Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
22_5july
14_21june
5_13june
24_4June
13_24 May
20_12 May
26_19 April





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"
















ADVERTISEMENTS





4 ਜੁਲਾਈ ਮਨਟੀਕਾ ਪਰੇਡ ਵਿੱਚ ਸਿੱਖਾ ਨੇ ਪਹਿਲਾ ਇਨਾਮ ਹਾਸਲ ਕੀਤਾ।

ਮਹਿੰਗਾਈ ਵਿਰੁੱਧ ਮੁਲਕ ਨਿਵਾਸੀਆਂ ਦੇ ਮਨਾਂ ਵਿੱਚ ਉੱਠ ਰਹੇ ਤੁਫਾਨ ਦੇ ਰੋਸ ਨੂੰ ਸਰਕਾਰ ਸਮਝੇ :- ਮਾਨ

ਫਤਿਹਗੜ੍ਹ ਸਾਹਿਬ, 6 ਜੁਲਾਈ :- “ਤੇਲ, ਡੀਜ਼ਲ, ਪੈਟਰੋਲ, ਰਸੋਈ ਗੈਸ, ਦਾਲਾਂ, ਚੀਨੀ, ਘੀ, ਚਾਹ ਪੱਤੀ ਆਦਿ ਹਰ ਮੁਲਕ ਨਿਵਾਸੀ ਦੀ ਰਸੋਈ ਅਤੇ ਉਨ੍ਹਾ ਦੇ ਵਹੀਕਲ ਵਿੱਚ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀਆਂ ਵਧਾਈਆਂ ਗਈਆਂ ਅਸਹਿ ਕੀਮਤਾਂ ਵਿਰੁੱਧ ਮੁਲਕ ਨਿਵਾਸੀਆਂ ਦੇ ਮਨਾਂ ਵਿੱਚ ਬਹੁਤ ਵੱਡਾ ਰੋਸ ਭਰਿਆ ਤੁਫਾਨ ਉੱਠ ਖੜਾ ਹੋ ਰਿਹਾ ਹੈ। ਪੰਜ ਜੁਲਾਈ ਨੂੰ ਸਮੁੱਚੀਆਂ ਵਿਰੋਧੀ ਪਾਰਟੀਆਂ ਵੱਲੋ ਸਮੂਹਿਕ ਤੌਰ ਤੇ ਮਹਿੰਗਾਈ ਵਿਰੁੱਧ “ਭਾਰਤ ਬੰਦ” ਦੇ ਦਿੱਤੇ ਗਏ ਸੱਦੇ ਦੀ ਹੋਈ ਪੂਰਨ ਕਾਮਯਾਬੀ ਤੋਂ ਸਰਕਾਰ ਦੀਆਂ ਬੰਦ ਅੱਖਾਂ ਅਤੇ ਕੰਨ ਖੁੱਲ੍ਹ ਜਾਣੇ ਚਾਹੀਦੇ ਹਨ। ਜਿਸ ਤੋਂ ਮੁਲਕ ਨਿਵਾਸੀ ਇਹ ਮਾਰ ਝੱਲਣ ਤੋਂ ਅਸਮਰੱਥ ਹਨ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰ ਵਸਤੂ ਦੀ ਦਿਨੋ ਦਿਨ ਵੱਧਦੀ ਜਾ ਰਹੀ ਮਹਿੰਗਾਈ ਅਤੇ ਡਾਕਟਰ ਮਨਮੋਹਨ ਸਿੰਘ ਹਕੂਮਤ ਵੱਲੋ ਇਸ ਦਿਸ਼ਾ ਵੱਲ ਕੋਈ ਯੋਜਨਾ ਨਾ ਬਣਾਉਣ ਦੇ ਵਿਰੁੱਧ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਇੱਕ ਬਿਆਨ ਵਿੱਚ ਕਹੇ। ਉਨ੍ਹਾ ਕਿਹਾ ਕਿ ਜੋ ਇਹ ਅਮਨਮਈ ਤਰੀਕੇ ਜ਼ੋਸ਼ ਦੇ ਨਾਲ ਹੋਸ਼ ਨੂੰ ਕਾਇਮ ਰੱਖਦੇ ਹੋਏ ਬੰਦ ਕਾਮਯਾਬ ਹੋਇਆ ਹੈ, ਇਸਦੀ ਭਾਵਨਾ ਨੂੰ ਵੀ ਡਾਕਟਰ ਮਨਮੋਹਨ ਸਿੰਘ ਸਮਝਣ ਅਤੇ ਗਰੀਬ ਅਤੇ ਮੱਧਵਰਗੀ ਮੁਲਕ ਨਿਵਾਸੀਆਂ ਉੱਤੇ ਪਾਏ ਗਏ ਬੋਝ ਨੂੰ ਦੂਰ ਕਰਨ ਲਈ ਅਮਲੀ ਕਾਰਵਾਈ ਕਰਨ। ਉਨ੍ਹਾ ਇਹ ਵੀ ਕਿਹਾ ਕਿ ਸ਼ਾਂਤਮਈ ਤਰੀਕੇ ਇਹ ਹੋਇਆ ਬੰਦ ਕਾਮਯਾਬ, ਤੁਫਾਨ ਉੱਠਣ ਤੋ ਪਹਿਲੇ ਵਾਲੀ ਸ਼ਾਂਤੀ ਦਾ ਇਸ਼ਾਰਾ ਕਰਦੀ ਹੈ। ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਡਾਕਟਰ ਮਨਮੋਹਨ ਸਿੰਘ ਨੂੰ ਆਮ ਲੋਕਾਂ ਦੀ ਬਦਤਰ ਜਿ਼ੰਦਗੀ ਬਾਰੇ ਕੋਈ ਜਾਣਕਾਰੀ ਨਹੀਂ। ਸ਼੍ਰੀ ਪ੍ਰਣਬ ਮੁਖਰਜੀ ਇੱਥੋ ਦੇ ਮੁਲਕ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੰਬੰਧੀ ਵਿਸਥਾਰਿਤ ਜਾਣਕਾਰੀ ਰੱਖਦੇ ਹਨ। ਪਰ ਉਨ੍ਹਾ ਨੇ ਅਤੇ ਮੁਲਕ ਦੀਆਂ ਖੁਫੀਆ ਏਜੰਸੀਆਂ ਨੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੂੰ ਵੱਧਦੀ ਮਹਿੰਗਾਈ ਵਿਰੁੱਧ ਉੱਠ ਰਹੇ ਤੁਫਾਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ। ਜਿਸ ਕਾਰਨ ਹਕੂਮਤ ਅਤੇ ਖੁਫੀਆ ਏਜੰਸੀਆਂ ਆਪਣੀਆਂ ਜਿ਼ੰਮੇਵਾਰੀਆਂ ਪੂਰਨ ਕਰਨ ਵਿੱਚ ਅਸਫਲ ਸਾਬਿਤ ਹੋ ਚੁੱਕੀਆਂ ਹਨ। ਉਨ੍ਹਾ ਇਸ ਗੱਲ ਦਾ ਵੀ ਸਖਤ ਵਿਰੋਧ ਕੀਤਾ ਕਿ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਸੰਘਰਸ ਕਰਨ ਵਾਲੇ ਮੇਰੇ ਵਰਗੇ ਇਨਸਾਨਾਂ ਵਿਰੁੱਧ ਸੂਬੇ ਦੇ ਅੰਦਰ ਹੀ ਪੰਜ-ਪੰਜ ਦੇਸ਼ ਧ੍ਰੋਹੀ ਦੇ ਝੂਠੇ ਕੇਸ ਦਰਜ ਕਰ ਦਿੱਤੇ ਜਾਂਦੇ ਹਨ ਤਾਂ ਕਿ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਕੋਈ ਆਵਾਜ਼ ਨਾ ਉਠਾ ਸਕੇ ਅਤੇ ਹਿੰਦੂਤਵ ਤਾਕਤਾਂ ਦੀ ਗੁਲਾਮੀ ਪ੍ਰਵਾਨ ਕਰ ਲਵੇ। ਉਨ੍ਹਾ ਕਿਹਾ ਕਿ ਅਜਿਹੀ ਨਾਹਵਾਚਕ ਸੋਚ ਰੱਖਣ ਵਾਲੇ ਹੁਕਮਰਾਨ ਲੰਮਾ ਸਮਾਂ ਹਕੂਮਤਾਂ ਉਤੇ ਨਹੀਂ ਰਹਿ ਸਕਦੇ ਕਿਉਂਕਿ ਉਨ੍ਹਾ ਨੂੰ ਲੋਕ ਸ਼ਕਤੀ ਦੇ ਅੱਗੇ ਆਖਿਰ ਝੁਕਣਾ ਹੀ ਪਵੇਗਾ ਅਤੇ ਇੱਥੋ ਦੇ ਨਿਵਾਸੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਮਹਿੰਗਾਈ, ਜੁਲਮ ਜ਼ਬਰ, ਰਿਸ਼ਵਤਖੋਰੀ, ਸਮੱਗਲਿੰਗ ਆਦਿ ਨੂੰ ਰੋਕਣਾ ਹੀ ਪਵੇਗਾ।

ਜਰਨੈਲ ਸਿੰਘ ਬਹਿਲੋਲਪੁਰ ਨੂੰ ਮੌਤ ਦੇ ਮੂੰਹ ਵਿੱਚ ਧਕੇਲਣ ਵਾਲਿਆਂ ਵਿਰੁੱਧ ਤੁਰੰਤ ਐਫ.ਆਈ.ਆਰ ਦਰਜ ਕਰੋ :- ਇਮਾਨ ਸਿੰਘ

ਫਤਿਹਗੜ੍ਹ ਸਾਹਿਬ, 6 ਜੁਲਾਈ :- ਜਿ਼ਲ੍ਹਾ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਥਾਣਾ ਮੁਲੇਪੁਰ ਵਿੱਚ ਬੀਤੇ ਡੇਢ ਹਫਤੇ ਪਹਿਲੇ ਪੁਲਿਸ ਵੱਲੋਂ ਸ: ਜਰਨੈਲ ਸਿੰਘ ਨਿਵਾਸੀ ਬਹਿਲੋਲਪੁਰ ਨੂੰ ਬਿਨ੍ਹਾ ਵਜ੍ਹਾ ਤੰਗ ਪ੍ਰੇਸ਼ਾਨ ਕਰਨ ਦੀ ਵਜ੍ਹਾ ਨਾਲ ਹੋਈ ਦੁਖਾਂਤਿਕ ਮੌਤ ਵਿਰੁੱਧ ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਬੀਤੇ ਦਿਨੀਂ ਜਿ਼ਲ੍ਹਾ ਕਚਹਿਰੀ ਦੇ ਸਾਹਮਣੇ ਸੜਕ ਉੱਤੇ ਜ਼ਬਰਦਸਤ ਰੋਸ ਧਰਨਾ ਮਾਰ ਕੇ ਸੰਬੰਧਿਤ ਅਧਿਕਾਰੀ ਅਰੂੜ ਸਿੰਘ, ਦਵਾਈ ਵਿਕਰੇਤਾ ਸਲੀਮ ਖਾਨ ਅਤੇ ਪੰਜੋਲੀ ਪਿੰਡ ਦੇ ਸਰਪੰਚ ਦਰਬਾਰਾ ਸਿੰਘ ਜੋ ਦੋਵੇਂ ਪੁਲਿਸ ਦੇ ਟਾਉਟ ਹਨ, ਵਿਰੁੱਧ ਕਤਲ ਕੇਸ ਦਰਜ ਕਰਕੇ ਐਫ ਆਈ ਆਰ ਦਰਜ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ। ਏ.ਡੀ.ਸੀ. ਫਤਿਹਗੜ੍ਹ ਸਾਹਿਬ ਨੇ ਆ ਕੇ ਖੁਦ ਪਾਰਟੀ ਕੋਲੋਂ ਇਸ ਸੰਬੰਧੀ ਯਾਦ ਪੱਤਰ ਪ੍ਰਾਪਤ ਕੀਤਾ, ਉਪਰੰਤ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੇ ਡੈਪੂਟੇਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਇਸ ਸੰਬੰਧੀ ਐਸ ਡੀ ਐਮ ਫਤਿਹਗੜ੍ਹ ਸਾਹਿਬ ਦੇ ਰਾਹੀਂ ਛਾਣਬੀਣ ਕਰਵਾਈ ਜਾਵੇਗੀ।
ਸ: ਇਮਾਨ ਸਿੰਘ ਮਾਨ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਪੁਲਿਸ ਕਿਸ ਤਰ੍ਹਾ ਘਟੀਆ ਹੱਥਕੰਡੇ ਵਰਤ ਕੇ ਸਰੀਫ਼ ਅਤੇ ਆਮ ਲੋਕਾਂ ਤੋਂ ਪੈਸੇ ਬਟੋਰਨ ਦੀ ਮਨਸਾ ਨਾਲ ਝੂਠੇ ਕੇਸ ਬਣਾਉਂਦੀ ਹੈ। ਇਸਦੀ ਪ੍ਰਤੱਖ ਮਿਸਾਲ ਉਪਰੋਕਤ ਜਰਨੈਲ ਸਿੰਘ ਦੀ ਹੋਈ ਮੌਤ ਸੱਚ ਨੂੰ ਖੁਦ ਬਿਆਨ ਕਰਦੀ ਹੈ। ਉਨ੍ਹਾ ਕਿਹਾ ਕਿ ਮਿਤੀ 18-06-2010 ਨੂੰ ਉਸਨੂੰ ਮੁਲੇਪੁਰ ਥਾਣੇ ਵਿੱਚ ਬੁਲਾਇਆ ਗਿਆ, ਜਦੋਂ ਕਿ ਸੰਬੰਧਿਤ ਪੁਲਿਸ ਅਧਿਕਾਰੀ ਅਰੂੜ ਸਿੰਘ ਜਿਸਨੇ ਬੁਲਾਇਆ ਸੀ, ਉਹ ਨਾ ਮਿਲਿਆ। ਦੂਸਰੇ ਦਿਨ 19-06-2010 ਫਿਰ ਬੁਲਾਇਆ ਗਿਆ ਅਤੇ ਜਰਨੈਲ ਸਿੰਘ ਨੂੰ ਇਹ ਕਿਹਾ ਗਿਆ ਕਿ ਤੁਹਾਡੇ ਇਲਾਕੇ ਵਿੱਚ ਮੋਟਰਾਂ ਅਤੇ ਟ੍ਰਾਂਸਫਾਰਮਰ ਚੋਰੀ ਹੋਏ ਹਨ। ਉਸ ਸੰਬੰਧੀ ਤਫਤੀਸ ਲਈ ਬੁਲਾਇਆ ਗਿਆ ਹੈ। ਜਦੋਂ ਉਕਤ ਜਰਨੈਲ ਸਿੰਘ ਨੇ ਕਿਹਾ ਕਿ ਇਨ੍ਹਾ ਚੋਰੀਆਂ ਸੰਬੰਧੀ ਮੈਨੂੰ ਕੋਈ ਜਾਣਕਾਰੀ ਨਹੀਂ ਤਾਂ ਉਸਨੂੰ ਅਰੂੜ ਸਿੰਘ ਵੱਲੋਂ ਧਮਕੀ ਦਿੱਤੀ ਗਈ ਕਿ ਜੇਕਰ ਉਸਨੇ 70 ਹਜ਼ਾਰ ਰੁਪਏ ਨਾ ਦਿੱਤੇ ਤਾਂ ਉਸਨੂੰ ਸਬਕ ਸਿਖਾਇਆ ਜਾਵੇਗਾ। ਇਸ ਉਪਰੰਤ ਜਰਨੈਲ ਸਿੰਘ ਅਤੇ ਕੁਝ ਹੋਰ ਬੰਦੇ ਥਾਣੇ ਤੋਂ ਬਾਹਰ ਆਏ ਅਤੇ ਪਾਣੀ ਪੀਤਾ, ਉਪਰੰਤ ਫਿਰ ਸੰਬੰਧਿਤ ਅਧਿਕਾਰੀ ਕੋਲ ਜਾ ਕੇ ਜਰਨੈਲ ਸਿੰਘ ਨੇ ਕਿਹਾ ਕਿ ਹੁਣ ਤੂੰ ਜੋ ਕਰਨਾ ਹੈ ਕਰ ਕਿਉਂਕਿ ਮੇਰਾ ਇਸ ਚੋਰੀ ਵਿੱਚ ਕੋਈ ਲੈਣ-ਦੇਣ ਨਹੀਂ ਹੈ। ਪੁਲਿਸ ਅਧਿਕਾਰੀ ਅਰੂੜ ਸਿੰਘ ਨੇ ਉਸਨੂੰ ਕਿਹਾ ਕਿ ਆਹ ਲਾਠੀਆਂ ਵੇਖ ਕੇ ਤਾਂ ਕੰਧਾਂ ਵੀ ਬੋਲਣ ਲੱਗ ਪੈਂਦੀਆਂ ਹਨ ਤੂੰ ਤਾਂ ਸਭ ਕੁਝ ਮੰਨੇਗਾ, ਉਪਰੰਤ ਜਰਨੈਲ ਸਿੰਘ ਦੇ ਮੂੰਹ ਵਿੱਚੋਂ ਝੱਗ ਡਿੱਗਣ ਲੱਗ ਪਈ ਅਤੇ ਉਸਨੂੰ ਅਮਰ ਹਸਪਤਾਲ ਪਟਿਆਲਾ ਵਿਖੇ ਦਾਖਿਲ ਕਰਵਾਇਆ ਗਿਆ। ਇਸ ਉਪਰੰਤ ਉਸਨੂੰ ਪੀ ਜੀ ਆਈ ਵਿਖੇ ਲੈ ਗਏ। ਜਿੱਥੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਲਾਕੇ ਦੇ ਮੁਹੱਤਬਰ ਇਨਸਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਕਾਂਗਰਸ ਜਮਾਤ ਦੇ ਆਗੂ ਨਿਰੰਤਰ ਉਸ ਦਿਨ ਤੋਂ ਐਫ ਆਈ ਆਰ ਦਰਜ ਕਰਨ ਅਤੇ ਇਨਸਾਫ ਦੇਣ ਦੀ ਮੰਗ ਕਰਦੇ ਆ ਰਹੇ ਹਨ। ਪਰ ਸੰਬੰਧਿਤ ਪੁਲਿਸ, ਇਸ ਕੇਸ ਨੂੰ ਖੁਦਕੁਸ਼ੀ ਸਾਬਿਤ ਕਰਨ ਵਿੱਚ ਲੱਗੀ ਹੋਈ ਹੈ, ਜੋ ਕਿ ਹੋਰ ਵੀ ਬੇਇਨਸਾਫੀ ਦੀ ਗੱਲ ਹੈ। ਉਨ੍ਹਾ ਮੰਗ ਕੀਤੀ ਕਿ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਰਨਾ ਪਾਰਟੀ ਨੂੰ ਮਜ਼ਬੂਰ ਹੋ ਕੇ ਇਸ ਕਤਲ ਦੇ ਦੋਸ਼ੀਆਂ ਅਤੇ ਪ੍ਰਸ਼ਾਸਨ ਵਿਰੁੱਧ ਵੱਡਾ ਪ੍ਰੋਗਰਾਮ ਉਲੀਕਣਾ ਪਵੇਗਾ। ਅੱਜ ਦੇ ਧਰਨੇ ਵਿੱਚ ਸੁਰਿੰਦਰ ਸਿੰਘ ਬੋਰਾਂ ਸਦਰ ਏ ਖਾਲਿਸਤਾਨ, ਸਵਰਨ ਸਿੰਘ ਫਾਟਕਮਾਜਰੀ, ਕੁਲਦੀਪ ਸਿੰਘ ਭਲਵਾਨ, ਧਰਮ ਸਿੰਘ ਨੰਦਪੁਰ ਕਲੌੜ, ਲਖਬੀਰ ਸਿੰਘ ਕੋਟਲਾ, ਕੁਲਦੀਪ ਸਿੰਘ ਦੁਭਾਲੀ, ਗੁਰਮੁੱਖ ਸਿੰਘ ਸਮਸਪੁਰ, ਫੌਜਾ ਸਿੰਘ ਧਨੌਰੀ, ਹਰਦੇਵ ਸਿੰਘ ਦੇਬੀ, ਬਲਜਿੰਦਰ ਸਿੰਘ ਤਲਾਣੀਆ, ਕੁਲਵੰਤ ਸਿੰਘ ਝਾਮਪੁਰ, ਜੋਗਿੰਦਰ ਸਿੰਘ ਸੈਪਲਾ, ਹਰਮਲ ਸਿੰਘ ਲਟੌਰ, ਦਰਬਾਰਾ ਸਿੰਘ ਮੰਡੋਫਲ, ਜ਼ੋਰਾ ਸਿੰਘ ਮੁਕਾਰੋਪੁਰ ਆਦਿ ਆਗੂਆਂ ਅਤੇ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਸਮੂਲੀਅਤ ਕੀਤੀ।

ਘੱਗਰ, ਮਾਰਕੰਡਾ ਤੇ ਮੀਰਾਂਪੁਰ ਚੋਅ ਨੱਕੋ-ਨੱਕ ਭਰੇਪਟਿਆਲਾ ਜ਼ਿਲ੍ਹੇ 'ਚ ਹੜ੍ਹ ਦਾ ਖ਼ਤਰਾ

. ਦੇਵੀਗੜ, 6 ਜੁਲਾਈ-ਘੱਗਰ ਦਰਿਆ ਨਾਲ ਲੱਗਦੇ ਏਰੀਏ ਦੇ ਪਿੰਡਾਂ ਵਿਚ ਕਿਸਾਨਾਂ ਦਾ ਹਜ਼ਾਰਾਂ ਏਕੜ ਝੋਨਾ ਤੇ ਹੋਰ ਫਸਲ ਹੜ੍ਹ ਦੀ ਲਪੇਟ 'ਚ ਆ ਗਈ ਹੈ । ਹੜ੍ਹ ਦੇ ਪਾਣੀ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਇਸ ਇਲਾਕੇ ਦੇ ਲੋਕਾਂ ਨੂੰ ਹੜ੍ਹਾਂ ਦਾ ਖਤਰਾ ਬਣ ਗਿਆ ਹੈ। ਪਟਿਆਲਾ ਦੇ ਹਰਿਆਣਾ ਰਾਜ ਨਾਲ ਲੱਗਦੇ ਪਿੰਡ ਧਰਮਹੇੜੀ, ਮਾਗਟਾਂ, ਸੱਸਾ ਗੁਜਰਾਂ, ਸਸੀ ਬ੍ਰਮਣਾਂ, ਅਲੀਪੁਰ, ਕਰਤਾਰਪੁਰ, ਨੋਗਾਵਾਂ, ਬੋਪੁਰ, ਸੋਗਲਪੁਰ, ਕਸੋਲੀ, ਰਾਮਨਗਰ, ਮੀਰਾਂਪੁਰ, ਜਲਾਹਖੇੜੀ, ਆਦਿ ਦਰਜਨਾਂ ਹੜ ਪ੍ਰਭਾਇਤ ਪਿੰਡਾਂ ਦਾ ਦੌਰਾ ਕਰਨ 'ਤੇ ਪੱਤਰਕਾਰਾਂ ਦੀ ਟੀਮ ਨੇ ਦੇਖਿਆ ਕਿ ਇਸ ਏਰੀਏ ਵਿਚੋਂ ਲੰਘਦਾ ਘੱਗਰ ਦਰਿਆ ਖਤਰੇ ਦੇ ਨਿਸ਼ਾਨ ਤੋਂ ਉਪਰ ਚਲਾ ਗਿਆ ਹੈ ਅਤੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਨਾਲ ਲੱਗਦੇ ਇਨ੍ਹਾਂ ਪਿੰਡਾ ਦੇ ਏਰੀਏ ਵਿਚ ਝੋਨੇ ਦੀ ਹਜ਼ਾਰਾਂ ਏਕੜ ਫਸਲ ਪਾਣੀ 'ਚ ਡੁਬੀ ਪਈ ਹੈ ਅਤੇ ਇਨ੍ਹਾਂ ਲੋਕਾਂ ਨੂੰ ਆਪਣੀ ਜਾਨ ਮਾਲ ਦਾ ਖਤਰਾ ਬਣਿਆ ਹੋਇਆ ਹੈ। ਇਸ ਏਰੀਏ ਵਿਚ ਘੱਗਰ ਦਰਿਆ ਤੋਂ ਇਲਾਵਾ ਹੋਰ ਬਰਸਾਤੀ ਨਦੀਆਂ ਜਿਵੇ ਕਿ ਮੀਰਾਂਪੁਰ ਚੋਆ, ਟਾਂਗਰੀ ਨਦੀ, ਮਾਰਕੰਡਾ, ਪਟਿਆਲਾ ਮੇਨ ਨਦੀ ਆਦਿ ਲੰਘਦੀਆਂ ਹਨ ਜਿਨਾਂ ਦਾ ਪਾਣੀ ਇਕੱਠਾ ਹੋ ਕੇ ਇਸ ਏਰੀਏ ਵਿਚ ਪੂਰੀ ਤਬਾਹੀ ਮਚਾਉਂਦਾ ਹੈ। ਪਿਛਲੇ ਆਏ 93,94 ਹੜ੍ਹਾਂ 'ਚ ਇਸ ਏਰੀਏ ਦੇ ਕੁਝ ਪਿੰਡਾਂ ਦੀ ਤਕਰੀਬਨ 90 ਪ੍ਰਤੀਸ਼ਤ ਫ਼ਸਲ ਤਾ ਹੋਰ ਬਹੁਤ ਜ਼ਿਆਦਾ ਨੁਕਸਾਨ ਹੋਣ ਨੂੰ ਦੇਰ ਨਹੀਂ ਲੱਗੇਗੀ । ਇਨ੍ਹਾਂ ਲੋਕਾਂ ਦਾ ਹੋਰ ਵੀ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਬਹੁੜਿਆ ਜਿਸ ਨੇ ਹੜ੍ਹ ਦਾ ਜਾਇਜਾ ਲਿਆ ਹੋਵੇ। ਬਾਅਦ ਵਿਚ ਮਿਲੀ ਰਿਪੋਰਟ ਅਨੁਸਾਰ ਪਾਤੜਾਂ ਦੇ ਪਿੰਡ ਜੋਨਪੁਰ ਦੁਗਾਲ ਨੇੜ ਝੰਬੋ ਚੋਅ ਦਾ ਬੰਨ੍ਹ ਟੁੱਟ ਗਿਆ ਜਿਸ ਕਾਰਨ 200 ਏਕੜ ਫਸਲ ਪਾਣੀ ਵਿਚ ਡੁੱਬ ਗਈ ਅਤੇ ਹਰ ਪਾਸੇ ਪਿੰਡਾਂ ਵਿਚ ਪਾਣੀ ਹੀ ਪਾਣੀ ਹੋ ਗਿਅ। ਲੋਕਾਂ ਨੇ ਕਿਹਾ ਕਿ ਸਫਾਈ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋਈ।

ਸੁਖਵੀਰ ਬਾਦਲ ਵਲੋਂ ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਹੜ ਅਪਰੇਸਨ ਦਾ ਇੰਚਾਰਜ ਥਾਪਿਆ
,font size="4"> ਡੀ ਸੀ ਨੂੰ ਗੜੀ ਤਰਖਾਣਾ ਵਿੱਚ ਕੰਟਰੋਲ ਰੂਮ ਬਣਾਉਣ ਤੇ ਸਪੈਸਲ ਗੁਦਾਵਰੀ ਦੇ ਹੁਕਮ

ਮਾਛੀਵਾੜਾ 6 ਜੁਲਾਈ- ਸੁਸ਼ੀਲ ਸ਼ਰਮਾ- ਮਾਛੀਵਾੜਾ ਇਲਾਕੇ ਦੇ ਹੜ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਖਬਰ ਸਾਰ ਲੈਣ ਆਏ ਪੰਜਾਬ ਦੇ ਉਪ ਮੁੱਖ ਮੰਤਰੀ ਸ ਸੁਖਵੀਰ ਸਿੰਘ ਬਾਦਲ ਦੀ ਆਮਦ ਪੀੜਤ ਲੋਕਾਂ ਨੂੰ ਕੋਈ ਬਹੁਤੀ ਤਸੱਲੀ ਨਾ ਦਿਵਾ ਸਕੀ। ਅੱਜ ਮਾਛੀਵਾੜਾ ਨੇੜਲੇ ਸਰਹਿੰਦ ਨਹਿਰ ਦੇ ਕਿਨਾਰੇ ਵਸੇ ਪਿੰਡ ਗੜੀ ਤਰਖਾਣਾ ਨੇੜੇ ਇੱਕ ਪੈਟਰੋਲ ਪੰਪ ਤੇ ਰੱਖੇ ਗਏ ਪ੍ਰੋਗਰਾਮ ਦੇ ਸਮੇਂ ਤੋਂ ਕਰੀਬ ਤਿੰਨ ਘੰਟੇ ਲੇਟ ਆਏ ਉਪ ਮੁੱਖ ਮੰਤਰੀ ਨੇ ਆਪਣੇ ਸਾਰੇ ਦੌਰੇ ਦਾ ਪ੍ਰੋਗਰਾਮ ਸਿਰਫ ਪੰਜ ਸੱਤ ਮਿੰਟਾਂ ਵਿੱਚ ਹੀ ਮੁੱਕਾ ਦਿੱਤਾ। ਇਲਾਕੇ ਦੇ ਪਤਵੰਤੇ ਸੱਜਣਾ ਤੇ ਅਕਾਲੀ ਆਗੂਆ ਨਾਲ ਮੋਟਾ-ਮੋਟਾ ਹੱਥ ਮਲਾਉਣ ਤੋਂ ਬਾਅਦ ਦੋ ਕੁ ਮਿੰਟਾਂ ਦੇ ਦਿੱਤੇ ਭਾਸਨ ਵਿੱਚ ਉਹਨਾ ਕਿਹਾ ਕਿ ਬਰਸਾਤੀ ਪਾਣੀ ਨੂੰ ਕੰਟਰੋਲ ਕਰਨ ਲਈ ਇੱਕ ਅਪਰੇਸਨ ਕੀਤਾ ਜਾਵੇਗਾ ਤੇ ਅਪਰੇਸਨ ਦੇ ਇੰਨਚਾਰਜ ਪੰਜਾਬ ਦੇ ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਹੋਣਗੇ ਤੇ ਇਸਦੇ ਨਾਲ ਹੀ ਡਿਪਟੀ ਕਮਿਸਨਰ ਲੁਧਿਆਣਾ ਨੂੰ ਹਦਾਇਤ ਕਰ ਦਿੱਤੀ ਹੈ ਕਿ ਉਹ ਇਥੇ ਇੱਕ ਕੰਟਰੋਲ ਰੂਮ ਬਣਾਉਣ ਜਿਥੋ ਚੌਵੀ ਘੰਟੇ ਪਲ-ਪਲ ਦੀ ਜਾਣਕਾਰੀ ਮਿਲਦੀ ਰਹੇ ਤੇ ਪਟਵਾਰੀ ਵੀ ਸਹੀ ਢੰਗ ਨਾਲ ਹੋਏ ਨੁਕਸਾਨ ਵਾਲੇ ਖੇਤਾਂ ਦੀਆਂ ਗੁਰਦਾਵਰੀਆ ਕਰਕੇ ਜਲਦੀ ਤੋਂ ਜਲਦੀ ਰਿਪੋਰਟ ਭੇਜਣ। ਸ ਬਾਦਲ ਨੇ ਕਿਹਾ ਕਿ 144 ਐਮ ਐਮ ਤੱਕ ਭਾਰੀ ਬਾਰਸ ਪੈਣ ਕਾਰਨ ਹੀ ਇਹ ਸਥਿਤੀ ਵਿਗੜੀ ਹੈ ਪਰ ਇਸ ਤੇ ਜਲਦੀ ਹੀ ਕਾਬੂ ਪਾ ਲਿਆ ਜਾਵੇਗਾ। ਜਿਥੋ ਵੀ ਕਿੱਤੇ ਪੁਲੀਆ ਬਣਾਉਣ ਜਾਂ ਪਾਇਪਾ ਪਾਉਣ ਦੀ ਲੋੜ ਹੋਵੇਗੀ ਉਥੇ ਪਹਿਲ ਦੇ ਅਧਾਰ ਤੇ ਕੰਮ ਚਾਲੂ ਕੀਤਾ ਜਾਵੇਗਾ। ਜਿਮੀਦਾਰ ਭਰਾਵਾ ਨੂੰ ਵੀ ਚਾਹੀਦਾ ਹੈ ਕਿ ਉਹ ਕੋਈ ਇੱਕ ਦੂਜੇ ਨਾਲ ਤਕਰਾਰਬਾਜੀ ਨਾ ਕਰਨ ਜਿਥੋ ਕਿਤੋਂ ਵੀ ਸੜਕ ਤੋੜ ਕੇ ਪਾਣੀ ਅੱਗੇ ਕੱਢਣ ਦੀ ਜਰੂਰਤ ਪੈਂਦੀ ਹੈ ਉਹ ਮੌਕੇ ਦੀ ਨਜਾਕਤ ਦੇਖਦਿਆ ਸੜਕਾਂ ਤੋੜ ਕੇ ਪਾਣੀ ਅੱਗੇ ਕੱਢਿਆ ਜਾਵੇ। ਉਹਨਾ ਬੁੱਢੇ ਨਾਲੇ ਦੀ ਮਾਰ ਹੇਠ ਆਉਦੀਆ ਜਮੀਨਾ ਦੀ ਸਪੈਸਲ ਗੁਦਾਵਰੀ ਕਰਾਉਣ ਵਾਰੇ ਵੀ ਕਿਹਾ ਪਰ ਪੱਤਰਕਾਰਾਂ ਵਲੋਂ ਪਿਛਲੇ ਵੀਹ ਪੱਚੀ ਸਾਲ ਤੋਂ ਬੁੱਢੇ ਨਾਲੇ ਦੀ ਸਫਾਈ ਵਾਰੇ ਕੋਈ ਰਕਮ ਨਾ ਰੱਖਣ ਦਾ ਉਹ ਕੋਈ ਉਤਰ ਨਾ ਦੇ ਸਕੇ ਤੇ ਵੈਸੇ ਵੀ ਕਿਸੇ ਪੱਤਰਕਾਰ ਨੂੰ ਕੋਈ ਤਸੱਲੀ ਬਖਸ ਜਵਾਬ ਨਹੀ ਦਿੱਤਾ। ਬੱਸ ਇਹੋਂ ਕਹਿੰਦੇ ਰਹੇ ਕਿ ਸਿੰਜਾਈ ਮੰਤਰੀ ਨੂੰ ਇੰਚਾਰਜ ਬਣਾ ਦਿੱਤਾ ਤੇ ਡਿਪਟੀ ਨੂੰ ਹਦਾਇਤ ਕਰ ਦਿੱਤੀ ਹੈ। ਉਹਨਾ ਪਾਰਟੀ ਦੇ ਜਥੇਦਾਰਾ ਨੂੰ ਵੀ ਹਦਾਇਤ ਕੀਤੀ ਕਿ ਉਹ ਪੀੜਤ ਪਰਿਵਾਰਾ ਲਈ ਲੰਗਰ-ਪੀਣ ਵਾਲੇ ਪਾਣੀ ਤੇ ਡੰਗਰਾ ਲਈ ਚਾਰੇ ਦਾ ਪ੍ਰਬੰਧ ਕਰਨ ਅਖੀਰ ਵਿੱਚ ਉਹਨਾ ਸਾਰੀ ਗੱਲ ਪ੍ਰਮਾਤਮਾ ਤੇ ਛੱਡਦਿਆਂ ਕਿਹਾ ਕਿ ਜੇਕਰ ਰੱਬ ਦੀ ਕ੍ਰਿਪਾ ਰਹੀ ਤੇ ਮੀਂਹ ਹੋਰ ਨਾ ਪਿਆ ਤਾਂ ਸਥਿਤੀ ਜਲਦੀ ਹੀ ਕਾਬੂ ਹੇਠ ਆ ਜਾਵੇਗੀ। ਇਸ ਮੌਕੇ ਸਾਬਕਾ ਐਮ ਪੀ ਸਰਨਜੀਤ ਸਿੰਘ ਢਿੱਲੋਂ-ਸਮਰਾਲਾ ਤੋ ਵਿਧਾਇਕ ਜਗਜੀਵਨ ਸਿੰਘ ਖੀਰਨੀਆ-ਮਿਲਕ ਪਲਾਂਟ ਲੁਧਿਆਣਾ ਦੇ ਚੈਅਰਮੈਨ ਅਜਮੇਰ ਸਿੰਘ ਭਾਗਪੁਰਾ-ਸਮਾਜ ਸੇਵੀ ਜਥੇਬੰਦੀ ਐਨ ਜੀ ਓ ਪੰਜਾਬ ਦੇ ਪ੍ਰਧਾਨ ਸ੍ਰੀ ਦਰਸਨ ਕੁੰਦਰਾ-ਗੁਰਦਿਆਲ ਸਿੰਘ ਕੁਟਾਲਾ-ਨਗਰ ਕੌਸਲ ਦੇ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ-ਉਪ ਪ੍ਰਧਾਨ ਦਲਜੀਤ ਸਿੰਘ ਗਿੱਲ-ਬਲਵੀਰ ਸਿੰਘ ਮਾਨ-ਬਾਈ ਨਛੱਤਰ ਸਿੰਘ-ਕੁਲਦੀਪ ਸਿੰਘ ਜਾਤੀਵਾਲ-ਐਸ ਪੀ ਖੰਨਾ-ਡੀ ਐਸ ਪੀ ਸਮਰਾਲਾ ਰਵਿੰਦਰ ਲੂੰਬਾ-ਐਸ ਡੀ ਐਮ ਸਮਰਾਲਾ ਸੁਖਦੇਵ ਸਿੰਘ ਮਾਹਲ-ਐਸ ਐਚ ਓ ਮਾਛੀਵਾੜਾ ਅਨਿਲ ਕੁਮਾਰ ਕੋਹਲੀ ਸਮੇਤ ਬਹੁਤ ਸਾਰੇ ਸਿਵਲ ਤੇ ਪੁਲਿਸ ਅਧਿਕਾਰੀ ਕਰਮਚਾਰੀ ਅਤੇ ਇਲਾਕੇ ਦੇ ਪੰਚ ਸਰਪੰਚ ਹਾਜਰ ਸਨ।

ਬਾਦਲ ਨਾਲੋਂ ਤਾਂ ਡੀ ਸੀ ਚੰਗਾ ਸੀ

ਮਾਛੀਵਾੜਾ 6 ਜੁਲਾਈ- ਸੁਸ਼ੀਲ ਸ਼ਰਮਾ -ਪਿੰਡ ਗੜੀ ਤਰਖਾਣਾ ਨੇੜੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਖੁੱਲੇ ਅਸਮਾਨ ਦੀ ਛੱਤ ਥੱਲੇ ਹੁੰਦੀ ਕਿਣ-ਮਿਣ ਵਿੱਚ ਕੱਪੜੇ ਗਿੱਲੇ ਕਰਵਾ ਕੇ ਵੀ ਇਲਾਕੇ ਦੇ ਲੋਕਾਂ ਦੇ ਹੱਥ ਨਿਰਾਸਾ ਹੀ ਲੱਗੀ ਕਿਉ ਕਿ ਸਵੇਰ ਤੋਂ ਹੀ ਉਡੀਕਦੇ ਲੋਕਾਂ ਨੂੰ ਆਸ ਸੀ ਕਿ ਉਪ ਮੁੱਖ ਮੰਤਰੀ ਫੌਰਨ ਕੋਈ ਮਾਲੀ ਮੱਦਦ ਦੀ ਗੱਲ ਕਰਨਗੇ ਪਰ ਸੁਖਵੀਰ ਬਾਦਲ ਦੀ ਆਮਦ ਤਾਂ ਗਏ ਪਹਿਲਾ ਆਏ ਬਾਅਦ ਵਿੱਚ ਵਾਲੀ ਗੱਲ ਹੋਈ। ਲੋਕ ਤਾਂ ਪਹਿਲਾ ਹੀ ਦੋ ਦਿਨ ਤੋਂ ਪ੍ਰਸਾਸਨਕ ਅਧਿਕਾਰੀਆ ਤੋ ਅੱਕੇ ਪਏ ਸੀ ਜਿਹੜੇ ਪਿਛਲੇ ਦੋ ਦਿਨ ਤੋਂ ਸੁਖਵੀਰ ਬਾਦਲ ਦੇ ਆਉਣ ਦੀਆਂ ਤਿਆਰੀਆ ਵਿੱਚ ਰੁੱਝੇ ਰਹੇ ਪਰ ਲੁੱਟੇ ਫੁੱਟੇ ਗਏ ਲੋਕਾਂ ਲਈ ਕਿਸੇ ਅਧਿਕਾਰੀ ਨੇ ਕੋਈ ਹੀਲਾ ਵਸੀਲਾ ਨਾ ਕੀਤਾ ਨਾ ਕਿਸੇ ਨੇ ਹੁਣ ਤੱਕ ਜੇ ਸੀ ਬੀ ਮਸੀਨਾਂ ਦਾ ਪ੍ਰਬੰਧ ਤੇ ਨਾ ਹੀ ਸਪੈਸਲ ਸਰਕਾਰੀ ਤੌਰ ਤੇ ਰਾਹਤਕਾਮੇ ਲਗਾਏ ਗਏ। ਸੁਖਵੀਰ ਬਾਦਲ ਦੀ ਫੇਰੀ ਨੇ ਵੀ ਲੋਕਾਂ ਨੂੰ ਨਿਰਾਸ ਹੀ ਕੀਤਾ। ਆਮ ਲੋਕ ਇਹ ਕਹਿੰਦੇ ਸੁਣੇ ਗਏ ਕਿ ਇਸ ਨਾਲੋ ਤੋਂ ਡੀ ਸੀ ਦਾ ਦੌਰਾ ਚੰਗਾ ਸੀ ਉਸ ਨਾਲ ਖੁੱਲ ਕੇ ਤਾਂ ਗੱਲਾਂ ਕਰ ਲੈਂਦੇ। ਐਵੇ ਦੋ ਦਿਨ ਅਧਿਕਾਰੀਆ ਤੇ ਕਰਮਚਾਰੀਆ ਦੀ ਭੱਜ ਨੱਠ ਕਰਵਾਈ ਰੱਖੀ ਤੇ ਇਲਾਕੇ ਦੇ ਲੋਕਾਂ ਨੂੰ ਭਰਮਾਇਆ ਗਿਆ। ਬਾਕੀ ਮੁਕਦੀ ਗੱਲ ਬਾਦਲ ਸਾਹਿਬ ਤਾਂ ਆਪ ਹੀ ਅਖੀਰ ਸਾਰੀ ਗੱਲ ਪ੍ਰਮਾਤਮਾ ਤੇ ਛੱਡ ਗਏ ਹਨ। ਸੁਸ਼ੀਲ ਸ਼ਰਮਾ ਸੁਖਬੀਰ ਸਿੰਘ ਬਾਦਲ ਦੀ ਮਾਛੀਵਾੜਾ ਫੇਰੀ ਤੋਂ ਬਾਅਦ ਬੀ.ਕੇ.ਯੂ. ਰਾਜੇਵਾਲ ਦੀ ਅਗਵਾਈ ਹੇਠ ਪਿੰਡਾਂ ਦੇ ਲੋਕਾਂ ਵੱਲੋਂ ਰੋਸ ਧਰਨਾ

ਮਾਛੀਵਾੜਾ 6 ਜੁਲਾਈ- ਸੁਸ਼ੀਲ ਸ਼ਰਮਾ- ਅੱਜ ਜਿਵੇਂ ਹੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਵਾਪਸ ਪਰਤੇ ਤਾਂ ਪਿੰਡ ਊਰਨਾ ਦੇ ਭੜਕੇ ਲੋਕਾਂ ਨੇ ਬੀ.ਕੇ.ਯੂ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਨੈਸਨਲ ਹਾਈਵੇ ਤੇ ਰੋਸ ਧਰਨਾ ਦਿੱਤਾ। ਇਹ ਲੋਕ ਪਿੰਡ ਊਰਨੇ ਵੱਲ ਸੈਕੜੇ ਏਕੜ੍ਹ ਖੜੀ ਉਪਜਾਊ ਜਮੀਨ ਵਿੱਚ ਹੜ੍ਹ ਦੇ ਪਾਣੀ ਦੇ ਨਿਕਾਸ ਬਾਰੇ ਪ੍ਰਸਾਸ਼ਨ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਵੀ ਠੋਸ ਕਾਰਵਾਈ ਨਾ ਕੀਤੇ ਜਾਣ ਖਫ਼ਾ ਹੋਏ ਸਨ। ਇਸ ਦੌਰਾਨ ਭਾਵੇਂ ਪ੍ਰਸ਼ਾਸਨ ਨੇ ਇਨ੍ਹਾਂ ਪੀੜ੍ਹਤ ਲੋਕਾਂ ਨੂੰ ਵਾਰ ਵਾਰ ਇਹ ਵਿਸ਼ਵਾਸ ਦਿਵਾਇਆ ਸੀ ਕਿ ਇਸ ਪਾਣੀ ਦੇ ਨਿਕਾਸ ਲਈ ਲੁਧਿਆਣਾ ਤੋਂ ਪਾਣੀ ਕੱਢਣ ਲਈ ਪੰਪ ਤਿੰਨ ਵਜੇ ਤੱਕ ਪੁੱਜ ਜਾਣਗੇ, ਪਰ ਇਹ ਪੰਪ ਨਹੀਂ ਪੁੱਜੇ। ਸ: ਰਾਜੇਵਾਲ ਨੇ ਇਸ ਲਈ ਲੋਕ ਨਿਰਮਾਣ ਵਿਭਾਗ ਅਤੇ ਵੱਡੀਆਂ ਸੜਕਾਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਹੈ ਕਿ ਨੈਸ਼ਨਲ ਹਾਈਵੇ ਵਰਗੀਆਂ ਸੜਕਾਂ ਬਣਾਉਣ ਵਾਲਿਆਂ ਵੱਲੋਂ ਸੜਕਾਂ ਦੇ ਹੇਠੋਂ ਵਿੱਚੀਂ ਪਾਣੀ ਦੇ ਨਿਕਾਸ ਲਈ ਕੋਈ ਪੁਲੀਆ ਬਗੈਰਾ ਬਣਾ ਕੇ ਪੁਖਤਾ ਪ੍ਰਬੰਧ ਨਹੀ ਕੀਤੇ, ਜਿਸ ਕਾਰਨ ਅੱਜ ਹਲਾਤ ਇਥੋਂ ਤੱਕ ਪੁੱਜ ਗਏ। ਉਨ੍ਹਾਂ ਹੋਰ ਕਿਹਾ ਕਿ ਕਾਫੀ ਪਿੰਡਾਂ ਦੇ ਲੋਕਾਂ ਵੱਲੋਂ ਤਾਂ ਸੜਕਾਂ ਤੋੜ ਕੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਗਏ ਹਨ।

4 ਜੁਲਾਈ ਦੀ ਟਰੇਸੀ ਕੇ ;ਲੀਫੋਰਨੀਆ ਪਰੇਡ ਵਿੱਚ ਵੀ ਸਿੱਖਾ ਨੇ ਭਾਗ ਲਿਆ।










ਬਹੁਪੱਖੀ ਸੋਚ ਦਾ ਅਲੰਬਰਦਾਰ - ਪੰਜਾਬ ੀ ਡੇਲੀ
ਕੈਨੇਡਾ ਡੇਅ ਮੇਲਾ ਕਰਨ ਅਤਿ ਮਹੱਤਵ – ਮੇਅਰ ਫੈਨਿਲ
ਅਸੀਂ ਰੰਗਾਂ ਦੇ ਲਲਾਰੀ ਨਹੀਂ ਰੰਗਾਂ ਦੇ ਵਪਾਰੀ ਹਾਂ – ਡਾ. ਨਾਜ਼

ਬਰੈਂਪਟਨ/ਡੇਲੀ ਬਿਓਰੋ/ਜੁਲਾਈ 4 2010:- ਸੰਨ 2004 ਵਿੱਚ ਪੰਜਾਬੀ ਪ੍ਰੈੱਸ ਕਲੱਬ ਵਲੋਂ ਇੱਕ ਮਤਾ ਪਾਸ ਕੀਤਾ ਗਿਆ ਕਿ ਕੈਨੇਡਾ ਵਿੱਚ ਛਪਦੀਆਂ ਅਖਬਾਰਾਂ ਕੈਨੇਡਾ ਦੀੳਾਂ ਖਬਰਾਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕਰਨ। ਇਸ ਫੈਸਲੇ ਵਿੱਚ ਅੱਗੇ ਕਿਹਾ ਗਿਆ ਸੀ ਕਿ ਮੈਂਬਰ ਅਖਬਾਰਾਂ ਦੇ ਮੁੱਖ ਪੰਨੇ ਤੇ ਅਤੇ ਓਵਰਆਲ 60% ਖਬਰਾਂ ਕੈਨੇਡਾ ਬਾਰੇ ਹੋਣ। ਇਸ ਫੈਸਲੇ ਤੇ ਅਮਲ ਕਰਦਿਆਂ ਪੰਜਾਬੀ ਡੇਲੀ ਦੇ ਸੁਹਿਰਦ ਪ੍ਰਬੰਧਕਾਂ ਨੇ ਸੰਨ 2007 ਵਿੱਚ ਇਸ ਅਖਬਾਰ ਦੀ ਘੁੰਡ ਚੁਕਾਈ ਵੇਲੇ ਇਹ ਐਲਾਨ ਕਰ ਦਿੱਤਾ ਸੀ ਕਿ ਪੰਜਾਬੀ ਡੇਲੀ ਕੈਨੇਡਾ ਨੂੰ ਪ੍ਰਮੁੱਖ ਰੱਖਦੇ ਖਬਰਾਂ ਅਤੇ ਆਰਟੀਕਲ ਪ੍ਰਕਾਸ਼ਤ ਕਰਿਅ ਕਰੇਗੀ। ਇਸ ਅਮਲ ਨੂੰ ਅੱਗੇ ਤੋਰਨ ਲਈ ਅੱਜ ਪੰਜਾਬੀ ਡੇਲੀ ਨੇ ਕੈਨੇਡਾ ਡੇਅ ਨੂੰ ਸਮਰਪਿਤ ਮੇਲੇ ਦਾ ਦੀ ਪਿਰਤ ਪਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਸੁਖਦੇਵ ਸਿੰਘ ਗਿੱਲ ਦੀ ਅੱਜ ਬੋਲਿਆ ਇਹ ਸ਼ੇਅਰ ਕਿ “ਕੁੱਝ ਲੋਕ ਜੋ ਚਲਤੇ ਹੈਂ ਜ਼ਮਾਨੇ ਕੇ ਸਾਥ ਮਗਰ ਮਰਦ ਵੋ ਹੋਤੇ ਹੈਂ ਜੋ ਜ਼ਮਾਨਾ ਬਦਲ ਦੇਤੇ ਹੈਂ” ਸੱਚਮੁੱਚ ਹਕੀਕਤ ਸੀ। ਪੰਜਾਬੀ ਡੇਲੀ ਵਲੋਂ ਅੱਜ ਦੀ ਆਵਾਜ਼, ਅਣਖੀਲਾ ਪੰਜਾਬ ਰੇਡੀਓ, ਸੁਰ ਸਾਜ਼ ਰੇਡੀਓ, ਸਰਗਮ ਰੇਡੀਓ ਅਤੇ ਮਹਿਫਲ ਮੀਡੀਏ ਦੇ ਸਹਿਯੋਗ ਨਾਲ ਉਹ ਪਿਰਤ ਪਾਈ ਹੈ ਜਿਸ ਦੀ ਲੀਹ ਤੇ ਆਉਣ ਵਾਲੇ ਸਮ੍ਹੇਂ ਵਿੱਚ ਅਨੇਕਾਂ ਮੇਲੇ ਹੋਣ ਦੀ ਸੰਭਾਵਨਾ ਹੈ। ਸੁਰਜੀਤ ਪਾਤਰ ਦੀਆਂ ਇਹ ਲਾਈਨਾਂ ਕਿ “ ਅਸੀਂ ਰਾਹਾਂ ਤੇ ਨਹੀਂ ਚੱਲਦੇ, ਜਿਥੇ ਅਸੀਂ ਚੱਲਦੇ ਹਾਂ ਉਥੇ ਰਾਹ ਬਣਦੇ ਨੇ” ਬੋਲਦਿਆਂ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਜਿਸ ਅਦਾਰੇ ਵਿੱਚ ਸੁਹਿਰਦ, ਸਖਤ ਮਿਹਨਤ ਅਤੇ ਇਮਾਨਦਾਰੀ ਨਾਲ ਪਰਚੇ ਨੂੰ ਸਮਾਜ ਦਾ ਇੱਕ ਥੰਮ ਸਮਝ ਕੇ ਹਰ ਰੋਜ਼ ਪ੍ਰਕਾਸ਼ਤ ਕਰਨ ਵਾਲੇ ਲੋਕ ਜੁੜੇ ਹੋਣ, ਉਹ ਨਵੇਂ ਰਾਹ ਅਤੇ ਨਵੀਆਂ ਲੀਹਾਂ ਹੀ ਪਾਵੇਗਾ। ਸ੍ਰ. ਹੰਸਰਾ ਨੇ ਕਿਹਾ ਕਿ ਅੱਜ ਪੌਣਾਂ ਪੰਜਾਬੀਆਂ ਲਈ ਪ੍ਰੇਮ ਦਾ ਰੰਗ ਘੋਲ੍ਹ ਰਹੀਆਂ ਹਨ, ਦੂਰੋਂ ਦੂਰੋਂ ਲੋਕ ਪੰਜਾਬੀਅਤ ਦੇ ਗੋਤੇ ਖਾਂਦੇ ਸਾਡੀ ਸਦਾਕਤ ਤੇ ਫਿਦਾ, ਇਥੇ ਪ੍ਰੀਵਾਰਾਂ ਸਮੇਤ ਪੁੱਜ ਰਹੇ ਹਨ। ਸ੍ਰ. ਹੰਸਰਾ ਨੇ ਕਿਹਾ ਕਿ ਇਹ ਉਹ ਖੁਮਾਰੀ ਹੈ ਜਿਸਦੀ ਲੋਰ ਧੁਰ ਦੁਰਗਾਹੋਂ ਹੁਲਾਰੇ ਦਿੰਦੀ ਹੈ।
ਅੱਜ ਪੰਜਾਬੀ ਡੇਲੀ ਅਖਬਾਰ ਵਲੋਂ ਅੱਜ ਦੀ ਆਵਾਜ਼, ਸਰਗਮ, ਸੁਰ ਸਾਜ ਅਤੇ ਅਣਖੀਲਾ ਪੰਜਾਬ ਰੇਡੀਓ ਦੇ ਸਹਿਯੋਗ ਨਾਲ ਆਪਣੇ ਦਫਤਰ ਦੇ ਪਿਛਲੇ ਪਾਸੇ ਧੁਮ ਧੜੱਕੇ ਵਾਲੇ ਇਕੱਠ ਵਾਲਾ ਮੇਲਾ ਅਯੋਜਿਤ ਕੀਤਾ ਗਿਆ। ਜਿਸ ਦਾ ਅਸਲੀ ਮਕਸਦ ਕੈਨੇਡਾ ਡੇ ਨੂੰ ਮਨਾਉਣਾ ਸੀ। ਇਸ ਮੇਲੇ ਦੀ ਰੌਣਕ ਵਧਾਉਂਦੇ ਸਿਰ ਕੱਢਵੇਂ ਸਿਤਾਰੇ, ਗਵੰਤਰੀ, ਕੱਵਾਲ, ਭੰਗੜੇ ਦੇ ਜਾਦੂਗਰ, ਇੰਟ੍ਰਨੈਸਨਲ਼ ਢਾਡੀ ਜੱਥਾ ਅਤੇ ਬੇਸ਼ੁਮਾਰ ਕਲਾਕਾਰ ਸਜਾਵਟ ਅਤੇ ਸਿ਼ੰਗਾਰ ਬਣੇ। ਇਹਨਾ ਦੇ ਤਰਤੀਬ ਵਾਰ ਨਾਂ ਹਨ। ਦੀਪ ਜੰਡੂ, ਕੱਵਾਲ ਸ਼ਾਹਿਦ ਅਲੀ ਖਾਨ, ਪਰਮਜੀਤ ਹੰਸ, ਮਨਜੀਤ ਉੱਪਲ, ਹੈਰੀ ਸੰਧੂ, ਬਲਜੀਤ ਸੰਧੂ, ਮੈਡਮ ਇੰਡੀ ਰੇਅ, ਰਾਜੂ ਅਤੇ ਜੁਝਾਰ ਮਾਹਲ। ਟੋਰਾਂਟੋ ਦੇ ਆਪਣੇ ਦੇਸੀ ਬੈਂਡ ਨੂੰ ਮਾਹੌਲ ਬੰਨ ਦੇਣ ਵਿੱਚ ਖਾਸ ਵਧਾਈ ਦਿਤੀ ਜਾਂਦੀ ਹੈ। ਢਾਡੀ ਜੱਥੇ ਨੇ ਸ਼ਰੂਆਤ ਵਿੱਚ ਰੰਗ ਬੰਨ੍ਹ ਦਿੱਤੇ ਜਿਸ ਨਾਲ ਸਾਰੇ ਖਾਲਸਾ ਨੂੰ ਇੱਕ ਮਹਾਨ ਜਾਗ੍ਰਿਤੀ ਲਈ ਚੇਤਾਵਨੀ ਅਤੇ ਪੰਜਾਬੀ ਡੇਲੀ ਨੂੰ ਅਜੇਹੇ ਵਿਲੱਖਣ ਕਿਸਮ ਦੇ ਪ੍ਰੋਗਰਾਮ ਤੇ ਵਧਾਈ ਦਿੱਤੀ।
ਇਸ ਮੇਲੇ ਵਿੱਚ ਮੇਅਰ ਸੂਜ਼ਨ ਫੈਨਲ ਨੇ ਸਿ਼ਰਕਤ ਕੀਤੀ। ਉਹਨਾ ਸਾਰੇ ਪੰਜਾਬੀ ਲੋਕਾਂ ਨੂੰ ਕੈਨੇਡਾ ਨੂੰ ਅਪਣਾ ਦੇਸ਼ ਅਪਨਾਉਣ ਲਈ ਵਧਾਈ ਦਿੱਤੀ ਅਤੇ ਅਜੇਹੇ ਪ੍ਰਗਰਾਮ ਨੂੰ ਅਰੰਭ ਕਰਨ ਅਤੇ ਕੈਨੇਡਾ ਡੇਅ ਤੇ ਕੈਨੇਡਾ ਦੀ ਕੇਕ ਕੱਟ ਕੇ ਮੁਬਾਰਿਕਬਾਦ ਆਖੀ। ਸੂਜ਼ਨ ਫੈਨਲ ਦਾ ਇਹ ਕਹਿਣਾ ਕਿ ਮੈਨੂੰ ਮਾਣ ਹੈ ਕਿ ਮੈਂ ਬਰੈਂਪਟਨ ਵਰਗੇ ਸ਼ਹਿਰ ਦੀ ਮੇਅਰ ਹਾਂ।
ਮੇਅਰ ਸੂਜ਼ਨ ਫੈਨਿਲ ਨੇ ਇਸ ਮੇਲੇ ਉੱਤੇ ਫਰੇਮ ਕੀਤੇ ਚਾਰਟਰ ਆਫ ਰਾਈਟ ਉਨ੍ਹਾਂ ਪ੍ਰੀਵਾਰਾਂ ਨੂੰ ਦਿੱਤੇ ਜਿਹੜੇ ਪ੍ਰੀਵਾਰਾਂ ਸਮੇਤ ਪਹਿਲਾਂ ਮੇਲੇ ਵਿੱਚ ਸ਼ਾਮਲ ਹੋਏ ਸਨ। ਇਨ੍ਹਾਂ ਵਿੱਚ ਸ: ਸੁਰਜੀਤ ਸਿੰਘ ਮਾਹਲ, ਸ: ਭਿੰਦਾ ਗਿੱਲ, ਸ:ਹਰਪ੍ਰੀਤ ਕੰਡੋਲ੍ਹਾ, ਸ: ਅੰਮ੍ਰਿਤ ਸਿੰਘ ਤੂਰ, ਉਰਮਲਾ ਸੰਧਾਵਾਲੀ, ਸੁਖਪਾਲ ਚੱਡਾ, ਸੁਰਿੰਦਰ ਬਰਾੜ, ਹਰਿੰਦਰ ਸਿੰਘ, ਨਿਰੰਜਣ ਸਿੰਘ, ਪਿਆਰਾ ਸਿੰਘ ਨੂਰ ਪੁਰੀ, ਮੋਹਨ ਸਿੰਘ ਪੰਨੂੰ, ਅਮਰਜੀਤ ਸਿੰਘ, ਜੱਸ ਪੂਨੀਆ, ਸੁਖਦੇਵ ਸਿੰਘ ਮਨਪ੍ਰੀਤ ਦਿਓਲ। ਇਸ ਮੇਲੇ ਵਿੱਚ ਕੌਂਸਲਰ ਵਿੱਕੀ ਢਿਲੋਂ ਅਤੇ ਜੌਹਨ ਸਪਰੋਵੀਐਰੀ ਨੇ ਵੀ ਹਾਜ਼ਰੀ ਲੁਆਈ। ਸ: ਗੁਰਦੀਸ਼ ਮਾਂਗਟ ਅਤੇ ਅਣਗਿਣਤ ਪੱਤਵੰਤੇ ਸੱਜਣਾਂ ਨੇ ਇਸ ਮੇਲੇ ਨੂੰ ਚਾਰ ਚੰਦ ਲਾਏ। ਜੋਗਿੰਦਰ ਸਿੰਘ ਗਰੇਵਾਲ, ਮਨਜੀਤ ਮਾਂਗਟ, ਮੱਟੂ ਟਰੱਕ ਬਿਜ਼ਨਿਸ ਦੇ ਮਾਲਿਕ ਅਤੇ ਟਰਾਂਸਪੋਰਟਰ ਨਰਿੰਦਰਜੀਤ ਸਿੰਘ ਮੱਟੂ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ।
ਕਸ਼ਮੀਰ ਸਿੰਘ ਜੀ ਅਤੇ ਜਪਨਮ ਬਰਾੜ, ਬੈਸਟ ਬਾਰਗੇਨ ਕਾਰਪਿੱਟ ਐਂਡ ਹਾਰਡ ਵੁੱਡ ਦਾ ਸਾਥ ਅਤੇ ਸਪਾਂਸਰ ਸਿ਼ੱਪ, ਯੂ.ਕੇ. ਪਰੋਡਕਸ਼ਨ ਦਾ ਸਾਊਂਡ ਪ੍ਰੋਡਕਸਨ, ਫਰੈਂਡ ਵਿਡੀਓ, ਸੁਰ ਸਾਗਰ, ਰੌਣਕ ਪੰਜਾਬ ਅਤੇ ਖਾਸ ਕਰਕੇ ਹੇਤੀ ਵਾਲੇ ਸੰਕਟ ਵਿੱਚ ਲੰਗਰ ਦੇ ਅਯੋਜਨ ਤੇ ਇਹਨਾ ਸੱਜਣਾ ਦਾ ਖਾਸ ਕਰਕੇ ਐਮ: ਸੀ ਟਹਿਲ ਸਿੰਘ ਬਰਾੜ ਨੇ ਧੰਨਵਾਦ ਕੀਤਾ। ਆਪਣਾ ਪੰਜਾਬ ਟੈਂਟ ਹਾਊਸ ਦੇ ਮੱਖਣ ਬਰਾੜ ਦਾ ਯੋਗਦਾਨ ਵੀ ਕਿਸੇ ਕਦਰੇ ਘਟ ਨਹੀਂ ਸੀ। ਦੇਸੀ ਬੈਂਡ ਦੀ ਸਿਰਕੱਢ ਕਲਾਕਾਰ ਅਤੇ ਆਵਾਜ਼ ਦੀ ਮਲਿਕਾ ਅਦਾਕਾਰਾ ਐਂਡੀ ਰਾਏ, ਪੱਮਾਂ ਹੰਸ, ਰਾਜੂ ਸਹਿਦੇਵ, ਮਨਜੀਤ ਸੰਧੂ, ਹੈਰੀ ਸੰਧੂ, ਮਨਜੀਤ ਉੱਪਲ ਜੀ ਦੀ ਹਲਾ ਦੇਣ ਵਾਲੀ ਜਾਦੂਗਰੀ ਨੇ ਲੋਕਾਂ ਨੂੰ ਮੰਤਰਮੁਗਦ ਕਰੀ ਰੱਖਿਆ ਗਈ। ਟਹਿਲ ਸਿੰਘ ਬਰਾੜ ਦੀ ਐਮ:ਸੀ ਦੀ ਨਿਭਾਈ ਭੂਮਿਕਾ ਦੀ ਬਾਬਤ ਇਹ ਕਿਹਾ ਜਾ ਸਕਦਾ ਹੈ ਕਿ ਉਹ ਇਸ ਕੰਮ ਲਈ ਇਸ ਪ੍ਰਕਾਰ ਲਗਦੇ ਹਨ ਕਿ ਉਹ ਇਹ ਕੰਮ ਪ੍ਰੋਫੈਸ਼ਨਲ ਤਰੀਕੇ ਨਾਲ ਕਰ ਸਕਦੇ ਹਨ। ਬਿਲਕੁੱਲ ਜਿਵੇਂ ਖੋਸਾ ਸਾਹਿਬ ਦਾ ਯੋਗਦਾਨ ਵੀ ਅਪਣੇ ਆਪ ਵਿੱਚ ਬੜਾ ਹੀ ਕਲਾ ਆਤਮਿਕ ਹੈ। ਦੇਸੀ ਬੈਂਡ ਦੀ ਸਿ਼ਖਰ ਦੀ ਕਲਾਕਾਰ ਇੰਦੀ ਰਾਏ ਨੇ ਵੀ ਅਪਣਾ ਰੰਗ ਬੰਨ੍ਹ ਦਿੱਤਾ। ਪਰਮ ਹੰਸ ਦੀ ਆਵਾਜ਼ ਨੇ ਅਪਣੇ ਵੱਡੇ ਭਰਾ ਹੰਸ ਰਾਜ ਹੰਸ ਦੀ ਯਾਦ ਨੂੰ ਤਾਜ਼ਾ ਕੀਤਾ। ਜਗਜੀਤ ਅਤੇ ਚਿੱਤਰਾ ਦੇ ਟੱਪੇ ਜੋ ਇਸ ਨੇ ਇੰਦੀ ਰਾਏ ਨਾਲ ਗਾਏ; ਇੱਕ ਵਿਲੱਖਣਤਾ ਰੱਖਦੇ ਹਨ। ਸਾਰਾ ਹੀ ਮਹੌਲ ਇਸ ਪ੍ਰਕਾਰ ਲੱਗਦਾ ਸੀ ਜਿਵੇਂ ਬਿਜਲੀ ਦੇ ਚਾਰਜ ਨਾਲ ਗਰਮਾਇਆ ਹੋਵੇ।
ਇਸ ਸਾਰੇ ਮਾਹੌਲ ਦੇ ਦਰਮਿਆਨ ਪ੍ਰਮਿੰਦਰ ਸਿੰਘ ਗਰੇਵਾਲ ਜੋ ਕਿ ਵਾਰਡ 3- 4 ਤੋਂ ਸਿਟੀ ਕੌਂਸਲ ਲਈ ਖੜੇ ਹਨ ਉਹਨਾ ਨੇ ਵੀ ਸਿ਼ਰਕਤ ਕੀਤੀ। ਮੋਹਨ ਸਿੰਘ ਖੰਗੂੜਾ ਜੀ ਜੋ ਸਕੂਲ ਟਰੱਸਟੀ ਬੋਰਡ ਲਈ ਕੈਂਡੀਡੇਟ ਹਨ ਨੇ ਵੀ ਇਸ ਪੰਜਾਬੀ ਮੇਲੇ ਵਿੱਚ ਸ਼ਮੂਲੀਅਤ ਕੀਤੀ। ਇਸ ਮੇਲੇ ਵਿੱਚ ਗੀਤਾਂ ਦੇ ਪਿੱਛੇ ਇੱਕ ਗਲ ਖਾਸ ਸੀ ਕਿ ਸਾਰੇ ਗਾਇਕਾਂ ਨੇ ਸਾਫ ਸੁਥਰੀ ਗਾਇਕੀ ਕੀਤੀ। ਮੱਖਣ ਬਰਾੜ ਦਾ ਗੀਤਾਂ ਨਾਲ ਰਿਸ਼ਤਾ ਬੜਾ ਗਹਿਰਾ ਹੈ। “ਅਪਣਾ ਪੰਜਾਬ ਹੋਵੇ” ਵਾਲੇ ਬਰਾੜ ਨੇ ਆਪਣੇ ਸ਼ੇਅਰਾਂ ਨਾਲ ਜੋ ਵਿਅੰਗ ਦਾ ਇੱਕ ਮਹਾਨ ਕਟਾਕਸ਼ ਕੀਤਾ ਉਹ ਤਾਲੀਆਂ ਨਾਲ ਸਰੋਤਿਆਂ ਨੇ ਸਵਿਕਾਰ ਕੀਤਾ। ਹੈਰੀ ਸੰਧੂ ਆਪਣੇ ਹੀ ਸ਼ਹਿਰ ਦੇ ਜਵਾਨ ਗਾਇਕ ਹਨ, ਨੇ ਮੰਗਲ ਹਠੂਰ ਦਾ ਲਿਖਿਆ ਕਬੱਡੀ ਦੀ ਸਿਫਤ ਵਾਲਾ ਗੀਤ ਗਾ ਕੇ ਨਸਿ਼ਆਂ ਖਿਲਾਫ ਨੌਜੁਆਨਾਂ ਨੂੰ ਇੱਕ ਚੇਤਾਵਨੀ ਦਿੱਤੀ। ਮਨਜੀਤ ਓਪੱਲ ਦਾ ਸਵਾਗਤ ਅਤੇ ਇਸ ਦੀ ਆਵਾਜ਼ ਬੜੀ ਲੋਚ ਅਤੇ ਬੁਲੰਦੀ ਰੱਖਦੀ ਹੈ। ਜਸਵਿੰਦਰ ਖੋਸਾ ਦਾ ਬੇਮਿਸਾਲ ਸਹਿਯੋਗ ਅਤੇ ਸਾਥ ਜਿਸ ਨੇ ਦੀਪੀ ਜੀ ਨੂੰ ਸਾਰੇ ਸਰੋਤਿਆਂ ਦੇ ਰੂਬਰੂ ਕੀਤਾ। ਏਸ਼ੀਅਨ ਫੂਡ ਸੈਂਟਰ ਦੀ ਫੂਡ ਸਪਲਾਈ ਲਈ ਮਦਦ ਬੜੀ ਹੀ ਸ਼ਲਾਘਾ ਯੋਗ ਸੀ। ਦਵਿੰਦਰ ਕੌਰ ਬੈਂਸ ਤੋਂ ਇਲਾਵਾ ਖੋਸਾ ਸਾਹਿਬ ਦੀ ਟੀਮ ਦੇ ਮੱਮੂ ਸ਼ਰਮਾਂ ਨੇ ਵੀ ਵਧ ਚੜ੍ਹ ਕੇ ਸਹਿਯੋਗ ਦਿੱਤਾ। ਜੋਗਿੰਦਰ ਸਿੰਘ ਗਰੇਵਾਲ, ਅਮਰ ਪੱਡਾ (ਨੱਚਦਾ ਪੰਜਾਬ ਵਾਲੇ) ਇਹਨਾ ਸਾਰਿਆਂ ਨੇ ਧੰਨਵਾਦ ਦੀ ਭੂਮਿਕਾ ਨਿਭਾਈ। ਗਰੇਵਾਲ ਜੀ ਨੇ ਸਾਰੇ ਆਏ ਸੱਜਣਾ ਦਾ ਪੰਜਾਬੀ ਪ੍ਰੈੱਸ ਕਲੱਬ ਵਲੋਂ ਧੰਨਵਾਦ ਕੀਤਾ। ਗਰੇਵਾਲ ਜੀ ਨੇ ਇਹ ਦੱਸਿਆ ਕਿ ਸਾਡੇ ਇਸ ਪੰਜਾਬੀ ਮੀਡੀਏ ਨੇ ਚੱਲਣ ਅਤੇ ਮਿਆਰੀ ਸਾਹਿਤਕਾਰੀ ਨਾਲ ਲਗਦੀ ਗਲ ਬਾਤ ਨੂੰ ਸਾਹਮਣੇ ਰੱਖਿਆ ਹੈ। ਅਤੇ ਉਹਨਾ ਨੇ ਅਜੇਹੇ ਮਿਆਰ ਨੂੰ ਕਾਇਮ ਰੱਖਣ ਲਈ ਬੇਨਤੀ ਕੀਤੀ।
ਡਾ. ਸਲਮਾਨ ਨਾਜ਼ ਨੇ ਪੰਜਾਬੀ ਡੇਲੀ ਅਖਬਾਰ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕੁੱਝ ਲੋਕ ਇਸ ਪਰਚੇ ਨੂੰ ਖਾਲਸਈ ਰੰਗਤ ਵਾਲਾ ਅਖਬਾਰ ਕਹਿ ਕੇ ਘਟਾਅ ਕਰਨ ਦੀ ਕੋਸਿ਼ਸ਼ ਕਰਦੇ ਹਨ ਪਰ ਪੰਜਾਬੀ ਡੇਲੀ ਬਹੁਪੱਖੀ ਸੋਚ ਦਾ ਅਲੰਬਰਦਾਰ ਹੈ। ਇਸ ਪਰਚੇ ਨਾਲ ਸਿੱਖਾਂ ਤੋਂ ਇਲਾਵਾ ਕ੍ਰਿਸਚੀਅਨ ਅਤੇ ਹਿੰਦੂ ਧਾਰਮਿਕ ਪਿਛੋਕੜ ਵਾਲੇ ਲੋਕ ਜੁੜੇ ਹੋਏ ਹਨ। ਅਸੀਂ ਦਾਹਵੇ ਨਾਲ ਕਹਿਣਾ ਚਾਹੁਮਦੇ ਹਾਂ ਕਿ ਪੰਜਾਬੀ ਡੇਲੀ ਨਿਰਪੱਖ ਅਖਬਾਰ ਹੈ, ਜਿਸ ਵਿੱਚ ਜੋ ਤੁਸੀਂ ਲਿਖ ਕੇ ਭੇਜਣਾ ਚਾਹੁੰਦੇ ਹੋ ਉਹ ਅਸੀਂ ਛਾਪਾਂਗੇ ਪਰ ਅਗਰ ਤੁਸੀਂ ਨਹੀਂ ਲਿਖਣਾ ਤਾਂ ਜੋ ਅਸੀਂ ਲਿਖ ਕੇ ਉਸਨੂੰ ਬਰਦਾਸ਼ਤ ਕਰੋ। ਕੈਨੇਡਾ ਡੇਅ ਮੇਲੇ ਦੇ ਸਹਿ ਪ੍ਰਬੰਧਕ ਸੁਖਦੇਵ ਸਿੰਘ (ਸੰਚਾਲਕ ਅੱਜ ਦੀ ਆਵਾਜ਼ ਰੇਡੀਓ” ਨੇ ਗਰਜਵੀਂ ਆਵਾਜ਼ ਵਿੱਚ ਕਿਹਾ ਕਿ ਕੈਨੇਡਾ ਦੁਨੀਆਂ ਦਾ ਬਿਹਤਰੀਨ ਦੇਸ਼ ਹੈ, ਜਿਥੇ ਹੱਕ ਸੱਚ ਇਨਸਾਫ ਦੀ ਗੱਲ ਕਰਨ ਦੀ ਖੁੱਲ ਹੈ। ਉਂ੍ਹਾਂ ਕਿਹਾ ਕਿ ਪੰਜਾਬੀ ਡੇਲੀ, ਅੱਜ ਦੀ ਆਵਾਜ਼ ਜਾਂ ਅਣਖੀਲਾ ਪੰਜਾਬ ਹੀ ਨਹੀਂ ਬਲਕਿ ਪ੍ਰੈੱਸ ਕਲੱਬ ਦੇ ਬਹੁਤਾਤ ਅਦਾਰੇ ਠੱਗ ਬਾਬਿਆਂ ਦੀਆਂ ਐਡਾਂ ਨੂੰ ਮੂੰਹ ਨਹੀਂ ਲਾਉਂਦੇ। ਉਨ੍ਹਾਂ ਇੱਕ ਮੌਕਾ ਦੱਸਿਆ ਕਿ ਪਿਛਲੇ ਕੁੱਝ ਹਫਤੇ ਇੱਕ ਹੱਥ ਵੇਖਣ ਵਾਲੇ ਬਾਬੇ ਦਾ ਫੋਨ ਆ ਰਿਹਾ ਸੀ ਕਿ ਮੈਂ ਐਡ ਕਰਨੀ ਹੈ। ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਅਗਰ ਤੂੰ ਇਹ ਨਹੀਂ ਜਾਣ ਸਕਿਆ ਕਿ ਮੈਂ ਅਜਿਹੀਆਂ ਐਡਾਂ ਨਹੀਂ ਲਾਉਂਦਾ ਤਾਂ ਤੂੰ ਲੋਕਾਂ ਨੂੰ ਕੀ ਦੱਸਦਾ ਹੋਵੇਂਗੇ। ਉਨ੍ਹਾਂ ਸਮੁੱਚੀ ਪ੍ਰੈੱਸ ਕਲੱਬ, ਏਸ਼ੀਅਨ ਫੂਡ ਸੈਂਟਰ ਅਤੇ ਮੀਡੀਏ ਦੇ ਸਮੂਹ ਦਾ ਧੰਨਵਾਦ ਕੀਤਾ। ਧਰਮਪਾਲ ਸਿੰਘ ਸ਼ੇਰ ਗਿੱਲ ਨੇ ਅਪਣੇ ਸੀਨੀਅਰ ਕਲੱਬ ਫਾਦਰ ਟੋਬਿਨ ਦੀ ਸ਼ਮੂਲੀਅਤ ਲਈ ਅਪਣੀ ਹਾਜ਼ਰੀ ਲਗਵਾਈ। ਸ਼ਾਹਿਦ ਅਲੀ ਖਾਨ- ਕੱਵਾਲ ਨੇ ਅਪਣੇ ਫੱਨ ਦਾ ਮੁਜ਼ਾਹਿਰ ਕੀਤਾ ਅਤੇ ਅੱਲਾ ਹੂ ਅੱਲਾ ਹੂ ਵਾਲੀ ਹਮਦ ਨਾਲ ਪ੍ਰੋਗਰਾਮ ਦਾ ਆਗ਼ਾਜ਼ ਕੀਤਾ। ਸਰੋਤੇ ਮੰਤਰਮੁਗਧ ਹੋ ਕੇ ਸੁਣ ਰਹੇ ਸਨ। ਤੁਰਿਆ ਤੁਰਿਆ ਜਾ ਫਰੀਦਾ ਇੱਕ ਜਾਦੂਗਰੀ ਵਾਲੀ ਕੱਵਾਲੀ ਸੀ। ਅਸਲ ਵਿੱਚ ਇਹ ਕਹਿ ਲਵੋ ਕਿ ਸ਼ਾਹਿਦ ਅਲੀ ਖਾਨ ਨੇ ਸਾਰਾ ਮੇਲਾ ਲੁੱਟ ਲਿਆ। ਅਸੀਂ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਬੇਸ਼ਕ ਪੰਜਾਬੀ ਡੇਲੀ ਵੱਲੋਂ ਪਹਿਲੀ ਪੁਲਾਂਘ ਸੀ ਪਰ ਇਸ ਵਿੱਚ ਜੁੜਿਆ ਕੋਈ ਹਜ਼ਾਰਾਂ ਲੋਕਾਂ ਦਾ ਇਕੱਠ ਇਹ ਸਿੱਧ ਕਰਦਾ ਹੈ ਕਿ ਪੰਜਾਬੀ ਡੇਲੀ ਅਖਬਾਰ ਕਿਥੋਂ ਤਕ ਮਕਬੂਲੀਅਤ ਹਾਸਿਲ ਕਰ ਗਿਆ ਹੈ।
ਸੁਖਮਿੰਦਰ ਸਿੰਘ ਹੰਸਰਾ ਦਾ ਮੇਲਾ ਕਰਨ ਦਾ ਇਹ ਯਤਨ ਇੱਕ ਅਪਣੇ ਆਪ ਵਿੱਚ ਵੀ ਮੀਲ ਪੱਥਰ ਹੈ। ਡਾ: ਨਾਜ਼ ਦਾ ਅਤੇ ਸੁਖਦੇਵ ਸਿੰਘ ਗਿੱਲ ਦਾ ਇਹ ਕਥਨ ਕਿ ਜੇ ਅੱਜ ਜੇ ਬੇਬਾਕ ਪੱਤ੍ਰਕਾਰੀ ਦਾ ਮੁਹਰੀ ਕੋਈ ਅਖਬਾਰ ਹੈ ਤੇ ਉਹ ਸਿਰਫ ਪੰਜਾਬੀ ਡੇਲੀ ਹੀ ਹੈ। ਅਦਾਰਾ ਡੇਲੀ ਪੰਜਾਬੀ ਸਾਰੇ ਹੀ ਸਹਿਯੋਗੀਆਂ ਅਤੇ ਸਹਾਇਤਾ ਕਾਰੀਆਂ ਦਾ ਦਿਲੋਂ ਧੰਨਵਾਦੀ ਹੈ। ਖਾਸ ਕਰਕੇ ਇਹ ਕਦੀ ਵੀ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ ਕਿ ਸ: ਟਹਿਲ ਸਿੰਘ ਬਰਾੜ ਇੱਕ ਬੜਾ ਹੀ ਸੁਹਿਰਦ ਅਤੇ ਸੁਘੜ ਪੱਤ੍ਰਕਾਰ ਹੋਣ ਦੇ ਨਾਲ ਨਾਲ ਕਮਾਲ ਦਾ ਐਮ: ਸੀ ਵੀ ਹੈ। ਦਿਲੀ ਧੰਨਵਾਦ।

ਪ੍ਰਸ਼ਾਸਨ ਚੌਕਸ ਹੋਇਆ 50 ਪਿੰਡਾ ਦੀ ਫਸਲ ਅਜੇ ਵੀ ਪਾਣੀ ਹੇਠ
ਸਮੇ ਤੇ ਸਫਾਈ ਹੁੰਦੀ ਤਾ ਕਿਸਾਨਾ ਦਾ ਨੁਕਸਾਨ ਨਾ ਹੁੰਦਾ; ਵਿਧਾਇਕ ਮੇਹਰਵਾਨ

ਮਾਛੀਵਾੜਾ 5 ਜੁਲਾਈ-ਸੁਸ਼ੀਲ ਸ਼ਰਮਾ- ਪਿੱਛਲੇ 24 ਘੰਟਿਆ ਤੋ ਭਾਰੀ ਮੀਹ ਪੈਣ ਕਾਰਨ ਇਲਾਕੇ ਦੇ ਪਿੰਡਾ ਦੇ ਖੇਤਾ ਵਿਚ ਇਕੱਠੇ ਭਾਰੀ ਮਾਤਰਾ ਵਿਚ ਬਰਸਾਤ ਦਾ ਪਾਣੀ ਹਾਲਾ ਕਿ ਘਟਨਾ ਸ਼ੁਰੂ ਹੋ ਗਿਆ ਹੈ ਪਰ ਅਜੇ ਵੀ ਹਜ਼ਾਰਾ ਏਕੜ ਝੋਨੇ ਦੀ ਫਸਲ ਵਿਚ ਬਰਸਾਤੀ ਪਾਣੀ ਜਮਾ ਹੋਇਆ ਹੈ ਪ੍ਰਸ਼ਾਸਨ ਦੀ ਗੱਲ ਮੰਨੀਏ ਤਾ ਭਾਰੀ ਮੀਹ ਨੂੰ ਦੇਖਦਿਆ ਅਗਾਮੀ ਪ੍ਰਬੰਧ ਕੀਤੇ ਜਾ ਰਹੇ ਹਨ। ਅੱਜ ਐਸ ਡੀ ਐਮ ਸਮਰਾਲਾ ਨੇ 10 ਤੋ ਵੱਧ ਪਿੰਡਾ ਤੇ ਖੇਤਾ ਵਿਚ ਪਾਣੀ ਜਮਾ ਹੋਣ ਦੀ ਪੁਸ਼ਟੀ ਕੀਤੀ ਇਕੱਠੀ ਕੀਤੀ ਜਾਣਕਾਰੀ ਮੁਤਾਬਿਕ ਗੜ੍ਹੀ,ਰਾਣਵਾ,ਜਲਾਹ ਮਾਜਰਾ,ਪਾਲ ਮਾਜਰਾ,ਨੀਲੋ ਖੋਖਰਾ,ਤਖੱਰਾ,ਪੂੰਨੀਆ,ਭੌਪੁਰ,ਅਕਾਲਗੜ੍ਹ ,ਛੌੜੀਆ, ਹੈਡੋਬੇਟ, ਸੇਰੀਆ, ਲੋਹਾਰੀਆ,ਉਦੋਵਾਲ,ਮਾਣੇਵਾਲ,ਮਹੱਦੀਪੁਰ ਸਮੇਤ ਹੋਰ 50 ਪਿੰਡਾ ਵਿਚ ਬਰਸਾਤੀ ਪਾਣੀ ਨੇ ਆਮ ਜਨਜੀਵਨ ਠੱਪ ਕਰ ਕੇ ਰਖ ਦਿੱਤਾ ਹੈ,ਕਈ ਥਾਵਾ ਤੇ ¦ਿਕ ਰੋਡ ਦੇ ਨਾਲ ਨਾਲ ਮੁਖ ਸੜਕਾ ਵੀ ਇਕੱਤਰ ਪਾਣੀ ਕਾਰਨ ਬੰਦ ਹੋਏ ਪਏ ਹਨ।ਇਸ ਸਬੰਧੀ ਗੱਲ ਕਰਨ ਤੇ ਐਸ ਡੀ ਐਮ ਸਮਰਾਲਾ ਸੁਖਦੇਵ ਸਿੰਘ ਮਾਹਲ ਨੇ ਦਸਿਆ ਕਿ ਬਰਸਾਤੀ ਨਾਲਿਆ ਦੀ ਸਫਾਈ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਧਰ ਪਿੰਡਾ ਦਾ ਦੌਰਾ ਕਰਨ ਆਏ ਇਲਾਕੇ ਦੇ ਵਿਧਾਇਕ ਈਸ਼ਰ ਸਿੰਘ ਮੇਹਰਵਾਨ ਨੇ ਸਰਕਾਰ ਤੇ ਅਧਿਕਾਰੀਆ ਉੱਤੇ ਦੋਸ਼ ਲਾਉਦਿਆ ਕਿਹਾ ਕਿ ਜੇਕਰ ਬਰਸਾਤੀ ਲਾਲਿਆ ਦੀ ਸਫਾਈ ਸਮੇ ਸਿਰ ਕੀਤੀ ਜਾਦੀ ਤਾ ਕਿਸਾਨਾ ਨੂੰ ਇਹ ਦਿਨ ਨਾ ਦੇਖਣਾ ਪੈਦਾ।

ਉਪ ਮੁੱਖ ਮੰਤਰੀ ਅੱਜ ਮਾਛੀਵਾੜਾ ਵਿਚ

ਮਾਛੀਵਾੜਾ 5 ਜੁਲਾਈ-ਸੁਸ਼ੀਲ ਸ਼ਰਮਾ-ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁੱਖਵੀਰ ਸਿੰਘ ਬਾਦਲ ਅੱਜ ਵਿਧਾਨ ਸਭਾ ਹਲਕਾ ਸਮਰਾਲਾ ਦੇ ਪਾਣੀ ਦੀ ਮਾਰ ਹੇਠ ਆਏ ਪਿੰਡਾ ਦਾ ਦੌਰਾ ਕਰਣਗੇ ਇਲਾਕੇ ਦੇ ਵਿਧਾਇਕ ਜਗਜੀਵਨ ਸਿੰਘ ਨੇ ਦਸਿਆ ਕਿ ਛੋਟੇ ਬਾਦਲ ਸਾਹਨੇਵਾਲ ਏਅਰ ਪੋਰਟ ਤੋ ਸੜਕ ਦੇ ਰਸਤੇ ਸਮਰਾਲਾ ਤੇ ਮਾਛੀਵਾੜਾ ਦੇ ਪਿੰਡਾ ਦਾ ਦੌਰਾ ਕਰਨਗੇ ਤੇ ਮੁੱਖ ਮਾਰਗ ਤੇ ਹੀ ਪ੍ਰੈਸ ਨੂੰ ਸੰਬੋਧਨ ਕਰਨਗੇ।

ਮਾਛੀਵਾੜਾ ਵਿਚ ਬੰਦ ਬੇ ਅਸਰ ਰਿਹਾ ਖੁਲ੍ਹੇ ਰਹੇ ਬਜਾਰ

ਮਾਛੀਵਾੜਾ 5 ਜੁਲਾਈ-ਸੁਸ਼ੀਲ ਸ਼ਰਮਾ- ਮਹਿੰਗਾਈ ਦੇ ਵਿਰੁੱਧ ਵੱਖ-ਵੱਖ ਰਾਜਨੀਤਕ ਦਲਾ ਦੇ ਸੱਦੇ ਤੇ ਅੱਜ ਦੇ ਭਾਰਤ ਬੰਦ ਦਾ ਮਾਛੀਵਾੜਾ ਵਿਚ ਕੋਈ ਅਸਰ ਦਿਖਾਈ ਨਹੀ ਦਿੱਤਾ ਰੋਜ਼ਾਨਾ ਦੀ ਤਰਾ ਅੱਜ ਵੀ ਬਜਾਰ ਪੂਰਾ ਦਿਨ ਖੁਲ੍ਹੇ ਰਹੇ ਸਰਕਾਰੀ ਦਫਤਰਾ ਤੇ ਬੈਕਾ ਵਿਚ ਵੀ ਬੱਸ ਸੇਵਾ ਬੰਦ ਹੋਣ ਕਾਰਨ ਮੁਲਾਜਮਾ ਦੀ ਹਾਜ਼ਰੀ ਜਰੂਰ ਪ੍ਰਭਾਵਿਤ ਹੋਈ ਖ਼ਰਾਬ ਮੌਸਮ ਦੇ ਕਾਰਨ ਦੇਰ ਨਾਲ ਬਜਾਰ ਬੰਦ ਕਰਵਾਉਣ ਆਏ ਅਕਾਲੀ ਭਾਜਪਾ ਨੇਤਾਵਾ ਨੂੰ ਸ਼ਹਿਰ ਵਾਸੀ ਦੁਕਾਨਦਾਰਾ ਨੇ ਨਕਾਰ ਦਿੱਤਾ ਤੇ ਬਜਾਰ ਖੁਲ੍ਹਾ ਰਿਹਾ ਨੇੜਲੇ ਸ਼ਹਿਰਾ ਸਮਰਾਲਾ,ਖੰਨਾ ਵਿਚ ਪੂਰਨ ਤੌਰ ਤੇ ਬੰਦ ਦੀ ਖ਼ਬਰ ਮਿਲਦਿਆ ਹੀ ਕਰੀਬ 12 ਵਜੇ ਸਥਾਨਕ ਅਕਾਲੀ ਤੇ ਭਾਜਪਾ ਵਰਕਰ ਘਰਾ ਵਿਚੋ ਨਿਕਲੇ ਤੇ ਮੁਖ ਚੌਕ ਵਿਚ ਕੇਦਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਕੇਦਰ ਸਰਕਾਰ ਦੇ ਖਿਲਾਫ ਭੜਾਸ ਕੱਢਣ ਵਾਲਿਆ ਵਿਚ ਨਗਰ ਕੌਸ਼ਲ ਦੇ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ,ਉਪ ਪ੍ਰਧਾਨ ਦਲਜੀਤ ਸਿੰਘ ਗਿੱਲ,ਕੌਸ਼ਲਰ ਮੰਗਤ ਰਾਏ ਤੇ ਗੁਰਮੇਲ ਸਿੰਘ,ਅਕਾਲੀ ਆਗੂ ਮਨਜੀਤ ਸਿੰਘ ਮਕੱੜ,ਅਸ਼ੋਕ ਸੂਦ,ਸੁਸ਼ੀਲ ਲੂਥੜਾ,ਸ਼ਤੀਸ਼ ਸਿੰਗਲਾ,ਰਾਜੇਸ਼ ਲੀਹਲ,ਸੁਭਾਸ ਚੱਕੀ ਤੇ ਹੋਰ ਵੀ ਮੌਜੂਦ ਸਨ।

ਰੋਸ ਮਾਰਚ ਦੌਰਾਨ ਸਰਕਾਰ ਖਿਲਾਫ ਨਾਅਰੇਬਾਜ਼ੀ

ਮਾਛੀਵਾੜਾ 5 ਜੁਲਾਈ-ਸੁਸ਼ੀਲ ਸ਼ਰਮਾ-ਲੋਕ ਸੰਘਰਸ ਕਮੇਟੀ ਵੱਲੋ ਮਹਿੰਗਾਈ ਦੇ ਖਿਲਾਫ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਜਿਸ ਵਿਚ ਹੋਰ ਯੂਨੀਅਨਾ ਦੇ ਸਹਿਯੋਗ ਕਾਰਨ ਇਹ ਮਾਰਚ ਭਾਰੀ ਇੱਕਠ ਵਿਚ ਬਦਲ ਗਿਆ ਅੱਜ ਸਵੇਰੇ ਕਰੀਬ 10 ਵਜੇ ਸ਼ੁਰੂ ਇਹ ਮਾਰਚ ਇੰਦਰਾ ਕਾਲੋਨੀ ਤੋ ਚੱਲ ਕਿ ਚਰਨ ਕੰਵਲ ਚੌਕ ਵਿਚ ਸਮਾਪਤ ਹੋਇਆ ਕਾਮਰੇਡ ਸੰਦੀਪ ਸ਼ਰਮਾ ਦੀ ਅਗਵਾਈ ਵਿਚ ਆਯੋਜਿਤ ਇਸ ਮਾਰਚ ਵਿਚ ਮਹਿੰਗਾਈ ਦੇ ਖਿਲਾਫ ਕੇਦਰ ਸਰਕਾਰ ਵਿਰੁਧ ਭਾਰੀ ਨਾਅਰੇਬਾਜ਼ੀ ਕੀਤੀ ਇਸਨੂੰ ਸੰਬੋਧਨ ਕਰਦਿਆ ਕਾਮਰੇਡ ਸ਼ਰਮਾ ਨੇ ਕਿਹਾ ਕਿ ਪਟਰੋਲੀਅਮ ਪਦਾਰਥਾ ਦੀ ਕੀਮਤਾ ਵਿਚ ਵਾਧਾ ਕਰਕੇ ਸਰਕਾਰ ਨੇ ਆਮ ਲੋਕਾ ਦੀ ਕਮਰ ਤੋੜ ਕਿ ਰੱਖ ਦਿੱਤੀ ਹੈ। ਸਰਕਾਰ ਦੀਆ ਗਲਤ ਨੀਤੀਆ ਤੇ ਅਫਸਰਸ਼ਾਹੀ ਦੇ ਲਾਪਰਵਾਹੀ ਦੇ ਚਲਦਿਆ ਗੋਦਾਮਾ ਵਿਚ ਪਿਆ ਅਨਾਜ ਖ਼ਰਾਬ ਹੋ ਰਿਹਾ ਹੈ ਤੇ ਇਧਰ ਗਰੀਬ ਵਰਗ ਦੇ ਲੋਕ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਵਿਚ ਵੀ ਅਸਫਲ ਰਹਿੰਦੇ ਹਨ। ਇਸ ਮੌਕੇ ਕਾਮਰੇਡ ਰਣਜੀਤ ਸਿੰਘ,ਦਰਸ਼ਨ ਸਿੰਘ ਮਿਠੂ,ਪ੍ਰੇਮ ਅਮਨ,ਬਾਲੀਰਾਮ,ਲੋਕ ਭਲਾਈ ਪਾਰਟੀ ਦੇ ਰਘੂਵੀਰ ਸਿੰਘ ਮਾਨ,ਟੀ ਐਸ ਯੂ ਦੇ ਸਰੂਪ ਸਿੰਘ,ਰਣਧੀਰ ਸਿੰਘ,ਪੱਲੇਦਾਰ ਯੂਨੀਅਨ ਦੇ ਹਰੀ ਕਿਸ਼ੋਰ, ਰਾਣਾ ਰਣਧੀਰ,ਟੀਚਰ ਯੂਨੀਅਨ ਦੇ ਮਾਸਟਰ ਰਾਮ ਸਿੰਘ ਕਾਲੜਾ ਨੇ ਵੀ ਸੰਬੋਧਨ ਕੀਤਾ।