Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji

"ਅਣਪਛਾਤੀ ਲਾਸ਼"

ADVERTISEMENTS





|
EDITORIAL

Dr Amarjeet Singh, Washington D.C.
ਮਹਾਨ ਸਿੱਖ ਫਿਲਾਸਫਰ ਸਿਰਦਾਰ ਕਪੂਰ ਸਿੰਘ ਜੀ ਦੀ ਨੂੰ ਸਮਰਪਿਤ
‘‘ਹਜ਼ਾਰੋਂ ਸਾਲ ਨਰਗਿਸ, ਅਪਨੀ ਬੇ-ਨੂਰੀ ਪੇ ਰੋਤੀ ਹੈ। ਬੜੀ
ਮੁਸ਼ਕਿਲ ਸੇ ਹੋਤਾ ਹੈ, ਚਮਨ ਮੇ ਦੀਦਾਵਰ ਪੈਦਾ।’
ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦਾ ਨਾਂ, ਸਿੱਖ ਇਤਿਹਾਸ ਦੇ ਵਿਦਿਆਰਥੀਆਂ ਅਤੇ ਪੰਥ ਦਰਦੀ ਸਿੱਖਾਂ ਲਈ ਕਿਸੇ ਜਾਣ-ਪਛਾਣ
ਦਾ ਮੁਥਾਜ ਨਹੀਂ ਹੈ। 20ਵੀਂ ਸਦੀ ਦਾ ਸਾਊਥ ਏਸ਼ੀਆ ਦਾ ਇਤਿਹਾਸ, ਸਿੱਖ ਕੌਮ ਦੇ ਨੁਕਤਾਨਿਗਾਹ ਤੋਂ ਜਾਗਰੂਪਤਾ, ਕੁਰਬਾਨੀਆਂ,
ਬੇਵਕੂਫੀਆਂ, ਗੱਦਾਰੀਆਂ ਅਤੇ ਘੱਲੂਘਾਰਿਆਂ ਦਾ ਇਤਿਹਾਸ ਹੈ। ਸਿਰਦਾਰ ਕਪੂਰ ਸਿੰਘ ਨਾ-ਸਿਰਫ ਇਸ ਸਦੀ ਦੇ ਇਤਿਹਾਸ ਦੇ ‘ਗਵਾਹ’ ਹਨ
ਬਲਕਿ ਉਪਰਲੇ ਪੱਧਰ ਦੇ ਇਸ ਦੇ ਪਾਤਰਾਂ ਵਿੱਚ ਵੀ ਸ਼ਾਮਲ ਹਨ। ਭਾਵੇਂਕਿ 1947 ਦੇ ਦੌਰ ਵਿੱਚ, ਅਕਾਲੀ ਲੀਡਰਾਂ ਦੀ ਕਮ-ਅਕਲੀ ਦੀ ਵਜ੍ਹਾ
ਕਰਕੇ ਸਿਰਦਾਰ ਸਾਹਿਬ ਇੱਕ ‘ਬੇਬੱਸ ਪਾਤਰ’ ਨਜ਼ਰ ਆਉਂਦੇ ਹਨ ਪਰ 1980ਵਿਆਂ ਵਿੱਚ ਉਨ੍ਹਾਂ ਦੀ ਸੋਚ ਨੂੰ, ਪੰਥ ਨੇ ਪੂਰੀ ਤਰ੍ਹਾਂ ਆਪਣੇ
ਰਾਜਸੀ ਨਿਸ਼ਾਨੇ ਵਜੋਂ ਅਪਣਾਇਆ। ਸਿਰਦਾਰ ਸਾਹਿਬ ਨੇ ਆਪਣੀ ਸ੍ਵੈ-ਜੀਵਨੀ ਦਾ ਨਾਮ ‘ਸਾਚੀ ਸਾਖੀ’ ਰੱਖਿਆ। ਇਸ ਪੁਸਤਕ ਨੂੰ
ਖਾਲਿਸਤਾਨੀ ਸੰਘਰਸ਼ ਵਿੱਚ ‘ਕੇਸਰੀ ਪੁਸਤਕ’ ਦਾ ਉਵੇਂ ਹੀ ਰੁਤਬਾ ਹਾਸਲ ਹੋਇਆ ਹੈ ਜਿਵੇਂ ਕਦੀ ਮਾਓਵਾਦੀ ਕ੍ਰਾਂਤੀ ਵਿੱਚ ‘ਲਾਲ ਕਿਤਾਬ’
ਨੂੰ ਹੋਇਆ ਸੀ। ਸੱਚ ਦੀ ਦਾਸਤਾਨ ’ਤੇ ਅਧਾਰਿਤ ‘ਸਾਚੀ ਸਾਖੀ’ 20ਵੀਂ ਸਦੀ ਦੇ ਪਹਿਲੇ ਅੱਧ (15 ਅਗਸਤ, 1947 ਤੱਕ) ਤੱਕ ਦੇ ਬ੍ਰਿਟਿਸ਼
ਵਰਤਾਰੇ, ਕਾਂਗਰਸ ਦੀ ਹਿੰਦੂਤਵੀ ਸੋਚ, ਕਾਇਦੇ-ਆਜ਼ਮ ਜਿਨਾਹ ਦੀ ਸੈਕੂਲਰ ਸੋਚ ਦਾ ਗਾਂਧੀ - ਨਹਿਰੂ ਦੀ ਫਿਰਕੂ ਸੋਚ ਦੇ ਟਾਕਰੇ ’ਤੇ
‘ਇਸਲਾਮਿਕ ਸੋਚ’ ਵਿੱਚ ਬਦਲਣਾ ਅਤੇ ਕਾਂਗਰਸੀ ਲੀਡਰਸ਼ਿਪ ਦੇ ਸਿੱਖਾਂ ਨਾਲ ਕੀਤੇ ਕੌਲ-ਇਕਰਾਰਾਂ ਦਾ ਜ਼ਿਕਰ ਵੇਰਵੇ ਸਹਿਤ ਕਰਦੀ ਹੈ।
ਇਸ ਪਹਿਲੀ ਅੱਧੀ ਸਦੀ ਦੌਰਾਨ ਦੀ ਅਕਾਲੀ ਲੀਡਰਸ਼ਿਪ (ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ ਆਦਿਕ) ਵਲੋਂ,
ਸਿੱਖ ਕੌਮ ਦੀ ਮੁਕੰਮਲ ਅਜ਼ਾਦੀ (ਸਿੱਖ ਸਟੇਟ) ਲਈ ਬਾਰ-ਬਾਰ ਗਵਾਏ ਗਏ ਮੌਕਿਆਂ ਦਾ ਵੀ ਇਸ ਵਿੱਚ ਵੇਰਵੇ ਸਹਿਤ ਜ਼ਿਕਰ ਹੈ।
1947 ਦੇ ਦੌਰ ਤੋਂ ਬਾਅਦ, ਹਿੰਦੂ ਲੀਡਰਸ਼ਿਪ ਨੇ ਕਿਵੇਂ ਸਿੱਖ ਕੌਮ ਨੂੰ ਜ਼ਲੀਲ ਕਰਨ ਵਾਲਾ ਵਤੀਰਾ ਸਰਕਾਰੀ ਤੌਰ ’ਤੇ ਅਪਣਾਇਆ,
ਉਸ ਦੀ ਵਿਸਤ੍ਰਿਤ ਕਹਾਣੀ ਇਹ ‘ਸਾਚੀ ਸਾਥੀ’, ਲਹੂ ਦੇ ਅੱਥਰੂ ਕੇਰਦਿਆਂ ਸੁਣਾ ਰਹੀ ਹੈ। ਇਹ ‘ਸਾਚੀ ਸਾਖੀ’ ਸ੍ਵੈ-ਜੀਵਨੀ ਵੀ ਹੈ, ਇਤਿਹਾਸ
ਵੀ ਹੈ, ਆਪਣਿਆਂ ਤੇ ਗੈਰਾਂ ਦੀ ਬੇ-ਵਫਾਈ ਦਾ ਹੋਕਾ ਵੀ ਦਿੰਦੀ ਹੈ ਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਖਤਰੇ ਤੋਂ ਖਬਰਦਾਰ ਹੋਣ ਤੇ ਕੌਮੀ ਹੋਣੀ
ਸਿਰਜਣ ਦੀ ਵੰਗਾਰ ਵੀ ਪਾਉਂਦੀ ਹੈ। ਇਹ ਸ੍ਵੈ-ਜੀਵਨੀ ਸਿਰਦਾਰ ਸਾਹਿਬ ਦੀ ਸਿਰਫ ਆਪਣੀ ਕਹਾਣੀ ਨਾ ਹੋ ਕੇ ਸਿੱਖ ਕੌਮ ਦੀ ‘ਕਿਉਂ ਕੀਤਾ
ਵੇਸਾਹੁ’ ਦੀ ਤ੍ਰਾਸਦੀ ਦਾ ਬਿਆਨ ਵੀ ਹੈ। ਸਿਰਦਾਰ ਸਾਹਿਬ ਨੇ ਇਸ ਪੁਸਤਕ ਦੇ ਪਹਿਲੇ ਸਫੇ ’ਤੇ, ਗੁਰਬਾਣੀ ਦੀ ਇਹ ਤੁੱਕ ਅੰਕਿਤ ਕੀਤੀ -
‘ਸੰਤਨ ਕੀ ਸੁਣ ਸਾਚੀ ਸਾਖੀ,
ਸੋ ਬੋਲਹਿਂ ਜੋ ਪੇਖਹਿਂ ਆਂਖੀ।’
ਸਿਰਦਾਰ ਕਪੂਰ ਸਿੰਘ ਸਚਮੁੱਚ ਹੀ ਇੱਕ ‘ਸੰਤ ਬਿਰਤੀ, ਦਰਵੇਸ਼, ਸਿੱਖ ਸੋਚਵਾਨ ਸਨ, ਜਿਹੜੇ ਕਿਸੇ ਨਾਢੂ ਖਾਨ ਦੇ ਸਾਹਮਣੇ ਨਾ ਕਦੇ
ਝੁਕੇ ਨਾ ਹੀ ਕਦੇ ਕਿਸੇ ਦੀ ਈਨ ਮੰਨੀ। ਸਿੱਖ ਦੇ ਸੰਤ-ਸਿਪਾਹੀ ਦੇ ਕਿਰਦਾਰ ਨੂੰ ਅਖੀਰਲੇ ਸਾਹ ਤੱਕ ਨਿਭਾਉਂਦਿਆਂ, ਉਨ੍ਹਾਂ ਨੇ ਬਹੁਤ ਸਾਰੇ
ਨੌਜਵਾਨਾਂ ਨੂੰ ਪੰਥਕ ਅਜ਼ਾਦੀ ਦੇ ਰਸਤੇ ’ਤੇ ਤੁਰਨ ਲਈ ‘ਵਿਚਾਰਧਾਰਕ ਅਧਾਰ’ ਪ੍ਰਦਾਨ ਕੀਤਾ।
2 ਮਾਰਚ, 1909 ਨੂੰ, ਜ਼ਿਲ੍ਹਾ ਲੁਧਿਆਣਾ ਦੇ ਪਿੰ²ਡ ਚੱਕ ਵਿੱਚ, ਸਰਦਾਰ ਦੀਦਾਰ ਸਿੰਘ ਦੇ ਘਰ ਉਨ੍ਹਾਂ ਦਾ ਜਨਮ ਹੋਇਆੌ5। ਉਨ੍ਹਾਂ ਨੇ
ਸਰਕਾਰੀ ਕਾਲਜ ਲਾਹੌਰ ਤੋਂ ਐਮ. ਏ. ਦੀ ਡਿਗਰੀ ‘ਫਸਟ’ ਰਹਿ ਕੇ ਹਾਸਲ ਕੀਤੀ ਅਤੇ ਫਿਰ ਉਚੇਰੀ ਸਿੱਖਿਆ ਲਈ ਕੈਂਬਰਿਜ਼ ਯੂਨੀਵਰਸਿਟੀ,
¦ਡਨ ਵਿੱਚ ਜਾ ਦਾਖਲ ਹੋਏ। ਉਹ ਫਿਲਾਸਫੀ ਦੇ ਧੁਰੰਧਰ ਵਿਦਵਾਨ ਤਾਂ ਬਣੇ ਹੀ, ਪਰ ਸੰਸਕ੍ਰਿਤ, ਅਰਬੀ, ਫਾਰਸੀ ਜ਼ੁਬਾਨਾਂ ’ਤੇ ਵੀ ਉਨ੍ਹਾਂ ਨੂੰ
ਪੂਰੀ ਮੁਹਾਰਤ ਹਾਸਲ ਸੀ। ਉਨ੍ਹਾਂ ਦੀ ਅੰਗਰੇਜ਼ੀ ਲਿਖਤ, ਬਿਨਾਂ ਡਿਕਸ਼ਨਰੀ ਦੇ ਸਹਾਰੇ ਦੇ ਸਮਝੀ ਨਹੀਂ ਜਾ ਸਕਦੀ। ਉਸ ਵੇਲੇ ਕੈਂਬਰਿਜ਼
ਯੂਨੀਵਰਸਿਟੀ ਦਾ ਪ੍ਰੋਫੈਸਰ, ਜਗਤ ਪ੍ਰਸਿੱਧ ਫਿਲਾਸਫਰ ਬਰਟਰਨਡ ਰੱਸਲ, ਸਿਰਦਾਰ ਕਪੂਰ ਸਿੰਘ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ,
ਉਨ੍ਹਾਂ ਨੂੰ ਕੈਂਬਰਿਜ਼ ਯੂਨੀਵਰਸਿਟੀ ਵਿੱਚ ‘ਅਧਿਆਪਕ’ ਬਣਾਉਣ ਦੀ ਪੇਸ਼ਕਸ਼ ਕੀਤੀ। ਪਰ ਸਿਰਦਾਰ ਸਾਹਿਬ ਨੇ ਇਸ ਦੌਰਾਨ ਆਈ. ਸੀ. ਐੱਸ.
ਦਾ ਇਮਤਿਹਾਨ ਪਾਸ ਕਰ ਲਿਆ ਅਤੇ ਉਨ੍ਹਾਂ ਨੇ ਪੰਜਾਬ ਪਰਤ ਕੇ, ਆਪਣੇ ਲੋਕਾਂ ਵਿੱਚ ਵਿਚਰਨ ਨੂੰ ਹੀ ਪਹਿਲ ਦਿੱਤੀ।
ਉਨ੍ਹਾਂ ਨੇ ‘ਡਿਪਟੀ ਕਮਿਸ਼ਨਰ’ ਦੀ ਸੇਵਾ ਨੂੰ ਬੜੀ ਇਮਾਨਦਾਰੀ ਨਾਲ ਨਿਭਾਇਆ। 1940ਵਿਆਂ ਦੇ ਦੌਰ ਵਿੱਚ ਉਨ੍ਹਾਂ ਨੇ ਬ੍ਰਿਟਿਸ਼
ਸਾਮਰਾਜ ਵਲੋਂ ਸਮੇਂ-ਸਮੇਂ ਅਕਾਲੀ ਲੀਡਰਾਂ ਨੂੰ, ਸਿੱਖ ਕੌਮ ਲਈ ਕੁਝ ਕਰ ਸਕਣ ਦੇ ਸੁਨੇਹੇ ਪਹੁੰਚਾਏ ਪਰ ਅਕਾਲੀ ਲੀਡਰ ਆਪਣੀ ‘ਗਫਲਤ’
ਦੀ ਨੀਂਦੇ ਸੁੱਤੇ ਰਹੇ। 1947 ਦੀ ਦੇਸ਼ ਵੰਡ ਵੇਲੇ, ਸਿਰਦਾਰ ਸਾਹਿਬ ਪੰਜਾਬ ਦੇ ਜ਼ਿਲ੍ਹਾ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ। 10 ਅਕਤੂਬਰ,
1947 ਨੂੰ, ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਵਲੋਂ ਸਿੱਖ ਕੌਮ ਨੂੰ ‘ਜ਼ਰਾਇਮ ਪੇਸ਼ਾ’ ਐਲਾਨਣ ਵਾਲਾ ਸਰਕੂਲਰ ਜਾਰੀ ਕੀਤਾ ਗਿਆ।
ਇਸ ਦਾ ਸਿਰਦਾਰ ਕਪੂਰ ਸਾਹਿਬ ਨੇ ਡੱਟ ਕੇ ਵਿਰੋਧ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ।
ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ, ਫਿਰਕੂ ਰੋਲ ਅਦਾ ਕਰਦਿਆਂ ਇਹ ਕਾਰਾ ਕਰਵਾਇਆ। ਸਿਰਦਾਰ ਸਾਹਿਬ ਨੇ, ਇਸ ਗੈਰ-ਕਾਨੂੰਨੀ ਕਾਰਵਾਈ
ਦੇ ਖਿਲਾਫ ਹਾਈਕੋਰਟ, ਸੁਪਰੀਮ ਕੋਰਟ ਤੱਕ ਲੜਾਈ ਲੜੀ ਪਰ ਪੰਡਿਤ ਨਹਿਰੂ ਨੇ ਕੋਈ ਪੇਸ਼ ਨਾ ਜਾਣ ਦਿੱਤੀ। 1947 ਤੋਂ ਬਾਅਦ ਦੀ ਸਿੱਖਾਂ
ਦੀ ਦਸ਼ਾ ਸਬੰਧੀ ਸਿਰਦਾਰ ਸਾਹਿਬ ਨੇ ‘ਸਾਚੀ ਸਾਖੀ’ ਵਿੱਚ ਐਲਾਨਿਆ -
‘ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ
ਗੁਰੂ ਰਾਖਾ ਭਾਈ, ਸਿਖੜੇ ਕਾ।’
ਇੱਥੇ ਤਿਕੜੀ ਤੋਂ ਮਤਲਬ ਪੰਡਤ ਨਹਿਰੂ-ਪ੍ਰਧਾਨ ਮੰਤਰੀ, ਪਟੇਲ - ਗ੍ਰਹਿ ਮੰਤਰੀ ਅਤੇ ਗੋਪੀ ਚੰਗ ਭਾਰਗਵ-ਗਵਰਨਰ ਪੰਜਾਬ ਹੈ।
ਸਿਰਦਾਰ ਸਾਹਿਬ, ਨੂੰ ‘ਅਣਖੀ ਸਿੱਖ’ ਹੋਣ ਦੀ ਸਜ਼ਾ, ਉਨ੍ਹਾਂ ਨੂੰ ਨੌਕਰੀਓਂ ਕੱਢ ਕੇ, ‘ਹਿੰਦੂ ਰਾਜਿਆਂ’ ਨੇ ਦਿੱਤੀ। ਇਸ ਧੱਕੇਸ਼ਾਹੀ ਵਿਰੁੱਧ,
ਸਿਰਦਾਰ ਸਾਹਿਬ ਨੇ ਪੂਰਾ ਜਿਹਾਦ ਕੀਤਾ। ਉਨ੍ਹਾਂ ਨੇ 1962ਦੀਆਂ ਚੋਣਾਂ ਵਿੱਚ ਲੁਧਿਆਣਾ ਪਾਰਲੀਮਾਨੀ ਹਲਕੇ ਤੋਂ ਚੋਣ ਜਿੱਤੀ ਅਤੇ
ਪਾਰਲੀਮੈਂਟ ਮੈਂਬਰ ਬਣੇ। 1962 ਤੋਂ 1964 ਤੱਕ (27 ਮਈ, 1964 ਨੂੰ ਨਹਿਰੂ ਦੀ ਮੌਤ ਹੋ ਗਈ ਸੀ) ਉਨ੍ਹਾਂ ਨੇ ਪਾਰਲੀਮੈਂਟ ਵਿੱਚ ਕਈ ਵਾਰ
ਨਹਿਰੂ ਨੂੰ ਵੰਗਾਰਿਆ। ਖਾਸ ਕਰ, ਚੀਨ ਦੀ ਲੜਾਈ ਦੌਰਾਨ, ਸਿਰਦਾਰ ਸਾਹਿਬ ਦੀ ਪਾਰਲੀਮੈਂਟ ਵਿੱਚ ਸਪੀਚ ਇੱਕ ਇਤਿਹਾਸਕ ਦਸਤਾਵੇਜ਼
ਹੈ। 1 ਨਵੰਬਰ, 1966 ਨੂੰ ‘ਪੰਜਾਬ ਪੁਨਰਗਠਨ ਐਕਟ’ ਹੇਠ, ਪੰਜਾਬੀ ਸੂਬਾ ਹੋਂਦ ਵਿੱਚ ਆਇਆ। ਇਸ ਬਿੱਲ ਦੌਰਾਨ ਬਹਿਸ ਵਿੱਚ ਸਿਰਦਾਰ
ਸਾਹਿਬ ਨੇ, ਇਸ ਬਿੱਲ ਨੂੰ ‘ਗੰਦਾ ਅੰਡਾ’ ਆਖਿਆ ਜਿਹੜਾ ਕਿ ਸਿੱਖ ਕੌਮ ਨਾਲ ਅੱਗੋਂ ਘੋਰ ਅਨਿਆਂ ਦਾ ਕਾਰਨ ਬਣਿਆ ਹੈ। ਗ੍ਰਹਿ ਮੰਤਰੀ
ਗੁਲਜ਼ਾਰੀ ਲਾਲ ਨੰਦਾ ਦੀ ਕਮਾਂਡ ਹੇਠ ਇਹ ਬਿੱਲ ਐਕਟ ਬਣਿਆ। ਉਦੋਂ ਸਿਰਦਾਰ ਕਪੂਰ ਸਿੰਘ, ਮਾਸਟਰ ਤਾਰਾ ਸਿੰਘ ਅਕਾਲੀ ਦਲ ਵਿੱਚ
ਸਨ।
ਪਰ ਬਹੁਗਿਣਤੀ ਸਿੱਖ ਕੌਮ ਤੇ ਮੈਂਬਰ ਸੰਤ ਫਤਿਹ ਸਿੰਘ ਦੇ ਨਾਲ ਸਨ, ਜਿਸ ਨੇ ਇਸ ਬਿੱਲ ਦਾ ਸਵਾਗਤ ਕੀਤਾ ਅਤੇ ਆਪ ਇੰਗਲੈਂਡ
ਦੀ ਸੈਰ ਕਰਨ ਤੁਰ ਗਿਆ। ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਅਤੇ 80 ਪੰਜਾਬ ਦੇ ਪਾਣੀਆਂ ਤੇ ਗੈਰ-ਸੰਵਿਧਾਨਕ ਤਰੀਕੇ
ਨਾਲ ‘ਭਾਖੜਾ ਬਿਆਸ ਮੈਨੇਜਮੈਂਟ ਬੋਰਡ’ ਦਾ ਕੰਟਰੋਲ ਅਸਥਾਪਤ ਕਰਦੀਆਂ ਹਨ ਅਤੇ ਇਸ ਤਰ੍ਹਾਂ ਨਾਨ-ਰਾਇਪੇਰੀਅਨ ਸਟੇਟਾਂ (ਰਾਜਸਥਾਨ,
ਹਰਿਆਣਾ ਆਦਿਕ) ਪੰਜਾਬ ਦੇ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਲੁੱਟ ਰਹੀਆਂ ਹਨ।
1969 ਵਿੱਚ ਸਿਰਦਾਰ ਕਪੂਰ ਸਿੰਘ, ਸਮਰਾਲਾ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਪਰ ਉਨ੍ਹਾਂ ਨੂੰ ਅਕਾਲੀਆਂ
ਨੇ ‘ਵਜ਼ਾਰਤ’ ਦਾ ਅਹੁਦਾ ਨਾ ਦਿੱਤਾ। 1967 ਵਿੱਚ ਮਾਸਟਰ ਤਾਰਾ ਸਿੰਘ ਦੀ ਮੌਤ ਤੋਂ ਬਾਅਦ, ਦੋਵੇਂ ਅਕਾਲੀ ਦਲਾਂ (ਮਾਸਟਰ ਤੇ ਸੰਤ ਦਲ)
ਦਾ ਏਕਾ ਹੋ ਗਿਆ ਸੀ ਅਤੇ ਸਿਰਦਾਰ ਕਪੂਰ ਸਿੰਘ ਨੇ ਨਾ-ਸਿਰਫ ਸਮਝੌਤਾ ਡਾਕੂਮੈਂਟ ਹੀ ਲਿਖਿਆ ਸੀ ਬਲਕਿ ਉਨ੍ਹਾਂ ਨੂੰ ਅਕਾਲੀ ਦਲ ਦਾ
ਸੀਨੀਅਰ ਮੀਤ-ਪ੍ਰਧਾਨ ਵੀ ਬਣਾਇਆ ਗਿਆ ਸੀ। ਇਸ ਸਮਝੌਤਾ ਡਾਕੂਮੈਂਟ ਵਿੱਚ ਪੰਥ ਦਾ ਰਾਜਸੀ ਨਿਸ਼ਾਨਾ ‘ਖਾਲਸਾ ਜੀ ਕੇ ਬੋਲਬਾਲੇ’
ਮਿੱਥਿਆ ਗਿਆ ਸੀ। ਜਦੋਂ ਸਿਰਦਾਰ ਕਪੂਰ ਸਿੰਘ ਨੇ, ਅਕਾਲੀ ਲੀਡਰਾਂ ਨੂੰ ਇਹ ਸਮਝੌਤਾ ਯਾਦ ਕਰਵਾਇਆ ਤਾਂ ਪਾਰਟੀ ਵਿਰੋਧੀ ਕਾਰਵਾਈ
ਦਾ ਦੋਸ਼ ਲਾ ਕੇ, ਉਨ੍ਹਾਂ ਨੂੰ ਅਕਾਲੀ ਪਾਰਟੀ ’ਚੋਂ ਕੱਢ ਦਿੱਤਾ ਗਿਆ। ਸਿਰਦਾਰ ਦਰਸ਼ਨ ਸਿੰਘ ਫੇਰੂਮਾਨ ਵਲੋਂ ‘ਸਿੱਖ ਹੋਮਲੈਂਡ’ ਦੇ ਮੁੱਦੇ ’ਤੇ ਮਰਨ
ਵਰਤ ਰੱਖ ਕੇ ‘ਸ਼ਹੀਦੀ’ ਪਾਉਣ ਦੇ ਮੌਕੇ, ਸਿਰਦਾਰ ਸਾਹਿਬ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਕੀਤਾ ਗਿਆ ਭਾਸ਼ਣ ਵੀ ਇੱਕ ਯਾਦਗਾਰੀ
ਭਾਸ਼ਣ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ -‘ਮੈਂ ਇਸ ਸ਼ਹੀਦ ਮਰਦ, ਸਿੰਘਾਊ ਜ਼ਜਬੇ ਨਾਲ ਭਰਪੂਰ ਇਸ ਸਿੱਖ ਨੂੰ ਅੱਜ ਇਥੇ ਨਮਸਕਾਰ
ਕਰਦਾ ਹਾਂ ਕਿਉਂ ਜੋ ਉਹ ਸਿੱਖ ਹੋਮਲੈਂਡ ਦਾ ਪਹਿਲਾ ਸ਼ਹੀਦ ਹੈ...।’ ਇਸ ਤੋਂ ਪਹਿਲਾਂ 14 ਜੁਲਾਈ, 1965 ਨੂੰ ਲੁਧਿਆਣੇ ਵਿੱਚ ਹੋਈ ‘ਨਲਵਾ
ਅਕਾਲੀ ਕਾਨਫਰੰਸ’ ਮੌਕੇ ਪਾਸ ਕੀਤਾ ਗਿਆ ‘ਸਿੱਖ ਹੋਮਲੈਂਡ ਦਾ ਮਤਾ’ ਸਿਰਦਾਰ ਕਪੂਰ ਸਿੰਘ ਦੀ ਲਿਖਤ ਹੀ ਸੀ।
1973 ਵਿੱਚ, ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਪਾਸ ਕੀਤਾ ਗਿਆ ‘ਅਨੰਦਪੁਰ ਸਾਹਿਬ ਦਾ ਮਤਾ’ ਵੀ ਸਿਰਦਾਰ ਕਪੂਰ ਸਿੰਘ ਦੀ
ਪੂਰੀ ਮੋਹਰ ਛਾਪ ਕਬੂਲਦਾ ਹੈ। 13 ਅਪ੍ਰੈਲ, 1978 ਨੂੰ ਸ੍ਰੀ ਅੰਮ੍ਰਿਤਸਰ ਵਿੱਚ ਨਰਕਧਾਰੀਆਂ ਵਲੋਂ ਸਿੱਖਾਂ ਦੇ ਖੂਨ ਨਾਲ ਖੇਡੀ ਗਈ ਹੋਲੀ ਦੇ
ਜਵਾਬ ਵਿੱਚ 10 ਜੂਨ, 1978 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਰਕਧਾਰੀਆਂ ਦੇ ਖਿਲਾਫ ਜਾਰੀ ਕੀਤਾ ਗਿਆ ਹੁਕਮਨਾਮਾ ਅਤੇ ਇਸ
ਸਬੰਧੀ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵਲੋਂ ਜਾਰੀ ਵਾਈਟ ਪੇਪਰ (ਦੇਅ ਮੈਸੇਕਰ ਸਿੱਖਜ਼ - ਵਾਈਟ ਪੇਪਰ ਬਾਈ ਸਿੱਖ ਰੀਲੀਜੀਅਸ ਪਾਰਲੀਮੈਂਟ)
ਦੀ ਸ਼ਬਦਾਵਲੀ ਵੀ ਸਿਰਦਾਰ ਸਾਹਿਬ ਦੀ ਹੀ ਦੇਣ ਸੀ।
ਸਿਰਦਾਰ ਕਪੂਰ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਕਈ ਪੁਸਤਕਾਂ ਲਿਖਣ ਤੋਂ ਇਲਾਵਾ ਸਮੇਂ-ਸਮੇਂ ਪ੍ਰਮੁੱਖ ਰਸਾਲਿਆਂ, ਅਖਬਾਰਾਂ
ਲਈ ਲੇਖ ਵੀ ਲਿਖੇ। ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ਵਿੱਚ ਪ੍ਰਾਸ਼ਰ-ਪ੍ਰਸ਼ਨਾ, ਹਸ਼ੀਸ਼ (ਕਵਿਤਾਵਾਂ), ਸਪਤ-ਸਿੰ੍ਰਗ, ਬਹ-ਵਿਸਥਾਰ, ਪੁੰਡਰੀਕ,
ਮਨਸੂਰ ਅੱਲ-ਹਲਾਜ, ਸਿਖਇਜ਼ਮ ਫਾਰ ਮਾਡਰਨ ਮੈਨ, ਮੀ ਜੂਡੀਸ, ਸੇਕਰਡ ਰਾਈਟਿੰਗਜ਼ ਆਫ ਦੀ ਸਿਖਜ਼ (ਜਿਸ ਨੂੰ ਯੂਨਾਇਟਿਡ ਨੇਸ਼ਨਜ਼ ਦੀ
ਸੰਸਥਾ ਯੂਨੈਸਕੋ ਵਲੋਂ ਪ੍ਰਕਾਸ਼ਿਤ ਕੀਤਾ ਗਿਆ), ਕੰਟਰੀਬਿਊਸ਼ਨਜ਼ ਆਫ ਗੁਰੂ ਨਾਨਕ, ਦੀ ਆਵਰ ਆਫ ਸਵੋਰਡ, ਗੁਰੂ ਅਰਜਨ ਐਂਡ ਹਿਜ਼
ਸੁਖਮਨੀ ਆਦਿ ਸ਼ਾਮਲ ਹਨ।
1978 ਤੋਂ ਬਾਅਦ, ਚੰਡੀਗੜ੍ਹ ਵਿੱਚ ਹੋਏ ਵੱਖ-ਵੱਖ ਸੈਮੀਨਾਰਾਂ, ਜਿਨ੍ਹਾਂ ਦਾ ਵਿਸ਼ਾ ਸੀ - ‘ਖਾਲਿਸਤਾਨ, ਕਿਉਂ ਨਹੀਂ’ (ਖਾਲਿਸਤਾਨਵਾਈ
ਨਾਟ) ਵਿੱਚ ਸਿਰਦਾਰ ਕਪੂਰ ਸਿੰਘ ਨੇ, ਪੰਥ ਦੀ ਆਜ਼ਾਦੀ ਲਈ ਨੌਜਵਾਨਾਂ ਨੂੰ ‘ਕੁਝ ਕਰ ਗੁਜ਼ਰਨ’ ਦਾ ਸੱਦਾ ਦਿੱਤਾ। ਦਲ ਖਾਲਸਾ ਦੇ
ਮੁਖੀ ਸਰਦਾਰ ਗਜਿੰਦਰ ਸਿੰਘ ਵਰਗੇ ਨੌਜਵਾਨ, ਮਜ਼ਬੂਤੀ ਨਾਲ ਅਜ਼ਾਦੀ ਦੇ ਰਸਤੇ ’ਤੇ ਕੇਸਰੀ ਨਿਸ਼ਾਨ ਲੈ ਕੇ ਅੱਗੇ ਵਧੇ। 1980ਵਿਆਂ ਵਿੱਚ,
ਭਾਈ ਅਮਰੀਕ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਯਤਨਾਂ ਨਾਲ, ਸਿਰਦਾਰ ਕਪੂਰ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ
ਮੇਲ ਹੋਇਆ ਭਾਵੇਂ ਕਿ ਉਦੋਂ ਸਿਰਦਾਰ ਸਾਹਿਬ ਦੀ ਸਿਹਤ, ਖਰਾਬੀ ਦੇ ਰਸਤੇ ’ਤੇ ਪੈ ਚੁੱਕੀ ਸੀ। ਸਿਰਦਾਰ ਕਪੂਰ ਸਿੰਘ ਨੇ ਜਿਥੇ ਸੰਤਾਂ ਦੀ
ਇਮਾਨਦਾਰੀ ਤੇ ਸਿਰੜ ਦੀ ਤਾਰੀਫ਼ ਕੀਤੀ ਉਥੇ ਅਕਾਲੀਆਂ ਦੀ ਬਦਨੀਤੀ ਤੋਂ ਉਨ੍ਹਾਂ ਨੂੰ ਖਬਰਦਾਰ ਵੀ ਕੀਤਾ। 1980ਵਿਆਂ ਦੇ ਸਿੱਖ ਜੋਸ਼ ਤੇ
ਉਭਾਰ ਤੋਂ ਸਿਰਦਾਰ ਸਾਹਿਬ ਬਾਗੋਬਾਗ ਹੋਏ, ਕਿਹਾ ਕਰਦੇ ਸਨ - ‘ਗੁਰੂ ਨੇ ਪੰਥ ਨੂੰ ਬੇਘਰ੍ਹੇ ਨਹੀਂ ਰਹਿਣ ਦੇਣਾ, ਗੁਰੂ ਬਹੁੜੀ ਕਰੇਗਾ। ਪਰ ਇਨ੍ਹਾਂ
ਅਕਾਲੀ ਲੀਡਰਾਂ ਤੋਂ ਪਹਿਲਾਂ ਪੰਥ ਦਾ ਖਹਿੜਾ ਛੁਡਾਓ।’
ਜੂਨ-1984 ਤੇ ਨਵੰਬਰ - 1984 ਦੇ ਘੱਲੂਘਾਰਿਆਂ ਦੀ ਪੀੜ ਨੂੰ ਸਿਰਦਾਰ ਸਾਹਿਬ ਨੇ ਬੜੀ ਸ਼ਿੱਦਤ ਤੇ ਬੇਚੈਨੀ ਨਾਲ ਹੰਢਾਇਆ।
ਭਾਵੁਕ ਹੁੰਦਿਆਂ ਉਨ੍ਹਾਂ ਦੀ ਅੱਖਾਂ ’ਚੋਂ ਹੰਝੂ ਤ੍ਰਿਪ-ਤ੍ਰਿਪ ਵਗਦੇ ਸਨ। ਉਹ ਜੋਸ਼ ਅਤੇ ਜ਼ਜਬੇ ਦੇ ਆਵੇਸ਼ ਵਿੱਚ, ਬਿਮਾਰ ਹਾਲਤ ਵਿੱਚ ਮੰਜੀ ’ਤੇ
ਬੈਠੇ, ਮੁਲਾਕਾਤ ਲਈ ਆਉਣ ਵਾਲਿਆਂ ਨੂੰ ਕਹਿੰਦੇ ਸਨ - ‘ਜੇ ਇਤਿਹਾਸ ਵਿੱਚ ਇਹ ਵਰਨਣ ਆਏ ਕਿ ਇੱਕ ਛੋਟੀ ਜਿਹੀ ਸਿੱਖ ਕੌਮ ਸੀ,
ਜਿਹੜੀ ਕਿ ਆਪਣੀ ਅਜ਼ਾਦੀ ਲਈ ਲੜਦੀ ਹੋਈ, ਸਾਰੀ ਦੀ ਸਾਰੀ ਕੁਰਬਾਨ ਹੋ ਗਈ, ਉਸ ਦਾ ਹਰ ਬੱਚਾ, ਬੁੱਢਾ, ਮਾਈ-ਭਾਈ ਸਭ ਸ਼ਹੀਦ ਹੋ
ਗਏ ਤਾਂ ਇਹ ਬੜੇ ਫਖਰ ਦੀ ਗੱਲ ਹੋਵੇਗੀ। ਪਰ ਹਿੰਦੂਆਂ ਦੀ ਗੁਲਾਮੀ ਹੇਠ ਜਿਉਣਾ ਤਾਂ ਕੁੰਭੀ ਨਰਕ ਵਿੱਚ ਸੁੱਟੇ ਜਾਣ ਦੇ ਬਰਾਬਰ ਹੈ।’
ਸਮੁੱਚੀ ਸਿੱਖ ਕੌਮ ਦਾ ਦਰਦ ਆਪਣੇ ਸੀਨੇ ਵਿੱਚ ਲੈ ਕੇ, ਕੌਮੀ ਅਜ਼ਾਦੀ ਲਈ ਤਾਂਘਦਿਆਂ, 13 ਅਗਸਤ, 1986 ਨੂੰ ਇਹ ਅਣਖੀ ਰੂਹ,
ਗੁਰੂ ਚਰਨਾਂ ਵਿੱਚ ਜਾ ਬਿਰਾਜੀ। ਸਿੱਖ ਦੀ ਸਿੱਖੀ ਕੇਸਾਂ-ਸਵਾਸਾਂ ਨਾਲ ਨਿਭੀ। 26 ਮਿਲੀਅਨ ਸਿੱਖ ਕੌਮ, ਕੀ ਆਪਣੇ ਆਪ ਨੂੰ ਪੁੱਛੇਗੀ ਕਿ
‘ਅਜ਼ਾਦੀ’ ਦੇ ਪੈਮਾਨੇ ਅਨੁਸਾਰ ਅੱਜ ਅਸੀਂ ਕਿੱਥੇ ਖੜ੍ਹੇ ਹਾਂ?
‘ਅੱਜ ਯਾਦ ਆਇਆ ਮੈਨੂੰ ਉਹ ਸੱਜਣ, ਜਿਹਦੇ ਮਗਰ ਉਲਾਂਭੜਾ ਜੱਗ ਦਾ ਏ।’
ਸਿੱਖੀ ਸਿਦਕ ਕੇਸਾਂ, ਸਵਾਸਾਂ ਸੰਗ ਨਿਭਾਉਣ ਵਾਲੇ ਸ਼ਹੀਦ
ਭਾਈ ਜਸਪਾਲ ਸਿੰਘ ਦੀ ਯਾਦ ਨੂੰ ਸਮਰਪਿਤ
ਬੇਘਰੀ ਕੌਮ ਦੇ ਸਰਦਾਰਾਂ ’ਤੇ ਟੁੱਟਿਆ ਤਾਲਿਬਾਨੀ ਕਹਿਰ
21 ਫਰਵਰੀ ਨੂੰ ਜਦੋਂਕਿ ਸਮੁੱਚੀ ਸਿੱਖ ਕੌਮ ਸਾਕਾ ਨਨਕਾਣਾ ਸਾਹਿਬ (21 ਫਰਵਰੀ, 1921) ਅਤੇ ਜੈਤੋ ਦੇ ਮੋਰਚੇ (21 ਫਰਵਰੀ, 1924)
ਦੇ ਸ਼ਹੀਦਾਂ ਦੀ ਦਰਦਨਾਕ ਯਾਦ ਦਾ ਦਿਨ ਦੁਨੀਆ ਭਰ ਵਿੱਚ ਮਨਾ ਰਹੀ ਸੀ, ਐਨ ਉਸ ਮੌਕੇ ਦੁਨੀਆ ਭਰ ਵਿੱਚ ਪ੍ਰਸਾਰਤ ਹੋਈ ਇੱਕ ਖਬਰ ਨੇ
ਸਿੱਖ ਸ਼ਹੀਦੀਆਂ ਦੀ ਸੂਚੀ ਵਿੱਚ ਇੱਕ ਨਾਂ ਹੋਰ
ਜੋੜ ਦਿੱਤਾ। ਇਹ ਖਬਰ, ਪਿਸ਼ਾਵਰ ਨਿਵਾਸੀ
ਸ. ਜਸਪਾਲ ਸਿੰਘ ਦੀ ਸ਼ਹੀਦੀ ਦੀ ਸੀ, ਜਿਸ
ਨੂੰ ਕਿ ਪਾਕਿਸਤਾਨ ਦੇ ਇਲਾਕਾ ਗੈਰ ਏਰੀਏ
ਵਿਚਲੇ ਤਾਲਿਬਾਨਾਂ ਨੇ ਫਿਰੌਤੀ ਦੀ ਰਕਮ ਅਦਾ
ਨਾ ਕਰ ਸਕਣ ਅਤੇ ਸਿੱਖੀ ਧਰਮ ਛੱਡਣ ਤੋਂ
ਇਨਕਾਰ ਕਰਨ ’ਤੇ, ਸਿਰ ਤੋਂ ਧੜ ਅੱਡ ਕਰਕੇ
ਸ਼ਹੀਦ ਕਰ ਦਿੱਤਾ ਸੀ। ਇਸ ਖਬਰ ਨੇ ਜਿਥੇ
ਸਮੁੱਚੀ ਸਿੱਖ ਕੌਮ ਨੂੰ ਸਕਤੇ ਵਿੱਚ ਲੈ ਆਂਦਾ,
ਉਥੇ ਭਾਰਤੀ ਖੁਫੀਆ ਏਜੰਸੀਆਂ, ਮੀਡੀਆਤ
ੰਤਰ ਅਤੇ ਹਿੰਦੂ ਮੂਲਵਾਦੀਆਂ ਨੇ ਇਸ ਘਟਨਾ
ਨੂੰ ਅੱਗੋਂ ਹੋਰ ਤੋੜ-ਮਰੋੜ ਕੇ ਪੇਸ਼ ਕਰਕੇ,
ਆਪਣੇ (ਭਾਰਤੀ ਸਟੇਟ) ਵਲੋਂ ਸਿੱਖਾਂ ਤੇ ਢਾਹੇ
ਗਏ ਜ਼ੁਲਮਾਂ ’ਤੇ ਪਰਦਾਪੋਸ਼ੀ ਕਰਨ ਦਾ ਯਤਨ
ਕੀਤਾ। ਮੀਡੀਏ ਨੇ ਸ਼ਹੀਦ ਹੋਣ ਵਾਲੇ ਭਾਈ ਜਸਪਾਲ ਸਿੰਘ ਦੇ ਨਾਲ ਕਿਸੇ ਹੋਰ ‘ਨਾਂ’ (ਕਿਤੇ ਮਹਿਲ ਸਿੰਘ, ਕਿਤੇ ਟਹਿਲ ਸਿੰਘ ਲਿਖਿਆ
ਗਿਆ) ਜੋੜ ਕੇ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ ਦੋ ਦੱਸੀ ਅਤੇ ਨਾਲ ਹੀ ਇਹ ਗਲਤ ਬਿਆਨੀ ਕੀਤੀ ਕਿ ਇਨ੍ਹਾਂ ਦੇ ਵੱਢੇ ਹੋਏ ਸਿਰ
ਪਿਸ਼ਾਵਰ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਸੁੱਟੇ ਗਏ ਹਨ। ਬੀ. ਜੇ. ਪੀ. ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਫੌਰਨ ‘ਨਾਟਕੀ ਵਿਖਾਵਿਆਂ’ ਦੀ
ਸਿਆਸਤ ਸ਼ੁਰੂ ਕੀਤੀ, ਜਿਨ੍ਹਾਂ ‘ਚੋਂ ਇੱਕ ਵਿਖਾਵਾ ਅਟਾਰੀ ਬਾਰਡਰ ’ਤੇ ਕੀਤਾ ਗਿਆ, ਜਿਸ ਦੀ ਅਗਵਾਈ ਸ਼ਿਵ-ਭਗਤ ਨਵਜੋਤ ਸਿੱਧੂ ਐਮ.
ਪੀ. ਨੇ ਕੀਤੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਕੱਤਰ ਜਨਰਲ ਪਰਵੀਨ ਤੋਗੜੀਆ ਨੇ ਇਸ ਘਟਨਾ ਦੀ ਆੜ ਵਿੱਚ ਸਿੱਖਾਂ ਨੂੰ ਹਿੰਦੂਤਵੀ ਮੁਸਲਮਾਨ
ਵਿਰੋਧੀ ਏਜੰਡੇ ਦੀ ਬੁੱਕਲ ਵਿੱਚ ਲੈਂਦਿਆਂ ਕਿਹਾ - ‘‘ਪਾਕਿਸਤਾਨ ਨਾਲ ਹੋਣ ਵਾਲੀ ਗੱਲਬਾਤ ਉਦੋਂ ਤੱਕ ਮੁਲਤਵੀ ਕਰ ਦੇਣੀ ਚਾਹੀਦੀ ਹੈ,
ਜਦੋਂ ਤੱਕ ਸਿੱਖਾਂ ਦੇ ਕਾਤਲਾਂ ਨੂੰ ਭਾਰਤ ਲਿਆ ਕੇ ਸਜ਼ਾ ਨਹੀਂ ਦਿੱਤੀ ਜਾਂਦੀ। ਸਿੱਖਾਂ ਨੂੰ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਅਤੇ ਸ਼ਹੀਦ
ਭਗਤ ਸਿੰਘ ਤੋਂ ਪ੍ਰੇਰਨਾ ਲੈ ਕੇ ਉਵੇਂ ਹੀ ਇਸਲਾਮ ਦੇ ਖਿਲਾਫ ਲੜਾਈ ਵਿੱਢਣੀ ਚਾਹੀਦੀ ਹੈ ਜਿਵੇਂ ਕਿ ਬੀਤੀਆਂ ਸਦੀਆਂ ਵਿੱਚ ਉਨ੍ਹਾਂ ਨੇ
ਮੁਸਲਮਾਨ ਹਾਕਮਾਂ ਦੇ ਭਾਰੀ ਜ਼ੁਲਮ ਸਹਿ ਕੇ ਵੀ, ਇਸ ਇਸਲਾਮ-ਵਿਰੋਧੀ ਲੜਾਈ ਵਿੱਚ, ਭਾਰਤ ਦੀ ਅਗਵਾਈ ਕੀਤੀ ਸੀ। 1947 ਦੀ ਵੰਡ
ਵੇਲੇ ਵੀ ਸਿੱਖਾਂ ਤੇ ਸਨਾਤਨੀਆਂ ਨੇ ਭਾਰੀ ਨੁਕਸਾਨ ਦੇ ਬਾਵਜੂਦ, ਇਸਲਾਮ ਦੇ ਖਿਲਾਫ ਬੜੇ ਹੌਂਸਲੇ ਨਾਲ ਲੜਾਈ ਲੜੀ ਸੀ। ਭਾਰਤੀ ਫੌਜ
ਵਿੱਚ ਵੀ ਪੰਜਾਬ ਦੇ ਉਹ ਬਹਾਦਰ ਸਿੱਖ ਅਫਸਰ ਹੀ ਸਨ, ਜਿਨ੍ਹਾਂ ਨੇ ਪਾਕਿਸਤਾਨ ਅਤੇ ਚੀਨ ਦੇ ਖਿਲਾਫ ਲੜਾਈਆਂ ਵਿੱਚ, ਭਾਰਤ ਨੂੰ ਫਤਹਿ
ਦਿਵਾਈ ਸੀ।
ਹੁਣ ਸਮਾਂ ਆ ਗਿਆ ਹੈ ਕਿ ਸਿੱਖ ਅਤੇ ਸਨਾਤਨੀ ਇਕੱਠੇ ਹੋ ਕੇ ਜਿਹਾਦੀਆਂ ਦੇ ਖਿਲਾਫ ਲੜਾਈ ਲੜਨ, ਜਿਨ੍ਹਾਂ ਨੇ ਕਿ ਸਿੱਖਾਂ ਦੇ ਸਿਰ
ਵੱਢ ਕੇ ਗੁਰਦੁਆਰਿਆਂ ਵਿੱਚ ਸੁੱਟੇ ਹਨ। ਇਹ ਕਾਰਾ ਸਿੱਖਾਂ, ਸਨਾਤਨੀਆਂ ਅਤੇ ਭਾਰਤੀਆਂ ਨੂੰ ਜ਼ਲੀਲ ਕਰਨ ਵਾਲਾ ਕਾਰਾ ਹੈ। ਭਾਰਤ ਸਰਕਾਰ
ਫੌਰਨ ਪਾਕਿਸਤਾਨ ਨਾਲ ਗੱਲਬਾਤ ਬੰਦ ਕਰੇ, ਪਾਕਿਸਤਾਨ ਨਾਲ ਸਭ ਕਿਸਮ ਦੇ ਸੱਭਿਆਚਾਰਕ, ਖੇਡਾਂ ਰਾਹੀਂ, ਸਮਾਜਿਕ, ਵਪਾਰਕ ਅਤੇ
ਸਿਆਸੀ ਸਬੰਧਾਂ ਨੂੰ ਬਿਲਕੁਲ ਖਤਮ ਕਰਕੇ ਪਾਕਿਸਤਾਨ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਜਾਵੇ।’’
ਬੀ. ਜੇ. ਪੀ. ਦੇ ਜਨਰਲ ਸਕੱਤਰ ਬਲਬੀਰ ਪੁੰਜ ਨੂੰ ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਸ੍ਰੀ ਅੰਮ੍ਰਿਤਸਰ ਵਿੱਚ
ਸ਼ੁਸ਼ੋਭਿਤ ‘ਗੁਰਦੁਆਰਾ ਸ਼ਹੀਦਾਂ’ ਵਿਖੇ ‘ਅਰਦਾਸ’ ਕਰਨ ਦੀ ਯਾਦ ਆਈ। ਉਸ ਨੇ ਮੀਡੀਏ ਨੂੰ ਕਿਹਾ, ‘‘ਮੈਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ
ਇਸ ਲਈ ਅਰਦਾਸ ਕਰਨ ਆਇਆ ਹਾਂ ਕਿ ਉਹ ਸਿਰਫ ਜ਼ੁਲਮ ਦੇ ਖਿਲਾਫ ਹੀ ਨਹੀਂ ਸਨ ਲੜੇ ਸਗੋਂ ਧਰਮ-ਪਰਿਵਰਤਨ ਦੇ ਖਿਲਾਫ ਵੀ ਲੜੇ
ਸਨ। ਤਾਲਿਬਾਨ ਵਲੋਂ ਕੀਤੇ ਗਏ ਦੋ ਸਿੱਖਾਂ ਦੇ ਕਤਲ ਅਤੇ ਪੂਨੇ ਬੰਬ ਧਮਾਕੇ ਦੀ ਰੌਸ਼ਨੀ ਵਿੱਚ, ਭਾਰਤ ਨੂੰ ਪਾਕਿਸਤਾਨ ਨਾਲ ਸਭ ਕਿਸਮ ਦੇ
ਸਬੰਧ ਤੋੜ ਲੈਣੇ ਚਾਹੀਦੇ ਹਨ।’’ ਮੀਡੀਆ ਰਿਪੋਰਟਾਂ ਅਨੁਸਾਰ, ਤਾਲਿਬਾਨ ਵਲੋਂ ਮਾਰੇ ਗਏ ‘ਦੋ’ ਸਿੱਖਾਂ ਦੀ ਯਾਦ ਵਿੱਚ, ਗੁਰਦੁਆਰਾ ਬੰਗਲਾ
ਸਾਹਿਬ ਵਿੱਚ ‘ਪ੍ਰਾਰਥਨਾ ਸਭਾ’ ਹੋਈ, ਜਿਸ ਵਿੱਚ ਅਡਵਾਨੀ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਸ਼ਿਵ ਸੈਨਾ ਲੀਡਰ ਗੋਪੀਨਾਥ ਮੁੰਡੇ ਸਮੇਤ ਬੀ.
ਜੇ. ਪੀ. ਦੇ ਕਈ ਐਮ. ਪੀ. ਸ਼ਾਮਲ ਹੋਏ। ਇਸ ਸਬੰਧੀ ਇੱਕ ਵਫਦ ਪ੍ਰਧਾਨ ਮੰਤਰੀ ਨੂੰ ਵੀ ਮਿਲਿਆ।
ਸਿੱਖਾਂ ਨਾਲ ਹੱਦੋਂ ਵੱਧ ‘ਮੁਹੱਬਤ’ ਦਾ ਪ੍ਰਗਟਾਵਾ ਕਰਨ ਵਾਲੇ ਹਿੰਦੂਤਵੀਆਂ ਦਾ ਪਿਛਲੇ 25 ਵਰ੍ਹਿਆਂ ਵਿੱਚ ਕੀਤੀ ਗਈ ਸਿੱਖ ਨਸਲਕੁਸ਼ੀ
ਵਿੱਚ ਕੀ ਰੋਲ ਰਿਹਾ ਹੈ, ਕੀ ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਹੈ? ਜਦੋਂ ਤਾਲਿਬਾਨ ਪਾਕਿਸਤਾਨ ਵਿੱਚ ਆਪਣੀ ਜ਼ਾਲਮਾਨਾ ਕਰਤੂਤ ਕਰ ਰਹੇ
ਸਨ, ਉਨ੍ਹਾਂ ਦਿਨਾਂ ਵਿੱਚ ਹੀ ਜ¦ਧਰ ਦੇ ਹਿੰਦੂਤਵੀਏ ਰਾਮਨੌਮੀ ਦੇ ਮੁਬਾਰਕ ਦਿਨ ਮੌਕੇ, ਈਸਾਈ ਧਰਮ ਦੇ ਮਸੀਹਾ ਯਸੂ ਮਸੀਹ ਦੀ
ਇਤਰਾਜ਼ਯੋਗ ਫੋਟੋ (ਇੱਕ ਹੱਥ ਵਿੱਚ ਸਿਗਰਟ ਅਤੇ ਇੱਕ ਵਿੱਚ ਸ਼ਰਾਬ ਦੀ ਬੋਤਲ) ਲਗਾ ਕੇ, ਪੰਜਾਬ ਵਿੱਚ ਫਿਰਕੂ ਅੱਗ ਮਚਾ ਰਹੇ ਸਨ। ਇਸ
ਘਿਨਾਉਣੀ ਹਰਕਤ ਦੀ ਕਿਸੇ ਪ੍ਰਮੁੱਖ ਹਿੰਦੂ ਲੀਡਰ ਨੇ ਨਿਖੇਧੀ ਨਹੀਂ ਕੀਤੀ। ਬਟਾਲੇ ਵਿੱਚ ਹਿੰਦੂਤਵੀਆਂ ਨੇ ਦੋ ਗਿਰਜਾ ਘਰਾਂ ਨੂੰ ਅੱਗ ਲਾ ਕੇ
ਸਾੜਿਆ। ਛੱਜ ਨੂੰ ਤਾਂ ਹਰ ਥਾਂ ‘ਬੋਲਣ’ ਦਾ ਹੱਕ ਹੈ ਪਰ ਸੌ ਛੇਕਾਂ ਵਾਲੀ ਛਾਨਣੀ, ਕਿਸ ਨੂੰ ਸੱਚਾ ਹੋ ਕੇ ਵਿਖਾ ਰਹੀ ਹੈ?
ਭਾਈ ਜਸਪਾਲ ਸਿੰਘ ਦੀ ਸ਼ਹੀਦੀ ਤੱਕ ਦੇ ਘਟਨਾਕ੍ਰਮ ਦਾ ਵੇਰਵਾ ਇਉਂ ਹੈ - 21 ਜਨਵਰੀ, 2010 ਨੂੰ ਭਾਈ ਜਸਪਾਲ ਸਿੰਘ, ਸੁਰਜੀਤ
ਸਿੰਘ ਤੇ ਗੁਰਵਿੰਦਰ ਸਿੰਘ (ਤਿੰਨੋਂ ਪਿਸ਼ਾਵਰ ਦੇ ਵਾਸੀ) ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਖੈਬਰ ਦੇ ਇਲਾਕੇ ਵੱਲ ਜਾ ਰਹੇ ਸਨ ਜਦੋਂਕਿ
ਉਨ੍ਹਾਂ ਨੂੰ ਚੌੜਾ ਟਾਂਗਾ, ਆਕਾਖੇਲ ਏਰੀਏ ਵਿੱਚ, ਤਾਲਿਬਾਨਾਂ ਵਲੋਂ ਅਗਵਾ ਕਰ ਲਿਆ ਗਿਆ। ਅਗਵਾ ਹੋਏ ਸਿੰਘਾਂ ਦੇ ਰਿਸ਼ਤੇਦਾਰਾਂ ਨੇ,
ਮੀਡੀਏ ਤੱਕ ਇਸ ਗੱਲ ਨੂੰ ਨਹੀਂ ਪਹੁੰਚਾਇਆ ਪਰ ਅਫਗਾਨ ਬਜ਼ੁਰਗਾਂ (ਜਿਰਗਾ) ਰਾਹੀਂ ਅਗਵਾਕਾਰਾਂ ਨਾਲ ਗੱਲਬਾਤ ਜਾਰੀ ਰੱਖੀ, ਜਿਨ੍ਹਾਂ ਨੇ
ਤਿੰਨਾਂ ਸਿੰਘਾਂ ਨੂੰ ਰਿਹਾਅ ਕਰਨ ਲਈ ਭਾਰੀ ਰਕਮ (ਇੱਕ ਅੰਦਾਜ਼ੇ ਮੁਤਾਬਿਕ ਪਾਕਿਸਤਾਨੀ ਕਰੰਸੀ ਵਿੱਚ ਦੋ ਕਰੋੜ ਰੁਪਈਏ) ਦੀ ਮੰਗ ਕੀਤੀ,
ਜਿਹੜੀ ਕਿ ਉਹ ਅਦਾ ਕਰਨ ਤੋਂ ਅਸਮਰੱਥ ਸਨ। ਦੂਸਰੀ ਸ਼ਰਤ ਇਨ੍ਹਾਂ ਸਾਹਮਣੇ ‘ਮੁਸਲਮਾਨ’ ਹੋਣ ਦੀ ਰੱਖੀ ਗਈ, ਜਿਸ ਨਾਲ ਉਨ੍ਹਾਂ ਦੀ ਜਾਨਬਖਸ਼ੀ
ਹੋ ਸਕਦੀ ਸੀ। ਇਸ ਤੋਂ ਇਨਕਾਰ ਕਰਨ ’ਤੇ 20 ਫਰਵਰੀ, 2010 ਨੂੰ ਭਾਈ ਜਸਪਾਲ ਸਿੰਘ ਦਾ ਸਿਰ, ਧੜ ਤੋਂ ਅਲੱਗ ਕਰ ਦਿੱਤਾ ਗਿਆ
ਅਤੇ ਮ੍ਰਿਤਕ ਸਰੀਰ, ਖੈਬਰ ਤੇ ਓਰਕਜ਼ਾਈ ਏਜੰਸੀ ਦੇ ਬਾਰਡਰ ’ਤੇ ਸਥਿਤ ਅੱਪਰ ਟੀਰਾ ਵੈਲੀ ਰੀਜ਼ਨ ਦੀ ਇੱਕ ਪਹਾੜੀ ’ਤੇ ਸੁੱਟ ਦਿੱਤਾ ਗਿਆ।
ਮ੍ਰਿਤਕ ਸਰੀਰ ਨਾਲ ਪਈ ਇੱਕ ਚਿੱਠੀ ਵਿੱਚ, ਮੁੜ ਦੋ ਕਰੋੜ ਰੁਪਈਏ ਦੀ ਮੰਗ ਕੀਤੀ ਗਈ ਹੈ ਨਹੀਂ ਤਾਂ ਦੂਸਰੇ ਦੋ ਸਿੱਖਾਂ ਦਾ ਵੀ ‘ਇਹੋ ਜਿਹਾ
ਹਸ਼ਰ’ ਕਰਨ ਦੀ ਧਮਕੀ ਦਿੱਤੀ ਗਈ ਹੈ। ਸ਼ਹੀਦ ਜਸਪਾਲ ਸਿੰਘ ਦੇ ਚਾਰ ਛੋਟੇ-ਛੋਟੇ ਬੱਚੇ ਹਨ। ਉਹ ਪਾਕਿਸਤਾਨੀ ਟੀ. ਵੀ. ਦੇ ਮਸ਼ਹੂਰ ਸਿੱਖ
ਹੋਸਟ ਤਰੁਣਜੀਤ ਸਿੰਘ ਦਾ ਚਚੇਰਾ ਭਰਾ ਹੈ। ਜਦੋਂ ਇਹ ਭਾਣਾ ਵਰਤਿਆ ਉਦੋਂ ਤਰੁਣਜੀਤ ਸਿੰਘ, ਭਾਰਤ ਵਿਚਲੇ ਗੁਰਦੁਆਰਿਆਂ ਦੇ
ਦਰਸ਼ਨਾਂ ਲਈ ਭਾਰਤ ਆਇਆ ਹੋਇਆ ਸੀ। ਇਸ ਘਿਨਾਉਣੀ ਕਰਤੂਤ ਦੀ ਪਾਕਿਸਤਾਨ ਦੇ ਰਾਸ਼ਟਰਪਤੀ, ਵਿਦੇਸ਼ ਮੰਤਰੀ, ਔਕਾਫ ਬੋਰਡ
ਸਮੇਤ ਸਭ ਨੇ ਭਰਪੂਰ ਨਿਖੇਧੀ ਕੀਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਸ਼ੁਰੂ ਹੋਣ ਵਾਲੀ ਸਕੱਤਰ ਪੱਧਰੀ
ਗੱਲਬਾਤ ਵਿੱਚ, ਇਸ ਘਟਨਾ ਦਾ ਮੁੱਦਾ ਵੀ ਉਠਾਇਆ ਜਾਵੇਗਾ। ਦੁਨੀਆ ਭਰ ਵਿੱਚ ਸਿੱਖਾਂ ਨੇ ਇਸ ਘਟਨਾ ਦੇ ਖਿਲਾਫ ਜ਼ੋਰਦਾਰ ਵਿਰੋਧ
ਇਜ਼ਹਾਰ ਕਰਦਿਆਂ ਜਲਸੇ, ਜਲੂਸ, ਸ਼ੋਕ ਮੀਟਿੰਗਾਂ, ਬੰਦ, ਤਾਲਿਬਾਨਾਂ ਦੇ ਪੁਤਲੇ ਸਾੜਨ ਆਦਿਕ ਲੋਕਤੰਤਰੀ ਕਾਰਵਾਈਆਂ ਕੀਤੀਆਂ ਹਨ
ਪਰ ਕਿਤੇ ਵੀ ਕੋਈ ਹਿੰਸਕ ਘਟਨਾ ਨਹੀਂ ਵਾਪਰੀ। ਜਿਸ ਤਰੀਕੇ ਨਾਲ ਹਿੰਦੂਤਵੀਆਂ ਨੇ ਇਸ ਮੁੱਦੇ ਨੂੰ ਉਛਾਲਿਆ ਹੈ ਸਾਡਾ ਖਦਸ਼ਾ ਹੈ ਕਿ
ਭਾਰਤ ਵਿੱਚ ਕਿਤੇ ਵੀ ਹਿੰਦੂਤਵੀ ਕੋਈ ਮੁਸਲਮਾਨ ਵਿਰੋਧੀ ਕਾਰਵਾਈ ਕਰਕੇ, ਇਸ ਨੂੰ ਸਿੱਖਾਂ ਦੇ ਖਾਤੇ ਵਿੱਚ ਪਾ ਸਕਦੇ ਹਨ ਤਾਂਕਿ ਸਿੱਖਮ
ੁਸਲਿਮ ਟਕਰਾਅ ਦਾ ਮਾਹੌਲ ਸਿਰਜਿਆ ਜਾ ਸਕੇ। ਭਾਰਤ ਵਿਚਲੇ ਮੁਸਲਿਮ ਸੰਗਠਨਾਂ (ਜਿਨ੍ਹਾਂ ਵਿੱਚ ਮਲੇਰਕੋਟਲੇ ਤੋਂ ਐਮ. ਐਲ. ਏ. ਬਣੀ
ਬੇਗਮ ਰਜ਼ੀਆ ਸੁਲਤਾਨਾ ਵੀ ਸ਼ਾਮਲ ਹੈ) ਨੇ ਇਸ ਘਿਨਾਉਣੀ ਹਰਕਤ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਸ਼ਹੀਦ ਜਸਪਾਲ ਸਿੰਘ ਦੀ ਯਾਦ
ਵਿੱਚ, ਆਉਂਦੇ ਸ਼ੁੱਕਰਵਾਰ (ਜੁੰਮੇ ਦੇ ਦਿਨ) ਭਾਰਤ ਭਰ ਦੀਆਂ ਮਸੀਤਾਂ ਵਿੱਚ, ਵਿਸ਼ੇਸ਼ ਨਮਾਜ਼ ਅਦਾ ਕਰਨ ਦਾ ਐਲਾਨ ਵੀ ਕੀਤਾ ਹੈ।
ਸਚਾਈ ਇਹ ਹੈ ਕਿ ਤਾਲਿਬਾਨ ਦੇ ਸਾਹਮਣੇ ਸਿਰਫ ਪਾਕਿਸਤਾਨ ਸਰਕਾਰ ਹੀ ਬੇਵੱਸ ਨਹੀਂ ਹੈ ਬਲਕਿ ਲਗਭਗ 9 ਸਾਲ ਲੜਾਈ ਲੜਨ
ਤੋਂ ਬਾਅਦ ਅਤੇ ਸੈਂਕੜੇ ਡਰੋਨ ਹਮਲਿਆਂ ਦੇ ਬਾਵਜੂਦ, ਅਮਰੀਕਾ ਤੇ ਨਾਟੋ ਫੋਰਸਾਂ ਦੀ ਬੇਵੱਸ ਹਨ ਅਤੇ ਉਥੋਂ ਨਿਕਲਣ ਦੀ ਤਿਆਰੀ ਵਿੱਚ
ਹਨ। ਫਿਰੌਤੀ, ਅਗਵਾ, ਬਦਲਾ-ਕਤਲ ਆਦਿਕ ਗੈਰ-ਕਾਨੂੰਨੀ ਅਤੇ ਗੈਰ-ਇਖਲਾਕੀ ਕਾਰਵਾਈਆਂ, ਤਾਲਿਬਾਨ ਕਲਚਰ ਦਾ ਹਿੱਸਾ ਹਨ,
ਜਿਸ ਦਾ ਸ਼ਿਕਾਰ ਪਠਾਣ, ਬਲੋਚ, ਪੰਜਾਬੀ ਮੁਸਲਮਾਨ, ਸਿੰਧੀ, ਸ਼ੀਆ -ਸੁੰਨੀ ਮੁਸਲਮਾਨ ਆਦਿਕ ਸਾਰੇ ਹੀ ਸਮੇਂ-ਸਮੇਂ ਹੁੰਦੇ ਰਹਿੰਦੇ ਹਨ। ਇਸ
ਵਾਰ ਸਿੱਖ ਭਾਈਚਾਰੇ ਨੂੰ ਉਨ੍ਹਾਂ ਨਿਸ਼ਾਨਾ ਬਣਾਇਆ ਹੈ। ਸਿੱਖ, ਸਦੀਆਂ ਤੋਂ ਇਸ ਪਠਾਣੀ ਇਲਾਕੇ ਵਿੱਚ, ਬਿਨਾਂ ਡਰ-ਭੈਅ ਦੇ ਵਸ ਰਹੇ ਹਨ
ਅਤੇ ਇਸ ਇਲਾਕੇ (ਜਿਸ ਨੂੰ ਸਵੈ-ਖੁਦਮੁਖਤਾਰ ਇਲਾਕਾ-ਗੈਰ ਕਿਹਾ ਜਾਂਦਾ ਹੈ) ਵਿੱਚ ਇੱਕ ਅੰਦਾਜ਼ੇ ਮੁਤਾਬਿਕ 10 ਹਜ਼ਾਰ ਦੇ ਕਰੀਬ ਸਿੱਖ
ਵਸਦੇ ਹਨ। ਇਲਾਕਾ ਗੈਰ ਵਿੱਚ, ਸੱਤ ਏਜੰਸੀਆਂ ਦੇ ਇਲਾਕੇ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਹਨ - ਮੋਹਮੰਦ, ਬਿਜੌੜ, ਖੈਬਰ, ਓਰਕਜ਼ਾਈ, ਨਾਰਥ
ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ ਅਤੇ ਕੁੱਰਮ। ਇਸ ਏਰੀਏ ਨੂੰ ‘ਫਾਟਾ’ ਵੀ ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਹੈ - ਫੈਡਰਲੀ
ਐਡਮਿਨਿਸਟਰਡ ਟਰਾਈਬਲ ਏਰੀਆ।
ਇਸ ਇਲਾਕੇ ਦਾ ਕੁਲ ਰਕਬਾ 27,200 ਕਿਲੋਮੀਟਰ ਹੈ ਅਤੇ ਇਹ ਪਹਾੜਾਂ, ਕੁੰਦਰਾਵਾਂ ਆਦਿ ਨਾਲ ਭਰਪੂਰ ਹੈ। ਇਥੇ ਪਾਕਿਸਤਾਨ
ਹਕੂਮਤ ਦਾ ਵੀ ਰਾਜ ਨਹੀਂ ਚੱਲਦਾ। ਅੰਗਰੇਜ਼ੀ ਰਾਜ ਵੇਲੇ ਵੀ ਇਹ ਖੁਦਮੁਖਤਾਰ ਇਲਾਕੇ ਹੀ ਸਨ। ਇਥੇ ਹੀ ਦੱਰਾ-ਖੈਬਰ ਹੈ, ਜਿਥੇ ਸਿੱਖ
ਜਰਨੈਲ ਸ. ਹਰੀ ਸਿੰਘ ਨਲੂਆ ਨੇ, ਜਮਰੌਦ ਦਾ ਕਿਲ੍ਹਾ ਬਣਾ ਕੇ ਕੇਸਰੀ ਝੰਡਾ ਝੁਲਾਇਆ ਸੀ। ਪਰ ਇਥੇ ਸਿੱਖ ਰਾਜ ਦੌਰਾਨ ਵੀ ਬਗਾਵਤਾਂ
ਹੁੰਦੀਆਂ ਰਹੀਆਂ, ਜਿਨ੍ਹਾਂ ਨੂੰ ਦਬਾਉਣ ਦੇ ਆਹਰ ਵਿੱਚ ਸ. ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਵਰਗੇ ਯੋਧੇ ਸ਼ਹੀਦ ਹੋਏ। ਸ਼ਹੀਦ
ਜਸਪਾਲ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ, ਸਿੱਖੀ ਸਿਦਕ ਤੋੜ ਨਿਭਾਉਂਦਿਆਂ ਪੁਰਾਤਨ ਇਤਿਹਾਸ ਦੀ ਸ਼ਾਨ ਨੂੰ ਕਾਇਮ ਰੱਖਿਆ ਹੈ, ਜਿਸ
’ਤੇ ਸਮੁੱਚੀ 26 ਮਿਲੀਅਨ ਸਿੱਖ ਕੌਮ ਨੂੰ ਫ਼ਖਰ ਵੀ ਹੈ।
ਤਾਲਿਬਾਨਾਂ ਦੀ ਇਸ ਘਿਨਾਉਣੀ ਹਰਕਤ ਪਿੱਛੇ ਕੀ ਸਿਰਫ ਪੈਸੇ ਦਾ ਲਾਲਚ, ਜਾਂ ਇਸਲਾਮੀ ਕੱਟੜਵਾਦ ਹੀ ਹੈ ਜਾਂ ਕੁਝ ਹੋਰ ਵੀ ਹੋ
ਸਕਦਾ ਹੈ? ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਰਦਾਰ ਸਿਮਰਨਜੀਤ ਸਿੰਘ ਮਾਨ ਦੇ ਇਸ ਕਥਨ ਨਾਲ ਬਿਲਕੁਲ ਸਹਿਮਤ
ਹਾਂ ਕਿ ‘ਹਿੰਦੂ ਹਕੂਮਤ ਦੀਆਂ ਖੁਫੀਆ ਏਜੰਸੀਆਂ ਦੇ ਵੀ ਤਾਲਿਬਾਨ ਨਾਲ ਅੰਦਰੂਨੀ ਗੂੜ੍ਹੇ ਸਬੰਧ ਹਨ।
ਇਸ ਲਈ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਸਿੱਖਾਂ ਦੇ ਸਿਰ ਕਲਮ ਕਰਨ ਦੀ ਅਤਿ-ਘਿਨੌਣੀ ਕਾਰਵਾਈ
ਪਿੱਛੇ ਜ਼ਾਲਮ ਹਿੰਦ ਹਕੂਮਤ ਦਾ ਹੱਥ ਹੋਵੇ।...’ ਜਿਸ ਦੇਸ਼ ਦੀ ਸਰਕਾਰੀ ਫੌਜ ਦੇ ਕਰਨਲ ਪੁਰੋਹਤ ਵਰਗੇ ਲੋਕ ਸਮਝੌਤਾ ਐਕਸਪ੍ਰੈੱਸ, ਮਾਲੇਗਾਓਂ,
ਅਜਮੇਰ ਸ਼ਰੀਫ, ਸੂਰਤ ਆਦਿ ਥਾਵਾਂ ’ਤੇ ਆਰ. ਡੀ. ਐਕਸ. ਵਾਲੇ ਬੰਬ ਧਮਾਕੇ ਕਰਵਾ ਸਕਦੇ ਹਨ ਅਤੇ ਫਿਰ ਉਸ ਦੇਸ਼ ਦੀਆਂ ਖੁਫੀਆ
ਏਜੰਸੀਆਂ, ਇਨ੍ਹਾਂ ਕੇਸਾਂ ਦੀ ਨਿਰਪੱਖ ਪੜਤਾਲਾਂ ਕਰਨ ਵਾਲੇ ਹੇਮੰਤ ਕਰਕਰੇ ਅਤੇ ਉਸ ਦੇ ਸਾਥੀ ਅਫਸਰਾਂ ਨੂੰ ਮੁੰਬਈ ਦਹਿਸ਼ਤਗਰਦੀ ਹਮਲੇ ਦੀ
ਆੜ ਵਿੱਚ ਮੌਤ ਦੇ ਘਾਟ ਉਤਾਰ ਸਕਦੀਆਂ ਹਨ, ਉਨ੍ਹਾਂ ਲਈ, ‘ਭਾੜੇ ਦੇ ਟੱਟੂ’ ਤਾਲਿਬਾਨਾਂ ਤੋਂ ਇਹ ਕਾਰਵਾਈ ਕਰਵਾਉਣੀ ਕਿੰਨੀ ਕੁ ਔਖੀ
ਹੈ? ਸਿੱਖ ਕੌਮ ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ, ਪ੍ਰਧਾਨ ਕ¦ਿਟਨ ਦੀ ਭਾਰਤ ਫੇਰੀ ਮੌਕੇ (20 ਮਾਰਚ,
2000) ਮਰਵਾਏ ਗਏ 35 ਸਿੱਖਾਂ ਦੀ ਸ਼ਹਾਦਤ ਵੀ ਯਾਦ ਹੈ, ਜਿਨ੍ਹਾਂ ਨੂੰ ਉਦੋਂ ਦੇ ਗ੍ਰਹਿ ਮੰਤਰੀ ਅਡਵਾਨੀ ਦੀਆਂ ਏਜੰਸੀਆਂ ਨੇ ਮੌਤ ਦੇ ਘਾਟ
ਉਤਾਰਿਆ ਸੀ ਪਰ ਇਸ ਨੂੰ ‘ਕਸ਼ਮੀਰੀ ਖਾੜਕੂਆਂ’ ਦੇ ਖਾਤੇ ਵਿੱਚ ਪਾ ਦਿੱਤਾ ਗਿਆ ਸੀ। ਭਾਈ ਜਸਪਾਲ ਸਿੰਘ ਦੀ ਸ਼ਹਾਦਤ ਲਈ ‘ਭਾਰਤੀ
ਤਾਲਿਬਾਨ’ ਜ਼ਿੰਮੇਵਾਰ ਹਨ ਜਾਂ ‘ਪਾਕਿਸਤਾਨੀ ਤਾਲਿਬਾਨ’ ਪਰ ਇੱਕ ਗੱਲ ਸਪੱਸ਼ਟ ਹੈ ਕਿ ਸਿੱਖ ਕੌਮ ਦਾ ਬੇਘਰੀ ਹੋਣਾ ਹੀ, ਇਸ ਦਾ ਮੂਲ
ਕਾਰਨ ਹੈ।
ਸਿੱਖ ਕੌਮ ਦੀ ਬੇਵੱਸੀ ਫਰਾਂਸ ਵਿੱਚ ਦਸਤਾਰ ਮੁੱਦੇ ’ਤੇ ਹੋਵੇ ਜਾਂ ਅਸਟ੍ਰੇਲੀਆ ਵਿਚਲੇ ਨਸਲਵਾਦੀ ਹਮਲਿਆਂ ਸਾਹਮਣੇ ਜਾਂ ਇਲਾਕਾ ਗੈਰ
ਦੇ ਤਾਲਿਬਾਨਾਂ ਸਾਹਮਣੇ, ਇਸ ਸਭ ਦੀ ‘ਜੜ੍ਹ’ ਸਾਡਾ ਕੋਈ ਦੇਸ਼ ਨਾ ਹੋਣਾ ਹੀ ਹੈ। ਅਸੀਂ ਕਿਸੇ ਵੀ ਦੁਖਾਂਤਕ ਘਟਨਾ ਤੋਂ ਬਾਅਦ, ਸਖਤ ਜਿਹੀ
ਬਿਆਨਬਾਜ਼ੀ ਕਰਕੇ, ਫੇਰ ਝੱਗ ਵਾਂਗ ਬਹਿ ਜਾਂਦੇ ਹਾਂ ਅਤੇ ‘ਅਸਲ ਹੱਲ’ ਵੱਲ ਮੂੰਹ ਕਰਨ ਤੋਂ ਕੰਨ ਭੰਨਦੇ ਹਾਂ। ਇਸ ਤਰ੍ਹਾਂ ਅਸੀਂ ਕਿੰਨਾ ਕੁ ਸਮਾਂ
‘ਬਿਗਾਨੀ ਆਸ’ ’ਤੇ ਜਿਉਂਦੇ ਰਹਾਂਗੇ? ਭਾਰਤ ਸਰਕਾਰ ਨੂੰ ਅਪੀਲਾਂ ਕਰਨ ਵਾਲੇ ਇਹ ਭੁੱਲਦੇ ਹਨ ਕਿ ਸਿੱਖ ਨਸਲਕੁਸ਼ੀ ਤਾਂ ਇਨ੍ਹਾਂ ਦਾ ਆਪਣਾ
ਏਜੰਡਾ ਹੈ। ਭਾਰਤ ਸਰਕਾਰ ਨੇ ਲੱਖਾਂ ਸਿੱਖਾਂ ਦਾ ਸ਼ਿਕਾਰ ਕੀਤਾ ਹੈ, ਉਹ ਸਾਡੇ ਖੈਰਖਾਹ ਕਦੋਂ ਤੋਂ ਬਣ ਗਏ?
ਪਾਕਿਸਤਾਨ ਸਰਕਾਰ ਦੀ ਇਹ ਇਖਲਾਕੀ ਅਤੇ ਕਾਨੂੰਨੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਤਾਲਿਬਾਨਾਂ ਦੀ ਕੈਦ ਵਿੱਚ ਫਸੇ, ਸੁਰਜੀਤ
ਸਿੰਘ ਅਤੇ ਗੁਰਵਿੰਦਰ ਸਿੰਘ ਦੀ ਰਿਹਾਈ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰੇ। ਮੀਡੀਆ ਰਿਪੋਰਟਾਂ ਅਨੁਸਾਰ ਸਵਾਤ ਵਾਦੀ ਤੋਂ ਇੱਕ ਹੋਰ
ਸਿੱਖ ਰੌਬਿਨ ਸਿੰਘ (ਟ੍ਰਿਬਿਊਨ ਨੇ ਇਸ ਨੂੰ ਹਿੰਦੂ ਦੱਸਿਆ ਹੈ) ਵੀ ਪਿਛਲੇ ਕੁਝ ਦਿਨਾਂ ਤੋਂ ਅਗਵਾ ਕੀਤਾ ਹੋਇਆ ਹੈ, ਉਸ ਨੂੰ ਰਿਹਾਅ
ਕਰਵਾਉਣ ਲਈ ਵੀ ਪਾਕਿਸਤਾਨ ਸਰਕਾਰ ਨੂੰ ਸਰਗਰਮੀ ਵਿਖਾਉਣ ਦੀ ਲੋੜ ਹੈ। ਅਸੀਂ ਸਮਝਦੇ ਹਾਂ ਕਿ ਜਦੋਂ ਤੱਕ ਇਲਾਕਾ ਗੈਰ ਵਿੱਚ,
ਹਾਲਾਤ ਆਮ ਵਾਂਗ ਨਹੀਂ ਹੁੰਦੇ, ਉਥੋਂ ਦੇ 10 ਹਜ਼ਾਰ ਸਿੱਖਾਂ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ (ਨਨਕਾਣਾ ਸਾਹਿਬ ਦੇ ਨੇੜੇ) ਵਿੱਚ ਅਬਾਦ ਕੀਤਾ
ਜਾਵੇ ਅਤੇ ਉਨ੍ਹਾਂ ਨੂੰ ਯੂ. ਐਨ. ਦੇ ਚਾਰਟਰ ਤਹਿਤ, ਆਈ. ਡੀ. ਪੀ. (ਇਨਟਰਨਲੀ ਡਿਸਪਲੇਸਡ ਪਰਸਨਜ਼) ਦਾ ਸਟੇਟਸ ਦਿੱਤਾ ਜਾਵੇ। ਅਸੀਂ
ਏਜੰਸੀ ਏਰੀਏ ਦੇ ਸਿੱਖਾਂ ਨਾਲ ਇਸ ਬਿਪਤਾ ਦੀ ਘੜੀ ਪੂਰੀ ਤਨਦੇਹੀ ਨਾਲ ਖੜ੍ਹੇ ਹਾਂ। ਸ਼ਹੀਦ ਭਾਈ ਜਸਪਾਲ ਸਿੰਘ ਦੀ ਦ੍ਰਿੜਤਾ, ਸਾਡੀ
ਅਜੋਕੀ ਨਸਲ ਲਈ ਇੱਕ ਵੱਡਾ ਪ੍ਰੇਰਨਾ-ਸਰੋਤ ਹੈ। ਦਸਮੇਸ਼ ਪਿਤਾ ਬਹੁੜੀ ਕਰਨ ਤਾਂਕਿ ਸਿੱਖ ਕੌਮ ਬੇਘਰੀ ਹੋਣ ਕਰਕੇ, ਬਾਰ-ਬਾਰ, ਥਾਓਂ-
ਥਾਈਂ ਬੇਪੱਤ ਨਾ ਹੋਏ -
‘ਮੁਰੀਦਾਂ ਦੀਆਂ ਅੱਖੀਆਂ
ਵਹਾਉਂਦੀਆਂ ਬੇ-ਮੁਹਾਰੇ ਅੱਥਰੂ
ਚੁੱਪ ਵਿੱਚ ਚੁੱਪ ਦਾ ਜ਼ੋਰ ਦੀ ਧੁੰਮਦਾ।
ਸ਼ਹਾਦਤਾਂ ਦੇ ਸੁਪਨਿਆਂ, ਦੇਸ਼ ਅਬਾਦ ਕੀਤਾ
ਔਹ ਆ ਰਿਹਾ ਜਿੰਦ ਦੇ ਕੋਲ ਦਾ ਆਸਰਾ
ਆ ਰਿਹਾ ਘਾਇਲ ਮੁਰੀਦਾਂ ਨੂੰ ਚੁੰਮਣ।’
-(ਝਨਾਂ ਦੀ ਰਾਤ ’ਚੋਂ’)
ਫ਼ਕੀਰ ਤਰਬੀਅਤ, ਦਰਵੇਸ਼-ਕਵੀ, ਸਿੱਖ ਚਿੰਤਕ, ਮਰਹੂਮ
ਸ. ਹਰਿੰਦਰ ਸਿੰਘ ਮਹਿਬੂਬ ਨੂੰ ਯਾਦ ਕਰਦਿਆਂ-
‘ਸੱਜਣ ਮੇਰੇ ਰੰਗਲੇ, ਜਾਇ ਸੁੱਤੇ ਜੀਰਾਨ’
14 ਫਰਵਰੀ ਨੂੰ ਭਾਰਤੀ ਕਬਜ਼ੇ ਹੇਠਲੇ ਪੰਜਾਬ ਤੋਂ ਆਈ ਇਸ ਮਨਹੂਸ ਖਬਰ ਕਿ ‘ਸਰਦਾਰ ਮਹਿਬੂਬ’ ਇਸ ਫਾਨੀ ਸੰਸਾਰ ਨੂੰ ਅਲਵਿਦਾ
ਕਹਿ ਗਏ’, ਨੇ ਸਮੁੱਚੇ ਪੰਥ ਦਰਦੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਸ਼ੋਕ-ਸੰਸਾਰ ਵਿੱਚ ਡੋਬ ਦਿੱਤਾ। ਕੁਝ ਸਮੇਂ ਪਹਿਲਾਂ, ਸਰਦਾਰ ਸਾਹਿਬ ਦੇ ਗੰਭੀਰ
ਰੂਪ ਵਿੱਚ ਬਿਮਾਰ ਹੋਣ ਦੀਆਂ ਖਬਰਾਂ ਆਈਆਂ ਸਨ ਪਰ ਫੇਰ ਉਨ੍ਹਾਂ ਦੇ ਪਿੰਡ ਚਲੇ ਜਾਣ ਦੀ ਖਬਰ ਤੋਂ ਜਾਪਦਾ ਸੀ ਕਿ ਸ਼ਾਇਦ ਉਹ ਤੰਦਰੁਸਤ
ਹੋ ਗਏ ਹੋਣ। ਉਨ੍ਹਾਂ ਨੇ, ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ, ਬੜੀ ਬਹਾਦਰੀ ਨਾਲ ਲੜਾਈ ਲੜੀ ਪਰ ਅਖੀਰ ਉਹ ਆਪਣੀ ਪ੍ਰੀਤ ਪੁਗਾ ਕੇ
(ਸੇਵਕ ਦੀ ਓੜਕ ਨਿਬਹੀ ਪ੍ਰੀਤ) ਆਪਣੇ ਮਾਹੀ-ਪ੍ਰੀਤਮ ਦੇ ਦੇਸ਼ ਉਡਾਰੀਆਂ ਮਾਰ ਗਏ।
‘ਮਹਿਬੂਬ’ ਜੀ ਨੇ, ਆਪਣੇ ਜਾਣ ਦਾ ਦਿਨ (14 ਫਰਵਰੀ) ਵੀ, ਅੰਤਰੀਵ ਮੁਹੱਬਤ ਦੇ ਦਿਨ - ਵੈਲਨਟਾਈਨ ਡੇਅ ਨੂੰ ਚੁਣ ਕੇ, ਆਪਣੇ
ਪਿਆਰੇ ਦੇ ਪਿਆਰ ਵਿੱਚ ਗ਼ੜੂੰਦ ਹੋਣ ਦਾ ‘ਇਲਾਹੀ ਸੰਕੇਤ’ ਛੱਡਿਆ। ਈਸਾਈ ਪ੍ਰੰਪਰਾ ਵਿੱਚ ‘ਸੰਤ’ ਦੀ ਪਦਵੀ ਨੂੰ ਪ੍ਰਾਪਤ ਸੰਤ ਵੈਲਨਟਾਈਨ,
ਜਿਸ ਦੇ ਸ਼ਹੀਦੀ ਦਿਨ ਦੀ ਯਾਦ ਵਿੱਚ ਪੋਪ ਜੈਲੇਸੀਅਸ ਨੇ ਸੰਨ 496 ਈ. ਵਿੱਚ 14 ਫਰਵਰੀ ਦਾ ਦਿਨ, ‘ਸੰਤ ਵੈਲਨਟਾਈਨ ਡੇਅ’ ਵਜੋਂ
ਐਲਾਨਿਆ ਸੀ - ਮਨੁੱਖਤਾ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਸਨ। ਉਸ ਨੇ ਬਹੁਤ ਪਰਉਪਕਾਰ ਦੇ ਕੰਮ ਕੀਤੇ। ਆਪਣੇ ਈਸਾਈ ਵਿਸ਼ਵਾਸ਼ਾਂ
ਕਰਕੇ, ਉਸ ਨੂੰ ਬਾਦਸ਼ਾਹ ਕਲਾਡੀਅਸ ਤੀਸਰੇ ਨੇ ਜੇਲ੍ਹ ਵਿੱਚ ਡੱਕ ਦਿੱਤਾ ਅਤੇ ਧਰਮ ਪਰਿਵਰਤਨ ਲਈ ਕਿਹਾ, ਪਰ ਉਹ ਆਪਣੇ ਅਕੀਦੇ ’ਤੇ
ਅਡਿੱਗ ਰਿਹਾ। ਜੇਲ੍ਹ ਵਿੱਚ ਇੱਕ ਪਾਸੇ ਉਸ ਨੂੰ ਤਸੀਹੇ ਦਿੱਤੇ ਜਾਂਦੇ ਸਨ ਪਰ ਦੂਸਰੇ ਪਾਸੇ ਉਸ ਤੋਂ ਵਰੋਸਾਏ ਹੋਏ ਲੋਕ, ਜੇਲ੍ਹ ਦੇ ਬਾਹਰ ਚੋਰੀ -
ਛਿਪੇ ਫੁੱਲਾਂ ਦੇ ਗੁਲਦਸਤੇ ਰੱਖ ਜਾਂਦੇ ਸਨ। ਇਹ ਦਿਨ ਹੁਣ ‘ਪ੍ਰੇਮ ਪਛਾਣ’ ਦਾ ਦਿਨ ਬਣ ਚੁੱਕਾ ਹੈ। ਠੀਕ ਇਸੇ ਤਰ੍ਹਾਂ ਸਰਦਾਰ ਮਹਿਬੂਬ ਇੱਕ
‘ਬਾਗੀ ਸਿੱਖ ਚਿੰਤਕ’ ਵਾਂਗ ਹਕੂਮਤ ਦੀਆਂ ਅੱਖਾਂ ਵਿੱਚ ਰੜਕਦੇ ਰਹੇ, ਪੁਲੀਸ ਥਾਣਿਆਂ ਦੇ ਚੱਕਰ ਵੀ ਕੱਟਦੇ ਰਹੇ, ਆਰਥਿਕ ਤੰਗ ਦਸਤੀ
ਨਾਲ ਵੀ ਘੁਲਦੇ ਰਹੇ ਪਰ ਉਹ ਸਾਬਤ ਕਦਮਾਂ ਨਾਲ, ਇਲਾਹੀ ਨਦਰ ਦੇ ਵਰੋਸਾਏ ਹੋਏ, ਆਪਣੇ ਗੁਰੂ-ਪ੍ਰੀਤਮ ਦੇ ‘ਇਲਾਹੀ ਨਦਰ ਦੇ ਪੈਂਡੇ’
ਵਿੱਚ ਮਸਤ ਝੂਮਦੇ ਰਹੇ।
ਉਨ੍ਹਾਂ ਆਪਣਾ ਸਾਹਿਤਕ ਸਫਰ ਸਾਹਿਤ ਦੀ ਖਾਤਰ ਨਹੀਂ ਤਹਿ ਕੀਤਾ ਬਲਕਿ ਇਸ ਨੂੰ ‘ਸਿੱਖੀ ਸਿਦਕ ਦਾ ਸਫਰ’ ਬਣਾਇਆ। ਚੇਤੰਨ
ਬੁੱਧੀ, ਰੌਸ਼ਨ ਦਿਮਾਗ ਤੇ ਬਾਗੀਆਨਾ ਤਰਬੀਅਤ ਨੇ, ਪਹਿਲਾਂ ਪਹਿਲ ਉਨ੍ਹਾਂ ਨੂੰ ‘ਖੱਬੇ ਪੱਖੀ ਚਿੰਤਨ’ ਵਲ ਵੀ ਆਕਰਸ਼ਿਤ ਕੀਤਾ। ਉਨ੍ਹਾਂ ਨੇ
ਚੀਨੀ ਕ੍ਰਾਂਤੀਕਾਰੀ ਮਾਓ ਸੇ ਤੁੰਗ ਦੇ ‘ਲੌਂਗ ਮਾਰਚ’ ਨੂੰ ਆਪਣੀ ਸਿਰਜਣਾ ਵਿੱਚ ਵਿਸ਼ੇਸ਼ ਥਾਂ ਦਿੱਤੀ। ਉਨ੍ਹਾਂ ’ਤੇ ‘ਪਿਆਰ ਦੀ ਮਸਤੀ ਤੇ ਧਮਾਲ’
ਦਾ ਸੂਫੀਆਨਾ ਰੰਗ ਵੀ ਚੜ੍ਹਿਆ, ਜਿਸ ਦੀ ਨਿਸ਼ਾਨੀ ਹਰਾ ਰੰਗ, ਉਨ੍ਹਾਂ ਦਾ ਇੰਨਾ ਪਸੰਦੀਦਾ ਰੰਗ ਬਣਿਆ ਕਿ ਉਨ੍ਹਾਂ ਨੇ ਹਮੇਸ਼ਾ ਹਰੇ ਰੰਗ ਦੀ
ਦਸਤਾਰ ਹੀ ਸਜਾਈ। ਪਰ ਅਖੀਰ ਉਨ੍ਹਾਂ ਦੀ ਸੁਰਤ ਗੁਰੂ ਚਰਨਾਂ ਵਿੱਚ ਆ ਕੇ ਸੁਰਖਰੂ ਹੋਈ। ਇਸ ਪਿਆਰ ਸੁਰਤ ਦੇ ਆਨੰਦ ਰਸ ਨੂੰ ਉੱਜਲਬ
ੁੱਧ ਦੇ ਗਿਆਨ ਵਿੱਚ ਡੋਬ ਕੇ, ਫਿਰ ਗੁਰੂ ਪਿਆਰ ਦੀਆਂ ਉਨ੍ਹਾਂ ਉਹ ਧਮਾਲਾਂ ਪਾਈਆਂ, ਜਿਹੜੀਆਂ ਇਸ ਤੋਂ ਪਹਿਲਾਂ ਸਿਰਫ 20ਵੀਂ ਸਦੀ ਦੇ
ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਨੂੰ ਹੀ ਨਸੀਬ ਹੋਈਆਂ ਸਨ।
ਗੁਰੂ -ਪ੍ਰੀਤ ਨੇ ਉਨ੍ਹਾਂ ਦੇ ਅੰਦਰ ਪਿਆਰ ਦਾ ਹੜ੍ਹ ਲੈ ਆਂਦਾ। ਭਾਵੇਂ ਕਹਿਣ ਨੂੰ ਤਾਂ ਉਹ ਗੜ੍ਹਦੀਵਾਲਾ ਖਾਲਸਾ ਕਾਲਜ ਵਿੱਚ ਪ੍ਰੋਫੈਸਰ ਜਾਂ
ਪ੍ਰਿੰਸੀਪਲ ਦੀ ਸੇਵਾ ਕਰ ਰਹੇ ਸਨ ਪਰ ਉਹ ਤਾਂ ਪ੍ਰੇਮ-ਦੀਵਾਨੇ ਭਉਰਿਆਂ ਵਾਂਗ ‘ਤੇਰੇ ਇਸ਼ਕ ਨਚਾਇਆ, ਕਰ ਥਈਆ-ਥਈਆ’ ਵਾਲੀ
ਹਾਲਤ ਵਿੱਚ ਵਿਚਰਦੇ ਸਨ। ਉਨ੍ਹਾਂ ਦੀ ਚੇਤੰਨ-ਸੋਝੀ ’ਚੋਂ ‘ਸਹਿਜੇ ਰਚਿਓ ਖਾਲਸਾ’ ਦਾ ਆਵੇਸ਼ ਵੀ ਪ੍ਰਗਟ ਹੋਇਆ ਅਤੇ ‘ਝਨਾਂ ਦੀ ਰਾਤ’ ਦੀ
ਬਾਤ ਨੇ ਵੀ ਜੱਗ-ਰੌਸ਼ਨਾਹਟ ਕੀਤੀ। ਨਨਕਾਣੇ ਦੀ ਮਿੱਟੀ ਦੇ ਜ਼ਰੇ-ਜ਼ਰੇ ’ਚੋਂ, ਬਾਬਾ ਨਾਨਕ ਦੀ ਸੁਗੰਧੀ ਨੂੰ ਫਿਜ਼ਾ ਵਿੱਚ ਮਹਿਸੂਸ ਕਰਨ ਵਾਲੇ
‘ਮਹਿਬੂਬ’ ਨੇ ਆਪਣੇ ਮਹਿਬੂਬ ਨਾਨਕ ਦੀ ਯਾਦ ਵਿੱਚ - ‘ਇਲਾਹੀ ਨਦਰ ਦੇ ਪੈਂਡੇ’ ਦਾ ਮਹਾਂ-ਕਾਵਿ ਰਚਿਆ। ਫਿਰ ਨੀਲੇ ਦੇ ਸ਼ਾਹ ਅਸਵਾਰ ਦੀ
ਕਲਗੀ ਦੀਆਂ ਨੂਰੀ-ਰਿਸ਼ਮਾਂ ਦੇ ਚਾਨਣ ਵਿੱਚ, ਦਸਮੇਸ਼ ਪਿਤਾ ਦੀ ਇਲਾਹੀ-ਬਾਟ ਨੂੰ ਵੀ ਜੋਹਿਆ। ਬਾਕੀ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ
ਦਾ ‘ਇਲਾਹੀ ਰਾਗ’ ਅਲਾਪਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਦਰਗਾਹੀ ਸੱਦਾ ਆ ਗਿਆ। ‘ਸੁਣ ਕੇ ਸੱਦ ਮਾਹੀ ਦਾ, ਮਹਿ ਘਾਹ-ਪਾਣੀ ਮੂਤੋ ਨੀ’
ਵਾਂਗ, ਇਸ ਮੌਲੇ ਸਾਈਂ ਨੇ ਆਪਣੀ ਕਲਮ-ਦਵਾਤ ਦਾ ਫਿਕਰ ਛੱਡ ਕੇ, ਨੀਲੇ ਦੇ ਅਸਵਾਰ ਦੀ ‘ਕੰਨੀ’ ਘੁੱਟ ਫੜੀ ਅਤੇ ਵੇਖਦਿਆਂ ਵੇਖਦਿਆਂ
ਅਸਮਾਨਾਂ ਵਿੱਚ ਅਲੋਪ ਹੋ ਗਿਆ। ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ -
‘ਸਿਖਰ ਦੁਪਹਿਰੇ ਤਪ ਤਪ ਜਾਂਦੇ,
ਡਾਢੀਆਂ ਵਾਲੇ ਫੇਰਾ ਨਾ ਪਾਂਦੇ।
ਇੱਕ ਜਨਮ ਵਿੱਚ ਫੇਰਾ ਪਾ ਕੇ,
ਲਖ ਜਨਮ ਵਿੱਚ ਕੌਲ ਨਿਭਾਂਦੇ।’
ਉਨ੍ਹਾਂ ਨੇ ‘ਝਨਾਂ ਦੀ ਰਾਤ’ ਵਿਚਲੀ ਆਪਣੀ ਸੱਤਵੀਂ ਕਾਵਿ-ਪੁਸਤਕ ‘ਸ਼ਹੀਦ ਦੀ ਅਰਦਾਸ’ ਨੂੰ ‘ਸਮਰਪਣ’ ਕਰਦਿਆਂ ਇਹ ਸ਼ਬਦ ਲਿਖੇ
ਸਨ - ‘ਜਿਹੜੇ ਕੌਮ ਦੀ ਲਹੂ-ਭਿੱਜੀ ਤਕਦੀਰ ਉੱਤੇ ਗਮਗੀਨ ਹੋਏ, ਜਿਹੜੇ ਸਿਦਕ ਦੇ ਬਾਜ਼ ਦੇ ਹਾਣੀ ਸਨ, ਜਿਨ੍ਹਾਂ ਦੇ ਮੱਥੇ ਉੱਤੇ ਬੇ-ਅਣਖੇ
ਲੋਕਾਂ ਲਈ ਕੋਈ ਸਦੀਵੀ ਉਲਾਂਭਾ ਲਿਖਿਆ ਸੀ, ਜਿਨ੍ਹਾਂ ਦੇ ਕਹਿਰ ਨੂੰ ਦੂਰ-ਦੁਰੇਡੀ ਕਿਆਮਤ ਨੇ ਦੇਖਿਆ, ਉਨ੍ਹਾਂ ਕੌਮ ਦੀ ਪੱਤ ਰੱਖਣ ਵਾਲੇ
ਦੋ ਸ਼ਹੀਦਾਂ ਦੇ ਨਾਂ’
ਸਿਰਦਾਰ ਮਹਿਬੂਬ ਰੁੱਖਾਂ ਦੀ ਜੀਰਾਂਦ ਵਾਲੀ ਦਰਵੇਸ਼ੀ ਪੁਗਾ ਕੇ ਪ੍ਰੀਤਮ ਦੀ ਗਲਵਕੜੀ ’ਚੋਂ ਵੀ ‘ਸ਼ਹੀਦਾਂ ਦੀ ਬਰਕਤ’ ਯਾਦ ਕਰਵਾ ਰਹੇ
ਨੇ -
‘ਗੁਮਨਾਮੀ ਦੇ ਭੌਜਲ ਅੰਦਰ
ਜਦੋਂ ਕੌਮ ਦੀਆਂ ਪੈੜਾਂ।
ਜਦੋਂ ਮਾਸੂਮਾਂ ਦੇ ਤਨ ਡੰਗੇ,
ਛੁਪੇ ਪੁਰਾਣੇ ਵੈਰਾਂ।
ਸਾਰ ਲਵੇ ਜੇ ਮਾਵਾਂ ਵਾਂਗੂ
ਕੌਮ ਸ਼ਹੀਦਾਂ ਸੰਦੀ।
ਫੇਰ ਨਾ ਕਦੇ ਉਲਾਂਭਾ ਦੇਵਣ,
ਸਮੇਂ ਵਾਂਗ ਹੋ ਗੈਰਾਂ।
-ਝਨਾਂ ਦੀ ਰਾਤ ’ਚੋਂ’
‘‘ਗਊ-ਮੂੰਹਾਂ ਬਾਦਲ’’
ਪਿਛਲੇ ਦਿਨਾਂ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੁਧਿਆਣੇ ਵਿੱਚ ਹੰਬੜਾਂ ਰੋਡ ’ਤੇ ਬਣੀ
ਗੋਬਿੰਦ ਧਾਮ ਗਊਸ਼ਾਲਾ ਵਿੱਚ ਤਸ਼ਰੀਫ ਲਿਆਏ, ਜਿਥੇ ਉਨ੍ਹਾਂ ਨੇ ਗਊ-ਪੂਜਨ ਕੀਤਾ। ਗਊ-ਭਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ
ਫੁਰਮਾਇਆ - ‘ਅੱਜ ਜਿੰਨੀ ਸ਼ਾਂਤੀ ਮੈਨੂੰ ਗਊਸ਼ਾਲਾ ਆ ਕੇ ਮਿਲੀ ਹੈ, ਉਨੀ ਕਦੀ ਕਿਸੇ ਹੋਰ ਧਰਮ ਅਸਥਾਨ ’ਤੇ ਨਹੀਂ ਮਿਲੀ।’ ਸ਼ਾਂਤੀ ਪ੍ਰਾਪਤ
ਬਾਦਲ, ਫਿਰ ਦਯਾ ਦੇ ਘਰ ਵਿੱਚ ਆਏ ਅਤੇ ਗਊ ਮਾਤਾ ਦੇ ਪ੍ਰੇਮ ਵਿੱਚ ਸਰਕਾਰੀ ਖਜ਼ਾਨਾ ਲੁਟਾਉਂਦਿਆਂ ਉਨ੍ਹਾਂ ਮੌਕੇ ’ਤੇ ਹੀ 10 ਲੱਖ ਰੁਪਏ ਦੇ
ਦਿੱਤੇ ਅਤੇ ਇੰਨੀ ਹੀ ਰਕਮ ਅਗਲੇ ਵਰ੍ਹੇ ਦੇਣ ਦਾ ਵੀ ਐਲਾਨ ਕੀਤਾ। ਅਵਾਰਾ ਗਊਆਂ ਦੀ ਦਸ਼ਾ ’ਤੇ ਤਰਸ ਦੇ ਹੰਝੂ ਕੇਰਦਿਆਂ ਬਾਦਲ ਸਾਹਿਬ
ਨੇ ਪੰਜਾਬ ਭਰ ਵਿੱਚ ਗਊਸ਼ਾਲਾਵਾਂ ਖੋਲ੍ਹਣ ਦੀ ਸਕੀਮ ਜਾਰੀ ਕੀਤੀ, ਜਿਸ ਅਨੁਸਾਰ ਹਰ ਪਿੰਡ ਵਿੱਚ 20-30 ਏਕੜ ਜ਼ਮੀਨ ‘ਗਊ-ਮਾਤਾ’ ਦੀ
ਮਲਕੀਅਤ ਰੱਖੀ ਜਾਵੇਗੀ ਤਾਂ ਕਿ ਉਥੇ ਗਊਆਂ ਸੁੱਖ-ਸ਼ਾਂਤੀ ਨਾਲ ਰਹਿ ਸਕਣ। ਯਾਹੂ ਗਰੁੱਪਸ ’ਤੇ ਇਸ ਸਬੰਧੀ ਹੋਈ ਚਰਚਾ ਵਿੱਚ, ਇਹ ਭੇਤ
ਵੀ ਸਾਹਮਣੇ ਆਇਆ ਕਿ ਬਾਦਲ ਨੂੰ ਪੋਤੇ ਦੀ ‘ਦਾਤ’ ਉਦੋਂ ਹੀ ਮਿਲੀ ਜਦੋਂ ਕਿਸੇ ਤਾਂਤਰਿਕ-ਪੰਡਤ ਦੇ ਕਹਿਣ ’ਤੇ ਸੁਖਬੀਰ ਬਾਦਲ ਨੇ ਕਿਸੇ
ਗਊਸ਼ਾਲਾ ਵਿੱਚ ਗੋਹਾ ਆਪਣੇ ਸਿਰ ’ਤੇ ਚੁੱਕ ਕੇ ਗਊ-ਮਾਤਾ ਨੂੰ ਰੀਝਾਇਆ ਸੀ। ਬਾਦਲ ਵਲੋਂ ਗਊਸ਼ਾਲਾਵਾਂ ਲਈ ਵਿਖਾਈ ਗਈ
ਦਰਿਆਦਿਲੀ, ਇਸ ਭੇਦ ਦੇ ਸੱਚੇ ਹੋਣ ਵੱਲ ਇਸ਼ਾਰਾ ਕਰਦੀ ਹੈ। ਆਰ. ਐਸ. ਐਸ. ਦੇ ‘ਹਿੰਦੂਤਵੀ ਮਾਲਕਾਂ’ ਨੂੰ ਪੰਜਾਬ ਵਿੱਚ ਕੋਈ ਬਹੁਤਾ
ਤਰੱਦਦ ਕਰਨ ਦੀ ਲੋੜ ਨਹੀਂ ਪੈ ਰਹੀ -ਬਾਦਲ ਸਾਹਿਬ ਹੀ ਉਸ ਦੇ ਸਭ ਤੋਂ ਵੱਡੇ ‘ਸ਼ਾਖਾ ਪ੍ਰਚਾਰਕ’ ਤੇ ‘ਵਿਚਾਰਧਾਰਕ ਆਗੂ’ ਸਾਬਤ ਹੋ ਰਹੇ
ਹਨ।
ਭਾਰਤ ਦੇ ਹਿੰਦੂ ਮਿਥਿਹਾਸ ਇਤਿਹਾਸ ਵਿੱਚ ਗਊ ਨਾਲ ਸਬੰਧਿਤ ਵਿਸ਼ਵਾਸ਼ -ਦਲੀਲਾਂ ਬਦਲਦੇ ਰਹੇ ਹਨ। ਵੈਦਿਕ ਕਾਲ ਵਿੱਚ, ਜਿਨ੍ਹਾਂ
ਅੱਡ-ਅੱਡ ‘ਯੱਗਾਂ’ ਦੀ ਚਰਚਾ ਹੈ, ਉਸ ਵਿੱਚ ਗੌ-ਮੇਘ ਯਗ, ਅਸ਼ਵ-ਮੇਘ ਯੱਗ ਆਦਿ ਸ਼ਾਮਲ ਹਨ। ਇਨ੍ਹਾਂ ਯੱਗਾਂ ਵਿੱਚ, ਇਨ੍ਹਾਂ ਪਸ਼ੂਆਂ ਦੀ
ਬਲੀ ਦਿੱਤੀ ਜਾਂਦੀ ਸੀ ਅਤੇ ਫਿਰ ਇਨ੍ਹਾਂ ਦੇ ਮਾਸ ਨੂੰ ਵਰਤਾਇਆ ਜਾਂਦਾ ਸੀ। 1960ਵਿਆਂ ਵਿੱਚ ਜਦੋਂ ਸ਼ੰਕਰਾਚਾਰੀਆ ਨੇ ਭਾਰਤ ਵਿੱਚ
ਗਊ-ਵਧ ਤੇ ਪਾਬੰਦੀ ਲਾਉਣ ਲਈ, ਮਰਨ ਵਰਤ ਸ਼ੁਰੂ ਕੀਤਾ ਤਾਂ ਭਾਰਤ ਭਰ ਵਿੱਚ ‘ਭਾਰਤੀਯ ਜਨਸੰਘ’ ਨੇ ਬੜਾ ਫਸਾਦੀ ਮਾਹੌਲ ਬਣਾ
ਦਿੱਤਾ ਸੀ। ਉਸ ਸਮੇਂ ਭਾਰਤੀ ਲੋਕ ਸਭਾ ਵਿੱਚ ਹੋਈ ਬਹਿਸ ਵਿੱਚ, ਕੇਂਦਰੀ ਮੰਤਰੀ ਜਗਜੀਵਨ ਰਾਮ ਨੇ, ਵੇਦਾਂ ਦੇ ਸ਼ਲੋਕਾਂ ਦੇ ਸਬੂਤ ਪੇਸ਼
ਕਰਦਿਆਂ ਪ੍ਰਮਾਣਿਤ ਕੀਤਾ ਸੀ ਕਿ ਵੈਦਿਕ ਕਾਲ ਵਿੱਚ ਆਰੀਅਨ ਹਿੰਦੂ ਗਊ ਮਾਸ ਦੀ ਵਰਤੋਂ ਕਰਦੇ ਸਨ। ਇਉਂ ਜਾਪਦਾ ਹੈ ਕਿ ਭਾਰਤ ਵਿੱਚ,
ਬੁੱਧ ਧਰਮ ਦੇ ਪਸਾਰ ਦੌਰਾਨ, ਬੁੱਧ ਦੀਆਂ ਸਿੱਖਿਆਵਾਂ ਦੀ ਬਦੌਲਤ ‘ਅਹਿੰਸਾ’ ਦਾ ਸਿਧਾਂਤ (ਜਿਸ ਵਿੱਚ ਪਸ਼ੂਆਂ ’ਤੇ ਵੀ ਦਇਆ ਕਰਨਾ ਸ਼ਾਮਲ
ਸੀ) ਪੱਸਰਿਆ। ਬ੍ਰਾਹਮਣਵਾਦੀਆਂ ਵਲੋਂ ਬੁੱਧ ਧਰਮ ਦਾ ਖਾਤਮਾ ਕਰਨ ਤੋਂ ਬਾਅਦ, ਪੁਨਰ-ਪ੍ਰਗਟ ਬ੍ਰਾਹਮਣਵਾਦ ਨੇ, ਜਿਥੇ ਮਾਸ-ਅਹਾਰ
ਵਿਵਰਜਤ ਕੀਤਾ, ਉਥੇ ਗਊ ਨੂੰ ‘ਪੂਜਕ’ ਰੁਤਬਾ ਵੀ ਦਿੱਤਾ। ਮੱਧ ਯੁੱਘ ਵਿੱਚ, ‘ਵੈਸ਼ਨਵ ਮੱਤ’ (ਜਿਸ ਨੇ ਅਵਤਾਰਵਾਦ ਨੂੰ ਮਾਨਤਾ ਦਿੱਤੀ
ਅਤੇ ਵੈਸ਼ਨੋ ਭੋਜਨ ਨੂੰ ਮੁੱਖ ਉਦੇਸ਼ਾਂ ਦਾ ਹਿੱਸਾ ਬਣਾਇਆ) ਦੇ ਪ੍ਰਚਾਰ-ਪ੍ਰਸਾਰ ਨੇ ਗਊ ਦੀ ਪਵਿੱਤਰਤਾ ਨੂੰ ਧਾਰਮਿਕ ਤੌਰ ’ਤੇ ਹੋਰ ਪੱਕਿਆਂ
ਕੀਤਾ।
ਮੁਸਲਮਾਨ ਹਮਲਾਵਰਾਂ (ਮੁਹੰਮਦ ਬਿਨ ਕਾਸਿਮ, ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ ਤੋਂ ਸ਼ੁਰੂ ਹੋ ਕੇ) ਨੇ ਲੁੱਟ ਮਾਰ ਤੋਂ ਇਲਾਵਾ, ਸਥਾਨਕ
ਲੋਕਾਂ ਦਾ ਧਰਮ ਪਰਿਵਰਤਨ ਵੀ ਆਰੰਭਿਆ। ਹਿੰਦੂ ਧਰਮ ਨੂੰ ਮੰਨਣ ਵਾਲਿਆਂ ਨੂੰ ਅੱਗੋਂ ਜਜ਼ਬਾਤੀ ਤਕਲੀਫ ਦੇਣ ਲਈ ਗਊ-ਵਧ ਸ਼ਰ੍ਹੇਆਮ
ਕੀਤਾ ਜਾਣ ਲੱਗਾ। ਇਸਲਾਮ ਵਿੱਚ ਗਊ ਮਾਸ ਦੀ ਖੁੱਲ੍ਹ ਸੀ - ਸੋ ਇਸ ਨੂੰ ‘ਹਲਾਲ’ ਦੇ ਨਾਂ ’ਤੇ ਜਾਇਜ਼ ਠਹਿਰਾਇਆ ਗਿਆ। ਗਊ-ਵਧ
ਜ਼ਬਰ ਅਤੇ ਗੁਲਾਮੀ ਦੀ ਨਿਸ਼ਾਨੀ ਬਣ ਗਿਆ। ਇਸ ਸਮੇਂ ਦੌਰਾਨ ਬੇਵੱਸੀ ਅਤੇ ਜ਼ੁਲਮ ਦਾ ਸ਼ਿਕਾਰ ਲੋਕਾਂ ਦੀ ਦਸ਼ਾ, ਇਸ ਵਾਕ ’ਚੋਂ ਜ਼ਾਹਰ ਹੁੰਦੀ
ਹੈ - ‘ਮਾਰਣ ਗਊ-ਗਰੀਬ ਨੂੰ, ਧਰਤੀ ਉਪਰ ਪਾਪ ਵਿਥਾਰਾ।’
ਭਾਰੀ ਕੁਰਬਾਨੀਆਂ ਤੋਂ ਬਾਅਦ ਸਥਾਪਤ ਹੋਏ ਸਿੱਖ ਰਾਜ ਦੌਰਾਨ, ਗਊ-ਵਧ ਤੇ ਮੁਕੰਮਲ ਪਾਬੰਦੀ ਸੀ। ਇਹ ਸੁਨੇਹਾ ਸਪੱਸ਼ਟ ਸੀ ਕਿ
ਰਾਜ-ਸ਼ਕਤੀ ਬਦਲ ਗਈ ਹੈ ਅਤੇ ਹੁਣ ਜ਼ੋਰ-ਧੱਕੇ ਦਾ ਰਾਜ ਨਹੀਂ ਹੈ। ਭਾਵੇਂ ਸਿੱਖ ਧਰਮ, ਹਿੰਦੂ ਭਾਈਚਾਰੇ ਵਾਂਗ ਗਊ ਨੂੰ ‘ਪਵਿੱਤਰ ਪੂਜਕ’
ਨਹੀਂ ਮੰਨਦਾ ਪਰ ਇਸ ਦੇ ਬਾਵਜੂਦ ਸਿੱਖ ਰਾਜ ਦੌਰਾਨ, ਹਿੰਦੂ ਧਰਮ ਦੇ ਅਨੁਆਈਆਂ ਵੱਲ, ਸਿੱਖ ਕੌਮ ਨੇ ਪੂਰੀ ਸੰਵੇਦਨਾ ਅਤੇ ਸਦਭਾਵਨਾ ਦਾ
ਇਜ਼ਹਾਰ ਕੀਤਾ।
ਅੰਗਰੇਜ਼ੀ ਰਾਜ ਆਉਣ ’ਤੇ ਪੰਜਾਬ ਵਿੱਚ ਮੁੜ ਥਾਂ-ਥਾਂ ’ਤੇ ਬੁੱਚੜਖਾਨੇ ਖੋਲ੍ਹੇ ਗਏ ਅਤੇ ਗਊ-ਵਧ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ।
ਬਾਬਾ ਰਾਮ ਸਿੰਘ ਨਾਮਧਾਰੀ ਦੀ ਅਗਵਾਈ ਹੇਠ ਸ਼ੁਰੂ ਹੋਈ ਆਜ਼ਾਦੀ ਲਹਿਰ ਨੇ ਨਾਹਰਾ ਦਿੱਤਾ - ‘ਰਹਿਣ ਨਾ ਦੇਵੋ ਹਿੰਦ ’ਚ ਰਾਜ ਫਿਰੰਗੀ ਦਾ’
ਪਰ ਥੋੜ੍ਹੇ ਸਮੇਂ ਬਾਅਦ ਹੀ, ਆਪਣੇ ਆਸ਼ੇ ਤੋਂ ਪਾਸੇ ਜਾ ਕੇ ਇਸ ਲਹਿਰ ਵਿੱਚ ਸ਼ਾਮਲ ਕੂਕਿਆਂ ਨੇ ‘ਬੁੱਚੜਖਾਨਿਆਂ’ ਤੇ ਹਮਲੇ ਕਰਕੇ, ਮੁਸਲਮਾਨ
ਬੁੱਚੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਇਸ ਤਰ੍ਹਾਂ ਦੇਸ਼ ਦੀ ਆਜ਼ਾਦੀ ਲਈ ਤੁਰੀ ਇਹ ਲਹਿਰ - ‘ਗਊ ਰੱਖਿਅਕ’ ਬਣ ਕੇ ਹੀ ਖਤਮ ਹੋ ਗਈ। ਭਾਵੇਂ
ਕੂਕਿਆਂ ਦੀ ਬਹਾਦਰੀ ਬੇਮਿਸਾਲ ਸੀ ਅਤੇ ਉਹ ਤੋਪਾਂ ਸਾਹਮਣੇ ਛਾਤੀਆਂ ਤਾਣ ਕੇ ਖਲੋਤੇ ਪਰ ‘ਮੁਕੰਮਲ ਅਜ਼ਾਦੀ’ ਦੇ ਆਸ਼ੇ ਤੋਂ ਥਿੜਕ ਗਏ।
ਜਦੋਂ ਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਉਹ ਸ਼ਾਇਦ ਐਨੀ ਵਾਰੀ ਹਰਿਮੰਦਰ ਸਾਹਿਬ ਨਹੀਂ ਗਏ, ਜਿੰਨੀ ਵਾਰੀ ਉਹ
ਕੂਕਿਆਂ ਦੇ ਹੈਡਕਵਾਰਟਰ ‘ਭੈਣੀ ਸਾਹਿਬ’, ‘ਸਤਿਗੁਰੂ’ ਜਗਜੀਤ ਸਿੰਘ ਦੇ ਚਰਨਾਂ ਵਿੱਚ ਬੈਠੇ ਦੇਖੇ ਗਏ ਹਨ। ਕੂਕਿਆਂ ਨੂੰ ਬਾਦਲ ਨੇ ਮੂੰਹ
ਮੰਗੀਆਂ ਮੁਰਾਦਾਂ ਦਿੱਤੀਆਂ ਹਨ। ਆਪਣੀ ਪਿਛਲੀ ਸਰਕਾਰ ਵੇਲੇ ਵੀ ਬਾਦਲ ਨੇ, ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ‘ਸਤਿਗੁਰੂ
ਰਾਮ ਸਿੰਘ ਚੇਅਰ’ ਸਥਾਪਤ ਕਰਵਾਈ ਸੀ। ਕੂਕਿਆਂ ਦੇ ਸਮਾਗਮ ਹੁਣ ‘ਸਰਕਾਰੀ ਪੱਧਰ’ ’ਤੇ ਹੁੰਦੇ ਹਨ। ਯਾਦ ਰਹੇ ਕੂਕੇ ਨਾ ਸਿਰਫ ਗਊ ਨੂੰ
ਮਾਤਾ ਸਮਾਨ ਪੂਜਦੇ ਹਨ, ਉਥੇ ਹਿੰਦੂਆਂ ਵਾਂਗ ਲਾਵਾਂ ਵੀ ਅੱਗ ਦੇ ਦੁਆਲੇ’ (ਵੇਦੀ ਦੀਆਂ) ਹੀ ਲੈਂਦੇ ਹਨ। ਗੁਰਦੁਆਰਾ ਸੁਧਾਰ ਲਹਿਰ ਤੋਂ ਲੈ
ਕੇ ਹੁਣ ਤੱਕ, (ਦੇਹਧਾਰੀ ਗੁਰੂਡੰਮ ਵਿੱਚ ਯਕੀਨ ਰੱਖਣ ਵਾਲੇ ਕੂਕੇ) ਕੂਕਾ ਲਹਿਰ ਪੰਥਕ ਮੁੱਖ ਧਾਰਾ ਤੋਂ ਅੱਡਰੀ ਸੁਰ ਹੀ ਅਲਾਪਦੀ ਰਹੀ ਹੈ ਅਤੇ
ਪੰਥ ਦੇ ਖਿਲਾਫ ਅਤੇ ਹਿੰਦੂਤਵੀਆਂ ਦੇ ਹੱਕ ਵਿੱਚ ਭੁਗਤੀ ਹੈ। ਸਾਨੂੰ ਲੱਗਦਾ ਹੈ ਕਿ ਬਾਦਲ ਨੂੰ, ਹਿੰਦੂਤਵੀਆਂ ਨੇ ਕੂਕਿਆਂ ਰਾਹੀਂ ਵੀ ਘੇਰਿਆ
ਹੈ। ਬਾਦਲ ਦਾ ਅਚਾਨਕ ਜਾਗਿਆ ‘ਗਊਸ਼ਾਲਾ ਪ੍ਰੇਮ’ ਕੂਕਿਆਂ ਦੀ ਸੰਗਤ ਦਾ ਫਲ ਵੀ ਹੋ ਸਕਦਾ ਹੈ।
ਇਸੇ ਹਫ਼ਤੇ ਦੀ ਹੀ ਖਬਰ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਦੋਹਲਾ (ਹਿਮਾਚਲ ਪ੍ਰਦੇਸ਼) ਦੇ ਇਤਿਹਾਸਕ ਗੁਰਦੁਆਰੇ ਦੇ
ਵਿਹੜੇ ਵਿੱਚ, ਇੱਕ ਬ੍ਰਾਹਮਣ ਜੋੜੀ ਦਾ ਵਿਆਹ, ਹਿੰਦੂ ਰੀਤੀ-ਰਿਵਾਜਾਂ (ਵੇਦੀ ਗੱਡ ਕੇ, ਅੱਗ ਬਾਲ ਕੇ) ਅਨੁਸਾਰ ਕੀਤਾ ਗਿਆ। ਇਤਰਾਜ਼
ਕਰਨ ’ਤੇ ਮੁੱਖ ਸੇਵਾਦਾਰ ਨੇ ਕਿਹਾ - ‘ਅਖੇ, ਗੁਰੂ ਨਾਨਕ ਸਾਹਿਬ ਦਾ ਵਿਆਹ ਵੀ ਤਾਂ ਵੇਦੀ ਨਾਲ ਹੀ ਹੋਇਆ ਸੀ, ਕੀ ਫਰਕ ਪੈਂਦਾ ਹੈ...।’
ਇਹ ਰੁਝਾਨ ਕਿੱਧਰ ਨੂੰ ਇਸ਼ਾਰਾ ਕਰ ਰਿਹਾ ਹੈ ਅਤੇ ਇਸ ਸਭ ਦਾ ਮੋਢੀ ਕੌਣ ਹੈ?
ਅਸੀਂ ਹਿੰਦੂ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ ਅਤੇ ਉਨ੍ਹਾਂ ਦੇ ਵਿਸ਼ਵਾਸ਼ਾਂ ਬਾਰੇ ਕਿੰਤੂ-ਪ੍ਰੰਤੂ ਕਰਨ
ਦਾ ਸਾਨੂੰ ਕੋਈ ਹੱਕ ਨਹੀਂ ਹੈ। ਪਰ ਆਪਣੇ ਵਿਲੱਖਣ ਪੰਥ ਦੀ ਲੀਡਰਸ਼ਿਪ ਦੇ ‘ਮਿਲਗੋਭਾ’ ਰੋਲ ਨੂੰ ਬੇ-ਨਕਾਬ ਕਰਨਾ ਵੀ ਸਾਡੇ ਫਰਜਾਂ ਵਿੱਚ
ਸ਼ਾਮਲ ਹੈ। ਜਿਸ ਪੰਜਾਬ ਦੀ ਸਰਕਾਰ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇ ਸਕਣ ਅਤੇ ਕਿਸਾਨਾਂ ਦੀਆਂ ਸਬਸਿਡੀਆਂ ਵਾਪਸ ਲੈਣ ਦੀ ਨਿੱਘਰੀ
ਸਥਿਤੀ ਵਿੱਚ ਹੋਵੇ, ਉਸ ਦੇ ਮੁੱਖ ਮੰਤਰੀ ਲਈ ‘ਗਊਸ਼ਾਲਾਵਾਂ’ ਅਚਾਨਕ ਇੰਨੀਆ ਅਹਿਮ ਕਿਵੇਂ ਬਣ ਗਈਆਂ? ਕੀ ਇਹ ਇਸ ਲਈ ਅਹਿਮ
ਹਨ ਕਿਉਂਕਿ ਇਹ ਆਰ. ਐਸ. ਐਸ. ਦੇ ਏਜੰਡੇ ਦੀ ਪ੍ਰਮੋਸ਼ਨ ਹੈ? ਬਾਦਲ ਦਾ ‘ਪਸ਼ੂ ਪ੍ਰੇਮ’ ਉਦੋਂ ਕਿੰਨਾ ਕੁ ਜਾਇਜ਼ ਰਹਿ ਜਾਂਦਾ ਹੈ ਜਦੋਂਕਿ ਉਸਦੀ
ਪੁਲੀਸ ਫੋਰਸ, ਆਪਣੇ ਛਾਪਿਆਂ ਦੌਰਾਨ ਔਰਤਾਂ ਨੂੰ ਬੇਪੱਤ ਕਰਦੀ ਹੈ? ਇਸ ਪੁਲੀਸ ਫੋਰਸ ਨੂੰ, ‘ਇਜ਼ਰਾਈਲੀ ਮੌਸਾਦ ਏਜੰਸੀ’ ਤੋਂ ਟਰੇਨਿੰਗ
ਦਿਵਾਉਣ ਲਈ ਕੇਂਦਰ ਤੋਂ ਪੈਸੇ ਮੰਗੇ ਜਾ ਰਹੇ ਹਨ? ਇੱਕ ਸਿੱਖ ਅਧਿਆਪਕਾ ਕਿਰਨਜੀਤ ਕੌਰ ਇਸ ਲਈ ਜਨਤਕ ਤੌਰ ’ਤੇ ਅੱਗ ਲਾ ਕੇ,
ਆਤਮਦਾਹ ਕਰ ਲੈਂਦੀ ਹੈ, ਕਿਉਂਕਿ ਸਰਕਾਰ ਉਨ੍ਹਾਂ ਨੂੰ ਬੇਰੁਜ਼ਗਾਰ ਕਰਨ ਜਾ ਰਹੀ ਸੀ। ਬਾਦਲ ਸਰਕਾਰ ਕੋਲ ਹਿੰਦੂਤਵੀ ਏਜੰਡੇ ਲਈ ਤਾਂ ਪੈਸੇ
ਹਨ ਪਰ ਆਪਣੇ ਬੇਰੁਜ਼ਗਾਰ ਨੌਜਵਾਨਾਂ- ਮੁਟਿਆਰਾਂ ਲਈ ਕੁਝ ਨਹੀਂ ਹੈ? ਪੰਜਾਬ ਦਾ ਹਰ ਪਿੰਡ ਨਸ਼ਿਆਂ ਦੀ ਲਪੇਟ ਵਿੱਚ ਹੈ, ਜਵਾਨੀ ਗਰਕ
ਰਹੀ ਹੈ। ਕੋਈ ਵੀ ਲੋਕ-ਹਿਤੈਸ਼ੀ ਸਰਕਾਰ ਅਜਿਹੇ ਹਾਲਾਤਾਂ ਦੌਰਾਨ ਪਿੰਡਾਂ ਵਿੱਚ ‘ਨਸ਼ਾ-ਰੋਕੂ ਕੇਂਦਰ’ ਤੇ ‘ਪੁਨਰ-ਨਿਵਾਸ ਕੇਂਦਰ’ ਸਥਾਪਤ
ਕਰਦੀ ਪਰ ਬਾਦਲ ਸਾਹਿਬ ਤਾਂ ਹਰ ਪਿੰਡ ਵਿੱਚ 25-30 ਏਕੜ ਗਊਸ਼ਾਲਾ ਲਈ ‘ਸ਼ਨਾਖਤ’ ਕਰਨ ਨੂੰ ਕਹਿ ਰਹੇ ਹਨ। ਕੀ ਇਨਸਾਨੀ ਜ਼ਿੰਦਗੀ,
ਪਸ਼ੂਆਂ ਤੋਂ ਨਖਿੱਧ ਹੈ? ਬਾਦਲ ਸਾਹਿਬ ਨੇ ਆਪਣੀ ਪਹਿਲੀ ਸਰਕਾਰ ਵੇਲੇ, ਪੰਜਾਬ ਵਿੱਚ ‘ਰਾਸ਼ਟਰੀ ਸਿੱਖ ਸੰਗਤ’ ਦੇ ਪੈਰ ਜਮਾਏ (ਪੈਸੇ ਅਤੇ
ਸਰਕਾਰੀ ਪੁਸ਼ਤ-ਪਨਾਹੀ ਨਾਲ) ਸਨ, ਹੁਣ ਇਉਂ ਜਾਪਦਾ ਹੈ, ਪੰਜਾਬ ਦੇ ਹਰ ਪਿੰਡ ਵਿੱਚ ਗਊਸ਼ਾਲਾ ਖੋਲ੍ਹ ਕੇ, ਹਿੰਦੂਤਵੀ ਏਜੰਡੇ ਦਾ ਰਹਿੰਦਾ
ਹਿੱਸਾ ਲਾਗੂ ਕੀਤਾ ਜਾ ਰਿਹਾ ਹੈ। ਨਾਨਕਸ਼ਾਹੀ ਕੈ¦ਡਰ ਦਾ ਵੀ ਬਾਦਲ ਨੇ ਆਪਣੇ ਜਮੂਰਿਆਂ ਰਾਹੀਂ ਭਗਵਾਂਕਰਨ ਕਰ ਹੀ ਦਿੱਤਾ ਹੈ। ਤਖਤਾਂ
ਦੇ ਜਥੇਦਾਰ ਵੀ ਹੁਣੇ ਜਿਹੇ ਨਾਨਕਮੱਤੇ ਵਿੱਚ ਹੋਏ ‘ਮਹਾਂ ਹਿੰਦੂ ਸੰਮੇਲਨ’ ਵਿੱਚ, ਬੜੇ ਫਖਰ ਨਾਲ ਸ਼ਾਮਲ ਹੋ ਕੇ ਆਏ ਹਨ। ਇਤਿਹਾਸਕ
ਗੁਰਦੁਆਰਿਆਂ ਵਿੱਚ, ਰਾਸ਼ਟਰੀ ਸਿੱਖ ਸੰਗਤ ਦੇ ਕੈਂਪ ਵੀ ਲੱਗ ਚੁੱਕੇ ਹਨ ਅਤੇ ਹੁਣ ਵੇਦੀ-ਵਿਆਹ ਵੀ ਹੋਣ ਲੱਗ ਪਏ ਹਨ। ਬਾਦਲਗਰਦੀ
ਦਾ ਦੌਰ, ਸਿੱਖ ਕੌਮ ਨੂੰ 1920 ਤੋਂ ਪਹਿਲਾਂ ਦੇ ‘ਹਿੰਦੂ ਸਨਾਤਨੀ ਦੌਰ’ ਵਿੱਚ ਵਾਪਸ ਧੱਕ ਰਿਹਾ ਹੈ ਜਦੋਂਕਿ ਇਨ੍ਹਾਂ ਸਨਾਤਨੀ ਸਿੱਖਾਂ ਨੇ ਜ਼ੋਰ-ਸ਼ੋਰ
ਨਾਲ ਪ੍ਰਚਾਰਨਾ ਸ਼ੁਰੂ ਕੀਤਾ ਸੀ - ‘ਹਮ ਹਿੰਦੂ ਹੈਂ।’ ਭਾਈ ਕਾਹਨ ਸਿੰਘ ਨਾਭਾ ਦੀ ਜਗਤ ਪ੍ਰਸਿੱਧ ਪੁਸਤਕ - ‘ਹਮ ਹਿੰਦੂ ਨਹੀਂ’ ਇਸ ਦਾ ਹੀ
ਜਵਾਬ ਸੀ। ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਭਾਰੀ ਕੁਰਬਾਨੀਆਂ ਤੋਂ ਬਾਅਦ, ਸਾਡਾ ‘ਆਜ਼ਾਦ, ਵਿਲੱਖਣ ਧਰਮ’ ਦਾ
ਸਫਰ, ਬੁ¦ਦੀਆਂ ਵੱਲ ਸ਼ੁਰੂ ਹੋਇਆ ਸੀ, ਪਰ ਹੁਣ ਲਗਭਗ 90 ਸਾਲ ਬਾਅਦ, ਬਾਦਲ ਐਂਡ ਕੰਪਨੀ, ਸਿੱਖ ਧਰਮ ਦਾ ਘਾਣ ਕਰਨ ਲਈ,
ਹਿੰਦੂਤਵੀਆਂ ਦੇ ਹੱਥਠੋਕੇ ਦਾ ਰੋਲ ਅਦਾ ਕਰ ਰਹੀ। ਬਾਦਲ ਦਾ ਹਰ ਕਦਮ, ਸਿੱਖੀ ਦੀ ਪਿੱਠ ’ਚ ਛੁਰਾ ਅਤੇ ਹਿੰਦੂਤਵ ਵੱਲ ਪੇਸ਼ਕਦਮੀਂ ਵਾਲਾ
ਹੈ। 26 ਮਿਲੀਅਨ ਸਿੱਖ ਕੌਮ, ਚੁੱਪਚਾਪ ਇਸ ਸਭ ਨੂੰ ਕਿੰਨੀ ਕੁ ਦੇਰ ਜਰਦੀ ਰਹੇਗੀ
‘ਹਿੰਦੂਤਵੀਆਂ ਦੇ ਇੱਕ ਰਾਸ਼ਟਰ-ਇੱਕ ਭਾਸ਼ਾਇ-
ਇੱਕ ਧਰਮ ਸਿਧਾਂਤ ਦਾ ਨਿਕਲ ਰਿਹਾ ਜਨਾਜ਼ਾ’
ਪਿਛਲੇ ਸਾਲ 9 ਨਵੰਬਰ 2009 ਨੂੰ ਮਹਾਰਾਸ਼ਟਰ ਵਿਧਾਨ ਸਭਾ ਦੇ ਸਹੁੰ ਚੁੱਕ ਸਮਾਗਮ ਦੌਰਾਨ ਵਾਪਰੀ ਘਟਨਾ ਨੇ, ਹਿੰਦੂਤਵੀ
ਵਿਚਾਰਧਾਰਾ ਦੇ ਜਨਮ ਦਾਤਾ ਡਾਕਟਰ ਹੈਡਗਵੇਅਰ ਅਤੇ ਗੋਲਵਲਕਰ ਦੀਆਂ ਰੂਹਾਂ ਨੂੰ ਬੜੀ ਬੁਰੀ ਤਰ੍ਹਾਂ ਤੜਫਾਇਆ ਸੀ। ਮਹਾਰਾਸ਼ਟਰ ਦੀ
ਨਵੀਂ ਚੁਣੀ ਗਈ ਵਿਧਾਨ ਸਭਾ ਦਾ ਸਹੁੰ ਚੁੱਕ ਸਮਾਗਮ 9 ਨਵੰਬਰ ਨੂੰ ਮੁੰਬਈ ਵਿੱਚ ਹੋਇਆ ਸੀ। ਇਸ ਸਹੁੰ ਚੁੱਕ ਸਮਾਗਮ ਵਿੱਚ, ਸਮਾਜਵਾਦੀ
ਪਾਰਟੀ ਵਲੋਂ ਚੁਣੇ ਗਏ ਐਮ. ਐਲ. ਏ. ਆਬੂ ਆਜ਼ਮੀ ਨੇ ਅਖੌਤੀ ਰਾਸ਼ਟਰ-ਭਾਸ਼ਾ ਹਿੰਦੀ ਵਿੱਚ ਸਹੁੰ ਚੁੱਕੀ। ਹਿੰਦੂਤਵੀਆਂ ਲਈ ਤਾਂ ਇਹ ਬੜੇ
ਮਾਣ ਵਾਲੀ ਗੱਲ ਹੋਣੀ ਚਾਹੀਦੀ ਸੀ ਕਿ ਅਖੀਰ ਉਨ੍ਹਾਂ ਨੇ ਭਾਰਤ ਦੇ ਮੁਸਲਮਾਨਾਂ ਦਾ ‘ਭਗਵਾਂਕਰਣ’ ਕਰ ਦਿੱਤਾ ਹੈ ਅਤੇ ਉਹ ਹੁਣ ਉਰਦੂਇ
ੰਗਲਿਸ਼ ਨੂੰ ਛੱਡ ਕੇ ‘ਹਿੰਦੀ’ ਵਿੱਚ ਸਹੁੰ ਚੁੱਕਣ ’ਤੇ ਮਜ਼ਬੂਰ ਹੋ ਗਏ ਹਨ। ਪਰ ਹੋਇਆ ਐਨ ਇਸ ਦੇ ਉਲਟ।
ਮੁਸਲਮਾਨੀ ਰਾਜ ਤੋਂ ਨਿਜ਼ਾਤ ਦਿਵਾ ਕੇ, ‘ਹਿੰਦੂ ਧਰਮ’ ਦੀ ਪੁਨਰ ਜਾਗਰਤੀ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਸ਼ਿਵਾ ਜੀ ਮਰਾਠਾ ਦੀ
ਵਿਚਾਰਧਾਰਾ ਅਧਾਰਿਤ ਰਾਜ ਠਾਕਰੇ ਦੀ ਪਾਰਟੀ ਸ਼ਿਵ ਸੈਨਾ (ਇਸ ਗਰੁੱਪ ਨੇ ਆਪਣਾ ਨਾਂ ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਰੱਖਿਆ ਹੋਇਆ
ਹੈ ਜਦੋਂਕਿ ਬਾਲ ਠਾਕਰੇ ਦੀ ਅਗਵਾਈ ਵਾਲੀ ਪਿੱਤਰੀ ਪਾਰਟੀ ਦਾ ਨਾਂ ਸ਼ਿਵ ਸੈਨਾ ਹੀ ਹੈ) ਦੇ 13 ਮੈਂਬਰਾਂ ਨੇ, ਉਸ ਕਾਰਨਾਮੇ ਨੂੰ ਅੰਜ਼ਾਮ ਦਿੱਤਾ
ਜੋਕਿ ਪਹਿਲਾਂ ਭਾਰਤ ਦੀ ਕਿਸੇ ਅਸੈਂਬਲੀ ਵਿੱਚ ਨਹੀਂ ਹੋਇਆ, ਭਾਵੇਂ ਕੁਰਸੀਆਂ-ਮੇਜ਼ ਤਾਂ ਅਕਸਰ ਚੱਲਦੇ ਰਹਿੰਦੇ ਹਨ। ਜਿਉਂ ਹੀ ਆਜ਼ਮੀ ਨੇ
ਸਹੁੰ ਚੁੱਕਣੀ ਸ਼ੁਰੂ ਕੀਤੀ, ਸ਼ਿਵ ਸੈਨਿਕ ਵਿਧਾਨਕਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਧੱਕੇ ਮਾਰ ਕੇ ਪਾਸੇ ਕਰ ਦਿੱਤਾ। ਇੱਕ ਵਿਧਾਨਕਾਰ ਨੇ,
ਮਾਈਕ ਨੂੰ ਪੋਡੀਅਮ ਤੋਂ ਉਖਾੜਕੇ ਦੂਰ ਸੁੱਟ ਦਿੱਤਾ। ਆਜ਼ਮੀ ਆਪਣੇ ਪੈਰਾਂ ਤੋਂ ਉਖੜ ਗਏ ਪਰ ਉਹ ਹਿੰਦੀ ਵਿੱਚ ਬੋਲਦੇ ਰਹੇ। ਇਸ ਕ੍ਰਿਆ ਤੋਂ
ਬਾਅਦ ਜਦੋਂ ਆਜ਼ਮੀ ਆਪਣੀ ਸੀਟ ’ਤੇ ਵਾਪਸ ਪਰਤਿਆ ਤਾਂ ਇੱਕ ਸ਼ਿਵਾ ਜੀ ਭਗਤ ਐਮ. ਐਲ. ਏ. ਨੇ ਉਸ ਨੂੰ ਖਿੱਚ ਕੇ ਚਪੇੜਾਂ ਮਾਰੀਆਂ,
ਅਤੇ ਛਾਤੀ ’ਤੇ ਘਸੁੰਨ ਜੜੇ। ਦੂਸਰੀਆਂ ਪਾਰਟੀਆਂ ਦੇ ਕੁਝ ਵਿਧਾਨਕਾਰਾਂ ਨੇ ਬੜੀ ਮੁਸ਼ਕਲ ਨਾਲ ਆਜ਼ਮੀ ਨੂੰ ‘ਸ਼ਿਵਾ ਜੀ ਭਗਤਾਂ’ ਦੇ ਚੁੰਗਲ
’ਚੋਂ ਛੁਡਾਇਆ। ਕੁਝ ਦੇਰ ਲਈ ਚੁੱਪ ਚਾਪ ਵਰਤ ਗਈ ਪਰ ਫਿਰ ਇੱਕ ਸ਼ਿਵਾ ਜੀ ਭਗਤ ਨੇ ਆਜ਼ਮੀ ਦੇ ਗਲ ਦੁਆਲੇ ‘ਗੱਦਾਰ’ ਦਾ ਬੈਨਰ ਬੰਨ੍ਹ
ਦਿੱਤਾ। ਵਿਧਾਨ ਸਭਾ ਸਪੀਕਰ ਨੇ, ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਦੇ ਚਾਰ ਵਿਧਾਨਕਾਰਾਂ ਨੂੰ ਚਾਰ-ਚਾਰ ਸਾਲ ਲਈ ਵਿਧਾਨ ਸਭਾ ਤੋਂ
ਮੁਅੱਤਲ ਕਰ ਦਿੱਤਾ ਹੈ ਪਰ ਆਜ਼ਮੀ ਦੇ ਦੁੱਖਾਂ ਦੀ ਕਹਾਣੀ ਦਾ ਇਥੇ ਹੀ ਅੰਤ ਨਹੀਂ ਹੋਇਆ। ਜਦੋਂ ਆਜ਼ਮੀ ਵਿਧਾਨ ਸਭਾ ਤੋਂ ਬਾਹਰ ਆ ਰਿਹਾ
ਸੀ ਤਾਂ ਬਾਲ ਠਾਕਰੇ ਦੀ ਸ਼ਿਵ ਸੈਨਾ ਦੇ ਵਿਧਾਨਕਾਰਾਂ ਨੇ ਇਸ ਅਖਾਣ ’ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ - ‘ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ
ਇਕੱਲੀ’। ਇਸ ਪਿੱਤਰੀ ਪਾਰਟੀ ਨੂੰ ਲੱਗਾ ਕਿ ਭਤੀਜੇ ਦੀ ਪਾਰਟੀ ਵਾਲੇ ਬਾਜ਼ੀ ਲੈ ਗਏ ਹਨ। ਬਾਲ ਠਾਕਰੇ ਦੇ ਸ਼ਿਵ ਸੈਨਿਕਾਂ ਨੇ ਆਜ਼ਮੀ ਨੂੰ
ਘੇਰਾ ਪਾ ਕੇ ਬੇਇੱਜ਼ਤ ਕਰਦਿਆਂ ਕਿਹਾ, ‘ਤੂੰ ਸਾਡੇ ਗੁਰੂਦੇਵ ਬਾਲ ਠਾਕਰੇ ਦੇ ਖਿਲਾਫ ਕਿਉਂ ਬੋਲਦਾ ਹੈਂ? ਤੂੰ ਮਰਾਠੀ ਦੀ ਬਜਾਇ, ਹਿੰਦੀ ਵਿੱਚ
ਸਹੁੰ ਕਿਉਂ ਚੁੱਕੀ ਹੈ... ਅਸੀਂ ਤੈਨੂੰ ਯੂ. ਪੀ. ਵਿੱਚ ਪਹੁੰਚਾ ਕੇ ਆਵਾਂਗੇ ਆਦਿ ਆਦਿ।’ ਵਿਚਾਰੇ ਆਜ਼ਮੀ ਨੇ ਹੱਥ-ਪੈਰ ਜੋੜ ਕੇ ਆਪਣੀ ਜਾਨਬਖਸ਼ੀ
ਕਰਾਈ।ਵਿਧਾਨ ਸਭਾ ਤੋਂ ਬਾਹਰ, ਇਨ੍ਹਾਂ ‘ਦੇਸ਼ ਭਗਤਾਂ’ ਵਲੋਂ ਦਿੱਤੇ ਬਿਆਨ ਵੀ ਬੜੇ ਦਿਲਚਸਪ ਹਨ। ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਦੇ
ਸਪੋਕਸਮੈਨ ਸ਼ੀਰੀਸ਼ ਪਾਰਕਰ ਦਾ ਕਹਿਣਾ ਹੈ, ‘ਹਿੰਦੀ, ਮਹਾਰਾਸ਼ਟਰ ਦੀ ਰਾਸ਼ਟਰ ਭਾਸ਼ਾ ਨਹੀਂ ਹੈ, ਇਸ ਲਈ ਇਥੇ ਕਿਸੇ ਨੂੰ ਹਿੰਦੀ ਬੋਲਣ ਦਾ
ਅਧਿਕਾਰ ਨਹੀਂ ਹੈ। ਜਿਸ ਨੇ ਹਿੰਦੀ ਬੋਲਣੀ ਹੈ, ਉਹ ਆਪਣੇ ਦੇਸ਼ (ਯੂ. ਪੀ., ਬਿਹਾਰ) ਜਾਓ।’ ਵਿਧਾਨਕਾਰ ਕਾਦਮੀ, ਜਿਸ ਨੇ ਆਜ਼ਮੀ ਨੂੰ
ਹਮਲੇ ਦਾ ਸ਼ਿਕਾਰ ਬਣਾਇਆ, ਦਾ ਕਹਿਣਾ ਸੀ, ‘ਜਿਹੜੇ ਲੋਕ ਮਹਾਰਾਸ਼ਟਰ ਵਿੱਚ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮਹਾਰਾਸ਼ਟਰ ਦੇ ਕਲਚਰ ਦੀ
ਨੁਮਾਇੰਦਗੀ ਕਰਨੀ ਪਵੇਗੀ। ਆਜ਼ਮੀ, ਮਰਾਠੀ ਵਿੱਚ ਲਿਖੀ ਹੋਈ, ਦੋ ਲਾਈਨਾਂ ਦੀ ‘ਸਹੁੰ’ ਕਿਉਂ ਨਹੀਂ ਸੀ ਪੜ ਸਕਦਾ? ਅਸੀਂ ਆਜ਼ਮੀ ਨੂੰ
ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਉਹ 11 ਕਰੋੜ ਮਹਾਰਾਸ਼ਟਰ ਵਾਸੀਆਂ ਦਾ ਅਪਮਾਨ ਨਾ ਕਰੇ, ਪਰ ਉਸ ਨੇ ਸਾਡੀ ਗੱਲ ਨਹੀਂ ਮੰਨੀ,
ਇਸ ਲਈ ਉਸ ਨੂੰ ਸਜ਼ਾ ਦੇਣੀ ਜ਼ਰੂਰੀ ਸੀ।’ ਦੂਸਰੇ ਪਾਸੇ ਆਜ਼ਮੀ ਦਾ ਕਹਿਣਾ ਹੈ, ‘ਮੈਂ ਭਾਰਤ ਵਿੱਚ ਰਹਿੰਦਿਆਂ ਵੀ ਆਪਣੀ ਰਾਸ਼ਟਰ ਭਾਸ਼ਾ
ਵਿੱਚ ਸਹੁੰ ਕਿਉਂ ਨਹੀਂ ਚੁੱਕ ਸਕਦਾ?
ਇਹ ਤਾਂ ਗੱਲ ਹੋਈ 2009 ਦੀ ਪਰ 2010 ਵਿੱਚ ਵੀ ਹਿੰਦੂਤਵੀਆਂ ਦੇ ਇੱਕ ਰਾਸ਼ਟਰ-ਇੱਕ ਭਾਸ਼ਾ-ਇੱਕ ਧਰਮ ਦੇ ਸਿਧਾਂਤ ਦਾ ਨਿੱਤ
ਜ਼ਨਾਜਾ ਨਿਕਲ ਰਿਹਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਹੁਣ ਹਿੰਦੂਤਵੀਆਂ ਦੇ ਵਿਰੋਧ ਵਿੱਚ ਵੀ ਹਿੰਦੂਤਵੀ ਹੀ ਆਣ ਖਲੋਤੇ ਹਨ।
ਕਾਂਗਰਸ ਦੇ ਪ੍ਰਿੰਸ ਰਾਹੁਲ ਗਾਂਧੀ ਤਾਂ ਕਈ ਵਾਰ ‘ਭਾਰਤ ਏਕ-ਭਾਰਤ ਏਕ’ ਦੀ ਰੱਟ ਲਗਾ ਹੀ ਚੁੱਕੇ ਹਨ, ਹੁਣ ਸ਼ਿਵ ਸੈਨਾ ਦੇ ਵਿਰੋਧ ’ਚ ਭਾਜਪਾ
ਦੇ ਨਵੇਂ ਪ੍ਰਧਾਨ ਗਡਕਰੀ ਨੇ ਵੀ ਬਿਆਨ ਦਾਗ ਦਿੱਤਾ ਹੈ। ਮੀਡੀਏ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਹੈ ਕਿ ਉੱਤਰ ਭਾਰਤੀਆਂ ’ਤੇ
ਮੁੰਬਈ ’ਚ ਹਮਲਿਆਂ ਦੇ ਮਾਮਲੇ ’ਤੇ ਉਹ ਸ਼ਿਵ ਸੈਨਾ ਨਾਲ ਸਹਿਮਤ ਨਹੀਂ। ਗਡਕਰੀ ਅਨੁਸਾਰ ਮੁੰਬਈ ’ਚ ਸਾਰਿਆਂ ਨੂੰ ਰਹਿਣ ਦਾ ਹੱਕ ਹੈ। ਇਹ
ਬਿਆਨ ਆਉਣ ਦੀ ਦੇਰ ਸੀ ਕਿ ਸ਼ਿਵ ਸੈਨਾ ਦੇ ਕਾਰਜਕਾਰੀ ਪ੍ਰਧਾਨ ਅਤੇ ਠਾਕਰੇ ਪਰਿਵਾਰ ਦੇ ਫਰਜ਼ੰਦ ਨੇ ਊਧਵ-ਠਾਕਰੇ ਗਡਕਰੀ ਵਿਰੁੱਧ
ਅੱਗ ਬਬੂਲਾ ਹੁੰਦਿਆਂ ਕਿਹਾ ਕਿ ਮਰਾਠੀ ਮਾਮਲੇ ’ਤੇ ਆਰ. ਐਸ. ਐਸ. ਜਾਂ ਭਾਜਪਾ ਸਾਨੂੰ ਸਿੱਖਿਆ ਦੇਣ ਦਾ ਯਤਨ ਨਾ ਕਰੇ। ਇਸ ਤਰ੍ਹਾਂ
ਹਿੰਦੂਤਵੀ ਪਾਰਟੀਆਂ ਮਰਾਠੀ ਮੁੱਦੇ ’ਤੇ ਇੱਕ-ਦੂਜੇ ਵਿਰੁੱਧ ਆਣ ਨਿੱਤਰੀਆਂ।
ਹੋਰ ਤਾਂ ਹੋਰ ਹਿੰਦੂਤਵ ਦਾ ਇੱਕ ਹੋਰ ਦੂਤ ਯੋਗੀ ਰਾਮਦੇਵ ਵੀ ਬਿਆਨ ਦੇਣ ਦੇ ਮਾਮਲੇ ’ਚ ਪਿੱਛੇ ਨਹੀਂ ਰਿਹਾ। ਉਸ ਨੇ ਵੀ ਬਿਆਨ ਦਾਗ
ਕੇ ਸ਼ਿਵ ਸੈਨਾ ਵਿਰੁੱਧ ਭੜਾਸ ਕੱਢ ਮਾਰੀ। ਹੁਣ ਮਰਾਠੀ ਹਿੰਦੂਤਵੀ ਅਤੇ ਅਖੰਡ ਭਾਰਤੀ ਹਿੰਦੂਤਵੀ ਮਰਾਠੀ-ਹਿੰਦੀ ਮੁੱਦੇ ’ਤੇ ਇੱਕ ਦੂਜੇ ਨੂੰ
ਅੱਖਾਂ ਵਿਖਾ ਰਹੇ ਹਨ।
ਪਾਠਕਜਨ! ਉਪਰੋਕਤ ਕਹਾਣੀ ਬੜੀ ਡੂੰਘੇ ਅਰਥਾਂ ਵਾਲੀ ਅਤੇ ਦੂਰਗਾਮੀ ਪ੍ਰਭਾਵਾਂ ਵਾਲੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਨਵਨਿਰਮਾਣ
ਸੈਨਾ ਨੇ ਅਮਿਤਾਭ ਬੱਚਨ ਅਤੇ ਉਸ ਦੀ ਘਰ ਵਾਲੀ ਦੀਆਂ ਘੀਸੀਆਂ ਕਰਵਾਈਆਂ ਸਨ ਅਤੇ ਯੂ. ਪੀ., ਬਿਹਾਰ ਦੇ ਭਈਆਂ ਨੂੰ
ਮੁੰਬਈ ਵਿੱਚ, ਹਿੰਸਕ ਹਮਲਿਆਂ ਦਾ ਸ਼ਿਕਾਰ ਬਣਾਇਆ ਸੀ। ਆਪਣੀਆਂ ਜਾਨਾਂ ਬਚਾ ਕੇ, ਹਜ਼ਾਰਾਂ ਭਈਏ ਆਪਣੇ ‘ਵਤਨ’ ਨੂੰ ਵਾਪਸ ਪਰਤ
ਆਏ ਹਨ। ਅਸਾਮ ਵਾਸੀਆਂ ਨੇ ਵੀ ਯੂ. ਪੀ., ਬਿਹਾਰ ਦੇ ਭਈਆਂ ਨੂੰ ਹਿੰਸਕ ਹਮਲਿਆਂ ਦਾ ਸ਼ਿਕਾਰ ਬਣਾ ਕੇ ਅਸਾਮ ਤੋਂ ਭਜਾਇਆ ਸੀ,
ਜਿਹੜਾ ਵਰਤਾਰਾ ਇੱਕਾ-ਦੁੱਕਾ ਘਟਨਾਵਾਂ ਰਾਹੀਂ ਅਜੇ ਵੀ ਜਾਰੀ ਹੈ। ਪਿਛਲੇ ਹਫ਼ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ (ਯਾਦ ਰਹੇ
ਇਹ ਹਿੰਦੂਤਵੀ ਪਾਰਟੀ ਬੀ. ਜੇ. ਪੀ. ਨਾਲ ਸਬੰਧਿਤ ਹੈ) ਨੇ, ਇੱਕ ਜਨਤਕ ਰੈਲੀ ਵਿੱਚ ਕਿਹਾ ਸੀ ਕਿ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਨੌਕਰੀਆਂ ਵਿੱਚ
ਪਹਿਲ ਦਿੱਤੀ ਜਾਣੀ ਚਾਹੀਦੀ ਹੈ ਨਾ ਕਿ ਯੂ. ਪੀ., ਬਿਹਾਰ ਦੇ ਭਈਆਂ ਨੂੰ। ਇਸ ਬਿਆਨ ਤੋਂ ਸਤ ਕੇ ਲਾਲੂ ਯਾਦਵ ਨੇ ਜਿਥੇ ਸ਼ਿਵਰਾਜ ਸਿੰਘ
ਦੇ ਅਸਤੀਫੇ ਦੀ ਮੰਗ ਕੀਤੀ, ਉਥੇ ਡੂੰਘਾ ਸਾਹ ਲੈ ਕੇ ਇਹ ਵੀ ਕਿਹਾ ‘ਹਰ ਪਾਸੇ ਬਿਹਾਰੀਆਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ?
ਯਾਦ ਰਹੇ 1920ਵਿਆਂ ’ਚ ਡਾਕਟਰ ਹੈਡਗਵੇਅਰ ਨੇ, ਹਿੰਦੂਤਵ ਦੀ ਵਿਚਾਰਧਾਰਾ ਦੇ ਅਧਾਰਿਤ ਆਰ. ਐੱਸ. ਐੱਸ. ਦੀ ਨੀਂਹ ਰੱਖੀ।
ਇਸ ਵਿਚਾਰਧਾਰਾ ਦਾ ਅਸਲੀ ‘ਵਿਚਾਰਕ’, ਸਾਵਰਕਰ ਸੀ, ਜਿਸ ਦਾ ਕਹਿਣਾ ਸੀ ਕਿ ‘ਭਾਰਤ ਵਿੱਚ ਦੋ ਰਾਸ਼ਟਰ ਹਨ, ਹਿੰਦੂ ਅਤੇ ਮੁਸਲਮਾਨ।’
ਇਹ ਵਿਚਾਰਧਾਰਾ ਹੀ ਅੱਗੇ ਤੁਰਦਿਆਂ ਭਾਰਤ ਦੀ ਵੰਡ ਦਾ ਕਾਰਣ ਬਣੀ। ਗੋਲਵਲਕਰ ਨੇ, 1930ਵਿਆਂ ’ਚ ਨਾਜ਼ੀ ਪਾਰਟੀ ਤੋਂ ਪ੍ਰੇਰਣਾ
ਲੈਂਦਿਆਂ, ਆਰ. ਐਸ. ਐਸ. ਨੂੰ, ਹਿਟਲਰ ਦੀ ਵਿਚਾਰਧਾਰਾ ਦੇ ਤੌਰ-ਤਰੀਕਿਆਂ ਤਹਿਤ ਹੀ ਸੰਗਠਿਤ ਕੀਤਾ। 1950ਵਿਆਂ ’ਚ ਆਰ. ਐੱਸ.
ਐੱਸ. ਨੇ ਆਪਣੀ ਰਾਜਸੀ ਪਾਰਟੀ ‘ਭਾਰਤੀ ਜਨਸੰਘ’ ਮੈਦਾਨ ਵਿੱਚ ਉਤਾਰੀ। ਬੀ. ਜੇ. ਪੀ., ਭਾਰਤੀ ਜਨਸੰਘ ਦਾ ਹੀ ਆਧੁਨਿਕ ਅਵਤਾਰ ਹੈ।
ਮਹਾਰਾਸ਼ਟਰ ਵਿਚਲੀ ਬਾਲ ਠਾਕਰੇ ਦੀ ਪਾਰਟੀ ਸ਼ਿਵ ਸੈਨਾ, ਪਿਛਲੇ ਕਈ ਦਹਾਕਿਆਂ ਤੋਂ ਬੀ. ਜੇ. ਪੀ. ਦੀ ਸਹਿਯੋਗੀ ਪਾਰਟੀ ਹੈ ਅਤੇ
ਪਿਛਲੀਆਂ ਵਿਧਾਨ ਸਭਾ ਚੋਣਾਂ ਵੀ ਇਨ੍ਹਾਂ ਨੇ ਇਕੱਠਿਆਂ ਹੀ ਲੜੀਆਂ ਹਨ।
ਆਰ. ਐੱਸ. ਐੱਸ. ਦੀ ਹਿੰਦੂਤਵੀ ਵਿਚਾਰਧਾਰਾ ਦੀ ਆਧਾਰ-ਸ਼ਿਲਾ ਇਸ ਵਿਚਾਰ ’ਤੇ ਟਿਕਾਈ ਗਈ ਹੈ ਕਿ ‘ਭਾਰਤਵਰਸ਼, ਇੱਕ ਹਿੰਦੂ
ਰਾਸ਼ਟਰ ਹੈ ਅਤੇ ਇਥੇ ਵਸਣ ਵਾਲੇ ਸਿੱਖ, ਬੋਧੀ ਤੇ ਜੈਨੀ ਹਿੰਦੂ ਹਨ। ਇਸਲਾਮ ਤੇ ਈਸਾਈ ਧਰਮ, ਵਿਦੇਸ਼ੀ ਧਰਮ ਹਨ ਅਤੇ ਇਨ੍ਹਾਂ ਦੇ ਪੈਰੋਕਾਰਾਂ
ਨੇ ਜੇ ਭਾਰਤ ਵਿੱਚ ਰਹਿਣਾ ਹੈ ਤਾਂ ਇਨ੍ਹਾਂ ਦਾ ‘ਭਾਰਤੀਕਰਣ’ ਭਾਵ ਕਿ ‘ਸ਼ੁੱਧੀਕਰਣ’ ਕਰਣਾ ਬੜਾ ਜ਼ਰੂਰੀ ਹੈ। ਭਾਰਤ ਦਾ ਇੱਕ ਹੀ ਧਰਮ ਹੈਜਿਹੜਾ ਹਿੰਦੂ ਧਰਮ ਹੈ, ਭਾਰਤ ਦੀ ਇੱਕ ਹੀ ਭਾਸ਼ਾ ਹੈ,
ਜਿਹੜੀ ਹਿੰਦੀ ਭਾਸ਼ਾ ਹੈ ਅਤੇ ਭਾਰਤ ਦਾ ਇੱਕ ਹੀ ਸੱਭਿਆਚਾਰ ਹੈ, ਜਿਹੜਾ ਕਿ ਹਿੰਦੂ
ਸੱਭਿਆਚਾਰ ਹੈ। ਭਾਰਤ ਬਹੁ-ਕੌਮੀ ਦੇਸ਼ ਨਹੀਂ ਹੈ ਬਲਕਿ ਇੱਕ-ਕੌਮੀ ਦੇਸ਼ ਹੈ ਅਤੇ ਉਹ ਕੌਮ ਹੈ ਹਿੰਦੂ ਕੌਮ।’ ਆਰ. ਐੱਸ. ਐੱਸ. ਦੀ ਉਪਰੋਕਤ
ਵਿਚਾਰਧਾਰਾ ਦਾ ਸਾਰ ਰੂਪ ਇਹ ਨਾਹਰਾ ਹੈ
‘ਸਭ
ਮਿਲ ਬੋਲੋ ਏਕ ਜ਼ੁਬਾਨ
ਹਿੰਦੂ, ਹਿੰਦੀ, ਹਿੰਦੋਸਤਾਨ।’
ਬੀ. ਜੇ. ਪੀ. ਨੇ 1992 ਵਿੱਚ, ਬਾਬਰੀ ਮਸੀਤ ਨੂੰ ਢਾਹ ਕੇ, ਵਕਤੀ ਤੌਰ ’ਤੇ ਇੱਕ ‘ਹਿੰਦੂਤਵੀ ਲਹਿਰ’ ਵੀ ਖੜ੍ਹੀ ਕੀਤੀ, ਜਿਸ ਦੇ
ਬਲਬੂਤੇ ਪੰਡਿਤ ਵਾਜਪਾਈ ਤਿੰਨ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਏ। ਪਰ ਇਉਂ ਜਾਪਦਾ ਹੈ, ਸਾਵਰਕਰ, ਗੋਲਵਲਕਰ
(ਜਿਹੜੇ ਦੋਨੋਂ ਹੀ ਮਹਾਰਾਸ਼ਟਰ ਵਾਸੀ ਮਰਾਠੇ ਸਨ) ਦੀ ਹਿੰਦੂਤਵੀ ਵਿਚਾਰਧਾਰਾ ਨੂੰ ਮਰਾਠਿਆਂ ਦੀਆਂ ਦੋ-ਦੋ ਸੈਨਾਵਾਂ (ਸ਼ਿਵ ਸੈਨਾ ਤੇ
ਮਹਾਰਾਸ਼ਟਰ ਨਵ-ਨਿਰਮਾਣ ਸੈਨਾ) ਡੂੰਘਾ ਦਫਨ ਕਰਨ ਦੇ ਲਈ ਮੈਦਾਨ ਵਿੱਚ ਨਿੱਤਰੀਆਂ ਹਨ। ਜ਼ਾਹਰ ਹੈ ਕਿ ਹਿੰਦੂ ਧਰਮ ਅਤੇ ਹਿੰਦੀ ਜ਼ੁਬਾਨ,
ਭਾਰਤੀ ਨਕਸ਼ੇ ਵਿੱਚ ਕੈਦ ਅੱਡ-ਅੱਡ ‘ਕੌਮੀਅਤਾਂ’ ਨੂੰ ਇੱਕ ਸੂਤਰ ਵਿੱਚ ਨਹੀਂ ਬੰਨ੍ਹ ਸਕੇ। ਹੁਣ ਉਹ ਸਮਾਂ ਆ ਗਿਆ ਹੈ ਕਿ ਹਿੰਦੀ ਦੀ ਇੱਕ
ਰਾਸ਼ਟਰ ਭਾਸ਼ਾ ਵਜੋਂ ਮਾਨਤਾ ਖਤਮ ਹੋਣੀ ਚਾਹੀਦੀ ਹੈ, ਕਿਉਂਕਿ ਇਹ ਭਾਰਤ ਵਿੱਚ ਵਸਦੇ ਸਿਰਫ 15-20 ਫੀਸਦੀ ਲੋਕਾਂ ਦੀ ਹੀ ਬੋਲੀ ਹੈ।
ਦੱਖਣੀ ਭਾਰਤ, ਇਸ ਨੂੰ ਪਿਛਲੇ 62 ਵਰ੍ਹਿਆਂ ਤੋਂ ਨਕਾਰ ਰਿਹਾ ਹੈ। ਉੱਤਰ-ਪੂਰਬ ਦੇ ਸੂਬੇ ਅਤੇ ਉੱਤਰੀ ਭਾਰਤ ਵਿੱਚ ਪੰਜਾਬ, ਜੰਮੂ-ਕਸ਼ਮੀਰ
ਸਮੇਤ ਅੱਡ-ਅੱਡ ਸੂਬਿਆਂ ’ਤੇ ਇਹ ਜਬਰੀ ਠੋਸੀ ਜਾਂਦੀ ਹੈ।
ਪਰ ਗੱਲ, ‘ਭਾਸ਼ਾ’ ਦੇ ਮਸਲੇ ’ਤੋਂ ਵੀ ਅੱਗੇ ਨਿਕਲ ਚੁੱਕੀ ਹੈ। ਮਹਾਰਾਸ਼ਟਰ ਦੇ ‘ਬਹਾਦਰ ਮਰਾਠਿਆਂ’ ਦਾ ‘ਹਿੰਦੂ ਰਾਸ਼ਟਰ’ ਦੇ ਸੰਕਲਪ ਤੋਂ
ਮੋਹ ਭੰਗ ਹੋ ਚੁੱਕਾ ਹੈ ਅਤੇ ਦੋਵੇਂ ਮਰਾਠਾ ਪਾਰਟੀਆਂ, ‘ਮਰਾਠਾ ਦੇਸ਼-ਮਹਾਰਾਸ਼ਟਰ’ ਦੇ ਲਈ, ਬਿਨਾਂ ਕਿਸੇ ਸੰਗ-ਸੰਕੋਚ ਦੇ ਹਿੰਸਕ ਤੌਰਤਰੀਕਿਅ
ਾਂ ਦਾ ਸਹਾਰਾ ਲੈ ਰਹੀਆਂ ਹਨ। ਭਾਰਤ ਦੇ 150 ਮਿਲੀਅਨ ਮੁਸਲਮਾਨਾਂ ਦੀ ਵਿਚਾਰਕ ਅਗਵਾਈ ਕਰਦੇ ‘ਉਲਾਮਾਵਾਂ’ ਨੇ ਆਪਣੇ
ਸਿਧਾਂਤਕ ਦਿਸ਼ਾ-ਨਿਰਦੇਸ਼ਾਂ ਵਿੱਚ, ਭਾਰਤੀ ਮੁਸਲਮਾਨਾਂ ਨੂੰ ਕਿਹਾ ਹੈ ਕਿ ‘ਉਹ, ਵੰਦੇ-ਮਾਤਰਮ ਗੀਤ ਨਾ ਪੜ੍ਹਨ, ਕਿਉਂਕਿ ਇਹ ਇਸਲਾਮ
ਵਿਰੋਧੀ ਹੈ।’
26 ਮਿਲੀਅਨ ਸਿੱਖ ਕੌਮ ਦੇ ਸਾਹਮਣੇ ਇਹ ਸਪੱਸ਼ਟ ਚੈ¦ਿਜ ਹੈ ਕਿ ਜੇ ਮਰਾਠੇ ਅਤੇ ਮੁਸਲਮਾਨ ਆਪਣੇ ‘ਹਿਤਾਂ’ ਅਤੇ ਧਾਰਮਿਕ -ਸ਼ੁੱਧਤਾ
ਨੂੰ ਬਚਾਉਣ ਲਈ ਸਪੱਸ਼ਟ ਮੈਦਾਨ ਵਿੱਚ ਨਿੱਤਰੇ ਹਨ ਤਾਂ ਉਹ ਇਸ ਸਥਿਤੀ ਦਾ, ਆਪਣੇ ਦੇਸ਼-ਖਾਲਿਸਤਾਨ ਦੇ ਕੇਸ ਦੀ ਵਕਾਲਤ ਕਰਨ ਵਿੱਚ
ਕੀ ਲਾਹਾ ਲੈ ਸਕਦੇ ਹਨ। ਇੱਕ ਗੱਲ ਚਿੱਟੇ ਦਿਨ ਵਾਂਗ ਸਪੱਸ਼ਟ ਪ੍ਰਗਟ ਹੋ ਰਹੀ ਹੈ ਕਿ ‘ਇੱਕ ਹਿੰਦੂ ਰਾਸ਼ਟਰ’ ਦਾ ਸੰਕਲਪ, ਤਾਰ-ਤਾਰ ਹੋ ਰਿਹਾ
ਹੈ ਅਤੇ ਭਵਿੱਖ ਵਿੱਚ ਬਹੁ-ਕੌਮੀ ਭਾਰਤ ਦੀਆਂ ਅੱਡ-ਅੱਡ ਕੌਮਾਂ, ਆਪਣੇ ਕੌਮੀ ਹਿਤਾਂ ਦੀ ਰੌਸ਼ਨੀ ਵਿੱਚ ਅੱਡ-ਅੱਡ ਕੌਮੀ - ਦੇਸ਼
ਸਿਰਜਣਗੀਆਂ। ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਲੀ ਕਹਾਣੀ ਭਾਰਤ ਵਿੱਚ ਵੀ ਜਲਦ ਹੀ ਦੋਹਰਾਈ ਜਾਵੇਗੀ।
‘ਭਾਰਤੀ ਲੋਕਤੰਤਰ ਕਿ ਕੈਦਖਾਨਾ?’
ਦਿੱਲੀ ਵਿੱਚ ਭਾਰਤੀ ਗਣਤੰਤਰ ਦਿਵਸ ਦੀ ਪਰੇਡ ਮੌਕੇ ਭਾਰਤੀ ਹਾਕਮਾਂ ਨੇ ਆਪਣੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਜਿਥੇ ਮੁੱਖ
ਮਹਿਮਾਨ, ਸਾਊਥ ਕੋਰੀਆ ਦੇ ਪ੍ਰਧਾਨ ਮੰਤਰੀ ਲੀ ਮਿਊਂਗ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਉਥੇ ਭਾਰਤ ਨੂੰ ਸੰਸਾਰ ਦੇ ਸਭ ਤੋਂ ‘ਵੱਡੇ
ਲੋਕਤੰਤਰ’ ਦੇ ਰੂਪ ਵਿੱਚ ਉਭਾਰਨ ਦਾ ਵੀ ਹਮੇਸ਼ਾ ਵਾਂਗ ਯਤਨ ਕੀਤਾ। ਪਰ ਫਰਾਂਸ ਦੀ ਪ੍ਰਮੁੱਖ ਨਿਊਜ਼ ਏਜੰਸੀ ਏ. ਐਫ. ਪੀ. ਵਲੋਂ, ਭਾਰਤੀ
ਕਾਨੂੰਨ ਮੰਤਰੀ ਦੇ ਹਵਾਲੇ ਨਾਲ, ਦੁਨੀਆ ਭਰ ਵਿੱਚ ਪ੍ਰਕਾਸ਼ਿਤ ਖਬਰ, ਭਾਰਤੀ ‘ਗਣਤੰਤਰ’ ਦੀ ਅਸਲੀਅਤ ਦਾ ਭਾਂਡਾ ਸ਼ਰ੍ਹੇ-ਬਜ਼ਾਰ ਭੰਨ
ਰਹੀ ਹੈ। ਏ. ਐਫ. ਪੀ. ਵਲੋਂ ਪ੍ਰਕਾਸ਼ਿਤ ਖਬਰ ਦਾ ਸਿਰਲੇਖ ਹੈ - ‘ਭਾਰਤ ਵਲੋਂ ਇੱਕ ਲੱਖ 25 ਹਜ਼ਾਰ ਰਿਮਾਂਡ ਵਿਚਲੇ ਕੈਦੀ ਰਿਹਾਅ ਕੀਤੇ
ਜਾਣਗੇ - ਕਾਨੂੰਨ ਮੰਤਰੀ’
ਖਬਰ ਦੇ ਵੇਰਵੇ ਅਨੁਸਾਰ - ‘ਭਾਰਤ ਵਲੋਂ 2 ਲੱਖ ਦੇ ਕਰੀਬ, ਜੇਲ੍ਹਾਂ ਵਿੱਚ ਬੰਦ ਉਨ੍ਹਾਂ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ, ਜਿਹੜੇ
ਮੁਕੱਦਮੇ ਚੱਲਣ ਦੀ ਇੰਤਜ਼ਾਰ ਕਰ ਰਹੇ ਹਨ, ਪਰ ਉਨ੍ਹਾਂ ਨੇ ਜੇਲ੍ਹ ਵਿੱਚ ਇਸਤੋਂ ਵੀ ਜ਼ਿਆਦਾ ਸਮਾਂ ਗੁਜ਼ਾਰ ਲਿਆ, ਜਿੰਨਾ ਕਿ ਉਨ੍ਹਾਂ ਨੂੰ ਵੱਧ
ਤੋਂ ਵੱਧ ਸਜ਼ਾ ਮਿਲਣ ਤੋਂ ਬਾਅਦ ਬਣਦਾ ਸੀ। ਕੇਂਦਰੀ ਕਾਨੂੰਨ ਮੰਤਰੀ ਵੀਰੱਪਾ ਮੌਇਲੀ ਅਨੁਸਾਰ, ਮਨੁੱਖੀ ਹੱਕਾਂ ਦੀਆਂ ਅ¦ਬਰਦਾਰ
ਜਥੇਬੰਦੀਆਂ ਦੀ ਲਾਮਬੰਦੀ ਕਰਕੇ, ‘ਰੀਮਾਂਡ’ (ਹਿਰਾਸਤ ਵਿੱਚ) ਵਿਚਲੇ ਢਾਈ ਲੱਖ ਤੋਂ ਵੱਧ ਕੈਦੀਆਂ ’ਚੋਂ, ਇੱਕ ਲੱਖ, 75 ਹਜ਼ਾਰ ਕੈਦੀਆਂ ਨੂੰ
ਰਿਹਾਅ ਕਰ ਦਿੱਤਾ ਜਾਵੇਗਾ। ਕਾਨੂੰਨ ਮੰਤਰੀ ਅਨੁਸਾਰ - ‘ਅਸੀਂ ਅੰਡਰ ਟਰਾਇਲ (ਜਿਨ੍ਹਾਂ ’ਤੇ ਮੁਕੱਦਮਾ ਅਜੇ ਚੱਲਣਾ ਹੈ) ਕੈਦੀਆਂ ’ਚੋਂ ਦੋ
ਤਿਹਾਈ ਕੈਦੀਆਂ ਨੂੰ, 3 ਜੁਲਾਈ ਤੱਕ ਰਿਹਾਅ ਕਰ ਦੇਵਾਂਗੇ।’ ਪਿਛਲੇ ਵਰ੍ਹੇ ਭਾਰਤ ਦੇ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਨੇ ਮੰਨਿਆ ਸੀ
ਕਿ ਭਾਰਤ ਦੀਆਂ 1, 276 ਜੇਲ੍ਹਾਂ ਵਿੱਚ, ਢਾਈ ਲੱਖ ਦੇ ਕਰੀਬ ਉਹ ਲੋਕ ਬੰਦ ਹਨ, ਜਿਹੜੇ ਕਿ ਮੁਕੱਦਮਾ ਚੱਲਣ ਦੀ ਇੰਤਜ਼ਾਰ ਕਰ ਰਹੇ ਹਨ।
ਇਹ ਗਿਣਤੀ ਜੇਲ੍ਹਾਂ ਵਿੱਚ ਬੰਦ ਕੁੱਲ ਕੈਦੀਆਂ ਦਾ 70 ਫੀਸਦੀ ਬਣਦੀ ਹੈ। ਇਨ੍ਹਾਂ ਵਿੱਚੋਂ 96 ਫੀਸਦੀ ਪੁਰਸ਼ ਤੇ 4 ਫੀ ਸਦੀ ਇਸਤਰੀਆਂ ਹਨ।
.......ਭਾਰਤ ਵਿੱਚ ਇੱਕ ਕੇਸ, ਜਿਸ ਦਾ ਕਾਫੀ ਚਰਚਾ ਹੈ। ਯਾਦਵ ਨੂੰ 1968 ਵਿੱਚ ਇੱਕ ਕਤਲ ਦੇ ਕੇਸ ਵਿੱਚ ਫੜਿਆ ਗਿਆ। ਉਹ
‘ਮੁਕੱਦਮੇ’ ਦੀ ਉਡੀਕ ਵਿੱਚ 38 ਸਾਲ ਜੇਲ੍ਹ ਵਿੱਚ ਬੈਠਾ ਰਿਹਾ, ਜਦੋਂਕਿ 70 ਸਾਲ ਦੀ ਉਮਰ ਵਿੱਚ, ਵਰ੍ਹਾ 2006 ਵਿੱਚ ਉਸ ਨੂੰ ‘ਜ਼ਮਾਨਤ’ ਤੇ
ਰਿਹਾਅ ਕਰ ਦਿੱਤਾ ਗਿਆ। ਭਾਰਤ ਵਿੱਚ ਕਤਲ ਮੁਕੱਦਮੇ ਵਿੱਚ ਉਮਰ ਕੈਦ 14 ਸਾਲਾਂ ਦੀ ਹੁੰਦੀ ਹੈ। ਕਾਨੂੰਨ ਮੰਤਰੀ ਨੇ ਕਿਹਾ ਕਿ ਅਸੀਂ ਸਟੇਟਾਂ
ਦੇ ਹਾਈਕੋਰਟਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਕੈਦੀਆਂ ਦੀ ਸ਼ਨਾਖਤ ਕਰਨ, ਜਿਨ੍ਹਾਂ ’ਤੇ ‘ਗੰਭੀਰ ਦੋਸ਼’ ਆਇਦ ਨਹੀਂ ਹੁੰਦੇ ਤਾਂਕਿ ਉਨ੍ਹਾਂ ਨੂੰ ਰਿਹਾਅ
ਕੀਤਾ ਜਾ ਸਕੇ।’
²ਪਾਠਕਜਨ! ਉਪਰੋਕਤ ਖਬਰ ਨੂੰ ਪੜ੍ਹਨ ਵਾਲਾ ਕੋਈ ਵੀ ਦੇਸੀ-ਪ੍ਰਦੇਸੀ ਭਾਰਤ ਨੂੰ ਇੱਕ ਲੋਕਤੰਤਰ ਨਹੀਂ ਬਲਕਿ ‘ਕੈਦਖਾਨਾ’ ਹੀ
ਦੱਸੇਗਾ। ਦੁਨੀਆ ਦੇ ਕਈ ‘ਦੀਪਾਂ’ (ਆਈਲੈਂਡਜ਼) ਦੀ ਇੰਨੀ ਅਬਾਦੀ ਨਹੀਂ ਹੈ, ਜਿੰਨੇ ਲੋਕਾਂ ਨੂੰ ਭਾਰਤੀ ਸਿਸਟਮ ਨੇ, ਪਿਛਲੇ ਕਈ ਸਾਲਾਂ ਤੋਂ
ਬਿਨ੍ਹਾਂ ਮੁਕੱਦਮਾ ਚਲਾਇਆ, ਜੇਲ੍ਹਾਂ ਵਿੱਚ ਤੂੜਿਆ ਹੋਇਆ ਹੈ। ਏ. ਐਫ. ਪੀ. ਨੀਊਜ਼ ਏਜੰਸੀ ਨੇ ‘ਤਸ਼ੱਦਦ’ ਸਮੇਤ ਉਨ੍ਹਾਂ ਮੁਸ਼ਕਲ ਹਾਲਾਤਾਂ
ਦਾ ਜ਼ਿਕਰ ਨਹੀਂ ਕੀਤਾ, ਜਿਨ੍ਹਾਂ ’ਚੋਂ ਇਨ੍ਹਾਂ ਕੈਦੀਆਂ ਨੂੰ ਗੁਜ਼ਰਨਾ ਪੈਂਦਾ ਹੈ। ਜੇ ਇਨ੍ਹਾਂ ਕੈਦੀਆਂ ਦਾ ਸਟੇਟ-ਅਧਾਰਿਤ ਅਤੇ ਕੌਮ ਅਧਾਰਿਤ
ਸਰਵੇ ਕਰਵਾਇਆ ਜਾਵੇ ਤਾਂ ਇਨ੍ਹਾਂ ਵਿੱਚ ਘੱਟਗਿਣਤੀ ਕੌਮਾਂ ਅਤੇ ਦਲਿਤ, ਆਦਿ ਵਾਸੀ ਭਾਈਚਾਰਿਆਂ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ
ਹੋਵੇਗੀ।
ਭਾਰਤੀ ਨਕਸ਼ੇ ਦੀ ਕੈਦ ਤੋਂ ਬਾਹਰ ਵਸਦੇ, ਘੱਟਗਿਣਤੀ ਕੌਮਾਂ ਦੇ ਲੋਕ ਵੀ ਕਿਵੇਂ ਭਾਰਤੀ ਸਿਸਟਮ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਹਨ,
ਇਸ ਦੀ ਇੱਕ ਸੱਜਰੀ ਉਦਾਹਰਣ ਨਿਊਜ਼ੀਲੈਂਡ ਦੀ ਸਿੱਖ ਬੀਬੀ ਸ਼ੁੱਭਨੀਤ ਕੌਰ ਅਤੇ ਦੋ ਸਾਲਾ ਬੱਚੇ ਬਚਿੰਤਵੀਰ ਸਿੰਘ ਨਾਲ, ਦਿੱਲੀ ਹਵਾਈ
ਅੱਡੇ ’ਤੇ ਹੋਏ ਸਲੂਕ ਤੋਂ ਸਾਹਮਣੇ ਆਉਂਦੀ ਹੈ। ਨਿਊਜ਼ੀਲੈਂਡ ਸਿੱਖ ਸੁਸਾਇਟੀ ਦੇ ਸਹਾਇਕ ਜਨਰਲ ਸਕੱਤਰ ਰਣਬੀਰ ਲਾਲੀ ਸਿੰਘ ਨੇ ਮੀਡੀਏ
ਨੂੰ ਦਿੱਤੇ ਬਿਆਨ ਵਿੱਚ ਕਿਹਾ - ‘ਭਾਰਤ ਸਰਕਾਰ ਨੇ ਮੇਰੀ ਪਤਨੀ ਸ਼ੁੱਭਨੀਤ ਕੌਰ ਅਤੇ ਬੇਟੇ ਨਾਲ ਅਪਰਾਧੀਆਂ ਵਰਗਾ ਗੈਰ-ਮਨੁੱਖੀ ਵਰਤਾਓ
ਕੀਤਾ। ਸ਼ੁੱਭਨੀਤ ਕੌਰ ਇਸ ਤੋਂ ਪਹਿਲਾਂ ਕਈ ਵਾਰ ਭਾਰਤ ਜਾ ਚੁੱਕੀ ਹੈ, ਫਿਰ ਉਸ ਦਾ ਨਾਂ ਅਚਾਨਕ ਕਾਲੀ ਸੂਚੀ ਵਿੱਚ ਕਿਵੇਂ ਆ ਗਿਆ।
ਸਰਕਾਰ ਨੇ ਮਾਸੂਮ ਬੱਚੇ ਨੂੰ ਵੀ ‘ਗੁਨਾਹਗਾਰ’ ਬਣਾ ਦਿੱਤਾ ਹੈ। ਅਜੇ ਤੱਕ ਸਰਕਾਰ ਨੇ ਆਪਣੇ ‘ਗੁਨਾਹ’ ਲਈ ਮੁਆਫੀ ਤੱਕ ਨਹੀਂ ਮੰਗੀ। ਅਸੀਂ
ਚਾਹੁੰਦੇ ਹਾਂ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ...।’
ਇਹ ਕੁਝ ਸਿੱਖਾਂ ਨਾਲ ਉਦੋਂ ਵਾਪਰ ਰਿਹਾ ਹੈ ਜਦੋਂ ਕਿ ਢੋਲ ਦੇ ਡਗੇ ਨਾਲ ਐਲਾਨਿਆ ਜਾ ਰਿਹਾ ਹੈ ਕਿ ਭਾਰਤ ਦੇ ‘ਸਿੱਖ ਪ੍ਰਧਾਨ ਮੰਤਰੀ’
ਨੇ, ਸਿੱਖਾਂ ਦੀ ਇੱਜ਼ਤ ਵਿੱਚ ਬਹੁਤ ਵਾਧਾ ਕੀਤਾ ਹੈ ਅਤੇ ਸਭ ਪਾਸੇ ਬੱਲੇ-ਬੱਲੇ ਹੋ ਗਈ ਹੈ। ਝੋਲੀਚੁੱਕ ਕਿਸਮ ਦੇ ‘ਸਿੱਖੀ’ ਬਾਣੇ ਵਿਚਲੇ ਲੋਕ
ਵੀ, ਕਾਂਗਰਸੀ ਅਤੇ ਅਕਾਲੀ ‘ਲੇਬਲ’ ਲਾ ਕੇ, ‘ਗਣਤੰਤਰੀ ਦਿਵਸ’ ਦੀਆਂ ਵਧਾਈਆਂ’ ਦੇਣ ਦੇ ਬਹਾਨੇ, ਆਪਣੀਆਂ ਜ਼ਮੀਰ ਰਹਿਤ ਮੂੰਹਾਂ
ਵਾਲੀਆਂ ਫੋਟੋਆਂ, ਪੈਸੈ ਦੇ ਕੇ, ਅਖਬਾਰਾਂ ਵਿੱਚ ਛਪਵਾਉਣ ਵਿੱਚ ਬੜਾ ਫਖਰ ਸਮਝਦੇ ਹਨ।
ਅਸੀਂ ਭਾਰਤੀ ਗਣਤੰਤਰ ਦਿਵਸ ਦੇ ਮੌਕੇ, ਭਾਰਤੀ ਨਕਸ਼ੇ ਵਿੱਚ ਕੈਦ, ਤਿੰਨ ਪ੍ਰਮੁੱਖ ਕੌਮਾਂ, ਸਿੱਖਾਂ, ਕਸ਼ਮੀਰੀਆਂ ਅਤੇ ਨਾਗਿਆਂ ਦੀਆਂ
ਨੁਮਾਇੰਦਾ ਜਮਾਤਾਂ - ਦਲ ਖਾਲਸਾ, ਆਲ ਪਾਰਟੀਜ਼ ਹੁਰੀਅਤ ਕਾਨਫਰੰਸ ਅਤੇ ਐਨ. ਐਸ. ਸੀ. ਐਮ. ਦੇ ਲੀਡਰਾਂ ਵਲੋਂ ਦਿੱਤੇ ਸਾਂਝੇ ਬਿਆਨ
ਦੀ ਪੁਰਜ਼ੋਰ ਹਮਾਇਤ ਕਰਦੇ ਹਾਂ। ਇਨ੍ਹਾਂ ਤਿੰਨਾਂ ਜਥੇਬੰਦੀਆਂ ਵਲੋਂ ਜਾਰੀ ਸਾਂਝੇ ਬਿਆਨ ਵਿੱਚ, ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ
ਗਈ ਹੈ ਕਿ ਸਾਡੀਆਂ ‘ਕੌਮਾਂ’ ਤੇ ‘ਦੇਸ਼’ ਭਾਰਤੀ ਜ਼ੁਲਮੋਂ-ਤਸ਼ੱਦਦ ਦਾ ਸ਼ਿਕਾਰ ਹਨ ਕਿਉਂਕਿ ਇਹ ਭਾਰਤੀ ਕਬਜ਼ੇ ਹੇਠ ਹਨ। ਯੂਨਾਇਟਿਡ
ਨੇਸ਼ਨਜ਼ ਦੇ ਚਾਰਟਰ ਅਨੁਸਾਰ - ‘ਸ੍ਵੈ-ਨਿਰਣੇ ਦਾ ਹੱਕ (ਰਾਈਟ ਟੂ ਸੈਲਫ ਡਿਟਰਮੀਨੇਸ਼ਨ) ਹਰ ਕੌਮ ਦਾ ਮੁੱਢਲਾ ਹੱਕ ਮੰਨਿਆ ਗਿਆ ਹੈ। ਇਸ
ਹੱਕ ਦੀ ਵਰਤੋਂ ਕਰਦਿਆਂ, ਸਾਡੀਆਂ ਕੌਮਾਂ, ਭਾਰਤੀ ਨਕਸ਼ੇ ਦੀ ਕੈਦ ਤੋਂ ਨਿਜ਼ਾਤ ਪਾਉਣ ਲਈ, ਪਿਛਲੀ ਅੱਧੀ ਸਦੀ ਤੋਂ ਸੰਘਰਸ਼ ਕਰ ਰਹੀਆਂ
ਹਨ। ਇਸ ਸੰਘਰਸ਼ ਦੌਰਾਨ, ਭਾਰਤੀ ਜ਼ਾਲਮ-ਤੰਤਰ ਨੇ ਸਾਡੇ ਲੱਖਾਂ ਵੀਰ-ਭੈਣਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਪਰ ਇਸ ਦੇ ਬਾਵਜੂਦ ਸਾਡੀ
ਅਜ਼ਾਦੀ ਦੀ ਤੜਪ ਅਤੇ ਸੰਘਰਸ਼ ਜਾਰੀ ਹੈ। ਤਿੰਨੋਂ ਪ੍ਰਮੁੱਖ ਅਜ਼ਾਦੀ ਤਹਿਰੀਕਾਂ ਦੇ ਨੁਮਾਇੰਦਿਆਂ ਨੇ, ਭਾਰਤੀ ਸਟੇਟ ਦੇ ਜ਼ੁਲਮੀਂ-ਪੰਜੇ ਤੋਂ
ਛੁਟਕਾਰਾ ਦਿਵਾਉਣ ਲਈ, ਅੰਤਰਰਾਸ਼ਟਰੀ ਭਾਈਚਾਰੇ ਸਮੇਤ ਯੂਨਾਇਟਿਡ ਨੇਸ਼ਨਜ਼ ਦੀ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ।
‘ਆਜ਼ਾਦੀ’ ਹਰ ਇੱਕ ਪ੍ਰਾਣੀ, ਕੌਮ ਦਾ ਮੁੱਢਲਾ ਹੱਕ ਹੈ ਅਤੇ ਇਸ ਲਈ ਸੰਘਰਸ਼ਸ਼ੀਲ ਕੌਮਾਂ ਅਖੀਰ ਆਪਣੇ ਮੁਕਾਮ ਨੂੰ ਹਾਸਲ ਜ਼ਰੂਰ
ਕਰਦੀਆਂ ਹਨ। ‘ਬਾਜ਼ੂਏ-ਕਾਤਲ’ ਅਖੀਰ ‘ਸਰ-ਫਰੋਸ਼ੀ’ ਦੀ ਤਮੰਨਾ ਵਾਲਿਆਂ ਦੇ ਸਾਹਮਣੇ ਬੇਵੱਸ ਹੋ ਜਾਂਦੀ ਹੈ।
‘‘ਸਿੱਖ ਕੌਮ ਲਈ ਕਾਲਾ ਦਿਵਸ -26 ਜਨਵਰੀ’’
26 ਜਨਵਰੀ, 1950 ਨੂੰ ਜਦੋਂ ਭਾਰਤ ਦੇ ਬਹੁਗਿਣਤੀ ਹਿੰਦੂ ਭਾਰਤੀ ਸੰਵਿਧਾਨ ਲਾਗੂ ਹੋਣ ’ਤੇ ਖੁਸ਼ੀਆਂ ਦੇ ਜਸ਼ਨ ਮਨਾ ਰਹੇ ਸਨ ਉਦੋਂ
ਸਿੱਖ ਕੌਮ ਵਲੋਂ ਇਹ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਸੀ। ਕਾਲਾ ਦਿਵਸ ਮਨਾਉਣ ਦਾ ਸੱਦਾ, ਸ਼੍ਰੋਮਣੀ ਅਕਾਲੀ ਦਲ ਵਲੋਂ
ਦਿੱਤਾ ਗਿਆ ਸੀ -ਜਿਸ ਨੂੰ ਸਿੱਖਾਂ ਨੇ ਪੂਰੀ ਤਰ੍ਹਾਂ ਮੰਨਿਆ ਸੀ। ਇਸ ਤੋਂ ਪਹਿਲਾਂ ਸੰਵਿਧਾਨ-ਘੜਨੀ ਅਸੈਂਬਲੀ (ਕਨਸਟੀਚਿਊਐਂਟ ਅਸੈਂਬਲੀ)
ਵਿੱਚ ਅਕਾਲੀ ਦਲ ਦੇ ਦੋਵਾਂ ਨੁਮਾਇੰਦਿਆਂ - ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਇਹ ਕਹਿ ਕੇ ਸੰਵਿਧਾਨ ਦੇ ਖਰੜੇ ’ਤੇ
ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਸੀ - ‘ਇਹ ਭਾਰਤੀ ਸੰਵਿਧਾਨ ਦਾ ਦਸਤਾਵੇਜ਼, ਸਿੱਖਾਂ ਨਾਲ ਕੀਤੇ ਧੋਖੇ ਦਾ ਦਸਤਾਵੇਜ਼ ਹੈ। ਇਹ ਸਿੱਖਾਂ
ਨਾਲ ਮਾਰੀ ਗਈ ਠੱਗੀ ਹੈ। ਸਿੱਖ ਕੌਮ ਨਾਲ, ਬਹੁਗਿਣਤੀ ਹਿੰਦੂਆਂ ਵਲੋਂ ਕੀਤਾ ਗਿਆ ਵਿਸਾਹਘਾਤ ਹੈ। ਇਸ ਧੋਖਾਧੜੀ ਦੇ ਦਸਤਾਵੇਜ਼ ਨੂੰ
ਅਸੀਂ ਬਿਲਕੁਲ ਨਹੀਂ ਮੰਨਦੇ। ਅਖੌਤੀ ਭਾਰਤੀ ਸੰਵਿਧਾਨ ਨੂੰ ਅਸੀਂ ਬਿਲਕੁਲ ਨਹੀਂ ਮੰਨਦੇ।’ ਇਹ ਇੱਕ ਇਤਿਹਾਸਕ ਤੱਥ ਹੈ ਕਿ ਸਿੱਖਾਂ ਨੇ ਇਸ
ਸੰਵਿਧਾਨ ਨੂੰ ਕਦੀ ਵੀ ਮਾਨਤਾ ਨਹੀਂ ਦਿੱਤੀ। ਇਸ ਲਈ ਅਸੀਂ ਭਾਰਤ ਦੇ ਕਿਸੇ ਕਾਇਦੇ-ਕਾਨੂੰਨ ਦੀ ਜੱਦ ਵਿੱਚ ਨਹੀਂ ਹਾਂ।
ਪਿਛਲੇ 60 ਸਾਲਾਂ ਵਿੱਚ, ਇਸ ਸੰਵਿਧਾਨ ਵਿੱਚ 85 ਦੇ ਲਗਭਗ ਸੋਧਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਮੰਤਵ ਘੱਟ ਗਿਣਤੀਆਂ ਦਾ
ਗਲਾ ਘੁੱਟਣਾ ਰਿਹਾ ਹੈ। ਇਸ ਸੰਵਿਧਾਨ ਦਾ ਆਰਟੀਕਲ -25, ਸਿੱਖਾਂ ਨੂੰ ਬੋਧੀਆਂ ਅਤੇ ਜੈਨੀਆਂ ਸਮੇਤ ‘ਹਿੰਦੂ’ ਗਰਦਾਨਦਾ ਹੈ। ਇਸੇ ਲਈ
ਸਿੱਖ, ‘ਹਿੰਦੂ ਮੈਰਿਜ ਐਕਟ’, ‘ਹਿੰਦੂ ਕੋਡ ਬਿੱਲ,’ ‘ਹਿੰਦੂ ਵਿਰਾਸਤ ਐਕਟ’, ਅਧੀਨ ‘ਹਿੰਦੂ’ ਹੀ ਗਰਦਾਨੇ ਜਾਂਦੇ ਹਨ। ਧਰਮਯੁੱਧ ਮੋਰਚੇ ਦੌਰਾਨ,
ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਚੰਡੀਗੜ੍ਹ ਵਿੱਚ ਸਾੜ ਕੇ 26 ਜਨਵਰੀ, 1950 ਦੇ ਸਿੱਖ ਨੁਮਾਇੰਦਿਆਂ ਦੇ ਮਤੇ
ਨੂੰ ਹੀ ਦੋਹਰਾਇਆ ਸੀ - ਪਰ ਅਫਸੋਸ! ਅੱਜ ਬਾਦਲ ਨੂੰ ਨਾ ਸਿਰਫ ਆਪਣੇ ਕੀਤੇ ’ਤੇ ਹੀ ‘ਅਫਸੋਸ’ ਹੈ ਬਲਕਿ ਉਸ ਦੀ ਸਮੁੱਚੀ ਜੁੰ²ਡਲੀ ਆਰ.
ਐਸ. ਐਸ. ਦਾ ਹੱਥਠੋਕਾ ਬਣੀ ਹੋਈ ਹੈ ਅਤੇ ਸਿੱਖ ਸੰਘਰਸ਼ ਦੀ ਗੱਲ ਸਭ ਨੂੰ ਭੁੱਲੀ ਹੋਈ ਹੈ।
ਇਸੇ ਭਾਰਤੀ ਸੰਵਿਧਾਨ ਦੇ ਤਹਿਤ ਪਿਛਲੇ 60 ਸਾਲਾਂ ਵਿੱਚ ਲੱਖਾਂ ਸਿੱਖ ਮੌਤ ਦੇ ਘਾਟ ਉਤਾਰੇ ਗਏ, ਸ੍ਰੀ ਅਕਾਲ ਤਖਤ ਸਾਹਿਬ ਟੈਂਕਾਂ-
ਤੋਪਾਂ ਨਾਲ ਢਾਹ ਢੇਰੀ ਕਰ ਦਿੱਤਾ ਗਿਆ, ਸਿੱਖਾਂ ਦਾ ਇਤਿਹਾਸਕ ਖਜ਼ਾਨਾ ਲੁੱਟਿਆ ਅਤੇ ਸਾੜਿਆ ਗਿਆ, ਟਾਡਾ ਤੇ ਐਨ. ਐਸ. ਏ. ਵਰਗੇ
ਕਾਲੇ ਕਾਨੂੰਨਾਂ ਹੇਠ ਪੰਜਾਬ ਦੀ ਜਵਾਨੀ ਨੂੰ ਜੇਲ੍ਹਾਂ ਵਿੱਚ ਰੋਲ-ਰੋਲ ਕੇ ਮਾਰਿਆ ਗਿਆ, ਨਵੰਬਰ ’84 ਵਿੱਚ ਹਜ਼ਾਰਾਂ ਸਿੱਖਾਂ ਨੂੰ ਜਿਊਂਦਿਆਂ
ਸਾੜਿਆ ਗਿਆ, ਸੈਂਕੜੇ ਸਿੱਖ ਅਜੇ ਵੀ ਜੇਲ੍ਹਾਂ ਵਿੱਚ ਤਾੜੇ ਹੋਏ ਹਨ, ਧਰਮੀ ਫੌਜੀਆਂ ਨੂੰ ਮਾਰਿਆ ਗਿਆ ਅਤੇ ਅਜੇ ਵੀ ਕੁਝ ਝੂਠੇ ਕੇਸਾਂ ਵਿੱਚ
ਜੇਲ੍ਹੀਂ ਡੱਕੇ ਹੋਏ ਹਨ। ਜੂਨ-84 ਵਿੱਚ ਸਿੱਖਾਂ ਦੇ ਖਿਲਾਫ ਭਾਰਤੀ ਹਾਕਮਾਂ ਵਲੋਂ ਵਿੱਢੀ ਗਈ ਅਣਐਲਾਨੀ ਜੰਗ 25 ਸਾਲਾਂ ਬਾਅਦ ਵੀ ਜਾਰੀ
ਹੈ ਅਤੇ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਲਈ ਚਾਣਕਿਆ ਨੀਤੀ ਦੇ ਚਾਰੇ ਹਥਿਆਰ ਸਾਮ-ਦਾਮ-ਦੰਡ-ਭੇਦ ਬੜੀ ਬੇਸ਼ਰਮੀ ਨਾਲ ਵਰਤੇ
ਜਾ ਰਹੇ ਹਨ। ਭਾਰਤੀ ਹਾਕਮਾਂ ਦੀ ਸਿੱਖ-ਵਿਰੋਧੀ ਨੀਤੀ ਨੇ ਬਾਹਰਲੇ ਸਿੱਖਾਂ ਨੂੰ ਵੀ ‘ਸਿੱਖ-ਤਬਾਹੀ’ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਹੋਇਆ ਹੈ।
ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਨਾਲ, ਕੀਤੀਆਂ ਗਈਆਂ (ਧੜਾਧੜ੍ਹ) ਦੇਸ਼-ਹਵਾਲਗੀ ਸੰਧੀਆਂ ਦਾ ਮੁੱਖ ਮਨੋਰਥ, ਪ੍ਰਦੇਸੀ ਸਿੱਖਾਂ ਦੇ ਮਨੋਬਲ ਨੂੰ
ਤੋੜਨਾ ਅਤੇ ਜਿਹੜੇ ਸਿੱਖ ਭਾਰਤੀ ਜਬਰਤੰਤਰ ਦੇ ਸ਼ਿਕੰਜੇ ’ਚੋਂ ਨਿਕਲਕੇ ਬਾਹਰ ਆ ਗਏ ਹਨ - ਉਹਨਾਂ ਨੂੰ ਵਾਪਸ ਭਾਰਤ ਲਿਆ ਕੇ ਖੁਆਰ
ਕਰਨਾ ਹੈ।
ਭਾਰਤੀ ਹਾਕਮਾਂ ਵਲੋਂ ਪੰਜਾਬ ਵਿੱਚ ਸਿੱਖਾਂ ਦੇ ਨਸਲਘਾਤ ਦੇ ਨਾਲ ਨਾਲ ਸਿੱਖ ਸੱਭਿਆਚਾਰ ਦੀ ਤਬਾਹੀ ਦਾ ਏਜੰ²ਡਾ ਵੀ ਪੂਰੇ ਜ਼ੋਰ-ਸ਼ੋਰ
ਨਾਲ ਲਾਗੂ ਕੀਤਾ ਜਾ ਰਿਹਾ ਹੈ। ਬਚੀ-ਖੁਚੀ ਸਿੱਖ ਜਵਾਨੀ ਨੂੰ ਨਸ਼ਿਆਂ, ਡਰੱਗਜ਼ ਅਤੇ ਵੇਸਵਾਬਿਰਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਬਿਹਾਰ ਤੇ ਯੂ. ਪੀ. ਦੇ ਭਈਆਂ ਨੂੰ ‘ਪੱਕੇ ਸ਼ਹਿਰੀ’ ਬਣਾਉਣਾ - ਸਿੱਖਾਂ ਨੂੰ ਪੰਜਾਬ ਵਿੱਚ ਘੱਟਗਿਣਤੀ
ਬਣਾਉਣ ਦੀ ਸਾਜ਼ਿਸ਼ ਦਾ ਹੀ ਹਿੱਸਾ ਹੈ। ਇਹ ਭਈਆ ਫੌਜ, ਪੰਜਾਬ ਵਿੱਚ ਤੰਬਾਕੂਨੋਸ਼ੀ ਅਤੇ ਸਦਾਚਾਰ ਵਿਰੋਧੀ ਰੁਝਾਨਾਂ ਦਾ ਬੜੀ ਤੇਜ਼ੀ ਨਾਲ
ਪਸਾਰ ਕਰ ਰਹੀ ਹੈ।
ਪਿਛਲੇ 60 ਵਰ੍ਹਿਆਂ ਵਿੱਚ ਭਾਰਤੀ ਹਾਕਮਾਂ ਦੇ, ਹਰ ਪਹਿਲੂ ਤੋਂ ਫੇਲ੍ਹ ਹੋਣ ਸਬੰਧੀ ਬਥੇਰਾ ਕੁਝ ਲਿਖਿਆ ਜਾ ਚੁੱਕਾ ਹੈ ਤੇ ਲਿਖਿਆ ਜਾ
ਰਿਹਾ ਹੈ - ਪਰ ਸਿੱਖ ਨੁਕਤਾਨਿਗਾਹ ਤੋਂ ਲਗਭਗ ਅੱਧੀ ਸਦੀ ਦਾ ਸਫਰ ਬਿੱਛੂਆਂ, ਸੱਪਾਂ, ਬਘਿਆੜਾਂ, ਮਗਰਮੱਛਾਂ ਸੰਗ ਸਫਰ ਤੋਂ ਵੀ ਮਾੜਾ ਹੋ
ਗੁਜਰਿਆ ਹੈ। ਵਰ੍ਹਾ 1947 ਦੇ ਹਿੰਦੂ ਵਿਸਾਹਘਾਤ ਦੀ ਕਹਾਣੀ ਕਹਿੰਦਿਆਂ ਤਾਂ ਕਈ ਕਲਮਾਂ ਘਿਸ ਚੁੱਕੀਆਂ ਹਨ ਪਰ ਅਫਸੋਸ! ਪਿਛਲੇ ਦੋ
ਦਹਾਕਿਆਂ ਦੀ ਸਿੱਖ ਨਸਲਕੁਸ਼ੀ ਦੀ ਲਹੂ ਭਿੱਜੀ ਦਾਸਤਾਨ ਦੀ ਡੂੰਘਿਆਈ ਤੋਂ ਅਜੇ ਤੱਕ ਪਰਦਾ ਚੁੱਕਿਆ ਨਹੀਂ ਗਿਆ। ਬ੍ਰਾਹਮਣਵਾਦੀ
ਹਾਕਮਾਂ ਵਲੋਂ ਗੁਰੂ ਨਾਨਕ - ਗੁਰੂ ਗੋਬਿੰਦ ਸਿੰਘ ਸਾਹਿਬ ਦੇ ‘ਸਰਬੱਤ ਦੇ ਭਲੇ’ ਵਾਲੇ ਪੰਥ ਨੂੰ ਤਬਾਹੋ-ਬਰਬਾਦ ਕਰਨ ਦੀਆਂ ਨੀਤੀਆਂ ਤਾਂ ਸਮਝ
ਆਉਣੀਆਂ ਔਖੀਆਂ ਨਹੀਂ - ਪਰ ਸਿੱਖ ਘਰਾਂ ਵਿੱਚ ਜੰਮੇ ਤੇ ਪੰਥ ਦਾ ਹੋਕਾ ਦੇ ਕੇ ਸਮੇਂ ਸਮੇਂ ਵਜ਼ੀਰੀਆਂ ਦੀਆਂ ਕੁਰਸੀਆਂ ਤੇ ਬਿਰਾਜਮਾਨ,
ਬੇਅਕਲ ਅਕਾਲੀ ਲੀਡਰਾਂ ਨੇ ਜਿਵੇਂ ਇਸ ਸਿੱਖ ਨਸਲਕੁਸ਼ੀ ਪ੍ਰੋਗਰਾਮ ਵਿੱਚ ਸਾਜ਼ਿਸ਼ੀ ਸ਼ਮੂਲੀਅਤ ਕੀਤੀ ਅਤੇ ਫੇਰ ਜ਼ਾਲਮਾਂ ਦੇ ਜ਼ੁਲਮਾਂ ਤੋਂ
ਪਰਦਾ ਚੁੱਕਣ ਦੇ ਰਸਤੇ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ, ਇਹੋ ਜਿਹਾ ਕੌਮ ਘਾਤਕ ਰੋਲ ਸਿੱਖ ਇਤਿਹਾਸ ਵਿੱਚ ਪਹਿਲਾਂ ਕਿਸੇ ਨੇ ਨਹੀਂ ਅਦਾ
ਕੀਤਾ। ਪੰਥ ਦੀ ਪ੍ਰਮੁੱਖ ਰਾਜਸੀ ਪਾਰਟੀ ਬਾਦਲ ਅਕਾਲੀ ਦਲ ਉਸ ਬੀ ਜੇ ਪੀ ਨਾਲ ਬਗਲਗੀਰ ਹੈ, ਜਿਸਨੇ ਕਾਂਗਰਸੀ ਹਾਕਮਾਂ ਵਲੋਂ ਸਿੱਖ
ਨਸਲਕੁਸ਼ੀ ਕਰਨ ਦੇ ਹਰ ਪ੍ਰੋਗਰਾਮ ਦੀ ਵੱਧ ਚੜ੍ਹ ਕੇ ਹਮਾਇਤ ਕੀਤੀ ਅਤੇ ‘ਹਿੰਦੂਤਵ ਦੇ ਏਜੰਡੇ’ ਨੂੰ ਲਾਗੂ ਕਰਨਾ, ਜਿਸ ਦਾ ਐਲਾਨੀਆ
ਨਿਸ਼ਾਨਾ ਹੈ।
ਆਰ. ਐਸ. ਐਸ. ਦਾ ਹਿੰਦੂਤਵੀ ਦਹਿਸ਼ਤਗਰਦ, ਫਿਰਕੂ, ਫਾਸ਼ੀਵਾਦਾ ਲਾਣਾ, ਕੇਂਦਰ ਵਿੱਚ ਕਾਂਗਰਸ ਦੀ ਸੱਤਾ ਹੋਣ ਦੇ ਬਾਵਜੂਦ,
ਸਰਕਾਰ ਦੇ ਫੈਸਲਿਆਂ ’ਤੇ ਪੂਰੀ ਤਰ੍ਹਾਂ ਅਸਰ-ਅੰਦਾਜ਼ ਹੈ। ਆਰ. ਐਸ. ਐਸ. ਦੀ ਘੁਸਪੈਠ, ਭਾਰਤੀ ਖੁਫੀਆ ਏਜੰਸੀਆਂ, ਵਿੱਦਿਅਕ
ਅਦਾਰਿਆਂ ਤੋਂ ਇਲਾਵਾ ਜੁਡੀਸ਼ੀਅਰੀ ਵਿੱਚ ਵੀ ਹੈ। ਭਾਰਤੀ ਸੁਪਰੀਮ ਕੋਰਟ ਵਲੋਂ ਅੱਡ-ਅੱਡ ਕੇਸਾਂ ਜਾਂ ਜਨਹਿੱਤ ਪਟੀਸ਼ਨਾਂ ਤੇ ਸਮੇਂ ਸਮੇਂ ਦਿੱਤੇ
ਜਾਣ ਵਾਲੇ ਫੈਸਲੇ, ਹਿੰਦੂਤਵ ਪੱਖੀ ਹੀ ਹੁੰਦੇ ਹਨ। ਪਿਛਲੇ ਦਿਨੀਂ, ਸਿੱਖ ਕੌਮ ਦੀ ਅੱਡਰੀ ਪਛਾਣ ਸਬੰਧੀ ਕੀਤੀ ਗਈ ਜਨਹਿਤ ਪਟੀਸ਼ਨ ਨੂੰ,
ਭਾਰਤੀ ਸੁਪਰੀਮ ਕੋਰਟ ਵਲੋਂ ਰੱਦ ਕਰਨ ਦੇ ਫੈਸਲੇ ਨੂੰ ਇਸੇ ਪ੍ਰਸੰਗ ਵਿੱਚ ਹੀ ਵੇਖਿਆ ਜਾਣਾ ਚਾਹੀਦਾ ਹੈ।
ਪੰਜਾਬ ਵਿਚਲੀ ਅਕਾਲੀ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਆਰ. ਐਸ. ਐਸ. ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਸਿਰ-ਮੱਥੇ
ਪ੍ਰਵਾਨ ਕਰ ਰਹੀਆਂ ਹਨ। ਨਾਨਕਸ਼ਾਹੀ ਕੈ¦ਡਰ ਦਾ ‘ਭਗਵਾਂਕਰਨ’ ਕਰਨ ਦੀ ਤਾਜ਼ਾ ਨਸਲੋ-ਹਰਕਤ ਇਸਦਾ ਛੇਕੜਲਾ ਸਬੂਤ ਹੈ। ਨਾਨਕਸ਼ਾਹੀ
ਕੈ¦ਡਰ ਦਾ ‘ਹਿੰਦੂਕਰਨ’ ਕਰਨ ਤੋਂ ਬਾਅਦ ਤਿੰਨੋਂ ਤਖਤਾਂ ਦੇ ਜਥੇਦਾਰ (ਅਕਾਲ ਤਖਤ, ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ) ਨਾਨਕ ਮਤੇ (ਯੂ.
ਪੀ.) ਦੇ ‘ਹਿੰਦੂ ਮਹਾਂ-ਸੰਮੇਲਨ’ ਵਿੱਚ ਸ਼ਮੂਲੀਅਤ ਲਈ ਰਵਾਨਾ ਹੋ ਗਏ। ਇਸ ਹਿੰਦੂ ਮਹਾਂ ਸੰਮੇਲਨ ਦਾ ਉਦੇਸ਼ ‘ਹਿੰਦੂ ਏਕਤਾ’ ਦੱਸਦਿਆਂ ਇਸ
ਸਬੰਧੀ ਤਿੰਨੋਂ ਜਥੇਦਾਰਾਂ ਦੀਆਂ ਤਸਵੀਰਾਂ ਸਹਿਤ, ਅਖਬਾਰਾਂ ਵਿੱਚ ਹਿੰਦੂ ਮਹੰਤਾਂ ਵਲੋਂ ਵੱਡੇ ਵੱਡੇ ਇਸ਼ਤਿਹਾਰ ਲਵਾਏ ਗਏ। ਬਹੁਤ ਜਲਦੀ
ਉਹ ਦਿਨ ਆਉਣ ਵਾਲੇ ਹਨ ਜਦੋਂ ਸਾਡੇ ਇਹ ਜਥੇਦਾਰ ‘ਫਤਹਿ’ ਦੇ ਨਾਲ ਨਾਲ ‘ਜੈ ਸ੍ਰੀ ਰਾਮ’ ਵੀ ਕਿਹਾ ਕਰਨਗੇ। ਭਾਰਤ ਦੀ ਹਿੰਦੂ
ਬਹੁਗਿਣਤੀ ਨੇ ਪਿਛਲੇ 62 ਸਾਲਾਂ ਦੇ ਭਾਰਤੀ ਗਣਰਾਜ ਵਿੱਚ, ਸਿੱਖਾਂ ਦੀ ਇਹ ਦਸ਼ਾ ਕਰ ਦਿੱਤੀ ਹੈ ਕਿ ਸਿੱਖ, ਆਪਣੇ ਆਪ ਨੂੰ ‘ਸਿੱਖ’
ਕਹਾਉਣ ਵਿੱਚ ਸ਼ਰਮਿੰਦਗੀ ਮਹਿਸੂਸ ਕਰਨ ਲੱਗ ਪਏ ਹਨ।
ਭਾਰਤੀ ਸੰਵਿਧਾਨ ਦੇ ਲਫਜ਼ਾਂ ਦੇ ਮਤਲਬ ਬਹੁਗਿਣਤੀ ਲਈ ਹੋਰ ਅਤੇ ਘੱਟਗਿਣਤੀ ਸਿੱਖਾਂ, ਮੁਸਲਮਾਨਾਂ, ਈਸਾਈਆਂ, ਬੋਧੀਆਂ,
ਜੈਨੀਆਂ ਲਈ ਹੋਰ ਹਨ। ਟਾਡਾ, ਪੋਟਾ ਵਰਗੇ ਕਾਨੂੰਨਾਂ, ਹੇਠ ਘੱਟਗਿਣਤੀਆਂ ਨੂੰ ਪੂਰੀ ਤਰ੍ਹਾਂ ਖੱਜਲ-ਖਵਾਰ ਕੀਤਾ ਗਿਆ। ਅੱਜ ਭਾਵੇਂ ਕਹਿਣ
ਨੂੰ ਇਨ੍ਹਾਂ ਕਾਨੂੰਨਾਂ ਦੀ ਹੋਂਦ ਨਹੀਂ ਹੈ ਪਰ ਪੰਜਾਬ ਵਿੱਚ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਜਸਪਾਲ ਸਿੰਘ ਮੰਝਪੁਰ ਸਮੇਤ ਦਰਜਨਾਂ
ਸਿੱਖ ਕਾਰਜਕਰਤਾ, ‘ਅਮਨ ਕਾਨੂੰਨ ਨੂੰ ਖਤਰਾ’ ਦੇ ਬੈਨਰ ਥੱਲੇ ਪਿਛਲੇ ਕਈ ਮਹੀਨਿਆਂ ਤੋਂ ਹਿਰਾਸਤ ਵਿੱਚ ਰੱਖੇ ਹੋਏ ਹਨ - ਜਦੋਂ ਕਿ ਕੂੜ ਸੌਦੇ
ਦਾ ਗੁਰਮੀਤ ਰਾਮ ਰਹੀਮ, ਕਾਤਲ ਭਈਆ ਆਸ਼ੂਤੋਸ਼, ਭਨਿਆਰਾ, ਬਾਲ ਠਾਕਰੇ ਤੇ ਰਾਜ ਠਾਕਰੇ ਵਰਗੇ ਹਿੰਦੂ ਕੱਟੜਵਾਦੀ ਦਹਿਸ਼ਤਗਰਦ,
ਪੁਲਿਸ ਸੁਰੱਖਿਆ ਹੇਠ ਆਪਣੀਆਂ ਫਿਰਕੂ ਤੇ ਸਮਾਜ ਵਿਰੋਧੀ ਕਾਰਵਾਈਆਂ ਜਾਰੀ ਰੱਖ ਰਹੇ ਹਨ।
ਪਿਛਲੇ 60 ਸਾਲਾਂ ਤੋਂ ਖੁਦ ਇੱਕ ‘ਦਹਿਸ਼ਤਗਰਦ ਸਟੇਟ’ ਵਾਂਗ ਵਰਤਾਰਾ ਕਰ ਰਹੇ ਭਾਰਤ ਲਈ ਅੱਜ ਦਹਿਸ਼ਤਗਰਦੀ ਦਾ ਸਭ ਤੋਂ ਵੱਡਾ
ਖਤਰਾ ਪਾਕਿਸਤਾਨ ਨੂੰ ਦੱਸਿਆ ਜਾ ਰਿਹਾ ਹੈ। ਜਿਸ ਭਾਰਤ ਨੇ 1971 ਵਿੱਚ ਫੌਜੀ ਤਾਕਤ ਨਾਲ, ਪਾਕਿਸਤਾਨ ਨੂੰ ਤੋੜ ਕੇ ‘ਬੰਗਲਾ ਦੇਸ਼’
ਬਣਾਇਆ। ਸ੍ਰੀ ¦ਕਾ ਵਿੱਚ ਲਿੱਟੇ ਵਰਗੀ ਜਮਾਤ ਖੜ੍ਹੀ ਕੀਤੀ, ਜਿਸ ਨੂੰ ਬਾਅਦ ਵਿੱਚ ‘ਦਹਿਸ਼ਤਗਰਦ ਸੰਗਠਨ’ ਐਲਾਨ ਦਿੱਤਾ ਗਿਆ।
ਸਿੱਕਮ ਨੂੰ ਜ਼ਬਰਦਸਤੀ ਭਾਰਤ ਦਾ ਹਿੱਸਾ ਬਣਾਇਆ। ਬੰਗਲਾ ਦੇਸ਼ ਨੂੰ ਵੀ ‘ਫਰਾਖਾ ਡੈਮ’ ਦੇ ਪਾਣੀ ਰਾਹੀਂ ‘ਦੁਸ਼ਮਣ’ ਬਣਾਇਆ ਹੋਇਆ ਹੈ।
ਨੇਪਾਲ ਨੂੰ ਦਬਾ ਕੇ, ਅਸਾਵੀਆਂ ਸੰਧੀਆਂ ਕਰਨ ’ਤੇ ਮਜਬੂਰ ਕੀਤਾ, ਜਿਨ੍ਹਾਂ ਨੂੰ ਹੁਣ ਦੀ ਨੇਪਾਲ ਦੀ ਸਰਕਾਰ ਬਦਲਣਾ ਚਾਹੁੰਦੀ ਹੈ। ਭੂਟਾਨ ਵੀ
ਭਾਰਤ ਦੇ ਗਲਬੇ ਤੋਂ ਮੁਕਤੀ ਲਈ ਹੱਥਪੈਰ ਮਾਰ ਰਿਹਾ ਹੈ। ਸੋ ਭਾਰਤ ਦਾ ਕਿਹੜਾ ਗੁਆਂਢੀ ਦੇਸ਼ ਹੈ, ਜਿਸ ਨਾਲ ਭਾਰਤ ਦੇ ਸਬੰਧ ਸੁਖਾਵੇਂ ਹਨ?
ਜ਼ਾਹਰ ਹੈ ਕਿ ਭਾਰਤ, ਅੱਜ ਕੱਲ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੇ ਏਜੰਡੇ ’ਤੇ ਕੰਮ ਕਰ ਰਿਹਾ ਹੈ, ਜਿਨ੍ਹਾਂ ਦਾ ਮਕਸਦ ‘ਦਹਿਸ਼ਤਗਰਦੀ
ਦੇ ਖਿਲਾਫ ਜੰਗ’ ਦੇ ਨਾਂ ਥੱਲੇ, ਪਾਕਿਸਤਾਨ ਨੂੰ ‘ਭੰਨਣਾ’ ਹੈ। ਬੇਸ਼ੱਕ ਅਮਰੀਕੀ ਪ੍ਰਧਾਨ ਓਬਾਮਾ ਨੇ ਇਸਲਾਮਿਕ ਜਗਤ ਨੂੰ ਭਰੋਸਾ ਦਿਵਾਇਆ
ਹੈ ਕਿ ਇਹ ਜੰਗ ਇਸਲਾਮ ਦੇ ਖਿਲਾਫ ਨਹੀਂ ਹੈ, ਪਰ ਇਓਂ ਜਾਪਦਾ ਹੈ ਕਿ ਬੁਸ਼ ਐਡਮਿਨਿਸਟਰੇਸ਼ਨ ਦੀਆਂ ਨੀਤੀਆਂ ਹੀ ਜਾਰੀ ਹਨ।
ਅਫਗਾਨਿਸਤਾਨ ਦੀਆਂ ਨੈਟੋ ਫੋਰਸਾਂ ਵਲੋਂ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿੱਚ ਚਾਲਕ ਰਹਿਤ ਜਹਾਜ਼ਾਂ ਰਾਹੀਂ ਕੀਤੇ ਹਮਲਿਆਂ
ਵਿੱਚ ਕਈ ਬੇਗੁਨਾਹ ਔਰਤਾਂ ਅਤੇ ਬੱਚਿਆਂ ਨੂੰ ਵੀ, ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਪ੍ਰਧਾਨ ਓਬਾਮਾ ਵਲੋਂ ਪਹਿਲਾਂ ਕਿਹਾ ਗਿਆ ਸੀ
ਕਿ ਉਹ ਕਸ਼ਮੀਰ ਮਸਲੇ ਦੇ ਹੱਲ ਲਈ ਇੱਕ ‘ਸਪੈਸ਼ਲ ਦੂਤ’ ਬਣਾਏਗਾ। ਇਸ ਬਿਆਨ ’ਤੇ ਭਾਰਤ ਨੇ ਬੜਾ ਚੀਖ-ਚਿਹਾੜਾ ਪਾਇਆ ਸੀ।
ਮਿਸਟਰ ਹਾਲਬਰੁੱਕ ਨੂੰ ਅਫਗਾਨਿਸਤਾਨ ਤੇ ਪਾਕਿਸਤਾਨ ਲਈ ਵਿਸ਼ੇਸ਼ ਦੂਤ ਬਣਾਇਆ ਗਿਆ ਪਰ ਭਾਰਤ ਦੇ ਦਬਾਅ ਹੇਠ ਕਸ਼ਮੀਰ ਸ਼ਬਦ
ਗਾਇਬ ਕਰ ਦਿੱਤਾ ਗਿਆ ਹੈ।
ਸਿੱਖ ਨੁਕਤਾਨਿਗਾਹ ਤੋਂ ਅਸੀਂ ਸਮਝਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸਾਡੀ ਥਾਂ ਤੀਸਰੀ ਧਿਰ ਵਾਲੀ ਹੋਣ ਕਰਕੇ, ਸਾਨੂੰ
ਜੰਗਬਾਜ਼ਾਂ ਦੇ ਖਿਲਾਫ ਮਜ਼ਬੂਤ ਸਟੈਂਡ ਲੈਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਅਤੇ ਸਿੱਖ ਹੋਮਲੈਂਡ ਨੂੰ, ਕਿਸੇ ਵੀ ਭਵਿੱਖ ਦੀ ਤਬਾਹੀ ਤੋਂ
ਬਚਾਇਆ ਜਾ ਸਕੇ। ਇਸ ਪੱਖੋਂ ਬਾਹਰਲੇ ਮੁਲਕਾਂ ਵਿੱਚ ਵਸਦੇ ਖਾਲਸਾ ਜੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ 26 ਮਿਲੀਅਨ ਸਿੱਖ ਕੌਮ
ਵਲੋਂ ਭਰਪੂਰ ਹਮਾਇਤ ਮਿਲਣੀ ਅਤਿ-ਜ਼ਰੂਰੀ ਹੈ।
26 ਜਨਵਰੀ ਦੇ ਧੋਖਾ ਦਿਵਸ ਦੀ 61ਵੀਂ ਵਰ੍ਹੇਗੰਢ ’ਤੇ ਸਿੱਖ ਕੌਮ, ਡੇਢ ਲੱਖ ਸ਼ਹੀਦ ਸਿੰਘਾਂ-ਸਿੰਘਣੀਆਂ ਦੇ ਡੁੱਲ੍ਹੇ ਖੂਨ ਨਾਲ ਲਿਖੇ
ਪੰਥਕ ਨਿਸ਼ਾਨੇ -‘ਖਾਲਿਸਤਾਨ’ ਵੱਲ ਮਜ਼ਬੂਤ ਕਦਮਾਂ ਨਾਲ ਵੱਧਣ ਦਾ ਪ੍ਰਣ ਦੋਹਰਾਵੇ। ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਸਿੱਖ ਕੌਮ ਦੇ ਸਾਰੇ
ਮਸਲੇ ਹੱਲ ਹੋ ਸਕਦੇ ਹਨ। 61 ਸਾਲਾਂ ਦੇ ਭਾਰਤੀ ਗਣਤੰਤਰ ਵਿਚਲੇ ਤਜਰਬੇ ਨੇ ਸਾਨੂੰ ਇਹ ਸਬਕ ਚੰਗੀ ਤਰ੍ਹਾਂ ਯਾਦ ਕਰਵਾ ਦਿੱਤਾ ਹੈ।
-ਖਾਲਿਸਤਾਨ ਜਿੰਦਾਬਾਦ
ਆਰ. ਐਸ. ਐਸ. ਬਨਾਮ ਬਾਦਲ ਦਲ ਐਂਡ ਕੰਪਨੀ ਪ੍ਰਾਈਵੇਟ ਲਿਮਟਿਡ
ਆਰ. ਐਸ. ਐਸ. ਦਾ ਪੂਰਾ ਨਾਂ ਰਾਸ਼ਟਰੀ ਸਵੈਮ ਸੇਵਕ ਸੰਘ ਹੈ ਅਤੇ ਇਸ ਦੀ ਸਥਾਪਨਾ 1920ਵਿਆਂ ਵਿੱਚ ਹਿੰਦੂ ਚਿੰਤਕਾਂ ਡਾਕਟਰ
ਹੈਡਗਵੇਅਰ, ਗੋਲਵਲਕਰ, ਸਾਵਰਕਰ ਆਦਿ ਵਲੋਂ ਕੀਤੀ ਗਈ ਸੀ। ਇਸ ਸੰਸਥਾ ਦਾ ਨਿਰੋਲ ਏਜੰਡਾ, ਭਾਰਤਵਰਸ਼ ਵਿੱਚ (ਜਿਸ ਵਿੱਚ
ਪਾਕਿਸਤਾਨ, ਅਫਗਾਨਿਸਤਾਨ, ਸ੍ਰੀ ¦ਕਾ, ਨੇਪਾਲ, ਤਿੱਬਤ, ਮਾਲਦੀਵਜ਼, ਆਦਿ ਵੀ ਸ਼ਾਮਲ ਹਨ) ‘ਹਿੰਦੂਤਵੀ ਸੱਭਿਅਤਾ’ ਦਾ ਨਿਰਮਾਣ,
ਹਿੰਦੂ ਧਰਮ ਦਾ ਬੋਲਬਾਲਾ ਅਤੇ ਪ੍ਰਾਚੀਨ ਹਿੰਦੂ ਸੰਸਕ੍ਰਿਤੀ ਦੇ ‘ਗੌਰਵ’ ਨੂੰ ਬਹਾਲ ਕਰਨਾ ਹੈ। ਇਨ੍ਹਾਂ ਦਾ ਮੁੱਢਲਾ ਸਿਧਾਂਤ ਸਿੱਖਾਂ, ਬੋਧੀਆਂ,
ਜੈਨੀਆਂ ਨੂੰ ਹਿੰਦੂ ਗਰਦਾਨਦਾ ਹੈ ਅਤੇ ਇਸਲਾਮ, ਈਸਾਈਅਤ ਅਤੇ ਪਾਰਸੀ ਧਰਮਾਂ ਨੂੰ ‘ਵਿਦੇਸ਼ੀ’ ਗਰਦਾਨਦਿਆਂ, ਇਨ੍ਹਾਂ ਧਰਮਾਂ ਨੂੰ ਮੰਨਣ
ਵਾਲਿਆਂ ਦਾ ‘ਸ਼ੁੱਧੀਕਰਨ’ ਕਰਕੇ, ਇਨ੍ਹਾਂ ਨੂੰ ਹਿੰਦੂਤਵੀ ਰੰਗ ’ਚ ਰੰਗਣਾ ਹੈ। ਆਪਣੇ ਇਸ ਸਪੱਸ਼ਟ ਆਸ਼ੇ ਬਾਰੇ, ਆਰ. ਐਸ. ਐਸ. ਨੇ ਕਦੀ
ਦੋਗਲੀ ਨੀਤੀ ਨਹੀਂ ਅਪਣਾਈ ਅਤੇ ਉਹ ਡੰਕੇ ਦੀ ਚੋਟ ’ਤੇ ਆਪਣੀ ਉਪਰੋਕਤ ਨੀਤੀ ਸਮੇਂ-ਸਮੇਂ ਬਿਆਨ ਕਰਦੇ ਰਹਿੰਦੇ ਹਨ।
1980ਵਿਆਂ ’ਚ ਆਰ. ਐਸ. ਐਸ. ਨੇ, ਸਿੱਖਾਂ ਦੀ ਆਜ਼ਾਦੀ ਦੀ ਲਹਿਰ-ਖਾਲਿਸਤਾਨ ਪ੍ਰਤੀ ਕੋਈ ਬਹੁਤ ਉਜਾਗਰ ਵਿਰੋਧ ਵਾਲੀ ਸੁਰ
ਅਪਣਾਉਣ ਦੀ ਥਾਂ, ਸਿੱਖਾਂ ਵਿੱਚ ਘੁਸਪੈਠ ਕਰਨ ਨੂੰ ਤਰਜੀਹ ਦਿੱਤੀ ਅਤੇ ਆਰ. ਐਸ. ਐਸ. ਨਾਂ ਵਾਲੀ ਹੀ ਇੱਕ ਸਿੱਖ ਸੰਸਥਾ ਨੂੰ ਜਨਮ
ਦਿੱਤਾ, ਜਿਸ ਦਾ ਨਾਂ ਰੱਖਿਆ ਗਿਆ, ‘ਰਾਸ਼ਟਰੀਆ ਸਿੱਖ ਸੰਗਤ।’
ਜ਼ਿਮੀਦਾਰ ਪਿਛੋਕੜ ਨਾਲ ਸਬੰਧਿਤ, ਪਰ ਪੂਰੀ ਤਰ੍ਹਾਂ ਹਿੰਦੂਤਵੀ ਰੰਗ ਵਿੱਚ ਰੰਗੇ, ਇੱਕ ‘ਸਿੱਖੀ ਸਰੂਪ’ ਵਾਲੇ ਘੁਸਪੈਠੀਏ ਰੁਲਦਾ ਸਿਹੁੰ ਨੂੰ
ਇਸ ਦਾ ਪੰਜਾਬ ਵਿਚਲਾ ਮੁਖੀ ਥਾਪਿਆ ਗਿਆ। ਹੋਰ ਵੀ ਬਹੁਤ ਸਾਰੇ ਨਾਮਵਰ ਸਿੱਖਾਂ ਨੂੰ, ਆਰ. ਐਸ. ਐਸ. ਨੇ ਆਪਣੀ ‘ਤਨਖਾਹ ਲਿਸਟ’
(ਪੇਅ ਰੋਲ) ’ਤੇ ਲਿਆਂਦਾ, ਜਿਨ੍ਹਾਂ ਵਿੱਚ ਤਖਤ ਪਟਨਾ ਸਾਹਿਬ ਦੇ ਮੌਜੂਦਾ ਜਥੇਦਾਰ ਇਕਬਾਲ ਸਿੰਘ ਵੀ ਸ਼ਾਮਲ ਹਨ। ਹੋਰ ਪ੍ਰਮੁੱਖ ਸਿੱਖਾਂ ਵਿੱਚ
ਕੁਝ ਯੂਨੀਵਰਸਿਟੀਆਂ ਦੇ ‘ਸਿੱਖ ਪ੍ਰੋਫੈਸਰ’ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਆਰ. ਐਸ. ਐਸ. ਨੇ ਆਪਣੀ ਵੈੱਬਸਾਈਟ ’ਤੇ ਦਿੱਤੇ ਹੋਏ ਹਨ।
ਰੁਲਦਾ ਸਿਹੁੰ ਨੇ ਧੀਮੀ ਗਤੀ ਵਿੱਚ ਆਪਣਾ ਕੰਮ ਲਗਾਤਾਰਤਾ ਨਾਲ ਕੀਤਾ ਅਤੇ ਲਗਭਗ ਸਿੱਖਾਂ ਦੀਆਂ ਸਭ ਧਿਰਾਂ (ਜਿਨ੍ਹਾਂ ਵਿੱਚ ਧਾਰਮਿਕ
ਸੰਤ, ਜੁਝਾਰੂ ਸੰਗਠਨ ਆਦਿ ਵੀ ਸ਼ਾਮਲ ਹਨ) ਵਿੱਚ ਘੁਸਪੈਠ ਕਰਨ ਵਿੱਚ ਉਹ ਕਾਮਯਾਬ ਰਿਹਾ। ਉਸ ਦੀ ਪਹੁੰਚ ਵਿੱਚ ਅੰਤਰਰਾਸ਼ਟਰੀ ਸਿੱਖ
ਜਥੇਬੰਦੀਆਂ ਵੀ ਆਈਆਂ। ਅਮਰੀਕਾ ਵਿੱਚ, ਵਾਜਪਾਈ ਸਰਕਾਰ ਵਲੋਂ ਥਾਪੇ ਅੰਬੈਸਡਰ ਐਟ ਲਾਰਜ, ਭੀਸ਼ਮ ਅਗਨੀਹੋਤਰੀ ਦੀ ਮੱਦਦ ਨਾਲ,
ਜੁਝਾਰੂਆਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰਵਾਉਣਾ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮਾਫ ਕਰਵਾਉਣ ਦੇ ਲਾਲੀਪਾਪ
ਨਾਲ ਉਸ ਨੇ ਯੂਰਪ ਅਤੇ ਨਾਰਥ ਅਮਰੀਕਾ ਵਿਚਲੇ ਕਈ ਵੱਡੇ ‘ਜੁਝਾਰੂ ਥੰਮ’ ਵੀ ਧਰਾਸ਼ਾਹੀ ਕਰ ਦਿੱਤੇ। ਰੁਲਦਾ ਸਿਹੁੰ ਦੀ ਪਹੁੰਚ ਸਿੱਧੀ
ਵਾਜਪਾਈ ਅਤੇ ਅਡਵਾਨੀ (ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ) ਤੱਕ ਸੀ ਅਤੇ ਬਹੁਤ ਸਾਰੇ ‘ਮੌਕਾਪ੍ਰਸਤ ਸਿੱਖ’ ਵੀ ਰੁਲਦਾ ਸਿਹੁੰ ਨੇ
ਆਪਣੇ ‘ਮਦਾਰੀ ਝੋਲੇ’ ਵਿੱਚ ਪਾ ਲਏ। ‘ਕੋਈ ਹਰਿਓ ਬੂਟ ਰਹਿਓ ਰੀ’ ਵਾਂਗ, ਵਿਰਲੇ-ਟਾਂਵੇ ਇਸ ‘ਦਾਹ-ਅਗਨ’ ਵਿੱਚੋਂ ਸਹੀ ਸਲਾਮਤ ਬਚ
ਗਏ।
ਅਕਾਲੀ ਦਲ ਨਾਲ, ਆਰ. ਐਸ. ਐਸ. ਦਾ ਰਿਸ਼ਤਾ ਭਾਵੇਂ 1960ਵਿਆਂ ਤੋਂ ਹੀ, ‘ਭਾਰਤੀ ਜਨਸੰਘ’ ਰਾਹੀਂ ਜੁੜਿਆ ਹੋਇਆ ਹੈ ਪਰ
ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਥੱਲੇ ਇਸ ‘ਰਿਸ਼ਤੇ’ ਨੇ ਸਿੱਖਾਂ ਦੀ ਅੱਡਰੀ ਪਛਾਣ ਦੇ ਸਾਰੇ ਹੱਦ-ਬੰਨ੍ਹੇ ਖਤਮ ਕਰਨ ਵਿੱਚ ਕੋਈ ਕਸਰ
ਬਾਕੀ ਨਹੀਂ ਰੱਖੀ। ਭਾਵੇਂ ਰਾਜਸੀ ਤੌਰ ’ਤੇ ਸੱਤਾ ’ਤੇ ਕਬਜ਼ਾ ਕਰਨ ਦੀ ਲਾਲਸਾ ਹੇਠ ਬਾਦਲ ਨੇ ਧਰਮ ਯੁੱਧ ਮੋਰਚੇ ਦੌਰਾਨ ਭਾਰਤੀ ਸੰਵਿਧਾਨ ਦੀ
ਧਾਰਾ-25 (ਜਿਹੜੀ ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ) ਨੂੰ ਸਾੜਿਆ, 1993 ਵਿੱਚ ਯੂ. ਐਨ. ਦੇ ਸੈਕ੍ਰੇਟਰੀ ਜਨਰਲ ਨੂੰ ਖਾਲਿਸਤਾਨ ਦੀ ਮੰਗ ਦੀ
ਹਮਾਇਤ ਵਿੱਚ ਦਿੱਤੇ ਮੰਗ ਪੱਤਰ ’ਤੇ ਵੀ ਦਸਤਖਤ ਕੀਤੇ ਅਤੇ ਸ਼ਹੀਦ ਜੁਝਾਰੂਆਂ ਦੇ ਭੋਗਾਂ ’ਤੇ ਜਾ ਕੇ ਬੜੇ ਲੱਛੇਦਾਰ ਭਾਸ਼ਣ ਵੀ ਦਿੱਤੇ ਪਰ
ਮੂਲ ਤੌਰ ’ਤੇ ਉਸ ਦੀ ਆਸਥਾ ‘ਹਿੰਦੂਤਵੀ ਵਿਚਾਰਧਾਰਾ’ ਵਾਲੀ ਆਰ. ਐਸ. ਐਸ. ਨਾਲ ਜੁੜੀ ਰਹੀ। ਅਕਾਲੀ ਦਲ ਦੇ 90 ਸਾਲ ਦੇ
ਇਤਿਹਾਸ ਵਿੱਚ, ਉਹ ਇੱਕੋ ਇੱਕ ਵਾਹਿਦ ਪ੍ਰਧਾਨ ਹੈ (ਹੁਣ ਉਸ ਦਾ ਮੁੰਡਾ ਸੁਖਬੀਰ ਬਾਦਲ ਉਸ ਦੇ ਨਕਸ਼ੇ ਕਦਮਾਂ ’ਤੇ ਚੱਲ ਰਿਹਾ ਹੈ) ਜਿਸ ਨੇ
ਖੁੱਲ੍ਹ ਕੇ ਸਿਰ ’ਤੇ ਮੁਕਟ ਪਹਿਨ ਕੇ ਹਵਨ ਯੱਗ ਕੀਤੇ, ਰਾਧਾ-ਸਵਾਮੀਆਂ, ਕੂੜ ਸੌਦਾ, ਆਸ਼ੂਤੋਸ਼, ਤਾਂਤਰਿਕ ਸਵਾਮੀਆਂ, ਰਾਮਦੇਵ ਵਰਗੇ
ਯੋਗਾ ਗੁਰੂਆਂ ਦੇ ਪੈਰਾਂ ’ਤੇ ਸੀਸ ਰੱਖਿਆ ਅਤੇ ਉਨ੍ਹਾਂ ਨੂੰ ਮੂੰਹ ਮੰਗੀਆਂ ਰਿਆਇਤਾਂ ਦਿੱਤੀਆਂ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੁਰਸੀ ’ਤੇ
ਸਜ-ਧਜ ਕੇ ਬਹਿਣ ਵਾਲਾ ਬਾਦਲ, ਰਾਇਪੁਰ ਬੱਲਾਂ ਦੇ ਸਰਵਣ ਦਾਸ ਦੇ ਡੇਰੇ ’ਤੇ ਆਪਣੇ ਪੁੱਤਰ ਸਮੇਤ ਜ਼ਮੀਨ ’ਤੇ ਬੈਠਾ ਅਤੇ ਹੁਣੇ-ਹੁਣੇ
ਲੁਧਿਆਣੇ ਵਿੱਚ ਹੋਈ ‘ਜਗਨਨਾਥ ਰੱਥ ਯਾਤਰਾ’ ਮੌਕੇ, ਰੱਥ ਦੇ ਸਾਹਮਣੇ ਝਾੜੂ ਦਿੰਦਾ, ਮੀਡੀਏ ਰਾਹੀਂ ਕੁਲ ਦੁਨੀਆ ਨੇ ਦੇਖਿਆ।
ਬਾਦਲ (ਪਿਓ-ਪੁੱਤ) ਦੇ ਹੁਕਮਾਂ ’ਤੇ, ਸਿੱਖਾਂ ਦੀ ਅੱਡਰੀ ਪਛਾਣ ਦੇ ਪ੍ਰਤੀਕ ਨਾਨਕਸ਼ਾਹੀ ਕੈ¦ਡਰ ਦਾ ਭਗਵਾਂਕਰਨ ਕਰਨ ਤੋਂ ਬਾਅਦ,
ਸ਼੍ਰੋਮਣੀ ਕਮੇਟੀ ਦੇ ਮੱਕਾਰ ਮੁਖੀ ਮੱਕੜ ਨੇ ਬੜੀ ਬੇਸ਼ਰਮੀ ਨਾਲ ਕਿਹਾ - ‘ਸਾਡੇ ’ਤੇ ਜਿਹੜਾ ਆਰ. ਐਸ. ਐਸ. ਦੇ ਕਹਿਣ ’ਤੇ ਕੈ¦ਡਰ ਬਦਲਣ
ਦਾ ਦੋਸ਼ ਲਾਉਂਦੇ ਹਨ, ਉਹ ਮੈਨੂੰ ਦੱਸਣ ਕਿ ਮੈਂ ਪਿਛਲੇ ਸਾਲਾਂ ਵਿੱਚ ਕਦੋਂ ਆਰ. ਐਸ. ਐਸ. ਵਾਲਿਆਂ ਨੂੰ ਮਿਲਿਆ ਹਾਂ?’ ਸੰਤ ਸਮਾਜ ਦੇ ਮੁਖੀ
ਬਾਬਾ ਧੁੰਮਾ ਜੀ ਨੇ ਫੁਰਮਾਇਆ - ‘ਆਰ. ਐਸ. ਐਸ. ਦੇ ਕਹਿਣ ’ਤੇ ਨਾਨਕਸ਼ਾਹੀ ਕੈ¦ਡਰ ਨਹੀਂ ਬਦਲਿਆ ਗਿਆ। ਜਦੋਂ ਬਿਕ੍ਰਮੀ ਸੰਮਤ
ਬਣਿਆ ਸੀ, ਉਦੋਂ ਤਾਂ ਆਰ. ਐਸ. ਐਸ. ਹੈ ਹੀ ਨਹੀਂ ਸੀ।’ ਪੰਜਾਬੀ ਦੇ ਇੱਕ ਸ਼ੇਅਰ ਦੀਆਂ ਇਹ ਲਾਈਨਾਂ ਇਨ੍ਹਾਂ ਉਪਰੋਕਤ ਕਥਨਾਂ ’ਤੇ
ਬਿਲਕੁਲ ਠੀਕ ਢੁੱਕਦੀਆਂ ਹਨ -
‘ਬੜੇ ਮਾਸੂਮ ਨੇ ਸਾਜਨ
ਸ਼ਰਾਰਤ ਕਰ ਹੀ ਜਾਂਦੇ ਨੇ।’
ਸ਼ਾਤਰ ਮੱਕੜ ਜੀ, ਇਹ ਵੀ ਭੁੱਲ ਗਏ ਕਿ ਅੱਜਕਲ ਇੰਟਰਨੈੱਟ ਦਾ ਜ਼ਮਾਨਾ ਹੈ ਅਤੇ ਖਬਰਾਂ ਸਕਿੰਟੋ-ਸਕਿੰਟੀ ਕੁੱਲ ਦੁਨੀਆ ਵਿੱਚ ਘੁੰਮ
ਜਾਂਦੀਆਂ ਹਨ। ਪਿਛਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੌਰਾਨ, ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਰੁਲਦਾ ਸਿਹੁੰ
(ਮੁਖੀ ਰਾਸ਼ਟਰੀ ਸਿੱਖ ਸੰਗਤ), ਮੱਕੜ ਜੀ ਅਤੇ ਅਵਤਾਰ ਸਿੰਘ ਹਿੱਤ (ਦਿੱਲੀ ਦੇ ਬਾਦਲ ਦਲ ਦੇ ਨੇਤਾ) ਦੀ ਮੀਟਿੰਗ ਦੀਆਂ ਖਬਰਾਂ (ਫੋਟੋ
ਸਹਿਤ) ਸਿੱਖ ਜਗਤ ਵੇਖ ਪੜ੍ਹ ਚੁੱਕਾ ਹੈ। ਝੋਲੀ ਚੁੱਕ ਮੱਕੜ ਦੇ ਆਕਾ ਪ੍ਰਕਾਸ਼ ਸਿੰਘ ਬਾਦਲ ਨੇ, ਆਰ. ਐਸ. ਐਸ. ਨਾਲ ਆਪਣੇ ਸਬੰਧਾਂ ਤੋਂ
ਕਦੇ ਵੀ ਇਨਕਾਰ ਨਹੀਂ ਕੀਤਾ ਫਿਰ ਮੱਕੜ ਜੀ ਨੂੰ ਕਿਉਂ ਸੰਗ ਆ ਰਹੀ ਹੈ? ਜਦੋਂ ਸੰਤ ਭਿੰਡਰਾਂਵਾਲਿਆਂ ਨੇ ਬਾਦਲ ਨੂੰ ਜਨਤਕ ਚੈ¦ਿਜ
ਕਰਦਿਆਂ ਕਿਹਾ ਸੀ - ‘ਇਸ ਦੀ ਪਤਲੂਨ ਲੁਹਾ ਕੇ ਦੇਖੋ, ਇਸ ਨੇ ਹੇਠਾਂ ਖਾਕੀ ਨਿੱਕਰ ਪਾਈ ਹੋਈ ਹੈ...’ ਉਦੋਂ ਵੀ ਬਾਦਲ ਨੇ ਚੁੱਪ ਰਹਿਣ ’ਚ
ਹੀ ਭਲਾ ਸਮਝਿਆ ਸੀ।
ਮੀਡੀਆ ਰਿਪੋਰਟਾਂ ਅਨੁਸਾਰ, ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੂੰ ਕਰਨਾਲ (ਹਰਿਆਣੇ) ਵਿੱਚ ਨਾਨਕਸ਼ਾਹੀ ਕੈ¦ਡਰ ਦੇ ਮੁੱਦੇ ’ਤੇ ਸਿੱਖ
ਜਨਤਾ (ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਹੇਠ) ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਵਿਰੋਧਕਾਰੀ ਪ੍ਰਧਾਨ ਮੱਕੜ ਦੇ ਨੇੜੇ ਤਾਂ ਨਹੀਂ ਪਹੁੰਚ
ਸਕੇ ਪਰ ਉਨ੍ਹਾਂ ਨੇ ਇੱਕ ਖਾਕੀ ਨਿੱਕਰ ਜ਼ਰੂਰ ਮੱਕੜ ਜੀ ਦੀ ਕਾਰ ਵੱਲ ਉਲਾਰੀ। ਖਾਕੀ ਨਿੱਕਰ ਆਰ. ਐਸ. ਐਸ. ਦੀ ਵਰਦੀ ਹੈ। ਸੋ ਜ਼ਾਹਰ ਹੈ
ਕਿ ਹਰਿਆਣੇ ਦੇ ਸਿੱਖਾਂ ਨੇ, ਮੱਕੜ ਜੀ ਨੂੰ ਉਹ ਹੀ ਕੁਝ ਭੇਟ ਕੀਤਾ ਹੈ, ਜਿਸ ਦੇ ਉਹ ਹੱਕਦਾਰ ਸਨ। ‘ਸ਼ਾਂਤਮਈ ਪ੍ਰੋਟੈਸਟ’ ਦੌਰਾਨ ਵਿਖਾਵਾਕਾਰੀ
ਐਸਾ ਕੁਝ ਹੀ ਕਰਦੇ ਹਨ, ਜਿਸ ਨਾਲ ਉਹ ਆਪਣੀ ਮੰਗ ਜਾਂ ਇਸ਼ੂ ਨੂੰ ਜ਼ਾਹਰ ਕਰ ਸਕਣ। ਮੱਕੜ ਜੀ ਨੂੰ ਇਹ ਖਾਕੀ ਨਿੱਕਰ ਦੀ ਭੇਟ ‘ਸਤਿਕਾਰ
ਸਹਿਤ’ ਕਬੂਲਣੀ ਚਾਹੀਦੀ ਸੀ। ਜੇ ਉਹ ਆਪ ਨਿੱਕਰ ਪਾਉਣੀ ਪਸੰਦ ਨਹੀਂ ਕਰਦੇ ਤਾਂ ਵੱਡੇ ਬਾਦਲ ਜਾਂ ਨਿੱਕੇ ਬਾਦਲ ਨੂੰ ਅੱਗੇ ਭੇਟ ਕਰ ਦਿੰਦੇ,
ਜਿਨ੍ਹਾਂ ਦੇ ਕਹਿਣ ਤੇ ਉਨ੍ਹਾਂ ਨੇ ਨਾਨਕਸ਼ਾਹੀ ਕੈ¦ਡਰ ਦਾ ਹਿੰਦੂਕਰਣ ਕੀਤਾ ਗਿਆ ਹੈ। ਪਰ ਇਉਂ ਜਾਪਦਾ ਹੈ ਮੱਕੜ ਜੀ ਅੱਜਕਲ ਆਪਣਾ
ਮਾਨਸਿਕ ਤਵਾਜ਼ਨ ਜਲਦੀ ਹੀ ਗੁਆ ਬੈਠਦੇ ਹਨ। ਪਿਛਲੇ ਦਿਨੀਂ ਤਾਂ ਵਧੇ ਰਕਤਚਾਪ ਨੇ ਉਨ੍ਹਾਂ ਨੂੰ ਹਸਪਤਾਲ ਹੀ ਪਹੁੰਚਾ ਦਿੱਤਾ ਸੀ, ਹਾਲਾਂਕਿ
ਕੁਝ ਲੋਕ ਇਸ ਨੂੰ ਡਰਾਮਾ ਹੀ ਦੱਸ ਰਹੇ ਹਨ। ‘ਖਾਕੀ ਨਿੱਕਰ ਭੇਟ’ ਤੋਂ ਖਫਾ ਹੋਏ ਮੱਕੜ ਜੀ ਫੁਰਮਾ ਰਹੇ ਹਨ - ‘ਮੈਂ ਝੀਂਡੇ ਨੂੰ ਅਕਾਲ ਤਖਤ ’ਤੇ
ਪੇਸ਼ ਕਰਵਾ ਕੇ ਛੱਡਾਂਗਾ, ਇਹ ਨਿੱਕਰ ਦੇਣਾ, ਸਿੱਖੀ ਕਛਹਿਰੇ ਦਾ ਅਪਮਾਨ ਹੈ, ਇਹ ਇੱਕ ਧਾਰਮਿਕ ਇਸ਼ੂ ਹੈ।’
ਚਲੋ ਚੰਗਾ ਹੋਇਆ, ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ, ਨਿੱਕਰ ’ਚੋਂ ਅਪਮਾਨ ਅਤੇ ਕਛਹਿਰੇ ’ਚੋਂ ਸਤਿਕਾਰ ਨਜ਼ਰ ਆਉਂਦਾ ਹੈ। ਪਰ ਜੇ ਬਾਦਲ
ਐਂਡ ਕੰਪਨੀ ਨੇ ਕਰਤੂਤਾਂ ‘ਨਿੱਕਰਾਂ ਵਾਲੀਆਂ’ ਹੀ ਕਰਨੀਆਂ ਹਨ ਤਾਂ ਉਨ੍ਹਾਂ ਨੂੰ ਵਰਤਮਾਨ ਅਤੇ ਭਵਿੱਖ ਦੀਆਂ ਪੀੜ੍ਹੀਆਂ ‘ਇਸੇ ਰੂਪ’ ਵਿੱਚ ਹੀ
ਵੇਖਣਗੀਆਂ। ਬਾਬਾ ਫਰੀਦ ਜੀ ਦੀਆਂ ਇਨ੍ਹਾਂ ਪਵਿੱਤਰ ਤੁਕਾਂ, ਦੀ ਰੌਸ਼ਨੀ ਵਿੱਚ ਜੇ ਅਕਾਲੀ ਆਗੂ ‘ਕਥਨੀ ਤੇ ਕਰਣੀ’ ਵਿੱਚ ਇਕਸਾਰਤਾ
ਨਹੀਂ ਵਿਖਾਉਣਗੇ ਫਿਰ ਉਹ ‘ਕੱਚੇ’ ਹੀ ਅਖਵਾਉਣਗੇ -
‘ਦਿਲੋਂ ਮੁਹੱਬਤ ਜਿੰਨ ਸੇਈ ਸਚਿਆ।
ਜਿਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕਚਿਆ।’
ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕਿਹਰ ਸਿੰਘ
ਅਤੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਯਾਦ ਨੂੰ ਸਮਰਪਿਤ
ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਨੇ ਕਿ ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ
ਤਾਂ ਇਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਤੇ ਇਵੇਂ ਸੜ ਕੇ ਸੁਆਹ ਹੋ ਜਾਂਦਾ ਹੈ। ਜਦੋਂ ਉਸ ਦੀ ਸੁਆਹ ਨੂੰ ਫਰੋਲਿਆ ਜਾਂਦਾ ਹੈ
ਤਾਂ ਉਸ ਵਿੱਚੋਂ ਇੱਕ ਅੰਡਾ ਨਿਕਲਦਾ ਹੈ, ਜਿਸ ਵਿੱਚੋਂ ਫੀਨਿਕਸ ਪੰਛੀ ਨਿਕਲ ਕੇ ਅਕਾਸ਼ ਵਿੱਚ ਉਡਾਰੀ ਮਾਰ ਜਾਂਦਾ ਹੈ। ਇਹ ਕਹਾਣੀ ਤਾਂ
ਮਿਥਿਹਾਸਕ ਹੈ ਪਰ ਦੁਨੀਆ ਦੇ ਇਤਿਹਾਸ ਦੇ ਅੰਦਰ ਇੱਕ ਜਿਊਂਦੀ ਜਾਗਦੀ ਕੌਮ-ਸਿੱਖ ਕੌਮ ਹੈ, ਜਿਸ ਦਾ ਜਨਮ ਹੀ ਖੰਡੇ ਦੀ ਧਾਰ ਤੋਂ
ਹੋਇਆ ਹੈ। ਜਿਸ ਸਿੱਖੀ ਸਕੂਲ ਅੰਦਰ ਦਾਖਲੇ ਦੀ ਫੀਸ ਸੀਸ ਭੇਟ ਹੈ, ਭਾਵ ਜ਼ਿੰਦਗੀ ਦੀ ਕੁਰਬਾਨੀ ਦੇ ਸੰਕਲਪ ’ਚੋਂ ਹੀ ਸਿੱਖ ਦੀ ਅਸਲ
ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਵੈਸੇ ਤਾਂ ਵਰ੍ਹੇ ਦਾ ਕੋਈ ਦਿਨ, ਕੋਈ ਪਲ ਐਸਾ ਨਹੀਂ ਹੋਵੇਗਾ, ਜਿਸ ਸਮੇਂ ਕਿਸੇ ਨਾ ਕਿਸੇ ਸਿੰਘ-ਸਿੰਘਣੀ ਨੇ
ਆਪਣੀ ਕੁਰਬਾਨੀ ਨਾ ਦਿੱਤੀ ਹੋਵੇ ਪਰ ਪਿਛਲੇ ਲਗਭਗ ਢਾਈ ਦਹਾਕਿਆਂ ਦੌਰਾਨ ਤਾਂ ਸੱਚ ਸ਼ਮਾ ਤੇ ਕੁਰਬਾਨ ਹੋਣ ਵਾਲੇ ਸਿੱਖ ਪਰਵਾਨਿਆਂ
ਦੀ ਨਾ ਮੁੱਕਣ ਵਾਲੀ ¦ਮੀ ਲਾਈਨ ਹੈ। ਜ਼ੁਲਮ ਕਰਨ ਵਾਲਿਆਂ ਨੇ ਜ਼ੁਲਮ ਦੀ ਅਖੀਰ ਕੀਤੀ ਹੋਈ ਹੈ ਪਰ ਧੰਨ ਹਨ ਗੁਰੂ ਕਲਗੀਧਰ ਦੇ ਲਾਡਲੇ
ਸਪੁੱਤਰ-ਸਪੁੱਤਰੀਆਂ, ਜਿਨ੍ਹਾਂ ਨੇ ਕੇਸਰੀ ਨਿਸ਼ਾਨ ਸਾਹਿਬ ਨੂੰ ਉੱਚਾ ਹੀ ਉੱਚਾ ਰੱਖਿਆ ਹੋਇਆ ਹੈ। 31 ਅਕਤੂਬਰ 1984 ਨੂੰ ਭਾਈ ਬੇਅੰਤ
ਸਿੰਘ ਨੇ ਸ਼ਹੀਦੀ ਜਾਮ ਪੀਤਾ ਅਤੇ 6 ਜਨਵਰੀ, 1989 ਨੂੰ ਕੌਮ ਦੇ ਮਹਾਨ ਸੂਰਬੀਰਾਂ ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਨੇ ਤਿਹਾੜ
ਜੇਲ੍ਹ ਵਿੱਚ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਆਪਣੇ ਗਲੇ ਵਿੱਚ ਪਾ ਕੇ, ਖਾਲਿਸਤਾਨ ਦੇ ਨਿਸ਼ਾਨੇ ਨੂੰ ਹੋਰ ਵੀ ਪ੍ਰਪੱਕ ਕੀਤਾ।
ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਦੀ ਜੋੜੀ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀ ਲੜੀ
ਵਿੱਚ ਪਰੋਈ ਗਈ ਹੈ। ਜੂਨ, 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਧਾਮਾਂ ਤੇ ਟੈਂਕਾਂ-ਤੋਪਾਂ ਨਾਲ ਹਮਲੇ ਨੇ ਸਿੱਖ
ਮਾਨਸਿਕਤਾ ਨੂੰ ਬੜਾ ਦੁਖਦਾਈ ਅਨੁਭਵ ਕਰਵਾਇਆ। ਸਿੱਖ ਕੌਮ ਦਾ ਬੱਚਾ-ਬੱਚਾ ਅੱਖਾਂ ਵਿੱਚੋਂ ਹੰਝੂ ਕੇਰਦਾ, ਇਸ ਸਿੱਖੀ ਅਪਮਾਨ ਦਾ ਬਦਲਾ
ਲੈਣ ਦੇ ਰੌਂਅ ਵਿੱਚ ਸੀ। 31 ਅਕਤੂਬਰ ਨੂੰ ਗੁਰੂ ਕੇ ਲਾਲਾਂ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਦਿੱਲੀ ਸਾਮਰਾਜ ਦੀ ਪਟਰਾਣੀ
ਇੰਦਰਾ ਗਾਂਧੀ ਨੂੰ ਉਸ ਦਾ ਬਣਦਾ ਹੱਕ ਅਦਾ ਕੀਤਾ। ਇੰਦਰਾ ਗਾਂਧੀ ਨੂੰ ਇਨਸਾਫ ਦੇਣ ਵਾਲੇ ਇਹ ਦੋ ਯੋਧੇ, ਸ਼ਾਂਤਚਿੱਤ ਆਪਣੀ ਥਾਂ ’ਤੇ ਖ਼ੜ੍ਹੇ
ਰਹੇ, ਗੁਰੂ ਦੀ ਸ਼ੁਕਰਗੁਜ਼ਾਰੀ ਵਿੱਚ, ਜਿਸ ਨੇ ਕਿ ਉਨ੍ਹਾਂ ਤੋਂ ਮਹਾਨ ਇਤਿਹਾਸਕ ਸੇਵਾ ਲਈ ਸੀ। ਇੰਦਰਾ ਗਾਂਧੀ ਦੇ ਨਾਲ ਜਾ ਰਹੇ ਕਿਸੇ ਨੂੰ ਕੋਈ
ਗੋਲੀ ਨਹੀਂ ਲੱਗੀ, ਕਿਸੇ ਹੋਰ ਬੇਗੁਨਾਹ ਨੂੰ ਨਹੀਂ ਮਾਰਿਆ ਗਿਆ। ਇਹ ਸੀ ਸਿੱਖ ਇਨਸਾਫ਼ ਦਾ ਤਰਾਜੂ। ਦੋਨੋਂ ਸਿੰਘਾਂ ਨੂੰ ਕਮਰੇ ਅੰਦਰ ਲਿਜਾ
ਕੇ, ਕਿਸੇ ਖਾਸ ਹੁਕਮ ਨਾਲ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਭਾਈ ਬੇਅੰਤ ਸਿੰਘ ਤਾਂ ਮੌਕੇ ਤੇ ਹੀ ਸ਼ਹੀਦੀ ਪਾ ਗਏ ਜਦੋਂਕਿ ਭਾਈ ਸਤਵੰਤ
ਸਿੰਘ ਹੋਰਾਂ ਨੂੰ ਡਾਕਟਰਾਂ ਨੇ ਕਾਫੀ ਜੱਦੋਜਹਿਦ ਤੋਂ ਬਾਅਦ ਬਚਾ ਲਿਆ। ਇੱਕ ਗੋਲੀ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਅਖੀਰ ਤੱਕ ਰਹੀ, ਜਿਸ
ਨੂੰ ਜਾਣਬੁੱਝ ਕੇ ਨਹੀਂ ਕੱਢਿਆ ਗਿਆ ਤਾਂਕਿ ਉਸ ਦੀ ਪੀੜ ਲਗਾਤਾਰ ਬਣੀ ਰਹੇ।
ਹੁਣ ਇਨਸਾਫ ਦਾ ਜਨਾਜ਼ਾ ਕੱਢਣ ਵਾਲਾ, ਇੰਦਰਾ ਗਾਂਧੀ ਕਤਲ ਕਾਂਡ, ਮੁਕੱਦਮਾ ਸ਼ੁਰੂ ਹੋਇਆ। ਬ੍ਰਾਹਮਣ ਸਰਕਾਰ ਨੂੰ ਲੱਗਾ ਕਿ ਸਿਰਫ
ਦੋ ਸਧਾਰਨ ਜਿਹੇ ਪੁਲੀਸ ਮੁਲਾਜ਼ਮਾਂ ਦੇ ਹੱਥੋਂ ਮਾਰੇ ਜਾਣ ਨਾਲ ਇੰਦਰਾ ਗਾਂਧੀ ਦੀ ‘ਮਹਾਨਤਾ’ ਪ੍ਰਗਟ ਨਹੀਂ ਹੁੰਦੀ, ਇਸ ਲਈ ਇਸ ਨੂੰ ਡੂੰਘੀ
ਸਾਜ਼ਿਸ਼ ਬਣਾਇਆ ਜਾਵੇ। ਅਮਰੀਕਨ ਖੁਫੀਆ ਏਜੰਸੀ ਸੀ. ਆਈ. ਏ. ਨੂੰ ਇੰਦਰਾ ਗਾਂਧੀ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਗਿਆ।
ਬਜ਼ੁਰਗ ਕਿਹਰ ਸਿੰਘ, ਜੋ ਭਾਈ ਬੇਅੰਤ ਸਿੰਘ ਹੋਰਾਂ ਦੇ ਰਿਸ਼ਤੇਦਾਰ ਸਨ ਤੇ ਦਿੱਲੀ ਪੁਲੀਸ ਦੇ ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਸਾਜ਼ਿਸ਼ ’ਚ
ਸ਼ਾਮਲ ਕਰਕੇ ਦਿੱਲੀ ਹਾਈਕੋਰਟ ਨੇ ਉਨ੍ਹਾਂ ਨੂੰ ਵੀ ਸਜ਼ਾ-ਏ-ਮੌਤ ਸੁਣਾ ਦਿੱਤੀ। ਭਾਈ ਕੇਹਰ ਸਿੰਘ ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਭਾਈ
ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੱਤੀ ਤੇ ਇਸ ਤਰ੍ਹਾਂ ਕਰਕੇ ਉਹ ਦਹਿਸ਼ਤਗਰਦ ਬਣ ਗਿਆ। ਸਾਰੇ ਮੁਕੱਦਮੇ ਦੀ ਸੁਣਵਾਈ ਦੌਰਾਨ
ਜੱਜਾਂ ਵਲੋਂ ਇੱਕ ਪਾਸੜ ਰੁਝਾਨ ਹੀ ਸੀ। ਸਫਾਈ ਪੱਖ ਦੇ ਵਕੀਲ ਨੂੰ ਉਸ ਵਲੋਂ ਮੰਗੀ ਗਈ ਜਾਣਕਾਰੀ ਕਦੇ ਵੀ ਮੁਹੱਈਆ ਨਹੀਂ ਕੀਤੀ ਗਈ।
ਸੁਪਰੀਮ ਕੋਰਟ ਨੇ ਭਾਈ ਬਲਬੀਰ ਸਿੰਘ ਨੂੰ ਬਰੀ ਕਰ ਦਿੱਤਾ ਪਰ ਮੁੜ ਉਸ ਨੂੰ ਨੌਕਰੀ ਤੇ ਬਹਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਦੀ
ਪਿਛਲੀ ਬਣਦੀ ਤਨਖਾਹ ਉਸ ਨੂੰ ਦਿੱਤੀ ਗਈ।
ਦੁਨੀਆਂ ਦੇ ਪ੍ਰਮੁੱਖ ਕਾਨੂੰਨਦਾਨਾਂ ਦੀ ਰਾਇ ਸੀ ਕਿ ਭਾਈ ਕਿਹਰ ਸਿੰਘ ਨੂੰ ਫਾਂਸੀ ਬਿਲਕੁਲ ਨਜ਼ਾਇਜ਼ ਦਿੱਤੀ ਗਈ ਜਦੋਂ ਕਿ ਉਹਨਾਂ ਦਾ
ਇੰਦਰਾ ਗਾਂਧੀ ਕਤਲ ਵਿੱਚ ਕੋਈ ਹੱਥ ਸਾਬਤ ਨਹੀਂ ਹੁੰਦਾ ਪਰ ਉਹ ਬ੍ਰਾਹਮਣਵਾਦ ਕਾਹਦਾ ਜੇ ਉਹ ਬੇਗੁਨਾਹਾਂ ਨੂੰ ਫਾਹੇ ਨਾ ਲਾਏ। ਹਜ਼ਾਰਾਂ
ਸਿੱਖਾਂ ਦੇ ਖੂਨ ਵਿੱਚ ਹੱਥ ਰੰਗਣ ਵਾਲੀ ਇੰਦਰਾ ਗਾਂਧੀ, ਬ੍ਰਾਹਮਣਾਂ ਲਈ ‘ਦੁਰਗਾ ਮਾਤਾ’ ਜੁ ਸੀ ਅਤੇ ਦੁਰਗਾ ਦੇ ਮਰ ਜਾਣ ਬਾਅਦ ਵੀ ਉਹਨੂੰ
ਖੁਸ਼ ਕਰਨ ਲਈ ‘ਨਰ ਬਲੀ’ ਦੀ ਲੋੜ ਸੀ। ਭਾਈ ਕਿਹਰ ਸਿੰਘ ਹੋਰਾਂ ਨੇ ਕਮਾਲ ਦਾ ਸਿਦਕ, ਸਬਰ ਦਿਖਾਉਂਦਿਆਂ, ਗੁਰੂ ਦਾ ਭਾਣਾ ਸਮਝ ਕੇ ਹੱਸ
ਕੇ ਮੌਤ ਨੂੰ ਗਲ ਨਾਲ ਲਾਇਆ।
ਭਾਈ ਸਤਵੰਤ ਸਿੰਘ ਆਪਣੇ ਜੇਲ੍ਹ ਵਿੱਚ ਬਿਤਾਏ ਸਮੇਂ ਦੌਰਾਨ, ਕੇਸਰੀ ਦਸਤਾਰ ਸਜਾ ਕੇ, ਖਾਲਿਸਤਾਨ ਦੀ ਲਹਿਰ ਦੇ ਥੰਮ ਬਣੇ। ਦਿਨ
ਰਾਤ, ਨਾਮ-ਬਾਣੀ ਦਾ ਪ੍ਰਵਾਹ ਤਿਹਾੜ ਜੇਲ੍ਹ ਵਿੱਚ ਆਪ ਨੇ ਚਲਾਇਆ। ਗੁਰੂ ਉਹ ਸਮਾਂ ਲਿਆਵੇ ਜਦੋਂ ਦਿੱਲੀ ਸਰ ਕਰਕੇ ਸਿੰਘ ਤਿਹਾੜ ਜੇਲ੍ਹ
ਨੂੰ ਆਪਣੇ ਪਵਿੱਤਰ ਇਤਿਹਾਸਕ ਥਾਂ ਦਾ ਦਰਜਾ ਦੇ ਸਕਣ। ਭਾਈ ਸਤਵੰਤ ਸਿੰਘ ਦਾ ਜ਼ਿਕਰ ਕਰਦਿਆਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ
ਕੌਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਿਸ ਦੀ ਮੰਗਣੀ ਭਾਈ ਸਤਵੰਤ ਸਿੰਘ ਹੋਰਾਂ ਨਾਲ ਹੋਈ ਹੋਈ ਸੀ ਜਦੋਂ ਸੂਰਮਿਆਂ ਨੇ ਇਹ ਇਤਿਹਾਸਕ
ਕਾਰਨਾਮਾ ਕਰ ਵਿਖਾਇਆ। ਮਾਤਾ-ਪਿਤਾ, ਸੱਸ-ਸਹੁਰਾ ਤੇ ਧਾਰਮਿਕ ਸਖਸ਼ੀਅਤਾਂ ਵਲੋਂ ਮਨ੍ਹਾਂ ਕਰਨ ਦੇ ਬਾਵਜੂਦ ਬੀਬੀ ਜੀ ਆਪਣੇ ਇਸ
ਪ੍ਰਣ ਤੇ ਡਟੇ ਰਹੇ ਕਿ ਉਹ ਭਾਈ ਸਤਵੰਤ ਸਿੰਘ ਨੂੰ ਪਤੀ ਮੰਨਦੇ ਹਨ ਅਤੇ ਉਨ੍ਹਾਂ ਦੇ ਨਾਂ ਤੇ ਹੀ ਜ਼ਿੰਦਗੀ ਗੁਜ਼ਾਰਨਗੇ। ਜੇਲ੍ਹ ਅਧਿਕਾਰੀਆਂ ਵਲੋਂ
ਵਿਆਹ ਦੀ ਆਗਿਆ ਨਾ ਮਿਲਣ ਤੇ ਬੀਬੀ ਜੀ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਚਾਰ ਲਾਵਾਂ ਲੈ ਕੇ ਸਿੱਖ ਇਤਿਹਾਸ ਅੰਦਰ ‘ਅਲੋਕਾਰ
ਸੁਹਾਗਣ’ ਹੋਣ ਦਾ ਮਾਣ ਹਾਸਲ ਕੀਤਾ। ਅੰਤ ਬੀਬੀ ਸੁਰਿੰਦਰ ਕੌਰ ਵੀ ਕੈਂਸਰ ਦੀ ਬਿਮਾਰੀ ਨਾਲ ਜੱਦੋਜਹਿਦ ਕਰਦਿਆਂ ਗੁਰਪੁਰੀ ਸਿਧਾਰ ਗਏ।
ਭਾਈ ਸਤਵੰਤ ਸਿੰਘ, ਭਾਈ ਕਿਹਰ ਸਿੰਘ, ‘ਖਾਲਿਸਤਾਨ ਜਿੰਦਾਬਾਦ’ ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ 6 ਜਨਵਰੀ, 1989 ਦੀ
ਸਵੇਰ ਨੂੰ ਤਿਹਾੜ ਜੇਲ੍ਹ ਵਿਚਲੇ ਫਾਂਸੀ ਘਰ ਵੱਲ ਵਧੇ। ਉਹਨਾਂ ਦੀ ਦਲੇਰੀ ਤੇ ਨਿਰਭੈਅਤਾ ਦੇਖ ਕੇ ਜੇਲ੍ਹ ਅਧਿਕਾਰੀਆਂ ਨੇ ਮੂੰਹ ਵਿੱਚ ਉਂਗਲਾਂ
ਪਾਈਆਂ। ਭਾਈ ਸਤਵੰਤ ਸਿੰਘ ਨੇ ਆਪਣੇ ਪਿਤਾ ਰਾਹੀਂ ਦਿੱਤੇ ਕੌਮ ਨੂੰ ਸੰਦੇਸ਼ ਵਿੱਚ ਇਹ ਇੱਛਾ ਜ਼ਾਹਿਰ ਕੀਤੀ ਕਿ ‘‘ਮੈਂ ਮੁੜ ਸਿੱਖਾਂ ਦੇ ਘਰ
ਜਨਮ ਲੈ ਕੇ, ਪੰਥ ਦੇ ਵੈਰੀਆਂ ਨੂੰ ਸੋਧਾਂ।’’ ਕਿਸੇ ਅਜ਼ਬ ਮਸਤੀ ਵਿੱਚ ਦੋਨੋਂ ਸਿੰਘ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਦਿੱਲੀ ਦਰਬਾਰ ਨੇ ਗੁਰੂ
ਚਰਨਾਂ ਦੇ ਭੌਰਿਆਂ ਦਾ ਆਪ ਹੀ ਸਸਕਾਰ ਕਰਕੇ ਉਨ੍ਹਾਂ ਦੀ ਭਸਮ ਹਰਦਵਾਰ, ਗੰਗਾ ਨਦੀ ਵਿੱਚ ਪਾਈ ਜਦੋਂ ਕਿ ਰਿਸ਼ਤੇਦਾਰਾਂ ਵਲੋਂ ਕੀਰਤਪੁਰ
ਸਾਹਿਬ ਦੀ ਬੇਨਤੀ ਕੀਤੀ ਗਈ ਸੀ। ਇਹਨਾਂ ਯੋਧਿਆਂ ਦੀ ਚਿਤਾ ਦੀ ਸਵਾਹ ਵੀ ਜ਼ਾਲਮ ਸਰਕਾਰ ਨੂੰ ਦੰਦਲਾਂ ਪਾ ਰਹੀ ਸੀ। ਸ਼ਹੀਦ ਭਾਈ
ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕਿਹਰ ਸਿੰਘ ਦੇ 21ਵੇਂ ਸ਼ਹੀਦੀ ਦਿਵਸ ਮੌਕੇ ਖਾਲਸਾ ਪੰਥ ਆਪਣੇ ਮਹਾਨ ਸੂਰਬੀਰਾਂ ਦੀ ਕੁਰਬਾਨੀ ਨੂੰ
ਸਿਜਦਾ ਕਰਦਾ ਹੈ।
‘ਸ਼ਹੀਦ ਕੀ ਜੋ ਮੌਤ ਹੈ, ਵੋਹ ਕੌਮ ਕੀ ਹਿਆਤ (ਜ਼ਿੰਦਗੀ) ਹੈ।
ਹਿਆਤ ਤੋ ਹਿਆਤ ਹੈ, ਮੌਤ ਭੀ ਹਿਆਤ ਹੈ।’
ਸਿੱਖ ਕੌਮ ਦੇ ਝਰੋਖੇ ’ਚੋਂ...
‘‘ਇਹੋ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ’’
ਹਰ ਸਾਲ ਰਵਾਇਤ ਵਾਂਗ, ਬੀਤੇ ਵਰ੍ਹੇ ਨੂੰ ਅਲਵਿਦਾ ਕਹਿਣ ਤੇ ਨਵੇਂ ਵਰ੍ਹੇ ਨੂੰ ਜੀਅ ਆਇਆਂ ਕਹਿਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ।
ਅੱਜਕਲ੍ਹ ਗਰੀਟਿੰਗ ਕਾਰਡਾਂ ਦੀ ਥਾਂ ਈ-ਮੇਲ ਗਰੀਟਿੰਗ ਕਾਰਡਾਂ ਨੇ ਲੈ ਲਈ ਹੈ। ਇੱਕ ਮਸ਼ੀਨੀ ਯੁੱਗ ਦੇ ‘ਮਸ਼ੀਨੀ ਮਨੁੱਖ’ ਤੋਂ, ‘ਦਿਲਾਂ ਦੀ
ਧੜਕਣ’ ਤੇ ‘ਜਜ਼ਬਿਆਂ ਦੀ ਸਾਂਝ’ ਦੀ ਤਵੱਕੋ ਕਰਨਾ ਵੀ ਅਲਾਦੀਨ ਦਾ ਚਿਰਾਗ ਮੰਗਣ ਵਾਲੀ ਗੱਲ ਹੀ ਹੋ ਗਈ ਹੈ। ਮਾਂ-ਪਿਓ, ਭੈਣ-ਭਰਾ,
ਭਰਾ-ਭਰਾ, ਮਿੱਤਰ-ਸੱਜਣ ਰਿਸ਼ਤੇਦਾਰੀਆਂ ਆਦਿ ਦੇ ਦਿਲਾਂ ਨੂੰ ਧੂਹ ਪਾਉਣ ਵਾਲੇ ਰਿਸ਼ਤੇ ਵੀ ਤਿੜਕਦੇ-ਤਿੜਕਦੇ, ‘ਹੈਪੀ ਨੀਊ ਈਅਰ’ ਦੇ
ਗਰੀਟਿੰਗ ਕਾਰਡ ਦੀ ਵਲਗਣ ਵਿੱਚ ਹੀ ਸਮਾ ਚੁੱਕੇ ਹਨ। ਦਿਲਾਂ ਦੇ ਖੇੜੇ, ਚਿਹਰਿਆਂ ਦੀ ਚਮਕ, ਰੂਹ ਦੀ ਸ਼ਾਂਤੀ ਆਦਿ ‘ਬੀਤੇ ਪਿਛੜੇ ਯੁੱਗ’
ਦੀਆਂ ਗੱਲਾਂ ਹੋ ਗਈਆਂ ਹਨ। ਹੁਣ ਤਾਂ ‘ਭੱਜ ਲਓ-ਦੌੜ ਲਓ’, ‘ਉਹ ਅੱਗੇ ¦ਘ ਗਿਆ,’ ‘ਜ਼ਮਾਨਾ ਬਹੁਤ ਐਡਵਾਂਸ ਹੈ-ਅਸੀਂ ਵੀ
ਪੁਰਾਤਨਤਾ ਦਾ ਚੋਲਾ ਲਾਹੀਏ’, ‘ਟਾਈਮ ਕੀਹਦੇ ਕੋਲ ਹੈ’ ਆਦਿ ਦੇ ਹਾਈ-ਟੈੱਕ ਨਾਹਰੇ ਹੀ ਫਿਜ਼ਾ ਵਿੱਚ ਗੂੰਜਦੇ ਸੁਣਾਈ ਦਿੰਦੇ ਹਨ। ਕਿਤੇ
ਕਿਤੇ ਦੀਨ-ਵਿਚਾਰਗੀ ਵਿੱਚ ਵਿਚਰਦੇ ਵੈਰਾਗੀ ਚਿਹਰਿਆਂ ਦੀ ਗੁਣਗੁਣਾਹਟ ਜ਼ਰੂਰੀ ਸੁਣਾਈ ਦਿੰਦੀ ਹੈ - ‘ਕਿਸ ਪੈ ਖੋਲਹੁੰ ਗੰਠੜੀ, ਦੁਖੀ
ਭਰ ਆਇਆ...।’
ਅਸੀਂ ਤਾਂ ਨਵੇਂ ਸਾਲ ਦੀ ‘ਖੁਸ਼ੀ’ ਮੌਕੇ, ਉਦਾਸੀਆਂ ਦੀ ਪੰ²ਡ ਖੋਲ ਬੈਠੇ ਹਾਂ। ਬਹੁਤਿਆਂ ਲਈ ਤਾਂ ਇਹ ਸਮਾਂ ‘ਫਨ ਕਰਨ’ ਤੋਂ ਵੱਧ ਕੋਈ
ਅਹਿਮੀਅਤ ਨਹੀਂ ਰੱਖਦਾ। ਫੇਰ ‘ਬੇਘਰੀ ਕੌਮ’ ਦੀ ਨੁਮਾਇੰਦਗੀ ਕਰਨ ਵਾਲੇ ‘ਬੇ-ਸਿਰਨਾਵੇਂ’ ਇਨਸਾਨਾਂ ਦੀ ਔਕਾਤ ਵੀ ਕੀ ਹੈ, ਜਿਨ੍ਹਾਂ ਨੂੰ ‘ਰੰਗ
’ਚ ਭੰਗ ਪਾਉਣ’ ਦੀ ਐਵੇਂ ਵਾਦੀ ਜਿਹੀ ਪਈ ਹੋਈ ਹੈ।
ਪਰ ਇਸ ਮਾਹੌਲ ਦੀ ਬਨਾਵਟੀ ਚਮਕ-ਦਮਕ ਦੇ ਅਡੰਬਰ ਵਿੱਚ ਵੀ, ਤਾਂ ਕਿਸੇ ਨੇ ਖਰੀਆਂ-ਖਰੀਆਂ ਸੁਣਾਉਣੀਆਂ ਹੀ ਹਨ। ਕਿਸੇ ਐਸੇ
ਮਾਹੌਲ ਦੇ ਸਾਹਵੇਂ ਹੀ ਬੁੱਲ੍ਹੇ ਸ਼ਾਹ ਨੇ ਕਿਹਾ ਹੋਵੇਗਾ -
‘ਸੱਚ ਬੋਲਾਂ ਤਾਂ ਭਾਂਬੜ ਮੱਚਦਾ ਏ।
ਝੂਠ ਬੋਲਾਂ ਤਾਂ ਕੁਝ ਬਚਦਾ ਏ!
ਜੀਅ ਦੋਹਾਂ ਗੱਲਾਂ ਤੋਂ ਜੱਕਦਾ ਏ।
ਜੱਚ-ਜੱਚ ਕੇ ਜਿਹਵਾ ਕਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।’
26 ਮਿਲੀਅਨ ਸਿੱਖ ਕੌਮ, ਜਿਸ ਦਾ ਸਿੱਖ ਧਰਮ, ਦੁਨੀਆ ਦਾ ਸਭ ਤੋਂ ਵੱਡਾ ‘ਪੰਜਵਾਂ ਧਰਮ’ ਹੈ - ਵਰ੍ਹਾ 2009 ਦੀ ‘ਗੁਲਾਮੀ’ ਚੋਂ ਵਰ੍ਹਾ
2010 ਦੀ ਗੁਲਾਮੀ ਵਿੱਚ ਪ੍ਰਵੇਸ਼ ਕਰ ਰਹੀ ਹੈ। ਸੰਸਾਰ ਪੱਧਰ ’ਤੇ ਅੱਡ-ਅੱਡ ਚੈ¦ਿਜਾਂ ਦਾ ਬੜੀ ਬਹਾਦਰੀ ਨਾਲ ਟਾਕਰਾ ਕਰਨ ਦੇ ਬਾਵਜੂਦ,
ਆਪਣੇ ‘ਹੋਮਲੈਂਡ’ ਵਿੱਚ ਹਾਲਤ, ਦਿਨ ਪ੍ਰਤੀ ਦਿਨ ਨਿੱਘਰਦੀ ਜਾ ਰਹੀ ਹੈ।
ਸਿੱਖ ਹੋਮਲੈਂਡ ਪੂਰੀ ਤਰ੍ਹਾਂ ‘ਬਾਦਲਗਰਦੀ’ ਦੀ ਜਕੜ ਵਿੱਚ ਹੈ ਅਤੇ ਬਾਦਲ ਕੋੜਮਾ, ਹਿੰਦੂਤਵੀਆਂ ਦਾ ‘ਟਾਇਮ ਟੈਸਟਿਡ ਹੱਥਠੋਕਾ’ ਬਣ
ਕੇ, ਸਿੱਖੀ ਕਦਰਾਂ ਕੀਮਤਾਂ, ਸਿੱਖ ਸੰਸਥਾਵਾਂ, ਸਿੱਖੀ ਰਿਵਾਇਤਾਂ, ਸਿੱਖੀ ਆਚਰਣ ਅਤੇ ਸਿੱਖੀ ਆਨ-ਸ਼ਾਨ-ਤਾਨ ਸਭ ਦਾ ਬੇਦਰਦੀ ਨਾਲ
‘ਕਤਲ’ ਕਰ ਰਿਹਾ ਹੈ।
ਬਾਦਲਗਰਦੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀ ਜਾਇਦਾਦ ਦੀ ‘ਐਕਸਟੈਨਸ਼ਨ’ ਹੀ ਬਣਾ ਲਿਆ ਹੈ। ਅਕਾਲ
ਤਖਤ, ਜਿਹੜਾ ਸਿੱਖ ਕੌਮ ਦਾ ਪਿਛਲੀਆਂ ਚਾਰ ਸਦੀਆਂ ਤੋਂ ‘ਅਜ਼ਾਦੀ ਅਤੇ ਪ੍ਰਭੂਸੱਤਾ’ ਦਾ ਪ੍ਰਤੀਕ ਰਿਹਾ ਹੈ, ਇਸ ਵੇਲੇ ਬਾਦਲਗਰਦੀ ਵਲੋਂ
ਇੱਕ ‘ਨਿੱਜੀ ਅਦਾਰੇ’ ਵਾਂਗ ਵਰਤਿਆ ਜਾ ਰਿਹਾ ਹੈ। ਸਾਡੇ ਧਾਰਮਿਕ ਜਥੇਦਾਰ ਸਿਰਫ ‘ਤਨਖਾਹਦਾਰ’ ਬਣਾ ਦਿੱਤੇ ਗਏ ਹਨ। ਕੌਮ ਇਹ ਸਭ
ਕੁਝ ਬੜੀ ਬੇਬਸੀ ਨਾਲ ਵੇਖ ਰਹੀ ਹੈ। 1978 ਵਿੱਚ ਨਰਕਧਾਰੀਆਂ ਦੇ ‘ਕੂੜਡੰਮ’ ਨੂੰ ਠੱਲ੍ਹ ਪਾਉਣ ਲਈ ਸ਼ਹੀਦੀਆਂ ਪਾਉਣ ਵਾਲੇ ਸ਼ਹੀਦ ਭਾਈ
ਫੌਜਾ ਸਿੰਘ ਤੇ ਉਨ੍ਹਾਂ ਦੇ 12 ਹੋਰ ਸ਼ਹੀਦ ਸਾਥੀਆਂ ਦੀ ਲਿਸਟ ਵਿੱਚ ਪਿਛਲੇ ਤਿੰਨ ਦਹਾਕਿਆਂ ਵਿੱਚ ਹਜ਼ਾਰਾਂ ਹੋਰ ਨਾਮ ਜੁੜ ਗਏ ਹਨ। ਪਰ
ਬਾਦਲਗਰਦੀ ਦੀ ਸਰਪ੍ਰਸਤੀ ਥੱਲੇ ਫਲਣ-ਫੁੱਲਣ ਵਾਲੇ ਨਰਕਧਾਰੀਆਂ ਦੇ ਅੱਜ ਪੰਜਾਬ ਵਿੱਚ ਭਨਿਆਰੇ, ਆਸ਼ੂਤੋਸ਼, ਕੂੜ ਸੌਦਾ ਵਰਗੇ ਕਈ
ਸਾਥੀ ਹੋਰ ਜੰਮ ਪਏ ਹਨ। ਪੰਜਾਬ ਵਿੱਚ ਹਿੰਦੂਤਵੀਆਂ ਦੀਆਂ ‘ਏ’ ਅਤੇ ‘ਬੀ’ ਟੀਮਾਂ (ਬੀ. ਜੇ. ਪੀ. ਅਤੇ ਕਾਂਗਰਸ) ਦਾ ਪੂਰਾ ਬੋਲਬਾਲਾ ਹੈ। ਸੱਚ,
ਹੱਕ ਅਤੇ ਇਨਸਾਫ ਦੇ ਰਸਤੇ ’ਤੇ ਚੱਲਣ ਵਾਲੇ ਸਿੱਖ ਅੱਜ ਵੀ ‘ਦਹਿਸ਼ਤਗਰਦ’, ‘ਕੱਟੜਪੰਥੀ’, ‘ਅਮਨ ਕਾਨੂੰਨ ਲਈ ਖਤਰਾ’ ਅਤੇ ‘ਆਈ.
ਐਸ. ਆਈ. ਦੇ ਏਜੰਟ’ ਮਾਤਰ ਹੀ ਹੈ। ਸਾਡੇ ਅਖੌਤੀ ਸਿੱਖ ਕਾਂਗਰਸੀ ਪ੍ਰਧਾਨ ਮੰਤਰੀ, ਸਾਨੂੰ ਬੀਤੇ ਨੂੰ ਭੁੱਲਣ ਦੀ ਸਲਾਹ ਦਿੰਦਿਆਂ, ਇਨਸਾਫ
ਮੰਗਣ ਵਾਲੀਆਂ ‘ਦੁਕਾਨਾਂ’ ਬੰਦ ਕਰਨ ਦੀ ਸਲਾਹ ਵੀ ਦਿੰਦੇ ਹਨ ਅਤੇ ਸਿੱਖ ਨਾਲੋਂ ‘ਭਾਰਤੀ’ ਕਹਾਉਣ ’ਚ ਜ਼ਿਆਦਾ ਫਖਰ ਮਹਿਸੂਸ ਕਰਦੇ
ਹਨ।
ਬਾਦਲਗਰਦੀ ਦੇ ਦੌਰ ਵਿੱਚ, ਸਿੱਖ, ਪੁਲੀਸ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਕੇ ਜਾਂ ਜ਼ਖਮੀ ਹੋ ਕੇ ਵੀ ‘ਹਮਲਾਵਰ’ ਹਨ ਅਤੇ ਪੂਰਬੀਏ,
‘ਹਿੰਸਕ ਦਰਿੰਦੇ’ ਬਣ ਕੇ ਵੀ ‘ਵਿਚਾਰੇ ਮਜ਼ਲੂਮ’ ਹਨ। ‘ਵੱਖਰੀ ਸਿੱਖ ਹੋਂਦ’ ਦੀ ਕੋਈ ਨਿਸ਼ਾਨੀ ਨਾ ਰਹਿਣ ਦੇਣ ਦੀ ਹਿੰਦੂਤਵੀਆਂ ਦੀ ਨੀਤੀ ਅਤੇ
‘ਈਮਾਨਦਾਰੀ’ ਨਾਲ ਚੱਲਦਿਆਂ, ਬਾਦਲਗਰਦੀ ਨੇ ਵਰ੍ਹਾ 2009 ਦੇ ਅੰਤ ’ਤੇ ‘ਨਾਨਕਸ਼ਾਹੀ ਕੈ¦ਡਰ’ ਦਾ ਭੋਗ ਪਾਉਣ ਲਈ, ਪੂਰੀ ਤਨਦੇਹੀ
ਨਾਲ ਅਮਲ ਸ਼ੁਰੂ ਕੀਤਾ ਹੋਇਆ ਹੈ। ਪੰਥਪ੍ਰਸਤ ਸਿੱਖ, ਸਿੱਖ ਕੌਮ ਦੀ ਅੱਡਰੀ ਪਛਾਣ ਦੇ ਇਸ ਮਾਣਮੱਤੇ ਬਿੰਬ ਦੀ ‘ਸ਼ੁੱਧਤਾ’ ਕਾਇਮ ਰੱਖਣ ਲਈ
ਮੈਦਾਨ ਵਿੱਚ ਤਾਂ ਨਿੱਤਰੇ ਹਨ ਪਰ ਬਾਦਲਗਰਦੀ ਇਸ ਨੂੰ ਹਿੰਦੂ ਬਿਕ੍ਰਮੀ ਕੈ¦ਡਰ ਦਾ ‘ਮੌਤ ਦਾ ਚੁੰਮਣ’ (²ਡੈੱਥ ਕਿੱਸ) ਦੇਣ ਲਈ ਪੱਬਾਂ ਭਾਰ ਹੋਈ
ਹੋਈ ਹੈ।
ਸਿੱਖ ਕੌਮ ਦੇ ਗਲ ਗੁਲਾਮੀ ਦੇ ਸੰਗਲ, ਹਰ ਚੜ੍ਹਦੇ ਸੂਰਜ ਵਿੱਚ ਦੂਹਰੇ-ਚੌਹਰੇ ਹੋ ਰਹੇ ਹਨ ਪਰ ਕੌਮ ਦਾ ਇੱਕ ਵੱਡਾ ਹਿੱਸਾ, ‘ਗੁਲਾਮੀ’
ਅਤੇ ‘ਆਜ਼ਾਦੀ’ ਵਿਚਕਾਰ ਵਿੱਥ ਸਮਝਣ ਤੋਂ ਹੀ ਅਸਮਰੱਥ ਹੋ ਚੁੱਕਾ ਹੈ। ਜਿਵੇਂ ਪਿੰਜਰੇ ’ਚ ਕੈਦ ਇੱਕ ਤੋਤਾ ਉਸੇ ਪਿੰਜਰੇ ਨੂੰ ਆਪਣਾ ਘਰ ਸਮਝ
ਕੇ, ਉਥੇ ਹੀ ਖੁਸ਼ੀ ਲੱਭਣ ਲੱਗ ਪੈਂਦਾ ਹੈ, ਠੀਕ ਉਸੇ ਤਰ੍ਹਾਂ ਸਿੱਖਕੌਮ ਗੁਲਾਮੀ ਦੇ ਪਿੰਜਰੇ ’ਚੋਂ ਹੀ ਛੋਟੀਆਂ-ਛੋਟੀਆਂ ਖੁਸ਼ੀਆਂ ਲੱਭ ਰਹੀ ਹੈ ਪਰ
ਸਾਰੀਆਂ ਸਮੱਸਿਆਵਾਂ ਦੀ ਜੜ੍ਹ ‘ਗੁਲਾਮੀ’ ਨੂੰ ਗਲੋਂ ਲਾਹੁਣ ਲਈ ਬਿਲਕੁਲ ਵੀ ਚੇਤੰਨ ਨਹੀਂ। ਪੰਜਾਬ ਦੀ ਜਵਾਨੀ, ਨਸ਼ਿਆਂ ਦੀ ਭੇਂਟ ਚੜ੍ਹ ਕੇ,
‘ਆਚਰਣਵਾਨ ਤੇ ‘ਆਚਰਣਹੀਣਤਾ’ ਵਿਚਕਾਰਲਾ ਫਾਸਲਾ ਹੀ ਮਿਟਾ ਚੁੱਕੀ ਹੈ। ਪਵਿੱਤਰਤਾ, ਅਣਖ, ਬਹਾਦਰੀ ਦੇ ਮੁਜੱਸਮੇ ਮਾਤਾ ਗੁਜਰੀ,
ਮਾਤਾ ਸਾਹਿਬ ਕੌਰ, ਮਾਈ ਭਾਗੋ ਅਤੇ ਬੀਬੀ ਹਰਸ਼ਰਨ ਕੌਰ ਦੀਆਂ ਪੁੱਤਰੀਆਂ, ਅੱਜ ਕਿਨ੍ਹਾਂ ਵਾਟਾਂ ’ਤੇ ਚੱਲ ਨਿਕਲੀਆਂ ਹਨ? ਅੱਜ ਕੌਮੀ ਹੋਣੀ
ਅਤੇ ਕੌਮੀ ਨਿਸ਼ਾਨੇ - ਖਾਲਿਸਤਾਨ ਦੇ ਵਾਰਸ ਖਾਲਸਾ, ਭੁਝੰਗੀ ਅਤੇ ਭੁਝੰਗਣਾਂ ਕਿੱਥੇ ਹਨ? ਕੌਮੀ ਆਜ਼ਾਦੀ ਲੈਣ ਦੀ ਮੰਜ਼ਿਲ ਤੋਂ ਭਟਕ ਕੇ,
ਸਾਡੇ ਬੁੱਧੀਜੀਵੀ, ਬਾਬੇ, ਸ਼ਰਧਾਲੂ ਸਿੱਖ ਉਨ੍ਹਾਂ ਮਸਲਿਆਂ ਵਿੱਚ ਕਿਉਂ ਉਲਝੇ ਹੋਏ ਹਨ, ਜਿਨ੍ਹਾਂ ਨੂੰ ਆਜ਼ਾਦੀ (ਖਾਲਿਸਤਾਨ) ਦੇ ਮਾਹੌਲ ਵਿੱਚ
ਹੀ ਨਜਿੱਠਿਆ ਜਾ ਸਕਦਾ ਹੈ? ਕੀ ਇਹੋ ਜਿਹੇ ਮਸਲੇ ਖੜ੍ਹੇ ਕਰਨ ਵਾਲੇ, ਕਿਤੇ ‘ਆਜ਼ਾਦੀ ਦੀ ਡਗਰ’ ਦੇ ਭਗੌੜੇ ਤਾਂ ਨਹੀਂ? ਆਪਣੇ ‘ਭਰਾ’ ਦੇ
ਵਿਰੋਧੀ ਵਿਚਾਰਾਂ ਕਰਕੇ ਤਾਂ ਅਸੀਂ ਉਸ ਦਾ ‘ਲਹੂ-ਪੀਣਾ’ ਚਾਹੁੰਦੇ ਹਾਂ ਪਰ ਪਿਛਲੇ ਤਿੰਨ ਦਹਾਕਿਆਂ ਤੋਂ ਹਜ਼ਾਰਾਂ ਸਿੱਖਾਂ ਦਾ ਲਹੂ ਪੀ ਚੁੱਕੀ,
ਦਿੱਲੀ ਦੀ ਜ਼ਾਲਮ ਸਰਕਾਰ ਦਾ ਤਖਤਾ ਪਲਟਣ ਦਾ ਸੰਕਲਪ ਸਾਨੂੰ ਕਿਉਂ ਨਹੀਂ ਔੜਦਾ? ਆਓ! ਵਰ੍ਹਾ 2010 ਦੀ ਸੂਹੀ ਸਵੇਰ ਵੇਲੇ, ਇਨ੍ਹਾਂ
ਸਵਾਲਾਂ ਦਾ ਜਵਾਬ ਲੱਭਣ ਦਾ ਇੱਕ ਇਮਾਨਦਾਰ ਯਤਨ ਜ਼ਰੂਰ ਕਰੀਏ।
ਕੁਝ ਦਿਨ ਪਹਿਲਾਂ, ਇੱਕ ਸਿੱਖ ਭੈਣ ਵਲੋਂ ਲਿਖੀਆਂ ਗਈਆਂ ਸੱਤਰਾਂ ਦੇ ਨਾਲ, ਤੁਹਾਨੂੰ ਸਭ ਨੂੰ ਅੰਗਰੇਜ਼ ਸੱਭਿਅਤਾ ਦਾ ਨਵਾਂ ਵਰ੍ਹਾ
ਮੁਬਾਰਕ ਕਹਿੰਦੇ ਹਾਂ -
‘ਅਗਰ ਚਿਰਾਗੋਂ ਕੀ ਹਿਫਾਜ਼ਤ,
ਵਕਤ ਪਰ ਨਾ ਕਰ ਸਕੇ।
ਤੋ ਰੌਸ਼ਨੀ ਮਿਟ ਜਾਏਗੀ,
ਔਰ ਧੂੰਆਂ ਰਹਿ ਜਾਏਗਾ।’
ਬਾ-ਮੁਲਾਹਜ਼ਾ ਹੋਸ਼ਿਆਰ
‘‘ਨਾਨਕਸ਼ਾਹੀ ਕੈਲੰਡਰ’ਤੇ ਇੱਕ ਵਾਰ ਫੇਰ ਹਿੰਦੂਤਵੀ ਹਮਲਾ’’
1990ਵਿਆਂ ਤੋਂ ਪੰਥ ਦੀਆਂ ਅੱਡ-ਅੱਡ ਸੰਸਥਾਵਾਂ, ਯੂਨੀਵਰਸਿਟੀਆਂ, ਵਿਚਾਰਵਾਨਾਂ ਦਰਮਿਆਨ ਮੁਕੰਮਲ ਵਿਚਾਰ-ਵਟਾਂਦਰੇ ਤੋਂ
ਬਾਅਦ, ਪੰਥ ਪ੍ਰਵਾਨਿਤ ਹੋਣ ਵੱਲ ਵੱਧ ਰਿਹਾ ਨਾਨਕਸ਼ਾਹੀ ਕੈਲੰਡਰ, 1999 ਵਿੱਚ ਅਚਾਨਕ ਆਰ. ਐਸ. ਐਸ. ਰਾਹੀਂ ਮੁੱਖ ਸੁਰਖੀਆਂ ਵਿੱਚ
ਆਇਆ। ਉਦੋਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਲੋਂ, 20 ਮਾਰਚ, 1998 ਨੂੰ ਜਨਰਲ
ਹਾਊਸ ਦੀ ਪ੍ਰਵਾਨਗੀ ਤੋਂ ਬਾਅਦ, ਇਸ ਨੂੰ ਖਾਲਸਾ ਸਿਰਜਣਾ ਦੀ 300ਵੀਂ ਵਰ੍ਹੇਗੰਢ ਮੌਕੇ ਲਾਗੂ ਕਰਨ ਦਾ ਐਲਾਨ ਕੀਤਾ ਹੋਇਆ ਸੀ।
ਹਜ਼ਾਰਾਂ ਦੀ ਗਿਣਤੀ ਵਿੱਚ ਨਾਨਕਸ਼ਾਹੀ ਕੈਲੰਡਰ, ਡਾਇਰੀਆਂ ਅਤੇ ਜੰਤਰੀਆਂ ਵੀ ਛਪਵਾ ਲਈਆਂ ਗਈਆਂ ਸਨ। ਜਥੇਦਾਰ ਰਣਜੀਤ ਸਿੰਘ
(ਉਦੋਂ ਅਕਾਲ ਤਖਤ ਦੇ ਜਥੇਦਾਰ) ਪੂਰੇ ਜਾਹੋ-ਜਲਾਲ ਵਿੱਚ ਪੰਥਕ ਨੀਤੀਆਂ ਨੂੰ ਲਾਗੂ ਕਰਦੇ, ਬਾਦਲਕਿਆਂ ਦੀਆਂ ਅੱਖਾਂ ਵਿੱਚ ਰੜਕ ਰਹੇ
ਸਨ। ਆਰ. ਐਸ. ਐਸ. ਬਾਦਲ ਲਾਬੀ ਨੇ ਪਹਿਲਾਂ ਜਥੇਦਾਰ ਟੌਹੜਾ ਨੂੰ ਪਾਸੇ ਕੀਤਾ ਤੇ ਜਦੋਂ ਜਥੇਦਾਰ ਅਕਾਲ ਤਖਤ ਨੇ, ਬਾਦਲ ਨੂੰ 300
ਸਾਲਾ ਖਾਲਸਾ ਸਿਰਜਣਾ ਦਿਵਸ ਤੱਕ ਬਾਦਲ-ਟੌਹੜੇ ਨੂੰ ਇਕੱਠਿਆਂ ਰਹਿਣ ਦੀ ਅਪੀਲ ਜਾਰੀ ਕੀਤੀ ਤਾਂ ਫਿਰ ਜਥੇਦਾਰ ਸਾਹਿਬ ਦੀ ਵੀ ਛੁੱਟੀ
ਕਰ ਦਿੱਤੀ ਗਈ। 300 ਸਾਲਾ ਸ਼ਤਾਬਦੀ ਸਮਾਰੋਹ ਮੌਕੇ, ਅਨੰਦਪੁਰ ਸਾਹਿਬ ਵਿਖੇ ਹਜ਼ਾਰਾਂ ਆਰ. ਐਸ. ਐਸ. ਵਰਕਰਾਂ ਨੇ ਖਾਖੀ ਨਿੱਕਰਾਂ ਪਾ ਕੇ
ਮਾਰਚ ਕੀਤਾ ਅਤੇ ਇਸ ਤਰ੍ਹਾਂ ‘ਨਾਗਪੁਰ’ (ਆਰ. ਐਸ. ਐਸ. ਦਾ ਹੈੱਡਕਵਾਰਟਰ) ਦੇ ਇਨ੍ਹਾਂ ਹਿੰਦੂਤਵੀਆਂ ਦੀਆਂ ਜੜ੍ਹਾਂ ਬਾਦਲ ਨੇ ‘ਅਨੰਦਪੁਰ’
ਵਿੱਚ ਲਾਉਣ ਦਾ ਕੋਝਾ ਯਤਨ ਕੀਤਾ। ਜਥੇਦਾਰ ਰਣਜੀਤ ਸਿੰਘ ਦੀ ਥਾਂ, ਬਾਦਲ ਵਲੋਂ ਲਾਏ ਗਏ ‘ਨਵੇਂ ਜਥੇਦਾਰ’ ਪੂਰਨ ਸਿੰਘ ਨੇ ਜਿਥੇ ਸਿੱਖ
ਕੌਮ ਨੂੰ ਲਵ-ਕੁਸ਼ ਦੀ ਔਲਾਦ ਦੱਸ ਕੇ, ਸਿੱਖਾਂ ਦੇ ਹਿੰਦੂ ਹੋਣ ਦੀ ਗੱਲ ਆਖੀ, ਉਥੇ ਉਨ੍ਹਾਂ ਨੇ ਨਾਨਕਸ਼ਾਹੀ ਕੈ¦ਡਰ ’ਤੇ ਵੀ ਰੋਕ ਲਾ ਦਿੱਤੀ।
ਗੁਣੇ (ਮੱਧ ਪ੍ਰਦੇਸ਼, ਨਾਗਪੁਰ ਤੋਂ ਬਾਅਦ ਆਰ. ਐਸ. ਐਸ. ਦਾ ਦੂਸਰਾ ਅਹਿਮ ਸਥਾਨ ਹੈ) ਤੋਂ ਫੈਕਸ ਰਾਹੀਂ ‘ਹੁਕਮਨਾਮਾ’ ਭੇਜ ਕੇ (ਉਨ੍ਹਾਂ ਦੇ
ਕਹਿਣ ਅਨੁਸਾਰ ਕਿਉਂਕਿ ਉਹ ਹਜ਼ੂਰ ਸਾਹਿਬ ਦੇ ਸਫਰ ’ਤੇ ਸਨ, ਇਸ ਲਈ ਉਨ੍ਹਾਂ ਨੇ ਗੁਣੇ ਤੋਂ ਹੁਕਮਨਾਮਾ ਭੇਜਿਆ ਸੀ) ਬੀਬੀ ਜਗੀਰ ਕੌਰ
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਨਾਨਕਸ਼ਾਹੀ ਕੈ¦ਡਰ ਅਨੁਸਾਰ, ਗੁਰੂ ਰਾਮਦਾਸ ਜੀ ਦਾ ਪ੍ਰਕਾਸ਼-ਪੁਰਬ ਮਨਾਉਣ ’ਤੇ ‘ਪੰਥ
ਵਿੱਚੋਂ ਖਾਰਜ’ ਕਰ ਦਿੱਤਾ। ਉਦੋਂ ਤੱਕ ਬਾਦਲ ਨੇ ਜਥੇਦਾਰ ਪੂਰਨ ਸਿੰਘ ਨੂੰ ਵਰਤ ਲਿਆ ਸੀ, ਇਸ ਲਈ ਉਸ ਦੀ ‘ਛੁੱਟੀ’ ਕਰਕੇ, ਜਥੇਦਾਰੀ ਦਾ
ਤਾਜ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਸਿਰ ’ਤੇ ਸਜ਼ਾ ਦਿੱਤਾ। ਜਥੇਦਾਰ ਜੋਗਿੰਦਰ ਸਿੰਘ ਨੇ ਹੁਕਮਨਾਮਾ ਜਾਰੀ ਕਰਕੇ, ਪੂਰਨ ਸਿੰਘ ਦੇ
ਹੁਕਮਨਾਮੇ ਨੂੰ ‘ਖਾਰਜ’ ਕਰਕੇ, ਬੀਬੀ ਜਗੀਰ ਕੌਰ ਨੂੰ, ‘ਵਾਪਸ ਪੰਥ’ ਵਿੱਚ ਲੈ ਆਂਦਾ। ਕੁਝ ਸਮੇਂ ਬਾਅਦ, ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।
ਜਥੇਦਾਰ ਬਡੂੰਗਰ ਨੇ ਬੜੀ ਸਿਆਣਪ ਨਾਲ, ਨਾਨਕਸ਼ਾਹੀ ਕੈ¦ਡਰ ਸਬੰਧੀ ਪੇਸ਼ਕਦਮੀਂ ਕੀਤੀ। ਜਥੇਦਾਰ ਵੇਦਾਂਤੀ ਵਲੋਂ 11 ਵਿਦਵਾਨਾਂ
ਦੀ ਇੱਕ ਕਮੇਟੀ ਐਲਾਨੀ ਗਈ, ਜਿਸ ਦੇ ਸਾਹਮਣੇ ਨਾਨਕਸ਼ਾਹੀ ਕੈਲੰਡਰ ਸਬੰਧੀ ਇਤਰਾਜ਼ ਪੇਸ਼ ਕੀਤੇ ਜਾਣੇ ਸਨ। ਯਾਦ ਰਹੇ ਉਸ ਵੇਲੇ
ਨਾਨਕਸ਼ਾਹੀ ਕੈ¦ਡਰ ਦਾ ਪੁੱਜਕੇ ਵਿਰੋਧ ਕਰ ਰਹੇ, ਅਖੌਤੀ ਸੰਤ ਸਮਾਜ ਵਿੱਚ ਬਾਬਾ ਕਸ਼ਮੀਰਾ ਸਿੰਘ (ਗੜ੍ਹਾ ਰੋਡ ਜ¦ਧਰ), ਮੰਗਲ ਸਿੰਘ
(ਗੁਰੂਸਰ ਸਤਲਾਣੀ) ਵਿਰਸਾ ਸਿੰਘ (ਗੋਬਿੰਦ ਸਦਨ - ਦਿੱਲੀ) ਆਦਿਕ ਪ੍ਰਮੁੱਖ ਸਨ, ਜਿਨ੍ਹਾਂ ਦੇ ਆਰ. ਐਸ. ਐਸ. ਨਾਲ ਸਿੱਧੇ ਸਬੰਧਾਂ ਬਾਰੇ ਕਿਸੇ
ਨੂੰ ਕੋਈ ਭੁਲੇਖਾ ਨਹੀਂ ਹੈ। 11 ਵਿਦਵਾਨਾਂ ਦੀ ਕੈਲੰਡਰ ਕਮੇਟੀ ਨੇ ਕਈ ਵਿਚਾਰ-ਸੈਸ਼ਨਾਂ ਤੋਂ ਬਾਅਦ (ਡਾਕਟਰ ਦਰਸ਼ਨ ਸਿੰਘ ਚੰਡੀਗ਼ੜ੍ਹ ਇਸ
ਕਮੇਟੀ ਦੇ ਮੁਖੀ ਹਨ। ਇਹ ਕਮੇਟੀ ਅਜੇ ਵੀ ਸਾਰਥਕ ਰੋਲ ਨਿਭਾ ਰਹੀ ਹੈ), ਮੌਜੂਦਾ ਨਾਨਕਸ਼ਾਹੀ ਕੈ¦ਡਰ ਮਨਜ਼ੂਰ ਕੀਤਾ। ਇਸ ਸਬੰਧੀ
ਅਖੀਰਲੀ ਇਕੱਤਰਤਾ, ਅਕਾਲ ਤਖਤ ਸਾਹਿਬ ਵਿਖੇ, ਜਥੇਦਾਰ ਵੇਦਾਂਤੀ ਵਲੋਂ ਸੱਦੀ ਗਈ ਅਤੇ ਇਸ ਕੈ¦ਡਰ ਨੂੰ ਅਕਾਲ ਤਖਤ ਸਾਹਿਬ ਵਲੋਂ
ਪ੍ਰਵਾਨਗੀ ਦਿੱਤੀ ਗਈ। 2003 ਦੇ ਖਾਲਸਾ ਸਿਰਜਣਾ ਦਿਵਸ ਮੌਕੇ 14 ਅਪ੍ਰੈਲ ਨੂੰ, ਇਹ ਪੰਥ ਪ੍ਰਵਾਣਿਤ ਕੈ¦ਡਰ, ਤਖਤ ਸ੍ਰੀ ਦਮਦਮਾ ਸਾਹਿਬ
ਤੋਂ ਜਥੇਦਾਰ ਬਲਵੰਤ ਸਿੰਘ ਨੰਦਗ਼ੜ੍ਹ ਨੇ ਰਿਲੀਜ਼ ਕੀਤਾ।
ਦਿਲਚਸਪ ਗੱਲ ਇਹ ਹੈ ਕਿ ਨਾਨਕਸ਼ਾਹੀ ਕੈ¦ਡਰ ਲਾਗੂ ਹੋਣ ਤੋਂ ਬਾਅਦ, ਆਰ. ਐਸ. ਐਸ. ਦੇ ਮੁਖੀ ਪ੍ਰੋ. ਸੁਦਰਸ਼ਨ ਨੇ, ਅੰਮ੍ਰਿਤਸਰ ਆ
ਕੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ- ‘ਬੇਸ਼ੱਕ ਜਥੇਦਾਰੋਂ ਨੇ ਇਸ ਕੈਲੰਡਰ ਕੋ ਮਾਨ ਲੀਆ ਹੈ ਮਗਰ ਸਿੱਖ ਸੰਗਤੇਂ ਇਸ ਕੋ ਕਭੀ ਸਵੀਕਾਰ ਨਹੀਂ
ਕਰੇਂਗੀ।’ ਪਾਠਕਜਨ! ਅਖੌਤੀ ਸੰਤ ਸਮਾਜ ਰਾਹੀਂ ‘ਪਰੋਕਸੀ ਵਾਰ’ ਲੜਨ ਵਾਲੇ ਆਰ. ਐਸ. ਐਸ. ਨੂੰ, ਅਖੀਰ ਆਪਣਾ ‘ਅਸਲੀ ਚਿਹਰਾ’
ਵਿਖਾਣਾ ਹੀ ਪਿਆ। ਹੁਣ ਇਹ ਕਿਹੜੀਆਂ ‘ਸਿੱਖ ਸੰਗਤਾਂ’ ਦੀ ਗੱਲ ਆਰ. ਐਸ. ਐਸ. ਮੁਖੀ ਨੇ ਕੀਤੀ ਸੀ - ਅਜੋਕੇ ਘਟਨਾਕ੍ਰਮ ਦੀ ਰੌਸ਼ਨੀ
ਵਿੱਚ ਇਸ ਬਾਰੇ ਕੀ ਕੋਈ ਸ਼ੱਕ ਬਾਕੀ ਰਹਿ ਜਾਂਦਾ ਹੈ?
ਆਖਿਰ ਨਾਨਕਸ਼ਾਹੀ ਕੈ¦ਡਰ ਵਿੱਚ ਐਸਾ ਕੀ ਹੈ, ਜਿਸ ਕਰਕੇ ਆਰ. ਐਸ. ਐਸ. ਨੇ ਖੁੱਲ੍ਹ ਕੇ ਇਸ ਦੇ ਖਿਲਾਫ ਸਟੈਂਡ ਲਿਆ? ਕਦੇ
ਆਰ. ਐਸ. ਐਸ. ਦੇ ਮੁਖੀ ਗੋਲਵਲਕਰ ਨੇ ਪੰਜਾਬੀ ਹਿੰਦੂਆਂ ਨੂੰ 1950ਵਿਆਂ ਵਿੱਚ ਇਹ ਸਲਾਹ ਦਿੱਤੀ ਸੀ ਕਿ ਉਹ ਪੰਜਾਬੀ ਜ਼ੁਬਾਨ ਦਾ
ਵਿਰੋਧ ਨਾ ਕਰਨ ਅਤੇ ਆਪਣੀ ਬੋਲੀ ਪੰਜਾਬੀ ਹੀ ਲਿਖਵਾਉਣ। ਜੁਝਾਰੂ ਲਹਿਰ ਦੇ ਦੌਰਾਨ ਵੀ ਆਰ. ਐਸ. ਐਸ. ਨੇ ਕਦੇ ਖੁੱਲ੍ਹ ਕੇ
ਬਿਆਨਬਾਜ਼ੀ ਨਹੀਂ ਕੀਤੀ ਭਾਵੇਂ ਕਿ ਲੁਧਿਆਣੇ ਦੇ ਨੇੜੇ ਦਰੇਸੀ ਗਰਾਊਂਡ ਵਿੱਚ ਇਨ੍ਹਾਂ ਦੇ ‘ਨਿੱਕਰਧਾਰੀ’ ਜੁਝਾਰੂ ਰੋਹ ਦਾ ਸ਼ਿਕਾਰ ਵੀ ਹੋਏ।
ਤਾਜ਼ਾ-ਤਾਜ਼ਾ ਮਾਰੇ ਗਏ ਰੁਲਦਾ ਸਿੰਹ ਦੇ ‘ਕਤਲ ਤੋਂ ਬਾਅਦ ਵੀ, ਆਰ. ਐਸ. ਐਸ. ਨੇ ਕੋਈ ਬਾਹਲੀ, ਜਨਤਕ ਪ੍ਰਤੀਕ੍ਰਿਆ’ ਨਹੀਂ ਦਿੱਤੀ,
ਇਸ ਨੂੰ ‘ਪੀਅ’ ਗਏ। ਫਿਰ ਨਾਨਕਸ਼ਾਹੀ ਕੈ¦ਡਰ ਦੇ ਵਿਰੁੱਧ, ਇਸ ਦੇ ਮੁਖੀ ਵਲੋਂ, ਇਨ੍ਹਾਂ ਜ਼ੋਰਦਾਰ ‘ਵਿਰੋਧ’, ਕਿਸ ਸੱਚ ਵੱਲ ਇਸ਼ਾਰਾ ਕਰਦਾ
ਹੈ?
ਹੁਣ ਤੱਕ ਸਿੱਖ ਕੌਮ, ਉਸ ‘ਹਿੰਦੂ ਕੈ¦ਡਰ’ ਨੂੰ ਮੰਨ ਰਹੀ ਸੀ, ਜਿਸ ਵਿੱਚ, ਉਜੈਨ (ਮੱਧ ਪ੍ਰਦੇਸ਼) ਦੇ ਮੰਦਰ ’ਤੇ ਪਹਿਲੀਆਂ ਸੂਰਜੀ ਕਿਰਣਾਂ
ਪੈਣ ਤੋਂ, ਦਿਨ ਦੀ ਸ਼ੁਰੂਆਤ ਹੁੰਦੀ ਹੈ। ਨਾਨਕਸ਼ਾਹੀ ਕੈ¦ਡਰ ਵਿੱਚ ਦਿਨ ਦਾ ਚੜ੍ਹਾਅ, ਹਰਿਮੰਦਰ ਸਾਹਿਬ ’ਤੇ ਪੈਂਦੀਆਂ ਪਹਿਲੀਆਂ ਸੂਰਜੀਕਿਰਣ
ਾਂ ਨਾਲ ਹੁੰਦਾ ਹੈ। ‘ਵੱਖਰੇ ਧਰਮ’ ’ਤੇ ‘ਕੈਲੰਡਰ ਸਬੰਧੀ ਇੱਕ ਅਖਾਣ ਜਗਤ ਪ੍ਰਸਿੱਧ ਹੈ - ‘ਹਰ ਧਰਮ ਦਾ ਆਪਣਾ ਕੈ¦ਡਰ ਹੁੰਦਾ ਹੈ ਜਾਂ
ਹਰ ਕੈ¦ਡਰ ਪਿੱਛੇ ਕੋਈ ਧਰਮ ਹੈ।’ ਈਸਾਈ, ਇਸਲਾਮ, ਬੌਧੀ, ਯਹੂਦੀ, ਹਿੰਦੂ, ਬਹਾਏ ਆਦਿਕ ਧਰਮਾਂ ਨੂੰ ਮੰਨਣ ਵਾਲਿਆਂ ਦੇ ਆਪਣੇ ਆਪਣੇ
ਕੈ¦ਡਰ ਹਨ। ਨਾਨਕਸ਼ਾਹੀ ਕੈ¦ਡਰ ਹੋਂਦ ਵਿੱਚ ਆਉਣ ਨਾਲ, ਸਿੱਖ ਧਰਮ ਦੀ ‘ਵੱਖਰੀ ਹੋਂਦ’ ਅਤੇ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਵਿੱਚ
ਇੱਕ ‘ਨਵਾਂ ਦਿਸਹੱਦਾ’ ਸਥਾਪਿਤ ਹੋ ਗਿਆ ਹੈ। ਸਮੁੱਚੇ ਭਾਰਤ ਨੂੰ (ਅਖੰਡ ਭਾਰਤ) ‘ਹਿੰਦੂਤਵ’ ਦੇ ਕਲਾਵੇ ਵਿੱਚ ਲੈਣ ਦੀ ਨੀਤੀ ਅਤੇ ਪਿਛਲੇ
ਲਗਭਗ 80 ਸਾਲ ਤੋਂ ਨਿਰੰਤਰ ਚੱਲ ਰਹੀ ਹਿੰਦੂਤਵੀ ਜਮਾਤ - ਆਰ. ਐਸ. ਐਸ. ਨੂੰ, ਇਸ ‘ਸਿੱਖ ਕੈ¦ਡਰ’ ਦੀ ਅਹਿਮੀਅਤ ਦਾ ਚੰਗੀ ਤਰ੍ਹਾਂ
ਅਹਿਸਾਸ ਹੈ। ਇਹ ਹੀ ਕਾਰਣ ਹੈ ਕਿ ਨਾਨਕਸ਼ਾਹੀ ਕੈ¦ਡਰ ਲਾਗੂ ਹੋਣ ਤੋਂ ਲਗਭਗ 6 ਸਾਲ ਬਾਅਦ, ਅਕਾਲ ਤਖਤ ਦੇ ‘ਨਵੇਂ’ ਜਥੇਦਾਰ
ਰਾਹੀਂ, ਆਰ. ਐਸ. ਐਸ. ਨੇ ਇਸ ਇਸ਼ੂ ਨੂੰ ਦੋਬਾਰਾ ‘ਵਿਵਾਦਿਤ’ ਬਨਾਉਣ ਦਾ ਯਤਨ ਕੀਤਾ ਹੈ।
ਸਾਬਕਾ ਜਥੇਦਾਰ ਵੇਦਾਂਤੀ ਨੇ, ਨੀਊਯਾਰਕ ਵਿਖੇ ਇਹ ਗੱਲ ਸਪੱਸ਼ਟ ਤੌਰ ’ਤੇ ਕਹੀ ਸੀ ਕਿ ਉਨ੍ਹਾਂ ’ਤੇ ਨਾਨਕਸ਼ਾਹੀ ਕੈਲੰਡਰ ਨਾ ਲਾਗੂ
ਕਰਨ ਲਈ ਵੀ ਆਰ. ਐਸ. ਐਸ. ਦਾ ਦਬਾਅ ਸੀ ਅਤੇ ਵਿਸ਼ੇਸ਼ ਤੌਰ ’ਤੇ ਆਰ. ਐਸ. ਐਸ. (ਰਾਸ਼ਟਰੀ ਸਿੱਖ ਸੰਗਤ) ਨਾਲ ਨਾ-ਮਿਲਵਰਤਣ
ਦਾ ਹੁਕਮਨਾਮਾ ਵਾਪਸ ਲੈਣ ਲਈ ਬਾਦਲਕਿਆਂ ਵਲੋਂ ਵੀ ਲਗਾਤਾਰ ਜ਼ੋਰ ਪਾਇਆ ਜਾਂਦਾ ਰਿਹਾ। ਯਾਦ ਰਹੇ ਜਥੇਦਾਰ ਵੇਦਾਂਤੀ ਵਲੋਂ
ਨਿਊਯਾਰਕ ਵਿੱਚ ਖਾਲਿਸਤਾਨ ਦੀ ਮੰਗ ਦਾ ਸਮਰਥਨ ਕਰਨ ਤੋਂ ਜਲਦੀ ਹੀ ਬਾਅਦ, ਬਾਦਲਕਿਆਂ ਵਲੋਂ, ਰਜਿੰਦਰ ਮਹਿਤਾ (ਯਾਦ ਰਹੇ ਇਹ
ਮਹਿਤਾ-ਚਾਵਲਾ ਧੜਾ ਅੱਜਕਲ੍ਹ ਨਾਨਕਸ਼ਾਹੀ ਕੈ¦ਡਰ ਦੇ ਵਿਰੋਧ ਵਿੱਚ ਸਭ ਤੋਂ ਮੂਹਰੇ ਹੈ) ਨੂੰ, ਅੱਧੀ ਰਾਤ ਵੇਲੇ, ਜਥੇਦਾਰ ਵੇਦਾਂਤੀ ਦੇ ਘਰ
ਭੇਜ ਕੇ, ਉਨ੍ਹਾਂ ਤੋਂ ਅਸਤੀਫਾ ਲੈ ਲਿਆ ਗਿਆ ਸੀ।
ਉਪਰੋਕਤ ਪਿਛੋਕੜ ਵਿੱਚ ਸਮੁੱਚੇ ਘਟਨਾਕ੍ਰਮ ਨੂੰ ਵੇਖਦਿਆਂ, ਇਹ ਗੱਲ ਚਿੱਟੇ ਸੂਰਜ ਵਾਂਗ ਸਾਫ਼ ਹੈ ਕਿ ਆਰ. ਐਸ. ਐਸ. ਦੇ ਨੀਤੀਵ
ੇਤਾ, ਅਜੇ ਤੱਕ ਵੀ ਆਪਣੀਆਂ ਘਿਨਾਉਣੀਆਂ ਕਾਰਵਾਈਆਂ ਤੋਂ ਬਾਜ਼ ਨਹੀਂ ਆਏ। ਪਹਿਲਾਂ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਵਿੱਚ ਤਖਤ
ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ (ਜਿਸ ਨੇ 1990ਵਿਆਂ ਵਿੱਚ ਪਟਨਾ ਸਾਹਿਬ ਵਿਖੇ ਰਾਸ਼ਟਰੀ ਸਿੱਖ ਸੰਗਤ ਦੇ ਸੰਮੇਲਨ ਦੀ
ਪ੍ਰਧਾਨਗੀ ਕੀਤੀ ਸੀ) ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ (ਜਿਹੜੇ ਤਖਤ ਦੀ ਮੈਨੇਜਮੈਂਟ ਸ਼ਿਵ ਸੈਨਾ ਦੇ ਪ੍ਰਭਾਵ ਥੱਲੇ ਹੈ ਅਤੇ ਇਸ
ਤਖਤ ’ਤੇ ਕਈ ਹਿੰਦੂ ਰੀਤਾਂ ਧੜੱਲੇ ਨਾਲ ‘ਗੁਰਮਰਿਯਾਦਾ’ ਕਹਿ ਕੇ ਕੀਤੀਆਂ ਜਾਂਦੀਆਂ ਹਨ) ਨੂੰ ਖੜ੍ਹਾ ਕੀਤਾ ਗਿਆ ਸੀ। ਹੁਣ ਪੰਜਾਬ ਵਿੱਚ
ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਮੁੱਖ ਰੱਖ ਕੇ, ਸੁਖਬੀਰ ਬਾਦਲ ਦੇ ਇੱਕ ਵਿਚੋਲੇ ਦਲਜੀਤ ਸਿੰਘ ਚੀਮੇ ਵਲੋਂ, ਅਖੌਤੀ ਸੰਤ ਸਮਾਜ ਪੱਤੇ ਨੂੰ
ਬਾਦਲ ਦਲ ਦੇ ਹੱਕ ਵਿੱਚ ਭੁਗਤਾਉਣ ਲਈ ਨਾਨਕਸ਼ਾਹੀ ਕੈਲੰਡਰ ਨੂੰ ‘ਮੋਹਰੇ’ ਵਜੋਂ ਵਰਤਣ ਦਾ ਯਤਨ ਕੀਤਾ ਜਾ ਰਿਹਾ ਹੈ।
ਨਾਨਕਸ਼ਾਹੀ ਕੈ¦ਡਰ ਅਤੇ ਅਖੌਤੀ ਸੰਤ ਸਮਾਜ ਸਬੰਧੀ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ
ਵਲੋਂ ਲਏ ਗਏ ਸਪੱਸ਼ਟ ਸਟੈਂਡ ਦੀ ਅਸੀਂ ਸ਼ਲਾਘਾ ਕਰਦੇ ਹਾਂ। ਅਸੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਇਹ ਆਸ ਜ਼ਰੂਰ ਕਰਦੇ ਹਾਂ ਕਿ ਭਾਵੇਂ ਕੁਰਸੀ
ਉਨ੍ਹਾਂ ਨੂੰ ਬਹੁਤ ਪਿਆਰੀ ਹੈ ਪਰ ਉਹ ਕਿਸੇ ਵੀ ਇਹੋ ਜਿਹੇ ਫੈਸਲੇ ਵਿੱਚ ਸ਼ਰੀਕ ਨਹੀਂ ਹੋਣਗੇ, ਜਿਹੜਾ ਕਿ ਨਾਨਕਸ਼ਾਹੀ ਕੈ¦ਡਰ ਨੂੰ ‘ਪਤਲਿਆਂ
ਕਰਕੇ’, (²ਡਾਈਲਿਊਟ) ਬਿਕ੍ਰਮੀ ਕੈ¦ਡਰ ਹੀ ਬਣਾ ਜਾਂਦਾ ਹੋਵੇ। ਸੋ ਸ੍ਰੋਮਣੀ ਕਮੇਟੀ ਪ੍ਰਧਾਨ ‘ਸੋਧਾਂ’ ਦੀ ਮੁਹਾਰਨੀ ਛੱਡ ਕੇ, ਉਵੇਂ ਹੀ ਸਪੱਸ਼ਟ
ਸਟੈਂਡ ਲੈਣ ਜਿਵੇਂ ਕਿ ਜਥੇਦਾਰ ਨੰਦਗ਼ੜ੍ਹ ਨੇ ਲਿਆ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਹੋਰਾਂ ਨੂੰ ਇਹ ਯਾਦ ਰੱਖਣਾ
ਚਾਹੀਦਾ ਹੈ ਕਿ ਸਿੱਖ ਕੌਮ ਨੇ, ਅਕਾਲ ਤਖਤ ਸਾਹਿਬ ਦੀ ਸ਼ਾਨ ਨੂੰ ਵੱਟਾ ਲਾਉਣ ਵਾਲਿਆਂ (ਭਾਵੇਂ ਉਹ ਅਰੂੜ ਸਿੰਘ ਹੋਵੇ, ਭਾਵੇਂ ਗਿ. ਕ੍ਰਿਪਾਲ
ਸਿੰਘ ਹੋਵੇ ਤੇ ਭਾਵੇਂ ਗਿਆਨੀ ਪੂਰਨ ਸਿੰਘ ਹੋਵੇ) ਨੂੰ ਨਾ ਕਦੇ ਮੁਆਫ ਕੀਤਾ ਹੈ ਅਤੇ ਨਾ ਹੀ ਕਦੇ ਭੁਲਾਇਆ ਹੈ।
ਸਿੱਖ ਕੌਮ ਨੂੰ ਅਸੀਂ ਪੁਰਜ਼ੋਰ ਬੇਨਤੀ ਜ਼ਰੂਰ ਕਰਦੇ ਹਾਂ ਕਿ ਉਹ ਗਫਲਤ ਦੀ ਨੀਂਦੇ ਹੀ ਨਾ ਸੁੱਤੀ ਰਹੇ ਅਤੇ ਆਰ. ਐਸ. ਐਸ. ਦੇ ਇਸ
ਛੇਕੜਲੇ ਹਮਲੇ ਨੂੰ ਪੂਰੀ ਤਰ੍ਹਾਂ ਪਛਾੜੇ। ਨਾਨਕਸ਼ਾਹੀ ਕੈਲੰਡਰ ਸਾਡੀ ਅਜੋਕੇ ਦੌਰੇ ਦੀ ਇੱਕ ਅਹਿਮ ਪ੍ਰਾਪਤੀ ਹੈ ਇਸ ਨੂੰ ਬਿਨਾਂ ਤਬਦੀਲੀ ਕਾਇਮ
ਰੱਖਣਾ, ਸਾਡਾ ਇੱਕ ਨੁਕਾਤੀ ਏਜੰਡਾ ਹੋਣਾ ਚਾਹੀਦਾ ਹੈ - ਨਹੀਂ ਤਾਂ ਅਸੀਂ ਇਤਿਹਾਸ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਜਵਾਬਦੇਹ ਹੋਵਾਂਗੇ-
‘ਉਠੋ, ਵਗਰਨਹ ਮਹਸ਼ਰ (ਫੈਸਲੇ ਦਾ ਦਿਨ)
ਨਾ ਹੋਗਾ ਫਿਰ ਕਭੀ!
ਦੌੜੋ! ਜ਼ਮਾਨਾ, ਚਾਲ,
ਕਿਆਮਤ ਕੀ ਚਲ ਗਿਆ।’
‘‘ਲੁਧਿਆਣੇ ਵਿੱਚ ਦੋ ਦਿਨ ਚੱਲੇ ਦਰਿੰਦਗੀ
ਦੇ ਨੰਗੇ ਨਾਚ ਦੇ ਪਾਤਰ ਕੌਣ?’’
4 ਅਤੇ 5 ਦਸੰਬਰ ਨੂੰ ਲੁਧਿਆਣੇ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਸਬੰਧੀ ਹੁਣ ਕਾਫੀ ਜਾਣਕਾਰੀ ਮੀਡੀਏ ਵਿੱਚ ਉਪਲਬਧ ਹੈ। ਇਨ੍ਹਾਂ
ਦੋਹਾਂ ਦਿਨਾਂ ਵਿੱਚੋਂ 4 ਦਸੰਬਰ ਦੀਆਂ ‘ਹਿੰਸਕ ਘਟਨਾਵਾਂ’ ਦੇ ਹੀਰੋ ‘ਪ੍ਰਵਾਸੀ ਮਜ਼ਦੂਰ’ ਹਨ ਅਤੇ 5 ਦਸੰਬਰ ਦੀ ਹਿੰਸਾ ਦੀ ਹੀਰੋ ‘ਪੰਜਾਬ ਪੁਲੀਸ’
ਹੈ। ਭਾਵੇਂ ਸਰਕਾਰੀ ਹਲਕਿਆਂ ਅਤੇ ਹਿੰਦੂਤਵੀ ਮੀਡੀਏ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਵਿੱਚ ਕੋਈ ‘ਸਾਂਝ’ ਨਹੀਂ ਹੈ ਪਰ
ਘੋਖਵੀਂ ਨਜ਼ਰ ਨਾਲ ਵੇਖਿਆਂ ਨਾ ਸਿਰਫ ਦੋਹਾਂ ਦੀਆਂ ਪਰਤਾਂ ਹੀ ਆਪਸ ਵਿੱਚ ਜੁੜਦੀਆਂ ਹਨ ਪਰ ਦੋਹਾਂ ਦੀ ਘਾੜਤ ਘੜਨ ਵਾਲੇ ਅਤੇ ਦੋਹਾਂ
ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ‘ਇੱਕੋ ਹੀ ਨਸਲ’ ਦੇ ਜਾਪਦੇ ਹਨ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਵਲੋਂ, ਇਨ੍ਹਾਂ ਘਟਨਾਵਾਂ ਦੀ ਪੰਜਾਬ
ਵਿਧਾਨ ਸਭਾ ਵਿੱਚ ਦਿੱਤੀ ਗਈ ਸਫਾਈ (ਭਾਵੇਂ ਇਸ ਦੌਰਾਨ ਅਕਾਲੀ ਅਤੇ ਕਾਂਗਰਸੀ ਸਿੱਖ ਵਿਧਾਇਕਾਂ ਨੇ ਇੱਕ ਦੂਸਰੇ ਦੀਆਂ ਪੱਗਾਂ ਲਾਹੁਣ
ਵਿੱਚ ਬੜਾ ਫਖਰ ਮਹਿਸੂਸ ਕੀਤਾ) ਬਾਦਲ ਪਰਿਵਾਰ ਤੇ ਸਰਕਾਰ ਨੂੰ ਸਪੱਸ਼ਟ ਰੂਪ ਵਿੱਚ ਦੋਸ਼ੀ ਗਰਦਾਨਦੀ ਹੈ। ਇਸ ਬਿਆਨ ਤੋਂ ਇੱਕ ਉਰਦੂ
ਲਿਖਤ ਦੀਆਂ ਇਹ ਲਾਈਨਾਂ ਸਜੀਵ ਹੋ ਉੱਠਦੀਆਂ ਹਨ - ‘ਮੈਨੂੰ ਕਤਲ ਕਰਨ ਤੋਂ ਬਾਅਦ, ਮੇਰੇ ਪਿਆਰੇ ਨੂੰ ਕਤਲ ਨੂੰ ਸ਼ਰਮਿੰਦਗੀ ਮਹਿਸੂਸ ਹੋ
ਰਹੀ ਹੈ...’
ਕਾਕਾ ਬਾਦਲ ਨੇ ਫੁਰਮਾਇਆ - ‘ਸਰਕਾਰ ਐਸਾ ਕੋਈ ਵੀ ਸਮਾਗਮ ਹੋਣ ਦੀ ਆਗਿਆ ਨਹੀਂ ਦੇਵੇਗੀ, ਜਿਸ ਨਾਲ ਪੰਜਾਬ ਵਿੱਚ ਬੜੀ
ਮਿਹਨਤ ਨਾਲ ਸਥਾਪਤ ਹੋਈ ਸ਼ਾਂਤੀ ਅਤੇ ਸਦਭਾਵਨਾ ਭੰਗ ਹੁੰਦੀ ਹੋਵੇ, ਨਾ ਸਰਕਾਰ ਨੇ ਕਿਸੇ ਨੂੰ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ
ਦਿੱਤੀ ਹੈ ਅਤੇ ਨਾ ਹੀ ਦੇਵੇਗੀ।’
ਪੰਜਾਬੀ ਗਜ਼ਲ ਦੀ ਇੱਕ ਸਤਰ ‘ਬੜੇ ਮਾਸੂਮ ਨੇ ਸਾਜਨ, ਸ਼ਰਾਰਤ ਕਰ ਹੀ ਜਾਂਦੇ ਨੇ’ ਕਾਕਾ ਜੀ ਦੇ ਬਿਆਨ ’ਤੇ ਬਿਲਕੁਲ ਠੀਕ ਢੁੱਕਦੀ
ਹੈ। ਕਾਕਾ ਜੀ, ਦੱਸ ਸਕਦੇ ਹਨ ਕਿ ਲਗਭਗ ਸੱਤ ਸਾਲ ਬਾਅਦ, ਰਾਜ-ਮਾਤਾ ਸੁਰਿੰਦਰ ਕੌਰ ਬਾਦਲ ਦੇ ‘ਗੁਰੂਦੇਵ’ ਆਸ਼ੂਤੋਸ਼ ਨੂੰ ਲੁਧਿਆਣੇ
ਵਿੱਚ ਦੋ ਰੋਜ਼ਾ ਸਮਾਗਮ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ? ਕੀ ਜ਼ਿਲ੍ਹਾ ਅਧਿਕਾਰੀਆਂ ਵਿੱਚ ਇੰਨੀ ਤਾਕਤ ਹੈ ਕਿ ਉਹ ਸਿੱਖ ਜਥੇਬੰਦੀਆਂ,
ਜਥੇਦਾਰ ਅਕਾਲ ਤਖਤ, ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਆਸ਼ੂਤੋਸ਼ ਦਾ ਸਮਾਗਮ ਰੱਦ ਕਰਨ ਦੀ ਕੀਤੀ ਗਈ ਮੰਗ ਦੇ ਬਾਵਜੂਦ ਇਹ ਸਮਾਗਮ
ਹੋਣ ਦਿੰਦੇ? ਕਾਕਾ ਜੀ, ਕਿਸ ਨੂੰ ਬੇਵਕੂਫ ਬਣਾ ਰਹੇ ਹਨ? ਤਰਲੋਚਨ ਸਿੰਘ ਮੈਂਬਰ ਪਾਰਲੀਮੈਂਟ, ਬਾਦਲ ਦਲ ਦੇ ਸਹਿਯੋਗੀ ਹਨ ਅਤੇ ਉਨ੍ਹਾਂ ਨੇ
ਆਪਣੀ ਰਾਜ ਸਭਾ ਦੀ ਮੈਂਬਰੀ ਵੀ ਬਾਦਲਕਿਆਂ ਦੀ ਓਮ ਪ੍ਰਕਾਸ਼ ਚੌਟਾਲਾ ਨਾਲ ‘ਯਾਰੀ’ ’ਚੋ ਹੀ ਕੱਢੀ ਹੋਈ ਹੈ। 8 ਦਸੰਬਰ ਦੀ ਇੰਗਲਿਸ਼
ਟ੍ਰਿਬਿਊਨ ਵਿੱਚ ਉਨ੍ਹਾਂ ਦਾ ਇੱਕ ਬਿਆਨ ਲੱਗਾ ਹੈ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਆਸ਼ੂਤੋਸ਼ ਦੇ
ਮਾਮਲੇ ਵਿੱਚ, ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦੇ ਫੈਸਲੇ ਦੀ ਉ¦ਘਣਾ ਕਰਕੇ ਪੰਜਾਬ ਸਰਕਾਰ ਨੇ ਆਸ਼ੂਤੋਸ਼ ਨੂੰ ਲੁਧਿਆਣੇ ਵਿੱਚ ਸਮਾਗਮ
ਕਰਨ ਦੀ ਆਗਿਆ ਕਿਉਂ ਦਿੱਤੀ? ਤਰਲੋਚਨ ਸਿੰਘ ਅਨੁਸਾਰ ਵਰ੍ਹਾ 2002 ਵਿੱਚ, ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਰਦਾਰ
ਸਿਮਰਨਜੀਤ ਸਿੰਘ ਮਾਨ ਨੇ ਘੱਟਗਿਣਤੀ ਕਮਿਸ਼ਨ ਕੋਲ ਆਸ਼ੂਤੋਸ਼ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ
ਸੀ। ਇਸ ਸ਼ਿਕਾਇਤ ਦੇ ਅਧਾਰ ’ਤੇ 27 ਅਗਸਤ, 2002 ਨੂੰ ਕਮਿਸ਼ਨ ਦੇ ਚੇਅਰਮੈਨ ਐਸ. ਐਮ. ਕੁਰੈਸ਼ੀ, ਡਿਪਟੀ ਚੇਅਰਮੈਨ ਤਰਲੋਚਨ ਸਿੰਘ,
ਪੰਜਾਬ ਸਰਕਾਰ ਦੇ ਨੁਮਾਇੰਦਿਆਂ (ਉਦੋਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ), ਆਸ਼ੂਤੋਸ਼ ਦੀ ਸੰਸਥਾ ਦਿਵਯਾ ਜੋਤੀ ਦੇ
ਪ੍ਰਤੀਨਿਧਾਂ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਸਰਦਾਰ ਜਗਮੋਹਣ ਸਿੰਘ ਟੋਨੀ ਦੇ ਵਿਚਕਾਰ ਇੱਕ
ਮੀਟਿੰਗ ਹੋਈ। ਸਰਦਾਰ ਮਾਨ ਨੇ, ਆਸ਼ੂਤੋਸ਼ ਦੀਆਂ ਪੰਜਾਬ ਵਿਚਲੀਆਂ ਗਤੀਵਿਧੀਆਂ ’ਤੇ ‘ਮੁਕੰਮਲ ਪਾਬੰਦੀ’ ਲਾਉਣ ਦੀ ਮੰਗ ਕੀਤੀ, ਜਿਸ
ਨਾਲ ਕਮਿਸ਼ਨ ਦੇ ਚੇਅਰਮੈਨ ਕੁਰੈਸ਼ੀ ਸਹਿਮਤ ਨਹੀਂ ਹੋਏ। ਪਰ ਕਮਿਸ਼ਨ ਨੇ, ਦਿਵਯ ਜੋਤੀ ਵਾਲਿਆਂ ਨੂੰ ਸਿਰਫ ਆਪਣੇ ਡੇਰੇ (ਨੂਰਮਹਿਲ) ਤੱਕ
ਹੀ ਸੀਮਤ ਕਰਦਿਆਂ ਪੰਜਾਬ ਵਿੱਚ ਉਨ੍ਹਾਂ ਦੀ ਕਿਸੇ ਵੀ ਹੋਰ ਕਾਰਵਾਈ ’ਤੇ ਪਾਬੰਦੀ ਲਾ ਦਿੱਤੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ,
ਘੱਟਗਿਣਤੀ ਕਮਿਸ਼ਨ ਦੇ ਇਸ ਫੈਸਲੇ ’ਤੇ ਪੂਰਾ ਡੱਟ ਕੇ ਪਹਿਰਾ ਦਿੱਤਾ ਅਤੇ ਉਸ ਦੀ ਸਰਕਾਰ ਦੌਰਾਨ ਪੰਜਾਬ ਵਿੱਚ ਆਸ਼ੂਤੋਸ਼ੀਆਂ ਦਾ ਕੋਈ
ਸਮਾਗਮ ਨਹੀਂ ਹੋਣ ਦਿੱਤਾ ਗਿਆ। ਅਕਾਲੀ ਸਰਕਾਰ ਨੇ ਆਪਣੇ ਰਾਜ-ਕਾਜ ਦੇ ਦੋ ਵਰ੍ਹੇ ਬਾਅਦ ਆਸ਼ੂਤੋਸ਼ ਨੂੰ ਨਾ-ਸਿਰਫ ਲੁਧਿਆਣੇ ਵਿੱਚ
ਸਮਾਗਮ ਕਰਨ ਆਗਿਆ ਹੀ ਦਿੱਤੀ ਬਲਕਿ ਇਸ ਸਮਾਗਮ ਸਬੰਧੀ ਵੱਡੇ-ਵੱਡੇ ਪੋਸਟਰ, ਪੰਜਾਬ ਭਰ ਦੀਆਂ ਸੜਕਾਂ ਅਤੇ ਸਰਕਾਰੀ ਬਿਲਡਿੰਗਾਂ
ਦੇ ਬਾਹਰ ਵੀ ਲਾਏ ਗਏ। ਐਸੀ ਕਿਹੜੀ ‘ਬਲਾ’ ਬਾਦਲ ਟੱਬਰ ਨੂੰ ਚੰਬੜ ਗਈ ਸੀ ਜਿਸ ਦਾ ਉਪਾਅ ਆਸ਼ੂਤੋਸ਼ ਨੇ ਕਰਨਾ ਸੀ? ਤਰਲੋਚਨ ਸਿੰਘ
ਦੇ ਬਿਆਨ ਦੀ ਆਖਰੀ ਲਾਈਨ ਬੜੀ ਅਹਿਮੀਅਤ ਵਾਲੀ ਹੈ। ਉਸ ਅਨੁਸਾਰ - ‘ਪੰਜਾਬ ਦੀ ਅਜੋਕੀ ਸਥਿਤੀ ਬੜੀ ਫਿਕਰਮੰਦੀ ਵਾਲੀ ਹੈ। ਇਹ
ਗੱਲ ਮੇਰੀ ਸਮਝ ਤੋਂ ਬਾਹਰ ਹੈ ਕਿ ਘੱਟਗਿਣਤੀ ਸਿੱਖ ਧਰਮ ਨੂੰ ਹੀ ਕਿਉਂ ਡੇਰੇਦਾਰਾਂ ਨੇ ਆਪਣੇ ਹਮਲਿਆਂ ਦਾ ਸ਼ਿਕਾਰ ਬਣਾਇਆ ਹੋਇਆ ਹੈ?’
ਅਸੀਂ ਕੋਈ ਤਰਲੋਚਨ ਸਿੰਘ ਦੇ ਪ੍ਰਸ਼ੰਸ਼ਕਾਂ ’ਚੋਂ ਨਹੀਂ ਹਾਂ ( ਉਸ ਦੀਆਂ ਬੀਤੇ ਦੀਆਂ ਕਰਤੂਤਾਂ ਕਰਕੇ) ਪਰ ਉਸ ਵਲੋਂ ਆਸ਼ੂਤੋਸ਼ ’ਤੇ ਲੱਗੀ
ਪਾਬੰਦੀ ਸਬੰਧੀ ਖਬਰ ਬਾਹਰ ਕੱਢਣ ਦੀ ਸ਼ਲਾਘਾ ਕਰਦੇ ਹਾਂ। ਸੱਚ ਇਹ ਵੀ ਹੈ ਕਿ ਤਰਲੋਚਨ ਸਿੰਘ ਇੰਨਾ ਮਾਸੂਮ ਵੀ ਨਹੀਂ ਹੈ ਕਿ ਉਸ ਨੂੰ ਸਮਝ
ਨਾ ਲੱਗੇ ਕਿ ‘ਘੱਟਗਿਣਤੀ ਸਿੱਖਾਂ’ ਅਤੇ ‘ਸਿੱਖ ਧਰਮ’ ਨੂੰ ਨਿਸ਼ਾਨਾ ਬਣਾਉਣ ਵਾਲੇ ਡੇਰੇਦਾਰ, ਕਿਸਦੀ ਲੜਾਈ ਲੜ ਰਹੇ ਹਨ? ਉਹ ਪੰਜਾਬ
ਰਾਜ ਭਵਨ ਚੰਡੀਗ਼ੜ੍ਹ ਤੋਂ ਲੈ ਕੇ ਰਾਸ਼ਟਰਪਤੀ ਭਵਨ ਦਿੱਲੀ ਤੱਕ ਗਿਆਨੀ ਜ਼ੈਲ ਸਿੰਘ ਨਾਲ ਪ੍ਰਛਾਵੇਂ ਦੀ ਤਰ੍ਹਾਂ ਰਿਹਾ ਹੈ (ਉਸ ਦਾ ਪ੍ਰੈੱਸ
ਸੈਕਟਰੀ ਬਣ ਕੇ) ਅਤੇ ਹੁਣ ਬਾਦਲਕਿਆਂ ਨਾਲ ਉਸ ਦਾ ਚੋਲੀ-ਦਾਮਨ ਦਾ ਰਿਸ਼ਤਾ ਹੈ। ਸੋ ਸਿੱਖ ਮਾਰੂ ਸ਼ਕਤੀਆਂ ਦੇ ਏਜੰ²ਡੇ ਤੋਂ ਉਸ ਨੂੰ ਕੋਈ
‘ਓਹਲਾ’ ਨਹੀਂ ਹੋਣਾ ਚਾਹੀਦਾ। ਵੈਸੇ ਚੰਗਾ ਹੋਵੇ ਕਿ ਜੇ ਉਹ ਸੁਖਬੀਰ ਬਾਦਲ ਨੂੰ ਪੁੱਛ ਕੇ, ਸਿੱਖ ਸੰਗਤਾਂ ਨੂੰ ਦੱਸ ਦੇਣ ਕਿ ਆਸ਼ੂਤੋਸ਼ ਨੂੰ
ਲੁਧਿਆਣੇ ਸਮਾਗਮ ਕਰਨ ਦੀ ਆਗਿਆ ਕਿਸ ਨੇ ਅਤੇ ਕਿਉਂ ਦਿੱਤੀ?
ਸੁਖਬੀਰ ਬਾਦਲ ਨੇ 4 ਦਸੰਬਰ ਦੀ ਪ੍ਰਵਾਸੀ-ਭਈਆਂ ਦੀ ਹਿੰਸਾ ਨੂੰ ਇਉਂ ਬਿਆਨਿਆ - ‘ਇਹ ਸਥਿਤੀ ਉਦੋਂ ਪੈਦਾ ਹੋਈ ਜਦੋਂ ਕਿ ਇੱਕ
ਮਜ਼ਦੂਰ ਜੋ ਥਾਣੇ ਰਿਪੋਰਟ ਲਿਖਵਾਉਣ ਗਿਆ, ਉਸ ਨੂੰ ਅਣਗੌਲਿਆਂ ਕੀਤਾ ਗਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਕੁਝ ਹੋਰ ਪ੍ਰਵਾਸੀ
ਮਜ਼ਦੂਰਾਂ ਨੂੰ ਇਕੱਠਾ ਕੀਤਾ ਅਤੇ ਜਨਤਕ ਜਾਇਦਾਦਾਂ ਅਤੇ ਵਾਹਨਾਂ ’ਤੇ ਹਮਲੇ ਸ਼ੁਰੂ ਕਰ ਦਿੱਤੇ। ਸਥਿਤੀ ’ਤੇ ਕਾਬੂ ਕਰਨ ਲਈ ਕਰਫਿਊ ਲਾ
ਦਿੱਤਾ ਗਿਆ। ਅਗਲੇ ਦਿਨ ਵੀ ਪ੍ਰਵਾਸੀ ਮਜ਼ਦੂਰਾਂ ਦੀਆਂ ਹਿੰਸਕ ਕਾਰਵਾਈਆਂ ਜਾਰੀ ਰਹੀਆਂ, ਕਈ ਵਾਹਨਾਂ ਨੂੰ ਅੱਗ ਲਗਾਈ ਗਈ, ਜਿਸ
ਵਿੱਚ ਫੌਜੀ ਗੱਡੀ ਵੀ ਸ਼ਾਮਲ ਸੀ, ਹੁਣ ਸਥਿਤੀ ਕਾਬੂ ਵਿੱਚ ਹੈ।’
ਪਾਠਕਜਨ! ਪ੍ਰਵਾਸੀ ਮਜ਼ਦੂਰਾਂ ਵਲੋਂ ਦਿਨ-ਦਿਹਾੜੇ ਕੀਤੀਆਂ ਹਿੰਸਕ ਕਾਰਵਾਈਆਂ ਦਾ ਸ਼ਿਕਾਰ ਬਹੁਤ ਸਾਰੇ ਪੰਜਾਬੀ ਪਰਿਵਾਰ ਵੀ ਹੋਏ
ਅਤੇ ਪੰਜਾਬ ਪੁਲੀਸ ਦੇ ਕਰਮਚਾਰੀ ਵੀ ਹੋਏ, ਜਿਨ੍ਹਾਂ ਨਾਲ ਭਈਆਂ ਨੇ ਅਣਮਨੁੱਖੀ ਸਲੂਕ ਕੀਤਾ। ਹੁਣ ਸਰਕਾਰ ਦੀ ਕਾਰਵਾਈ ਦੇਖੋ। ਢੰਡਾਰੀ
ਪੁਲੀਸ ਪੋਸਟ ਦੇ ਇੰਚਾਰਜ ਵਰੁਣਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਫੋਕਲ ਪੁਆਇੰਟ ਦੇ ਇੰਚਾਰਜ ਐਸ. ਐਸ. ਓ.
ਪ੍ਰਦੀਪ ਸੰਧੂ ਦੇ ਖਿਲਾਫ ‘ਵਿਭਾਗ ਪੜਤਾਲ’ ਦਾ ਆਦੇਸ਼ ਦਿੱਤਾ ਗਿਆ ਹੈ। ਲੁਧਿਆਣੇ ਦੇ ਐਸ. ਐਸ. ਪੀ. ਦਾ ਕਹਿਣਾ ਹੈ ਕਿ ਉਪਰੋਕਤ
ਪੁਲੀਸ ਅਫਸਰਾਂ ਦੇ ਖਿਲਾਫ ਕਾਰਵਾਈ ਜ਼ਰੂਰੀ ਸੀ ਕਿਉਂਕਿ ਉਨ੍ਹਾਂ ਨੇ ਸਥਿਤੀ ਨਾਲ ਠੀਕ ਢੰਗ ਨਹੀਂ ਨਜਿੱਠਿਆ। ਹਜ਼ਾਰਾਂ ਭਈਆਂ ਦੀਆਂ
ਭਾਰੀ ਹਿੰਸਕ ਕਾਰਵਾਈਆਂ ਦੇ ਬਾਵਜੂਦ ਵੀ ਪੁਲੀਸ ਨੇ ਗੋਲੀ ਨਹੀਂ ਚਲਾਈ। ਪੁਲਸੀਆਂ ਦੀਆਂ ਜਾਨਾਂ ਵੀ ਲੋਕਲ ਲੋਕਾਂ ਨੇ ਬਚਾਈਆਂ,
ਜਿਨ੍ਹਾਂ ਨੇ ਭਈਆਂ ਦੇ ਹਮਲੇ ਨੂੰ ਬੜੀ ਬਹਾਦਰੀ ਨਾਲ ਠੱਲ੍ਹ ਪਾਈ। ਇਸ ਅਤਿ-ਨਿੰਦਣਯੋਗ ਹਿੰਸਕ ਕਾਰਵਾਈ ਤੋਂ ਬਾਅਦ, ਪੰਜਾਬ ਦਾ ਮੁੱਖ
ਮੰਤਰੀ ਬਾਦਲ ਐਲਾਨ ਕਰਦਾ ਹੈ ਕਿ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਇੱਕ ਵਿਸ਼ੇਸ਼ ਕਮਿਸ਼ਨ ਕਾਇਮ ਕੀਤਾ
ਜਾਵੇਗਾ। ਬਿਹਾਰ ਸਰਕਾਰ ਨੇ, ਭਈਆਂ ਦੀ ‘ਸੁਰੱਖਿਆ’ ਨੂੰ ਲੈ ਕੇ, ਇੱਕ ਵਿਸ਼ੇਸ਼ ਉੱਚ ਅਫਸਰਾਂ ’ਤੇ ਅਧਾਰਿਤ ਵਫਦ ਵੀ ਲੁਧਿਆਣੇ ਭੇਜਿਆ,
ਜਿਸ ਨੂੰ ਪੰਜਾਬ ਸਰਕਾਰ ਨੇ ਆਪਣੇ ਸਿਰਮੱਥੇ ’ਤੇ ਬਿਠਾਇਆ ਹੈ। ਕੀ ਆਸ਼ੂਤੋਸ਼ ਦਾ ਸਮਾਗਮ ਕਰਵਾਉਣ ਵਾਲਾ ਹਰੀਸ਼ ਬੇਦੀ (ਬੀ. ਜੇ. ਪੀ.
ਐਮ. ਐਲ. ਏ.) ਉਸ ਦਾ ਮੁੰਡਾ ਹਨੀ ਬੇਦੀ ਅਤੇ ਇਨ੍ਹਾਂ ਦੀ ਪਿੱਤਰੀ ਸੰਸਥਾ - ਆਰ. ਐਸ. ਐਸ., ਅਤੇ ਬਿਹਾਰੀ ਮੂਲ ਦਾ ਭਈਆ ਆਸ਼ੂਤੋਸ਼
(ਜਿਸ ਨੂੰ ਆਰ. ਐਸ. ਐਸ. ਨੇ ਹੀ ਪੰਜਾਬ ਵਿੱਚ ਸਥਾਪਤ ਕੀਤਾ ਹੈ) ਇਸ ਸਭ ਘਟਨਾਕ੍ਰਮ ਦੇ ਸਿਰਜਕ ਨਹੀਂ ਹਨ? ਕੀ ਜ਼ਿਲ੍ਹਾ ਲੁਧਿਆਣਾ ਦਾ
ਪ੍ਰਸ਼ਾਸ਼ਨ ਇਨ੍ਹਾਂ ਸਾਹਮਣੇ ਹੱਥ-ਬੰਨ੍ਹੀ ਖੜ੍ਹਾ ਨਹੀਂ ਸੀ? ਹਜ਼ਾਰਾਂ ਭਈਆਂ ਦੀ ਹਿੰਸਕ ਭੀੜ ਨੂੰ ਖਿੰਡਾਉਣ ਲਈ ਪੁਲੀਸ ਹਰਕਤ ਵਿੱਚ ਕਿਉਂ ਨਹੀਂ
ਆਈ? ਕੀ ਆਸ਼ੂਤੋਸ਼ ਦੇ ਸਮਾਗਮ ਤੋਂ ਇੱਕ ਦਿਨ ਪਹਿਲਾਂ, ਲੁਧਿਆਣੇ ਦੇ ਸ਼ਹਿਰੀਆਂ ਨੂੰ ਭਿਅੰਕਰ ਹਿੰਸਾ ਦੇ ਸ਼ਿਕਾਰ ਬਣਾਉਣ ਦਾ ਮਤਲਬ
ਇਹ ਤਾਂ ਨਹੀਂ ਸੀ ਕਿ ਅਗਲੇ ਦਿਨ ‘ਸਿੱਖ’ ਡਰਦੇ ਮਾਰੇ ਘਰੋਂ ਹੀ ਨਾ ਨਿਕਲਣ। ਕੀ ਇਹ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ, ਸਿੱਖਾਂ ਦੇ
ਖਿਲਾਫ ਭਈਆ-ਵਾਰਫੇਅਰ ਦਾ ਟਰੇਲਰ ਤਾਂ ਨਹੀਂ ਵਿਖਾਇਆ ਗਿਆ, ਜਿਵੇਂ ਕਿ ਕਦੇ ‘ਕਾਲੇ ਕੱਛਿਆਂ ਵਾਲੀ ਦਹਿਸ਼ਤਗਰਦੀ’ ਇੱਕ ਸਫਲ
ਹਥਿਆਰ ਵਜੋਂ ਵਰਤੀ ਗਈ ਸੀ। ਇਨ੍ਹਾਂ ਸਮੁੱਚੇ ਸਵਾਲਾਂ ਦਾ ਜਵਾਬ, ਲੱਭਣ ਦੀ ਲੋੜ ਹੈ।
ਹੁਣ ਸੰਖੇਪ ਵਿੱਚ 5 ਦਸੰਬਰ ਦੇ ਘਟਨਾਕ੍ਰਮ ਦਾ ਜ਼ਿਕਰ ਕਰਦੇ ਹਾਂ। ਜ਼ਿਲ੍ਹਾ ਐਡਮਿਨਿਸਟਰੇਸ਼ਨ ਵਲੋਂ ਦਿੱਤੇ ਗਏ ਭਰੋਸੇ ਦੇ ਉਲਟ,
ਆਸ਼ੂਤੋਸ਼ 5 ਦਸੰਬਰ ਨੂੰ ਸਮਾਗਮ ਵਿੱਚ ਬੋਲਣ ਲਈ ਪਹੁੰਚਿਆ। ਸ਼ਾਂਤਮਈ ਸਿੱਖ ਵਿਖਾਵਾਕਾਰੀਆਂ (ਜਿਨ੍ਹਾਂ ਨੂੰ ਭਾਰਤੀ ਮੀਡੀਏ ਸਮੇਤ ਬੀ. ਬੀ.
ਸੀ. ਨੇ ਕੱਟੜਵਾਦੀ ਐਲਾਨਿਆ) ਨੇ, ਪੁਲੀਸ ਦੇ ਦੋ ਬੈਰੀਅਰ ਨਾਕਾਮ ਬਣਾਏ ਪਰ ਸ਼ਾਂਤਮਈ ਤਰੀਕੇ ਨਾਲ। ਕਿਸੇ ਵਾਹਨ ਨੂੰ ਅੱਗ ਨਹੀਂ ਲਾਈ,
ਕਿਸੇ ਰਾਹ ਜਾਂਦੇ ’ਤੇ ਹਮਲਾ ਨਹੀਂ ਕੀਤਾ, ਕੋਈ ਲੁੱਟਮਾਰ ਨਹੀਂ ਕੀਤੀ (ਜਿਵੇਂ ਕਿ 4 ਦਸੰਬਰ ਨੂੰ ਭਈਆ ਭੀੜ ਨੇ ਕੀਤਾ ਸੀ)। ਤੀਸਰੇ ਬੈਰੀਅਰ
’ਤੇ ਪੁਲੀਸ ਨੇ ‘ਪਥਰਾਅ’ ਦੇ ਬਹਾਨੇ (ਅੰਦਰੂਨੀ ਖਬਰਾਂ ਅਨੁਸਾਰ ਇਹ ਵੀ ਪੁਲੀਸ ਦੇ ਆਪਣੇ ਬੰਦੇ ਸਨ) ਸਿੱਖਾਂ ਤੇ ਅੰਧਾਧੁੰਦ ਗੋਲੀਆਂ
ਬਰਸਾਈਆਂ। ਇੱਕ 58 ਸਾਲਾ ਬਜ਼ੁਰਗ ਭਾਈ ਦਰਸ਼ਨ ਸਿੰਘ ਲੋਹਾਰਾ ਮਾਰੇ ਗਏ ਅਤੇ ਇੱਕ ਦਰਜਨ ਤੋਂ ਵੱਧ ਸਿੱਖ ਜ਼ਖਮੀ ਹੋਏ, ਕੁਝ ਸਿੱਖ
ਲਾਪਤਾ ਹੋਣ ਦੀਆਂ ਖਬਰਾਂ ਵੀ ਹਨ। ਪੁਲੀਸ ਨੇ ਅੱਥਰੂ ਗੈਸ, ਲਾਠੀਚਾਰਜ, ਰਬੜ ਦੀਆਂ ਗੋਲੀਆਂ ਦੀ ਵਰਤੋਂ ਦੀ ਥਾਂ ਆਪਣੇ ਆਲਾਅਫਸਰ
ਾਂ ਦੀ ਮੌਜੂਦਗੀ ਵਿੱਚ ਸਿੱਧਾ ‘ਲਾਈਵ ਐਮੂਨੀਸ਼ਨ’ ਬੇ-ਹਥਿਆਰੇ ਸਿੱਖਾਂ ’ਤੇ ਚਲਾਇਆ। ਕੀ ਕਾਰਨ ਹੈ ਕਿ ਇੱਕ ਦਿਨ ਪਹਿਲਾਂ ਹਿੰਸਕ
ਭਈਆ ਭੀੜ ਦੇ ਉੱਪਰ ਜਿਸ ਪੁਲੀਸ ਤੋਂ ਇੱਕ ਵੀ ਗੋਲੀ ਨਹੀਂ ਸੀ ਚੱਲੀ - 5 ਦਸੰਬਰ ਨੂੰ, ਸ਼ਾਂਤਮਈ ਸਿੱਖਾਂ ਦੇ ਖਿਲਾਫ ਉਹ ਜਨਰਲ ਡਾਇਰ
ਬਣ ਬੈਠੇ?
ਅਸੀਂ ਸਮਝਦੇ ਹਾਂ ਕਿ ਉਪਰੋਕਤ ਦੋਹਾਂ ਘਟਨਾਵਾਂ ਦੀ ਮੁਕੰਮਲ ਜਾਂਚ ਲਈ ਪ੍ਰਦੇਸੀ ਖਾਲਸਾ ਜੀ ਵਲੋਂ ਆਪਣੇ ਤੌਰ ’ਤੇ ਕਿਸੇ ਰਿਟਾਇਰਡ
ਸਿੱਖ ਜੱਜ ਦੀ ਪ੍ਰਧਾਨਗੀ ਹੇਠ ਇੱਕ ‘ਸੱਚ ਕਮਿਸ਼ਨ’ (ਟਰੁੱਥ ਕਮਿਸ਼ਨ) ਦੀ ਸਥਾਪਨਾ ਕੀਤੀ ਜਾਵੇ। ਇਹ ਜਾਂਚ ਸਮਾਂ-ਬੱਧ ਹੋਣੀ ਚਾਹੀਦੀ ਹੈ।
(ਕੁਝ ਹਫਤਿਆਂ ਦਾ ਸਮਾਂ ਹੋਵੇ)। ਇਹ ਕਮਿਸ਼ਨ ਸਮੁੱਚੇ ਘਟਨਾਕ੍ਰਮ ਦੀ ਨਿਰਪੱਖਤਾ ਨਾਲ ਜਾਂਚ ਕਰਕੇ, ਇਸ ਸਾਜ਼ਿਸ਼ ਪਿਛਲੇ ਅਸਲੀ ਦੋਸ਼ੀਆਂ
ਦੀ ਸ਼ਨਾਖਤ ਕਰੇ। ਇਸ ਘਟਨਾਕ੍ਰਮ ਪਿੱਛੇ ਲੁਕੇ ਸੱਚ ਦੀ ਤਹਿ ਤੱਕ ਪਹੁੰਚਣਾ ਅਤਿ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ, ਸਿੱਖ ਕੌਮ
ਭਾਰਤ ਭਰ ਅੰਦਰ (ਵਿਸ਼ੇਸ਼ਕਰ ਪੰਜਾਬ ਵਿੱਚ) ‘ਭਿਅੰਕਰ ਨਸਲਕੁਸ਼ੀ’ ਦਾ ਸ਼ਿਕਾਰ ਬਣੇਗੀ। ਕੀ ਕੋਈ ਸੰਸਥਾ ਇਸ ‘ਪੜਤਾਲੀਆ ਕਮਿਸ਼ਨ’ ਦੇ
ਚੈ¦ਜ ਨੂੰ ਕਬੂਲੇਗੀ?
‘‘ਅਮਰੀਕਾ ਦੇ ਸਿੱਖਾਂ ਵਲੋਂ ਠੀਕ ਸਮੇਂ ’ਤੇ
ਦਿੱਤਾ ਗਿਆ ਠੀਕ ਸੁਨੇਹਾ’’
ਜਦੋਂ ਕਿ ਭਾਰਤ ਦੀ ਸਰਕਾਰੀ ਮਸ਼ੀਨਰੀ ਅਤੇ ਮੀਡੀਆ ਬੜੀ ਉੱਚੀ ਸੁਰ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਗੁਣ ਗਾਇਨ
ਕਰਦਿਆਂ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਦੇ ਕਸੀਦੇ ਪੜ੍ਹ ਰਿਹਾ ਸੀ, ਠੀਕ ਉਸੇ ਸਮੇਂ ਸਮੁੱਚੇ ਅਮਰੀਕਾ ਦੇ 5 ਲੱਖ ਤੋਂ ਜ਼ਿਆਦਾ ਸਿੱਖਾਂ ਦੀ
ਨੁਮਾਇੰਦਗੀ ਕਰਦਿਆਂ, ਅਮਰੀਕਾ ਦੀਆਂ 34 ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵਲੋਂ ਅਮਰੀਕਾ ਦੀ ਪ੍ਰਸਿੱਧ ਅਖਬਾਰ
‘ਵਾਸ਼ਿੰਗਟਨ ਟਾਈਮਜ਼’ ਰਾਹੀਂ ਅਮਰੀਕਾ ਦੇ ਪ੍ਰਧਾਨ ਓਬਾਮਾ ਨੂੰ ਸੰਬੋਧਿਤ ਹੁੰਦਿਆਂ ਇੱਕ ਅਪੀਲ ਜਾਰੀ ਕੀਤੀ ਗਈ। ਭਾਵੇਂ ਕਿ ਸਿੱਖ ਕੌਮ
ਵਿਚਲਾ ਇੱਕ ਹਿੱਸਾ ਅਜੇ ਵੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪ੍ਰਤੀ ‘ਨਰਮ ਗੋਸ਼ਾ’ ਰੱਖਦਾ ਹੈ ਪਰ ਬਹੁਗਿਣਤੀ ਸਿੱਖਾਂ ਨੂੰ ਇਹ ਸਮਝ ਆ ਚੁੱਕੀ
ਹੈ ਕਿ ਇਨ੍ਹਾਂ ਤਿਲਾਂ ਵਿੱਚ ਕੋਈ ਤੇਲ ਨਹੀਂ ਹੈ, ਇਹ ਵੀ ‘ਬੁਆੜ’ ਵਾਂਗ ਹੀ ਹਨ ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ -
‘ਛੁਟੇ ਤਿਲ ਬੁਆੜ ਜਿਉਂ
ਸੁੰਝੇ ਅੰਦਰ ਖੇਤ।’
‘ਫਲੀਏ ਫੁਲੀਏ ਬਪੜੇ
ਭੀ ਵਿੱਚ ਤਨ ਸੁਆਹੁ।’
ਮਨਮੋਹਨ ਸਿੰਘ ਸਰਕਾਰ ਦੀ ਪਿਛਲੇ ਲਗਭਗ 6 ਸਾਲ ਦੀ ਕਾਰਗੁਜ਼ਾਰੀ ਸਾਬਤ ਕਰਦੀ ਹੈ ਕਿ ਪੱਗੜੀਧਾਰੀ ਪ੍ਰਧਾਨ ਮੰਤਰੀ ਸਿੱਖ ਕੌਮ ਨੂੰ
ਇਨਸਾਫ਼ ਦਿਵਾਉਣ ਵਿੱਚ ਰੁਚੀ ਨਹੀਂ ਰੱਖਦੇ, ਉਨ੍ਹਾਂ ਦਾ ਇਸ਼ਟ ਤਾਂ ‘ਨਹਿਰੂ ਖਾਨਦਾਨ’ ਦੀ ਸੇਵਾ ਨਾਲ ਹੀ ਰੀਝਦਾ ਹੈ।
ਅਮਰੀਕਨ ਸਿੱਖਾਂ ਦੀ ਪ੍ਰਧਾਨ ਓਬਾਮਾ ਨੂੰ ਅਪੀਲ ਜਿਹੜੀ ਕਿ ਅਖਬਾਰ ਦੇ ‘ਐਡੀਟੋਰੀਅਲ ਤੇ ਓਪੀਨੀਅਨ’ ਸਫ਼ੇ ’ਤੇ ਪ੍ਰਮੁੱਖਤਾ ਨਾਲ ਛਪੀ
- 26 ਮਿਲੀਅਨ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਠੀਕ ਤਰਜ਼ਮਾਨੀ ਕਰਦੀ ਹੈ।
ਅਪੀਲ ਦਾ ਪੰਜਾਬੀ ਅਨੁਵਾਦ, ਅਸੀਂ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ - ‘‘ਪਿਆਰੇ ਪ੍ਰਧਾਨ ਜੀ, ਠੀਕ 25 ਸਾਲ ਪਹਿਲਾਂ ਉਦੋਂ ਦੇ ਭਾਰਤ
ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਇਸ਼ਾਰਿਆਂ ’ਤੇ, ਭਾਰਤੀ ਮਸ਼ੀਨਰੀ ਨੇ ਸਿੱਖ ਨਸਲਕੁਸ਼ੀ ਦਾ ਚਾਰ-ਰੋਜ਼ਾ ਏਜੰਡਾ ਲਾਗੂ ਕੀਤਾ। ਇਸ
ਨਸਲਕੁਸ਼ੀ ਦੌਰਾਨ ਭਾਰਤ ਭਰ ਵਿੱਚ 10 ਹਜ਼ਾਰ ਤੋਂ ਜ਼ਿਆਦਾ ਸਿੱਖ ਮੌਤ ਦੇ ਘਾਟ ਉਤਾਰੇ ਗਏ, ਜਿਨ੍ਹਾਂ ਵਿੱਚ ਦਿੱਲੀ ਸ਼ਹਿਰ ਦਾ ਕਤਲੇਆਮ
ਵੀ ਸ਼ਾਮਲ ਸੀ। ਸਿੱਖਾਂ ਦਾ ਇਹ ਕਤਲੇਆਮ ਰਾਜੀਵ ਗਾਂਧੀ ਦੇ ਇੱਕ ਹੁਕਮ (ਕਿ ਇਨ੍ਹਾਂ ਸਿੱਖਾਂ ਨੂੰ ਸਬਕ ਸਿਖਾਓ, ਜਿਨ੍ਹਾਂ ਨੇ ਮੇਰੀ ਮਾਂ ਮਾਰ ਦਿੱਤੀ
ਹੈ) ਤੋਂ ਬਾਅਦ ਹੋਇਆ। ਇਸ ਸਿੱਖ ਕਤਲੇਆਮ ਨੂੰ ਕਰ ਰਹੀਆਂ ਹਥਿਆਰਬੰਦ ਹਿੰਦੂ ਭੀੜਾਂ ਦੀ ਅਗਵਾਈ ਕਾਂਗਰਸੀ ਲੀਡਰ ਅਤੇ ਵਰਦੀਧਾਰੀ
ਪੁਲੀਸ ਅਫਸਰ ਕਰ ਰਹੇ ਸਨ। ਹਜ਼ਾਰਾਂ ਬੇ-ਗੁਨਾਹ ਸਿੱਖ ਕੋਹ-ਕੋਹ ਕੇ ਮਾਰੇ ਗਏ, ਔਰਤਾਂ ਨਾਲ ਸਮੂਹਿਕ ਜਬਰ-ਜਿਨਾਹ ਹੋਇਆ, ਛੋਟੇ ਛੋਟੇ
ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਕਿਉਂਕਿ ਮਕਸਦ ਸਿੱਖਾਂ ਨੂੰ ਸਬਕ ਸਿਖਾਉਣਾ ਸੀ। ਸਿੱਖਾਂ ਦੇ ਗੁਰਦੁਆਰੇ ਅਤੇ ਜਾਇਦਾਦਾਂ ਲੁੱਟੀਆਂ
ਗਈਆਂ ਅਤੇ ਅੱਗ ਦੇ ਹਵਾਲੇ ਕਰ ਦਿੱਤੀਆਂ ਗਈਆਂ।’’
‘‘ਇਹ ਖਤਰਨਾਕ ਅਤੇ ਦਿਲ ਕੰਬਾਊ ਕਾਰਾ ਉਸ ਭਾਰਤ ਵਿੱਚ ਕੀਤਾ ਗਿਆ, ਜਿਸ ਭਾਰਤ ਦੇ 1950 ਵਿੱਚ ਪਾਸ ਕੀਤੇ ਗਏ ਸੰਵਿਧਾਨ
(ਭਾਵੇਂ ਕਿ ਸਿੱਖ ਕੌਮ ਨੇ ਇਸ ਸੰਵਿਧਾਨ ਨੂੰ ਨਹੀਂ ਸੀ ਮੰਨਿਆ) ਵਿੱਚ ਭਾਰਤ ਦੇ ਸ਼ਹਿਰੀਆਂ ਨੂੰ ‘ਬੋਲਣ ਦੀ ਅਜ਼ਾਦੀ ਅਤੇ ਆਪਣੇ ਧਰਮ ਨੂੰ
ਮੰਨਣ ਦੀ ਆਜ਼ਾਦੀ’ ਪ੍ਰਦਾਨ ਕੀਤੀ ਹੋਈ ਹੈ। ਮੰਦੇ ਭਾਗਾਂ ਨੂੰ ਸਿਰਫ ਇੱਕ ਸਾਲ ਬਾਅਦ (1951 ਵਿੱਚ) ਇਸ ਸੰਵਿਧਾਨ ਵਿੱਚ ਇੱਕ ‘ਸੋਧ’
ਲਿਆਂਦੀ ਗਈ, ਜਿਸ ਅਨੁਸਾਰ ਉਪਰੋਕਤ ਅਜ਼ਾਦੀਆਂ ’ਤੇ ‘ਅੰਕੁਸ਼’ ਲਗਾ ਦਿੱਤਾ ਗਿਆ। ਇਹ ਬੜੀ ਸ਼ਰਮ ਵਾਲੀ ਕਰਤੂਤ ਸੀ। ਅਮਰੀਕਾ ਦੀ
ਪਹਿਲੀ ਤਰਮੀਮ (ਫਸਟ ਅਮੈਂਡਮੈਂਟ) ਸ਼ਹਿਰੀਆਂ ਨੂੰ ਬੋਲਣ ਦੀ ਆਜ਼ਾਦੀ, ਧਰਮ ਨੂੰ ਮੰਨਣ ਦੀ ਆਜ਼ਾਦੀ, ਪ੍ਰੈੱਸ ਦੀ ਅਜ਼ਾਦੀ ਦੇ ਹੱਕ ਪਿਛਲੇ
ਲਗਭਗ 200 ਸਾਲ ਤੋਂ ਲਗਾਤਾਰਤਾ ਨਾਲ ਦੇ ਰਹੀ ਹੈ, ਇਸ ਦੇ ਉਲਟ ਭਾਰਤੀ ਸੰਵਿਧਾਨ ਵਿਚਲੀ ਪਹਿਲੀ ਸੋਧ ਨੇ ਇੱਕ ਪਿਤਾ ਪੁਰਖੀ,
ਨਵ-ਫਾਸ਼ੀਵਾਦੀ, ਅਸਹਿਣਸ਼ੀਲ, ਹਿੰਦੂ ਸਟੇਟ ਦੀ ਕਾਇਮੀ ਦਾ ਰਾਹ ਪੱਧਰਾ ਕੀਤਾ, ਜਿਸ ਟੀਚੇ ਵੱਲ ਭਾਰਤੀ ਸਟੇਟ ਹੌਲੀ - ਹੌਲੀ ਵਧ ਰਹੀ
ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤੀ ਸਟੇਟ ਉਹ ‘ਜ਼ਾਲਮ ਸਟੇਟ’ ਬਣ ਚੁੱਕੀ ਹੈ ਜਿਥੇ ਕਿ ਘੱਟਗਿਣਤੀ ਕੌਮਾਂ ਜਿਵੇਂ ਕਿ ਈਸਾਈਆਂ, ਸਿੱਖਾਂ,
ਮੁਸਲਮਾਨਾਂ, ਆਦਿ-ਵਾਸੀਆਂ ਅਤੇ ਦਲਿਤਾਂ ਦੀ ‘ਨਸਲਕੁਸ਼ੀ’ ਆਮ ਜਿਹੀ ਰੁਟੀਨ ਗੱਲ ਬਣ ਗਈ ਹੈ।
ਅੱਜ ਵੀ ਸਿੱਖ ਲੀਡਰ ਭਾਈ ਦਲਜੀਤ ਸਿੰਘ ਅਤੇ ਦਰਜਨਾਂ ਹੋਰ ਸਿੱਖ ਕਾਰਜਕਰਤਾ, ਪਿਛਲੇ ਕਈ ਮਹੀਨਿਆਂ ਤੋਂ ਭਾਰਤੀ ਕਬਜ਼ੇ ਹੇਠਲੇ
ਪੰਜਾਬ ਦੀਆਂ ਕਾਲ-ਕੋਠੜੀਆਂ ਵਰਗੀਆਂ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਦਾ ਕਸੂਰ ਬੱਸ ਇੰਨਾ ਹੈ ਕਿ ਇਹ ਇੱਕ ਅਜ਼ਾਦ ਦੇਸ਼ ਖਾਲਿਸਤਾਨ
ਦੇ ਹਾਮੀ ਹੁੰਦਿਆਂ, ਸਿੱਖਾਂ ਲਈ ‘ਸ੍ਵੈ-ਨਿਰਣੇ ਦੇ ਹੱਕ’ ਦੀ ਮੰਗ ਕਰਦੇ ਹਨ।’’
‘‘1984 ਵਿਚਲੇ ਹੌਲਨਾਕ, ਮਨੁੱਖਤਾ ਦੇ ਖਿਲਾਫ ਕੀਤੇ ਗਏ ਜ਼ੁਰਮਾਂ ਨੂੰ, ਇੱਕ ਚੌਥਾਈ ਸਦੀ ਬੀਤ ਚੁੱਕੀ ਹੈ। ਇਹ ਘਿਨਾਉਣੇ ਜ਼ੁਰਮ
ਇਵੇਂ ਹੀ ਹਨ ਜਿਵੇਂ ਕਿ 1937 ਵਿੱਚ ਨਾਨਕਿੰਗ (ਚੀਨ) ’ਤੇ ਹਮਲਾਵਰ ਜਪਾਨੀ ਫੌਜਾਂ ਨੇ ਚੀਨੀਆਂ ਦੇ ਖਿਲਾਫ ਕੀਤੇ ਸਨ। ਪਰ ਅਫਸੋਸ!
ਇੱਕ ਚੌਥਾਈ ਸਦੀ ਬੀਤਣ ਦੇ ਬਾਵਜੂਦ ਅਜੇ ਤੱਕ ਵੀ ਦੋਸ਼ੀਆਂ ਨੂੰ ਸਜ਼ਾ-ਯਾਫਤਾ ਨਹੀਂ ਕੀਤਾ ਗਿਆ। ਭਾਰਤ ਦਾ ਟੱਬਰ-ਤੰਤਰ, ਜਿਹਦੀਆਂ
ਵਾਗਾਂ ਸਿਰਫ ਕੁਝ ਗਿਣੇ-ਚੁਣੇ ਲੋਕਾਂ ਦੇ ਹੱਥਾਂ ਵਿੱਚ ਹਨ, ਦੁਨੀਆ ਨੂੰ ਇਹ ਕਹਿ ਕੇ ਭਰਮਾਉਣ ਦਾ ਯਤਨ ਕਰਦਾ ਹੈ ਕਿ ਭਾਰਤ, ਦੁਨੀਆ ਦਾ
ਸਭ ਤੋਂ ਵੱਡਾ ਲੋਕਤੰਤਰ ਹੈ। ਅਸਲ ਵਿੱਚ ਇਹ ਲੋਕਤੰਤਰ ਦੇ ਨਾਂ ’ਤੇ ਕ¦ਕ ਹੈ।’’
‘‘ਅੱਜ ਜਿਹ²ੜੇ ਸਿੱਖ, ਤੁਹਾਡੇ ਵਾਈਟ ਹਾਊਸ ਦੇ ਸਾਹਮਣੇ ਲੈਫੇਅਤ ਪਾਰਕ ਵਿੱਚ ਰੋਸ-ਵਿਖਾਵਾ ਕਰ ਰਹੇ ਹਨ, ਉਹ ਤੁਹਾਨੂੰ ਬੇਨਤੀ
ਕਰਦੇ ਹਨ ਕਿ ਅੱਜ ਜਦੋਂ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਣਾ ਹੈ ਤਾਂ ਭਾਰਤ ਨੂੰ ਨੀਊਕਲੀਅਰ ਸੰਧੀ ’ਤੇ ਕੋਈ
ਰਿਆਇਤ ਨਾ ਦਿੱਤੀ ਜਾਵੇ। ਅਮਰੀਕਾ-ਭਾਰਤ ਨੀਊਕਲੀਅਰ ਸੰਧੀ, 26 ਮਿਲੀਅਨ ਸਿੱਖ ਕੌਮ ਅਤੇ ਉਨ੍ਹਾਂ ਦੇ ਭਾਰਤੀ ਕਬਜ਼ੇ ਹੇਠਲੇ ਹੋਮਲੈਂਡ
ਪੰਜਾਬ ਦੀ ਹੋਂਦ ਲਈ ਭਾਰੀ ਖਤਰਾ ਹੈ। ਬਹੁਗਿਣਤੀ ਸਿੱਖ ਕੌਮ ਇਸ ਸਮਝੌਤੇ ਨੂੰ ਨਕਾਰਦੀ ਹੈ। ਮਨਮੋਹਨ ਸਿੰਘ ਇਸ ਦਾ ਹਮਾਇਤੀ ਹੋ ਸਕਦਾ
ਹੈ।’’
‘‘ਪ੍ਰਧਾਨ ਜੀ, ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਇਸ ਗੱਲ ਲਈ ਦਬਾਅ ਪਾਓ ਕਿ ਜਿਨ੍ਹਾਂ ਨੇ
1984 ਵਿੱਚ ‘ਸਟੇਟ ਦਹਿਸ਼ਤਗਰਦੀ’ ਵਿੱਚ ਹਿੱਸਾ ਲਿਆ ਹੈ - (ਜਿਸ ਦੇ ਥੱਲੇ ਸਿੱਖ ਨਸਲਕੁਸ਼ੀ ਕੀਤੀ ਗਈ ਹੈ।’ ਉਨ੍ਹਾਂ ਨੂੰ ਸਜ਼ਾ ਯਾਫ਼ਤਾ
ਕੀਤਾ ਜਾਵੇ। ਦੁਨੀਆ ਭਰ ਦੇ 26 ਮਿਲੀਅਨ ਸਿੱਖ, ਵਿਸ਼ੇਸ਼ ਕਰਕੇ 1984 ਦੀ ਨਸਲਕੁਸ਼ੀ ਦਾ ਸ਼ਿਕਾਰ ਸਿੱਖਾਂ ਦੇ ਬਚੇ ਹੋਏ ਵਾਰਿਸ, ਪਿਛਲੇ 25
ਸਾਲਾਂ ਤੋਂ ਇਨਸਾਫ਼ ਦੀ ਇੰਤਜ਼ਾਰ ਵਿੱਚ ਬੈਠੇ ਹਨ। ਸ੍ਰੀ ਮਾਨ ਜੀ, ਉਹ ਹੁਣ ਸਿਰਫ ਤੁਹਾਡੇ ਵੱਲ ਵੇਖ ਰਹੇ ਹਨ।’’
ਇਸ ਇਸ਼ਤਿਹਾਰ ਨੂੰ ਅਮਰੀਕਾ ਸਮੇਤ ਦੁਨੀਆ ਭਰ ਦੇ ਸੂਝਵਾਨ ਲੋਕਾਂ ਨੇ ਅਖਬਾਰ ਅਤੇ ਇੰਟਰਨੈੱਟ ਜ਼ਰੀਏ ਪੜ੍ਹਿਆ। ਅਸੀਂ ਅਮਰੀਕਾ
ਭਰ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਨ੍ਹਾਂ ਨੇ ‘ਸੱਚ ਸੁਣਾਇਸੀ, ਸੱਚ ਕੀ
ਬੇਲਾ’ ਦੇ ਫੁਰਮਾਨ ’ਤੇ ਪੂਰੀ ਤਰ੍ਹਾਂ ਪਹਿਰਾ ਦਿੱਤਾ ਹੈ।
‘ਛੁਰੀ ਵਗਾਇਨਿ ਤਿਨ ਗਲਿ ਤਾਗ’
24 ਨਵੰਬਰ ਨੂੰ ਸਮੁੱਚੇ ਸਿੱਖ ਜਗਤ ਨੇ, ਨੌਵੇਂ ਪਾਤਸ਼ਾਹ, ਧਰਮ ਦੀ ਚਾਦਰ, ਮਨੁੱਖਤਾ ਦੇ ਇਤਿਹਾਸ ਵਿੱਚ ਅਲੋਕਾਰ ਸ਼ਹਾਦਤ ਦੇਣ ਵਾਲੇ
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 334ਵੇਂ ਸ਼ਹੀਦੀ ਦਿਨ ਦੀ ਯਾਦ ਨੂੰ ਦੁਨੀਆ ਭਰ ਵਿੱਚ ਬੜੀ ਸ਼ਰਧਾ ਤੇ ਪ੍ਰੇਮ ਸਹਿਤ ਮਨਾਇਆ ਹੈ।
1675 ਈਸਵੀ ਨੂੰ, ਦਿੱਲੀ ਦੇ ਚਾਂਦਨੀ ਚੌਂਕ (ਜਿਥੇ ਅੱਜ ਆਲੀਸ਼ਾਨ ਗੁਰਦੁਆਰਾ, ਸੀਸ ਗੰਜ ਸਾਹਿਬ ਸ਼ੁਸ਼ੋਭਿਤ ਹੈ) ਵਿੱਚ, ਮਨੁੱਖ ਮਾਤਰ ਦੀ
‘ਧਾਰਮਿਕ ਆਜ਼ਾਦੀ’ ਲਈ ਗੁਰੂ ਸਾਹਿਬ ਦੀ ਦਿੱਤੀ ਗਈ ਸ਼ਹਾਦਤ, ਉਹ ਉੱਚਾ ਚਾਨਣ-ਮੁਨਾਰਾ ਹੈ, ਜਿਸ ਦਾ ਕੋਈ ਸਾਨ੍ਹੀ ਨਹੀਂ ਹੈ। ਦਸਵੇਂ
ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਿਤਾ ਦੀ ਸ਼ਹਾਦਤ ਦਾ ਵਰਨਣ ਕਰਦਿਆਂ ਫੁਰਮਾਇਆ -
‘ਤਿਲਕ -ਜੰਝੂ ਰਾਖਾ ਪ੍ਰਭ ਤਾਕਾ
ਕੀਨੋ ਬਡੋ ਕਲੂ ਮਹਿ ਸਾਕਾ’
ਜ਼ਾਹਰ ਹੈ ਕਿ ਤਿਲਕ ਤੇ ਜੰਝੂ ਨਾਂ ਹੀ ਸਿੱਖੀ ਦਾ ਚਿੰਨ੍ਹ ਸਨ ਤੇ ਨਾਂ ਹੀ ਸਿੱਖ ਜਗਤ ਇਨ੍ਹਾਂ ਵਿੱਚ ਵਿਸ਼ਵਾਸ਼ ਰੱਖਦਾ ਸੀ। ਇਸ ਦੇ ਉਲਟ
ਤਿਲਕ -ਜੰਝੂ ਦੀ ਵੀਚਾਰਧਾਰਾ ਤੇ ਇਹਨੂੰ ਧਾਰਨ ਕਰਨ ਵਾਲਿਆਂ ਨੂੰ, ਲਗਭਗ 9 ਸਾਲ ਦੀ ਉਮਰ ਵਿੱਚ, ਗੁਰੂ ਨਾਨਕ ਸਾਹਿਬ ਨੇ ਮੁਕੰਮਲ
ਤੌਰ ’ਤੇ ਨਕਾਰਦਿਆਂ, ਜਨੇਊ ਪਾਉਣ ਆਏ ਪੰਡਤ ਨੂੰ ਮੁਖਾਤਿਬ ਹੁੰਦਿਆਂ, ਫਰਮਾਇਆ ਸੀ -
‘ਦਇਆ ਕਪਾਹ, ਸੰਤੋਖ ਸੂਤ,
ਜਤ ਗੰਢੀ, ਸਤ ਵੱਟ।
ਇਹ ਜਨੇਊ ਜੀਅ ਕਾ,
ਹਈ ਤਾਂ ਪਾਂਡੇ ਘੱਤ।’
ਭਾਵ ਸਪੱਸ਼ਟ ਸੀ ਕਿ ਤਿਲਕ-ਜੰਝੂ ਵੀਚਾਰਧਾਰਾ ਦਾ ਜਨਮ-ਦਾਤਾ ਬ੍ਰਾਹਮਣ, ਦਇਆ, ਸੰਤੋਖ, ਜਤ ਤੇ ਸਤ ਦੇ ਸਾਰੇ ਗੁਣਾਂ ਤੋਂ ਸੱਖਣਾ
ਸੀ। ਉਹ ਦੰਭੀ, ਫਰੇਬੀ, ਛੁਰੀ ਚਲਾਉਣ ਵਾਲਾ, ਲੋਕਾਂ ਦੇ ਹੱਕ ਖੋਹਣ ਵਾਲਾ, ਜਗਤ ਕਸਾਈ ਸੀ। ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ -
‘ਮਥੈ ਟਿੱਕਾ, ਤੇੜ ਧੋਤੀ ਕਖਾਈ।
ਹੱਥ ਛੁਰੀ, ਜਗਤ ਕਸਾਈ।’
ਫੇਰ ਸਵਾਲ ਪੈਦਾ ਹੁੰਦਾ ਹੈ ਕਿ ਲਗਭਗ ਦੋ ਸਦੀਆਂ ਬਾਅਦ, 9 ਸਾਲ ਦੇ ਕਰੀਬ ਉਮਰ ਦੇ ਹੀ ਬਾਲਾ-ਪ੍ਰੀਤਮ, ਆਪਣੇ ਪਿਤਾ ਨੂੰ,
ਕਸ਼ਮੀਰੀ ਪੰਡਤਾਂ ਦੀ ਫਰਿਆਦ ’ਤੇ, ਉਨ੍ਹਾਂ ਦੀ ਬਾਂਹ ਪਕੜਨ ਦੀ ਵਕਾਲਤ ਕਿਉਂ ਕਰਦੇ ਹਨ? ਜਵਾਬ ਵੀ ਜ਼ਾਹਰ ਹੈ। ਗੁਰੂ ਨਾਨਕ ਸਾਹਿਬ,
ਆਪਣੇ ‘ਨਿਰਮਲ ਪੰਥ’ (ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ) ਦਾ ਨਿਆਰਾਪਣ ਅਤੇ ਨਿਵੇਕਲਾਪਣ, ਹਿੰਦੂ
ਵੀਚਾਰਧਾਰਾ (ਤਿਲਕ ਜੰਝੂ ਦੀ) ਨੂੰ ਮੁਕੰਮਲ ਤੌਰ ’ਤੇ ਨਕਾਰ ਕੇ, ਦੁਨੀਆ ਦੇ ਸਾਹਮਣੇ ਰੱਖਦੇ ਹਨ। ਪਰ ਇਸ ਨਾਨਕ-ਪੰਥ ਦੀ ਸੁੱਚੀ
ਵਿਚਾਰਧਾਰਾ ਵਿੱਚ, ਜੋਰ-ਜ਼ਬਰਦਸਤੀ ਨਾਲ ਕਿਸੇ ਨੂੰ ਕਿਸੇ ਦਾ ਅਕੀਦਾ ਬਦਲਣ ਦਾ ਕੋਈ ਹੱਕ ਹਾਸਲ ਨਹੀਂ ਹੈ।
ਦਸਵੇਂ ਪਾਤਸ਼ਾਹ ਆਪਣੇ ਮੁੱਖ-ਵਾਕ ਵਿੱਚ ਸਪੱਸ਼ਟ ਕਰਦੇ ਹਨ - ‘ਤਿਲਕ ਜੰਝੂ ਰਾਖਾ, ਪ੍ਰਭ ਤਾਕਾ’ ਤਾਕਾ ਦਾ ਮਤਲਬ ਹੈ ਭਾਵ ਉਨ੍ਹਾਂ
ਦਾ, ਹਿੰਦੂਆਂ ਦਾ। (ਸਿੱਖਾਂ ਲਈ ਇਹ ਅਹਿਮੀਅਤ ਨਹੀਂ ਰੱਖਦਾ)। ਸੋ ਨੌਵੇਂ ਪਾਤਸ਼ਾਹ, ਸਚਮੁੱਚ ‘ਧਰਮ ਦੀ ਚਾਦਰ’ ਹਨ ਨਾਂਕਿ ‘ਹਿੰਦ ਦੀ
ਚਾਦਰ’। ਗੁਰੂ ਸਾਹਿਬ ਨੂੰ ‘ਹਿੰਦ ਦੀ ਚਾਦਰ’ ਦੱਸਣਾ, ਉਨ੍ਹਾਂ ਦੀ ਕੁਰਬਾਨੀ ਨੂੰ ਹਿੰਦੂ ਰਾਸ਼ਟਰਵਾਦ ਦੇ ਖਾਤੇ ਵਿੱਚ ਪਾਉਣ ਦੇ ਨਾਲ ਨਾਲ, ਇਸ
ਸ਼ਹਾਦਤ ਨੂੰ ‘ਮਨੁੱਖਤਾ ਲਈ ਸ਼ਹਾਦਤ’ ਦੇ ਰੁਤਬੇ ਤੋਂ ਹੇਠਾਂ ਲਿਆਉਣਾ ਹੈ। ਦਸਮੇਸ਼ ਪਿਤਾ ਦਾ ਫੁਰਮਾਨ, ਹਮੇਸ਼ਾ-ਹਮੇਸ਼ਾ ਲਈ ਖਾਲਸੇ ਨੂੰ
ਤਾੜਨਾ ਭਰਪੂਰ ਯਾਦ ਕਰਵਾਉਂਦਾ ਹੈ -
‘ਜਬ ਲਗ ਖਾਲਸਾ ਰਹੇ ਨਿਆਰਾ,
ਤਬ ਲਗ ਤੇਜ ਦੀਓ ਮੈ ਸਾਰਾ।
ਜਬ ਇਹ ਗਹਿਹ ਬਿਪਰਨ ਕੀ ਰੀਤ,
ਮੈਂ ਨਾ ਕਰਉਂ ਇਨਕੀ ਪ੍ਰਤੀਤ।’
ਗੁਰੂ ਸਾਹਿਬ ਬਿਪਰਨ ਕੀ ਰੀਤ (ਬ੍ਰਾਹਮਣ ਧਰਮ) ਤੋਂ ਦੂਰ ਰਹਿਣ ਦੀ ਮਜ਼ਬੂਤ ਲੀਕ ਖਿੱਚਦੇ ਹਨ।
ਗੁਰੂ ਸਾਹਿਬ ਦੀ ਹਦਾਇਤ, ਸਿੱਖਾਂ ਨੂੰ ਤਾਂ ਪਤਾ ਨਹੀਂ ਕਿੰਨੀ ਕੁ ਸਮਝ ਆਈ ਹੈ ਪਰ ਸਾਡੀ ਦੁਸ਼ਮਣ ਬਿਪਰਨ ਵਿਚਾਰਧਾਰਾ ਅਤੇ ਇਨ੍ਹਾਂ
ਵਲੋਂ ਖਰੀਦੇ ਗਏ ‘ਪੱਗ਼²ੜੀਧਾਰੀ ਹਿੰਦੂ’ ਪੂਰੇ ਜ਼ੋਰ ਨਾਲ, ਸਿੱਖੀ ਦੀ ਵਿਲੱਖਣਤਾ ਨੂੰ, ਹਿੰਦੂ ਸਾਗਰ ਵਿੱਚ ਗਰਕ ਕਰਨ ਲਈ ਪੂਰਾ ਤਾਣ ਲਾ ਰਹੇ
ਹਨ। ਸੈਂਕੜਿਆਂ ਸਿੱਖ ਨੌਜਵਾਨਾਂ ਦੇ ਕਾਤਲ, ਅੰਮ੍ਰਿਤਸਰ (ਦਿਹਾਤੀ) ਦੇ ਸੀਨੀਅਰ ਸੁਪਰਡੈਂਟ ਪੁਲੀਸ (ਐਸ. ਐਸ. ਪੀ.) ਇਕਬਾਲ ਸਿੰਘ ਨੇ,
ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ’ਤੇ ਆਪਣੀ ਲਿਖੀ ਪੁਸਤਕ ਰੀਲੀਜ਼ ਕੀਤੀ ਹੈ, ਜਿਸ ਦਾ ਨਾਂ ਹੈ -‘ਬ੍ਰਾਹਮਣ ਭਲਾ
ਆਖੀਏ’। ਇਸ ਪੁਸਤਕ ਦਾ ਮੁੱਖ-ਬੰਧ, ਪੰਜਾਬ ਪੁਲੀਸ ਦੇ ਸਾਬਕਾ ਡੀ. ਜੀ. ਪੀ. ਅਤੇ ਹੁਣ ਨਾਗਾਲੈਂਡ ਦੇ ਗਵਰਨਰ, ਓ. ਪੀ. ਸ਼ਰਮਾ ਨੇ
ਲਿਖਿਆ ਹੈ। ਯਾਦ ਰਹੇ, ਇਹ ਉਹ ਹੀ ਓ. ਪੀ. ਸ਼ਰਮਾ ਹੈ -ਜਿਹੜਾ ਬੁੱਚੜ ਕੇ. ਪੀ. ਗਿੱਲ ਦੇ ਵੇਲੇ ਪੰਜਾਬ ਵਿੱਚ ‘ਇੰਟੈਲੀਜੈਂਸ’ ਦਾ ਡੀ. ਜੀ.
ਪੀ. ਸੀ ਅਤੇ ਸਿੱਖ ਨਸਲਕੁਸ਼ੀ ਦੀ ਸਾਰੀ ਕਾਰਵਾਈ ਇਸ ਦੀ ਜਾਣਕਾਰੀ, ਦੇਖ-ਰੇਖ ਅਤੇ ਸਿੱਧੀ ਕਮਾਂਡ ਹੇਠ ਹੀ ਹੋਈ ਸੀ। ਮੁੱਖ ਮੰਤਰੀ ਬੇਅੰਤ
ਦੇ ਮਾਰੇ ਜਾਣ ਤੋਂ ਬਾਅਦ, ਕੇ. ਪੀ. ਗਿੱਲ ਨੂੰ ਰੀਟਾਇਰ ਕਰਕੇ, ਫੇਰ ਇਸੇ ਓ. ਪੀ. ਸ਼ਰਮੇ ਨੂੰ ਪੰਜਾਬ ਪੁਲੀਸ ਦਾ ਡੀ. ਜੀ. ਪੀ. ਲਗਾਇਆ
ਗਿਆ ਸੀ। ਡੀ. ਜੀ. ਪੀ. ਤੋਂ ਰਿਟਾਇਰ ਹੋਣ ਤੋਂ ਬਾਅਦ, ‘ਸਿੱਖ ਨਸਲਕੁਸ਼ੀ’ ਦੇ ਇਨਾਮ ਵਜੋਂ, ਇਸ ਨੂੰ ਨਾਗਾਲੈਂਡ ਦਾ ਗਵਰਨਰ ਲਗਾਇਆ
ਗਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਜਿੱਥੇ ਟ੍ਰਿਬਿਊਨ ਅਖਬਾਰ ਨੇ, ਇਸ ਪੁਸਤਕ ਸਬੰਧੀ ਦਿੱਤੀ ਖਬਰ ਦਾ ਸਿਰਲੇਖ ਦਿੱਤਾ ਹੈ - ‘ਬ੍ਰਾਹਮਣਾਂ ਦੀ
ਸਿੱਖ ਧਰਮ ਨੂੰ ਦੇਣ ਨੂੰ ਉਜਾਗਰ ਕੀਤਾ’ ਉਥੇ ਲੇਖਕ ਇਕਬਾਲ ਸਿੰਘ ਦੀ ਅਸਲੀਅਤ ਨੂੰ ਇਉਂ ਦਰਸਾਇਆ ਹੈ - ‘ਇਕਬਾਲ ਸਿੰਘ ਉਹ ਪੁਲੀਸ
ਅਫਸਰ ਹੈ, ਜਿਸ ਨੇ ਉਦੋਂ ਦੇ ਡੀ. ਜੀ. ਪੀਆਂ (ਸਮੇਤ ਓ. ਪੀ. ਸ਼ਰਮਾ ਅਤੇ ਕੇ. ਪੀ. ਗਿੱਲ) ਦੀ ਭਾਰੀ ਪ੍ਰਸ਼ੰਸਾ ਖੱਟੀ ਸੀ - ਕਿਉਂਕਿ ਉਸ ਵਲੋਂ
ਭੇਜੀਆਂ ਗਈਆਂ ਖੁਫੀਆ ਰਿਪੋਰਟਾਂ ਦੇ ਅਧਾਰ ’ਤੇ ਨਾ-ਸਿਰਫ ਬਹੁਤ ਸਾਰਾ ਦਾਰੂ ਸਿੱਕਾ ਹੀ ਫੜਿਆ ਜਾਂਦਾ ਰਿਹਾ ਬਲਕਿ ਬਹੁਤ ਸਾਰੇ ਸਿੱਖ
ਦਹਿਸ਼ਤਗਰਦ ਵੀ ਮਾਰੇ ਗਏ ਸਨ।’
ਪਾਠਕਜਨ! ਸਿੱਖ ਨਸਲਕੁਸ਼ੀ ਵਿੱਚ ਮੋਹਰੀ ਰੋਲ ਨਿਭਾਉਣ ਵਾਲਾ ਇਕਬਾਲ ਸਿੰਘ, ਸਿੱਖ ਗੁਰੂਆਂ ਨੂੰ ਵੀ ਬ੍ਰਾਹਮਣ-ਪ੍ਰਸ਼ੰਸਾ ਦੇ ਖੜਯੰਤਰ
ਵਿੱਚ ਲਿਆ ਕੇ ਲਿਖਦਾ ਹੈ - ‘ਸਿੱਖ ਗੁਰੂਆਂ ਦੇ ਮਨ ਵਿੱਚ ਬ੍ਰਾਹਮਣਾਂ ਦੀਆਂ ਯੋਗਤਾਵਾਂ ਲਈ ਬਹੁਤ ਸਤਿਕਾਰ ਸੀ। ਇਸ ਲਈ ਉਨ੍ਹਾਂ ਦੀਆਂ
ਯੋਗਤਾਵਾਂ ਦੇ ਅਧਾਰ ’ਤੇ ਉਨ੍ਹਾਂ ਨੂੰ ਬਹੁਤ ਜ਼ਿੰਮੇਵਾਰੀ ਵਾਲੇ ਅਹੁਦੇ ਦਿੱਤੇ ਗਏ ਕਿਉਂਕਿ ਬ੍ਰਾਹਮਣਾਂ ਦੀ ਸਮਾਜ ਪ੍ਰਤੀ ਬੜੀ ਡੂੰਘੀ ਆਸਥਾ ਤੇ
ਵਚਨਬੱਧਤਾ ਸੀ। ਆਪਣੇ ਬ੍ਰਾਹਮਣੀ ਪਿਛੋਕੜ ਕਰਕੇ, ਉਹ ਆਮ ਬੰਦਿਆਂ ਦੀ ਸਮਝ ਅਤੇ ਗਿਆਨ ਲਈ ਗੁਰਮਤਿ ਦੀ ਬੜੀ ਵਧੀਆ
ਵਿਆਖਿਆ ਕਰਦੇ ਸਨ।’ ਇਕਬਾਲ ਸਿੰਘ ਆਪਣੀ ‘ਬ੍ਰਾਹਮਣ ਭਗਤੀ’ ਵਿੱਚ ਇਹ ਕਹਿਣ ਤੱਕ ਵੀ ਜਾਂਦਾ ਹੈ ਕਿ ਬ੍ਰਾਹਮਣਾਂ ਦੀ ਗੁਰੂ ਗ੍ਰੰਥ
ਸਾਹਿਬ ਵਿੱਚ 45 ਫੀ ਸਦੀ ਦੇਣ ਹੈ, 11 ਭੱਟ ਗੁਰੂ ਸਾਹਿਬ ਦੀ ਖਾਤਰ ਸ਼ਹੀਦ ਹੋਏ ਆਦਿ ਆਦਿ।
ਸਿੱਖ ਧਰਮ ਦਾ, ਕਿਸੇ, ਜਾਤ, ਧਰਮ, ਨਸਲ ਨਾਲ ਵੈਰ ਨਹੀਂ ਹੈ, ਇਸ ਵਿੱਚ ਬ੍ਰਾਹਮਣ ਵੀ ਸ਼ਾਮਲ ਹਨ ਪਰ ਬ੍ਰਾਹਮਣਵਾਦੀ ਵਿਚਾਰਧਾਰਾ
ਨੂੰ ਨਾ-ਸਿਰਫ ਗੁਰੂ ਸਾਹਿਬ ਨੇ ਮੁੱਢੋਂ-ਸੁੱਢੋਂ ਹੀ ਨਕਾਰਿਆ ਹੈ ਬਲਕਿ ਇਸ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਨੇ, ਸਿੱਖ ਧਰਮ ਨਾਲ ਪੰਜ ਸਦੀਆਂ
ਤੋਂ ‘ਵੈਰ’ ਹੀ ਕਮਾਇਆ ਹੈ। ਜੂਨ-1984 ਵਿੱਚ, ਅਕਾਲ ਤਖਤ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ’ਤੇ ਹਮਲਾ, ਬਿਪਰ ਦੇ ਇਸ ਵੈਰ
ਦੀ ਸਿਖਰ ਸੀ। ਇਕਬਾਲ ਸਿੰਘ ਵਰਗਾ ਕਾਤਲ ਪੁਲਸੀਆ, ਜਿਸ ਦੇ ਆਪਣੇ ਹੱਥ, ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ, ਜਦੋਂ ਸਾਨੂੰ
‘ਬ੍ਰਾਹਮਣ ਭਲਾ ਆਖੀਏ’ ਦਾ ਉਪਦੇਸ਼ ਸੁਣਾਉਂਦਾ ਹੈ ਤਾਂ ਇਹ ਠੀਕ ਇਵੇਂ ਹੀ ਹੈ ਜਿਵੇਂ ਸ਼ੰਕਰਾਚਾਰੀਆ ਦੇ ਜ਼ਮਾਨੇ ਵਿੱਚ ਲੱਖਾਂ ਬੋਧੀਆਂ ਨੂੰ
ਹਿੰਸਕ ਤੌਰ-ਤਰੀਕਿਆਂ ਨਾਲ ਮੌਤ ਦੇ ਘਾਟ ਉਤਾਰ ਕੇ, ਭਾਰਤ ਵਿੱਚੋਂ ਬੁੱਧ ਧਰਮ ਦਾ ਮੁਕੰਮਲ ਸਫਾਇਆ ਕਰਕੇ, ਬ੍ਰਾਹਮਣਾਂ ਨੇ ਬੁੱਧ ਦਾ
ਨਾਹਰਾ ਬੜੀ ਉੱਚੀ ਸੁਰ ਵਿੱਚ ਬੁ¦ਦ ਕੀਤਾ ਸੀ (ਜਿਹੜਾ ਅਜੇ ਵੀ ਕਰਦੇ ਆ ਰਹੇ ਹਨ) - ‘ਅਹਿੰਸਾ ਪਰਮੋ ਧਰਮਾ’ (ਸਭ ਤੋਂ ਵੱਡਾ ਧਰਮ,
ਅਹਿੰਸਾ ਹੀ ਹੈ)।
ਜਿਹੜਾ ਗੁਰੂ ਸਾਹਿਬਾਨ ਦੇ ਸ |