Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
16_2 Nov
26_15 Oct
15 Sept_25 Sept
9 Sept_14 Sept
26 Aug_8 Sept




Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"
















ADVERTISEMENTS










ਦਲਾਈਲਾਮਾ ਇੱਕ ਧਾਰਮਿਕ ਆਗੂ ਪਰ ਆਪਾ ਵਿਰੋਧੀ ਕਾਰਵਾਈਆਂ ਦੀ ਸਪੱਸ਼ਟਤਾ ਜ਼ਰੂਰੀ :- ਮਾਨ

ਚੰਡੀਗੜ੍ਹ, 11 ਨਵੰਬਰ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੀ ਕੌਮਾਂਤਰੀ ਨੀਤੀ ਅਧੀਨ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਤਿੱਬਤੀਅਨ ਆਗੂ ਸ਼੍ਰੀ ਦਲਾਈਲਾਮਾ ਇੱਕ ਧਾਰਮਿਕ ਆਗੂ ਹਨ, ਜਿਸਦੀ ਅਸੀਂ ਸਤਿਕਾਰ ਇੱਜ਼ਤ ਕਰਦੇ ਹਾਂ। ਅਜਿਹੇ ਆਗੂ ਦਾ ਸਿਆਸਤ ਨਾਲ ਕੋਈ ਵਾਹ-ਵਾਸਤਾ ਨਹੀਂ ਹੁੰਦਾ। ਉਨ੍ਹਾ ਵੱਲੋਂ ਅਰੁਣਾਚਲ ਸੂਬੇ ਦੇ ਕੀਤੇ ਗਏ ਤਵਾਂਗ ਦੌਰੇ ਸੰਬੰਧੀ ਉੱਠੇ ਕੌਮਾਂਤਰੀ ਵਿਵਾਦ ਸੰਬੰਧੀ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਤਿੱਬਤੀਅਨਾਂ ਨੂੰ ਹਿੰਦੋਸਤਾਨ ਨੇ ਹਿਮਾਚਲ ਦੇ ਜਿ਼ਲ੍ਹਾ ਧਰਮਸਾਲਾ ਵਿੱਚ ਬਤੌਰ ਜਲਾਵਤਨੀ ਸਰਕਾਰ ਦੀਆਂ ਸਮੁੱਚੀਆਂ ਸਹੂਲਤਾਂ ਦੇ ਕੇ ਮਾਨਤਾ ਦਿੱਤੀ ਹੋਈ ਹੈ। ਜਦੋਂ ਸ਼੍ਰੀ ਦਲਾਈਲਾਮਾ ਤਿੱਬਤ ਦੀ ਹਕੂਮਤ ਉੱੇਤੇ ਬਿਰਾਜਮਾਨ ਸਨ ਤਾਂ ਉਨ੍ਹਾ ਨੇ ਉਪਰੋਕਤ ਅਰੁਣਾਚਲ ਸੂਬੇ ਨੂੰ ਤਿੱਬਤ ਦਾ ਹਿੱਸਾ ਐਲਾਨਿਆ ਸੀ। ਲੇਕਿਨ ਅੱਜ ਉਹ ਆਪਾ ਵਿਰੋਧੀ ਗੱਲ ਕਰਕੇ ਤਿੱਬਤ ਨੂੰ ਹਿੰਦੋਸਤਾਨ ਦਾ ਹਿੱਸਾ ਐਲਾਨਣ ਦੀ ਗੱਲ ਕਰ ਰਹੇ ਹਨ, ਜਿਸ ਵਿੱਚ ਸਿਆਸਤ ਦਾ ਰੰਗ ਚੜ੍ਹਿਆ ਜਾਪਦਾ ਹੈ। ਜਿਸ ਨਾਲ ਉਨ੍ਹਾ ਦੀ ਸਾਫਗੋਈ ਸਖਸੀਅਤ ਨੂੰ ਗ੍ਰਹਿਣ ਲੱਗਣ ਦੀ ਕਾਰਵਾਈ ਦਾ ਨਜ਼ਰੀਆ ਪੇਸ਼ ਹੁੰਦਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਮੁੱਦੇ ਉੱਤੇ ਉਨ੍ਹਾ ਦੀ ਸੋਚ ਅਤੇ ਸਟੈਡ ਦੀ ਸਪੱਸ਼ਟਤਾ ਚਾਹੁੰਦਾ ਹੈ ਤਾਂ ਕਿ ਸਿੱਖ ਕੌਮ ਸ਼੍ਰੀ ਦਲਾਈਲਾਮਾ ਦੀ ਸਖਸੀਅਤ ਬਾਰੇ ਦੁਚਿੱਤੀ ਵਿੱਚ ਨਾ ਰਹੇ।
ਉਨ੍ਹਾ ਹਿੰਦ ਹਕੂਮਤ ਦੀ ਦੋਗਲੀ ਨੀਤੀ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਉਹ ਹਿੰਦੋਸਤਾਨ ਵਿੱਚ ਰਹਿ ਰਹੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ ਅਤੇ ਦਲਿਤ-ਰੰਘਰੇਟੇ ਕੌਮਾਂ ਉੱਤੇ ਮੀਡੀਏ ਵਿੱਚ ਸੱਚਾਈ ਤੋਂ ਕੋਹਾਂ ਦੂਰ ਨਿਰਆਧਾਰ ਦੋਸ਼ ਲਗਾ ਕੇ ਘੱਟ ਗਿਣਤੀ ਕੌਮਾਂ ਨੂੰ ਕੌਮਾਂਤਰੀ ਪੱਧਰ ਉੱਤੇ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਦੂਸਰੇ ਪਾਸੇ ਤਿੱਬਤੀਅਨ ‘ਖਾਮਪਾ’ ਨਾਮ ਨਾਲ ਜਾਣੇ ਜਾਂਦੇ ਤਿੱਬਤੀਆਂ ਨੂੰ ਦੇਹਰਾਦੂਨ ਦੇ ਕੋਲ ਚਕਰਾਤਾ ਵਿਖੇ ਆਪਣੀਆਂ ਖੂਫੀਆ ਏਜੰਸੀਆਂ ਰਾਹੀਂ ਖਤਰਨਾਕ ਹਥਿਆਰਬੰਦ ਟ੍ਰੇਨਿੰਗ ਕੈਪਾਂ ਵਿੱਚ ਬੰਬ ਵਿਸਫੋਟ ਕਰਨ ਅਤੇ ਹਥਿਆਰ ਚਲਾਉਣ, ਦਹਿਸ਼ਤ ਫੈਲਾਉਣ ਦੀਆਂ ਕਾਰਵਾਈਆਂ ਵਿੱਚ ਲੱਗੀ ਹੋਈ ਹੈ। ਉਹਨਾਂ ਹਿੰਦ ਹਕੂਮਤ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕੌਮਾਂਤਰੀ ਪੱਧਰ ਉੱਤੇ ਤਾਂ ਹਿੰਦੂ ਹੁਕਮਰਾਨ ‘ਦਹਿਸ਼ਤਗਰਦੀ’ ਨੂੰ ਜੜ੍ਹੋ ਖਤਮ ਕਰਨ ਦੀ ਅਵਾਜ਼ੇ ਕੱਸ ਰਹੇ ਹਨ। ਜਦੋਂ ਕਿ ਅਮਲੀ ਰੂਪ ਵਿੱਚ ਹਿੰਦ ਹਕੂਮਤ ਖੁਦ ਉਪਰੋਕਤ ‘ਖਾਮਪਿਆ ਅਤੇ ਬਲੈਕ ਕੈਟਸ’ ਨੂੰ ਆਪਣੇ ਅਜਿਹੇ ਗੁਪਤ ਸਥਾਨਾਂ ਉੱਤੇ ਦਹਿਸ਼ਤਗਰਦੀ ਫੈਲਾਉਣ ਦੀ ਟ੍ਰੇਨਿੰਗ ਦੇ ਕੇ ਕੀ ਦੋ ਧਾਰੀ ਤਲਵਾਰ ਅਤੇ ਦੋ ਮੂੰਹੇ ਜ਼ਹਿਰੀਲੇ ਸੱਪ ਵਾਲੀ ਕਾਰਵਾਈ ਨਹੀਂ ਕਰ ਰਹੀ।
ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਯੂ ਐਨ ਓ, ਅਮਰੀਕਾ, ਨਾਟੋ ਅਤੇ ਯੂਰਪੀਨ ਮੁਲਕਾਂ, ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜੱਦੋਜਹਿਦ ਕਰ ਰਹੀਆਂ ਕੌਮਾਂਤਰੀ ਜਥੇਬੰਦੀਆਂ ਅਮਨੈਸਟੀ ਇੰਟਰਨੈਸ਼ਨਲ, ਏਸ਼ੀਆ ਵਾਚ ਹਿਊਮਨ ਰਾਈਟਸ ਅਤੇ ਦੁਨੀਆ ਦੀਆਂ ਅਮਨ ਚੈਨ ਅਤੇ ਜਮਹੂਰੀਅਤ ਚਾਹੁਣ ਵਾਲੀਆਂ ਕੌਮਾਂਤਰੀ ਸਖਸੀਅਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ, ਹਿੰਦੋਸਤਾਨ ਵਿੱਚ ਹਿੰਦੋਸਤਾਨ ਹਕੂਮਤ ਵੱਲੋਂ ਗੁਪਤ ਸਥਾਨਾਂ ਉਤੇ ਗੁਪਤ ਤੌਰ ਤੇ ਚਲਾਏ ਜਾ ਰਹੇ ਹਥਿਆਰਬੰਦ ਦਹਿਸ਼ਤਗਰਦੀ ਵਾਲੇ ਕੇਂਦਰਾਂ ਦਾ ਨਿਰੀਖਣ ਵੀ ਕਰਨ ਅਤੇ ਅਜਿਹੇ ਦਹਿਸ਼ਤਗਰਦੀ ਦੇ ਅੱਡਿਆਂ ਨੂੰ ਖਤਮ ਕਰਨ ਲਈ ਆਪਣੀਆਂ ਇਨਸਾਨੀਅਤ ਪੱਖੀ ਜਿ਼ੰਮੇਵਾਰੀਆਂ ਨਿਭਾਉਣ। ਸ: ਮਾਨ ਨੇ ਤਿੱਬਤੀਅਨ ਆਗੂ ਸ਼੍ਰੀ ਦਲਾਈਲਾਮਾ ਨੂੰ ਵੀ ਹਿੰਦ ਹਕੂਮਤ ਦੀ ਮਨੁੱਖਤਾ ਮਾਰੂ ਸੋਚ ਤੋਂ ਜਾਣੂ ਕਰਾਉਦੇ ਹੋਏ, ਇਸ ਦਿਸ਼ਾ ਵੱਲ ਆਪਣੀ ਜਿ਼ੰਮੇਵਾਰੀ ਨਿਭਾਉਣ ਦੀ ਵੀ ਅਪੀਲ ਕੀਤੀ।

ਸ਼ਰੋਮਣੀ ਕਮੇਟੀ ਨੇ ਜਥੇਦਾਰ ਵੇਦਾਂਤੀ ਤੋਂ ਇੱਕ ਗੱਡੀ ਵਾਪਸ ਲਈ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੋਂ ਸ਼ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਦਿੱਤੀ ਸਕਾਰਪਿਓ ਗੱਡੀ ਵਾਪਿਸ ਲੈ ਲਈ ਹੈ। ਜਥੇਦਾਰ ਵੇਦਾਂਤੀ ਕੋਲ ਜਿਹੜੀ ਦੂਸਰੀ ਗੱਡੀ ਹੈ , ਉਹਦੇ ਲਈ ਆਦੇਸ਼ ਜਾਰੀ ਕੀਤੇ ਹਨ ਕਿ ਜਦੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਟੀਕੇ ਸਬੰਧੀ ਕਿਸੇ ਵਿਦਵਾਨ ਨੂੰ ਮਿਲਣ ਜਾਣਾ ਚਾਹੁੰਣ ਦਾ ਉਹ ਇਸ ਗੱਡੀ ਦੀ ਵਰਤੋਂ ਕਰ ਸਕਦੇ ਹਨ ।
ਸੂਤਰਾਂ ਮੁਤਾਬਿਕ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ 9 ਨਵੰਬਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ;ਤੇ ਵਿਚਾਰ ਕਰਨ ਲਈ ਰੱਖੀ ਮੀਟਿੰਗ ਵਿੱਚ ਸੱਦਿਆ ਗਿਆ ਸੀ । ਜਿੱਥੇ ਉਨ੍ਹਾਂ ਕਿਹਾ ਸੀ ਕਿ ਨਾਨਕਸ਼ਾਹੀ ਕੈਲੰਡਰ ਰੱਦ ਨਹੀਂ ਹੋ ਸਕਦਾ ਅਤੇ ਨਾ ਹੀ ਕੋਈ ਤਬਦੀਲੀ ਹੋ ਸਕਦੀ ਹੈ।
ਚੇਤੇ ਰਹੇ ਰਹੇ ਕਿ ਗਿਆਨੀ ਵੇਦਾਂਤੀ ਨੂੰ 5 ਅਗਸਤ 2008 ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਰਿਸਰਚ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਸੀ । ਉਨ੍ਹਾਂ ਨੂੰ ਇਸ ਮੰਤਵ ਲਈ ਦੋ ਗੱਡੀਆਂ ਦਿੱਤੀਆਂ ਗਈਆਂ ਸਨ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਬਾਰੇ 9 ਨਵੰਬਰ ਨੂੰ ਮੀਟਿੰਗ ਸੱਦੀ ਗਈ ਸੀ , ਵਿੱਚ ਜਥੇਦਾਰ ਵੇਦਾਂਤੀ ਨੇ ਕਿਹਾ ਕਿ ਸੀ ਕਿ 22 ਅਪਰੈਲ 2008 ਨੂੰ ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਸਬੰਧੀ ਇਤਰਾਜਾ ਬਾਰੇ ਸਿੱਖ ਵਿਦਵਾਨਾਂ , ਸੰਪ੍ਰਦਾਵਾਂ ਅਤੇ ਹੋਰ ਪੰਥਕ ਜਥੇਬੰਦੀਆਂ ਤੋਂ ਸੁਝਾਅ ਮੰਗੇ ਸਨ ਅਤੇ ਇਹ ਸੁਝਾਅ 15 ਅਗਸਤ 2008 ਤੱਕ ਪਹੁੰਚਣੇ ਚਾਹੀਦੇ ਸਨ । ਪਰ ਅਗਸਤ 5 , 2008 ਨੂੰ ਜਥੇਦਾਰ ਵੇਦਾਂਤੀ ਨੂੰ ਉਨ੍ਹਾਂ ਦੇ ਅਹੁਦੇ ਫਾਰਗ ਕਰ ਦਿੱਤਾ ਸੀ । ਇਸ ਮਗਰੋਂ ਵੱਖ –ਵੱਖ ਜਥੇਬੰਦੀਆਂ, ਸੰਸਥਾਵਾਂ ਵੱਲੋਂ ਆਏ ਵਿਚਾਰਾਂ ਨੂੰ ਕਿਸੇ ਨੇ ਵੀ ਜਾਨਣ ਦੀ ਕੋਸਿ਼ਸ਼ ਨਹੀਂ ਕੀਤੀ ਸੀ ।
10 ਨਵੰਬਰ ਨੂੰ ਉਹਨਾਂ ਤੋਂ ਸਕਾਰਪਿਓ ਗੱਡੀ ਵਾਪਸ ਲੈ ਲਈ । ਸੂਤਰਾਂ ਮੁਤਾਬਿਕ ਕੱਲ੍ਹ 11 ਨਵੰਬਰ ਨੂੰ ਜਦੋਂ ਕਿਸੇ ਧਾਰਮਿਕ ਸਮਾਗਕ ਵਿੱਚ ਸ਼ਾਮਿਲ ਹੋਣ ਲਈ ਜਾਣਾ ਸੀ ਤਾਂ ਉਨ੍ਹਾਂ ਦੇ ਡਰਾਈਵਰ ਨੇ ਦੱਸਿਆ ਕਿ ਸ਼ਰੋਮਣੀ ਕਮੇਟੀ ਨੇ ਇਸ ਸਮਾਗਮ ਵਿੱਚ ਇਹ ਗੱਡੀ ਲਿਜਾਣ ਤੋਂ ਮਨ੍ਹਾਂ ਕਰ ਦਿੱਤਾ ਹੈ। ਡਰਾਈਵਰ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਹਰਜੀਤ ਸਿੰਘ ਨੇ ਆਦੇਸ਼ ਦਿੱਤੇ ਹਨ ਕਿ ਉਹ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਦੇ ਟੀਕੇ ਦੇ ਸਬੰਧ ਵਿੱਚ ਹੀ ਕਿਸੇ ਵਿਦਵਾਨ ਨੂੰ ਮਿਲਣ ਲਈ ਗੱਡੀ ਦੀ ਵਰਤੋਂ ਕਰ ਸਕਦੇ ਹਨ । ਜਦਕਿ ਕਿਸੇ ਹੋਰ ਸਮਾਗਮ ਵਿੱਚ ਗੱਡੀ ਨਹੀਂ ਲਿਜਾ ਸਕਦੇ । ਜਦੋਂ ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਪ੍ਰਧਾਨ ਸਾਹਿਬ ਦੇ ਹੁਕਮਾਂ ਤੇ ਹੋਇਆ ਹੈ ।
ਸੂਤਰਾਂ ਮੁਤਾਬਿਕ ਜਥੇਦਾਰ ਵੇਦਾਂਤੀ ਸ਼ਰੋਮਣੀ ਕਮੇਟੀ ਦੇ ਵਤੀਰੇ ਤੋਂ ਦੁਖੀ ਹੋ ਰਹੇ ਹਨ ਅਤੇ ਉਹ ਇਹ ਵੀ ਵਿਚਾਰ ਕਰ ਰਹੇ ਹਨ ਕਿ ਉਨ੍ਹਾਂ ਨੂੰ ਸ੍ਰੀ ਗਰੰਥ ਸਾਹਿਬ ਰਿਸਰਚ ਕਮੇਟੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਜਾਂ ਨਹੀਂ । ਦੁਜੇ ਪਾਸੇ ਇਹ ਪਤਾ ਲੱਗਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਵੇਦਾਂਤੀ ਨੂੰ ਕਿਹਾ ਹੈ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਤਿਆਰ ਕਰਨ ਉਨ੍ਹਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ ।

ਸਲਾਬਤਪੁਰਾ ਨਾਮ ਚਰਚਾ ਨੂੰ ਰੋਕਣ ਲਈ ਜ਼ੋਰਦਾਰ ਸਰਗਰਮੀ ਸ਼ੁਰੂ

ਬਠਿੰਡਾ, 11 ਨਵੰਬਰ -ਸਿਰਸਾ ਦੇ ਵਿਵਾਦਗ੍ਰਸਤ ਸਾਧ ਵੱਲੋਂ ਬਠਿੰਡਾ ਦੇ ਨੇੜੇ ਸਥਿਤ ਡੇਰਾ ਸਲਾਬਤਪੁਰਾ ਵਿਖੇ 15 ਨਵੰਬਰ ਨੂੰ ਨਾਮ ਚਰਚਾ ਪ੍ਰੋਗਰਾਮ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਸਮਾਗਮ ਨੂੰ ਲੈਕੇ ਮਾਲਵਾ ਖੇਤਰ ਵਿੱਚ ਨਾਜ਼ੁਕ ਹਾਲਾਤ ਬਣੇ ਹੋਏ ਹਨ। ਡੇਰੇ ਦੀ ਇਸ ਕੋਸ਼ਿਸ਼ ਵਿਰੁੱਧ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਇਸ ਵਿਵਾਦਗ੍ਰਸਤ ਸਮਾਗਮ ਨੂੰ ਰੋਕਣ ਲਈ ਪੰਥਕ ਜਥੇਬੰਦੀਆਂ ਨੇ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਸਿੱਖ ਜਥੇਬੰਦੀਆਂ ਨੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਦੀ ਨੀਤੀ ਦੀ ਸਖ਼ਤ ਅਲੋਚਨਾ ਕਰਦਿਆਂ, ਸਲਾਬਤਪੁਰਾ ਦੀ ਨਾਮ ਚਰਚਾ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਸਿਰਸਾ ਦੇ ਵਿਵਾਦਗ੍ਰਸਤ ਸਾਧ ਵੱਲੋਂ ਸਲਾਬਤਪੁਰਾ ਡੇਰੇ ਵਿੱਚ ਹੀ ਇੱਕ ਸਮਾਗਮ ਰਚ ਕੇ ਤਕਰੀਬਨ ਦੋ ਸਾਲ ਪਹਿਲਾਂ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਸਿਧਾਂਤਾ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਗਿਆ ਸੀ।
ਇਸ ਖੇਤਰ ਵਿੱਚ ਸਰਗਰਮ ਪ੍ਰਮੁੱਖ ਪੰਥਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਸਿਰਸਾ ਸਾਧ ਨੂੰ ਸਲਾਬਤਪੁਰਾ ਵਿਖੇ ਸਮਾਗਮ ਕਰਨ ਦੀ ਇਜਾਜ਼ਤ ਦਿੱਤੀ ਗਈ ਤਾਂ ਇਸ ਨਾਲ ਹਾਲਾਤ ਵਿਗੜ ਸਕਦੇ ਹਨ। ਉਨ੍ਹਾਂ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਇਹ ਅੰਮ੍ਰਿਤਸਰ ਦੇ ਨਿਰੰਕਾਰੀ ਸਮਾਗਮ ਵਾਂਗ ਇਹ ਦੂਜੀ ਵੱਡੀ ਭੁੱਲ ਹੋਵੇਗੀ। ਜਥੇਬੰਦੀਆਂ ਨੇ ਇਹ ਐਲਾਨ ਕੀਤਾ ਹੈ ਕਿ ਉਹ ਕਿਸੇ ਸੂਰਤ ਵਿੱਚ ਇਹ ਸਮਾਗਮ ਨਹੀਂ ਹੋਣ ਦੇਣਗੀਆਂ। ਸਿਰਸਾ ਦੇ ਚੇਲਿਆਂ ਵੱਲੋਂ ਸਲਾਬਤਪੁਰਾ ਨਾਮ ਚਰਚਾ ਦੀ ਚੁੱਪ ਚੁਪੀਤੇ ਤਿਆਰੀ ਕੀਤੀ ਜਾ ਰਹੀ ਹੈ। ਇਹ ਤਿਆਰੀਆਂ ਲਈ ਡੇਰੇ ਵੱਲੋਂ ਪੁਲਿਸ ਦਾ ਸਹਿਯੋਗ ਵੀ ਲਿਆ ਦੱਸਿਆ ਜਾ ਰਿਹਾ ਹੈ। ਇਸ ਨਾਮ ਚਰਚਾ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਜਵਾਬੀ ਸਰਗਰਮੀ ਸ਼ੁਰੂ ਕਰ ਦਿੱਤੀ ਗਈ ਹੈ। ਸਿਰਸਾ ਸਾਧ ਦੀ ਨਾਮ ਚਰਚਾ ਨੂੰ ਲੈ ਕੇ ਇਲਾਕੇ ਵਿੱਚ ਭਾਰੀ ਤਣਾਅ ਪਾਇਆ ਜਾ ਰਿਹਾ ਹੈ। ਜੇਕਰ ਡੇਰਾ ਸਿਰਸਾ ਇਸ ਨਾਮ ਚਰਚਾ ਨੂੰ ਕਰਵਾਉਣ ਲਈ ਵਜਿੱਦ ਰਹਿੰਦਾ ਹੈ ਤਾਂ ਹਾਲਾਤ ਗੰਭੀਰ ਮੋੜ ਕੱਟ ਸਕਦੇ ਹਨ। ਸੰਗਤਾਂ ਵਿੱਚ ਇਸ ਨਾਮ ਚਰਚਾ ਦੇ ਆਯੋਜਨ ਵਿਰੁੱਧ ਭਾਰੀ ਗੁੱਸਾ ਅਤੇ ਵਿਦਰੋਹ ਹੈ।
ਉੱਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪ੍ਰਮੁੱਖ ਧਾਰਮਿਕ ਆਗੂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ, ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਆਗੂ ਬਾਬਾ ਬੂਟਾ ਸਿੰਘ ਗੁਰਥੜੀ ਵਾਲੇ, ਬਾਬਾ ਬਲਜੀਤ ਸਿੰਘ ਦਾਦੂਵਾਲੇ, ਬਾਬਾ ਸੁਖਚੈਨ ਸਿੰਘ ਧਰਮਪੁਰੇ ਵਾਲੇ, ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ, ਖਾਲਸਾ ਐਕਸਨ ਕਮੇਟੀ ਦੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ, ਸੰਤ ਸਮਾਜ ਦੇ ਆਗੂ ਬਾਬਾ ਗੁਰਮੀਤ ਸਿੰਘ ਤਿਰਲੋਕੇ ਵਾਲੇ, ਬਾਬਾ ਪ੍ਰੀਤਮ ਸਿੰਘ ਮਾਲੜੀਵਾਲੇ, ਬਾਬਾ ਅਜੀਤ ਸਿੰਘ ਖਾਲਸਾ ਕੱਟੂ ਵਾਲੇ, ਬਾਬਾ ਕੁਲਦੀਪ ਸਿੰਘ ਧੱਲੇਕੇ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਏਕਨੂਰ ਖਾਲਸਾ ਫੌਜ ਦੇ ਆਗੂ ਭਾਈ ਜਸਵਿੰਦਰ ਸਿੰਘ ਘੋਲੀਆ, ਭਾਈ ਅਵਤਾਰ ਸਿੰਘ ਘੋਲੀੋਆ, ਭਾਈ ਕੁਲਦੀਪ ਸਿੰਘ ਸ਼ਹਿਣਾ, ਭਾਈ ਬਲਜੀਤ ਸਿੰਘ ਗੰਗਾ, ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਸ੍ਰ. ਰਜਿੰਦਰ ਸਿੰਘ ਸਿੱਧੂ, ਬਾਬਾ ਦੀਪ ਸਿੰਘ ਅਖਾੜਾ ਦੇ ਮੁਖੀ ਭਾਈ ਰਮਨਦੀਪ ਸਿੰਘ ਰਮੀਤਾ, ਖਾਲਸਾ ਇੰਟਰਨੈਸ਼ਨਲ ਫੌਜ ਦੇ ਪ੍ਰਧਾਨ ਭਾਈ ਰਮਨਦੀਪ ਸਿੰਘ ਸਨੀ, ਯੂਥ ਕਲੱਬ ਆਰਗੇਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਗਰੇਵਾਲ ਅਤੇ ਯਾਦਵਿੰਦਰ ਸਿੰਘ ਬਰਾੜ, ਮੁਲਾਜ਼ਮ ਆਗੂ ਭਾਈ ਬਲਜੀਤ ਸਿੰਘ ਬਰਾੜ ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤੇ ਗਏ ਬਿਆਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਤਾੜਨਾ ਕੀਤੀ ਗਈ ਹੈ ਕਿ ਉਹ ਸਲਾਬਤਪੁਰਾ ਵਿਖੇ ਰੱਖੀ ਗਈ ਨਾਮ ਚਰਚਾ ਪ੍ਰੋਗਰਾਮ ਨੂੰ ਸਰਪ੍ਰਸਤੀ ਦੇਣ ਤੋਂ ਪਿੱਛੇ ਹੱਟ ਜਾਣ। ਪੰਥਕ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਮੁੱਦਿਆਂ ਨੂੰ ਪਹਿਲਾਂ ਹੀ ਛੱਡ ਚੁੱਕਾ ਹੈ ਅਤੇ ਹੁਣ ਗੁਰੂ ਸਾਹਿਬ ਜੀ ਦੀ ਬਰਾਬਰੀ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦੇ ਕੇ ਸਿਆਸੀ ਆਤਮਘਾਤ ਦੇ ਰਾਹ ’ਤੇ ਚੱਲ ਪਿਆ ਹੈ। ਬਿਆਨ ਵਿੱਚ ਆਖਿਆ ਗਿਆ ਹੈ ਕਿ ਪੰਜਾਬ ਸਰਕਾਰ ਨੇ ਸਾਰੇ ਸੰਸਾਰ ਦੇ ਸਾਹਮਣੇ ਸਿੰਘਾਂ ਨੂੰ ਕੁੱਟਣ ਵਾਲਿਆਂ ਅਤੇ ਸਰਕਾਰੀ ਜਾਇਦਾਦਾਂ ਨੂੰ ਅੱਗਾਂ ਲਾਉਣ ਵਾਲਿਆਂ ਡੇਰੇ ਦੇ ਪ੍ਰੇਮਿਆਂ ਵਿਰੁੱਧ ਹਾਲੇ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ, ਉਲਟਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਉਪਰ ਪਹਿਰਾ ਦੇਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਲੁਕਵੇਂ ਰੂਪ ਵਿੱਚ ਡੇਰੇ ਦੀਆਂ ਸਰਗਰਮੀਆਂ ਨੂੰ ਸਰਪ੍ਰਸਤੀ ਦੇ ਰਹੀ ਹੈ ਅਤੇ ਸਰਕਾਰ ਦੀ ਸ਼ਹਿ ’ਤੇ ਡੇਰੇ ਵੱਲੋਂ ਵਿਵਾਦਗ੍ਰਸਤ ਡੇਰਾ ਸਲਾਬਤਪੁਰਾ ਵਿਖੇ ਨਾਮ ਚਰਚਾ ਪ੍ਰੋਗਰਾਮ ਰੱਖਿਆ ਗਿਆ ਹੈ। ਪੰਥਕ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੂੰ ਬੇਨਤੀ ਕੀਤੀ ਹੈ ਕਿ ਉਹ ਨਾਮ ਚਰਚਾ ਨੂੰ ਰੋਕਣ ਲਈ ਸੰਗਤ ਦੀ ਅਗਵਾਈ ਕਰਨ। ਪੰਥਕ ਆਗੂਆਂ ਨੇ ਸਮੂਹ ਸਿੱਖ ਜਥੇਬੰਦੀੇਆਂ, ਸੁਹਿਰਦ ਪੰਥਕ ਵਰਕਰਾਂ ਅਤੇ ਸਮੂਹ ਧਰਮਾਂ ਦੇ ਆਗੂਆਂ ਨੂੰ ਬਲਾਤਕਾਰੀ ਅਤੇ ਕਾਤਲ ਸਾਧ ਦੀ ਨਾਮ ਚਰਚਾ ਨੂੰ ਰੋਕਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਹ ਬਿਆਨ ਖਾਲਸਾ ਐਕਸ਼ਨ ਕਮੇਟੀ ਦੇ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋਂ ਜਾਰੀ ਕੀਤਾ ਗਿਆ।

ਪੰਜਾਬ ਦੀ ਬਾਦਲ ਹਕੂਮਤ ‘ਗੁਰਦੁਆਰਾ ਚੋਣਾਂ’ ਨੂੰ ਨਿਯਮਿਤ ਸਮੇਂ ‘ਤੇ ਕਰਵਾਉਣ ਲਈ ਸੰਜੀਦਾ ਨਹੀਂ :- ਟਿਵਾਣਾ

ਫਤਿਹਗੜ੍ਹ ਸਾਹਿਬ, 11 ਨਵੰਬਰ :- “ਜਦੋਂ ਸੈਟਰ ਦੀ ਹਕੂਮਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਮਾਰਚ 2010 ਵਿੱਚ ਕਰਾਉਣ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਇਸ ਚੋਣ ਪ੍ਰਕ੍ਰਿਆ ਨੂੰ ਪੂਰਨ ਕਰਨ ਹਿੱਤ ਬੀਤੇ ਇੱਕ ਮਹੀਨੇ ਤੋ ਕਾਰਵਾਈਆਂ ਆਰੰਭ ਦਿੱਤੀਆਂ ਗਈਆਂ ਹਨ ਤਾਂ ਹੁਣ ਬਾਦਲ ਹਕੂਮਤ ਵੱਲੋਂ ਬੀਤੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਣ ਵਾਲੇ ਹੁਕਮਨਾਮਿਆਂ ਅਤੇ ਸਿੱਖੀ ਮਰਿਯਾਦਾਵਾਂ ਦਾ ਉਲੰਘਣ ਕਰਕੇ ਕੀਤੀਆਂ ਜਾ ਰਹੀਆਂ ਸਿੱਖ ਅਤੇ ਪੰਜਾਬ ਵਿਰੋਧੀ ਗੈਰ ਸਮਾਜਿਕ ਕਾਰਵਾਈਆਂ ਦੀ ਬਦੌਲਤ, ਸਿੱਖ ਕੌਮ ਵਿੱਚ ਬਾਦਲ ਦਲ ਵਿਰੁੱਧ ਚੱਲ ਰਹੀ ਹਵਾ ਦੇ ਰੁੱਖ ਨੂੰ ਭਾਂਪਦੇ ਹੋਏ ਬਾਦਲ ਹਕੂਮਤ ਵੱਲੋਂ ਗੁਰਦੁਆਰਾ ਚੋਣਾਂ ਨੂੰ ਕਿਸੇ ਨਾ ਕਿਸੇ ਸ਼ਾਜਿਸ ਜਾਂ ਬਹਾਨਾ ਬਣਾ ਕੇ ਟਾਲਣ ਦੀ ਮੰਦਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸਦਾ ਸਿੱਖ ਕੌਮ ਨੂੰ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਇੰਚਾਰਜ ਗੁਰਦੁਆਰਾ ਚੋਣਾਂ, ਨੇ ਬਾਦਲ ਹਕੂਮਤ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਸਹਿਯੋਗ ਨਾ ਦਿੱਤੇ ਜਾਣ ਦੀ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਬੀਤੇ ਡੇਢ ਮਹੀਨੇ ਤੋਂ ਗੁਰਦੁਆਰਾ ਚੋਣਾਂ ਲਈ ਬਣਨ ਵਾਲੀਆਂ ਨਵੀਆਂ ਵੋਟਾਂ ਦੇ ਫਾਰਮਾਂ ਦੀ ਛਪਾਈ ਸੰਬੰਧੀ ਚੋਣ ਕਮਿਸ਼ਨ ਗੁਰਦੁਆਰਾ ਵੱਲੋ ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ, ਬਾਦਲ ਹਕੂਮਤ ਵੱਲੋਂ ਸੰਬੰਧਿਤ ਪਟਿਆਲਾ ਸਰਕਾਰੀ ਪ੍ਰੈਸ ਨੂੰ ਲੋੜੀਦੇ ਕਾਗਜ਼ ਅਤੇ ਹੋਰ ਛਪਾਈ ਸਮੱਗਰੀ ਦੀ ਸਪਲਾਈ ਨਾ ਦੇਣ ਦੀ ਕਾਰਵਾਈ, ਬਾਦਲ ਹਕੂਮਤ ਦੇ ਮਨ ਵਿੱਚ ਗੁਰਦੁਆਰਾ ਚੋਣਾਂ ਨੂੰ ਟਾਲਣ ਦੀ ਮੰਦਭਾਵਨਾ ਸਪੱਸ਼ਟ ਦਿਖਾਈ ਦੇ ਰਹੀ ਹੈ ਅਤੇ ਇਹ ਬਾਦਲ ਹਕੂਮਤ ਇਨ੍ਹਾ ਚੋਣਾਂ ਨੂੰ ਨਿਯਮਿਤ ਸਮੇ ਵਿੱਚ ਕਰਾਉਣ ਲਈ ਬਿਲਕੁਲ ਸੰਜੀਦਾ ਨਹੀਂ ਹੈ। ਕਿਉਂਕਿ ਬਾਦਲ ਦਲ ਵੱਲੋਂ ‘ਸ਼੍ਰੋਮਣੀ ਅਕਾਲੀ ਦਲ’ ਦੀ ਕੁਰਬਾਨੀਆਂ ਭਰੀ ਜਥੇਬੰਦੀ ਨੂੰ ‘ਹਿੰਦੂਤਵ ਤਾਕਤਾਂ’ ਆਰ ਐਸ ਐਸ, ਭਾਜਪਾ ਦਾ ਗੁਲਾਮ ਬਣਾਉਣ ਅਤੇ ਉਨ੍ਹਾ ਵੱਲੋਂ ਪੰਜਾਬ ਅਤੇ ਸਿੱਖ ਕੌਮ ਵਿਰੁੱਧ ਰਚੀਆਂ ਜਾ ਰਹੀਆਂ ਸ਼ਾਜਿਸਾਂ ਵਿੱਚ ਬਾਦਲ ਦਲ ਵੱਲੋਂ ਯੋਗਦਾਨ ਪਾਉਣ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਘੋਰ ਅਨਿਆਂ ਕਰਨ, ਪੰਜਾਬ ਦੇ ਹੱਕ-ਹਕੂਕਾਂ ਦੀ ਰੱਖਿਆ ਕਰਨ, 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਸਿੱਖ ਕੌਮ ਦੀ ਕਾਲੀ ਸੂਚੀ ਖਤਮ ਕਰਵਾਉਣ, ਫਰਾਂਸ ਦਾ ਦਸਤਾਰ ਅਤੇ ਨਿਊਜ਼ੀਲੈਡ ਵਿੱਚ ਕ੍ਰਿਪਾਨ ਪਹਿਨਣ ਦੇ ਮੁੱਦਿਆਂ ਨੂੰ ਹੱਲ ਕਰਵਾਉਣ, ਗੁਰੂਡੰਮ ਅਤੇ ਡੇਰਾਵਾਦ ਨੂੰ ਖਤਮ ਕਰਨ, ਪਤਿਤਪੁਣੇ ਅਤੇ ਨਸਿ਼ਆਂ ਦੇ ਵੱਧਦੇ ਰੁਝਾਨ ਨੂੰ ਰੋਕਣ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਦੇ ਦਰਿਆਵਾਂ ਦੇ ਪਾਣੀ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਹੈਡਵਰਕਸਾਂ ਦਾ ਪੂਰਨ ਕੰਟਰੋਲ ਪੰਜਾਬ ਦੇ ਹਵਾਲੇ ਕਰਨ, ਸਿੱਖੀ ਦਾ ਪ੍ਰਚਾਰ ਕਰਨ, ਜ਼ੇਲ੍ਹਾਂ ਵਿੱਚ ਬੰਦੀ ਨੌਜਵਾਨਾਂ ਨੂੰ ਰਿਹਾਅ ਕਰਵਾਉਣ, ਸ਼ਹੀਦ ਪਰਿਵਾਰਾਂ ਨੂੰ ਮਾਲੀ ਅਤੇ ਇਖਲਾਕੀ ਸਹਾਇਤਾ ਦੇਣ, ਸ਼੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਯਾਤਰੂਆਂ ਦੇ ਰਹਿਣ ਆਦਿ ਲਈ ਭ੍ਰਿਸ਼ਟਾਚਾਰੀ ਪ੍ਰਬੰਧ ਨੂੰ ਖਤਮ ਕਰਨ, ਸਿੱਖੀ ਵਿੱਦਿਅਕ ਅਤੇ ਸਿਹਤ ਸੰਸਥਾਵਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ, ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਿਤ ਅਤਿ ਸੰਜੀਦਾ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਦੀ ਜਿ਼ੰਮੇਵਾਰੀ ਨਿਭਾਉਣ ਤੋਂ ਇਹ ਬਾਦਲ ਹਕੂਮਤ ਸਭ ਫਰੰਟਾਂ ਉੱਤੇ ਫੇਲ੍ਹ ਸਾਬਿਤ ਹੋ ਚੁੱਕੀ ਹੈ। ਇਸ ਕਾਰਨ ਹੀ ਬਾਦਲ ਹਕੂਮਤ ਐਸ ਜੀ ਪੀ ਸੀ ਦੀਆਂ ਚੋਣਾਂ ਕਰਾਉਣ ਤੋਂ ਭੱਜਣ ਦੇ ਬਹਾਨੇ ਲੱਭ ਰਹੀ ਹੈ।
ਉਨ੍ਹਾ ਆਪਣੇ ਬਿਆਨ ਦੇ ਅਖੀਰ ਵਿੱਚ ਹਿੰਦੋਸਤਾਨ ਅਤੇ ਬਾਹਰਲੇ ਮੁਲਕਾਂ ਵਿੱਚ ਵਿਚਰ ਰਹੀ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਦੀ ਮੌਜੂਦਾ ਬਾਦਲ ਹਕੂਮਤ ਅਤੇ ਉਨ੍ਹਾ ਦੀਆਂ ਪਰਿਵਾਰਿਕ ਸਵਾਰਥੀ ਹਿੱਤਾਂ ਦੀਆਂ ਪੂਰਤੀ ਕਰਨ ਵਾਲੀਆਂ ਕਾਰਵਾਈਆਂ ਉੱਤੇ ਬਾਜ ਨਜ਼ਰ ਰੱਖਦੇ ਹੋਏ, ਉਸਦੀਆਂ ਸਫਲਤਾਵਾਂ-ਅਸਫਲਤਾਵਾਂ ਦੀ ਡੂੰਘੀ ਪੜਚੋਲ ਕਰਦੇ ਹੋਏ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਵਿੱਚ ਅਜਿਹੇ ਅਮਲੀ ਜੀਵਨ ਵਾਲੇ ਅਤੇ ਦ੍ਰਿੜਤਾ ਭਰੀ ਸੋਚ ਰੱਖਣ ਵਾਲੇ ਗੁਰਸਿੱਖਾਂ ਨੂੰ ਅੱਗੇ ਲਿਆਉਣ, ਜੋ ਸਿੱਖ ਸਮਾਜ ਵਿੱਚ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਆਈਆਂ ਗਿਰਾਵਟਾਂ ਨੂੰ ਦੂਰ ਕਰਨ ਦੀ ਪ੍ਰਬਲ ਇੱਛਾ ਅਤੇ ਸਮਰੱਥਾ ਰੱਖਦੇ ਹੋਣ। ਅਜਿਹੀ ਕੌਮੀ ਜਿ਼ੰਮੇਵਾਰੀ ਪੂਰਨ ਕਰਕੇ ਹੀ ਅਸੀਂ ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਕੌਮਾਂਤਰੀ ਪੱਧਰ ਉੱਤੇ ਕਾਇਮ ਰੱਖ ਸਕਾਂਗੇ।


ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦਾ ਇੰਦਰਾ ਗਾਂਧੀ ਨੂੰ ਲਿਖਿਆ ਖੱਤ

19 ਫਰਵਰੀ, 1983 ,ਅੰਮ੍ਰਿਤਸਰ ,

ਏਕ ਓਂਕਾਰ ਸਤਿਗੁਰੂ ਪ੍ਰਸਾਦਿ
aus ਕਿਰਪਾਨ ਖੰਡਾ ਖੜਗ, ਤੁਪਕ ਤਬਰ ਔਰ ਤੀਰ
ਸਫੀ ਸਰੋਬੀ ਸਾਥੀ ਯਹੀ ਹਮਾਰੇ ਪੀਰ

ਸਿਆਸੀ ਪੱਖ ਤੋਂ ਭਾਰਤ ਦੀ ਮੁੱਖ ਨੁਮਾਇੰਦਾ ਬੀਬੀ ਇੰਦਰਾ ਜੀ ,
ਮੈ ਆਪਣੇ ਕੁਝ ਵਿਚਾਰ ਪ੍ਰਗਟਾ ਰਿਹਾ ਹਾਂ , ਜਿਹੜੇ ਇਸ ਚਿੱਠੀ ਰਾਹੀਂ ਤੁਹਾਡੇ ਬੋਲੇ ਕੰਨਾਂ ਤੱਕ ਪਹੁੰਚਣਗੇ । ਸਿੱਖਾਂ ਖਿਲਾਫ਼ ਕੀਤੀਆਂ ਗਈਆਂ ਵਧੀਕੀਆਂ ਬਾਰੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚੇਗੀ । ਇੰਨ੍ਹਾਂ ਵਧੀਕੀਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਜ਼ਖ਼ਮੀ ਕੀਤਾ ਹੈ। ਇਸ ਖ਼ਤ ਵਿੱਚ ਜਿਸ ਕਿਸਮ ਦੀ ਭਾਸ਼ਾ ਵਰਤੀ ਗਈ ਹੈ, ਉਸ ਨਾਲ ਸ਼ਾਇਦ ਤੁਹਾਡੇ ਬੋਲੇ ਕੰਨ ਵੀ ਸੁਣਨ ਲੱਗ ਪੈਣ । ਤੁਹਾਡੇ ਬੋਲੇਪਣ ਨੂੰ ਦੂਰ ਕਰਨ ਲਈ ਮੈਂ ਇਸ ਪੱਤਰ ‘ਚ ਆਪਣੀਆਂ ਭਾਵਨਾਵਾਂ ਪ੍ਰਗਟਾਉਣੀਆਂ ਚਾਹੁੰਦਾ ਹਾਂ। ਇਸ ਨੂੰ ਜ਼ਰਾ ਧਿਆਨ ਨਾਲ ਪੜ੍ਹਿਓ । ਹਿੰਦੂਆਂ ਨਾਲ ਸਬੰਧਤ ਲਾਲਾ ਜਗਤ ਨਰਾਇਣ ਦੀ ਮੌਤ ਦੀ ਜਾਂਚ ਤਿੰਨ ਦਿਨਾਂ ਵਿੱਚ ਹੀ ਪੂਰੀ ਹੋ ਗਈ ।ਇਹ ਮੇਰੀ ਗ੍ਰਿਫ਼ਤਾਰੀ ਦੇ ਵਰੰਟਾਂ ਤੋਂ ਸਾਬਤ ਹੁੰਦਾ ਹੈ। ਪਰ ਸਿੱਖਾਂ ਦੇ ਗੁਰੂ ਦੇ ਕਾਤਲਾਂ , ਸਿੱਖਾਂ ਦੀ ਸੰਪਤੀ ਨੂੰ ਨਸ਼ਟ ਕਰਨ ਵਾਲਿਆਂ ਅਤੇ ਚੰਦੋ ਕਲਾਂ ਵਿੱਚ ਸਿਖਾਂ ਦੀ ਤਿੰਨ ਲੱਖ ਰੁਪਏ ਦੀ ਸੰਪਤੀ ਲੁੱਟਣ ਵਾਲਿਆਂ ਖਿਲਾਫ਼ ਜਾਂਚ ਇੱਕ ਅਫਸਰ ਦੀ ਰਿੱਟ ‘ਤੇ ਰੋਕ ਦਿੱਤੀ , ਅਖੇ ਇਹ ਮਾਮਲਾ ਸਿੱਖ ਜੱਜ ਕੋਲ ਹੈ । ਮੇਰਾ ਕੇਸ ਹਿੰਦੂ ਜੱਜ ਕੋਲ ਪੇਸ਼ ਕੀਤਾ ਗਿਆ । ਇਹ ਤੁਹਾਡੇ ਬੋਲੇਪਣ ਦੀ ਉਦਾਹਰਣ ਹੈ, ਕਿਉਂਕਿ ਕਿਸੇ ਵੀ ਸਿੱਖ ਨੂੰ ਇਤਰਾਜ਼ ਨਹੀ ਸੀ ਕਿ ਮੇਰੇ ਕੇਸ ਦੀ ਜਾਂਚ ਇੱਕ ਹਿੰਦੂ ਜੱਜ ਨੂੰ ਕਿਉਂ ਸੌਪੀ ਗਈ ? ਹਿੰਦੀ ਸੂਬੇ ਲਈ ਕੋਈ ਹਿੰਦੂ ਜੇਲ੍ਹ ਨਹੀ ਗਿਆ , ਹਿੰਦੂ ਮੰਦਰ ਦੇ ਨਾਂ ‘ਤੇ ਟ੍ਰੇਨ ਦਾ ਨਾਂ ਰੱਖਣ ਬਦਲੇ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ । ਕੁਝ ਹਿੰਦੂ ਰੇਲਵੇ ਸਟੇਸ਼ਨਾ ਲਈ ਪਵਿੱਤਰ ਸ਼ਹਿਰ ਦਾ ਦਰਜਾ ਹਾਸਲ ਕਰਨ ਵਾਸਤੇ ਕਦੇ ਵੀ ਕੋਈ ਜੇਲ੍ਹ ਨਹੀਂ ਗਿਆ । ਨਾ ਹੀ ਹਿੰਦੂਆਂ ਨੂੰ ਕਿਸੇ ਹਿੰਦੂ ਚਿੰਨ੍ਹ ਦੀ ਰਾਖੀ ਲਈ ਬਲਿਦਾਨ ਦੇਣਾ ਪਿਆ । ਆਜ਼ਾਦੀ ਤੋਂ ਬਾਅਦ ਉਨ੍ਹਾਂ ਉਹ ਸਭ ਕੁਝ ਹਾਸਲ ਕੀਤਾ, ਜਿਹੜਾ ਉਨ੍ਹਾਂ ਦੇ ਧਰਮ ਅਨੁਸਾਰ ਫਿੱਟ ਬੈਠਦਾ ਸੀ । ਪਰ ਇਸ ਦੇ ਐਨ ਉਲਟ ਆਜ਼ਾਦੀ ਤੋਂ ਬਾਅਦ ਇੱਕ ਲੱਖ ਤੋਂ ਵਧੇਰੇ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਵੱਡੀ ਗਿਣਤੀ ‘ਚ ਸਿੱਖਾਂ ਨੇ ਪੰਜਾਬੀ ਸੂਬੇ , ਦਰਬਾਰ ਸਾਹਿਬ ‘ਚ ਟਰਾਸਮੀਟਰ ਲਗਾਉਣ , ਵੱਖਰੇ ਰਾਸ਼ਟਰ ਦੀ ਮੰਗ , ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀ ਖ਼ਾਤਰ, ਸਿੱਖ ਚਿੰਨ੍ਹਾਂ ਨੂੰ ਪਹਿਨਣ ਦਾ ਅਧਿਕਾਰ ਹਾਸਲ ਕਰਨ ਲਈ ਬਲਿਦਾਨ ਦਿੱਤਾ। ਉਦੋਂ ਵੀ ਤੁਹਾਡੇ ਬੋਲੇ ਕੰਨਾਂ ਨੂੰ ਕੁਝ ਸੁਣਾਈ ਨਹੀਂ ਦਿੱਤਾ ।
ਸਿੱਖਾਂ ਨੂੰ ਪਹਿਲਾਂ ਹੀ ਹਾਕਮਾਂ ਦੇ ਜੁ਼ਲਮ ਦਾ ਸਾਹਮਣਾ ਕਰਨਾ ਪਿਆ , ਪਰ ਤੁਹਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਜਦੋਂ ਸਿੱਖਾਂ ਦਾ ਸਬਰ ਜਵਾਬ ਦੇ ਗਿਆ ਤਾਂ ਉਨ੍ਹਾਂ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਮੁਤਾਬਿਕ ਹਥਿਆਂਰਾਂ ਨਾਲ ਲੈਸ ਹੋ ਕੇ ਵਾਪਸੀ ਕੀਤੀ- ਜਦੋਂ ਸਾਂਤਮਈ ਹੱਲ ਦੇ ਸਾਰੇ ਢੰਗ ਖ਼ਤਮ ਹੋ ਜਾਂਦੇ ਹਨ ਤਾ ਫਿਰ ਹਥਿਆਰ ਚੁੱਕਣਾ ਹੀ ਆਖਰੀ ਬਦਲ ਬਚਦਾ ਹੈ (ਜਫ਼ਰਨਾਮਾ)।
ਪਰ ਸਾਡਾ ਹਾਲੇ ਹਥਿਆਰ ਚੁੱਕਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਪਰ ਜੇ ਇੰਝ ਹੀ ਸਿੱਖਾਂ ਨਾਲ ਅਨਿਆਂ ਜਾਰੀ ਰਹਿੰਦਾ ਹੈ ਤਾਂ ਇਹ ਹੋਰ ਸਹਿਣ ਨਹੀਂ ਕੀਤਾ ਜਾਵੇਗਾ , ਕਿਉਂਕਿ ਸਾਡਾ ਸਬਰ ਵੀ ਹੁਣ ਜਵਾਬ ਦੇ ਗਿਆ ਹੈ । ਅਸੀਂ ਲੰਮੇ ਸਮੇਂ ਤੋਂ ਸ਼ਾਂਤਮਈ ਰੁਖ ਅਪਣਾ ਕੇ ਵੇਖ ਲਿਆ ਹੈ । ਜਦੋਂ ਅਸੀਂ ਸਰਕਾਰ ਤੋਂ ਆਪਣੀਆ ਮੰਗਾਂ ਮਨਵਾਉਣ ਦੀ ਗੱਲ ਕਰਦੇ ਹਾਂ ਤਾਂ ਅਸੀ ਕਹਿੰਦੇ ਹਾਂ ਕਿ ਹਰੇਕ ਹਿੰਦੂ ਨੂੰ ਆਪਣੇ ਧਾਰਮਿਕ ਚਿੰਨ੍ਹਾਂ ਵਿੱਚ ਵਿਸ਼ਵਾਸ਼ ਰੱਖਣ ਦਾ ਪੂਰਨ ਅਧਿਕਾਰ ਹੈ। ਅਸੀਂ ਅਜਿਹੇ ਹਰੇਕ ਹਿੰਦੂ ਨੂੰ ਇੱਕ ਭਰਾ ਵਾਂਗ ਵੇਖਦੇ ਹਾਂ । ਇਸੇ ਤਰ੍ਹਾਂ ਇੱਕ ਮੁਸਲਮਾਨ ਤੇ ਇੱਕ ਸਿੱਖ ਨੂੰ ਵੀ ਆਪੋ- ਆਪਣੇ ਧਰਮ ਵਿੱਚ ਪੂਰਨ ਹੋਣਾ ਚਾਹੀਦਾ ਹਹੈ। ਇਹ ਪਾਠ ਅਸੀਂ ਪੜ੍ਹਾਉਂਦੇ ਹਾਂ। ਫਿਰ ਭਲਾ ਅਜਿਹੇ ਵਿਅਕਤੀ ਨੂੰ ਇੱਕ ਅਤਿਵਾਦੀ ਕਹਿਣਾ ਕਿੱਥੋਂ ਤੱਕ ਸਹੀ ਹੈ?
ਸਿੱਖ ਦੀ ਇੱਜ਼ਤ ਰੋਲਣਾ , ਇੱਕ ਸਿੱਖ ਦੇ ਮੂੰਹ ਤੰਬਾਕੂ ਪਾਉਣਾ ਅਤੇ ਉਸ ‘ਤੇ ਥੁੱਕਣਾ , ਸਰੀਰਕ ਅੰਗਾਂ ‘ਤੇ ਜਖ਼ਮ ਕਰਕੇ ਉਨ੍ਹਾਂ ‘ਤੇ ਲੂਣ ਪਾਉਣਾ , ਸਿੱਖਾਂ ਦੇ ਘਰਾਂ ਨੂੰ ਸਾੜਨਾ , ਸਿੱਖ ਕੁੜੀਆਂ ‘ਤੇ ਝੂਠੇ ਇਲਜ਼ਾਮ ਲਗਾਉਣਾ , ਸਿੱਖ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਝੂਠੇ ਮੁਕਾਬਲਿਆਂ ‘ਚ ਮਾਰਨਾ ਆਦਿ ਵਰਗੀਆਂ ਘਟਨਾਵਾਂ ਦਾ ਇੱਥੇ ਜਿ਼ਕਰ ਕਰਨਾ ਜਰੂਰੀ ਹੈ। ਇਸ ਖਤ ਵਿੱਚ ਸਭ ਕੁਝ ਸੰਖੇਪ ਵਿੱਚ ਲਿਖਿਆ ਗਿਆ ਹੈ। ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਮੈਂ ਤੁਹਾਨੂੰ ਸਿੱਖਾਂ ਖਿ਼ਲਾਫ ਹੁੰਦੇ ਵਿਤਕਰੇ ਬਾਰੇ ਵਿਸਥਾਰ ਸਹਿਤ ਦੱਸਾਂਗਾ ।
ਜਰਨੈਲ ਸਿੰਘ ਖਾਲਸਾ

ਦ ਸੰਡੇ ਇੰਡੀਅਨ ਤੋਂ ਧੰਨਵਾਦ ਸਾਹਿਤ

“ਮੌਤ ਦਾ ਰੇਗਿਸਤਾਨ” ਪੰਜਾਬ ਦੇ ਨੌਜਵਾਨਾਂ ਲਈ ਸੇਧਮਈ ਦਸਤਾਵੇਜ਼ - ਡੱਲੇਵਾਲ

ਕਾਵੈਂਟਰੀ- ਪੰਜਾਬ ਦੇ ਵਸਨੀਕਾਂ ਪ੍ਰਤੀ ਕੇਂਦਰੀ ਅਤੇ ਪ੍ਰਾਂਤਕ ਸਰਕਾਰਾਂ ਵਲੋਂ ਸਦਾ ਹੀ ਅਣਦੇਖੀ ਅਤੇ ਵਿਤਕਰੇ ਭਰੀ ਪਹੁੰਚ ਰਹੀ ਹੈ । ਸਿੱਖ ਮਾਰੂ ਸਾਜਿਸ਼ ਤਹਿਤ ਸਿੱਖਿਆ ਤੋੰ ਵਾਂਝੇ ਰੱਖਣ ਕਾਰਨ ਨਸਿ਼ਆਂ ਅਤੇ ਲੱਚਰਪੁਣੇ ਦੇ ਮਾਰੂ ਅਸਰ ਪੰਜਾਬੀ ਖਾਸਕਰ ਸਿੱਖ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ । ਜਿਸ ਕਾਰਨ ਬੇਰੁਜਗਾਰੀ ਦੀ ਮਾਰ ਝੱਲ ਰਹੇ ਇਸ ਪੰਜਾਬੀ ਸੂਬੇ ਦੇ ਨੌਜਵਾਨਾਂ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਅਬਾਦ ਹੋਣ ਹੋਣ ਦਾ ਰੁਝਾਨ ਇਸ ਕਦਰ ਵਧ ਚੁੱਕਾ ਹੈ ਕਿ ਉਹ ਇਸ ਦੀ ਪੂਰਤੀ ਲਈ ਆਪਣੀਆਂ ਜ਼ਮੀਨਾਂ ਤੱਕ ਗਹਿਣੇ ਕਰਕੇ ਲੱਖਾਂ ਰੁਪਏ ਦੇ ਕਰਜੇ਼ ਦਾ ਬੋਝ ਊਠਾ ਕੇ ਠੱਗ ਏਜ਼ਟਾਂ ਦਾ ਝਾਂਸੇ ਵਿੱਚ ਫਸ ਜਾਂਦੇ ਹਨ । ਜਿਹੜੇ ੳਹਨਾਂ ਪਾਸੋਂ ਪੈਸੇ ਵੀ ਪੂਰੇ ਵਸੂਲ ਲੈਂਦੇ ਹਨ ਅਤੇ ਮੰਜਿ਼ਲ ਤੱਕ ਵੀ ਨਹੀਂ ਪਹੁੰਚਾਉਂਦੇ , ਬਲਕਿ ਉਹਨਾਂ ਨੂੰ ਅਜਿਹੇ ਖਤਰਨਾਕ ਰਸਤਿਆਂ ਦੇ ਪਾਂਧੀ ਬਣਾ ਦਿੰਦੇ ਹਨ ਜਿੱਥੇ ਕੇਵਲ ਮੌਤ ਹੀ ਮੌਤ ਹੁੰਦੀ । ਜਿਸ ਕਰਕੇ ਪੰਜਾਬ ਦੇ ਸੈਂਕੜੇ ਨੌਜਵਾਨ ਰਸਤਿਆਂ ਵਿੱਚ ਹੀ ਭੁੱਖ ਤਿਹਾਏ ਖਤਮ ਹੋ ਚੁੱਕੇ ਹਨ । ਜਿੰਦਗੀ ਅਤੇ ਮੌਤ ਦੇ ਵਿਚਕਾਰ ਜੂਝਣ ਦੀਆਂ ਘਟਨਾਵਾਂ ਨੂੰ ਕਲਮਬੰਦ ਕਰਦਿਆਂ ਸ੍ਰ, ਚਰਨਜੀਤ ਸਿੰਘ ਸੁੱਜੋਂ ਨੇ ਆਪਣੀ ਹੱਡਬੀਤੀ ਤੇ ਅਧਾਰਤਿ ਵਾਇਆ ਸਪੇਨ “ਮੌਤ ਦਾ ਰੇਗਿਸਤਾਨ” ਨਾਮੀਂ ਕਿਤਾਬ ਲਿਖ ਕੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਗੈਰ ਕਨੁੰਨੀ ਰਸਤਾ ਨਾ ਅਪਣਾਉਣ ਲਈ ਆਖਦਿਆਂ ਠੱਗ ਏਜੰਟਾਂ ਦੇ ਕਾਲੇ ਕਾਰਨਾਮੇ ਅਤੇ ਧੋਖਿਆਂ ਨੂੰ ਦਰਸਾਇਆ ਹੈ । ਸ੍ਰ, ਚਰਨਜੀਤ ਸਿੰਘ ਸੁੱਜੋਂ ਨੇ ਉਕਤ ਸੇਧਮਈ ਕਿਤਾਬ ਨੂੰ ਇੰਗਲੈਂਡ ਪੁੱਜ ਕੇ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਰਨਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਨੂੰ ਭੇਂਟ ਕਰਦਿਆਂ ਲੋਕ ਅਰਪਨ ਕੀਤਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਯੂ , ਕੇ ਦੇ ਪ੍ਰਧਾਨ ਸ੍ਰ, ਕਿਰਪਾਲ ਸਿੰਘ ਮੱਲਾ ਬੇਦੀਆਂ ,ਸ੍ਰ, ਸੁਖਵਿੰਦਰ ਸਿੰਘ ਖਾਲਸਾ ( ਇੱਲਫੋਰਡ ), ਸ੍ਰ, ਹਰਜਿੰਦਰ ਸਿੰਘ ਥਾਂਦੀ ਅਤੇ ਇਸ ਹੱਡਬੀਤੀ ਦੇ ਦੂਜੇ ਪਾਤਰ ਸ੍ਰ, ਧਰਮਿੰਦਰ ਸਿੰਘ ਰਾਮਰਾਇ ਪੁਰ ਮੌਜੂਦ ਸਨ । ਮੌਤ ਦੇ ਰੇਗਿਸਤਾਨ ਵਿੱਚ ਸ੍ਰ, ਸੁੱਜੋਂ ਨੇ ਹੱਡਬੀਤੀ ਬਹੁਤ ਹੀ ਸਚੁੱਜੇ ਢੰਗ ਨਾਲ ਬਿਆਨ ਕੀਤੀ ਹੈ । ਇਸ ਸਫਰ ਵਿੱਚ ਇਹਨਾਂ ਦਾ ਪਿਆਰਾ ਸਾਥੀ ਸ੍ਰ, ਸਤਨਾਮ ਸਿੰਘ ਅਕਾਲ ਚਲਾਣਾ ਕਰ ਜਾਂਦਾ ਹੈ । ਜਿਸ ਦੇ ਦੋ ਛੋਟੇ ਛੋਟੇ ਬੱਚੇ ਹਨ ਅਤੇ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ । ਇਹ ਕਿਤਾਬ ਵਿਦੇਸ਼ੀ ਚਮਕ ਦਮਕ ਦੇ ਸੁਪਨਿਆਂ ਨੂੰ ਦਿਲ ਵਿੱਚ ਵਸਾ ਕੇ ਪੜ੍ਹਾਈ ਅਤੇ ਧਾਰਮਿਕ ਰਹੁਰੀਤਾਂ ਤੋਂ ਸੱਖਣੇ ਰਹਿਣ ਵਾਲੇ ਹਰ ਨੌਜਵਾਨ ਲਈ ਵਡਮੁੱਲਾ ਖਜ਼ਾਨਾ ਸਾਬਤ ਹੋਵੇਗਾ । ਕਿਤਾਬ ਦੇ ਅਖੀਰ ਵਿੱਚ ਲੇਖਕ ਵਲੋਂ ਬਿਆਨ ਕੀਤਾ ਗਿਆ ਸਬਰ ,ਸੰਤੋਖ ਅਤੇ ਸ਼ੁਕਰਾਨੇ ਦੀ ਭਾਵਨਾ ਨਾਲ ਧਾਰਮਿਕ ਵਿਸ਼ਵਾਸ਼ ਵਿੱਚ ਪ੍ਰਪੱਕਤਾ ਲਿਆਵੇਗਾ । ਹਰ ਪਾਣੀ ਦੀ ਬੂੰਦ ਬੂੰਦ ਨੂੰ ਤਰਸਣ , ਬਾਰਡਰ ਤੇ ਤਾਇਨਾਤ ਫੌਜੀਆਂ ਦੀ ਗੋਲੀਆਂ ਦੀ ਮਾਰ ਤੋਂ ਬਚ ਕੇ ਨਿਕਲਣ , ਏਜ਼ੰਟਾਂ ਦੀਆਂ ਠੱਗੀਆਂ ਦੇ ਸਿ਼ਕਾਰ ਹੋਣ ਦੇ ਬਾਵਜੂਦ , ਬਾਰਡਰ ਪਾਰ ਕਰਵਾਉਣ ਵਾਲੇ ਡੌਂਕਰਾਂ ਦੇ ਅੱਤਿਆਚਾਰਾਂ ਨੂੰ ਸਹਿੰਦੇ ਹੋਏ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਦਾਸਤਾਨ ਨਿਰਸੰਦੇਹ ਉਹਨਾਂ ਧਰਮੀ ਯੋਧਿਆਂ ਦੇ ਵਾਰਸ ਹੋਣ ਦੀ ਝਲਕ ਹੈ ਜਿਹੜੇ ਸਿੱਖ ਕੌਮ ਦੇ ਗਲੋਂ ਗੁਲਾਮੀਂ ਲਾਹੁਣ ਲਈ ਆਖਰੀ ਦਲ ਤੱਕ ਜੂਝਦੇ ਹੋਏ ਸ਼ਹੀਦ ਹੋ ਗਏ ਹਨ । ਲੇਖਕ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਸੁਨੇਹਾ ਦੇਣਾ ਕਿ ਸਾਡਾ ਦੋ ਵਾਰ ਜਨਮ ਹੋਇਆ ਹੈ ਇਸ ਕਰਕੇ ਅਸੀਂ ਸੱਚੇ ਪਾਤਸ਼ਾਹ ਦੇ ਦੋਹਰੇ ਕਰਜ਼ਾਈ ਹਾਂ , ਡੂੰਘੇ ਅਰਥਾਂ ਰੱਖਦਾ ਹੈ । “ਵੀਰ ਚਰਨਜੀਤ ਸਿੰਘ ਦੀ ਇਹ ਭਾਵਨਾ ਕਿ ਅਸੀਂ ਖੱਜਲ ਖੁਆਰ ਹੋ ਕੇ ਜਾਂ ਕੁੱਝ ਗਵਾ ਕੇ ਵਾਪਸ ਨਹੀਂ ਬਲਕਿ ਸਿੱਖੀ ਦੀ ਦਾਤ , ਸਿੱਖੀ ਪ੍ਰਤੀ ਸ਼ਰਧਾ ਅਤੇ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਅਪਾਰ ਕ੍ਰਿਪਾ ਨਾਲ ਭਰੋਸੇ ਦੀ ਦਾਤ ਪ੍ਰਾਪਤ ਕਰਕੇ ਆਏ ਹਾਂ” ਫਰਾਖਦਿਲੀ ਅਤੇ ਚੜ੍ਹਦੀ ਕਲਾ ਦਾ ਪ੍ਰਗਟਾਵਾ ਹੈ । ਉੱਥੇ ਸਿੱਖ ਵਿਰੋਧੀ ਲਾਬੀ ਦੇ ਪਿਆਦਿਆਂ ਜਾਂ ਠੱਗ ਏਜੰਟਾਂ ਲਈ ਵੰਗਾਰ ਹੈ । ਨਿਰਸੰਦੇਹ ਇਹ ਕਿਤਾਬ ਪੰਜਾਬ ਦੇ ਨੌਜਵਾਨਾਂ ਲਈ ਸੇਧਮਈ ਦਸਤਾਵੇਜ਼ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ , ਸੀਨੀਅਰ ਮੀਤ ਪ੍ਰਦਾਨ ਸ੍ਰ, ਜਤਿੰਦਰ ਸਿੰਘ ਅਠਵਾਲ , ਜਨਰਲ ਸਕੱਤਰ ਸ੍ਰ, ਲਵਸਿੰ਼ਦਰ ਸਿੰਘ ਡੱਲੇਵਾਲ ,ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਅਤੇ ਸ੍ਰ, ਅਮਰਜੀਤ ਸਿੰਘ ਮਿਨਹਾਸ ਵਲੋਂ ਸ੍ਰ, ਚਰਨਜੀਤ ਸਿੰਘ ਸੁੱਜੋਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।

ਟਾਈਟਲਰ ਦੇ ਜੰਮੂ-ਕਸਮੀਰ ਦੌਰੇ ਨਾਲ ਸਿੱਖਾਂ ਵਿੱਚ ਗੁੱਸੇ ਦੀ ਲਹਿਰ

ਜੰਮੂ - 1984 ਦੇ ਦਿੱਲੀ ਸਿੱਖ ਕਤਲੇਆਮ ’ਚ ਨਾਨਾਵਟੀ ਕਮਿਸ਼ਨ ਵੱਲੋਂ ਦੋਸ਼ੀ ਠਹਿਰਾਏ ਗਏ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਦੋ ਦਿਨਾਂ ਰਿਆਸਤੀ ਦੌਰੇ ਦੇ ਵਿਰੋਧ ’ਚ ਚਲਦੇ ਨਿਰਭੋ- ਨਿਰਵੈਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਕਰਤਾਰ ਦੀ ਅਗਵਾਈ ਹੇਠ ਆਰਗੈਨਾਈਜ਼ੇਸ਼ਨ ਦੇ ਕਾਰਕੁੰਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਉਸ ਦਾ ਪੁਤਲਾ ਸਾੜਣ ਦੀ ਵੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲੀਸ ਨੇ ਨਕਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿਚ ਤਖਤੀਆਂ ਫੜੀਆਂ ਹੋਈਆਂ ਸਨ । ਜਿਨ੍ਹਾਂ ਉਪਰ ‘‘ ਜਗਦੀਸ਼ ਟਾਈਟਲਰ ਗੋ ਬੈਕ’’ ‘‘ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਓ’’ ਆਦਿ ਨਾਅਰੇ ਲਿਖੇ ਹੋਏ ਸਨ। ਜਦੋਂ ਆਰਗੇਨਾਈਜ਼ੇਸ਼ਨ ਦੇ ਕਾਰਕੰਨਾਂ ਨੇ ਜਗਦੀਸ਼ ਟਾਈਟਰ ਦਾ ਪੁਤਲਾ ਸਾੜਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਜ਼ਬਰੀ ਟਾਈਟਲਰ ਦਾ ਪੁਤਲਾ ਖੋਹ ਲਿਆ । ਇਸ ਮੌਕੇ ਤੇ ਹਰਜੀਤ ਸਿੰਘ ਕਰਤਾਰ ਨੇ ਬੋਲਦੇ ਹੋਏ ਕਿਹਾ ਕਿ ਦਿਲੀ ਸਿ¤ਖ ਕਤਲੇਆਮ ਨੂੰ ਅੱਜ 25 ਸਾਲ ਬੀਤ ਗਏ ਹਨ ਪਰ ਕਿਸੇ ਵੀ ਦੋਸ਼ੀ ਨੂੰ ਹੁਣ ਤੱਕ ਸਜਾ ਨਹੀਂ ਦਿੱਤੀ ਗਈ । ਉਨਾਂ ਕਿਹਾ ਕਿ ਇਸ ਕਤਲੇਆਮ ਤੋਂ ਬਾਦ ਵੱਖ ਵੱਖ 16 ਜਾਂਚ ਕਮਿਸ਼ਨ ਬਣੇ ਜਿਨਾਂ ਚੋਂ ਜਿਆਦਾਤਰਾਂ ਨੇ ਇਸ ਲਈ ਅਸਤੀਫਾ ਦੇ ਦਿੱਤਾ ਕਿ ਸਰਕਾਰ ਉਨਾਂ ਦੇ ਕੰਮ ਕਾਰਜ ’ਚ ਦਖ਼ਲ ਦੇ ਰਹੀ ਸੀ । ਉਨਾਂ ਕਿਹਾ ਕਿ ਨਾਨਾਵਤੀ ਕਮਿਸਨ ਨੇ ਵੀ ਜਗਦੀਸ਼ ਟਾਈਟਲਰ ਨੂੰ ਦੋਸ਼ੀ ਠਹਿਰਾਇਆ ਹੈ ਪਰ ਹੁਣ ਤੱਕ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਗਈ । ਜ਼ਿਕਰਯੋਗ ਹੈ ਕਿ 1984 ਦੇ ਦਿੱਲੀ ਸਿੱਖ ਕਤਲੇਆਮ ਦੇ 25 ਸਾਲ ਬੀਤ ਜਾਣ ਤੋਂ ਬਾਦ ਵੀ ਦੋਸ਼ੀਆਂ ਨੂੰ ਸਜਾਵਾਂ ਨਾ ਦਿੱਤੀਆਂ ਜਾਣ ਦੇ ਰੋਸ ਵੱਜੋਂ ਜਨ ਜਾਗ੍ਰਤੀ ਮੰਚ ਵੱਲੋਂ ਵੀ ਜੰਮੂ ਵਿਖੇ ਰੋਸ ਰੈਲੀ ਕੱਢੀ ਗਈ ਸੀ ਜਿਸ ਵਿਚ ਵੀ ਨਿਰਭੋ -ਨਿਰਵੈਰ ਆਰਗੈਨਾਈਜ਼ੇਸ਼ਨ ਦੇ ਕਾਰਕੰਨਾਂ ਨੇ ਭਾਗ ਲਿਆ ਸੀ ।

ਨਾਨਕਸ਼ਾਹੀ ਕੈਲੰਡਰ ਦੀਆਂ ਤਰੁੱਟੀਆਂ ਦੂਰ ਕਰਨ ਲਈ ਖੁੱਲ੍ਹ ਕੇ ਵਿਚਾਰ ਭੇਜੇ ਜਾਣ-ਸਰਨਾ

ਨਵੀਂ ਦਿੱਲੀ, 10 ਨਵੰਬਰ (ਜਸਵੰਤ ਸਿੰਘ ਅਜੀਤ)-ਸ੍ਰ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਬੀਤੇ ਦਿਨ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ’ਤੇ ਦਿੱਲੀ ਸਿੱ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਗਈ ਵਿਚਾਰ ਚਰਚਾ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਾਂ ਹੋਇਆਂ ਦੱਸਿਆ ਕਿ ਇਸ ਵਿਚਾਰ-ਚਰਚਾ ਵਿੱਚ ਪ੍ਰੋ. ਗੁਰਤੇਜ ਸਿੰਘ, ਡਾ. ਜੋਧ ਸਿੰਘ, ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਪ੍ਰੋ. ਸੂਬਾ ਸਿੰਘ, ਪ੍ਰੋ. ਬਲਕਾਰ ਸਿੰਘ ਸਿੰਘ, ਪ੍ਰੋ. ਕੁਲਵਿੰਦਰ ਸਿੰਘ, ਡਾ. ਗੁਰਸ਼ਰਨਜੀਤ ਸਿੰਘ, ਪ੍ਰੋ. ਕਸ਼ਮੀਰ ਸਿੰਘ, ਸ੍ਰ. ਤਰਲੋਚਨ ਸਿੰਘ ਮੈਂਬਰ ਰਾਜ ਸਭਾ, ਪ੍ਰੋ. ਕੁਲਬੀਰ ਸਿੰਘ,ਡਾ. ਹਰਦੇਵ ਸਿੰਘ, ਡਾ. ਪ੍ਰੀਤਮ ਸਿੰਘ ਆਦਿ ਵਿਦਵਾਨ ਬੁੱਧੀਜੀਵੀਆਂ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਮਨਜੀਤ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ, ਵੇਦਾਂਤੀ ਅਤੇ ਧਾਰਮਿਕ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆ ਆਦਿ ਵਰਗੀਆਂ ਧਾਰਮਿਕ ਸ਼ਖਸੀਅਤਾਂ ਨੇ ਹਿੱਸਾ ਲਿਆ। ਸ੍ਰ. ਸਰਨਾ ਨੇ ਦੱਸਿਆ ਕਿ ਇਸ ਵਿਚਾਰ-ਚਰਚਾ ਦੌਰਾਨ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ, ਹਰ ਕਿਸੇ ਨੇ ਆਪਣੀ ਸੋਚ ਅਨੁਸਾਰ ਹੀ ਵਿਚਾਰ ਪ੍ਰਗਟ ਕੀਤੇ। ਕਿਸੇ ’ਤੇ ਕੋਈ ਦਬਾਓ ਨਹੀਂ ਸੀ। ਇਸ ਵਿਚਾਰ-ਵਟਾਂਦਰੇ ਤੋਂ ਇਹ ਗੱਲ ਸ਼ਖਸੀਅਤਾਂ ਨਾਲ ਗੱਲ ਸਪੱਸ਼ਟ ਹੋ ਕੇ ਸਾਹਮਣੇ ਆਈ ਹੈ ਕਿ ਸਾਰੇ ਵਿਦਵਾਨ ਬੁੱਧੀਜੀਵੀ ਅਤੇ ਧਾਰਮਿਕ ਵਿਦਵਾਨ ਇੱਕ ਮਤ ਸਨ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਅੱਡਰੀ ਤੇ ਸੁਤੰਤਰ ਪਹਿਚਾਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਜੇ ਇਸ ਵਿੱਚ ਕਿਸੇ ਨੂੰ ਕੋਈ ਤਰੁੱਟੀ ਨਜ਼ਰ ਆਉਂਦੀ ਹੈ ਤਾਂ ਉਹ ਉਸ ਦੀ ਸੋਧ ਕਰਨ ਲਈ ਦਲੀਲ ਸਾਹਿਤ ਆਪਣੇ ਵਿਚਾਰ 11 ਮੈਂਬਰੀ ਕਮੇਟੀ ਕੋਲ ਭੇਜ ਸਕਦਾ ਹੈ, ਜਿਸ ’ਤੇ ਵਿਚਾਰ ਕਰਕੇ ਕਮੇਟੀ ਹੀ ਫੈਸਲਾ ਕਰੇਗੀ ਕਿ ਸੰਬੰਧਤ ਸੋਧ ਕੀਤੀ ਜਾਣੀ ਜ਼ਰੂਰੀ ਹੈ ਜਾਂ ਨਹੀਂ।


ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਖਾਲਸਾ ਰਾਜ ਦੇ ਸਥਾਪਨਾ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਲਗੀਧਰ ਸੇਵਕ ਜੱਥਾ (ਰਜ਼ਿ) ਵੱਲੋਂ ਮਹਾਨ ਸ਼ਤਾਬਦੀ ਗੁਰਸ਼ਬਦ ਸਮਾਗਮ ਹੋਇਆ

ਮੋਹਾਲੀ 9 ਨੰਵਬਰ - ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਖਾਲਸਾ ਰਾਜ ਦੇ ਸਥਾਪਨਾ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਲਗੀਧਰ ਸੇਵਕ ਜੱਥਾ (ਰਜ਼ਿ) ਵੱਲੋਂ ਦੁਪਹਿਰ 2 ਵਜੇ ਤੋਂ ਰਾਤ 1 ਵਜੇ ਤੱਕ ਦੁਸ਼ਹਿਰਾ ਗਰਾਉਂਡ ਫੇਜ਼ 8, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਮਹਾਨ ਸ਼ਤਾਬਦੀ ਗੁਰਸ਼ਬਦ ਸਮਾਗਮ ਕਰਵਾਇਆ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਇਆਂ ਜਤਿੰਦਰਪਾਲ ਸਿੰਘ (ਜੇ.ਪੀ.) ਮੁੱਖ ਸੇਵਾਦਾਰ ਕਲਗੀਧਰ ਸੇਵਕ ਜੱਥਾ ਨੇ ਦੱਸਿਆ ਕਿ ਇਸ ਸ਼ਤਾਬਦੀ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਢਾਡੀ ਜੱਥਾ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸੰਤ ਬਾਬਾ ਲਖਬੀਰ ਸਿੰਘ ਜੀ ਬਲੌਂਗੀ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜੀ ਲੰਬਿਆਂ ਵਾਲੇ, ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ, ਭਾਈ ਸਤਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਭਾਈ ਕੁਲਦੀਪ ਸਿੰਘ ਚੰਡੀਗੜ੍ਹ ਵਾਲੇ, ਢਾਡੀ ਜੱਥਾ ਗਿਆਨੀ ਅਮਰ ਸਿੰਘ ਜੀ ਨੂਰ, ਢਾਡੀ ਜੱਥਾ ਗਿਆਨੀ ਗੁਰਨਾਮ ਸਿੰਘ ਜੀ ਮੋਹੀ, ਭਾਈ ਇੰਦਰਪਾਲ ਸਿੰਘ ਜੀ ਚੰਡੀਗੜ੍ਹ ਵਾਲੇ, ਭਾਈ ਲਖਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ, ਭਾਈ ਸੰਦੀਪ ਸਿੰਘ ਜੀ, ਭਾਈ ਦੇਸ਼ਦੀਪ ਸਿੰਘ ਜੀ, ਭਾਈ ਭਗਵਾਨ ਸਿੰਘ ਜੀ, ਬੀਬੀ ਜਸਪ੍ਰੀਤ ਕੌਰ, ਬੀਬੀ ਰਵਿੰਦਰ ਕੌਰ ਖਾਲਸਾ, ਬੱਚੀ ਅਸੀਸਦੀਪ ਕੌਰ ਸੰਗਤਾਂ ਨੂੰ ਗੁਰੂਸ਼ਬਦ ਨਾਲ ਜੋੜ ਕੇ ਨਿਹਾਲ ਕੀਤਾ। ਸਮਾਪਤੀ ਉਪਰੰਤ ਆਤਿਸ਼ਬਾਜੀ ਵੀ ਕੀਤੀ ਗਈ ਅਤੇ ਇਹ ਆਤਿਸ਼ਬਾਜੀ ਚਲਾਉਣ ਵਾਲੇ ਵਿਸ਼ੇਸ਼ ਤੋਰ ਤੇ ਬਾਹਰੋਂ ਬੁਲਾਏ ਗਏ ਸਨ।
ਜਤਿੰਦਰਪਾਲ ਸਿੰਘ (ਜੇ.ਪੀ) ਨੇ ਦਸਿਆ ਕਿ ਇਸ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ, ਪੰਡਾਲ ਸੰਗਤਾਂ ਦੇ ਠਾਠਾਂ ਮਾਰਦੇ ਇਕਠ ਨਾਲ ਭਰਿਆ ਹੋਇਆ ਸੀ। ਆਪਣੇ ਨਗਰ ਵਿੱਚ ਸੰਗਤਾਂ ਨੂੰ ਪਹਿਲੀ ਵਾਰ ਵੇਖਣ ਵਿੱਚ ਆਇਆ ਕਿ ਵਿਸ਼ੇਸ਼ ਤੌਰ ਤੇ ਸ਼ੀ ਹਰਮਿੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ, ਅਰਦਾਸੀਏ ਸਿੰਘ ਗਿਆਨੀ ਕੁਲਵਿੰਦਰ ਸਿੰਘ ਜੀ ਅਤੇ ਉ¤ਥੋਂ ਦੇ ਹੀ ਚੌਰ-ਬਰਦਾਰ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ।
ਵਿਸ਼ੇਸ਼ ਤੌਰ ਤੇ ਬਾਬਾ ਅਮਾਰਓ ਸਿੰਘ ਲੰਬਆਂ ਵਾਲੇ, ਸ. ਕਿਰਨਬੀਰ ਸਿੰਘ ਕੰਗ ਪ੍ਰਧਾਨ ਯੂਥ ਅਕਾਲੀ ਦਲ, ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ, ਸ. ਬਲਵੀਰ ਸਿੰਘ ਸਿੱਧੂ ਐਮ.ਐਲ.ਏ., ਸ. ਜਸਵੰਤ ਸਿੰਘ ਭੁਲਰ ਪ੍ਰਧਾਨ ਰਾਮਗੜ੍ਹੀਆ ਸਭਾ, ਸ. ਗੁਰਮੀਤ ਸਿੰਘ ਪ੍ਰਧਾਨ ਗੁ: ਸਿੰਘ ਸ਼ਹੀਦਾ, ਸ. ਪਰਮਜੀਤ ਸਿੰਘ ਕਾਹਲੋਂ ਐਮ.ਸੀ., ਸ. ਤਿਰਲੋਚਨ ਸਿੰਘ ਮਾਨ, ਸ. ਗੂਰਪ੍ਰਤਾਪ ਸਿੰਘ ਰਿਆੜ ਮੈਂਬਰ ਸ਼੍ਰੋ,ਗੁ,ਪ੍ਰ,ਕ,, ਸ. ਗੁਰਮੁਖ ਸਿੰਘ ਸੋਹਲ ਐਮ.ਸੀ, ਸ. ਫੂਲਰਾਜ ਸਿੰਘ ਐਮ.ਸੀ., ਸ. ਰਜਿੰਦਰ ਸਿੰਘ ਰਾਣਾ ਪ੍ਰਧਾਨ ਮਿੰਉਸਿਪਲ ਕੋਂਸਲ, ਸ. ਪਲਵਿੰਦਰ ਸਿੰਘ ਰਾਏਪੁਰ, ਸ. ਗੁਰਨਾਮ ਸਿੰਘ ਸਿੱਧੂ, ਡਾ. ਸੋਹਨ ਸਿੰਘ ਸੂਦ, ਸ. ਜਗਪਾਲ ਸਿੰਘ, ਸ. ਸਰਬਜੀਤ ਸਿੰਘ, ਸ. ਰਮਣੀਕ ਸਿੰਘ, ਬੀਬੀ ਮਨਮੋਹਨ ਕੌਰ, ਬੀਬੀ ਜਸਵੰਤ ਕੌਰ ਸਰਨਾ, ਮਹਿੰਦਰ ਸਿੰਘ ਸੈਣੀ ਹਾਜ਼ਰੀਆਂ ਭਰੀਆਂ।
ਇਸ ਸ਼ਤਾਬਦੀ ਸਮਾਗਮ ਦਾ ਮੰਚ ਸੰਚਾਲਨ ਗੁ: ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ ਨੇ ਬਾਖੂਬੀ ਨਿਭਾਈਆ। ਇਸ ਸਮਾਗਮ ਦੀ ਸਮਾਪਤੀ ਦੀ ਅਰਦਾਸ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਅਰਦਾਸੀਏ ਸਿੰਘ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਕੀਤੀ।

ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਰਣਜੀਤ ਸਿੰਘ ਦੇ ਵਿਆਹ ਦੀ ਉਹਨਾ ਨੂੰ ਤੇ ਉਹਨਾ ਦੇ ਪ੍ਰੀਵਾਰ ਨੂੰ ਨਿਊਜ ਪੰਜਾਬ ਵੱਲੋ ਵਧਾਈ ਹੋਵੇ


ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਦਾ ਕਾਰਨ ਇਸ ਦੇ ਮੁਖ ਸੇਵਾਦਾਰਾਂ ਦੇ ਪੱਖਪਾਤੀ ‘ਹੁਕਮਨਾਮੇ’ ਹਨ

ਕਨੇਡਾ (ਵਿਸ਼ੇਸ਼ ਪੱਤਰਪਰੇਰਕ) ‐ ਅਕਾਲ ਤਖ਼ਤ ਸਾਹਿਬ ਅਕਾਲ ਪੁਰਖ ਦਾ ਤਖ਼ਤ ਹੈ, ਇਹ ਸਿੱਖ ਪੰਥ ਦੀ ਰੂਹਾਨੀ ਸ਼ਾਨ ਦਾ ਚਿੰਨ੍ਹ ਹੈ। ਪਿਛਲੇ ਸਾਲਾਂ ਵਿਚ ਹੋਈ ਇਸ ਦੀ ਬੇਅਦਬੀ ਦਾ ਕਾਰਨ ਇਸ ਦੇ ਮੁਖ ਸੇਵਾਦਾਰਾਂ ਦੇ ਪੱਖਪਾਤੀ ਹੁਕਮਨਾਮੇ ਹਨ। ਇਹ ਗੱਲ ਕੱਲ੍ਹ ਏਥੇ ਗੁਰਦੁਆਰਾ ਦਸਮੇਸ਼ ਦਰਬਾਰ ਵੈਨਕੂਵਰ ਵਿਚ ਹੋਏ ਇਕ ਦੀਵਾਨ ਵਿਚ ਨਾਮਵਰ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਇਕ ਵਿਸ਼ੇਸ਼ ਦੀਵਾਨ ਵਿਚ ਕਹੀ। ਉਨ੍ਹਾਂ ਕਿਹਾ ਕਿ ਬਾਦਲ ਨੇ ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਅਕਾਲ ਤਖ਼ਤ ਨੂੰ ਆਪਣੀ ਜੇਬ੍ਹ ਵਿਚ ਪਾਇਆ ਹੋਇਆ ਹੈ ਅਤੇ ਬਾਦਲ ਆਪ ਆਰ.ਐਸ.ਐਸ. ਅਤੇ ਭਾਜਪਾ ਦੀ ਜੇਬ੍ਹ ਵਿਚ ਹੈ; ਅਤੇ ਅਜ ਦੀ ਸਬ ਤੋਂ ਵੱਡੀ ਲੋੜ ਇਸ ਤਖ਼ਤ ਨੂੰ ਭਾਜਪਾ ਦੇ ਕੈਦੀਆਂ ਤੋਂ ਆਜ਼ਾਦ ਕਰਵਾਉਣਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਾਂਝੇ ਪੰਥਕ ਮਸਲਿਆਂ ਵਾਸਤੇ ਇਕੱਠੇ ਹੋ ਕੇ ਚਲਿਆ ਕਰਨ। ਉਨ੍ਹਾਂ ਮਸ਼ਵਰਾ ਦਿੱਤਾ ਕਿ ਦੁਨੀਆਂ ਬਰ ਦੇ ਸਿੱਖਾਂ ਨੂੰ ਇਕ ‘ਵਰਲਡ ਸਿੱਖ ਪਾਰਲੀਮੈਂਟ’ ਕਾਇਮ ਕਰ ਕੇ ‘ਸਰਬਤ ਖਾਲਸਾ’ ਦੀ ਰਿਵਾਇਤ ਨੂੰ ਮੁੜ ਜ਼ਿੰਦਾ ਕਰਨਾ ਚਾਹੀਦਾ ਹੈ।
ਇਸ ਸਮੇਂ ਗੁਰਦੁਆਰੇ ਦਾ ਮੁਖ ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਲੋਕ ਬਾਹਰ ਵੀ ਬੈਠੇ ਅਤੇ ਖੜ੍ਹੇ ਹੋਏ ਸਨ। ਇਸ ਪਰੋਗਰਾਮ ਨੂੰ ਦਸਮੇਸ਼ ਦਰਬਾਰ ਰੇਡੀਓ ਤੋਂ ਲਾਈਵ ਰੀਲੇਅ ਕੀਤਾ ਗਿਆ ਜਿਸ ਨੂੰ ਤਕਰੀਬਨ ਦੋ ਲੱਖ ਲੋਕਾਂ ਨੇ ਸੁਣਿਆ। ਇਸ ਸਮਾਗਮ ਵਿਚ ਹੀ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ 1984 ਵਿਚ ਦਰਬਾਰ ਸਾਹਿਬ ‘ਤੇ ਹੋਏ ਹਮਲੇ ਸਬੰਧੀ ਵੇਰਵੇ ਦੇਂਦੇ ਹੋਏ ਦੱਸਿਆ ਕਿ ਇਹ ਹਮਲਾ ਇੰਦਰਾ ਗਾਂਧੀ ਦੀ ਲੰਮੀ ਪਲਾਨਿੰਗ ਦਾ ਨਤੀਜਾ ਸੀ। ਉਹ ਸਿੱਖ ਪੰਥ ਦੇ ਦਿਲ ‘ਤੇ ਹਮਲਾ ਕਰ ਕੇ ਸਿੱਖਾਂ ਨੂੰ ਸਦਾ ਵਾਸਤੇ ਚੁਪ ਕਰਾ ਦੇਣਾ ਚਾਹੁੰਦੀ ਸੀ। ਉਨ੍ਹਾਂ ਹੋਰ ਕਿਹਾ ਕਿ ਭਾਵੇਂ 1966 ਵਿਚ ਪੰਜਾਬੀ ਸੂਬਾ ਬਣ ਗਿਆ ਸੀ ਪਰ ਇਸ ਨੂੰ ਦੂਜੇ ਸੂਬਿਆਂ ਵਾਲੇ ਸਾਧਾਰਨ ਹੱਕ ਵੀ ਹਾਸਿਲ ਨਹੀਂ ਸਨ। ਇਸ ਦਾ ਪਾਣੀ ਖੋਹ ਲਿਆ ਗਿਆ ਸੀ ਤੇ ਇਸ ਦੀ ਬਿਜਲੀ ਨੂੰ ਲੁੱਟ ਲਿਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਮਾਮਲੇ ਵਿਚ ਸਭ ਤੋਂ ਵੱਡੀ ਗ਼ਦਾਰੀ ਪ੍ਰਤਾਪ ਸਿੰਘ ਕੈਰੋਂ ਨੇ ਕੀਤੀ ਸੀ ਤੇ ਇਸ ਮਗਰੋਂ ਜ਼ੈਲ ਸਿੰਘ, ਦਰਬਾਰਾ ਸਿੰਘ, ਸੁਰਜੀਤ ਬਰਨਾਲਾ, ਲੌਂਗੋਵਾਲ, ਬਾਦਲ ਤੇ ਬਾਕੀ ਸਾਰਿਆਂ ਨੇ ਵੀ ਪੰਜਾਬ ਦੀ ਲੁੱਟ ਵਿਚ ਪੂਰਾ ਰੋਲ ਅਦਾ ਕੀਤਾ।
ਇਸ ਮੌਕੇ ਤੇ ਗੁਰਦੁਆਰਾ ਦਸਮੇਸ਼ ਦਰਬਾਰ ਦੇ ਪ੍ਰਧਾਨ ਸੌਦਾਗਰ ਸਿੰਘ ਸੰਧੂ, ਬਲਜਿੰਦਰ ਸਿੰਘ ਖੈਹਰਾ ਖ਼ਜ਼ਾਨਚੀ, ਗਿਆਨ ਸਿੰਘ ਗਿੱਲ ਜਨਰਲ ਸਕੱਤਰ, ਇੰਦਰਜੀਤ ਸਿੰਘ ਬੈਂਸ ਸਕੱਤਰ, ਜਸਵਿੰਦਰ ਸਿੰਘ ਬਦੇਸ਼ਾ, ਜਸਦੀਪ ਸਿੰਘ ਸੰਧੂ, ਸਵਰਨ ਸਿੰਘ ਸਿੱਧੂ (ਪ੍ਰਧਾਨ ਯੂਨਾਈਟਡ ਸਿੱਖਜ਼ ਫ਼ੈਡਰੇਸ਼ਨ), ਜਥੇਦਾਰ ਸਤਿੰਦਰਪਾਲ ਸਿੰਘ (ਮੈਂਬਰ ਪੰਥਕ ਕਮੁੇਟੀ), ਪ੍ਰਸਿਧ ਵਿਦਵਾਨ ਸੰਤਾ ਸਿੰਘ ਤਾਤਲੇ, ਬੀਬੀ ਸੁਰਿੰਦਰ ਕੌਰ (ਸਿੰਘਣੀ ਸ਼ਹੀਦ ਜਥੇਦਾਰ ਤਲਵਿੰਦਰ ਸਿੰਘ), ਰਿਪਦੁਮਨ ਸਿੰਘ ਮਲਿਕ, ਜਰਨੈਲ ਸਿੰਘ ਚੀਮਾ, ਪਰਉਪਕਾਰ ਸਿੰਘ, ਸੁਰਿੰਦਰ ਸਿੰਘ ਗਿੱਲ, ਹਾਕਮ ਸਿੰਘ ਚੇਅਰਮੈਨ ਖਾਲਸਾ ਸਕੂਲ, ਬਲਦੀਪ ਸਿੰਘ ਹੇਅਰ (ਪ੍ਰਿੰਸੀਪਲ ਸਿੱਖ ਅਕੈਡਮੀ) ਤੇ ਹੋਰ ਬਹੁਤ ਸਾਰੇ ਪਤਵੰਤੇ ਆਗੂ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਸਿੱਖ ਇਕ ਵਿਲੱਖਣ ਧਰਮ ਹੇ ਅਤੇ ਅਕਾਲ ਤਖ਼ਤ ਸਾਹਿਬ ਦੀ ਦੁਨੀਆਂ ਭਰ ਵਿਚ ਅਦੁੱਤੀ ਥਾਂ ਹੈ ਕਿਉਂ ਕਿ ਇਹ ਤਖ਼ਤ ਇਕ ਦੁਨੀਆਵੀ ਬਾਦਸ਼ਾਹ ਦਾ ਨਹੀਂ ਬਲਕਿ ਅਕਾਲ ਪੁਰਖ ਦਾ ਤਖ਼ਤ ਹੈ। ਉਨ੍ਹਾਂ ਕਿਹਾ ਕਿ ਜਿਸ ਤਖ਼ਤ ਦਾ ਨਾ ਸੁਣ ਕੇ ਹਰ ਇਕ ਸਿੱਖ ਦਾ ਸਿਰ ਸ਼ਰਧਾ ਨਾਲ ਝੁਕ ਜਾਣਾ ਚਾਹੀਦਾ ਸੀ, ਉਸ ਤਖ਼ਤ ਦੇ ਮੁਖ ਸੇਵਾਦਾਰ ਨੂੰ ਲੋਕ ਇਕ ਧੜੇ ਦਾ ਪੁਜਾਰੀ ਕਹਿ ਕੇ ਉਸ ਦੀ ਵਿਰੋਧਤਾ ਕਰ ਰਹੇ ਹਨ। ਇਹ ਸਾਰਾ ਕੁਝ ਇਸ ਤਖ਼ਤ ਦੀ ਬੇਅਦਬੀ ਕਰਨ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਇਹ ਹਰਕਤ ਤਾਂ ਹੀ ਰੁਲ ਸਕਦੀ ਹੈ ਜੇ ਕਰ ਇਸ ਤਖ਼ਤ ਤੋਂ ਇਕ ਵਿਅਕਤੀ ਦੀ ਜਗਹ ਸਰਬਤ ਖਾਲਸਾ ਦੇ ਹੁਕਮਨਾਮੇ ਜਾਰੀ ਹੋਣ। ਉਨ੍ਹਾਂ ਕਿਹਾ ਕਿ ਇਹ ਗੱਲ ਤਾਂ ਹੀ ਸੰਭਵ ਹੈ ਜੇ ਕਰ ਸਿੱਖ ਇਕ “ਵਰਲਡ ਸਿੱਖ ਪਾਰਲੀਮੈਂਟ” ਨੂੰ ਕਾਇਮ ਕਰ ਲੈਣ। ਇਹ ਪਾਰਲੀਮੈਂਟ ਸਿੱਖਾਂ ਦੇ ਬਹੁਤ ਸਾਰੇ ਮਸਲਿਆਂ ਦੇ ਹੱਲ ਚਿ ਬਹੁਤ ਮਦਦਗਾਰ ਸਾਬਿਤ ਹੋਵੇਗੀ। ਉਨ੍ਹਾਂ ਦੇ ਵਿਖਿਆਣ ਤੇ ਸੰਗਤਾਂ ਨੇ ਜੈਕਾਰੇ ਛੱਡ ਕੇ ਸਹਿਮਤੀ ਪਰਗਟਾਈ।
ਸਿੱਖ ਵਿਦਵਾਨ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਬੀਤੇ ਦੋ ਹਫ਼ਤੇ ਤੋਂ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਸੰਗਤਾਂ ਨੂੰ ਸੰਬੋਧਨ ਹੋ ਰਹੇ ਸਨ। ਇਸ ਦੋਰਾਨ ਉਨ੍ਹਾਂ ਨੇ ਬਹੁਤ ਸਾਰੇ ਗੁਰਦੁਆਰਿਆਂ, ਦਰਜਨ ਤੋਂ ਵਧ ਰੇਡੀਓ ਸਟੇਸ਼ਨਾਂ ੳਤੇ ਕਈ ਟੀ.ਵੀਜ਼ ਤੇ ਟਾੱਕ-ਸ਼ੋਅ ਪੇਸ਼ ਕੀਤੇ ਹਨ ਜਿਨ੍ਹਾਂ ਨੂੰ ਦੋ ਲੱਕ ਤੋਂ ਵਧ ਸਿੱਖਾਂ ਨੇ ਸੁਣਿਆ ਹੈ ਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਲੈਕਚਰ ‘ਗੁਰੂਪੰਥ ਡਾਟ ਕਮ” ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।


ਮੈਰੀਲੈਡ ਵਿੱਚ 84 ਦੇ ਦੰਗਿਆ ਬਾਰੇ ਜਾਣਕਾਰੀ ਦਿੱਤੀ



ਸਿੱਖ ਨੌਜਵਾਨ ਪੀੜੀ ਦੇ ਭਵਿੱਖ ਨਾਲ ਹੋ ਰਿਹਾ ਹੈ ਖਿਲਵਾੜ ਕੌਮ ਦਾ ਆਪਣਾ ਘਰ ਹੀ ਸਮੱਸਿਆ ਦਾ ਹੱਲ-ਸੁਖਪ੍ਰੀਤ ਸਿੰਘ

ਭਾਰਤ ਸਰਕਾਰ ਪੰਜਾਬ ਦੀ ਨੌਜਵਾਨ ਪੀੜੀ ਨੂੰ ਪੜੇ ਲਿਖੇ ਹੋਣ ਦੇ ਬਾਵਜੂਦ ਨੌਕਰੀਆਂ ਦੇ ਖੁਸ਼ਹਾਲ ਹੋਣ ਦੇ ਰਸਤੇ ਪ੍ਰਦਾਨ ਕਰਨ ਦੀ ਬਜਾਏ ਬਾਹਰਲੇ ਮੁਲਕਾਂ ਵਿੱਚ ਧੱਕੇ ਖਾਣ ਲਈ ਇਸ ਕਰਕੇ ਸਹਿਮਤ ਹੈ ਕਿ ਇਸ ਨੌਜਵਾਨ ਪੀੜੀ ਨੂੰ ਵੈਸਟਰਨਾਈਜ ਕਰ ਇਹਨਾਂ ਦੇ ਖੁਦ ਦੇ ਭਵਿੱਖ ਨਾਲ ਜੁੜੀਆਂ ਕੌੰਮ ਦੀਆਂ ਅੱਜ ਦੀਆਂ ਮੁਸ਼ਕਿਲਾਂ ਦੀ ਜਾਣਕਾਰੀ ਤੋਂ ਇਨਾਂ ਕ ਦੂਰ ਕਰ ਦਿੱਤਾ ਜਾਵੇ ਕਿ ਉਹ ਇਹਨਾਂ ਬੇਇਨਸਾਫੀਆਂ ਖਿਲਾਫ ਉਠਣ ਵਾਲੀ ਬੁਲੰਦ ਅਵਾਜ ਨਾ ਬਣ ਸਕਣ। ਦੁਨੀਆ ਦਾ ਇਤਹਾਸ ਫਰੋਲ ਕੇ ਦੇਖਿਆ ਜਾਵੇ ਤਾਂ ਹਰ ਇਕ ਕਾਮਯਾਬ ਕ੍ਰਾਂਤੀ ਦੀ ਰ੍ਹੀੜ ਦੀ ਹੱਡੀ ਹਮੇਸ਼ਾਂ ਨੌਜਵਾਨ ਪੀੜੀ ਹੀ ਨਿੱਤਰ ਕੇ ਆਂਉਦੀ ਹੈ, ਅਤੇ ਅਗਰ ਇਸ ਕ੍ਰਾਂਤੀ ਦੇ ਸੋਮੇ ਨੂੰ ਹੀ ਗੁਮਰਾਹ ਕਰ ਦਿੱਤਾ ਜਾਵੇ ਜਾਂ ਨਸ਼ਿਆਂ ਵਿੱਚ ਹੜ ਦਿੱਤਾ ਜਾਵੇ ਜਾਂ ਫਿਰ ਇਨਾ ਕ ਕੁਚਲ ਦਿੱਤਾ ਜਾਵੇ, ਜਿਂਵੇ ਕਿ 1970 ਤੋਂ ਲੈ ਕੇ 1990 ਦੇ ਦਹਾਕੇ ਪੰਜਾਬ ਵਿੱਚ ਹੋਇਆ ਤਾਂ ਕਿਸੇ ਵੀ ਕੌਮ ਨੂੰ ਗੂੰਗਾ ਕਰ ਹਮੇਸ਼ਾਂ ਗੁਲਾਮ ਰੱਖਿਆਂ ਜਾ ਸਕਦਾ ਹੈ।ਇਹੀ ਕਾਰਨ ਹੈ ਕਿ ਪੰਜਾਬ ਅਤੇ ਭਾਰਤ ਸਰਕਾਰ ਦੇ ਟਰੈਵਲ ਏਜੰਟਾਂ ਤੇ ਸ਼ਕੰਜਾ ਕੱਸਣ ਦੇ ਝੂਠੇ ਦਾਵਿਆਂ ਦੀ ਹੋਂਦ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਤਕ ਸੀਮਤ ਹੋ ਕੇ ਰਹਿ ਜਾਂਦੀ ਹੈ।ਅਸਲ ਵਿੱਚ ਰਾਜਸੀ ਅਤੇ ਸਿਆਸੀ ਲਾਹੇ ਲੈਣ ਲਈ ਇਹ ਇੱਕ ਬਹੁਤ ਹੀ ਸੋਚੀ ਸਮਝੀ ਸਾਜਿਸ਼ ਅਧੀਨ ਹੋ ਰਹੇ ਘੱਟ ਗਿਣਤੀ ਫਿਰਕੇ ਦੇ ਸ਼ੋਸ਼ਣ ਦਾ ਸਬੂਤ ਹੈ।ਕਾਲਜਾਂ ਸਕੂਲਾਂ, ਅਖਬਾਰਾਂ, ਇਸ਼ਤਿਹਾਰਾਂ ਵਿੱਚ ਹਰ ਰੋਜ ਨਿੱਤ ਨਵੇਂ ਵਿਦੇਸ਼ ਭੇਜਣ ਦੇ ਪੈਕਜਾਂ ਦੀ ਮਨਮੋਹਣੀਆਂ ਪੇਸ਼ਕਸ਼ਾਂ ਲੁਬਾਵਣੀਆਂ ਤਾਂ ਲਗਦੀਆਂ ਹੀ ਹਨ ਪਰ ਇਹਨਾਂ ਵਿੱਚ ਲੁਕੀ ਸੱਚਾਈ ਇਹਨਾਂ ਲਾਲਚਾਂ ਦੇ ਸ਼ਿਕਾਰ ਹੋ ਚੁੱਕਿਆਂ ਦੇ ਦਿਲ ਦਿਮਾਗ ਤੋਂ ਮੀਲਾਂ ਦੂਰ ਹੈ।ਇਸ ਝੂਠ ਨੂੰ ਵੇਚਣ ਲਈ ਪੰਜਾਬ ਦੀ ਗਲੀ ਗਲੀ ਵਿੱਚ ਹਜਾਰਾਂ ਵੱਡੀਆਂ ਛੋਟੀਆਂ ਦੁਕਾਨਾ ਸਰਕਾਰ ਦੇ ਇਸੇ ਮਨਸੂਬੇ ਨੂੰ ਅੰਜਾਂਮ ਦੇਣ ਲਈ ਖੁੱਲ ਚੁੱਕੀਆਂ ਹਨ।ਪੰਜਾਬ ਦਾ ਹਰ ਇਕ ਨੌਜਵਾਨ ਜਿਸ ਨੂੰ ਭਾਰਤ ਦੀ ਸਰਹੱਦ ਦੇ ਅੰਦਰ ਰਹਿੰਦਿਆਂ ਵੀ ਭਾਰਤ ਸਰਕਾਰ ਤੋਂ ਕੋਈ ਉਮੀਦ ਨਹੀ ਉਹ ਸਰਹੱਦ ਤੋਂ ਬਾਹਰ ਵੀ ਭਾਰਤ ਸਰਕਾਰ ਦੀ ਉਸ ਪ੍ਰਤੀ ਬਣਦੀ ਜਿੰਮੇਵਾਰੀ ਤੋਂ ਹੀਣ ਹੀ ਰੰਿਹਦਾ ਹੈ ਜਿਂਵੇ ਕਿ ਅਸਟਰੇਲੀਆ ਵਿੱਚ ਪੰਜਾਬੀ ਮੂਲ ਦੇ ਵਿਦਿਆਰਥੀਆਂ ਤੇ ਹੋ ਰਹੇ ਅਣਗਿਣਤ ਜਾਨ ਲੇਵਾ ਹਮਲਿਆਂ ਮਗਰੋਂ ਵੀ ਕੋਈ ਸੁਣਵਾਈ ਨਹੀ ਕੇਵਲ ਅਖਬਾਰਾਂ ਦੇ ਮੁੱਖ ਸਫੇ ਸਿਆਸੀ ਸਿਆਹੀ ਨਾਲ ਕਾਲੇ ਕੀਤੇ ਜਾਂਦੇ ਹਨ। ਜਮੀਨਾਂ ਵੇਚ, ਕਰਜੇ ਚੁੱਕ ਇਹਨਾਂ ਸੁਪਨਿਆਂ ਨੂੰ ਸਕਾਰ ਕਰਨ ਲਈ ਪਜਾਬ ਦੇ ਇਹ ਨੌਜਵਾਨ ਵਿਦੇਸ਼ਾਂ ਵਲ ਮੂੰਹ ਤਾਂ ਕਰ ਲੈਂਦੇ ਹਨ ਪਰ ਇਕ ਸਵਾਲ ਇਹਨਾਂ ਨੂੰ ਆਪਣੀਆਂ ਹੀ ਵੋਟਾਂ ਦੇ ਸੱਤਾ ਦੀ ਕੁਰਸੀ ਬਿਠਾਈ ਸਰਕਾਰ ਨੂੰ ਪੁਛਣਾ ਚਾਹੀਦਾ ਹੈ ਕਿ ਅਜਾਦੀ ਮਿਲਣ ਦੇ 62 ਸਾਲ ਬਾਅਦ ਵੀ ਅਣਗਿਣਤ ਆਈਆਂ ਗਈਆਂ ਸਰਕਾਰਾਂ ਆਪਣੇ ਸਿੱਖਿਆ ਅਦਾਰਿਆਂ ਦਾ ਮਕਾਮ ਅਸਟਰੇਲੀਆ ਜਾਂ ਅਮਰੀਕਾ ਦੇ ਅਦਾਰਿਆਂ ਵਾਂਗ ਉਬਾਰਨ ਵਿੱਚ ਕਿਉਂ ਅਸਫਲ ਰਹੀਆਂ ਹਨ।ਆਖਿਰ ਬਂਗਲੌਰ ਹੀ ਕਿਉਂ ਆਈ ਟੀ ਦਾ ਕੇਂਦਰ ਬਿੰਦੂ ਹੈ, ਅੰਮ੍ਰਿਤਸਰ ਜਾਂ ਚੰਡੀਗੜ ਜਾਂ ਪੰਜਾਬ ਦਾ ਕੋਈ ਹੋਰ ਸ਼ਹਿਰ ਕਿਉਂ ਨਹੀ।ਜਿਵੇਂ ਪੰਜਾਬ ਦੇ ਭਵਿੱਖ ਪੰਜਾਬ ਦੀ ਨੌਜਵਾਨੀ ਨਾਲ ਇਹ ਸ਼ਾਜਿਸ਼ ਰਚ ਖਿਲਵਾੜ ਕੀਤਾ ਜਾ ਰਿਹਾ ਹੈ ਠੀਕ ਉਸੇ ਤਰਾਂ ਬਾਹਰਲੇ ਦੇਸ਼ਾਂ ਵਿੱਚ ਵਸਦੇ ਕੌਮ ਦੇ ਦਰਦ ਨੂੰ ਆਪਣਾ ਦਰਦ ਸਮਝ ਅਵਾਜ ਉਠਾਉਣ ਵਾਲੇ ਸਿੱਖਾਂ ਨੂੰ ਵੀ ਬਲੈਕ ਲਿਸਟਡ ਕਰ ਉਹਨਾ ਦੇ ਕੌਮ ਪ੍ਰਤੀ ਫਰਜ ਨੂੰ ਨੇਪਰੇ ਚਾੜਣ ਦੇ ਰਸਤੇ ਭਾਰਤ ਸਰਕਾਰ ਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ।ਚੋਣ ਅਸੀਂ ਕਰਨੀ ਹੈ ਕਿ ਕੌਮ ਨੂੰ ਆਪਣੇ ਅਬਾਦ ਅਤੇ ਖੁਸ਼ਹਾਲ ਘਰ ਦੀ ਲੋੜ ਹੈ ਜਾਂ ਆਪਣੀ ਇਸ ਧਰਤ ਨੂੰ ਵਿਸਾਰ ਦੁਸ਼ਮਣ ਵਲੋਂ ਰਚੇ ਇਸ ਨਾਟਕ ਵਿੱਚ ਕਠਪੁਤਲੀ ਦੀ ਭੂਮਿਕਾ ਨਿਭਾਉਣੀ ਹੈ।

ਸਿੱਖ ਸੰਗਠਨ ਦੇ ਸੱਦੇ ’ਤੇ ਰੇਲ ਆਵਾਜਾਈ ਮੁਕੰਮਲ ਠੱਪ ਰਹੀ

ਚੰਡੀਗੜ੍ਹ, 6 ਨਵੰਬਰ -ਸਿੱਖ ਸੰਗਠਨ ਵੱਲੋਂ ਜੋ ਅੱਜ ਪੰਜਾਬ ਵਿੱਚ ਰੇਲ ਰੋਕੋ ਪ੍ਰੋਗਰਾਮ ਦਾ ਸੱਦਾ ਦਿੱਤਾ ਸੀ, ਉਸ ਨੂੰ ਪੰਜਾਬ ਭਰ ਵਿੱਚ ਕਈ ਥਾਵਾਂ ’ਤੇ ਕਈ ਮੁੱਖ ਰੇਲਵੇ ਮਾਰਗਾਂ ’ਤੇ ਭਾਰੀ ਤੇ ਭਰਵਾਂ ਹੁੰਗਾਰਾ ਮਿਲਿਆ ਹੈ। ਅੰਬਾਲਾ ਨੰਗਲ ਲਾਈਨ ’ਤੇ ਸਿੱਖ ਸੰਗਠਨ ਵੱਲੋਂ ਦੋ ਥਾਵਾਂ ’ਤੇ ਰੇਲ ਰੋਕੀ ਗਈ। ਇਸ ਲਈ ਅੰਬਾਲਾ ਨੰਗਲ, ਊਨਾ ਰੇਲਵੇ ਜੰਕਸ਼ਨ ਤੇ ਅੱਜ ਸਾਰਾ ਦਿਨ ਕੋਈ ਰੇਲ ਆਈ ਗਈ ਨਹੀਂ। ਰੇਲਵੇ ਵਿਭਾਗ ਵੱਲੋਂ ਰੇਲ ਰੋਕੋ ਘਟਨਾ ਤੋਂ ਬਾਅਦ ਸਾਰੀਆਂ ਮੁਸਾਫਰ ਗੱਡੀਆਂ ਪਿੱਛੇ ਹੀ ਰੋਕ ਲਈਆਂ। ਇਸੇ ਤਰ੍ਹਾਂ ਅੰਬਾਲਾ, ਲੁਧਿਆਣਾ, ਅੰਮ੍ਰਿਤਸਰ ਰੇਲਵੇ ਟਰੈਕ ’ਤੇ ਕਈ ਜਗ੍ਹਾ ਸਿੱਖ ਸੰਗਠਨਾਂ ਨੇ ਰੇਲ ਗੱਡੀ ਰੋਕ ਕੇ ਪ੍ਰੋਟੈਸਟ ਕੀਤਾ। ਸੈਂਕੜੇ ਵਿਖਾਵਾਕਾਰੀਆਂ ਨੇ ਅੱਜ ਲੁਧਿਆਣਾ, ਅੰਮ੍ਰਿਤਸਰ, ਦਿੱਲੀ ਜਾਣ ਵਾਲੀਆਂ ਗੱਡੀਆਂ ਨੂੰ ਲੁਧਿਆਣੇ ਨੇੜੇ ਰੋਕ ਲਿਆ। ਇਨ੍ਹਾਂ ਵਿੱਚ ਸੱਚਖੰਡ ਐਕਸਪ੍ਰੈੱਸ, ਸ਼ਤਾਬਦੀ-ਅੰਮ੍ਰਿਤਸਰ ਦੀਆਂ ਗੱਡੀਆਂ ਰੋਕੀਆਂ। ਉਧਰ ਅੰਬਾਲਾ ਵਿੱਚ ਰੇਲਵੇ ਵਿਭਾਗ ਨੇ ਲੱਗਭੱਗ ਕਈ ਪੰਜਾਬ ਜਾਣ ਵਾਲੀਆਂ ਗੱਡੀਆਂ ਰੋਕ ਲਈਆਂ। ਕਈ ਗੱਡੀਆਂ ਰੱਦ ਕਰ ਦਿੱਤੀਆਂ ਹਨ। ਅੰਬਾਲਾ ਤੋਂ ਅੰਮ੍ਰਿਤਸਰ ਜਾਣ ਵਾਲੀਆਂ ਗੱਡੀਆਂ ਦੇ ਅਜ ਰਸਤੇ ਹੀ ਬਦਲ ਦਿੱਤੇ, ਇਹ ਰੇਲ ਗੱਡੀਆਂ ਹੁਣ ਛੋਟੇ ਕਸਬਿਆਂ ਪਟਿਆਲਾ, ਨਾਭਾ ਤੋਂ ਹੋ ਕੇ ਅੱਜ ਲੁਧਿਆਣੇ ਜਾਣਗੀਆਂ, ਜਿੱਥੇ ਰੇਲ ਨੂੰ ਨਹੀਂ ਰੋਕਿਆ ਗਿਆ। ਇਸੇ ਤਰ੍ਹਾਂ ਦਿੱਲੀ ਨੂੰ ਜਾਣ ਵਾਲੀਆਂ ਗੱਡੀਆਂ ਦੇ ਵੀ ਰਸਤੇ ਬਦਲ ਗਏ। ਕਈ ਸਿੱਖ ਸੰਸਥਾਵਾਂ ਦੇ ਸੈਂਕੜੇ ਕਾਰਕੁੰਨਾਂ ਲੁਧਿਆਣੇ ਨੇੜੇ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਅਤੇ ਗਿਆਸਪੁਰਾ ਵਿੱਚ ਧਰਨਾ ਦੇ ਕੇ ਸਾਰੀ ਰੇਲਵੇ ਟ੍ਰੈਫਿਕ ਜਾਮ ਕਰ ਦਿੱਤੀ । ਅੱਜ ਸਾਰਾ ਦਿਨ ਅੰਬਾਲਾ ਤੋਂ ਲੁਧਿਆਣਾ ਅਤੇ ਅੰਬਾਲਾ ਤੋਂ ਨੰਗਲ, ਊਨਾ ਰੇਲਵੇ ਟਰੈਕ ਤੇ ਕੋਈ ਰੇਲ ਨਹੀਂ ਚੱਲੀ। ਇਹ ਰੇਲ ਰੋਕੇ ਪ੍ਰੋਗਰਾਮ ਸਿੱਖ ਸੰਗਠਨਾਂ ਵੱਲੋਂ 1984 ਦੇ ਦੰਗਿਆਂ ਵਿਚ ਪੀੜਤ ਪਰਿਵਾਰਾਂ ਨੂੰ ਪੂਰਾ ਇਨਸਾਫ ਨਾ ਮਿਲਣ ਕਰਕੇ ਰੋਸ ਵਜੋਂ ਕੇਂਦਰ ਸਰਕਾਰ ਨੂੰ ਚੌਕਸ ਤੇ ਸਾਵਧਾਨ ਕਰਨ ਲਈ ਰੇਲ ਰੋਕੋ ਦੇ ਸੱਦਾ ਦਿੱਤਾ ਸੀ।
1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾ ਦਵਾਉਣ ਦੀ ਮੰਗ ਨੂੰ ਲੈ ਕੇ ਦੰਗਾਂ ਪੀੜਤ ਜੱਥੇਬੰਦੀਆਂ ਵਲੋਂ ਦਿੱਤੇ ਰੇਲ ਬੰਦ ਦੇ ਸੱਦੇ ਦੇ ਮੱਦੇ ਨਜ਼ਰ ਅੱਜ ਅੰਮ੍ਰਿਤਸਰ –ਦਿੱਲੀ ਮੁੱਖ ਰੇਲ ਲਾਈਨ ਤੇ ਹਜ਼ਾਰਾ ਪ੍ਰਦਰਸ਼ਨਕਾਰੀਆਂ ਨੇ ਧਰਨਾ ਦੇ ਕੇ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ। ਪੰਜ ਘੰਟੇ ਤੋਂ ਜਿਆਦਾ ਸਮੇਂ ਤੱਕ ਚੱਲੇ ਅੱਜ ਦੇ ਰੋਸ ਧਰਨੇ ਵਿੱਚ ਦੰਗਾਂ ਪੀੜਤ ਜੱਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ, ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾ, ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਅਤੇ ਦੰਗਾਂ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਅਤੇ ਚੇਅਰਮੈਨ ਗੁਰਦੇਵ ਸਿੰਘ ਆਪਣੇ ਸੈਕੜੇ ਸਾਥੀਆਂ ਸਮੇਤ ਸ਼ਾਮਿਲ ਹੋਏ। ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ 11 : 00 ਵਜੇ ਤੱਕ ਇਸ ਧਰਨੇ ਦੌਰਾਨ ਰੇਲ ਪ੍ਰਸ਼ਾਸਨ ਨੇ ਇਸ ਰੂਟ ਤੇ ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ। ਇਸ ਦੌਰਾਨ ਇਸ ਰੂਟ ਤੇ ਸਿਰਫ 1 ਮਾਲ ਗੱਡੀ ਲੰਘੀ ਜਿਸ ਨੂੰ ਧਰਨਾ ਕਾਰੀਆ ਨੇ ਪੱਥਰਾ ਕਰ ਕੇ ਰੋਕ ਦਿੱਤਾ ਅਤੇ ਇੰਜਣ ਦੇ ਸ਼ੀਸੇਆ ਦੀ ਭੰਨ ਤੋੜ ਕੀਤੀ। ਅੱਜ ਦੇ ਰੇਲ ਰੋਕੋ ਪ੍ਰੋਗਰਾਮ ਸਬੰਧੀ ਸਿੱਖ ਸੰਗਤਾ ਵਿੱਚ ਇੰਨਾ ਉਤਸ਼ਾਹ ਅਤੇ ਜੋਸ਼ ਦੇਖਿਆ ਗਿਆ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆ ਗੁਰਦਾਸਪੁਰ, ਪਟਿਆਲ, ਸੰਗਰੂਰ, ਫਰੀਦਕੋਟ, ਕੋਟਕਪੂਰਾ, ਮੋਹਾਲੀ ਅਤੇ ਚੰਡੀਗੜ੍ਹ ਤੋਂ ਕੱਲ ਸ਼ਾਮ ਤੋਂ ਹੀ ਸੰਗਤਾਂ ਲੁਧਿਆਣੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਜਿੰਨ੍ਹਾਂ ਵਿਚ ਬੀਬੀਆਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ। ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਸਿੱਖ ਸੰਗਤਾਂ ਨੇ ਸਵੇਰੇ ਤੜਕੇ ਹੀ ਗਿਆਸਪੁਰਾ ਰੇਲ ਫਾਟਕ ਦੇ ਨੇੜੇ ਧਰਨਾ ਲਗਾ ਕੇ ਰੇਲ ਆਵਾਜਾਈ ਠੱਪ ਕਰ ਦਿੱਤੀ ਅਤੇ ਕੇਂਦਰ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਧਰਨਾ ਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਸੀ ਅਤੇ ਉਸ ਸਮੇਂ ਦੀ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਦਿੱਲੀ, ਕਾਨਪੁਰ, ਬੋਕਾਰੋ ਜਮਸ਼ੇਰਪੁਰ ਸਮੇਤ ਦੇਸ਼ ਭਰ ਵਿਚ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ, ਸਿੱਖ ਬੀਬੀਆਂ ਦੀ ਇੰਜਤ ਨੂੰ ਪੈਰਾਂ ਵਿੱਚ ਰੋਲਿਆ ਗਿਆ ਅਤੇ ਵਹਿਸ਼ੀ ਦਰਿੰਦਿਆਂ ਨੇ ਬਜ਼ਰਗਾਂ ਅਤੇ ਦੁੱਧ ਪੀਦੇ ਮਾਸੂਮਾ ਨੂੰ ਵੀ ਬਖ਼ਸਿਆ ਗਿਆ। ਸਿੱਖਾਂ ਦੇ ਕਾਤਲਾ ਦੀ ਪਛਾਣ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਜਾਵਾ ਦੇਣ ਵਿੱਚ ਦੇਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਸਿੱਖਾਂ ਦਾ ਦੇਸ਼ ਦੀ ਨਿਆਪਾਲਕਾ ਤੋਂ ਵਿਸ਼ਾਵਾਸ ਉਠਦਾ ਨਜ਼ਰ ਆ ਰਿਹਾ ਹੈ।
ਇਸ ਮੌਕੇ ਜਦੋਂ ਜੱਥੇਦਾਰ ਅਵਤਾਰ ਸਿੰਘ ਨੂੰ ਪੁੱਛਿਆ ਗਿਆ ਕਿ ਸ਼ੋਮਣੀ ਕਮੇਟੀ ਵਲੋਂ ਦੰਗਾਂ ਪੀੜਤਾ ਨੂੰ ਕਿ ਸਹੂਲਤਾ ਦਿੱਤੀਆਂ ਗਈ ਹਨ ਤਾਂ ਉਹ ਕੋਈ ਤਸੱਲੀ ਬਖ਼ਸ ਜਵਾਬ ਨਾ ਦੇ ਸਕੇ। ਦਮਦਮੀ ਟਕਸਾਲ ਦੇ ਮੁੱਖ ਬਾਬਾ ਹਰਨਾਮ ਸਿੰਘ ਧੁੰਮਾਂ, ਫੈਡਰੇਸ਼ਨ ਆਗੂ ਪਰਮਜੀਤ ਸਿੰਘ ਖਾਲਸਾ ਦੰਗਾਂ ਪੀੜਤ ਸੁਸਾਇਟੀ ਦੇ ਸੁਰਜੀਤ ਸਿੰਘ ਦੁੱਗਰੀ ਨੇ ਆਪਣੇ ਸੰਬੋਧਨਾਂ ਵਿੱਚ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾ ਵਿਚ ਆਲੋਚਨਾ ਕੀਤਾ ਅਤੇ ਕਿਹਾ ਕਿ ਸਰਕਾਰ ਦੇ ਪੱਖਪਾਤੀ ਰਵਈਏ ਕਾਰਨ ਕਾਰਨ ਸਬੂਤ ਹੋਣ ਦੇ ਬਾਵਜੂਦ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਜਿਹੇ ਕਾਤਲ ਬਾਹਰ ਘੁੰਮ ਰਹੇ ਹਨ। ਅੱਜ ਇਸ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਿਕਾਸ ਗਰਗ, ਏ.ਡੀ.ਸੀ. ਕੁਲਦੀਪ ਸਿੰਘ ਅਤੇ ਜ਼ਿਲ੍ਹਾਂ ਪੁਲਿਸ ਮੁੱਖੀ ਡਾ: ਸੁਖਚੈਨ ਸਿੰਘ ਗਿੱਲ ਦੀ ਨਿਗਰਾਨੀ ਹੇਠ ਸਖ਼ਤ ਸੁਰਖਿਆਂ ਪ੍ਰਬੰਧ ਕੀਤੀ ਗਏ ਸਨ। ਅੱਜ ਦੇ ਧਰਨੇ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਜ਼ਿਲ੍ਹਾਂ ਪ੍ਰਧਾਨ ਗੁਰਦੀਪ ਸਿੰਘ ਗੋਸਾ, ਫੈਡਰੇਸ਼ਨ ਦੇ ਮੁੱਖ ਬੁਲਾਰੇ ਭਾਈ ਮੇਜਰ ਸਿੰਘ ਖਾਲਸਾ, ਅਮਰਜੀਤ ਸਿੰਘ, ਬੀਬੀ ਗੁਰਦੀਪ ਕੌਰ, ਹਰਬੰਸ ਕੌਰ, ਭਾਈ ਜਸਪਾਲ ਸਿੰਘ, ਭਰਪੂਰ ਸਿੰਘ, ਪਰਮਜੀਤ ਸਿੰਘ ਪੰਮਾ, ਗੁਰਪ੍ਰਤੀ ਸਿੰਘ ਅਤੇ ਸਿੱਖ ਯੂਥ ਆਫ਼ ਪੰਜਾਬ ਦੇ ਸਰਵਕਾਰ ਸਿੰਘ ਸਾਥੀਆਂ ਸਮੇਤ ਸਾਮਿਲ ਹੋਏ।


ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਜਿਲਾਨੀ ਦੀ ਸਿੱਖ ਵਫ਼ਦ ਨਾਲ ਮੁਲਾਕਾਤ ।

ਇਸਲਾਮਾਬਾਦ (ਬਲਵਿੰਦਰਪਾਲ ਸਿੰਘ ਖ਼ਾਲਸਾ) ਇਕ ਉਚ ਪੱਧਰੀ ਸਿੱਖ ਵਫ਼ਦ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਯੂਸਫ਼ ਰਜ਼ਾ ਜਿਲਾਨੀ ਨਾਲ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਮੁਲਾਕਾਤ ਕੀਤੀ। ਇਹ ਮਿਲਣੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਦਫ਼ਤਰ ਵਿਚ ਹੋਈ।
ਪ੍ਰਧਾਨ ਮੰਤਰੀ ਨੇ ਸਿੱਖ ਆਗੂਆਂ ਨੂੰ ਜੀ ਆਇਆਂ ਕਿਹਾ ਤੇ ਸਭ ਦੀ ਰਾਜ਼ੀ ਖ਼ੁਸ਼ੀ ਪੁੱਛੀ ਅਤੇ ਹੁਣ ਤੱਕ ਪਾਕਿਸਤਾਨ ਸਰਕਾਰ ਵੱਲੋਂ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੀਤੇ ਗਏ ਕਾਰਜਾਂ ਬਾਰੇ ਵੀਚਾਰ ਵਟਾਂਦਰਾ ਕੀਤਾ।
ਪ੍ਰਧਾਨ ਮੰਤਰੀ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਛੇਤੀ ਹੀ ਬਣਨ ਵਾਲੀ ਬਾਬਾ ਗੁਰੂ ਨਾਨਕ ਅੰਤਰ-ਰਾਸ਼ਟਰੀ ਯੂਨੀਵਰਸਿਟੀ ਬਾਰੇ ਆਖਿਆ ਕਿ ਉਸ ਸੰਬਧੀ ਜ਼ਮੀਨ ਲੈ ਲਈ ਗਈ ਹੈ ਤੇ ਉਹ ਛੇਤੀ ਹੀ ਆਪ ਜਾ ਕੇ ਉਸਦਾ ਨੀਂਹ ਪੱਥਰ ਰਖਣਗੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੇ। ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦਿਤਾ ਕਿ ਇਹ ਯੂਨੀਵਰਸਿਟੀ ਦੁਨੀਆਂ ਦੀ ਬੇਹਤਰੀਨ ਯੂਨੀਵਰਸਿਟੀ ਹੋਵੇਗੀ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਰਕਾਰ ਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਨਵੇਂ ਉਸਾਰੇ ਜਾਣ ਵਾਲੇ ਤੇ ਮੁਰੰਮਤ ਅਧੀਨ ਇਤਿਹਾਸਕ ਗੁਰਦੁਆਰਿਆਂ ਦੀ ਸਿੱਖ ਭਵਨ ਕਲਾ ਬਚਾਈ ਜਾਵੇ ਤੇ ਭਵਿਖ ਵਿਚ ਬਨਣ ਵਾਲੀਆਂ ਨਵੀਆਂ ਇਮਾਰਤਾਂ ਦੀ ਉਸਾਰੀ ਤੇ ਸੁੰਦਰਤਾ ਵਿਚ ਸਿੱਖ ਭਵਨ ਕਲਾ ਦੇ ਸਿੱਖ-ਮਾਹਰਾਂ ਦੀ ਸਪਸ਼ਟ ਰਾਏ ਲਈ ਜਾਵੇ। ਪ੍ਰਧਾਨ ਮੰਤਰੀ ਨੇ ਉਥੇ ਬੈਠੇ ਫ਼ੈਡਰਲ ਮੰਤਰੀ ਸ਼ਾਹਬਾਜ਼ ਭੱਟੀ ਤੇ ਪਾਕਿਸਤਾਨ ਦੇ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਆਸਿਫ਼ ਹਾਸ਼ਮੀ ਹੁਰਾਂ ਨੂੰ ਇਸ ਵਿਸ਼ੇਸ਼ ਨੁਕਤੇ ਵੱਲ ਧਿਆਨ ਦੇਣ ਕਈ ਕਿਹਾ।
ਡਾ: ਪ੍ਰਿਤਪਾਲ ਸਿੰਘ ਹੁਰਾਂ ਇਹ ਗੱਲ ਫ਼ਿਰ ਦੁਹਰਾਈ ਕਿ ਯੂਨੀਵਰਸਿਟੀ ਵਿਚ ਬਨਣ ਵਾਲੀ ਗੁਰਮਤਿ ਸੰਗੀਤ ਫ਼ੈਕਲਟੀ ਦਾ ਪੂਰਾ ਖਰਚਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ।
ਪ੍ਰਧਾਨ ਮੰਤਰੀ ਨੇ ਆਪਣੇ ਵੱਲੋਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਤੁਹਾਡੀ ਖਿਦਮਤ ਕਰ ਸਕੀਏ। ਪ੍ਰਧਾਨ ਮੰਤਰੀ ਨੇ ਗੱਲਬਾਤ ਅੱਗੇ ਤੋਰਦਿਆਂ ਕਿਹਾ ਕਿ ਸਰਕਾਰ ਵੱਲੋਂ ਵੀਜ਼ਿਆਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਪਾਕਿਸਾਨ ਸਰਕਾਰ ਵੀਜ਼ਿਆਂ ਦੀ ਗਿਣਤੀ ਓਨੀ ਵਧਾ ਸਕਦੀ ਹੈ ਜਿਨੀਂ ਸਿੱਖ ਮੰਗ ਕਰਨਗੇ।
ਸਿੱਖ ਵਫ਼ਦ ਵਿਚ ਡਾ: ਪ੍ਰਿਤਪਾਲ ਸਿੰਘ ਤੋਂ ਇਲਾਵਾ ਸ਼ਾਮਲ ਹੋਣ ਵਾਲੇ, ਇੰਗਲੈਂਡ ਤੋਂ ਮਨਮੋਹਨ ਸਿੰਘ ਤੇ ਜੋਗਾ ਸਿੰਘ, ਮਾਸਟਰ ਜਗੀਰ ਸਿੰਘ ਜਥੇਦਾਰ ਸ਼੍ਰੋ.ਗੁ.ਪ੍ਰ.ਕ., ਡਾ: ਸ਼ਮਸ਼ੇਰ ਸਿੰਘ ਜੰਮੂ, ਸ਼ਾਮ ਸਿੰਘ, ਸਾਹਿਬ ਸਿੰਘ ਪਿਸ਼ਾਵਰ ਤੇ ਬਿਸ਼ਨ ਸਿੰਘ ਸਾਬਕਾ ਪ੍ਰਧਾਨ- ਪੀ.ਜੀ.ਪੀ.ਸੀ. । ਵਫ਼ਦ ਵਿਚ ਸ਼ਾਮਲ ਸਭ ਆਗੂਆਂ ਨੇ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਦੇ ਲੋਕਾਂ ਦਾ ਸਿੱਖ ਮਸਲਿਆਂ ਵੱਲ ਧਿਆਨ ਦੇਣ ਲਈ ਬੇਹੱਦ ਸ਼ੁਕਰੀਆ ਅਦਾ ਕੀਤਾ।

ਸੁਖਬੀਰ ਬਾਦਲ ਅਤੇ ਬਾਦਲ ਦਲੀਏ ‘ਸਿੱਖ ਕਤਲੇਆਮ’ ਦੇ ਮੁੱਦੇ ‘ਤੇ ਵੀ ਸਿਆਸੀ ਰੋਟੀਆਂ ਸੇਕਣ ਲੱਗੇ :- ਮਾਨ
ਬਾਦਲ ਦਲੀਆਂ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਯਾਦ ਪੱਤਰ ਦੇਣਾ ‘ਈਦ ਮਗਰੋਂ ਤੁੰਬਾ ਫੁਕਣ’ ਦੇ ਬਰਾਬਰ :-ਮਾਨ

ਚੰਡੀਗੜ੍ਹ, 5 ਨਵੰਬਰ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਸੁਖਬੀਰ ਬਾਦਲ, ਅਵਤਾਰ ਸਿੰਘ ਮੱਕੜ੍ਹ ਅਤੇ ਬਾਦਲ ਦਲੀਆਂ ਵੱਲੋਂ ਬੀਤੇ ਕੱਲ੍ਹ ਦਿੱਲੀ ਜਾ ਕੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ “ਸਿੱਖ ਕਤਲੇਆਮ” ਸੰਬੰਧੀ ਯਾਦ ਪੱਤਰ ਦੇਣ ਦੀ ਕਾਰਵਾਈ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇੱਕ ਬਿਆਨ ਵਿੱਚ ਕਿਹਾ ਹੈ ਕਿ 1984 ਵਿੱਚ ਸਿੱਖ ਕੌਮ ਦੇ ਹੋਏ ਸ਼ਾਜਿਸੀ ਕਤਲੇਆਮ ਦੇ ਕਾਤਿਲ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਵਿਧਾਨਿਕ ਮੰਗ ਨੂੰ ਲੈ ਕੇ ਸਿੱਖ ਕੌਮ ਨਾਲ ਸੰਬੰਧਿਤ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ 3 ਨਵੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੀ ਹੋਈ ਸੰਪੂਰਨ ਕਾਮਯਾਬੀ ਤੋਂ ਬੌਖਲਾਹਟ ਵਿੱਚ ਆ ਕੇ ਬਾਦਲ ਦਲੀਆਂ ਵੱਲੋਂ ਦਿੱਲੀ ਵੱਲ ਭੱਜਣ ਦੀ ਕਾਰਵਾਈ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹਨਾਂ ਦੀ, ਸਿੱਖ ਕੌਮ ਦੇ ਰਿਸਦੇ ਡੂੰਘੇ ਜਖਮਾਂ ਨੂੰ ਮਲ੍ਹਮ ਲਾਉਣ ਜਾਂ ਹਿੰਦੂਤਵ ਸੋਚ ਵਾਲੇ ਸਿੱਖ ਕੌਮ ਦੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਕੋਈ ਦਿਲਚਸਪੀ ਨਾ ਪਹਿਲੇ ਸੀ ਅਤੇ ਨਾ ਹੀ ਅੱਜ ਹੈ। ਬਲਕਿ ਬਾਦਲ ਦਲੀਆ ਨੇ ਆਪਣੇ ਆਪ ਨੂੰ ਪੰਜਾਬ ਬੰਦ ਤੋਂ ਦੂਰ ਰੱਖ ਕੇ ਉਨ੍ਹਾ ਹਿੰਦੂਤਵ ਤਾਕਤਾਂ ਦਾ ਹੀ ਪੱਖ ਪੂਰਿਆ ਹੈ, ਜੋ ਸਿੱਖ ਕੌਮ ਨੂੰ ‘ਬੀਤੇ ਸਮੇਂ ਦੇ ਦਰਦਨਾਕ ਦੁਖਾਂਤ ਨੂੰ ਭੁੱਲ ਜਾਓ’ ਦਾ ਪਾਠ ਪੜਾਉਣ ਦਾ ਪ੍ਰਚਾਰ ਕਰਦੀਆਂ ਆ ਰਹੀਆਂ ਹਨ।
ਉਨ੍ਹਾ ਕਿਹਾ ਕਿ ਹੁਣ ਸੁਖਬੀਰ ਬਾਦਲ ਅਤੇ ਬਾਦਲ ਪਰਿਵਾਰ ਦੀ ਜ਼ੀ ਹਜ਼ੂਰੀ ਦੀ ਸੋਚ ਨੂੰ ਪਰਵਾਨ ਕਰਨ ਵਾਲੇ, ਅਣਖ-ਗੈਰਤ ਤੋਂ ਰਹਿਤ ਬਾਦਲ ਦਲ ਦੇ ਆਗੂਆਂ ਵੱਲੋਂ ‘ਈਦ ਮਗਰੋਂ ਤੁੰਬਾ ਫੂਕਣ’ ਦੀ ਕਾਰਵਾਈ ਕਰਕੇ ਅਤੇ ਦਿੱਲੀ ਵਿਖੇ 31 ਅਕਤੂਬਰ ਨੂੰ ਗੁਰਦੁਆਰਾ ਸ਼੍ਰੀ ਰਕਾਬ ਗੰਜ ਵਿਖੇ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਲਈ ਮਨਾਏ ਗਏ ‘ਅਰਦਾਸ ਦਿਵਸ’ ਵਿੱਚ ਗੈਰ ਹਾਜ਼ਰ ਰਹਿ ਕੇ ਅਤੇ ਹੁਣ 8 ਨਵੰਬਰ ਨੂੰ ਸਿਆਸੀ ਸਵਾਰਥਾਂ ਅਧੀਨ ਅਰਦਾਸ ਦਿਵਸ ਮਨਾਉਣ ਦੇ ਕੀਤੇ ਗਏ ਐਲਾਨ ਕੇਵਲ ‘ਗੋਗਲੂਆਂ ਤੋਂ ਮਿੱਟੀ ਝਾੜਣ ਦੇ ਤੁੱਲ’ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੀ ਅਸਫਲ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਜਾਂ ਸ਼੍ਰੀ ਸੁਖਦੇਵ ਸਿੰਘ ਢੀਂਡਸੇ ਵਰਗੇ ਬਾਦਲ ਦਲੀਏ ਸਿੱਖ ਕੌਮ ਦੇ ਕਾਤਿਲਾਂ ਨੂੰ ਜੇਕਰ ਸਜ਼ਾਵਾਂ ਦਿਵਾਉਣ ਲਈ ਸੁਹਿਰਦ ਹੁੰਦੇ ਤਾਂ ਜਦੋਂ ਸੈਟਰ ਵਿੱਚ 6 ਸਾਲ ਇਨ੍ਹਾ ਦੀ ਭਾਈਵਾਲ ਬੀ ਜੇ ਪੀ ਦੀ ਸੈਟਰ ਵਿੱਚ ਹਕੂਮਤ ਰਹੀ ਹੈ, ਸੁਖਬੀਰ ਬਾਦਲ ਅਤੇ ਢੀਂਡਸਾ, ਵਾਜਪਾਈ ਦੀ ਹਕੂਮਤ ਵੇਲੇ ਵਜ਼ੀਰ ਰਹੇ ਹਨ, ਤਾਂ ਉਦੋਂ ਸਿੱਖਾਂ ਦੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਇਨ੍ਹਾ ਦੇ ਬੁੱਲ੍ਹ ਕਿਉਂ ਸੀਤੇ ਰਹੇ? ਇਹਨਾਂ ਨੇ ਪੰਜਾਬ ਦੀ ਅਸੈਂਬਲੀ ਅਤੇ ਐਸ ਜੀ ਪੀ ਸੀ ਦੇ ਇਜਲਾਸ ਵਿੱਚ ਇਸ ਕਤਲੇਆਮ ਵਿਰੁੱਧ ਮਤੇ ਕਿਉਂ ਨਹੀਂ ਪਾਸ ਕੀਤੇ? ਉਨ੍ਹਾ ਮੰਗ ਕੀਤੀ ਕਿ ਤੁਰੰਤ ਉਪਰੋਕਤ ਦੋਵੇ ਸਿਆਸੀ ਅਤੇ ਧਾਰਮਿਕ ਸੰਸਥਾਵਾਂ ਦੇ ਵਿਸ਼ੇਸ ਇਜਲਾਸ ਬੁਲਾ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮਤੇ ਪਾਸ ਕਰਕੇ ਸੈਟਰ ਨੂੰ ਭੇਜਣ। ਉਨ੍ਹਾ ਕਿਹਾ ਕਿ ਬਹੁਤ ਹੀ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਸਮੁੱਚਾ ਬਾਦਲ ਪਰਿਵਾਰ ਅਤੇ ਬਾਦਲ ਦਲੀਏ ਸਿੱਖ ਕੌਮ ਦੇ ਰਿਸਦੇ ਡੂੰਘੇ ਜਖਮਾਂ ਦੀ ਗੱਲ ਕਰਕੇ ਅੱਜ 25 ਸਾਲਾਂ ਬਾਅਦ ਵੀ ਆਪਣੀਆਂ ‘ਸਿਆਸੀ ਰੋਟੀਆਂ’ ਸੇਕਣ ਦੀ ਤਾਕ ਵਿੱਚ ਹਨ। ਕਿਉਂਕਿ ਸ਼੍ਰੀ ਵਾਜਪਾਈ ਅਤੇ ਸ਼੍ਰੀ ਅਡਵਾਨੀ ਵਰਗੇ ਲੋਕ ਇਨ੍ਹਾ ਦੇ ਪੱਕੇ ਯਾਰ ਹਨ, ਜਿਹਨਾਂ ਨੇ ਬਲਿਊ ਸਟਾਰ ਦੀ ਕਾਰਵਾਈ ਹੋਣ ਉਪਰੰਤ ਸਿੱਖਾਂ ਦੀ ਕਾਤਿਲ ਮਰਹੂਮ ਇੰਦਰਾ ਗਾਂਧੀ ਨੂੰ ‘ਦੁਰਗਾ ਮਾਤਾ’ ਦਾ ਖਿਤਾਬ ਦੇ ਕੇ ਸਨਮਾਨਿਆ ਵੀ ਸੀ ਅਤੇ ਕਿਹਾ ਸੀ ਕਿ ਇਹ ਬਲਿਊ ਸਟਾਰ ਦੀ ਕਾਰਵਾਈ ਛੇ ਮਹੀਨੇ ਪਹਿਲਾ ਹੋਣੀ ਚਾਹੀਦੀ ਸੀ।
ਇਸ ਲਈ ਸਿੱਖ ਕੌਮ ਨੂੰ ਸਿੱਖੀ ਲਿਬਾਸ ਵਿੱਚ ਵਿਚਰ ਰਹੇ ਹਿੰਦੂਤਵ ਤਾਕਤਾਂ ਦੇ ਯਾਰ ਰੂਪੀ ਇਹਨਾਂ ‘ਭੇੜੀਆਂ’ ਨੂੰ ਹੁਣ ਪਹਿਚਾਨਣ ਵਿੱਚ ਬਿਲਕੁਲ ਵੀ ਗੁਸਤਾਖੀ ਨਹੀਂ ਕਰਨੀ ਚਾਹੀਦੀ ਅਤੇ ਇਹਨਾਂ ਵੱਲੋਂ ‘ਫੱਫੇਕੁਟਣੀਆਂ’ ਅਤੇ ‘ਮੋਮੋਠੱਗਣੀਆਂ’ ਵਾਲੀਆਂ ਕੀਤੀਆਂ ਜਾ ਰਹੀਆਂ ਚਾਲਾਂ ਨੂੰ ਸਮਝ ਕੇ, ਜਿੰਨੀ ਜਲਦੀ ਹੋ ਸਕੇ, ਇਹਨਾਂ ਤੋਂ ਸਿਆਸੀ ਅਤੇ ਧਾਰਮਿਕ ਤੌਰ ਤੇ ਖਹਿੜਾ ਛੁਡਵਾ ਲੈਣਾ ਚਾਹੀਦਾ ਹੈ ਤਾਂ ਕਿ ਇਹ ਲੋਕ ਸਿੱਖ ਕੌਮ ਅਤੇ ਪੰਜਾਬੀਆਂ ਦਾ ਹੋਰ ਨੁਕਸਾਨ ਨਾ ਕਰ ਸਕਣ। ‘ਸਰਬੱਤ ਦਾ ਭਲਾ’ ਲੋੜਣ ਵਾਲੀ ਸਿੱਖ ਕੌਮ ਅਤੇ ਸਿੱਖ ਧਰਮ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਬਦਨਾਮ ਨਾ ਕਰ ਸਕਣ।

ਸ੍ਰੋਮਣੀ ਕਮੇਟੀ ਨੇ ਬੰਦ ਦੌਰਾਨ ਦਫਤਰ ਖੁੱਲੇ ਰੱਖ ਕੇ ਵਿਸ਼ਵਾਸ਼ਘਾਤ ਕੀਤਾ -ਡੱਲੇਵਾਲ

ਕਾਵੈਂਟਰੀ- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਨਵੰਬਰ 1984 ਨੂੰ ਦਿੱਲੀ ਸਮੇਤ ਭਾਰਤ ਦੇ ਅਨੇਕਾਂ ਸ਼ਹਿਰਾਂ ਵਿੱਚ ਸਿੱਖਾਂ ਦੇ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੰਥਕ ਜਥੇਬਦੀਆਂ ਵਲੋਂ ਬੰਦ ਦੇ ਸੱਦੇ ਦਾ ਵਿਰੋਧ ਕਰਕੇ ਕੌਮ ਨਾਲ ਵੱਡਾ ਵਿਸ਼ਵਾਸ਼ਘਾਤ ਕੀਤਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ , ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ,ਸੀਨੀਅਰ ਮੀਤ ਪ੍ਰਧਾਨ ਸ੍ਰ, ਜਤਿੰਦਰ ਸਿੰਘ ਅਠਵਾਲ ਅਤੇ ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਨੇ ਸ੍ਰ਼ੋਮਣੀ ਕਮੇਟੀ ਦੀ ਇਸ ਸਿੱਖ ਵਿਰੋਧੀ ਕਾਰਵਾਈ ਦੀ ਨਿੰਦਾ ਕਰਦਿਆਂ ਇਸ ਨੂੰ ਇਤਿਹਾਸ ਦਾ ਕਾਲਾ ਅਧਿਆਏ ਕਰਾਰ ਦਿੱਤਾ ਹੈ । ਅਜਿਹਾ ਕਰਕੇ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਾਦਲ ਸਰਕਾਰ ਦੇ ਹੱਥਾਂ ਵਿੱਚ ਖੇਡਣ ਦਾ ਸਿੱਧਾ ਸਬੂਤ ਦਿੰਦਿਆਂ ਸਿੱਖਾਂ ਦੀ ਨਮਾਇੰਦਾ ਜਥੇਬੰਦੀ ਹੋਣ ਦਾ ਹੱਕ ਗਵਾ ਲਿਆ ਹੈ । ਇੱਕ ਪਾਸੇ ਸਿੱਖਾਂ ਸਮੇਤ ਪੰਜਾਬ ਵਾਸੀ ਆਪੋ ਆਪਣੇ ਕਾਰੋਬਾਰ ਬੰਦ ਕਰਕੇ ਸਿੱਖ ਕਤਲੇਆਮ ਦੇ ਡੂੰਘੇ ਜ਼ਖਮਾਂ ਨੂੰ ਯਾਦ ਕਰਦੇ ਹੋਏ ਕਾਤਲਾਂ ਨੂੰ ਸਜ਼ਾ ਦਿਵਾਂਉਣ ਲਈ ਵਿਆਕਲ ਨਜ਼ਰ ਆ ਰਹੇ ਸਨ ਅਤੇ ਦੂਜੇ ਪਾਸੇ ਸ੍ਰ਼ੋਮਣੀ ਕਮੇਟੀ ਨੇ ਆਪਣੇ ਦਫਤਰ ਅਤੇ ਅਦਾਰੇ ਖੁੱਲੇ ਰੱਖ ਕੇ ਸਰਕਾਰੀ ਕਠਪੁਤਲੀ ਹੋਣ ਦਾ ਪ੍ਰਮਾਣ ਦਿੱਤਾ ਹੈ ਜੋ ਕਿ ਅੱਤ ਗੰਭੀਰ ਚਿੰਤਾ ਦਾ ਵਿਸ਼ਾ ਹੈ ।

ਖੰਨਾ ਚਮਾਰਾ ਘਟਨਾ : ਅਵਤਾਰ ਸਿੰਘ ਮੱਕੜ ਨੂੰ ਧਾਰਾ 302 ਅਧੀਨ ਗ੍ਰਿਫ਼ਤਾਰ ਕੀਤਾ ਜਾਵੇ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ 4 ਨਵੰਬਰ : ਪਿੰਡ ਖੰਨਾ ਚਮਾਰਾ ਵਿਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਜ਼ਮੀਨ ‘ਤੇ ਕਬਜ਼ਾ ਕਰਨ ਲਈ ਦੋ ਵਿਅਕਤੀਆਂ ਨੂੰ ਮਾਰ ਦੇਣ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪਰ ਨੂੰ ਇਸ ਘਟਨਾ ਲਈ ਜਿੰਮੇਵਾਰ ਦੱਸਦਿਆਂ ਧਾਰਾ 302 ਤਹਿਤ ਗ੍ਰਿਫ਼ਤਾਰ ਕਰਕੇ ਕੇਸ ਚਲਾਉਣ ਦੀ ਮੰਗ ਕੀਤੀ ਹੈ।
ਭਾਈ ਚੀਮਾ ਨੇ ਕਿਹਾ ਕਿ ਸਿੱਖ ਧਰਮ ‘ਤੇ ਕਾਬਜ਼ ਹੋ ਚੁੱਕੇ ਬਾਦਲਕੇ ਮਸੰਦਾਂ ਨੇ ਹੁਣ ਗ਼ਰੀਬਾਂ ਦੇ ਖ਼ੂਨ ਨਾਲ ਅਪਣੇ ਢਿੱਡ ਭਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੰਜ਼ਰ ਜ਼ਮੀਨਾਂ ਨੂੰ ਅਬਾਦ ਕਰਕੇ ਪਿਛਲੇ 50 ਸਾਲਾਂ ਤੋਂ ਇਨਾਂ ‘ਤੇ ਕਾਸ਼ਤ ਕਰਦੇ ਆ ਰਹੇ ਗਰੀਬ ਮੁਜ਼ਾਰਿਆਂ ਤੋਂ ਜ਼ਮੀਨਾਂ ਖੋਹ ਕੇ ਇਹ ਲੋਕ ਹੁਣ ਅਪਣੇ ਚਹੇਤਿਆਂ ਨੂੰ ਸੌਂਪਣਾ ਚਾਹੰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਮਾਰੇ ਗਏ ਇਨ੍ਹਾਂ ਮਜ਼ਲੂਮ ਵਿਅਕਤੀਆਂ ਦੇ ਕਤਲ ਦਾ ਕੇਸ ਅਵਤਾਰ ਸਿੰਘ ਮੱਕੜ ‘ਤੇ ਚਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਸਾਰੀ ਕਮੇਟੀ ਦਾ ਕੰਟਰੋਲ ਮੱਕੜ ਦੇ ਹੱਥ ਵਿਚ ਹੈ ਤੇ ਕਮੇਟੀ ਦਾ ਕੋਈ ਵੀ ਮੁਲਾਜ਼ਮ ਅਪਣੇ ਆਪ ਅਜਿਹਾ ਕਾਰਾ ਕਰਨ ਦੀ ਜ਼ੁਰਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਘਟਨਾ ਵਿਚ ਅਮਰੀਕ ਸਿੰਘ ਸ਼ਾਹਪੁਰ ਦੇ ਬੰਦਿਆ ਦੇ ਸ਼ਾਮਿਲ ਹੋਣ ਕਾਰਨ ਉਸ ਨੂੰ ਵੀ ਮੱਕੜ ਦੇ ਨਾਲ ਹੀ ਗ੍ਰਿਫ਼ਤਾਰ ਕਰਕੇ ਕੇਸ ਚਲਾਇਆ ਜਾਣਾ ਚਾਹੀਦਾ ਹੈ।


1984 ਦੇ ਸ਼ਹੀਦ ਸਿੰਘਾਂ ਦੀ ਯਾਦ ‘ਚ ਅਮਰੀਕਾ ਦੇ ਵਾਇਟ ਹਾਉਸ ਅੱਗੇ ਰੈਲੀ





ਗੁਰਪੁਰਬ ਵਾਲੇ ਦਿਨ ਜਨੇਵਾ ਵਿਖੇ ਹੋੲ ਮੁਜ਼ਾਹਰੇ ਨੇ ਸਿੱਖੀ ਦੀ ਸਿਧਾਂਤਕ ਤਰਜਮਾਨੀ ਕੀਤੀ

ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੇ 540 ਵੇਂ ਮੁਬਾਰਕ ਪ੍ਰਕਾਸ਼ ਦਿਹਾੜੇ ਨੂੰ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੇ ਬਹੁਤ ਹੀ ਸ਼ਰਧਾਪੂਰਵਕ ਢੰਗ ਨਾਲ ਮਨਾਇਆ । ਸਿੱਖ ਧਰਮ ਦੇ ਬਾਨੀ ਸਾਹਿਬ ਗੁਰੁ ਨਾਨਕ ਦੇਵ ਜੀ ਨੇ ਸੰਸਾਰ ਵਿੱਚ ਰਹਿੰਦਿਆਂ ਅਕਾਲ ਪੁਰਖ ਦੇ ਮਿਲਾਪ ਦਾ ਸਿੱਧਾ ਅਤੇ ਸਰਲ ਰਸਤਾ ਦਿਖਾਇਆ ਜਿਸ ਵਿੱਚ ਬ੍ਰਾਹਮਣਵਾਦੀ ਕਰਮ ਕਾਂਡਾਂ ਨੂੰ ਰੱਦ ਕੀਤਾ ਗਿਆ । ਅਕਾਲ ਪੁਰਖ ਦੀ ਬੰਦਗੀ ਨੂੰ ਹੀ ਮਨੁੱਖਾ ਜਿੰ਼ਦਗੀ ਦਾ ਮੁੱਖ ਮਕਸਦ ਆਖਦਿਆਂ ਚਲਦੇ ਨਿਜ਼ਾਮ ਵਲੋਂ ਅਵਾਮ ਦੀ ਕੀਤੀ ਜਾਂਦੀ ਲੁੱਟ ਖਸੁੱਟ ਖਿਲਾਫ ਅਵਾਜ਼ ਬੁਲੰਦ ਕਰਕੇ ਇਿਨਕਲਾਬੀ ਧਰਮ ਦੀ ਅਰੰਭਤਾ ਕੀਤੀ । ਜੋ ਕਿ ਇਤਿਹਾਸ ਦਾ ਅਹਿਮ ਅਤੇ ਇਨਕਲਾਬੀ ਵਰਤਾਰਾ ਹੈ । ਹਿੰਦੋਸਤਾਨ ਦੇ ਤੱਤਕਲੀਨ ਹਾਕਮ ਬਾਬਰ ਦੀਆਂ ਧੱਕੇ ਸ਼ਾਹੀਆਂ ਅਤੇ ਮਨੁੱਖਤਾ ਤੇ ਉਸ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਡੱਟ ਕੇ ਅਵਾਜ਼ ਉਠਾਈ ਅਤੇ ਬਾਬਰ ਨੂੰ ਜਾਬਰ ਆਖ ਕੇ ਵੰਗਾਰਿਆ । ਗੁਰੁ ਸਾਹਿਬ ਦਾ ਸਾਲਾਨਾ ਪ੍ਰਕਾਸ਼ ਦਿਹਾੜਾ 2 ਨਵੰਬਰ ਨੂੰ ਮਨਾਇਆ ਗਿਆ । ਗੁਰੁ ਸਾਹਿਬ ਵਲੋਂ ਬਾਬਰ ਨੂੰ ਜਾਬਰ ਆਖਣ ਵਾਲੇ ਸਿਧਾਂਤ ਦੀ ਤਰਜਮਾਨੀ ਕਰਦਿਆਂ ਇਸੇ ਦਿਨ ਹੀ ਸੰਯੁਕਤ ਰਾਸ਼ਟਰ ਦੇ ਜਨੇਵਾ ਸਥਿਤ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਗਿਆ । ਸਿੱਖ ਫੈਡਰੇਸ਼ਨ ਸਵਿਟਜ਼ਰਲੈਂਡ , ਸਿੱਖ ਫੈਡਰੇਸ਼ਨ ਜਰਮਨੀ ,ਫਰਾਂਸ , ਯੂਨਾਈਟਿਡ ਖਾਲਸਾ ਦਲ ਯੂ,ਕੇ , ਬੱਬਰ ਖਾਲਸਾ ਜਰਮਨੀ , ਬੱਬਰ ਖਾਲਸਾ ਇੰਟਰਨੈਸ਼ਨ ,ਦਲ ਖਾਲਸਾ ਇੰਟਨੈਸ਼ਨਲ ਸਮੇਤ ਅਜਾਦ ਸਿੱਖ ਰਾਜ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਲੋਂ ਉਲੀਕੇ ਅਤੇ ਸਫਲ ਬਣਾਏ ਗਏ ਇਸ ਮੁਜ਼ਾਹਰੇ ਨੇ ਗੁਰੁ ਸਾਹਿਬ ਵਲੋਂ ਬਖਸ਼ੇ ਹੋਏ ਸਿਧਾਂਤ ਦੀ ਤਰਜਮਾਨੀ ਕੀਤੀ ਹੈ । ਮਨੁੱਖੀ ਅਧਿਕਾਰਾਂ ਨਾਲ ਸਬੰਧਤ ਏਸ਼ੀਆਈ ਖਿੱਤੇ ਦੇ ਸਬ ਅਫਸਰ ਮਿਸਟਰ ਥਾਮਸ ਹੁੰਕ ਨਾਲ ਹੋਈ ਵਿਚਾਰ ਚਰਚਾ ਨੂੰ ਉਹਨਾਂ ਨੇ ਜਿੱਥੇ ਬਹੁਤ ਹੀ ਗੰਭੀਰਤਾ ਨਾਲ ਲਿਆ ਅਤੇ ਉੱਥੇ ਸਿੱਖ ਨੁਮਾਇੰਦਿਆਂ ਵਲੋਂ ਉਠਾਏ ਗਏ ਮਸਲਿਆਂ ਨੂੰ ਜਾਇਜ਼ ਕਰਾਰ ਵੀ ਦਿੱਤਾ । ਇਸ ਮੌਕੇ ਨਵੰਬਰ 1984 ਵਿੱਚ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ , ਪ੍ਰਫੇਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਸੁਣਾਈ ਗਈ ਸਜਾਏ ਮੌਤ ਨੂੰ ਮਨਸੂਖ ਕਰਵਾਉਣ ਅਤੇ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਤੋਂ ਇਲਾਵਾ ਫਰਾਂਸ ਵਿੱਚ ਸਿੱਖਾਂ ਨੂੰ ਦਰਪੇਸ਼ ਦਸਤਾਰ ਦੀ ਸਮੱਸਿਆ ਤੇ ਧਿਆਨ ਕੇਂਦਰਤ ਕੀਤਾ ਗਿਆ । ਗੱਲਬਾਤ ਦੌਰਾਨ ਮਿਸਟਰ ਥਾਮਸ ਹੁੰਕ ਨੇ ਸਿੱਖ ਨੁਮਾਇੰਦਿਆਂ ਨੂੰ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਆਖਿਆ । ਦਵਿੰਦਰਪਾਲ ਸਿੰਘ ਭੁੱਲਰ ਨੂੰ ਕਿਸੇ ਵੀ ਸਬੂਤ ਤੋਂ ਬਿਨਾਂ ਫਾਂਸੀ ਦੀ ਸਜਾ ਸੁਣਾਈ ਜਾ ਚੁੱਕੀ ਹੈ ਜਦਕਿ ਉਸ ਖਿਲਾਫ ਦਰਜ ਉਕਤ ਕੇਸ ਵਿੱਚ ਭੁਗਤੇ ਕੁੱਲ 133 ਗਵਾਹਾਂ ਚੋਂ ਕੋਈ ਵੀ ਅੁਸ ਦੇ ਖਿਲਾਫ ਨਹੀਂ ਭੁਗਤਿਆ ਤਾਂ ਜ਼ਾਹਰਾ ਤੌਰ ਤੇ ਭੁੱਲਰ ਨੂੰ ਫਾਂਸੀਂ ਦੇਣਾ ਰਾਜਨੀਤੀ ਤੋੰ ਪ੍ਰੇਰਿਤ ਕਤਲ ਹੋਵੇਗਾ ਜਿਸ ਨਾਲ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਅਦਾਰੇ ਡਾਹਢੇ ਮਾਯੂਸ ਹੋਣਗੇ । ਇਸੇ ਤਰਾਂ ਹੀ ਰਾਜਨੀਤਕ ਰੰਜਿਸ਼ ਤਹਿਤ ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ,ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਇਹਨਾਂ ਦੇ ਅਨੇਕਾਂ ਸਾਥੀ ਜੋ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਨਾਲ ਤੁਅੱਲਕ ਰੱਖਣ ਵਾਲੇ ਦਰਜਨਾਂ ਵਰਕਰਾਂ ਅਹੁਦੇਦਾਰਾਂ ਨੂੰ ਝੂਠੇ ਕੇਸਾਂ ਅਧੀਨ ਜੇਹਲਾਂ ਵਿੱਚ ਬਾਦਲ ਸਰਕਾਰ ਵਲੋਂ ਡੱਕ ਦਿੱਤਾ ਗਿਆ ਹੈ । ਉਕਤ ਤਿੰਨ ਮੁੱਦਿਆਂ ਨੂੰ ਸਮਰਪਤ ਮੁਜ਼ਾਹਰੇ ਵਿੱਚ ਸਿੱਖ ਕੌਮ ਨਾਲ ਦਰਦ ਰੱਖਣ ਵਾਲੇ ਸਿੰਘਾਂ ਵਲੋਂ ਮੀਲ ਤਾ ਸਫਰ ਤਹਿ ਕਰਕੇ ਗੁਰਪੁਰਬ ਵਾਲੇ ਦਿਨ ਪਹੁੰਚਣਾ ਸਾਬਤ ਕਰਦਾ ਹੈ ਕਿ ਇਹਨਾਂ ਨੇ ਗੁਰੁ ਸਾਹਿਬ ਵਲੋਂ ਬਖਸ਼ੇ ਹੋਏ ਸਿਧਾਂਤ ਨੂੰ ਬੁਲੰਦ ਕੀਤਾ ਹੈ । ਇਸ ਪ੍ਰੋਗਰਾਮ ਨੂੰ ਉਲੀਕਣ ਲਈ ਸਿੱਖ ਫੈਡਰੇਸ਼ਨ ਸਵਿਟਜ਼ਰਲੈਂਡ ਦੇ ਸੇਵਾਦਾਰ ਸ੍ਰ, ਅਮਰਜੀਤ ਸਿੰਘ ,ਸ੍ਰ, ਗੁਰਦਾਵਰ ਸਿੰਘ ,ਸ੍ਰ, ਸੁਲੱਖਣ ਸਿੰਘ ਸੰਧੂ ,ਸ੍ਰ, ਕਸ਼ਮੀਰ ਸਿੰਘ ਅਤੇ ਇਹਨਾਂ ਦੇ ਸਮੂਹ ਸਾਥੀ ਵਧਾਈ ਦੇ ਪਾਤਰ ਹਨ । ਸਿੱਖਾਂ ਅਤੇ ਸਿੱਖੀ ਦੇ ਕਾਤਲਾਂ , ਸਿੱਖਾਂ ਅਤੇ ਸਿੱਖੀ ਨਾਲ ਵਿਸ਼ਵਾਸ਼ਘਾਤ ਕਰਨ ਵਾਲਿਆਂ ਨੂੰ ਇਹ ਹਰਦਮ ਯਾਦ ਰੱਖਣ ਯੋਗ ਚਿਤਾਵਨੀ ਹੈ ਕਿ “ ਹਰ ਮਿੱਟੀ ਦੀ ਆਪਣੀ ਖਲਸਤ ਹੈ ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ ਹਰ ਜ਼ਖਮੀਂ ਮੱਥਾ ਨਹੀਂ ਝੁਕਦਾ ਬੰਨ੍ਹ ਲਾਇਆਂ ਹਰ ਛਲ਼ ਨਹੀਂ ਰੁਕਦੀ ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਮਹਾਨ ਸ਼ਤਾਬਦੀ ਗੁਰਸ਼ਬਦ ਸਮਾਗਮ

--ਮੋਹਾਲੀ 4 ਨੰਵਬਰ - ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਲਗੀਧਰ ਸੇਵਕ ਜੱਥਾ (ਰਜ਼ਿ) ਵੱਲੋਂ ਮਿਤੀ 8 ਨੰਵਬਰ 2009 ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਤੋਂ ਰਾਤ 12 ਵਜੇ ਤੱਕ ਦੁਸ਼ਹਿਰਾ ਗਰਾਉਂਡ ਫੇਜ਼ 8, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਮਹਾਨ ਸ਼ਤਾਬਦੀ ਗੁਰਸ਼ਬਦ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਇਆਂ ਜਤਿੰਦਰਪਾਲ ਸਿੰਘ (ਜੇ.ਪੀ.) ਮੁੱਖ ਸੇਵਾਦਾਰ ਕਲਗੀਧਰ ਸੇਵਕ ਜੱਥਾ ਨੇ ਦੱਸਿਆ ਕਿ ਇਸ ਸ਼ਤਾਬਦੀ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਢਾਡੀ ਜੱਥਾ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜੱਥੇ, ਸੰਤ ਬਾਬਾ ਲਖਬੀਰ ਸਿੰਘ ਜੀ ਬਲੌਂਗੀ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜੀ ਲੰਬਿਆਂ ਵਾਲੇ, ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ, ਭਾਈ ਸਤਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਭਾਈ ਜੋਗਿੰਦਰ ਸਿੰਘ ਜੀ ਰਿਆੜ, ਭਾਈ ਕੁਲਦੀਪ ਸਿੰਘ ਚੰਡੀਗੜ੍ਹ ਵਾਲੇ, ਢਾਡੀ ਜੱਥਾ ਗਿਆਨੀ ਅਮਰ ਸਿੰਘ ਜੀ ਨੂਰ, ਢਾਡੀ ਜੱਥਾ ਗਿਆਨੀ ਗੁਰਨਾਮ ਸਿੰਘ ਜੀ ਮੋਹੀ, ਭਾਈ ਇੰਦਰਪਾਲ ਸਿੰਘ ਜੀ ਚੰਡੀਗੜ੍ਹ ਵਾਲੇ, ਭਾਈ ਲਖਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ, ਭਾਈ ਹਰਿੰਦਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ, ਭਾਈ ਦੇਸ਼ਦੀਪ ਸਿੰਘ ਜੀ, ਭਾਈ ਭਗਵਾਨ ਸਿੰਘ ਜੀ, ਬੀਬੀ ਜਸਪ੍ਰੀਤ ਕੌਰ, ਬੀਬੀ ਰਵਿੰਦਰ ਕੌਰ ਖਾਲਸਾ, ਬੱਚੀ ਅਸੀਸਦੀਪ ਕੌਰ ਸੰਗਤਾਂ ਨੂੰ ਗੁਰੂਸ਼ਬਦ ਨਾਲ ਜੋੜ ਕੇ ਨਿਹਾਲ ਕਰਨਗੇ। ਜਤਿੰਦਰਪਾਲ ਸਿੰਘ (ਜੇ.ਪੀ.) ਨੇ ਦਸਿਆ ਕਿ ਸਮਾਪਤੀ ਉਪਰੰਤ ਅਲੋਕਿਕ ਆਤਿਸ਼ਬਾਜੀ ਵੀ ਕੀਤੀ ਜਾਵੇਗੀ ਅਤੇ ਇਹ ਆਤਿਸ਼ਬਾਜੀ ਚਲਾਉਣ ਵਾਲੇ ਵਿਸ਼ੇਸ਼ ਤੋਰ ਤੇ ਬਾਹਰੋਂ ਬੁਲਾਏ ਜਾਣਗੇ। ਅੱਜ ਇਸ ਮੋਕੇ ਕਲਗੀਧਰ ਸੇਵਕ ਜੱਥੇ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਹਰਸੁਖਦੇਵ ਸਿੰਘ ਅਤੇ ਹੋਰ ਮੈਂਬਰ ਹਾਜ਼ਿਰ ਸਨ


ਪੰਥਕ ਜਥੇਬੰਦੀਆਂ ਵੱਲੋਂ ਕੀਤਾ ਪੰਜਾਬ ਬੰਦ, ਪੂਰੀ ਤਰ੍ਹਾਂ ਸਫ਼ਲ

ਜਲੰਧਰ/ਅੰਮ੍ਰਿਤਸਰ, 3 ਨਵੰਬਰ (ਸਰਬਜੀਤ ਵਾਲੀਆ/ਮੋਤਾ ਸਿੰਘ)-ਪੰਥਕ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਮੁੱਚੇ ਅੰਮ੍ਰਿਤਸਰ ਸ਼ਹਿਰ ਅਤੇ ਆਸ-ਪਾਸ ਦੇ ਕਸਬਿਆਂ ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਬੰਦ ਕਾਰਨ ਰੇਲਵੇ, ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਨਾਲ-ਨਾਲ ਸ਼ਹਿਰ ਦੇ ਪ੍ਰੁਮੁੱਖ ਬਜ਼ਾਰ ਅਤੇ ਕਾਰੋਬਾਰੀ ਅਦਾਰੇ ਵੀ ਬੰਦ ਰਹੇ। ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ. ਭਾਗ ਸਿੰਘ ਅਣਖੀ ਜਿਨ੍ਹਾਂ ਨੇ ਦੀਵਾਨ ਦੇ ਸਾਰੇ ਅਦਾਰੇ ਬੰਦ ਰਹੇ, ਨੇ ਕਿਹਾ ਕਿ ਰੋਸ ਇਨਸਾਫ ਵਾਸਤੇ ਹੈ। ਸ਼੍ਰੋਮਣੀ ਸਿੱਖ ਕੌਂਸਲ ਇੰਟਰਨੈਸ਼ਨਲ ਦੇ ਆਗੂਆਂ ਭਾਈ ਨਰਾਇਣ ਸਿੰਘ, ਸ੍ਰ. ਜਸਬੀਰ ਸਿੰਘ ਅਤੇ ਸ੍ਰ.ਅਮਰੀਕ ਸਿੰਘ ਨੇ ਕਿਹਾ ਕਿ ਲੋਕਾਂ ਨੇ ਬੰਦ ਨੂੰ 100 ਫੀਸਦੀ ਸਫਲ ਕਰਕੇ ਹਿੰਦੁਸਤਾਨੀ ਨਿਆਂਪਾਲਿਕਾ, ਲੋਕਤੰਤਰ ਅਤੇ ਹਕੂਮਤ ਵੱਲੋਂ ਸਿੱਖਾਂ ਨਾਲ ਕੀਤੇ ਗਏ ਅਨਿਆਏ ਨਾਲ ਅਤੇ ਧੱਕੇਸ਼ਾਹੀ ਵਿਰੁੱਧ ਫਤਵਾ ਦੇ ਕੇ ਦੁਨੀਆਂ ਅਤੇ ਸੰਯੁਕਤ ਰਾਸ਼ਟਰ ਤੱਕ ਅਵਾਜ਼ ਪਹੁੰਚਾ ਕੇ ਸਿੱਖਾਂ ਲਈ ਨਿਆਂ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੁਹਾਰ ਲਗਵਾਈ ਹੈ। ਬੰਦ ਕਾਰਨ ਅੰਮ੍ਰਿਤਸਰ ਸ਼ਹਿਰ ਅੰਦਰ ਨਾ ਕੋਈ ਵਸਤੂ ਆਈ ਤੇ ਨਾ ਹੀ ਕੋਈ ਸਮਾਨ ਸ਼ਹਿਰੋਂ ਬਾਹਰ ਗਿਆ। ਪਰ ਦੂਜੇ ਪਾਸੇ ਸਿੱਖਾਂ ਦੀ ਪ੍ਰੁਮੁੱਖ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਖੁੱਲ੍ਹੇ ਰਹੇ, ਜਿਸ ਦੀ ਸਿੱਖ ਹਲਕਿਆਂ ਅਤੇ ਆਮ ਲੋਕਾਂ ਵਿੱਚ ਕਈ ਤਰ੍ਹਾਂ ਦੀ ਚਰਚਾ ਦਾ ਬਾਜ਼ਾਰ ਗਰਮ ਰਿਹਾ। ਦਮਦਮੀ ਟਕਸਾਲ ਤੇ ਸਾਰੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਹੋਰ ਜਥੇਬੰਦੀਆਂ ਦੀ ਅਪੀਲ ’ਤੇ ਅੱਜ 3 ਨਵੰਬਰ ਦੇ ਪੰਜਾਬ ਬੰਦ ਨੂੰ ਪੂਰਾ ਭਰਵਾਂ ਹੁੰਗਾਰਾ ਮਿਲਿਆ। ਸੜਕਾਂ, ਬਾਜ਼ਾਰਾਂ ਤੇ ਗਲੀਆਂ ਵਿਚ ਪੂਰੀ ਤਰ੍ਹਾਂ ਸੰਨਾਟਾ ਪਸਰਿਆ ਰਿਹਾ। ਜ਼ਿਆਦਾਤਰ ਸਕੂਲ ਤੇ ਕਾਲਜਾਂ ਵਿਚ ਛੁੱਟੀ ਰਹੀ। ਬੰਦ ਦਾ ਅਸਰ ਰੇਲ ਤੇ ਸੜਕੀ ਆਵਾਜਾਈ ’ਤੇ ਵੀ ਦੇਖਿਆ ਗਿਆ। ਸਰਕਾਰੀ ਦਫਤਰਾਂ ਵਿਚ ਕੰਮ ਰੋਜ਼ਾਨਾ ਦੀ ਤਰ੍ਹਾਂ ਹੋਇਆ ਅਤੇ ਬੈਂਕ ਖੁੱਲ੍ਹੇ ਰਹੇ। ਪੰਜਾਬ ਬੰਦ ਦੌਰਾਨ ਕਿਤੋਂ ਵੀ ਕੋਈ ਬੁਰੀ ਘਟਨਾ ਦੀ ਖ਼ਬਰ ਨਹੀਂ ਹੈ ਅਤੇ ਬੰਦ ਸ਼ਾਂਤਮਈ ਢੰਗ ਨਾਲ ਰਿਹਾ। ਇਸ ਦੌਰਾਨ ਸ਼ਹਿਰਾਂ ਵਿਚ ਕੈਮਿਸਟਾਂ, ਡਾਕਟਰਾਂ ਦੇ ਕਲੀਨਕਾਂ ਤੇ ਉਹ ਪੈਲਸਾਂ ਜਿਥੇ ਬਰਾਤਾਂ ਆਈਆਂ ਸਨ ਤੇ ਕੁਝ ਚਾਹ ਦੀਆਂ ਦੁਕਾਨਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਬੰਦ ਸਨ। ਵਪਾਰੀ ਤੇ ਦੁਕਾਨਦਾਰਾਂ ਦੀਆਂ ਜਥੇਬੰਦੀਆਂ ਨੇ ਬੰਦ ਨੂੰ ਜਿਹੜੀ ਆਪਣੀ ਹਮਾਇਤ ਕੀਤੀ, ਉਸ ਦੇ ਕਾਰਨ ਦੁਕਾਨਾਂ ਵਪਾਰਕ ਅਦਾਰੇ, ਵਿਦਿਅਕ ਅਦਾਰੇ ਆਦਿ ਸਾਰੇ ਬੰਦ ਸਨ। ਸ਼ਹਿਰਾਂ ਵਿਚ ਕੇਵਲ ਸਾਇਕਲ, ਮੋਟਰਸਾਇਕਲ ਤੇ ਕਿਤੇ-ਕਿਤੇ ਛੋਟੇ ਵਾਹਨ ਚੱਲਦੇ ਹੋਏ ਦੇਖੇ ਗਏ ਜਦਕਿ ਬੱਸ ਸਰਵਿਸ ਪੂਰੀ ਬੰਦ ਸਨ। ਇਸ ਦੌਰਾਨ ਦਲ ਖਾਲਸਾ ਤੇ ਕੁਝ ਹੋਰ ਸੰਗਠਨਾਂ ਵੱਲੋਂ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਲੁਧਿਆਣਾ ਤੋਂ ਚੱਲਣ ਵਾਲੀਆਂ ਕਈ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ, ਜਦੋਂਕਿ ਅੰਬਾਲਾ-ਲੁਧਿਆਣਾ ਮੁੱਖ ਰੇਲ ਮਾਰਗ ’ਤੇ ਰਾਜਪੁਰਾ ਤੇ ਸ਼ੰਭੂ ਵਿਚਾਲੇ ਪ੍ਰਦਰਸ਼ਨਕਾਰੀਆਂ ਵੱਲੋਂ ਜਾਮ ਲਗਾਏ ਜਾਣ ਤੋਂ ਬਾਅਦ ਰੇਲ ਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਸ਼ਤਾਬਦੀ ਐਕਸਪ੍ਰੈਸ, ਸੱਚਖੰਡ ਐਕਸਪ੍ਰੈਸ, ਦਾਦਰ ਐਕਸਪ੍ਰੈਸ, ਸੁਪਰ ਐਕਸਪ੍ਰੈਸ ਅਤੇ ਡਿਲਕਸ ਟਰੇਨ ਸਮੇਤ ਵੱਖ-ਵੱਖ ਟਰੇਨਾਂ ਨੂੰ ਸਟੇਸ਼ਨਾਂ ’ਤੇ ਰੋਕ ਦਿੱਤਾ ਗਿਆ ਤੇ ਸੈਂਕੜੇ ਵਰਕਰਾਂ ਨੇ ਰੇਲ ਪਟੜੀਆਂ ’ਤੇ ਧਰਨਾ ਦਿੱਤਾ। ਇਸ ਦੌਰਾਨ ਸੱਚਖੰਡ ਐਕਸਪ੍ਰੈਸ ਲਗਪਗ ਛੇ ਘੰਟੇ ਤੱਕ ਰੁਕੀ ਰਹੀ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਜਲੰਧਰ ਤੋਂ ਹੁਸ਼ਿਆਰਪੁਰ, ਜਲੰਧਰ ਤੋਂ ਪਠਾਨਕੋਟ ’ਤੇ ਜਲੰਧਰ ਤੋਂ ਅੰਮ੍ਰਿਤਸਰ ਅਤੇ ਜਲੰਧਰ ਤੋਂ ਲੁਧਿਆਣਾ ਆਦਿ ਸ਼ਹਿਰਾਂ ਨੂੰ ਬੱਸਾਂ ਦੀ ਆਵਾਜਾਈ ਵੀ ਬੰਦ ਰਹੀ। ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿਚ ਨਿਜੀ ਬੱਸਾਂ ਨਹੀਂ ਚੱਲੀਆਂ। ਪੰਜਾਬ ਰੋਡਵੇਜ਼ ਦੀਆਂ ਕੁਝ ਸਰਕਾਰੀ ਬੱਸਾਂ ਮੁੱਖ ਸੜਕਾਂ ਤੇ ਰਾਸ਼ਟਰੀ ਰਾਜ ਮਾਰਗਾਂ ’ਤੇ ਦਿਖਾਈ ਦਿੱਤੀਆਂ। ਪ੍ਰਦਰਸ਼ਨਕਾਰੀਆਂ ਨੇ ਕੁਝ ਥਾਵਾਂ ’ਤੇ ਸੜਕੀ ਆਵਾਜਾਈ ਵੀ ਜਾਮ ਕੀਤੀ। ਬੰਦ ਹਮਾਇਤੀਆਂ ਵੱਲੋਂ ਸ਼ਹਿਰਾਂ ਦੇ ਵੱਖ ਵੱਖ ਥਾਵਾਂ ’ਤੇ ਇਕੱਠੇ ਹੋਏ 1984 ਦੇ ਦੰਗਿਆਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਤੇ ਇਨ੍ਹਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੀ ਪੁਰਜ਼ੋਰ ਮੰਗ ਕੀਤੀ। ਇਸ ਦੌਰਾਨ ਇਸ ਗੱਲ ’ਤੇ ਅਫਸੋਸ ਪ੍ਰਗਟ ਕੀਤਾ ਗਿਆ ਕਿ 1984 ਦੇ ਕਾਤਲਾਂ ਦੇ ਦੋਸ਼ੀ ਅਜੇ ਵੀ ਆਜ਼ਾਦ ਘੁੰਮ ਰਹੇ ਹਨ ਤੇ ਕਾਨੂੰਨੀ ਪੱਖ ਤੋਂ ਉਨ੍ਹਾਂ ਨੂੰ ਅਜੇ ਤੱਕ ਕਿਸੇ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਗਈ। ਅੱਜ ਦੇ ਬੰਦ ਦੇ ਹਮਾਇਤੀਆਂ ਦੀ ਮੰਗ ਹੈ ਕਿ ਸਿੱਖ ਕੌਮ ਨੂੰ ਇਨਸਾਫ ਦੁਆਇਆ ਜਾਏ ਤੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤਾ ਜਾਏ। ਹੁਸ਼ਿਆਰਪੁਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਥੇ ਬੰਦ ਨੂੰ 95 ਪ੍ਰਤੀਸ਼ਤ ਹੁੰਗਾਰਾ ਮਿਲਿਆ ਜਦਕਿ ਕਸਬਾ ਆਦਮਪੁਰ ਵਿਚ ਬੰਦ ਨੂੰ ਕਾਫੀ ਅਸਰ ਦੇਖਣ ਨੂੰ ਮਿਲਿਆ। ਦੂਜੇ ਪਾਸੇ ਪੁਲਿਸ ਨੇ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਕਿਸੇ ਵੀ ਥਾਂ ’ਤੇ ਕੋਈ ਘਟਨਾ ਨਾ ਵਾਪਰੇ। ਇਸ ਗੱਲ ਦੀਆਂ ਅਫਵਾਹਵਾਂ ਵੀ ਫੈਲੀਆਂ ਹੋਈਆਂ ਸਨ ਕਿ ਬੰਦ ਦੌਰਾਨ ਅੱਤਵਾਦੀ ਕੋਈ ਵੱਡੀ ਘਟਨਾ ਕਰ ਸਕਦੇ ਹਨ ਪਰ ਕਿਸੇ ਵੀ ਥਾਂ ਤੋਂ ਕੋਈ ਮਾੜੀ ਘਟਨਾ ਹੋਣ ਵੀ ਕੋਈ ਸੂਚਨਾ ਨਹੀਂ ਮਿਲੀ।
ਚੰਡੀਗੜ੍ਹ, 3 ਨਵੰਬਰ (ਹਰੀਸ਼ ਚੰਦਰ ਬਾਗਾਂਵਾਲਾ)-ਅੱਜ ਦਮਦਮੀ ਟਕਸਾਲ ਅਤੇ ਹੋਰ ਸਿੱਖ ਜੱਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ, ਉਸਨੂੰ ਪੰਜਾਬ ਭਰ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ। ਬੰਦ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ। ਬੰਦ ਤਿੰਨ ਖਿੱਤਿਆਂ ਮਾਲਵਾ, ਮਾਝਾ ਅਤੇ ਦੁਆਬੇ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਅਤੇ ਹਰ ਵਰਗ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਬੰਦ ਦਾ ਅਸਰ ਚੰਡੀਗੜ੍ਹ ਵਿੱਚ ਰਿਹਾ, ਉੱਥੇ ਬਹੁਤੀ ਜਗ੍ਹਾ ਅਦਾਰੇ ਬੰਦ ਸਨ। ਪੰਜਾਬ ਬੰਦ ਕਰਕੇ ਵੱਖ-ਵੱਖ ਰਾਜਾਂ ਤੇ ਆਉਣ ਵਾਲੀਆਂ ਰੇਲ ਗੱਡੀਆਂ ਨੂੰ ਰੇਲਵੇ ਵਿੱਚ ਰੱਦ ਕਰਨਾ ਪਿਆ, ਜਿਨ੍ਹਾਂ ਵਿੱਚ ਹਾਵੜਾ ਅੰਮ੍ਰਿਤਸਰ, ਕਾਦਮ ਅੰਮ੍ਰਿਤਸਰ, ਅੰਮ੍ਰਿਤਸਰ ਧੂਰੀ, ਕਟਿਹਾਰ ਐਕਸਪ੍ਰੈੱਸ ਨੂੰ ਅੰਬਾਲਾ ਹੀ ਖੜ੍ਹਾ ਲਿਆ। ਇਸ ਤਰ੍ਹਾਂ ਬਹੁਤੀਆਂ ਰੇਲਗੱਡੀਆਂ ਨੂੰ ਪੰਜਾਬ ਵਿੱਚ ਜਾਣ ਨਹੀਂ ਦਿੰਦਾ। ਇਸ ਪੰਜਾਬ ਵਿੱਚ ਖਾਸ ਕਰਕੇ ਮਾਲਵਾ ਖੇਤਰ ਵਿੱਚ ਵਿਆਪਕ ਅਤੇ ਭਰਵਾਂ ਹੁੰਗਾਰਾ ਮਿਲਿਆ। ਖਾਸ ਕਰਕੇ ਮਾਲਵਾ,ਮਾਝਾ ਅਤੇ ਦੁਆਬੇ ਵਿੱਚ ਸਾਰੇ ਵਪਾਰਕ ਅਦਾਰੇ, ਕਾਲਜ, ਸਕੂਲ ਪੂਰੀ ਤਰ੍ਹਾਂ ਬੰਦ ਰਹੇ। ਕਿਸਾਨ ਮੰਡੀਆਂ ਵਿੱਚ ਝੋਨਾ ਲੈ ਕੇ ਨਹੀਂ ਗਏ। ਲੱਗਭੱਗ ਸਾਰੇ ਜ਼ਿਲ੍ਹਿਆਂ ਦੀਆਂ ਅਨਾਜ ਮੰਡੀਆਂ ਵਿੱਚ ਸਿਰਫ ਨਾਮਾਤਰ ਹੀ ਝੋਨਾ ਗਿਆ। ਦੌਰਾ ਕਰਨ ਤੇ ਪਟਿਆਲਾ, ਲੁਧਿਆਣਾ, ਰੋਪੜ, ਫਤਹਿਗੜ੍ਹ ਸਾਹਿਬ ਮੁਹਾਲੀ, ਨਵਾਂ ਸ਼ਹਿਰ, ਸ਼ਹੀਦ ਭਗਤ ਸਿੰਘ ਨਗਰ ਸੰਗਰੂਰ, ਬਰਨਾਲਾ, ਬਠਿੰਡਾ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਸੜਕਾਂ ਤੇ ਬੱਸਾਂ ਪੂਰੀ ਤਰ੍ਹਾਂ ਚੱਲਦੀਆਂ ਬੰਦ ਸਨ। ਸਾਰੇ ਵੱੜੇ ਸ਼ਹਿਰਾਂ ਤੇ ਕਸਬਿਆਂ ਵਿੱਚ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਸਨ। ਕੋਈ ਕੰਮਕਾਜ ਨਹੀਂ ਹੋਇਆ। ਇੱਥੋਂ ਤੱਕ ਕਿ ਲੰਿਕ ਸੜਕਾਂ ਤੇ ਵੀ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਸੀ। ਇਸ ਤਰ੍ਹਾਂ ਅੱਜ ਦਾ ਪੰਜਾਬ ਬੰਦ ਪੂਰੀ ਤਰ੍ਹਾਂ ਕਾਮਯਾਬ ਸੀ, ਜਿਸਨੂੰ ਪੰਜਾਬ ਦੇ ਹਰ ਵਰਗ ਨੇ ਭਰਵਾਂ ਹੁੰਗਾਰਾ ਦਿੱਤਾ।
ਤਲਵੰਡੀ ਸਾਬੋਂ, (ਪੱਤਰ ਪ੍ਰੇਰਕ)-ਸਿੱਖਾਂ ਦੀਆਂ ਕਰੀਬ ਸਾਰੀਆਂ ਧਾਰਮਿਕ ਅਤੇ ਸਿਆਸੀ ਜੱਥੇਬੰਦੀਆਂ ਵੱਲੋਂ ਅੱਜ (3 ਨਵੰਬਰ) ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਬੇਮਿਸਾਲ ਹੁੰਗਾਰਾ ਮਿਲਿਆ। ਤਲਵੰਡੀ ਸਾਬੋਂ ਵਿੱਚ ਬੰਦ 100 ਫੀਸਦੀ ਸਫਲ ਰਿਹਾ। ਸਾਰੇ ਬਜਾਰ ਦੁਕਾਨਾਂ, ਵਪਾਰਕ ਅਤੇ ਹੋਰ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ। ਹਿੰਦੂ ਭਾਈਚਾਰੇ ਨੇ ਜਿੱਥੇ ਸਿੱਖ ਜੱਥੇਬੰਦੀਆਂ੍ਯ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਪੂਰੀ ਤਰ੍ਹਾਂ ਸਮਰੱਥਨ ਦਿੰਦਿਆਂ ਆਪੋ-ਆਪਣੇ ਵਪਾਰਕ ਅਦਾਰੇ ਬੰਦ ਰੱਖੇ, ਉੱਥੇ ਨਵੰਬਰ 1984 ਵਿੱਚ ਸਿੱਖ ਵਿਰੋਧੀ ਦੰਗਿਆਂ ਨੂੰ ਵਾਰ-ਵਾਰ ਕਾਂਗਰਸ ਨੂੰ ਦੋਸ਼ੀ ਠਹਿਰਾਉਣ ਵਾਲੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਬੰਦ ਦੇ ਸੱਦੇ ਦੇ ਬਾਵਜੂਦ ਇਸ ਵਿੱਚ ਕੋਈ ਯੋਗਦਾਨ ਨਹੀਂ ਦਿੱਤਾ। ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਜਾਰਾ ਨੇ ਅਕਾਲੀ ਦਲ ਵੱਲੋਂ ਬੰਦ ਨੂੰ ਸਮਰੱਥਨ ਦਿੱਤਾ ਸੀ। ਸਰਕਾਰ ਨੇ ਬੰਦ ਰੋਕਣ ਦੀ ਕੋਸ਼ਿਸ਼ ਕੀਤੀ। ਤਲਵੰਡੀ ਸਾਬੋਂ ਵਿੱਚ ਵੀ ਇੱਕ ਵਾਰ ਸਵੇਰੇ-ਸਵੇਰੇ ਪੰਥਕ ਪੁਲਿਸ ਨੇ ਆ ਕੇ ਦੁਕਾਨਾਂ ਖੁੱਲਵਾਉਣ ਦੀ ਨਾਕਾਮ ਕੋਸ਼ਿਸ ਕੀਤੀ, ਉੱਥੇ ਪੰਜਾਬ ਸਰਕਾਰ ਦੇ ਸਾਰੇ ਵਿੱਦਿਅਕ ਅਤੇ ਹੋਰ ਅਦਾਰੇ ਖੁੱਲ੍ਹੇ ਰਹੇ। ਉੱਧਰ ਕੇਵਲ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚੱਲਦੀਆਂ ਰਹੀਆਂ। ਹੋਰ ਤਾਂ ਹੋਰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਾਉਣ ਵਾਲੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਨਵੰਬਰ 84 ਵਿੱਚ ਮਾਰੇ ਗਏ ਸਿੱਖਾਂ ਦਾ ਕੋਈ ਹੇਜ ਨਾ ਆਇਆ ਤੇ ਉਸ ਦੇ ਸਾਰੇ ਅਦਾਰੇ ਖੁੱਲ੍ਹੇ ਰਹੇ ਅਤੇ ਇਸ ਸਬੰਧੀ ਪੰਜ ਤਖਤਾਂ ਦੇ ਜੱਥੇਦਾਰ ਸਾਹਿਬਾਨਾਂ ਨੇ ਵੀ ਕੁੱਝ ਬੋਲਣ ਤੋਂ ਗੁਰੇਜ ਕੀਤਾ। ਸ਼ਹਿਰ ਵਿੱਚ ਸ਼੍ਰੋਮਣੀ ਕਮੇਟੀ ਦੇ ਇੱਕੋ-ਇੱਕ ਵਿੱਦਿਅਕ ਅਦਾਰੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿੱਚ ਵੀ ਆਮ ਵਾਂਗ ਕਲਾਸਾਂ ਲੱਗੀਆਂ। ਸ਼ਹਿਰ ਵਿੱਚ ਸਿਰਫ ਕੁੱਝ ਮੈਡੀਕਲ ਸਟੋਰ ਅਤੇ ਪ੍ਰੈੱਸ ਦਫਤਰ ਹੀ ਖੁੱਲ੍ਹੇ ਦੇਖੇ ਗਏ, ਹੋਰ ਤਾਂ ਹੋਰ ਜ਼ਰੂਰੀ ਵਸਤਾਂ ਦੀਆਂ ਚੀਜ਼ਾਂ ਇਨ੍ਹਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਸੀ, ਉਹ ਵੀ ਬੰਦ ਰਹੀਆਂ। ਸਰਕਾਰੀ ਸਕੂਲ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨਾਮਾਤਰ ਰਹੀ, ਉੱਥੇ ਡਿਊਟੀ ਤੇ ਆਉਣ ਵਾਲੇ ਮੁਲਾਜ਼ਮਾਂ ਨੂੰ ਬੱਸਾਂ ਦੇ ਨਾ ਚੱਲਣ ਕਾਰਣ ਡਿਊਟੀ ਤੇ ਪਹੁੰਚਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਭਾਵੇਂ ਕਿ ਕਿਸੇ ਵੀ ਸਿੱਖ ਜੱਥੇਬੰਦੀ ਦਾ ਕੋਈ ਵੀ ਵਰਕਰ ਦੁਕਾਨਾਂ ਬੰਦ ਕਰਵਾਉਂਦਾ ਨਹਂੀਂ ਦੇਕਿਆ ਗਿਆ, ਫਿਰ ਵੀ ਦੁਕਾਨਦਾਰਾਂ ਨੇ ਖੁਦ ਹੀ ਦਕਾਨਾਂ ਬੰਦ ਰੱਖਣ ਦਾ ਫੈਸਲਾ ਲਿਆ। ਬੰਦ ਨੂੰ 100 ਫੀਸਦੀ ਹੁੰਗਾਰਾ ਮਿਲਣ ਤੇ ਸਿੱਖ ਆਗੂਆਂ ਨੇ ਸਾਰੇ ਧਰਮਾਂ ਤੇ ਵਰਗਾਂ ਦੇ ਆਗੂਆਂ ਦਾ ਧੰਨਵਾਦ ਕੀਤਾ ਹੈ। ਬੈਲਜੀਅਮ ਤੋਂ ਇਸ ਪੱਤਰਕਾਰ ਨਾਲ ਫੋਨ ਤੇ ਗੱਲ ਕਰਦਿਆਂ ਬਾਬਾ ਬਲਜੀਤ ਸਿੰਘ ਦਾਦੂਵਾਲਿਆਂ ਨੇ ਕਿਹਾ ਕਿ ਇਸ ਬੰਦ ਨੂੰ ਮਿਲੀ ਸਫਲਤਾ ਨਾਲ ਹਿੰਦੂ ਸਿੱਖ ਭਾਈਚਾਰੇ ਵਿੱਚ ਪਿਆਰ ਵਧੇਗਾ।
ਮੁਕਤਸਰ -(ਸ਼ਮਿੰਦਰਪਾਲ/ਪਰਮਜੀਤ) – ਸਿੱਖ ਜੱਥੇਬੰਦੀਆਂ ਦੇ ਸੱਦੇ ਤੇ ਅੱਜ ਮੁਕਤਸਰ ਸ਼ਹਿਰ ਵਿਖੇ ਦੁਕਾਨਾਂ ਪੂਰੀ ਤਰ੍ਹਾਂ ਸਵੇਰ ਵੇਲੇ ਤੋਂ ਹੀ ਬੰਦ ਰਹੀਆਂ। ਜਦੋਂਕਿ ਸਰਕਾਰੀ ਦਫ਼ਤਰ ਆਮ ਵਾਂਗ ਖੁੱਲੇ ਰਹੇ ਤੇ ਮੁਲਾਜਮਾਂ ਨੂੰ ਆਉਂਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕੋਈ ਵਿਰਲੀ ਟਾਵੀ ਬੱਸ ਹੀ ਚੱਲੀ ਅਤੇ ਪ੍ਰਾਈਵੇਟ ਬੱਸਾਂ ਬੰਦ ਰਹੀਆਂ। ਸਿੱਖ ਨੌਜਵਾਨਾਂ ਦੇ ਜੱਥੇ ਮੋਟਰਸਾਇਕਲਾਂ ਤੇ ਸਵਾਰ ਹੋ ਕੇ ਅਤੇ ਪੈਦਲ ਬਜਾਰਾਂ ਵਿੱਚੋਂ ਦੀ ਲੰਘ ਰਹੇ ਸਨ ਤਾਂ ਕਿ ਖੁੱਲੀਆਂ ਹੋਈਆਂ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਸਕੇ। ਪੁਲਿਸ ਦੀ ਗਸਤ ਲਗਾਤਾਰ ਜਾਰੀ ਸੀ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਪੁਲਿਸ ਦੇ ਉਚ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਲ੍ਹੇ ਭਰ ਵਿੱਚ ਅਮਨ ਇਮਾਨ ਰਿਹਾ ਤੇ ਕੋਈ ਮਾੜੀ ਘਟਨਾ ਨਹੀਂ ਵਾਪਰੀ। ਲੋਕਾਂ ਤੇ ਬੰਦ ਦਾ ਪੂਰਾ ਅਸਰ ਵੇਖਣ ਨੂੰ ਮਿਲਿਆ ਕਿਉਂਕਿ ਦੁਕਾਨਾਂ ਬੰਦ ਹੋ ਕਰਕੇ ਕੋਈ ਸਮਾਨ ਨਹੀਂ ਮਿਲ ਰਿਹਾ ਸੀ ਤੇ ਸਬਜੀ ਆਦਿ ਵੀ ਕਿਸੇ ਪਾਸੇ ਦਿਖਾਈ ਨਹੀਂ ਦਿੱਤੀ। ਇਸ ਮੌਕੇ ਤੇ ਸਰਬ ਖਾਲਸਾ ਨੌਜਵਾਨ ਪੀੜ੍ਹੀ ਦੇ ਆਗੂਆਂ ਹਰਜਿੰਦਰ ਸਿੰਘ ਖਾਲਸਾ, ਰਣਜੀਤ ਸਿੰਘ, ਜਸਵੀਰ ਸਿੰਘ, ਭਾਈ ਤਿਲੋਕ ਸਿੰਘ, ਗੁਰਜੰਟ ਸਿੰਘ, ਗੁਰਫਤਿਹ ਸਿੰਘ ਬਲਵੀਰ ਸਿੰਘ, ਜਰਨੈਲ ਸਿੰਘ ਤੇ ਪਰਮਜੀਤ ਆਦਿ ਨੇ ਆਮ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨਾਂ ਨੇ ਬੰਦ ਨੂੰ ਭਰਮਾ ਹੁਗਾਰਾ ਦਿਵਾਇਆ ਹੈ।
ਗੋਨਿਆਣਾ ਮੰਡੀ (ਵਨੀਤ, ਸਤਪਾਲ ਬਾਂਸਲ) : 25 ਸਾਲ ਬੀਤਣ ਤੇ ਵੀ ਹਜ਼ਾਰਾ ਦੀ ਗਿਣਤੀ ਵਿਚ ਹੋਏ ਨਿਰਦੋਸ਼ ਸਿਖਾਂ ਦੇ ਕਾਤਲਾਂ ਨੂੰ ਸ਼ਜਾ ਨਾ ਦਿਤੇ ਜਾਣ ਦੇ ਰੋਸ ਵਜੋਂ ਦਲ ਖਾਲਸਾ ਦੇ ਸੱਦੇ ਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੰਦੇ ਦੀ ਅਪੀਲ ਤੇ ਫੁੱਲ ਚੜ੍ਹਾਉਦਿਆ , ਅੱਜ ਬਠਿੰਡਾ ਸ਼ਹਿਰ ਮੁਕੰਮਲ ਅਤੇ ਸਾਂਤੀ ਪੂਰਨ ਬੰਦ ਰਿਹਾ , ਕਿਸੇ ਕਿਸਮ ਦੀ ਕੋਈ ਗੜਬੜ੍ਹ ਹੋਣ ਦਾ ਕੋਈ ਸਮਾਚਾਰ ਨਹੀ ਮਿਲਿਆ। ਜ਼ਿਲ੍ਹਾ ਪੁਲਿਸ ਵਲੋਂ ਵੀ ਸੁੱਰਖਿਆਂ ਦੇ ਵਧੀਆ ਪ੍ਰਬੰਧ ਕੀਤੇ ਗਏ ਸਨ। ਇਸ ਬੰਦ ਨੂੰ ਸਫਲ ਬਣਾਉਣ ਲਈ ਆਯੋਜਿਕਾਂ ਵਲੋ ਕੋਈ ਸ਼ਕਤੀ ਪ੍ਰਦਰਸ਼ਨ ਨਹੀ ਕੀਤਾ ਗਿਆ । ਬਲਕਿ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਨੇ ਸ਼ਹਿਰ ਦਾ ਮਹੌਲ ਬਣਾਈ ਰੱਖਣ ਲਈ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖੇ । ਟਾਵੀਆਂ ਟੱਲੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਜਰੂਰ ਚੱਲੀਆਂ ਉਹ ਵੀ ਸਵਾਰੀਆਂ ਦੀ ਘਾਟ ਕਾਰਨ ਬੰਦ ਹੀ ਕਰਨੀਆਂ ਪਈਆਂ । ਰੇਲਵੇ ਸਟੇਸ਼ਨ ਵਾਲੇ ਢਾਬੇ ਜਰੂਰ ਖੁੱਲ੍ਹੇ ਰਹੇ ਅਤੇ ਇੱਕਾ ਦੁੱਕਾ ਫਲਾਂ ਵਾਲੀਆਂ ਰੇੜ੍ਹੀਆਂ ਤੋ ਬਗੈਰ ਸਾਰਾ ਸ਼ਹਿਰ ਮੁਕੰਮਲ ਬੰਦ ਰਿਹਾ ।
ਜੰਮੂ, 3 ਨਵੰਬਰ (ਸਰਬਜੀਤ ਸਿੰਘ ) – ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 1947 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਗੁਰਦੁਆਰਾ ਡੇਰਾ ਸੰਤ ਪੁਰਾ ਡੰਨਾ ਵਿਖੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੀ ਸਮਾਪਤੀ ਤੋਂ ਬਾਦ ਦੀਵਾਨ ਸਜਾਏ ਗਏ ਅਤੇ ਸ਼ਹੀਦ ਹੋਏ ਲੋਕਾਂ ਨੂੰ ਯਾਦ ਕੀਤਾ ਗਿਆ । ਇਸ ਮੌਕੇ ਤੇ ਭਾਈ ਕੁਲਦੀਪ ਸਿੰਘ ਨੇ 1947 ਦੇ ਘਲੂਘਾਰੇ ਦੀ ਜਾਣਕਾਰੀ ਸੰਗਤਾਂ ਨੂੰ ਦੇਂਦੇ ਹੋਏ ਕਿਹਾ ਕਿ ਡੇਰਾ ਸੰਤਪੁਰਾ ਡੰਨਾ ਦੇ ਸੰਤ ਗੁਰਬੱਖਸ਼ ਸਿੰਘ ਜੀ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮੁਜ਼ਫਰਾਬਾਦ ਅਤੇ ਪੁਣਛ ਦੇ ਹਜ਼ਾਰਾਂ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਿਆਂ । ਬਾਦ ਵਿਚ ਭਾਰਤੀ ਫੌਜ ਦੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ ਪੁਣਛ ਪਹੁੰਚ ਕੇ ਹਵਾਈ ਜਹਾਜ਼ ਰਾਹੀ ਲੋਕਾਂ ਨੂੰ ਜੰਮੂ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਜੰਮੂ ਆ ਕੇ ਸੰਤ ਗੁਰਬੱਖਸ਼ ਸਿੰਘ ਜੀ ਨੇ ਸ਼ਰਨਾਰਥੀਆਂ ਦੇ ਮੁੜਵਸੇਵੇ ਲਈ ਕਾਫੀ ਯੋਗਦਾਨ ਪਾਇਆ ਅਤੇ ਹੁਣ ਵੀ ਸਿੱਖ ਭਾਈਚਾਰੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ 1947 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸੰਤ ਗੁਰਬੱਖਸ਼ ਸਿੰਘ ਦੀ ਸ੍ਰਪਰਸਤੀ ਹੇਠ ਦੀਵਨ ਸਜਾਇਆ ਜਾਂਦਾ ਹੈ ਅਤੇ ਲੰਗਰ ਲਗਾਇਆ ਜਾਂਦਾ ਹੈ। ਬੁਢਲਾਡਾ, (ਦਵਿੰਦਰ ਸਿੰਘ ਕੋਹਲੀ)- 1984 ਵਿੱਚ ਦਿੱਲੀ ਵਿੱਚ ਹੋਏੇ ਸਿੱਖਾਂ ਦੇ ਦੰਗਿਆਂ ਦੇ ਵਿਰੋਧੀ ਦੋਸ਼ੀਆਂ ਨੂੰ 25 ਸਾਲ ਬੀਤਣ ’ਤੇ ਸਜਾ ਨਾ ਮਿਲਣ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ’ਤੇ ਬੋਹਾ, ਬੁਢਲਾਡਾ, ਪੂਰਨ ਤੌਰ ’ਤੇ ਬੰਦ ਰਿਹਾ। ਇਸ ਮੌਕੇ ਸ਼ਹਿਰ ਵਿੱਚ ਅਮਨ ਸ਼ਾਂਤੀ ਜਲੂਸ ਕੱਢਿਆ ਗਿਆ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਮੰਡੇਰ, ਟਿਕਾਣਾ ਭਾਈ ਜਗਤਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀਵਾਨ ਸਿੰਘ ਗੁਲਿਆਨੀ, ਮੁਖਿੰਦਰ ਸਿੰਘ ਮਨੀ ਮਨਿੰਦਰ ਸਿੰਘ, ਸ੍ਰੀ ਗੁਰੂ ਨਾਨਕ ਸਭਾ ਦੇ ਪ੍ਰਧਾਨ ਮਿਸਤਰੀ ਜਰਨੈਲ ਸਿੰਘ, ਪਰਮਜੀਤ ਸਿੰਘ ਅਨੇਜਾ, ਮਿਸਤਰੀ ਹਰਭਜਨ ਸਿੰਘ, ਅਵਤਾਰ ਸਿੰਘ ਗੁਲਿਆਨੀ, ਕੁਲਦੀਪ ਸਿੰਘ ਗੋਲਡੀ, ਮਿਸਤਰੀ ਹਰਜੀਤ ਸਿੰਘ , ਜਸਵੰਤ ਸਿੰਘ ਜਸਾ, ਬਲਬੀਰ ਸਿੰਘ ਬੀਰੀ, ਪ੍ਰੀਤਿੰਦਰ ਸਿੰਘ, ਮਿਸਤਰੀ ਮਿਠੂ ਸਿੰਘ, ਹੰਸਾ ਸਿੰਘ ਆਦਿ ਅਨੇਕਾਂ ਆਗੂਆਂ ਨੇ ਸ਼ਹਿਰ ਬੁਢਲਾਡਾ ’ਚ ਸ਼ਾਂਤਮਈ ਰੋਸ ਮਾਰਚ ਕੱਢਿਆ।
ਮਹਿਲ ਕਲਾਂ, (ਬਲਵਿੰਦਰ ਵਜੀਦਕੇ)- ਦਮਦਮੀ ਟਕਸਾਲ ਅਤੇ ਹੋਰ ਵੱਖ-ਵੱਖ ਪੰਥਕ ਧਿਰਾਂ ਤੇ ਸਿੱਖ ਫੈਡਰੇਸ਼ਨਾਂ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਜ਼ੁੰਮੇਵਾਰ ਦੋਸ਼ੀਆਂ ਨੂੰ 25 ਸਾਲ ਬੀਤ ਜਾਣ ਉਪਰੰਤ ਵੀ ਸਜਾਵਾਂ ਨਾਂ ਦਿੱਤੇ ਜਾਣ ਵਿਰੁੱਧ ਅੱਜ ਕਸਬਾ ਮਹਿਲ ਕਲਾਂ ਵਿਖੇ ਦੁਕਾਨਦਾਰਾਂ ਵਲੋਂ ਭਰਪੂਰ ਸਮ੍ਰਥਨ ਮਿਲਿਆ ਜਦਕਿ ਸਵੇਰ ਤੋਂ ਹੀ ਲੱਗਭਗ ਸਾਰੀਆਂ ਦੁਕਾਨਾਂ ਬੰਦ ਰਹੀਆਂ । ਸਿਰਫ਼ ਜ਼ਰੂਰੀ ਲੋੜਾਂ ਲਈ ਚਾਹੀਦੀਆਂ ਮੈਡੀਕਲ ਸਟੋਰ ਅਤੇ ਸਬਜ਼ੀ ਵਾਲੀਆਂ ਦੁਕਾਨਾਂ ਹੀ ਖੁੱਲ੍ਹੀਆਂ ਸਨ। ਸਰਕਾਰੀ ਬੱਸਾਂ ਤੇ ਵਿਦਿਅਕ ਅਦਾਰੇ ਆਮ ਵਾਂਗ ਖੁੱਲ੍ਹੇ ਚਲਦੇ ਦੇਖੇ ਗਏ ਜਦਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਲਈ ਟ੍ਰੈਕਟਰ ਟਰਾਲੀਆਂ ਤੇ ਕੰਬਾਈਨਾਂ ਤੇ ਬਾਕੀ ਵਹੀਕਲ ਸੜਕਾਂ †ਤੇ ਆਮ ਵਾਂਗ ਚੱਲ ਰਹੇ ਸਨ। ਪੰਜਾਬ ਦੀ ਵੱਡੀ ਬੱਸ ਕੰਪਨੀ ਔਰਬਿਟ ਤੇ ਬਠਿੰਡਾ ਟਰਾਂਸਪੋਰਟ ਦੀ ਕੋਈ ਬੱਸ ਅੱਜ ਨਜ਼ਰੀ ਨਹੀਂ ਪਈ ਜਦ ਕਿ ਪਹਿਲਾਂ ਰੋਜ਼ਾਨਾਂ ਬਠਿੰਡਾ -ਲੁਧਿਆਣਾ ਮਾਰਗ ਉੱਪਰ ਇੰਨ੍ਹ੍ਵਾਂ ਦੀ ‘ਸਰਦਾਰੀ’ ਹੁੰਦੀ ਹੈ। ਇਸ ਬੰਦ ਦੌਰਾਨ ਕੋਈ ਅਣ-ਸੁਖਾਵੀਂ ਘਟਨਾਂ ਨਾ ਵਾਪਰੇ ਇਸ ਲਈ ਥਾਣਾ ਮੁਖੀ ਰਛਪਾਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਲਗਾਤਾਰ ਚੌਕਸ ਸੀ ਤੇ ਗਸ਼ਤ ਵੀ ਤੇਜ਼ ਕੀਤੀ ਗਈ ਸੀ ਜਿਸ ਕਰਕੇ ਸਮੁੱਚੇ ਇਲਾਕੇ ਵਿੱਚ ਅਮਨ ਸ਼ਾਂਤੀ ਰਹੀ। ਇਸ ਬਲਾਕ ਮਹਿਲ ਕਲਾਂ ਦੇ ਪਿੰਡ ਵਜੀਦਕੇ ਖੁਰਦ ਵਿਖੇ ਮੁੱਖ ਸੜਕ ਉੱਪਰ ਥਾਣਾ ਸਦਰ ਬਰਨਾਲਾ ਦੇ ਮੁੱਖੀ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਨਾਕਾ ਲਾਇਆ ਹੋਇਆ ਸੀ ਤੇ ਪੁਲਿਸ ਪੈਟਰੋਲੰਿਗ ਪਾਰਟੀ ਲਗਾਤਾਰ ਗਸ਼ਤ ਕਰ ਰਹੀ ਸੀ। ਦੁਕਾਨਦਾਰਾਂ ਵੱਲੋਂ ਬੰਦ ਨੂੰ ਭਰਪੂਰ ਸਹਿਯੋਗ ਦੇਣ ਬਦਲੇ ਵੱਖ-ਵੱਖ ਪੰਥਕ ਆਗੂਆਂ ਨੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ।
ਫਗਵਾੜਾ, (ਜਸਵਿੰਦਰ ਢੱਡਾ)- ਪੰਥਕ ਜਥੇਬੰਦੀਆਂ ਵੱਲੋਂ ਪੀੜ੍ਹਤ ਸਿੱਖਾਂ ਨੂੰ ਇਨਸਾਫ਼ ਲਈ ਦਿੱਤੇ ਗਏ ਪੰਜਾਬ ਬੰਦ ਦੇ ਤਹਿਤ ਅੱਜ ਫਗਵਾੜਾ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ, ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਸਵੇਰ ਤੋਂ ਹੀ ਬੰਦ ਰੱਖੀਆਂ। ਮੇਨ ਰੋਡ ਤੇ ਬੱਸਾ ਚਲੱਦੀਆਂ ਰਹੀਆਂ ਪਰ ਸਵਾਰੀਆਂ ਘੱਟ ਹੀ ਸਨ। ਬੰਦ ਦੌਰਾਨ ਫਗਵਾੜਾ ’ਚ ਅਮਨ ਚੈਨ ਰਿਹਾ ਤੇ ਖਬਰ ਵਿਕੇ ਜਾਣ ਤੱਕ ਕੋਈ ਵੀ ਘਟਨਾ ਨਹੀਂ ਵਾਪਰੀ।
ਮੌੜ ਮੰਡੀ ਤੋਂ ਪੱਤਰ ਪ੍ਰੇਰਕ ਅਨੁਸਾਰ-ਸਮੂਹ ਸਿੱਖ ਜਥੇਬੰਦੀਆਂ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 25 ਸਾਲ ਬੀਤ ਜਾਣ ’ਤੇ ਵੀ ਕੋਈ ਸਜ਼ਾ ਨਾ ਦਿੱਤੇ ਜਾਣ ਕਾਰਨ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਮੌੜ ਮੰਡੀ ਵਿੱਚ ਪੂਰਨ ਹੁੰਗਾਰਾ ਮਿਲਿਆ। ਮੌੜ ਮੰਡੀ ਦੇ ਬਜ਼ਾਰਾਂ ਵਿੱਚ ਸਾਰੀਆਂ ਦੁਕਾਨਾਂ ਅਤੇ ਹੋਰ ਅਦਾਰੇ ਅੱਜ ਸਵੇਰ ਤੋਂ ਹੀ ਪੂਰੀ ਤਰ੍ਹਾਂ ਬੰਦ ਰਹੇ। ਭਾਵੇਂ ਕਿ ਕਿਸੇ ਵੀ ਜਥੇਬੰਦੀ ਨੇ ਜਾਂ ਵਰਕਰ ਨੇ ਧੱਕੇ ਨਾਲ ਕਿਸੇ ਵੀ ਦੁਕਾਨ ਨੂੰ ਬੰਦ ਕਰਵਾਉਣ ਦਾ ਯਤਨ ਨਹੀਂ ਕੀਤਾ, ਪ੍ਰੰਤੂ ਫਿਰ ਵੀ ਵਪਾਰੀ ਵਰਗ ਨੇ ਆਪਣੀ ਮਰਜ਼ੀ ਨਾਲ ਹੀ ਦੁਕਾਨਾਂ ਬੰਦ ਕਰਨ ਦਾ ਫੈਸਲਾ ਕੀਤਾ ਸੀ। ਮੰਡੀ ਵਿੱਚ ਸਿਰਫ ਮੈਡੀਕਲ ਸਟੋਰ ਆਦਿ ਹੀ ਖੁੱਲ੍ਹੇ ਰਹੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹੀਆਂ। ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਬੈਠ ਕੇ ਤਾਸ਼ ਆਦਿ ਖਡ ਕੇ ਟਾਈਮ ਪਾਸ ਕਰਦੇ ਦੇਖੇ ਗਏ। ਲੋਕਾਂ ਨੇ ਬੰਦ ਨੂੰ ਇਤਨਾ ਹੁੰਗਾਰਾ ਦਿੱਤਾ ਕਿ ਛੋਟ ਦਿੱਤੇ ਜਾਣ ਦੇ ਬਾਵਜੂਦ ਅਖਬਾਰਾਂ ਤੇ ਜ਼ਰੂਰੀ ਵਸਤਾਂ ਆਦਿ ਦੀਆਂ ਦੁਕਾਨਾਂ ਵੀ ਬੰਦ ਰਹੀਆਂ। ਪਿੰਡਾਂ ਵਿੱਚ ਭਾਵੇਂ ਇੱਕਾ-ਦੁੱਕਾ ਦੁਕਾਨਾਂ ਖੁੱਲ੍ਹੀਆਂ ਪ੍ਰੰਤੂ ਸ਼ਹਿਰ ਵਿੱਚ ਪੂਰੀ ਤਰ੍ਹਾਂ 100 ਫੀਸਦੀ ਬੰਦ ਰਿਹਾ। ਖਬਰ ਲਿਖੇ ਜਾਣ ਤੱਕ ਕਿਤੋਂ ਵੀ ਕਿਸੇ ਵੀ ਕਿਸਮ ਦੀ ਗੜਬੜ ਦੀ ਖਬਰ ਨਹੀਂ ਮਿਲੀ।
ਬੁਢਲਾਡਾ, 3 ਨਵੰਬਰ (ਦਵਿੰਦਰ ਸਿੰਘ ਕੋਹਲੀ)-ਸਰਕਾਰੀ ਹਾਈ ਸਕੂਲ ਬੱਛੋਆਣਾ ਦੋਦੜਾ ਦੇ ਮੁੱਖ ਅਧਿਆਪਕ ਸ੍ਰ. ਸ਼ਮਸ਼ੇਰ ਸਿੰਘ ਦੀ ਅਗਵਾਈ ਵਿੱਚ 50 ਬੱਚਿਆਂ ਦਾ ਟੂਰ ਇੱਕ ਬੱਸ ਰਾਹੀਂ ਤਿੰਨ ਦਿਨਾਂ ਲਈ ਧਾਰਮਿਕ ਅਸਥਾਨਾਂ ਸ੍ਰੀ ਬੰਗਲਾ ਸਾਹਿਬ ਦਿੱਲੀ, ਸ੍ਰੀ ਰਕਾਬ ਗੰਜ ਦਿੱਲੀ, ਸ੍ਰੀ ਸ਼ੀਸ ਗੰਜ ਸਾਹਿਬ ਦਿੱਲੀ, ਆਗਰਾ, ਮਥਰਾ ਦੇ ਦਰਸ਼ਨਾਂ ਲਈ ਗਿਆ। ਇਸ ਯਾਤਰਾ ਵਿੱਚ ਮੈਡਮ ਗੁਰਵਿੰਦਰ ਕੌਰ, ਮੈਡਮ ਕਮਲੇਸ਼ ਰਾਣੀ, ਮਨਦੀਪ ਸਿੰਘ, ਅਰੁਣ ਕੁਮਾਰ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ। ਕਪੂਰਥਲਾ ਤੋਂ ਵਧਵਾ ਅਨੁਸਾਰ-84 ਦੇ ਦੰਗਾ ਪੀੜਤਾਂ ਵੱਲੋਂ ਪੰਜਾਬ ਬੰਦ ਨੂੰ ਦਿੱਤੇ ਗਏ ਸੱਦੇ ’ਤੇ ਕਪੂਰਥਲਾ ਸ਼ਹਿਰ ਪੂਰਨ ਬੰਦ ਰਿਹਾ ਅਤੇ ਸਾਰੇ ਸ਼ਹਿਰ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਪੂਰਾ ਸਹਿਯੋਗ ਦਿੱਤਾ। ਕੋਈ ਵੀ ਪ੍ਰਾਈਵੇਟ ਬੱਸ ਨਹੀਂ ਚੱਲੀ । ਇੱਥੋਂ ਤੱਕ ਕਿ ਕਪੂਰਥਲਾ ਦਾ ਕੋਈ ਵੀ ਬੈਂਕ ਅੱਜ ਨਹੀਂ ਖੁੱਲ੍ਹਿਆ। ਖਬਰ ਲਿਖੇ ਜਾਣ ਤੱਕ ਸ਼ਹਿਰ ਵਿੱਚ ਕੋਈ ਵੀ ਮਾੜੀ ਘਟਨਾ ਨਹੀਂ ਵਾਪਰੀ। ਪੁਲਿਸ ਵੱਲੋਂ ਵੱਖ-ਵੱਖ ਬਜ਼ਾਰਾਂ ਵਿੱਚੋਂ ਭਾਰੀ ਫੋਰਸ ਤਾਇਨਾਤ ਸੀ ਤਾਂ ਕਿ ਕੋਈ ਮਾੜਾ ਅਨਸਰ ਇਸ ਬੰਦ ਦੇ ਸੱਦੇ ’ਤੇ ਕੋਝੀ ਹਰਕਤ ਨਾ ਕਰ ਸਕੇ। ਸ਼ਹਿਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਬੰਦ ਦੇ ਸੱਦੇ ਦਾ ਪੂਰਨ ਸਹਿਯੋਗ ਦਿੱਤਾ।
ਬਾਘਾਪੁਰਾਣਾ ਤੋਂ ਬਲਜਿੰਦਰ ਭੱਲਾ ਅਨੁਸਾਰ-ਦਲ ਖਾਲਸਾ ਅਤੇ ਖਾਲਸਾ ਐਕਸ਼ਨ ਕਮੇਟੀ ਵੱਲੋਂ 3 ਨਵੰਬਰ ਪੰਜਾਬ ਬੰਦ ਦੇ ਸੱਦੇ ਨੂੰ ਬਾਘਾਪੁਰਾਣਾ ਅੰਦਰ ਵੀ ਸੰਪੂਰਨ ਹੁੰਗਾਰਾ ਮਿਲਿਆ। ਦਲ ਖਾਲਸਾ ਅਤੇ ਖਾਲਸਾ ਐਕਸ਼ਨ ਕਮੇਟੀ ਦੀ ਮੰਗ ਸੀ ਕਿ 3 ਨਵੰਬਰ 1984 ਨੂੰ ਦਿੱਲੀ ਵਿਖੇ ਮਾਰੇ ਗਏ ਬੇਦੋਸ਼ੋ ਲੋਕਾਂ ਦੇ ਕਾਤਲਾਂ ਨੂੰ 25 ਸਾਲ ਬੀਤ ਜਾਣ ਬਾਅਦ ਵੀ ਕੋਈ ਸਜ਼ਾ ਨਹੀਂ ਹੋਈ। ਉਕਤ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੇਂਦਰ ਦੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਇਹ ਬੰਦ ਦੀ ਕਾਲ ਕੀਤੀ ਗਈ ਹੈ। ਸ਼ਹਿਰ ਅੰਦਰ ਕਈ ਥਾਵਾਂ ’ਤੇ ਦਲ ਖਾਲਸਾ ਅਤੇ ਖਾਲਸਾ ਐਕਸ਼ਨ ਕਮੇਟੀ ਨੇ ਪੰਜਾਬ ਬੰਦ ਦੇ ਪੋਸਟਰ ਵੀ ਲਗਾਏ। ਸਥਾਨਿਕ ਥਾਣਾ ਮੁਖੀ ਨੇ ਸ਼ਹਿਰ ਦੀਆਂ ਚਾਰੇ ਸੜਕਾਂ ਉਪਰ ਨਾਲੇ ਲਗਾਏ ਅਤੇ ਆਪ ਪੁਲਿਸ ਪਾਰਟੀ ਸਮੇਤ ਸਾਰਾ ਦਿਨ ਗਸ਼ਤ ਕੀਤੀ। ਰੇਹੜੀਆਂ ਫੜੀਆਂ ਵਾਲੇ ਵੀ ਬਜ਼ਾਰਾਂ ਅੰਦਰੋਂ ਅਲੋਪ ਹੀ ਰਹੇ। ਕੁੱਲ ਮਿਲਾ ਕੇ ਇਸ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ।
ਬੰਗਾ ਤੋਂ ਰਾਜ ਮਜਾਰੀ ਅਨੁਸਾਰ-1984 ਦੌਰਾਨ ਦਿੱਲੀ ਸਮੇਤ ਦੇਸ਼ ਦੇ ਹੋਰ ਭਾਗਾਂ ਵਿੱਚ ਹੋਏ ਸਿੱਖ ਕਤਲੇਆਮ ਲਈ ਜ਼ਿੰੇਮੇਵਾਰ ਦੋਸ਼ੀਆਂ ਨੂੰ 25 ਸਾਲ ਬੀਤ ਜਾਣ ’ਤੇ ਵੀ ਸਜ਼ਾਵਾਂ ਨਾ ਦਿੱਤੇ ਜਾਣ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਭਰਪੂਰ ਹੁੰਗਾਰਾ ਮਿਲਿਆ। ਬੰਦ ਦੇ ਸੱਦੇ ’ਤੇ ਬੰਗਾ ਸ਼ਹਿਰ ਵਿੱਚ ਮੈਡੀਕਲ ਸਟੋਰਾਂ ਅਤੇ ਬੈਂਕਾਂ ਨੂੰ ਛੱਡ ਕੇ ਸਾਰੇ ਵਿਦਿਅਕ ਅਦਾਰੇ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਪੂਰਨ ਤੌਰ ’ਤੇ ਮੁਕੰਮਲ ਬੰਦ ਰਹੇ । ਬੰਦ ਮੌਕੇ ਬੱਸਾਂ, ਗੱਡੀਆਂ ਅਤੇ ਹੋਰ ਵਾਹਨ ਵੀ ਲੱਗਭੱਗ ਬੰਦ ਰਹੇ। ਇਸ ਦੌਰਾਨ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿੱਚ ਗਿਣਤੀ ਵਿੱਚ ਸੰਗਤਾਂ ਸਮੇਤ ਸਥਾਨਕ ਗੁਰਦੁਆਰਾ ਸਿੰਘ ਸਭਾ ਤੋਂ ਅਰਦਾਸ ਉਪਰੰਤ ਮੁੱਖ ਸੜਕ ਤੇ ਆ ਕੇ ਰੋਸ ਧਰਨਾ ਦਿੱਤਾ ਅਤੇ ਟ੍ਰੈਫਿਕ ਜਾਮ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਦਾਰ ਸਵਰਨਜੀਤ ਸਿੰਘ ਖਾਲਸਾ ਪਠਲਾਵਾ ਮਿਸਲ ਸ਼ਹੀਦ ਤਰਨਾ ਦਲ, ਜਗਜੀਤ ਸਿੰਘ ਖਾਲਸਾ ਸ਼ਹਿਰੀ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਕਿ 1984 ਦੌਰਾਨ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਦੇ ਖਿਲਾਫ 25 ਸਾਲ ਬੀਤ ਜਾਣ ’ਤੇ ਵੀ ਕੇਂਦਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਜਲਦੀ ਤੋਂ ਜਲਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਧਰਨੇ ਉਪਰੰਤ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਰੋਸ ਮਾਰਚ ਵੀ ਕੀਤਾ ਗਿਆ। ਧਰਨੇ ਅਤੇ ਰੋਸ ਮਾਰਚ ਦੌਰਾਨ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ। ਮੌਕੇ ਦਵਿੰਦਰ ਸਿੰਘ ਖਾਨਖਾਨਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ (ਅ), ਭਾਈ ਮਨਜੀਤ ਸਿੰਘ ਰਸੂਲਪੁਰ ਅਕਾਲੀ ਦਲ ਪੰਚ ਪ੍ਰਧਾਨੀ, ਜਥੇਦਾਰ ਜੋਗਿੰਦਰ ਸਿੰਘ, ਅਮਰੀਕ ਸਿੰਘ ਪੂਨੀਆਂ, ਗੁਰਨਾਮ ਸਿੰਘ ਬੰਗਾ, ਬਲੀਤ ਸਰੋਆ ਚੱਕ ਰਾਮੂ, ਹਰਜਾਪ ਸਿੰਘ ਮੰਡੇਰ ਚੱਕ ਰਾਮੂ, ਅਮਰਜੀਤ ਸਿੰਘ ਚਾਹਲ, ਸ਼ਮਸ਼ੇਰ ਸਿੰਘ, ਸਤਨਾਮ ਸਿੰਘ ਭੋਰਾ, ਮਨਦੀਪ ਸਿੰਘ ਸੋਢੀਆਂ, ਪ੍ਰਿੰਸੀਪਲ ਹਰਭਜਨ ਸਿੰਘ ਕਰਨਾਣਾ, ਤਰਲੋਕ ਸਿੰਘ ਨਾਗਪਾਲ, ਹਰਬੰਸ ਸਿੰਘ ਖਾਨਪੁਰ, ਖੜਕ ਸਿੰਘ ਬੰਗਾ ਪ੍ਰਧਾਨ ਟੈਂਪੂ ਯੂਨੀਅਨ, ਅਵਤਾਰ ਸਿੰਘ ਜਗਤਪੁਰ, ਹਘਹਾਜ਼ਰ ਸਨ। ਨੂਰਪੁਰ ਬੇਦੀ ਤੋਂ ਜਗਦੀਪ ਸ਼ਰਮਾ ਅਨੁਸਾਰ-1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਰੋਸ ਵਜੋਂ ਦਿੱਤੇ ਬੰਦ ਦੇ ਸੱਦੇ ਨੂੰ ਖੇਤਰ ਵਿੱਚ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਕਸਬਾ ਨੂਰਪੁਰ ਬੇਦੀ, ਬੈਂਸ, ਡੂੰਮੇਵਾਲ ਆਦਿ ਵਿੱਚ ਜਿੱਥੇ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ, ਉਥੇ ਝੱਜ ਚੌਂਕ, ਕਾਹਨਪੁਰ ਖੂਹੀ ਆਦਿ ’ਚ ਬੰਦ ਨੂੰ ਭਰਪੂਰ ਹੁੰਗਾਰਾ ਮਿਲਿਆ। ਇਸੇ ਦੌਰਾਨ ਹੀ ਅੱਜ ਬਸ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹਿਣ ਕਾਰਨ ਸਵਾਰੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਖੇਤਰ ਵਿੱਚ ਮਾਹੌਲ ਆਮ ਤੌਰ ’ਤੇ ਸ਼ਾਂਤ ਰਿਹਾ। ਫਗਵਾੜਾ ਤੋਂ ਕਮਲ ਰਾਏ ਅਨੁਸਾਰ-1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਇਨਸਾਫ ਦੇਣ ਵਿੱਚ ਹੋਈ ਦੇਰੀ ਦੇ ਵਿਰੋਧ ਵਿੱਚ ਦਮਦਮੀ ਟਕਸਾਲ ਅਤੇ ਸਾਰੀਆਂ ਸਿੱਖ ਸਟੂਡੈਂਟਸ ਫੈਡਰੇਸ਼ਨਾਂ ਵੱਲੋਂ ਸਾਂਝੇ ਤੌਰ ’ਤੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਫਗਵਾੜਾ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਤੇ ਜ਼ਿਆਦਾਤਰ ਬਹੁਤੀਆਂ ਦੁਕਾਨਾਂ ਬੰਦ ਰਹੀਆਂ, ਉਕਤ ਬੰਦ ਸ਼ਾਂਤੀਪੂਰਵਕ ਮੁਕੰਮਲ ਰਿਹਾ। ਬੰਦ ਦੇ ਬਾਵਜੂਦ ਐਮਰਜੌੈਂਸੀ ਸੇਵਾਵਾਂ ਤੇ ਸਰਕਾਰੀ ਅਦਾਰੇ ਖੁੱਲ੍ਹੇ ਹੋਏ ਸਨ ਅਤੇ ਬੱਸਾਂ, ਟੈਂਪੂ, ਟਰੱਕ ਆਦਿ ਨਾ ਮਾਤਰ ਹੀ ਚੱਲ ਰਹੇ ਸਨ ਅਤੇ ਬਾਜ਼ਾਰਾਂ, ਸੜਕਾਂ ’ਤੇ ਬੇਰੌਣਕੀ ਰਹੀ।
ਲੁਧਿਆਣਾ, 3 ਨਵੰਬਰ (ਰਾਜ ਜੋਸ਼ੀ)-ਅੱਜ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਅਤੇ ਸਿੱਖ ਪੰਥਕ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਸਿੱਖ ਸਟੂਡੈਂਟਸ ਮਹਿਤਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਫੈਡਰੇਸ਼ਨ ਦੇ ਨੌਜਵਾਨਾਂ ਵੱਲੋਂ ਲੁਧਿਆਣਾ ਸ਼ਹਿਰ ਦੇ ਜਿੱਥੇ ਸਰਕਾਰੀ ਅਤੇ ਗੈਰ-ਸਰਕਾਰੀ ਵਿੱਦਿਅਕ ਅਦਾਰੇ, ਉਦਯੋਗਾਂ ਜਗਤ ਨਾਲ ਸੰਬੰਧਿਤ ਕਾਰਖਾਨੇ ਬੱਸਾਂ, ਰੇਲਾਂ ਅਤੇ ਸ਼ਹਿਰ ਦੇ ਸਾਰ ੇਬਜ਼ਾਰ ਬੰਦ ਕਰਵਾਏ ਗਏ। ਉਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫੈਡਰੇਸ਼ਨ ਦੇ ਆਗੂਆਂ ਵੱਲੋਂ ਪੂਰਨ ਬੰਦ ਕਰਵਾਇਆ ਗਿਆ।
ਇਸ ਦੌਰਾਨ ਅੱਜ ਲੁਧਿਆਣਾ ਵਿਖੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਕੌਮੀ ਆਗੂ ਭਾਈ ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਜਸਪਾਲ ਸਿੰਘ ਇਸਲਾਮ ਗੰਜ ਅਤੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿੱਚ ਸੈਂਕੜੇ ਨੌਜਵਾਨਾਂ ਨੇ ਜਗਰਾਓਂ ਪੁਲ ’ਤੇ ਧਰਨਾ ਦੇ ਕੇ ਅਵਾਜਾਈ ਠੱਪ ਕੀਤੀ ਇਸ ਤੋਂ ਬਾਅਦ ਫੈਡਰੇਸ਼ਨ ਦੇ ਨੌਜਵਾਨਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਸਾਰੇ ਬਜ਼ਾਰ ਬੰਦ ਕਰਵਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਪ੍ਰੀਤ ਸਿੰਘ ਮਿੱਕੀ, ਖੁਸ਼ਜੀਤ ਸਿੰਘ, ਬਲਵਿੰਦਰ ਸਿੰਘ ਭੁੱਲਰ, ਪਰਵਿੰਦਰ ਸਿੰਘ ਬੰਗਾ, ਮਨਿੰਦਰ ਸਿੰਘ ਅਹੂਜਾ, ਜਗਮੀਤ ਸਿੰਘ ਜੱਗੀ, ਪਰਮਜੀਤ ਸਿੰਘ ਪੰਮਾ, ਪ੍ਰਿਤਪਾਲ ਸਿੰਘ ਹਨੀ, ਸੁਖਵਿੰਦਰ ਸਿੰਘ ਪ੍ਰਧਾਨ,ਪਰਮਿੰਦਰ ਸਿੰਘ ਮਾਂਟਾ, ਇੰਦਰਦੀਪ ਸਿੰਘ, ਗੁਰਪ੍ਰੀਤ ਸਿੰਘ ਬਲੀ, ਪ੍ਰਭਜੋਤ ਸਿੰਘ ਗੋਰਾ, ਮਨਿੰਦਰਪਾਲ ਸਿੰਘ ਸੋਨੂੰ, ਜਸਵੰਤ ਸਿੰਘ ਸੰਮੀ, ਪਰਮਜੀਤ ਸਿੰਘ ਸੰਤ, ਜਸਵੀਰ ਸਿੰਘ, ਜੋਤੀ ਗਗਨਪ੍ਰੀਤ ਸਿੰਘ, ਗਗਨਦੀਪ ਸਿੰਘ ਸੰਨੀ, ਕੰਵਲਪ੍ਰੀਤ ਸਿੰਘ ਸੋਨੀ, ਹਰਸ਼ਰਨਦੀਪ ਸਿੰਘ ਲਾਲੀ, ਜਤਿੰਦਰ ਸਿੰਘ ਗੋਗੀ, ਪ੍ਰਵੀਨ ਸਿੰਘ ਲਾਲਾ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਬੱਬਲ, ਜਸਪਾਲ ਸਿੰਘ ਮਾਛੀਵਾੜਾ, ਇੰਦਰਮੋਹਨ ਸਿੰਘ, ਜਸਵੀਰ ਸਿੰਘ ਮੱਕੜ, ਕੰਵਲਜੀਤ ਸਿੰਘ ਸੇਠੀ, ਗਗਨਦੀਪ ਸਿੰਘ ਜਿੰਮੀ ਆਦਿ ਹਾਜ਼ਰ ਸਨ।

ਇਟਲੀ ਵਿਚ ਸੰਤ ਦਾਦੂ ਸਾਹਿਬ ਵਾਲਿਆਂ ਵੱਲੋਂ ਸਜਾਏ ਗਏ ਕੀਰਤਨ ਦੀਵਾਨ ਅਤੇ ਅੰਮ੍ਰਿਤ ਸੰਚਾਰ

ਨੋਵੈਲਾਰਾ, ਇਟਲੀ (ਬਿਊਰੋ)-ਸਿੱਖ ਧਰਮ ਦੇ ਉਘੇ ਪ੍ਰਚਾਰਕ ਅਤੇ ਦੇਹਧਾਰੀ ਗੁਰੂਡੰਮ੍ਹ ਨੂੰ ਠੱਲ੍ਹ ਪਾਉਣ ਵਾਲੇ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਵਾਲਿਆਂ ਵੱਲੋਂ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਧਰਮ ਪ੍ਰਚਾਰ ਦੇ ਚੱਲ ਰਹੇ ਨਿਰੰਤਰ ਪ੍ਰਵਾਹ ਦੌਰਾਨ ਗੁਰਦੁਆਰਾ ਸਿੰਘ ਸਭਾ ਫਲੇਰੋ ਬਰੇਸ਼ੀਆ ਅਤੇ ਗੁਰਦੁਆਰਾ ਸਿੰਘ ਸਭਾ ਨੋਵੈਲਾਰਾ ਰਿਜ਼ੋਇਮਲੀਆ ਵਿਖੇ ਦੋ ਰੋਜ਼ਾ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਗਏ । ਜਿਸ ਵਿਚ ਸੰਤ ਦਾਦੂ ਸਾਹਿਬ ਵਾਲਿਆਂ ਨੇ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਪਤਿਤਪੁਣਾ, ਦੇਹਧਾਰੀ ਗੁਰੂਡੰਮ੍ਹ, ਨਸ਼ਿਆਂ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਬਚਣ ਅਤੇ ਸਾਬਤ ਸੂਰਤ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਕੀਤੀ । ਭਾਰੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਬੜੇ ਉਤਸ਼ਾਹ ਸਹਿਤ ਇਨ੍ਹਾਂ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ । ਗੁਰਦੁਆਰਾ ਸਿੰਘ ਸਭਾ ਨੋਵੈਲਾਰਾਵਿਖੇ ਹੋਏ ਅੰਮ੍ਰਿਤ ਸੰਚਾਰ ਵਿਚ ਬਾਬਾ ਜੀ ਦੀ ਪ੍ਰੇਰਨਾ ਤੋਂ ਪ੍ਰਭਾਵਿਤ ਹੋ ਕੇ 35 ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ । ਪੰਜ ਪਿਆਰਿਆਂ ਦੀ ਸੇਵਾ ਭਾਈ ਸਤਨਾਮ ਸਿੰਘ ਚੜ੍ਹਦੀਕਲਾ, ਭਾਈ ਮਨਦੀਪ ਸਿੰਘ, ਭਾਈ ਸੁਖਪਾਲ ਸਿੰਘ, ਭਾਈ ਰਾਜਪਾਲ ਸਿੰਘ ਅਤੇ ਭਾਈ ਸੇਵਾ ਸਿੰਘ ਨੇ ਨਿਭਾਈ । ਸਮਾਪਤੀ ਉਪਰੰਤ ਸਿੱਖ ਸੰਗਤਾਂ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਪ੍ਰਧਾਨ ਭਾਈ ਨਿਸ਼ਾਨ ਸਿੰਘ ਸਰਪੰਚ, ਸੁਰਿੰਦਰਜੀਤ ਸਿੰਘ ਪੰਡੋਰੀ, ਪਰਮਜੀਤ ਸਿੰਘ ਕਰਮੋਨਾ, ਭੁਪਿੰਦਰ ਸਿੰਘ ਖਾਲਸਾ, ਸੰਤ ਬਾਬਾ ਪ੍ਰੇਮਸਿੰਘ ਯਾਦਗਾਰੀ ਕਮੇਟੀ ਵੱਲੋਂ ਭਾਈ ਬਲਕਾਰ ਸਿੰਘ, ਭਾਈ ਨਿਸ਼ਾਨ ਸਿੰਘ, ਗ੍ਰੰਥੀ ਬਾਬਾ ਦਲਬਾਰਾ ਸਿੰਘ, ਭਾਈ ਚਰਨਜੀਤ ਸਿੰਘ, ਸਤਨਾਮ ਸਿੰਘ ਲਾਂਬਾ, ਸੁਖਵਿੰਦਰ ਸਿੰਘ ਨਿਹੰਗ ਨੇ ਬਾਬਾ ਜੀ ਅਤੇ ਜਥੇ ਦੇ ਸਿੰਘਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ । ਗੁਰੂ ਕਾ ਲੰਗਰ ਅਤੁੱਟ ਵਰਤਿਆ ।

ਸਿੱਖ ਫੈਡਰੇਸ਼ਨ ਜਰਮਨੀ ਵਲੋਂ ਪੰਜਾਬ ਬੰਦ ਨੂੰ ਕਾਮਯਾਬ ਕਰਨ ਲਈ ਸਮੁੱਚੀ ਕੌਮ ਅਤੇ ਕੌਮ ਦੇ ਭਲੇ ਲਈ ਤਤਪਰ ਸਮੂਹ ਪੰਥਕ ਜਥੇਬੰਦੀਆਂ ਦਾ ਧੰਨਵਾਦ

ਫਰੈਂਕਫਰਟ 3 ਨਵੰਬਰ ( ਸੁਖਪ੍ਰੀਤ ਸਿੰਘ ) - ਸਿੱਖ ਫੈਡਰੇਸ਼ਨ ਜਰਮਨੀ ਦੇ ਮੁੱਖ ਆਗੂ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਮਨਜੀਤ ਸਿੰਘ ਹੋਠੀ, ਭਾਈ ਸਤਪਾਲ ਸਿੰਘ ਪੱਡਾ, ਬਾਬਾ ਜਸਵੀਰ ਸਿੰਘ, ਭਾਈ ਅਵਤਾਰ ਸਿੰਘ ਸਟੁਟਗਾਰਟ, ਭਾਈ ਸੁਖਦੇਵ ਸਿੰਘ ਛੋਟੂ, ਭਾਈ ਜਤਿੰਦਰਬੀਰ ਸਿੰਘ, ਭਾਈ ਮਨਜੀਤ ਸਿੰਘ ਜੋਧਪੁਰੀ ਅਤੇ ਭਾਈ ਅਮਰਜੀਤ ਸਿੰਘ ਮੰਗਪੁਰ ਨੇ ਪੰਥਕ ਵਿਚਾਰਾਂ ਸਾਂਝੇ ਕਰਦੇ ਹੋਏ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਉਤਸਵ ਦਿਹਾੜੇ ਦੀਆਂ ਸਮੁੱਚੀ ਕੌਮ ਨੂੰ ਵਧਾਈਆਂ ਦਿੰਦਿਆ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਮਿਲੇ ਭਰਵੇਂ ਹੁਗਾਰੇ ਨੂੰ ਕੌਮ ਨਾਲ ਹੋ ਰਹੀਆਂ ਬੇਇਨਸਾਫੀਆਂ ਖਿਲਾਫ ਫਤਵਾ ਕਰਾਰ ਦਿੱਤਾ।ਉਹਨਾਂ ਕਿਹਾ ਕਿ ਅਜਿਹੇ ਪੰਥ ਪੱਧਰੀ ਹੰਭਲੇ ਉਹਨਾਂ ਗੈਰਪੰਥਕ ਸਿਂਖੀ ਵਿਰੋਧੀ ਤਾਕਤਾਂ, ਜੋ ਇਹ ਸਮਝ ਰਹੀਆਂ ਹਨ ਕਿ ਕੌਮ ਦੀਆਂ ਵੰਢੀਆਂ ਪਾ ਕੌੰ ਨੂੰ ਖੇਰੂੰ ਖੇਰੂੰ ਕਰ ਸਕਦੀਆਂ ਹਨ, ਲਈ ਮੂੰਹ ਤੋੜ ਜਵਾਬ ਹੈ।ਉਹਨਾਂ ਕਿਹਾ ਕਿ ਅੱਜ ਸਮੁਂਚੀ ਕੌਮ ਨੇ ਜਿਵੇਂ ਪੰਜਾਬ ਬੰਦ ਨੂੰ ਇਕ ਜੁੱਟ ਹੋ ਕਾਮਯਾਬ ਕੀਤਾ ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕੌਮ ਵਿੱਚ 1970 ਤੋਂ 1990 ਦੇ ਦਹਾਕਿਆਂ ਦੌਰਾਨ ਹੋਏ ਸਿੱਖਾਂ ਦੇ ਕਤਲੇਆਮ ਪ੍ਰਤੀ ਭਾਰੀ ਰੋਹ ਹੈ ਅਤੇ ਸਮੁਚੀ ਕੌਮ ਪੰਥ ਦੋਖੀਆਂ ਨੂੰ ਢੁਕਵੀਆਂ ਸਜਾਵਾਂ ਦਵਾਉਣ ਲਈ ਤਤਪਰ ਹੈ ਅਤੇ ਰਹੇਗੀ।ਉਹਨਾਂ ਕਿਹਾਂ ਸ਼੍ਰੋਮਣੀ ਕਮੇਟੀ ਅਤੇ ਮੌਜੂਦਾ ਅਖੌਤੀ ਪੰਥਕ ਬਾਦਲ/ਭਾਜਪਾ ਸਰਕਾਰ ਵਲੋਂ ਪੰਜਾਬ ਬੰਦ ਦੇ ਸੱਦੇ ਦਾ ਬਾਇਕਾਟ ਕਰਨਾ ਇਹ ਸਾਬਿਤ ਕਰਦਾ ਹੈ ਕਿ ਵਿਕ ਚੁੱਕੇ ਇਹ ਅਖੌਤੀ ਅਕਾਲੀ ਕੌੰਮ ਪ੍ਰਤੀ ਬਣਦੀਆਂ ਆਪਣੀਆਂ ਜਿੰਮੇਵਾਰੀਆਂ ਤੋਂ ਕਿਂਵੇ ਮੂੰਹ ਮੋੜੀ ਬੈਠੇ ਹਨ।ਕੌਮ ਇਹ ਭਲੀ ਭਾਂਤ ਜਾਣਦੀ ਹੈ ਕਿ ਅੱਜ ਤਕ ਕੌਮ ਹੱਕ ਵਿੱਚ ਅਰੰਭੇ ਗਏ ਕਿਸੇ ਵੀ ਮੋਰਚੇ ਨੂੰ ਇਹਨਾਂ ਅਖੌਤੀ ਅਕਾਲੀਆਂ ਨੇ ਸਰ ਨਹੀ ਕੀਤਾ ਪਰ ਕੌਮ ਦੀਆਂ ਜੜ੍ਹਾਂ ਵਿੱਚ ਬੈਠੇ ਝੂਠੇ ਸੌਦੇ ਸਾਧ ਵਰਗਿਆਂ ਦੋਖੀਆਂ ਨਾਲ ਇਹਨਾ ਦੀ ਗਲਵਕੜੀ ਹੋਰ ਵੀ ਮਜਬੂਤ ਹੋ ਰਹੀ ਹੈ। ਉਹਨਾਂ ਕਿਹਾ ਕਿ ਅਗਰ ਹਰ ਸਿੱਖ, ਹਰ ਪੰਥਕ ਸੋਚ ਤੇ ਪਹਿਰਾ ਦੇ ਰਹੀ ਜਥੇਬੰਦੀ, ਹਰ ਸੰਪਰਦਾ ਇਸੇ ਤਰਾਂ ਇਕ ਜੁੱਟ ਹੋ ਪੰਥ ਦੀ ਅਵਾਜ ਨੂੰ ਬੁਲੰਦ ਕਰਦੀ ਰਹੀ ਤਾਂ ਦੁਨੀਆਂ ਦੀ ਕੋਈ ਤਾਕਤ ਸਿੱਖਾਂ ਨੂੰ ਗੁਲਾਮ ਨਹੀ ਕਰ ਸਕਦੀ। ਮੌਜੂਦਾ ਸਰਕਾਰ ਨੂੰ ਤਾੜਨਾ ਦਿੰਦਿਆ ਕੌਮ ਦੇ ਗੁਨਾਹਗਾਰਾਂ ਨੂੰ ਉਹਨਾਂ ਦੀਆਂ ਬਣਦੀਆਂ ਸਜਾਵਾਂ ਦੇਣ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਅਗਰ ਇਸ ਸਬੰਧੀ ਸਰਕਾਰ ਨੇ ਕੋਈ ਠੋਸ ਨਿਰਣਾਂ ਨਾ ਲਿਆ ਤਾਂ ਕੌਮ ਖੁਦ ਨਿਆਂ ਲੈਣ ਦੇ ਸਮਰੱਥ ਹੈ।

ਕਲਗੀਧਰ ਸੇਵਕ ਜੱਥਾ (ਰਜ਼ਿ) ਵਲੋ ਮਿਟੀ ਧੁੰਧ ਜਾਗਿ ਚਾਨਣ ਹੋਆ ਗੁਰਸ਼ਬਦ ਸਮਾਗਮ

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਮੂੰਹ ਸਾਧ ਸਗਤ ਅਤੇ ਕਲਗੀਧਰ ਸੇਵਕ ਜੱਥਾ (ਰਜ਼ਿ) ਵਲੋ ਮਿਟੀ ਧੁੰਧ ਜਾਗਿ ਚਾਨਣ ਹੋਆ ਗੁਰਸ਼ਬਦ ਸਮਾਗਮ ਗੁਰਦੁਆਰਾ ਸ੍ਰੀ ਅੰਬ ਸਾਹਿਬ, ਫੇਸ 8, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਤਿੰਦਰ ਪਾਲ ਸਿੰਘ (ਜੇ ਪੀ ਪ੍ਰਧਾਨ ਕਲਗੀਧਰ ਸੇਵਕ ਜੱਥਾ ਨੇ ਦਸਿਆ ਕਿ ਇਸ ਵਿੱਚ ਭਾਈ ਸੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਗੁ: ਅੰਬ ਸਾਹਿਬ, ਭਾਈ ਨਿਰਮਲ ਸਿੰਘ ਜੀ ਅੰਮ੍ਰਿਤਸਰ ਵਾਲੇ, ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਜੱਥੇਦਾਰ ਗੁਰਪ੍ਰਤਾਪ ਸਿੰਘ ਜੀ ਰਿਆੜ (ਮੈਂਬਰ ਸ੍ਰੋ ਭਾਈ ਸਤਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਗੁਰਬਾਣੀ ਕੀਰਤਨ ਅਤੇ ਗੁਰੂ ਜਸ ਸੁਣਾ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਣਗੇ।ਨਾਲਜੋੜਣਗੇ।

ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਉਤਸਵ ਸ਼ਰਧਾ ਉਤਸ਼ਾਹ ਤੇ ਸਤਿਕਾਰ ਨਾਲ ਮਨਾਇਆ ।




ਪਾਕਿਸਤਾਨ (ਬਲਵਿੰਦਰਪਾਲ ਸਿੰਘ ਖ਼ਾਲਸਾ) ਪਾਕਿਸਤਾਨ ਦੇ ਅੰਦਰੂਨੀ ਹਾਲਾਤ ਠੀਕ ਨਾ ਹੋਣ ਦੇ ਬਾਵਜੂਦ ਵੀ ਦੇਸ਼-ਵਿਦੇਸ਼ ਤੋਂ ਨਨਕਾਣਾ ਸਾਹਿਬ ਪਹੁੰਚੇ ਹਜ਼ਾਰਾਂ ਸਿੱਖ ਸ਼ਰਧਾਲੂਆਂ ਨੇ ਬੜੇ ਉਤਸ਼ਾਹ, ਸ਼ਰਧਾ ਤੇ ਸਤਿਕਾਰ ਨਾਲ ਸਿੱਖ ਧਰਮ ਦੇ ਬਾਨੀ, ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦਾ 540ਵਾਂ ਪ੍ਰਕਾਸ਼ ਉਤਸਵ ਮਨਾਇਆ ਗਿਆ।
ਭਾਰਤੀ ਸਰਕਾਰ ਦੁਆਰਾ ਸਿੱਖਾਂ ਨੂੰ ਪਾਕਿਸਤਾਨ ਨਾ ਜਾਣ ਦੀ ਦਿੱਤੀ ਸਲਾਹ ਦੇ ਬਾਵਜੂਦ ਵੀ ਦੋ ਹਜ਼ਾਰ ਤੋਂ ਜ਼ਿਆਦਾ ਸਿੱਖ ਸੰਗਤਾਂ ਬੱਸਾਂ ਤੇ ਰੇਲਾਂ ਰਾਹੀਂ ਗੁਰਪੁਰਬ ਮਨਾਉਣ ਪਹੁੰਚੀਆਂ। ਇਸ ਤੋਂ ਇਲਾਵਾ, ਅਮਰੀਕਾ, ਕੈਨੇਡਾ, ਇੰਗਲੈਂਡ, ਫ਼ਰਾਂਸ, ਸਪੇਨ, ਨਿਊਜ਼ੀਲੈਂਡ, ਆਸਟਰੇਲੀਆ, ਇਟਲੀ, ਦੁਬਈ, ਅਫ਼ਗਾਨਿਸਤਾਨ, ਇਰਾਨ ਆਦਿ ਦੇਸ਼ਾਂ ਤੋਂ ਭਰਵੀਆਂ ਸਿੱਖ ਸੰਗਤਾਂ ਪਹੁੰਚੀਆਂ। ਪਾਕਿਸਤਾਨ ਦੇ ਸੂਬੇ ਸਿੰਧ, ਬਲੋਚਿਸਤਾਨ, ਪੰਜਾਬ ਤੇ ਇਲਾਕਾ ਗੈਰ ਤੋਂ ਵੀ ਭਾਰੀ ਸਿੱਖ ਸੰਗਤਾਂ ਦੀ ਸ਼ਮੂਲੀਅਤ ਨਾਲ ਗੁਰਪੁਰਬ ਮਨਾਉਣ ਵਾਲਿਆਂ ਦੀ ਗਿਣਤੀ 15 ਹਜ਼ਾਰ ਤੱਕ ਪਹੁੰਚ ਗਈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਐਸ.ਜੀ.ਪੀ.ਸੀ. ਹਰਿਆਣਾ ਸਿੱਖ ਸੁਸਾਇਟੀ, ਖ਼ਾਲੜਾ ਮਿਸ਼ਨ, ਸਾਈਂ ਮੀਆਂ ਮੀਰ ਸੰਸਥਾ, ਭਾਈ ਮਰਦਾਨਾ ਜੀ ਸੰਸਥਾ, ਬਾਬਾ ਸੇਵਾ ਸਿੰਘ-ਬਾਬਾ ਜਗਤਾਰ ਸਿੰਘ ਕਾਰ ਸੇਵਾ ਸੰਸਥਾਵਾਂ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਲ ਖ਼ਾਲਸਾ ਇੰਗਲੈਂਡ ਵਾਲਿਆਂ ਦੇ ਉਤਸ਼ਾਹੀ ਜਥਿਆਂ ਨੇ ਨਨਕਾਣਾ ਸਾਹਿਬ ਦੀ ਧਰਤੀ ਨੂੰ ਸਿੱਖ ਸੰਗਤਾਂ ਨਾਲ ਭਰ ਦਿਤਾ ਜਿਸ ਕਰਕੇ ਪ੍ਰਕਾਸ਼ ਉਤਸਵ ਦੀ ਖ਼ੁਸ਼ੀ ਵਿਚ ਨਿਕਲਣ ਵਾਲੇ ਨਗਰ ਕੀਰਤਨ ਲਈ ਬੇਹੱਦ ਰੌਣਕ ਸੀ, ਜੋ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਡੇ ਚੌਗਿਰਦੇ ਵਿਚ ਕਢਿਆ ਗਿਆ।
ਸੁਰਖਿਆ ਪੱਖੋਂ ਪਾਕਿਸਤਾਨ ਸਰਕਾਰ ਨੇ ਬੇਹੱਦ ਮਜ਼ਬੂਤ ਪ੍ਰਬੰਧ ਕੀਤੇ ਹੋਏ ਸਨ, ਕਿਉਂਕਿ ਉਹ ਕਿਸੇ ਵੀ ਕਿਸਮ ਦਾ ਖ਼ਤਰਾ ਮੁੱਲ ਲੈਣ ਲਈ ਤਿਆਰ ਨਹੀਂ ਸਨ। ਹਰ ਥਾਂ ਪੁਲਿਸ, ਰੇਂਜਰਜ਼, ਕਮਾਂਡੋ ਦਸਤਿਆਂ ਦਾ ਜਾਲ ਵਿਛਿਆ ਹੋਇਆ ਸੀ। ਕਿਸੇ ਥਾਂ ਵੀ ਡਰ ਦਾ ਮਾਹੌਲ ਨਹੀਂ ਪਾਇਆ ਗਿਆ।
ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਪਾਕਿਸਤਾਨ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਜਨਾਬ ਆਸਿਫ਼ ਹਾਸ਼ਮੀ, ਬੋਰਡ ਦੇ ਵਧੀਕ ਸੱਕਤਰ ਖੁਰਮ ਸਦੀਕੀ, ਏ.ਜੀ.ਪੀ.ਸੀ ਦੇ ਕੋ ਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ, ਦਲ ਖ਼ਾਲਸਾ ਇੰਗਲੈਂਡ ਮਨਮੋਹਨ ਸਿੰਘ, ਡਾਕਟਰ ਸਵਰਨ ਸਿੰਘ ਸਾਬਕਾ ਪ੍ਰਧਾਨ ਗੁਰਦੁਆਰ ਪ੍ਰਬੰਧਕ ਕਮੇਟੀ, ਸ਼ਾਮ ਸਿੰਘ, ਬਿਸ਼ਨ ਸਿੰਘ, ਸਈਅਦ ਫ਼ਰਾਜ਼ ਅਬਾਸ ਉਪ ਸੱਕਤਰ ਧਾਰਮਿਕ ਮਹਿਕਮਾ ਪਾਕਿਸਤਾਨ, ਬਲਵਿੰਦਰ ਸਿੰਘ ਝਬਾਲ ਆਦਿ ਨੇ ਸੰਬੋਧਨ ਕੀਤਾ। ਜਨਾਬ ਹਾਸ਼ਮੀ ਹੁਰਾਂ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖ ਕੌਮ ਦੀਆਂ ਸਾਰੀਆਂ ਹੱਕੀ-ਮੰਗਾਂ ਨੂੰ ਪੂਰਿਆਂ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ। ਡਾ: ਪ੍ਰਿਤਪਾਲ ਸਿੰਘ ਤੇ ਹੋਰ ਸਿੱਖ ਬੁਲਾਰਿਆਂ ਨੇ ਪਾਕਿਸਤਾਨ ਸਰਕਾਰ ਦਾ ਸੁਰਖਿਆ ਪ੍ਰਬੰਧਾਂ ਲਈ ਬੇਹੱਦ ਧੰਨਵਾਦ ਕੀਤਾ। ਵਾਘਾ ਬਾਰਡਰ ਭਾਰਤ ਵਾਲੇ ਪਾਸੇ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਜਦੋਂ ਸਰਕਾਰੀ ਅਧਿਕਾਰੀਆਂ ਵੱਲੋਂ ਇਹ ਕਿਹਾ ਜਾਂਦਾ ਕਿ ਜੇ ਤੁਹਾਨੂੰ ਉਥੇ ਕੁਝ ਹੋ ਗਿਆ ਤਾਂ ?? ਜਵਾਬ ਵਿਚ ਸਿੱਖ ਸ਼ਰਧਾਲੂ ਇਹ ਕਹਿੰਦੇ ਕਿ ਜੇ ਜਾਨ ਨਨਕਾਣਾ ਸਾਹਿਬ ਦੀ ਪਵਿਤਰ ਧਰਤੀ ਤੇ ਨਿਕਲ ਜਾਵੇ ਤਾਂ ਹੋਰ ਕੀ ਚਾਹੀਦੈ।

ਗੁਰਗੱਦੀ ਦਿਵਸ ਤੇ ਯੂਬਾ ਸਿਟੀ ਵਿੱਚ ਰਿਕਾਰਡ ਤੋੜ ਇੱਕਠ











ਯੂਬਾ ਸਿਟੀ-ਕੈਲੇਫੋਨਰੀਆ (ਬਲਵਿੰਦਰਪਾਲ ਸਿੰਘ ਖ਼ਾਲਸਾ) ਪੈਗ਼ੰਬਰਾਂ ਦੇ ਸ਼ਹਿਨਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਤੋਂ ਬਾਅਦ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਕੇ ਸਰੀਰਕ ਰੂਪ ਦਾ ਸਦਾ ਵਾਸਤੇ ਭੋਗ ਪਾ ਦਿਤਾ ਤੇ ਖ਼ਾਲਸਾ ਪੰਥ ਨੂੰ ਰੱਬੀ ਆਵਾਜ਼ ਸ਼ਬਦ -ਨਾਦ ਨਾਲ ਜੋੜ ਦਿਤਾ, ਜਿਸ ਕਰਕੇ 1708 ਤੋਂ ਲੈ ਕੇ ਅੱਜ ਤੱਕ ਹਰ ਸਾਲ ਗੁਰਗੱਦੀ ਦਿਵਸ ਬੜੇ ਰੂਹਾਨੀ ਤੇ ਖ਼ੁਸ਼ੀਆਂ ਭਰੇ ਮਾਹੌਲ ਵਿਚ ਮਨਾਇਆ ਜਾਂਦਾ ਹੈ।
ਅਮਰੀਕਾ ਦੇ ਕੈਲੇਫ਼ੋਨਰੀਆ ਸੂਬੇ ਵਿਚਲੇ ਯੂਬਾ ਸਿਟੀ ਸ਼ਹਿਰ ਵਿਚ ਵੀ ਪਿਛਲੇ ਤੀਹਾਂ ਵਰਿਆਂ ਤੋਂ ਇਹ ਦਿਨ ਹਰ ਸਾਲ ਨਗਰ ਕੀਰਤਨ ਤੇ ਦੀਵਾਨਾਂ ਰਾਹੀਂ ਬੜੇ ਚਾਅ ਤੇ ਸ਼ਰਧਾ ਨਾਲ ਮਨਾਇਆਂ ਜਾਂਦਾ ਹੈ। ਇਸ ਵਾਰ ਦੇ ਗੁਰਗੱਦੀ ਦਿਵਸ ਵਿਚ ਸ਼ਾਮਲ ਸੰਗਤਾਂ ਨੇ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਮਾਤ ਪਾ ਦਿਤਾ। ਪੁਲਿਸ ਵੀ ਸੰਗਤਾਂ ਦੇ ਇੱਕਠ ਤੋਂ ਹੈਰਾਨ ਪਰੇਸ਼ਾਨ ਸੀ, ਕਿਉਂਕਿ ਉਸਦਾ ਕੰਮ ਵਧ ਗਿਆ ਸੀ।
ਹੈਲੀਕਾਪਟਰਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਤੇ ਫ਼ੁੱਲਾਂ ਦੀ ਵਰਖਾ ਵੱਖਰਾ ਹੀ ਵਜਦ ਪੈਦਾ ਕਰ ਰਹੀ ਸੀ। ਕੈਲੇਫ਼ੋਰਨੀਆ ਗਤਕਾ ਦਲ ਦੇ ਵਡੇ ਅਖਾੜੇ ਨੇ ਇਕ ਵਖਰਾ ਹੀ ਮਾਹੌਲ ਪੈਦਾ ਕੀਤਾ ਹੋਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਸੰਗਤਾਂ ਦਾ ਸਭ ਤੋਂ ਜ਼ਿਆਦਾ ਇੱਕਠ ਗਤਕਾ ਵੇਖਣ ਵਾਲਿਆਂ ਨੂੰ ਘੇਰੀ ਬੈਠਾ ਸੀ ਜਿਥੇ ਢਾਲਾਂ ਤੇ ਵਜੱਦੀਆਂ ਕਿਰਪਾਨਾਂ, ਲਿਸ਼ਕਦੇ ਖੰਡਿਆਂ ਦੀ ਗੜਗੜਾਹਟ ਤੇ ਡਾਂਗਾਂ ਦੀ ਸ਼ੂਕ, ਜੰਗੀ ਮਾਹੌਲ ਸਿਰਜ ਰਹੀ ਸੀ। ਗਤਕੇ ਦੇ ਮਾਹਿਰ ਗਤਕਾ ਜਥੇਦਾਰਾਂ ਵਿਚ, ਜਥੇਦਾਰ ਜਸਪ੍ਰੀਤ ਸਿੰਘ ਲਵਲਾ, ਬਲਜੀਤ ਸਿੰਘ, ਹਰਪ੍ਰੀਤ ਸਿੰਘ, ਅੰਮ੍ਰਿਤ ਸਿੰਘ, ਰਾਜ ਸਿੰਘ, ਪੁਨੀਤ ਕੌਰ ਖ਼ਾਲਸਾ ਤੇ ਕੈਨੇਡਾ ਤੋਂ ਜਸਦੇਵ ਸਿੰਘ ,ਤੇਗਬੀਰ ਸਿੰਘ,ਨਵਦੀਪ ਸਿੰਘ ਤੇ ਹੋਰ ਕਈ ਸਿੰਘ ਸਰੀ ਕਨੈਡਾ ਤੇ ਜਥੇਦਾਰ ਸਤਿਨਾਮ ਸਿੰਘ ਦਾ ਭਜੰਗੀ ਰਾਣਾ ਸਿੰਘ ਸਿਆਟਲ ਤੋ ਸਾਮਲ ਹੋਏ
ਖ਼ਾਲਿਸਤਾਨ ਦੇ ਸ਼ਹੀਦਾਂ ਦੀਆਂ ਝਾਕੀਆਂ ਉਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਮਜਬੂਰ ਕਰ ਰਹੀਆਂ ਸਨ। ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਲਿਆਂ ਦੀਆਂ ਤਸਵੀਰਾਂ ਤੇ ਵਡੇ ਪੋਸਟਰਾਂ ਨੇ ਉਨਾਂ ਦੀਆਂ ਪੈੜਾਂ ਦੇ ਨਿਸ਼ਾਨਾਂ ਦੀ ਭਰਵੀਂ ਗਵਾਹੀ ਦਿਤੀ। ਬਾਸ ਇੰਗਲੈਂਡ ਵਾਲਿਆਂ ਦੇ ਖ਼ਾਲਿਸਤਾਨੀ ਸ਼ਹੀਦੀ ਗੀਤਾਂ ਤੇ ਵਾਰਾਂ ਨੇ ਸਾਰਾ ਮਾਹੌਲ ਹੀ ਖ਼ਾਲਿਸਤਾਨੀ ਬਣਾ ਦਿਤਾ ਸੀ। ਹਰ ਫ਼ਲੋਟ ਤੇ ਸਿੱਖ ਸੂਰਮਗਤੀ ਦੇ ਗੀਤ ਵੱਜ ਰਹੇ ਸਨ। ਬਿਨਾ ਸ਼ੱਕ ਗੁਰਬਾਣੀ ਦੇ ਮਧੁਰ ਨਾਦ ਨੇ ਨਗਰ ਕੀਰਤਨ ਦੌਰਾਨ ਸਾਰੇ ਆਲੇ ਦੁਆਲੇ ਨੂੰ ਇਕ ਵੱਖਰੀ ਹੀ ਅਨੰਦ ਪੈਦਾ ਕਰ ਦਿਤਾ। ਜੈਕਾਰੇ ਤੇ ਨਾਹਰੇ ਲਗਾਤਾਰ ਗੂੰਜਦੇ ਰਹੇ। ਅਮਰੀਕਾ ਦੀ ਹਰ ਜਥੇਬੰਦੀ ਤੇ ਦਲ ਹਾਜ਼ਰ ਸੀ।
ਇੱਥੋ ਤੱਕ ਕਿ ਸਿੱਖ ਸਿਧਾਂਤਾਂ ਦੇ ਵਿਰੋਧ ਵਿਚ ਉਤਰ ਆਉਣ ਵਾਲੀ ਅਕਾਲੀ ਪਾਰਟੀ ਵੀ ਇਸ ਵਾਰ ਸ਼ਾਮਲ ਸੀ ਜਿਸ ਵਿਚ ਖ਼ਾਲਿਸਤਾਨ ਦੇ ਨਾਮ ਤੇ ਅਮਰੀਕਾ ਵਿਚ ਰਾਜਨੀਤਕ ਸ਼ਰਨ ਲੈ ਕੇ ਪੱਕੇ ਹੋਣ ਵਾਲੇ ਅਤੇਖ਼ਾਲਿਸਤਾਨ ਲਈ ਜਾਨਾਂ ਵਾਰਨ ਵਾਲਿਆਂ ਦੇ ਪਵਿੱਤਰ ਲਹੂ ਨਾਲ ਸੌਦਾ ਕਰਨ ਵਾਲੇ ਕੁਝ ਕੁਰਾਹੇ ਪਏ ਅਕ੍ਰਿਤਘਣ ਵੀ ਸ਼ਾਮਲ ਸਨ।
ਓਧਰ, ਸੰਗਤਾਂ ਦੀ ਸੇਵਾ ਕਰਨ ਵਾਲਿਆਂ ਨੇ ਇਸ ਵਾਰ ਕਮਾਲ ਹੀ ਕਰ ਦਿਤੀ। ਸੰਗਤਾਂ ਲਈ ਗੰਨੇ ਤੇ ਸੰਤਰਿਆਂ ਦਾ ਤਾਜ਼ਾ ਰੱਸ ਮਿਲ ਰਿਹਾ ਸੀ। ਤਾਜ਼ੀ ਬਰਫ਼ੀ, ਗਰਮ ਗਜਰੇਲਾ, ਸਮੋਸੇ, ਟਿੱਕੀਆਂ, ਛੋਲੇ ਭਠੂਰੇ, ਸਾਗ, ਦਹੀਂ ਤੇ ਮਕਈ ਦੀਆਂ ਰੋਟੀਆਂ, ਚਾਟ, ਦਹੀਂ ਭੱਲੇ, ਗਰਮ ਭੁੱਜੀਆਂ ਛੱਲੀਆਂ ਤੇ ਉਬਲੀ ਹੋਈ ਮਸਾਲੇਦਾਰ ਸ਼ਕਰਕੰਦ, ਕਚਾਲੂ, ਪੂੜੀਆਂ, ਭੁੱਜੇ ਮਕਈ ਦੇ ਦਾਣੇ, ਕੁਲਫ਼ੀਆਂ, ਆਈਸ ਕਰੀਮ, ਹਰ ਤਰਾਂ ਦੇ ਠੰਡੇ ਤੇ ਕੈਨ ਜੂਸ ਹਾਜ਼ਰ ਸੀ। ਠੰਢਾ ਪਾਣੀ ਤਾਂ ਹਰ ਥਾਂ ਹੀ ਮਿਲ ਰਿਹਾ ਸੀ। ਲਾਚੀਆਂ ਤੇ ਅਧਰਕ ਵਾਲੀ ਗਰਮ ਚਾਹ, ਦੁੱਧ-ਬਦਾਮ, ਰੂਹ ਅਫ਼ਜ਼ਾ ਤੇ ਸੁੱਕੇ ਬਾਦਾਮ ਹਾਜ਼ਰ ਸਨ। ਰਾਹ ਰੋਕ ਕੇ ਸੇਵਾ ਹੋ ਰਹੀ ਸੀ। ਸਰੀਰਕ ਲੰਗਰਾਂ ਦੇ ਨਾਲ ਹੀ ਗਿਆਨ ਦੇ ਲੰਗਰ ਲਈ ਕਿਤਾਬਾਂ ਮਿਲ ਰਹੀਆਂ ਸਨ। ਸੀ.ਡੀਆਂ, ਕੰਬਲਾਂ ਤੇ ਪੰਜਾਬੀ ਸੂਟਾਂ ਤੇ ਪੰਜਾਬ ਦੇ ਇਤਿਹਾਸ ਨਾਲ ਸੰਬਧਿਤ ਤਸਵੀਰਾਂ ਮਿਲ ਰਹੀਆਂ ਸਨ। ਵਾਸ਼ਿੰਗਟਨ ਡੀ.ਸੀ. ਤੋਂ ਨੌਜਵਾਨ ਸਿੰਘ ਕਮੀਜ਼ਾਂ ਤੇ ਜੈਕਟਾਂ ਵੇਚਣ ਆਏ ਹੋਏ ਸਨ ਜਿਨਾਂ ਉਤੇ ਸਿੱਖ ਪ੍ਰੇਰਨਾ ਦੇ ਸੰਦੇਸ਼ ਲਿਖੇ ਹੋਏ ਸਨ ਤੇ ਜਿਨਾਂ ਦੀ ਵਿਕਰੀ ਬੜੇ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਸੀ।
ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਜਾਪਦਾ ਸੀ ਯੂਬਾ ਸਿਟੀ। ਏਡੇ ਵਡੇ ਸੰਗਤਾਂ ਦੇ ਹੜ ਬੇਕਾਬੂ ਹੋਏ ਹੋਏ ਵੀ ਬੜੇ ਅਨੁਸ਼ਾਸਨ ਵਿਚ ਸਨ। ਅਮਰੀਕੀ ਤੇ ਪੰਜਾਬੀ ਮੀਡੀਆ ਛਾਇਆ ਹੋਇਆ ਸੀ। ਨਗਰ ਕੀਰਤਨ ਦੀ ਸਮਾਪਤੀ ਤੇ ਗਤਕੇ ਵਾਲੇ ਸਿੰਘਾਂ-ਸਿੰਘਣੀਆਂ ਨੇ ਆਖ਼ਰੀ ਅਖਾੜੇ ਲਈ ਢੋਲ ਦੇ ਡਗ਼ੇ ਨਾਲ ਹਥਿਆਰਾਂ ਦੀ ਜੰਗ ਦੇ ਚੰਗੇ ਜ਼ੌਹਰ ਵਿਖਾਏ। ਨਗਰ ਕੀਰਤਨ ਦੀ ਸਮਾਪਤੀ ਤੇ ਅਰਦਾਸ ਹੋਈ ਤੇ ਇੰਜ ਇਹ ਨਗਰ ਕੀਰਤਨ ਅਗਲੇ ਸਾਲ ਵਾਸਤੇ ਫ਼ਿਰ ਜੁੜਨ ਲਈ ਸਮਾਪਤ ਹੋ ਗਿਆ।

             Copyright:-2006-2009 News Punjab.Com, All rights reserved