![]() |
16_2 Nov 26_15 Oct 15 Sept_25 Sept 9 Sept_14 Sept 26 Aug_8 Sept Shaheed Bhai Harmander Singh Ji ![]() Shaheed Bhai Balkar Singh Ji ![]() Shaheed Bhai Kanwaljit Singh Ji ![]() ![]() ![]() ![]() "ਅਣਪਛਾਤੀ ਲਾਸ਼" ![]() ![]() ![]() ![]() ![]() ![]() ![]() ![]() ![]() ![]() ADVERTISEMENTS |
![]() ਨਾਨਕਸ਼ਾਹੀ ਕੈਲੰਡਰ ਦੀ ਹੋਂਦ ਨੂੰ ਕੋਈ ਖ਼ਤਰਾ ਨਹੀਂ : ਮੱਕੜ
ਨਾਨਕਸ਼ਾਹੀ ਕੈਲੰਡਰ ‘ਚ ਕੀਤੀ ਜਾਣ ਵਾਲੀ ਸੰਭਾਵੀ ਸੋਧ ਨੂੰ ਲੈ ਕੇ ਪੰਥਕ ਧਿਰਾਂ ਦਰਮਿਆਨ ਚੱਲਿਆ ਆ ਰਿਹਾ ਕਾਟੋ-ਕਲੇਸ਼ ਦੂਰ ਕਰਨ ਅਤੇ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਕੈਲੰਡਰ ‘ਚ ਸੋਧ ਕਰਨ ਦੇ ਫ਼ੈਸਲੇ ‘ਤੇ ਅਮਲ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਅੱਜ ਗੁਰੂ ਨਾਨਕ ਨਿਵਾਸ ਵਿਖੇ ਵਿਦਵਾਨਾਂ ਨਾਲ ਮੀਟਿੰਗ ਕੀਤੀ।
ਇਸ ਮੀਟਿੰਗ ‘ਚ ਜਥੇਦਾਰ ਮੱਕੜ ਨੇ ਅਕਾਲ ਤਖ਼ਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਹੀ ਨਹੀਂ ਸੱਦਿਆ, ਸਗੋਂ ਕੈਲੰਡਰ ਸਬੰਧੀ ਕੋਈ ਅੰਤਿਮ ਨਿਰਣਾ ਲੈਣ ਲਈ 2007 ‘ਚ ਗਠਿਤ ਕੀਤੀ ਗਈ ਗਿਆਰ੍ਹਾਂ ਮੈਂਬਰੀ ਸਬ ਕਮੇਟੀ ਦੇ ਚਾਰ ਮੈਂਬਰਾਂ ਨੂੰ ਵੀ ਸੱਦਾ ਭੇਜਿਆ। ਜਥੇਦਾਰ ਮੱਕੜ ਨੇ ਅੱਜ ਗਿਆਰ੍ਹਾਂ ਮੈਂਬਰੀ ਸਬ ਕਮੇਟੀ ਨੂੰ ਤਰਜੀਹ ਦਿੰਦਿਆਂ ਇਸ ਵਿਵਾਦ ਦੇ ਸਾਰਥਕ ਹੱਲ ਲਈ ਰੂਪ-ਰੇਖਾ ਉਲੀਕੀ। ਮੁੰਬਈ ਕਾਂਡ ਦੁਖਾਂਤਿਕ ਘਟਨਾ ਸੀ, ਪਰ ਹੁਕਮਰਾਨ 5000 ਹਜ਼ਾਰ ਸਿੱਖਾਂ ਦੇ ਕਾਤਿਲਾਂ ਨੂੰ ਸਜ਼ਾਵਾਂ ਦੇਣ ਲਈ ਚੁੱਪ ਕਿਉਂ ਹਨ? :- ਟਿਵਾਣਾ
ਫਤਿਹਗੜ੍ਹ ਸਾਹਿਬ, 27 ਨਵੰਬਰ :- “ਬੀਤੇ ਸਾਲ 26 ਨਵੰਬਰ 2008 ਵਾਲੇ ਦਿਨ ਮੁੰਬਈ ਵਿਖੇ ਵਾਪਰੇ ਦੁਖਾਂਤਿਕ ਹਮਲੇ ਦੌਰਾਨ ਮਾਰੇ ਗਏ 250 ਦੇ ਕਰੀਬ ਮੁਲਕ ਨਿਵਾਸੀਆਂ ਦੇ ਪਰਿਵਾਰਾਂ ਨਾਲ ਸਾਨੂੰ ਪੂਰਨ ਹਮਦਰਦੀ ਹੈ, ਜਿਸ ਲਈ ਅੱਜ ਇੱਥੋ ਦੇ ਹੁਕਮਰਾਨ ਅਤੇ ਸਮੁੱਚਾ ਮੁਲਕ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਵਾਜ਼ ਉਠਾ ਰਿਹਾ ਹੈ। ਪਰ ਅਕਤੂਬਰ 1984 ਵਿੱਚ ਦਿੱਲੀ ਅਤੇ ਮੁਲਕ ਦੇ ਹੋਰ ਸ਼ਹਿਰਾਂ ਵਿੱਚ ਹਿੰਦੂ ਹਕੂਮਤ ਦੇ ਇਸ਼ਾਰੇ ‘ਤੇ ਇੱਥੋਂ ਦੀ ਪੁਲਿਸ, ਫੌਜ, ਪ੍ਰਸ਼ਾਸਨ ਅਤੇ ਹਿੰਦੂਤਵ ਤਾਕਤਾਂ ਵੱਲੋਂ ਕੋਈ 5000 ਦੇ ਕਰੀਬ ਸਿੱਖਾਂ ਦੇ ਕੀਤੇ ਗਏ ਕਤਲ, ਜ਼ਬਰ ਜਿਨਾਹ ਅਤੇ ਸਿੱਖਾਂ ਦੀਆਂ ਜਾਇਦਾਦਾਂ ਅਤੇ ਕਾਰੋਬਾਰਾਂ ਨੂੰ ਲੁੱਟਣ ਦੇ ਅਤਿ ਸ਼ਰਮਨਾਕ ਮੁੱਦੇ ਉੱਤੇ ਮੌਜੂਦਾ ਹੁਕਮਰਾਨ ਨੇ ਚੁੱਪ ਕਿਉਂ ਧਾਰੀ ਹੋਈ ਹੈ?” ਕਾਸਬ ‘ਤੇ ਹੁਣ ਤੱਕ 31 ਕਰੋੜ ਰੁਪਏ ਖ਼ਰਚ ਮੁੰਬਈ : ਮੁੰਬਈ ‘ਚ ਹੋਏ ਦਹਿਸ਼ਤਗਰਦੀ ਹਮਲੇ ਦੌਰਾਨ ਫੜਿਆ ਗਿਆ ਦਹਿਸ਼ਤਗਰਦ ਅਜਮਲ ਕਾਸਬ ਦੇਸ਼ ਦਾ ਸਭ ਤੋਂ ਮਹਿੰਗਾ ਕੈਦੀ ਸਾਬਤ ਹੋ ਰਿਹਾ ਹੈ। ਆਰਥਰ ਰੋਡ ਜੇਲ੍ਹ ‘ਚ ਉਸ ਦੀ ਸੁਰੱਖਿਆ ‘ਤੇ ਹਰ ਰੋਜ਼ ਕਰੀਬ 85 ਲੱਖ ਰੁਪਏ ਖ਼ਰਚ ਹੋ ਰਹੇ ਹਨ, ਜਦਕਿ ਪਹਿਲਾਂ ਇਹ ਅਨੁਮਾਨ 50 ਲੱਖ ਰੁਪਏ ਖ਼ਰਚ ਹੋਣ ਦਾ ਸੀ। ਜ਼ਿਕਰਯੋਗ ਹੈ ਕਿ ਇੱਕ ਸਾਲ ‘ਚ ਕੇਂਦਰ ਸਰਕਾਰ ਇਸ ਦਹਿਸ਼ਤਗਰਦੀ ਸੁਰੱਖਿਆ ਅਤੇ ਸਿਹਤ ‘ਤੇ 31 ਕਰੋੜ ਰੁਪਏ ਖ਼ਰਚ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਅੱਜ ਤੋਂ ਇੱਕ ਸਾਲ ਪਹਿਲਾਂ 26 ਨਵੰਬਰ 2008 ਨੂੰ 21 ਸਾਲਾ ਕਾਸਬ ਅਤੇ ਉਸ ਦੇ ਸਾਥੀ ਦਹਿਸ਼ਤਗਰਦਾਂ ਨੇ ਹਮਲਾ ਕਰਕੇ ਮੁੰਬਈ ਨੂੰ ਦਹਿਲਾ ਦਿੱਤਾ ਸੀ ਤੇ ਇਸ ਹਮਲੇ ਦੌਰਾਨ ਪੁਲਿਸ ਨੇ ਕਾਸਬ ਨੂੰ ਜ਼ਿੰਦਾ ਫੜ ਲਿਆ ਸੀ। ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੂੰ 'ਸਿੱਖ ਆਫ਼ ਦੀ ਈਅਰ-2009' ਸਨਮਾਨ
ਲੰਡਨ, 27 ਨਵੰਬਰ -ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੂੰ ਪੰਜਾਬ ਵਿਚ ਆਪਣੇ ਵਿਸ਼ੇਸ਼ ਯੋਗਦਾਨ ਲਈ ਸਾਲ 2009 ਦੇ ਵੱਕਾਰੀ ਸਿੱਖ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਲੰਡਨ ਦੇ ਹਾਊਸ ਆਫ਼ ਲਾਰਡਜ਼ ਵਿਚ ਵੀਰਵਾਰ ਰਾਤ ਆਯੋਜਿਤ ਸਿੱਖ ਫ਼ੋਰਮ ਇੰਟਰਨੈਸ਼ਨਲ ਦੇ ਸਾਲਾਨਾ ਡਿਨਰ ਵਿਚ ਪ੍ਰਵਾਸੀ ਵਪਾਰੀ ਲਾਰਡ ਇਲਤਾਫ਼ ਸ਼ੇਖ ਨੇ ਮੰਨੇ ਪ੍ਰਮੰਨੇ ਲੋਕਾਂ ਦੀ ਹਾਜ਼ਰੀ ਵਿਚ ਸ੍ਰੀਮਤੀ ਪ੍ਰਨੀਤ ਕੌਰ ਨੂੰ ਸਨਮਾਨ ਭੇਟ
ਕੀਤਾ। ਇਸ ਮੌਕੇ ਹਾਊਸ ਆਫ਼ ਲਾਰਡਜ਼ ਵਿਚ ਡੈਮੋਕਰੇਟਸ ਦੇ ਉਪ ਆਗੂ ਲਾਰਡ ਨਵਨੀਤ ਢੋਲਕੀਆ ਵੀ ਮੌਜੂਦ ਸਨ। ਲਾਰਡ ਸ਼ੇਖ ਨੇ ਕਿਹਾ ਕਿ ਸ੍ਰੀਮਤੀ ਪ੍ਰਨੀਤ ਕੌਰ ਪੰਜਾਬ ਵਿਚ ਆਪਣੇ ਸ਼ਲਾਘਾਯੋਗ ਯੋਗਦਾਨ ਬਦਲੇ ਇਸ ਪੁਰਸਕਾਰ। ਦੇ ਹੱਕਦਾਰ ਹਨ। ਪ੍ਰਨੀਤ ਕੌਰ ਨੇ ਪੁਰਸਕਾਰ ਹਾਸਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੀਤੇ ਸਮੇਂ ਵਿਚ ਕਈ ਡਿਗਰੀਆਂ ਅਤੇ ਸਨਮਾਨ ਮਿਲ ਚੁੱਕੇ ਹਨ, ਪਰ ਹਾਊਸ ਆਫ਼ ਲਾਰਡਜ਼ ਵਿਚ ਇਸ ਪੁਰਸਕਾਰ ਨੂੰ ਹਾਸਲ ਕਰਨਾ ਮੇਰੇ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਅਤੇ ਇਸ ਤੋਂ ਵੱਧ ਸਨਮਾਨਜਨਕ ਕੁੱਝ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਲੰਡਨ ਵਿਚ ਉਸ ਸਮੇਂ ਮੌਜੂਦ ਹੋਣਾ ਇਕ ਸੁਖਦ ਤਜਰਬਾ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਬਹੁਤ ਸੁਖਾਵੇਂ ਮਾਹੌਲ ਵਿਚ ਹਨ। ਮਾਲਵੇ ਦੇ ਪਾਣੀ 'ਚ ਨਾਈਟਰੇਟ ਵਧਿਆ
ਬਠਿੰਡਾ ਮਾਲਵੇ ਦਾ ਇਲਾਕਾ ਜਿੱਥੇ ਕੈਂਸਰ ਦੀ ਭਿਆਨਕ ਬਿਮਾਰੀ ਵਿੱਚ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ, ਉਥੇ ਅਪੰਗ ਬੱਚੇ ਪੈਦਾ ਹੋਣ, ਜੋੜਾਂ ਦਾ ਦਰਦ, ਬਲੱਡ ਪ੍ਰੈਸ਼ਰ ਅਤੇ ਹੋਰ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਤੋਂ ਇਸ ਕਦਰ ਪ੍ਰਭਾਵਤ ਹੋ ਚੁੱਕਾ ਹੈ ਕਿ ਸ਼ਾਇਦ ਹੀ ਇਸ ਖੇਤਰ ਦਾ ਕੋਈ ਅਜਿਹਾ ਇਨਸਾਨ ਹੋਵੇ ਜੋ ਰੋਜ਼ਾਨਾ ਕਿਸੇ ਨਾ ਕਿਸੇ ਦਵਾਈ ਦੀ ਵਰਤੋਂ ਨਾ ਕਰਦਾ ਹੋਵੇ। ਸਿੱਧੇ ਰੂਪ ਵਿੱਚ ਇਸ ਦਾ ਕਾਰਨ ਭਾਵੇਂ ਧਰਤੀ ਹੇਠਲੇ ਪਾਣੀ ਨੂੰ ਹੀ ਮੰਨਿਆ ਜਾ ਰਿਹਾ ਹੈ, ਪ੍ਰੰਤੂ ਅਸਿੱਧੇ ਰੂਪ ਵਿੱਚ ਇਸ ਖੇਤਰ ਦੇ ਉਹ ਕਿਸਾਨ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਦੇ ਪਰਿਵਾਰ ਬਿਮਾਰੀਆਂ ਤੋਂ ਵੀ ਪੀੜਤ ਹਨ।
ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਦਾ ਸ਼ਹੀਦੀ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੁਰਵਤ ਮਨਾਇਆ
ਮਾਛੀਵਾੜਾ 26 ਨਵੰਬਰ (ਸੁਸ਼ੀਲ ਸ਼ਰਮਾ) ਹਿੰਦ ਦੀ ਚਾਦਰ ਤੇ ਤਿਲਕ ਜੰਝੂ ਦੇ ਰਾਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਦਾ ਸ਼ਹੀਦੀ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੁਰਵਤ ਮਨਾਇਆ ਗਿਆ। ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਆਖੰਡ ਪਾਠ ਦੇ ਭੋਗ ਪਾਏ ਗਏ ਤੇ ਕਥਾ ਕੀਰਤਨ ਕਰਵਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਹਿੱਸਿਆ ’ਚ ¦ਗਰ ਲਗਾਏ ਗਏ। ਇਸੇ ਤਰ੍ਹਾ ਹੀ ਸਥਾਨਕ ਮੇਨ ਚੌਂਕ ਦੇ ਸਮੂਹ ਦੁਕਾਨਦਾਰਾਂ ਵੱਲੋਂ ਲੰਗਰ ਲਗਾਏ ਗਏ। ਇਸ ਮੌਕੇ ਕੁਲਦੀਪ ਚੰਦ ਸ਼ਰਮਾ, ਹਰੀ ਰਾਮ, ਸੁਸ਼ੀਲ, ਕਾਲਾ, ਸੰਜੈ ਗਰਗ, ਰਾਜੀਵ ਗਰੋਵਰ, ਸੌਰਵ ਨਾਗਪਾਲ, ਸੱਤਪਾਲ ਲੀਹਲ, ਗੋਬਿੰਦ ਕੌਸ਼ਲ, ਡਿੰਪਲ ਕੌਸ਼ਲ, ਸੁਧੀਰ ਕੌਸ਼ਲ, ਦੁਸ਼ਿਅੰਤ ਕੌਸ਼ਲ, ਰੋਹਿਤ ਸੂਦ, ਗਜਿੰਦਰ ਸਿੰਘ ਬਵੇਜਾ, ਰਜਿੰਦਰ ਕੁਮਾਰ ਗੋਇਲ, ਸ਼ੁਭਮ ਕੌਂਸ਼ਲ , ਰਾਜੂ ਰਾਣਵਾ, ਸ਼ਿਵ ਕੁਮਾਰ, ਖੁਸ਼ਕਰਨ ਸ਼ਰਮਾ , ਸੁਰੇਸ਼ ਕੁਮਾਰ ਗੋਇਲ, ਗੁਰਦੀਪ ਸਿੰਘ ਦੀਪਾ, ਮਨੂੰ ਸ਼ਰਮਾ, ਰਜਿੰਦਰ ਗਰਚਾ, ਅਮਰੀਸ਼ ਸ਼ਰਮਾ, ਲੱਕੀ, ਬਿੱਟੂ , ਸੰਦੀਪ ਆਦਿ ਨੇ ਰਾਹਗੀਰਾਂ ਨੂੰ ਬੜੇ ਨਿਮਰਤਾ ਸਹਿਤ ਲੰਗਰ ਵਰਤਾਇਆ। ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਨ ਵਿੱਚ ਵਜ਼ੀਰ ਏ ਆਜਿ਼ਮ ਨਰਸਿੰਮਾ ਰਾਓ ਮੁੱਖ ਸੂਤਰਧਾਰ ਸੀ :- ਮਾਨ
ਫਤਿਹਗੜ੍ਹ ਸਾਹਿਬ, 26 ਨਵੰਬਰ :- “6 ਦਸੰਬਰ 1992 ਨੂੰ ਮੁਸਲਿਮ ਕੌਮ ਦੇ ਧਾਰਮਿਕ ਅਸਥਾਨ ਸ਼੍ਰੀ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਨ ਲਈ ਬੇਸ਼ੱਕ ਹਿੰਦੂਤਵ ਸੰਗਠਨ ਆਰ ਐਸ ਐਸ, ਬੀ ਜੇ ਪੀ, ਬਜਰੰਗ ਦਲ, ਸਿ਼ਵ ਸੈਨਾ, ਵਿਸ਼ਵ ਹਿੰਦੂ ਪਰਿਸ਼ਦ ਆਦਿ ਮੋਹਰੀ ਸਨ, ਪਰ ਇਸ ਸ਼ਾਜਿਸ ਦਾ ਅਸਲੀ ਦਿਮਾਗ ਆਰ ਐਸ ਐਸ ਦੇ ਕੱਟੜ ਸਮਰਥੱਕ ਉਸ ਸਮੇਂ ਦੇ ਹਿੰਦ ਦੇ ਵਜ਼ੀਰ ਏ ਆਜਿ਼ਮ ਸ਼੍ਰੀ ਨਰਸਿੰਮਾ ਰਾਓ ਸੀ। ਇਸ ਲਈ ਇਸ ਸ਼ਾਜਿਸ ਵਿੱਚ ਕਾਂਗਰਸ ਜਮਾਤ ਨੂੰ ਕਿਸੇ ਤਰ੍ਹਾ ਵੀ ਬਰੀ ਨਹੀਂ ਕੀਤਾ ਜਾ ਸਕਦਾ।”
ਨਗਰ ਕੌਸ਼ਲ ਦੇ ਮੁਲਾਜਮ ਦੂਜੇ ਦਿਨ ਵੀ ਹੜਤਾਲ ਤੇ ਮਾਛੀਵਾੜਾ 26 ਨਵੰਬਰ (ਸੁਸ਼ੀਲ ਸ਼ਰਮਾ) ਸਥਾਨਕ ਕੌਸ਼ਲ ਦੇ ਸਫਾਈ ਕਰਮਚਾਰੀਆ ਦੀ ਤਿੰਨ ਦਿਨਾ ਰੱਖੀ ਹੜਤਾਲ ਦੇ ਅੱਜ ਦੂਜੇ ਦਿਨ ਵੀ ਮੁਲਾਜਮਾ ਨੇ ਆਪਣਾ ਕੰਮ ਬੰਦ ਰੱਖ ਕੇ ਦਫਤਰ ਵਿਚ ਜੋਰਦਾਰ ਨਆਰੇ ਬਾਜ਼ੀ ਕੀਤੀ। ਜਥੇਬੰਦੀ ਦੇ ਸਕਤਰ ਰੌਸ਼ਨ ਹੰਸ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀ ਕਈ ਵਾਰ ਕਾਰਜ ਸਾਧਕ ਅਫਸਰ ਨੂੰ ਮੰਗ ਪੱਤਰ ਦੇ ਚੁੱਕੇ ਹਾ ਪਰ ਸਾਡੀ ਕਿਸੇ ਵੀ ਮੰਗ ਤੇ ਧਿਆਨ ਨਹੀ ਦਿੱਤਾ ਗਿਆ। ਸਫਾਈ ਕਰਮਚਾਰੀ ਦਲ ਦੇ ਪ੍ਰਧਾਨ ਪ੍ਰੇਮ ਸਾਗਰ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਚੌਣ ਮਨੋਰਥ ਪੱਤਰ ਵਿਚ ਦਿਹਾੜੀ ਦਾਰ ਕੱਚੇ ਮੁਲਾਜਮਾ ਨੂੰ ਪੱਕੇ ਕਰਨ ਦੀ ਗੱਲ ਕਹੀ ਸੀ ਪਰ ਹੁਣ ਸਾਡੀ ਕੋਈ ਸਾਰ ਨਹੀ ਲੈ ਰਿਹਾ। ਪ੍ਰਧਾਨ ਨੇ ਕਿਹਾ ਕਿ ਪਾਰਟਾਂਿੲਮ, ਦਿਹਾੜੀਦਾਰ,ਮੱਹਲਾ ਸੈਨੀਟੇਸ਼ਨ ਸੁਧਾਰ ਕਮੇਟੀ ਤੇ ਕੰਟੇਕਟ ਬੇਸ਼ਿਸ ਮੁਲਾਜਮ ਬਿਨਾ ਸ਼ਰਤ ਪੱਕੇ ਕੀਤੇ ਜਾਣ, ਪੰਜਵੇ ਤਨਖਾਹ ਕਮਿਸ਼ਨ ਰਾਹੀ ਮੁਲਾਜਮਾ ਦੀਆ ਤਨਖਾਹ ਵਿਚ ਕੀਤਾ ਵਾਧਾ ਕੱਚੇ ਕਰਮਚਾਰੀਆ ਤੇ ਲਾਗੂ ਹੋਵੇ , ਠੇਕੇਦਾਰੀ ਪ੍ਰਥਾ ਬੰਦ ਕਰਕੇ ਨਵੀ ਭਰਤੀ ਕੀਤੀ ਜਾਵੇ ਅਤੇ ਨੋਕਰੀ ਦੋਰਾਨ ਮੁਲਾਜਮ ਦੀ ਮੌਤ ਹੋਣ ਤੇ ਉਸ ਦੇ ਕਿਸੇ ਘਰੇਲੂ ਮੈਬਰ ਨੂੰ ਨੌਕਰੀ ਦਿਤੀ ਜਾਵੇ। ਇਸ ਮੌਕੇ ਹੰਸ ਰਾਜ,ਚਰਨਜੀਤ ਸਿੰਘ,ਮੋਹਣ ਸਿੰਘ, ਕੇਵਲ ਕ੍ਰਿਸਨ, ਸੋਮ ਨਾਥ, ਰਾਕੇਸ ਕੁਮਾਰ, ਕੈਲਾਸ ਰਾਣੀ ਤੇ ਦਰਸਨਾ ਰਾਣੀ ਸਮੇਤ ਹੋਰ ਵੀ ਮੁਲਾਜਮ ਹਾਜ਼ਰ ਸਨ।
ਨਹਿਰੀ ਵਿਭਾਗ ਦੇ ਬੇਲਦਾਰਾ ਨੇ ਅਧਿਕਾਰੀਆ ਦੇ ਖਿਲਾਫ ਖੋਲਿਆ ਮੋਰਚਾ,
ਮਾਛੀਵਾੜਾ, 26 ਨਵੰਬਰ (ਸ਼ਰਮਾ) ਨਹਿਰੀ ਵਿਭਾਗ ਦੇ ਦਰਜਾ ਚਾਰ ਕਰਮਚਾਰੀਆ (ਬੇਲਦਾਰਾ) ਦਾ ਆਪਣੇ ਤੋ ਉਪਰਲੇ ਅਧਿਕਾਰੀਆ ਨਾਲ ਪਿਛਲੇ ਕਈ ਦਿਨਾ ਤੋ ਚੱਲ ਰਹੀ ਆਪਸੀ ਖਹਿਬਾਜੀ ਦਾ ਮਾਮਲਾ ਠੰਡਾ ਹੋਣ ਦੀ ਬਜਾਏ ਹੋਰ ਵੀ ਗਰਮੀ ਫੜਦਾ ਜਾ ਰਿਹਾ ਹੈ, ਸਿਚਾਈ ਵਿਭਾਗ ਦੀ ਮੁਲਾਜਮ ਜੱਥੇਬੰਦੀ ਐਸ ਸੀ ਬੀ ਸੀ ਕਰਮਚਾਰੀ ਦਲ ਵੱਲੋ ਆਪਣੇ ਮੁਲਾਜਮ ਮੈਬਰਾ ਦੀ ਪਿੱਠ ਤੇ ਆਉਦਿਆ ਪੰਜਾਬ ਦੇ ਸਿਚਾਈ ਮੰਤਰੀ ਜਨਮੇਜਾ ਸਿੰਘ ਸੇਖੋ ਤੇ ਹੋਰ ਉਚ ਅਧਿਕਾਰੀਆ ਨੂੰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ ਤੇ ਇਨਸਾਫ ਨਾ ਮਿਲਣ ਤੇ ਮਰਨ ਵਰਤ ਤੇ ਬੈਠਣ ਦੀ ਚਿਤਾਵਨੀ ਦਿੰਦੇ ਹੋਏ 15 ਦਿਨਾ ਦਾ ਅਲਟੀਮੇਟਮ ਦਿੱਤਾ ਹੈ, ਸਬੰਧਤ ਕਰਮਚਾਰੀਆ ਤੋ ਮਿਲੀ ਜਾਣਕਾਰੀ ਅਨੁਸਾਰ ਜੱਥੇਬੰਦੀ ਨੇ ਸਿਚਾਈ ਮੰਤਰੀ ਤੋ ਇਲਾਵਾ ਪ੍ਰਮੁੱਖ ਸਕਤਰ,ਮੁਖ ਇੰਜੀਨਿਅਰ,ਬਿਜੀਲੈਸ਼ ਵਿਭਾਗ,ਡੀ ਜੀ ਪੀ ਪੰਜਾਬ, ਡੀ ਸੀ ਰੋਪੜ ਨੂੰ ਕੱਢੀਆ ਗਈਆ ਚਿੱਠੀਆ ਵਿਚ ਵਰਕ ਮਿਸਤਰੀ ਗੁਰਮੀਤ ਸਿੰਘ ਤੇ ਏ ਈ ਰਾਜੀਵ ਭਾਰਤੀ ਵਿਰੁਧ ਦੋਸ਼ ਲਗਾਉਦਿਆ ਕਿਹਾ ਕਿ ਇਨ੍ਹਾਂ ਦੋਵੇ ਅਧਿਕਾਰੀਆ ਨੇ ਬਿਨਾ ਕਿਸੇ ਉਪਰਲੇ ਹੁਕਮਾ ਤੋ ਬੁਰਜੀ ਨੰ; 130 ਤੋ ਲੈ ਕੇ 158 ਤੱਕ ਜੋ ਕੇ ਚਮਕੌਰ ਸਾਹਿਬ ਤੋ ਗੜ੍ਹੀ ਤਰਖਾਣਾ ਦੇ ਸਾਇਫਨ ਤੱਕ ਰੇਜ਼ ਬਣਦੀ ਹੈ,ਸੜਕ ਵਾਲੇ ਪਾਸੇ ਇੰਨਰ ਸਲੋਕ ਤੇ ਸਾਰੇ ਦਰਖੱਤ ਤੇ ਬੂਟੇ ਵੱਢਣ ਦਾ ਹੁਕਮ ਚੁੱਪ-ਚਪੀਤੇ ਹੀ ਬੇਲਦਾਰਾ ਤੇ ਚਾੜ੍ਹ ਦਿੱਤਾ। ਪੱਤਰ ਵਿਚ ਦੋਸ਼ ਲਾਇਆ ਹੈ ਕਿ ਇਸ ਕਾਰੇ ਨੂੰ ਅੰਜਾਮ ਦੇਣ ਲਈ ਭਾਵੇ ਆਮ ਸਫਾਈ ਦਾ ਨਾਮ ਦਿੱਤਾ ਗਿਆ ਹੈ,ਪਰ ਬੂਟੇ ਤੇ ਦਰਖੱਤ ਸਰਦੀ ਦੀ ਆਮਦ ਨੂੰ ਦੇਖਦੇ ਹੋਏ ਬਾਲ੍ਹਣ ਵੇਚਣ ਦੀ ਬੁਰੀ ਨੀਯਤ ਨਾਲ ਵੱਢਾਏ ਜਾਣੇ ਹਨ,ਪਰ ਇਸ ਦੀ ਭਿਣਕ ਪੱਤਰਕਾਰਾ ਤੇ ਜੰਗਲਾਤ ਵਿਭਾਗ ਦੇ ਕਰਮਚਾਰੀਆ ਤੇ ਅਧਿਕਾਰੀਆ ਨੂੰ ਪੈ ਗਈ ਜਿਸ ਕਾਰਣ ਸਫਾਈ ਦੇ ਨਾਮ ਹੇਠ ਕੀਤੀ ਜਾਣ ਵਾਲੀ ਘਪਲੇਬਾਜੀ ਦਾ ਪਤਾ ਲੱਗ ਗਿਆ। ਇਸ ਸਬੰਧਤ ਜਦੋ ਕਰਮਚਾਰੀ ਦਲ ਦੇ ਪ੍ਰਧਾਨ ਮੇਜਰ ਸਿੰਘ ਨਾਲ ਗੱਲ ਕੀਤੀ ਤਾ ਉਨ੍ਹਾ ਚਿੱਠੀ ਵਿਚ ਲਗਾਏ ਕਥਿਤ ਦੋਸ਼ਾ ਦੀ ਹਾਮੀ ਭਰੀ ।
ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਵਾਇਟ ਹਾਉਸ ਤੇ ਆਉਣ ਤੇ ਸਿੱਖਾ ਵੱਲੋ ਰੋਹ ਭਰਿਆ ਮੁਜਹਾਰਾ
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਚਿੱਠੀਸਿੰਘਪੁਰਾ ਹੱਤਿਆ ਕਾਂਡ ਦੀ ਮੁੜ ਜਾਂਚ ਮੰਗੀ
ਚੰਡੀਗੜ੍ਹ:-ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਜੰਮੂ ਕਮਸ਼ੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਲੋਂ ਚਿੱਠੀਸਿੰਘਪੁਰਾ (ਜੰਮੂ ਕਸ਼ਮੀਰ) ਦੇ ਸਿੱਖ ਹੱਤਿਆ ਕਾਂਡ ਦੀ ਨਿਰਪੱਖ ਜਾਂਚ ਨਾ ਹੋ ਸਕਣ ਬਾਰੇ ਦਿੱਤੇ ਬਿਆਨ ਦੇ ਅਧਾਰ ਉੱਤੇ ਇਸ ਦੀ ਮੁੜ ਜਾਂਚ ਕਰਨ ਦੀ ਮੰਗ ਉਠਾਈ ਹੈ।
ਜਥੇਦਾਰ ਮੱਕੜ ਸ਼੍ਰੋਮਣੀ ਕਮੇਟੀ ਦੇ ਪੰਜਵੀਂ ਵਾਰ ਪ੍ਰਧਾਨ ਬਣੇ
ਅੰਮ੍ਰਿਤਸਰ, 25 ਨਵੰਬਰ - ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਪੰਜਵੀਂ ਵਾਰ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਚੁਣੇ ਗਏ। ਜਥੇਦਾਰ ਮੱਕੜ ਨੂੰ 139 ਵੋਟਾਂ ਵੋਟਾਂ ਪਈਆਂ। ਜਦੋਂ ਕਿ ਉਨ੍ਹਾਂ ਦੇ ਵਿਰੋਧੀ ਧਿਰ ਦੇ ਸ. ਹਰਬੰਸ ਸਿੰਘ ਕੰਦੋਲਾ ਨੂੰ 25 ਹੀ ਪਈਆਂ। ਅੱਜ ਦੀ ਵੋਟਿੰਗ ਵਿਚ ਸ. ਰਘੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ
ਅਤੇ ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਚੁਣੇ ਗਏ। ਇਸੇ ਤਰ੍ਹਾਂ 11 ਮੈਂਬਰੀ ਅੰਤ੍ਰਿਗ ਕਮੇਟੀ ਵਿਚ ਚੁਣੇ ਗਏ ਮੈਂਬਰਾਂ ਵਿਚ ਰਾਜਿੰਦਰ ਸਿੰਘ ਮਹਿਤਾ, ਮੋਹਨ ਸਿੰਘ ਬੰਗੀ, ਗੁਰਬਚਨ ਸਿੰਘ ਕਰਮੂਵਾਲਾ, ਸ. ਹਰਤੇਜ ਸਿੰਘ, ਦਿਆਲ ਸਿੰਘ ਕੌਲਿਆਂਵਾਲੀ, ਸ੍ਰੀਮਤੀ ਭਜਨ ਕੌਰ ਡੋਗਰਾਵਾਲੀ, ਸੁਰਜੀਤ ਸਿੰਘ ਗੜ੍ਹ, ਸ. ਕਰਨੈਲ ਸਿੰਘ ਪੰਜੌਲੀ, ਸ. ਸੂਬਾ ਸਿੰਘ ਡੱਬਵਾਲੀ, ਜਰਨੈਲ ਸਿੰਘ ਜੌਲਾ, ਸ੍ਰੀਮਤੀ ਰਵਿੰਦਰ ਕੌਰ ਕੁਰਕਸ਼ੇਤਰ ਸ਼ਾਮਲ ਹਨ। ਹਾਊਸ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ। ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣਾ ਤੋਂ ਰਘੁਜੀਤ ਸਿੰਘ ਵਿਰਕ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਜਾਣ ਦਾ ਉਹ ਸਵਾਗਤ ਕਰਦੇ ਹਨ ਅਤੇ ਉਨ੍ਹਾਂ ਨੂੰ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦਾ ਇਜਲਾਸ ਸੱਦਿਆ ਗਿਆ। ਇਸਦੇ ਕੁੱਲ 185 ਮੈਂਬਰਾਂ ਵਿਚੋਂ ਛੇ ਮੈਂਬਰਾਂ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਬਾਕੀ ਬਚੇ 179 ਮੈਂਬਰਾਂ ਵਿਚੋਂ 164 ਮੈਂਬਰ ਹਾਜ਼ਰ ਸਨ। ਸ਼ਿਵ ਸੈਨਾ ਆਗੂ ਸੁਨੀਲ ਰਾਵਤ ਪੁਲਿਸ ਰਿਮਾਂਡ 'ਤੇ ਮੁੰਬਈ, 25 ਨਵੰਬਰ- ਮਰਾਠੀ ਨਿਊਜ਼ ਚੈਨਲ ਆਈ.ਬੀ.ਐਮ. ਲੋਕਮਤ 'ਤੇ ਹੋਏ ਹਮਲੇ ਦੇ ਕਥਿਤ ਮਾਸਟਰ ਮਾਇੰਡ ਸ਼ਿਵ ਸੈਨਾ ਸਾਂਸਦ ਸੰਜੇ ਰਾਵਤ ਦੇ ਭਰਾ ਸੁਨੀਲ ਰਾਵਤ ਨੂੰ ਅਗਾਮੀ 27 ਨਵੰਬਰ ਤੱਕ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰਾਵਤ ਨੇ ਮੰਗਲਵਾਰ ਨੂੰ ਵਿਖਰੋਲੀ ਦੇ ਪਾਰਕ ਸਾਇਡ ਪੁਲਿਸ ਸਟੇਸ਼ਨ ਵਿਚ ਆਤਮਸਮਰਪਣ ਕਰ ਦਿੱਤਾ ਸੀ। ਬੀਤੇ 20 ਨਵੰਬਰ ਨੂੰ ਉਸ ਨੇ ਸ਼ਿਵ ਸੈਨਾ ਵਰਕਰਾਂ ਸਮੇਤ ਆਈ.ਬੀ.ਐਮ. ਲੋਕਮਤ ਦੇ ਦਫ਼ਤਰ ਵਿਚ ਕਥਿਤ ਰੂਪ ਨਾਲ ਭੰਨਤੋੜ ਕੀਤੀ ਸੀ। ਸਵਾਈਨ ਫਲੂ ਕਾਰਨ ਦੋ ਮਰੀਜ਼ਾਂ ਦੀ ਮੌਤ
ਚੰਡੀਗੜ੍ਹ:-ਇੱਥੋਂ ਦੇ ਪੀਜੀਆਈ ਵਿਚ ਸਵਾਈਨ ਫਲੂ ਕਾਰਨ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਟੂਟੋਮਜਾਰਾ ਦਾ 55 ਸਾਲਾ ਜਗਦੇਵ ਸਿੰਘ ਅਤੇ ਸਹਾਰਨਪੁਰ ਦੀ ਇਕ 42 ਸਾਲਾ ਅਮਨਦੀਪ ਕੌਰ ਸ਼ਾਮਲ ਹੈ। ਇਨ੍ਹਾਂ ਦੋ ਮੌਤਾਂ ਨਾਲ ਪੀਜੀਆਈ ਵਿਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਹੋਰ ਵਿਦਿਆਰਥੀਆਂ ਨੂੰ ਵੀ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਦੇ ਥੁੱਕ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ। ਅਮਰੀਕਾ ਦੀ ਇਕਾਨਮੀ ਵਿੱਚ ਸੁਧਾਰ ਨਿਊਯਾਰਕ- ਆਖਰ ਉਸ ਸਮੇਂ ਦੇ ਮੁੜ ਆਉਣ ਦੀ ਉਮੀਦ ਬਣ ਰਹੀ ਹੈ ਜਿਸ ਲਈ ਸਾਰੇ ਸੰਸਾਰ ਦੀਆਂ ਨਜਰਾਂ ਲੱਗੀਆਂ ਹੋਈਆਂ ਹਨ।ਅਮਰੀਕਾ ਵਿੱਚ ਅਕਤੂਬਰ ਦੇ ਮਹੀਨੇ ਵਿੱਚ ਲੋਕਾਂ ਵਲੋਂ ਪੈਸਾ ਖਰਚਣ ਵਿੱਚ ਵਾਧਾ ਹੋਇਆ ਹੈ।ਸਤੰਬਰ ਦੀ ਨਿਸਬਤ ਅਕਤੂਬਰ ਦੇ ਮਹੀਨੇ ਵਿੱਚ ਲੋਕਾਂ 0.7% ਵੱਧ ਪੈਸਾ ਲੋਕਾਂ ਵਲੋਂ ਖਰਚਿਆ ਗਿਆ ਹੈ ।ਇਹ ਨਿਸ਼ਾਨੀ ਹੈ ਕਿ ਅਕਾਨਮੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।ਅਮਰੀਕਾ ਵਿੱਚ ਲੋਕਾਂ ਵਲੋਂ ਖਰਚੇ ਜਾਂਦੇ ਪੈਸੇ ਨੂੰ ਅਮਰੀਕਾ ਦੀ ਅਕਾਨਮੀ ਦਾ ਦੋ ਤਿਹਾਈ ਤੋਂ ਵੱਧ ਗਿਣਿਆ ਜਾਂਦਾ ਹੈ।ਕਲੀਅਰ ਵਿਊ ਅਕਾਨੋਮਿਕਸ ਦੇ ਪਰਧਾਨ ਕੈਨ ਮੇਲੈਂਡ ਦਾ ਕਹਿਣਾ ਹੈ ਕਿ ਪੈਸਾ ਖਰਚਣ ਵਾਲੇ ਲੋਕਾਂ ਨੂੰ ਅਕਾਨਮੀ ਦੇ ਸੁਧਾਰ ਵਿੱਚੋਂ ਬਾਹਰ ਨਹੀਂ ਜਾਣਿਆ ਜਾਣਾ ਚਾਹੀਦਾ।ਲੋਕਾਂ ਵਲੋਂ ਪੈਸਾ ਖਰਚਣ ਵਿੱਚ ਵੜਾਵਾ ਇਸ ਦੇ ਬਾਵਜੂਦ ਵੀ ਆਇਆ ਹੈ ਜਦੋਂ ਕਿ ਅਮਰੀਕਾ ਵਿੱਚ ਬੇਰੁਜਗਾਰ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।ਅਮਰੀਕਾ ਵਿੱਚ ਬੇਰੁਜਗਾਰੀ ਦੇ ਅੰਕੜੇ 10.02 % ਹੋ ਗਏ ਹਨ ਜਿਹੜੇ ਕਿ 1983 ਤੋਂ ਬਾਅਦ ਪਹਿਲੀ ਵਾਰ ਇਥੇ ਤੱਕ ਪਹੁੰਚੇ ਹਨ।ਕਮਰਸ ਵਿਭਾਗ ਦਾ ਕਹਿਣਾ ਹੈ ਕਿ ਅੰਕੜੇ ਦੱਸ ਰਹੇ ਹਨ ਕਿ ਲੋਕਾਂ ਨੇ ਕਾਰਾਂ ਖਰੀਦਣ,ਘਰ ਵਿੱਚ ਬਿਜਲੀ ਦਾ ਸਮਾਨ ,ਖਾਣੇ ਦਾ ਸਮਾਨ ਅਤੇ ਕੱਪੜੇ ਤੇ ਪੈਸਾ ਖਰਚਿਆ ਹੈ।
ਗਿੱਦੜ ਨੂੰ ਨਾ ਪੋਹ ਦੀ ਠੰਡ, ਨਾ ਮਾਘ ਦੀ ਠੰਡ ਦਾ ਕੋਈ ਡਰ ਭੈ ਹੁੰਦਾ ਹੈ, ਉਸ ਨੂੰ ਤਾਂ ………!
ਗਿੱਦੜ ਨੂੰ ਨਾ ਪੋਹ ਦੀ ਠੰਡ ਨਾਲ, ਨਾ ਮਾਘ ਦੀ ਠੰਡ ਦਾ ਕੋਈ ਡਰ ਭੈ ਹੁੰਦਾ ਹੈ, ਉਸਦੀ ਘਬਰਾਹਟ ਅਤੇ ਚਿੰਤਾ ਤਾਂ “ਚੱਲਣ ਵਾਲੀ ਵਾ” ਤੋਂ ਹੁੰਦੀ ਹੈ, ਜੋ ਉਸਨੂੰ ਬੁਰੀ ਤਰ੍ਹਾ ਮਾਰ ਕਰਦੀ ਹੈ। ਇਸੇ ਤਰ੍ਹਾ ਬੇਸ਼ੱਕ ਕੌਮਾਂਤਰੀ ਪੱਧਰ ਉੱਤੇ ਚਲ ਰਹੀ “ਇਸਲਾਮਿਕ ਦਹਿਸ਼ਤਗਰਦੀ” ਜਿਸਦਾ ਜਿ਼ਕਰ ਡਾ: ਮਨਮੋਹਨ ਸਿੰਘ ਵਜ਼ੀਰ ਏ ਆਜਿ਼ਮ ਹਿੰਦੋਸਤਾਨ ਨੇ ਅਮਰੀਕਾ ਵਿਖੇ ਕੀਤਾ ਹੈ, ਉਸ ਤੋਂ ਸਮੁੱਚੇ ਮੁਲਕ ਅਤੇ ਕੌਮਾਂ ਚਿੰਤਤ ਹਨ ਪਰ ਸਿੱਖ ਕੌਮ ਦੀ ਵੱਡੀ ਚਿੰਤਾ ਦਿਨੋ ਦਿਨ ਵੱਧ ਰਹੀ “ਹਿੰਦੂ ਦਹਿਸ਼ਤਗਰਦੀ” ਹੈ। ਜੋ ਨਿਰੰਤਰ ਲੰਮੇ ਸਮੇਂ ਤੋਂ ਸਿੱਖ ਕੌਮ ਨੂੰ ਹਰ ਖੇਤਰ ਵਿੱਚ ਨੁਕਸਾਨ ਕਰਦੀ ਆ ਰਹੀ ਹੈ। ਹਿੰਦੋਸਤਾਨ ਵਿੱਚ ਚੱਲ ਰਹੀ ਸਿੱਖ ਵਿਰੋਧੀ “ਵਾ” ਨੂੰ ਬੰਦ ਕਰਨ ਲਈ ਹੀ ਇਸ ਮੁਲਕ ਦੇ ਅੰਨ੍ਹੇ, ਬੋਲੇ ਅਤੇ ਗੂੰਗੇ ਕਾਨੂੰਨ, ਇੱਥੋ ਦੇ ਵਿਧਾਨ, ਅਦਾਲਤਾਂ ਅਤੇ ਹਕੂਮਤ ਵੱਲੋਂ ਅਪਣਾਈ ਜਾ ਰਹੀ ਪੱਖਪਾਤੀ ਵਿਤਕਰੇ ਭਰੀ ਸੋਚ ਵਿਰੁੱਧ ਅਵਾਜ਼ ਬੁਲੰਦ ਕਰਨ ਦੀ ਕੌਮੀ ਜਿ਼ੰਮੇਵਾਰੀ ਨੂੰ ਪੂਰਨ ਕਰ ਰਹੇ ਹਾਂ। ਲੇਕਿਨ ਇੱਥੋ ਦਾ ਮੀਡੀਆ, ਅਖਬਾਰਾਂ ਅਤੇ ਬਿਜਲਈ ਪ੍ਰਚਾਰ ਸਾਧਨਾਂ ਵੱਲੋ ਵੀ ਹਿੰਦੂਤਵ ਹੁਕਮਰਾਨਾਂ ਦੇ ਮੁਲਕ ਵਿੱਚ ਸਰਗਰਮ ਹਿੰਦੂਤਵ ਜਮਾਤਾਂ ਵੱਲੋ ਕੀਤੀਆਂ ਜਾ ਰਹੀਆਂ ਗੈਰ ਮਨੁੱਖੀ ਕਾਰਵਾਈਆਂ ਵਿਰੁੱਧ ਦ੍ਰਿੜਤਾ ਅਤੇ ਨਿਰਪੱਖਤਾ ਨਾਲ ਅਵਾਜ਼ ਉਠਾਉਣ ਦੀ ਜਿ਼ੰਮੇਵਾਰੀ ਬਿਲਕੁਲ ਪੂਰਨ ਨਹੀਂ ਕੀਤੀ ਜਾ ਰਹੀ। ਸਮੁੱਚੇ ਮੁਲਕ ਨਿਵਾਸੀਆਂ ਨੂੰ ਇਹ ਵੀ ਜਾਣਕਾਰੀ ਹੈ ਕਿ 1984 ਵਿੱਚ ਮਰਹੂਮ ਇੰਦਰਾ ਗਾਂਧੀ ਦੇ ਹੋਏ ਕਤਲ ਉਪਰੰਤ ਸੋਚੀ ਸਮਝੀ ਸਾਜਿ਼ਸ ਅਧੀਨ ਬਹੁਗਿਣਤੀ ਹਿੰਦੂ ਕੌਮ ਵਿਚਲੇ ਫਿਰਕੂ ਅਨਸਰਾਂ ਅਤੇ ਜਮਾਤਾਂ ਵੱਲੋਂ ਸਿੱਖ ਕੌਮ ਦਾ ਤਿੰਨ ਦਿਨ ਤੱਕ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸ਼ਰੇਆਮ ਕਤਲੇਆਮ ਕੀਤਾ ਜਾਂਦਾ ਰਿਹਾ, ਉਨ੍ਹਾ ਦੀਆਂ ਬਹੁ-ਬੇਟੀਆਂ, ਬੀਬੀਆਂ ਨਾਲ ਜ਼ਬਰ ਜਿਨਾਹ ਹੁੰਦੇ ਰਹੇ, ਉਨ੍ਹਾ ਦੇ ਘਰ ਬਾਰ ਅਤੇ ਕਾਰੋਬਾਰਾ ਨੂੰ ਨੁਕਸਾਨ ਪਹੁੰਚਾ ਕੇ ਲੁੱਟਿਆ ਜਾਂਦਾ ਰਿਹਾ। ਇਸ ਗੈਰ ਮਨੁੱਖੀ ਕਾਰਵਾਈ ਨੇ ਇਨਸਾਨੀਅਤ, ਕਾਇਦੇ-ਕਾਨੂੰਨਾਂ ਅਤੇ ਇਖਲਾਕ ਦਾ ਜਨਾਜ਼ਾ ਕੱਢ ਦਿੱਤਾ। ਉਸ ਸਮੇ ਦੇ ਮੁੱਖ ਹਿੰਦੂ ਦਹਿਸ਼ਤਗਰਦਾਂ ਟਾਈਟਲਰ, ਸੱਜਣ ਕੁਮਾਰ, ਭਗਤ, ਅਰੁਣ ਕੁਮਾਰ, ਅਰੁਣ ਨਹਿਰੂ, ਪੀ ਚਿਦੰਬਰਮ, ਕਮਲ ਨਾਥ, ਅਮਿਤਾਬ ਬਚਨ, ਅਜੈ ਮਾਕਨ ਅਤੇ 70-75 ਦੇ ਕਰੀਬ ਉਹ ਕਾਤਿਲ ਦੋਸ਼ੀ ਜੋ ਨਾਨਾਵਤੀ ਕਮਿਸ਼ਨ ਪ੍ਰਤੱਖ ਕੀਤੇ ਹਨ, ਉਨ੍ਹਾ ਵਿੱਚੋਂ ਕਿਸੇ ਇੱਕ ਵੀ ਕਾਤਿਲ ਨੂੰ 25 ਸਾਲ ਦਾ ਲੰਮਾ ਸਮਾਂ ਗੁਜ਼ਰਨ ਉਪਰੰਤ ਵੀ ਕਾਨੂੰਨ ਅਨੁਸਾਰ ਕੋਈ ਸਜ਼ਾ ਨਹੀਂ ਦਿੱਤੀ ਗਈ। ਜੋ ਕਿ “ਹਿੰਦੂ ਦਹਿਸ਼ਤਗਰਦੀ” ਦੀ ਮੂੰਹ ਬੋਲਦੀ ਪ੍ਰਤੱਖ ਤਸਵੀਰ ਹੈ। ਮਾਰਚ 2000 ਵਿੱਚ ਜਦੋਂ ਅਮਰੀਕਾ ਦੇ ਸਦਰ ਸ਼੍ਰੀ ਬਿਲ ਕਲਿੰਟਨ ਹਿੰਦ ਦੇ ਦੌਰੇ ‘ਤੇ ਆਏ ਸਨ ਤਾਂ ਇੱਕ ਡੂੰਘੀ ਸ਼ਾਜਿਸ ਤਹਿਤ ਚਿੱਠੀਸਿੰਘਪੁਰਾ (ਕਸ਼ਮੀਰ) ਵਿੱਚ ਮਿਹਨਤ ਕਰਕੇ ਗੁਜ਼ਾਰਾ ਕਰ ਰਹੇ 35 ਸਿੱਖਾਂ ਨੂੰ ਹਿੰਦੋਸਤਾਨੀ ਫੌਜਾਂ ਅਤੇ ਏਜੰਸੀਆਂ ਨੇ ਬੇਰਹਿਮੀ ਨਾਲ ਖਤਮ ਕਰਕੇ “ਇਸਲਾਮਿਕ ਦਹਿਸ਼ਤਗਰਦੀ” ਦੇ ਨਾਮ ਨਾਲ ਜੋੜ ਕੇ ਇਸ ਤਰੀਕੇ ਪ੍ਰਚਾਰ ਕੀਤਾ ਕਿ ਸਿੱਖ ਕੌਮ ਅਤੇ ਮੁਸਲਿਮ ਕੌਮ ਦੀ ਕੌਮਾਂਤਰੀ ਪੱਧਰ ਉੱਤੇ ਦੁਸ਼ਮਣੀ ਵੀ ਪੈ ਜਾਵੇ ਅਤੇ ਕਲਿੰਟਨ ਦੀ ਹਿੰਦੋਸਤਾਨ ਯਾਤਰਾ ਨੂੰ ਤਾਰਪੀਡੋ ਵੀ ਕੀਤਾ ਜਾ ਸਕੇ। ਜਦੋਂ ਕਿ ਅਮਰੀਕਾ ਦੇ ਵਿਦੇਸ਼ ਵਜ਼ੀਰ ਮੈਡਲੀ ਅਲਬ੍ਰਾਈਟ ਨੇ ਆਪਣੇ ਵੱਲੋਂ ਲਿਖੀ ਕਿਤਾਬ ਵਿੱਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਚਿੱਠੀਸਿੰਘਪੁਰਾ ਦਾ ਅਤਿ ਸ਼ਰਮਨਾਕ ਕਾਰਾ ਹਿੰਦੂਤਵ ਫੌਜਾਂ ਅਤੇ ਏਜੰਸੀਆਂ ਦਾ ਸੀ। ਸ਼੍ਰੀ ਬਿਲ ਕਲਿੰਟਨ ਜੋ ਉਸ ਸਮੇਂ ਅਮਰੀਕਾ ਦੇ ਸਦਰ ਸਨ। ਉਹ ਵੀ ਡੈਮੋਕ੍ਰੇਟਿਕ ਪਾਰਟੀ ਦੇ ਅਤੇ ਅੱਜ ਸ਼੍ਰੀ ਬਾਰਕ ਓਬਾਮਾ ਜੋ ਅਮਰੀਕਾ ਦੇ ਸਦਰ ਹਨ, ਉਹ ਵੀ ਡੈਮੋਕ੍ਰੇਟਿਕ ਪਾਰਟੀ ਨਾਲ ਸੰਬੰਧਿਤ ਹਨ। ਉਨ੍ਹਾ ਦੀ ਸਰਕਾਰ ਜੋ ਦਹਿਸ਼ਤਗਰਦੀ ਦੇ ਖਿਲਾਫ ਲੜ ਰਹੀ ਹੈ ਕੀ ਉਸਨੂੰ ਚਿੱਠੀਸਿੰਘਪੁਰਾ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਵਾਲੀ ਦਹਿਸ਼ਤ ਪਸੰਦ ਵਾਲੀ ਕਾਰਵਾਈ ਨੂੰ ਉਹ ਅੱਖੋ ਪਰੱਖੋ ਕਿਵੇ ਕਰ ਸਕਦੇ ਹਨ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਇੱਕ ਵਫਦ 14 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਚਿੱਠੀਸਿੰਘਪੁਰਾ ਅਤੇ ਕਸ਼ਮੀਰ ਦਾ ਹੁਣੇ ਤਾਜ਼ਾ ਦੌਰਾ ਕਰਕੇ ਆਇਆ ਹੈ। ਉੱਥੋ ਦੇ ਉਸ ਸਮੇਂ ਦੇ ਚੀਫ ਮਨਿਸਟਰ ਸ਼੍ਰੀ ਫਾਰੂਕ ਅਬਦੁੱਲਾ ਜੋ ਸੈਟਰ ਵਿੱਚ ਅੱਜ ਵਜ਼ੀਰ ਹਨ, ਉਨ੍ਹਾ ਨੇ ਵੀ ਕਿਹਾ ਹੈ ਕਿ ਸਿੱਖ ਕੌਮ ਦੇ ਚਿੱਠੀਸਿੰਘਪੁਰਾ ਵਿੱਚ ਹੋਏ ਕਤਲੇਆਮ ਦੀ ਨਿਰਪੱਖ ਤਫਤੀਸ ਸੁਪਰੀਮ ਕੋਰਟ ਤੋਂ ਹੋਣੀ ਚਾਹੀਦੀ ਹੈ। ਇਸ ਗੱਲ ਨੂੰ ਅਮਰੀਕਾ ਦੇ ਸਦਰ ਸ਼੍ਰੀ ਬਾਰਕ ਓਬਾਮਾ ਕਿਸ ਤਰ੍ਹਾ ਨਜ਼ਰਅੰਦਾਜ ਕਰ ਸਕਦੇ ਹਨ? ਅੱਜ ਤੱਕ 10 ਸਾਲ ਦਾ ਸਮਾਂ ਗੁਜ਼ਰਨ ਉਪਰੰਤ ਸਿੱਖ ਕੌਮ ਦੇ ਚਿੱਠੀਸਿੰਘਪੁਰਾ ਦੇ ਇੱਕ ਵੀ ਕਾਤਿਲ ਦੀ ਅਜੇ ਤੱਕ ਪਹਿਚਾਣ ਹੀ ਨਹੀਂ ਕੀਤੀ ਗਈ, ਉਨ੍ਹਾ ਸਿੱਖਾਂ ਦੇ ਕਾਤਿਲਾਂ ਨੂੰ ਸਜ਼ਾਵਾਂ ਦੇਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਇਹ ਵੀ ਹਿੰਦੂ ਦਹਿਸ਼ਤਗਰਦੀ ਦਾ ਕਾਰਾ ਸੀ।
ਸਿੱਖ ਕੌਮ ਦੇ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ‘ਤੇ ਗ੍ਰਿਫਤਾਰ ਕਰਕੇ ਗੁਪਤ ਤਸ਼ੱਦਦ ਕੇਂਦਰਾਂ ਵਿੱਚ ਰੱਖ ਕੇ ਤਸ਼ੱਦਦ-ਜੁਲਮ ਵੀ ਕੀਤਾ ਜਾਂਦਾ ਹੈ ਅਤੇ ਉਨ੍ਹਾ ਨੂੰ ਵਿਸ਼ੇਸ ਅਦਾਲਤਾਂ ਅਤੇ ਜੱਜ ਲਗਵਾ ਕੇ ਜਲਦੀ ਤੋਂ ਜਲਦੀ ਕਾਨੂੰਨੀ ਸਜ਼ਾਵਾਂ ਅਤੇ ਫਾਸੀਆਂ ਦੇ ਦਿੱਤੀਆਂ ਜਾਂਦੀਆਂ ਹਨ। ਜਦੋਂ ਕਿ ਕਰਨਲ ਪੁਰੋਹਿਤ, ਸਾਧਵੀ ਪ੍ਰਗਿਆ ਸਿੰਘ ਠਾਕੁਰ ਅਤੇ ਸਵਾਮੀ ਦਇਆਨੰਦ ਪਾਂਡੇ ਵਰਗੇ “ਹਿੰਦੂ ਦਹਿਸ਼ਤਗਰਦਾਂ” ਨੂੰ ਇੱਥੋ ਦਾ ਕਾਨੂੰਨ, ਅਦਾਲਤਾਂ ਅਤੇ ਹੁਕਮਰਾਨ ਚੋਰ ਦਰਵਾਜਿਓ ਬਚਾਉਣ ਵਿੱਚ ਲੱਗੇ ਰਹਿੰਦੇ ਹਨ। ਅਜਿਹੇ ਹਿੰਦੂ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਕਤਲੇਆਮ, ਬੰਬ ਵਿਸਫੋਟਾਂ ਦੀ ਅਸਲੀਅਤ ਉੱਤੇ ਪਰਦਾ ਕਿਉਂ ਪਾਇਆ ਜਾ ਰਿਹਾ ਹੈ? ਜਿਨ੍ਹਾ ਨੇ ਮਾਲਾਗਾਓ ਵਿੱਚ ਬੰਬ ਵਿਸਫੋਟ ਕਰਕੇ ਮੁਸਲਿਮ ਕੌਮ ਵਿਰੁੱਧ ਕਤਲੇਆਮ ਕੀਤਾ ਸੀ ਅਤੇ ਇਸ ਹਿੰਦੂ ਦਹਿਸ਼ਤਗਰਦੀ ਨਾਲ ਅੱਜ ਵੀ ਮੁਸਲਿਮ ਕੌਮ ਨੂੰ ਖਤਮ ਕਰਨ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਅੱਜ ਮੁਲਕ ਦੀਆਂ ਜ਼ੇਲਾਂ ਵਿੱਚ ਹਜ਼ਾਰਾਂ ਹੀ ਸਿੱਖ ਨੌਜਵਾਨ ਬਿਨਾਂ ਟ੍ਰੈਲਾਂ ਤੋਂ ਬੰਦੀ ਬਣਾਏ ਹੋਏ ਹਨ। ਉਨ੍ਹਾ ਦੇ ਕੇਸਾਂ ਨੂੰ ਜਾਣਬੁੱਝ ਕੇ ਲੰਮੇਰਾ ਕਰਨ ਦੀ ਕਾਰਵਾਈ ਕੀ ਹਿੰਦੂ ਦਹਿਸ਼ਤਗਰਦੀ ਦੀ ਪ੍ਰਤੱਖ ਮਿਸਾਲ ਨਹੀਂ। ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ ਵਲੋਂ ਪੰਜਾਬ ਪੁਲਿਸ ਵਲੋਂ ਉਹਨਾਂ ਉਪੱਰ ਲਗਾਏ ਜਾ ਰਹੇ ਝੂਠੇ ਅਰੋਪਾਂ ਦਾ ਖੰਡਨ ਫਰੈਂਕਫਰਟ-ਜਰਮਨੀ (ਸੁਖਪ੍ਰੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ ਨੇ ਪੰਜਾਬ ਪੁਲਿਸ ਵਲੋਂ ਲਗਾਏ ਜਾ ਰਹੇ ਝੂਠੇ ਅਰੋਪਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਉਹਨਾਂ ਖਿਲਾਫ ਇਕ ਗਿਣੀ ਮਿਥੀ ਸ਼ਾਜਿਸ਼ ਹੈ। ਯਾਦ ਰਹੇ ਕਿ ਬੀਤੇ 11 ਨਵੰਬਰ ਨੂੰ ਪੰਜਾਬ ਪੁਲਿਸ ਨੇ ਇਕ ਮੋਟਰਸਾਇਕਲ ਦੇ ਨਾਲ ਕੁਝ ਵਿਸਫੋਟਕ ਸਮਗਰੀ ਅਤੇ ਇਕ ਡਾਇਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਜਿਸ ਵਿੱਚ ਭਾਈ ਜਗਤਾਰ ਸਿੰਘ ਦਾ ਨਾਮ ਹੋਣ ਦਾ ਅਜੀਤ ਅਖਬਾਰ ਵਿੱਚ ਇਕ ਪ੍ਰੈਸ ਨੋਟ ਰਾਂਹੀ ਖੁਲਾਸਾ ਕੀਤਾ ਸੀ, ਉਹਨਾਂ ਪੰਜਾਬ ਪੁਲਿਸ ਦੇ ਇਸ ਦਾਅਵੇ ਨੂੰ ਬਿਲਕੁਲ ਮਨਘੜਤ ਅਤੇ ਬੇਬੁਨਿਆਦ ਕਰਾਰ ਦਿੰਦਿਆ ਕਿਹਾ ਕਿ ਉਹਨਾ ਦਾ ਇਸ ਨਾਲ ਕੋਈ ਵਾਸਤਾ ਨਹੀ ਹੈ ਅਤੇ ਇਸ ਸਭ ਸ਼੍ਰੋਮਣੀ ਅਕਾਲੀ ਦਲ (ਅ) ਦੀ ਜਰਮਨੀ ਵਿੱਚ ਦਿਨ ਬ ਦਿਨ ਬੁਲੰਦ ਹੋ ਰਹੀ ਸ਼ਾਖ ਨੂੰ ਢਾਹ ਲਾਉਣ ਲਈ ਇਕ ਗਿਣੀ ਮਿਥੀ ਸ਼ਜਾਸ਼ ਨੂੰ ਅੰਜਾਂਮ ਦੇਣ ਲਈ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹ ਇਸ ਸ਼ਾਜਿਸ਼ ਦੀ ਤਿਹ ਤਕ ਜਾਣਗੇ ਅਤੇ ਇਸ ਨੂੰ ਅੰਜਾਮ ਦੇਣ ਵਾਲਿਆਂ ਦੇ ਮਨਸੂਬਿਆਂ ਨੂੰ ਜੱਗ ਜਾਹਿਰ ਕਰਨਗੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਰਮਨੀ ਯੁਨਿਟ ਦੇ ਪ੍ਰਧਾਨ ਭਾਈ ਚੈਨ ਸਿੰਘ ਫਰਾਂਸ, ਸੀਨੀਅਰ ਮੀਤ ਪ੍ਰਧਾਨ ਬਾਬਾ ਸੋਹਣ ਸਿੰਘ ਕੰਗ, ਯੂਥ ਵਿੰਗ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ, ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ, ਯੂ.ਕੇ ਤੋਂ ਦਲ ਦੇ ਪ੍ਰਧਾਨ ਮਾ. ਅਵਤਾਰ ਸਿੰਘ, ਭਾਈ ਜਗਤਾਰ ਸਿੰਘ ਵਿਰਕ, ਯੂ.ਕੇ ਤੋਂ ਯੂਥ ਵਿੰਗ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਅਤੇ ਭਾਈ ਸਤਿੰਦਰਪਾਲ ਸਿੰਘ ਜ. ਸ਼ਕੱਤਰ ਹੋਰਾਂ ਵੀ ਭਾਈ ਜਗਤਾਰ ਸਿੰਘ ਮਾਹਲ ਤੇ ਲਗਾਏ ਜਾ ਰਹੇ ਇਹਨਾਂ ਅਰੋਪਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਭਾਈ ਮਾਹਲ ਸ਼੍ਰੋਮਣੀ ਅਕਾਲੀ ਦਲ (ਅ) ਦੇ ਇਕ ਅਮਨਪਸੰਦ ਅਤੇ ਨਿਧੱੜਕ ਆਗੂ ਹਨ ਅਤੇ ਉਹ ਭਾਈ ਜਗਤਾਰ ਸਿੰਘ ਮਾਹਲ ਨਾਲ ਪੰਥ ਅਤੇ ਦਲ ਦੀ ਚੜ੍ਹਦੀਕਲਾ ਲਈ ਮੋਢੇ ਨਾਲ ਮੋਢਾ ਜੋੜ ਕੰਮ ਕਰਦੇ ਰਹਿਣਗੇ। ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਅੱਜ, ਸਾਰੇ ਅਧਿਕਾਰ ਸੁਖਬੀਰ ਨੂੰ ਸੌਂਪੇ ਅੰਮ੍ਰਿਤਸਰ , 24 ਨਵੰਬਰ - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਜਨਰਲ ਇਜਲਾਸ ਬੁੱਧਵਾਰ ਨੂੰ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਣ ਜਾ ਰਿਹਾ ਹੈ, ਜਿਸ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਇਜਲਾਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੀਟਿੰਗ ਸਬੰਧੀ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਹਨ। ਜਾਪਦਾ ਹੈ ਕਿ ਅਗਲੇ ਪ੍ਰਧਾਨ ਵੀ ਜਥੇਦਾਰ ਅਵਤਾਰ ਸਿੰਘ ਮੱਕੜ ਹੀ ਹੋਣਗੇ। ਅੱਜ ਬਾਅਦ ਦੁਪਹਿਰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬਾਦਲ ਪੱਖੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ ਜਿਸਦੀ ਪ੍ਰਧਾਨਗੀ ਸ. ਸੁਖਬੀਰ ਸਿੰਘ ਬਾਦਲ ਨੇ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਦੇ ਸਾਰੇ ਅਧਿਕਾਰ ਮੈਂਬਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ। ਇਸ ਲਈ ਲਗਦਾ ਹੈ ਕਿ ਭਲਕੇ ਹੋਣ ਵਾਲੀ ਚੋਣ ਵਿਚ ਪ੍ਰਧਾਨ, ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੇਅਹੁਦੇ ਪਹਿਲਾਂ ਵਾਂਗ ਹੀ ਬਣੇ ਰਹਿਣ ਦੀ ਆਸ ਹੈ। ਸ਼੍ਰੋਮਣੀ ਕਮੇਟੀ ਦੇ ਲਗਭਗ ਸਾਰੇ ਮੈਂਬਰ ਮੀਟਿੰਗ ਲਈ ਅੰਮ੍ਰਿਤਸਰ ਪਹੁੰਚ ਚੁੱਕੇ ਹਨ। 185 ਮੈਂਬਰਾਂ ਦੇ ਪੂਰੇ ਹਾਊਸ ਵਿਚੋਂ 170 ਮੈਂਬਰ ਲੋਕਾਂ ਵਲੋਂ ਚੁਣੇ ਜਾਂਦੇ ਹਨ ਜਦੋਂ ਕਿ 15 ਮੈਂਬਰ ਨਾਮਜਦ ਕੀਤੇ ਜਾਂਦੇ ਹਨ। ਇਨ੍ਹਾਂ ਵਿਚੋਂ ਛੇ ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ ਜਿਸ ਕਾਰਨ ਹਾਊਸ ਦੇ 179 ਮੈਂਬਰ ਰਹਿ ਚੁੱਕੇ ਹਨ।ਬਾਦਲ ਵਿਰੋਧੀ ਖੇਮੇ ਦੇ ਮੈਂਬਰ 28 ਤੋਂ ਘਟ ਕੇ ਹੁਣ ਸਿਰਫ਼ 10-12 ਹੀ ਰਹਿ ਗਏ ਹਨ। ਹਰਿਆਣਾ ਦੇ ਮੈਂਬਰ ਵੱਖਰੀ ਕਮੇਟੀ ਦੇ ਮੁੱਦੇ 'ਤੇ ਡਟੇ ਹੋਏ ਹਨ।
ਲਹਿਰ-2009
ਨਿਊਯਾਰਕ (ਬਲਵਿੰਦਰਪਾਲ ਸਿੰਘ ਖ਼ਾਲਸਾ)ਨਿਊਯਾਰਕ-ਨਿਊਜਰਸੀ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜਦੇ ਸਿੱਖ ਵਿਦਿਆਰਥੀਆਂ ਨੇ ਇਕ ਵਾਰ ਫ਼ਿਰ ਲਹਿਰ ਸਮਾਗਮ ਰਚਾ ਕੇ ਥਰਥਰਾਹਟ ਪੈਦਾ ਕੀਤੀ ਹੈ। ਇਸ ਤੋਂ ਪਹਿਲਾਂ ਲਹਿਰ ਦਾ ਸਿੱਖੀ ਸਮਾਗਮ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ, ਵਾਸ਼ਿੰਗਟਨ ਡੀ.ਸੀ. ਵਿਚ ਕਰਵਾਇਆ ਗਿਆ ਸੀ ਜਿਸਨੇ ਇਲਾਕੇ ਵਿਚ ਚੰਗਾ ਨਾਮਣਾ ਖੱਟਿਆ ਸੀ। ਮਾਪੇ ਇਸ ਗੱਲੋਂ ਖ਼ੁਸ਼ ਸਨ ਕਿ ਬੱਚਿਆਂ ਅੰਦਰ ਸਿੱਖੀ ਲਈ ਸਨੇਹ ਪੈਦਾ ਹੋ ਰਿਹਾ ਹੈ ਤੇ ਉਹ ਆਪਣੀਆਂ ਜੜਾਂ ਨਾਲ ਜੁੜਨ ਲਈ ਬੇਤਾਬ ਹਨ।
ਸੰਤ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਭਾਈ ਗਿਆਨ ਸਿੰਘ ਪੂਨੀਆਂ ਦਾ ਅਕਾਲ ਚਲਾਣਾ
ਭਾਈ ਗਿਆਨ ਸਿੰਘ ਦਾ ਜਨਮ 1937 ਵਿਚ ਪਿੰਡ ਪੂਨੀਆਂ ਵਿਖੇ ਮਾਤਾ ਧੰਨ ਕੌਰ ਦੀ ਕੁੱਖੋਂ ਸ੍ਰ: ਜੀਵਾ ਸਿੰਘ ਦੇ ਘਰ ਹੋਇਆ। ਆਪ ਨੇ ਮੁਢੱਲੀ ਵਿਦਿਆ ਕਲਗੀਧਰ ਖ਼ਾਲਸਾ ਸਕੂਲ ਘੁਲਾਲ ਤੋਂ ਹਾਸਲ ਕੀਤੀ। ਆਪ ਨੇ ਕੱਬਡੀ ਦੀ ਖੇਡ ਵਿਚ ਬਹੁਤ ਉਚੀਆਂ ਮੱਲਾਂ ਮਾਰੀਆਂ। ਪੜਾਈ ਤੋਂ ਬਾਅਦ ਆਪਨੇ ਪਿਤਾ ਜੀ ਨਾਲ ਖੇਤੀਬਾੜੀ ਵਿਚ ਹੱਥ ਵਟਾਉਣਾ ਸ਼ੁਰੂ ਕੀਤਾ। ਫ਼ਿਰ ਆਪਨੇ ਕਲਕੱਤੇ ਜਾ ਕੇ ਟਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕੀਤਾ। ਪੂਰੀ ਮੇਹਨਤ ਨਾਲ 14 ਟਰੱਕ ਤੇ ਦੋ ਵਡੇ ਬੁਲਡੋਜ਼ਰ ਜ਼ਮੀਨ ਪੱਧਰੀ ਕਰਨ ਵਾਸਤੇ ਲਏ। ਕਾਰੋਬਾਰ ਵਿਚ ਹੋਈ ਤੱਰਕੀ ਬੰਬਈ ਲੈ ਗਈ। ਆਪ ਬੰਬਦੀ ਵਿਖੇ ਗੁਰਦੁਆਰਾ ਸਾਹਿਬ ਦਾਦਰ, ਗੁਰਦੁਆਰਾ ਸਾਹਿਬ ਚੰਬੂਰ ਤੇ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਪ੍ਰਧਾਨ ਰਹਿ ਕੇ ਲੋਕਾਂ ਦੀ ਦਿਨ ਰਾਤ ਸੇਵਾ ਕਰਦੇ ਰਹੇ।
ਸਿੱਖ-ਸਿਕਲੀਗਰ ਬਚਿਆਂ ਨੂੰ ਗੁਰਮਤਿ ਗਾਡੀ ਰਾਹ ਨਾਲ ਜੋੜਨ ਵਾਲੇ ਭਾਈ ਗੁਰਬਖ਼ਸ਼ ਸਿੰਘ ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਬਲਵਿੰਦਰਪਾਲ ਸਿੰਘ ਖ਼ਾਲਸਾ) ਆਪਣੇ ਜੀਵਨ ਦੇ ਕੀਮਤੀ 50 ਸਾਲ ਇਕ ਉਚ ਮਿਸ਼ਨ ਲਈ ਲਾ ਦੇਣਾ ਕੋਈ ਬਚਿਆਂ ਦੀ ਖੇਡ ਨਹੀਂ ਬਲਕਿ ਮਹਾਨ ਸਿੱਖ ਗੁਰੂ ਸਾਹਿਬਾਨ ਦੁਆਰਾ ਦਰਸਾਏ ਸਿੱਖੀ ਮਾਰਗ ਲਈ ਜੀਵਨ ਦੀ ਆਹੂਤੀ ਦੇਣ ਦੇ ਬਰਾਬਰ ਹੈ ਪਰ ਜਿਊਂਦਿਆਂ ਰਹਿ ਕੇ। ਅਜਿਹੀ ਵਡੀ ਕੁਰਬਾਨੀ ਕਰਨ ਵਾਲੇ ਭਾਈ ਗੁਰਬਖ਼ਸ਼ ਸਿੰਘ ਨੇ ਸਿੱਖੀ ਤੋਂ ਦੂਰ ਜਾ ਰਹੇ ਸਿੱਖ ਸਿਕਲੀਗਰ ਬਚਿਆਂ ਨੂੰ ਗੁਰਬਾਣੀ, ਪੰਜਾਬੀ-ਗੁਰਮੁਖੀ, ਈਲਾਹੀ ਕੀਰਤਨ ਤੇ ਆਪਣੇ ਸਿੱਖੀ ਜੀਵਨ ਦੇ ਤਜਰਬੇ ਰਾਹੀਂ ਦੋਬਾਰਾ ਖ਼ਾਲਸਾ ਪੰਥ ਨਾਲ ਜੋੜਨ ਦਾ ਜੋ ਉਚਾ ਸੁੱਚਾ ਉਪਰਾਲਾ ਕੀਤਾ ਹੈ ਉਹ ਪ੍ਰਸ਼ੰਸਾਮਈ ਤਾਂ ਹੈ ਹੀ ਪਰ ਨਾਲ ਹੀ ਇਕ ਰਾਹ ਦਸੇਰਾ ਵੀ ਹੈ।
ਯੂਥ ਦੀ ਪੇਸ਼ਕਾਰੀ ਦੀ ਹਰ ਪਾਸਿਓਂ ਸ਼ਲਾਘਾ ਵਿਸ਼ੇਸ਼ ਰਿਪੋਰਟ,ਸੁਖਮਿੰਦਰ ਸਿੰਘ ਹੰਸਰਾ,25 ਸਾਲ ਪਹਿਲਾਂ ਸਿੱਖ ਕੌਮ ਨਾਲ ਵਾਪਰੇ ਦੁਖਾਂਤ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੜੀ ਸ਼ਰਧਾ ਅਤੇ ਜੋਸ਼ ਦੇ ਨਾਲ ਮਨਾਇਆ ਗਿਆ। ਨਵੰਬਰ 1984 ਵਿੱਚ ਜਿਸ ਢੰਗ ਨਾਲ ਦਿੱਲੀ ਦੀ ਹਿੱਕ ਤੇ ਜ਼ੁਲਮ ਦਾ ਤਾਂਡਵ ਨੱਚਿਆ, ਉਹ ਘਿਨਾਉਣਾ ਅਤੇ ਖੌਫਨਾਕ ਸੀ। ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੇ ਮਨਸੂਬੇ ਘੜ ਕੇ ਨਿਕਲੀ ਦਰਿੰਦਿਆਂ ਦੀ ਟੀਮ ਨੇ ਹਰ ਉਹ ਜ਼ੁਲਮ ਢਾਹੁਣ ਦੀ ਕੋਸਿ਼ਸ਼ ਕੀਤੀ, ਜੋ ਇੱਕ ਮਨੁੱਖ ਦੂਸਰੇ ਮਨੁੱਖ ਤੇ ਕਰ ਸਕਦਾ ਹੈ। ਸਿੱਖ ਕੌਮ ਹਾਲੋ ਬੇਹਾਲ ਹੋਈ, ਸੰਸਾਰ ਦੇ ਲੋਕਾਂ ਦੇ ਮੂੰਹ ਵੱਲ ਵੇਖ ਰਹੀ ਹੈ ਕਿ ਕਦੋਂ ਸਿੱਖਾਂ ਉਪਰ ਹੋਏ ਜ਼ੁਲਮ ਨੂੰ ਸਵਿਕਾਰ ਕੀਤਾ ਜਾਵੇ ਅਤੇ ਕਦੋਂ ਸੰਸਾਰਕ ਮੰਚ ਤੇ ਸਿੱਖਾਂ ਨੂੰ ਇਨਸਾਫ ਮਿਲਣ ਦੀ ਗੱਲ ਤੁਰੇਗੀ।ਭਾਰਤ ਸਰਕਾਰ ਦੇ ਏਜੰਟਾਂ ਵਲੋਂ ਸਿੱਖਾਂ ਵਿੱਚ ਇਹ ਸੋਚ ਪੈਦਾ ਕਰਨ ਦੀ ਵੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਸਾਨੂੰ ਸਭ ਕੁੱਝ ਭੁੱਲ ਜਾਣਾ ਚਾਹੀਦਾ ਹੈ। ਕਈ ਵੀਜਿ਼ਆਂ ਦੀ ਓੜ ਵਿੱਚ ਸਭ ਕੁੱਝ ਭੁੱਲਣ ਦੀ ਦੌੜ ਵਿੱਚ ਵੀ ਸ਼ਾਮਲ ਹਨ। ਪਰ ਬੀਤੇ ਐਤਵਾਰ ਨੂੰ ਵਨ ਪੰਥ ਨਾਮੀ ਸਮਾਗਮ ਦੀ ਤਰਤੀਬ ਅਤੇ ਦਰਸ਼ਕਾਂ ਦੀ ਭੀੜ ਨੂੰ ਵੇਖ ਕੇ ਇਹ ਵਿਚਾਰ ਜਰੂਰ ਕਰਨੇ ਬਣਦੇ ਹਨ ਕਿ ਭਾਰਤ ਦੀ ਸਰਕਾਰੀ ਪ੍ਰਾਪੇਗੰਡਾ ਮਸ਼ੀਨਰੀ ਕਿਸ ਕਦਰ ਫੇਲ ਹੋ ਰਹੀ ਹੈ।ਸੈਂਕੜੇ ਵਲੰਟੀਅਰ, ਜੋ ਹਾਈ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਸਨ, ਨੇ ਵਨ ਪੰਥ ਨੂੰ ਨਿਵੇਕਲੀ ਤਰਤੀਬ ਦੇ ਕੇ ਸੰਸਾਰ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਜਿਹੜੇ 1984 ਵਿੱਚ ਅਜੇ ਜੰਮੇ ਵੀ ਨਹੀਂ ਸੀ ਉਹ ਵੀ ਇਸ ਹਕੀਕਤ ਨੂੰ ਗ੍ਰਹਿਣ ਕਰ ਚੁੱਕੇ ਹਨ।ਸਾਕੇ ਨਾ ਕਦੇ ਭੁੱਲਾਏ ਜਾ ਸਕਦੇ ਹਨ ਅਤੇ ਨਾਂ ਹੀ ਭੁੱਲਣ ਯੋਗ ਹੁੰਦੇ ਹਨ। ਭੁੱਲ ਜਾਣਾ ਤਾਂ ਰੁਲ੍ਹ ਜਾਣਾ ਹੁੰਦਾ ਹੈ। “ਨਾਨਕ ਨਿਰਮਲ ਪੰਥ ਚਲਾਇਆ” ਵੱਲ ਜਦੋਂ ਧਿਆਨ ਕਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਸਿੱਖ ਪੰਥ ਰੁਲ੍ਹਣ ਲਈ ਨਹੀਂ ਸਗੋਂ ਜ਼ਾਲਮਾਨਾ ਬਿਰਤੀਆਂ ਵਾਲੇ ਹੁਕਮਰਾਨਾਂ ਨੂੰ ਰੋਲਣ ਲਈ ਪੈਦਾ ਹੋਇਆ ਸੀ। ਨਾਨਕ ਦੇ ਚਲਾਏ ਪੰਥ ਨੇ ਭਾਰਤ ਦੇ ਲੋਕਾਂ ਦੇ ਮਨ੍ਹਾਂ ਅੰਦਰ ਘਰ ਕਰ ਚੁੱਕੀ ਕਮਜ਼ੌਰੀ ਨੂੰ ਖਤਮ ਕੀਤਾ, ਮੁਗਲਾਂ ਨੂੰ ਰੋਲ ਕੇ ਰੱਖ ਦਿੱਤਾ, ਗੋਰਿਆਂ ਨੂੰ ਭਾਰਤ ਚੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਅਤੇ ਹੁਣ ਅਗਰ ਦਿੱਲੀ ਦੇ ਹੁਕਮਰਾਨ ਸੋਚੀ ਬੈਠੇ ਹੋਣ ਕਿ ਉਹ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖ ਸਕਣਗੇ ਤਾਂ ਇਹ ਉਨ੍ਹਾਂ ਦੀ ਇਤਹਾਸਕ ਭੁੱਲ ਹੋਵੇਗੀ।15 ਨਵੰਬਰ 2009, ਦਿਨ ਐਤਵਾਰ ਨੂੰ ਬਾਅਦ ਦੁਪਹਿਰ 2 ਵਜ੍ਹੇ ਚੌਪਈ ਸਾਹਿਬ ਦੇ ਕੀਰਤਨ ਨਾਲ ਵਨ ਪੰਥ ਦਾ ਆਗਾਜ਼ ਹੋਇਆ। ਬੱਚੇ ਦਿਲਬਰ ਸਿੰਘ ਅਤੇ ਨਵਰੂਪ ਕੌਰ ਨੇ ‘‘ਭੀੜ ਪਵੇ ਜਦ ਕੌਮ ਤੇ ਤਾਂ ਸੂਰੇ ਜੰਮਦੇ‘‘ ਗੀਤ ਗਾ ਕੇ ਮਹੌਲ ਨੂੰ ਇਤਹਾਸਕ ਪਾਣ ਚਾੜ ਦਿੱਤੀ। 1200 ਦੇ ਕਰੀਬ ਲੱਗੀਆਂ ਕੁਰਸੀਆਂ ਤੇ ਸਹਿਜੇ ਸਹਿਜੇ ਸਰੀਰ ਸੁਸੌਭਿੱਤ ਹੋਣ ਲੱਗੇ ਅਤੇ ਚਾਂਦਨੀ ਕੰਨਵੈਂਸ਼ਨ ਸੈਂਟਰ ਇੱਕ ਮਨੁੱਖੀ ਸਮੁੰਦਰ ਦਾ ਰੂਪ ਧਾਰਨ ਕਰ ਗਿਆ। ਕਾਲੀਆਂ ਟੀ ਸ਼ਰਟਾਂ ਵਿੱਚ ਸੈਂਕੜੇ ਵਲੰਟੀਅਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਬਾਹਰ ਦਰਸ਼ਕਾਂ ਦੀਆਂ ਵਹੀਰਾਂ ਠੱਲਣ ਦਾ ਨਾਮ ਨਹੀਂ ਸਨ ਲੈ ਰਹੀਆਂ ਅਤੇ ਅੰਦਰ ਹਾਲ ਦੇ ਖੱਲਾਂ ਖੂੰਜੇ ਨੱਕੋ ਨੱਕ ਭਰ ਚੁੱਕੇ ਸਨ। ਕੁਰਸੀਆਂ ਹੋਰ ਮੰਗਵਾਈਆਂ ਗਈਆਂ, ਪਰ ਇਕੱਠ ਨੂੰ ਸੰਭਾਲਣ ਮੁਸ਼ਕਲ ਹੋ ਗਿਆ।ਮਿਸੀਸਾਗਾ ਗੁਰਦੁਆਰਾ ਸਾਹਿਬ ਦੇ ਖਾਲਸਾ ਸਕੂਲ ਦੇ ਬੱਚਿਆਂ ਨੇ ਪ੍ਰੋ ਮੋਹਣ ਸਿੰਘ ਦੀ ਕਲਮ ਚੋਂ ਉੱਕਰੀ ਸਿੱਖੀ ਦੀ ਤਸਵੀਰ ‘‘ਓ ਕਿਹੜਾ ਬੂਟਾ ਹੈ‘‘ ਗਾਇਣ ਕਰਕੇ ਖਾਲਸੇ ਦੇ ਰੰਗ ਨੂੰ ਹੋਰ ਗੂੜਾ ਕਰ ਦਿੱਤਾ। ਬੱਚਿਆਂ ਦੀ ਇਸ ਟੀਮ ਵਿੱਚ ਜਬਰਦਸਤ ਜਾਬਤਾ ਵੇਖਣ ਨੂੰ ਮਿਲਿਆ, ਜੋ ਖਾਲਸੇ ਦੇ ਮੁੱਢਲੇ ਗੁਣਾਂ ਚੋਂ ਇੱਕ ਹੈ। ਨੌਜੁਆਨ ਹੀਰਾ ਸਿੰਘ ਨੇ ‘‘ਬਿਸਰਿ ਨਾਹੀ ਪੂਰਣ ਗੁਣਤਾਸਿ‘‘ ਸ਼ਬਦ ਨੂੰ ਨਵੀਨ ਧੁੰਨਾਂ ਵਿੱਚ ਗਾਇਣ ਕੀਤਾ ਅਤੇ ਨਾਲ ਹੀ ਇਸਦਾ ਉਲੱਥਾ ਕਾਵਿ ਰੂਪ ਵਿੱਚ ਅੰਗਰੇਜ਼ੀ ਵਿੱਚ ਗਾਇਆ।ਨੌਜੁਆਨ ਗਾਇਕਾ ਸਲੀਨਾ ਢਿਲੋਂ ਨੇ ਬੜੀ ਸੁਰੀਲੀ ਆਵਾਜ਼ ਵਿੱਚ ਪ੍ਰਮਾਤਮਾ ਨਾਲ ਪਿਆਰ ਅਤੇ ਏਕਤਾ ਨੂੰ ਸਮਰਪਿਤ ਗੀਤ ਸੁਣਾਇਆ। ਢਿਲੋਂ ਦਾ ਗਾਉਣ ਦਾ ਅੰਦਾਜ਼, ਕਿਸੇ ਤਕੜੀ ਮਿਹਨਤ ਨਾਲ ਭਿੱਜਿਆ ਹੋਇਆ ਸੀ ਅਤੇ ਇਉਂ ਮਹਿਸੂਸ ਹੁੰਦਾ ਸੀ ਕਿ ਕੋਈ ਸਿੱਖੀ ਹੋਈ ਗਾਇਕਾ ਦੀ ਰਿਕਾਰਡਿੰਗ ਚੱਲ ਰਹੀ ਹੋਵੇ।ਵਨ ਪੰਥ ਦਾ ਮਨੋਰਥ ਸਮੇਂ ਦਾ ਹਾਣੀ ਹੋਣਾ ਹੈ। ਯੂਥ, ਗੁਰਦੁਆਰਿਆਂ ਦੇ ਗੈਰ ਸੰਵਿਧਾਨਿਕ ਪ੍ਰਬੰਧ ਤੋਂ ਕਿਨਾਰਾ ਕਰਕੇ ਆਪਣੀਆਂ ਭਾਵਨਾਵਾਂ ਦੀ ਖੁਦ ਪੂਰਤੀ ਕਰਨ ਦੇ ਰਾਹ ਤੇ ਤੁਰ ਪਏ ਹਨ। ਉਹ ਸਾਡੇ ਕੰਮ ਕਰਨ ਦੇ ਤਰੀਕੇ, ਸਲੀਕੇ ਅਤੇ ਰਵਈਏ ਤੋਂ ਇਨਕਾਰੀ ਹਨ। ਯੂਥ ਸਾਡੇ ਕੱਚਘਰੜ ਵਿਚਾਰਾਂ ਨਾਲ ਮੁਸਤਫਿੱਕ ਨਹੀਂ ਹਨ। ਉਨ੍ਹਾਂ ਨੇ ਅੰਕਲ ਵਰਗ ਨੂੰ ਸੁਨੇਹਾ ਦਿੱਤਾ ਹੈ ਕਿ ਗੁਰੂ ਨੇ ਇੱਕ ਪੰਥ ਚਲਾਇਆ ਸੀ ਅਤੇ ਅਸੀਂ ਹਰ ਇੱਕ ਨੇ ਆਪੋ ਆਪਣਾ ਪੰਥ ਚਲਾਇਆ ਹੋਇਆ ਹੈ।ਪ੍ਰਸਿੱਧ ਲਿਖਾਰੀ ਮੱਖਣ ਬਰਾੜ ਨੇ ਇਨਾਂ ਬੱਚਿਆਂ ਦੀ ਰੱਜ ਕੇ ਸਿਫਤ ਕੀਤੀ ਅਤੇ ਟੋਟਕੇ ਸੁਣਾ ਕੇ ਉਨ੍ਹਾਂ ਹਾਜ਼ਰੀ ਲੁਆਈ।9 ਨਵੰਬਰ 1938 ਨੂੰ ਜੀਊਜ਼ ਨੂੰ ਨਾਜ਼ੀ ਵਲੋਂ ਆਖਰੀ ਹੱਲਾ ਬੋਲ ਕੇ ਖਤਮ ਕਰਨ ਦੀ ਕੋਸਿ਼ਸ਼ ਕੀਤੀ ਗਈ ਸੀ ਜਿਸ ਨੂੰ ‘‘ਕ੍ਰਿਸਟਲਨਾਕ‘‘ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਮੌਕੇ ‘‘ਸਿੱਖ ਕ੍ਰਿਸਟਲਨਾਕ 1984‘‘ ਨਾਮੀ ਡਾਕੂਮੈਂਟਰੀ ਫਿਲਮ ਵਿਖਾਈ ਗਈ, ਜਿਸ ਨੂੰ ਡੇਢ ਹਜ਼ਾਰ ਦਰਸ਼ਕਾਂ ਨੇ ਸਾਹ ਧੂਹ ਕੇ ਵੇਖਿਆ। ਇਸ ਵਿੱਚ ਸਿੱਖਾਂ ਉਪਰ ਢਾਹੇ ਗਏ ਜ਼ੁਲਮਾਂ ਦੀ ਵੀਡੀਓਗਰਾਫੀ ਕੀਤੀ ਹੋਈ ਸੀ।ਵਨ ਪੰਥ ਸਮਾਗਮ ਨੂੰ ਕੰਪਿਊਟਰ ਰਾਹੀਂ ਤਰਤੀਬ ਦਿੱਤੀ ਗਈ ਸੀ। ਕੋਈ ਵੀ ਸਟੇਜ ਸਕੱਤਰ ਨਹੀਂ ਸੀ ਜਿਹੜਾ ਇਸ ਸਮਾਗਮ ਨੂੰ ਕਿਸੇ ਵਿਅਕਤੀ ਵਿਸੇ਼ਸ਼ ਨਾਲ ਜੋੜਦਾ। ਦੋ ਵੱਡੀਆਂ ਸਕਰੀਨਾਂ ਉਪਰ ਫਿਲਮਾਂ ਅਤੇ ਵਿਚਕਾਰ ਵਿੱਚ ਸਟੇਜ ਉਪਰ ਅਦਾਕਾਰੀ ਕੀਤੀ ਜਾਂਦੀ ਸੀ।ਗੁਰੂਪੰਥ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਇਸ ਮੌਕੇ ਜਬਰਦਸਤ ਕਵਿਤਾ ਪੇਸ਼ ਕੀਤੀ।ਇਸ ਸਮਾਗਮ ਨੂੰ ਸਮਝਣ ਲਈ ਕੌਮੀ ਪਿਆਰ ਦੀ ਪਿਆਸ ਦਾ ਹੋਣਾ ਲਾਜ਼ਮੀ ਸੀ। ਕਿਉਂਕਿ ਇਥੇ ਪੇਸ਼ਾਵਰ ਕਲਾਕਾਰ ਨਹੀਂ ਬਲਕਿ ਇਥੇ ਜਜ਼ਬਾਤਾਂ ਦੀ ਤਾਰ ਨਾਲ ਛੇੜੇ ਜਾ ਰਹੇ ਸਨ। ਇਥੇ ਅੱਜ ਉਹ ਵਿਰਲਾਪਮਈ ਰਾਗ ਛੇੜੇ ਜਾ ਰਹੇ ਸਨ ਜਿੰਨਾਂ ਨੂੰ ਕਿਤੇ ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਸਾਹਿਬ ਜੀ ਨੇ ਛੇੜਿਆ ਸੀ ਅਤੇ ਕਿਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੀ ਕਤਲਗਾਹ ਵਿੱਚ ਹਿੰਦੂ ਧਰਮ ਦੀ ਰਾਖੀ ਕਰਦਿਆਂ ਆਪਣੀ ਸ਼ਾਹਰਗ ਦਾ ਖੂਨ ਡੋਲ੍ਹ ਕੇ ਮੁਗਲਾਂ ਦੀਆਂ ਅੱਖਾਂ ਉਪਰ ਹੰਕਾਰੀ ਦੀ ਪੱਟੀ ਲਾਹੁਣ ਲਈ ਛੇੜਿਆ ਸੀ। ‘‘ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ‘‘ ਭਾਵ ਇਸ ਸਮਾਗਮ ਵਿੱਚ ਕੀਤੀ ਗਾਈ ਪੇਸ਼ਕਾਰੀ, ਕੌਮੀ ਦੁਖਾਂਤ, ਕੌਮੀ ਇਤਹਾਸ ਅਤੇ ਕੌਮੀ ਜਜ਼ਬਾਤਾਂ ਦਾ ਗੁਲਦਸਤਾ ਸਨ।ਪ੍ਰਣਾਵਤ ਸਿੰਘ ਅਤੇ ਪਰਾਨੀਤ ਕੌਰ ਨੇ ਜੋਸ਼ਮਈ ਕਵਿਤਾ ‘‘ਇੰਦਰਾ ਫਿਲਟਰ ਵਾਂਗਰ ਸਿੰਘਾਂ ਨੇ ਛਾਣ ਤੀ‘‘ ਗਾ ਕੇ ਮਹੌਲ ਨੂੰ ਮੁੜ ਸੋਬਰ ਕਰਨ ਦੀ ਕੋਸਿ਼ਸ਼ ਕੀਤੀ। ਇਨਾਂ ਬੱਚਿਆਂ ਦੀ ਦੂਸਰੀ ਕਵਿਤਾ, ਪੰਥ ਲਈ ਸੰਦੇਸ਼ ਸੀ ਜਿਸ ਦੇ ਬੋਲ ਸਨ: ਪੰਥ ਖਾਲਸਾ ਸਾਡਾ ਪ੍ਰੀਵਾਰ, ਸਾਡਾ ਇਸਦੇ ਨਾਲ ਪਿਆਰ‘‘।ਕਿਸੇ ਸਕੱਤਰ ਦੀ ਲੋੜ ਨਾ ਮਹਿਸੂਸ ਹੁੰਦਿਆਂ ਸਮਾਗਮ ਦੀ ਅਗਲੀ ਅਦਾਕਾਰੀ ਗੁਰੂਕੁਲ ਆਰਟਸ ਅਕਾਦਮੀ ਦੇ ਕਲਾਕਾਰਾਂ ਵਲੋਂ ਕੀਤੀ ਗਈ। ਦਾਸ (ਸੁਖਮਿੰਦਰ ਸਿੰਘ ਹੰਸਰਾ) ਦੇ ਗਾਏ ਗੀਤ ‘‘ਮਾਏ ਨੀ ਮਾਏ ਮੈਨੂੰ ਰਾਤਾਂ ਨੂੰ ਖੁਆਬਾਂ ਵਿੱਚ ਦਿੱਲੀ ਦਾ ਸਾਕਾ ਯਾਦ ਆਵੇ‘‘ ਨਾਲ ਗੁਰੂਕੁਲ ਆਰਟਸ ਦੇ ਕਲਾਕਾਰਾਂ ਨੇ ਜਬਰਦਸਤ ਕੋਰੀਓਗਰਾਫੀ ਕੀਤੀ, ਜਿਸ ਨਾਲ ਦਰਸ਼ਕਾਂ ਦੀਆਂ ਅੱਖਾਂ ਚੋਂ ਕੌਮੀ ਦਰਦ ਦੇ ਹੰਝੂਆਂ ਦੀ ਝੜੀ ਲੱਗ ਗਈ। ਇਸ ਮੌਕੇ ਕਈ ਦਰਸ਼ਕਾਂ ਨੂੰ ਸਟੇਜ ਤੋਂ ਅੱਖਾਂ ਫੇਰਨ ਲਈ ਮਜਬੂਰ ਹੁੰਦਿਆਂ ਵੇਖਿਆ ਗਿਆ। ਇਸ ਆਈਟਮ ਵਿੱਚ ਬੜੇ ਮਿਆਰੀ ਢੰਗ ਨਾਲ ਕੌਮ ਦੇ ਜਜ਼ਬਾਤਾਂ ਨੂੰ ਬੱਬੂ ਮਾਨ ਦੀ ਨਵੀਂ ਬਹੁਚਰਚਿਤ ਸੀ ਡੀ ਦੇ ਗੀਤਾਂ ਨਾਲ ਟੁੰਬਿਆਂ ਗਿਆ। ‘‘ਜਿਹੜੇ ਕੌਮ ਲਈ ਮਰਦੇ ਉਨ੍ਹਾਂ ਨੂੰ ਦੱਸੋ ਯਾਦ ਕੌਣ ਕਰਦਾ‘ ਗੀਤ ਨੇ ਦਰਸ਼ਕਾਂ ਦੇ ਧਿਆਨ ਨੂੰ ਹੋਰ ਗੰਭੀਰਤਾ ਨਾਲ ਮੰਚ ਵੱਲ ਖਿੱਚਿਆ। ਉਪਰੰਤ ‘‘ਇੱਕ ਬਾਬਾ ਨਾਨਕ ਸੀ‘‘ ਗੀਤ ਉਪਰ ਬੱਚਿਆਂ ਵਲੋਂ ਕੀਤੀ ਗਈ ਐਕਟਿੰਗ ਨੇ ਦਰਸ਼ਕਾਂ ਦੇ ਮਨ੍ਹਾਂ ਦੀਆਂ ਤਰੰਗਾਂ ਨੂੰ ਛੂਹ ਲਿਆ। ਬੜੀ ਗੰਭੀਰ ਬੈਠੇ ਦਰਸ਼ਕਾਂ ਨੇ ਇੱਕ ਦਮ ਤਾਲੀਆਂ ਮਾਰ ਕੇ ਬੱਚਿਆਂ ਦੀ ਕਲਾ ਨੂੰ ਸਵਿਕਾਰ ਕੀਤਾ। ਇਸ ਮੌਕੇ ਦਰਸ਼ਕਾਂ ਦੇ ਜਜ਼ਬਾਤ ਕਦੇ ਅੱਖਾਂ ਦੇ ਹੰਝੂਆਂ ਰਾਹੀਂ ਅਤੇ ਕਦੇ ਤਾਲੀਆਂ ਰਾਹੀਂ ਪ੍ਰਗਟ ਹੋ ਰਹੇ ਸਨ। ਅਖੀਰ ਵਿੱਚ ਗੁਰੂਕੁਲ ਆਰਟਸ ਦਾ ਨਾਇਕ ਸਟੇਜ ਤੇ ਬਹੁੜਿਆ ਜਿਸ ਨੇ ਬੱਬੂ ਮਾਨ ਦਾ ਗੀਤ ‘‘ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ‘‘ ਵਿੱਚ ਸਿੱਖ ਕੌਮ ਦੀ ਬਹਾਦਰੀ ਦੇ ਗੁਣਾਂ ਨੂੰ ਉਜਾਗਰ ਕੀਤਾ। 10-12 ਮਿੰਟ ਦੀ ਇਸ ਅਦਾਕਾਰੀ ਨੇ ਡੇਢ ਹਜ਼ਾਰ ਤੋਂ ਵੱਧ ਹਾਜ਼ਰ ਦਰਸ਼ਕਾਂ ਦੇ ਮਨ੍ਹਾਂ ਅੰਦਰਲੀਆਂ ਭਾਵਨਾਵਾਂ ਨੂੰ ਇੱਕ ਸਾਜ ਮੁਹਈਆ ਕਰਵਾ ਦਿੱਤਾ ਜਿਸ ਰਾਹੀਂ ਹਰ ਮਨ੍ਹ ਅੰਦਰ ਕੌਮੀ ਰਾਗ ਛਿੜ ਪਿਆ।ਇੱਕ ਹੋਰ ਫਿਲਮ ਜਿਸ ਵਿੱਚ ਦਿੱਲੀ ਦੇ ਸਾਕੇ ਦਾ ਦਿਲ ਕੰਬਾਊ ਦ੍ਰਿਸ਼ ਸੀ, ਨੇ ਦਰਸ਼ਕਾਂ ਦਾ ਧਿਆਨ ਐਧਰ ਓਧਰ ਨਹੀਂ ਜਾਣ ਦਿੱਤਾ। ਉਪਰੰਤ ਡਾ ਉਂਕਾਰ ਸਿੰਘ ਹੋਰਾਂ ਨੇ ਇਤਹਾਸਿਕ ਗਜ਼ਲ ਸੁਣਾਈ।ਅਮਨਦੀਪ ਕੌਰ ਨੇ ਬੜੇ ਜਜ਼ਬਾਤੀ ਲਹਿਜ਼ੇ ਵਿੱਚ ਪੰਥ ਦੇ ਇਤਹਾਸ, ਇੰਦਰਾ ਦੀ ਮੌਤ, ਰਾਜੀਵ ਗਾਂਧੀ ਵਲੋਂ ਗੁੰਡਿਆਂ ਨੂੰ ਸੰਬੋਧਨ ਅਤੇ ਦਿੱਲੀ ਵਿੱਚ ਸਿੱਖ ਕੌਮ ਦੇ ਘਾਣ ਦੀ ਦਾਸਤਾਨ ਨੂੰ ਕਵਿਤਾ ਦੇ ਰੂਪ ਵਿੱਚ ਗਾਇਣ ਕੀਤਾ। ਅਮਨਦੀਪ ਕੌਰ ਦੀ ਕਵਿਤਾ ਦੇ ਅਲਫਾਜ਼, ਸਿੱਖ ਕੌਮ ਦੇ ਸੀਨੇ ਵਿੱਚ ਲੱਗੇ ਅੱਲ੍ਹੇ ਜ਼ਖ਼ਮਾਂ ਦੀ ਦਾਸਤਾਨ ਨੂੰ ਬਾਖੂਬੀ ਨਾਲ ਪੇਸ਼ ਕਰ ਰਹੇ ਸੀ।ਸੁਖਦੇਵ ਸਿੰਘ ਨਾਮੀ ਨੌਜੁਆਨ ਨੇ ਬੜੇ ਸਹਿਜ ਵਿੱਚ ਰਹਿੰਦਿਆਂ ਕਲਾਤਾਮਿਕ ਅੰਦਾਜ਼ ਵਿੱਚ ਦੱਸਿਆ ਕਿ ਜਦੋਂ ਮੈਂ ਦਸਤਾਰ ਸਜਾਉਂਦਾ ਹਾਂ ਤਾਂ ਮੈਂ ਯਾਦ ਕਰਦਾ ਹਾਂ। ਸੁਖਦੇਵ ਸਿੰਘ ਦੀ ਇਸ ਕਵਿਤਾ ਦਾ ਸਿਰਲੇਖ ਹੀ ਇਹ ਸੀ ਕਿ ‘‘ਵਿੱਨ ਆਈ ਟਾਈ ਮਾਈ ਦਸਤਾਰ, ਆਈ ਰੀਮੈਂਬਰ‘‘। ਉਸਦੀ ਕਵਿਤਾ ਦਾ ਇੱਕ ਵਰਸ ਕਹਿ ਰਿਹਾ ਸੀ ਕਿ “ਜਦੋਂ ਮੈਂ ਜੂੜਾ ਕਰਦਾ ਹਾਂ ਮੈਂ ਵਾਲ ਨਹੀਂ ਬੰਨਦਾ ਮੈਂ ਆਪਣੀ ਯਾਦਾਂ ਨੂੰ ਸੰਭਾਲਦਾ ਹਾਂ”।ਉਪਰੰਤ ਫਿਰ ਅਮਨਦੀਪ ਕੌਰ ਨੇ ਸਟੇਜ ਤੇ ਆ ਕੇ ਸਿੱਖ ਕੌਮ ਨੂੰ ਸੰਬੋਧਨ ਕਰਦਿਆਂ ਇੱਕ ਗੀਤ ਪੇਸ਼ ਕੀਤਾ “ਧੱਕੇ ਚੜ ਗਈ ਸਿੰਘੋ ਅੱਜ ਹੈ ਕੌਮ ਗਦਾਰਾਂ ਦੇ” ਜਿਸ ਨੂੰ ਦਰਸ਼ਕਾਂ ਨੇ ਬੜੇ ਧਿਆਨ ਨਾਲ ਸੁਣਿਆ।ਇਸ ਸਮਾਗਮ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਮੁਕੰਮਲ ਤਕਰੀਰ ਵਿਖਾਈ ਗਈ ਜਿਹੜੀ ਅਣਖੀਲਾ ਪੰਜਾਬ ਟੀ ਵੀ ਦੀ ਵਰ੍ਹੇ ਗੰਢ ਤੇ 10 ਅਪਰੈਲ 1995 ਵਿੱਚ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਏ ਵਨ ਵੀਡੀਓ ਦੇ ਸਹਿਯੋਗ ਨਾਲ ਰਿਕਾਰਡ ਕੀਤੀ ਗਈ ਸੀ। ਇਸ ਤਕਰੀਰ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ, ਸਾਨੂੰ ਪ੍ਰੇਰਨਾ ਦੇ ਰਹੇ ਸੀ ਕਿ ਗੁਰੂ ਕੋਲੋਂ ਦੁੱਧ, ਪੁੱਤ ਅਤੇ ਜਾਇਦਾਦਾਂ ਮੰਗਣ ਤੋਂ ਬਿਨ੍ਹਾਂ ਇੱਕ ਹੋਰ ਬੜੀ ਕੀਮਤੀ ਦਾਤ ਹੈ ਜਿਸ ਨੂੰ ਮੰਗ ਲਿਆ ਕਰੋ, ਉਹ ਹੈ ਸ਼ਹਾਦਤ ਦੀ ਦਾਤ।ਇਸ ਫਿਲਮ ਦੇ ਨਾਲ ਹੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸਪੁੱਤਰੀ ਬੀਬੀ ਨਵਕਿਰਨ ਕੌਰ ਖਾਲੜਾ ਦੀ ਇੰਟਰਵਿਉ ਵਿਖਾਈ ਸੀ ਜਿਸ ਵਿਚ ਉਸਨੇ ਨਿਧੱੜਕ ਹੋ ਕੇ ਕਿਹਾ ਕਿ ਜੋ ਕੁੱਝ ਮੇਰੇ ਪਿਤਾ ਜੀ ਨੇ ਸ਼ੁਰੂ ਕੀਤਾ ਸੀ, ਉਹ ਸੰਘਰਸ਼ ਨੂੰ ਜਾਰੀ ਰੱਖਾਂਗੇ।ਗੁਰਪ੍ਰੀਤ ਸਿੰਘ ਚਾਨਾ ਅਤੇ ਜਸਵਿੰਦਰ ਕੌਰ ਦੀਆਂ ਅਦਾਕਾਰੀਆਂ ਤੋਂ ਬਾਅਦ, ਇੱਕ ਨਿੱਗਰ ਅਤੇ ਅਡੋਲ ਆਵਾਜ਼ ਲੈ ਕੇ ਨੌਜੁਆਨ ਗਾਇਕ ਦੀਪ ਜੰਡੂ ਨੇ ਇੱਕ ਗੀਤ ਪੇਸ਼ ਕੀਤਾ ਜਿਸਦੇ ਬੋਲ “ਔਖੇ ਵੇਲੇ ਪਿੱਠ ਨੀਂ ਵਿਖਾਉਂਦਾ ਖਾਲਸਾ”। ਦੀਪ ਜੰਡੂ ਦੀ ਬੇਬਾਕ ਆਵਾਜ਼ ਨੇ ਹਾਲ ਗੁੰਜਾ ਦਿੱਤਾ। ਹਿੱਕ ਦੇ ਜ਼ੋਰ ਨਾਲ ਖਾਲਸੇ ਦੇ ਜਜ਼ਬਾਤਾਂ ਨੂੰ ਜੰਡੂ ਦੇ ਗੀਤ ਵਿੱਚ ਬਾਖੂਬੀ ਨਾਲ ਉਘਾੜਿਆ ਗਿਆ ਹੈ।ਜਸਦੀਪ ਸਿੰਘ ਨੇ “ਵੇਅਰ ਆਈ ਕੰਮ ਫਰਾਮ” ਨਾਮੀ ਕਵਿਤਾ ਗਾ ਕੇ ਸਿੱਖ ਸਮਾਜ ਅੰਦਰ ਪਨਪ ਰਹੀਆਂ ਅਲਾਮਤਾਂ ਤੇ ਚੋਟ ਮਾਰੀ। ਪ੍ਰੀਤ ਮਨੀ ਨੇ ਦੇਵ ਥਰੀਕਿਆਂ ਵਾਲੇ ਦਾ ਲਿਖਿਆ ਅਤੇ ਕੁਲਦੀਪ ਮਾਣਕ ਦਾ ਗਾਇਆ ਗੀਤ “ਭਾਈ ਮਤੀ ਦਾਸ ਗੁਰੂ ਦਾ ਪਿਆਰਾ” ਗਾਇਣ ਕੀਤਾ ਅਤੇ ਦੂਸਰਾ ਗੀਤ “1984 ਦੀ ਗੱਲ ਮੈਂ ਸੁਣਾਵਾਂ” ਗੀਤ ਗਾ ਕੇ ਉਨ੍ਹਾਂ ਨੇ ਆਪਣੀ ਹਾਜ਼ਰੀ ਲੁਆਈ। ਰੈਪਰ਼ “ਹੰਬਲ ਦਾ ਪੋਇਟ” ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਅਰਪਿਤ ਕੀਤੀਆਂ।ਅਖੀਰ ਵਿੱਚ ਪੰਥ ਦੀ ਚੜਦੀ ਕਲਾ ਅਤੇ ਪੰਥਕ ਏਕਤਾ ਲਈ ਦੋ ਬੱਚੀਆਂ ਨੇ ਅਰਦਾਸ ਕਰਕੇ ਸਮਾਗਮ ਦੀ ਸੰਪੂਰਨਤਾ ਕੀਤੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਨਵੀਨਰ ਗੁਰਮੀਤ ਸਿੰਘ ਗਰੇਵਾਲ ਨੇ ਇਸ ਸਮਾਗਮ ਨੂੰ ਵੇਖਣ ਤੋਂ ਬਾਅਦ ਬੇਹੱਦ ਪ੍ਰਸੰਨਤਾ ਵਿੱਚ ਕਿਹਾ ਕਿ ਨੌਜੁਆਨਾਂ ਨੇ ਇਸ ਸਮਾਗਮ ਨੂੰ ਤਰਤੀਬ ਦੇ ਕੇ ਦੁਨੀਆਂ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਸਿੱਖ ਕਿਸੇ ਵੀ ਉਮਰ ਦਾ ਹੋਵੇ, ਉਸ ਅੰਦਰ ਕੌਮੀ ਪਿਆਰ ਦਾ ਸਮੁੰਦਰ ਇਉਂ ਹੀ ਛੱਲਾਂ ਮਾਰਦਾ ਰਹੇਗਾ। ਸਿੱਖ ਕੌਮ ਦੇ ਦੋਖੀਆਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਸਿੱਖ 1984 ਦੇ ਸਿੱਖਾਂ ਉਪਰ ਹੋਏ ਜ਼ੁਲਮਾਂ ਨੂੰ ਕਦੇ ਵੀ ਭੁੱਲਣ ਨੂੰ ਤਿਆਰ ਨਹੀਂ ਹੈ।ਅਫਸੋਸ ਹੈ ਕਿ ਬੱਚਿਆਂ ਨੇ 12 ਹਜ਼ਾਰ ਡਾਲਰ ਦੀ ਲਾਗਤ ਨਾਲ ਕਰਵਾਏ ਗਏ ਇਹ ਸਮਾਗਮ ਨੂੰ ਬੱਚਿਆਂ ਨੇ ਖੁਦ ਚੰਦਾ ਇਕੱਠਾ ਕਰਕੇ ਸੰਪੂਰਨ ਕੀਤਾ ਜਦੋਂ ਕਿ ਸਿੱਖੀ ਅਦਾਰਿਆਂ, ਗੁਰਦੁਆਰਿਆਂ, ਸੰਗਠਨਾਂ ਜਾਂ ਪੰਥਕ ਜਥੇਬੰਦੀਆਂ ਨੇ ਨਾ ਮਾਤਰ ਸਹਿਯੋਗ ਦੇ ਕੇ ਯੂਥ ਪ੍ਰਤੀ ਸੁਹਿਰਦਤਾ ਦਾ ਪੋਲ ਖੋਲ ਦਿੱਤਾ ਹੈ। ਯੂਥ ਨੂੰ ਕਹਿਣ ਨੂੰ ਕੌਮ ਦੇ ਆਗੂ ਮਜ਼ਬੂਤ ਬਣਾਉਣ ਦਾ ਢੌਂਗ ਰਚਦੇ ਹਨ ਪਰ ਯੂਥ ਹਮੇਸ਼ਾਂ “ਅੰਕਲਾਂ” ਹੱਥੋਂ ਨਿਰਾਸ਼ ਹੀ ਹੋਏ ਹਨ। ਕੁੱਝ ਵਿਅਕਤੀਗਤ ਅੰਕਲਾਂ ਨੇ ਹਮੇਸ਼ਾ ਯੂਥ ਦੀ ਮਦਦ ਵੀ ਕੀਤੀ ਹੈ।
ਮੁਹਾਲੀ ਵਿੱਚ ਨਗਰ ਕੀਰਤਨ ਨਿਕਲਿਆ
ਡੇਲਸ(ਟਕਸ਼ਾਸ) ਵਿੱਚ 84 ਦੇ ਸਬੰਧ ਵਿੱਚ ਸੈਮੀਨਾਰ ਝਾਰਖੰਡ ਵਿੱਚ ਮਾਓਵਾਦੀਆਂ ਨੇ ਪੁਲਿਸ ਦੀ ਗੱਡੀ ਉਡਾਈ ਰਾਂਚੀ, 22 ਨਵੰਬਰ- ਝਾਰਖੰਡ ਪੁਲਿਸ ਦਾ ਕਹਿਣਾ ਹੈ ਕਿ ਉਥੋਂ ਦੇ ਗੁਮਲਾ ਜ਼ਿਲ੍ਹੇ ਵਿਚ ਮਾਓਵਾਦੀਆਂ ਨੇ ਇਕ ਬਾਰੂਦੀ ਸੁਰੰਗ ਨਾਲ ਇਕ ਵਾਹਨ ਨੂੰ ਉਡਾ ਦਿੱਤਾ ਜਿਸ ਵਿਚ ਘੱਟੋ ਘੱਟ ਤਿੰਨ ਪੁਲਿਸ ਦੇ ਜਵਾਨ ਮਾਰੇ ਗਏ ਅਤੇ 7 ਜ਼ਖ਼ਮੀ ਹੋ ਗਏ ਹਨ।ਜ਼ਖ਼ਮੀਆਂ ਨੂੰ ਰਾਂਚੀ ਦੇ ਅਪੋਲੋ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਛੋਟਾ ਨਾਗਪੁਰ ਦੇ ਸੀਨੀਅਰ ਪੁਲਿਸ ਅਧਿਕਾਰੀ ਰੇਜ਼ੀ ਡੁੰਗਡੁੰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਮਲਾ ਦੇ ਬਿਸ਼ਨਪੁਰ ਇਲਾਕੇ ਵਿਚ ਬਾਰੂਦੀ ਸੁਰੰਗ ਵਿਛਾ ਕੇ ਮਾਓਵਾਦੀਆਂ ਨੇ ਇਸ ਵਾਹਨ ਨੂੰ ਉਡਾਇਆ ਹੈ। ਇਕ ਦਿਨ ਪਹਿਲਾਂ ਇਸੇ ਇਲਾਕੇ ਤੋਂ ਇਕ ਮੁਢਲੇ ਸਿਹਤ ਕੇਂਦਰ ਨੂੰ ਉਡਾਉਣ ਦੀ ਖ਼ਬਰ ਆਈ ਸੀ ਜਿਸ ਦੀ ਜਾਂਚ ਲਈ ਸੀ.ਆਰ.ਪੀ.ਐਫ਼. ਦਾ ਇਕ ਦਲ ਬਾਰੂਦੀ ਸੁਰੰਗ ਵਿਰੋਧੀ ਗੱਡੀ ਨੂੰ ਉਥੇ ਲਿਜਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਵਾਹਨ ਦੇ ਪਰਖੱਚੇ ਉਡ ਗਏ। ਸਥਾਨਕ ਪੁਲਿਸ ਕਮਿਸ਼ਨਰ ਅਤੇ ਸੀ.ਆਰ.ਪੀ.ਐਫ਼. ਦੇ ਕਮਾਂਡੈਂਟ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ। ਇਹ ਇਲਾਕਾ ਮਾਓਵਾਦੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਇਲਾਕੇ ਵਿਚ ਬਾਰੂਦੀ ਸੁਰੰਗਾਂ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਹਨ।
ਕਨੇਡਾ ਭਾਰਤੀ ਰਾਜਾ ਨਾਲ ਵਪਾਰਕ ਸਬੰਧ ਬਣਾਉਣਾ ਚਾਹੁੰਦਾ, ਪਰ ਪੰਜਾਬ ਸਰਕਾਰ ਵੱਲੋ ਕੋਈ ਦਿਲਚਸਪੀ ਨਹੀ ਦਿਖਾਈ ਗਈ ; ਜੀ ਐਸ ਗਰੇਵਾਲ ਮਾਛੀਵਾੜਾ 22 ਨਵੰਬਰ (ਸ਼ੁਸੀਲ ਸ਼ਰਮਾ) ਅੱਜ ਕੱਲ ਕਨੇਡਾ- ਭਾਰਤ ਨਾਲ ਆਪਣੇ ਵਪਾਰਕ ਸਬੰਧ ਬਣਾਉਣਾ ਚਾਹੁੰਦਾ ਹੈ, ਇਸ ਕਰਕੇ ਹੀ ਕਨੇਡਾ ਦਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇਸ਼ ਦੀਆ ਕੁੱਝ ਪ੍ਰਮੁੱਖ ਕੰਪਨੀਆ ਨਾਲ ਆਪਣੇ ਵਿਚਾਰ ਸਾਝੇ ਕਰਨ ਆਇਆ ਸੀ ਪਰ ਪੰਜਾਬ ਸਰਕਾਰ ਨੇ ਕੋਈ ਦਿਲਚਸਪੀ ਨਹੀ ਦਿਖਾਈ। ਇਨ੍ਹਾਂ ਗੱਲਾ ਦਾ ਪ੍ਰਗਟਾਵਾ ਅੱਜ ਇੱਥੇ ਟਰਾਟੋ ਤੋ ਕੱਢੇ ਜਾ ਰਹੇ ਪੰਜਾਬੀ ਅਖਬਾਰ ਇੰਡੋ-ਕੇਨਡੀਅਨ ਟਾਂਿੲਮਜ ਦੇ ਸੰਪਾਦਕ ਜਗਦੀਸ਼ ਸਿੰਘ ਗਰੇਵਾਲ ਨੇ ਸਥਾਨਕ ਸਿੱਖ ਅਜਾਇਬ-ਘਰ ਦਾ ਦੌਰਾ ਕਰਨ ਉਪਰੰਤ ਪੱਤਰਕਾਰਾ ਨਾਲ ਵਿਚਾਰ ਸਾਝੇ ਕਰਦਿਆ ਕੀਤਾ। ਪੰਜਾਬ ਦੇ ਪ੍ਰਵਾਸੀ ਨੌਜਵਾਨ ਗਰੇਵਾਲ ਨੇ ਦੱਸਿਆ ਕੇ ਮੈ ਕਨੇਡੀਆਈ ਪ੍ਰਧਾਨ ਮੰਤਰੀ ਹਾਰਪਰ ਨਾਲ ਮੁੰਬਈ ਤੋ ਦੌਰਾ ਸ਼ੁਰੂ ਕੀਤਾ ਜੋ ਕਿ ਅਮ੍ਰਿਤਸਰ ਜਾ ਕੇ ਖਤਮ ਹੋਇਆ। ਅਸ਼ੀ ਦੇਸ਼ ਦੀਆ ਕਈ ਵੱਡੀਆ ਕੰਪਨੀਆ ਜਿਵੇ ਟਾਟਾ,ਰਿਲਾਇਸ਼,ਬੰਬੇ ਚੈਮਬਰਜ-ਕਾਮਰਸ ਤੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨਾਲ ਗੱਲ ਕਰ ਚੁੱਕੇ ਹਾ। ਪਰ ਪੰਜਾਬ ਸਰਕਾਰ ਨੇ ਕੋਈ ਹੁੰਗਾਰਾ ਨਹੀ ਭਰਿਆ ਜਦ ਕਿ ਕਨੇਡਾ ਸਰਕਾਰ ਦੀ ਜਿਆਦਾ ਰੁਚੀ ਪੰਜਾਬ ਵੱਲ ਸੀ ਹੁਣ ਕਨੇਡਾ ਨੂੰ ਭਾਰਤ ਦੇ ਦੱਖਣੀ ਰਾਜਾ ਵੱਲ ਦੇਖਣਾ ਪੈ ਰਿਹਾ ਹੈ, ਉਨ੍ਹਾ ਸਿੱਖ ਅਜਾਇਬ-ਘਰ ਦੀ ਸੰਲਾਘਾ ਕਰਦਿਆ ਕਿਹਾ ਕਿ ਇਸ ਨੂੰ ਖੰਡੂਰ ਸਾਹਿਬ ਦੇ ਮਿਊਜਿਮ ਵਾਗ ਕੰਪਿਊਟਰਾਇਜਡ ਕਰਨ ਲਈ ਵੱਧ ਤੋ ਵੱਧ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਸ੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਬਰ ਕ੍ਰਿਪਾਲ ਸਿੰਘ ਖੀਰਨੀਆ ਨੇ ਜਗਦੀਸ਼ ਸਿੰਘ ਗਰੇਵਾਲ ਨੂੰ ਸਨਮਾਨਤ ਕੀਤਾ। ਉਸ ਵੇਲੇ ਉਹਨਾ ਦੇ ਨਾਲ ਚਿੱਤਰਕਾਰ ਜਗਦੀਸ਼ ਸਿੰਘ ਬਰਾੜ, ਨਗਰ ਕੌਸ਼ਲ ਦੇ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ,ਮਨਮੋਹਨ ਸਿੰਘ ਖੇੜਾ, ਚਰਨ ਸਿੰਘ ਬਗਲੀ, ਨਿੰਰਜਨ ਸਿੰਘ ਨੂਰ, ਆਦਿ ਵੀ ਮੌਜੂਦ ਸਨ। ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਅਤੇ ਯੂ.ਕੇ ਦੀਆਂ ਇਕਾਈਆਂ ਨੇ ਸ. ਸੁਖਜੀਵਨ ਸਿੰਘ ਜੀ ਦੇ ਮਾਤਾ ਜੀ ਦੇ ਦਿਹਾਂਤ ਤੇ ਕੀਤਾ ਦੁਖ਼ ਦਾ ਪ੍ਰਗਟਾਵਾ ਫਰੈਂਕਫਰਟ, ਜਰਮਨੀ (ਸੁਖਪ੍ਰੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਅਤੇ ਯੂ.ਕੇ ਦੇ ਆਗੂਆਂ, ਜਰਮਨੀ ਯੁਨਿਟ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ, ਬਾਬਾ ਸੋਹਣ ਸਿੰਘ ਕੰਗ, ਭਾਈ ਰਾਮ ਸਿੰਘ ਮੇਹਲੀ, ਯੂਥ ਵਿੰਗ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ, ਭਾਈ ਸੁਖਪ੍ਰੀਤ ਸਿੰਘ ਜਨਰਲ ਸਕੱਤਰ, ਭਾਈ ਹੀਰਾ ਸਿੰਘ ਮੱਤੇਵਾਲ, ਭਾਈ ਕੁਲਵਿੰਦਰ ਸਿੰਘ ਨਾਹਲ, ਭਾਈ ਮਹਿਤਾਬ ਸਿੰਘ, ਭਾਈ ਸਤਪਾਲ ਸਿੰਘ ਸਿੱਧੂ, ਭਾਈ ਰਮੇਸ਼ ਸਿੰਘ, ਯੂ.ਕੇ ਤੋਂ ਮਾ. ਅਵਤਾਰ ਸਿੰਘ ਪ੍ਰਧਾਨ, ਯੂਥ ਵਿੰਗ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ , ਭਾਈ ਸਤਿੰਦਰਪਾਲ ਸਿੰਘ, ਭਾਈ ਜਗਾਤਰ ਸਿੰਘ ਵਿਰਕ, ਭਾਈ ਤੇਜਵੀਰ ਸਿੰਘ, ਭਾਈ ਤਜਿੰਦਰ ਸਿੰਘ ਵਲੋਂ ਭੇਜੇ ਗਏ ਇਕ ਪ੍ਰੈਸ ਨੋਟ ਰਾਹੀ ਫਿਨਲੈਂਡ ਤੋਂ ਦਲ ਦੇ ਪ੍ਰਧਾਨ ਭਾਈ ਸੁਖਜੀਵਨ ਸਿੰਘ ਜੀ ਦੇ ਮਾਤਾ ਜੀ ਦੇ ਸੁਰਗਵਾਸ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਕਿਹਾ ਕਿ ਦਲ ਭਾਈ ਸੁਖਜੀਵਨ ਸਿੰਘ ਨਾਲ ਇਸ ਦੁੱਖ ਦੀ ਘੜੀ ਵਿੱਚ ਹਰ ਪੱਖੋਂ ਸ਼ਰੀਕ ਹੈ ਅਤੇ ਇਹ ਅਰਦਾਸ ਕਰਦਾ ਹੈ ਕਿ ਸਰਬ ਜੀਆਂ ਦਾ ਮਾਲਿਕ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ਦਿਆਂ ਬਾਕੀ ਪਰਿਵਾਰ ਨੂੰ ਭਾਣੇ ਵਿੱਚ ਰਹਿਣ ਦਾ ਬਲ ਬਖਸ਼ੇ।
ਸਿੱਖ ਕੌਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਉੱਤੇ ਅਧਾਰਿਤ ਅਮਲ ਕਰੇ :- ਪ੍ਰੋ: ਮਹਿੰਦਰਪਾਲ ਸਿੰਘ
ਫਤਿਹਗੜ੍ਹ ਸਾਹਿਬ, 20 ਨਵੰਬਰ :- ‘ਸਿੱਖ ਕੌਮ ਦਾ ਹਰ ਘਰੇਲੂ, ਸਮਾਜਿਕ, ਕਿਸੇ ਤਰਾ ਦਾ ਵੀ ਉੱਦਮ ਹੋਵੇ, ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਤੇ ਭੋਗ ਉਪਰੰਤ ਸ਼ੁਰੂ ਹੁੰਦਾ ਹੈ। ਕਿਉਂਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਅਜਿਹਾ ਧਾਰਮਿਕ ਮਨੁੱਖਤਾ ਪੱਖੀ ਗ੍ਰੰਥ ਹੈ, ਜਿਸਦੇ ਸ਼ਬਦਾਂ ਦੇ ਅਰਥ ਭਾਵ ਨੂੰ ਅਸੀਂ ਆਪਣੀ ਜਿ਼ੰਦਗੀ ਵਿੱਚ ਅਮਲੀ ਰੂਪ ਵਿੱਚ ਲਾਗੂ ਕਰਕੇ ਹਰ ਤਰਾ ਦੀ ਇੱਛਾ ਪੂਰਤੀ, ਮੰਜਿ਼ਲ ਦੀ ਪ੍ਰਾਪਤੀ ਕਰ ਸਕਦੇ ਹਾਂ ਅਤੇ ਇਸ ਵਿਚਲੇ ਅੱਛੇ ਅਸੂਲਾਂ ਉੱਤੇ ਪਹਿਰਾ ਦੇ ਕੇ ਸਮੁੱਚੀ ਮਨੁੱਖਤਾ ਦੀ ਬਹਿਤਰੀ ਕਰਨ ਦੇ ਸਮਰੱਥ ਹੋ ਸਕਦੇ ਹਾਂ। ਇਸ ਲਈ ਹਰ ਇਨਸਾਨ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਲਾਉਣਾ ਬਣਦਾ ਹੈ।’ ਇਹ ਸ਼ਬਦ ਅੱਜ ਇੱਥੇ ਕੁਲਦੀਪ ਸਿੰਘ ਭਲਵਾਨ ਮਾਜਰੀ ਸੋਢੀਆਂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿ਼ਲ੍ਹਾ ਫਤਿਹਗੜ੍ਹ ਸਾਹਿਬ ਦੇ ਗ੍ਰਹਿ ਵਿਖੇ ਉਨ੍ਹਾ ਦੇ ਪੋਤੇ ਕਾਕਾ ਅਕਾਸ਼ਦੀਪ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਅਤੇ ਸ਼ੁਕਰਾਨੇ ਵਜੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਏ ਭੋਗ ਸਮਾਗਮ ਦੌਰਾਨ ਮਾਜਰੀ ਸੋਢੀਆ ਪਰਿਵਾਰ ਨੂੰ ਮੁਬਾਰਕਵਾਦ ਦਿੰਦੇ ਹੋਏ ਪ੍ਰੋ: ਮਹਿੰਦਰਪਾਲ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟਾਏ। ਉਨ੍ਹਾ ਸਮੁੱਚੀ ਸਿੱਖ ਕੌਮ ਨੂੰ ਆਉਣ ਵਾਲੀਆਂ ਐਸ ਜੀ ਪੀ ਸੀ ਦੀਆਂ ਚੋਣਾਂ ਦੌਰਾਨ ਆਪਣੀ ਵਿਵੇਕ ਬੁੱਧੀ ਦੀ ਪੂਰੀ ਵਰਤੋਂ ਕਰਦੇ ਹੋਏ ਕੌਮ ਪੱਖੀ ਗੁਰਸਿੱਖਾਂ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ। ਜਸਟਿਸ ਹਰਫੂਲ ਸਿੰਘ ਬਰਾੜ ਨੇ ਗੁਰਦਵਾਰਾ ਕਮਿਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਚੰਡੀਗੜ੍ਹ, 20 ਨਵੰਬਰ (ਦਵਿੰਦਰ ਸਿੰਘ ਕੋਹਲੀ/ਕਮਲਾ ਸ਼ਰਮਾ) : ਗੁਰਦਵਾਰਾ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਸੇਵਾ ਮੁਕਤ ਜਸਟਿਸ ਹਰਫੂਲ ਸਿੰਘ ਬਰਾੜ ਨੇ ਅੱਜ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਿੱਖ ਦੀ ਪਰਿਭਾਸ਼ਾ ਬਾਰੇ ਹਲਫ਼ਨਾਮੇ 'ਤੇ ਜੋ ਫ਼ੈਸਲਾ ਦਿੱਤਾ ਹੈ ਉਸ ਫ਼ੈਸਲੇ ਦੀ ਕਾਪੀ ਹਾਲੇ ਤੱਕ ਨਹੀਂ ਪੜ੍ਹੀ। ਇਸ ਸਬੰਧੀ ਉਨ੍ਹਾਂ ਸਿਰਫ਼ ਅਖਬਾਰਾਂ ਵਿਚ ਹੀ ਪੜ੍ਹਿਆ ਹੈ। ਸ. ਬਰਾੜ ਨੇ ਦੱਸਿਆ ਕਿ ਮਾਨਯੋਗ ਅਦਾਲਤ ਵਲੋਂ ਸਿੱਖ ਦੀ ਪਰਿਭਾਸ਼ਾ ਸਬੰਧੀ ਜੋ ਫ਼ੈਸਲਾ ਦਿੱਤਾ ਗਿਆ ਹੈ, ਉਸ ਨੂੰ ਪੜ੍ਹਨਤੋਂ ਬਾਅਦ ਹੀ ਉਹ ਕੁੱਝ ਕਹਿ ਸਕਣਗੇ ਕਿ ਵੋਟਾਂ ਲਈ ਸਿੱਖ ਕੌਣ ਹੋ ਸਕਦਾ ਹੈ। ਜਸਟਿਸ ਬਰਾੜ ਨੇ ਅੱਜ ਹੀ ਇਸ ਅਹੁਦੇ ਦਾ ਕਾਰਜਭਾਰ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਨਾਲ ਚੋਣਾਂ ਸਬੰਧੀ ਪ੍ਰੋਗਰਾਮ ਲਈ ਮੀਟਿੰਗ ਕਰਨ ਤੋਂ ਬਾਅਦ ਹੀ ਉਹ ਕੁੱਝ ਕਹਿਣ ਦੇ ਸਮਰੱਥ ਹੋ ਸਕਣਗੇ। ਜਸਟਿਸ ਬਰਾੜ ਨੇ ਕਿਹਾ ਕਿ ਇਹ ਗੱਲ ਬਿਲਕੁਲ ਨਿਰਮੂਲ ਹੈ ਕਿ ਉਹ ਕਿਸੇ ਦੀ ਧਿਰ ਹਨ। ਪ੍ਰਮਾਤਮਾ ਵਿਚ ਆਸਥਾ ਰੱਖਣ ਵਾਲੇ ਸ. ਹਰਫੂਲ ਸਿੰਘ ਬਰਾੜ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਡਰ ਮੁਕਤ ਤੇ ਪਾਰਦਰਸ਼ੀ ਢੰਗ ਨਾਲ ਹੋਣ। ਉਨ੍ਹਾਂ ਦੱਸਿਆ ਕਿ ਚੋਣਾਂ ਵਿਚ ਨਸ਼ੇ ਵੰਡਣ ਸਬੰਧੀ ਉਨ੍ਹਾਂ ਸੁਣਿਆ ਹੈ ਕਿ ਕਾਨੂੰਨ, ਪੁਲਿਸ ਤੇ ਸਿਵਲ ਪ੍ਰਸ਼ਾਸਨ ਇਨ੍ਹਾਂ ਨੂੰ ਰੋਕਣ ਵਿਚ ਕਿਵੇਂ ਸਹਾਈ ਹੋ ਸਕਦਾ ਹੈ। ਸ. ਬਰਾੜ ਤੋਂ ਪਹਿਲਾਂ ਗ਼ੈਰ ਸਿੱਖ ਗੁਰਦਵਾਰਾ ਕਮਿਸ਼ਨ ਜਸਟਿਸ ਜੇ.ਸੀ. ਵਰਮਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਿੱਖ ਅਤੇ ਗ਼ੈਰ ਸਿੱਖ ਸਬੰਧੀ ਉਹ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ। ਚੋਣਾਂ ਲਈ ਫੋਟੋ ਵਾਲੇ ਪਹਿਚਾਣ ਪੱਤਰ ਅਤੇ ਫਾਰਮਾਂ ਸਬੰਧੀ ਸ. ਬਰਾੜ ਨੇ ਕਿਹਾ ਕਿ ਧਾਰਮਿਕ ਚੋਣਾਂ ਧਰਮ ਨੂੰ ਮੁੱਖ ਰਖ ਕੇ ਹੀ ਹੋਣੀਆਂ ਚਾਹੀਦੀਆਂ ਹਨ ਅਤੇ ਉਹ ਇਸ ਗੱਲ ਲਈ ਯਤਨਸ਼ੀਲ ਰਹਿਣਗੇ ਕਿ ਇਨ੍ਹਾਂ ਚੋਣਾਂ ਵਿਚ ਵੱਧ ਤੋਂ ਵੱਧ ਪਾਰਦਰਸ਼ਤਾ ਹੋਵੇ। ਸ਼ਿਵ ਸੈਨਾ ਵੱਲੋਂ ਆਈਬੀਐਨ ਲੋਕਮਤ ਦੇ ਦਫ਼ਤਰ ਦੀ ਭੰਨਤੋੜ
ਇਕ ਨਿੱਜੀ ਚੈਨਲ ਆਈਬੀਐਨ ਲੋਕਮਤ ਵੱਲੋਂ ਸ਼ਿਵ ਸੈਨਾ ਦੇ ਬਜ਼ੁਰਗ ਆਗੂ ਬਾਲ ਠਾਕਰੇ ਦੇ ਖ਼ਿਲਾਫ਼ ਪੇਸ਼ ਕੀਤੀਆਂ ਖ਼ਬਰਾਂ ਤੋਂ ਨਰਾਜ਼ ਸ਼ਿਵ ਸੈਨਿਕਾਂ ਨੇ ਇਸ ਦਫਤਰ ‘ਚ ਭੰਨਤੋੜ ਕੀਤੀ। ਸ਼ਿਵ ਸੈਨਿਕਾਂ ਨੇ ਚੈਨਲ ਦੇ ਕਈ ਮੁਲਾਜ਼ਮਾਂ ਨੂੰ ਗੰਭੀਰ ਜ਼ਖ਼ਮੀ ਵੀ ਕਰ ਦਿੱਤਾ।
ਪੁਲਿਸ ਨੇ ਇਸ ਸਬੰਧ ‘ਚ ਮਾਮਲਾ ਦਰਜ ਕਰਕੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਮਲੇ ਨੂੰ ਜਾਇਜ਼ ਠਹਿਰਾਉਦਿਆਂ ਸ਼ਿਵ ਸੈਨਾ ਦੇ ਐਮਪੀ ਤੇ ਸਾਮਨਾ ਦੇ ਸੰਪਾਦਕ ਸੰਜੇ ਰਾਵਤ ਨੇ ਕਿਹਾ ਕਿ ਇਸ ਚੈਨਲ ਵੱਲੋਂ ਬਾਲ ਠਾਕਰੇ ਵੱਲੋਂ ਸਚਿਨ ਬਾਰੇ ਲਿਖੇ ਲੇਖ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਕਰਕੇ ਹੀ ਚੈਨਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ਿਵ ਸੈਨਾ ਹੁਣ ਰਾਮ ਮੰਦਰ ਦੀ ਉਸਾਰੀ ਕਰੇਗੀ
ਮੁੰਬਈ : ਰਾਮ ਮੰਦਰ ਬਣਾਉਣ ਦਾ ਨਾਅਰਾ ਲਾਉਦਿਆਂ ਸਮਾ ਸਮਾਂ ਲੋਕਾਂ ਨੂੰ ਪਿੱਛੇ ਲਾ ਕੇ ਵੋਟਾਂ ਬਟੋਰਨ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੁਪਨੇ ਸਾਕਾਰ ਨਾ ਹੋਣ ਤੋਂ ਬਾਅਦ ਹੁਣ ਸ਼ਿਵ ਸੈਨਾ ਨੇ ਭਾਜਪਾ ਵਾਲਾ ਇਹ ਫ਼ਿਰਕੂ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਸ਼ਿਵ ਸੈਨਾ ਮੁਖੀ ਨੇ ਫਿਰਕੂ ਰਾਗ ਅਲਾਪਦਿਆਂ ਇਕ ਵਾਰ ਫਿਰ ਕਿਹਾ ਹੈ ਕਿ ਅਯੁੱਧਿਆ ‘ਚ ਰਾਮ ਮੰਦਰ ਹਿੰਦੂਤਵ ਲਈ ਸ਼ਿਵ ਸੈਨਾ ਦੀ ਕੁਰਬਾਨੀ ਦਾ ਪ੍ਰਤੀਕ ਹੈ ਅਤੇ ਪਾਰਟੀ ਇਸ ਦੀ ਉਸਾਰੀ ਕਰਵਾ ਕੇ ਆਪਣਾ ਵਾਅਦਾ ਪੂਰਾ ਕਰੇਗੀ। ਤਖਤਾਂ ਦੇ ਗ੍ਰੰਥੀ ਅਤੇ ਐਸ ਜੀ ਪੀ ਸੀ ਦੇ ਪ੍ਰਧਾਨ ਕੌਮ ਨੂੰ ਵਿਵਾਦਾਂ ਵਿੱਚ ਉਲਝਾਉਣ ਦੀ ਬਜਾਏ ਕੌਮੀ ਨਿਸ਼ਾਨੇ ‘ਤੇ ਆਉਣ :-ਮਾਨ
ਫਤਿਹਗੜ੍ਹ ਸਾਹਿਬ, 19 ਨਵੰਬਰ :- “ਸਿੱਖ ਕੌਮ ਦੇ ਤਖਤਾਂ ਉੱਤੇ ਸੇਵਾ ਕਰ ਰਹੇ ਗੰਰਥੀ ਅਤੇ ਮੋਜੂਦਾ ਐਸ ਜੀ ਪੀ ਸੀ ਦੇ ਪ੍ਰਧਾਨ, ਬਾਦਲ ਵਰਗੇ ਸਵਾਰਥੀ ਸਿਆਸਤਦਾਨਾਂ ਦੇ ਗੈਰ ਸਿਧਾਂਤਕ ਹੁਕਮਾਂ ਉੱਤੇ ਚੱਲ ਕੇ ਕੌਮ ਵਿੱਚ ਵੱਖ ਵੱਖ ਧਾਰਮਿਕ ਮੁੱਦਿਆਂ ਉੱਤੇ ਵਿਵਾਦ ਛੇੜ ਕੇ ਕੌਮੀ ਸ਼ਕਤੀ ਨੂੰ ਗਲਤ ਦਿਸ਼ਾ ਵੱਲ ਤੋਰਨ ਦੀ ਗੁਸਤਾਖੀ ਕਰ ਰਹੇ ਹਨ। ਜਦੋਂ ਕਿ ਇਹ ਮੌਜੂਦਾ ਗ੍ਰੰਥੀਆਂ ਅਤੇ ਪ੍ਰਧਾਨ ਨੂੰ ਵੀ 1946 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਵਿੱਚ ਪਾਸ ਹੋੇਏ ਸਿੱਖ ਕੌਮ ਦੇ ਨਿਸ਼ਾਨੇ ‘ਖਾਲਿਸਤਾਨ’ ਦੇ ਮਤੇ, ਫਿਰ 1973 ਵਿੱਚ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ, ਫਿਰ 22 ਅਪ੍ਰੈਲ 1992 ਨੂੰ ਯੂ ਐਨ ਓ ਦੇ ਉਸ ਸਮੇ ਦੇ ਸਕੱਤਰ ਜਰਨਲ ਸ਼੍ਰੀ ਬੁਤਰੋਸ ਬੁਤਰੋਸ ਘਾਲੀ ਨੂੰ ਦਿੱਤੇ ਗਏ ਯਾਦ ਪੱਤਰ ਅਤੇ ਫਿਰ 1 ਮਈ 1994 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਅਸਥਾਨ ਉੱਤੇ ਪ੍ਰੋ: ਮਨਜੀਤ ਸਿੰਘ ਦੀ ਹਾਜ਼ਰੀ ਵਿੱਚ ਸਰਬ ਸੰਮਤੀ ਨਾਲ ਪਾਸ ਕੀਤੇ ਗਏ ‘ਅੰਮ੍ਰਿਤਸਰ ਐਲਾਨਨਾਮੇ’ ਦੇ ਕੌਮੀ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਉੱਦਮ ਕਰਨੇ ਬਣਦੇ ਹਨ। ਕਿਉਂਕਿ ‘ਖਾਲਿਸਤਾਨ’ ਦੀ ਕਾਇਮੀ ਹੀ ਸਿੱਖ ਕੌਮ ਦੀਆਂ ਸਮੂਹ ਮੁਸ਼ਕਿਲਾਂ, ਰੁਕਾਵਟਾਂ ਨੂੰ ਖਤਮ ਕਰਨ ਦਾ ਸਹੀ ਹੱਲ ਹੈ।”
ਨਹਿਰ ਦੇ ਕੰਢਿਆ ਦੀ ਸਫਾਈ ਦਾ ਉਚ ਅਧਿਕਾਰੀਆਂ ਵੱਲ̅ ਨਿਰੀਖਣ
ਮਾਛੀਵਾੜਾ, 17 ਨਵੰਬਰ (ਸੁਸ਼ੀਲ ਸ਼ਰਮਾ) : ਸਰਹੰਦ ਹੈੱਡ ਵਰਕਸ ਰ̅ਪੜ ਤ̅ਂ ਚੱਲਦੀ ਮਾਛੀਵਾੜਾ-ਨੀਲ̅ਂ ਨਹਿਰ ਦੇ ਕੱਲ ਉਪ ਮੰਡਲ ਅਫ਼ਸਰ ਹੈੱਡ ਵਰਕਸ ਰ̅ਪੜ ਤੇ ਸਹਾਇਕ ਇੰਜੀਨੀਅਰ ਰਾਜੀਵ ਭਾਰਤੀ ਵੱਲ̅ਂ ਸਰਹਿੰਦ ਨਹਿਰ ਦਾ ਨਿਰੀਖਣ ਕੀਤਾ ਗਿਆ।
ਪਵਾਤ ਪੁਲ ਦੇ ਨੇੜੇ ਤੇੜੇ ਉੱਗੀ ਜੰਗਲ ਬੂਟੀ ਦੀ ਹ̅ ਰਹੀ ਸਫਾਈ ਸਬੰਧੀ ਐਸ.ਡੀ.ਓ. ਨੇ ਦੱਸਿਆ ਕਿ ਟਰੈਫਿਕ ਦੇ ਮੱਦੇਨਜ਼ਰ ਜਰੂਰੀ ਹੈ ਕਿ ਨਹਿਰ ਦੀ ਸ†ਪ ਵਿੱਚ ਉੱਗੇ ਗੈਰ ਜ਼ਰੂਰੀ ਜੰਗਲੀ ਪੌਦਿਆਂ ਨੂੰ ਸਾਫ ਕੀਤਾ ਜਾਂਦਾ ਹੈ ਜਿਸ ਵਿੱਚ ਮਹਿਕਮਾ ਜੰਗਲਾਤ ਦੇ ਕਿਸੇ ਪੌਦੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ। ਸ਼ਰਾਬ ਪੀਕੇ ਗੱਡੀ ਚਲਾਉਣ ਵਾਲੇ ਨੂੰ ਚਾਰ ਸਾਲ ਦੀ ਸਜਾ ਨਿਊਯਾਰਕ- ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਤਾਂ ਸਿ਼ਕੰਜਾ ਤਾਂ ਵੈਸੇ ਹਰ ਥਾਂ ਕੱਿਸਆਂ ਜਾਂਦਾ ਹੈ ਪਰ ਨਿਊਯਾਰਕ ਵਿੱਚ ਸ਼ਰਬ ਪੀਕੇ ਗੱਡੀ ਚਲਾਉਣ ਸਮੇਂ ਬੱਚੇ ਨੂੰ ਗੱਡੀ ਵਿੱਚ ਬਿਠਾਉਣ ਵਾਲਿਆਂ ਦੀ ਢਿੰਬਰੀ ਪੂਰੀ ਤਰਾਂ ਟਾਈਟ ਕੀਤੀ ਜਾਇਆ ਕਰੇਗੀ।ਗਵਰਨਰ ਪੈਟਰਸਨ ਨੇ ਐਸੇ ਬਿੱਲ ਤੇ ਦਸਤਖਤ ਕੀਤੇ ਹਨ ਜਿਸ ਮੁਤਾਬਿਕ ਹੁਣ ਕੋਈ ਵੀ ਵਿਅਕਤੀ 15 ਸਾਲ ਦੀ ਉਮਰ ਤੱਕ ਦੇ ਬੱਚੇ ਸਮੇਤ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਤਾਂ ਉਸ ਨੂੰ ਚਾਰ ਸਾਲ ਦੀ ਸਜਾ ਹੋ ਸਕਦੀ ਹੈ ਅਗਰ ਬੁੱਚਾ ਜਖਮੀ ਹੋ ਜਾਂਦਾ ਹੈ ਤਾਂ ਸਜਾ ਵੱਧ ਵੀ ਹੋ ਸਕਦੀ ਹੈ।ਜੇਕਰ ਡਰਾਈਵਰ ਦੀ ਸ਼ਰਾਬ ਕਰਕੇ ਹੋਏ ਐਕਸੀਡੈਂਟ ਵਿੱਚ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਸਜਾ 25 ਸਾਲ ਤੱਕ ਹੋ ਸਕਦੀ ਹੈ। 11 ਸਾਲ ਦੀ ਬੱਚੀ ਲੀਂਡਰਾ ਦੇ ਨਾਮ ਤੇ ਬਣੇ ਇਸ ਕਾਨੂੰਨ ਨੂੰ “ ਛਹਲਿਦ ਫਅਸਸੲਨਗੲਰ ਫਰੋਟੲਚਟੋਿਨ ੳਚਟ” 11 ਸਾਲ ਦੀ ਬੱਚੀ ਲੀਡਰਾ ਓਸਾਡੋ ਦੇ ਨਾਮ ਤੇ ਰੱਖਿਆ ਗਿਆ ਹੈ।ਇਹ ਬੱਚੀ ਉਸ ਸਮੇਂ ਮਾਰੀ ਗਈ ਸੀ ਜਦੋਂ ਇੱਕ ਔਰਤ ਕਈ ਬੱਚਿਆ ਨੂੰ ਸਟੇਸ਼ਨ ਵੈਗਨ ਵਿੱਚ ਬਿਠਾ ਕੇ ਲੈ ਜਾ ਰਹੀ ਸੀ ।ਔਰਤ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਉਹਦੀ ਸਟੇਸ਼ਨ ਵਾਗਨ ਦਾ ਮਨਹਾਟਨ ਵਿੱਚ ਐਕਸੀਡੈਂਟ ਹੋ ਗਿਆ ਸੀ।ਲਾਂਗ ਆਈਲੈਂਡ ਦੇ ਰੀਪਬਲਿਕਨ ਪਾਰਟੀ ਦੇ ਐਸੰਬਲੀਮੈਨ ਫੁਸ਼ੀਲੋ ਜਿਸ ਨੇ ਇਹ ਬਿੱਲ ਪਾਸ ਕਰਾਉਣ ਲਈ ਕਈ ਸਾਲਾਂ ਤੋਂ ਕੋਸਿ਼ਸ਼ ਕੀਤੀ ਨੇ ਕਿਹਾ ਕਿ ਸ਼ਰਾਬੀ ਡਰਾਈਵਰਾਂ ਨੇ ਬੱਚਿਆਂ ਦੀ ਜਿੰਦਗੀ ਨੂੰ ਬੰਦੀ ਬਣਾਇਆ ਹੋਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਅੰਮ੍ਰਿਤਸਰ, 18 ਨਵੰਬਰ - ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਆਪਣੇ ਸਾਥੀ ਸਾਂਸਦਾਂ ਸਮੇਤ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਪ੍ਰਧਾਨ ਮੰਤਰੀ ਹਾਰਪਰ ਨਾਲ ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰ ਸ੍ਰੀ ਟਿਮ ਉਪਲ, ਗੁਰਮੰਤ ਗਰੇਵਾਲ, ਦਵਿੰਦਰ ਸ਼ੋਰੀ, ਨੀਤਾ ਗਰੇਵਾਲ ਅਤੇ ਦੀਪਕ ਓਬਰਾਏ,ਸੁਖਬੀਰ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਸਮੇਤ ਆਦਿ ਵੀ ਹਾਜ਼ਰ ਸਨ। ਹਾਰਪਰ ਤਕਰੀਬਨ ਇਕ ਵਜੇ ਸ੍ਰੀ ਦਰਬਾਰ ਸਾਹਿਬ ਪੁੱਜੇ। ਇਸ ਮੌਕੇ ਉਪ ਮੁੰਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨਾਲ ਪੰਜਾਬ ਦੇ ਖੇਤੀ ਅਧਾਰਤ ਉਦਯੋਗਾਂ ਅਤੇ ਬਿਜਲੀ ਪਲਾਂਟਾਂ ਲਈ ਕੈਨੇਡਾ ਵਲੋਂ ਸੰਭਵ ਤਕਨੀਕੀ ਅਦਾਨ ਪ੍ਰਦਾਨ ਦੀ ਗੱਲ ਕੀਤੀ ਤਾਂ ਜੋ ਪੰਜਾਬ ਬਿਜਲੀ ਖੇਤਰ ਵਿਚ ਆਤਮਨਿਰਭਰਤਾ ਹਾਸਲ ਕਰ ਸਕੇ। ਸੁਖਬੀਰ ਬਾਦਲ ਨੇ ਹਾਰਪਰ ਨੂੰ ਪੰਜਾਬ ਵਲੋਂ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਦਾ ਇਕ ਬੈਚ ਭੇਜਣ ਦੀ ਵੀ ਪੇਸ਼ਕਸ਼ ਕੀਤੀ ਤਾਂ ਜੋ ਕੈਨੇਡਾ ਵਿਚ ਵਸਦੇ ਪੰਜਾਬੀ ਪ੍ਰਵਾਸੀਆਂ ਦੀ ਤੀਜੀ ਪੀੜ੍ਹੀ ਨੂੰ ਪੰਜਾਬੀ ਪੜ੍ਹਾਈ ਜਾ ਸਕੇ। ਸ. ਬਾਦਲ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਪੰਜਾਬ ਭਾਰਤ ਦਾ 1.3 ਫ਼ੀਸਦੀ ਹਿੱਸਾ ਘੇਰਦਾ ਹੈ ਜਦੋਂ ਕਿ ਇਹ ਮੁੱਖ ਖਾਧ ਫ਼ਸਲਾਂ ਚਾਵਲ ਅਤੇ ਕਣਕ ਦਾ 50 ਫ਼ੀਸਦੀ ਹਿੱਸਾ ਦੇਸ਼ ਨੂੰ ਦਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਪੰਜਾਬ ਦੇ ਕਿਸਾਨਾਂ ਨੂੰ ਸਹੀ ਮੁੱਲ ਨਹੀਂ ਮਿਲ ਰਿਹਾ। ਉਨ੍ਹਾਂ ਹਾਰਪਰ ਤੋਂ ਕੈਨੇਡਾ ਦੀ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਤਕਨੀਕ ਦੇ ਪੰਜਾਬ ਨੂੰ ਸੰਭਵ ਅਦਾਨ-ਪ੍ਰਦਾਨ ਦੀ ਵੀ ਗੱਲ ਕੀਤੀ। ਉਨ੍ਹਾਂ ਹਾਰਪੁਰ ਨੂੰ ਕਿਹਾ ਕਿ ਕੈਨੇਡਾ ਦੁਨੀਆਂ ਭਰ ਵਿਚ ਆਪਣੀ ਬਿਜਲੀ ਉਤਪਾਦਨ ਤਕਨੀਕ ਲਈ ਜਾਣਿਆ ਜਾਂਦਾ ਹੈ ਅਤੇ ਪੰਜਾਬ ਨੂੰ ਇਸ ਖੇਤਰ ਵਿਚ ਬੇਹੱਦ ਵਡਮੁੱਲੀ ਸਹਾਇਤਾ ਦੇ ਸਕਦਾ ਹੈ, ਕਿਉਂਕਿ ਵਧਦੀ ਅਰਥਵਿਵਸਥਾ ਕਾਰਨ ਬਿਜਲੀ ਦੀ ਮੰਗ ਵੀ ਪੰਜਾਬ ਵਿਚ ਤੇਜ਼ੀ ਨਾਲ ਵਧ ਰਹੀ ਹੈ। ਇਸਦੇ ਜਵਾਬ ਵਿਚ ਪ੍ਰਧਾਨ ਮੰਤਰੀ ਹਾਰਪਰ ਨੇ ਹਾਂਪੱਖੀ ਰਵੱਈਆ ਦਿਖਾਉਂਦਿਆਂ ਸ. ਬਾਦਲ ਨੂੰ ਭਰੋਸਾ ਦਿਵਾਇਆ ਕਿ ਕੈਨੇਡਾ ਸਰਕਾਰ ਪੰਜਾਬ ਨਾਲ ਖੇਤੀ ਅਧਾਰਤ ਉਦਯੋਗਾਂ ਅਤੇ ਬਿਜਲੀ ਖੇਤਰ ਵਿਚ ਸਾਂਝੇ ਉਦਮ ਸਥਾਪਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗੀ। ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਸਵਾਗਤ ਦੀ ਸ਼ਲਾਘਾ ਕਰਦਿਆਂ ਹਾਰਪਰ ਨੇ ਕਿਹਾ ਕਿ ਕੈਨੇਡਾ ਵਿਚ ਵਸਦੇ 12 ਲੱਖ ਪੰਜਾਬੀਆਂ ਦਾ ਕੈਨੇਡਾ ਦੇ ਵਿਕਾਸ ਅਤੇ ਖੁਸ਼ਹਾਲੀ ਵਿਚ ਵੱਡਾ ਯੋਗਦਾਨ ਹੈ, ਜਿਹੜੇ 10 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਉਥੇ ਰਹਿ ਕੇ ਕੈਨੇਡਾ ਦੀ ਤਰੱਕੀ ਵਿਚ ਹਿੱਸੇਦਾਰ ਬਣੇ ਹੋਏ ਹਨ। ਸ੍ਰੀ ਹਰਿਮੰਦਰ ਸਾਹਿਬ ਪੁੱਜਣ 'ਤੇ ਸ੍ਰੀ ਹਾਰਪਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਗਿਆਨੀ ਜਸਵਿੰਦਰ ਸਿੰਘ ਨੇ ਸਿਰੋਪਾਓ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਗੁਰਦਵਾਰਾ ਸਾਹਿਬ ਵਿਖੇ ਕੀਰਤਨ ਸੁਣਿਆ ਅਤੇ ਪਰਿਕਰਮਾ ਕੀਤੀ। ਪੱਤਰਕਾਰ ਨੂੰ ਧਮਕੀਆ ਦੇਣ ਦੀ ਨਿੰਦਾ ਕੀਤੀ ਮਾਛੀਵਾੜਾ 18 ਨਵੰਬਰ (ਸ਼ੁਸੀਲ ਸ਼ਰਮਾ) ਸਮਰਾਲਾ ਤੋ ਪੱਤਰਕਾਰ ਬੀਬੀ ਬਲਵਿੰਦਰ ਕੋੌਰ ਬੌਦਲੀ ਜੋ ਕਿ ਪਿੰਡ ਦੀ ਪੰਚਾਇਤ ਮੈਬਰ ਵੀ ਹਨ, ਨੂੰ ਕੁੱਝ ਲੋਕਾ ਵੱਲੋ ਧਮਕੀਆ ਦੇਣ ਦਾ ਸ਼ਖਤ ਨੋਟਿਸ ਲੈਦਿਆ ਮਾਛੀਵਾੜਾ ਪ੍ਰੈਸ ਕੱਲਬ ਦੇ ਪ੍ਰਧਾਨ ਜਸਵਿੰਦਰ ਸਿੰਘ ਸਚਦੇਵਾ ਨੇ ਦੋਸ਼ੀਆ ਤੇ ਸ਼ਖਤ ਕਾਰਵਾਈ ਕਰਨ ਦੀ ਮੰਗ ਕੀਤੀ । ਇਕ ਹੰਗਾਮੀ ਮੀਟਿੰਗ ਵਿਚ ਬੋਲਦਿਆ ਉਨ੍ਹਾ ਕਿਹਾ ਕਿ ਇੱਕ ਮਹਿਲਾ ਨੂੰ ਕਿਸੇ ਕਿਸਮ ਦੀ ਧਮਕੀ ਦੇਣਾ ਨਹੀ ਸੋਭਦਾ ਜੇਕਰ ਕੋਈ ਮਾਮਲਾ ਇਸ ਤਰਾ ਹੈ , ਤਾ ਵੀ ਗੱਲਬਾਤ ਨਾਲ ਨਜਿਠਿਆ ਜਾ ਸਕਦਾ ਸੀ। ਉਹਨਾ ਪ੍ਰਸ਼ਾਸਨ ਤੋ ਸ਼ਖਤ ਕਾਰਵਾਈ ਦੀ ਮੰਗ ਕਰਦਿਆ ਕਿਹਾ ਕਿ ਜੇ ਇਸ ਮਸਲੇ ਨੂੰ ਗੰਭੀਰਤਾ ਨਾਂਲ ਨਾ ਲਿਆ, ਤਾ ਉਹ ਕਲੱਬ ਵੱਲੋ ਸੰਘਰਸ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਕੇਵਲ ਸਿੰਘ ਕੱਦੋ, ਕਰਮਜੀਤ ਸਿੰਘ ਆਜ਼ਾਦ, ਮਨੋਜ ਕੁਮਾਰ, ਸ਼ੁਸੀਲ ਸ਼ਰਮਾ,ਗੁਰਪ੍ਰਸ਼ਾਦ ਸਿੰਘ ਚੋਪੜਾ, ਸੰਦੀਪ ਸ਼ਰਮਾ ਤੇ ਹੋਰ ਵੀ ਪੱਤਰਕਾਰ ਮੌਜੂਦ ਸਨ। ਭਾਰਤੀ ਮੂਲ ਦੇ ਡਾਕਟਰ 'ਤੇ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਸਜ਼ਾ ਮੈਲਬਰਨ, 18 ਨਵੰਬਰ- ਭਾਰਤੀ ਵਿਦਿਆਰਥੀਆਂ 'ਤੇ ਹੋ ਰਹੇ ਹਮਲਿਆਂ ਨੂੰ ਮੰਦਭਾਗਾ ਅਤੇ ਨਿੰਦਣਯੋਗ ਦਸਦਿਆਂ ਵਿਕਟੋਰੀਆ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਡਾਕਟਰ 'ਤੇ ਹਮਲਾ ਕਰਨ ਵਾਲੇ ਤਿੰਨ ਆਸਟਰੇਲੀਆਈ ਨਾਗਰਿਕਾਂ ਨੂੰ 18 ਸਾਲ ਦੀ ਲੰਬੀ ਕੈਦ ਦੀ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਹੈਕਰਵਾਲ ਸੂਬੇ ਦੀ ਕਾਊਂਟੀ ਅਦਾਲਤ ਦੇ ਜੱਜ ਜਸਟਿਸ ਜੋ ਗੁਲਾਕੀ ਨੇ 20 ਸਾਲਾ ਅਲਫਰ ਅਜ਼ੋਪਰੜੀ ਨੂੰ ਸਾਢੇ ਅਠਾਰਾਂ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤਹਿਤ ਉਮਰ ਕੈਦ ਦੀ ਇਹ ਸਜ਼ਾ ਘੱਟ ਤੋਂ ਘੱਟ ਸਾਢੇ ਤੇਰਾਂ ਸਾਲ ਦੀ ਹੋਵੇਗੀ। 20 ਸਾਲਾ ਅਲਫਰ ਅਜ਼ੋਪਰੜੀ ਨੇ ਭਾਰਤੀ ਡਾਕਟਰ ਮੁਕੇਸ਼ ਹੇਅਰਕੇਰਵਾਲ ਨੂੰ ਬੇਸਬਾਲ ਨਾਲ ਕੁੱਟਿਆ ਸੀ। ਆਸਟਰੇਲੀਆਈ ਮੈਡੀਕਲ ਐਸੋਸੀਏਸ਼ਨ ਦੇ ਸਾਬਕ ਮੁਖੀ ਮੁਕੇਸ਼ ਹੇਅਰਕੇਰਵਾਲ ਬੀਤੀ 27 ਸਤੰਬਰ ਨੂੰ ਵਿਲੀਅਮ ਟਾਊਨ ਦੇ ਇਕ ਪਾਰਕ ਵਿਚ ਸੈਰ ਕਰ ਰਹੇ ਸਨ ਜਦੋਂ ਉਨ੍ਹਾਂ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ 'ਚ ਸਹਿਦੋਸ਼ੀ ਮਾਈਕਲ ਬਾਲਟਾਤਜਿਸ ਨੂੰ ਵੀ ਸਾਢੇ ਸੋਲ੍ਹਾਂ ਦੀ ਸਜ਼ਾ ਸੁਣਾਈ ਹੈ। ਪੈਰੋਲ 'ਤੇ ਰਿਹਾਅ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਉਸ ਨੂੰ ਸਾਢੇ ਦਸ ਸਾਲ ਦੀ ਕੈਦ ਕੱਟਣੀ ਹੋਵੇਗੀ। ਮਾਈਕਲ ਨੇ ਦੋ ਮਹੀਨਿਆਂ ਤੋਂ ਜ਼ਿਆਦਾ ਦੇ ਸਮੇਂ ਵਿਚ ਅਜ਼ੋਪਰੜੀ ਦੇ ਨਾਲ 23 ਹਥਿਆਰਬੰਦ ਡਕੈਤੀਆਂ ਦੀਆਂ ਘਟਨਾਵਾਂ ਵਿਚ ਹਿੱਸਾ ਲਿਆ ਸੀ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਤੀਸਰੇ ਵਿਅਕਤੀ 20 ਸਾਲਾ ਸੀਨ ਗੈਬਰੀਅਲ ਨੂੰ ਨੌਂ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਜੋ ਘੱਟੋ ਘੱਟ ਛੇ ਸਾਲ ਵਿਚ ਤਬਦੀਲ ਹੋ ਸਕੇਗੀ। ਸਜ਼ਾ ਸੁਣਾਉਂਦੇ ਹੋਏ ਜੱਜ ਗੁਲਾਕੀ ਨੇ ਇਨ੍ਹਾਂ ਹਮਲਿਆਂ ਨੂੰ ਨੀਚਤਾ ਅਤੇ ਘਿਨਾਉਣਾ ਕਰਾਰ ਦਿੱਤਾ ਹੈ। ਰਿਪੋਰਟ ਅਨੁਸਾਰ ਦੋਸ਼ੀਆਂ ਨੇ ਹਰੇਕ ਪੀੜਤ ਨੂੰ ਸੋਚ ਸਮਝ ਕੇ ਚੁਣਿਆ ਅਤੇ ਸਾਰਿਆਂ ਵਿਚ ਇਕ ਗਲ ਆਮ ਸੀ ਕਿ ਉਹ ਕਮਜ਼ੋਰ ਅਤੇ ਇਕੱਲੇ ਸਨ ਅਤੇ ਪਾਰਕਾਂ ਜਾਂ ਹੋਰ ਜਨਤਕ ਥਾਵਾਂ 'ਤੇ ਘੁੰਮ ਰਹੇ ਸਨ। ਸ: ਸਿਮਰਨਜੀਤ ਸਿੰਘ ਮਾਨ ਅਤੇ ਵਫਦ ਵੱਲੋਂ ਜਨਾਬ ਸ਼ਬੀਰ ਸ਼ਾਹ ਤੇ ਜਨਾਬ ਅਲੀ ਸ਼ਾਹ ਗਿਲਾਨੀ ਨਾਲ ਮੁਲਾਕਾਤ
ਕਸ਼ਮੀਰ, 18 ਨਵੰਬਰ (ਗੁਰਜੰਟ ਸਿੰਘ ਕੱਟੂ) :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਵਫਦ (ਜਨਰਲ ਸਕੱਤਰ ਸ: ਗੁਰਸੇਵਕ ਸਿੰਘ ਜਵਾਹਰਕੇ, ਜਨਰਲ ਸਕੱਤਰ ਸ: ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਾਬਾ ਅਮਰਜੀਤ ਸਿੰਘ ਜੀ, ਬਾਬਾ ਹਰਬੰਸ ਸਿੰਘ ਜੀ, ਯੂਥ ਆਗੂ ਸ: ਗੁਰਪ੍ਰੀਤ ਸਿੰਘ ਝੱਬਰ, ਸ: ਪ੍ਰਗਟ ਸਿੰਘ, ਸ: ਹਰਜਿੰਦਰ ਸਿੰਘ, ਐਡਵੋਕੇਟ ਸ: ਸਿਮਰਨਜੀਤ ਸਿੰਘ) ਦੇ ਨਾਲ ਜਨਾਬ ਸ਼ਬੀਰ ਸ਼ਾਹ ਅਤੇ ਜਨਾਬ ਨੀਮ ਖਾਨ ਦੇ ਨਾਲ, ਉਨ੍ਹਾ ਦੇ ਘਰ ਜਾ ਕੇ ਮੁਲਾਕਾਤ ਕੀਤੀ। ਉਨ੍ਹਾ ਨੇ ਬੜੇ ਜੋਸ਼ੋ ਖਰੋਸ਼ ਦੇ ਨਾਲ ਸ: ਮਾਨ ਅਤੇ ਵਫਦ ਦਾ ਸਵਾਗਤ ਕੀਤਾ। ਉਨ੍ਹਾ ਮੁਸਲਿਮ ਕੌਮ ੳੇੁਤੇ ਹੋ ਰਹੇ ਸਰਕਾਰੀ ਜ਼ਬਰ ਜੁਲਮ, ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ, ਅਮਨ ਪਸੰਦ ਆਗੂਆਂ ਨੂੰ ਜੇ਼ਲ੍ਹਾਂ ਵਿੱਚ ਡੱਕਣਾ ਅਤੇ ਸੋਪੀਆਂ ਕਾਂਡ ਬਾਰੇ ਵਿਚਾਰਾਂ ਕੀਤੀਆਂ। ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਜੇ ਸੀ ਵਰਮਾ ਵੱਲੋਂ ਅਸਤੀਫ਼ਾ
ਚੰਡੀਗੜ੍ਹ- ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਜੇ ਸੀ ਵਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੀ ਖ਼ੁਦ ਪੁਸ਼ਟੀ ਕਰਦਿਆਂ ਜਸਟਿਸ ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਅਸਤੀਫ਼ਾ ਭਾਰਤ ਸਰਕਾਰ ਨੂੰ ਭੇਜ ਦਿੱਤਾ ਹੈ। ਹਾਲਾਂਕਿ ਜਸਟਿਸ ਵਰਮਾ ਨੇ ਅਸਤੀਫ਼ੇ ਦੇ ਕਾਰਨਾਂ ਬਾਰੇ ਕੁਝ ਵੀ ਦੱਸਣ ਤੋਂ ਸਪਸ਼ਟ ਤੌਰ ‘ਤੇ ਇਨਕਾਰ ਕਰ ਦਿੱਤਾ ਹੈ।
ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਦੇ ਵਫਦ ਵਲੋਂ ਸਿੱਖ ਮਸਲਿਆਂ ਸਬੰਧੀ ਵਾਈਟ ਹਾਊਸ,
ਹੋਮਲੈਂਡ ਸਕਿਓਰਟੀ ਅਤੇ ਅੰਤਰਰਾਸ਼ਟਰੀ ਹਿਊਮਨ ਰਾਈਟਸ ਕਮਿਸ਼ਨ ਨਾਲ ਵਿਚਾਰ ਵਟਾਂਦਰਾ
ਵਾਸ਼ਿੰਗਟਨ, ਡੀ. ਸੀ. -ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਿੱਖ ਮਸਲਿਆਂ ਦੇ ਹੱਲ ਲਈ ਪੱਕੇ ਪੈਰੀਂ ਲਾਮਬੰਦੀ
ਕਰਨ ਲਈ ਅਮਰੀਕਾ ਦੀਆਂ ਅੱਡ ਅੱਡ ਸਿੱਖ ਜਥੇਬੰਦੀਆਂ ਨੇ ਵਾਸ਼ਿੰਗਟਨ ਡੀ. ਸੀ. ਵਿੱਚ ਆਪਣੇ ਕਿਸਮ ਦੇ ਪਹਿਲੇ ਸਿੱਖ ਸੰਮੇਲਨ ਦੀ ਸ਼ੁਰੂਆਤ
ਕੀਤੀ ਹੈ। ਇਸ ਸੰਮੇਲਨ ਦੀ ਅਗਵਾਈ ਕਰ ਰਹੇ
ਸਿੱਖ ਆਗੂਆਂ ਨੇ, ਇੱਕ 13 ਮੈਂਬਰੀ ਵਫਦ ਦੇ ਰੂਪ
ਵਿੱਚ ਵਾਈਟ ਹਾਊਸ, ਹੋਮਲੈਂਡ ਸਕਿਓਰਟੀ ਅਤੇ
ਯੂਨਾਈਟਿਡ ਸਟੇਟਸ ਕਮਿਸ਼ਨ ਆਨ ਇੰਟਰਨੈਸ਼ਨਲ
ਰਿਲੀਜੀਅਸ ਫਰੀਡਮ ਦੇ ਪ੍ਰਮੁੱਖ ਅਧਿਕਾਰੀਆਂ ਨਾਲ
ਕੀਤੀਆਂ ਅੱਡ ਅੱਡ ਮੁਲਾਕਾਤਾਂ ਰਾਹੀਂ ਸਿੱਖ ਕੌਮ
ਨੂੰ ਦਰਪੇਸ਼ ਅੱਡ ਅੱਡ ਮੁਸ਼ਕਲਾਂ ਨੂੰ ਵਿਚਾਰ ਅਧੀਨ
ਲਿਆਂਦਾ ਅਤੇ ਇਨ੍ਹਾਂ ਦੇ ਹੱਲ ਲਈ ਸਹਿਯੋਗ ਦੀ
ਮੰਗ ਕੀਤੀ। ਸਿੱਖ ਲੀਡਰਾਂ ਦੇ ਵਫਦ ਵਿੱਚ
ਯੂਨਾਈਟਿਡ ਸਿੱਖਜ਼, ਸੈਲਡੈਫ, ਅਮਰੀਕਨ
ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ
ਅਮਰੀਕਾ, ਵਾਇਸਿਜ਼ ਫਾਰ ਫਰੀਡਮ, ਬਾਬਾ ਮੱਖਣ
ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ, ਸਿੱਖ
ਗੁਰਦੁਆਰਾ ਆਫ ਗਰੇਟਰ ਵਾਸ਼ਿੰਗਟਨ,
ਗੁਰਦੁਆਰਾ ਰਾਮਗ਼ੜ੍ਹੀਆ ਸਿੱਖ ਸੁਸਾਇਟੀ,
ਡੈਮੋਕਰੈਟਿਕ ਪਾਰਟੀ ਰਿਚਮੰਡ (ਕੈਲੇਫੋਰਨੀਆ) ਦੇ
ਪ੍ਰਤੀਨਿਧ, ਗੁਰਦੁਆਰਾ ਬਾਬਾ ਰਵੀਦਾਸ ਜੀ
ਨਿਊਯਾਰਕ ਆਦਿ ਦੇ ਨੁਮਾਇੰਦੇ ਸ਼ਾਮਲ ਸਨ।
ਇਸ ਵਫਦ ਦੀ ਅਗਵਾਈ ਯੂਨਾਈਟਿਡ ਸਿੱਖਜ਼
ਜਥੇਬੰਦੀ ਦੇ ਵਕੀਲਾਂ ਅਟਾਰਨੀ ਹਰਪ੍ਰੀਤ ਸਿੰਘ
ਅਤੇ ਸਟਾਫ ਅਟਾਰਨੀ ਜਸਪ੍ਰੀਤ ਸਿੰਘ ਵਲੋਂ ਕੀਤੀ
ਗਈ ਅਤੇ ਜਸਜੀਤ ਸਿੰਘ ਅਸਿਸਟੈਂਟ
ਐਗਜ਼ੈਕਟਿਵ ਡਾਇਰੈਕਟਰ ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਸੈਲਡੈਫ) ਨੇ ਸਹਿਯੋਗ ਦਿੱਤਾ। ਵਫਦ ਦੇ ਹੋਰ ਮੈਂਬਰਾਂ ਵਿੱਚ
ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ (ਡੀ. ਸੀ.), ਡਾਕਟਰ ਰਣਜੀਤ ਸਿੰਘ ਨਿਊਯਾਰਕ, ਸ. ਹਰਦਿਆਲ ਸਿੰਘ ਨਿਊਯਾਰਕ, ਸ. ਹਰਪ੍ਰੀਤ ਸਿੰਘ ਸੰਧੂ
ਰਿਚਮੰਡ (ਕੈਲਫੋਰਨੀਆ), ਮਾਸਟਰ ਮਹਿੰਦਰ ਸਿੰਘ ਨਿਊਯਾਰਕ, ਸ. ਹਰਬੰਸ ਸਿੰਘ ਭਾਰਜ ਨਿਊਯਾਰਕ, ਸ. ਗੁਰਦਿਆਲ ਸਿੰਘ ਨਿਊਯਾਰਕ, ਸ.
ਬਲਵਿੰਦਰ ਸਿੰਘ ਚੱਠਾ ਨਿਊਯਾਰਕ, ਸ. ਕੁਲਦੀਪ ਸਿੰਘ ਅਟਲਾਂਟਾ (ਜਾਰਜੀਆ), ਸ. ਬਖਸ਼ੀਸ਼ ਸਿੰਘ ਮੈਰੀਲੈਂਡ ਸ਼ਾਮਲ ਸਨ।
ਪ੍ਰੋ ਦਰਸਨ ਸਿੰਘ ਵਿਰੁਧ ਅਕਾਲ ਤਖਤ ਤੋ ਹੁਕਮਨਾਮਾ ਜਾਰੀ
ਮੌਜੂਦਾ ਅਖੌਤੀ ਅਕਾਲੀ ਲੀਡਰਸ਼ਿਪ ਕੌਮ ਦੀ ਸ਼ਰੀਕ ਬਣ ਚੁੱਕੀ ਹੈ ‐ ਸਿਂਖ ਫੈਡਰੇਸ਼ਨ ਜਰਮਨੀ ਜਰਮਨੀ, ਫਰੈਂਕਫਰਟ ‐ (ਸੁਖਪ੍ਰੀਤ ਸਿੰਘ) - ਕੌਮ ਦੇ ਅੱਲੇ ਜ਼ਖਮਾਂ ਚੋਂ ਰਿਸਦੇ ਖੂਨ ਨੂੰ ਅਣਦੇਖਿਆਂ ਕਰ, ਕੀਤੇ ਵਾਅਦਿਆਂ ਤੋਂ ਮੁਨਕਰ ਹੋ, ਮੌਜੂਦਾ ਅਖੌਤੀ ਅਕਾਲੀ ਸਰਕਾਰ ਆਪਣੀਆਂ ਜਿੰਮੇਵਾਰੀਆਂ ਤੋਂ ਮੂੰਹ ਮੋੜੀ ਬੈਠੀ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਮਨਜੀਤ ਸਿੰਘ ਹੋਠੀ, ਭਾਈ ਸਤਪਾਲ ਸਿੰਘ ਪੱਡਾ, ਬਾਬਾ ਜਸਵੀਰ ਸਿੰਘ, ਭਾਈ ਅਵਤਾਰ ਸਿੰਘ ਸਟੁਟਗਾਰਟ, ਭਾਈ ਸੁਖਦੇਵ ਸਿੰਘ ਛੋਟੂ, ਭਾਈ ਜਤਿੰਦਰਬੀਰ ਸਿੰਘ, ਭਾਈ ਮਨਜੀਤ ਸਿੰਘ ਜੋਧਪੁਰੀ ਅਤੇ ਭਾਈ ਅਮਰਜੀਤ ਸਿੰਘ ਮੰਗਪੁਰ ਨੇ ਇਕ ਸਾਂਝੇ ਬਿਆਂਨ ਵਿੱਚ ਕਿਹਾ ਕਿ ਹਜਾਰਾਂ ਘਰ ਉਜੱੜ ਗਏ, ਅਣਗਿਣਤ ਜਿੰਦਗੀਆਂ ਕਤਲ ਕਰ ਗਈਆਂ, ਮਾਂਵਾਂ ਦੀ ਗੋਦਾਂ ਸੁੰਨੀਆਂ ਕਰ ਦਿੱਤੀਆਂ ਗਈਆਂ, ਪੁਤਰਾਂ ਸਿਰੋਂ ਪਿੳ ਦੇ ਸਾਏ ਹਟਾ ਦਿੱਤੇ ਗਏ ਪਰ ੰੲਨਾ ਸਭ ਹੋ ਜਾਣ ਤੋਂ ਮਗਰੋਂ ਵੀ ਕਿਸੇ ਦੇ ਦੁੱਖ ਦੀ ਸ਼ਰੀਕ ਨਾ ਹੋ ਸਕੀ ਮੌਜੂਦਾ ਅਖੌਤੀ ਅਕਾਲੀ ਲੀਡਰਸ਼ਿਪ ਕਿਸੇ ਜਮਾਂਦਰੂ ਦੁਸ਼ਮਣ ਵਾਂਗ ਕੌਮ ਦੀ ਹੋਈ ਬਰਬਾਦੀ ਵੇਖ ਭੰਗੜੇ ਪਾਉਂਦੀ ਫਿਰਦੀ ਹੈ।ਅਜੇ ਕੁਝ ਦਿਨ ਹੀ ਹੋਏ ਸਨ ਕੌਮ ਨੂੰ 1984 ਵਾਲੇ ਕਤਲੇਆਮ ਦੀ 25 ਸਾਲਾਂ ਵਰੇਗੰਢ ਮਨਾਉਦਿਆ, ਅਜੇ ਬੀਤ ਗਿਆਂ ਦੀ ਯਾਦ ਵਿੱਚ ਵਹਿ ਚੁੱਕੇ ਹੰਝੂ ਸੁੱਕੇ ਵੀ ਨਹੀ ਸਨ ਕਿ ਇਹਨਾਂ ਬਰਸਾਤੀ ਡੱਡੂਆਂ ਨੇ ਆਪਣਾ ਅਸਲੀ ਰੰਗ ਵਖਾਉਣਾ ਵੀ ਸ਼ੁਰੂ ਕਰ ਦਿੱਤਾ ਹਾਂਲਾਂਕਿ ਇਹਨਾਂ ਤੋਂ ਹੋਰ ਕੋਈ ਉਮੀਦ ਰੱਖਣੀ ਵੀ ਮੂਰਖਤਾ ਹੋਵੇਗੀ। ਇੰਝ ਲਗਦਾ ਹੈ ਕਿ ਕੌਮ ਨੇ ਨਿਰਾਸ਼ ਹੋ ਆਪਣੇ ਭਵਿਂਖ ਤੋਂ ਨਜਰਾਂ ਹਟਾ ਲਈਆਂ ਹਨ, ਇਸੇ ਲਈ ਤਾਂ ਬਾਦਲ ਸੀਨੀਅਰ ਇਹ ਉਮੀਦ ਰੱਖੀ ਬੈਠਾ ਹੈ ਕਿ ਇਨੀਆਂ ਤ੍ਰਾਸਦੀਆਂ ਸਹਿਣ ਤੋਂ ਬਾਅਦ ਵੀ ਕੌੰਮ ਸੁਖਬੀਰ ਬਾਦਲ ਨੂੰ ਸਰਪ੍ਰਸਤੀ ਸੌਂਪ ਹੀ ਦੇਵੇਗੀ। ਗੁਰਦਾਸ ਮਾਨ ਦੇ ਗੀਤਾਂ ਤੇ ਠੁਮਕੇ ਲਗਾਂਉਂਦਾ ਜੂਨੀਅਰ ਬਾਦਲ ਵੀ ਇਸੇ ਹੀ ਗਲ ਦੀ ਪੁਸ਼ਟੀ ਕਰਦਾ ਮਹਿਸੂਸ ਹੁੰਦਾ ਹੈ।ਖੁਦ ਨੂੰ ਅਕਾਲੀ ਕਹਾਉਣ ਵਾਲਾ ਇਹ ਅਖੌਤੀ ਅਕਾਲੀ ਮੌਜੂਦਾ ਨੌਜਵਾਨ ਪੀੜੀ, ਜਿਸ ਨੂੰ ਆਏ ਦਿਨ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਅਣਮਨੁੱਖੀ ਤਸ਼ੱਦਦ ਕਰ ਝੂਠੇ ਮੁਕੱਦਮੇ ਬਣਾ ਬੰਦ ਕਰ ਰਿਹਾ ਹੈ ਅਤੇ ਅਗਾਂਹ ਆਉਣ ਵਾਲੀ ਪੀੜੀ ਨੂੰ ਅਸਲ ਅਕਾਲੀ ਸੋਚ ਪ੍ਰਤੀ ਕਿਹੋ ਜਿਹੇ ਖਿਆਲ ਰੱਖਣ ਦੀ ਪ੍ਰੇਰਣਾ ਦੇ ਰਿਹਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਅਕਾਲੀ ਸੋਚ ਅਤੇ ਇਤਹਾਸ ਦੇ ਜਾਣਕਾਰ ਇਸ ਵੇਲੇ ਦੇ ਅਖੌਤੀ ਅਕਾਲੀਆਂ ਨੂੰ ਵੇਖ ਆਪਣਾ ਸਿਰ ਸ਼ਰਮ ਨਾਲ ਨੀਵਾਂ ਕਰੀ ਬੈਠੇ ਹਨ।ਉਹਨਾਂ ਕਿਹਾ ਕਿ ਇਹ ਫੈਸਲਾ ਤਾਂ ਆਖਿਰ ਪੰਥ ਨੇ ਹੀ ਕਰਨਾ ਹੈ ਕਿ ਉਹ ਗਵਾਚ ਗਏ ਅਕਾਲ਼ੀ ਵਕਾਰ ਨੂੰ ਮੁੜ ਕਿਵੇਂ ਬਹਾਲ ਕਰੇਗਾ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਤਿੱਬਤ ਨੂੰ ਚੀਨ ਦਾ ਹਿੱਸਾ ਦੱਸਿਆ ਪੇਈਚਿੰਗ, 17 ਨਵੰਬਰ - ਤਿੱਬਤ ਨੂੰ ਚੀਨ ਦਾ ਹਿੱਸਾ ਕਰਾਰ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਪੇਈਚਿੰਗ ਅਤੇ ਜਲਾਵਤਨ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਦੇ ਪ੍ਰਤੀਨਿੱਧੀਆਂ ਵਿਚਾਲੇ ਜਲਦ ਗੱਲਬਾਤ ਸ਼ੁਰੂ ਕੀਤੇ ਜਾਣ ਦਾ ਸਮਰਥਨ ਕੀਤਾ। ਇਥੇ ਆਪਣੇ ਹਮ ਰੁਤਬਾ ਹੂ ਜਿਨਤਾਓ ਨਾਲ ਮੁਲਾਕਾਤ ਤੋਂ ਬਾਅਦ ਓਬਾਮਾ ਨੇ ਕਿਹਾ ਕਿ ਅਸੀਂ ਤਿੱਬਤ ਨੂੰ ਚੀਨੀ ਗਣਰਾਜ ਦੇ ਹਿੱਸੇ ਦੇ ਰੂਪ ਵਿਚ ਮਾਨਤਾ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ ਦਲਾਈ ਲਾਮਾ ਦੇ ਪ੍ਰਤੀਨਿੱਧੀਆਂ ਅਤੇ ਪੇਈਚਿੰਗ ਵਿਚਾਲੇ ਜਲਦ ਗੱਲਬਾਤ ਸ਼ੁਰੂ ਹੋਣ ਦਾ ਵੀ ਸਮਰਥਨ ਕਰਦਾ ਹੈ। ਤਿੱਬਤ 'ਤੇ 1950 ਦੇ ਦਹਾਕੇ ਦੇ ਉਸੇ ਸਮੇਂ ਤੋਂ ਚੀਨ ਦਾ ਸ਼ਾਸਨ ਹੈ ਜਦੋਂ ਉਸ ਦੇ ਫ਼ੌਜੀਆਂ ਨੇ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਚੀਨ ਦਲਾਈਲਾਮਾ 'ਤੇ ਅਕਸਰ ਦੋਸ਼ ਲਗਾਉਂਦਾ ਰਿਹਾ ਹੈ ਕਿ ਉਹ ਤਿੱਬਤ ਨੂੰ ਦੇਸ਼ ਦੇ ਬਾਕੀ ਹਿੱਸੇ ਤੋਂ ਵੱਖ ਕਰਵਾਉਣ ਲਈ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਸਾਲ 1959 ਵਿਚ ਚੀਨੀ ਸ਼ਾਸਨ ਦੇ ਖ਼ਿਲਾਫ਼ ਅਸਫ਼ਲ ਬਗਾਵਤ ਦੌਰਾਨ ਭੱਜ ਕੇ ਭਾਰਤ ਆਏ 74 ਸਾਲਾ ਤਿੱਬਤੀ ਧਾਰਮਿਕ ਆਗੂ ਦੋਸ਼ਾਂ ਨੂੰ ਖਾਰਜ ਕਰ ਚੁੱਕੇ ਹਨ। ਦਲਾਈ ਲਾਮਾ ਦੇ ਦੂਤ ਅਤੇ ਚੀਨੀ ਅਧਿਕਾਰੀਆਂ ਵਿਚਾਲੇ ਬੀਤੇ ਸਾਲ ਜੁਲਾਈ ਵਿਚ ਹੋਈ ਗੱਲਬਾਤ ਬੇਸਿੱਟਾ ਰਹੀ ਸੀ, ਕਿਉਂਕਿ ਚੀਨ ਨੇ ਦਲਾਈ ਲਾਮਾ ਦੇ ਸਾਹਮਣੇ ਇਹ ਸਾਬਤ ਕਰਨ ਦੀ ਮੰਗ ਰੱਖ ਦਿੱਤੀ ਸੀ ਕਿ ਉਹ ਤਿੱਬਤ ਦੀ ਆਜ਼ਾਦੀ ਦਾ ਸਮਰਥਨ ਨਹੀਂ ਕਰਦੇ। ਝੀਂਡਾ ਨੂੰ ਪੰਜੇ ਤਖ਼ਤ ਸਾਹਿਬਾਨ 'ਤੇ ਪੰਜ-ਪੰਜ ਦਿਨ ਦੀ ਧਾਰਮਿਕ ਸੇਵਾ ਲਗਾਈ ਅੰਮ੍ਰਿਤਸਰ, 17 ਨਵੰਬਰ -ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਅੱਜ ਮੀਟਿੰਗ ਹੋਈ ਜਿਸ ਵਿਚ ਹਰਿਆਣਾ ਸਿੱਖ ਸਟੇਟ ਗੁਰਦਵਾਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੂੰ ਪੰਜ ਤਖ਼ਤਾਂ 'ਤੇ ਪੰਜ-ਪੰਜ ਦਿਨ ਦੀ ਧਾਰਮਿਕ ਸੇਵਾ ਦੀ ਸਜ਼ਾ ਲਗਾਈ ਗਈ ਅਤੇ ਇਕ ਘੰਟਾ ਜੋੜੇ ਸਾਫ਼ ਕਰਨ,ਇਕ ਘੰਟਾ ਲੰਗਰ ਦੇ ਬਰਤਨ ਮਾਂਜਣ ਤੋਂ ਇਲਾਵਾ 500 ਰੁਪਏ ਦੀ ਕੜ੍ਹਾਹ ਪ੍ਰਸ਼ਾਦ ਦੀ ਦੇਗ ਚੜ੍ਹਾਉਣ ਦੀ ਸੇਵਾ ਲਗਾਈ ਗਈ ਹੈ। ਅੱਜ ਦੀ ਮੀਟਿੰਗ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਸ਼ਾਮਲ ਹੋਏ ਜਿਨ੍ਹਾਂ ਨੇ ਜਥੇਦਾਰ ਝੀਂਡਾ ਨੂੰ ਇਹ ਸੇਵਾ ਲਗਾਈ। ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਥ ਕਮੇਟੀ ਦੇ ਪ੍ਰਧਾਨ ਦੀ ਗੱਲਬਾਤ ਅਤੇ ਸਪਸ਼ਟੀਕਰਨ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਜਥੇਦਾਰ ਜਗਦੀਸ਼ ਸਿੰਘ ਝੀਂਡਾ ਦੇ ਵਿਚਾਰ ਸੁਣ ਲਏ ਗਏ ਹਨ, ਜਿਸ ਤੋਂ ਬਾਅਦ ਝੀਂਡਾ ਅਤੇ ਉਨ੍ਹਾਂ ਦੇ ਚਾਰ ਹੋਰ ਸਾਥੀਆਂ ਨੂੰ ਕੁਰਕਸ਼ੇਤਰ ਦੇ ਗੁਰਦਵਾਰਾ ਛੇਵੀਂ ਪਾਤਸ਼ਾਹੀ 'ਤੇ ਕਬਜ਼ਾ ਕਰਨ ਦੇ ਦੋਸ਼ੀ ਪਾਇਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਧਾਰਮਿਕ ਸੇਵਾ ਲਗਾਈ ਗਈ ਹੈ। ਜਥੇਦਾਰ ਝੀਂਡਾ ਤੋਂ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਪਾਏ ਜਾਣ ਵਾਲੇ ਦੋਸ਼ੀਆਂ ਵਿਚ ਕੰਵਲਜੀਤ ਸਿੰਘ, ਅਵਤਾਰ ਸਿੰਘ ਚੱਕੂ, ਜੋਗਾ ਸਿੰਘ ਅਤੇ ਹਜ਼ੂਰ ਸਿੰਘ ਵੀ ਸ਼ਾਮਲ ਹਨ। ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਹ ਸੇਵਾ ਖ਼ਤਮ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ।
ਮੇਰੇ ’ਤੇ ਦੋਸ਼ਾਂ ਦੇ ‘ਡਰਾਮੇ’ ਪਿੱਛੇ ਦੋ ਕਾਂਗਰਸੀ ਨੇਤਾਵਾਂ ਦਾ ਹੱਥ -ਅਮਰਿੰਦਰ
ਚੰਡੀਗੜ੍ਹ, 17 ਨਵੰਬਰ (ਵਿਸ਼ਵ ਵਾਰਤਾ)-ਲੁਧਿਆਣਾ ਦੀ ਇਕ ਔਰਤ ਰਣਜੀਤ ਕੌਰ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਰੀਰਕ ਸ਼ੋਸ਼ਣ ਦੇ ਲਾਏ ਗਏ ਦੋਸ਼ਾਂ ਵਿਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਖੁਲ੍ਹ ਕੇ ਇਹ ਆਖਿਆ ਕਿ ਇਸ ਪਿੱਛੇ ਦੋ ਕਾਂਗਰਸੀ ਨੇਤਾਵਾਂ ਦਾ ਹੱਥ ਹੈ। ਉਹ ਇਨ੍ਹਾਂ ਦੇ ਨਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਪਰ ਅੱਜ ਉਹ ਇਨ੍ਹਾਂ ਨਾਵਾਂ ਨੂੰ ਨਹੀਂ ਦੱਸਣਗੇ। ਇਨ੍ਹਾਂ ਵਿਚ ਇਕ ਕਾਂਗਰਸੀ ਨੇਤਾ ਤੇ ਇਕ ਹੋਰ ਹੈ ਜਿਹੜੇ ਇਸ ਔਰਤ ਨੂੰ ਲੁਧਿਆਣਾ ਤੋਂ ਜਲੰਧਰ ਲੈ ਕੇ ਆਏ। ਆਪ ਪਰਦੇ ਪਿਛੇ ਰਹੇ ਪਰ ਉਸ ਔਰਤ ਪਾਸੋਂ ਉਸ ਉਤੇ ਦੋਸ਼ ਲਾਏ ਗਏ। ਕੈਪਟਨ ਦੇ ਇਸ਼ਾਰੇ ਅਨੁਸਾਰ ਇਨ੍ਹਾਂ ਕਾਂਗਰਸੀ ਨੇਤਾਵਾਂ ਵਿਚ ਇਕ ਦਾ ਸਬੰਧ ਲੁਧਿਆਣਾ ਨਾਲ ਤੇ ਦੂਜੇ ਦਾ ਮਾਝੇ ਨਾਲ ਹੈ। ਲੁਧਿਆਣੇ ਦਾ ਇਕ ਸੰਤ ਇਕ ਕਾਂਗਰਸੀ ਨੇਤਾ ਨੂੰ ਵੀ ਮਿਲਿਆ ਸੀ। ਸਿੱਖ ਯੂਥ ਗਰੁਪ ਨੇ ਸਰੀ ਵਿਚ ਸਥਿਤ ਗੁਰੂ ਨਾਨਕ ਗੁਰਦਵਾਰਾ ਸਾਹਿਬ ਦੀ ਚੋਣ ਜਿੱਤੀ ਸਰੀ ਵਿਚ ਸਥਿਤ ਗੁਰੂ ਨਾਨਕ ਗੁਰਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਮੁੜ ਸਿੱਖ ਯੂਥ ਗਰੁਪ ਨੇ ਜਿੱਤ ਲਈ ਹੈ। ਸਮਝਿਆ ਜਾ ਰਿਹਾ ਹੈ ਕਿ ਸਿੱਖਾਂ ਨੇ ਨੌਜਵਾਨ ਧੜੇ ਨੂੰ ਇਸ ਕਰ ਕੇ ਵੋਟਾਂ ਪਾਈਆਂ ਹਨ ਕਿਉਂਕਿ ਉਹ ਆਧੁਨਿਕ ਵਿਚਾਰਾਂ ਦੇ ਧਾਰਨੀ ਹਨ ਅਤੇ ¦ਗਰ ਪ੍ਰਥਾ ਵਿਚ ਕਈ ਸੁਧਾਰਾਂ ਦੀ ਗੱਲ ਕਰਦੇ ਹਨ। ਕਲ ਦੇਰ ਰਾਤ ਤਕ ਚੱਲੀ ਵੋਟਾਂ ਦੀ ਗਿਣਤੀ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਸੰਗਤ ਨੇ ਸਰੀ ਵਿਚਲੇ ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਦੀਆਂ ਚੋਣਾਂ ਵਿਚ ਸਿੱਖ ਯੂਥ ਗਰੁੱਪ ਨੂੰ ਸੇਵਾ ਕਰਨ ਦਾ ਮੌਕਾ ਦਿਤਾ। ਸਿੱਖ ਯੂਥ ਸਲੇਟ ਜਿਸ ਦੀ ਅਗਵਾਈ ਭਾਈ ਬਿਕਰਮਜੀਤ ਸਿੰਘ ਸੰਧਰ ਕਰ ਰਹੇ ਸਨ, ਨੇ ਵਿਰੋਧੀ ਸਲੇਟ ਤੋਂ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਹਾਰਨ ਵਾਲੀ ਸਲੇਟ ਦੀ ਅਗਵਾਈ ਭਾਈ ਹਰਜਿੰਦਰ ਸਿੰਘ ਚੀਮਾ ਕਰ ਰਹੇ ਸਨ। ਚੋਣ ਨਤੀਜਿਆਂ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ ਪਰ ਅੰਦਰੂਨੀ ਸੂਤਰਾਂ ਮੁਤਾਬਕ ਸਿੱਖ ਯੂਥ ਸਲੇਟ ਨੂੰ ਤਕਰੀਬਨ 13 ਹਜ਼ਾਰ ਅਤੇ ਚੀਮਾ ਸਲੇਟ ਨੂੰ 7 ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ। ਜ਼ਿਕਰਯੋਗ ਹੈ ਕਿ ਸਕਾਟ ਰੋਡ ’ਤੇ ਸਥਿਤ ਇਸੇ ਗੁਰੂ ਨਾਨਕ ਸਿੱਖ ਟੈਂਪਲ ਵਿਚ ਪਿਛਲੇ ਸਾਲ ਵੀ ਚੋਣਾਂ ਹੋਈਆਂ ਸਨ ਅਤੇ ਸਿੱਖ ਯੂਥ ਨੇ ਉਨ੍ਹਾਂ ਚੋਣਾਂ ਵਿਚ ਵੀ ਜਿੱਤ ਪ੍ਰਾਪਤ ਕੀਤੀ ਸੀ ਪਰ 2008 ਦੀਆਂ ਚੋਣਾਂ ਵਿਚ ਹਾਰਨ ਵਾਲੇ ਧੜੇ ਨੇ ਦੋਸ਼ ਲਾਇਆ ਸੀ ਕਿ ਸਿੱਖ ਯੂਥ ਗਰੁੱਪ ਨੇ ਚੋਣਾਂ ਵਿਚ ਗ਼ਲਤ ਤਰੀਕੇ ਨਾਲ ਨਾਮਜ਼ਦਗੀਆਂ ਭਰੀਆਂ ਸਨ। ਇਸ ਬਹਿਸ ਵਿਚ ਥੋੜੀ ਜਿਹੀ ਕਾਨੂੰਨੀ ਕਾਰਵਾਈ ਤੋਂ ਬਾਅਦ ਹੀ ਸਾਰੀਆਂ ਧਿਰਾਂ ਇਸ ਫ਼ੈਸਲੇ ’ਤੇ ਪਹੁੰਚੀਆਂ ਸਨ ਕਿ ਲੱਖਾਂ ਡਾਲਰ ਖ਼ਰਚਣ ਅਤੇ ਅਦਾਲਤਾਂ ਦੇ ਚੱਕਰ ਲਾਉਣ ਤੋਂ ਚੰਗਾ ਹੋਵੇਗਾ ਕਿ ਦੁਬਾਰਾ ਚੋਣਾਂ ਕਰਵਾਈਆਂ ਜਾਣ। ਦੁਬਾਰਾ ਹੋਈਆਂ ਚੋਣਾਂ ਵਿਚ ਇਕ ਵਾਰ ਫਿਰ ਸੰਗਤ ਨੇ ਪਹਿਲਾਂ ਨਾਲੋਂ ਵੀ ਜ਼ਿਆਦਾ ਵੋਟਾਂ ਪਾ ਕੇ ਸਿੱਖ ਯੂਥ ਗਰੁੱਪ ਨੂੰ ਜਿਤਾਇਆ ਹੈ। ਸਿੱਖ ਯੂਥ ਗਰੁੱਪ ਦੀ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਕੌਮ ਨੇ ਨਿਊ ਵੈਸਟ ਮਿਨਿਸਟਰ ਵਿਚ ਗੁਰਦਵਾਰਾ ਸੁੱਖ ਸਾਗਰ ਦੀ ਸੇਵਾ ਸੰਭਾਲ ਦਾ ਕੰਮ ਵੀ ਇਸੇ ਗਰੁੱਪ ਨੂੰ ਸੌਂਪਿਆ ਸੀ। 1997 ਵਿਚ ਗੁਰਦਵਾਰਾ ਗੁਰੂ ਨਾਨਕ ਸਿੱਖ ਟੈਂਪਲ ਦੀ ਪੂਰੀ ਦੁਨੀਆਂ ਵਿਚ ਚਰਚਾ ਹੋਈ ਸੀ ਜਦ ਇਥੇ ਕੁਰਸੀਆਂ ’ਤੇ ਲੰਗਰ ਛਕਣ ਦੇ ਮੁੱਦੇ ਨੂੰ ਲੈ ਕੇ ਕ੍ਰਿਪਾਨਾਂ ਚੱਲੀਆਂ ਸਨ। ਇਸੇ ਗੁਰੂ ਘਰ ਵਿਚੋਂ ਇਕ ਧੜੇ ਨੇ ਵੱਖ ਹੋ ਕੇ ਗੁਰਦਵਾਰਾ ਦਸਮੇਸ਼ ਦਰਬਾਰ ਦੀ ਸਥਾਪਨਾ ਕਰ ਲਈ ਸੀ ਅਤੇ ਕੁਰਸੀਆਂ ਦੀ ਥਾਂ ’ਤੇ ਜ਼ਮੀਨ ਉਤੇ ਪੰਗਤ ਵਿਚ ਬੈਠ ਕੇ ਲੰਗਰ ਛਕਾਉਣਾ ਸ਼ੁਰੂ ਕਰ ਦਿਤਾ ਸੀ। ਜ਼ਿਕਰਯੋਗ ਹੈ ਕਿ ਇਹ ਬਹਿਸ ਉਦੋਂ ਛਿੜੀ ਸੀ ਜਦ ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਭਾਈ ਰਣਜੀਤ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਪੂਰੀ ਦੁਨੀਆਂ ਦੇ ਗੁਰਦਵਾਰਿਆਂ ਵਿਚ ਲੰਗਰ ਜ਼ਮੀਨ ਉਤੇ ਬੈਠ ਕੇ ਪੰਗਤ ਵਿਚ ਛਕਿਆ ਅਤੇ ਛਕਾਇਆ ਜਾਵੇ। ਸਿੱਖ ਯੂਥ ਗਰੁੱਪ ਵਲੋਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਇਸ ਮੁੱਦੇ ਨੂੰ ਸੁਲਝਾਇਆ ਜਾਵੇਗਾ। ਉਨ੍ਹਾਂ ਬਜ਼ੁਰਗਾਂ, ਅੰਗਹੀਣਾਂ ਅਤੇ ਹੋਰ ਵਿਅਕਤੀਆਂ ਲਈ ਕੁਰਸੀਆਂ ਵੀ ਹੋਣਗੀਆਂ ਜਿਨ੍ਹਾਂ ਲਈ ਜ਼ਮੀਨ ’ਤੇ ਬੈਠ ਕੇ ਲੰਗਰ ਛਕਣਾ ਮੁਸ਼ਕਲ ਹੈ। ਸੁਖਬੀਰ ਬਾਦਲ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਅਸਫਲ ਕੌਸਿ਼ਸ ਕਰ ਰਿਹੈ :- ਮਾਨ
ਫਤਿਹਗੜ੍ਹ ਸਾਹਿਬ, 16 ਨਵੰਬਰ :- “ਜਦੋਂ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਾਉਣ ਦੀ ਗੱਲ ਉੱਠਦੀ ਹੈ ਤਾਂ ਸੁਖਬੀਰ ਬਾਦਲ ਪ੍ਰੈਸ ਅਤੇ ਮੀਡੀਏ ਨੂੰ ਇਹ ਕਹਿ ਕੇ ਪੱਲਾ ਝਾੜ ਦਿੰਦਾ ਹੈ ਕਿ ਇਹ ਤਾਂ ਸੈਟਰ ਹਕੂਮਤ ਨੇ ਕਰਨਾ ਹੈ ਅਤੇ ਜਦੋਂ ਸਿੱਖ ਕੌਮ ਨੂੰ ਗੁੰਮਰਾਹ ਕਰਕੇ ਸਿਆਸੀ ਅਤੇ ਪਰਿਵਾਰਿਕ ਸਵਾਰਥਾਂ ਦੀ ਪੂਰਤੀ ਕਰਨੀ ਹੋਵੇ ਤਾਂ ਝੱਟ ਦੋਵੇ ਬਾਦਲ ਪਿਓ-ਪੁੱਤ ਅਤੇ ਨੰਨ੍ਹੀ ਛਾਂ ਨੂੰ ਨਾਲ ਲੈ ਕੇ ਠੂਠਾ ਹੱਥ ਵਿੱਚ ਫੜ ਕੇ ਸੈਟਰ ਅਤੇ ਹਿੰਦੂਤਵ ਹਕੂਮਤਾਂ ਦੇ ਚਰਨਾਂ ਵਿੱਚ ਜਾ ਬੈਠਦੇ ਹਨ। ਜੋ ਕਿ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੌਸਿ਼ਸ ਕਰਦੇ ਹਨ।” ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਰਾਂ ਦੇ ਕਮਰਿਆਂ ਦਾ ਕਿਰਾਇਆ 50 ਤੋਂ 100 ਰੁਪਏ ਕੀਤਾ ਅੰਮ੍ਰਿਤਸਰ, 16 ਨਵੰਬਰ - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਰਹਿਣ ਲਈ ਕਮਰਿਆਂ ਦਾ ਕਿਰਾਇਆ ਵਧਾ ਕੇ ਦੁੱਗਣਾ ਕਰ ਦਿੱਤਾ ਹੈ। ਕਮਰਿਆਂ ਦੀ ਹਾਲਤ ਵੀ ਲਗਾਤਾਰ ਖਸਤਾ ਹੁੰਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਮਰਿਆਂ ਦੇ ਕਿਰਾਏ ਵਜੋਂ ਰੋਜ਼ਾਨਾ 50 ਰੁਪਏ ਵਸੂਲੇ ਜਾਂਦੇ ਸਨ ਪਰ ਜਥੇਦਾਰ ਮੱਕੜ ਵਲੋਂ ਇਹ ਕਿਰਾਇਆ ਵਧਾ ਕੇ 100 ਰੁਪਏ ਰੋਜ਼ਾਨਾ ਕਰ ਦਿੱਤਾ ਗਿਆ ਹੈ ਜਿਸ ਕਾਰਨ ਸਿੱਖ ਯਾਤਰੂਆਂ ਵਿਚ ਜਥੇਦਾਰ ਮੱਕੜ ਵਿਰੁਧ ਰੋਸ ਪਾਇਆ ਜਾ ਰਿਹਾ ਹੈ। ਜਥੇਦਾਰ ਮੱਕੜ ਦੀ ਦੇਖਰੇਖ ਵਿਚ ਜਾਪਦਾ ਹੈ ਜਿਵੇਂ ਸਰਾਵਾਂ ਦੇ ਕਮਰੇ ਕਦੇ ਧੋਤੇ ਹੀ ਨਾ ਗਏ ਹੋਣ। ਇਥੋਂ ਤੱਕ ਕਿ ਇਨ੍ਹਾਂ ਵਿਚ ਪਰਦੇ ਵੀ ਨਹੀਂ ਹਨ। ਹੈਰਾਨੀ ਦੀ ਗੱਲ ਹੈ ਕਿ ਗੁਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਇਕ ਸਾਲ ਪਹਿਲਾਂ ਸਰਾਂ ਦੀ ਉਸਾਰੀ ਕੀਤੀ ਗਈ ਸੀ। ਉਥੇ ਇਕ ਦੋ ਮੰਜ਼ਿਲਾਂ ਛੱਡ ਕੇ ਬਾਕੀ ਮੰਜ਼ਿਲਾਂ ਦੇ ਕਮਰਿਆਂ ਵਿਚ ਅਜੇ ਤੱਕ ਬੈੱਡ ਨਹੀਂ ਲੱਗੇ ਅਤੇ ਜ਼ਮੀਨ 'ਤੇ ਸੌਣ ਦਾ ਵੀ ਜਥੇਦਾਰ ਮੱਕੜ ਯਾਤਰੂਆਂ ਕੋਲੋਂ ਰੋਜ਼ਾਨਾ 100 ਰੁਪਏ ਕਿਰਾਇਆ ਵਸੂਲਦੇ ਹਨ। ਬਾਬਾ ਜੋਗਿੰਦਰ ਸਿੰਘ ਦੀ ਬਰਸੀ ਮੌਕੇ ਪੰਥਕ ਮੁੱਦਿਆਂ ’ਤੇ ਚਰਚਾ
ਬਾਘਾਪੁਰਾਣਾ, 16 ਨਵੰਬਰ -ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਖਾਲਸਾ ਦੀ 16ਵੀਂ ਬਰਸੀ ਉਨ੍ਹਾਂ ਨੂੰ ਰਵਾਇਤ ਸ਼ਰਧਾਂਜਲੀ ਦੇਣ ਦੇ ਮਕਸਦ ਤੱਕ ਹੀ ਸੀਮਤ ਨਹੀਂ ਹੋਵੇਗੀ। ਸ਼ਰਧਾਂਜਲੀ ਸਮਾਰੋਹ ਮੌਕੇ ਸਿੱਖ ਕੌਮ ਨੂੰ ਉਨ੍ਹਾਂ ਵੱਲੋਂ ਦਰਸਾਏ ਗਏ ਮਾਨਵਤਾ ਦੇ ਖਾਲਸ ਮਾਰਗ ਉਪਰ ਚੱਲਣ ਅਤੇ ਸਿੱਖੀ ਸਿਧਾਂਤਾਂ ਉੱਪਰ ਇੰਨ ਬਿਨ ਪਹਿਰਾ ਦੇਣ ਵਿੱਚ ਹੁਣ ਤੱਕ ਪੱਛੜੇਵੇਂ ਨੂੰ ਦੂਰ ਕਰ ਕੇ ਉਨ੍ਹਾਂ ਦੇ ਮਿਸ਼ਨ ਨੂੰ ਤੇਜ਼ੀ ਨਾਲ ਅੱਗੇ ਤੋਰਨ ਲਈ ਭਵਿੱਖ ਦੇ ਪ੍ਰੋਗਰਾਮ ਵੀ ਉਲੀਕੇ ਜਾਣਗੇ।
ਮਿਆਦ ਪੁੱਗਾ ਚੁੱਕੀ ਸੰਸਥਾ ਨੂੰ ‘ਨਾਨਕਸ਼ਾਹੀ ਕੈਲੰਡਰ’ ਵਿੱਚ ਤਬਦੀਲੀ ਕਰਨ ਦਾ ਕੋਈ ਇਖਲਾਕੀ ਅਤੇ ਕਾਨੂੰਨੀ ਹੱਕ ਨਹੀਂ :- ਮਾਨ
ਚੰਡੀਗੜ੍ਹ, 14 ਨਵੰਬਰ :- “ਜਦੋਂ ਕੋਈ ਕਾਨੂੰਨੀ ਸੰਸਥਾ ਪਾਰਲੀਮੈਟ, ਅਸੈਬਲੀ ਜਾਂ ਸਿੱਖ ਕੌਮ ਦੀ ਪਾਰਲੀਮੈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਨਗਰ ਕੌਸਲ ਜਿਸਦੀ ਮਿਆਦ ਖਤਮ ਹੋ ਚੁੱਕੀ ਹੋਵੇ ਤਾਂ ਉਸ ਸੰਸਥਾ ਨੂੰ ਕੋਈ ਕਾਨੂੰਨੀ ਅਤੇ ਇਖਲਾਕੀ ਹੱਕ ਨਹੀਂ ਹੁੰਦਾ ਕਿ ਉਹ ਉਸ ਸੰਸਥਾ ਦੇ ਵਿੱਤੀ ਸਾਧਨਾਂ-ਫੰਡਾਂ ਦੀ ਦੁਰਵਰਤੋਂ ਕਰੇ ਅਤੇ ਕੋਈ ਵੱਡਾ ਫੈਸਲਾ ਲਵੇ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਆਦ 30 ਅਗਸਤ 2009 ਨੂੰ ਖਤਮ ਹੋ ਚੁੱਕੀ ਹੈ ਅਤੇ ਮੌਜੂਦਾ ਐਸ ਜੀ ਪੀ ਸੀ ਮੈਬਰ ਜਾਂ ਕਾਰਜਕਾਰਨੀ ਜੋ (ਲੇਮ ਡੱਕ) ਵਿੱਚ ਹੈ। ਉਸ ਕੋਲ ਸਿੱਖ ਕੌਮ ਦੇ 2003 ਵਿੱਚ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਕਿਸਮ ਦੀ ਤਬਦੀਲੀ ਕਰਨ ਦਾ ਕੋਈ ਹੱਕ ਬਾਕੀ ਨਹੀਂ ਹੈ। ਵੱਖ ਵੱਖ ਸਿੱਖ ਮੁੱਦਿਆਂ ਉਤੇ ਉਠੇ ਵਿਵਾਦਾਂ ਨੂੰ ਹੱਲ ਕਰਨ ਲਈ ਜਾਂ ਸਮੁੱਚੀ ਸਿੱਖ ਜਥੇਬੰਦੀਆਂ ਦੀ ਇੱਕ ਰਾਏ ਪੈਦਾ ਕਰਨ ਲਈ, ਐਸ ਜੀ ਪੀ ਸੀ ਦੀਆਂ ਆਮ ਚੋਣਾਂ ਹੋਣ ਉਪਰੰਤ ਹੋਂਦ ਵਿੱਚ ਆਉਣ ਵਾਲੇ ਹਾਊਸ ਦਾ ਹੱਕ ਰਾਖਵਾਂ ਹੈ।” ਕੁਲਦੀਪ ਸਿੰਘ ਸੋਢੀਆ ਮਾਜਰੀ ਫਤਿਹਗੜ੍ਹ ਸਾਹਿਬ ਤੋਂ ਅਤੇ ਸਿ਼ਗਾਰਾ ਸਿੰਘ ਬੱਡਲਾ ਅਮਲੋਹ ਤੋਂ ਪਾਰਟੀ ਉਮੀਦਵਾਰ ਹੋਣਗੇ :- ਇਮਾਨ ਸਿੰਘ
ਫਤਿਹਗੜ੍ਹ ਸਾਹਿਬ, 14 ਨਵੰਬਰ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਫਤਿਹਗੜ੍ਹ ਸਾਹਿਬ ਦੀ ਅੱਜ ਕਿਲ੍ਹਾ ਸ: ਹਰਨਾਮ ਸਿੰਘ ਵਿਖੇ ਹੋਈ ਭਰਵੀਂ ਇਕੱਤਰਤਾ ਵਿੱਚ ਸਰਬ ਸੰਮਤੀ ਨਾਲ ਤਿੰਨ ਮਤੇ ਪਾਸ ਕਰਦੇ ਹੋਏ ਕਿਹਾ ਗਿਆ ਹੈ ਕਿ ਉਪਰੋਕਤ ਦੋਵੇ ਸਖਸੀਅਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਲਈ ਕ੍ਰਮਵਾਰ ਫਤਿਹਗੜ੍ਹ ਸਾਹਿਬ ਅਤੇ ਅਮਲੋਹ ਤੋਂ ਪਾਰਟੀ ਉਮੀਦਵਾਰ ਹੋਣਗੇ। ਜਿਨ੍ਹਾ ਨੂੰ ਅੱਜ ਜਿ਼ਲ੍ਹਾ ਜਥੇਬੰਦੀ ਵੱਲੋਂ ਆਪਣੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਵਿੱਢਣ ਦੀ ਹਦਾਇਤ ਕੀਤੀ ਗਈ ਹੈ। ਦੂਸਰੇ ਮਤੇ ਵਿੱਚ 26 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਸਲਾਨਾ ਸ਼ਹੀਦੀ ਜੋੜ ਮੇਲੇ ਵਿੱਚ ‘ਰਾਜ ਕਰੇਗਾ ਖਾਲਸਾ’ ਦੇ ਸੰਕਲਪ ਨੂੰ ਅਮਲੀ ਰੂਪ ਦੇਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਹੋਵੇਗਾ ਅਤੇ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਅਤੇ ਸ਼ਹੀਦ ਬਾਬਾ ਫਤਿਹ ਸਿੰਘ ਵੱਲੋ ਹੱਕ ਸੱਚ ਵਾਲੇ ਪੂਰਨਿਆਂ ਉੱਤੇ ਪਹਿਰਾ ਦੇਣ ਦੇ ਪ੍ਰਣ ਨੂੰ ਵੀ ਦੁਹਰਾਇਆ ਜਾਵੇਗਾ।
ਦਮਦਮੀ ਟਕਸਾਲ ਦੇ ਸਿੰਘਾ ਨੇ ਦਸਮ ਗ੍ਰੰਥ ਦੇ ਸਬੰਧ ਵਿੱਚ ਅਕਾਲ ਤਖਤ ਦੇ ਜਥੇਦਾਰ ਸਾਹਿਬ ਨਾਲ ਮੁਲਕਾਤ ਕੀਤੀ ਦਮਦਮੀ ਟਕਸਾਲ (ਮਨਟੀਕਾ) ਦੇ ਸਿੰਘਾ ਨੇ ਦਸਮ ਗ੍ਰੰਥ ਦੇ ਸਬੰਧ ਵਿੱਚ ਅਕਾਲ ਤਖਤ ਦੇ ਜਥੇਦਾਰ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਮੁਲਕਾਤ ਕੀਤੀ, ਉਹਨਾ ਨੇ ਸਿੰਘ ਸਾਹਿਬਾਨ ਨੂੰ ਦਸਿਆ ਅਮਰੀਕਾ ਵਿੱਚ ਪ੍ਰੋ ਦਰਸਨ ਸਿੰਘ ਵੱਲੋ ਗੁਰੁ ਗੋਬਿੰਦ ਸਿੰਘ ਜੀ ਦੇ ਵਿਰੁਧ ਅਪਸਬਦ ਬੋਲੇ ਹਨ ਜੋ ਕੀ ਯੂ ਟਿਉਬ ਤੇ ਵੀ ਵੇਖੇ ਜਾ ਸਕਦੇ ਹਨ ਉਸਤੇ ਵਿਚਾਰ ਕੀਤੀ ਤੇ ਪ੍ਰੌ ਦਰਸਨ ਸਿੰਘ ਨੂੰ ਅਕਾਲ ਤਖਤ ਬਲਾਉਣ ਤੇ ਸਜਾ ਲਈ ਬੇਨਤੀ ਕੀਤੀ। ਮੁਲਕਾਤ ਵਿੱਚ ਗਿਆਨੀ ਜੋਗਿੰਦਰ ਸਿੰਘ ਜੀ,ਰਾਗੀ ਗੁਰਦਿਆਲ ਸਿੰਘ,ਬਾਬਾ ਢੱਕੀ ਜੀ, ਭਾਈ ਹਰਜਿੰਦਰ ਸਿੰਘ ਜਿੰਦੀ,ਭਾਈ ਰਵਿੰਦਰ ਸਿੰਘ ਰਿੰਪੀ ਤੇ ਭਾਈ ਰਣਜੀਤ ਸਿੰਘ ਸਾਮਲ ਹੋਏ ਤੇ ਸਿੱਖ ਪੰਥ ਦੇ ਹੋਰ ਮਸਲਿਆ ਤੇ ਵੀਚਾਰਾ ਵੀ ਹੋਈਆ। 15 ਦਾ ਡੇਰਾ ਸਮਾਗਮ ਕਿਸੇ ਕੀਮਤ 'ਤੇ ਨਹੀਂ ਹੋਣ ਦਿਆਂਗੇ : ਸਿੱਖ ਆਗੂ ਤਲਵੰਡੀ ਸਾਬੋ, 12 ਨਵੰਬਰ - ਡੇਰਾ ਸਿਰਸਾ ਦੇ ਪੈਰੋਕਾਰ ਇਕ ਵਾਰ ਫਿਰ ਪੰਜਾਬ ਦੀ ਧਰਤੀ ਨੂੰ ਲਹੂ ਲੁਹਾਣ ਕਰਨ ਦੇ ਘਟੀਆ ਮਨਸੂਬੇ ਬਣਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਜਾਰੀ ਸਾਂਝੇ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ। ਸਿੱਖ ਆਗੂਆਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸ਼ਾਂਤੀ ਵਿਵਸਥਾ ਬਣਾਈ ਰੱਖਣ ਦਾ ਫਰਜ਼ ਨਿਭਾਉਣ ਲਈ ਪੰਜਾਬ ਸਰਕਾਰ ਡੇਰੇ ਦੀਆਂ ਕਾਰਵਾਈਆਂ 'ਤੇ ਪਾਬੰਦੀ ਲਗਾਉਂਦੀ ਪਰ ਜੇਕਰ ਸਰਕਾਰ ਪਾਬੰਦੀ ਲਗਾਉਣ ਤੋਂ ਅਸਮਰੱਥ ਹੈ ਤਾਂ ਵੀ ਸਿੱਖ ਜਥੇਬੰਦੀਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦਾ ਪਾਲਣ ਕਰਦਿਆਂ 15 ਨਵੰਬਰ ਨੂੰ ਸੌਦਾ ਸਾਧ ਦੀ 'ਕੂੜ ਚਰਚਾ' ਕਿਸੇ ਵੀ ਹਾਲਤ ਵਿਚ ਨਹੀਂ ਹੋਣ ਦਿੱਤੀ ਜਾਵੇਗੀ। ਡੇਰਾ ਸਿਰਸਾ ਦੇ ਕੱਟੜ ਵਿਰੋਧੀ ਅਤੇ ਉੱਘੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ, ਦਮਦਮੀ ਟਕਸਾਲ ਦੇ ਭਾਈ ਮੋਹਕਮ ਸਿੰਘ, ਦਲ ਖ਼ਾਲਸਾ ਦੇ ਭਾਈ ਕੰਵਰਪਾਲ ਸਿੰਘ ਬਿੱਟੂ, ਅਕਾਲੀ ਦਲ (ਪੰਚ ਪ੍ਰਧਾਨੀ) ਦੇ ਭਾਈ ਹਰਪਾਲ ਸਿੰਘ ਚੀਮਾ, ਸੰਤ ਸਮਾਜ ਦੇ ਬਾਬਾ ਬੂਟਾ ਸਿੰਘ ਗੁੜਥਲੀ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਬਾਬਾ ਅਵਤਾਰ ਸਿੰਘ ਸਾਧਾਂਵਾਲਾ, ਏਕਨੂਰ ਖ਼ਾਲਸਾ ਫ਼ੌਜ ਦੇ ਭਾਈ ਬਲਜਿੰਦਰ ਸਿੰਘ, ਇੰਟਰਨੈਸ਼ਨਲ ਮਾਲਵਾ ਤਰਨਾ ਦਲ ਦੇ ਬਾਬਾ ਚੜ੍ਹਤ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਭਾਈ ਸੁਖਵਿੰਦਰ ਸਿੰਘ ਖ਼ਾਲਸਾ, ਸ਼ਮਸ਼ੀਰ ਏ ਖ਼ਾਲਸਾ ਫ਼ੌਜ ਦੇ ਭਾਈ ਅਰਵਿੰਦਰ ਸਿੰਘ ਸੋਢੀ ਆਦਿ ਸਿੱਖ ਆਗੂਆਂ ਵਲੋਂ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਸੌਦਾ ਸਾਧ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਤੇ ਉਸ ਦੇ ਨਾਪਾਕ ਕਦਮ ਪੰਜਾਬ ਦੀ ਪਵਿੱਤਰ ਧਰਤੀ 'ਤੇ ਨਹੀਂ ਪੈਣ ਦਿੱਤੇ ਜਾਣਗੇ। ਸਿੱਖ ਆਗੂਆਂ ਨੇ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਡੇਰਾ ਮੁਖੀ ਦੇ ਸਮਾਗਮਾਂ ਨੂੰ ਮਨਜ਼ੂਰੀ ਦੇ ਕੇ ਇਹ ਸਾਬਤ ਕਰ ਚੁੱਕੀ ਹੈ ਕਿ ਉਸ ਨੂੰ ਸਿੱਖਾਂ ਨਾਲੋਂ ਵੱਧ ਪ੍ਰੇਮੀਆਂ ਦਾ ਫ਼ਿਕਰ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ 15 ਨਵੰਬਰ ਦੇ ਸਲਾਬਤਪੁਰਾ ਸਮਾਗਮ ਨੂੰ ਰੁਕਵਾਉਣ ਲਈ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 15 ਨਵੰਬਰ ਦਿਨ ਐਤਵਾਰ ਨੂੰ ਸਿੱਖ ਸੰਗਤ ਅਤੇ ਆਗੂਆਂ ਦੀ ਇਕੱਤਰਤਾ ਪਹਿਲਾਂ ਦੀਨੇ ਕਾਂਗੜ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜ੍ਹੇ ਹੋਵੇਗੀ ਅਤੇ ਉਥੋਂ ਸਲਾਬਤਪੁਰੇ ਤੱਕ ਰੋਸ ਮਾਰਚ ਦੀ ਸ਼ਕਲ 'ਚ ਜਾ ਕੇ ਸੌਦਾ ਸਾਧ ਦੇ ਪੈਰੋਕਾਰਾਂ ਵੱਲੋਂ ਕਰਵਾਏ ਜਾਣ ਵਾਲੇ ਸਮਾਗਮ ਨੂੰ ਰੋਕਿਆ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀਆਂ ਡੇਰਾ ਸਿਰਸਾ ਦੀਆਂ ਕਾਰਵਾਈਆਂ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਬੰਦ ਕਰੇ ਨਹੀਂ ਤਾਂ ਸਿੱਟੇ ਅਤਿ ਭਿਆਨਕ ਨਿਕਲਣਗੇ। ਨਾਨਕਸ਼ਾਹੀ ਕੈਲੰਡਰ ਦੀਆਂ ਉਲਝਣਾਂ ਦਾ ਹੱਲ ਕੱਢਾਂਗੇ-ਜਥੇ. ਮੱਕੜ
ਅੰਮ੍ਰਿਤਸਰ, 12 ਨਵੰਬਰ -ਅੱਜ ਇੱਥੇ ਨਾਨਕਸ਼ਾਹੀ ਕੈਲੰਡਰ ਸਬੰਧੀ ਸਿੱਖ ਸੰਪਰਦਾਵਾਂ ਅਤੇ ਸੰਤ ਸਮਾਜ ਦੇ ਮਹਾਂਪੁਰਸ਼ਾਂ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜ: ਅਵਤਾਰ ਸਿੰਘ ਨਾਲ ਹੋਈ ਮੀਟਿੰਗ ਵਿੱਚ ਲਿਖਤੀ ਸੁਝਾਅ ਲਏ ਗਏ। ਗੁਰੂ ਨਾਨਕ ਨਿਵਾਸ ਇਕੱਤਰਤਾ ਹਾਲ ਵਿਖੇ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜ: ਅਵਤਾਰ ਸਿੰਘ ਨੇ ਦੱਸਿਆ ਕਿ ਹੁਣ ਜੋ ਕੈਲੰਡਰ ਦੇ ਹਾਮੀ ਵਿਦਵਾਨ ਅਤੇ ਜਥੇਬੰਦੀਆਂ ਹਨ, ਉਨ੍ਹਾਂ ਦੀ ਰਾਏ ਵੀ ਲਈ ਜਾਵੇਗੀ। ਇਸ ਉਪਰੰਤ ਦੋਵਾਂ ਧਿਰਾਂ ਦੇ ਆਗੂਆਂ ਅਤੇ ਕੈਲੰਡਰ ਨੂੰ ਤਿਆਰ ਕਰਨ ਵਾਲੇ ਵਿਦਵਾਨਾਂ ਦੀ ਰਾਏ ਨਾਲ ਸਾਰਿਆਂ ਨੂੰ ਪ੍ਰਵਾਨਤ ਹੱਲ ਕੱਢਿਆ ਜਾਵੇਗਾ। ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਵਚਨਬੱਧ : ਰੂਡ ਨਵੀਂ ਦਿੱਲੀ, 12 ਨਵੰਬਰ -ਆਸਟਰੇਲੀਆ ਦੇ ਪ੍ਰਧਾਨ ਮੰਤਰੀ ਕੈਬਿਨ ਰੂਡ ਨੇ ਅੱਜ ਕਿਹਾ ਕਿ ਆਸਟਰੇਲੀਆ ਰਹਿ ਰਹੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਉਨ੍ਹਾਂ ਦੀ ਸਰਕਾਰ ਹਰ ਸੰਭਵ ਕਦਮ ਚੁੱਕਣ ਲਈ ਵਚਨਬੱਧ ਹੈ। ਭਾਰਤੀ ਵਿਦਿਆਰਥੀਆਂ 'ਤੇ ਹੋ ਰਹੇ ਨਸਲੀ ਹਮਲਿਆਂ 'ਤੇ ਭਾਰਤ ਵਲੋਂ ਚਿੰਤਾ ਪ੍ਰਗਟਾਏ ਜਾਣ ਤੋਂ ਇਕ ਦਿਨ ਬਾਅਦ ਆਸਟਰੇਲੀਆਈ ਪ੍ਰਧਾਨ ਮੰਤਰੀ ਕੈਵਿਨ ਰੂਡ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਭਾਰਤੀ ਵਿਦਿਆਰਥੀ ਸਵਾਗਤਯੋਗ ਮਹਿਮਾਨ ਹਨ। ਭਾਰਤ ਦੌਰੇ 'ਤੇ ਆਏ ਰੂਡ ਨੇ ਅੱਜ ਕਿਹਾ ਕਿ ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀ ਸਨਮਾਨਯੋਗ ਮਹਿਮਾਨ ਹਨ। ਉਹ ਆਸਟਰੇਲੀਆਈ ਅਰਥਵਿਵਸਥਾ ਲਈ ਮਹੱਤਵਪੂਰਨ ਹਨ। ਅਸੀਂ ਉਨ੍ਹਾਂ ਨੂੰ ਸੁਹਿਰਦ ਢੰਗ ਨਾਲ ਰਹਿਣ ਦੇਣਾ ਚਾਹੁੰਦੇ ਹਾਂ। ਦਿੱਲੀ ਦੇ ਤਾਜ ਮਹਿਲ ਹੋਟਲ ਵਿਚ ਉਦਯੋਗਪਤੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਆਸਟਰੇਲੀਆ ਵਿਚ ਪੜ੍ਹਾਈ ਕਰ ਰਹੇ ਸਾਰੇ ਵਿਦੇਸ਼ੀ ਵਿਦਿਆਰਥੀ ਉਸਾਰੂ ਮਾਹੌਲ ਵਿਚ ਮਿਲ ਕੇ ਰਹਿਣ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਸ਼ਨੂੰ ਪ੍ਰਕਾਸ਼ ਨੇ ਬੁੱਧਵਾਰ ਨੂੰ ਭਾਰਤੀ ਵਿਦਿਆਰਥੀਆਂ 'ਤੇ ਹੋ ਰਹੇ ਹਮਲਿਆਂ ਬਾਰੇ ਕਿਹਾ ਸੀ ਕਿ ਇਹ ਚਿੰਤਾ ਦਾ ਵਿਸ਼ਾ ਹੈ। ਅਸੀਂ ਉਚ ਪੱਧਰ 'ਤੇ ਆਪਣੀ ਚਿੰਤਾ ਪ੍ਰਗਟ ਕਰ ਦਿੱਤੀ ਹੈ। ਇਹ ਮੰਦਭਾਗਾ ਹੈ ਕਿ ਬੀਤੇ ਹਫ਼ਤੇ ਤੋਂ ਭਾਰਤੀ ਵਿਦਿਆਰਥੀਆਂ 'ਤੇ ਮੁੜ ਹਮਲੇ ਸ਼ੁਰੂ ਹੋ ਗਏ ਹਨ। ਸੀ.ਆਈ.ਆਈ. , ਫਿੱਕੀ ਅਤੇ ਐਸੋਚੈਮ ਵਲੋਂ ਇਥੇ ਆਯੋਜਿਤ ਬੈਠਕ ਵਿਚ ਰੂਡ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਸਟਰੇਲੀਆ ਰਹਿਣ ਵਾਲੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸਾਰਥਕ ਤਜ਼ਰਬੇ ਨੂੰ ਯਕੀਨੀ ਬਨਾਉਣ ਲਈ ਹਰ ਸੰਭਵ ਠੋਸ ਕਦਮ ਚੁੱਕਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਿਦਿਆਰਥੀ ਭਾਰਤ-ਆਸਟਰੇਲੀਆ ਦੇ ਕਾਰੋਬਾਰੀ ਸਬੰਧਾਂ ਦੇ ਭਵਿੱਖ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਉਹ ਸਾਡੇ ਦੇਸ਼ ਦੇ ਸਨਮਾਨਿਤ ਕਹਿਮਾਨ ਹਨ। ਸਾਡੇ ਦੇਸ਼ ਵਿਚ ਪੜ੍ਹ ਰਹੇ ਸਾਰੇ ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਆਸਟਰੇਲੀਆ ਵਿਚ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਪਹਿਲਾਂ ਹੀ ਇਸ ਮਾਮਲੇ ਨੂੰ ਆਸਟਰੇਲੀਆਈ ਸਰਕਾਰ ਸਾਹਮਣੇ ਉਠਾ ਚੁੱਕੇ ਹਨ ਰਾਜ ਠਾਕਰੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਾਇਰ
ਜਮਸ਼ੇਦਪੁਰ (ਝਾਰਖੰਡ) : 12 ਨਵੰਬਰ
ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੇ) ਦੇ ਪ੍ਰਧਾਨ ਰਾਜ ਠਾਕਰੇ ਖ਼ਿਲਾਫ਼ ਉਥੋਂ ਦੀ ਇਕ ਅਦਾਲਤ ‘ਚ ਰਾਸ਼ਟਰੀ ਭਾਸ਼ਾ ਹਿੰਦੀ ਦੇ ਅਪਮਾਨ ਅਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਾਇਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬਿਹਾਰ ਦੇ ਲੋਕਾਂ ਅਤੇ ਛਠ ਤਿਉਹਾਰ ਦੇ ਕਥਿਤ ਅਪਮਾਨ ਲਈ ਰਾਜ ਠਾਕਰੇ ਖ਼ਿਲਾਫ਼ ਚਰਚਿਤ ਮੁਕੱਦਮਾ ਦਾਇਰ ਕਰਨ ਵਾਲੇ ਵਕੀਲ ਹਾਮਿਦ ਰਜ਼ਾ ਖ਼ਾਨ ਅਤੇ ਕੁਝ ਹੋਰਾਂ ਵੱਲੋਂ ਭਾਰਤੀ ਦੰਡਾਵਲੀ ਦੀ ਧਾਰਾ 295ਏ, 298, 153ਏ ਅਤੇ 121 ਦੇ ਤਹਿਤ ਕੱਲ੍ਹ ਇੱਥੇ ਚੀਫ਼ ਜਸਟਿਸ ਪੀਕੇ ਮੋਇਤਰਾ ਦੀ ਅਦਾਲਤ ‘ਚ ਦਾਇਰ ਕੀਤੇ ਇਸ ਮਾਮਲੇ ਦੀ ਸੁਣਵਾਈ 16 ਨਵੰਬਰ ਨੂੰ ਹੋਵੇਗੀ। |
Copyright:-2006-2009
News Punjab.Com, All rights reserved |