Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
24_4June
13_24 May
20_12 May
26_19 April
8_25 March
23_7 March
13_22 Feb
30_12 Feb
6_29 Jan
24_5 Jan





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"
















ADVERTISEMENTS






ਕੈਨੇਡਾ ਦੀ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਸਿੱਖ ਕੌਮ ਤੇ ਭਾਰਤ ਸਰਕਾਰ ਵਲੋਂ ਕਮਾਏ ਜ਼ੁਲਮਾਂ ਦੀ ਗੂੰਜ਼ ਪਈ
ਹਾਰਪਰ ਸਰਕਾਰ ਨੇ ਪਟੀਸ਼ਨ ਪੇਸ਼ ਹੋਣ ‘ਚ ਅੜਿੱਕਾ ਡਾਹਿਆ
ਹਜ਼ਾਰਾਂ ਸਿੱਖ, ਸਿੱਖ ਹੋਣ ਕਾਰਣ ਮਾਰ ਦਿੱਤੇ ਗਏ . . .ਬੌਬ ਰੇਅ

ਔਟਵਾ/ਡੇਲੀ ਬਿਊਰੋ/ਜੂਨ 9-2010:- ਕੈਨੇਡਾ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਇੱਕ ਮੀਲ ਪੱਥਰ ਸਿੱਧ ਹੋਇਆ ਹੈ। ਇਥੇ ਅੱਜ ਕੈਨੇਡਾ ਦੀ ਗਣਤੰਤਰਤਾ ਦਾ ਸੁੰਦਰ ਅਤੇ ਬਦਸੂਰਤ ਚਿਹਰਾ ਵੇਖਣ ਨੂੰ ਮਿਲਿਆ। ਬਰੈਂਪਟਨ ਵੈਸਟ ਦੇ ਐਮ ਪੀ ਐਂਡਰੀੳ ਕੇਨੀਆ ਵਲੋਂ ਪਾਰਲੀਮੈਂਟ ਵਿੱਚ ਪਟੀਸ਼ਨ ਦਾਇਰ ਕਰਨ ਦਾ ਸਮ੍ਹਾਂ ਨਿਰਧਾਰਿਤ ਹੋਇਆ ਸੀ। ਇਸ ਇਤਿਹਾਸਕ ਪਲ੍ਹਾਂ ਵਿੱਚ ਸ਼ਾਮਲ ਹੋਣ ਲਈ 6-7 ਸੌ ਸਿੱਖ ਸੰਗਤ ਟਰਾਂਟੋ ਅਤੇ ਮਾਂਟਰੀਅਲ ਏਰੀਏ ਤੋਂ ਸਵੇਰੇ 11 ਵਜ੍ਹੇ ਔਟਵਾ ਵਿੱਚ ਪੁੱਜ ਗਈ ਸੀ। ਬੱਸਾਂ, ਵੈਨਾਂ ਅਤੇ ਸਪੋਰਟਸ ਯੂਟੈਲਟੀਜ਼ ਰਾਹੀਂ ਪੁੱਜੀਆਂ ਸੰਗਤਾਂ ਵਿੱਚ ਉਨਟਾਰੀਓ ਤੋਂ ਉਨਟਾਰੀਓ ਗੁਰਦੁਆਰਾਜ਼ ਕਮੇਟੀ, ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਅਤੇ ਯੂਨਾਈਟਡ ਫਰੰਟ ਆਫ ਸਿੱਖਸ ਦੇ ਸਮੂਹ ਮੈਂਬਰ ਅਤੇ ਗੁਰਦੁਆਰਿਆਂ ਦੀ ਸੰਗਤ ਸ਼ਾਮਲ ਸੀ। ਨਿਰਧਾਰਿਤ ਸਮ੍ਹੇਂ ਅਨੁਸਾਰ 3:10 ਤੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਣੀ ਸੀ।
ਇਸ ਪਟੀਸ਼ਨ ਨੇ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਸੂਤਰਾਂ ਅਨੁਸਾਰ ਇੰਡੀਅਨ ਹਾਈ ਕਮਿਸ਼ਨਰ ਵਲੋਂ ਲਿਬਰਲ ਆਗੂ ਅਤੇ ਐਨ ਡੀ ਪੀ ਆਗੂਆਂ ਨਾਲ ਬੈਠਕਾਂ ਕਰਕੇ ਉਨ੍ਹਾਂ ਉਪਰ ਪਟੀਸ਼ਨ ਦੇ ਸਬੰਧ ਵਿੱਚ ਦਬਾਅ ਬਣਾਇਆ ਹੋਇਆ ਹੈ। ਐਨ ਡੀ ਦੇ ਆਗੂ ਜੈਕ ਲੇਟਿਨ ਦੇ ਦਫਤਰ ਦੇ ਬੁਲਾਰੇ ਰੁਪਿੰਦਰ ਕੌਰ ਨੇ ਅਦਾਰਾ ਡੇਲੀ ਨੂੰ ਦੱਸਿਆ ਕਿ ਸੋਮਵਾਰ ਨੂੰ ਇੰਡੀਅਨ ਹਾਈਕਮਿਸ਼ਨਰ ਅਤੇ ਉਪ ਹਾਈ ਕਮਿਸ਼ਨਰ ਨੇ ਜੈਕ ਲੇਟਿਨ ਨਾਲ ਮੀਟਿੰਗ ਕਰਕੇ ਸਿੱਖਾਂ ਖਿਲਾਫ ਕੰਨ ਭਰਨ ਦੀ ਕੋਸਿ਼ਸ਼ ਕੀਤੀ। ਰੁਪਿੰਦਰ ਨੇ ਦੱਸਿਆ ਕਿ ਇੰਡੀਅਨ ਹਾਈਕਮਿਸ਼ਨਰ ਨੇ ਜੈਕ ਲੇਟਿਨ ਨੂੰ ਕੈਨੇਡਾ ਵਿੱਚ ਵੱਧ ਰਹੇ ਸਿੱਖ ਅੱਤਵਾਦ ਬਾਰੇ ਪਾਠ ਪੜਾਉਣ ਦੀ ਕੋਸਿ਼ਸ਼ ਕੀਤੀ ਅਤੇ ਪਟੀਸ਼ਨ ਬਾਰੇ ਵੀ ਕਿਹਾ। ਇਸ ਮੀਟਿੰਗ ਵਿੱਚ ਇੰਡੀਅਨ ਹਾਈਕਮਿਸ਼ਨਰ ਨੇ ਇਹ ਵੀ ਤਸਦੀਕ ਕੀਤਾ ਕਿ ਉਨ੍ਹਾਂ ਨੇ ਲਿਬਰਲ ਆਗੂ ਨਾਲ ਵੀ ਮੀਟਿੰਗ ਕੀਤੀ ਸੀ। ਵਰਨਣਯੋਗ ਹੈ ਕਿ ਪਿਛਲੇ ਵੀਰਵਾਰ ਨੂੰ ਐਨ ਡੀ ਪੀ ਵਲੋਂ ਪੈੱਸ ਦੇ ਨਾਮ ਬਿਆਨ ਜਾਰੀ ਕਰਕੇ ਭਾਰਤ ਵਿੱਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਦੀ ਨਿਖੇਧੀ ਕੀਤੀ ਸੀ। ਇਸ ਬਿਆਨ ਨੂੰ ਸਿੱਖ ਹਲਕਿਆਂ ਵਿੱਚ ਬਹੁਤ ਚੰਗੇ ਢੰਗ ਨਾਲ ਸਵਿਕਾਰਿਆ ਗਿਆ ਸੀ। ਇੰਡੀਅਨ ਹਾਈਕਮਿਸ਼ਨਰ ਦੀਆਂ ਇਨਾਂ ਮੀਟਿੰਗ ਤੋਂ ਬਾਅਦ ਲਿਬਰਲ ਖੇਮਿਆਂ ਵਿੱਚ ਸਿੱਖਾਂ ਪ੍ਰਤੀ ਬੇਗਾਨਗੀ ਵਾਲਾ ਵਰਤਾਓ ਕੀਤਾ ਜਾਣ ਲੱਗਾ ਸੀ, ਜਿਸ ਕਰਕੇ ਸਿੱਖ ਭਾਈਚਾਰਿਆਂ ਵਿੱਚ ਵੀ ਲਿਬਰਲਾਂ ਪ੍ਰਤੀ ਰੋਸ ਦੀ ਲਹਿਰ ਚੱਲ ਪਈ ਸੀ।
ਪੰਜਾਬੀ ਡੇਲੀ ਦੇ ਸੰਪਾਦਕ ਅਤੇ ਅਣਖੀਲਾ ਪੰਜਾਬ ਰੇਡੀਓ ਦੇ ਸੰਚਾਲਕ ਸੁਖਮਿੰਦਰ ਸਿੰਘ ਹੰਸਰਾ ਨੇ ਇਸ ਮੌਕੇ ਕਨੇਡੀਅਨ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਜੀ-20 ਦੌਰਾਨ ਆ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਸੰਨ 1984 ਦੇ ਸਿੱਖ ਕਤਲੇਆਮ ਬਾਰੇ ਸੁਆਲ ਜੁਆਬ ਕਰਨ। ਹੰਸਰਾ ਨੇ ਕਿਹਾ ਕਿ ਕਨੇਡੀਅਨ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਦਿਆਂ ਇਹ ਜਰੂਰੀ ਹੈ ਕਿ ਕਨੇਡੀਅਨ ਰਾਜਨੀਤਕ, ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾਵਾਂ ਬਾਰੇ ਗੱਲਬਾਤ ਕਰਨ ਅੱਜ ਦੀ ਆਵਾਜ਼ ਰੇਡੀਓ ਦੇ ਸੰਚਾਲਕ ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਇੰਡੀਅਨ ਹਾਈਕਮਿਸ਼ਨਰ ਵਲੋਂ ਕਨੇਡੀਅਨ ਸਿੱਖ ਭਾਈਚਾਰੇ ਵਿੱਚ ਕੀਤੀ ਜਾ ਰਹੀ ਘੁੱਸਪੈਠ ਬਾਰੇ ਵੀ ਕਨੇਡਾ ਦੀਆਂ ਸਰਕਾਰੀ ਏਜੰਸੀਆਂ ਨੂੰ ਫਿਕਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਨੇਡੀਅਨ ਸਿੱਖ ਸਮਾਜ ਅੰਦਰ 1984 ਵਿੱਚ ਭਾਰਤੀ ਕਾਂਸਲੇਟ ਦੀ ਦਖਲਅੰਦਾਜ਼ੀ ਸਦਕਾ ਬਹੁਤ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਸਨ। ਅਗਰ ਕਨੇਡੀਅਨ ਸਰਕਾਰ ਨੇ ਭਾਰਤੀ ਏਜੰਟਾਂ ਦੇ ਨੱਥ ਨਾ ਪਾਈ ਤਾਂ ਇਹ ਕਿਸੇ ਹੋਰ ਕਾਰੇ ਨੂੰ ਅੰਜਾਮ ਦੇ ਸਕਦੇ ਹਨ। ਠੀਕ 2 ਵਜ੍ਹੇ ਤੱਕ 200 ਕੁ ਦੇ ਕਰੀਬ ਲੋਕ ਸਕਿਊਰਟੀ ਚੈੱਕ ਕਰਵਾ ਕੇ ਪਾਰਲੀਮੈਂਟ ਵਿੱਚ ਦਾਖਲ ਹੋ ਗਏ ਜਦੋਂ ਕਿ 400 ਕੁ ਦੇ ਕਰੀਬ ਸੰਗਤ ਦੇ ਮੈਂਬਰ ਬਾਹਰ ਪਾਰਲੀਮੈਂਟ ਦੇ ਹਰੇ ਕਚਿਆਰ ਘਾਹ ਦਾ ਆਨੰਦ ਮਾਨਣ ਲੱਗੇ। ਇਥੇ ਕਦੇ ਕਦੇ ਨਾਮ ਸਿਮਰਨ ਦੀਆਂ ਧੁੰਨਾਂ ਵੀ ਸੁਣਾਈ ਪੈਂਦੀਆਂ ਸਨ ਅਤੇ ਕਦੇ ਸੰਗਤ ਭੋਜਨ ਦੀ ਕਸਰਤ ਕਰਨ ਲੱਗ ਜਾਂਦੇ ਸਨ।
ਠੀਕ ਸਾਢੇ ਤਿੰਨ ਵਜ੍ਹੇ ਇਹ ਸੁਨੇਹਾ ਮਿਲ ਗਿਆ ਕਿ ਅੰਦਰ ਹਾਰਪਰ ਸਰਕਾਰ ਨੇ ਮੋਸ਼ਨ ਲਿਆ ਕੇ ਸਾਰੇ ਦਿਨ ਦੀ ਕਾਰਵਾਈ ਠੱਪ ਕਰਨ ਦੀ ਕੀਤੀ ਕੋਸਿ਼ਸ਼ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। ਮੋਸ਼ਨ ਦੀ ਅਚਨਚੇਤ ਵੋਟ ਕਾਰਣ ਹਾਰਪਰ ਦੀ ਸਰਕਾਰ ਵੋਟ ਜਿੱਤ ਗਈ ਅਤੇ ਪਟੀਸ਼ਨ ਦਾਇਰ ਕਰਨਾ ਅਣਮਿੱਥੇ ਸਮ੍ਹੇਂ ਲਈ ਅੱਗੇ ਪਾ ਦਿੱਤਾ ਗਿਆ। ਪਾਰਲੀਮੈਂਟ ਅੰਦਰ ਅੱਜ ਨਵਦੀਪ ਸਿੰਘ ਬੈਂਸ, ਗੁਰਬਖਸ਼ ਸਿੰਘ ਮੱਲੀ, ਬਾਨੀ ਕਮਾਂਬੀ ਅਤੇ ਕਿਰਸਟੀ ਡੰਕਨ ਨੇ 1984 ਦੇ ਕਤਲੇਆਮ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜ਼ਲੀਆਂ ਅਰਪਣ ਕੀਤੀਆਂ। ਬਾਨੀ ਕਮਾਂਬੀ ਨੇ ਹਾਊਸ ਵਿੱਚ ਵੱਖ ਵੱਖ ਵਾਏਲੈਂਟ ਮੌਕਿਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਭਾਰਤ ਸਰਕਾਰ ਵਲੋਂ ਦਰਬਾਰ ਸਾਹਿਬ ਉਪਰ ਕੀਤੇ ਫੌਜੀ ਹਮਲੇ ਦੀ ਨਿਖੇਧੀ ਕੀਤੀ। ਨਵਦੀਪ ਸਿੰਘ ਬੈਂਸ ਨੇ ਹਾਊਸ ਵਿੱਚ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇੱਕ ਮਨੁੱਖੀ ਅਧਿਕਾਰਾਂ ਦੇ ਜਾਂਚਕਾਰ ਅਨੁਸਾਰ ਭਾਰਤ ਦਾ ਦਿੱਲੀ ਸ਼ਹਿਰ ਅਤੇ ਹੋਰ ਇਲਾਕੇ ਇੱਕ ਬੁਚੜਖਾਨਾ ਬਣ ਗਏ ਸਨ, ਜਿਥੇ ਹਜ਼ਾਰਾਂ ਔਰਤਾਂ, ਬੱਚੇ, ਬਜ਼ੁਰਗ ਅਤੇ ਨੌਜੁਆਨਾਂ ਨੂੰ ਕਤਲ ਕਰ ਦਿੱਤਾ ਗਿਆ। ਪਰ 25 ਸਾਲ ਬਾਅਦ ਵੀ ਸਿੱਖ ਇਸ ਕਤਲੇਆਮ ਦਾ ਇਨਸਾਫ ਉਡੀਕ ਰਹੇ ਹਨ। ਸਾਨੂੰ ਇਹ ਵੀ ਭੁਲੱਣਾ ਨਹੀਂ ਚਾਹੀਦਾ ਕਿ ਕੁੱਝ ਹਿੰਦੂ, ਮੁਸਲਮਾਨ ਅਤੇ ਈਸਾਈ ਪ੍ਰੀਵਾਰਾਂ ਨੇ ਸਿੱਖਾਂ ਦੀ ਰਾਖੀ ਵੀ ਕੀਤੀ ਸੀ। ਨਵਦੀਪ ਬੈਂਸ ਨੇ ਕਿਹਾ ਕਿ ਅਸਲ ਮੁੱਦਾ ਇਹ ਹੈ ਕਿ 25 ਸਾਲਾਂ ਬਾਅਦ ਸਰਕਾਰ ਇਨਸਾਫ ਦੇਣ ‘ਚ ਫੇਲ੍ਹ ਹੋਈ ਹੈ ਜੋ ਭਾਰਤ ਦੀ ਸਰਕਾਰ ਦੇ ਮੱਥੇ ਤੇ ਕਲੰਕ ਹੈ। ਕਨੇਡੀਅਨ ਹੋਣ ਨਾਤੇ ਅਸੀਂ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਦੇ ਹਾਂ, ਇਨਸਾਫ ਲਈ ਸੰਘਰਸ਼ ਕਰਦੇ ਹਾਂ ਅਤੇ 1984 ਦੇ ਸਿੱਖ ਕਤਲੇਆਮ ਸਬੰਧੀ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਭਾਰਤ ਦੀ ਗਣਤੰਤਰਤਾ ਨੂੰ ਮਜਬੂਤ ਕਰੇਗਾ।
ਪਾਰਲੀਮੈਂਟ ਹਾਊਸ ਵਿੱਚ ਗੁਰਬਖਸ਼ ਸਿੰਘ ਮੱਲੀ, ਬਾਨੀ ਕਰਾਂਮਬੀ ਅਤੇ ਕਿਰਸਟੀ ਡੰਕਨ ਨੇ ਵੀ ਆਪਣੇ ਬਿਆਨ ਦਿੱਤੇ। ਪਤਾ ਲੱਗਾ ਹੈ ਕਿ ਪੰਜਾਬ ਦੀ ਧੀ ਦਾ ਦਾਹਵਾ ਕਰਨ ਵਾਲੀ ਐਮ ਪੀ ਨੂੰ ਪਾਰਲੀਮੈਂਟ ਅੰਦਰ ਜਾਣ ਲਈ ਲਾਈਨਾਂ ਵਿੱਚ ਖੜੇ ਲੋਕਾਂ ਨੇ ਸਿੱਖ ਮੁੱਦਿਆਂ ਉਪਰ ਚੁੱਪ ਰਹਿਣ ਲਈ ਫਿਟਕਾਰਾਂ ਪਾਈਆਂ। ਅੱਜ ਕਨੇਡੀਅਨ ਪਾਰਲੀਮੈਂਟ ਅੰਦਰ ਭਾਰਤ ਸਰਕਾਰ ਵਲੋਂ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਦਾ ਮੁੱਦਾ ਭਾਰੂ ਰਿਹਾ। ਇਸ ਬਾਰੇ ਟਿੱਪਣੀ ਕਰਦਿਆਂ ਯੂਨਾਈਟਡ ਫਰੰਟ ਆਫ ਸਿੱਖਸ ਦੇ ਬੁਲਾਰੇ ਬਲਕਾਰ ਸਿੰਘ ਨੇ ਕਿਹਾ ਕਿ ਇੰਡੀਅਨ ਹਾਈਕਮਿਸ਼ਨਰ ਵਲੋਂ ਕੀਤੀ ਲਾਬੀ ਦੇ ਬਾਵਜੂਦ ਭਾਰਤ ਸਰਕਾਰ ਦੇ ਪ੍ਰਾਪੇਗੰਡਾ ਮਸ਼ੀਨਰੀ ਦਾ ਚੱਕਾ ਜਾਮ ਹੋ ਗਿਆ ਹੈ ਅਤੇ ਕਨੇਡੀਅਨ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਭਾਰਤ ਸਰਕਾਰ ਦੇ ਜ਼ੁਲਮਾਂ ਦੀ ਗੱਲ ਭਾਰੂ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਕਨੇਡੀਅਨ ਇਤਿਹਾਸ ਵਿੱਚ ਮੀਲ ਪੱਥਰ ਸਿੱਧ ਹੋਵੇਗਾ। ਉਧਰ ਵੱਡੀ ਤਾਦਾਦ ਵਿੱਚ ਸੰਗਤ ਫਰੰਟ ਲਾਨ ਤੇ ਬੈਠੀ ਅੰਦਰਲੀ ਕਾਰਵਾਈ ਨੂੰ ਉਡੀਕ ਰਹੀ ਸੀ। ਗੁਰੂ ਦੇ ਨਾਮ ਦੇ ਸਿਮਰਨ ਦੀਆਂ ਧੁੰਨਾਂ ਵਾਤਾਵਰਣ ਨੂੰ ਹੋਰ ਦਿਲਚਸਪ ਬਣਾ ਰਹੀਆਂ ਸਨ। ਇਸ ਮੌਕੇ ਐਮ ਪੀ ਸੁੱਖ ਧਾਲੀਵਾਲ, ਐਂਡਰੀਊ ਕੇਨੀਆ ਅਤੇ ਬੌਬ ਰੇਅ ਨੇ ਆ ਕੇ ਬਾਹਰ ਬੈਠੀ ਸੰਗਤ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਉਹ ਸਿੱਖਾਂ ਦੇ ਹੱਕ ਵਿੱਚ ਹਨ। ਅਖੀਰ ਵਿੱਚ ਹਾਰਪਰ ਸਰਕਾਰ ਨੇ ਕਾਰਾ ਕਰ ਦਿੱਤਾ ਅਤੇ ਐਂਨ ਡੀ ਪੀ, ਬਲਾਕ ਅਤੇ ਲਿਬਰਲ ਪਾਰਟੀ ਨੂੰ ਸਾਂਝੇ ਤੌਰ ਤੇ ਹਰਾ ਕੇ ਹਾਊਸ ਦਾ ਸਾਰਾ ਕਾਰੋਬਾਰ ਠੱਪ ਕਰ ਦਿੱਤਾ। ਇਸ ਮੌਕੇ ਜਿਥੇ ਨਿਰਾਸਤਾ ਦਾ ਆਲਮ ਛਾ ਗਿਆ ਉਥੇ ਸੰਗਤ ਦੀ ਗਿਣਤੀ ਅਤੇ ਚੜਦੀ ਕਲਾ ਦੇ ਸੰਕਲਪ ਨੇ ਇਕ ਵਾਰ ਫਿਰ ਕੌਮੀਅਤ ਨੂੰ ਜੀਵਤ ਕਰਦਿਆਂ ਸਟੇਜ ਬੰਨ ਦਿੱਤੀ ਗਈ।
600 ਤੋਂ ਉਪਰ ਇਕੱਤਰ ਸੰਗਤ ਨੂੰ ਦੱਸ ਦਿੱਤਾ ਗਿਆ ਕਿ ਸਵੇਰ ਤੋਂ ਬੈਠੀ ਸਿੱਖ ਸੰਗਤ ਦੀ ਪ੍ਰਵਾਹ ਨਾ ਕਰਦਿਆਂ ਹਾਰਪਰ ਸਰਕਾਰ ਨੇ ਸ਼ਰਾਰਤ ਨਾਲ ਮੋਸ਼ਨ ਲਿਆ ਕੇ ਪਟੀਸ਼ਨ ਨੂੰ ਕਿੱਲ ਕਰਨ ਦੀ ਕੋਸਿ਼ਸ਼ ਕੀਤੀ ਹੈ, ਪਰ ਇਹ ਪਟੀਸ਼ਨ ਦਾਇਰ ਹੋ ਕੇ ਰਹੇਗੀ। ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਹ ਪਟੀਸ਼ਨ ਅੱਜ (ਵੀਰਵਾਰ) ਸਵੇਰੇ ਪੇਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਫਾਰਨ ਅਫੇਅਰਜ਼ ਦੇ ਕ੍ਰਿਟਿੱਕ ਸ੍ਰੀ ਬੌਬ ਰੇਅ ਨੇ ਕਿਹਾ ਕਿ ਤੁਸੀਂ 1984 ਦੀਆਂ ਦੁਖਦ ਘਟਨਾਵਾਂ ਨੂੰ ਯਾਦ ਕਰਨ ਪਾਰਲੀਮੈਂਟ ਤੇ ਪਹੁੰਚੇ ਹੋ, ਅਸੀਂ ਤੁਹਾਡੇ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ ਅਤੇ ਜੀ ਆਇਆਂ ਆਖਦੇ ਹਾਂ। ਬੌਬ ਨੇ ਕਿਹਾ ਕਿ 1984 ਵਿੱਚ ਹਜ਼ਾਰਾਂ ਲੋਕ ਇਸ ਕਰਕੇ ਕਤਲ ਕਰ ਦਿੱਤੇ ਗਏ ਸਨ ਕਿਉਂਕਿ ਉਹ ਸਿੱਖ ਸਨ। ਉਨ੍ਹਾਂ ਕਿਹਾ ਕਿ ਜਦੋਂ ਮੌਕਾ ਮਿਲਿਆ, ਮੇਰੇ ਸਾਥੀ ਇਹ ਪਟੀਸ਼ਨ ਹਾਊਸ ਵਿੱਚ ਰੱਖਣਗੇ, ਕਿਉਂਕਿ ਇਹ ਬਹੁਤ ਜਰੂਰੀ ਹੈ ਕਿ ਕਨੇਡੀਅਨ ਲੋਕਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਸੁਣੀ ਜਾਵੇ। ਉਨ੍ਹਾਂ ਕਿਹਾ ਕਿ ਮੈਂ ਅਤੇ ਸਮੁੱਚੀ ਲਿਬਰਲ ਪਾਰਟੀ ਮਨੁੱਖੀ ਅਧਿਕਾਰ, ਗੱਲ ਕਹਿਣੀ, ਆਪਣੇ ਵਿਚਾਰ ਰੱਖਣੇ, ਮਨੁੱਖੀ ਕਦਰਾਂ ਕੀਮਤਾਂ ਅਤੇ ਧਾਰਮਿਕ ਆਜ਼ਾਦੀ ਲਈ ਪਾਬੰਦ ਹਾਂ। ਇਨਾਂ ਕਾਰਣਾਂ ਕਰਕੇ ਹੀ ਮੈਂ ਅੱਜ ਇਸ ਮੈਮੋਰੀਅਲ ਵਿੱਚ ਸ਼ਾਮਲ ਹੋਇਆ ਹਾਂ। ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ ਜਿਹੜੇ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਇਨਸਾਫ ਲੈਣ ਅਤੇ ਇਸ ਮਸਲੇ ਨੂੰ ਹੱਲ ਕਰਨ ਦੇ ਇਛੁੱਕ ਹਾਂ। ਸ੍ਰੀ ਬੌਬ ਰੇਅ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਇਨਸਾਫ ਲੈਣ ਲਈ ਤੁਸੀਂ ਲੋਕ ਇਕੱਲੇ ਨਹੀਂ ਅਸੀਂ ਤੁਹਾਡੇ ਨਾਲ ਹਾਂ। ਐਮ ਪੀ ਐਂਡਰੀਊ ਕੇਨੀਆ ਨੇ ਇਸ ਮੌਕੇ ਕਿਹਾ ਕਿ ਅਸੀਂ ਇਨਸਾਫ ਲੈਣ ਲਈ ਕਦਮ ਪੁੱਟਿਆ ਸੀ ਅਤੇ ਇਨਸਾਫ ਲੈਣ ਤੱਕ ਇਹ ਜੱਦੋਜਹਿਦ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਪਟੀਸ਼ਨ ਮਾਰੇ ਗਏ ਲੋਕਾਂ ਬਾਰੇ ਹੈ, ਹੋਰ ਕਿਸੇ ਬਾਰੇ ਨਹੀਂ। ਕੇਨੀਆ ਨੇ ਕਿਹਾ ਕਿ ਹਾਰਪਰ ਸਰਕਾਰ ਨੇ ਅੱਜ ਇਸ ਪਟੀਸ਼ਨ ਨੂੰ ਰੋਕਣ ਲਈ ਚਾਲ ਖੇਡੀ ਹੈ, ਪਰ ਇਹ ਪਟੀਸ਼ਨ ਨੂੰ ਸਦਾ ਵਾਸਤੇ ਨਹੀਂ ਰੋਕ ਸਕਣਗੇ। ਉਨ੍ਹਾਂ ਕਿਹਾ ਕਿ ਜਿਉਂ ਹੀ ਮੈਨੂੰ ਸਮ੍ਹਾਂ ਮਿਲਦਾ ਹੈ, ਇਹ ਪਟੀਸ਼ਨ ਹਾਊਸ ਵਿੱਚ ਰੱਖ ਦਿੱਤੀ ਜਾਵੇਗੀ। ਪਿਛਲੇ ਹਫਤੇ ਐਂਡਰੀਓ ਕੇਨੀਆ ਦੇ ਨਾਮ ਤੇ ਨਿਕਲੀ ਪ੍ਰੈੱਸ ਰੀਲੀਜ਼ ਬਾਰੇ ਐਂਡਰੀਊ ਕੇਨੀਆ ਨੇ ਇੱਕ ਗੈਰਰਸਮੀ ਗੱਲਬਾਤ ਦੌਰਾਨ ਕਿਹਾ ਕਿ ਮੇਰਾ ਬਿਆਨ ਮੇਰੀ ਫੋਟੋ ਵਾਲੇ ਲੈਟਰਪੈਡ ਤੇ ਜਾਰੀ ਕੀਤਾ ਜਾਂਦਾ ਹੈ, ਉਹ ਮੇਰਾ ਬਿਆਨ ਨਹੀਂ ਸੀ। ਵਰਨਣਯੋਗ ਹੈ ਕਿ ਐਂਡਰੀਊ ਕੇਨੀਆ ਦੇ ਨਾਮ ਹੇਠ ਲਿਬਰਲ ਆਗੂ ਮਾਈਕਲ ਇਗਨਾਚੀਅਫ ਦੇ ਦਫਤਰ ਵਲੋਂ ਜਾਰੀ ਇੱਕ ਬਿਆਨ ਵਿੱਚ ਐਂਡਰੀਊ ਵਲੋਂ ਕਹਿ ਦਿੱਤਾ ਗਿਆ ਸੀ ਕਿ ਉਹ (ਕੇਨੀਆ) “ਜੈਨੋਸਾਈਡ” ਸ਼ਬਦ ਦੇ ਹੱਕ ਵਿੱਚ ਨਹੀਂ ਹੈ।
ਸੁੱਖ ਧਾਲੀਵਾਲ ਨੇ ਬੜੇ ਧੜੱਲੇ ਨਾਲ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਨਸਾਫ ਲੈਣ ਲਈ ਮੁਸ਼ਕਲਾਂ ਤਾਂ ਆਉਂਦੀਆਂ ਹੀ ਹਨ ਪਰ ਤੁਹਾਡੇ ਵਲੋਂ ਐਡੀ ਵੱਡੀ ਤਾਦਾਦ ਵਿੱਚ ਇਕੱਠੇ ਹੋ ਕੇ ਆਉਣਾ ਮਾਅਨੇ ਰੱਖਦਾ ਹੈ। ਧਾਲੀਵਾਲ ਨੇ ਕਿਹਾ ਕਿ ਇਹ ਸਾਡੇ ਵਾਸਤੇ ਬੜਾ ਉਤਸ਼ਾਹਜਨਕ ਹੈ। ਹਾਰਪਰ ਸਰਕਾਰ ਦੀ ਨਿਖੇਧੀ ਕਰਦਿਆਂ ਸੁਖ ਧਾਲੀਵਾਲ ਨੇ ਕਿਹਾ ਕਿ ਹਾਰਪਰ ਸਰਕਾਰ ਵਲੋਂ ਕੀਤਾ ਕਾਰਾ ਕਿਸੇ ਨੂੰ ਪ੍ਰਵਾਨਿਤ ਨਹੀਂ ਹੋਣਾ ਚਾਹੀਦਾ।ੀਨ ਹੋਿਣਾ ਚਾਹੀਦਾ। ਇਥੇ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ, ਜਤਿੰਦਰ ਸਿੰਘ ਗਰੇਵਾਲ, ਡਾ. ਇੰਦਰਾ ਪ੍ਰਾਸ਼ਤ, ਐਡਵੋਕੇਟ ਕਾਮਨਾ ਵੋਹਰਾ ਤੋਂ ਇਲਾਵਾ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਨੇ ਸੰਬੋਧਨ ਕੀਤਾ। ਅੱਜ ਦੇ ਸਮਰਣਾਤਮਕ ਸਮਾਗਮ ਵਿੱਚ ਲਿਬਰਲ ਪਾਰਟੀ ਦੇ ਅੱਠ ਐਮ ਪੀ ਬੌਬ ਰੇਅ, ਬਾਨੀ ਕਮਾਂਬੀ, ਰੌਬਰਟ ਔਲੀਫੈਂਟ, ਡੈਨ ਮਟੀਗ, ਮਾਰਕ ਹੌਲੈਂਡ, ਕ੍ਰਿਸਟੀ ਡੰਕਨ, ਐਂਡਰੀਊ ਕੇਨੀਆ ਅਤੇ ਸੁੱਖ ਧਾਲੀਵਾਲ ਸ਼ਾਮਲ ਹੋਏ। ਸੁੱਖ ਧਾਲੀਵਾਲ ਤੋਂ ਬਿਨ੍ਹਾਂ ਬਾਕੀ ਸਿੱਖ ਐਮਪੀਜ਼ ਦੀ ਗੈਰਹਾਜ਼ਰੀ ਸੂਲਾਂ ਵਾਂਗ ਸੰਗਤ ਨੂੰ ਚੁੱਭ ਰਹੀ ਸੀ।

'ਸਿਰ ਤੋਂ ਮੋਨੇ' ਸ਼੍ਰੋਮਣੀ ਕਮੇਟੀ ਵੋਟ ਦਾ ਹੱਕਦਾਰ ਨਹੀਂ : ਬਰਾੜ

ਅੰਮ੍ਰਿਤਸਰ, 10 ਜੂਨ - ਚੀਫ਼ ਕਮਿਸ਼ਨਰ ਸ਼੍ਰੋਮਣੀ ਗੁਰਦੁਆਰਾ ਚੋਣਾਂ ਜਸਟਿਸ (ਸੇਵਾ ਮੁਕਤ) ਐਚ.ਐਸ. ਬਰਾੜ ਨੇ ਕਿਹਾ ਹੈ ਕਿ ਕਿਸੇ ਸਿਰ ਤੋਂ ਮੋਨੇ ਦੀ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵੋਟ ਨਹੀਂ ਬਣੇਗੀ। ਭਾਵੇਂ ਉਹ ਕਿਸੇ ਮੰਤਰੀ, ਵਿਧਾਇਕ ਜਾਂ ਉਚ ਅਧਿਕਾਰੀ ਦਾ ਲੜਕਾ ਹੋਵੇ। ਵੋਟਾਂ ਬਣਨ ਸਮੇਂ ਫਾਰਮ ਉਪਰ ਵੋਟਰ ਦੀ ਫੋਟੋ ਦੀ ਲੋੜ ਨਹੀਂ ਹੈ। ਮੁੱਖ ਚੋਣ ਕਮਿਸ਼ਨਰ ਨੇ ਜਲੰਧਰ ਡਵੀਜ਼ਨ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ, ਡਿਪਟੀ ਕਮਿਸ਼ਨਰਾਂ ਅਤੇ ਉਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰਾਂ ਤੋਂ ਵੋਟਾਂ ਬਨਾਉਣ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਲਈ। ਮੀਟਿੰਗ ਦੌਰਾਨ ਜਸਟਿਸ ਬਰਾੜ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗੁਰਦੁਆਰਾ ਚੋਣਾਂ ਸਬੰਧੀ ਕੀਤੇ ਜਾਣ ਵਾਲੇ ਹਰੇਕ ਕੰਮ ਸਮੇਂ ਸਿੱਖ ਗੁਰਦੁਆਰਾ ਐਕਟ ਦੀਆਂ 1925 ਦੀਆਂ ਧਾਰਾਵਾਂ ਨੂੰ ਧਿਆਨ ਵਿਚ ਰਖਿਆ ਜਾਵੇਗਾ ਅਤੇ ਉਕਤ ਐਕਟ ਦੀ ਇੰਨ ਬਿਨ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕੁੱਝ ਜ਼ਿਲ੍ਹਿਆਂ ਦੇ ਨੋਟੀਫਾਈਡ ਗੁਰਦੁਆਰਿਆਂ ਵਿਚ ਅਜੇ ਤੱਕ ਫਾਰਮ ਨੰ. 1, ਜੋ ਕਿ ਵੋਟਰਾਂ ਲਈ ਆਪਣਾ ਨਾਂ ਵੋਟਰ ਸੂਚੀ ਵਿਚ ਦਰਜ ਕਰਵਾਉਣ ਲਈ ਭਰਨਾ ਜ਼ਰੂਰੀ ਹੈ, ਹਾਲੇ ਤੱਕ ਨਹੀਂ ਪੁੱਜੇ। ਉਨ੍ਹਾਂ ਕਿਹਾ ਕਿ ਹਰੇਕ ਡਿਪਟੀ ਕਮਿਸ਼ਨਰ ਆਪਣੇ ਪੱਧਰ 'ਤੇ ਇਹ ਯਕੀਨੀ ਬਣਾਵੇ ਕਿ 24 ਘੰਟਿਆਂ ਦੇ ਅੰਦਰ ਫਾਰਮ ਸਬੰਧਤ ਥਾਵਾਂ 'ਤੇ ਪਹੁੰਚ ਜਾਣ।

28 ਸਤੰਬਰ ਦੀ “ਪੰਜਾਬ ਬਚਾਓ ਰੈਲੀ” ਦੇ ਵਿੱਤੀ ਪ੍ਰਬੰਧ ਲਈ ਮਾਨ ਨੇ ਪੰਜ ਮੈਬਰੀ ਕਮੇਟੀ ਦਾ ਐਲਾਨ ਕੀਤਾ

ਫਤਿਹਗੜ੍ਹ ਸਾਹਿਬ, 10 ਜੂਨ :- ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਗਰਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਨੂੰ ਅਤਿ ਸੰਜੀਦਗੀ ਨਾਲ ਲੈਦੇ ਹੋਏ, ਸਿੱਖ ਕੌਮ ਨੂੰ ਜਾਗ੍ਰਿਤ ਕਰਨ ਅਤੇ ਆਪਣੀਆਂ ਕੌਮੀ ਜਿ਼ੰਮੇਵਾਰੀਆਂ ਪ੍ਰਤੀ ਸੁਚੇਤ ਕਰਨ ਦੇ ਮਕਸਦ ਨੂੰ ਮੁੱਖ ਰੱਖ ਕੇ ਜੋ 28 ਸਤੰਬਰ ਨੂੰ ਜਗਰਾਓ ਵਿਖੇ “ਪੰਜਾਬ ਬਚਾਓ ਰੈਲੀ” ਦੇ ਨਾਮ ਉੱਤੇ ਵੱਡਾ ਇਕੱਠ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਉਸਦੇ ਵਿੱਤੀ ਪ੍ਰਬੰਧਾਂ ਦਾ ਨਿਰੀਖਣ ਅਤੇ ਕੰਟਰੋਲ ਕਰਨ ਲਈ ਭਾਈ ਧਿਆਨ ਸਿੰਘ ਮੰਡ ਦੀ ਸਰਪ੍ਰਸਤੀ ਹੇਠ ਸ: ਮਾਨ ਨੇ ਅੱਜ ਆਪਣੇ ਦਸਤਖਤਾਂ ਹੇਠ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਜਿਸ ਵਿੱਚ ਦੂਸਰੇ ਮੈਬਰ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ, ਸ: ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ: ਗੁਰਿੰਦਰਪਾਲ ਸਿੰਘ ਧਨੌਲਾ, ਮਾਸਟਰ ਕਰਨੈਲ ਸਿੰਘ ਨਾਰੀਕੇ (ਤਿੰਨੋ ਜਨਰਲ ਸਕੱਤਰ) ਅਤੇ ਸ: ਅਵਤਾਰ ਸਿੰਘ ਖੱਖ ਪ੍ਰਧਾਨ ਹੁਸਿ਼ਆਰਪੁਰ ਲਾਏ ਗਏ ਹਨ। ਸ: ਮਾਨ ਨੇ ਪਾਰਟੀ ਅਹੁਦੇਦਾਰਾਂ, ਵਰਕਰਾਂ, ਹਮਦਰਦਾਂ ਅਤੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਜਿੱਥੇ ਉਪਰੋਕਤ ਕੀਤੀ ਜਾ ਰਹੀ ਰੈਲੀ ਨੂੰ ਕਾਮਯਾਬ ਕਰਨ ਲਈ ਪਹਿਲੋ ਹੀ ਆਪਣੀਆਂ ਜਿ਼ੰਮੇਵਾਰੀਆਂ ਨੂੰ ਪੂਰਨ ਕਰਨ ਲਈ ਤਤਪਰ ਹਨ, ਉੱਥੇ ਉਹ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਬਣੀ ਕਮੇਟੀ ਨੂੰ ਫੰਡ ਇਕੱਤਰ ਕਰਨ ਅਤੇ ਹੋਰ ਹਰ ਤਰ੍ਹਾ ਦੇ ਸਹਿਯੋਗ ਕਰਨ। ਸ: ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੋ 21 ਜੂਨ ਨੂੰ ਜਗਰਾਓ ਵਿਖੇ ਰੈਲੀ ਦੀ ਕਾਮਯਾਬੀ ਲਈ ਉਦਘਾਟਨ ਕੀਤੇ ਜਾ ਰਹੇ ਸਬ-ਦਫਤਰ ਦੇ ਮੌਕੇ ‘ਤੇ ਉਹ ਜ਼ਰੂਰ ਪਹੁੰਚਣਗੇ। ਉਨ੍ਹਾ ਪਾਰਟੀ ਦੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ, ਵਰਕਿੰਗ ਕਮੇਟੀ ਮੈਬਰਾਨ ਅਤੇ ਵਰਕਰਾਂ ਨੂੰ 21 ਜੂਨ ਨੂੰ ਦਫਤਰ ਉਦਘਾਟਨ ਸਮੇਂ ਪਹੁੰਚਣ ਦੀ ਵੀ ਅਪੀਲ ਕੀਤੀ।


ਸ਼੍ਰੋਮਣੀ ਕਮੇਟੀ ਸੌਦਾ ਸਾਧ ਨੂੰ ਆਮ ਮੁਆਫੀ ਦੇ ਕੇ ਅਕਾਲ ਤਖਤ 'ਤੇ ਸਿੱਧੇ ਰੂਪ ਵਿੱਚ ਪੰਥ ਦੋਖੀਆ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ-ਭਾਈ ਦਲਜੀਤ ਸਿੰਘ

. ਅੰਮ੍ਰਿਤਸਰ, 9 ਮਈ - ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਭਾਈ ਦਲਜੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ਼ਹਾਦਤਾਂ ਸਬੰਧੀ ਦਿਤੇ ਬਿਆਨ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਸਿੱਖ ਇਤਿਹਾਸ ਵਿਚੋਂ ਸ਼ਹੀਦੀਆਂ ਨੂੰ ਮਨਫੀ ਕਰ ਦਿਤਾ ਜਾਵੇ ਤਾਂ ਬਾਕੀ ਕੀ ਬਚੇਗਾ। ਭਾਈ ਦਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ 'ਤੇ ਕਮਜ਼ੋਰ ਲੀਡਰਸ਼ਿਪ ਕਾਬਜ ਹੋ ਚੁਕੀ ਹੈ। ਉਨ੍ਹਾਂ ਕਿਹਾ ਕਿ ਸੇਵਾਦਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਸ਼ਹੀਦਾਂ ਦੀਆਂ ਲਾਸ਼ਾਂ 'ਤੇ ਰਾਜਨੀਤੀ ਕੌਣ ਕਰ ਰਿਹਾ ਹੈ। ਸੌਦਾ ਸਾਧ ਬਾਰੇ ਮੁਖ ਸੇਵਾਦਾਰ ਵੱਲੋ ਪੇਸ਼ ਹੋ ਕੇ ਭੁੱਲ ਬਖਸ਼ਾਉਣ ਦੇ ਦਿੱਤੇ ਗਏ ਬਿਆਨ ਦਾ ਗੰਭੀਰ ਨੋਟਿਸ ਲੈਂਦਿਆ ਪੰਥਕ ਧਿਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਧਿਰ ਸਾਧ ਨੂੰ ਆਮ ਮੁਆਫੀ ਦੇ ਕੇ ਅਕਾਲ ਤਖਤ 'ਤੇ ਸਿੱਧੇ ਰੂਪ ਵਿੱਚ ਪੰਥ ਦੋਖੀਆ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ ਜੋ ਪੰਥ ਲਈ ਖਤਰੇ ਦੀ ਘੰਟੀ ਹੋਵੇਗੀ। ਭਾਈ ਦਲਜੀਤ ਸਿੰਘ ਨੇ ਕਿਹਾ ਕਿ ਇਹ ਸਭ ਨੂੰ ਸ਼ਪੱਸਟ ਹੈ ਕਿ ਪੰਜਾਬ ਦੀ ਹਾਕਮ ਧਿਰ ਤੇ ਸ੍ਰੋਮਣੀ ਕਮੇਟੀ 'ਤੇ ਕਾਬਜ਼ ਧਿਰ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸੌਦਾ ਸਾਧ ਨਾਲ ਗੂੜ੍ਹੀ ਸਾਂਝ ਹੈ ਅਤੇ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਸਾਧ ਦੇ ਚੇਲਿਆ ਦੀਆ ਵੋਟਾਂ ਬਟੋਰਨ ਲਈ ਬਾਦਲ ਸੌਦਾ ਸਾਧ ਨੂੰ ਅਕਾਲ ਤਖਤ ਤੋ ਮੁਆਫੀ ਦਿਵਾ ਕੇ ਸਿੱਖ ਇਤਿਹਾਸ ਵਿੱਚ ਨਵਾਂ ਅਧਿਆਏ ਜੋੜਨਾ ਚਾਹੁੰਦਾ ਹੈ ਇਹ ਪੰਥ ਨਾਲ ਸੱਭ ਤੋ ਵੱਡੀ ਤੇ ਇਤਿਹਾਸਕ ਗਦਾਰੀ ਹੋਵੇਗੀ। ਉਹਨਾਂ ਕਿਹਾ ਕਿ ਬਾਦਲ ਦਾ ਅਗਲਾ ਨਿਸ਼ਾਨਾ ਸੌਦਾ ਸਾਧ ਨਾਲ ਜੰਗ ਲੜਦਿਆ ਸ਼ਹੀਦ ਹੋਏ ਸਿੰਘਾਂ ਦੇ ਕੇਸ ਵੀ ਰੱਦ ਕਰਵਾਉਣਾ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਸਿੱਖ ਸੰਗਤਾਂ ਸੁਚੇਤ ਨਾ ਹੁੰਦੀਆ ਤਾਂ ਸ਼ਾਇਦ ਬਾਦਲ ਕੰਪਨੀ ਆਪਣੇ ਪੰਥ ਵਿਰੋਧੀ ਏਜੰਡੇ ਨੂੰ ਕਦੋ ਦਾ ਅੰਜਾਮ ਦੇ ਚੁੱਕਾ ਹੁੰਦਾ। ਉਨਾਂ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਅਕਾਲੀ ਸੁਪਰੀਮੋ ਕਹਾਉਣ ਦੇ ਦਾਅਵੇ ਕਰਨ ਵਾਲਾ ਵਿਅਕਤੀ ਅਕਾਲੀ ਦਲ ਦੇ ਮੁੱਢਲੇ ਸਿਧਾਂਤ 'ਰਾਜ ਕਰੇਗਾ ਖਾਲਸਾ' ਨੂੰ ਵੀ ਭੁੱਲ ਚੁਕਾ ਹੈ। ਉਹਨਾਂ ਕਿਹਾ ਕਿ ਆਮ ਮੁਆਫੀ ਦੇਣੀ ਤੇ ਅਕਾਲ ਤਖਤ 'ਤੇ ਪੇਸ਼ ਹੋ ਕੇ ਭੁੱਲ ਬਖਸ਼ਾਉਣ ਲਈ ਇੱਕ ਮਹੀਨੇ ਦਾ ਵਿਸ਼ੇਸ਼ ਸਮਾਂ ਦੇਣ ਦੀ ਧਾਰਣਾ ਹੀ ਗਲਤ ਹੈ ਕਿਉਕਿ ਅਕਾਲ ਤਖਤ 'ਤੇ ਤਾਂ ਕਿਸੇ ਵੇਲੇ ਵੀ ਕੋਈ ਵੀ ਵਿਅਕਤੀ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾ ਸਕਦਾ ਹੈ। ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸਿੱਖਾਂ ਦੇ ਇਸ ਸੁਪਰੀਮ ਤਖਤ ਤੇ ਇਸ ਵੇਲੇ ਕਮਜੋਰ ਜਥੇਦਾਰ ਬੈਠੇ ਹੋਏ ਹਨ ਜਿਨਾਂ ਦੀਆਂ ਗਲਤੀਆਂ ਕਰਕੇ ਮਰਿਆਦਾ ਦਾ ਹਨਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਇਤਿਹਾਸ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਕੋਈ ਵੀ ਬਿਆਨਬਾਜ਼ੀ ਕਰਨ ਤੋ ਪਹਿਲਾਂ ਇਤਿਹਾਸ ਵੱਲ ਜ਼ਰੂਰ ਝਾਤੀ ਮਾਰਨੀ ਚਾਹੀਦੀ ਹੈ।
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦਗਰ ਬਣਾਏ ਜਾਣ ਬਾਰੇ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਯਾਦਗਾਰ ਬਣਾਉਣ ਦਾ ਮਤਾ ਤਾਂ ਬਹੁਤ ਸਮਾਂ ਪਹਿਲਾ ਪਾਸ ਹੋ ਚੁੱਕਾ ਸੀ ਅਤੇ ਸ੍ਰੋਮਣੀ ਕਮੇਟੀ ਖੁਦ 2002 ਅਤੇ 2005 ਦੇ ਜਨਰਲ ਇਜਲਾਸ ਵਿੱਚ ਦ੍ਰਿੜਤਾ ਨਾਲ ਮਤੇ ਪਾਸ ਕਰ ਚੁੱਕੀ ਹੈ ਕਿ ਸ਼ਹੀਦਾਂ ਦੀ ਯਾਦਗਾਰ ਬਣਾਈ ਜਾਵੇਗੀ, ਪਰ ਕੇਦਰ ਸਰਕਾਰ ਦੀ ਘੁਰਕੀ ਤੋ ਡਰਦਿਆ ਤੇ ਭਾਜਪਾ ਨਾਲ ਸਾਂਝ ਪਾਲਦਿਆ ਯਾਦਗਾਰ ਦੇ ਏਜੰਡੇ ਨੂੰ ਲਟਕਾਇਆ ਜਾ ਰਿਹਾ ਹੈ।

ਜਥੇਦਾਰ ਅਕਾਲ ਤਖਤ ਵੱਲੋਂ ਪ੍ਰਗਟਾਏ ਵਿਚਾਰ ਕੌਮ ਪੱਖੀ ਅਤੇ ਅਜੋਕੇ ਸਮੇਂ ਦੀ ਮੰਗ ਅਨੁਸਾਰ :- ਟਿਵਾਣਾ

ਫਤਿਹਗੜ੍ਹ ਸਾਹਿਬ, 9 ਜੂਨ :- ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੀਤੇ ਦਿਨੀਂ ਸਿੱਖ ਕੌਮ ਨਾਲ ਖੁੱਲ੍ਹੇ ਰੂਪ ਵਿੱਚ ਅਖਬਾਰਾਂ ਅਤੇ ਮੀਡੀਏ ਰਾਹੀਂ ਕੀਤੇ ਗਏ ਇਸ ਕੌਲ-ਇਕਰਾਰ ਕਿ “ਸਾਬਿਤ ਸੂਰਤ ਸਿੱਖ ਗਰੀਬ ਲੜਕੀਆਂ ਦੇ ਵਿਆਹ ਅਤੇ ਆਈ.ਏ.ਐਸ./ਪੀ.ਸੀ.ਐਸ ਕਰਨ ਵਾਲੇ ਵਿਦਿਆਰਥੀਆਂ ਦੀ ਤਿਆਰੀ ਦਾ ਸਮੁੱਚਾ ਖਰਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਠਾਏਗੀ।” ਨੂੰ ਜੇਕਰ ਭਵਿੱਖ ਵਿੱਚ ਅਮਲੀ ਰੂਪ ਦਿੰਦੇ ਹੋਏ ਸੰਪੂਰਨ ਕਰਵਾ ਸਕਣ ਤਾਂ ਜਥੇਦਾਰ ਸਾਹਿਬ ਅਜਿਹਾ ਕਰਕੇ ਆਪਣੇ ਉੱਚ ਰੁਤਬੇ ਦੇ ਮਾਣ-ਸਨਮਾਨ ਵਿੱਚ ਹੀ ਵਾਧਾ ਨਹੀਂ ਕਰ ਰਹੇ ਹੋਣਗੇ ਬਲਕਿ ਗੁਰੂ ਸਾਹਿਬਾਨ ਦੀ ਵੱਡਮੁੱਲੀ ਸੋਚ ਨੂੰ ਲਾਗੂ ਕਰਨ ਦੀ ਸਮਾਜ ਪੱਖੀ ਜਿ਼ੰਮੇਵਾਰੀ ਵੀ ਨਿਭਾ ਰਹੇ ਹੋਣਗੇ। ਇਹ ਉਪਰੋਕਤ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਗਟਾਏ ਉਪਰੋਕਤ ਵਿਚਾਰਾਂ ਦਾ ਸਵਾਗਤ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ (ਯੂ.ਕੇ.) ਦੇ ਪ੍ਰਧਾਨ ਸ: ਜਸਬੀਰ ਸਿੰਘ ਟੋਨੀ ਦੇ ਉਨ੍ਹਾ ਵਿਚਾਰਾਂ ਕਿ ਅੱਜ ਸਿੱਖ ਕੌਮ ਨੂੰ ਸੋਨੇ ਦੀਆਂ ਇੱਟਾਂ ਅਤੇ ਕੀਮਤੀ ਸੰਗਮਰਮਰ ਨਾਲ ਗੁਰੂ ਘਰ ਦੀਆਂ ਇਮਾਰਤਾਂ ਬਣਾਉਣ ਦੀ ਲੋੜ ਨਹੀਂ ਬਲਕਿ ਸਿੱਖ ਨੌਜਵਾਨੀ ਦੀ ਆਤਮਾ ਅਤੇ ਮਨ ਵਿੱਚ ਸਿੱਖੀ ਦੇ ਬਣਨ ਜਾ ਰਹੇ ਵਿਚਾਰਾਂ ਵਾਲੇ ਕਿਲ੍ਹੇ ਨੂੰ ਹਰ ਪੱਖੋਂ ਮਜ਼ਬੂਤ ਕਰਨ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੇ ਖਜ਼ਾਨੇ ਨੂੰ ਭਰਨ ਦੀ ਸਖਤ ਜ਼ਰੂਰਤ ਹੈ, ਨਾਲ ਸਹਿਮਤੀ ਪ੍ਰਗਟਾਉਦੇ ਹੋਏ ਸ: ਟਿਵਾਣਾ ਨੇ ਕਿਹਾ ਕਿ ਸਿੱਖ ਨੌਜਵਾਨੀ ਨੂੰ ਕੌਮਾਂਤਰੀ ਪੱਧਰ ਦੀ ਹਰ ਤਰ੍ਹਾ ਦੀ ਮਿਆਰੀ ਤਾਲੀਮ-ਵਿੱਦਿਆ ਮੁਫ਼ਤ ਦੇਣ ਅਤੇ ਉਨ੍ਹਾ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਵਿਰਾਸਤ ਨਾਲ ਪੱਕੇ ਤੌਰ ਤੇ ਜੋੜੀ ਰੱਖਣ ਲਈ, ਨੌਜਵਾਨੀ ਦੇ ਕਿਰਦਾਰ ਵਿੱਚ ਖਿੱਚ ਪੈਦਾ ਕਰਨ ਦੀ ਸਖਤ ਲੋੜ ਹੈ। ਜਿਸ ਨਾਲ ਹਰ ਸਿੱਖ ਨੌਜਵਾਨ ਬੱਚੇ ਦੀ ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ ਵਿੱਚੋਂ ਪ੍ਰਤੱਖ ਰੂਪ ਵਿੱਚ ਸਿੱਖੀ ਵਿਚਾਰਧਾਰਾ ਦੀ ਪ੍ਰਪੱਕਤਾ ਨਜ਼ਰ ਆਵੇ ਅਤੇ ਸਾਡੇ ਇਹ ਬੱਚੇ ਖੁਦ ਇੱਕ ਸਿੱਖ ਯੂਨੀਵਰਸਿਟੀ ਬਣਕੇ ਦੇਸ਼ ਅਤੇ ਵਿਦੇਸ਼ਾਂ ਵਿੱਚ ਧੋਣ ਉੱਚੀ ਕਰਕੇ ਹਰ ਖੇਤਰ ਵਿੱਚ ਮੋਹਰੀ ਬਣ ਕੇ ਵਿਚਰਨ ਦੇ ਸਮਰੱਥ ਹੋ ਸਕਣ। ਇਸ ਲਈ ਇਹ ਜ਼ਰੂਰੀ ਹੈ ਕਿ ਗੁਰੂ ਘਰ ਦੀਆਂ ਗੋਲਕਾਂ ਅਤੇ ਕਾਰ-ਸੇਵਾ ਵਾਲੇ ਬਾਬਿਆਂ ਰਾਹੀਂ ਸਿੱਖ ਕੌਮ ਵੱਲੋਂ ਆ ਰਹੀ ਮਾਇਆ-ਸਰਮਾਏ ਨੂੰ ਇਮਾਰਤਾਂ ਦੇ ਸੋਨੇ ਦੇ ਗੁੰਬਦਾਂ ਅਤੇ ਸੰਗਮਰਮਰ ਉੱਤੇ ਖਰਚ ਕਰਨ ਦੀ ਬਜਾਏ ਇਜ਼ਰਾਈਲੀਆਂ ਵੱਲੋਂ ਆਪਣੀ ਕੌਮ ਨੂੰ ਹਰ ਪੱਖੋਂ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਸੰਪੂਰਨ ਬਣਾਉਣ ਦੀ ਤਰ੍ਹਾ “ਸਿੱਖੀ ਕਿਰਦਾਰ” ਨੂੰ ਕਾਇਮ ਰੱਖਣ ਲਈ ਸਮੂਹਿਕ ਤੌਰ ਤੇ ਇਮਾਨਦਾਰੀ ਨਾਲ ਉੱਦਮ ਕੀਤੇ ਜਾਣ। ਜਿਸ ਦੇ ਹੈਰਾਨੀਜਨਕ ਨਤੀਜੇ ਹਿੰਦੋਸਤਾਨ ਅਤੇ ਪੰਜਾਬ ਵਿੱਚ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਉੱਤੇ ਕੌਮ ਪੱਖੀ ਨਿਕਲਣ ਤੋਂ ਕੋਈ ਨਹੀਂ ਰੋਕ ਸਕੇਗਾ।

ਬੂਟਾ ਸਿੰਘ ਖੜੌਦ ਦੀ ਅਗਵਾਈ ਹੇਠ ਮਾਨ ਨੇ ਅਮਰੀਕਾ ਦੀ ਵਿੱਤ ਕਮੇਟੀ ਦਾ ਐਲਾਨ ਕੀਤਾ

ਫਤਿਹਗੜ੍ਹ ਸਾਹਿਬ, 09 ਜੂਨ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਾਰਟੀ ਵੱਲੋਂ 28 ਸਤੰਬਰ ਨੂੰ ਜਗਰਾਓ ਵਿਖੇ ਕੀਤੀ ਜਾ ਰਹੀ “ਪੰਜਾਬ ਬਚਾਓ ਰੈਲੀ” ਦੀ ਕਾਮਯਾਬੀ ਲਈ ਅਮਰੀਕਾ ਵਿਖੇ ਵਿਚਰ ਰਹੇ ਸਿੱਖਾਂ ਤੋਂ ਵਿੱਤੀ ਫੰਡ ਇਕੱਤਰ ਕਰਨ ਲਈ ਸ: ਬੂਟਾ ਸਿੰਘ ਖੜੌਦ ਜੋ ਕਿ ਪਾਰਟੀ ਦੇ ਅਮਰੀਕਾ ਯੂਨਿਟ ਦੇ ਪ੍ਰਧਾਨ ਹਨ, ਦੀ ਅਗਵਾਈ ਹੇਠ ਚਾਰ ਮੈਬਰੀ ਵਿੱਤ ਕਮੇਟੀ ਦਾ ਐਲਾਨ ਕੀਤਾ ਜਾਂਦਾ ਹੈ, ਜਿਸ ਵਿੱਚ ਸ: ਬੂਟਾ ਸਿੰਘ ਖੜੌਦ ਤੋਂ ਇਲਾਵਾ ਸ: ਜੀਤ ਸਿੰਘ ਆਲੋਅਰਖ, ਸ: ਸੁਰਜੀਤ ਸਿੰਘ ਕੁਲਾਰ, ਸ: ਰੇਸ਼ਮ ਸਿੰਘ ਹੋਣਗੇ ਅਤੇ ਇੱਕ ਮੈਬਰ ਇਸ ਕਮੇਟੀ ਵਿੱਚ ਹੋਰ ਲਿਆ ਜਾਵੇਗਾ, ਜੋ ਉਪਰੋਕਤ ਚਾਰੇ ਕਮੇਟੀ ਮੈਬਰ ਆਪਸੀ ਸਲਾਹ ਨਾਲ ਸ਼ਾਮਿਲ ਕਰਨਗੇ। ਇਸ ਕਮੇਟੀ ਨੂੰ ਸਮੁੱਚੇ ਅਮਰੀਕਾ ਵਿੱਚ ਪਾਰਟੀ ਵੱਲੋਂ ਉਪਰੋਕਤ ਰੈਲੀ ਲਈ ਫੰਡ ਇਕੱਤਰ ਕਰਨ, ਫੰਡ ਰੇਜਿ਼ੰਗ, ਫੰਕਸ਼ਨ ਕਰਨ ਅਤੇ ਅਮਰੀਕਾ ਵਿਖੇ ਪਾਰਟੀ ਦੀ ਸੋਚ ਅਤੇ ਨੀਤੀਆਂ ਦਾ ਪ੍ਰਚਾਰ ਕਰਨ ਆਦਿ ਦੇ ਅਧਿਕਾਰ ਹੋਣਗੇ। ਸ: ਮਾਨ ਨੇ ਅਮਰੀਕਾ ਵਿੱਚ ਵਿਚਰ ਰਹੇ ਸਿੱਖ ਕੌਮ ਦੀ ਆਜ਼ਾਦੀ ਪ੍ਰਾਪਤੀ ਲਈ ਤਤਪਰ ਸਿੱਖਾਂ, ਪਾਰਟੀ ਵਰਕਰਾਂ ਤੇ ਹਮਦਰਦਾਂ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਨਿਵਾਸੀ ਉਪਰੋਕਤ ਪਾਰਟੀ ਦੀ ਵਿੱਤ ਕਮੇਟੀ ਨੂੰ ਹਰ ਤਰ੍ਹਾ ਸਹਿਯੋਗ ਕਰਨ।

ਗੁਰਦੁਆਰਾ ਚੋਣਾਂ ਦੇ “ਵੋਟਰ ਫਾਰਮਾਂ” ਵਿੱਚ ਜਾਤ ਦਾ ਖਾਨਾ ਖਤਮ ਕੀਤਾ ਜਾਵੇ :- ਟਿਵਾਣਾ

ਚੰਡੀਗੜ੍ਹ, 9 ਜੂਨ :- “ਹਿੰਦ ਹਕੂਮਤ ਉੱਤੇ ਬੈਠੇ ਬਹੁਗਿਣਤੀ ਨਾਲ ਸੰਬੰਧਿਤ ਹੁਕਮਰਾਨ ਅਜਿਹਾ ਕੋਈ ਵੀ ਮੌਕਾ ਨਹੀਂ ਜਾਣ ਦਿੰਦੇ, ਜਿਸ ਨਾਲ ਇੱਥੇ ਮਨੁੱਖਤਾ ਅਤੇ ਸਿੱਖ ਵਿਰੋਧੀ ਸੋਚ ਜਾਤਾਂ-ਬਰਾਦਰੀਆਂ ਦੀ ਗੱਲ ਨੂੰ ਉਭਾਰ ਕੇ ਇੱਥੋ ਦੇ ਬਸਿ਼ੰਦਿਆਂ ਵਿੱਚ ਵੰਡੀਆਂ ਪਾ ਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਦੇ ਹਨ। ਹੁਕਮਰਾਨ, ਦਲਿਤਾਂ ਅਤੇ ਪੱਛੜੇ ਵਰਗਾਂ ਨਾਲ ਸੰਬੰਧਿਤ ਲੋਕਾਈ ਉੱਤੇ “ਪਾੜੋ ਅਤੇ ਰਾਜ ਕਰੋ” ਦੀ ਸੋਚ ਨੂੰ ਲਾਗੂ ਕਰਕੇ ਰਾਜ ਭਾਗ ਵੀ ਕਰਦਾ ਆ ਰਿਹਾ ਹੈ ਅਤੇ ਇਨ੍ਹਾ ਵਰਗਾਂ ਨੂੰ ਜਲੀਲ ਵੀ ਕਰਦਾ ਆ ਰਿਹਾ ਹੈ ਜੋ ਵਿਧਾਨ ਦੀ ਧਾਰਾ 14 ਜੋ ਸਮੁੱਚੇ ਮੁਲਕ ਨਿਵਾਸੀਆਂ ਨੂੰ ਬਰਾਬਰਤਾ ਦਾ ਅਧਿਕਾਰ ਦਿੰਦੀ ਹੈ, ਉਸਦੀ ਤੌਹੀਨ ਕਰਨ ਦੇ ਤੁੱਲ ਕਾਰਵਾਈ ਹੈ।” ਇਹ ਉਪਰੋਕਤ ਵਿਚਾਰ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦੁਆਰਾ ਚੋਣਾਂ ਲਈ ਬਣਨ ਜਾ ਰਹੀਆਂ ਨਵੀਆਂ ਵੋਟਾਂ ਅਤੇ ਵੋਟਰ ਸੂਚੀਆਂ ਦੀ ਸ਼ੁਰੂ ਹੋਈ ਪ੍ਰਕ੍ਰਿਆ ਸਮੇ ਹਿੰਦ ਹਕੂਮਤ ਵੱਲੋਂ, ਗੁਰਦੁਆਰਾ ਚੋਣ ਕਮਿਸ਼ਨ ਰਾਹੀਂ ਜਾਰੀ ਕੀਤੇ ਗਏ ਵੋਟਰ ਫਾਰਮ ਵਿੱਚ ਅਨੁਸੂਚਿਤ ਜਾਤੀਆਂ-ਕਬੀਲਿਆਂ ਦੇ ਲਈ ਬਣਾਏ ਗਏ ਨਫਰਤ ਫੈਲਾਉਣ ਵਾਲੇ ਅਤੇ ਸਮਾਜ ਵਿਰੋਧੀ ਦਰਾਜ ਦੀ ਨਿਖੇਧੀ ਕਰਦੇ ਹੋਏ, ਇਸਨੂੰ ਤੁਰੰਤ ਖਤਮ ਕਰਨ ਦੀ ਵਕਾਲਤ ਕਰਦੇ ਹੋਏ ਇੱਕ ਪਾਰਟੀ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਕਿੰਨੀ ਸ਼ਰਮਨਾਕ ਅਤੇ ਮਕਾਰਤਾ ਭਰਿਆ ਅਮਲ ਹੁੰਦਾ ਆ ਰਿਹਾ ਹੈ ਕਿ ਇਸ ਮੁਲਕ ਦੀ 80% ਵੱਸੋਂ ਦਬਲੇ-ਕੁਚਲੇ ਮਜ਼ਲੂਮਾਂ ਦੀ ਹੈ। ਹੁਕਮਰਾਨ ਇਨ੍ਹਾ ਵਰਗਾਂ ਨੂੰ ਕਦੀ ਵੀ ਇੱਕ ਪਲੇਟਫਾਰਮ ਉੱਤੇ ਇਕੱਤਰ ਨਹੀਂ ਹੋਣ ਦਿੰਦਾ ਬਲਕਿ ਉਨ੍ਹਾ ਨਾਲ ਵਿਧਾਨਿਕ, ਸਮਾਜਿਕ, ਮਾਲੀ, ਸੱਭਿਆਚਾਰਕ, ਧਾਰਮਿਕ ਅਤੇ ਇਖਲਾਕੀ ਤੌਰ ਤੇ ਵਿਤਕਰੇ ਕਰਦਾ ਆ ਰਿਹਾ ਹੈ। ਕਿਉਂਕਿ ਹੁਕਮਰਾਨਾਂ ਨੂੰ ਇਹ ਜਾਣਕਾਰੀ ਹੈ ਕਿ ਜਿਸ ਦਿਨ ਇਹ ਵਰਗ ਆਪਣੇ ਹੱਕ-ਹਕੂਕਾਂ ਲਈ ਜਾਗ੍ਰਿਤ ਹੋ ਕੇ ਉੱਠ ਖੜੇ ਹੋਏ ਤਾਂ ਇਸ ਮੁਲਕ ਦੇ ਸਿੰਘਾਸਨ ਉਤੇ ਅਸੀਂ ਨਹੀਂ ਇਹ ਵਰਗ ਸ਼ੁਸੋਭਿਤ ਹੋ ਜਾਵੇਗਾ। ਜੋ ਇੱਥੋ ਦਾ ਹੁਕਮਰਾਨ ਬਿਲਕੁਲ ਨਹੀਂ ਚਾਹੁੰਦਾ। ਇਸ ਲਈ ਇਨ੍ਹਾ ਨੇ ਵਿਧਾਨ ਵਿੱਚ ਐਸ ਸੀ/ਐਸ ਟੀ ਅਤੇ ਬੀ ਸੀ ਆਦਿ ਦੇ ਹੀਣ ਭਾਵਨਾ ਉਤਪੰਨ ਕਰਨ ਵਾਲੇ ਨਾਮ ਦੇ ਕੇ, ਉਨ੍ਹਾ ਨੂੰ ਸਹੂਲਤਾਂ ਦੇਣ ਦਾ ਬਹਾਨਾ ਬਣਾ ਕੇ ਆਪਸ ਵਿੱਚ ਨਿਖੇੜਣ ਦੀ ਸ਼ਾਜਿਸ ਰਚੀ ਹੋਈ ਹੈ। ਉਨ੍ਹਾ ਕਿਹਾ ਕਿ ਇਹੀ ਕਾਰਨ ਹੈ ਕਿ ਮਰਦਮਸ਼ੁਮਾਰੀ ਕਰਨ ਵਾਲੇ ਫਾਰਮ ਵਿੱਚ ਵੀ ਇਨ੍ਹਾ ਨੇ ਜਾਤਾ ਦਾ ਖਾਨਾ ਇਸ ਲਈ ਬਣਾਇਆ ਹੈ ਤਾਂ ਕਿ ਘੱਟ ਗਿਣਤੀ ਕੌਮਾਂ ਨੂੰ ਅਹਿਸਾਸ ਕਰਾਇਆ ਜਾ ਸਕੇ ਕਿ ਉਹ ਗੁਲਾਮ ਹਨ। ਸ: ਟਿਵਾਣਾ ਨੇ ਮੰਗ ਕੀਤੀ ਕਿ ਇਹ ਹੀਣ ਭਾਵਨਾ ਪੈਦਾ ਕਰਨ ਵਾਲੇ ਖਾਨੇ ਨੂੰ ਇਨ੍ਹਾ ਫਾਰਮਾਂ ਵਿੱਚੋਂ ਖਤਮ ਕੀਤਾ ਜਾਵੇ ਕਿਉਂਕਿ ਕੋਈ ਵੀ ਧਰਮ ਜਾਤਾਂ-ਬਰਾਦਰੀਆਂ ਦੇ ਨਾਮ ਉੱਤੇ ਨਫਰਤ ਪੈਦਾ ਕਰਨ ਦੀ ਇਜ਼ਾਜਤ ਨਹੀਂ ਦਿੰਦਾ।

ਹਾਲੈਂਡ ਪਾਰਲੀਮੈਂਟ ਚੋਣਾ ਚ, ਕਿਰਸਟੀਅਨ ਡੇਮੋਕਰੇਟ ਬੁਰੀ ਤਰਾਂ ਹਾਰੇ
ਪ੍ਰਧਾਨ ਮਮਤਰੀ ਜਾਨ ਪੀਟਰ ਬਾਕਨੇਦੇ ਨੇ ਪਾਰਟੀ ਲੀਡਰਸ਼ਿਪ ਅਤੇ ਮੈਬਰੀ ਤੋ ਦਿੱਤਾ ਅਸਤੀਫਾ

ਡੈਨਹਾਗ ਹਾਲੈਂਡ:9/06/2010:ਹਰਜੀਤ ਸਿੰਘ ਹਾਲੈਂਡ ਅੱਜ 9 ਜੂਨ 2010 ਨੁੰ ਹਾਲੈਂਡ ਚ ਪਾਰਲੀਮੈਂਟ ਦਆ ਚੋਣਾ ਹੋਈਆ। ਜਿਸ ਚ ਪ੍ਰਧਾਨ ਮੰਤਰੀ ਜਾਨ ਪੀਟਰ ਬਾਲਕਨੇਦੇ ਦੀ ਪਾਰਟੀ 41 ਸੀਟਾ ਤੋ 21 ੳਤੇ ਆ ਕੇ ਟਿਕੀ। ਲੇਬਰ ਪਾਰਟੀ 31 ਸੀਟਾ ਲੂ ਕੇ ਜੇਤੁ ਬਣੀ। ਹੁਣ ਫਿਰ ਕੁਲੀਸ਼ਨ ਸਰਕਾਰ ਬਣੇਗੀ। ਗੇਰਟ ਵੀਲਡਰ ਦੀ ਪਾਰਟੀ 22 ਸੀਟਾ ਲਈਆ।

ਭਾਰੀ ਇੱਕਤਰਤਾ ਨਾਲ ਜਰਮਨੀ ਫਰੈਂਕਫਰਟ ਦੀਆਂ ਸੰਗਤਾਂ ਵਲੋਂ ਘੱਲੂਘਾਰਾ ਦਿਵਸ ਮਨਾਇਆ ਗਿਆ ‐ ਪੰਥਕ ਜਥੇਬੰਦੀਆਂ ਨੇ ਕੀਤੀ ਅਗਵਾਈ

ਫਰੈਂਕਫਰਟ 6 ਜੂਨ 2010 ‐ 1984 ਤੋਂ ਲੈ ਕੇ 06 ਜੂਨ ਵਾਲਾ ਦਿਹਾੜਾ ਪਿਛਲੇ 26 ਸਾਲਾਂ ਵਿੱਚ ਜਦ ਵੀ ਚੜਿਆ ਸਿੱਖ ਕੌਮ ਦੇ ਹਿਰਦੇ ਵਲੂਂਦਰਦਾ , ਜਖਮ ਕੁਰੇਦਦਾ ਹੀ ਚੜਿਆ. ਇਹ ਦਿਨ ਸਿੱਖ ਕੌਮ ਦੇ ਸੀਨੇ ਵਿੱਚ ਇਕ ਕੰਡਧਾਰੀ ਖੰਜਰ ਵਾਂਗ ਅੱਜ ਵੀ ਡੂੰਗਾ ਖੁਬਿਆ ਹੋਇਆ ਇਨਸਾਫ, ਹੱਕ ਅਤੇ ਜਮਹੂਰੀਅਤ ਅਜਾਦੀ ਦਾ ਲਾਲ ਸਿਆਹ ਖੂਨ ਰਿਸ ਰਿਹਾ ਹੈ।ਇਸੇ ਦਿਹਾੜੇ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਸਿੱਖ ਜਿੱਥੇ ਆਪਣੇ ਨਾਲ ਭਾਰਤ ਸਰਕਾਰ ਦੀ ਸ਼ਿਹ ਅਤੇ ਹੁਕਮ ਤੇ ਹੋਈ ਇਸ ਧੱਕੇਸ਼ਾਹੀ, ਨਸਲਕੁਸ਼ੀ ਦੀ ਕੋਸ਼ਿਸ਼ ਅਤੇ ਕਤਲੋਗੈਰਤ ਖਿਲਾਫ ਅਵਾਜ ਬੁਲੰਦ ਕਰਦੇ ਹੋਏ ਕਾਲੇ ਦਿਵਸ ਵਜੋਂ ਮਨਾਉਂਦੇ ਹਨ ਉਥੇ 06 ਜੂਨ 1984 ਨੂੰ ਭਾਰਤ ਸਰਕਾਰ ਵਲੋਂ ਸਿੱਖੀ ਦੇ ਧੁਰੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ ਫੋਜਾਂ ਚਾੜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸਮੇਤ ਹਜਾਰਾਂ ਬੇਕਸੂਰ ਸਿਂਖ ਨੌਜਵਾਨ , ਬੱਚੇ, ਬਜੁਰਗ, ਔਰਤਾਂ ਦੀ ਸ਼ਹੀਦੀ ਨੂੰ ਵੀ ਯਾਦ ਕੀਤਾ ਜਾਂਦਾ ਹੈ।ਇਸ ਦਿਨ ਨੂੰ ਫਰੈਂਕਫਰਟ ਦੀਆਂ ਸੰਗਤਾਂ ਨੇ ਵੀ ਭਾਰੀ ਇਕੱਤਰਤਾ ਨਾਲ ਗੁਰੂਘਰ ਸਿੱਖ ਸੈਂਟਰ ਫਰੈਂਕਫਰਟ ਵਿਖੇ ਕਾਲੇ ਦਿਵਸ ਵਜੋਂ ਮਨਾਇਆ, ਜਿਸ ਵਿੱਚ ਜਰਮਨੀ ਵਿੱਚ ਵਿੱਚਰ ਰਹੀਆਂ ਸਿਂਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਾਮੂਲੀਅਤ ਕੀਤੀ ਅਤੇ ਆਪਣੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਅਤੇ ਕੌਮ ਨਾਲ ਹੋਈ ਇਸ ਧੱਕੇਸ਼ਾਹੀ ਖਿਲਾਫ ਜੂਝਦੇ ਹੋਏ ਸ਼ਹੀਦ ਸਿੰਘਾਂ ਅਤੇ ਜੇਲਾਂ ਅਤੇ ਜਲਾਵਤਨੀਆਂ ਕੱਟ ਰਹੇ ਸਿੰਘਾਂ ਨੂੰ ਵੀ ਯਾਦ ਕਰ ਉਹਨਾਂ ਦੀਆਂ ਜੀਵਣੀਆਂ ਤੇ ਚਾਨਣ ਪਾਇਆਂ ਗਿਆ।ਇਸ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਅਖੰਡਪਾਠ ਜੀ ਦੇ ਭੋਗ ਪਾਏ ਗਏ ਅਤੇ ਪੰਜਾਬ ਤੋਂ ਆਏ ਭਾਈ ਮਨਜੀਤ ਸਿੰਘ ਨੇ ਵੀਰ ਰਸ ਅਤੇ ਕਥਾ ਦੁਆਰਾ ਸੰਗਤਾਂ ਨੂੰ ਸ਼ਹੀਦਾਂ ਦੀ ਕੀ ਮਹੱਤਤਾ ਹੈ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।ਇਸ ਉਪਰੰਤ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ, ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ ਅਤੇ ਸਿਂਖ ਫੇਡਰੇਸ਼ਨ ਜਰਮਨੀ ਵਲੋਂ ਵਾਰੀ ਵਾਰੀ, ਪੰਜਾਬ ਤੋਂ ਉਚੇਚੇ ਪਹੁੰਚੇ ਭਾਈ ਸਰਭਜੀਤ ਸਿੰਘ ਪੰਜਵੜ ਅਤੇ ਉਹਨਾ ਦੀ ਧਰਮਪਤਨੀ ਬੀਬੀ ਸਰਬਜੀਤ ਕੌਰ ਪੰਜਵੜ ਨੂੰ ਉਹਨਾਂ ਦੀਆਂ ਪੰਥ ਲਈ ਕੀਤੀਆਂ ਕੁਰਬਾਨੀਆਂ ਲਈ ਗੋਲਡ ਮੈਡਲ ਅਤੇ ਸਿਰੋਪਾੳ ਨਾਲ ਸਨਮਾਨਿਤ ਕੀਤਾ ਗਿਆ।ਯਾਦ ਰਹੇ ਕਿ ਭਾਈ ਸਰਬਜੀਤ ਸਿੰਘ ਜੀ ਖਾਲਸਾ ਪੰਜਵੜ ਕੌਮ ਦੇ ਉਸ ਮਹਾਨ ਸਿਰਕੱਢ ਜਰਨੈਲ ਭਾਈ ਪਰਮਜੀਤ ਸਿੰਘ ਜੀ ਖਾਲਸਾ ਪੰਜਵੜ ਦੇ ਭਰਾਤਾ ਹਨ ਜਿਸ ਦੀ ਮਿਸਾਲ ਇਕ ਸਿੱਖ ਮਾਂ ਮੌਜੂਦਾ ਅਤੇ ਆਉਣ ਵਾਲੀ ਪੀੜੀ ਨੂੰ ਬੇਝਿਜਕ ਅਤੇ ਮਾਣ ਮਹਿਸੂਸ ਕਰਦੀ ਹੋਈ ਦੇ ਸਕਦੀ ਹੈ।ਪੰਜਵੜ ਪਰਿਵਾਰ ਪੰਥਕ ਰਾਹ ਦੀਆਂ ਪੁਲਾਂਗਾਂ ਪੁੱਟਦਾ, ਭਾਰਤ ਸਰਕਾਰ ਦੇ ਤਸ਼ੱਦਦ ਆਪਣੇ ਪਿੰਡੇ ਤੇ ਝਲਦਾ, ਕਈ ਜੀਆਂ ਦੀਆਂ ਜਾਨਾਂ ਹੱਸਦੇ ਹੱਸਦੇ ਕੌਮ ਦੀ ਅਜਾਦੀ ਲਈ ਵਾਰ ਚੁੱਕਾ ਹੈ ਜਿਹਨਾਂ ਵਿੱਚ ਭਾਈ ਸਹਿਬ ਦੀ ਮਾਤਾ, ਮਾਤਾ ਮਹਿੰਦਰ ਕੌਰ ਜੀ ਖਾਲਸਾ ਪੰਜਵੜ ਅਤੇ ਭਾਈ ਸਾਹਿਬ ਦੇ ਛੋਟੇ ਭਰਾਤਾ ਭਾਈ ਰਾਜਵਿੰਦਰ ਸਿੰਘ ਜੀ ਖਾਲਸਾ ਪੰਜਵੜ, ਭਾਈ ਗੁਰਦੇਵ ਸਿੰਘ ਜੀ ਖਾਲਸਾ ਮਾਹਵਾ, ਭਾਈ ਰੇਸ਼ਮ ਸਿੰਘ ਜੀ ਖਾਲਸਾ ਥਾਦੇ, ਅਤੇ ਉਹਨਾਂ ਦੀ ਧਰਮਪਤਨੀ ਬੀਬੀ ਕਸ਼ਮੀਰ ਕੌਰ ਖਾਲਸਾ ਥਾਦੇ, ਦੇ ਨਾਂਮ ਇਤਹਾਸ ਦੇ ਸੁਨਿਹਰੇ ਹਰਫਾਂ ਵਿੱਚ ਦਰਜ ਹੋ ਚੁਕੇ ਹਨ। ਇਸ ਮੌਕੇ ਜਰਮਨੀ ਵਿੱਚ ਵਿਚਰ ਰਹੀਆਂ ਪੰਥਕ ਜਥੇਬੰਦੀਆਂ ਦੇ ਬੁਲਰਿਆਂ , ਜਿਹਨਾਂ ਵਿੱਚ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ, ਕੁਲਵਿੰਦਰ ਸਿੰਘ ਨਾਹਲ , ਯੂਥ ਵਿੰਗ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਭਿੰਦਾ, ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ, ਭਾਈ ਰਾਜ ਸਿੰਘ, ਭਾਈ ਜਸਬੀਰ ਸਿੰਘ, ਭਾਈ ਜਗਤਾਰ ਸਿੰਘ, ਸਿਂਖ ਫੇਡਰੇਸ਼ਨ ਦੇ ਮੁਖ ਆਗੂ ਭਾਈ ਗੁਰਦਿਆਲ ਸਿੰਘ ਲਾਲੀ , ਭਾਈ ਸਤਪਾਲ ਸਿੰਘ ਪੱਡਾ, ਭਾਈ ਮਨਜੀਤ ਸਿੰਘ ਜੋਧਪੁਰੀ, ਭਾਈ ਕਿਰਪਾਲ ਸਿੰਘ, ਭਾਈ ਮਨਜੀਤ ਸਿੰਘ ਹੋਠੀ, ਭਾਈ ਗੁਰਵਿੰਦਰ ਸਿੰਘ ਅਤੇ ਇਸ ਤੋ ਇਲਾਵਾ ਭਾਈ ਕਮਲਜੀਤ ਸਿੰਘ ਰਾਏ ਮੀਤ ਸੇਵਾਦਾਰ ਗੁਰੂਘਾਰ ਫਰੈਂਕਫਰਟ, ਭਾਈ ਅਨੂਪ ਸਿੰਘ ਮੁੱਖ ਸੇਵਾਦਾਰ ਗੁਰੂਘਾਰ ਫਰੈਂਕਫਰਟ, ਬਲਕਾਰ ਸਿੰਘ ਸਾਬਕਾ ਸੇਵਾਦਾਰ ਗੁਰੂਘਾਰ ਫਰੈਂਕਫਰਟ, ਭਾਈ ਸੋਹਣ ਸਿੰਘ ਧਾਲੀਵਾਲ ਪ੍ਰਧਾਨ ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਂਕਫਰਟ ਨੇ ਪੰਥ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਹੁੰਚੀਆਂ ਸੰਗਤਾਂ ਨੂੰ ਕੌੰਮ ਦੀਆਂ ਮੌਜੂਦਾ ਮੁਸ਼ਕਲਾਂ ਤੋ ਜਾਣੂ ਕਰਵਾਇਆ, ਇਸ ਦੌਰਾਨ ਸਿੱਖ ਫੇਡਰੇਸ਼ਨ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆਂ ਵਲੋਂ ਲਗਾਏ ਗਏ ਸ਼ਹੀਦਾਂ ਦੀਆਂ ਤਸਵੀਰਾਂ ਵਾਲੈ ਮੂਹ ਬੋਲਦੇ ਬੈਂਨਰ ਸੰਗਤਾਂ ਦੀਆਂ ਅੱਖਾਂ ਭਿੳਂਦੇ ਹੋਏ ਨਜਰ ਆਏ।ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨਾਲ ਉਲੀਕੇ ਪ੍ਰਪਗਰਾਮਾਂ ਦੀ ਸਮਾਪਤੀ ਕੀਤੀ ਗਈ।

ਸਾਕਾ ਨੀਲਾ ਤਾਰਾ ‐ ਹਿੰਦੋਸਤਾਨੀ ਇਤਿਹਾਸ, ਸਰਕਾਰ ਅਤੇ ਹਿੰਦੋਸਤਾਨੀ ਧਰਮ ਨਿਰਪੱਖਤਾ ਉਂਪਰ ਲੱਗਿਆ ਬਹੁਤ ਵੱਡਾ ਕਾਲਾ ਧੱਬਾ
ਸੁਖਦੀਪ ਸਿੰਘ (ਯੁਂਥ ਖਾਲਸਾ ਫੈਡਰੇਸ਼ਨ)

ਸਾਕਾ ਨੀਲਾ ਤਾਰਾ ‐ ਹਿੰਦੋਸਤਾਨੀ ਇਤਿਹਾਸ, ਸਰਕਾਰ ਅਤੇ ਹਿੰਦੋਸਤਾਨੀ ਧਰਮ ਨਿਰਪੱਖਤਾ ਉਂਪਰ ਲੱਗਿਆ ਬਹੁਤ ਵੱਡਾ ਕਾਲਾ ਧੱਬਾ ਬਣ ਗਿਆ ਹੈ। ਕੁਝ ਲੋਕ ਸਿੱਖਾਂ ਨੂੰ ਇਸ ਸਾਕੇ ਨੂੰ ਭੁੱਲ ਜਾਣ ਦੀ ਸਲਾਹ ਵੀ ਦਿੰਦੇ ਹਨ। ਪਰ ਇਹ ਇੱਕ ਅਜਿਹਾ ਜਖਮ ਹੈ ਜਿਸ ਦਾ ਦਰਦ ਦਿਨ-ਪਤ੍ਰੀਦਿਨ ਵਧਦਾ ਹੀ ਜਾ ਰਿਹਾ ਹੈ। ਨਾ ਕਦੇ ਹਿੰਦੋਸਤਾਨ ਦੀ ਸਰਕਾਰ ਅਤੇ ਨਾ ਹੀ ਕਿਸੇ ਆਮ ਹਿੰਦੋਸਤਾਨੀ ਨਾਗਰਿਕ ਨੇ ਇਸ ਸਾਕੇ ਦੀ ਨਿਖੇਧੀ ਕੀਤੀ ਅਤੇ ਨਾ ਹੀ ਇਸ ਸਾਕੇ ਨਾਲ ਹੋਏ ਸਿੱਖਾਂ ਦੇ ਜਖਮਾਂ ਉਂਪਰ ਮਲਹਮ ਲਗਾਉਣ ਦੀ ਹੀ ਕੋਸ਼ਿਸ਼ ਕੀਤੀ। ਅੱਜ 26 ਸਾਲਾਂ ਦੇ ਲੰਮੇ ਸਮੇ ਦੇ ਗੁਜਰ ਜਾਣ ਪਿੱਛੋਂ ਵੀ ਨਾਂ ਹੀ ਸਿੱਖਾਂ ਦੇ ਕਾਤਲਾਂ ਨੂੰ ਕੋਈ ਸਜਾ ਹੋਈ ਅਤੇ ਨਾ ਹੀ ਸਿੱਖਾਂ ਦੀ ਕੋਈ ਮੰਗ ਹੀ ਮੰਨੀ ਗਈ।ਇਸਦੇ ਉਲਟ ਜੇਕਰ ਸਿੱਖ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੁੰਦੇ ਹਨ ਤਾਂ ਸਮੇਂ ਦੀਆਂ ਸਰਕਾਰਾਂ ਯਾਦਗਾਰੀ ਸਮਾਗਮਾਂ ਅਤੇ ਸ਼ਾਂਤਮਈ ਮਾਰਚਾਂ ਉਂਪਰ ਪਾਬੰਦੀਆਂ ਲਗਾਉਂਦੀਆਂ ਹਨ।ਇਹ ਸਭ ਹੋਣ ਤੋਂ ਬਾਅਦ ਵੀ ਭਾਰਤੀ ਸਰਕਾਰ ਨੂੰ ਧਰਮ-ਨਿਰਪੱਖ ਅਤੇ ਪਰਜਾਤੰਤਰੀ ਸਰਕਾਰ ੳਹਾਉਂਦੇ ਕੋਈ ਸ਼ਰਮ ਮਹਿਸੂਸ ਨਹੀ ਹੁੰਦੀ। ਇਹ ਬੇਸ਼ਰਮੀ ਵੀ ਉਸ ਕੌਮ ਨਾਲ ਜਿਸ ਕਰਕੇ ਹਿੰਦੋਸਤਾਨੀ ਭਾਈ ਚਾਰਾ ਆਜਾਦੀ ਦਾ ਨਿੱਘ ਮਾਣ ਰਿਹਾ ਹੈ। ਅੱਜ ਜੇਕਰ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਦੀ ਫੋਟੋ ਲਗਾਉਂਦੇ ਹਨ ਤਾਂ ਹਿੰਦੂ ਵੀਰ ਕੁਝ ਫਿਰਕਾਪ੍ਰਸਤ ਲੀਡਰਾਂ ਦੀ ਭੜਕਾਹਟ ਵਿੱਚ ਆ ਕੇ ਜਰਨਲ ਅਰੁਣ ਸ਼੍ਰੀਧਰ ਵੈਦਿਯਾ ਦੇ ਪੋਸਟਰ ਲਗਾਉਣ ਲੱਗ ਜਾਂਦੇ ਹਨ। ਪਤਾ ਨਹੀਂ ਹਿੰਦੂ ਵੀਰਾਂ ਨੂੰ ਇਹ ਫਿਰਕਾਪ੍ਰਸਤ ਲੀਡਰ ਕੀ ਪੱਟੀ ਪੜਾਉਂਦੇ ਹਨ ਕਿ ਉਹਨਾਂ ਨੂੰ ਇਹ ਛੋਟੀ ਜਿਹੀ ਗੱਲ ਵੀ ਸਮਝ ਨਹੀਂ ਆਉਂਦੀ ਕਿ ਉਹ ਇੱਕ ਸੰਤ ਦੀ ਤੁਲਨਾ ਅਜਿਹੇ ਮਨੁੱਖ ਨਾਲ ਕਰ ਰਹੇ ਹਨ ਜਿਸ ਨੂੰ ਬੰਦਾ ਕਹਾਉਣ ਦਾ ਵੀ ਹੱਕ ਨਹੀ ਹੈ।ਜਰਨਲ ਵੈਦਿਯਾ ਅਤੇ ਕੁਲਦੀਪ ਬਰਾੜ ਦੋਵੇਂ ਜਲਿਆਂ ਵਾਲੇ ਬਾਗ ਦੇ ਦੋਖੀ ਜਰਨਲ ਅਡਵਾਇਰ ਦੀ ਨਾਜਾਇਜ ਔਲਾਦ ਹਨ ਜਿਹਨਾਂ ਨੂੰ ਉਹ ਲੰਦਨ ਜਾਣ ਵੇਲੇ ਇੱਥੇ ਛੱਡ ਗਿਆ ਅਤੇ ਬਾਅਦ ਵਿੱਚ ਇਹਨਾਂ ਦੋਵਾਂ ਨੇ ਇੰਦਰਾ ਗਾਂਧੀ ਨੂੰ ਆਪਣੀ ਮਾਂ ਮੰਨਿਆ ਅਤੇ ਉਸ ਦੇ ਆਖੇ ਲੱਗ ਕੇ ਅਜਿਹਾ ਕੁਕਰਮ ਕੀਤਾ ਕਿ ਹੁਣ ਅੱਗੇ ਦੀਆਂ 84 ਲੱਖ ਜੂਨਾਂ ਨੂੰ ਵਿਸ਼ਟਾ ਦੇ ਕੀੜੇ ਬਣ ਕੇ ਇਹ ਤਿੰਨੋ ਮਾਂ-ਪੁੱਤ ਵਿਸ਼ਟਾ ਵਿੱਚ ਮੂੰਹ ਮਾਰਦੇ ਪੂਰਾ ਕਰਨਗੇ ਅਤੇ ਇਹ 84 ਲੱਖ ਜੂਨਾਂ ਦਾ ਸਿਲਸਿਲਾ ਅੱਗੇ ਤੋਂ ਅੱਗੇ ਚੱਲਦਾ ਰਹੇਗਾ। ਜਦੋਂ ਉਂਧਮ ਸਿੰਘ ਸ਼ੇਰ ਨੇ ਇਹਨਾਂ ਦੇ ਬਾਪ ਅਡਵਾਇਰ ਨੂੰ ਲੰਦਨ ਜਾ ਕੇ ਮਾਰਿਆ ਸੀ ਤਾਂ ਇਸ ਦੇਸ਼ ਦੇ ਅਖੌਤੀ ਬਾਪੂ ਗਾਂਧੀ ਅਤੇ ਚਾਚੇ ਨਹਿਰੂ ਨੇ ਉਂਧਮ ਸਿੰਘ ਨੂੰ ਪਾਗਲ ਅੱਤਬਾਦੀ ਕਹਿ ਕੇ ਜਰਨਲ ਅਦਵਾਇਰ ਦੀ ਮੌਤ ਦਾ ਅਫਸੋਸ ਕੀਤਾ ਸੀ। ਬਾਅਦ ਵਿੱਚ ਇਸੇ ਨਹਿਰੂ ਅਤੇ ਗਾਂਧੀ ਦਾ ਗੰਦਾ ਖੁਨ ਪੁਸ਼ਤ ਦਰ ਪੁਸ਼ਤ ਭਾਰਤ ਉਂਪਰ ਰਾਜ ਕਰਦਾ ਆ ਰਿਹਾ ਹੈ। ਪਹਿਲਾਂ ਕੁਰਸੀ ਦੇ ਲਾਲਚੀ ਨਹਿਰੂ ਨੇ ਜਿਨਹਾ ਨਾਲ ਸੱਤਾ ਵੰਡ ਵਿਵਾਦ ਕਰਕੇ ਕੁਰਸੀ ਛੱਡਣ ਦੀ ਥਾਂ ਦੇਸ਼ ਦੇ ਟੋਟੇ ਕਰਵਾਉਣੇ ਮਨਜੂਰ ਕਰ ਲਏ ਅਤੇ ਲੱਖਾਂ ਹੀ ਮਾਸੂਮ ਜਿੰਦਗੀਆਂ ਦਾ ਕਤਲ ਹੋਇਆ ਅਤੇ ਭਾਈਆਂ ਭਾਈਆਂ ਵਿੱਚ ਫੁੱਟ ਪਾ ਦਿੱਤੀ। ਦੇਸ਼ ਅੰਦਰ ਸਿੱਖਾਂ ਨੂੰ ਆਜਾਦ ਖਿੱਤੇ ਦਾ ਝਾਂਸਾ ਦੇ ਕੇ ਬਾਅਦ ਵਿੱਚ ਮੁਨਕਰ ਹੋ ਗਿਆ। ਦੇਸ਼ ਦੀ ਏਕਤਾ ਅਤੇ ਭਾਈਚਾਰੇ ਦੀ ਵੰਡ ਕਰਨਾ ਨਹਿਰੂ ਦਾ ਖਾਨਦਾਨੀ ਕੰਮ ਬਣ ਗਿਆ। ਉਸੇ ਦੇ ਕਦਮਾਂ ਦੇ ਚੱਲਦੀ ਇੰਦਰਾ ਨੇ ਮੀਡੀਏ ਅਤੇ ਸੱਤਾ ਦੀ ਦੁਰਵਰਤੋਂ ਕਰਕੇ ਸਿੱਖਾਂ ਪ੍ਰਤੀ ਪੂਰੇ ਹਿੰਦੋਸਤਾਨ ਵਿੱਚ ਨਫਰਤ ਭਰ ਦਿੱਤੀ। ਪੰਜਾਬ ਤੋਂ ਬਾਹਰ ਸਿੱਖਾਂ ਨੂੰ ਬੱਸਾਂ ਤੋਂ ਕੱਢ-ਕੱਢ ਕੇ ਮਾਰਿਆ ਜਾਣ ਲੱਗਾ। ਪਰ ਫਿਰ ਵੀ ਪੰਜਾਬ ਵਿੱਚ ਕਿਸੇ ਹਿੰਦੂ ਨੂੰ ਕਿਸੇ ਸਿੱਖ ਨੇ ਨੁਕਸਾਨ ਨਾ ਪਹੁੰਚਾਇਆ ਤਾਂ ਇੰਦਰਾ ਨੇ ਚਾਲ ਉਲਟੀ ਪੈਣ ਦੇ ਡਰ ਕਾਰਣ ਕੁਝ ਗੁੰਡੇ ਸਿੱਖੀ ਸਰੂਪ ਵਿੱਚ ਤਿਆਰ ਕਰ ਕੇ ਕੁਝ ਦੋਖੀ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਫਸਰਾਂ ਦੀ ਮੱਦਦ ਨਾਲ ਕੁਝ ਹਿੰਦੂਆਂ ਨੂੰ ਬੱਸਾਂ ਵਿੱਚੋਂ ਕੱਢ ਕੇ ਮਰਵਾਇਆ। ਜਦੋਂ ਇਸ ਘਟਨਾ ਦੀ ‘ਡਾਗ ਸਕੈਡ’ ਨੇ ਜਾਂਚ ਕੀਤੀ ਤਾਂ ਪੁਲਿਸ ਦੇ ਕੁੱਤੇ ਐਂਸ. ਡੀ. ਐਂਮ. ਦੀ ਕਾਰ ਤੱਕ ਲੈ ਕੇ ਗਏ। ਪੋਲ ਖੁੱਲਦੀ ਵੇਖ ਇਸ ਕੇਸ ਦੀ ਤਫਤੀਸ਼ ਦਬਾ ਦਿੱਤੀ ਗਈ।ਅੱਜ ਬਾਰ-ਬਾਰ ਪੁਲਿਸ ਅਤੇ ਲੀਡਰਾਂ ਵੱਲੋਂ ਬਿਆਨ ਆ ਰਹੇ ਹਨ ਕਿ ਕੱਟੜਬਾਦੀ ਸਿੱਖ ਨਕਸਲੀਆਂ ਨਾਲ ਮਿਲ ਗਏ ਹਨ। ਪਰ ਜੇਕਰ ਵੇਖਿਆ ਜਾਵੇ ਕਿ ਇਹ ਨਕਸਲਬਾਦੀ ਕੌਣ ਹਨ ਤਾਂ ਇਹ ਕੋਈ ਸਿੱਖ ਨਹੀਂ ਬਲਕਿ ਗਰੀਬ ਹਿੰਦੂ ਪਰਿਵਾਰਾਂ ਦੇ ਉਹ ਲੋਕ ਹਨ ਜਿਹਨਾਂ ਦੀਆਂ ਭਾਰਤ ਦੀਆਂ ਬੇਈਮਾਨ ਅਤੇ ਲੋਕ-ਵਿਰੋਧੀ ਸਰਕਾਰਾਂ ਨੇ ਆਮ ਜਰੂਰਤਾਂ ਨੂੰ ਪੂਰਾ ਕਰਨ ਦੀ ਥਾਂ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਸੜਨ ‐ ਮਰਨ ਲਈ ਜੰਗਲਾਂ ਵਿੱਚ ਛੱਡ ਦਿੱਤਾ। ਦੂਸਰੀ ਗੱਲ ਕਿ ਸਿੱਖ ਕਦੇ ਕੱਟੜ ਅਤੇ ਗੈਰ-ਕੱਟੜ ਨਹੀਂ ਹੁੰਦਾ। ਜੇਕਰ ਰਹਿਤ ਵਿੱਚ ਪੱਕੇ ਸਿੱਖ ਨੂੰ ਇਹ ਲੋਕ ਕੱਟੜ ਕਹਿੰਦੇ ਹਨ ਤਾਂ ਇਹ ਇਹਨਾਂ ਲੋਕਾਂ ਦੀ ਘਟੀਆ ਸੋਚ ਹੈ। ਸਿੱਖ ਜਿੰਨਾ ਰਹਿਤ ਵਿੱਚ ਪੱਕਾ ਹੋਵੇਗਾ, ਉਨ੍ਹਾਂ ਹੀ ਦਿਆਲੂ ਅਤੇ ਦੇਸ਼, ਧਰਮ ਨਾਲ ਪਿਆਰ ਕਰਨ ਵਾਲਾ ਹੋਵੇਗਾ। ਉਹ ਕਦੇ ਵੀ ਗਰੀਬ ਮਜਲੂਮ ਉਂਪਰ ਹੁੰਦਾ ਜੁਲਮ ਨਹੀਂ ਬਰਦਾਸ਼ਤ ਕਰੇਗਾ। ਉਸ ਨੂੰ ਕਿਸੇ ਦੁਨੀਆਵੀ ਸ਼ਰੀਰ ਤੋਂ ਜਿਆਦਾ ਅਕਾਲ ਪੁਰਖ ਵਾਹਿਗੁਰੂ ਤੇ ਵਿਸ਼ਵਾਸ ਹੋਵੇਗਾ। ਬੱਸ ਇਹ ਸਾਰੇ ਹੀ ਗੁਣ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਿੱਚ। ਉਹ ਸੱਚ ਸਟੇਜ ਤੇ ਫੜੋ ਕੇ ਬੋਲਦੇ ਸਨ। ਆਮ ਮਨੁੱਖ ਨੂੰ ਹੱਕਾਂ ਪ੍ਰਤੀ ਜਾਗਰੂਕ ਕਰਦੇ ਸਨ ਜੋ ਇੰਦਰਾ ਨੂੰ ਬਰਦਾਸ਼ਤ ਨਾਂ ਹੋਇਆ। 5 ਜੂਨ 2010 ਦੇ ਅੰਗਰੇਜੀ ਟ੍ਰਿਬਿਊਨ ਵਿੱਚ ਲੱਗੀ ਖਬਰ ਦੇ ਮੁਤਾਬਿਕ ਅੱਜ ਅਬੋਹਰ ਕਸਬੇ ਦੇ ਲੋਕ ਰਾਜਸਥਾਨ ਤੋਂ 1400 ਰੁਪਏ ਇੱਕ ਟੈਂਕਰ ਦੇ ਹਿਸਾਬ ਨਾਲ ਪੀਣ ਵਾਲਾ ਪਾਣੀ ਖਰੀਦ ਰਹੇ ਹਨ। ਕੀ ਇਹ ਪਾਣੀ ਸਿਰਫ ਸਿੱਖ ਖਰੀਦਦੇ ਹਨ? ਕੀ ਹਿੰਦੂ ਵੀਰਾਂ ਨੂੰ ਪਾਣੀ ਦੀ ਲੋੜ ਨਹੀਂ ਪੈਂਦੀ? ਕੀ ਸੰਤਾਂ ਦੇ ਪਾਣੀ ਲਈ ਉਠਾਏ ਮੁੱਦੇ ਦਾ ਹਿੰਦੂ ਵੀਰਾਂ ਨੇ ਕਦੇ ਸਾਥ ਦਿੱਤਾ ਸੀ? ਜੇਕਰ ਅੱਜ ਪੰਜਾਬ ਵਿੱਚ 8-10 ਘੰਟੇ ਦਾ ਬਿਜਲੀ ਦਾ ਕੱਟ ਲਗਦਾ ਹੈ ਤਾਂ ਕੀ ਸਿਰਫ ਸਿੱਖਾਂ ਨੂੰ ਹੀ ਪਰੇਸ਼ਾਨੀ ਹੁੰਦੀ ਹੈ ਹਿੰਦੂ ਵੀਰਾਂ ਨੂੰ ਨਹੀ? ਕੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਣ ਨਾਲ, ਗੁਰਬਾਣੀ ਟਰਾਂਸਮਿਸ਼ਨ ਲਈ ਦਰਬਾਰ ਸਾਹਿਬ ਵਿੱਚ ਟਰਾਂਸਮਿਟਰ ਲੱਗਣ ਨਾਲ, ਸਿੱਖਾਂ ਨੂੰ ਭਾਰਤੀ ਸੰਵੀਧਾਨ ਵਿੱਚ ਸਿੱਖ ਵੱਖਰੀ ਕੌਮ ਲਿਖਣ ਨਾਲ, ਚੰਡੀਗੜ੍ਹ ਸਮੇਤ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲਣ ਨਾਲ ਕਿਸੇ ਹਿੰਦੂ ਵੀਰ ਨੂੰ ਕਿਸੇ ਪ੍ਰਕਾਰ ਦਾ ਧਾਰਮਿਕ, ਸਾਮਾਜਿਕ, ਆਰਥਿਕ ਜਾਂ ਸ਼ਾਰੀਰਿਕ ਨੁਕਸਾਨ ਹੋ ਜਾਣਾ ਸੀ? ਜੇਕਰ ਨਹੀਂ ਤਾਂ ਸੰਤਾਂ ਦਾ ਵਿਰੋਧ ਕਿਉਂ? ਸੰਤਾਂ ਵੱਲੋਂ ਬੰਦ ਕਰਵਾਈ ਦਹੇਜ ਅਤੇ ਵੱਧ ਗਿਣਤੀ ਬਾਰਾਤ ਲਿਜਾਣ ਦੀ ਪ੍ਰਥਾ ਦਾ ਕੀ ਸਿਰਫ ਸਿੱਖ ਮਾਪਿਆਂ ਨੂੰ ਫਾਇਦਾ ਹੋਇਆ ਹਿੰਦੂ ਮਾਪਿਆਂ ਨੂੰ ਨਹੀ? ਕੀ ਸੰਤਾਂ ਦੀ ਸਖਤੀ ਨਾਲ ਸਿਰਫ ਸਿੱਖ ਧੀਆਂ, ਭੈਣਾ ਦੇ ਘਰੇ ਹੀ ਵਸੇ ਹਿੰਦੂ ਭੈਣਾ ਦੇ ਨਹੀਂ? ਰਿਸ਼ਬਤਖੋਰੀ ਅਤੇ ਨਸ਼ਿਆਂ ਦੀ ਵੇਚ ਤੇ ਠੱਲ ਪੈਣ ਨਾਲ ਕੀ ਸਿਰਫ ਸਿੱਖਾਂ ਨੂੰ ਹੀ ਫਾਇਦਾ ਹੋਇਆ ਹਿੰਦੂ ਮਾਪਿਆਂ ਨੂੰ ਨਹੀਂ? ਕੀ ਗਰੀਬ ਮਜਦੂਰ ਦੀ ਰੋਜਾਨਾ ਘੱਟੋ-ਘਂਟ ਦਿਹਾੜੀ ਨਿਸ਼ਚਿੱਤ ਕਰਵਾਉਣ ਦੀ ਮੰਗ ਨਾਲ ਸਿਰਫ ਸਿੱਖਾਂ ਦਾ ਫਾਇਦਾ ਹੋਣਾ ਸੀ ਹਿੰਦੂ ਮਜਦੂਰਾਂ ਦਾ ਨਹੀਂ? ਜੇਕਰ ਆਪਣੀ ਧਰਤੀ ਨੂੰ ਪਿਆਰ ਕਰਨਾ, ਉਸ ਨੂੰ ਬੰਜਰ ਹੋਣ ਤੋਂ ਬਚਾਉਣਾ, ਨਸ਼ੇ ਬੰਦ ਕਰਵਾਉਣੇ, ਦਹੇਜ ਅਤੇ ਬਰਾਤਾਂ ਬੰਦ ਕਰਵਾਉਣੀਆਂ, ਆਪਣੇ ਇਸ਼ਟ ਦਾ ਪੱਕਾ ਹੋਣਾ ਅਤੇ ਹੋਰਨਾਂ ਨੂੰ ਪੱਕੇ ਹੋਣ ਦੀ ਪ੍ਰੇਰਨਾ ਦੇਣਾ, ਧੀਆਂ-ਭੈਣਾਂ ਦੀ ਇੱਜਤ ਕਰਨਾ ਅਤੇ ਕਰਵਾਉਣਾ ਅੱਤਬਾਦ ਹੈ ਤਾਂ ਫੇਰ ਸੰਤ ਜਰਨੈਲ ਸਿੰਘ ਹੀ ਨਹੀਂ ਸਗੋਂ ਹਰ ਉਹ ਸਿੱਖ ਅੱਤਬਾਦੀ ਹੈ ਜੋ ਆਪਣੇ ਗੁਰੁ ਦੇ ਦੱਸੇ ਮਾਰਗ ਉਂੁਤੇ ਚੱਲਦਾ ਹੈ। ਮੈਂ ਬੜੇ ਪਿਆਰ ਨਾਲ ਆਪਣੇ ਹਿੰਦੂ ਵੀਰਾਂ ਨੂੰ ਮੀਡੀਏ ਰਾਹੀਂ ਫਿਰਕਾਪ੍ਰਸਤ ਲੀਡਰਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਾ ਹਾਂ। “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”


ਜੂਨ 1984 ਦੇ ਘੱਲੂਘਾਰੇ ਦੀ ਯਾਦ 'ਚ ਹੇਵਰਡ ਯੂਨੀਵਰਸਿਟੀ ਵਿਚਲੇ ਸਮਾਗਮ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਤਸਵੀਰਾਂ ਦੀ ਜ਼ਬਾਨੀ !!
























ਸ੍ਰੀ ਅਕਾਲ ਤਖ਼ਤ ਸਾਹਿਬ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ

ਅੰਮ੍ਰਿਤਸਰ, 6 ਜੂਨ - ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਲੂ ਸਟਾਰ ਦੌਰਾਨ ਭਾਰਤੀ ਫੌਜ ਵਲੋਂ ਹਰਿਮੰਦਰ ਸਾਹਿਬ ਕੀਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਸਮੇਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਪੜ੍ਹ ਕੇ ਸੁਣਾਇਆ। ਅਰਦਾਸ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਖਾਲਿਸਤਾਨ ਜ਼ਿੰਦਾਬਾਦ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜ਼ਿੰਦਾਬਾਦ ਦੇ ਨਾਅਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਗਾਏ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਸ਼੍ਰੋਮਣੀ ਕਮੇਟੀ ਤੋਂ ਬਾਦਲਕਿਆਂ ਦਾ ਕਬਜ਼ਾ ਛੁਡਾਉਣ ਲਈ ਪੰਥ ਹਿਤੈਸ਼ੀਆਂ ਨੂੰ ਜਿਤਾਇਆ ਜਾਵੇ। ਉਨ੍ਹਾਂ ਹੋਰ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ '84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ 'ਚ ਯਾਦਗਾਰ ਸਥਾਪਿਤ ਕੀਤੀ ਜਾਵੇ। ਜਦੋਂ ਸਿਮਰਨਜੀਤ ਸਿੰਘ ਮਾਨ ਆਪਣੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਤਾਂ ਉਨ੍ਹਾਂ ਨੂੰ ਬੈਠਣ ਲਈ ਥਾਂ ਨਾ ਮਿਲਣ ਕਾਰਨ ਰੌਲਾ ਰੱਪਾ ਪੈ ਗਿਆ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਤੜਕਸਾਰ ਤੋਂ ਹੀ ਦਰਬਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਿਠਾ ਦਿੱਤਾ ਗਿਆ ਸੀ ਤਾਂ ਜੋ ਕੋਈ ਵੀ ਗਰਮ ਖਿਆਲੀ ਆਗੂ ਅੱਗੇ ਨਾ ਆ ਸਕੇ। ਇਸੇ ਦੌਰਾਨ 3 ਜੂਨ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ 72 ਘੰਟੇ ਦੇ ਧਰਨੇ 'ਤੇ ਬੈਠੇ ਦਲ ਖ਼ਾਲਸਾ ਦੇ ਆਗੂਆਂ ਨੇ ਅਹਿਦ ਕੀਤਾ ਕਿ ਜਿੰਨਾ ਚਿਰ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਨਹੀਂ ਉਸਾਰੀ ਜਾਂਦੀ ਜਥੇਬੰਦੀ ਆਪਣਾ ਸੰਘਰਸ਼ ਜਾਰੀ ਰੱਖੇਗੀ। ਜਥੇਬੰਦੀ ਨੇ ਇਹ ਵੀ ਕਿਹਾ ਕਿ ਸ਼ਹੀਦੀ ਯਾਦਗਾਰ ਬਨਾਉਣ ਲਈ ਜੂਨ ਦੇ ਅਖੀਰਲੇ ਹਫ਼ਤੇ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਸੱਦੀ ਜਾਵੇਗੀ ਜਿਸ ਵਿਚ ਸਾਂਝੀ ਰਣਨੀਤੀ ਤੈਅ ਕੀਤੀ ਜਾਵੇਗੀ। ਦਲ ਖ਼ਾਲਸਾ ਦੇ ਆਗੂਆਂ ਤੇ ਵਰਕਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਭਾਈ ਮੋਹਕਮ ਸਿੰਘ ਵਲੋਂ ਕੀਤੀ ਗਈ ਅਰਦਾਸ ਮਗਰੋਂ ਭੁੱਖ ਹੜਤਾਲ ਸਮਾਪਤ ਕਰ ਦਿੱਤੀ।

ਜੂਨ 1984 ਸ਼ਹੀਦ ਹੋਏ ਸਿੰਘ ਸਿੰਘਣੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾਂਜਲੀਆਂ

ਅੰਮ੍ਰਿਤਸਰ, 6 ਜੂਨ - ਸਿੱਖ ਜਗਤ ਦੀ ਆਨ ਤੇ ਸ਼ਾਨ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਜੂਨ 1984 'ਚ ਸਮੇਂ ਦੇ ਹਾਕਮਾਂ ਵਲੋਂ ਕੀਤੇ ਫੌਜੀ ਹਮਲੇ ਦੌਰਾਨ ਗੁਰਧਾਮਾਂ ਦੀ ਅਜ਼ਮਤ ਤੇ ਸਿੱਖ ਧਰਮ ਦੀ ਖਾਤਰ ਜੂਝਦਿਆਂ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਨੂੰ ਸਮਰਪਤ ਸਿੱਖ ਜਗਤ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤਾਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦਾਂ ਦੇ ਵਾਰਸਾਂ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ, ਸਿੱਖ ਕੌਮ ਦੇ ਸ਼ਾਨਾ-ਮੱਤੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਸਿੱਖ ਕੌਮ ਦੇ ਨਾਮ ਜਾਰੀ ਸੰਦੇਸ਼ 'ਚ ਕਿਹਾ ਕਿ ਸਿੱਖ ਕੌਮ ਆਪਣੀ ਹੋਂਦ ਧਾਰਨ ਕਰਨ ਦੇ ਵੇਲੇ ਤੋਂ ਹੀ ਜ਼ੁਲਮ ਤੇ ਜ਼ਾਲਿਮ ਵਿਰੁੱਧ ਸੰਘਰਸ਼ਸ਼ੀਲ ਰਹੀ ਹੈ, ਇਹ ਧਰਮੀ ਜੀਉੜਿਆਂ, ਸਿਦਕਵਾਨਾਂ ਤੇ ਸੂਰਬੀਰਾਂ ਮਰਜੀਵੜਿਆਂ ਦੀ ਇਕ ਐਸੀ ਕੌਮ ਹੈ, ਜਿਸ ਦਾ ਸਾਰਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ 26 ਸਾਲ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅਤੇ ਹੋਰ ਸਿੱਖ ਧਾਰਮਿਕ ਅਤੇ ਇਤਿਹਾਸਕ ਸਥਾਨਾਂ 'ਤੇ 3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਮੇਂ ਇਕੱਤਰ ਹੋਈਆਂ ਗੁਰੂ ਦੀਆਂ ਸਿੱਖ ਸੰਗਤਾਂ 'ਤੇ ਉਸ ਸਮੇਂ ਦੀ ਭਾਰਤ ਸਰਕਾਰ ਵਲੋਂ ਢਾਹੇ ਜੁਲਮੀ ਕਹਿਰ ਦੇ ਜ਼ਖ਼ਮ ਅੱਜ ਹਰੇਕ ਸਿੱਖ ਦੀ ਚੇਤੰਨਤਾ ਦਾ ਹਿੱਸਾ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ 'ਖ਼ਾਲਸਾ' ਕਿਸੇ ਫਿਰਕੇ, ਦੇਸ਼, ਜਾਤ, ਰੰਗ ਅਤੇ ਨਸਲ ਦੀ ਨਫ਼ਰਤ ਤੋਂ ਮੁਕਤ ਹੈ। ਖ਼ਾਲਸੇ ਦੀ ਜੰਗ ਕੇਵਲ ਜਾਬਰਾਂ ਅਤੇ ਲੁਟੇਰਿਆਂ ਖਿਲਾਫ਼ ਰਹੀ ਹੈ ਅਤੇ ਰਹੇਗੀ। ਅਨੇਕਤਾ ਵਿਚ ਏਕਤਾ ਦੇ ਮੁੱਦਈ ਅਤੇ ਸਰਬੱਤ ਦੇ ਭਲੇ ਦੀ ਵਚਨਬੱਧਤਾ ਦੇ ਕਾਰਨ ਖ਼ਾਲਸਾ ਪੰਥ ਦੇ ਸਿਰਜਣਹਾਰਿਆਂ ਨੇ ਆਪਣੀਆਂ ਪਵਿੱਤਰ ਸ਼ਹਾਦਤਾਂ ਦੇ ਕੇ ਹਮੇਸ਼ਾਂ ਲਈ ਖ਼ਾਲਸਾ ਪੰਥ ਦਾ ਮਾਰਗ ਦਰਸ਼ਨ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿਚ ਖ਼ਾਲਸਾ ਪੰਥ ਨੂੰ ਬੇਨਤੀ ਕੀਤੀ ਕਿ ਉਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨਾਂ ਦਿਸਹਿ ਬਾਹਰਾ ਜੀਉ" ਦੇ ਪਾਵਨ ਗੁਰੂ ਸੰਦੇਸ਼ ਨੂੰ ਘਰ-ਘਰ ਤਕ ਪਹੁੰਚਾਉਣ ਲਈ ਕਦੇ ਵੀ ਜੇਕਰ ਕਿਸੇ ਨੂੰ ਸ਼ਹਾਦਤ ਦੇਣੀ ਪੈ ਜਾਵੇ ਤਾਂ ਇਸ ਨੂੰ ਗੁਰੂ ਦੀ ਬਖਸ਼ਿਸ਼ ਅਤੇ ਆਪਣੇ ਵੱਡੇ ਭਾਗ ਸਮਝਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੌਮਾਂ ਦੀਆਂ ਮੰਜ਼ਲਾਂ ਲਈ ਭਾਵੇਂ ਸਦੀਆਂ ਦੇ ਪੰਧ ਵੀ ਲੰਬੇ ਨਹੀਂ ਹੁੰਦੇ ਪਰ 26 ਸਾਲ ਦਾ ਸਮਾਂ ਬੀਤ ਜਾਣ 'ਤੇ ਕੁਝ ਸਵਾਲ ਅੱਜ ਵੀ ਖ਼ਾਲਸਾ ਪੰਥ ਦੇ ਸਨਮੁੱਖ ਹਨ। ਮਿਸਾਲ ਦੇ ਤੌਰ 'ਤੇ ਭਾਰਤੀ ਨਿਜ਼ਾਮ ਵਲੋਂ ਮਿਲੀਆਂ ਸਜ਼ਾਵਾਂ ਤੋਂ ਕਿਤੇ ਵਧੇਰੇ ਸਜ਼ਾਵਾਂ ਕੱਟ ਲੈਣ ਦੇ ਬਾਵਜੂਦ ਵੀ ਜ਼ੇਲ੍ਹਾਂ ਵਿਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ। ਜਿਸ ਤੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਹਕੂਮਤੀ ਨਸ਼ਾ ਰਹਿਮ ਤੋਂ ਸੱਖਣਾ ਅਤੇ ਸੱਚ ਦੇ ਪਾਂਧੀਆਂ 'ਤੇ ਜ਼ੁਲਮ ਕਰਨ ਵਾਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਵੱਲੋਂ ਮਿਲੀਆਂ ਸਜ਼ਾਵਾਂ ਤੋਂ ਵਧੇਰੇ ਸਜ਼ਾਵਾਂ ਕੱਟਣ ਦੇ ਬਾਵਜੂਦ ਸਾਨੂੰ ਭੁੱਲ ਜਾਣ ਦਾ ਉਪਦੇਸ਼ ਦੇਣ ਵਾਲਿਆਂ ਨੂੰ ਇਸ ਗੱਲ ਦਾ ਅੰਤਰ-ਆਤਮੇ ਅਹਿਸਾਸ ਕਰਨਾ ਚਾਹੀਦਾ ਹੈ ਕਿ ਜਿਹੜੀਆਂ ਕੌਮਾਂ ਦੇ ਨੌਜਵਾਨ ਮਿਲੀਆਂ ਸਜ਼ਾਵਾਂ ਤੋਂ ਵਧੇਰੇ ਸਜ਼ਾ ਕੱਟਣ ਦੇ ਬਾਵਜੂਦ ਰਿਹਾਅ ਨਾ ਕੀਤੇ ਜਾਣ ਅਤੇ ਜਿਨ੍ਹਾਂ ਨੂੰ ਵਿਦੇਸ਼ੀਂ ਬੈਠਿਆਂ ਆਪਣੇ ਘਰਾਂ ਵਿਚ ਆਉਣ ਦੀ ਇਜਾਜ਼ਤ ਨਾ ਹੋਵੇ, ਉਹ ਕੌਮਾਂ ਕਦੇ ਹਕੂਮਤੀ ਨਸ਼ਿਆਂ ਵਿਚ ਕੀਤੇ ਅਜਿਹੇ ਜਬਰ-ਜ਼ੁਲਮ ਨੂੰ ਨਹੀਂ ਭੁੱਲ ਸਕਦੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਸਮਝ ਲੈਣਾ ਚਾਹੀਦੀ ਹੈ ਕਿ ਇਹੋ ਜਿਹੇ ਜ਼ਖ਼ਮ ਕਦੇ ਭੁੱਲਣਯੋਗ ਨਹੀਂ ਸਗੋਂ ਕੌਮਾਂ ਦੀ ਸਿਮਰਤੀ ਦੇ ਅਹਿਮ ਹਿੱਸਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਥੇ ਸਿੱਖ ਖੁਸ਼ੀ ਗਮੀਂ ਰਾਹੀਂ ਅਤੇ ਸ਼ੁਕਰਾਨੇ ਦੀ ਅਰਦਾਸ ਕਰਨ ਵੇਲੇ ਸਰਬੱਤ ਦੇ ਭਲੇ ਦੀ ਲੋਚਾ ਕਰਨੀ ਅਤੇ ਗੁਰੂ ਪਾਸ ਸਰਬੱਤ ਦਾ ਭਲਾ ਕਰਨ ਦੀ ਸਮਰੱਥਾ ਵੱਸ ਜੋਦੜੀ ਕਰਨਾ ਕਦੇ ਨਹੀਂ ਭੁੱਲਦਾ ਉਥੇ ਸਿੱਖ ਕਲਗੀਧਰ ਦਸਮੇਸ਼ ਪਿਤਾ ਦਾ ਇਹ ਫੁਰਮਾਨ ਵੀ ਨਹੀਂ ਭੁੱਲ ਸਕਦਾ 'ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜਸ਼ਤ। ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ£' ਕਿ ਜਦੋਂ ਸਾਰੇ ਹੀਲੇ-ਵਸੀਲੇ ਖ਼ਤਮ ਹੋ ਜਾਣ ਤਾਂ ਹੱਥ ਵਿਚ ਤਲਵਾਰ ਲੈਣਾ ਜਾਇਜ਼ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕੌਮਾਂ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਬਨਾਉਣਾ ਕੌਮਾਂ ਦੇ ਸ਼ਹੀਦਾਂ ਦੇ ਵਾਰਸਾਂ ਦਾ ਮਨੋਰਥ ਹੁੰਦਾ ਹੈ। ਪਰ ਸ਼ਹੀਦਾਂ ਦੀ ਅਸਲੀ ਯਾਦਗਾਰ ਸ਼ਹੀਦਾਂ ਦੇ ਮਾਰਗਾਂ 'ਤੇ ਚੱਲ ਕੇ ਉਨ੍ਹਾਂ ਦੇ ਮਿੱਥੇ ਨਿਸ਼ਾਨੇ ਦੀ ਪੂਰਤੀ ਕਰਨੀ ਹੁੰਦੀ ਹੈ ਨਾ ਕਿ ਨਿਸ਼ਾਨੇ ਦੀ ਪੂਰਤੀ ਛੱਡ ਕੇ ਸ਼ਹੀਦਾਂ ਦੀਆਂ ਸ਼ਹਾਦਤਾਂ ਨਾਲ ਰਾਜਨੀਤੀ ਕਰਨੀ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਨੂੰ ਦੇਹਧਾਰੀ ਗੁਰੂ ਡੰਮ ਅਤੇ ਸਿੱਖੀ ਭੇਸ ਵਿਚ ਸਿੱਖੀ ਦੇ ਬਣੇ ਅਖੌਤੀ ਅਲੰਬਰਦਾਰਾਂ ਤੋਂ ਸੁਚੇਤ ਹੋਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖੀ ਦੇ ਪ੍ਰਚਾਰ ਦੀ ਦੁਹਾਈ ਦੇ ਕੇ ਸਿੱਖੀ ਵਿਚੋਂ ਕਰਮਕਾਂਡ ਕੱਢਣ ਦੇ ਛਲਾਵੇ ਨਾਲ ਖ਼ਾਲਸਾ ਪੰਥ ਦੀਆਂ ਪਵਿੱਤਰ ਰਵਾਇਤਾਂ, ਸੰਸਥਾਵਾਂ ਅਤੇ ਵਿਸ਼ਵਾਸਾਂ ਨੂੰ ਕੋਝੀ ਸੱਟ ਮਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਦੀ ਦਲਦਲ ਅਤੇ ਭਰੂਣ-ਹੱਤਿਆ ਵਰਗੀ ਅਲਾਮਤਾਂ ਨੂੰ ਸਮਾਜ ਵਿਚੋਂ ਕੱਢਣ ਦੀਆਂ ਅਹਿਮ ਜ਼ਿੰਮੇਵਾਰੀ ਵੀ ਸਿੱਖ ਸਮਾਜ ਦੇ ਆਗੂਆਂ ਸਿਰ ਅਹਿਦ ਹੁੰਦੀਆਂ ਹਨ। ਉਨ੍ਹਾਂ ਸਮੁੱਚੀ ਸਿੱਖ ਕੌਮ ਦੇ ਆਗੂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਕਾਲੀ ਸੂਚੀ ਨੂੰ ਖ਼ਤਮ ਕਰਵਾਉਣ ਲਈ ਇਕਜੁੱਟ ਹੋ ਕੇ ਪੂਰਾ ਯਤਨ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਆਪਣੇ ਛੋਟੇ-ਮੋਟੇ ਮਤਭੇਦ ਭੁਲਾ ਕੇ ਅਤੇ ਸੌੜੀ ਰਾਜਨੀਤੀ ਤੋਂ ਉਪਰ ਉਠ ਕੇ ਪੰਥ ਦੀ ਚੜ੍ਹਦੀਕਲਾ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਇਸ ਮੌਕੇ ਸ਼ਹੀਦਾਂ ਦੇ ਵਾਰਸਾਂ ਨੂੰ ਸਿਰੋਪਾਓ ਨਾਲ ਸਨਮਾਨਤ ਵੀ ਕੀਤਾ ਗਿਆ। ਸਿੰਘ ਸਾਹਿਬ ਦੇ ਪੰਥ ਦੇ ਨਾਂ ਸੁਨੇਹੇ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਇਸ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਪੰਥ ਵਿਚੋਂ ਛੇਕੇ ਹੋਏ ਸਿੱਖ ਵਾਪਸ ਸਿੱਖ ਪੰਥ ਵਿਚ ਆ ਸਕਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਬੰਧੀ ਮਿਲੀਆਂ ਸ਼ਿਕਾਇਤਾਂ 'ਤੇ ਵੀ ਸਿੰਘ ਸਾਹਿਬਾਨ ਨੇ ਫੈਸਲਾ ਲਿਆ ਕਿ ਦਿੱਲੀ ਕਮੇਟੀ ਦੇ ਸੇਵਾਦਾਰ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਵੇਗਾ ਅਤੇ ਹੁਕਮ ਦਿੱਤਾ ਜਾਵੇਗਾ ਕਿ ਗੁਰੂ ਕੀ ਗੋਲਕ ਦਾ ਧਿਆਨ ਰੱਖਿਆ ਜਾਵੇ ਅਤੇ ਪ੍ਰਬੰਧਾਂ ਵਿਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾਣ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ, ਗ੍ਰੰਥੀ ਸਾਹਿਬਾਨ ਗਿਆਨੀ ਸੁਖਜਿੰਦਰ ਸਿੰਘ, ਗਿਆਨੀ ਮਾਨ ਸਿੰਘ ਤੇ ਗਿਆਨੀ ਰਵੇਲ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਗਿਆਨੀ ਪੂਰਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਮੋਹਨ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਨਿਹੰਗ ਜਥੇਬੰਦੀ ਬਿਧੀ ਚੰਦ ਸੰਪ੍ਰਦਾ ਵਲੋਂ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ, ਫੈਡਰੇਸ਼ਨ ਆਗੂ ਸ. ਗੁਰਚਰਨ ਸਿੰਘ (ਗਰੇਵਾਲ), ਸ. ਸਿਮਰਨਜੀਤ ਸਿੰਘ (ਮਾਨ), ਭਾਈ ਰਾਮ ਸਿੰਘ, ਸ. ਧਿਆਨ ਸਿੰਘ ਮੰਡ ਸਾਬਕਾ ਮੈਂਬਰ ਪਾਰਲੀਮੈਂਟ, ਫੈਡਰੇਸ਼ਨ ਆਗੂ ਸ. ਜਸਬੀਰ ਸਿੰਘ ਘੁੰਮਣ, ਭਾਈ ਮੋਹਕਮ ਸਿੰਘ, ਬਾਬਾ ਹਰੀ ਦੇਵ ਸਿੰਘ ਈਸਾਪੁਰ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸੰਤ ਟੇਕ ਸਿੰਘ ਧਨੌਲਾ ਤੇ ਸ. ਗੁਰਬਚਨ ਸਿੰਘ ਕਰਮੂੰਵਾਲਾ, ਮੈਂਬਰਾਨ ਸ਼੍ਰੋਮਣੀ ਕਮੇਟੀ ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਬਲਦੇਵ ਸਿੰਘ ਐਮ.ਏ., ਸ. ਉਂਕਾਰ ਸਿੰਘ ਸ਼ਰੀਫਪੁਰਾ, ਸ. ਕਸ਼ਮੀਰ ਸਿੰਘ ਬਰਿਆਰ, ਸ. ਅਮਰੀਕ ਸਿੰਘ ਸ਼ਾਹਪੁਰ ਗੋਰਾਇਆ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਬਲਜੀਤ ਸਿੰਘ ਜਲਾਲਉਸਮਾ, ਸ. ਦਿਲਬਾਗ ਸਿੰਘ ਪਠਾਨਕੋਟ, ਸ. ਸਵਿੰਦਰ ਸਿੰਘ ਦੋਬਲੀਆ, ਸ. ਗੋਪਾਲ ਸਿੰਘ ਜਾਣੀਆ, ਸ. ਜਗੀਰ ਸਿੰਘ ਵਰਪਾਲ, ਸ. ਅਮਰਜੀਤ ਸਿੰਘ ਭਲਾਈਪੁਰ, ਬੀਬੀ ਕਿਰਨਜੋਤ ਕੌਰ, ਸ. ਖੁਸ਼ਵਿੰਦਰ ਸਿੰਘ (ਭਾਟੀਆ), ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਰਤਨ ਸਿੰਘ ਜਫਰਵਾਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖਟੜਾ ਤੇ ਸ. ਜੋਗਿੰਦਰ ਸਿੰਘ ਅਦਲੀਵਾਲ, ਐਡੀ: ਸਕੱਤਰ ਸ. ਸਤਬੀਰ ਸਿੰਘ ਤੇ ਸ. ਹਰਜੀਤ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਰਣਜੀਤ ਸਿੰਘ, ਸ. ਹਰਭਜਨ ਸਿੰਘ, ਸ. ਦਿਲਬਾਗ ਸਿੰਘ ਲਾਇਲਪੁਰੀ, ਸ. ਹਰਭਜਨ ਸਿੰਘ ਮਨਾਵਾਂ, ਸ. ਦਿਲਬਾਗ ਸਿੰਘ ਤੇ ਸ. ਗੁਰਬਚਨ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਸ. ਸੁਖਦੇਵ ਸਿੰਘ ਭੂਰਾ, ਸਾਬਕਾ ਸਕੱਤਰ ਸ. ਕੁਲਵੰਤ ਸਿੰਘ, ਸ. ਹਰਜਾਪ ਸਿੰਘ ਸਾਬਕਾ ਕੌਂਸਲਰ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਬਲਬੀਰ ਸਿੰਘ, ਐਡੀ: ਮੈਨੇਜਰ ਸ. ਪ੍ਰਤਾਪ ਸਿੰਘ ਤੇ ਸ. ਹਰਬੰਸ ਸਿੰਘ, ਸ. ਸੁਖਦੇਵ ਸਿੰਘ ਤੇ ਸ. ਬਲਵਿੰਦਰ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ, ਸ. ਬੇਅੰਤ ਸਿੰਘ, ਸ. ਬਲਦੇਵ ਸਿੰਘ ਤੇ ਸ. ਹਰਜਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਟਾਫ ਤੋਂ ਇਲਾਵਾ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ। ਇਸ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਧਰਮ ਸਿੰਘ ਜੀ ਨੇ ਕੀਤੀ ਅਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਨੇ ਲਿਆ।

ਬਾਦਲ ਦੀ ਚਾਲ ਪੰਜਾਬ ਦੀ ਜਨਤਾ ਨਹੀਂ ਚੱਲਣ ਦੇਵੇਗੀ-ਸੁਖਦੀਪ ਸਿੰਘ

ਜਿਵੇਂ ਕਿ ਆਪ ਜਾਣਦੇ ਹੀ ਹੋ ਕਿ 4 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਬਾਦਲ ਨੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਵਾਰੇ ਚਰਚਾ ਕੀਤੀ। ਇਹਨਾਂ ਵਿੱਚੋਂ ਮੁੱਖ ਮੁੱਦਾ ਪਾਣੀ ਦੀ ਵੰਡ ਦਾ ਹੈ ਜੋ ਰਾਈਪੇਰੀਅਨ ਸਿਧਾਂਤ ਨਾਲ ਕਰਨ ਦੀ ਗੱਲ ਕੀਤੀ ਗਈ। ਇਸ ਸਿਧਾਂਤ ਦੇ ਅਨੂਸਾਰ ਜਿਸ ਖੇਤਰ ਵਿੱਚੋਂ ਕੋਈ ਦਰਿਆ ਕੁਦਰਤੀ ਤੌਰ ਤੇ ਵਗਦਾ ਹੋਵੇ ਉਸੇ ਖੇਤਰ ਦਾ ਉਸ ਦਰਿਆ ਦੇ ਪਾਣੀ ਉਂਪਰ ਪਹਿਲਾ ਹੱਕ ਹੁੰਦਾ ਹੈ। ਪੰਜਾਬ ਦਾ ਪਾਣੀ ਪਿਛਲੇ ਕਈ ਦਹਾਕਿਆਂ ਤੋਂ ਗੈਰ ਵਾਜਿਵ ਢੰਗ ਨਾਲ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ। ਭਾਰਤ ਹੀ ਨਹੀਂ ਸਮੁੱਚੇ ਵਿਸ਼ਵ ਵਿੱਚ ਰਾਈਪੇਰਿਅਨ ਸਿਧਾਂਤ ਦੇ ਆਧਾਰ ਤੇ ਪਾਣੀ ਦੀ ਵੰਡ ਹੁੰਦੀ ਹੈ। ਹਰ ਸੂਬੇ ਦਾ ਆਪਣੇ ਦਰਿਆਵਾਂ ਦੇ ਪਾਣੀਆਂ ਉਂਪਰ ਮਾਲੀਕਾਨਾ ਹੱਕ ਹੁੰਦਾ ਹੈ। ਪਰ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਦੇ ਕੋਲ ਆਪਣੇ ਪਾਣੀਆਂ ਦਾ ਵੀ ਹੱਕ ਨਹੀਂ ਹੈ। ਦਿੱਲੀ ਸਰਕਾਰ 1947 ਤੋਂ ਲੈਕੇ ਅੱਜ ਤੱਕ ਪੰਜਾਬ ਦੇ ਪਾਣੀ ਦੀ ਜਬਰੀ ਲੁੱਟ ਕਰਦੀ ਆ ਰਹੀ ਹੈ। ਦੂਸਰਾ ਮੁੱਦਾ ਜੋ ਮੀਟਿੰਗ ਵਿੱਚ ਵਿਚਾਰਿਆ ਗਿਆ ਉਹ ਹੈ ਸਿੱਖਾਂ ਦੇ ਗਲ ਪਏ ਗੁਲਾਮੀ ਦੇ ਸੰਗਲ ਧਾਰਾਂ 25 (ਬੀ) ਅਤੇ ਹਿੰਦੂ ਮੈਰਿਜ ਐਕਟ ਦਾ ਹੈ। ਇਹਨਾਂ ਮੁਦਿੱਆਂ ਵਾਰੇ ਅੱਜ ਲਗਭਗ ਸਾਰੀਆਂ ਪੰਥਕ ਜੱਥੇਬੰਦੀਆਂ ਸੰਘਰਸ਼ਸ਼ੀਲ ਹਨ ਅਤੇ ਧਾਰਾ 25 (ਬੀ) ਦੀ ਸੋਧ ਅਤੇ ਅਨੰਦ ਮੈਰਿਜ ਐਕਟ ਨੂੰ ਦੋਬਾਰਾ ਲਾਗੂ ਕਰਵਾਉਣ ਲਈ ਯਤਨਸ਼ੀਲ ਹਨ। 1909 ਵਿੱਚ ਲਾਗੂ ਹੋਇਆ ਅਨੰਦ ਮੈਰਿਜ ਐਕਟ ਨਹਿਰੂ ਅਤੇ ਪਟੇਲ ਵਰਗੇ ਕੁਝ ਫਿਰਕਾਪ੍ਰਸਤ ਹਿੰਦੂ ਲੀਡਰਾਂ ਨੇ ਸਿੱਖਾਂ ਨੂੰ ਉਹਨਾਂ ਦੀ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ 1952 ਵਿੱਚ ਰੱਦ ਕਰਕੇ ਹਿੰਦੂ ਮੈਰਿਜ ਐਕਟ ਵਿੱਚ ਨੂੜ ਦਿੱਤਾ। ਤੀਸਰਾ ਮੁੱਦਾ ਸਿੱਖਾਂ ਦੀ ਕਾਲੀ ਸੂਚੀ ਦਾ ਹੈ। ਉਪਰੋਕਤ ਮੁੱਦਿਆਂ ਉਂਪਰ ਸ਼ੋਮਣੀ ਅਕਾਲੀ ਦਲ ਅਤੇ ਬਾਦਲ ਇਤਿਹਾਸ ਮੁਤਾਬਿਕ ਕਈ ਦਹਾਕਿਆਂ ਤੋਂ ਰਾਜਨੀਤੀ ਕਰਦੇ ਆ ਰਹੇ ਹਨ। ਭੋਲੇ ‐ ਭਾਲੇ ਸਿੱਖਾਂ ਨੂੰ ਅਜਿਹੀ ਇੱਕ ਅੱਧ ਮੀਟਿੰਗ ਕਰਕੇ ਅਤੇ ਅਖਬਾਰੀ ਬਿਆਨਬਾਜੀ ਕਰਕੇ ਭ੍ਰਮਿਤ ਕਰ ਦਿੱਤਾ ਜਾਂਦਾ ਹੈ। ਵੈਸੇ ਤਾਂ ਬਾਦਲ ਸਾਹਿਬ ਅਜਿਹੇ ਮੁੱਦੇ ਵੋਟਾਂ ਨੇੜੇ ਆਉਣ ਤੋਂ ਬਿਨਾ ਕਦੇ ਛੇੜਦੇ ਨਹੀਂ ਹਨ ਅਤੇ ਇਸ ਵਾਰ ਤਾਂ ਮੱਕੜ ਸਾਹਿਬ ਵੀ ਮੀਟਿੰਗ ਵਿੱਚ ਸ਼ਮਿਲ ਸਨ ਤਾਂ ਕਿਤੇ ਸ਼ਾਇਦ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਦੇ ਚੱਕਰ ਵਿੱਚ ਤਾਂ ਇਹ ਸਭ ਡਰਾਮਾ ਨਹੀਂ ਕਰ ਰਹੇ।
ਪਰ ਇਸ ਵਾਰ ਬਾਦਲ ਸਾਹਿਬ ਦੀ ਇਹ ਚਾਲ ਪੰਜਾਬ ਦੀ ਜਨਤਾ ਨਹੀਂ ਚੱਲਣ ਦੇਵੇਗੀ। ਜੇਕਰ ਉਹ ਹਾਲੇ ਵੀ ਸਿੱਖ ਕੌਮ ਦਾ ਕੁਝ ਭਲਾ ਕਰਨਾ ਚਾਹੁੰਦੇ ਹਨ ਤਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਇੱਕ ਇੱਕ ਮੰਗ ਨੂੰ ਪੂਰਾ ਕਰਵਾ ਕੇ ਦੇਣ ਜਿਸਦੀ ਉਹਨਾਂ ਨੇ ਵੋਟਾਂ ਤੋਂ ਪਹਿਲਾਂ ਗੱਲ ਕੀਤੀ ਸੀ। ਜੋ ਉਹਨਾਂ ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦੀ ਮੰਗ ਕੀਤੀ ਹੈ ਉਹ ਠੀਕ ਹੈ। ਰਾਇਲਟੀ ਪਿਛਲੇ 60 ਸਾਲਾਂ ਦੀ ਚਾਹੀਦੀ ਹੈ ਅਤੇ ਅੱਗੇ ਵਾਸਤੇ ਪਾਣੀ ਅਸੀਂ ਕਿਸੇ ਹੋਰ ਸੂਬੇ ਨੂੰ ਨਹੀਂ ਦੇ ਸਕਦੇ ਇਹ ਪੰਜਾਬ ਦੀ ਜਨਤਾ ਨੂੰ ਲਿਖਤੀ ਚਾਹੀਦਾ ਹੈ। ਪੰਜਾਬ ਪਹਿਲਾਂ ਹੀ ਬੰਜਰ ਹੋਣ ਦੇ ਕਿਨਾਰੇ ਖੜਾ ਹੈ ਇਸ ਲਈ ਅਸੀਂ ਹੋਰ ਕਿਸੇ ਸੂਬੇ ਨੂੰ ਸਾਡੇ ਪਾਣੀ ਦੀ ਲੁੱਟ ਨਹੀਂ ਕਰਨ ਦੇਵਾਂਗੇ। ਇਹ ਹੱਕ ਜੇਕਰ ਦਿੱਲੀ, ਪੰਜਾਬ ਜਾਂ ਕਿਸੇ ਹੋਰ ਸੂਬੇ ਦੀ ਸਰਕਾਰ ਨੇ ਸਾਨੂੰ ਦੇਣ ਜਾਂ ਦਿਵਾਉਣ ਵਿੱਚ ਕੋਈ ਢਿੱਲ ਮੱਠ ਕੀਤੀ ਤਾਂ ਸਮੇ ਦੀਆਂ ਸਰਕਾਰਾਂ ਨੂੰ ਬਹੁਤ ਵੱਡੇ ਜਨ ਅੰਦੋਲਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਾਕੀ ਜੋ ਗੱਲ ਧਾਰਾ 25 (ਬੀ) ਵਿੱਚ ਸੋਧ ਕਰਨ ਅਤੇ ਅਨੰਦ ਮੈਰਿਜ ਐਕਟ ਲਾਗੂ ਕਰਨ ਦੀ ਜੇਕਰ ਭਾਰਤੀ ਸੰਵੀਧਾਨ ਜਲਦੀ ਤੋਂ ਜਲਦੀ ਮੰਨ ਜਾਂਦਾ ਹੈ ਤਾਂ ਠੀਕ ਹੈ ਨਹੀਂ ਤਾਂ ਫੇਰ ਜੋ ਸੰਵਿਧਾਨ ਸਿੱਖ ਨੂੰ ਸਿੱਖ ਨਹੀਂ ਮੰਨਦਾ ਉਸ ਸੰਵਿਧਾਨ ਨੂੰ ਮੰਨਣ ਲਈ ਸਿੱਖ ਵੀ ਮੁਨਕਰ ਹੋ ਜਾਵੇਗਾ ਅਤੇ ਆਪਣਾ ਸੰਵੀਧਾਨ ਸਿੱਖੀ ਸਿਧਾਂਤਾ ਦੇ ਆਧਾਰ ਤੇ ਸਿਰਜੇਗਾ।
ਬਾਕੀ ਰਹੀ ਕਾਲੀ ਸੂਚੀ ਦੀ ਗੱਲ ਤਾਂ ਇਹ ਗੱਲ ਦਿੱਲੀ ਸਰਕਾਰਾਂ ਨੂੰ ਸਾਫ ਹੋਣੀ ਚਾਹੀਦੀ ਹੈ ਕਿ ਜਿਹੜੀ ਕੌਮ ਦੇ ਪੁੱਤਰਾਂ ਦੀਆਂ ਉਹਨਾਂ ਨੇ ਅੱਜ ਕਾਲੀਆਂ ਸੂਚੀਆਂ ਬਣਾਈਆਂ ਹਨ ਉਸੇ ਕੌਮ ਦੀਆਂ ਲਾਸਾਨੀ ਕੁਰਬਾਨੀਆਂ ਦੇ ਸਦਕਾ ਹੀ ਉਹ ਦਿੱਲੀ ਤਖਤ ਉਂਪਰ ਬੈਠਣ ਲਾਇਕ ਹੋਈਆਂ ਹਨ।ਅਸਲ ਵਿੱਚ ਜੇਕਰ ਸਿਧਾਂਤਕ ਤੌਰ ਤੇ ਵੇਖਿਆ ਜਾਵੇ ਤਾਂ ਭਾਰਤ ਉਂਪਰ ਰਾਜ ਕਰਨ ਦੇ ਹੱਕਦਾਰ ਸਿਰਫ ਤੇ ਸਿਰਫ ਸਿੱਖ ਹਨ। ਆਪਣੀ ਹੀ ਧਰਤੀ ਤੇ ਆਉਣ ਲਈ ਸਾਨੂੰ ਦਿੱਲੀ ਤਖਤ ਤੇ ਬੈਠੀ ਕੋਈ ਸਰਕਾਰ ਜਾਂ ਪਾਰਟੀ ਤੋਂ ਇਜਾਜਤ ਲੈਣ ਦੀ ਲੋੜ ਨਹੀਂ ਹੋਣੀ ਚਾਹੀਦੀ। ਜੇਕਰ ਛੇਤੀ ਤੋਂ ਛੇਤੀ ਇਹ ਕਾਲੀਆਂ ਸੂਚੀਆਂ ਖਤਮ ਨਾਂ ਕੀਤੀਆਂ ਗਈਆਂ ਤਾਂ ਮਜਬੂਰ ਹੋ ਕੇ ਪੰਜਾਬ ਵਿੱਚ ਵੀ ਇਹਨਾਂ ਲੀਡਰਾਂ ਦੀ ਕਾਲੀ ਸੂਚੀ ਬਣਾਈ ਜਾਵੇਗੀ ਅਤੇ ਜੇਕਰ ਕਾਲੀ ਸੂਚੀ ਵਿੱਚ ਸ਼ਾਮਲ ਲੀਡਰ ਪੰਜਾਬ ਵਿੱਚ ਵੜਨ ਦਾ ਯਤਨ ਕਰਨਗੇ ਤਾਂ ਸ਼ੰਭੂ ਬਾਰਡਰ ਉਂਪਰ ਪੰਜਾਬ ਦੀ ਜਨਤਾ ਇਹਨਾਂ ਲੀਡਰਾਂ ਦੀ ਛਿੱਤਰ ਪਰੇਡ ਇਹਨਾਂ ਲੀਡਰਾਂ ਨੂੰ ਪੰਜਾਬ ਦੀ ਪਵਿੱਤਰ ਧਰਤੀ ਉਂਪਰ ਪੈਰ ਰੱਖਣ ਤੋਂ ਰੋਕੇਗੀ।
ਹਿਮਾਚਲ, ਜੰਮੂ ਕਸ਼ਮੀਰ ਅਤੇ ਰਾਜਸਥਾਨ ਦੀ ਤਰਾਂ ਹੀ ਪੰਜਾਬ ਵਿੱਚ ਵੀ ਬਾਹਰ ਤੋਂ ਆਏ ਲੋਕਾਂ ਨੂੰ ਜਮੀਨ ਖ੍ਰੀਦਣ ਦਾ ਕੋਈ ਹੱਕ ਨਹੀ ਹੋਣਾ ਚਾਹੀਦਾ। ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੂਰੇ ਭਾਰਤ ਦਾ ਕਰੀਬ 65% ਅਨਾਜ ਪੈਦਾ ਕਰਦਾ ਹੈ। ਇੱਥੇ ਵੱਧ ਰਹੀ ਜਨਸੰਖਿਆ ਦੇ ਕਾਰਣ ਵਾਹੀ ਯੋਗ ਜਮੀਨ ਅਤੇ ਪਾਣੀ ਦੋਵਾਂ ਦੀ ਘਾਟ ਹੁੰਦੀ ਜਾ ਰਹੀ ਹੈ। ਇਸ ਲਈ ਇਹ ਕਨੂੰਨ ਛੇਤੀ ਬਨਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਬਾਹਰ ਤੋਂ ਆਇਆ ਕੋਈ ਵਿਅਕਤੀ ਜਮੀਨ ਨਹੀ ਖਰੀਦ ਸਕਦਾ। ਸੋ ਆਪ ਸਭ ਵੀਰਾਂ ਅੱਗੇ ਬੇਨਤੀ ਹੈ ਕਿ ਇਹਨਾਂ ਲੀਡਰਾਂ ਦੀਆਂ ਸਿਆਸੀ ਗੱਲਾਂ ਤੋਂ ਭ੍ਰਮਿਤ ਹੋਣ ਦੀ ਥਾਂ ਉਹਨਾਂ ਨੇ ਹਕੀਕੀ ਤੌਰ ਤੇ ਕਿੰਨਾ ਕੰਮ ਕੀਤਾ ਹੈ ਉਸ ਨੂੰ ਵੇਖੋ। ਅਨੰਦਪੁਰ ਸਾਹਿਬ ਦੇ ਮਤੇ ਦੀ ਹਰ ਮੰਗ ਸਾਡਾ ਹੱਕ ਹੈ ਅਤੇ ਹੱਕ ਅਸੀਂ ਲੈ ਕੇ ਰਹਾਂਗੇ।

ਜੂਨ 1984 ਦੇ ਸਿੱਖ ਘੱਲੂਘਾਰੇ ਕਰਵਾਉਣ ਤੇ ਸਿੱਖ ਨਸਲਘਾਤ ਲਈ ਜ਼ਿਮੇਵਾਰ ਭਾਰਤ ਦੀ ਵਹਿਸ਼ੀ ਸਰਕਾਰ ਦੇ ਸੈਨ ਫਰਾਂਸਿਸਕੋ ਸਥਿਤ ਦੂਤਾਵਾਸ ਅੱਗੇ ਰੋਹ ਭਰਿਆ ਮੁਜ਼ਾਹਰਾ (Protest) ਤਸਵੀਰਾਂ ਦੀ ਜ਼ਬਾਨੀ !!






























ਸਿੱਖ ਮਾਨਸਿਕਤਾ ਚੋਂ ਘੱਲੂਘਾਰੇ ਦੀ ਯਾਦ ਕੋਈ ਵੀ ਜ਼ਾਲਮ ਮਿਟਾ ਨਹੀਂ ਸਕੇਗਾ -ਡੱਲੇਵਾਲ

ਲੰਡਨ- ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਘੱਲੂਘਾਰਾ ਜੂਨ ਚੌਰਾਸੀ ਦੀ ਯਾਦ ਵਿੱਚ ਪਹਿਲੀ ਜੂਨ ਤੋਂ ਸ਼ੁਰੂ ਹੋਣ ਵਾਲੇ ਮਾਰਚ ਤੇ ਬਾਦਲ ਸਰਕਾਰ ਨੇ ਪਬੰਦੀ ਲਗਾ ਦਿੱਤੀ ਹੈ , ਜੋ ਕਿ ਉਸ ਦੇ ਸਿੱਖ ਵਿਰੋਧੀ ਹੋਣ ਦਾ ਸਪੱਸ਼ਟ ਪ੍ਰਮਾਣ ਹੈ । ਬਾਦਲ ਸਰਕਾਰ ਵਲੋਂ ਸਿੱਖ ਧਰਮ ਵਿੱਚ ਸਿੱਧੀ ਦਖਲ ਅੰਦਾਜ਼ੀ ਕਰਦਿਆਂ ਅਜਿਹਾ ਸ਼ਰਮਨਾਕ ਕਾਰਾ ਕੀਤਾ ਹੈ , ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ । ਬਾਦਲ ਐਂਡ ਕੰਪਨੀ ਨੇ ਇਹ ਕੰਮ ਹਿੰਦੂ ਵੋਟਾਂ ਹਥਿਆਉਣ , ਹਿੰਦੂ ਰਾਸ਼ਟਰ ਦੀ ਮੁਦਈ ਭਾਜਪਾ ਨੂੰ ਖੁਸ਼ ਕਰਨ ਅਤੇ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਦੂਰ ਰੱਖਣ ਲਈ ਕੀਤਾ ਹੈ । ਯੂਨਾਈਟਿਡ ਖਾਲਸਾ ਦਲ ਯੂ ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦਿਆਂ ਕੁੱਝ ਸਵਾਲਾਂ ਦੇ ਜਵਾਬਾਂ ਦੀ ਮੰਗ ਕੀਤੀ ਗਈ , ਕਿਉਂ ਕਿ ਬਹੁਤਿਆਂ ਦਾ ਸਬੰਧ ਸ੍ਰੀ ਸਾਹਿਬ ਤੋਂ ਜਾਰੀ ਕੀਤੇ ਗਏ ਹੁਕਮਨਾਮਿਆਂ ਨਾਲ ਵੀ ਹੈ । ਗਿਆਨੀ ਗੁਰਬਚਨ ਸਿੰਘ ਨੂੰ ਮਖਾਤਿਬ ਹੁੰਦਿਆਂ ਪੁੱਛਿਆ ਗਿਆ ਕਿ ਜਿਸ ਸ੍ਰੀ ਅਕਾਲ ਤਖਤ ਦੇ ਉਹ ਜਥੇਦਾਰ ਹਨ , ਇਸੇ ਤਖਤ ਸਾਹਿਬ ਤੇ 26 ਸਾਲ ਪਹਿਲਾਂ ਭਾਰਤੀ ਫੌਜ ਵਲੋਂ ਟੈਂਕ ਚੜਾ ਦਿੱਤੇ ਗਏ , ਹਜ਼ਾਰਾਂ ਸਿੱਖ ਸ਼ਹੀਦ ਕੀਤੇ ਗਏ । ਹਜਾਰਾਂ ਸਿੱਖ ਨੌਜਵਾਨ ਇਸ ਅੱਤ ਵਹਿਸ਼ੀ ਹਮਲੇ ਦਾ ਬਦਲਾ ਲੈਂਦੇ ਹੋਏ ਅਤੇ ਕੌਮ ਦੀ ਅਜਾਦੀ ਲਈ ਜੂਝਦੇ ਹੋਏ ਸ਼ਹੀਦ ਹੋ ਗਏ । ਜਿਹਨਾਂ ਦੇ ਪਰਿਵਾਰਾਂ ਦੀ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕੋਈ ਸਾਰ ਨਹੀਂ ਲਈ । ਕਿਪਾ ਕਰਕੇ ਸਿੱਖ ਕੌਮ ਨੂੰ ਸਪੱਸ਼ਟ ਕੀਤਾ ਜਾਵੇ ਕਿ “ ਕੀ ਸਿੱਖ ਗੁਰਧਾਮਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਅਤੇ ਕੌਮ ਨੂੰ ਅਜਾਦ ਕਰਵਾਉਣ ਲਈ ਸੀਸ ਕੁਰਬਾਨ ਕਰਨ ਵਾਲੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦਾ ਦੁੱਖ ਵੰਡਾਉਣਾ , ਜੇਹਲਾਂ ਵਿੱਚ ਬੰਦ ਸਿੰਘਾਂ ਦੀ ਕਨੂੰਨੀ ਪੈਰਵਈ ਕਰਨਾ ਕੋਈ ਜੁਰਮ ਜਾਂ ਗੁਨਾਹ ਹੈ ? ਕੀ ਸਿੱਖ ਵਿਰੋਧੀ ਡੇਰਿਆਂ ਖਿਲਾਫ ਸੰਘਰਸ਼ ਕਰਨਾ , ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਨੂੰ ਅਮਲੀ ਜਾਮਾ ਪਹਿਨਾਉਣਾ , ਕੌਮੀ ਹੱਕਾਂ ਹਿਤਾਂ ਅਤੇ ਕੌਮੀ ਅਜਾਦੀ ਲਈ ਯਤਨਸ਼ੀਲਤਾ ਕੋਈ ਪਾਪ ਹੈ ? ਜਾਂ ਇਕ ਕੌਮੀ ਅਤੇ ਇਨਸਾਨੀ ਫਰਜ਼ ਹੈ ?? ਅਗਰ ਇਹ ਕੌਮੀ ਜਾਂ ਇਨਸਾਨੀ ਫਰਜ਼ ਹੈ ਤਾਂ ਇਹ ਫਰਜ਼ ਨਿਭਾਉਣ ਵਾਲੇ ਭਾਈ ਦਲਜੀਤ ਸਿੰਘ ਬਿੱਟੂ ਚੇਅਰਮੈਨ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ( ਪੰਚ ਪ੍ਰਧਾਨੀ ) ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਇਹਨਾਂ ਦੇ ਦਰਜਨਾਂ ਸਾਥੀ ਪਿਛਲੇ ਨੌਂ ਮਹੀਨਿਆਂ ਤੋਂ ਜੇਹਲਾਂ ਵਿੱਚ ਡੱਕੇ ਹੋਏ ਹਨ । ਜਿਹਨਾਂ ਨੂੰ ਬਾਦਲ ਸਰਕਾਰ ਨੇ ਸਿਆਸੀ ਰੰਜਿਸ਼ ਤਹਿਤ ਝੂਠੇ ਕੇਸਾਂ ਵਿੱਚ ਫਸਾਇਆ ਹੈ । ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਤੌਰ ਜਥੇਦਾਰ ਤੁਸੀਂ ਇਹਨਾਂ ਦੀ ਕੋਈ ਵੀ ਪੈਰਵਈ ਕਿਉਂ ਨਹੀਂ ? ਬਲਕਿ ਇਹਨਾਂ ਦੇ ਹੱਕ ਵਿੱਚ ਅਵਾਜ਼ ਵੀ ਨਹੀਂ ਉਠਾਈ । ਜਦਕਿ ਸਿਰਸੇ ਵਾਲੇ ਝੂਠੇ ਸੌਦੇ ਖਿ਼ਲਾਫ ਹੁਕਮਨਾਮਾ ਸ੍ਰੀ ਅਕਾਲ ਤਖਤ ਵਲੋਂ ਜਾਰੀ ਕੀਤਾ ਗਿਆ ਸੀ । ਕੀ ਆਪਦਾ ਅਤੇ ਬਾਕੀ ਤਖਤ ਸਹਿਬਾਨ ਦੇ ਜਥੇਦਾਰਾਂ ਦਾ ਕੰਮ ਕੇਵਲ ਹੁਕਮਨਾਮੇ ਜਾਰੀ ਕਰਨਾ ਹੀ ਹੈ ? ਪਰ ਜਿਹੜੇ ਸੂਰਬੀਰ ਯੋਧੇ ਉਹਨਾਂ ਅਮਲੀ ਜਾਮਾ ਪਹਿਨਾਉਣ ਲਈ ਹਰ ਕੁਰਬਾਨੀ ਕਰਨ ਲਈ ਤੱਤਪਰ ਹਨ ਉਹਨਾਂ ਦੀ ਢਾਲ ਬਣਨ ਦੀ ਜਥੇਦਾਰਾਂ ਦੀ ਕੋਈ ਜਿੰਮੇਵਾਰੀ ਨਹੀਂ ??? ਦੂਜੇ ਪਾਸੇ ਸੁੱਚਾ ਨੰਦ , ਧਿਆਨ ਚੰਦ ਡੋਗਰਿਆਂ ਦੀ ਮੌਜੂਦਾ ਔਲਾਦ ਬੇਖੌਫ ਆਏ ਦਿਨ ਸਿੱਖ ਸਿਧਾਂਤਾਂ ਦਾ ਮਲੀਆਮੇਟ ਕਰੀ ਜਾ ਰਹੇ ਹਨ , ਪਰ ਜਥੇਦਾਰ ਸੱਭ ਕੁਝ ਖਾਮੋਸ਼ ਰਹਿ ਕੇ ਕਿਉਂ ਦੇਖ ਰਹੇ ਹੋ ?
ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਗੁਰੂ ਸਾਹਿਬ ਦੀ ਆਨ ,ਸ਼ਾਨ ਦੀ ਖਾਤਰ ਆਪਾ ਕੁਰਬਾਨ ਕਰਨ ਵਾਲਿਆਂ ਦੀ ਯਾਦ ਵਿੱਚ ਕੱਢੇ ਜਾਣ ਵਾਲੇ ਮਾਰਚ ਨੂੰ ਰੋਕ ਕੇ ਜੋ ਬਾਦਲ ਸਰਕਾਰ ਨੇ ਬੱਜਰ ਗੁਨਾਹ ਕੀਤਾ ਹੈ । ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸਿੱਖ ਵਿਰੋਧੀ ਕਾਰਨਾਮੇ ਦੇ ਕਥਿਤ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਕੇ ਇਸ ਦੀ ਪੂਰੀ ਜਾਂਚ ਕਰਦਿਆਂ ਦੋਸ਼ੀਆਂ ਨੂੰ ਗੁਰਮਤਿ ਰਹੁਰੀਤਾਂ ਅਨੁਸਾਰ ਸਜ਼ਾ ਦਿੱਤੀ ਜਾਵੇ । ਅੱਜ ਹਰ ਸਿੱਖ ਮਹਿਸੂਸ ਕਰ ਰਿਹਾ ਹੈ ਕਿ ਬਾਦਲ ਸਰਕਾਰ ਵਲੋਂ ਅਜਿਹਾ ਕਰਕੇ ਕਾਂਗਰਸ ਦੇ ਜੁ਼ਲਮੀਂ ਰਾਜ ਨੂੰ ਮਾਤ ਪਾ ਦਿੱਤੀ ਗਈ ਹੈ । ਜਿਸ ਨੂੰ ਦੁਨੀਆਂ ਭਰ ਦੇ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ । ਜਥੇਦਾਰ ਅਕਾਲ ਤਖਤ ਵਲੋਂ ਇਸ ਸਬੰਧੀ ਕੀਤੀ ਗਈ ਪਹਿਲ ਕਦਮੀ ਇਤਿਹਾਸਕ ਹੋ ਨਿੱਬੜੇਗੀ । ਪਰ ਇਸ ਪ੍ਰਤੀ ਅਵੇਸਲਾਪਣ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸਥਾਪਤ ਸੱਚੇ ਤਖਤ ਨਾਲ ਬਹੁਤ ਵੱਡੀ ਬੇਵਫਾਈ ਅਖਵਾਏਗਾ ਅਤੇ ਕੌਮ ਵਿੱਚ ਦੁਬਿਧਾ ਪੈਦਾ ਕਰਦਾ ਹੋਇਆ ਅਤੇ ਕੌਮ ਨੂੰ ਹੋਰ ਖੱਜਲ ਹੋਣ ਦਾ ਕਾਰਨ ਬਣੇਗਾ । ਸ੍ਰ, ਡੱਲੇਵਾਲ ਵਲੋਂ ਸਪੱਸ਼ਟ ਕੀਤਾ ਗਿਆ ਕਿ ਸਮੇਂ ਦੀਆਂ ਹਕੂਮਤਾਂ ਯਾਦਗਰੀ ਮਾਰਚ ਰੋਕ ਸਕਦੀਆਂ ਹਨ ਪਰ ਸਿੱਖ ਮਾਨਸਿਕਤਾ ਚੋਂ ਘੱਲੂਘਾਰੇ ਦੀ ਯਾਦ ਅਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਯੋਧੇ , ਸੂਰਬੀਰ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨਾ ਸ਼ਹਾਦਤ ਅਤੇ ਸਾਥੀਆਂ ਦੀਆਂ ਕੁਰਬਾਨੀਆਂ ਨਾਲ ਸਿਰਜੇ ਗਏ ਖਾਲਿਸਤਾਨ ਦੇ ਨਿਸ਼ਾਨੇ ਤੋਂ ਭਟਕਾ ਨਹੀਂ ਸਕਦੀਆਂ ।