Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
8_25 March
23_7 March
13_22 Feb
30_12 Feb
6_29 Jan
24_5 Jan





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"
















ADVERTISEMENTS









ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ, ਮੈਰੀਲੈਂਡ ਵਲੋਂ ‘ਸਿੱਖੀ ਦਾ ਭਵਿੱਖ’ ਵਿਸ਼ੇ ਤੇ ਇੱਕ ਸਫਲ ਵਿਚਾਰ-ਗੋਸ਼ਟੀ ਦਾ ਆਯੋਜਨ

ਮੈਰੀਲੈਂਡ (ਵਾਸ਼ਿੰਗਟਨ) - ਮੈਟਰੋਪੌਲੀਟਨ ਵਾਸ਼ਿੰਗਟਨ ਇਲਾਕੇ ਦੀਆਂ ਸਿੱਖ ਸੰਗਤਾਂ ਨੇ, ਬੀਤੇ ਸ਼ਨਿਚਰਵਾਰ ਵੱਡੀ ਗਿਣਤੀ ਵਿੱਚ ਇੱਕ ਵਿਸ਼ੇਸ਼ ਵਿਚਾਰਗ ੋਸ਼ਟੀ (ਸੈਮੀਨਾਰ) ਵਿੱਚ ਸ਼ਮੂਲੀਅਤ ਕੀਤੀ, ਜਿਸਦਾ ਵਿਸ਼ਾ ਸੀ - ‘ਸਿੱਖੀ ਦਾ ਭਵਿੱਖ’। ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ।’ ਇਸ ਵਿਚਾਰ-ਗੋਸ਼ਟੀ ਦਾ ਪ੍ਰਬੰਧ, ਵਾਸ਼ਿੰਗਟਨ ਏਰੀਏ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ, ਗੁਰੂ ਨਾਨਕ ਫਾਊਂਡੇਸ਼ਨ, ਮੈਰੀਲੈਂਡ ਦੀ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ, ਜਿਸ ਵਿੱਚ ਮੁੱਖ ਰੋਲ ਸਿੱਖ ਅਫੇਅਰਜ਼ ਕਮੇਟੀ ਦੇ ਸ. ਗੁਰਬਖਸ਼ ਸਿੰਘ ਢਿੱਲੋਂ ਨੇ ਅਦਾ ਕੀਤਾ।
ਦੁਪਹਿਰ ਢਾਈ ਵਜੇ ਤੋਂ ਪੰਜ ਵਜੇ ਤੱਕ ਚੱਲੇ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਵਿੱਚ ²ਡਾਕਟਰ ਅਮਰਜੀਤ ਸਿੰਘ (ਸੰਚਾਲਕ ਖਾਲਿਸਤਾਨ ਅਫੇਅਰਜ਼ ਸੈਂਟਰ), ਡਾਕਟਰ ਹੇਮਾ ਕੌਰ ਸਿੱਧੂ, ਵਕੀਲ ਐਕਟੀਵਿਸਟ ਸਰਦਾਰਨੀ ਪੁਸ਼ਮੀਤ ਕੌਰ ਭਾਟੀਆ ਅਤੇ ਸ. ਮਨਮੋਹਣ ਸਿੰਘ ਚਾਵਲਾ ਸੰਚਾਲਕ ਟੀ. ਵੀ. ਪ੍ਰੋਗਰਾਮ ‘ਪੈਸ਼ਨ ਫਾਰ ਟਰੁੱਥ’ ਪ੍ਰਮੁੱਖ ਸਨ। ਪ੍ਰੋਗਰਾਮ ਦੀ ਸ਼ੁਰੂਆਤ ਭਾਈ ਜਗਮੋਹਣ ਸਿੰਘ ਜੀ ਨੇ ਅਰਦਾਸ ਨਾਲ ਕੀਤੀ। ਸਿੱਖ ਅਫੇਅਰਜ਼ ਕਮੇਟੀ ਦੇ ਸ. ਗੁਰਬਖਸ਼ ਸਿੰਘ ਢਿੱਲੋਂ ਨੇ ਵਿਚਾਰ-ਗੋਸ਼ਟੀ ਦੀ ਸ਼ੁਰੂਆਤ ਕਰਦਿਆਂ, ਵਿਦਵਾਨਾਂ ਦੀ ਸਰੋਤਿਆਂ ਨਾਲ ਜਾਣ-ਪਛਾਣ ਕਰਵਾਈ।
ਡਾਕਟਰ ਹੇਮਾ ਕੌਰ ਸਿੱਧੂ ਸਭ ਤੋਂ ਪਹਿਲਾਂ ਸਰੋਤਿਆਂ ਦੇ ਰੂ-ਬ-ਰੂ ਹੋਏ। ਡਾਕਟਰ ਸਿੱਧੂ ਨੇ ਸਿੱਖ ਦੀ ਪਛਾਣ, ਪੰਜਾਬੀ ਸਿੱਖਾਂ ਤੇ ਗੋਰੇ ਸਿੱਖਾਂ ਦੀ ਸਿੱਖੀ ਸਬੰਧੀ ਪਹੁੰਚ ਵਿੱਚ ਵਖਰੇਵੇਂ ਅਤੇ ਦਸਵੇਂ ਪਾਤਸ਼ਾਹ ਵਲੋਂ ਸਿੰਘਾਂ-ਸਿੰਘਣੀਆਂ ਨੂੰ ਬਖਸ਼ੇ ਗਏ ‘ਸਿੰਘ’ ਅਤੇ ‘ਕੌਰ’ ਨਾਵਾਂ ਦਾ ਇਤਿਹਾਸ ਪਿਛੋਕੜ ਸਲਾਈਡਾਂ ਦੇ ਰਾਹੀਂ ਪੇਸ਼ ਕੀਤਾ। ਉਨ੍ਹਾਂ ਨੇ ਜਿਥੇ ਸਿੱਖ ਧਰਮ ਦੀ ‘ਮਹਾਨਤਾ’ ਦਾ ਜ਼ਿਕਰ ਕੀਤਾ, ਉਥੇ ਨਾਲੇ ਹੀ ਪੰਜਾਬੀ ਸਿੱਖਾਂ ਦੀਆਂ ਕਮਜ਼ੋਰੀਆਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਆਸ ਜਤਾਈ ਕਿ ਅਸੀਂ ਅਮਲੀ ਜੀਵਨ ਜਿਉਂ ਕੇ, ਆਪਣੇ ਬੱਚੇ-ਬੱਚੀਆਂ ਲਈ ‘ਰੋਲ ਮਾਡਲ’ ਬਣਾਂਗੇ ਅਤੇ ਇਸ ਤਰ੍ਹਾਂ ਸਿੱਖੀ ਦੀ ਚੜ੍ਹਦੀ ਕਲਾ ਹੋਵੇਗੀ।
ਡਾਕਟਰ ਅਮਰਜੀਤ ਸਿੰਘ ਨੇ ਆਪਣੀ ਲਗਭਗ 30 ਮਿੰਟ ਦੀ ਅੰਗਰੇਜ਼ੀ ਵਿੱਚ ਕੀਤੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਹੀਂ ਸਰੋਤਿਆਂ ਦੇ ਮਨਾਂ ’ਤੇ ਡੂੰਘੀ ਛਾਪ ਛੱਡੀ। ਉਨ੍ਹਾਂ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਹਵਾਲਿਆਂ ਨਾਲ, ਸਿੱਖ ਪੰਥ ਦਾ 542 ਸਾਲਾ ਪਿਛੋਕੜ ਵੀ ਬਿਆਨਿਆ ਅਤੇ ਸਿੱਖੀ ਨੂੰ ਦਰਪੇਸ਼ ਮੌਜੂਦਾ ਚੈ¦ਜਾਂ ਦਾ ਖੁਲਾਸਾ ਵੀ ਕੀਤਾ। ਉਨ੍ਹਾਂ ਨੇ 26 ਮਿਲੀਅਨ ਸਿੱਖ ਕੌਮ ਦੇ ਭਵਿੱਖ ਨੂੰ ‘ਉਜਲਾ’ ਬਿਆਨਦਿਆਂ ਕਿਹਾ - ‘ਸਿੱਖੀ ਦੀ ਸ਼ਕਤੀ ‘ਵੰਗਾਰ’ (ਚੈ¦ਿਜ) ਵਿੱਚ ਹੈ। ਅਸੀਂ ਬੀਤੇ ਵਿੱਚ ਜ਼ਾਲਮ ਮੁਗਲਾਂ, ਅਫਗਾਨਾਂ, ਫਿਰੰਗੀਆਂ ਨੂੰ ਵੰਗਾਰਿਆ ਅਤੇ ਫਤਹਿ ਹਾਸਲ ਕੀਤੀ। ਅੱਜ ਦੇ ਦੌਰ ਵਿੱਚ ਕੌਮ ਦੇ ਡੇਢ ਲੱਖ ਸਿੰਘ-ਸਿੰਘਣੀਆਂ ਨੇ ਦਿੱਲੀ ਦੇ ਤਾਜ਼ਦਾਰਾਂ ਨੂੰ ਵੰਗਾਰਦਿਆਂ ਸਿੱਖੀ ਦੀ ਆਨ-ਸ਼ਾਨ ਦੀ ਕਾਇਮੀ ਲਈ ਸ਼ਹੀਦੀ ਜਾਮ ਪੀਤੇ। ਸਿੱਖੀ ਨਾਮ ਹੀ ‘ਅਣਖ’ ਤੇ ‘ਵੰਗਾਰ’ ਦਾ ਹੈ।’ ਉਨ੍ਹਾਂ ਨੇ ਆਪਣੇ ਭਾਸ਼ਣ ਦੇ ਅਖੀਰ ਵਿੱਚ, 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਿਰਦਾਰ ਕਪੂਰ ਸਿੰਘ ਵਲੋਂ 1970ਵਿਆਂ ’ਚ ਵੈਨਕੂਵਰ ’ਚ ਦਿੱਤੇ ਭਾਸ਼ਣ ਦਾ ਹਵਾਲਾ ਦਿੰਦਿਆਂ ਕਿਹਾ ਕਿ ‘ਜੇ ਭਾਰਤ ਵਿੱਚ ਸਿੱਖਾਂ ਕੋਲ ਆਪਣੀ ਕਿਸਮਤ ਆਪ ਘੜਨ (ਰਾਜ-ਸ਼ਕਤੀ) ਦਾ ਹੱਕ ਨਾ ਆਇਆ ਤਾਂ ਸਿੱਖਾਂ ਦੀਆਂ ਨਸਲਾਂ ਚਪੜਾਸੀ, ਡਰਾਈਵਰ, ਸੁਰੱਖਿਆ ਗਾਰਡ ਤੇ ਲੁਟੇਰੇ ਬਣ ਕੇ ਰਹਿ ਜਾਣਗੀਆਂ, ਇਸ ਤੋਂ ਵੱਧ ਕੁਝ ਨਹੀਂ।’ ਭਾਰਤ ਤੋਂ ਵਕਾਲਤ ਪਾਸ ਤੇ ਅਮਰੀਕਾ ਵਿੱਚ ਪੀ. ਐਚ. ਡੀ. ਪੜ੍ਹਾਈ ਕਰ ਰਹੀ, ਸਰਦਾਰਨੀ ਪੁਸ਼ਮੀਤ ਕੌਰ ਭਾਟੀਆ ਨੇ ਸਿੱਖੀ ਦੇ ਭਵਿੱਖ ਨੂੰ ‘ਨਵੀਂ ਪੋਚ’ ਦੀਆਂ ਨਜ਼ਰਾਂ ਰਾਹੀਂ ਪੇਸ਼ ਕੀਤਾ। ਉਨ੍ਹਾਂ ਕਿਹਾ, ‘ਮੈਂ ਭਵਿੱਖ ਬਾਰੇ ਕੀ ਦੱਸ ਸਕਦੀ ਹਾਂ, ਜੇ ਮੈਨੂੰ ਇਹ ਹੀ ਪਤਾ ਨਾ ਹੋਵੇ ਕਿ ਅੱਜ ਅਸੀਂ ਕਿੱਥੇ ਖੜ੍ਹੇ ਹਾਂ। ਸਾਨੂੰ ਸਿੱਖ ਇਤਿਹਾਸ ਤੇ ਗੁਰਬਾਣੀ ਦਾ ਗਿਆਨ ਹੋ ਸਕਦਾ ਹੈ ਪਰ ਇੱਕ ‘ਮਾਂ’ ਦੇ ਤੌਰ ’ਤੇ ਮੈਂ ਕਹਿ ਸਕਦੀ ਹਾਂ ਕਿ ਸਾਡੀ ਸਮੱਸਿਆ ਸਿਰਫ ‘ਪਛਾਣ’ ਦੀ ਹੀ ਨਹੀਂ ਹੈ, ਇਸ ਨਾਲ ‘ਗਲਤ ਪਛਾਣ’ ਦੀ ਸਮੱਸਿਆ ਵੀ ਜੜੀ ਹੋਈ ਹੈ।’
ਸਰਦਾਰਨੀ ਪੁਸ਼ਮੀਤ ਕੌਰ, ਜਿਹੜੇ ਕਿ ਯੂ. ਐਨ. ਦੀ ਮਾਨਤਾ ਪ੍ਰਾਪਤ ਸੰਸਥਾ ਯੂਨਾਇਡਿ ਸਿੱਖਜ਼ ਦੇ ਵੀ ਕਾਰਕੁੰਨ ਹਨ, ਨੇ ਸਰੋਤਿਆਂ ਨੂੰ ਪ੍ਰੇਰਿਆ ਕਿ ਉਹ ਆਪਣੇ ਬੱਚੇ- ਬੱਚੀਆਂ ਨੂੰ ਗੁਰਬਾਣੀ ਦੇ ਅਰਥ-ਭਾਵ ਵੀ ਦੱਸਣ, ਸਿਰਫ ‘ਪੜਨ’ ਤੱਕ ਹੀ ਗੱਲ ਸੀਮਤ ਨਾ ਰਹੇ। ਉਨ੍ਹਾਂ ਅਖੀਰ ਵਿੱਚ ਕਿਹਾ - ‘ਅਸੀਂ ਆਪਣੇ ਨੌਜਵਾਨ ਵਰਗ ਦੀ ਅਥਾਹ ਸ਼ਕਤੀ ਨੂੰ ਅਣਗੌਲਿਆਂ ਕੀਤਾ ਹੋਇਆ ਹੈ। ਜੇ ਅਸੀਂ ਉਨ੍ਹਾਂ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਸਮਾਂ ਪਾ ਕੇ, ਬਾਕੀ ਧਰਮਾਂ ਵਾਂਗ, ਸਿੱਖ ਧਰਮ ਦੀ ਅਸਲੀਅਤ ਵੀ ਕਰਮ ਕਾਂਡਾਂ ਵਿੱਚ ਗੁਆਚ ਜਾਵੇਗੀ।’ ‘ਪੈਸ਼ਨ ਫਾਰ ਟਰੁੱਥ’ ਟੀ. ਵੀ. ਦੇ ਸੰਚਾਲਕ ਸ. ਮਨਮੋਹਣ ਸਿੰਘ ਚਾਵਲਾ ਨੇ ਆਪਣੇ ਸੰਖੇਪ ਭਾਸ਼ਣ ਵਿੱਚ, ਪੱਛਮੀ ਜਗਤ ਵਿੱਚ, ਨੌਜਵਾਨਾਂ ਨੂੰ ਦਰਪੇਸ਼ ਚੈ¦ਜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਸਬੰਧੀ ਕੁਝ ਸੁਝਾਅ ਵੀ ਪੇਸ਼ ਕੀਤੇ।
ਅਖੀਰ ਵਿੱਚ ਸਵਾਲ-ਜਵਾਬ ਸੈਸ਼ਨ ਹੋਇਆ, ਜਿਸ ਵਿੱਚ ਸਰੋਤਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਅੱਡ-ਅੱਡ ਪੈਨਲਿਸਟਾਂ ਨੇ, ਸਰੋਤਿਆਂ ਦੀ ਤਸੱਲੀ ਕਰਵਾਉਣ ਦਾ ਭਰਪੂਰ ਯਤਨ ਕੀਤਾ। ਵਿਚਾਰ-ਗੋਸ਼ਟੀ ਦੇ ਅਖੀਰ ਵਿੱਚ ਬੁਲਾਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿ ਕੀਤਾ ਗਿਆ।

ਪੰਚ ਪ੍ਰਧਾਨੀ ਤੇ ਦਲ ਖ਼ਾਲਸਾ ਵਲੋਂ ਫ਼ਿਰਕੂ ਹਿੰਦੂਵਾਦੀ ਪਾਰਟੀਆਂ ’ਤੇ ਪਾਬੰਦੀ ਦੀ ਮੰਗ

ਫ਼ਤਿਹਗੜ੍ਹ ਸਾਹਿਬ, 16 ਅਪ੍ਰੈਲ () :ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖ਼ਾਲਸਾ ਨੇ ਮੰਗ ਕੀਤੀ ਹੈ ਕਿ ਭੜਕਾਹਟ ਭਰੇ ਬਿਆਨ ਦਾਗ ਕੇ ਪੰਜਾਬ ਦਾ ਮਹੌਲ ਵਿਗਾੜਣ ਵਾਲੇ ਹਿੰਦੂਵਾਦੀ ਕਥਿਤ ਨੇਤਾ ਗ੍ਰਿਫ਼ਤਾਰ ਕੀਤੇ ਜਾਣ ਤੇ ਫ਼ਿਰਕੂ ਹਿੰਦੂਵਾਦੀ ਪਾਰਟੀਆਂ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦਲ ਦੇ ਕੌਮੀ ਪੰਚ ਦਇਆ ਸਿੰਘ ਕੱਕੜ, ਭਾਈ ਕੁਲਬੀਰ ਸਿੰਘ ਬੜਾ ਪਿੰਡ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਦਲ ਖ਼ਾਲਸਾ ਦੇ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਕਿ ਇਹ ਅਖੌਤੀ ਜਥੇਬੰਦੀਆਂ ਹੀ ਪੰਜਾਬ ਦੀ ਧਰਤੀ ’ਤੇ ਸਥਾਪਿਤ ਸੌਦਾ ਸਾਧ, ਭਨਿਆਰਾ ਸਾਧ ਤੇ ਆਸ਼ੂਤੋਸ਼ ਭਾਈਏ ਵਰਗੇ ਸਮਾਜ ਵਿਰੋਧੀ ਅਨਸਰਾਂ ਨੂੰ ਹਵਾ ਦੇ ਕੇ ਸਿੱਖਾਂ ਵਿਰੁੱਧ ਕਾਰਵਾਈਆਂ ਕਰਵਾ ਰਹੀਆਂ ਹਨ। ਸਮਾਜ ਦੀ ਮਾਨਸਿਕ, ਆਰਥਿਕ ਲੁੱਟ ਕਰਨ ਵਾਲੇ ਤੇ ਲੋਕਾਂ ਦੀਆਂ ਇਜ਼ਤਾਂ ਨਾਲ ਖਿਲਵਾੜ ਕਰਨ ਵਾਲੇ ਢੌਂਗੀ, ਪਾਖੰਡੀ ਤੇ ਬਲਾਤਕਾਰੀ ਗੁਰੂਡ੍ਹਮੀਆ ਨਾਲ ਦਰਮ ਦੀ ਆੜ ਹੇਠ ਵਿਚਰ ਰਹੇ ਇਨ੍ਹਾਂ ਹਿੰਦੂਵਾਦੀਆਂ ਗਰੁੱਪਾਂ ਦਾ ਚੋਲੀ ਦਾਮਨ ਦਾ ਸਾਥ ਹੈ, ਇਸ ਲਈ ਇਹ ਲੋਕ ਸਮਾਜ ਲਈ ਇੱਕ ਵੱਡਾ ਖ਼ਤਰਾ ਬਣ ਚੁੱਕੇ ਹਨ। ਉਕਤ ਆਗੂਆਂ ਨੇ ਕਿਹਾ ਕਿ ਸੰਤ ਜਰਨੇਲ ਸਿੰਘ ਭਿੰਡਰਾਂਵਾਲਿਆ ਦੇ ਪੋਸਟਰ ਲੋਕਾਂ ਦੀ ਮੰਗ ਕਾਰਨ ਹੀ ਵੰਡੇ ਜਾ ਰਹੇ ਹਨ ਤੇ ਕਿਸੇ ਵੀ ਆਮ ਵਿਅਕਤੀ ਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਹੈ ਸਿਰਫ਼ ਪੰਜਾਬ ਦਾ ਮਹੌਲ ਵਿਗਾੜਣ ਦੀ ਕੋਸ਼ਿਸ਼ ਵਿਚ ਜੁਟੇ ਕੁਝ ਕੁ ਫ਼ਿਰਕਾਪ੍ਰਸਤ ਤੇ ਗੁੰਡਾ ਕਿਸਮ ਦੇ ਸਮਾਜ ਵਿਰੋਧੀ ਅਨਸਰ ਹੀ ਇਸਦਾ ਵਿਰੋਧ ਕਰ ਰਹੇ ਹਨ ਤਾਂ ਜੋ ਫਿਰ ਤੋਂ ਸਿੱਖਾਂ ਦੀ ਨਸ਼ਲਕੁਸ਼ੀ ਸ਼ੁਰੂ ਕਰਕੇ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ’ਤੇ ਕਬਜ਼ੇ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ 1978 ਦੇ ਸ਼ਹੀਦਾਂ ਦੀ ਯਾਦ ਵਿਚ ਮੋਹਾਲੀ ਵਿਚ ਕੀਤੇ ਗਏ ਪੰਥਕ ਮਾਰਚ ਤੇ ਇਸ ਦੌਰਨਾ ਸੰਗਤਾਂ ਦੀ ਮੰਗ ’ਤੇ ਵੰਡੇ ਗਏ ਸੰਤ ਭਿੰਡਰਾਂਵਲਿਆਂ ਦੇ ਪੋਸਟਰਾਂ ਸਬੰਧੀ ਯੂਥ ਆਗੂ ਸੰਦੀਪ ਸਿੰਘ ਕੈਨੇਡੀਅਨ ਨੂੰ ਨਿਸ਼ਾਨਾ ਬਣਾਉਣ ਵਾਲੇ ਅਨਸਰਾਂ ਦੇ ਮਨਸ਼ੇ ਕਿਸੇ ਤੋਂ ਲੁਕੇ ਹੋਏ ਨਹੀਂ ਹਨ ਪਰ ਹਿੰਦੂ ਭਾਈਚਾਰਾ ਹੁਣ ਇਨ੍ਹਾਂ ਲੋਕਾਂ ਦੀ ਫ਼ਿਰਕੂ ਸੋਚ ਨੂੰ ਨਾਕਾਰ ਰਿਹਾ ਹੈ।

ਆਪ੍ਰੇਸ਼ਨ ਬਲਿਊ ਸਟਾਰ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦਗਾਰ ਦਾ ਮਤਾ ਠੰਡੇ ਬਸਤੇ 'ਚ

.ਅੰਮ੍ਰਿਤਸਰ, 15 ਅਪ੍ਰੈਲ (ਗੁਰਦਿਆਲ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪ੍ਰੇਸ਼ਨ ਬਲਿਊ ਸਟਾਰ ਸਮੇਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦਗਾਰ ਬਣਾਉਣ ਦਾ ਮਤਾ ਪਾਸ ਕੀਤਿਆਂ ਕਈ ਸਾਲ ਹੋ ਗਏ ਹਨ ਪਰ ਆਪਣੀ ਭਾਈਵਾਲ ਪਾਰਟੀ ਤੋਂ ਡਰਦਿਆਂ ਅਕਾਲੀ ਦਲ ਇਹ ਯਾਦਗਾਰ ਬਣਾਉਣ ਤੋਂ ਕੰਨੀ ਕਤਰਾ ਰਿਹਾ ਹੈ। ਦੂਜੇ ਪਾਸੇ ਭਾਜਪਾ ਆਪਣੇ ਸ਼ਹੀਦਾਂ ਦੇ ਬੁੱਤਾਂ ਤੋਂ ਪਰਦਾ ਵੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੋਂ ਚੁਕਵਾਉਂਦੀ ਹੈ। ਅkਪ੍ਰੇਸ਼ਨ ਬਲਿਊ ਸਟਾਰ ਨੂੰ 26 ਸਾਲ ਬੀਤ ਚੁੱਕੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਈ ਦਹਾਕਿਆਂ ਤੋਂ ਪ੍ਰਭਾਵ ਹੈ। ਪਤਾ ਨਹੀਂ ਉਹ ਸ਼ਹੀਦਾਂ ਦੀ ਯਾਦਗਾਰ ਕਿਉਂ ਨਹੀਂ ਬਣਾ ਸਕਦੀ। ਭਾਜਪਾ ਨਹੀਂ ਚਾਹੁੰਦੀ ਸੀ ਕਿ ਬਲਿਊ ਸਟਾਰ ਦੇ ਸ਼ਹੀਦਾਂ ਦੀ ਯਾਦਗਾਰ ਬਣੇ ਕਿਉਂਕਿ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੇ ਉਸ ਸਮੇਂ ਖੁਸ਼ੀਆਂ ਮਨਾਈਆਂ ਸਨ ਅਤੇ ਲੱਡੂ ਵੰਡੇ ਸਨ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਵੀ ਆਪਣੀ ਕਿਤਾਬ 'ਚ ਲਿਖ ਚੁੱਕੇ ਹਨ ਕਿ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਬਲਿਊ ਸਟਾਰ ਉਨ੍ਹਾਂ ਨੂੰ ਪਹਿਲਾਂ ਕਰਵਾਉਣਾ ਚਾਹੀਦਾ ਸੀ। ਭਾਜਪਾ ਦੇ ਦਬਾਅ ਹੇਠ ਹੀ ਸ਼੍ਰੋਮਣੀ ਕਮੇਟੀ ਹਾਊਸ ਵਿਚ ਮਤੇ ਪਾਸ ਕਰਨ ਦੇ ਬਾਵਜੂਦ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਮਾਰਕ ਨਹੀਂ ਬਣਾ ਰਹੀ। ਕਈ ਵੇਰ ਪੱਤਰਕਾਰਾਂ ਵੱਲੋਂ ਪ੍ਰੈਸ ਕਾਨਫਰੰਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਪਾਸੋਂ ਪੁੱਛਿਆ ਗਿਆ ਕਿ ਤੁਸੀਂ ਬਲਿਊ ਸਟਾਰ ਦੇ ਸ਼ਹੀਦਾਂ ਨੂੰ ਭੁੱਲ ਗਏ ਹੋ ਪਰ ਉਹ ਅੱਗੋਂ ਚੁੱਪ ਹੀ ਰਹਿੰਦੇ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਭਾਜਪਾ ਨੇ ਅੰ੍ਿਰਮਤਸਰ ਵਿਚ ਸਭ ਤੋਂ ਮੇਨ ਚੌਕ ਰਾਇਲਟੋ ਚੌਂਕ ਡਾ. ਬਲਦੇਵ ਪ੍ਰਕਾਸ਼ ਦੇ ਬੁੱਤ ਤੋਂ ਪਰਦਾ ਸੁਖਬੀਰ ਬਾਦਲ ਤੋਂ ਚੁਕਵਾਇਆ। ਭਾਜਪਾ ਨੇ ਇਕ ਬੁੱਤ ਪਠਾਨਕੋਟ ਵਿਖੇ ਸ਼ਾਮਾ ਪ੍ਰਸ਼ਾਦ ਦਾ ਲਗਵਾਇਆ ਪਰਦਾ ਚੁੱਕਣ ਦੀ ਰਸਮ ਅਕਾਲੀ ਆਗੂਆਂ ਤੋਂ ਹੀ ਕਰਵਾਈ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਅਪ੍ਰੇਸ਼ਨ ਬਲਿਊ ਸਟਾਰ ਸਮੇਂ ਹੋਏ ਸ਼ਹੀਦਾਂ ਸ਼ਹੀਦੀ ਸਮਾਰਕ ਕਦੋਂ ਬਣੇਗਾ ਇਹ ਤਾਂ ਸਮਾਂ ਹੀ ਦੱਸੇਗਾ।


ਵਿਸਾਖੀ ਮੌਕੇ ਭਾਰੀ ਗਿਣਤੀ 'ਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈਆਂ .

ਅੰਮ੍ਰਿਤਸਰ, 14 ਅਪ੍ਰੈਲ - ਖਾਲਸਾ ਸਾਜਣਾ ਦਿਵਸ ਦੇ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਅੱਜ ਵੱਡੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ, ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤੇ ਅਤੇ ਇਲਾਹੀ ਬਾਣੀ ਦੇ ਕੀਰਤਨ ਦਾ ਅਨੰਦ ਮਾਣਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਅੰਮ੍ਰਿਤ ਸੰਚਾਰ 'ਚ 1200 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਗੁਰੂ ਵਾਲੇ ਬਣੇ। ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਨਾਮਵਰ ਸਿੱਖ ਮਿਸ਼ਨਰੀਆਂ, ਰਾਗੀ, ਕਵੀਸ਼ਰ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰ-ਇਤਿਹਾਸ ਸਰਵਣ ਕਰਾਇਆ ਅਤੇ ਰੈਣ ਸਬਾਈ ਕੀਰਤਨ 'ਚ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਭਾਈ ਬਲਦੇਵ ਸਿੰਘ ਸਮੇਤ ਨਾਮਵਰ ਕੀਰਤਨੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰੀ ਹਰਿਮੰਦਰ ਸਾਹਿਬ ਸਮੂਹ ਨੂੰ ਰੰਗਦਾਰ ਸੁੰਦਰ ਲਾਈਟਾਂ ਨਾਲ ਬਹੁਤ ਹੀ ਸੋਹਣੀ ਤਰ੍ਹਾਂ ਸਜਾਇਆ ਹੋਇਆ ਸੀ। ਸ਼ਾਮ ਨੂੰੰ ਰਹਿਰਾਸ ਦੇ ਪਾਠ ਉਪਰੰਤ ਸੰਗਤਾਂ ਨੇ ਮਨੋਹਰ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਿਆ। ਨਿਸ਼ਕਾਮ ਸੇਵਕ ਜਥਿਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਗ ਵਰਤਾਉਣ, ਸ਼ਰਧਾਲੂਆਂ ਨੂੰ ਜਲ ਛਕਾਉਣ ਦੀ ਸੇਵਾ ਤੇ ਸ੍ਰੀ ਗੁਰੂ ਰਾਮਦਾਸ ਲੰਗਰ 'ਚ ਲੰਗਰ ਵਰਤਾਉਣ ਦੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ। ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ 'ਤੇ ਸੰਗਤਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਲੰਗਰ ਲਗਾਏ ਹੋਏ ਸਨ। ਖਾਲਸਾ ਸਾਜਣਾ ਦਿਵਸ ਦੇ ਇਤਿਹਾਸਕ ਦਿਹਾੜੇ 'ਤੇ ਸਥਾਨਕ ਗੁਰਦੁਆਰਾ ਸ਼ਹੀਦਾਂ, ਗੁਰਦੁਆਰਾ ਬਿਬੇਕਸਰ, ਗੁਰਦੁਆਰਾ ਸ੍ਰੀ ਸੰਤੋਖਸਰ ਤੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਵੀ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ।

ਵਿਸਾਖੀ ਮੌਕੇ ਆਯੋਜਿਤ ਸਿਆਸੀ ਕਾਨਫ਼ਰੰਸਾਂ 'ਚ ਇਕ-ਦੂਜੇ 'ਤੇ ਦੂਸ਼ਣਬਾਜ਼ੀ

ਤਲਵੰਡੀ ਸਾਬੋ ਬਠਿੰਡਾ, 14 ਅਪਰੈਲ - ਖਾਲਸੇ ਦੇ ਜਨਮ ਦਿਵਸ ਨੂੰ ਸਮਰਪਿਤ ਵਿਸਾਖੀ ਦਾ ਮੇਲਾ ਇਸ ਵਾਰ ਕੈਲੰਡਰਾਂ ਦੇ ਭੰਬਲਭੂਸੇ ਦਾ ਸ਼ਿਕਾਰ ਬਣ ਕੇ ਰਹਿ ਗਿਆ, ਕਿਉਕਿ ਪਹਿਲਾਂ ਦੇ ਮੁਕਾਬਲਤਨ ਇਕੱਠ ਇਸ ਲਈ ਪ੍ਰਭਾਵਸ਼ਾਲੀ ਨਹੀਂ ਸੀ, ਕਿ ਸ਼ਰਧਾਲੂਆਂ ਦੀ ਵੱਡੀ ਗਿਣਤੀ ਕੱਲ੍ਹ ਹੀ ਹਾਜ਼ਰੀ ਭਰ ਕੇ ਵਾਪਸ ਚਲੀ ਗਈ ਸੀ, ਜਦ ਕਿ ਅੱਜ ਸਿਆਸੀ ਕਾਨਫਰੰਸਾਂ ਤੱਕ ਹੀ ਮੇਲਾ ਸੀਮਤ ਰਿਹਾ। ਮੇਲੇ ਨੂੰ ਸਰਕਾਰੀ ਤੌਰ 'ਤੇ ਮਨਾਉਣ ਦੇ ਐਲਾਨ ਦੇ ਬਾਵਜੂਦ ਬੇਸ਼ਕ ਅਕਾਲੀ ਦਲ ਵੱਲੋਂ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਆਯੋਜਿਤ ਕੀਤੀ ਸਿਆਸੀ ਕਾਨਫਰੰਸ ਨੂੰ ਭੀੜ ਆਸ ਤੋਂ ਕਿਤੇ ਘੱਟ ਨਸੀਬ ਹੋਈ, ਲੇਕਿਨ ਸੀਨੀਅਰ ਸੂਬਾਈ ਲੀਡਰਸ਼ਿਪ ਦੀ ਗੈਰ ਮੌਜੂਦਗੀ ਵਿੱਚ ਕਾਂਗਰਸ ਦਾ ਇਕੱਠ ਕਿਤੇ ਪ੍ਰਭਾਵਸ਼ਾਲੀ ਸੀ। ਅਕਾਲੀ ਕਾਨਫਰੰਸ: ਦੂਹਰਾ ਹਮਲਾਵਰ ਰੁਖ ਅਪਨਾਉਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਦੀਆਂ ਮੁਸੀਬਤਾਂ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਉਦਿਆਂ ਜਿੱਥੇ ਹਰ ਪ੍ਰਾਪਤੀ ਦਾ ਸਿਹਰਾ ਆਪਣੇ ਸਿਰ ਬੰਨ੍ਹਿਆਂ ਉਥੇ ਅਵਾਮ ਨੂੰ ਪ੍ਰਭਾਵਿਤ ਕਰਨ ਲਈ ਇਹ ਦੋਸ਼ ਵੀ ਵਾਰ ਵਾਰ ਦੁਹਰਾਇਆ ਕਿ ਕੇਂਦਰ ਸਰਕਾਰ ਪੰਜਾਬ ਨਾਲ ਇਸ ਲਈ ਬੇਇਨਸਾਫੀਆਂ ਕਰ ਰਹੀ ਹੈ, ਕਿਉਕਿ ਇਸ ਰਾਜ ਵਿੱਚ ਸਿੱਖਾਂ ਦੀ ਬਹੁਤਾਤ ਹੈ।
ਅਕਾਲੀ ਦਲ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਬਿਜਲੀ ਦੇ ਸੰਕਟ ਲਈ ਕਾਂਗਰਸ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਇਸ ਪਾਰਟੀ ਨੇ ਆਪਣੀ ਹਕੂਮਤ ਦੌਰਾਨ ਇੱਕ ਵੀ ਅਜਿਹਾ ਪ੍ਰੋਜੈਕਟ ਸਥਾਪਤ ਨਹੀਂ ਕੀਤਾ, ਜਿੱਥੋਂ ਬਿਜਲੀ ਪੈਦਾ ਹੋ ਸਕੇ। ਇਹ ਸਿਰਫ ਅਕਾਲੀ ਦਲ ਹੀ ਹੈ, ਜਿਸਨੇ ਅਤੀਤ ਵਿੱਚ ਹੀ ਬਿਜਲੀ ਉਤਪਾਦਨ ਵੱਲ ਧਿਆਨ ਨਹੀਂ ਦਿੱਤਾ, ਬਲਕਿ ਮੌਜੂਦਾ ਸਰਕਾਰ ਦੌਰਾਨ ਵੀ ਕਈ ਅਜਿਹੇ ਵੱਡੇ ਪ੍ਰੋਜੈਕਟ ਸਥਾਪਤ ਕਰ ਰਹੀ ਹੈ, ਜਿਹਨਾਂ ਦੇ ਚਾਲੂ ਹੋਣ ਨਾਲ ਅਗਲੇ ਕਈ ਦਹਾਕਿਆਂ ਤੱਕ ਰਾਜ ਨੂੰ ਬਿਜਲੀ ਕੱਟਾਂ ਤੋਂ ਛੁਟਕਾਰਾ ਹਾਸਲ ਹੋ ਜਾਵੇਗਾ। ਨਿਗਮੀਕਰਨ ਨੂੰ ਲੋਕ ਪੱਖੀ ਕਰਾਰ ਦਿੰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਇਸ ਨਾਲ ਨਾ ਕਿਸੇ ਕਰਮਚਾਰੀ ਅਤੇ ਨਾ ਹੀ ਕਿਸਾਨ ਭਾਈਚਾਰੇ ਨੂੰ ਕਿਸੇ ਕਿਸਮ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਅੰਦੋਲਨਕਾਰੀਆਂ ਵੱਲੋਂ ਕੀਤੀ ਜਾ ਰਹੀ ਹਾਏ ਤੋਬਾ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਕੁਝ ਕੰਮਚੋਰ ਅਤੇ ਲੀਡਰੀ ਚਮਕਾਉਣ ਵਾਲੇ ਅਨਸਰਾਂ ਵੱਲੋਂ ਕੀਤਾ ਜਾ ਰਿਹਾ ਹੈ ।
ਆਪਣੀ ਸਰਕਾਰ ਨੂੰ ਮਾਂ ਬੋਲੀ ਪੰਜਾਬੀ ਪ੍ਰਤੀ ਸਮਰਪਿਤ ਕਰਾਰ ਦਿੰਦਿਆਂ ਉਹਨਾਂ ਦਾਅਵਾ ਕੀਤਾ ਕਿ ਸਰਕਾਰੀ ਦਫਤਰਾਂ ਦਾ ਕਾਰੋਬਾਰ ਪੰਜਾਬੀ ਵਿੱਚ ਚਲਾਉਣ ਨੂੰ ਪਰਮ ਅਗੇਤ ਦਿੱਤੀ ਗਈ ਹੈ। ਦਰਿਆਈ ਪਾਣੀਆਂ ਵਿੱਚ ਫੈਲੇ ਪ੍ਰਦੂਸ਼ਣ ਦਾ ਜ਼ਿਕਰ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਫੈਲਣ ਦਾ ਮੁੱਖ ਕਾਰਨ ਵੀ ਇਹੋ ਹੀ ਹੈ। ਉਹਨਾਂ ਦੱਸਿਆ ਕਿ ਸਤਿਲੁਜ ਬਿਆਸ ਤੇ ਘੱਗਰ ਵਿੱਚ ਪੈ ਰਹੇ ਮਲਮੂਤਰ ਤੇ ਫੈਕਟਰੀਆਂ ਦੇ ਕਚਰੇ ਨੂੰ ਬੰਦ ਕਰਨ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੀ ਵਜ੍ਹਾ ਕਾਰਨ ਇਹ ਸਮੱਸਿਆ ਖਤਮ ਹੋ ਜਾਵੇਗੀ।
ਕਾਂਗਰਸ ਪਾਰਟੀ 'ਤੇ ਤਾਬੜਤੋੜ ਹਮਲੇ ਕਰਦਿਆਂ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਜਿੱਥੇ ਇਹ ਦੋਸ਼ ਲਾਇਆ ਕਿ ਇਹ ਪਾਰਟੀ ਸਿੱਖ ਭਾਈਚਾਰੇ ਨੂੰ ਦੋਫਾੜ ਕਰਨ ਵਿੱਚ ਲੱਗੀ ਹੋਈ ਹੈ, ਉਥੇ ਦਿੱਲੀ ਦੇ ਸਿੱਖ ਕਤਲੇਆਮ ਲਈ ਜੁੰਮੇਵਾਰ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਖਤ ਨਿਖੇਧੀ ਕੀਤੀ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਸਰਨੇ ਵਰਗੇ ਲੋਕਾਂ ਨੂੰ ਮੂਹਰੇ ਲਾ ਕੇ ਕਾਂਗਰਸ ਪਾਰਟੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ ਹੋਣ ਲਈ ਯਤਨਸ਼ੀਲ ਹੈ ਜਿਸਨੂੰ ਸਿੱਖ ਭਾਈਚਾਰਾ ਕਿਸੇ ਵੀ ਸੂਰਤ ਵਿੱਚ ਸਫਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ।
ਧਾਰਮਿਕ ਆਰਥਿਕ ਅਤੇ ਸਿਆਸੀ ਨੁਕਤਾਨਿਗਾਹ ਤਂੋ ਕੇਂਦਰ ਸਰਕਾਰ ਨੂੰ ਪੰਜਾਬੀਆਂ ਖਾਸਕਰ ਸਿੱਖਾਂ ਦੀ ਗੈਰਤ ਨੂੰ ਵੰਗਾਰਨ ਦਾ ਦੋਸ਼ ਲਾਉਂਦਿਆਂ ਉਹਨਾਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਸਾਜਿਸ਼ਾਂ ਦੇ ਟਾਕਰੇ ਲਈ ਪੂਰੀ ਇੱਕਮੁੱਠਤਾ ਦਿਖਾਉਣ। ਚਿਤਾਵਨੀ ਦੇ ਲਹਿਜ਼ੇ ਵਿੱਚ ਉਹ ਇਹ ਕਹਿਣ ਤੱਕ ਵੀ ਚਲੇ ਗਏ ਕਿ ਦਿੱਲੀ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਖਾਲਸਾ ਪੰਥ ਉਹੋ ਹੀ ਹੈ, ਜਿਸਨੇ ਮੱਸੇ ਰੰਗੜ ਅਤੇ ਅਬਦਾਲੀ ਵਰਗੇ ਜਾਬਰਾਂ ਨੂੰ ਵੀ ਲੋਹੇ ਦੇ ਚਨੇ ਚਬਾਏ ਸਨ। ਇਸ ਕਾਨਫਰੰਸ ਨੂੰ ਸਰਵ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ, ਗੁਰਦੇਵ ਸਿੰਘ ਬਾਦਲ, ਜ: ਤੋਤਾ ਸਿੰਘ ਅਤੇ ਸਿਕੰਦਰ ਸਿਘ ਮਲੂਕਾ ਆਦਿ ਨੇ ਵੀ ਸੰਬੋਧਨ ਕੀਤਾ।
ਕਾਂਗਰਸ ਕਾਨਫਰੰਸ : ਅਕਾਲੀ ਭਾਜਪਾ ਸਰਕਾਰ ਨੂੰ ਦਿਸ਼ਾਹੀਣ ਅਤੇ ਅਸਫਲ ਕਰਾਰ ਦਿੰਦਿਆਂ ਕਾਂਗਰਸੀ ਆਗੂਆਂ ਨੇ ਵਿਚਾਰ ਪ੍ਰਗਟ ਕੀਤਾ ਕਿ ਇਹ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਈ ਆਰਥਿਕ ਆਕਸੀਜਨ ਦੇ ਸਹਾਰੇ ਦਿਨਕਟੀ ਕਰ ਰਹੀ ਹੈ। ਸੀਨੀਅਰ ਸੂਬਾਈ ਲੀਡਰਸ਼ਿਪ ਦੀ ਗੈਰ ਮੌਜੂਦਗੀ ਵਿੱਚ ਤਲਵੰਡੀ ਸਾਬੋ ਦੇ ਵਿਧਾਇਕ ਸ੍ਰੀ ਜੀਤ ਮੁਹਿੰਦਰ ਸਿੰਘ ਸਿੱਧੂ ਦੀ ਪਹਿਲ ਕਦਮੀ 'ਤੇ ਹੋਈ ਪ੍ਰਭਾਵਸ਼ਾਲੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਵਿਧਾਇਕ ਸ੍ਰ: ਦਰਸ਼ਨ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਇਸ ਦੀਆਂ ਦਿਸ਼ਾਹੀਣ ਤੇ ਪਿੱਛਲਖੁਰੀ ਨੀਤੀਆਂ ਦਾ ਹੀ ਸਿੱਟਾ ਹੈ ਕਿ ਸਮਾਜ ਦਾ ਹਰ ਵਰਗ ਅੱਜ ਪੋਟਾ ਪੋਟਾ ਦੁਖੀ ਹੈ। ਦਲਿਤ ਵਿਦਿਆਰਥੀ ਵਜ਼ੀਫਿਆਂ ਬੁੱਢੇ ਬੁੱਢੀਆਂ ਤੇ ਵਿਧਵਾਵਾਂ ਪੈਨਸ਼ਨਾਂ ਅਤੇ ਨੌਜਵਾਨ ਨੌਕਰੀਆਂ ਲਈ ਤਰਾਹ ਤਰਾਹ ਕਰ ਰਹੇ ਹਨ। ਆਪਣੇ ਜੋਸ਼ੀਲੇ ਭਾਸ਼ਣ ਰਾਹੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੀਤ ਮੁਹਿੰਦਰ ਸਿੰਘ ਸਿੱਧੂ ਵਿਧਾਇਕ ਨੇ ਦੋਸ਼ ਲਾਇਆ ਕਿ ਇਹ ਸਰਕਾਰ ਝੂਠੇ ਨੀਂਹ ਪੱਥਰ ਰੱਖਣ ਜੋਗੀ ਬਣ ਕੇ ਰਹਿ ਗਈ ਹੈ। ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਕੀਤੇ ਜਾ ਰਹੇ ਇਸ ਦਾਅਵੇ ਕਿ ਬਿਜਲੀ ਦੇ ਉਤਪਾਦਨ ਲਈ ਵੱਡੇ ਵੱਡੇ ਪ੍ਰੋਜੈਕਟਾਂ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ, ਨੂੰ ਅਧਾਰਹੀਣ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਅਗਰ ਉਹ ਸਿਰਫ਼ ਇਹ ਹੀ ਸਾਬਤ ਕਰ ਦੇਣ ਕਿ ਵਣਵਾਲਾ ਥਰਮਲ ਪਲਾਂਟ ਦੇ ਨਿਰਮਾਣ ਲਈ ਇੱਕ ਇੱਟ ਵੀ ਲੱਗੀ ਹੈ, ਤਾਂ ਉਹ ਸਿਆਸਤ ਤੋਂ ਸੰਨਿਆਸ ਲੈ ਲੈਣਗੇ। ਇਸ ਕਾਨਫਰੰਸ ਨੂੰ ਸਰਵ ਸ੍ਰੀ ਮੰਗਤ ਰਾਮ ਬਾਂਸਲ ਵਿਧਾਇਕ, ਕੇ ਕੇ ਸ਼ਰਮਾ ਉਪ ਪ੍ਰਧਾਨ ਪੀ ਸੀ ਸੀ, ਸ੍ਰੀ ਨਰਿੰਦਰ ਭਲੇਰੀਆ ਜ਼ਿਲ੍ਹਾ ਪ੍ਰਧਾਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਗੁਰਮੀਤ ਸਿੰਘ ਸਾਬਕਾ ਚੇਅਰਮੈਨ, ਪਵਨ ਕੁਮਾਰ ਮਾਨੀ ਤੇ ਜ਼ਿਲ੍ਹਾ ਪ੍ਰੈਸ ਸਕੱਤਰ ਰੁਪਿੰਦਰ ਬਿੰਦਰਾ ਵੀ ਮੌਜੂਦ ਸਨ।
ਅਕਾਲੀ ਦਲ ਅੰਮ੍ਰਿਤਸਰ: ਜੇਕਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਨਾ ਕਰਵਾਈਆਂ ਗਈਆਂ ਤਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਨਾਈਟਿਡਨੇਸਨਜ ਅਤੇ ਕਾਮਨ ਵੈਲਥ ਦਸ਼ਸਾਂ ਦੀ ਜਥੇਬੰਦੀ ਕੋਲ ਭਾਰਤ ਸਰਕਾਰ ਦੀ ਸ਼ਿਕਾਇਤ ਕਰੇਗਾ। ਇਹ ਐਲਾਨ ਦਲ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਕੀਤਾ। ਹੋਰ ਕਾਨਫਰੰਸਾਂ: ਵਿਸਾਖੀ ਦੇ ਮੇਲੇ ਸਮੇਂ ਅਕਾਲੀ ਦਲ ਪੰਚ ਪ੍ਰਧਾਨੀ, ਬਹੁਜਨ ਸਮਾਜ ਪਾਰਟੀ, ਲੋਕ ਜਨ ਸਕਤੀ ਨੇ ਵੀ ਸਿਆਸੀ ਕਾਨਫਰੰਸਾਂ ਕੀਤੀਆਂ ਜਦ ਕਿ ਤਰਕਸ਼ੀਲ ਸੁਸਾਇਟੀ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਲਈ ਪ੍ਰੋਗਰਾਮ ਪੇਸ ਕੀਤੇ। ਲੋਕ ਭਲਾਈ ਪਾਰਟੀ: ਪੰਜਾਬ ਦੀ ਜਵਾਨੀ ਅਤੇ ਕਿਸਾਨੀ ਦਿਨੋ ਦਿਨ ਫਨਾਹ ਹੋ ਰਹੀ ਹੈ ਅਤੇ ਪਾਣੀ ਦਾ ਸੰਕਟ ਵਧਦਾ ਜਾ ਰਿਹਾ ਹੈ। ਸਿੱਟੇ ਵਜੋਂ ਪੰਜਾਬੀ ਪਰਿਵਾਰ ਅੰਦਰੋਂ ਅੰਦਰੀ ਇਸ ਕਦਰ ਖੋਖਲੇ ਹੋ ਚੁੱਕੇ ਹਨ, ਕਿ ਉਹ ਗਿੱਲੇ ਗੋਹੇ ਵਾਂਗ ਧੁਖ ਰਹੇ ਹਨ। ਇਹ ਵਿਚਾਰ ਪ੍ਰਗਟ ਕਰਦਿਆਂ ਲੋਕ ਪਲਾਈ ਪਾਰਟੀ ਦੇ ਪ੍ਰਧਾਨ ਸ੍ਰ: ਬਲਵੰਤ ਸਿੰਘ ਰਾਮੂਵਾਲੀਆ ਨੇ ਦੋਸ਼ ਲਾਇਆ ਕਿ ਅਜਿਹੀ ਸਥਿਤੀ ਵਿੱਚ ਸਿਆਸੀ ਲੀਡਰ ਰੁਪੱਈਆਂ ਦੇ ਟਰੱਕ ਭਰਨ ਵਿੱਚ ਗਲਤਾਨ ਹਨ। ਅੱਜ ਇੱਥੇ ਆਪਣੀ ਪਾਰਟੀ ਵੱਲੋਂ ਸਰਕਾਰ ਜਗਾਓ ਪੰਜਾਬ ਬਚਾਓ ਬੈਨਰ ਹੇਠ ਆਯੋਜਿਤ ਕੀਤੀ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਮੂਵਾਲੀਆ ਨੇ ਦੋਸ਼ ਲਾਇਆ ਕਿ ਵਿਦੇਸ਼ ਭੇਜਣ ਦੇ ਝਾਂਸੇਬਾਜਾਂ ਅਤੇ ਠੱਗ ਵਿਦੇਸ਼ੀਪਤੀਆਂ ਕਾਰਨ ਪੰਜਾਬ ਵਿੱਚ ਢਾਈ ਲੱਖ ਏਕੜ ਜ਼ਮੀਨ ਵਿਕ ਚੁੱਕੀ ਹੈ ਅਤੇ ਪ੍ਰਤੀ ਦਿਨ ਕਿਸਾਨਾਂ ਹੱਥੋਂ 50 ਏਕੜ ਜ਼ਮੀਨ ਖੁਸ ਰਹੀ ਹੈ, ਜਿਸ ਨਾਲ ਸੌ ਪਰਿਵਾਰ ਬੇਜ਼ਮੀਨੇ ਮਜ਼ਦੂਰਾਂ ਵਿੱਚ ਤਬਦੀਲ ਹੋ ਰਹੇ ਹਨ। ਸ੍ਰੀ ਰਾਮੂਵਾਲੀਆ ਦੇ ਵਿਚਾਰ ਅਨੁਸਾਰ ਆਮ ਆਦਮੀ ਵਿੱਦਿਆ ਤੋਂ ਸੱਖਣਾ ਹੋ ਰਿਹੈ, ਸਿਆਸੀ ਤਾਕਤ ਇਸ ਕਦਰ ਕੁਝ ਵਪਾਰਕ ਸਿਆਸਤਦਾਨਾਂ ਤੇ ਖਾਨਦਾਨੀ ਰਾਜਕੁਮਾਰਾਂ ਦੀ ਰਖੇਲ ਬਣ ਰਹੀ ਹੈ, ਕਿ ਸੁਚੱਜੀ ਸੋਚ ਵਾਲੇ ਲੋਕਾਂ ਲਈ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ।
ਇੱਕ ਪਾਕਿਸਤਾਨੀ ਨਾਗਰਿਕ ਦੇ ਕਤਲ ਦੇ ਦੋਸ਼ ਤਹਿਤ 17 ਵਿਅਕਤੀਆਂ ਨੂੰ ਦੁਬਈ ਦੀ ਇੱਕ ਅਦਾਲਤ ਵੱਲੋਂ ਸੁਣਾਈ ਫਾਂਸੀ ਦੀ ਸਜ਼ਾ ਨੂੰ ਮੁਆਫ ਕਰਾਉਣ ਲਈ ਸਾਰੀਆਂ ਸਿਆਸੀ ਧਿਰਾਂ 'ਤੇ ਜ਼ੋਰ ਪਾÀੁਂਦਿਆਂ ਸ੍ਰੀ ਰਾਮੂਵਾਲੀਆ ਨੇ ਚਿਤਾਵਨੀ ਦਿੱਤੀ ਕਿ ਅਗਰ ਉਹਨਾਂ ਵੇਲਾ ਨਾ ਸੰਭਾਲਿਆ ਤਾਂ ਇਹਨਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਚੋਂ ਬਚਾਉਣਾ ਮੁਸ਼ਕਿਲ ਹੋ ਜਾਵੇਗਾ। ਪੀੜ੍ਹਤ ਪਰਿਵਾਰਾਂ ਨੂੰ ਮੰਚ 'ਤੇ ਪੇਸ਼ ਕਰਦਿਆਂ ਉਹਨਾਂ ਦਾਅਵਾ ਕੀਤਾ ਕਿ ਇਹਨਾਂ ਨੌਜਵਾਨਾਂ ਨੂੰ ਬਚਾਉਣ ਲਈ ਉਹ ਆਪਣੇ ਪੱਧਰ 'ਤੇ ਹਰ ਤਰ੍ਹਾਂ ਦੇ ਯਤਨ ਕਰ ਰਹੇ ਹਨ। ਇਸ ਕਾਨਫਰੰਸ ਨੂੰ ਸਰਵ ਸ੍ਰੀ ਨਛੱਤਰ ਸਿੰਘ ਸਿੱਧੂ, ਵਿਸਾਖਾ ਸਿੰਘ ਭੁੱਚੋ, ਅਵਤਾਰ ਸਿੰਘ ਮੁੱਲਾਂਪੁਰੀ, ਜਸਵਿੰਦਰ ਸਿੰਘ, ਯੋਧਾ ਸਿੰਘ ਮਾਨ, ਨਵਦੀਪ ਸਿੰਘ ਮੰਡੀਕਲਾਂ ਆਦਿ ਨੇ ਵੀ ਸੰਬੋਧਨ ਕੀਤਾ।


ਖਾਲਸਾ ਪੰਥ ਨੂੰ ਵਿਸਾਖੀ ਦੀ ਲੱਖ-ਲੱਖ ਵਧਾਈ ਹੋਵੇ।


‘‘1978 ਦੇ ਸਹੀਦਾਂ ਵਲੋਂ ਅਰੰਭਿਆ ਸੰਘਰਸ਼ ਪਾਖੰਡੀ ਡੇਰਿਆਂ ਦੀ ਤਾਲਾਬੰਦੀ ਤੱਕ ਜਾਰੀ ਰਹੇਗਾ
1978 ਦੇ ਸ਼ਹੀਦਾਂ ਦੀ ਯਾਦ ਵਿਚ ਕੱਢਿਆ ਪੰਥਕ ਮਾਰਚ

ਮੁਹਾਲੀ, 13 ਅਪ੍ਰੈਲ - 13 ਅਪ੍ਰੈਲ 1978 ਨੂੰ ਨਕਲੀ ਨਿਰੰਕਾਰੀਆਂ ਵਲੋਂ ਅੰਮ੍ਰਿਤਸਰ ਵਿਖੇ ਸ਼ਹੀਦ ਕੀਤੇ ਗਏ 13 ਸਿੰਘਾਂ ਅਤੇ 26 ਸਤੰਬਰ 1978 ਨੂੰ ਹੀ ਕਾਨ੍ਹਪੁਰ ਵਿਖੇ ਇਕ ਬੀਬੀ ਸਮੇਤ ਸ਼ਹੀਦ ਕੀਤੇ ਗਏ 8 ਸਿੰਘਾਂ ਦੀ ਯਾਦ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਕੱਢੇ ਗਏ ਵਿਸ਼ਾਲ ਪੰਥਕ ਮਾਰਚ ਵਿਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿਚ ਸਾਮਿਲ ਹੋ ਕੇ ਸ਼ਹੀਦਾਂ ਨੂੰ ਸਰਧਾਂਜਲੀ ਅਰਪਿਤ ਕੀਤੀ। ਇਹ ਮਾਰਚ ਅੱਜ ਬਾਅਦ ਦੁਪਹਿਰ 3 ਵਜੇ ਫੇਸ 8 ਦੇ ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਪਹੁੰਚ ਕੇ ਸਮਾਪਤ ਹੋਇਆ। ਮਾਰਚ ਵਿਚ ਸ਼ਾਮਿਲ ਲੋਕਾਂ, ‘‘13 ਅਪ੍ਰੈਲ 1978 ਨੂੰ ਨਕਲੀ ਨਿਰੰਕਾਰੀਆਂ (ਪਾਖੰਡੀ ਡੇਰਾਵਾਦ) ਹੱਥੋਂ ਸ਼ਹੀਦ ਹੋਏ ਸਿੰਘਾਂ ਨੂੰ ਪ੍ਰਣਾਮੂ ਅਤੇ ‘‘13 ਅਪ੍ਰੈਲ 1978 ਦੇ ਸ਼ਹੀਦਾਂ ਵਲੋਂ ਅਰੰਭਿਆ ਸੰਘਰਸ਼ ਪਾਖੰਡੀ ਡੇਰਿਆਂ ਦੀ ਮੁਕੰਮਲ ਤਾਲਾਬੰਦੀ ਤੱਕ ਜਾਰੀ ਰਹੇਗਾੂ ਆਦਿ ਨ੍ਹਾਰਿਆਂ ਵਾਲੇ ਬੈਨਰ ਫੜੇ ਹੋਏ ਸਨ। ਇਸ ਮਾਰਚ ਦੌਰਾਨ ਵੱਡੀ ਗਿਣਤੀ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੋਸਟਰ ਵੀ ਵੰਡੇ ਗਏ। ਇਸ ਮੌਕੇ ਦਲ ਦੇ ਕੌਮੀ ਪੰਚ ਭਾਈ ਦਇਆ ਸਿੰਘ ਕੱਕੜ, ਭਾਈ ਕੁਲਬੀਰ ਸਿੰਘ ਬੜਾ ਪਿੰਡ, ਕਮਿੱਕਰ ਸਿੰਘ ਮੁਕੰਦਪੁਰ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਅਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਉਕਤ ਸ਼ਹੀਦਾਂ ਦਾ ਸੰਘਰਸ਼ ਅਜੇ ਵੀ ਚਲ ਰਿਹਾ ਹੈ ਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਦੀ ਧਰਤੀ ਤੋਂ ਪਾਖੰਡਵਾਦ ਦੇ ਡੇਰਿਆਂ ਦਾ ਬੋਰੀ ਬਿਸਤਰਾ ਗੋਲ ਨਹੀਂ ਕਰ ਦਿੱਤਾ ਜਾਂਦਾ। ਉਕਤ ਆਗੂਆਂ ਨੇ ਕਿਹਾ ਕਿ ਹਿੰਦੂਵਾਦੀਆਂ ਦੀਆਂ ਹਿਦਾਇਤਾਂ ਅਨੁਸਾਰ ਸਰਕਾਰ ਚਲਾ ਰਿਹਾ ਬਾਦਲ ਪਰਿਵਾਰ ਇਨ੍ਹਾਂ ਪਾਖੰਡੀ ਡੇਰੇਦਾਰਾਂ ਦਾ ਮਸੀਹਾ ਸਾਬਤ ਹੋ ਰਿਹਾ ਹੈ। 1978 ਵਿਚ ਜਦੋਂ ਇਹ ਸਾਕਾ ਵਾਪਰਿਆ, ਉਦੋਂ ਵੀ ਇਸੇ ਵਿਅਕਤੀ ਦੀ ਸਰਕਾਰ ਸੀ ਅਤੇ ਇਸਨੇ ਹੀ ਨਿਰੰਕਾਰੀ ਮੁੱਖੀ ਨੂੰ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸਤੋਂ ਬਾਅਦ ਸੌਦਾ ਸਾਧ ਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕੀਤਾ ਉਦੋਂ ਵੀ ਇਸੇ ਵਿਅਕਤੀ ਦੀ ਸਰਕਾਰ ਸੀ ਤੇ ਇਸਦੇ ਹੁੰਦਿਆਂ ਹੀ ਸੌਦਾ ਸਾਧ ਤਿੰਨ ਸਿੱਖਾਂ ਨੂੰ ਸ਼ਹੀਦ ਕਰਵਾ ਚੁੱਕਿਆ ਹੈ ਪਰ ਉਸਦੇ ਕਿਸੇ ਗੁੰਡੇ ’ਤੇ ਵੀ ਕੇਸ ਦਰਜ਼ ਕਰਨ ਦੀ ਹਿੰਮਤ ਬਾਦਲ ਸਰਕਾਰ ਨਹੀਂ ਕਰ ਸਕੀ। ਉਨ੍ਹਾ ਕਿਹਾ ਕਿ ਆਸ਼ੂਤੋਸ਼ੀਏ ਦੇ ਪੰਥ ਵਿਰੋਧੀ ਸਮਾਗਮ ਦਾ ਸ਼ਾਂਤਮਈ ਵਿਰੋਧ ਕਰ ਰਹੇ ਸਿੱਖਾਂ ਤੇ ਗੋਲੀਆਂ ਚਲਾਉਣ ਵਾਲੀ ਵੀ ਬਾਦਲ ਦੀ ਹੀ ਸਰਕਾਰ ਹੈ। ਇਨ੍ਹਾਂ ਡੇਰੇਦਾਰਾਂ ਨਾਲ ਸਮਝੌਤੇ ਤਹਿਤ ਹੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ, ਜਸਪਾਲ ਸਿੰਘ ਮੰਝਪੁਰ ਅਤੇ ਪ੍ਰੋ.ਗੁਰਬੀਰ ਸਿੰਘ ਨੂੰ ਬਾਦਲ ਸਰਕਾਰ ਨੇ ਝੂਠੇ ਕੇਸ ਪਾ ਕੇ ਗ੍ਰਿਫ਼ਤਾਰ ਕੀਤਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਦੀ ਸਿਅਸਤ ਤੇ ਸ਼੍ਰੋਮਣੀ ਕਮੇਟੀ ਵਿਚ ਹਿੰਦੂਵਾਦੀਆਂ ਦੇ ਇਹ ਏਜੰਟ ਕਾਇਮ ਰਹਿਣਗੇ ਪੰਥ ਤੇ ਪੰਜਾਬ ਨੂੰ ਇਸੇ ਤਰ੍ਹਾਂ ਲੁੱਟਿਆ ਜਾਂਦਾ ਰਹੇਗਾ। ਉਨ੍ਹਾਂ ਸਮੂਹ ਸਿੱਖ ਜਗਤ ਨੂੰ ਸੱਦਾ ਦਿੰਦਿਆਂ ਕਿਹਾ ਕਿ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਅਪਣੀ ਵੋਟ ਦੀ ਸਹੀ ਵਰਤੋਂ ਕਰਕੇ ਇਨ੍ਹਾਂ ਪੰਥ ਦੁਸ਼ਮਣਾਂ ਨੂੰ ਗੁਰਧਾਮਾਂ ਵਿਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇ। ਪੰਚ ਪ੍ਰਧਾਨੀ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਕਿਹਾ ਕਿ ਜੇ ਇਨ੍ਹਾਂ ਚੋਣਾਂ ਰਾਹੀਂ ਗੁਰਧਾਮਾਂ ਦਾ ਪ੍ਰਬੰਧ ਸਾਡੇ ਹੱਥਾ ਵਿਚ ਆਉਂਦਾ ਹੈ ਤਾਂ ਅਸੀਂ ਪੰਥਕ ਪ੍ਰਚਾਰ ਤੇ ਪ੍ਰਸਾਰ ਦੇ ਹੋਰ ਕੰਮਾਂ ਦੇ ਨਾਲ-ਨਾਲ 1978 ਤੋਂ ਲੈ ਕੇ ਹੁਣ ਤੱਕ ਦੇ ਸ਼ਹੀਦਾਂ ਦੀ ਯਾਦਗਾਰ ਬਣਾਵਾਂਗੇ। ਇਸ ਮਾਰਚ ਵਿੱਚ ਕੰਵਰ ਸਿੰਘ ਧਾਮੀ, ਜਸਵੀਰ ਸਿੰਘ ਖੰਡੂਰ , ਬੀਬੀ ਕੁਲਬੀਰ ਕੌਰ ਧਾਮੀ, ਸਤਨਾਮ ਸਿੰਘ ਪਾਉਂਟਾ ਸਾਹਿਬ, ਜਸਵਿੰਦਰ ਸਿੰਘ ਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ, ਸੁਖਦੀਪ ਸਿੰਘ, ਸੁਰਿੰਦਰ ਸਿਘ ਕਿਸ਼ਨਪੁਰਾ, ਗੁਰਭਜਨ ਸਿੰਘ ਕੁਰਦੀ, ਜੋਗਿੰਦਰ ਸਿੰਘ ਸੋਹਾਣਾ, ਬਲਵੀਰ ਸਿੰਘ ਸੋਹਾਣਾ, ਅਮਰਪ੍ਰੀਤ ਸਿੰਘ ਸ਼ਮੀ, ਬਹਾਦਰ ਸਿੰਘ ਰਾਏਪੁਰ ਖੁਰਦ, ਗੁਰਿੰਦਰ ਸਿੰਘ ਮਟੋਰ, ਕ੍ਰਿਪਾਲ ਸਿੰਘ, ਬਲਜਿੰਦਰ ਸਿੰਘ ਸੋਹਾਣਾ, ਰਾਜਿੰਦਰ ਸਿੰਘ ਸੋਹਾਣਾ, ਹਰਪ੍ਰੀਤ ਸਿੰਘ, ਸਰਦਾਰਾ ਸਿੰਘ, ਗੁਰਦੀਪ ਸਿੰਘ ਆਦਿ ਆਗੂ ਵੀ ਹਾਜਰ ਹੋਏ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੀਆਂ ਨੈਸ਼ਨਲ ਅਤੇ ਯੂਥ ਵਿੰਗ ਇਕਾਈਆਂ ਵਲੋਂ ਸਮੁੱਚੀ ਸਿੱਖ ਕੌਮ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ

ਫਰੈਂਕਫਰਟ, ਜਰਮਨੀ 14 ਅਪ੍ਰੈਲ 2010 ‐ ਸੁਖਪ੍ਰੀਤ ਸਿੰਘ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੀਆਂ ਨੈਸ਼ਨਲ ਅਤੇ ਯੂਥ ਵਿੰਗ ਇਕਾਈਆਂ ਵਲੋਂ ਜਾਰੀ ਕੀਤੇ ਗਏ ਇਕ ਸਾਂਝੇ ਪ੍ਰੈਸ ਨੋਟ ਵਿੱਚ ਖਾਲਸਾ ਪੰਥ ਦੇ ਜਨਮ ਦਿਹਾੜੇ ਮੌਕੇ ਸਮੁੱਚੀ ਕੌਮ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਦਿੱਤੀ।ਉਹਨਾ ਕਿਹਾ ਕਿ 1699 ਇਸਵੀ ਵਿੱਚ ਦਸਮ ਪਿਤਾ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪਾਵਨ ਹੱਥੀਂ ਸਾਜੀ ਨਵਾਜੀ ਖਾਲਸਾ ਕੌਮ ਦੇ ਰਸਤੇ ਵਿੱਚ ਰੰਬੀਆਂ ਆਈਆਂ, ਆਰੇ ਆਏ , ਤੋਪਾਂ ਅਤੇ ਗੋਲੀਆਂ ਆਈਆਂ, ਫਾਂਸੀਆਂ ਦੇ ਰੱਸੇ ਆਏ, ਘੱਲ਼ੂਘਾਰੇ ਆਏ ਪਰ ਇਹ ਆਪਣੇ ਤੇਜ, ਅਰੁੱਕ ਅਤੇ ਵੀਰਤਾ ਦੀਆਂ ਅਣਥੱਕਵੀਆਂ ਮਿਸਾਂਲਾਂ ਕਾਇਮ ਕਰਦੀ ਹੋਈ ਆਪਣੀ ਮੰਜਿਲ ਵਲ ਵਧਦੀ ਜਾ ਰਹੀ ਹੈ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਨੈਸ਼ਨਲ ਪ੍ਰਧਾਨ ਬਾਬਾ ਸੋਹਣ ਸਿੰਘ ਕੰਗ ਅਤੇ ਯੂਥ ਵਿੰਗ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਭਿੰਦਾ ਸਮੇਤ ਯੂਥ ਵਿੰਗ ਦੇ ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਗੁਰਮੀਤ ਸਿੰਘ ਅਤੇ ਭਾਈ ਹੀਰਾ ਸਿੰਘ ਮੱਤੇਵਾਲ, ਭਾਈ ਰਾਮ ਸਿੰਘ ਮੇਹਲੀ , ਭਾਈ ਦਿਲਬਰ ਸਿੰਘ , ਭਾਈ ਬਲਜੀਤ ਸਿੰਘ, ਭਾਈ ਬਲਕਾਰ ਸਿੰਘ, ਭਾਈ ਰਣਜੀਤ ਸਿੰਘ , ਭਾਈ ਨਿਰਮਲ ਸਿੰਘ , ਭਾਈ ਮਨਦੀਤ ਸਿੰਘ ਗਿੱਲ, ਭਾਈ ਸਤਪਾਲ ਸਿੰਘ ਸਿੱਧੂ, ਭਾਈ ਜਸਬੀਰ ਸਿੰਘ, ਭਾਈ ਬਲਵਿੰਦਰ ਸਿੰਘ , ਭਾਰੀ ਰੌਬਿਨ ਸਿੰਘ , ਭਾਈ ਮਨਪ੍ਰੀਤ ਸਿੰਘ ਫਰਾਂਸ, ਭਾਈ ਰਾਜ ਸਿੰਘ , ਭਾਈ ਦਿਲਬਾਗ ਸਿੰਘ ਅਤੇ ਦਲ ਦੇ ਸਮੂਹ ਮੈਂਬਰਾਂ ਨੇ 1978 ਵਿੱਚ ਵਿਸਾਖੀ ਦਿਹਾੜੇ ਸ਼ਹੀਦ ਹੋਏ ਕੌਮ ਦੇ 13 ਸਿੰਘਾਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਦੇ ਹੋਏ ਉਹਨਾਂ ਸੂਰਵੀਰਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਅਤੇ ਕੌਮ ਦੀ ਅਜਾਦੀ ਲਈ ਆਖਰੀ ਸਵਾਸਾਂ ਤੱਕ ਝੂਜਦੇ ਰਹਿਣ ਦਾ ਪ੍ਰਣ ਕੀਤਾ।

ਫੂਸ ਦੀ ਬੋਲੀ ਦਾ ਰੇੜਕਾ ਜਾਰੀ, ਤੀਜੀ ਵਾਰ ਹੋਈ ਫੂਸ ਦੀ ਬੋਲੀ ਨੂੰ ਲੈ ਕੇ ਝਗੜਾ 5 ਜਖ਼ਮੀ

ਮਾਛੀਵਾੜਾ 13 ਅਪ੍ਰੈਲ (ਸੁਸ਼ੀਲ ਸ਼ਰਮਾ) ਮਾਛੀਵਾੜਾ ਮਾਰਕੀਟ ਕਮੇਟੀ ਵੱਲੋਂ ਦਾਣਾ ਮੰਡੀ ਵਿੱਚ ਤੀਜੀ ਵਾਰ ਹੋਈ ਫੂਸ ਦੀ ਬੋਲੀ ਨੂੰ ਲੈ ਕੇ ਹੋਏ ਝਗੜੇ ਵਿੱਚ ਤਿੰਨ ਔਰਤਾਂ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਕੁੱਝ ਮਹੀਨਿਆਂ ਤੋਂ ਫੂਸ ਦੀ ਬੋਲੀ ਨੂੰ ਲੈ ਕੇ ਪਏ ਰਫ਼ੜ ਦਾ ਮਾਮਲਾ ਟੁੱਟੇ ਛਿੱਤਰ ਵਾਂਗ ਵੱਧਦਾ ਹੀ ਜਾ ਰਿਹਾ ਹੈ। ਅੰਜ ਤੀਸਰੀ ਵਾਰ ਕਰਵਾਈ ਗਈ ਬੋਲੀ ਸਮੇ ਹੋਏ ਝਗੜੇ ਵਿੱਚ ਮੋਰਿੰਡਾ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੇ ਅੱਜ ਜਖ਼ਮੀ ਹਾਲਤ ਵਿੱਚ ਪਿਆ ਆਪਣੇ ਨਾਲ ਹੋਈ ਬੀਤੀ ਤੇ ਪ੍ਰਸ਼ਾਸ਼ਨ ’ਤੇ ਇਹ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਅਧਿਕਾਰੀਆਂ ਨੇ ਮਿਲੀ ਭਗਤ ਨਾਲ ਆਪਣੇ ਬੰਦਿਆਂ ਦੇ ਹੱਕ ਵਿੱਚ ਬੋਲੀ ਤੋੜ ਦਿੱਤੀ। ਜਦਕਿ ਅਸੀਂ ਵੀ 25-25 ਹਜ਼ਾਰ ਦੀ ਸਕਿਊਰਟੀ ਜਮ੍ਹਾ ਕਰਵਾਈ ਸੀ। ਜ਼ਿਕਰ ਯੋਗ ਹੈ ਕਿ ਦੋ ਕੁ ਮਹੀਨੇ ਪਹਿਲਾਂ ਸਰਕਾਰੀ ਬੋਲੀ ਕਰੀਬ 2 ਲੱਖ ਰੁਪਏ ਰੱਖੀ ਗਈ ਸੀ ਪਰ ਇ ਬੋਲੀ ਇੰਨ੍ਹੀ ਚੜ੍ਹੀ ਕਿ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਦੋ ਲੱਖ ਦੀ ਸਰਕਾਰੀ ਬੋਲੀ 16 ਲੱਖ ’ਤੇ ਜਾ ਟਿਕੇਗੀ। ਪਰ ਉਸ ਵੇਲੇ ਬੋਲੀ ਦੇਣ ਵਾਲਾ ਬੋਲੀ ਦੇ ਕੇ ਪਾਸੇ ਹੋ ਗਿਆ ਸੀ ਤੇ ਉਸ ਦੀ ਸਕਿਊਰਟੀ ਜਬਤ ਕਰ ਲਈ ਸੀ, ਬਾਅਦ ਵਿੱਚ ਫਿਰ ਬੋਲੀ ਦੀ ਤਾਰੀਖ ਰੱਖੀ ਗਈ ਤੇ ਸਰਕਾਰੀ ਰੇਟ 2 ਲੱਖ ਹੀ ਰੱਖਿਆ ਗਿਆ ਪਰ ਉਦੋਂ ਬੋਲੀ ਠੀਕ-ਠੀਕ ਹੀ 2 ਲੱਖ 60 ਹਜ਼ਾਰ ਤੇ ਰੁਕੀ , ਪਰ ੳਦੋਂ ਬੋਲੀ ਘਾਟੇ ’ਚ ਹੋਣ ਕਾਰਨ ਰੱਦ ਕਰ ਦਿੱਤੀ ਗਈ। ਇਸ ਦੌਰਾਨ ਕਈ ਵਾਰ ਧਰਨੇ ਤੇ ਮੁਜਹਾਰੇ ਵੀ ਹੋਏ ਪਰ ਹੁਣ ਪੰਜ ਲੱਖ ਰੁਪਏ ਦੇ ਰੋਟ ਤੋਂ ਉ¤ਪਰ ਹੀ ਤੋੜ ਦਿੱਤੀ ਗਈ। ਮਰਿੰਡਾ ਵਾਸੀ ਸੁਖਵਿੰਦਰ ਸਿੰਘ ਤੇ ਅਜ਼ਮੇਰ ਸਿੰਘ ਨੇ ਮਾਰਕੀਟ ਕਮੇਟੀ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਅਸੀਂ ਅਜੇ ਕੱਲ੍ਹ ਹੀ 25-25 ਹਜ਼ਾਰ ਹੀ ਜਮ੍ਹਾ ਕਰਵਾਏ ਸੀ ਪਰ ਜਦੋਂ ਅਸੀਂ ਮਾਰਕੀਟ ਦਫ਼ਤਰ ਪਹੰਚੇ ਤਾਂ ਅਧਿਕਾਰੀਆਂ ਦੀ ਕਥਿਤ ਮਿਲੀ ਭਗਤ ਅਨੁਸਾਰ ਕੁੱਝ ਵਿਅਕਤੀ ਸਾਨੂੰ ਧੱਕੇ ਨਾਲ ਬਾਹਰ ਲੈ ਗਏ ਤੇ ਸਾਡੇ ਨਾਲ ਕੁੱਟਮਾਰ ਕੀਤੀ, ਇਸ ਦੌਰਾਨ ਹੀ ਅੰਦਰ ਬੈਠੇ ਅਧਿਕਾਰੀਆਂ ਨੇ ਫੂਸ ਦਾ ਠੇਕਾ ਆਪਣੇ ਚਹੇਤਿਆਂ ਦੇ ਨਾਮ ਕਰ ਦਿੱਤਾ। ਇਸ ਝਗੜੇ ਦੌਰਾਨ ਤਿੰਨ ਔਰਤਾਂ ਵੀ ਜਖ਼ਮੀ ਹੋ ਗਈਆਂ। ਇਹ ਬੋਲੀ ਸਿਰਫ਼ 10 ਹਜ਼ਾਰ ਦੇ ਵਾਧ। ਉ¤ਪਰ ਟੁੱਟ ਜਾਣ ਦੇ ਕਾਰਨ ਕਮੇਟੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ’ਚ ਆ ਗਈ ਹੈ।

35 ਏਕੜ ਕਣਕ ਸੜ ਕੇ ਸੁਆਹ ਕਿਸਾਨਾ ਦਾ ਲੱਖਾ ਰੁਪਏ ਦਾ ਨੁਕਸਾਨ

ਮਾਛੀਵਾੜਾ 12 ਅਪ੍ਰੈਲ (ਸੁਸ਼ੀਲ ਸ਼ਰਮਾ) ਅੱਜ ਇੱਥੋ ਨੇੜਲੇ ਪਿੰਡਾ ਈਸਾਪੁਰ ਤੇ ਮੰਡ ਝੌੜਦੀ ਦੇ ਕੁਝ ਕਿਸਾਨਾ ਤੇ ਉਸਵੇਲੇ ਕਹਿਰ ਵਰ੍ਹਿਆ ਜਦੋ ਉਹਨਾ ਦੀ ਪੁਤਾ ਵਾਗ ਪਾਲੀ ਫਸਲ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਇੱਕਠੀ ਕੀਤੀ ਜਾਣਕਾਰੀ ਅਨੁਸਾਰ ਦਰਿਆ ਸਤਲੁਜ ਦੇ ਅੰਦਰ ਤੇ ਕਿਨਾਰੇ ਦੇ ਬਾਹਰ ਨਾਲ ਲਗਦੀ ਜਮੀਨ ਤੇ ਖੜ੍ਹੀ ਪੱਕੀ ਫਸਲ ਨੂੰ ਅਚਨਚੇਤ ਹੀ ਆਪਣੀ ਲਪੇਟ ਵਿਚ ਲੈ ਲਿਆ ਮੌਕੇ ਤੇ ਮੌਜੂਦ ਲੋਕਾ ਮੁਤਾਬਿਕ ਭਾਵੇ ਅੱਗ ਲਗੱਣ ਦੇ ਕਾਰਨਾ ਦਾ ਕੁਝ ਪਤਾ ਨਹੀ ਲਗਿਆ ਜਦਕਿ ਇਨ੍ਹਾ ਖੇਤਾ ਉਪਰ ਦੀ ਬਿਜਲੀ ਦੀਆ ਤਾਰਾ ਵੀ ਨਹੀ ¦ਘਦੀਆ ਤੇ ਨਾ ਹੀ ਕੋਈ ਹੋਰ ਅੱਗ ਲੱਗਣ ਦਾ ਕਾਰਨ ਨਜ਼ਰ ਨਹੀ ਆਉਦਾ। ਪਰ ਇਨ੍ਹਾ ਜਰੂਰ ਹੈ ਕਿ ਅੱਗ ਦਰਿਆ ਦੇ ਅੰਦਰ ਵਾਲੇ ਪਾਸੇ ਖੜ੍ਹੀ ਕਣਕ ਨੂੰ ਲੱਗੀ ਤੇ ਦੇਖਦਿਆ ਹੀ ਦਰਿਆ ਦੇ 20 ਫੁਟ ਉਚੇ ਕਿਨਾਰੇ ਨੂੰ ¦ਘ ਕੇ ਬਾਹਰ ਖੜ੍ਹੀ ਕਣਕ ਦੀ ਫਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਪਿੰਡ ਈਸਾਪੁਰ ਦੇ ਬਜੁਰਗ ਕਿਸਾਨ ਸਿੰਗਾਰਾ ਸਿੰਘ ਨੇ ਦੱਸਿਆ ਕਿ ਅੱਗ ਨੂੰ ਬੁਝਾਉਣ ਲਈ ਨੇੜਲੇ ਪਿੰਡਾ ਦੇ ਲੋਕ ਇੱਕਠੇ ਹੋ ਗਏ ਅਤੇ 15 ਤੋ 20 ਟਰੈਕਟਰਾ ਨੇ ਖੜ੍ਹੀ ਕਣਕ ਨੂੰ ਵਾਹ ਕੇ ਅੱਗ ਨੂੰ ਅੱਗੇ ਵਧਣ ਤੋ ਰੋਕਿਆ ਮਾਛੀਵਾੜਾ ਪੁਲਿਸ ਤੇ ਅੱਗ ਬਝਾਉ ਗੱਡੀਆ ਵੀ ਪਹੁੰਚੀਆ ਅੱਗ ਨਾਲ ਸੜੀ ਕਣਕ ਵਿਚ ਹੋਏ ਕਿਸਾਨਾ ਦੇ ਨੁਕਸਾਨ ਵਿਚ ਪਿੰਡ ਈਸਾਪੁਰ ਦੇ ਸਿੰਗਾਰਾ ਸਿੰਘ ਪੰਜ ਏਕੜ ,ਅਵਤਾਰ ਸਿੰਘ 7 ਏਕੜ, ਗੁਰਨਾਮ ਸਿੰਘ ਛੇ ਏਕੜ, ਕੁਲਵੰਤ ਸਿੰਘ ਇੱਕ ਏਕੜ, ਹਰਨਾਮ ਸਿੰਘ 12 ਏਕੜ, ਮਿੱਠਾ ਸਿੰਘ 4 ਕਨਾਲ ਤੇ ਫਗੱਣ ਸਿੰਘ 4 ਏਕੜ ਕਣਕ ਸੜ ਕੇ ਸੁਆਹ ਹੋ ਗਈ ਭਾਵੇ ਕਿ ਕਰੀਬ 35 ਏਕੜ ਕਣਕ ਸੜਣ ਨਾਲ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਹੈ ਜੇਕਰ ਮੌਕੇ ਤੇ ਲੌਕ ਇੱਕਠੇ ਨਾ ਹੁੰਦੇ ਤਾ ਸੈਕੜੇ ਏਕੜ ਕਣਕ ਹੋਰ ਸੜ ਜਾਣੀ ਸੀ ਇਸ ਸਮੇ ਐਸ ਡੀ ਐਮ ਸਮਰਾਲਾ ਤੇ ਨਾਇਬ ਤਹਿਸੀਲਦਾਰ ਮਾਛੀਵਾੜਾ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ


ਮਰਹੂਮ ਸ਼ਾਇਰ ਤੇ ਸਿੱਖ ਚਿੰਤਕ ਮਹਿਬੂਬ ਦੀ ਯਾਦ ਮਨਾਈ ਗਈ।

ਫ਼ਰੀਮਾਂਟ-ਕੈਲੇਫ਼ੋਰਨੀਆ (ਬਲਵਿੰਦਰਪਾਲ ਸਿੰਘ ਖ਼ਾਲਸਾ) ਦਰਵੇਸ਼ ਚਿੰਤਕ ਪ੍ਰੋ: ਹਰਿੰਦਰ ਸਿੰਘ ਮਹਿਬੂਬ ਕੁਝ ਹਫ਼ਤੇ ਪਹਿਲਾਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਜਿਸ ਨਾਲ ਖਾਲਸਾ ਪੰਥ ਦੇ ਰਾਜਨੀਤਕ, ਧਾਰਮਿਕ ਤੇ ਸਾਹਿਤਕ ਹਲਕਿਆਂ ਵਿਚ ਸੋਗ ਤੇ ਵੈਰਾਗ ਦੀ ਲਹਿਰ ਪੈਦਾ ਹੋ ਗਈ ਸੀ। ਮਹਿਬੂਬ ਦੁਆਰਾ ਲਿਖ਼ੀਆਂ ਕਿਤਾਬਾਂ ਵਿਚ ਸਿੱਖ ਧਰਮ ਤੇ ਸਿੱਖ ਫ਼ਲਸਫ਼ੇ ਬਾਰੇ ਜੋ ਵਿਲੱਖਣ ਜਾਣਕਾਰੀ ਤੇ ਨਿਆਰੀ ਰੂਹ ਪੇਸ਼ ਕੀਤੀ ਗਈ ਹੈ, ਉਸ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਗੁਰਦੁਆਰਾ ਸਾਹਿਬ ੂਫ਼ਰੀਮਾਂਟ ਦੀ ਪ੍ਰਬੰਧਕ ਕਮੇਟੀ, ਸਮੂਹ ਸਾਧ ਸੰਗਤ, ਸਿੱਖ ਯੂਥ ਆਫ਼ ਅਮਰੀਕਾ ਤੇ ਹੋਰ ਜਥੇਬੰਦੀਆਂ ਨੇ ਮਿਲਕੇ ਇਕ ਸ਼ਰਧਾਂਜਲੀ ਸਮਾਰੋਹ ਕਰਵਾਇਆ ਜਿਸ ਵਿਚ ਆਖੰਡ ਪਾਠ ਰਖੇ ਗਏ ਤੇ ਐਤਵਾਰ ਨੂੰ ਭੋਗ ਪਾਏ ਗਏ। ਉਪਰੰਤ ਕਥਾ, ਕੀਰਤਨ ਤੇ ਕਵੀਸ਼ਰੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕਥਾ ਦੇ ਰੂਪ ਵਿਚ ਡਾ: ਇੰਦਰਜੀਤ ਸਿੰਘ ਬਾਸੂ ਨੇ ਮਰਹੂਮ ਪੰਥਕ ਪੰਜਾਬੀ ਸ਼ਾਇਰ ਤੇ ਦਰਵੇਸ਼ ਸਿੱਖ ਚਿੰਤਕ ਨੂੰ ਨਿਰਾਲੇ ਅੰਦਾਜ਼ 'ਚ ਪੇਸ਼ ਕਰਦਿਆਂ, ਮਹਿਬੂਬ ਦੀ ਖਾਲਸਾ ਪੰਥ ਨੂੰ ਦੇਣ ਬਾਰੇ ਵੀਚਾਰ ਪੇਸ਼ ਕੀਤੇ। ਸੰਗਤ ਨੂੰ ਵਿਸਥਾਰ ਨਾਲ ਮਹਿਬੂਬ ਦੇ ਜੀਵਨ ਤੇ ਲੇਖਣੀ ਬਾਰੇ ਕਈ ਪੱਖਾਂ ਤੋਂ ਜਾਣਕਾਰੀ ਦਿੱਤੀ ਗਈ। ਉਪਰੰਤ ਖ਼ਾਲਿਸਤਾਨ ਦੇ ਸ਼ਹੀਦ ਪ੍ਰਵਾਰਾਂ ਵੱਲੋਂ ਮਹਿਬੂਬ ਨਾਲ ਨਿੱਜੀ ਸੰਪਰਕ ਵਿਚ ਰਹੇ ਬਲਵਿੰਦਰਪਾਲ ਸਿੰਘ ਖ਼ਾਲਸਾ ਨੇ ਮਹਿਬੂਬ ਦੀਆਂ ਅਮਰ ਕਿਤਾਬਾਂ ਵਿੱਚੋਂ ਬਹੁਤ ਹੀ ਕੀਮਤੀ ਲਫ਼ਜਾਂ ਵਾਲੀਆਂ ਸਿਧਾਂਤਕ ਗੱਲਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਅਤੇ ਸੰਗਤ ਨੂੰ ਜ਼ੋਰ ਦੇ ਕੇ ਬੇਨਤੀ ਰੂਪ ਵਿਚ ਕਿਹਾ ਕਿ ਸਾਰੀ ਸੰਗਤ ਨੂੰ ਫ਼ਕੱਰ ਕਿਸਮ ਦੇ ਅਲਬੇਲੇ ਵਿਦਵਾਨ ਤੇ ਸਿੱਖ ਦੂਰ ਅੰਦੇਸ਼ ਲੇਖਕ ਹਰਿੰਦਰ ਸਿੰਘ ਮਹਿਬੂਬ ਦੀਆਂ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ। ਮਹਿਬੂਬ ਦੁਆਰਾ ਰਚਿਤ ਕਿਤਾਬਾਂ ਇਹ ਹਨ : 1. ਸਹਿਜੇ ਰਚਿਓ ਖ਼ਾਲਸਾ 2. ਝਨਾਂ ਦੀ ਰਾਤ 3. ਇਲਾਹੀ ਨਦਰ ਦੇ ਪੈਂਡੇ (ਗੁਰੂ ਨਾਨਕ ਸਾਹਿਬ) 4. ਇਲਾਹੀ ਨਦਰ ਦੇ ਪੈਂਡੇ (ਪੈਗ਼ੰਬਰਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ) ਇਸ ਤੋਂ ਬਾਅਦ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਹੁਰਾਂ ਆਪਣੇ ਵੀਚਾਰ ਪੇਸ਼ ਕਰਦਿਆਂ ਮਹਿਬੂਬ ਬਾਰੇ ਆਪਣੇ ਨਿੱਜੀ ਸਾਂਝ ਭਰਪੂਰ ਸੰਬਧਾਂ ਬਾਰੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਚੁਨਣ ਲਈ ਮਹਿਬੂਬ ਨੂੰ ਜੱਜ ਚੁਣਿਆ ਗਿਆ ਤੇ ਉਨਾਂ ਇਹ ਜ਼ਿਮੇਵਾਰੀ ਤਨਦੇਹੀ ਨਾਲ ਨਿਭਾਈ। ਇਸ ਤੋਂ ਪਹਿਲਾਂ ਖਾਲਸਾ ਪੰਥ ਦੀ ਤੀਜੀ ਸਾਜਨਾ ਸ਼ਤਾਬਦੀ ਵਿਚ ਨਿਆਰੇ ਖਾਲਸੇ ਦੀ ਪ੍ਰਤਿਭਾ ਨੂੰ ਅੱਡਰੇ ਢੰਗ ਨਾਲ ਪੇਸ਼ ਕਰਦੀ ਨੂੰ ਕਿਤਾਬ ਚੁਨਣ ਲਈ ਜੱਜ ਚੁਣਿਆ ਗਿਆ ਜਿਸ ਵਾਸਤੇ ਇਕ ਲੱਖ ਇਨਾਮ ਰਖਿਆ ਗਿਆ ਸੀ, ਤੇ ਇਸ ਵਡੇ ਕੰਮ ਲਈ ਵੀ ਮਹਿਬੂਬ ਸਾਹਿਬ ਨੇ ਆਪਣੀਆਂ ਸੇਵਾਵਾਂ ਸਤਿਕਾਰ ਨਾਲ ਨਿਭਾਈਆਂ। ਖ਼ਾਲਿਸਤਾਨ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਫ਼ਰੀਮਾਂਟ ਦੀ ਸੁਪਰੀਮ ਕੌਂਸਲ ਦੇ ਸੀਨੀਅਰ ਮੈਂਬਰ ਭਾਈ ਜਸਵਿੰਦਰ ਸਿੰਘ ਜੰਡੀ ਨੇ ਮਹਿਬੂਬ ਸਾਹਿਬ ਅਤੇ ਉਨਾਂ ਦੀਆਂ ਲਿਖ਼ੀਆਂ ਕਿਤਾਬਾਂ ਬਾਰੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਮਹਿਬੂਬ ਵਰਗੇ ਮਹਾਨ ਲੇਖਕ ਦੇ ਵਿਛੜਨ ਨਾਲ ਸਾਡੀ ਕੌਮ ਨੂੰ ਬਹੁਤ ਘਾਟਾ ਪਿਆ ਹੈ ਕਿਉਂਕਿ ਹਾਲੇ ਵੀ ਉਹ ਗੁਰੂ ਸਾਹਿਬਾਨ ਬਾਰੇ ਲਿਖ ਰਹੇ ਸਨ ਤੇ ਉਹ ਲਿਖ਼ਤ ਸਦਾ ਲਈ ਅਧੂਰੀ ਰਹਿ ਗਈ। ਯੂਨਾਈਟਡ ਸਿੱਖਸ ਦੇ ਆਗੂ ਭਾਈ ਕੁਲਦੀਪ ਸਿੰਘ, ਜੋ ਸਿੱਖ ਮਨੁੱਖੀ ਅਧਿਕਾਰਾਂ ਤੇ ਸਿੱਖ ਐਡਵੋਕੇਸੀ ਲਈ ਕੰਮ ਕਰਦੇ ਹਨ ਨੇ ਵੀ ਮਹਿਬੂਬ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਕਿਹਾ ਕਿ ਅਜਿਹੇ ਉਚ ਕੋਟੀ ਦੇ ਲਿਖਾਰੀਆਂ ਦੇ ਜਾਣ ਨਾਲ ਬੜੇ ਘਾਟੇ ਪੈਂਦੇ ਹਨ ਕਿਉਂਕਿ ਅਜਿਹੇ ਲੇਖਕਾਂ ਦਾ ਕੋਈ ਬਦਲ ਨਹੀਂ ਹੁੰਦਾ ਤੇ ਵਰ੍ਹਿਆਂ ਬਾਦ ਹੀ ਅਜਿਹੇ ਡੂੰਘੇ ਤੇ ਗੁਰਬਾਣੀ ਚਿੰਤਨ ਵਾਲੇ ਲੇਖਕ ਕੌਮ ਨੂੰ ਮਿਲਦੇ ਹਨ। ਚਿੱਠੀ ਸਿੰਘਪੁਰਾਂ ਜੰਮੂ ਕਸ਼ਮੀਰ ਤੋਂ ਆਏ ਸ੍ਰ: ਤੇਜਾ ਸਿੰਘ ਨੇ ਵੀ ਮਹਿਬੂਬ ਸਾਹਿਬ ਦੀ ਦੇਣ ਦਾ ਵਡਾ ਜ਼ਿਕਰ ਕੀਤਾ। ਸਕੱਤਰ ਭਾਈ ਸਤਨਾਮ ਸਿੰਘ ਖਾਲਸਾ ਨੇ ਪੂਰੇ ਸਮਾਗਮ ਦੌਰਾਨ ਮਹਿਬੂਬ ਦੀ ਸਿੱਖ ਕੌਮ ਨੂੰ ਗ਼ਜ਼ਲਾਂ, ਕਵਿਤਾਵਾਂ ਤੇ ਵਡੇ ਲੇਖਾਂ ਰਾਹੀਂ ਦਿੱਤੀ ਦੇਣ ਬਾਰੇ ਲਗਾਤਾਰ ਜਾਣਕਾਰੀ ਦਿਤੀ ਗਈ। ਖਾਸ ਤੌਰ ਤੇ ਸਿੱਖ ਸ਼ਹੀਦਾਂ ਬਾਰੇ ਉਨਾਂ ਦੀ ਡੂੰਘੀ ਕਵਿਤਾ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿਚ ਸੰਤ ਜਰਨੈਲ ਸਿੰਘ ਜੀ ਖਾਲਸਾ, ਸ੍ਰੀ ਅਕਾਲ ਤਖ਼ਤ ਸਾਹਿਬ, ਸ਼ਹੀਦ ਭਾਈ ਬੇਅੰਤ ਸਿੰਘ ਤੇ ਖਾਸ ਤੌਰ ਤੇ ਇੰਦਰਾ ਗਾਂਧੀ ਦਾ ਸਰਾਲ ਦੇ ਰੂਪ ਵਿਚ ਜ਼ਿਕਰ ਹੈ। ਸੰਗਤ ਨੇ ਬੇਹੱਦ ਧਿਆਨ ਨਾਲ ਉਦਾਸੀ ਭਰੇ ਮਾਹੌਲ ਵਿਚ ਇਸ ਸਰਧਾਂਜਲੀ ਸਮਾਗਮ ਨੂੰ ਵੇਖਿਆ ਤੇ ਸੁਣਿਆ ਤੇ ਮਹਿਸੂਸ ਕੀਤਾ।

ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਉਂਦਿਆਂ, ਗੁਰਦੁਆਰਾ ਸਾਹਿਬ ਟਰੇਸੀ ਵਿਖੇ ਕੈਲੇਫੋਰਨੀਆ ਗਤਕਾ ਦਲ ਦੇ ਕਮਾਲ ਤਸਵੀਰਾਂ ਦੀ ਜ਼ਬਾਨੀ !!







ਖਾਲਸਾ ਪੰਥ ਦੀ ਸਾਜਨਾ ਦਿਵਸ ਤੇ ਸਾਬਕਾ ਖਾਲਿਸਤਾਨੀਉਂ ਮੁੱਖ ਧਾਰਾ ਵਿੱਚ ਪਰਤ ਆਉਣ ਦਾ ਪ੍ਰਣ ਕਰ ਲਉ

ਕਾਵੈਂਟਰੀ – ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਮੂਹ ਸਿੱਖ ਜਗਤ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਮੁਬਾਰਕਵਾਦ ਦਿੰਦਿਆਂ ਸ਼ੁੱਭ ਕਾਮਨਾ ਕੀਤੀ ਗਈ ਕਿ ਗੁਰੁ ਸਹਿਬਾਨ ਕ੍ਰਿਪਾ ਕਰਕੇ ਆਪਣੇ ਖਾਲਸਾ ਪੰਥ ਨੂੰ ਖਾਲਸਈ ਅਸੂਲਾਂ ਤੇ ਚੱਲਣ ਦੀ ਦਾਤ ਬਖਸ਼ਣ । ਜਿਹਨਾਂ ਨੇ ਖਾਲਸੇ ਦੀ ਸਾਜਨਾ ਦੇ ਸਿਧਾਂਤ ਅਤੇ ਉਦੇਸ਼ ਨੂੰ ਸਮਝਿਆ ਉਹਨਾਂ ਪੁਰਾਤਨ ਸਮੇਂ ਵਿੱਚ ਬੰਦ ਬੰਦ ਕਟਵਾ ਲਏ, ਖਪੋਰੀਆਂ ਉਤਰਾ ਲਈਆਂ ,ਚਰਖੜਿੀਆਂ ਤੇ ਚੜ ਗਏ ਪਰ ਸਿੱਖੀ ਤੋਂ ਮੁੱਖ ਨਹੀਂ ਮੋੜਿਆ । ਅੱਜ ਦੇ ਸਮੇਂ ਵਿੱਚ ਜਿਹਨਾਂ ਨੇ ਇਸ ਸਿਧਾਂਤ ਨੂੰ ਅਮਲੀ ਤੌਰ ਆਪਣੇ ਜੀਵਨ ਦਾ ਅੰਗ ਬਣਾਇਆ ਉਹਨਾਂ ਵਿੱਚ ਮਹਾਂਪੁਰਸ਼ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਪੁਰਾਤਨ ਇਤਿਹਾਸ ਨੂੰ ਦੁਨੀਆ ਦੇ ਸਾਹਣੇ ਦੁਹਰਾ ਕੇ ਦਰਸਾ ਦਿੱਤਾ । ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਮੂਹ ਸਾਥੀਆਂ ਦੀ ਸ਼ਹਾਦਤ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਹਜ਼ਾਰਾਂ ਸਿੱਖ ਯੋਧੇ ਆਪਣੇ ਖੁਨ ਦਾ ਆਖਰੀ ਕਤਰਾ ਵਹਾ ਗਏ , ਅਨੇਕਾਂ ਅਜੇ ਜੇਹਲਾਂ ਵਿੱਚ ਬੰਦ ਹਨ ਅਤੇ ਕਈ ਵਿਦੇਸ਼ਾਂ ਵਿੱਚ ਜਲਾਵਤਨੀ ਕੱਟ ਰਹੇ ਜਿਹਨਾਂ ਨੂੰ ਭਾਰਤ ਸਰਕਾਰ ਵਾਪਸ ਲਿਜਾ ਕੇ ਖਤਮ ਕਰਨਾ ਚੋਲਦਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਰਨਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਸਮੂਹ ਸਿੱਖ ਜਗਤ ਨੂੰ ਖਾਲਸਈ ਫਲਸਫੇ ਦੇ ਧਾਰਨੀ ਹੋਣ ਦੀ ਸਨਿਮਰ ਅਪੀਲ ਕੀਤੀ ਗਈ । ਖਾਲਸਈ ਫਲਸਫੇ ਦਾ ਧਾਰਨੀ ਵਿਆਕਤੀ ਖਾਲਿਸਤਾਨ ਅਵੱਸ਼ ਹਾਮੀ ਹੋਵੇਗਾ ਬਲਕਿ ਹਾਮੀ ਨਾ ਹੋਣ ਵਾਲੇ ਵਲੋਂ ਧਾਰਨ ਕੀਤਾ ਗਿਆ ਖਾਲਸਈ ਇੱਕ ਭੇਖ ਹੀ ਹੋ ਸਕਦਾ ਹੈ । ਕਿਉਂ ਕਿ ਖਾਲਿਸਤਾਨ ਖਾਲਸਈ ਫਸਲਫੇ ਦਾ ਰਾਜਨੀਤਕ ਉਦੇਸ਼ ਹੈ । ਜੂਨ 1984 ਦੇ ਖੂਨੀ ਸਾਕੇ ਉਪਰੰਤ ਵਿਦੇਸ਼ਾਂ ਵਿੱਚ ਅਨੇਕਾਂ ਵੀਰ ਖਾਲਿਸਤਾਨੀ ਬਣੇ । ਗੁਰਦਵਾਰਾ ਸਾਹਿਬ ਦੀਆਂ ਸਟੇਜਾਂ ਤੋਂ ਅੱਡੀਆਂ ਚੁੱਕ ਚੁੱਕ ਕੇ ਖਾਲਿਸਤਾਨ ਦੀ ਗੱਲ ਅਤੇ ਅਵਾਜ਼ ਬੁਲੰਦ ਕਰਦੇ ਰਹੇ । ਪਰ ਜਿਉਂ ਪੰਜਾਬ ਵਿੱਚ ਚੱਲ ਰਹੇ ਖਾਲਿਸਤਾਨ ਦੇ ਸੰਘਰਸ਼ ਵਿੱਚ ਮੱਧਮਤਾ ਆਉਣ ਲੱਗੀ ਤਾਂ ਅਨੇਕਾਂ ਪੌਣ ਕੁੱਕੜਾ ਨੇ ਆਪਣੇ ਮੂੰਹ ਘੁਮਾ ਲਏ । ਜਿਹੜੇ ਕਿਸੇ ਵਕਤ ਕਿਹਾ ਕਰਦੇ ਸਨ ਕਿ ਉਹਨਾਂ ਦੀ ਜਿੰਦਗੀ ਦਾ ਮਕਸਦ ਕੇਵਲ ਖਾਲਿਸਤਾਨ ਦੀ ਕਾਇਮੀ ਹੈ , ਬੱਸ ਖਾਲਿਸਤਾਨ ਦੇ ਬਨੇਰੇ ਨੂੰ ਹੱਥ ਪਾ ਲਿਆ ਗਿਆ ਥੋੜੀ ਕਸਰ ਹੀ ਬਾਕੀ ਹੈ , ਇੱਥੋਂ ਤੱਕ ਕੋਈ ਆਖਿਆ ਕਰਦਾ ਸੀ ਕਿ ਉਹ ਏ.ਕੇ ਸੰਤਾਲੀ ਵਾਲਿਆਂ ਦੇ ਯਾਰ ਹਨ ਜਿਹਨਾਂ ਨੇ ਏ.ਕੇ ਸੰਤਾਲੀ ਕੇਵਲ ਖਾਲਿਸਤਾਨ ਦੀ ਕਾਇਮੀ ਲਈ ਚੁੱਕੀ ਹੈ । ਪਰ ਅਫਸੋਸ ਕਿ ਇਹਨਾਂ ਚੋਂ ਕੋਈ ਰੱਤੀ ਅਗਨੀਹੋਤਰੀ ਦੀ ਘਨੇੜੀ ਚੜ੍ਹ ਕੇ , ਕੋਈ ਆਰ.ਐੱਸ.ਐੱਸ. ਦੇ ਫੀਲ੍ਹੇ ਰੁਲਦਾ ਸਿੰਹੁ ਦੇ ਮੋਢਿਆਂ ਤੇ ਬੈਠ ਕੇ ਅਤੇ ਕੋਈ ਕਿਸੇ ਕਾਂਗਰਸੀ ਜਾਂ ਬਾਦਲ ਦਲੀਏ ,ਭਾਜਪਾਈ ਦੇ ਕੁੱਛੜ ਚੜ ਕੇ ਪੰਜਾਬ ਗੇੜਾ ਮਾਰਨ ਅਜਿਹਾ ਗਿਆ , ਕਿ ਦੁਬਾਰਾ ਕਦੀ ਕਿਸੇ ਖਾਲਿਸਤਾਨ ਦਾ ਨਾਮ ਉਹਦੀ ਦੀ ਜ਼ਬਾਨ ਤੇ ਨਹੀਂ ਆਇਆ । ਬਲਕਿ ਕਈ ਤਾਂ ਦੱਬਵੀਂ ਅਵਾਜ਼ੇ ਇਸ ਦੀ ਵਿਰੋਧਤਾ ਵੀ ਕਰ ਲੱਗ ਪਏ । ਪਰ ਸ਼ਾਇਦ ਇਹਨਾਂ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜੂਰੀ ਵਿੱਚ ਕੀਤੇ ਐਲਾਨ ਭੁੱਲ ਗਏ ਹਨ ਪਰ ਸਿੱਖ ਸੰਗਤਾਂ ਨੂੰ ਨਹੀਂ ਭੁੱਲੇ ਅਤੇ ਨਾ ਹੀ ਭੁੱਲਣੇ ਹਨ । ਯੂਨਾੲਟਿਡ ਖਾਲਸਾ ਦਲ ਯੂ,ਕੇ ਵਲੋਂ ਪਦਾਰਥਵਾਦੀ ਚਮਕ ਦਮਕ ਦੇ ਪ੍ਰਭਾਵ ਅਤੇ ਨਿੱਜ ਪ੍ਰਸਤੀ ਦੀ ਪੂਰਤੀ ਹਿੱਤ ਖਾਲਿਸਤਾਨ ਦੀ ਵਿਚਾਰਧਾਰਾ ਤੋਂ ਕਿਨਾਰਾ ਕਰ ਚੁੱਕੇ ਸਾਬਕਾ ਖਾਲਿਸਤਾਨੀਆਂ ਨੂੰ ਵਾਪਸ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦਾ ਨਿਮਰਤਾ ਸਹਿਤ ਸੱਦਾ ਦਿੱਤਾ ਗਿਆ ਹੈ।

ਰਾਮੂਵਾਲੀਆ ਵੱਲੋਂ 17 ਪੰਜਾਬੀ ਨੌਜਵਾਨਾਂ ਦੀ ਰਿਹਾਈ ਲਈ ਦਰਬਾਰ ਸਾਹਿਬ ਵਿਖੇ ਅਰਦਾਸ

ਅੰਮ੍ਰਿਤਸਰ, 12 ਅਪ੍ਰੈਲ - ਦੁਬਈ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ 17 ਪੰਜਾਬੀ ਨੌਜਵਾਨਾਂ ਦੀ ਰਿਹਾਈ ਲਈ ਅੱਜ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ, ਅਮਰੀਕ ਸਿੰਘ ਵਰਪਾਲ, ਰਾਜ ਸਿੰਘ ਗਿੱਲ ਦੀ ਅਗਵਾਈ ਹੇਠ ਸਬੰਧਤ ਨੌਜਵਾਨਾਂ ਦੇ ਪਰਿਵਾਰ ਗੁਰੂ ਘਰ ਦਾ ਓਟ ਆਸਰਾ ਲੈਣ ਲਈ ਅਤੇ ਗੁਰੂ ਘਰ 'ਤੇ ਅਰਦਾਸ ਕਰਨ ਲਈ ਸ੍ਰੀ ਦਰਬਾਰ ਸਾਹਿਬ ਪੁੱਜੇ, ਜਿਥੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਸ੍ਰ. ਰਾਮੂਵਾਲੀਆ ਦੀ ਅਗਵਾਈ ਹੇਠ ਲੰਗਰ ਵਿਚ ਬਰਤਨ ਸਾਫ਼ ਕਰਨ ਅਤੇ ਜੋੜੇ ਘਰ 'ਚ ਜੋੜੇ ਝਾੜਨ ਦੀ ਸੇਵਾ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰਾਮੂਵਾਲੀਆ ਨੇ ਕਿਹਾ ਕਿ ਅੱਜ ਉਹ ਪੀੜਤ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੁਰੂ ਘਰ 'ਚ ਅਰਦਾਸ ਕਰਨ ਆਏ ਹਨ। ਸ. ਰਾਮੂਵਾਲੀਆ ਨੇ ਕਿਹਾ ਕਿ ਸਾਡੀ ਸਭ ਤੋਂ ਪਹਿਲੀ ਕੋਸ਼ਿਸ਼ ਦੁਨੀਆਂ ਭਰ ਵਿਚ ਵਸਦੇ ਲੋਕਾਂ ਤੰਕ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਸੀ, ਦੂਜੀ ਕੋਸ਼ਿਸ਼ ਪਾਰਲੀਮੈਂਟ ਹਾਊਸ ਦੇ ਬਾਹਰ ਧਰਨਿਆਂ ਦਾ ਸਿਲਸਿਲਾ ਚਲਾਉਣਾ ਸੀ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ਸ਼ 12 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਦੁਬਈ ਵਿਖੇ ਇਸ ਸਜ਼ਾ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਹੋਇਆਂ ਉਨ੍ਹਾਂ ਸ਼ਜ਼ਾ ਪ੍ਰਾਪਤ ਨੌਜਵਾਨਾਂ ਦੇ ਹੱਕ 'ਚ ਅਪੀਲ ਦਾਇਰ ਕਰਨਾ ਸੀ ਜਿਸ ਵਿਚ ਵੀ ਅਸੀਂ ਸਫ਼ਲ ਰਹੇ ਹਾਂ।
ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੌਜਵਾਨਾਂ ਨੂੰ ਜਿਊਂਦੇ ਜਾਗਦੇ ਦੇਸ਼ ਵਾਪਸ ਲਿਆਉਣਾ ਹੈ ਅਤੇ ਇਸ ਲਈ ਉਹ ਇਕ ਵਫ਼ਦ ਲੈ ਕੇ 17 ਅਪ੍ਰੈਲ ਨੂੰ ਦੁਬਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਫਦ ਵਿਚ ਉਨ੍ਹਾਂ ਤੋਂ ਇਲਾਵਾ ਸ. ਅਵਤਾਰ ਸਿੰਘ ਮੁਲਾਂਪੁਰੀ, ਅਮਰੀਕ ਸਿੰਘ ਵਰਪਾਲ, ਮਨਦੀਪ ਸਿੰਘ ਭਰੋਵਾਲ, ਸੁਖਵਿੰਦਰ ਸਿੰਘ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਇਹ ਵਫ਼ਦ ਮਾਰੇ ਗਏ ਪਾਕਿਸਤਾਨੀ ਨਾਗਰਿਕਾਂ ਦੇ ਪਰਿਵਾਰ ਨੂੰ ਮਿਲ ਕੇ ਪਵਿੱਤਰ ਕੁਰਾਨ ਸ਼ਰੀਫ਼ ਦੇ ਪਾਰਾ 2 ਦੀ ਆਈਤ 178 ਕਸਾਸ ਦੇ ਮੁਤਾਬਿਕ ਉਸ ਨਾਲ ਗੱਲਬਾਤ ਕਰੇਗਾ। ਸ. ਰਾਮੂਵਾਲੀਆ ਨੇ ਕਿਹਾ ਕਿ 15 ਅਪ੍ਰੈਲ ਨੂੰ ਉਹ ਇਕ ਪੱਤਰਕਾਰ ਸੰਮੇਲਨ ਵਿਚ ਆਮ ਲੋਕਾਂ ਨੂੰ ਦੱਸਣਗੇ ਕਿ ਉਨ੍ਹਾਂ ਨੋਜਵਾਨਾਂ ਦੀ ਰਿਹਾਈ ਲਈ ਕਿਸ ਪਾਰਟੀ ਨੇ ਕੀ ਕੀ ਕੰਮ ਕੀਤਾ।

ਪਰਲਜ਼ ਵਿਸ਼ਵ ਕਬੱਡੀ ਕੱਪ ‘ਚ ਪੰਜਾਬ ਜਿੱਤਿਆ

ਪਰਲਜ਼ ਵਿਸ਼ਵ ਕਬੱਡੀ ਕੱਪ ਦੇ ਅੱਜ ਆਖਰੀ ਦਿਨ 2 ਮੁਕਾਬਲੇ ਸਥਾਨਕ ਗੁਰੂ ਨਾਨਕ ਸਟੇਡੀਅਮ ‘ਚ ਹੋਏ। ਫਾਈਨਲ ਮੈਚ ਅੱਜ ਰਾਤ 9 ਵਜੇ ਪੰਜਾਬ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਗਰਮਜੋਸ਼ੀ ਦੇ ਮਾਹੌਲ ਵਿੱਚ ਸ਼ੁਰੂ ਹੋਇਆ। ਮੈਚ ਦੇ ਸ਼ੁਰੂਆਤੀ ਦੌਰ ਵਿੱਚ ਪੰਜਾਬ ਟੀਮ ਦੇ ਜਾਫ਼ੀਆਂ ਨੇ ਜਿੱਥੇ ਪਾਕਿਸਤਾਨੀ ਟੀਮ ਦੇ ਤੇਜ਼ਤਰਾਰ ਰੇਡਰਾਂ ਦੀ ਇੱਕ ਨਾ ਚੱਲਣ ਦਿੱਤੀ, ਉਥੇ ਹੀ ਪੰਜਾਬ ਰੇਡਰਾਂ ਨੇ ਪਾਕਿਸਤਾਨੀ ਜਾਫੀਆਂ ਨੂੰ ਨੇੜੇ ਨਾ ਢੁਕਣ ਦਿੱਤਾ। ਅਖੀਰ ‘ਚ ਉਹੀ ਹੋਇਆ, ਜੋ ਹੋਣਾ ਸੀ। ਮੰਗਤ ਸਿੰਘ ਮੰਗੀ ਦੀ ਕਪਤਾਨੀ ‘ਚ ਭਾਰਤੀ ਸੂਰਮਿਆਂ ਨੇ 58 ਅੰਕ ਲੈ ਕੇ ਪਾਕਿਸਤਾਨ ਨੂੰ ਹਰਾ ਦਿੱਤਾ ਤੇ 1 ਕਰੋੜ ਦਾ ਇਨਾਮ ਜਿੱਤਿਆ। ਪਾਕਿਸਤਾਨ ਨੂੰ 24 ਅੰਕ ਮਿਲੇ। ਇਸ ਤੋਂ ਪਹਿਲਾਂ ਤੀਜੇ ਤੇ ਚੌਥੇ ਸਥਾਨ ਲਈ ਕੈਨੇਡਾ ਤੇ ਇਟਲੀ ਦੀਆਂ ਟੀਮਾਂ ਵਿਚਕਾਰ ਮੈਚ ਹੋਇਆ। ਇਹ ਮੁਕਾਬਲੇ ਵੇਖਣ ਲਈ ਲੋਕਾਂ ‘ਚ ਇੰਨਾ ਉਤਸ਼ਾਹ ਵੇਖਿਆ ਗਿਆ ਕਿ ਸਟੇਡੀਅਮ ‘ਚ ਲੱਖਾਂ ਦੀ ਗਿਣਤੀ ‘ਚ ਲੋਕ ਮੌਜੂਦ ਸਨ। ਕੈਨੇਡਾ ਦੀ ਟੀਮ ਸ਼ੁਰੂ ਤੋਂ ਹੀ ਇਟਲੀ ਦੀ ਟੀਮ ‘ਤੇ ਹਾਵੀ ਰਹੀ। ਇਸ ਮੈਚ ਦੌਰਾਨ ਕੈਨੇਡਾ ਨੇ 59 ਅੰਕ ਲੈ ਕੇ ਜਿੱਤ ਪ੍ਰਾਪਤ ਕੀਤੀ, ਜਦਕਿ ਚੌਥੇ ਨੰਬਰ ‘ਤੇ ਰਹੀ ਇਟਲੀ ਦੀ ਟੀਮ ਨੂੰ ਸਿਰਫ਼ 22 ਅੰਕ ਹੀ ਮਿਲੇ। ਕੈਨੇਡਾ ਦੇ ਧਾਵੀਆਂ ਨੇ ਇਟਲੀ ਦੇ ਜਾਫੀਆਂ ਦੀ ਇੱਕ ਨਾ ਚੱਲਣ ਦਿੱਤੀ। ਇਸ ਖੇਡ ਦੀ ਕੁਮੈਂਟਰੀ ਕਰਦਿਆਂ ਭਗਵੰਤ ਮਾਨ ਸਿੰਘ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਤੀਜੇ ਨੰਬਰ ‘ਤੇ ਰਹਿਣ ਵਾਲੀ ਕੈਨੇਡਾ ਦੀ ਟੀਮ ਨੂੰ 25 ਲੱਖ ਰੁਪਏ ਮਿਲਣਗੇ, ਜਦਕਿ ਚੌਥੇ ਨੰਬਰ ‘ਤੇ ਆਉਣ ਵਾਲੀ ਇਟਲੀ ਦੀ ਟੀਮ ਨੂੰ 10 ਲੱਖ ਰੁਪਏ ਮਿਲਣਗੇ। ਪਹਿਲੇ ਮੈਚ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ, ਅਮਰਿੰਦਰ ਗਿੱਲ ਤੇ ਸੁਖਵਿੰਦਰ ਸੁੱਖੀ ਤੇ ਹੋਰ ਕਲਾਕਾਰਾਂ ਨੇ ਆਪਣੇ ਚਰਚਿਤ ਗੀਤਾਂ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਪ੍ਰਸ਼ਾਸਨ ਵੱਲੋਂ ਅੱਜ ਦੇ ਮੈਚ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ।

180 ਗਰੀਬ ਪ੍ਰਵਾਸੀ ਮਜ਼ਦੂਰਾ ਦੇ ਬੱਚਿਆ ਦਾ ਭਵਿੱਖ ਦਾਅ ਤੇ, ਕਿੱਥੇ ਬੈਠ ਕੇ ਪੜ੍ਹਨਗੇ ਇਹ ਬੱਚੇ

ਮਾਛੀਵਾੜਾ 12 ਅਪ੍ਰੈਲ (ਸੁਸ਼ੀਲ ਸ਼ਰਮਾ) ਗਰੀਬ ਪਰਿਵਾਰ ਨਾਲ ਸਬੰਧਤ ਹੋਣ ਦਾ ਸਰਾਪ ਮੰਨੀਏ ਜਾ ਸਕੂਲ ਜਾਣ ਦੇ ਇਛੁੱਕ ਬੱਚਿਆ ਦਾ ਦੁਰਭਾਗ, ਕੇਦਰ ਸਰਕਾਰ ਵੱਲੋ ਗਰੀਬ ਬੱਚਿਆ ਨੂੰ ਪੜ੍ਹਾਈ ਦੇ ਪ੍ਰਤੀ ਰੁਚੀ ਪੈਦਾ ਕਰਨ ਲਈ ਚਲਾਈ ਜਾ ਰਹੀ ਏ ਆਈ ਈ ਸਕੀਮ ਦੇ ਤਹਿਤ ਇੱਕ ਸਾਲ ਪੜ੍ਹ ਲੈਣ ਦੇ ਬਾਦ ਵੀ ਪ੍ਰਾਇਮਰੀ ਸਕੂਲ ਵਿਚ ਦਾਖਲਾ ਮਿਲਣ ਉਪਰੰਤ ਸਕੂਲ ਵਿਚ ਬੈਠਣ ਨੂੰ ਤਰਸ ਰਹੇ ਨੇ ਇਧਰ ਸਬੰਧਤ ਸਿੱਖਿਆ ਵਿਭਾਗ ਵੱਲੋ ਇਹਨਾ ਬੱਚਿਆ ਲਈ ਖੋਲੇ ਗਏ ਨੇੜਲੀ ਕਾਲੌਨੀ ਵਿਚ ਆਰਜੀ ਸਕੂਲ ਨੂੰ ਅੱਜ ਕਾਲੌਨੀ ਵਾਸੀਆ ਨੇ ਧਰਮਸ਼ਾਲਾ ਦਾ ਨਾਮ ਦੇ ਕੇ ਜਿੰਦਰਾ ਲਗਾ ਦਿੱਤਾ ਜਿਸ ਨਾਲ ਮਾਸੂਮਾ ਨੂੰ ਮਿਲੀ ਆਰਜੀ ਛੱਤ ਵੀ ਜਾਦੀ ਰਹੀ, ਇੱਕਠੀ ਕੀਤੀ ਜਾਣਕਾਰੀ ਅਨੁਸਾਰ ਕੇਦਰ ਸਰਕਾਰ ਦੀ ਸਕੀਮ ਦੇ ਤਹਿਤ ਮਾਛੀਵਾੜਾ ਦੀ ਬਲੀ ਬੇਗ ਕਾਲੌਨੀ ਵਿਚ 45 ਬੱਚਿਆ ਦੇ ਚਾਰ ਗਰੁਪ ਬਣਾ ਕੇ ਪ੍ਰੀਨਰਸਰੀ ਲਈ ਸਕੂਲ ਬੁਲਾਇਆ ਜਾਦਾ ਸੀ ਤੇ ਵੱਖ-ਵੱਖ ਸਕੀਮਾ ਦੇ ਤਹਿਤ ਖਾਣ-ਪੀਣ ਦੀਆ ਚੀਜਾ ਦੇ ਕੇ ਪੜਾਈ ਦੇ ਪ੍ਰਤੀ ਆਕਰਸਿਤ ਕੀਤਾ ਗਿਆ ਅਤੇ ਸਕੂਲ ਵਿਚ ਬੈਠਣ ਤੇ ਸਮਾ ਗੁਜਾਰਨ ਦੀ ਆਦਤ ਵੀ ਪਾਈ ਗਈ ਇੱਕ ਸਾਲ ਦਾ ਸਮਾ ¦ਘ ਜਾਣ ਤੇ ਇਨ੍ਹਾ 180 ਬੱਚਿਆ ਨੂੰ ਨਜਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ ਇੱਕ ਵਿਚ ਜਿਆਦਾਤਰ ਪ੍ਰਵਾਸੀ ਮਜਦੂਰਾ ਦੇ ਬੱਚਿਆ ਨੂੰ ਸਰਕਾਰੀ ਹਦਾਇਤਾ ਦੇ ਮੁਤਾਬਿਕ ਦਾਖਲਾ ਮਿਲ ਜਾਣ ਤੱਕ ਤਾ ਠੀਕ ਰਿਹਾ ਪਰ ਮਾਸੂਮਾ ਦੀ ਪਹਿਲੀ ਕਲਾਸ ਦੀ ਪੜਾਈ ਸ਼ੁਰੂ ਹੋਣ ਤੋ ਪਹਿਲਾ ਹੀ ਉਹਨਾ ਦਾ ਦੁਰਭਾਗਾ ਸਮਾ ਸ਼ੁਰੂ ਹੋ ਗਿਆ। ਸਕੂਲ ਪ੍ਰਬੰਧਕਾ ਦੇ ਮੁਤਾਬਿਕ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ ਇੱਕ ਵਿਚ ਪਹਿਲਾ ਤੋ ਹੀ 250 ਬੱਚੇ ਹੋਣ ਤੇ ਬਿਲਡਿੰਗ ਦੇ ਘੱਟ ਹੋਣ ਕਾਰਨ ਇਨ੍ਹਾ ਬੱਚਿਆ ਦੀ ਪੜਾਈ ਦਾ ਪ੍ਰਬੰਧ ਦਸ਼ਮੇਸ ਕਾਲੌਨੀ ਵਿਚ ਸਥਿਤ ਇੱਕ ਖਾਲੀ ਬਿਲਡਿੰਗ ਵਿਚ ਕਰ ਦਿੱਤਾ ਗਿਆ ਪਰ ਸਕੂਲ ਦੇ ਪਹਿਲੇ ਹੀ ਦਿਨ ਤਿਆਰ ਹੋ ਕੇ ਸਿੱਖਿਆ ਦੇ ਮੰਦਰ ਪਹੁੰਚੇ ਬੱਚਿਆ ਨੂੰ ਕਾਲੌਨੀ ਵਾਸੀਆ ਨੇ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਇਹ ਉਹਨਾ ਦੀ ਕਾਲੌਨੀ ਦਾ ਪਾਰਕ ਜਾ ਧਰਮਸ਼ਾਲਾ ਹੈ, ਕੋਈ ਸਰਕਾਰੀ ਸਕੂਲ ਨਹੀ ਇਨ੍ਹਾ ਬੇਚਾਰਿਆ ਨੂੰ ਜਿੰਦਰਾ ਲੱਗੇ ਸਕੂਲ ਦੇ ਬਾਹਰ ਹੀ ਪਹਿਲਾ ਦਿਨ ਗੁਜਾਰਨਾ ਪਿਆ। ਦਸ਼ਮੇਸ ਕਾਲੌਨੀ ਵਿਚ ਸਕੂਲ ਖੁੱਲਣ ਦੀ ਖ਼ਬਰ ਫੈਲਦੇ ਹੀ ਕਾਲੌਨੀ ਵਾਸੀ ਇੱਕਠੇ ਹੋ ਗਏ ਉਹਨਾ ਵਿਚੋ ਕੁਝ ਨੇ ਕਿਸੇ ਵੀ ਕੀਮਤ ਤੇ ਧਰਮਸ਼ਾਲਾ ਵਿਚ ਸਕੂਲ ਖੁੱਲਣ ਨਹੀ ਦੇਣ ਬਾਰੇ ਕਿਹਾ ਜਦ ਕਿ ਦੇਰ ਸ਼ਾਮ ਤੱਕ ਬੱਚਿਆ ਦੀ ਪੜਾਈ ਦੇ ਭਵਿੱਖ ਦਾ ਫੈਸਲਾ ਨਹੀ ਹੋ ਸਕਿਆ ਸੀ ਕਿਉ ਕਿ ਕਾਲੌਨੀ ਵਾਸੀ ਆਪਣੀ ਗੱਲ ਤੇ ਅੜੇ ਹੋਏ ਸਨ। ਸੰਪਰਕ ਕਰਨ ਤੇ ਸਿਖਿਆ ਵਿਭਾਗ ਦੇ ਬਲਾਕ ਅਫਸਰ ਨਾਲ ਤਾ ਗੱਲ ਨਹੀ ਹੋ ਸਕੀ ਪਰ ਐਸ ਡੀ ਐਮ ਸਮਰਾਲਾ ਨੇ ਮਾਮਲੇ ਦੀ ਤਹਿ ਤੱਕ ਜਾਣ ਦੀ ਗੱਲ ਕਹੀ।

ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਗ੍ਰੰਥ ਜਾਂ ਪੁਸਤਕ ਦਾ ਪ੍ਰਕਾਸ਼ ਮਨਜ਼ੂਰ ਨਹੀਂ
ਸਿੰਘ ਸਾਹਿਬਾਨ ਦੀ ਨਿਯੁਕਤੀ ਸਿਆਸੀ ਦਬਾਅ ਤੋਂ ਮੁਕਤ ਹੋਵੇ

ਨਵੀਂ ਦਿੱਲੀ, 11 ਅਪ੍ਰੈਲ (ਅੰਮ੍ਰਿਤਪਾਲ ਸਿੰਘ): ਵਿਸ਼ਵ ਸਿੱਖ ਕਨਵੈਨਸ਼ਨ ਦੇ ਐਲਾਨਨਾਮੇ ਵਿਚ ਕਿਹਾ ਗਿਆ ਹੈ ਕਿ ਸਮੁੱਚਾ ਸਿੱਖ ਜਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ ਨੂੰ ਸਮਰਪਿਤ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਪੰਥ ਦੀ ਸ਼ਕਤੀ ਦਾ ਪ੍ਰਤੀਕ ਹੈ। ਇਥੇ ਜਾਰੀ ਐਲਾਨਨਾਮੇ ਵਿਚ ਕਿਹਾ ਗਿਆ ਹੈ ਕਿ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬਉਚ ਹੈ ਅਤੇ ਉਨ੍ਹਾਂ ਦੇ ਬਰਾਬਰ ਕਿਸੇ ਗ੍ਰੰਥ ਜਾਂ ਪੁਸਤਕ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਐਲਾਨਨਾਮੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਨਾਨਕਸ਼ਾਹੀ ਕੈਲੰਡਰ ਵਿਚ ਕੀਤੀਆਂ ਗਈਆਂ ਸੋਧਾਂ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਅਖੌਤੀ ਵਿਦਵਾਨਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ 'ਤੇ ਕਿੰਤੂ ਪ੍ਰੰਤੂ ਕਰਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਰਹੀ ਕਿ ਕਨਵੈਨਸ਼ਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁਰੂ ਪੰਥ ਦੀ ਸਾਂਝੀ ਸ਼ਕਤੀ ਦਾ ਪ੍ਰਤੀਕ ਮੰਨਿਆ ਗਿਆ, ਪਰ ਨਾਲ-ਨਾਲ ਇਹ ਵੀ ਕਿਹਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ 'ਤੇ ਅਕਸਰ ਹੀ ਸਿਆਸੀ ਦਬਾਅ ਰਹਿੰਦਾ ਹੈ, ਇਸ ਲਈ ਇਹ ਜਥੇਦਾਰ ਵੀ ਦਬਾਅ ਹੇਠ ਕੰਮ ਕਰ ਰਹੇ ਹਨ। ਇਸ ਲਈ ਸਿੰਘ ਸਾਹਿਬ ਦੀ ਨਿਯੁਕਤੀ ਸਮੇਂ ਅਜਿਹੀ ਕਾਰਜਵਿਧੀ ਅਪਨਾਉਣੀ ਚਾਹੀਦੀ ਹੈ ਕਿ ਸਿੰਘ ਸਾਹਿਬਾਨ ਦੀ ਨਿਯੁਕਤੀ ਲਈ ਸਮੁੱਚੀ ਸਿੱਖ ਜਥੇਬੰਦੀਆਂ ਦੀ ਸਹਿਮਤੀ ਲਈ ਜਾਵੇ। ਕਨਵੈਨਸ਼ਨ ਵਿਚ ਇਹ ਵੀ ਕਿਹਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਪੰਥ ਦੀਆਂ ਸਮੂਹਕ ਭਾਵਨਾਵਾਂ ਅਤੇ ਗੁਰੂ ਆਸ਼ੇ ਅਨੁਸਾਰ ਹੋਇਆ ਗੁਰਮਤਾ ਹੀ ਸਿੱਖ ਕੌਮ ਲਈ ਹੁਕਮਨਾਮਾ ਹੋ ਸਕਦਾ ਹੈ। ਕਨਵੈਨਸ਼ਨ ਦੌਰਾਨ ਇਹ ਵੀ ਮਹਿਸੂਸ ਕੀਤਾ ਗਿਆ ਕਿ ਪਿਛਲੇ ਕੁੱਝ ਸਮੇਂ ਦੌਰਾਨ ਸਿੱਖਾਂ ਦੀਆਂ ਭਾਵਨਾਵਾਂ ਅਤੇ ਹੁਕਮਨਾਮੇ ਦੀ ਪ੍ਰਕ੍ਰਿਆ ਨੂੰ ਅੱਖੋਂ ਪਰੋਖੇ ਕਰਕੇ ਜਾਰੀ ਕੀਤੇ ਗਏ ਗੁਰਮਤਿ ਵਿਹੁਣੇ ਹੁਕਮਨਾਮੇ ਨਾਲ ਸਿੱਖ ਪੰਥ ਵਿਚ ਬੇਚੈਨੀ ਬਣ ਗਈ ਹੈ ਅਤੇ ਸਥਿਤੀ ਕਿਸੇ ਵੀ ਸਮੇਂ ਵਿਸਫੋਟਕ ਬਣ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਗਈ ਕਿ ਪੰਥ ਦੇ ਹਿੱਤਾਂ ਲਈ ਇਨ੍ਹਾਂ ਵਿਵਾਦਗ੍ਰਸਤ ਹੁਕਮਨਾਮਿਆਂ 'ਤੇ ਮੁੜ ਵਿਚਾਰ ਕੀਤਾ ਜਾਵੇ। ਇਸ ਤੋਂ ਇਲਾਵਾ ਸਿੱਖ ਨੌਜਵਾਨਾਂ 'ਚ ਵੱਧ ਰਹੇ ਪਤਿਤਪੁਣੇ ਅਤੇ ਨਸ਼ਿਆਂ ਦੇ ਕਾਰਨ, ਪ੍ਰਚਾਰ ਦੀ ਘਾਟ, ਮਾਪਿਆਂ ਦੇ ਅਵੇਸਲੇਪਣ ਲੀਡਰਸ਼ਿਪ ਵਿਚ ਕਿਰਦਾਰ ਦੀ ਕਮਜ਼ੋਰੀ, ਪੱਛਮੀ ਲਚਰ ਸਭਿਆਚਾਰ ਦਾ ਪ੍ਰਭਾਵ ਅਤੇ ਪਿਛਲੇ ਡੇਢ ਦਹਾਕੇ ਤੱਕ ਸਿੱਖ ਨੌਜਵਾਨਾਂ 'ਤੇ ਚੱਲਿਆ ਸਰਕਾਰੀ ਜ਼ਬਰ ਜ਼ੁੰਮੇਵਾਰ ਸਮਝਦੀ ਹੈ। ਇਸ ਬੁਰਾਈ ਦੀ ਰੋਕਥਾਮ ਲਈ ਇਹ ਕਨਵੈਨਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੀਆਂ ਸਿੱਖ ਸੰਸਥਾਵਾਂ, ਗੁਰਦੁਆਰ ਕਮੇਟੀਆਂ ਅਤੇ ਖਾਲਸਾ ਸਕੂਲ/ਕਾਲਜ ਨੂੰ ਆਧੁਨਿਕ ਸਾਧਨਾਂ ਨਾਲ ਪ੍ਰਚਾਰ ਵਹੀਰਾਂ ਚਲਾਉਣ ਦਾ ਸੱਦਾ ਦਿੰਦੀ ਹੈ, ਤਾਂ ਜੋ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤਾਂ ਜੋ ਉਹ ਸਿੱਖ ਮੁੱਖ ਧਾਰਾ ਨਾਲ ਜੁੜੇ ਰਹਿਣ। ਉਪਰੋਕਤ ਫੈਸਲਿਆਂ ਨੂੰ ਉਚੇਚੇ ਯਤਨਾਂ ਦੁਆਰਾ ਲਾਗੂ ਕਰਾਉਣ ਲਈ ਇਹ ਵਿਸ਼ਵ ਸਿੱਖ ਕਨਵੈਨਸ਼ਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਚਿਤ ਉਪਰਾਲੇ ਕਰਨਗੇ। ਇਸ ਮੌਕੇ ਵੱਖ ਵੱਖ ਮਤੇ ਪੇਸ਼ ਕੀਤੇ ਗਏ। ਜਿੰਨਾਂ ਵਿਚ ਸਿੱਖ ਪੰਥ ਦੀ ਨਿਆਰੀ ਵਿਲੱਖਣ ਪਹਿਚਾਣ ਨੂੰ ਖੋਰਾ ਲਾ ਰਹੀ ਸੰਵਿਧਾਨ ਦੀ ਧਾਰਾ 25ਬੀ 2 ਵਿਚ ਜਸਟਿਸ ਵੈਂਕਟਾਚਲਈਆ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਇਕ ਹੋਰ ਮਤੇ ਰਾਹੀਂ ਸਿੱਖਾਂ ਦੇ ਵੱਖਰੇ ਅਨੰਦ ਕਾਰਜ ਐਕਟ ਬਣਾਉਣ ਦੀ ਮੰਗ ਕੀਤੀ ਗਈ। ਇਕ ਹੋਰ ਮਤੇ ਰਾਹੀਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਾਉਣ ਦੀ ਮੰਗ ਕੀਤੀ ਗਈ। ਇਕ ਹੋਰ ਮਤੇ ਰਾਹੀਂ ਜੇਲ੍ਹਾਂ 'ਚ ਬੰਦ ਸਿੱਖਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ।

ਸਿੱਖ ਕਨਵੈਨਸ਼ਨ ਦਾ ਮਨੋਰਥ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੰਗਾਰਨਾ ਅਤੇ ਗੁਰਦੁਆਰਾ ਪ੍ਰਬੰਧ 'ਚ ਗੈਰ ਪੰਥਕ ਅਨਸਰਾਂ ਦੀ ਘੁਸਪੈਠ ਕਰਾਉਣਾ ਹੈ : ਮੱਕੜ

ਅੰਮ੍ਰਿਤਸਰ: 11 ਅਪ੍ਰੈਲ- ਜਥੇਦਾਰ ਅਵਤਾਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਂਗਰਸ ਦੇ ਇਸ਼ਾਰੇ 'ਤੇ ਬੁਲਾਈ ਸਿੱਖ ਕਨਵੈਨਸ਼ਨ ਨੂੰ ਬੁਰੀ ਤਰ੍ਹਾਂ ਨਕਾਰਦਿਆਂ ਕਿਹਾ ਹੈ ਕਿ ਕਨਵੈਨਸ਼ਨ ਦਾ ਇਕੋ ਇਕ ਮੰਦ ਮਨੋਰਥ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੰਗਾਰਨਾ ਅਤੇ ਗੁਰਦੁਆਰਾ ਪ੍ਰਬੰਧ 'ਚ ਗੈਰ ਪੰਥਕ ਅਨਸਰਾਂ ਦੀ ਘੁਸਪੈਠ ਕਰਾਉਣਾ ਹੈ। ਪੰਥਕ ਹਿਤਾਂ ਨਾਲ ਇਸ ਦਾ ਕੋਈ ਸਰੋਕਾਰ ਨਹੀਂ ਅਤੇ ਪੰਥ ਵਲੋਂ ਨਕਾਰੇ ਹੋਏ ਮੁੱਠੀ ਭਰ ਲੋਕ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ. ਸਰਨਾ ਤੇ ਸ. ਕਲਕੱਤਾ ਕਨਵੈਨਸ਼ਨ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੋਏ ਆਦੇਸ਼ਾਂ ਤੇ ਹੁਕਮਨਾਮਿਆਂ ਦੀ ਉਲੰਘਣਾ ਕਰਕੇ ਸਿੱਖ ਜਗਤ ਦੀਆਂ ਮਹਾਨ ਪ੍ਰੰਪਰਾਵਾਂ ਤੇ ਰਵਾਇਤਾਂ ਨੂੰ ਢਾਅ ਲਾ ਰਹੇ ਹਨ ਅਤੇ ਸਰਕਾਰ ਦੇ ਇਸ਼ਾਰਿਆਂ 'ਤੇ ਸਿੱਖ ਕੌਮ ਨੂੰ ਸਿਧਾਂਤ ਹੀਣ ਤੇ ਸ਼ਕਤੀ ਹੀਣ ਕਰਨ ਲਈ ਤੁਲੇ ਹੋਏ ਹਨ। ਇਤਿਹਾਸ ਇਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗਾ। ਉਨ੍ਹਾਂ ਸ. ਸਰਨਾ ਨੂੰ ਕਿਹਾ ਕਿ ਵਿਸਾਖੀ ਦੇ ਇਤਿਹਾਸਕ ਅਵਸਰ 'ਤੇ ਬੁਲਾਈ ਕਨਵੈਨਸ਼ਨ ਦੋਰਾਨ ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਪ੍ਰਤੀ ਅਪਮਾਨਜਨਕ ਟਿੱਪਣੀ ਕਰਨ ਅਤੇ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਨੂੰ ਚੁਨੌਤੀ ਦੇਣ ਵਾਲਿਆਂ ਦੀ ਪਿੱਠ ਠੋਕਦਿਆਂ ਤੁਹਾਡੀ ਜ਼ਮੀਰ ਤੁਹਾਨੂੰ ਲਾਹਨਤਾਂ ਨਹੀਂ ਪਾਉਂਦੀ? ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਭੱਦੀ ਸ਼ਬਦਾਵਲੀ ਬੋਲਣ ਵਾਲੇ ਰਾਗੀ ਦਰਸ਼ਨ ਸਿੰਘ ਜਿਸ ਨੂੰ ਸਪਸ਼ਟੀਕਰਨ ਲਈ ਕਈ ਮੌਕੇ ਦਿੱਤੇ ਜਾਣ ਦੇ ਬਾਵਜੂਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਨਾ ਹੋਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਥ ਵਿਚੋਂ ਛੇਕੇ ਜਾਣ ਦੇ ਹੁਕਾਮਨਾਮੇ ਨੂੰ ਕਨਵੈਨਸ਼ਨ 'ਚ ਵਾਪਿਸ ਲੈਣ ਲਈ ਕਿਹਾ ਜਾਣਾ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਨਹੀਂ? ਕੀ ਅਜਿਹਾ ਕਰਕੇ ਇਹ ਲੋਕ ਰਾਗੀ ਦਰਸ਼ਨ ਸਿੰਘ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਹੋਣ ਦਾ ਬੱਜ਼ਰ ਗੁਨਾਹ ਤਾਂ ਨਹੀਂ ਕਰ ਰਹੇ? ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਬਕਾਇਦਾ ਕੈਲੰਡਰਾਂ ਦੇ ਮਾਹਰਾਂ ਤੇ ਵਿਦਵਾਨਾਂ ਦੇ ਸੁਝਾਅ ਪ੍ਰਾਪਤ ਕਰਨ ਉਪਰੰਤ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਸੰਗਤਾਂ ਨੇ ਆਪਣੀ ਰੂਹ ਤੋਂ ਪ੍ਰਵਾਨ ਕਰ ਲਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਕੈਲੰਡਰ ਦਾ ਵਿਰੋਧ ਕਰਨਾ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਨੁੰ ਚੁਨੌਤੀ ਨਹੀਂ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਬਜ਼ੇ ਤੋਂ ਮੁਕਤ ਕਰਾਉਣ ਵਰਗੇ ਬਿਆਨਾਂ 'ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਤਿਹਾਸ ਤੋਂ ਅਨਜਾਣ ਇਨ੍ਹਾਂ ਲੋਕਾਂ ਨੂੰ ਇਹ ਪਤਾ ਨਹੀਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ 1920 'ਚ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ ਤੇ 1926 ਤੋਂ ਲੈ ਕੇ ਹੁਣ ਤੀਕ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ 'ਚ ਸਿੱਖ ਸੰਗਤਾਂ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਖੜੇ ਕੀਤੇ ਉਮੀਦਵਾਰਾਂ ਨੂੰ ਹੀ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਸੰਤ ਫਤਹਿ ਸਿੰਘ ਤੇ ਸੰਤ ਚੰਨਣ ਸਿੰਘ ਵਰਗੀਆਂ ਸਤਿਕਾਰ ਸਖਸ਼ੀਅਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹੇ ਹਨ ਅਤੇ ਉਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅੱਜ ਸ. ਪ੍ਰਕਾਸ਼ ਸਿੰਘ ਬਾਦਲ ਹਨ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਸਚਾਈ ਹੈ ਕਿ ਗੁਰਦੁਆਰਾ ਚੋਣਾਂ ਸਮੇਂ ਸਿੱਖ ਸੰਗਤਾਂ ਨੇ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹੀ ਜਿਤਾਇਆ ਹੈ ਨਾਂ ਕਿ ਕਾਂਗਰਸੀ ਪਿੱਠੂਆਂ ਨੂੰ।ਉਨ੍ਹਾਂ ਕਿਹਾ ਕਿ ਸ. ਮਨਜੀਤ ਸਿੰਘ ਕਲਕੱਤਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਹਾਊਸ ਦੇ ਮੈਂਬਰ ਹਨ, ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਬਾਦਲ ਵਲੋਂ ਹੀ ਨਾਮਜ਼ਦ ਕੀਤੇ ਹੋਏ ਹਨ ਅਤੇ ਅਜਿਹੀ ਕਨਵੈਨਸ਼ਨ ਦੀ ਗੱਲ ਕਰਨ ਤੋਂ ਪਹਿਲਾਂ ਕੀ ਸ. ਕਲਕੱਤਾ ਨੇ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਹੈ?ਉਨ੍ਹਾਂ ਕਿਹਾ ਕਿ ਸ. ਸਰਨਾ ਵਲੋਂ ਕਾਂਗਰਸੀ ਅਕਾਵਾਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਬੁਲਾਈ ਇਸ ਕਨਵੈਨਸ਼ਨ 'ਚ ਵੱਡੀ ਹਾਜ਼ਰੀ ਦੇ ਦਮਗਜਿਆਂ ਦਾ ਪਾਜ਼ ਉਸ ਵੇਲੇ ਖੁੱਲ ਗਿਆ ਜਦੋਂ ਕਨਵੈਨਸ਼ਨ ਸ਼ੁਰੂ ਹੋਣ ਤੀਕ ਨਮੋਸ਼ੀਜਨਕ ਗਿਣਤੀ ਕਾਰਨ ਕਨਵੈਨਸ਼ਨ ਦੀ ਜਗ੍ਹਾ ਤਬਦੀਲ ਕਰਨੀ ਪਈ ਤੇ ਹਾਜ਼ਰੀ ਪੂਰੀ ਕਰਨ ਲਈ ਦਿੱਲੀ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਵਿਦਿਅਕ ਅਦਾਰਿਆਂ ਨੂੰ ਇਕ ਸਰਕੂਲਰ ਰਾਹੀਂ ਐਤਵਾਰ ਦੀ ਛੁੱਟੀ ਰੱਦ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕਨਵੈਨਸ਼ਨ 'ਚ ਹਾਜ਼ਰ ਹੋਣ ਦੇ ਆਦੇਸ਼ ਕੀਤੇ ਗਏ ਹਨ। ਇਥੋਂ ਤੀਕ ਕਿ ਕਨਵੈਨਸ਼ਨ 'ਚ ਖਾਲੀ ਸੀਟਾਂ ਭਰ ਲਈ ਸ. ਸਰਨਾ ਵਲੋਂ ਆਪਣੀ ਫੈਕਟਰੀ ਦੇ ਮਜ਼ਦੂਰਾਂ ਨੂੰ ਵੀ ਪੁੱਜਣ ਦੇ ਆਦੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਸ. ਸਰਨਾ ਦੀ ਪੰਥ ਦੀਆਂ ਉੱਚੀਆਂ-ਸੁੱਚੀਆਂ ਪ੍ਰੰਪਰਾਵਾਂ ਨਾਲ ਕੋਈ ਸਰੋਕਾਰ ਨਹੀਂ ਉਹ ਤਾਂ ਕੇਵਲ ਆਪਣੇ ਕਾਂਗਰਸੀ ਅਕਾਵਾਂ ਦੇ ਇਸ਼ਾਰਿਆਂ 'ਤੇ ਕਠਪੁਤਲੀ ਵਾਂਗ ਨੱਚ ਰਹੇ ਹਨ ਪਰ ਸੰਗਤਾਂ ਸਮਾਂ ਆਉਣ 'ਤੇ ਪਾਈ-ਪਾਈ ਦਾ ਹਿਸਾਬ ਲੈਣਗੀਆਂ।

ਝੂਠੇ ਸੌਦੇ ਵਾਲੇ ਵਲੋਂ ਸ਼ਾਹ ਸਤਨਾਮ ਸਿੰਘ ਤੋਂ ਜਬਰੀ ਗੱਦੀ ਖੋਹਣ ਅਤੇ ਲਾਭ ਸਿੰਘ ਤੇ ਮੁੱਕਦਮਾ ਦਰਜ ਕਰਵਾਉਣ ਦੀ ਸਾਜਿਸ਼ ਦਾ ਇੰਕਸ਼ਾਫ-ਬੇਅੰਤ ਸਿੰਘ ਸਾਬਕਾ ਬਾਡੀਗਾਰਡ ਤੇ ਖਜਾਨਚੀ ਸੌਦਾ ਸਾਧ

ਡੇਰਾ ਝੂਠਾ ਸੌਦਾ ਸਿਰਸਾ ਦੇ ਸਾਬਕਾ ਬਾਡੀਗਾਰਡ ਤੇ ਖਜਾਨਚੀ ਬੇਅੰਤ ਸਿੰਘ ਨੇ ਕਿਹਾ ਕਿ ਸਿਰਸਾ ਡੇਰਾ ਸੌਦਾ ਸਾਧ ਨੇ ਸ਼ਾਹ ਸੱਤਿਨਾਮ ਸਿੰਘ ਦਾ ਕਤਲ ਕਰ ਕੇ ਡੇਰੇ ਦੇ ਸਾਰੇ ਹੱਕਾਂ ਦਾ ਧੱਕੇਸ਼ਾਹੀ ਨਾਲ ਮਾਲਕ ਬਨਣ ਉਪਰੰਤ ਹੋਰ ਸਾਰੇ ਸਬੂਤ ਵੀ ਖਤਮ ਕੀਤੇ ਸਨ। ਪਰ ਇਹ ਜਾਲਮ ਇਨਸਾਨ ਸੌਦਾ ਸਾਧ ਅੱਜ ਵੀ ਆਪਣੀ ਸ਼ੌਹਰਤ ਦੇ ਲਈ ਲੋਕਾਂ ਦੀਆਂ ਜਿੰਦਗੀਆਂ ਨਾਲ ਖੇਡ ਰਿਹਾ ਹੈ ਪਰ ਹਿੰਦੋਸਤਾਨ ਦੀ ਪੁਲੀਸ ਪ੍ਰਸ਼ਾਸਨ ਅਤੇ ਨਿਆਂਪਾਲਿਕਾ ਚੁੱਪਚਾਪ ਬੈਠ ਕੇ ਤਮਾਸ਼ਾ ਦੇਖ ਰਹੇ ਹਨ, ਅਤੇ ਇਸ ਪਖੰਡੀ ਸਾਧ ਦੀ ਮੱਦਦ ਕਰ ਕੇ ਭਾਰਤ ਵਿੱਚੋਂ ਮਨੁਂਖੀ ਅਧਿਕਾਰਾਂ ਦਾ ਸ਼ਰੇਆਮ ਘਾਣ ਕਰ ਰਹੀ ਹੈ।ਹਿੰਦੋਸਤਾਨ ਵਿੱਚ ਆਮ ਆਦਮੀ ਤਨ ਮਨ ਧਨ ਨਾਲ ਦਿਨ ਰਾਤ ਇਕ ਕਰਕੇ ਆਪਣੀਆਂ ਬੁਨਿਯਾਦੀ ਲੋੜਾਂ ਲਈ ਪਾਰਟੀ ਦੀ ਸੁਪੋਰਟ ਕਰਦੇ ਹਨ ਪਰ ਸਰਕਾਰ ਬਨਣ ਉਪਰੰਤ ਆਪਣੀਆਂ ਆਸਾਂ ਨੂੰ ਬੂਰ ਨਾ ਪੈਂਦਾ ਦੇਖਕੇ ਅਗਰ ਕੋਈ ਸਵਾਲ ਕਰਦੇ ਹਨ ਤਾਂ ਇਹ ਉਹਨਾਂ ਹੀ ਲੋਕਾਂ ਦੇ ਖਿਲਾਫ ਝੂਠੇ ਪਰਚੇ ਦਰਜ ਕਰਵਾਉਣ ਤੋਂ ਵੀ ਗੁਰੇਜ ਨਹੀਂ ਕਰਦੇ ਅਤੇ ਪਾਰਟੀ ਤੋਂ ਬਾਹਰਲਾ ਰਸਤਾ ਵਿਖਾ ਦਿੰਦੇ ਹਨ ਪਰ ਬੁਧੀਜੀਵੀ ਵਰਗ ਸੋਚਣ ਲਈ ਮਜਬ੍ਰੂਰ ਹੈ ਕਿ ਜੁਲਮ,ਜਬਰ ਤੇ ਬੇਇੰਨਸਾਫੀਆ ਦਾ ਇਹ ਦੌਰ ਕਦ ਤੱਕ ਚਲਦਾ ਰਹੇਗਾ।ਪੁਰਾਤਨ ਇਤੀਹਾਸ ਦੀ ਜਾਣਕਾਰੀ ਰੱਖਣ ਵਾਲੇ ਬਜੁਰਗ ਅਕਸਰ 1947 ਤੋਂ ਬਾਦ ਵਾਲੇ ਭੂਰੇ ਅੰਗਰੇਜ ਹਾਕਮਾਂ ਦੀ ਤੁਲਨਾ ਕਰਦੇ ਹੋਏ ਅੰਗਰੇਜਾਂ ਦੀ ਸਰਕਾਰ (ਜਦੋਂ ਇਡੀਆਂ ਚ ਸੀ)ਨੂੰ ਇਹਨਾਂ ਨਾਲੋ ਬਿਹਤਰ ਮੰਨਦੇ ਹੋਏ ਕਹਿਣ ਲਈ ਮਜਬੂਰ ਹਨ ਕਿ ਜੇ ਅੱਜ ਵੀ ਉਹ ਹਿੰਦੋਸਤਾਨ ਤੇ ਰਾਜ ਕਰਕੇ ਹੁੰਦੇ ਤਾਂ ਸ਼ਾਇਦ ਹਿੰਦੋਸਤਾਨ ਨੂੰ ਵੀ ਹੌਂਗਕੌਂਗ ਦੀ ਤਰਾਂ ਸਾਫ ਸੁਥਰਾ ਤੇ ਰਿਸ਼ਵਤ ਰਹਿਤ ਬਣਾ ਦਿੰਦੀ। 100 ਸਾਲ ਹੌਂਗਕੌਂਗ ਤੇ ਰਾਜ ਕਰਕੇ ਰਿਸ਼ਵਤ ਨਾਮ ਦੀ ਚੀਜ ਅੰਗਰੇਜਾਂ ਨੇ ਖਤਮ ਕਰ ਦਿੱਤੀ ਹੈ ਅਤੇ ਹੌਂਗਕੌਂਗ ਦੇ ਲੋਕ ਨਹੀਂ ਚਾਹੁੰਦੇ ਸਨ ਕਿ ਅੰਗਰੇਜ ਮੁਲਕ ਛੱਡਣ। 1997 ਵਿੱਚ ਹੌਂਗਕੌਗ ਵਿੱਚੋਂ ਜਦੋਂ ਅੰਗਰੇਜ ਨਿਕਲੇ ਲੋਕ ਅੰਗਰੇਜਾਂ ਦੇ ਨਿਕਲਣ ਤੇ ਅਫਸੋਸ ਕਰਦੇ ਸਨ।ਹਿੰਦੋਸਤਾਨ ਦੇ ਆਮ ਆਦਮੀ ਨੂੰ ਜਾਗਰੂਕ ਹੋਣ ਦੀ ਅਤੇ ਆਪਣੀ ਵੋਟ ਦੀ ਤਾਕਤ ਨੂੰ ਆਪਣੀ ਜ਼ਮੀਰ ਦੀ ਅਵਾਜ ਅਨੁਸਾਰ ਵਰਤਣ ਦੀ ਜਰੂਰਤ ਹੈ ਤਾਂ ਜੋ ਸ਼ਹੀਦਾਂ ਦੀਆਂ ਭਾਵਨਾਵਾ ਵਾਲੀ ਅਸਲ ਅਜਾਦੀ ਦਾ ਨਿੱਘ ਮਾਣੀਆਂ ਜਾ ਸਕੇ।
ਬੇਅੰਤ ਸਿੰਘ ਨੇ ਕਿਹਾ ਕਿ ਸੌਦਾ ਸਾਧ ਨੇ ਸ਼ਾਹ ਸਤਨਾਮ ਸਿੰਘ ਦੇ ਕਤਲ ਪਿੱਛੋਂ ਸ਼ਾਹ ਸੱਤਨਾਮ ਸਿੰਘ ਦੇ ਨਜਦੀਕੀ ਤੇ ਹਮੇਸ਼ਾਂ ਗੁਫਾ ਵਿੱਚ ਉਨਾਂ ਦੀ ਹਮੇਸ਼ਾਂ ਦੇਖ ਰੇਖ ਕਰਨ ਵਾਲੇ ਲਸ਼ਮਣ ਦਾਸ ਦਾ ਵੀ ਕਤਲ ਕੀਤਾ ਸੀ ਅਤੇ ਇਸਨੇ ਦੋ ਕਤਲਾਂ ਨਾਲ ਆਪਣੇ ਹੱਥ ਰੰਗ ਕੇ ਵੀ ਨਹੀਂ ਸਬਰ ਕੀਤਾ ਤਾਂ ਇਸ ਪਾਪੀ ਸਾਧ ਨੇ ਫਕੀਰ ਚੰਦ ਨੂੰ ਵੀ ਮਾਰ ਮੁਕਾਇਆ ਸੀ। ਪਹਿਲਾਂ ਇਹਨਾਂ ਨੇ ਦੋਸ਼ ਲਾਇਆ ਸੀ ਕਿ ਫਕੀਰ ਚੰਦ ਇਹਨਾਂ ਦੇ ਪੈਸੇ ਲੈ ਕੇ ਫਰਾਰ ਹੋ ਗਿਆ ਪਰ ਇਹ ਹੀ ਇਲਜਾਮ ਅੱਜ ਇਹਨਾਂ ਨੇ ਫਕੀਰ ਚੰਦ ਕਤਲ ਕਾਂਡ ਦੇ ਗਵਾਹ ਲਾਭ ਸਿੰਘ ਤੇ ਪੈਸਿਆਂ ਦੀ ਹੇਰਾ ਫੇਰੀ ਦਾ ਝੂਠਾ ਮੁਕੱਦਮਾਂ ਸਰਕਾਰੀ ਸਰਪ੍ਰਸਤੀ ਅਤੇ ਪੁਲੀਸ ਵਿੱਚ ਮੌਜੂਦ ਕੁਝ ਭ੍ਰਿਸ਼ਟ ਅਧਿਕਾਰੀਆਂ ਦੀ ਮੱਦਦ ਨਾਲ ਦਰਜ ਕਰਵਾ ਦਿੱਤਾ। ਲਾਭ ਸਿੰਘ ਸ਼ਾਹ ਸੱਤਨਾਮ ਸਿੰਘ ਦਾ ਦੋਹਤਾ ਹੈ ਤੇ ਸ਼ਾਹ ਸੱਤਨਾਮ ਸਿੰਘ ਆਪਣਿਆਂ ਦੋਹਾਂ ਦੋਹਤਿਆਂ ਲਾਭ ਸਿੰਘ ਤੇ ਅਵਤਾਰ ਸਿੰਘ ਹੋਰਾਂ ਚੋ ਇੱਕ ਨੂੰ ਗੱਦੀ ਦੇਣੀ ਚਾਹੁੰਦੇ ਸਨ, ਅਤੇ ਨਾਲ ਹੀ ਕਦੇ ਕਦਾਈਂ ਫਕੀਰ ਚੰਦ ਨੂੰ ਵੀ ਗੱਦੀ ਦੇਣ ਦੀਆਂ ਗੱਲਾਂ ਕਰਿਆ ਕਰਦੇ ਸਨ। ਗੁਰਮੀਤ ਸਿੰਘ ਨੇ ਗੱਦੀ ਤੇ ਜਬਰੀ ਕਬਜਾ ਕੀਤਾ ਸੀ ਤੇ ਪਬਲਿਕ ਦੇ ਸਾਹਮਣੇ ਸ਼ਾਹ ਸੱਤਨਾਮ ਸਿੰਘ ਤੋਂ ਗੱਦੀ ਹਾਸਲ ਕਰਵਾਉਣ ਦਾ ਸ਼ਰਧਾਲੂਆਂ ਚ ਨਾਟਕ ਖੇਡਿਆ ਸੀ, ਸ਼ਾਹ ਸੱਤਨਾਮ ਸਿੰਘ ਨੂੰ ਇਸਨੇ ਆਪਣੇ ਹਮਾਇਤੀਆਂ ਤੋ ਮਰਵਾ ਦੇਣ ਦੀ ਧਮਕੀ ਦਿੱਤੀ ਸੀ।ਗੁਰਮੀਤ ਸਿੰਘ ਨੇ ਸ਼ਾਹ ਸਤਨਾਮ ਦੇ ਕੁਝ ਵਫਾਦਾਰ ਸਾਥੀ ਅਨੇਕ ਪ੍ਰਕਾਰ ਦੇ ਲਾਲਚ ਦੇ ਕੇ ਆਪਣੇ ਨਾਲ ਜੋੜ ਲਏ ਸਨ ਇਸ ਲਈ ਸ਼ਾਹ ਸਤਨਾਮ ਨੂੰ ਮਜਬੂਰੀ ਵਸ ਇਸਦੇ ਇਸ਼ਰਿਆਂ ਤੇ ਚਲਣਾਂ ਪਿਆ । ਸੱਤਨਾਮ ਸਿੰਘ ਦੇ ਉਹ ਪੁਰਣੇ ਸਾਥੀ ਲੋਕ ਅੱਜ ਡੇਰੇ ਦੇ ਪ੍ਰਬੰਧਕ ਹਨ ਅਤੇ ਫਕੀਰ ਚੰਦ ਕਤਲ ਕਾਂਡ ਦੇ ਦੋਸ਼ੀ ਵੀ ਹਨ ਉਨਾਂ ਦੇ ਨਾਮ ਸੁਖਦੇਵ ਸਿੰਘ ਦੀਵਾਨਾ(ਦੀਵਾਨ ਚੰਦ), ਦਸਿੰਘ ਪ੍ਰਧਾਨ(ਦਰਸ਼ਨ ਦਾਸ), ਮੋਹਨ ਸਿੰਘ(ਮੋਹਨ ਲਾਲ), ਧਰਮ ਸਿੰਘ(ਧਰਮ ਦਾਸ), ਰਤਨ ਸਿੰਘ(ਰਤਨ ਦਾਸ) ਅਤੇ ਕੁਝ ਹੋਰ ਵੀ ਹਨ। ਇਹ ਜੋ ਬਰੈਕਟ ਚ ਨਾਮ ਹਨ ਸੌਦਾ ਸਾਧ ਨੇ ਇਨਾਂ ਦੇ ਨਾਮ ਬਦਲੇ ਹਨ ਜੋ ਇਹਨਾਂ ਦੀ ਪਹਿਚਾਣ ਨੂੰ ਕਨੂੰਨੀ ਤੌਰ ਤੇ ਲੁਕਾਇਆ ਜਾ ਸਕੇ। ਇਹ ਹੀ ਡੇਰੇ ਨਾਲ ਸਬੰਧਿਤ ਹਰ ਫੈਸਲੇ ਬਾਰੇ ਮੀਟਿੰਗਾਂ ਕਰਕੇ ਸੌਧਾ ਸਾਧ ਤੋਂ ਹਦਾਇਤਾਂ ਪ੍ਰਾਪਤ ਕਰਕੇ ਡੇਰੇ ਸ਼ਰਧਾਲੂਆਂ ਨੂੰ ਸੌਦਾ ਸਾਧ ਵੱਲੋਂ ਹੁਕਮ ਦਿੰਦੇ ਹਨ ਕਿ ਕਿਥੇ ਬੱਸਾਂ ਟਰੇਨਾਂ ਫੂਕਣੀਆਂ ਤੇ ਕਿਥੇ ਕੀ ਕਰਾਈਮ ਕਰਨੇ ਹਨ ਕਿਵੇਂ ਅਦਾਲਤਾਂ ਨੂੰ ਦਿਖਾਉਣਾ ਕਿ ਜੇ ਫੈਸਲਾ ਸਾਡੇ ਹੱਕ ਚ ਨਾਂ ਕੀਤਾ ਤਾਂ ਅਸੀਂ ਕੀ ਕਰ ਸਕਦੇ ਹਾਂ। ਇਸ ਤਰਾਂ ਦੇ ਹੁਕਮ ਜਾਰੀ ਇਹਨਾਂ ਦੁਅਰਾ ਹੁੰਦੇ ਹਨ ਤੇ ਇਹ ਇਸ ਗੈਂਗ ਦੇ ਮੁੱਖ ਮੈਂਬਰ ਹਨ।
ਬੇਅੰਤ ਸਿੰਘ ਸਾਬਕਾ ਖਜਾਨਚੀ ਨੇ ਕਿਹਾ ਮੇਰੇ ਸਾਹਮਣੇ ਸੌਦਾ ਸਾਧ ਨੇ ਲਾਭ ਸਿੰਘ ਨਾਲ ਲੱਖਾਂ ਰੁਪਈਆਂ ਦੀ ਹੇਰਾ ਫੇਰੀ ਕੀਤੀ ਸੀ ਪਰ ਇਹ ਝੂਠਾ ਸੌਦਾ ਸਾਧ ਨੇ ਆਪਣੀ ਸ਼ਕਤੀ ਦਾ ਨਜਾਇਜ ਫਾਇਦਾ ਉਠਾਉਦੇ ਹੋਏ ਉਲਟਾ ਲਾਭ ਸਿੰਘ ਨੂੰ ਹੀ ਫਸਾ ਦਿੱਤਾ। ਸ਼ਾਹ ਸੱਤਨਾਮ ਸਿੰਘ ਦੇ ਵਿਸ਼ਵਾਸ਼ ਪਾਤਰ ਲੋਕ ਜੋ ਉਸ ਸਮੇਂ ਦੀ ਮੈਨੇਜਮੈਂਟ ਵਿੱਚ ਸਨ ਸਭ ਨੂੰ ਕਿਸੇ ਨੂੰ ਮਾਰ ਮੁਕਾ ਦਿੱਤਾ ਤੇ ਕਿਸੇ ਨੂੰ ਮੈਂਟਲੀ ਡਿਸਟਰਬ ਕਰ ਦਿੱਤਾ। ਸ਼ਾਹ ਸੱਤਨਾਮ ਸਿੰਘ ਦਾ ਇੱਕ ਪਿਆਰਾ ਬਾਗੀ ਸਾਹਬ ਨਾਮ ਨਾਲ ਬੁਲਾਇਆ ਜਾਣ ਵਾਲਾ ਜੋ ਅੱਜ ਵੀ ਇਹਦੇ ਪੁਰਾਣੇ ਸ਼ਰਧਾਲੂ ਜਾਣਦੇ ਹਨ ਨੂੰ ਵੀ ਇਹਨਾਂ ਨੇ ਮੈਂਟਲੀਟਾਰਚਰ ਕੀਤਾ ਸੀ ਤੇ ਉਸ ਨੇ ਵੀ ਇਸ ਨੂੰ ਕਦੇ ਨਮਸ਼ਕਾਰ ਨਹੀਂ ਕੀਤਾ ਸੀ ਪਰ ਸ਼ਾਹ ਸੱਤਨਾਮ ਸਿੰਘ ਵਾਲੀ ਗੁਫਾ ਤੇ ਕਦੇ ਕਦਾਈ ਆ ਕੇ ਉਹ ਰੋ ਰੋ ਕੇ ਵਾਪਿਸ ਚਲ ਜਾਦਾਂ ਹੁੰਦਾ ਸੀ। ਕਿਸੇ ਨੂੰ ਉਸ ਨਾਲ ਗੱਲ ਕਰਨ ਦੀ ਇਜਾਜਤ ਨਹੀਂ ਸੀ ਹੁੰਦੀ ਉਹ ਡੇਰੇ ਦੇ ਨੇੜੇ ਕਲਿਆਣ ਨਗਰ ਦਾ ਰਹਿਣ ਵਾਲਾ ਸੀ।ਹਿੰਦੋਸਤਾਨ ਦੇ ਪੁਲੀਸ ਅਤੇ ਪ੍ਰਸ਼ਾਸਨ ਵਿੱਚ ਮੌਜੂਦ ਭ੍ਰਿਸ਼ਟ ਅਫਸਰਸ਼ਾਹੀ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਉਸ ਨੇਕ ਇਨਸਾਨ ਲਾਭ ਸਿੰਘ ਨੂੰ ਝੂਠੇ ਮੁਕੱਦਮੇ ਵਿੱਚ ਫਸਾ ਦਿੱਤਾ ਕਿ ਉਸ ਤੇ ਪ੍ਰੈਸ਼ਰ ਪਾਇਆ ਜਾਵੇ ਕਿ ਉਹ ਫਕੀਰ ਚੰਦ ਕਤਲ ਦੀ ਗਵਾਹੀ ਨਾਂ ਦੇਵੇ।ਸਰਕਾਰ ਜੋ ਘੱਟ ਗਿਣਤੀ ਕੌਮਾਂ ਅਤੇ ਦਲਿਤ ਭਾਈਚਾਰੇ ਤੇ ਜੁਲਮ ਤਸ਼ੱਦਦ ਕਰਨ ਅਤੇ ਮਨੁਂਖੀ ਹੱਕਾਂ ਦਾ ਘਾਣ ਕਰਨ ਵਿੱਚ ਦੇਰ ਨਹੀ ਲਾਉਦੀ ਉਸੇ ਦੇਸ਼ ਵਿੱਚ ਐਸੇ ਵਿਅਕਤੀਆ ਦੇ ਖਿਲਾਫ ਕੋਈ ਕਾਰਵਾਈ ਨਾ ਹੋਣ ਨਾਲ ਪੁਲੀਸ ਸਰਕਾਰ ਅਤੇ ਐਸੇ ਡੇਰੇਦਾਰਾਂ ਦੇ ਭ੍ਰਿਸ਼ਟ ੳਤੇ ਨਾਪਾਕ ਗੱਠਜੋੜ ਦਾ ਜਿਊਂਦਾ ਜਾਗਦਾ ਸਬੂਤ ਨਹੀਂ ਤਾਂ ਹੋਰ ਕੀ ਹੈ?ਕਿਸੇ ਚਮਤਕਾਰੀ ਤਬਦੀਲੀ ਦੀ ਆਸ ਵਿੱਚ-ਬੇਅੰਤ ਸਿੰਘ

ਜਿਉਣੇਵਾਲ ਦਾ ਦੰਗਲ ਮੇਲਾ ਸਮਾਪਤ

ਮਾਛੀਵਾੜਾ, 11 ਅਪ੍ਰੈਲ / ਪੱਤਰ ਪ੍ਰੇਰਕ- ਹਲਕੇ ਦੇ ਪਿੰਡ ਜਿਉਣੇਵਾਲ ਵਿਚ ਸਥਿਤ ਬਿਰਧ ਸ਼ਿਵ ਆਸ਼ਰਮ ਦੇ ਸਵਾਮੀ ਪ੍ਰਦੀਪ ਗਿਰੀ ਦੀ ਅਗਵਾਈ ਵਿਚ ਕਰਵਾਏ ਗਏ 10ਵੇ ਸਲਾਨਾ ਮੇਲੇ ਦੇ ਦੌਰਾਨ ਕੁਸਤੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਪੰਜਾਬ ਭਰ ਤੋ ਨਾਮੀ ਪਹਿਲਵਾਨਾ ਨੇ ਅਪਣੇ ਜ਼ੌਹਰ ਦਿਖਾਏ 200 ਤੋ ਵੱਧ ਆਏ ਪਹਿਲਵਾਨਾ ਵਿਚ ਮੁੱਖ ਝੰਡੀ ਦੇ ਤਿੰਨੋ ਮੁਕਾਬਲੇ ਬਰਾਬਰੀ ਤੇ ਰਹੇ ਇਸ ਕੁਸਤੀ ਮੁਕਾਬਲਿਆ ਦਾ ਉਦਘਾਟਨ ਸਮਰਾਲਾ ਦੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋ ਨੇ ਬਤੌਰ ਮੁੱਖ ਮਹਿਮਾਨ ਕੀਤਾ ਜਦਕਿ ਜਿਲ੍ਹੇ ਦੀ ਭਾਜਪਾ ਉਪ ਪ੍ਰਧਾਨ ਸੰਤੋਸ ਵਿਜ ਨੇ ਵੀ ਆਪਣੀ ਹਾਜ਼ਰੀ ਲਗਵਾਈ। ਪ੍ਰਬੰਧਕਾ ਦੇ ਮੁਤਾਬਿਕ ਕੁਸ਼ਤੀ ਮੇਲੇ ਦੀ ਝੰਡੀ ਦੀ ਪਹਿਲੀ ਕੁਸ਼ਤੀ ਕਮਲ ਡੂੰਮਛੇੜੀ ਤੇ ਲਾਲੀ ਅਮ੍ਰਿਤਸਰ ਦੇ ਵਿਚ ਬਰਾਬਰੀ ਤੇ ਰਹੀ ਦੂਜੀ ਤੇ ਤੀਜੀ ਤੇ ਕ੍ਰਮਵਾਰ ਕ੍ਰਿਸ਼ਨ ਖੰਨਾ ਤੇ ਸਤਿਨਾਮ ਮਾਛੀਵਾੜਾ, ਅੱਛਰਾ ਕਾਇਨੋਰ ਤੇ ਗੋਰਵ ਮਾਛੀਵਾੜਾ ਵਿਚਕਾਰ ਹੋਈ ਉਹ ਇੱਕ ਦੂਜੇ ਦੀ ਪਿੱਠ ਲਗਾਉਣ ਵਿਚ ਅਸਫਲ ਰਹੇ। ਝੰਡੀ ਜਿੱਤਣ ਵਾਲੇ ਪਹਿਲਵਾਨਾ ਦੇ ਲਈ ਰੱਖੇ ਗਏ ਮੋਟਰ ਸਾਇਕਲਾ ਦੇ ਇਨਾਮ ਆਖਿਰ ਸਾਰੇ ਛੇ ਪਹਿਲਵਾਨਾ ਨੂੰ ਬਰਾਬਰ ਵੰਡ ਦਿੱਤੇ ਗਏ ਇਸ ਮੌਕੇ ਕੌਸ਼ਲਰ ਸੰਮੀ ਕੁਮਾਰ, ਜੈ ਠਾਕੁਰ, ਭਾਰਤ ਧੀਰ, ਇਦਰਜੀਤ ਸਿੰਘ, ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਮੇਵਾ ਸਿੰਘ ਚੌਹਾਨ, ਯੂਥ ਕਾਗਰਸ ਆਗੂ ਲਖਵੀਰ ਸਿੰਘ ਲੱਖਾ, ਸਾਹਿਲ ਢੀਗਰਾ,ਬਾਵਾ ਸ਼ਰਮਾ ਜੀਤੀ ਪਹਿਲਵਾਨ ਤੇ ਰਨਜੀਤ ਮਠਾੜੂ ਵੀ ਮੌਜੂਦ ਸਨ।

ਮਈ ’ਚ 2 ਕਰੋੜ ਤੋ ਵੱਧ ਦੇ ਵਿਕਾਸ ਦੇ ਚੈ¤ਕ ਪਿੰਡਾਂ ਨੂੰ ਦਿੱਤੇ ਜਾਣਗੇ : ਖੀਰਨੀਆ
78 ਲੱਖ ਰੁਪਏ ਘਰਾਂ ਨੂੰ ਪੱਕੇ ਤੇ ਮਾਣ ਭੱਤੇ ਦੇ ਚੈਕ ਸਰਪੰਚਾਂ ਨੂੰ ਵੰਡੇ

ਮਾਛੀਵਾੜਾ, 11 ਅਪ੍ਰੈਲ (ਸੁਸ਼ੀਲ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਰਾਜ ਨਹੀਂ ਸੇਵਾ ਦੇ ਦਿੱਤੇ ਗਏ ਨਾਅਰੇ ਦੇ ਅਨੁਸਾਰ ਚੱਲਦਿਆਂ ਹੋਇਆਂ ਮੌਜੂਦਾ ਸਾਲ ਵਿਚ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਮਈ ਮਹੀਨੇ ਵਿਚ ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡਾਂ ਨੂੰ 2 ਕਰੋੜ 48 ਲੱਖ ਰੁਪੈ ਦੇ ਚੈ¤ਕ ਵਿਕਾਸ ਕਾਰਜਾਂ ਲਈ ਦਿੱਤੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਮਰਾਲਾ ਦੇ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵੱਲੋਂ ਮਾਛੀਵਾੜਾ ਦੇ ਬਲਾਕ ਦਫਤਰ ਵਿਚ ਅੱਜ ਪਿੰਡਾਂ ਦੀਆਂ ਪੰਚਾਇਤਾਂ ਨੂੰ 78 ਲੱਖ ਰੁਪਏ ਦੇ ਚੈ¤ਕ ਵੰਡਣ ਸਮੇਂ ਸਰਪੰਚਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।
ਵਿਧਾਇਕ ਖੀਰਨੀਆਂ ਨੇ ਪਿੰਡਾਂ ਦੇ ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਉਹ ਆਪੋ ਆਪਣੇ ਪਿੰਡਾਂ ਅਤੇ ਹਲਕਿਆਂ ਵਿਚ ਜਾ ਕੇ ਸਰਵੇ ਕਰਨ ਕਿ ਕਿਹੜੇ ਪਿੰਡ ਵਿਚ ਵਿਕਾਸ ਪੱਖੋਂ ਕਿਸ ਤਰ੍ਹਾਂ ਦੀ ਸਥਿਤੀ ਹੈ ਤੇ ਜੇ ਕਿਸੇ ਪਿੰਡ ਵਿਚ ਮੁਢਲੀਆਂ ਸਹੂਲਤਾਂ ਅਜੇ ਤੱਕ ਨਹੀਂ ਉਪੜੀਆਂ ਤਾਂ ਉਹ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਤਾਂ ਜੋ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਸਿਰਤੋੜ ਆਰੰਭੇ ਗਏ ਯਤਨਾ ਦਾ ਲਾਭ ਉਠਾਉਂਦੇ ਹੋਏ ਉਨ੍ਹਾਂ ਪਿੰਡਾਂ ਦਾ ਜਲਦ ਤੋਂ ਜਲਦ ਸਰਵਪੱਖੀ ਵਿਕਾਸ ਕਰਵਾਇਆ ਜਾ ਸਕੇ। ਸ੍ਰੀ ਖੀਰਨੀਆਂ ਨੇ ਅੱਜ ਮਾਛੀਵਾੜਾ ਬਲਾਕ ਦੇ 13 ਪਿੰਡਾਂ ਦੀਆਂ ਪੰਚਾਇਤਾਂ ਨੂੰ 49 ਲੱਖ ਰੁਪਏ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਲਾਭਪਾਤਰੀਆਂ ਨੂੰ ਦਿੱਤੇ ਅਤੇ 18 ਲੱਖ 86 ਹਜਾਰ ਰੁਪਏ ਦੇ ਪਿੰਡ ਵਿਚ ਸਾਫ ਪਾਣੀ ਦੀ ਸਹੂਲਤ ਲਈ ਤੇ 11 ਲੱਖ 13 ਹਜਾਰ ਰੁਪਏ ਦੇ ਚੈਕ ਸਫਾਈ ਸੇਵਕਾਂ ਜਮਾਂਦਾਰਾਂ ਤੇ ਸਰਪੰਚਾਂ ਲਈ ਬਲਾਕ ਦੀਆਂ 116 ਪੰਚਾਇਤਾਂ ਨੂੰ ਦਿੱਤੇ ਗਏ।
ਇਸ ਮੌਕੇ ਵਿਧਾਇਕ ਖੀਰਨੀਆਂ ਨੇ ਪੰਚਾਇਤਾਂ ਨੂੰ ਵਿਸ਼ਵਾਸ਼ ਦਿਵਾਉਂਦੇ ਹੋਏ ਕਿਹਾ ਕਿ ਉਹ ਅਗਲੇ ਮਈ ਮਹੀਨੇ ਵਿਚ ਪਿੰਡਾਂ ਦੇ ਹੋਰ ਵੀ ਵਿਕਾਸ ਕਾਰਜਾਂ ਲਈ ਵੱਡੀਆਂ ਗਰਾਂਟਾਂ ਦੇ ਚੈ¤ਕ ਦਿੱਤੇ ਜਾਣਗੇ ਜਿਨ੍ਹਾਂ ਨਾਲ ਪੰਚਾਇਤਾਂ ਆਪਣੇ ਪਿੰਡਾਂ ਦੀਆਂ ਮੁਢਲੀਆਂ ਸਹੂਲਤਾਂ ਲਈ ਵਿਕਾਸ ਕਾਰਜ ਕਰਵਾ ਸਕਣ। ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਗੁਰਦਿਆਲ ਸਿੰਘ ਕੁਟਾਲਾ ਬੇਟ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਜਾਤੀਵਾਲ, ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਮੋਹਣ ਸਿੰਘ ਖੇੜਾ, ਬਲਾਕ ਸੰਮਤੀ ਮੈਂਬਰ ਅਰੁਣ ਲੂਥਰਾ, ਅਕਾਲੀ ਆਗੂ ਸ਼ਿਵ ਕੁਮਾਰ ਸ਼ਿਵਲੀ, ਰਾਣਵਾਂ ਦੇ ਸਰਪੰਚ ਮੇਵਾ ਸਿੰਘ, ਦਮਨਦੀਪ ਸਿੰਘ ਬੱਤਰਾ ਕਰਮਜੀਤ ਸਿੰਘ ਅਢਿਆਣਾ, ਨਿਸ਼ਾਨ ਸਿੰਘ ਮਾਣੇਵਾਲ, ਜਸਵਿੰਦਰ ਸਿੰਘ ਬੁੱਲੇਵਾਲ, ਸੁਰਿੰਦਰਪਾਲ ਸਿੰਘ ਗੜ੍ਹੀ ਬੇਟ, ਮੇਹਰ ਸਿੰਘ ਚੱਕ ਲੋਹਟ, ਕਮਲਜੀਤ ਕੌਰ ਰਾਮਗੜ੍ਹ, ਸੁਖਵਿੰਦਰ ਕੌਰ ਹੇਡੋਂ ਬੇਟ, ਰਜਿੰਦਰ ਕੌਰ ਇਰਾਕ, ਸੋਮਾ ਰਾਣੀ ਹੰਬੋਵਾਲ ਬੇਟ, ਨਿਰਮਲ ਕੌਰ ਧੰਨੂਰ, ਜਸਵੀਰ ਕੌਰ ਸਮਸ਼ਪੁਰ ਬੇਟ, ਅਜਮੇਰ ਸਿੰਘ ਬੈਰਸਾਲ ਕਲਾਂ, ਭਾਗ ਸਿੰਘ ਕੁਟਾਲਾ ਢਾਹਾ, ਸੰਤੋਖ ਸਿੰਘ ਬੁਰਜ ਕੱਚਾ, ਕਿਸ਼ਨ ਸਿੰਘ ਮਿਸ਼ਾਲ (ਸਾਰੇ ਸਰਪੰਚ), ਨਛੱਤਰ ਸਿੰਘ ਬੌਂਦਲੀ ਪੀ.ਏ., ਲਾਲਾ ਮੰਗਤ ਰਾਏ ਕੌਸਲਰ, ਗੁਰਚਰਨ ਸਿੰਘ, ਅਮਰੀਕ ਸਿੰਘ, ਸੁਖਵਿੰਦਰ ਸਿੰਘ ਸੋਨੂੰ, ਅਮਰਜੀਤ ਸਿੰਘ, ਸੰਜੀਵ ਕੁਮਾਰ ਰਾਣਾ, ਹਰਜੀਤ ਮਲਹੋਤਰਾ, ਸੁਖਵਿੰਦਰ ਸਿੰਘ ਬਾਜਵਾ, ਤਰਸੇਮ ਸਿੰਘ (ਸਾਰੇ ਪੰਚਾਇਤ ਸਕੱਤਰ) ਤੇ ਹੋਰ ਪਿੰਡਾਂ ਦੇ ਸਰਪੰਚ ਆਦਿ ਮੌਜੂਦ ਸਨ।


ਡੇਰਾ ਬੱਲ੍ਹਾ ਦੇ ਸੰਤਾ ਨੇ ਪੁਲਿਸ ਪ੍ਰਬੰਧਾ ਹੇਠ ਕੀਤਾ ਸਤਿਸੰਗ
ਸ੍ਰੋਮਣੀ ਕਮੇਟੀ ਦੇ ਪ੍ਰਚਾਰ ਦੀ ਘਾਟ ਕਾਰਣ ਦਲਿਤ ਆਪਣੇ ਮੂਲ ਧਰਮ ਵੱਲ ਮੁੜਨੇ ਸ਼ੁਰੂ

ਮਾਛੀਵਾੜਾ 10 ਅਪ੍ਰੈਲ --(ਸੁਸ਼ੀਲ ਸ਼ਰਮਾ) ਸਥਾਨਕ ਰੋਪੜ ਰੋਡ ਤੇ ਪੈਦੇ ਪਿੰਡ ਸੇਰਪੁਰ ਵਿਖੇ ਸ੍ਰੀ ਰਵੀਦਾਸ ਨੌਜਵਾਨ ਸਭਾ ਵੱਲੋ ਦੂਸਰਾ ਸਲਾਨਾ ਸ੍ਰੀ ਰਵੀਦਾਸ ਮਿਸਨ ਸਤਸੰਗ ਕਰਵਾਇਆ ਗਿਆ ਜਿਸ ਵਿਚ ਡੇਰਾ ਬਲ੍ਹਾ ਦੇ ਸੰਤ ਤੇ ਹੋਰ ਬਾਬਿਆ ਵੱਲੋ ਪ੍ਰਵਚਨ ਕੀਤੇ ਗਏ। ਪੁਲਿਸ ਦੇ ਸ਼ਖਤ ਪ੍ਰਬਧਾ ਹੇਠ ਹੋਏ ਇਸ ਸਤਸੰਗ ਸਮੇਲਨ ਵਿਚ ਰਵਿਦਾਸ ਭਾਈਚਾਰੇ ਨਾਲ ਸਬੰਧਤ ਲੋਕਾ ਤੋ ਇਲਾਵਾ ਬਾਲਮਿਕੀ ਭਾਈਚਾਰੇ ਦੀਆ ਬੀਬੀਆ ਤੇ ਭਾਈਆ ਨੇ ਵੀ ਹਾਜ਼ਰੀ ਲਗਾਈ ਸਤਸੰਗ ਤੋ ਪਹਿਲਾ ਪਿੰਡ ਸੇਰਪੁਰ ਬੇਟ ਵਿਚ ਰਵਿਦਾਸ ਮੰਦਰ ਦਾ ਨਹਿ ਪੱਥਰ ਰਖਿਆ ਗਿਆ ਤੇ ਬਲ੍ਹਾ ਡੇਰੇ ਤੋ ਪਹੰਚੇ ਬਾਬਾ ਸੁਰਿੰਦਰ ਦਾਸ ਬਾਵਾ ਨੇ ਡੇਰੇ ਵੱਲੋ ਮੰਦਰ ਨਿਰਮਾਣ ਲਈ 3100 ਰੁਪਏ ਤੇ ਬਾਕੀ ਸਤਸੰਗ ਦੌਰਾਨ ਇੱਕਠੀ ਹੋਈ ਰਾਸ਼ੀ ਮੰਦਰ ਕਮੇਟੀ ਨੂੰ ਸੋਪਣ ਦਾ ਐਲਾਨ ਕੀਤਾ। ਭਾਵੇ ਕਿ ਆਏ ਹੋਏ ਸੰਤਾ ਨੇ ਆਮ ਵਾਗ ਮਨੁੱਖਤਾ ਦੀ ਭਲਾਈ ਲਈ ਹੀ ਪ੍ਰਵਚਨ ਕੀਤੇ ਪਰ ਜਿਆਦਾ ਜ਼ੋਰ ਆਪਣਾ ਹੀ ਧਰਮ ਚਲਾਉਣ ਲਈ ਦਿੱਤਾ,ਬਾਬਾ ਸੁਰਿੰਦਰ ਦਾਸ ਨੇ ਕਿਹਾ ਕਿ ਸਾਡੀ ਆਬਾਦੀ ਦੁਨੀਆ ਵਿਚ ਬੀਹ ਕਰੋੜ ਹੈ,ਉਹਨਾ ਕੁਝ ਨੋਜਵਾਨਾ ਵੱਲੋ ਵਿਦੇਸ਼ ਵਿਚ ਕਤਲ ਕੀਤੇ ਗਏ ਡੇਰੇ ਦੇ ਬਾਬਾ ਰਾਮਾਨੰਦ ਨੂੰ ਸ਼ਹੀਦ ਕਰਾਰ ਦਿੱਤਾ,ਸਤਸੰਗ ਦੌਰਾਨ ਕੁਝ ਨਵੀਆ ਗੱਲਾ ਵੀ ਦੇਖਣ ਨੂੰ ਮਿਲੀਆ ਕਿ ਸਿੱਖ ਧਰਮ ਦੇ ਜੈਕਾਰੇ ਬੋਲੇ ਸੌ ਨਿਹਾਲ ਦੀ ਥਾ ਬੋਲੇ ਸੋ ਨਿਰਭੈ, ਕਿਹਾ ਜਾਦਾ ਰਿਹਾ,ਤੇ ਇਕ ਹੋਰ ਸਿੱਖ ਧਰਮ ਨਾਲ ਮਿਲਦਾ ਜੁਲਦਾ ਦੋਹਰਾ- ਪਿੱਪਲ ਦਾਸ ਸਵਰਣ ਦਾਸ ਤੇ ਹਰੀਦਾਸ ਸਹਾਏ ਹੋਇ,ਸੋ ਹਮਾਰੀ ਰਖਿਆ ਕਰੇ ਵਿਘਨ ਨਾ ਲਾਗੇ ਕੋਇ ਵੀ ਕਈ ਵਾਰ ਕਿਹਾ ਗਿਆ ਕੁਝ ਬੀਬੀਆ ਪਾਣੀ ਦੀਆ ਬੋਤਲਾ ਵੀ ਬਾਬਿਆ ਕੋਲ ਪਵਿੱਤਰ ਕਰਨ ਲਈ ਲੈ ਕੇ ਆਈਆ ਭਾਵੇ ਕਿ ਸਤਸੰਗ ਕਰਕੇ ਲੋਕਾ ਨੂੰ ਮਾੜੇ ਕੰਮਾ ਤੋ ਦੂਰ ਰਹਿਣ ਲਈ ਪ੍ਰੇਰਨਾ ਦੇਣੀ ਚੰਗੀ ਗੱਲ ਹੈ,ਪਰ ਇੱਥੇ ਤਰਾਸ਼ਦੀ ਇਹ ਸੀ ਕਿ ਚੰਗੇ ਭਲੇ ਅੰਮ੍ਰਿਤਧਾਰੀ ਵੀਰਾ ਨੇ ਵੀ ਕਈ ਤਰਾ ਦੀਆ ਮਨਮੱਤਾ ਵਿਚ ਹਿੱਸਾ ਲਿਆ ਜਦਕਿ ਇੱਕਠ ਵੱਖੋ ਸੰਗਤਾ ਦੀ ਗਿਣਤੀ ਤਾ ਠੀਕ ਹੀ ਸੀ ਪਰ ਇੱਕ ਗੱਲ ਸ਼ਪਸ਼ਟ ਹੋ ਗਈ ਹੈ ਕਿ ਸ੍ਰੋਮਣੀ ਕਮੇਟੀ ਦੇ ਪ੍ਰਚਾਰ ਪ੍ਰਬੰਧਾ ਦੀ ਘਾਟ ਕਾਰਣ ਦਲਿਤ ਲੋਕ ਆਪਣੇ-ਆਪ ਨੂੰ ਅਨਾਥ ਮਹਿਸੂਸ ਕਰਦੇ ਹੋਏ ਫਿਰ ਆਪਣੇ ਮੂਲ ਆਦਿ ਧਰਮ ਵੱਲ ਮੜਨੇ ਸ਼ੁਰੂ ਹੋ ਗਏ ਹਨ। ਇਸ ਸਮਾਗਮ ਦੀ ਸ਼ੁਰੂਆਤ ਗਿਆਨੀ ਉਕਾਰ ਸਿੰਘ ਗੜ੍ਹਪਧਾਣੇ ਵਾਲੇ ਨੇ ਗੁਰਬਾਣੀ ਦਾ ਕੀਰਤਨ ਕਰਕੇ ਕੀਤੀ ਤੇ ਮਿਸਨਰੀ ਕਲਾਕਾਰ ਮਿਸਨਰੀ ਭਜਨ ਗਾਏ ਬਾਬਾ ਸੁਰਿੰਦਰ ਦਾਸ ਤੋ ਇਲਾਵਾ ਸੰਤ ਪ੍ਰੀਤਮ ਦਾਸ ਸੰਗਤਪੁਰ ਤੇ ਸੰਤ ਲੇਖ ਰਾਜ ਨੂਰਪੁਰ ਨੇ ਵੀ ਆਪਣੇ ਪ੍ਰਵਚਨਾ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਮਾਸਟਰ ਜਗਦੇਵ ਸਿਘ ,ਸੁਖਦੇਵ ਸਿੰਘ ਬਿੱਟੂ,ਮਹਿੰਦਰ ਸਿੰਘ,ਪਰਮਜੀਤ ਸਿੰਘ ਨੀਲੋ ਨਿਰੰਜਨ ਸਿੰਘ ਨੂਰ,ਰੌਸ਼ਨ ਹੰਸ, ਪਰਮਵੀਰ ਯੋਧਾ,ਧਰਮਵੀਰ, ਸੁਖਵਿੰਦਰ ਸਿੰਘ, ਜਸਪਾਲ ਸਿੰਘ ਵੀ ਮੌਜੂਦ ਸਨ।

ਵਿਸ਼ਵ ਸਿੱਖ ਕਨਵੈਨਸ਼ਨ ਸਭ ਤੋਂ ਵੱਧ ਚਰਚਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦਾ ਰਿਹਾ

ਨਵੀਂ ਦਿੱਲੀ, 10 ਅਪ੍ਰੈਲ - ਦਿੱਲੀ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਬੁੱਧੀਜੀਵੀਆਂ ਵਲੋਂ ਵਿਸ਼ਵ ਸਿੱਖ ਕਨਵੈਨਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ 8 ਅਪ੍ਰੈਲ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਕਨਵੈਨਸ਼ਨ ਦੇ ਆਯੋਜਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸ. ਮਨਜੀਤ ਸਿੰਘ ਕਲਕੱਤਾ ਦਾ ਵਿਸ਼ੇਸ਼ ਯੋਗਦਾਨ ਹੈ। ਭੋਗ ਉਪਰੰਤ ਅਰਦਾਸ ਕਰਕੇ ਵਿਸ਼ਵ ਸਿੱਖ ਕਨਵੈਨਸ਼ਨ ਦੀ ਸ਼ੁਰੂਆਤ ਕੀਤੀ ਗਈ ਅਤੇ ਕਨਵੈਨਸ਼ਨ ਦੇ ਪਹਿਲੇ ਦਿਨ ਦੇਸ਼ ਵਿਦੇਸ਼ ਤੋਂ ਆਏ ਸਿੱਖ ਬੁੱਧੀਜੀਵੀਆਂ ਦੇ ਵਫ਼ਦ ਦਾ ਡੈਲੀਗੇਟ ਇਜਲਾਸ ਕੀਤਾ ਗਿਆ। ਇਸ ਮੌਕੇ ਬੁੱਧੀਜੀਵੀਆਂ ਵਲੋਂ ਕਈ ਅਹਿਮ ਮਤੇ ਪੇਸ਼ ਕੀਤੇ ਗਏ। ਸਭ ਤੋਂ ਵੱਧ ਚਰਚਾ ਅਧੀਨ ਮਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦਾ ਰਿਹਾ ਜਿਸ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਘੱਟੋ ਘੱਟ ਉਮਰ 43 ਸਾਲ, ਵਿੱਦਿਅਕ ਯੋਗਤਾ-ਗਰੈਜੂਏਸ਼ਨ, ਸਿੱਖ ਇਤਿਹਾਸ ਅਤੇ ਪੰਥਕ ਰਵਾਇਤਾਂ, ਪੰਜਾਬੀ ਭਾਸ਼ਾ ਦੀ ਮਰਿਆਦਾ ਦਾ ਪਾਲਣ ਕਰਨ ਵਾਲਾ ਅਤੇ ਅਹੁਦੇ ਦੀ ਮਿਆਦ ਵੱਧ ਤੋਂ ਵੱਧ ਪੰਜ ਸਾਲ ਅਤੇ ਦੋ ਵਾਰ ਮੌਕਾ ਦਿੱਤੇ ਜਾਣ ਸਬੰਧੀ ਵਿਸ਼ੇਸ਼ ਨਿਯਮ ਬਨਾਉਣ ਦੀ ਗੱਲ ਕਹੀ। ਇਹ ਗੱਲ ਵੀ ਕਹੀ ਗਈ ਕਿ ਜਥੇਦਾਰ ਦੀ ਹੈਸੀਅਤ ਵਿਚ ਉਹ ਕਿਸੇ ਵੀ ਸੰਸਥਾ ਦਾ ਮੁਲਾਜ਼ਮ ਨਹੀਂ ਹੋਵੇਗਾ। ਇਸ ਤੋਂ ਇਲਾਵਾ ਸਿੱਖ ਨੌਜਵਾਨਾਂ ਵਿਚ ਵਧ ਰਹੇ ਪਤਿਤਪੁਣੇ ਦੇ ਰੁਝਾਨ, ਨਾਨਕਸ਼ਾਹੀ ਕੈਲੰਡਰ ਵਿਚ ਤਬਦੀਲੀ ਦਾ ਵਿਰੋਧ,ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੇ ਜਾਣ ਦੀ ਮੰਗ, ਫਰਾਂਸ ਵਿਚ ਪੱਗ ਸਬੰਧੀ ਵਿਵਾਦ, ਸਿੱਖ ਧਰਮ ਨੂੰ ਜਾਤ ਪਾਤ ਦੇ ਜਾਲ ਵਿਚ ਫਸਾਉਣ ਦੀਆਂ ਸਾਜਿਸ਼ਾਂ ਨੂੰ ਨਾਕਾਮ ਕਰਨ ਅਤੇ ਸਿੱਖ ਧਰਮ ਦੀ ਸਮਾਜਿਕ ਏਕਤਾ, ਬਰਾਬਰਤਾ ਦੇ ਸਿਧਾਂਤ ਦੀ ਪਹਿਰੇਦਾਰੀ ਡੈਲੀਗੇਟ ਇਜਲਾਸ ਸਵੇਰੇ 10ਵਜੇ ਤੋਂ ਸ਼ਾਮ 5 ਵਜੇ ਤਕ ਚਲਿਆ। ਡੈਲੀਗੇਟ ਇਜਲਾਸ ਵਿਚ ਸ.ਹਰਵਿੰਦਰ ਸਿੰਘ ਸਰਨਾ ਨੇ ਸਟੇਜ ਸੈਕਟਰੀ ਵੱਲੋਂ ਆਪਣੀ ਭੂਮਿਕਾ ਨਿਭਾਈ। ਇਸ ਮੌਕੇ 'ਤੇ ਸਿੱਖ ਪੰਥ ਦੇ ਵਿਦਵਾਨ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਡਾ. ਐਸ ਪੀ ਸਿੰਘ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਡਾ. ਜਸਵਿੰਦਰ ਸਿੰਘ, ਪ੍ਰੋ: ਗੁਰਤੇਜ ਸਿੰਘ, ਅਤੇ ਯੂ ਐਸ ਏ ਤੋਂ ਡਾ. ਪ੍ਰਿਤਪਾਲ ਸਿੰਘ ਪ੍ਰਧਾਨ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਦਵਿੰਦਰ ਸਿੰਘ ,ਭਾਈ ਸੁਰਿੰਦਰ ਸਿੰਘ ਜੋਹਲ, ਭਾਈ ਜਰਨੈਲ ਸਿੰਘ , ਸੁਖਮਿੰਦਰ ਸਿੰਘ ਕੈਲੀਫੋਰਨੀਆਂ, ਸੁਖਦੇਵ ਸਿੰਘ, ਡਾ. ਬਖਸ਼ੀਸ਼ ਸਿੰਘ ਫਿਲਾਡੇਲਫੀਆਂ ਅਤੇ ਕੈਨੇਡਾ ਤੋਂ ਕੁਲਦੀਪ ਸਿੰਘ ਵੈਨਕੂਵਰ, ਕੁਲਵਿੰਦਰ ਸਿੰਘ ਮੈਲੀ, ਬਲਜਿੰਦਰ ਸਿੰਘ ਸਰੀਜ, ਯੂ ਕੇ ਤੋਂ ਭਾਈ ਅਮਰਜੀਤ ਸਿੰਘ ਲੰਡਨ, ਭਾÂਂੀ ਰਣਧੀਰ ਸਿੰਘ ਰਾਏ , ਗੁਰਦੇਵ ਸਿੰਘ ਚੌਹਾਨ, ਯੂਰਪ ਤੋਂ ਭਾਈ ਸੁਖਦੇਵ ਸਿੰਘ ਮਿਨਹਾਸ, ਤਰਸੇਮ ਸਿੰਘ ਅਟਵਾਲ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਉਪਲ ਆਸਟਰੇਲੀਆ, ਮਿਤਲ ਈਸ਼ਟ ਤੋਂ ਜਗਜੀਤ ਸਿੰਘ ਕੋਛੜ, ਸੁਰਿੰਦਰ ਸਿੰਘ ਕੰਧਾਰੀ ਦੁਬਈ ਅਤੇ ਸੰਸਾਰ ਭਰ ਦੇ ਸਾਰੇ ਦੇਸ਼ਾਂ ਦੇ ਬੁਧੀਜੀਵੀਆਂ ਨੇ ਇਯ ਕਨਵੈਨਸ਼ਨ ਵਿਚ ਪਹੁੰਚ ਕੇ ਇਸ ਕਨਵੈਨਸ਼ਨ ਵਿਚ ਆਪਣੇ ਵਿਚਾਰ ਰੱਖੇ।

ਵਿਸ਼ਵ ਕੱਪ ਕਬੱਡੀ 2010 ਦੇ ਸੈਮੀਫਾਈਨਲ 'ਚ ਭਾਰਤ ਨੇ ਕੈਨੇਡਾ ਅਤੇ ਪਾਕਿ ਨੇ ਇਟਲੀ ਨੂੰ ਹਰਾਇਆ

ਬਠਿੰਡਾ, 10 ਅਪ੍ਰੈਲ- ਬਠਿੰਡਾ ਸ਼ਹਿਰ ਦੇ ਖੇਡ ਸਟੇਡੀਅਮ ਵਿਖੇ ਭਾਰਤ ਅਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਨੇ ਕ੍ਰਮਵਾਰ ਕਨੇਡਾ ਅਤੇ ਇਟਲੀ ਵਿਰੁੱਧ ਸ਼ਾਨਦਾਰ ਜਿੱਤਾਂ ਦਰਜ ਕਰਦਿਆਂ ਵਿਸ਼ਵ ਕੱਪ ਕਬੱਡੀ 2010 ਦੇ ਫਾਈਨਲ ਵਿਚ ਪ੍ਰਵੇਸ਼ ਪਾ ਲਿਆ ਹੈ ਅਤੇ ਇਸ ਦੇ ਨਾਲ ਹੀ 12 ਅਪ੍ਰੈਲ ਨੂੰ ਲੁÎਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਣ ਵਾਲੇ ਫਾਈਨਲ ਵਿਚ ਏਸ਼ੀਆਈ ਕਬੱਡੀ ਮਹਾਸ਼ਕਤੀਆਂ ਦਰਮਿਆਨ ਸਾਨ੍ਹਾਂ ਵਾਲੇ ਭੇੜ ਦਾ ਪਿੜ ਵਝ ਗਿਆ ਹੈ। ਅੱਜ ਇਥੇ ਖੇਡੇ ਗਏ ਪਹਿਲੇ ਸੈਮੀਫਾਈਨਲ ਵਿਚ ਪਾਕਿਸਤਾਨ ਨੇ ਇਟਲੀ ਨੂੰ 33 ਦੇ ਮੁਕਾਬਲੇ 57 ਅਤੇ ਦੁਸਰੇ ਸੈਮੀ ਫਾਈਨਲ ਵਿਚ ਭਾਰਤ ਨੇ ਕਨੈਡਾ ਨੂੰ 36 ਦੇ ਮੁਕਾਬਲੇ 51 ਦੇ ਫਰਕ ਨਾਲ ਹਰਾਇਆ।
ਅੱਜ ਸਥਾਨਕ ਖੇਡ ਸਟੇਡੀਅਮ ਲੱਖਾਂ ਉਤਸ਼ਾਹੀ ਕਬੱਡੀ ਪ੍ਰੇਮੀਆਂ ਦੇ ਠਾਠਾਂ ਮਾਰਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬੀਆਂ ਦੇ ਮਨ੍ਹਾਂ ਅੰਦਰ ਅਪਣੀ ਮਾਂ ਖੇਡ ਕਬੱਡੀ ਪ੍ਰਤੀ ਕਿਨ੍ਹਾਂ ਪਿਆਰ ਹੈ। ਅੱਜ ਇਥੇ ਪਹਿਲੇ ਅੱਧ ਤਕ ਬੇਹਦ ਫਸਵੇਂ ਰਹੇ ਮੁਕਾਬਲੇ ਵਿਚ ਭਾਰਤੀ ਟੀਮ 19 ਦੇ ਮੁਕਾਬਲੇ ਸਿਰਫ 23 ਅੰਕਾਂ ਨਾਲ ਹੀ ਅੱਗੇ ਸੀ ਪ੍ਰੰਤੂ ਅੱਧੇ ਸਮੇਂ ਦੌਰਾਨ ਭਾਰਤੀ ਟੀਮ ਨੇ ਆਪਣੀ ਨਵੀਂ ਰਣਨੀਤੀ ਨਾਲ ਉਤਰਦਿਆਂ ਕਨੈਡਾ ਦੀ ਟੀਮ ਨੂੰ ਦੂਜੇ ਅੱਧ ਵਿਚ ਧੂੜ ਚਟਾਉਂਦਿਆਂ 36 ਦੇ ਮੁਕਾਬਲੇ 51 ਅੰਕਾਂ ਦੇ ਫਰਕ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ । ਕੈਨੇਡਾ ਦੇ ਰੇਡਰ ਕੁਲਜੀਤ ਮਲਸੀਹਾਂ ਨੂੰ 17 ਰੇਡਾਂ ਵਿਚ 15 ਅੰਕ ਬਨਾਉਣ ਲਈ ਮੈਚ ਦਾ ਸਰਵੋਤਮ ਧਾਵੀ ਅਤੇ ਭਾਰਤੀ ਟੀਮ ਦੇ ਕਪਤਾਨ ਮੰਗਤ ਸਿੰਘ ਮੰਗੀ ਨੂੰ ਉਸ ਵਲੋਂ ਲਾਏ ਗਏ 6 ਸ਼ਾਨਦਾਰ ਜੱਫਿਆਂ ਕਾਰਨ ਸਰਵੋਤਮ ਜਾਫੀ ਕਰਾਰ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਅਗਲੇ ਇਕ ਸਾਲ ਦੌਰਾਨ ਫਲੱਡ ਲਾਈਟ ਦੀ ਸਹੂਲਤ ਨਾਲ ਲੈਸ ਅੱਠ ਕੌਮਾਂਤਰੀ ਪੱਧਰ ਦੇ ਖੇਡ ਸਟੇਡੀਅਮਾਂ ਦੀ ਉਸਾਰੀ ਮੁਕੰਮਲ ਕਰਕੇ ਅਗਲਾ ਵਿਸ਼ਵ ਕੱਪ ਨਵੇਂ ਬਣਨ ਵਾਲੇ ਸਟੇਡੀਅਮਾਂ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਵੇਕਲੇ ਪ੍ਰਾਜੈਕਟ ਲਈ ਕੌਮਾਂਤਰੀ ਪ੍ਰਸਿਧੀ ਪ੍ਰਾਪਤ ਆਰਕੀਟੈਕਟਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਵਿਸ਼ਵ ਕੱਪ ਦੇ ਸਫਲ ਆਯੋਜਨ ਦੇ ਆਪਣੀ ਸੰਤੁਸ਼ਟੀ ਪ੍ਰਗਟ ਕਰਦਿਆਂ ਸ੍ਰ ਬਾਦਲ ਨੇ ਕਿਹਾ ਕਿ ਲੋਕਾਂ ਦੇ ਉਮੀਦ ਤੋਂ ਕੀਤੇ ਜ਼ਿਆਦਾ ਹੁੰੁਗਾਰੇ ਕਾਰਨ ਕੁਝ ਥਾਵਾਂ 'ਤੇ ਲੋੜੀਂਦੀਆਂ ਸਹੂਲਤਾਂ ਵਿਚ ਥੋੜੀ ਕਮੀ ਰਹੀ ਜਿਨ੍ਹਾਂ ਨੂੰ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤਂੋ ਪਹਿਲਾਂ ਹਰ ਹਾਲਤ ਵਿਚ ਦੂਰ ਕਰ ਦਿੱਤਾ ਜਾਵੇਗਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਉਤਰੀ ਭਾਰਤ, ਕਨੇਡਾ , ਇੰਗਲਂੈਡ, ਅਮਰੀਕਾ, ਇਟਲੀ,ਪਾਕਿਸਤਾਨ ਅਤੇ ਇਰਾਨ ਜਿਹੇ ਦੇਸ਼ਾਂ ਵਿਚ ਕਬੱਡੀ ਕੱਪ ਦੀ ਟੀ ਆਰ ਪੀ ਦਰਜਾਬੰਦੀ ਨੇ ਭਾਰਤ ਦੀ ਕ੍ਰਿਕਟ ਲੀਗ ਆਈ ਪੀ ਐਲ ਨੂੰ ਪਿਛਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੋਨੇ ਕੋਨੇ ਤਂੋ ਕਬੱਡੀ ਪ੍ਰੇਮੀ ਇਨ੍ਹਾਂ ਮੁਕਾਬਲਿਆਂ ਨੂੰ ਦੇਖਣ ਲਈ ਮੈਦਾਨਾਂ ਵਿਚ ਪਹੁੰਚੇ ਅਤੇ ਜੋ ਨਹੀ ਆ ਸਕੇ Àਹ ਮੈਚਾਂ ਦੇ ਸਮੇ ਦੌਰਾਨ ਟੀਵੀ ਨੂੰ ਚਿਪਕੇ ਰਹੇ। ਉਨ੍ਹਾਂ ਨੂੰ ਇਸ ਗਲ ਦਾ ਮਾਣ ਹੈ ਕਿ ਲੋਕ ਕ੍ਰਿਕਟ ਦੀਆਂ ਗੱਲਾਂ ਕਰਨ ਦੀ ਬਜਾਏ ਕਬੱਡੀ ਦੀਆਂ ਗੱਲਾਂ ਕਰਨ ਲਗੇ ਹਨ ਅਤੇ ਉਨ੍ਹਾਂ ਦੀ ਰੇਡਰਾਂ ਅਤੇ ਜਾਫੀਆਂ ਦੀ ਵੀ ਆਪੋ ਆਪਣੀ ਪਸੰਦ ਬਣ ਗਈ ਹੈ। ਇਸ ਤਂੋ ਪਹਿਲਾਂ ਇਕ ਹੋਰ ਦਿਲਚਸਪ ਮੈਚ ਵਿਚ ਪਾਕਿਸਤਾਨ ਨੇ ਇਟਲੀ ਨੂੰ 33 ਦੇ ਮੁਕਾਬਲੇ 57 ਅੰਕਾਂ ਨਾਲ ਹਰਾਇਆ । ਇਮਤਿਆਜ ਆਲਮ ਦੀ ਕਪਤਾਨੀ ਹੇਠ ਪਾਕਿਸਤਾਨੀ ਟੀਮ ਪੂਰੇ ਮੈਚ ਦੌਰਾਨ ਛਾਈ ਰਹੀ ਜਦੋਂ ਕਿ ਕਪਤਾਨ ਕਮਲਜੀਤ ਸਿੰਘ ਕਾਲਾ ਦੀ ਅਗਵਾਈ ਹੇਠਲੀ ਇਟਲੀ ਦੀ ਟੀਮ ਪਾਕਿ ਖਿਡਾਰੀਆਂ ਦੇ ਸਰੀਰਕ ਦਮ ਖਮ ਅਤੇ ਫੁਰਤੀ ਦਾ ਮੁਕਾਬਲਾ ਕਰਨ ਵਿਚ ਅਸਫਲ ਰਹੀ । 12 ਰੇਡਾਂ ਵਿਚ 11 ਅੰਕ ਬਨਾਉਣ ਸਦਕਾ ਕਮਲਜੀਤ ਕਾਲਾ ਨੂੰ ਮੈਚ ਦਾ ਸਰਵੋਤਮ ਰੇਡਰ ਅਤੇ ਪਾਕਿਸਤਾਨ ਦੇ ਯਾਸਰ ਜਾਵੇਦ ਗੁਜਰ ਨੂੰ ਉਸ ਵਲਂੋ ਲਾਏ ਗਏ 4 ਸ਼ਾਨਦਾਰ ਜਫਿਆ ਕਾਰਨ ਸਰਵੋਤਮ ਜਾਫੀ ਐਲਾਨਿਆ ਗਿਆ। ਇਸ ਤੋਂ ਪਹਿਲਾਂ ਸ.੍ਰ ਸੁਖਬੀਰ ਸਿੰਘ ਬਾਦਲ ਨੇ ਕਬੱਡੀ ਬਲਵਿੰਦਰ ਕੌਰ ਅਤੇ ਵੀਰਪਾਲ ਕੌਰ ਨੂੰ ਏਸ਼ੀਆਈ ਜੂਨੀਅਰ ਅਤੇ ਸੀਨੀਅਰ ਕਬੱਡੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਕਾਰਗੁਜ਼ਾਰੀ ਲਈ ਗਿਆਰਾਂ ਗਿਆਰਾਂ ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਤ ਕੀਤਾ । ਇਸ ਮੌਕੇ ਹੋਰਨਾਂ ਤਂੋ ਇਲਾਵਾ ਪੰਜਾਬ ਦੇ ਸਿੰਚਾਈ ਮੰਤਰੀ ਸ੍ਰੀ ਜਨਮੇਜਾ ਸਿੰਘ ਸੇਖਂੋ, ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਸ੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਾਗੀਰ ਕੌਰ, ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ੍ਰੀ ਬਲਵਿੰਦਰ ਸਿੰਘ ਭੂੰਦੜ ਦੋਵਂੇ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ। ਇਸ ਤੋਂ ਪਹਿਲਾਂ ਸ.੍ਰ ਸਿੰਕਦਰ ਸਿੰਘ ਮਲੂਕਾ ਨੇ ਉਪ ਮੁੱਖ ਮੰਤਰੀ ਜੀ ਨੂੰ ਜੀ ਆਇਆਂ ਕਿਹਾ।


ਨਿਊਯਾਰਕ 'ਚ ਕਮਲਨਾਥ ਵਿਰੁੱਧ ਰੋਸ ਪ੍ਰਦਰਸ਼ਨ

ਨਿਊਯਾਰਕ, 9 ਅਪ੍ਰੈਲ - ਭਾਰਤ ਦੇ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਕਮਲ ਨਾਥ ਨੂੰ ਅਮਰੀਕੀ ਅਦਾਲਤ ਵਿਚ ਮੁਕੱਦਮੇ ਦੇ ਨਾਲ ਨਾਲ ਸੜਕਾਂ 'ਤੇ ਰੋਸ ਵਿਖਾਵਿਆਂ ਨੂੰ ਵੀ ਝੱਲਣਾ ਪੈ ਰਿਹਾ ਹੈ। ਨਿਊਯਾਰਕ ਵਿਚ ਬੀਤੇ ਮੰਗਲਵਾਰ ਉਨ੍ਹਾਂ ਨੂੰ ਅਮਰੀਕੀ ਅਦਾਲਤ ਵਲੋਂ ਇਕ ਸੰਮਨ ਜਾਰੀ ਕੀਤਾ ਗਿਆ, ਜਿਸ ਵਿਚ ਉਨ੍ਹਾਂ 'ਤੇ ਭਾਰਤ ਵਿਚ ਸਿੱਖ ਕਤਲੇਆਮ ਵਿਚ ਹਿੱਸਾ ਲੈਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਸੰਮਨ 'ਤੇ ਕਮਲਨਾਥ ਤੋਂ 21 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਹੈ। ਬੀਤੇ ਦਿਨ ਨਿਊਯਾਰਕ ਵਿਚ ਮੈਕਗ੍ਰਾਅ ਹਿੱਲ ਦੇ ਦਫ਼ਤਰ ਸਾਹਮਣੇ ਅਮਰੀਕਾ ਵਿਚ ਰਹਿਣ ਵਾਲੇ ਕਈ ਸਿੱਖਾਂ ਨੇ ਕਮਲਨਾਥ ਦੇ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਕਮਲ ਨਾਥ ਮੈਗਰਾਹਿੱਲ ਕੰਪਨੀ ਦੇ ਮੁੱਖ ਦਫ਼ਤਰ ਵਿਚ ਸੜਕ ਅਤੇ ਹੋਰ ਨਿਰਮਾਣ ਕਾਰਜਾਂ ਵਿਚ ਦੁਨੀਆਂ ਭਰ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੀ ਇਕ ਬੈਠਕ ਨੂੰ ਸੰਬੋਧਨ ਕਰਨ ਆਏ ਸਨ। ਕੁੱਝ ਸਿੱਖ ਜਥੇਬੰਦੀਆਂ ਵਲੋਂ ਕਮਲਨਾਥ 'ਤੇ ਇਹ ਦੋਸ਼ ਲਗਾਏ ਗਏ ਹਨ ਕਿ ਉਨ੍ਹਾਂ ਨੇ 1984 ਵਿਚ ਸਿੱਖਕਤਲੇਆਮ ਦੌਰਾਨ ਦਿੱਲੀ ਦੇ ਰਕਾਬਗੰਜ ਗੁਰਦੁਆਰਾ ਸਾਹਿਬ ਵਿਖੇ ਸਿੱਖਾਂ ਨੂੰ ਮਾਰਨ ਆਈ ਚਾਰ ਹਜ਼ਾਰ ਲੋਕਾਂ ਦੀ ਭੀੜ ਨੂੰ ਹਮਲਾ ਕਰਨ ਲਈ ਉਕਸਾਇਆ। ਮਹਿੰਦਰ ਸਿੰਘ ਨਾਮੀ ਇਕ ਸਿੱਖ ਨੇ ਕਮਲਨਾਥ ਦੇ ਖ਼ਿਲਾਫ਼ ਨਿਊਯਾਰਕ ਦੀਕੇਂਦਰੀ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਹੈ। ਮਹਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦਿੱਲੀ ਵਿਚ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਬਰੈਂਪਟਨ ਸਿੱਖ ਲਹਿਰ ਸੈਂਟਰ ਦੇ ਮਾਮਲੇ ‘ਚ ਸੁਖਵੰਤ ਸਿੰਘ ਦੀ ਜ਼ਮਾਨਤ ਨਾ ਹੋਈ

ਬਰੈਂਪਟਨ,9 ਅਪਰੈਲ :-ਬੀਤੇ ਸ਼ੁੱਕਰਵਾਰ ਨੂੰ ਸਿੱਖ ਲਹਿਰ ਸੈਂਟਰ 'ਚ ਰਾਗੀ ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਪ੍ਰੋਗਰਾਮ ਦੇ ਵਿਵਾਦ ਕਾਰਨ ਸ਼ੁਰੂ ਹੋਏ ਝਗੜੇ 'ਚ ਇਰਾਦਾ ਕਤਲ ਦੇ ਦੋਸ਼ ਵਿੱਚ ਚਾਰਜ ਕੀਤੇ ਗਏ 52 ਸਾਲਾ ਬਰੈਂਪਟਨ ਨਿਵਾਸੀ ਸੁਖਵੰਤ ਸਿੰਘ ਨੂੰ ਬੀਤੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬੀਤੇ ਦਿਨ ਉਸ ਦੀ ਜ਼ਮਾਨਤ ਨਹੀਂ ਹੋਈ ਅਤੇ ਅਦਾਲਤ ਨੇ ਉਸ ਦੀ ਅਗਲੀ ਪੇਸ਼ੀ 21 ਅਪਰੈਲ ਦੀ ਪਾਈ ਹੈ। ਇਸ ਘਟਨਾ ਵਿਚ ਤਿੰਨ ਵਿਅਕਤੀ ਜ਼ਖਮੀ ਹੋਏ ਸਨ ਜਿਹਨਾਂ ਵਿਚੋਂ ਸਖ਼ਤ ਜ਼ਖ਼ਮੀ ਹੋਣ ਵਾਲੇ ਮਨਜੀਤ ਸਿੰਘ ਮਾਂਗਟ ਨੂੰ ਤਿੰਨ ਦਿਨ ਹਸਪਤਾਲ ਵਿੱਚ ਰੱਖਣ ਉਪਰੰਤ ਛੁੱਟੀ ਦੇ ਦਿੱਤੀ ਗਈ ਸੀ। ਇਸ ਕੇਸ ਵਿੱਚ ਕੁਝ ਹੋਰ ਵਿਅਕਤੀਆਂ ਦੇ ਜਾਰਜ ਕੀਤੇ ਜਾਣ ਦੀ ਸੰਭਾਵਨਾ ਅਜੇ ਵੀ ਬਣੀ ਹੋਈ ਹੈ ਅਤੇ ਦੋਵਾਂ ਧਿਰਾਂ ਵਲੋਂ ਇਕ ਦੂਜੇ 'ਤੇ ਇਹ ਝਗੜਾ ਕੀਤੇ ਜਾਣ ਦੇ ਦੋਸ਼ ਲਗਾਏ ਗਏ ਹਨ।ਯਾਦ ਰਹੇ ਦਸਮ ਗ੍ਰੰਥ ਦੇ ਵਿਵਾਦ ਨੂੰ ਲੈ ਕੇ ਰਾਗੀ ਪ੍ਰੋ: ਦਰਸ਼ਨ ਸਿੰਘ ਨੂੰ ਜਨਵਰੀ ਵਿੱਚ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਰਾਗੀ ਦਰਸ਼ਨ ਸਿੰਘ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਇਸ ਵਿਰੋਧ ਕਾਰਨ ਦਿੱਲੀ ਅਤੇ ਬਰਤਾਨੀਆਂ ਸਮੇਤ ਯੂਰਪ ਦੇ ਕੁਝ ਦੇਸ਼ਾਂ ਵਿੱਚ ਰਾਗੀ ਦਰਸ਼ਨ ਸਿੰਘ ਨੂੰ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸ ਦੇ ਕਈ ਕੀਰਤਨ ਪ੍ਰੋਗਰਾਮ ਰੱਦ ਵੀ ਹੋਏ ਸਨ। ਟਰਾਂਟੋ ਪੁੱਜਣ 'ਤੇ ਸਿੱਖ ਲਹਿਰ ਸੈਂਟਰ ਦੇ ਆਗੂਆਂ ਵਲੋ ਰਾਗੀ ਦਰਸ਼ਨ ਸਿੰਘ ਦਾ ਸਵਾਗਤ ਕੀਤਾ ਗਿਆ ਸੀ ਅਤੇ ਉਸ ਦੇ ਬੀਤੇ ਸ਼ੁਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਕੀਰਤਨ ਦੀਵਾਨ ਰੱਖੇ ਗਏ ਸਨ ਜਿਸ ਕਾਰਨ ਵਿਵਾਦ ਪੈਦਾ ਹੋ ਗਿਆ ਸੀ। ਰਾਗੀ ਦਰਸ਼ਨ ਸਿੰਘ ਦਾ ਵਿਰੋਧ ਕਰਨ ਵਾਲੀ ਧਿਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਮੰਨਣ ਦੀ ਗੱਲ ਆਖ ਰਹੀ ਸੀ ਜਦਕਿ ਰਾਗੀ ਦਰਸ਼ਨ ਸਿੰਘ ਦਾ ਵਿਰੋਧ ਕਰਨ ਵਾਲੇ ਇਸ ਹੁਕਮਨਾਮੇ ਨੂੰ ਸਿਆਸਤ ਤੋਂ ਪ੍ਰੇਰਤ ਦੱਸ ਰਹੇ ਸਨ। ਇਹ ਵੀ ਪਤਾ ਲੱਗਾ ਹੈ ਕਿ ਸ਼ੁਕਰਵਾਰ ਨੂੰ ਰਾਗੀ ਦਰਸ਼ਨ ਸਿੰਘ ਦਾ ਕੀਰਤਨ ਪ੍ਰੋਗਰਾਮ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਝਗੜੇ ਨੂੰ ਟਾਲਿਆ ਨਹੀਂ ਜਾ ਸਕਿਆ। ਕੈਨੇਡਾ ਦੇ ਮੁੱਖ ਧਾਰ ਦੇ ਮੀਡੀਏ ਵਿੱਚ ਇਸ ਝਗੜੇ ਦੀ ਭਰਪੂਰ ਚਰਚਾ ਹੋਈ ਹੈ ਅਤੇ ਇਸ ਗੱਲ ਦਾ ਖਾਸ ਜ਼ਿ ਹੋਇਆ ਹੈ ਕਿ ਝਗੜੇ ਵਿੱਚ ਕੁਝ ਸਿੱਖਾਂ ਵਲੋਂ ਧਾਰਾਮਿਕ ਚਿੰਨ੍ਹ ਵਜੋਂ ਪਹਿਨੀ ਗਈ ਛੋਟੀ ਕਿਰਪਾਨ ਦੀ ਵਰਤੋਂ ਕੀਤੀ ਗਈ ਹੈ। ਇਰਾਦਾ ਕਤਲ ਕੇਸ ਵਿੱਚ ਚਾਰਚ ਕੀਤੇ ਗਏ ਸੁਖਵੰਤ ਸਿੰਘ 'ਤੇ ਵੀ ਕ੍ਰਿਪਾਨ ਦੀ ਵਰਤੋਂ ਕਰਨ ਦਾ ਦੋਸ਼ ਹੈ। ਬਰੈਂਪਟਨ ਨਿਵਾਸੀ ਸੁਖਵੰਤ ਸਿੰਘ ਕਾਫੀ ਸਮ੍ਹੇਂ ਤੋਂ ਦਿਮਾਗੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਦੱਸਿਆ ਜਾਂਦਾ ਹੈ।

ਨਰੇਗਾ ਸਕੀਮ ਵਿੱਚ ਘਪਲਾ ਬਰਦਾਸ਼ਤ ਨਹੀ ਯੂਥ ਕਾਂਗਰਾਸ ਆਗੂ

ਮਾਛੀਵਾੜਾ 9 ਅਪਰੈਲ-(ਸੁਸ਼ੀਲ ਸ਼ਰਮਾ) ਰਾਜ ਸਰਕਾਰ ਵੱਲੋ ਸਹੀ ਜਾਣਕਾਰੀ ਨਾ ਉਪਲੱਬਧ ਕਰਵਾਉਣ ਵਜੋ ਰਾਜ ਦੇ ਜਿਆਦਾਤਰ ਲੋਕ ਮਨਮੋਹਣ ਸਿੰਘ ਦੀ ਸਰਕਾਰ ਵੱਲੋ ਸੁਰੂ ਕੀਤੀ ਗਈ ਨਰੇਗਾ ਸਕੀਮ ਤੋ ਲਾਭ ਉਠਾਉਣ ਤੋ ਮਰਹੂਮ ਹੋ ਗਏ ਹਨ । ਇਸ ਨੂੰ ਗਰੀਬ ਪੰਜਾਬੀਆਂ ਦੀ ਬਦਕਿਸਮਤੀ ਹੀ ਕਿਹਾ ਜਾਵੇਗਾ ਕਿ ਗਰੀਬ ਵਰਗ ਅਣਜਾਣ ਹੋਣ ਕਾਰਨ ਕੇਦਰ ਸਰਕਾਰ ਵੱਲੋ ਭੇਜੀ ਗਈ ਗ੍ਰਾਟਾ ਤੋ ਲਾਭ ਨਹੀ ਲੈ ਸਕੇ ਇਹ ਗੱਲ ਯੂਥ ਕਾਂਗਰਸੀ ਵਰਕਰਾਂ ਦੀ ਮੀਟਿੰਗ ਉਪਰੰਤ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਅਕਾਸ਼ ਕੋੜਾ ਦੇ ਦਫਤਰ ਵਿੱਚ ਯੂਥ ਕਾਂਗਰਸ ਜਿਲਾ ਦੇਹਾਤੀ ਤੇ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੀਆਂ ਉਹਨਾਂ ਮੌਜੂਦਾ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਹ ਪਾਰਟੀ ਪੱਧਰ ਤੇ ਸੂਚਨਾਂ ਅਧਿਕਾਰ ਐਕਟ ਦੇ ਤਹਿਤ ਜਿਲਾ ਅਧਿਕਾਰੀਆਂ ਤੋ 14 ਬਲਾਕਾਂ ਦੀ ਜਾਣਕਾਰੀ ਦੇਣ ਦੀ ਮੰਗ ਕਰ ਰਹੇ ਹਨ ਤਾਂ ਕਿ ਪਤਾ ਚੱਲ ਸਕੇ ਕਿ ਨਰੇਗਾ ਸਕੀਮ ਦੇ ਤਹਿਤ ਜਿਲੇ ਦੇ ਕਿੰਨੇ ਲੋਕਾਂ ਨੂੰ ਇਸ ਸਕੀਮ ਦਾ ਲਾਭ ਹੋਇਆ ਹੈ । ਉਹਨਾਂ ਨਰੇਗਾ ਸਕੀਮ ਦੇ ਤਹਿਤ ਜਿਲੇ ਵਿੱਚ ਘਪਲੇ ਹੋਣ ਦਾ ਸੱਕ ਪ੍ਰਗਟ ਕਰਦਿਆਂ ਕਿਹਾ ਕਿ ਅਗਰ ਜਾਣਕਾਰੀ ਮਿਲਣ ਦੇ ਉਪਰੰਤ ਇਸ ਸਕੀਮ ਵਿੱਚ ਕੋਈ ਗਬਨ ਸਾਹਮਣੇ ਆਇਆ ਤਾਂ ਯੂਥ ਕਾਂਗਰਸੀ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰਨਗੇ ਤੇ ਬਲਾਕ ਪੱਧਰ ਤੇ ਧਰਨੇ ਵੀ ਦਿੱਤੇ ਜਾਣਗੇ ਇਸ ਮੌਕੇ ਉਹਨਾਂ ਨਾਲ ਗੁਰਿੰਦਰ ਸਿੰਘ, ਅਨੁਪਿੰਦਰ ਸਿੰਘ, ਜਸਮੇਲ ਸਿੰਘ ਨੂਰਪੁਰ, ਜਰਨੈਲ ਸਿੰਘ, ਰਮਨਦੀਪ ਸਿੰਘ, ਮਨਪ੍ਰੀਤ ਸਿੰਘ, ਦੀਪਕ ਚਾਣਨਾ, ਗੋਰਵ ਮੱਕੜ, ਜਿਮੀ ਜੈਨ, ਚੰਦਨ ਭਾਰਦਵਾਜ, ਦਵਿੰਦਰ ਕੁਮਾਰ, ਸੁਭਾਸ਼ ਬਿਟਨ ਵੀ ਮੌਜੂਦ ਸਨ ।

ਲੁੱਟ ਦੀ ਘਟਨਾ ਨਾਲ ਸ਼ਹਿਰ ਚ ਡਰ ਦਾ ਮਾਹੌਲ, ਪੁਲਿਸ ਨੇ ਮਾਮਲੇ ਨੂੰ ਸ਼ੱਕੀ ਕਿਹਾ

ਮਾਛੀਵਾੜਾ 9 ਅਪਰੈਲ-(ਸੁਸ਼ੀਲ ਸ਼ਰਮਾ) ਸਥਾਨਕ ਦੁਸ਼ਹਿਰਾ ਗਰਾਊਡ ਦੇ ਨਜਦੀਕ ਅੱਜ ਬਾਅਦ ਦੁਪਹਿਰ ਸੰਘਣੀ ਅਬਾਦੀ ਵਾਲੇ ਮੁਹੱਲੇ ਦੇ ਇੱਕ ਘਰ ਵਿੱਚ ਦੋ ਅਗਿਆਤ ਨੌਜਵਾਨਾਂ ਵੱਲੋ ਇੱਕ ਔਰਤ ਨੂੰ ਤਾਰ ਨਾਲ ਬੰਨ ਕੇ ਲੁੱਟ ਲਏ ਦੀ ਘਟਨਾ ਕਾਰਨ ਸ਼ਹਿਰ ਵਿੱਚ ਡਰ ਤੇ ਸ਼ਹਿਮ ਦਾ ਮਾਹੌਲ ਬਣ ਗਿਆ ਆਪਣੇ ਆਹੁੱਦਾ ਸੰਭਾਲਣ ਦੇ ਦੂਜੇ ਦਿਨ ਹੀ ਘਟੀ ਇਸ ਘਟਨਾਂ ਸਬੰਧੀ ਕੁੱਝ ਜਿਅਦਾ ਨਾ ਬੋਲਦੇ ਹੋਏ ਥਾਣਾ ਮੁੱਖੀ ਨੇ ਮਾਮਲੇ ਨੂੰ ਸ਼ੱਕੀ ਕਰਾਰ ਦਿੰਦੇ ਹੋਏ ਜਾਂਚ ਜਾਰੀ ਹੋਣ ਦੀ ਗੱਲ ਕਹੀ ਘਟਨਾਂ ਦੇ ਉਪਰੰਤ ਜਖਮੀ ਹਾਲਤ ਵਿੱਚ ਹਸਪਤਾਲ ਪਹੁੰਚੀ ਪੀੜਤ ਔਰਤ ਸੁਰਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਦੇ ਹੋਰ ਮੈਬਰ ਕਿਸੇ ਸਮਾਗਮ ਵਿੱਚ ਗਏ ਹੋਣ ਕਾਰਨ ਉਹ ਘਰ ਵਿੱਚ ਇੱਕਲੀ ਹੀ ਸੀ ਕਿ ਦੋ ਨੌਜਵਾਨ ਘਰ ਆ ਵੜੇ । ਤੇ ਉਸ ਕੋਲੋ ਸਟੋਰ ਦੀਆਂ ਚਾਬੀਆਂ ਦੇਣ ਦੀ ਗੱਲ ਕਹੀ ਨਾ ਨੁਕਰ ਕਰਨ ਤੇ ਇੱਕ ਤਾਰ ਨਾਲ ਉਸ ਦੇ ਹੱਥ ਬੰਨ ਦਿੱਤੇ ਅਤੇ ਕੁੱਟ ਮਾਰ ਕਰਨ ਲੱਗੇ ਕੁੱਟ ਮਾਰ ਕਰਨ ਤੋ ਬਾਅਦ ਉਸ ਦੀਆਂ ਵਾਲੀਆਂ ਤੇ ਘਰ ਵਿੱਚ ਪਈ ਨਕਦੀ ਲੈ ਕੇ ਫਰਾਰ ਹੋ ਗਏ । ਡਰ ਤੇ ਘਬਰਾਹਟ ਦੇ ਕਾਰਨ ਪੀੜਤ ਔਰਤ ਨੇ ਲੁਟੇਰਿਆਂ ਦੇ ਜਾਣ ਤੋ ਬਾਅਦ ਘਰ ਆਏ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ ਤੇ ਉਸ ਦੇ ਪਤੀ ਨੇ ਉਸਦੇ ਬੰਨੇ ਹੱਥ ਖੋਲੇ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਇਸ ਸਬੰਧੀ ਗੱਲ ਕਰਨ ਤੇ ਪੁਲਿਸ ਅਧਿਕਾਰੀ ਨੇ ਲੁੱਟ ਦੇ ਇਸ ਮਾਮਲੇ ਨੂੰ ਸ਼ੱਕੀ ਕਰਾਰ ਦਿੱਤਾ

ਕਮਿਊਨਿਸਟ ਆਗੂ ਦਾ ਦੇਹਾਂਤ

ਮਾਛੀਵਾੜਾ 9 ਅਪਰੈਲ-(ਸੁਸ਼ੀਲ ਸ਼ਰਮਾ)ਕੁਝ ਦਿਨ ਬਿਮਾਰੀ ਨਾਲ ਜੂਝਣ ਉਪਰੰਤ ਆਖਿਰ ਇਲਾਕੇ ਦੇ ਸੀ ਪੀ ਆਈ ਐਮ ਦੇ ਬਜੁਰਗ ਆਗੂ ਕਾਮਰੇਡ ਸੁੱਚਾ ਸਿੰਘ ਪੀ ਜੀ ਆਈ ਵਿਚ ਮੌਤ ਤੋ ਜੰਗ ਹਾਰ ਗਏ ਇਹਨਾ ਦੀ ਮੌਤ ਦੀ ਖ਼ਬਰ ਫੈਲਦਿਆ ਹੀ ਪਾਰਟੀ ਪੱਧਰ ਦੀ ਸਥਾਨਕ ਇਕਾਈ ਵਿਚ ਸ਼ੋਕ ਦੀ ਲਹਿਰ ਦੌੜ ਗਈ ਉਨ੍ਹਾ ਦਾ ਅੰਤਮ ਸੰਸਕਾਰ ਪਿੰਡ ਮੁਗਲੇਵਾਲ ਵਿਖੇ ਕੀਤਾ ਗਿਆ ਇਸ ਮੌਕੇ ਪਾਰਟੀ ਵੱਲੋ ਸਕੱਤਰੇਤ ਮੈਬਰ ਕਾਮਰੇਡ ਜਗਦੀਸ਼ ਚੰਦਰ ਤੇ ਤਹਿਸੀਲ ਸਕੱਤਰ ਕਾਮਰੇਡ ਭਜਨ ਸਿੰਘ ਵੱਲੋ ਮ੍ਰਿਤਕ ਦੇਹ ਤੇ ਲਾਲ ਝੰਡਾ ਸਨਮਾਨ ਵੱਜੋ ਪਾਇਆ ਗਿਆ ਇਸ ਮੌਕੇ ਕਾਮਰੇਡ ਰਣਜੀਤ ਸਿੰਘ,ਸੰਤੋਖ ਸਿੰਘ ਸਵੈਚ,ਮਨਜੀਤ ਸਿੰਘ, ਸੁਭਾਸ ਸਿੰਘ, ਜੰਗ ਸਿੰਘ, ਅਕਾਲੀ ਆਗੂ ਜੱਥੇਦਾਰ ਮਨਮੋਹਣ ਸਿੰਘ ਖੇੜਾ, ਨਗਿੰਦਰ ਸਿੰਘ ਤੇ ਅਨਿਲ ਸੂਦ ਵੀ ਹਾਜ਼ਰ ਸਨ। ਏਧਰ ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ ਜਿਲ੍ਹਾ ਲੁਧਿਆਣਾ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ,ਗੁਰਦੇਵ ਸਿੰਘ ਖੱਟੜਾ, ਸ਼ਿਵ ਰਤਨ ਖੰਨਾ, ਰਘਵੀਰ ਸਿੰਘ, ਤਰਲੋਚਨ ਸਿੰਘ, ਰੂਪ ਬਸੰਤ ਸਿੰਘ, ਕਾਮਰੇਡ ਜਤਿੰਦਰਪਾਲ ਸਿੰਘ ਨੇ ਵੀ ਸੁੱਚਾ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


84 ਸਿੱਖ ਕਤਲੇਆਮ ਮਾਮਲੇ ਵਿਚ ਕਮਲਨਾਥ ਨੂੰ ਸੰਮਨ

ਨਿਊਯਾਰਕ, 7 ਅਪ੍ਰੈਲ -ਅਮਰੀਕਾ ਦੀ ਇਕ ਸੰਘੀ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਸੜਕ ਆਵਾਜਾਈ ਰਾਜ ਮਾਰਗ ਮੰਤਰੀ ਕਮਲ ਨਾਥ ਦੇ ਨਾਂ ਸੰਮਨ ਜਾਰੀ ਕੀਤਾ ਹੈ। ਇਕ ਸਿੱਖ ਜਥੇਬੰਦੀ ਨੇ ਇਸ ਕਤਲੇਆਮ ਵਿਚ ਕਮਲ ਨਾਥ ਦੀ ਕਥਿਤ ਭੂਮਿਕਾ ਬਾਰੇ ਮਾਮਲਾ ਦਰਜ ਕੀਤਾ ਸੀ। ਏਲੀਅਨ ਟਾਟਰਜ਼ ਕਲੇਮਜ਼ ਐਕਟ ਦੇ ਤਹਿਤ ਦਰਜ ਮਾਮਲੇ ਵਿਚ ਪਟੀਸ਼ਨਕਰਤਾ ਨੇ ਕਮਲਨਾਥ ਤੋਂ ਮੁਆਵਜ਼ੇ ਅਤੇ ਉਸ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਕਮਲਨਾਥ 'ਤੇ ਕਈ ਦੋਸ਼ ਲਗਾਏ ਗਏ ਹਨ ਜਿਨ੍ਹਾਂ ਵਿਚ ਮਨੁੱਖ਼ਤਾ ਦੇ ਖ਼ਿਲਾਫ਼ ਅਪਰਾਧ ਅਤੇ ਗਲਤ ਉਦੇਸ਼ ਨਾਲ ਕਤਲ ਕਰਨਾ ਮੁੱਖ ਹਨ। ਕੁਦਰਤੀ ਇਨ੍ਹਾਂ ਦਿਨੀਂ ਕਮਲਨਾਥ ਦਿੱਲੀ ਵਿਚ ਹੀ ਹਨ। ਅਦਾਲਤ ਦੇ ਸੰਮਨ 'ਤੇ ਉਨ੍ਹਾਂ ਕਿਹਾ ਕਿ ਉਹ ਇਸ ਤੋਂ ਹੈਰਾਨ ਹਨ ਕਿਉਂਕਿ ਮਾਮਲਾ 25 ਸਾਲ ਬਾਅਦ ਦਰਜ ਕੀਤਾ ਗਿਆ ਹੈ। ਕਮਲਨਾਥ ਨੇ ਕਿਹਾ ਕਿ ਮੇਰੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੈਨੂੰ ਇਸ ਦੀ ਪ੍ਰਮਾਣਿਕਤਾ ਅਤੇ ਜਾਇਜ਼ਤਾ ਬਾਰੇ ਵੀ ਕੋਈ ਪਤਾ ਨਹੀਂ ਹੈ। ਮੈਨੂੰ ਇਸ ਬਾਰੇ ਪਹਿਲੀ ਵਾਰ ਪਤਾ ਚੱਲਿਆ ਹੈ। ਕਮਲਨਾਥ ਨੂੰ ਨੋਟਿਸ ਭੇਜਿਆ ਗਿਆ ਹੈ, ਜਿਸ 'ਤੇ 21 ਦਿਨ ਵਿਚ ਜਵਾਬ ਮੰਗਿਆ ਗਿਆ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਅਧਿਐਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਇਕ ਕਾਗਜ਼ੀ ਦਸਤਾਵੇਜ਼ ਦਿੱਤਾ ਗਿਆ ਹੈ ਅਤੇ ਮੈਂ ਦੇਖਾਂਗਾ ਕਿ ਇਹ ਕਿਸ ਬਾਰੇ ਹੈ। ਕਮਲਨਾਥ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਨਾ ਤਾਂ ਕਿਸੇ ਅਦਾਲਤ ਵਿਚ ਮਾਮਲਾ ਦਰਜ ਹੋਇਆ ਹੈ ਅਤੇ ਨਾ ਹੀ ਉਨ੍ਹਾਂ ਤੋਂ ਕਦੇ ਪੁਛਗਿਛ ਕੀਤੀ ਗਈ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਇਹ ਦੋਸ਼ ਕਤਲੇਆਮ ਦੇ ਦੋ ਦਹਾਕੇ ਬਾਅਦ ਕਿਉਂ ਸਾਹਮਣੇ ਆਇਆਅਤੇ ਉਹ ਵੀ ਵਿਦੇਸ਼ੀ ਜ਼ਮੀਨ 'ਤੇ ਕਿਉਂ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕਿਸੇ ਨੇ ਮੇਰੇ 'ਤੇ ਦੋਸ਼ ਨਹੀਂ ਲਗਾਏ, ਪਰ ਜੇਕਰ ਅਮਰੀਕਾ ਵਿਚ ਮੇਰੇ 'ਤੇ ਅਜਿਹੇ ਮਾਮਲੇ ਵਿਚ 25 ਸਾਲ ਬਾਅਦ ਦੋਸ਼ ਲਗਦੇ ਹਨ ਜੋ ਭਾਰਤ ਨਾਲ ਜੁੜੇ ਹਨ ਤਾਂ ਇਸ ਨਾਲ ਇਸ ਦੀ ਪ੍ਰਮਾਣਿਤਾ ਬਾਰੇ ਪਤਾ ਚਲਦਾ ਹੈ। ਕਮਲਨਾਥ ਨੇ ਕਿਹਾ ਕਿ ਪਿਛਲੇ 25 ਤੋਂ ਮੈਂ ਇਸ ਵਿਚ ਸ਼ਾਮਲ ਨਹੀਂ ਸੀ। 2010 ਵਿਚ ਮੈਂ ਅਚਾਨਕ ਇਸ ਵਿਚ ਸ਼ਾਮਲ ਹੋ ਗਿਆ। ਕੋਈ ਵੀ ਅਜਿਹਾ ਨਹੀਂ ਹੈ ਜੋ ਖੜ੍ਹਾ ਹੋਵੇ ਅਤੇ ਕਹੇ ਕਿ ਉਹ ਪੀੜਤ ਹੈ ਅਤੇ ਮੈਂ ਕਿਸੇ ਤਰ੍ਹਾਂ ਨਾਲ ਇਸ ਮਾਮਲੇ ਨਾਲ ਜੁੜਿਆ ਹਾਂ, ਇਸ ਲਈ ਮੈਨੂੰ ਬਹੁਤ ਹੈਰਾਨੀ ਹੋ ਰਹੀ ਹੈ। ਨਿਊਯਾਰਕ ਅਧਾਰਤ ਸਿੱਖ ਜਥੇਬੰਦੀ 'ਸਿੱਖਸ ਫ਼ਾਰ ਜਸਟਿਸ' ਵਲੋਂ ਦੋ ਸਿੱਖਾਂ ਜਸਬੀਰ ਸਿੰਘ ਅਤੇ ਮਹਿੰਦਰ ਸਿੰਘ ਨੇ ਕਮਲਨਾਥ ਵਿਰੁੱਧ ਮਾਮਲਾ ਦਰਜ ਕਰਵਾਇਆ। ਉਨ੍ਹਾਂ ਦੇ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਹੈ ਕਿ ਜਸਬੀਰ ਸਿੰਘ ਨੇ ਕਤਲੇਆਮ ਵਿਚ ਆਪਣੇ ਪਰਿਵਾਰ ਦੇ 24 ਮੈਂਬਰਾਂ ਨੂੰ ਖੋਹਿਆ। ਜਦੋਂ ਕਿ ਉਸ ਸਮੇਂ ਦੋ ਸਾਲਾਂ ਦੇ ਮਹਿੰਦਰ ਸਿੰਘ ਨੇ ਇਸ ਕਤਲੇਆਮ ਵਿਚ ਆਪਣੇ ਪਿਤਾ ਨੂੰ ਖੋਹਿਆ।

1978 ਦੇ ਸਹੀਦਾਂ ਦੀ ਯਾਦ ਵਿੱਚ ਮਾਰਚ ਪੰਚ ਪ੍ਰਧਾਨੀ ਵੱਲੋਂ ਮਾਰਚ 13 ਅਪ੍ਰੈਲ ਨੂੰ

ਮੋਹਾਲੀ,7:- ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ 13 ਅਪ੍ਰੈਲ ਨੂੰ ਗੁਰਦੁਆਰਾ ਅੰਬ ਸਾਹਿਬ ਤੋਂ ਲੈ ਕੇ ਗੁਰਦੂਆਰਾ ਸਿੰਘ ਸ਼ਹੀਦਾਂ ਸੋਹਾਣਾ ਤੱਕ 1978 ਦੇ ਸਹੀਦਾਂ ਦੀ ਯਾਦ ਵਿੱਚ ਮਾਰਚ ਕੱਢਿਆ ਜਾਂ ਰਿਹਾ ਹੈ। ਇਸ ਮਾਰਚ ਸਬੰਧੀ ਪੰਚ ਪ੍ਰਧਾਨੀ ਦੇ ਕੌਮੀ ਜਨਰਲ ਸਕੱਤਰ ਭਾਈ ਸੰਦੀਪ ਸਿੰਘ ਕੈਨੇਡੀਅਨ ਨੇ ਦੱਸਿਆ ਕਿ 13 ਅਪ੍ਰੈਲ 1978 ਨੂੰ ਵਾਪਰੇ ਭਿਆਨਕ ਸਾਕੇ ਨੇ ਸਾਰੀ ਇਨਸਾਨੀਅਤ ਅਤੇ ਸਿੱਖਾਂ ਦੇ ਹਿਰਦਿਆਂ ਨੂੰ ਵ¦ੂਦ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦਿਨ ਵਾਪਰੇ ਨਿਰਕਾਰੀ ਕਾਡ ਵਿੱਚ 13 ਸਿੰਘ ਸਹੀਦ ਅਤੇ 100 ਤੋਂ ਵੱਧ ਜਖਮੀ ਹੋਏ ਸਨ। ਜਿਸ ਕਾਰਨ ਇਸ ਦਿਨ ਦੀ ਮਹੱਤਤਾ ਨੂੰ ਸਮਝਦਿਆਂ ਪੰਚ ਪ੍ਰਧਾਨੀ ਵੱਲੋਂ ਸ਼ਾਤੀ ਪੂਰਵਕ ਮਾਰਚ ਗੁਰਦੁਆਰਾ ਅੰਬ ਸਾਹਿਬ ਤੋਂ ਲੈ ਕੇ ਗੁਰਦੂਆਰਾ ਸਿੰਘ ਸ਼ਹੀਦਾਂ ਸੋਹਾਣਾ ਤੱਕ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਰਚ ਵਿੱਚ ਸਾਮਲ ਹੋਣ ਲਈ ਸਮੂਹ ਧਾਰਮਿਕ ਪੰਥਕ ਜਥੇਬੰਦੀਆ ਨੂੰ ਸਾਮਲ ਹੋਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਸਹੀਦ ਸਿੰਘਾਂ ਨੂੰ ਕੁਰਬਾਨੀ ਨੂੰ ਯਾਦ ਕੀਤਾ ਜਾ ਸਕੇ। ਕਨੇਡੀਅਨ ਨੇ ਦੱਸਿਆ ਕਿ ਇਸ ਮਾਰਚ ਵਿੱਚ ਵਿੱਚ ਜਿੱਥੇ ਮਰਦ ਕੇਸਰੀ ਪੱਗਾਂ ਬੰਨ ਕੇ ਸਾਮਲ ਹੋਣਗੇ, ਉਥੇ ਹੀ ਔਰਤਾਂ ਵੀ ਕੇਸਰੀ ਦੁਪੱਟਿਆਂ ਸਮੇਤ ਸਾਮਲ ਹੋਣਗੀਆਂ। ਇਸ ਮਾਰਚ ਨੂੰ ਲੈ ਕੇ ਪੰਚ ਪ੍ਰਧਾਨੀ ਦੇ ਆਗੂਆਂ ਨੇ ਡਿਪਟੀ ਕਮਿਸਨਰ ਨੂੰ ਮੰਗ ਪੱਤਰ ਦੇ ਕੇ ਟਰੈਫਿਕ ਤੇ ਹੋਰ ਪੁਖਤਾ ਇੰਤਜਾਮਾਂ ਕਰਨ ਦੀ ਅਪੀਲ ਕੀਤੀ ਹੈ।

ਜੇ ਸਿੱਖ ਕੌਮ 'ਚ ਗ਼ਦਾਰ ਨਾ ਹੁੰਦੇ ਤਾਂ ਸਿੱਖ ਰਾਜ ਦਾ ਸੂਰਜ ਐਨੀ ਜਲਦੀ ਨਾ ਡੁੱਬਦਾ : ਅਮਰਿੰਦਰ ਸਿੰਘ

ਲੁਧਿਆਣਾ 7 ਅਪ੍ਰੈਲ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਖੀ ਗਈ ਆਖਰੀ ਸਿੱਖ ਹੁਕਮਰਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਤੇ ਬਹਾਦਰੀ ਦੇ ਕਾਰਨਾਮਿਆਂ ਨੂੰ ਦਰਸਾਉਂਦੀ ਪੁਸਤਕ 'ਦੀ ਲਾਸਟ ਸਨਸੈਟ-ਰਾਈਜ਼ ਐਂਡ ਫਾਲ ਆਫ ਲਾਹੌਰ ਦਰਬਾਰ' ਦਾ ਲੁਧਿਆਣਾ ਵਿੱਚ ਵਿਮੋਚਨ ਕੀਤਾ ਗਿਆ। ਉੱਘੇ ਪੱਤਰਕਾਰ ਕੰਵਰ ਸੰਧੂ ਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਐਸ ਐਸ ਬੋਪਾਰਾਏ ਨਾਲ ਮੰਚ 'ਤੇ ਸੁਸ਼ੋਭਿਤ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਪਾਠਕਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਪੁਸਤਕ ਦੇ ਰਿਲੀਜ਼ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਉਨ੍ਹਾਂ ਵੱਲੋਂ ਲਿਖੀ ਗਈ ਤੀਸਰੀ ਪੁਸਤਕ ਹੈ ਅਤੇ ਇਸ ਪੁਸਤਕ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ, ਧਰਮ ਨਿਰਪੱਖਤਾ , ਕੁਸ਼ਲ ਪ੍ਰਬੰਧਨ ਤੇ ਬਹਾਦਰੀ ਦੇ ਕਾਰਨਾਮਿਆਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਕੌਮ ਵਿੱਚ ਗਦਾਰ ਨਾ ਹੁੰਦੇ ਤਾਂ ਸਿੱਖ ਰਾਜ ਦਾ ਸੂਰਜ ਇੰਨੀ ਜਲਦੀ ਅਸਤ ਨਹੀ ਸੀ ਹੋਣਾ । ਉਨ੍ਹਾਂ ਦੱਸਿਆ ਕਿ ਪੁਸਤਕ ਦੀ ਲੇਖਣੀ ਲਈ ਉਨ੍ਹਾਂ ਕਈ ਖਰੜਿਆਂ , ਦਸਤਾਵੇਜ਼ਾਂ ਤੇ ਪੁਸਤਕਾਂ ਦਾ ਅਧਿਐਨ ਕੀਤਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀਆਂ ਸਚਾਈਆਂ ਨੂੰ ਬਿਆਨ ਕਰਨ ਦਾ ਯਤਨ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਲੋਕ ਹਿਤੈਸ਼ੀ ਤੇ ਇਨਸਾਫ ਪਸੰਦ ਰਾਜਾ ਸੀ ਤੇ ਉਨ੍ਹਾਂ ਦੇ 39 ਸਾਲ ਦਾ ਰਾਜ ਕਾਲ ਦੌਰਾਨ ਕਿਸੇ ਇਕ ਵੀ ਗੁਨਾਹਗਾਰ ਨੂੰ ਫਾਹੇ ਨਹੀਂ ਲਗਾਇਆ ਗਿਆ। ਪੁਸਤਕ ਦੇ ਅੰਤਲੇ ਪੰਨਿਆਂ ਵਿੱਚ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ 'ਚ ਬਖੂਬੀ ਚਿੱਤਰਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਜਲਦੀ ਇਕ ਹੋਰ ਪੁਸਤਕ ਤੇ ਕੰਮ ਸ਼ੁਰੂ ਕਰਨਗੇ ਜਿਸ ਵਿੱਚ ਮੌਜੂਦਾ ਸਿੱਖ ਸੰਘਰਸ਼ ਦੌਰਾਨ ਅਕਾਲੀ ਲੀਡਰਾਂ ਦੀਆਂ ਨਾਕਾਮੀਆਂ ਤੇ ਨਲਾਇਕੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਪੁਸਤਕ ਦਾ ਤਰਜਮਾ ਪੰਜਾਬੀ ਵਿੱਚ ਕਰਨ ਲਈ ਉਪਰਾਲਾ ਜਲਦੀ ਕੀਤਾ ਜਾਵੇਗਾ। ਅੱਜ ਦੇ ਸਮਾਗਮ ਦੌਰਾਨ ਹਲਕਾ ਜਗਰਾਓਂ ਤੇ ਵਿਧਾਇਕ ਗੁਰਦੀਪ ਸਿੰਘ ਭੈਣੀ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਮੰਤਰੀ ਲਾਲ ਸਿੰਘ, ਸੁਰਿੰਦਰ ਸਿੰਘ ਜੱਸੀ ਖੰਗੂੜਾ, ਜਸਪਾਲ ਸਿੰਘ ਖੰਗੂੜਾ , ਸੋਹਣ ਸਿੰਘ ਢੋਲਣਵਾਲ , ਹਰਨਾਮ ਦਾਸ ਜੌਹਰ , ਸੁਰਿੰਦਰ ਡਾਬਰ, ਜਸਬੀਰ ਸਿੰਘ , ਡਿੰਪਲ ਰਾਣਾ, ਇੰਦਰਜੀਤ ਸਿੰਘ ਕਾਸਾਬਾਦ, ਅਮਰਜੀਤ ਸਿੰਘ ਟਿੱਕਾ ਤੇ ਗੁਰਦੇਵ ਸਿੰਘ ਲਾਪਰਾ ਵੀ ਮੌਜੂਦ ਸਨ।

ਹਾੜੀ ਸੀਜਨ ਦੇ ਮੱਦੇ ਨਜਰ ਡੀ ਐਸ ਪੀ ਵਲੋ ਅਨਾਜ ਮੰਡੀ ਦਾ ਦੌਰਾ

ਮਾਛੀਵਾੜਾ 7 ਅਪਰੈਲ-(ਸੁਸ਼ੀਲ ਸ਼ਰਮਾ) -ਅੱਜ ਇਥੇ ਸਮਰਾਲਾ ਰੋਡ ਤੇ ਸਥਿਤ ਅਨਾਜ ਮੰਡੀ ਵਿੱਚ ਕਣਕ ਦੇ ਸੀਜਨ ਸੁਰੂ ਹੋਣ ਤੇ ਡੀ ਐਸ ਪੀ ਰਵਿੰਦਰ ਲੂੰਬਾ ਵਲੋ ਦੌਰਾ ਕੀਤਾ ਗਿਆ ਤੇ ਸਥਾਨਕ ਆੜਤੀਆ ਨਾਲ ਮੰਡੀ ਵਿੱਚ ਫਸਲ ਦੀ ਆਮਦ ਵੇਲੇ ਆਉਦੀਆ ਦਰਪੇਸ ਸਮੱਸਿਆਵਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਸੱਚਾ ਸੌਦਾ ਆੜਤੀ ਐਸੋਸੀਏਸਨ ਦੇ ਪਰਧਾਨ ਅਮਰੀਕ ਸਿੰਘ ਔਜਲਾ ਦੀ ਅਗਵਾਈ ਵਿੱਚ ਆੜਤੀਆ ਦੇ ਵਫਦ ਨੇ ਡਿਪਟੀ ਨਾਲ ਮੰਡੀ ਵਿੱਚ ਫਸਲ ਦੇ ਸੀਜਨ ਸਮੇ ਆਉਦੀਆ ਮੁਸਕਿਲਾ ਬਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ।ਪੁਲਿਸ ਅਧਿਕਾਰੀ ਨੇ ਆੜਤੀਆ ਨੂੰ ਹਰ ਤਰਾ ਦੀ ਮੱਦਦ ਦੇਣ ਦਾ ਭਰੋਸਾ ਦਿੱਤਾ ਤੇ ਚੌਵੀ ਘੰਟੇ ਪੁਲਿਸ ਪਟਰੋ¦ਿਗ ਦੀ ਡਿਉਟੀ ਲਾਉਣ ਬਾਰੇ ਵਿਸਵਾਸ ਦਿਵਾਇਆ ਤਾ ਕਿ ਅਪਰਾਧੀ ਕਿਸਮ ਦੇ ਅਨਸਰਾ ਨੂੰ ਨੱਥ ਪਾਈ ਜਾ ਸਕੇ।ਇਸ ਮੌਕੇ ਮੰਡੀ ਅਧਿਕਾਰੀਆ ਤੋ ਇਲਾਵਾ ਮਾਰਕਿਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸੇਰੀਆ-ਐਸ ਐਚ ੳ ਅਨਿਲ ਕੋਹਲੀ-ਆੜਤੀਆ ਵਿੱਚ ਪਰਧਾਨ ਅਮਰੀਕ ਸਿੰਘ ਔਜਲਾ-ਤੇਜਿੰਦਰ ਕੂੰਨਰ-ਸਕਤੀ ਅਨੰਦ-ਰੁਪਿੰਦਰ ਬੈਨੀਪਾਲ-ਨਿਰਮਲ ਨਾਗਰਾ-ਗੁਰਜੀਤ ਮਾਂਗਟ-ਅਮਰੀਕ ਕਾਹਲੋ-ਜਗਨ ਨਾਥ-ਮੁਕੰਦ ਸਿੰਘ-ਸੁਰਿੰਦਰ ਬਾਂਸਲ ਵੀ ਮੌਜੂਦ ਸਨ।

ਟਰੱਕ-ਸਫਾਰੀ ਦੀ ਸਿੱਧੀ ਟੱਕਰ ਵਿੱਚ ਇੱਕ ਦੀ ਮੌਤ ਦੋ ਸਖਤ ਜਖਮੀ

ਮਾਛੀਵਾੜਾ 7 ਅਪਰੈਲ-(ਸੁਸ਼ੀਲ ਸ਼ਰਮਾ) -ਅੱਜ ਇਥੋ ਅੱਠ ਕਿਲੋਮੀਟਰ ਦੂਰ ਸਰਹਿੰਦ ਨਹਿਰ ਕਿਨਾਰੇ ਪਿੰਡ ਪਵਾਤ ਦੇ ਪੁੱਲ ਨੇੜੇ ਇੱਕ ਸਫਾਰੀ ਗੱਡੀ ਤੇ ਟਰੱਕ ਦੇ ਭਿਆਨਕ ਹਾਦਸੇ ਵਿੱਚ ਇੱਕ ਦੀ ਮੌਤ ਤੇ ਦੋ ਗੰਭੀਰ ਜਖਮੀ ਹੋ ਗਏ।ਪੁਲਿਸ ਸੂਤਰਾ ਤ ੋਮਿਲੀ ਜਾਣਕਾਰੀ ਅਨੁਸਾਰ ਇੱਕ ਸਫਾਰੀ ਗੱਡੀ ਨੀਲੋ ਤਰਫ ਤੋ ਰੋਪੜ ਨੂੰ ਜਾ ਰਹੀ ਸੀ ਕਿ ਦੂਸਰੇ ਪਾਸੇ ਤੋ ਆ ਰਹੇ ਟਰੱਕ ਨੰ ਐਚ ਪੀ 12-1115 ਦੀ ਸਿੱਧੀ ਟੱਕਰ ਹੋ ਗਈ ਜਿਸ ਦੇ ਸਿੱਟੇ ਵਜੋ ਸਫਾਰੀ ਡਰਾਇਵਰ ਅਰਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦੇ ਨਾਲ ਦੋ ਹੋਰ ਸਵਾਰ ਅਮਰਦੀਪ ਸਿੰਘ ਤੇ ਮਨਮੋਹਣ ਸਿੰਘ ਸਖਤ ਜਖਮੀ ਹੋ ਗਏ ਜਿਹਨਾ ਨੂੰ ਰਾਹ ਗੀਰਾ ਨੇ ਸਥਾਨਕ ਹਸਪਤਾਲ ਪਹੁੰਚਾਇਆ ਜਿਥੇ ਇਹਨਾ ਦੀ ਨਾਜਕ ਹਾਲਤ ਨੂੰ ਦੇਖਦਿਆ ਲੁਧਿਆਣਾ ਦੇ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਟਰੱਕ ਡਰਾਇਵਰ ਮੌਕੇ ਤੋ ਫਰਾਰ ਹੋ ਗਿਆ।ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਬਣਦੀ ਕਾਰਵਾਈ ਅਨੁਸਾਰ ਆਈ ਪੀ ਸੀ ਦੀ ਧਾਰਾ 279-338-427-304 ਏ ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।


ਖਾਲਿਸਤਾਨ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਚੁਣੀ ਗਈ ਕਮੇਟੀ

ਫ਼ਰੀਮਾਂਟ-ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) : ਇਸ ਐਤਵਾਰ ਨੂੰ ਗੁਰਦੁਆਰਾ ਸਾਹਿਬ ਫ਼ਰੀਮਾਂਟ ਲਈ ਦੋ ਸਾਲਾਂ ਵਾਸਤੇ ਨਵੀਂ ਕਮੇਟੀ ਦਾ ਐਲਾਨ, ਸੁਪਰੀਮ ਕੌਂਸਲ ਦੇ ਸੀਨੀਅਰ ਮੈਂਬਰ ਭਾਈ ਜਸਵਿੰਦਰ ਸਿੰਘ ਜੰਡੀ ਨੇ ਕੀਤਾ। ਇਥੇ ਇਹ ਯਾਦ ਕਰਵਾਇਆ ਜਾਂਦਾ ਹੈ ਕਿ ਪਿਛਲੇ ਮਹੀਨੇ ਸਾਧ ਸੰਗਤ ਨੇ ਸੁਪਰੀਮ ਕਾਉਂਸਲ ਦੀ ਚੋਣ ਵੋਟਾਂ ਦੁਆਰਾ ਕੀਤੀ ਸੀ ਜਿਸ ਵਿਚ ਭਾਈ ਜਸਵਿੰਦਰ ਸਿੰਘ ਜੰਡੀ, ਭਾਈ ਹਰਜੋਤ ਸਿੰਘ ਖ਼ਾਲਸਾ, ਭਾਈ ਨਿਰਮਲ ਸਿੰਘ ਖ਼ਾਲਸਾ, ਭਾਈ ਗੁਰਪਾਲ ਸਿੰਘ ਹੰਸਰਾ ਤੇ ਭਾਈ ਦਵਿੰਦਰ ਸਿੰਘ ਚਾਨਾ ਚੁਣੇ ਗਏ ਸਨ ਤੇ ਹੁਣ ਸੁਪਰੀਮ ਕੌਂਸਲ ਨੇ ਸੰਗਤ ਰਾਹੀਂ ਦਿੱਤੇ ਆਪਣੇ ਅਖ਼ਤਿਆਰ ਵਰਤਦਿਆਂ ਸੰਗਤ ਵਿਚੋਂ ਕਮੇਟੀ ਦੀ ਚੋਣ ਕੀਤੀ ਹੈ ਜੋ ਦੋ ਸਾਲ ਵਾਸਤੇ ਸੇਵਾ ਕਰੇਗੀ । ਕਮੇਟੀ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ :
ਮੁੱਖ ਸੇਵਾਦਾਰ : ਦਵਿੰਦਰ ਸਿੰਘ ਢਿੱਲੋਂ
ਉਪ ਮੁਖ ਸੇਵਾਦਾਰ : ਪਰਿਤਪਾਲ ਸਿੰਘ
ਮੀਤ ਪ੍ਰਧਾਨ : ਹਰਦੇਵ ਸਿੰਘ ਭਲਵਾਨ
ਖਜਾਨਚੀ : ਜਸਵਿੰਦਰ ਸਿੰਘ ਗਿੱਲ
ਮੀਤ ਖਜਾਨਚੀ : ਗੁਰਜੀਤ ਸਿੰਘ ਬਰਾੜ
ਜਨਰਲ ਸਕੱਤਰ : ਨਿਰਪਾਲ ਸਿੰਘ ਮੁਸ਼ਿਆਨਾ
ਮੀਤ ਸਕੱਤਰ : ਜਤਿੰਦਰਪਾਲ ਕੌਰ ਸ਼ਾਹੀ
ਸਟੇਜ ਸਕੱਤਰ : ਗੁਰਿੰਦਰ ਸਿੰਘ ਸਿੱਧੂ
ਮੀਤ ਸਕੱਤਰ : ਬਲਬੀਰ ਸਿੰਘ ਗਾਖਲ
ਮੀਤ ਸਕੱਤਰ : ਅਮਰਜੀਤ ਸਿੰਘ ਸਰਕਾਰੀਆ
ਮੈਂਬਰ : ਗੁਰਮੀਤ ਕੌਰ ਛੀਨਾ
ਮੈਂਬਰ : ਕੁਲਵੰਤ ਸਿੰਘ ਖੈਰਾ
ਮੈਂਬਰ : ਤਜਿੰਦਰ ਸਿੰਘ ਧਾਮੀ
ਮੈਂਬਰ : ਬਿੱਕਰ ਸਿੰਘ ਬਰਾੜ

ਛੱਤੀਸਗੜ੍ਹ 'ਚ ਨਕਸਲੀ ਨੇ 83 ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ

ਰਾਏਪੁਰ, 6 ਅਪ੍ਰੈਲ - ਸੁਰੱਖਿਆ ਬਲਾਂ 'ਤੇ ਹੁਣ ਤੱਕ ਦੇ ਸਭ ਤੋਂ ਵੱਡੇ ਖਤਰਨਾਕ ਹਮਲੇ ਵਿਚ ਅੱਜ ਨਕਸਲਵਾਦੀਆਂ ਨੇ ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ਦੇ ਸੰਘਣੇ ਜੰਗਲਾਂ ਵਿਚ ਘਾਤ ਲਗਾ ਕੇ 83 ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 6 ਨੂੰ ਜ਼ਖ਼ਮੀ ਕਰ ਦਿੱਤਾ। ਨਕਸਲਵਾਦੀਆਂ ਦੇ ਗੜ੍ਹ ਮੰਨੇ ਜਾਣ ਵਾਲੇ ਦੰਤੇਵਾੜਾ ਜ਼ਿਲ੍ਹੇ ਦੇ ਮੁਕਰਾਨਾ ਦੇ ਸੰਘਣੇ ਜੰਗਲਾਂ ਵਿਚ ਅੱਜ ਸਵੇਰੇ ਛੇ ਤੋਂ ਸੱਤ ਵਜੇ ਦੇ ਵਿਚਾਲੇ ਨਕਸਲਵਾਦੀਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ 'ਗਰੀਨ ਹੰਟ' ਦੇ ਤਹਿਤ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ 62ਵੀਂ ਬਟਾਲੀਅਨ ਦੇ 80 ਜਵਾਨ ਅਤੇ ਸੂਬੇ ਦੀ ਪੁਲਿਸ ਦੀਆਂ ਸਾਂਝੀਆਂ ਟੀਮਾਂ ਜਦੋਂ ਫੌਜੀ ਕਾਰਵਾਈ ਲਈ ਰਸਤੇ ਨੂੰ ਸਾਫ਼ ਕਰਕੇ ਪਰਤ ਰਹੀਆਂ ਸਨ ਉਦੋਂ ਇਹ ਭਿਆਨਕ ਹਮਲਾ ਹੋਇਆ। ਦੰਤੇਵਾੜਾ ਪੁਲਿਸ ਸੁਪਰਡੈਂਟ ਅਮਰੇਸ਼ ਮਿਸ਼ਰ ਨੇ ਦੱਸਿਆ ਕਿ ਸੀ ਆਰ ਪੀ ਐਫ ਦੇ 72 ਜਵਾਨ ਅਤੇ ਜ਼ਿਲ੍ਹਾ ਪੁਲਿਸ ਦਾ ਇਕ ਹੈਡ ਕਾਂਸਟੇਬਲ ਨਕਸਲੀ ਹਮਲੇ ਵਿਚ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਨਕਸਲਵਾਦੀਆਂ ਨੇ ਪਹਿਲਾਂ ਜ਼ਿਲ੍ਹੇ ਦੇ ਚਿੰਤਲਨਾਰ ਤਾਰਮੇਟਲਾ ਪਿੰਡ ਦੇ ਨੇੜੇ ਸੀ ਆਰ ਪੀ ਐਫ ਦੇ ਜਵਾਨਾਂ ਨੂੰ ਲਿਜਾ ਰਹੇ ਇਕ ਵਾਹਨ ਨੂੰ ਧਮਾਕੇ ਨਾਲ ਉਡਾ ਦਿੱਤਾ। ਧਮਾਕੇ ਤੋਂ ਤੁਰੰਤ ਬਾਅਦ ਸੀ ਆਰ ਪੀ ਐਫ ਦੇ ਜਵਾਨਾਂ ਅਤੇ ਕੁੱਝ ਹੋਰ ਸੁਰੱਖਿਆ ਬਲਾਂ ਨੇ ਜਦੋਂ ਨਕਸਲਵਾਦੀਆਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤਾਂ ਨੇੜਲੀ ਪਹਾੜੀ ਤੋਂ ਨਕਸਲੀਆਂ ਨੇ ਉਨ੍ਹਾਂ 'ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮਿਸ਼ਰ ਨੇ ਦੱਸਿਆ ਕਿ ਸੀ ਆਰ ਪੀ ਐਫ ਦੀ ਟੀਮ ਤਲਾਸ਼ੀ ਮੁਹਿੰਮ ਅਤੇ ਇਲਾਕੇ ਨੂੰ ਨਕਸਲੀਆਂ ਤੋਂ ਮੁਕਤ ਕਰਵਾਉਣ ਦੀ ਮੁਹਿੰਮ ਦੇ ਤਹਿਤ ਪਿਛਲੇ ਤਿੰਨ ਦਿਨ ਤੋਂ ਤਾਰਮੇਟਲਾ ਦੇ ਜੰਗਲਾਂ ਵਿਚ ਡੇਰਾ ਜਮਾਈ ਬੈਠੀ ਸੀ। ਇਸ ਹਮਲੇ ਤੋਂ ਚਿੰਤਤ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਫੋਨ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਦੋਵਾਂ ਆਗੂਆਂ ਨੇ ਹਮਲੇ 'ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਸੁਰੱਖਿਆ ਜਵਾਨਾਂ ਦੇ ਮਾਰੇ ਜਾਣ 'ਤੇ ਦੁੱਖ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਇਸ ਨੂੰ ਇਕ ਬੇਹੱਦ ਦੁਖਦਾਈ ਹਾਦਸਾ ਦੱਸਿਆ, ਜਦੋਂ ਕਿ ਚਿਦੰਬਰਮ ਨੇ ਕਿਹਾ ਕਿ ਇਸ ਹਮਲੇ ਤੋਂ ਮਾਓਵਾਦੀਆਂ ਦੀ ਜ਼ਾਲਮ ਅਤੇ ਅਣਮਨੁੱਖੀ ਮਾਨਸਿਕਤਾ ਦਾ ਪਤਾ ਚਲਦਾ ਹੈ। ਇੰਨੀ ਵੱਡੀ ਗਿਣਤੀ ਵਿਚ ਜਵਾਨਾਂ ਦੇ ਮਾਰੇ ਜਾਣ ਤੋਂ ਦੁਖੀ ਚਿਦੰਬਰਮ ਨੇ ਕਿਹਾ ਕਿ ਸਾਂਝੀ ਮੁਹਿੰਮ ਕੋਈ ਨਾ ਕੋਈ ਬਹੁਤ ਵੱਡੀ ਗੜਬੜ ਹੋਈ ਹੈ ਅਤੇ ਅਜਿਹਾ ਲਗਦਾ ਹੈ ਕਿ ਸੁਰੱਖਿਆ ਬਲ ਦੇ ਜਵਾਨ ਮਾਓਵਾਦੀਆਂ ਦੇ ਜਾਲ ਵਿਚ ਫਸ ਗਏ ਸਨ।

ਸ਼੍ਰੋਮਣੀ ਕਮੇਟੀ 'ਤੇ ਨਿੱਜੀ ਅਦਾਰੇ ਨੂੰ ਸਸਤੇ ਭਾਅ ਜ਼ਮੀਨ ਦੇਣ ਦਾ ਦੋਸ਼

ਅੰਮ੍ਰਿਤਸਰ, 6 ਅਪ੍ਰੈਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ. ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਵਲੋਂ ਮੀਰੀ-ਪੀਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਸ਼ਾਹਬਾਦ ਮਾਰਕੰਡਾ ਕੁਰਕਸ਼ੇਤਰ (ਹਰਿਆਣਾ) ਦੀ ਪੰਜ ਏਕੜ ਜ਼ਮੀਨ ਇਕ ਕਰੋੜ 75 ਲੱਖ ਦੀ ਖਰੀਦ ਕੇ 11 ਹਜ਼ਾਰ ਰੁਪਏ ਸਾਲਾਨਾ ਪਟੇ 'ਤੇ ਦੇ ਦਿੱਤੀ, ਜਿਸ ਬਾਰੇ ਗੁ. ਜੁਡੀਸ਼ੀਅਲ ਕਮਿਸ਼ਨ ਕੋਲ ਸ. ਪ੍ਰਕਾਸ਼ ਸਿੰਘ ਬਾਦਲ, ਗੁਰਦੇਵ ਸਿੰਘ ਮੱਤੇਵਾਲ ਅਤੇ ਹੋਰ ਟਰੱਸਟ ਮੈਂਬਰਾਂ 'ਤੇ ਕੇਸ ਦਾਇਰ ਕੀਤਾ ਗਿਆ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਦਰਬਾਰ ਸਾਹਿਬ ਦੇ ਮੈਨੇਜਰ ਅਤੇ ਸਕੱਤਰਾਂ ਨੂੰ ਵੀ ਪਾਰਟੀ ਬਣਾਇਆ ਗਿਆ ਹੈ। ਜੇਕਰ ਇਥੋਂ ਜਲਦੀ ਕੇਸਾਂ ਦਾ ਨਿਪਟਾਰਾ ਨਾ ਹੋਇਆ ਤਾਂ ਉਹ ਹਾਈਕੋਰਟ ਵਿਚ ਜਾਣਗੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਰਘਬੀਰ ਸਿੰਘ ਰਾਜਾਸਾਂਸੀ ਨੇ ਅੱਜ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਅਦਾਲਤ ਵਿਚ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਦੀ ਗੋਲਕ ਵਿਚੋਂ ਇਕ ਕਰੋੜ 75 ਲੱਖ ਰੁਪਏ ਦੀ ਪੰਜ ਏਕੜ ਜ਼ਮੀਨ ਖਰੀਦ ਕੇ ਸਿਰਫ਼ 11 ਹਜ਼ਾਰ ਰੁਪਏ ਸਾਲਾਨਾ ਕਿਰਾਏ 'ਤੇ ਕਿਸੀ ਨਿੱਜੀ ਅਦਾਰੇ ਨੂੰ ਦੇਣ 'ਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਐਡਵੋਕੇਟ ਜਨਰਲ ਸ. ਹਰਦੇਵ ਸਿੰਘ ਮੱਦੇਵਾਲ ਤੋਂ ਇਲਾਵਾ ਬੀਬੀ ਜਗੀਰ ਕੌਰ, ਰਘੁਜੀਤ ਸਿੰਘ ਵਿਰਕ, ਬਲਦੇਵ ਸਿੰਘ ਕਿਆਮਪੁਰ ਅਤੇ ਹੋਰਨਾਂ ਖਿਲਾਫ਼ ਮਾਮਲਾ ਦਾਇਰ ਕੀਤਾ ਹੈ। ਰਘਬੀਰ ਸਿੰਘ ਨੇ ਗੁ. ਜੁਡੀਸ਼ੀਅਲ ਕਮਿਸ਼ਨ ਕੋਲ ਪਟੀਸ਼ਨ ਸੈਕਸ਼ਨ 142 ਸਿੱਖ ਗੁਰਦੁਆਰਾ ਐਕਟ 1925 ਐਪਲੀਕੇਟ 6 ਨਿਯਮ 17 ਸੀ.ਪੀ.ਸੀ. ਸੈਕਸ਼ਨ 157, ਸੀ.ਪੀ.ਸੀ. ਆਰਡਰ ਇਕ ਨਿਯਮ 10 ਅਧੀਨ ਪਟੀਸ਼ਨ ਦਾਇਰ ਕੀਤੀ,ਜਿਹੜੀ ਕਮਿਸ਼ਨ ਨੇ ਦਰਜ ਕਰਕੇ ਅਗਲੀ ਮਿਤੀ 4 ਮਈ 2010 'ਤੇ ਪਾ ਦਿੱਤੀ। ਗੁ. ਜੁਡੀਸ਼ੀਅਲ ਕਮਿਸ਼ਨ ਵਿਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਸ. ਰਘਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਗੁਰੂ ਦੀ ਗੋਲਕ ਵਿਚੋਂ ਇਕ ਕਰੋੜ 75 ਲੱਖ ਰੁਪਏ ਦੀ ਪੰਜ ਏਕੜ ਜ਼ਮੀਨ ਸ਼ਾਹਬਾਦਮਾਰਕੰਡਾ ਵਿਖੇ ਖਰੀਦੀ ਸੀ। ਇਹ ਜ਼ੀਮਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਇਕ ਨਿੱਜੀ ਸੰਸਥਾ ਮੀਰੀ ਪੀਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਨੂੰ ਸਿਰਫ਼ 11 ਹਜ਼ਾਰ ਰੁਪਏ ਸਾਲਾਨਾ ਪਟੇ 'ਤੇ 99 ਸਾਲਾਂ ਲਈ ਲਿਖ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਥੇ ਹੀ ਬੱਸ ਨਹੀਂ ਸੰਗਤਾਂ ਵਲੋਂ ਚੜ੍ਹਾਈ ਮਾਇਆ ਜੋ ਗੁਰੂ ਦੀ ਗੋਲਕ ਵਿਚੋਂ ਪੰਜ ਕਰੋੜ ਸਾਲਾਨਾ ਇਸ ਨਿੱਜੀ ਟਰੱਸਟ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਦੀ ਐਕਟ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਕਈ ਵਾਰ ਆਡਿਟ ਵਾਲਿਆਂ ਨੇ ਇਸ 'ਤੇ ਇਤਰਾਜ਼ ਕੀਤਾ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਡਿਟ ਦੀ ਕੋਈ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਮੈਨੂੰ ਸ. ਬਾਦਲ ਕਹਿੰਦੇ ਸਨ ਕਿ ਇਸ ਜ਼ਮੀਨ 'ਤੇ ਕਰੋੜਾਂ ਰੁਪਏ ਕਰਜ਼ਾ ਲੈਣ ਲਈ ਦਸਤਖ਼ਤ ਕਰ ਦਿਓ, ਮੇਰੇ ਨਾ ਮੰਨਣ 'ਤੇ ਮੈਥੋਂ ਸਕੱਤਰੀ ਵਾਪਸ ਲੈ ਲਈ ਗਈ। ਰਘਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਵਿਚ ਵੀ ਕੇਸ ਦਾਇਰ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਹਾਈਕੋਰਟ ਜਾਣਗੇ। ਅੱਜ ਪਟੀਸ਼ਨ ਸ. ਪ੍ਰਕਾਸ਼ ਸਿੰਘ ਬਾਦਲ ਬੀਬੀ ਜਗੀਰ ਕੌਰ, ਰਘੁਜੀਤ ਸਿੰਘ ਵਿਰਕ ਅਤੇ ਬਾਕੀ 8 ਮੈਂਬਰ ਜਿੰਨਾਂ ਵਿਚੋਂ 7 ਡਾਕਟਰ ਹਨ।

ਯੂ.ਏ.ਈ ਦੀ ਕਾਨੂੰਨ ਦੀ ਮਾਰ ਹੇਠ ਆਏ ਪੰਜਾਬੀ ਨੌਜਵਾਨਾਂ ਦੀ ਹਿਫਾਜਿ਼ਤ ਕਰਨ ਲਈ ਸਰਨਾ, ਕੈਪਟਨ ਅਮਰਿੰਦਰ ਅਤੇ ਸੁਖਬੀਰ ਬਾਦਲ ਚੁੱਪ ਕਿਉਂ? :- ਮਾਨ

ਚੰਡੀਗੜ੍ਹ, 06 ਅਪ੍ਰੈਲ :- ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਹੈ ਕਿ ਸ: ਪਰਮਜੀਤ ਸਿੰਘ ਸਰਨਾ, ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੀ ਸੁਖਬੀਰ ਸਿੰਘ ਬਾਦਲ ਤਿੰਨਾਂ ਦੇ ਡੁੱਬਈ ਦੀ ਹਕੂਮਤ ਨਾਲ ਚੰਗੇ ਸੰਬੰਧ ਹਨ। ਇਨ੍ਹਾ ਤਿੰਨਾਂ ਦੇ ਉੱਥੇ ਵੱਡੇ ਵੱਡੇ ਵਪਾਰਿਕ ਕਾਰੋਬਾਰ ਹਨ ਅਤੇ ਇਨ੍ਹਾ ਤਿੰਨਾਂ ਨੇ ਗਲਤ ਢੰਗਾਂ ਨਾਲ ਬਣਾਈਆਂ ਦੌਲਤਾਂ ਨੂੰ ਡੁੱਬਈ ਦੇ ਕਾਰੋਬਾਰਾਂ ਵਿੱਚ ਲਾਇਆ ਹੋਇਆ ਹੈ ਅਤੇ ਤਿੰਨੇ ਇਸ ਲਈ ਵਾਰ ਵਾਰ ਡੁੱਬਈ ਅਤੇ ਸਵਿਟਜ਼ਰਲੈਡ ਦੇ ਦੌਰਿਆਂ ਉੱਤੇ ਅਕਸਰ ਹੀ ਜਾਂਦੇ ਰਹਿੰਦੇ ਹਨ। ਜਦੋਂ ਹੁਣ 17 ਨੌਜਵਾਨਾਂ ਦੀਆਂ ਜਾਨਾਂ ਸ਼ਰੀਅਤ ਕਾਨੂੰਨ ਦੇ ਖਤਰੇ ਵਿੱਚ ਹਨ ਤਾਂ ਹੁਣ ਪੰਜਾਬ ਅਤੇ ਸਿੱਖ ਕੌਮ ਦੇ ਆਪਣੇ ਆਪ ਨੂੰ ਆਗੂ ਕਹਿਲਾਉਣ ਵਾਲੇ ਇਹ ਲੋਕ ਆਪਣੀਆਂ ਇਖਲਾਕੀ ਜਿ਼ੰਮੇਵਾਰੀਆਂ ਪੂਰਨ ਕਰਨ ਤੋਂ ਕਿਉਂ ਭੱਜ ਰਹੇ ਹਨ?
ਇਹ ਵਿਚਾਰ ਅੱਜ ਇੱਥੇ ਸ:ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋਂ ਸ: ਪਰਮਜੀਤ ਸਿੰਘ ਸਰਨਾ, ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੀ ਸੁਖਬੀਰ ਬਾਦਲ ਨੂੰ ਜਨਤਕ ਤੌਰ ਤੇ ਸਵਾਲ ਕਰਦੇ ਹੋਏ ਅਤਿ ਸੰਜੀਦਾ ਰੂਪ ਵਿੱਚ ਉਠਾਏ। ਉਨ੍ਹਾ ਕਿਹਾ ਕਿ ਇਹ ਆਗੂ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਦਿਖਾਵੇ ਤੌਰ ਤੇ ਤਾਂ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ ਜਿਵੇਂ ਇਨ੍ਹਾ ਨੂੰ ਸਿੱਖ ਕੌਮ ਅਤੇ ਪੰਜਾਬ ਦੀ ਬਹੁਤ ਚਿੰਤਾ ਹੋਵੇ ਪਰ ਅਸਲੀਅਤ ਵਿੱਚ ਇਨ੍ਹਾ ਦੇ ਅਮਲ ਹੁਣ ਤੱਕ ਗੈਰ ਜਿ਼ੰਮੇਵਾਰਾਨਾ ਹੀ ਰਹੇ ਹਨ। ਉਨ੍ਹਾ ਕਿਹਾ ਕਿ ਦੋਸਤ ਦੁਸ਼ਮਣ ਦੀ ਪਹਿਚਾਣ ਤਾਂ ਔਖੀ ਘੜੀ ਵਿੱਚ ਹੀ ਹੁੰਦੀ ਹੈ। ਹੁਣ ਜਦੋਂ ਸ਼ਰੀਅਤ ਕਾਨੂੰਨ ਰਾਹੀਂ ਯੂ ਏ ਈ ਵਿੱਚ 17 ਪੰਜਾਬੀ ਨੌਜਵਾਨਾਂ ਨੂੰ ਫਾਂਸੀ ਦੇ ਫੰਦੇ ਤੱਕ ਲੈ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਇਨ੍ਹਾ ਤਿੰਨਾਂ ਦੇ ਉਨ੍ਹਾ ਮੁਸਲਿਮ ਮੁਲਕਾਂ ਨਾਲ ਬਣੇ ਅੰਦਰੂਨੀ ਸੰਬੰਧਾਂ ਦਾ ਫਾਇਦਾ ਕਿਉਂ ਨਹੀਂ ਉਠਾਇਆ ਜਾ ਰਿਹਾ ਅਤੇ ਉਨ੍ਹਾ ਮੁਲਕਾਂ ਦੇ ਮੁਖੀਆਂ ਤੱਕ ਪਹੁੰਚ ਕਰਕੇ ਕਾਨੂੰਨੀ ਤੌਰ ਤੇ ਅਤੇ ਇਖਲਾਕੀ ਤੌਰ ਤੇ ਫਾਂਸੀ ਦੀਆਂ ਸਜ਼ਾਵਾਂ ਰੱਦ ਕਰਵਾਉਣ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ। ਜਦੋਂ ਕਿ ਸਮੁੱਚੀ ਦੁਨੀਆ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ 14 ਅਪ੍ਰੈਲ ਨੂੰ ਉਨ੍ਹਾ ਦੀ ਜਿ਼ੰਦਗੀ-ਮੌਤ ਦੇ ਫੈਸਲੇ ਦੀ ਘੜੀ ਹੈ। ਅਜਿਹੇ ਸਮੇ ਵੀ ਇਨ੍ਹਾ ਲੋਕਾਂ ਵੱਲੋ ਸਿਆਸੀ ਸਵਾਰਥਾ ਨੂੰ ਮੁੱਖ ਰੱਖਕੇ ਕੀਤੀ ਜਾ ਰਹੀ ਫੌਕੀ ਬਿਆਨਬਾਜ਼ੀ ਦੀ ਕੀ ਤੁੱਕ ਰਹਿ ਜਾਂਦੀ ਹੈ। ਸ: ਮਾਨ ਨੇ ਕਿਹਾ ਕਿ ਜੇਕਰ ਸਿੱਖ ਕੌਮ ਦੇ ਨਾਮ ਦੀ ਵਰਤੋਂ ਕਰਨ ਵਾਲੇ ਇਹ ਅਖੌਤੀ ਆਗੂ ਵਾਕਿਆ ਹੀ 17 ਨੌਜਵਾਨਾਂ ਨੂੰ ਫਾਂਸੀ ਤੋਂ ਜਾਂ ਸ਼ਰੀਅਤ ਕਾਨੂੰਨ ਦੀ ਮਾਰ ਤੋਂ ਬਚਾਉਣਾ ਚਾਹੁੰਦੇ ਹਨ ਤਾਂ ਉਹ ਜਿੱਥੇ ਆਪਣੇ ਵਪਾਰਾਂ ਅਤੇ ਮੁਸਲਿਮ ਦੋਸਤਾਂ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਡੁੱਬਈ ਹਰ ਪੰਦਰੇ ਦਿਨੀਂ ਭੱਜੇ ਜਾਂਦੇ ਹਨ, ਹੁਣ ਉਹ ਤਿੰਨੇ ਤੁਰੰਤ ਉੱਥੇ ਜਾਣ ਅਤੇ ਆਪਣੇ ਸੰਬੰਧਾਂ ਅਤੇ ਪਹੁੰਚ ਰਾਹੀਂ ਉਨ੍ਹਾ ਨੌਜਵਾਨਾਂ ਦੀ ਹਿਫਾਜਿ਼ਤ ਕਰਨ ਦੇ ਕੌਮੀ ਫਰਜ਼ ਪੂਰੇ ਕਰਨ।

ਸ੍ਰੋਮਣੀ ਕਮੇਟੀ ਲਈ ਚੁਣੇ ਜਾਣ ਵਾਲਾ ਹਰ ਮੈਬਰ ਅਮਲੀ ਤੌਰ ਤੇ ਗੁਰਸਿੱਖੀ ਜੀਵਨ ਵਾਲਾ ਹੋਵੇ :- ਟਿਵਾਣਾ

ਫਤਿਹਗੜ੍ਹ ਸਾਹਿਬ, 06 ਅਪ੍ਰੈਲ :- ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਦਾਰਾ ਜਨ ਜਾਗ੍ਰਿਤੀ ਵੱਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਰਹੀਆਂ ਆਮ ਚੋਣਾਂ ਲਈ “ਉਮੀਦਵਾਰ” ਕਿਹੋ ਜਿਹੇ ਹੋਣ ਜਾਂ ਹੋਵੇ ਸੰਬੰਧੀ ਉਸਾਰੂ ਬਹਿਸ ਛੇੜਣ ਦਾ ਭਰਪੂਰ ਸਵਾਗਤ ਕਰਦੇ ਹੋਏ ਕਿਹਾ ਕਿ ਪ੍ਰੈਸ ਦੀ ਨਿਰਪੱਖਤਾ ਅਤੇ ਸੰਜੀਦਗੀ ਇਸ ਗੱਲ ਦੀ ਸਖਤ ਮੰਗ ਕਰਦੀ ਹੈ ਕਿ ਪੰਜਾਬ ਅਤੇ ਸਿੱਖ ਕੌਮ ਦੀ ਜਰਖੇਜ਼ ਧਰਤੀ ਉੱਤੇ ਪ੍ਰਕਾਸਿ਼ਤ ਹੋਣ ਵਾਲੇ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਦੇ ਅਖਬਾਰ ਇੱਥੋ ਦੇ ਸਮਾਜਿਕ ਮਾਹੌਲ ਨੂੰ ਮਨੁੱਖਤਾ ਪੱਖੀ ਬਿਹਤਰ ਬਣਾਉਣ ਲਈ ਆਪਣੀਆਂ ਸਮਾਜਿਕ ਜਿ਼ੰਮੇਵਾਰੀਆਂ ਨੂੰ ਸਮੇਂ ਸਮੇਂ ਨਾਲ ਪੂਰਨ ਕਰਦੇ ਰਹਿਣ। ਜੇਕਰ ਕਿਸੇ ਸਮੇਂ ਕਿਸੇ ਮੁਤੱਸਵੀ ਸੋਚ ਦੀ ਮਾਲਕ ਜਮਾਤ ਜਾਂ ਆਗੂ ਵੱਲੋਂ ਇੱਥੋ ਦੇ ਮਾਹੌਲ ਨੂੰ ਸ਼ਾਜਿਸੀ ਢੰਗਾਂ ਰਾਹੀਂ ਗੰਧਲਾ ਕਰਨ ਦੀ ਕੌਸਿ਼ਸ ਕੀਤੀ ਜਾਂਦੀ ਹੈ ਤਾਂ ਪ੍ਰੈਸ ਦਾ ਇਹ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਉਸੇ ਸਮੇਂ ਸੁਚੇਤ ਵੀ ਕਰੇ ਅਤੇ ਆਪਣੀ ਕਲਮ ਦੀ ਤਾਕਤ ਰਾਹੀਂ ਉਸਾਰੂ ਰਾਏ ਬਣਾਉਣ ਵਿੱਚ ਯੋਗਦਾਨ ਵੀ ਪਾਵੇ। ਜੇਕਰ ਜਨ ਜਾਗ੍ਰਿਤੀ ਅਦਾਰੇ ਨੇ ਪਹਿਲੇ ਕਾਲੀਆਂ ਸੂਚੀਆਂ ਸੰਬੰਧੀ ਅਤੇ ਹੁਣ ਐਸ ਜੀ ਪੀ ਸੀ ਦੇ ਉਮੀਦਵਾਰਾਂ ਸੰਬੰਧੀ ਚੰਗੀ ਭਾਵਨਾ ਲੈ ਕੇ ਬਹਿਸ ਛੇੜੀ ਹੈ ਤਾਂ ਇਸਦੇ ਨਤੀਜੇ ਅੱਛੇ ਨਿਕਲਣ ਤੋਂ ਕੋਈ ਨਹੀਂ ਰੋਕ ਸਕਦਾ। ਇਸੇ ਤਰ੍ਹਾ ਬਾਕੀ ਦੀ ਪ੍ਰੈਸ ਨਾਲ ਸੰਬੰਧਿਤ ਅਦਾਰਿਆਂ ਨੂੰ ਵੀ ਸਮੇ ਸਮੇ ਨਾਲ ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਿਤ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਲੈ ਕੇ ਉਸਾਰੂ ਦਿਸ਼ਾ ਵੱਲ ਕਲਮ ਦੀ ਵਰਤੋਂ ਕਰਨੀ ਬਣਦੀ ਹੈ। ਜਦੋਂ ਇੱਥੋ ਦੀ ਪ੍ਰੈਸ ਪੀਲੀ ਪੱਤਰਕਾਰੀ ਨੂੰ ਅਲਵਿਦਾ ਕਹਿ ਕੇ ਆਪਣੀਆਂ ਜਿ਼ੰਮੇਵਾਰੀਆਂ ਨਿਭਾਉਣ ਲੱਗ ਪਵੇਗੀ ਤਾਂ ਗੁਰੂਆਂ, ਪੀਰਾ, ਫਕੀਰਾਂ ਅਤੇ ਦਰਵੇਸ਼ਾਂ ਦੀ ਇਸ ਪਵਿੱਤਰ ਧਰਤੀ ਉੱਤੇ ਖੁਦ ਬ ਖੁਦ ਸਵਰਗ ਜੈਸਾ ਮਾਹੌਲ ਬਣ ਜਾਵੇਗਾ। ਇਸ ਲਈ ਇਸ ਦਿਸ਼ਾ ਵੱਲ ਚੱਲਣ ਲਈ ਇੱਥੋ ਦੇ ਅਦਾਰਿਆਂ ਨੂੰ ਹੁਣ ਦੇਰੀ ਨਹੀਂ ਕਰਨੀ ਚਾਹੀਦੀ। ਜਿਸਦਾ ਹਰ ਪੰਜਾਬ ਨਿਵਾਸੀ ਸਵਾਗਤ ਕਰੇਗਾ। ਜਦੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸਿਆਸਤ ਉੱਤੇ ਕਾਬਿਜ਼ ਸਿੱਖ ਲੀਡਰਸਿ਼ਪ ਇਨ੍ਹਾ ਧਾਰਮਿਕ ਅਤੇ ਰਾਜਸੀ ਸੰਸਥਾਵਾਂ ਦੀ ਸ਼ਕਤੀ ਦੀ ਦੁਰਵਰਤੋਂ ਕਰਕੇ ਸਿੱਖ ਕੌਮ ਦੀ ਧਾਰਮਿਕ ਸੰਸਥਾ ਨੂੰ ਨਿਰੰਤਰ ਬਦਨਾਮ ਕਰਨ ਅਤੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਉੱਤੇ ਹੇਠੀ ਕਰਾਉਣ ਵਿੱਚ ਲੱਗੀ ਹੋਈ ਹੈ। ਸਾਨੂੰ ਇਸ ਗੱਲ ਨੂੰ ਪ੍ਰਵਾਨ ਕਰਨ ਵਿੱਚ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਵਿੱਚ ਜਿਹੋ ਜਿਹੇ ਮੈਬਰ ਚੁਣ ਕੇ ਜਾਣੇ ਚਾਹੀਦੇ ਹਨ, ਉਹੋ ਜਿਹੇ ਮੈਬਰ ਚੁਣਨ ਦਾ ਮਾਹੌਲ ਸਾਡੀ ਬੀਤੇ ਸਮੇ ਅਤੇ ਅਜੋਕੇ ਸਮੇ ਦੀ ਸਿੱਖ ਲੀਡਰਸਿ਼ਪ ਨੇ ਇਸ ਲਈ ਨਹੀਂ ਬਣਨ ਦਿੱਤਾ ਕਿਉਂਕਿ ਸਾਡੀ ਇਸ ਲੀਡਰਸਿ਼ਪ ਵਿੱਚ ਧਰਮੀ ਅਤੇ ਇਖਲਾਕੀ ਗੁਣਾਂ ਦੀ ਬਹੁਤ ਵੱਡੀ ਘਾਟ ਰਹੀ ਹੈ। ਇਸ ਲੀਡਰਸਿ਼ਪ ਦਾ ਮਕਸਦ ਇਸ ਧਾਰਮਿਕ ਸੰਸਥਾ ਵਿੱਚ ਅਜਿਹੇ ਅਨਪੜ, ਪਿੱਛਲਗ, ਗੈਰ ਇਖਲਾਕੀ, ਧਰਮ ਦੀ ਕੋਈ ਵਾਕਫੀਅਤ ਨਾ ਰੱਖਣ ਵਾਲੇ ਲੋਕਾਂ ਦਾ ਹਜ਼ੂਮ ਇਕੱਠਾ ਕਰਨ ਦੀ ਰਹੀ ਹੈ, ਜੋ ਬਾਹਰੀ ਰੂਪ ਵਿੱਚ ਵੇਖਣ ਤੋਂ ਦੁਨੀਆ ਨੂੰ ਗੁਰਸਿੱਖ ਜਾਪਣ, ਪਰ ਅਮਲੀ ਰੂਪ ਵਿੱਚ ਸ: ਬਾਦਲ ਅਤੇ ਮਰਹੂਮ ਜਥੇ: ਟੌਹੜਾ ਦੇ ਜੀ ਹਜ਼ੂਰੀਏ ਬਣ ਕੇ ਵਿਚਰਣ ਦੇ ਆਦੀ ਹੋਣ। ਅਜਿਹੇ ਚੁਣੇ ਜਾਣ ਵਾਲੇ ਮੈਬਰਾਂ ਅਤੇ ਜ਼ੀ ਹਜੂਰੀਆ ਨੂੰ ਜਿਤਾਉਣ ਲਈ ਸ: ਬਾਦਲ ਅਤੇ ਸ: ਟੌਹੜਾ ਨੇ ਹਮੇਸ਼ ਗੁਰੂ ਦੀ ਗੋਲਕ ਅਤੇ ਪੰਜਾਬ ਸਰਕਾਰ ਦੇ ਖਜ਼ਾਨੇ ਅਤੇ ਦੋਵਾਂ ਸੰਸਥਾਵਾਂ ਦੀਆਂ ਸ਼ਕਤੀਆਂ ਦੀ ਨਿਰੰਤਰ ਦੁਰਵਰਤੋਂ ਹੀ ਨਹੀਂ ਕਰਦੇ ਆ ਰਹੇ ਬਲਕਿ ਸਭ ਇਖਲਾਕੀ, ਧਾਰਮਿਕ, ਇਨਸਾਨੀ ਉੱਚ ਕਦਰਾਂ ਕੀਮਤਾਂ ਅਤੇ ਰਵਾਇਤਾਂ ਨੂੰ ਕੁਚਲ ਕੇ, ਇਨ੍ਹਾ ਉੱਚੀਆਂ ਸੁੱਚੀਆਂ ਚੋਣਾਂ ਵਿੱਚ ਵੀ ਮੀਟ, ਸ਼ਰਾਬ, ਭੁੱਕੀ, ਅਫੀਮ, ਮਾਲ-ਧਨ ਦੇ ਲਾਲਚਾਂ ਵਿੱਚ ਸਿੱਖਾਂ ਨੂੰ ਫਸਾ ਕੇ ਇਨ੍ਹਾ ਧਾਰਮਿਕ ਚੋਣਾਂ ਦੇ ਮਾਹੌਲ ਨੂੰ ਵੀ ਹਰ ਵਾਰ ਗੰਧਲਾ ਕਰਨ ਦੇ ਵੱਡੇ ਭਾਗੀ ਬਣਦੇ ਆਏ ਹਨ।
ਸ: ਟਿਵਾਣਾ ਨੇ ਇਸ ਸਮੇ ਬਣੇ ਅਤਿ ਸੰਜੀਦਾ ਮਾਹੌਲ ਉੱਤੇ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਜਦੋਂ ਕਿਸੇ ਜ਼ਹਿਰੀਲੇ ਅਤੇ ਕੰਡਿਆਂ ਵਾਲੇ ਬੂਟੇ ਦੇ ਬੀਜ ਨੂੰ ਬੋਇਆ ਜਾਵੇ ਅਤੇ ਉਸ ਬੂਟੇ ਦੇ ਵੱਡੇ ਹੋਣ ਉਪਰੰਤ ਮਿੱਠੇ ਫਲ ਅਤੇ ਖੁਸ਼ਬੂਦਾਰ ਫੁੱਲ ਉਪਜਣ ਦੀ ਉਮੀਦ ਰੱਖਣਾ “ਘੁੱਪ ਹਨੇਰੇ ਵਿੱਚ ਕਾਲੀ ਬਿੱਲੀ ਫੜਣ” ਦੀ ਹੀ ਅਸੀਂ ਗੁਸਤਾਖੀ ਕਰ ਰਹੇ ਹੋਵਾਂਗੇ। ਸੋ ਜਿਸ ਇਖਲਾਕੀ ਅਤੇ ਧਾਰਮਿਕ ਸੰਸਥਾ ਦੇ ਚੁਣੇ ਜਾਣ ਵਾਲੇ ਮੈਬਰਾਂ ਨੂੰ ਅਸੀਂ ਗਲਤ ਢੰਗਾਂ ਦੀ ਵਰਤੋਂ ਕਰਕੇ ਅੱਗੇ ਲਿਆਂਦੇ ਆ ਰਹੇ ਹਾਂ, ਅਜਿਹੇ ਮੈਬਰਾਂ ਅਤੇ ਪ੍ਰਬੰਧਕਾਂ ਤੋਂ ਭਵਿੱਖਤ ਦੇ ਅੱਛੇ ਨਤੀਜਿਆਂ ਦੀ ਆਸ ਅਸੀਂ ਕਿਸ ਤਰ੍ਹਾ ਕਰ ਸਕਦੇ ਹਾਂ। ਇਸ ਲਈ ਜੇਕਰ ਸਿੱਖ ਕੌਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੂਪੀ ਬੂਟੇ ਤੋਂ ਮਿੱਠੇ ਫਲਾਂ ਅਤੇ ਖੁਸ਼ਬੂਦਾਰ ਫੁੱਲਾਂ ਅਤੇ ਸੰਘਣੀ ਛਾਂ ਦੀ ਚਾਹਣਾ ਰੱਖਦੀ ਹੈ ਤਾਂ ਸਿੱਖ ਕੌਮ ਕੋਲ ਗੁਰੂ ਸਾਹਿਬਾਨ ਦੀ ਸੋਚ ਨੂੰ ਪੂਰਨ ਕਰਨ ਦਾ ਬਹੁਤ ਹੀ ਢੁੱਕਵਾਂ ਸਹੀ ਸਮਾਂ ਉਨ੍ਹਾ ਦੇ ਮਨਾਂ ਅਤੇ ਆਤਮਾਵਾਂ ਦੀਆਂ ਬਰੂਹਾਂ ਉੱਤੇ ਸੰਜੀਦਾ ਤੌਰ ਤੇ ਦਸਤਖਤ ਦੇ ਰਿਹਾ ਹੈ। ਲੋੜ ਕੇਵਲ ਪੰਜਾਬ, ਮੁਲਕ ਅਤੇ ਬਾਹਰਲੇ ਮੁਲਕਾਂ ਵਿੱਚ ਵਿਚਰ ਰਹੇ ਹਰ ਗੁਰਸਿੱਖ ਨੂੰ ਆਪਣੀ ਆਤਮਾ ਦੀ ਆਵਾਜ਼ ਸੁਣਕੇ, ਆਉਣ ਵਾਲੇ ਸਮੇ ਵਿੱਚ ਕੌਮ ਪੱਖੀ ਸੋਚ ਰੱਖਣ ਵਾਲੇ, ਅਮਲੀ ਜੀਵਨ ਜੀਊਣ ਵਾਲੇ, ਸਿੱਖ ਕੌਮ ਅਤੇ ਮਨੁੱਖਤਾ ਦੀ ਸੇਵਾ ਨੂੰ ਧੁਰ ਅੰਦਰੋਂ ਸਮਰਪਿਤ ਹੋਣ ਵਾਲੇ, ਸੱਚੇ-ਸੁੱਚੇ ਉਮੀਦਵਾਰਾਂ ਦੀ ਪਹਿਚਾਣ ਕਰਨ, ਉਨ੍ਹਾ ਦੇ ਹੱਕ ਵਿੱਚ ਡੱਟ ਜਾਣ ਅਤੇ ਸਿੱਖ ਸੋਚ ਨੂੰ ਦ੍ਰਿੜਤਾ ਨਾਲ ਪ੍ਰਫੁੱਲਿਤ ਕਰਨ ਲਈ “ਤੂਫਾਨ” ਬਣ ਜਾਣ ਦੀ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਨ੍ਹਾ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਵਿੱਚ ਉਮੀਦਵਾਰ ਖੜੇ ਕਰਨ ਵਾਲੀਆਂ ਵੱਖ ਵੱਖ ਸਿਆਸੀ ਜਮਾਤਾਂ ਦੇ ਆਪੋ ਆਪਣੇ ਸਿਆਸੀ ਮਨੋਰਥ ਜ਼ਰੂਰ ਭਾਰੂ ਹੋਣਗੇ। ਪਰ ਸਿੱਖ ਸੰਗਤ ਨੂੰ ਚਾਹੀਦਾ ਹੈ ਕਿ ਉਹ ਆਪੋ ਆਪਣੇ ਹਲਕਿਆਂ ਵਿੱਚ ਧੜੇਬਾਜ਼ੀਆਂ, ਗਰੁੱਪਾਂ, ਨਿੱਜੀ ਪਰਿਵਾਰਾਂ ਦੀ ਸਿੱਖ ਸਮਾਜ ਵਿਰੋਧੀ ਸੋਚ ਤੋਂ ਉੱਪਰ ਉੱਠ ਕੇ ਉਸ ਉਮੀਦਵਾਰ ਦੇ ਹੱਕ ਵਿੱਚ ਨਿੱਤਰੇ, ਜੋ ਸਹੀ ਮਾਇਨਿਆ ਵਿੱਚ ਗੁਰੂ ਸਾਹਿਬਾਨ ਦੀ ਸੋਚ ਉੱਤੇ ਅਮਲ ਕਰਨ ਵਾਲਾ, ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਸਮਰਪਿਤ ਹੋ ਕੇ ਉਸ ਵਿੱਚ ਅਟੁੱਟ ਵਿਸਵਾਸ਼ ਰੱਖਣ ਵਾਲਾ, ਗੁਰੂ ਘਰ ਦੇ ਫੰਡਾਂ ਅਤੇ ਮਾਇਆ ਦੀ ਮਨੁੱਖਤਾ ਦੀ ਬਹਿਤਰੀ ਲਈ ਵਰਤੋਂ ਕਰਨ ਵਾਲਾ, ਆਪਣੇ ਹਲਕੇ ਵਿੱਚ ਸਿੱਖ ਧਰਮ ਦੀ ਸਹੀ ਰੂਪ ਵਿੱਚ ਪ੍ਰਚਾਰ ਕਰਨ ਦੀਆਂ ਜਿ਼ੰਮੇਵਾਰੀਆਂ ਨਿਭਾਉਣ ਵਾਲਾ ਅਤੇ ਦਲੀਲ ਸਹਿਤ ਲੋਕਾਈ ਨੂੰ ਸਿੱਖੀ ਨਾਲ ਜੋੜਣ ਵਾਲੀ ਜਾਣਕਾਰੀ ਅਤੇ ਕਾਬਲੀਅਤ ਰੱਖਦਾ ਹੋਵੇ ਅਤੇ ਲੋੜ ਪੈਣ ਜਾਂ ਸਮਾਂ ਆਉਣ ਉੱਤੇ ਸਿੱਖੀ ਮਰਿਯਾਦਾਵਾਂ, ਸਿਧਾਂਤਾਂ ਅਤੇ ਸਿੱਖ ਸੋਚ ਉੱਤੇ ਦ੍ਰਿੜਤਾ ਅਤੇ ਨਿਰਭੈਤਾ ਨਾਲ ਪਹਿਰਾ ਦੇਣ ਦੀ ਸਮਰੱਥਾ-ਸ਼ਕਤੀ ਅਤੇ ਬੁੱਧੀ ਵੀ ਰੱਖਦਾ ਹੋਵੇ। ਸੈਟਰ ਜਾਂ ਪੰਜਾਬ ਹਕੂਮਤ ਉੱਤੇ ਕਾਬਿਜ਼ ਸਿਆਸੀ ਜਮਾਤਾਂ ਦੇ ਗੈਰ ਧਾਰਮਿਕ ਅਤੇ ਗੈਰ ਸਮਾਜਿਕ ਹੁਕਮਾਂ ਨੂੰ ਚੁਣੌਤੀ ਦੇਣ ਵਾਲਾ ਹੋਵੇ। ਅਸੀਂ ਅਜਿਹੇ ਉਮੀਦਵਾਰ ਦੀ ਚੋਣ ਕਰਨ ਵਿੱਚ ਯੋਗਦਾਨ ਪਾਉਣ ਵਿੱਚ ਭੂਮਿਕਾ ਨਿਭਾਈਏ, ਉੱਥੇ ਅਜਿਹਾ ਪ੍ਰਬੰਧ ਵੀ ਕਰੀਏ ਕਿ ਚੋਣਾਂ ਹੋਣ ਤੋਂ ਪਹਿਲਾ ਸੰਬੰਧਿਤ ਸੈਟਰ ਹਕੂਮਤ ਅਤੇ ਚੋਣ ਕਮਿਸ਼ਨ ਗੁਰਦੁਆਰਾ ਨੂੰ ਸਮੂਹਿਕ ਰਾਏ ਭੇਜ ਕੇ ਇਨ੍ਹਾ ਚੋਣਾਂ ਵਿੱਚ ਖੜਣ ਵਾਲੇ ਉਮੀਦਵਾਰਾਂ ਦੀ ਉਪਰੋਕਤ ਧਾਰਮਿਕ ਅਤੇ ਸਮਾਜਿਕ ਕਾਬਲੀਅਤ ਤੋਂ ਇਲਾਵਾ ਘੱਟੋ ਘੱਟ ਉਸਦੀ ਵਿੱਦਿਅਕ ਯੋਗਤਾ ਬੀ.ਏ ਹੋਣ ਦਾ ਤਹਿ ਕਰਵਾ ਕੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਅਤੇ ਸਿੱਖ ਕੌਮ ਦੀ ਪਾਰਲੀਮੈਟ ਮੰਨੀ ਜਾਂਦੀ ਇਸ ਸੰਸਥਾ ਨੂੰ ਕੌਮਾਂਤਰੀ ਪੱਧਰ ਦੇ ਬਣਾਉਣ ਦੇ ਫਰਜ਼ ਵੀ ਪੂਰੇ ਕਰੀਏ। ਤਾਂ ਕਿ ਸਾਡੇ ਵੱਲੋ ਚੁਣੇ ਜਾਣ ਵਾਲੇ ਮੈਬਰ ਕੇਵਲ ਪੰਜਾਬ ਜਾਂ ਮੁਲਕ ਦੇ ਸਿੱਖਾਂ ਦੀ ਨੁਮਾਇੰਦਗੀ ਹੀ ਨਾ ਕਰਨ ਬਲਕਿ ਬਾਹਰਲੇ ਮੁਲਕਾਂ ਵਿੱਚ ਵਿਚਰਣ ਵਾਲੀ ਸਿੱਖ ਕੌਮ, ਉੱਥੋ ਦੀਆਂ ਹਕੂਮਤਾਂ ਅਤੇ ਉਨ੍ਹਾ ਮੁਲਕਾਂ ਵਿੱਚ ਵਿਚਰ ਰਹੀਆਂ ਵੱਖ ਵੱਖ ਕੌਮਾਂ ਨਾਲ ਵੀ ਚਿੱਠੀ-ਪੱਤਰ ਕਰਨ ਅਤੇ ਹਰ ਵਿਸ਼ੇ ਉਤੇ ਵਿਚਾਰ-ਵਟਾਂਦਰਾ ਕਰਨ ਦੀ ਯੋਗਤਾ ਅਤੇ ਸਮਰੱਥਾ ਰੱਖਦੇ ਹੋਣ। ਅਜਿਹੀ ਜਿ਼ਮੇਵਾਰੀ ਨੂੰ ਪੂਰਨ ਕਰਕੇ ਹੀ ਅਸੀਂ (ਸਿੱਖ ਕੌਮ) ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਸੰਬੰਧਿਤ ਮੁਸ਼ਕਿਲਾਂ ਦਾ ਹੱਲ ਕਰਨ ਅਤੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਸਹੀ ਦਿਸ਼ਾ ਵੱਲ ਲੈ ਜਾ ਕੇ ਨਮੂਨੇ ਦਾ ਬਣਾਉਣ ਦੇ ਸਮਰੱਥ ਹੋ ਸਕਦੇ ਹਾਂ ਅਤੇ ਇਸ ਸਿੱਖ ਕੌਮ ਦੀ ਪਾਰਲੀਮੈਟ ਦੇ ਪਲੇਟਫਾਰਮ ਦੀ ਸਹੀ ਵਰਤੋਂ ਕਰਕੇ ਗੁਰਾਂ ਦੁਆਰਾ ਸਾਨੂੰ ਬਖਸਿ਼ਸ ਕੀਤੀ ਗਈ ਸਿੱਖੀ ਦੀ ਖੁਸ਼ਬੂ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾ ਸਕਦੇ ਹਾਂ।

ਪੱਲਸ ਵੰਨ ਦੇ ਨਤੀਜਿਆ ਵਿਚ ਜੀਵਨ ਜੋਤੀ ਅਬੱਲ

ਮਾਛੀਵਾੜਾ 06 ਮਾਰਚ (ਸੁਸ਼ੀਲ ਸ਼ਰਮਾ) ਸਥਾਨਕ ਸੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ ਵੱਲੋ ਲਈ ਗਈ ਪੱਲਸ ਵੰਨ ਦੀਆ ਪ੍ਰੀਖੀਆਵਾ ਦੇ ਨਤੀਜਿਆ ਵਿਚੋ ਲੜਕੀਆ ਦਾ ਦਬ-ਦਬਾ ਰਿਹਾ ਸਾਇੰਸ ਵਿਸ਼ੇ ਦੇ ਕੁਲ 52 ਵਿਦਿਆਰਥੀਆ ਵਿਚੋ ਮੈਡੀਕਲ ਗੁਰੁਪ ਵਿਚ ਜੀਵਨ ਜੋਤੀ ਪਹਿਲੇ ਸਥਾਨ ਤੇ ਰਹੀ ਜਦਕਿ ਨਾਨ ਮੈਡੀਕਲ ਗਰੁਪ ਵਿਚ ਮਾਨਵਜੋਤ ਕੌਰ ਪਹਿਲੇ ,ਵਿਮਲਪ੍ਰੀਤ ਕੌਰ ਦੂਜੇ ਜਗਤਾਰ ਸਿੰਘ ਤੀਜੇ ਸਥਾਨ ਤੇ ਰਹੇ,ਪ੍ਰਿਸੀਪਲ ਪ੍ਰੇਮ ਸਿੰਘ ਅਨੁਸਾਰ ਆਰਟਸ ਗਰੁਪ ਵਿਚ ਗੁਰਮੁਖ ਸਿੰਘ ਤੇ ਵੋਕੇਸਨਲ ਗਰੁਪ ਵਿਚ ਰਾਜਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ।


ਬਾਦਲ ਅਤੇ ਮਾਤਾ ਦੇ ਭਗਤ ਬਣੇ ਚਾਵਲਾ ਨੂੰ ਸੰਤ ਭਿੰਡਰਾਂਵਲਿਆਂ ਦਾ ਸਾਥੀ ਆਖਣਾ ਗੈਰਵਾਜਿਬ- ਡੱਲੇਵਾਲ

ਲੰਡਨ- ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਕੀਤੀਆਂ ਅਰਦਾਸਾਂ ਤੋਂ ਬੇਮੁੱਖ ਹੋਣ ਵਾਲੇ , ਵੀਂਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ,ਸ਼ਹੀਦ ਭਾਈ ਅਮਰੀਕ ਸਿੰਘ ਜੀ ਅਤੇ ਜੂਨ ਉੱਨੀ ਸੌ ਚੌਰਾਸੀ ਦੇ ਘੱ਼ੂਘਾਰੇ ਦੌਰਾਨ ਜੂਝ ਕੇ ਸ਼ਹੀਦ ਹੋਏ ਉਹਨਾਂ ਦੇ ਸਾਥੀਆਂ ਨਾਲ ਵਿਸ਼ਵਾਸ਼ਘਾਤ , ਵਾਅਦਾ ਖਿਲਾਫੀ ਅਤੇ ਧੋਖਾ ਕਰਨ ਵਾਲਾ ਅਮਰਜੀਤ ਸਿੰਘ ਚਾਵਲਾ ਅੱਜ ਕੱਲ੍ਹ ਮਾਤਾ ਦੀਆਂ ਭੇਟਾਂ ਗਾ ਰਿਹਾ ਹੈ ,ਜੋ ਕਿ ਬਹੁਤ ਹੀ ਦੁੱਖਦਾਇਕ ਅਤੇ ਅਫਸੋਸਜਨਕ ਗੱਲ ਹੈ । ਪਰ ਜਿਹੜਾ ਕਿਰਦਾਰ ਇਹਨਾਂ ਨੇ ਘੱ਼ਲੂਘਾਰੇ ਦੌਰਾਨ ਨਿਭਾਇਆ ਸੀ ਉਸ ਤੋਂ ਜਿਆਦਾ ਨਹੀਂ । ਯੂਨਾੲਟਿਡ ਖਾਲਸਾ ਦਲ ਯੂ,ਕੇ ਵਲੋਂ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਨੇ ਚਾਵਲਾ ਦੀ ਇਸ ਮਾੜੀ ਹਰਕਤ ਸਮੇਤ ਉਹਨਾਂ ਅਖਬਾਰਾਂ ਦੀ ਨੀਤੀ ਦੀ ਨਿਖੇਧੀ ਕੀਤੀ ਹੈ ਜਿਹੜੇ ਲਾਲ ਚੁੰਨੀ ਲੈ ਕੇ ਮਾਤਾ ਦੀਆਂ ਭੇਟਾਂ ਗਾ ਰਹੇ ਅਮਰਜੀਤ ਚਾਵਲਾ ਨੂੰ ਸੰਤ ਭਿੰਡਰਾਂਵਲਿਆਂ ਦਾ ਸਾਥੀ ਆਖ ਰਹੇ ਹਨ ਹਨ । ਦਰਅਸਲ ਇਹਨਾਂ ਅਖਬਾਰਾਂ ਦੇ ਮਾਲਕ ਜਾਣੇ ਅਣਜਾਣੇ ਆਪਣੇ ਮਨਾਂ ਉਸ ਮਹਾਂਪੁਰਸ਼ ਸੂਰਬੀਰ ਯੋਧੇ ਅਤੇ ਕੌਮੀ ਜਰਨੈਲ ਪ੍ਰਤੀ ਛੁਪੀ ਹੋਈ ਈਰਖਾ ਦਾ ਪ੍ਰਗਟਾਵਾ ਕਰ ਰਹੇ ਹਨ । ਕਿਉਂ ਕਿ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਵਰਤਾਰਾ ਵਾਪਰਿਆ ਹੈ ਜਦੋਂ ਕਿਸੇ ਸ਼ਹੀਦ ਦੀ ਤਸਵੀਰ ਉਸ ਦੀ ਕੌਮ ਦੇ ਦੁਸ਼ਮਣਾਂ ,ਦੋਖੀਆਂ ਅਤੇ ਗੱਦਾਰਾਂ ਦੀ ਨੀਂਦ ਹਰਾਮ ਕਰ ਰਹੀ ਹੋਵੇ । ਇਹ ਮਾਣ ਕੇਵਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੇ ਹਿੱਸੇ ਹੀ ਆਇਆ ਕਿ ਅੱਜ ਪੱਚੀ ਸਾਲ ਵਾਅਦ ਪੰਜਾਬ ਸਮੇਤ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਖਾਸਕਰ ਨੌਜਵਾਨ ਪੀੜ੍ਹੀ ਵਿੱਚ ਉਹਨਾਂ ਦੀ ਲੋਕਪ੍ਰਿਅਤਾ ਇੰਨੀ ਵਧ ਚੁੱਕੀ ਹੈ ਕਿ ਉਹਨਾਂ ਨੂੰ ਸ਼ਹੀਦ ਕਰਨ ਅਤੇ ਕਰਵਾਉਣ ਵਾਲੇ ਬੇਹੱਦ ਪ੍ਰੇਸ਼ਾਨ ਹਨ । ਚਾਰ ਜੂਨ ਨੂੰ ਤੜਕਸਾਰ ਜਦੋਂ ਭਾਰਤੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਸ਼ੁਰੂ ਕੀਤਾ ਤਾਂ ਮਹਿਤਾ ,ਚਾਵਲਾ,ਸੰਧੂ,ਅਤੇ ਵਲਟੋਹਾ ਆਦਿ ਨੇ ਅਗਾਊਂ ਸਕੀਮ ਅਨੁਸਾਰ ਆਪਣੇ ਸਾਰੇ ਹਥਿਆਰ ਇੱਕ ਖਾਲੀ ਮੰਜੇ ਤੇ ਰੱਖ ਕੇ ਦੂਜਾ ਮੰਜਾ ਉਪਰ ਮੂਧਾ ਮਾਰਿਆ ਅਤੇ ਲੌਂਗੋਵਾਲ ਦੀ ਸ਼ਰਨ ਵਿੱਚ ਚਲੇ ਗਏ । ਜਿੱਥੋਂ ਇਹਨਾਂ ਫੌਜ ਦੀਆਂ ਬਖਤਰਬੰਦ ਗੱਡੀਆਂ ਵਿੱਚ ਬੈਠ ਕੇ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਪੈਰਾਂ ਹੇਠ ਲਿਤਾੜਦਿਆਂ ਆਤਮ ਸਮਰਪਣ ਕਰ ਦਿੱਤਾ । ਅਗਰ ਇਹਨਾਂ ਦਾ ਮੋਰਚਾ ਭਾਈ ਅਮਰੀਕ ਸਿੰਘ ਜੀ , ਜਨਰਲ ਲਾਭ ਸਿੰਘ ਜੀ ,ਭਾਈ ਅਨੋਖ ਸਿੰਘ ਜੀ ਟਕਸਾਲ ਵਾਲੇ ,ਭਾਈ ਰਾਮ ਸਿੰਘ ਜੀ ਜਥੇਦਾਰ ਜਾਂ ਭਾਈ ਸਵਰਨ ਸਿੰਘ ਵਰਗੇ ਕਿਸੇ ਹੋਰ ਸੂਰਬੀਰ ਯੋਧੇ ਦੇ ਨਾਲ ਹੁੰਦਾ ਤਾਂ ਇਹਨਾਂ ਪਾਸੋਂ ਗੱਦਾਰੀ ਕਰਨੀ ਮੁਸ਼ਕਲ ਹੋ ਜਾਣੀ ਸੀ । ਗੱਦਾਰੀ ਦੀ ਅਗਾਊਂ ਸਕੀਮ ਕਾਰਨ ਹੀ ਇਸ ਚੌਂਕੜੀ ਨੇ ਆਪਣਾ ਮੋਰਚਾ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪ੍ਰਕਰਮਾ ਵਿੱਚ ਬਣਾਉਣ ਦੀ ਬਜਾਏ ਰੈਸਟ ਹਾਉਸ ਵਿਖੇ ਬਣਾਇਆ ਹੋਇਆ ਸੀ । ਜਿੱਥੇ ਇਹ ਆਪ ਹੀ ਕਮਾਡਰ ਤੇ ਆਪ ਹੀ ਸਿਪਾਹੀ ਸਨ। ਇਸ ਜੁੰਡਲੀ ਦੇ ਮੁਖੀ ਹਰਮਿੰਦਰ ਸਿੰਘ ਸੰਧੂ ਵਲੋਂ ਜਨਰਲ ਲਾਭ ਸਿੰਘ ਦੇ 25 ਕੇਸਾਂ ਨੂੰ ਬੇਪਰਦ ਕੀਤਾ ਗਿਆ ਸੀ । ਜੋਧਪੁਰ ਦੀ ਜੇਹਲ ਵਿੱਚ ਰਹਿੰਦਿਆਂ ਇਸ ਗੱਦਾਰ ਜੁੰਡਲੀ ਨੇ ਦੁਨਿਆਵੀ ਰੁਤਬਿਆਂ ਦੀਆਂ ਵੰਡੀਆਂ ਪਾਈਆਂ ਗਈਆਂ ਸਨ । ਜਿਸ ਅਨੁਸਾਰ ਰਜਿੰਦਰ ਸਿੰਘ ਮਹਿਤਾ ਨੇ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ,ਹਰਮਿੰਦਰ ਸਿੰਘ ਸੰਧੂ ਨੇ ਪੰਜਾਬ ਦਾ ਮੁੱਖ ਮੰਤਰੀ , ਅਮਰਜੀਤ ਸਿੰਘ ਚਾਵਲਾ ਅਤੇ ਵਿਰਸਾ ਵਲਟੋਹਾ ਨੇ ਕੈਬਨਿਟ ਮੰਤਰੀ ਬਣਨ ਦਾ ਸੁਫਨਾ ਲਿਆ ਅਤੇ ਅੱਜ ਤੱਕ ਕੌਮ ਨਾਲ ਪੈਰ ਪੈਰ ਤੇ ਗੱਦਾਰੀਆਂ ਕਰਦੇ ਹੋਏ ਇਸੇ ਸੁਫਨੇ ਨੂੰ ਸਕਾਰ ਕਰਨ ਲਈ ਦੌੜ ਭੱਜ ਕਰ ਰਹੇ ਹਨ । ਸਾਰੀ ਦੁਨੀਆਂ ਜਾਣਦੀ ਹੈ ਕਿ ਜੇਹਲਾਂ ਵਿੱਚ ਪੰਜ ਸੱਤ ਸਾਲ ਰਹਿਣ ਨਾਲ ਹਰ ਵਿਆਕਤੀ ਆਰਥਿਕ ਪੱਖ ਤੋਂ ਬੁਰੀ ਤਰਾਂ ਟੁੱਟ ਜਾਂਦਾ ਹੈ ,ਕਈਆਂ ਦੇ ਘਰਾਂ ਵਿੱਚ ਘਾਹ ਤੱਕ ਉੱਗ ਪੈਂਦਾ ਹੈ ਪਰ ਇਹਨਾਂ ਦੇ ਜੋਧਪੁਰ ਜੇਹਲ ਇੰਨੀ ਫਿੱਟ ਬੈਠੀ ਹੈ ਕਿ ਇਹਨਾਂ ਦੀ ਆਰਥਿਕ ਹਾਲਤ ਜੂਨ ਉੱਨੀ ਸੌ ਚੌਰਾਸੀ ਦੇ ਹਮਲੇ ਤੋ ਪਹਿਲਾਂ ਨਾਲੋਂ ਹਜ਼ਾਰ ਗੁਣਾ ਚੰਗੀ ਹੋ ਗਈ ਹੈ । ਸੋ ਜਿਹੜੇ ਵਿਆਕਤੀ ਪੱਚੀ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ , ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿਡਰਾਂਵਲਿਆਂ ਅਤੇ ਆਪਣੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਨਾਲ ਬੇਵਫਾਈ ਕਰ ਚੁੱਕੇ ਹੋਣ ਅੱਜ ਉਹਨਾਂ ਨੂੰ ਉਹਨਾਂ ਦੇ ਸਾਥੀ ਆਖਣਾ ਕਿਸੇ ਪੱਖ ਤੋਂ ਵਾਜਿਬ ਨਹੀਂ ਹੈ । ਕਿਸੇ ਦਾ ਸਾਥੀ ਉਸਦਾ ਸਾਥ ਨਿਭਾਉਣ ਵਾਲੇ ਨੂੰ ਅਖਿਆ ਜਾ ਸਕਦਾ ਹੈ । ਇਹ ਸਾਥ ਸਰੀਰਕ ਜਾਂ ਸਿਧਾਂਤਕ ਰੂਪ ਵਿੱਚ ਹੋਣਾ ਲਾਜ਼ਮੀਂ ਹੁੰਦਾ ਹੈ । ਅਜਿਹਾ ਸਾਥ ਨਿਭਾਉਣ ਵਾਲੇ ਸ਼ਹੀਦਾਂ ਦੀ ਸੋਚ ਅਤੇ ਨਿਸ਼ਾਨੇ ਦੀ ਕਾਇਮੀ ਲਈ ਸਮੇਂ ਅਨੁਸਾਰ ਯਤਨ ਜਾਰੀ ਰੱਖਦੇ ਹੋਏ ਸ਼ਹੀਦਾਂ ਦੇ ਸਤਿਕਾਰ ਅਤੇ ਸੰਘਰਸ਼ ਦੇ ਅਕਸ ਨੂੰ ਆਂਚ ਨਹੀਂ ਆਉਣ ਦਿੰਦੇ । ਅਜਿਹੇ ਵੀਰ ਵਧਾਈ ਦੇ ਪਾਤਰ ਹਨ ।

ਐਫ ਸੀ ਆਈ ਦੇ ਸੇਵਾ ਮੁਕਤ ਹੋਏ ਤਿੰਨ ਮੁਲਾਜਮਾ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ

ਮਾਛੀਵਾੜਾ 5 ਅਪਰੈਲ-(ਸੁਸ਼ੀਲ ਸ਼ਰਮਾ) -ਅੱਜ ਇਥੇ ਸਮਰਾਲਾ ਰੋਡ ਤੇ ਸਥਿਤ ਐਫ ਸੀ ਆਈ ਦੇ ਦਫਤਰ ਵਿੱਚ ਵਿਭਾਗ ਦੇ ਸੇਵਾ ਮੁਕਤ ਹੋਏ ਤਿੰਨ ਮੁਲਾਜਮਾ ਨੂੰ ਵਿਭਾਗ ਤੇ ਉਹਨਾ ਦੇ ਸਾਥੀਆ ਵਲੋ ਨਿੱਘੀ ਵਿਦਾਇਗੀ ਪਾਰਟੀ ਦੇ ਕੇ ਸਨਮਾਨਤ ਕੀਤਾ ਗਿਆ।ਪਾਰਟੀ ਵਿੱਚ ਸਹਿਰ ਦੀਆ ਨਾਮਵਰ ਹਸਤੀਆ ਨੇ ਸਿਰਕਤ ਕੀਤੀ।ਇਕਤਰ ਕੀਤੀ ਜਾਣਕਾਰੀ ਮੁਤਾਬਕ ਮਹਿਕਮੇ ਦੇ ਅਸੋਕ ਕੁਮਾਰ ਦੁਆ ਮਨੇਜਰ-ਸੋਹਣ ਲਾਲ ਟੈਕਨੀਕਲ ਵਿੰਗ ਤੇ ਸੋਹਣ ਲਾਲ ਸਿਕਉਰਟੀ ਹੈਡ ਜੋ ਕਿ ਯੂਨੀਅਨ ਦੇ ਜਿਲਾ ਪਰਧਾਨ ਵੀ ਹਨ ਨੂੰ ਵਿਦਾੲਗੀ ਪਾਰਟੀ ਦਿਤੀ ਗਈ। ਸੇਵਾ ਮੁਕਤ ਹੋਏ ਤਿੰਨਾ ਮੁਲਾਜਮਾ ਨੂੰ ਸੋਨੇ ਦੀਆ ਮੁੰਦੀਆ ਤੇ ਹੋਰ ਕਈ ਤਰਾ ਦੇ ਤੋਹਫੇ ਦੇ ਸਨਮਾਨਿਆ ਗਿਆ।ਇਸ ਸਮੇ ਐਫ ਸੀ ਆਈ ਐਸੋਸੀਏਸਨ ਦੇ ਕੌਮੀ ਪਰਧਾਨ ਮੰਗਲ ਬਾਲੀ ਨੇ ਵਿਸੇਸ ਤੌਰ ਤੇ ਪਹੁੰਚ ਕੇ ਸਰਕਾਰ ਦੀ ਤਰਫੋ ਮਿਲੇ ਗਰੈਚਟੀ ਦੇ ਚੈਕ ਵੀ ਸੋਪੇ ਤੇ ਆਪਣੇ ਭਾਸਨ ਵਿੱਚ ਤਿੰਨਾ ਮੁਲਾਜਮਾ ਦੀ ਪੁਰਜੋਰ ਸਲਾਘਾ ਕੀਤੀ।ਇਸ ਮੌਕੇ ਸਟਾਫ ਤੋ ਇਲਾਵਾ ਨਗਰ ਕੌਸਲ ਦੇ ਸਾਬਕਾ ਪਰਧਾਨ ਅਨਿਲ ਸੂਦ-ਸੈਲਰ ਐਸੋਸੀਏਸਨ ਦੇ ਪਰਧਾਨ ਅਸੋਕ ਸੂਦ-ਬੀ ਜੇ ਪੀ ਦੇ ਮੰਡਲ ਪਰਧਾਨ ਸੁਸੀਲ ਲੂਥੜਾ-ਸਤੀਸ ਕੁਮਾਰ-ਆੜਤੀ ਐਸੋ ਦੇ ਸਾਬਕਾ ਪਰਧਾਨ ਨਿਰਮਲ ਸਿੰਘ ਨਾਗਰਾ-ਜਸਵੀਰ ਜੱਸੀ-ਰਾਕੇਸ ਕੁਮਾਰ ਸਮੇਤ ਬਹੁਤ ਸਾਰੇ ਪਤਵੰਤੇ ਹਾਜਰ ਸਨ।

ਭਾਰਤੀ ਕਿਸਾਨ ਯੂਨੀਅਨ ਵਲੋ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮਜਾਹਰਾ

ਮਾਛੀਵਾੜਾ 5 ਅਪਰੈਲ-(ਸੁਸ਼ੀਲ ਸ਼ਰਮਾ) -ਪੰਜਾਬ ਸਰਕਾਰ ਵਲੋ ਬਿਜਲੀ ਪਾਣੀ ਦੇ ਬਿੱਲ ਦੁਆਰਾ Ñਲਾਗੂ ਕਰਨ ਦੇ ਵਿਰੋਧ ਵਿੱਚ ਤੇ ਕਿਸਾਨ ਆਗੂ ਦੇ ਕਾਤਲਾ ਦੀ ਗਿਰਫਤਾਰੀ ਲਈ ਕੀਤੀ ਜਾ ਰਹੀ ਢਿਲ ਮੱਠ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋ ਕੱਚਾ ਮਾਛੀਵਾੜਾ ਦੇ ਚੌਕ ਵਿੱਚ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ।ਇਕੱਤਰ ਕੀਤੀ ਜਾਣਕਾਰੀ ਮੁਤਾਬਕ ਬਲਾਕ ਮਾਛੀਵਾੜਾ ਦੇ ਪਰਧਾਨ ਕੁਲਦੀਪ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਇਕੱਠੇ ਹੋਏ ਕਿਸਾਨਾ ਤੇ ਬੀਬੀਆ ਨੇ ਪੰਜਾਬ ਸਰਕਾਰ ਵਲੋ ਬਣਾਈ ਗਈ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਤੇ ਕੈਬਨੇਟ ਮੰਤਰੀ ਮੰਨੋਰੰਜਨ ਕਾਲੀਆ ਦੀ ਦੋ ਮੈਬਰੀ ਕਮੇਟੀ ਵਲੋ ਪੇਸ ਕੀਤੀ ਗਈ ਰਿਪੋਟ ਮੁਤਾਬਕ ਕਿਸਾਨਾ ਨੂੰ ਬਿਜਲੀ ਪਾਣੀ ਤੇ ਦਿੱਤੀ ਜਾ ਸਬਸਿਡੀ ਵਾਪਸ ਲਈ ਜਾ ਰਹੀ ਹਹੈ ਤੇ ਗਰੀਬ ਪਰਿਵਾਰਾ ਨੂੰ ਮਿਲ ਰਹੀ ਸਸਤੀ ਬਿਜਲੀ ਦੇ ਬਿੱਲ ਵੀ ਵਧਾਏ ਜਾ ਰਹੇ ਹਨ।ਜਿਸ ਦੇ ਵਿਰੋਧ ਵਿੱਚ ਇਹ ਰੋਸ ਮੁਜਾਹਰਾ ਕੀਤਾ ਗਿਆ।ਕਿਸਾਨ ਆਗੂ ਤੋ ਮਿਲੇ ਪਰੈਸ ਨੋਟ ਅਨੁਸਾਰ ਸਰਕਾਰ ਤੋ ਮੰਗ ਕੀਤੀ ਗਈ ਕਿ ਸਬਸਿਡੀਆ ਪਹਿਲਾ ਵਾਂਗ ਜਾਰੀ ਰਹਿਣ ਤੇ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਦੇ ਕਾਤਲਾ ਨੂੰ ਜਲਦੀ ਕਾਬੂ ਕੀਤਾ ਜਾਵੇ।ਇੱਕ ਹੋਰ ਬਿਆਨ ਵਿੱਚ ਬਿਜਲੀ ਬੋਰਡ ਨੂੰ ਤੋੜਨ ਦੇ ਵਿਰੋਧ ਵਿੱਚ ਤਿੱਖਾ ਸੰਘਰਸ ਛੇੜਨ ਦੀ ਗੱਲ ਕਹੀ ਗਈ ਹੈ।ਇਸ ਮੌਕੇ ਪਰਧਾਨ ਕੁਲਦੀਪ ਸਿੰਘ ਤੋ ਇਲਾਵਾ ਅਵਤਾਰ ਸਿੰਘ ਨਾਨੋਵਾਲ-ਜਿੱਲੇ ਸਿੰਘ-ਜੋਰਾ ਸਿੰਘ ਨੂਰਪੁਰ-ਰਾਮ ਸਿੰਘ ਦੁਪਾਣਾ-ਗੁਰਨਾਮ ਸਿੰਘ-ਸੁਖਦੇਵ ਸਿੰਘ ਨੂਰਪੁਰ-ਸੁਬੇਗ ਸਿੰਘ ਨਾਨੋਵਾਲ-ਸੁਖਦੇਵ ਸਿੰਘ ਟੰਡੀ-ਮਹਿੰਦਰ ਸਿੰਘ-ਰਣਜੀਤ ਸਿੰਘ-ਮੋਹਣ ਸਿੰਘ-ਮਾਸਟਰ ਸਮਸੇਰ ਸਿੰਘ-ਜੋਗਿੰਦਰ ਸਿੰਘ ਤੇ ਵਰਿੰਦਰ ਸਿੰਘ ਵੀ ਮੌਜੂਦ ਸਨ।

ਭਾਰਤੀਆਂ ਨੂੰ ਮੌਤ ਦੀ ਸਜ਼ਾ ਵਿਰੁੱਧ ਅਪੀਲ ਸੰਭਵ

ਨਵੀਂ ਦਿੱਲੀ, 5 ਅਪ੍ਰੈਲ-ਸ਼ਾਰਜਾਹ ਵਿਚ 17 ਭਾਰਤੀਆਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਦੇਸ਼ ਭਰ ਵਿਚ ਫੈਲੀ ਚਿੰਤਾ ਦੇ ਚਲਦਿਆਂ ਯੂ ਏ ਈ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਦੇਸ਼ ਦੇ ਕਾਨੂੰਨੀਤੰਤਰ ਦੇ ਤਹਿਤ ਨਿਰਪੱਖ ਸੁਣਵਾਈ ਹੋਵੇਗੀ ਅਤੇ ਮੌਤ ਦੀ ਸਜ਼ਾ ਵਿਰੁਧ ਅਪੀਲ ਕੀਤੀ ਜਾ ਸਕਦੀ ਹੈ। ਰਾਜਧਾਨੀ ਸਥਿਤ ਯੂ.ਏ.ਈ. ਦੂਤਘਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਨਵੀਂ ਦਿੱਲੀ ਦਾ ਯੂ.ਏ.ਈ. ਦੂਤਘਰ ਸ਼ਾਰਜਾਂਹ ਵਿਚ ਦੋਸ਼ੀ ਠਹਿਰਾਏ ਗਏ ਭਾਰਤੀਆਂ ਨਾਲ ਜੁੜੀਆਂ ਖ਼ਬਰਾਂ 'ਤੇ ਪੂਰਾ ਧਿਆਨ ਦੇ ਰਿਹਾ ਹੈ। ਯੂ.ਏ.ਈ. ਦੀ ਕਾਨੂੰਨ ਵਿਵਸਥਾ ਵਿਚ ਮੌਤ ਦੀ ਸਜ਼ਾ 'ਤੇ ਅਪੀਲ ਕੀਤੀ ਜਾ ਸਕਦੀ ਹੈ ਅਤੇ ਅਪੀਲ ਵਿਚ ਕਿਸੇ ਪਾਰਟੀ ਦੀ ਦਖ਼ਲਅੰਦਾਜ਼ੀ ਨਹੀਂ ਹੁੰਦੀ। ਬਿਆਨ ਅਨੁਸਾਰ ਯੂ.ਏ.ਈ. ਨੂੰ ਆਪਣੇ ਕਾਨੂੰਨੀ ਤੰਤਰ ਅਤੇ ਇਸ ਦੀਆਂ ਪ੍ਰਕ੍ਰਿਆਵਾਂ 'ਤੇ ਪੂਰਾ ਭਰੋਸਾ ਹੈ। ਸਰਕਾਰ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਕਾਨੂੰਨੀਤੰਤਰ 'ਚ ਉਨ੍ਹਾਂ ਲੋਕਾਂ ਦੀ ਨਿਰਪੱਖ ਸੁਣਵਾਈ ਹੋਵੇਗੀ। ਯੂ.ਏ.ਈ. ਦੀ ਅਦਾਲਤ ਉਨ੍ਹਾਂ ਲੋਕਾਂ ਨੂੰ ਵਕੀਲ ਵੀ ਉਪਲਬਧ ਕਰਵਾਉਂਦੀ ਹੈ ਜੋ ਖੁਦ ਕਾਨੂੰਨੀ ਮਦਦ ਲੈਣ ਤੋਂ ਅਸਮਰੱਥ ਹੁੰਦੇ ਹਨ। ਕਾਨੂੰਨ ਵਿਵਸਥਾ ਅਜਿਹੇ ਲੋਕਾਂ ਨੂੰ ਅਦਾਲਤ ਵਿਚ ਸਵੈ ਰੱਖਿਆ ਦਾ ਹੱਕ ਅਤੇ ਢੰਗ ਉਪਲਬਧ ਕਰਵਾਉਂਦੀ ਹੈ। ਸ਼ਾਰਜਾਹ ਦੀ ਸ਼ਰੀਆ ਅਦਾਲਤ ਵਿਚ 29 ਮਾਰਚ ਨੂੰ 17 ਭਾਰਤੀਆਂ ਨੂੰ ਕਥਿਤ ਤੌਰ 'ਤੇ ਇਕ ਪਾਕਿਸਤਾਨੀ ਨਾਗਰਿਕ ਦਾ ਕਤਲ ਕਰਨ ਅਤੇ ਤਿੰਨ ਹੋਰਨਾਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਨੇ ਇਸ ਫੈਸਲੇ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੰਦਿਆਂ ਆਪਣੇ ਮੰਤਰਾਲੇ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਸਾਰੇ ਭਾਰਤੀਆਂ ਨੂੰ ਅੱਗੇ ਅਪੀਲ ਕਰਨ ਵਿਚ ਮਦਦ ਕਰਨ।

ਖੋਜ ਵੱਲੋਂ ਸੇਵਾ ਬਾਰੇ ਸਫ਼ਲ ਸੈਮੀਨਾਰ ।

ਅਲਸਬਰਾਂਟੇ-ਸੈਨ ਫ਼ਰਾਂਸਿਸਕੋ ਬੇਅ (ਬਲਵਿੰਦਰਪਾਲ ਸਿੰਘ ਖ਼ਾਲਸਾ) ਖੋਜ ਸੰਸਥਾ ਨੇ ਆਪਣੇ ਦੂਜੇ ਸੈਮੀਨਾਰ ਵਿਚ ਸੇਵਾ ਬਾਰੇ ਇਕ ਦਿਨਾ ਸੈਮੀਨਾਰ ਗੁਰਦੁਆਰਾ ਸਾਹਿਬ ਐਲਸਬਰਾਂਟੇ ਵਿਚ ਕਰਵਾਇਆ, ਜਿਸ ਵਿਚ ਲਗਪਗ ਇਕ ਸੌ ਨੌਜਵਾਨ ਬੱਚੇ ਬੱਚੀਆਂ ਨੇ ਹਿੱਸਾ ਲਿਆ। ਇਸ ਵਿਚ ਹਾਈ ਸਕੂਲਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਦੇ ਬੱਚਿਆਂ ਨੇ ਜ਼ਿਆਦਾ ਦਿਲਚਸਪੀ ਲਈ। ਇਸ ਵਾਰ ਵਿਸ਼ਾ ਸੇਵਾ ਰਖਿਆ ਗਿਆ ਸੀ ਜਿਸ ਵਿਚ ਮੁੱਖ ਬੁਲਾਰੇ ਸਨ ਡਾਕਟਰ ਰਵਿੰਦਰ ਸਿੰਘ ਜੋ ਦਿਮਾਗ਼ੀ ਬੀਮਾਰੀਆਂ ਦੇ ਮਾਹਰ ਹਨ ਤੇ ਦੂਜੇ ਸਨ ਯੂਨਾਈਟਡ ਸਿਖਸ ਦੇ ਮੋਢੀ ਤੇ ਸੰਚਾਲਕ ਹਰਦਿਆਲ ਸਿੰਘ। ਦੋ ਭਾਗਾਂ ਵਿਚ ਹੋਏ ਸੈਮੀਨਾਰ ਵਿਚ ਡਾ: ਰਵਿੰਦਰ ਸਿੰਘ ਨੇ ਸੇਵਾ ਦੇ ਨਾਲ ਨਾਲ ਸਿਮਰਨ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਹੰਕਾਰ ਤੇ ਆਕੜ ਵਰਗੀਆਂ ਨਾਮੁਰਾਦ ਮਾਨਸਿਕ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਨਿਰਸੁਆਰਥ ਹੋ ਕੇ ਕੀਤੀ ਕੋਈ ਵੀ ਸੇਵਾ ਪ੍ਰਵਾਨ ਹੈ। ਕਿਸੇ ਵੀ ਸਿੱਖ ਨੂੰ ਦਾਨੀ ਹੋਣ ਦਾ ਭਰਮ ਪਰਾਂ ਵਗਾਹ ਮਾਰਨਾ ਚਾਹੀਦਾ ਹੈ ਕਿਉਂਕਿ ਦੇਣ ਵਾਲਾ ਸਿਰਫ਼ ਅਕਾਲ ਪੁਰਖ ਹੈ, ਅਸੀਂ ਸਿਰਫ਼ ਭੋਗੀ ਜਾਂ ਮੰਗਤੇ ਹਾਂ। ਸਿਰਫ਼ ਬੰਦਗੀ ਤੇ ਸੇਵਾ ਨਾਲ ਹੀ ਹਉਮੈ ਵਰਗੇ ਮਾਰੂ ਰੋਗ ਤੋਂ ਛੁਟਕਾਰਾ ਮਿਲ ਸਕਦਾ ਹੈ ਤੇ ਦੁੱਖੀ ਮਨੁੱਖਤਾ ਨੂੰ ਸੁੱਖ ਪਹੁੰਚ ਸਕਦਾ ਹੈ।
ਭਾਈ ਹਰਦਿਆਲ ਸਿੰਘ ਹੁਰਾਂ ਆਪਣੇ ਵੀਚਾਰਾਂ ਵਿਚ ਦੱਸਿਆ ਕਿ ਤਨ ਮਨ ਤੇ ਧੰਨ ਨਾਲ ਕੀਤੀ ਸੇਵਾ ਪਰਵਾਨ ਹੋ ਸਕਦੀ ਹੈ ਜੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੀ ਜਾਚ ਆ ਜਾਵੇ ਤੇ ਇਹ ਜੁਗਤ ਗੁਰਬਾਣੀ ਚਿੰਤਨ ਰਾਹੀਂ ਆਉਂਦੀ ਹੈ। ਉਨਾਂ ਹੇਤੀ ਭੁਚਾਲ, ਪਾਕਿਸਤਾਨ ਭੁਚਾਲ, ਕੈਟਰੀਨਾ ਦਾ ਕਹਿਰ ਤੇ ਸੁਨਾਮੀ ਲਹਿਰਾਂ ਦੁਆਰਾ ਮਚਾਈ ਭਾਰੀ ਤਬਾਹੀ ਦੌਰਾਨ ਯੂਨਾਈਟਡ ਸਿਖਸ ਦੇ ਸੇਵਾਦਾਰਾਂ ਦੁਆਰਾ ਤੇ ਨਿੱਜੀ ਸੇਵਾ ਦੇ ਤਜ਼ਰਬੇ ਤੋਂ ਦੱਸਿਆ ਕਿ ਸਿੱਖੀ ਸੇਵਾ ਤੋਂ ਪ੍ਰਭਾਵਤ ਹੋ ਕੇ ਹੀ ਰਾਸ਼ਟਰਪਤੀ ਓਬਾਮਾ ਨੂੰ ਸਿੱਖਾਂ ਦੀ ਪ੍ਰਸ਼ੰਸਾਂ ਕਰਨੀ ਪਈ। ਇਹ ਸਿੱਖ ਕੌਮ ਲਈ ਵਡਾ ਇਨਾਮ ਹੈ ਤੇ ਸਨਮਾਨ ਵੀ। ਸੇਵਾ ਦੇ ਸਿੱਖੀ ਜਜ਼ਬੇ ਬਾਰੇ ਸੁਆਲ ਜੁਵਾਬ ਸੈਸ਼ਨ ਵਿਚ ਵੀ ਨੌਜਵਾਨ ਬੱਚੇ ਬੱਚੀਆਂ ਨੇ ਬੇਹੱਦ ਦਿਲਚਸਪ ਪਰ ਗੰਭੀਰ ਸੁਆਲ ਪੁੱਛੇ। ਜਿਸਦੇ ਜਵਾਬ ਦੇਣ ਵਿਚ ਡਾ: ਰਵਿੰਦਰ ਸਿੰਘ, ਯੂਨਾਈਟਡ ਸਿਖਸ ਦੇ ਆਗੂ ਕੁਲਦੀਪ ਸਿੰਘ ਤੇ ਹਰਦਿਆਲ ਸਿੰਘ ਹੁਰਾਂ ਬੜੇ ਹੀ ਪ੍ਰਭਾਵਸ਼ਾਲੀ ਜਵਾਬ ਦਿਤੇ। ਬੱਚਿਆਂ ਨੂੰ ਪੁੱਛਣ ਤੇ ਪਤਾ ਲੱਗਾ ਕਿ ਉਹ ਖੋਜ ਰਾਹੀ ਲਾਏ ਗਏ ਦੂਜੇ ਸੈਮੀਨਾਰ ਤੋਂ ਕਾਫ਼ੀ ਪ੍ਰਸੰਨ ਹਨ ਅਤੇ ਬਹੁਤ ਕੁਝ ਸਿੱਖਦੇ ਹਨ। ਇਸਤਰਾਂ ਦੇ ਸੂਚਨਾ ਨਾਲ ਭਰਪੂਰ ਸਿੱਖੀ ਵਿਚਾਰਾਂ ਦੀ ਅਨੁਭਵ ਤੇ ਕਿਰਦਾਰ ਵਾਲੇ ਸਿਖਾਂ ਰਾਹੀਂ ਮਿਲੀ ਜਾਣਕਾਰੀ ਬਹੁਤ ਸਹਾਈ ਹੁੰਦੀ ਹੈ ਤੇ ਚੰਗੀ ਪ੍ਰੇਰਨਾ ਮਿਲਦੀ ਹੈ ਜੋ ਸਿੱਖ ਜੀਵਨ ਜਾਚ ਲਈ ਬੇਹੱਦ ਜ਼ਰੂਰੀ ਹੈ।


ਦੇਹਧਾਰੀ ਗੁਰੂਡ੍ਹੰਮ ਵਿਰੁੱਧ ਸੰਘਰਸ਼ ਦੀ ਕੜੀ ਵਜੋਂ 1978 ਦੇ ਸ਼ਹੀਦਾਂਨੂੰ ਸਮਰਪਿਤ ਮਾਰਚ ਕਢਾਂਗੇ : ਪੰਚ ਪ੍ਰਧਾਨੀ

ਦੇਹਧਾਰੀ ਗੁਰੂਡ੍ਹੰਮੀਆਂ ਵਿਰੁੱਧ ਸਿੱਖ ਕੌਮ ਵਲੋਂ ਵਿਢਿਆ ਗਿਆ ਸੰਘਰਸ਼ ਇਨ੍ਹਾਂ ਦੇ ਡੇਰਿਆਂ ਦੀ ਮੁਕੰਮਲ ਤਾਲਾਬੰਦੀ ਤੱਕ ਜਾਰੀ ਰਹੇਗਾ ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ 1978 ਨੂੰ ਨਕਲੀ ਨਿਰੰਕਾਰੀ ਗੁਰੂਡ੍ਹੰਮੀਆਂ ਹੱਥੋਂ ਸ਼ਹੀਦ ਹੋਏ ਸਿੱੰਘਾਂ ਨੂੰ ਸਮਰਪਿਤ ਇਕ ਵਿਸ਼ਾਲ ਮਾਰਚ ਗੁਰਦੁਆਰਾ ਅੰਬ ਸਾਹ