Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
6 Aug_13Aug
26July_5Aug
11_25july
3_10july
21June_2july
8_20 June





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"











ADVERTISEMENTS





' ਮੋਦੀ ਵਿਰੁੱਧ ਕਾਰਵਾਈ ਲਈ ਵਾਜਪਾਈ ਨੂੰ ਅਡਵਾਨੀ ਨੇ ਰੋਕਿਆ ਸੀ'

ਨਵੀਂ ਦਿੱਲੀ, 22 ਅਗਸਤ : ਤਿੰਨ ਦਿਨ ਪਹਿਲਾਂ ਭਾਜਪਾ ਵਿਚੋਂ ਕੱਢੇ ਜਾਣ ਤੋਂ ਬਾਅਦ ਜਸਵੰਤ ਸਿੰਘ ਨੇ ਇਕ ਦਹਾਕੇ ਪੁਰਾਣੇ ਕੰਧਾਰ ਜਹਾਜ਼ ਅਗਵਾ ਮਾਮਲੇ 'ਚ ਇਕ ਨਵਾਂ ਖੁਲਾਸਾ ਕਰਦਿਆਂ ਕਿਹਾ ਹੈ ਕਿ ਗੁਜਰਾਤ 'ਚ 2002 'ਚ ਹੋਏ ਦੰਗਿਆਂ ਲਈ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਾਰਵਾਈ ਕਰਨ ਤੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਈ ਨੇ ਰੋਕਿਆ ਸੀ। ਇਕ ਸਥਾਨਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਜਸਵੰਤ ਸਿੰਘ ਨੇ ਕਿਹਾ ਗੁਜਰਾਤ ਦੰਗਿਆਂ ਨੂੰ ਲੈ ਕੇ ਵਾਜਪਈ ਬਹੁਤ ਪ੍ਰੇਸ਼ਾਨ ਸੀ ਅਤੇ ਉਸ ਨੇ ਆਪਣੇ ਸੰਸਦੀ ਦਫਤਰ ਵਿਚ ਪ੍ਰਧਾਨ ਅਹੁਦੇ ਤੋਂ ਅਸਤੀਫਾ ਲਿਖ ਦਿੱਤਾ ਸੀ। ਉਸ ਵੇਲੇ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਵਾਜਪਾਈ ਨੇ ਇਕ ਕਾਗਜ਼ ਚੁੱਕਿਆ ਅਤੇ ਅਸਤੀਫਾ ਲਿਖਣ ਲੱਗੇ ਮੈਂ ਉਨ੍ਹਾਂ ਦਾ ਹੱਥ ਫੜ ਲਿਆ ਅਤੇ ਉਨ੍ਹਾਂ ਨੇ ਮੇਰੇ ਵੱਲ ਸਖਤੀ ਨਾਲ ਦੇਖਿਆ, ਮੈਂ ਕਿਹਾ ਕਿ ਵਾਜਪਈ ਜੀ ਤੁਸੀ ਇਹ ਕੀ ਕਰ ਰਹੇ ਹੋ? ਉਨ੍ਹਾਂ ਕਿਹਾ ਕਿ ਮੈਂ ਅਸਤੀਫਾ ਦੇ ਕੇ ਰਹਾਂਗਾ ਕਿਉਂਕਿ ਬੜੀ ਮੁਸ਼ਕਲ ਵਿਚ ਫਸਿਆ ਹੋਇਆ ਹਾਂ। ਅਸੀਂ ਬੜੀ ਗੰਭੀਰਤਾ ਨਾਲ ਵਾਜਪਈ ਜੀ ਨੂੰ ਸਮਝਾਇਆ ਅਤੇ ਉਨ੍ਹਾਂ ਦੀ ਰਿਹਾਇਸ਼ 'ਤੇ ਗਏ। ਭਾਜਪਾ 'ਚੋਂ ਕੱਢੇ ਨੇਤਾ ਨੇ ਦੱਸਿਆ ਕਿ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ 'ਚ ਹਿੱਸਾ ਲੈਂਦੇ ਹੋਏ ਵਾਜਪਾਈ ਅਡਵਾਨੀ ਅਤੇ ਅਰੁਣ ਸ਼ੌਰੀ ਜਹਾਜ਼ ਰਾਹੀਂ ਗੋਆ ਜਾ ਰਹੇ ਸਨ ਅਤੇ ਰਸਤੇ 'ਚ ਗੁਜਰਾਤ ਦੇ ਮੁੱਖ ਮੰਤਰੀ ਨੂੰ ਲੈ ਕੇ ਚਰਚਾ ਹੋਈ। ਸਿੰਘ ਅਨੁਸਾਰ ਉਨ੍ਹਾਂ ਪੁੱਛਿਆ ਕਿ ਗੁਜਰਾਤ ਵਿਚ ਹੁਣ ਕੀ ਕਰਨਾ ਹੈ ਤਾਂ ਸਾਰੇ ਪਾਸੇ ਚੁਪ ਛਾ ਗਈ ਅਤੇ ਅਡਵਾਨੀ ਬਾਥਰੂਮ ਵੱਲ ਚਲੇ ਗਏ। ਅਟੱਲ ਜੀ ਨੇ ਕਿਹਾ ਅਡਵਾਨੀ ਜੀ ਤੋਂ ਪੁੱਛੋ ਕਿ ਕਰਨਾ ਹੈ। ਜਦੋਂ ਮੈਂ ਅਡਵਾਨੀ ਜੀ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਸਿਰਫ ਇਹ ਹੀ ਕਿਹਾ ਕਿ ਵੱਡਾ ਵਵਾਦ ਖੜ੍ਹਾ ਹੋ ਜਾਵੇਗਾ ਜੇਕਰ ਇਸ ਉਤੇ ਜ਼ਿਆਦਾ ਚਰਚਾ ਕੀਤੀ ਤਾਂ।

ਪਟੇਲ ‘ਲੋਹਪੁਰਸ਼’ ਨਹੀਂ ਬਲਕਿ ਕਮਜ਼ੋਰ, ਡਰਪੋਕ ਤੇ ਨਹਿਰੂ ਦੇ ਹੱਥਾਂ ਦੀ ਕੱਠਪੁਤਲੀ ਸੀ :- ਮਾਨ

ਫਤਿਹਗੜ੍ਹ ਸਾਹਿਬ, 22 ਅਗਸਤ :- ਡਾ: ਜਸਵੰਤ ਸਿੰਘ ਸਾਬਕਾ ਵਿਦੇਸ਼ ਵਜ਼ੀਰ ਹਿੰਦ ਵੱਲੋਂ ਆਪਣੀ ਤਾਜ਼ਾ ਲਿਖੀ ਕਿਤਾਬ “ਜੀਨਾਹ: ਭਾਰਤ, ਵੰਡ ਤੇ ਆਜ਼ਾਦੀ” ਦੇ ਸਿਰਲੇਖ ਵਿੱਚ ਡਾ: ਜਸਵੰਤ ਸਿੰਘ ਨੇ ਦੇਸ਼ ਦੀ ਵੰਡ ਦੇ ਸਮੇਂ ਦੇ ਤਿੰਨ ਹਿੰਦੂ ਆਗੂਆਂ ਗਾਂਧੀ, ਨਹਿਰੂ ਅਤੇ ਪਟੇਲ ਦੇ ਮਨ ਅਤੇ ਆਤਮਾ ਵਿੱਚ ਘੱਟ ਗਿਣਤੀ ਕੌਮਾਂ ਵਿਰੁੱਧ ਪਣਪ ਰਹੀਆਂ ਗੈਰ ਇਖਲਾਕੀ ਸਮਾਜਿਕ ਬੁਰਾਈਆਂ ਦਾ ਖੁਲਾਸਾ ਕਰਕੇ ਉਹਨਾਂ ਦੇ ਅਸਲ ਚਿਹਰਿਆਂ ਨੂੰ ਹਿੰਦੋਸਤਾਨੀਆਂ ਅਤੇ ਪਾਕਿਸਤਾਨੀਆਂ ਦੇ ਸਾਹਮਣੇ ਪੇਸ਼ ਕੀਤਾ ਹੈ, ਉੱਥੇ ਲੋਹਪੁਰਸ਼ ਕਹਿਲਾਉਣ ਵਾਲੇ ਵੱਲਭ ਭਾਈ ਪਟੇਲ ਨੂੰ ਅਤਿ ਡਰਪੋਕ, ਕਮਜ਼ੋਰ ਅਤੇ ਨਹਿਰੂ ਦੇ ਹੱਥਾਂ ਵਿੱਚ ਖੇਡਣ ਵਾਲੀ ਕੱਠਪੁਤਲੀ ਕਰਾਰ ਦਿੱਤਾ ਹੈ। ਕਿਉਂਕਿ ਸ਼੍ਰੀ ਪਟੇਲ ਨੇ ਨਹਿਰੂ ਦੇ ਕਹਿਣ ਉੱਤੇ ਹੀ ਆਰ ਐਸ ਐਸ ਦੀ ਜਮਾਤ ਉੱਤੇ ਰੋਕ ਲਾਈ ਸੀ। ਜਿਸ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਉਪਰੋਕਤ ਤਿੰਨੇ ਹਿੰਦੂ ਆਗੂਆਂ ਨੇ ਇੱਕ ਸੋਚੀ ਸਮਝੀ ਸਾਂਝੀ ਸਾਜਿਸ਼ ਅਧੀਨ ਇਸ ਮੁਲਕ ਦੇ ਟੋਟੇ ਕਰਵਾ ਕੇ ਮਨੁੱਖਤਾ ਦਾ ਕਤਲੇਆਮ ਕਰਾਉਣ ਲਈ ਖੁਦ ਮਾਹੌਲ ਤਿਆਰ ਕੀਤਾ ਸੀ। ਇਹ ਤਿੰਨੇ ਆਗੂ ਅੱਜ ਵੀ ਬੀਤੇ ਇਤਿਹਾਸ ਅਤੇ ਦੁਖਾਂਤ ਦੇ ਮੁੱਖ ਦੋਸ਼ੀ ਹਨ।
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਦਾ ਇਤਿਹਾਸ ਲਿਖਣ ਵਾਲੇ ਲੇਖਕਾਂ ਵੱਲੋਂ ਗੁੰਮਰਾਹਕੁੰਨ ਲਿਖਤਾਂ ਪ੍ਰਕਾਸਿ਼ਤ ਕਰਨ ਅਤੇ ਘੱਟ ਗਿਣਤੀ ਕੌਮਾਂ ਵਿਰੁੱਧ ਨਫਰਤ ਦੀ ਕੰਧ ਉਸਾਰਨ ਦੀ ਮੰਦਭਾਗੀ ਸੋਚ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। ਉਹਨਾਂ ਕਿਹਾ ਕਿ ਲੇਖਕਾਂ ਵੱਲੋਂ ਆਪਣੀ ਕਲਮ ਦੀ ਤਾਕਤ ਨੂੰ ਗੈਰ ਸਮਾਜੀ ਅਤੇ ਗੈਰ ਇਖਲਾਕੀ ਮਨੁੱਖਤਾ ਵਿਰੋਧੀ ਮਾਹੌਲ ਬਣਾਉਣ ਲਈ ਵਰਤਣ ਦੀ ਕਾਰਵਾਈ ਦੁੱਖਦਾਇਕ ਹੈ, ਜਿਸ ਕਾਰਨ ਅੱਜ ਵੀ 62 ਸਾਲ ਬੀਤ ਜਾਣ ਉਪਰੰਤ ਵੀ ਹਿੰਦੂਤਵ ਸੋਚ ਵਾਲੇ ਲੋਕ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ ਅਤੇ ਇਸਾਈਆਂ ਨਾਲ ਬੇਇਨਸਾਫੀਆਂ ਕਰ ਰਹੇ ਹਨ। ਅੱਜ ਵੀ ਹਿੰਦੂਤਵ ਸੋਚ ਦੇ ਹਾਮੀ ਲੇਖਕ ਇਸ ਬੇਇਨਸਾਫੀ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਸੱਚ ਹੱਕ ਦੀ ਪੈਰਵੀ ਕਰਨ ਤੋਂ ਭੱਜ ਰਹੇ ਹਨ, ਜਿਸ ਦੇ ਨਤੀਜੇ ਕਦੀ ਵੀ ਦੂਰਦਰਸ਼ੀ ਨਹੀਂ ਨਿਕਲ ਸਕਣਗੇ। ਬਲਕਿ ਅਜਿਹੇ ਲੋਕ ਇਸ ਮੁਲਕ ਦੀ ਹੋਰ ਵੀ ਕਈ ਹਿੱਸਿਆਂ ਵਿੱਚ ਵੰਡ ਕਰਾਉਣ ਦੇ ਭਾਗੀ ਹੋਣਗੇ। ਸ: ਮਾਨ ਨੇ ਕਿਹਾ ਕਿ ਇਹ ਗੱਲ ਵੀ ਬਿਲਕੁਲ ਦਰੁੱਸਤ ਹੈ ਕਿ ਡਾ: ਜਸਵੰਤ ਸਿੰਘ ਨੇ ਕੰਧਾਰ ਵਿਖੇ ਹਾਈਜੈਕ ਕੀਤੇ ਜ਼ਹਾਜ ਦੇ ਬੰਧਕਾਂ ਨੂੰ ਰਿਹਾਅ ਕਰਾਉਣ ਲਈ ਤਿੰਨ ਮੁਸਲਿਮ ਖਾੜਕੂਆਂ ਨੂੰ ਵਿਸ਼ੇਸ ਜ਼ਹਾਜ ਰਾਹੀਂ ਕੰਧਾਰ ਲੈ ਕੇ ਗਏ ਸਨ, ਜਿਸਦੀ ਪੂਰੀ ਜਾਣਕਾਰੀ ਸਮੁੱਚੀ ਭਾਜਪਾ ਸਰਕਾਰ ਅਤੇ ਉਸ ਸਮੇਂ ਦੇ ਗ੍ਰਹਿ ਵਜ਼ੀਰ ਸ਼੍ਰੀ ਐਲ ਕੇ ਅਡਵਾਨੀ ਨੂੰ ਸੀ। ਲੇਕਿਨ ਫਿਰਕੂ ਅਡਵਾਨੀ ਵਰਗੇ ਆਗੂ ਦੇਸ਼ ਨਿਵਾਸੀਆਂ ਨੂੰ ਗੁੰਮਰਾਹ ਕਰਨ ਹਿੱਤ ਇਹ ਬਿਆਨਬਾਜ਼ੀ ਕਰਦੇ ਰਹੇ ਕਿ ਉਸਨੂੰ (ਅਡਵਾਨੀ) ਨੂੰ ਇਸ ਬਾਰੇ ਗਿਆਨ ਨਹੀਂ ਸੀ। ਜਦੋਂ ਕਿ ਡਾ: ਜਸਵੰਤ ਸਿੰਘ ਨੇ ਬੀਤੇ ਸਮੇਂ ਦੇ ਤਿੰਨ ਹਿੰਦੂ ਆਗੂਆਂ, ਅਡਵਾਨੀ, ਹੋਰ ਭਾਜਪਾ ਆਗੂਆਂ ਅਤੇ ਉਸ ਸਮੇਂ ਦੀ ਸਥਿਤੀ ਤੋਂ ਤੱਥਾਂ ਉੱਤੇ ਆਧਾਰਿਤ ਸੱਚ ਬਿਆਨੀ ਕਰਕੇ ਆਪਣੀ ਆਤਮਾ ਉੱਤੇ ਲੰਮੇ ਸਮੇਂ ਤੋਂ ਚੜੇ ਬ੍ਹੋਝ ਨੂੰ ਹਲਕਾ ਵੀ ਕਰ ਲਿਆ ਹੈ ਅਤੇ ਮੁਲਕ ਨਿਵਾਸੀਆਂ ਦੀ ਨਜ਼ਰ ਵਿੱਚ ਆਪਣੇ ਸਤਿਕਾਰ ਨੂੰ ਕਾਇਮ ਕਰ ਲਿਆ ਹੈ।
ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਮਕਾਰਤਾ ਭਰੀ ਕਾਂਗਰਸ ਜਮਾਤ, ਫਿਰਕੂ ਭਾਜਪਾ ਦੀ ਜਮਾਤ ਅਤੇ ਘੱਟ ਗਿਣਤੀ ਕੌਮਾਂ ਦੇ ਹੱਕਾਂ ਉੱਤੇ ਜ਼ਬਰੀ ਡਾਕਾ ਮਾਰਨ ਵਾਲੇ ਅਤੇ ਇਸ ਮੁਲਕ ਦੇ ਮਾਹੌਲ ਵਿੱਚ ਜ਼ਹਿਰ ਘੋਲਣ ਵਾਲੇ ਕੱਟੜ ਦਲਾਂ ਆਰ ਐਸ ਐਸ, ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ, ਸਿ਼ਵ ਸੈਨਾ ਆਦਿ ਸੰਗਠਨਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਇਹਨਾਂ ਦੀਆਂ ਮੰਦਭਾਵਨਾਵਾਂ ਕਰਕੇ ਹੀ ਅੱਜ ਵੀ ਇਸ ਮੁਲਕ ਦੇ ਅੱਧੇ ਤੋਂ ਵੱਧ ਸੂਬਿਆਂ ਵਿੱਚ ਮਾਹੌਲ ਕੁੜੱਤਣ ਭਰਿਆ ਅਤੇ ਬੇਇਨਸਾਫੀ ਵਾਲਾ ਬਣਿਆ ਹੋਇਆ ਹੈ। ਇਹਨਾਂ ਜਮਾਤਾਂ ਅਤੇ ਦਲਾਂ ਨੂੰ ਆਪਣੇ ਵੱਲੋਂ ਕੀਤੇ ਗਏ ਗੈਰ ਸਮਾਜਿਕ ਕੁਕਰਮਾਂ ਅਤੇ ਕਾਰਵਾਈਆਂ ਲਈ ਸਮੁੱਚੇ ਹਿੰਦੋਸਤਾਨ ਅਤੇ ਪਾਕਿਸਤਾਨ ਨਿਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਅੱਗੋਂ ਲਈ ਮਨੁੱਖਤਾ ਵਿਰੋਧੀ ਕੀਤੀਆਂ ਜਾਣ ਵਾਲੀਆਂ ਸ਼ਾਜਿਸਾਂ ਤੋਂ ਤੋਬਾ ਕਰ ਲੈਣੀ ਚਾਹੀਦੀ ਹੈ, ਵਰਨਾ ਸਮੇਂ ਸਮੇਂ ਤੇ ਡਾ: ਜਸਵੰਤ ਸਿੰਘ ਵਰਗੀਆਂ ਸਾਫ ਆਤਮਾਵਾਂ ਨੂੰ ਮਜ਼ਬੂਰਨ ਅਜਿਹੇ ਲੋਕਾਂ ਦੇ ਕਾਰਨਾਮਿਆਂ ਅਤੇ ਕਰਤੂਤਾਂ ਸੰਬੰਧੀ ਭਵਿੱਖ ਵਿੱਚ ਵੀ ਕਲਮ ਚਲਾਉਣੀ ਪਵੇਗੀ। ਜਦੋਂ ਕਿ ਉਦੋਂ ਤੱਕ ਇਸ ਮੁਲਕ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੋਵੇਗਾ। ਬਹਿਤਰ ਇਹੀ ਹੋਵੇਗਾ ਕਿ ਘੱਟ ਗਿਣਤੀ ਕੌਮਾਂ ਨਾਲ ਕੀਤੇ ਗਏ ਕੋਲ ਇਕਰਾਰਾਂ ਨੂੰ ਪੂਰਨ ਕਰਕੇ, ਉਹਨਾਂ ਨੂੰ ਇਸ ਮੁਲਕ ਵਿੱਚ ਪੂਰਨ ਆਜ਼ਾਦੀ ਨਾਲ ਵਿਚਰਨ ਅਤੇ ਉਹਨਾਂ ਦੇ ਆਜ਼ਾਦ ਖਿੱਤੇ ਪ੍ਰਦਾਨ ਕਰਨ ਦਾ ਹੱਕ ਦੇ ਦਿੱਤਾ ਜਾਵੇ ਤਾਂ ਜੋ “ਜੀਓ ਅਤੇ ਜੀਣ ਦਿਓ” ਦੇ ਅਮਲ ਨੂੰ ਪੂਰਾ ਕੀਤਾ ਜਾ ਸਕੇ।

ਕੈਪਟਨ ਅਮਰਿੰਦਰ ਸਿੰਘ ਅਦਾਲਤ 'ਚ ਹੋਏ ਪੇਸ਼

ਲੁਧਿਆਣਾ, 22 ਅਗਸਤ (ਜਤਿੰਦਰਪਾਲ ਸਿੰਘ) ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵਿੱਚ ਲੁਧਿਆਣਾ ਵਿੱਚ ਬਣ ਰਹੇ ਸਿਟੀ ਸੈਂਟਰ ਵਿੱਚ ਹੋਏ ਬਹੁਕਰੋੜੀ ਘੋਟਾਲੇ ਦੀ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੇ ਲਾਵ ਲਸ਼ਕਰ ਨਾਲ ਲੁਧਿਆਣਾ ਦੇ ਜ਼ਿਲਾ ਸ਼ੈਸ਼ਨ ਜੱਜ ਜੀ ਕੇ ਰਾਏ ਦੀ ਅਦਾਲਤ ਵਿੱਚ ਪੇਸ਼ ਹੋਏ। ਇਸ ਮੌਕੇ ਉਨਾ੍ਹਂ ਦੇ ਨਾਲ ਉਨਾ੍ਹਂ ਦੇ ਦਾਮਾਦ ਰਮਿੰਦਰ ਸਿੰਘ ਰਿਚੀ, ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਵੀ ਅਦਾਲਤ ਵਿੱਚ ਪੇਸ਼ ਹੋਏ। ਕੈਪਟਨ ਅਮਰਿੰਦਰ ਸਿੰਘ ਤੋਂ ਸਰਕਾਰੀ ਵਕੀਲਾਂ ਨੇ ਇਸ ਬਹੁਕਰੋੜੀ ਘੋਟਾਲੇ ਵਿੱਚ ਬਹਿਸ ਨੂੰ ਖਾਰਜ ਕਰ ਨਤੀਜੇ ਤੱਕ ਲੈ ਜਾਣ ਦੀ ਬੇਨਤੀ ਕੀਤੀ। ਪਰ ਪਿਛਲੇ ਡੇਢ ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਮਾਨਯੋਗ ਅਦਾਲਤ ਵਿੱਚ ਦਿੱਤੀਆਂ ਜਾ ਰਹੀਆਂ ਦਰਖਾਸਤਾਂ ਤੇ ਅਦਾਲਤ ਦੀ ਕਾਰਵਾਈ ਲੰਮੀ ਪੈਂਦੀ ਜਾ ਰਹੀ ਹੈ। ਸਰਕਾਰੀ ਵਕੀਲਾਂ ਨੇ ਇਸ ਮਾਮਲੇ ਨੂੰ ਲੈ ਕੇ ਮਾਨਯੋਗ ਜੱਜ ਸਾਹਮਣੇ ਲੰਮੀ ਬਹਿਸ ਕੀਤੀ। ਬਚਾਓ ਪੱਖ ਦੇ ਵਕੀਲਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਨੂੰ ਵੀ ਮਾਨਯੋਗ ਅਦਾਲਤ ਸਾਹਮਣੇ ਰੱਖਿਆ ਜਿਸ 'ਤੇ ਕਾਰਵਾਈ ਕਰਦੇ ਹੋਏ ਮਾਨਯੋਗ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਤਰੀਕ 19 ਸਤੰਬਰ ਤੈਅ ਕੀਤੀ ਅਤੇ ਇਸ ਦਿਨ ਇਸ ਮਾਮਲੇ ਵਿੱਚ ਸੰਬੰਧਿਤ ਸਾਰੇ ਦੋਸ਼ੀਆਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ। ਸਰਕਾਰੀ ਵਕੀਲ ਮਿੱਤਰ ਸੈਨ ਗੋਇਲ ਦੇ ਅਨੁਸਾਰ ਦੋਸ਼ੀ ਜਾਣਬੁੱਝ ਕੇ ਅਦਾਲਤ ਦੀ ਕਾਰਵਾਈ ਨੂੰ ਲੰਮਾ ਪਾਉਣ ਲਈ ਬੇਬੁਨਿਆਦ ਦਰਖਾਸਤਾਂ ਮਾਨਯੋਗ ਅਦਾਲਤ ਨੂੰ ਦੇ ਰਹੇ ਹਨ। ਜਿਸ ਕਾਰਨ ਉਹ ਇਸ ਕਾਰਵਾਈ ਨੂੰ ਲਗਾਤਾਰ ਅੱਗੇ ਲਟਕਾਉਣ ਦੀ ਯੋਜਨਾ ਤਿਆਰ ਕਰਦੇ ਰਹਿੰਦੇ ਹਨ। ਅਦਾਲਤ ਵਿੱਚ ਆਪਣੀ ਹਾਜ਼ਰੀ ਭਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤ ਵਿੱਚ ਚੱਲ ਰਹੀ ਸਿਟੀ ਸੈਂਟਰ ਮਾਮਲੇ ਦੀ ਕਾਰਵਾਈ ਸੰਬੰਧੀ ਕੋਈ ਜਵਾਬ ਦਿੱਤੇ ਬਗੈਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੂੰ ਪੰਜਾਬ ਦਾ ਵਿਰੋਧੀ ਦੱਸਦਿਆਂ ਸਰਕਾਰ ਨੂੰ ਹਰ ਫਰੰਟ ਤੋਂ ਫੇਲ ਕਰਾਰ ਦਿੱਤਾ। ਪੁੱਛੇ ਸਵਾਲ ਦੇ ਜਵਾਬ ਵਿੱਚ ਉਨਾ੍ਹਂ ਕਿਹਾ ਕਿ ਕਾਂਗਰਸ ਵਿੱਚ ਕੌਣ ਅਗਲਾ ਪ੍ਰਧਾਨ ਹੋਵੇਗਾ ਇਹ ਤਾਂ ਨਹੀਂ ਕਿਹਾ ਜਾ ਸਕਦਾ ਹੈ ਪਰ ਪਾਰਟੀ ਵੱਲੋਂ ਉਨਾ੍ਹਂ ਨੂੰ ਜੋ ਜਿੰਮੇਵਾਰੀ ਦਿੱਤੀ ਗਈ ਹੈ ਉਹ ਉਸਤੇ ਬਾਖੂਬੀ ਕੰਮ ਕਰ ਰਹੇ ਹਨ। ਤਿੰਨ ਸੀਟਾਂ ਤੇ ਹੋਈਆਂ ਜਿਮਨੀ ਚੋਣਾਂ ਵਿੱਚ ਅਕਾਲੀ ਦਲ ਨੂੰ ਪ੍ਰਾਪਤ ਜਿੱਤ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਟਰੈਂਡ ਬਣ ਗਿਆ ਹੈ ਜਿਸਦੀ ਸਰਕਾਰ ਹੁੰਦੀ ਹੈ ਜਿਮਨੀ ਵੀ ਉਸਦੀ ਹੀ ਹੁੰਦੀ ਹੈ। ਮੇਰੇ ਸ਼ਾਸ਼ਨਕਾਲ ਵਿੱਚ ਵੀ ਪੰਜ ਸੀਟਾਂ ਦੀਆਂ ਜਿਮਨੀ ਚੋਣਾਂ ਕਾਂਗਰਸ ਨੇ ਜਿੱਤੀਆਂ ਸਨ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੱਲ ਕਰਦਿਆਂ ਉਨਾ੍ਹਂ ਕਿਹਾ ਕਿ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਬਾਦਲ ਤੇ ਮੱਕੜ ਦੀ ਨਹੀਂ ਹੈ ਇਹ ਕਮੇਟੀ ਸਿੱਖ ਸੰਗਤ ਦੀ ਹੈ ਜਿਸਨੂੰ ਬਾਦਲ ਦਲ ਨੇ ਅਗਵਾ ਕਰ ਰੱਖਿਆ ਹੈ।ਜੇਕਰ ਹਰਿਆਣਾ ਦੀ ਸਿੱਖ ਸੰਗਤ ਚਾਹੁੰਦੀ ਹੈ ਕਿ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਾਵੇ ਤਾਂ ਇਹ ਬਣਨੀ ਚਾਹੀਦੀ ਹੈ। ਕਿਉਂਕਿ ਇਹ ਫੈਸਲਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ ਬਲਕਿ ਸਮੁੱਚੀ ਸਿੱਖ ਸੰਗਤ ਦਾ ਹੈ। ਇਸ ਮੌਕੇ ਤੇ ਜ਼ਿਲੇ ਦੇ ਕਈ ਕਾਂਗਰਸੀ ਆਗੂ ਕੈਪਟਨ ਦੇ ਸਵਾਗਤ ਲਈ ਜ਼ਿਲਾ ਕਚਹਿਰੀ ਪੁੱਜੇ।

ਭਾਜਪਾ ਤੋਂ ਕੱਢੇ ਗਏ ਸੀਨੀਅਰ ਆਗੂ ਜਸਵੰਤ ਸਿੰਘ ਵਲੋਂ ਫ਼ਰਨਾਂਡਿਜ਼ ਨਾਲ ਮੁਲਾਕਾਤ

ਨਵੀਂ ਦਿੱਲੀ, 22 ਅਗਸਤ -ਪਾਕਿਸਤਾਨ ਦੇ ਕਾਇਦੇ ਆਜ਼ਮ ਜਿਨਾਹ 'ਤੇ ਵਿਵਾਦਗ੍ਰਸਤ ਕਿਤਾਬ ਲਿਖਣ ਕਾਰਨ ਭਾਜਪਾ ਤੋਂ ਕੱਢੇ ਗਏ ਸੀਨੀਅਰ ਆਗੂ ਜਸਵੰਤ ਸਿੰਘ ਨੇ ਐਨ.ਡੀ.ਏ. ਦੇ ਭਾਈਵਾਲ ਜਾਰਜ ਫ਼ਰਨਾਂਡਿਜ਼ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਜਸਵੰਤ ਸਿੰਘ ਨੂੰ ਪਾਰਟੀਵਿਚੋਂ ਕੱਢੇ ਜਾਣ ਤੋਂ ਬਾਅਦ ਫ਼ਰਨਾਂਡਿਜ਼ ਨੂੰ ਉਨ੍ਹਾਂ ਦਾ ਮਿਲਣਾ ਸਿਆਸੀ ਗਲਿਆਰਿਆਂ ਵਿਚ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪਾਰਟੀ ਵਿਚੋਂ ਕੱਢੇ ਜਾਣ ਤੋਂ ਦੁਖੀ ਜਸਵੰਤ ਸਿੰਘ ਆਪਣੀ ਸਿਆਸੀ ਰਣਨੀਤੀ ਦੇ ਤਹਿਤ ਅੱਜ ਸਵੇਰੇ 10 ਵਜੇ ਫ਼ਰਨਾਂਡਿਜ਼ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ। ਜਸਵੰਤ ਸਿੰਘ ਨੇ ਲਗਭਗ 15 ਮਿੰਟ ਤੱਕ ਫ਼ਰਨਾਂਡਿਜ਼ ਨਾਲ ਗੱਲਬਾਤ ਕੀਤੀ। ਸਮਝਿਆ ਜਾਂਦਾ ਹੈ ਕਿ ਜਸਵੰਤ ਸਿੰਘ ਨੇ ਫ਼ਰਨਾਂਡਿਜ਼ ਨੂੰ ਉਨ੍ਹਾਂ ਹਾਲਾਤਾਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਵਿਚ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਿਆ ਗਿਆ। ਫ਼ਰਨਾਂਡਿਜ਼ ਨੇ ਪੱਤਰਕਾਰਾਂ ਨੂੰ ਜਸਵੰਤ ਸਿੰਘ ਨਾਂਲ ਹੋਈ ਮੁਲਾਕਾਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ।

ਭਨਿਆਰੇ ਵਾਲੇ ਅਖੌਤੀ ਸਾਧ ਨੂੰ ਜਨਮ ਦਿਨ ਮਨਾਉਣ ਦੀ ਇਜ਼ਾਜਤ ਦੇਣਾ ਮੰਦਭਾਗਾ ਫੈਸਲਾ :- ਮਾਨ

ਚੰਡੀਗੜ੍ਹ, 22 ਅਗਸਤ :- “ਸੈਂਟਰ ਦੀ ਕਾਂਗਰਸ ਜਮਾਤ ਅਤੇ ਪੰਜਾਬ ਦੇ ਮੌਜੂਦਾ ਬਾਦਲ ਸਰਕਾਰ ਵੱਲੋਂ ਪਾਖੰਡੀ ਅਤੇ ਅਖੌਤੀ ਭਨਿਆਰੇ ਵਾਲੇ ਸਾਧ ਅਤੇ ਉਸਦੇ ਪੈਰੋਕਾਰਾਂ ਨੂੰ ਜਨਮ ਦਿਨ ਮਨਾਉਣ ਦੀ ਇਜ਼ਾਜਤ ਦੇਣ ਦੀ ਕਾਰਵਾਈ ਪੰਜਾਬ ਦੇ ਅਮਨਮਈ ਮਾਹੌਲ ਨੂੰ ਲਾਂਬੂ ਲਾਉਣ ਵਾਲੀ ਹੋਵੇਗੀ ਜਿਸਦੇ ਸੇਕ ਤੋਂ ਸੁਰੱਖਿਆ ਦਸਤਿਆਂ ਦੀ ਹਿਫਾਜ਼ਤ ਹੇਠ ਰਹਿਣ ਵਾਲੇ ਵਜ਼ੀਰ ਅਤੇ ਹੁਕਮਰਾਨ ਬੱਚ ਨਹੀਂ ਸਕਣਗੇ।” ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਪੁਲਿਸ ਦੀ ਸੁਰੱਖਿਆ ਛੱਤਰੀ ਪ੍ਰਦਾਨ ਕਰਕੇ ਪੰਜਾਬ ਸਰਕਾਰ ਵੱਲੋਂ ਭਨਿਆਰੇ ਵਾਲੇ ਨੂੰ ਇਹ ਕਾਰਵਾਈ ਕਰਨ ਦੀ ਖੁੱਲ੍ਹ ਦੇਣ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਵਿੱਚ ਕੀਤੇ। ਉਹਨਾਂ ਕਿਹਾ ਕਿ ਬਾਦਲ ਸਰਕਾਰ ਫਿਰਕੂ ਭਾਜਪਾਈਆਂ ਅਤੇ ਆਰ ਐਸ ਐਸ ਦੇ ਥੱਲੇ ਲੱਗ ਕੇ ਬੀਤੇ ਕੁਝ ਸਮੇਂ ਤੋਂ ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਕਰਦੀ ਆ ਰਹੀ ਹੈ। ਜਿਸ ਨਾਲ ਸਿੱਖ ਕੌਮ ਵਿੱਚ ਦਿਨੋ ਦਿਨ ਭਾਰੀ ਰੋਹ ਉਤਪੰਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ, ਆਰ ਐਸ ਐਸ ਅਤੇ ਭਾਜਪਾ ਦੀ ਇਹ ਡੂੰਘੀ ਸ਼ਾਜਿਸ ਜਾਪਦੀ ਹੈ ਕਿ ਪੰਜਾਬ ਦੀ ਸਿੱਖ ਨੌਜਵਾਨੀ ਦੇ ਜ਼ਜਬਾਤਾਂ ਨੂੰ ਛੇੜਛਾੜ ਕਰਕੇ ਪਹਿਲੇ ਭੜਕਾਇਆ ਜਾਵੇ, ਫਿਰ ਜਦੋਂ ਸਿੱਖ ਨੌਜਵਾਨ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਕੋਈ ਰੋਸ ਕਰਨ ਤਾਂ ਕਾਨੂੰਨ ਤੋੜਣ ਦਾ ਬਹਾਨਾ ਬਣਾ ਕੇ ਸਿੱਖ ਨੌਜਵਾਨੀ ਉੱਤੇ ਪੰਜਾਬ ਵਿੱਚ ਕੇਸ ਵੀ ਦਰਜ ਕੀਤੇ ਜਾਣ ਅਤੇ ਉਹਨਾਂ ਉੱਤੇ ਤਸ਼ੱਦਦ ਵੀ ਢਾਹਿਆ ਜਾਵੇ। ਉਹਨਾਂ ਕਿਹਾ ਕਿ ਇਹੀ ਵਜ਼੍ਹਾ ਹੈ ਕਿ ਬਾਦਲ ਸਰਕਾਰ ਨੇ ਇਹਨਾਂ ਫਿਰਕੂਆਂ ਦੇ ਗੁਪਤ ਆਦੇਸ਼ਾਂ ਉੱਤੇ ਸਿਰਸੇ ਵਾਲੇ ਕਾਤਿਲ ਅਤੇ ਬਲਾਤਕਾਰੀ ਸਾਧ ਦੇ ਚੇਲਿਆਂ ਨੂੰ ਪੰਜਾਬ ਵਿੱਚ “ਨਾਮ ਚਰਚਾਵਾਂ” ਕਰਵਾਉਣ ਲਈ ਪੁਲਿਸ ਦੀ ਹਿਫਾਜ਼ਤ ਦੇਣ ਦੀ ਕਾਰਵਾਈ ਕਰਕੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਈ ਜਾ ਰਹੀ ਹੈ ਅਤੇ ਹੁਣ ਉਸੇ ਮੰਦਭਾਵਨਾ ਅਧੀਨ ਲੜੀ ਨੂੰ ਅੱਗੇ ਤੋ ਭਨਿਆਰੇ ਵਾਲੇ ਨੂੰ ਸੁਰੱਖਿਆ ਛੱਤਰੀ ਦੇ ਕੇ ਜਨਮ ਦਿਨ ਮਨਾਉਣ ਦੀਆਂ ਵਿਸਫੋਟਕ ਤਿਆਰੀਆਂ ਕਰ ਦਿੱਤੀਆਂ ਹਨ। ਜਿਸਨੂੰ ਸਿੱਖ ਕੌਮ ਕਤਈ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਹੁਕਮਾਂ ਉੱਤੇ ਪਹਿਰਾ ਦਿੰਦੇ ਹੋਏ ਸਿੱਖ ਕੌਮ ਪੰਜਾਬ ਵਿੱਚ ਨਾ ਤਾਂ ਸਿੱਖ ਵਿਰੋਧੀ ਪ੍ਰਚਾਰ ਕਰਨ ਵਾਲੀਆਂ ਨਾਮ ਚਰਚਾਵਾਂ ਚੱਲਣ ਦੇਵੇਗੀ ਅਤੇ ਨਾ ਹੀ ਕਿਸੇ ਅਖੌਤੀ ਸਾਧਾਂ ਦੇ ਸਮਾਗਮ ਰਚਾ ਕੇ ਪੰਜਾਬ ਦੇ ਮਾਹੌਲ ਨੂੰ ਫਿਰ ਤੋਂ ਲਹੂ ਲੂਹਾਣ ਬਣਾਉਣ ਦੀ ਸ਼ਾਜਿਸ ਸਿਰੇ ਚੜਣ ਦੇਵੇਗੀ।
ਸ: ਮਾਨ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਫਿਰਕੂਆਂ ਦੇ ਨਫਰਤ ਵਧਾਉਣ ਵਾਲੇ ਹੁਕਮਾਂ ਉੱਤੇ ਚੱਲ ਕੇ ਜੇਕਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਅਜਿਹਾ ਕਰਨ ਲਈ ਬਜਿੱਦ ਹੈ ਤਾਂ ਸਿੱਖ ਕੋਮ ਨੂੰ ਆਪਣੀ ਇੱਜ਼ਤ ਆਬਰੂ ਹੋਣ ਜਾ ਰਹੇ ਸ਼ਾਜਿਸੀ ਹਮਲੇ ਦੀ ਚੁਣੌਤੀ ਨੂੰ ਪੂਰੀ ਸੰਜੀਦਗੀ ਨਾਲ ਪ੍ਰਵਾਨ ਕਰਦੇ ਹੋਏ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸਿੱਖ ਕੌਮ ਅੱਜ ਵੀ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਬਾਬਾ ਸੁੱਖਾ ਸਿੰਘ ਅਤੇ ਬਾਬਾ ਮਹਿਤਾਬ ਸਿੰਘ ਦੇ ਫਖਰ ਵਾਲੇ ਕਾਰਨਾਮਿਆਂ ਉੱਤੇ ਪਹਿਰਾ ਦੇਣ ਜਾਣਦੀ ਹੈ ਅਤੇ ਅੱਜ ਵੀ ਉਹਨਾਂ ਦੇ ਨਕਸ਼ੇ ਕਦਮਾਂ ਉੱਤੇ ਚੱਲਣ ਵਾਲੇ ਜੁਝਾਰੂ ਮੌਜੂਦ ਹਨ।


ਗਾਂਧੀ, ਨਹਿਰੂ, ਪਟੇਲ ਦੇਸ਼ ਦੀ ਵੰਡ ਅਤੇ ਕਤਲੋਗਾਰਤ ਲਈ ਜ਼ਿੰਮੇਵਾਰ – ਦਲ ਖਾਲਸਾ
ਜਸਵੰਤ ਸਿੰਘ ਵੱਲੋਂ ਆਪਣੀ ਕਿਤਾਬ ਵਿੱਚ ਸੱਚ ਕਹਿਣ ਦੀ ਹਿੰਮਤ ਦੀ ਸ਼ਲਾਘਾ

ਜ¦ਧਰ, 21 ਅਗਸਤ (ਮਲਕੀਤ ਸਿੰਘ ਬਰਾੜ) ਦਲ ਖਾਲਸਾ ਨੇ ਦੇਸ਼ ਦੀ ਵੰਡ ਅਤੇ ਉਪਰੰਤ ਹੋਈ ਕਤਲੋਗਾਰਦ ਲਈ ਅਖੋਤੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਪਹਿਲੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਨੂੰ ਪੂਰਨ ਰੂਪ ਵਿੱਚ ਦੋਸ਼ੀ ਠਹਿਰਾਇਆ। ਆਪਣੇ ਇੱਕ ਬਿਆਨ ਵਿੱਚ ਪਾਰਟੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਸਕੱਤਰ ਕੰਵਰਪਾਲ ਸਿੰਘ ਨੇ ਸ੍ਰੀ ਜਸਵੰਤ ਸਿੰਘ ਵੱਲੋਂ ਆਪਣੀ ਕਿਤਾਬ ਵਿੱਚ ਸੱਚ ਕਹਿਣ ਦੀ ਹਿੰਮਤ ਦੀ ਸ਼ਲਾਘਾ ਕੀਤੀ ਹੈ। ਭਾਜਪਾ ਵੱਲੋਂ ਸ੍ਰੀ ਜਸਵੰਤ ਸਿੰਘ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੇ ਫੈਸਲੇ ਉ¤ਤੇ ਆਪਣੀ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦਾ ਇਹ ਕਦਮ ਹਿੰਦੂਤਵੀ ਤਾਕਤਾਂ ਅੰਦਰ ਵੱਧ ਰਹੀ ਅਸ਼ਹਿਣਸ਼ੀਲਤਾ ਦਾ ਇੱਕ ਝਲਕਾਰਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਜਸਵੰਤ ਸਿੰਘ ਦੀ ਕਿਤਾਬ ਪੂਰੇ ਸੱਚ ਨੂੰ ਉਘੇੜਣ ਵਿੱਚ ਉ¤ਕ ਗਈ ਹੈ। ਉਨ੍ਹਾਂ ਵੱਲਭ ਭਾਈ ਪਟੇਲ ਨੂੰ ਭਾਰਤ ਅੰਦਰ ਕਤਲ ਕੀਤੇ ਗਏ ਹਜ਼ਾਰਾਂ ਮੁਸ਼ਲਮਾਨਾਂ ਲਈ ਜਿੰਮੇਵਾਰ ਮੰਨਿਆ ਹੈ ਕਿਉਕਿ ਗ੍ਰਹਿ ਮੰਤਰੀ ਹੋਣ ਦੀ ਹੈਸੀਅਤ ਵਿੱਚ ਦੇਸ਼ ਅੰਦਰ ਹੋਈ ਵੈਹਿਸ਼ੀ ਕਤਲੋਗਾਰਦ ਨੂੰ ਰੋਕਣ ਲਈ ਉਨ੍ਹਾਂ ਆਪਣੀ ਜਿੰਮੇਵਾਰੀ ਨਹੀਂ ਨਿਭਾਈ। ਗਾਂਧੀ, ਨਹਿਰੂ, ਪਟੇਲ ਦੀ ਤਿਗੜੀ ਉ¤ਤੇ ਵਰਦਿਆਂ ਦਲ ਖਾਲਸਾ ਆਗੂਆਂ ਨੇ ਕਿਹਾ ਕਿ ਇਹ ਤਿੰਨੇ ਆਗੂ ਸਮਝਦੇ ਸਨ ਕਿ ਹਿੰਦੂਸਤਾਨ ਨੂੰ ਹਿੰਦੂ ਬਹੁ-ਗਿਣਤੀ ਮੁਲਕ ਬਣਾਉਣ ਵਿੱਚ ਸਭ ਤੋਂ ਵੱਡਾ ਅੜਿਕਾ ਮੁਸਲਮਾਨ ਹਨ। ਉਨ੍ਹਾਂ ਕਿਹਾ ਕਿ ਇਸ ਤਿਗੜੀ ਨੇ ਸੋਚ ਸਮਝ ਕੇ ਸ਼ਾਜਿਸ਼ ਤਹਿਤ ਵੰਡ ਦੇ ਬੀਜ ਬੋਏ ਤਾਂ ਜੋ ਭਾਰਤ ਨੂੰ ਹਿੰਦੂ ਬਹੁਤਾਤ ਮੁਲਕ ਬਣਾਉਣ ਲਈ ਮੁਸਲਮਾਨਾਂ ਦਾ ਵੱਡਾ ਹਿੱਸਾ ਇੱਥੋਂ ਦੇਸ਼ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਮੁਹੰਮਦ ਅਲੀ ਜਿਲਾਹ ਨੂੰ ਵੰਡ ਦੀ ਜਿੰਮੇਵਾਰੀ ਲਈ ਦੋਸ਼ੀ ਠਹਿਰਾਉਣ ਪਿਛੇ ਵੀ ਇਸ ਤਿਗੜੀ ਦੀ ਹੀ ਚਾਲ ਸੀ। ਉਨ੍ਹਾਂ ਕਿਹਾ ਕਿ 62 ਸਾਲ ਪਹਿਲਾ ਹੋਈ ਦੇਸ਼ ਦੀ ਵੰਡ ਦਾ ਦੁਖਾਂਤ ਅੱਜ ਵੀ ਅੱਖਾਂ ਨਮ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਵੰਡ ਦੌਰਾਨ ਦੇ ਜ਼ਖਮ ਭਰਦਿਆਂ ਅਜੇ ਹੋਰ ਸਮਾਂ ਲੱਗੇਗਾ। ਤਿਗੜੀ ਨੂੰ ਵੰਡ ਅਤੇ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੀ ਹੋਈ ਕਤਲੋਗਾਰਦ ਲਈ ਦੋਸ਼ੀ ਠਹਿਰਾਉਦਿਆਂ ਦਲ ਖਾਲਸਾ ਨੇ ਭਾਰਤੀ ਪਾਰਲੀਮੈਂਟ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਤਿੰਨਾਂ ਨੇਤਾਵਾਂ ਵਿਰੁੱਧ ਮਰਨ ਉਪਰੰਤ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਤਾਂ ਜੋ ਵੰਡ ਦੇ ਅਸਲ ਦੋਸ਼ੀਆਂ ਬਾਬਤ ਅਸਲੀਅਤ ਲੋਕਾਂ ਸਾਹਮਣੇ ਲਿਆਂਦੀ ਜਾ ਸਕੇ।

ਪੁਲਿਸ ਅਧਿਕਾਰੀਆਂ ਦੀ ਕਾਲੀ ਸੂਚੀ ਸੰਯੁਕਤ ਰਾਸ਼ਟਰ ਨੂੰ ਭੇਜੀ
ਯੂਰਪੀਅਨ ਦੇਸ਼ਾਂ ਵਿਚ ਦਾਖਲਾ ਬੰਦ ਕਰਨ ਦੀ ਮੰਗ

21 ਅਗਸਤ-ਪੰਜਾਬ ਵਿਚ ਸਿੱਖ ਨੌਜਵਾਨਾਂ ਨੂੰ ਵੱਡੀ ਪੱਧਰ ’ਤੇ ਝੂਠੇ ਪੁਲਿਸ ਮੁਕਾਬਲੇ ਦਿਖਾ ਕੇ ਸ਼ਹੀਦ ਕਰਨ, ਹਜ਼ਾਰਾਂ ਸਿੱਖਾਂ ਨੂੰ ਤਸ਼ੱਦਦ ਕਰਕੇ ਉਮਰ ਭਰ ਲਈ ਨਕਾਰੇ ਬਣਾਉਣ, ਕਾਲੇ ਕਾਨੂੰਨਾਂ ਦੀ ਆੜ ਹੇਠ ¦ਬੇ ਅਰਸੇ ਲਈ ਜੇਲ•ਾਂ ਵਿਚ ਬੰਦ ਕਰਨ ਅਤੇ ਪੰਜਾਬ ਦੇ ਸਿੱਖਾਂ ਦਾ ਆਰਥਿਕ ਪੱਖ ਤੋਂ ਰੱਜ ਕੇ ਉਜਾੜਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਸੂਚੀ ਜੋ ਕਿ ਯੂਨਾਈਟਿਡ ਖਾਲਸਾ ਦਲ, ਯੂ. ਕੇ. ਦੇ ਜਨਰਲ ਸਕੱਤਰ, ਸ: ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਦਿੱਲੀ ਸਥਿਤ ਬ੍ਰਿਟਿਸ਼ ਅੰਬੈਸੀ ਨੂੰ ਭੇਜੀ ਗਈ ਸੀ, ਹੁਣ ਸੰਯੁਕਤ ਰਾਸ਼ਟਰ ਅਤੇ ਦਿੱਲੀ ਵਿਖੇ ਜਰਮਨ ਦੇ ਦੂਰਘਰ ਨੂੰ ਵੀ ਦੇ ਦਿੱਤੀ ਗਈ ਹੈ।ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਵੱਲੋਂ ਉਪਰੋਕਤ ਸੂਚੀ ਭੇਜਦਿਆਂ ਇਨ•ਾਂ ਪੁਲਿਸ ਅਧਿਕਾਰੀਆਂ ਦਾ ਯੂਰਪੀਅਨ ਦੇਸ਼ਾਂ ਵਿਚ ਦਾਖਲਾ ਬੰਦ ਕਰਨ ਦੀ ਮੰਗ ਕੀਤੀ ਗਈ ਹੈ।

ਮਾਨਸਾ ਪੁਲਿਸ ਵੱਲੋਂ ਪੰਚ ਪ੍ਰਧਾਨੀ ਆਗੂਆਂ ਦੇ ਘਰਾਂ ’ਤੇ ਛਾਪੇ

ਅਜੀਤ ਨਗਰ, 21 ਅਗਸਤ (ਸੈਣੀ)-ਮਾਨਸਾ ਪੁਲਿਸ ਵਲੋਂ ਡੇਰਾ ਸਿਰਸਾ ਪ੍ਰੇਮੀਆਂ ਦੇ ਮਸਲੇ ਸਬੰਧੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਅਹੁਦੇਦਾਰਾਂ ਦੇ ਘਰਾਂ ਉਤੇ ਛਾਪੇ ਮਾਰੇ ਜਾ ਰਹੇ ਹਨ। ਮਾਨਸਾ ਪੁਲਿਸ ਵਲੋਂ ਰੋਪੜ, ਮਾਨਸਾ, ਬਠਿੰਡਾ, ਸ੍ਰੀ ਫਤਹਿਗੜ• ਸਾਹਿਬ, ਪਟਿਆਲਾ ਵਿਖੇ ਰਹਿੰਦੇ ਪੰਚ ਪ੍ਰਧਾਨੀ ਆਗੂਆਂ ਦੇ ਘਰਾਂ ਵਿਚ ਛਾਪਾ ਮਾਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਮਾਨਸਾ ਪੁਲਿਸ ਵਲੋਂ ਰੋਪੜ ਜ਼ਿਲ•ੇ ਦੇ ਪਿੰਡ ਕਿਸ਼ਨਪੁਰਾ ਵਿਖੇ ਰਹਿੰਦੇ ਪਾਰਟੀ ਦੇ ਜਥੇਬੰਦਕ ਸਕੱਤਰ ਅਤੇ ਮੁਹਾਲੀ ਜ਼ਿਲ•ੇ ਦੇ ਇੰਚਾਰਜ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਦੇ ਘਰ ਵਿਚ ਅੱਜ ਛਾਪਾ ਮਾਰਿਆ। ਪੁਲਿਸ ਨੂੰ ਭਾਈ ਕਿਸ਼ਨਪੁਰਾ ਘਰ ਨਾ ਮਿਲੇ। ਇਸ ਸਬੰਧੀ ਭਾਈ ਦਲਜੀਤ ਸਿੰਘ ਬਿੱਟੂ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵਲੋਂ ਜਾਣ ਬੁਝ ਕੇ ਪਾਰਟੀ ਦੀ ਸਿਆਸਤ ਨੂੰ ਖਰਾਬ ਕਰਨ ਲਈ ਇਹ ਛਾਪੇ ਮਾਰੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਡੇਰਾ ਪ੍ਰੇਮੀਆਂ ਦੇ ਮਸਲੇ ਵਿਚ ਪਾਰਟੀ ਦਾ ਕੋਈ ਵਾਸਤਾ ਨਹੀਂ ਹੈ।

ਕਿਸਾਨਾ ਦੀ ਸਹਿਮਤੀ ਤੋ ਬਿਨਾ ਐਕਸਪ੍ਰੈਸ ਬੇਅ ਨਹੀ ਬਣੇਗੀ;ਬਾਦਲ
ਛੇ ਮਾਰਗੀ ਸੜਕ ਦੇ ਵਿਰੋਧੀ ਕਿਸਾਨ ਸੰਘਰਸ ਕਮੇਟੀ ਦਾ ਵਫਦ ਮੁੱਖ ਮੰਤਰੀ ਨੂੰ ਮਿਲਿਆ

ਮਾਛੀਵਾੜਾ 21 ਅਗਸਤ (ਸ਼ੁਸੀਲ ਸ਼ਰਮਾ) ਮੋਹਾਲੀ-ਫਗਵਾੜਾ ਤੇ ਲਾਲੜੂ -ਬੱਦੀ ਐਕਸਪ੍ਰੈਸ ਦੇ ਵਿਰੋਧੀ ਕਿਸਾਨ ਸੰਘਰਸ ਕਮੇਟੀ ਦਾ ਵਫਦ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਉਨ੍ਹਾ ਦੇ ਨਿਵਾਸ ਸਥਾਨ ਤੇ ਮਿਲਿਆ। ਜਿਸ ਦਾ ਪ੍ਰਬੰਧ ਮੁੱਖ ਮੰਤਰੀ ਦੇ ਸਲਾਹਕਾਰ ਡਾ ਦਲਜੀਤ ਸਿੰਘ ਚੀਮਾ ਨੇ ਰਣਧੀਰ ਸਿੰਘ ਸਹਿਜੋ ਮਾਜਰਾ ਦੇ ਯਤਨਾ ਸਦਕਾ ਕਰਵਾਇਆ ਮੀਟਿੰਗ ਵਿਚ ਉਜਾਗਰ ਸਿੰਘ ਬਡਾਲੀ , ਜਸਜੀਤ ਸਿੰਘ ਬੰਨ੍ਹੀ ਦੋਵੇ ਵਿਧਾਇਕ ਤੇ ਬੀਬੀ ਸਤਵੰਤ ਕੌਰ ਸੰਧੂ ਸਬਾਕਾ ਮੰਤਰੀ ਦੀ ਹਾਜ਼ਰੀ ਵਿਚ ਸੰਘਰਸ ਕਮੇਟੀ ਨੇ ਅਪਣਾ ਪੱਖ ਦਸੱਦਿਆ ਸੜਕ ਦੇ ਪ੍ਰੋਜੈਕਟ ਨੂੰ ਬੰਦ ਕਰਨ ਦੀਆ ਦਲੀਲਾ ਦਿੱਤੀਆ। ਮੋਹਾਲੀ ਇਲਾਕੇ ਦੇ ਗੋਪਾਲ ਸਿੰਘ ਮਾਣਕਮਾਜਰਾ ਤੇ ਮਾਸਟਰ ਕ੍ਰਿਪਾਲ ਸਿੰਘ ਨੇ ਸੜਕ ਬਣਾਉਣ ਸਬੰਧੀ ਸਹਿਮਤੀ ਪ੍ਰਗਟਾਈ ਅਤੇ ਢਾਈ ਕਰੋੜ ਪ੍ਰਤੀ ਏਕੜ ਦਾ ਰੇਟ ਤਹਿ ਕਰਨ ਦੀ ਬੇਨਤੀ ਕੀਤੀ । ਸਾਰੀ ਗੱਲ ਸੁਣਨ ਤੋਂ ਬਾਅਦ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਐਕਸਪ੍ਰੈਸ ਬੇਅ ਦਾ ਨਿਰਮਾਣ ਕਿਸਾਨਾ ਦੀ ਸਹਿਮਤੀ ਤੇ ਬਿਨਾ ਜਬਰਨ ਨਹੀ ਕੀਤਾ ਜਾਵੇਗਾ। ਜੇਕਰ ਸਬੰਧਤ ਕਿਸਾਨ ਸੜਕ ਬਣਾਉਣ ਲਈ ਸਹਿਮਤ ਹੁੰਦੇ ਹਨ ਤਾ ਜਮੀਨਾ ਦੇ ਰੇਟ ਮਾਰਕੀਟ ਰੇਟ ਅਨੁਸਾਰ ਹੀ ਤੈਅ ਕੀਤੇ ਜਾਣਗੇ। ਸ; ਬਾਦਲ ਦੀ ਇਸ ਦਲੀਲ ਤੋ ਬਾਦ ਸੰਨਾਟਾ ਛਾ ਗਿਆ , ਤੇ ਸਘੰਰਸ਼ ਕਮੇਟੀ ਨੇ ਪ੍ਰੋਜੈਕਟ ਨੂੰ ਬੰਦ ਕਰਨ ਦੀ ਅਪੀਲ ਕੀਤੀ। ਉ¤ਥੇ ਮੌਜੂਦ ਵਿਧਾਇਕ ਬਡਾਲੀ ਤੇ ਬੀਬੀ ਸੰਧੂ ਨੇ ਵੀ ਕਮੇਟੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਸ: ਬਾਦਲ ਨੇ ਫਿਰ ਵਿਸ਼ਵਾਸ਼ ਦਿਵਾਇਆ ਕਿਸੇ ਨਾਲ ਵੀ ਧੱਕਾ ਨਹੀਂ ਹੋਵੇਗਾ। ਮੁੱਖ ਮੰਤਰੀ ਵੱਲੋਂ ਭਰੋਸਾ ਦੇਣ ’ਤੇ ਸੱਤ ਜ਼ਿਲ੍ਹਿਆਂ ਦੀ ਸਘੰਰਸ਼ ਕਮੇਟੀ ਨੇ ਬਾਦਲ ਦਾ ਧੰਨਵਾਦ ਪ੍ਰਗਟਾਇਆ ਤੇ ਇਸ ਕਦਮ ਨੂੰ ਕਿਸਾਨਾਂ ਨੂੰ ਨਵਾਂ ਜੀਵਨ ਦੇਣ ਦੇ ਬਰਾਬਰ ਕਿਹਾ। ਕਮੇਟੀ ਨੇ ਡਾ. ਦਲਜੀਤ ਸਿੰਘ ਚੀਮਾ ਦੇ ਉ¤ਧਮ ਦੀ ਸ਼ਲਾਘਾ ਵੀ ਕੀਤੀ। ਜਿਨ੍ਹਾਂ ਨੇ ਮੁੱਖ ਮੰਤਰੀ ਨਾਲ ਸਿੱਧਾ ਰਾਫਤਾ ਕਾਂਿੲਮ ਕਰਾਇਆ। ਇਸ ਮੀਟਿੰਗ ਵਿੱਚ ਰਣਧੀਰ ਸਿੰਘ ,ਮਾਸਟਰ ਕ੍ਰਿਪਾਲ ਸਿੰਘ, ਗੁਰਦੇਵ ਸਿੰਘ, ਪ੍ਰਧਾਨ ਹਰਮਿੰਦਰ ਸਿੰਘ ਗਿੱਲ, ਗੁਰਨਾਮ ਸਿੰਘ ਮੀਤ ਪ੍ਰਧਾਨ, ਪ੍ਰੇਮ ਸਿੰਘ ਜੰਗਪੁਰਾ, ਰਜਿੰਦਰ ਸਿੰਘ ਢਿੱਲੋਂ, ਦਰਬਾਰਾ ਸਿੰਘ, ਪ੍ਰੀਤਮ ਸਿੰਘ, ਪ੍ਰੇਮ ਚੰਦ, ਸ਼ਮਿੰਦਰ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।


“ਸ਼ੈਤਾਨੀਅਤ” ਨੂੰ ਖਤਮ ਕਰਨ ਲਈ ਉਮਰ ਵਧਾਉਣ ਦੀ ਨਹੀਂ, ਗ੍ਰੰਥੀਆਂ ਅਤੇ ਸੇਵਾਦਾਰਾਂ ਨੂੰ ਸਿੱਖਿਅਤ ਕਰਨ ਦੀ ਲੋੜ :- ਟਿਵਾਣਾ

ਫਤਿਹਗੜ੍ਹ ਸਾਹਿਬ, 21 ਅਗਸਤ :- “ਸ਼ੈਤਾਨੀਅਤ ਦਾ ਉਮਰ ਨਾਲ ਕੋਈ ਜਿਆਦਾ ਸੰਬੰਧ ਨਹੀਂ ਹੁੰਦਾ। ਕਿਸੇ 60-70 ਸਾਲ ਦੇ ਵਿਅਕਤੀ ਦੇ ਮਨ ਵਿੱਚ ਵੀ ਕਿਸੇ ਸਮੇਂ ਸ਼ੈਤਾਨੀਅਤ ਪਣਪ ਸਕਦੀ ਹੈ ਅਤੇ ਇੱਕ 20-22 ਸਾਲ ਦੇ ਨੌਜਵਾਨ ਵਿੱਚ ਵੀ ਉੱਚੇ ਇਖਲਾਕ ਦੇ ਗੁਣ ਮੌਜੂਦ ਹੋ ਸਕਦੇ ਹਨ। ਇਹ ਗੱਲਾਂ ਕਿਸੇ ਇਨਸਾਨ ਦੀ ਮੁੱਢਲੀ ਇਖਲਾਕੀ ਸਿੱਖਿਆ ਅਤੇ ਉਸਦੀ ਸੰਗਤ ਉੱਤੇ ਨਿਰਭਰ ਕਰਦੀਆਂ ਹਨ। ਗ੍ਰੰਥੀਆਂ ਅਤੇ ਸੇਵਾਦਾਰਾਂ ਦੀ ਭਰਤੀ ਦੀ ਉਮਰ 30 ਤੋਂ 58 ਤੱਕ ਕਰਨ ਨਾਲ ਤਾਂ ਗੁਰੂ ਘਰ ਦੇ ਪ੍ਰਬੰਧਾਂ ਵਿੱਚ ਪੈਦਾ ਹੋ ਚੁੱਕੀਆਂ ਖਾਮੀਆਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ।”
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗ੍ਰੰਥੀਆਂ ਅਤੇ ਸੇਵਾਦਾਰਾਂ ਦੀ ਭਰਤੀ ਲਈ ਉਮਰ ਦੀ ਹੱਦ ਵਧਾਉਣ ਦੇ ਫੈਸਲੇ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਇੱਕ ਲਿਖਤੀ ਬਿਆਨ ਵਿੱਚ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਗੁਰੂ ਘਰਾਂ ਵਿੱਚ ਸੇਵਾ ਪਾਠ ਅਤੇ ਕੀਰਤਨ ਕਰਨ ਵਾਲੇ ਰਾਗੀਆਂ ਅਤੇ ਹੋਰ ਡਿਊਟੀ ਕਰਨ ਵਾਲਿਆਂ ਲਈ ਇੱਕ ਅੱਛੇ ਪ੍ਰਬੰਧ ਵਾਲੇ ਰਹਿ ਰਹਿਤ ਨਿਯਮਾਂ ਅਧੀਨ ਅਮਲੀ ਜੀਵਨ ਵਾਲੇ ਤਜਰਬੇਕਾਰ ਸਖਸੀਅਤਾਂ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ ਟ੍ਰੇਨਿੰਗ ਸਕੂਲ, ਟਕਸਾਲ ਜਾਂ ਧਰਮਸਾਲ ਸਥਾਪਿਤ ਹੋਵੇ ਜਿੱਥੇ ਰਾਗੀਆਂ, ਪਾਠੀਆਂ ਅਤੇ ਸੇਵਾਦਾਰਾਂ ਨੂੰ ਇੱਕ ਨਿਯਮਬੱਧ ਜਿ਼ੰਦਗੀ ਵਿੱਚ ਰਹਿ ਕੇ ਸਿੱਖਿਆ ਦਿੱਤੀ ਜਾਵੇ ਅਤੇ ਆਪਣੀਆਂ ਧਾਰਮਿਕ ਅਤੇ ਕੌਮੀ ਜਿ਼ੰਮੇਵਾਰੀਆਂ ਨੂੰ ਬਾਖੂਬੀ ਪੂਰਨ ਕਰਨ ਲਈ ਪ੍ਰੇਰਿਤ ਕਰਨ ਦਾ ਪ੍ਰਬੰਧ ਹੋਵੇ। ਫਿਰ ਇਹਨਾਂ ਸਕੂਲਾਂ ਜਾਂ ਟਕਸਾਲਾਂ ਤੋਂ ਸਿੱਖਿਅਤ ਰਾਗੀਆਂ, ਪਾਠੀਆਂ ਅਤੇ ਸੇਵਾਦਾਰਾਂ ਨੂੰ ਗੁਰੂ ਘਰਾਂ ਵਿੱਚ ਜਿ਼ੰਮੇਵਾਰੀਆਂ ਸੋਪੀਆਂ ਜਾਣ ਨਾ ਕਿ ਜਥੇਦਾਰਾਂ, ਐਸ ਜੀ ਪੀ ਸੀ ਮੈਂਬਰਾਂ ਅਤੇ ਰਵਾਇਤੀ ਅਕਾਲੀਆਂ ਦੇ ਅਣਸਿੱਖਿਅਤ ਅਮਲੀ ਜੀਵਨ ਤੋਂ ਰਹਿਤ ਰਿਸ਼ਤੇਦਾਰਾਂ ਅਤੇ ਸੰਬੰਧੀਆਂ ਨੂੰ ਗੁਰੂ ਘਰਾਂ ਵਿੱਚ ਤਾਨਾਸ਼ਾਹੀ ਹੁਕਮਾਂ ਰਾਹੀਂ ਭਰਤੀ ਕਰਕੇ ਗੁਰੂ ਘਰਾਂ ਦੇ ਅਧਿਆਤਮਿਕ ਮਾਹੌਲ ਨੂੰ ਗੰਧਲਾ ਕੀਤਾ ਜਾਵੇ। ਉਹਨਾਂ ਕਿਹਾ ਕਿ ਅਜਿਹੀ ਨਿਯਮ ਵਿਧੀ ਅਨੁਸਾਰ ਚੋਣ ਪ੍ਰਣਾਲੀ ਦਾ ਪ੍ਰਬੰਧ ਕਰਕੇ ਹੀ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਆਈਆਂ ਵੱਡੀਆਂ ਖਾਮੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜਦੋਂ ਸਿੱਖਿਅਤ ਅਦਾਰਿਆਂ ਅਤੇ ਸਕੂਲਾਂ ਜਾਂ ਟਕਸਾਲਾਂ ਰਾਹੀਂ ਰਾਗੀ, ਢਾਡੀ, ਪਾਠੀ ਅਤੇ ਸੇਵਾਦਾਰ ਗੁਰੂ ਘਰਾਂ ਵਿੱਚ ਤਾਇਨਾਤ ਕੀਤੇ ਜਾਣਗੇ ਤਾਂ ਉਹਨਾਂ ਦੇ ਵਿਚਰਨ, ਉੱਠਣ-ਬੈਠਣ, ਗੱਲਬਾਤ ਕਰਨ ਤੋਂ ਹੀ ਧਾਰਮਿਕ ਬਿਰਤੀ ਅਤੇ ਉੱਚ ਖਿਆਲਾਤਾਂ ਦੇ ਅਮਲ ਖੁਦ ਬ ਖੁਦ ਜਾਹਿਰ ਹੋਣਗੇ ਅਤੇ ਗੁਰੂ ਘਰਾਂ ਵਿੱਚ ਪਾਠੀਆਂ ਜਾਂ ਸੇਵਾਦਾਰਾਂ ਵੱਲੋਂ ਵੱਧਦੀਆਂ ਜਾ ਰਹੀਆਂ ਗੈਰ ਇਖਲਾਕੀ ਕਾਰਵਾਈਆਂ ਤੋਂ ਇਸ ਤਰੀਕੇ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਸਿੱਖ ਕੌਮ ਦੀ ਉੱਚੀ ਸੁੱਚੀ ਸ਼ਾਨ, ਇੱਜ਼ਤ ਅਤੇ ਸਰਬੱਤ ਦੇ ਭਲੇ ਵਾਲੀ ਮਨੁੱਖਤਾ ਪੱਖੀ ਸੋਚ ਨੂੰ ਚਿਰ ਸਦੀਵੀਂ ਕਾਇਮ ਰੱਖਣ ਦੇ ਅਸੀਂ ਸਮਰੱਥ ਹੋ ਸਕਦੇ ਹਾਂ। ਸ: ਟਿਵਾਣਾ ਨੇ ਪੰਥ ਦਾ ਦਰਦ ਰੱਖਣ ਵਾਲੇ ਸੱਜਣਾਂ, ਬੁੱਧੀਜੀਵੀਆਂ ਅਤੇ ਸਖਸੀਅਤਾਂ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਕਿ ਉਹ ਗੁਰੂ ਘਰਾਂ ਦੇ ਪ੍ਰਬੰਧ ਨੂੰ ਕੌਮਾਂਤਰੀ ਪੱਧਰ ਉੱਤੇ ਨਮੂਨੇ ਦਾ ਬਣਾਉਣ ਹਿੱਤ ਅਮਲੀ ਰੂਪ ਵਿੱਚ ਅੱਗੇ ਹੋ ਕੇ ਉੱਦਮ ਕਰਨ ਅਤੇ ਐਸ ਜੀ ਪੀ ਸੀ ਦੇ ਪ੍ਰਬੰਧ ਵਿੱਚ ਪੈਦਾ ਹੋ ਚੁੱਕੀਆਂ ਖਾਮੀਆਂ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ।


ਮੋਹਾਲੀ ਵਿੱਚ ‘ਸਿੱਖ ਕੌਮ ਦੇ ਤਿੰਨ ਗ਼ਦਾਰ, ਬਾਦਲ-ਟੌਹੜਾ-ਲੌਂਗੋਵਾਲ’ ਦੇ ਨ੍ਹਾਰੇ ਗੂੰਜੇ

ਮੋਹਾਲੀ, 20 ਅਗਸਤ- ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਸ਼ਹੀਦ ਭਾਈ ਹਲਮਿੰਦਰ ਸਿੰਘ ਲੀਲ ਅਤੇ ਸ਼ਹੀਦ ਭਾਈ ਜਰਨੈਲ ਸਿੰਘ ਹਲਵਾੜਾ ਦੀ ਸ਼ਹੀਦੀ ਦੀ ਯਾਦ ਵਿਚ ਅੱਜ ਇੱਥੇ ਕਰਵਾਏ ਗਏ ਸਨਮਾਨ ਸਮਾਗਮ ਵਿਚ ਹਾਜ਼ਰ ਸਿੱਖ ਸੰਗਤਾਂ ਵਲੋਂ ‘ਸਿੱਖ ਕੌਮ ਦੇ ਤਿੰਨ ਗ਼ਦਾਰ, ਬਾਦਲ-ਟੌਹੜਾ-ਲੌਂਗੋਵਾਲ’ ਦੇ ਨ੍ਹਾਰੇ ਗੂੰਜਦੇ ਰਹੇ। ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਏ ਇਸ ਸਮਾਗਮ ਵਿਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਅਰੰਦਾਸ ਕੀਤਾ ਗਿਆ।
ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਭਾਈ ਸੰਦੀਪ ਸਿੰਘ ਕਨੈਡੀਅਨ ਜਨਰਲ ਸਕੱਤਰ ਵਲੋਂ ਸ਼ਹੀਦ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਪ੍ਰੋਕਤ ਆਗੂਆਂ ਨੇ ਇਸ ਮੌਕੇ ਕਿਹਾ ਕਿ 1984 ਦੇ ਦੋ ਘਲੂਘਾਰਿਆਂ ਬਾਅਦ ਵੀ ਪੰਥ ਨੂੰ ਪਿੱਠ ਵਿਖਾ ਕੇ ਦਿੱਲੀ ਕੋਲ ਪੰਥ ਤੇ ਪੰਜਾਬ ਦੇ ਹਿੱਤ ਗਹਿਣੇ ਰੱਖਣ ਵਾਲੇ ਗ਼ਦਾਰ ਨੂੰ ਸੋਧਣ ਵਾਲੇ ਇਨਾਂ ਮਹਾਨ ਸ਼ਹੀਦਾਂ ਦਾ ਨਾਂ ਮਾਨਵਤਾ ਦੇ ਇਤਿਹਾਸ ਵਿਚ ਸਦਾ ਚਮਕਦਾ ਰਹੇਗਾ ਤੇ ਅੱਜ ਹਰ ਸੱਚੇ ਸਿੱਖ ਦਾ ਸਿਰ ਸ਼ਰਧਾ ਨਾਲ ਇਨ੍ਹਾ ਦੀ ਕੁਰਬਾਨੀ ਅੱਗੇ ਝੁਕਦਾ ਹੈ। ਸਮਾਗਮ ਵਿਚ ਸ਼ਾਮਿਲ ਸੰਗਤਾਂ ਵਿਚ ਇਹ ਰੋਸ ਵੇਖਣ ਨੂੰ ਮਿਲਿਆ ਕਿ ਬਾਦਲ ਦੀ ਅਗਵਾਈ ਵਾਲੀ ਅਖੌਤੀ ਪੰਥਕ ਸਰਕਾਰ ਪੰਥ ਤੇ ਪੰਜਾਬ ਦੇ ਹਿੱਤ ਛਿੱਕੇ ਟੰਗ ਕੇ ਪੰਜਾਬ ਨਾਲ ਗ਼ਦਾਰੀਆਂ ਕਮਾਉਣ ਵਾਲੇ ਲੌਂਗੋਵਾਲ ਵਰਗੇ ਲੋਕਾਂ ਅਤੇ ਪੰਥ ਵਿਰੋਧੀ ਬਿਪਰਵਾਦੀਆਂ ਦੇ ਦਿਹਾੜੇ ਮਨਾਉਣ ਵਿਚ ਮਸਰੂਫ਼ ਹੈ ਪਰ ਇਸ ਤਰ੍ਹਾਂ ਦੇ ਸਰਕਾਰੀ ਪ੍ਰਚਾਰ ਨਾਲ ਕੌਮ ਦੇ ਰਾਹ ਨਹੀਂ ਬਦਲੇ ਜਾ ਸਕਦੇ। ਇਸ ਮੌਕੇ ਉਨ੍ਹਾਂ ਦੇ ਨਾਲ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਥੇਬੰਦਕ ਸਕੱਤਰ ਸ੍ਰ: ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਸ: ਸੋਹਨ ਸਿੰਘ ਪੰਚ ਜਿਲ੍ਹਾ ਮੁਹਾਲੀ ਵੀ ਹਾਜਿਰ ਸਨ।




ਨਹਿਰੂ, ਗਾਂਧੀ ਅਤੇ ਪਟੇਲ 1947 ਦੀ ਵੰਡ ਲਈ ਜਿ਼ਮੇਵਾਰ ਅਤੇ ਆਪਣੇ ਮਿਸ਼ਨ ਵਿੱਚ ਫੇਲ੍ਹ ਆਗੂ :- ਮਾਨ

ਫਤਿਹਗੜ੍ਹ ਸਾਹਿਬ, 20 ਅਗਸਤ :- “ਕਾਂਗਰਸ, ਭਾਜਪਾ ਅਤੇ ਕਮਿਊਨਿਸਟ ਜਮਾਤਾਂ ਫਾਸੀਵਾਦ ਸੋਚ ਦੀਆਂ ਮਾਲਕ ਬਣ ਚੁੱਕੀਆਂ ਹਨ। ਇਹਨਾਂ ਜਮਾਤਾਂ ਦੀ ਸੋੜੀ ਅਤੇ ਨਿੱਜ ਸਵਾਰਥਾਂ ਨੂੰ ਪੂਰੀ ਕਰਨ ਵਾਲੀ ਸੋਚ ਸਦਕਾ 1947 ਵਿੱਚ ਮੁਲਕ ਦੀ ਦੁਖਦਾਇਕ ਅਤੇ ਸਮਾਜ ਵਿਰੋਧੀ ਵੰਡ ਹੋਈ ਸੀ। ਇਸ ਹੋਈ ਵੰਡ ਲਈ ਉਸ ਸਮੇਂ ਦੇ ਹਿੰਦੂ ਮੁਤੱਸਵੀ ਸੋਚ ਵਾਲੇ ਤਿੰਨ ਆਗੂ ਨਹਿਰੂ, ਗਾਂਧੀ ਅਤੇ ਪਟੇਲ ਮਨੁੱਖਤਾ ਦੇ ਮੁਜ਼ਰਿਮ ਹਨ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਜਪਾ ਆਗੂ ਸ਼੍ਰੀ ਜਸਵੰਤ ਸਿੰਘ ਵੱਲੋਂ ਆਪਣੀ ਤਾਜ਼ਾ ਲਿਖੀ ਕਿਤਾਬ ਵਿੱਚ ਉਪਰੋਕਤ ਤਿੰਨੇ ਹਿੰਦੂ ਆਗੂਆਂ ਦੀਆਂ ਮਕਾਰਤਾ ਵਾਲੀ ਸੋਚ ਤੋਂ ਪਰਦਾ ਚੁੱਕਦੇ ਹੋਏ ਸੱਚ ਬਿਆਨੀ ਕਰਨ ਦੀ ਬਦੌਲਤ ਹੀ ਭਾਜਪਾ ਨੇ ਸ਼੍ਰੀ ਜਸਵੰਤ ਸਿੰਘ ਨੂੰ ਪਾਰਟੀ ਵਿੱਚੋਂ ਕੱਢਣ ਦਾ ਗੈਰ ਇਖਲਾਕੀ ਫੈਸਲਾ ਕੀਤਾ ਹੈ। ਸ: ਮਾਨ ਨੇ ਕਿਹਾ ਕਿ ਮੁਤੱਸਵੀ ਭਾਜਪਾ ਅਤੇ ਕਾਂਗਰਸ ਦੇ ਹਿੰਦੂਆਂ ਨੂੰ ਮਿਸਟਰ ਜਿਨਾਹ ਬਾਰੇ ਸੱਚ ਬਿਆਨੀ ਕਰਨ ‘ਤੇ ਕੋਈ ਇਤਰਾਜ਼ ਨਹੀਂ ਕਿਉਂਕਿ ਮਿਸਟਰ ਜਿਨਾਹ ਦੀ ਅੱਛੀ ਸਖਸੀਅਤ ਬਾਰੇ ਤਾਂ ਪਹਿਲੇ ਵੀ ਭਾਜਪਾ ਆਗੂ ਸ਼੍ਰੀ ਅਡਵਾਨੀ ਬਹੁਤ ਕੁਝ ਕਹਿ ਚੁੱਕੇ ਹਨ। ਜੇਕਰ ਜਿਨਾਹ ਬਾਰੇ ਕੋਈ ਸਿ਼ਕਵਾ ਹੁੰਦਾ ਤਾਂ ਭਾਜਪਾ ਸ਼੍ਰੀ ਅਡਵਾਨੀ ਨੂੰ ਵੀ ਕਦੋਂ ਦੀ ਕੱਢ ਚੁੱਕੀ ਹੁੰਦੀ। ਉਹਨਾਂ ਕਿਹਾ ਕਿ ਹਿੰਦੂਤਵ ਆਗੂਆਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਸ਼੍ਰੀ ਜਸਵੰਤ ਸਿੰਘ ਨੇ ਆਪਣੀ ਕਿਤਾਬ ਵਿੱਚ ਉਪਰੋਕਤ ਹਿੰਦੂ ਆਗੂਆਂ ਨਹਿਰੂ, ਗਾਂਧੀ ਅਤੇ ਵੱਲਭ ਭਾਈ ਪਟੇਲ ਦੀਆਂ ਮਕਾਰਤਾ ਭਰੀਆਂ ਨੀਤੀਆਂ ਅਤੇ ਸੋਚ ਨੂੰ ਨਿਸ਼ਾਨਾ ਬਣਾਉਦੇ ਹੋਏ ਆਪਣੀ ਇਸ ਕਿਤਾਬ ਵਿੱਚ ਉਹਨਾਂ ਦੀਆਂ ਖੁਦਗਰਜ਼ੀਆਂ ਸੰਬੰਧੀ ਖੱਲ ਕੇ ਖੁਲਾਸਾ ਕੀਤਾ ਹੈ ਅਤੇ ਇਹਨਾਂ ਆਗੂਆਂ ਨੂੰ ਸਿਆਸੀ ਤੌਰ ਤੇ ਫੇਲ੍ਹ ਆਗੂ ਸਾਬਿਤ ਕੀਤਾ ਹੈ।
ਸ: ਮਾਨ ਨੇ ਇਸ ੳੁੱਠੇ ਵਿਵਾਦ ਦੀ ਸੱਚਾਈ ਤੋਂ ਜਾਣਕਾਰੀ ਦਿੰਦੇ ਹੋਏ ਅੱਗੇ ਚੱਲ ਕੇ ਕਿਹਾ ਕਿ ਸ਼੍ਰੀ ਨਹਿਰੂ ਨੇ ਸਿੱਖ ਕੌਮ ਨਾਲ ਉੱਤਰੀ ਭਾਰਤ ਵਿੱਚ “ਇੱਕ ਆਜ਼ਾਦ ਖਿੱਤਾ” ਦੇਣ ਦਾ ਵਾਅਦਾ ਕਰਕੇ ਅਤੇ ਫਿਰ ਉਸ ਵਾਅਦੇ ਤੋਂ ਭੱਜ ਕੇ ਸਿੱਖ ਕੌਮ ਨਾਲ ਧੋਖਾ ਕੀਤਾ ਸੀ। ਫਿਰ ਸ਼੍ਰੀ ਵੱਲਭ ਭਾਈ ਪਟੇਲ ਨੇ ਸਿੱਖ ਕੌਮ ਨੂੰ ਸਰਕਾਰੀ ਫਾਈਲਾਂ ਵਿੱਚ ਵਿਸ਼ੇਸ ਨੋਟ ਦੇ ਕੇ “ਜ਼ਰਾਇਮ ਪੇਸ਼ਾ” ਐਲਾਨ ਕੇ ਸਰਬੱਤ ਦਾ ਭਲਾ ਲੋੜਣ ਵਾਲੀ ਸਿੱਖ ਕੌਮ ਨਾਲ ਗੈਰ ਇਖਲਾਕੀ ਅਤੇ ਗੈਰ ਸਮਾਜਿਕ ਜਿਆਦਤੀ ਕੀਤੀ ਸੀ। ਉਹਨਾਂ ਕਿਹਾ ਕਿ ਕਾਂਗਰਸ, ਭਾਜਪਾ ਅਤੇ ਕਮਿਊਨਿਸਟ ਦੀਆਂ ਜਮਾਤਾਂ ਦੀ ਸੈਟਰਲ ਲੀਡਰਸਿ਼ਪ ਵਿੱਚ ਆਰ ਐਸ ਐਸ ਦੀ ਫਿਰਕੂ ਸੋਚ ਭਾਰੂ ਹੈ। ਉਹਨਾਂ ਕਿਹਾ ਕਿ ਜਦੋ ਮੈਂ ਬਤੌਰ ਐਮ ਪੀ ਦੇ ਪੰਜਾਬ ਦੇ ਸ਼ਹਿਰ ਮਲੇਰਕੋਟਲਾ ਵਿਖੇ ਮਿਸਟਰ ਜਿਨਾਹ ਦੇ ਨਾਮ ਉੱਤੇ ਲਾਇਬ੍ਰੇਰੀ ਦਾ ਐਲਾਨ ਕੀਤਾ ਤਾਂ ਇਹਨਾਂ ਮੁਤੱਸਵੀ ਲੋਕਾਂ ਨੇ ਮੁਸਲਿਮ ਅਤੇ ਸਿੱਖ ਕੌਮ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਮਹਿਸੂਸ ਕਰਾਉਣ ਲਈ ਗੈਰ ਦਲੀਲ ਵਾਵੇਲਾ ਖੜਾ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਸ਼੍ਰੀ ਜਸਵੰਤ ਸਿੰਘ ਨੇ ਆਪਣੀ ਤਾਜ਼ਾ ਲਿਖੀ ਕਿਤਾਬ ਵਿੱਚ ਅੱਜ ਤੱਕ ਹਿੰਦੂ ਕੌਮ ਦੇ ਰੱਬ ਮੰਨੇ ਜਾਂਦੇ ਨਹਿਰੂ, ਗਾਂਧੀ ਅਤੇ ਵੱਲਭ ਭਾਈ ਪਟੇਲ ਤਿੰਨੇ ਆਗੂਆਂ ਦੇ ਚਿਹਰਿਆਂ ਉੱਤੇ ਚੜ੍ਹੇ ਨਕਾਬਾਂ ਨੂੰ ਉਤਾਰ ਕੇ ਬਿਲਕੁਲ ਨੰਗਾ ਕਰ ਦਿੱਤਾ ਹੈ ਕਿ ਇਹ ਹਿੰਦੂਆਂ ਦੇ ਰੱਬ ਨਹੀਂ ਸਨ, ਬਲਕਿ ਹਿੰਦੂ ਕੌਮ ਨੂੰ ਮੁਲਕ ਵਿੱਚ ਰਹਿਣ ਵਾਲੀਆਂ ਘੱਟ ਗਿਣਤੀ ਕੋਮਾਂ ਮੁਸਲਿਮ, ਸਿੱਖ ਅਤੇ ਇਸਾਈ ਵਿਰੁੱਧ ਹਮੇਸ਼ਾ ਭੜਕਾ ਕੇ ਇਸ ਲਈ ਰੱਖਦੇ ਸਨ ਤਾਂ ਕਿ ਇਹਨਾਂ ਘੱਟ ਗਿਣਤੀ ਕੌਮਾਂ ਸੰਬੰਧੀ ਹਿੰਦੂ ਕੌਮ ਵਿੱਚ ਹਊਆ ਖੜਾ ਕਰਕੇ ਇਹ ਤਿੰਨੇ ਆਗੂ ਆਪਣੇ ਸਿਆਸੀ ਸੁਆਰਥਾਂ ਦੀ ਪੂਰਤੀ ਵੀ ਕਰਦੇ ਰਹਿਣ ਅਤੇ ਇਹਨਾਂ ਪ੍ਰਤੀ “ਹਿੰਦੂਆਂ ਦੇ ਰੱਬ” ਹੋਣ ਦਾ ਭੁਲੇਖਾ ਵੀ ਦਿੰਦੇ ਰਹਿਣ। ਉਹਨਾਂ ਅਖੀਰ ਵਿੱਚ ਕਿਹਾ ਕਿ ਸ਼੍ਰੀ ਜਸਵੰਤ ਸਿੰਘ ਨੇ ਦ੍ਰਿੜਤਾ ਅਤੇ ਸੱਚਾਈ ਉੱਤੇ ਪਹਿਰਾ ਦੇ ਕੇ ਅਸਲੀਅਤ ਨੂੰ ਸਾਹਮਣੇ ਲਿਆ ਕੇ ਕਾਂਗਰਸ, ਭਾਜਪਾ ਅਤੇ ਕਮਿਊਨਿਸਟਾਂ ਦੀ ਮੰਦਭਾਵਨਾ ਭਰੀ ਮਨੁੱਖਤਾ ਵਿਰੋਧੀ ਸੋਚ ਨੂੰ ਉਜਾਗਰ ਕਰਕੇ ਮਨੁੱਖਤਾ ਪੱਖੀ ਸ਼ਲਾਘਾਯੋਗ ਉੱਦਮ ਕੀਤਾ ਹੈ। ਜਿਸਦੀ ਸਿੱਖ ਕੌਮ ਭਰਪੂਰ ਪ੍ਰਸੰਸ਼ਾ ਕਰਦੀ ਹੈ ਕਿ ਹਿੰਦੂ ਕੌਮ ਵਿੱਚੋਂ ਕਿਸੇ ਨੇ ਤਾਂ ਸੱਚ ਦਾ ਪੱਲਾ ਫੜਣ ਦੀ ਕੌਸਿ਼ਸ ਕੀਤੀ ਹੈ। ਸ: ਮਾਨ ਨੇ ਕਿਹਾ ਕਿ ਸਿੱਖ ਧਰਮ ਦੀ ਆਨ ਸ਼ਾਨ, ਸੱਚਾਈ, ਦ੍ਰਿੜਤਾ ਦੀ ਦੁਨੀਆ ਦੇ ਹਰ ਮੁਲਕ ਵਿੱਚ ਅਤੇ ਹਰ ਫਿਰਕੇ ਵੱਲੋਂ ਇਸੇ ਕਰਕੇ ਸਤਿਕਾਰਿਤ ਰੂਪ ਵਿੱਚ ਅੱਜ ਚਰਚਾ ਹੋ ਰਹੀ ਹੈ ਕਿਉਕਿ ਸਿੱਖ ਕੌਮ ਨੇ ਅਨੇਕਾਂ ਮੁਸ਼ਕਿਲਾਂ, ਤੂਫਾਨਾਂ ਵਿੱਚ ਵੀ ਕਦੀ ਵੀ ਸੱਚ ਅਤੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਸੱਚ ਉੱਤੇ ਪਹਿਰਾ ਦੇਣ ਵਾਲੀਆਂ ਸਖਸੀਅਤਾਂ ਕਿਸੇ ਵੀ ਕੌਮ, ਫਿਰਕੇ ਜਾਂ ਮੁਲਕ ਨਾਲ ਸਬੰਧਿਤ ਹੋਣ, ਉਹਨਾਂ ਦਾ ਸਤਿਕਾਰ ਹਮੇਸ਼ਾ ਹਰ ਵਰਗ ਕਰਦਾ ਹੈ।

ਪੰਜਾਬ ਵਿਚ ਨਸ਼ਿਆਂ ਦੇ ਪ੍ਰਸਾਰ ਲਈ ਬਾਦਲ ਦਲ ਦੋਸ਼ੀ : ਪੰਚ ਪ੍ਰਧਾਨੀ

- ਯੂਥ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਰਾਜਪਾਲ ਸਿੰਘ ਹਰਦਿਆਲੇਆਣਾ ਤੇ ਕੌਮੀ ਪੰਚ ਭਾਈ ਮਨਧੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦਾ ਉਪ ਮੁ¤ਖ ਮੰਤਰੀ ਤੇ ਬਾਦਲ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਇਕ ਪਾਸੇ ਤਾਂ ਡੀ.ਜੀ.ਪੀ ਪੰਜਾਬ ਨੂੰ ਨਸ਼ਿਆਂ ਦੇ ਤਸਕਰਾਂ ਵਿਰੁ¤ਧ ਸਖਤ ਕਾਰਵਾਈ ਕਰਨ ਲਈ ਅਖਬਾਰੀ ਬਿਆਨਬਾਜ਼ੀ ਕਰ ਰਿਹਾ ਹੈ ਪਰ ਦੂਜੇ ਪਾਸੇ ਉਹ ਤੇ ਉਸਦੀ ਪਾਰਟੀ ਆਪ ਪੰਜਾਬ ਦੇ ਪਾਣੀਆਂ ਨੂੰ ਲੁਟਾ ਕੇ ਨਸ਼ਿਆਂ ਦੇ ਦਰਿਆ ਵਗਾ ਦੇਣ ਲਈ ਤੇ ਅਨੈਤਿਕਾ ਦੇ ਪ੍ਰਸਾਰ ਲਈ ਪ¤ਬਾਂ ਭਾਰ ਹੋਏ ਪਏ ਹਨ।
ਆਗੂਆਂ ਨੇ ਕਿਹਾ ਕਿ ਬਾਦਲ ਦਲ ਵਲੋਂ ਆਪਣੀ ਸਰਪ੍ਰਸਤੀ ਅਧੀਨ ਹੀ ਨਸ਼ਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਜਿਸਦੀਆਂ ਪਰਤ¤ਖ ਉਦਾਹਰਨਾਂ ਹਨ ਕਿ
1. ਤਰਨਤਾਰਨ ਤੋਂ ਐ¤ਮ.ਐ¤ਲ.ਏ ਹਰਮੀਤ ਸੰਧੂ ਨਸ਼ਿਆਂ ਦੇ ਪ੍ਰਸਾਰ ਲਈ ਪੂਰੇ ਮਾਝੇ ਵਿਚ ਮਸ਼ਹੁਰ ਹੈ।
2. ਜ¦ਧਰ ਦਾ ਨਰਿੰਦਰ ਸੌਂਧੀ ਨਸ਼ਿਆਂ ਦਾ ਵਪਾਰੀ ਬਾਦਲ ਦਲ ਦੇ ਯੂਥ ਵਿੰਗ ਦਾ ਅਹੁਦੇਦਾਰ ਹੈ।
3. ਬਾਦਲ ਦਲ ਦਾ ਸ਼੍ਰੋਮਣੀ ਕਮੇਟੀ ਮੈਂਬਰ ਸਾਧੂ ਸਿੰਘ ਨਸ਼ਿਆਂ ਦੇ ਵਪਾਰ ਲਈ ਦੋਸ਼ੀ।
4. ਬਾਦਲ ਦਲ ਦਾ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਨੌਸ਼ਹਿਰਾ ਪੰਨੂਆ ਆਪਣੀ ਗ¤ਡੀ ਵਿਚ ਨਸ਼ਿਆਂ ਤੇ ਕੁੜੀਆਂ ਸਮੇਤ ਐਕਸੀਡੈਂਟ ਵਿਚ ਮਾਰਿਆ ਗਿਆ।
5. ਪਟਿਆਲਾ ਰੈਲੀ ਵਿਚ ਸੁਖਬੀਰ ਬਾਦਲ ਨੇ ਸ਼ਰਾਬ ਨੂੰ ਨਸ਼ਾ ਕਹਿਣ ਤੋਂ ਨਾਂਹ ਕਰ ਦਿ¤ਤੀ।
6. ਪੰਜਾਬ ਦੀ ਹਰ ਗਲੀ-ਨੁ¤ਕਰ ਵਿਚ ਸ਼ਰਾਨ ਦੇ ਠੇਕੇ ਖੋਲ੍ਹੇ ਗਏ।
7. ਬਾਦਲ ਦਲ ਦਾ ਵਿਦਿਆਰਥੀ ਵਿੰਗ ਐ¤ਸ.ਓ.ਆਈ ਨਸ਼ਿਆਂ ਦੀ ਤਸਕਰੀ ਵਿਚ ਸਭ ਤੋਂ ਮੋਹਰੀ।
8. ਬਾਦਲ ਸਮਰਥਕ ਨਸ਼ਿਆਂ ਦੇ ਤਸਕਰਾਂ ਵਲੋਂ ਸਰਦੂਲਗੜ ਵਿਚ ਪੁਲਿਸ ਕਰਮੀਆਂ ਦੀ ਮਾਰ-ਕੁਟ।
9. ਨਸ਼ਾ ਵੇਚਣ ਵਾਲੇ ਜਦੋਂ ਫੜੇ ਜਾਂਦੇ ਹਨ ਤਾਂ ਉਹ ਅਕਸਰ ਸਿਆਸੀ ਦਬਾਅ ਕਾਰਨ ਛ¤ਡ ਦਿ¤ਤੇ ਜਾਂਦੇ ਹਨ।
10. ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ ਵਿਖੇ ਹੋਈ ਮੀਡੀਆ ਕਾਨਫਰੰਸ ਵਿਚ ਆਪ ਮੰਨਿਆ ਕਿ ਸਾਨੂੰ ਵੋਟਾਂ ਵਿਚ ਨਸ਼ੇ ਵੰਡਣੇ ਪੈਂਦੇ ਹਨ।
11. ਬਾਦਲ ਦਲ ਦੇ ਤੋਤਾ ਸਿਘ ਦਾ ਲੜਕਾ ਮਖਣ ਬਰਾੜ ਮੋਗਾ ਸੈਕਸ ਸਕੈਂਡਲ ਵਿਚ ਦੋਸ਼ੀ।
12. ਭਾਰਤ-ਪਾਕਿ ਸਰਹ¤ਦ ਉ¤ਤੇ ਤਾਰ ਅਤੇ ਸੁਰ¤ਖਿਆ ਬਜਾਂ ਦੇ ਬਾਵਜੂਦ ਨਸ਼ੇ ਕਿਵੇ ਆ ਸਕਦੇ ਹਨ ਇਹ ਹਰ ਕੋਈ ਜਾਣਦਾ ਹੈ ਕਿ ਇਸ ਤਸਕਰੀ ਵਿਚ ਪੁਲਿਸ, ਅਫਸਰਸ਼ਾਹੀ ਤੇ ਸਿਆਸੀ ਲੋਕਾਂ ਦੀ ਸਾਂਝੇਦਾਰੀ ਹੈ।
ਆਗੂਆਂ ਨੇ ਕਿਹਾ ਕਿ ਫੋਕੀ ਬਿਆਨਬਾਜੀ ਕਰਨ ਨਾਲ ਕੁਝ ਨਹੀਂ ਬਣਨਾ ਸਗੋਂ ਪਹਿਲਾਂ ਆਪਣੇ ਗਿਰੀਵਾਨ ਵਿਚ ਝਾਕਣਾ ਪੈਣਾ ਹੈ।

ਅਡਵਾਨੀ, ਮੋਦੀ ਤੇ ਜੇਤਲੀ ਪਾਰਟੀ ਹਾਰ ਲਈ ਜ਼ਿੰਮੇਵਾਰ

ਸ਼ਿਮਲਾ, 20 ਅਗਸਤ - ਭਾਰਤੀ ਜਨਤਾ ਪਾਰਟੀ ਦੀ ਸ਼ਿਮਲਾ ਵਿਖੇ ਚਲ ਰਹੀ ਚਿੰਤਨ ਬੈਠਕ ਵਿਚ ਵਿਚਾਰੀ ਅੰਦਰੂਨੀ ਰਿਪੋਰਟ ਵਿਚ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਪਾਰਟੀ ਦੇ ਮੁੱਖ ਚੋਣ ਪ੍ਰਬੰਧਕ ਸ੍ਰੀ ਅਰੁਣ ਜੇਤਲੀ ਨੂੰ 2009 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦਾ ਮੁੱਖ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਹ ਪ੍ਰਗਟਾਵਾ ਇਕ ਟੀ.ਵੀ. ਚੈਨਲ ਨੇ ਕੀਤਾ ਹੈ। ਹਾਲਾਂਕਿ ਚਿੰਤਨ ਬੈਠਕ 'ਚ ਕੀਤੀਆਂ ਜਾ ਰਹੀਆਂ ਵਿਚਾਰਾਂ ਪੂਰੀ ਤਰ੍ਹਾਂ ਗੁਪਤ ਰੱਖੀਆਂ ਜਾ ਰਹੀਆਂ ਹਨ। ਇਸ ਬੈਠਕ ਵਿਚ ਭਾਜਪਾ ਆਪਣੀ ਹਾਰ ਦੇ ਕਾਰਨਾਂ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਅਨੁਸਾਰ ਇਸ ਰਿਪੋਰਟ ਵਿਚ ਭਾਜਪਾ ਦੇ ਉਚ ਆਗੂਆਂ ਨੂੰ ਅਸਿੱਧੇ ਤੌਰ 'ਤੇ ਪਾਰਟੀ ਦੀ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਹਾਲਾਂਕਿ ਭਾਜਪਾ ਦੇ ਬੁਲਾਰੇ ਅਰੁਣ ਜੇਤਲੀ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਉਨ੍ਹਾਂ ਨੂੰ ਜਾਂ ਕਿਸੇ ਹੋਰ ਸੀਨੀਅਰ ਆਗੂ ਨੂੰ ਇਸ ਤਰ੍ਹਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੋਵੇ। ਇਸ ਰਿਪੋਰਟ ਵਿਚ ਭਾਜਪਾ ਦੀਆਂ ਲੋਕ ਸਭਾ ਚੋਣਾਂ ਵਿਚ ਹੋਈ ਸ਼ਰਮਨਾਕ ਹਾਰ ਦੇ ਕਾਰਜਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਜਾ ਰਹੀ ਹੈ। ਇਹ ਰਿਪੋਰਟ ਪਾਰਟੀ ਦੇ ਉਚ ਆਗੂਆਂ ਨੂੰ ਬੁੱਧਵਾਰ ਨੂੰ ਸ਼ਿਮਲਾ ਵਿਖੇ ਚਿੰਤਨ ਬੈਠਕ ਦੇ ਪਹਿਲੇ ਦਿਨ ਸੌਂਪੀ ਗਈ। ਹਾਲਾਂਕਿ ਇਸ ਰਿਪੋਰਟ ਵਿਚ ਕਿਸੇ ਵੀ ਆਗੂ ਦਾ ਸਿੱਧੇ ਤੌਰ 'ਤੇ ਨਾਂ ਨਹੀਂ ਲਿਆ ਗਿਆ, ਪਰ ਇਸ ਵਿਚ ਜਿਹੜੇ ਆਗੂਆਂ ਦੀਆਂ ਚੋਣ ਪ੍ਰਚਾਰ ਨੀਤੀਆਂ ਦੀ ਆਲੋਚਨਾ ਕੀਤੀ ਗਈ ਹੈ ਉਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਸ਼ਾਰਾ ਅਡਵਾਨੀ, ਜੇਤਲੀ ਅਤੇ ਮੋਦੀ ਵੱਲ ਹੈ। ਇਸ ਨਾਲ ਇਹ ਵੀ ਸਪਸ਼ਟ ਹੋ ਗਿਆ ਕਿ ਚਿੰਤਨ ਬੈਠਕ ਦੇ ਪਹਿਲੇ ਹੀ ਦਿਨ ਸਿਰਫ਼ ਜਸਵੰਤ ਸਿੰਘ ਦਾ ਮੁੱਦਾ ਹੀ ਕੁੜੱਤਣ ਭਰਿਆ ਨਹੀਂ ਰਿਹਾ, ਸਗੋਂ ਪਾਰਟੀ ਦੇ ਉਚ ਆਗੂਆਂ ਨੂੰ ਹਾਰ ਦਾ ਕਾਰਨ ਠਹਿਰਾਉਣਾ ਵੀ ਸ਼ਾਮਲ ਹੈ। ਇਹ ਰਿਪੋਰਟ ਪਾਰਟੀ ਦੇ ਸੀਨੀਅਰ ਆਗੂਆਂ ਯਸ਼ਵੰਤ ਸਿਨਹਾ, ਜਸਵੰਤ ਸਿੰਘ ਅਤੇ ਅਰੁਣ ਸ਼ੋਰੀ ਵਲੋਂ ਪਾਰਟੀ ਦੀ ਹਾਰ ਦੇ ਕਾਰਨਾਂ ਅਤੇ ਜਵਾਬਦੇਹੀ ਤੈਅ ਕਰਨ ਲਈ ਰਿਪੋਰਟ ਤਿਆਰ ਕਰਨ ਦੀ ਕੀਤੀ ਜਾ ਰਹੀ ਮੰਗ ਤੋਂ ਬਾਅਦ ਤਿਆਰ ਕੀਤੀ ਗਈ ਹੈ।

ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿ¤ਤਾ ਗਿਆ : ਸਿ¤ਖਸ ਫਾਰ ਹਿਊਮਨ ਰਾਈਟਸ

ਪਟਿਆਲਾ, 20 ਅਗਸਤ-ਸਿਖਸ ਫਾਰ ਹਿਊਮਨ ਰਾਈਟਸ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਤੇ ਪ੍ਰਜ਼ੀਡੀਅਮ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਪ੍ਰੈ¤ਸ ਨੂੰ ਜਾਰੀ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਅ¤ਜ ਪੂਰੀ ਤਰ੍ਹਾਂ ਪੁਲਿਸ ਸਟੇਟ ਵਿਚ ਬਦਲ ਚੁ¤ਕ ਹੈ। ਹਰ ਪਾਸੇ ਮਨੁ¤ਖੀ ਅਧਿਕਾਰਾਂ ਦੀ ਉ¦ਘਣਾਵਾਂ ਹੋ ਰਹੀਆਂ ਹਨ ਅਤੇ ਕਾਨੂੰਨ ਦੀਆਂ ਧ¤ਜੀਆਂ ਉਡਾਈਆਂ ਜਾ ਰਹੀਆਂ ਹਨ। ਖਾਸ ਤੌਰ ਤੇ ਗੁਰੂ ਗੰ੍ਰਥ ਸਾਹਿਬ ਜੀ ਦੀ ਸਰਬ¤ਤ ਦੇ ਭਲੇ ਦੀ ਸੋਚ ਨੂੰ ਪਰੇ ਕਰਕੇ ਸੌਦਾ ਸਾਧ ਵਰਗੇ ਬਲਾਤਕਾਰੀ ਤੇ ਕਾਤਲ ਅ¤ਤਵਾਦੀ ਲਈ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਖਰਾਬ ਕੀਤਾ ਜਾ ਰਿਹਾ ਹੈ।
ਉਹਨਾਂ ਜਾਣਾਕਾਰੀ ਦਿੰਦਿਆ ਦ¤ਸਿਆ ਕਿ ਸੌਦਾ ਸਾਧ ਦੀ ਸਜ਼ਿਸ਼ ਤੇ ਉਸਦੇ ਸਮਰਥਕਾਂ ਦੁਆਰਾ ਸ਼ਹੀਦ ਕੀਤੇ ਭਾਈ ਕੰਵਲਜੀਤ ਸਿੰਘ ਸੁਨਾਮ ਦੇ ਕਤਲ ਕੇਸ ਵਿਚ ਮੁ¤ਖ ਗਵਾਹ ਨੂੰ ਪੁਲਿਸ ਤੇ ਸਿਆਸੀ ਦਬਾਅ ਨਾਲ ਗਵਾਹੀ ਤੋਂ ਮੁਕਰਾ ਦਿ¤ਤਾ ਗਿਆ ਹੈ।ਉਹਨਾਂ ਅ¤ਗੇ ਕਿਹਾ ਕਿ ਤਿਹਾੜ ਜੇਲ੍ਹ ਵਿਚ ਬੰਦ ਭਾਈ ਬਲਜੀਤ ਸਿੰਘ ਭਾਊ ਨੂੰ ਰੁਲਦਾ ਸਿੰਘ ਕਤਲ ਕੇਸ ਵਿਚ ਫਸਾਉਣ ਦੀ ਸਜ਼ਿਸ਼ ਰਚੀ ਜਾ ਰਹੀ ਹੈ ਜਿਸ ਤਹਿਤ ਉਸ ਉ¤ਤੇ ਇਕ ਅਜਿਹੀ ਲ¤ੁਟ-ਖੋਹ ਦਾ ਕੇਸ ਪਾਇਆ ਗਿਆ ਹੈ ਜਿਸ ਦੇ ਵਾਪਰਣ ਸਮੇਂ ਭਾਊ ਤਿਹਾੜ ਜੇਲ੍ਹ ਵਿਚ ਬੰਦ ਸੀ।ਉਹਨਾਂ ਸ਼ਿਵ ਸੈਨਾ ਵਲੋਂ ਭਾਊ ਦੀ ਪੇਸ਼ੀ ਮੌਕੇ ਘਿਰਾਓ ਕਰਨ ਦਾ ਪੁਲਿਸ ਵਲੋਂ ਕੋਈ ਨੋਟਿਸ ਨਾਲ ਲੈਣ ਨੂੰ ਵੀ ਮੰਦਭਾਗਾ ਦਸਿਆ।
ਆਗੂਆਂ ਨੇ ਦ¤ਸਿਆ ਕਿ ਜਗਰਾਓ ਪੁਲਿਸ ਵਲੋਂ ਵੀ ਸਮੇਂ ਸਮੇਂ ਤੇ ਸਿ¤ਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ ਅਤੇ ਹੁਣ ਪਿਛਲੇ ਹਫਤੇ ਤੋਂ ਭਾਈ ਰਣਜੀਤ ਸਿੰਘ ਨੀਟੇ ਦੀ ਸਾਲੀ ਬੀਬੀ ਮਾਨ ਕੌਰ ਜੰਮੂ ਤੇ ਅੰਮ੍ਰਿਤਸਰ ਵਾਸੀ ਭਾਈ ਲਖਵਿੰਦਰ ਸਿੰਘ ਨੂੰ ਚ¤ੁਕਿਆ ਹੋਇਆ ਹੈ ਖਦਸ਼ਾ ਹੈ ਕਿ ਇਹਨਾਂ ਨੂੰ ਆਉਂਦੇ ਦਿਨਾਂ ਵਿਚ ਝੂਠੇ ਕੇਸਾਂ ਵਿਚ ਫਸਾਇਆ ਜਾਵੇਗਾ।

ਡੇਰਾ ਪ੍ਰੇਮੀ ਲਿੱਲੀ ਕਤਲ ਮਾਮਲਾ ਤਿੰਨ ਸਿੱਖ ਨੌਜਵਾਨ ਰਿਹਾਅ

ਮਾਨਸਾ, 20 ਅਗਸਤ- ਡੇਰਾ ਸਿਰਸਾ ਪ੍ਰੇਮੀ ਲਿੱਲੀ ਸ਼ਰਮਾ ਦੀ ਕੀਤੀ ਗਈ ਹੱਤਿਆ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਅੱਜ ਅਦਾਲਤ ਨੇ ਰਿਹਾਅ ਕਰਨ ਦਾ ਹੁਕਮ ਸੁਣਾ ਦਿੱਤਾ ਹੈ। ਜਾਣਕਾਰੀ ਅਨੁਸਾਰ ਮਾਨਸਾ ਦੇ ਸੀਨੀਅਰ ਸਬ ਜੱਜ ਸ੍ਰੀ ਬੀ.ਕੇ. ਰਹੇਜਾ ਦੀ ਅਦਾਲਤ ਨੇ ਡੇਰਾ ਪ੍ਰੇਮੀ ਲਿੱਲੀ ਸ਼ਰਮਾ ਦੇ ਭਰਾ ਬਲੀ ਸਿੰਘ ਵਲੋਂ ਲਿਖਾਈ ਰਿਪੋਰਟ ਅਨੁਸਾਰ ਗ੍ਰਿਫ਼ਤਾਰ ਕੀਤੇ ਪਿੰਡ ਆਲਮਪੁਰ ਮੰਦਰਾ ਦੇ ਤਿੰਨ ਵਿਅਕਤੀ ਦਲਜੀਤ ਸਿੰਘ, ਡਾ. ਸਿੰਦਰ ਸਿੰਘ ਤੇ ਮਿੱਠੂ ਸਿੰਘ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚੋਂ ਰਿਹਾਅ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਪ੍ਰੇਮੀ ਲਿੱਲੀ ਸ਼ਰਮਾ ਦੇ 28 ਜੁਲਾਈ ਨੂੰ ਹੋਏ ਕਤਲ ਤੋਂ ਬਾਅਦ ਮਾਨਸਾ ਦੀ ਸਦਰ ਪੁਲਿਸ ਵਲੋਂ ਉਕਤ ਤਿੰਨਾਂ ਵਿਅਕਤੀਆਂ ਨੂੰ ਮ੍ਰਿਤਕ ਦੇ ਭਾਈ ਬਲੀ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਬਾਅਦ ਇਸ ਕਤਲ ਕਾਂਡ ਸਬੰਧੀ ਇਕ ਖਾੜਕੂ ਜਥੇਬੰਦੀ ਵਲੋਂ ਜ਼ਿੰਮੇਵਾਰੀ ਲੈਣ ਤੋਂ ਪਿਛੋਂ ਪੁਲਿਸ ਨੇ ਪਹਿਲਾਂ ਚਾਰ ਵਿਅਕਤੀਆਂ ਤੇ ਬਾਅਦ ਵਿਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜੋ ਅੱਜ ਕੱਲ੍ਹ ਸਰਦੂਲਗੜ੍ਹ ਪੁਲਿਸ ਕੋਲ ਰਿਮਾਂਡ 'ਤੇ ਹਨ। ਅੱਜ ਜਦੋਂ ਤਿੰਨਾਂ ਵਿਅਕਤੀਆਂ ਨੂੰ ਸ੍ਰੀ ਰਹੇਜਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਮੁਲਜ਼ਮਾਂ ਦੇ ਵਕੀਲ ਅਜੀਤ ਸਿੰਘ ਨੇ ਦਲੀਲਾਂ ਦੇ ਕੇ ਉਨ੍ਹਾਂ ਨੂੰ ਛੱਡੇ ਜਾਣ ਦੀ ਮੰਗ ਕੀਤੀ। ਸ੍ਰੀ ਰਹੇਜਾ ਨੇ ਉਨ੍ਹਾਂ ਦੀ ਦਲੀਲ ਸੁਣਕੇ ਅਤੇ ਦਸਤਾਵੇਜ਼ੀ ਸਬੂਤਾਂ ਨੂੰ ਵੇਖ ਕਿ ਤਿੰਨਾਂ ਨੌਜਵਾਨਾਂ ਨੂੰ ਰਿਹਾਅ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਤੇ ਪਿਛੋਂ ਉਕਤ ਨੌਜਵਾਨਾਂ ਨੂੰ ਕੇਂਦਰੀ ਜੇਲ੍ਹ ਬਠਿੰਡਾ ਤੋਂ ਰਿਹਾਅ ਕਰ ਦਿੱਤਾ ਗਿਆ।

ਦਰਵਾਜ਼ੇ ਤਾਂ ਨਹੀਂ ਦੇਣੇ ਪਰ ਰਾਜ ਜ਼ਰੂਰ ਵਾਪਸ ਲੈਣਾ: ਪੰਚ ਪ੍ਰਧਾਨੀ

ਅੰਮ੍ਰਿਤਸਰ, 20 ਅਗਸਤ -ਮਹਿਮੂਦ ਗਜ਼ਨਵੀ ਵਲੋਂ ਸੋਮਨਾਥ ਦੇ ਮੰਦਰ ਤੋਂ ਲ¤ੁਟੇ ਦਰਵਾਜ਼ੇ ਖਾਲਸਈ ਫੌਜਾਂ ਨੇ ਹਿੰਦੂਆਂ ਦੀਆਂ ਧੀਆਂ-ਭੈਣਾਂ ਸਣੇ ਵਾਪਸ ਲਿਆਂਦੇ ਸਨ ਜਿਨ੍ਹਾਂ ਨੂੰ ਮਨੂਵਾਦੀਆਂ ਦੁਆਰਾ ਵਾਪਸ ਲੈਣ ਤੋਂ ਇਨਕਾਰ ਕਰ ਦਿ¤ਤਾ ਗਿਆ ਸੀ ਅਤੇ ਖਾਲਸੇ ਨੇ ਉਹ ਦਰਵਾਜ਼ੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਰਸ਼ਨੀ ਡਿਉੜੀ ਨੂੰ ਲਗਾ ਦਿ¤ਤੇ ਸਨ। ਪਰ 1947 ਤੋਂ ਬਾਅਦ ਇਹ ਤੀਜੀ ਵਾਰ ਹੈ ਜਦੋਂ ਮਨੂਵਾਦੀਆਂ ਨੇ ਆਪਣੀ ਬੇਗ਼ੈਰਤੀ ਦੇ ਪ੍ਰਤੀਕ ਇਨ੍ਹਾਂ ਦਰਵਾਜ਼ਿਆਂ ਨੂੰ ਵਾਪਸ ਲੈਣ ਦੀ ਸਾਜਿਸ਼ ਖੇਡੀ ਹੈ। ਪੰਚ ਪ੍ਰਧਾਨੀ ਇਨ੍ਹਾਂ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਜਿਸ ਤਰ੍ਹਾਂ ਖਾਲਸੇ ਨੇ ਇਹ ਦਰਵਾਜ਼ੇ ਪ੍ਰਾਪਤ ਕੀਤੇ ਸਨ, ਉਸੇ ਤਰ੍ਹਾਂ ਆ ਕੇ ਦਰਵਾਜ਼ੇ ਵਾਪਸ ਲੈ ਲਓ ਐਵੇਂ ਪੰਥ ਦੇ ਟੁਕੜਬੋਚਾਂ ਰਾਹੀਂ ਦਰਵਾਜ਼ਿਆਂ ਨੂੰ ਵਾਪਸ ਲੈਣ ਦੀ ਜ਼ੁਰ¤ਅਤ ਨਾ ਕੀਤੀ ਜਾਵੇ।
ਯੂਥ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਜਸਪਾਲ ਸਿੰਘ ਮੰਝਪੁਰ ਤੇ ਜਨਰਲ ਸਕ¤ਤਰ ਭਾਈ ਰਾਜਵਿੰਦਰ ਸਿੰਘ ਭੰਗਾਲੀ ਨੇ ਕਿਹਾ ਕਿ ਉਕਤ ਦਰਵਾਜ਼ੇ ਤਾਂ ਖਾਲਸਾ ਪੰਥ ਨੇ ਵਾਪਸ ਨਹੀਂ ਦੇਣੇ ਪਰ 1849 ਵਿਚ ਅੰਗਰੇਜ਼ਾਂ ਵਲੋਂ ਖੋਹਿਆ ਤੇ 1947 ਵਿਚ ਖੁ¤ਸਿਆ ਸਿ¤ਖ ਰਾਜ ਅਸਾਂ ਵਾਪਸ ਜ਼ਰੂਰ ਲੈਣਾ ਹੈ।
ਪੰਚ ਪ੍ਰਧਾਨੀ ਦੇ ਆਗੂਆਂ ਨੇ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਵਲੋਂ ਲਿਖੀ ਕਿਤਾਬ ਵਿਚ ਦੇਸ਼ ਦੀ ਵੰਡ ਦਾ ਦੋਸ਼ੀ ਜਵਾਹਰ ਲਾਲ ਨਹਿਰੂ ਨੂੰ ਦਰਸਾਇਆ ਗਿਆ ਹੈ ਜੋ ਕਿ ਸੌ ਫੀਸਦੀ ਸ¤ਚ ਹੈ। ਆਗੂਆਂ ਨੇ ਕਿਹਾ ਕਿ 1947 ਵਿਚ ਪੰਜਾਬ ਤੇ ਬੰਗਾਲ ਦੀ ਹੋਈ ਵੰਡ ਦੌਰਾਨ ਲ¤ਖਾਂ ਲੋਕ ਮਾਰੇ ਗਏ, ਬੀਬੀਆਂ ਦੀ ਬੇਪਤੀ ਹੋਈ ਅਤੇ ਖਾਸ ਤੌਰ ’ਤੇ ਸਿ¤ਖਾਂ ਨੂੰ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਇਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਦੇ ਵਸ ਪੈ ਗਏ। ਉਨ੍ਹਾਂ ਕਿਹਾ ਕਿ ਇਸ ਸਭ ਲਈ ਜਵਾਹਰ ਲਾਲ ਨਹਿਰੂ ਦੋਸ਼ੀ ਹੈ ਅਤੇ ਉਸ ਨੂੰ ਮਰਨ ਉਪਰੰਤ ਦੇਸ਼ ਦਾ ਗ¤ਦਾਰ ਤੇ ਕਾਤਲ ਘੋਸ਼ਿਤ ਕਰਕੇ 62 ਸਾਲ ਪਹਿਲਾਂ ਲ¤ਗੇ ਜ਼ਖਮਾਂ ਉਤੇ ਮ¤ਲ੍ਹਮ ਲਾਉਣੀ ਚਾਹੀਦੀ ਹੈ।


ਉਮਰ ਅਬਦੁੱਲਾ ਅਤੇ ਸੁਖਬੀਰ ਬਾਦਲ “ਹਿੰਦੂਤਵ ਹੁਕਮਰਾਨ ਦੇ ਮੌਜੂਦਾ ਦੱਲੇ” :- ਮਾਨ

ਫਤਿਹਗੜ੍ਹ ਸਾਹਿਬ, 19 ਅਗਸਤ :- “ਮਕਾਰਤਾ, ਧੋਖੇ ਅਤੇ ਫਰੇਬਾਂ ਨਾਲ ਭਰੇ ਹੋਏ ਹਿੰਦੂਤਵ ਹੁਕਮਰਾਨ ਨੇ ਅੰਗਰੇਜ਼ਾਂ ਤੋਂ ਪਾੜੋ ਅਤੇ ਰਾਜ ਕਰੋ ਦੀ ਨੀਤੀ ਦੀ ਗੁੜ੍ਹਤੀ ਲੈ ਲਈ ਸੀ। ਮੁਲਕ ਦੀ ਵੰਡ ਦੇ 1947 ਦੇ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਹੁਕਮਰਾਨ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਉਣ ਦੀ ਸੋਚ ਅਧੀਨ ਉਹਨਾਂ ਵਿੱਚ ਧੜੇਬਾਜ਼ੀਆਂ ਨੂੰ ਸ਼ਹਿ ਦੇ ਕੇ ਮੁਸਲਿਮ ਅਤੇ ਸਿੱਖ ਕੌਮ ਵਿੱਚ ਕੰਮ ਕਰਦਾ ਆ ਰਿਹਾ ਹੈ। ਮੁਸਲਿਮ ਕੌਮ ਵਿੱਚ “ਅਬਦੁੱਲਾ ਪਰਿਵਾਰ” ਅਤੇ ਸਿੱਖ ਕੌਮ ਵਿੱਚ “ਬਾਦਲ ਪਰਿਵਾਰ” ਦੇ ਰਾਹੀਂ ਆਪਣੀਆਂ ਸ਼ਾਜਿਸਾਂ ਅਤੇ ਮੰਦਭਾਵਨਾ ਭਰੀਆਂ ਨੀਤੀਆਂ ਨੂੰ ਹੁਕਮਰਾਨ ਨੇਪਰੇ ਚਾੜ੍ਹਦਾ ਆ ਰਿਹਾ ਹੈ। ਸ਼੍ਰੀ ਉਮਰ ਅਬਦੁੱਲਾ ਅਤੇ ਸ਼੍ਰੀ ਸੁਖਬੀਰ ਬਾਦਲ ਕ੍ਰਮਵਾਰ ਮੁਸਲਿਮ ਅਤੇ ਸਿੱਖ ਕੌਮ ਵਿੱਚ ਹਿੰਦੂਤਵ ਹਾਕਮਾਂ ਦੇ ਮੌਜੂਦਾ ਦੱਲੇ ਬਣ ਕੇ ਵਿਚਰਦੇ ਆ ਰਹੇ ਹਨ, ਜਿਹਨਾਂ ਤੋਂ ਮੁਸਲਿਮ ਅਤੇ ਸਿੱਖ ਕੌਮ ਨੂੰ ਸੁਚੇਤ ਰਹਿ ਕੇ ਵਿਚਰਨਾ ਚਾਹੀਦਾ ਹੈ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਬਾਦਲ ਅਤੇ ਅਬਦੁੱਲਾ ਖਾਨਦਾਨਾਂ ਵੱਲੋਂ ਆਪੋ ਆਪਣੀਆਂ ਕੌਮਾਂ ਨਾਲ ਕੀਤੇ ਜਾ ਰਹੇ ਫਰੇਬ ਅਤੇ ਧੋਖਿਆਂ ਤੋਂ ਜਾਣਕਾਰੀ ਦਿੰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਹ ਦੋਵੇ ਪਰਿਵਾਰ ਮੁਸਲਿਮ ਅਤੇ ਸਿੱਖ ਕੌਮ ਦੇ ਦੋਖੀ ਖਾਨਦਾਨ ਹਨ ਜਿਹਨਾਂ ਨੇ ਸੈਂਟਰ ਹਕੂਮਤਾਂ ਦੀ ਸ਼ਹਿ ‘ਤੇ ਗੈਰ ਇਖਲਾਕੀ ਢੰਗਾਂ ਦੀ ਵਰਤੋਂ ਕਰਕੇ ਕੇਵਲ ਸਿਆਸੀ ਤਾਕਤ ਉੱਤੇ ਹੀ ਕਾਬਿਜ਼ ਨਹੀਂ ਹੁੰਦੇ ਆ ਰਹੇ। ਬਲਕਿ ਆਪੋ ਆਪਣੀਆਂ ਕੌਮਾਂ ਦੇ ਹੱਕ-ਹਕੂਕਾਂ ਨੂੰ ਇਸ ਮੁਲਕ ਦੇ ਹੁਕਮਰਾਨਾਂ ਕੋਲ ਗਹਿਣੇ ਰੱਖ ਕੇ ਧਨ-ਦੌਲਤ ਅਤੇ ਵੱਡੀਆਂ ਵੱਡੀਆਂ ਜਾਇਦਾਦਾਂ ਦੇ ਭੰਡਾਰ ਇਕੱਤਰ ਕਰਦੇ ਆ ਰਹੇ ਹਨ। ਉਹਨਾਂ ਦੋਵੇਂ ਕੌਮਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਇਨ੍ਹਾ ਖਾਨਦਾਨਾਂ ਦੇ ਸਿਆਸੀ ਕਬਜਿ਼ਆਂ ਤੋਂ ਉਹ ਆਪਣੀ ਖਲਾਸੀ ਨਹੀਂ ਕਰ ਲੈਂਦੀਆਂ, ਉਦੋਂ ਤੱਕ ਉਪਰੋਕਤ ਦੋਵੇਂ ਕੌਮਾਂ ਦੀ ਤਰੱਕੀ, ਅਮਨ-ਚੈਨ ਅਤੇ ਖੁਸ਼ਹਾਲਤਾ ਦੀ ਗੱਲ ਕਰਨਾ ਇੱਕ ਸੁਪਨੇ ਦੀ ਨਿਆਈ ਹੋਵੇਗਾ। ਇਸ ਲਈ ਦੋਵੇਂ ਕੌਮਾਂ ਨੂੰ ਹਿੰਦ ਹਕੂਮਤ ਦੇ ਇਹਨਾਂ ਦੱਲਿਆਂ ਦੇ ਮਾਰੂ ਜਾਲ ਤੋਂ ਬਚਾਉਣ ਲਈ ਇੱਕ ਨਿਰਣਾਇਕ ਸਿਆਸੀ ਜੰਗ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਨਿਰਪੱਖਤਾ ਤੌਰ ‘ਤੇ ਅਬਦੁੱਲਾ ਅਤੇ ਬਾਦਲ ਖਾਨਦਾਨਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਉਤੇ ਨਜ਼ਰ ਮਾਰੀ ਜਾਵੇ ਤਾਂ ਇੱਕ ਗੱਲ ਸਪੱਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਇਹਨਾਂ ਦੋਵਾਂ ਪਰਿਵਾਰਾਂ ਦੀ ਕੋਈ ਬਹੁਤੀ ਵੱਡੀ ਨਿੱਜੀ ਜਾਇਦਾਦ ਜਾਂ ਇਖਲਾਕੀ ਤਾਕਤ ਨਹੀਂ ਸੀ। ਲੇਕਿਨ ਇਹ ਦੋਵੇਂ ਖਾਨਦਾਨ ਹਿੰਦ ਹਕੂਮਤ ਦੇ ਜੀ-ਹਜ਼ੂਰੀਏ ਬਣ ਕੇ ਆਪੋ ਆਪਣੀਆਂ ਕੌਮਾਂ ਨਾਲ ਗੱਦਾਰੀਆਂ ਕਰਕੇ, ਇਵਜ਼ਾਨੇ ਵਿੱਚ ਸਿਆਸੀ ਤਾਕਤਾਂ ਅਤੇ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਦੇ ਆਏ ਹਨ। ਜਿਸ ਕਾਰਨ ਇਹ ਅੱਜ ਅਰਬਾਂ ਰੁਪਏ ਦੀਆਂ ਜਾਇਦਾਦਾਂ ਦੇ ਮਾਲਕ ਹਨ।
ਉਹਨਾਂ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਹਿੰਦੂਤਵ ਹੁਕਮਰਾਨਾਂ ਨੇ ਜਿਵੇਂ ਸਿੱਖ ਅਤੇ ਮੁਸਲਿਮ ਕੌਮ ਵਿੱਚ ਆਪਣੇ “ਕਰਿੰਦੇ” ਪਾਲੇ ਹੋਏ ਹਨ, ਇਸੇ ਤਰ੍ਹਾ ਅਮਰੀਕਾ ਨੇ ਵੀ ਅਜਿਹੀ ਸ਼ਾਜਿਸੀ ਅਤੇ ਮਨੁੱਖਤਾ ਮਾਰੂ ਨੀਤੀ ਉੱਤੇ ਚੱਲ ਕੇ ਅਫਗਾਨਿਸਤਾਨ ਵਿੱਚ “ਕਰਜ਼ਈ ਸਰਕਾਰ” ਨੂੰ ਆਪਣੀ “ਰਖੇਲ” ਬਣਾ ਕੇ ਰੱਖਿਆ ਹੋਇਆ ਹੈ। ਜਿਸ ਦੇ ਰਾਹੀਂ ਅਮਰੀਕਾ ਦੀ ਹਕੂਮਤ ਅਫਗਾਨਿਸਤਾਨ ਨਿਵਾਸੀਆਂ ਦੇ ਹੱਕ-ਹਕੂਕਾਂ ਨੂੰ ਕੁਚਲਦੀ ਆ ਰਹੀ ਹੈ ਅਤੇ ਕਰਜ਼ਈ ਸਰਕਾਰ ਦੀ ਹਿੱਕ ਥਾਪੜਦੀ ਆ ਰਹੀ ਹੈ। ਉਹਨਾਂ ਕਿਹਾ ਕਿ ਅਜਿਹੀ ਮੰਦਭਾਵਨਾ ਭਰੀ ਸੋਚ ਨਾਲ ਨਾ ਤਾਂ ਅਮਰੀਕਾ ਆਪਣੀ ਸਾਰੀ ਸ਼ਕਤੀ ਝੋਂਕ ਕੇ ਅਫਗਾਨਿਸਤਾਨ ਅਤੇ ਏਸ਼ੀਆ ਖਿੱਤੇ ਵਿੱਚ ਅਮਨ-ਚੈਨ ਸਥਾਪਿਤ ਕਰ ਸਕਦਾ ਹੈ ਅਤੇ ਨਾ ਹੀ ਹਿੰਦੂਤਵ ਹਕੂਮਤ ਅਬਦੁੱਲਾ ਅਤੇ ਬਾਦਲ ਪਰਿਵਾਰਾਂ ਦੀ ਦੁਰਵਰਤੋਂ ਕਰਕੇ ਸਿੱਖ ਕੌਮ ਦੀ ਸਰਜ਼ਮੀਨ “ਖਾਲਿਸਤਾਨ (ਪੰਜਾਬ)” ਅਤੇ ਮੁਸਲਿਮ ਕੌਮ ਦੀ ਸਟੇਟ ਜੰਮੂ ਕਸ਼ਮੀਰ ਵਿੱਚ ਚਿਰਸਥਾਈ ਅਮਨ-ਚੈਨ ਕਾਇਮ ਕਰ ਸਕਦੀ ਹੈ। ਸ: ਮਾਨ ਨੇ ਸਿੱਖ ਕੌਮ ਅਤੇ ਮੁਸਲਿਮ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਮੇਂ ਦੀਆਂ ਹਕੂਮਤਾਂ ਦੇ ਹੱਥ ਠੋਕੇ ਬਣਨ ਵਾਲੇ ਅਤੇ ਆਪਣੇ ਹੀ ਲੋਕਾਂ ਉੱਤੇ ਜ਼ਬਰ ਜੁਲਮ ਢਾਹੁਣ ਵਾਲੇ ਖਾਨਦਾਨਾਂ, ਪਰਿਵਾਰਾਂ ਦੀ ਸਹੀ ਪਹਿਚਾਣ ਕਰ ਕੇ ਵਿਚਰਣ ਤਾਂ ਕਿ ਅਜਿਹੇ ਦੱਲੇ ਪਰਿਵਾਰ ਕੌਮਾਂ ਦਾ ਕੋਈ ਹੋਰ ਨੁਕਸਾਨ ਨਾ ਕਰ ਸਕਣ।

ਕੀ ਮੈਂ ਹਨੂੰਮਾਨ ਤੋਂ ਰਾਵਣ ਹੋ ਗਿਆ ਹਾਂ : ਜਸਵੰਤ ਸਿੰਘ

ਸ਼ਿਮਲਾ, 19 ਅਗਸਤ - ਭਾਜਪਾ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤੇ ਜਾਣ ਤੋਂ ਬਾਅਦ ਸੀਨੀਅਰ ਆਗੂ ਜਸਵੰਤ ਸਿੰਘ ਨੇ ਬੇਹੱਦ ਭਾਵੁਕ ਹੁੰਦਿਆਂ ਇਸ ਨੂੰ ਪਾਰਟੀ ਦਾ ਗਲਤ ਫ਼ੈਸਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਇਕ ਪੁਸਤਕ ਲਿਖਣ ਦੇ ਕਾਰਨ ਮੈਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਸ਼ਿਮਲਾ ਵਿਚ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਆਗੂਆਂ ਦੇ ਲਿਖਣ-ਪੜ੍ਹਨ 'ਤੇ ਇਸ ਤਰ੍ਹਾਂ ਰੋਕ ਲਗਾਈ ਜਾਵੇਗੀ ਤਾਂ ਇਹ ਦੇਸ਼ ਦੇ ਹਿਤ ਵਿਚ ਨਹੀਂ ਹੋਵੇਗਾ। ਉਨ੍ਹਾਂ ਇਸ ਗੱਲ 'ਤੇ ਵੀ ਦੁੱਖ ਪ੍ਰਗਟਾਇਆ ਕਿ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਲਈ ਰਸਮੀ ਕਾਰਵਾਈ ਵੀ ਪੂਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਟੈਲੀਫ਼ੋਨ ਦੀ ਥਾਂ ਵਿਅਕਤੀਗਤ ਤੌਰ 'ਤੇ ਪਾਰਟੀ ਵਿਚੋਂ ਕੱਢੇ ਜਾਣ ਬਾਰੇ ਕਿਹਾ ਜਾਂਦਾ ਤਾਂ ਜ਼ਿਆਦਾ ਚੰਗਾ ਸੀ। ਮੈਂ ਭਾਜਪਾ ਦਾ ਮੁੱਢ ਤੋਂ ਮੈਂਬਰ ਰਿਹਾ ਹਾਂ ਅਤੇ ਪਾਰਟੀ ਲਈ 30 ਸਾਲਾਂ ਕੰਮ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਇਸ ਤਰ੍ਹਾਂ ਪਾਰਟੀ ਤੋਂ ਜਾਣਾ ਪਵੇਗਾ ਕਦੇ ਮੈਂ ਸੋਚਿਆ ਵੀ ਨਹੀਂ ਸੀ। ਉਨ੍ਹਾਂ ਪਾਰਟੀ ਦਾ ਅਹਿਸਾਨ ਮੰਨਿਆ ਕਿ ਸਮੇਂ ਸਮੇਂ 'ਤੇ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਜਸਵੰਤ ਸਿੰਘ ਨੇ ਐਨ.ਡੀ.ਏ. ਸਰਕਾਰ ਸਮੇਂ ਛਪੇ ਇਕ ਕਾਰਟੂਨ ਬਾਰੇ ਵੀ ਦਸਿਆ, ਜਿਸ ਵਿਚ ਉਨ੍ਹਾਂ ਨੂੰ ਹਨੂੰਮਾਨ ਦਰਸਾਇਆ ਗਿਆ ਸੀ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਪਾਰਟੀ ਲਈ ਕੀ ਮੈਂ ਹਨੂੰਮਾਨ ਤੋਂ ਰਾਵਣ ਹੋ ਗਿਆ ਹਾਂ?

ਬਗ਼ਦਾਦ 'ਚ ਬੰਬ ਧਮਾਕੇ, 75 ਹਲਾਕ, 400 ਤੋਂ ਵੱਧ ਜ਼ਖ਼ਮੀ

ਬਗਦਾਦ, 19 ਅਗਸਤ- ਅੱਜ ਇਰਾਕ ਦੀ ਰਾਜਧਾਨੀ ਬਗਦਾਦ ਵਿਖੇ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ 75 ਲੋਕਾਂ ਦੀ ਮੌਤ ਹੋ ਗਈ ਅਤੇ 400 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਇਹ ਧਮਾਕੇ ਅਮਰੀਕੀ ਫ਼ੌਜੀ ਟੁਕੜੀਆਂ ਵਲੋਂ ਇਰਾਕ ਤੋਂ ਵਾਪਸ ਜਾਣ ਮਗਰੋਂ ਸਭ ਤੋਂ ਭਿਆਨਕ ਅਤਿਵਾਦੀ ਹਮਲਾ ਸੀ। ਅੱਜ ਇਰਾਕ ਦੇ ਸਰਕਾਰੀ ਮੰਤਰਾਲਿਆਂ ਦੇ ਬਾਹਰ ਦੋ ਟਰੱਕ ਬੰਬ ਹਮਲੇ ਕੀਤੇ ਗਏ, ਜਿਨ੍ਹਾਂ ਵਿਚੋਂ ਇਕ ਭਾਰੀ ਸੁਰੱਖਿਆ ਵਾਲੇ ਗਰੀਨ ਜ਼ੋਨ ਇਲਾਕੇ ਵਿਚ ਕੀਤਾ ਗਿਆ। ਇਸ ਤੋਂ ਇਲਾਵਾ ਇਕ ਕਾਰ ਬੰਬ ਹਮਲਾ ਅਤੇ ਇਕ ਮੋਰਟਾਰ ਹਮਲਾ ਕੀਤਾ ਗਿਆ। ਇਹ ਫਰਬਰੀ 2008 ਤੋਂ ਬਾਅਦ ਇਰਾਕ ਦਾ ਸਭ ਤੋਂ ਖੂਨੀ ਦਿਨ ਸੀ। ਅੱਜ ਤੋਂ ਛੇ ਸਾਲ ਪਹਿਲਾਂ ਵੀ ਬਗਦਾਦ ਵਿਚਲੇ ਸੰਯੁਕਤ ਰਾਸ਼ਟਰ ਕੰਪਲੈਕਸ 'ਤੇ ਟਰੱਕ ਬੰਬ ਹਮਲਾ ਕੀਤਾ ਗਿਆ ਸੀ, ਜਿਸ ਵਿਚ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਅਧਿਕਾਰੀ ਸਰਜੀਓ ਵਿਏਰਾ ਡਿਮੇਲੋ ਸਮੇਤ 21 ਹੋਰ ਲੋਕ ਮਾਰੇ ਗਏ ਸਨ। ਹਮਲਿਆਂ ਦੇ ਇਕ ਗਵਾਹ ਹਾਮਿਦ (46) ਨੇ ਦਸਿਆ ਕਿ ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਮੈਂ ਆਪਣੇ ਪਰਿਵਾਰ ਨਾਲ ਆਪਣੇ ਘਰ ਵਿਚ ਮੌਜੂਦ ਸੀ। ਧਮਾਕੇ ਦੇ ਅਸਰ ਨਾਲ ਛੱਤ ਟੁੱਟ ਕੇ ਸਾਡੇ ਉਤੇ ਡਿੱਗ ਪਈ। ਉਹ ਧਮਾਕੇ ਵਾਲੀ ਥਾਂ ਤੋਂ ਕੁੱਝ ਸੈਂਕੜੇ ਮੀਟਰ ਦੂਰੀ 'ਤੇ ਹਾਜ਼ਰ ਸੀ। ਇਹ ਹਮਲਾ ਵਿਦੇਸ਼ ਮੰਤਰਾਲੇ ਅਤੇ ਵਿੱਤ ਮੰਤਰਾਲੇ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ । ਭੜਕੇ ਹੋਏ ਲੋਕਾਂ ਨੇ ਇਸ ਮੌਕੇ ਕਿਹਾ ਕਿ ਸਰਕਾਰ ਨੇ ਸੁਰੱਖਿਆ ਦਾ ਵਾਅਦਾ ਕੀਤਾ ਸੀ, ਪਰ ਸੁਰੱਖਿਆ ਕਿਥੇ ਹੈ। ਵਿਦੇਸ਼ ਮੰਤਰਾਲੇ ਦੇ ਬਾਹਰ ਗਰੀਨ ਜ਼ੋਨ ਖੇਤਰ ਵਿਚ ਟਰੱਕ ਬੰਬ ਹਮਲੇ ਨਾਲ ਤਿੰਨ ਮੀਟਰ ਡੂੰਘਾ ਟੋਇਆ ਪੈ ਗਿਆ ਅਤੇ ਧੂੜ ਦਾ ਇਕ ਗੁਬਾਰ ਅਸਮਾਨ ਵਿਚ ਫ਼ੈਲ ਗਿਆ। ਇਸ ਨਾਲ ਨੇੜੇ ਖੜ੍ਹੀਆਂ ਦਰਜਨਾਂ ਕਾਰਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ। ਮੰਤਰਾਲੇ ਦੀ ਇਮਾਰਤ ਵੀ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ। ਇਸ ਹਮਲੇ ਤੋਂ ਕੁੱਝ ਦੇਰ ਬਾਅਦ ਇਕ ਹੋਰ ਧਮਾਕਾ ਮੰਤਰਾਲੇ ਦੇ ਕੰਪਲੈਕਸ ਨੇੜੇ ਹੋਇਆ, ਜਿਸ ਵਿਚ 200 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਦੇ ਬਾਹਰ ਹੋਏ ਹਮਲੇ ਵਿਚ 47 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਵਿੱਤ ਮੰਤਰਾਲੇ ਦੇ ਬਾਹਰ ਹੋਏ ਧਮਾਕੇ ਵਿਚ 28 ਲੋਕ ਹਲਾਕ ਹੋ ਗਏ।

ਬਾਦਲ ਅਤੇ ਮੱਕੜ੍ਹ ਦੀ ਬਿੱਲੀ ਪੂਰਨ ਰੂਪ ਵਿੱਚ ਥੈਲਿਓ ਬਾਹਰ ਆਈ:- ਮਾਨ

ਫਤਿਹਗੜ੍ਹ ਸਾਹਿਬ, 19 ਅਗਸਤ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੱਕ ਬਿਆਨ ਵਿੱਚ ਕਿਹਾ ਕਿ ਬਾਦਲ ਅਤੇ ਮੱਕੜ੍ਹ ਦੀ ਬਿੱਲੀ ਥੈਲਿਓ ਬਾਹਰ ਆ ਚੁੱਕੀ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਦੇ ਬਹੁਮੁੱਲੇ ਕੀਮਤੀ ਖਜ਼ਾਨੇ ਅਤੇ ਕੌਮ ਦੀਆਂ ਉੱਚ ਪਰੰਪਰਾਵਾਂ ਅਤੇ ਰਵਾਇਤਾਂ ਨੂੰ ਸ਼ਾਜਿਸਾਂ ਰਾਹੀਂ ਢਾਹ ਲਾਉਣ ਵਾਲੇ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਦੀ ਖਾਲਸਾ ਪੰਥ ਵਿਰੋਧੀ ਬਿੱਲੀ ਉਸ ਸਮੇਂ ਪੂਰਨ ਰੂਪ ਵਿੱਚ ਬਾਹਰ ਆ ਗਈ, ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਅਦਾਰਾ ਰੋਜ਼ਾਨਾ ਸਪੋਕਸਮੈਨ ਨੇ ਬਿਲਕੁਲ ਸਹੀ ਸਮੇ ਉੱਤੇ ਆਪਣੀਆਂ ਕੌਮੀ ਜਿ਼ੰਮੇਵਾਰੀਆਂ ਨੂੰ ਪੂਰਨ ਕਰਦੇ ਹੋਏ ਦਰਸ਼ਨੀ ਡਿਊੜੀ ਸ਼੍ਰੀ ਦਰਬਾਰ ਸਾਹਿਬ ਵਿਖੇ ਪੁਰਾਤਨ ਸਿੰਘਾਂ ਵੱਲੋਂ ਮੁਗਲਾਂ ਕੋਲੋਂ ਖੋਹੇ ਹੋਏ ਸੋਮਨਾਥ ਮੰਦਿਰ ਦੇ ਦਰਵਾਜਿ਼ਆਂ ਦੀ ਚੋਰੀ ਛਿਪੇ ਬਦਲਣ ਦੀ ਅਸਲੀਅਤ ਨੂੰ ਸਿੱਖ ਸੰਗਤਾਂ ਸਾਹਮਣੇ ਲਿਆਂਦਾ। ਉਪਰੋਕਤ ਦੋਵੇਂ ਅਖੌਤੀ ਪੰਥਕ ਆਗੂਆਂ ਨੂੰ ਆਪਣੀ ਸਥਿਤੀ ਸਿੱਖ ਕੌਮ ਅੱਗੇ ਸ਼ਪੱਸਟ ਕਰਨ ਲਈ ਇਹ ਕਹਿਣਾ ਪਿਆ ਕਿ ਇਹ ਪ੍ਰਾਚੀਨ ਦਰਵਾਜ਼ੇ ਸਿੱਖ ਕੌਮ ਦਾ ਸਰਮਾਇਆ ਹਨ ਅਤੇ ਇਹਨਾਂ ਦੀ ਮੁਰੰਮਤ ਅਤੇ ਸਿ਼ਲਪਕਲਾ ਕਰਵਾਉਣ ਲਈ ਮਤਾ ਪਾਇਆ ਗਿਆ ਹੈ। ਜਦੋਂ ਕਿ ਅਸਲੀਅਤ ਇਹ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕਮਜ਼ੌਰ ਅਤੇ ਗੁਲਾਮੀਅਤ ਦੀ ਜਹਿਨੀਅਤ ਵਾਲੀ ਸੋਚ ਨੂੰ ਅਮਲੀ ਰੂਪ ਦੇਣ ਲਈ ਭਾਜਪਾ ਆਗੂ ਸ਼੍ਰੀ ਅਡਵਾਨੀ, ਸ਼੍ਰੀ ਰਾਜਨਾਥ ਸਿੰਘ, ਸ਼੍ਰੀ ਜੇਟਲੀ, ਬੀਬੀ ਉਮਾ ਭਾਰਤੀ, ਬੀਬੀ ਸ਼ੁਸਮਾ ਸਵਰਾਜ ਵਰਗੇ ਕੱਟੜ੍ਹ ਹਿੰਦੂਆਂ ਅੱਗੇ ਗੋਡੇ ਟੇਕਦੇ ਹੋਏ ਕਾਰ ਸੇਵਾ ਦੇ ਬਹਾਨੇ ਉਪਰੋਕਤ ਸੋਮਨਾਥ ਮੰਦਿਰ ਦੇ ਦਰਵਾਜਿ਼ਆਂ ਨੂੰ “ਹਿੰਦੂ ਕੌਮ” ਨੂੰ ਵਾਪਿਸ ਕਰਨ ਦਾ ਮਨ ਬਣਾ ਲਿਆ ਸੀ। ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਉੱਠ ਰਹੇ ਭਾਰੀ ਰੋਹ ਨੂੰ ਵੇਖਦੇ ਹੋਏ, ਹੁਣ ਇਹਨਾਂ ਨੇ ਪੈਂਤੜਾ ਬਦਲ ਲਿਆ ਹੈ। ਲੇਕਿਨ ਆਉਣ ਵਾਲੇ ਕਿਸੇ ਸਮੇਂ ਵੀ ਇਹ ਲੋਕ ਇਸ ਸ਼ਾਜਿਸ ਨੂੰ ਅਮਲੀ ਰੂਪ ਦੇ ਸਕਦੇ ਹਨ। ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਜੀ ਸ਼ਾਇਦ ਆਪਣੇ ਆਪ ਨੂੰ ਇਸ ਸ਼ਾਜਿਸ ਵਿੱਚ ਘਿਰਿਆ ਦੇਖ ਕੇ ਚੁੱਪ ਚਪੀਤੇ ਅਮਰੀਕਾ ਦੇ ਦੌਰੇ ‘ਤੇ ਚਲੇ ਗਏ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਨੂੰ ਅਪੀਲ ਹੈ ਕਿ ਸੋਮਨਾਥ ਦੇ ਦਰਵਾਜਿ਼ਆਂ ਦੇ ਮੁੱਦੇ ‘ਤੇ ਉਹ ਆਪਣੀ ਸਥਿਤੀ ਸਿੱਖ ਕੌਮ ਨੂੰ ਸਪੱਸ਼ਟ ਕਰਨ ਅਤੇ ਅਮਰੀਕਨ ਸਿੱਖਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਿੰਘ ਸਾਹਿਬਾਨ ਤੋਂ ਇਸ ਮੁੱਦੇ ‘ਤੇ ਜ਼ਰੂਰ ਵਿਚਾਰ ਲੈਣ ਤਾਂ ਕਿ ਰਵਾਇਤੀ ਅਕਾਲੀ ਆਗੂਆਂ ਸ਼੍ਰੀ ਬਾਦਲ ਅਤੇ ਸ਼੍ਰੀ ਮੱਕੜ੍ਹ ਵੱਲੋਂ ਕੌਮ ਨੂੰ ਕੀਤੇ ਜਾ ਰਹੇ ਗੁਮਰਾਹਕੁੰਨ ਪ੍ਰਚਾਰ ਦੀ ਅਸਲੀਅਤ ਦੀ ਜਾਣਕਾਰੀ ਮਿਲ ਸਕੇ ਅਤੇ ਸਿੱਖ ਕੌਮ ਆਪਣੀਆਂ ਇਤਿਹਾਸਿਕ ਬਹੁਮੁੱਲੀ ਕੀਮਤੀ ਵਸਤਾਂ, ਇਤਿਹਾਸ ਅਤੇ ਰਵਾਇਤਾਂ ਨੂੰ ਦ੍ਰਿੜਤਾ ਨਾਲ ਕਾਇਮ ਰੱਖ ਸਕੇ ਅਤੇ ਹਿੰਦੂਤਵ ਹਕੂਮਤ, ਮੁਤੱਸਵੀ ਭਾਜਪਾ ਨਾਲ ਸਾਂਠ-ਗਾਂਠ ਕਰਕੇ ਆਉਣ ਵਾਲੇ ਸਮੇਂ ਵਿੱਚ ਕੋਈ ਸਿੱਖ ਵਿਰੋਧੀ ਕਾਰਵਾਈ ਕਰਨ ਦੀ ਇਹ ਲੋਕ ਜ਼ੁਅੱਰਤ ਨਾ ਕਰ ਸਕਣ।

ਪੰਜਾਬ ਸਰਕਾਰ ਸੌਦਾ ਸਾਧ ਦੀ ਸਿ¤ਧੀ ਹਮਾਇਤ ’ਤੇ ਆਈ : ਪੰਚ ਪ੍ਰਧਾਨੀ

ਤਰੀਕ: 18 ਅਗਸਤ 2009- ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਵਿਰੁ¤ਧ ਜਾਰੀ ਹੋਏ ਹੁਕਮਨਾਮੇ ਨੂੰ ਸਿ¤ਧੇ ਰੂਪ ਵਿਚ ਚੈ¦ਜ ਕਰਦਿਆਂ ਪੰਜਾਬ ਸਰਕਾਰ ਸੌਦਾ ਸਾਧ ਦੀ ਹਮਾਇਤ ’ਤੇ ਉਤਰ ਆਈ ਹੈ ਜਿਸ ਤਹਿਤ ਕਿਸੇ ਸੌਦਾ ਸਮਰਥਕ ਵਲੋਂ ਹਾਈ ਕੋਰਟ ਵਿਚ ਪਾਈ ਰਿ¤ਟ ਦੇ ਜਵਾਬ ਵਿਚ ਪੰਜਾਬ ਸਰਕਾਰ ਨੇ ਸੌਦਾ ਸਾਧ ਦੀਆਂ ਕੂੜ ਚਰਚਾਵਾਂ ਨੂੰ ਪੁਲਿਸ ਸੁਰ¤ਖਿਆ ਮੁਹ¤ਈਆ ਕਰਵਾਉਣ ਦਾ ਬਚਨ ਦਿ¤ਤਾ ਹੈ। ਅਤੇ ਇਸ ਨਾਲੋਂ ਵੀ ਵਧ ਨਮੋਸ਼ੀ ਦੀ ਗ¤ਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾ ਤਾਂ ਇਸ ਸਬੰਧੀ ਕੋਈ ਕਾਰਵਾਈ ਕਰ ਰਹੇ ਹਨ ਤੇ ਨਾ ਹੀ ਕੋਈ ਪ੍ਰੋਗਰਾਮ ਉਲੀਕ ਰਹੇ ਹਨ, ਸਗੋਂ ਗਿਆਨੀ ਗੁਰਬਚਨ ਸਿੰਘ ਵਲੋਂ ਇਹ ਕਹਿਣਾ ਕਿ ਕੂੜ ਚਰਚਾਵਾਂ ਨੂੰ ਹਾਈ ਕੋਰਟ ਵਲੋਂ ਸੁਰ¤ਖਿਆ ਦੇਣ ਦੇ ਹੁਕਮ ਹੋਏ ਹਨ ਤਾਂ ਸਾਡੇ ਕੀ ਵਸ ਹੈ, ਸਿ¤ਧ ਕਰਦਾ ਹੈ ਕਿ ਇਨ੍ਹਾਂ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਵਿਆਪੀ ਸ¤ਤਾ ਨੂੰ ਦੁਨੀਆਵੀ ਅਦਾਲਤਾਂ ਤੋਂ ਵੀ ਨੀਵਾਂ ਕਰ ਦਿ¤ਤਾ ਹੈ।
ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿ¤ਟੂ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਸਿ¤ਖ ਸੰਗਤਾਂ ਸੌਦਾ ਸਾਧ ਅਤੇ ਉਸਦੀ ਸਮਰਥਕ ਪੰਜਾਬ ਸਰਕਾਰ ਵਿਰੁ¤ਧ ਲਾਮਬੰਦ ਹੋ ਕੇ ਹਰੇਕ ਐਤਵਾਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਚ¤ਲ ਰਹੇ ਸ਼ਹੀਦੀ ਜਥਿਆਂ ਦੇ ਪੰਥਕ ਪ੍ਰੋਗਰਾਮਾਂ ਵਿਚ ਵਧ ਚੜ੍ਹਕੇ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਕਿਸੇ ਪਾਰਟੀ ਜਾਂ ਸ਼ਖਸੀਅਤ ਵਲੋਂ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਚੁਣੇ ਗਏ ਪੰਜਾਂ ਪਿਆਰਿਆਂ ਵਲੋਂ ਚਲਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੌਦਾ ਸਮਰਥਕਾਂ, ਉਨ੍ਹਾਂ ਦੀਆਂ ਚਰਚਾਵਾਂ ਤੇ ਹੋਰ ਪ੍ਰੋਗਰਾਮਾਂ ਨੂੰ ਤਾਂ ਪੂਰੀ ਸੁਰ¤ਖਿਆ ਦੇ ਰਹੀ ਹੈ ਪਰ ਦੂਜੇ ਪਾਸੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਪਾਲਣਾ ਕਰਨ ਵਾਲੇ ਸਿ¤ਖਾਂ ਉਤੇ ਤਸ਼¤ਦਦ ਕੀਤੇ ਜਾ ਰਹੇ ਹਨ ਅਤੇ ਪ੍ਰੋ.ਗੁਰਵੀਰ ਸਿੰਘ ਮਾਨਸਾ ਅਤੇ ਅਨੇਕਾਂ ਹੋਰਾਂ ਨੂੰ ਝੂਠੇ ਕੇਸਾਂ ਵਿਚ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਹਾਈਕੋਰਟ ਵਿਚ ਸੌਦਾ ਸਮਰਥਕਾਂ ਦੀਆਂ ਕੂੜ ਚਰਚਾਵਾਂ ਨੂੰ ਪੁਲਿਸ ਸੁਰ¤ਖਿਆ ਮੁਹ¤ਈਆ ਕਰਵਾਉਣ ਦਾ ਬਚਨ ਦੇਣ ਦੀ ਬਜਾਏ ਹਾਈਕੋਰਟ ਅ¤ਗੇ ਬਲਾਤਕਾਰੀ ਤੇ ਕਾਤਲ ਸੌਦਾ ਸਾਧ ਤੇ ਉਸਦੇ ਸਮਰਥਕਾਂ ਨੂੰ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਤਰਾ ਦਰਸਾਉਂਦੇ ਹੋਏ ਉਸ ਉਤੇ ਪਾਬੰਦੀ ਲਗਾਉਣ ਦੀ ਗ¤ਲ ਕਰਦੀ। ਭਾਈ ਬਿ¤ਟੂ ਨੇ ਕਿਹਾ ਕਿ ਅਸੀਂ ਵੀ ਇਸ ਸਬੰਧੀ ਹਾਈਕੋਰਟ ਵਿਚ ਛੇਤੀ ਹੀ ਕਾਨੂੰਨੀ ਕਾਰਵਾਈ ਕਰਾਂਗੇ।


ਯੰਗ ਸਪੋਰਟਸ ਕਲੱਬ ਵਲੋਂ ਕਬੱਡੀ ਨੂੰ ਰੌਜ਼ਰ ਸੈਂਟਰ ਵਿੱਚ ਪਹੁੰਚਣਾ ਇਤਹਾਸਿਕ ਮੰਨਿਆ ਜਾਵੇਗਾ
ਪੰਜਾਬੀ ਡੇਲੀ ਦੇ ਪੱਤਰਕਾਰ ਬੱਬੀ ਮੰਡੇਰ ਦੀ ਕਲਮ ਦੀ ਚਰਚਾ ਰਹੀ
ਕਬੱਡੀ ਕੈਨੇਡਾ ਕੱਪ ਤੇ ਉਨਟਾਰੀਓ ਦਾ ਕਬਜਾ, ਬੀ ਸੀ ਦੀ ਟੀਮ ਵਾਲੇ ਨਿਰਾਜ਼ ਗਏ
ਰੌਜ਼ਰ ਸੈਂਟਰ, ਸੰਤਾ ਬੰਤਾ ਅਤੇ ਘੁੱਗੀ ਦਰਸ਼ਕਾਂ ਦੀ ਗਿਣਤੀ ਨਹੀਂ ਵਧਾ ਸਕੇ

ਟਰਾਂਟੋ/ਸੁਖਮਿੰਦਰ ਸਿੰਘ ਹੰਸਰਾ/ਅਗਸਤ 16-2009- ਯੰਗ ਸਪੋਰਟਸ ਕਲੱਬ ਵਲੋਂ ਕਰਵਾਇਆ ਗਿਆ ਕਬੱਡੀ ਕੈਨੇਡਾ ਕੱਪ ਤੇ ਉਨਟਾਰੀਓ ਦੀ ਟੀਮ ਨੇ ਕਬਜਾ ਕਰ ਲਿਆ ਹੈ, ਜਦੋਂ ਕਿ ਮਾਮੂਲੀ ਵਿਵਾਦ ਦੇ ਬਾਵਜੂਦ ਬੀ ਸੀ ਦੀ ਟੀਮ ਦੂਸਰੇ ਸਥਾਨ ਤੇ ਰਹੀ। ਯੰਗ ਸਪੋਰਟਸ ਕਲੱਬ ਵਲੋਂ ਕਬੱਡੀ ਨੂੰ ਰੌਜ਼ਰ ਸੈਂਟਰ ਵਿੱਚ ਪਹੁੰਚਾਉਣਾ ਇਤਹਾਸਿਕ ਮੰਨਿਆ ਜਾਵੇਗਾ, ਕਿਉਂਕਿ ਕਬੱਡੀ ਦੇ ਇਤਹਾਸ ਵਿੱਚ ਕੈਨੇਡਾ ਦੇ ਸਭ ਤੋਂ ਵੱਡੇ ਸਟੇਡੀਅਮ ਵਿੱਚ ਇਸ ਪੇਂਡੂ ਖੇਡ ਨੂੰ ਐਨਾ ਸਤਿਕਾਰ ਮਿਲਿਆ ਵੇਖ ਕੇ ਹਰ ਪੰਜਾਬੀ ਗਦ ਗਦ ਕਰ ਉੱਠਿਆ। ਨਿਰਸੰਦੇਹ ਇਸ ਕੱਪ ਵਿੱਚ ਆਮ ਕੱਪਾਂਧ ਨਾਲੋਂ ਕੁੱਝ ਜਿਆਦਾ ਮੁਸ਼ਕਲਾਂ ਵੇਖਣ ਨੂੰ ਮਿਲੀਆਂ ਪਰ ਵਿਆਹ ਵਿੱਚ ਅਕਸਰ ਅਿਜਹਾ ਹੋ ਹੀ ਜਾਂਦਾ ਹੈ। ਇਹ ਵੀ ਕਹਿਣਾ ਸਹੀ ਹੋਵੇਗਾ ਕਿ ਇਹ ਕੱਪ, ਕਲੱਬਾਂ ਦੀ ਪ੍ਰਬੰਧ ਕਰਨ ਦੀ ਯੋਗਤਾ ਲਈ ਇਮਤਿਹਾਨ ਮੰਨਿਆ ਜਾਦਾ ਹੈ ਅਤੇ ਹਰ ਮਹਿਮਾਨ, ਖਿਡਾਰੀ, ਸਪਾਂਸਰ ਅਤੇ ਦਰਸ਼ਕ ਕਲੱਬ ਦੀ ਯੋਗਤਾ ਨੂੰ ਪਹਿਲ ਦੇ ਆਧਾਰ ਤੇ ਮਾਪ ਸਕਦਾ ਹੈ। ਅਦਾਰਾ ਡੇਲੀ ਦਾ ਮੁਲਾਂਕਣ ਬੜਾ ਸਪੱਸ਼ਟ ਹੈ ਕਿ ਮਹਿਮਨਾਨਿਵਾਜ਼ੀ ਵਿੱਚ ਕਲੱਬ ਦੀ ਹਾਲਤ ਬੜੀ ਪਤਲੀ ਸੀ। ਜੱਸੀ ਸਰਾਏ ਅਤੇ ਰਾਣਾ ਸਿੱਧੂ ਤੋਂ ਇਲਾਵਾ ਜਿਆਦਾ ਵਲੰਟੀਅਰ ਖੁਦ ਮਹਿਮਾਨਾਂ ਵਾਂਗੂੰ ਵਿਚਰ ਰਹੇ ਸੀ।
ਸਵੇਰੇ ਪ੍ਰੇਡ ਤੋਂ ਬਾਅਦ ਕਬੱਡੀ ਦਾ ਕਾਰਜ ਸ਼ੁਰੂ ਹੋਇਆ ਜਿਸ ਵਿੱਚ ਸਭ ਤੋਂ ਪਹਿਲਾਂ ਅੰਡਰਾ 21 ਦੀਆਂ ਦੋ ਟੀਮਾਂ ਦਾ ਸ਼ੋਅ ਮੈਚ ਹੋਇਆ।
ਪਹਿਲਾਂ ਮੈਚ ਯੂ ਐਸ ਏ ਅਤੇ ਇੰਡੀਆ ਦਰਮਿਆਨ ਹੋਇਆ ਜਿਸ ਵਿੱਚ ਇੰਡੀਆ ਦੀ ਟੀਮ 39-31 ਦੇ ਫਰਕ ਨਾਲ ਜਿੱਤ ਗਈ। ਦੂਸਰਾ ਮੈਚ ਕੈਨੇਡਾ ਵੈਸਟ (ਬੀ ਸੀ) ਅਤੇ ਇੰਗਲੈਂਡ ਦਰਮਿਆਨ ਖੇਡਿਆ ਗਿਆ ਜਿਸ ਵਿੱਚ 30-41 ਦੇ ਫਰਕ ਨਾਲ ਕੈਨੇਡਾ ਵੈਸਟ (ਬੀ ਸੀ) ਦੀ ਟੀਮ ਜੇਤੂ ਰਹੀ। ਤੀਸਰਾ ਮੈਚ ਕੈਨੇਡਾ ਈਸਟ ਅਤੇ ਯੂ ਐਸ ਏ ਦਰਮਿਆਨ ਖੇਡਿਆ ਗਿਆ ਜਿਸ ਵਿੱਚ 29-32 ਸੇ ਫਰਕ ਨਾਲ ਕੈਨੇਡਾ ਈਸਟ ਦੀ ਟੀਮ ਜੇਤੂ ਰਹੀ। ਇਥੇ ਇਹ ਵਰਨਣਯੋਗ ਹੈ ਕਿ ਇਸ ਮੈਚ ਵਿੱਚ ਜਬਰਦਸਤ ਕਬੱਡੀ ਖੇਡੀ ਗਈ ਅਤੇ ਅਮਰੀਕਾ ਦੀ ਟੀਮ ਨੂੰ ਘੱਟੋ ਘੱਟ 8 ਜੱਫੇ ਲੱਗੇ।
ਚੌਥਾ ਮੈਚ ਇੰਗਲੈਂਡ ਅਤੇ ਨਾਰਵੇ ਦਰਮਿਆਨ ਖੇਡਿਆ ਗਿਆ। ਨਾਰਵੇ ਦੀ ਟੀਮ, ਪਾਕਿਸਤਾਨ ਦੀ ਟੀਮ ਨੂੰ ਵੀਜ਼ਾ ਨਾ ਮਿਲਣ ਕਾਰਣ ਖੜੇ ਪੈਰ ਤਿਆਰ ਕਰਨੀ ਪਈ ਸੀ ਜਿਸ ਕਰਕੇ ਇਸ ਟੀਮ ਤੋਂ ਜਿਆਦਾ ਆਸ ਨਹੀਂ ਸੀ ਰੱਖੀ ਜਾ ਸਕਦੀ। ਇਸ ਮੈਚ ਨੂੰ ਇੰਗਲੈਂਡ ਨੇ 32-37 ਦੇ ਫਰਕ ਨਾਲ ਜਿੱਤ ਲਿਆ ਅਤੇ ਇੰਗਲੈਂਡ ਸੈਮੀ ਫਾਈਨਲ ਵਿੱਚ ਪਹੁੰਚ ਗਈ।
ਇਸ ਟੂਰਨਾਮੈਂਟ ਦਾ ਪਹਿਲਾ ਸੈਮੀ ਫਾਈਨਲ ਇੰਡਆ ਅਤੇ ਕੈਨੇਡਾ ਵੈਸਟ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਵੈਨਕੂਵਰ 38-41 ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪੁੱਜ ਗਈ। ਉਧਰੋਂ ਦੂਸਰਾ ਸੈਮੀ ਫਾਈਨਲ ਕੈਨੇਡਾ ਈਸਟ ਅਤੇ ਇੰਗਲੈਂਡ ਦਰਮਿਆਨ ਹੋਇਆ। ਇੰਗਲੈਂਡ ਦੇ ਗੁਰਦਾਸਪੁਰੀਏ ਮੱਲ ਨੂੰ ਉਨਟਾਰੀਓ ਦੇ ਮੰਗੀ ਵਲੋਂ ਲਾਇਆ ਜੱਫਾ ਇਸ ਮੈਚ ਦਾ ਸਭ ਤੋਂ ਯਾਦਗਾਰ ਜਫਾ ਹੋ ਨਿਬੜਿਆ। ਇਹ ਮੈਚ ਇਕ ਪਾਸੜ ਸੀ ਜਿਸ ਨੂੰ 53-27 ਦੇ ਫਰਕ ਨਾਲ ਉਨਟਾਰੀਓ ਭਾਵ ਕੈਨੇਡਾ ਈਸਟ ਨੇ ਜਿੱਤ ਲਿਆ। ਉਨਟਾਰੀਓ ਦੇ ਸੈਮੀ ਫਾਈਨਲ ਜਿੱਤਣ ਦਾ ਮਤਲਬ ਸੀ ਕਿ ਹੁਣ ਫਾਈਨਲ ਵਿੱਚ ਕੈਨੇਡਾ ਦੀਆਂ ਦੋਵੇਂ ਟੀਮਾਂ ਨੇ ਆਪਸ ਵਿੱਚ ਭਿੜਨਾ ਸੀ। ਇਸ ਪਾਸੇ ਕਿੰਦਾ ਬਿਹਾਰੀਪੁਰੀਆ ਅਤੇ ਗੁਰਲਾਲ ਧਾਵੀ ਸੀ ਅਤੇ ਦੂਸਰੇ ਪਾਸੇ ਸੁਖੀ ਸਰਾਵਾਂ ਵਾਲਾ, ਸਨਦੀਪ ਸੁਰਖਪੁਰੀਆ, ਲੱਖਾ ਅਤੇ ਸੁੱਖੀ ਲੱਖਣਕੇ ਪੱਡਾ ਸੀ। ਇਸ ਟੂਰਨਾਮੈਂਟ ਵਿੱਚ ਸੰਤਾ ਅਤੇ ਬੰਤਾ ਦੀ ਬੋਰਿੰਗ ਆਈਟਮ ਦਰਸ਼ਕਾਂ ਨੂੰ ਪ੍ਰਭਾਵਿਤ ਨਾ ਕਰ ਸਕੀ, ਜਦੋਂ ਕਿ ਗੁਰਪ੍ਰੀਤ ਘੁੱਗੀ ਨੇ ਦਰਸ਼ਕਾਂ ਨੂੰ ਹਸਾ ਹਸਾ ਕੇ ਉਨ੍ਹਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਇਸ ਟੂਰਨਾਮੈਂਟ ਵਿੱਚ ਵੱਖ ਵੱਖ ਰਾਜਨੀਤਕਾਂ ਨੇ ਹਾਜਲਰੀ ਲੁਆਈ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਰਾਜਨੀਤਕ ਲੋਕ ਕਬੱਡੀ ਦੇ ਮਹੱਤਵ ਨੂੰ ਸਮਝਦੇ ਹਨ।
ਉਨਟਾਰੀਓ ਦੇ ਡਿਪਟੀ ਪ੍ਰੀਮੀਅਰ ਜਾਰਜ ਸਮਿਦਰਮੈਨ ਨੇ ਜਿਥੇ ਦਰਸ਼ਕਾਂ ਨੂੰ ਇਸ ਟੂਰਨਾਮੈਂਟ ਲਈ ਵਧਾਈ ਦਿੱਤੀ ਉਥੇ ਉਨ੍ਹਾਂ ਨੇ ਯੰਗ ਸਪੋਰਟਸ ਕਲੱਬ ਨੂੰ 5 ਹਜ਼ਾਰ ਡਾਲਰ ਦੇਣ ਦਾ ਐਲਾਨ ਕਰਕੇ ਇਹ ਸਿੱਧ ਕਰ ਦਿੱਤਾ ਕਿ ਜਾਰਜ ਸਮਿਦਰਮੈਨ ਸਾਡੇ ਭਾਈਚਾਰੇ ਦਾ ਕਿੰਨਾ ਕਦਰਦਾਨ ਹੈ। ਲਿਬਰਲ ਪਾਰਟੀ ਦੇ ਆਗੂ ਮਾਈਕਲ ਇਗਨਾਚੀਅਫ ਤੋਂ ਇਲਾਵਾ ਬੌਨੀ ਕਰਾਂਮਬੀ, ਟਿੱਮ ਉਪਲ, ਅੰਮ੍ਰਿਤ ਮਾਂਗਟ, ਵਿੱਕ ਢਿਲੋਂ, ਵਿੱਕੀ ਢਿਲੋਂ, ਗੁਰਬਖਸ਼ ਸਿੰਘ ਮੱਲੀ, ਕੈਨੇਡਾ ਦੇ ਪਬਲਿਕ ਸੇਫਟੀ ਮਨਿਸਟਰ ਪੀਟਰ ਵੇਨ ਲੋਨ, ਕੰਸਰਵੇਟਿਵ ਪਾਰਟੀ ਦੇ ਪ੍ਰਧਾਨ ਡੌਨ ਪਲਿੱਟ,ਮਿਸੀਸਾਗਾ ਐਰਨਡੇਲ ਦੇ ਐਮ ਪੀ ਬੌਬ ਡੈਕਰਟ ਤੋਂ ਇਲਾਵਾ ਬਰੈਂਪਟਨ ਸਪਰਿੰਗਡੇਲ ਦੇ ਕੰਸਰਵੇਟਿਵ ਉਮੀਦਵਾਰ ਪਰਮ ਨੇ ਸ਼ਮੂਲੀਅਤ ਕੀਤੀ। ਪਰਮ ਗਿੱਲ ਨੇ ਇਸ ਟੂਰਨਾਮੈਂਟ ਨੂੰ ਨੇਪਰੇ ਚਾੜਨ ਵਿੱਚ ਕਾਫੀ ਯੋਗਦਾਨ ਪਾਇਆ ਹੈ। ਪ੍ਰਬੰਧਕਾਂ ਨੇ ਵਾਰ ਵਾਰ ਪਰਮ ਗਿੱਲ ਦਾ ਇਸ ਲਈ ਵੀ ਧੰਨਵਾਦ ਕੀਤਾ, ਕਿ ਇਸ ਕੱਪ ਵਿੱਚ ਆਉਣ ਵਾਲੇ ਖਿਡਾਰੀਆਂ ਨੂੰ ਵੀਜ਼ਾ ਸੇਵਾਵਾਂ ਮੁਹਈਆ ਕਰਾਉਣ ਵਿੱਚ ਪਰਮ ਗਿੱਲ ਨੇ ਅਹਿਮ ਭੂਮਿਕਾ ਨਿਭਾਈ ਹੈ।
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਸ ਨੇ ਸਾਰੀ ਜਿ਼ੰਦਗੀ ਕਬੱਡੀ ਵੇਖੀ ਹੈ ਪਰ ਰੌਜ਼ਰਜ਼ ਸੈਂਟਰ ਵਿੱਚ ਹੋ ਰਹੀ ਕਬੱਡੀ ਸਭ ਤੋਂ ਅਹਿਮ ਅਤੇ ਉਪਰ ਹੈ। ਘੁੱਗੀ ਨੇ ਕਿਹਾ ਕਿ ਪਹਿਲਾਂ ਮੈਂ ਰੌਜ਼ਰਜ਼ ਸੈਂਟਰ ਨੂੰ ਸੀ ਐਨ ਟਾਵਰ ਤੋਂ ਵੇਖਿਆ ਸੀ ਕਿ ਆਹ ਕੋਈ ਭਾਡਾ ਜਿਹਾ ਮੂਧਾ ਮਾਰਿਆ ਪਿਆ ਹੈ ਪਰ ਅੱਜ ਇਸਦੇ ਅੰਦਰ ਆ ਕੇ ਇਸਦੀ ਸੁੰਦਰਤਾ ਨੂੰ ਵੇਖਿਆ ਹੈ। ਯੰਗ ਸਪੋਰਟਸ ਕਲੱਬ ਦੀ ਵਿੱਤੀ ਸਮੱਸਿਆ ਬਾਰੇ ਲਤੀਫਾ ਸੁਣਾਇਆ ਕਿ ਸਾਡੇ ਪਿੰਡ ਵਿੱਚ ਕਿਸੇ ਨੇ ਘੜੁੱਕਾ ਪਾ ਲਿਆ। ਮੈਂ ਉਸਨੂੰ ਪੁਛਿਆ ਕਿ ਚਾਚਾ ਕਿਵੇਂ ਕਮਾਈ ਬਗੈਰਾ ਠੀਕ ਠਾਕ ਹੈ ਤਾਂ ਉ ਕਹਿੰਦਾ ਕਿ 400 ਕੁ ਸੌ ਰੁਪਏ ਬਣ ਜਾਦੇ ਹਨ। 200 ਸੌ ਪੁਲੀਸ ਵਾਲੇ ਲੈ ਜਾਂਦੇ ਹਨ ਅਤੇ ਬਾਕੀ ਦਾ ਤੇਲ ਬਗੇਰਾ ਲੱਗ ਜਾਂਦਾ ਹੈ ਤੇ ਆਪਣੇ ਪੱਲੇ ਤਾਂ ਝੂਟੇ ਹੀ ਪੈਂਦੇ ਹਨ ਇਵੇਂ ਯੰਗ ਸਪੋਰਟਸ ਕਲੱਬ ਵਾਲਿਆਂ ਦੇ ਪੱਲੇ ਝੂਟੇ ਹੀ ਪੈਣੇ ਹਨ।
ਗੁਰਪ੍ਰੀਤ ਘੁੱਗੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਿ਼ਕਰ ਕਰਦਿਆਂ ਦੱਸਿਆ ਕਿ ਸਿੱਖ ਕੌਮ ਦੀ ਚੜਦੀ ਕਲਾ ਦਾ ਆਹ ਨਜ਼ਾਰਾ ਹੈ। ਇਸ ਦੇ ਨਾਲ ਹੀ ਗੁਰਪ੍ਰੀਤ ਘੁੱਗੀ ਵਲੋਂ ਸਿੱਖ ਪੰਥ ਦੇ ਕਕਾਰਾਂ ਚੋਂ ਇੱਕ ਕਕਾਰ ਦਾ ਮਜ਼ਾਕ ਬਣਾਇਆ ਗਿਆ। ਇਹੀ ਚੁਟਕਲਾ ਜਦੋਂ ਟਰਾਂਟੋ ਦੇ ਇੱਕ ਕੁਮੈਂਟਰੀਕਾਰ ਨੇ ਸੁਣਾਇਆ ਸੀ ਤਾਂ ਉਸਨੂੰ ਇਸਦੀ ਮੁਆਫੀ ਮੰਗਣੀ ਪਈ ਸੀ। ਕਛਿਹਰੇ ਦਾ ਮਜ਼ਾਕ ਉਡਾਉਣਾ ਲੋਕਾਂ ਨੂੰ ਚਡੰਗਾ ਨਹੀਂ ਲੱਗਿਆ।
ਫਾਈਨਲ ਮੈਚ ਤੋਂ ਪਹਿਲਾਂ ਰਵਾਇਤ ਨੂੰ ਕਾਇਮ ਰੱਖਦਿਆਂ ਮਹਿਮਾਨਾਂ ਅਤੇ ਯਾਰਾਂ ਦੋਸਤਾਂ ਨੂੰ ਕਲੱਬ ਨੇ ਗਰਾਊਂਡ ਵਿੱਚ ਲਿਆਦਾ ਗਿਆ, ਟੀਮਾਂ ਨਾਲ ਹੱਥ ਮਿਲਾਉਣਾ ਅਤੇ ਫੋਟੋ ਸੈਸ਼ਨ ਹੋਇਆ। ਉਪਰੰਤ ਕਲੱਬ ਦੇ ਨਾਮਵਰ ਖਿਡਾਰੀ ਅਤੇ ਸਥਾਨਕ ਅਖਬਾਰ ਦੇ ਮਾਲਕ ਜਗਦੀਸ਼ ਗਰੇਵਾਲ ਨੂੰ ਸੋਨੇ ਦਾ ਤਗਮਾ ਪਾ ਕੇ ਸਨਮਾਨਿਤ ਕੀਤਾ ਗਿਆ।
ਅਖੀਰ ਵਿੱਚ ਫਾਈਨਲ ਮੈਚ ਕੈਨੇਡਾ ਦੀਆਂ ਦੋਹਾਂ ਟੀਮਾਂ ਦੇ ਵਿਚਕਾਰ ਹੋਇਆ। ਕੈਨੇਡਾ ਈਸਟ ਅਤੇ ਕੈਨੇਡਾ ਵੈਸਟ ਦੀਆਂ ਟੀਮਾਂ ਨੇ ਲਗਾਤਾਰ 40 ਮਿੰਟ ਗੇਮ ਲਾਈ ਅਤੇ ਸਿਰਫ 1-1 ਜਫਾ ਹੀ ਲੱਗ ਸਕਿਆ। 44-44 ਦੇ ਬਰਾਬਰ ਅੰਕ ਰਹਿਣ ਤੋਂ ਬਾਅਦ ਫੈਡਰੇਸ਼ਨ ਦੇ ਕਾਨੂੰਨ ਅਨੁਸਾਰ ਪਹਿਲਾਂ 3-3 ਰੇਡਾਂ, ਫਿਰ 2-2 ਰੇਡਾਂ ਅਤੇ ਫਿਰ 1-1 ਰੇਡ ਦਿੱਤੀ ਜਾਂਦੀ ਹੈ। ਇਨਾਂ ਰੇਡਾਂ ਵਿੱਚ ਕੋਈ ਵੀ ਰੇਡਰ ਸਿਰਫ ਇੱਕ ਹੀ ਰੇਡ ਪਾ ਸਕਦਾ ਹੈ। ਇਸ ਮੈਚ ਦੌਰਾਨ ਦੋਹਾਂ ਟੀਮਾਂ ਦੇ 2-2 ਰੇਡਰ ਹੀ ਰੇਡ ਪਾਉਂਦੇ ਰਹੇ ਅਤੇ 3-3 ਰੇਡਰ ਦੋਹਾਂ ਟੀਮਾਂ ਦੇ ਹੀ ਖੜੇ ਹੋ ਕੇ ਵਕਤ ਗੁਜਾਰਦੇ ਰਹੇ। ਪਰ ਅਖੀਰ ਵਿੱਚ ਸਭ ਨੇ ਰੇਡ ਪਾਉਣੀ ਸੀ ਜਿਸ ਕਰਕੇ ਇੱਸ ਅਤਿ ਬੋਰਿੰਗ ਮੈਚ ਵਿੱਚ ਇੱਕ ਦਮ ਉਤਸੁਕਤਾ ਵੱਧ ਗਈ। ਫੈਡਰੇਸ਼ਨ ਦੇ ਇੱਕ ਹੋਰ ਕਾਨੂੰਨ ਦੀ ਅੱਜ ਰੱਜ ਕੇ ਉਲੰਘਣਾ ਹੁੰਦੀ ਰਹੀ। ਉਹ ਸੀ ਕਿ ਕੋਈ ਵੀ ਵਿਅਕਤੀ ਗਰਾਊਂਡ ਵਿੱਚ ਵੜ ਨਹੀਨ ਸਕਦਾ। ਲੋਕਲ ਟੁਰਨਾਮੈਂਟਾਂ ਤੇ ਫੈਡਰੇਸ਼ਨ ਵਲੋਂ ਟਿਕਟਾਂ ਕੱਟੀਆਂ ਜਾਂਦੀਆਂ ਹਨ ਪਰ ਇਥੇ ਹਰ ਕੋਈ ਅੰਦਰ ਜਾ ਕੇ ਕੋਚਿੰਗ ਕਰ ਰਿਹਾ ਸੀ।
3-3 ਰੇਡਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦੋਹਾਂ ਟੀਮਾਂ ਨੇ 3-3 ਰੇਡਾਂ ਪਾਈਆਂ ਅਤੇ 1-1 ਜਫਾ ਲੱਗਣ ਤੇ ਮੈਚ ਫਿਰ 47-47 ਅੰਕਾਂ ਤੇ ਬਰਾਬਰ ਰਹਿ ਗਿਆ। ਫਿਰ 2-2 ਰੇਡਾਂ ਪਾਉਣ ਦਾ ਸਿਲਸਿਲਾ ਸ਼ੁਰੂ ਹੋਇਆ। ਬੀ ਸੀ ਦੀ ਟੀਮ ਨੇ 1 ਰੇਡ ਪਾਈ ਅਤੇ ਅੰਕ ਪ੍ਰਾਪਤ ਕਰ ਲਿਆ। ਉਨਟਾਰੀਓ ਦੀ ਟੀਮ ਨੇ ਪਹਿਲੀ ਰੇਡ ਵਿੱਚ ਅੰਕ ਲੈ ਲਿਆ ਅਤੇ ਦੁਸਰੀ ਰੇਡ ਤੇ ਵੀ ਅੰਕ ਪ੍ਰਾਪਤ ਕਰ ਲਿਆ ਪਰ ਇਥੇ ਡਬਲ ਟੱਚ ਦੇ ਅੰਕ ਤੇ ਵਿਵਾਦ ਛਿੜ ਪਿਆ। ਘੋਖ ਕਰਨ ਤੇ ਪਤਾ ਲੱਗ ਕਿ ਡਬਲ ਟੱਚ ਹੋਇਆ ਸੀ ਅਤੇ ਰੈਫਰੀ ਦਾ ਫੈਸਲਾ ਦਰੁਸਤ ਸੀ, ਪਰ ਡੇਢ ਕੁ ਸਕਿੰਟ ਲੇਟ ਫੈਸਲਾ ਦੇਣ ਸਦਕਾ ਬੀ ਸੀ ਦੀ ਟੀਮ ਨੂੰ ਬਹਾਨਾ ਮਿਲ ਗਿਆ। ਫੈਡਰੇਸ਼ਨ ਦੇ ਪ੍ਰਧਾਨ ਨੇ ਅਦਾਰਾ ਡੇਲੀ ਨੂੰ ਦੱਸਿਆ ਕਿ ਰੈਫਰੀ ਬਿਨੇ ਦਾ ਫੈਸਲਾ ਦਰੁਸਤ ਹੈ ਅਤੇ ਇਹੀ ਫੈਸਲਾ ਫੈਡਰੇਸ਼ਨ ਵਲੋਂ ਆਖਰੀ ਮੰਨਿਆ ਜਾ ਰਿਹਾ ਹੈ। ਜਦੋਂ ਕਿ ਬੀ ਸੀ ਦੀ ਟੀਮਮਦੇ ਨੁਮਾਇੰਦੇ ਪੈਰ ਤੇ ਪਾਣੀ ਨਹੀਂ ਸੀ ਪੈਣ ਦੇ ਰਹੇ। ਪੁਲੀਸ ਚੌਕਸ ਹੋ ਗਈ, ਸਕਿਊਰਟੀ ਗਾਰਡ ਪੱਬਾਂ ਭਾਰ ਹੋ ਗਏ। ਚਾਰ ਚੁਫੇਰੇ ਦਸਰਸ਼ਕਾਂ ਵਲੋਂ ਉਤਸੁਕਤਾ ਬਉਜਾਗਰ ਕਰਨ ਲਈ ਰੌਲਾ ਪੈਣ ਲੱਗਾ। ਆਖਿਰ ਉਨਟਾਰੀਓ ਸਪੋਰਟਸ ਫੈਡਰੇਸ਼ਨ ਦੇ ਪ੍ਰਧਾਨ ਨਰਿੰਦਰ ਚਾਹਲ ਨੇ ਮਾਈਕ ਤੇ ਆ ਕੇ ਅਨਾਊਂਸ ਕਰ ਦਿੱਤਾ ਕਿ ਫੈਡਰੇਸ਼ਨ ਰੈਫਰੀ ਦੇ ਫੈਸਲੇ ਨਾਲ ਸਹਿਮਤ ਹੈ। ਉਨ੍ਹਾਂ ਕਿਹਾ ਕਿ ਇਸ ਟੁਰਨਾਮੈਂਟ ਨੂੰ ਸਫਲਤਾ ਦੇਣ ਲਈ ਅਸੀਂ ਬੀਸੀ ਦੀ ਟੀਮ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਰਹਿੰਦੀ ਰੇਡ ਪਾਉਣ। ਬੀ ਸੀ ਦੀ ਟੀਮ ਨੇ ਆਖਰੀ ਰੇਡ ਪਾ ਕੇ ਟੂਰਨਾਮੈਂਟ ਨੂੰ ਸਾਕਾਰਤਮਿਕ ਨੋਟ ਤੇ ਸਮਾਪਤ ਕਰਨ ਵਿੱਚ ਸਹਿਯੋਗ ਦੇਣ ਤੋਂ ਾਿਨਕਾਰੀ ਹੁੰਦਿਆਂ ਇਹੀ ਰੱਟ ਲਾਈ ਰੱਖੀ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ।
ਆਖਿਰ ਉਨਟਾਰੀਓ ਸਪੋਰਟਸ ਫੈਡਰੇਸ਼ਨ ਵਲੋਂ ਉਨਟਾਰੀਓ ਦੀ ਟੀਮ ਨੂੰ ਜੇਤੂ ਕਰਾਰ ਦਿੰਦਿਆਂ ਕੱਪ ਹਵਾਲੇ ਕਰ ਦਿੱਤਾ। ਦੁਸਰੇ ਸਥਾਨ ਦਾ ਕੱਪ ਅਤੇ ਜੇਤੂ ਰਾਸ਼ੀਫਲ ਅਜੇ ਉਨ੍ਹਾਂ ਤੱਕ ਪਹੁੰਚਾਉਣਾ ਬਾਕੀ ਹੈ।
ਪ੍ਰਿਸੀਪਲ ਸਰਵਣ ਸਿੰਘ ਨੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਕਿਹਾ ਕਿ ਰੌਜਰਜ਼ ਸੈਂਟਰ ਦੀ ਭੱਲ ਤਾਂ ਬਹੁਤ ਵੱਡੀ ਹੈ ਪਰ ਕਬੱਡੀ ਲਈ ਇਹ ਕੋਈ ਵਧੀਆ ਤਜ਼ਰਬਾ ਨਹੀਂ ਰਿਹਾ।
ਦਰਸ਼ਕਾਂ ਦਾ ਬਹੁਤ ਵੱਡਾ ਇਤਰਾਜ਼ ਸੀ ਕਿ ਖੇਡ ਦਾ ਮੈਟਦਾਨ ਉਨ੍ਹਾਂ ਤੋਂ ਕਾਫੀ ਦੂਰੀ ਤੇ ਪੈਂਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਸਕਰੀਨ ਹੀ ਵੇਖਣੀ ਪੈਂਦੀ ਹੈ।
ਕੁਮੈਂਟਰੀ ਦੇ ਬਾਬਾ ਬੋਹੜ ਸ੍ਰ. ਦਾਰਾ ਸਿੰਘ ਨੇ ਕਿਹਾ ਕਿ ਰੌਜਰਜ਼ ਸੈਂਟਰ ਦੀਆਂ ਚੰਗੀਆਂ ਗੱਲਾਂਧ ਤਾਂ ਇਹੀ ਹਨ ਕਿ ਇਸ ਵਿੱਚ ਆ ਕੇ ਖੇਡ ਦਾ ਵੈਸੇ ਹੀ ਮਾਣ ਬਹੁਤ ਵੱਧ ਜਾਂਦਾ ਹੈ। ਦੂਸਰੀ ਜੰਬੋ ਸਕਰੀਨ ਬਹੁਤ ਹੀ ਲਾਹੇਵੰਦ ਸਿੱਧ ਹੋਈ ਹੈ। ਪਰ ਇਸ ਦੇ ਬਾਵਜੂਦ ਅੰਦਰ ਹੁੰਮਸ ਕਾਰਣ ਗਰਮੀ ਅਤੇ ਗਰਮੀ ਕਾਰਣ ਖਿਡਾਰੀਆਂ ਨੂੰ ਪਸੀਨਾ ਚੋਣ ਲੱਗ ਪਿਆ ਜਿਸ ਕਰਕੇ ਜਫੇ ਲੱਗਣੇ ਅਸੰਭਵ ਹੋ ਗਏ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਕਿ ਰੌਜਰਜ਼ ਸੈਂਟਰ ਵਿੱਚ ਇਹ ਆਖਰੀ ਹੀ ਟੂਰਨਾਮੈਂਟ ਹੋਣਾ ਚਾਹੀਦਾ ਹੈ।
ਕੁਲ ਮਿਲਾ ਕੇ ਕਬੱਡੀ ਇਤਹਾਸ ਵਿੱਚ ਇਹ ਇਕੱ ਅਜਿਹਾ ਮੀਲ ਪੱਥਰ ਗੱਡਿਆ ਗਿਆ ਹੈ ਇਸ ਨੂੰ ਆਉਣ ਵਾਲੇ ਸਮਿਆਂ ਵਿੱਚ ਯਾਦ ਕੀਤਾ ਜਾਵੇਗਾ। ਇਸ ਲਈ ਯੰਗ ਸਪੋਰਟਸ ਕਲੱਬ ਦੇ ਰਾਣਾ, ਜੱਸੀ ਅਤੇ ਦੂਲੇ ਵਰਗੇ ਘੈਂਟ ਵਰਕਰ ਵਧਾਈ ਦੇ ਪਾਤਰ ਹਨ।

ਬਾਦਲ ਪਰਿਵਾਰ ਵੱਲੋਂ ਸਿੱਖੀ ਪ੍ਰੰਪਰਾਵਾਂ ਨੂੰ ਤੋੜ ਕੇ ਇੱਛਾਵਾਂ ਦੀ ਪੂਰਤੀ ਕਰਨਾ, ਮੰਦਭਾਗੀ ਕਾਰਵਾਈ :- ਮਾਨ

ਫਤਿਹਗੜ੍ਹ ਸਾਹਿਬ, 18 ਅਗਸਤ :- “ਬਾਦਲ ਪਰਿਵਾਰ ਵੱਲੋਂ ਆਪਣੀਆਂ ਪਰਿਵਾਰਿਕ ਅਤੇ ਨਿੱਜੀ ਖੁਸ਼ੀਆਂ ਦੀ ਪ੍ਰਾਪਤੀ ਲਈ ਗੁਰੂ ਘਰਾਂ ਦੇ ਨਿਯਮਾਂ- ਪਰੰਪਰਾਵਾਂ ਨੂੰ ਤੋੜਨਾ ਅਤਿ ਮੰਦਭਾਗੀ ਕਾਰਵਾਈ ਹੈ। ਅਜਿਹਾ ਕਰਕੇ ਬਾਦਲ ਪਰਿਵਾਰ ਧਰਮ ਅਤੇ ਐਸ ਜੀ ਪੀ ਸੀ ਰਾਹੀਂ ਧਾਰਮਿਕ ਸ਼ਕਤੀਆਂ ਦੀ ਦੁਰਵਰਤੋਂ ਕਰ ਰਿਹਾ ਹੈ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟਾਉਂਦੇ ਹੋਏ ਅੱਗੇ ਚੱਲ ਕੇ ਕਿਹਾ ਕਿ ਬੀਬੀ ਸੁਰਿੰਦਰ ਕੌਰ ਬਾਦਲ ਨੇ ਆਪਣੀ ਨਿੱਜੀ ਸਹੂਲਤ ਲਈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਪਹਿਲੇ ਗੁਰੂ ਘਰ ਦੇ ਅਸੂਲਾਂ ਨੂੰ ਤੋੜ ਕੇ ਏਅਰ ਕੰਡੀਸ਼ਨ ਲਗਵਾਏ। ਫਿਰ ਉੱਥੇ ਜਦੋਂ ਬੀਬੀ ਸੁਰਿੰਦਰ ਕੌਰ ਬਾਦਲ ਜਾਂਦੇ ਹਨ ਤਾਂ ਪਹਿਲੋਂ ਹੀ ਡਿਊਟੀਆਂ ਉੱਤੇ ਕੀਰਤਨ ਕਰ ਰਹੇ ਰਾਗੀਆਂ ਨੂੰ ਬੰਦ ਕਰਕੇ ਬੀਬੀ ਦੇ ਮਨਪਸੰਦ ਵਾਲੇ ਉਹ ਰਾਗੀ ਲਾਏ ਜਾਂਦੇ ਹਨ, ਜੋ ਰਾਗਾਂ ‘ਤੇ ਆਧਾਰਿਤ ਕੀਰਤਨ ਕਰਨ ਦੀ ਬਜਾਏ ਫਿਲਮੀ ਧੁਨਾਂ ਉੱਤੇ ਕੀਰਤਨ ਕਰਦੇ ਹਨ। ਫਿਰ ਬੀਬੀ ਦੇ ਆਉਣ ਉੱਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਨ ਵਾਲੇ ਸਿੰਘ ਵੀ ਆਪਣੀ ਡਿਊਟੀ ਤੋਂ ਹੱਟ ਕੇ ਬੀਬੀ ਦਾ ਝੁਕ ਕੇ ਸਵਾਗਤ ਕਰਦੇ ਹਨ। ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਹਰਮਿੰਦਰ ਸਾਹਿਬ ਵਿਖੇ ਪਹਿਲੋਂ ਹੀ ਕੀਰਤਨ ਦਾ ਅਨੰਦ ਲੈ ਰਹੀਆਂ ਬੀਬੀਆਂ ਨੂੰ ਉਠਾ ਕੇ ਉਸ ਸਥਾਨ ਉੱਤੇ ਬੀਬੀ ਸੁਰਿੰਦਰ ਕੌਰ ਬਾਦਲ ਨੂੰ ਬਿਠਾਇਆ ਜਾਂਦਾ ਹੈ ਜੋ ਕਿ ਗੁਰੂ ਘਰ ਦੇ ਬਰਾਬਰਤਾ ਦੇ ਅਸੂਲਾਂ ਦੀ ਘੋਰ ਉਲੰਘਣਾ ਹੈ। ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਥੌੜੀ ਹੈ।
ਉਹਨਾਂ ਕਿਹਾ ਕਿ ਜਦੋਂ ਮੈਂ ਐਮ ਪੀ ਸੀ ਤਾਂ ਉੱਥੇ ਭਾਜਪਾ ਦੀ ਉਮਾ ਭਾਰਤੀ ਨੇ ਆ ਕੇ ਕਿਹਾ ਸੀ ਕਿ ਦਰਸ਼ਨੀ ਡਿਊੜੀ ਵਿੱਚ ਲੱਗੇ ਸੋਮਨਾਥ ਮੰਦਿਰ ਦੇ ਦਰਵਾਜਿ਼ਆਂ ਨੂੰ ਹਿੰਦੂ ਕੌਮ ਨੂੰ ਵਾਪਿਸ ਕੀਤੇ ਜਾਣ। ਉਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੇ ਤਕੜਾ ਰੋਸ ਪ੍ਰਦਰਸ਼ਨ ਕਰਦੇ ਹੋਏ ਇਹਨਾਂ ਦਰਵਾਜਿ਼ਆਂ ਨੂੰ ਹਟਾਉਣ ਦਾ ਸਖਤ ਵਿਰੋਧ ਕੀਤਾ ਸੀ। ਹੁਣ ਜੇਕਰ ਐਸ ਜੀ ਪੀ ਸੀ ਦੇ ਮੁਖੀ ਜਾਂ ਬਾਦਲ ਦਲੀਆਂ ਨੇ ਆਪਣੀ ਸਿਆਸੀ ਤਾਕਤ ਦੀ ਦੁਰਵਰਤੋਂ ਕਰਕੇ ਇਹਨਾਂ ਦਰਵਾਜਿ਼ਆਂ ਨੂੰ ਫਿਰ ਤੋਂ ਹਟਾਉਣ ਲਈ ਕੋਈ ਅਮਲੀ ਕਾਰਵਾਈ ਕੀਤੀ ਤਾਂ ਇੱਥੇ ਲਹੂ-ਲੂਹਾਣ ਹੋਣ ਅਤੇ ਪੰਜਾਬ ਦੇ ਹਾਲਤਾਂ ਨੂੰ ਵਿਸਫੋਟਕ ਬਣਾਉਣ ਲਈ ਬਾਦਲ ਪਰਿਵਾਰ ਅਤੇ ਭਾਜਪਾ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ। ਸ: ਮਾਨ ਨੇ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਮੁਲਕ ਦੀਆਂ ਅਦਾਲਤਾਂ ਕਾਤਿਲ ਅਤੇ ਬਲਾਤਕਾਰੀ ਸਿਰਸੇ ਵਾਲੇ ਸਾਧ ਨੂੰ ਝੱਟ ਜ਼ਮਾਨਤ ਦੇ ਦਿੰਦੀਆਂ ਹਨ। ਹੁਣ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੇ ਜੋ ਸਿਰਸੇ ਵਾਲੇ ਸਾਧ ਦੀਆਂ “ਨਾਮ ਚਰਚਾਵਾਂ” ਕਰਵਾਉਣ ਹਿੱਤ ਸਰਕਾਰੀ ਸੁਰੱਖਿਆ ਦੇਣ ਦੇ ਹੁਕਮ ਕੀਤੇ ਹਨ, ਇਹ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਹੁਕਮਾਂ ਦੀ ਹੀ ਉਲੰਘਣਾ ਨਹੀਂ ਬਲਕਿ ਸਿੱਖ ਕੌਮ ਦੇ ਅੱਲ੍ਹੇ ਜਖਮਾਂ ਉੱਤੇ ਲੂਣ ਛਿੜਕਣ ਅਤੇ ਪੰਜਾਬ ਵਿੱਚ ਖਾਨਾਜੰਗੀ ਕਰਾਉਣ ਦੇ ਤੁਲ ਭਿਆਨਕ ਕਾਰਵਾਈ ਹੈ। ਸ: ਮਾਨ ਨੇ ਮੁਲਕ ਦੇ ਹੁਕਮਰਾਨਾਂ ਅਤੇ ਪੱਖਪਾਤੀ ਫੈਸਲੇ ਕਰਨ ਵਾਲੀਆਂ ਅਦਾਲਤਾਂ ਅਤੇ ਕਾਨੂੰਨ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਅਜਿਹੇ ਇੱਕ ਫਿਰਕੇ ਦੇ ਲੋਕਾਂ ਨੂੰ ਠੇਸ ਪਹੁੰਚਾਉਣ ਵਾਲੇ ਫੈਸਲੇ ਕਰਨ ਵਾਲਿਆਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਮਰਹੂਮ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਵੀ ਜ਼ੈਡ ਸੁਰੱਖਿਆ ਪ੍ਰਦਾਨ ਸੀ ਪਰ ਸੁਰੱਖਿਆ ਦਸਤੇ ਉਹਨਾਂ ਨੂੰ ਫਿਰ ਵੀ ਨਾ ਬਚਾ ਸਕੇ।
ਉਹਨਾਂ ਆਪਣੇ ਬਿਆਨ ਦੇ ਅਖੀਰ ਵਿੱਚ ਹਾਈਕੋਰਟ ਦੇ ਚੀਫ ਜਸਟਿਸ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਵਿਰੁੱਧ ਦਿੱਤੇ ਗਏ ਖਤਰਨਾਕ ਫੈਸਲੇ ਨੂੰ ਤੁਰੰਤ ਵਾਪਿਸ ਲਿਆ ਜਾਵੇ। ਕਿਉਂਕਿ ਸਿੱਖ ਕੌਮ ਨੂੰ ਪਹਿਲੋਂ ਹੀ ਹਿੰਦੋਸਤਾਨੀ ਅਦਾਲਤਾਂ ਅਤੇ ਅੰਧੇ ਬੋਲੇ ਕਾਨੂੰਨ ਉੱਤੇ ਵਿਸ਼ਵਾਸ ਨਹੀਂ ਹੈ। ਇਸ ਨਵੇਂ ਕੀਤੇ ਗਏ ਅਦਾਲਤੀ ਹੁਕਮ ਜਿਸ ਅਧੀਨ “ਨਾਮ ਚਰਚਾਵਾਂ” ਨੂੰ ਸੁਰੱਖਿਆ ਦੇਣ ਅਤੇ ਪੰਜਾਬ ਸਰਕਾਰ ਵੱਲੋਂ ਭਨਿਆਰੇ ਵਾਲੇ ਅਖੌਤੀ ਸਾਧ ਦਾ ਜਨਮ ਦਿਨ ਮਨਾਉਣ ਲਈ ਸੁਰੱਖਿਆ ਦੇਣ ਦੀਆਂ ਕਾਰਵਾਈਆਂ ਜਾਂ ਹੁਕਮਾਂ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ ਅਤੇ ਆਪਣੀਆਂ ਸਿੱਖੀ ਮਹਾਨ ਰਵਾਇਤਾਂ ਉੱਤੇ ਪਹਿਰਾ ਦਿੰਦੀ ਹੋਈ ਦੁਸ਼ਮਣਾਂ ਨੂੰ ਆਪਣੇ ਢੰਗਾਂ ਨਾਲ ਨਿਪਟਣ ਦੀ ਅੱਜ ਵੀ ਪੂਰਨ ਸਮਰੱਥਾ ਰੱਖਦੀ ਹੈ। ਇਸ ਲਈ ਬਹਿਤਰ ਇਹੀ ਹੋਵੇਗਾ ਕਿ ਪੰਜਾਬ ਵਿੱਚ ਸਿੱਖ ਵਿਰੋਧੀ ਨਾਮ ਚਰਚਾਵਾਂ ਤੁਰੰਤ ਬੰਦ ਕੀਤੀਆਂ ਜਾਣ ਅਤੇ ਅਖੌਤੀ ਸਾਧਾਂ ਦੀ ਹਿਫਾਜ਼ਤ ਕਰਨੀ ਬੰਦ ਕੀਤੀ ਜਾਵੇ।

ਨਿਰੰਜਣ ਦਾਸ ਵਲੋਂ ਜਹਾਜ਼ ਰਾਹੀਂ ਮਣਾਂ ਮੂੰਹੀ ਡਾਲਰ ਅਤੇ ਸੋਨਾ ਲਿਆਉਣਾ ਰਾਮਾ ਨੰਦ ਦੇ ਕਤਲ ਦਾ ਕਾਰਣ

ਨਵੀਂ ਦਿੱਲੀ, 18 ਅਗਸਤ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀਆਨਾ ਦੁਖਾਂਤ ਦੀ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਭੇਜੇ ਗਏ ਦਿੱਲੀ ਹਾਈਕੋਰਟ ਦੇ ਐਡਵੋਕੇਟ ਸੀ ਜੀ.ਕੇ. ਭਾਰਤੀ ਨੇ ਵੀਆਨਾ ਤੋਂ ਵਾਪਿਸ ਆ, ਇਥੇ ਪੱਤਰਕਾਰਾਂ ਨਾਲ ਇਕ ਮੁਲਾਕਾਤ ਦੇ ਦੌਰਾਨ ਉਥੇ ਗੁਰਦੁਆਰਾ ਗੁਰੂ ਰਵਿਦਾਸ (ਟੈਂਪਲ) ਵਿਖੇ ਵਾਪਰੀ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਹੈਰਾਨੀ ਦੀ ਗਲ ਇਹ ਹੈ ਕਿ ਵੀਆਨਾ ਦੀ ਪੁਲਿਸ ਨੇ ਸੰਤ ਰਾਮਾਨੰਦ ਦੇ ਕਤਲ ਦੇ ਲਈ ਉਨ•ਾਂ ਸਿੱਖ ਨੌਜਵਾਨਾਂ ਦੇ ਵਿਰੁਧ ਤਾਂ ਮਾਮਲਾ ਦਰਜ ਕਰ ਲਿਆ ਹੈ, ਜਿਨ•ਾਂ ਨੇ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੁੰਦਾ ਵੇਖ ਕੇ ਉਸ ਦਾ ਵਿਰੋਧ ਕੀਤਾ ਸੀ, ਪਰ ਉਨ•ਾਂ ਲੋਕਾਂ ਦੇ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ, ਜਿਨ•ਾਂ ਨੇ ਉਹਨਾਂ ਨੌਜਵਾਨਾਂ ਨੂੰ ਰਾਡਾਂ, ਤਲਵਾਰਾਂ, ਆਦਿ ਦੇ ਨਾਲ ਅਧਮੋਇਆ ਕਰਕੇ ਉਨ•ਾਂ ਉਪਰ ਗਰਮਾ-ਗਰਮ ਚਾਹ, ਪਾਣੀ ਤੇ ਦਾਲਾਂ ਪਾ ਕੇ ਮੌਤ ਦੇ ਕਿਨਾਰੇ ਪਹੁੰਚਾ ਦਿੱਤਾ। ਪੁਲਿਸ ਨੇ ਢਾਈ ਸੌ ਦੇ ਲਗਭਗ ਅਜਿਹੇ ਹਥਿਆਰ ਤੇ ਸਮਾਨ ਵੀ ਗੁਰਦੁਆਰੇ ਵਿਚੋਂ ਬਰਾਮਦ ਕੀਤੇ, ਜਿਸ ਦੇ ਨਾਲ ਨੌਜਵਾਨਾਂ ਨੂੰ ਮਾਰਿਆ ਕੁੱਟਿਆ ਤੇ ਜਲਾਇਆ ਗਿਆ ਸੀ। ਐਡਵੋਕੇਟ ਭਾਰਤੀ ਨੇ ਦੱਸਿਆ ਕਿ ਪੰਜਾਬ ਦਾ ਜੋ ਵਿਆਨਾ ਵਿਖੇ ਚਾਰਟਰ ਜਹਾਜ਼ ਬਾਬਾ ਰਾਮਾਨੰਦ ਦੀ ਲੈਣ ਗਿਆ ਸੀ, ਉਸ ਵਿਚ ਸੰਤ ਨਿਰੰਜਨ ਦਾਸ ਨੂੰ ਵੀ ਲੈ ਆਂਦਾ ਗਿਆ, ਜਦ ਕਿ ਪੁੱਛ-ਗਿੱਛ ਲਈ ਉਸਦਾ ਉਥੇ ਟਿਕਿਆ ਰਹਿਣਾ ਜਰੂਰੀ ਸੀ। ਉਨ•ਾਂ ਦੱਸਿਆ ਕਿ ਉਨ•ਾਂ ਨੂੰ ਦੱਸਿਆ ਗਿਆ ਕਿ ਸੰਤ ਨਿਰੰਜਨ ਦਾਸ ਆਪਣੇ ਨਾਲ ਬਿਨ•ਾਂ ਐਲਾਨੇ ਲੱਖਾਂ ਡਾਲਰ ਤੇ ਕਈ ਕਿਲੋ ਸੋਨਾ ਲੈ ਆਇਆ ਹੈ। ਐਡਵੋਕੇਟ ਭਾਰਤੀ ਨੇ ਸੁਆਲ ਉਠਾਇਆ ਕਿ ਕਿਧਰੇ ਇਹ ਧਨ ਦੌਲਤ ਹੀ ਤਾਂ ਬਾਬਾ ਰਾਮਾ ਨੰਦ ਦੇ ਕਤਲ ਦਾ ਕਾਰਣ ਬਣੀ। ਇਸਦੇ ਲਈ ਵੀਆਨਾ ਪੁਲਿਸ ਵੱਲੋਂ ਸੰਤ ਨਿਰੰਜਨ ਦਾਸ ਪਾਸੋਂ ਪੁੱਛ-ਪੜਤਾਲ ਕਰਨੀ ਹੋਵੇਗੀ। ਉਨ•ਾਂ ਇਹ ਵੀ ਦੱਸਿਆ ਕਿ ਜੋ ਰਿਵਾਲਵਰ ਮੌਕੇ ਤੋਂ ਪੁਲਿਸ ਨੇ ਬਰਾਮਦ ਕੀਤਾ ਹੈ, ਉਸ ਵਿਚੋਂ ਅੱਠ ਹੀ ਹੋ ਸਕਦੇ ਸਨ, ਜਦ ਕਿ ਪੁਲਿਸ ਅਨੁਸਾਰ ਮੌਕੇ ਤੇ 15 ਤੋਂ ਵੱਧ ਫਾਇਰ ਹੋਣ ਦੇ ਸਬੂਤ ਮਿਲੇ ਹਨ। ਐਡਵੋਕੇਟ ਜੀ. ਕੇ. ਭਾਰਤੀ ਨੇ ਦੱਸਿਆ ਕਿ ਵੀਆਨਾ ਪੁਲਿਸ ਨੂੰ ਕੁੱਝ ਅੰਤਰ ਰਾਸ਼ਟਰੀ ਤੇ ਭਾਰਤੀ ਕਾਨੂੰਨਾਂ ਅਨੁਸਾਰ ਸੱਚ ਸਾਹਮਣੇ ਲਿਆਉਣ ਦੀ ਕਾਰਵਾਈ ਕਰਨ ਵਾਸਤੇ ਮਜਬੂਰ ਕਰਨਾ ਹੋਵੇਗਾ। ਇਸ ਮੌਕੇ ਤੇ ਮੌਜੂਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਯ੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਾਈ ਸਾਹਮਣੇ ਲਿਆਉਣ ਅਤੇ ਦੋਸ਼੍ਯੀਆਂ ਨੂੰ ਸਜ਼ਾ ਦੁਆਉਣ ਅਤੇ ਬੇਗੁਨਾਹਾਂ ਨੂੰ ਬਚਾਉਣ ਲਈ ਹਰ ਕ੍ਯੋਿਸ਼ਸ਼ ਕੀਤੀ ਜਾਵੇਗੀ। ਉਨ•ਾਂ ਇਹ ਵੀ ਕਿਹਾ ਕਿ ਜਿਨ•ਾਂ ਪਰਿਵਾਰਾਂ ਦੇ ਬੱਚਿਆਂ ਨੂੰ ਖੋਹਿਆ ਗਿਆ ਹੈ, ਜੇ ਉਨ•ਾਂ ਪਰਿਵਾਰਾਂ ਦਾ ਕੋਈ ਜੀਅ ਆਰਥਿਕ ਤੰਗੀ ਕਾਰਣ ਆਪਣੇ ਬੱਚੇ ਨੂੰ ਮਿਲਣ ਨਹੀਂ ਜਾ ਸਕਦਾ ਤਾਂ ਉਨ•ਾਂ ਦਾ ਪਰਿਵਾਰ ਦਾ ਇਕ ਜੀਅ ਆਪਣੇ ਬੱਚੇ ਨੂੰ ਮਿਲਣ ਜਾਣ ਦਾ ਖਰਚਾ ਗੁਰਦੁਆਰਾ ਕਮੇਟੀ ਕਰਨ ਲਈ ਤਿਆਰ ਹੈ। ਉਹਨਾਂ ਸਪੱ੍ਯਸ਼ਟ ਕੀਤਾ ਕਿ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਵੱਧਦੇ ਸਿੱਖ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਯ੍ਰੋਮਣੀ ਅਕਾਲੀ ਦਲ ਵੱਲੋਂ ਲਾਵਾਰਿਸ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਪੱਤਰਕਾਰ ਮਿਲਣੀ ਦੌਰਾਨ ਵੀਆਨਾ ਵਿਖੇ ਵੱਧਦੇ ਸਿੱਖਾਂ ਦੇ ਪ੍ਰਤੀਨਿਧੀ ਗੁਰਦੇਵ ਸਿੰਘ, ਜਖਮੀ ਹੋਏ ਸਿੱਖ ਨੌਜਵਾਨਾਂ ਦੇ ਪਿਤਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਯ੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਵੱਡੀ ਗਿਣਤੀ ਵਿੱਚ ਹਾਜਰ ਸਨ।

ਜਿਨਾਹ ਬਾਰੇ ਜਸਵੰਤ ਦੇ ਵਿਚਾਰਾਂ ਤੋਂ ਭਾਜਪਾ ਨੇ ਪੱਲਾ ਝਾੜਿਆ

ਨਵੀਂ ਦਿੱਲੀ /18 ਅਗਸਤ/ਯੂ ਐਨ ਆਈ : ਭਾਰਤੀ ਜਨਤਾ ਪਾਰਟੀ ਨੇ ਆਪਣੇ ਸੀਨੀਅਰ ਆਗੂ ਜਸਵੰਤ ਸਿੰਘ ਦੀ ਉਸ ਕਿਤਾਬ ਤੋਂ ਖ਼ੁਦ ਨੂੰ ਪੁੂਰੀ ਤਰ੍ਹਾਂ ਵੱਖ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿੱਚ ਉਨ੍ਹਾਂ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਪ੍ਰਸੰਸਾ ਕੀਤੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੇ ਇਸ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਜਸਵੰਤ ਸਿੰਘ ਵੱਲੋਂ ਲਿਖੀ ਕਿਤਾਬ ‘‘ਜਿਨਾਹ-ਭਾਰਤ, ਵੰਡ, ਸੁਤੰਤਰਤਾ’’ ਵਿੱਚ ਪ੍ਰਗਟਾਏ ਵਿਚਾਰਾਂ ਦੀ ਪਾਰਟੀ ਨੁਮਾਇੰਦਗੀ ਨਹੀਂ ਕਰਦੀ ਹੈ ਤੇ ਪਾਰਟੀ ਕਿਤਾਬ ਦੇ ਵਿਚਾਰਾਂ ਨਾਲੋਂ ਖ਼ੁਦ ਨੂੰ ਵੱਖ ਕਰਦੀ ਹੈ। ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਨੇ ਆਪਣੀ ਕਿਤਾਬ ਵਿੱਚ ਵੰਡ ਲਈ ਕਾਂਗਰਸੀ ਆਗੂ ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਭਾਰਤ ਵਿੱਚ ‘ਜਿਨਾਹ’ ਦਾ ਜਾਣ ਬੁੱਝ ਕੇ ਮਾੜਾ ਕਿਰਦਾਰ ਪੇਸ਼ ਕੀਤਾ ਗਿਆ ਸੀ। ਜਸਵੰਤ ਸਿੰਘ ਦੇ ਉਲਟ ਲਾਇਨ ਫੜਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ‘ਜਿਨਾਹ’ ਨੇ ਹੀ ਭਾਰਤ ਵੰਡ ਵਿੱਚ ਵੱਡਾ ਰੋਲ ਨਿਭਾਇਆ ਸੀ ਤੇ ਜਿਨਾਹ ਵੱਲੋਂ ਅਪਣਾਈ ਰਟ ਕਾਰਨ ਹੀ ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਗਏ ਸਨ। ਜਸਵੰਤ ਸਿੰਘ ਵੱਲੋਂ ਸਰਦਾਰ ਵੱਲਭ ਭਾਈ ਪਟੇਲ ਨੂੰ ਵੀ ਵੰਡ ਲਈ ਜ਼ਿੰਮੇਵਾਰੀ ਦੱਸੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ (ਸਰਦਾਰ ਪਟੇਲ) ਨੇ ਤਾਂ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਲਈ ਵੱਡੀ ਜ਼ਿੰਮੇਵਾਰੀ ਨਿਭਾਈ ਸੀ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਕਾਰਨ ਹੀ ਅੱਜ ਦੇਸ਼ ਇੰਨਾ ਮਜ਼ਬੂਤ ਹੈ। ਸਰਦਾਰ ਪਟੇਲ ਬਾਰੇ ਗੱਲ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਸਰਦਾਰ ਪਟੇਲ ਦੇ ਦੂਰਅੰਦੇਸ਼ੀ ਹੋਣ ਕਾਰਨ ਹੀ ਅਸੀਂ ਅੱਜ ਇਕੱਠੇ ਹਾਂ ਤੇ ਇਸ ਲਈ ਦੇਸ਼ ਵੀ ਉਨ੍ਹਾਂ ਦਾ ਕਰਜ਼ਦਾਰ ਰਹੇਗਾ। ਇਸ ਤੋਂ ਇਲਾਵਾ ਭਾਜਪਾ ਹੈਡਕੁਆਰਟਰ ਵੱਲੋਂ ਜਸਵੰਤ ਸਿੰਘ ਦੇ ਬਿਆਨ ਦਾ ਖੰਡਨ ਕਰਨ ਵਾਲਾ ਭਾਜਪਾ ਦੇ ਕੌਮੀ ਪ੍ਰਧਾਨ ਦੇ ਦਸਤਖ਼ਤਾਂ ਹੇਠ ਇੱਕ ਬਿਆਨ ਵੀ ਜਾਰੀ ਕੀਤਾ ਗਿਆ। ਇਸ ਬਿਆਨ ਵਿੱਚ ਵੀ ਜਸਵੰਤ ਸਿੰਘ ਦੇ ਬਿਆਨ ਤੋਂ ਪਾਰਟੀ ਨੇ ਪਾਸਾ ਵੱਟ ਲਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਤਾਬ ਵਿੱਚ ਦਿੱਤੇ ਗਏ ਵਿਚਾਰ ਕਿਸੇ ਵੀ ਤਰ੍ਹਾਂ ਨਾਲ ਭਾਜਪਾ ਦੇ ਦ੍ਰਿਸ਼ਟੀਕੋਣ ਦੀ ਨੁਮਾਇੰਦਗੀ ਨਹੀਂ ਕਰਦੇ।

ਪੰਜਾਬ ’ਚ ਹਿੰਦੀ ਬੋਲਣ ਦਾ ਰੁਝਾਨ ਹੁਣ ਸ਼ਹਿਰਾਂ ਤੋਂ ਪਿੰਡਾਂ ’ਚ ਵੜਿਆ
64 ਫੀਸਦੀ ਪੰਜਾਬੀ ਬੋਲਦੇ ਨੇ ਹਿੰਦੀ, ਕਰਿਆਨੇ ਦੀ ਪਰਚੀ ਤੱਕ ਵੀ ਹਿੰਦੀ ਵਿੱਚ ਲਿਖਦੇ ਨੇ ਲਾਲੇ

ਬਟਾਲਾ, ਫਤਿਹਗੜ• ਚੂੜੀਆਂ, 18 ਅਗਸਤ, (ਸਰਵਣ ਸਿੰਘ ਰੋਜ਼ੀ ਸਿੰਘ): 1966 ਵਿੱਚ ਪੰਜਾਬੀ ਬੋਲੀ ਦੇ ਅਧਾਰ ਤੇ ਹੋਏ ਪੰਜਾਬੀ ਸੂਬੇ ਦੇ ਗਠਨ ਵੇਲੇ ਵੀ ਪੰਜਾਬ ਦੀ ਇਹ ਬਦਕਿਸਮਤੀ ਰਹੀ ਸੀ ਕਿ ਪੰਜਾਬ ਦੀਆਂ ਸਰਹੱਦਾਂ ਕੰਢੇ ਵੱਸਦੇ ਬਹੁਤੇ ਲੋਕਾਂ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ ਜਿਸ ਦੇ ਅਧਾਰ ਤੇ ਹੀ ਪੰਜਾਬ ਦੇ ਟੋਟੇ ਹੋ ਗਏ ਹੁਣ ਬਦਕਿਸਮਤੀ ਇਹ ਬਣੀ ਪਈ ਹੈ ਕਿ ਪੰਜਾਬ ਅੰਦਰ ਰਹਿੰਦੀ ਕਰੀਬ 64 ਫੀਸਦੀ ਵੱਸੋਂ ਹਿੰਦੀ ਬੋਲਣ ਵਿੱਚ ਆਪਣੀ ਵਡਿਆਈ ਸਮਝਦੀ ਹੈ। ਇਸ 64 ਫੀਸਦੀ ਵੱਸੋਂ ਦਾ ਜਿਆਦਾ ਭਾਗ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੱਸਦਾ ਹੈ ਅਤੇ ਪੰਜਾਬੀ ਬੋਲਣ ਨੂੰ ਆਪਣੀ ਹਕਤ ਸਮਝਦਾ ਹੈ। ਹੋਰ ਤਾਂ ਹੋਰ ਇਹ ਹਿੰਦੀ ਹਿੰਦੀ ਨਾ ਹੋ ਕੇ ਹਿੰਦੀ ਅਤੇ ਪੰਜਾਬੀ ਦਾ ਮਿਲਗੁੱਬਾ ਹੈ ਜਿਸ ਨੂੰ ਨਵੇਂ ਅਰਥਾਂ ’ਚ ਪਹਿੰਦੀ ਭਾਸ਼ਾ ਵੀ ਕਿਹਾ ਜਾ ਸਕਦਾ ਹੈ। ਪਹਿੰਦੀ ਬੋਲਣ ਦੀ ਇਹ ਬਿਮਾਰੀ ਪਿੰਡਾਂ ਵਿੱਚ ਵੀ ਆਣ ਅੱਪੜੀ ਹੈ, ਦਸਵੀਂ ਤੋਂ ਅੱਗੇ ਟੱਪੇ ਨੌਜਵਾਨ ਮੁੰਡੇ ਕੁੜੀਆਂ ਅਤੇ ਉਹਨਾਂ ਦੇ ਮਾਪੇ ਆਪੋ ਵਿੱਚ ਹਿੰਦੀ ਵਿੱਚ ਗੱਲ ਕਰਨ ਨੂੰ ਹੀ ਤਰਜੀਹ ਦਿੰਦੇ ਹਨ। ਇਥੇ ਹੀ ਬੱਸ ਨਹੀਂ ਸਗੋਂ ਹੁਣ ਮਾਮੂਲੀ ਕਰਿਆਨੇ ਦਾ ਸੌਦਾ ਵੇਚਣ ਵਾਲਾ ਲਾਲਾ ਵੀ ਆਪਣੇ ਸੌਦੇ ਦਾ ਬਿੱਲ ਦੀ ਪਰਚੀ ਹਿੰਦੀ ਵਿੱਚ ਹੀ ਕੱਟਦਾ ਹੈ। ਸਿਤਮਜਰੀਫੀ ਦੀ ਗੱਲ ਤਾਂ ਇਹ ਹੈ ਕਿ ਸਰਕਾਰੀ ਹੁਕਮਾਂ ਦੇ ਬਾਵਜੂਦ ਬਹੁਤ ਸਾਰਾ ਸਰਕਾਰੀ ਪੱਤਰ ਵਿਹਾਰ, ਰਿਪੋਰਟਾਂ ਆਦਿ ਅੰਗਰੇਜੀ ਵਿੱਚ ਲਿਖੀਆਂ ਅਤੇ ਭੇਜੀਆਂ ਜਾ ਰਹੀਆਂ ਹਨ।
ਸਾਡੀ ਟੀਮ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਇੱਕੋ ਦਿਨ 400 ਵੱਖ ਵੱਖ ਬਰਾਦਰੀ ਨਾਲ ਸਬੰਧਤ ਲੋਕਾਂ ਦੇ ਘਰਾਂ ਦਾ ਜਦ ਦਰਵਾਜਾ ਖੜਕਾਇਆ ਗਿਆ ਤਾਂ 258 ਲੋਕਾਂ ਜਿਨਾਂ ਵਿੱਚ ਬੱਚਿਆਂ ਅਤੇ ਔਰਤਾਂ ਦੀ ਗਿਣਤੀ ਵਧੇਰੇ ਸੀ ਨੇ ਹਿੰਦੀ ਵਿੱਚ ਇਹ ਜਵਾਬ ਦਿੱਤਾ ‘ਜੀ ਆਪਕੋ ਕਿਸਸੇ ਮਿਲਨਾ ਹੈ’, 19 ਲੋਕਾਂ ਨੇ ਅੰਗਰੇਜੀ ਵਿੱਚ ਜਵਾਬ ਦਿੱਤਾ ਅਤੇ ਬਾਕੀ ਬਚਦੇ 123 ਲੋਕਾਂ ਨੇ ਪੰਜਾਬੀ ਵਿੱਚ ਗੱਲ ਕੀਤੀ। ਜ¦ਧਰ ਸਹਿਰ ਵਿੱਚ ਤਾਂ ਇਸ ਤੋਂ ਵੀ ਜਿਆਦਾ ਹੈਰਾਨੀ ਜਨਕ ਅੰਕੜੇ ਵੇਖਣ ਨੂੰ ਮਿਲੇ। ਇਥੇ ਇੱਕ ਕਲੋਨੀ ਜਿਥੇ ਕਿ ਸਿੱਖਾਂ ਦੀ ਗਿਣਤੀ ਜਿਆਦਾ ਹੈ ਅਤੇ ਹਿੰਦੂ ਘਰ ਕੋਈ ਵਿਰਲਾ ਹੀ ਹੈ ਦੇ 100 ਘਰਾਂ ਦਾ ਦਰਵਾਜਾ ਖੜਕਾਇਆ ਗਿਆ ਅਤੇ 74 ਲੋਕਾਂ ਨੇ ਹਿੰਦੀ ਵਿੱਚ ਗੱਲ ਕੀਤੀ ਅਤੇ 4 ਲੋਕਾਂ ਨੇ ਅੰਗਰੇਜੀ ਵਿੱਚ ਅਤੇ ਬਾਕੀ ਨੇ ਪੰਜਾਬੀ ਵਿੱਚ ਜਵਾਬ ਦਿੱਤਾ ਜਦੋਂ ਕਿ ਟੀਮ ਦੇ ਮੈਬਰਾਂ ਵੱਲੋ ਸਿਰਫ ਪੰਜਾਬੀ ਵਿੱਚ ਹੀ ਸਵਾਲ ਪੁਛਿਆ ਗਿਆ ਸੀ। ਪੰਜਾਬੀ ਦੀ ਇਸ ਦੁਰਦਸ਼ਾ ਲਈ ਕੋਈ ਇੱਕ ਬੰਦਾ ਜਿਮੇਵਾਰ ਨਹੀਂ ਹੈ ਸਗੋਂ ਅਸੀਂ ਆਪ ਹੀ ਆਪਣੀ ਮਾਂ ਦਾ ਗਲ ਘੁੱਟਣ ਲਈ ਕਾਹਲੇ ਹੋਏ ਫਿਰਦੇ ਹਾਂ। ਕਈਂ ਹੋਰ ਵੱਡੇ ਸ਼ਹਿਰਾਂ ਦੇ ਪਾਰਕਾਂ ਅਤੇ ਘਰਾਂ ਵਿੱਚ ਬੱਚੇ ਇੱਕ ਦੂਜੇ ਨਾਲ ਹਿੰਦੀ ਵਿੱਚ ਗੱਲਾਂ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ ਜਦੋਂ ਕਿ ਇਹਨਾਂ ਦੇ ਮਾਪੇ ਆਪਣੇ ਆਪ ਨੂੰ ਪੰਜਾਬੀ ਦੱਸਦੇ ਹਨ। ਬੀਤੇ ਦਿਨੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਬੀ.ਐਡ ਦੀ ਕੌਸ¦ਿਗ ਸਮੇਂ ਪੰਜਾਬ ਭਰ ਤੋਂ ਕਰੀਬ ਤਿੰਨ ਹਜਾਰ ਵਿਦਿਆਰਥੀ ਪਹੁੰਚੇ ਸਨ ਜਿਨ•ਾਂ ਵਿੱਚੋ ਕਰੀਬ 130 ਮੁੰਡੇ ਕੁੜੀਆਂ ਨਾਲ ਗੱਲ ਬਾਤ ਕਰਨ ਤੇ ਕਰੀਬ 74 ਫੀਸਦੀ ਵਿਦਿਆਰਥੀਆਂ ਨੇ ਹਿੰਦੀ ਵਿੱਚ ਗੱਲ ਕੀਤੀ। ਇਸ ਤੋਂ ਇਲਾਵਾ ਜਿਲ•ਾ ਗੁਰਦਾਸਪੁਰ ਦੇ 01871 ਅਤੇ 01874 ਨਾਲ ਸ਼ੁਰੂ ਹੋਣ ਵਾਲੇ ਬੀ.ਐਸ.ਐਨ.ਐਲ ਦੇ ਬਟਾਲਾ, ਗੁਰਦਾਸਪੁਰ, ਧਾਰੀਵਾਲ, ਆਦਿ ਸਹਿਰਾਂ ਦੇ 100 ਟੈਲੀਫੂਨ ਨੰਬਰ ਮਿਲਾਏ ਜਾਣ ਤੇ 34 ਔਰਤਾਂ, 17 ਬੱਚਿਆਂ ਅਤੇ 9 ਮਰਦਾਂ ਨੇ ਹਿੰਦੀ ਵਿੱਚ ਗੱਲ ਕੀਤੀ ਜਦਕੇ 24 ਔਰਤਾਂ, 16 ਬੱਚਿਆਂ ਅਤੇ 10 ਮਰਦਾਂ ਨੇ ਪੰਜਾਬੀ ਵਿੱਚ ਗੱਲਬਾਤ ਕੀਤੀ। ਦੱਸਣਯੋਗ ਗੱਲ ਤਾਂ ਇਹ ਹੈ ਕਿ ਇਹ ਤਾਂ ਸਿਰਫ ਹਾਲੇ ਸਾਡੇ ਪੱਤਰਕਾਰਾਂ ਵੱਲੋਂ ਆਪਣੇ ਪੱਧਰ ਤੇ ਕੀਤੇ ਸਰਵੇ ਦਾ ਨਤੀਜਾ ਹੈ, ਅਤੇ ਉਹ ਵੀ ਪੰਜਾਬ ਦੇ ਕੁਝ ਜਿਲਿਆਂ ਨਾਲ ਸਬੰਧਤ, ਜੇਕਰ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਵੱਲੋਂ ਗੁਪਤ ਢੰਗ ਨਾਲ ਇਸ ਸਬੰਧੀ ਸਰਵੇ ਕਰਵਾਇਆ ਜਾਵੇ ਤਾਂ ਇਸ ਤੋਂ ਵੱਧ ਖਤਰਨਾਕ ਅਤੇ ਹੈਰਾਨੀਜਨਕ ਅੰਕੜੇ ਸਾਹਮਣੇ ਹੋਣਗੇ। ਸਾਡੀਆਂ ਸਰਕਾਰਾਂ ਤਾਂ ਚੰਡੀਗੜ• ਨੂੰ ਪੰਜਾਬ ਵਿੱਚ ਸ਼ਾਮਿਲ ਕਰਨ ਲਈ ਨਿੱਤ ਦਿਨ ਨਵੀਂ ਬਿਆਨਬਾਜੀ ਕਰਦੀਆਂ ਰਹਿੰਦੀਆਂ ਹਨ ਪਰ ਪੰਜਾਬ ਦੇ ਅੰਦਰ ਕੀ ਹੋ ਰਿਹਾ ਇਸ ਬਾਰੇ ਕਿਸੇ ਨੂੰ ਕੋਈ ਇਲਮ ਨਹੀ ਤੇ ਜਾਂ ਫਿਰ ਇਲਮ ਹੋਣ ਦੇ ਬਾਵਜੂਦ ਇਹਨਾਂ ਰਾਜਨੀਤਿਕ ਲੋਕਾਂ ਨੇ ਕੰਨ ਲਵੇਟੇ ਹੋਏ ਹਨ। ਰੱਬ ਨਾ ਕਰੇ ਜੇ ਹੁਣ ਭਾਸ਼ਾ ਦੇ ਅਧਾਰ ਤੇ ਪੰਜਾਬ ਦੀ ਵੰਡ ਹੋਈ ਤਾਂ ਅਜੋਕੇ ਪੰਜਾਬ ਦਾ ਸਿਰਫ 36 ਫੀਸਦੀ ਹਿੱਸਾ ਹੀ ਬਾਕੀ ਰਹਿ ਜਾਵੇਗਾ ਉਹ ਵੀ ਪਿੰਡਾਂ ਨਾਲ ਸਬੰਧਤ ਇਲਾਕੇ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਪੰਜਾਬ ਚਾਹੇ ਉਹ ਹਿੰਦੂ ਹੋਣ, ਸਿੱਖ, ਇਸਾਈ ਜਾਂ ਕਿਸੇ ਹੋਰ ਮਜਹਬ ਨਾਲ ਸਬੰਧਤ ਆਪਣੀ ਮਾਂ ਬੋਲੀ ਨੂੰ ਲਿਖਣ ਅਤੇ ਬੋਲਣ ਵਿੱਚ ਸ਼ਰਮ ਕਿਉਂ ਮਹਿਸੂਸ ਕਰਦੇ ਹਨ.? ਪੰਜਾਬ ਵਿੱਚ ਚੱਲ ਰਹੇ ਅਖੌਤੀ ਮਾਡਲ ਸਕੂਲ, ਪੰਜਾਬੀ ਦਾ ਬੇੜਾ ਗਰਕ ਕਰ ਰਹੇ ਹਨ। ਪੰਜਾਬ ਬਹੁਤੇ ਪ੍ਰਾਈਵੇਟ ਅੰਗਰੇਜੀ ਮਾਧਿਅਮ ਸਕੂਲਾਂ ਵਿੱਚ ਪੰਜਾਬੀ ਬੋਲਣ ਤੱਕ ਦੀ ਮਨਾਹੀ ਹੈ ਜਦ ਕੇ ਸਾਡੀਆਂ ਸਰਕਾਰਾਂ ਸਿਰਫ ਕਾਗਜੀਂ ਪੱਤਰੀਂ ਪੰਜਾਬ ਵਿੱਚ ਪੰਜਾਬੀ ਲਾਗੂ ਕਾਨੂੰਨ ਦਾ ਰੋਲਾ ਪਾਈ ਫਿਰਦੀ ਹੈ ਅਤੇ ਕਦੀ ਵੀ ਅਸਲ ਹਕੀਕਤ ਤੋਂ ਪਰਦਾ ਚੁੱਕਣ ਦੀ ਕੋਸ਼ਿਸ ਤੱਕ ਨਹੀਂ ਕੀਤੀ ਜਾਂਦੀ। ਦਿੱਲੀ ਨੋਇਡਾ ਅਤੇ ਕਈ ਹੋਰ ਸਥਾਨਾ ਤੋਂ ਚੱਲਦੇ ਅਖੋਤੀ ਪੰਜਾਬੀ ਚੈਨਲ ਜੋ ਕੇ ਆਪਣੇ ਆਪ ਨੂੰ ਪੰਜਾਬੀ ਦੇ ਪਹਿਰੇਦਾਰ ਅਖਵਾਉਦੇ ਹਨ ਇਹਨਾਂ ਚੈਨਲਾਂ ਦੇ ਪੋਸਟਰ, ਹੋਲਡਿੰਗ ਅਤੇ ਹੋਰ ਸਮੱਗਰੀ ਵਿੱਚ ਪੰਜਾਬੀ ਦਾ ਇੱਕ ਅੱਖਰ ਤੱਕ ਨਹੀਂ ਹੁੰਦਾ। ਇਸੇ ਤਰ•ਾਂ ਪੰਜਾਬੀ ਦੇ ਪੁੱਤਰ ਅਖਵਾਉਦੇ ਕਈਂ ਅਖੌਤੀ ਗਾਇਕਾਂ ਅਤੇ ਗਾਇਕਾਵਾਂ ਦੀਆਂ ਰੀਲਾਂ ਅਤੇ ਸੀ.ਡੀਆਂ ਦੀ ਮਸ਼ਹੂਰੀ ਦੇ ਬੋਰਡ ਅੰਗਰੇਜੀ ਨਾਲ ਭਰੇ ਪਏ ਹੁੰਦੇ ਨੇ। ਇਹ ਸਭ ਤੋਂ ਵੀ ਬੰਦ ਨਜਰ ਹਟਾ ਸਕਦਾ ਹੈ, ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਵੱਲੋਂ ਛਾਪੇ ਜਾਂਦੀ ਕਈਂ ਤਰ•ਾਂ ਦੀ ਸਮੱਵਰੀ ਵਿੱਚ ਵੀ ਪੰਜਾਬੀ ਨੂੰ ਦੂਜੇ ਨੰਬਰ ਤੇ ਰੱਖਿਆ ਜਾਂਦਾ ਹੈ ਤੇ ਜਾਂ ਫਿਰ ਪੰਜਬੀ ਕਿਤੇ ਹੁੰਦੀ ਹੀ ਨਹੀ, ਪੰਜਾਬ ਰਾਜ ਦੀ ਲਾਟਰੀ ਤੇ ਅੰਗਰੇਜੀ ਦੇ ਮੌਟੇ ਅੱਖਰਾਂ ਵਿੱਚ ਲਿਖਿਆ ਹੁੰਦਾ ਹੈ ਅਤੇ ਹਦਾਇਤਾਂ ਵੀ ਅੰਗਰੇਜੀ ਵਿੱਚ ਹੀ ਹੁੰਦੀਆਂ । ਪੰਜਾਬੀ ਦੀ ਹੋਰ ਰਹੀ ਦੁਰਗਤ ਨੂੰ ਰੋਕਣ ਲਈ ਸਰਕਾਰਾਂ ਨੇ ਤਾਂ ਪਤਾ ਨਹੀਂ ਕੁਝ ਕਰਨਾ ਹੈ ਜਾ ਨਹੀਂ ਪਰ ਇਸ ਗੰਭੀਰ ਮਸਲੇ ਤੇ ਅੱਜ ਹਰ ਪੰਜਾਬੀ ਨੂੰ ਸੋਚਣ ਦੀ ਸਖਤ ਜਰੂਰਤ ਹੈ।

ਗਿਆਨੀ ਗੁਰਦੇਵ ਸਿੰਘ ਝਾਂਮਪੁਰ ਅਕਾਲ ਚਲਾਣਾ ਕਰ ਗਏ।

ਫਰੀਮਾਂਟ: 18 ਅਗਸਤ 2009 ਨੂੰ ਸਵੇਰੇ 10:30 ਗਿਆਨੀ ਗੁਰਦੇਵ ਸਿੰਘ ਝਾਮਪੁਰ ਪਿੰਡ ਝਾਮਪੁਰ ਵਿਖੇ ਅਕਾਲ ਚਲਾਣਾ ਕਰ ਗਏ ਹਨ । ਉਹਨਾਂ ਦੇ 2 ਬੇਟੇ ਕੁਲਵੰਤ ਸਿੰਘ ਝਾਮਪੁਰ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਤੇ ਗੁਰਜੀਤ ਸਿੰਘ ਝਾਮਪੁਰ ਯੂ.ਐਂਸ.ਏ. ਰੇਡੀਓ “ਆਤਮਿਕ ਅਨੰਦ” 1170 ਏ ਐਮ ਦੇ ਹੋਸਟ ਅਤੇ ਇਂਕ ਲੜਕੀ ਰਾਜਿੰਦਰ ਕੌਰ ਹੈ। ਸ. ਗੁਰਦੇਵ ਸਿੰਘ ਝਾਮਪੁਰ 85 ਵਰ੍ਹਿਆਂ ਦੇ ਸਨ ਅਤੇ ਉਹ ਧਾਰਮਿਕ ਖਿਆਲਾਂ ਵਾਲੇ ਇਂਕ ਦਿਆਨਤਦਾਰ ਪੁਰਸ਼ ਵਜੋਂ ਜਾਣੇ ਜਾਂਦੇ ਸਨ।
ਉਹਨਾਂ ਦਾ ਜਨਮ 1924 ਵਿਂਚ ਅਣਵੰਡੇ ਭਾਰਤ ਦੇ ਪੰਜਾਬ ਦੇ ਜਿਲ੍ਹਾ ਲਾਇਲਪੁਰ ਤਹਿਸੀਲ ਸਤਿਆਣਾ ਬੰਗਲਾ, ਪਿੰਡ 38 ਚਂਕ ਵਿਂਚ ਹੋਇਆ ਸੀ। ਉਹਨਾਂ ਨੇ ਮੁਂਢਲੀ ਸਿਂਖਿਆ ਅਂਠਵੀਂ ਤਂਕ ਪ੍ਰਾਪਤ ਕੀਤੀ ਸੀ ਅਤੇ ਅਖੀਰਲੇ ਦਿਨਾਂ ਤਂਕ ਉਹਨਾਂ ਦੀ ਪ੍ਰਮਾਤਮਾ ਨਾਲ ਸੁਰਤੀ ਜੁੜੀ ਰਹੀ ਅਤੇ ਉਹਨਾਂ ਨੇ ਕਦੇ ਵੀ ਕਿਸੇ ਦਾ ਹਂਕ ਨਹੀਂ ਸੀ ਮਾਰਿਆ। ਉਹ ਉੜਦੂ ਅਤੇ ਪੰਜਾਬੀ ਜਾਣਦੇ ਸਨ। ਉਹਨਾਂ ਨੇ ਸਾਰੀ ਉਮਰ ਬਿਲਕੁਲ ਇਂਕ ਨਿਹਾਇਤ ਸ਼ਰੀਫ ਇਨਸਾਨ ਵਾਂਗ ਰਂਬ ਦੀ ਰਜ਼ਾ ਵਿਂਚ ਕਂਟੀ ਅਤੇ ਕਦੇ ਵੀ ਕਿਸੇ ਗਂਲ ਦਾ ਰੋਸਾ ਜਾਂ ਨਿੰਦਾ ਨਹੀ ਕੀਤੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਲਈ ਪਿੰਡੀ ਝਾਮਪੁਰ ਵਿਖੇ ਹੀ ਦਿਨ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ 26 ਅਗਸਤ 2009 ਦਿਨ ਬੁਂਧਵਾਰ ਨੂੰ ਦੁਪਹਿਰ 1 ਵਜੇ ਪੈਣਗੇ।
ਅੱਜ ਉਹਨਾਂ ਦੇ ਅੰਤਮ ਸਸਕਾਰ ਸਮੇਂ ਦੁਖ ਪ੍ਰਗਟ ਕਰਨ ਵਾਲਿਆਂ ਵਿਂਚ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ, ਲੰਬੜਦਾਰਾ ਯੂਨੀਅਨ ਦੇ ਸੂਬਾ ਪ੍ਰਧਾਨ ਤਿਰਲੋਚਨ ਸਿੰਘ ਮਾਨ, ਯੂਨੀਅਨ ਦੇ ਪ੍ਰੈਂਸ ਸਕਂਤਰ ਹਰਬੰਸ ਸਿੰਘ ਈਸ਼ਰਹੇਲ, ਸਰਦਾਰਾ ਸਿੰਘ ਸੰਧਾਰੀ ਮਾਜਰਾ , ਲਾਇੰਸ ਕਲਂਬ ਆਮਖਾਸ ਬਾਗ ਸਰਹਿੰਦ ਅਤੇ ਪੰਜਾਬੀ ਸਂਥ ਸਰਹਿੰਦ ਸਮੇਤ ਅਨੇ ਪੰਚਾਇਤਾਂ ਦੇ ਨਾ ਸ਼ਮਲ ਹਨ ਉਹਨਾਂ ਦੇ ਅਕਾਲ ਚਲਾਣੇ ਨਾਲ ਪ੍ਰੀਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਵਾਹਿਗੁਰੂ ਦੇ ਚਰਨਾ ,ਚ ਅਰਦਾਸ ਹੈ ਕਿ ਸਰਦਾਰ ਗੁਰਦੇਵ ਸਿੰਘ ਝਾਮਪੁਰ ਦੀ ਆਤਮਾ ਨੂੰ ਸ਼ਾਤੀ ਅਤੇ ਪਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਕੁਲਵੰਤ ਸਿੰਘ ਝਾਮਪੁਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਫੋਨ ਨੰਬਰ 98146-64178 ਅਤੇ ਗੁਰਜੀਤ ਸਿੰਘ ਝਾਮਪੁਰ ਨਾਲ ਦੁਂਖ ਸਾਂਝਾ ਕਰਨ ਲਈ ਫੋਨ ਨੰਬਰ 209-609-4031 ਹੈ।


ਅਕਾਲੀਆਂ ਵਲੋਂ ਬਿਜਲੀ ਪੈਦਾਵਾਰ ਬਾਰੇ ਕੀਤਾ ਜਾ ਰਿਹਾ ਪ੍ਰਚਾਰ ਗੁੰਮਰਾਹਕੁਨ : ਅਮਰਿੰਦਰ

ਅਜੀਤ ਸਿੰਘ ਨਗਰ, 17 ਅਗਸਤ - ਜਦੋਂ ਤੋਂ ਅਕਾਲੀ ਸਰਕਾਰ ਬਣੀ ਹੈ, ਉਦੋਂ ਤੋਂ ਅਕਾਲੀ ਖ਼ਜ਼ਾਨਾ ਖਾਲੀ ਹੋਣ ਦੀ ਰੱਟ ਲਗਾ ਰਹੇ ਹਨ, ਜਦਕਿ ਅਸਲੀਅਤ ਇਹ ਹੈ ਕਿ ਵੈਟ ਦੀ ਵਸੂਲੀ ਕਾਫੀ ਵਧੀ ਹੈ। ਕੇਵਲ ਸਟੈਂਪ ਡਿਊਟੀ ਘਟੀ ਹੈ ਕਿ ਆਉਂਦੇ ਦਿਨਾਂ ਤੱਕ ਵਧ ਸਕਦੀ ਹੈ ਤੇ ਇਸ ਲਈ ਸਰਕਾਰ ਨੂੰ ਨੀਤੀਆਂ ਠੀਕ ਕਰਨੀਆਂ ਚਾਹੀਦੀਆਂ ਹਨ। ਵਧੇ ਹੋਏ ਵੈਟ ਨਾਲ ਸਰਕਾਰ ਨੂੰ ਚਾਹੀਦਾ ਹੈ ਕਿ ਦੂਜੇ ਰਾਜਾਂ ਤੋਂ ਬਿਜਲੀ ਖਰੀਦ ਕੇ ਪੰਜਾਬ ਦੀ ਜਨਤਾ ਨੂੰ ਦੇਵੇ। ਇਹ ਵਿਚਾਰ ਅੱਜ ਇਥੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਘਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਆਖੇ। ਉਨ੍ਹਾਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ, ਉਦੋਂ ਉਨ੍ਹਾਂ ਭੂਟਾਨ ਤੱਕ ਤੋਂ ਬਿਜਲੀ ਖਰੀਦ ਕੇ ਲੋਕਾਂ ਨੂੰ ਦਿੱਤੀ। ਉਨ੍ਹਾਂ ਮੰਨਿਆ ਕਿ ਅੱਜ ਕਿਸਾਨਾਂ ਦਾ ਮਾੜਾ ਹਾਲ ਹੈ, ਖੇਤੀ ਲਾਗਤਾਂ ਕਈ ਗੁਣਾਂ ਵਧੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਵਲੋਂ ਬਿਜਲੀ ਦੀ ਪੈਦਾਵਾਰ ਸਬੰਧੀ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਸਭ ਗ਼ਲਤ ਹੈ। ਪੰਜਾਬ ਵਿਚ ਆਉਂਦੇ ਤਿੰਨ ਚਾਰ ਸਾਲਾਂ ਤੱਕ ਇਕ ਮੈਗਾਵਾਟ ਬਿਜਲੀ ਦੀ ਪੈਦਾਵਾਰ ਨਹੀਂ ਵਧੇਗੀ, ਜਦਕਿ ਹਰਿਆਣਾ ਵਿਚ ਆਉਂਦੇ ਤਿੰਨ ਸਾਲਾਂ ਦੌਰਾਨ 6200 ਮੈਗਾਵਾਟ ਬਿਜਲੀ ਦੀ ਪੈਦਾਵਾਰ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ, ਉਸ ਵੇਲੇ ਪੰਜਾਬ ਮਹਾਪੰਜਾਬ ਹੁੰਦਾ ਸੀ ਤੇ ਬਾਅਦ ਵਿਚ ਇਸ 'ਚੋਂ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਤਿੰਨ ਵੱਖੋ ਵੱਖਰੇ ਸੂਬੇ ਨਿਕਲੇ ਹਨ। ਉਨ੍ਹਾਂ ਕਿਹਾ ਕਿ 1971 ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਤੇ ਬਾਅਦ ਵਿਚ ਮਹਾਰਾਸ਼ਟਰ ਦੀ ਵੱਖਰੀ ਕਮੇਟੀ ਬਣੀ ਹੈ, ਇਸ ਲਈ ਵੱਖੋ ਵੱਖ ਥਾਵਾਂ 'ਤੇ ਰਹਿੰਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਉਥੋਂ ਦੇ ਗੁਰਧਾਮਾਂ ਦੀ ਰਾਖੀ ਲਈ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਪੂਰਾ ਹੱਕ ਹੁੰਦਾ ਹੈ, ਜਿਸ ਵਿਚ ਕਿਸੇ ਨੂੰ ਦਖਲ ਦੇਣ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਬਦਲਾਲਊ ਨੀਤੀ ਦੇ ਤਹਿਤ ਚੱਲ ਰਹੀ ਹੈ ਅਤੇ 10 ਹਜ਼ਾਰ ਕਾਂਗਰਸੀਆਂ 'ਤੇ ਮਾਮਲੇ ਦਰਜ ਕੀਤੇ ਜਾ ਚੁਕੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਤੋਂ ਇਲਾਵਾ ਹੋਰ ਕਈ ਸੀਨੀਅਰ ਕਾਂਗਰਸੀ ਵੀ ਮੌਜੂਦ ਸਨ।

ਸੋਮਨਾਥ ਮੰਦਰ ਦੇ ਦਰਵਾਜਿ਼ਆਂ ਦਾ ਮੁੱਦਾ ਹਿੰਦੂ ਕੌਮ ਦੀ ‘ਬੁਜ਼ਦਿਲੀ’ ਅਤੇ ਸਿੱਖ ਕੌਮ ਦੀ ‘ਬਹਾਦਰੀ’ ਦਾ ਪ੍ਰਤੀਕ :- ਮਾਨ

ਫਤਿਹਗੜ੍ਹ ਸਾਹਿਬ, 17 ਅਗਸਤ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਸਦੀਆਂ ਤੋਂ ਲੱਗੇ ਸ਼੍ਰੀ ਸੋਮਨਾਥ ਮੰਦਿਰ ਦੇ ਦਰਵਾਜਿ਼ਆਂ ਦਾ ਵਿਸ਼ਾ ਹਿੰਦੂ ਕੌਮ ਦੀ ‘ਬੁਜ਼ਦਿਲੀ’ ਅਤੇ ਸਿੱਖ ਕੌਮ ਦੀ ‘ਬਹਾਦਰੀ ਅਤੇ ਵਡੱਤਣ’ ਦਾ ਪ੍ਰਤੀਕ ਹੈ। ਇਸ ਲਈ ਹੀ ਹਿੰਦੂ ਕੌਮ ਨਾਲ ਸੰਬੰਧਿਤ ਆਰ ਐਸ ਐਸ ਦੇ ਸੰਗਠਨ ਅਤੇ ਹੋਰ ਫਿਰਕੂ ਜਮਾਤਾਂ ਵੱਲੋਂ ਇਹਨਾਂ ਦਰਵਾਜਿ਼ਆਂ ਨੂੰ ਚੋਰੀ ਛਿਪੇ ਜਾਂ ਕਿਸੇ ਬਹਾਨੇ ਨਾਲ ਉੱਥੋਂ ਹਟਾਉਣ ਦੀ ਦੂਸਰੀ-ਤੀਸਰੀ ਵਾਰ ਸ਼ਾਜਿਸ ਕੀਤੀ ਜਾ ਰਹੀ ਹੈ। ਜਿਸਨੂੰ ਸਿੱਖ ਕੌਮ ਕਿਸੇ ਵੀ ਕੀਮਤ ਉੱਤੇ ਕਾਮਯਾਬ ਨਹੀਂ ਹੋਣ ਦੇਵੇਗੀ।
ਉਹਨਾਂ ਕਿਹਾ ਕਿ ਇਨ੍ਹਾ ਦਰਵਾਜਿਆਂ ਨੂੰ ਹਟਾਉਣ ਦਾ ਅਧਿਕਾਰ ਨਾ ਤਾਂ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਹੈ, ਨਾ ਹੀ ਸਿੰਘ ਸਾਹਿਬਾਨਾਂ ਅਤੇ ਨਾ ਹੀ ਐਸ ਜੀ ਪੀ ਸੀ ਦੇ ਅਧਿਕਾਰੀਆਂ ਨੂੰ ਕਿਉਂਕਿ ਇਹ ਦਰਵਾਜ਼ੇ ਸਿੱਖ ਕੌਮ ਦੇ ਸਾਡੇ ਪੂਰਵਜਾਂ ਨੇ ਮੁਗਲਾਂ ਨਾਲ ਆਪਣੀ ਬਹਾਦਰੀ ਅਤੇ ਮੌਤ ਨੂੰ ਮਖੌਲਾਂ ਕਰਨ ਵਾਲੇ ਇਖਲਾਕੀ ਗੁਣਾਂ ਦਾ ਜੌਹਰ ਦਿਖਾਉਂਦੇ ਹੋਏ, ਉਹਨਾਂ ਤੋਂ ਲੁੱਟੇ ਹੋਏ ਮਾਲ ਵਿੱਚੋਂ ਵਾਪਿਸ ਖੋਹੇ ਸਨ। ਸਿੰਘਾਂ ਨੇ ਆਪਣੇ ਇਖਲਾਕ ਨੂੰ ਕਾਇਮ ਰੱਖਦੇ ਹੋਏ ਹਿੰਦੂਆਂ ਨੂੰ ਇਹ ਦਰਵਾਜੇ਼ ਸਤਿਕਾਰ ਸਹਿਤ ਵਾਪਿਸ ਦੇਣ ਦੀ ਤਜਵੀਜ਼ ਰੱਖੀ ਸੀ। ਪਰ ਜੋ ਮੁਤੱਸਵੀ ਲੋਕ ਲੰਮੇ ਸਮੇਂ ਤੋਂ ਮਕਾਰਤਾ ਅਤੇ ਧੋਖਿਆ ਦਾ ਸਹਾਰਾ ਲੈ ਕੇ ਸਿੱਖ ਕੌਮ ਨਾਲ ਜਿਆਦਤੀਆਂ ਕਰਦੇ ਆ ਰਹੇ ਹਨ, ਜੋ ਮੁਗਲਾਂ ਵੱਲੋਂ ਜ਼ਬਰੀ ਚੁੱਕੀਆ ਗਈਆਂ ਆਪਣੀਆਂ ਹੀ ਧੀਆਂ-ਭੈਣਾਂ ਨੂੰ “ਭਿੱਟ” ਕਹਿ ਕੇ ਵਾਪਿਸ ਲੈਣ ਤੋਂ ਇਨਕਾਰ ਕਰਦੇ ਆਏ ਹਨ, ਉਹਨਾਂ ਲੋਕਾਂ ਦੀ “ਜਹਿਨੀਅਤ” ਨੂੰ ਇਹ ਦਰਵਾਜ਼ੇ ਸ਼੍ਰੀ ਦਰਬਾਰ ਸਾਹਿਬ ਤੋਂ ਸਦਾ ਲਈ ਉਜਾਗਰ ਕਰਦੇ ਰਹਿਣਗੇ ਅਤੇ ਸਿੱਖ ਕੌਮ ਨੂੰ ਇਹਨਾਂ ਦੇ ਫਰੇਬਾਂ ਤੋਂ ਸੁਚੇਤ ਵੀ ਕਰਦੇ ਰਹਿਣਗੇ। ਇਸ ਲਈ ਹੀ ਹਿੰਦੂ ਸੰਗਠਨਾਂ ਵੱਲੋਂ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੂੰ ਕਹਿ ਕੇ ਇਹਨਾਂ ਦਰਵਾਜਿ਼ਆਂ ਨੂੰ ਵਾਪਿਸ ਲੈਣ ਲਈ ਹੁਣ ਕਦੀ ਕਾਰ ਸੇਵਾ ਦਾ ਬਹਾਨਾ ਬਣਾਇਆ ਜਾ ਰਿਹਾ ਹੈ, ਕਦੀ ਜਥੇਦਾਰਾਂ ਦੀ ਧਾਰਮਿਕ ਸ਼ਕਤੀ ਦੀ ਦੁਰਵਰਤੋਂ ਕਰਕੇ ਮਤੇ ਪੁਆਏ ਜਾ ਰਹੇ ਹਨ। ਜਿਸ ਤੋਂ ਇਹ ਵੀ ਸਾਬਿਤ ਹੋ ਜਾਂਦਾ ਹੈ ਕਿ ਸ: ਬਾਦਲ, ਸੁਖਬੀਰ ਬਾਦਲ, ਸ਼੍ਰੀ ਮੱਕੜ੍ਹ ਅਤੇ ਮੌਜੂਦਾ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਇਸ ਸ਼ਾਜਿਸ ਵਿੱਚ ਮੋਹਰੇ ਬਣਾ ਕੇ ਸਿੱਖ ਕੌਮ ਦੇ ਫਖਰ ਵਾਲੇ ਇਤਿਹਾਸ ਨੂੰ ਕਲੰਕਤ ਕਰਨ ਅਤੇ ਸਿੱਖ ਕੌਮ ਦੀਆਂ ਵੱਡਮੁੱਲੀਆਂ ਯਾਦਗਾਰਾਂ, ਲਿਖਤਾਂ ਅਤੇ ਕੀਮਤੀ ਦਸਤਾਵੇਜ਼ਾਂ ਆਦਿ ਨੂੰ ਹੋਰ ਰੌਸ਼ਨਾਉਣ ਦੀ ਬਜਾਏ ਧੁੰਦਲਾ ਕਰਨ ਉੱਤੇ ਲੱਗੇ ਹੋਏ ਹਨ। ਸ: ਮਾਨ ਨੇ ਕਿਹਾ ਕਿ “ਦੁਸ਼ਮਣ ਬਾਤ ਕਰੇ ਅਣਹੋਣੀ” ਦੀ ਕਹਾਵਤ ਅਨੁਸਾਰ ਇਨ੍ਹਾ ਫਿਰਕੂ ਸੋਚ ਵਾਲੇ ਬਾਹਮਣਾਂ ਦੀਆਂ ਕੁੱਟਲ ਚਾਲਾਂ ਤੋਂ ਤਾਂ ਸਿੱਖ ਕੌਮ ਹੁਣ ਪੂਰੀ ਵਾਕਿਫ ਹੈ, ਪਰ ਦੁੱਖ ਅਤੇ ਅਫਸੋਸ ਹੈ ਕਿ ਸਿੱਖੀ ਭੇਖ ਵਿੱਚ ਸਿੱਖ ਕੌਮ ਵਿੱਚ ਵਿਚਰ ਰਹੇ, ਹਵਨ ਕਰਨ ਵਾਲੇ, ਮੁਕਟ ਪਹਿਨਣ ਵਾਲੇ, ਲਾਲ ਝੰਡੇ ਲਹਿਰਾਉਣ ਵਾਲੇ, ਗੁਰਦੁਆਰਿਆਂ ਵਿੱਚ ਹਰ ਹਰ ਮਹਾਂਦੇਵ ਦੇ ਨਾਅਰੇ ਲਵਾਉਣ ਵਾਲੇ, ਸਿਰਸੇ, ਭਨਿਆਰੇ, ਆਸ਼ੂਤੋਸ਼ ਅਤੇ ਰਾਧਾ ਸੁਆਮੀਆਂ ਦੇ ਡੇਰਿਆਂ ਉੱਤੇ ਜਾ ਕੇ ਮੱਥੇ ਰਗੜਣ ਵਾਲੇ ਇਹਨਾਂ ਨੀਲੀਆਂ ਦਸਤਾਰਾਂ ਵਾਲੇ ਬਾਹਮਣਾਂ ਦੀ ਸਮਝ ਨਹੀਂ ਆਉਂਦੀ ਕਿ ਇਹ ਲੋਕ ਸਿੱਖ ਇਤਿਹਾਸ ਨੂੰ ਮਿੱਟੀ ਵਿੱਚ ਮਿਲਾਉਣ ਲਈ ਕਿਉਂ ਤੁਲੇ ਹੋਏ ਹਨ? ਇਸ ਤੋਂ ਵੀ ਵਧੇਰੇ ਦੁੱਖ ਸਿੱਖ ਕੌਮ ਦੀ ਕਾਰਗੁਜ਼ਾਰੀ ਉੱਤੇ ਹੈ ਜੋ ਦੁਨਿਆਵੀਂ ਰੁਤਬਿਆਂ ਅਤੇ ਪਦਾਰਥਵਾਦੀ ਲਾਲਸਾਵਾਂ ਦੇ ਅਧੀਨ ਹੋ ਕੇ ਅਜਿਹੇ ਨੀਲੀਆਂ ਦਸਤਾਰਾਂ ਵਾਲੇ ਬਾਹਮਣਾਂ ਨੂੰ ਵਾਰ ਵਾਰ ਸਿਆਸੀ ਅਤੇ ਧਾਰਮਿਕ ਸ਼ਕਤੀ ਬਖਸ ਕੇ ਕੀ ਤਜਰਬਾ ਕਰਨਾ ਚਾਹੁੰਦੀ ਹੈ? ਜਦੋਂ ਕਿ ਇਹ ਲੋਕ ਪਰਖੇ-ਜਾਂਚੇ ਹਨ ਕਿ ਸਿੱਖ ਕੌਮ ਦੀ ਮੰਝਧਾਰ ਵਿੱਚ ਡਿਕਡੋਲੇ ਖਾਂਦੀ ਬੇੜੀ ਨੂੰ ਬਚਾਉਣ ਅਤੇ ਉਸਨੂੰ ਕਿਨਾਰੇ ਉੱਤੇ ਲਾਉਣ ਦੇ ਇਹ ਲੋਕ ਬਿਲਕਲ ਸਮਰੱਥ ਨਹੀਂ ਹਨ। ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਮੌਜੂਦਾ ਸਿੰਘ ਸਾਹਿਬਾਨਾਂ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਬਾਦਲ ਦਲੀਆਂ ਨੂੰ ਇਸ ਵਿਸ਼ੇ ‘ਤੇ ਸੁਚੇਤ ਕਰਦੇ ਹੋਏ ਕਿਹਾ ਕਿ ਕੋਈ ਵੀ ਅਜਿਹਾ ਕਦਮ ਨਾ ਉਠਾਇਆ ਜਾਵੇ, ਜਿਸ ਨਾਲ ਸਿੱਖ ਕੌਮ ਨੂੰ ਮਜ਼ਬੂਰ ਹੋ ਕੇ ਕੋਈ ਗੈਰ ਕੁਦਰਤੀ ਕਾਰਵਾਈ ਕਰਨੀ ਪਵੇ। ਉਹਨਾਂ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਰ ਐਸ ਐਸ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਸਿ਼ਵ ਸੈਨਾ ਅਤੇ ਭਾਜਪਾ ਦੀਆਂ ਪੰਥ ਵਿਰੋਧੀ ਸ਼ਾਜਿਸਾਂ ਉੱਤੇ ਨਜ਼ਰ ਰੱਖਦੇ ਹੋਏ ਆਪਣੀਆਂ ਕੋਮੀ ਜਿੰਮੇਵਾਰੀਆਂ ਅਤੇ ਫਰਜ਼ਾਂ ਨੂੰ ਸਹੀ ਸਮੇਂ ੳੁੱਤੇ ਪੂਰਨ ਕਰਦੇ ਰਹਿਣ ਅਤੇ ਕਿਸੀ ਵੀ ਆਗੂ ਨੂੰ ਪੰਥ ਵਿਰੋਧੀ ਕਾਰਵਾਈ ਕਰਨ ਦੀ ਬਿਲਕੁਲ ਇਜ਼ਾਜਤ ਨਾ ਦੇਣ।

ਸੜਕ ਦੁਰਘਟਨਾ ਵਿੱਚ ਅਣਪਛਾਤੇ ਵਿਆਕਤੀ ਦੀ ਮੌਤ

ਮਾਛੀਵਾੜਾ 17 ਅਗਸਤ (ਸ਼ੁਸ਼ੀਲ ਸ਼ਰਮਾ) ਰਾਹੋਂ ਰੋਡ ਤੇ ਪਿੰਡ ਝੜੌਦੀ ਨੇੜੇ ਕੱਲ ਰਾਤ ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆ ਕੇ ਇੱਕ ਵਿਆਕਤੀ ਦੀ ਮੌਕੇ ਤੇ ਮੌਤ ਹੋ ਗਈ ਜਿਸ ਦੀ ਅਜੇ ਤੱਕ ਕੋਈ ਪਹਿਚਾਣ ਨਹੀਂ ਸੀ ਹੋ ਸਕੀ। ਮਾਛੀਵਾੜਾ ਥਾਣਾ ਦੇ ਐਸ.ਐਚ.ਓ. ਰਾਜੇਸ਼ ਕੁਮਾਰ ਅਨੁਸਾਰ ਪੁਿਲਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਪਿੰਡ ਝੜੌਦੀ ਵਿਖੇ ਐਸ.ਆਰ. ਪੰਪ ਦੇ ਸਾਹਮਣੇ ਕਿਸੇ ਵਿਆਕਤੀ ਨੂੰ ਅਣਪਛਾਤਾ ਵਾਹਨ ਫੇਟ ਮਾਰ ਗਿਆ ਹੈ ਜਿਸਤੇ ਮੌਕੇ ਤੇ ਪਹੁੰਚ ਉਨ੍ਹਾਂ ਦੇਖਿਆ ਕਿ ਉਸ ਵਿਆਕਤੀ ਦੀ ਮੌਤ ਹੋ ਚੁੱਕੀ ਸੀ ਤੇ ਇਸ ਲਾਸ਼ ਦੀ ਪਹਿਚਾਣ ਕਰਵਾਉਣ ਲਈ ਆਸ ਪਾਸ ਦੇ ਪਿੰਡਾਂ ਵਿੱਚ ਸੰਪਰਕ ਕੀਤਾ ਗਿਆ ਪਰ ਇਸਦੀ ਸ਼ਨਾਖ਼ਤ ਨਾ ਹੋ ਸਕੀ। ਥਾਣਾ ਮੁਖੀ ਅਨੁਸਾਰ ਮ੍ਰਿਤਕ ਦੀ ਉਮਰ ਕਰੀਬ 40 ਸਾਲ ਹੈ, ਤੇ ਉਸਦੇ ਇੱਕ ਹੱਥ ਉਪੱਰ ਸਟਾਰ ਤੇ ਦੂਸਰੇ ਹੱਥ ਉਪਰ ੴ ਦਾ ਨਿਸ਼ਾਨ ੳੁੱਕਰਿਆ ਹੋਇਆ ਹੈ। ਲਾਸ਼ ਦੀ ਸ਼ਨਾਖਤ ਹੋਣ ਤੱਕ ਉਸਨੂੰ ਸਿਵਲ ਹਸਪਤਾਲ ਸਮਰਾਲਾ ਵਿੱਚ ਰੱਖ ਦਿੱਤਾ ਗਿਆ ਹੈ, ਅਤੇ ਅਣਪਛਾਤੇ ਵਾਹਨ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।

ਸੈਨ ਫ਼ਰਾਂਸਿਸਕੋ (ਫ਼ਰੀਮਾਂਟ) ਵਿਚ ਭਾਰਤ ਦੀ ਅਖੌਤੀ ਅਜ਼ਾਦੀ (15 ਅਗਸਤ) ਪਰੇਡ ਵਿਰੁੱਧ ਸਿੱਖ ਕੌਮ ਵੱਲੋਂ ਜੋਸ਼ ਭਰਿਆ ਰੋਸ ਮੁਜ਼ਾਹਰਾ ਕੀਤੇ ਜਾਣ ਦੇ ਹੈਰਾਨੀ ਭਰੇ ਦਰਿਸ਼ ਤਸਵੀਰਾਂ ਦੀ ਜ਼ਬਾਨੀ !!






















ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਅਜ਼ਾਦੀ ਦਾ ਥੋਹੜਾ ਬਹੁਤਾ ਨਿੱਘ ਮਾਣ ਰਹੇ ਭਾਰਤੀਆਂ ਵੱਲੋਂ ਫ਼ਰੀਮਾਂਟ ਸ਼ਹਿਰ ਵਿਚ ਬੜੀ ਮੇਹਨਤ ਨਾਲ ਕੱਢੀ ਗਈ ਅਜ਼ਾਦੀ ਪਰੇਡ ਦਾ ਸਥਾਨਕ ਸਿੱਖਾਂ ਵਲੋਂ ਇਕ ਭਾਰੀ ਰੋਸ ਮੁਜ਼ਾਹਰੇ ਰਾਹੀਂ ਤਕੜਾ ਵਿਰੋਧ ਕੀਤਾ ਗਿਆ ਜਿਸ ਵਿਚ ਭਾਰੀ ਗਿਣਤੀ ਵਿਚ ਸਿੱਖਾਂ ਨੇ ਹਿੱਸਾ ਲਿਆ। ਮੁਜ਼ਾਹਰੇ ਵਿਚ ਭਾਰਤੀ ਅਜ਼ਾਦੀ ਦੀ ਸਾਜ਼ਿਸ਼ ਨੂੰ ਦਰਸਾਉਂਦੇ ਬੈਨਰਾਂ ਦੀ ਭਾਰੀ ਗਿਣਤੀ ਸੀ।
ਖ਼ਾਲਿਸਤਾਨੀ ਝੰਡੇ ਲਹਿਲਹਾ ਰਹੇ ਸਨ। ਇਸ ਵਾਰ ਪਰੇਡ ਵਾਲਿਆਂ ਨੇ ਪੰਜਾਬ ਵਿਚ ਵਿਵਾਦਗ੍ਰਸਤ ਸਿੱਖ ਵਿਰੋਧੀ ਡੇਰੇ ਆਸੂਤੋਸ਼ ਦਾ ਵਡਾ ਬੈਨਰ ਸ਼ਾਮਲ ਕੀਤਾ ਜਿਸ ਵਿਰੁਧ ਸਿੱਖ ਨੌਜਵਾਨਾਂ, ਸਿੱਖ ਬੀਬੀਆਂ ਤੇ ਬੱਚਿਆਂ ਨੇ ਭਾਰੀ ਨਾਹਰੇਬਾਜ਼ੀ ਕੀਤੀ। ਘੱਟ ਗਿਣਤੀਆਂ ਦੀ ਦੁਸ਼ਮਨ ਦੂਜੇ ਧਰਮਾਂ ਲਈ ਅਸਹਿਣਸ਼ੀਲ ਹਿੰਦੂ ਅਤਿਵਾਦੀ ਜਥੇਬੰਦੀ ਆਰ.ਐਸ.ਐਸ. ਦੇ ਪਰੇਡ ਵਿਚ ਸ਼ਾਮਲ ਹੋਣ ਦਾ ਵੀ ਸਿੱਖ ਵਿਖਾਵਾਕਾਰੀਆਂ ਨੇ ਤਕੜਾ ਵਿਰੋਧ ਕੀਤਾ ਤੇ ਉਨਾਂ ਨੂੰ ਕਾਲੇ ਝੰਡੇ ਵਿਖਾਏ। ਭਾਰਤ ਮਾਤਾ ਕੀ ਜੈ ਦੇ ਜਵਾਬ ਵਿਚ ਸਿੱਖ ਵੱਲੋਂ ਖ਼ਾਲਿਸਤਾਨ ਜ਼ਿੰਦਾਬਾਦ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਦੇ ਨਾਹਰੇ ਲਾਏ ਜਾ ਰਹੇ ਸਨ। ਹਿੰਦੋਸਤਾਨ ਸਰਕਾਰ ਰਾਹੀਂ ਸਿੱਖਾਂ, ਇਸਾਈਆਂ ਤੇ ਮੁਸਲਮਾਨਾਂ ਦੀ ਕੀਤੀ ਗਈ ਨਸਲਕੁਸ਼ੀ ਦੇ ਮੁੱਦੇ ਨੂੰ ਵੀ ਉਭਾਰਿਆ ਗਿਆ।
ਭਾਰਤ ਮਾਤਾ ਕੀ ਜੈ ਦੇ ਨਾਹਰਿਆਂ ਵਿਰੁੱਧ ਸਿੱਖਾਂ ਵੱਲੋਂ ਇਹ ਜਵਾਬ ਵਿਚ ਇਹ ਨਾਹਰਾ ਉਭਾਰਿਆ ਗਿਆ , " ਗਲੀ ਗਲੀ ਮੇਂ ਸ਼ੋਰ ਹੈ-ਭਾਰਤ ਮਾਤਾ ਚੋਰ ਹੈ ਜਾਂ ਗਲੀ ਗਲੀ ਮੇਂ ਸ਼ੋਰ ਹੈ, ਹਿੰਦੂਆਂ ਦੀ ਮਾਤਾ ਚੋਰ ਹੈ "।
ਹਰ ਸਾਲ ਕੀਤੇ ਜਾਂਦੇ ਰੋਸ ਮੁਜ਼ਾਹਰੇ ਵਿਚ ਮੁੱਖ ਗੱਲ ਇਹੀ ਉਭਾਰੀ ਜਾਂਦੀ ਹੈ ਕਿ ਭਾਰਤ ਦੀ ਅਜ਼ਾਦੀ ਵਿਚ ਸਿੱਖਾਂ ਨੇ ਘੱਟ ਗਿਣਤੀ ਹੁੰਦਿਆਂ ਵੀ ਸਭ ਤੋਂ ਜ਼ਿਆਦਾ ਕੁਰਬਾਨੀ ਕੀਤੀ ਪਰ ਅਜ਼ਾਦ ਹੋਣ ਬਾਅਦ ਸਿੱਖਾਂ ਨਾਲ ਧੋਖਾ ਕੀਤਾ ਗਿਆ। ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਤੇ ਗਿਆਨੀ ਕਰਤਾਰ ਸਿੰਘ ਆਦਿ ਸਿੱਖ ਆਗੂਆਂ ਦੀ ਅਣਗਹਿਲੀ, ਦੂਰ ਅੰਦੇਸ਼ ਸੋਚ ਦੀ ਘਾਟ ਤੇ ਗੁਰੂ ਗਰੰਥ ਸਾਹਿਬ ਦੇ ਮਹਾਨ ਨਿਵੇਕਲੇ ਇਲਾਹੀ ਫ਼ਲਸਫ਼ੇ ਪ੍ਰਤੀ ਅਗਿਆਨਤਾ ਨੇ ਸਿੱਖ ਕੌਮ ਦੇ ਪੱਲੇ ਗ਼ੁਲਾਮੀ ਪਾ ਦਿਤੀ। ਦੂਜੇ ਪਾਸੇ ਜਵਾਹਰ ਲਾਲ ਨਹਿਰੂ, ਗਾਂਧੀ ਤੇ ਹੋਰ ਹਿੰਦੂ ਨੇਤਾਵਾਂ ਨੇ ਸਿੱਖ ਕੌਮ ਨਾਲ ਕੀਤੇ ਵਾਇਦੇ ਤੋੜਦਿਆਂ ਫ਼ਰੇਬ ਭਰੀ ਚਾਲ ਚੱਲੀ, ਜਿਸ ਨਾਲ ਸਿੱਖ ਠੱਗੇ ਗਏ ਮਹਿਸੂਸ ਕਰ ਰਹੇ ਹਨ। ਹੁਣ ਸਿੱਖ ਬੜੀ ਗੰਭੀਰਤਾ ਨਾਲ ਸੋਚਦੇ ਹਨ ਕਿ ਇਸਤੋਂ ਚੰਗਾ ਹੁੰਦਾ ਕਿ ਉਦੋਂ ਹੀ ਸਿੱਖ, ਪਾਕਿਸਤਾਨ ਦੇ ਆਗੂ ਜਨਾਬ ਜਿਨਾਹ ਤੇ ਡਾਕਟਰ ਇਕਬਾਲ ਵਾਂਗ ਆਪਣਾ ਵੱਖਰਾ ਦੇਸ਼ ਮੰਗ ਲੈਂਦੇ ਤੇ ਆਹ ਗ਼ੁਲਾਮੀ ਦੇ ਦਿਨ ਨਾ ਵੇਖਣੇ ਪੈਂਦੇ।ਇਸੇ ਕਰਕੇ ਪਿਛਲੇ ੬੨ ਸਾਲਾਂ ਤੋਂ ਹੀ ਸਿੱਖ ਕੌਮ ਦੇ ਵੱਖਰੇ ਦੇਸ਼ ਦੀ ਮੰਗ ਕਿਸੇ ਨਾ ਰੂਪ ਵਿਚ ਸੰਸਾਰ ਸਟੇਜ ਤੇ ਗੂੰਜ ਰਹੀ ਹੈ ਤੇ ਅੱਗੇ ਵਧ ਰਹੀ ਹੈ।
ਅਜ਼ਾਦੀ ਪਰੇਡ ਕੱਢਣ ਵਾਲਿਆਂ ਦਾ ਸੁਆਦ ਸਿੱਖਾਂ ਦੇ ਜ਼ੋਰਦਾਰ ਮੁਜਾਹਰੇ ਨੇ ਕਿਰਕਿਰਾ ਕਰਕੇ ਰੱਖ ਦਿਤਾ। ਸਿੱਖਾਂ ਵੱਲੋਂ ਕੀਤੀ ਗਈ ਨਾਹਰੇਬਾਜ਼ੀ ਇਨੀ ਰੋਹ ਭਰੀ ਸੀ ਕਿ ਪਰੇਡ ਵਿਚ ਹਿੱਸਾ ਲੈ ਰਹੇ ਲੋਕ ਸ਼ਰਮਿੰਦੇ ਹੋਏ ਮਹਿਸੂਸ ਕਰ ਰਹੇ ਸਨ। ਹਵਾਈ ਜਹਾਜ਼ ਰਾਹੀਂ ਉਡਾਏ ਜਾ ਰਹੇ ਵਡੇ ਬੈਨਰ ਰਾਹੀਂ ਵੀ ਰੋਸ ਮੁਜ਼ਾਹਰੇ ਦਾ ਵਧੀਆ ਪ੍ਰਦਰਸ਼ਨ ਸਿੱਖਾਂ ਰਾਹੀਂ ਕੀਤਾ ਗਿਆ ਜਿਸ ਉਤੇ ਇਹ ਸੰਦੇਸ਼ ਲਿਖਿਆ ਹੋਇਆ ਸੀ (ਭਾਰਤ ਸਿੱਖਾਂ ਦਾ ਕਾਤਲ ਹੈ ਤੇ ਸਿੱਖ ਸੰਸਾਰ ਸ਼ਾਂਤੀ ਲਈ ਕੰਮ ਕਰ ਹਰੇ ਹਨ)।
ਇਸ ਮੁਜ਼ਾਹਰੇ ਨੂੰ ਕਾਮਯਾਬ ਕਰਨ ਵਿਚ ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ), ਦਮਦਮੀ ਟਕਸਾਲ, ਆਖੰਡ ਕੀਰਤਨੀ ਜਥੇ, ਕੈਲੇਫ਼ੋਰਨੀਆ ਗਤਕਾ ਦਲ, ਖ਼ਾਲਿਸਤਾਨ ਦੇ ਸ਼ਹੀਦ ਪਰਵਾਰ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਪੰਚ ਪ੍ਰਧਾਨੀ, ਸਿੱਖ ਯੂਥ ਆਫ਼ ਅਮਰੀਕਾ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਸਿੱਖ ਸਟੂਡੈਂਟਸ-ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ, ਗੁਰਦੁਆਰਾ ਸਾਹਿਬ ਫ਼ਰੀਮਾਂਟ ਦੀ ਸਾਧ-ਸੰਗਤ, ਹੇਵਰਡ ਗੁਰਦੁਆਰਾ ਸਾਹਿਬ ਦੀ ਸਾਧ ਸੰਗਤ, ਗੁਰਦੁਆਰਾ ਸਾਹਿਬ ਮਨਟੀਕਾ, ਗੁਰਦੁਆਰਾ ਸਾਹਿਬ ਟਰੇਸੀ, ਗਦਰੀ ਬਾਬਿਆਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸਾਹਿਬ ਸੈਨ ਹੋਜ਼ੇ ਦੀ ਸਾਧ-ਸੰਗਤ, ਗੁਰਦੁਆਰਾ ਸਾਹਿਬ ਟਰਲਕ ਦੀ ਸਾਧ ਸੰਗਤ, ਗੁਰਦੁਆਰਾ ਸਾਹਿਬ ਮਿਲਪੀਟਸ ਦੀ ਸਾਧ-ਸੰਗਤ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਮਿਡਲ ਤੇ ਹਾਈ ਸਕੂਲਾਂ ਦੇ ਸਿੱਖ ਬਚਿਆਂ ਨੇ ਰੋਸ ਵਿਖਾਵੇ ਵਿਚ ਵਿਸ਼ੇਸ਼ ਦਿਲਚਸਪੀ ਵਿਖਾਈ ਤੇ ਨਾਹਰੇ ਮਾਰਨ ਵਿਚ ਜੋਸ਼ ਭਰਿਆ ਵਿਖਾਵਾ ਕੀਤਾ। ਲੈਥਰੋਪ ਤੋਂ ਵੀ ਸਿੱਖ ਨੌਜਵਾਨ ਸ਼ਾਮਲ ਹੋਏ। ਹਰ ਸਾਲ ਭਾਰਤੀ ਪਰੇਡ ਵਿਚ ਹਿੱਸਾ ਲੈਂਦੇ ਲਖਬੀਰ ਸਿੰਘ ਪਟਵਾਰੀ ਇਸ ਵਾਰ ਖ਼ਾਲਸਾ ਪੰਥ ਨਾਲ ਆ ਖਲੋਤੇ ਤੇ ਮੁਜ਼ਾਹਰੇ ਵਿਚ ਹਿੱਸਾ ਲਿਆ। ਸਿੱਖ ਵਿਦਿਆਰਥੀਆਂ ਨੇ ਵੀ ਮੁਜ਼ਾਹਰੇ ਦੀ ਸਪਿਰਟ ਨੂੰ ਬਹੁਤ ਉਤਮ ਦੱਸਿਆ ਤੇ ਕਿਹਾ ਕਿ ਰੋਸ ਪ੍ਰਗਟ ਕਰਨਾ ਲੋਕਤੰਤਰ ਦਾ ਇਕ ਵਡਾ ਥੰਮ ਹੈ ਤੇ ਇਸ ਬਿਨਾ ਲੋਕਤੰਤਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।


ਬਟਵਾਰੇ ਲਈ ਜਿਨਹਾ ਨਹੀਂ ਨਹਿਰੂ ਜ਼ਿੰਮੇਵਾਰ : ਜਸਵੰਤ ਸਿੰਘ

ਨਵੀਂ ਦਿੱਲੀ, 16 ਅਗਸਤ - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੂੰ ਇਕ ਮਹਾਨ ਭਾਰਤੀ ਕਰਾਰ ਦਿੱਤਾ ਹੈ। ਜਸਵੰਤ ਸਿੰਘ ਅਨੁਸਾਰ ਭਾਰਤ ਨੇ ਜਿਨਾਹ ਨੂੰ ਇਕ 'ਦੁਸ਼ਟ' ਵਿਅਕਤੀ ਦੀ ਦਿੱਖ ਪ੍ਰਦਾਨ ਕੀਤੀ ਸੀ ਜਦੋਂ ਕਿ ਜਵਾਹਰ ਲਾਲ ਨਹਿਰੂ ਦੇ ਕੇਂਦਰੀ ਪ੍ਰਣਾਲੀ 'ਚ ਵਿਸ਼ਵਾਸ ਰੱਖਣ ਕਾਰਨ ਹੀ ਦੇਸ਼ ਦੇ ਦੋ ਟੁੱਕੜੇ ਹੋਏ ਸਨ। ਸੋਮਵਾਰ ਨੂੰ ਜਾਰੀ ਹੋਣ ਵਾਲੀ ਜਸਵੰਤ ਸਿੰਘ ਦੀ ਕਿਤਾਬ 'ਜਿਨਾਹ-ਇੰਡੀਆ, ਪਾਰਟੀਸ਼ਨ ਇੰਡੀਪੈਂਡੈਂਸ' ਵਿਚ ਇਨ੍ਹਾਂ ਤੱਥਾਂ ਦਾ ਖੁਲਾਸਾ ਕੀਤਾ ਗਿਆ ਹੈ। ਇਕ ਸਥਾਨਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਵੀ ਸਾਬਕਾ ਵਿਦੇਸ਼ ਮੰਤਰੀ ਨੇ ਬਟਵਾਰੇ ਲਈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਜਿਨਾਹ ਇਕ ਸੂਬਾਈ ਨੀਤੀ ਚਾਹੁੰਦੇ ਸਨ ਜਿਸ ਨੂੰ ਮਹਾਤਮਾ ਗਾਂਧੀ ਵੀ ਸਵੀਕਾਰ ਕਰਦੇ ਸਨ ਪਰ ਜਵਾਹਰ ਲਾਲ ਨਹਿਰੂ ਇਸ ਨੀਤੀ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਕਿਹਾ ਕਿ ਨਹਿਰੂ 1947 ਤੱਕ ਗਣਰਾਜ ਭਾਰਤ ਦੇ ਰਸਤੇ ਵਿਚ ਖੜ੍ਹੇ ਰਹੇ। ਜਸਵੰਤ ਸਿੰਘ ਨੇ ਬਟਵਾਰੇ ਲਈ ਜਿਨਾਹ ਨੂੰ ਜ਼ਿੰਮੇਵਾਰ ਮੰਨਣ ਦੀ ਭਾਵਨਾ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਗਲਤ ਧਾਰਨਾ ਨੂੰ ਸੁਧਾਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਸਵਾਲ ਚੁੱਕਿਆ ਕਿ ਕਿਉਂ ਭਾਰਤ ਵਾਸੀ ਜਿਨਾਹ ਨੂੰ ਇਕ ਮਹਾਨ ਭਾਰਤੀ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਜਿਨਾਹ ਕਾਂਗਰਸ ਪਾਰਟੀ ਅਤੇ ਬ੍ਰਿਟਿਸ਼ ਸਾਮਰਾਜ ਵਿਰੁੱਧ ਇਕੱਲੇ ਹੀ ਖੜ੍ਹੇ ਰਹੇ ਜੋ ਸਹੀ ਅਰਥਾਂ ਵਿਚ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਖੁਦ ਮਹਾਤਮਾ ਗਾਂਧੀ ਨੇ ਵੀ ਜਿਨਾਹ ਨੂੰ ਇਕ ਮਹਾਨ ਭਾਰਤੀ ਕਰਾਰ ਦਿੱਤਾ ਸੀ।

ਨਾਮ ਜਾਂ ਏਸ਼ੀਆਈ ਪਹਿਚਾਣ ਕਾਰਨ ਸ਼ਾਹਰੁਖ ਕੋਲੋਂ ਪੁੱਛਗਿੱਛ ਨਹੀਂ ਕੀਤੀ : ਅਮਰੀਕਾ

ਨਿਊਯਾਰਕ, 16 ਅਗਸਤ - ਅਮਰੀਕਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨਾਲ ਨੇਵਾਰਕ ਹਵਾਈ ਅੱਡੇ 'ਤੇ ਦੋ ਘੰਟਿਆਂ ਦੀ ਪੁੱਛ ਪੜਤਾਲ ਉਨ੍ਹਾਂ ਦੇ ਨਾਮ ਕਾਰਨ ਕੀਤੀ ਗਈ। ਅਮਰੀਕਾ ਨੇ ਇਸ ਜਾਂਚ ਨੂੰ ਪੇਸ਼ੇਵਰ ਤਰੀਕੇ ਨਾਲ ਕੀਤੀ ਗਈ ਆਮ ਜਾਂਚ ਦੱਸਿਆ ਹੈ। ਅਮਰੀਕਾ ਸੀਮਾ ਸੁਰੱਖਿਆ ਦੇ ਬੁਲਾਰੇ ਅਲਮਰ ਕਾਮਾਚੋ ਨੇ ਕਿਹਾ ਕਿ ਨਾਮ ਕਾਰਨ ਪੁੱਛਗਿੱਛ ਕਰਨ ਦੇ ਦੋਸ਼ ਗਲਤ ਹਨ। ਉਹ ਸ਼ਾਹਰੁਖ ਦੀ ਉਸ ਪ੍ਰਤੀਕਿਰਿਆ 'ਤੇ ਟਿੱਪਣੀ ਕਰ ਰਹੇ ਸਨ ਜਿਸ ਵਿਚ ਕਿੰਗ ਖਾਨ ਨੇ ਕਿਹਾ ਸੀ ਕਿ ਨੇਵਾਰਕ ਹਵਾਈ ਅੱਡੇ 'ਤੇ ਕੀਤੀ ਗਈ ਪੁੱਛ ਪੜਤਾਲ ਉਨ੍ਹਾਂ ਦੇ ਨਾਮ ਕਾਰਨ ਕੀਤੀ ਗਈ। ਸ਼ਾਹਰੁਖ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਨਾਮ ਦੇ ਆਮ ਚੈਕਲਿਸਟ 'ਚ ਸ਼ਾਮਲ ਨਾਵਾਂ ਨਾਲ ਮੇਲ ਖਾਣ ਕਾਰਨ ਉਨ੍ਹਾਂ ਦੀ ਜਾਂਚ ਕੀਤੀ ਗਈ। ਇਸ ਘਟਨਾ ਦਾ ਭਾਰਤ ਵਿਚ ਕਾਫੀ ਵਿਰੋਧ ਹੋਇਆ। ਉਨ੍ਹਾਂ ਨੂੰ ਭਾਰਤੀ ਦੂਤਘਰ ਦੇ ਅਧਿਕਾਰੀਆਂ ਵੱਲੋਂ ਦਖਲ ਦੇਣ ਤੋਂ ਬਾਅਦ ਛੱਡਿਆ ਗਿਆ ਜਦੋਂ ਕਿ ਬੁਲਾਰੇ ਅਲਮਰ ਨੇ ਕਿਹਾ ਕਿ ਸ਼ਾਹਰੁਖ ਖਾਨ ਦਾ ਸਾਮਾਨ ਅਜੇ ਪਹੁੰਚਿਆ ਨਹੀਂ ਸੀ ਜਿਸ ਕਾਰਨ ਉਨ੍ਹਾਂ ਦੀ ਜਾਂਚ ਕੀਤੀ ਗਈ। ਏਅਰ ਲਾਈਨ ਜਾਂਚ ਲਈ ਉਨ੍ਹਾਂ ਦਾ ਸਾਮਾਨ ਉਪਲਬਧ ਨਹੀਂ ਕਰਾ ਸਕੀ ਸੀ ਜਿਸ ਕਾਰਨ ਇਹ ਜਾਂਚ ਜ਼ਿਆਦਾ ਦੇਰ ਤੱਕ ਚੱਲੀ। ਉਨ੍ਹਾਂ ਕਿਹਾ ਕਿ ਹਵਾਈ ਅੱਡੇ 'ਤੇ ਆਮ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਇਕ ਵੱਖਰੇ ਕਮਰੇ 'ਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਕਈ ਲੋਕਾਂ ਦੇ ਪਹਿਲਾਂ ਤੋਂ ਆਪਣੀ ਵਾਰੀ ਦੀ ਜਾਂਚ ਕਰਨ ਦੇ ਕਾਰਨ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਹ ਪੂਰੀ ਪ੍ਰਕਿਰਿਆ ਮੁਸ਼ਕਲ ਨਾਲ ਇਕ ਘੰਟੇ ਤੱਕ ਚੱਲੀ। ਉਨ੍ਹਾਂ ਕਿਹਾ ਕਿ ਇਹ ਪੂਰੀ ਜਾਂਚ ਪੇਸ਼ਾਵਰ ਤਰੀਕੇ ਨਾਲ ਕੀਤੀ ਗਈ ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਸ਼ਾਹਰੁਖ ਖਾਨ ਨੂੰ ਉਨ੍ਹਾਂ ਦੇ ਨਾਮ ਜਾਂ ਏਸ਼ੀਆਈ ਪਹਿਚਾਣ ਕਾਰਨ ਤੰਗ ਪ੍ਰੇਸ਼ਾਨ ਕੀਤਾ ਗਿਆ

ਸਰਕਾਰ ਹੋਰ ਖੇਡਾਂ ਵਾਂਗ ਨਿਸ਼ਾਨੇ ਬਾਜੀ ਨੂੰ ਵੀ ਪਹਿਲ ਦੇ ਆਧਾਰ ਤੇ ਤਰਜੀਹ ਦੇਵੇ;ਹਿਨਾ ਸਿੱਧੂ
ਖਿਡਾਰੀਆ ਨੂੰ ਐੇਲਾਨੇ ਇਨਾਮ ਤੁਰੰਤ ਦਿੱਤੇ ਜਾਣ ; ਕੂੰਨਰ

ਮਾਛੀਵਾੜਾ 16 ਅਗਸਤ (ਸ਼ੁਸੀਲ ਸ਼ਰਮਾ) ਸਰਕਾਰ ਖੇਡਾ ਵਿਚ ਜਿਸ ਤਰਾ ਕ੍ਰਿਕਟ, ਹਾਕੀ ਤੇ ਹੋਰ ਗੇਮਾ ਨੂੰ ਪਹਿਲ ਦੇ ਆਧਾਰ ਤੇ ਤਰਜੀਹ ਦਿੰਦੀ ਹੈ, ਉਸ ਤਰਾ ਹੀ ਨਿਸ਼ਾਨੇਬਾਜ਼ੀ ਵਰਗੀ ਸਾਹ ਰੋਕ ਕੇ ਦੇਖਣ ਵਾਲੀ ਖੇਡ ਵੱਲ ਵੀ ਤਵਜੋ ਦੇਵੇ ਤਾ ਭਾਰਤ ਇਸ ਖੇਡ ਵਿਚ ਹੋਰਾ ਦੇਸ਼ਾ ਨਾਲੋ ਕਿਤੇ ਅੱਗੇ ਨਿਕਲ ਸਕਦਾ ਹੈ, ਪਰ ਇੱਥੇ ਤਾ ਆਲਮ ਇਹ ਹੈ ਤਮਗਾ ਜਿੱਤੇ ਖਿਡਾਰੀਆ ਨੂੰ ਇਨਾਮੀ ਰਾਸ਼ੀ ਦੀ ਉਡੀਕ ਕਈ -ਕਈ ਸਾਲ ਕਰਨੀ ਪੈਦੀ ਹੈ, ਇਹਨਾ ਗੱਲਾ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ ਕਾਗਰਸ ਦੇ ਸਕੱਤਰ ਤੇਜਿੰਦਰ ਸਿੰਘ ਕੂੰਨਰ ਨੇ ਵਿਸ਼ਵ ਕੱਪ ਖੇਡਾ ਵਿਚ ਮਹਿਲਾ ਨਿਸ਼ਾਨੇ ਬਾਜ਼ੀ ਵਿਚੋ ਭਾਰਤ ਨੂੰ ਚਾਦੀ ਦਾ ਤਮਗਾ ਜਿੱਤ ਕੇ ਦੇਣ ਵਾਲੀ ਮਿਸ ਹਿਨਾ ਸਿੱਧੂ ਦੇ ਸਵਾਗਤ ਸਮੇ ਗੱਲਬਾਤ ਕਰਦਿਆ ਕੀਤਾ।
ਤੇਜ਼ ਤਰਾਰ ਤੇ ਸੋਹਲ ਜਿਹੀ ਵੀਹ ਸਾਲਾਂ ਦੀ ਹਿਨਾ ਅੱਜ ਇੱਥੇ ਨਾਨਕੇ ਪਰਿਵਾਰ ਦੇ ਘਰ ਆਈ ਨੇ ਦੱਸਿਆ ਕਿ ਨਿਸ਼ਾਨੇਬਾਜ਼ੀ ਦੀ ਪ੍ਰੈਕਟਿਸ ਕਰਨ ਲਈ ਸਰਕਾਰ ਵੱਲੋਂ ਕੋਈ ਖੇਡ ਮੈਦਾਨ ਨਹੀਂ ਬਣਾਏ ਗਏ। ਉਹ ਆਪਣੇ ਤੌਰ ’ਤੇ ਹੀ ਪਰਿਵਾਰ ਦੇ ਸਹਿਯੋਗ ਨਾਲ ਰੋਜ਼ਾਨਾਂ ਮੇਹਨਤ ਕਰਦੀ ਹੈ। ਰੋਮਿੰਦਰ ਕੌਰ ਤੇ ਰਾਜਵੀਰ ਸਿੰਘ ਸਿੱਧੂ ਦੀ ਲਾਡਲੀ ਧੀ ਨੇ ਇੱਕ ਪ੍ਰਾਈਵੇਟ ਕੰਪਨੀ ਲਕਸ਼ਮੀ ਮਿੱਤਲ ਇਡੰਸਟਰੀ ਗਰੁੱਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿਸ਼ਾਨੇ ਬਾਜ਼ੀ ਲਈ ਇਹ ਲਿਮਟਿਡ ਕੰਪਨੀ ਬਹੁਤ ਮਦਦ ਕਰ ਰਹੀ ਹੈ। ਹੁਣ ਇਸ ਕੰਪਨੀ ਨੇ ਕਰੀਬ ਚਾਰ ਸਾਲ ਲਈ ਸੰਪੋਸਰ ਕਰਨ ਵਾਲੇ ਖਿਡਾਰੀ ਨੂੰ 7 ਲੱਖ ਰੁਪਏ ਦਾ ਟੀਚਾ ਮਿੱਥਿਆ ਹੈ। ਏਅਰਪਿਸਟਲ ਨਾਲ ਦੱਸ ਮੀਟਰ ਦੀ ¦ਬਾਈ ਦੀ ਰੇਂਜ ਦਾ ਨਿਸ਼ਾਨਾ ਲਾਉਣ ਵਾਲੀ ਹਿਨਾ ਨੇ ਅਗਲਾ ਨਿਸ਼ਾਨਾ 25 ਮੀਟਰ ਦੀ ਰੇਂਜ ਦਾ ਮਿੱਥਿਆ ਹੈ। ਮਿਸ ਸਿੱਧੂ ਨੇ ਓ¦ਮਪਿਕ ਕੱਪ ਤੇ ਵਿਸ਼ਵ ਕੱਪ ਬਾਰੇ ਵੀ ਚਾਨਣਾ ਪਾਇਆ ਕਿ ਇਨ•ਾਂ ਵੱਡੀਆਂ ਖੇਡਾਂ ਵਿੱਚ ਕਿਸ ਪੱਧਰ ਦੇ ਖਿਡਾਰੀ ਹਿੱਸਾ ਲੈ ਸਕਦੇ ਹਨ। ਉਹ ਹੁਣ ਤੱਕ ਸੀਨੀਅਰ ਜੁਨੀਅਰ ਨੈਸ਼ਨਲ ਟੀਮਾਂ ਵਿੱਚ ਅਨੇਕਾਂ ਮੈਡਲ ਜਿੱਤ ਚੁੱਕੀ ਹੈ। ਬੀ. ਡੀ. ਐਸ. ਭਾਗ ਦੁਜਾ ਦੀ ਵਿਦਿਆਰਥਣ ਨੇ ਇਸ ਖੇਡ ’ਚ ਲਿਆਉਣ ਵਾਲੇ ਜਿੱਥੇ ਆਪਣੇ ਚਾਚਾ ਜੀ ਦਾ ਵੱਡਾ ਯੋਗਦਾਨ ਦੱਸਿਆ ਉੱਥੇ ਆਪਣੇ ਮਾਤਾ ਪਿਤਾ ਤੇ ਨਾਨਾ ਵੱਲੋਂ ਮਿਲੇ ਅਮੁੱਲ•ੇ ਆਸ਼ੀਰਵਾਦ ਦੀ ਵੀ ਗੱਲ• ਕੀਤੀ। ਉਨ•ਾਂ ਸਰਕਾਰ ਕੋਲ ਨਿਸ਼ਾਨੇ ਬਾਜ਼ੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੇ ਫੰਡ ਤੇ ਪ੍ਰੈਕਟਿਸ ਲਈ ਖੇਡ ਮੈਦਾਨ ਦੇਣ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਪੰਜਾਬ ਦੇ ਸਕੱਤਰ ਕੂੰਨਰ ਤੋਂ ਇਲਾਵਾ ਪ੍ਰੇਮ ਭਾਟੀਆ, ਪਰਮਿੰਦਰ ਸਿੰਘ, ਰਾਜਵੀਰ ਸਿੰਘ ਨੇ ਵੀ ਇਸ ਖਿਡਾਰਨ ਦਾ ਆਪਣੇ ਸ਼ਹਿਰ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ।

ਸੰਗਰਾਦ ਦਿਹਾੜੇ ’ਤੇ ਪ੍ਰਸਾਦ ਦੇ ਰੂਪ ਵਿੰਚ ਬੂਟੇ ਵੰਡੇ

ਮਾਛੀਵਾੜਾ 16 ਅਗਸਤ (ਸ਼ੁਸੀਲ ਸ਼ਰਮਾ) ਅੱਜ ਇੱਥੇ ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਭਾਦੋਂ ਮਹੀਨੇ ਦੀ ਪਵਿੱਤਰ ਸੰਗਰਾਦ ਦੇ ਮੌਕੇ ’ਤੇ ਭੁੱਖ ਬਚਾਓ , ਰੁੱਖ ਲਗਾਓ ਦੇ ਨਾਅਰੇ ਹੇਂਠ ਸੰਗਤਾਂ ਨੂੰ ਪ੍ਰਸਾਦ ਦੇ ਰੂਪ ਵਿੱਚ ਛਾਂਦਾਰ ਕੀਮਤੀ ਬੂਟੇ ਲਗਾਉਣ ਲਈ ਵੰਡੇ ਗਏ। ਅਕਾਲੀ ਆਗੂ ਮਨਜੀਤ ਸਿੰਘ ਮੱਕੜ ਤੋਂ ੍ਰਿਮਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੇ ਸਾਬਕਾ ਮੈਨੇਜਰ ਗੁਰਮੀਤ ਸਿੰਘ ਕਾਹਲੋਂ ਨੇ ਵਣ ਵਿਭਾਗ ਤੋਂ ਪੰਜ ਹਜ਼ਾਰ ਬੂਟਾ ਲਿਆ ਕੇ ਸੰਗਰਾਦ ਵਾਲੇ ਦਿਨ ਵੰਡਣ ਦੀ ਯੋਜਨਾ ਬਣਾਈ ਸੀ। ਕਿਸੇ ਕਾਰਨ ਕਰਕੇ ਉਨ੍ਰਾਂ ਦੀ ਬਦਲੀ ਹੋਣ ਤੇ ਗੁਰਦੁਆਰਾ ਸਾਹਿਬ ਦੇ ਨਵੇਂ ਮੈਨੇਜਰ ਭਰਪੂਰ ਸਿੰਘ ਦੀ ਅਗਵਾਈ ਵਿੰਚ ਵੰਡੇ ਗਏ। ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਨਨਹੀ ਛਾਂ ਦੇ ਨਾਂ ਤਹਿਤ ਚਲਾਈ ਜਾ ਰਹੀ ਮੁਹਿੰਮ ਅੱਜ ਪਵਿੱਤਰ ਦਿਹਾੜੇ ’ਤੇ ਵੰਡੇ ਗਏ ਬੂਟਿਆਂ ਵਿੱਚ ਸਾਗਵਾਨ, ਗੁਲਮੋਹਰ, ਬਤੈਨ, ਡੇਕ, ਨਿੱਮ ਤੇ ਜਾਮਣ ਆਦਿ ਅਨੇਕਾਂ ਤਰ•ਂ ਦੇ ਬੂਟੇ ਸੰਗਤਾਂ ਨੂੰ ਵੰਡੇ ਗਏ । ਇਸ ਮੌਕੇ ਆੜਤੀ ਐਸੋ: ਦੇ ਸਾਬਕਾ ਪ੍ਰਧਾਨ ਟਹਿਲ ਸਿੰਘ, ਨਗਰ ਕੌਂਸਲ ਪ੍ਰਧਾਨ, ਉਜਾਗਰ ਸਿੰਘ, ਕੌਂਸਲਰ ਗੁਰਮੇਲ ਸਿੰਘ, ਬਲਵੀਰ ਮਾਨ, ਮਨਮੋਹਣ ਸਿੰਘ ਖੇੜਾ, ਬਾਬਾ ਮੋਹਣ ਸਿੰਘ, ਨਿਰੰਜਣ ਸਿੰਘ ਨੂਰ ਵੀ ਮੌਜੂਦ ਸਨ।

ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਆਖ਼ਰ ਦਮ ਤੋੜ ਗਿਆ

ਚੰਡੀਗੜ੍ਹ, 16 ਅਗੱਸਤ - ਰੁਲਦਾ ਸਿੰਘ (60) ਦੀ ਅੱਜ ਇਥੇ ਪੀ.ਜੀ.ਆਈ. ਵਿਚ ਮੌਤ ਹੋ ਗਈ। ਉਹ ਅਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਇਕ ਧੀ ਛੱਡ ਗਏ ਹਨ। 28 ਜੁਲਾਈ ਨੂੰ ਪਟਿਆਲਾ ਵਿਚ ਉਨ੍ਹਾਂ ’ਤੇ ਕੁੱਝ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ ਜਿਸ ਪਿਛੋਂ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਭਰਤੀ ਕਰ ਦਿਤਾ ਗਿਆ ਸੀ। ਪਰਵਾਰ ਦੇ ਸੂਤਰਾਂ ਅਨੁਸਾਰ ਸ. ਰੁਲਦਾ ਸਿੰਘ ਦੀ ਲਾਸ਼ ਨੂੰ ਭਲਕੇ ਪਟਿਆਲਾ ਲਿਜਾਇਆ ਜਾਵੇਗਾ ਜਿਥੇ ਦੁਪਹਿਰ ਬਾਅਦ 2.30 ਵਜੇ ਉਨ੍ਹਾਂ ਦੀ ਦੇਹ ਦਾ ਅੰਤਮ ਸਸਕਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰੁਲਦਾ ਸਿੰਘ ’ਤੇ ਹੋਏ ਕਾਤਲਾਨਾ ਹਮਲੇ ਦੀ ਜ਼ੁੰਮੇਵਾਰੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਨੇ ਲਈ ਸੀ। ਪੁਲਿਸ ਇਸ ਮਾਮਲੇ ’ਚ ਅਜੇ ਤਕ ਕਿਸੇ ਨੂੰ ਵੀ ਗ੍ਰਿਫ਼ਤਾਰ ਕਰਨ ਵਿਚ ਸਫ਼ਲ ਨਹੀਂ ਹੋ ਸਕੀ। ਰੁਲਦਾ ਸਿੰਘ ਦੀ ਮੌਤ ’ਤੇ ਡੂੰਘਾ ਅਫ਼ਸੋਸ ਪ੍ਰਗਟ ਕਰਦਿਆਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਦੁਖੀ ਪਰਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦਸਿਆ ਹੈ। ਇਸੇ ਤਰ੍ਹਾਂ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਰੁਲਦਾ ਸਿੰਘ ਦੇ ਪਰਵਾਰ ਨੂੰ ਭੇਜੇ ਅਫ਼ਸੋਸ ਦੇ ਸੁਨੇਹੇ ਵਿਚ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।


ਭਾਰਤੀ ਆਜ਼ਾਦੀ ਪਰੇਡ ਦੇ ਵਿਰੁੱਧ ਹੋ ਰਹੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਹਾਰਦਿਕ ਬੇਨਤੀ।

ਆਦਰਯੋਗ ਸਾਧ ਸੰਗਤ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ ॥
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤ ਨੂੰ ਅਜ਼ਾਦੀ ਦਿਵਾਉਣ ਵਿਚ ਬਹਾਦਰ ਸਿੱਖ ਕੌਮ ਨੇ ਬਹੁਤ ਕੁਰਬਾਨੀਆਂ ਕੀਤੀਆਂ ਪਰ ਅਜ਼ਾਦੀ ਮਿਲਣ ਬਾਅਦ ਹਿੰਦੋਸਤਾਨ ਦੀ ਹਕੂਮਤ ਨੇ ਪੂਰੀ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਕਹਿ ਕੇ ਸਿੱਖਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਤੇ ਜਦੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸਿੱਖਾਂ ਨਾਲ ਕੀਤੇ ਵਾਇਦੇ ਯਾਦ ਕਰਵਾਏ ਤਾਂ ਉਸ ਨੇ ਆਪਣੇ ਵਾਇਦਿਆਂ ਤੋਂ ਮੁਕੱਰਦਿਆਂ ਇਹ ਕਹਿ ਕੇ ਸਿੱਖ ਕੌਮ ਦੇ ਹਿਰਦੇ ਦੁਖਾਏ ਕਿ ਕਿਹੜੇ ਵਾਇਦੇ, ਹੁਣ ਸਮਾਂ ਤਬਦੀਲ ਹੋ ਗਿਆ ਹੈ। ਪੂਰੇ ਭਾਰਤ ਵਿਚ ਭਾਸ਼ਾ ਦੇ ਅਧਾਰ ਤੇ ਸੂਬੇ ਬਣਾਏ ਪਰ ਪੰਜਾਬੀ ਸੂਬਾ ਬਣਾਉਣ ਤੋਂ ਨਹਿਰੂ ਨੇ ਕੋਰਾ ਇਨਕਾਰ ਕਰ ਦਿਤਾ। ਬੇਈਮਾਨੀ ਦੀ ਉਦੋਂ ਹੱਦ ਹੋ ਗਈ ਜਦੋਂ, ਹਿੰਦੋਸਤਾਨ ਦੇ ਸਵਿੰਧਾਨ ਦੀ ਧਾਰਾ 25 ਅਧੀਨ ਪੂਰੀ ਸਿੱਖ ਕੌਮ ਨੂੰ ਹਿੰਦੂਆਂ ਦਾ ਹਿੱਸਾ ਲਿਖ਼ ਕੇ ਸਿੱਖ ਕੌਮ ਦੀ ਨਿਆਰੀ ਹਸਤੀ ਤੋਂ ਇਨਕਾਰ ਕਰ ਦਿਤਾ ਗਿਆ ਅਤੇ ਸਿੱਖਾਂ ਦੇ ਨੁਮਾਂਇਦਿਆਂ ਦੇ ਪੂਰਾ ਜ਼ੋਰ ਦੇਣ ਤੇ ਵੀ ਇਸ ਨੂੰ ਤਬਦੀਲ ਨਾਂ ਕੀਤਾ ਗਿਆ। ਪਿਛਲੇ 62 ਸਾਲਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਿੰਦੋਸਤਾਨ ਦੀ ਬ੍ਰਾਹਮਣਵਾਦੀ ਹਕੂਮਤ ਨੇ ਸਾਡੇ ਨਾਲ ਕਿਹੜੇ ਕਿਹੜੇ ਜ਼ੁਲਮ ਨਹੀਂ ਕੀਤੇ।
ਜੂਨ 1984 ਵਿਚ ਸ੍ਰੀ ਹਰਿਮੰਦਿਰ ਸਾਹਿਬ ਵਿਚ ਵਿਚ ਟੈਂਕਾ ਤੋਪਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕਰ ਦਿਤਾ ਗਿਆ ਤੇ ਹਜ਼ਾਰਾਂ ਬੇਕਸੂਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਨਵੰਬਰ 1984 ਵਿਚ ਦਿੱਲੀ ਤੇ ਭਾਰਤ ਦੇ ਹੋਰ ਮੁੱਖ ਸ਼ਹਿਰਾਂ ਵਿਚ ਕਾਂਗਰਸੀ ਸਰਕਾਰ, ਆਰ.ਐਸ.ਐਸ ਤੇ ਇਨਾਂ ਦੇ ਪਾਲੇ ਵਹਿਸ਼ੀਆਂ ਦੁਆਰਾ ਤਿੰਨ ਦਿਨ ਤੱਕ ਸਿੱਖਾਂ ਦਾ ਸਰਕਾਰੀ ਨਸਲਘਾਤ ਕਰਨ ਦੀ ਵੱਧ ਤੋ ਵੱਧ ਕੋਸ਼ਿਸ਼ ਕੀਤੀ ਤੇ ਸਿੱਟੇ ਵਜੋਂ ਨਿਹੱਥੇ ਤੇ ਬੇਕਸੂਰ ਤੀਹ ਹਜ਼ਾਰ ਤੋਂ ਜ਼ਿਆਦਾ ਸਿੱਖ ਕਤਲ ਕਰ ਦਿਤੇ ਗਏ। ਹਿੰਦੋਸਤਾਨ ਦੀ ਹਕੂਮਤ ਦੇ ਹੱਥ ਸਿੱਖਾਂ ਦੇ ਲਹੂ ਨਾਲ ਰੰਗੇ ਹੋਏ ਹਨ ਤੇ ਉਤੋਂ ਸਿਤਮਜ਼ਰੀਫ਼ੀ ਇਹ ਕਿ ਸਿੱਖ ਕੌਮ ਨੂੰ ਕਿਸੇ ਕਿਸਮ ਦਾ ਇਨਸਾਫ਼ ਵੀ ਨਹੀਂ ਦਿਤਾ ਗਿਆ। ਇਸ ਕਰਕੇ ਖ਼ਾਲਸਾ ਪੰਥ ਲਈ 15 ਅਗਸਤ ਦਾ ਦਿਨ ਅਜ਼ਾਦੀ ਦਾ ਦਿਨ ਨਹੀਂ ਬਲਕਿ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਹੈ ਜਿਹੜਾ ਹਰ ਸਾਲ ਸਾਨੂੰ ਗ਼ੁਲਾਮੀ ਦੀ ਯਾਦ ਕਰਵਾਉਂਦਾ ਹੈ। ਇਸ ਕਰਕੇ ਅਸੀਂ ਅਸੀਂ ਅਜ਼ਾਦੀ ਦੇ ਜਸ਼ਨਾਂ ਵਿਚ ਹਿੱਸਾ ਨਹੀਂ ਲੈ ਸਕਦੇ। ਸੈਨ ਫ਼ਰਾਂਸਿਸਕੋ ਬੇਅ ਏਰੀਏ ਦੇ ਸ਼ਹਿਰ ਫ਼ਰੀਮਾਂਟ ਵਿਚ ਭਾਰਤ ਦੀ ਅਜ਼ਾਦੀ ਦੇ ਹੱਕ ਵਿਚ ਨਿਕਲਦੀ ਪਰੇਡ ਦਾ ਸਿੱਖ ਕੌਮ ਸਦਾ ਵਿਰੋਧ ਕਰਦੀ ਆਈ ਹੈ ਤੇ ਇਸ ਇਸ ਵਾਰ ਵੀ ਸਿੱਖ ਸੰਗਤਾਂ ਭਾਰਤੀ ਅਜ਼ਾਦੀ ਪਰੇਡ ਦਾ ਵਿਰੋਧ ਕਰਨ ਲਈ ਹੁੰਮ ਹੁਮਾ ਕੇ ਪਹੁੰਚ ਰਹੀਆਂ ਹਨ ਤੇ ਆਪ ਸਭ ਨੂੰ ਵੀ ਇਸ ਪੁਰ-ਅਮਨ ਵਿਰੋਧ ਪ੍ਰਦ੍ਰਸ਼ਨ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਸਾਡਾ ਕਾਨੂੰਨੀ ਹੱਕ ਹੈ ਜਿਸਦਾ ਇਸਤੇਮਾਲ ਕਰਨਾ ਸਾਡਾ ਸਵਿੰਧਾਨਿਕ ਹੱਕ ਹੈ। ਵਿਰੋਧ ਪ੍ਰਦ੍ਰਸ਼ਨ ਵਿਚ ਸ਼ਾਮਲ ਹੋਣ ਲਈ ਫ਼ਰੀਮਾਂਟ ਸ਼ਹਿਰ ਦੇ ਵਾਲਨੱਟ ਐਵੇਨਿਊ ਅਤੇ ਬੀਕਨ ਐਵੇਨਿਊ ਦੇ ਵਿਚਕਾਰ ਕੈਲੇਫ਼ੋਰਨੀਆ ਸਟਰੀਟ ਉਤੇ ਫ਼ਰੀਮਾਂਟ ਪੁਲੀਸ ਨੇ ਸਾਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿਤੀ ਹੈ। ਤੇ ਆਪ ਹੁੰਮ ਹੁਮਾ ਕੇ ਵਿਰੋਧ ਪ੍ਰਦ੍ਰਸ਼ਨ ਵਿਚ ਸ਼ਾਮਲ ਹੋਵੋ ਜੀ। ਇਹ ਵਿਰੋਧ ਪ੍ਰਦਰਸ਼ਨ ਇਸ ਐਤਵਾਰ 16 ਅਗਸਤ ਨੂੰ ਸਵੇਰੇ 11 ਵਜੇ ਸ਼ੁਰੂ ਹੋ ਰਿਹਾ ਹੈ। ਕਿਸੇ ਵੀ ਸੂਚਨਾ ਲਈ ਇਸ ਨੰਬਰ ਤੇ ਸੰਪਰਕ ਕਰੋ ਜੀ : 510-676-8406, 209-456-3920, 415-533-6086, 510-750-5757
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥

‘ਭਾਰਤ ਦੀ ਅਖੌਤੀ ਆਜ਼ਾਦੀ ਦੇ 62 ਵਰ੍ਹੇ....’

ਡਾ ਅਮਰਜੀਤ ਸਿੰਘ

15 ਅਗਸਤ, 2009 ਨੂੰ ਭਾਰਤੀ ਹਾਕਮਾਂ ਅਤੇ ਉਨ੍ਹਾਂ ਦੇ ਵਿਦੇਸ਼ਾਂ ਵਿਚਲੇ ਹਾਈ ਕਮਿਸ਼ਨ, ਕੌਂਸਲੇਟ, ਅੰਬੈਸੀਆਂ ਅਤੇ ਉਹਨਾਂ ਦੇ ਦੁੱਮਛੱਲਿਆਂ ਵਲੋਂ ਅਖੌਤੀ ਭਾਰਤੀ ਆਜ਼ਾਦੀ ਦੀ 63ਵੀਂ ਵਰ੍ਹੇਗੰਢ ਬੜੀ ਸ਼ਾਨੋ-ਸ਼ੌਕਤ ਨਾਲ ਮਨਾਈ ਜਾਵੇਗੀ। ਭਾਰਤ ਦਾ ਪ੍ਰਧਾਨ ਮੰਤਰੀ, 15 ਅਗਸਤ ਨੂੰ ਮੁਗਲਾਂ ਵਲੋਂ ਬਣਾਏ ਗਏ ਲਾਲ ਕਿਲੇ, ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰੇਗਾ ਅਤੇ ਫੇਰ ਭਾਰਤ ਦੀਆਂ ਅਖੌਤੀ ਪ੍ਰਾਪਤੀਆਂ ਦਾ ਕਸੀਦਾ ਪੜਿ²੍ਹਆ ਜਾਵੇਗਾ। ਇਹੋ ਹੀ ਪ੍ਰਕ੍ਰਿਆ ਦੇਸ਼-ਵਿਦੇਸ਼ ਦੇ ਭਾਰਤੀ ਦੂਤਵਾਸਾਂ ਅਤੇ ਕੌਂਸਲੇਟਾਂ ਵਿੱਚ ਦੋਹਰਾਈ ਜਾਵੇਗੀ। ਭਾਰਤ ਦੇ ‘ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ’ ਹੋਣ ਦਾ ਢੰਡੋਰਾ ਪੰਜਾਬੀ ‘ਭੰਗੜੇ ਦੇ ਢੋਲ ਦੇ ਡਗੇ’ ਨਾਲ ਪਾਇਆ ਜਾਵੇਗਾ। 15 ਅਗਸਤ ਬੀਤਣ ਬਾਅਦ, ਭਾਰਤੀ ਜ਼ਿੰਦਗੀ ਫੇਰ ਉਸੇ ‘ਭ੍ਰਿਸ਼ਟਾਚਾਰ, ਗਰੀਬੀ ਅਤੇ ਦਮਨ-ਚੱਕਰ’ ਵਿੱਚ ਨਿਰੰਤਰ ਜਾਰੀ ਰਹੇਗੀ। ਅਗਲੇ ‘ਆਜ਼ਾਦੀ ਦਿਵਸ’ ਮੌਕੇ, ਫੇਰ ਪਹਿਲਾਂ ਵਾਲੀ ‘ਡੱਰਿਲ’ ਦੁਹਰਾਈ ਜਾਵੇਗੀ।ਵਿਸਥਾਰ.........

ਸਰਕਾਰਾਂ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ: ਪੰਚ ਪ੍ਰਧਾਨੀ



ਤਰੀਕ: 15 ਅਗਸਤ 2009 - ਸ. ਕਰਨੈਲ ਸਿੰਘ ਈਸੜੂ ਤੇ ਭਾਈ ਭੁਪਿੰਦਰ ਸਿੰਘ ਵਰਗਿਆਂ ਹਜਾਰਾਂ ਸੂਰਮਿਆਂ ਨੇ ਕੁਰਬਾਨੀਆਂ ਕਰਕੇ ਆਮ ਲੋਕਾਂ ਲਈ ਆਦਰਸ਼ ਸਮਾਜ ਤੇ ਰਾਜ ਕਾਇਮ ਕਰਨ ਲਈ ਕੁਰਬਾਨੀਆਂ ਕੀਤੀਆਂ ਪਰ ਅਜੋਕੀਆਂ ਸਰਕਾਰਾਂ ਨੇ ਉਹਨਾਂ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਵਿਸਾਰ ਦਿ¤ਤਾ ਹੈ ਅਤੇ ਅ¤ਜ ਭਾਰਤ ਵਿਚ ਘਟਗਿਣਤੀਆਂ, ਕਿਰਸਾਨਾਂ, ਦਲਿਤਾਂ ਅਤੇ ਸੰਘਰਸ਼ਸ਼ੀਲ ਕੌਮਾਂ ਉ¤ਤੇ ਤਸ਼¤ਦਦ ਢਾਹੇ ਜਾ ਰਹੇ ਹਨ ਅਤੇ ਉਹਨਾਂ ਨੂੰ ਰਸਾਤਲ ਦੇ ਰਾਹ ਧ¤ਕਿਆ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕ¤ਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਨਰਲ ਸਕ¤ਤਰ ਭਾਈ ਅਮਰੀਕ ਸਿੰਘ ਈਸੜੂ ਨੇ ਕੀਤਾ।ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਜੂਨ 1984 ਵਿਚ ਦਰਬਾਰ ਸਹਿਬ ਵਿਖੇ ਸ਼ਹੀਦ ਹੋਏ ਅਤੇ ਪਿਛਲੇ ਸਿ¤ਖ ਸ਼ੰਘਰਸ਼ ਵਿਚ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਦੀ ਵਿਸ਼ਾਲ ਪ੍ਰਦਰਸ਼ਨੀ ਲਗਾਈ ਗਈ ਜੋ ਕਿ ਅ¤ਜ ਸਭ ਤੋਂ ਵ¤ਧ ਆਕਰਸ਼ਣ ਦਾ ਕੇਂਦਰ ਰਹੀ। ਇਸ ਮੌਕੇ ਸਿ¤ਖ ਸੰਘਰਸ਼ ਨਾਲ ਸਬੰਧਤ ਲਿਟਰੇਚਰ ਵੀ ਵੰਡਿਆ ਗਿਆ।
ਪੰਥਕ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਪੰਚ ਪ੍ਰਧਾਨੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦੀ ਤੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸਾਰੀਆਂ ਪੰਥਕ ਧਿਰਾਂ ਨਾਲ ਰਲ ਕੇ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਲੜੇਗੀ। ਆਗੂਆਂ ਨੇ ਕ¤ਲ੍ਹ ਅੰਮ੍ਰਿਤਸਰ ਵਿਖੇ ਕੀਤੇ ਇਕ¤ਠ ਵਿਚ ਕੀਤੀ ਕਾਰਵਾਈ ਨੂੰ ਸਿ¤ਖਾਂ ਵਿਚ ਫੁ¤ਟ ਪਾਉਣ ਦੀ ਕਾਰਵਾਈ ਦ¤ਸਦਿਆ ਕਿਹਾ ਕਿ ਪੰਚ ਪ੍ਰਧਾਨੀ ਸਮਝਦਾ ਹੈ ਕਿ ਹਰਿਆਣਾ ਦੇ ਗੁਰੂ ਘਰਾਂ ਦੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਅਧੀਨ ਹੀ ਖੁਦਮੁਖਤਿਆਰੀ ਵਾਲੀ ਸਬ-ਕਮੇਟੀ ਬਣਾਏ ਜਾਣ ਵਿਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।ਪੰਚ ਪ੍ਰਧਾਨੀ ਵਲੋਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਵੀ ਹਮਾਇਤ ਕੀਤੀ ਜਾਂਦੀ ਹੈ।
ਉਹਨਾਂ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹ¤ਡੀ ਕਿਰਸਾਨੀ ਨੂੰ ਅ¤ਜ ਕੋਈ ਵੀ ਸਰਕਾਰ ਗੌਲ ਨਹੀਂ ਰਹੀ ਅਤੇ ਭਾਵੇਂ ਕਿ ਅ¤ਜ ਕਿਰਸਾਨੀ ਦੇ ਖਰਚੇ ਦੁ¤ਗਣੇ-ਤਿ¤ਗਣੇ ਹੋ ਚੁ¤ਕੇ ਹਨ ਪਰ ਜਿਣਸਾਂ ਦੀਆਂ ਕੀਮਤਾਂ ਬਹੁਤ ਹੀ ਥੋੜੀਆਂ ਵਧਾਈਆਂ ਜਾਂਦੀਆਂ ਹਨ। ਅਸੀਂ ਮੰਗ ਕਰਦੇ ਹਾਂ ਕਿ ਜੀਰੀ ਦਾ ਘ¤ਟੋ ਘ¤ਟ ਸਮਰਥਨ ਮੁ¤ਲ 1500/- ਰੁਪਏ ਪ੍ਰਤੀ ਕੁਇੰਟਲ ਤੇ ਬਾਸਮਤੀ ਦਾ 3500/- ਰੁਪਏ ਪ੍ਰਤੀ ਕੁਇੰਟਲ ਤਹਿ ਕੀਤਾ ਜਾਵੇ ਅਤੇ ਮੀਂਹ ਘ¤ਟ ਪੈਣ ਕਾਰਨ ਦਿ¤ਤਾ ਜਾ ਰਿਹਾ ਮੁਆਵਜਾ 2000/- ਤੋਂ ਵਧਾ ਕੇ 10000/- ਰੁਪਏ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜਿਲ੍ਹਾ ਫਤਿਹਗੜ ਸਾਹਿਬ ਵਿਚ ਪੈਂਦੇ ਪਿੰਡ ਭਰਪੂਰਗੜ, ਕਪੂਰਗੜ, ਦੀਵਾ, ਗੰਡੂਆਂ ਤੇ ਜਿਲ੍ਹਾ ਲੁਧਿਆਣਾ ਵਿਚ ਪੈਂਦੇ ਪਿੰਡ ਰੌਣੀ ਤੇ ਮਲਕਪੁਰ ਦੇ ਲਗਭਗ 3200 ਏਕੜ ਏਰੀਏ ਭਾਰੀ ਮੀਂਹ ਕਾਰਨ ਫਸਲ ਤਬਾਹ ਹੋ ਚੁ¤ਕੀ ਹੈ ਅਤੇ ਖੇਤਾਂ ਵਿਚ ਤਿੰਨ-ਤਿੰਨ ਫੁ¤ਟ ਪਾਣੀ ਖੜਾ ਹੈ ਪਰ ਅਜੇ ਤ¤ਕ ਕਿਸੇ ਸਰਕਾਰ ਜਾਂ ਪ੍ਰਸ਼ਾਸ਼ਨ ਨੇ ਕੋਈ ਸਾਰ ਨਹੀਂ ਲਈ।
ਆਗੂਆਂ ਨੇ ਅੰਤ ਵਿਚ ਕਿਹਾ ਕਿ ਅਮਰੀਕਾ ਦੇ ਧਾਰਮਿਕ ਅਜ਼ਾਦੀ ਦੇ ਕਮਿਸ਼ਨ ਵਲੋਂ ਭਾਰਤ ਨੂੰ ਘ¤ਟਗਿਣਤੀਆਂ ਉ¤ਤੇ ਜੁਲਮ ਕਰਨ ਲਈ ਦੋਸ਼ੀ ਠਹਿਰਾਏ ਜਾਣ ਨੇ ਭਾਰਤੀ ਜਮਹੂਰੀਅਤ ਦੇ ਖੋਖਲੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿ¤ਤੀ ਹੈ। ਇਸ ਮੌਕੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਅਨੇਕਾਂ ਅਹੁਦੇਦਾਰਾਂ ਤੇ ਵਰਕਰਾਂ ਤੋਂ ਇਲਾਵਾ ਦਵਿੰਦਰ ਸਿੰਘ ਟਿੰਬਰਵਾਲ, ਗੁਰਬਿੰਦਰ ਸਿੰਘ ਈਸੜੂ, ਬਲਦੇਵ ਸਿੰਘ ਬਾਹੋਮਾਜਰਾ, ਭੁਪਿੰਦਰ ਸਿੰਘ ਖੰਨਾ, ਗੁਰਮੁਖ ਸਿੰਘ ਪੁਰਬਾ, ਡਾ. ਨਾਇਬ ਸਿੰਘ, ਸਾਧੁੂ ਸਿੰਘ ਬੇਗੋਵਾਲ, ਮਹਿੰਦਰ ਸਿੰਘ ਮਨੈਲੀ,ਹਾਕਮ ਸਿੰਘ ਪੰਜਰੁਖਾ, ਬਾਬਾ ਮੋਹਣ ਸਿੰਘ ਟੈਲਕੋ, ਜਸਵਿੰਦਰ ਸਿੰਘ ਸਰਪੰਚ ਚੋਮੋਂ, ਲਖਵਿੰਦਰ ਸਿੰਗ ਗੋਹ, ਗੁਰਪ੍ਰੀਤ ਸਿੰਘ ਘਲੋਟੀ, ਗੁਰਮੁਖ ਸਿੰਘ ਡਡਹੇੜੀ, ਪਰਮਜੀਤ ਸਿੰਘ ਗਾਜ਼ੀ ਪ੍ਰਧਾਨ ਸਿ¤ਖ ਸਟੂਡੈਂਟਸ ਫੈਡਰੇਸ਼ਨ, ਹਰਿੰਦਰਪ੍ਰੀਤ ਸਿੰਘ ਹੈਰੀ, ਹਰਵਿੰਦਰ ਸਿੰਘ ਧਮੋਟ, ਸੁਖਵਿੰਦਰ ਸਿੰਘ ਗਰੇਵਾਲ, ਬੂਟਾ ਸਿੰਘ ਪੰਚ, ਜਰਨੈਲ ਸਿੰਘ ਈਸੜੂ ਤੇ ਰਣਬੀਰ ਸਿੰਘ ਗੋਹ ਆਦਿ ਵੀ ਹਾਜ਼ਰ ਸਨ।

ਅਮਰੀਕੀ ਕਮਿਸ਼ਨ ਨੇ ਖੋਖਲੀ ਭਾਰਤੀ ਜਮਹੂਰੀਅਤ ਦਾ ਪਰਦਾਫਾਸ਼ ਕੀਤਾ: ਪੰਚ ਪ੍ਰਧਾਨੀ

ਤਰੀਕ: 15 ਅਗਸਤ 2009 - ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿ¤ਟੂ ਤੇ ਸਕ¤ਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕੌਮਾਂਤਰੀ ਧਾਰਮਿਕ ਅਜ਼ਾਦੀ ਉ¤ਤੇ ਬਣੇ ਅਮਰੀਕੀ ਕਮਿਸ਼ਨ ਵਲੋਂ ਭਾਰਤ ਨੂੰ ਧਰਮ ਦੇ ਆਧਾਰ ਉ¤ਤੇ ਹਿੰਸਕ ਦੇਸ਼ ਘੋਸ਼ਤ ਕਰਨ ਅਤੇ ਭਾਰਤ ਨੂੰ 2009 ਦੀ ਨਿਗਰਾਨ ਸੂਚੀ ਵਿਚ ਰ¤ਖਣ ਦੇ ਫੈਸਲੇ ਨਾਲ ਖੋਖਲੀ ਭਾਰਤੀ ਜਮਹੂਰੀਅਤ ਦਾ ਪਰਦਾ ਫਾਸ਼ ਹੋ ਗਿਆ ਹੈ।ਉਹਨਾਂ ਦ¤ਸਿਆ ਕਿ ਕਮਿਸ਼ਨ ਵਲੋਂ ਭਾਰਤ ਨਾਲ ਸਬੰਧਤ 11 ਸਫਿਆਂ ਦੀ ਰਿਪੋਰਟ ਵਿਚ ਸਾਫ ਲਿਖਿਆ ਹੈ ਕਿ 2002 ਵਿਚ ਗੁਜਰਾਤ ਅਤੇ 2008 ਵਿਚ ਉੜੀਸਾ ਵਿਚ ਹਿੰਦੂ ਫਾਸ਼ੀਵਾਦੀਆਂ ਨੇ ਘ¤ਟਗਿਣਤੀਆਂ ਨੂੰ ਸ਼ਰੇਆਮ ਕਤਲੇਆਮ ਕੀਤਾ ਪਰ ਭਾਰਤ ਸਰਕਾਰ ਵਲੋਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ।
ਆਗੂਆਂ ਨੇ ਦ¤ਸਿਆ ਕਿ ਉਕਤ ਕਮਿਸ਼ਨ ਨੇ ਜੂਨ 2009 ਭਾਰਤ ਵਿਚ ਵ¤ਖ ਵ¤ਖ ਸਮਾਜਕ, ਧਾਰਮਕ ਤੇ ਸ¤ਭਿਆਚਾਰਕ ਗਰੁ¤ਪਾਂ ਨੂੰ ਮਿਲਕੇ ਸਾਰੀ ਸਥਿਤੀ ਦਾ ਸਹੀ ਜਾਇਜ਼ਾ ਲੈਣ ਲਈ ਭਾਰਤ ਆਉਣ ਲਈ ਵੀਜ਼ਾ ਦੇਣ ਦੀ ਬੇਨਤੀ ਕੀਤੀ ਸੀ ਜਿਸਨੂੰ ਕਿ ਭਾਰਤ ਸਰਕਾਰ ਵਲੋਂ ਨਾ ਕੇਵਲ ਠੁਕਰਾ ਦਿ¤ਤਾ ਗਿਆ ਸਗੋਂ ਕੋਈ ਹੋਰ ਸਮਾਂ ਵੀ ਨਹੀਂ ਦਿ¤ਤਾ ਗਿਆ, ਜਿਸ ਤੋਂ ਭਾਰਤ ਸਰਕਾਰ ਦੀ ਬਦਨੀਤੀ ਦਾ ਸਪ¤ਸ਼ਟ ਝਲਕਾਰਾ ਮਿਲਦਾ ਹੈ।
ਆਗੂਆਂ ਨੇ ਦਸਿਆ ਕਿ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਕਾਂਗਰਸ ਪਾਰਟੀ ਨੂੰ 1984 ਦੇ ਸਿ¤ਖ ਕਤਲੇਆਮ ਅਤੇ ਆਰ.ਐਸ.ਐਸ.-ਭਾਜਪਾ ਤੇ ਉਨ੍ਹਾਂ ਦੀਆਂ ਸਹਿਯੋਗੀ ਜਥੇਬੰਦੀਆਂ ਨੂੰ ਮੁਸਲਮਾਨਾਂ ਤੇ ਇਸਾਈਆਂ ਦੇ ਕਤਲੇਆਮ ਲਈ ਦੋਸ਼ੀ ਠਹਿਰਾਇਆ ਹੈ।


“ਆਓ ਖ਼ਾਲਸਤਾਨ ਸਮਝੀਏ ਆਓ ਖ਼ਾਲਸਤਾਨ ਸਮਝਾਈਏ”
16 ਅਗਸਤ ਤੋਂ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ ਕਰ ਰਿਹਾ ਹੈ ਜਨ ਜਾਗ੍ਰਤੀ ਮੁਹਿੰਮ ਅਰੰਭ

8-14-2009 ਪਟਿਆਲਾ. ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ ਵਲੋਂ ਭਾਰਤ ਦੀ ਅਜ਼ਾਦੀ ਵਿੱਚੋਂ ਮਿਲੀ ਸਿੱਖਾਂ ਨੂੰ ਧੌਖੇਧੜੀ ਰਾਹੀਂ ਗੁਲਾਮੀ ਤੋਂ ਕੌਮ ਨੂੰ ਕੱਢ ਕੇ ਰਾਜਨੀਤਕ ਅਜ਼ਾਦੀ ਦੇ ਪ੍ਰੋਗਰਾਮ ਵੱਲ ਤੋਰਨ ਲਈ 16 ਅਗਸਤ ਤੋਂ ਪੰਜਾਬ ਪੱਧਰੀ ਜਨ ਜਾਗ੍ਰਤੀ ਮੁਹਿੰਮ “ਆਓ ਖ਼ਾਲਸਤਾਨ ਸਮਝੀਏ, ਆਓ ਖ਼ਾਲਸਤਾਨ ਸਮਝਾਈਏ” ਦਾ ਅਰੰਭ ਕੀਤਾ ਜਾ ਰਿਹਾ ਹੈ। ਦਲ ਦੇ ਪ੍ਰਧਾਨ ਸ. ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ ਜਨ ਜਾਗ੍ਰਤੀ ਅਤੇ ਲੋਕ ਸ਼ਕਤੀ ਦੀ ਵੋਟ ਪਾਵਰ ਨੂੰ ਲੋਕਤੰਤਰੀ ਵਿਧਾਨਕ ਹੱਕ ਰਾਹੀਂ ਖ਼ਾਲਤਾਨ ਨਾਲ ਜੋੜਨ ਵਾਸਤੇ ਅਤੇ ਆਮ ਜਨ ਦੇ ਮਨਾ ਵਿੱਚੋ ਪਾਏ ਜਾਂਦੇ ਭੁੇਲੇਖਿਆਂ ਨੂੰ ਦੂਰ ਕਰਨ ਵਾਸਤੇ ਦਲ ਇਸ ਜਨ ਜਾਗ੍ਰਤੀ ਲਹਿਰ ਦਾ ਅਰੰਭ ਕਰ ਰਿਹਾ ਹੈ। ਜਿਸ ਰਾਹੀਂ ਖ਼ਾਲਸਤਾਨ ਦੀ ਪਰਾਪਤੀ ਨੂੰ ਵੋਟ ਦੀ ਸ਼ਕਤੀ ਰਾਹੀਂ ਸ਼ਾਂਤ ਮਈ ਢੰਗ ਨਾਲ ਪੰਜਾਬ ਵਿਧਾਨ ਸਭਾ ਰਾਹੀਂ ਹਾਸਲ ਕਰਨ ਦੇ ਪ੍ਰੋਗਰਾਮ ਨੂੰ ਆਮ ਵੋਟਰਾਂ ਨੂੰ ਸਮਝਾਇਆ ਜਾਵੇਗਾ ਅਤੇ ਇਸ ਖ਼ਾਲਸਤਾਨੀ ਰਾਜਨੀਤੀ ਅਤੇ ਰਾਜਨੀਤਕ ਪ੍ਰੋਗਰਾਮ ਨਾਲ ਜੁੜਨ ਲਈ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਪ੍ਰੋਗਰਾਮ ਜਲੰਧਰ ਵਿਖੇ 16 ਅਗਸਤ 2009 ਨੂੰ ਗੁਰਦੁਆਰਾ ਮੋਤੀ ਬਾਗ, ਮਕਸੂਦਾਂ ਵਿਖੇ ਰੱਖਿਆਂ ਗਿਆ ਹੈ । ਇਨ੍ਹਾਂ ਪ੍ਰੋਗਰਾਮਾਂ ਵਿਚ ਹਰ ਇਕ ਵਰਗ ਦੇ ਵੋਟਰ ਨੂੰ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵੋਟਰ ਕੋਈ ਵੀ ਸਵਾਲ ਪੁੱਛ ਸੱਕਦਾ ਹੈ ਤੇ ਉਸ ਨੂੰ ਤਸੱਲੀਬਖਸ਼ ‘ਖ਼ਾਲਸਤਾਨੀ ਪ੍ਰਣਾਲੀ’ ਵਿਚੋਂ ਉਤੱਰ ਦਿਤਾ ਜਾਵੇਗਾ ਤਾਂ ਜੋ ਆਮ ਲੋਕ ਖ਼ਾਲਸਤਾਨ ਪ੍ਰਤੀ ਬਣਾਈ ਬੈਠੀ ਆਪਣੀ ਭੈਅਭੀਤ ਅਤੇ ਖੌਫ ਜਦਾ ਮਾਨਸੀਕਤਾ ਵਿਚੋਂ ਨਿਕਲ ਕੇ ਇਸ ਨੂੰ ਸਵਿਕਾਰ ਕਰ ਸਕਣ। ਉਨ੍ਹਾਂ ਦੱਸਿਆਂ ਕਿ ਹਰ ਮਹੀਨੇ ਅਜਿਹੇ ਪ੍ਰੋਗਰਾਮ ਪੰਜਾਬ ਦੇ ਹਰ ਜਿਲਿਆਂ ਵਿਚ ਕਰਵਾਏ ਜਾਣਗੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਹੁਣ ਪੰਜਾਬ ਨੂੰ ਖ਼ਾਲਸਤਾਨੀ ਰਾਜਨੀਤੀ ਅਤੇ ਰਾਜਨੀਤਕ ਸੰਗਠਨ ਦੇ ਸਿਆਸੀ ਪ੍ਰੋਗਰਾਮ ਦੀ ਅਤਿ ਜਿਆਦਾ ਲੋੜ ਹੈ। ਸਾਰੀਆਂ ਹੀ ਪੰਥਕ ਧਿਰਾਂ ਨੂੰ ‘ਖ਼ਾਲਸਤਾਨ’ ਦੇ ਸੰਵਿਧਾਨਕ ਅਤੇ ਲੋਕਤੰਤਰੀ ਪ੍ਰੋਗਰਾਮ ਤੇ ਇਕ ਮੁੱਠ ਹੋ ਜਾਣਾਂ ਚਾਹੀਦਾ ਹੈ। ਇਸ ਤੋਂ ਬਗੈਰ ਉਨ੍ਹਾਂ ਦਾ ਅਤੇ ਪੰਜਾਬ ਦਾ ਕੋਈ ਭਵਿੱਖ ਨਹੀਂ ਹੈ ।

ਘੱਟ ਗਿਣਤੀ ਭਾਰਤ 'ਚ ਸੁਰੱਖਿਅਤ ਨਹੀਂ

ਨਵੀਂ ਦਿੱਲੀ, 14 ਅਗਸਤ - ਅਮਰੀਕੀ ਕਮਿਸ਼ਨ ਨੇ ਕੰਧਮਾਲ ਵਿਚ ਇਸਾਈਆਂ ਦੇ ਖਿਲਾਫ ਹਿੰਸਾ ਦਾ ਜ਼ਿਕਰ ਕੀਤਾ। ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ 'ਤੇ ਅਮਰੀਕੀ ਕਮਿਸ਼ਨ ਨੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਰੱਖਿਆ ਹੈ, ਜਿਥੇ ਧਾਰਮਿਕ ਘੱਟ ਗਿਣਤੀ ਵਿਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਭਾਰਤ ਵਿਦੇਸ਼ ਮੰਤਰਾਲੇ ਨੇ ਇਸ ਕਦਮ ਨੂੰ ਦੁਖਦ ਦੱਸਿਆ ਹੈ। ਅਮਰੀਕੀ ਕਮਿਸ਼ਨ ਅਨੁਸਾਰ ਭਾਰਤ ਵਿਚ ਧਰਮ ਦੇ ਨਾਮ 'ਤੇ ਹਿੰਸਾ ਵਿਚ ਤੇਜੀ ਆਈ ਹੈ। ਇਸ ਨੇ ਖਾਸ ਤੌਰ 'ਤੇ ਪਿਛਲੇ ਸਾਲ ਉੜੀਸਾ ਵਿਚ ਇਸਾਈਆਂ ਦੇ ਖਿਲਾਫ ਹੋਈ ਹਿੰਸਾ ਅਤੇ ਸਾਲ 2002 ਵਿਚ ਗੁਜਰਾਤ ਵਿਚ ਹੋਏ ਦੰਗਿਆਂ ਦਾ ਜ਼ਿਕਰ ਕੀਤਾ ਹੈ। ਇਸ ਸੂਚੀ ਵਿਚ ਸ਼ਾਮਲ ਹੋਰ ਦੇਸ਼ਾਂ ਵਿਚ ਅਫਗਾਨਿਸਤਾਨ, ਸੋਮਾਲੀਆ ਅਤੇ ਕਿਊਬਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਸ਼ਨੂੰ ਪ੍ਰਕਾਸ਼ ਨੇ ਇਸ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ 'ਭਾਰਤ ਵਿਚ ਇਕ ਅਰਬ ਤੋਂ ਜ਼ਿਆਦਾ ਲੋਕ ਰਹਿੰਦੇ ਹਨ ਅਤੇ ਇਹ ਧਾਰਮਿਕ ਅਤੇ ਜਾਤੀ ਵਿਭਿੰਨਤਾ ਵਾਲਾ ਦੇਸ਼ ਹੈ। ਜੇਕਰ ਕੋਈ ਗਨਬੜੀ ਹੁੰਦੀ ਵੀ ਹੈ ਤਾਂ ਸਾਡੇ ਕਾਨੂੰਨੀ ਢਾਂਚੇ ਦੇ ਤਹਿਤ ਸੁਤੰਤਰ ਨਿਆਪਾਲਕਾ ਅਤੇ ਚੌਕਸ ਮੀਡੀਆ ਦੇ ਸਹਿਯੋਗ ਨਾਲ ਇਸ ਨਾਲ ਤੁਰੰਤ ਨਿਪਟਿਆ ਜਾਂਦਾ ਹੈ। ਪਿਛਲੇ ਸਾਲ ਉੜੀਸਾ ਦੇ ਕੰਧਮਾਲ ਜ਼ਿਲੇ ਵਿਚ ਇਕ ਹਿੰਦੂ ਨੇਤਾ ਦੀ ਹੱਤਿਆ ਤੋਂ ਬਾਅਦ ਇਸਾਈਆਂ ਦੇ ਖਿਲਾਫ ਕਈ ਹਫਤਿਆਂ ਤੱਕ ਹਿੰਸਾ ਹੋਈ ਸੀ। ਗੁਜਰਾਤ ਵਿਚ ਸਾਲ 2002 ਵਿਚ ਹੋਏ ਦੰਗਿਆਂ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ ਸੀ, ਜਿਨ੍ਹਾਂ ਵਿਚ ਜ਼ਿਆਦਾਤਰ ਘੱਟ ਗਿਣਤੀ ਵਰਗ ਦੇ ਸੀ।

ਗੋਲਕਾਂ ਦੀਆਂ ਸੌਦੇਬਾਜ਼ੀਆਂ ਕਰਨ ਨਾਲ ਸਿੱਖ ਕੌਮ ਦੇ ਇਖਲਾਕ ਵਿੱਚ ਕੀ ਮਜ਼ਬੂਤੀ ਹੋਵੇਗੀ? :-ਮਾਨ

ਫਤਿਹਗੜ੍ਹ ਸਾਹਿਬ, 14 ਅਗਸਤ :- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਾਂ ਸਿੱਖ ਕੌਮ ਦੇ ਉੱਚੇ-ਸੁੱਚੇ ਇਖਲਾਕ ਅਤੇ ਇਤਿਹਾਸ ਦੇ ਬੀਤੇ ਸਮੇਂ ਦੇ ਫਖਰ ਵਾਲੇ ਕਾਰਨਾਮਿਆਂ ਦੀ ਸ਼ਾਨ ਨੂੰ ਕਾਇਮ ਰੱਖਣ ਹਿੱਤ ਆਪਣੀਆਂ ਧਾਰਮਿਕ, ਸਮਾਜਿਕ, ਸਿਆਸੀ ਅਤੇ ਭੂਗੋਲਿਕ ਗਤੀਵਿਧੀਆਂ ਕਰ ਰਿਹਾ ਹੈ। ਪਰ ਸ: ਬਾਦਲ ਨੇ ਹਰਿਆਣੇ ਦੇ ਸਿੱਖਾਂ ਨੂੰ ਗੁਰੂ ਘਰ ਦੀਆਂ ਗੋਲਕਾਂ ਦੇ “ਚੱਕਰਵਿਊ” ਵਿੱਚ ਫਸਾ ਕੇ ਹਰਿਆਣੇ ਦੇ ਆਗੂਆਂ ਨੂੰ ਕੁਝ ਸਮੇਂ ਲਈ ਆਪਣੇ ਸਵਾਰਥੀ ਹਿੱਤਾਂ ਲਈ ਫਿਰ ਤੋਂ ਦੁਰਵਰਤੋਂ ਕਰਨ ਦੀ ਤਿਆਰੀ ਕਰ ਲਈ ਹੈ। ਅਜਿਹੀ ਗੋਲਕਾਂ ਦੀ ਸੌਦੇਬਾਜ਼ੀ ਨਾਲ ਹਰਿਆਣੇ ਦੇ ਸਿੱਖਾਂ ਜਾਂ ਸਮੁੱਚੀ ਸਿੱਖ ਕੌਮ ਦੇ ਇਖਲਾਕ ਵਿੱਚ ਕੀ ਮਜ਼ਬੂਤੀ ਆਵੇਗੀ, ਇਸ ਗੱਲ ਦੀ ਸਾਨੂੰ ਬਿਲਕੁਲ ਸਮਝ ਨਹੀਂ ਆ ਰਹੀ। ਇਸਦੀ ਸਾਨੂੰ ਜਾਣਕਾਰੀ ਦਿੱਤੀ ਜਾਵੇ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਸਿੱਖ ਆਗੂਆਂ ਅਤੇ ਬਾਦਲ ਦਲੀਆਂ ਵਿੱਚ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦੇ ਮੁੱਦੇ ਨੂੰ ਲੈ ਕੇ ਬੀਤੇ ਦਿਨਾਂ ਤੋਂ ਹੋ ਰਹੀ ਬਿਆਨਬਾਜ਼ੀ ਅਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਅਤੇ ਹਰਿਆਣੇ ਦੇ ਸਿੱਖਾਂ ਵਿਚਕਾਰ ਹੋਈ ਮੀਟਿੰਗ ੳੁੱਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਹਨਾਂ ਇਸ ਗੱਲ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਆਗੂ ਸ: ਪ੍ਰਕਾਸ਼ ਸਿੰਘ ਬਾਦਲ ਮੁਤੱਸਵੀ ਸੋਚ ਵਾਲੀ ਸਿੱਖ ਵਿਰੋਧੀ ਫਿਰਕੂ ਜਮਾਤ ਭਾਜਪਾ ਦੇ ਪਿੱਛਲਗ ਬਣੇ ਹੋਏ ਹਨ ਅਤੇ ਸ: ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ “ਪਾੜੋ ਅਤੇ ਰਾਜ ਕਰੋ” ਦੀ ਸਮਾਜ ਵਿਰੋਧੀ ਸੋਚ ਰੱਖਣ ਵਾਲੀ ਜਮਾਤ ਕਾਂਗਰਸ ਦੇ ਪਿੱਛਲਗ ਬਣੇ ਹੋਏ ਹਨ। ਦੂਸਰੇ ਪਾਸੇ ਜੋ ਵੱਖ ਵੱਖ ਪੰਥਕ ਗਰੁੱਪ ਜਿਵੇਂ ਭਾਈ ਜਸਵੀਰ ਸਿੰਘ ਰੋਡੇ ਪਹਿਲੇ ਸ: ਰਵੀਇੰਦਰ ਸਿੰਘ ਵਰਗਿਆਂ ਨਾਲ ਘਿਓ-ਖਿਚੜੀ ਸਨ ਅਤੇ ਹੁਣ ਬਾਦਲ ਪਰਿਵਾਰ ਨਾਲ ਗੰਢ-ਤੁਪਾ ਕਰਨ ਵਿੱਚ ਮਸ਼ਰੂਫ ਹਨ। ਉਹਨਾਂ ਕਿਹਾ ਕਿ ਹੋਰ ਕਈ ਪੰਥਕ ਅਖਵਾਉਂਦੇ ਗਰੁੱਪ ਜੋ ਨਾਮ ਦੇ ਧਰੀਕ ਹਨ ਜਦੋਂ ਕਿ ਉਹਨਾਂ ਦਾ ਕੋਈ ਸਮਾਜਿਕ, ਕੌਮੀ ਵਜੂਦ ਹੀ ਨਹੀਂ ਹੈ। ਉਹ ਵੀ ਕਦੀ ਕਾਂਗਰਸ ਨੂੰ ਵੋਟਾਂ ਪੁਆ ਦਿੰਦੇ ਹਨ ਅਤੇ ਕਦੀ ਭਾਜਪਾ ਦੇ ਹੱਕ ਵਿੱਚ ਭੁਗਤ ਜਾਂਦੇ ਹਨ। ਫਿਰ ਅਜਿਹੇ ਸਮੇਂ ਵਿੱਚ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਸਿੱਖ ਮਸਲਿਆਂ ਜਿਵੇਂ ਆਲ ਇੰਡੀਆ ਗੁਰਦੁਆਰਾ ਐਕਟ, ਅਨੰਦ ਮੈਰਿਜ ਐਕਟ ਨੂੰ ਹੋਂਦ ਵਿੱਚ ਲਿਆਉਣ, ਜ਼ੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦੀ ਬੇਕਸੂਰ ਨੌਜਵਾਨਾਂ ਦੀ ਰਿਹਾਈ, ਫਰਾਂਸ ਦਾ ਦਸਤਾਰ ਮਸਲਾ, ਗੁਰੂ ਡੰਮ ਅਤੇ ਡੇਰਾਵਾਦ ਦੀ ਸਮਾਜਿਕ ਬੁਰਾਈ ਨੂੰ ਖਤਮ ਕਰਨਾ, ਸਿੱਖ ਕੌਮ ਦੀ ਬਣੀ ਕਾਲੀ ਸੂਚੀ ਖਤਮ ਕਰਵਾਉਣੀ, 1984 ਵਿੱਚ ਸਿੱਖ ਰੈਫਰੇਂਸ ਲਾਇਬ੍ਰੇਰੀ ਅਤੇ ਤੋਸ਼ੇਖਾਨੇ ਵਿੱਚੋਂ ਫੌਜ ਵੱਲੋਂ ਲੁੱਟੇ ਕੀਮਤੀ ਬਹੁਮੁੱਲੇ ਸਮਾਨ ਅਤੇ ਦਸਤਾਵੇਜ਼ਾਂ ਨੂੰ ਵਾਪਿਸ ਕਰਵਾਉਣ, ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਸਰਬ ਪ੍ਰਵਾਨਿਤ ਢੰਗਾਂ, ਭਰੂਣ ਹੱਤਿਆ, ਦਾਜ-ਦਹੇਜ, ਜਾਤ-ਪਾਤ ਦੇ ਨਾਮ ‘ਤੇ ਬਣਾਏ ਜਾ ਰਹੇ ਗੁਰੂ ਘਰਾਂ ਨੂੰ ਰੋਕਣਾ, ਸਿੱਖੀ ਸੰਸਥਾਵਾਂ ਦੇ ਟ੍ਰਸਟ ਬਣਾ ਕੇ ਸਿੱਖ ਸਰਮਾਏ ਦੀ ਕੁਝ ਪਰਿਵਾਰਾਂ ਵੱਲੋਂ ਹੋ ਰਹੀ ਲੁੱਟ-ਖਸੁੱਟ ਨੂੰ ਰੋਕਣਾ, ਇੱਕੋ ਰਹਿਤ-ਮਰਿਯਾਦਾ ਨੂੰ ਲਾਗੂ ਕਰਨਾ, ਹੁਕਮਨਾਮਿਆਂ ਦੀ ਮਹੱਤਤਾ ਅਤੇ ਉਹਨਾਂ ਦੀ ਸੰਜੀਦਗੀ ਨਾਲ ਅਮਲ ਕਰਨਾ ਆਦਿ ਸਿੱਖ ਮਸਲਿਆਂ ਵਿੱਚੋਂ ਸ: ਬਾਦਲ ਚੌਥੀ ਵਾਰ ਮੁੱਖ ਮੰਤਰੀ ਬਣਨ ਦੇ ਬਾਵਜੂਦ ਵੀ ਅੱਜ ਤੱਕ ਇੱਕ ਵੀ ਮਸਲੇ ਨੂੰ ਨਾ ਹੱਲ ਕਰਵਾ ਸਕੇ ਹਨ ਅਤੇ ਨਾ ਹੀ ਸੰਜੀਦਾ ਹਨ। ਫਿਰ ਸਿੱਖ ਕੌਮ ਨੂੰ ਹੁਣ ਸੋਚਣਾ ਪਵੇਗਾ ਅਤੇ ਬੁਰਾਈਆਂ ਅਤੇ ਅੱਛਾਈਆਂ ਦੀ ਅਗਵਾਈ ਕਰਨ ਵਾਲੇ ਆਗੂਆਂ ਵਿੱਚ ਨਿਖੇੜਾ ਕਰਕੇ ਦ੍ਰਿੜਤਾ ਨਾਲ ਸੱਚ ਦਾ ਸਾਥ ਦੇਣਾ ਪਵੇਗਾ। ਤਦ ਜਾ ਕੇ ਸਿੱਖ ਕੌਮ “ਆ ਗਏ ਨਿਹੰਗ ਬੂਹੇ ਖੋਲ ਦੋ ਨਿਸੰਗ” ਅਤੇ “ਬਚਾਈ ਵੇ ਭਾਈ ਕੱਛ ਵਾਲਿਆ ਮੇਰੀ ਧੀ ਬਸਰੇ ਨੂੰ ਗਈ” ਵਾਲੀ ਅਣਖੀਲੀ ਅਤੇ ਸਤਿਕਾਰਿਤ ਕੌਮਾਂਤਰੀ ਪੱਧਰ ‘ਤੇ ਬਣੀ ਸਿੱਖ ਕੌਮ ਦੀ ਪਹਿਚਾਣ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਵਾਲਾ ਅਕਸ ਅਸੀਂ ਕਾਇਮ ਕਰਨ ਦੇ ਸਮਰੱਥ ਹੋ ਸਕਾਂਗੇ।

ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਪੁਲੀਸੀਆਂ ਦੇ ਵੀਜ਼ੇ ਬੰਦ ਕੀਤੇ ਜਾਣ -ਡੱਲੇਵਾਲ

ਕਾਵੈਂਟਰੀ - ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਵਲੋਂ ਅਰੰਭੇ ਹੋਏ ਸਿੱਖ ਸੰਘਰਸ਼ ਦਬਾਉਣ ਲਈ ਅਤੇ ਆਪਣੇ ਰੈਂਕ ਵਧਾਉਣ ਲਈ ਅਨੇਕਾਂ ਪੁਲੀਸ ਅਧਿਕਾਰੀਆਂ ਨੇ ਸਿੱਖ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਝੂਠੇ ਪੁਲੀਸ ਮੁਕਾਬਲੇ ਦਿਖਾ ਕੇ ਸ਼ਹੀਦ ਕੀਤਾ , ਹਜ਼ਾਰਾਂ ਸਿੱਖਾਂ ਨੂੰ ਤਸ਼ੱਦਦ ਕਰਕੇ ਉਮਰ ਭਰ ਲਈ ਨਕਾਰੇ ਬਣਾਇਆ , ਕਾਲੇ ਕਨੂੰਨਾਂ ਦੀ ਆੜ ਹੇਠ ਲੰਬੇ ਅਰਸੇ ਲਈ ਜੇਹਲਾਂ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਪੰਜਾਬ ਦੇ ਸਿੱਖਾਂ ਦਾ ਆਰਥਿਕ ਪੱਖ ਤੋਂ ਰੱਜ ਕੇ ਉਜਾੜਾ ਕਰਦਿਆਂ ਲੱਖਾਂ ਕਰੋੜਾਂ ਰੁਪਏ ਫਿਰੌਤੀਆਂ ਦੇ ਰੂਪ ਵਿੱਚ ਵਸੂਲ ਕੀਤੇ ਗਏ । ਜੋ ਕਿ ਇਨਸਾਨੀਅਤ ਦੇ ਮੱਥੇ ਤੇ ਕਲੰਕ ਦੀ ਨਿਆਈਂ ਹੈ ਅਤੇ ਸਿੱਖ ਨਸਲਕੁਸ਼ੀ ਵਿੱਚ ਸ਼ਾਮਲ ਅਜਿਹੇ ਦੋਸ਼ੀ ਸਖਤ ਸਜ਼ਾ ਦੇ ਹੱਕਦਾਰ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿੰ਼ਦਰ ਸਿੰਘ ਡੱਲੇਵਾਲ ਵਲੋਂ ਦਿੱਲੀ ਸਥਿਤ ਬ੍ਰਿਟਿਸ਼ ਅੰਬੈਸੀ ਨੂੰ ਪੱਤਰ ਲਿਖ ਕੇ ਇਹਨਾਂ ਦਾ ਇੰਗਲੈਂਡ ਦਾਖਲਾ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ । ਇਹਨਾਂ ਦੀ ਇੰਗਲੈਂਡ ਆਮਦ ਨਾਲ ਇਹਨਾਂ ਹੱਥੋਂ ਸ਼ਹੀਦ ਕੀਤੇ ਗਏ ਸਿੱਖਾਂ ਦੇ ਦੋਸਤਾਂ , ਰਿਸ਼ਤੇਦਾਰਾਂ ਅਤੇ ਤਸ਼ੱਦਦ ਹੰਢਾ ਚੱਕੇ ਸਿੱਖਾਂ ਦੇ ਜ਼ਖਮ ਤਾਜ਼ਾ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਬੇਹੱਦ ਮਾਨਸਿਕ ਪ੍ਰੇਸ਼ਾਨੀ ਚੋਂ ਗੁਜ਼ਰਨਾ ਪੈਂਦਾ ਹੈ । ਸ੍ਰ, ਡੱਲੇਵਾਲ ਵਲੋ ਇਸ ਸਬੰਧੀ ਅਦਾਲਤ ਵਿੱਚ ਹਲਫੀਆ ਬਿਆਨ ਦੇਣ ਦੀ ਪੇਸ਼ਕਸ਼ ਕਰਦਿਆਂ ਬ੍ਰਿਟਿਸ਼ ਅੰਬੈਸੀ ਨੂੰ ਜਾਰੀ ਕੀਤੀ ਗਈ ਲਿਸਟ ਵਿੱਚ ਪੰਜਾਬ ਪੁਲੀਸ ਦੇ ਸਾਬਕਾ ਮੁਖੀ ਕੇ.ਪੀ.ਐੱਸ .ਗਿੱਲ , ਸਵਰਨ ਸਿੰਘ ਘੋਟਣਾ , ਸੁਮੇਧ ਸੈਣੀ , ਇਜ਼ਹਾਰ ਆਲਮ , ਸੁਰੇਸ਼ ਅਰੋੜਾ ਅਤੇ ਕਮਲਜੀਤ ਸਿੰਘ ਢਿੱਲੋਂ ਸਮੇਤ ਦੋ ਸੌ ਦੇ ਕਰੀਬ ਪੁਲੀਸ ਅਧਿਕਾਰੀਆਂ ਦੇ ਨਾਮ ਭੇਜੇ ਗਏ ਹਨ , ਜਿਹਨਾਂ ਵਿੱਚ ਪੰਜਾਹ ਅਜਿਹੇ ਪੁਲੀਸ ਅਫਸਰ ਹਨ ਜਿਹਨਾਂ ਨੂੰ ਸਿੱਖ ਨੌਜਵਾਨ ਮਾਰਨ ਬਦਲੇ ਗੈਰ ਕਨੂੰਨੀ ਤਰੱਕੀਆਂ ਦਿੱਤੀਆਂ ਅਤੇ ਬਾਅਦ ਵਿੱਚ ਹਾਈਕੋਰਟ ਦੇ ਅਦੇਸ਼ ਤੇ ਵਾਪਸ ਵੀ ਲਈਆਂ ਗਈਆਂ । ਵਰਨਣਯੋਗ ਹੈ ਕਿ ਸਿੱਖ ਸੰਘਰਸ਼ ਦੌਰਾਨ ਜਿਹਨਾਂ ਜ਼ਾਲਮ ਪੁਲਸੀਆਂ ਨੇ ਗੈਰ ਕਨੂੰਨੀ ਕੰਮ ਕਰਦਿਆਂ ਮਨੁੱਖੀ ਅਧਿਕਾਰਾਂ ਦਾ ਵੱਡੀ ਪੱਧਰ ਤੇ ਘਾਣ ਕੀਤਾ ਹੈ , ਉਹ ਗਰਮੀਆਂ ਕੱਟਣ ਲਈ ਧੜਾ ਧੜ ਯੂਰਪੀਨ ਦੇਸ਼ਾਂ ਵਾਲ ਵਹੀਰਾਂ ਘੱਤ ਲੈਂਦੇ ਹਨ । ਹੋਰ ਵੀ ਸ਼ਰਮਨਾਕ ਗੱਲ ਹੁੰਦੀ ਜਦੋਂ ਦੇਖਣ ਸੁਣਨ ਵਿੱਚ ਆਉਂਦਾ ਹੈ ਕਿ ਇਹਨਾਂ ਦੀ ਆਉ ਭਗਤ ਕਰਨ ਵਾਲੇ ਜਾਂ ਇਹਨਾਂ ਕਾਤਲਾਂ ਨੂੰ ਖਰੀਦੋ ਫਰੋਖਤ ਕਰਵਾਉਣ ਵਾਲਿਆਂ ਵਿੱਚ ਉਹੀ ਸੱਜਣ ਸ਼ਾਮਲ ਹੁੰਦੇ ਹਨ ਜਿਹੜੇ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੀ ਚੜ੍ਹਤ ਮੌਕੇ ਖਾੜਕੂ ਵੀਰਾਂ ਦੇ ਸਟੇਜਾਂ਼ ਤੋਂ ਸੋਹਿਲੇ ਗਾਇਆ ਕਰਦੇ ਸਨ ਅਤੇ ਖਾਲਿਸਤਾਨ ਦੀ ਪ੍ਰਾਪਤੀ ਨੂੰ ਹੀ ਆਪਣੀ ਜਿ਼ੰਦਗੀ ਦਾ ਇੱਕੋ ਇੱਕ ਨਿਸ਼ਾਨਾ ਦੱਸ ਕੇ ਖਾੜਕੂਆਂ ਦੇ ਹਮਮਦਰਦ ਹੋਣ ਦਾ ਦਿਖਾਵਾ ਕਰਿਆ ਕਰਦੇ ਸਨ । ਪਰ ਅੱਜ ਸੰਘਰਸ਼ ਵਿੱਚ ਖੜੋਤ ਆਉਂਦੇ ਸਾਰ ਹੀ ਇਹਨਾਂ ਪੌਣ ਕੁੱਕੜਾਂ ਨੇ ਆਪਣੇ ਮੂੰਹ ਘੁਮਾ ਲਏ ਅਤੇ ਰੁਲਦੇ ਅਤੇ ਅਗਨੀਹੋਤਰੀ ਵਰਗੇ ਸਿੱਖ ਵਿਰੋਧੀ ਲਾਬੀ ਦੇ ਕਰਿੰਦਿਆਂ ਦੀ ਘਨ੍ਹੇੜੀ ਚੜ੍ਹ ਕੇ ਭਾਰਤ ਦੀਆਂ ਸੈਰਾਂ ਕਰਨ ਲੱਗ ਪਏ ਹਨ ।

ਮੁਸ਼ੱਰਫ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ

ਇਸਲਾਮਾਬਾਦ, 14 ਅਗਸਤ -ਭਾਂਵੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਵਿਰੁੱਧ 2007 ਵਿਚ ਐਮਰਜੈਂਸੀ ਲਾਗੂ ਕਰਨ 'ਤੇ ਜੱਜਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿਚ ਰੱਖੇ ਜਾਣ ਸਬੰਧੀ, ਪੁਲਸ ਪਾਸ ਕੇਸ ਦਰਜ ਹੋ ਚੁੱਕਾ ਹੈ ਪਰ ਉਸ ਨੂੰ ਸੰਵਿਧਾਨਕ ਤੌਰ 'ਤੇ ਸੁਰੱਖਿਆ ਪ੍ਰਾਪਤ ਹੋਣ ਦੇ ਨਾਤੇ ਦੇਸ਼ ਵਿਚ ਵਾਪਸੀ ਸਮੇਂ, ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ।ਚੇਤੇ ਰਹੇ ਮੁਸ਼ੱਰਫ ਵਿਰੁੱਧ ਐਫ. ਆਈ. ਆਰ. ਦਰਜ ਦਾ ਹੁਕਮ ਇਕ ਸਥਾਨਕ ਅਦਾਲਤ ਨੇ ਦਿੱਤਾ ਸੀ। ਮੁਸ਼ੱਰਫ ਇਸ ਵੇਲੇ ਯੂਰਪੀਅਨ ਦੇਸ਼ਾਂ ਦੇ ਦੌਰੇ 'ਤੇ ਹਨ। ਪਹਿਲੀਆਂ ਰਿਪਰੋਟਾਂ ਵਿਚ ਆਖਿਆ ਗਿਆ ਸੀ ਕਿ ਜਿਉਂ ਹੀ ਪ੍ਰਵੇਜ਼ ਮੁਸ਼ੱਰਫ ਵਾਪਸ ਪਾਕਿਸਤਾਨ ਆਉਣਗੇ, ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਏਗਾ। ਇਸੇ ਕਿਆਸ-ਅਰਾਈਆਂ ਨੂੰ ਧਿਆਨ ਵਿਚ ਰੱਖ ਕੇ ਆਖਿਆ ਜਾ ਰਿਹਾ ਸੀ ਕਿ ਉਹ ਪਾਕਿਸਤਾਨ ਵਾਪਸ ਨਹੀਂ ਆਉਣਗੇ ਤੇ ਜਲਾਵਤਨੀ ਦੀ ਜ਼ਿੰਦਗੀ ਗੁਜ਼ਾਰਨਗੇ।


15 ਅਗਸਤ ਦਾ ਦਿਨ ਸਿੱਖ ਕੌਮ ਲਈ ਕਾਲਾ ਦਿਨ
ਇਸ ਦਿਨ ਸਿੱਖ ਕੌਮ ਨੂੰ ਫ਼ਰੰਗੀਆਂ ਦੇ ਜੂਲੇ ਤੋਂ ਛੁਟਕਾਰਾ ਤਾਂ ਮਿਲ ਗਿਆ ਪਰ ਮੂਰਖ, ਨਪੁੰਸਕ ਤੇ ਗ਼ੁਲਾਮ ਸਿੱਖ ਜਥੇਦਾਰਾਂ (ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਤੇ ਗਿਆਨੀ ਕਰਤਾਰ ਸਿੰਘ) ਨੇ ਹਿੰਦੂ ਬ੍ਰਾਹਮਣ ਦੀ ਪੰਜਾਲੀ ਗਲ ਪੁਆ ਕੇ ਸਿੱਖ ਕੌਮ ਨੂੰ ਘੋਰ ਹਨੇਰਿਆਂ ਭਰੀ ਗ਼ੁਲਾਮੀ ਵਿਚ ਸੁੱਟ ਦਿਤਾ।

ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਸਿੱਖ ਕੌਮ ਦੀ ਆਬਾਦੀ 2 % ਪਰ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀਆਂ 86 % ਹਿੰਦੂਆਂ ਦੀ ਆਬਾਦੀ 98 % ਪਰ ਹਿੰਦੋਸਤਾਨ ਲਈ ਕੁਰਬਾਨੀਆਂ 14 % । ਜ਼ਰਾ ਹਿਸਾਬ ਲਾ ਕੇ ਵੇਖੋ ਕਿ ਅਜ਼ਾਦੀ ਮਿਲਣ ਤੋਂ ਬਾਅਦ ਹਿੰਦੂ ਅਕ੍ਰਿਤਘਣ ਬਣਕੇ ਦੇਸ਼ ਦਾ ਮਾਲਿਕ ਬਣ ਗਿਆ ਤੇ ਕੁਰਬਾਨੀ ਕਰਨ ਵਾਲੀ ਸਿੱਖ ਕੌਮ ਹਿੰਦੂ ਬ੍ਰਾਂਹਮਣ ਰਾਹੀਂ ਜ਼ਰਾਇਮ ਪੇਸ਼ਾ ਐਲਾਨ ਦਿਤੀ ਗਈ। ਬ੍ਰਾਹਮਣੀ ਸਵਿੰਧਾਨ ਦੀ ਧਾਰਾ 25 ਅਧੀਨ ਸਿੱਖ ਕੌਮ ਨੂੰ ਹਿੰਦੂਆਂ ਦਾ ਅੰਗ ਬਣਾ ਦਿਤਾ ਗਿਆ। ਇਸੇ ਕਰਕੇ ਅਸਾਂ ਕਦੇ ਵੀ ਭਾਰਤ ਦੇਸ਼ ਨੂੰ ਮਾਨਤਾ ਨਹੀਂ ਦਿਤੀ ਤੇ ਨਾਂ ਹੀ ਭਾਰਤ ਸਾਡਾ ਮੁਲਕ ਹੈ। ਭਾਰਤ ਦੀਆਂ ਨਾਪਾਕ ਫ਼ੌਜਾਂ ਨੇ ਧੱਕੇਸ਼ਾਹੀ ਤੇ ਜ਼ੁਲਮ ਨਾਲ ਪੰਜਾਬ-ਖ਼ਾਲਿਸਤਾਨ ਤੇ ਕਬਜ਼ਾ ਕੀਤਾ ਹੋਇਆ ਹੈ। ਪੰਜਾਬ ਦਾ ਮੁੱਖ ਮੰਤਰੀ ਬਾਦਲ ਹਿੰਦੂ ਬ੍ਰਾਹਮਣਵਾਦ ਦਾ ਦਲਾਲ ਤੇ ਦੁੱਮਛੱਲਾ ਹੈ ਜੋ ਸਿੱਖ ਕੌਮ ਨੂੰ ਬ੍ਰਾਹਮਣਵਾਦ ਦਾ ਗ਼ੁਲਾਮ ਬਣਾ ਕੇ ਰਖਣ ਲਈ ਸਿੱਖੀ ਸਰੂਪ ਵਿਚ ਭਾਰਤ ਦੀ ਕਾਤਲ ਮਸ਼ੀਨਰੀ ਦਾ ਸੰਦ ਹੈ ਤੇ ਖ਼ਾਲਸਾ ਪੰਥ ਵਿਰੁੱਧ ਕੁਹਾੜੀ ਦਾ ਦਸਤਾ ਬਣ ਕੇ ਸਿੱਖਾਂ ਦਾ ਹੀ ਵਢਾਂਗਾ ਕਰਵਾ ਰਿਹਾ ਹੈ। ਅਸੀਂ ਹਿੰਦੋਸਤਾਨ ਦੀ ਪ੍ਰਭੂਸਤਾ ਨੂੰ ਮਾਨਤਾ ਨਹੀਂ ਦੇਂਦੇ। ਅਸੀਂ ਆਪਣੇ ਆਜ਼ਾਦ ਦੇਸ਼ ਖ਼ਾਲਿਸਤਾਨ ਦਾ ਐਲਾਨ ਕਰਦੇ ਹਾਂ ਤੇ ਇਸ ਵਾਸਤੇ ਪੁਰ ਅਮਨ ਜੱਦੋਜਹਿਦ ਜਾਰੀ ਰੱਖ ਰਹੇ ਹਾਂ।

ਬਾਦਲ ਸਰਕਾਰ ਬੇਅੰਤ ਸਰਕਾਰ ਦੇ ਰਾਹ ਪਈ : ਪੰਚ ਪ੍ਰਧਾਨੀ

ਤਰੀਕ: 11 ਅਗਸਤ 2009- ਕਾਂਗਰਸ ਦੀ ਬੇਅੰਤ ਸਰਕਾਰ ਨੇ ਸਿ¤ਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਉਹਨਾਂ ਦੀਆਂ ਜਿੰਦਗੀਆਂ ਜੇਲ੍ਹਾਂ ਵਿਚ ਗਾਲ ਦਿ¤ਤੀਆਂ ਅਤੇ ਇਹੀ ਵਿਵਹਾਰ ਹੁਣ ਪੰਜਾਬ ਦੀ ਬਾਦਲ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ।ਸੌਦਾ ਸਾਧ ਵਿਰੁ¤ਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਸੰਘਰਸ਼ਸ਼ੀਲ ਸਿ¤ਖਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ ਅਤੇ ਪੰਥਕ ਧਿਰਾਂ ਦੇ ਲੀਡਰਾਂ ਨੂੰ ਵੀ ਫਸਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੌਦਾ ਸਾਧ ਵਿਰੁ¤ਧ ਚ¤ਲ ਰਹੇ ਸੰਘਰਸ਼ ਨੂੰ ਖਤਮ ਕੀਤਾ ਜਾ ਸਕੇ ਅਤੇ ਆਉਂਦੀਆਂ ਸ੍ਰੋਮਣੀ ਕਮੇਟੀ ਚੋਣਾਂ ਵਿਚ ਬਾਦਲੀ ਪ੍ਰਭਾਵ ਵਾਲੇ ਭ੍ਰਿਸ਼ਟ ਪ੍ਰਬੰਧ ਵਿਰੁ¤ਧ ਉ¤ਠ ਰਹੀਆਂ ਸੁਹਿਰਦ ਤਾਕਤਾਂ ਨੂੰ ਕੁਚਲਿਆ ਜਾ ਸਕੇ।
ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿਟੂ ਤੇ ਸਕ¤ਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਪੁਲਿਸ ਵਲੋਂ ਲਿ¤ਲੀ ਸ਼ਰਮਾ ਪਟਵਾਰੀ ਕਤਲ ਕੇਸ ਵਿਚ ਪਹਿਲਾਂ ਆਲਮਪੁਰ ਮੰਦਰਾਂ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਦ ਵਿਚ ਚਾਰ ਹੋਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਉ¤ਤੇ ਅਥਾਹ ਤ¤ਸ਼ਦਦ ਦੀ ਦਾਸਤਾਨ ਉਹਨਾਂ ਦੇ ਸਰੀਰ ਦਰਸਾਉਂਦੇ ਹਨ ਅਤੇ ਸਿਤਮਜ਼ਰੀਫੀ ਦੀ ਗ¤ਲ ਇਹ ਹੈ ਕਿ ਇਹਨਾਂ ਨੌਜਵਾਨਾਂ ਦੇ ਪੁਲਿਸ ਰਿਮਾਂਡ ਵੀ ਰਾਤ ਨੂੰ ਸਬੰਧਤ ਮੈਜਿਸਟਰੇਟ ਦੇ ਘਰ ਜਾ ਕੇ ਲਏ ਗਏ ਅਤੇ ਇਹਨਾਂ ਉ¤ਤੇ ਹੋਏ ਬੇ-ਹਤਾਸ਼ਾ ਤਸ਼¤ਦਦ ਦਾ ਨੋਟਿਸ ਨਾ ਮੈਜਿਸਟਰੇਟ ਨੇ ਲਿਆ ਅਤੇ ਨਾ ਹੀ ਮੈਡੀਕਲ ਕਰਨ ਵਾਲੇ ਡਾਕਟਰਾਂ ਨੇ।
ਆਗੂਆਂ ਨੇ ਦ¤ਸਿਆ ਕਿ ਮ¤ਖਣ ਸਿੰਘ ਸਰਦੂਲਗੜ(ਮਾਨਸਾ), ਕਰਨ ਸਿੰਘ ਝੰਡੂਕੇ(ਮਾਨਸਾ), ਹਰਜੀਤ ਸਿੰਘ ਘੁਗਿਆਣਾ (ਫਰੀਦਕੋਟ) ਅਤੇ ਮਨਪ੍ਰੀਤ ਸਿੰਘ ਭੁ¤ਚੋਂ ਮੰਡੀ(ਬਠਿੰਡਾ) ਨੂੰ ਪਿਛਲੇ ਹਫਤੇ ਤੋਂ ਘਰਾਂ ਤੋਂ ਚੁ¤ਕਿਆ ਗਿਆ ਹੈ ਪਰ ਅਜੇ ਤ¤ਕ ਉਹਨਾਂ ਦੀ ਕੋਈ ਉ¤ਘ-ਸੁ¤ਘ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਬਠਿੰਡੇ ਤੋਂ ਫੜੇ ਨੌਜਵਾਨਾਂ ਨੂੰ ਉਹਨਾਂ ਦੇ ਲਾਇਸੰਸੀ ਹਥਿਆਰਾਂ ਨੂੰ ਹੀ ਦਿਖਾ ਕੇ ਝੂਠਾ ਕੇਸ ਪਾ ਦਿ¤ਤਾ ਗਿਆ।ਇਸ ਤੋਂ ਇਲਾਵਾ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਜਨਰਲ ਸਕ¤ਤਰ ਪ੍ਰੋ. ਗੁਰਵੀਰ ਸਿੰਘ ਤੇ ਹੋਰਾਂ ਨੂੰ ਵੀ ਝੂਠੇ ਕੇਸਾਂ ਵਿਚ ਫਸਾਉਣ ਲਈ ਪੁਲਸ ਵਲੋਂ ਥਾਂ-ਥਾਂ ਤੇ ਛਾਪੇਮਾਰੀਆਂ ਕੀਤੀਆ ਜਾ ਰਹੀਆਂ ਹਨ।
ਪੰਥਕ ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਕ ਪਾਸੇ ਤਾਂ ਸਿ¤ਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਪਿੰਡ ਲੇਲੇਆਣਾ (ਬਠਿੰਡਾ) ਵਿਚ ਸੁਖਬੀਰ ਬਾਦਲ ਦੇ ਸਾਲੇ ਬਿਕਰਮਜੀਤ ਮਜੀਠੀਏ ਉ¤ਤੇ ਇਰਾਦਾ ਕਤਲ ਦਾ ਕੇਸ ਦਰਜ਼ ਹੋਇਆ ਸੀ ਤਾਂ ਫਿਰ ਜੇਕਰ ਕਾਨੂੰਨ ਸਾਰਿਆ ਲਈ ਇਕ ਹੈ ਤਾਂ ਪੁਲਿਸ ਦ¤ਸੇ ਕਿ ਉਸਨੂੰ ਗ੍ਰਿਫਤਾਰ ਕਰਨ ਲਈ ਕੀ ਕੋਸ਼ਿਸ਼ ਕੀਤੀ ਗਈ।ਇਸ ਤੋਂ ਇਲਾਵਾ ਮਾਨਸਾ ਵਿਚ ਡੇਰਾ ਪ੍ਰੇਮੀਆਂ ਵਲੋਂ ਕੀਤੀ ਗਈ ਸਰਕਾਰੀ ਅਫਸਰਾਂ ਦੀ ਕੁ¤ਟ, ਗੁੰਡਾਗਰਦੀ ਤੇ ਤੋੜ-ਭੰਨ ਖਿਜਾਫ ਹੁਣ ਤ¤ਕ ਕਿੰਨੇ ਸੌਦਾ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਗਏ?ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਅ¤ਜ ਸਭ ਤੋਂ ਵ¤ਡਾ ਖਤਰਾ ਨਸ਼ਿਆਂ ਦੇ ਅ¤ਤਵਾਦ ਤੋਂ ਹੈ ਪਰ ਨਸ਼ਿਆਂ ਦੇ ਅਸਲ ਵਪਾਰੀਆਂ ਸਿਆਸਤਦਾਨਾਂ ਤੇ ਨੌਕਰਸ਼ਾਹੀ ਨੂੰ ਕਿਉਂ ਅਣਦੇਖਿਆ ਕੀਤਾ ਜਾ ਰਿਹਾ ਹੈ?

ਭਾਜਪਾ ਹਾਈ ਕਮਾਂਡ ਨਵਜੋਤ ਸਿੱਧੂ ਦੀ ਜਿੱਦ ਅੱਗੇ ਝੁਕ ਗਿਆ

ਚੰਡੀਗੜ੍ਹ, 13 ਅਗਸਤ - ਅੰਮ੍ਰਿਤਸਰ ਤੋਂ ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਰਜਿੰਦਰਮੋਹਨ ਸਿੰਘ ਛੀਨਾ ਵਿਵਾਦ ਵਿਚ ਆਖ਼ਰਕਾਰ ਭਾਜਪਾ ਹਾਈ ਕਮਾਂਡ ਨਵਜੋਤ ਸਿੱਧੂ ਦੀ ਜਿੱਦ ਅੱਗੇ ਝੁਕ ਗਿਆ ਹੈ। ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਦੇ ਅਹੁਦੇ ਤੋਂ ਛੀਨਾ ਨੂੰ ਹਟਾਉਣ ਦਾ ਫ਼ੈਸਲਾ ਕਰ ਲਿਆ ਹੈ। ਭਾਜਪਾ ਹਾਈ ਕਮਾਂਡ ਨੇ ਛੀਨਾ ਤੋਂ ਲਿਖਤੀ ਅਸਤੀਫ਼ੇ ਦੀ ਮੰਗ ਕੀਤੀ ਹੈ ਅਤੇ ਹੁਣ ਕੁੱਝ ਸਮੇਂ ਬਾਅਦ ਛੀਨਾ ਦਾ ਅਹੁਦੇ ਤੋਂ ਹਟਣਾ ਯਕੀਨੀ ਹੋ ਗਿਆ ਹੈ। ਨਵਜੋਤ ਸਿੰਘ ਸਿੱਧੂ ਸ. ਰਜਿੰਦਰਮੋਹਨ ਸਿੰਘ ਛੀਨਾ ਨੂੰ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਲੰਮੇਂ ਸਮੇਂ ਤੋਂ ਨਰਾਜ਼ ਚਲ ਰਹੇ ਸਨ। ਇਸੇ ਨਰਾਜ਼ਗੀ ਦੇ ਚਲਦਿਆਂ ਸਿੱਧੂ ਮਾਨਸੂਨ ਸੈਸ਼ਨ ਵਿਚ ਸੰਸਦ ਨਹੀਂ ਗਏ ਅਤੇ ਉਨ੍ਹਾਂ ਨੇ ਭਾਜਪਾ ਹਾਈ ਕਮਾਂਡ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਸ. ਛੀਨਾ ਨੂੰ ਅਹੁਦੇ ਤੋਂ ਹਟਾਉਣ ਤੱਕ ਉਹ ਆਪਣੇ ਹਲਕੇ ਅੰਮ੍ਰਿਤਸਰ ਵਿਚ ਨਹੀਂ ਜਾਣਗੇ ਅਤੇ ਢੁਕਵਾਂ ਸਮਾਂ ਆਉਣ 'ਤੇ ਆਪਣੀ ਸੰਸਦ ਮੈਂਬਰੀ ਤੋਂ ਵੀ ਅਸਤੀਫ਼ਾ ਦੇ ਦੇਣਗੇ। ਸੂਤਰਾਂ ਅਨੁਸਾਰ ਇਸ ਮਾਮਲੇ ਸਬੰਧੀ ਦਿੱਲੀ ਵਿਖੇ ਹਾਈਕਮਾਂਡ ਦੀ ਬੈਠਕ ਵਿਚ ਸ. ਛੀਨਾ ਨੂੰ ਚੇਅਰਮੈਨੀ ਤੋਂ ਹਟਾਉਣ ਦਾ ਫ਼ੈਸਲਾ ਲਿਆ ਗਿਆ। ਭਾਜਪਾ ਹਾਈਕਮਾਂਡ ਦੇ ਇਸ ਫ਼ੈਸਲੇ ਨਾਲ ਪੰਜਾਬ ਭਾਜਪਾ ਨੂੰ ਵੀ ਜ਼ੋਰਦਾਰ ਝਟਕਾ ਲੱਗਿਆ ਹੈ। ਸੂਤਰਾਂ ਅਨੁਸਾਰ ਭਾਜਪਾ ਹਾਈਕਮਾਂਡ ਸਿੱਧੂ ਵਰਗੇ ਆਗੂ ਨੂੰ ਆਪਣੇ ਹੱਥੋਂ ਖੋਣਾ ਨਹੀਂ ਚਾਹੁੰਦੀ ਸੀ। ਖ਼ਬਰਾਂ ਸਨ ਕਿ ਸਿੱਧੂ ਨੂੰ ਲੁਧਿਆਣਾ ਤੋਂ ਕਾਂਗਰਸੀ ਸਾਂਸਦ ਮੁਨੀਸ਼ ਤਿਵਾੜੀ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਾਂਗਰਸ ਵਿਚ ਆਉਣ ਦੀ ਪੇਸ਼ਕਸ਼ ਵੀ ਕੀਤੀ ਸੀ। ਛੀਨਾ ਨੂੰ ਹਟਾਉਣ ਦੇ ਫ਼ੈਸਲੇ ਪਿਛੇ ਇਕ ਕਾਰਨ ਇਹ ਵੀ ਹੈ ਕਿ ਭਾਜਪਾ ਸਿੱਧੂ ਨੂੰ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਟਾਰ ਪ੍ਰਚਾਰਕ ਦੇ ਤੌਰ 'ਤੇ ਵਰਤਣਾ ਚਾਹੁੰਦੀ ਹੈ।

ਸਵਾਈਨ ਫਲੂ ਨਾਲ ਨਿਪਟਣ ਲਈ ਸਾਰੇ ਪ੍ਰਬੰਧ ਮੁਕੰਮਲ

ਚੰਡੀਗੜ੍ਹ, 13 ਅਗਸਤ - ਰਾਜ ਦੇ ਸਾਰੇ ਸਿਵਲ ਸਰਜਨਾਂ ਨੂੰ ਸਵਾਈਨ ਫਲੂ ਨਾਲ ਨਿਪਟਣ ਲਈ ਸਰਕਾਰੀ ਹਸਪਤਾਲਾਂ ਵਿੱਚ ਚੁੱਕੇ ਗਏ ਕਦਮਾਂ ਦੀ ਖੁਦ ਨਿਯਮਤ ਤੌਰ ਤੇ ਨਿਗਰਾਨੀ ਅਤੇ ਚੌਕਸ ਰਹਿਣ ਦੇ ਨਾਲ ਨਾਲ ਟੀਮਾਂ ਨੂੰ ਰਾਜ ਦੇ ਦੂਰ ਦੁਰਾਡੇ ਖੇਤਰਾਂ ਵਿੱਚ ਭੇਜ ਕੇ ਸਵਾਈ ਫਲੂ ਦੇ ਜਰਮਾਂ ਦੀ ਜਾਂਚ ਕਰਨ ਲਈ ਆਖਿਆ ਗਿਆ ਹੈ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਸਬ-ਡਵੀਜ਼ਨ ਹਸਪਤਾਲਾਂ ਵਿੱਚ ਸਵਾਈਨ ਫਲੂ ਨਾਲ ਨਿਪਟਣ ਲਈ ਵੱਖਰੇ ਵਾਰਡ ਬਣਾਏ ਗਏ ਹਨ। ਸਾਰੇ ਜ਼ਿਲਿਆਂ ਵਿੱਚ ਪਹਿਲਾਂ ਹੀ ਰੈਪਿਡ ਰਿਸਪੋਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਵਿਦੇਸ਼ਾਂ ਤੋਂ ਆਉਂਦੇ ਯਾਤਰੀਆਂ ਦੀ ਸਵਾਈਨ ਫਲੂ ਸਬੰਧੀ ਜਾਂਚ ਲਈ ਅੰਤਰਰਾਸ਼ਟਰੀ ਰਾਜਾ ਸਾਂਸੀ ਹਵਾਈ ਅੱਡਾ, ਅੰਮ੍ਰਿਤਸਰ (ਜਿਥੋਂ ਲਗਭਗ ਰੋਜ਼ਾਨਾ 5 ਅੰਤਰਰਾਸ਼ਟਰੀ ਉਡਾਣਾ ਹੁੰਦੀਆਂ ਹਨ) ਵਿਖੇ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਲਗਭਗ 500-800 ਯਾਤਰੀਆਂ ਦੀ ਸਕਰੀਨਿੰਗ ਵਾਸਤੇ ਸਕਰੀਨਿੰਗ ਕਾਉਂਟਰ ਬਣਾਏ ਗਏ ਹਨ। ਸਬੰਧਤ ਡਾਕਟਰਾਂ ਤੋਂ ਏਅਰਪੋਰਟ ਵਿਖੇ ਰੋਜ਼ਾਨਾ ਸਕਰੀਨਿੰਗ ਰਿਪੋਰਟ ਈ-ਮੇਲ ਰਾਹੀਂ ਪ੍ਰਾਪਤ ਹੋ ਰਹੀ ਹੈ। ਰਾਜਾ ਸਾਂਸੀ ਹਵਾਈ ਅੱਡੇ ਦੇ ਮੈਡੀਕਲ ਅਫਸਰ ਨੂੰ ਪ੍ਰਾਭਾਵਿਤ ਦੇਸ਼ਾਂ ਤੋ' ਆ ਰਹੇ ਸ਼ੱਕੀ ਮਰੀਜ਼ਾਂ ਦੀ ਪਹਿਚਾਣ ਕਰਕੇ ਸਿਵਲ ਹਸਪਤਾਲ ਅੰਮ੍ਰਿਤਸਰ ਨੂੰ ਇਲਾਜ ਅਤੇ ਮੈਡੀਕਲ ਸਹਾਇਤਾ ਲਈ ਤੁਰੰਤ ਭੇਜਣ ਲਈ ਆਦੇਸ਼ ਦਿੱਤੇ ਗਏ ਹਨ। ਹਵਾਈ ਅੱਡਾ, ਵਾਘਾ ਸਰਹੱਦ ਅਤੇ ਅਟਾਰੀ ਰੇਲਵੇ ਸਟੇਸ਼ਨ ਵਿਖੇ ਲੋੜ ਮੁਤਾਬਿਕ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਉਪਲਭਦ ਹੈ।ਪੰਜਾਬ ਸਰਕਾਰ ਨੇ ਪਹਿਲਾਂ ਹੀ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਨਾਲ ਰਾਬਤਾ ਕਾਇਮ ਕਰਕੇ ਨੈਸਨਲ ਸੈਂਟਰ ਫਾਰ ਡਸੀਜ ਕੰਟਰੋਲ ਤੋਂ ਰਾਜ ਵਿੱਚ ਸਵਾਈਨ ਫਲੂ ਨਾਲ ਨਿਪਟਣ ਲਈ ਅੰਮ੍ਰਿਤਸਰ ਅਤੇ ਪਟਿਆਲਾ ਦੇ ਦੋ ਸਰਕਾਰੀ ਮੈਡੀਕਲ ਕਾਲਜਾਂ ਨੂੰ ਕੇ'ਦਰ ਵਜੋ' ਪ੍ਰਵਾਨ ਕਰਨ ਦੀ ਆਗਿਆ ਮੰਗੀ ਹੈ।ਉਨਾਂ ਹੋਰ ਦੱਸਿਆ ਕਿ ਰਾਜ ਦਾ ਸਿਹਤ ਵਿਭਾਗ ਨੇ ਇਸ ਬਿਮਾਰੀ ਨੂੰ ਹੋਰ ਵਧਣ ਤੋ' ਰੋਕਣ ਲਈ ਲਗਾਤਾਰ ਕਦਮ ਚੁੱਕ ਰਿਹਾ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਨੇ ਰਾਜ ਦੇ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਸੈਮੀ ਆਟੋਮੈਟਿਕ ਅਨਾਲੇਜਰ ਸਥਾਪਿਤ ਕੀਤੇ ਹਨ।ਰਾਜ ਹੈਡਕੁਆਟਰ ਵਿਖੇ ਭਾਰਤ ਸਰਕਾਰ ਤੋ' 16000 ਟੈਮੀਫਲੂ ਕੈਪਸੂਲ ਪ੍ਰਾਪਤ ਹੋ ਗਏ ਹਨ ਅਤੇ ਜ਼ਰੂਰਤ ਮੁਤਾਬਿਕ ਸਾਰੇ ਸਿਵਲ ਸਰਜਨਾਂ ਨੂੰ ਭੇਜ ਦਿੱਤੇ ਗਏ ਹਨ।ਰਾਜ ਸਿਹਤ ਻ਿਵਭਾਗ ਦੀ ਸੂਚਨਾ ਮੁਤਾਬਿਕ ਅੱਜ ਤੱਕ ਸਾਰੇ ਰਾਜ ਵਿੱਚ ਸਵਾਈ ਫਲੂ ਦੇ 25 ਪੋਜੇਟਿਵ ਅਤੇ 71 ਸ਼ਕੀ ਕੇਸਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ। ਸਾਰੇ ਸਵਾਈਨ ਫਲੂ ਵਾਲੇ ਮਰੀਜ਼ਾਂ ਦਾ ਉਚਿੱਤ ਇਲਾਜ ਕਰਕੇ ਹਸਪਤਾਲ ਤੋ' ਛੁੱਟੀ ਕਰ ਦਿੱਤੀ ਗਈ ਹੈ ਅਤੇ ਉਹ ਸਾਰੇ ਹੁਣ ਠੀਕ ਹਨ।

ਮਾਸਟਰ ਕਰਨੈਲ ਸਿੰਘ ਨਾਰੀਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਜਰਨਲ ਸਕੱਤਰ ਨਿਯੁਕਤ

ਫਤਿਹਗੜ੍ਹ ਸਾਹਿਬ, 13 ਅਗਸਤ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸ਼ਾ ਸਿੱਖ ਕੌਮ ਦੀ ਆਜ਼ਾਦੀ ਲਈ ਸ਼ਾਂਤਮਈ ਅਤੇ ਸੰਵਿਧਾਨਿਕ ਤਰੀਕੇ ਨਾਲ ਸੰਘਰਸ਼ ਕਰਦਾ ਹੈ। ਇਸ ਸੰਘਰਸ਼ ਵਿੱਚ ਕਈ ਉਤਰਾਅ-ਚੜਾਅ ਆਏ ਹਨ। ਪਰ ਪਾਰਟੀ ਨੇ ਕਦੀ ਵੀ ਆਪਣੀ ਸੋਚ ਨੂੰ ਤਿਲਾਜਲੀ ਨਹੀਂ ਦਿੱਤੀ, ਸਗੋਂ ਆਪਣੇ ਤਰੀਕੇ ਨਾਲ ਇਸ ਸ਼ਾਂਤਮਈ ਸੰਘਰਸ਼ ਨੂੰ ਚਲਾ ਰਿਹਾ ਹੈ। ਇਸ ਸੰਘਰਸ਼ ਦੇ ਦੌਰਾਨ ਬਹੁਤ ਹੀ ਅਜਿਹੇ ਵਿਅਕਤੀ ਆਏ ਜੋ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦੀ ਸੋਚ ਤੋਂ ਥਿੜਕ ਕੇ ਇੱਧਰ ਉਧਰ ਹੋ ਗਏ। ਇਨ੍ਹਾਂ ਵਿੱਚ ਕੁਝ ਅਜਿਹੇ ਵੀ ਆਦਮੀ ਸਨ, ਜੋ ਸਿੱਖ ਕੌਮ ਦੇ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਨੂੰ ਢਾਹੁਣ ਅਤੇ ਢਹਾਉਣ ਲਈ ਉਕਸਾਉਣ ਵਾਲਿਆਂ ਨਾਲ ਬਿਨਾਂ ਕਿਸੇ ਸ਼ਰਤ ਜਾ ਕੇ ਮਿਲ ਗਏ। ਉਹਨਾਂ ਨੇ ਸਿੱਖ ਕੌਮ ਦੀ ਆਜ਼ਾਦੀ ਪ੍ਰਤੀ ਆਪਣੀ ਕੀਤੀ ਹੋਈ ਸਾਰੀ ਮਿਹਨਤ ਖੂਹ ਵਿੱਚ ਪਾ ਦਿੱਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਬੜੀ ਭੈੜੀ ਮਿਸਾਲ ਬਣ ਕੇ ਸਾਹਮਣੇ ਆਈ। ਪੰ੍ਰਤੂ ਕੁਝ ਅਜਿਹੇ ਵਿਅਕਤੀ ਹਨ, ਜਿਹਨਾਂ ਵਿੱਚ ਸਿੱਖ ਕੌਮ ਨੂੰ ਆਜਾਦ ਕਰਾਉਣ ਦੀ ਭਾਵਨਾ ਕੁੱਟ ਕੁੱਟ ਕੇ ਭਰੀ ਹੋਈ ਹੈ। ਉਹਨਾਂ ਕੋਲ ਹੋਰ ਕੋਈ ਇਸਦਾ ਵਿਕਲਪ ਹੀ ਨਹੀਂ।
ਅੱਜ ਅਜਿਹੀ ਹੀ ਭਾਵਨਾ ਵਾਲੇ ਵਿਅਕਤੀ ਮਾਸਟਰ ਕਰਨੈਲ ਸਿੰਘ ਪਿੰਡ ਨਾਰੀਕੇ ਤਹਿਸੀਲ ਮਲੇਰਕੋਟਲਾ ਜਿ਼ਲ੍ਹਾ ਸੰਗਰੂਰ ਜੋ ਕਿ ਪਾਰਟੀ ਦੇ ਐਗਜ਼ੇਕਟਿਵ ਮੈਂਬਰ ਸਨ, ਨੂੰ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦਾ ਕੌਮੀ ਜਰਨਲ ਸਕੱਤਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਪਿਛਲੇ ਦਿਨੀਂ ਉਹਨਾਂ ਵੱਲੋਂ ਪਾਰਟੀ ਵਿੱਚ ਐਸ ਜੀ ਪੀ ਸੀ ਦੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਨਿਤਾਰਨ ਲਈ ਜੋ ਪੰਜਾਬ ਦੇ ਹਰ ਜਿ਼ਲ੍ਹੇ ਵਿੱਚ ਜਾ ਕੇ ਮਿਹਨਤ ਕੀਤੀ ਗਈ ਹੈ। ਉਸ ਨੂੰ ਮੱਦੇਨਜ਼ਰ ਰੱਖਦਿਆਂ ਉਹਨਾਂ ਨੂੰ ਐਸ ਜੀ ਪੀ ਸੀ ਵਾਸਤੇ ਕੋਆਰਡੀਨੇਟਰ ਵੀ ਨਿਯੁਕਤ ਕੀਤਾ ਗਿਆ ਹੈ।
ਮਾਸਟਰ ਕਰਨੈਲ ਸਿੰਘ ਨਾਰੀਕੇ ਨੂੰ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਇਹ ਨਿਯੁਕਤੀ ਪੱਤਰ ਪਾਰਟੀ ਦੇ ਦਫਤਰ ਸਕੱਤਰ ਰਣਜੀਤ ਸਿੰਘ ਚੀਮਾਂ ਵੱਲੋਂ ਆਪਣੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ। ਜਿਸ ਵਿੱਚ ਇਹ ਵੀ ਆਸ ਕੀਤੀ ਗਈ ਹੈ ਕਿ ਸ: ਨਾਰੀਕੇ ਆਪਣੀ ਪਾਰਟੀ ਪ੍ਰਤੀ ਨਿਸ਼ਕਾਮ ਸੇਵਾ ਹੋਰ ਵੀ ਵੱਧ ਕੇ ਕਰਨਗੇ ਅਤੇ ਐਸ ਜੀ ਪੀ ਸੀ ਵਿੱਚ ਸਾਰੀਆਂ ਸੀਟਾਂ ਉੱਤੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਲਿਆਉਣ ਲਈ ਦਿਨ ਰਾਤ ਇੱਕ ਕਰਨਗੇ। ਇਸ ਪ੍ਰੈਸ ਕਾਨਫਰੰਸ ਵਿੱਚ ਪਾਰਟੀ ਦੇ ਕੌਮੀ ਜਰਨਲ ਸਕੱਤਰ ਸ: ਗੁਰਸੇਵਕ ਸਿੰਘ ਜਵਾਹਰਕੇ, ਸ: ਗੁਰਿੰਦਰਪਾਲ ਸਿੰਘ ਧਨੋਲਾ, ਮਾਸਟਰ ਕਰਨੈਲ ਸਿੰਘ ਨਾਰੀਕੇ ਹਾਜ਼ਰ ਸਨ। ਉਕਤ ਸਾਰੇ ਆਗੂਆਂ ਨੇ ਪ੍ਰੈੱਸ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਸਿੱਖ ਕੌਮ ਨੂੰ ਅਜੇ ਤੱਕ ਆਜ਼ਾਦੀ ਨਹੀਂ ਮਿਲੀ। ਸਾਡੇ ਵਿਆਹ ਵੀ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰ ਕੀਤੇ ਜਾਂਦੇ ਹਨ। ਸਿੱਖਾਂ ਲਈ ਟਾਡਾ ਅਤੇ ਪੋਟਾ ਵਰਗੇ ਜ਼ਾਲਿਮ ਕਾਨੂੰਨਾਂ ਤੋਂ ਇਲਾਵਾ ਹੋਰ ਕੋਈ ਕਾਨੂੰਨ ਨਹੀਂ ਬਣਾਇਆ ਗਿਆ। ਇਸ ਲਈ ਪਾਰਟੀ ਇਸ ਵਾਰ ਆਜ਼ਾਦੀ ਦੇ ਜਸ਼ਨਾਂ ਦੇ ਹੋ ਰਹੇ ਸਾਰੇ ਸਮਾਗਮਾਂ ਦਾ ਸ਼ਾਤਮਈ ਅਤੇ ਸੰਵਿਧਾਨਿਕ ਤਰੀਕੇ ਨਾਲ ਪੂਰਨ ਤੌਰ ‘ਤੇ ਬਾਈਕਾਟ ਕਰਕੇ ਆਪਣੀ ਗੁਲਾਮੀ ਵਿਰੁੱਧ ਰੋਸ ਪ੍ਰਗਟ ਕਰੇਗੀ। ਇਸ ਪ੍ਰੈਸ ਕਾਨਫਰੰਸ ਵਿੱਚ ਉਕਤ ਲੀਡਰਾਂ ਤੋਂ ਇਲਾਵਾ ਗੁਰਜੰਟ ਸਿੰਘ ਕੱਟੂ ਨਿੱਜੀ ਸਹਾਇਕ, ਗੁਰਪ੍ਰੀਤ ਸਿੰਘ ਝੱਬਰ ਜਿ਼ਲ੍ਹਾ ਪ੍ਰਧਾਨ ਯੂਥ ਵਿੰਗ ਮਾਨਸਾ, ਸ: ਕੁਲਦੀਪ ਸਿੰਘ ਦੁਭਾਲੀ ਪ੍ਰਧਾਨ ਯੂਥ ਵਿੰਗ ਜਿ਼ਲ੍ਹਾ ਫਤਿਹਗੜ੍ਹ ਸਾਹਿਬ, ਬਲਵਿੰਦਰ ਸਿੰਘ ਚਰਨਾਰਥਲ ਪ੍ਰਧਾਨ ਕਿਸਾਨ ਵਿੰਗ ਜਿ਼ਲ੍ਹਾ ਫਤਿਹਗੜ੍ਹ ਸਾਹਿਬ ਆਦਿ ਵੀ ਹਾਜ਼ਰ ਸਨ।

ਬੈਤੁੱਲਾ ਮਹਿਸੂਦ ਤੇ ਬੇਤਾਨੀ ਸਮਰਥਕਾਂ ਵਿਚਾਲੇ ਝੜਪ

ਪਿਸ਼ਾਵਰ, 13 ਅਗਸਤ : ਪਾਕਿਸਤਾਨ ਦੇ ਉਤਰ ਪੱਛਮੀ ਸਰਹੱਦੀ ਸੂਬੇ ਵਿਚ ਸਥਿਤ ਸੂਰਗਰ ਖੇਤਰ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਮੁਖੀ ਬੈਤੁੱਲਾ ਮਹਿਸੂਦ ਅਤੇ ਸਰਕਾਰ ਸਮਰਥਕ ਕਬਾਇਲੀ ਆਗੂ ਮਲਿਕ ਤੁਰਕਿਸਤਾਨ ਬੇਤਾਨੀ ਦੇ ਸਮਰਥਕਾਂ ਵਿਚਾਲੇ ਹੋਏ ਹਥਿਆਰਬੰਦ ਸੰਘਰਸ਼ ਵਿਚ 70 ਲੋਕ ਮਾਰੇ ਗਏ ਅਤੇ 40 ਤੋਂ ਵੱਧ ਮਕਾਨ ਢਹਿ ਗਏ। ਪਾਕਿਸਤਾਨੀ ਮੀਡੀਆ ਅਨੁਸਾਰ ਦੱਖਣੀ ਵਜ਼ੀਰਸਤਾਨ ਏਜੰਸੀ ਅਤੇ ਟਾਂਕ ਜ਼ਿਲ੍ਹੇ ਨੂੰ ਜੋੜਨ ਵਾਲੇ ਸੂਰਗਰ ਖੇਤਰ ਦੇ ਸ਼ੂਜਾ ਪਿੰਡ ਇਹ ਸੰਘਰਸ਼ ਕੱਲ੍ਹ ਦੇਰ ਰਾਤ ਹੋਇਆ। ਸੰਘਰਸ਼ ਦੌਰਾਨ ਤਾਲਿਬਾਨੀ ਅਤਿਵਾਦੀਆਂ ਨੇ ਬੇਤਾਨੀ ਸਮਰਥਕ ਕਬਾਇਲੀਆਂ ਦੇ ਖ਼ਿਲਾਫ਼ ਆਧੁਨਿਕ ਘਾਤਕ ਹਥਿਆਰਾਂ ਦੀ ਵਰਤੋਂ ਕੀਤੀ। ਰਿਪੋਰਟ ਅਨੁਸਾਰ ਸੰਘਰਸ਼ ਦੌਰਾਨ ਦੋਵਾਂ ਪਾਸਿਆਂ ਦੇ 70 ਲੋਕ ਮਾਰੇ ਗਏ। ਜਦੋਂ ਕਿ ਤੁਰਕਿਸਤਾਨ ਸਮਰਥਕਾਂ ਦੇ ਲਗਭਗ 40 ਘਰ ਨਸ਼ਟ ਹੋ ਗਏ। ਮਰਨ ਵਾਲਿਆਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਤੁਰਕਿਸਤਾਨ ਬੇਤਾਨੀ ਨੇ ਵੀ ਇਸ ਸੰਘਰਸ਼ ਦੀ ਇਹ ਕਹਿੰਦਿਆਂ ਪੁਸ਼ਟੀ ਕੀਤੀ ਕਿ ਬੈਤੁੱਲਾ ਦੇ ਸਮਰਥਕ ਅਤਿਵਾਦੀਆਂ ਨੇ ਸੂਰਗਰ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ 'ਤੇ ਹਮਲਾ ਕੀਤਾ। ਬੇਤਾਨੀ ਨੇ ਦਾਅਵਾ ਕੀਤਾ ਕਿ ਇਸ ਹਮਲੇ ਨੂੰ ਅਸਫ਼ਲ ਬਣਾ ਦਿੱਤਾ ਗਿਆ ਪਰ ਇਸ ਵਿਚ ਦੋਵਾਂ ਪਾਸਿਓਂ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ। ਸਥਾਨਕ ਲੋਕਾਂ ਅਨੁਸਾਰ ਖੇਤਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਲਾਕੇ ਵਿਚ ਸੁਰੱਖਿਆ ਦੀ ਸਥਿਤੀ ਸੁਧਾਰਨ ਲਈ ਹੈਲੀਕਾਪਟਰ ਵੀ ਤਾਇਨਾਤ ਕੀਤੇ ਗਏ ਹਨ। ਹਾਲਾਂਕਿ ਬੇਤਾਨੀ ਨੇ ਖੇਤਰ ਵਿਚ ਸੁਰੱਖਿਆ ਬਲਾਂ ਦੀ ਭੂਮਿਕਾ 'ਤੇ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਇਥੇ ਹਥਿਆਰਬੰਦ ਬਲਾਂ ਦੀਆਂ ਦੋ ਬ੍ਰਿਗੇਡਾਂ ਮੌਜੂਦ ਹੋਣ ਦੇ ਬਾਵਜੂਦ ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਪਿਛਲੇ ਇਕ ਹਫ਼ਤੇ ਦੌਰਾਨ ਬੈਤੁੱਲਾ ਮਹਿਸੂਦ ਗਰੁੱਪ ਦੇ ਅਤਿਵਾਦੀਆਂ ਵਲੋਂ ਬੇਤਾਨੀ ਦੇ ਸਮਰਥਕਾਂ 'ਤੇ ਇਹ ਦੂਜਾ ਹਮਲਾ ਹੈ।

             Copyright:-2006-2009 News Punjab.Com, All rights reserved