![]() |
13_22 Feb 30_12 Feb 6_29 Jan 24_5 Jan Shaheed Bhai Harmander Singh Ji ![]() Shaheed Bhai Balkar Singh Ji ![]() Shaheed Bhai Kanwaljit Singh Ji ![]()
"ਅਣਪਛਾਤੀ ਲਾਸ਼"
![]()
![]() ![]()
![]()
ADVERTISEMENTS |
![]()
ਕਮਲ ਨਾਥ ਗੋ ਬੈਕ, ਕਮਲ ਨਾਥ
ਟਰਾਂਟੋ/ਡੇਲੀ ਬਿਊਰੋ/ਮਾਰਚ 23-2010;-ਭਾਰਤ ਦੇ ਕੈਬਨਿਟ ਮੰਤਰੀ ਕਮਲ ਨਾਥ ਦਾ ਪਿੱਟ ਸਿਆਪਾ ਕਰਦਿਆਂ ਸਿੱਖ ਕਮਿਊਨਟੀ ਨੇ ਇਸ ਕਦਰ ਰੋਹ ਦਿਖਾਇਆ ਕਿ ਕਮਲ ਨਾਥ ਦਾ ਵਪਾਰਕ ਡਿਨਰ ਠੁੱਸ ਹੋ ਕੇ ਰਹਿ ਗਿਆ ਹੈ। ਹਜ਼ਾਰ ਤੋਂ ਵੱਧ ਸਿੱਖਾਂ ਦੇ ਇਕੱਠ ਨੇ ਕਿੰਗ ਐਡਵਾਰਡ ਹੋਟਲ ਸਾਹਮਣੇ ਭਾਰਤੀ ਮੰਤਰੀ ਕਮਲ ਨਾਥ ਅਤੇ ਉਸਦੇ ਮੇਜ਼ਬਾਨਾਂ ਦੀ ਆਤਮਾਵਾਂ ਨੂੰ ਝੰਜੋੜ ਕੇ ਰੱਖ ਦਿੱਤਾ। ਮੰਤਰੀ ਦਾ ਖਾਣਾ 8 ਵਜ੍ਹੇ ਪਲੇਟਾਂ ਵਿੱਚ ਹੀ ਪ੍ਰੋਸਿਆ ਰਿਹਾ। ਅੰਦਰਲੀ ਰਿਪੋਰਟ ਅਨੁਸਾਰ 250 ਦੇ ਇੰਤਜਾਮ ਵਾਲੇ ਸਮਾਗਮ ਵਿੱਚ ਨੀਯਤ ਸਮ੍ਹੇਂ ਤੋਂ 2 ਘੰਟੇ ਬਾਅਦ ਵੀ ਸਿਰਫ 50 ਕੁ ਮਹਿਮਾਨ ਹੀ ਹਾਲ ਅੰਦਰ ਸ਼ਾਮਲ ਸਨ। ਇਹ ਵੀ ਨੋਟ ਕੀਤਾ ਗਿਆ ਕਿ ਕਮਲ ਨਾਥ ਨਾਲ ਖਾਣਾ ਸਾਂਝਾ ਕਰਨ ਲਈ ਕੋਈ ਵੀ ਸਿੱਖ ਅੰਦਰ ਨਜ਼ਰ ਨਹੀਂ ਆਇਆ। ਹੈਰਾਨੀ ਵਾਲੀ ਗੱਲ ਹੈ ਕਿ ਸਿੱਖ ਭਾਈਚਾਰੇ ਵਲੋਂ ਕਥਿਤ ਤੌਰ ਤੇ ਕਾਤਲ ਸਮਝਦੇ ਜਾਂਦੇ ਕਮਲ ਨਾਥ ਬਾਰੇ ਛੇੜੀ ਗਈ ਤੂਫਾਨੀ ਮੁਹਿੰਮ ਸਦਕਾ ਮੁੱਖਧਾਰਾ ਦਾ ਸਮੁੱਚਾ ਮੀਡੀਆ ਸ਼ਾਮਲ ਹੋਇਆ ਜਦੋਂ ਕਿ ਅੰਦਰ ਮੰਤਰੀ ਦੇ ਊਲ ਜਲੂਲ ਸੁਣਨ ਲਈ ਦੇਸੀ ਮੀਡੀਏ ਦੇ ਸਿਰਫ 2 ਪੱਤਰਕਾਰਾਂ ਤੋਂ ਬਿਨ੍ਹਾਂ ਹੋਰ ਕਿਸੇ ਨੇ ਸਿਰਦਰਦੀ ਨਹੀਂ ਲਈ। ਪੰਜਾਬੀ ਡੇਲੀ ਦਾ ਇੱਕ ਪੱਤਰਕਾਰ ਵੀ ਅੰਦਰ ਰਜਿਸਟਰ ਹੋ ਕੇ ਸ਼ਾਮਲ ਹੋਇਆ ਸੀ ਪਰ ਹਾਲ ਵਿੱਚ ਸੁੰਨਸਾਨ ਦੇਖ ਕੇ 8 ਵਜ੍ਹੇ ਬਾਹਰ ਆ ਗਿਆ, ਪ੍ਰਬੰਧਕਾਂ ਵਲੋਂ 6 ਵਜ੍ਹੇ ਰੀਸੈਪਸ਼ਨ ਅਤੇ ਸਾਢੇ ਸੱਤ ਵਜ੍ਹੇ ਮੰਤਰੀ ਦੇ ਭਾਸ਼ਨ ਦਾ ਸਮ੍ਹਾਂ ਨੀਯਤ ਕੀਤਾ ਗਿਆ ਸੀ ਪਰ ਅੱਠ ਵਜ੍ਹੇ ਤੱਕ ਨਾਥ ਹਿੰਮਤ ਜੁਟਾ ਕੇ ਹੋਟਲ ਵਿੱਚ ਸ਼ਾਮਲ ਨਾ ਸਕਿਆ।
ਸ਼ਾਮ 6 ਕੁ ਵਜ੍ਹੇ ਬੱਸਾਂ, ਕਾਰਾਂ ਅਤੇ ਵੈਨਾਂ ਰਾਹੀਂ ਵਹੀਰਾਂ ਘੱਤਦੇ ਸਿੱਖ, ਟਰਾਂਟੋ ਡਾਊਨ ਟਾਊਨ ਦੇ ਕਿੰਡ ਐਡਵਾਰਡ ਹੋਟਲ ਦੇ ਸਾਹਮਣੇ ਜੁੜਨੇ ਸ਼ੁਰੂ ਹੋ ਗਏ। ਮਿੰਟਾਂ ਵਿੱਚ ਹੀ ਹਜ਼ਾਰ ਦੇ ਕਰੀਬ ਯੂਥ, ਬਜ਼ੁਰਗ, ਬੱਚੇ, ਬੱਚੀਆਂ ਦਾ ਤਾਂਤਾ ਲੱਗ ਗਿਆ। ਮੈਗੋਫੋਨ ਰਾਹੀਂ ਨਾਹਰਿਆ ਨੇ ਡਾਊਨ ਟਾਊਨ ਦੀਆਂ ਇਮਾਰਤਾਂ ਨੂੰ ਕੰਬਣੀ ਛੇੜ ਦਿੱਤੀ। ਵੱਖ ਵੱਖ ਯੂਨੀਵਰਸਿਟੀਆਂ ਤੋਂ ਬੱਸਾਂ ਰਾਹੀਂ ਵਿਦਿਆਰਥੀਆਂ ਨੇ ਕਿੰਗ ਸਟਰੀਟ ਨੂੰ ਸਿੱਖ ਕੈਂਪ ਵਿੱਚ ਤਬਦੀਲ ਕਰ ਦਿੱਤਾ। ਅਥਾਹ ਸ਼ਕਤੀ ਲੈ ਕੇ ਕਮਰਸ਼ੀਲ ਹੋਏ ਨੌਜੁਆਨ ਵਰਗ ਨੇ ਨਾਹਰਿਆਂ ਨਾਲ ਐਸੀ ਸਥਿਤੀ ਬਣਾ ਦਿੱਤੀ ਕਿ ਕਮਜ਼ੋਰ ਆਤਮਾਵਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਇਨਸਾਫ ਰੈਲੀ ਵਿੱਚ ਲਾਏ ਗਏ ਨਾਹਰੇ;
ਅਸੀਂ ਭੁਲਾਂਗੇ ਨਹੀਂ – ਨਵੰਬਰ 84, ਸਿੱਖਾਂ ਦੇ ਰਾਈਟਸ - ਹਿਊਮਨ ਰਾਈਟਸ, ਅਸੀਂ ਕੀ ਚਾਹੁੰਦੇ ਹਾਂ – ਇਨਸਾਫ, ਅਸੀਂ ਕੀ ਚਾਹੁੰਦੇ ਹਾਂ - ਦੋਸ਼ੀਆਂ ਨੂੰ ਸਜ਼ਾਵਾਂ, ਸਾਡੀ ਏਕਤਾ – ਰੰਗ ਲਿਆਏਗੀ, ਕਮਲ ਨਾਥ ਨੂੰ – ਵਾਪਿਸ ਭੇਜੋ, ਕਮਲ ਨਾਥ – ਸਿੱਖ ਨਸਲਕੁਸ਼ੀ ਦਾ ਦੋਸ਼ੀ, ਕਾਤਲ ਦੇ ਨਾਲ - ਹੱਥ ਨਾ ਮਿਲਾਓ।
ਇਸ ਮੌਕੇ ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਦੇ ਚੇਅਰਮੈਨ ਹਰਬੰਸ ਸਿੰਘ ਜੰਡਾਲੀ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਦੀ ਸਰਜ਼ਮੀਨ ਤੇ ਕਾਤਲ ਦਾ ਆਉਣਾ ਉਚਿੱਤ ਨਹੀਂ ਹੈ। ਉਨਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਨੇ ਸਿੱਖਾਂ ਨੂੰ ਚੀਸ ਦਿੱਤੀ ਹੈ ਅਤੇ ਕਮਲ ਨਾਥ ਦਾ ਇਥੇ ਆਉਣਾ ਜ਼ਖ਼ਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ। ਉਨਾਂ ਕਿਹਾ ਕਿ ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰ ਸਕਦੇ ਕਿ ਅਜਿਹਾ ਵਿਅਕਤੀ ਕੈਨੇਡਾ ਵਿੱਚ ਸ਼ਰੇਆਮ ਘੁੰਮਦਾ ਫਿਰੇ।
ਨਾਥ ਤੋਂ ਦੂਰ ਰਹੋ . . ਜੈਕ ਲੇਟਨ
ਨਿਊ ਡੈਮੋਕ੍ਰੇਟਿਕ ਪਾਰਟੀ ਆਫ ਕੈਨੇਡਾ ਭਾਰਤ ਦੇ ਵਿਵਾਦਗ੍ਰਸਤ ਲੀਡਰ ਕਮਲ ਨਾਥ ਦੀ ਕੈਨੇਡਾ ਫੇਰੀ ਨੂੰ ਫੁੱਟ ਪਾਊ ਮੰਨਦੀ ਹੈ। ਭਾਰਤੀ-ਕਨੇਡੀਅਨ ਮੂਲ ਦੇ ਬਹੁਤ ਸਾਰੇ ਲੋਕਾਂ ਨੇ ਸਾਰੇ ਮੁਲਕ ਵਿਚ ਇਸ ਫੇਰੀ ਦਾ ਵਿਰੋਧ ਕਰਕੇ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਇਸ ਲੀਡਰ ਕਾਰਨ ਠੇਸ ਪਹੁੰਚੀ ਹੈ। ਸ੍ਰੀ ਕਮਲ ਨਾਥ 1984 ਵਿਚ ਦਿੱਲੀ ਅਤੇ ਆਸ ਪਾਸ ਦੇ ਖੇਤਰਾਂ ਵਿਚ ਹੋਏ ਭਿਆਨਕ ਦੰਗਿਆਂ ਦਾ ਦੋਸ਼ੀ ਹੈ। 26 ਸਾਲਾਂ ਬਾਅਦ ਵੀ ਦੰਗਿਆਂ ਦੇ ਸ਼ਿਕਾਰ ਲੋਕਾਂ ਦੇ ਜ਼ਖਮ ਨਹੀਂ ਭਰੇ ਗਏ। ਕੈਨੇਡਾ ਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਮੈਂ ਆਪਣੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਮਲ ਨਾਥ ਨਾਲ ਸਬੰਧਿਤ ਕਿਸੇ ਪ੍ਰੋਗਰਾਮ ਵਿਚ ਭਾਗ ਨਾ ਲੈਣ।
ਵਰਲਡ ਸਿੱਖ ਆਰਗੇਨਾਜੀਜੇਸ਼ਨ ਵਲੋਂ ਮਗਿੰਟੀ ਅਤੇ ਇਗਨਾਚੀਅਫ ਦੀ ਨਿਖੇਧੀ
ਔਟਵਾ-ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕੈਨੇਡਾ ਦੇ ਫੈਡਰਲ ਅਤੇ ਸੂਬਿਆਂ ਦੇ ਸਿਆਸਤਦਾਨਾਂ ਦੁਆਰਾ ਸਿੱਖ ਭਾਈਚਾਰੇ ਦਾ ਘਾਣ ਕਰਨ ਦੇ ਦੋਸ਼ੀ ਭਾਰਤੀ ਕੈਬਨਿਟ ਮੰਤਰੀ ਕਮਲ ਨਾਥ ਦੀ ਕੈਨੇਡਾ ਫੇਰੀ ਬਾਰੇ ਦਿੱਤੇ ਨੀਰਸ ਪ੍ਰਤੀਕਰਮ ਉਤੇ ਅਫਸੋਸ ਪ੍ਰਗਟ ਕੀਤਾ ਹੈ। ਸੰਸਥਾ ਨੇ ਐਨ. ਡੀ. ਪੀ. ਲੀਡਰ ਜੈਕ ਲੇਅਨ ਦੇ ਉਸ ਬਿਆਨ ਦੀ ਸ਼ਲਾਘਾ ਕੀਤੀ, ਜਿਸ ਵਿਚ ਉਹਨਾਂ ਨੇ ਸਿੱਖਾਂ ਉਤੇ ਹੋਏ ਅੱਤਿਆਚਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਆਪਣੇ ਵਰਕਰਾਂ ਨੂੰ ਉਹਨਾਂ ਦੇ ਨਾਲ ਸਬੰਧਤ ਸਮਾਗਮਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ।
ਉਨਟਾਰੀਓ ਦੇ ਪ੍ਰੀਮੀਅਰ ਡਾਲਟਨ ਮਗਿੰਟੀ ਅਤੇ ਫੈਡਰਲ ਲਿਬਰਲ ਆਗੂ ਮਾਈਕਲ ਇਗਨਾਚੀਅਫ ਵਲੋਂ ਦਿੱਤੇ ਬਿਆਨਾਂ ਦੀ ਸਖਤ ਅਲੋਚਨਾ ਕੀਤੀ ਹੈ। ਵਰਨਣਯੋਗ ਹੈ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸਮੂਹ ਮੈਂਬਰ ਲਿਬਰਲ ਪਾਰਟੀ ਦੇ ਸਹਿਯੋਗੀ ਰਹੇ ਹਨ। ਮਾਈਕਲ ਇਗਨਾਚੀਅਫ ਦੀ ਲੀਡਰਸਿ਼ਪ ਦੌੜ ਵਿੱਚ ਇਸ ਸੰਸਥਾ ਨੇ ਉਸਦਾ ਸਹਿਯੋਗ ਦਿੱਤਾ ਸੀ, ਹੁਣ ਇਗਨਾਚੀਅਫ ਵਲੋਂ ਸਿੱਖ ਕੌਮ ਨੂੰ ਨਜ਼ਰਅੰਦਾਜ਼ ਕਰਨ ਅਤੇ ਬੌਬ ਰੇਅ ਵਲੋਂ ਕੈਨੇਡਾ ਸਰਕਾਰ ਨੂੰ ਕਮਲ ਨਾਥ ਬਾਰੇ ਵਿਵੇਚਨ ਕਰਨ ਦੇ ਆਏ ਬਿਆਨ ਨਾਲ ਆਉਣ ਵਾਲੇ ਭਵਿੱਖ ਵਿੱਚ ਸਿਆਸੀ ਸਮੀਕਰਨ ਬਦਲ ਸਕਦੇ ਹਨ। ਆਉਣ ਵਾਲਾ ਸਮਾਂ ਨਿਰਧਾਰਤ ਕਰੇਗਾ ਕਿ ਸਿੱਖ ਭਾਈਚਾਰਾ “ਬਾਈ ਡੀਫਾਲਟ” ਲਿਬਰਲ ਦੇ ਝੋਲ੍ਹੇ ਦੀ ਵਸਤੂ ਬਣ ਕੇ ਰਹਿੰਦਾ ਹੈ ਜਾਂ ਇਹ ਲਿਬਰਲ ਨੂੰ ਸਬਕ ਸਿਖਾਉਣ ਲਈ ਵੀ ਸਰਗਰਮੀ ਦਿਖਾ ਸਕਦਾ ਹੈ।
ਸੰਸਥਾ ਅਨੁਸਾਰ ਬੇਸ਼ੱਕ ਕਿੰਨੇ ਹੀ ਸਾਲ ਹੋ ਜਾਣ, ਸਿੱਖ ਭਾਈਚਾਰਾ ਮਨੁੱਖੀ ਅਧਿਕਾਰਾਂ ਦੇ ਕਾਤਲਾਂ ਨੂੰ ਮੁਆਫ ਨਹੀਂ ਕਰੇਗੀ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਹਮੇਸ਼ਾ ਅਣਗਹਿਲੀ ਦਿਖਾਈ ਹੈ, ਜਿਸ ਕਰਕੇ ਸਿੱਖ ਭਾਈਚਾਰੇ ਦੇ ਜ਼ਖਮ ਫਿਰ ਹਰੇ ਹੁੰਦੇ ਜਾ ਰਹੇ ਹਨ।
ਮਗਿੰਟੀ ਨੇ ਦੁੱਖ ਪ੍ਰਗਟਾਇਆ
ਪਿਛਲੇ ਕੁਝ ਦਿਨਾਂ ਤੋਂ ਸਿੱਖ ਭਾਈਚਾਰਾ 1984 ਦੇ ਦੰਗਿਆਂ ਦੇ ਦੋਸ਼ੀਆਂ ਵਿਰੁੱਧ ਰੋਸ ਪ੍ਰਗਟ ਕਰ ਰਿਹਾ ਹੈ। ਮੈਨੂੰ ਬਹੁਤ ਦੁੱਖ ਹੈ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਗਈ। ਮਨੁੱਖੀ ਅਧਿਕਾਰ ਉਨਟਾਰੀਓ ਦਾ ਪ੍ਰਮੁੱਖ ਬੁਨਿਆਦੀ ਸਿਧਾਂਤ ਹੈ ਅਤੇ ਅਸੀਂ ਆਪਣੇ ਸਾਧਨਾਂ ਅਤੇ ਆਪਣੇ ਦਾਇਰੇ ਵਿਚ ਮਨੁੱਖੀ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ। ਮੈਂ ਆਸ ਕਰਦਾ ਹਾਂ ਕਿ ਉਨਟਰੀਓ ਹਮੇਸ਼ਾ ਮਨੁੱਖੀ ਹੱਕਾਂ ਲਈ ਲੜਨ ਵਾਲਾ ਖੇਤਰ ਬਣਿਆ ਰਹੇਗਾ।
ਸਰਕਾਰ ਕਮਲ ਨਾਥ ਨੂੰ ਪੁੱਛੇ. . .ਬੌਬ ਰੇਅ
ਲਿਬਰਲ ਦੇ ਸੀਨੀਅਰ ਆਗੂ ਬੌਬ ਰੇਅ ਨੇ ਪਾਰਲੀਮੈਂਟ ਵਿੱਚ ਜਿਥੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਜ਼ਾਰਾਂ ਸਿੱਖਾਂ ਦੇ ਕਤਲ ਕੀਤੇ ਜਾਣ ਨੂੰ ਬਿਆਨ ਕੀਤਾ ਉਥੇ ਰੇਅ ਨੇ ਕਮਲ ਨਾਥ ਦੀ ਕੈਨੇਡਾ ਫੇਰੀ ਦਾ ਜਿ਼ਕਰ ਕਰਦਿਆਂ ਕਿਹਾ ਕਿ ਕੈਨੇਡਾ ਸਰਕਾਰ ਨੂੰ ਨਾਥ ਪ੍ਰਤੀ ਉਭਰੇ ਮਸਲਿਆਂ ਬਾਰੇ ਉਸ ਨਾਲ ਵਿਵੇਚਨ ਕਰਨਾ ਚਾਹੀਦਾ ਹੈ। ਉਨ੍ਹਾਂ ਫਿਰ ਦੁਹਰਾਇਆ ਕਿ 26 ਸਾਲ ਪਹਿਲਾਂ ਵਾਪਰੇ ਸਿੱਖ ਕਤਲੇਆਮ ਦੇ ਜ਼ਖ਼ਮ ਅਜੇ ਵੀ ਅੱਲੇ ਹਨ।
ਨਵੇ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇਣ ਤੋਂ ਜਥੇਦਾਰ ਨੰਦਗੜ੍ਹ ਵਲੋਂ ਇਨਕਾਰ .
.
ਅੰਮ੍ਰਿਤਸਰ, 24 ਮਾਰਚ -ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਹੈ ਕਿ ਜਿਹੜਾ ਨਵਾ ਨਾਨਕਸ਼ਾਹੀ ਕੈਲੰਡਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆ ਹੈ ਉਹ ਉਸ ਨੂੰ ਮਾਨਤਾ ਨਹੀਂ ਦਿੰਦੇ, ਕਿਉਂਕਿ ਉਹ ਨਾਨਕਸ਼ਾਹੀ ਨਹੀਂ ਸਗੋਂ ਬਿਕਰਮੀ ਕੈਲੰਡਰ ਹੈ। ਜਿਸ 'ਤੇ ਹਿੰਦੂ ਜਥੇਬੰਦੀਆਂ ਵਧਾਈਆਂ ਦੇ ਰਹੀਆਂ ਹਨ, ਕਿ ਸਿੱਖ ਆਗੂਆਂ ਨੇ ਮੁੜ ਬਿਕਰਮੀ ਕੈਲੰਡਰ ਨੂੰ ਮਾਨਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਲੰਡਰ ਜਾਰੀ ਕਰਨ ਲੱਗਿਆਂ ਇਸੇ ਕਾਰਨ ਮੈਨੂੰ ਸੱਦਿਆ ਨਹੀਂ ਗਿਆ ਕਿਉਂਕਿ ਮੈਂ ਪਹਿਲਾਂ ਵਾਲੇ ਸਟੈਂਡ 'ਤੇ ਕਾਇਮ ਹਾਂ।ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਚ ਕੁਝ ਚੋਣਵੇਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਨਾਨਕਸ਼ਾਹੀ ਕੈਲੰਡਰ ਬਾਰੇ ਆਪਣੇ ਪਹਿਲੇ ਸਟੈਂਡ 'ਤੇ ਕਾਇਮ ਹਨ ਕਿਉਂ ਕਿ ਜਿਹੜਾ ਕੈਲੰਡਰ ਬਿਕਰਮੀ ਦੀ ਤਾਰੀਕ ਅਨੁਸਾਰ ਬਿਕਰਮੀ ਕੈਲੰਡਰ ਸ੍ਰੀ ਅਕਾਲ ਤਖਤ ਤੋਂ ਜਾਰੀ ਕੀਤਾ ਹੈ ਉਸਨੂੰ ਨਾਨਕਸ਼ਾਹੀ ਕੈਲੰਡਰ ਨਹੀਂ ਕਿਹਾ ਜਾ ਸਕਦਾ, ਕਿਉਂ ਕਿ ਸਿੱਖਾਂ ਦੀ ਵੱਖਰੀ ਹੋਂਦ ਵਾਲਾ ਪਹਿਲਾ ਨਾਨਕਸ਼ਾਹੀ ਕੈਲੰਡਰ ਜਾਰੀ ਸੀ। ਉਹਨਾਂ ਕਿਹਾ ਕਿ ਅਕਾਲ ਤਖਤ ਤੋਂ ਕੈਲੰਡਰ ਜਾਰੀ ਕਰਨ ਲਈ ਉਹਨਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਜਿਸ ਦਿਨ ਅਕਾਲ ਤਖਤ ਤੋਂ ਬਿਕਰਮੀ ਕੈਲੰਡਰ ਜਾਰੀ ਹੋਇਆ ਅਗਲੇ ਦਿਨ ਬਠਿੰਡਾ ਵਿਚ ਹਿੰਦੂ ਸ਼ਿਵ ਸੈਨਾ ਤੇ ਹੋਰ ਹਿੰਦੂ ਜਥੇਬੰਦੀਆਂ ਵੱਲੋਂ ਵੱਡੇ ਵੱਡੇ ਬੋਰਡ ਵਧਾਈਆਂ ਦੇ ਲਗਾ ਦਿੱਤੇ ਗਏ ਹਨ, ਭਾਈ ਬਲਵੰਤ ਸਿੰਘ ਨੰਦਗੜ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਬੋਰਡ ਉਪਰ ਲਿਖਿਆ ਸੀ ਕਿ ਸਿੱਖ ਆਗੂਆਂ ਨੇ ਬਿਕਰਮੀ ਕੈਲੰਡਰ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਮਾਨ ਸਿੰਘ ਪਹੇਵੇ ਵਾਲਿਆਂ ਨੇ ਉਹਨਾਂ ਨੂੰ ਸੱਦਾ ਭੇਜਿਆ ਸੀ ਕਿ ਤੁਸੀਂ ਨਗਰ ਕੀਰਤਨ ਵਿਚ ਪੁੱਜੋ ਤੁਹਾਡਾ ਤਗਮੇ ਦੇ ਕੇ ਸਨਮਾਨ ਕੀਤਾ ਜਾਵੇਗਾ।
ਵਿਦੇਸ਼ੀ ਬੈਕਾਂ ਦੇ ਗੁਪਤ ਖਾਤਿਆਂ ਵਿੱਚ ਜਮ੍ਹਾ ਅਰਬਾਂ-ਖਰਬਾਂ ਰੁਪਏ
ਦੇ ਕਾਲੇ ਧਨ ਨੂੰ ਵਾਪਿਸ ਮੰਗਵਾਇਆ ਜਾਵੇ :- ਟਿਵਾਣਾ
ਫਤਿਹਗੜ੍ਹ ਸਾਹਿਬ, 24 ਮਾਰਚ :- “ਮਈ 2009 ਵਿੱਚ ਹੋਈ 15ਵੀਂ ਲੋਕ ਸਭਾ ਦੀਆਂ ਹੋਈਆਂ ਚੋਣਾਂ ਸਮੇ ਇਸ ਸਮੇਂ ਮੁਲਕ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਭਾਜਪਾ ਜਮਾਤ ਦੇ ਆਗੂ ਸ਼੍ਰੀ ਅਡਵਾਨੀ ਨੇ ਮੁਲਕ ਨਿਵਾਸੀਆਂ ਨੂੰ ਗੁੰਮਰਾਹ ਕਰਨ ਹਿੱਤ ਬਹੁਤ ਜ਼ੋਰ ਸ਼ੋਰ ਨਾਲ ਬਿਆਨਬਾਜ਼ੀ ਕੀਤੀ ਸੀ ਕਿ ਸਾਡੀ ਹਕੂਮਤ ਬਣਨ ਉੱਤੇ ਸਵਿਸ ਤੇ ਸਵਿਟਜ਼ਰਲੈਡ ਦੇ ਬੈਕਾਂ ਦੇ ਗੁਪਤ ਖਾਤਿਆਂ ਵਿੱਚ ਹਿੰਦੋਸਤਾਨੀਆਂ ਦੇ ਜਮ੍ਹਾ ਹੋਏ ਅਰਬਾਂ ਖਰਬਾਂ ਰੁਪਏ ਦੇ ਕਾਲੇ ਧਨ ਨੂੰ ਵਾਪਿਸ ਲਿਆਉਣ ਲਈ ਉਚੇਚਾ ਉੱਦਮ ਕੀਤਾ ਜਾਵੇਗਾ। ਇਹ ਬਿਆਨਬਾਜ਼ੀ ਕੇਵਲ ਹਿੰਦੋਸਤਾਨੀ ਵੋਟਰਾਂ ਨੂੰ ਭਰਮਾਉਣ ਲਈ ਕੀਤੀ ਗਈ ਸੀ। ਲੇਕਿਨ ਫਿਰ ਵੀ ਬਹੁਗਿਣਤੀ ਹਿੰਦ ਨਿਵਾਸੀਆਂ ਨੇ ਭਾਜਪਾ ਪਾਰਟੀ ਦੀ ਮੁਤੱਸਵੀ, ਸਵਾਰਥਾਂ ਭਰੀ ਅਤੇ ਗੁੰਮਰਾਹਕੁੰਨ ਸੋਚ ਨੂੰ ਰੱਦ ਕਰ ਦਿੱਤਾ। ਪਰ ਹੁਣ ਭਾਜਪਾ ਜਮਾਤ ਜਾਂ ਕਾਂਗਰਸ ਜਮਾਤ ਵੱਲੋ ਪਾਰਲੀਮੈਟ ਦੇ ਦੋਵੇ ਸਦਨਾਂ ਦੇ ਸ਼ੈਸਨ ਦੌਰਾਨ ਵਿਦੇਸ਼ਾਂ ਵਿੱਚ ਪਏ ਕਾਲੇ ਧਨ ਸੰਬੰਧੀ ਕੋਈ ਵੀ ਗੱਲ ਨਾ ਕਰਨਾ ਇਨ੍ਹਾ ਜਮਾਤਾਂ ਦੀ ਮੁਲਕ ਅਤੇ ਮੁਲਕ ਨਿਵਾਸੀਆਂ ਪ੍ਰਤੀ ਸੁਹਿਰਦਤਾ ਉੱਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ। ਜਿਸ ਤੋਂ ਇਹ ਵੀ ਸਾਬਿਤ ਹੋ ਜਾਂਦਾ ਹੈ ਕਿ ਇਨ੍ਹਾ ਜਮਾਤਾਂ ਦੇ ਹਾਥੀ ਦੇ ਦੰਦ ਖਾਣ ਵਾਲੇ ਹੋਰ ਅਤੇ ਦਿਖਾਉਣ ਵਾਲੇ ਹੋਰ ਹਨ।”
ਨਾਨਕਸ਼ਾਹੀ ਕੈਲੰਡਰ ਦਾ ਨਹੀਂ ਭਮੱਕੜ ਬਿਕਰਮੀ ਦਾ ਵਿਰੋਧ
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਮੇਤ ਸਮੂਹ ਤਖਤ ਸਹਿਬਾਨ ਦੇ ਜਥੇਦਾਰਾਂ ਨੂੰ ਬੇਨਤੀ ਹੈ ਕਿ ਸਮੁੱਚੇ ਸਿੱਖ ਜਗਤ ਦੀ ਨੁਮਾਇੰਦਗੀ ਕਰਦੇ ਹੋਏ ਗੁਰਬਾਣੀ, ਸਿੱਖ ਇਤਿਹਾਸ ਅਤੇ ਪਰੰਪਰਾਵਾਂ ਅਨੁਸਾਰ ਹੀ ਫੈਸਲੇ ਕਰਨ। ਸਿੱਖ ਕੌਮ ਨੂੰ ਬਾਦਲਕਿਆਂ ਅਤੇ ਸਿੱਖ ਪੰਥ ਵਿੱਚ ਨਾਂ ਵੰਡਿਆ ਜਾਵੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ, ਜਰਨਲ ਸਕੱਤਰ ਸਰਬਜੀਤ ਸਿੰਘ, ਯੂਥ ਵਿੰਗ ਦੇ ਪ੍ਰਧਾਨ ਕੁਲਵੰਤ ਸਿੰਘ ਮੁਠੱਡਾ ਅਤੇ ਜਰਨਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ ਨੇ ਕਿਹਾ ਕਿ ਸਮੁੱਚਾ ਸਿੱਖ ਪੰਥ ਨਾਨਕਸ਼ਾਹੀ ਕੈਲੰਡਰ ਦਾ ਸਵਾਗਤ ਕਰਦਾ ਹੈ। ਪਰ ਇਸ ਵਿੱਚ ਸੋਧਾਂ ਕਰਨ ਲਈ ਅਪਣਾਏ ਢੰਗ ਤਰੀਕਿਆਂ ਦਾ ਵਿਰੋਧ ਕਰਦਾ ਹੈ। ਕੋਈ ਵੀ ਫੈਸਲਾ ਪੰਥ ਉੱਪਰ ਮੁਤੱਸਬੀ ਸੋਚ ਅਨੁਸਾਰ ਠੋਸਣਾ ਨਹੀਂ ਚਾਹੀਦਾ। ਬਲਕਿ ਗੁਰੁ ਸਹਿਬਾਨਾਂ ਵੱਲੋਂ ਬਖਸ਼ੇ ਉਪਦੇਸ਼ਾਂ ਅਨੁਸਾਰ ਹੀ ਫੈਸਲੇ ਹੋਣੇ ਚਾਹੀਦੇ ਹਨ। ਐਸਾ ਤਾਂ ਹੀ ਸੰਭਵ ਹੈ ਜੇ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਅਤੇ ਬਰਖਾਸਤਗੀ ਸਰਬੱਤ ਖਾਲਸਾ ਵੱਲੋਂ ਹੋਵੇ, ਨਾਂ ਕਿ ਇੱਕ ਧੜੇ ਵੱਲੋਂ।
ਲੋਕ ਕਲਾ ਮੰਚ ਫਿਰ ਸਰਗਰਮ
ਮਾਛੀਵਾੜਾ 24 ਮਾਰਚ (ਸੁਸ਼ੀਲ ਸ਼ਰਮਾ) ਅੱਜ ਲੋਕ ਕਲਾ ਮੰਚ ਮਾਛੀਵਾੜਾ ਦੇ ਮੈਬਰਾ ਦੀ ਵਿਸ਼ੇਸ ਬੈਠਕ ਹੋਈ ਜਿਸ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ,ਰਾਜਗੁਰੂ,ਸੁਖਦੇਵ ਨੂੰ ਸ਼ਰਧਾਜਲੀ ਭੇਟ ਕੀਤੀ ਗਈ ਇਸ ਉਪਰੰਤ ਲੋਕ ਕਲਾ ਮੰਚ ਮਾਛੀਵਾੜੇ ਦੀਆ ਬੰਦ ਹੋਈਆ ਗਤੀ ਵਿਧੀਆ ਨੂੰ ਮੁੜ ਤੋ ਚਾਲੂ ਕਰਨ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਮੰਚ ਦੀ ਦੁਬਾਰਾ ਚੋਣ ਕਰਕੇ ਪ੍ਰਧਾਨ ਹੰਸ ਰਾਜ,ਸਦਬਲਿਹਾਰ ਕੰਗ ਨੂੰ ਡਾਇਰੈਕਟਰ ਜਤਿੰਦਰ ਬਾਲੀ ਜਨਰਲ ਸਕੱਤਰ, ਰਾਜਵਿੰਦਰ ਸਕੱਤਰ ਤੇ ਗੁਰਦੀਪ ਸਿੰਘ ਖ਼ਜਾਨਚੀ ਅਤੇ ਮਲਕੀਤ ਸਿੰਘ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤੇ ਗਏ ਇਹਨਾ ਤੋ ਇਲਾਵਾ ਵਿਸ਼ੇਸ ਮੈਬਰਾ ਵਿਚ ਜਗਜੀਤ ਰਿੰਕੂ ਤੇ ਮੈਡਮ ਸ਼ਰੇਸ ਰਾਣੀ ਵੀ ਲਏ ਗਏ।
ਬਰਤਾਨੀਆ ਵਿੱਚ ਜੈਕਾਰਿਆਂ ਦੀ ਗੂੰਜ ਨਾਲ “ਗਗਨ ਦਮਾਮਾ ਬਾਜਿਉ” ਰਿਲੀਜ਼
ਲੰਡਨ - ਜੂਨ ਉੱਨੀ ਸੌ ਚੌਰਾਸੀ ਨੂੰ ਭਾਰਤ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਕੀਤੇ ਗਏ ਅੱਤ ਵਹਿਸ਼ੀ ਹਮਲੇ ਨੂੰ ਸਿੱਖ ਕੌਮ ਹਮੇਸ਼ਾਂ ਯਾਦ ਰੱਖੇਗੀ ਅਤੇ ਇਸ ਹਮਲੇ ਦੌਰਾਨ ਆਖਰੀ ਸਾਹਾਂ ਤੱਕ ਜੂਝ ਕੇ ਸ਼ਹੀਦ ਹੋਏ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੀ ਲਾਸਾਨੀ ਸ਼ਹਾਦਤ ਅਤੇ ਸਾਥੀ ਸਿੰਘਾਂ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸੰਘਰਸ਼ ਜਾਰੀ ਰਹੇਗਾ। ਇਹ ਐਲਾਨ ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ “ ਗਗਨ ਦਮਾਮਾ ਬਾਜਿਉ” ਨਾਮੀਂ ਡੀ.ਵੀ.ਡੀ ਨੂੰ ਰਿਲੀਜ਼ ਕਰਦਿਆਂ ਗੁਰੁ ਨਾਨਕ ਗੁਰਦਵਾਰਾ ਬੈੱਡਫੋਰਡ ਵਿਖੇ ਕੀਤਾ ਗਿਆ । ਸਿੱਖ ਸੰਗਤਾਂ ਨੂੰ ਉਕਤ ਡੀ.ਵੀ.ਡੀ ਦੇਖ ਕੇ ਭਾਰਤ ਸਰਕਾਰ ਦੇ ਜ਼ੁਲਮਾਂ ਨੂੰ ਮਹਿਸੂਸ ਕਰਦਿਆਂ ਸੂਰਬੀਰ ਸਿੱਖ ਯੋਧਿਆਂ ਦੇ ਜੀਵਨ ਤੋਂ ਸੇਧ ਪ੍ਰਾਪਤ ਕਰਨ ਦਾ ਸੱਦਾ ਦਿੱਤਾ ਗਿਆ । ਸਿੱਖ ਕੌਮ ਦੇ ਮਹਾਨ ਵਿਦਵਾਨ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਵਲੋਂ ਯੂਨਾਈਟਿਡ ਖਾਲਸਾ ਦਲ ਯੂ,ਕੇ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਯੂ,ਕੇ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇਸ ਡੀ .ਵੀ.ਡੀ ਵਿੱਚ ਘੱ਼ਲੂਘਾਰੇ ਨੂੰ ਕਾਲਪਨਿਕ ਤੌਰ ਤੇ ਦਰਸਾਇਆ ਗਿਆ ਹੈ । ਦਲ ਦੇ ਸੀਨੀਅਰ ਆਗੂ ਅਤੇ ਗੁਰੂ ਘਰ ਦੇ ਸਟੇਜ ਸਕੱਤਰ ਸ੍ਰ, ਨਿਰੰਜਨ ਸਿੰਘ ਬਾਸੀ ਨੇ ਘੱਲੂਘਾਰੇ ਅਤੇ ਡੀ.ਵੀ.ਡੀ ਬਾਰੇ ਸੰਖੇਪ ਤੌਰ ਤੇ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ , ਉਪਰੰਤ ਸ਼ਾਨਾਮੱਤੇ ਸਿੱਖ ਇਤਿਹਾਸ ਨੂੰ ਅਨੋਖੇ ਅੰਦਾਜ਼ ਵਿੱਚ ਪੇਸ਼ ਕਰਦੀ ਹੋਈ ਉਕਤ ਡੀ.ਵੀ.ਡੀ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ । ਇਸ ਮੌਕੇ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ , ਸਿੱਖ ਸਟੂਡੈਂਟਸ ਫੈਡਰੇਸ਼ਨ ਯੂ,ਕੇ ਦੇ ਪ੍ਰਧਾਨ ਸ੍ਰ, ਸੁਖਵਿੰਦਰ ਸਿੰਘ ਖਾਲਸਾ , ਸ੍ਰ, ਕਿਰਪਾਲ ਸਿੰਘ ਮੱਲਾ ਬੇਦੀਆਂ , ਸ੍ਰ, ਹਰਜਿੰਦਰ ਸਿੰਘ ਹੇਜ਼ ਆਪਣੇ ਅਨੇਕਾਂ ਸਾਥੀਆਂ ਸਮੇਤ ਮੌਜੂਦ ਸਨ । ਵਰਨਣਯੋਗ ਹੈ ਉਕਤ ਡੀ.ਵੀ.ਡੀ ਸਿੱਖ ਸੰਗਤਾਂ ਨੂੰ ਮੁਫਤ ਉਪਲਬਧ ਹੋਵੇਗੀ ਅਤੇ ਇਸ ਨੂੰ ਬੱਧਨੀ ਡਾਟ ਕਾਮ ਤੇ ਵੀ ਦੇਖਿਆ ਜਾ ਸਕੇਗਾ । ਇਸ ਵਾਸਤੇ ਪੰਥਕ ਵੈਬਸਾਈਟ ਦੇ ਸੰਪਾਦਕ ਸ੍ਰ, ਮਨਪ੍ਰੀਤ ਸਿੰਘ ਬੱਧਨੀ ਕਲਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ।
ਅਮਰੀਕਾ ਵੱਲੋਂ ਪਾਕਿਸਤਾਨ ਨੂੰ ਪ੍ਰਮਾਣੂ ਸ਼ਕਤੀ ਦੇਣ ਦਾ ਫੈਸਲਾ ਸਵਾਗਤਯੋਗ :- ਮਾਨ
ਫਤਿਹਗੜ੍ਹ ਸਾਹਿਬ, 23 ਮਾਰਚ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੀ ਉਸ ਸੋਚ ਦੇ ਕੀਤੇ ਗਏ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ ਜਿਸ ਵਿੱਚ ਅਮਰੀਕਾ ਨੇ ਪਾਕਿਸਤਾਨ ਮੁਲਕ ਨੂੰ ਪ੍ਰਮਾਣੂ ਸ਼ਕਤੀ ਪ੍ਰਦਾਨ ਕਰਨ ਸੰਬੰਧੀ ਪਹਿਲੀ ਵਾਰ ਕੌਮਾਂਤਰੀ ਪੱਧਰ ਉੱਤੇ ਹਾਮੀ ਭਰੀ ਹੈ। ਉਨ੍ਹਾ ਕਿਹਾ ਕਿ ਅਸੀਂ ਇਸ ਫੈਸਲੇ ਦੇ ਪੱਖ ਵਿੱਚ ਇਸ ਕਰਕੇ ਹਾਂ ਕਿਉਂਕਿ ਏਸ਼ੀਆ ਖਿੱਤੇ ਦਾ ਅਮਨ ਚੈਨ ਨੂੰ ਸਦੀਵੀਂ ਤੌਰ ਤੇ ਕਾਇਮ ਰੱਖਣਾ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਹਿੰਦੂ ਹਿੰਦੋਸਤਾਨ ਤੇ ਇਸਲਾਮਿਕ ਪਾਕਿਸਤਾਨ ਜਿਹਨਾ ਦੀ 1300 ਸਾਲ ਪੁਰਾਣੀ ਦੁਸ਼ਮਣੀ ਹੈ, ਇਹ ਦੋਵੇ ਤਾਕਤਾਂ ਹਰ ਖੇਤਰ ਵਿੱਚ ਵਿਸ਼ੇਸ ਤੌਰ ‘ਤੇ ਫੌਜੀ ਤੇ ਪ੍ਰਮਾਣੂ ਸ਼ਕਤੀ ਵਿੱਚ ਬਰਾਬਰ ਦੀਆਂ ਮਾਲਕ ਹੋਣ। ਉਨ੍ਹਾ ਕਿਹਾ ਕਿ ਜੇਕਰ ਇੱਕ ਤਲਵਾਰ ਤਿੱਖੀ ਹੋਵੇ ਤੇ ਦੂਸਰੀ ਖੁੰਢੀ ਹੋਵੇ, ਤਾਂ ਲੜਾਈ ਅਤੇ ਜੰਗ ਦੀ ਸੰਭਾਵਨਾ ਵਧੇਰੇ ਬਣ ਜਾਂਦੀ ਹੈ। ਜੇਕਰ ਦੋਵੇ ਤਲਵਾਰਾਂ ਇੱਕੋ ਜਿਹੀਆਂ ਬਰਾਬਰ ਤਿੱਖੀਆਂ ਹੋਣ ਤਾਂ ਦੋਵੇ ਧਿਰਾਂ ਜੰਗ ਤੋਂ ਸਦਾ ਲਈ ਤੋਬਾ ਕਰ ਲੈਂਦੀਆਂ ਹਨ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਨ੍ਹਾ ਦੋਵਾਂ ਹਿੰਦੂ ਹਿੰਦੋਸਤਾਨ ਤੇ ਇਸਲਾਮਿਕ ਪਾਕਿਸਤਾਨ ਪ੍ਰਮਾਣੂ ਤਾਕਤਾਂ ਦੇ ਵਿਚਕਾਰ ਸਿੱਖ ਕੌਮ ਰਾਜਸਥਾਨ, ਯੂ ਪੀ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਚੰਡੀਗੜ੍ਹ ਅਤੇ ਪੰਜਾਬ ਵਿੱਚ ਵੱਸਦੀ ਹੈ ਅਤੇ ਫਸੀ ਹੋਈ ਹੈ। ਜਦੋਂ ਵੀ ਜੰਗ ਦੀ ਸੰਭਾਵਨਾ ਬਣੇ ਤਾਂ ਸਿੱਖ ਕੌਮ ਦੀ ਨਸਲਕੁਸੀ ਹੋਣ ਦਾ ਬਰਾਬਰ ਤੋਖਲਾ ਬਣਿਆ ਹੋਇਆ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਸਿੱਖ ਕੌਮ ਦੀ ਹਰ ਪੱਖੋ ਪੂਰਨ ਸੁਰੱਖਿਆ ਚਾਹੁੰਦੀ ਹੈ। ਇਸ ਲਈ ਇਹ ਹੋਰ ਵੀ ਜ਼ਰੂਰੀ ਹੈ ਕਿ ਜਾਂ ਤਾਂ ਦੋਵੇ ਮੁਲਕ ਫੌਜੀ ਅਤੇ ਪ੍ਰਮਾਣੂ ਸ਼ਕਤੀ ਦੇ ਬਰਾਬਰ ਦੇ ਤਾਕਤਵਰ ਹੋਣ ਜਾਂ ਫਿਰ ਅਮਰੀਕਾ ਅਤੇ ਹੋਰ ਪੰਜ ਵੱਡੇ ਮੁਲਕ ਜੋ ਵੀਟੋ ਪਾਵਰ ਦਾ ਹੱਕ ਰੱਖਦੇ ਹਨ, ਉਹ ਹਿੰਦ ਅਤੇ ਪਾਕ ਦੇ ਵਿੱਚਕਾਰ ਉਪਰੋਕਤ ਸਿੱਖ ਕੌਮ ਦੀ ਵਸੋਂ ਵਾਲੇ ਇਲਾਕਿਆਂ ਦੀ ਹੱਦਬੰਦੀ ਕਰਕੇ ਬੱਫਰ ਸਟੇਟ “ਆਜ਼ਾਦ ਬਾਦਸ਼ਾਹੀ ਸਿੱਖ ਰਾਜ” ਕਾਇਮ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣ। ਅਜਿਹਾ ਬੱਫਰ ਸਟੇਟ ਹੋਂਦ ਵਿੱਚ ਆਉਣ ਨਾਲ ਹੀ ਦੋਵਾਂ ਮੁਲਕਾਂ ਦੀ ਸਦੀਆਂ ਪੁਰਾਣੀ ਕੁੜੱਤਣ ਘੱਟ ਕਰਨ ਅਤੇ ਦੋਵਾਂ ਦੁਸ਼ਮਣ ਮੁਲਕਾਂ ਨੂੰ ਜੰਗ ਤੋਂ ਦੂਰ ਰੱਖਣ ਵਿੱਚ ਸਿੱਖ ਕੌਮ ਦੀ ਇਹ ਬੱਫਰ ਸਟੇਟ ਮੁੱਖ ਰੋਲ ਅਦਾ ਕਰੇਗੀ।
ਕੈਪਟਨ ਤੇਜਦੀਪ ਸਿੰਘ ਬਣੇ ਅਮਰੀਕੀ ਫੌਜ ਦੇ ਪਹਿਲੇ ਸਿੱਖ ਅਧਿਕਾਰੀ
ਵਾਸ਼ਿੰਗਟਨ, 23 ਮਾਰਚ -ਕੈਪਟਨ ਤੇਜਦੀਪ ਸਿੰਘ ਰਤਨ ਅਮਰੀਕੀ ਫੌਜ ’ਚ ਅਧਿਕਾਰੀ ਪੱਧਰ ਦੀ ਸਿਖਲਾਈ ਪ੍ਰਾਪਤ ਕਰਕੇ ਪਹਿਲੇ ਪਗੜੀਧਾਰੀ ਸਿੱਖ ਅਫਸਰ ਬਣ ਗਏ ਹਨ। ਅਮਰੀਕੀ ਫੌਜ ’ਚ ਪਿਛਲੇ 25 ਸਾਲਾਂ ਦੌਰਾਨ ਪਹਿਲੀ ਵਾਰ ਕੋਈ ਸਿੱਖ ਅਧਿਕਾਰੀ ਬਣਿਆ ਹੈ। ਸ: ਰਤਨ ਦੇ ਅਫਸਰ ਨਿਯੁਕਤ ਹੋਣ ਦੀ ਫ਼ਬਰ ਇੱਥੋਂ ਦੀਆਂ ਵੱਖ-ਵੱਖ ਅਫ਼ਬਾਰਾਂ ’ਚ ਪ੍ਰਮੁਖਤਾ ਨਾਲ ਛਾਇਆ ਕੀਤੀਆਂ ਹਨ। ਅਧਿਕਾਰੀ ਪੱਧਰ ਦੀ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਸ: ਰਤਨ ਨੇ ਕਿਹਾ ਕਿ ਮੈਂ ਕਾਫੀ ਫ਼ੁਸ਼ ਹਾਂ ਅਤੇ ਹੁਣ ਮੈਂ ਫੌਜੀ ਬਣ ਗਿਆ ਹਾਂ। ਇਹੀ ਮੇਰਾ ਸੁਪਨਾ ਸੀ। ਭਾਰਤੀ ਮੂਲ ਦੇ ਸ: ਰਤਨ ਚੜ੍ਹਦੀ ਉਮਰੇ ਹੀ ਨਿਊਯਾਰਕ ’ਚ ਆ ਗਏ ਸਨ। ਸਾਲ 1984 ’ਚ ਅਮਰੀਕੀ ਫੌਜ ਦੀ ‘ਵਰਦੀ ਨੀਤੀ’ ’ਚ ਸੋਧ ਕੀਤੀ ਗਈ ਅਤੇ ਕਿਹਾ ਗਿਆ ਕਿ ਆਪਣੀ ਧਾਰਮਿਕ ਪਛਾਣ ਬਣਾਈ ਰੱਖ ਕੇ ਕੋਈ ਵੀ ਵਿਅਕਤੀ ਫੌਜ ’ਚ ਸ਼ਾਮਿਲ ਹੋ ਸਕਦਾ ਹੈ। ਸਿਖਲਾਈ ਪੂਰੀ ਕਰਨ ਤੋਂ ਬਾਅਦ ਹੁਣ ਸ: ਰਤਨ ਅਤੇ ਉਨ੍ਹਾਂ ਦੇ ਮਿੱਤਰ ਕਮਲਜੀਤ ਸਿੰਘ ਕਲਸੀ ਗਰਮੀਆਂ ’ਚ ਇਕ ਹੋਰ ਸਿਖਲਾਈ ਪ੍ਰੋਗਰਾਮ ’ਚ ਸ਼ਮੂਲੀਅਤ ਕਰਨਗੇ। ਇਹ ਦੋਵੇਂ ਅਮਰੀਕੀ ਫੌਜ ਦੇ ਸਿਹਤ ਸੇਵਾ ਵਿਭਾਗ ’ਚ ਕੰਮ ਕਰਨਗੇ। ਸਿਖਲਾਈ ਦੌਰਾਨ ਸ: ਰਤਨ ਨੇ ਆਪਣੀ ਪੱਗ ਦੇ ਉਪਰ ਹੈਲਮਟ ਪਾਈ ਰਖਿਆ ਸੀ।
ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸ਼ਜ਼ਾਵਾਂ ਦਿਵਾਉਣ ਲਈ ਵਿਧਾਨ ਸਭਾ ਤੇ ਸ਼੍ਰੋਮਣੀ ਕਮੇਟੀ ’ਚ ਮਤਾ ਪਾਸ ਕਰਕੇ ਕੇਂਦਰ ਨੂੰ ਭੇਜਿਆ ਜਾਵੇ : ਪੰਚ ਪ੍ਰਧਾਨੀ
ਫ਼ਤਿਹਗੜ੍ਹ ਸਾਹਿਬ, 23 ਮਾਰਚ: ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸਿਆਸੀ ਲਾਹਾ ਲੈਣ ਤੇ ਸਿੱਖਾਂ ਦੀਆਂ ਵੋਟਾਂ ਬਟੋਰਨ ਲਈ ਅਕਾਲੀ ਦਲ ਬਾਦਲ ਦੇ ਆਗੂ ਅਕਸਰ 1984 ਦੇ ਸਿੱਖ ਕਤਲੇਆਮ ਦੀ ਗੱਲ ਕਰਕੇ ਸਿੱਖਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਮਕਸਦ ਨਾਲ ਬਾਦਲ ਪਰਿਵਾਰ ਵਿਚੋਂ ਹਰਸਿਮਰਤ ਕੌਰ ਬਾਦਲ ਨੇ ਵੀ ਸੰਸਦ ਵਿਚ ਸਿੱਖ ਕਤਲੇਅਮ ਬਾਰੇ ਬੋਲ ਕੇ ਵਾਹ-ਵਾਹ ਖੱਟਣ ਤੋਂ ਅੱਗੇ ਕੋਈ ਕਦਮ ਪੁੱਟਣਾ ਬੇਹਤਰ ਨਹੀਂ ਸਮਝਿਆ ਤਾਂ ਕਿ ਉਨ੍ਹਾਂ ਦੀ ਭਾਈਵਾਲ ਕੱਟੜ ਹਿੰਦੂ ਫ਼ਿਰਕਾਪ੍ਰਸ ਭਾਜਪਾ ਨਰਾਜ਼ ਨਾ ਹੋ ਜਾਵੇ ਕਿਉਂਕਿ ਸਿੱਖ ਕਤਲੇਆਮ ਵਿਚ ਭਾਜਪਾ (ਆਰ.ਐਸ.ਐਸ.) ਤੇ ਸਮੁੱਚੀਆਂ ਹਿੰਦੂ ਪਾਰਟੀਆਂ ਸ਼ਾਮਿਲ ਸਨ।
ਕਮਲ ਨਾਥ ਦੇ ਦੌਰੇ ਦਾ ਜ਼ੋਰਦਾਰ ਵਿਰੋਧ-23 ਮਾਰਚ ਨੂੰ ਹੋਵੇਗਾ ਵਿਸ਼ਾਲ ਰੋਸ ਪ੍ਰਦਰਸ਼ਨ
ਟੋਰੰਟੋ-ਇੱਥੋਂ ਦੇ ਸਿਖਾਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਕੈਨੇਡਾ ਦੌਰੇ ਤੇ ਆ ਰਹੇ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਕਮਲ ਨਾਥ ਨੂੰ ਤੁਰੰਤ ਵਾਪਸ ਭੇਜਿਆ ਜਾਵੇ ਕਿਉਂਕਿ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ੀ ਹੈ ਜਿਸ ਕਾਰਨ ਨਵੰਬਰ 84 ਵਿਚ ਹਜ਼ਾਰਾਂ ਹੀ ਸਿਖਾਂ ਦਾ ਕਤਲ ਕੀਤਾ ਗਿਆ ਸੀ। ਇੱਥੇ ਦੱਸਣਯੋਗ ਹੈ ਕਿ ਕਮਲ ਨਾਥ ਸਰਕਾਰੀ ਦੌਰੇ ੱਤੇ ਕੈਨੇਡਾ ਆ ਰਿਹਾ ਹੈ ਜਿਸ ਦੌਰਾਨ ਉਹ ਇੱਥੇ ਕੈਨੇਡਾ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇਗਾ। ਕੈਨੇਡਾ ਦੀਆਂ 30 ਤੋਂ ਵੱਧ ਗੁਰਦੁਆਰਾ ਕਮੇਟੀਆਂ ਨੇ ਓਟਾਵਾ ਸਰਕਾਰ ਨੂੰ ਲਿਖਤੀ ਤੌਰ ੱਤੇ ਮੰਗ ਕੀਤੀ ਹੈ ਕਿ ਓਟਾਵਾ ਸਰਕਾਰ ਕਮਲ ਨਾਥ ਨੂੰ ਕੈਨੇਡਾ ੱਚ ਦਾਖਲ ਨਾ ਹੋਣ ਦੇਵੇ। ਉਨ੍ਹਾਂ ਦਾ ਕਹਿਣਾ ਹੈ ਕਿ ਕਮਲ ਨਾਥ ਨੇ ਨਵੰਬਰ 1984 ਵਿਚ ਸਿਖਾਂ ਦੀ ਨਸਲਕੁਸ਼ੀ ਵਿਚ ਅਹਿਮ ਭੂਮਿਕਾ ਨਿਭਾਈ ਸੀ ਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹਮਲਾ ਕਰਕੇ ਅੱਗ ਲਾਉਣ ਵਾਲੀ ਭੀੜ ਦੀ ਅਗਵਾਈ ਕੀਤੀ ਸੀ ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿਖਾਂ ਨੂੰ ਜਿਊਂਦੇ ਸਾੜ ਦਿੱਤਾ ਸੀ। ਓਂਟਾਰੀਓ ਗੁਰਦੁਆਰਾ ਕਮੇਟੀ ਦੇ ਬੁਲਾਰੇ ਸ. ਅਮਰਜੀਤ ਸਿੰਘ ਮਾਨ ਨੇ ਕਿਹਾ ਕਿ ਕਮਲ ਨਾਥ ਦੇ ਪਿਛੋਕੜ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਉਸ ਨੂੰ ਕਿਸੇ ਵੀ ਕੀਮਤ ੱਤੇ ਕੈਨੇਡਾ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਮਲ ਨਾਥ ਨੇ ਸਿਖਾਂ ਦਾ ਕਤਲ ਕਰਵਾਕੇ ਮਨੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਹੈ ਤੇ ਕਿਹਾ ਕਿ ਸਮੁੱਚੇ ਕੈਨੇਡਾ ਵਿਚ ਰਹਿੰਦੇ ਸਿਖ ਕਮਲ ਨਾਥ ਨੂੰ ਕਿਸੇ ਵੀ ਹਾਲਤ ਵਿਚ ਕੈਨੇਡਾ ਵਿਚ ਦਾਖਲ ਨਹੀਂ ਹੋਣ ਦੇਣਗੇ। ਅਮਰਜੀਤ ਸਿੰਘ ਮਾਨ ਤੇ ਹੋਰ ਸਿਖ ਆਗੂਆਂ ਨੇ ਕੈਨੇਡਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਕਮਲ ਨਾਥ ਨੂੰ ਤੁਰੰਤ ਭਾਰਤ ਵਾਪਸ ਭੇਜਿਆ ਜਾਵੇ। ਇਸੇ ਦੌਰਾਨ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਤੇ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੰਮੇ ਸਮੇਂ ਤੋਂ ਜਦੋ ਜਹਿਦ ਕਰਦੀ ਆ ਰਹੀ ਸੰਸਥਾ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਕਮਲ ਨਾਥ ਦੀ ਨਵੰਬਰ 84 ਦੀ ਸਿਖ ਨਸਲਕੁਸ਼ੀ ਵਿਚ ਸ਼ਮੂਲੀਅਤ ਦੇ ਪੱਕੇ ਤੇ ਸਪਸ਼ਟ ਸਬੂਤ ਹਨ ਜਿਨ੍ਹਾਂ ਤੋਂ ਮੁਨਕਰ ਨਹੀਂ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਚਸ਼ਮਦੀਦ ਗਵਾਹਾਂ ਨੇ ਕਮਲ ਨਾਥ ਦੇ ਖਿਲਾਫ ਅਦਾਲਤ ਵਿਚ ਗਵਾਹੀ ਦਿੱਤੀ ਸੀ ਕਿ ਕਮਲ ਨਾਥ ਇਕ ਨਵੰਬਰ 1984 ਨੂੰ ਗੁਰਦੁਆਰਾ ਰਕਾਬ ਗੰਜ ਨਵੀਂ ਦਿੱਲੀ ਵਿਖੇ ਗੁਰਦੁਆਰਾ ੱਤੇ ਹਮਲਾ ਕਰਕੇ ਅੱਗ ਲਾਉਣ ਤੇ ਹਜ਼ਾਰਾਂ ਸਿਖਾਂ ਨੂੰ ਜਿਊਂਦੇ ਸਾੜਣ ਵਾਲੀ ਭੀੜ ਦੀ ਅਗਵਾਈ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਵੱਧ ਹੋਰ ਕੀ ਸਬੂਤ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਮਲ ਨਾਥ ਨੂੰ ਕੈਨੇਡਾ ਵਿਚ ਵੜਣ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਹ ਸਿਖਾਂ ਦਾ ਕਾਤਲ ਹੈ। ਉਨ੍ਹਾਂ ਨੇ ਹੋਰ ਕਿਹਾ ਕਿ ਇਹੋ ਜਿਹੀ ਛਵੀ ਵਾਲੇ ਕਿਸੇ ਵੀ ਵਿਅਕਤੀ ੱਤੇ ਕੈਨੇਡਾ ਆਉਣ ਤੇ ਪਾਬੰਦੀ ਲਗਾ ਦਿੱਤੀ ਜਾਣੀ ਚਾਹੀਦੀ ਹੈ। ਸਿਖ ਭਾਈਚਾਰੇ ਦੇ ਲੋਕਾਂ ਵਲੋਂ ਕਮਲ ਨਾਥ ਦੀ ਕੈਨੇਡਾ ਫੇਰੀ ਦੇ ਵਿਰੋਧ ਵਿਚ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੋ ਕਿ 23 ਮਾਰਚ ਨੂੰ ਲੀ ਮੈਰੀਡੀਅਨ ਕਿੰਗ ਐਡਵਰਡ ਹੋਟਲ ਕਿੰਗ ਸਟਰੀਟ ਈਸਟ ਟੋਰੰਟੋ ਵਿਖੇ ਸ਼ਾਮ ਨੂੰ 5.30 ਤੋਂ 8.30 ਵਜੇ ਤੱਕ ਕੀਤਾ ਜਾਵੇਗਾ ਜਿੱਥੇ ਕਮਲ ਨਾਥ ਕੈਨੇਡਾ ਇੰਡੀਆ ਬਿਜ਼ਨਸ ਕੌਂਸਲ ਨੂੰ ਸੰਬੋਧਨ ਕਰੇਗਾ।
ਹੋਲਾ ਮਹੱਲਾ ਗੁਰਦੁਆਰਾ ਸਾਹਿਬ ਰਿਵਰਸਾਇਡ ਦਾ ਫੋਟੋਆ ਦੀ ਜਬਾਨੀ
ਮੁਹਾਲੀ ਦੇ ਅਖ਼ਬਾਰ ਤੇ ਇਸ ਦੇ ਸੰਪਾਦਕ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਮੱਕੜ
ਫ਼ਤਹਿਗੜ੍ਹ ਸਾਹਿਬ, 22 ਮਾਰਚ- ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੁਲਾਈ ਗਈ ਸਮੂਹ ਸਿੱਖ ਜਥੇਬੰਦੀਆਂ ਸੰਪਰਦਾਵਾਂ, ਸੰਤ ਸਮਾਜ ਦੇ ਮੁਖੀਆਂ, ਸੰਸਥਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਫੈਡਰੇਸ਼ਨਾਂ ਅਤੇ ਪੰਥਕ ਪਿੜ ਵਿਚ ਵਿਚਰ ਰਹੀਆਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ, ਜਿਸ ਵਿਚ ਮੋਹਾਲੀ ਤੋਂ ਛਪਦੇ ਇਕ ਰੋਜ਼ਾਨਾ ਅਖ਼ਬਾਰ ਦੇ ਸੰਪਾਦਕ ਵਲੋਂ ਸਿਖਾਂ ਦੇ ਇਸ਼ਟ ਜਾਗਤ ਜੋਤ ਗੁਰੂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਵਰਤੀ ਅਪਮਾਨਜਨਕ ਸ਼ਬਦਾਵਲੀ ਅਤੇ ਕੀਤੇ ਗਏ ਕਿੰਤੂ ਪ੍ਰੰਤੂ ਨੂੰ ਲੈ ਕੇ ਪੈਦਾ ਹੋਏ ਹਲਾਤਾਂ ਤੇ ਗੰਭੀਰ ਅਤੇ ਦੀਰਘ ਵਿਚਾਰਾਂ ਹੋਈਆਂ ਜਿਸ ਵਿਚ ਉਪਰੋਕਤ ਮਸਲੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਕਾਇਮ ਰੱਖਣ ਲਈ ਵੱਖ-ਵੱਖ ਜਥੇਬੰਦੀਆਂ ਤੇ ਸੰਸਥਾਵਾਂ ਦੇ ਆਗੂਆਂ ਨੇ ਆਪਣੇ ਵਿਚਾਰ ਰੱਖੇ। ਸਮੁੱਚੇ-ਧਿਰਾਂ ਦੇ ਵਿਚਾਰ ਬਾਅਦ ਮੀਟਿੰਗ ਵਿਚ ਮਹਿਸੂਸ ਕੀਤਾ ਗਿਆ ਕਿ ਮੁਹਾਲੀ ਦੇ ਅਖ਼ਬਾਰ ਦਾ ਸੰਪਾਦਕ ਜੋ ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਸਥਾਵਾਂ, ਸਿੱਖ ਸਿਧਾਤ, ਗੁਰਬਾਣੀ, ਸਿੱਖ ਇਤਿਹਾਸ, ਸਿੱਖ ਵਿਚਾਰ ਧਾਰਾ ਉਪਰ ਹਰ ਸਮੇਂ ਆਪਣੀ ਲੇਖਣੀ ਰਾਹੀਂ ਕਟਾਕਸ਼ ਕਰਕੇ ਸਿੱਖ ਹਿਰਦਿਆਂ ਨੂੰ ਵਲੂੰਧਰ ਰਿਹਾ ਹੈ, ਉਸ ਵਲੋਂ ਸਿੱਖ ਜਗਤ ਦੇ ਮਹਾਨ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬ,ਸਿੰਘ ਸਾਹਿਬਾਨ ਪ੍ਰਤੀ ਕੋਝੀ ਤੇ ਨਿੰਦਨਯੋਗ ਸ਼ਬਦਾਵਲੀ ਵਰਤ ਕੇ ਸਿੱਖਾਂ ਦੇ ਮਨਾਂ ਤੇ ਗਹਿਰੀ ਚੋਟ ਮਾਰਨ ਦੇ ਯਤਨ ਕੀਤੇ ਗਏ ਹਨ। ਉਸ ਵਲੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਕੀਤੇ ਕਿੰਤੂ-ਪ੍ਰੰਤੂ ਸਿੱਖ ਧਰਮ ਉਤੇ ਕੀਤੇ ਹਮਲੇ ਦੀ ਇੰਤਹਾ ਹਨ ਅਤੇ ਉਹ ਸਿੱਖ ਜਗਤ ਦੀਆਂ ਸਨਮਾਨਯੋਗ ਹਸਤੀਆਂ ਅਤੇ ਸੰਸਥਾਵਾਂ ਨੂੰ ਨੀਵਾਂ ਦਰਸਾ ਕੇ ਆਪਣੇ ਆਪ ਨੂੰ ਵੱਡਾ ਸਿੱਖ ਅਤੇ ਵਿਦਵਾਨ ਦਰਸਾਉਣ ਦਾ ਯਤਨ ਕਰ ਰਿਹਾ ਹੈ।
ਸੁਖਬੀਰ ਬਾਦਲ ਦੀ ਬਿਪਰਾਂ ਨਾਲ ਯਾਰੀ ਅਤੇ ਖਾਲਸਾ ਪੰਥ ਨਾਲ ਗਦਾਰੀ ਤੋਂ ਕੌਮ ਸੁਚੇਤ ਹੋਵੇ : ਅਮੈਰਿਕਨ ਸਿੱਖ ਆਰਗੇਨਾਈਜੇਸ਼ਨ
ਨਿਊਯਾਰਕ, 22 ਮਾਰਚ:-ਆਰ ਐਸ ਐਸ ਦਾ ਮੁੱਖ ਏਜੰਡਾ ਘੱਟ ਗਿਣਤੀ ਕੌਮਾਂ ਨੂੰ ਡਰਾ ਧਮਕਾ ਕੇ ਹਿੰਦੂ ਰਾਸ਼ਟਰਵਾਦ ਬਣਾਉਣਾ ਹੈ ਜਿਸਦੀ ਪੁਸ਼ਟੀ ਕੁਝ ਮਹੀਨੇ ਪਹਿਲਾ ਇਸਦੇ ਮੌਜੂਦਾ ਮੁੱਖੀ ਮੋਹਨ ਭਾਗਵਤ ਨੇ ਚੰਡੀਗੜ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤੀ ਜਿਸ ਵਿਚ ਉਸ ਨੇ ਕਿਹਾ ਸੀ ਕਿ 25-30 ਸਾਲਾਂ ਤੱਕ ਪੂਰੇ ਭਾਰਤ ਦਾ ਹਿੰਦੂਕਰਨ ਕਰ ਦਿਤਾ ਜਾਵੇਗਾ।ਅਖੌਤੀ ਸਿੱਖ ਲੀਡਰਾਂ ਨੂੰ ਆਪਣੀ ਜਕੜ ਵਿੱਚ ਲਈ ਸਿੱਖ ਕੌਮ ਦੀ ਦੁਸ਼ਮਣ ਜਮਾਤ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੁੰਦੀ ਜਾਪਦੀ ਹੈ ਕਿਉਕਿ ਕੌਮ ਦੇ ਜਿਨ੍ਹਾਂ ਲੀਡਰਾਂ ਨੇ ਇਨ੍ਹਾਂ ਦੁਸ਼ਮਣਾਂ ਤੋਂ ਕੌਮ ਨੂੰ ਸੁਚੇਤ ਕਰਨਾ ਹੈ ਉਹ ਤਾਂ ਆਪਣੀਆ ਮਨਿਸਟਰੀਆਂ ਪੱਕੀਆ ਕਰਨ ਲਈ ਆਪ ਹੀ ਗਦਾਰ ਬਣ ਚੁੱਕੇ ਹਨ, ਉਪਰੋਕਤ ਸ਼ਬਦਾ ਦਾ ਪ੍ਰਗਟਾਵਾ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਸਿੱਖ ਆਗੂਆ ਜਥੇਦਾਰ ਦਵਿੰਦਰ ਸਿੰਘ, ਪ੍ਰੋ.ਰਜਿੰਦਰਪਾਲ ਸਿੰਘ, ਪ੍ਰੋ.ਰਛਪਾਲ ਸਿੰਘ, ਭਾਈ ਸੁਰਿੰਦਰ ਸਿੰਘ ਸਰਪੰਚ, ਭਾਈ ਦੀਦਾਰ ਸਿੰਘ, ਭਾਈ ਜਸਦੇਵ ਸਿੰਘ ਇੰਜੀਨੀਅਰ, ਭਾਈ ਸੁਖਦੇਵ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਜਰਨੈਲ ਸਿੰਘ ਖਾਲਸਾ, ਭਾਈ ਕਰਨੈਲ ਸਿੰਘ ਸਲੇਮਪੁਰ, ਭਾਈ ਸੁਰਜੀਤ ਸਿੰਘ, ਭਾਈ ਵਰਿੰਦਰ ਸਿੰਘ, ਭਾਈ ਮੱਖਣ ਸਿੰਘ, ਭਾਈ ਮਨਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ ਇੰਜੀਨੀਅਰ, ਸੁਖਵੀਰ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨੇ ਨੇ ਡਾ.ਸ਼ਿਆਮ ਪ੍ਰਸ਼ਾਦ ਮੁਖਰਜੀ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਵਿਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਅਖੌਤੀ ਪੰਥਕ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਸ਼ਮੂਲੀਅਤ ਕਰਨ ਦੀ ਸਖਤ ਨਿਖੇਧੀ ਕਰਦਿਆਂ ਕਹੇ।ਸਿੱਖ ਆਗੂਆ ਨੇ ਕਿਹਾ ਜਿਥੇ ਦਰਬਾਰ ਸਾਹਿਬ ਤੇ ਹਮਲੇ ਨੂੰ ਜਾਇਜ ਠਹਿਰਾਉਣ ਵਾਲਾ ਅਡਵਾਨੀ ਅਤੇ ਘੱਟ ਗਿਣਤੀਆ ਦਾ ਦੁਸ਼ਮਣ ਆਰ. ਐਸ. ਐਸ ਮੁੱਖੀ ਮੋਹਨ ਭਾਗਵਤ ਅਤੇ 1966 ਤੋਂ ਲੈ ਕੇ ਲਗਾਤਾਰ ਪੰਜਾਬੀ ਸੂਬੇ ,ਪੰਜਾਬੀ ਭਾਸ਼ਾ ਅਤੇ ਸਿੱਖ ਕੌਮ ਦਾ ਲਗਾਤਾਰ ਵਿਰੋਧ ਕਰਨ ਵਾਲੀ ਭਾਜਪਾ ਦਾ ਪ੍ਰਧਾਨ ਨਿਤਿਨ ਗਡਕਰੀ ਪਹੁੰਚਿਆ ਹੋਵੇ ਉਥੇ ਕੋਈ ਗੁਰੂ ਦਾ ਸੱਚਾ ਸਿੱਖ ਤਾਂ ਨਹੀ ਜਾ ਸਕਦਾ ਅਤੇ
ਸੁਖਬੀਰ ਬਾਦਲ ਦਾ ਉਥੇ ਜਾਣਾ ਇਸਦੇ ਗਦਾਰ ਹੋਣ ਦਾ ਪ੍ਰਤੱਖ ਸਬੂਤ ਹੈ।ਸਿੱਖ ਆਗੂਆ ਨੇ ਕਿਹਾ
ਇਹ ਪਿਉ-ਪੁੱਤ ਖਾਲਸਾ ਪੰਥ ਦੇ ਗਦਾਰ ਹਨ ਹੋਰਾਂ ਤੇ ਤਾਂ ਕੀ ਸ਼ਿਕਵਾ ਕਰਨਾ ਹੈ ਅੱਜ ਦੇਸ਼ਾ ਵਿਦੇਸ਼ਾ
ਵਿਚ ਅਮਿੰ੍ਰਤਧਾਰੀ ਗੁਰਸਿੱਖ ਵੀ ਇਨਾਂ ਗਦਾਰ ਪਿਉ-ਪੁੱਤ ਦੀ ਚਾਪਲੂਸੀ ਕਰਨ ਤੋਂ ਸ਼ਰਮ ਨਹੀ ਕਰਦੇ
ਸਿੱਖ ਆਗੂਆ ਨੇ ਕਿਹਾ ਗੁਰੂ ਦੇ ਹਰ ਸਿੱਖ ਨੂੰ ਕਲਗੀਆਂ ਵਾਲੇ ਦੀ ਓਟ ਲੈ ਕੇ ਇਨਾਂ ਗਦਾਰਾਂ ਦਾ
ਸਾਥ ਛੱਡਣਾ ਚਾਹੀਦਾ ਹੈ ਜੋ ਉਸਦੇ ਸਾਜੇ-ਨਿਵਾਜੇ ਪੰਥ ਦਾ ਬੇੜਾ ਗਰਕ ਕਰ ਰਹੇ ਹਨ।
ਜਸਜੀਤ ਸਿੰਘ ਟੋਨੀ ਤੇ ਜਾਚਕ ਨੇ ਸਿੱਖ ਕਨਵੈਨਸ਼ਨ ਨਾਲੋਂ ਨਾਤਾ ਤੋੜਿਆ
ਅੰਮ੍ਰਿਤਸਰ,22 ਮਾਰਚ - ਸ਼੍ਰੋਮਣੀ ਅਕਾਲੀ ਦਲ ਯੂ.ਕੇ. ਦੇ ਪ੍ਰਧਾਨ ਸ. ਜਸਜੀਤ ਸਿੰਘ ਟੋਨੀ ਤੇ ਉਘੇ ਪ੍ਰਚਾਰਕ ਜਥੇਦਾਰ ਜਗਤਾਰ ਸਿੰਘ ਜਾਚਕ ਨੇ ਅਕਾਲੀ ਦਲ ਵਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਉਪਰੰਤ ਕਿਹਾ ਕਿ ਦਿੱਲੀ ਗੁ. ਪ੍ਰਬੰਧਕ ਕਮੇਟੀ ਵਲੋਂ ਸਿੱਖ ਕਨਵੈਨਸ਼ਨ ਕਰਨ ਲਈ ਅੱਗੇ ਲਗਾਏ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚੋਂ ਕੱਢੇ ਗਏ ਲੋਕ ਹਨ, ਇਸ ਲਈ ਉਹ ਦਿੱਲੀ ਗੁ. ਪ੍ਰਬੰਧਕ ਕਮੇਟੀ ਨਾਲੋਂ ਆਪਣਾ ਨਾਤਾ ਤੋੜਦੇ ਹਨ। ਸ. ਜਸਜੀਤ ਸਿੰਘ ਟੋਨੀ ਅਤੇ ਜਥੇਦਾਰ ਜਗਤਾਰ ਸਿੰਘ ਜਾਚਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅਕਾਲੀ ਦਲ ਕੁਰਸੀ ਸੰਭਾਲਣ ਲਈ ਨਹੀਂ ਬਣਾਇਆ ਸਗੋਂ ਸਾਡਾ ਟੀਚਾ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ। ਜਦੋਂ ਉਨ੍ਹਾਂ ਨੂੰ ਦਿੱਲੀ ਗੁ. ਪ੍ਰਬੰਧਕ ਕਮੇਟੀ ਵਲੋਂ ਵਿਸ਼ਵ ਸਿੱਖ ਕਨਵੈਨਸ਼ਨ ਬੁਲਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸ. ਪਰਮਜੀਤ ਸਿੰਘ ਸਰਨਾ ਵਧੀਆ ਕੰਮ ਕਰ ਰਹੇ ਹਨ, ਪਰ ਜਿਨ੍ਹਾਂ ਲੋਕਾਂ ਨੂੰ ਅੱਗੇ ਲਗਾਇਆ ਜਾ ਰਿਹਾ ਹੈ, ਉਨ੍ਹਾਂ ਦਾ ਕੋਈ ਕਿਰਦਾਰ ਨਹੀਂ। ਉਨ੍ਹਾਂ ਜਥੇਦਾਰ ਵੇਦਾਂਤੀ 'ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਜਦੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ, ਤਾਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੁਕਮ ਅਨੁਸਾਰ ਫੈਸਲੇ ਕਰਦੇ ਸਨ। ਉਨ੍ਹਾਂ ਜਥੇਦਾਰ ਹੁੰਦਿਆਂ ਕਿਹਾ ਸੀ ਕਿ ਕੋਈ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋਂ ਬਿਨਾ ਸਿੱਖ ਕਨਵੈਨਸ਼ਨ ਨਹੀਂ ਬੁਲਾ ਸਕਦਾ। ਹੁਣ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਵੇਦਾਂਤੀ ਪਾਸੋਂ ਸਿੱਖ ਮਰਿਆਦਾ ਦੇ ਉਲਟ ਕੰਮ ਕਰਵਾ ਕੇ ਉਨ੍ਹਾਂ ਨੂੰ ਲਾਂਭੇ ਕਰ ਦਿੱਤਾ ਹੈ ਤਾਂ ਉਹ ਦਿੱਲੀ ਵਿਚ ਵਿਸ਼ਵ ਸਿੱਖ ਕਨਵੈਨਸ਼ਨ ਦੇ ਸੱਦਾ ਪੱਤਰ 'ਤੇ ਦਸਤਖ਼ਤ ਕਰ ਰਹੇ ਹਨ। ਜੲਸ ਕਰਕੇ ਸ. ਪ੍ਰਮਜੀਤ ਸਿੰਘ ਸਰਨਾ ਨੇ ਜਿਨ੍ਹਾਂ ਲੋਕਾਂ ਨੂੰ ਅੱਗੇ ਲਾਇਆ ਉਹ ਸ. ਬਾਦਲ ਵੱਲੋਂ ਵਰਤ ਕੇ ਪਰਾਂ ਕੀਤੇ ਹੋਏ ਹਨ, ਇਸ ਲਈ ਉਨ੍ਹਾਂ ਨੇ ਵਿਸ਼ਵ ਸਿੱਖ ਕਨਵੇਨਸ਼ਨ ਵਿਚ ਨਾ ਜਾਣ ਦਾ ਫੈਸਲਾ ਕੀਤਾ ਹੈ। ਜਸਜੀਤ ਸਿੰਘ ਟੋਨੀ ਨੇ ਕਿਹਾ ਕਿ ਸਾਡਾ ਅਕਾਲੀ ਦਿਲ ਪਿੰਡ ਪੱਧਰ 'ਤੇ ਸਿਖੀ ਦਾ ਪ੍ਰਚਾਰ ਕਰੇਗਾ।
ਰਿਵਰਸਾਇਡ ਗੁਰਦੁਆਰਾ ਸਾਹਿਬ ‘ਚ ਹੋਲਾ ਮਹੱਲਾ 20 ਤੇ 21 ਮਾਰਚ ਨੂੰ
ਰਿਸ਼ਵਤਖੋਰੀ ਤੇ ਘਪਲਿਆਂ ਵਿੱਚ ਜਕੜੇ ਸਿਆਸਤਦਾਨਾਂ ਨੂੰ ਕਾਨੂੰਨੀ
ਕੇਸਾਂ ਵਿੱਚ ਰਾਹਤ ਦੇਣ ਦਾ ਵਿਚਾਰ ਸਮਾਜ ਵਿਰੋਧੀ :- ਮਾਨ
ਫਤਿਹਗੜ੍ਹ ਸਾਹਿਬ, 19 ਮਾਰਚ :- “ਗੈਰ ਇਖਲਾਕੀ, ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਕਾਰਵਾਈਆਂ ਕਰਨ ਵਾਲੇ ਸਿਆਸਤਦਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਰਾਹਤ ਨਹੀਂ ਦੇਣੀ ਚਾਹੀਦੀ ਬਲਕਿ ਕਾਨੂੰਨ ਅਨੁਸਾਰ ਬਣਦੀਆਂ ਸਜ਼ਾਵਾਂ ਦੇ ਕੇ ਬੁਰਾਈ ਨੂੰ ਜਨਮ ਦੇਣ ਵਾਲੀ ਮਾਂ ਨੂੰ ਹੀ ਖਤਮ ਕਰ ਦੇਣਾ ਚਾਹੀਦਾ ਹੈ। ਕਿਉਂਕਿ ਹਕੂਮਤਾਂ ਉੱਤੇ ਬੈਠੇ ਹੁਕਮਰਾਨ ਅਜਿਹੀ ਸਮਾਜ ਵਿਰੋਧੀ ਕਾਰਵਾਈ ਕਰਕੇ “ਕੁੱਤੀ ਅਤੇ ਚੋਰ” ਦੇ ਰਲ ਜਾਣ ਦੀ ਗੱਲ ਨੂੰ ਸਹੀ ਸਾਬਿਤ ਕਰਨ ਜਾ ਰਹੀ ਹੈ, ਜੋ ਅਤਿ ਨਿੰਦਣਯੋਗ ਕਾਰਵਾਈ ਹੈ।”
ਸੱਜਣ ਕੁਮਾਰ ਦੀ ਜ਼ਮਾਨਤ ਨੂੰ ਸੁਪਰੀਮ ਕੋਰਟ ‘ਚ ਚੁਣੌਤੀ
‘84 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਤੋਂ ਮਿਲੀ ਅੰਤ੍ਰਿਮ ਜ਼ਮਾਨਤ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ। ਦੰਗਾ ਪੀੜਤ ਜਗਦੀਸ਼ ਕੌਰ ਨੇ ਸੁਪਰੀਮ ਕੋਰਟ ‘ਚ ਅਰਜ਼ੀ ਦਾਇਰ ਕਰਕੇ ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੱਕ ਸੱਜਣ ਕੁਮਾਰ ਨੂੰ ਅਗਾਊਂ ਜ਼ਮਾਨਤ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ। ਸੁਪਰੀਮ ਕੋਰਟ ਵੱਲੋਂ ਇਸ ਅਰਜ਼ੀ ‘ਤੇ 29 ਮਾਰਚ ਨੂੰ ਸੁਣਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਬੀਤੀ 26 ਫਰਵਰੀ ਨੂੰ ਸੱਜਣ ਕੁਮਾਰ ਦੀ ਅਗਾਊਂ ਜ਼ਮਾਨਤ ਅਰਜ਼ੀ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੱਕ ਜ਼ਮਾਨਤ ਦੇ ਦਿੱਤੀ ਸੀ।
ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਦੋ ਦਹਿਸ਼ਤਗਰਦ ਫੜੇ
ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ ਏ ਐਸ ਨਗਰ ਸਥਿਤ ਆਪਣੇ ਦਫਤਰ ਦੇ ਮੀਟਿੰਗ ਹਾਲ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਅਤੇ ਸਪੈਸ਼ਲ ਸੈਲ (ਐਨ ਆਰ) ਦਿੱਲੀ ਪੁਲਿਸ ਵੱਲੋਂ ਇੱਕ ਸਾਂਝੇ ਅਪਰੇਸ਼ਨ ਦੌਰਾਨ 18 ਅਤੇ 19 ਮਾਰਚ ਦੀ ਦਰਮਿਆਨੀ ਰਾਤ ਨੂੰ ਗੁਰਦੁਆਰਾ ਨਾਭਾ ਸਾਹਿਬ (ਜ਼ੀਰਕਪੁਰ) ਨੇੜਿਓਂ ਬੱਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਦੋ ਦਹਿਸ਼ਤਗਰਦਾਂ ਦਲਜੀਤ ਕੁਮਾਰ ਉਰਫ ਦੀਪਕ ਅਤੇ ਪ੍ਰਸੋਤਮ ਉਰਫ ਬੰਟੀ ਨੂੰ ਕਾਬੂ ਕੀਤਾ ਗਿਆ।
ਇਨ੍ਹਾਂ ਕੋਲੋਂ ਇੱਕ ਲੱਖ ਰੁਪਏ ਨਕਦ, ਇੱਕ 455 ਬੋਰ ਦਾ ਰਿਵਾਲਵਰ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਫੜ੍ਹੇ ਗਏ ਦਹਿਸ਼ਤਗਰਦ ਵਿਦੇਸ਼ ਵਿੱਚ ਰਹਿੰਦੇ ਦਹਿਸ਼ਤਗਰਦਾਂ ਪ੍ਰਸੋਤਮ ਸਿੰਘ ਵਾਸੀ ਮਟ੍ਹੇੜੀ ਜ਼ਿਲ੍ਹਾ ਅੰਬਾਲਾ ਅਤੇ ਗੋਲਡੀ ਵਾਸੀ ਘੇਲ ਜ਼ਿਲ੍ਹਾ ਅੰਬਾਲਾ, ਦੇ ਇਸ਼ਾਰਿਆਂ ‘ਤੇ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਦਹਿਸ਼ਤਗਰਦ ਬੱਬਰ ਖਾਲਸਾ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਲਈ ਕੰਮ ਕਰਦੇ ਸਨ, ਜਿਨ੍ਹਾਂ ਵਾਸਤੇ ਉਨ੍ਹਾਂ ਨੂੰ ਫਰਾਂਸ ਤੋਂ ਸਹਿ ਮਿਲ ਰਹੀ ਸੀ। ਉਨ੍ਹਾਂ ਦੱਸਿਆ ਕਿ ਫਰਾਂਸ ਵਿੱਚ ਰਹਿਣ ਵਾਲੇ ਪ੍ਰਸੋਤਮ ਸਿੰਘ ਅਤੇ ਗੋਲਡੀ ਦਾ ਪੁਰਾਣਾ ਰਿਕਾਰਡ ਦਹਿਸ਼ਤਗਰਦੀ ਗਤੀਵਿਧੀਆਂ ਵਾਲਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਹਿਸ਼ਗਰਦਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਇਨ੍ਹਾਂ ਵਿਰੁੱਧ ਥਾਣਾ ਜ਼ੀਰਕਪੁਰ ਵਿੱਖੇ ਕੇਸ ਦਰਜ ਕਰ ਲਿਆ ਗਿਆ ਹੈ।
ਬਜਟ ਵਿਚ ਅਜਿਹਾ ਕੁਝ ਨਹੀ ਜੋ ਕਾਬਲੇ ਤਾਰੀਫ ਹੋਵੇ;ਮੇਹਰਵਾਨ ਸਬਸਿਟੀਆ ਲੱਗਣ ਦਾ ਖ਼ਦਸ਼ਾ,
ਸਰਕਾਰ ਵਾਅਦਿਆ ਤੇ ਕਾਇਮ ਰਹੇ
ਮਾਛੀਵਾੜਾ 19 ਮਾਰਚ (ਸੁਸ਼ੀਲ ਸ਼ਰਮਾ) ਵਿੱਤ ਮੰਤਰੀ ਵੱਲੋ ਪੇਸ਼ ਕੀਤੇ ਬਜਟ ਵਿਚ ਅਜਿਹਾ ਕੁਝ ਵੀ ਨਹੀ ਜਿਸ ਨੂੰ ਕਾਬਲੇ ਤਾਰੀਫ ਕਿਹਾ ਜਾ ਸਕੇ ਤੇ ਆਮ ਲੋਕਾ ਲਈ ਕੋਈ ਲਾਹੇਵੰਦ ਗੱਲ ਨਹੀ ਸਗੋ ਕੁਝ ਗੱਲਾ ਦਾ ਖ਼ਦਸ਼ਾ ਜਰੂਰ ਖ਼ੜ੍ਹਾ ਹੋ ਗਿਆ ਹੈ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਹਲਕਾ ਕੂੰਮ ਕਲਾ ਦੇ ਕਾਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਈੋਸਰ ਸਿੰਘ ਮੇਹਰਵਾਂਨ ਨੇ ਪੱਤਰਕਾਰਾ ਨੂੰ ਬਜਟ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਅੱਜ ਇੱਥੇ ਬਲਾਕ ਕਾਗਰਸ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਦੇ ਸੋਅਰੂਮ ਵਿਖੇ ਪਹੁੰਚੇ ਸਨ। ਉਨ੍ਹਾ ਕਿਹਾ ਕਿ 3781 ਕਰੋੜ ਰੁਪਏ ਦੇ ਘਾਟੇ ਵਾਲੇ ਬਜਟ ਵਿਚ ਕੋਈ ਵੀ ਗੱਲ ਨਵੀ ਨਹੀ ਇਹ ਅਜਿਹਾ ਹੀ ਬਜਟ ਹੈ ਜਿਵੇ ਸਰਕਾਰ ਪਿਛਲੇ ਸਾਲਾ ਵਿਚ ਖਾਨਾਪੂਰਤੀ ਦੇ ਤੌਰ ਤੇ ਕਰਦੀ ਆਈ ਹੈ। ਇੱਥੇ ਇਹ ਵੀ ਕਿਹਾ ਜਾਦਾ ਹੈ ਕਿ ਸਰਕਾਰ ਵੱਲੋ ਸੁਖਵੀਰ ਬਾਦਲ ਤੇ ਮਨੋਰੰਜਨ ਕਾਲੀਆ ਕਮੇਟੀ ਵੱਲੋ ਤਿਆਰ ਕੀਤੀ ਗਈ ਰਿਪੋਰਟ ਵੀ ਦਬਾਅ ਕਿ ਰੱਖ ਲਈ ਜਿਸ ਵਿਚ ਚਾਰ ਹਜ਼ਾਰ ਕਰੋੜ ਦੀ ਆਮਦਨੀ ਪੈਦਾ ਕਰਨ ਦਾ ਜਿਕਰ ਦੱਸਿਆ ਜਾ ਰਿਹਾ ਹੈ। ਸਾਨੂੰ ਇਹ ਵੀ ਖ਼ਦਸਾ ਹੈ ਕਿ ਆਉਣ ਵਾਲੇ ਦਿਨਾ ਵਿਚ ਸਰਕਾਰ ਵੱਲੋ ਬਿਜਲੀ ਬਿਲ 50 ਰੁਪਏ ਪ੍ਰਤੀ ਹਾਰਸ ਪਾਵਰ ਤੇ 50 ਰੁਪਏ ਆਬਿਆਣਾ ਲਾਉਣ ਦੀ ਤਿਆਰੀ ਵਿਚ ਹੈ। ਵੈਟ 4 ਪ੍ਰਤੀਸ਼ਤ ਤੋ ਵਧਾ ਕਿ 5 ਪ੍ਰਤੀਸ਼ਤ ਲਾ ਕੇ ਉਪਰ ਦੀ 10 ਪ੍ਰਤੀਸ਼ਤ ਸਰਚਾਰਜ ਵੀ ਲਗਾ ਦਿੱਤਾ ਹੈ ਜੋ ਕਿ ਵਪਾਰੀ ਵਰਗ ਨਾਲ ਧੱਕਾ ਹੈ। ਇਸ ਤਰਾ ਹੀ ਗਰੀਬਾ ਨੂੰ ਦਿੱਤਾ ਜਾ ਰਿਹਾ ਪ੍ਰਤੀ ਪਰਿਵਾਰ 35 ਕਿਲੋ ਆਟਾ ਘਟਾ ਕੇ 25 ਕਿਲੋ ਅਤੇ ਦਾਲ ਚਾਰ ਕਿਲੋ ਤੋ ਘਟਾ ਕੇ ਢਾਈ ਕਿਲੋ ਕਰ ਗਰੀਬ ਵਰਗ ਦੇ ਲੋਕਾ ਦਾ ਗਲਾ ਘੁਟਿਆ ਹੈ। ਸਰਕਾਰ ਨੂੰ ਲੋਕਾ ਨਾਲ ਕੀਤੇ ਵਾਅਦਿਆ ਤੇ ਖ਼ਰਾ ਉਤਰਨਾ ਚਾਹੀਦਾ ਹੈ ਸੱਤਾਧਾਰੀ ਧਿਰ ਵੱਲੋ ਵਿਧਾਨ ਸਭਾ ਵਿਚ ਖ਼ੁਲ ਕੇ ਬਹਿਸ ਵੀ ਨਹੀ ਹੋਣ ਦਿੱਤੀ ਜੋ ਕਿ ਮੰਦਭਾਗੀ ਗੱਲ ਹੈ ਭਾਵੇ ਕਿ ਸਰਕਾਰ ਆਰਥਿਕ ਮੰਦੀ ਦਾ ਰੌਲਾ ਪਾ ਕਿ ਆਪਣੀ ਸਫਾਈ ਦੇ ਰਹੀ ਹੈ ਪਰ ਸਰਕਾਰ ਨੂੰ ਪੈਰਾ ਤੇ ਕਰਨ ਲਈ ਹੋਰ ਬਹੁਤ ਵਸੀਲੇ ਹਨ ਸੂਬੇ ਵਿਚ ਉਦਯੋਗ ਤੇ ਹੋਰ ਮੈਗਾ ਪ੍ਰੋਜੈਕਟ ਲਾਉਣੇ ਚਾਹੀਦੇ ਹਨ ਤੇ ਟੈਕਸ ਘਟਾਉਣੇ ਚਾਹੀਦੇ ਹਨ। ਕੰਨਟੇੈਕਟ ਤੇ ਰੱਖੇ ਟੀਚਰਾ ਬਾਰੇ ਉਨ੍ਹਾ ਕਿਹਾ ਕਿ ਜਦੋ ਇਹ ਮੁਲਾਜਮਾ ਵੀ ਹੋਰਾ ਵਾਗ ਪੂਰੀ ਯੋਗਤਾ ਰੱਖਦੇ ਹਨ ਤਾ ਇਹਨਾ ਨੂੰ ਵੀ ਹੋਰਾ ਵਾਗ ਹੀ ਬਰਾਬਰ ਦੀ ਤਨਖਾਹ ਮਿਲਣੀ ਚਾਹੀਦੀ ਹੈ ਸਿਖਿਆ ਮੰਤਰੀ ਵੱਲੇ ਇਹ ਵਾਅਦਾ ਜਰੂਰ ਕੀਤਾ ਗਿਆ ਹੈ ਕਿ ਕੰਟਰੈਕਟ ਦਾ ਸਮਾ ਖ਼ਤਮ ਹੋਣ ਤੇ ਇਹਨਾ ਨੂੰ ਰੈੇਗੂਲਰ ਕਰ ਦਿੱਤਾ ਜਾਵੇਗਾ। ਇਹ ਇੱਕ ਚੰਗੀ ਗੱਲ ਹੈ ਪਰ ਸਮਾ ਹੀ ਦੱਸੇਗਾ ਕਿ ਵਾਅਦਾ ਪੂਰਾ ਵੀ ਹੋਵੇਗਾ ਜਾ ਫਿਰ ਪਿੱਛਾ ਛੁਡਾਉਣ ਦਾ ਹੀ ਯਤਨ ਹੈ। ਇਸ ਮੌਕੇ ਮੇਹਰਵਾਨ ਦੇ ਨਾਲ ਬਲਾਕ ਪ੍ਰਧਾਨ ਸੁਰਿੰਦਰ ਕੁੰਦਰਾ,ਜਿਲ੍ਹਾ ਸੱਕਤਰ ਗੋਰਾ ਮਾਗਟ,ਸੋਨੂੰ ਕੁੰਦਰਾ,ਕੁਲਵਿੰਦਰ ਮਾਣੇਵਾਲ,ਰਵਿੰਦਰ ਸਿੰਘ,ਚੇਤਨ ਚਰਾਇਆ ਤੇ ਸੁੱਚਾ ਸਿੰਘ ਵੀ ਮੌਜੂਦ ਸਨ।
ਸ਼ਹੀਦੋ ਤੁਹਾਡੀ ਸੋਚ ਤੇ ਦੁਕਾਨਦਾਰੀ ਕਰਾਂਗੇ ਠੋਕ ਕੇ
ਮਾਛੀਵਾੜਾ 19 ਮਾਰਚ (ਸੁਸ਼ੀਲ ਸ਼ਰਮਾ) ਲੰਮੇ ਸਮੇ ਤੋ ਇਲਾਕੇ ਵਿੱਚ ਭਾਈ ਭਤੀਜਾ ਵਾਦ ਰਿਸ਼ਵਤ ਖੋਰੀ ਅਤੇ ਅਗਿਆਨਤਾ ਵਿਰੁਧ ਅਮਲੀ ਸੰਘਰਸ਼ ਕਰਨ ਦਾ ਫੱਟਾ ਲਾਈ ਫਿਰਦੀਆਂ ਅਖੋਤੀ ਇਨਕਲਾਬੀ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਦੀ ਹਕੀਕਤ ਨਾਮ ਬੜੇ ਔਰ ਦਰਸ਼ਨ ਛੋਟੇ ਵਾਲੀ ਹੀ ਹੈ ਸ਼ਹੀਦੇ ਆਜਮ ਭਗਤ ਸਿੰਘ ਦੀ ਸੋਚ ਦੇ ਅਸਲ ਵਾਰਸ ਅਖਵਾਉਣ ਵਾਲੇ ਇਹ ਕਥਿਤ ਆਗੂ ਸੁੱਖ ਨਾਲ ਸਾਰਾ ਸਾਲ ਲੋਕਲ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਭ੍ਰਿਸ਼ਟਾਚਾਰ ਅਤੇ ਗੈਰ ਮਨੂੱਖੀ ਕੰਮਾ ਵਿਰੁਧ ਟਿੰਡ ਚ ਕਾਨਾ ਪਾਈ ਫਿਰਦੇ ਹਨ ਪਰ ਆਪਣੀ ਝੂਠੀ ਦੁਕਾਨਦਾਰੀ ਚਲਾਉਣ ਲਈ ਇਨਕਲਾਬ ਅਤੇ ਸਹਾਦਤ ਦੇ ਪਰਤੀਕ 23 ਮਾਰਚ ਦੇ ਸ਼ਹੀਦਾਂ ਦੀ ਯਾਦ ਮਨਾਉਣ ਦੇ ਉਤੇ ਰੱਖੇ ਸਮਾਗਮ ਵਿੱਚ ਪਹਿਲਾ ਭ੍ਰਿਸ਼ਟ ਗਰਦਾਮੇ ਲੋਕਾਂ ਨੂੰ ਹੀ ਵਿਸ਼ੇਸ ਥਾਂ ਸਨਮਾਨਤ ਯੋਗ ਮਹਿਮਾਨ ਬਣਾਉਣ ਤੋ ਗਰੇਜ ਨਹੀ ਕਰਦੇ ।
ਸ਼ਹੀਦਾ ਦੀ ਸੋਚ ਦੇ ਨਾਅ ਤੇ ¦ਮੇ ਸਮੇ ਤੋ ਭ੍ਰਿਸ਼ਟ ਹੋ ਚੁੱਕੇ ਢਾਂਚੇ ਵਿਰੁਧ ਨੂੰਰਾ ਸ਼ਕਤੀ ਲੜਨ ਵਾਲੇ ਅਜਿਹੇ ਆਗੂ ਚੰਦ ਨੋਟਾਂ, ਵੋਟਾਂ ਅਤੇ ਆਪਣੇ ਨਿੱਜੀ ਹਿੱਤਾਂ ਲਈ ਭ੍ਰਿਸ਼ਟ ਐਲਾਨੈ ਸਿਸਟਮ ਦੇ ਉਕਤ ਕਰਿੰਦਿਆ ਨੂੰ ਸਨਮਾਨਤ ਕਰਕੇ ਕਿਸ ਦੀ ਸੋਚ ਨੂੰ ਅੱਗੇ ਵਧਾ ਰਹੇ ਹਨ ਅੱਜ ਹਾਸੀਏ ਤੇ ਖੜੇ ਸਹੀ ਸੋਚ ਵਾਲੇ ਦੇਸ਼ ਪ੍ਰੇਮੀ ਸਇਨਾਂ ਦੀਆਂ ਕਲਾਂਬਾਜੀਆਂ ਤੋ ਹੈਰਾਨ ਸ਼ਾਇਦ ਤਇੀ ਸੋਚ ਰਹੇ ਹਨ ਕਿ : ਬਹੁਤ ਸ਼ੋਰ ਸੁਨਤੇ ਥੇ ਪਹਿਲੂ ਮੇ ਦਿਲ ਕਾ, ਜੋ ਕਾਟਾ ਤੋ ਦੋ ਕਤਰਾ ਖੂਨ ਵੀ ਨਾ ਨਿਕਲਾ ।
ਸਿੱਖ ਕੌਮ ਨੂੰ ਬਦਨਾਮ ਅਤੇ ਭਰਾ ਮਾਰੂ ਜੰਗ ਕਰਾਉਣ ਲਈ ਜਲੰਧਰੀ
ਤੇ ਮੋਹਾਲੀ ਅਧਾਰਿਤ ਦੋ ਅਖਬਾਰ ਜਿੰਮੇਵਾਰ :- ਮਾਨ
ਚੰਡੀਗੜ੍ਹ, 18 ਮਾਰਚ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਵਿੱਚ ਉਤਪੰਨ ਹੋਏ ਮੌਜੂਦਾ ਗੰਭੀਰ ਹਾਲਾਤਾਂ ਉੱਤੇ ਵਿਸ਼ੇਸ ਤੌਰ ਤੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ “ਕੁਝ ਪ੍ਹਾੜੂ ਤੇ ਆਪਣੇ ਆਪ ਨੂੰ ਵਿਦਵਾਨ ਕਹਿਲਾਉਣ ਵਾਲੇ ਲੋਕਾਂ ਨੂੰ ਇਹ ਵੱਡਾ ਭਰਮ ਭੁਲੇਖਾ ਪੈ ਜਾਂਦਾ ਹੈ ਕਿ ਉਨ੍ਹਾ ਵੱਲੋ ਦਿੱਤੀਆਂ ਜਾਣ ਵਾਲੀਆਂ ਘਸੀਆ-ਪਿਟੀਆਂ ਦਲੀਲਾਂ ਨੂੰ ਮੰਨ ਕੇ ਸਿੱਖ ਕੌਮ ਉਨ੍ਹਾ ਦੀ ਪਿੱਛਲਗ ਬਣ ਜਾਵੇਗੀ ਤੇ ਜਿਵੇਂ ਉਹ ਚਾਹੁਣਗੇ ਸਿੱਖ ਕੌਮ ਨੂੰ ਚਲਾ ਸਕਦੇ ਹਨ।” ਜਦੋਂ ਕਿ ਅਸਲੀਅਤ ਇਹ ਹੈ ਕਿ ਹਉਮੈ ਵਿੱਚ ਗ੍ਰਸਤ ਹੋਏ ਅਜਿਹੇ ਅਖੌਤੀ ਵਿਦਵਾਨਾਂ ਜਾਂ ਬੁੱਧੀਜੀਵੀਆਂ ਨੂੰ ਸਿੱਖ ਕੌਮ ਨੇ ਅੱਜ ਤੱਕ ਕਦੇ ਵੀ ਕੋਈ ਵਜ਼ਨ ਨਹੀਂ ਦਿੱਤਾ। ਕਿਉਂਕਿ ਸਿੱਖ ਕੌਮ ਤੇ ਸਿੱਖ ਧਰਮ ਦੀਆਂ ਨੀਹਾਂ ਕੁਰਬਾਨੀਆਂ ਤੇ ਖੂਨ ਨਾਲ ਸਿੰਜੀਆ ਹੋਈਆਂ ਹਨ। ਉਸਦੀ ਬਹੁਗਿਣਤੀ ਤਾਂ ਸਿੱਖ ਸੋਚ ਅਤੇ ਫਲਸਫੇ ਉੱਤੇ ਆਪਣੇ ਗੁਰੂ ਸਾਹਿਬਾਨ ਦੁਆਰਾ ਰਚਿਤ ਬਾਣੀ ਦੇ ਆਦੇਸ਼ਾਂ-ਹੁਕਮਾਂ ਅਨੁਸਾਰ ਹੀ ਫੈਸਲੇ ਕਰਦੀ ਆਈ ਹੈ, ਭਾਵੇ ਕਿ ਕੁਝ ਥੌੜੇ ਸਮੇ ਲਈ ਕਦੀ ਕਦੀ ਅਜਿਹੇ ਅਖੌਤੀ ਵਿਦਵਾਨ ਵੀ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਿੱਚ ਕਿਉਂ ਨਾ ਕਾਮਯਾਬ ਹੁੰਦੇ ਰਹੇ ਹੋਣ। ਉਨ੍ਹਾਂ ਕਿਹਾ ਕਿ ਜੇਕਰ ਜਲੰਧਰੀ ਅਤੇ ਮੋਹਾਲੀ ਤੋਂ ਪ੍ਰਕਾਸਿ਼ਤ ਹੋਣ ਵਾਲੇ ਦੋ ਪੰਜਾਬੀ ਅਖਬਾਰਾਂ ਦੇ ਸ਼ਾਤੁਰ ਸੋਚ ਦੇ ਮਾਲਿਕ ਸੰਪਾਦਕਾਂ ਦੀਆਂ ਲਿਖਤਾਂ ਦਾ ਨਿਰਪੱਖਤਾ ਨਾਲ ਅਧਿਐਨ ਕੀਤਾ ਜਾਵੇ ਤਾਂ ਇੱਕ ਗੱਲ ਨਿੱਖਰ ਕੇ ਸਾਹਮਣੇ ਆ ਜਾਂਦੀ ਹੈ ਕਿ ਕਦੇ ਜਲੰਧਰੀ ਅਖਬਾਰ ਤੇ ਕਦੇ ਮੋਹਾਲੀ ਵਾਲਾ ਅਖਬਾਰ ਸਿੱਖ ਕੌਮ ਦੇ ਜ਼ਜਬਾਤਾਂ ਦਾ ਸ਼ੋਸਣ ਕਰਕੇ ਆਪੋ-ਆਪਣੇ ਅਖਬਾਰੀ ਵਪਾਰ ਨੂੰ ਵਧਾਉਣ ਵਿੱਚ ਹੀ ਗ੍ਰਸਤ ਨਹੀਂ ਹਨ। ਬਲਕਿ ਇਹ ਅਖਬਾਰ ਤਾਂ ਅੱਜ “ਡਾਇਨ ਰੂਪੀ ਸੱਸ” ਦੀ ਭੂਮਿਕਾ ਨਿਭਾ ਕੇ ਸਿੱਖ ਕੌਮ ਨੂੰ ਬਦਨਾਮ ਵੀ ਕਰ ਰਹੇ ਹਨ ਅਤੇ ਸਾਢੇ ਪੰਜ ਸਦੀਆਂ ਤੋਂ ਚੱਲਦੇ ਆ ਰਹੇ ਸਿੱਖ ਧਰਮ, ਸਿੱਖ ਕੌਮ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ਼੍ਰੀ ਦਸ਼ਮ ਗ੍ਰੰਥ ਵਿੱਚ ਦਰਜ ਬਾਣੀ ਉੱਤੇ ਕਿੰਤੂ-ਪ੍ਰੰਤੂ ਕਰਨ ਦੀ ਬੱਜਰ ਗੁਸਤਾਖੀ ਵੀ ਕਰਨ ਲੱਗ ਪਏ ਹਨ ਅਤੇ ਸਿੱਖ ਕੌਮ ਨੂੰ ਭਰਾ ਮਾਰੂ ਜੰਗ ਵਿੱਚ ਉਲਝਾ ਕੇ ਆਪੋ ਆਪਣੇ ਹਿੱਤਾਂ ਦੀ ਪੂਰਤੀ ਕਰਨ ਵਿੱਚ ਮਸ਼ਰੂਫ ਹਨ।
ਭਾਈ ਸਵਰਨ ਸਿੰਘ ਨੇ ਇਕ ਵਾਰ ਫਿਰ ਵਿਸ਼ਵ ਵਿਚ ਸਭ ਤੋਂ ਲੰਮੀ ਦਾੜ੍ਹੀ ਵਾਲੇ ਪੁਰਸ਼ ਦਾ ਖਿਤਾਬ ਜਿੱਤਿਆ
15 ਮਾਰਚ- ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸਵਰਨ ਸਿੰਘ ਨੇ ਇਕ ਵਾਰ ਫਿਰ ਵਿਸ਼ਵ ਵਿਚ ਸਭ ਤੋਂ ਲੰਮੀ ਦਾੜ੍ਹੀ ਵਾਲੇ ਪੁਰਸ਼ ਦਾ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਨੇ ਇਹ ਖਿਤਾਬ ਆਪਣਾ ਪਿਛਲਾ ਰਿਕਾਰਡ ਤੋੜ ਕੇ ਜਿੱਤਿਆ ਹੈ। ਉਨ੍ਹਾਂ ਦੇ ਨਾਂ ਹੀ ਇਹ ਪਹਿਲਾ ਰਿਕਾਰਡ ਸੀ ਅਤੇ ਉਦੋਂ ਉਨ੍ਹਾਂ ਦੀ ਦਾੜ੍ਹੀ 780 ਸੈਂਟੀਮੀਟਰ ਸੀ। ਉਨ੍ਹਾਂ ਨੂੰ ਗਿੰਨੀਜ਼ ਵਰਲਡ ਰਿਕਾਰਡ ਅਤੇ ਯੂਰੋ ਟੀ.ਵੀ. ਨੇ ਸੱਦਿਆ ਸੀ। ਉਥੇ ਯੂਰਪ ਦੇ ਪ੍ਰਸਿੱਧ ਪ੍ਰੋਗਰਾਮ 'ਲੋਅ ਸ਼ੋਅ ਡਾਏ ਰਿਕਾਰਡਜ਼' (ਰਿਕਾਰਡਾਂ ਦਾ ਸ਼ੋਅ) ਵਿਚ ਲੰਮੀ ਦਾੜ੍ਹੀ ਵਾਲੇ ਪੁਰਸ਼ਾਂ ਦੀ ਚੋਣ ਕੀਤੀ ਗਈ। ਇਸ ਪ੍ਰੋਗਰਾਮ ਵਿਚ ਦੁਨੀਆਂ ਭਰ ਤੋਂ ਉਹ ਪੁਰਸ਼ ਆਏ ਜਿਨ੍ਹਾਂ ਦੀਆਂ ਲੰਮੀਆਂ ਦਾੜ੍ਹੀਆਂ ਸਨ। ਇਸ ਪ੍ਰੋਗਰਾਮ ਵਿਚ ਉਨ੍ਹਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਲੰਮੀ ਦਾੜ੍ਹੀ ਰੱਖਣ ਦੇ ਸਬੰਧ ਵਿਚ ਰਿਕਾਰਡ ਤੋੜੇ ਸਨ, ਪਰ ਭਾਈ ਸਵਰਨ ਸਿੰਘ ਨੇ ਇਹ ਦਾੜ੍ਹੀ ਰਿਕਾਰਡ ਤੋੜਨ ਲਈ ਨਹੀਂ ਰੱਖੀ। ਇਹ ਗੱਲ ਸੁਣ ਕੇ ਨਾ ਸਿਰਫ਼ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਹੈਰਾਨੀ ਹੋਈ ਬਲਕਿ ਇਟਲੀ ਦੇ ਲੋਕ ਵੀ ਸੁਣ ਕੇ ਹੈਰਾਨ ਹੋ ਗਏ। ਭਾਈ ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਦਾੜ੍ਹੀ ਇਕ ਸਿੱਖ ਹੋਣ ਦੇ ਨਾਤੇ ਰੱਖੀ ਹੈ। ਇਟਲੀ ਦੇ ਲੋਕ ਜੋ ਕਿ ਸਿੱਖੀ ਬਾਰੇ ਬਹੁਤ ਘੱਟ ਜਾਣਕਾਰੀ ਰੱਖਦੇ ਹਨ। ਉਨ੍ਹਾਂ ਲਈ ਭਾਈ ਸਵਰਨ ਸਿੰਘ ਸਿੱਖ ਧਰਮ ਦੇ ਦੂਤ ਵਜੋਂ ਵਿਚਰੇ। ਉਨ੍ਹਾਂ ਨੇ ਉਥੇ ਸਿੱਖੀ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਦਾੜ੍ਹੀ ਗੁਰੂ ਦਾ ਤੋਹਫ਼ਾ ਹੈ। ਉਨ੍ਹਾਂ ਨੇ ਦਾੜ੍ਹੀ ਅਤੇ ਕੇਸ ਇਸ ਲਈ ਰੱਖੇ ਹਨ ਕਿਉਂਕਿ ਇਹ ਸਿੱਖਾਂ ਦੀ ਰਵਾਇਤ ਹੈ। ਭਾਈ ਸਵਰਨ ਸਿੰਘ ਬੜੇ ਮਾਣ ਨਾਲ ਕੈਨੇਡਾ ਦੇ ਝੰਡੇ ਵਾਲਾ ਬਿੱਲਾ ਲਗਾ ਕੇ ਰਖਦੇ ਹਨ ਜਿਥੇ ਕਿ ਉਹ ਇਸ ਸਮੇਂ ਰਹਿ ਰਹੇ ਹਨ। ਉਨ੍ਹਾਂ ਨੇ ਉਥੇ ਕੈਨੇਡਾ ਵਿਚ ਵੱਖ ਵੱਖ ਸਭਿਆਚਾਰਾਂ ਦੇ ਲੋਕਾਂ ਦੇ ਰਹਿਣ ਬਾਰੇ ਵੀ ਜਾਣਕਾਰੀ ਦਿੱਤੀ। ਜਦੋਂ ਭਾਈ ਸਵਰਨ ਸਿੰਘ ਦੀ ਦਾੜ੍ਹੀ ਮਾਪੀ ਗਈ ਤਾਂ ਪ੍ਰੋਗਰਾਮ ਪ੍ਰਬੰਧਕਾਂ ਅਤੇ ਅਧਿਕਾਰੀਆਂ ਨੇ ਪੂਰਾ ਮਾਣ ਅਤੇ ਸਤਿਕਾਰ ਦਿੱਤਾ। ਜਦੋਂ ਉਨ੍ਹਾਂ ਦੀ ਦਾੜ੍ਹੀ ਮਾਪੀ ਜਾ ਰਹੀ ਸੀ ਤਾਂ ਪੂਰੇ ਸੈੱਟ ਅਤੇ ਦਰਸ਼ਕਾਂ ਦੇ ਵਿਚ ਤਣਾਅ ਸੀ ਅਤੇ ਉਹ ਬਹੁਤ ਹੀ ਤੀਬਰਤਾ ਦੇ ਨਾਲ ਨਤੀਜੇ ਦਾ ਇੰਤਜ਼ਾਰ ਕਰ ਰਹੇ ਸਨ। ਉਦੋਂ ਲੋਕਾਂ ਦੀ ਹੈਰਾਨੀ ਹੋਰ ਵੀ ਜ਼ਿਆਦਾ ਵਧ ਗਈ ਕਿ ਭਾਈ ਸਵਰਨ ਸਿੰਘ ਨੇ ਆਪਣਾ ਪਿਛਲਾ ਰਿਕਾਰਡ ਹੀ ਤੋੜ ਦਿੱਤਾ। ਉਨ੍ਹਾਂ ਦੀ ਦਾੜ੍ਹੀ ਇਸ ਵਾਰ 5 ਸੈਂਟੀਮੀਟਰ ਹੋਰ ਜ਼ਿਆਦਾ ਵਧੀ ਹੋਈ ਸੀ। ਹੁਣ ਉਨ੍ਹਾਂ ਦੀ ਦਾੜ੍ਹੀ 785 ਸੈਂਟੀਮੀਟਰ ਹੈ। ਇਹ ਸ਼ੋਅ 5 ਮਾਰਚ 2010 ਨੂੰ ਰਿਕਾਰਡ ਕੀਤਾ ਗਿਆ ਅਤੇ ਯੂਰਪ ਵਿਚ ਇਸ ਨੂੰ 27 ਮਾਰਚ 2010 ਨੂੰ ਦਿਖਾਇਆ ਜਾਵੇਗਾ। ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਨਾਲ ਅਕਾਲ ਅਕੈਡਮੀ ਸਰੀ ਦੀ ਡਾਇਰੈਕਟਰ ਕਿਰਨ ਕੌਰ ਸਲੂਜਾ, ਅਵਤਾਰ ਸਿੰਘ ਗਿੱਲ ਵੀ ਸਨ।
ਨਿਊਜਰਸੀ ਦੇ ਗੁਰਦਵਾਰਾ ਦਸ਼ਮੇਸ਼ ਦਰਬਾਰ ਵਿਖੇ
ਨਵੇਂ ਸਾਲ ਦੀ ਆਮਦ ’ਤੇ ਵਿਸ਼ੇਸ਼ ਸਮਾਗਮ
ਕਾਰਟਰੇਟ (ਹਰਜੀਤ ਸਿੰਘ ਰਟੈਂਡਾ)- ਭਾਵੇਂ ਕਿ ਤੇਜ਼ ਮੀਂਹ ਅਤੇ ਹਵਾ ਦੇ ਝੱਖੜ ਨੇ ਬਹੁਤ ਸਾਰੇ ਇਲਾਕੇ ਵਿੱਚ ਘੁੱਪ ਹਨੇਰਾ ਕਰ ਰੱਖਿਆ
ਸੀ ਪਰ ਨਿਊਜਰਸੀ ਦੇ ਗੁਰਦਵਾਰਾ ਦਸਮੇਸ਼ ਦਰਬਾਰ ਵਿਖੇ ਸਿੱਖ ਕੌਮ ਦੇ ਨਵੇਂ ਸਾਲ ਨੂੰ ਜੀ ਆਇਆਂ ਆਖਣ ਵਾਲੀਆਂ ਸੰਗਤਾਂ ਬਹੁਤ
ਉਤਸ਼ਾਹ ਨਾਲ ਗੁਰੂ ਘਰ ਵਿਖੇ ਪਹੁੰਚੀਆਂ। ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ 541ਵੇਂ ਨਾਨਕਸ਼ਾਹੀ ਕੈਲੰਡਰ ਨੂੰ ਅਲਵਿਦਾ
ਆਖ ਕੇ 542ਵੇਂ ਦਾ ਸਵਾਗਤ ਕਰਨ ਲਈ ਦੀਵਾਨ ਸਜਾਏ ਗਏ।
ਇਨ੍ਹਾਂ ਦੀਵਾਨਾਂ ਵਿੱਚ ਪੰਥ ਦੇ ਨਾਮਵਰ ਰਾਗੀ ਜੱਥਿਆਂ ਨੇ ਸੰਗਤ ਨੂੰ
ਰੱਬੀ ਕੀਰਤਨ ਨਾਲ ਨਿਹਾਲ ਕੀਤਾ। ਜਥਿਆਂ ਵਿੱਚ ਭਾਈ ਗੁਰਚਰਨ
ਸਿੰਘ ਦਿੱਲੀ ਵਾਲੇ, ਭਾਈ ਕਿਰਪਾਲ ਸਿੰਘ ਅੰਮ੍ਰਿਤਸਰ ਵਾਲੇ, ਭਾਈ
ਮਨਪ੍ਰੀਤ ਸਿੰਘ ਦੇ ਜਥੇ ਨੇ ਕੀਰਤਨ ਕਰਨ ਵਿੱਚ ਸ਼ਾਮਲ ਸਨ। ਕਥਾ
ਦੀ ਹਾਜ਼ਰੀ ਭਾਈ ਬਲਦੇਵ ਸਿੰਘ ਨੇ ਅਤੇ ਭਾਈ ਜਸਵਿੰਦਰ ਸਿੰਘ
ਨੇਕੀ ਨੇ ਭਰੀ। ਭਾਈ ਜਸਵਿੰਦਰ ਸਿੰਘ ਨੇ ਬਹੁਤ ਪ੍ਰਭਾਵਸ਼ਾਲੀ ਢੰਗ
ਦੇ ਨਾਲ ਨਾਨਕਸ਼ਾਹੀ ਕੈਲੰਡਰ ਦੀ ਹਮਾਇਤ ਕੀਤੀ।
ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ ਅਤੇ ਬੁਲਾਰੇ ਡਾਕਟਰ
ਅਮਰਜੀਤ ਸਿੰਘ, ਜਿਹੜੇ ਕਿ ਵਾਸ਼ਿੰਗਟਨ ਤੋਂ ਵਿਸ਼ੇਸ਼ ਤੌਰ ’ਤੇ ਆਏ ਸਨ, ਨੇ ਐਸੇ ਢੰਗ ਨਾਲ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਨੂੰ ਸਿੱਖ
ਇਤਹਾਸ ਦੀ ਰੰਗਤ ਦੇ ਕੇ ਸੰਗਤ ਅੱਗੇ ਪੇਸ਼ ਕੀਤਾ ਕਿ ਸਾਰੀ ਸੰਗਤ ਮਹਿਸੂਸ ਕਰ ਰਹੀ ਸੀ ਕਿ ਸਿੱਖ ਕੌਮ ਨਾਲ ਚਿੱਟੇ ਦਿਨ ਧੱਕਾ ਕੀਤਾ ਜਾ
ਰਿਹਾ ਹੈ। ਡਾਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਲੋਕ ਸਿੱਖ ਕੌਮ ਦੇ ਮਿੱਤਰ ਨਹੀਂ ਹੋ ਸਕਦੇ।
ਉਨ੍ਹਾਂ ਨੇ ਐਸੇ ਲੋਕਾਂ ਦੀ ਪਹਿਚਾਣ ਬਹੁਤ ਸੁਚੱਜੇ ਢੰਗ ਨਾਲ ਕਰਾਈ, ਡਾਕਟਰ ਅਮਰਜੀਤ ਸਿੰਘ ਨੇ ਕਿਹਾ ਕਿ 1998 ਵਿੱਚ ਸ਼੍ਰੋਮਣੀ ਕਮੇਟੀ
ਵਲੋਂ ਇਸ ਕੈਲੰਡਰ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਖਾਲਸੇ ਦੀ 300ਵੀਂ ਸ਼ਤਾਬਦੀ ਸਮੇਂ 1999 ਵਿੱਚ ਇਸ ਨੂੰ ਲਾਗੂ ਕੀਤਾ ਜਾਣਾ ਸੀ ਪਰ
ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜਥੇਦਾਰੀ ਤੋਂ ਲਾਂਭੇ ਕਰਨਾ ਅਤੇ ਅਨੰਦਪੁਰ ਸਾਹਿਬ ਦੀ ਧਰਤੀ ’ਤੇ
ਨਿੱਕਰਾਂ ਵਾਲਿਆਂ ਵਲੋਂ ਪਰੇਡ ਕੱਢਣ ਵਾਲੇ ਅਤੇ 20 ਸਾਲ ਲੋਕਾਂ ਨਾਲ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਬਾਰੇ ਝੂਠ ਬੋਲਣ ਵਾਲੇ ਲੋਕ ਹੀ
ਹਨ, ਜਿਹੜੇ ਇਸ ਕੈਲੰਡਰ ਦੀ ਵਿਰੋਧਤਾ ਕਰਦੇ ਹਨ। ਡਾਕਟਰ ਅਮਰਜੀਤ ਸਿੰਘ ਨੇ ਸਵਾਲ ਕੀਤਾ, ਜਦੋਂ ਸਿੱਖ ਦੀ ਹਰ ਪਹਿਲੂ ਤੋਂ ਵਿਚਾਰ
ਵੱਖਰੀ ਹੈ ਤਾਂ ਫਿਰ ਉਸ ਨੂੰ ਉਹਦੇ ਦਿਨ ਦਿਹਾੜੇ ਆਪਣੀ ਮਰਜ਼ੀ ਨਾਲ ਕਿਉਂ ਨਹੀਂ ਮਨਾਉਣ ਦਿੱਤੇ ਜਾਂਦੇ। ਉਨ੍ਹਾਂ ਨੇ ਇਸ ਨੂੰ ਗੁਲਾਮੀ ਦੀ
ਨਿਸ਼ਾਨੀ ਦੱਸਿਆ, ਉਨ੍ਹਾਂ ਕੈਲੰਡਰ ਵਿਰੋਧੀ ਉਨ੍ਹਾਂ ਤਾਕਤਾਂ ਦੇ ਇਸ ਤਰਕ ਨੂੰ ਲੰਮੇਂ ਹੱਥੀਂ ਲਿਆ, ਜਿਹੜੇ ਇਹ ਕਹਿੰਦੇ ਹਨ ਕਿ ਗੁਰਾਂ ਨੇ ਤਾਂ
ਕੈਲੰਡਰ ਬਣਾਇਆ ਨਹੀਂ, ਹੁਣ ਇਸ ਦੀ ਕੀ ਲੋੜ ਪੈ ਗਈ ਹੈ। ਡਾਕਟਰ ਹੁਰਾਂ ਨੇ ਸਵਾਲ ਖੜ੍ਹਾ ਕੀਤਾ ਕਿ ਹਿਜਰੀ ਕੈਲੰਡਰ ਹਜ਼ਰਤ ਮੁਹੰਮਦ
ਤੋਂ ਬਾਅਦ ਵਿੱਚ ਉਨ੍ਹਾਂ ਦੇ ਪੈਰੋਕਾਰਾਂ ਨੇ ਤਿਆਰ ਕੀਤਾ। ਇਸੇ ਤਰ੍ਹਾਂ ਹੀ ਈਸਵੀ ਕੈਲੰਡਰ ਵੀ ਈਸਾ ਮਸੀਹ ਨੇ ਨਹੀਂ ਤਿਆਰ ਕੀਤਾ, ਉਹ ਵੀ
ਉਨ੍ਹਾਂ ਦੇ ਪੈਰੋਕਾਰਾਂ ਨੇ ਤਿਆਰ ਕੀਤਾ ਸੀ। ਇਸ ਲਈ ਅਗਰ ਸਿੱਖ ਆਪਣੇ ਗੁਰੂਆਂ ਤੋਂ ਬਾਅਦ ਕੈਲੰਡਰ ਤਿਆਰ ਕਰ ਲੈਂਦੇ ਹਨ ਤਾਂ
ਨਾਨਕਸ਼ਾਹੀ ਕੈਲੰਡਰ ਦਾ ਦੁੱਖ ਕਿਉਂ। ਨਾਨਕਸ਼ਾਹੀ ਕੈਲੰਡਰ ਨੂੰ ਸੋਧਾਂ ਦੇ ਨਾਮ ਹੇਠ ਬਦਲਣ ਦੀ ਗੱਲ ’ਤੇ ਡਾਕਟਰ ਅਮਰਜੀਤ ਸਿੰਘ ਨੇ ਗਹਿਰੇ
ਦੁੱਖ ਅਤੇ ਰੋਸ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਸਿੱਖ ਕੌਮ ਨੂੰ ਹਲੂਣਿਆ ਕਿ ਅੱਜ ਸਮਾਂ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ
ਹੇਠ ਇੱਕ ਮੁੱਠ ਹੋ ਕੇ ਉਨ੍ਹਾਂ ਤਾਕਤਾਂ ਦਾ ਸਾਹਮਣਾ ਕਰੀਏ, ਜਿਹੜੀਆਂ ਸਾਡੇ ਹੱਕਾਂ ’ਤੇ ਡਾਕਾ ਮਾਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ
ਆਪਣੀ ਅਜ਼ਾਦ ਹਸਤੀ ਕਾਇਮ ਰੱਖਣ ਲਈ ਇੱਕਜੁਟਤਾ ਦੀ ਲੋੜ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਲਈ ਇੱਕਮੁੱਠ ਹੋਣਾ ਚਾਹੀਦਾ ਹੈ।
ਇਸ ਇਲਾਕੇ ਵਿੱਚ ਹੋਰ ਵੀ ਕਈ ਥਾਵਾਂ ’ਤੇ ਨਾਨਕਸ਼ਾਹੀ ਨਵੇਂ ਸਾਲ ਨੂੰ 2003 ਵਿੱਚ ਲਾਗੂ ਹੋਏ ਕੈਲੰਡਰ ਮੁਤਾਬਿਕ ਮਨਾਉਣ ਦੇ
ਸਮਾਚਾਰ ਮਿਲੇ ਹਨ। ਨਿਊਯਾਰਕ ਤੋਂ ਇਲਾਵਾ ਨਿਊਜਰਸੀ ਅਤੇ ਪੈਨਸਲਵੀਨੀਆ ਵਿੱਚ ਨਵੇਂ ਸਾਲ ਨੂੰ ਬਹੁਤ ਸ਼ਰਧਾ ਨਾਲ ਜੀ ਆਇਆਂ
ਆਖਿਆ। ਗੁਰਬਾਣੀ ਸਰਵਣ ਕੀਤੀ ਅਤੇ ਨਵੇਂ ਸਾਲ ਦੇ ਗਲ ਜੈਕਾਰਿਆਂ ਦੇ ਹਾਰ ਪਾਏ।
ਮਾਇਆ ਦੀ ਪੰਜਾਬ ਤੇ ਵੀ ਛਾਇਆ
ਮਾਛੀਵਾੜਾ 18 ਮਾਰਚ (ਸੁਸ਼ੀਲ ਸ਼ਰਮਾ) ਮਨੂੰਵਾਦੀ ਲੋਕਾ ਤੋ ਇੱਕ ਦਲਿਤ ਔਰਤ ਦੀ ਸ਼ੋਹਰਤ ਨੂੰ ਜਰਿਆ ਨਹੀ ਜਾ ਰਿਹਾ ਪਾਰਟੀ ਵਰਕਰਾ ਵੱਲੋ ਨੋਟਾ ਦੇ ਹਾਰ ਦੇ ਰੂਪ ਵਿਚ ਦਿੱਤੇ ਗਏ ਫੰਡ ਨੂੰੇ ਸਿਆਸੀ ਰੰਗ ਦੇਣ ਵਾਲਿਆ ਦਾ ਕੋਈ ਹੱਕ ਨਹੀ ਕਿ ਉਹ ਪਾਰਟੀ ਦੀਆ ਨਿਜੀ ਗੱਲਾ ਵਿਚ ਦਖ਼ਲਅੰਦਾਜੀ ਕਰਨ, ਆਉਣ ਵਾਲੇ ਸਮੇ ਵਿਚ ਭੈਣ ਮਾਇਆਵਤੀ ਜਦੋ ਪੰਜਾਬ ਆਉਣਗੇ ਤਾ ਪਾਰਟੀ ਦੀ ਪੰਜਾਬ ਇਕਾਈ ਵੱਲੋ ਉਹਨਾ ਨੂੰ ਇੱਕ ਕਰੋੜ ਰਪਏ ਦਾ ਹਾਰ ਪਹਿਨਾਇਆ ਜਾਵੇਗਾ ਇਨ੍ਹਾ ਗੱਲਾ ਦਾ ਪ੍ਰਗਟਾਵਾ ਪਾਰਟੀ ਦੇ ਸਕੱਤਰ ਤੇ ਸ੍ਰੋਮਣੀ ਕਮੇਟੀ ਹਲਕਾ ਸਮਰਾਲਾ ਤੋ ਉਮੀਦਵਾਰ ਅਮਰਜੀਤ ਸਿੰਘ ਬਾਲਿਉ ਨੇ ਪੱਤਰਕਾਰਾ ਨਾਂਲ ਗੱਲਬਾਤ ਕਰਦਿਆ ਕੀਤਾ। ਬਸਪਾ ਆਗੂ ਨੇ ਕਿਹਾ ਕਿ ਪਾਰਟੀ ਦੇ ਬਾਨੀ ਬਾਬੂ ਕਾਸ਼ੀ ਰਾਮ ਦੇ ਜਨਮਦਿਨ ਤੇ ਪਾਰਟੀ ਦੀ ਸਿਲਵਰ ਜੁਬਲੀ ਵਾਲੇ ਦਿਨ ਜੇਕਰ ਪਾਰਟੀ ਪ੍ਰਧਾਨ ਨੂੰ ਵਰਕਰਾ ਵੱਲੋ ਨੋਟਾ ਦੇ ਹਾਰ ਦੇ ਰੂਪ ਵਿਚ ਫੰਡ ਇੱਕਠੇ ਕਰਕੇ ਦਿੱਤਾ ਹੈ ਤਾ ਕੋਈ ਹਰਜ਼ ਨਹੀ ਕਿਸੇ ਨੂੰ ਵੀ ਇਸ ਤੇ ਕੋਈ ਇਤਰਾਜ਼ ਨਹੀ ਕਰਨਾ ਚਾਹੀਦਾ ਇਸ ਹਾਰ ਵਿਚ ਸਿਰਫ ਇੱਕੀ ਲੱਖ ਰੁਪਏ ਸਨ ਜਿਸਨੂੰ ਕਰੋੜਾ ਦਾ ਦੱਸਿਆ ਜਾ ਰਿਹਾ ਹੈ। ਦੂਜੇ ਦਿਨ 18 ਲੱਖ ਦਾ ਹਾਰ ਪਹਿਣਾ ਕੇ ਪਾਰਟੀ ਵਰਕਰਾ ਨੇ ਰੌਲਾ ਪਾਉਣ ਵਾਲਿਆ ਦੇ ਮੂੰਹ ਤੇ ਚਪੇੜ ਮਾਰ ਦਿੱਤੀ ਹੈ। ਅਸਲ ਗੱਲ ਤਾ ਇਹ ਹੈ ਕਿ ਬਸਪਾ ਦੀਆ ਵਿਰੋਧੀਆ ਪਾਰਟੀਆ ਤੇ ਮੰਨੂਵਾਦ ਦੇ ਖ਼ਾਤਮੇ ਲਈ
ਲਈ ਖ਼ਤਰੇ ਦੀ ਘੰਟੀ ਬਣੀ ਇਸ ਦਲਿਤ ਸ਼ੇਰਨੀ ਨੂੰ ਕੋਈ ਨਾ ਕੋਈ ਬਹਾਨਾ ੁਬਣਾ ਕੇ ਸਿਆਸੀ ਜੰਗਲ ਵਿਚੋ ਪਾਸੇ ਕਰਨਾ ਚਾਹੁੰਦੇ ਹਨ। ਪਰ ਹਜ਼ਾਰਾ ਸਾਲਾ ਤੋ ਜਾਤ-ਪਾਤ ਤੇ ਉੱਚ-ਨੀਚ ਦੇ ਗਲਬੇ ਵਿਚ ਲਪੇਟ ਕੇ ਦੇਸ਼ ਵਾਸੀਆ ਨੂੰ ਜਿਨਾਂ ਮੁੱਠੀ ਭਰ ਲੋਕਾਂ ਨੇ ਬੁੱਧੂ ਬਣਾਈ ਰੱਖਿਆ ਹੈ ਉਹਨਾਂ ਨੂੰ ਹੁਣ ਕੰਧ ਤੇ ਲਿਖਿਆ ਪੜ੍ਹ ਲੈਣਾਂ ਚਾਹੀਦਾ ਹੈ ਕਿ ਹੁਣ ਵਾਰੀ ਸਾਡੀ ਹੈ । ਭੈਣ ਮਾਇਆ ਵਤੀ ਆਉਣ ਵਾਲੇ ਸਮੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਉਹ ਹੁਣ ਜਦੋ ਪੰਜਬ ਆਉਣਗੇ ਤਾਂ ਰਾਜ ਦੇ 117 ਹਲਕਿਆ ਵਿੱਚ ਵਰਕਰ ਇੱਕ-ਇੱਕ ਰੁਪਇਆ ਇੱਕਠਾ ਕਰ ਕੇ ਇੱਕ ਕਰੋੜ ਦਾ ਹਾਰ ਬਣਾ ਕੇ ਗਰੀਬਾਂ ਦਾ ਮਸੀਹਾ ਦੇ ਗਲ ਪਾਉਣਗੇ । ਉਹਨਾਂ ਭਾਜਪਾ ਵੱਲੋ ਮਾਇਆਵਤੀ ਦੀ ਤੁਲਨਾਂ ਸੁਦਾਮ ਹੁਸੈਨ ਨਾਲ ਕਰਨ ਦੀ ਨਿਖੇਧੀ ਕਰਦਿਆ ਕਿਹਾ ਕਿ ਬੁੱਤ ਪੂਜਾ ਵੀ ਮਨੂੰ ਵਾਦੀਆਂ ਦੀ ਹੀ ਦੇਣ ਹੈ ਜਿਹੜੇ ਇੱਕ ਰੱਬ ਦੀ ਹੋਦ ਤੋ ਮੁਨਕਰ ਹੋ ਕੇ ਪੱਥਰਾਂ ਦੇ ਮਿਥਿਹਾਸਕ ਦੇਵੀ ਦੇਵਤੇ ਬਣਾ ਕੇ ਲੋਕਾਂ ਲੁੰ ਮੂਰਖ ਬਣਾ ਕੇ ਆਪਣਾ ਉਲੂ ਸਿੱਧਾ ਕਰਦੇ ਰਹੇ ਜਦ ਕਿ ਮਾਇਆਵਤੀ ਇੱਕ ਜਿਊਦੀ ਜਾਗਦੀ ਦੇਵੀ ਔਰਤ ਹੈ ਜਿਸ ਨੇ ਗਰੀਬ ਪਰਿਵਾਰ ਤੋ ਉਠ ਕੇ ਦਬੇ ਕੁਚਲਿਆ ਨੂੰ ਸਹਾਰਾ ਦਿੱਤਾ ।
ਹਾਲੈਂਡ ਵਿੱਚ 12 ਸਾਲ ਦੀ ਲੜਕੀ ਨੂੰ 26 ਸਾਲਾ ਪੁਲਿਸਮੈਨ ਨੇ ਘਰ ਲਿਜਾ ਕੇ ਮਾਰਿਆ
ਡੈਨਹਾਗ/ਦੋਰਦਰੈਖਤ(ਹਰਜੀਤ ਸਿੰਘ ਗਿੱਲ਼): ਹਲੈਂਡ ਦੇ ਸ਼ਹਿਰ ਦੋਰਰੈਖਤ ਵਿੱਚ ਬੁੱਧਵਾਰ 10 ਮਾਰਚ ਨੂੰ ਕਿਸੇ ਨੇ ਘਰ ਆ ਕੇ ਘਰ ਦੀ ਘੰਟੀ ਬਜਾਈ ਤਾਂ ਉਸ ਸਮੇ ਮਿੱਲੀ ਬੂਲੇ ਨੇ ਦਰਵਾਜਾ ਖੋਲਿਆ ਅਤੇ ਉਸਤੋ ਬਾਅਦ ਉਹ ਗੁੱਮ ਹੋ ਗਈ।ਜਿਸ ਵਕਤ ਮਿੱਲੀ ਨੇ ਦਰਵਾਜਾ ਖੋਲਿਆ ਉਸ ਵਕਤ ਉਹ ਆਪਣੀ ਮਾਂ ਦੇ ਨਾਲ ਟੈਲੀਢੋਨ ਉੱਪਰ ਗੱਲ ਕਰ ਰਹੀ ਸੀਉਸਨੇ ਆਪਣੀ ਮਾਂ ਨੂੰ ਕਿਹਾ ਕੇ ਬਾਹਰ ਕੋਈ ਗੁਆਢੀ ਆਇਆਂ ਹੈ।ਜਦੋ ਮਿਲੀ ਘਰ ਨਾ ਆਈ ਤਾਂ ਪਰੀਵਾਰ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ। ਪਰ ਕੋਈ ਸਫਲਤਾ ਨਾ ਮਿਲੀ। ਮੀਡੀਏ ਵਿੱਚ ਖਬਰ ਆਉਣ ਤੋ ਬਾਅਦ 26 ਸਾਲਾ ਪੁਲਿਸਮੈਨ ਨੇ ਪੁਲਿਸ ਸਟੇਸ਼ਨ ਜਾ ਕੇ ਆਪਣਾ ਜੁਰਮ ਕਬੂਲ ਲਿਆ ਅਤੇ ਕਿਹਾ ਉਸੇ ਉਸੇ ਸ਼ਾਮ ਨੁੰ ਮਿੱਲੀ ਬੂਲੇ ਨੁੰ ਮਾਰ ਕੇ ੳਾਪਣੇ ਗਾਰਡਨ ਵਿੱਚ ਦੱਬ ਦਿੱਤਾ ਸੀ। ਪੁਲਿਸ ਨੇ ਕੱਲ ਬੁੱਧਵਾਰ 24 ਮਾਰਚ ਨੂੰ ਉਸਦੀ ਲਾਸ਼ ਲੱਭ ਲਈ ਹੈ। ਅਤੇ ਕੇਸ ਦਰਜ ਕਰਕੇ ਛਾਨਬੀਨ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪਿਛਲੇ ਹਫਤੇ ਇਸ ਪੁਲਿਸਮੈਨ ਨਾਲ ਵੀ ਸੰਪਰਕ ਕਰਕੇ ਗੱਲਬਾਤ ਕੀਤੀ ਸੀ ਪਰ ਉਸ ਸਪੇ ਪਲਿਸ ਦੀ ਤਸੱਲੀ ਨਹੀ ਹੋਈ ਸੀ , ਪੁਲਿਸ ਫਿਰ ਉਸ ਨਾਲ ਸੰਪਰਕ ਕਰਕੇ ਗੱਲ਼ਬਾਤ ਕਰਨਾ ਚਾਹੂੁੰਦੀ ਸੀ। ਹੁਣ ਜਦੋ ਪੁਲਿਸਮੈਨ ਦੀ ਦੋਸਤ ਜੋ ਪੁਲਿਸ ਵਿੱਚ ਹੀ ਕੰਮ ਕਰਦੀ ਹੈ ਨੂੰ ਉਸਨੇ ਆਪ ਦੱਸਿਆ ਤਾਂ ਉਸਨੇ ਉਸਨੁੰ ਪੁਲਿਸ ਕੌਲ ਆਤਮ-ਸਮਰਪਨ ਕਰਨ ਲਈ ਤਿਆਰ ਕੀਤਾ।ਜੇ ਕਰ ਪੁਲਿਸ ਉਸੇ ਸਾਰੀ ਗਲੀ ਦੇ ਗੁਆਢੀਆ ਕੋਲੋ ਪੁਛਗਿੱਛ ਕਰਦੀ ਤਾ ਸ਼ਾਇਦ ਮਿੱਲੀ ਦੀ ਜਾਨ ਬਚ ਜਾਂਦੀ।
ਨੇੜੇ ਆ ਰਹੀ 23 ਮਾਰਚ
ਮਾਛੀਵਾੜਾ 18 ਮਾਰਚ (ਸੁਸ਼ੀਲ ਸ਼ਰਮਾ) ਪਿਛਲੇ ਕੁਝ ਸਮੇ ਤੋ ਪੰਜਾਬ ਵਿੱਚ ਜਦੋ ਵੀ 23 ਮਾਰਚ ਦਾ ਦਿਨ ਨੇੜੇ ਆਉਦਾ ਹੈ ਤਾਂ ਬਹੁਤ ਸਾਰੇ ਰਾਜਸੀ, ਸਮਾਜਿਕ, ਤੇ ਧਾਰਮਿਕ ਆਗੂਆਂ ਜਾਂ ਸੰਸਥਾਵਾਂ ਵਿੱਚ ਸ਼ਹੀਦੇ ਆਜਮ ਭਗਤ ਸਿੰਘ ਦੀ ਸੋਚ ਦੇ ਅਸਲ ਵਾਰਸ ਅਖਵਾਉਣ ਦੀ ਕਾਹਲ ਆ ਜਾਦੀ ਹੈ । ਅਜਿਹੀ ਕਾਹਲ ਵਿੱਚ ਹੀ ਅਜਿਹੇ ਲੋਕ ਇਹ ਸੋਚਣ ਦੀ ਵੀ ਜਰੂਰਤ ਨਹੀ ਸਮਝਦੇ ਕਿ ਭਗਤ ਸਿੰਘ ਦੀ ਸੋਚ ਅਤੇ ਇਛਾਵਾਂ ਸਾਡੀ ਸੋਚ ਨਾਲ ਮੇਲ ਵੀ ਕਰਦੇ ਹਨ ਜਾਂ ਨਹੀ ਅਜਿਹੀ ਕਾਹਲ ਦਾ ਇੱਕ ਨਮੂਨਾ ਇੱਕ ਬਾਬੇ ਵੱਲੋ ਸ਼ਹੀਦੇ ਦਿਹਾੜੇ ਤੇ ਗੁਰੂ ਕਾ ¦ਗਰ, ਦੇ ਲਗਾਏ ਵੱਡੇ ਵੱਡੇ ਬੈਨਰਾਂ ਤੋ ਸਪਸ਼ਟ ਹੁੰਦਾ ਹੈ ਕਿ ਇਨਾਂ ਬੈਨਰਾਂ ਤੇ ਜਿੱਥੇ ਤਿੰਨਾਂ ਸ਼ਹੀਦਾਂ ਦੀਆਂ ਫੋਟੋਆਂ ਦਾ ਅਕਾਰ ਬਾਬੇ ਦੀ ਦੀ ਫੋਟੋ ਨਾਲੋ ਕਾਫੀ ਛੋਟਾ ਹੈ ਉਥੇ ਬਾਬੇ ਖਟਕੜ ਕਲਾਂ ਵਿੱਚ ਹਰ ਸਾਲ ਲਗਾਏ ਜਾਂਦੇ ਲੰਗਰ ਚ ਪਿੰਡ ਨੂੰ ਸ਼ਹੀਦ ਊਧਮ ਸਿੰਘ ਨਗਰ ਜਿਲੇ ਵਿੱਚ ਦੱਸਿਆ ਗਿਆ ਹੈ । ਭਾਸ਼ਾ ਪੰਜਾਬੀ ਵਿੱਚ ਲਿਖੇ ਬੈਨਰ ਚ ਇੰਨੀ ਵੱਡੀ ਗਲਤੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਝ ਅਜਿਹੇ ਸਮਾਜ ਸੇਵਕ ਆਪਣੀ ਲੋਕ ਸੇਵਾ ਤੇ ਜੋਰ ਸ਼ੋਰ ਨਾਲ ਪ੍ਰਚਾਰ ਕਰਨ ਕਰਕੇ ਚਰਚਾ ਵਿੱਚ ਬਣੇ ਰਹਿੰਦੇ ਹਨ ਹੁਣ ਵੀ ਦੂਜੇ ਜਿਲੇ ਵਿੱਚ ਲਗਾਏ ਜਾਣ ਵਾਲੇ ਸਮਾਗਮਾਂ ਦੇ ਬੈਨਰ ਆਪਣੇ ਨਿੱਜੀ ਪ੍ਰਚਾਰ ਲਈ ਆਪਣੇ ਹੀ ਸ਼ਹਿਰ ਵਿੱਚ ਲਗਾਏ ਜਾ ਰਹੇ ਹਨ
ਮਨਪ੍ਰੀਤ ਬਾਦਲ ਨੇ ਪੰਜਾਬ ਦਾ ਘਾਟੇ ਵਾਲਾ ਬਜਟ ਪੇਸ਼
ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸੂਬੇ ਦੀ ਵਿਧਾਨ ਸਭਾ ਵਿੱਚ ਸਾਲ 2010-11 ਲਈ 43925.21 ਕਰੋੜ ਰੁਪਏ ਦਾ ਬਜਟ ਪੇਸ਼ ਕਰਦਿਆਂ ਕਿਹਾ ਆਉਣ ਵਾਲੇ ਵਿੱਤੀ ਵਰ੍ਹੇ ਵਿੱਚ 3787.73 ਕਰੋੜ ਰੁਪਏ ਦਾ ਘਾਟਾ ਪਵੇਗਾ।
ਵਿੱਤ ਮੰਤਰੀ ਨੇ ਭਾਵੇਂ ਕੋਈ ਨਵਾਂ ਟੈਕਸ ਲਾਉਣ ਦੀ ਤਜਵੀਜ਼ ਨਹੀਂ ਦਿੱਤੀ ਪਰ ਬਿਜਲੀ ਉਤੇ ਟੈਕਸ ਦੀ ਦਰ 10 ਪ੍ਰਤੀਸ਼ਤ ਤੋਂ ਵਧਾ ਕੇ 13 ਪ੍ਰਤੀਸ਼ਤ ਕਰਕੇ 270 ਕਰੋੜ ਰੁਪਏ ਦੀ ਸਾਲਾਨਾ ਆਮਦਨ ਹੋਣ ਦੀ ਗੱਲ ਕਹੀ। ਉਨ੍ਹਾਂ ਮਨੋਰੰਜਨ ਕਰ ਨੂੰ 125 ਪ੍ਰਤੀਸ਼ਤ ਤੋਂ ਘਟਾ ਕੇ 25 ਪ੍ਰਤੀਸ਼ਤ ਕਰਨ ਅਤੇ ਨਾਟਕ ਅਤੇ ਰੰਗਮੰਚੀ ਸਰਗਰਮੀਆਂ ਨੂੰ ਇਸ ਕਰ ਤੋਂ ਬਿਲਕੁਲ ਮੁਕਤ ਕਰ ਦਿੱਤਾ ਹੈ। ਮੁਲਾਜ਼ਮਾਂ ਦੇ ਬਕਾਏ ਸਬੰਧੀ ਕੋਈ ਵੀ ਵਾਅਦਾ ਨਾ ਕਰਦਿਆਂ, ਵਿੱਤ ਮੰਤਰੀ ਨੇ ਕਿਹਾ ਕਿ ਬਕਾਏ ਕਿਵੇਂ ਦੇਣੇ ਹਨ, ਨਕਦ ਦੇਣੇ ਹਨ ਜਾਂ ਜੀਪੀਐਫ ਵਿੱਚ ਜਮ੍ਹਾਂ ਕਰਨੇ ਹਨ, ਕਿੰਨੀਆਂ ਕਿਸ਼ਤਾਂ ਵਿੱਚ ਦੇਣੇ ਹਨ, ਇਸ ਬਾਰੇ ਸਰਕਾਰ ਅਜੇ ਕਿਸੇ ਸਿੱਟੇ ਉਤੇ ਨਹੀਂ ਪਹੁੰਚੀ। ਅੱਜ ਪੇਸ਼ ਕੀਤੇ ਗਏ 43925 ਕਰੋੜ ਰੁਪਏ ਦੇ ਬਜਟ ਨਾਲ ਪੰਜਾਬ ਦੇ ਲੋਕਾਂ ਦੇ ਸਿਰ ‘ਤੇ ਬਿਜਲੀ ਦੇ ਬਿੱਲ ਹੋਰ ਭਾਰੂ ਹੋ ਜਾਣਗੇ। ਬਜਟ ਦਾ ਬਹੁਤਾ ਹਿੱਸਾ ਤਨਖਾਹਾਂ, ਕਰਜ਼ਿਆਂ ਦੀ ਵਾਪਸੀ ਅਤੇ ਕਰਜ਼ੇ ‘ਤੇ ਵਿਆਜ ਉਤੇ ਹੀ ਖ਼ਰਚ ਹੋ ਜਾਵੇਗਾ। ਨਵੇਂ ਬਜਟ ਅਨੁਮਾਨਾਂ ਅਨੁਸਾਰ ਸੂਬੇ ਸਿਰ ਕੁੱਲ ਕਰਜ਼ਾ 31 ਮਾਰਚ ਤੱਕ 64924 ਕਰੋੜ ਹੋ ਜਾਵੇਗਾ। ਸਾਲਾਨਾ ਯੋਜਨਾ ਇਸ ਵਾਰ 9050 ਕਰੋੜ ਰੁਪਏ ਦੀ ਹੋਵੇਗੀ। ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ‘ਚ ਸੂਬੇ ਦੇ ਵਿਕਾਸ ਦੀ ਦਰ ਕੌਮੀ ਵਿਕਾਸ ਦਰ ਤੋਂ ਕਾਫੀ ਥੱਲੇ ਹੈ। ਆਰਥਿਕ ਮਾਹਿਰਾਂ ਅਨੁਸਾਰ ਬਜਟ ਵਿੱਚ ਪੰਜਾਬ ਦੇ ਨਵੇਂ ਅਰਥਚਾਰੇ ਨੂੰ ਨਵੀਆਂ ਲੀਹਾਂ ‘ਤੇ ਤੋਰਨ ਲਈ ਬਜਟ ‘ਚ ਕੋਈ ਵਿਉਂਤਬੰਦੀ ਨਜ਼ਰ ਨਹੀਂ ਆਉਂਦੀ। ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਚੌਥੇ ਬਜਟ ਵਿੱਚ ਕਿਸੇ ਵੀ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ ਨਹੀਂ ਕੀਤੀ ਲੱਗਦੀ। ਬਜਟ ‘ਚ ਲੋਕਾਂ ਨੂੰ ਸੁਪਨਾ ਦਿਖਾਉਣ ਦੀ ਵੀ ਕੋਈ ਪੇਸ਼ਕਾਰੀ ਨਹੀਂ ਕੀਤੀ ਗਈ।
ਵੱਧੇ ਹਾਊਸ ਟੈਕਸ ਕਾਰਨ ਸਿਆਸਤ ਗਰਮਾਈ,
ਸਾਰੇ ਵਪਾਰੀਆ ਨੂੰ ਲੱਗੇ ਰੁਝਾਉਣ ਚ
ਮਾਛੀਵਾੜਾ 16 ਮਾਰਚ (ਸੁਸ਼ੀਲ ਸ਼ਰਮਾ) ਮੌਜੂਦਾ ਨਗਰ ਕੋਸ਼ਲ ਚੋਣਾ ਦੇ ਨੇੜੇ ਆਉਣ ਦੇ ਬਾਵਜੂਦ ਠੰਡੀ ਪਈ ਰਾਜਨੀਤੀ ਵਿਚ ਅਚਾਨਕ ਸ਼ਹਿਰ ਵਾਸੀਆ ਨੂੰ ਵੱਧੇ ਹਾਊਸ ਟੈਕਸ ਦੇ ਆਏ ਨੋਟਿਸਾ ਨਾਲ ਗਰਮਾਹਟ ਆ ਗਈ ਹੈ ਇੱਕ ਪਾਸੇ ਤਾ ਸੱਤਾਧਾਰੀ ਅਕਾਲੀ ਦਲ ਚੋਣਾ ਦੇ ਸਮੇ ਗਲ ਪਏ ਇਸ ਮੁੱਦੇ ਨੂੰ ਮੁਆਫ ਕਰ ਦੇਣ ਦਾ ਭਰੋਸਾ ਦੇ ਕੇ ਪਿੱਛਾ ਛੁਡਾਉਣ ਦੀ ਜੁਗਤ ਵਿਚ ਹੈ, ਉੱਥੇ ਵਿਰੋਧੀ ਧਿਰ ਕਾਗਰਸ ਵਿਰੋਧੀਆ ਦੀ ਖਿਚਾਈ ਕਰਨੇ ਦੇ ਹੱਥ ਲੱਗੇ ਮੌਕੇ ਨੂੰ ਜੰਮ ਕੇ ਭੁਨਾਉਣ ਦੀ ਕੋਸ਼ਿਸ ਵਿਚ ਹੈ,ਜਦ ਕਿ ਸਥਾਨਕ ਭਾਜਪਾ ਵੀ ਆਪਣੀ ਕੁਰਸੀ ਦੇ ਹਿੱਸੇਦਾਰ ਅਕਾਲੀ ਦਲ ਦਾ ਸਾਥ ਨਾ ਦੇਣ ਦਾ ਮਨ ਬਣਾਈ ਬੈਠੀ ਹੈ। ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿਚ ਕਾਗਰਸ ਦੀ ਟਿਕਟ ਦੇ ਦਾਅਵੇਦਾਰ ਤੇਜਿੰਦਰ ਸਿੰਘ ਕੂੰਨਰ ਨੇ ਸੱਤਾਧਾਰੀ ਕੋਸ਼ਲ ਪ੍ਰਸ਼ਾਸਨ ਨੂੰ ਆੜੇ ਹੱਥੀ ਲੈਦੇ ਕਿਹਾ ਕਿ ਇੱਕ ਪਾਸੇ ਤਾ ਸ਼ਹਿਰ ਦੇ ਵਿਕਾਸ ਕਰਵਾਉਣ ਦੀ ਜਗ੍ਹਾ ਨਗਰ ਕੋਸ਼ਲ ਪਹਿਲਾ ਹੀ ਮੰਦੀ ਦੀ ਮਾਰ ਝੱਲ ਰਹੇ ਦੁਕਾਨਦਾਰ ਵਰਗ ਨੂੰ ਟੈਕਸਾ ਦੇ ਭਾਰ ਨਾਲ ਦਬਾਉਣ ਲਗੀ ਹੈ ਉੱਥੇ ਰਾਜ ਸਰਕਾਰ ਦੇ ਦੂਜੇ ਵਿਭਾਗ ਸੜਕ ਚੌੜੀ ਕਰਨ ਦੇ ਨਾਮ ਤੇ ਇਹਨਾ ਦਾ ਉਜਾੜਾ ਕਰਨ ਦੀ ਤਿਆਰੀ ਵਿਚ ਹਨ। ਇਸਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ ਚਾਹੇ ਸਾਨੂੰ ਸੰਘਰਸ਼ ਦਾ ਰਾਸਤਾ ਕਿਉ ਨਾ ਚੁਣਨਾ ਪਵੇ ਅਸੀ ਪਿੱਛੇ ਨਹੀ ਹਟਾਗੇ। ਭਾਜਪਾ ਨੇਤਾ ਅਸੋਕ ਸੂਦ ਨੇ ਵੀ ਵਪਾਰੀਆ ਦੇ ਨਾਲ ਖੜ੍ਹੇ ਰਹਿਣੇ ਦਾ ਐਲਾਨ ਕਰਕੇ ਆਪਣੇ ਸਹਿਯੋਗੀ ਅਕਾਲੀ ਦਲ ਦੇ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਜਦ ਕਿ ਨੋਟਿਸ ਮਿਲਣ ਤੇ ਸਹਿਰ ਵਾਸੀ ਵਪਾਰੀਆ ਦੇ ਤੇਬਰ ਦੇਖ ਕੇ ਕੌਸਲ ਪ੍ਰਧਾਨ ਨੇ ਉਨ੍ਹਾ ਨਾਲ ਮੀਟਿੰਗ ਕਰਕੇ ਨਵੇ ਲਾਗੂ ਕੀਤੇ ਟੈਕਸ ਵਾਪਿਸ ਲੈਣ ਦਾ ਵਿਸਵਾਸ ਦਵਾਇਆ। ਭਾਵੇ ਕਿ ਸਾਰੀਆ ਸਿਆਸੀ ਪਾਰਟੀਆ ਨੇ ਇਸ ਨਾਜੁਕ ਮੁੱਦੇ ਤੇ ਵਪਾਰੀਆ ਨਾਲ ਹਮਦਰਦੀ ਜਤਾਉਦਿਆ ਉਹਨਾ ਪੱਖ ਵਿੱਚ ਖੜਾ ਹੋਣੇ ਦੀ ਗੱਲ ਕਹੀ ਹੈ। ਪਰ ਕੌਸਲ ਅਧਿਕਾਰੀ ਨੇ ਵਧੇ ਟੈਕਸ ਸਬੰਧੀ ਗੱਲ ਕਰਨ ਤੇ ਸਪੱਸਟ ਕਰਦਿਆ ਰਾਜਨੀਤਕ ਲੋਕਾ ਦੇ ਸਾਰੇ ਵਾਅਦਿਆ ਤੇ ਪਾਣੀ ਫੇਰਦਿਆ ਕਿਹਾ ਕਿ ਇਹ ਟੈਕਸਾ ਦੇ ਲਈ ਗਠਿਤ ਤਿੰਨ ਮੈਬਰਾ ਵਾਲੀ ਕਮੇਟੀ ਸਿਕਾਇਤ ਦੇ ਅਧਾਰ ਤੇ ਟੈਕਸ ਨੂੰ ਘੱਟ ਤਾ ਕਰ ਸਕਦੀ ਹੈ, ਪਰ ਮੁਆਫ ਨਹੀ ਕਰ ਸਕਦੀ।
ਕਾਰ-ਟਰੱਕ ਦੀ ਸਿੱਧੀ ਟੱਕਰ ਦੋ ਜ਼ਖਮੀ
ਮਾਛੀਵਾੜਾ 16 ਮਾਰਚ (ਸੁਸ਼ੀਲ ਸ਼ਰਮਾ) ਅੱਜ ਇੱਥੇ ਸਥਾਨਕ ਪੁਲਿਸ ਸਟੇਸਨ ਦੇ ਕੁੱਝ ਦੂਰੀ ਤੇ ਹੋਈ ਕਾਰ-ਟਰੱਕ ਟਕਰ ਦੋ ਵਿਅਕਤੀਆ ਦੇ ਗੰਭੀਰ ਰੂਪ ਵਿੱਚ ਫੱਟੜ ਹੋਣ ਦਾ ਸਮਾਚਾਰ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਟਰੱਕ ਨੰ ਪੀ ਬੀ 06 ਐਫ 9611 ਮੁੱਖ ਚੌਕ ਵਲੋ ਸਮਰਾਲਾ ਦੀ ਤਰਫ ਜਾ ਰਿਹਾ ਸੀ। ਜਦ ਕਿ ਇੱਕ ਕਾਰ ਨੰ ਪੀ ਬੀ 5 ਐਚ 7075 ਦੂਸਰੇ ਪਾਸੇ ਤੋ ਆ ਰਹੀ ਸੀ। ਕਿ ਦੋਨੋ ਆਪਸ ਵਿੱਚ ਟਕਰਾ ਗਏ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਦਾ ਅਗਲੇ ਚੱਕੇ ਧੁਰੀ ਨਾਲੋ ਟੁੱਟ ਕੇ ਇੱਕ ਪਾਸੇ ਹੋ ਗਏ ਤੇ ਕਾਰ ਦੇ ਅਗਲੇ ਹਿੱਸੇ ਦੇ ਚਿੱਥੜੇ ਉੜ ਗਏ। ਕਾਰ ਵਿੱਚ ਡਰਾਇਵਰ ਤੇ ਉਸ ਨਾਲ ਬੈਠਾ ਵਿਅਕਤੀ ਗੰਭੀਰ ਰੂਪ ਵਿੱਚ ਸ਼ਖਤ ਜਖ਼ਮੀ ਹੋ ਗਏ। ਇਹਨਾ ਨੂੰ ਪੁਲਿਸ ਮੁਲਾਜਮਾ ਨੇ ਬੜੀ ਮੁਸਕਿਲ ਨਾਲ ਕੱਢ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਜਿਥੇ ਉਹਨਾ ਦੀ ਗੰਭੀਰ ਹਾਲਤ ਨੂੰ ਦੇਖਦਿਆ ਨਵਾ ਸਹਿਰ ਦੇ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਹੈ। ਜਖ਼ਮੀਆ ਦੀ ਪਹਿਚਾਣ ਸੋਢੀ ਰਾਮ ਚੂਹੜਪੁਰ ਤੇ ਜਸਪਾਲ ਰਾਏ ਬਨੂੜ ਕਲਾ ਦੋਵੇ ਜਿਲ੍ਹਾ ਨਵਾ ਸ਼ਹਿਰ ਵੱਜੋ ਹੋਈ ਹੈ। ਟਰੱਕ ਡਰਾਇਵਰ ਮੌਕੇ ਤੇ ਫਰਾਰ ਹੋ ਗਿਆ। ਪੁਲਿਸ ਨੇ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਫੋਟੋ ਫਾਇਲ ਨੇਮ; ਮਾਛੀਵਾੜਾ ਕਾਰ ਕੈਪਸ਼ਨ; ਮਾਛੀਵਾੜਾ ਥਾਣੇ ਦੇ ਨੇੜੇ ਹਾਦਸਾ ਗ੍ਰਸਤ ਹੋਏ ਕਾਰ ਤੇ ਟੱਰਕ
ਏਡਸ ਸਬੰਧੀ ਨਾਟਕ ਦਲ-ਦਲ ਵਿਚ ਫੱਸੀ ਜ਼ਿਦਗੀ ਦਾ ਆਯੋਜਨ ਕੀਤਾ
ਮਾਛੀਵਾੜਾ 16 ਮਾਰਚ (ਸੁਸ਼ੀਲ ਸ਼ਰਮਾ) ਇੱਥੇ ਪੁਰਾਣੀ ਸਬਜੀ ਮੰਡੀ ਨੇੜੇ 50 ਸਾਲ ਤੋ ਬੰਦ ਹੋਏ ਚੇਤਰ ਚੋਦਸ ਦੇ ਇਤਿਹਾਸਕ ਮੇਲੇ ਦੀ ਫਿਰ ਸ਼ੁਰੂਆਤ ਹੋ ਗਈ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਟੱਰਟਸ ਤੇ ਇੱਥੋ ਦੇ ਹੀ ਵਾਸੀ ਸੋਢੀ ਪਰਿਵਾਰ ਵੱਲੋ ਕੀਤੇ ਯਤਨਾ
ਸਦਕਾ ਇਹ ਮੇਲਾ ਫਿਰ ਸ਼ੁਰੂ ਹੋਇਆ ਤੇ ਹਰ ਸਾਲ ਇਸ ਦਿਨ ਹੀ ਲਗੇਗਾ। ਸਵੇਰੇ ਗੁਰਦੁਆਰਾ ਭਗਤ ਰਵਿਦਾਸ ਵਿਚ ਆਖੰਡ ਪਾਠ ਦੇ ਭੋਗ ਪਾਏ ਗਏ ਤੇ ਇਸ ਮੌਕੇ ਸਮਰਾਲਾ ਦੇ ਸਾਬਕਾ ਕਾਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋ ਉਚੇਚੇ ਤੌਰ ਤੇ ਪਹੁੰਚੇ ਤੇ ਪੁਰਾਤਨ ਮੇਲੇ ਫਿਰ ਸ਼ੁਰੂ ਕਰਨ ਲਈ ਖ਼ੁਸ਼ੀ ਦਾ ਇਜਹਾਰ ਕਰਦਿਆ ਉਨ੍ਹਾ ਪ੍ਰਬੰਧਕਾ ਨੂੰ ਵਧਾਈ ਦਿੱਤੀ ਤੇ ਹਰ ਸੰਭਵ ਸਹਾਇਤਾ ਦੇਣ ਦਾ ਵਾਆਦਾ ਕੀਤਾ ਸਾਰਾ ਦਿਨ ਲੋਕਾ ਦਾ ਮੱਥਾ ਟੇਕਣ ਆਉਣ ਲਈ ਆਨਾ ਜਾਨਾ ਲਗਿਆ ਰਿਹਾ ਤੇ ਕੁਸਤੀਆ ਵੀ ਕਰਵਾਈਆ ਗਈਆ ਤੇ ਸ਼ਾਮ ਨੂੰ ਪੰਜਾਬ ਸਟੇਟ ਏਡਸ ਕੰਟਰੋਲ ਸਸਾਇਟੀ ਦੇ ਸਹਿਯੋਗ ਨਾਲ ਚਲਦੇ ਨਗਿੰਦਰ ਕਲਾ ਮੰਚ ਫਰੀਦਕੋਟ ਵੱਲੋ ਏਡਸ ਸਬੰਧੀ ਨੁਕੜ ਨਾਟਕ ਦਲ ਦਲ ਵਿਚ ਙੱਸੀ ਜ਼ਿਦਗੀ ਦਾ ਮੰਚਣ ਕੀਤਾ ਗਿਆ। ਜਿਸ ਦਾ ਉਦਘਾਟਨ ਕਾਗਰਸ ਦੇ ਜਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਰਾ ਮਾਗਟ ਨੇ ਕੀਤਾ ਨਾਟਕ ਬਹੁਤ ਹੀ ਪ੍ਰਭਾਵਸਾਲੀ ਸੀ ਬਾਦ ਵਿਚ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲ ਕਰਦਿਆ ਮੰਚ ਦੇ ਡਾਇਰੈਕਟਰ ਨਗਿੰਦਰ ਰਾਘਵ ਨੇ ਦੱਸਿਆ ਕਿ ਸਾਡੀ ਪ੍ਰੇਮ ਸਿੰਘ,ਚਮਕੌਰ ਸਿੰਘ,ਕਮੇਡੀ ਨਾਮ ਬੇਟੇਮਾਰ,ਸਰਵਣ ਰਾਮ,ਮੈਡਮ ਮਿਨਾਕਸ਼ੀ ਇਨ੍ਹਾ ਦੀ ਪੰਜ ਮੈਬਰੀ ਟੀਮ ਹੈ ਜੇ ਏਡਸ ਪ੍ਰਤੀ ਜਾਗਰੂਕਤਾ ਲਈ ਨਾਟਕ ਖੇਡਦੀ ਹੈ। ਉਹ ਹੁਣ ਤੱਕ ਲੁਧਿਆਣਾ ਜਿਲ੍ਹੇ ਦੇ 200 ਪਿੰਡਾ ਵਿਚ ਨਾਟਕ ਖੇਡਦੇ ਲੋਕਾ ਨੂੰ ਜਾਣਕਾਰੀ ਦਿੰਦੇ ਆ ਰਹੇ ਹਨ ਇਸ ਮੌਕੇ ਹਰਜਿੰਦਰ ਸਿੰਘ ਗੋਰਾ ਮਾਗਟ,ਸੁਖਦੇਵ ਸਿੰਘ ਬਿੱਟੂ, ਸਮੀ ਕੁਮਾਰ ਪਹਿਲਵਾਨ,ਪਰਮਜੀਤ ਸਿੰਘ ਨੀਲੋ,ਨੰਬਰਦਾਰ ਜਸਵੀਰ ਸਿੰਘ ਸੋਢੀ, ਜਿਲਾ ਪ੍ਰੀਸ਼ਦ ਦੇ ਸਾਬਕਾ ਮੈਬਰ ਕੁਲਵਿੰਦਰ ਸਿੰਘ ਮਾਣੇਵਾਲ,ਪੰਚ ਸੁੱਚਾ ਸਿੰਘ, ਰਾਮੇਸ ਕੁਮਾਰ ਬਿੱਟੂ,ਭੁਪਿੰਦਰ ਕੁਮਾਰ ਬਿੱਲਾ,ਚੇਤਨ ਚਰਾਇਆ,ਰਾਕੇਸ ਕੁਮਾਰ ਤੇ ਸੋਨੂੰ ਕੁੰਦਰਾ, ਜਸਵਿੰਦਰ ਸਿੰਘ ਸੋਢੀ ਵੀ ਮੌਜੂਦ ਸਨ।
ਗੁਰਦੁਆਰਾ ਸਾਹਿਬ ਫ਼ਰੀਮਾਂਟ ਸੁਪਰੀਮ ਕੌਂਸਲ ਦੀ ਚੋਣ ਵਿਚ
ਸਾਧ ਸੰਗਤ ਸਲੇਟ ਦੀ ਭਾਰੀ ਜਿੱਤ !!
ਫ਼ਰੀਮਾਂਟ-ਕੈਲੇਫ਼ੋਰਨੀਆ (ਬਲਵਿੰਦਰਪਾਲ ਸਿੰਘ ਖ਼ਾਲਸਾ) ਨਾਨਕਸ਼ਾਹੀ ਕੈਲੰਡਰ ਦੇ ਸੰਮਤ 542 ਵਾਲੇ ਨਵੇਂ ਸਾਲ ਵਾਲੇ ਦਿਨ ਸਾਧ ਸੰਗਤ ਸਲੇਟ ਨੇ ਗੁਰਦੁਆਰਾ ਸਾਹਿਬ ਫ਼ਰੀਮਾਂਟ ਸੁਪਰੀਮ ਕੌਂਸਲ ਦੀ ਚੋਣ ਵਿਚ ਦੂਜੀ ਵਾਰ ਭਾਰੀ ਜਿੱਤ ਹਾਸਲ ਕਰਕੇ ਰਿਕਾਰਡ ਕਾਇਮ ਕੀਤਾ ਹੈ। ਇਹ ਚੋਣ ਦੋ ਸਾਲ ਬਾਅਦ ਹੁੰਦੀ ਹੈ। ਇਸ ਚੋਣ ਵਿਚ ਤਿੰਨ ਸਲੇਟਾਂ ਮੈਦਾਨ ਵਿਚ ਸਨ। ਪਹਿਲੇ ਨੰਬਰ ਤੇ ਸਾਧ-ਸੰਗਤ ਸਲੇਟ ਦੂਜੇ ਨੰਬਰ ਤੇ ਪੰਥਕ ਸਲੇਟ ਤੇ ਤੀਜੇ ਨੰਬਰ ਤੇ ਅਜ਼ਾਦ ਉਮੀਦਵਾਰਾਂ ਦੀ ਸਲੇਟ ਮੈਦਾਨ ਵਿਚ ਸੀ। ਸਾਧ ਸੰਗਤ ਸਲੇਟ ਵਿਚਲੇ ਉਮੀਦਵਾਰਾਂ ਤੇ ਇਸਦੇ ਵਿਰੋਧੀਆਂ ਨੂੰ ਕਰਮਵਾਰ ਇਸ ਤਰਾਂ ਵੋਟਾਂ ਪਈਆਂ :
ਸਾਧ ਸੰਗਤ ਸਲੇਟ
ਪੰਥਕ ਸਲੇਟ
ਅਜ਼ਾਦ ਸਲੇਟ
ਇਹ ਜਿੱਤ ਸੰਗਤ ਦੀ ਜਿੱਤ ਹੋ ਨਿਬੱੜੀ। ਸਵੇਰ ਤੋਂ ਹੀ ਸੰਗਤ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਸੰਗਤਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸੰਗਤਾਂ ਵਿਚ ਵਿਸ਼ੇਸ਼ ਕਿਸਮ ਦਾ ਚਾਅ ਸੀ। ਭਾਵੇਂ ਲਾਈਨਾਂ ਵਿਚ ਕਾਫ਼ੀ ਇੰਤਜ਼ਾਰ ਕਰਨਾ ਪਿਆ ਪਰ ਕਿਸੇ ਨੇ ਵੀ ਇਸ ਤੇ ਗਿਲਾ ਨਹੀਂ ਕੀਤਾ। ਬਜ਼ੁਰਗਾਂ ਵਾਸਤੇ ਵੱਖਰੀ ਲਾਈਨ ਦਾ ਪ੍ਰਬੰਧ ਸੀ ਜਿਸ ਵਿਚ ਬਹੁਤਾ ਸਮਾਂ ਨਹੀਂ ਸੀ ਲੱਗਦਾ।
ਅਦਾਲਤ ਵਲੋਂ ਦੋਸ਼ੀ ਠਹਿਰਾਏ ਗਿੱਲ ਦੀ ਜਨੇਵਾ ਕਨਵੈਨਸ਼ਨ ਵਿੱਚ ਸਮੂਲੀਅਤ ਰੋਕਣ ਲਈ ਨਿੱਤਰੀਆਂ ਸਿੱਖ ਜਥੇਬੰਦੀਆਂ
ਮੋਹਾਲੀ, 15 ਮਾਰਚ - ਸਾਬਕਾ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਦੀ ਜੈਨੇਵਾ ਵਿੱਚ ਹੋਣ ਜਾ ਰਹੇ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਕਨਵੈਨਸ਼ਨ ਵਿੱਚ ਅਤੇ 1984 ਦੇ ਸਿੱਖ ਕਤਲੇਆਮ ਦੇ ਦੋਸ਼ਾਂ ਵਿੱਚ ਘਿਰੇ ਭਾਰਤੀ ਮੰਤਰੀ ਕਮਲਨਾਥ ਦੀ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਸਬੰਧੀ ਕੈਨੇਡਾ ਵਿਚ ਹੋਣ ਜਾ ਰਹੇ ਪ੍ਰੋਗਰਾਮ ਵਿਚ ਸ਼ਮੂਲੀਅਤ ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਹਰਕਤ ਵਿਚ ਆ ਗਈਆਂ ਹਨ
“ਹਿੰਦੂਵਾਦ ਤੇ ਹਿੰਦੂਤਵ” ਦੇ ਅਧੀਨ ਹੋ ਕੇ ਮੱਕੜ੍ਹ ਤੇ ਧੁੰਮਾ ਨੇ ਨਾਨਕਸ਼ਾਹੀ
ਕੈਲੰਡਰ ਨੂੰ ਫਿਰ ਬਿਕ੍ਰਮੀ ਵਿੱਚ ਬਦਲਿਆ :- ਮਾਨ
ਫਤਿਹਗੜ੍ਹ ਸਾਹਿਬ, 15 ਮਾਰਚ :- ਅੱਜ ਜਥੇਦਾਰ ਗੁਰਬਚਨ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਧਾਰਮਿਕ ਸ਼ਕਤੀਆਂ ਤੇ ਧਾਰਮਿਕ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਅੰਮ੍ਰਿਤਸਰ ਤੋਂ ਨਾਨਕਸ਼ਾਹੀ ਕੈਲੰਡਰ ਦੇ ਭੁਲੇਖਾ ਪਾਊ ਨਾਮ ਉੱਤੇ ਜਾਰੀ ਕੀਤੇ ਗਏ ਬਿਕ੍ਰਮੀ ਕੈਲੰਡਰ ਦੀ ਸਿੱਖ ਵਿਰੋਧੀ ਕਾਰਵਾਈ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੱਕ ਬਿਆਨ ਵਿੱਚ ਵਿਚਾਰ ਪ੍ਰਗਟਾਉਂਦਿਆ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਕੌਮ ਨਾਲ ਸੰਬੰਧਿਤ ਕੋਈ ਵੀ ਫੈਸਲਾ ਸਿੱਖ ਕੌਮ ਦੀਆਂ ਸਮੁੱਚੀਆਂ ਧਾਰਮਿਕ, ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੀ ਸਰਵ ਪ੍ਰਵਾਨਿਤ ਰਾਏ ਨਾਲ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਲਗਾ ਕੇ ਸਿੱਖ ਸੰਗਤਾਂ ਲਈ ਜਾਰੀ ਕੀਤਾ ਜਾਂਦਾ ਹੈ। ਜਦੋਂ ਕਿ ਅੱਜ ਸ਼੍ਰੀ ਮੱਕੜ੍ਹ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਕੈਲੰਡਰ ਜਾਰੀ ਕੀਤਾ ਗਿਆ ਹੈ, ਅਸਲੀਅਤ ਵਿੱਚ ਇਹ ਕੈਲੰਡਰ ਸਿੱਖ ਕੌਮ ਦੀ ਵੱਡੀ ਗਿਣਤੀ ਵੱਲੋ ਪਹਿਲੋ ਹੀ ਰੱਦ ਕੀਤਾ ਗਿਆ ਹੈ ਅਤੇ ਇਸਨੂੰ ਸ਼੍ਰੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਅਵਤਾਰ ਸਿੰਘ ਮੱਕੜ੍ਹ ਤੇ ਬਾਬਾ ਹਰਨਾਮ ਸਿੰਘ ਧੁੰਮਾ ਮੁੱਖ ਸੇਵਾਦਾਰ ਦਮਦਮੀ ਟਕਸਾਲ ਨੇ ਹਿੰਦੂਵਾਦ ਤੇ ਹਿੰਦੂਤਵ ਦੀ ਅਧੀਨਗੀ ਪ੍ਰਵਾਨ ਕਰਕੇ, ਨਾਨਕਸ਼ਾਹੀ ਕੈਲੰਡਰ ਨੂੰ ਬਿਕ੍ਰਮੀ ਵਿੱਚ ਬਦਲਣ ਦੀ ਬੱਜਰ ਗੁਸਤਾਖੀ ਕੀਤੀ ਹੈ, ਜਿਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ।
ਸਿੱਖ ਕੌਮ ਦੇ ਕਾਤਿਲ ਕਮਲ ਨਾਥ ਨੂੰ ਕੈਨੇਡਾ ਹਕੂਮਤ
ਬਿਲਕੁਲ ਵੀਜ਼ਾ ਨਾ ਦੇਵੇ :- ਟਿਵਾਣਾ
ਫਤਿਹਗੜ੍ਹ ਸਾਹਿਬ, 15 ਮਾਰਚ :- ਸਾਨੂੰ ਭਰੋਸੇਯੋਗ ਵਸੀਲਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਹਿੰਦ ਦੇ ਕੇਂਦਰੀ ਵਜ਼ੀਰ ਕਮਲ ਨਾਥ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਦੇ ਦੌਰੇ ਉੱਤੇ ਜਾ ਰਿਹਾ ਹੈ, ਜਿਸਨੇ 1984 ਵਿੱਚ ਸਿੱਖਾਂ ਨੂੰ ਕਤਲ ਕਰਨ ਵਾਲੀ ਟੋਲੀਆਂ ਦੀ ਅਗਵਾਈ ਵੀ ਕੀਤੀ ਸੀ ਅਤੇ ਉਨ੍ਹਾ ਨੂੰ ਹਰ ਤਰ੍ਹਾ ਦਾ ਸਾਜੋ ਸਮਾਨ ਦੇ ਕੇ ਕਤਲੇਆਮ ਕਰਨ ਲਈ ਹੱਲਾਸ਼ੇਰੀ ਦਿੱਤੀ ਸੀ। ਅਜਿਹੇ ਜ਼ਾਲਮ ਕਾਤਿਲ ਨੂੰ ਕੈਨੇਡਾ ਦੀ ਹਕੂਮਤ ਬਿਲਕੁਲ ਵੀਜ਼ਾ ਨਾ ਦੇਵੇ, ਜੇਕਰ ਵੀਜ਼ਾ ਦੇ ਦਿੱਤਾ ਗਿਆ ਹੈ ਤਾਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਮਲ ਨਾਥ ਦਾ ਵੀਜ਼ਾ ਤੁਰੰਤ ਰੱਦ ਕਰੇ ਕਿਉਂਕਿ ਕੈਨੇਡਾ ਇੱਕ ਜਮਹੂਰੀਅਤ ਪਸੰਦ ਕੌਮਾਂਤਰੀ ਪੱਧਰ ਉੱਤੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਵਾਲਾ ਮੋਢੀ ਮੁਲਕ ਹੈ। ਕੈਨੇਡਾ ਦੇ ਵਜ਼ੀਰ ਏ ਆਜਿ਼ਮ ਸ਼੍ਰੀ ਸਟੀਫਨ ਹਾਰਪਰ ਸਿੱਖ ਕੌਮ ਪ੍ਰਤੀ ਡੂੰਘਾ ਸਨੇਹ ਅਤੇ ਸਤਿਕਾਰ ਰੱਖਦੇ ਹਨ। ਇਸ ਵਿੱਚ ਵੀ ਕੋਈ ਸ਼ੱਕ ਬਾਕੀ ਨਹੀਂ ਕਿ ਉੱਥੋ ਦੇ ਰਹਿਣ ਵਾਲੇ ਸਿੱਖਾਂ ਨੇ ਕੈਨੇਡਾ ਦੇ ਸਰਵ ਪੱਖੀ ਵਿਕਾਸ ਵਿੱਚ ਡੂੰਘਾ ਯੋਗਦਾਨ ਪਾਇਆ ਹੈ ਅਤੇ ਕੈਨੇਡਾ ਹਕੂਮਤ ਦੇ ਸਿੱਖ ਕੌਮ ਨਾਲ ਅੱਛੇ ਡਿਪਲੋਮੈਟਿਕ ਸੰਬੰਧ ਹਨ।
ਇਹ ਵਿਚਾਰ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਦੀ ਸਟੀਫਨ ਹਾਰਪਰ ਹਕੂਮਤ ਨੂੰ ਸਿੱਖ ਕੌਮ ਦੇ ਬਿਨ੍ਹਾ ਉੱਤੇ ਜ਼ੋਰਦਾਰ ਅਪੀਲ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕੈਨੇਡਾ, ਅਮਰੀਕਾ ਤੇ ਯੂਰਪੀਨ ਮੁਲਕਾਂ ਵਿੱਚ ਵਿਚਰ ਰਹੀ ਸਿੱਖ ਕੌਮ ਨੂੰ ਵੀ ਅਪੀਲ ਕੀਤੀ ਕਿ ਜੇਕਰ ਸਿੱਖ ਕੌਮ ਦਾ ਇਹ ਕਾਤਿਲ ਕੈਨੇਡਾ ਦੇ ਕਿਸੇ ਹਵਾਈ ਅੱਡੇ ਉੱਤੇ ਲੈਡ ਕਰਨ ਵਿੱਚ ਕਾਮਯਾਬ ਵੀ ਹੋ ਜਾਵੇ ਤਾਂ ਉਨ੍ਹਾਂ ਨੂੰ “ਕਮਲ ਨਾਥ ਮੁਰਦਾਬਾਦ ਅਤੇ ਕਮਲ ਨਾਥ ਗੋ ਬੈਕ” ਦੇ ਨਾਅਰਿਆਂ ਨਾਲ ਉਸਨੂੰ ਉੱਥੋ ਵਾਪਿਸ ਜਾਣ ਲਈ ਮਜ਼ਬੂਰ ਕਰ ਦੇਣ ਦੀ ਕੌਮੀ ਜਿ਼ੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਹਿੰਦੋਸਤਾਨ ਵਿੱਚ ਵਿਚਰ ਰਹੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ ਅਤੇ ਦਲਿਤਾਂ ਦੀ ਸ਼ਾਜਿਸੀ ਢੰਗਾਂ ਨਾਲ ਨਸਲਕੁਸੀ ਕਰਨ ਵਾਲੇ ਹਿੰਦੂਤਵ ਸੋਚ ਦੇ ਆਗੂ ਜਗਦੀਸ਼ ਟਾਈਟਲਰ, ਕਮਲ ਨਾਥ, ਪੀ ਚਿਦੰਬਰਮ, ਅਰੁਣ ਕੁਮਾਰ, ਐਲ ਕੇ ਅਡਵਾਨੀ, ਅਰੁਣ ਸਿੰਘ, ਮੋਦੀ, ਰਾਜ ਨਾਥ ਸਿੰਘ, ਅਸੌਕ ਸਿੰਘਲ, ਪ੍ਰਵੀਨ ਤੋਗੜੀਆ, ਮੋਹਨ ਭਗਵਤ, ਠਾਕਰੇ, ਜੇਟਲੀ ਆਦਿ ਵਰਗੇ ਫਿਰਕੂ ਆਗੂਆਂ ਨੂੰ ਯੂਰਪੀਨ ਮੁਲਕ ਆਪਣੇ ਮੁਲਕਾਂ ਵਿੱਚ ਬਿਲਕੁਲ ਵੀ ਦਾਖਿਲ ਨਾ ਹੋਣ ਦੇਣ ਤਾਂ ਕਿ ਸਮੁੱਚੀ ਦੁਨੀਆ ਦੇ ਅਮਨ ਪਸੰਦ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਣ ਵਾਲੀਆਂ ਦੁਨੀਆ ਦੀਆਂ ਤਾਕਤਾਂ ਤੇ ਲੋਕਾਂ ਨੂੰ ਇਹ ਸੰਦੇਸ਼ ਜਾਵੇ ਕਿ ਮਨੁੱਖਤਾ ਦੇ ਕਾਤਿਲਾਂ ਦਾ ਇਸ ਧਰਤੀ ਉੱਤੇ ਵਿਚਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਮੁੱਚੀ ਦੁਨੀਆ ਵਿੱਚ ਅਜਿਹੇ ਚੁੱਕੇ ਜਾਣ ਵਾਲੇ ਕਦਮ ਹੀ ਦਹਿਸ਼ਤਗਰਦੀ ਅਤੇ ਮਨੁੱਖਤਾ ਦਾ ਘਾਣ ਹੋਣ ਵਿੱਚ ਸਹਾਈ ਹੋਣਗੇ।
ਦੋ ਨਾਨਕਸ਼ਾਹੀ ਕੈਲੰਡਰਾਂ ਕਾਰਨ ਸਿੱਖ ਕੌਮ ਦੁਬਿਧਾ 'ਚ |