![]() |
20_12 May 26_19 April 8_25 March 23_7 March 13_22 Feb 30_12 Feb 6_29 Jan 24_5 Jan Shaheed Bhai Harmander Singh Ji ![]() Shaheed Bhai Balkar Singh Ji ![]() Shaheed Bhai Kanwaljit Singh Ji ![]()
"ਅਣਪਛਾਤੀ ਲਾਸ਼"
![]()
![]() ![]()
![]()
ADVERTISEMENTS |
![]()
ਦਲ ਖ਼ਾਲਸਾ ਤੇ ਸਹਿਯੋਗੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਧਰਨਾ ਸ਼ੁਰੂ
ਅੰਮ੍ਰਿਤਸਰ, 3 ਜੂਨ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 26 ਫਰਵਰੀ 02 ਨੂੰ ਸਾਕਾ ਨੀਲਾ ਤਾਰਾ ਸਮੇਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਦੀ ਯਾਦਗਾਰ ਬਨਾਉਣ ਲਈ ਮਤਾ ਪਾਸ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ ਯਾਦਗਾਰ ਨਾ ਬਣਾਏ ਜਾਣ ਦੇ ਰੋਸ ਵਜੋਂ ਦਲ ਖ਼ਾਲਸਾ ਅਤੇ ਉਸਦੀਆਂ ਸਹਿਯੋਗੀ ਜਥੇਬੰਦੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਅੱਜ 72 ਘੰਟੇ ਲਈ ਧਰਨਾ ਸ਼ੁਰੂ ਕੀਤਾ। ਦਲ ਖ਼ਾਲਸਾ ਦੇ ਮੁਖੀ ਹਰਚਰਨਜੀਤ ਸਿੰਘ ਧਾਮੀ, ਸਤਨਾਮ ਸਿੰਘ ਪਾਉਂਟਾ ਸਾਹਿਬ, ਭਾਈ ਕੰਵਰਪਾਲ ਸਿੰਘ ਬਿੱਟੂ, ਭਾਈ ਮੋਹਕਮ ਸਿੰਘ ਤੋਂ ਇਲਾਵਾ ਤਕਰੀਬਨ 100 ਸਿੰਘ ਧਰਨੇ 'ਤੇ ਬੈਠੇ ਹਨ। ਇਸ ਮੌਕੇ ਦਲ ਖ਼ਾਲਸਾ ਵਲੋਂ ਇਕ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ, ਜਿਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਅਤੇ ਹੋਰ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਹਨ ਅਤੇ ਸ਼੍ਰੋਮਣੀ ਕਮੇਟੀ ਨੂੰ 7 ਸਵਾਲ ਕੀਤੇ ਗਏ ਹਨ। ਸਾਕਾ ਨੀਲਾ ਤਾਰਾ ਨੂੰ 26 ਸਾਲ ਬੀਤ ਚੁੱਕੇ ਹਨ ਅਤੇ ਉਸ ਸਮੇਂ ਸ਼ਹੀਦ ਹੋਏ ਸਿੰਘਾਂ ਦੀ ਯਾਦਗਾਰ ਬਨਾਉਣ ਦਾ ਮਤਾ ਪਾਸ ਕੀਤੇ ਨੂੰ ਸ਼੍ਰੋਮਣੀ ਕਮੇਟੀ ਨੂੰ 8 ਸਾਲ ਬੀਤ ਚੁੱਕੇ ਹਨ, ਪਰ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਾਈਵਾਲ ਪਾਰਟੀ ਭਾਜਪਾ ਤੋਂ ਡਰਦਿਆਂ ਸ਼ਹੀਦਾਂ ਦੀ ਯਾਦਗਾਰ ਬਨਾਉਣ ਸਬੰਧੀ ਕੋਈ ਕਦਮ ਨਹੀਂ ਚੁੱਕਿਆ। ਦਲ ਖ਼ਾਲਸਾ ਵਲੋਂ ਸ਼੍ਰੋਮਣੀ ਕਮੇਟੀ ਨੂੰ ਕੀਤੇ ਗਏ 7 ਸਵਾਲਾਂ ਵਿਚੋਂ ਪਹਿਲਾ ਸਵਾਲ ਇਹ ਹੈ ਕਿ 20 ਫਰਵਰੀ 02 ਨੂੰ ਸ਼੍ਰੋਮਣੀ ਕਮੇਟੀ ਵਲੋਂ ਸ਼ਹੀਦਾਂ ਦੀ ਯਾਦਗਾਰ ਬਨਾਉਣ ਸਬੰਧੀ ਕੀਤੇ ਫੈਸਲੇ ਨੂੰ 8 ਵਰ੍ਹੇ ਬੀਤਣ 'ਤੇ ਵੀ ਅਣਗੌਲਿਆ ਕਿਉਂ ਕੀਤਾ ਜਾ ਰਿਹਾ ਹੈ?, ਦੂਜੇ ਸਵਾਲ ਵਿਚ ਪੁੱਛਿਆ ਗਿਆ ਹੈ ਕਿ ਕੌਮ ਜਾਨਣਾ ਚਾਹੁੰਦੀ ਹੈ ਕਿ ਉਹ ਕਿਹੜੀ ਲੁਕਵੀਂ ਸ਼ਕਤੀ ਹੈ ਜੋ ਸ਼੍ਰੋਮਣੀ ਕਮੇਟੀ ਨੂੰ ਬਣਦੀ ਜ਼ਿੰਮੇਵਾਰੀ ਨਿਭਾਉਣ ਤੋਂ ਰੋਕ ਰਹੀ ਹੈ?, ਸ਼੍ਰੋਮਣੀ ਕਮੇਟੀ ਦੀ ਪੰਥ ਪ੍ਰਤੀ ਬੇਰੁਖੀ ਨੂੰ ਕੌਮ ਲਾਪ੍ਰਵਾਹੀ ਸਮਝੇ, ਮੌਕਾ ਪ੍ਰਸਤੀ ਜਾਂ ਹਿੰਦੁਸਤਾਨੀ ਹਕੂਮਤ ਦਾ ਡਰ? , ਅੱਗੇ ਪੁੱਛਿਆ ਗਿਆ ਹੈ ਕਿ ਕੀ ਦਿੱਲੀ ਵਾਂਗ ਸ਼੍ਰੋਮਣੀ ਕਮੇਟੀ ਦਾ ਵੀ ਇਹੀ ਮੰਨਣਾ ਹੈ ਕਿ ਸ਼ਹੀਦਾਂ ਦੀ ਯਾਦਗਾਰ ਬਣਨ ਨਾਲ ਪੰਜਾਬ ਦੀ ਅਖੌਤੀ ਸ਼ਾਂਤੀ ਭੰਗ ਹੋ ਜਾਵੇਗੀ। ਅਗਲਾ ਸਵਾਲ ਹੈ ਕਿ ਕੀ ਅਕਾਲੀ ਦਲ ਦੀ ਭਾਜਪਾ ਨਾਲ ਭਾਈਵਾਲੀ ਇਸ ਕੌਮੀ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਸਭ ਤੋਂ ਵੱਡਾ ਅੜਿੱਕਾ ਤਾਂ ਨਹੀਂ? , ਸਿੱਖਾਂ 'ਤੇ ਢਾਹੇ ਕਾਂਗਰਸੀ ਜ਼ੁਲਮ ਦੀ ਕਹਾਣੀ ਬਿਆਨ ਕਰਦੀ ਸ਼ਹੀਦੀ ਯਾਦਗਾਰ ਉਸਾਰਨ ਵਿਚ ਸ਼੍ਰੋਮਣੀ ਕਮੇਟੀ ਕਿਉਂ ਟਾਲਾ ਵੱਟ ਰਹੀ ਹੈ? , ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਪੰਥਕ ਧਿਰਾਂ ਦਾ ਸ਼ਹੀਦੀ ਯਾਦਗਾਰ ਬਣਾਉਣ ਲਈ ਬਾਰ ਬਾਰ ਰੁਕਣਾ ਰਾਜਨੀਤੀ ਹੀ ਲਗਦਾ ਹੈ? ਇਸ ਇਸ਼ਤਿਹਾਰ ਵਿਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਤੋਂ ਇਲਾਵਾ ਜਰਨਲ ਸਬੇਗ ਸਿੰਘ ਭਾਈ ਅਮਰੀਕ ਸਿੰਘ ਤੇ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਹਨ। ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਹਰ ਰੋਜ਼ ਇਕ ਸੌ ਸਿੰਘ ਧਰਨੇ 'ਤੇ ਬੈਠਿਆ ਕਰਨਗੇ।
ਕੋਹੇਨੂਰ ਹੀਰੇ ਉੱਤੇ ਕੇਵਲ ਸਿੱਖ ਕੌਮ ਦਾ ਹੱਕ, ਇਤਿਹਾਸਿਕ ਹੀਰੇ ਦੀ
ਪ੍ਰਾਪਤੀ ਲਈ ਮੱਕੜ੍ਹ ਕੌਮੀ ਜਿ਼ੰਮੇਵਾਰੀ ਨਿਭਾਉਣ :- ਮਾਨ
ਚੰਡੀਗੜ੍ਹ, 03 ਜੂਨ :- ਜਦੋਂ ਮਹਾਰਾਜਾ ਦਲੀਪ ਸਿੰਘ ਨਬਾਲਿਗ ਸਨ, ਉਦੋ ਅੰਗਰੇਜ਼ ਹਕੂਮਤ ਸਿੱਖ ਕੌਮ ਨਾਲ ਸੰਬੰਧਿਤ ਬਹੁਤ ਹੀ ਅਮੁੱਲ ਇਤਿਹਾਸਿਕ ਵਸਤਾਂ ਨੂੰ ਲੰਡਨ ਲੈ ਗਈ ਸੀ। ਉਸ ਵਿੱਚ “ਕੋਹੇਨੂਰ ਹੀਰਾ” ਵੀ ਇੱਕ ਸੀ। ਇਹ ਹੀਰਾ ਅਫਗਾਨਿਸਤਾਨ ਦੇ ਬਾਦਸ਼ਾਹ ਸ਼ਾਹ ਸੁਜ਼ਾ ਵੱਲੋ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕੀਤਾ ਗਿਆ ਸੀ। ਇਹ ਲਾਹੌਰ ਦਰਬਾਰ ਦੇ “ਤੋਸ਼ਾਖਾਨਾ” ਵਿੱਚੋਂ ਉਸ ਸਮੇ ਦੇ ਗਵਰਨਰ ਜਨਰਲ ਡਲਹੌਜੀ ਵੱਲੋ ਮਹਾਰਾਣੀ ਵਿਕਟੋਰੀਆ ਨੂੰ ਈਸਟ ਇੰਡੀਆ ਕੰਪਨੀ ਰਾਹੀਂ ਭੇਜਿਆ ਗਿਆ ਸੀ। ਜੋ ਕਿ ਬਰਤਾਨੀਆ ਹਕੂਮਤ ਦੀ ਸਿੱਖਾਂ ਤੋਂ ਵੱਡੀ ਕੀਤੀ ਗਈ ਲੁੱਟ ਸੀ। ਇਸ ਉੱਤੇ ਪਹਿਲੇ ਵੀ ਸਿੱਖ ਕੌਮ ਦਾ ਹੱਕ ਸੀ ਅਤੇ ਅੱਜ ਵੀ ਸਿੱਖ ਕੌਮ ਦਾ ਹੀ ਹੱਕ ਹੈ। ਇਸ ਲਈ ਇਸ “ਕੀਮਤੀ ਇਤਿਹਾਸਿਕ ਹੀਰੇ” ਨੂੰ ਵਾਪਿਸ ਮੰਗਾ ਕੇ ਸ਼੍ਰੀ ਦਰਬਾਰ ਸਾਹਿਬ ਦੇ “ਤੋਸ਼ਾਖਾਨਾ” ਵਿੱਚ ਸੁਰੱਖਿਅਤ ਰੱਖਿਆ ਜਾਵੇ।
ਬਹੁਤੇ ਜਿ਼ਲ੍ਹਾ ਚੋਣ ਅਧਿਕਾਰੀ ਤੇ ਸਟਾਫ “ਵੋਟਰ ਫਾਰਮ” ਦੀ ਵੰਡ
ਵਿੱਚ ਹੀ ਧੱਕੇਸ਼ਾਹੀ ਤੇ ਵਿਤਕਰੇ ਕਰਨ ਲੱਗੇ :- ਟਿਵਾਣਾ
ਫਤਿਹਗੜ੍ਹ ਸਾਹਿਬ, 3 ਜੂਨ :- “ਸਾਨੂੰ ਪੰਜਾਬ ਦੇ ਅੱਧੇ ਤੋਂ ਵੱਧ ਜਿ਼ਲ੍ਹਿਆਂ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਹੋਰ ਸਿੱਖ ਸੰਗਠਨਾਂ ਵੱਲੋ ਵੱਡੀ ਗਿਣਤੀ ਵਿੱਚ ਫੋਨ ਆਏ ਹਨ ਕਿ ਚੋਣ ਕਮਿਸ਼ਨ ਗੁਰਦੁਆਰਾ ਵੱਲੋ ਨਵੀਆਂ ਸਿੱਖ ਵੋਟਾਂ ਬਣਨ ਲਈ ਜੋ 80 ਲੱਖ ਦੇ ਕਰੀਬ ਵੋਟਰ ਫਾਰਮ ਛਪਵਾ ਕੇ ਪੰਜਾਬ ਵਿੱਚ ਭੇਜੇ ਗਏ ਹਨ, ਉਹ ਸੰਬੰਧਿਤ ਜਿ਼ਲ੍ਹਿਆਂ ਦੇ ਚੋਣ ਅਧਿਕਾਰੀਆਂ ਵੱਲੋ ਵੋਟਰ ਫਾਰਮ ਜਾਰੀ ਕਰਨ ਵਿੱਚ ਵੱਡਾ ਬੇਇਨਸਾਫੀ ਵਾਲਾ ਵਿਤਕਰਾ ਕੀਤਾ ਜਾ ਰਿਹਾ ਹੈ, ਜੋ ਗੈਰ-ਕਾਨੂੰਨੀ ਤੇ ਗੈਰ-ਇਖਲਾਕੀ ਅਮਲ ਹੈ।”
ਭਾਰਤ ਸਰਕਾਰ ਦੀਆਂ ਏਜੰਸੀਆਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਬਦਨਾਮ ਕਰਨ ਦੀਆਂ ਕਰ ਰਹੀਆਂ ਹਨ ਕੌਸ਼ਿਸ਼ਾਂ ‐ ਸ਼.ਅ.ਦ ਅਮਮ੍ਰਿਤਸਰ ਯੂਥ ਵਿੰਗ ਜਰਮਨੀ,br>
ਗੁਰਪ੍ਰੀਤ ਭੁੱਲਰ ਵਰਗੇ ਨਵੇਂ ਗੋਬਿੰਦ ਰਾਮ ਅਤੇ ਘੋਟਣੇ ਇੱਕ ਵਾਰ ਫਿਰ ਸਿੱਖ ਨੌਜਵਾਨੀ ਦਾ ਘਾਣ ਕਰਨ ਲਈ ਹਲਕਾਏ
ਫਰੈਂਕਫਰਟ 2 ਜੂਨ 2010 ‐ ਸੁਖਪ੍ਰੀਤ ਸਿੰਘ - ਸ਼.ਅ.ਦ ਅਮਮ੍ਰਿਤਸਰ ਯੂਥ ਵਿੰਗ ਜਰਮਨੀ ਦੇ ਹਮਬਰਗ ਯੂਨਿਟ ਦੇ ਜਨਰਲ ਸਕਂਤਰ ਭਾਈ ਗੁਰਮੀਤ ਸਿੰਘ ਬੱਗਾ ਨੇ ਪਿਛਲੇ ਦਿਨੀਂ ਪੰਜਾਬ ਪੁਲਿਸ ਵਲੋਂ ਉਹਨਾਂ ਉੱਪਰ ਲਗਾਏ ਜਾ ਰਹੇ ਅਰੋਪਾਂ ਦਾ ਸਿਰੇ ਤੋਂ ਖੰਡਨ ਕਰਦਿਆਂ ਸਭ ਅਰੋਪਾਂ ਨੂੰ ਮਨਘੜਤ ਅਤੇ ਬੇਬੁਨਿਆਦ ਦੱਸਿਆ।ਉਹਨਾਂ ਕਿਹਾ ਕਿ ਉਹ ਜਮਹੂਰੀਅਤ ਪਸੰਦ ਤਰੀਕੇ ਨਾਲ ਅਜਾਦ ਸਿਂਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਾਂਤਮਈ ਸੋਚ ਅਪਣਾ ਸ਼.ਅ.ਦ ਅੰਮ੍ਰਿਤਸਰ ਨਾਲ ਲੰਮੇ ਸਮੇ ਤੋਂ ਕੰਮ ਕਰਦੇ ਆ ਰਹੇ ਹਨ ਅਤੇ ਕਰਦੇ ਰਿਹਣਗੇ।ਉਹਨਾਂ ਦੱਸਿਆ ਕਿ ਦਲ ਵਲੋਂ ਕੀਤੇ ਜਾ ਰਹੇ ਅਜਾਦੀ ਦੇ ਪ੍ਰਚਾਰ ਅਤੇ ਉਪਰਾਲੇ ਭਾਰਤ ਸਰਕਾਰ , ਭਾਰਤ ਸਰਕਾਰ ਦੀ ਝੋਲੀਚੁੱਕ ਹਿੰਦੂਵਾਦੀ ਪੰਜਾਬ ਸਰਕਾਰ, ਅਤੇ ਭਾਰਤ ਸਰਕਾਰ ਦੀਆਂ ਏਜੰਸੀਆਂ ਦੇ ਹਜਮ ਨਹੀ ਹੋ ਰਿਹਾ, ਇਹੋ ਕਾਰਨ ਹੈ ਕਿ ਸਮੇਂ ਸਮੇਂ ਤੇ ਉਹਨਾਂ ਅਤੇ ਦਲ ਦੇ ਹੋਰਨਾਂ ਮੈਂਬਰਾਂ ਤੇ ਇਹੋ ਜਿਹੇ ਝੂਠੇ ਅਤੇ ਮਨਘੜਤ ਅਰੋਪ ਲਾ ਸ਼.ਅ.ਦ ਅੰਮ੍ਰਿਤਸਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਹਨਾਂ ਪਿਛਲੇ ਦਿਨੀ ਦਲ ਦੇ ਇਕ ਹੋਰ ਮੈਂਬਰ ਭਾਈ ਨਿਰਮਲ ਸਿੰਘ ਦੀ ਹੋਈ ਗਿਰਫਤਾਰੀ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਾਈ ਨਿਰਮਲ ਸਿੰਘ ਜੋ ਕਿ ਗਰੀਸ ਦਾ ਵਸਨੀਕ ਹੈ ਅਤੇ ਦਲ ਦਾ ਸਿਰਕਢਵਾਂ ਆਗੂ ਹੈ, ਨੂੰ ਵੀ ਪੰਜਾਬ ਪੁਲਿਸ ਇਹੋ ਜਿਹੇ ਹੀ ਅਰੋਪ ਲਾ ਕੇ ਗਿਰਫਤਾਰ ਕਰ ਅੰਨਾ ਤਸ਼ੱਦਦ ਕੀਤਾ ਜੋ ਹੁਣ ਮੇਰੇ ਤੇ ਲਗਾ ਰਹੀ ਹੈ। ਉਹਨਾਂ ਮਨੱਖੀ ਅਧਿਕਾਰ ਸੰਸਥਾਂਵਾਂ ਕੋਲ ਇਸ ਵੱਲ ਧਿਆਨ ਦੇਣ ਮੰਗ ਵੀ ਦੁਹਰਾਈ।ਉਹਨਾਂ ਕਿਹਾ ਕਿ ਦਲ ਦੇ ਮਹਾਨ ਆਗੂ ਸ.ਸਿਮਰਨਜੀਤ ਸਿੰਘ ਮਾਨ ਵੀ ਪੰਜਾਬ ਅਤੇ ਭਾਰਤ ਸਰਕਾਰ ਦੇ ਇਹਨਾ ਅਣਮਨੁੱਖੀ ਹੱਥਕੰਡਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਹੁਣ ਵੀ ਹੋ ਰਹੇ ਹਨ। ਉਹਨਾਂ ਕਿਹਾ ਕਿ ਦਲ ਵਲੋਂ ਜਰਮਨੀ ਵਿੱਚ ਕੀਤੇ ਜੲ ਰਹੇ ਮੁਜਾਹਿਰੇ, ਖਾਲਿਸਤਾਨ ਦੇ ਪ੍ਰਚਾਰ ਅਤੇ ਭਾਰਤ ਸਰਕਾਰ ਦੀਆਂ ਸਿਂਖਾਂ ਨਾਲ ਕੀਤੀਆਂ ਜਾ ਰਹੀਆਂ ਮਨਆਈਆਂ ਅਤੇ ਵਧੀਕੀਆਂ ਬਾਰੇ ਖੁੱਲ ਕੇ ਬੋਲਣਾ ਅਤੇ ਅੰਤ੍ਰਰਾਂਸ਼ਟਰੀ ਪੱਧਰ ਤੇ ਭਾਰਤ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਨੂੰ ਉਜਾਗਰ ਕਰਨਾ ਹੀ ਉਹਨਾਂ ਦਾ ਅਸਲੀ ਗੁਨਾਹ ਹੈ ਅਤੇ ਇਸੇ ਨੂੰ ਰੋਕਣ ਲਈ ਭਾਰਤ ਸਰਕਾਰ ਇਹੋ ਜਿਹੇ ਝੂਠਾਂ ਦਾ ਸਹਾਰਾ ਲੈਂਦੀ ਹੋਈ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਤੰਗ ਅਤੇ ਪਰੇਸ਼ਾਨ ਕਰ ਰਹੀ ਹੈ।
ਕੈਨੀਡੀਅਨ ਸਰਕਾਰ ਨੇ ਭਾਰਤ ਨੂੰ ਉਸ ਦਾ ਅਕਸ ਵਿਖਾਇਆ
ਅੱਜ ਦੇ ਤੇਜ ਰਫਤਾਰੀ ਇਲੈਕਟ੍ਰੋਨਿਕ ਯੁੱਗ ਵਿੱਚ ਇਸ ਦੁਨੀਆ ਅੰਦਰ ਵਿਚਰ ਰਹੇ ਹਰ ਮੁਲਕ ਅਤੇ ਹਰ ਸੋਚ ਜਾਂ ਵਿਚਾਰਧਾਰਾ ਵਾਰੇ ਮੀਡੀਆ ਜਾਂ ਪ੍ਰਚਾਰ ਸਾਧਨਾਂ ਦੀ ਹੋਂਦ ਦੇ ਕਾਰਣ ਹਰ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਹੋ ਰਹੀ ਹੈ। ਅੱਜ ਕੋਈ ਮੁਲਕ ਜਾਂ ਮੁਲਕ ਦੀ ਸਰਕਾਰ ਕੋਈ ਵੀ ਮਾੜਾ ਜਾਂ ਚੰਗਾ ਕਾਰਜ ਜਾਂ ਫੈਸਲਾ ਕਰਦੀ ਹੈ ਤਾਂ ਇਸ ਵੱਲ ਪੂਰੀ ਦੁਨੀਆ ਦੇ ਸੁਚੇਤ ਲੋਕਾਂ ਦਾ ਧਿਆਨ ਖਿੱਚਿਆ ਜਾਂਦਾ ਹੈ। ਜੇਕਰ ਕੋਈ ਮੁਲਕ ਜਾਂ ਮੁਲਕ ਦੀ ਸਰਕਾਰ ਇਹ ਸੋਚਦੀ ਹੈ ਕਿ ਉਹ ਆਪਣੀ ਪਰਜਾ ਤੇ ਜੋ ਚਾਹੇ ਜੁਲਮ ਕਰਦੀ ਰਹੇ ਅਤੇ ਦੁਨੀਆ ਨੂੰ ਇਸ ਦਾ ਪਤਾ ਨਹੀਂ ਲੱਗੇਗਾ ਜਾਂ ਫੇਰ ਦੁਨੀਆਂ ਨੂੰ ਆਪਣੀ ਝੂਠ ਦੀ ਰਾਜਨੀਤੀ ਦੀ ਵਰਤੋਂ ਕਰਕੇ ਭ੍ਰਮਿਤ ਕਰ ਲਿਆ ਜਾਵੇਗਾ, ਇਹ ਸਿਰਫ ਉਸ ਕਬੂਤਰ ਦੇ ਨਿਆਂਈ ਹੋਵੇਗਾ ਜੋ ਬਿੱਲੀ ਨੂੰ ਵੇਖ ਕੇ ਅੱਖਾਂ ਮੀਚ ਲੈਂਦਾ ਹੈ ਕਿ ਸ਼ਇਦ ਬਿੱਲੀ ਉਸ ਨੂੰ ਹੁਣ ਦੇਖ ਨਹੀਂ ਪਾ ਰਹੀ। ਅੱਜ ਕੈਨੇਡਾ ਵਰਗੇ ਮੁਲਕ ਦਾ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਅੱਤਬਾਦੀ ਗਰੁੱਪ ਕਹਿਣਾ ਅਤੇ ਵੀਜਾ ਨਾ ਦੇਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ। ਇਸ ਤੋਂ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਨੇ ਵੀਜਾ ਨਹੀ ਸੀ ਦਿੱਤਾ। ਨਰਿੰਦਰ ਮੋਦੀ ਤਾਂ ਚਲੋ ਇੱਕ ਗੁੰਡਾ ਅੰਸਰ ਅਤੇ ਦੰਗੇ ਕਰਵਾਉਣ ਦੇ ਦੋਸ਼ਾਂ ਕਰਕੇ ਵੀਜਾ ਨਾਂ ਲੈ ਸਕਿਆ, ਪਰ ਕਿਸੇ ਮੁਲਕ ਦੀਆਂ ਮੁੱਖ ਸੁਰੱਖਿਆ ਏਜੰਸੀਆਂ ਉਂਪਰ ਅੱਤਬਾਦੀ ਸੰਗਠਨ ਹੋਣ ਜਿਹਾ ਇਲਜਾਮ ਲੱਗਣਾ ਉਸ ਮੁਲਕ ਲਈ ਬਹੁਤ ਹੀ ਮੰਦਭਾਗੀ ਅਤੇ ਸ਼ਰਮਨਾਕ ਗੱਲ ਹੈ। ਬਾਅਦ ਵਿੱਚ ਬੇਸ਼ੱਕ ਕੈਨੇਡਾ ਸਰਕਾਰ ਇਸ ਘਟਨਾ ਲਈ ਆਪਣਾ ਸਟੈਂਡ ਵਾਪਿਸ ਲੈ ਲਵੇ ਪਰ ਇੱਕ ਵਾਰ ਉਹਨਾਂ ਨੇ ਇਹ ਪ੍ਰਤੱਖ ਕਰ ਦਿੱਤਾ ਕਿ ਭਾਰਤੀ ਸੁਰੱਖਿਆ ਏਜੰਸੀਆਂ ਅਤੇ ਸਰਕਾਰ ਆਮ ਨਾਗਰਿਕ ਦੀ ਸੁਰੱਖਿਆ ਕਰਨ ਤੋਂ ਵੱਧ ਆਮ ਨਾਗਰਿਕ ਦੇ ਦਿਲ ਵਿੱਚ ਆਤੰਕ ਪੈਦਾ ਕਰਨ ਵਿੱਚ ਜਿਆਦਾ ਵਿਸ਼ਵਾਸ ਰੱਖਦੀ ਹੈ। ਆਮ ਆਦਮੀ ਨੂੰ ਇੱਥੇ ਦੀਆਂ ਸਰਕਾਰਾਂ ਨੇ ਰੋਟੀ, ਕੱਪੜਾ ਅਤੇ ਮਕਾਨ ਦੀ ਲੋੜ ਪੂਰਤੀ ਵਿੱਚ ਇਸ ਤਰ੍ਹਾਂ ਫਸਾ ਦਿੱਤਾ ਹੈ ਕਿ ਉਸ ਆਦਮੀ ਨੂੰ ਆਪਣੇ ਵਿਰੁੱਧ ਹੁੰਦਾ ਸਰਕਾਰੀ ਅੱਤਬਾਦ ਦਿਸਦਾ ਹੀ ਨਹੀ। ਅੱਜ ਸਰਕਾਰ ਨੇ ਆਮ ਭਾਰਤੀ ਨਾਗਰਿਕ ਨੂੰ ਮਹਿੰਗਾਈ, ਬੇਰੋਜਗਾਰੀ, ਨਸ਼ਾ, ਭੁੱਖਮਰੀ ਅਤੇ ਨਕਲੀ ਦੇਹਧਾਰੀ ਗੁਰੂਆਂ (ਸਰਕਾਰੀ ਏਜੰਟਾਂ) ਦਾ ਸਹਾਰਾ ਲੈ ਕੇ ਧਾਰਮਿਕ ਅਗਿਆਨਤਾ ਵਿੱਚ ਅਜਿਹਾ ਉਲਝਾ ਦਿੱਤਾ ਕਿ ਉਹ ਆਪਣਾ ਸਹੀ ਗਲਤ ਵੀ ਚੰਗੀ ਤਰਾਂ ਨਹੀ ਵਿਚਾਰ ਸਕਦਾ। ਅੱਜ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਚਾਹੇ ਉਹ ਜੰਮੂ-ਕਸ਼ਮੀਰ ਹੋਵੇ ਜਾਂ ਫੇਰ ਬੰਗਾਲ, ਬਿਹਾਰ, ਛੱਤੀਸਗੜ੍ਹ ਅਤੇ ਝਾਰਖੰਡ ਦਾ ਨਕਸਲਬਾਦ ਨਾਲ ਪ੍ਰਭਾਵਿਤ ਇਲਾਕਾ ਹੋਵੇ ਹਰ ਥਾਂ ਭਾਰਤੀ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਇੱਕ ਆਮ ਭਾਰਤੀ ਨਾਗਰਿਕ ਲਈ ਦੁਰਭਾਵਨਾ ਦੇ ਕਾਰਣ ਹਿੰਸਾ ਦਾ ਸ਼ਿਕਾਰ ਹਨ। 1947 ਵਿੱਚ ਮੋਹਨਦਾਸ ਕਰਮਚੰਦ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਵਰਗੇ ਝੂਠ ਦੇ ਪੁਲੰਦਿਆਂ ਦੁਆਰਾ ਕੀਤੇ ਧੋਖੇ ਕਰਕੇ ਦੁਬਾਰਾ ਗੁਲਾਮ ਹੋਈ ਸਿੱਖ ਸਟੇਟ ਪੰਜਾਬ ਵਿੱਚ ਤਾਂ ਸਰਕਾਰੀ ਅੱਤਬਾਦ ਨੇ ਆਪਣੀ ਬੁਲੰਦੀ ਤੱਕ ਪਹੁੰਚਦੇ ਹੋਏ ਸਿੱਖਾਂ ਦੇ ਧੁਰੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੀ 1984 ਵਿੱਚ ਟੈਂਕਾਂ, ਤੋਪਾਂ ਅਤੇ ਕਮਾਂਡੋਆਂ ਤੋਂ ਹੱਲਾ ਕਰਵਾ ਦਿੱਤਾ। ਲੱਖਾਂ ਹੀ ਮਾਸੂਮਾਂ ਦੇ ਲਹੂ ਨਾਲ ਸਰਕਾਰੀ ਸੁਰੱਖਿਆਂ ਏਜੰਸੀਆਂ ਨੇ ਹੱਥ ਰੰਗੇ। ਧੀਆਂ, ਭੈਣਾ ਦੀ ਬੇਪਤੀ ਅਤੇ ਬੱਚੇ, ਬਜੁਰਗਾਂ ਤੇ ਅੱਤ ਦਾ ਜੁਲਮ ਹੋਇਆ। ਇਹੋ ਸਰਕਾਰੀ ਅੱਤਬਾਦ ਦੀ ਗੱਲ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਜਨਤਾ ਕਈ ਦਹਕਿਆਂ ਤੋਂ ਕਰਦੀ ਆ ਰਹੀ ਹੈ। ਪਰ ਹਕੂਮਤ ਦੇ ਨਸ਼ੇ ਵਿੱਚ ਹੰਕਾਰੀ ਹੋਏ ਇਹ ਲੋਕ ਕੁਝ ਵੀ ਸੁਨਣ ਲਈ ਤਿਆਰ ਨਹੀਂ ਸਨ। ਪਰ ਹੁਣ ਜਦੋਂ ਕੈਨੇਡਾ ਅਤੇ ਅਮਰੀਕਾ ਨੇ ਸਖਤ ਕਦਮ ਚੁੱਕਦੇ ਹੋਏ ਇਹਨਾਂ ਗੁੰਡਾ ਏਜੰਸੀਆਂ ਦੇ ਮੁਲਾਜਮਾਂ ਨੂੰ ਆਪਣੇ ਦੇਸ਼ ਦਾ ਵੀਜਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਹੁਣ ਇਹ ਲੋਕ ਆਮ ਭਾਰਤੀ ਨਾਗਰਿਕ ਦੇ ਸਾਹਮਣੇ ਦੁਹਾਈ ਦੇ ਰਹੇ ਹਨ ਕਿ ਇਹ ਉਹਨਾਂ ਦੇ ਦੇਸ਼ ਦਾ ਅਪਮਾਨ ਕੀਤਾ ਗਿਆ ਹੈ।ਪਰ ਇੱਕ ਗੱਲ ਮੈਂ ਵੀ ਪੂਰੀ ਇਮਾਨਦਾਰੀ ਨਾਲ ਆਪਣੇ ਹਮਵਤਨ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਇਹ ਕੋਈ ਅਪਮਾਨ ਨਹੀ ਇੱਕ ਅਟੱਲ ਸਚਾਈ ਹੈ। ਜਿਹੜੀਆਂ ਕੌਮਾਂ ਨੇ ਇਸ ਸਰਕਾਰੀ ਅੱਤਬਾਦ ਨੂੰ ਆਪਣੇ ਸੀਨੇ ਉਂਤੇ ਸਿਹਾ ਹੈ ਉਹੀ ਇਸ ਗੱਲ ਨੂੰ ਸਮਝ ਸਕਦੀਆਂ ਹਨ।
6 ਜੂਨ ਦੇ ਘੱਲੂਘਾਰਾ ਦਿਹਾੜੇ ਉੱਤੇ ਪਾਬੰਦੀ ਲਾਉਣਾ, ਸਿੱਖ ਕੌਮ
ਦੇ ਜਖਮਾਂ ਨੂੰ ਕੁਰੇਦਣ ਦੇ ਤੁੱਲ ਅਸਹਿ ਕਾਰਵਾਈ :- ਮਾਨ
ਫਤਿਹਗੜ੍ਹ ਸਾਹਿਬ, 1 ਜੂਨ :- “ਸਾਨੂੰ ਭਰੋਸੇਯੋਗ ਵਸੀਲਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਜੋ ਹਰ ਸਾਲ ਦੀ ਤਰ੍ਹਾ ਸਿੱਖ ਕੌਮ ਵੱਲੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਸਥਾਨ ਉੱਤੇ ਘੱਲੂਘਾਰਾ ਦਿਹਾੜਾ ਮਨਾਉਦੇ ਹੋਏ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ, ਉਸ ਉੱਤੇ ਪਾਬੰਦੀ ਲਾਉਣ ਹਿੱਤ ਪੰਜਾਬ ਦੀ ਬਾਦਲ-ਭਾਜਪਾ ਹਕੂਮਤ ਵੱਲੋ ਗੁਪਤ ਤੌਰ ਤੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਇਹ ਕਾਰਵਾਈ ਸਿੱਖ ਕੌਮ ਦੇ ਜਖਮ੍ਹਾਂ ਨੂੰ ਕੁਰੇਦਣ ਦੀ ਅਤਿ ਦੁੱਖਦਾਇਕ, ਭੜਕਾਊ ਕਾਰਵਾਈ ਹੈ, ਜਿਸਦੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ।”
ਅਲਕਾਇਦਾ ਦਾ ਉਚ ਆਗੂ ਮੁਸਤਫ਼ਾ ਅਬੂ ਅਲ ਯਾਜਿਦ ਹਲਾਕ
ਕਾਬੁਲ, 1 ਜੂਨ -ਅਲਕਾਇਦਾ ਨੇ ਐਲਾਨ ਕੀਤਾ ਹੈ ਕਿ ਓਸਾਮਾ ਬਿਨ ਲਾਦੇਨ ਦਾ ਸਰਵਉਚ ਸਹਿਯੋਗੀ ਅਤੇ ਜਥੇਬੰਦੀ ਦਾ ਉਚ ਆਗੂ ਮੁਸਤਫ਼ਾ ਅਬੂ ਅਲ ਯਾਜਿਦ ਮਾਰਿਆ ਗਿਆ ਹੈ। ਇਹ ਜਾਣਕਾਰੀ ਇਸਲਾਮਿਕ ਵੈਬਸਾਈਟਾਂ 'ਤੇ ਨਿਗਰਾਨੀ ਰੱਖਣ ਵਾਲੇ ਸੰਗਠਨ 'ਸਾਈਟ' ਨੇ ਦਿੱਤੀ ਹੈ। ਮਿਸਰ ਦੇ ਨਾਗਰਿਕ ਯਾਜਿਦ ਨੂੰ ਅਲਕਾਇਦਾ ਦੇ ਬਾਨੀ ਮੈਂਬਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਸਾਈਟ ਨੇ ਇਹ ਨਹੀਂ ਦੱਸਿਆ ਕਿ ਯਾਜਿਦ ਕਿਵੇਂ ਮਾਰਿਆ ਗਿਆ, ਪਰ ਅਲਕਾਇਦਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਸਦੀ ਪਤਨੀ, ਤਿੰਨ ਧੀਆਂ, ਪੋਤੀ ਅਤੇ ਕਈ ਹੋਰ ਪਰਿਵਾਰਕ ਮੈਂਬਰਾਂ ਸਮੇਤ ਯਾਜਿਦ ਮਾਰਿਆ ਗਿਆ। ਅਮਰੀਕਾ ਦੀ ਸੰਘੀ ਜਾਂਚ ਬਿਊਰੋ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਯਾਜਿਦ ਨੇ ਹੀ 9/11 ਦੇ ਹਮਲਾਵਰਾਂ ਨੂੰ ਪੈਸਾ ਪਹੁੰਚਾਇਆ ਸੀ। ਉਸ ਨੂੰ ਮਈ 07 ਵਿਚ ਅਫ਼ਗਾਨਿਸਤਾਨ ਵਿਚ ਅਲਕਾਇਦਾ ਦਾ ਮੁਖੀ ਬਣਾਇਆ ਗਿਆ।
ਮਨੁੱਖੀ ਸਹਾਇਤਾ ਬੇੜੇ 'ਤੇ ਇਜ਼ਰਾਇਲੀ ਹਮਲਾ ਨਿੰਦਣਯੋਗ : ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ, 1 ਜੂਨ - ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਅਤੇ ਅਧਿਕਾਰੀਆਂ ਨੇ ਫ਼ਿਲਸਤੀਨ ਲਈ ਮਨੁੱਖੀ ਸਹਾਇਤਾ ਲੈ ਕੇ ਗਾਜ਼ਾਪੱਟੀ ਜਾ ਰਹੇ ਇਕ ਬੇੜੇ 'ਤੇ ਇਜ਼ਰਾਇਲੀ ਹਮਲੇ ਦੀ ਨਿੰਦਾ ਕੀਤੀ ਹੈ। ਇਸਦੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਇਸ ਬਾਰੇ ਇਜ਼ਰਾਇਲ ਤੋਂ ਪੂਰੀ ਸਫ਼ਾਈ ਮੰਗੀ ਹੈ। ਸੁਰੱਖਿਆ ਪ੍ਰੀਸ਼ਦ ਨੇ ਵੀ ਖਰੜਾ ਮਤੇ 'ਤੇ ਚਰਚਾ, ਘਟਨਾ ਦੀ ਕੌਮਾਂਤਰੀ ਜਾਂਚ ਅਤੇ ਇਸ ਵਿਚ ਮਾਰੇ ਗਏ ਲੋਕਾਂ ਨੂੰ ਮੁਆਵਜ਼ਾ ਮੁਹੱਈਆ ਕਰਵਾਉਣ 'ਤੇ ਚਰਚਾ ਲਈ ਇਕ ਸੰਕਟਕਾਲੀ ਬੈਠਕ ਸੱਦੀ। ਬਾਨ ਕੀ ਮੂਨ ਨੇ ਕਿਹਾ ਕਿ ਮੈਂ ਇਸ ਹਿੰਸਾ ਦੀ ਨਿੰਦਾ ਕਰਦਾ ਹਾਂ । ਇਹ ਬਹੁਤ ਅਹਿਮ ਹੈ ਕਿ ਇਸ ਗੱਲ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਹੋਵੇ ਕਿ ਇਹ ਖੂਨ ਖਰਾਬਾ ਕਿਵੇਂ ਹੋਇਆ। ਮੇਰਾ ਮੰਨਣਾ ਹੈ ਕਿ ਇਜ਼ਰਾਇਲ ਨੂੰ ਇਸ ਬਾਰੇ ਪੂਰੀ ਸਫ਼ਾਈ ਦੇਣੀ ਚਾਹੀਦੀ ਹੈ। ਇਜ਼ਰਾਇਲੀ ਜਲ ਸੈਨਾ ਦੇ ਕਮਾਂਡੋਆਂ ਵਲੋਂ ਕੀਤੇ ਹਮਲੇ ਵਿਚ 10 ਵਰਕਰ ਮਾਰੇ ਗਏ ਜਦੋਂ ਕਿ ਦਰਜਨਾਂ ਹੋਰ ਜ਼ਖ਼ਮੀ ਹੋ ਗਏ।
ਮੈਟਰੋ ਨੇ ਉਨਟਾਰੀਓ ਕਬੱਡੀ ਕੱਪ ਤੇ ਕਬਜਾ ਜਮਾਇਆ
ਟਰਾਂਟੋ :- ਮੈਟਰੋ ਪੰਜਾਬੀ ਸਪੋਰਟਸ ਕਲੱਬ ਵਲੋਂ 17ਵਾਂ ਉਨਟਾਰੀਓ ਕਬੱਡੀ ਕੱਪ ਅੱਜ ਧੂਮ ਧਾਮ ਅਤੇ ਸ਼ਾਨੋ ਸ਼ੌਕਤ ਨਾਲ ਯੌਰਕ ਯੂਨੀਵਰਸਿਟੀ ਦੇ ਸਟੇਡੀਅਮ ਵਿੱਚ ਸੰਪੰਨ ਹੋਇਆ। ਹਜ਼ਾਰ ਦੇ ਲਗਭਗ ਦਰਸ਼ਕਾਂ ਵਲੋਂ ਕੜਕਵੀਂ ਧੁੱਪ ਵਿੱਚ ਜਿਥੇ ਕਬੱਡੀ ਦੇ ਆਹਲਾ ਮਿਆਰੀ ਪ੍ਰਬੰਧ ਹੇਠ ਟੂਰਨਾਮੈਂਟ ਦਾ ਅਨੰਦ ਮਾਣਿਆ ਉਥੇ ਗਹਿ ਗੱਡਵੇਂ ਕਬੱਡੀ ਮੁਕਾਬਲਿਆਂ ਨੇ ਕਬੱਡੀ ਦੀ ਗੁੱਡੀ ਅਸਮਾਨ ਵਿੱਚ ਚੜਾ ਦਿੱਤੀ। ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਪੰਜਾਬ ਸਪੋਰਟਸ ਕਲੱਬ ਦੀ ਚੋਟੀ ਦੀ ਟੀਮ ਨੂੰ ਅੱਧੇ ਪੁਆਇੰਟ ਦੇ ਫਰਕ ਨਾਲ ਹਰਾਅ ਕੇ ਆਪਣੀ ਰਵਾਇਤ ਨੂੰ ਕਾਇਮ ਰੱਖਦਿਆਂ ਉਨਟਾਰੀਓ ਕੱਪ ਤੇ ਕਬਜ਼ਾ ਕਰ ਲਿਆ ਹੈ। ਅਵਤਾਰ ਸਿੰਘ ਪੂਨੀਆ ਨੇ ਕਲੱਬ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਮੈਟਰੋ ਪੰਜਾਬੀ ਸਪੋਰਟਸ ਕਲੱਬ ਹਰ ਸਾਲ ਪਹਿਲਾ ਟੂਰਨਾਮੈਂਟ ਬੁਰੀ ਤਰ੍ਹਾਂ ਹਾਰਦੀ ਹੈ ਅਤੇ ਦੂਸਰੇ ਟੂਰਨਾਮੈਂਟ ਤੇ ਜਿੱਤ ਪ੍ਰਾਪਤ ਕਰਦੀ ਹੈ। ਸ਼ੇਰੇ ਪੰਜਾਬ ਸਪੋਰਟਸ ਕਲੱਬ ਵਲੋਂ ਕਰਵਾਏ ਟੂਰਨਾਮੈਂਟ ਤੇ ਸੈਮੀ ਫਾਈਂਨਲ ਵਿੱਚ ਹਾਰਨ ਵਾਲੀ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਇਸ ਟੂਰਨਾਮੈਂਟ ਤੇ ਡਿਗਦਿਆਂ ਢਹਿੰਦਿਆਂ ਜਿੱਤ ਪ੍ਰਾਪਤ ਕੀਤੀ ਹੈ।
ਪੰਥਕ ਜਥੇਬੰਦੀਆਂ ਵੱਲੋ ਬਲਿਊ ਸਟਾਰ ਆਪਰੇਸ਼ਨ ਦੀ ਯਾਦਗਾਰ ਬਨਾਉਣ ਦਾ ਦਬਾਅ
ਚੰਡੀਗੜ੍ਹ, 31 ਮਈ : ਜੂਨ 1984 ਵਿਚ ਦਰਬਾਰ ਸਾਹਿਬ ’ਤੇ ਸੈਨਿਕ ਕਾਰਵਾਈ ਨੂੰ ਸੈਨਾ ਨੇ ਆਪਰੇਸ਼ਨ ਬਲਿਊ ਸਟਾਰ ਦਾ ਨਾਂ ਦਿੱਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਲਗਾਤਾਰ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਵਿਚ ਆਪਰੇਸ਼ਨ ਬਲਿਊ ਸਟਾਰ ਦੀ ਯਾਦਗਾਰ ਸਥਾਪਤ ਕੀਤੀ ਜਾਵੇ। ਐਸਜੀਪੀਸੀ ਕਈ ਸਾਲ ਪਹਿਲਾਂ ਇਸ ਦਾ ਐਲਾਨ ਕਰ ਵੀ ਚੁੱਕੀ ਹੈ। ਲੇਕਿਨ ਇਸ ਨੂੰ ਅਮਲ ਵਿਚ ਲਿਆਏ ਜਾਣ ਦੇ ਲਈ ਅਜੇ ਤੱਕ ਭੰਬਲਭੂਸਾ ਬਰਕਰਾਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਯਾਦਗਾਰ ਦੇ ਮਾਮਲੇ ਵਿਚ ਸਾਰੀ ਪੰਥਕ ਜਥੇਬੰਦੀਆਂ ਦੀ ਰਾਏ ਲਈ ਜਾਵੇਗੀ। ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਸ ਸਬੰਧ ਵਿਚ ਪੰਥਕ ਜਥੇਬੰਦੀਆਂ ਦੀ ਰਾਏ ਲੈਣ ਦੇ ਲਈ ਮੀਟਿੰਗ 6 ਜੂਨ ਤੋਂ ਪਹਿਲਾਂ ਬੁਲਾਉਣ ਦੀ ਮੰਗ ਕੀਤੀ ਹੈ। ਗੌਰਤਲਬ ਹੈ ਕਿ ਅਕਾਲ ਤਖ਼ਤ ’ਤੇ 6 ਜੂਨ ਨੂੰ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਰੇਸ਼ਨ ਬਲਿਊ ਸਟਾਰ ਵਿਚ ਮਾਰੇ ਗਏ ਨੇਤਾਵਾਂ ਅਤੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅਰਦਾਸ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਦਮਦਮੀ ਟਕਸਾਲ, ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਸਮੇਤ ਕਈ ਪੰਥਕ ਜਥੇਬੰਦੀਆਂ ਵੀ ਆਪਰੇਸ਼ਨ ਬਲਿਊ ਸਟਾਰ ਦੀ ਯਾਦਗਾਰ ਬਨਾਉਣ ਦੀ ਮੰਗ ਕਰ ਰਹੇ ਹਨ। ਇਸ ਸਾਲ ਨੂੰ ਯਾਦਗਾਰ ਦੇ ਸਾਲ ਦੇ ਤੌਰ ’ਤੇ ਵੀ ਦੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਸਰਹਿੰਦ ਫਤਿਹ ਦਿਵਸ ਸਮੇਤ ਕਈ ਯਾਦਗਾਰਾਂ ਸਥਾਪਤ ਕਰਨ ਦਾ ਐਲਾਨ ਕੀਤਾ ਹੈ।
3 ਜੂਨ ਤੋਂ ਦਲ ਖ਼ਾਲਸਾ ਤੇ ਹੋਰ ਜਥੇਬੰਦੀਆਂ ਦੇਣਗੀਆਂ ਧਰਨਾ
ਅੰਮ੍ਰਿਤਸਰ, 31 ਮਈ - ਦਲ ਖ਼ਾਲਸਾ ਅਤੇ ਹੋਰ ਜਥੇਬੰਦੀਆਂ ਵਲੋਂ ਤਿੰਨ ਜੂਨ ਤੋਂ ਛੇ ਜੂਨ ਤੱਕ ਆਪਰੇਸ਼ਨ ਬਲਿਊ ਸਟਾਰ ਸਮੇਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦਗਾਰ ਨਾ ਬਣਾਏ ਜਾਣ ਦੇ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ। 72 ਘੰਟੇ ਦਾ ਇਹ ਧਰਨਾ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਵਾਲੇ ਪਾਸੇ ਕਾਰ ਪਾਰਕਿੰਗ ਦੇ ਨੇੜੇ ਦਿੱਤਾ ਜਾਵੇਗਾ। ਇਸ ਸਬੰਧੀ ਸ਼ਹਿਰ ਵਿਚ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਅਤੇ ਹੋਰ ਸ਼ਹੀਦਾਂ ਦੀ ਤਸਵੀਰਾਂ ਵਾਲੇ ਪੋਸਟਰ ਲੱਗੇ ਹੋਏ ਹਨ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬੀਤੇ ਦਿਨੀਂ ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਕਿਸੇ ਕਾਂਗਰਸੀ ਏਜੰਟ ਨੂੰ ਧਰਨਾ ਨਹੀਂ ਦੇਣ ਦਿੱਤਾ ਜਾਵੇਗਾ, ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਧੀਨ ਹੈ ਅਤੇ ਪੰਜਾਬ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਸ ਹੈ। ਇਸ ਲਈ ਹੋ ਸਕਦਾ ਹੈ ਕਿ ਸਰਗਰਮ ਜਥੇਬੰਦੀਆਂ ਦੇ ਆਗੂਆਂ ਨੂੰ 6 ਜੂਨ ਤੱਕ ਗ੍ਰਿਫਤਾਰ ਕੀਤਾ ਜਾਵੇ। ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਰੋਸ ਧਰਨਾ ਹਰ ਹਾਲਤ ਵਿਚ ਦਿੱਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਤੇ ਬੱਚਿਆਂ ਦੀ ਯਾਦਗਾਰ ਬਨਾਉਣ ਲਈ ਅਤ੍ਰਿੰਗ ਕਮੇਟੀ ਨੇ ਇਕ ਮਤਾ ਪਾਸ ਕਰ ਰੱਖਿਆ ਹੈ ਪਰ 26 ਸਾਲ ਬੀਤ ਜਾਣ 'ਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਬਲਿਊ ਸਟਾਰ ਸਮੇਂ ਹੋਏ ੇਸ਼ਹੀਦਾਂ ਦੀ ਕੋਈ ਯਾਦਗਾਰ ਨਹੀਂ ਬਣਾਈ, ਕਿਉਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ 1984 ਤੋਂ ਬਾਅਦ ਦੋ ਵਾਰ ਹੋਂਦ ਵਿਚ ਆ ਚੁੱਕੀ ਹੈ। ਪਰ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਤੇ ਜਨਸੰਘ ਦੇ ਆਗੂ ਡਾ. ਬਲਦੇਵ ਪ੍ਰਕਾਸ਼ ਨੂੰ ਖਾੜਕੂਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹੈ ਪਰ ਅੱਜ ਸਿੱਖ ਕੌਮ ਜਾਗਦਿਆਂ ਹੀ ਸੁੱਤੀ ਹੈ :- ਅਮੈਰਿਕਨ ਸਿੱਖ ਆਰਗੇਨਾਈਜੇਸ਼ਨ
ਨਿਊਯਾਰਕ, 31 ਮਈ :- 18 ਵੀਂ ਸਦੀ ਅੰਦਰ ਜਦੋਂ ਅਹਿਮਦਸ਼ਾਹ ਅਬਦਾਲੀ ਦੀਆਂ 38000 ਫੌਜਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤਾਂ ਬਾਬਾ ਗੁਰਬਖਸ਼ ਸਿੰਘ ਜੀ 30 ਕੁ ਸਿੰਘਾ ਦੇ ਨਾਲ ਵੈਰੀ ਦਲ ਨਾਲ ਜੂਝਦਿਆਂ ਜਾਮੇਂ ਸ਼ਹਾਦਤ ਤਾਂ ਪੀ ਗਏ ਪਰ ਆਪਣੀ ਅੱਖੀਂ ਦਰਬਾਰ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕੇ ਅਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸ਼ਹੀਦ ਬਾਬਾ ਦੀਪ ਸਿੰਘ ਜੀ ਵਲੋਂ ਲੜੀ ਜੰਗ ਨੇ ਵੀ ਕੌਮ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਸਿੱਖ ਹੋਰ ਵਧੀਕੀਆਂ ਤਾਂ ਬਰਦਾਸ਼ਤ ਕਰ ਸਕਦੇ ਹਨ ਪਰ ਦਰਬਾਰ ਸਾਹਿਬ ਤੇ ਹਮਲਾ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ । ਆਪਣੇ ਪੁਰਖਿਆਂ ਦੇ ਕਦਮਾਂ ਤੇ ਚੱਲਦਿਆਂ 20 ਵੀਂ ਸਦੀ ਅੰਦਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਮੁੱਠੀ ਭਰ ਸਿੰਘਾਂ ਨਾਲ ਤੀਜੇ ਘੱਲੂਘਾਰੇ ਦੀ ਜਿਸ ਢੰਗ ਨਾਲ ਅਸਾਂਵੀ ਲੜਾਈ ਲੜੀ ਉਹ ਵੀ ਕੌਂਮ ਦਾ ਮਾਣਮੱਤਾ ਅਤੇ ਗੌਰਵਮਈ ਇਤਿਹਾਸ ਹੈ ।ਜੂਨ 1984 ਦੇ ਘੱਲੂਘਾਰੇ ਦੇ ਰਿਸਦੇ ਜ਼ਖਮ ਕੌਮ ਨੂੰ ਉਨਾਂ ਪੀੜਾਂ ਦੀ ਹਰ ਸਾਲ ਯਾਦ ਕਰਾਉਦੇ ਹਨ ਜਿਸ ਵਿਚ ਦੇਸ਼ ਦੀ ਹੀ ਸਰਕਾਰ ਨੇ ਘੱਟ ਗਿਣਤੀ ਕੌਮ ਤੇ ਬਾਹਰਲੇ ਧਾੜਵੀਆਂ ਵਾਂਗ ਟੈਕਾਂ ਤੇ ਤੋਪਾਂ ਨਾਲ ਹਮਲਾ ਕਰਕੇ ਉਨਾਂ ਦੇ ਪਵਿੱਤਰ ਮਰਕਜ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ।ਅਸੀ ਚਾਹੁੰਦੇ ਹਾਂ ਕਿ ਇਹ ਜ਼ਖਮ ਉਦੋਂ ਤੱਕ ਰਿਸਦੇ ਰਹਿਣੇ ਚਾਹੀਦੇ ਹਨ ਜਦੋ ਤੱਕ ਕੌਮ ਆਪਣੀ ਮੰਜਿਲ ਤੱਕ ਨਾ ਪਹੁੰਚ ਜਾਵੇ ਕਿਉਕਿ ਕਈ ਰਿਸਦੇ ਜ਼ਖਮ ਕੌਮਾਂ ਲਈ ਕਦੀ ਨਾ ਕਦੀ ਵਰਦਾਨ ਸਾਬਤ ਹੋ ਜਾਂਦੇ ਹਨ।ਉਪਰੋਕਤ ਸ਼ਬਦਾ ਦਾ ਪ੍ਰਗਟਾਵਾ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆ ਭਾਈ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ ਸਰਪੰਚ, ਭਾਈ ਦੀਦਾਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਤਰਜਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਜਰਨੈਲ ਸਿੰਘ ਖਾਲਸਾ, ਭਾਈ ਕਰਨੈਲ ਸਿੰਘ ਸਲੇਮਪੁਰ, ਭਾਈ ਮਨਜੀਤ ਸਿੰਘ, ਭਾਈ ਬਲਜਿੰਦਰਪਾਲ ਸਿੰਘ, ਭਾਈ ਸੁਖਵਿੰਦਰ ਸਿੰਘ , ਸੁਖਵੀਰ ਸਿੰਘ, ਨਸੀਬ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨੇ 26 ਸਾਲ ਪਹਿਲਾ ਵਾਪਰੇ ਤੀਜੇ ਘੱਲੂਘਾਰੇ ਦੀ ਨਿਖੇਧੀ ਕਰਦਿਆਂ ਕਹੇ।ਉਨਾਂ ਕਿਹਾ ਕਿ ਇਸ ਤੋਂ ਬਾਅਦ ਸਿੱਖ ਕੌਮ ਤੇ ਹਮਲੇ ਰੁਕੇ ਨਹੀ ਸਗੋਂ ਬਿਪਰਾਂ ਵਲੋ ਬੌਧਿਕ ਹਮਲੇ ਲਗਾਤਾਰ ਜਾਰੀ ਹਨ ।ਉਨਾ ਬੌਧਿਕ ਹਮਲਿਆ ਨਾਲ ਭਾਰਤੀ ਖੁਫੀਆ ਤੰਤਰ ਅਤੇ ਬਿਪਰਵਾਦੀ ਤਾਕਤਾਂ ਦਾ ਇਸ ਗੱਲ ਤੇ ਹੀ ਜੋਰ ਲੱਗਾ ਹੈ ਕਿ ਸਿੱਖ ਵਾਰਸਾਂ ਦੀ ਸੋਚ ਦਾ ਸ਼ੋਸ਼ਣ ਕਰਕੇ ਇਨ੍ਹਾ ਦਾ ਕੌਮ ਅਤੇ ਧਰਮ ਨਾਲੋ ਮੋਹ ਤੋੜ ਦਿਤਾ ਜਾਵੇ ਤਾਂ ਕਿ ਉਹ ਘੱਲੂਘਾਰੇ ਜਿਹੇ ਕਹਿਰ ਦਾ ਬਦਲਾ ਲੈਣ ਦੇ ਸਮੱਰਥ ਨਾ ਹੋ ਸਕਣ।ਇਹ ਹੀ ਕਾਰਣ ਹੈ ਕਿ ਅੱਜ ਗੁਰੂਆਂ ਦੇ ਨਾਂ ਤੇ ਜੀਉਦੇ ਵੱਸਦੇ ਪੰਜਾਬ ਨੂੰ ਨਸ਼ਂਈ , ਬੇਗੈਰਤ, ਬੇਜ਼ਮੀਰ, ਡਾਕੂ, ਅਤੇ ਜਾਂਗਲੀ ਕਿਸਮ ਦਾ ਬਣਾਇਆ ਜਾ ਰਿਹਾ ਹੈ ।ਸਿੱਖ ਆਗੂਆ ਨੇ ਕਿਹਾ ਕਿ ਹਿੰਦੂ ਵੋਟਾਂ ਲੈਣ ਦੀ ਖਾਤਰ ਇਨਾ ਬੋਧਿਕ ਹਮਲਿਆ ਨੂੰ ਸਿਰੇ ਚਾੜਨ ਲਈ ਪੁੱਤਰ ਮੋਹ ਨਾਲ ਖੱਚਤ ਪ੍ਰਕਾਸ਼ ਸਿੰਹੁ ਬਾਦਲ ਉਨਾ ਦੀ ਪੂਰੀ ਮੱਦਦ ਕਰ ਰਿਹਾ ਹੈ ਕਿਉਕਿ ਇਸ ਦੀ ਸਰਕਾਰ ਸਮਂੇ ਜਿਸ ਢੰਗ ਨਾਲ ਸਿੱਖ ਸਿਧਾਤਾਂ ਦਾ ਘਾਣ ਹੋ ਰਿਹਾ ਹੈ ਉਹ 26 ਸਾਲ ਪਹਿਲਾ ਹੋਏ ਹਮਲੇ ਨਾਲੋਂ ਵੀ ਜਿਅਦਾ ਖਤਰਨਾਕ ਹੈ।ਪਿਛਲੇ ਦਿਨੀਂ ਗੁਰਦੁਆਰਾ ਚੋਣ ਕਮਿਸ਼ਨ ਨੇ ਸ਼੍ਰੋਮਣੀ ਕਮੇਟੀ ਦੀਆਂ ਵੋਟਾ ਸਬੰਧੀ ਜੋ ਹਦਾਇਤਾ ਜਾਰੀ ਕੀਤੀਆਂ ਹਨ ਕਿ ਗੈਰ ਸਿੱਖ ਵੀ ਵੋਟਾਂ ਬਣਾ ਸਕਦੇ ਹਨ ਅਤੇ ਵੋਟਾਂ ਬਣਾਉਣ ਲਈ ਨਾਂ ਪਿਛੇ ਸਿੰਘ ਜਾਂ ਕੌਰ ਹੋਣਾ ਲਾਜਮੀ ਨਹੀ ਇਹ ਸਭ ਗੈਰ ਸਿੱਖਾਂ ਅਤੇ ਡੇਰਾਵਾਦ ਦੀਆ ਵੋਟਾਂ ਬਣਾਉਣ ਲਈ ਬਾਦਲ ਦੇ ਹੁਕਮਾਂ ਤੇ ਹੀ ਹੋਇਆ ਹੈ ਜਦੋ ਕਿ ਪਿਛਲੇ ਸਮੇਂ ਸੁਪਰੀਮ ਕੋਰਟ ਨੇ ਵੀ ਸਿੱਖ ਦੀ ਪਰਿਭਾਸ਼ਾ ਨੂੰ ਸਪਸ਼ਟ ਕਰ ਦਿਤਾ ਹੈ।ਸਿਂਖ ਆਗੂਆ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਨਮੇਟੀ ਤੇ ਕਾਬਜ਼ ਬਾਦਲ ਦੀ ਜੇਕਰ ਰਤਾ ਜਿੰਨੀ ਵੀ ਜ਼ਮੀਰ ਜਿੰਦਾ ਹੈ ਤਾਂ ਜੂਨ 1984 ਦੇ ਮਹਾਨ ਯੋਧਿਆ ਦਾ ਸਮਾਰਕ ਸਥਾਪਿਤ ਕਰੇ ਜੋ ਇਤਿਹਾਸ ਦਾ ਅਨਿਖੜਵਾਂ ਅੰਗ ਬਣਕੇ ਆਉਣ ਵਾਲੀਆ ਪੀੜੀਆਂ ਨੂੰ ਇਸ ਘੱਲੂਘਾਰੇ ਦੀ ਯਾਦ ਦਿਵਾਉਂਦਾ ਰਹੇ।ਬਿਆਨ ਦੇ ਅਖੀਰ ਵਿਚ ਸਿੱਖ ਆਗੂਆਂ ਨੇ ਕਿਹਾ ਕਿ ਇਤਿਹਾਸ ਤਾਂ ਸਮੇਂ ਸਮੇਂ ਅਨੁਸਾਰ ਆਪਣੇ ਆਪ ਨੂੰ ਦੁਹਰਾ ਰਿਹਾ ਹੈ ਪਰ ਅਫਸੋਸ ਸਿੱਖ ਅੱਜ ਕੌਮ ਨਾਲ ਹੋ ਰਹੀ ਸਿਤਮਜ਼ਰੀਫੀ ਵੇਖ ਕੇ ਜਾਗਦੇ ਹੀ ਸੱਤੇ ਹਨ ।
ਰੇਲ ਹਾਦਸੇ ਪਿੱਛੇ ਨਕਸਲੀਆਂ ਦਾ ਹੱਥ : ਚਿਦੰਬਰਮ
ਝਾੜਗਰਾਮ ਰੇਲ ਦੁਰਘਟਨਾ ‘ਚ ਪੱਛਮੀ ਬੰਗਾਲ ਸਰਕਾਰ ਦੀ ਸਾਜ਼ਿਸ਼ ਹੋਣ ਸਬੰਧੀ ਰੇਲ ਮੰਤਰੀ ਮਮਤਾ ਬੈਨਰਜੀ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਨਕਾਰਦਿਆਂ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਇਸ ਮਾਮਲੇ ‘ਚ ਸ਼ੱਕ ਦੀ ਸੂਈ ਸੀ ਪੀ ਆਈ (ਮਾਓਵਾਦੀ) ਜਾਂ ਉਸ ਦੀ ਕਿਸੇ ਸਹਿਯੋਗੀ ਜਥੇਬੰਦੀ ‘ਤੇ ਜਾਂਦੀ ਹੈ। ਦੂਜੇ ਪਾਸੇ ਪੱਛਮੀ ਬੰਗਾਲ ਸਰਕਾਰ ਨੇ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਤੋਂ ਇਨਕਾਰ ਕਰ ਦਿੱਤਾ ਹੈ। ਪੱਛਮੀ ਬੰਗਾਲ ਦੇ ਗ੍ਰਹਿ ਸਕੱਤਰ ਸਮਰ ਘੋਸ਼ ਨੇ ਸਿਵਲ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸੀ ਆਈ ਡੀ ਜਾਂਚ ਸ਼ੁਰੂ ਕੀਤੀ ਹੋਈ ਹੈ ਅਤੇ ਇਸ ਦੇ ਨਾਲ-ਨਾਲ ਸੀ ਬੀ ਆਈ ਜਾਂਚ ਕਰਵਾਉਣਾ ਸਹੀ ਨਹੀਂ ਹੈ। ਪੱਤਰਕਾਰਾਂ ਸਾਹਮਣੇ ਗ੍ਰਹਿ ਮੰਤਰਾਲੇ ਦੇ ਇਸ ਮਹੀਨੇ ਦੇ ਕੰਮਕਾਜ ਦਾ ਲੇਖਾਜੋਖਾ ਪੇਸ਼ ਕੀਤੇ ਜਾਣ ਸਮੇਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਤ੍ਰਿਣਾਮੂਲ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਇਸ ਦੁਰਘਟਨਾ ‘ਚ ਪੱਛਮੀ ਬੰਗਾਲ ਸਰਕਾਰ ਦਾ ਹੱਥ ਹੋ ਸਕਦਾ ਹੈ। ਇਸ ਦੇ ਜਵਾਬ ‘ਚ ਸ੍ਰੀ ਚਿਦੰਬਰਮ ਨੇ ਤ੍ਰਿਣਾਮੂਲ ਕਾਂਗਰਸ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸ਼ੁਰੂਆਤੀ ਜਾਂਚ ‘ਚ ਇਸ ਘਟਨਾ ਪਿੱਛੇ ਸੀ ਪੀ ਆਈ (ਮਾਓਵਾਦੀ) ਦੇ ਹੱਥ ਹੋਣ ਦੇ ਸੁਰਾਗ ਸਾਹਮਣੇ ਆਏ ਹਨ।
ਸਿੱਖ ਰਾਜ ਦੀ ਤੀਜੀ ਸ਼ਤਾਬਦੀ ਬਾਰੇ ਯੂਨੀਵਰਸਿਟੀ ਵਿਚ ਸਫ਼ਲ ਸੈਮੀਨਾਰ ਹੋਇਆ।
ਹੇਵਰਡ-ਕੈਲੇਫੋਰਨੀਆ (ਬਲਵਿੰਦਰਪਾਲ ਸਿੰਘ ਖ਼ਾਲਸਾ) ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਥਾਪਤ ਕੀਤੇ ਸਿੱਖ ਰਾਜ ਦੀ ਤੀਸਰੀ ਸ਼ਤਾਬਦੀ ਬਾਰੇ ਕੈਲੇਫ਼ੋਰਨੀਆ ਸਟੇਟ ਯੂਨੀਵਰਸਿਟੀ ਹੇਵਰਡ ਵਿਚ ਬੇਹੱਦ ਸਫ਼ਲ ਸੈਮੀਨਾਰ ਹੋਇਆ। ਇਹ ਸੈਮੀਨਾਰ ਗੁਰਦੁਆਰਾ ਸਾਹਿਬ ਫ਼ਰੀਮਾਂਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੂਜੀਆਂ ਹੋਰ ਪੰਥਕ ਜਥੇਬੰਦੀਆਂ ਦੇ ਆਪਸੀ ਸਹਿਯੋਗ ਨਾਲ ਸਿਰੇ ਚੜਿਆ, ਜਿਸ ਨੂੰ ਸੁਨਣ ਲਈ ਦੂਰ ਦੂਰ ਤੋਂ ਸਰੋਤੇ ਪਹੁੰਚੇ ਹੋਏ ਸਨ, ਜਿਵੇਂ ਸਟਾਕਟਨ, ਮਨਟੀਕਾ, ਸੈਕਰਾਮੈਂਟੋ, ਯੂਬਾ ਸਿਟੀ, ਸੈਨ ਫ਼ਰਾਂਸਿਸਕੋ, ਸੈਨ ਹੋਜ਼ੇ, ਮਿਲਪੀਟਸ, ਮੋਡੈਸਟੋ, ਟਰੇਸੀ, ਡੇਵਿਸ, ਬਰਕਲੇ, ਰਿਚਮੰਡ, ਯੂਨੀਅਨ ਸਿਟੀ, ਫ਼ਰੀਮਾਂਟ, ਨਿਊਆਰਕ ਆਦਿ। ਵਿਚਾਰ ਗੋਸ਼ਟੀ ਦਾ ਆਰੰਭ ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਦੇ ਵਿਦਿਆਰਥੀਆਂ ਅੰਮ੍ਰਿਤ ਕੌਰ ਖ਼ਾਲਸਾ, ਬਿਨੈ ਕੌਰ, ਜਸਕੀਰਤ ਸਿੰਘ ਤੇ ਪੁਨੀਤ ਕੌਰ ਖ਼ਾਲਸਾ ਦੁਆਰਾ ਗਾਏ ਗੁਰਬਾਣੀ ਕੀਰਤਨ ਨਾਲ ਸ਼ੁਰੂ ਕੀਤਾ ਗਿਆ। ਗੁਰਦੁਆਰਾ ਸਾਹਿਬ ਫ਼ਰੀਮਾਂਟ ਦੀ ਸੁਪਰੀਮ ਕੌਂਸਲ ਦੇ ਸੀਨੀਅਰ ਮੈਂਬਰ ਭਾਈ ਜਸਵਿੰਦਰ ਜੰਡੀ ਨੇ ਸੈਮੀਨਾਰ ਵਿਚ ਆਉਣ ਵਾਲਿਆਂ ਨੂੰ ਤੇ ਵਿਦਵਾਨ ਸੱਜਣਾਂ ਨੂੰ ਜੀ ਆਇਆਂ ਕਿਹਾ ਤੇ ਭਰੋਸਾ ਦਿੱਤਾ ਕਿ ਸੁਪਰੀਮ ਕੌਂਸਲ ਅਜਿਹੇ ਵਿਦਿਅਕ ਸੈਮੀਨਾਰ ਕਰਾਉਣ ਲਈ ਸਦਾ ਸਹਿਯੋਗ ਦੇਂਦੀ ਰਹੇਗੀ। ਘੱਲੂਘਾਰਾ ਮਾਰਚ ਰੋਕਣ ਲਈ ਸਿੱਖਾਂ ਦੀਆਂ ਗ੍ਰਿਫਤਾਰੀਆਂ ਲੋਕਤੰਤਰ ਦਾ ਘਾਣ –ਸਿੱਖ ਜਥੇਬੰਦੀਆਂ
ਲੰਡਨ – ਘੱਲੂਘਾਰਾ ਜੂਨ ਚੌਰਾਸੀ ਦੀ ਯਾਦ ਵਿੱਚ ਪਹਿਲੀ ਜੂਨ ਤੋਂ ਸ਼ੁਰੂ ਹੋਣ ਵਾਲੇ ਮਾਰਚ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਅਦੇਸ਼ਾਂ ਤਹਿਤ ਪੁਲੀਸ ਨੇ ਸ੍ਰ਼ੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਇੱਕ ਦਰਜਨ ਤੋਂ ਵੱਧ ਪ੍ਰਮੁੱਖ ਆਗੂਆਂ ਨੂੰ ਗ੍ਰਿਫਤਾਰ ਕਰਕੇ ਕਾਂਗਰਸ ਦੇ ਜ਼ੁਲਮੀਂ ਰਾਜ ਨੂੰ ਮਾਤ ਪਾ ਦਿੱਤੀ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ , ਸ੍ਰ ਜਤਿੰਦਰ ਸਿੰਘ ਅਠਵਾਲ ਅਤੇ ਸ੍ਰ, ਬਲਵਿੰਦਰ ਸਿੰਘ ਢਿੱਲੋਂ ਵਲੋਂ ਪੰਜਾਬ ਪੁਲੀਸ ਦੀ ਸਿੱਖ ਦਮਨਕਾਰੀ ਨੀਤੀ ਦੀ ਨਿੰਦਾ ਕਰਦਿਆਂ ਸਿੱਖ ਦੰਗਤਾਂ ਨੂੰ ਸ਼ਹੀਦਾਂ ਦੀ ਸੋਚ ਤੇ ਡੱਟ ਕੇ ਪਹਿਰਾ ਦੇਣ ਦਾ ਸੱਦਾ ਦਿੱਤਾ ਹੈ ਤਾਂ ਕਿ ਸਰਕਾਰ ਦੇ ਹਰ ਜ਼ੁਲਮ ਦਾ ਮੁਕਾਬਲਾ ਕੀਤਾ ਜਾ ਸਕੇ । ਦਲ ਵਲੋਂ ਦੋਸ਼ ਲਗਾਇਆ ਗਿਆ ਕਿ ਪੰਜਾਬ ਪੁਲੀਸ ਨੇ ਸ੍ਰ, ਦਇਆ ਸਿੰਘ ਕੱਕੜ, ਸ੍ਰ, ਕੁਲਬੀਰ ਸਿੰਘ ਬੜਾ ਪਿੰਡ , ਸ੍ਰ, ਸੰਦੀਪ ਸਿੰਘ , ਸ੍ਰ, ਬਲਦੇਵ ਸਿੰਘ ਸਿਰਸਾ , ਬਾਬਾ ਹਰਦੀਪ ਸਿੰਘ ਮਹਿਰਾਜ ਸਮੇਤ ਇੱਕ ਦਰਜਨ ਤੋਂ ਵੱਧ ਆਗੂ ਗ੍ਰਿਫਤਾਰ ਕਰ ਲਏ ਹਨ ਅਤੇ ਹੋਰ ਗ੍ਰਿਫਤਾਰੀਆਂ ਲਈ ਛਾਪੇਮਾਰੀ ਜਾਰੀ ਹੈ । ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ, ਸੁਖਵਿੰਦਰ ਸਿੰਘ ਖਾਲਸਾ ਅਤੇ ਮੀਤ ਪ੍ਰਧਾਨ ਸ੍ਰ, ਕਿਰਪਾਲ ਸਿੰਘ ਮੱਲਾ ਬੇਦੀਆਂ ਨੇ ਇਹਨਾਂ ਗ੍ਰਿਫਤਾਰੀਆਂ ਨੂੰ ਲੋਕਤੰਤਰ ਦਾ ਕਤਲ ਆਖਦਿਆਂ ਸਖਤ ਨਿਖੇਧੀ ਕੀਤੀ ਹੈ । ਉਹਨਾਂ ਕਿਹਾ ਕਿ ਘੱਲੂਘਾਰਾ ਮਾਰਚ ਕੱਢਣ ਸੀ ਹਰ ਕੋਸਿ਼ਸ਼ ਕੀਤੀ ਜਾਵੇਗੀ । ।
ਬਖਸ਼ੀਸ਼ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ – ਡੱਲੇਵਾਲ
ਲੰਡਨ – ਸਿਰਸੇ ਵਾਲੇ ਸਾਧ ਤੇ ਹਮਲਾ ਕਰਨ ਦੇ ਦੋਸ਼ ਵਿੱਚ ਪੁਲੀਸ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਬਾਬਾ ਬਖਸ਼ੀਸ਼ ਸਿੰਘ 22 ਮਈ ਤੋਂ ਅੰਮਿਤਸਰ ਪੁਲੀਸ ਦੀ ਗੈਰ ਕਨੂੰਨੀ ਹਿਰਾਸਤ ਵਿੱਚ ਹੈ । ਜਿਸ ਤੇ ਪੁਲੀਸ ਵਲੋਂ ਭਾਰੀ ਤਸ਼ੱਦਦ ਕੀਤਾ ਜਾ ਰਿਹਾ ਹੈ । ਯੂਨਾਈਟਿਡ ਖਾਲਸਾ ਦਲ ਯੂ ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਪੰਜਾਬ ਦੇ ਚੀਫ ਜਸਟਿਸ ਅਤੇ ਰਾਜਪਾਲ ਨੂੰ ਇਸ ਬਾਰੇ ਜਾਣੂ ਕਰਵਾਉਂਦਿਆਂ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਗਈ ਹੈ । ਦਲ ਵਲੋਂ ਖਦਸ਼ਾ ਪ੍ਰਗਟ ਕੀਤਾ ਗਿਆ ਕਿ ਪੁਲੀਸ ਬਖਸ਼ੀਸ਼ ਸਿੰਘ ਨੂੰ ਝੂਠੇ ਮੁਕਾਬਲੇ ਵਿੱਚ ਖਤਮ ਕਰ ਸਕਦੀ ਹੈ ਅਤੇ ਪੰਜਾਬ ਵਿੱਚ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਗ੍ਰਿਫਤਾਰ ਕਰਕੇ ਜੂਨ ਚੌਰਾਸੀ ਦੇ ਘੱਲੂਘਾਰੇ ਦੀ ਸਾਲਾਨਾ ਵਰ੍ਹੇ ਗੰਢ ਮਨਾਉਣ ਵਿੱਚ ਵਿਘਨ ਪਾ ਸਕਦੀ ਹੈ । ਦਲ ਵਲੋਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਪੁਲੀਸ ਦੀਆਂ ਵਧੀਕੀਆਂ ਖਿਲਾਫ ਜ਼ੋਰਦਾਰ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ ।
'ਕਾਰਗਿਲ ਵਿਚ ਅਸੀਂ ਜੰਗ ਜਿੱਤੇ ਨਹੀਂ, ਹਾਰੇ-ਲੈਫ. ਜਨਰਲ ਪਾਲ
ਨਵੀਂ ਦਿੱਲੀ, 30 ਮਈ ਕਾਰਗਿਲ ਜੰਗ ਨੂੰ ਲੈ ਕੇ ਵਿਵਾਦ ਮੁੜ ਵਧ ਗਿਆ ਹੈ। ਹੁਣ ਆਰਮੀ ਟ੍ਰਿਬਿਊਨਲ ਵਿਚ ਦੋਸ਼ੀ ਪਾਏ ਗਏ ਰਿਟਾਇਰਡ ਲੈਫ. ਜਨਰਲ ਕਿਸ਼ਨਪਾਲ ਨੇ ਜੰਗ ਦੀ ਜਿੱਤ ਦੇ ਦਾਅਵੇ 'ਤੇ ਸਵਾਲ ਖੜ੍ਹੇ ਕੀਤੇ ਹਨ। ਇਕ ਨਿਊਜ਼ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿਚ ਰਿਟਾਇਰਡ ਲੈਫ. ਜਨਰਲ ਕਿਸ਼ਨ ਪਾਲ ਨੇ ਕਿਹਾ ਕਿ ਇਸ ਜੰਗ ਵਿਚ ਸਾਡੇ ਜਿੰਨੇ ਜਵਾਨ ਸ਼ਹੀਦ ਹੋਏ ਉਸ ਦੇ ਕਾਰਨ ਮੈਂ ਇਸ ਨੂੰ ਹਾਰ ਮੰਨਦਾ ਹਾਂ। ਲੈਫ. ਜਨਰਲ ਪਾਲ ਨੇ ਕਿਹਾ ਕਿ ਇਸ ਕਥਿਤ ਜਿੱਤ ਦੇ ਬਾਅਦ ਵੀ ਅਸੀਂ ਗਲਤੀ ਤੋਂ ਸਬਕ ਨਹੀਂ ਲਿਆ। ਰਿਟਾਇਰਡ ਲੈਫ. ਜਨਰਲ ਪਾਲ ਹਾਲ ਹੀ ਵਿਚ ਉਦੋਂ ਚਰਚਾ ਵਿਚ ਆਏ ਜਦੋਂ ਆਰਮੀ ਟ੍ਰਿਬਿਊਨਲ ਨੇ ਰਿਟਾ. ਬ੍ਰਿਗੇਡੀਅਰ ਦਵਿੰਦਰ ਸਿੰਘ ਦੇ ਉਸ ਦੋਸ਼ ਨੂੰ ਸਹੀ ਮੰਨਿਆ ਕਿ ਜਨ. ਕਿਸ਼ਨਪਾਲ ਨੇ ਜਾਣ ਬੁੱਝ ਕੇ ਬ੍ਰਿਗੇਡੀਅਰ ਦਵਿੰਦਰ ਸਿੰਘ ਤੋਂ ਮਿਲੀਆਂ ਜਾਣਕਾਰੀਆਂ ਨੂੰ ਛੁਪਾਇਆ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਅੱਗੇ ਨਹੀਂ ਵਧਾਇਆ। ਜਿਸ ਕਾਰਨ ਬ੍ਰਿਗੇਡੀਅਰ ਦਵਿੰਦਰ ਸਿੰਘ ਨੂੰ ਮਹਾਂਵੀਰ ਚੱਕਰ ਨਹੀਂ ਮਿਲ ਸਕਿਆ। ਆਰਮੀ ਟ੍ਰਿਬਿਊਨਲ ਨੇ ਇਸ ਮੁੱਦੇ ਨਾਲ ਜੁੜੇ ਕਾਰਗਿਲ ਦੇ ਇਤਿਹਾਸ ਨੂੰ ਦੁਬਾਰਾ ਲਿਖੇ ਜਾਣ ਦੇ ਹੁਕਮ ਦਿੱਤੇ ਹਨ। ਲੈਫ਼. ਜਨਰਲ ਕਿਸ਼ਨਪਾਲ 'ਤੇ ਇਹ ਵੀ ਦੋਸ਼ ਹੈ ਕਿ ਉਸ ਨੂੰ ਬ੍ਰਿਗੇਡੀਅਰ ਦਵਿੰਦਰ ਸਿੰਘ ਦੀ ਏ.ਸੀ.ਆਰ. ਵੀ ਖੁਦ ਦੀ ਖੁੰਦਕਬਾਜ਼ੀ ਕਾਰਨ ਗਲਤ ਲਿਖੀ, ਜਿਸ ਕਾਰਨ ਦਵਿੰਦਰ ਸਿੰਘ ਨੂੰ ਆਪਣੇ ਕਾਰਜਕਾਲ ਦੌਰਾਨ ਕਾਫ਼ੀ ਨੁਕਸਾਨ ਝੱਲਣਾ ਪਿਆ।
ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦਾ ਖਾੜਕੂ ਬਖ਼ਸ਼ੀਸ਼ ਸਿੰਘ ਗ੍ਰਿਫ਼ਤਾਰ
ਚੰਡੀਗੜ੍ਹ, 30 ਮਈ - ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦਾ ਬਹੁ-ਚਰਚਿਤ ਖਾੜਕੂ ਬਖ਼ਸ਼ੀਸ਼ ਸਿੰਘ ਉਰਫ਼ ਬਾਬਾ ਪੁਲਿਸ ਦੇ ਹੱਥ ਆ ਗਿਆ ਹੈ। ਪਹਿਲਾਂ ਇਸ ਸਬੰਧੀ ਇਹ ਚਰਚਾ ਸੀ ਕਿ ਉਸ ਨੂੰ ਦਿੱਲੀ ਪੁਲਿਸ ਨੇ ਕਾਬੂ ਕੀਤਾ ਹੈ ਜਦਕਿ ਬਾਅਦ ਵਿਚ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਏ ਵੇਰਵਿਆਂ ਵਿਚ ਪਤਾ ਲੱਗਾ ਕਿ ਉਸ ਨੂੰ ਅੰਮ੍ਰਿਤਸਰ ਪੁਲਿਸ ਨੇ ਇਕ ਸਾਂਝੀ ਮਸ਼ਕ ਰਾਹੀਂ ਕਾਬੁੂ ਕੀਤਾ ਹੈ। ਬਖ਼ਸ਼ੀਸ਼ ਸਿੰਘ ਨੇ ਪੁਲਿਸ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਵਕਤ ਪਾਇਆ ਹੋਇਆ ਸੀ। ਉਂਜ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਨਾਉਣ ਲਈ ਸੂਚਨਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦਾ ਵਿਸ਼ੇਸ਼ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਸੀ। ਇਸ ਸਬੰਧੀ ਲਗਾਤਾਰ ਅਖ਼ਬਾਰਾਂ ਵਿਚ ਇਸ਼ਤਿਹਾਰ ਛੱਪ ਰਹੇ ਸਨ। ਉਧਰ ਦੇਰ ਸ਼ਾਮ ਤਕ ਬਖ਼ਸ਼ੀਸ਼ ਸਿੰਘ ਦੀ ਗ੍ਰਿਫ਼ਤਾਰੀ ਸਬੰਧੀ ਕੋਈ ਵੀ ਪੁਲਿਸ ਅਧਿਕਾਰੀ ਪੁਸ਼ਟੀ ਕਰਨ ਲਈ ਰਾਜ਼ੀ ਨਾ ਹੋਇਆ ਪਰ ਪਤਾ ਲੱਗਾ ਹੈ ਕਿ ਉਸ ਨੂੰ ਪੁਲਿਸ ਨੇ ਯੂ.ਪੀ. ਤੋਂ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ ਤੇ ਇਸ ਸਬੰਧੀ ਬਿਜਲਈ ਮੀਡੀਆ ਵਿਚ ਸਵੇਰ ਤੋਂ ਹੀ ਖ਼ਬਰਾਂ ਨਸ਼ਰ ਹੋ ਰਹੀਆਂ ਸਨ, ਜਿਸ ਕਰ ਕੇ ਇਸ ਮਾਮਲੇ ਦੀ ਵਧੇਰੇ ਚਰਚਾ ਹੋ ਰਹੀ ਹੈ। ਉਂਜ ਪਟਿਆਲਾ ਨਾਲ ਸਬੰਧਤ ਹੋਣ ਕਾਰਨ ਸਥਾਨਕ ਸ਼ਹਿਰ ਵਿਚ ਵੀ ਇਹ ਖ਼ਬਰ ਸਵੇਰ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਇਹ ਵੀ ਪਤਾ ਲੱਗਾ ਹੈ ਕਿ ਉਹ ਗ੍ਰਿਫ਼ਤਾਰੀ ਸਮੇਂ ਕਲੀਨਸ਼ੇਵ ਸੀ। ਵਰਣਯੋਗ ਹੈ ਕਿ ਪਟਿਆਲਾ ਨੇੜਲੇ ਪਿੰਡ ਨਿਜਾਮਨੀਵਾਲਾ ਦਾ ਵਸਨੀਕ 38 ਸਾਲਾਂ ਦਾ ਨੌਜਵਾਨ ਬਖ਼ਸ਼ੀਸ਼ ਸਿੰਘ ਬਚਪਨ ਤੋਂ ਹੀ ਧਾਰਮਕ ਬਿਰਤੀ ਵਾਲਾ ਸੀ। ਸਿੱਖੀ ਸਰੂਪ ਵਾਲੀ ਦਿੱਖ ਕਾਰਨ ‘ਬਾਬਾ’ ਦੇ ਨਾਮ ਨਾਲ ਮਸ਼ਹੂਰ ਹੋਇਆ। ਉਹ ਪਹਿਲਾਂ ਤਾਂ ਖ਼ਾਲਿਸਤਾਨ ਕਮਾਂਡੋ ਫ਼ੋਰਸ ਸ਼ੁਤਰਾਣਾ ਦਾ ਡਿਪਟੀ ਚੀਫ਼ ਰਿਹਾ ਪਰ ਮਗਰੋਂ ਸ਼ੁਤਰਾਣਾ ਦੀ ਮੌਤ ਤੋਂ ਬਾਅਦ ਉਹ ਇਸ ਦਾ ਮੁਖੀ ਬਣ ਗਿਆ। ਬਾਅਦ ਵਿਚ ਨੀਟਾ ਧੜੇ ਨਾਲ ਰਲਣ ਮਗਰੋਂ ਉਹ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ’ਚ ਸ਼ਾਮਲ ਹੋ ਗਿਆ। ਅੱਜ ਕਲ ਇਸੇ ਲਈ ਮੁੱਖ ਤੌਰ ’ਤੇ ਕੰਮ ਕਰਦਾ ਦਸਿਆ ਜਾਂਦਾ ਹੈ। ਭਾਵੇਂ ਉਸ ਵਿਰੁਧ ਪੰਜਾਬ, ਹਰਿਆਣਾ, ਦਿੱਲੀ ਅਤੇ ਯੂ.ਪੀ. ਸਮੇਤ ਕਈ ਹੋਰ ਸੂਬਿਆਂ ਵਿਚ ਵੀ ਕਤਲ, ਇਰਾਦਾ ਕਤਲ, ਲੁੱਟਾਂ-ਖੋਹਾਂ ਅਤੇ ਡਕੈਤੀਆਂ ਆਦਿ ਦੇ 21 ਪੁਲਿਸ ਕੇਸ ਦਰਜ ਹੋਏ ਸਨ।
ਸੱਜਣ ਕੁਮਾਰ 'ਤੇ ਕਤਲ ਦਾ ਦੋਸ਼ ਤੈਅ
ਨਵੀਂ ਦਿੱਲੀ, 28 ਮਈ - ਸਥਾਨਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਪੰਜ ਹੋਰਨਾਂ ਦੇ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਕੇਂਦਰੀ ਜਾਂਚ ਬਿਊਰੋ ਨੇ ਸਿੱਖ ਕਤਲੇਆਮ ਦੌਰਾਨ ਭੀੜ ਨੂੰ ਉਕਸਾਉਣ ਦੇ ਦੋ ਮਾਮਲਿਆਂ ਵਿਚ ਸੱਜਣ ਕੁਮਾਰ ਅਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਜ਼ਿਕਰਯੋਗ ਹੈ ਕਿ ਭੀੜ ਨੇ ਪੰਜ ਸਿੱਖਾਂ ਦਾ ਕਤਲ ਕਰ ਦਿੱਤਾ ਸੀ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਫੈਲੇ ਦੰਗਿਆਂ ਦੌਰਾਨ ਤਿੰਨ ਹਜ਼ਾਰ ਤੋਂ ਵੱਧ ਸਿੱਖ ਮਾਰੇ ਗਏ ਸਨ। ਸੀ ਬੀ ਆਈ ਅਨੁਸਾਰ ਕਾਂਗਰਸੀ ਆਗੂ ਨੇ ਇਕ ਨਵੰਬਰ 1984 ਨੂੰ ਦਿੱਲੀ ਛਾਉਣੀ ਖੇਤਰ ਵਿਚ ਸਿੱਖਾਂ ਦਾ ਕਤਲ ਕਰਨ ਲਈ ਇਕ ਭੀੜ ਨੂੰ ਉਕਸਾਇਆ ਸੀ। ਸੱਜਣ ਕੁਮਾਰ ਤੋਂ ਇਲਾਵਾ ਬਲਵਾਨ ਖੋਖਰ, ਮਹੇਂਦਰ ਯਾਦਵ, ਕੈਪਟਨ ਭਾਗ ਮਲ, ਗਿਰਧਾਰੀ ਲਾਲ ਅਤੇ ਕ੍ਰਿਸ਼ਨ ਖੋਖਰ ਵੀ ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਹਨ। ਅਦਾਲਤ ਦੇ ਇਸ ਫੈਸਲੇ ਨਾਲ ਸਿੱਖ ਜਥੇਬੰਦੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ ਹੈ ।
ਮਾਓਵਾਦੀਆਂ ਵਲੋਂ ਪਟੜੀਆਂ 'ਤੇ ਕੀਤੇ ਗਏ ਧਮਾਕੇ ਨਾਲ 150 ਮੌਤਾਂ
ਕੋਲਕਾਤਾ, 28 ਮਈ ਪੱਛਮੀ ਮਿਦਨਾਪੁਰਾ ਜ਼ਿਲ੍ਹੇ ਵਿਚ ਮਾਓਵਾਦੀਆਂ ਵਲੋਂ ਅੱਧੀ ਰਾਤ ਤੋਂ ਬਾਅਦ ਰੇਲ ਪਟੜੀਆਂ 'ਤੇ ਕੀਤੇ ਗਏ ਧਮਾਕੇ ਨਾਲ ਮੁੰਬਈ ਜਾ ਰਹੀ ਇਕ ਐਕਸਪ੍ਰੈਸ ਟਰੇਨ ਦੇ 13 ਡੱਬੇ ਪਟੜੀ ਤੋਂ ਉਤਰ ਗਏ ਜਿਸ ਨਾਲ 150 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਨੁਕਸਾਨੇ ਗਏ ਡੱਬਿਆਂ ਵਿਚ ਕਈ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਹੈ। ਪਟੜੀ ਤੋਂ ਉਤਰੇ 13 ਡੱਬਿਆਂ ਵਿਚੋਂ ਪੰਜ ਪਲਟ ਕੇ ਦੂਜੀ ਪਟੜੀ 'ਤੇ ਜਾ ਡਿੱਗੇ ਅਤੇ ਉਲਟ ਦਿਸ਼ਾ ਤੋਂ ਆ ਰਹੀ ਇਕ ਮਾਲ ਗੱਡੀ ਨਾਲ ਟਕਰਾਅ ਗਏ। ਨਕਸਲੀਆਂ ਵਲੋਂ ਇਸ ਮਹੀਨੇ ਰੇਲ 'ਤੇ ਕੀਤਾ ਇਹ ਦੂਜਾ ਹਮਲਾ ਹੈ। ਦੱਖਣ ਪੂਰਬੀ ਰੇਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਬੀਤੀ ਰਾਤ ਤਕਰੀਬਨ 1.30 ਵਜੇ ਉਸ ਸਮੇਂ ਹੋਇਆ ਜਦੋਂ ਹਾਵੜਾ-ਕੁਰਲਾ ਲੋਕ ਮਾਨਿਆ ਤਿਲਕ ਗਿਆਨੇਸ਼ਵਰੀ ਸੁਪਰ ਡੀਲਕਸ ਐਕਸਪ੍ਰੈਸ ਤਕਰੀਬਨ 130 ਕਿਲੋਮੀਟਰ ਦੂਰ ਖੇਮਾ ਸੋਲੀ ਅਤੇ ਸਰਦੀਆ ਸਟੇਸ਼ਨਾਂ ਵਿਚਾਲੇ ਸੀ। ਰੇਲਵੇ ਬੋਰਡ ਦੇ ਮੈਂਬਰ ਵਿਵੇਕ ਸਹਾਏ ਨੇ ਕਿਹਾ ਕਿ ਧਮਾਕੇ ਪਿੱਛੇ ਮਾਓਵਾਦੀਆਂ ਦਾ ਹੱਥ ਹੋਣ ਦਾ ਸ਼ੱਕ ਹੈ। ਹਾਦਸਾ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਮਾਓਵਾਦੀ ਕਾਲਾ ਹਫ਼ਤਾ ਮਨਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰੇਨ ਦੇ ਡਰਾਈਵਰ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਇਹ ਟਰੇਨ ਪਟੜੀ ਤੋਂ À ੁਤਰ ਗਈ। ਝਾੜਗਰਾਮ ਦੇ ਵਧੀਕ ਪੁਲਿਸ ਸੁਪਰਡੈਂਟ ਮੁਕੇਸ਼ ਕੁਮਾਰ ਨੇ ਦੱਸਿਆ ਕਿ ਨੁਕਸਾਨੇ ਗਏ ਡੱਬਿਆਂ ਵਿਚੋਂ ਕਈ ਲਾਸ਼ਾਂ ਨੂੰ ਕੱਢਿਆ ਜਾ ਚੁੱਕਾ ਹੈ। ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਹਾਦਸੇ ਵਾਲੀ ਥਾਂ 'ਤੇ ਮੌਜੂਦ ਹਨ, ਜਿਨ੍ਹਾਂ ਰਾਹੀਂ ਕੁੱਝ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾਦਸੇ ਵਾਲੀ ਥਾਂ 'ਤੇ ਮੌਜੂਦ ਰੇਲ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਐਕਸਪ੍ਰੈਸ ਟਰੇਨ ਨੂੰ ਪਟੜੀ ਤੋਂ ਉਤਾਰਨ ਵਾਲਾ ਧਮਾਕਾ ਮਾਓਵਾਦੀਆਂ ਵਲੋਂ ਦਿੱਤੇ ਕਾਲੇ ਹਫ਼ਤੇ ਦੇ ਪਹਿਲੇ ਦਿਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਅੱਧਾ ਘੰਟਾ ਪਹਿਲਾਂ ਪਟੜੀ ਤੋਂ ਇਕ ਗਸ਼ਤੀ ਇੰਜਣ ਲੰਘਿਆ ਸੀ, ਪਰ ਧਮਾਕੇ ਦਾ ਸਮਾਂ ਖਤਰਨਾਕ ਸਾਬਤ ਹੋਇਆ।
ਕਿਸੇ ਮੁਲਕ, ਸੂਬੇ ਦਾ ਵਿਕਾਸ ਦੀ ਕਸੌਟੀ, ਨੀਂਹ ਪੱਥਰਾਂ ਜਾਂ ਉਦਘਾਟਨਾਂ ਤੋ ਨਹੀਂ
ਬਲਕਿ ਉੱਥੋ ਦੇ ਨਿਵਾਸੀਆਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ-ਮਾਨ
ਚੰਡੀਗੜ੍ਹ, 27 ਮਈ :- “ਸ਼੍ਰੀ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਸਮੁੱਚਾ ਬਾਦਲ ਪਰਿਵਾਰ ਵੱਡੇ ਵੱਡੇ ਪੁਲਾਂ, ਹਵਾਈ ਅੱਡਿਆਂ, ਐਲੀਵੇਟਿਡ ਚਹੁੰ-ਮਾਰਗੀ ਸੜਕਾਂ ਅਤੇ ਵੱਡੀਆਂ ਬਿਲਡਿੰਗਾਂ ਦੇ ਨੀਹ ਪੱਥਰ ਰੱਖ ਕੇ ਜਾਂ ਉਦਘਾਟਨ ਕਰਨ ਨੂੰ ਹੀ ਪੰਜਾਬ ਦਾ ਵਿਕਾਸ ਸਮਝਦੇ ਹਨ। ਜਦੋ ਕਿ ਕਿਸੇ ਮੁਲਕ ਜਾਂ ਸੂਬੇ ਦੇ ਵਿਕਾਸ ਦੀ ਕਸੌਟੀ ਇਹ ਉਦਘਾਟਨ ਜਾਂ ਨੀਂਹ ਪੱਥਰ ਨਹੀਂ ਹੁੰਦੇ। ਬਲਕਿ ਇਸਦੀ ਕਸੌਟੀ ਉਸ ਮੁਲਕ ਜਾਂ ਸੂਬੇ ਦੇ ਬਸਿ਼ੰਦਿਆਂ ਦੇ ਵਿੱਦਿਅਕ, ਸਿਹਤ ਨਾਲ ਸੰਬੰਧਿਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਉੱਥੋ ਦੇ ਬੇਸਹਾਰਾ ਬੱਚਿਆਂ, ਵਿਧਵਾਵਾਂ ਅਤੇ ਲੋੜਵੰਦਾਂ ਨੂੰ ਦਿੱਤੀਆਂ ਜਾਣ ਵਾਲੀਆਂ ਪੈਨਸ਼ਨਾਂ, ਬੇਰੁਜ਼ਗਾਰਾਂ ਨੂੰ ਦਿੱਤੇ ਜਾਣ ਵਾਲੇ ਲੋੜੀਦੇ ਭੱਤੇ ਹਰ ਪਿੰਡ-ਕਸਬੇ ਨੂੰ ਪੀਣ ਵਾਲੇ ਸਾਫ ਪਾਣੀ, ਲੋੜੀਦੀ ਬਿਜਲੀ ਅਤੇ ਮੁੱਢਲੀਆਂ ਜ਼ਰੂਰੀ ਲੋੜਾਂ ਰੋਟੀ-ਕੱਪੜਾ ਅਤੇ ਮਕਾਨ ਉੱਤੇ ਨਿਰਭਰ ਕਰਦੀਆਂ ਹਨ।”
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਲਈ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ 1 ਜੂਨ ਤੋਂ
ਚੰਡੀਗੜ੍ਹ, 26 ਮਈ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਲਈ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ 1 ਜੂਨ 2010 ਤੋ‘ ਸ਼ੁਰੂ ਹੋਵੇਗਾ। ਇਸ ਲਈ ਫਾਰਮ ਨੰਬਰ -1 ਕੇਸਧਾਰੀ ਸਿੱਖਾਂ ਵਲੋਂ ਖੁਦ ਭਰਨਾ ਹੋਵੇਗਾ ਜੋ ਕਿ ਦਿਹਾਤੀ ਖੇਤਰਾਂ ਵਿੱਚ ਪਟਵਾਰੀਆਂ ਕੋਲ ਜਦ ਕਿ ਸ਼ਹਿਰੀ ਖੇਤਰਾਂ ਲਈ ਡਿਪਟੀ ਕਮਿਸ਼ਨਰਾਂ ਵਲੋਂ ਨਿਯੁਕਤ ਵਿਅਕਤੀ/ਵਿਅਕਤੀਆਂ ਜਾਂ ਲੋਕਲ ਅਥਾਰਟੀਆਂ ਦੇ ਸਕੱਤਰਾਂ ਤੋਂ ਮੁਫਤ ਉਪਲਬਧ ਹਨ। ਇਸ ਗੱਲ ਦੀ ਜਾਣਕਾਰੀ ਅੱਜ ਇਥੇ ਗੁਰਦੁਆਰਾ ਚੋਣ ਕਮਿਸ਼ਨ, ਭਾਰਤ ਸਰਕਾਰ ਦੇ ਇਕ ਬੁਲਾਰੇ ਨੇ ਦਿੱਤੀ। ਬੁਲਾਰੇ ਨੇ ਅੱਗੇ ਦੱਸਿਆ ਕਿ ਵੋਟਰ ਬਣਨ ਲਈ 21 ਸਾਲ ਤੋਂ ਵੱਧ ਦੀ ਉਮਰ ਹੋਣੀ ਚਾਹੀਦੀ ਹੈ ਅਤੇ ਸਿੱਖ ਗੁਰਦੁਆਰਾ ਐਕਟ,
1925 ਦੀ 49 ਧਾਰਾ ਮੁਤਾਬਿਕ ਕੇਸਧਾਰੀ ਸਿੱਖ ਹੋਣਾ ਚਾਹੀਦਾ ਹੈ। ਇਸ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਨਿਰਧਾਰਤ ਫਾਰਮ-1 ਵਿੱਚ ਦਿੱਤੀ ਗਈ ਹੈ। ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਅਕਤੀਆਂ ਨੂੰ ਫਾਰਮ-1 ਵਿੱਚ ਵਾਧੂ ਦਿੱਤਾ ਡੈਕਲੇਰੇਸ਼ਨ ਭਰਨਾ ਲੋੜੀ‘ਦਾ ਹੈ। ਬਤੌਰ ਵੋਟਰ ਰਜਿਸਟ੍ਰੇਸ਼ਨ ਲਈ ਭਰਿਆ ਫਾਰਮ ਇਕ ਦਿਹਾਤੀ ਖੇਤਰ ਵਿੱਚ ਪਟਵਾਰੀਆਂ ਕੋਲ ਜਦਕਿ ਸ਼ਹਿਰੀ ਖੇਤਰਾਂ ਵਿੱਚ ਡਿਪਟੀ ਕਮਿਸ਼ਨਰ ਨਿਯੁਕਤ ਵਿਅਕਤੀ (ਆਂ) ਜਾਂ ਲੋਕਲ ਅਥਾਰਟੀਆਂ ਦੇ ਸਕੱਤਰਾਂ ਕੋਲ ਜਮਾਂ ਕਰਵਾਉਣ। ਜੇਕਰ ਇਹ ਅਧਿਕਾਰੀ ਨਾਂ ਰਜਿਸਟਰ ਕਰਨ ਤੋਂ ਨਾ ਕਰਦੇ ਹਨ ਤਾਂ ਸਬੰਧਤ ਵਿਅਕਤੀ ਇਸ ਮਕਸਦ ਲਈ ਸਿਧੇ ਰੂਪ ਵਿੱਚ ਡਿਪਟੀ ਕਮਿਸ਼ਨਰ ਨੂੰ ਇਸ ਸਮੇਂ ਦੌਰਾਨ ਅਪਲਾਈ ਕਰ ਸਕਦਾ ਹੈ ਜੇਕਰ ਡਿਪਟੀ ਕਮਿਸ਼ਨਰ ਵਲੋਂ ਸਹੀ ਪਾਇਆ ਗਿਆ ਤਾਂ ਉਹ ਨਾਮ ਰਜਿਸਟ੍ਰੇਸ਼ਨ ਲਈ ਸਬੰਧਿਤ ਨੂੰ ਨਿਰਦੇਸ਼ ਦੇਵੇਗਾ। ਉਹਨਾਂ ਅੱਗੇ ਦੱਸਿਆ ਕਿ ਪਾਰਟੀਆਂ, ਸੰਗਠਨਾਂ/ਸੰਸਥਾਵਾਂ ਅਤੇ ਜਾਤੀ ਤੌਰ ’ਤੇ ਜਿਹੜੇ ਵਿਅਕਤੀ ਵੋਟਰ ਬਣਾਉਣਾ ਚਾਹੁੰਦੇ ਹਨ ਫਾਰਮ ਨੰ: 1, ਪ੍ਰਿੰਟਿਡ ਜਾਂ ਸਾਈਕੋਲਸਟਾਇਲ ਜਾਂ ਟਾਈਪ ਹੋਇਆ ਸੰਭਾਵੀ ਵੋਟਰਾਂ ਦਰਮਿਆਨ ਵੰਡ ਸਕਦੇ ਹਨ। ਇਹ ਫਾਰਮ ਕੰਟਰੋਲਰ, ਪ੍ਰਿੰਟਿਗ ਅਤੇ ਸਟੇਸ਼ਨਰੀ ਪੰਜਾਬ ਵਲੋ‘ ਛਪਿਆ ਹੋਣਾ ਚਾਹੀਦਾ ਹੈ। ਫਾਰਮ ਨੰ: 1 ਦੀਆਂ ਨਮੂਨਾ ਪੱਤਰੀਆਂ ਰਾਜ ਦੇ ਕਮਿਸ਼ਨਰ, ਗੁਰਦੁਆਰਾ ਚੋਣ ਦਫਤਰ ਤੋਂ ਇਕੱਤਰ ਕੀਤੀਆਂ ਜਾ ਸਕਦੀਆਂ ਹਨ ਜਾਂ ਫਿਰ ਕੰਮ ਵਾਲੇ ਦਿਨਾਂ ਵਿੱਚ ਕੰਮ ਵਾਲੇ ਘੰਟਿਆਂ ਦੌਰਾਨ ਡਿਪਟੀ ਕਮਿਸ਼ਨਰ ਦੇ ਦਫਤਰ ਤੋਂ ਲਏ ਜਾ ਸਕਦੇ ਹਨ। ਵੋਟਰਾਂ ਦਾ ਨਾਂ ਦਰਜ ਕਰਨ ਦੀ ਪ੍ਰਕ੍ਰਿਆ 1 ਜੂਨ 2010 ਤੋਂ 15 ਜੁਲਾਈ 2010 ਤੱਕ 45 ਦਿਨ ਲਗਾਤਾਰ ਜਾਰੀ ਰਹੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਸਾਰੀਆਂ ਜਥੇਬੰਦੀਆਂ ਅਤੇ ਸਮੂਹ ਸਿੱਖਾਂ ਜੋ ਅਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਦਿਲਚਸਪੀ ਰੱਖਦੇ ਹਨ, ਨੂੰ ਇਸ ਕੰਮ ਨੂੰ ਮਿਥੇ ਸਮੇਂ ਵਿੱਚ ਨੇਪਰੇ ਚਾੜਨ ਅਤੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਵਿੱਚ ਆਪਣਾ ਸਹਿਯੋਗ ਦੇਣ ਦੀ ਬੇਨਤੀ ਕੀਤੀ ਗਈ ਹੈ।
ਗੁਰਦੁਆਰਾ ਚੋਣਾਂ ਲਈ ਵੋਟਰ ਦੀ ਉਮਰ 18 ਸਾਲ ਨਾ ਕਰਨਾ
ਬਾਦਲ ਦਲ ਤੇ ਕਾਂਗਰਸੀਆਂ ਦੀ ਮਿਲੀਭੁਗਤ :- ਟਿਵਾਣਾ
ਫਤਿਹਗੜ੍ਹ ਸਾਹਿਬ, 27 ਮਈ :- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਇੱਕ ਡੈਪੂਟੇਸ਼ਨ ਪਹਿਲੇ 27 ਅਗਸਤ 2009 ਨੂੰ ਅਤੇ ਦੂਸਰੀ ਵਾਰ 24 ਫਰਵਰੀ 2010 ਨੂੰ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਮਿਲਿਆ ਸੀ। ਜਿਸ ਵਿੱਚ ਯਾਦ ਪੱਤਰ ਦਿੰਦੇ ਹੋਏ ਇਹ ਮੁੱਦੇ ਉਠਾਏ ਗਏ ਸੀ ਕਿ ਮੁਲਕ ਦੀ ਪਾਰਲੀਮੈਂਟ ਅਤੇ ਵੱਖ ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿੱਚ ਜਿਵੇਂ ਵੋਟਰ ਦੀ ਉਮਰ 18 ਸਾਲ ਤੈਅ ਕੀਤੀ ਗਈ ਹੈ, ਜਿਵੇਂ ਇਨ੍ਹਾ ਚੋਣਾਂ ਵਿੱਚ ਦਲ-ਬਦਲੂ ਕਾਨੂੰਨ ਲਾਗੂ ਕੀਤਾ ਜਾਂਦਾ ਹੈ, ਉਸੇ ਤਰ੍ਹਾ ਗੁਰਦੁਆਰਾ ਚੋਣਾਂ ਵਿੱਚ ਵੀ ਸਿੱਖ ਵੋਟਰਾਂ ਦੀ ਉਮਰ ਜੋ 21 ਸਾਲ ਰੱਖੀ ਗਈ ਹੈ ਉਸਨੂੰ ਘਟਾ ਕੇ 18 ਸਾਲ ਕਰਨ ਅਤੇ ਦਲ-ਬਦਲੂ ਕਾਨੂੰਨ ਲਾਗੂ ਕਰਨ ਦਾ ਪ੍ਰਬੰਧ ਕੀਤਾ ਜਾਵੇ, ਕੌਰ ਅਤੇ ਸਿੰਘ ਵਾਲੇ ਕੇਸਾਧਾਰੀ ਮਰਦਾਂ ਅਤੇ ਔਰਤਾਂ ਨੂੰ ਹੀ ਇਨ੍ਹਾ ਵੋਟਾਂ ਵਿੱਚ ਆਪਣੇ ਵੋਟ ਹੱਕ ਦੀ ਵਰਤੋਂ ਕਰਨ ਦਾ ਅਧਿਕਾਰ ਹੋਵੇ, ਫੋਟੋ ਵਾਲੀਆਂ ਵੋਟਰ ਸੂਚੀਆਂ ਬਣਾਈਆਂ ਜਾਣ ਤਾਂ ਕਿ ਬੋਗਸ ਵੋਟਾਂ ਨਾ ਬਣ ਸਕਣ, ਸਪਲੀਮੈਂਟਰੀ ਸੂਚੀ ਜਾਰੀ ਨਾ ਕੀਤੀ ਜਾਵੇ ਅਤੇ ਗੈਰ ਧਰਮੀ ਅਤੇ ਅਪਰਾਧੀ ਕਿਸਮ ਦੇ ਉਮੀਦਵਾਰਾਂ ਨੂੰ ਇਨ੍ਹਾ ਚੋਣਾਂ ਵਿੱਚ ਖੜੇ ਹੋਣ ਤੋਂ ਰੋਕਣ ਲਈ ਕਾਨੂੰਨੀ ਪ੍ਰਬੰਧ ਕੀਤਾ ਜਾਵੇ ਅਤੇ ਬਿਜਲਈ ਵੋਟਿੰਗ ਮਸ਼ੀਨਾਂ ਦਾ ਚੋਣਾਂ ਵਿੱਚ ਪ੍ਰਬੰਧ ਕੀਤਾ ਜਾਵੇ। ਪਰ ਅਤਿ ਦੁੱਖ ਅਤੇ ਸਿਤਮਜ਼ਰੀਫ਼ੀ ਭਰੀ ਕਾਰਵਾਈ ਹੈ ਕਿ ਸਿੱਖ ਕੌਮ ਦੇ ਲੱਖਾਂ ਦੀ ਗਿਣਤੀ ਵਿੱਚ 18 ਸਾਲਾਂ ਦੇ ਸਿੱਖ ਨੌਜਵਾਨਾਂ ਨੂੰ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਵਿੱਚ ਆਪਣੇ ਵੋਟ ਹੱਕ ਦੇ ਵਰਤੋਂ ਕਰਨ ਦੇ ਅਧਿਕਾਰ ਤੋਂ ਜ਼ਬਰੀ ਵਾਂਝੇ ਰੱਖ ਕੇ ਅਤਿ ਮੰਦਭਾਗੀ ਅਤੇ ਵਿਤਕਰੇ ਭਰੀ ਕਾਰਵਾਈ ਕੀਤੀ ਜਾ ਰਹੀ ਹੈ। ਜੋ ਕਿ ਬਾਦਲ ਦਲ ਅਤੇ ਕਾਂਗਰਸੀਆਂ ਦੀ ਸਾਂਝੀ ਸ਼ਾਜਿਸ ਦਾ ਹਿੱਸਾ ਹੈ। ਇਹ ਇਸ ਕਰਕੇ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਸਿੱਖ ਕੌਮ ਦੀ ਨੌਜਵਾਨੀ ਦੀ ਸੋਚ ਅਤੇ ਅਮਲਾਂ ਦਾ ਝੁਕਾਅ ਸ: ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲ ਹੈ ਅਤੇ ਇਨ੍ਹਾ ਨੌਜਵਾਨਾਂ ਨੇ ਹੀ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਦੇ ਪ੍ਰਬੰਧ ਨੂੰ ਪ੍ਰਭਾਵਿਤ ਵੀ ਕਰਨਾ ਹੈ ਅਤੇ ਜਿੱਤ-ਹਾਰ ਵਿੱਚ ਮੁੱਖ ਭੂਮਿਕਾ ਵੀ ਨਿਭਾਉਣੀ ਹੈ।”
ਸੇਖਵਾਂ ਵੱਲੋਂ ਡੁੱਬਈ ਕਲੱਬ ਵਿੱਚ ਜਾਣ ਦੀ ਇੱਛਾ “ਤਾਏ ਦੀ ਧੀ
ਚੱਲੀ,ਮੈ ਕਿਉਂ ਰਹਾ ਇੱਕਲੀ” ਵਾਲੀ :- ਮਾਨ
ਫਤਿਹਗੜ੍ਹ ਸਾਹਿਬ, 26 ਮਈ:- ਸੇਵਾ ਸਿੰਘ ਸੇਖਵਾਂ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਰਾਣਾ ਸੋਢੀ, ਸੁਖਦੇਵ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂਵਾਲੀਆ ਅਤੇ ਪਰਮਜੀਤ ਸਿੰਘ ਸਰਨਾ ਆਦਿ ਸਿਆਸਤਦਾਨ ਯੂ.ਏ.ਈ ਵਿੱਚ ਸਜ਼ਾ-ਏ-ਮੌਤ ਯਾਫਤਾ 17 ਪੰਜਾਬੀ ਨੌਜਵਾਨਾਂ ਦੀਆਂ ਕੀਮਤੀ ਜਿ਼ੰਦਗਾਨੀਆਂ ਨੂੰ ਬਚਾਉਣ ਦੀ ਬਜਾਏ, ਇਹ ਲੋਕ ਮੌਤ ਵਰਗੇ ਖਤਰਨਾਕ ਵਰਤਾਰੇ ਉੱਤੇ ਵੀ ਆਪੋ ਆਪਣੀ ਸਿਆਸਤ ਕਰਕੇ ਖੁਦ ਹੀ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਨਜ਼ਰਾਂ ਵਿੱਚ ਦੋਸ਼ੀ ਬਣ ਚੁੱਕੇ ਹਨ। ਹੁਣ ਸ: ਸੇਵਾ ਸਿੰਘ ਸੇਖਵਾਂ ਨੇ ਵੀ “ਤਾਏ ਦੀ ਧੀ ਚੱਲੀ, ਮੈ ਕਿਉਂ ਰਹਾ ਇਕੱਲੀ” ਦੀ ਕਹਾਵਤ ਉੱਤੇ ਅਮਲ ਕਰਕੇ ਡੁੱਬਈ ਵਿੱਚ ਜਾ ਕੇ “ਮਗਰਮੱਛ ਦੇ ਹੰਝੂ ਵਹਾ ਕੇ” ਸਿੱਖ ਕੌਮ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੌਸਿ਼ਸ ਵਿੱਚ ਸਨ। ਪਰ ਹਿੰਦ ਹਕੂਮਤ ਨੇ ਉਨ੍ਹਾ ਦਾ ਵੀਜ਼ਾ ਰੱਦ ਕਰਕੇ ਸ਼੍ਰੀ ਸੇਖਵਾਂ ਨੂੰ ਡੁੱਬਈ ਦੇ ਐਯਾਸ਼ੀ ਕਲੱਬ ਦਾ ਮੈਬਰ ਬਣਨ ਦੀ ਸੋਚ ਉੱਤੇ ਪਾਣੀ ਫੇਰ ਦਿੱਤਾ ਹੈ।
ਸਿੱਖਾਂ ਤੇ ਜੁ਼ਲਮ ਕਰਨ ਵਾਲਿਆਂ ਨੂੰ ਵੀਜ਼ਾ ਨਾ ਦੇਣ ਦੇ ਫੈਂਸਲਾ ਸਵਾਗਤਯੋਗ
ਲੰਡਨ – ਸਿੱਖ ਕੌਮ ਦੀ ਅਜ਼ਾਦੀ ਵਾਸਤੇ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਦੇ ਬਹਾਨੇ ਆਪਣੀਆਂ ਤਰੱਕੀਆਂ ਅਤੇ ਧਨ ਇਕੱਠਾ ਕਰਨ ਲਈ ਬੇਕਸੂਰ ਸਿੱਖਾਂ ਤੇ ਜ਼ੁਲਮ ਢਾਹੁਣ ਵਾਲਿਆਂ ਨੂੰ ਕੈਨੇਡਾ ਸਰਕਾਰ ਨੇ ਵੀਜ਼ਾ ਨਾ ਦੇ ਕੇ ਮਨੁੱਖੀ ਹੱਕਾਂ ਦੀ ਪਹਿਰੇਦਾਰੀ ਕੀਤੀ ਹੈ । ਪਟਿਆਲਾ ਪੁਲੀਸ ਦੇ ਐੱਸ.ਐੱਸ.ਪੀ ਰਣਬੀਰ ਸਿੰਘ ਖਟੜਾ ਅਤੇ ਰਾਜਨ ਗੁਪਤਾ ਏ .ਡੀ.ਜੀ ਕਰਾਈਮ ਬਰਾਂਚ ਦੇ ਹੱਥ ਅਨੇਕਾਂ ਸਿੱਖਾਂ ਦੇ ਖੁਨ ਨਾਲ ਰੰਗੇ ਹਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ , ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਕੈਨੇਡਾ ਸਰਕਾਰ ਦੇ ਉਕਤ ਫੈਂਸਲੇ ਦਾ ਸਵਾਗਤ ਕੀਤਾ ਗਿਆ ਹੈ । ਯੂਨਾਈਟਿਡ ਖਾਲਸਾ ਦਲ ਵਲੋਂ ਦੋ ਸੌ ਦੇ ਕਰੀਬ ਉਹਨਾਂ ਪੁਲਸ ਅਧਿਕਾਰੀਆਂ ਦੀ ਸੂਚੀ ਕੈਨੇਡਾ ਦੇ ਦਿੇਸ਼ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਜਿਹਨਾਂ ਨੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਅਤੇ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਵਾਰਸਾਂ ਤੋਂ ਛੱਡਣ ਦੇ ਬਹਾਨੇ ਭਾਰੀ ਰਕਮਾਂ ਵਸੂਲ ਕੀਤੀਆਂ । ਵਰਨਣਯੋਗ ਹੈ ਕਿ ਦਲ ਵਲੋਂ ਇਹ ਸੂਚੀ ਪਿਛਲੇ ਸਾਲ ਸੰਯੁਕਤ ਰਾਸ਼ਟਰ ਅਤੇ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਵੀ ਭੇਜੀ ਗਈ ਸੀ । ਰਣਬੀਰ ਸਿੰਘ ਖਟੜਾ ਦੀਆਂ ਅਣਮਨੁੱਖੀ ਕਾਵਾਈਆਂ ਅਜੇ ਵੀ ਜਾਰੀ ਹਨ । ਪਿਛਲੇ ਦਿਨੀ ਇਸ ਨੇ ਨਾਭਾ ਅਤਟ ਪਟਿਆਲਾ ਨਜ਼ਦੀਕ ਪਿੰਡਾਂ ਚੋਂ ਦਰਜ਼ਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਤਸ਼ੱਦਦ ਕੀਤਾ ਅਤੇ ਅਨੇਕਾਂ ਤੇ ਝੂਠੇ ਕੇਸਾ ਬਣਾ ਜੇਹਲਾਂ ਵਿੱਚ ਬੰਦ ਕਰ ਦਿੱਤਾ ਹੈ ।
ਜੇਲ੍ਹ ਜਾਣ ਵਾਲਾ ਹਰਿਆਣਾ ਦਾ ਪਹਿਲਾ ਡੀ.ਜੀ.ਪੀ. ਨਹੀਂ ਰਾਠੌਰ
ਚੰਡੀਗੜ੍ਹ, 26 ਮਈ - ਚਰਚਿਤ ਰੁਚਿਕਾ ਗਿਰਹੋਤਰਾ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਪਾਉਣ ਵਾਲੇ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਐਸ.ਪੀ.ਐਸ. ਰਾਠੌਰ ਸੂਬੇ ਦੇ ਉਨ੍ਹਾਂ ਚੋਣਵੇਂ ਉਚ ਪੁਲਿਸ ਅਧਿਕਾਰੀਆਂ ਦੀ ਕਤਾਰ ਵਿਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੂੰ ਉਸੇ ਕਾਨੂੰਨ ਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ ਜਿਸਦੀ ਰੱਖਿਆ ਲਈ ਉਨ੍ਹਾਂ ਦੀ ਨਿਯੁਕਤੀ ਹੋਈ ਸੀ। ਰਾਠੌਰ ਨੂੰ ਸਜ਼ਾ ਸੁਨਾਉਣ ਵਿਚ ਨਿਆਂ ਵਿਵਸਥਾ ਨੂੰ 20 ਸਾਲ ਲੱਗ ਗਏ। ਰਾਠੌਰ ਤੋਂ ਇਲਾਵਾ ਹਰਿਆਣਾ ਪੁਲਿਸ ਦੇ ਕਈ ਉਚ ਅਧਿਕਾਰੀ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਹਨ। ਹਰਿਆਣਾ ਸੂਬੇ ਦਾ ਗਠਨ 1 ਨਵੰਬਰ 1966 ਨੂੰ ਹੋਇਆ ਸੀ ਅਤੇ ਉਦੋਂ ਲੈ ਕੇ ਹੁਣ ਤੱਕ 26 ਪੁਲਿਸ ਮੁਖੀਆਂ ਦੀ ਨਿਯੁਕਤੀ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਰਾਠੌਰ ਨੂੰ ਮਿਲਾ ਕੇ ਤਿੰਨ ਨੂੰ ਜੇਲ੍ਹ ਦੀ ਸਜ਼ਾ ਹੋ ਚੁੱਕੀ ਹੈ। ਹਰਿਆਣਾ ਦੇ ਸਾਬਕਾ ਡੀ ਜੀ ਪੀ ਲਛਮਣ ਦਾਸ ਦਾ ਨਾਂ ਇਸ ਸੂਚੀ ਵਿਚ ਸਿਖਰ 'ਤੇ ਹੈ। ਅਗਸਤ 1994 ਤੋਂ ਅਪ੍ਰੈਲ 95 ਤੱਕ ਡੀ ਜੀ ਪੀ ਰਹੇ ਦਾਸ ਨੂੰ ਅਪਰਾਧੀ ਸਰਗਨੇ ਜਿਤੇਂਦਰ ਪੇਹਾਨ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਤੇਂਦਰ ਦਾ ਕਤਲ 1994 ਵਿਚ ਕੀਤਾ ਗਿਆ ਸੀ ਅਤੇ ਦਾਸ 'ਤੇ ਉਸਦੇ ਕਤਲ ਦੀ ਸਾਜਿਸ਼ ਰਚਣ ਦਾ ਦੋਸ਼ ਸਾਬਤ ਹੋਇਆ ਸੀ। ਉਸ ਨੂੰ ਸੇਵਾ ਮੁਕਤੀ ਤੋਂ ਬਾਅਦ ਜੇਲ੍ਹ ਜਾਣਾ ਪਿਆ। ਦਾਸ ਦੇ ਉਤਰਾਧਿਕਾਰੀ ਡੀ.ਜੀ.ਪੀ. ਸਹਿਗਲ ਨੂੰ ਦਸੰਬਰ 1996 ਵਿਚ ਗੁੜਗਾਓਂ ਦੇ ਇਕ ਵਪਾਰੀ ਤੋਂ ਕਥਿਤ ਤੌਰ 'ਤੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਹਿਗਲ ਮਈ 1995 ਤੋਂ ਨਵੰਬਰ 96 ਤੱਕ ਡੀ ਜੀ ਪੀ
ਰੁਚਿਕਾ ਬਲਾਤਕਾਰ ਦੇ ਦੋਸ਼ੀ ਨੂੰ ਸੀਖ਼ਾ ਪਿੱਛੇ ਦੇਣਾ ਸਵਾਗਤਯੋਗ, ਪਰ
ਕੇਪੀਐੱਸ ਗਿੱਲ ਸੰਬੰਧੀ ਕਾਨੂੰਨ ਤੇ ਹੁਕਮਰਾਨ ਚੁੱਪ ਕਿਉਂ? :- ਮਾਨ
ਚੰਡੀਗੜ੍ਹ, 26 ਮਈ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਸਾਬਕਾ ਪੁਲਿਸ ਮੁਖੀ ਸ਼੍ਰੀ ਰਾਠੌਰ ਨੂੰ ਅਦਾਲਤ ਵੱਲੋ ਸੀਖ਼ਾਂ ਪਿੱਛੇ ਡੱਕਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜੋ ਅਫਸਰ ਆਪਣੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਆਪਣੀਆਂ ਧੀਆਂ-ਭੈਣਾਂ ਦੇ ਸਮਾਨ ਬੱਚੀਆਂ ਨਾਲ ਜ਼ਬਰ-ਜਿਨਾਹ ਕਰਨ ਦੀ ਗੈਰ ਇਖਲਾਕੀ ਸੋਚ ਦੇ ਮਾਲਿਕ ਹੋਣ, ਅਜਿਹੇ ਅਫਸਰਾਂ ਨਾਲ ਕਾਨੂੰਨ ਨੂੰ ਫੌਰੀ ਹਰਕਤ ਵਿੱਚ ਆਉਂਦੇ ਹੋਏ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਸਮਾਜ ਵਿੱਚ ਉੱਚ ਇਖਲਾਕੀ ਕਦਰਾਂ ਕੀਮਤਾਂ ਦਾ ਬੋਲਬਾਲਾ ਕਾਇਮ ਰਹਿ ਸਕੇ। ਉਨ੍ਹਾ ਕਿਹਾ ਕਿ ਰੁਚਿਕਾ ਬਲਾਤਕਾਰ ਮਾਮਲੇ ਵਿੱਚ ਸ਼੍ਰੀ ਰਾਠੌਰ ਨੂੰ ਦਿੱਤੀ ਜਾ ਰਹੀ ਕਾਨੂੰਨੀ ਸਜ਼ਾ ਦੀ ਗੱਲ ਤਾਂ ਠੀਕ ਹੈ, ਲੇਕਿਨ ਬੀਤੇ ਸਮੇਂ ਵਿੱਚ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸ਼੍ਰੀ ਕੇ ਪੀ ਐੱਸ ਗਿੱਲ ਜਿਸ ਨੇ ਬੀਬੀ ਰੁਪਨ ਦਿਓਲ ਬਜਾਜ ਵਰਗੀ ਸਤਿਕਾਰਯੋਗ ਸੀਨੀਅਰ ਆਈ ਏ ਐਸ ਅਫਸਰ ਦੀ ਇੱਜ਼ਤ ਨਾਲ ਖਿਲਵਾੜ ਕੀਤਾ, ਉਸ ਵਿਰੁੱਧ ਹੁਕਮਰਾਨ ਅਤੇ ਕਾਨੂੰਨ ਕਾਰਵਾਈ ਕਰਨ ਤੋਂ ਕਿਉਂ ਝਿਜਕ ਰਹੇ ਹਨ? ਉਨ੍ਹਾ ਕਿਹਾ ਕਿ ਸ਼੍ਰੀ ਰਾਠੌਰ ਨੂੰ ਮਿਲੇ ਸਨਮਾਨ ਪਦਮ ਭੂਸ਼ਣ ਨੂੰ ਵਾਪਿਸ ਕਰਨ ਦਾ ਫੈਸਲਾ ਵੀ ਦਰੁੱਸਤ ਹੈ। ਲੇਕਿਨ ਕੇ ਪੀ ਐਸ ਗਿੱਲ ਦੇ ਮਾਮਲੇ ਵਿੱਚ ਅਜੇ ਤੱਕ ਹੁਕਮਰਾਨ ਵਲੋਂ ਉਸਨੂੰ ਦਿੱਤੇ ਗਏ ਪਦਮ ਭੂਸ਼ਣ ਨੂੰ ਵਾਪਿਸ ਨਾ ਲੈਣ ਦੀ ਕਾਰਵਾਈ ਇਸ ਗੱਲ ਨੂੰ ਪ੍ਰਤੱਖ ਕਰਦੀ ਹੈ ਕਿ ਸਮਾਜ ਵਿੱਚ ਗੈਰ ਇਨਸਾਨੀ ਅਤੇ ਗੈਰ ਇਖਲਾਕੀ ਮਾਹੌਲ ਪੈਦਾ ਕਰਨ ਵਾਲੇ ਅਨਸਰ ਨੂੰ ਸਿਆਸਤਦਾਨ ਅਤੇ ਹੁਕਮਰਾਨ ਸਰਪ੍ਰਸਤੀ ਕਰ ਰਹੇ ਹਨ। ਜੋ ਕਿ ਹੋਰ ਵੀ ਅਤਿ ਸ਼ਰਮਨਾਕ ਕਾਰਵਾਈ ਹੈ।
ਸ: ਮਾਨ ਨੇ ਮੌਜੂਦਾ ਯੂ ਪੀ ਏ ਦੀ ਸੈਟਰ ਹਕੂਮਤ ਅਤੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਕਿ ਜਿਵੇਂ ਕਾਨੂੰਨ ਨੇ ਨਿਰਪੱਖਤਾ ਨਾਲ ਸ਼੍ਰੀ ਰਾਠੌਰ ਵਿਰੁੱਧ ਕਾਰਵਾਈ ਕਰਦੇ ਹੋਏ ਸੀਖ਼ਾਂ ਪਿੱਛੇ ਡੱਕਿਆ ਹੈ, ਉਸੇ ਤਰ੍ਹਾ ਕੇ ਪੀ ਐਸ ਗਿੱਲ ਵਿਰੁੱਧ ਵੀ ਫੌਰੀ ਕਾਰਵਾਈ ਕਰਦੇ ਹੋਏ ਉਸਨੂੰ ਦਿੱਤੇ ਗਏ ਸਨਮਾਨ ਮੈਡਲਾਂ ਨੂੰ ਵਾਪਿਸ ਲਿਆ ਜਾਵੇ ਅਤੇ ਅਜਿਹੀ ਗੈਰ ਇਖਲਾਕੀ ਕਾਰਵਾਈ ਕਰਨ ਵਾਲੇ ਕਿਸੇ ਵੀ ਇਨਸਾਨ ਨੂੰ ਨਾ ਬਖਸਿਆ ਜਾਵੇ ਭਾਵੇਂ ਕਿ ਉਹ ਕਿੰਨੇ ਵੀ ਵੱਡੇ ਉੱਚ ਅਹੁਦੇ ਉਤੇ ਕਿਉਂ ਨਾ ਬੈਠਾ ਹੋਵੇ। ਉਨ੍ਹਾ ਕਿਹਾ ਕਿ ਇੱਕੋ ਜਿਹੇ ਦੋਸ਼ ਅਤੇ ਜ਼ੁਰਮ ਦੇ ਮਾਲਿਕ ਸ਼੍ਰੀ ਕੇ ਪੀ ਐਸ ਗਿੱਲ ਦੀ ਗੈਰ ਇਖਲਾਕੀ ਕਾਰਵਾਈ ਨੂੰ ਜੋ ਕਾਨੂੰਨ ਅਤੇ ਹੁਕਮਰਾਨ ਨਜ਼ਰਅੰਦਾਜ਼ ਕਰ ਰਿਹਾ ਹੈ। ਇਹ ਕਾਰਵਾਈ ਅਤਿ ਨਿੰਦਣਯੋਗ ਅਤੇ ਵਿਤਕਰੇ ਭਰੀ ਹੈ, ਜੋ ਕਤਈ ਨਹੀਂ ਹੋਣੀ ਚਾਹੀਦੀ।
ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਰਾਠੌਰ ਨੂੰ ਡੇਢ ਸਾਲ ਦੀ ਸਜ਼ਾ ਚੰਡੀਗੜ੍ਹ, 25 ਮਈ - ਰੁਚਿਕਾ ਗਿਰਹੋਤਰਾ ਮਾਮਲੇ ਵਿਚ ਅੱਜ ਚੰਡੀਗੜ੍ਹ ਦੀ ਅਦਾਲਤ ਨੇ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਐਸ.ਪੀ.ਐਸ. ਰਾਠੌਰ ਦੀ ਸਜ਼ਾ ਛੇ ਮਹੀਨੇ ਤੋਂ ਵਧਾ ਕੇ ਡੇਢ ਸਾਲ ਕਰ ਦਿੱਤੀ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਸੀ.ਬੀ.ਆਈ. ਨੇ ਰਾਠੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਖਚਾਖਚ ਭਰੀ ਅਦਾਲਤ ਵਿਚ ਫੈਸਲੇ ਦਾ ਐਲਾਨ ਕਰਦੇ ਹੋਏ ਰਾਠੌਰ ਦੀ ਅਪੀਲ ਖਾਰਿਜ ਕਰ ਦਿੱਤੀ।
ਮੰਗਲੋਂਰ ‘ਚ ਹਾਦਸਾਗ੍ਰਸਤ ਹੋਏ ਹਵਾਈ ਜਹਾਜ਼ ਦਾ ਬਲੈਕ ਬਾਕਸ ਮਿਲ ਗਿਆ
25 ਮਈ - ਮੰਗਲੌਰ ਏਅਰਪੋਰਟ ਉਤੇ ਸ਼ਨੀਵਾਰ ਨੂੰ ਹਾਦਸਾਗ੍ਰਸਤ ਹੋਏ ਹਵਾਈ ਜਹਾਜ਼ ਦਾ ਬਲੈਕ ਬਾਕਸ ਆਖਿਰਕਾਰ ਅੱਜ ਬਰਾਮਦ ਹੋ ਹੀ ਗਿਆ। ਹਾਦਸੇ ਤੋਂ ਬਾਅਦ ਇਸ ਬਲੈਕ ਬਾਕਸ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਸੀ। ਜਹਾਜ਼ ਦਾ ਕਾਕਪਿਟ ਵੁਆਇਸ ਪਹਿਲਾਂ ਹੀ ਮਿਲ ਗਿਆ ਸੀ। ਬਲੈਕ ਬਾਕਸ ਮਿਲਣ ਤੋਂ ਬਾਅਦ ਹੁਣ ਇਹ ਪਤਾ ਕਰਨ ਵਿਚ ਸਹਾਇਤਾ ਮਿਲੇਗੀ ਕਿ ਆਖਿਰਕਾਰ ਹਾਦਸਾ ਕਿਵੇਂ ਹੋਇਆ। ਬਲੈਕ ਬਾਕਸ ਨੂੰ ਜਾਂਚ ਲਈ ਦਿੱਲੀ ਲਿਆਇਆ ਜਾਵੇਗਾ।
ਇਸ ਤੋਂ ਪਹਿਲਾਂ ਬਲੈਕ ਬਾਕਸ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਸੀ ਤਾਂ ਕਿ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇ। ਆਮ ਕਰਕੇ ਬਲੈਕ ਬਾਕਸ ਨੂੰ ਆਸਾਨੀ ਨਾਲ ਬਰਾਮਦ ਕਰਨ ਲਈ ਉਸ ਨੂੰ ਚਮਕੀਲੇ ਨਾਰੰਗੀ ਰੰਗ ਦਾ ਬਣਾਇਆ ਜਾਂਦਾ ਹੈ। ਕਿਸੇ ਵੀ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਦੀ ਸਥਿਤੀ ਵਿਚ ਇਸ ਬਲੈਕ ਬਾਕਸ ਰਾਹੀਂ ਇਸ ਦੇ ਕਾਰਨਾਂ ਦਾ ਪਤਾ ਚੱਲਦਾ ਹੈ। ਬਲੈਕ ਬਾਕਸ ਉਹ ਉਪਕਰਨ ਹੈ ਜਿਸ ਵਿਚ ਪਾਇਲਟ, ਸਹਿ-ਪਾਇਲਟ ਅਤੇ ਕਰੂ ਮੈਂਬਰਸ ਵਿਚਾਲੇ ਹੋਈ ਆਖਰੀ ਪਲਾਂ ਦੀ ਗੱਲਬਾਤ ਰਿਕਾਰਡ ਰਹਿੰਦੀ ਹੈ। ਇਸ ਦੇ ਨਾਲ ਹੀ ਜਹਾਜ਼ ਦੇ ਅੰਦਰ ਹੋਈ ਹਲਚਲ,
ਹਾਦਸੇ ਦੇ ਸਮੇਂ ਜਹਾਜ਼ ਦੀ ਉਚਾਈ, ਰਫਤਾਰ ਆਦਿ ਇਸ ਬਲੈਕ ਬਾਕਸ ਵਿਚ ਦਰਜ ਹੋ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਦੁਬਈ ਤੋਂ ਮੰਗਲੌਰ ਆ ਰਹੇ ਏਅਰ ਇੰਡੀਆ ਦਾ ਜਹਾਜ਼ ਏਅਰਪੋਰਟ 'ਤੇ ਲੈਂਡਿੰਗ ਸਮੇਂ ਹਾਦਸਾ ਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿਚ 158 ਲੋਕ ਮਾਰੇ ਗਏ ਸਨ।
ਮੰਗਲੋਂਰ ਹਵਾਈ ਹਾਦਸਾ “ਹਿੰਦੂ ਦਹਿਸ਼ਤਗਰਦਾਂ” ਦੀ ਸ਼ਾਜਿਸ,
ਯੂਨਾਈਟਿਡ ਨੇਸ਼ਨਜ਼ ਇਸਦੀ ਛਾਣਬੀਣ ਕਰੇ :- ਮਾਨ
ਚੰਡੀਗੜ੍ਹ, 25 ਮਈ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਮੰਗਲੌਰ ਵਿਖੇ ਹੋਏ ਹਵਾਈ ਹਾਦਸੇ ਦੌਰਾਨ 158 ਦੇ ਕਰੀਬ ਮਾਰੇ ਗਏ ਜ਼ਹਾਜ ਅਮਲੇ ਦੇ ਅਧਿਕਾਰੀ ਅਤੇ ਮੁਸਾਫਿਰਾਂ ਦੇ ਪਰਿਵਾਰਾਂ ਨਾਲ ਹਮਦਰਦੀ ਅਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਇਸ ਗੱਲ ਦੀ ਸ਼ੰਕਾ ਜ਼ਾਹਿਰ ਕੀਤੀ ਕਿ ਇਸ ਜਹਾਜ਼ ਦੇ ਅਮਲੇ ਅਤੇ ਮੁਸਾਫਿਰਾਂ ਦੀ ਬਹੁਗਿਣਤੀ ਮੁਸਲਿਮ ਅਤੇ ਸਿੱਖਾਂ ਦੀ ਸੀ। ਇਸ ਲਈ ਇਹ ਹਾਦਸਾ ਅਚਾਨਕ ਨਹੀਂ ਵਾਪਰਿਆ। ਇਸ ਪਿੱਛੇ ਹਿੰਦੂਤਵ ਕੱਟੜ ਤਾਕਤਾਂ ਬੀ ਜੇ ਪੀ-ਆਰ ਐਸ ਐਸ ਦੇ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ “ਹਿੰਦੂ ਦਹਿਸ਼ਤਗਰਦੀ ਗਰੁੱਪ” ਇਸਲਾਮਿਕ ਗਰੁੱਪਾਂ ਦੇ ਮੁਕਾਬਲੇ ਹਿੰਦੋਸਤਾਨ ਵਿੱਚ ਵੱਡੀਆਂ ਅਤੇ ਗੁੱਝੀਆਂ ਮਨੁੱਖਤਾ ਦਾ ਨੁਕਸਾਨ ਕਰਨ ਵਾਲੀਆਂ ਕਾਰਵਾਈਆਂ ਵਿੱਚ ਮਸ਼ਰੂਫ ਹਨ। ਫਿਰ ਇਸ ਹਾਦਸਾਗ੍ਰਸਤ ਹੋਏ ਹਵਾਈ ਜਹਾਜ਼ ਦੇ ਪਾਇਲਟ ਕੈਪਟਨ ਜਲਾਤਕੋ ਗੁਲਿਸਕਾ, ਅਤੇ ਕੋ-ਪਾਇਲਟ ਐਸ ਐਚ ਆਹਲੂਵਾਲੀਆ ਬਹੁਤ ਹੀ ਤਜਰਬੇਕਾਰ ਅਤੇ ਕ੍ਰਮਵਾਰ 10,000 ਅਤੇ 3650 ਘੰਟੇ ਦੀ ਲੰਮੀ ਉਡਾਨ ਦਾ ਤਜਰਬਾ ਰੱਖਦੇ ਸਨ। ਜਿਨ੍ਹਾ ਤੋਂ ਅਜਿਹੀ ਅਣਗਹਿਲੀ ਹੋਣ ਦੀ ਕੋਈ ਵੀ ਸੰਭਾਵਨਾ ਨਹੀਂ ਹੋ ਸਕਦੀ। ਸਿੱਖ ਅਤੇ ਮੁਸਲਿਮ ਦੋਵੇ ਕੌਮਾਂ ਇਨ੍ਹਾ ਹਿੰਦੂ ਦਹਿਸ਼ਤਗਰਦਾਂ ਦੇ ਨਿਸ਼ਾਨੇ ਉੱਤੇ ਹਨ। ਇਨ੍ਹਾ ਹਿੰਦੂ ਦਹਿਸ਼ਤਗਰਦਾਂ ਦੀ ਗਿਣਤੀ ਜਾਣਕਾਰੀ ਹਿੱਤ ਦਿੱਤੀ ਜਾਂਦੀ ਹੈ ਜਿਵੇਂ ਆਰ ਐਸ ਐਸ, ਬੀ ਜੇ ਪੀ, ਸਿ਼ਵ ਸੈਨਾ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਸੇਵਾ ਭਾਰਤੀ, ਹਿੰਦੂ ਜਾਗਰਣ ਮੰਚ, ਸਵੈਮ ਸੇਵਕ ਸੰਘ, ਸਵਦੇਸ਼ੀ ਜਾਗਰਣ ਮੰਚ, ਏਕਲ ਵਿਦਿਆਲਿਆ, ਵਣਵਾਸੀ ਕਲਿਆਣਾ ਆਸ਼ਰਮ ਅਤੇ ਏਕਲਵਿਆ ਸੈਨਾ ਆਦਿ ਹਨ, ਜੋ ਹਿੰਦੋਸਤਾਨ ਦੇ ਵੱਖ ਵੱਖ ਹਿੱਸਿਆਂ ਵਿੱਚ ਮੁਸਲਿਮ ਅਤੇ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਗੈਰ ਇਨਸਾਨੀਅਤ ਕਾਰਵਾਈਆਂ ਕਰ ਰਹੇ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਹ ਅਤਿ ਸੰਜੀਦਾ ਮੰਗ ਹੈ ਕਿ ਇਸ ਹੋਈ ਵੱਡੀ ਦੁੱਖਦਾਇਕ ਘਟਨਾ ਦੀ ਛਾਣਬੀਣ ਕੌਮਾਂਤਰੀ ਜਥੇਬੰਦੀ ਯੂ.ਐਨ ਤੋਂ ਕਰਵਾਈ ਜਾਵੇ ਅਤੇ ਅਸਲੀਅਤ ਤੋਂ ਸਮੁੱਚੇ ਸੰਸਾਰ ਦੇ ਮੁਲਕਾਂ ਅਤੇ ਕੌਮਾਂ ਨੂੰ ਜਾਣੂ ਕਰਾਉਂਦੇ ਹੋਏ ਸ਼ਾਜਿਸੀਆਂ ਨੂੰ ਸਾਹਮਣੇ ਲਿਆ ਕੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾਵਾਂ ਦਿੱਤੀਆਂ ਜਾਣ ਅਤੇ “ਹਿੰਦੂ ਦਹਿਸ਼ਤਗਰਦੀ” ਜਿਸਨੂੰ ਬੀਜੇਪੀ ਅਤੇ ਆਰ ਐਸ ਐਸ ਵਰਗੀਆਂ ਕੱਟੜ ਜਮਾਤਾਂ ਦੀ ਸਰਪ੍ਰਸਤੀ ਹਾਸਿਲ ਹੈ, ਉਸ ਵਿਰੁੱਧ ਕੌਮਾਂਤਰੀ ਪੱਧਰ ਉੱਤੇ ਸਮੂਹ ਪੱਖਾਂ ਤੋਂ ਕਾਰਵਾਈ ਕਰਦੇ ਹੋਏ ਇਸ ਹਿੰਦੂ ਦਹਿਸ਼ਤਗਰਦੀ ਦਾ ਅੰਤ ਕੀਤਾ ਜਾਵੇ। ਜਦੋਂ ਹਿੰਦੂਤਵ ਤਾਕਤਾਂ ਵਲੋਂ ਘੱਟ ਗਿਣਤੀ ਕੌਮਾਂ ਉੱਤੇ ਕੀਤੇ ਜਾ ਰਹੇ ਜ਼ਬਰ-ਜੁਲਮ, ਬੇਇਨਸਾਫੀਆਂ ਦਾ ਖਾਤਮਾ ਹੋ ਜਾਵੇਗਾ ਤਾਂ ਦੱਖਣੀ ਏਸ਼ੀਆ ਵਿੱਚ ਇਸਲਾਮਿਕ ਗਰੁੱਪਾਂ ਵੱਲੋਂ ਬਦਲੇ ਦੀ ਭਾਵਨਾ ਨਾਲ ਕੀਤੀਆਂ ਜਾ ਰਹੀਆਂ ਕਾਰਵਾਈਆਂ ਖੁਦ-ਬ-ਖੁਦ ਬੰਦ ਹੋ ਜਾਣਗੀਆਂ। ਇਸ ਲਈ ਇਹ ਜ਼ਰੂਰੀ ਹੈ ਕਿ ਹਿੰਦੂਤਵ ਤਾਕਤਾਂ ਦੀ ਸ਼ਹਿ ਪ੍ਰਾਪਤ “ਹਿੰਦੂ ਦਹਿਸ਼ਤਗਰਦੀ” ਰੂਪੀ ਅਜਗਰ ਜੋ ਘੱਟ ਗਿਣਤੀ ਕੌਮਾਂ ਨੂੰ ਨਿਗਲਣਾ ਚਾਹੁੰਦਾ ਹੈ, ਉਸਨੂੰ ਵੱਡੇ ਮੁਲਕ ਅਤੇ ਯੂ.ਐਨ ਦੀ ਸੰਸਥਾ ਕੌਮਾਂਤਰੀ ਕਾਨੂੰਨਾਂ ਅਨੁਸਾਰ ਕਾਬੂ ਕਰੇ ਅਤੇ ਇਨਸਾਨੀਅਤ ਦਾ ਦੱਖਣੀ ਏਸ਼ੀਆ ਵਿੱਚ ਬੋਲਬਾਲਾ ਕਰੇ।
ਪੰਜਾਬ ‘ਚ ਗਰਮੀ ਦੇ ਰੂਪ ‘ਚ ਅੱਗ
ਪੰਜਾਬ ‘ਚ ਇਸ ਸਮੇਂ ਗਰਮੀ ਦੇ ਰੂਪ ‘ਚ ਅੱਗ ਵਰ੍ਹ ਰਹੀ ਹੈ। ਗਰਮੀ ਦਾ ਕਹਿਰ ਇਸ ਹੱਦ ਤੱਕ ਹੈ ਕਿ ਸਵੇਰ ਦੇ 11 ਵੱਜਦਿਆਂ ਹੀ ਸੜਕਾਂ ਸੁੰਨ-ਮਸਾਨ ਹੋ ਜਾਂਦੀਆਂ ਹਨ, ਜਦਕਿ ਸਿਖ਼ਰ ਦੁਪਹਿਰੇ ਤਾਂ ਕੋਈ ਟਾਵਾਂ-ਟਾਵਾਂ ਵਿਅਕਤੀ ਹੀ ਦਿਖਾਈ ਦਿੰਦਾ ਹੈ। ਧੁੱਪ ਦਾ ਸੇਕ ਇੰਨਾ ਹੈ ਕਿ ਹਰ ਕੋਈ ਇੰਝ ਮਹਿਸੂਸ ਕਰਦਾ ਹੈ ਜਿਵੇਂ ਉਹ ਝੁਲਸ ਰਿਹਾ ਹੋਵੇ। ਪਿਛਲੇ ਕੁਝ ਦਿਨਾਂ ਦੇ ਮੌਸਮ ‘ਤੇ ਝਾਤ ਮਾਰੀਏ ਤਾਂ ਸ੍ਰੀਗੰਗਾ ਨਗਰ ‘ਚ 50, ਹਿਸਾਰ 48, ਲੁਧਿਆਣਾ, ਪਟਿਆਲਾ ਤੇ ਅੰਮ੍ਰਿਤਸਰ 45 ਡਿਗਰੀ ਸੈਲਸੀਅਸ ਤਾਪਮਾਨ ਨੂੰ ਛੂਹ ਗਏ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ 1987 ‘ਚ ਮਈ ਤੇ ਜੂਨ ਮਹੀਨੇ ਦੌਰਾਨ ਪਾਰਾ ਕ੍ਰਮਵਾਰ 33.5 ਅਤੇ 39.3, ਜੂਨ 1991 ‘ਚ 40, ਜੂਨ 1995 40, ਮਈ 1998 ਦੌਰਾਨ 40.2 ਅਤੇ 2002 ਵਿੱਚ 40.6 ਡਿਗਰੀ ਸੈਲੀਅਸ ਰਿਹਾ। 1978 ਅਤੇ 1984 ਵਿੱਚ ਇਸ ਸਮੇਂ ਦੌਰਾਨ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲੀਅਸ ਰਿਕਾਰਡ ਕੀਤਾ ਗਿਆ ਸੀ। 2001 ਤੋਂ 2009 ਵਿੱਚ ਦਿਨ ਦਾ ਤਾਪਮਾਨ ਮਈ ਮਹੀਨੇ ਦੌਰਾਨ ਕੇਵਲ ਇੱਕ ਵਾਰ 40 ਡਿਗਰੀ ਪਾਰ ਕਰਦਿਆਂ 40.6 ਡਿਗਰੀ ਰਿਹਾ ਸੀ। ਪਿਛਲੇ 48 ਘੰਟਿਆਂ ਦੇ ਤਾਪਮਾਨ ਦਾ ਵਿਸ਼ਲੇਸ਼ਣ ਕਰੀਏ ਤਾਂ ਮੈਦਾਨੀ ਇਲਾਕਿਆਂ ਅੰਦਰ ਪਾਰਾ 40 ਤੋਂ 47 ਡਿਗਰੀ ਸੈਲਸੀਅਸ ਵਿਚਾਲੇ ਰਿਹਾ। ਮੌਸਮ ਵਿਗਿਆਨੀ ਮੌਸਮ ਦੇ ਮਿਜਾਜ਼ ‘ਚ ਆਈ ਵਿਆਪਕ ਪੱਧਰ ਦੀ ਤਬਦੀਲੀ ਤੋਂ ਚਿੰਤਤ ਤੇ ਹੈਰਾਨ ਤਾਂ ਹਨ ਪਰ ਨਾਲ ਹੀ ਇਹ ਵੀ ਕਹਿ ਰਹੇ ਹਨ ਕਿ ਹਾਈ ਟੈਂਪਰੇਚਰ ਉਚ ਤਾਪਮਾਨ ਜਲਦ ਤੇ ਭਰਵੀਂ ਮੌਨਸੂਨ ਦਾ ਸੰਕੇਤ ਹੈ। ਪੰਜਾਬ ਅੰਦਰ ਮੌਨਸੂਨ ਦੀ ਦਸਤਕ ਦਾ ਸਮਾਂ 26 ਜੂਨ ਤੋਂ 10 ਜੁਲਾਈ ਤੱਕ ਦੇ ਵਿਚਾਲੇ ਦਾ ਗਿਣਿਆ ਜਾਂਦਾ ਹੈ। 1978 ਵਿੱਚ ਮੌਨਸੂਨ ਨੇ 20 ਜੂਨ ਨੂੰ ਹੀ ਆਪਣਾ ਰੰਗ ਦਿਖਾ ਦਿੱਤਾ ਸੀ। 1973 ਵਰ੍ਹੇ ਦੌਰਾਨ ਮੌਨਸੂਨ ਨੇ ਦਿਨਾਂ ਦੀ ਦੇਰੀ ਉਪਰੰਤ 19 ਜੁਲਾਈ ਨੂੰ ਪੰਜਾਬ ‘ਚ ਪਹੁੰਚੀ ਸੀ। 1987 ਵਿੱਚ ਮੌਨਸੂਨ ਦੀ ਆਮਦ 13 ਦਿਨ ਦੀ ਦੇਰੀ ਨਾਲ ਹੋਈ ਸੀ। 2004 ਵਿੱਚ ਜਦੋਂ ਮਈ ਤੇ ਜੂਨ ਮਹੀਨਿਆਂ ਦੌਰਾਨ ਤਾਪਮਾਨ ਲੜੀਵਾਰ 39.4 ਅਤੇ 35.9 ਸੀ, ਉਸ ਵੇਲੇ ਵੀ ਮੌਨਸੂਨ ਸਮੇਂ ਸਿਰ ਨਾ ਆਇਆ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਮਾਨਸੂਨ ਦਾ ਸਮਾਂ ਜੂਨ, ਜੁਲਾਈ, ਅਗਸਤ ਅਤੇ ਸਤੰਬਰ ਅੱਧ ਤੱਕ ਦਾ ਹੁੰਦਾ ਹੈ। 70 ਫੀਸਦੀ ਬਾਰਿਸ਼ ਜੁਲਾਈ ਦੇ ਅਗਸਤ ਮਹੀਨਿਆਂ ਦੌਰਾਨ ਹੁੰਦੀ ਹੈ।
1971 ਤੋਂ 80 ਦੌਰਾਨ 567 ਮਿਲੀਮੀਟਰ, 1981-90 (608), 1991-2000 (646) ਅਤੇ 2001 ਤੋਂ 2009 ਤੱਕ ਮਾਨਸੂਨ ਵਿੱਚ 577 ਮਿਲੀਮੀਟਰ ਮੀਂਹ ਪਿਆ। ਜੇਕਰ ਜੁਲਾਈ ਤੇ ਅਗਸਤ ਮਹੀਨਿਆਂ ਦਾ ਲੇਖਾ ਜੋਖਾ ਕਰੀਏ ਤਾਂ 1971-80 (427), 1981-90 (416), 1991-2000 (436) ਅਤੇ 2001-2009 ਵਿੱਚ 394 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਮਾਰਚ, ਅਪ੍ਰੈਲ 2010 ਦੇ ਮਹੀਨਿਆਂ ਵਿੱਚ 20 ਅਪ੍ਰੈਲ ਨੂੰ 4.4 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਸਮੇਂ ਦੌਰਾਨ 66 ਮਿਲੀਮੀਟਰ ਨਾਰਮਲ ਮੀਂਹ ਦੀ ਤੁਲਨਾ ‘ਚ ਮੌਸਮ ਖ਼ੁਸ਼ਕ ਹੀ ਰਿਹਾ। ਮੌਸਮ ਵਿਗਿਆਨੀਆਂ ਨੇ 27 ਜੂਨ ਤੋਂ ਵੈਸਟਰਨ ਹਿਮਾਲਿਆ ਖੇਤਰ ਅੰਦਰ ਮੌਨਸੂਨ ਦੀ ਆਮਦ ਦੇ ਸੰਕੇਤ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਤਾਪਮਾਨ ‘ਚ ਕੁਝ ਗਿਰਵਾਟ ਆਵੇਗੀ।
ਘੱਲੂਘਾਰਾ ਮਾਰਚ ਭਾਰਤੀ ਹਕੂਮਤਾਂ ਦੇ ਜ਼ਬਰ ਅਤੇ ਅੱਜ ਤੱਕ ਦੇ ਸਿੱਖ ਜਰਨੈਲਾਂ ਦੇ ਕਾਰਨਾਮਿਆਂ ਦੀ ਝਲਕ ਪੇਸ਼ ਕਰੇਗਾ : ਯੂਥ ਵਿੰਗ ਪੰਚ ਪ੍ਰਧਾਨੀ
ਮੋਹਾਲੀ, 23 ਮਈ- ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਪਹਿਲੇ ਸਿੱਖ ਰਾਜ ਦੀ ਸਥਾਪਨਾ ਦੀ ਤੀਜ਼ੀ ਸ਼ਤਾਬਦੀ ਅਤੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਕੱਢੇ ਜਾ ਰਹੇ ‘ਘੱਲੂਘਾਰਾ ਯਾਦਗਾਰੀ ਮਾਰਚ’ ਦੌਰਾਨ ਸਿੱਖ ਰਾਜ ਨਾਲ ਸਬੰਧਿਤ ਸਮਗਰੀ ਤੋਂ ਬਿਨਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਅਜ਼ਾਦ ਸਿੱਖ ਰਾਜ ਦੀ ਕਾਇਮੀ ਲਈ ਸ਼ਹੀਦ ਹੋਣ ਵਾਲੇ ਸਿੰਘਾਂ ਤੇ ਮੌਜ਼ੂਦਾ ਸੰਘਰਸ ਨਾਲ ਸਬੰਧਿਤ ਸਿੱਖ ਜਰਨੈਲਾਂ ਦੇ ਸਟਿਕਰ, ਪੋਸਟਰ ਤੇ ਲਿਟਰੇਚਰ ਅਸੀਂ ਸੰਗਤਾਂ ਤੱਕ ਪਹੁੰਚਾਂਵਾਂਗੇ। ਇਹ ਪ੍ਰਗਟਾਵਾ ਕਰਦਿਆਂ ਦਲ ਦੇ ਯੂਥ ਵਿੰਗ ਦੇ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਇਹ ਮਾਰਚ ਭਾਰਤੀ ਹਕੂਮਤਾਂ ਦੇ ਜ਼ਬਰ ਅਤੇ ਅੱਜ ਤੱਕ ਦੇ ਸਿੱਖ ਜਰਨੈਲਾਂ ਦੇ ਕਾਰਨਾਮਿਆਂ ਦੀ ਝਲਕ ਪੇਸ਼ ਕਰੇਗਾ। ਇਸ ਵਿਚ ਸਾਕਾ ਨੀਲਾ ਤਾਰਾ ਦੀਆਂ 1 ਤੋਂ 6 ਜੂਨ ਤੱਕ ਦੀਆਂ ਘਟਨਾਵਾਂ ਨੂੰ ਦਰਸਾਉਂਦੀ ਝਾਕੀ, ਇੱਕ ਵੱਡੇ ਟ੍ਰੇਲਰ ਤੇ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਮਾਰਚ ਵਿੱਚ 18ਵੀਂ ਸਦੀ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਦੀ ਅਣਖ ਅਤੇ ਸਵੈ ਮਾਣ ਲਈ ਕੁਰਬਾਨੀਆਂ ਕਰਨ ਵਾਲੇ ਸਿੱਖ ਜਰਨੈਲਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਸ਼ਾਮਿਲ ਹੋਵੇਗੀ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਪੰਥਕ ਮਖੌਟਾ ਪਾ ਕੇ ਸਿੱਖ ਕੌਮ ਨਾਲ ਲਗਾਤਾਰ ਦੁਸ਼ਮਣੀ ਨਿਭਾ ਰਹੀ ਹੈ ਇਸੇ ਤਹਿਤ ਲਗਾਤਾਰ ਦੂਜੀ ਵਾਰ ਬਾਦਲ ਸਰਕਾਰ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿਚ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਪਹਿਲਾਂ ਸੁਮੇਧ ਸੈਣੀ ਦੇ ਹੱਕ ਵਿਚ ਸੁਪਰੀਮ ਕੋਰਟ ਅੱਗੇ ਦਾਅਵਾ ਪੇਸ਼ ਕਰਦਿਆਂ ਕਿਹਾ ਸੀ ਕਿ ਪੋ. ਭੁੱਲਰ ਇਕ ਖ਼ਤਰਨਾਕ ਮੁਜ਼ਰਿਮ ਹੈ ਤੇ ਸੁਮੇਧ ਸੈਣੀ ਬਹੁਤ ਹੀ ਇਮਾਨਦਾਰ ਅਫ਼ਸਰ ਹੈ। ਪ੍ਰੋ. ਭੁਲਰ ਨੇ ਸੁਮੇਧ ਸੈਣੀ ’ਤੇ ਕੇਸ ਅਪਣੀ ਫ਼ਾਸੀ ਦੀ ਸਜ਼ਾ ਨੂੰ ਲਟਕਾਉਣ ਵਾਸਤੇ ਕੀਤਾ ਹੈ ਸ. ਕੈਨੇਡੀਅਨ ਨੇ ਕਿਹਾ ਕਿ ਹੁਣ ਫਿਰ ਪ੍ਰੋ. ਭੁੱਲਰ ਦੀ ਦਿੱਲੀ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕੀਤੇ ਜਾਣ ਦੀ ਅਪੀਲ ਵੀ ਹਿੰਦੂਵਾਦੀਆਂ ਅਤੇ ਸੁਮੇਧ ਸੈਣੀ ਦੀ ਖੁਸ਼ੀ ਲਈ ਇਸ ਅਖੌਤੀ ਪੰਥਕ ਸਰਕਾਰ ਨੇ ਅਮਨ ਕਾਨੂੰਨ ਨੂੰ ਖ਼ਤਰਾ ਦੱਸਦਿਆਂ ਠੁਕਰਾ ਦਿੱਤੀ ਹੈ।
ਪ੍ਰੋ. ਭੁੱਲਰ ਦੀ ਜੇਲ ਤਬਦੀਲ ਮਾਮਲੇ ਚ ਬਾਦਲਕਿਆਂ ਦੀ ਗਦਾਰੀ ਦਾ ਸਿਖਰ:- ਅਮੈਰਿਕਨ ਸਿੱਖ ਆਰਗੇਨਾਈਜੇਸ਼ਨ
ਨਿਊਯਾਰਕ -24 ਮਈ:- ਏ. ਐਸ. ੳ. ਦੇ ਆਗੂਆਂ ਭਾਈ ਦਵਿੰਦਰ ਸਿੰਘ, ਪ੍ਰੋ.ਰਜਿੰਦਰਪਾਲ ਸਿੰਘ, ਭਾਈ ਸੁਰਿੰਦਰ ਸਿੰਘ ਸਰਪੰਚ, ਭਾਈ ਦੀਦਾਰ ਸਿੰਘ, ਭਾਈ ਜਸਦੇਵ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਤਰਜਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਜਰਨੈਲ ਸਿੰਘ ਖਾਲਸਾ, ਭਾਈ ਕਰਨੈਲ ਸਿੰਘ ਸਲੇਮਪੁਰ, ਭਾਈ ਸੁਰਜੀਤ ਸਿੰਘ, ਭਾਈ ਵਰਿੰਦਰ ਸਿੰਘ, ਭਾਈ ਪ੍ਰਿਤਪਾਲ ਸਿੰਘ, ਸੁਖਵੀਰ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨੇ ਬਾਦਲਕਿਆਂ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਇਹ ਬਾਦਲਕੇ ਆਪਣੀਆਂ ਰਾਜਸੀ ਰੋਟੀਆਂ ਸੇਕਣ ਲਈ ਕੇਂਦਰ ਸਰਕਾਰ ਦੀਆਂ ਸਿਂਖ ਮਾਰੂ ਨੀਤੀਆਂ ਦਾ ਵਿਰੋਧ ਕਰ ਰਹੇ ਹਨ ਕਿ ਪਿਛਲੇ 26 ਸਾਲਾਂ ਤੋਂ ਦਿੱਲੀ ਦੇ ਸਿੱਖ ਕਤਲੇਆਮ ਲਈ ਕੇਂਦਰ ਸਰਕਾਰ ਇਨਸਾਫ ਕਿਉ ਨਹੀ ਦੇ ਰਹੀ ? ਅਸੀ ਇਹ ਵੀ ਮੰਨਦੇ ਹਾਂ ਕਿ ਕੇਂਦਰ ਸਰਕਾਰ ਦਾ ਹਿੰਦੂਤਵ ਏਜੰਡਾ ਹੋਣ ਕਰਕੇ ਉਥੋਂ ਸਿੱਖਾਂ ਨੂੰ ਕਦੀ ਵੀ ਇਨਸਾਫ ਨਹੀਂ ਮਿਲਣਾ ! ਪਰ ਦੂਸਰੇ ਪਾਸੇ ਬਾਦਲਕੇ ਵੀ ਕਿਹੜਾ ਸਿੱਖਾਂ ਨਾਲ ਹਿੰਦੂਤਵੀਆਂ ਨਾਲੋ ਘੱਟ ਗੁਜਾਰ ਰਹੇ ਹਨ ਜਿਸਦਾ ਪੁਖਤਾ ਸਬੂਤ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਅੰਮ੍ਰਿਤਸਰ ਚ ਜੇਲ ਤਬਦੀਲ ਦਾ ਹੈ ਜਿਸ ਲਈ ਬਾਦਲਕਿਆਂ ਨੇ ਕੋਰਾ ਜਵਾਬ ਦੇ ਦਿੱਤਾ । ਇਥੇ ਜਿਕਰਯੋਗ ਹੈ ਸਿੱਖ ਕੌਮ ਦੇ ਜਾਂਬਾਜ਼ ਸੂਰਮੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਜਿਸਨੂੰ ਸਾਇਕਲ ਚੋਰ ਅਤੇ ਖੁਫੀਆ ਤੰਤਰ ਦੇ ਖਰੀਦੇ ਏਜੰਟ ਮਨਿੰਦਰਜੀਤ ਬਿੱਟਾ ਤੇ ਬੰਬ ਨਾਲ ਹਮਲਾ ਕਰਨ ਦੀ ਕੋਸ਼ਿਸ਼ ਅੰਦਰ ਬਿਨਾਂ ਪੁਖਤਾ ਸਬੂਤਾਂ ਤੋ 2001 ਨੂੰ ਫਾਂਸੀ ਦੀ ਸਜਾ ਸੁਣਾਈ ਗਈ ਸੀ ਅਤੇ ਪ੍ਰੋ. ਭੁੱਲਰ ਉਸ ਸਮੇਂ ਤੋਂ ਤਿਹਾੜ ਜੇਲ ਅੰਦਰ ਬੰਦ ਹੈ ਪਿਛਲੇ ਦਿਨੀ ਉਸਨੇ ਕੇਂਦਰ ਸਰਕਾਰ ਕੋਲ ਅਰਜੀ ਦਾਇਰ ਕੀਤੀ ਕਿ ਉਸਨੂੰ ਅੰਮ੍ਰਿਤਸਰ ਜੇਲ ਵਿੱਚ ਤਬਦੀਲ ਕੀਤਾ ਜਾਵੇ ਕਿਉਕਿ ਉਸ ਦਾ ਪਰਿਵਾਰ,ਰਿਸ਼ਤੇਦਾਰ ਤੇ ਹੋਰ ਸਕੇ ਸਬੰਧੀ ਸਾਰੇ ਪੰਜਾਬ ਵਿਚ ਰਹਿੰਦੇ ਹਨ ਉਨਾਂ ਨੂੰ ਮੁਲਕਾਤਾਂ ਲਈ ਤਿਹਾੜ ਜੇਲ ਆਉਣ ਲਈ ਕਾਫੀ ਔਖਿਆਈ ਹੁੰਦੀ ਹੈ ਅਤੇ ਇਹ ਵੀ ਸੁਭਾਵਿਕ ਹੈ ਬਿਪਰਾਂ ਦੀ ਕਾਂਵਾਰੋਲੀ ਚੋਂ ਨਿਕਲ ਕੇ ਪ੍ਰੋ. ਭੁੱਲਰ ਆਪਣਾ ਰਹਿੰਦਾ ਜੀਵਨ ਉਸ ਪਾਕਿ-ਪਵਿੱਤਰ ਧਰਤੀ ਤੇ ਬਿਤਾਉਣਾਂ ਚਾਹੁੰਦੇ ਹੋਣ ਜਿਸ ਧਰਤੀ ਨੂੰ ਗੁਰੂ ਰਾਮ ਦਾਸ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਜਿਸ ਤੇ ਕੇਂਦਰ ਸਰਕਾਰ ਨੇ ਜਦੋ ਪੰਜਾਬ ਸਰਕਾਰ ਕੋਲੋ ਪ੍ਰੋ. ਭੁੱਲਰ ਨੂੰ ਅੰਮ੍ਰਿਤਸਰ ਜੇਲ ਵਿੱਚ ਤਬਦੀਲ ਕਰਨ ਲਈ ਪੁਛਿਆ ਤਾਂ ਬਿਪਰਾਂ ਦੇ ਹੱਥਠੋਕੇ ਬਾਦਲਕਿਆਂ ਨੇ ਹਿੰਦੂਤਵੀਆਂ ਨੂੰ ਖੁਸ਼ ਰੱਖਣ ਲਈ ਇਹ ਕਹਿ ਕੇ ਨਾਂਹ ਕਰ ਦਿਤੀ ਕਿ ਇਸਦੇ ਪੰਜਾਬ ਆਉਣ ਨਾਲ ਅਮਨ ਕਾਨੂੰਨ ਨੂੰ ਖਤਰਾ ਹੈ।ਇਹ ਘਿਨਾਉਣੀ ਹਰਕਤ ਇਸ ਬਾਦਲ ਸਰਕਾਰ ਦੇ ਮੱਥੇ ਤੇ ਕਲੰਕ ਅਤੇ ਇਨ੍ਹਾ ਦੀ ਗਦਾਰੀ ਦਾ ਸਿੱਖਰ ਹੈ ਅਤੇ ਇਨਾਂ ਗਦਾਰ ਬਾਦਲਾਂ ਤੋ ਚੰਗੇ ਭਵਿੱਖ ਦੀ ਕਿਵੇ ਆਸ ਕੀਤੀ ਜਾ ਸਕਦੀ ਹੈ ? ਉਨਾਂ ਕਿਹਾ ਇਨਾਂ ਨੇ ਧਰਮ ਦਾ ਭਗਵਾਂਕਰਣ ਕਰਕੇ ਕੌਮ ਦੀਆਂ ਬੇੜੀਆਂ ਵਿਚ ਵੱਟੇ ਪਾ ਦਿਤੇ ਹਨ ਜਿਸ ਤੋਂ ਕੌਂਮ ਖਬਰਦਾਰ ਹੋਵੇ ਉਨਾਂ ਕਿਹਾ ਕਿ ਇਕ ਪਾਸੇ ਇਹ ਬਾਦਲਕੇ ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸ਼ਤਾਬਦੀਆਂ ਮਨਾ ਰਹੇ ਦੂਸਰੇ ਪਾਸੇ ਉਨਾਂ ਦੇ ਨਕਸ਼ੇ ਕਦਮ ਤੇ ਚਲਣ ਵਾਲਿਆਂ ਨੂੰ ਸਿੱਖ ਕੌਮ ਲਈ ਖਤਰਾ ਦਸ ਰਹੇ ਹਨ।ਸਿੱਖ ਆਗੂਆ ਨੇ ਕਿਹਾ ਮਾਪਿਆਂ ਦਾ ਇਕਲੋਤਾ ਪੁੱਤਰ ਪ੍ਰੋ. ਦਵਿੰਦਰਪਾਲ ਸਿਂਘ ਭੁੱਲਰ ਕੌਮ ਦਾ ਹੀਰਾ ਹੈ ਅਤੇ ਸਮੁੱਚੀ ਸਿੱਖ ਕੌਮ ਖੁਦਗਰਜ਼ੀ ਦੀ ਚਾਦਰ ਹੋੜ ਕੇ ਅਜਿਹੇ ਸੂਰਮਿਆਂ ਨੂੰ ਆਪਣੀ ਚੇਤਨਾ ਚੋ ਨਾ ਵਿਸਾਰੇ ਕਿਉਕਿ
ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਸੰਬੰਧੀ ਅਪਮਾਨਜਨਕ ਸ਼ਬਦਾਵਲੀ
ਦੀ ਕਿਤਾਬਾਂ ਵਿੱਚ ਹੋ ਰਹੀ ਵਰਤੋਂ ਅਸਹਿ :- ਟਿਵਾਣਾ
ਫਤਿਹਗੜ੍ਹ ਸਾਹਿਬ, 24 ਮਈ :- “ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਤਖਤਾਂ ਉੱਤੇ ਬਿਰਾਜਮਾਨ ਜਥੇਦਾਰ ਕੁੰਭਕਰਨੀ ਨੀਂਦ ਵਿੱਚੋਂ ਕਦੋਂ ਜਾਗਣਗੇ? ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਕੁਝ ਸਮਾਂ ਪਹਿਲੇ ਪ੍ਰਕਾਸਿ਼ਤ ਕਰਕੇ ਜਾਰੀ ਕੀਤੀਆਂ ਗਈਆਂ ਕਿਤਾਬਾਂ “ਸਿੱਖ ਇਤਿਹਾਸ” ਅਤੇ “ਸ਼੍ਰੀ ਗੁਰੂ ਪੰਥ ਪ੍ਰਕਾਸ਼” ਵਿੱਚ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਸੰਬੰਧੀ ਅਤਿ ਸ਼ਰਮਨਾਕ ਅਤੇ ਤੌਹੀਨ ਪੂਰਵਕ ਸ਼ਬਦਾਵਲੀ ਦੀ ਕੀਤੀ ਗਈ ਵਰਤੋਂ ਅਤੇ ਉਨ੍ਹਾ ਦੇ ਉੱਚੇ-ਸੁੱਚੇ ਸਮਾਜ ਅਤੇ ਮਨੁੱਖਤਾ ਪੱਖੀ ਇਖਲਾਕ ਨੂੰ ਡੂੰਘੀ ਠੇਸ ਪਹੁੰਚਾਉਣ ਅਤੇ ਸਿੱਖ ਕੌਮ ਸੰਬੰਧੀ ਸ਼ੰਕੇ ਉਤਪੰਨ ਕਰਨ ਵਾਲੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਜਿੱਥੇ ਅਸਹਿ ਹਨ, ਉੱਥੇ ਇਸ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਮੌਜੂਦਾ ਅਧਿਕਾਰੀ ਸਿੱਧੇ ਤੌਰ ਤੇ ਜਿ਼ੰਮੇਵਾਰ ਹਨ। ਜਿਨ੍ਹਾ ਨੇ ਬੀਤੇ ਸਮੇ ਵਿੱਚ ਜਾਂ ਤਾਂ ਇਨ੍ਹਾ ਕਿਤਾਬਾਂ ਨੂੰ ਪੜਣ ਅਤੇ ਘੋਖਣ ਤੋਂ ਬਗੈਰ ਹੀ ਜਾਰੀ ਕਰ ਦਿੱਤਾ ਜਾਂ ਫਿਰ ਆਪਣੇ ਸਵਾਰਥਾਂ ਦੀ ਪੂਰਤੀ ਲਈ ਪੰਥ ਵਿਰੋਧੀ ਹਿੰਦੂਤਵ ਸ਼ਕਤੀਆਂ ਦੀਆਂ ਸ਼ਾਜਿਸਾਂ ਵਿੱਚ ਮਲੀਨ ਹੋ ਕੇ ਇਨ੍ਹਾ ਲੋਕਾਂ ਨੇ ਕਦੀ ਵੀ ਨਾ ਬਖਸਣਯੋਗ ਵਾਲੀ ਕਾਰਵਾਈ ਕੀਤੀ ਹੈ।”
ਭਾਰਤੀ ਰਾਜਨੇਤਾਵਾਂ ਦੀ ਹਕੀਕਤ ਦਾ ਕੱਚਾ ਚਿੱਠਾ ਸਵਿਸ ਬੈੰਕ ਭਾਰਤ ਸਰਕਾਰ ਨੂੰ ਦੇਣ ਲਈ ਤਿਆਰ ਪਰ ਸਰਕਾਰ ਨਹੀਂ ਲੈਣਾ ਚਾਹੁੰਦੀ ਜਾਣਕਾਰੀ
ਭਾਰਤੀ ਰਾਜਨੇਤਾਵਾਂ ਦੇ ਸਵਿਸ ਬੈੰਕ ਵਿੱਚ ਪਏ ਕਾਲੇ ਧਨ ਵਾਰੇ ਪੂਰੀ ਜਾਨਕਾਰੀ ਦੇਣ ਲਈ ਸਵਿਸ ਬੈੰਕ ਦੇ ਅਧਿਕਾਰੀਆਂ ਨੇ ਭਾਰਤੀ ਸਰਕਾਰ ਨਾਲ ਸਮਪਰਕ ਕਰਕੇ ਕਿਹਾ ਹੈ ਕਿ ਜੇਕਰ ਭਾਰਤੀ ਸਰਕਾਰ ਚਾਹੇ ਤਾਂ ਸਵਿਸ ਬੈੰਕ ਖਾਤਾ ਮਾਲਕਾਂ ਦਾ ਪੂਰਾ ਵੇਰਵਾ ਦੇਣ ਲਈ ਤਿਆਰ ਹੈ। ਪਰ ਭਾਰਤੀ ਸਰਕਾਰ ਇਹ ਵੇਰਵਾ ਲੈਣ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੀ ਅਤੇ ਨਾਂ ਹੀ ਕੋਈ ਵਿਰੋਧੀ ਧਿਰ ਦਾ ਨੇਤਾ ਹੀ ਕੋਈ ਦਿਲਚਸਪੀ ਲੈ ਰਿਹਾ ਹੈ ਕਿਉਂਕਿ ਇਸ ਜਾਣਕਾਰੀ ਦਾ ਆਮ ਜਨਤਾ ਨੂੰ ਪਤਾ ਲੱਗਣ ਤੇ ਇਹਨਾਂ ਸਾਰੇ ਨਹਿਰੂ ਅਤੇ ਗਾਂਧੀ ਦੇ ਕਥਿਤ ਦੇਸ਼ ਭਗਤ ਪਰਿਵਾਰਾਂ ਦੀ ਪੋਲ ਸਭ ਦੇ ਸਾਹਮਣੇ ਖੁਲਣ ਦਾ ਡਰ ਹੈ। ਅਡਬਾਨੀ, ਬਾਜਪੇਈ, ਮੋਦੀ, ਬਾਦਲ, ਕਰੂਣਾਨਿਧੀ, ਹੁੱਢਾ ਵਰਗੇ ਹਜਾਰਾਂ ਹੀ ਭ੍ਰਿਸ਼ਟ ਅਤੇ ਮੁਲਕ ਦੇ ਗੱਦਾਰਾਂ ਦਾ ਅਸਲ ਚਿਹਰਾ ਸਾਹਮਣੇ ਆ ਜਾਣਾ ਹੈ ਜਿਹੜੇ ਸਾਡੀ ਆਮ ਜੰਤਾ ਦੇ ਹੱਕਾਂ ਦਾ ਘਾਣ ਕਰਕੇ ਅੱਜ ਰਾਜਗੱਦੀਆਂ ਮਾਣ ਰਹੇ ਹਨ।
ਗੁਰਦੁਆਰਾ ਜੋਤੀ ਸਰੂਪ ਦੇ ਨਾਲ ਸੰਬੰਧਿਤ ਜ਼ਮੀਨ ਦੀ
ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ :- ਇਮਾਨ ਸਿੰਘ
ਫਤਿਹਗੜ੍ਹ ਸਾਹਿਬ, 24 ਮਈ :- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਖੁਫੀਆ ਵਿੰਗ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸ: ਕਰਨੈਲ ਸਿੰਘ ਪੰਜੋਲੀ, ਬੀਬੀ ਸੁਰਿੰਦਰ ਕੌਰ ਅਤੇ ਸ: ਰਵਿੰਦਰ ਸਿੰਘ ਖਾਲਸਾ ਤਿੰਨੋ ਮੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਸੁਖਬੀਰ ਬਾਦਲ ਵੱਲੋ ਮਿਲੇ ਪੰਥ ਵਿਰੋਧੀ ਹੁਕਮਾਂ ਉੱਤੇ ਅਮਲ ਕਰਦੇ ਹੋਏ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਦੇ ਨਾਮ ਪਈ ਜ਼ਮੀਨ ਨੂੰ ਵੇਚਣ ਅਤੇ ਨਿਲਾਮੀ ਕਰਨ ਦੀਆਂ ਸ਼ਾਜਿਸਾਂ ਉੱਤੇ ਕੰਮ ਕਰ ਰਹੇ ਹਨ। ਇਹ ਨਿਲਾਮੀ 3 ਜੂਨ 2010 ਨੂੰ ਰੱਖੀ ਗਈ ਹੈ ਤਾਂ ਕਿ ਇਸ ਕੌਮੀ ਜਾਇਦਾਦ ਅਤੇ ਜ਼ਮੀਨ ਨੂੰ ਵੇਚ ਕੇ ਇਕੱਤਰ ਹੋਣ ਵਾਲੇ ਕਰੋੜਾਂ ਰੁਪਏ ਨੂੰ ਆਉਣ ਵਾਲੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਰਿਜ਼ਰਵ ਰੱਖਿਆ ਜਾ ਸਕੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੁਰੂ ਘਰਾਂ ਨਾਲ ਸੰਬੰਧਿਤ ਜਾਇਦਾਦਾਂ ਅਤੇ ਜ਼ਮੀਨਾਂ ਨੂੰ ਵੇਚਣ ਦੀ ਇਸ ਸ਼ਾਜਿਸ ਨੂੰ ਕਤਈ ਕਾਮਯਾਬ ਨਹੀਂ ਹੋਣ ਦੇਵੇਗਾ।” |