Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
14 Aug_25 Aug
6 Aug_13 Aug
26July_5Aug
11_25july
3_10july
21June_2july
8_20 June





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"














ADVERTISEMENTS






ਕੈਨੇਡਾ ਸਰੀ ਵਿਚ ਡਾ: ਹਰਸ਼ਿੰਦਰ ਕੌਰ ਦਾ ਸਨਮਾਨ ।

ਵੈਨਕੂਵਰ-ਸਰੀ : ਡਾ: ਹਰਸ਼ਿੰਦਰ ਕੌਰ ਨੇ ਕੈਨੇਡਾ ਦੇਸ਼ ਦੇ ਬਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਵਿਚ ਆਪਣੇ ਸਨਮਾਨ ਸਮਾਰੋਹ ਵਿਚ ਬੋਲਦਿਆਂ ਕਿਹਾ ਕਿ ਸਯੁੰਕਤ ਰਾਸ਼ਟਰ ਸੰਘ ਸਵਿਟਜ਼ਰਲੈਂਡ ਵਿਖੇ ਪੰਜਾਬੀ ਭਾਸ਼ਾ ਵਿਚ ਆਪਣੇ ਵੀਚਾਰ ਦੇ ਕੇ ਸਵਿਟਜ਼ਰਲੈਂਡ ਤੇ ਸੰਸਾਰ ਦੇ ਹੋਰ ਦੇਸ਼ਾਂ ਦੇ ਨੇਤਾਵਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਯੂ.ਐਨ.ਓ. ਦੀ ਸੰਸਥਾ ਯੁਨੈਸਕੋ ਵੱਲੋਂ, ਜੋ ਆਉਂਦੇ ਪੰਜਾਬ ਵਰਿਆਂ ਤੱਕ ਪੰਜਾਬੀ-ਗੁਰਮੁਖੀ ਭਾਸ਼ਾ ਦੇ ਮੁੱਕ ਜਾਣ ਗੱਲ ਕੀਤੀ ਗਈ ਸੀ, ਉਸ ਦਾ ਜਵਾਬ ਸਯੁੰਕਤ ਰਾਸ਼ਟਰ ਸੰਘ ਦੇ ਸਵਿਟਜ਼ਰਲੈਂਡ ਵਿਚ ਪੰਜਾਬੀ ਬੋਲ ਕੇ ਭਾਸ਼ਾ ਦੇ ਜੀਵਤ ਹੋਣ ਦਾ ਪ੍ਰਮਾਣ ਦਿੱਤਾ।
ਉਨਾਂ ਕਿਹਾ ਕਿ ਪੰਜਾਬ ਵਾਸੀ ਭਾਵੇਂ ਭਰੂਣ ਹਤਿੱਆ ਵਿਚ ਅੱਗੇ ਅੱਗੇ ਨਹੀਂ ਪਰ ਇਸਦੇ ਬਾਵਜੂਦ ਮਾਦਾ ਭਰੂਣ ਹਤਿਆ ਨੇ ਪੰਜਾਬੀਆਂ ਦਾ ਸਿਰ ਝੁਕਾ ਦਿਤਾ ਹੈ। ਉਨਾਂ ਕੈਨੇਡਾ ਵੱਸਦੇ ਪੰਜਾਬੀਆਂ ਨੂੰ ਇਸ ਸੰਬਧੀ ਵਡੇ ਕਦਮ ਚੁੱਕਣ ਦਾ ਲਈ ਹਲੂਣਾ ਦਿਤਾ। ਉਨਾਂ ਆਪਣੇ ਵਿਰੁੱਧ ਜਾਰੀ ਪ੍ਰਚਾਰ ਦਾ ਖੰਡਨ ਕਰਦਿਆ ਕਿਹਾ ਕਿ ਉਸ ਨੇ ਆਪਣੇ ਸੂਬੇ ਪੰਜਾਬ ਜਾਂ ਭਾਰਤ ਦਾ ਵਿਰੋਧ ਨਹੀਂ ਕੀਤਾ ਸਗੋਂ ਸੱਚ ਬੋਲ ਕੇ ਦੇਸ਼ ਦੇ ਆਮ ਲੋਕਾਂ ਦੇ ਹਿੱਤਾਂ ਲਈ ਕੰਮ ਕਰਦਿਆਂ ਲੋਕਾਈ ਨੂੰ ਸੱਚ ਤੋਂ ਜਾਣੂੰ ਕਰਵਾਇਆ ਹੈ। ਵੈਨਕੂਵਰ ਤੋਂ ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ, ਜੋ ਰੇਡੀਓ ਸ਼ੇਰੇ ਪੰਜਾਬ ਦੇ ਸੰਚਾਲਕ ਹਨ, ਨੇ ਇਸ ਬਾਰੇ ਵਧੇਰੇ ਜਾਣਕਾਰੀ ਦੇਂਦਿਆਂ ਕਿਹਾ ਹੈ ਕਿ ਕੈਨੇਡਾ ਦੇ ਸਿੱਖ ਯੂਥ ਨੇ ਡਾ: ਕੌਰ ਦੇ ਸਨਮਾਨ ਲਈ ਰਖੇ ਗਏ ਸੈਮੀਨਾਰ ਵਿਚ ਡਾ: ਕੌਰ ਦੇ ਪਿਤਾ ਸਵਰਗਵਾਸੀ ਸ੍ਰ: ਪ੍ਰੀਤਮ ਸਿੰਘ ਦੀ ਆਖ਼ਰੀ ਕਿਤਾਬ ਅੱਖੀਂ ਡਿੱਠਾ ਡਿੱਠਾ ਕੰਨੀਂ ਸੁਣਿਆ ਸੋਵੀਅਤ ਰੂਸ ਪੰਜਾਬੀ ਪ੍ਰੇਮੀਆਂ ਨੂੰ ਸੌਂਪੀ। ਆਪਣੇ ਸਨਮਾਨ ਸਮਾਰੋਹ ਵਿਚ ਉਨਾਂ ਸਵਿਟਜ਼ਰਲੈਂਡ ਦਾ ਸਯੁੰਕਤ ਰਾਸ਼ਟਰ ਸੰਘ ਵਿਚਲਾ ਅਨੁਭਵ ਸਭ ਨਾਲ ਸਾਂਝਾ ਕੀਤਾ। ਉਨਾਂ ਸਭ ਨੂੰ ਸੱਦਾ ਦੇਂਦਿਆਂ ਕਿਹਾ ਕਿ ਸੰਸਾਰ ਭਰ ਦੇ ਪੰਜਾਬੀ ਬੋਲਣ ਵਾਲਿਆਂ ਨੂੰ ਇੱਕਮੁੱਠ ਹੋ ਕੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਸੌਂਹ ਖਾਣੀ ਚਾਹੀਦੀ ਹੈ। ਸਿੱਖ ਯੂਥ ਵੱਲੋਂ ਬਾਅਦ ਵਿਚ ਡਾ: ਹਰਸ਼ਿੰਦਰ ਕੌਰ ਦਾ ਸਨਮਾਨ ਕੀਤਾ ਗਿਆ।

ਸਾਬਕਾ ਭਾਜਪਾ ਆਗੂ ਜਸਵੰਤ ਸਿੰਘ ਦੀ ਕਿਤਾਬ ਦੀਆਂ 5 ਹਜ਼ਾਰ ਕਾਪੀਆਂ ਗੁਜਰਾਤ ਪਹੁੰਚੀਆਂ

ਨਵੀਂ ਦਿੱਲੀ, 5 ਸਤੰਬਰ - ਸਾਬਕਾ ਭਾਜਪਾ ਆਗੂ ਜਸਵੰਤ ਸਿੰਘ ਦੀ ਜਿਨਾਹ 'ਤੇ ਲਿਖੀ ਵਿਵਾਦਗ੍ਰਸਤ ਕਿਤਾਬ ਦੇ ਪ੍ਰਕਾਸ਼ਕ ਨੇ ਅਦਾਲਤ ਵਲੋਂ ਗੁਜਰਾਤ ਵਿਚ ਕਿਤਾਬ 'ਤੇ ਲੱਗੀ ਪਾਬੰਦੀ ਹਟਾਏ ਜਾਣ ਮਗਰੋਂ ਕਿਤਾਬ ਦੀਆਂ ਪੰਜ ਹਜ਼ਾਰ ਕਾਪੀਆਂ ਗੁਜਰਾਤ ਪਹੁੰਚਾ ਦਿੱਤੀਆਂ ਹਨ& ਪੁਸਤਕ ਦੇ ਪ੍ਰਕਾਸ਼ਕ ਰੂਪਾ ਅੈਂਡ ਕੰਪਨੀ ਦੇ ਚੇਅਰਮੈਨ ਆਰ.ਕੇ ਮਹਿਤਾ ਨੇ ਦਸਿਆ ਕਿ ਇਸ ਪੁਸਤਕ ਦੀ ਜ਼ਬਰਦਸਤ ਮੰਗ ਹੈ ਉਨ੍ਹਾਂ ਦਸਿਆ ਕਿ ਇਸ ਪੁਸਤਕ ਦੀਆਂ ਕਾਪੀਆਂ ਬੜੌਦਾ, ਅਹਿਮਦਾਬਾਦ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਭੇਜੀਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਗੁਜਰਾਤ ਹਾਈ ਕੋਰਟ ਦਾ ਹੁਕਮ ਜਾਰੀ ਹੋਣ ਤੋਂ ਬਾਅਦ ਦਿੱਲੀ ਅਤੇ ਮੁੰਬਈ ਤੋਂ ਹਵਾਈ ਰਸਤੇ ਰਾਹੀਂ ਇਕ ਇਕ ਹਜ਼ਾਰ ਕਾਪੀਆਂ ਭੇਜੀਆਂ ਗਈਆਂ

ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੀ ਵੈਬਸਾਈਟ ਦਾ ਉਦਘਾਟਨ

ਨਵੀਂ ਦਿੱਲੀ, ੫ ਸਤੰਬਰ (ਅੰਮ੍ਰਿਤਪਾਲ ਸਿੰਘ) : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਧਿਕਾਰਤ ਵੈᄄਬਸਾਈਟ ਦਾ ਉਦਘਾਟਨ ਕਰਦਿਆਂ ਕਮੇਟੀਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਇਸ ਵੈᄄਬਸਾਈਟ ਦੇ ਸ਼ੁਰੂ ਹੋਣ ਨਾਲ ਸੰਸਾਰ ਭਰ ਦੇ ਲੋਕ ਖਾਸ ਕਰ ਕੇ ਸਿੱਖ ਸੰਗਤਾਂ ਨਾ ਕੇਵਲ ਦਿੱਲੀ ਦੇ ਇਤਿਹਾਸਕ ਗੁਰਧਾਮਾਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰ ਸਕਣਗੇ ਸਗੋਂ ਗੁਰਦਵਾਰਾ ਬੰਗਲਾ ਸਾਹਿਬ ਤੋਂ ਕੀਤੇ ਜਾ ਰਹੇ ਲਾਈਵ ਟੈਲੀਕਾਸਟ ਦੀ ਰਿਕਾਰਡਿੰਗ ਵੀ ਦੇਖ ਸਕਣਗੇ& ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਗਤੀਵਿਧੀਆਂ, ਗੁਰਪੁਰਬਾਂ ਅਤੇ ਹੋਰ ਗੁਰਮਤਿ ਸਮਾਗਮਾਂ ਬਾਰੇ ਜਾਣਕਾਰੀ ਸਕੂਲਾਂ, ਕਾਲਜਾਂ ਬਾਰੇ ਆਨ ਲਾਈਨ ਜਾਣਕਾਰੀ ਦਿੱਲੀ, ਸਿੱਖ ਗੁਰਦਵਾਰਾ ਐਕਟ ਬਾਰੇ ਜਾਣਕਾਰੀ, ਆਨ ਲਾਈਨ ਡੋਨੇਸ਼ਨ ਰਾਹੀਂ ਗੁਰੂ ਦੇ ਹੁਕਮ ਅਨੁਸਾਰ ਆਪਣਾ ਦਸਵੰਧ ਭੇਜ ਸਕਣਗੇ ਅਤੇ ਗੁਰਸਿੱਖੀ, ਸਿੱਖ ਇਤਿਹਾਸ ਅਤੇ ਹੋਰ ਗੁਰਦਵਾਰਾ ਪ੍ਰਬੰਧਕ ਕਮੇਟੀ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ

ਕਿਸਾਨਾ ਨੂੰ ਫਿਰ ਪਰਖਣ ਦਾ ਯਤਨ
,font size="4"> ਡੀ ਸੀ ਵੱਲੋ ਕਿਸਾਨਾ ਨਾਲ ਕੀਤੀ ਮੀਟਿੰਗ ਬੇ-ਸਿੱਟਾ ਰਹੀ

ਮਾਛੀਵਾੜਾ 05 ਸਤੰਬਰ (ਸੁਸ਼ੀਲ ਸ਼ਰਮਾ) ਅੱਜ ਇੱਥੇ ਨਗਰ ਕੌਸ਼ਲ ਦੇ ਦਫਤਰ ਵਿਚ ਡਿਪਟੀ ਕਮਿਸ਼ਨਰ ਲੁਧਿਆਣਾ ਵਿਕਾਸ ਗਰਗ ਵੱਲੇ ਮੋਹਾਲੀ-ਫਗਵਾੜਾ ਹਾਈਵੇ ਦੇ ਸਬੰਧ ਵਿਚ ਪ੍ਰਭਾਵਿਤ ਕਿਸਾਨਾ ਨਾਲ ਕੀਤੀ ਮੀਟਿੰਗ ਬੇ-ਸਿੱਟਾ ਰਹੀ। ਜਿਲਾ ਮੁੱਖੀ ਵੱਲੋ ਭਾਵੇ ਜਿਮੀਦਾਰਾ ਨੂੰ ਜਮੀਨ ਬਦਲੇ ਜਮੀਨ ਦੇਣ ਦੀ ਪੇਸ਼ਕਸ ਵੀ ਕੀਤੀ ਪਰ ਉਨ੍ਹਾ ਇਹ ਪੇਸ਼ਕਸ ਵੀ ਠੁਕਰਾ ਦਿੱਤੀ ਇਸ ਤਰਾ ਇਹ ਮੀਟਿੰਗ ਠੁੱਸ ਜਿਹੀ ਹੋ ਗਈ ਮੌਕੇ ਤੋ ਇੱਕਠੀ ਕੀਤੀ ਜਾਣਕਾਰੀ ਮੁਤਾਬਿਕ ਡਿਪਟੀ ਕਮਿਸ਼ਨਰ ਨੂੰ ਮਿਲੀਆ ਸਰਕਾਰੀ ਹਿਦਾਇਤਾ ਨੂੰ ਮੁੱਖ ਰੱਖ ਕੇ ਇਹ ਮੀਟਿੰਗ ਰੱਖੀ ਗਈ ਸੀ ਭਾਵੇ ਕਿ ਮੁੱਖ ਮੰਤਰੀ ਪ੍ਰਕਾਸ ਸਿੱਘ ਬਾਦਲ ਨਾਲ ਕੀਤੀ ਮੀਟਿੰਗ ਉਪਰੰਤ ਇਹ ਮਾਮਲਾ ਠੰਡੇ ਬਸਤੇ ਵਿਚ ਪੈ ਚੁੱਕਿਆ ਸਮਝਿਆ ਜਾਣ ਲੱਗ ਪਿਆ ਸੀ। ਕਿਸਾਨਾ ਦੇ ਦਿਲ ਦੀ ਗੱਲ ਪਤਾ ਕਰਨ ਲਈ ਅੱਜ ਇਹ ਬੈਠਕ ਕੀਤੀ ਗਈ ਕਿ ਉਹ ਕੀ ਚਾਹੁੰਦੇ ਹਨ। ਪਰ ਸਾਰੇ ਹੱਥ ਜੋੜ ਕਿ ਬੇਨਤੀ ਕਰਦੇ ਰਹੇ ਸਾਨੂੰ ਇੱਥੋ ਨਾ ਉਜਾੜਿਆ ਜਾਵੇ ਨਾ ਸਾਨੂੰ ਕਿਸੇ ਹੋਰ ਜਮੀਨ ਦੀ ਲੋੜ ਹੈ, ਤੇ ਨਾ ਹੀ ਜਿਆਦਾ ਕੀਮਤ ਦੀ। ਕਈ ਕਿਸਾਨਾ ਨੇ ਡੀ ਸੀ ਤੌ ਇਹ ਵੀ ਪੁਛਿਆ ਕਿ ਹਾਈਵੇ ਬਣਾਉਣ ਦੀ ਮੰਗ ਕਿਸਨੇ ਕੀਤੀ ਹੈ ਪਰ ਜਿਨਾ ਮੁੱਖੀ ਕੋਈ ਜਵਾਬ ਨਾ ਦੇ ਸਕੇ ਉਨ੍ਹਾ ਸਿਰਫ ਇਨ੍ਹਾ ਹੀ ਕਿਹਾ ਕਿ ਸਰਕਾਰ ਵੱਲੋ ਜੋ ਵੀ ਨਵਾ ਪ੍ਰੋਜੈਕਟ ਲਾਇਆ ਜਾਦਾ ਹੈ ਲੋਕਾ ਦੇ ਭਲੇ ਲਈ ਹੀ ਹੁੰਦਾ ਹੈ। ਕਈ ਪੜ੍ਹੇ ਲਿਖੇ ਜਿਮੀਦਾਰਾ ਨੇ ਕਿਹਾ ਕਿ ਅਜਿਹੀਆ ਸੜਕਾ ਤਾ ਬਾਹਰਲੇ ਦੇਸ਼ਾ ਵਿਚ ਬਣਦੀਆ ਹਨ ਇੱਥੇ ਸਰਕਾਰ ਤੋ ਹੋਰ ਮਸਲੇ ਤਾ ਨਜਿੱਠੇ ਨਹੀ ਜਾਦੇ ਤੇ ਰੀਸਾ ਫੋਰਨ ਕੰਟਰੀ ਦੀਆ ਕਰਦੀ ਹੈ,ਤੇ ਕਈਆ ਬਜੁਰਗਾ ਨੇ ਇਹ ਵੀ ਕਿਹਾ ਕਿ ਪਹਿਲਾ ਅਸੀ ਪਾਕਿਸਤਾਨੋ ਉਜੱੜ ਕੇ ਆਏ ਹਾ ਹੁਣ ਸਾਨੂੰ ਦੁਬਾਰਾ ਫਿਰ ਬੇ-ਘਰੇ ਨਾ ਕਰੋ। ਜਿਲ੍ਹਾ ਮੁੱਖੀ ਵਿਕਾਸ ਗਰਗ ਨੇ ਕਿਹਾ ਕਿ ਮੈ ਸਿਰਫ ਤੁਹਾਡੇ ਸੁਝਾਅ ਮੰਗਣ ਹੀ ਆਇਆ ਹਾ ਜੋ ਕੁਝ ਵੀ ਹੋਵੇਗਾ ਉਹ ਤੁਹਾਡੀ ਸਹਿਮਤੀ ਨਾਲ ਹੀ ਹੋਵੇਗਾ ਉਨ੍ਹਾ ਇਸ ਮੀਟਿੰਗ ਨੂੰ ਆਖਰੀ ਮੀਟਿੰਗ ਦੱਸਿਆ । ਇਸ ਮੌਕੇਐਸ ਡੀ ਐਮ ਸਮਰਾਲਾ ਸੁਖਦੇਵ ਸਿੰਘ ਮਾਹਲ, ਸਮਰਾਲਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ, ਕੂੰਮ-ਕਲਾ ਵਿਧਾਇਕ ਈਸ਼ਰ ਸਿੰਘ ਮੇਹਰਵਾਨ ,ਗੁਰਦਿਆਲ ਸਿੰਘ ਕੁਟਾਲਾ, ਨਗਰ ਕੌਸ਼ਲ ਦੇ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਚੇਅਰਮੈਨ ਹਰਜੀਤ ਸਿੰਘ, ਜਿਲਾ ਪ੍ਰੀਸ਼ਦ ਮੈਬਰ ਕੁਲਦੀਪ ਸਿੰਘ, ਬਲਾਕਸੰਮਤੀ ਮੈਬਰ ਅਰੁਣ ਲੂਥੜਾ, ਕਿਸਾਨ ਆਗੂ ਹਰਮਿੰਦਰ ਸਿੰਘ ਗਿੱਲ, ਗੁਰਮੇਲ ਸਿੰਘ, ਚੰਨਣ ਸਿੰਘ, ਯੂਥ ਆਗੂ ਬਲਵੀਰ ਮਾਨ ਤੇ ਪ੍ਰਸਾਸਿਨਕ ਅਧਿਕਾਰੀ ਵੀ ਮੌਜੂਦ ਸਨ।

ਬੇਹਯਾ ਗਾਰਡਾਂ ਦੀ ਅਮਰੀਕਨ ਅੰਬੈਂਸੀ ‘ਚੋਂ ਛੁੱਟੀ

ਲੰਡਨ-( ਸੀ ਐਸ)ਅਮਰੀਕਾ ਜਿਥੇ ਪੂਰੇ ਸੰਸਾਰ ਦੀ ਸਰਪੰਚੀ ਸਾਂਭੀ ਬੈਠਾ ਹੈ ਉਥੇ ਇਸ ਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਜਦੋਂ ਕਦੇ ਵੀ ਇਸ ਦੇ ਆਪਣੇ ਦਾਇਰੇ ਦੇ ਲੋਕ ਕਿਸੇ ਦੋਸ਼ ਵਿੱਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਜਾ ਦੇਣ ਵਿੱਚ ਢਿਲ ਨਹੀਂ ਕਰਦਾ।ਇਰਾਕ ਵਿੱਚ ਉਨ੍ਹਾਂ ਫੋਜੀਆਂ ਨੂੰ ਸੱਖਤ ਸਜਾਵਾਂ ਦਿੱਤੀਆਂ ਗਈਆਂ ਜਿੰਨਾਂ ਨੇ ਬਲਾਤਕਾਰ ਅਤੇ ਕਤਲੇਆਮ ਵਰਗੇ ਸੰਗੀਨ ਅਪਰਾਧ ਕੀਤੇ।ਹੁਣ ਅਫਿਗਾਨਸਤਾਨ ਦੀ ਰਾਜਧਾਨੀ ਕਾਬਲ ਵਿੱਚ ਅਮਰੀਕਨ ਅੰਬੈਂਸੀ ਦੇ ਅੱਧੀ ਦਰਜਨ ਤੋਂ ਵੱਧ ਗਾਰਡਾਂ ਨੂੰ ਨੌਕਰੀਉ ਇਸ ਕਰਕੇ ਬਰਤਰਫ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਨੇ ਇੱਕ ਪਾਰਟੀ ਵਿੱਚ ਸ਼ਰਮ ਹਯਾ ਨੂੰ ਛਿੱਕੇ ਟੰਗ ਕੇ ਐਸੀਆਂ ਹਰਕਤਾਂ ਕੀਤੀਆਂ ਜਿਸ ਨੂੰ ਇੱਜਤਦਾਰ ਵਿਅਕਤੀ ਦੇਖ ਨਹੀਂ ਸਕਦਾ।ਇੰਨ੍ਹਾਂ ਗਾਰਡਾਂ ਨੇ ਨਸ਼ੇ ਵਿੱਚ ਧੁੱਤ ਹੋ ਕੇ ਨੰਗਾ ਨਾਚ ਨੱਚਿਆਂ ।ਇੱਕ ਦੂਜੇ ਦੇ ਚਿਤੜਾਂ ਤੇ ਵੋਦਕਾ ਡੋਲ ਕੇ ਪੀਤਾ।ਲੋਕਾਂ ਉੱਤੇ ਪਿਸ਼ਾਬ ਕੀਤਾ।ਬੀ ਬੀ ਸੀ ਅਨੁਸਾਰ ਉਨ੍ਹਾਂ ਦੀਆਂ ਇੰਨ੍ਹਾਂ ਹਰਕਤਾਂ ਕਰਕੇ ਉਨ੍ਹਾਂ ਨੂੰ ਇੱਕ ਦਮ ਅਬੈਂਸੀ ਦੀ ਪਹਿਰੇਦਾਰੀ ਤੋਂ ਖਾਰਜ ਕਰ ਦਿੱਤਾ ਗਿਆ ਹੈ।ਲੋਕਾਂ ਨੇ ਉਨ੍ਹਾਂ ਦੀਆਂ ਇਸ ਤਰਾਂ ਦੀਆਂ ਹਰਕਤਾਂ ਦੀਆਂ ਤਸਵੀਰਾਂ ਖਿੱਚ ਲਈਆਂ।ਸੂਤਰਾਂ ਅਨੁਸਾਰ ਇੰਨਾਂ ਗਾਰਡਾਂ ਨੂੰ ਆਫਿਗਾਨਸਤਾਨ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ।ਇੰਨਾਂ ਦੇ ਨਾ ਅਤੇ ਨਾਗਰਿਕਤਾ ਜਾਹਰ ਨਹੀਂ ਕੀਤੀ ਗਈ।ਬੀ ਬੀ ਸੀ ਅਨੁਸਾਰ ਇਹ ਅਮਰੀਕਾ ਵਲੋਂ ਵਰਤੀ ਜਾ ਰਹੀ ਪਰਾਈਵੇਟ ਫਰਮ “ਅਰਮਰ ਅਮਰੀਕਾ” ਕੰਪਨੀ ਵਿੱਚ ਕੰਮ ਕਰਦੇ ਸਨ।ਅਮਰੀਕਾ ਇਸ ਫਰਮ ਨੂੰ ਸਕਿਊਰਟੀ ਲਈ ਵਰਤ ਰਹੀ ਹੈ।ਇੰਨ੍ਹਾਂ ਗਾਰਡਾਂ ਦੀਆਂ ਹਰਕਤਾਂ ਦੀ ਸ਼ਕਾਇਤ ਅਮਰੀਕੀ ਸੈਕਟਰੀ ਆਫ ਸਟੇਟ ਸ਼੍ਰੀ ਮਤੀ ਕਲਿੰਟਨ ਤੱਕ ਵੀ ਪਹੁੰਚ ਗਈ।ਖਬਰ ਏਜੰਸੀ ਮੁਤਾਬਿਕ ਸਟੇਟ ਡਿਪਾਰਟਮੈਂਟ ਦੀ ਪੜਤਾਲੀਆ ਟੀਮ ਕਾਬਲ ਪਹੁੰਚ ਚੁੱਕੀ ਹੈ ਜਿਹੜੀ ਇਸ ਘਟਨਾ ਦੀ ਜਾਂਚ ਕਰੇਗੀ।ਇਥੇ ਇਹ ਜਿਕਰਯੋਗ ਹੈ ਇਰਾਕ ਵਿੱਚ ਅਮਰੀਕਾ ਨੇ ਪਰਾਈਵੇਟ ਫਰਮ ਤੋਂ ਉਸ ਵੇਲੇ ਸਕਿਊਰਟੀ ਲੈਣੀ ਬੰਦ ਕਰ ਦਿੱਤੀ ਸੀ ਜਦੋਂ ਇੱਕ ਫਰਮ ਦੇ ਗਾਰਡਾਂ ਨੇ 14 ਇਰਾਕੀ ਨਾਗਰਿਕ ਮਾਰ ਦਿੱਤੇ ਸਨ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਾਬਲ ਵਿੱਚ ਅਮਰੀਕਾ ਦੀ ਅਬੈਂਸੀ ਦੀ ਸਕਿਉਰਟੀ ਵਿੱਚ ਨੇਕ ਆਦਮੀਆਂ ਦਾ ਹੋਣਾ ਜਰੂਰੀ ਹੈ।ਅਮਰੀਕਨ ਅੰਬੈਂਸੀ ਵਿੱਚ 1000 ਲੋਕ ਕੰਮ ਕਰਦੇ ਹਨ।ਅਧਿਕਾਰੀਆਂ ਦਾ ਕਹਿਣਾ ਹੈ ਗਾਰਡਾ ਦੀ ਹਰਕਤ ਸਕਿਊਰਟੀ ਲਈ ਖਤਰਾ ਹੈ।


ਡੇਰਾਵਾਦੀਆਂ ਦੀ ਖੁਸ਼ੀ ਅਤੇ ਸ਼ਰੋਮਣੀ ਕਮੇਟੀ ਚੋਣਾਂ ਲਈ ਪੰਥਕ ਆਗੂ ਗ੍ਰਿਫ਼ਤਾਰ ਕੀਤੇ : ਪੰਚ ਪ੍ਰਧਾਨੀ
ਬੇਸਾਹਾਰਾ ਸਿੱਖ ਪਰਿਵਾਰਾਂ ਦੀ ਮਦਦ ਕਰਨਾ ਕੋਈ ਗੁਨਾਹ ਨਹੀਂ ਫ਼ਤਿਹਗੜ੍ਹ ਸਾਹਿਬ 4 ਸਤੰਬਰ- ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਆਗੂ ਸ. ਮਹਿੰਦਰ ਸਿੰਘ ਮਨੈਲੀ ਤੇ ਜਿਲ੍ਹਾ ਯੂਥ ਪ੍ਰਧਾਨ ਸਰਪੰਚ ਗੁਰਮੁਖ ਸਿੰਘ ਡਡਹੇੜੀ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵਿਚ ਪੰਚ ਪ੍ਰਧਾਨੀ ਦੀ ਜਿਲ੍ਹਾ ਜਥੇਬੰਦੀ ਨੇ ਸਮੁੱਚੇ ਤੌਰ ’ਤੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਆਗੂਆਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਭਾਰਤੀ ਨਿਜ਼ਾਮ ਸਿੱਖਾਂ ਨੂੰ ਸ਼ਾਂਤਮਈ ਢੰਗ ਨਾਲ ਵੀ ਵਿਚਰਨ ਦੀ ਇਜ਼ਾਜ਼ਤ ਨਹੀਂ ਦੇ ਰਿਹਾ। ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਪੰਥ ਤੇ ਪੰਜਾਬ ਵਿਰੋਧੀ ਡੇਰਾਵਾਦੀਆਂ ਦੀਆਂ ਖੁਸ਼ੀ ਪ੍ਰਾਪਤੀ ਲਈ ਤੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪੰਥਕ ਅਧਾਰ ਪਛਾੜਣ ਲਈ ਹੀ, ਪੰਥ ਦੀ ਆਨ-ਸ਼ਾਨ ਲਈ ਸਾਂਤਮਈ ਸੰਘਰਸ਼ ਕਰ ਰਹੇ ਆਗੂਆਂ ਨੂੰ ਅੱਤਵਾਦ ਫ਼ੈਲਾਉਣ ਦੇ ਝੂਠੇ ਕੇਸ ਪਾ ਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਹਾਲ ਹੀ ਵਿਚ ਵਾਪਰੀ ਘਟਨਾ ਕਿਸੇ ਅੱਤਵਾਦ ਦੀ ਨਹੀਂ ਸਗੋਂ ਲੋਕ ਭਾਵਨਾਵਾਂ ਦੀ ਉਪਜ ਹੀ ਕਹੀ ਜਾ ਸਕਦੀ ਹੈ। ਉਨ੍ਹਾ ਕਿਹਾ ਕਿ ਜਦੋਂ ਸਰਕਾਰਾਂ ਕਿਸੇ ਵਰਗ ਵਿਸ਼ੇਸ਼ ਦੀਆਂ ਭਾਵਨਾਵਾਂ ਦਾ ਧਿਆਨ ਨਹੀਂ ਰੱਖਦੀਆਂ ਤਾਂ ਉਸ ਹਾਲਤ ਵਿਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਨੂੰ ਮਿਲ ਰਹੀ ਮਾਇਕ ਮਦਦ ਦੀ ਕਿਸੇ ਵੀ ਤਰ੍ਹਾਂ ਨਾਲ ਗ਼ਲਤ ਵਰਤੋਂ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਸ ਪੈਸੇ ਨਾਲ ਸਿੱਖ ਕੌਮ ਦੇ ਸ਼ਹੀਦਾਂ ਦੇ ਬੇ-ਸਹਾਰਾ ਪਰਿਵਾਰਾਂ ਤੇ ਉਨ੍ਹਾਂ ਦੇ ਯਤੀਮ ਬੱਚਿਆਂ ਦੀ ਮਦਦ ਕਰਨਾ ਸਾਡਾ ਕੌਮੀ ਫ਼ਰਜ਼ ਹੈ।ਜੇਕਰ ਹਿੰਦ ਸਮਾਚਾਰ ਪੱਤਰ ਸਮੂਹ ਆਪਣਾ ਸ਼ਹੀਦ ਪਰਿਵਾਰ ਫ਼ੰਡ ਚਲਾ ਸਕਦਾ ਹੈ ਤਾਂ ਅਸੀਂ ਬੇਸਹਾਰਾ ਤੇ ਲੋੜਵੰਦ ਸਿੱਖ ਪਰਿਵਾਰਾਂ ਦੀ ਕੋਈ ਮਦਦ ਕਿਉਂ ਨਹੀਂ ਕਰ ਸਕਦੇ। ਜਥੇਬੰਦੀ ਤੇ ਲਗਾਏ ਗਏ ਦੋਸ਼ਾਂ ਦੇ ਜਵਾਬ ਵਿਚ ਉਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਲਿਆਂ ਦੀ ਅਪਣੀ ਕੋਈ ਵਿਚਾਰਧਾਰਾ ਨਹੀਂ ਸੀ ਉਨ੍ਹਾਂ ਸ੍ਰੀ ਗੁਰੀ ਗੰ੍ਰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਹੀ ਪ੍ਰਚਾਰ ਕੀਤਾ ਤੇ ਇਸ ਸਰਬ ਸ਼ਾਂਝੀਵਾਲਤਾ ਵਾਲੀ ਵਿਚਾਰਧਾਰਾ ਦੀ ਪ੍ਰਚਾਰ ਕਰਨਾ ਹਰ ਸਿੱਖ ਦਾ ਫ਼ਰਜ ਹੈ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਦੀ ਮੰਗ ਕਰਨਾ ਕੋਈ ਗੈਰ ਕਾਨੂੰਨੀ ਨਹੀਂ ਤੇ ਇਸ ਗੱਲ ਦੀ ਤਸਦੀਕ ਸੁਪਰੀਮ ਕੋਰਟ ਨੇ ਵੀ ਇੱਕ ਫ਼ੈਸਲੇ ਵਿਚ ਕਰ ਦਿੱਤੀ ਹੈ। ਜਥੇਬੰਦੀ ਤੇ ਵੱਖ ਵੱਖ ਸ਼ਹਿਰਾਂ ਵਿਚ ਦਫ਼ਤਰ ਖੋਲ੍ਹ ਕੇ ਗੈਰ-ਕਾਨੂੰਨੀ ਕਾਰਵਾਈਆਂ ਦੇ ਲਗਾਏ ਗਏ ਦੋਸ਼ਾਂ ਨੂੰ ਉਨ੍ਹਾਂ ਬੇ-ਬੁਨਿਆਦ ਦੱਸਿਆ।

ਬਾਦਲ ਪਰਵਾਰ ਦਾ ਖ਼ਾਤਮਾ ਕਰਨ ਲਈ ਸਿੱਖ ਕੌਮ ਨੂੰ ਤਿਆਰ ਰਹਿਣਾ ਚਾਹੀਦਾ ਹੈ : ਮਾਨ

ਛਪਾਰ, 4 ਸੰਤਬਰ (ਪਰਮਿੰਦਰ ਵਾਲੀਆ, ਮਨਜੀਤ ਲੇਲ) : ਗੁਰੂ ਸਾਹਿਬਾਨ ਨੇ ਬੁਰਾਈਆਂ ਨੂੰ ਖ਼ਤਮ ਕਰਨ ਲਈ ਮਸੰਦਾਂ ਨੂੰ ਉਬਲਦੇ ਕੜਾਹਿਆਂ ਵਿਚ ਸੁੱਟ ਕੇ ਖ਼ਤਮ ਕੀਤਾ ਸੀ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਬਜ਼ਾ ਕਰ ਬੈਠੇ ਬਾਦਲ ਪਰਿਵਾਰ ਦਾ ਖ਼ਾਤਮਾ ਕਰਨ ਲਈ ਸਿੱਖ ਕੌਮ ਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਮਰਨਜੀਤ ਸਿੰਘ ਮਾਨ ਸਾਬਕਾ ਐਮ.ਪੀ. ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਮੇਲਾ ਛਪਾਰ ਤੇ ਕਾਨਫ਼ਰੰਸ 'ਚ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਨੇ ਆਪਣੀ ਕੁਰਸੀ ਬਚਾਉਣ ਖ਼ਾਤਰ ਸਮੁੱਚੀ ਸਿੱਖ ਕੌਮ ਨੂੰ ਆਰ.ਐਸ.ਐਸ. ਕੋਲ ਗਹਿਣੇ ਰੱਖ ਦਿਤਾ ਹੈ। ਉਨਾਂ ਦੀ ਇਹ ਨੀਤੀ ਸਿਆਸਤ ਵਿਚੋਂ ਸਿੱਖਾਂ ਦਾ ਖ਼ਾਤਮਾ ਕਰ ਦੇਵੇਗੀ। ਉਨਾਂ ਅੱਗੇ ਬੋਲਦਿਆਂ ਕਿਹਾ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਨ ਵਾਲੇ ਲੋਕ ਅਮਨ ਸ਼ਾਂਤੀ ਦੇ ਦੁਸ਼ਮਣ ਨੰਬਰ ਇਕ ਹਨ। ਉਨਾਂ ਦੀ ਹਿੰਦੂ ਰਾਸ਼ਟਰ ਬਣਾਉਣ ਦੀ ਮੰਦਭਾਗੀ ਸੋਚ ਨੂੰ ਭਾਰਤ ਵਿਚ ਰਹਿਣ ਵਾਲੀਆਂ ਘੱਟ ਗਿਣਤੀ ਕੌਮਾਂ ਕਦੇ ਵੀ ਸਫ਼ਲ ਨਹੀਂ ਹੋਣ ਦੇਣਗੀਆਂ। ਦਿੱਲੀ ਦੇ ਸਰਕਾਰੀ ਕਤਲੇਆਮ ਬਾਰੇ ਬੋਲਦਿਆਂ ਉਨਾਂ ਕਿਹਾ ਕਿ ਇਸ ਕਤਲੇਆਮ ਦੀ ਸਰਕਾਰੀ ਰਿਕਾਰਡ ਮੁਤਾਬਿਕ ਗਿਣਤੀ 2733 ਹੈ ਤੇ ਗ਼ੈਰ ਸਰਕਾਰੀ ਤੌਰ ਤੇ ਹਜ਼ਾਰਾਂ ਵਿਚ। ਜਿਨਾਂ ਦੇ ਕਾਤਲਾਂ ਨੂੰ ਹਿੰਦੋਸਤਾਨ ਦੀ ਹਕੂਮਤ 25 ਸਾਲ ਦੇ ਲੰਬੇ ਅਰਸੇ ਦੌਰਾਨ ਕੁਝ ਨਹੀਂ ਕਰ ਸਕੀ। ਇਸ ਮੌਕੇ ਤੇ ਕਈ ਮਤੇ ਵੀ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤੇ ਗਏ। ਇਸ ਮੌਕੇ ਗੁਰਿੰਦਰਪਾਲ ਸਿੰਘ ਧਨੌਲਾ, ਦਰਸ਼ਨ ਸਿੰਘ ਨੱਥੂਮਾਜਰਾ, ਅਵਤਾਰ ਸਿੰਘ ਕੁੱਪ, ਜਸਵਿੰਦਰ ਸਿੰਘ ਫ਼ਲੇਵਾਲ ਤੋਂ ਇਲਾਵਾ ਭਾਰੀ ਗਿਣਤੀ ਵਿਚ ਦਲ ਦੇ ਮੈਂਬਰ ਤੇ ਸਿੱਖ ਸੰਗਤਾਂ ਹਾਜ਼ਰ ਸਨ।

ਜ਼ਾਲਮ ਬਾਦਲਾਂ ਤੇ ਜਾਬਰ ਬੇਅੰਤੇ ਵਿਚ ਕੋਈ ਫ਼ਰਕ ਨਾ ਰਿਹਾ!

ਸੈਨ ਫਰਾਂਸਿਸਕੋ (B.S.Khalsa) ਬੇਅੰਤੇ ਦੇ ਲਹੂ ਪੀਣੇ ਰਾਹ ਤੇ ਤੁਰਿਆ ਬਾਦਲ ਤੇ ਉਸਦਾ ਬਿੱਲਾ !
ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਬੇਅੰਤੇ ਦੀ ਰੂਹ ਬਾਦਲ ਤੇ ਉਸਦੇ ਮੁੰਡੇ ਵਿਚ ਆਈ !
ਬਾਦਲ ਆਪਣੀ ਅਸਲੀ ਸਿੱਖ ਵਿਰੋਧੀ ਔਕਾਤ ਵਿਚ ਪ੍ਰਗਟ ਹੋਇਆ ! ਸੁਖਬੀਰਾ ਬਣਿਆ, ਸਿੱਖ ਗਭਰੂਆਂ ਦਾ ਸ਼ਿਕਾਰ ਖੇਡਣ ਵਾਲੀਆਂ ਕੇਂਦਰੀ ਖ਼ੁਫ਼ੀਆ ਕਾਤਲ ਟੋਲਿਆਂ ਦਾ ਹੱਥਠੋਕਾ !
ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਤੇ ਉਸਦੇ ਮਿੱਤਰਾਂ ਦੀ ਬਿਨਾਂ ਕਾਰਨ, ਬਿਨਾਂ ਸਬੂਤ, ਗ਼ੈਰਕਾਨੂੰਨੀ ਗ੍ਰਿਫ਼ਤਾਰੀ ਨੇ, ਪ੍ਰਕਾਸ਼ ਬਾਦਲ ਤੇ ਉਸਦੇ ਨਿੱਕੇ ਬਾਦਲ ਲਈ ਸਿੱਖ- ਸੰਸਾਰ ਵਿਚ ਘੋਰ ਬਦਨਾਮੀ ਪੱਲੇ ਪਾਈ !
ਬਾਦਲ ਆਰ.ਐਸ.ਐਸ ਦਾ ਨਿਕੱਰਧਾਰੀ ਦਲਾਲ !
ਪੂਰਾ ਬਾਦਲੀ ਲਾਣਾ ਹਿੰਦੂ-ਹਿਟਲਰ ਅੱਗੇ ਲਾਲਚਵੱਸ ਢਹਿ ਪਿਆ !
ਬਾਦਲਾਂ ਨੇ ਸਿੱਖ ਕੌਮ ਦੇ ਸਰਵਨਾਸ਼ ਲਈ ਬ੍ਰਾਹਮਣਵਾਦੀ ਦੁਸ਼ਮਣ ਤਾਕਤਾਂ ਨਾਲ ਲਾਲਚ-ਵੱਸ ਮਿਲਾਇਆ ਹੱਥ !

ਹੁਣ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪ੍ਰਮਜੀਤ ਸਿੰਘ ਗ਼ਾਜ਼ੀ ਬਾਦਲ ਦੀ ਅਕਾਲੀ ਸਰਕਾਰ ਦੁਆਰਾ ਗ੍ਰਿਫ਼ਤਾਰ ।

ਪਟਿਆਲਾ (ਹਰਦੀਪ ਸਿੰਘ) ਜਦ ਕੁੱਤੇ ਦੀ ਮੌਤ ਆਉਂਦੀ ਹੈ ਤਾਂ ਉਹ ਹਲਕ ਜਾਂਦਾ ਹੈ ਤੇ ਹਰ ਇਕ ਨੂੰ ਵੱਢਣ ਪੈਂਦਾ ਹੈ। ਕੁਝ ਇਹੋ ਜਿਹਾ ਹਾਲ ਅਕਾਲੀ ਸਰਕਾਰ ਤੇ ਉਸਦੀ ਦਰਿੰਦੀ ਪੁਲੀਸ ਦਾ ਹੋਇਆ ਪਿਆ ਹੈ।
ਪਹਿਲਾਂ ਭਾਈ ਦਲਜੀਤ ਸਿੰਘ ਤੇ ਉਸਦੇ ਸਾਥੀਆਂ ਦੀ ਗ਼ਲਤ ਗ੍ਰਿਫ਼ਤਾਰੀ ਤੇ ਹੁਣ ਉਸਨੇ ਭਾਈ ਪ੍ਰਮਜੀਤ ਸਿੰਘ ਗ਼ਾਜ਼ੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਹੈ।
ਪੰਜਾਬੀ ਯੂਨੀਵਰਸਿਟੀ ਦੇ ਨੇੜਿਓਂ ਭਾਈ ਗ਼ਾਜ਼ੀ ਨੂੰ ਪੁਲੀਸ ਨੇ ਜ਼ਬਰਦਸਤੀ ਉਸਦੇ ਮੋਟਰ ਸਾਈਕਲ ਤੋਂ ਲਾਹ ਕੇ ਧੱਕੇ ਨਾਲ ਪੁਲੀਸ ਗੱਡੀ ਵਿਚ ਸੁੱਟ ਲਿਆ ਤੇ ਰਫ਼ੂਚੱਕਰ ਹੋ ਗਈ। ਇਹ ਹੈ ਔਕਾਤ ਝੂਠੇ ਲੋਕਤੰਤਰ ਦੇ ਚੌਧਰੀਆਂ ਦੀ। ਜੋ ਲੋਕਤੰਤਰ ਦੇ ਨਾਂ ਤੇ ਲੋਕਾਂ ਦਾ ਲੱਕ ਤੋੜਨ ਤੇ ਲੱਗੇ ਹੋਏ ਹਨ।
ਹਿੰਦੋਸਤਾਨ ਵਿਚ ਬ੍ਰਾਹਮਣਵਾਦ ਅਤੇ ਉਸਦੇ ਜ਼ਰ-ਖਰੀਦ ਦਰਿੰਦਿਆ ਦਾ ਹਿਟਲਰਵਾਦ ਰਾਜ ਕਰ ਰਿਹਾ ਹੈ ਜਿਸ ਵਿਚ ਜ਼ਮੀਰ ਦੀ ਆਵਾਜ਼ ਵਾਲੇ ਸਿੱਖਾਂ ਲਈ ਕੋਈ ਥਾਂ ਨਹੀਂ। ਸ਼ਰਮ ਆਉਣੀ ਚਾਹੀਦੀ ਹੈ ਅਕਾਲੀਆਂ ਦੇ ਗੁਣ ਗਾਉਣ ਵਾਲਿਆਂ ਨੂੰ ਤੇ ਉਨਾਂ ਨਾਲ ਉਠੱਣ ਬੈਠਣ ਵਾਲਿਆਂ ਨੂੰ ।

ਵਿਸ਼ਾਲ ਪ੍ਰਦਰਸ਼ਨ, ਰੋਸ ਵਿਖਾਵਾ, ਰੋਹ ਭਰਿਆ ਮੁਜ਼ਾਹਰਾ, ਸਰਕਾਰ ਵਿਰੁੱਧ ਭਾਰੀ ਜਲੂਸ, ਗ਼ਲਤ ਸਰਕਾਰੀ ਨੀਤੀਆਂ ਵਿਰੁੱਧ ਰੋਸ ਪ੍ਰਗਟਾਵਾ, ਜਾਲਮ ਸਰਕਾਰੀ ਨੀਤੀਆਂ ਵਿਰੁੱਧ ਧਰਨਾ, ਸਰਕਾਰੀ ਸਜ਼ਿਸ਼ ਨੂੰ ਨੰਗਿਆਂ ਕਰਨ ਲਈ ਲੋਕ ਰੈਲੀ, ਸਰਕਾਰੀ ਨਸਲਘਾਤ ਨੰਗਿਆਂ ਕਰਨ ਲਈ ਰੋਸ ਮੁਜ਼ਾਹਰਾ, ਲੋਕਤੰਤਰ ਦੀ ਬਹਾਲੀ ਲਈ ਧਰਨਾ ਆਦਿ

ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਹਿੰਦੋਸਤਾਨ, ਭਾਰਤੀ ਲੋਕਤੰਤਰ, ਇੰਡੀਅਨ ਜ਼ਾਲਮ ਤੰਤਰ, ਇੰਡੀਅਨ ਠੱਗੋਕਰੇਸੀ, ਇੰਡੀਅਨ ਡੈਮਨ-ਕਰੇਸੀ ਜਾਂ ਭਾਰਤ ਦੇ ਜਾਅਲ ਸਾਜ਼ ਪ੍ਰਬੰਧ ਦੀਆਂ ਝੂਠੀਆਂ ਸਿਫ਼ਤਾਂ ਕਰਨ ਵਾਲੇ, ਚਿਮਚੇ ਕਿਸਮ ਦੇ ਲੋਕ ਜਿਨਾਂ ਨੂੰ ਅਨਜਾਣ ਵੀ ਕਿਹਾ ਜਾ ਸਕਦਾ ਏ, ਅਤੇ ਜੋ ਸੱਚ ਜਾਨਣਾ ਹੀ ਨਹੀਂ ਚਾਹੁੰਦੇ, ਜਿਹੜੇ ਭਾਰਤ ਜਾਣ ਦਾ ਲਾਲਚ ਜਾਂ ਮੋਹ ਨਹੀਂ ਤਿਆਗ ਸਕਦੇ, ਜਾਂ ਜਿਹੜੇ ਪੰਜਾਬ ਜਾ ਕੇ ਵਿਖਾਵੇ ਭਰੀ ਅਮਰੀਕੀ ਸ਼ਾਨੋ- ਸ਼ੌਕਤ ਵਿਖਾਉਣ ਦੇ ਬੀਮਾਰ ਹਨ, ਜਾਂ ਜਿਹੜੇ ਦੋਹਰੀ ਮਾਨਸਿਕਤਾ ਦਾ ਸ਼ਿਕਾਰ ਹਨ, ਜਿਹੜੇ ਭਾਰਤ ਨੂੰ ਆਪਣਾ ਦੇਸ਼ ਮੰਨ ਕੇ ਖ਼ਾਲਿਸਤਾਨ ਦੇ ਨਾਹਰੇ ਵੀ ਮਾਰੀ ਜਾਂਦੇ ਹਨ।
ਕਈ ਬਹੁਤ ਵਡੇ ਖ਼ਾਲਿਸਤਾਨੀ (ਜੋ ਸੱਚੇ ਵੀ ਸਨ ਤੇ ਈਮਾਨਦਾਰ ਵੀ) ਸਮਾਂ ਪਾ ਕੇ ਥੱਕ ਗਏ ਜਾਂ ਅੱਕ ਗਿਆ ਮਹਿਸੂਸ ਕਰ ਰਹੇ ਹਨ, ਉਹ ਹੁਣ ਦੋਹਰੀ ਨਾਗਰਿਕਤਾ (ਅਮਰੀਕੀ- ਭਾਰਤੀ) ਲੈ ਕੇ ਦਿੱਲੀ-ਅਮਰੀਕਾ ਆਉਂਦੇ ਜਾਂਦੇ ਹਨ ਜਿਸ ਨਾਲ ਉਨਾਂ ਦੀ ਖ਼ਾਲਿਸਤਾਨ ਲਈ ਦਰਿੜਤਾ ਕਮਜ਼ੋਰ ਹੋਈ ਹੈ ਉਹ ਹੁਣ ਹੌਲੀ ਜਿਹੀ ਹਾਮੀ ਭਰਦੇ ਹਨ, ਉਹ ਛੱਡੋ ਜੀ ! ਕੀਹ ਪਿਆ ਮੁਜ਼ਾਹਰਿਆਂ ਵਿਚ, 25 ਸਾਲ ਦੇ ਮੁਜ਼ਾਹਰੇ ਕਰ ਕਰ ਕੇ ਕੀਹ ਮਿਲ ਗਿਆ ! ਖ਼ਾਲਿਸਤਾਨ ਕਿਹੜਾ ਆਪਾਂ ਕਲਿੱਆਂ ਨੂੰ ਮਿਲਣਾ, ਜੇ ਹੋਰ ਕੋਈ ਅੱਗੇ ਆ ਕੇ ਰੋਸ ਦਿਵਸ ਨਹੀਂ ਮਨਾਉਂਦਾ ਤਾਂ ਆਪਾਂ ਕੱਲਿਆਂ ਨੇ ਠੇਕਾ ਤਾਂ ਨਹੀਂ ਲੈ ਰਖਿਆ !
ਮੁਜ਼ਾਹਰੇ ਵੇਲੇ ਗਾਹਲਾਂ ਕੱਢੀਆਂ ਜਾਂਦੀਆਂ ਨੇ ਤੇ ਬੁਰਾ ਭਲਾ ਕਿਹਾ ਜਾਂਦੈ ! ਇਸ ਕਰਕੇ ਅਸੀਂ ਨਹੀਂ ਜਾਂਦੇ ! ਜਦ ਕਿ ਇਹ ਗ਼ਲਤ ਪ੍ਰਚਾਰ ਹੈ !
ਮੁਜ਼ਾਹਰਿਆਂ ਦਾ ਫ਼ਾਇਦਾ ਕੀ ਹੈ ! ਭਾਰਤ ਬਹੁਤ ਵਡਾ ਦੇਸ਼ ਹੈ, ਉਸਦੀ ਸੇਹਤ ਤੇ ਕੋਈ ਅਸਰ ਨਹੀਂ ਅਜਿਹੇ ਰੋਸੇ ਵਾਲੇ ਵਿਖਾਵਿਆਂ ਦਾ ! ਮੰਮੀ ! ਪਾਪਾ ਸੈਨ ਫ਼ਰਾਂਸਿਸਕੋ ਪਰੋਟੈਸਟ ਹੋਣ ਜਾ ਰਿਹੈ, ਸਾਨੂੰ ਵੀ ਜਾਣਾ ਚਾਹੀਦੈ, ਸਾਰੇ ਚੱਲੇ ਨੇ ! ਚੁੱਪ ਕਰ ਨੀ ਤੂੰ, ਚੁੱਪ ਕਰ ਵੇ ਵਡਿਆ, ਆਪਾਂ ਇੰਡੀਆ ਜਾਣੈ ਜੇ ਉਨਾਂ ਉਥੇ ਸਾਡੀਆਂ ਫ਼ੋਟੋ ਖਿੱਚ ਲਈਆਂ ਤਾਂ ਸਾਨੂੰ ਉਥੇ ਦਿੱਲੀ ਏਅਰਪੋਰਟ ਤੇ ਫ਼ੜ ਲੈਣਗੇ, ਆਪਾਂ ਨਹੀਂ ਜਾਣਾ ਮੁਜ਼ਾਹਰੇ ਮਜ਼ੂਹਰੇ ਤੇ, ਤੂੰ ਸਕੂਲ ਜਾਹ ਚੁੱਪ ਕਰਕੇ !
ਇਹ ਉੱਪਰ ਲਿਖ਼ੀਆਂ ਢੁੱਚਰਾਂ ਕਮਜ਼ੋਰ ਮਨ ਦੀ ਨਿਸ਼ਾਨੀ ਹਨ ਤੇ ਸਵਾਰਥ ਵੀ, ਜਿਸਨੂੰ ਗੁਰਬਾਣੀ ਦੀ ਵੀਚਾਰ ਕਰਦਿਆਂ ਦੂਰ ਕੀਤਾ ਜਾ ਸਕਦਾ ਹੈ।
ਆਪਾਂ ਨੂੰ ਇਕੱਲੀ ਇਹੋ ਗੱਲ ਬਹੁਤ ਵਡੀ ਦਰਿੜਤਾ ਦੇ ਸਕਦੀ ਹੈ ਤੇ ਚੜਦੀ ਕਲਾ ਵਾਲੇ ਪਾਸੇ ਲੈ ਕੇ ਜਾ ਸਕਦੀ ਹੈ ਕਿ ਖ਼ਾਲਿਸਤਾਨ ਲਈ ਆਪਣਾ ਪਵਿਤੱਰ ਲਹੂ ਡੋਲਣ ਵਾਲਿਆਂ ਨੇ ਆਪਣੀਆਂ ਕੀਮਤੀ ਜਿੰਦੜੀਆਂ ਸਿੱਖ ਕੌਮ ਦੇ ਲੇਖੇ ਲਾ ਦਿਤੀਆਂ ਤੇ ਅਸੀਂ ਜਿਹੜੇ ਜਿਉਂਦੇ ਹਾਂ, ਸਾਨੂੰ ਘੱਟੋ ਘੱਟ ਸ਼ਹੀਦਾਂ ਦੇ ਨਿਸ਼ਾਨੇ ਨੂੰ ਪੁਰਅਮਨ ਢੰਗ ਨਾਲ ਪ੍ਰਚਾਰਨਾ ਪ੍ਰਸਾਰਨਾ ਤਾਂ ਚਾਹੀਦਾ ਹੈ।
ਅਸਾਂ ਖ਼ਾਲਿਸਤਾਨ ਦੇ ਨਾਮ ਅਮਰੀਕਾ ਵਿਚ ਰਾਜਸੀ ਸ਼ਰਨ ਹਾਸਲ ਕੀਤੀ ਹੋਈ ਹੈ ਤੇ ਹਿੰਦੋਸਤਾਨ ਸਰਕਾਰ ਦੀਆਂ ਜਾਬਰ ਨੀਤੀਆਂ ਨੂੰ ਸ਼ਰੇਆਮ ਨੰਗਿਆ ਕਰਨਾ ਸਾਡਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਏ। ਮੁਜ਼ਾਹਰਿਆਂ ਦਾ ਪ੍ਰਬੰਧ ਕਰਨਾ, ਮੁਜ਼ਾਹਰੇ ਕਰਨਾ ਤੇ ਉਥੇ ਵੱਧ ਤੋਂ ਵੱਧ ਸੰਗਤ ਪਚਾਉਣਾ ਸਾਡੀ ਪਹਿਲੀ ਲੋੜ ਹੋਣੀ ਚਾਹੀਦੀ ਹੈ।ਆਮ ਵੇਖਣ ਨੰੂ ਮਿਲ ਰਿਹਾ ਹੈ ਕਿ ਸਾਡੀ ਅੰਦਰਲੀ ਨਿਰਾਸ਼ਤਾ ਬਾਹਰ ਪ੍ਰਗਟ ਹੋ ਕੇ ਦੂਜਿਆਂ ਨੂੰ ਵੀ ਉਦਾਸ ਕਰਦੀ ਹੈ ਤੇ ਅਸੀਂ ਅਸਲੀ ਪੰਥਕ ਮਾਰਗ ਤੋਂ ਭਟਕ ਕੇ ਕਰਮਕਾਂਡੀ ਤੇ ਵਿਖਾਵੇ ਭਰੇ ਧਾਰਮਿਕ ਕੰਮਾਂ ਵਿਚ ਖਚਤ ਹੋ ਜਾਂਦੇ ਹਾਂ, ਜਿਸਦੀ ਧਰਮ ਦੇ ਖੇਤਰ ਵਿਚ ਕੋਈ ਕੀਮਤ ਨਹੀਂ।
ਹੁਣ ਖ਼ਾਲਿਸਤਾਨੀ ਸਫ਼ਾਂ ਵਿਚਲੇ ਕੁਝ ਅਸਰਦਾਰ ਬੰਦੇ ਅਕਾਲੀ ਦਲ ਦੇ ਸਥਾਨਕ ਅਖੌਤੀ ਆਗੂਆਂ ਨਾਲ ਵੀ ਤੁਰੇ ਫ਼ਿਰਦੇ ਹਨ ਜਿਸ ਨਾਲ ਦੁਬਿਧਾ ਫ਼ੈਲਦੀ ਹੈ।
ਭਾਈ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਾਉਣ ਵਾਲਾ ਬਾਦਲ ਤੇ ਹੁਕਮ ਕਰਨ ਵਾਲਾ ਭਾਰਤ ਸਰਕਾਰ ਦਾ ਦਲਾਲ ਸੁਖਬੀਰ ਬਾਦਲ ਤੇ ਬਾਦਲੀ ਲਾਣੇ ਨਾਲ ਤੁਰਨ ਫ਼ਿਰਨ ਦਾ ਕਿਸਨੂੰ ਫ਼ਾਇਦਾ ਹੁੰਦਾ ਹੈ? ਜਵਾਬ ਹੈ,ਬਾਦਲੀ ਲਾਣੇ ਨੂੰ। ਰਾਜਨੀਤਕ ਖੇਤਰਾਂ ਵਿਚ ਸਿੱਖ ਕੌਮ ਨੂੰ ਖ਼ਾਲਸਾ ਮਾਰਗ ਤੇ ਚੱਲ ਕੇ ਹੀ ਕੁਝ ਪ੍ਰਾਪਤੀ ਹੋ ਸਕਦੀ ਹੈ। ਬ੍ਰਾਹਮਣਵਾਦੀ ਪੈਂਤੜੇ ਸਿੱਖ ਕੌਮ ਦਾ ਕੁਝ ਨਹੀਂ ਸਵਾਰ ਸਕਦੇ।
ਦੁਸ਼ਮਨ ਤੇ ਦੋਸਤ ਦੀ ਪਛਾਣ ਸਪਸ਼ਟ ਹੋਣੀ ਚਾਹੀਦੀ ਹੈ। ਇੱਕੋ ਵੇਲੇ ਦੋ ਬੇੜੀਆਂ ਦੇ ਸਵਾਰ ਹੋਣ ਨਾਲ ਡੁੱਬਣਾ ਨਿਸ਼ਚਿਤ ਹੈ। ਸਾਨੂੰ ਪਰਦੇਸੀਂ ਵੱਸਦੇ ਖਾਲਸਾ ਜੀ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਬਾਦਲੀ ਲਾਣਾ ਦੋਸਤਾਂ ਦੀ ਕਤਾਰ ਵਿਚ ਆਉਂਦਾ ਹੈ ਜਾਂ ਦੁਸ਼ਮਣਾਂ ਦੀ। ਪੰਜਾਬ ਤੋਂ ਆਉਣ ਵਾਲਿਆਂ ਅਕਾਲੀ ਕਾਂਗਰਸੀ ਤੇ ਕਾਮਰੇਡਾਂ ਦਾ ਭਰਵਾਂ ਵਿਰੋਧ ਹੋਣਾ ਚਾਹੀਦਾ ਹੈ। ਕਿਉਂਕਿ ਇਹ ਖ਼ਾਲਸਾ ਪੰਥ ਨੂੰ ਮਾਰ ਮੁਕਾਉਣ ਲਈ ਹਿੰਦੂ-ਹਿਟਲਰ ਦੀ ਇਕੋ ਨੀਤੀ (ਬ੍ਰਾਹਮਣਵਾਦੀ ਨਸਲਘਾਤੀ ਨੀਤੀ) ਤੇ ਚੱਲ ਰਹੇ ਹਨ, ਜਿਸਤੋਂ ਸਾਨੂੰ ਖ਼ਬਰਦਾਰ ਹੋਣ ਦੀ ਬੇਹੱਦ ਲੋੜ ਹੈ।

ਸੈਨ ਫ਼ਰਾਂਸਿਸਕੋ ਬੇਅ ਬਰਿੱਜ 4 ਦਿਨਾਂ ਲਈ ਬੰਦ ।
ਸੈਨ ਮੈਟਿਓ ਬਰਿੱਜ ਰਾਹੀਂ ਆਓ ਤੇ ਜਾਓ !
ਜੇ ਸੌਖਿਆਂ ਰਹਿਣਾ ਹੈ ਤਾਂ ਬਾਰਟ ਵਰਤੋ !

ਸੈਨ ਫਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਬੇਅ ਬਰਿੱਜ ਦੀ ਮੁਰੰਮਤ, ਭਾਰੀ ਭੂਚਾਲ ਤੋਂ ਬਚਣ ਤੇ ਬਣ ਰਹੇ ਨਵੇਂ ਬਰਿਜ ਉਤੇ 3,300 ਟੱਨ ਭਾਰੇ ਲੋਹੇ ਦੇ ਹਿੱਸੇ ਨੂੰ ਰਖਣ ਲਈ ਬੇਅ ਬਰਿੱਜ, ਦੋਵੇਂ ਪਾਸੇ, ਸਤੰਬਰ 3, ਵੀਰਵਾਰ ਸ਼ਾਮੀ 8 ਵਜੇ ਬੰਦ ਹੋ ਗਿਆ। 6.2 ਬਿਲੀਅਨ ਡਾਲਰ ਨਾਲ ਬਣ ਰਿਹਾ ਪੁਲ ਆਵਾਜਾਈ ਨੂੰ ਸੌਖਿਆਂ ਕਰ ਦੇਵੇਗਾ।
ਪੁਰਾਣੇ ਪੁਲ ਦੇ ਯਰਬਾ ਬਿਊਨਾ ਹਿੱਸੇ ਦੇ 300 ਫ਼ੁੱਟ ਲੰਮੇ ਹਿੱਸੇ ਨੂੰ ਵੀ ਕਢਿਆ ਜਾ ਰਿਹੈ।
ਬਾਰਟ 24 ਘੰਟੇ ਚੱਲੇਗੀ ਤੇ ਟਰੇਨਾਂ ਲੰਮੀਆਂ ਹੋਣਗੀਆਂ ਤਾਂ ਕਿ ਵੱਧ ਤੋਂ ਵੱਧ ਸੁਆਰੀਆਂ ਆਉਣ ਜਾਣ ਲਈ ਮੁਨਾਸਿਬ ਥਾਂ ਹੋਵੇ।
ਫ਼ੈਰੀਆਂ ਵੀ ਜ਼ਿਆਦਾ ਗਿਣਤੀ ਵਿਚ ਚੱਲਣਗੀਆਂ, ਜਿਵੇਂ ਕਿ ਐਲਮੀਡਾ ਹਾਰਬਰ, ਐਲਮੀਡਾ ਓਕਲੈਂਡ, ਸਾਸਲੀਟੋ ਲਾਕਸਪੁਰ ਗੋਲਡਨ ਗੇਟ ਫ਼ੈਰੀ ! ਕਿਸੇ ਵੀ ਹੋਰ ਸੂਚਨਾ ਲਈ ਇਥੇ ਕਲਿਕ ਕਰੋ :
BayBridgeinfo.org
www.mtc.ca.gov
www.511.org


ਜਦ ਦੀ ਜ਼ਾਲਮ ਬੇਅੰਤੇ ਦੀ ਰੂਹ ਬਾਦਲ 'ਚ ਵੜੀ ਹੈ,
ਤਦ ਦੀ ਬਾਦਲੀ ਪੁਲਸ ਦੀ ਹੱਥਕੜੀ ਨਿਰਦੋਸ਼ਾਂ ਦਾ ਫੰਦਾ ਬਣੀ ਹੈ!


ਪੰਥਕ ਜਥੇਬੰਦੀਆਂ ਭਾਈ ਦਲਜੀਤ ਸਿੰਘ ਦੀ ਹਮਾਇਤ 'ਤੇ ਆਈਆਂ।

ਚੰਡੀਗੜ 3 ਸਤੰਬਰ (ਪੀ.ਐਸ,ਜੱਟਪੁਰੀ) ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਪਰ ਪੰਜਾਬ ਤੋਂ ਖੋਹ ਲਏ ਗਏ ਸ਼ਹਿਰ ਚੰਡੀਗੜ ਰਹਿੰਦੇ ਬਾਦਲ ਦੇ ਸਿਆਸੀ ਪਰ ਜਾਬਰ ਢੰਗ ਦਾ ਰਾਜਨੀਤਕ ਵਿਰੋਧ ਸਹਿੰਦੇ ਸ਼੍ਰੋਮਣੀ ਅਕਾਲੀ ਦਲ (ਅ) ਪੰਚ ਪ੍ਰਧਾਨੀ ਦੇ ਆਗੂਆਂ ਵੱਲੋਂ ਹੋਰਨਾਂ ਪੰਥਕ ਜਥੇਬੰਦੀਆਂ ਨਾਲ ਅੱਜ ਇਕ ਸਾਂਝੀ ਪ੍ਰੈਸ ਮਿਲਣੀ ਪੰਜਾਬ- ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਵਿਚ ਚੰਡੀਗੜ ਵਿਖੇ ਕੀਤੀ ਗਈ ਜਿਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ, ਭਾਈ ਦਇਆ ਸਿੰਘ ਕੱਕੜ, ਅਮਰੀਕ ਸਿੰਘ ਈਸੜੂ, ਬਲਵਿੰਦਰ ਸਿੰਘ ਝਬਾਲ, ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਦਲ ਖਾਲਸਾ ਦੇ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਦਮਦਮੀ ਟਕਸਾਲ ਦੇ ਭਾਈ ਮੋਹਕਮ ਸਿੰਘ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਅਤੇ ਫ਼ੈਡਰੇਸ਼ਨ ਪ੍ਰਧਾਨ ਡਾ: ਮਨਜੀਤ ਸਿੰਘ ਭੋਮਾ ਨੇ ਪੰਚ ਪ੍ਰਧਾਨੀ ਦੇ ਦਫ਼ਤਰੀ ਕਾਗ਼ਜ਼ਾਤ ਤੇ ਹੋਰ ਸਮਾਨ ਜ਼ਬਤ ਕਰਨ ਤੇ ਦਲ ਦੇ ਆਗੂਆਂ, ਅਹੁਦੇਦਾਰਾਂ, ਕਾਰਕੂਨਾਂ ਤੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਨੂੰ ਬਾਦਲ ਸਰਕਾਰ ਦੀ ਸੌੜੀ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਦੱਸਿਆ। ਇਸ ਮੌਕੇ ਪੰਚ ਪ੍ਰਧਾਨੀ ਤੇ ਹੋਰਨਾਂ ਪੰਥਕ ਜਥੇਬੰਦੀਆਂ ਨੇ ਆਖਿਆ ਕਿ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ, ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਵਿਰੁੱਧ ਹੱਥਕੜੀਆਂ ਵਿਚ ਜਕੜ ਕੇ ਅਦਾਲਤ ਵਿਚ ਪੇਸ਼ੀ ਲਈ ਲਿਆਉਣ, ਮੀਡੀਆ ਸਾਹਮਣੇ ਆਪਣੀ ਗੱਲ ਨਾ ਰਖਣ ਦੇਣ ਤੇ ਕਿਸੇ ਨੂੰ ਵੀ ਉਨਾਂ ਨਾਲ ਮਿਲਣ ਨਾ ਦੇਣ ਦੀ ਕਾਰਵਾਈ ਬੁਨਿਆਦੀ ਮਨੁੱਖੀ ਅਤੇ ਰਾਜਸੀ ਹੱਕਾਂ ਦਾ ਘਾਣ ਕਰਨ ਵਾਲੀ ਕਾਰਵਾਈ ਹੈ। ਅਜਿਹਾ ਕਰਕੇ ਪੰਜਾਬ ਸਰਕਾਰ ਦਹਿਸ਼ਤ ਦੀ ਰਾਜਨੀਤੀ ਖੇਡ ਰਹੀ ਹੈ।

ਸਿੱਖ ਕੌਮ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਹਿੰਦੂ ਕੱਟੜਵਾਦੀਆਂ ਦੀਆ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ-ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਖ਼ਵੇਂ ਸਿੱਖ ਮਸਲਿਆਂ ਸਬੰਧੀ ਪੰਜਾਬ ਸਰਕਾਰ ਦੇ ਰਵੱਈਏ ਦਾ ਗੰਭੀਰ ਨੋਟਿਸ ਲੈਂਦਿਆਂ ਚਿਤਾਵਨੀ ਦਿੱਤੀ ਹੈ ਕਿ ਸਿੱਖ ਕੌਮ ਅਕਾਲੀ ਦਲ (ਬਾਦਲ), ਉਸਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਅਤੇ ਹਿੰਦੂ ਕੱਟੜਵਾਦੀਆਂ ਵਲੋਂ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਚਲੀਆਂ ਜਾ ਰਹੀਆਂ ਚਾਲਾਂ ਨੂੰ ਕਿਸੇ ਵੀ ਸੂਰਤ ਵਿੱਚ ਕਾਮਯਾਬ ਨਹੀਂ ਹੋਣ ਦੇਵੇਗੀ। ਇਸਦੇ ਨਾਲ ਹੀ ਕਮੇਟੀ ਨੇ ਸ੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਪ੍ਰਜੀਡੀਅਮ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੀ ਹਾਲ ਹੀ ਦੌਰਾਨ ਪੰਜਾਬ ਪੁਲਿਸ ਵਲੋਂ ਝੂਠੇ ਕੇਸਾਂ ਵਿਚ ਕੀਤੀ ਗ੍ਰਿਫਤਾਰੀ, ਦਲ ਅਤੇ ਸਿੱਖ ਸ਼ਹਾਦਤ ਮੈਗਜ਼ੀਨ ਦੇ ਦਫਤਰਾਂ ਦੀ ਛਾਪੇਮਾਰੀ ਅਤੇ ਸੂਬੇ ਵਿਚ ਸਿੱਖ ਨੌਜਵਾਨਾਂ ਦੀ ਫੜੋ ਫੜੀ ਦੀ ਸਖਤ ਨਿੰਦਾ ਕਰਦਿਆਂ ਇਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸਾਰੇ ਮਸਲਿਆਂ ਸਬੰਧੀ ਭਰਵੇਂ ਵਿਚਾਰ ਵਟਾਂਦਰੇ ਬਾਅਦ ਤਿੰਨ ਮਤੇ ਪਾਸ ਕਰਕੇ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਨੂੰ ਭੇਜੇ ਗਏ ਜਿਸਨੂੰ ਅੱਗੋਂ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਅਤੇ ਸੰਗਤਾਂ ਨੇ ਸਰਬਸੰਮਤੀ ਨਾਲ ਪਾਸ ਕਰਕੇ ਭਰਵੀਂ ਹਮਾਇਤ ਕੀਤੀ ਹੈ।
ਪਹਿਲੇ ਮਤੇ ਵਿੱਚ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਦਰਸ਼ਨੀ ਡਿਊੜੀ ਵਿਚ ਲੱਗੇ ਹੋਏ ਦਰਵਾਜਿਆਂ ਨੂੰ ਬਦਲੇ ਜਾਣ ਦੀਆਂ ਕੋਸ਼ਿਸ਼ਾਂ ਅਤੇ ਸ੍ਰੋਮਣੀ ਕਮੇਟੀ ਵਲੋਂ ਪਹਿਲਾਂ ਆਏ ਉਨਾਂ ਬਿਆਨਾਂ ਦੀ ਸਖਤ ਨਿੰਦਾ ਕੀਤੀ ਗਈ, ਜਿਨਾਂ ਵਿਚ ਕਿਹਾ ਗਿਆ ਸੀ ਕਿ ਸੋਮਨਾਥ ਮੰਦਰ ਨਾਲ ਸਬੰਧਤ ਇਹ ਦਰਵਾਜ਼ੇ ਸਮੇਂ ਦੇ ਨਾਲ ਨਾਲ ਕਾਫੀ ਪੁਰਾਣੇ ਹੋ ਗਏ ਹਨ ਅਤੇ ਇਨ੍ਹਾਂ ਦੀ ਮੁਰੰਮਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਸ਼ਕਲ ਕੰਮ ਮੰਨ ਰਹੀ ਸੀ, ਜਿਸ ਕਰਕੇ ਕਮੇਟੀ ਨੇ ਵੀ ਇਨ੍ਹਾਂ ਦਰਵਾਜਿਆਂ ਨੂੰ ਬਦਲਣ ਲਈ ਮਨਜ਼ੂਰੀ ਦੇ ਦਿੱਤੀ ਸੀ। ਇਕੱਤਰਤਾ ਨੇ ਇਸਦਾ ਸਖਤ ਨੋਟਿਸ ਲੈਂਦਿਆਂ ਮੰਗ ਕੀਤੀ ਹੈ ਕਿ ਇਨਾਂ ਦਰਵਾਜਿਆਂ ਨੂੰ ਇਥੋਂ ਕਿਸੇ ਹੋਰ ਸਥਾਨ ‘ਤੇ ਤਬਦੀਲ ਨਾ ਕੀਤਾ ਜਾਵੇ।
ਇਸਤੋਂ ਇਲਾਵਾ ਦੂਜੇ ਮਤੇ ਵਿੱਚ ਪੰਜਾਬ ਵਿਚਲੇ ਡੇਰਾਵਾਦ ਖਾਸ ਕਰਕੇ ਡੇਰਾ ਸੱਚਾ ਸੌਦਾ ਸਿਰਸਾ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਹੁਕਮਨਾਮਾ ਦੀ ਪਾਲਣਾ ਕਰਦਿਆਂ ਡੇਰਾਵਾਦ ਖਿਲਾਫ ਡਟ ਕੇ ਮੁਹਿੰਮ ਵਿਢਣ ਵਾਲੇ ਸ੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਪ੍ਰਜੀਡੀਅਮ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੀ ਹਾਲ ਹੀ ਦੌਰਾਨ ਪੰਜਾਬ ਪੁਲਿਸ ਵਲੋਂ ਝੂਠੇ ਕੇਸਾਂ ਵਿਚ ਕੀਤੀ ਗ੍ਰਿਫਤਾਰੀ, ਦਲ ਅਤੇ ਸਿੱਖ ਸ਼ਹਾਦਤ ਮੈਗਜ਼ੀਨ ਦੇ ਦਫਤਰਾਂ ਦੀ ਛਾਪੇਮਾਰੀ ਅਤੇ ਸੂਬੇ ਵਿਚ ਸਿੱਖ ਨੌਜਵਾਨਾਂ ਦੀ ਫੜੋ ਫੜੀ ਦੀ ਇਕੱਤਰਤਾ ਵਲੋਂ ਸਖਤ ਨਿੰਦਾ ਕੀਤੀ ਗਈ। ਵੱਖ ਵੱਖ ਗੁਰੂ ਘਰਾਂ ਦੀ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀਆਂ ਨੇ ਡੇਰਾਵਾਦ ਵਿਰੁਧ ਮੁਹਿੰਮ ਨੂੰ ਰੋਕਣ ਅਤੇ ਹੁਕਮਨਾਮੇਂ ਅਨੁਸਾਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿਚ ਜੁਟੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਵਲੋਂ ਡੇਰਾ ਸੱਚਾ ਸੌਦਾ ਦੇ ਸਾਧ ਦਾ ਪੱਖ ਪੂਰਨ ਦੀਆਂ ਕੋਸ਼ਿਸ਼ਾਂ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਜੇ ਅਜਿਹੀਆਂ ਵਧੀਕੀਆਂ ਤੁਰੰਤ ਬੰਦ ਨਾ ਕੀਤੀਆਂ ਗਈਆਂ ਤਾਂ ਸਿੱਖ ਕੌਮ ਇਸ ਵਿਰੁਧ ਵੱਡੀ ਪੱਧਰ ਉੱਤੇ ਮੁਹਿੰਮ ਸ਼ੁਰੂ ਕਰੇਗੀ।
ਮਤਾ ਨੰਬਰ 3 ਵਿੱਚ ਸਿਰਸਾ ਡੇਰੇ ਦੀਆਂ ਪੰਜਾਬ ਵਿਚਲੀਆਂ ਬ੍ਰਾਂਚਾਂ ਵਿਚ ਡੇਰੇ ਦੇ ਪੈਰੋਕਾਰਾਂ ਵਲੋਂ ਕੀਤੀ ਜਾਣ ਵਾਲੀ ਅਖੌਤੀ ਨਾਮ ਚਰਚਾ ਲਈ ਸਰਕਾਰ ਵਲੋਂ ਪੁਲਸੀਆ ਸੁਰੱਖਿਆ ਮੁਹੱਈਆ ਕਰਵਾਉਣ ਦੀ ਵੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹ੍ਵੈ ਅਮਰੀਕਾ ਦੇ ਜਿਨ੍ਹਾਂ ਗੁਰਦੁਆਰਾ ਸਾਹਿਬਾਨ ਵਲੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨ੍ਹਾਂ ਮਤਿਆਂ ਦੀ ਡਟਵੀਂ ਹਮਾਇਤ ਕਰਦਿਆਂ ਇਨ੍ਹਾਂ ਦੇ ਹੱਕ ਵਿੱਚ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ

ਇਜ਼ਰਾਈਲ ਅਤੇ ਹਿੰਦੂਸਤਾਨ ਦੇ ਮਨਸੂਬੇ ਮੱਧ ਪੂਰਬ ਦੇ ਅਮਨ ਚੈਨ ਲਈ ਖਤਰੇ ਦੀ ਘੰਟੀ :- ਮਾਨ

ਫਤਿਹਗੜ੍ਹ ਸਾਹਿਬ, 3 ਸਤੰਬਰ :- “ਇਜ਼ਰਾਈਲ ਇੱਕ ਕੱਟੜਵਾਦੀ ਮੁਲਕ ਅਤੇ ਹਿੰਦੋਸਤਾਨ ਵੀ ਇੱਕ ਕੱਟੜਵਾਦੀ ਫਿਰਕੂ ਸੋਚ ਵਾਲਾ ਮੁਲਕ ਹੈ। ਇਜ਼ਰਾਈਲ ਦੀ ਇਹ ਡੂੰਘੀ ਇੱਛਾ ਹੈ ਕਿ ਇਰਾਨ ਦੇ “ਪ੍ਰਮਾਣੂ ਅੱਡੇ” ਪੂਰੀ ਤਰ੍ਹਾ ਤਬਾਹ ਕਰ ਦਿੱਤੇ ਜਾਣ। ਪਾਕਿਸਤਾਨ ਦੇ ਪ੍ਰਮਾਣੂ ਅੱਡੇ ਵੀ ਤਬਾਹ ਕਰਨ ਦੀ ਯੋਜਨਾ ਹੈ। ਇਸ ਮੰਦਭਾਵਨਾ ਭਰੀ ਸੋਚ ਨੂੰ ਪੂਰਨ ਕਰਨ ਵਿੱਚ ਹਿੰਦੋਸਤਾਨ ਵੀ ਇਜ਼ਰਾਈਲ ਨਾਲ ਮਿਲ ਕੇ ਇਹ ਕਾਰਵਾਈ ਕਰੇਗਾ। ਜਿਸ ਨਾਲ ਮੱਧ ਪੂਰਬ ਵਿੱਚ ਮੁਸਲਿਮ ਕੌਮ ਨਾਲ ਇੱਕ ਲੜਾਈ ਛਿੜ ਜਾਵੇਗੀ, ਜੋ ਕਿ ਮੱਧ ਪੂਰਬ ਖੇਤਰ ਦੇ ਅਮਨ ਚੈਨ ਨੂੰ ਕਾਇਮ ਰੱਖਣ ਲਈ ਖਤਰੇ ਦੀ ਘੰਟੀ ਹੈ।
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੇ ਇਸ ਵੱਡੇ ਖਤਰੇ ਨੂੰ ਭਾਂਪਦੇ ਹੋਏ ਮੱਧ ਪੂਰਬ ਖਿੱਤੇ ਨਾਲ ਸੰਬੰਧਿਤ ਮੁਲਕਾਂ ਨੂੰ ਸੁਚੇਤ ਕਰਦੇ ਹੋਏ ਇਸਦੀ ਰੋਕਥਾਮ ਲਈ ਉਚੇਚੇ ਯਤਨ ਵਿੱਢਣ ਦੀ ਅਪੀਲ ਕਰਦੇ ਹੋਏ ਆਪਣੀ ਕੌਮਾਂਤਰੀ ਨੀਤੀ ਅਧੀਨ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। ਉਹਨਾਂ ਆਪਣੇ ਇਸ ਬਿਆਨ ਵਿੱਚ ਅੱਗੇ ਚੱਲ ਕੇ ਕਿਹਾ ਕਿ 1992 ਵਿੱਚ ਹਿੰਦੂ ਕੱਟੜਵਾਦੀ ਤਾਕਤਾਂ ਵੱਲੋਂ ਸ਼੍ਰੀ ਬਾਬਰੀ ਮਸਜਿਦ ਨੂੰ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਢੰਗਾਂ ਦੀ ਵਰਤੋਂ ਕਰਕੇ ਢਹਿ ਢੇਰੀ ਕੀਤਾ, ਫਿਰ ਗੁਜਰਾਤ ਵਿੱਚ ਮੁਸਲਿਮ ਕੌਮ ਦੀ ਯੋਜਨਾਬੱਧ ਢੰਗ ਨਾਲ ਨਸਲਕੁਸੀ ਕਰਨ ਦੀਆਂ ਕਾਰਵਾਈਆ ਦੀ ਬਦੌਲਤ ਦੁਨੀਆ ਦੇ ਮੁਸਲਿਮ ਮੁਲਕਾਂ ਵਿੱਚ ਹਿੰਦੋਸਤਾਨ ਵਿਰੁੱਧ ਪਹਿਲੋਂ ਤਕੜੀ ਨਫਰਤ ਅਤੇ ਰੋਹ ਭਰਿਆ ਹੋਇਆ ਹੈ। ਜੇਕਰ ਇਰਾਨ ਅਤੇ ਪਾਕਿਸਤਾਨ ਦੇ ਅੱਡਿਆਂ ਨੂੰ ਤਬਾਹ ਕਰਨ ਦੀ ਮੰਦਭਾਗੀ ਸੋਚ ਨੂੰ ਇਹਨਾਂ ਕੱਟੜਵਾਦ ਮੁਲਕਾਂ ਨੇ ਅਮਲੀ ਰੂਪ ਦੇ ਦਿੱਤਾ, ਤਾਂ ਹਿੰਦੋਸਤਾਨ ਅਤੇ ਮੱਧ ਪੂਰਬ ਵਿੱਚ ਖਾੜਕੂਵਾਦ ਕਾਰਵਾਈਆਂ ਵਿੱਚ ਭਾਰੀ ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੀ ਕਾਰਵਾਈ ਹੋਣ ਦੀ ਸੂਰਤ ਵਿੱਚ ਪ੍ਰਮਾਣੂ ਸ਼ਕਤੀ ਨਾਲ ਲੈਸ ਹਿੰਦੂ ਹਿੰਦੋਸਤਾਨ ਅਤੇ ਇਸਲਾਮਿਕ ਪਾਕਿਸਤਾਨ ਵਿਚਕਾਰ ਅਮਨ ਚੈਨ ਨਾਲ ਵੱਸਦੀ ਸਿੱਖ ਕੌਮ ਬੁਰੀ ਤਰ੍ਹਾ ਦੋ ਪੁੜਾਂ ਵਿੱਚ ਪੀੜ੍ਹੀ ਜਾਵੇਗੀ। ਜਦੋਂ ਕਿ ਸਿੱਖ ਕੌਮ ਤਾਂ ਸਮੁੱਚੇ ਸੰਸਾਰ ਵਿੱਚ ਅਮਨ ਚੈਨ ਅਤੇ ਮਨੁੱਖਤਾ ਦੀ ਬਹਿਤਰੀ ਕਰਨ ਦੀ ਡੂੰਘੀ ਚਾਹਨਾ ਰੱਖਦੀ ਹੈ।
ਇੱਥੇ ਇਹ ਵਰਣਨ ਕਰਨਾ ਅਤਿ ਜ਼ਰੂਰੀ ਹੈ ਕਿ ਕਸ਼ਮੀਰ ਦੇ ਪੁਣਛ ਅਤੇ ਰਜ਼ੌਰੀ ਸਰਹੱਦੀ ਖੇਤਰ ਤੋਂ 39 ਮਾਊਂਟੇਨ ਡਵੀਜ਼ਨ (39 ੰੋੁਨਟਅਨਿ ਧਵਿਸਿੋਿਨ) ਨੂੰ ਵਾਪਿਸ ਬੁਲਾ ਕੇ ਹਿਮਾਚਲ ਦੇ ਪਾਲਮਪੁਰ ਬੇਸ ਵਿੱਚ ਤਾਇਨਾਤ ਕਰਨ ਦੀ ਕਾਰਵਾਈ, ਹਿੰਦ ਹਕੂਮਤ ਦੀ ਅਗਲੀ ਗੁਪਤ ਰਣਨੀਤੀ ਦੀ ਭਾਫ ਦੀ ਵਾਸਨਾ ਨੂੰ ਪ੍ਰਤੱਖ ਕਰਦੀ ਹੈ। ਉਪਰੋਕਤ ਇਜ਼ਰਾਈਲ ਅਤੇ ਹਿੰਦੋਸਤਾਨ ਦਾ ਅਗਲਾ ਨਿਸ਼ਾਨਾ ਪਾਕਿਸਤਾਨ ਜਾਂ ਚੀਨ ਵਿੱਚੋਂ ਕੋਈ ਵੀ ਹੋ ਸਕਦਾ ਹੈ। ਇਸ ਲਈ ਆਉਣ ਵਾਲੇ ਵੱਡੇ ਜੰਗੀ ਅਤੇ ਮਨੁੱਖਤਾ ਦੇ ਕਤਲੇਆਮ ਦੇ ਖਤਰੇ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਯੂ ਐਨ ਓ ਦੀ ਸਕਿਉਰਟੀ ਕੌਸਿਲ (ੰੲਚੁਰਟਿੇ ਛੋੁਨਚਲਿ) ਤੋਂ ਇਹ ਮੰਗ ਕਰਦਾ ਹੈ ਕਿ ਹਿੰਦੂ ਹਿੰਦੋਸਤਾਨ ਅਤੇ ਮੁਸਲਿਮ ਪਾਕਿਸਤਾਨ ਵਿਚਕਾਰ ਸਿੱਖ ਕੌਮ ਦੇ ਆਜ਼ਾਦ ਮੁਲਕ ਨੂੰ ਤੁਰੰਤ ਹੋਂਦ ਵਿੱਚ ਲਿਆਂਦਾ ਜਾਵੇ ਤਾਂ ਕਿ ਦੋਵੇਂ ਪ੍ਰਮਾਣੂ ਸ਼ਕਤੀਆਂ ਨਾਲ ਲੈਸ ਮੁਲਕ ਖਤਰਨਾਕ ਜੰਗ ਤੋਂ ਦੂਰ ਰਹਿਣ ਅਤੇ ਮੱਧ ਪੂਰਬ ਅਤੇ ਏਸ਼ੀਆ ਖਿੱਤੇ ਦੇ ਅਮਨਮਈ ਮਾਹੌਲ ਨੂੰ ਜੰਗੀ ਮਾਹੌਲ ਵਿੱਚ ਬਦਲਣ ਵਿੱਚ ਕਾਮਯਾਬ ਨਾ ਹੋ ਸਕਣ।

ਕੈਲੇਫੋਰਨੀਆ ’ਚ ਕ੍ਰਿਪਾਨ ਧਾਰਨ ਕੀਤੇ ਜਾਣ ਨੂੰ ਕਾਨੂੰਨੀ ਮਾਨਤਾ ਦਿ¤ਤੇ ਜਾਣ ਦਾ ਜਥੇ: ਮੱਕੜ ਵੱਲੋਂ ਸਵਾਗਤ

ਅੰਮ੍ਰਿਤਸਰ 3 ਸਤੰਬਰ (ਮੋਤਾ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਯੂਐਸਏ ਦੀ ਸਟੇਟ ਕੈਲੇਫੋਰਨੀਆ ਦੀ ਵਿਧਾਨ ਸਭਾ ਵਲੋਂ ਸਿ¤ਖਾਂ ਦੇ ਧਾਰਮਿਕ ਚਿੰਨ ‘ਕ੍ਰਿਪਾਨ’ ਨੂੰ ਧਾਰਨ ਕਰਨ ਜਾਂ ਨਾਲ ਲੈ ਕੇ ਚ¤ਲਣ ਨੂੰ ਕਾਨੂੰਨੀ ਮਾਨਤਾ ਦਿ¤ਤੇ ਜਾਣ ਵਾਲਾ ਬਿ¤ਲ ਪਾਸ ਕੀਤੇ ਜਾਣ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਇਸ ਨੂੰ ਸਿ¤ਖ ਜਗਤ ਲਈ ਫਖਰਯੋਗ ਪ੍ਰਾਪਤੀ ਕਿਹਾ ਹੈ। ਉਨ੍ਹਾਂ ਕਿਹਾ ਕਿ ਸਿ¤ਖਾਂ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਮੇ ਸਮੇਂ ਤੋਂ ਇਹ ਮੰਗ ਕਰਦੀ ਆ ਰਹੀ ਹੈ ਕਿ ‘ਕ੍ਰਿਪਾਨ’ ਅੰਮ੍ਰਿਤਧਾਰੀ ਸਿੰਘ ਦੀ ਸਖ਼ਸ਼ੀਅਤ ਦਾ ਅਨਿ¤ਖੜਵਾਂ ਅੰਗ ਹੈ ਅਤੇ ਜੋ ਸਰੀਰ ਨਾਲੋਂ ਵ¤ਖ ਨਹੀਂ ਕੀਤੀ ਜਾ ਸਕਦੀ, ਇਸ ਲਈ ਜਿਸ ਦੇਸ਼ ’ਚ ਸਿ¤ਖ ਰਹਿ ਰਹੇ ਹੋਣ ਉਥੇ ਕ੍ਰਿਪਾਨ ਧਾਰਨ ਕਰਨ ਜਾਂ ਇਸ ਨੂੰ ਨਾਲ ਲੈ ਕੇ ਚ¤ਲਣ ਨੂੰ, ਉਥੋਂ ਦੀ ਸਰਕਾਰ ਵਲੋਂ ਕਾਨੂੰਨੀ ਮਾਨਤਾ ਦਿ¤ਤੀ ਜਾਵੇ।
ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਕ੍ਰਿਪਾਨ ਧਾਰਨ ਕੀਤੇ ਅੰਮ੍ਰਿਤਧਾਰੀ ਸਿੰਘਾਂ ਨੂੰ ਵਖ-ਵਖ ਦੇਸ਼ਾਂ ’ਚ ਵਿਚਰਦਿਆਂ ਜਾਂ ਸਫ਼ਰ ਦੌਰਾਨ ਉਥੋਂ ਦੀਆਂ ਸੁਰ¤ਖਿਆ ਏਜੰਸੀਆਂ ਵਲੋਂ ਪ੍ਰੇਸ਼ਾਨ ਕੀਤੇ ਜਾਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ, ਜਿਸ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਰੋਸ ਪ¤ਤਰਾਂ ਰਾਹੀਂ ਭਾਰਤ ਸਰਕਾਰ ਅਤੇ ਸਬੰਧਤ ਦੇਸ਼ ਦੇ ਰਾਜਦੂਤਾਂ ਨੂੰ ਲਿਖਦੀ ਹੈ ਪਰ ਅਜਿਹੀਆਂ ਘਟਨਾਵਾਂ ਨੂੰ ਮੁਕੰਮਲ ਰੂਪ ’ਚ ਰੋਕਣ ਲਈ ਸਿ¤ਖਾਂ ਦੇ ਕਕਾਰਾਂ ਨੂੰ ਕਾਨੂੰਨੀ ਮਾਨਤਾ ਦਿ¤ਤੇ ਜਾਣਾ ਹੀ ਅਸਲ ਹਲ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀਆਂ ਵ¤ਖ-ਵ¤ਖ ਸਿ¤ਖ ਜਥੇਬੰਦੀਆਂ ਵਲੋਂ ਵਿ¤ਢੇ ਸੰਘਰਸ਼ ਦੇ ਫਲਸਰੂਪ ਯੂਐਸਏ ਦੀ ਇਕ ਸਟੇਟ ਵਲੋਂ ਪਹਿਲ ਕਦਮੀ ਕਰਦਿਆਂ ਕ੍ਰਿਪਾਨ ਧਾਰਨ ਕੀਤੇ ਜਾਣ ਸਬੰਧੀ ਬਿ¤ਲ ਪਾਸ ਕਰਕੇ ਸਿ¤ਖਾਂ ਦੀ ਧਾਰਮਿਕ ਭਾਵਨਾ ਦਾ ਸਤਿਕਾਰ ਕੀਤਾ ਹੈ। ਜਿਸ ਲਈ ਸਿ¤ਖ ਸੰਗਤਾਂ ’ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਦੂਜੇ ਦੇਸ਼ ਵੀ ਸਿ¤ਖਾਂ ਦੀਆਂ ਧਾਰਮਿਕ ਭਾਵਨਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਦੇ ਧਾਰਮਿਕ ਚਿੰਨਾਂ ਨੂੰ ਕਾਨੂੰਨੀ ਮਾਨਤਾ ਦੇਣਗੇ।

ਟਰੱਕ ਹਾਦਸੇ ਵਿਚ ਮਜਦੂਰ ਦੀ ਮੌਤ

ਮਾਛੀਵਾੜਾ 03 ਸਤੰਬਰ (ਸੁਸ਼ੀਲ ਸ਼ਰਮਾ) ਸਮਰਾਲਾ ਰੋਡ ਤੇ ਸਿਵਾ ਪੈਲਸ ਨੇੜੇ ਅੱਜ ਸਵੇਰੇ ਇੱਕ ਮਜਦੂਰ ਦੀ ਟਰੱਕ ਦੀ ਫੇਟ ਲੱਗਣ ਨਾਲ ਮੌਤ ਹੋ ਗਈ ਸ੍ਰੀ ਚੰਦ ਸਾਹਨੀ ਵਾਸੀ ਬਲੀ-ਵੇਗ ਕਲੌਨੀ ਵੱਲੋ ਪੁਲਿਸ ਨੂੰ ਦਿਤੇ ਬਿਆਨਾ ਮੁਤਾਬਿਕ ਉਹ ਤੇ ਉਸ ਦਾ ਭਰਾ ਸੱਜਣ ਸਾਹਨੀ ਅੱਜ ਸਵੇਰੇ ਰੋਜਾਨਾ ਦੀ ਤਰਾ ਮਜਦੂਰੀ ਕਰਨ ਲਈ ਪਨਗੇਰਨ ਦੇ ਗੋਦਾਮਾ ਵਿਚ ਸਾਂਿੲਕਲਾ ਤੇ ਜਾ ਰਹੇ ਸੀ ਤਾ ਪਿੱਛੇ ਤੇਜ ਰਫਤਾਰ ਨਾਲ ਆ ਰਹੇ ਟਰੱਕ ਨੰਬਰ ਐਚ ਆਰ 55ਈ 5938 ਨੇ ਫੇਟ ਮਾਰ ਦਿੱਤੀ ਜਿੋਸ ਨਾਲ ਸੱਜਣ ਸਾਹਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਤੋ ਬਾਅਦ ਟਰੱਕ ਡਰਾਇਵਰ ਮੌਕੇ ਤੋ ਫਰਾਰ ਹੋ ਗਿਆ ਪੁਲਿਸ ਨੇ ਆਈ ਪੀ ਸੀ ਧਾਰਾ 427,279,338, 304 ਏ ਦੇ ਤਹਿਤ ਪਰਚਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਕਰੀਬ 35 ਸਾਲ ਦਾ ਸੀ ਤੇ ਆਪਣੇਪਿੱਛੇ ਵਿਧਵਾ ਪਤਨੀ ਤੋ ਇਲਾਵਾ ਤਿੰਨ ਛੋਟੋ-ਛੋਟੇ ਬੱਚੇ ਛੱਡ ਗਿਆ ਹੈ।

ਆਵਾਜਾਈ ਵਿਚ ਰੁਕਾਵਟ ਪਾਉਣ ਤੇ ਪਰਚਾ ਦਰਜ

ਮਾਛੀਵਾੜਾ 03 ਸਤੰਬਰ (ਸੁਸ਼ੀਲ ਸ਼ਰਮਾ) ਸਥਾਨਕ ਪੁਲਿਸ ਨੇ ਅੱਜ ਸਵੇਰੇ ਮੁੱਖ ਚੌਕ ਵਿਚ ਇੱਕ ਟੈਰਕਟਰ ਟਰਾਲੀ ਨੰਬਰ ਪੀ ਸੀ ਐਕਸ 3178 ਜੋ ਕਿ ਜੀਰੀ ਦੇ ਛਿਲਕੇ ਨਾਲ ਲੱਦਿਆ ਹੋਇਆ ਸੜਕ ਦੇ ਵਿਚਕਾਰ ਖੜ੍ਹਾ ਹੋਣ ਕਰਕੇ ਆਵਾਜਾਈ ਵਿਚ ਰੁਕਾਵਟ ਦਾ ਕਾਰਣ ਬਣਦਾ ਜਾ ਰਿਹਾ ਸੀ ਤੇ ਹਵਲਦਾਰ ਹਰਨੇਕ ਸਿੰਘ ਨੇ ਕਾਰਵਾਈ ਕਰਦਿਆ ਡਰਾਇਵਰ ਜਗਤਾਰ ਸਿੰਘ ਵਾਸੀ ਖੜਿਆਲ ਜਿਲ੍ਹਾ ਸੰਗਰੂਰ ਤੇ ਧਾਰਾ 283 ਅਧੀਨ ਪਰਚਾ ਦਰਜ ਕਰ ਲਿਆ ਹੈ।

ਹੈਡੋ ਬੇਟ ਦੀ ਛਿੰਜ ਤੇ ਝੰਡੀ ਦੀ ਕੁਸਤੀ ਪਰਮਿੰਦਰ ਡੂੰਮ ਛੇੜੀ ਨੇ ਹਿੰਦ ਕੇਸਰੀ ਕ੍ਰਿਸਨ ਦਿੱਲੀ ਨੂੰ ਹਰਾ ਕੇ ਜਿੱਤੀ

ਮਾਛੀਵਾੜਾ 03 ਸਤੰਬਰ (ਸੁਸ਼ੀਲ ਸ਼ਰਮਾ) ਇੱਥੋ ਨੇੜਲੇ ਪਿੰਡ ਹੈਡੋ ਬੇਟ ਵਿਖੇ ਕਰਵਾਏ ਜਾਦੇ ਸਾਲਾਨਾ ਛਿੰਜ ਮੇਲੇ ਵਿਚ ਝੰਡੀ ਦੀ ਕੁਸਤੀ ਡੂੰਮਛੇੜੀ ਅਖਾੜੇ ਦੇ ਪਹਿਲਵਾਨ ਪਰਮਿੰਦਰ ਡੂੰਮਛੇੜੀ ਨੇ ਜਿੱਤੀ ਜਦ ਕਿ ਦੇਸ਼ ਭਰ ਤੋ ਆਏ ਕਰੀਬ 200 ਭਲਵਾਨਾ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ ਪਿੰਡ ਵਿਚ ਬਣੀ ਛਿੰਜ ਮੇਲਾ ਕਮੇਟੀ ਨੇ ਸਮੁੱਚੇ ਪਿੰਡ ਦੇ ਸਹਿਯੋਗ ਨਾਲ ਬੜੇ ਹੀ ਧੂਮ-ਧਾਮ ਨਾਲ ਕੁਸਤੀਆ ਕਰਵਾਈਆ ਜਿਸ ਵਿਚ ਝੰਡੀ ਦੀ ਕੁਸਤੀ ਪਰਮਿੰਦਰ ਤੇ ਕ੍ਰਿਸਨ ਦਿੱਲੀ ਵਿਚਕਾਰ ਹੋਏ ਇਸ ਫਸਵੇ ਤੇ ਰੌਚਕ ਮੁਕਾਬਲੇ ਨੇ ਦਰਸ਼ਕਾ ਨੂੰ ਦੰਦਾ ਥੱਲੇ ਜੀਭ ਦੇਣ ਲਈ ਮਜਬੂਰ ਕਰ ਦਿੱਤਾ। ਆਖਿਰ ਚਾਲੀ ਮਿੰਟਾ ਦੀ ਪੂਰੀ ਜਦੋ-ਜਹਿਦ ਦੇ ਬਾਅਦ ਕ੍ਰਿਸਨ ਦਿੱਲੀ ਨੂੰ ਦੂਜੇ ਨੰਬਰ ਤੇ ਰਹਿ ਕੇ ਹੀਰੋ ਹੋਡਾ ਲੈ ਕੇ ਪਰਤਨਾ ਪਿਆ ਜਦ ਕਿ ਪਰਮਿੰਦਰ ਡੂਮਛੇੜੀ ਨੂੰ ਦਰਸਕਾ ਨੇ ਆਪਣੇ ਹੱਥਾ ਤੇ ਚੁੱਕ ਲਿਆ ਤੇ ਪ੍ਰਬੰਧਕਾ ਵੱਲੋ ਜੇਤੂ ਨੂੰ ਬੁਲਟ ਮੋਟਰ ਸਾਇਕਲ ਇਨਾਮ ਵੱਜੋ ਦਿੱਤਾ ਗਿਆ।
ਦੂਜੇ ਨੰਬਰ ਦੀ ਝੰਡੀ ਦੀ ਕੁਸਤੀ ਵਿਚ ਕਮਲ ਡੂਮਛੇੜੀ ਤੇ ਲਾਲੀ ਕੁਹਾਲੀ ਅਮ੍ਰਿਤਸਰ ਬਰਾਬਰ ਰਹੇ ਜਦ ਕਿ ਤੀਜੇ ਨੰਬਰ ਤੇ ਪੰਮਾ ਗੋਰਾ ਤੇ ਸਤਿਨਾਮ ਮਾਂਛੀਵਾੜਾ ਤੇ ਚੌਥੇ ਨੰਬਰ ਲਈ ਸਤੀੋਸ ਆਲਮਗੀਰ ਤੇ ਸੋਨੀ ਸਿਉੜਾ ਵੀ ਬਾਰਬਰ ਹੀ ਉਤਰੇ ਇਨ੍ਹਾ ਨੂੰ ਸੱਜਰ ਸੂਈਆ ਝੋਟੀਆ ਦੇਕੇ ਨਿਵਾਜਿਆ ਗਿਆ। ਇਸ ਤੋ ਇਲਾਵਾ ਭਾਗ ਲੈਣ ਵਾਲੇ ਪਹਿਲਵਾਨਾ ਨੂੰ 21 ਸੋਨੇ ਦੀਆ ਮੁੰਦਰੀਆ ਤੇ ਨਗਦ ਰੁਪਏ ਵੀ ਇਨਾਮ ਵੱਜੋ ਦਿੱਤੇ ਗਏ ਮੁੱਖ ਮਹਿਮਾਨ ਵੱਜੋ ਪਹੁੰਚੇ ਸੱਜਣਾ ਵਿਚ ਐਸ ਐਸ ਪੀ ਪੁਲਿਸ ਜਿਲਾ ਖੰਨਾ ਸੁਖਵਿੰਦਰ ਸਿੰਘ ਮਾਂਨ ਤੇ ਸ੍ਰੋਮਣੀ ਕਮੇਟੀ ਮੈਬਰ ਕ੍ਰਿਪਾਲ ਸਿੰਘ ਖੀਰਨੀਆ ਨੇ ਸਾਝੇ ਰੂਪ ਵਿਚ ਜੇਤੂਆ ਨੂੰ ਸਨਮਾਨਿਤ ਕੀਤਾ ਇਸ ਮੌਕੇ ਸਾਬਕਾ ਸਰਪੰਚ ਹਰੀ ਸਿੰਘ, ਪੰਚ ਅਮਰ ਸਿੰਘ, ਜਸਵਿੰਦਰ ਸਿੰਘ, ਕਰਨੈਲ ਸਿੰਘ, ਮੱਖਣ ਸਿੰਘ, ਚੰਨਣ ਸਿੰਘ ਹਸਨਪੁਰ,ਪਰਮਜੀਤ ਸਿੰਘ ਹਰਜਸ ਸਕੂਲ ਲਾਲਾ ਕਰਮ ਚੰਦ,ਮਾਸਟਰ ਹੁਕਮ ਸਿੰਘ ਆਦਿ ਵੀ ਹਾਜ਼ਰ ਸਨ।



ਕੀ ਸੋਚ ਕੇ ਤੁਸਾਂ ਆਵਾਜ਼ ਮੇਰੀ ਫੜੀ ਹੈ?, ਕਦੀ ਆਵਾਜ਼ ਵੀ ਸੂਲੀ ਚੜੀ ਹੈ?
- ਕਰਮਜੀਤ ਸਿੰਘ

ਯੂਗੋਸਲਾਵੀਆ ਦੀ ਇਕ ਕਹਾਵਤ ਹੈ ਕਿ ਜੇ ਬੰਦੇ ਦੀ ਅਸਲੀਅਤ ਵੇਖਣੀ ਹੋਵੇ ਤਾਂ ਉਸ ਨੂੰ ਤਾਕਤ ਦੀ ਕੁਰਸੀ ਉਤੇ ਬਿਠਾ ਕੇ ਵੇਖੋ। ਇਹੋ ਹਾਲਤ ਪੰਜਾਬ ਸਰਕਾਰ ਦੀ ਬਣ ਗਈ ਹੈ ਜਿਥੇ ਵੱਡੇ ਬਾਦਲ ਸਾਹਿਬ ਅਤੇ ਛੋਟੇ ਬਾਦਲ ਸਾਹਿਬ ਤਾਕਤ ਦੇ ਬੇਲਗਾਮ ਘੋੜੇ ਉਤੇ ਸਵਾਰ ਹੋ ਕੇ ਇਹ ਨਹੀਂ ਜਾਣਦੇ ਕਿ ਜਿਹੜੇ ਪੰਛੀ ਆਪਣੇ ਖੰਭਾਂ ਨੂੰ ਲੋੜ ਤੋਂ ਜ਼ਿਆਦਾ ਫੜਫੜਾਉਂਦੇ ਹਨ, ਉਹ ਇਨ•ਾਂ ਨੂੰ ਗਵਾ ਵੀ ਲੈਂਦੇ ਹਨ। ਰਾਜਸੀ ਸੂਤਰਾਂ ਅਨੁਸਾਰ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੀ ਗ੍ਰਿਫ਼ਤਾਰੀ ਨਾਲ ਸਾਬਕਾ ਖਾੜਕੂ ਆਗੂ ਦੀ ਰਾਜਸੀ ਚੜ•ਤਲ ਵਿਚ ਹੋਰ ਵਾਧਾ ਹੋਵੇਗਾ ਅਤੇ ਇਹ ਕਾਰਵਾਈ ਸੁਖਬੀਰ ਬਾਦਲ ਦੇ ਰਾਜਨੀਤਕ ਭਵਿੱਖ ਲਈ ਮਹਿੰਗੀ ਵੀ ਪੈ ਸਕਦੀ ਹੈ। ਅੰਗਰੇਜ਼ੀ ਦੇ ਇਕ ਕੌਮੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੇ ਇਕ ਸੰਜੀਦਾ ਪੱਤਰਕਾਰ ਦੀ ਇਸ ਟਿੱਪਣੀ ਵਿਚ ਰਾਜਨੀਤਕ ਸੱਚਾਈ ਹੈ ਕਿ ਭਾਈ ਦਲਜੀਤ ਸਿੰਘ ਦੀ ਗ੍ਰਿਫ਼ਤਾਰੀ ਦਾ ਮੁੱਖ ਕਾਰਨ ਇਹ ਸੀ ਕਿ ਉਸ ਦਾ ਮਾਲਵੇ ਦੇ ਖ਼ੇਤਰ ਵਿਚ ਤੇਜ਼ੀ ਨਾਲ ਵਧ ਰਿਹਾ ਜਨਤਕ ਆਧਾਰ ਅਤੇ ਲੋਕਪ੍ਰਿਯਤਾ ਸੀ। ਸੂਤਰਾਂ ਅਨੁਸਾਰ ਬਾਦਲ ਅਕਾਲੀ ਦਲ ਵੀ ਇਸੇ ਖੇਤਰ ਵਿਚੋਂ ਆਪਣੀ ਰਾਜਨੀਤਕ ਖੁਰਾਕ ਲੈ ਰਿਹਾ ਹੈ। ਇਸ ਲਈ ਸੱਤਾ ਦਾ ਅਨੰਦ ਮਾਣ ਰਹੇ ਬਾਦਲ ਪਰਿਵਾਰ ਦੀ ਇਹੋ ਇੱਛਾ ਹੈ ਕਿ ਇਸ ਜੰਗਲ ਵਿਚ ਇਕੋ ਸ਼ੇਰ ਰਹਿਣਾ ਚਾਹੀਦਾ ਹੈ। ਨਿਰਪੱਖ ਰਾਜਨੀਤਕ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਭਾਈ ਦਲਜੀਤ ਸਿੰਘ ਹਥਿਆਰਬੰਦ ਜਦੋਜਹਿਦ ਦਾ ਰਾਹ ਤਿਆਗ ਕੇ ਇਕ ਵੱਖਰੀ ਪਾਰਟੀ ਬਣਾ ਕੇ ਰਾਜਨੀਤਕ ਮੈਦਾਨ ਵਿਚ ਉਤਰੇ ਹਨ, ਉਦੋਂ ਤੋਂ ਹੀ ਸ. ਪ੍ਰਕਾਸ਼ ਸਿੰਘ ਬਾਦਲ ਉਸ ਨੂੰ ਆਪਣਾ ਉਭਰਦਾ ਸ਼ਰੀਕ ਸਮਝ ਰਹੇ ਹਨ। ਇਨ•ਾਂ ਸੂਤਰਾਂ ਦੀ ਇਹ ਵਿਅੰਗਮਈ ਟਿੱਪਣੀ ਬੜੀ ਦਿਲਚਸਪ ਹੈ ਕਿ ਰਾਜਨੀਤਕ ਚਾਲਾਂ ਦੇ ਧਨੰਤਰ ਬਾਦਲ ਸਾਹਿਬ ਇਹ ਚੰਗੀ ਤਰ•ਾਂ ਜਾਣਦੇ ਹਨ ਕਿ ਇਸ ਸ਼ਰੀਕ ਨੂੰ ਦੇਸ਼ ਦਾ ਦੁਸ਼ਮਣ ਤੇ ਫਿਰ ਦੁਸ਼ਮਣ ਤੋਂ ਦਹਿਸ਼ਤਗਰਦ ਸਥਾਪਿਤ ਕਰਨ ਵਿਚ ਆਪਣੀ ਤਾਕਤ ਦੇ ਵਸੀਲਿਆਂ ਨੂੰ ਕਿਵੇਂ ਤੇ ਕਦੋਂ ਵਰਤਣਾ ਹੈ। ਦੂਜੇ ਪਾਸੇ ਕਾਨੂੰਨ ਦੇ ਨੱਕ ਨੂੰ ਮੋਮ ਵਾਂਗ ਵਰਤਣ ਅਤੇ ਢਾਲਣ ਦੀ ਜਾਚ ਵਿਚ ‘‘ਬਾਦਲ ਸਕੂਲ ਆਫ ਥਾਟ’’ ਦਾ ਕੋਈ ਮੁਕਾਬਲਾ ਨਹੀਂ। ਪੁਲਿਸ ਅਤੇ ਮੀਡੀਏ ਦਾ ਇਕ ਹਿੱਸਾ ਬਾਦਲਾਂ ਦੀ ਮਾਨਸਿਕਤਾ ਵਿਚ ਹੁੰਮ-ਹੁਮਾ ਕੇ ਬਿਨਾਂ ਸ਼ਰਤ ਆਪਣਾ ਹਿੱਸਾ ਵੀ ਪਾ ਰਿਹਾ ਹੈ। ਕੁਝ ਸੋਝੀਵਾਨ ਸੂਤਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਪੰਜਾਬ ਪੁਲਿਸ ਦਾ ਇਕ ਹਿੱਸਾ ਜਿਸ ਦੇ ਮੂੰਹ ਨੂੰ ਖਾੜਕੂ ਲਹਿਰ ਦੌਰਾਨ ਅਤੇ ਉਸ ਦੇ ਪੱਤਣ ਦੌਰਾਨ ਲਹੂ ਦੇ ਕਈ ਰੰਗ ਲੱਗੇ ਹੋਏ ਸਨ, ਉਹ ਇਸ ਸੂਬੇ ਨੂੰ ਬਲਦੀ ਭੱਠੀ ਵਿਚ ਹੀ ਰੱਖਣਾ ਚਾਹੁੰਦਾ ਹੈ। ਪੁਲਿਸ ਦੇ ਇਸ ਹਿੱਸੇ ਨੇ ਰਾਜਸੀ ਮਨੋਵਿਗਿਆਨੀਆਂ ਤੋਂ ਇਹ ਸਲਾਹ ਲੈ ਰੱਖੀ ਹੈ ਕਿ ਬਾਦਲ ਪਰਿਵਾਰ ਦੇ ਮਨਾਂ ਵਿਚ ਖਾੜਕੂਆਂ ਦਾ ਡਰ ਇਸ ਹੱਦ ਤਕ ਪਾ ਦਿਓ ਕਿ ਇਸ ਪਰਿਵਾਰ ਵਿਚੋਂ ਰਾਜਨੀਤਕ ਸਿਆਣਪ, ਦੂਰ-ਅੰਦੇਸ਼ੀ ਅਤੇ ਨੀਤੀ ਦੇ ਸਾਰੇ ਗੁਣ ਪੂਰੀ ਤਰ•ਾਂ ਗਾਇਬ ਹੋ ਜਾਣ। ਇਹ ਮਨੋਵਿਗਿਆਨਕ ਤੱਥ ਹੈ ਕਿ ਜਿੱਥੇ ਡਰ ਹੋਵੇ ਉਥੇ ਸਿਆਣਪ ਗੈਰ ਹਾਜ਼ਰ ਹੋ ਜਾਂਦੀ ਹੈ।
ਸੂਤਰਾਂ ਮੁਤਾਬਕ ‘ਖਾੜਕੂ ਆਏ, ਫਿਰ ਆਏ’ ਦਾ ਭਿਆਨਕ ਡਰ ਤੇ ਕਾਂਬਾ ਦੂਰ ਕਰਨ ਲਈ ਜ਼ਰੂਰੀ ਸੀ ਕਿ ਕਿਸੇ ਅਜਿਹੇ ਰਾਜਸੀ ਵਿਅਕਤੀ ਦੀ, ਜਿਸ ਦਾ ਪਿਛੋਕੜ ਖਾੜਕੂ ਹੋਵੇ, ਉਸ ਦੀ ਬਲੀ ਲਈ ਜਾਂਦੀ, ਜਿਸ ਨਾਲ ਇਕ ਪਾਸੇ ਮੂੰਹ-ਜ਼ੋਰ ਆ ਰਹੀਆਂ ਰਾਜਸੀ ਰੁਕਾਵਟਾਂ ਖਤਮ ਹੋਣ ਅਤੇ ਦੂਜਾ ਪੁਲਿਸ ਦਾ ਤੋਰੀ ਫੁਲਕਾ ਵੀ ਸੁੱਖ ਨਾਲ ਚਲਦਾ ਰਹੇ। ਇਸ ਉਦੇਸ਼ ਲਈ ਬਾਦਲ ਪਰਿਵਾਰ ਦੇ ਇਰਦ ਗਿਰਦ ਜੁੜੇ ਸਲਾਹਕਾਰਾਂ ਨੇ ਸਲਾਹ ਦਿੱਤੀ ਕਿ ਸਭ ਤੋਂ ਤਿੱਖਾ ਰਾਜਨੀਤਕ ਕੰਡਾ ਦਲਜੀਤ ਸਿੰਘ ਬਿੱਟੂ ਹੀ ਹੈ, ਉਸ ਨੂੰ ਨੱਥ ਪਾਓ ਅਤੇ ਬਾਕੀ ਰਾਜਸੀ ਕੰਡੇ ਜਾਂ ਤਾਂ ਆਪਣੇ ਆਪ ਖੁੰਡੇ ਹੋ ਜਾਣਗੇ ਅਤੇ ਜੇ ਖੁੰਡੇ ਨਾ ਵੀ ਹੋਣ ਤਾਂ ਵੀ ਉਹਨਾਂ ਦੀ ਸੰਭਾਵੀ ਏਕਤਾ ਨੂੰ ‘ਅਨੇਕਤਾ’ ਵਿਚ ਬਦਲਣ ਲਈ ਉਹਨਾਂ ਨੂੰ ਪਲੋਸਣ ਅਤੇ ਵਰਚਾਉਣ ਦੇ ਢੰਗ ਤਰੀਕੇ ਲੱਭਣੇ ਅਤੇ ਵਰਤਣੇ ਖੱਬੇ ਹੱਥ ਦੀ ਖੇਡ ਹੈ। ਕੀ ਦਲਜੀਤ ਸਿੰਘ ਬਿੱਟੂ ਨੂੰ ¦ਮੇ ਅਰਸੇ ਤਕ ਜੇਲ• ਵਿਚ ਨਜ਼ਰਬੰਦ ਰੱਖਣ ਜਾਂ ਉਸ ਨੂੰ ਮੁਕੱਦਮਿਆਂ ਵਿਚ ਉਲਝਾਉਣ ਜਾਂ ਉਸ ਦੀ ਪਾਰਟੀ ਦੇ ਕਾਰਕੁੰਨਾਂ ਦੇ ਹੌਂਸਲੇ ਡੇਗਣ ਨਾਲ ਸ. ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤਕ ਸਾਖ਼ ਨੂੰ ਧੱਕਾ ਲੱਗ ਸਕਦਾ ਹੈ, ਖ਼ਾਸ ਕਰਕੇ ਉਸ ਸਮੇਂ ਜਦੋਂ ਉਹਨਾਂ ਦਾ ਲਾਡਲਾ ਮੁੱਖ ਮੰਤਰੀ ਦਾ ਤਾਜ ਸਜਾਉਣ ਲਈ ਕਾਹਲਾ ਹੈ? ਰਾਜਨੀਤਕ ਸੂਤਰ ਇਸ ਸਵਾਲ ਦੇ ਕਈ ਜਵਾਬ ਦੇ ਰਹੇ ਹਨ। ਇਕ ਜਵਾਬ ਤਾਂ ਇਹ ਹੈ ਕਿ ਦਲਜੀਤ ਬਿੱਟੂ ਜੇ ਹਥਿਆਰਬੰਦ ਜਦੋਜਹਿਦ ਵਿਚ ਖਾੜਕੂਆਂ ਦਾ ਬੌਧਿਕ ਤਰਜਮਾਨ ਸੀ ਤਾਂ ਹੁਣ ਲੋਕ ਰਾਜ ਦੀ ਜਦੋਜਹਿਦ ਵਿਚ ਉਹ ਹੰਢਿਆ ਹੋਇਆ ਸਿਆਸੀ ਆਗੂ ਸਾਬਿਤ ਹੋ ਚੁੱਕਿਆ ਹੈ। ਪਰ ਇਸ ਜਵਾਬ ਤੋਂ ਇਕ ਵੱਖਰਾ ਜਵਾਬ ਇਹ ਵੀ ਹੈ ਕਿ ਭਾਵੇਂ ਉਹ ਧੀਰਜ, ਠਰੰ•ਮਾ, ਦੂਰ-ਅੰਦੇਸ਼ ਸੋਚ ਅਤੇ ਦ੍ਰਿੜ• ਇਰਾਦੇ ਦਾ ਮਾਲਕ ਹੈ ਪਰ ਫਿਰ ਵੀ ਵਿਰੋਧੀ ਹਾਲਤਾਂ ਤੇ ਤਾਕਤਾਂ ਉਸ ਨੂੰ ਉਖਾੜਨ ਵਿਚ ਜਾਂ ਤਾਂ ਇਕ ਮੱਤ ਹਨ ਅਤੇ ਜਾਂ ਉਸ ਦੀ ਜਥੇਬੰਦਕ ਰੂਪ ਵਿਚ ਖ਼ਾਮੋਸ਼ ਮੁਖਾਲਫ਼ਤ ਦੀ ਕੁਟਿਲ ਨੀਤੀ ਅਖ਼ਤਿਆਰ ਕਰ ਰਹੀਆਂ ਹਨ। ਰਾਜਨੀਤਕ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਦਲਜੀਤ ਸਿੰਘ ਬਿੱਟੂ ਦੀ ਗ਼੍ਰਿਫ਼ਤਾਰੀ ਤੇ ਖ਼ਾਮੋਸ਼ ਹੈ ਕਿਉਂਕਿ ਅਮਨ ਕਾਨੂੰਨ ਦਾ ਮਸਲਾ ਸੂਬੇ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਇਸ ਵਿਚ ਵੀ ਸੂਤਰਾਂ ਅਨੁਸਾਰ ਕੇਂਦਰ ਦੀ ਇਕ ਚਾਲ ਹੈ ਤਾਂ ਜੋ ਸਿੱਖਾਂ ਵਿਚ ਬਾਦਲ ਦਾ ਰਹਿੰਦਾ-ਖੂੰਹਦਾ ਧਾਰਮਿਕ ਪ੍ਰਭਾਵ ਵੀ ਘਟੇ। ਉਹਨਾਂ ਨੂੰ ਲੱਗਦਾ ਹੈ ਕਿ ਇਸ ਚਾਲ ਨਾਲ ਆਉਂਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਬਾਦਲ ਦਲ ਨੂੰ ਕਮਜ਼ੋਰ ਕਰਨ ਲਈ ਰਾਹ ਪੱਧਰਾ ਹੋਵੇਗਾ। ਪੁਲਿਸ ਸੂਤਰਾਂ ਵਲੋਂ ਭਾਈ ਦਲਜੀਤ ਸਿੰਘ ਨੂੰ ਹਾਲ ਵਿਚ ਹੋਈਆਂ ਹਿੰਸਕ ਵਾਰਦਾਤਾਂ ਨਾਲ ਜੋੜਨ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਇਸ ਦਿਸ਼ਾ ਵਿਚ ਮੀਡੀਆ ਵਿਚ ਬੈਠੇ ਪੁਲਿਸ ਦੇ ‘ਦੋਸਤਾਂ’ ਨੂੰ ਬੁਲਾ ਬੁਲਾ ਕੇ ਮਨਘੜ•ਤ ਕਹਾਣੀਆਂ ਅਤੇ ਖ਼ਬਰਾਂ ਪਲਾਂਟ ਕੀਤੀਆਂ ਜਾ ਰਹੀਆਂ ਹਨ। ਇਹ ਉਸੇ ਤਰ•ਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਹੋ ਜਿਹਾ ਖਾੜਕੂ ਲਹਿਰ ਦੌਰਾਨ ਸਿਰਜਿਆ ਗਿਆ ਸੀ। ਭਾਈ ਦਲਜੀਤ ਸਿੰਘ ਦਾ ਖਾੜਕੂ ਪਿਛੋਕੜ ਹੋਣ ਕਰਕੇ ਉਹਨਾਂ ਨੂੰ ਹਿੰਸਕ ਵਾਰਦਾਤਾਂ ਨਾਲ ਜੋੜਨ ਲਈ ਪੁਲਿਸ ਅਤੇ ਸਰਕਾਰ ਨੂੰ ਕੋਈ ਵਿਸ਼ੇਸ਼ ਤਰੱਦਦ ਨਹੀਂ ਕਰਨਾ ਪੈਂਦਾ। ਇਹੋ ਕਾਰਨ ਹੈ ਕਿ ਭਾਈ ਦਲਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਪਿੱਛੋਂ ਤਮਾਮ ਰਾਜਸੀ ਪਾਰਟੀਆਂ ਕਿਸੇ ਨਾ ਕਿਸੇ ਰੂਪ ਵਿਚ ਪੁਲਿਸ ਤੇ ਸਰਕਾਰ ਦੀਆਂ ਪੁਜ਼ੀਸ਼ਨਾਂ ਨੂੰ ਖ਼ਾਮੋਸ਼ ਸਹਿਮਤੀ ਦੇ ਰਹੀਆਂ ਹਨ ਅਤੇ ਖੁੱਲ• ਕੇ ਇਸ ਗੈਰ-ਸੰਵਿਧਾਨਕ ਕਾਰਵਾਈ ਵਿਰੁੱਧ ਆਪਣੀ ਆਵਾਜ਼ ਬੁ¦ਦ ਨਹੀਂ ਕਰ ਰਹੀਆਂ। ਇਕ ਉਘੇ ਰਾਜਨੀਤਕ ਨੇਤਾ ਨੇ ਦੱਸਿਆ ਕਿ ਬਾਦਲ ਸਾਹਿਬ ਨੇ ਇਨ•ਾਂ ਰਾਜਸੀ ਆਗੂਆਂ ਦੀ ਆਜ਼ਾਦ ਰਾਏ ਨੂੰ ਵੀ ਹਾਈਜੈਕ ਕਰ ਲਿਆ ਹੈ। ਪੰਚ ਪ੍ਰਧਾਨੀ ਦੇ ਸੂਤਰਾਂ ਮੁਤਾਬਿਕ ਹਾਲ ਵਿਚ ਹੋਈਆਂ ਵਾਰਦਾਤਾਂ ਨਾਲ ਪਾਰਟੀ ਦਾ ਕੋਈ ਸੰਬੰਧ ਨਹੀਂ। ਦਿਲਚਸਪ ਗੱਲ ਇਹ ਹੈ ਕਿ ਪੁਲਿਸ ਤੇ ਸਰਕਾਰ ਦੇ ਉਚ ਸੂਤਰ ਵੀ ਇਸ ਤੱਥ ਨੂੰ ਸਵੀਕਾਰ ਕਰਦੇ ਹਨ। ਪਰ ਉਹ ਇਹ ਚਾਹੁੰਦੇ ਹਨ ਕਿ ਦਲਜੀਤ ਸਿੰਘ ਲਕੀਰ ਦੇ ਉਸ ਪਾਸੇ ਵੱਲ ਹੋ ਕੇ ਇਨ•ਾਂ ਵਾਰਦਾਤਾਂ ਦੀ ਉਸੇ ਜ਼ੋਰ ਨਾਲ ਨਿੰਦਾ ਕਰੇ ਜਿਵੇਂ ਉਹ ਕਰ ਰਹੇ ਹਨ ਪਰ ਨਿਰਪੱਖ ਸੂਤਰਾਂ ਦਾ ਇਹ ਕਹਿਣਾ ਹੈ ਕਿ ਭਾਈ ਦਲਜੀਤ ਸਿੰਘ ਦੀ ਹੰਢੀ ਹੋਈ ਰਾਜਨੀਤਕ ਸ਼ਖਸੀਅਤ ਕਿਸੇ ਵੀ ਹਾਲਤ ਵਿਚ ਲਕੀਰ ਦੇ ਦੂਜੇ ਪਾਸੇ ਨਹੀਂ ਜਾਵੇਗੀ। ਲਕੀਰ ਦੇ ਇਸ ਪਾਸੇ ਵੱਲ ਰਹਿ ਕੇ ਹੀ ਉਸ ਦੀ ਰਾਜਨੀਤਕ ਤਾਕਤ ਅਤੇ ਦ੍ਰਿੜ•ਤਾ ਦਾ ਸਿੱਕਾ ਲੋਕਾਂ ਵਿਚ ਜਮ ਸਕੇਗਾ। ਪਾਰਟੀ ਦੇ ਸੂਤਰਾਂ ਅਨੁਸਾਰ ਕਰੀਬ 100 ਤੋਂ ਉਪਰ ਪਾਰਟੀ ਦੇ ਵਰਕਰ ਮਾਨਸਾ ਅਤੇ ਬਠਿੰਡਾ ਜ਼ਿਲਿ•ਆਂ ਤੋਂ ਫੜੇ ਜਾ ਚੁੱਕੇ ਹਨ। ਦਰਜਨਾਂ ਵਰਕਰਾਂ ਉਤੇ ਝੂਠੇ ਮੁਕੱਦਮੇ ਪਾਏ ਗਏ ਅਤੇ ਉਹਨਾਂ ਨੂੰ ਭਾਈ ਦਲਜੀਤ ਸਿੰਘ ਤੋਂ ਦੂਰੀ ਰੱਖਣ ਲਈ ਲਾਲਚ ਦਿੱਤੇ ਜਾ ਰਹੇ ਹਨ। ਹਾਲਤ ਇੱਥੋਂ ਤੱਕ ਪਹੁੰਚ ਗਈ ਹੈ ਕਿ ਫੜੇ ਗਏ ਵਰਕਰਾਂ ਦੀ ਪੈਰਵੀ ਕਰਨ ਵਾਲਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਪਾਰਟੀ ਨੇ ਪੰਜਾਬ ਦੇ ਰਾਜਪਾਲ ਨੂੰ ਮਿਲਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹਨਾਂ ਨੂੰ ਬਾਦਲ ਸਰਕਾਰ ਦੀਆਂ ਗੈਰ-ਸੰਵਿਧਾਨਕ, ਗੈਰ-ਜਮਹੂਰੀ ਅਤੇ ਗੈਰ ਕਾਨੂੰਨੀ ਕਾਰਵਾਈਆਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਭਾਈ ਦਲਜੀਤ ਸਿੰਘ ਸਮੇਤ ਫੜੇ ਆਗੂਆਂ ਅਤੇ ਵਰਕਰਾਂ ਦੀ ਰਿਹਾਈ ਕਰਵਾਈ ਜਾਵੇ। ਪਾਰਟੀ ਦੇ ਜਥੇਬੰਦਕ ਸਕੱਤਰ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਰਾਜਪਾਲ ਨਾਲ ਮੁਲਾਕਾਤ ਕਰਨ ਲਈ 2 ਸਤੰਬਰ ਦਾ ਸਮਾਂ ਮੰਗਿਆ ਗਿਆ ਹੈ। ਉਧਰ ਰਾਜ ਭਵਨ ਦੇ ਸੂਤਰਾਂ ਨੇ ਦੱਸਿਆ ਕਿ ਮੁਲਾਕਾਤ ਸੰਬੰਧੀ 1 ਸਤੰਬਰ ਨੂੰ ਜਾਣਕਾਰੀ ਦਿੱਤੀ ਜਾਵੇਗੀ। ਪਾਰਟੀ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਬਠਿੰਡਾ ਤੋਂ ਇਕ ਵੱਡਾ ਰੋਸ ਮਾਰਚ ਕੱਢੇ ਜਾਣ ਦੀ ਸੰਭਾਵਨਾ ਹੈ ਜਿਹੜਾ ਰੋਸ ਮਾਰਚ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਤੱਕ ਪਹੁੰਚੇਗਾ ਅਤੇ ਇੰਜ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਸੰਗਤਾਂ ਨੂੰ ਜਾਣੂ ਕਰਵਾਏਗਾ।

ਅਡਵਾਨੀ ਹਿੰਦੋਸਤਾਨ ਨਿਵਾਸੀਆਂ ਲਈ ਇੱਕ “ਦੈਂਤ” ਤੋਂ ਵੱਧ ਕੁਝ ਸਾਬਿਤ ਨਹੀਂ ਹੋਇਆ? :- ਮਾਨ

ਚੰਡੀਗੜ੍ਹ, 2 ਸਤੰਬਰ :- “ਆਰ ਐਸ ਐਸ ਦੇ ਫਿਰਕੂ ਹੁਕਮਾਂ ‘ਤੇ ਪਹਿਰਾ ਦੇਣ ਵਾਲੀ ਭਾਜਪਾ ਵਰਗੀ ਜਮਾਤ ਦਾ ਅਜੋਕਾ ਹੋਇਆ ਹਸ਼ਰ ਸੁਭਾਵਿਕ ਹੀ ਸੀ, ਕਿਉਂਕਿ ਇਸ ਜਮਾਤ ਦੀ ਅਗਵਾਈ ਸ਼੍ਰੀ ਅਡਵਾਨੀ ਵਰਗੇ ਮੁਤੱਸਵੀ, ਫਿਰਕੂ ਸੋਚ ਦੇ ਮਾਲਿਕ ਆਗੂ ਕਰ ਰਹੇ ਹਨ। ਜਿਹਨਾਂ ਦੀਆਂ ਹੁਣ ਤੱਕ ਦੀਆਂ ਕਾਰਵਾਈਆਂ ਹਿੰਦੋਸਤਾਨ ਵਿਚਲੀਆਂ ਘੱਟ ਗਿਣਤੀਆਂ ਕੌਮਾਂ ਦੀ ਕੀਤੀ ਜਾਣ ਵਾਲੀ ਨਸਲਕੁਸੀ ਅਤੇ ਕਤਲੇਆਮ, ਉਸਨੂੰ ਇੱਕ ਦੈਂਤ ਦੇ ਰੂਪ ਵਿੱਚ ਹੀ ਸਾਬਿਤ ਕਰਦੀਆਂ ਹਨ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਅਡਵਾਨੀ ਵੱਲੋਂ ਹੁਣ ਤੱਕ ਕੀਤੀਆਂ ਗਈਆਂ ਦੈਂਤ ਰੂਪੀ ਕਾਰਵਾਈਆਂ ਦਾ ਵੇਰਵਾ ਦਿੰਦੇ ਹੋਏ ਇੱਕ ਬਿਆਨ ਵਿੱਚ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅਡਵਾਨੀ ਨੇ ਆਪਣੇ ਵੱਲੋਂ ਲਿਖੀ ਕਿਤਾਬ “ਮਾਈ ਕੰਟਰੀ ਮਾਈ ਲਾਈਫ” ਵਿੱਚ ਇਹ ਪ੍ਰਵਾਨ ਕੀਤਾ ਹੈ ਕਿ ਸਿੱਖ ਕੌਮ ਦੇ ਸਰਵ ਉੱਚ ਅਸਥਾਨ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹੀ ਉਸਨੇ ਫੌਜੀ ਹਮਲਾ ਨਹੀਂ ਕਰਵਾਇਆ ਬਲਕਿ ਸਿੱਖਾਂ ਦਾ ਕਤਲੇਆਮ ਅਤੇ ਨਸਲਕੁਸੀ ਵੀ ਉਸਨੇ ਕਰਵਾਈ ਹੈ। ਇਸ ਤੋਂ ਅੱਗੇਰੇ ਗੁਜਰਾਤ ਵਿੱਚ ਮੋਦੀ ਦੀ ਹਿੱਕ ਥਾਪੜ ਕੇ ਅਡਵਾਨੀ ਨੇ ਪਹਿਲੇ ਮੁਸਲਿਮ ਕੌਮ ਦਾ ਯੋਜਨਾਬੱਧ ਢੰਗ ਰਾਹੀਂ ਕਤਲੇਆਮ ਕਰਵਾਇਆ ਅਤੇ ਫਿਰ ਉਸ ਮੁਸਲਿਮ ਕੌਮ ਦੇ ਕਾਤਿਲ ਮੋਦੀ ਨੂੰ ਸਿਆਸੀ ਤੌਰ ਤੇ ਬਚਾ ਕੇ ਰੱਖਣ ਵਿੱਚ ਵੀ ਅਡਵਾਨੀ ਨੇ ਮੁੱਖ ਭੂਮਿਕਾ ਨਿਭਾਈ। 1992 ਵਿੱਚ ਮੁਸਲਿਮ ਕੌਮ ਦੇ ਧਾਰਮਿਕ ਅਸਥਾਨ ਸ਼੍ਰੀ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਨ ਵਾਲੇ ਹਜੂਮ ਦੀ ਅਗਵਾਈ ਵੀ ਅਡਵਾਨੀ ਹੀ ਕਰ ਰਹੇ ਸਨ। ਫਿਰ ਮੁਲਕ ਦੇ ਗ੍ਰਹਿ ਵਜ਼ੀਰ ਦੇ ਅਹੁਦੇ ਉੱਤੇ ਬੈਠੇ ਹੋਏ ਉਹਨਾਂ ਨੇ ਵੱਡਾ ਝੂਠ ਬੋਲਿਆ ਕਿ ਕੰਧਾਰ ਹਵਾਈ ਜਹਾਜ਼ ਅਗਵਾ ਕਾਂਡ ਦੇ ਯਾਤਰੂਆਂ ਨੂੰ ਬਚਾਉਣ ਲਈ ਇੱਕ ਵਿਸ਼ੇਸ ਜਹਾਜ਼ ਰਾਹੀਂ ਖਾੜਕੂਆਂ ਨੂੰ ਕੰਧਾਰ ਲੈਜਾਣ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ ਸੀ। ਜਦੋਂ ਕਿ ਉਸਦੀ ਪ੍ਰਵਾਨਗੀ ਨਾਲ ਹੀ ਇਹ ਕਾਰਵਾਈ ਹੋਈ। ਫਿਰ ਉੜੀਸਾ, ਕਰਨਾਟਕ, ਕੇਰਲਾ ਆਦਿ ਸੂਬਿਆਂ ਵਿੱਚ ਇਸਾਈਆਂ ਉੱਤੇ ਹੋਏ ਹਮਲੇ, ਨਨਜਾਂ ਨਾਲ ਕੀਤੇ ਗਏ ਜ਼ਬਰ ਜਿਨਾਹ ਅਤੇ ਕਤਲੇਆਮ ਵਿੱਚ ਸ਼੍ਰੀ ਅਡਵਾਨੀ ਦੀ ਮਨੁੱਖਤਾ ਮਾਰੂ ਸੋਚ ਹੀ ਕੰਮ ਕਰਦੀ ਸੀ, ਜਿਸਨੇ ਬਜਰੰਗ ਦਲ ਦੇ ਕਾਰਕੁੰਨਾ ਨੂੰ ਸ਼ਹਿ ਦੇ ਕੇ ਇਹ ਕਾਰਾ ਕਰਵਾਇਆ। ਫਿਰ ਪਾਰਲੀਮੈਂਟ ਵਿੱਚ ਕਰੋੜਾਂ ਰੁਪਏ ਦੀਆਂ ਝੂਠੀਆਂ ਰਿਸ਼ਵਤਾਂ ਦਾ ਨਾਮ ਦੇ ਕੇ “ਨੋਟਾਂ ਦੇ ਬੰਡਲ” ਦਿਖਾਉਣ ਦਾ ਡਰਾਮਾ ਵੀ ਅਡਵਾਨੀ ਦੇ ਸ਼ਰਾਰਤੀ ਦਿਮਾਗ ਦੀ ਕਾਢ ਸੀ। ਫਿਰ ਮੁਲਕ ਵਿੱਚ ਉਪੱਦਰ ਮਚਾਉਣ ਵਾਲੇ, ਨਸਲਕੁਸੀ ਅਤੇ ਕਤਲੇਆਮ ਕਰਾਉਣ ਵਾਲੇ, ਪਾਰਲੀਮੈਂਟ ਦੇ ਕਾਇਦੇ-ਕਾਨੂੰਨਾਂ ਦਾ ਜ਼ਨਾਜਾ ਕੱਢਣ ਵਾਲੇ, ਹਿੰਦੂ ਰਾਸ਼ਟਰ ਬਣਾਉਣ ਦੇ ਫਿਰਕੂ ਨਾਅਰੇ ਲਾਉਣ ਵਾਲੇ ਸ਼੍ਰੀ ਅਡਵਾਨੀ ਨੂੰ ਅਸੀਂ ਇੱਕ “ਜ਼ਾਬਰ ਦੈਂਤ” ਦਾ ਨਾਮ ਨਹੀਂ ਦੇਵਾਗੇ ਤਾਂ ਹੋਰ ਕੀ ਦੇਵਾਂਗੇ।
ਸ: ਮਾਨ ਨੇ ਪਾਰਲੀਮੈਂਟ ਦੇ ਸਤਿਕਾਰਯੋਗ ਸਪੀਕਰ ਬੀਬੀ ਮੀਰਾ ਕੁਮਾਰ ਤੋਂ ਇਹ ਮੰਗ ਕੀਤੀ ਕਿ ਜਿਵੇਂ ਬੁਸ਼ ਪ੍ਰਸ਼ਾਸਨ ਦੇ ਸਮੇਂ ਸੀ ਆਈ ਏ ਵੱਲੋ ਨਿਰੰਤਰ 8 ਸਾਲ ਤਸ਼ੱਦਦ ਦੇ ਚਲਾਏ ਦੌਰ ਦੀ ਛਾਣਬੀਣ ਕਰਨ ਲਈ ਅਮਰੀਕਾ ਦੀ ਪਾਰਲੀਮੈਂਟ ਨੇ ਕਮਿਸ਼ਨ ਬਿਠਾ ਕੇ ਸੱਚਾਈ ਸਾਹਮਣੇ ਲਿਆਂਦੀ ਹੈ, ਉਸੇ ਤਰ੍ਹਾ ਬੀਬਾ ਮੀਰਾ ਕੁਮਾਰ ਸ਼੍ਰੀ ਅਡਵਾਨੀ ਦੀਆਂ ਫਿਰਕੂ ਕਾਰਵਾਈਆਂ ਅਤੇ ਸਾਜਿਸਾਂ ਦੀ ਅਸਲੀਅਤ ਸਾਹਮਣੇ ਲਿਆਉਣ ਲਈ ਪਾਰਲੀਮੈਟ ਦੇ ਟੇਬਲ ਤੋਂ ਜਾਂਚ ਕਮਿਸ਼ਨ ਦਾ ਐਲਾਨ ਕਰਨ ਤਾਂ ਸੱਚਾਈ ਖੁਦ ਬ ਖੁਦ ਸਾਹਮਣੇ ਆ ਜਾਵੇਗੀ। ਸ: ਮਾਨ ਨੇ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੂੰ ਇਹ ਸੰਜੀਦਾ ਸਵਾਲ ਕਰਦੇ ਹੋਏ ਕਿਹਾ ਕਿ ਜੋ ਅਡਵਾਨੀ ਲੰਮੇ ਸਮੇਂ ਤੋਂ ਮੁਲਕ ਵਿੱਚ ਮਨੁੱਖਤਾ ਵਿਰੋਧੀ ਦੈਂਤ ਰੂਪੀ ਕਾਰਵਾਈਆਂ ਕਰਦਾ ਆ ਰਿਹਾ ਹੈ, ਉਸ ਨਾਲ ਸ: ਬਾਦਲ ਅਤੇ ਬਾਦਲ ਪਰਿਵਾਰ ਦੀ ਰੱਖੀ ਗਈ ਸਾਂਝ ਪਿੱਛੇ ਕੀ ਸਵਾਰਥ ਹਨ, ਸਿੱਖ ਕੌਮ ਨੂੰ ਜਾਣੂ ਕਰਵਾਇਆ ਜਾਵੇ ਅਤੇ ਅੱਗੋਂ ਲਈ ਉਸ ਨਾਲ ਉਹ ਕੀ ਸਲੂਕ ਕਰਨਗੇ, ਉਸ ਦੀ ਵੀ ਜਾਣਕਾਰੀ ਦਿੱਤੀ ਜਾਵੇ।

ਸਿੱਖ ਕੈਲੀਫੋਰਨੀਆ ‘ਚ ਕਿਰਪਾਨ ਰੱਖ ਸਕਣਗੇ

ਵਾਸ਼ਿੰਗਟਨ/ਯੂ ਐਨ ਆਈ : ਅਮਰੀਕਾ ਵਿੱਚ ਕਿਰਪਾਨ ਰੱਖਣ ਦੇ ਆਪਣੇ ਅਧਿਕਾਰਾਂ ਲਈ ਲੜ ਰਹੇ ਸਿੱਖ ਭਾਈਚਾਰੇ ਨੂੰ ਅਹਿਮ ਸਫ਼ਲਤਾ ਮਿਲੀ ਹੈ। ਕੈਲੀਫੋਰਨੀਆ ਦੀ ਵਿਧਾਨ ਸਭਾ ਵਿੱਚ ਕਿਰਪਾਨ ਦੇ ਧਾਰਮਿਕ ਮਹੱਤਵ ਬਾਰੇ ਇੱਕ ਬਿੱਲ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਅਸਲ ਵਿੱਚ ਅਮਰੀਕਾ ‘ਚ ਕਿਰਪਾਨ ਲੈ ਕੇ ਚੱਲਣ ਵਾਲੇ ਸਿੱਖਾਂ ਨੂੰ ਕਈ ਵਾਰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਿਸ ਅਕਸਰ ਇਸ ਨੂੰ ਹਥਿਆਰ ਐਕਟ ਉਲੰਘਣਾ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲੈਂਦੀ ਹੈ। ਏਬੀ 504 ਨਾਂ ਦੇ ਇਸ ਬਿੱਲ ਨੂੰ ਵਿਧਾਨ ਸਭਾ ਵਿੱਚ ਆਮ ਸਹਿਮਤੀ ਨਾਲ ਪਾਸ ਕੀਤਾ ਗਿਆ। ਹੁਣ ਇਸ ਨੂੰ ਅੰਤਿਮ ਮਨਜ਼ੂਰੀ ਲਈ ਗਵਰਨਰ ਆਰਨਾਲਡ ਸ਼ਰਵਾਜ਼ਨੇਗਰ ਕੋਲ ਭੇਜਿਆ ਜਾਣਾ ਹੈ। ਉਨ੍ਹਾਂ ਦੇ ਦਸਤਖ਼ਤਾਂ ਤੋਂ ਬਾਅਦ ਬਿੱਲ ਕਾਨੂੰਨ ਬਣ ਜਾਵੇਗਾ। ਸਿੱਖਾਂ ਦੇ ਅਧਿਕਾਰਾਂ ਲਈ ਆਵਾਜ਼ ਚੁੱਕਣ ਵਾਲੇ ਸੰਗਠਨ ਸਿੱਖ ਕੋਲੀਏਸ਼ਨ ਨੇ ਕੈਲੀਫੋਰਨੀਆ ਵਿਧਾਨ ਸਭਾ ਦੀ ਸ਼ਲਾਘਾ ਕੀਤੀ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਅਮਰੀਕਾ ਵਿੱਚ ਕਿਰਪਾਨ ਨਾਲ ਸਬੰਧਤ ਇਹ ਪਹਿਲਾ ਵਿਸ਼ੇਸ਼ ਕਾਨੂੰਨ ਹੋਵੇਗਾ।

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰੈਡੀ ਲਾਪਤਾ

ਹੈਦਰਾਬਾਦ : 2 ਸਤੰਬਰ/ਯੂ ਐਨ ਆਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐਸ ਰਾਜਸ਼ੇਖਰ ਰੈਡੀ ਨੂੰ ਲੈ ਕੇ ਬੇਗਮਪੇਟ ਹਵਾਈ ਅੱਡੇ ਤੋਂ ਬੁੱਧਵਾਰ ਸਵੇਰੇ ਪੌਣੇ 9 ਵਜੇ ਰਵਾਨਾ ਹੋਣ ਤੋਂ ਇੱਕ ਘੰਟੇ ਬਾਅਦ ਲਾਪਤਾ ਹੋਏ ਹੈਲੀਕਾਪਟਰ ਦਾ ਖ਼ਬਰ ਲਿਖੇ ਜਾਣ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਸੀ। ਮਿਲੀਆਂ ਖ਼ਬਰਾਂ ਮੁਤਾਬਕ ਸ੍ਰੀ ਰੈਡੀ ਦੀ ਭਾਲ ਲਈ ਗ੍ਰਹਿ ਮੰਤਰਾਲੇ ਵੱਲੋਂ ਨੇੜਲੇ ਰਾਜਾਂ ਤੋਂ ਸੀਆਰਪੀਐਫ਼ ਦੇ ਪੰਜ ਹਜ਼ਾਰ ਜਵਾਨਾਂ ਦੀ ਡਿਊਟੀ ਲਗਾਈ ਗਈ ਹੈ। ਲਾਪਤਾ ਹੋਏ ਹੈਲੀਕਾਪਟਰ ਵਿੱਚ ਉਨ੍ਹਾਂ ਦੇ ਪ੍ਰਿੰਸੀਪਲ ਸਕੱਤਰ ਐਸ ਸੁਬਰਾਮਨੀਅਮ ਤੇ ਮੁੱਖ ਸੁਰੱਖਿਆ ਅਧਿਕਾਰੀ ਏ ਐਸ ਸੀਵੇਸਲੀ ਦੇ ਨਾਲ ਦੋ ਪਾਇਲਟ ਵੀ ਸਵਾਰ ਸਨ। ਹੈਲੀਕਾਪਟਰ ਦਾ ਉਡਾਨ ਭਰਨ ਤੋਂ ਬਾਅਦ 9.35 ਮਿੰਟ ‘ਤੇ ਕੰਟਰੋਲ ਰੂਮ ਨਾਲੋਂ ਸੰਪਰਕ ਟੁੱਟ ਗਿਆ ਸੀ। ਜਿਵੇਂ ਹੀ ਹੈਲੀਕਾਪਟਰ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਤਾਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਸਰਗਰਮ ਹੋ ਗਈ। ਹਰ ਮੰਤਰੀ ਤੇ ਅਹੁਦੇਦਾਰ ਨੇ ਆਪਣਾ ਦੌਰਾ ਰੱਦ ਕਰ ਦਿੱਤਾ। ਸ੍ਰੀ ਰੈਡੀ ਦੀ ਭਾਲ ਲਈ ਹਵਾਈ ਫੌਜ ਦੇ ਤਿੰਨ ਹੈਲੀਕਾਪਟਰਾਂ ਸਮੇਤ 4 ਹੈਲੀਕਾਪਟਰਾਂ ਨੂੰ ਭਾਲ ਮੁਹਿੰਮ ਵਿੱਚ ਲਗਾਇਆ ਗਿਆ ਸੀ। ਖ਼ਬਰ ਲਿਖੇ ਜਾਣ ਤੱਕ ਮੁੱਖ ਮੰਤਰੀ ਦੀ ਕੋਈ ਖ਼ਬਰਸਾਰ ਨਹੀਂ ਸੀ।
ਸੂਬੇ ਦੇ ਮੁੱਖ ਸਕੱਤਰ ਪੀ ਰਮਾਕਾਂਤ ਰੈਡੀ ਨੇ ਕਿਹਾ ਕਿ ਉਨ੍ਹਾਂ ਦਾ ਹੈਲੀਕਾਪਟਰ ਕਿਸੇ ਅਣਪਛਾਤੀ ਥਾਂ ‘ਤੇ ਉਤਰ ਗਿਆ ਹੈ ਤੇ ਜਿੱਥੋਂ ਇਹ ਨਿਕਲਣਾ ਮੁਸ਼ਕਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਹੈਲੀਕਾਪਟਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਕਾਂਗਰਸ ਨੂੰ ਮਈ ਵਿੱਚ ਲੋਕ ਸਭਾ ਚੋਣਾਂ ਦੌਰਾਨ ਸ਼ਾਨਦਾਰ ਜਿੱਤ ਦਿਵਾਉਣ ਵਾਲੇ 59 ਸਾਲਾ ਮੁੱਖ ਮੰਤਰੀ ਕਿਸੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਚਿਤੂਰ ਜ਼ਿਲ੍ਹੇ ‘ਚ ਜਾ ਰਹੇ ਸਨ। ਸਵੇਰੇ 11 ਵਜੇ ਹੀ ਉਨ੍ਹਾਂ ਚਿਤੂਰ ਪਹੁੰਚਣਾ ਸੀ। ਇਸ ਤੋਂ ਇਲਾਵਾ ਖ਼ਰਾਬ ਮੌਸਮ ਕਾਰਨ ਮੁੱਖ ਮੰਤਰੀ ਨੂੰ ਲੱਭਣ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਜਹਾਜ਼ ਭਾਰੀ ਬਰਸਾਤ ਕਾਰਨ ਵਾਪਸ ਪਰਤ ਆਏ। ਪ੍ਰਸ਼ਾਸਨ ਨੇ ਜਿੱਥੇ ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਲੱਭਣ ਲਈ ਪੂਰਾ ਜ਼ੋਰ ਲਗਾ ਦਿੱਤਾ, ਉਥੇ ਸਮੂਹ ਜਨਤਾ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜੇਕਰ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਉਸ ਨੂੰ ਪ੍ਰਸ਼ਾਸਨ ਨਾਲ ਸਾਂਝੀ ਕਰਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਫ਼ਤਰ, ਕੇਂਦਰੀ ਗ੍ਰਹਿ ਮੰਤਰੀ ਦਫ਼ਤਰ ਤੇ ਰੱਖਿਆ ਵਿਭਾਗ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਜਦੋਂ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਲਗਾਤਾਰ ਸੂਬਾ ਸਰਕਾਰ ਨਾਲ ਸੰਪਰਕ ਰੱਖਿਆ ਹੋਇਆ ਹੈ। ਦਿੱਲੀ ਵਿੱਚ ਗ੍ਰਹਿ ਤੇ ਸ਼ਹਿਰੀ ਹਾਵਾਬਾਜ਼ੀ ਮੰਤਰਾਲੇ ਵੀ ਹਰ ਘਟਨਾ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।
ਇਸੇ ਤਰ੍ਹਾਂ ਦੇਰ ਰਾਤ ਤੱਕ ਕੋਈ ਵੀ ਖ਼ਬਰ ਨਾ ਮਿਲਣ ਤੋਂ ਬਾਅਦ ਖ਼ਰਾਬ ਮੌਸਮ ਤੇ ਘਟ ਰੋਸ਼ਨੀ ਨੂੰ ਦੇਖਦਿਆਂ ਹੈਲੀਕਾਪਟਰਾਂ ਤੇ ਜਹਾਜ਼ਾਂ ਰਾਹੀਂ ਕੀਤੀ ਜਾ ਰਹੀ ਭਾਲ ਨੂੰ ਰੋਕ ਦਿੱਤਾ ਗਿਆ। ਸ੍ਰੀ ਰੈਡੀ ਦਾ ਹੈਲੀਕਾਪਟਰ 9 ਘੰਟੇ ਤੱਕ ਵੀ ਨਾ ਮਿਲਣ ਤੋਂ ਬਾਅਦ ਸ੍ਰੀ ਚਿਦੰਬਰਮ ਨੇ ਕਿਹਾ ਕਿ ਅਜੇ ਸਾਡੇ ਕੋਲ ਕੋਈ ਚੰਗੀ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਹੈਲੀਕਾਪਟਰਾਂ ਤੇ ਜਹਾਜ਼ਾਂ ਨਾਲ ਭਾਲ ਬੰਦ ਕਰ ਦਿੱਤੀ ਗਈ ਹੈ ਪਰ ਸਾਰੀ ਰਾਤ ਜਵਾਨ ਉਨ੍ਹਾਂ ਦੀ ਭਾਲ ਜਾਰੀ ਰੱਖਣਗੇ ਤੇ ਜੇਕਰ ਹੈਲੀਕਾਪਟਰ ਫ਼ਿਰ ਵੀ ਨਾ ਲੱਭਿਆ ਤਾਂ ਜਿਉਂ ਹੀ ਸਵੇਰ ਹੋਵੇਗੀ ਦੁਬਾਰਾ ਹੈਲੀਕਾਪਟਰ ਆਪਣੀ ਕਾਰਵਾਈ ਸ਼ੁਰੂ ਕਰ ਦੇਣਗੇ। ਦੇਰ ਰਾਤ ਤੱਕ ਮੁੱਖ ਮੰਤਰੀ ਦੇ ਨਾ ਮਿਲਣ ਕਾਰਨ ਸੁਰੱਖਿਆ ਦਸਤਿਆਂ ਨੇ ਭਾਲ ਤੇਜ਼ ਕਰ ਦਿੱਤੀ ਸੀ। ਇਸਦੇ ਨਾਲ ਹੀ ਇਸਰੋ ਦੇ ਉਪ ਗ੍ਰਹਿ ਵੱਲੋਂ ਵੀ ਭਾਲ ਜਾਰੀ ਸੀ। ਦੂਜੇ ਪਾਸੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸੋਨੀਆ ਗਾਂਧੀ ਨੇ ਆਪਣੀ ਰਿਹਾਇਸ਼ ‘ਤੇ ਇੱਕ ਅਹਿਮ ਮੀਟਿੰਗ ਬੁਲਾ ਲਈ ਸੀ, ਜਿਸ ਵਿੱਚ ਪ੍ਰਣਬ ਮੁਖਰਜੀ ਤੇ ਅਹਿਮਦ ਪਟੇਲ ਤੋਂ ਇਲਾਵਾ ਕਈ ਸੀਨੀਅਰ ਆਗੂ ਸ਼ਾਮਲ ਹੋਏ।

ਸਫਾਈ ਕਰਮਚਾਰੀ ਦਲ ਦੀ ਮੀਟਿੰਗ ਹੋਈ

ਮਾਛੀਵਾੜਾ 02 ਸਤੰਬਰ (ਸ਼ੁਸੀਲ ਸ਼ਰਮਾ)ਮਿਉਸਪਲ ਕਰਮਚਾਰੀ ਦਲ ਤੇ ਮਿਉਸਪਲ ਵਰਕਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਹੰਸ ਰਾਜ ਤੇ ਪ੍ਰੇਮ ਸਾਗਰ ਦੀ ਪ੍ਰਧਾਂਨਗੀ ਹੇਠ ਹੋਈ ਇਸ ਵਿਚ ਸਰਕਾਰ ਵੱਲੋ ਪੇਅ ਕਮਿਸ਼ਨ ਦੀ ਰਿਪੋਰਟ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ ਤੇ ਸਫਾਈ ਕਰਮਚਾਰੀਆ ਦੀ ਭਰਤੀ ਰੈਗੂਲਰ ਕਰਨ ਨੂੰ ਕਿਹਾ ਗਿਆ। ਇਸ ਤੋ ਇਲਾਵਾ ਸਮਾਬੱਧ ਤੇ ਠੇਕੇ ਤੇ ਰੱਖੇ ਮੁਲਾਜਮ ਵੀ ਪੱਕੇ ਕਰਨ ਲਈ ਕਿਹਾ ਗਿਆ ਇਸ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ 14,15,16 ਸਤੰਬਰ ਨੂੰ ਗੇਟ ਰੈਲੀਆ ਕੀਤੀ ਜਾਣਗੀਆ ਤੇ 17,18 ਸਤੰਬਰ ਨੂੰ ਪੰਜਾਬ ਪੱਧਰ ਦੇ ਮਿਲੇ ਸੱਦੇ ਤਹਿਤ ਮੁੱਕਮਲ ਹੜਤਾਲ ਕੀਤੀ ਜਾਵੇਗੀ ਇਸ ਮੀਟਿੰਗ ਵਿਚ ਕੇਵਲ ਕ੍ਰਿਸਨ,ਰੋਸਨ ਹੰਸ, ਚਰਨਜੀਤ ਸਿੰਘ, ਅਮਰਜੀਤ ਮਿਗਲਾਨੀ ਨੇ ਵੀ ਆਪਣੇ ਵਿਚਾਰ ਪੇਸ ਕੀਤੇ। ਫੋਟੋ ਫਾਂਿੲਲ ਨੇਮ; ਮਾਛੀਵਾੜਾ ਦਲ

ਦਵਾਈਆ ਦੀਆ ਦੁਕਾਨਾ ਤੇ ਛਾਪੇਮਾਰੀ

ਮਾਛੀਵਾੜਾ 02 ਸਤੰਬਰ (ਸ਼ੁਸੀਲ ਸ਼ਰਮਾ)ਅੱਜ ਦਪਿਹਰ ਬਾਅਦ ਸਹਿਰ ਦੀਆ ਦਵਾਈਆ ਵੇਚਣ ਵਾਲੀਆ ਦੁਕਾਨਾ ਤੇ ਉਸ ਵੇਲੇ ਖਲ-ਬਲੀ ਮੱਚ ਗਈ ਜਦੋ ਅਚਾਨਕ ਸਿਹਤ ਵਿਭਾਗ ਤੇ ਨਾਰਕੋਟਿਕਸ ਸੈ¤ਲ ਲੁਧਿਆਣਾ ਵੱਲੋ ਇੱਕੋ ਸਮੇ ਸਹਿਰ ਦੀਆ ਕਈ ਦੁਕਾਨਾ ਤੇ ਛਾਪੇਮਾਰੀ ਕੀਤੀ ਗਈ ਨਾਰਕੋਟਿਕਸ ਸੈ¤ਲ ਦੇ ਇੰਚਾਰਜ ਨਵੀਨ ਕੁਮਾਰ ਤੇ ਡਰੱਗ ਇੰਸਪੈਕਟਰ ਰਾਜੇਸ਼ ਸੂਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਸਦੇਵ ਨਗਰ ਵਿਚ ਸਥਿਤ ਭਾਰਦਵਾਜ ਮੈਡੀਕੋਜ ਨਾਮ ਦੀ ਦੁਕਾਨ ਤੋ 443 ਸ਼ੀਸ਼ੀਆ, 810 ਕੈਪਸੂਲ, 21700 ਗੋਲੀਆ ਬਿਨਾ ਖਰੀਦ ਫੋਰਕਤ ਰਿਕਾਰਡ ਤੋ ਪਾਈਆ ਗਈਆ ਜਿਨ੍ਹਾ ਦਾ ਮਾਲਕ ਮੌਕੇ ਤੇ ਬਿਲ ਨਹੀ ਦਿਖਾ ਸਕਿਆ ਇਸ ਤੋ ਇਲਾਵਾ ਦੋ ਹੋਰ ਦੁਕਾਨਾ ਨਹਿਰਾ ਮੈਡੀਕਲ, ਮਾਸਟਰ ਮੈਡੀਕਲ ਦੁਕਾਨ ਤੇ ਛਾਪੇਮਾਰੀ ਦੋਰਾਨ ਕੁਝ ਵੀ ਇਤਰਾਜਯੋਗ ਨਹੀ ਪਾਇਆ ਗਿਆ


ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 405ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਅੰਮ੍ਰਿਤਸਰ, 1 ਸਤੰਬਰ- ਮਨੁੱਖਤਾ ਦੇ ਰਹਿਬਰ, ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 405ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ ਸਵੇਰੇ 7.30 ਵਜੇ ਅਰਦਾਸ ਉਪਰੰਤ ਗੁਰਦਵਾਰਾ ਰਾਮਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋਇਆ। ਜਿਸ ਵਿਚ ਧਾਰਮਿਕ ਸਭਾ ਸੁਸਾਇਟੀਆਂ, ਸ਼ਬਦੀ ਜਥਿਆਂ, ਗਤਕਾ ਪਾਰਟੀਆਂ, ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਅਤੇ ਸ਼ਹਿਰ ਦੀਆਂ ਨਾਮਵਰ ਬੈਂਡ ਪਾਰਟੀਆਂ ਤੇ ਭਾਰੀ ਗਿਣਤੀ ਵਿਚ ਗੁਰੂ ਜੱਸ ਗਾਇਨ ਕਰਦਿਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦਾ ਰਸਤਾ ਬਹੁਤ ਹੀ ਸੋਹਣੀ ਤਰ੍ਹਾਂ ਸਜਾਇਆ ਗਿਆ ਸੀ। ਗੁਰਦਵਾਰਾ ਰਾਮਸਰ ਸਾਹਿਬ ਵਿਖੇ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਧਰਮ ਸਿੰਘ ਨੇ ਆਪਣੇ ਸਿਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗੁਰਦਵਾਰਾ ਰਾਮਸਰ ਤੋਂ ਲੈ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਕੀਤਾ। ਜ਼ਿਕਰਯੋਗ ਹੈ ਕਿ ਅੱਜ ਤੋਂ 405 ਵਰ੍ਹੇ ਪਹਿਲਾਂ ਅੱਜ ਦੇ ਦਿਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਮੌਕੇ ਬਾਬਾ ਬੁੱਢਾ ਜੀ ਆਪਣੇ ਸਿਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਸਨ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੌਰ ਸਾਹਿਬ ਦੀ ਸੇਵਾ ਨਿਭਾਈ ਸੀ।

ਯੂਨਾਈਟਿਡ ਸਿੱਖਸ ਅਤੇ ਕਾਲਾਮਾਜ਼ੂ ਗੁਰਦੁਆਰਾ ਸਾਹਿਬ ਵਲੋਂ 7ਵਾਂ ਗੁਰਮਤਿ ਕੈਂਪ
ਗੁਰਮਤਿ ਕੈਂਪ ਵਿੱਚ ਭਾਗ ਲੈਣ ਵਾਲੇ ਬੱਚੇ ਅਤੇ ਪ੍ਰਬੰਧਕ

ਕਾਲਾਮਾਜ਼ੂ, ਮਿਸ਼ੀਗਨ (ਜਸਵਿੰਦਰ ਕੌਰ) - ਯੂਨਾਈਟਿਡ ਸਿੱਖਸ ਅਤੇ ਕਾਲਾਮਾਜ਼ੂ ਗੁਰਦੁਆਰਾ ਸਾਹਿਬ ਦੀ ਸਾਧ ਸੰਗਤ ਵਲੋਂ 7ਵਾਂ ਗੁਰਮਤਿ ਕੈਂਪ ਕੋਰੀ ਥਿਰੀ ਰਿਵਰ ਵਿਖੇ 16 ਅਗਸਤ ਤੋਂ 22 ਅਗਸਤ ਤੱਕ ਲਗਾਇਆ ਗਿਆ। ਇਸ ਵਿੱਚ 60 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਇਸ ਹਫਤਾ ਭਰ ਦੇ ਕੈਂਪ ਵਿੱਚ ਬੱਚਿਆਂ ਨੂੰ ਗੁਰਇਤਿਹਾਸ, ਸਿੱਖ ਇਤਿਹਾਸ, ਕੀਰਤਨ, ਤਬਲਾ, ਗੱਤਕਾ, ਕਨੂਇੰਗ, ਅਰਚਰੀ ਅਤੇ ਕਰੰਟ ਹਿਸਟਰੀ ਬਾਰੇ ਬੜੇ ਸਚਿਆਰ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ। ਗੁਰ ਇਤਿਹਾਸ ਬਾਰੇ ਡਾ. ਅਮਰਜੀਤ ਸਿੰਘ, ਸਿੱਖ ਹਿਸਟਰੀ ਬਾਰੇ ਪ੍ਰਿੰਸੀਪਲ ਜਸਬੀਰ ਸਿੰਘ ਅਤੇ ਕਰੰਟ ਹਿਸਟਰੀ ਬਾਰੇ ਭਾਈ ਕੁਲਦੀਪ ਸਿੰਘ ਪ੍ਰਧਾਨ ਯੂਨਾਈਟਿਡ ਸਿੱਖਸ ਅਤੇ ਗੁਰਵਿੰਦਰ ਸਿੰਘ ਡੈਲਸ ਵਾਲਿਆਂ ਨੇ ਬੜੇ ਵਿਸਥਾਰ ਨਾਲ ਦੱਸਿਆ। ਕੀਰਤਨ ਤੇ ਤਬਲਾ ਸਿਖਾਉਣ ਦੀ ਸੇਵਾ ਭਾਈ ਬਲਵਿੰਦਰ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਅੰਮ੍ਰਿਤਸਰ ਵਾਲਿਆਂ ਨੇ ਨਿਭਾਈ। ਉਨ੍ਹਾਂ ਨੇ ਬੱਚਿਆਂ ਦੇ ਤਿੰਨ ਗਰੁੱਪ ਬਣਾਏ। ਪਹਿਲਾ ਗਰੁੱਪ ਨਵੇਂ ਬੱਚਿਆਂ ਦਾ, ਦੂਜਾ ਗਰੁੱਪ ਜੋ ਬੱਚੇ ਥੋੜ੍ਹਾ ਜਾਣਦੇ ਸਨ ਅਤੇ ਤੀਜਾ ਗਰੁੱਪ ਜੋ ਰਾਗਾਂ ਦੀ ਮੁਹਾਰਤ ਰੱਖਦੇ ਸਨ। ਭਾਈ ਗੁਰਵਿੰਦਰ ਸਿੰਘ ਡੈਲਸ ਵਾਲਿਆਂ ਅਤੇ ਕੁਲਦੀਪ ਸਿੰਘ ਨੇ ਬੱਚਿਆਂ ਨੂੰ ਅਜੋਕੇ ਸਮੇਂ ਵਿੱਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ, ਜੋ ਸਿੱਖ ਬੱਚੇ ਬੱਚੀਆਂ ਨੂੰ ਪੰਜ ਕਕਾਰੀ ਹੋਣ ’ਤੇ ਮੁਸ਼ਕਲਾਂ ਆਉਂਦੀਆਂ ਹਨ, ਉਸ ਦੇ ਹੱਲ ਲਈ ਭਰਪੂਰ ਜਾਣਕਾਰੀ ਦਿੱਤੀ ਅਤੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਸਿੱਖੀ ਵਿੱਚ ਪ੍ਰਪੱਕ ਰਹਿਣ ਲਈ ਪ੍ਰੇਰਿਆ। ਪੰਜਾਬੀ ਕਲਾਸਾਂ ਤੇ ਆਰਟ ਵਰਕ ਦੀ ਸੇਵਾ ਬੀਬੀ ਜਸਵਿੰਦਰ ਕੌਰ, ਬੀਬੀ ਸਿਮਰਤ ਕੌਰ ਅਤੇ ਬੀਬੀ ਹਰਪ੍ਰੀਤ ਕੌਰ ਨੇ ਨਿਭਾਈ। ਗੱਤਕੇ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਤੌਰ ’ਤੇ ਮੈਰੀਲੈਂਡ ਤੋਂ ਬੁਲਾਏ ਗਏ ਭਾਈ ਤਨਮਿਤ ਸਿੰਘ ਅਤੇ ਭਾਈ ਅੰਗਦ ਸਿੰਘ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਬੱਚਿਆਂ ਨੂੰ ਆਪਣੇ ਹੀ ਢੰਗ ਨਾਲ ਰੈਪ ਮਿਊਜ਼ਿਕ ਦੇ ਨਾਲ ਗੱਤਕਾ ਸਿਖਾਇਆ। ਯੂਨਾਈਟਿਡ ਸਿੱਖਸ ਦੇ ਪ੍ਰਧਾਨ ਭਾਈ ਕੁਲਦੀਪ ਸਿੰਘ ਨੇ ਸਾਰਾ ਸਮਾਂ ਕੈਂਪ ਵਿੱਚ ਰਹਿ ਕੇ ਬੱਚਿਆਂ ਨੂੰ ਗੁਰਮਤਿ ਆਸ਼ੇ ਅਨੁਸਾਰ ਸੇਵਾ ਕਰਨ ਲਈ ਪ੍ਰੇਰਿਆ। ਇਹ ਗੁਰਮਤਿ ਕੈਂਪ ਆਪਣੀ ਅਮਿੱਟ ਛਾਪ ਛੱਡ ਗਿਆ। ਇਸ ਗੁਰਮਤਿ ਕੈਂਪ ਦੀ ਸਫਲਤਾ ਵਿੱਚ ਗੁਰਦੁਆਰਾ ਸਾਹਿਬ ਸਿੰਘ ਸਭਾ ਕਲਾਮਾਜ਼ੂ ਅਤੇ ਸਾਧ ਸੰਗਤ ਦਾ ਵਡਮੁੱਲਾ ਯੋਗਦਾਨ ਹੈ। ਯੂਨਾਈਟਿਡ ਸਿੱਖਸ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।

ਸਿੱਖ ਯੂਥ ਆਫ ਅਮਰੀਕਾ ਵਲੋ ਬੀਬੀ ਜਵਾਹਰ ਕੌਰ ਅਤੇ ਬੀਬੀ ਬਲਜੀਤ ਕੌਰ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅਮਰੀਕਾ ਦੀ ਪ੍ਰਮੁਖ ਸਿੱਖ ਜਥੇਬੰਦੀ ਸਿੱਖ ਯੂਥ ਆਫ ਅਮਰੀਕਾ ਦੇ ਪੰਜ ਸੀਨੀਅਰ ਮੈਬਰਾ ਵਲੋਂ ਜਥੇਬੰਦੀ ਦੇ ਪ੍ਰਧਾਨ ਗੁਰਿੰਦਰਜੀਤ ਸਿੰਘ ਮਾਨਾ ਦੀ ਅਗਵਾਈ ਹੇਠ ਹੋਈ, ਜਿਸ ‘ਚ ਬੀਬੀ ਜਵਾਹਰ ਕੌਰ ਸੁਪੱਤਨੀ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਅਤੇ ਬੀਬੀ ਬਲਜੀਤ ਕੌਰ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪ੍ਰੀਵਾਰਾ ਨਾਲ ਹਮਦਰਦ ਿਦਾ ਇਜਹਾਰ ਕੀਤਾ। ਜਥੇਬੰਦੀ ਵੱਲੋ ਕਿਹਾ ਇਹਨਾ ਬੀਬੀਆ ਨੇ ਜਿਸ ਹਿੰਮਤ ਅਤੇ ਦਲੇਰੀ ਨਾਲ ਖਾਲਿਸਤਾਨ ਦੀ ਪ੍ਰਾਪਤੀ ਲਈ ਸੇਵਾ ਕੀਤੀ ਹੈ ਉਹ ਹਮੇਸਾ ਰਿਣੀ ਰਹਣਗੇ।ਜਥੇਬੰਦੀ ਇਸ ਨੂੰ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਸਮਝਦੀ ਹੈ ਪਰ ਨਾਲ ਹੀ ਫਕਰ ਨਾਲ ਮਹਿਸੂਸ ਕਰਦੀ ਹੈ ਇਹ ਦੋਵੇ ਬੀਬੀਆ ਜਿਥੇ ਆਉਣ ਵਾਲੀਆ ਪੀੜੀਆ ਲਈ ਚਾਨਣ ਮੁਨਾਰਾ ਹਨ ਉਥੇ ਬੀਬੀਆ ਵੱਲੋ ਖਾਲਿਸਤਾਨ ਸੰਘਰਸ ਪਾਏ ਯੋਗਦਾਨ ਦਾ ਪ੍ਰਤੀਕ ਹਨ।
ਸਿੱਖ ਯੂਥ ਆਫ ਅਮਰੀਕਾ ਸਮੂਹ ਗੁਰਦੁਆਰਿਆ ਅਤੇ ਜਥੇਬੰਦੀਆ ਨੂੰ ਇਹ ਅਪੀਲ ਕਰਦੀ ਹੈ ਕਿ ਗੁਰਦਆਰਾ ਸਾਹਿਬਾਨ ਵਿੱਚ ਇਨ੍ਹਾ ਦੋਵਾ ਬੀਬੀਆ ਦੇ ਸਨਮਾਨ ਵਿੱਚ ਵੱਧ ਤੋ ਵੱਧ ਸਮਾਗਮ ਕੀਤੇ ਜਾਣ ਤਾ ਜੋ ਸੰਗਰਸ ਵਿੱਚ ਬੀਬੀਆ ਦੇ ਯੋਗਦਾਨ ਨੂੰ ਵੱਧ ਤੋ ਵੱਧ ਉਜਾਗਰ ਕੀਤਾ ਜਾ ਸਕੇ।

ਗੁਰਸਿੱਖੀ ਸਿਦਕ, ਨਿਮਰਤਾ ਤੇ ਸਹਿਜ ਦੀ ਮੂਰਤ ਬੀਬੀ ਸੁਖਵਿੰਦਰ ਕੌਰ ਜੀ ਦਾ ਸਦੀਵੀ ਵਿਛੋੜਾ

ਸਿਆਟਲ (ਵਾਸ਼ਿੰਗਟਨ) - ਬੀਬੀ ਸੁਖਵਿੰਦਰ ਕੌਰ ਸੁਪਤਨੀ ਸ. ਜਸਵਿੰਦਰ ਸਿੰਘ ਪੰਨੂੰ ਦੇ ਅਕਾਲ ਚਲਾਣੇ ਦੀ ਖਬਰ ਨੂੰ, ਸਮੁੱਚੇ ਪੰਥਕ ਹਲਕਿਆਂ ਵਿੱਚ ਬੜੇ ਅਫਸੋਸ ਤੇ ਦਰਦ ਨਾਲ ਸੁਣਿਆ ਗਿਆ। ਜਿੱਥੇ ਸ. ਜਸਵਿੰਦਰ ਸਿੰਘ ਆਪਣੀ ਇਮਾਨਦਾਰੀ ਤੇ ਪੰਥਕ ਜਜ਼ਬੇ ਦੀ ਬਦੌਲਤ ਇੱਕ ਵਿਸ਼ੇਸ਼ ਪਛਾਣ ਰੱਖਦੇ ਹਨ, ਉੱਥੇ ਬੀਬੀ ਸੁਖਵਿੰਦਰ ਕੌਰ ਵੀ ਸਿੱਖੀ ਸਿਦਕ ਦਾ ਇੱਕ ਆਦਰਸ਼ ਨਮੂਨਾ ਸਨ। ਉਨ੍ਹਾਂ ਨੇ ਲਗਭਗ ਦਸ ਵਰ੍ਹੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਬੜੀ ਬਹਾਦਰੀ ਨਾਲ ਲੜਾਈ ਲੜੀ। ਅਖੀਰ ਅਕਾਲ ਪੁਰਖ ਦੇ ਭਾਣੇ ਵਿੱਚ, 29 ਅਗਸਤ ਨੂੰ ਉਹ ਪਰਿਵਾਰ ਤੇ ਸਨੇਹੀਆਂ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।
49 ਵਰ੍ਹਿਆਂ ਦੀ ਉਮਰ ਦੇ ਬੀਬੀ ਸੁਖਵਿੰਦਰ ਕੌਰ ਦਾ ਜਨਮ 2 ਜਨਵਰੀ, 1960 ਨੂੰ ਕਪੂਰਥਲੇ ਵਿੱਚ ਹੋਇਆ ਸੀ। ਆਪ ਦੀ ਇੱਕ ਵੱਡੀ ਭੈਣ ਜਸਵੰਤ ਕੌਰ (ਸੁਪਤਨੀ ਸ. ਜਰਨੈਲ ਸਿੰਘ ਢਿੱਲੋਂ) ਅਤੇ ਵੱਡਾ ਭਰਾ ਹਰਵਿੰਦਰ ਸਿੰਘ ਹਨ। ਆਪਦੇ ਸਹੁਰਾ ਸਾਹਿਬ ਸ. ਸੁਰਜੀਤ ਸਿੰਘ ਪੰਨੂੰ ਇੱਕ ਬੜੀ ਅਧਿਆਤਮਕ ਸ਼ਖਸੀਅਤ ਹਨ ਅਤੇ ਬੀਬੀ ਸੁਖਵਿੰਦਰ ਕੌਰ ਉਨ੍ਹਾਂ ਦੀ ਹਮੇਸ਼ਾਂ ਬੜੀ ਤਨਦੇਹੀ ਨਾਲ ਸੇਵਾ-ਸੰਭਾਲ ਕਰਦੇ ਸਨ। ਸਮੁੱਚੇ ਸਿਆਟਲਵਾਸੀ ਇਸ ਪਰਿਵਾਰ ਦੀ ਸਿੱਖੀ ਜੀਵਨ-ਜਾਂਚ ਨੂੰ ਇੱਕ ਆਦਰਸ਼ ਵਜੋਂ ਵੇਖਦੇ ਹਨ। ਆਪ ਦੀਆਂ ਚਾਰ ਬੇਟੀਆਂ, ਕ੍ਰਮਵਾਰ ਵਰਿੰਦਰ ਕੌਰ, ਤਰਨਦੀਪ ਕੌਰ, ਅਮੀਤੋਜ ਕੌਰ ਅਤੇ ਰਹਿਮਤ ਕੌਰ ਹਨ। ਬੱਚੀਆਂ ਨੂੰ ਵੱਧ ਤੋਂ ਵੱਧ ਵਿੱਦਿਆ ਦੇਣ ਦੇ ਯਤਨਾਂ ਦਾ ਹੀ ਸਿੱਟਾ ਹੈ ਕਿ ਉਨ੍ਹਾਂ ਦੀ ਵੱਡੀ ਬੇਟੀ ਡਾਕਟਰੀ ਦਾ ਕੋਰਸ ਪਾਸ ਕਰ ਚੁੱਕੀ ਹੈ ਅਤੇ ਦੂਸਰੀ ਬੇਟੀ ਨੇ ਡਾਕਟਰੀ ਵਿੱਚ ਦਾਖਲਾ ਲੈ ਲਿਆ ਹੈ। ਸਿਆਟਲ ਨਿਵਾਸੀ ਸ. ਕੁਲਵੰਤ ਸਿੰਘ ਗਰੇਵਾਲ ਪਰਿਵਾਰ ਨਾਲ ਪੰਨੂੰ ਪਰਿਵਾਰ ਦਾ ਬੜਾ ਨੇੜਲਾ ਰਿਸ਼ਤਾ ਹੈ ਅਤੇ ਦੋਵੇਂ ਪਰਿਵਾਰ ਕਈ ਦਹਾਕਿਆਂ ਤੋਂ ਇੱਕ ਦੂਸਰੇ ਦੇ ਦੁੱਖ-ਸੁਖ ਦੇ ਭਾਈਵਾਲ ਹਨ।
ਬੀਬੀ ਸੁਖਵਿੰਦਰ ਕੌਰ ਦੇ ਪੰਜ ਭੂਤਕ ਸਰੀਰ ਦਾ ਸਸਕਾਰ 5 ਸਤੰਬਰ, 2009 ਦਿਨ ਸ਼ਨਿਚਰਵਾਰ ਨੂੰ ਦੁਪਹਿਰ 12 ਵਜੇ ਮਾਰਲੈਟ ਫਿਊਨਰਲ ਹੋਮ (ਕੈਂਟ) ਵਿਖੇ ਕੀਤਾ ਜਾਵੇਗਾ ਅਤੇ ਅੰਤਿਮ ਅਰਦਾਸ ਦੁਪਹਿਰ ਢਾਈ ਵਜੇ ਗੁਰਦੁਆਰਾ ਸਿੰਘ ਸਭਾ ਰੈਂਟਨ, ਵਾਸ਼ਿੰਗਟਨ ਵਿਖੇ ਹੋਵੇਗੀ। ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਸਵਿੰਦਰ ਸਿੰਘ ਪੰਨੂੰ (206) 941-9700
ਕੁਲਵੰਤ ਸਿੰਘ ਗਰੇਵਾਲ (206) 941-1647

ਸਹਿਜੋ ਮਾਜਰੇ ਦੀ ਛਿੰਜ ਤੇ ਝੰਡੀ ਦੀ ਕੁਸਤੀ ਕਮਲ ਡੂੰਮ ਛੇੜੀ ਨੇ ਜਿੱਤੀ

ਮਾਛੀਵਾੜਾ 01 ਸਤੰਬਰ (ਸੁਸ਼ੀਲ ਸ਼ਰਮਾ) ਇੱਥੋ ਨੇੜਲੇ ਪਿੰਡ ਸਹਿਜੋ ਮਾਜਰਾ ਵਿਖੇ ਕਰਵਾਏ ਜਾਦੇ ਛਿੰਜ ਮੇਲੇ ਵਿਚ ਝੰਡੀ ਦੀ ਕੁਸਤੀ ਡੂੰਮਛੇੜੀ ਅਖਾੜੇ ਦੇ ਪਹਿਲਵਾਨ ਕਮਲ ਡੂੰਮਛੇੜੀ ਨੇ ਜਿੱਤੀ ਜਦ ਕਿ ਦੇਸ਼ ਭਰ ਤੋ ਆਏ ਅਨੇਕਾ ਭਲਵਾਨਾ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ ਪਿੰਡ ਵਿਚ ਬਣੀ ਛਿੰਜ ਮੇਲਾ ਕਮੇਟੀ ਨੇ ਸਮੁੱਚੇ ਪਿੰਡ ਦੇ ਸਹਿਯੋਗ ਨਾਲ ਬੜੇ ਹੀ ਜੋਸ਼-ਖਰੋਸ਼ ਨਾਲ ਕੁਸਤੀਆ ਕਰਵਾਈਆ ਜਿਸ ਵਿਚ ਝੰਡੀ ਦੀ ਕੁਸਤੀ ਵਿਚ ਅਮਨਦੀਪ ਰੰਬਾ ਨੂੰ ਕੁਝ ਮਿਨਟਾ ਵਿਚ ਚਿਤ ਕਰਕੇ ਮੋਟਰ ਸਾਇਕਲ ਆਪਣੇ ਨਾਮ ਕਰ ਲਿਆ ਤੇ ਹਾਰਨ ਵਾਲੇ ਭਲਵਾਨ ਨੂੰ ਬੀਹ ਹਜ਼ਾਰ ਦਾ ਨਗਦ ਇਨਾਮ ਦਿਤਾ ਗਿਆ ਇਸ ਤਰਾ ਦੂਜੇ ਨੰਬਰ ਦੀ ਕੁਸਤੀ ਵਿਚੋ ਰਾਜੂ ਤੇ ਪੂਰਣ ਦਾ ਫਸਵਾ ਮੁਕਾਬਲਾ ਹੋਇਆ ਆਖੀਰ ਵਿਚ ਦੋਵੇ ਬਰਾਬਰ ਕਰਾਰ ਦੇ ਕੇ 5100-5100 ਰੁਪਏ ਦੇ ਨਗਦ ਇਨਾਮ ਲੈ ਗਏ। ਇਨ੍ਹਾ ਤੋ ਇਲਾਵਾ ਸਤਨਾਮ ਮਾਛੀਵਾੜਾ,ਪਾਲੀ ਭਲਵਾਨ, ਜੀਤੀ ਪਹਿਲਵਾਨ, ਅਲੀ ਆਦਿ ਨੇ ਆਪਣੇ-ਆਪਣੇ ਦਆ-ਪੇਚ ਮਾਰ ਕੇ ਲੋਕਾ ਦਾ ਖੂਬ ਮਨੋਰੰਜਨ ਕੀਤਾ ਕਰੀਬ 200 ਤੋ ਵੱਧ ਪਹਿਲਵਾਨਾ ਨੇ ਇਸ ਮੇਲੇ ਵਿਚ ਸਿਰਕਤ ਕੀਤੀ ਤੇ ਇਨਾਮਾ ਦੀ ਵੰਡ ਬਲਾਕ ਸੰਮਤੀ ਮੈਬਰ ਅਰੁਣ ਲੂਥੜਾ ਨੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਚੰਨਣ ਸਿੰਘ ਦੇ ਨਾਲ ਸੰਯੁਕਤ ਰੂਪ ਵਿਚ ਕੀਤੀ ਪਿੰਡ ਦੀ ਪੰਚਾਇਤ ਨੇ ਮੁੱਖ ਮਹਿਮਾਨ ਵੱਜੋ ਪਹੁੰਚੇ ਸੱਜਣਾ ਨੂੰ ਸਨਮਾਨਿਤ ਵੀ ਕੀਤਾ ਇਸ ਮੌਕੇ ਸਰਪੰਚ ਨਰਿੰਦਰ ਸਿੰਘ, ਸਾਬਕਾ ਸਰਪੰਚ ਪ੍ਰੇਮ ਸਿੰਘ, ਮੁਲਾਜਮ ਆਗੂ ਗੁਰਮੀਤ ਸਿੰਘ, ਰਛਪਾਲ ਕੌਰ,ਅਵਤਾਰ ਸਿੰਘ,ਕਸਮੀਰ ਕੌਰ, ਪਰਮਜੀਤ ਸਿੰਘ, ਰਘਵੀਰ ਸਿੰਘ,ਸੁਖਪਾਲ ਸਿੰਘ,ਸੁਰਮੁਖ ਸਿੰਘ,ਮਹਿੰਦਰ ਸਿੰਘ, ਸੁਰਜੀਤ ਕੌਰ, ਦਿਲਬਾਗ ਸਿੰਘ, ਸਾਮ ਸਿੰਘ, ਜਸਵੀਰ ਸਿੰਘ ਆਦਿ ਸਾਮਿਲ ਸਨ।


ਡਾ. ਹਰਸ਼ਿੰਦਰ ਕੌਰ ਨੂੰ ਮਿਲੇਗਾ 'ਪੰਜਾਬੀਅਤ ਦਾ ਮਾਣ‘ ਐਵਾਰਡ
ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਕਰੇਗੀ ਸਨਮਾਨ

ਚੰਡੀਗੜ੍ਹ- ਪੰਜਾਬੀ ਕੌਂਸਲ ਆਫ ਆਸਟ੍ਰੇਲੀਆ, ਜੋ ਕਿ ਪੰਜਾਬੀਆਂ ਦੀ ਇੱਕ ਸਿਰਮੌਰ ਜਥੇਬੰਦੀ ਹੈ ਅਤੇ ਇਹ ਜਥੇਬੰਦੀ ਆਸਟ੍ਰੇਲੀਆ ਸਮੇਤ ਹੋਰਨਾਂ ਦੇਸ਼ਾਂ ਤੋਂ ਇਲਾਵਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਯਤਨਸ਼ੀਲ ਹੈ, ਨੇ ਭਰੂਣ ਹੱਤਿਆ ਖਿਲਾਫ ਸੰਘਰਸ਼ ਵਿੱਢਣ ਵਾਲੀ ਡਾ. ਹਰਸ਼ਿੰਦਰ ਕੌਰ ਨੂੰ ''ਪੰਜਾਬੀਅਤ ਦਾ ਮਾਣ‘‘ ਐਵਾਰਡ ਨਾਲ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ। ਇਹ ਜਥੇਬੰਦੀ ਆਸਟ੍ਰੇਲੀਆ ਵਿੱਚ ਪੰਜਾਬ ‘ਚ ਘੱਟਦੇ ਜਾ ਰਹੇ ਕੁੜੀਆਂ ਦੇ ਅਨੁਪਾਤ ਵਿਸ਼ੇ ‘ਤੇ ਇੱਕ ਅੰਤਰਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾ ਰਹੀ ਹੈ।
ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਦੇ ਪ੍ਰਧਾਨ ਪ੍ਰਭਜੋਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਭਰੂਣ ਹੱਤਿਆ ਨੂੰ ਅਤੇ ਕੁੜੀਆਂ ਦੇ ਘੱਟ ਰਹੇ ਅਨੁਪਾਤ ਨੂੰ ਰੋਕਣ ਲਈ ਪਰਦੇਸ ਵੱਸਦੇ ਪੰਜਾਬੀ ਕੀ ਯੋਗਦਾਨ ਪਾ ਸਕਦੇ ਹਨ, ਵਿਸ਼ੇ ਉਤੇ ਮੈਲਬੌਰਨ ਵਿਖੇ 15 ਨਵੰਬਰ ਨੂੰ ਅਤੇ ਸਿਡਨੀ ਵਿਖੇ 22 ਨਵੰਬਰ ਨੂੰ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਾ. ਹਰਸ਼ਿੰਦਰ ਕੌਰ ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਹੋਣਗੇ। ਜਿਨ੍ਹਾਂ ਨੇ ਇਸ ਸਮਾਜਿਕ ਬੁਰਾਈ ਵਿਰੁੱਧ ਇਕੱਲਿਆਂ ਹੀ ਝੰਡਾ ਬੁਲੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਡਾ. ਹਰਸ਼ਿੰਦਰ ਕੌਰ ਨੇ ਯੂ. ਐਨ. ਓ. ‘ਚ ਜਾ ਕੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਜੋ ਭਾਸ਼ਣ ਦਿੱਤਾ ਅਤੇ ਉਸ ਨਾਲ ਕੁੱਲ ਦੁਨੀਆਂ ‘ਚ ਵੱਸਦੇ ਪੰਜਾਬੀਆਂ ਦਾ ਸਿਰ ਉਚਾ ਹੋਇਆ ਹੈ। ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਉਨ੍ਹਾਂ ਦੀ ਪੰਜਾਬੀ ਮਾਂ ਬੋਲੀ ਦੀ ਸੇਵਾ ਅਤੇ ਸਮਾਜ ਨੂੰ ਦਿੱਤੀ ਜਾ ਰਹੀ ਇਸ ਵੱਡਮੁੱਲੀ ਦੇਣ ਨੂੰ ਸਤਿਕਾਰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਹਰੇਕ ਸਾਲ ਪੰਜਾਬੀਆਂ ਦਾ ਸਮਾਜਿਕ, ਸੱਭਿਆਚਾਰਕ, ਖੇਡਾਂ ਅਤੇ ਸਾਹਿਤਕ ਖੇਤਰ ਵਿੱਚ ਵਧੀਆ ਕੰਮ ਕਰਨ ਵਾਲੀਆਂ ਹਸਤੀਆਂ ਦਾ ਸਨਮਾਨ ਕਰਦੀ ਹੈ। ਸਾਲ 2009 ਲਈ ਸਮਾਜਿਕ ਖੇਤਰ ਵਿੱਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਨੂੰ ਵੇਖਦੇ ਹੋਏ ''ਪੰਜਾਬੀਅਤ ਦਾ ਮਾਣ ਐਵਾਰਡ‘‘ ਲਈ ਡਾ. ਹਰਸ਼ਿੰਦਰ ਕੌਰ ਨੂੰ ਚੁਣਿਆ ਗਿਆ ਹੈ। 22 ਨਵੰਬਰ ਐਤਵਾਰ ਨੂੰ ਬੌਵਮੈਨ ਹਾਲ, ਬਲੈਕਟਾਊਨ, ਸਿਡਨੀ ਵਿਖੇ ਆਨਰੇਬਲ ਜੌਹਨ ਐਕੁਲੀਨਾਂ ਮੈਂਬਰ ਪਾਰਲੀਮੈਂਟ (ਲੀਡਰ ਆਫ਼ ਹਾਊਸ, ਨਿਊ ਸਾਊਥ ਵੇਲਜ਼ ਪਾਰਲੀਮੈਂਟ) ਇਹ ਸਨਮਾਨ ਡਾ. ਹਰਸ਼ਿੰਦਰ ਕੌਰ ਨੂੰ ਦੇਣਗੇ।

ਪਾਕਿਸਤਾਨ ਨੇ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਦੀ ਪ੍ਰਬੰਧਕੀ ਕਮੇਟੀ ਐਲਾਨੀ।

ਡਾ: ਪ੍ਰਿਤਪਾਲ ਸਿੰਘ ਕਮੇਟੀ ਮੈਂਬਰ

ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਪਾਕਿਸਤਾਨ ਦੇ ਇਵੈਕਿਉਈ ਟਰਸਟ ਪਰਾਪਰਟੀ ਬੋਰਡ (E.T.P.B.) ਨੇ ਨਨਕਾਣਾ ਸਾਹਿਬ ਵਿਚ ਬਣਨ ਵਾਲੀ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਸਮੁੱਚੇ ਪ੍ਰਬੰਧਾਂ ਦੀ ਦੇਖ ਰੇਖ ਕਰਨ ਵਾਲੀ ਪ੍ਰਬੰਧਕ ਕਮੇਟੀ ਦਾ ਐਲਾਨ ਕਰ ਦਿਤਾ ਜਿਸ ਵਿਚ ਹੇਠ ਲਿਖੇ ਮੈਂਬਰ ਲਏ ਗਏ ਹਨ : 1) ਚੇਅਰਮੈਨ ਈ.ਟੀ.ਪੀ.ਬੀ --ਚੇਅਰਮੈਨ
2) ਮੀਆਂ ਇਮਰਾਨ ਮਸੂਦ --ਕਾਰਜਕਾਰੀ ਡਾਇਰੈਕਟਰ
3) ਜਨਾਬ ਜ਼ਫ਼ਰ ਸਈਅਦ ਪਢਿਆਰ, ਐਮ.ਐਨ.ਏ. -- ਮੈਂਬਰ
4) ਰਾਏ ਸ਼ਾਹ ਜਹਾਂ ਭੱਟੀ, ਐਮ.ਪੀ.ਏ. -- ਮੈਂਬਰ
5) ਪ੍ਰਧਾਨ ਪੀ.ਐਸ.ਜੀ.ਪੀ.ਸੀ. -- ਮੈਂਬਰ
6) ਡਾਕਟਰ ਪ੍ਰਿਤਪਾਲ ਸਿੰਘ, ਅਮਰੀਕਾ --ਮੈਂਬਰ
7) ਸ੍ਰ: ਮਨਮੋਹਨ ਸਿੰਘ ਖ਼ਾਲਸਾ, ਇੰਗਲੈਂਡ --ਮੈਂਬਰ
8) ਜਨਾਬ ਅਜ਼ਹਰ ਏਹਸਾਨ, ਵਕੀਲ --ਮੈਂਬਰ
9) ਜਨਾਬ ਤਾਹਿਰ ਆਜ਼ਮ -- ਮੈਂਬਰ
10) ਫ਼ਕੀਰ ਸਈਅਦ ਸੈਫ਼ ਉਦੀਨ -- ਮੈਂਬਰ
11) ਸ੍ਰ: ਸ਼ਾਮ ਸਿੰਘ -- ਮੈਂਬਰ
12) ਸ੍ਰ: ਬਿਸ਼ਨ ਸਿੰਘ -- ਮੈਂਬਰ
13) ਸ੍ਰ: ਮਸਤਾਨ ਸਿੰਘ -- ਮੈਂਬਰ

ਹੇਠ ਲਿਖੀਆਂ ਸਖ਼ਸ਼ੀਅਤਾਂ ਵੀ ਪ੍ਰਬੰਧਕ ਕਮੇਟੀ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋਇਆ ਕਰਨਗੀਆਂ :

1) ਵਧੀਕ ਸਕੱਤਰ (ਧਾਰਮਿਕ ਅਸਥਾਨ) ਈ.ਟੀ.ਪੀ.ਬੀ.
2) ਸੱਕਤਰ ਪੀ.ਐਮ.ਈ.ਆਈ.ਐਫ਼.
3) ਯੋਜਨਾ ਨਿਰਦੇਸ਼ਕ, ਪਰਾਜੈਕਟ ਮੈਨੇਜਮੈਂਟ ਯੂਨਿਟ
4) ਵਧੀਕ ਯੋਜਨਾ ਨਿਰਦੇਸ਼ਕ (ਮੈਨੇਜਮੈਂਟ), ਪੀ.ਐਮ.ਯੂ.
5) ਵਧੀਕ ਯੋਜਨਾ ਨਿਰਦੇਸ਼ਕ (ਡਿਵੈਲਪਮੈਂਟ), ਪੀ.ਐਮ.ਯੂ.
6) ਦੋ ਵਿਦਿਅਕ ਮਾਹਰ
ਦੋ ਸਾਲ ਪਹਿਲਾਂ, ਪਾਕਿਸਤਾਨ ਸਰਕਾਰ ਦੇ ਪ੍ਰਧਾਨ ਮੰਤਰੀ ਜਨਾਬ ਸ਼ੌਕਤ ਅਜ਼ੀਜ਼ ਨੇ ਏ.ਜੀ.ਪੀ.ਸੀ. ਦੇ ਡਾ: ਪ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਇਕ ਵਫ਼ਦ ਨਾਲ ਗੱਲਬਾਤ ਕਰਦਿਆਂ ਇਹ ਵਾਇਦਾ ਕੀਤਾ ਸੀ ਕਿ ਬਾਬਾ ਗੁਰੂ ਨਾਨਕ ਸਾਹਿਬ ਦੀ ਦੇ ਜਨਮ ਅਸਥਾਨ, ਨਨਕਾਣਾ ਸਾਹਿਬ ਵਿਖੇ ਸਿੱਖ ਧਰਮ ਦੀ ਸੁਤੰਤਰ ਹੋਂਦ, ਸਿੱਖਾਂ ਦੀ ਵੱਖਰੀ ਪਛਾਣ ਨੂੰ ਕਾਇਮ ਰਖਣ ਅਤੇ ਸਿੱਖ ਵਿਰਸੇ ਦੇ ਪ੍ਰਚਾਰ-ਪ੍ਰਸਾਰ ਲਈ ਇਕ ਅੰਤਰਾਸ਼ਟਰੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਏਗੀ।
ਪਾਕਿਸਤਾਨ ਸਰਕਾਰ ਨੇ ਗਵਰਨਿੰਗ ਕਮੇਟੀ ਦਾ ਐਲਾਨ ਕਰਕੇ ਇਹ ਸਾਬਤ ਕਰ ਦਿਤਾ ਹੈ ਕਿ ਉਹ ਜੋ ਕਹਿੰਦੀ ਹੈ ਕਰਦੀ ਵੀ ਹੈ।
ਇਸ ਤਾਕਤਵਰ ਕਮੇਟੀ ਵਿਚ ਭਾਰਤੀ ਕਬਜ਼ੇ ਹੇਠਲੇ ਪੰਜਾਬ ਵਿਚੋਂ ਕਿਸੇ ਨੂੰ ਮੈਂਬਰ ਨਹੀਂ ਲਿਆ ਗਿਆ ਜਿਸਦਾ ਸ਼ੋਹਦੇ ਢੰਗ ਨਾਲ ਆਰ.ਐਸ.ਐਸ ਦੇ ਗ਼ੁਲਾਮ ਬਾਦਲ ਅਧੀਨ ਵਿਚਰਦੇ ਐਸ.ਜੀ.ਪੀ.ਸੀ. ਦੇ ਮੁਖੀ ਅਵਤਾਰ ਸਿੰਘ ਨੇ ਵਿਰੋਧ ਕਰਦਿਆਂ ਕਿਹਾ ਕਿ, "ਪ੍ਰਬੰਧਕੀ ਕਮੇਟੀ ਵਿਚ ਐਸ.ਜੀ.ਪੀ.ਸੀ. ਦੇ ਕਿਸੇ ਵੀ ਬੰਦੇ ਨੂੰ ਨਾਂ ਲੈਣਾ ਮੰਦਭਾਗਾ ਹੈ। ਇਹ ਕਮੇਟੀ ਸਣੇ ਭਾਰਤ ਸਾਰੀ ਦੁਨੀਆਂ ਦੇ ਸਿੱਖਾਂ ਦੀ ਪ੍ਰਤੀਧਿਤ ਕਰਦੀ ਹੈ ਤੇ ਸਾਡੇ ਕਿਸੇ ਆਪਣੇ ਬੰਦੇ ਦੇ ਪਾਏ ਬਿਨਾ ਇਸ ਕਮੇਟੀ ਦੀ ਕੋਈ ਵੁਕਤ ਨਹੀਂ "।
ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਪ੍ਰਮਜੀਤ ਸਿੰਘ ਸਰਨਾ ਨੇ ਯੂਨੀਵਰਸਿਟੀ ਲਈ ਐਲਾਨੀ ਕਮੇਟੀ ਦਾ ਭਰਵਾਂ ਸੁਆਗਤ ਕਰਦਿਆਂ ਕਿਹਾ, "ਯੂਨੀਵਰਸਿਟੀ ਦੀ ਸਥਾਪਨਾ ਲਈ ਪ੍ਰਕਿਰਿਆ ਸ਼ੁਰੂ ਹੋ ਜਾਣ ਦੀ ਮੈਨੂੰ ਬੇਹੱਦ ਖ਼ੁਸ਼ੀ ਹੈ। ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕਮੇਟੀ ਵਿਚ ਕਿਸ ਨੂੰ ਪ੍ਰਤੀਨਿਧਤਾ ਦਿਤੀ ਗਈ ਹੈ ਜਾਂ ਨਹੀਂ।" ਉਨਾਂ ਕਿਹਾ ਕਿ ਜੇ ਉਨਾਂ ਨੂੰ ਕਿਸੇ ਤਰਾਂ ਦੀ ਕੋਈ ਜ਼ੁਮੇਵਾਰੀ ਸੌਂਪੀ ਗਈ ਤਾਂ ਉਹ ਉਸ ਨੂੰ ਨਿਭਾਉਣਗੇ।
ਹਾਸਲ ਜਾਣਕਾਰੀ ਮੁਤਾਬਿਕ ਆਉਣ ਵਾਲੇ ਕੁਝ ਮਹੀਨਿਆਂ ਵਿਚ ਇਸ ਯੂਨੀਵਰਸਿਟੀ ਦਾ ਨੀਂਹ ਪੱਥਰ ਰਖਿਆ ਜਾਵੇਗਾ।
ਅਮਰੀਕਾ ਤੋਂ ਡਾ: ਪ੍ਰਿਤਪਾਲ ਸਿੰਘ ਹੁਰਾਂ ਕਮੇਟੀ ਦੇ ਐਲਾਨ ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿਚ ਗੁਰਮਿਤ-ਰਾਗ ਵਿਦਿਆ ਨਾਲ ਜੁੜੇ ਵਿਭਾਗ ਵਿਚਲੇ ਕੋਰਸਾਂ ਦਾ ਸਾਰਾ ਖਰਚਾ ਏ.ਜੀ.ਪੀ.ਸੀ. ਕਰੇਗੀ ਤੇ ਅਸੀਂ ਸੰਸਾਰ ਭਰ ਵਿਚੋਂ ਵਿਦਵਾਨਾਂ ਨੂੰ ਯੂਨੀਵਰਸਿਟੀ ਵਿਚ ਸਿੱਖ ਧਰਮ ਦੀ ਖੋਜ ਕਰਨ ਦਾ ਸੱਦਾ ਦੇਵਾਂਗੇ ਤੇ ਇਸ ਵਿਚ ਕੋਸ਼ਿਸ਼ ਸਦਾ ਇਹੋ ਰਹੇਗੀ ਕਿ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਨਾਂ ਤੇ ਬਣਨ ਵਾਲੀ ਇਸ ਯੂਨੀਵਰਸਿਟੀ ਦਾ ਮਿਆਰ ਕੈਂਬਰਿਜ ਤੇ ਆਕਸਫ਼ੋਰਡ ਯੂਨੀਵਰਸਿਟੀਆਂ ਦੇ ਬਰਾਬਰ ਦਾ ਹੋਵੇ।
ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਦੀ ਇੰਤਜ਼ਾਮੀਆਂ ਕਮੇਟੀ ਦੇ ਐਲਾਨ ਨੇ ਸਮੁੱਚੇ ਸੰਸਾਰ ਵਿਚ ਫ਼ੈਲੀ ਸਿੱਖ ਕੌਮ ਨੂੰ ਬੇਹੱਦ ਖ਼ੁਸ਼ੀ ਦਿਤੀ ਹੈ ਤੇ ਇਸਦਾ ਭਰਵਾਂ ਸੁਆਗਤ ਹੋਇਆ ਹੈ। ਸਭ ਨੇ ਇਕ ਜ਼ੁਬਾਨ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਹੈ।

ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨ ਵਾਲੇ ਲੋਕ “ਮਨੁੱਖਤਾ ਅਤੇ ਅਮਨ-ਚੈਨ ਦੇ ਦੁਸ਼ਮਣ” :- ਟਿਵਾਣਾ

ਫਤਿਹਗੜ੍ਹ ਸਾਹਿਬ, 31 ਅਗਸਤ :- “ਹਿੰਦੋਸਤਾਨ ਵੱਖ ਵੱਖ ਕੌਮਾਂ, ਧਰਮਾਂ, ਫਿਰਕਿਆਂ, ਬੋਲੀਆਂ, ਭਾਸ਼ਾਵਾਂ, ਸੱਭਿਆਚਾਰ, ਪਹਿਰਾਵਿਆਂ ਅਤੇ ਅਨੇਕਾਂ ਰੀਤੀ ਰਿਵਾਜਾਂ ਨਾਲ ਸੰਬੰਧਿਤ ਲੋਕਾਂ ਦਾ ਇੱਕ ਸਮੂਹ ਹੈ। ਇੱਥੇ ਕਿਸੇ ਸ਼੍ਰੀ ਭਗਵਤ ਵਰਗੇ ਮੁਤੱਸਵੀ ਸੋਚ ਵਾਲੇ ਆਗੂ ਵੱਲੋਂ “ਹਿੰਦੂ ਰਾਸ਼ਟਰ” ਬਣਾਉਣ ਦੀ ਮੰਦਭਾਗੀ ਰੱਟ ਲਗਾਉਣ ਦੀ ਕਾਰਵਾਈ “ਮਨੁੱਖਤਾ ਅਤੇ ਅਮਨ-ਚੈਨ” ਦੇ ਦੁਸ਼ਮਣ ਦੇ ਤੁੱਲ ਹੀ ਕਾਰਵਾਈ ਨਹੀਂ ਹੋਵੇਗੀ, ਬਲਕਿ ਅਜਿਹੀ ਸੋਚਣੀ ਇਸ ਮੁਲਕ ਦੀ ਇੱਕ ਹੋਰ ਦੁਖਾਂਤਕ ਵੰਡ ਕਰਾਉਣ ਅਤੇ ਮਨੁੱਖਤਾ ਦਾ ਅਜਾਈਂ ਖੂਨ ਵਹਾਉਣ ਦੀ ਕਾਰਵਾਈ ਵੀ ਹੋਵੇਗੀ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰ ਐਸ ਐਸ ਦੇ ਮੁਖੀ ਸ਼੍ਰੀ ਮੋਹਨ ਭਗਵਤ ਵੱਲੋਂ ਬੀਤੇ ਦਿਨੀਂ ਪ੍ਰਗਟਾਏ ਗਏ ਵੱਖ ਵੱਖ ਕੌਮਾਂ, ਫਿਰਕਿਆਂ ਵਿੱਚ ਨਫਰਤ ਪੈਦਾ ਕਰਨ ਵਾਲੇ ਵਿਚਾਰਾਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਬਿਆਨ ਵਿੱਚ ਜਾਹਿਰ ਕੀਤੇ। ਉਹਨਾਂ ਕਿਹਾ ਕਿ ਨਹਿਰੂ ਅਤੇ ਪਟੇਲ ਵਰਗੇ ਲੋਕਾਂ ਦੀ ਮਕਾਰਤਾ ਭਰੀ ਹਿੰਦੂਤਵ ਸੋਚ ਸਦਕਾ ਪਹਿਲੇ 1947 ਵਿੱਚ ਪਾਕਿਸਤਾਨ ਅਤੇ ਹਿੰਦੋਸਤਾਨ ਦੇ ਨਿਵਾਸੀਆਂ ਨੇ ਦੁਖਦਾਇਕ ਵੰਡ ਦਾ ਸਾਹਮਣਾ ਕੀਤਾ, ਜਿਸਦੀ ਵਿਸਥਾਰਿਤ ਜਾਣਕਾਰੀ ਸਾਬਕਾ ਵਿਦੇਸ਼ ਮੰਤਰੀ ਸ਼੍ਰੀ ਜਸਵੰਤ ਸਿੰਘ ਨੇ ਆਪਣੇ ਵੱਲੋਂ ਲਿਖੀ ਕਿਤਾਬ ਵਿੱਚ ਕੀਤਾ। ਉਹਨਾਂ ਕਿਹਾ ਕਿ ਜੇਕਰ ਭਗਵਤ ਵਰਗੇ ਫਿਰਕੂ ਸੋਚ ਰੱਖਣ ਵਾਲੇ ਲੋਕਾਂ ਨੇ ਹਿੰਦੂ ਰਾਸ਼ਟਰ ਬਣਾਉਣ ਜਾਂ ਸਿੱਖ ਕੌਮ ਨੂੰ “ਕੇਸਾਧਾਰੀ ਹਿੰਦੂ” ਅਲਾਪਣ ਦੀ ਮਨੁੱਖਤਾ ਵਿਰੋਧੀ ਸੋਚ ਨੂੰ ਅਲਵਿਦਾ ਨਾ ਕਿਹਾ ਤਾਂ ਇਹ ਸ਼੍ਰੀ ਨਹਿਰੂ ਅਤੇ ਪਟੇਲ ਦੀ ਅਜਿਹੀ ਨਫਰਤ ਭਰੀ ਬਿਆਨਬਾਜ਼ੀ ਕਰਕੇ ਇਸ ਮੁਲਕ ਦੀ ਇੱਕ ਹੋਰ ਵੰਡ ਕਰਾਉਣ ਲਈ ਖੁਦ ਜਿ਼ੰਮੇਵਾਰ ਹੋਵੇਗੀ। ਕਿਉਂਕਿ ਇੱਥੇ ਰਹਿਣ ਵਾਲੀਆਂ ਵੱਖ ਵੱਖ ਕੌਮਾਂ ਅਤੇ ਧਰਮਾਂ ਨੂੰ ਹਿੰਦੋਸਤਾਨੀ ਵਿਧਾਨ ਦੀ ਧਾਰਾ 21 ਬਰਾਬਰਤਾ ਦਾ ਅਧਿਕਾਰ ਪ੍ਰਦਾਨ ਕਰਦੀ ਹੈ ਅਤੇ ਆਜ਼ਾਦੀ ਨਾਲ ਆਪੋ ਆਪਣੇ ਧਰਮ ਵਿੱਚ ਵਿਸ਼ਵਾਸ ਰੱਖਦੇ ਹੋਏ ਵਿਚਰਣ ਦੀ ਖੁੱਲ੍ਹ ਦਿੰਦੀ ਹੈ। ਇਹ ਲੋਕ ਅਜਿਹੀ ਬਿਆਨਬਾਜ਼ੀ ਕਰਕੇ ਇੱਥੋਂ ਦੇ ਮਾਹੌਲ ਨੂੰ ਗੰਧਲਾ ਹੀ ਕਰ ਰਹੇ ਹਨ।
ਸ: ਟਿਵਾਣਾ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਸਿੱਖ ਕੌਮ ਆਪਣੇ ਜਨਮ ਤੋਂ ਹੀ ਇੱਕ ਨਿਵੇਕਲੇ, ਵਿਲੱਖਣ, ਅਣਖੀਲੀ ਪਹਿਚਾਣ ਰੱਖਣ ਵਾਲੀ ਜੁਝਾਰੂ ਕੌਮ ਵੱਜੋਂ ਸਾਹਮਣੇ ਆਈ ਹੈ। ਜੋ ਨਾ ਤਾਂ ਕਿਸੇ ਨੂੰ ਕਿਸੇ ਤਰ੍ਹਾ ਦਾ ਕੋਈ ਭੈ ਦਿੰਦੀ ਹੈ ਅਤੇ ਨਾ ਹੀ ਕਿਸੀ ਤਰ੍ਹਾ ਦੇ ਭੈ ਨੂੰ ਪ੍ਰਵਾਨ ਕਰਦੀ ਹੈ। ਇਸ ਲਈ ਆਰ ਐਸ ਐਸ, ਭਾਜਪਾ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ ਜਾਂ ਸਿ਼ਵ ਸੈਨਾ ਆਦਿ ਵਰਗੇ ਸੰਗਠਨਾਂ ਵੱਲੋਂ ਹਿੰਦੂ ਰਾਸ਼ਟਰ ਬਣਾਉਣ ਜਾਂ ਸਿੱਖ ਕੌਮ ਨੂੰ ਕੇਸਾਧਾਰੀ ਹਿੰਦੂ ਦੀ ਬਿਆਨਬਾਜੀ ਕਰਕੇ, ਉਹ ਨਾ ਤਾਂ ਸਿੱਖ ਅਤੇ ਮੁਸਲਿਮ ਦੋਵੇਂ ਮਾਰਸ਼ਲ ਕੌਮਾਂ ਨੂੰ ਕਿਸੇ ਤਰ੍ਹਾ ਦਾ ਡਰ, ਭੈ ਦੇ ਸਕਦੇ ਹਨ ਅਤੇ ਨਾ ਹੀ ਇਹ ਮਾਰਸ਼ਲ ਕੌਮਾਂ ਅਜਿਹੇ ਸੰਗਠਨਾਂ ਨੂੰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋਣ ਲਈ ਅਜਿਹੀ ਇਜ਼ਾਜਤ ਦੇਣਗੇ। ਜਿਸ ਨਾਲ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਇਸ ਪਵਿੱਤਰ ਧਰਤੀ ਉੱਤੇ, ਉਹ ਨਫਰਤ ਦੇ ਬੀਜ ਬੀਜਣ ਅਤੇ ਮਨੁੱਖਤਾ ਦੇ ਖੂਨ ਨਾਲ ਤਾਂਡਵ ਨਾਚ ਕਰਨ ਵਿੱਚ ਕਾਮਯਾਬ ਹੋ ਸਕਣ। ਉਹਨਾਂ ਵੱਖ ਵੱਖ ਕੌਮਾਂ ਅਤੇ ਧਰਮਾਂ ਨੂੰ ਲੜਾ ਕੇ ਆਪਣੇ ਸਵਾਰਥਾਂ ਦੀ ਪੂਰਤੀ ਕਰਨ ਵਾਲੇ ਆਗੂਆਂ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਉਹ ਹਿੰਦੂ ਰਾਸ਼ਟਰ ਬਣਾਉਣ ਦੇ ਹਵਾਈ ਸੁਪਨੇ ਨੂੰ ਤਿਆਗ ਦੇਣ ਤਾਂ ਬਿਹਤਰ ਹੋਵੇਗਾ, ਵਰਨਾ ਨਹਿਰੂ ਅਤੇ ਪਟੇਲ ਦੀ ਤਰ੍ਹਾ ਉਹ ਵੀ ਆਉਣ ਵਾਲੇ ਸਮੇਂ ਵਿੱਚ ਬਣਨ ਵਾਲੇ ਇਤਿਹਾਸ ਦੇ ਮੁੱਖ ਦੋਸ਼ੀ ਸਾਬਿਤ ਹੋਣਗੇ ਅਤੇ ਉਹਨਾਂ ਦੀਆਂ ਆਪਣੀਆਂ ਆਤਮਾਵਾਂ ਵੀ ਉਹਨਾਂ ਨੂੰ ਲਾਹਨਤਾਂ ਪਾਉਣਗੀਆਂ।

ਭਾਈ ਬਿੱਟੂ ਅਤੇ ਸਾਥੀਆਂ ਦੀ ਗ੍ਰਿਫਤਾਰੀ ਲੋਕਤੰਤਰ ਦਾ ਕਤਲ- ਯੂਨਾਈਟਿਡ ਖਾਲਸਾ ਦਲ

ਕਾਵੈਂਟਰੀ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਉਨ੍ਹਾਂ ਦੇ ਡਰਾਈਵਰ ਭਾਈ ਪਲਵਿੰਦਰ ਸਿੰਘ , ਐਡਵੋਕੇਟ ਸ੍ਰ, ਜਸਪਾਲ ਸਿੰਘ ਮੰਝਪੁਰ ਸਮੇਤ ਦੋ ਦਰਜਨ ਦੇ ਕਰੀਬ ਸਾਥੀਆਂ ਦੀਆਂ ਗ੍ਰਿਫਤਾਰੀਆਂ ਸਿਰਸੇ ਵਾਲੇ ਸਾਧ ਖਿਲਾਫ ਵਿੱਢੇ ਸੰਘਰਸ਼ ਨੂੰ ਖਤਮ ਕਰਨ ਦੀ ਸਰਕਾਰੀ ਚਾਲ ਹੈ । ਯੂਨਾੲਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਸੀਨੀਅਰ ਮੀਤ ਪ੍ਰਧਾਨ ਸ੍ਰ, ਜਤਿੰਦਰ ਸਿੰਘ ਅਠਵਾਲ ,ਮੀਤ ਪ੍ਰਧਾਨ ਸ੍ਰ ,ਮਨਜੀਤ ਸਿੰਘ ਚਿੱਟੀ , ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ , ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਢਿੱਲੋਂ , ਚੀਫ ਆਰਗਟਨਾਈਜ਼ਰ ਸ੍ਰ, ਅਮਰਜੀਤ ਸਿੰਘ ਮਿਨਹਾਸ , ਕੋਆਰਡੀਨੇਟਰ ਸ੍ਰ, ਟਹਿਲ ਸਿੰਘ ਪੀਟਰਬਰੋ ਅਤੇ ਮੁੱਖ ਬੁਲਾਰੇ ਸ੍ਰ, ਮਹਿੰਦਰ ਸਿੰਘ ਸਾਊਥਾਲ ਨੇ ਪੁਲਸ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕਰਦਿਆਂ ਇਸ ਲਈ ਬਾਦਲ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ । ਦਲ ਦੇ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਇਹ ਕਾਰਵਾਈ ਪਾਰਟੀ ਦੀਆਂ ਸਰਗਰਮੀਆਂ ਨੂੰ ਰੋਕਣ ਖਾਸ ਕਰਕੇ ਅੱਗੇ ਆ ਰਹੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਤੋਂ ਪੰਥਕ ਦਿੱਖ ਅਤੇ ਸਿੱਖ ਸਿਧਾਂਤਾਂ ਵਿੱਚ ਪ੍ਰਪੱਕਤਾ ਵਾਲੇ ਉਮੀਦਵਾਰਾਂ ਨੂੰ ਦੂਰ ਰੱਖਣ ਦੀ ਸਾਜਿਸ਼ ਤਹਿਤ ਕੀਤਾ ਗਿਆ ਹੈ । ਵਰਨਣਯੋਹ ਹੈ ਕਿ ਸਿਰਸੇ ਵਾਲੇ ਖਿਲਾਫ ਚੱਲ ਰਹੇ ਸੰਘਰਸ਼ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਅਕਾਲੀ ਦਲ ਵਲੋਂ ਹੀ ਲਗਾਤਾਰ ਮੋਹਰੀ ਰੋਲ ਅਦਾ ਕਰਦਿਆਂ ਯੋਗਦਾਨ ਪਾਇਆ ਜਾ ਰਿਹਾ ਹੈ ।

ਪਿੰਡ ਦੇ ਨਿਕਾਸੀ ਪਾਣੀ ਨੂੰ ਲੈ ਕੇ ਝਗੜਾ
ਅਕਾਲੀ ਆਗੂ ਅਤੇ ਉਪ ਚੇਅਰਮੈਨ ਸਮੇਤ ਪੰਜ ਤੇ ਪਰਚਾ ਦਰਜ, ਕਈ ਫੱਟੜ ਤੇ ਇੱਕ ਦੀ ਹਾਲਤ ਗੰਭੀਰ

ਮਾਛੀਵਾੜਾ 31 ਅਗਸਤ (ਸ਼ੁਸੀਲ ਸ਼ਰਮਾ ) ਇੱਥੋ ਨੇੜਲੇ ਪਿੰਡ ਰਹੀਮਾਬਾਦ ਖੁਰਦ ਵਿਖੇ ਪਿੰਡ ਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਹੋਏ ਝਗੜੇ ਦੋਰਾਨ ਇੱਕ ਵਿਆਕਤੀ ਗੰਭੀਰ ਜ਼ਖ਼ਮੀ ਹੋਗਿਆ ਤੇ ਕੁਝ ਹੋਰਨਾ ਦੇ ਵੀ ਸੱਟਾ ਲੱਗੀਆ ਪੁਲਿਸ ਮੁਤਾਬਿਕ ਪਿੰਡ ਦੀ ਅਕਾਲੀ ਮਹਿਲਾ ਸਰਪੰਚ ਤੇ ਉਸ ਦਾ ਪਤੀ ਉਪ ਚੇਅਰਮੈਨ ਬਲਾਕ ਸੰਮਤੀ ਮਾਛੀਵਾੜਾ ਹੈ, ਆਪਣੇ ਪਿੰਡ ਦੀਆ ਟੁੱਟੀਆ ਗਲੀਆ ਤੇ ਨਾਲੀਆ ਨੂੰ ਪੱਕਾ ਕਰਵਾ ਰਹੇ ਸਨ। ਪਰ ਸਰਪੰਚ ਨੇ ਆਪਣੇ ਘਰ ਅੱਗੇ ਬਣਾਈ ਪੱਕੀ ਗਲੀ ਦੇ ਦੂਜੇ ਪਾਸੇ ਜੋ ਪੀਰਾ ਦੀ ਜਗ੍ਹਾ ਲਗਦੀ ਹੈ ਦੇ ਨਾਲ ਪਹਿਲਾ ਬਣੀ ਨਾਲੀ ਦੇ ਕਰੀਬ 50 ਫੁੱਟ ਨਾਲੀ ਬੰਦ ਕਰਵਾ ਦਿੱਤੀ ਤੇ ਉੋਸ ਦੇ ਪਾਣੀ ਦਾ ਨਿਕਾਸ ਨਾਲ ਲਗਦੇ ਗੁਆਢੀ ਲਹਿੰਬਰ ਰਾਮ ਦੇ ਦਰਵਾਜੇ ਅੱਗੇ ਕਰਨ ਦੀ ਕੋਸ਼ਿਸ ਕੀਤੀ ਤਾਂ ਇਸ ਦਾ ਵਿਰੋਧ ਕੀਤਾ ਤੇ ਮਾਮੂਲੀ ਤਕਰਾਰ ਤੋ ਬਾਅਦ ਮਾਮਲਾ ਝਗੜੇ ਵਿਚ ਬਦਲ ਗਿਆ ਤੇ ਉਪ ਚੇਅਰਮੈਨ ਦੇ ਵਿਅਕਤੀ ਲਹਿੰਬਰ ਰਾਮ ਨੂੰ ਚੁੱਕ ਕੇ ਲੈ ਗਏ ਤੇ ਉਸ ਦੇ ਗੁੱਝੀਆ ਸੱਟਾ ਮਾਰੀਆ ਜਦ ਕਿ ਉਸ ਦਾ ਭਰਾ ਗਿਆਨ ਚੰਦ ਜਦੋ ਉਸ ਨੂੰ ਛਡਾਉਣ ਗਿਆ ਤਾ ਉਸ ਨੂੰ ਵੀ ਸ਼ਖ਼ਤ ਜ਼ਖ਼ਮੀ ਕਰ ਦਿੱਤਾ ਤੇ ਉਸ ਤੇ ਤੇਜਧਾਰ ਹਥਿਆਰ ਦੇ ਨਾਲ ਜ਼ਖਮੀ ਕਰਕੇ ਸੱਜੀ ਬਾਹ ਵਿਚ ਵੀ ਫੈਕਚਰ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਨੂੰ ਕਿ ਮਾਛੀਵਾੜਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿਤਾ ਗਿਆ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਲੁਧਿਆਣਾ ਦੇ ਹਸਪਤਾਲ ਰੈੱਫਰ ਕਰ ਦਿੱਤਾ । ਘਟਨਾ ਦੀ ਸੂਚਨਾ ਮਿਲਦਿਆ ਹੀ ਪਹੁੰਚੀ ਪੁਲਿਸ ਪਾਰਟੀ ਨੇ ਲਹਿੰਬਰ ਰਾਮ ਨੂੰ ਉਪ ਚੇਅਰਮੈਨ ਦੇ ਵਿਅਕਤੀਆ ਦੀ ਕੈਦ ਵਿਚੋ ਛੁਡਾਇਆ ਇਸ ਲੜਾਈ ਵਿਚ ਇਸ ਦੀ ਪਤਨੀ ਮਹਿੰਦਰ ਕੌਰ ਤੇ ਲੜਕੀ ਇਕਵੰਤ ਕੌਰ ਨੂੰ ਵੀ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਪੁਲਿਸ ਨੇ ਲਹਿੰਬਰ ਰਾਮ ਦੇ ਬਿਆਨਾ ਤੇ ਬਲਾਕ ਸੰਮਤੀ ਦੇ ਉਪ ਚੇਅਰਮੈਨ ਦੇਸ ਰਾਜ ,ਦਲੀਪ ਚੰਦ ,ਬੁੱਧ ਰਾਮ,ਦਰਵਾਰਾ ਰਾਮ ,ਕੁਲਵਿੰਦਰ ਰਾਮ ਬਗੈਰਾ ਤੇ ਆਈ ਪੀ ਸੀ ਦੀ ਧਾਰਾ 323,342,148,149 ਦੇ ਤਹਿਤਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜਦੇ ਇਸ ਸਬੰਧੀ ਉਪ ਚੇਅਰਮੈਨ ਨਾਲ ਗੱਲ ਕੀਤੀ ਤਾ ਉਨ੍ਹਾ ਕਿਹਾ ਕਿ ਮੇਰੀ ਪਤਨੀ ਸਰਪੰਚ ਰੁਪਿੰਦਰ ਕੌਰ ਤੇ ਬੁਧ ਰਾਮ ਵੀ ਇਸੇ ਹਸਪਤਾਲ ਵਿਚ ਇਲਾਜ ਅਧੀਨ ਹਨ ਉਨ੍ਹਾ ਝਗੜੇ ਸਬੰਧੀ ਦੂਜੀ ਧਿਰ ਤੇ ਹੀ ਝਗੜਾ ਕਰਨ ਦੇ ਦੋਸ਼ ਲਾਏ।

ਅਕਾਲੀ ਉੱਪਚੇਅਰਮੈਨ ਦੀ ਧੱਕੇਸ਼ਾਹੀ ਵਿਰੋਧ ਨਆਰੇ ਬਾਜ਼ੀ

ਮਾਛੀਵਾੜਾ 31 ਅਗਸਤ (ਸ਼ੁਸੀਲ ਸ਼ਰਮਾ ) ਇੱਥੋ ਨੇੜਲੇ ਪਿੰਡ ਰਹੀਮਾਬਾਦ ਖ਼ੁਰਦ ਵਿਚ ਮਹਿਲਾ ਅਕਾਲੀ ਸਰਪੰਚ ਰੁਪਿੰਦਰ ਕੌਰ ਤੇ ਉਸ ਦੇ ਪਤੀ ਬਲਾਕ ਸੰਮਤੀ ਦੇ ਉਪਚੇਅਰਮੈਨ ਦੇਸ਼ਰਾਜ ਤੇ ਉਸ ਦੇ ਸਾਥੀਆ ਵੱਲੋ ਕੀਤੀ ਗਈ ਕੁੱਟਮਾਰ ਦੇ ਵਿਰੋਧ ਵਿਚ ਬੀਤੀ ਰਾਤ ਸਥਾਨਕ ਮੁੱਢਲਾ ਸਿਹਤ ਕੇਦਰ ਵਿਖੇ ਨਾਅਰੇਬਾਜੀ ਕਰਕੇ ਆਪਣਾ ਰੋਸ ਪ੍ਰਗਟ ਕਰਦੇ ਹੋਏ ਲੋਕਾ ਨੇ ਕਿਹਾ ਕਿ ਸੱਤਾਧਾਰੀ ਧਿਰ ਦਾ ਨਜਾਇਜ ਲਾਭ ਲੈਣ ਵਾਲੇ ਇਸ ਨੇਤਾ ਤੇ ਸ਼ਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਇਨਸਾਫ ਨਾ ਮਿਲਿਆ ਤਾ ਅਸੀ ਉੱਚ ਅਧਿਕਾਰੀਆ ਨੂੰ ਮਿਲਾਗੇ ਤੇ ਅਗਲਾ ਸੰਘਰਸ ਉਲੀਕਾਗੇ। ਇਸ ਤਰਾ ਦੀ ਗੁਡਾ-ਗਰਦੀ ਕਤਈ ਬਰਦਾਸਤ ਲਈ ਕੀਤੀ ਜਾਵੇਗੀ।


ਯੁੱਧ-2009
ਅੰਤਰਾਸ਼ਟਰੀ ਗਤਕਾ ਯੁੱਧ ਮੁਕਾਬਲਿਆਂ ਨੇ ਬਾਣੀ-ਬਾਣੇ ਦੇ ਸਿੱਖ ਫ਼ਲਸਫ਼ੇ ਨੂੰ ਅੱਗੇ ਵਧਾਇਆ ।
ਕੈਲੇਫ਼ੋਰਨੀਆ ਗਤਕਾ ਦਲ ਨੇ 5 ਤਗ਼ਮੇ ਤੇ ਸ਼ੀਲਡਾਂ ਜਿੱਤੀਆਂ !
ਡੀ.ਸੀ. ਗਤਕਾ ਦਲ ਨੇ 4 ਤਗ਼ਮੇ ਤੇ ਸ਼ੀਲਡਾਂ ਜਿੱਤੇ !
ਨਿਊਜਰਸੀ ਨੇ 2 ਤਗ਼ਮੇ ਤੇ ਸ਼ੀਲਡਾਂ ਜਿੱਤੀਆਂ !
ਕੈਨੇਡਾ ਨੇ 3 ਤਗ਼ਮੇ ਤੇ ਸ਼ੀਲਡਾਂ ਜਿੱਤੀਆਂ !
ਨਿਊ ਯਾਰਕ ਨੇ 1 ਤਗ਼ਮਾ ਤੇ ਸ਼ੀਲਡ ਜਿੱਤੀ !











ਨਿਊ ਜਰਸੀ (ਬਲਵਿੰਦਰਪਾਲ ਸਿੰਘ ਖ਼ਾਲਸਾ) ਗੁਰਦੁਆਰਾ ਦਸਮੇਸ਼ ਦਰਬਾਰ ਕਾਰਟਰੇਟ ਨਿਊ ਜਰਸੀ ਵਿਖੇ ਹੋਏ ਸਤਵੇਂ ਅੰਤਰਰਾਸ਼ਟਰੀ ਗਤਕਾ ਯੁੱਧ-ਮੁਕਾਬਲੇ 2009 ਨੇ ਇਸ ਛਨਿਛੱਰਵਾਰ ਨੂੰ ਗੁਰਦੁਆਰਾ ਸਾਹਿਬ ਨੂੰ ਸਿੰਘਾਂ-ਸਿੰਘਣੀਆਂ ਦੀ ਛਾਉਣੀ ਵਿਚ ਬਦਲ ਦਿਤਾ। ਜਿੱਥੇ ਕੈਨੇਡਾ-ਅਮਰੀਕਾ ਤੇ ਪੰਜਾਬ-ਭਾਰਤ ਤੋਂ ਪਹੁੰਚੇ ਸਿੰਘਾਂ-ਸਿੰਘਣੀਆਂ ਦੇ ਰੰਗ ਬਰੰਗੇ ਬਾਣਿਆਂ ਨੇ ਬਾਣੀ ਪੜਦਿਆਂ ਖੇਡੇ ਗਤਕੇ ਨੇ ਸਿੱਖ ਯੁੱਧ ਕਲਾ ਦੇ ਵਿਲੱਖਣ ਦਰਿਸ਼ ਪੈਦਾ ਕੀਤੇ।
ਟੋਰਾਂਟੋ, ਵੈਨਕੂਵਰ-ਸਰੀ, ਕੈਲਗਰੀ, ਕੈਲੇਫ਼ੋਰਨੀਆ ( ਮਨਟੀਕਾ, ਟਰੇਸੀ, ਫ਼ਰਿਜ਼ਨੋ, ਬੇਕਰਜ਼ਫ਼ੀਲਡ, ਹੇਵਰਡ, ਯੂਨੀਅਨ ਸਿਟੀ, ਫ਼ਰੀਮਾਂਟ, ਸੈਨ ਹੋਜ਼ੇ, ਸਟਾਕਟਨ ਸੈਕਰਾਮੈਂਟੋ ), ਵਾਸ਼ਿੰਗਟਨ ਡੀ.ਸੀ.,ਨਿਊਯਾਰਕ, ਕਨੈਕਟੀਕਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਨਿਊਜਰਸੀ ਦੇ ਹਾਈ ਸਕੂਲਾਂ, ਕਾਲਜਾਂ ਤੇ ਯੂਨੀਵਰਸਟੀਆਂ ਵਿਚ ਪੜਦੇ ਨੌਜਵਾਨ ਸਿੱਖ ਬੱਚੇ-ਬੱਚੀਆਂ ਨੇ ਇਤਿਹਾਸਕ ਸਿੱਖ ਜੰਗਾਂ ਨੂੰ ਜਦੋਂ ਸਿੱਖ-ਸੰਗਤਾਂ ਦੇ ਸਾਹਮਣੇ ਸਜੀਵ ਕਰਕੇ ਵਿਖਾਇਆ ਤਾਂ ਸੰਗਤਾਂ ਵਿਚ ਬੇਹੱਦ ਉਤਸ਼ਾਹ ਪੈਦਾ ਹੋਇਆ ਜਿਸ ਨਾਲ ਬੋਲੇ ਸੋ ਨਿਹਾਲ ਦੇ ਜੈਕਾਰੇ, ਰਾਜ ਕਰੇਗਾ ਖ਼ਾਲਸਾ-ਖ਼ਾਲਿਸਤਾਨ ਜ਼ਿੰਦਾਬਾਦ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਮਰ ਸ਼ਹੀਦ ਦੇ ਉਚੇ ਨਾਹਰਿਆਂ ਨੇ ਆਕਾਸ਼ ਗੰਜਣ ਲਾ ਦਿਤਾ। ਟੋਰਾਂਟੋ ਅਤੇ ਵੈਨਕੂਵਰ 'ਚ ਹੋਏ ਮੁਕਾਬਲਿਆਂ ਤੋਂ ਬਾਅਦ ਸਤਵੇਂ ਮੁਕਾਬਲੇ ਕਰਵਾਉਣ ਦਾ ਮਾਣ ਅਮਰੀਕਾ-ਨਿਊਜਰਸੀ ਨੂੰ ਮਿਲਿਆ।
ਇਸ ਵਾਰ ਦੇ ਗਤਕਾ ਜੇਤੂਆਂ ਦੀ ਸੂਚੀ ਇਸਤਰਾਂ ਹੈ :
ੳ : ਚੱਕਰ ਦੇ ਖੁੱਲੇ ਮੁਕਾਬਲਿਆਂ ਵਿਚ ਕੈਲੇਫ਼ੋਰਨੀਆ ਗਤਕਾ ਦਲ ਦੇ ਅੰਮ੍ਰਿਤਪਾਲ ਸਿੰਘ ਜੇਤੂ ਰਹੇ। ਪੰਜਾਬ-ਭਾਰਤ ਵਿਚਲੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡਾਕਟਰ ਓਂਕਾਰ ਸਿੰਘ ਦੂਜੇ ਨੰਬਰ ਤੇ ਆਏ ।
ਅ : ਸਿੰਘਣੀਆਂ ਲਈ ਵਿਸ਼ੇਸ਼ੇ ਤੌਰ ਤੇ ਰਾਖਵੇਂ ਕੀਤੇ ਗਏ ਦੋਹਰੀਆਂ ਕਿਰਪਾਨਾਂ ਘੁਮਾਉਣ ਦੇ ਖ਼ਾਸ ਮੁਕਾਬਲਿਆਂ ਵਿਚ ਕੈਲੇਫ਼ੋਰਨੀਆ ਗਤਕਾ ਦਲ ਦੇ ਬੀਬੀ ਪੁਨੀਤ ਕੌਰ ਖ਼ਾਲਸਾ ਜੇਤੂ ਰਹੇ। ਦੂਜੇ ਸਥਾਨ ਤੇ ਬਾਬਾ ਅਜੀਤ ਸਿੰਘ ਗਤਕਾ ਅਖਾੜਾ ਨਿਊ ਜਰਸੀ ਦੇ ਬੀਬੀ ਕਿਰਨਦੀਪ ਕੌਰ ਰਹੇ।
ੲ : ਸਿੰਘਾਂ ਲਈ ਫ਼ਰੀ ਸੋਟੀ ਖੁੱਲੇ ਮੁਕਾਬਲੇ ਵਿਚ ਬਰਿਟਿਸ਼ ਕੋਲੰਬੀਆ ਰਾਜ ਵਿਚਲੇ ਸਰੀ ਸ਼ਹਿਰ ਦੇ ਖ਼ਾਲਸਾ ਸਕੂਲ ਦੇ ਵਿਦਿਆਰਥੀ ਸੁਖਜਿੰਦਰ ਸਿੰਘ ਜੇਤੂ ਰਹੇ। ਦੂਜੇ ਨੰਬਰ ਤੇ ਕੈਲੇਫ਼ੋਰਨੀਆ ਗਤਕਾ ਦਲ ਦੇ ਅੰਮ੍ਰਿਤਪਾਲ ਸਿੰਘ ਆਏ ਤੇ ਕੈਲੇਫ਼ੋਰਨੀਆ ਗਤਕਾ ਦਲ ਦੇ ਜਗਮੀਤ ਸਿੰਘ ਤੀਜੇ ਨੰਬਰ ਤੇ ਰਹੇ।
ਸ : ਸਿੰਘਣੀਆਂ ਲਈ ਫ਼ਰੀ ਸੋਟੀ ਦੇ ਖੁੱਲੇ ਮੁਕਾਬਲੇ ਵਿਚ ਨਿਊ ਜਰਸੀ ਰਾਜ ਦੇ ਕਾਰਟਰੇਟ ਵਿਚਲੇ ਸ਼ਹੀਦ ਬਾਬਾ ਅਜੀਤ ਸਿੰਘ ਗਤਕਾ ਅਖਾੜਾ ਦੀ ਬੀਬੀ ਕਿਰਨਦੀਪ ਕੌਰ ਜੇਤੂ ਰਹੇ। ਦੂਜੇ ਸਥਾਨ ਤੇ ਕੈਲੇਫ਼ੋਰਨੀਆ ਗਤਕਾ ਦਲ ਦੀ ਬੀਬੀ ਪੁਨੀਤ ਕੌਰ ਖ਼ਾਲਸਾ ਦੂਜੇ ਸਥਾਨ ਤੇ ਰਹੇ।
ਹ : 17 ਸਾਲ ਤੋਂ ਘੱਟ ਉਮਰ ਦੇ ਫ਼ਰੀ ਸੋਟੀ ਮੁਕਾਬਲੇ ਵਿਚ ਕੈਨੇਡਾ ਦੇ ਮਾਲਟਨ ਸ਼ਹਿਰ ਵਿਚਲੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਦੇ ਜਸਦੀਪ ਸਿੰਘ ਜੇਤੂ ਰਹੇ। ਦੂਜੇ ਸਥਾਨ ਤੇ ਕੈਨੇਡਾ-ਬਰੈਂਪਟਨ ਵਿਚਲੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਦੇ ਚਰਨਜੀਤ ਸਿੰਘ ਆਏ।
ਕ : ਸਿੰਘਣੀਆਂ ਲਈ 17 ਸਾਲ ਤੋਂ ਘੱਟ ਉਮਰ ਦੇ ਫ਼ਰੀ ਸੋਟੀ ਮੁਕਾਬਲਿਆਂ ਵਿਚ ਨਿਊ ਜਰਸੀ ਰਾਜ ਦੇ ਕਾਰਟਰੇਟ ਸ਼ਹਿਰ ਵਿਚਲੇ ਸ਼ਹੀਦ ਬਾਬਾ ਅਜੀਤ ਸਿੰਘ ਗਤਕਾ ਅਖਾੜਾ ਦੀ ਬੀਬੀ ਗੁਰਸ਼ਰਨ ਕੌਰ ਜੇਤੂ ਰਹੇ। ਦੂਜੇ ਨੰਬਰ ਤੇ ਵਾਸ਼ਿੰਗਟਨ ਡੀ.ਸੀ. ਗਤਕਾ ਦਲ ਦੇ ਜਪੁਜੀ ਕੌਰ ਆਏ।
ਖ : 17 ਸਾਲ ਤੋਂ ਘੱਟ ਉਮਰ ਦੇ ਚੱਕਰ ਮੁਕਾਬਲਿਆਂ ਵਿਚ ਵਾਸ਼ਿੰਗਟਨ ਡੀ.ਸੀ. ਗਤਕਾ ਦਲ ਦੇ ਮਨਪ੍ਰੀਤ ਸਿੰਘ ਜੇਤੂ ਰਹੇ ਤੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਟੋਰਾਂਟੋ ਦੇ ਚਰਨਜੀਤ ਸਿੰਘ ਦੂਜੇ ਸਥਾਨ ਤੇ ਰਹੇ।
ਗ : ਦੋਹਰੀਆਂ ਕਿਰਪਾਨਾਂ ਘੁਮਾਉਣ ਵਿਚ 17 ਸਾਲ ਤੋਂ ਘੱਟ ਉਮਰ ਵਿਚ ਵਾਸ਼ਿੰਗਟਨ ਡੀ.ਸੀ. ਗਤਕਾ ਦਲ ਦੇ ਜਪੁਜੀ ਕੌਰ ਜੇਤੂ ਰਹੇ ਤੇ ਦੂਜੇ ਸਥਾਨ ਤੇ ਇਸੇ ਦਲ ਦੇ ਰਮਨੀਕ ਕੌਰ ਰਹੇ।
ਰੈਫ਼ਰੀ ਬਣਨ ਦੀ ਸੇਵਾ ਸਨਮਿਤ ਸਿੰਘ, ਰਾਜ ਸਿੰਘ ਤੇ ਡਾ: ਓਂਕਾਰ ਸਿੰਘ ਹੁਰਾਂ ਨਿਭਾਈ ਤੇ ਜੱਜ ਦੀਆਂ ਸੇਵਾਵਾਂ ਜਸਵਿੰਦਰ ਸਿੰਘ ਨਿਹੰਗ ਮਨਟੀਕਾ ਤੇ ਜੰਗਬੀਰ ਸਿੰਘ ਹੁਰਾਂ ਨਿਭਾਈ।
ਕੈਲੇਫ਼ੋਰਨੀਆ ਗਤਕਾ ਦਲ ਦੇ ਸਿੰਘ ਸਿੰਘਣੀਆਂ ਮੁਕਾਬਲਿਆਂ ਵਿਚ ਛਾਏ ਰਹੇ। ਇਸ ਵਿਚ ਜੇਤੂਆਂ ਤੋਂ ਇਲਾਵਾ ਗੁਰਪ੍ਰਾਣ ਸਿੰਘ, ਰਣਜੀਤ ਸਿੰਘ, ਮੰਗਾ ਸਿੰਘ ਵੀ ਕ੍ਰਮਵਾਰ ਚੌਥੇ ਸਥਾਨ, ਸੈਮੀ ਫ਼ਾਈਨਲ ਤੇ ਫ਼ਾਈਨਲ ਵਿਚ ਪੁੱਜੇ।
ਕੈਨੇਡੀਅਨ ਓਰਗੇਨਾਈਜ਼ੇਸ਼ਨ ਆਫ਼ ਸਿੱਖ ਸਟੂਡੈਂਟਸ, ਗੁਰਦੁਆਰਾ ਦਸਮੇਸ਼ ਦਰਬਾਰ ਕਾਰਟਰੇਟ, ਜਸਦੇਵ ਸਿੰਘ, ਨਿਊਯਾਰਕ ਦੇ ਭਾਈ ਬਲਾਕਾ ਸਿੰਘ, ਜਸਪਾਲ ਸਿੰਘ, ਡਾ: ਓਂਕਾਰ ਸਿੰਘ, ਕੈਲੇਫ਼ੋਰਨੀਆ ਗਤਕਾ ਦਲ, ਕਲਗੀਧਰ ਗਤਕਾ ਦਲ ਸਿਆਟਲ, ਸ਼ਹੀਦ ਬਾਬਾ ਦੀਪ ਸਿੰਘ ਅਖਾੜਾ ਟੋਰਾਂਟੋ, ਖ਼ਾਲਸਾ ਸਕੂਲ ਗਤਕਾ ਟੀਮ ਸਰੀ (ਬਰਿਟਿਸ਼ ਕੋਲੰਬੀਆ) ਸ਼੍ਰੋਮਣੀ ਸਿੱਖ ਸੰਗਤ ਮਿਸੀਸਾਗਾ, ਵਾਸ਼ਿੰਗਟਨ ਡੀ.ਸੀ. ਗਤਕਾ ਦਲ ਦੇ ਭਰਵੇਂ ਸਹਿਯੋਗ ਨਾਲ ਇਹ ਗਤਕੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਸੰਗਤਾਂ ਦੀ ਅਸੀਸਾਂ ਸ਼ਾਮਲ ਸਨ।
ਅਗਲੇ ਸਾਲ ਦੇ ਅਠਵੇਂ ਅੰਤਰਰਾਸ਼ਟਰੀ ਗਤਕਾ ਯੁੱਧ ਲਈ ਨਿਊਯਾਰਕ ਤੇ ਕੈਲੇਫ਼ੋਰਨੀਆਂ ਵਿਚ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਭਾਈ ਬਲਾਕਾ ਸਿੰਘ ਨੇ ਸਖ਼ਤ ਮੇਹਨਤ ਕਰਕੇ ਕਾਫ਼ੀ ਸਾਰਾ ਫ਼ੰਡ ਇਕੱਠਾ ਕਰਨ ਵਿਚ ਤਾਲਮੇਲ ਕੀਤਾ। ਜਥੇਦਾਰ ਬਾਬਾ ਚਤਰ ਸਿੰਘ,ਜਥੇਦਾਰ ਜਸਪ੍ਰੀਤ ਸਿੰਘ ਲਵਲਾ, ਜਥੇਦਾਰ ਬਲਜੀਤ ਸਿੰਘ, ਜਥੇਦਾਰ ਹਰਪ੍ਰੀਤ ਸਿੰਘ, ਜਥੇਦਾਰ ਜਸਵੰਤ ਸਿੰਘ ਜੱਸਾ ਆਪਣੇ ਅਖਾੜੇ ਦੇ ਸਿੰਘਾਂ-ਸਿੰਘਣੀਆਂ ਨੂੰ ਜਿਤਾਉਣ ਲਈ ਫ਼ੋਨਾਂ ਉਤੇ ਹੱਲਾਸ਼ੇਰੀਆਂ ਦੇਂਦੇ ਰਹੇ, ਜਿਸ ਵਿਚ ਉਨਾਂ ਨੂੰ ਬੇਹੱਦ ਕਾਮਯਾਬੀ ਮਿਲੀ।

ਪੰਜਾਬ ਸਰਕਾਰ ਮੋਹਾਲੀ ਦੇ ਵਿਕਾਸ ‘ਚ ਜਾਣ-ਬੁੱਝ ਕੇ ਰੋਕਾਂ ਲਗਾ ਰਹੀ : ਸਿੱਧੂ

'ਪੰਜਾਬ ਸਰਕਾਰ ਵੱਲੋਂ ਆਪਣੀਆਂ ਕਮੀਆਂ ਨੂੰ ਲੁਕਾਉਣ ਲਈ ਕੇਂਦਰ ਸਰਕਾਰ ਵਿਰੁੱਧ ਪੰਜਾਬ ਦੇ ਵਿਕਾਸ ਲਈ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਵਿਤਕਰਾ ਕਰਨ ਦਾ ਇਲਜ਼ਾਮ ਲਗਾਇਆ ਜਾਂਦਾ ਹੈ, ਜਦੋਂ ਕਿ ਖੁਦ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਕੁਝ ਕਰਨ ਲਈ ਤਿਆਰ ਨਹੀਂ ਹੈ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਿਰਫ ਇਸ ਕਰਕੇ ਮੋਹਾਲੀ ਦੇ ਵਿਕਾਸ ਕਾਰਜਾਂ ਵਿੱਚ ਰੋੜੇ ਅਟਕਾਏ ਜਾਂਦੇ ਹਨ, ਕਿਉਂਕਿ ਇੱਥੋਂ ਦੀ ਕੌਂਸਲ ਉੱਪਰ ਕਾਂਗਰਸ ਪੱਖੀ ਧੜਾ ਕਾਬਜ਼ ਹੈ ਅਤੇ ਸਰਕਾਰ ਵੱਲੋਂ ਕੌਂਸਲ ਦੀ ਕਾਬਜ਼ ਧਿਰ ਨੂੰ ਨੀਵਾਂ ਵਿਖਾਉਣ ਲਈ ਇੱਥੇ ਵਿਕਾਸ ਕਾਰਜਾਂ ‘ਤੇ ਬੇਲੋੜੀਆਂ ਰੋਕਾਂ ਲਗਾ ਦਿੱਤੀਆਂ ਜਾਂਦੀਆਂ ਹਨ।‘
ਇਹ ਗੱਲ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਥਾਨਕ ਫੇਜ਼-7 ਦੇ ਐਚਐਲ ਕੁਆਰਟਰਾਂ ਵਿੱਚ ਰੋਡ ਗਲੀਆਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਇਹ ਰੋਡ ਗਲੀਆਂ ਸਾਢੇ ਚਾਰ ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ ਅਤੇ ਇਸ ਨਾਲ ਇਲਾਕੇ ਦੇ ਵਸਨੀਕਾਂ ਦੀ ਵੀਹ ਸਾਲ ਪੁਰਾਣੀ ਮੰਗ ਪੂਰੀ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਮੋਹਾਲੀ ਨਗਰ ਕੌਂਸਲ ਦੀ ਵਿਰੋਧੀ ਧਿਰ ਦੇ ਮੈਂਬਰ ਆਪਣੇ ਆਗੂਆਂ ਦੇ ਇਸ਼ਾਰੇ ‘ਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪਾਸ ਕੀਤੇ ਮਤਿਆਂ ‘ਤੇ ਰੋਕ ਲਗਾਉਣ ਦਾ ਜ਼ਰੀਆ ਬਣ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਹੁੰਦੀ ਕਿ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਲੈ ਕੇ ਉਹ ਕੌਂਸਲਰ ਬਣੇ ਹਨ, ਸ਼ਹਿਰ ਦੇ ਵਿਕਾਸ ਕਾਰਜਾਂ ‘ਤੇ ਬੇਲੋੜੀਆਂ ਰੋਕਾਂ ਲਗਵਾ ਕੇ ਉਹ ਉਨ੍ਹਾਂ ਵੋਟਰਾਂ ਨਾਲ ਹੀ ਧ੍ਰੋਹ ਕਮਾ ਰਹੇ ਹਨ।
ਇਸ ਮੌਕੇ ਐਚਐਲ ਮਕਾਨਾਂ ਦੀ ਸੁਸਾਇਟੀ ਦੇ ਆਗੂ ਐਸ ਐਸ ਮੱਖਣ ਨੇ ਕਿਹਾ ਕਿ ਐਚਐਲ ਕੁਆਰਟਰਾਂ ਵਿੱਚ ਇਸ ਥਾਂ ‘ਤੇ ਰੋਡ ਗਲੀਆਂ ਦੀ ਉਸਾਰੀ ਦਾ ਕੰਮ ਪਿਛਲੇ ਕਾਫੀ ਸਮੇਂ ਤੋਂ ਠੰਢੇ ਬਸਤੇ ਵਿੱਚ ਪਿਆ ਹੋਇਆ ਸੀ ਅਤੇ ਆਖਰਕਾਰ ਹੁਣ ਉਹ ਕੰਮ ਸ਼ੁਰੂ ਹੋ ਗਿਆ ਹੈ, ਜਿਸ ਦੇ ਮੁਕੰਮਲ ਹੋਣ ਨਾਲ ਇੱਥੋਂ ਦੇ ਵਸਨੀਕਾਂ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਣਾ ਤੋਂ ਇਲਾਵਾ ਕੌਂਸਲ ਅਧਿਕਾਰੀ, ਕਰਮਚਾਰੀ ਅਤੇ ਸਥਾਨਕ ਵਸਨੀਕ ਵੀ ਹਾਜ਼ਰ ਸਨ।

ਮੁਸ਼ੱਰਫ ਵਿਰੁੱਧ ਮੁਕੱਦਮੇ ਦੇ ਹੱਕ ਵਿਚ ਹੈ ਨਵਾਜ਼ ਸ਼ਰੀਫ

ਸਾਹੀਵਾਲ (ਪਾਕਿਸਤਾਨ), 30 ਅਗਸਤ (ਵਿਸ਼ਵ ਵਾਰਤਾ)-ਪਾਕਿਸਤਾਨ ਮੁਸਲਮ ਲੀਗ (ਐਨ) ਦੇ ਚੇਅਰਮੈਨ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੇ ਵਿਰੁੱਧ ਸੰਵਿਧਾਨ ਦੀ ਧਾਰਾ 6 ਆਰਟੀਕਲ ਦੇ ਅਧੀਨ ਮੁਕਦਮਾ ਚਲਾਉਣ ਦੀ ਮੰਗ ’ਤੇ ਕਾਇਮ ਹੈ। ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਪਾਰਟੀ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਰਾਜਸੀ ਪਾਰਟੀਆਂ ਨਾਲ ਅਪਣਾ ਸੰਪਰਕ ਬਣਾਕੇ ਰਖੇਗੀ। ਉਨ੍ਹਾਂ ਆਖਿਆ ਕਿ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ। ਇਸ ਲਈ ਲੋਕਾਂ ਖਾਣ-ਪੀਣ ਦੀਆਂ ਚੀਜ਼ਾਂ ਸਸਤੇ ਭਾਅ ’ਤੇ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਚੀਜ਼ਾਂ ਦੀ ਬਲੈਕ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਕਿਸੇ ਵੀ ਕੀਮਤ ਤੇ ਬਲੈਕ ਖੋਰਾਂ ਨੂੰ ਮੁਆਫ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਪਾਕਿਸਤਾਨ ਦੀ ਪੰਜਾਬ ਸੂਬੇ ਦੀ ਸਰਕਾਰ ਦੀ ਪ੍ਰਸੰਸਾ ਕੀਤੀ ਜਿਸ ਨੇ ਬਲੈਕ ਮਾਰਕੀਟੀਆਂ ਦੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਕਾਰਨ ਆਮ ਵਰਤੋਂ ਚੀਜ਼ਾਂ ਦੇ ਭਾਅ ਕਾਬੂ ਹੇਠ ਹਨ ’ਤੇ ਲੋਕਾਂ ਦੀ ਖਰੀਦ ਪਹੁੰਚ ਵਿਚ ਹਨ।

ਹੱਡਾਂ ਵਿੱਚੋਂ ਨਿਕਲਦਾ ਦਹਿਸ਼ਤਵਾਦ

ਪੰਜਾਬ ਫਿਰ ਸੁਰਖੀਆਂ ਵਿੱਚ ਹੈ। ਸਿਆਸੀ ਨੇਤਾ ਅਤੇ ਪੁਲਿਸ ਅਧਿਕਾਰੀ ਦਹਿਸ਼ਤਵਾਦ ਦਾ ਹਊਆ ਲੈ ਕੇ ਪਰਤ ਰਹੇ ਹਨ। ਹਰ ਰੋਜ਼ ਗ੍ਰਿਫਤਾਰੀਆਂ ਹੋ ਰਹੀਆਂ ਹਨ। ਇੱਕ ਕੇਸ ਵਿੱਚ ਪਹਿਲਾਂ ਕੁੱਝ ਨੌਜਵਾਨ ਫੜੇ ਜਾਂਦੇ ਹਨ। ਫਿਰ ਉਸੇ ਕੇਸ ਵਿੱਚ ਪਹਿਲੇ ਨੌਜਵਾਨਾਂ ਨੂੰ ਛੱਡ ਕੇ ਹੋਰ ਨੌਜਵਾਨ ਫੜ ਲਏ ਜਾਂਦੇ ਹਨ। ਇਸ ਤਰ੍ਹਾਂ ਪੰਜਾਬ ਵਿੱਚ ਪੁਲਿਸ ਹਰ ਰੋਜ਼ ਦਰਜਨਾਂ ਨੌਜਵਾਨਾਂ ਦੀ ਬੇਗੁਨਾਹੀ ਦਾ ਇਮਤਿਹਾਨ ਲੈ ਰਹੀ ਹੈ। ਇੱਕ ਕਤਲ ਹੁੰਦਾ ਹੈ, ਉਸਦੇ ਬਦਲੇ ਦਰਜਨਾਂ ਨੌਜਵਾਨਾਂ ਦੀ ਜਵਾਨੀ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਫੜ੍ਹੇ ਗਏ ਨੌਜਵਾਨਾਂ ਦੇ ਪਰਿਵਾਰ ਇਨਸਾਫ ਲਈ ਭਟਕਦੇ ਰਹਿੰਦੇ ਹਨ। ਉਨ੍ਹਾਂ ਦੀ ਕਿੱਧਰੇ ਕੋਈ ਸੁਣਵਾਈ ਨਹੀਂ ਹੁੰਦੀ। ਆਪਣੇ ਪੁੱਤਰਾਂ ਦੀ ਬੇਗੁਨਾਹੀ ਸਿੱਧ ਕਰਨ ਲਈ, ਉਨ੍ਹਾਂ ਕੋਲ ਕੋਈ ਟਿਕਾਣਾ ਨਹੀਂ ਹੈ। ਪੁਲਿਸ ਆਪਣਾ ਕੰਮ ਕਰਦੀ ਹੈ। ਅਦਾਲਤਾਂ ਇਨਸਾਫ ਲਈ ਪੁਲਿਸ ’ਤੇ ਹੀ ਨਿਰਭਰ ਹਨ। ਸਿਆਸੀ ਨੇਤਾਵਾਂ ਦੀ ਆਪਣੀ ਗਿਣਤੀ ਮਿਣਤੀ ਹੈ। ਸਰਕਾਰ ਹੋਰ ‘ਵੱਡੇ’ ਰੁਝੇਵਿਆਂ ਵਿੱਚ ਰੁਝੀ ਹੋਈ ਹੈ। ਅਜਿਹੇ ਸਮੇਂ ਪੁਲਿਸ ਦੇ ਹੱਥ ਚੜ੍ਹੇ ਬੇਗੁਨਾਹ ਨੌਜਵਾਨਾਂ ਦੀ ਸਾਰ ਕੌਣ ਲਵੇ? ਪੀੜ੍ਹਤ ਪਰਿਵਾਰਾਂ ਦੇ ਇਸ ਦੁੱਖ ਨੂੰ ਸਮਝਣ ਵਾਲਾ ਕੋਈ ਨਹੀਂ ਹੈ। ਮੀਡੀਆ ਅਦਾਰੇ ਆਪਣੀ ਰੋਟੀ ਸੇਕ ਰਹੇ ਹਨ। ਅਖਬਾਰਾਂ, ਰੇਡੀਓ ਅਤੇ ਟੀ.ਵੀ. ਚੈਨਲਾਂ ਵਾਲੇ ਮਸਾਲੇ ਲਾ ਕੇ ਕਹਾਣੀਆਂ ਬਣਾ ਰਹੇ ਹਨ। ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਜਾਨ-ਮਾਲ ਖਤਰੇ ਵਿੱਚ ਹੈ। ਪੰਜਾਬ ਵਿੱਚ ਦਹਿਸ਼ਤਗਰਦੀ ਪਰਤਣ ਦੇ ਚਰਚੇ ਜ਼ੋਰਾਂ ਤੇ ਹਨ। ਸਧਾਰਣ ਅਤੇ ਗਰੀਬ ਨਾਗਰਿਕਾਂ ਉ¤ਪਰ ਤਸ਼ੱਦਦ ਹੋ ਰਿਹਾ ਹੈ। ਦਹਿਸ਼ਤਵਾਦ ਖਿਲਾਫ ਕਥਿਤ ਲੜਾਈ ਦੇ ਨਾਂਅ ਉ¤ਤੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਛੋਟੀ ਜਿਹੀ ਘਟਨਾ ਨੂੰ ਮੁਲਕ ਦੇ ਖਿਲਾਫ ਬਗਾਵਤ ਦਾ ਨਾਂਅ ਦੇ ਦਿੱਤਾ ਜਾਂਦਾ ਹੈ। ਪਿਸਤੌਲ ਤੋਪ ਬਣ ਜਾਂਦਾ ਹੈ। ਭਾਰੀ ਮਾਤਰਾ ਵਿੱਚ ਹੱਥਿਆਰ ਮਿਲਣ ਦੇ ਦਾਅਵੇ ਕੀਤੇ ਜਾਂਦੇ ਹਨ। ਆਖਰ ਇਹ ਹੋ ਕੀ ਰਿਹਾ ਹੈ? ਦਹਿਸ਼ਤਵਾਦ ਕੋਈ ਖੇਡ ਨਹੀਂ ਹੈ। ਦਹਿਸ਼ਤਵਾਦ ਹਾਲਾਤਾਂ ਵਿੱਚੋਂ ਪੈਦਾ ਹੁੰਦਾ ਹੈ। ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੈ ਕਿ ਦਹਿਸ਼ਤਵਾਦ ਨੂੰ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਨੇ ਲੋਕਾਂ ਦੇ ਹੱਡਾਂ ਵਿੱਚੋਂ ਪੈਦਾ ਕੀਤਾ ਸੀ। ਹੁਣ ਫਿਰ ਉਹੋ ਹੀ ਤਜ਼ਰਬਾ ਮੁੜ ਦੁਹਰਾਇਆ ਜਾ ਰਿਹਾ ਹੈ। ਨੌਜਵਾਨਾਂ ਦੇ ਹੱਡਾਂ ਵਿੱਚੋਂ ਮੁੜ ਦਹਿਸ਼ਤਵਾਦ ਨੂੰ ਪੈਦਾ ਕਰਨ ਲਈ ਹਾਲਾਤ ਬਣਾਏ ਜਾ ਰਹੇ ਹਨ। ਬਿਨਾਂ ਕਿਸੇ ਜਾਂਚ ਪੜਤਾਲ ਅਤੇ ਪੁਖਤਾ ਸਬੂਤਾਂ ਤੋਂ ਬਿਨਾਂ ਬੇਗੁਨਾਹ ਨੌਜਵਾਨਾਂ ਨੂੰ ਫੜ ਕੇ ਤਸ਼ੱਦਦ ਢਾਉਣ ਦੇ ਹੋਰ ਕੀ ਨਤੀਜੇ ਹੋ ਸਕਦੇ ਹਨ? ਪੁਲਿਸ ਦੇ ਵਹਿਸ਼ੀ ਢੰਗ ਤਰੀਕਿਆਂ ਨਾਲ ਇਸ ਖਿੱਤੇ ਵਿੱਚ ਬਦਅਮਨੀ ਹੀ ਪੈਦਾ ਹੋਵੇਗੀ। ਸੱਭਿਆ ਸਮਾਜ ਵਿੱਚ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਨੂੰ ਜੰਗਲ ਦਾ ਰਾਜ ਕਾਇਮ ਕਰਨ ਦੀ ਖੁੱਲ੍ਹੀ ਇਜਾਜਤ ਦੇਣ ਦੇ ਇਹੋ ਨਤੀਜੇ ਨਿਕਲ ਸਕਦੇ ਹਨ। ਇਹ ਪੁੱਛਿਆ ਜਾ ਸਕਦਾ ਹੈ ਕਿ ਅਜਿਹਾ ਸਭ ਕੁੱਝ ਵਾਪਰਨ ਸਮੇਂ ਨਿਆਂ- ਪਾਲਿਕਾ ਅਤੇ ਵਿਧਾਨ-ਪਾਲਿਕਾ ਸੁੱਤੀ ਕਿਉਂ ਪਈ ਹੈ? ਰਾਜਸੀ ਨੇਤਾ ਆਪਣੇ ਫਰਜ ਕਿਉਂ ਨਹੀਂ ਪਹਿਚਾਣ ਰਹੇ। ਮੁੱਖ ਮੰਤਰੀ ਦਾ ਕਾਰਜ ਸਿਰਫ ਬਿਆਨ ਜਾਰੀ ਕਰਨਾ ਹੀ ਨਹੀਂ ਹੁੰਦਾ। ਹਾਲਾਤ ਬੇਹੱਦ ਨਾਜ਼ੁਕ ਹਨ। ਸਰਕਾਰ ਸਮੇਂ ਦੀ ਸੰਵੇਦਨਸ਼ੀਲਤਾ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਅੱਗ ਨਾਲ ਖੇਡ ਕੇ ਅੱਗ ਹੀ ਪੈਦਾ ਹੋਵੇਗੀ। ਹਿੰਸਾ ਨਾਲ ਹਿੰਸਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਬੇਗੁਨਾਹਾਂ ਦੀ ਪ੍ਰੀਖਿਆ ਇਸ ਮੁਲਕ ਨੂੰ ਮਹਿੰਗੀ ਪੈ ਸਕਦੀ ਹੈ।
ਬਲਜੀਤ ਸਿੰਘ ਬਰਾੜ

             Copyright:-2006-2009 News Punjab.Com, All rights reserved