਰ ਜਨਰਲ ਕਪੂਰ ਵਾਰ-ਵਾਰ ਇਉਂ ਕਰ ਰਿਹਾ ਹੈ। ਇਸ ਬਿਆਨਬਾਜ਼ੀ ਨਾਲ ਦੇਸ਼ ਦਾ ਬੜਾ ਨੁਕਸਾਨ ਹੋਇਆ ਹੈ ਅਤੇ ਸਰਕਾਰ ਨੂੰ ਵੀ ਬੜੀ ਨਮੋਸ਼ੀ ਦਾ ਸਾਹਮਣਾ ਕਰਣਾ ਪੈ ਰਿਹਾ ਹੈ। ਇਹ ਹੀ ਕਾਰਨ ਹੈ ਕਿ ਸਰਕਾਰ ਨੂੰ ਇੱਕ ਤੋਂ ਜ਼ਿਆਦਾ ਵਾਰੀ ਸਪੱਸ਼ਟੀਕਰਨ ਦੇਣਾ ਪਿਆ ਹੈ। ਇਸ ਬਿਆਨਬਾਜ਼ੀ ਨੇ ਚੀਨ, ਪਾਕਿਸਤਾਨ ਤੇ ਨੇਪਾਲ, ਤਿੰਨਾਂ ਨੂੰ ਵੀ ਵੱਟ ਚਾੜਿਆ ਹੈ। ਜਨਰਲ ਕਪੂਰ ਨੂੰ ਸਿਰਫ ਆਪਣੇ ਦੇਸ਼ ਦੀਆਂ ਹੱਦਾਂ ਦੀ ਸੁਰੱਖਿਆ ਦਾ ਹੀ ਫਿਕਰ ਕਰਨਾ ਚਾਹੀਦਾ ਹੈ ਅਤੇ ਸਿਆਸੀ ਬਿਆਨਬਾਜ਼ੀ ਦਾ ਕੰਮ ਆਪਣੇ ਰਾਜਸੀ ਹਾਕਮਾਂ ਨੂੰ ਹੀ ਕਰਨ ਦੇਣਾ ਚਾਹੀਦਾ ਹੈ...’’
ਪਰ ਡੂੰਘੀ ਨਜ਼ਰ ਨਾਲ ਘੋਖਿਆਂ, ਇਉਂ ਜਾਪਦਾ ਹੈ ਕਿ ਇਹ ਬਿਆਨ ਜਨਰਲ ਕਪੂਰ ਨੇ ਆਪਣੇ ਰਾਜਸੀ ਹਾਕਮਾਂ ਦੀ ਰਜ਼ਾਮੰਦੀ ਨਾਲ ਹੀ ਦਿੱਤਾ ਹੈ ਤਾਂ ਕਿ ਚੀਨ ਅਤੇ ਪਾਕਿਸਤਾਨ ਤੇ ‘ਦਬਾਅ’ ਬਣਾ ਕੇ ਰੱਖਿਆ ਜਾਵੇ। ਇਸ ਬਿਆਨ ਤੋਂ ਕੁਝ ਦਿਨਾਂ ਬਾਅਦ ਹੀ, ਭਾਰਤ ਸਰਕਾਰ ਦੀ ਇੱਕ ‘ਉੱਚ ਪੱਧਰੀ ਗੁਪਤ ਰਿਪੋਰਟ’ ਮੀਡੀਏ ਨੂੰ ‘ਲੀਕ’ ਕੀਤੀ ਗਈ, ਜਿਸ ਅਨੁਸਾਰ ਪਿਛਲੇ ਕੁਝ ਸਾਲਾਂ ਵਿੱਚ ਚੀਨ ਨੇ, ਲੱਦਾਖ ਖਿੱਤੇ ਵਿੱਚ, ਭਾਰਤ ਦੇ ਬਹੁਤ ਸਾਰੇ ਇਲਾਕੇ ’ਤੇ ਹੌਲੀ-ਹੌਲੀ ਅੱਗੇ ਵਧ ਕੇ ਆਪਣਾ ਅਧਿਕਾਰ ਜਮ੍ਹਾ ਲਿਆ ਹੈ। ਇਸ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ, ਲੇਹ (ਜੰਮੂ-ਕਸ਼ਮੀਰ) ਵਿੱਚ ਭਾਰਤੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ, ਫੌਜੀ ਅਧਿਕਾਰੀਆਂ ਅਤੇ ਜੰਮੂ-ਕਸ਼ਮੀਰ ਸਰਕਾਰ ਦੇ ਨੁਮਾਇੰਦਿਆਂ ਵਿਚਕਾਰ ਇੱਕ ਉੱਚ-ਪੱਧਰੀ ਮੀਟਿੰਗ ਹੋਈ ਹੈ, ਜਿਸ ਸਬੰਧੀ ਖਬਰ 11 ਜਨਵਰੀ ਦੇ ਮੀਡੀਏ ਵਿੱਚ ਆਈ ਹੈ। ਇਸ ਖਬਰ ਅਨੁਸਾਰ, ਮੀਟਿੰਗ ਵਿੱਚ ਇਸ ਗੱਲ ’ਤੇ ਸਹਿਮਤੀ ਸੀ ਕਿ ਅਸੀਂ ਲਾਈਨ ਆਫ ਐਕਚੂਅਲ ਕੰਟਰੋਲ (ਐਲ. ਓ. ਏ. ਸੀ.) ਤੋਂ ਪਿੱਛੇ ਹਟ ਰਹੇ ਹਾਂ ਅਤੇ ਹੌਲੀ ਹੌਲੀ ਸਾਡਾ ਇਲਾਕਾ ਘਟਦਾ ਜਾ ਰਿਹਾ ਹੈ। ਰਿਪੋਰਟ ਅਨੁਸਾਰ ਪਿਛਲੇ 20-25 ਸਾਲ ਵਿੱਚ, ਚੀਨ ਨੇ ਸਾਡੇ ਬਹੁਤ ਸਾਰੇ ਇਲਾਕੇ ’ਤੇ ਕਬਜ਼ਾ ਕਰ ਲਿਆ ਹੈ ਜਿਵੇਂ 1984 ਵਿੱਚ ਚੀਨ ਨੇ ਫੁਕਤਸੇ ਏਅਰਫੀਲਡ ਦੇ ਸਾਹਮਣੇ ਨਾਗ ਤਸਾਂਗ ’ਤੇ ਕਬਜ਼ਾ ਕੀਤਾ, 1991 ਵਿੱਚ ਨਾਕੁੰਗ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ 1992 ਵਿੱਚ ਲੁਗਮਾ-ਸਰਡਿੰਗ ’ਤੇ ਚੀਨੀ ਝੰਡਾ ਲਹਿਰਾਇਆ। ਭਾਰਤੀ ਅਧਿਕਾਰੀਆਂ ਦੀ ਉੱਚ-ਮੀਟਿੰਗ ਵਿੱਚ ਉਨ੍ਹਾਂ ਕਬੀਲਿਆਂ ਦੀਆਂ ਚਰਗਾਹਾਂ ਸਬੰਧੀ ਵੀ ਵਿਚਾਰ ਹੋਈ, ਜਿਨ੍ਹਾਂ ’ਤੇ ਚੀਨੀਆਂ ਨੇ ਕਬਜ਼ਾ ਕਰ ਲਿਆ ਹੈ ਅਤੇ ਇਨ੍ਹਾਂ ਕਬੀਲਿਆਂ ਨੂੰ ਭਾਰਤ ਵੱਲ ਧੱਕਣ ਦਾ ਯਤਨ ਕੀਤਾ ਹੈ। ਲੱਦਾਖ ਦੇ ਡੌਕਬਗ ਏਰੀਏ ਵਿੱਚੋਂ ਕਬੀਲਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਜਿਉਂ ਹੀ ਉਪਰੋਕਤ ‘ਮੀਟਿੰਗ’ ਦੀ ਖਬਰ ਮੀਡੀਏ ਵਿੱਚ ਆਈ, ਕੇਂਦਰੀ ਮੰਤਰੀ ਫਾਰੂਖ ਅਬਦੁੱਲਾ (ਜਿਸ ਦਾ ਮੁੰਡਾ ਉਮਰ ਫਾਰੂਖ, ਜੰਮੂਕਸ਼ਮੀਰ ਦਾ ਮੁੱਖ ਮੰਤਰੀ ਹੈ) ਨੇ ਵੀ ਇੱਕ ਬਿਆਨ ਦਾਗਦਿਆਂ ਕਿਹਾ - ‘ਚੀਨ ਵਲੋਂ ਭਾਰਤੀ ਕਸ਼ਮੀਰ (ਲੱਦਾਖ ਵਿੱਚ) ਵਿਚਲੀ ਕਾਫੀ ਜ਼ਮੀਨ ’ਤੇ ਕਬਜ਼ਾ ਕਰਨਾ, ਬੜੇ ਫਿਕਰ ਵਾਲੀ ਗੱਲ ਹੈ। ਭਾਰਤ ਸਰਕਾਰ ਨੂੰ ਬੀਜਿੰਗ ਸਰਕਾਰ ਨਾਲ ਫੌਰਨ ਇਸ ਮੁੱਦੇ ਨੂੰ ਉਠਾਉਣਾ ਚਾਹੀਦਾ ਹੈ ਅਤੇ ਸੀਮਾ-ਵਿਵਾਦ ਨੂੰ ਹੱਲ ਕਰਨਾ ਚਾਹੀਦਾ ਹੈ।’ ਜਦੋਂ ਮੀਡੀਏ ਵਲੋਂ ਫਾਰੂਖ ਅਬਦੁੱਲਾ ਨੂੰ ਪੁੱਛਿਆ ਗਿਆ ਕਿ ਰਿਪੋਰਟ ਅਨੁਸਾਰ ਚੀਨ ਵਲੋਂ ਪਿਛਲੇ ਢਾਈ ਦਹਾਕਿਆਂ ਤੋਂ ਇਹ ਕਬਜ਼ਾ ਮੁਹਿੰਮ ਜਾਰੀ ਹੈ, ਕੀ ਤੁਹਾਨੂੰ ਇਸ ਬਾਰੇ ਪਹਿਲਾਂ ਪਤਾ ਸੀ ਤਾਂ ਉਸ ਨੇ ਕਿਹਾ ਕਿ ਵਰ੍ਹਾ 2009 ਦੇ ਅਖੀਰ ਵਿੱਚ ਹੀ ਮੈਨੂੰ ਇਸ ਬਾਰੇ ਪਤਾ ਲੱਗਾ ਹੈ। ਕੋਈ ਵੀ ਸੰਜੀਦਾ ਵਿਅਕਤੀ ਇਸ ’ਤੇ ਯਕੀਨ ਨਹੀਂ ਕਰ ਸਕਦਾ ਕਿ ਕਈ ਵਰ੍ਹੇ, ਜੰਮੂਕਸ਼ਮੀਰ ਦਾ ਮੁੱਖ ਮੰਤਰੀ ਰਿਹਾ ਫਾਰੂਖ ਅਬਦੁੱਲਾ ਚੀਨੀ ਕਬਜ਼ੇ ਤੋਂ (ਜੇ ਇਹ ਹੋਇਆ ਹੋਵੇ) ਅਣਜਾਣ ਹੋ ਸਕਦਾ ਹੈ। ਜੇ ਇਹ ਰਿਪੋਰਟ 2009 ਦੇ ਅਖੀਰ ਵਿੱਚ, ਸਾਹਮਣੇ ਆਈ ਹੈ ਤਾਂ ਜ਼ਾਹਰ ਹੈ ਕਿ ਇਹ ਝੂਠ ਦਾ ਪੁ¦ਦਾ ਹੈ ਅਤੇ ਚੀਨ ਨਾਲ ਪੰਗਾ ਲੈਣ ਦੀ ਨਿਆਂਸੰਗਤਤਾ ਸਾਬਤ ਕਰਨ ਦੀ ਪਿੱਠਭੂਮੀ ਤਿਆਰ ਕੀਤੀ ਜਾ ਰਹੀ ਹੈ।
ਇਸੇ ਪਿਛੋਕੜ ਵਿੱਚ, ਭਾਰਤੀ ਫੌਜ ਦੇ ਸਾਬਕਾ ਲੈਫਟੀਨੈਂਟ ਜਨਰਲ ਅਤੇ ਜੰਮੂ ਕਸ਼ਮੀਰ ਦੇ ਰਹਿ ਚੁੱਕੇ ਗਵਰਨਰ ਐਮ. ਕੇ. ਸਿਨਹਾ ਵਲੋਂ 12 ਜਨਵਰੀ ਨੂੰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ‘ਭਾਰਤ ਦੀ ਏਕਤਾ-ਅਖੰਡਤਾ ਦੀ ਰਾਖੀ’ ਵਿਸ਼ੇ ’ਤੇ ਭਾਸ਼ਣ ਦਿੱਤਾ ਗਿਆ। ਇਸ ਸੈਮੀਨਾਰ ਦਾ ਆਯੋਜਨ, ਪੰਜਾਬੀ ਯੂਨੀਵਰਸਿਟੀ (ਸ੍ਰੀ ਗੁਰੂ ਤੇਗ ਬਹਾਦਰ ਨੈਸ਼ਨਲ ਇਨਟੈਗਰੇਸ਼ਨ ਚੇਅਰ) ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਤਾ ਗਿਆ। ਜਨਰਲ ਸਿਨਹਾ ਨੇ ਇਸ ਮੌਕੇ ’ਤੇ ਬੋਲਦਿਆਂ ਕਿਹਾ - ‘ਭਾਰਤ ਦੀ ਏਕਤਾ-ਅਖੰਡਤਾ ਨੂੰ ਇਸ ਵੇਲੇ ਸਭ ਤੋਂ ਵੱਡਾ ਖਤਰਾ ਚੀਨ ਅਤੇ ਪਾਕਿਸਤਾਨ ਤੋਂ ਹੈ। ਇਸ ਖਤਰੇ ਤੋਂ ਬਚਣ ਲਈ ਬਹੁ-ਖੇਤਰੀ (ਮਲਟੀ ਪਰੌਂਗ) ਵਿਉਂਤਬੰਧੀ ਕਰਨ ਦੀ ਲੋੜ ਹੈ।’
ਸਾਵਧਾਨੀ ਵਾਲੀ ਗੱਲ ਇਹ ਹੈ ਕਿ ਜਨਰਲ ਸਿਨਹਾ ਦਾ ਸਿੱਧਾ ਸਬੰਧ ਆਰ. ਐਸ. ਐਸ. ਨਾਲ ਹੈ ਅਤੇ ਆਪਣੇ ਜੰਮੂ-ਕਸ਼ਮੀਰ ਦੇ ‘ਗਵਰਨਰ ਕਾਲ’ ਦੌਰਾਨ ਉਨ੍ਹਾਂ ਨੇ, ਸਰਕਾਰੀ ਜ਼ਮੀਨ ਅਮਰਨਾਥ ਮੰਦਰ ਨੂੰ ਦੇ ਕੇ, ਜੰਮੂ-ਕਸ਼ਮੀਰ ਵਿੱਚ ਅੱਗ ਦੇ ਭਾਂਬੜ ਬਾਲੇ ਸਨ। ਹੁਣ ਇੱਕ ਪਾਸੇ ਪਟਿਆਲੇ ਵਿੱਚ ਸ਼੍ਰੋਮਣੀ ਕਮੇਟੀ, ਜਨਰਲ ਸਿਨਹਾ ਦੇ ਸੈਮੀਨਾਰ ਵਿੱਚ ‘ਭਾਈਵਾਲ’ ਹੈ ਅਤੇ ਦੂਸਰੇ ਪਾਸੇ, ਦਿੱਲੀ ਦੀ ਪਾਰਲੀਮੈਂਟ ਵਿੱਚ ਬਾਦਲ ਪਰਿਵਾਰ ਦੀ ‘ਨੂੰਹ’ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਦੇਸ਼ ਦੀ ਏਕਤਾ-ਅਖੰਡਤਾ ਦਾ ਹੇਜ ਜਾਗਦਾ ਹੈ ਅਤੇ ‘ਨੰਨੀ ਛਾਂ’ ਮੰਗ ਕਰਦੀ ਹੈ ਕਿ ‘ਚੀਨ ਵਲੋਂ ਭਾਰਤੀ ਜ਼ਮੀਨ ’ਤੇ ਕੀਤੇ ਕਬਜ਼ੇ ਨੂੰ ਛੁਡਾਉਣ ਲਈ, ਭਾਰਤੀ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ।’ ਇਉਂ ਜਾਪਦਾ ਹੈ ਕਿ ਬਾਦਲ ਪਰਿਵਾਰ ਨੇ ਆਰ. ਐਸ. ਐਸ. ਦੇ ਕਹਿਣ ’ਤੇ ‘ਨਾਨਕਸ਼ਾਹੀ ਕੈ¦ਡਰ’ ਦਾ ‘ਭਗਵਾਂਕਰਨ’ ਕਰਨ ਤੋਂ ਬਾਅਦ, ਹੁਣ ਦੇਸ਼ ਦੀ ਏਕਤਾ-ਅਖੰਡਤਾ ਦੇ ਮੰਤਰ ਦਾ ਜਾਪ ਕਰਦਿਆਂ, ਚੀਨ ਅਤੇ ਪਾਕਿਸਤਾਨ ਨਾਲ ਜੰਗ ਦੇ ਹਾਲਾਤ ਪੈਦਾ ਕਰਨ ਲਈ ‘ਭੜਕਾਊ ਮਾਹੌਲ’ ਸਿਰਜਣਾ ਸ਼ੁਰੂ ਕੀਤਾ ਹੈ।
26 ਮਿਲੀਅਨ ਸਿੱਖ ਕੌਮ ਦੇ ਨੁਕਤਾਨਿਗਾਹ ਤੋਂ ਅਸੀਂ ਭਾਰਤੀ ਜੰਗਬਾਜ਼ਾਂ ਵਲੋਂ ਚੀਨ ਅਤੇ ਪਾਕਿਸਤਾਨ ਨਾਲ ਪੰਗਾ ਲੈਣ ਦੀਆਂ ਕਾਰਵਾਈਆਂ ਦੀ ਪੂਰੀ ਤਰ੍ਹਾਂ ਨਿਖੇਧੀ ਕਰਦੇ ਹਾਂ। ਸਿੱਖ ਹੋਮਲੈਂਡ ਦੀ ਪੱਛਮੀ ਸੀਮਾ ’ਤੇ ਪਾਕਿਸਤਾਨ ਹੈ ਅਤੇ ਉੱਤਰੀ ਸੀਮਾ ਚੀਨ ਨਾਲ ਲੱਗਦੀ ਹੈ। ਸਾਡਾ ਵੱਡਾ ਦਰਿਆ ਸਤਿਲੁਜ ਵੀ, ਚੀਨ ’ਚੋਂ ਹੀ ਨਿਕਲਦਾ ਹੈ। 96 ਘੰਟਿਆਂ ਵਿੱਚ, ਚੀਨ ਅਤੇ ਪਾਕਿਸਤਾਨ ਦੋਹਾਂ ਨੂੰ ਚਿੱਤ ਕਰਨ ਦੀ ਬਿਆਨਬਾਜ਼ੀ ਕਰਨ ਵਾਲੇ, ਇਸ ਸਮੇਂ ਵਿੱਚ ਪੰਜਾਬ ਨੂੰ ਤਬਾਹ ਕਰਵਾ ਸਕਣ ਦੀ ਸਮਰੱਥਾ ਜ਼ਰੂਰ ਰੱਖਦੇ ਹਨ। ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਬਾਦਲ ਪਰਿਵਾਰ ਵਲੋਂ ਇਸ ਵਿਸ਼ੇ ’ਤੇ ਵੱਧ-ਵੱਧ ਕੇ ਕੀਤੀ ਗਈ ਬਿਆਨਬਾਜ਼ੀ ਅਤੇ ਸ਼੍ਰੋਮਣੀ ਕਮੇਟੀ ਵਲੋਂ ਸਪਾਂਸਰ ਕੀਤਾ ਗਿਆ ‘ਆਰ. ਐਸ. ਐਸ. ਸੈਮੀਨਾਰ’, ਸਿੱਖ ਕੌਮ ਨੂੰ ਖਾਹਮਖਾਹ, ‘ਹਿੰਦੂ ਏਜੰਡੇ’ ਵਿੱਚ ਘੜੀਸਣ ਦਾ ਯਤਨ ਹੈ, ਜਿਸ ਦੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ। ਸਿੱਖ ਕੌਮ ਦਾ ਚੀਨ ਜਾਂ ਪਾਕਿਸਤਾਨ ਨਾਲ ਕੋਈ ਝਗੜਾ ਨਹੀਂ ਹੈ। ਅਸੀਂ ਸਾਊਥ-ਏਸ਼ੀਆ ਵਿੱਚ, ਅਮਨ-ਅਮਾਨ ਨਾਲ ਇੱਕ ਅਜ਼ਾਦ ਧਿਰ ਵਜੋਂ ਵਿਚਰਨਾ ਚਾਹੁੰਦੇ ਹਾਂ। ਇਹ ਸਾਡਾ ਅਜ਼ਾਦਾਨਾ ਰੋਲ, ‘ਖਾਲਿਸਤਾਨ ਦੀ ਕਾਇਮੀ’ ਨਾਲ ਹੀ ਸੰਭਵ ਹੋ ਸਕਦਾ ਹੈ। ਅਸੀਂ ਚੀਨ, ਪਾਕਿਸਤਾਨ ਸਮੇਤ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਬੱਫਰ ਸਟੇਟ ‘ਖਾਲਿਸਤਾਨ’ ਸਿਰਜਣ ਦੀ ਮੰਗ ਕਰਦੇ ਹਾਂ। ਖਾਲਿਸਤਾਨ ਦੀ ਕਾਇਮੀ ਹੀ ਸਾਊਥ ਏਸ਼ੀਆ ਵਿੱਚ ਸਥਾਈ ਅਮਨ ਅਤੇ ਖੁਸ਼ਹਾਲੀ ਦੀ ਸਦੀਵੀ ਗਰੰਟੀ ਹੈ। ਇਸ ਤੋਂ ਬਿਨ੍ਹਾਂ, ਉਥੇ ‘ਜੰਗਬਾਜ਼ੀ ਫਤੂਰ’ ਕਿਸੇ ਵੇਲੇ ਵੀ ਮੁਕੰਮਲ ਤਬਾਹੀ ਨੂੰ ਸੱਦਾ ਦੇ ਸਕਦਾ ਹੈ।

ਦੁਸ਼ਮਣ ਬਾਤ ਕਰੇ ਅਨਹੋਣੀ... ਹਿੰਦੂਤਵ ਦੀ ਅਲੰਬਰਦਾਰ ਆਰ. ਐਸ. ਐਸ. ਜਮਾਤ ਨੇ ਅਖੌਤੀ ਸੰਤ ਸਮਾਜ ਦਾ ਫਰੰਟ ਖੜ੍ਹਾ ਕਰਕੇ ਅਤੇ ਬਾਦਲ ਪਿਓ-ਪੁੱਤ ਦੇ ਕੰਨ ਮਰੋੜ ਕੇ, ਨਾਨਕਸ਼ਾਹੀ ਕੈਲੰਡਰ ਦਾ ‘ਭਗਵਾਂਕਰਣ’ ਕੀਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਕੜ ਨੇ ਮੱਕਾਰੀ ਤੇ ਝੂਠ ਦੀਆਂ ਸਿਖਰਾਂ ਛੋਹੀਆਂ!
ਜਥੇਦਾਰ ਅਕਾਲ ਤਖਤ ਸਾਹਿਬ ਨੇ ਇਸ ਮਹਾਨ ਤਖਤ ਦੀ ਮਾਣ-ਮਰਿਆਦਾ ਨੂੰ ਛੁਟਿਆਇਆ!
26 ਮਿਲੀਅਨ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ‘ਅਵਾਜ਼ੇ-ਖਲਕ’ਸਿੱਖ ਕੌਮ ਦੀ ਅੱਡਰੀ ਪਛਾਣ ਦੇ ਪ੍ਰਤੀਕ, ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ, ਅਕਾਲ ਤਖਤ ਸਾਹਿਬ ਤੋਂ ਪ੍ਰਵਾਣਿਤ ਅਤੇ 14 ਅਪ੍ਰੈਲ 2003 ਤੋਂ ਲਾਗੂ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦਿੱਤੀ ਜਾਵੇ!

ਵਾਸ਼ਿੰਗਟਨ (ਡੀ. ਸੀ.) 06 ਜਨਵਰੀ, 2010 - 14 ਅਪ੍ਰੈਲ, 2003 ਨੂੰ, ਸਮੁੱਚੀ ਕੌਮ ਨੇ ਬੜੇ ਮਾਣ ਨਾਲ ਉਸ ਪਲ ਨੂੰ ਮਾਣਿਆ ਸੀ ਜਦੋਂਕਿ, ਖਾਲਸਾ ਸਿਰਜਣਾ ਦਿਵਸ ਦੇ ਮੌਕੇ ’ਤੇ, ਤਖਤ ਸ੍ਰੀ ਦਮਦਮਾ ਸਾਹਿਬ ਤੋਂ, ਸਿੱਖਾਂ ਦੀ ਅੱਡਰੀ ਪਛਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਕੌਮ ਦੇ ਨਾਂ ਜਾਰੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ, ਇਸ ਕੈ¦ਡਰ ਸਬੰਧੀ ਕਈ ਮੀਟਿੰਗਾਂ ਹੋਈਆਂ ਸਨ, ਜਿਨ੍ਹਾਂ ਵਿੱਚ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਵੀ ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਦਿੱਤਾ ਗਿਆ ਸੀ। ਇਨ੍ਹਾਂ ਮੀਟਿੰਗਾਂ ਵਿੱਚ ਨਾਨਕਸ਼ਾਹੀ ਕੈ¦ਡਰ ਦੇ ਨਿਰਮਾਤਾ, ਐਡਮਿੰਟਨ ਨਿਵਾਸੀ ਸ. ਪਾਲ ਸਿੰਘ ਪੁਰੇਵਾਲ ਸਮੇਤ ਅਕਾਲ ਤਖਤ ਸਾਹਿਬ ਤੋਂ ਐਲਾਨੀ ਗਈ 11 ਮੈਂਬਰੀ ਕੈਲਡੰਰ ਕਮੇਟੀ (ਜਿਸ ਕਮੇਟੀ ਦੇ ਚੇਅਰਮੈਨ ਡਾ. ਦਰਸ਼ਨ ਸਿੰਘ ਸਨ ਅਤੇ ਇਸ ਵਿੱਚ ਡਾਕਟਰ ਬਲਵੰਤ ਸਿੰਘ ਢਿੱਲੋਂ, ਪ੍ਰਿੰਸੀਪਲ ਅਮਰਜੀਤ ਸਿੰਘ, ਬੀਬੀ ਕਿਰਨਜੋਤ ਕੌਰ ਆਦਿਕ ਸ਼ਾਮਲ ਸਨ) ਦੇ ਮੈਂਬਰਾਂ ਨੇ, ਵਿਰੋਧੀਆਂ ਦੇ ਇਤਰਾਜ਼ਾਂ ਦੇ ਬੜੇ ਤਰਕ-ਭਰਪੂਰ, ਤਸੱਲੀਬਖਸ਼ ਜਵਾਬ ਦਿੱਤੇ ਸਨ। ਕੁਝ ਦੀ ਤਾਂ ਤਸੱਲੀ ਹੋ ਗਈ ਪਰ ਕੁਝ ‘ਸੰਤ ਸਮਾਜੀਆਂ’ ਨੇ, ਅਗਿਆਤ ਕਾਰਨਾਂ ਕਰਕੇ ਟਿੰਡ ਵਿੱਚ ਕਾਨਾ ਪਾਈ ਰੱਖਿਆ ਸੀ। ਅਖੀਰ ਇਸ ਕੈ¦ਡਰ ਕਮੇਟੀ ਵਲੋਂ, ਜਥੇਦਾਰ ਅਕਾਲ ਤਖਤ (ਗਿਆਨੀ ਜੋਗਿੰਦਰ ਸਿੰਘ ਵੇਦਾਂਤੀ) ਨੂੰ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਗਈ ਸੀ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੀ ਸਹਿਮਤੀ ਤੋਂ ਬਾਅਦ ਇਸ ਨੂੰ 14 ਅਪ੍ਰੈਲ, 2003 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਜਾਰੀ ਕਰਨ ਦਾ ਐਲਾਨ ਕੀਤਾ ਸੀ। ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਐਲਾਨ ਹੋ ਜਾਣ ਤੋਂ ਬਾਅਦ ਆਰ. ਐਸ. ਐਸ. ਅਤੇ ਪੰਜਾਬ ਦੀ ਕਾਂਗਰਸੀ ਸਰਕਾਰ (ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ) ਨੇ ਇਸ ਦੀ ਵਿਰੋਧਤਾ ਕੀਤੀ ਸੀ। ਪੰਜਾਬ ਦੀ ਕਾਂਗਰਸ ਸਰਕਾਰ ਨੇ ਤਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ, ਇੱਕਦਮ ਆਪਣਾ ਸਟੈਂਡ ਬਦਲਿਆ ਅਤੇ ਪੰਜਾਬ ਦੀਆਂ ਸਰਕਾਰੀ ਛੁੱਟੀਆਂ ਨਾਨਕਸ਼ਾਹੀ ਕੈ¦ਡਰ ਅਨੁਸਾਰ ਕਰਨ ਦਾ ਫੈਸਲਾ ਲੈ ਲਿਆ। ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ-ਸੰਭਾਲ ਲਈ ਬਣੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ, ਨਾਨਕਸ਼ਾਹੀ ਕੈ¦ਡਰ ਨੂੰ ਮਾਨਤਾ ਦਿੰਦਿਆਂ, ਗੁਰਪੁਰਬ ਇਸ ਕੈ¦ਡਰ ਅਨੁਸਾਰ ਮਨਾਉਣੇ ਸ਼ੁਰੂ ਕਰ ਦਿੱਤੇ। ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ 30 ਲੱਖ ਸਿੱਖਾਂ ਨੇ, ਨਾਨਕਸ਼ਾਹੀ ਕੈਲੰਡਰ ਦਾ ਭਰਵਾਂ ਸਵਾਗਤ ਕਰਦਿਆਂ, ਨਾ-ਸਿਰਫ ਗੁਰਪੁਰਬ ਹੀ ਇਸ ਅਨੁਸਾਰ ਮਨਾਉਣੇ ਸ਼ੁਰੂ ਕੀਤੇ ਬਲਕਿ ਪਹਿਲੀ ਚੇਤ (14 ਮਾਰਚ) ਦਾ ਦਿਨ ਅੱਡ-ਅੱਡ ਗੁਰਦੁਆਰਿਆਂ ਵਿੱਚ ਨਵੇਂ ਵਰ੍ਹੇ ਦੀ ਸ਼ੁਰੂਆਤ ਵਜੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਣ ਲੱਗਾ। ਜੇ ਕਿਸੇ ਨੇ ਵਿਰੋਧ ਜਾਰੀ ਰੱਖਿਆ ਤਾਂ ਉਹ ਸੀ ਆਰ. ਐਸ. ਐਸ. ਦਾ ਫਰੰਟ ‘ਸੰਤ ਸਮਾਜ’ ਅਤੇ ਆਰ. ਐਸ. ਐਸ. ਦੀ ਸਿਖਰਲੀ ਲੀਡਰਸ਼ਿਪ। ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋਂ ਬਾਅਦ ਆਰ. ਐਸ. ਐਸ. ਦੇ ਮੁਖੀ ਪ੍ਰੋ. ਸੁਦਰਸ਼ਨ ਨੇ ਅੰਮ੍ਰਿਤਸਰ ਆ ਕੇ ਇੱਕ ਪ੍ਰੈੱਸ-ਕਾਨਫਰੰਸ ਕਰਕੇ ਕਿਹਾ ਸੀ ‘ਬੇਸ਼ਕ ਜਥੇਦਾਰੋਂ ਨੇ ਇਸ ਕੈ¦ਡਰ ਕੋ ਮਾਨ ਲੀਆ ਹੈ ਮਗਰ ਸਿੱਖ ਸੰਗਤੇਂ ਇਸ ਕੋ ਕਭੀ ਸਵੀਕਾਰ ਨਹੀਂ ਕਰੇਂਗੀ।’ ਹੁਣ ਇਹ ਕਿਹੜੀਆਂ ‘ਸਿੱਖ ਸੰਗਤਾਂ’ ਦੀ ਗੱਲ, ਆਰ. ਐਸ. ਐਸ. ਮੁਖੀ ਨੇ ਕੀਤੀ ਸੀ, ਅਜੋਕੇ ਘਟਨਾਕ੍ਰਮ ਦੀ ਰੌਸ਼ਨੀ ਵਿੱਚ ਇਸ ਬਾਰੇ ਕੀ ਕੋਈ ਸ਼ੱਕ ਬਾਕੀ ਰਹਿ ਜਾਂਦਾ ਹੈ? ਆਖਿਰ ਨਾਨਕਸ਼ਾਹੀ ਕੈ¦ਡਰ ਵਿੱਚ ਐਸਾ ਕੀ ਹੈ, ਜਿਸ ਕਰਕੇ ਆਰ. ਐਸ. ਐਸ. ਨੇ ਖੁੱਲ੍ਹ ਕੇ ਇਸ ਦੇ ਖਿਲਾਫ ਸਟੈਂਡ ਲਿਆ? ਕਦੇ ਆਰ. ਐਸ. ਐਸ. ਦੇ ਮੁਖੀ ਗੋਲਵਲਕਰ ਨੇ ਪੰਜਾਬੀ ਹਿੰਦੂਆਂ ਨੂੰ 1950ਵਿਆਂ ਵਿੱਚ ਇਹ ਸਲਾਹ ਦਿੱਤੀ ਸੀ ਕਿ ਉਹ ਪੰਜਾਬੀ ਜ਼ੁਬਾਨ ਦਾ ਵਿਰੋਧ ਨਾ ਕਰਨ ਅਤੇ ਆਪਣੀ ਬੋਲੀ ਪੰਜਾਬੀ ਹੀ ਲਿਖਵਾਉਣ। ਜੁਝਾਰੂ ਲਹਿਰ ਦੇ ਦੌਰਾਨ ਵੀ ਆਰ. ਐਸ. ਐਸ. ਨੇ ਕਦੇ ਖੁੱਲ੍ਹ ਕੇ ਬਿਆਨਬਾਜ਼ੀ ਨਹੀਂ ਕੀਤੀ ਭਾਵੇਂ ਕਿ ਲੁਧਿਆਣੇ ਦੇ ਨੇੜੇ ਦਰੇਸੀ ਗਰਾਊਂਡ ਵਿੱਚ ਇਨ੍ਹਾਂ ਦੇ ‘ਨਿੱਕਰਧਾਰੀ’ ਜੁਝਾਰੂ ਰੋਹ ਦਾ ਸ਼ਿਕਾਰ ਵੀ ਹੋਏ। ਤਾਜ਼ਾ-ਤਾਜ਼ਾ ਮਾਰੇ ਗਏ ਰੁਲਦਾ ਸਿੰਹੁ ਦੇ ‘ਕਤਲ’ ਤੋਂ ਬਾਅਦ ਵੀ ਆਰ. ਐਸ. ਐਸ. ਨੇ ਕੋਈ ਬਾਹਲੀ ਜਨਤਕ ਪ੍ਰਤੀਕ੍ਰਿਆ ਨਹੀਂ ਦਿੱਤੀ, ਇਸ ਨੂੰ ‘ਪੀਅ’ ਗਏ। ਫਿਰ ਨਾਨਕਸ਼ਾਹੀ ਕੈਲੰਡਰ ਦੇ ਵਿਰੁੱਧ, ਇਸ ਦੇ ਮੁਖੀ ਵਲੋਂ, ਇੰਨਾ ਜ਼ੋਰਦਾਰ ਵਿਰੋਧ, ਕਿਸ ਸੱਚ ਵੱਲ ਇਸ਼ਾਰਾ ਕਰਦਾ ਹੈ? ਹੁਣ ਤੱਕ ਸਿੱਖ ਕੌਮ, ਉਸੇ ਹਿੰਦੂ ਕੈਲੰਡਰ’ ਨੂੰ ਮੰਨ ਰਹੀ ਸੀ, ਜਿਸ ਵਿੱਚ ਉਜੈਨ (ਮੱਧ ਪ੍ਰਦੇਸ਼) ਦੇ ਮੰਦਰ ’ਤੇ ਪਹਿਲੀਆਂ ਸੂਰਜੀ ਕਿਰਣਾਂ ਪੈਣ ਤੋਂ ਦਿਨ ਦੀ ਸ਼ੁਰੂਆਤ ਹੁੰਦੀ ਹੈ। ਨਾਨਕਸ਼ਾਹੀ ਕੈ¦ਡਰ ਵਿੱਚ ਦਿਨ ਦਾ ਚੜ੍ਹਾਅ, ਹਰਿਮੰਦਰ ਸਾਹਿਬ ’ਤੇ ਪੈਂਦੀਆਂ ਸੂਰਜੀ-ਕਿਰਣਾਂ ਨਾਲ ਹੁੰਦਾ ਹੈ। ‘ਵੱਖਰੇ ਧਰਮ’ ਅਤੇ ‘ਕੈ¦ਡਰ’ ਸਬੰਧੀ ਇੱਕ ਅਖਾਣ ਜਗਤ ਪ੍ਰਸਿੱਧ ਹੈ - ‘ਹਰ ਧਰਮ ਦਾ ਆਪਣਾ ਕੈ¦ਡਰ ਹੁੰਦਾ ਹੈ ਜਾਂ ਹਰ ਕੈਲੰਡਰ ਪਿੱਛੇ ਕੋਈ ਧਰਮ ਹੈ।’ ਈਸਾਈ, ਇਸਲਾਮ, ਬੋਧੀ, ਯਹੂਦੀ, ਹਿੰਦੂ, ਬਹਾਏ ਆਦਿਕ ਧਰਮਾਂ ਨੂੰ ਮੰਨਣ ਵਾਲਿਆਂ ਦੇ ਆਪਣੇ-ਆਪਣੇ ਕੈਲੰਡਰ ਹਨ। ਨਾਨਕਸ਼ਾਹੀ ਕੈ¦ਡਰ ਹੋਂਦ ਵਿੱਚ ਆਉਣ ਨਾਲ, ਸਿੱਖ ਧਰਮ ਦੀ ‘ਵੱਖਰੀ ਹੋਂਦ’ ਅਤੇ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਇੱਕ ‘ਨਵਾਂ ਦਿੱਸ-ਹੱਦਾ’ ਸਥਾਪਤ ਹੋ ਗਿਆ ਸੀ। ਸਮੁੱਚੇ ਭਾਰਤ ਨੂੰ (ਅਖੰਡ ਭਾਰਤ) ‘ਹਿੰਦੂਤਵ’ ਦੇ ਕਲਾਵੇ ਵਿੱਚ ਲੈਣ ਦੀ ਨੀਤੀ ’ਤੇ ਪਿਛਲੇ ਲਗਭਗ 80 ਸਾਲ ਤੋਂ ਨਿਰੰਤਰ ਚੱਲ ਰਹੀ ਹਿੰਦੂਤਵੀ ਜਮਾਤ, ਆਰ. ਐਸ. ਐਸ. ਨੂੰ ਇਸ ‘ਸਿੱਖ ਕੈ¦ਡਰ’ ਦੀ ਅਹਿਮੀਅਤ ਦਾ ਚੰਗੀ ਤਰ੍ਹਾਂ ਅਹਿਸਾਸ ਹੈ। ਇਹ ਹੀ ਕਾਰਨ ਹੈ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋਂ ਲਗਭਗ 6 ਸਾਲ ਬਾਅਦ, ਆਰ. ਐਸ. ਐਸ. ਨੇ ਇਸ ਨੂੰ ਦੋਬਾਰਾ ‘ਵਿਵਾਦਤ’ ਬਣਾਉਣ ਦਾ ਯਤਨ ਕੀਤਾ ਹੈ। ਪਿਛਲੇ ਕੁਝ ਦਿਨਾਂ ਵਿੱਚ, ਨਾਨਕਸ਼ਾਹੀ ਕੈ¦ਡਰ ਦਾ ‘ਭਗਵਾਂਕਰਣ’ ਕਰਨ ਲਈ ਜਥੇਦਾਰ ਅਕਾਲ ਤਖਤ, ਪ੍ਰਧਾਨ ਸ਼੍ਰੋਮਣੀ ਕਮੇਟੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ, ਸਿੱਖ ਇਤਿਹਾਸਕ ਪ੍ਰੰਪਰਾਵਾਂ, ਅਕਾਲ ਤਖਤ ਸਾਹਿਬ ਦੀਆਂ ਸ਼ਾਨਦਾਰ ਰਵਾਇਤਾਂ ਅਤੇ ਖਾਲਸਾ ਪੰਥ ਦੇ ਸਰਬਸੰਮਤੀ (ਕਨਸੈਨਸਸ) ਨਾਲ ਫੈਸਲਾ ਲੈਣ ਦੀਆਂ ਰਵਾਇਤਾਂ ਉੱਪਰ ਪੂਰੀ ਤਰ੍ਹਾਂ ਬੁਲਡੋਜ਼ਰ ਫੇਰਿਆ ਹੈ। ਇਹ ਸਮੁੱਚਾ ਘਟਨਾਕ੍ਰਮ ਹਰ ਪੰਥ ਦਰਦੀ ਲਈ ਬੜਾ ਦੁਖਦਾਈ ਤਾਂ ਹੈ ਹੀ ਪਰ ਜੇ ਇਸ ਨੂੰ ਬੇ-ਨਕਾਬ ਤੇ ਚੈਲੰਜ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਅਗਲਾ ਝਟਕਾ ਸਿੱਖ ਰਹਿਤ ਮਰਿਆਦਾ ਦਾ ਹੋਵੇਗਾ ਅਤੇ ਫਿਰ ਨਾਗਪੁਰ (ਆਰ. ਐਸ. ਐਸ. ਦੇ ਹੈੱਡਕਵਾਟਰ) ਅਤੇ ਅੰਮ੍ਰਿਤਸਰ (ਸਿੱਖਾਂ ਦੀ ਰਾਜਧਾਨੀ) ਤੋਂ ਇੱਕੋਂ ਵੇਲੇ ‘ਸਾਂਝੇ ਹਿੰਦੂਤਵੀ ਐਲਾਨਨਾਮੇ’ ਹੋਣਗੇ। ਵੈਸੇ ਇਸ ਗੱਲ ਦੀ ਹੈਰਾਨੀ ਹੈ ਕਿ ਪੰਜਾਬ ਵਿੱਚ ਰਾਸ਼ਟਰੀਆ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਹੁ ਦੇ ਸੋਧੇ ਜਾਣ ਤੋਂ ਬਾਅਦ, ਆਰ. ਐਸ. ਐਸ. ਨੇ ਆਪਣਾ ਅਗਲਾ ਮੁਖੀ ਕਿਉਂ ਨਹੀਂ ਐਲਾਨਿਆ? ਕਿਤੇ ਐਸਾ ਤਾਂ ਨਹੀਂ ਹੈ ਕਿ ‘ਰੁਲਦਾ ਸਿੰਹੁ’ ਦੀ ਤਨਖਾਹ ਹੁਣ ਸੰਤ ਸਮਾਜ ਦਾ ਕੋਈ ‘ਗੁਪਤ ਆਗੂ’ ਲੈ ਰਿਹਾ ਹੈ। ਤਨਖਾਹ ਦੀ ਨਿਆਂਸੰਗਤਤਾ ਵੀ ਬਣਦੀ ਹੈ, ਕਿਉਂਕਿ ਜਿਹੜਾ ਕੰਮ ਰੁਲਦਾ ਸਿੰਹੁ ਨਹੀਂ ਸੀ ਕਰ ਸਕਿਆ, ਉਹ ਮੌਜੂਦਾ ਸੰਤ ਸਮਾਜ ਨੇ ਕਰ ਵਿਖਾਇਆ ਹੈ। ਪਿਛਲੇ ਕੁਝ ਦਿਨਾਂ ਵਿੱਚ ਜਥੇਦਾਰ ਅਕਾਲ ਤਖਤ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਨਾਨਕਸ਼ਾਹੀ ਕੈ¦ਡਰ ਵਿੱਚ ‘ਸੋਧਾਂ’ ਦੇ ਨਾਂ ਥੱਲੇ, ਇਸ ਕੈ¦ਡਰ ਦੇ ਕੀਤੇ ਗਏ ‘ਕਤਲ’ ਸਬੰਧੀ ਵੇਰਵੇ, ਮੀਡੀਏ ਵਿੱਚ ਆ ਚੁੱਕੇ ਹਨ, ਇਸ ਲਈ ਅਸੀਂ ਉਸ ਦੀ ਚਰਚਾ ਨਹੀਂ ਕਰਾਂਗੇ। ਪਰ ਸ਼੍ਰੋਮਣੀ ਕਮੇਟੀ ਦੀ ‘ਅੰਤਰਿਗ ਕਮੇਟੀ’ ਦੇ 15 ਮੈਂਬਰਾਂ ਦੀ ਮੀਟਿੰਗ ਵਿਚਲੇ ਵੇਰਵੇ-ਅਸਲੀ ਕਾਤਲ ਵੱਲ ਇਸ਼ਾਰਾ ਕਰ ਰਹੇ ਹਨ। ਅੰਦਰੂਨੀ ਜਾਣਕਾਰੀ ਅਨੁਸਾਰ, 15 ਵਿੱਚੋਂ 9 ਮੈਂਬਰ ਕੋਈ ਵੀ ਕਦਮ ਕਾਹਲੀ ਵਿੱਚ ਲੈਣ ਦੇ ਵਿਰੋਧੀ ਸਨ ਅਤੇ ਇਸ ਮਾਮਲੇ ਦੇ ਨਿਪਟਾਰੇ ਲਈ ਹੋਰ ਸਮਾਂ ਲੈਣ ਦੇ ਪੱਖ ਵਿੱਚ ਸਨ। ਐਨ ਇਸ ਮੌਕੇ, ਮੱਕਾਰੀ ਨਾਲ ਭਰਪੂਰ ਮੱਕੜ ਨੇ, ਆਪਣੇ ਮਾਲਕਾਂ ਦਾ ਫਤਵਾ ਸੁਣਾਇਆ, ‘ਪ੍ਰਧਾਨ ਸਾਹਿਬ ਦਾ ਇਹ ਆਦੇਸ਼ ਹੈ ਕਿ ਸਭ ਕੁਝ ਅੱਜ ਹੀ ਨਿਬੇੜਨਾ ਹੈ।’ ਇਸ ਫਤਵੇ ਤੋਂ ਬਾਅਦ, ਤਿੰਨ ਮੈਂਬਰਾਂ (ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੋਲੀ ਅਤੇ ਬੀਬੀ ਰਵਿੰਦਰ ਕੌਰ) ਨੇ ਆਪਣੀ ਜ਼ਮੀਰ ਦਾ ਕਤਲ ਕਰਨ ਨਾਲੋਂ ਵਾਕਆਊਟ ਨੂੰ ਤਰਜੀਹ ਦਿੱਤੀ ਪਰ ਬਾਕੀ ਦੇ ਮੈਂਬਰਾਂ ਨੇ ਨਾਨਕਸ਼ਾਹੀ ਕੈ¦ਡਰ ਦੇ ‘ਹਿੰਦੂਕਰਣ’ ਕਰਨ ’ਤੇ ਮੋਹਰ ਲਾ ਦਿੱਤੀ। ਨਾਨਕਸ਼ਾਹੀ ਕੈ¦ਡਰ ਨੂੰ ਕਤਲ ਕਰਨ ਦੇ ਬਾਦਲ ਕਾਜ਼ੀਆਂ ਦੇ ਫਤਵੇ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ, 24 ਘੰਟੇ ਦੇ ਵਿੱਚ-ਵਿੱਚ, ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਆਪਣੇ ਹਮਖਿਆਲ 4 ਹੋਰ ਗ੍ਰੰਥੀਆਂ (ਇਸ ਵਾਰ ਉਨ੍ਹਾਂ ਨੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਤੋਂ ਡਰਦਿਆਂ, ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦਾ ਇੰਤਜ਼ਾਰ ਨਹੀਂ ਕੀਤਾ) ਨੂੰ ਨਾਲ ਲੈ ਕੇ, ਸਿੱਖਾਂ ਦੀ ਅੱਡਰੀ ਪਛਾਣ, ਦੇ ਪ੍ਰਤੀਕ ਨਾਨਕਸ਼ਾਹੀ ਕੈ¦ਡਰ ਦੇ ‘ਭਗਵਾਂਕਰਣ’ ਤੇ ਅਕਾਲ ਤਖਤ ਦੀ ਮੋਹਰ ਲਾ ਦਿੱਤੀ। ਕਿੰਨਾ ਸਿਆਣਪ ਭਰਿਆ ਇਹ ਅਖਾਣ ਹੈ‘ਸਈਅ ਾਂ ਭਏ ਕੋਤਵਾਲ, ਤੋਂ ਡਰ ਕਾਹੇ ਕਾ’ ਖਾਲਸਾ ਜੀ! ਦੁਸ਼ਮਣ ਨੇ ਤਾਂ ਅਣਹੋਣੀ ਵਰਤਾਉਂਦਿਆਂ, ਇੱਕ ਤਕੜਾ ਤੇ ਕਰਾਰਾ ਵਾਰ ਕੀਤਾ ਹੈ, ਹੁਣ ਪੰਥ ਨੇ ਇਸ ਦਾ ਮੂੰਹ ਤੋੜ ਜਵਾਬ ਕਿਵੇਂ ਦੇਣਾ ਹੈ? ਇਸ ਸਮੁੱਚੇ ਘਟਨਾਕ੍ਰਮ ਦੌਰਾਨ ਇੱਕ ਚੰਗੀ ਗੱਲ ਇਹ ਹੋਈ ਹੈ ਕਿ ਭਾਰਤੀ ਨਕਸ਼ੇ ਵਿੱਚ ਕੈਦ ਪ੍ਰਮੁੱਖ ਸਿੱਖ ਜਥੇਬੰਦੀਆਂ ਅਤੇ ਪ੍ਰਦੇਸੀ ਖਾਲਸਾ ਜੀ ਨੇ, ਨਾਨਕਸ਼ਾਹੀ ਕੈਲੰਡਰ ਦੀ ‘ਸਲਾਮਤੀ’ ਲਈ ਇੱਕ ‘ਸਾਂਝਾ ਗੱਠਜੋੜ’ ਬਣਾ ਕੇ ਮੁਹਿੰਮ ਵਿੱਢੀ। ਇਸ ਮੁਹਿੰਮ ਦੇ ਤਹਿਤ ਅੱਡ-ਅੱਡ ਅਖਬਾਰਾਂ ਵਿੱਚ ਇਸ਼ਤਿਹਾਰ ਮੁਹਿੰਮ ਅਤੇ ਪ੍ਰੈੱਸ ਕਾਨਫਰੰਸਾਂ ਆਦਿ ਨਾਲ, ਸਿੱਖ ਕੌਮ ਨੂੰ ਨਾਨਕਸ਼ਾਹੀ ਕੈ¦ਡਰ ਦੇ ਕੀਤੇ ਜਾ ਰਹੇ ਕਤਲ ਸਬੰਧੀ ਜਾਗਰੂਕ ਕੀਤਾ। ਮੀਡੀਏ ਦਾ ਵਰਤਾਰਾ ਵੀ ਸਮਤੋਲ ਵਾਲਾ ਰਿਹਾ ਅਤੇ ਉਸ ਨੇ ਬਾਦਲ, ਸੰਤ ਸਮਾਜ ਵਿਚਾਲੇ ਪੱਕੀ ਖਿਚੜੀ ਦੀ ਦੁਰਗੰਧ ਬਾਹਰ ਕੱਢੀ। ਪ੍ਰਧਾਨ ਮੱਕੜ ਇਸ ਮੁਹਿੰਮ ਤੋਂ ਤੈਸ਼ ਵਿੱਚ ਆਇਆ, ਪ੍ਰੈੱਸ-ਕਾਨਫਰੰਸਾਂ ਵਿੱਚ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਦਾ ਹੈ ਅਤੇ ਧਮਕੀਆਂ ’ਤੇ ਉੱਤਰ ਆਉਂਦਾ ਹੈ। ਝੂਠ ਬੋਲਣ ਵਿੱਚ ਤਾਂ ਉਸ ਨੇ ਹਿਟਲਰ ਦੇ ਪ੍ਰਾਪੇਗੰਡਾ ਮੰਤਰੀ ਗੋਇਬਲਜ਼ ਨੂੰ ਵੀ ਮਾਤ ਦੇ ਦਿੱਤੀ ਲੱਗਦੀ ਹੈ। ਆਪਣੀ ਅਨੰਦਪੁਰ ਸਾਹਿਬ ਦੀ 4 ਜਨਵਰੀ ਦੀ ਪ੍ਰੈੱਸ ਕਾਨਫਰੰਸ ਵਿੱਚ ਉਸ ਨੇ ਝੂਠ ਦੇ ਰਿਕਾਰਡ ਤੋੜਦਿਆਂ ਫੁਰਮਾਇਆ - ‘ਨਾਨਕਸ਼ਾਹੀ ਕੈ¦ਡਰ ਵਿੱਚ ਸੋਧਾਂ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਕੀਤੀਆਂ ਗਈਆਂ ਹਨ ਅਤੇ ਸਭ ਨੂੰ ਭਰੋਸੇ ਵਿੱਚ ਲਿਆ ਗਿਆ ਹੈ। ਇਨ੍ਹਾਂ ਸੋਧਾਂ ਤੋਂ ਸਾਰੇ ਧਾਰਮਿਕ ਅਤੇ ਇਨਸਾਨੀ ਭਲਾਈ ਲਈ ਕੰਮ ਕਰਨ ਵਾਲੇ ਬਹੁਤ ਖੁਸ਼ ਹਨ, ਸਿਰਫ ਕੁਝ (ਢਾਈ ਟੋਟਰੂ) ਰਾਜਸੀ ਲੋਕ ਆਪਣੀਆਂ ਰੋਟੀਆਂ ਸੇਕ ਰਹੇ ਹਨ। ਦਿੱਲੀ ਗੁਰਦੁਆਰਾ ਕਮੇਟੀ ਨੂੰ ਵੀ ਗੁਰਪੁਰਬ, ਨਵੀਆਂ ਸੋਧਾਂ, ਅਨੁਸਾਰ ਹੀ ਮਨਾਉਣੇ ਪੈਣਗੇ ਆਦਿ’। ਸ਼ਾਇਦ ਮੱਕੜ ਬਰਾਂਡ ਲੋਕਾਂ ਲਈ ਹੀ ਸਿਆਣਿਆਂ ਨੇ ਇਹ ਅਖਾਣ ਘੜਿਆ ਸੀ - ‘ਰੋਟੀ ਖਾਓ ਸ਼ੱਕਰ ਨਾਲ, ਦੁਨੀਆ ਲੁੱਟੋ ਮੱਕਰ ਨਾਲ।’ ਅਸੀਂ ਸਮਝਦੇ ਹਾਂ ਕਿ, ਬੇਸ਼ੱਕ ਆਪਸੀ ‘ਟਕਰਾਅ’ ਜਾਂ ‘ਬਾਈਕਾਟ’ ਦੀ ਨੀਤੀ ਉਸਾਰੂ ਨਹੀਂ ਹੁੰਦੀ ਪਰ ਮੌਜੂਦਾ ਹਾਲਾਤ ਵਿੱਚ ਪੰਥਪ੍ਰਸਤ ਸਿੱਖਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਬਚਿਆ ਹੈ। ਇਹ ਗੱਲ ਜੱਗ ਜ਼ਾਹਰ ਹੈ ਕਿ 14 ਅਪ੍ਰੈਲ 2003 ਨੂੰ ਲਾਗੂ ਹੋਇਆ ਨਾਨਕਸ਼ਾਹੀ ਕੈਲੰਡਰ ਪੰਥ ਪ੍ਰਵਾਣਿਤ ਹੈ ਅਤੇ ਲਗਭਗ 14-15 ਸਾਲ ਦੀ ਮਿਹਨਤ, ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਇਹ ਅਕਾਲ ਤਖਤ ਸਾਹਿਬ ਤੋਂ ਪ੍ਰਵਾਣਿਤ ਹੋਇਆ ਸੀ। ‘ਸੋਧਾਂ’ ਦੇ ਨਾਂ ਥੱਲੇ, ਜਿਹੜਾ ਕੈ¦ਡਰ ਦਾ ਭਗਵਾਂਕਰਣ ਕੀਤਾ ਗਿਆ ਹੈ, ਅਕਾਲ ਤਖਤ ਸਾਹਿਬ ਤੋਂ ਜਾਰੀ ਕਰਵਾਇਆ ਗਿਆ ਇਹ ਫੈਸਲਾ-ਅਕਾਲ ਤਖਤ ਦੇ ਪਿਛਲੇ ਚਾਰ ਸਦੀਆਂ ਦੇ ਇਤਿਹਾਸ ਦੇ ਉਨ੍ਹਾਂ ਕਾਲੇ ਫੈਸਲਿਆਂ’ ਵਿੱਚ ਹੀ ਗਿਣਿਆ ਜਾਵੇਗਾ, ਜਿਨ੍ਹਾਂ ਵਿੱਚ ਪ੍ਰੋ. ਗੁਰਮੁੱਖ ਸਿੰਘ ਨੂੰ ਸਿੱਖੀ ਤੋਂ ਖਾਰਜ ਕਰਨਾ, ਜਨਰਲ ਡਾਇਰ ਨੂੰ ਸਿਰੋਪਾਓ ਦੇਣਾ ਆਦਿ ਸ਼ਾਮਲ ਹਨ। ਸਮੁੱਚੀ ਸਿੱਖ ਕੌਮ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕਬੂਲਦੀ ਹੈ ਪਰ ਬੀਤੇ ਦੇ ਗਲਤ ਫੈਸਲਿਆਂ ਨੂੰ ਨਕਾਰਨ ਵਾਂਗ, ਉਹ ਸੋਧਾਂ ਦੇ ‘ਭਗਵੇਂ ਜਾਲ’ ਨੂੰ ਵੀ ਨਕਾਰਨ ਵਲ ਰੁਝਾਨ ਰੱਖਦੀ ਹੈ, ਜਿਵੇਂ ਕਿ ਮੀਡੀਆ ਰਿਪੋਰਟਾਂ ਤੋਂ ਸਪੱਸ਼ਟ ਹੈ। ਅਸੀਂ ਸਮੁੱਚੀਆਂ ਪੰਥਪ੍ਰਸਤ ਧਿਰਾਂ ਨੂੰ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਭਾਵੇਂ ਉਨ੍ਹਾਂ ਦੇ ਅੱਡ-ਅੱਡ ਮੁੱਦਿਆਂ ’ਤੇ ਮੱਤਭੇਦ ਵੀ ਹੋਣ ਪਰ ਨਾਨਕਸ਼ਾਹੀ ਕੈਲੰਡਰ ਦੀ ਸਲਾਮਤੀ ਦੇ ਮੁੱਦੇ ’ਤੇ ਉਹ ਇੱਕਮੁੱਠ ਹੋ ਕੇ, ਆਰ. ਐਸ. ਐਸ. ’ਤੇ ਉਸ ਦੇ ਦੁੱਮਛੱਲਿਆਂ ਦੇ ਹਮਲੇ ਨੂੰ ਪਛਾੜਨ। ਨਾਨਕਸ਼ਾਹੀ ਕੈਲੰਡਰ, ਕੌਮ ਦੀ ਸਾਂਝੀ ਹੋਣੀ ਦਾ ਪ੍ਰਤੀਕ ਹੋਣ ਦੇ ਨਾਲ-ਨਾਲ, ਅੱਡਰੀ ਪਛਾਣ ਅਤੇ ਖਾਲਿਸਤਾਨ ਦੇ ਸੰਘਰਸ਼ ਦਾ ਇੱਕ ‘ਰੌਸ਼ਨ ਮੀਲ ਪੱਥਰ’ ਵੀ ਹੈ, ਅਤੇ ਇਹ ਇਵੇਂ ਹੀ ਆਪਣੀ ਚਮਕ-ਦਮਕ ਨਾਲ ਕਾਇਮ ਰਹੇਗਾ।

ਪੰਜਾਬ ਹਰਿਆਣੇ ਦੇ ਕਿਸਾਨ, ਭਾਰਤ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਰਕੇ ਟਕਰਾਅ ਦੇ ਰਸਤੇ ’ਤੇ....
ਕਣਕ ਦੀ ਕੀਮਤ 100 ਫੀ ਸਦੀ ਉੱਪਰ ਨੂੰ ਗਈ, ਪਰ ਭਾਰਤ ਸਰਕਾਰ ਵਲੋਂ ‘ਘੱਟੋ-ਘੱਟ ਸਮਰਥਨ ਕੀਮਤ’ ਵਿੱਚ ਸਿਰਫ 26 ਰੁਪਏ ਪ੍ਰਤੀ ਕਵਿੰਟਲ ਦਾ ਵਾਧਾ!
ਕਿਸਾਨਾਂ ਵਲੋਂ ਮਾਰਚ-2010 ਵਿੱਚ ਦਿੱਲੀ ਦੀ ਘੇਰਾਬੰਦੀ ਦੀ ਤਿਆਰੀ!
ਇੱਕ ਪਾਸੇ ਧਰਤੀ ਹੇਠਲੇ ਪਾਣੀ ਦਾ ਪੱਧਰ, ਖਤਰਨਾਕ ਹੱਦ ਤੱਕ ਹੇਠਾਂ ਨੂੰ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਭਾਰਤ ਸਰਕਾਰ ਦੀਆਂ ਕਿਸਾਨ-ਮਾਰੂ ਨੀਤੀਆਂ, ਸਥਿਤੀ ਨੂੰ ਅਤਿ-ਗੰਭੀਰ ਬਣਾ ਰਹੀਆਂ ਹਨ!

ਵਾਸ਼ਿੰਗਟਨ (ਡੀ. ਸੀ.) 30 ਦਸੰਬਰ, 2009 - 21ਵੀਂ ਸਦੀ ਦੇ ਸੰਸਾਰ ਵਿੱਚ, ਅੱਡ-ਅੱਡ ਦੇਸ਼ਾਂ ਵਿਚਲੀਆਂ ਅੱਡ-ਅੱਡ ਵਸਤੂਆਂ ਦੀਆਂ ਕੀਮਤਾਂ ਦਾ, ‘ਅੰਤਰਰਾਸ਼ਟਰੀ ਫਰੀ ਮਾਰਕੀਟ’ ਦੀਆਂ ਕੀਮਤਾਂ ਨਾਲ ਵਧਣਾ ਜਾਂ ਘਟਣਾ ਤਾਂ ਸਮਝ ਆ ਸਕਦਾ ਹੈ ਪਰ ਭਾਰਤ ਵਿਚਲੀ ਸਥਿਤੀ ਦਾ ‘ਬਾਬਾ ਆਦਮ’ ਨਿਰਾਲਾ ਹੀ ਹੈ। ਭਾਰਤ ਸਰਕਾਰ ਦੀ ਖੇਤੀਬਾੜੀ ਨਾਲ ਸਬੰਧਿਤ ਵਸਤੂਆਂ ਦੀ ਖਰੀਦੋ-ਫਰੋਖਤ ਵਿੱਚ, ਇੰਨੀ ਜ਼ਿਆਦਾ ਦਖਲਅੰਦਾਜ਼ੀ ਹੈ ਕਿ ਨਾ ਸਿਰਫ ਘਰੇਲੂ ਉਤਪਾਦਨ ਅਤੇ ਅੰਤਰਰਾਸ਼ਟਰੀ ਕੀਮਤਾਂ ਵਿੱਚ ਹੀ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਹੈ ਪਰ ਭਾਰਤ ਦੇ ਅੱਡ-ਅੱਡ ਖੇਤਰਾਂ ਵਿੱਚ ਵੀ ਕੀਮਤ ਅੱਡ-ਅੱਡ ਹੁੰਦੀ ਹੈ। ਬ੍ਰਾਹਮਣ ਬਾਣੀਆ ਜੁੰਡਲੀ ਦੀਆਂ ਨੀਤੀਆਂ, ਪਿਛਲੇ 62 ਸਾਲ ਤੋਂ, ਦਿੱਲੀ ਵਿਚਲੀਆਂ ਅੱਡ-ਅੱਡ ਪਾਰਟੀਆਂ ਦੀਆਂ ਸਰਕਾਰਾਂ ਰਾਹੀਂ ‘ਇੱਕ ਨੁਕਾਤੀ’ ਹੀ ਹਨ ਅਤੇ ਉਹ ਨੁਕਤਾ ਹੈ ‘ਕਿਰਸਾਨੀ ਦੀ ਭਰਪੂਰ ਲੁੱਟ।’ ਕੋਈ ਹੈਰਾਨੀ ਨਹੀਂ ਕਿ ਇੱਕ ਪਾਸੇ ਭਾਰਤ ਦਾ ਪ੍ਰਧਾਨ ਮੰਤਰੀ, ਭਾਰਤ ਦੀ 7 ਫੀ ਸਦੀ ਤੋਂ ਜ਼ਿਆਦਾ ਸਲਾਨਾ ‘ਆਰਥਿਕ ਵਾਧਾ ਦਰ’ ਦੀਆਂ ਡੀਂਗਾਂ ਮਾਰ ਰਿਹਾ ਹੈ ਪਰ ਦੂਸਰੇ ਪਾਸੇ ਉਸੇ ਭਾਰਤ ਵਿੱਚ ਹਰ ਸਾਲ ਹਜ਼ਾਰਾਂ ਕਿਸਾਨ ਆਤਮ-ਹੱਤਿਆ ਕਰ ਰਹੇ ਹਨ। ਕਰਜ਼ੇ ਦੇ ਬੋਝ ਥੱਲੇ ਦੱਬੇ, ਇਨ੍ਹਾਂ ਕਿਸਾਨਾਂ ਨੂੰ ‘ਮੌਤ’ ਹੀ ‘ਅਰਾਮਦੇਹ ਹੱਲ’ ਲੱਗਦਾ ਹੈ।
ਪੰਜਾਬ-ਹਰਿਆਣਾ-ਯੂ. ਪੀ.-ਰਾਜਸਥਾਨ ਆਦਿ ਸੂਬਿਆਂ ਵਿੱਚ ਕਣਕ, ਚਾਵਲ, ਕਪਾਹ ਆਦਿਕ ਫਸਲਾਂ ਦੀ ਮੁੱਖ ਤੌਰ ’ਤੇ ਖੇਤੀ ਹੁੰਦੀ ਹੈ। ਪੰਜਾਬ ਵਿੱਚ ਬਹੁ-ਗਿਣਤੀ ਕਿਸਾਨ ਸਿੱਖ ਹੀ ਹਨ ਪਰ ਉਪਰੋਕਤ ਤਿੰਨ ਦੂਸਰੇ ਸੂਬਿਆਂ ਵਿੱਚ ਵੀ, ਸਿੱਖ ਕਿਰਸਾਨੀ ਦੀ ਬਦੌਲਤ ਹੀ ਇਹ ਸੂਬੇ ਕਣਕ-ਚਾਵਲ ਆਦਿ ਦੀ ਭਰਪੂਰ ਫਸਲ ਪੈਦਾ ਕਰਦੇ ਹਨ। ਪੰਜਾਬ-ਹਰਿਆਣੇ ਦੇ ਸੂਬਿਆਂ ਵਲੋਂ 90 ਫੀ ਸਦੀ ਕਣਕ ਅਤੇ 65 ਫੀ ਸਦੀ ਚਾਵਲ, ਕੇਂਦਰੀ-ਖਾਤੇ (ਸੈਂਟਰਲ ਪੂਲ) ਵਿੱਚ ਦਿੱਤੇ ਜਾਂਦੇ ਹਨ, ਜਦੋਂ ਕਿ ਬਾਕੀ ਸਾਰੇ ਭਾਰਤ ਦੇ ਸੂਬੇ ਮਿਲ ਕੇ 10 ਫੀ ਸਦੀ ਕਣਕ ਅਤੇ 35 ਫੀ ਸਦੀ ਚੌਲ, ਕੇਂਦਰੀ-ਖਾਤੇ ਵਿੱਚ ਦਿੰਦੇ ਹਨ। ਕੀ ਇਹ ਗੱਲ ਹੈਰਾਨਕੁੰਨ ਨਹੀਂ ਹੈ ਕਿ ਪੰਜਾਬ-ਹਰਿਆਣੇ ਵਿੱਚ ਸਿੰਚਾਈ ਸਾਧਨਾਂ ਲਈ ਸਿਰਫ 4 ਡੈਮ, ਨਦੀਆਂ, ਰਿਜ਼ਰਵਾਇਰ ਹਨ ਜਦੋਂਕਿ ਬਾਕੀ ਭਾਰਤ ਵਿੱਚ ਸਿੰਚਾਈ ਲਈ 216 ਡੈਮ, ਨਦੀਆਂ ਅਤੇ ਰਿਜ਼ਰਵਾਇਰ ਹਨ। ਪੰਜਾਬਹਰਿਆਣਾ ਖਿੱਤੇ ਦੇ ਕਿਸਾਨਾਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਸਦੀਵੀਂ ਤੌਰ ’ਤੇ ਲੁੱਟਣ ਲਈ, ਕੇਂਦਰ ਸਰਕਾਰ ਨੇ, ਅਖੌਤੀ ਅਜ਼ਾਦੀ (15 ਅਗਸਤ, 1947) ਤੋਂ ਇਕਦਮ ਬਾਅਦ, ਅੱਡ-ਅੱਡ ਕਿਸਾਨ ਮਾਰੂ ਨੀਤੀਆਂ ਲਾਗੂ ਕੀਤੀਆਂ। ਇਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਲੋਟੂ ਨੀਤੀ-‘ਘੱਟੋ ਘੱਟ ਸਮਰਥਨ ਕੀਮਤ’ (ਮੀਨੀਮਮ ਸਪੋਰਟ ਪਰਾਈਸ) ਦੀ ਹੈ।
ਇਸ ਨੀਤੀ ਦਾ ਸਿੱਧਾ-ਸਾਧਾ ਅਰਥ ਹੈ ਕਿ ਕਣਕ-ਚੌਲਾਂ ਅਤੇ ਕਪਾਹ ਦੀ ਕੀਮਤ, ਹਰ ਸਾਲ, ਕੇਂਦਰ-ਸਰਕਾਰ ਨਿਰਧਾਰਤ ਕਰੇਗੀ। ਭਾਰਤ ਵਿਚਲਾ ਇੱਕ ਕਾਰਖਾਨੇਦਾਰ ਆਪਣੇ ਕਾਰਖਾਨੇ ਵਿੱਚ ਬਣਨ ਵਾਲੀ ਵਸਤੂ ਦੀ ਕੀਮਤ, ਆਪਣੀ ਲਾਗਤ ਅਤੇ ਮੁਨਾਫੇ ਨੂੰ ਧਿਆਨ ਵਿੱਚ ਰੱਖ ਕੇ ਆਪ ਨਿਰਧਾਰਤ ਕਰਦਾ ਹੈ ਪਰ ਕਿਸਾਨ ਕੋਲੋਂ ਇਹ ਹੱਕ ਖੋਹ ਲਿਆ ਗਿਆ ਹੈ। ਕੇਂਦਰ ਸਰਕਾਰ ਵਲੋਂ ਹਰ ਸਾਲ ਐਲਾਨੀ ਜਾਂਦੀ ਕੀਮਤ ਕਿਸਾਨ ਦੀ ਲਾਗਤ ਨਾਲੋਂ ਵੀ ਹੇਠਾਂ ਹੋਣ ਕਰਕੇ, ਉਹ ਹਰ ਸਾਲ ਕਰਜ਼ਾਈ ਹੁੰਦਾ ਜਾਂਦਾ ਹੈ ਅਤੇ ‘ਸ਼ਹਿਰੀ ਲਾਲਾ’ ਅਮੀਰ ਹੋ ਰਿਹਾ ਹੈ। ਕੋਈ ਹੈਰਾਨੀ ਨਹੀਂ ਹੈ ਕਿ ਅੱਜ ਪੰਜਾਬ ਦੇ ਕਿਸਾਨਾਂ ਦੇ ਸਿਰ, 62 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ ਅਤੇ ਬੈਂਕਾਂ-ਆੜਤੀਆਂ ਵਲੋਂ ਅਦਾਲਤਾਂ ਦੀ ਮੱਦਦ ਨਾਲ ਪੰਜਾਬ ਵਿੱਚ, ‘ਕਰਜ਼ਾਈ ਕਿਸਾਨਾਂ’ ਦੀਆਂ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਪਿਛਲੇ ਵਰ੍ਹਿਆਂ ਦੌਰਾਨ, ਪੰਜਾਬ ਦੇ ਮਾਲਵਾ ਖੇਤਰ ਦੇ ਸੈਂਕੜਿਆਂ ਕਿਸਾਨ ਆਤਮਘਾਤ ਕਰ ਚੁੱਕੇ ਹਨ ਅਤੇ ਕੁਝ ਸਮੁੱਚੇ ਪਿੰਡ ਹੀ ‘ਵਿਕਾਊ’ ਬੋਰਡ ਲਾਈ ਬੈਠੇ ਹਨ।
ਪੰਜਾਬੀ ਦਾ ਇੱਕ ਅਖਾਣ - ‘ਇੱਕ ਚੋਰੀ ਉਪਰੋਂ ਸੀਨਾ ਜ਼ੋਰੀ’ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਠੀਕ ਤਰਜ਼ਮਾਨੀ ਕਰਦਾ ਹੈ। ਭਾਰਤ ਦੇ ਕੇਂਦਰੀ ਵਿੱਤ ਮੰਤਰੀ ਨੇ, ਭਾਰਤ ਵਿੱਚ ਵਧ ਰਹੀਆਂ ਕੀਮਤਾਂ ਅਤੇ ਮੁਦਰਾ ਪਸਾਰ (ਇਨਫਲੇਸ਼ਨ) ਦੇ ਕਾਰਨ ਦਾ ਇੰਕਸ਼ਾਫ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ - ‘ਹਰ ਵਰ੍ਹੇ ਘੱਟੋ ਘੱਟ ਸਮਰਥਨ ਕੀਮਤ’ ਵਿੱਚ ਕੀਤਾ ਜਾਂਦਾ ਵਾਧਾ ਹੀ ਮਹਿੰਗਾਈ ਅਤੇ ਮੁਦਰਾ ਪਸਾਰ ਦੀ ਜੜ੍ਹ ਹੈ।’ ਵਿੱਤ ਮੰਤਰੀ ਦੀ ਇਹ ਦਲੀਲ, ਬੇਸ਼ਰਮੀ ਅਤੇ ਬਦਮਾਸ਼ੀ ਦੀ ਸਿਖਰ ਹੈ। ਕੇਂਦਰ ਸਰਕਾਰ ਵਲੋਂ ਕਿਸਾਨੀ ’ਤੇ ਬੜਾ ਅਹਿਸਾਨ ਜਤਾਉਂਦਿਆਂ ਐਲਾਨ ਕੀਤਾ ਗਿਆ ਹੈ ਕਿ ਵਰ੍ਹਾ 2010 ਵਿੱਚ, ਕਣਕ ਦੀ ‘ਘੱਟੋ-ਘੱਟ ਸਮਰਥਨ ਕੀਮਤ’ ਵਿੱਚ 20 ਰੁਪਈਏ ਪ੍ਰਤੀ ਕਵਿੰਟਲ ਦਾ ਵਾਧਾ ਕੀਤਾ ਜਾਵੇਗਾ। ਵਰਲਡ ਬੈਂਕ ਅਨੁਸਾਰ 2007 ਵਿੱਚ, ਖੇਤੀਬਾੜੀ ਨਾਲ ਸਬੰਧਿਤ ਫਸਲਾਂ ਦੀਆਂ ਕੀਮਤਾਂ ਵਿੱਚ, ਅੰਤਰਰਾਸ਼ਟਰੀ ਮਾਰਕਿਟ ਵਿੱਚ 73 ਫੀ ਸਦੀ ਦਾ ਵਾਧਾ ਹੋਇਆ ਜਦੋਂਕਿ ਕਣਕ ਦੀਆਂ ਕੀਮਤਾਂ 100 ਫੀ ਸਦੀ ਤੋਂ ਵੀ ਜ਼ਿਆਦਾ, ਉਪਰ ਨੂੰ ਚੜ੍ਹੀਆਂ। ਇਸ ਦਾ ਕਾਰਨ ਮਾੜਾ ਮੌਸਮ, ਬਾਇਓ-ਫਿਊਲ ਬਣਾਉਣ ਲਈ ਹੋ ਰਹੀ ਫਸਲਾਂ ਦੀ ਵਰਤੋਂ ਅਤੇ ਚੀਨ ਵਿਚਲੀ ਮਿਡਲ ਕਲਾਸ ਦੀਆਂ ਵਧ ਰਹੀਆਂ ਲੋੜਾਂ ਨੂੰ ਦੱਸਿਆ ਗਿਆ। ਇਸ ਤੋਂ ਇਲਾਵਾ ਦੁਨੀਆ ਦੀ ਡਾਵਾਂਡੋਲ ਆਰਥਿਕ ਸਥਿਤੀ ਦਾ, ਮੁਨਾਫਾ ਕਮਾਉਣ ਵਾਲੇ ‘ਲਾਲਚੀ ਵਪਾਰੀਆਂ’ ਵਲੋਂ ਚੱਕਿਆ ਗਿਆ ਫਾਇਦਾ ਵੀ ਹੈ। ਪਰ ਇਸ ਅੰਤਰਰਾਸ਼ਟਰੀ ਫਸਲਾਂ ਦੇ ਭਾਅ ਦੇ ਉਛਾਲ ’ਚੋਂ ਪੰਜਾਬ-ਹਰਿਆਣੇ ਦੇ ਕਿਸਾਨ ਨੇ ਕੀ ਖੱਟਿਆ? ਸਿਰਫ ਕੇਂਦਰ ਸਰਕਾਰ ਦੀ ‘ਲਾਹਨਤ’ ਕਿ ਮਹਿੰਗਾਈ ਤੇ ਮੁਦਰਾ ਪਸਾਰ ਲਈ, ਹਰ ਸਾਲ ਵਧਾਈ ਜਾਂਦੀ ਘੱਟੱ-ਘੱਟ ਸਮਰਥਨ ਕੀਮਤ’ ਜ਼ਿੰਮੇਵਾਰ ਹੈ।
ਇਉਂ ਜਾਪਦਾ ਹੈ ਕਿ ਪੰਜਾਬ ਅਤੇ ਹਰਿਆਣੇ ਦੇ ਕਿਸਾਨ, ਕੇਂਦਰ ਸਰਕਾਰ ਨੂੰ ਹੋਸ਼ ਦਿਵਾਉਣ ਲਈ, ਇੱਕ ਪਲੇਟਫਾਰਮ ’ਤੇ ਇਕੱਠੇ ਹੋਣ ਦਾ ਯਤਨ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਅੱਡ-ਅੱਡ ਕਿਸਾਨ ਯੂਨੀਅਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਮਾਰਚ -2010 ਵਿੱਚ, ਦਿੱਲੀ ਦਾ ਘਿਰਾਓ ਕਰਨਗੇ। ਇਸ ਘਿਰਾਓ ਦਾ ਤਤਕਾਲੀ ਕਾਰਨ ਕੇਂਦਰ ਸਰਕਾਰ ਵਲੋਂ 2010 ਲਈ ਐਲਾਨੀ ਕਣਕ ਦਾ ਘੱਟੋ-ਘੱਟ ਸਮਰਥਨ ਕੀਮਤ ਹੈ। ਅਸੀਂ ਸਮਝਦੇ ਹਾਂ ਕਿ ਕਿਸਾਨਾਂ ਦੀ ਇਹ ਮੁਹਿੰਮ ਸਿਰਫ, 20-25 ਰੁਪਈਏ ਹੋਰ ਕੀਮਤ ਵਧਾਉਣ ਤੱਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ ਜਿਵੇਂ ਕਿ ਪਿਛਲੇ ਵਰ੍ਹਿਆਂ ਦੌਰਾਨ, ਇਹੋ ਜਿਹੇ ਅੰਦੋਲਨਾਂ ਦੌਰਾਨ ਹੁੰਦਾ ਆਇਆ ਹੈ। ਕਿਸਾਨ ਜਥੇਬੰਦੀਆਂ ਨੂੰ ਇੱਕ ਸਪੱਸ਼ਟ ਲਾਈਨ ਖਿੱਚਣ ਦੀ ਲੋੜ ਹੈ। ਕਿਸਾਨ ਜਥੇਬੰਦੀਆਂ, ਕੇਂਦਰ ਸਰਕਾਰ ਨੂੰ ਸਪੱਸ਼ਟ ਕਰ ਦੇਣ ਕਿ ਤੁਸੀਂ ਆਪਣੀ ‘ਘੱਟੋ-ਘੱਟ ਸਮਰਥਨ ਕੀਮਤ’ ਦੀ ਨੀਤੀ ਦਾ ਬਿਲਕੁਲ ਖਾਤਮਾ ਕਰ ਦਿਓ, ਅਸੀਂ ਆਪਣੀ ਉਪਜ ਨੂੰ ਆਪ ਹੀ ਅੰਤਰਰਾਸ਼ਟਰੀ ਮੰਡੀ ਵਿੱਚ ਵੇਚਾਂਗੇ। ਸਾਨੂੰ ਤੁਹਾਡੀਆਂ ਸਬਸਿਡੀਆਂ ਦੀ ਵੀ ਕੋਈ ਲੋੜ ਨਹੀਂ। ਅਸੀਂ ਖੁਦ ਫੈਸਲਾ ਕਰਾਂਗੇ ਕਿ ਅਸੀਂ ਆਪਣੇ ਖੇਤਾਂ ਵਿੱਚ ਕੀ ਉਗਾਉਣਾ ਹੈ। ਅਸੀਂ ਉਹ ਹੀ ਕੁਝ ਪੈਦਾ ਕਰਾਂਗੇ, ਜਿਸ ਦੀ ਮੰਗ ਅੰਤਰਰਾਸ਼ਟਰੀ ਮੰਡੀ ਵਿੱਚ ਹੋਵੇਗੀ ਨਾ ਕਿ ਤੁਹਾਡੀ ਥੋਪੀ ‘ਝੋਨੇ’ ਵਰਗੀ ਫਸਲ. ਝੋਨਾ ਪੈਦਾ ਕਰਦੇ ਕਰਦੇ ਅਸੀਂ ਆਪਣੇ ਸੂਬੇ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ 100 ਫੁੱਟ ਤੋਂ ਵੀ ਜ਼ਿਆਦਾ ਥੱਲੇ ਕਰਵਾ ਲਿਆ ਹੈ। ਪਿਛਲੇ ਦਿਨੀਂ ਨਾਸਾ ਦੀ ਰਿਪੋਰਟ ਵਿੱਚ (ਜਿਸ ਦੀ ਤਿਆਰੀ ਉਨ੍ਹਾਂ ਨੇ ਸੈਟੇਲਾਈਟ ਗਰੈਵੀਮੀਟਰੀ ਰਾਹੀਂ ਕੀਤੀ) ਦੱਸਿਆ ਗਿਆ ਸੀ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ, ਹਰ ਸਾਲ ਧਰਤੀ ਹੇਠਲੇ ਪਾਣੀ ਦੀ ਮਿਕਦਾਰ (ਵੋਲਿਓਮ) ਵਿੱਚ ‘18 ਕਿਊਬਿਕ ਕਿਲੋਮੀਟਰ’ ਦਾ ਘਾਟਾ ਪੈ ਰਿਹਾ ਹੈ। ਸੋ ਜ਼ਾਹਰ ਹੈ ਕਿ ਸਿੱਖ ਬਹੁਗਿਣਤੀ ਦੀ ਵਸੋਂ ਵਾਲਾ ਇਹ ਇਲਾਕਾ ਇੱਕ ਮਾਰੂਥਲ ਬਣਨ ਵੱਲ ਵਧ ਰਿਹਾ ਹੈ ਜਿਵੇਂ ਕਿ ਕੁਝ ਵਰ੍ਹੇ ਪਹਿਲਾਂ ਵਰਲਡ ਬੈਂਕ ਦੀ ਇੱਕ ਰਿਪੋਰਟ ਵਿੱਚ ਵੀ ਦੱਸਿਆ ਗਿਆ ਸੀ।
ਹੁਣ ਵੇਖਣਾ ਇਹ ਹੈ ਕਿ ਕੀ ਕਿਸਾਨ ਲੀਡਰਸ਼ਿਪ ਈਮਾਨਦਾਰੀ ਨਾਲ ਕਿਸਾਨ ਹਿਤਾਂ ਲਈ ਜੂਝੇਗੀ ਜਾਂ ‘ਬਾਦਲਗਰਦੀ’ ਵਾਂਗ, ਕਿਸਾਨੀ ਭੀਖ ਵਿੱਚ ਸਰਮਾਏਦਾਰੀ ਦੀ ਝਾੜੂਬਰਦਾਰਰੀ ਕਰੇਗੀ?


ਕੀ ਅਕਤੂਬਰ 2010 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਦਿੱਲੀ ਦੀ ਥਾਂ ਮੈਲਬੋਰਨ (ਅਸਟ੍ਰੇਲੀਆ) ਵਿੱਚ ਹੋਣ ਜਾ ਰਹੀਆਂ ਹਨ?
‘‘ਭਾਰਤੀ ਆਗੂ ਸਾਨੂੰ ਹਮੇਸ਼ਾਂ ਭਰੋਸਾ ਦਿੰਦੇ ਰਹੇ ਹਨ ਕਿ ਸਾਰਾ ਨਿਰਮਾਣ ਕਾਰਜ ਸਮੇਂ ਸਿਰ ਪੂਰਾ ਹੋ ਜਾਵੇਗਾ ਪਰ ਹੁਣ ਫਿਰ ਇਨ੍ਹਾਂ ਵਲੋਂ ਹੋ ਰਹੀ ਦੇਰੀ, ਸਾਡੇ ਲਈ ਬੜੀ ਬੋਝਲ ਹੈ-ਮਾਈਕਲ ਫੈਨਲ, ਕਾਮਨਵੈਲਥ ਖੇਡ ਫੈਡਰੇਸ਼ਨ ਦੇ ਪ੍ਰਧਾਨ’’
‘‘ ‘‘ਨਿਰਮਾਣ ਕਾਰਜਾਂ ਵਿੱਚ ਹੋ ਰਹੀ ਦੇਰੀ ਤੋਂ ਮੈਂ ਵੀ ਬੜੀ ਪ੍ਰੇਸ਼ਾਨ ਤੇ ਘਬਰਾਈ ਹੋਈ ਹਾਂ-ਸ਼ੀਲਾ ਦੀਕਸ਼ਤ, ਦਿੱਲੀ ਦੀ ਮੁੱਖ ਮੰਤਰੀ ’’
‘‘ਡੇਢ ਬਿਲੀਅਨ ਡਾਲਰ ਖਰਚੇ ਜਾਣ ਦੇ ਬਾਵਜੂਦ, ਅਖੌਤੀ ਮਹਾਨ ਭਾਰਤ ਦੀ ਸਰਕਾਰ, ਦਿੱਲੀ ਵਿੱਚ ਕਾਮਨਵੈਲਥ ਖੇਡਾਂ ਨਾਲ ਸਬੰਧਿਤ ਨਿਰਮਾਣ ਕਾਰਜ ਕਿਉਂ ਪੂਰਾ ਨਹੀਂ ਕਰ ਸਕੀ?

ਵਾਸ਼ਿੰਗਟਨ (ਡੀ. ਸੀ.) 23 ਦਸੰਬਰ, 2009 - ਅੰਗਰੇਜ਼ਾਂ ਦੇ ‘ਗੁਲਾਮ’ ਰਹੇ 72 ਦੇਸ਼ਾਂ ਦੀ ਸੰਸਥਾ ‘ਬ੍ਰਿਟਿਸ਼ ਕਾਮਨਵੈਲਥ’ ਵਲੋਂ, ਅਕਤੂਬਰ 2010 ਵਿੱਚ ਕਰਵਾਈਆਂ ਜਾ ਰਹੀਆਂ ‘ਬ੍ਰਿਟਿਸ਼ ਕਾਮਨਵੈਲਥ ਖੇਡਾਂ’ ਨਵੀਂ ਦਿੱਲੀ ਵਿੱਚ ਹੋਣੀਆਂ ਨਿਸ਼ਚਿਤ ਸਨ। ਭਾਰਤ ਸਰਕਾਰ ਨੇ ਇਹ ‘ਖੇਡਾਂ’ ਕਰਵਾਉਣ ਦੀ ‘ਮੇਜ਼ਬਾਨੀ’ ਮੰਗ ਕੇ ਬੜੀ ਮੁਸ਼ਕਲ ਨਾਲ ਲਈ ਸੀ ਪਰ ਜੋ ਹਾਲਾਤ ਨਜ਼ਰ ਆ ਰਹੇ ਹਨ ਉਨ੍ਹਾਂ ਤੋਂ ਜਾਪਦਾ ਹੈ ਕਿ ਇਹ ਖੇਡਾਂ ਦਿੱਲੀ ਵਿੱਚ ਹੋ ਸਕਣੀਆਂ ਸ਼ਾਇਦ ਸੰਭਵ ਹੀ ਨਾ ਹੋਣ। ਅੰਤਰਰਾਸ਼ਟਰੀ ਖੇਡ ਹਲਕਿਆਂ ਵਿੱਚ ਇਹ ਗੱਲ ਵੀ ਤੁਰ ਰਹੀ ਹੈ ਕਿ ਐਨ ਮੌਕੇ ’ਤੇ, ਖੇਡਾਂ ਦਾ ਸਥਾਨ (ਵੈਨੀਊ) ਦਿੱਲੀ ਤੋਂ ਬਦਲ ਕੇ, ਮੈਲਬੋਰਨ (ਅਸਟ੍ਰੇਲੀਆ) ਕੀਤਾ ਜਾ ਸਕਦਾ ਹੈ। ਮੈਲਬੋਰਨ ਵਿੱਚ ਪਹਿਲਾਂ ਉ¦ਪਿਕ ਖੇਡਾਂ ਹੋ ਚੁੱਕੀਆਂ ਹਨ, ਇਸ ਲਈ ਉਥੇ ਖੇਡਾਂ ਨਾਲ ਸਬੰਧਿਤ ਸਾਰਾ ਢਾਂਚਾ (ਸਟਰਕਚਰ) ਤਿਆਰ-ਬਰ-ਤਿਆਰ ਹੈ ਅਤੇ ਅਸਟ੍ਰੇਲੀਆ ਸਰਕਾਰ ਬੜੀ ਅਸਾਨੀ ਨਾਲ ਉਥੇ ਕਾਮਨਵੈਲਥ ਖੇਡਾਂ ਦਾ ਪ੍ਰਬੰਧ ਕਰ ਸਕਦੀ ਹੈ। ਵੈਸੇ ਸਿੱਖ ਕੌਮ ਵਲੋਂ ਪਹਿਲਾਂ ਹੀ ਕਾਮਨਵੈਲਥ ਦੇਸ਼ਾਂ ਤੋਂ ਇਹ ਮੰਗ ਕੀਤੀ ਗਈ ਸੀ ਕਿ ਜਿਸ ਦਿੱਲੀ ਸ਼ਹਿਰ ਵਿੱਚ, ਨਵੰਬਰ-1984 ਵਿੱਚ ਦਸ ਹਜ਼ਾਰ ਤੋਂ ਜ਼ਿਆਦਾ ਬੇਗੁਨਾਹ ਸਿੱਖਾਂ ਦਾ ਖੂਨ ਡੋਲ੍ਹਿਆ ਗਿਆ ਸੀ ਅਤੇ ਕਾਤਲ ਅਜੇ ਵੀ ਦਨਦਨਾਉਂਦੇ ਫਿਰ ਰਹੇ ਹਨ, ਉਥੇ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਦਾ ਬਾਈਕਾਟ ਕੀਤਾ ਜਾਵੇ ਪਰ ਹੁਣ ਤਾਂ ਹੋਰ ਹੀ ਵਿਧ ਬਣ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਕਾਮਨਵੈਲਥ ਗੇਮਜ਼ ਫੈਡਰੇਸ਼ਨ ਦੇ ਪ੍ਰਧਾਨ ਮਾਈਕਲ ਫੈਨਲ ਨੇ ਅੰਤਰਰਾਸ਼ਟਰੀ ਖੇਡ ਮਾਹਰਾਂ ਦੇ ਨਾਲ ਦਿੱਲੀ ਵਿਚਲੀਆਂ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਜਿਨ੍ਹਾਂ ਦੀ ਤਾਮੀਰ ਦਸੰਬਰ 2009 ਤੱਕ ਪੂਰੀ ਹੋਣੀ ਚਾਹੀਦੀ ਸੀ। ਨਾ-ਮੁਕੰਮਲ ਇਮਾਰਤਾਂ ਨੂੰ ਵੇਖ ਕੇ ਉਹ ਇੰਨੇ ਰੋਹ ਵਿੱਚ ਆਏ ਕਿ ਉਨ੍ਹਾਂ ਨੇ ਮੀਡੀਏ ਨੂੰ ਸੰਬੋਧਨ ਹੁੰਦਿਆਂ ਕਿਹਾ - ‘ਭਾਰਤੀ ਆਗੂ, ਸਾਨੂੰ ਹਮੇਸ਼ਾ ਭਰੋਸਾ ਦਿੰਦੇ ਰਹੇ ਹਨ ਕਿ ਸਾਰਾ ਨਿਰਮਾਣ ਕਾਰਜ ਸਮੇਂ ਸਿਰ ਪੂਰਾ ਹੋ ਜਾਵੇਗਾ ਪਰ ਹੁਣ ਫਿਰ ਇਨ੍ਹਾਂ ਵਲੋਂ ਹੋ ਰਹੀ ਦੇਰੀ ਸਾਡੇ ਲਈ ਬੜੀ ਬੋਝਲ ਤੇ ਪ੍ਰੇਸ਼ਾਨੀ ਵਾਲੀ (ਡਿਸਟਰੈਸਿੰਗ) ਹੈ। ਕੁਝ ਵੱਡੇ ਪ੍ਰਾਜੈਕਟ ਜਿਵੇਂ ਜਵਾਹਰ ਲਾਲ ਨਹਿਰੂ ਸਟੇਡੀਅਮ (ਜਿਥੇ ਕਿ ਓਪਨਿੰਗ ਸਮਾਗਮ ਹੋਣਾ ਹੈ), ਸਾਈਕ¦ਿਗ ਮੈਟਰੋ–ਡੋਮ, ਐਸ. ਐਮ. ਸਵਿਮਿੰਗ ਕੰਪਲੈਕਸ, ਐਥਲੀਟਾਂ ਦੇ ਰਿਹਾਇਸ਼ੀ ਕਵਾਰਟਰ ਆਦਿ ਵੀ ਅਜੇ ਅੱਧ-ਵਿਚਾਲੇ ਹੀ ਲਟਕ ਰਹੇ ਹਨ...।’’ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਇੱਕ ਇਮਾਨਦਾਰ ਅਤੇ ਮਿਹਨਤੀ ਮੁੱਖ ਮੰਤਰੀ ਵਜੋਂ ਜਾਣੀ ਜਾਂਦੀ ਹੈ ਅਤੇ ਉਸ ਨੇ ਦਿੱਲੀ ਦੀ ਨੁਹਾਰ ਬਦਲਣ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ ਹੈ। ਕਾਮਨਵੈਲਥ ਖੇਡਾਂ ਨਾਲ ਸਬੰਧਿਤ ‘ਪ੍ਰਬੰਧਕੀ ਢਾਂਚੇ’ ਸਬੰਧੀ ਹੋਂਦ ਵਿੱਚ ਲਿਆਂਦੇ ਗਏ ‘ਗਰੁੱਪ ਆਫ ਮਿਨਿਸਟਰਜ਼’ ਨੇ, ਅਰਬਨ ਡਿਵੈਲਪਮੈਂਟ ਮਿਨਿਸਟਰ ਜੈਪਾਲ ਰੈਡੀ ਦੀ ਪ੍ਰਧਾਨਗੀ ਹੇਠ, ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦਿੱਲੀ ਵਿੱਚ ਇੱਕ ਮੀਟਿੰਗ ਕੀਤੀ, ਜਿਸ ਵਿੱਚ ਸ਼ੀਲਾ ਦੀਕਸ਼ਤ ਵੀ ਸ਼ਾਮਲ ਹੋਈ। ਸ਼ੀਲਾ ਦੀਕਸ਼ਤ ਨੇ ਇਸ ਮੀਟਿੰਗ ਵਿੱਚ ਕਿਹਾ - ‘ਨਿਰਮਾਣ ਕਾਰਜਾਂ ਵਿੱਚ ਹੋ ਰਹੀ ਦੇਰੀ ਤੋਂ ਮੈਂ ਬੜੀ ਪ੍ਰੇਸ਼ਾਨ ਅਤੇ ਘਬਰਾਈ ਹੋਈ ਹਾਂ। ਇੱਕ ਪਾਸੇ ਕਾਮਨਵੈਲਥ ਫੈਡਰੇਸ਼ਨ ਨੇ ਡੰਡਾ ਚੁੱਕਿਆ ਹੋਇਆ ਹੈ ਅਤੇ ਦੂਸਰੇ ਪਾਸੇ ‘ਸਮੇਂ ਵਿਰੁੱਧ ਦੌੜ’ (ਰੇਸ ਅਗੇਂਸਟ ਟਾਈਮ) ਲੱਗੀ ਹੋਈ ਹੈ। ਮੈਨੂੰ ਆਪਣੇ ਆਪ ’ਤੇ ਭਰੋਸਾ ਨਹੀਂ ਹੈ....’’ ਇਸ ਮੀਟਿੰਗ ਵਿੱਚ ਪਹੁੰਚੇ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਦੀ ਪ੍ਰਤੀਕ੍ਰਿਆ ‘ਆਸ਼ਾਵਾਦੀ’ ਸੀ - ‘ਜੇ ਰੱਬ ਨੇ ਚਾਹਿਆ ਤਾਂ ਨਿਰਮਾਣ ਕਾਰਜ ਸਮੇਂ ਸਿਰ ਪੂਰਾ ਹੋ ਜਾਵੇਗਾ..’ ਜਦੋਂ, ਕੋਈ ਰੱਬ ‘ਰੱਬ ਆਸਰੇ’ ਛੱਡ ਦਿੱਤਾ ਜਾਂਦਾ ਹੈ ਫਿਰ ਸਰਕਾਰਾਂ ਲਈ ਆਪਣੀ ‘ਅਸਫਲਤਾ’ ਛੁਪਾਉਣੀ ਸੌਖੀ ਹੋ ਜਾਂਦੀ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਦਿੱਲੀ ਵਿੱਚ ਕਾਮਨਵੈਲਥ ਖੇਡਾਂ ਕਰਵਾਉਣ ਲਈ ਪਹਿਲਾਂ 500 ਮਿਲੀਅਨ ਡਾਲਰ ਦਾ ਬੱਜਟ ਰੱਖਿਆ ਗਿਆ ਸੀ ਪਰ ਹੌਲੀ -ਹੌਲੀ ਇਹ ਤਿੰਨ ਗੁਣਾਂ ਵਧ ਕੇ, ਡੇਢ ਬਿਲੀਅਨ ਤੱਕ ਪਹੁੰਚ ਗਿਆ ਹੈ।
ਦਿੱਲੀ ਦੀ ਸੂਬਾਈ ਸਰਕਾਰ (ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੀ ਅਗਵਾਈ ਵਿੱਚ) ਅਤੇ ਕੇਂਦਰ ਸਰਕਾਰ ਦੇ ਕਈ ਮੰਤਰਾਲੇ (ਸਮੇਤ ਸਪੋਰਟਸ ਮਹਿਕਮੇ ਅਤੇ ਅਰਬਨ ਡਿਵੈਲਪਮੈਂਟ ਮਹਿਕਮੇ ਦੇ) ਪਿਛਲੇ 6-7 ਸਾਲਾਂ ਤੋਂ ਕਾਮਨਵੈਲਥ ਖੇਡਾਂ ਲਈ ਲੋੜੀਂਦੇ ‘ਢਾਂਚੇ’ (ਇਨਫਰਾਸਟਰੱਕਚਰ) ਦੇ ਨਿਰਮਾਣ ਵਿੱਚ ਲੱਗੇ ਹੋਏ ਹਨ। ਪੈਸੇ ਦੀ ਵੀ ਕੋਈ ਕਮੀ ਨਹੀਂ ਹੈ। ਫਿਰ ਕੀ ਕਾਰਨ ਹੈ ਕਿ ‘ਸੁਪਰ ਪਾਵਰ’, ‘ਗਲੋਬਲ ਪਾਵਰ’ ਤੇ ਯੂ. ਐਨ. ਸੁਰੱਖਿਆ ਕੌਂਸਲ ਦੇ ‘ਵੀਟੋ ਪ੍ਰਾਪਤ ਪੱਕੇ ਮੈਂਬਰ ਦੇਸ਼’ ਦਾ ਸੁਫਨਾ ਦੇਖਣ ਵਾਲੇ ਭਾਰਤੀ ਹਾਕਮ, ਕਾਮਨਵੈਲਥ ਖੇਡਾਂ ਦੇ ਸਟੇਡੀਅਮ ਵੀ ਪਿਛਲੇ 7 ਸਾਲਾਂ ਵਿੱਚ ਤਿਆਰ ਨਹੀਂ ਕਰਵਾ ਸਕੇ? ਜੇ ਕਾਮਨਵੈਲਥ ਖੇਡਾਂ ਕਰਵਾਉਣ ਦੀ ਸਮਰੱਥਾ ਭਾਰਤ ਵਿੱਚ ਨਹੀਂ ਹੈ ਤਾਂ ਫਿਰ ‘ਉ¦ਪਿਕ ਖੇਡਾਂ’ ਕਦੋਂ ਤੇ ਕਿਵੇਂ ਕਰਵਾ ਸਕਣਗੇ? ਚੀਨ ਨੇ ਨਾ ਸਿਰਫ ਬੀਜਿੰਗ ਵਿੱਚ ‘ਸਫਲ ਉ¦ਪਿਕਸ’ ਦਾ ਆਯੋਜਨ ਹੀ ਕੀਤਾ, ਬਲਕਿ ਉਸ ਨੇ ਦੁਨੀਆ ਦੇ ਸਭ ਦੇਸ਼ਾਂ ਤੋਂ ਵੱਧ ਮੈਡਲ ਵੀ ਜਿੱਤੇ। ਭਾਰਤੀ ਹਾਕਮ ਕਿਹੜੇ ਮੂੰਹ ਨਾਲ, ਚੀਨ ਦਾ ਮੁਕਾਬਲਾ ਕਰ ਸਕਦੇ ਹਨ?
ਇਉਂ ਜਾਪਦਾ ਹੈ ਕਿ ਭਾਰਤੀ ਸਿਸਟਮ ਦੀਆਂ ਜੜ੍ਹਾਂ ਵਿੱਚ ਬੈਠਾ ‘ਭ੍ਰਿਸ਼ਟਾਚਾਰ’ ਕਿਸੇ ਵੀ ਕੰਮ ਦੇ ਸਿਰੇ ਨਾ ਚੜ੍ਹਨ ਦਾ ਮੂਲ ਕਾਰਨ ਹੈ। ਭਾਰਤੀ ਬਿਓਰੋਕ੍ਰੇਸੀ ਤੇ ਸਿਆਸੀਤੰਤਰ, ਇੱਕ ਜਾਂ ਦੂਜੇ ਪ੍ਰਾਜੈਕਟ ਦੀ ਆੜ ਵਿੱਚ, ਰੱਜ ਕੇ ਪੈਸੇ ਲੁੱਟਦੇ ਹਨ ਅਤੇ ਫਿਰ ‘ਘਾਟੇ ਦਾ ਸੌਦਾ’ ਵਿਖਾ ਕੇ, ਉਸ ਪ੍ਰਾਜੈਕਟ ਨੂੰ ਠੰਡੇ ਬਸਤੇ ਵਿੱਚ ਪਾ ਦਿੰਦੇ ਹਨ। ਭਾਰਤੀ ਗਰੀਬ ਜਨਤਾ ਦੀ ‘ਟੈਕਸ-ਮਨੀ’, ਇਹ ਚਿੱਚੜ ਲਗਾਤਾਰ ਚੂਸ ਰਹੇ ਹਨ। ਜੇ ਕਾਮਨਵੈਲਥ ਖੇਡ ਢਾਂਚਾ ਸਮੇਂ ਸਿਰ ਪੂਰਾ ਨਹੀਂ ਹੋ ਰਿਹਾ ਤਾਂ ਇਸ ਦੀ ਤਹਿ ਵਿੱਚ ਵੀ ‘ਭ੍ਰਿਸ਼ਟਾਚਾਰ’ ਹੀ ਲੁਕਿਆ ਹੋਇਆ ਹੈ। ਜੇ ਇਹ ਖੇਡਾਂ, ਮੈਲਬੌਰਨ ਚਲੀਆਂ ਜਾਂਦੀਆਂ ਹਨ ਤਾਂ ਫਿਰ ਭਾਰਤੀ ਹਾਕਮ ਇਸ ਨੂੰ ‘ਰੱਬ ਦਾ ਭਾਣਾ’ ਜਾਂ ਅੰਗਰੇਜ਼ਾਂ ਦੀ ‘ਵਿਤਕਰੇਬਾਜ਼ੀ’ ਦੱਸ ਕੇ, ਆਪਣੇ ਆਪ ਨੂੰ ਸੁਰਖਰੂ ਕਰ ਲੈਣਗੇ। ਇਹ ਸਿਲਸਿਲਾ ਪਿਛਲੇ 62 ਸਾਲਾਂ ਤੋਂ ਲਗਾਤਾਰ ਜਾਰੀ ਹੈ ਅਤੇ ਭਾਰਤ ਦੇ, ਸੋਵੀਅਤ ਯੂਨੀਅਨ ਅਤੇ ਯੂਗੋਸਲਾਵੀਆ ਵਾਂਗ, ਦੁਨੀਆ ਦੇ ਨਕਸ਼ੇ ਤੋਂ ਗਾਇਬ ਹੋਣ ਤੱਕ ਇਉਂ ਹੀ ਜਾਰੀ ਰਹੇਗਾ।
ਆਮੀਨ!

ਅਖੀਰ ਸੱਚ ਦਾ ਬੋਲਬਾਲਾ.....
ਭਾਰਤ ਦੇ ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਦੀ ਸਫਲਤਾ ਤੇ ਹੁਣ ‘ਮੀਡੀਆ ਮਾਹਰਾਂ’ ਨੇ ਵੀ ਲਗਾਇਆ ‘ਸਵਾਲੀਆ ਨਿਸ਼ਾਨ’
ਚਾਰ ਅੱਡ-ਅੱਡ ਪੱਤਰਕਾਰਾਂ ਦੀਆਂ ‘ਨਾਂਹ ਪੱਖੀ’ ਟਿੱਪਣੀਆਂ!
ਕੀ ਨੇਪਾਲ ਵਿੱਚ ਮਾਓਵਾਦੀਆਂ ਨੂੰ ਸੱਤਾ ’ਤੇ ਦੁਬਾਰਾ ਕਾਬਜ਼ ਕਰਵਾਉਣ ਲਈ ਚੀਨ, ਭਾਰਤ ਦੇ ਖਿਲਾਫ ਆਪਣਾ ‘ਸ਼ਕਤੀ ਕਾਰਡ’ ਖੇਡੇਗਾ?
26 ਮਿਲੀਅਨ ਸਿੱਖ ਕੌਮ, ਸਾਊਥ ਏਸ਼ੀਆ ਵਿੱਚ ਸਦੀਵੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਚੀਨ-ਅਮਰੀਕਾ ਦੇ ਸਾਂਝੇ ਯਤਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰੇ!

ਵਾਸ਼ਿੰਗਟਨ (ਡੀ. ਸੀ.) 09 ਦਸੰਬਰ, 2009 - ਭਾਰਤੀ ‘ਕੂੜ ਦੇ ਵਣਜਾਰਿਆਂ’ ਦੀ ਵੀ ਅਜਬ ਦਾਸਤਾਨ ਹੈ। ਆਪਣੀ ਪਿਛਲੀ ਲਿਖਤ ਵਿੱਚ ਜਦੋਂ ਅਸੀਂ ਪ੍ਰਧਾਨ ਮੰਤਰੀ ਦੇ ਤਿੰਨ ਰੋਜ਼ਾ ਅਮਰੀਕੀ ਦੌਰੇ ਦੀ ‘ਅਸਫਲਤਾ ਦੀ ਕਹਾਣੀ’ ਬਿਆਨ ਕੀਤੀ ਸੀ ਤਾਂ ਉਦੋਂ ਤੱਕ ਭਾਰਤੀ ਮੀਡੀਆ, ਇਸ ਦੌਰੇ ਦੀ ਸਫਲਤਾ ਦੇ ਭਰਪੂਰ ਗੁਣ ਗਾਇਨ ਕਰ ਰਿਹਾ ਸੀ। ਪਰ ਹੁਣ ਅਚਾਨਕ ਉਨ੍ਹਾਂ ਨੂੰ ਵੀ ਸੱਚ ਦਾ ਚੜ੍ਹਿਆ ਸੂਰਜ ਦਿਸਣ ਲੱਗ ਪਿਆ ਹੈ ਅਤੇ ਉਨ੍ਹਾਂ ਨੇ ‘ਯੂ ਟਰਨ’ ਮਾਰ ਕੇ, ਅਮਰੀਕਾ-ਚੀਨ ਸਬੰਧਾਂ ਦੀ ਰੌਸ਼ਨੀ ਵਿੱਚ, ਭਾਰਤ ਦੀ ਪਤਲੀ ਹਾਲਤ ਦੀ ਕਾਵਾਂ-ਰੌਲੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਪੱਤਰਕਾਰ ਹੁਣ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੇ ਅਮਰੀਕੀ ਦੌਰੇ ਦੀ ਚੀਰ ਫਾੜ, ਅਮਰੀਕਾ ਦੇ ਪ੍ਰਧਾਨ ਓਬਾਮਾ ਦੇ ਚੀਨ ਦੌਰੇ ਦੇ ‘ਚਾਕੂ’ ਨਾਲ ਕਰ ਰਹੇ ਹਨ। ‘ਪਾਇਨੀਅਰ’ ਅਖਬਾਰ ਭਾਰਤ ਦੀ ਇੱਕ ਪ੍ਰਸਿੱਧ ਅਖਬਾਰ ਹੈ ਅਤੇ ਇਸ ਦੀ ਨੀਤੀ ਭਾਰਤੀ ਰਾਸ਼ਟਰ ਦੇ ਹਿਤਾਂ ਦੀ ਰੌਸ਼ਨੀ ਵਿੱਚ, ਅੰਤਰਰਾਸ਼ਟਰੀ ਸਿਆਸਤ ਦਾ ਮੁਆਇਨਾ ਕਰਨ ਦੀ ਹੁੰਦੀ ਹੈ। ਇਸ ਅਖਬਾਰ ਦੇ ਐਡੀਟਰ, ਪ੍ਰਸਿੱਧ ਪੱਤਰਕਾਰ ਚੰਦਨ ਮਿੱਤਰਾ ਨੇ 6 ਦਸੰਬਰ ਦੇ ਅੰਕ ਵਿੱਚ ਇੱਕ ਲੇਖ - ‘ਚੀਨ-ਸਾਊਥ ਏਸ਼ੀਆ ਦਾ ਸੁਪਰ ਕਾਪ’ ਸਿਰਲੇਖ ਹੇਠ ਲਿਖਿਆ ਹੈ। ਇਸ ਲੇਖ ਵਿੱਚ ਲੇਖਕ ਨੇ ਇਹ ਸਿੱਟਾ ਕੱਢਿਆ ਹੈ - ‘‘ਅਮਰੀਕਾ ਅਤੇ ਚੀਨ ਦੇ ਪ੍ਰਧਾਨਾਂ ਓਬਾਮਾ ਤੇ ਹੋ ਜਿੰਟਾਓਂ ਵਲੋਂ ਬੀਜਿੰਗ ਵਿੱਚ ਦਿੱਤੇ ਗਏ ਸਾਂਝੇ ਬਿਆਨ ਤੋਂ ਸਪੱਸ਼ਟ ਹੈ ਕਿ ਅਮਰੀਕਾ, ਚੀਨ ਨੂੰ ਖੇਤਰੀ ਮਹਾਂ-ਸ਼ਕਤੀ (ਸੁਪਰ ਪਾਵਰ) ਸਮਝਦਾ ਹੈ ਅਤੇ ਉਸ ਨੇ ਸਾਊਥ ਏਸ਼ੀਅਨ ਮਾਮਲੇ, ਚੀਨ ਦੇ ਹਵਾਲੇ (ਆਊਟ ਸੋਰਸ) ਕਰ ਦਿੱਤੇ ਹਨ। ਭਾਰਤ ਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਹੁਣ ਤੋਂ ਬਾਅਦ ਚੀਨ, ਸਾਊਥ ਏਸ਼ੀਆ ਦਾ ‘ਦਾਦਾ’ ਹੋਵੇਗਾ ਅਤੇ ਉਹ ਕਸ਼ਮੀਰ ਸਮੇਤ ਭਾਰਤ-ਪਾਕਿਸਤਾਨ ਦੇ ਸਾਰੇ ਮਸਲਿਆਂ ਵਿੱਚ ਆਪਣੀ ‘ਦਾਦਾਗਿਰੀ’ ਨਾਲ ਫੈਸਲੇ ਕਰਵਾਏਗਾ, ਜਿਨ੍ਹਾਂ ਫੈਸਲਿਆਂ ਨੂੰ ਅਮਰੀਕਾ ਦੀ ਪ੍ਰਵਾਨਗੀ ਹੋਵੇਗੀ।’’ ਬਿਲਕੁਲ ਠੀਕ ਸਮਝਿਆ ਹੈ ਤੁਸੀਂ ਚੰਦਨ ਮਿੱਤਰਾ ਸਾਹਿਬ! ਇੱਕ ਹੋਰ ਪ੍ਰਸਿੱਧ ਪੱਤਰਕਾਰ ਦੀਨਾ ਨਾਥ ਮਿਸ਼ਰਾ ਵਲੋਂ ਲਿਖੇ ਇੱਕ ਕਾਲਮ ਦਾ ਸਿਰਲੇਖ ਹੈ - ‘ਅਮਰੀਕਾ-ਚੀਨ ਮਹਾਂ ਗਲਤੀ-ਓਬਾਮਾ ਨੇ ਭਾਰਤ ਨੂੰ ਸਸਤਾ ਕਰ ਦਿੱਤਾ’। ਇਸ ਲਿਖਤ ਅਨੁਸਾਰ - ‘‘ਅਮਰੀਕਾ ਦੇ ਪ੍ਰਧਾਨ ਓਬਾਮਾ ਵਲੋਂ ਚੀਨ ਵਿੱਚ ਦਿੱਤੇ ਗਏ ਬਿਆਨਾਂ ਨੇ, ਸਾਊਥ ਏਸ਼ੀਆ ਵਿੱਚ ਆਮ ਤੌਰ ’ਤੇ ਅਤੇ ਭਾਰਤ ਵਿੱਚ ਖਾਸ ਤੌਰ ’ਤੇ ਬੜੀ ਉਲਝਣ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ&#