Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
14_21june
5_13june
24_4June
13_24 May
20_12 May
26_19 April





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"
















ADVERTISEMENTS






ਅਮਰੀਕਾ ਦੇ ਮਨਟੀਕਾ ਸਹਿਰ ਵਿੱਚ ਸਿੱਖਾ ਨੇ 4 ਜੁਲਾਈ ਦੀ ਪਰੇਡ ਵਿੱਚ ਭਾਗ ਲਿਆ


ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਇਤਿਹਾਸਕ ਦਰਵਾਜ਼ਿਆਂ ਦੀ ਮੁਰੰਮਤ ਦਾ ਕਾਰਜ ਅਰੰਭ

ਅੰਮ੍ਰਿਤਸਰ, 4 ਜੁਲਾਈ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਫੈਸਲੇ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਇਤਿਹਾਸਕ ਦਰਵਾਜ਼ਿਆਂ ਦੀ ਮੁਰੰਮਤ ਲਈ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲ਼ਿਆਂ ਨੂੰ ਸੌਂਪੀ ਸੇਵਾ ਅੱਜ ਅਰਦਾਸ ਉਪਰੰਤ ਉਨ੍ਹਾਂ ਸ਼ੁਰੂ ਕਰ ਦਿੱਤੀ ਹੈ, ਦਰਵਾਜ਼ੇ ਮੁਰੰਮਤ ਕਰਨ ਲਈ ਉਤਾਰ ਕੇ ਉਨੀ ਦੇਰ ਲਈ ਆਰਜ਼ੀ ਤੌਰ 'ਤੇ ਨਵੇਂ ਦਰਵਾਜ਼ੇ ਲਗਾ ਦਿੱਤੇ ਗਏ ਹਨ ਅਤੇ ਦਰਵਾਜ਼ਿਆ ਦੀ ਮੁਰੰਮਤ ਦਾ ਕਾਰਜ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਬਣੇ ਇਕ ਵਿਸ਼ੇਸ਼ ਕੈਬਿਨ 'ਚ ਕੀਤਾ ਜਾਵੇਗਾ। ਦਰਸ਼ਨੀ ਡਿਉੜੀ ਦੇ ਦਰਵਾਜ਼ੇ ਉਤਾਰਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਗਿਆਨੀ ਗੁਰਬਚਨ ਸਿੰਘ ਜੀ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਗਿਆਨੀ ਪਲਵਿੰਦਰ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਨੇ ਲਿਆ। ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਤੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਖ਼ਾਲਸਾ, ਨਿਰਮਲੇ ਸੰਤ ਗਿਆਨ ਦੇਵ ਸਿੰਘ (ਹਰਿਦੁਆਰ ਵਾਲੇ), ਅੰਤ੍ਰਿੰਗ ਕਮੇਟੀ ਦੇ ਮੈਂਬਰ ਸ. ਰਾਜਿੰਦਰ ਸਿੰਘ ਮਹਿਤਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਹਰਦਲਬੀਰ ਸਿੰਘ ਸ਼ਾਹ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ, ਕਾਰ ਸੇਵਾ ਵਾਲੇ ਬਾਬਾ ਸੁਖਵਿੰਦਰ ਸਿੰਘ, ਬਾਬਾ ਜੱਗਾ ਸਿੰਘ, ਬਾਬਾ ਗੁਰਨਾਮ ਸਿੰਘ, ਬਾਬਾ ਪ੍ਰੇਮ ਸਿੰਘ, ਬਾਬਾ ਪਾਲ ਸਿੰਘ, ਬਾਬਾ ਮੇਜਰ ਸਿੰਘ, ਸ. ਅਜਾਇਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੀਤ ਸਕੱਤਰ ਸ. ਮਨਜੀਤ ਸਿੰਘ ਤੇ ਗੁਰਬਚਨ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਨਿੱਜੀ ਸਹਾਇਕ ਸ. ਪਰਮਜੀਤ ਸਿੰਘ ਸਰੋਆ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ (ਮੱਲੀ), ਐਡੀ: ਮੈਨੇਜਰ ਸ. ਬਲਵਿੰਦਰ ਸਿੰਘ ਤੇ ਸ. ਪ੍ਰਤਾਪ ਸਿੰਘ, ਮੀਤ ਮੈਨੇਜਰ ਸ. ਬੇਅੰਤ ਸਿੰਘ ਤੇ ਸ. ਮੰਗਲ ਸਿੰਘ, ਸ. ਰਵਿੰਦਰ ਸਿੰਘ, ਸ. ਤਰਸੇਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਮੌਜੂਦ ਸਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰੀਬ 200 ਸਾਲ ਪਹਿਲਾਂ ਲੱਗੇ ਇਹ ਦਰਵਾਜ਼ੇ ਮੁਰੰਮਤ ਹੋਣ ਯੋਗ ਹਨ। ਅੰਤ੍ਰਿੰਗ ਕਮੇਟੀ ਦੇ ਫੈਸਲੇ ਅਨੁਸਾਰ ਇਨ੍ਹਾਂ ਦਰਵਾਜ਼ਿਆਂ ਦੀ ਮੁਰੰਮਤ ਦੀ ਸੇਵਾ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ ਜੋ ਅੱਜ ਉਨ੍ਹਾਂ ਨੇ ਬਕਾਇਦਾ ਆਰੰਭ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਮੁਰੰਮਤ ਦੇ ਕਾਰਜ ਦੀ ਨਿਗਰਾਨੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਅੰਤ੍ਰਿੰਗ ਮੈਂਬਰ ਸ. ਰਜਿੰਦਰ ਸਿੰਘ ਮਹਿਤਾ, ਸ. ਰਣਯੋਧ ਸਿੰਘ ਲੁਧਿਆਣਾ, ਡਾ: ਗੁਰਨਾਮ ਸਿੰਘ ਮੁੱਖੀ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਿਲਮੇਘ ਸਿੰਘ ਖੱਟੜਾ ਤੇ ਸ. ਜੋਗਿੰਦਰ ਸਿੰਘ ਅਦਲੀਵਾਲ 'ਤੇ ਅਧਾਰਤ ਪੰਜ ਮੈਂਬਰੀ ਕਮੇਟੀ ਗਠਤ ਕੀਤੀ ਗਈ ਹੈ, ਜੋ ਤਕਨੀਕੀ ਮਾਹਿਰਾਂ ਦੀ ਰਾਏ ਅਨੁਸਾਰ ਸੇਵਾ ਦਾ ਕਾਰਜ ਕਰਵਾਏਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦਰਵਾਜ਼ਿਆਂ ਦੀ ਮੁਰੰਮਤ ਸਮੇਂ ਇਨ੍ਹਾਂ ਦੀ ਪੁਰਾਤਨਤਾ ਨੂੰ ਹੂ-ਬ-ਹੂ ਕਾਇਮ ਰੱਖਿਆ ਜਾਵੇਗਾ ਅਤੇ ਮੁਰੰਮਤ ਉਪਰੰਤ ਮੁੜ ਪਹਿਲਾਂ ਦੀ ਤਰ੍ਹਾਂ ਲਗਾ ਦਿੱਤੇ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਦਰਵਾਜ਼ਿਆਂ ਸਬੰਧੀ ਵਾਵੇਲਾ ਨਿਰਮੂਲ, ਮਨਘੜਤ ਤੇ ਬੇਲੋੜਾ ਹੈ ਅਤੇ ਅਜਿਹਾ ਕੇਵਲ ਉਹੀ ਲੋਕ ਕਰ ਰਹੇ ਹਨ ਜਿਨ੍ਹਾਂ ਦਾ ਲੋਕਾਂ 'ਚ ਕੋਈ ਅਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਰਵਾਜ਼ਿਆਂ ਦੀ ਮੁਰੰਮਤ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਿਰਮਾ 'ਚ ਬਣੇ ਸ਼ੀਸ਼ੇ ਦੇ ਕੈਬਿਨ 'ਚ ਸੰਗਤਾਂ ਦੇ ਸਾਹਮਣੇ ਕੀਤੀ ਜਾਵੇਗੀ ਜਿਸ ਦੀ ਬਕਾਇਦਾ ਵੀਡਿਓ ਅਤੇ ਮਾਈਕਰੋ ਫਿਲਮਿੰਗ ਕਰਕੇ ਰਿਕਾਰਡ 'ਚ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀ ਵਜੋਂ ਸਤਿਗੁਰਾਂ ਨੇ ਆਪਣੇ ਸੇਵਕ ਦੇ ਸਿਰ 'ਤੇ ਹੱਥ ਰੱਖ ਕੇ ਕਈ ਅਹਿਮ ਕਾਰਜਾਂ ਦੀ ਸੇਵਾ ਲਈ ਹੈ ਜਿਸ ਵਿਚ ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਸੇਵਾ ਦਾ ਵੀ ਅਹਿਮ ਫੈਸਲਾ ਵੀ ਸ਼ਾਮਲ ਹੈ। ਉਨ੍ਹਾਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਉਹ ਆਪਣੇ ਸੇਵਕਾਂ ਦੇ ਸਿਰ 'ਤੇ ਹੱਥ ਰੱਖ ਕੇ ਆਪ ਸੇਵਾ ਲੈਣ। ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਸੰਗਤਾਂ ਦੇ ਸਹਿਯੋਗ ਅਤੇ ਮਾਹਰਾਂ ਦੀ ਰਾਏ ਅਨੁਸਾਰ ਸੇਵਾ ਇਹ ਮਹਾਨ ਕਾਰਜ ਘੱਟ ਤੋਂ ਘੱਟ ਸਮੇਂ 'ਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।

ਬਾਦਲ ਸਰਕਾਰ ਨੇ ਬਿੱਲ ਦੁਆਰਾ ਚਾਲੂ ਕਰਕੇ ਪੰਜਾਬ ਦੇ ਕਿਸਾਨਾ ਤੇ ਗਰੀਬਾ ਨਾਲ ਧੋਖਾ ਕੀਤਾ-ਵਿਧਾਇਕ ਮੇਹਰਬਾਨ

ਮਾਛੀਵਾੜਾ 3 ਜੁਲਾਈ-ਸੁਸ਼ੀਲ ਸ਼ਰਮਾ-ਬਾਦਲ ਸਰਕਾਰ ਜਿਥੇ ਲੋਕਾਂ ਨਾਲ ਵੋਟਾਂ ਵੇਲੇ ਕੀਤੇ ਵਾਅਦਿਆ ਤੇ ਖਰੀ ਨਹੀ ਉਤਰੀ ਉਥੇ ਵਿਕਾਸ ਜਾਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਰਾਹਤ ਦੇ ਵੀ ਕੋੲਂ ਸਾਰਥਿਕ ਸਿੱਟੇ ਨਹੀ ਨਿਕਲ ਰਹੇ ਜਿਸ ਤੋਂ ਜੁਬਾਨੀ ਜਮਾ ਖਰਚ ਇਹੋਂ ਸਿੱਟਾ ਨਿਕਲਦਾ ਹੈ ਕਿ ਅਕਾਲੀ ਸਰਕਾਰ ਦੇ ਨੁਮਾਇੰਦੇ ਝੂਠੇ ਵਾਅਦਿਆ ਨਾਲ ਪੰਜਾਬ ਦੇ ਲੋਕਾਂ ਦਾ ਢਿਡ ਹੀ ਨਹੀ ਭਰ ਰਹੇ ਸਗੋਂ ਬਾਦਲ ਨੇ ਬਿਜਲੀ ਦੇ ਬਿੱਲ ਦੁਆਰਾ ਚਾਲੂ ਕਰਕੇ ਪੰਜਾਬ ਦੇ ਕਿਸਾਨਾ ਤੇ ਗਰੀਬਾ ਨਾਲ ਧੋਖਾ ਕੀਤਾ। ਇਹਨਾ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਗੋਰਾ ਮਾਂਗਟ ਦੇ ਦਫਤਰ ਵਿੱਚ ਹਲਕਾ ਕੂੰਮ ਕਲਾਂ ਤੋਂ ਕਾਂਗਰਸੀ ਵਿਧਾਇਕ ਈਸਰ ਸਿੰਘ ਮੇਹਰਬਾਨ ਨੇ ਕੀਤਾ। ਉਹਨਾ ਕਿਹਾ ਕਿ ਝੋਨੇ ਦੀ ਲਵਾਈ ਦਾ ਸੀਜਨ ਪੂਰੇ ਜੋਰਾ ਤੇ ਚੱਲ ਰਿਹਾ ਹੈ ਪਰ ਸਰਕਾਰ ਵਲੋਂ ਲਗਾਤਾਰ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਹਵਾ ਵਿੱਚ ਹੀ ਲਟਕਦਾ ਦਿਖਾਈ ਦੇ ਰਿਹਾ ਹੈ ਕਿਉ ਕਿ ਸਿਰਫ ਤਿੰਨ ਚਾਰ ਘੰਟੇ ਹੀ ਕੱਟ ਲਗਾ ਕੇ ਬਿਜਲੀ ਸਪਲਾਈ ਹੋ ਰਹੀ ਹੈ। ਸ ਮੇਹਰਬਾਨ ਨੇ ਇੰਡਸਟਰੀ ਨੂੰ ਆਰਥਿਕ ਮੰਦਵਾੜੇ ਤੋਂ ਬਚਾਉਣ ਲਈ ਸਹਿਰਾਂ ਨੂੰ ਵੀ ਪੂਰੀ ਬਿਜਲੀ ਦੇਣ ਦੀ ਮੰਗ ਕੀਤੀ। ਕਾਂਗਰਸੀ ਵਿਧਾਇਕ ਸਰਕਾਰ ਵਲੋਂ ਬਿਜਲੀ ਪਾਣੀ ਦਾ ਬਿੱਲ ਲਗਾਉਣ ਤੇ ਗਰੀਬ ਵਰਗ ਨੂੰ ਮੁਫਤ ਦਿੱਤੀਆ ਜਾ ਰਹੀਆ ਯੁਨਟਾਂ ਵਿੱਚ ਕਟੌਤੀ ਕਰਨ ਦੀ ਸਖਤ ਨਿਖੇਧੀ ਕਰਦਿਆ ਕਿਹਾ ਕਿ ਲੋਕਾਂ ਨੂੰ ਵੋਟਾਂ ਤੋ ਪਹਿਲਾ ਸਬਜ ਬਾਗ ਦਿਖਾ ਕੇ ਸਰਕਾਰ ਤਾਂ ਬਣਾ ਲਈ ਪਰ ਹੁਣ ਅੱਤ ਦੀ ਮਹਿੰਗਾਈ ਵਿੱਚ ਦੁਆਰਾ ਬਿੱਲ ਸੁਰੂ ਕਰਕੇ ਲੋਕਾਂ ਦਾ ਕਚੂੰਬਰ ਕੱਢਿਆ ਜਾ ਰਿਹਾ ਹੈ। ਉਹਨਾ ਕੇਂਦਰ ਦੀ ਯੂ ਪੀ ਏ ਸਰਕਾਰ ਵਲੋਂ ਬੀ ਪੀ ਐਲ ਸਕੀਮ ਦੇ ਮਾਪਦੰਡਾ ਤਹਿਤ ਬਣਾਈ ਸੂਚੀ ਅਜੇ ਵੀ ਪੂਰੀ ਨਹੀ ਅਜੇ ਵੀ ਬਹੁਤ ਸਾਰੇ ਪਰਿਵਾਰ ਇਸ ਸੂਚੀ ਤੋ ਬਾਹਰ ਰਹਿ ਗਏ ਹਨ। ਇਸ ਕਰਕੇ ਬਾਦਲ ਸਰਕਾਰ ਨੂੰ ਇਹਨਾ ਪਰਿਵਾਰਾ ਦੀ ਪੜਤਾਲ ਕਰਵਾ ਕੇ ਬਣਦੀ ਮਾਲੀ ਮੱਦਦ ਦੇਣੀ ਚਾਹੀਦੀ ਹੈ। ਇਸ ਮੌਕੇ ਉਹਨਾ ਨਾਲ ਜਨਰਲ ਸਕੱਤਰ ਹਰਮਿੰਦਰ ਸਿੰਘ ਗੋਰਾ ਮਾਂਗਟ,ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਜਿਲਾ ਪ੍ਰੀਸਦ ਮੈਂਬਰ ਕੂਲਵਿੰਦਰ ਸਿੰਘ ਮਾਣੇਵਾਲ,ਮੀਤ ਪ੍ਰਧਾਨ ਅਵਤਾਰ ਸਿੰਘ,ਪੰਚ ਸੁੱਚਾ ਸਿੰਘ ਹੰਬੋਵਾਲ,ਚੇਤਨ ਚੁਰਾਇਆ,ਵਿਜੈ ਸਰਮਾ,ਪਲਵਿੰਦਰ ਸਿੰਘ ਪੀ ਪੀ ਤੇ ਅਸੋਕ ਜੋਧਵਾਲ ਵੀ ਮੌਜੂਦ ਸਨ।

ਮਾਛੀਵਾੜਾ ਸਹਿਰ ‘ਚ ਗੁੰਡਾ ਗਰਦੀ ਦਾ ਦੌਰ ਜਾਰੀ
ਅਣਪਛਾਤੇ ਵਿਅਕਤੀਆਂ ਵਲੋਂ ਹੁਣ ਫੈਕਟਰੀ ਮੈਨੇਜਰ ਦੀ ਕੁੱਟਮਾਰ

ਮਾਛੀਵਾੜਾ 3 ਜੁਲਾਈ-ਸੁਸ਼ੀਲ ਸ਼ਰਮਾ -ਕੁਝ ਕੁ ਦਿਨਾਂ ਵਿੱਚ ਹੋਈਆ ਗੁੰਡਾ ਗਰਦੀ ਦੀਆਂ ਘਟਨਾਵਾਂ ਨੇ ਮਾਛੀਵਾੜਾ ਸਹਿਰ ਤੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕੱਲ ਸਾਮ ਫਿਰ ਦੋ ਅਣਪਛਾਤੇ ਗੁੰਡਾ ਅੰਨਸਰਾ ਨੇ ਇੱਕ ਫੈਕਟਰੀ ਮੈਨੇਜਰ ਦੀ ਕੁੱਟਮਾਰ ਕਰਕੇ ਆਪਣੀ ਹੋਂਦ ਨੂੰ ਦਰਸਾਇਆ। ਇਥੋ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕੁਹਾੜਾ ਰੋਡ ਤੇ ਸਥਿਤ ਸਿਵਾ ਫੈਕਟਰੀ ਦੇ ਮਟੀਰੀਅਲ ਮੈਨੇਜਰ ਓਪੇਂਦਰ ਸ੍ਰੀ ਵਾਸਤਵ ਨੂੰ ਕੱਲ ਸਾਮ ਦੇ ਕਰੀਬ ਸਾਢੇ ਸੱਤ ਵਜੇ ਪਿੰਡ ਭੱਟੀਆ-ਰਾਣਵਾ ਸੜਕ ਤੇ ਘੇਰ ਕੇ ਕੁੱਟਮਾਰ ਕੀਤੀ। ਮੈਨੇਜਰ ਨੇ ਦੱਸਿਆ ਕਿ ਉਹ ਆਪਣੀ ਡਿਉਟੀ ਤੋ ਫਾਰਗ ਹੋ ਕੇ ਆਪਣੇ ਘਰ ਮਾਛੀਵਾੜਾ ਨੂੰ ਮੋਟਰ ਸਾਈਕਲ ਤੇ ਆ ਰਿਹਾ ਸੀ। ਮਾਛੀਵਾੜਾ ਕੋਹਾੜਾ ਮੇਨ ਰੋਡ ਦੁਆਰਾ ਬਣਦੀ ਹੋਣ ਕਾਰਨ ਸਾਰੀ ਆਵਾਜਾਈ ਹੀ ਅੱਜ ਕੱਲ ਆਸੇ ਪਾਸੇ ਦੇ ਪਿੰਡਾਂ ਵਿੱਚੋ ਦੀ ਹੋ ਕੇ ਲੰਘਦੀ ਹੈ। ਇਸ ਕਰਕੇ ਉਹ ਵੀ ਪਿੰਡ ਭੱਟੀਆ ਦੀ ਲਿੰਕ ਸੜਕ ਰਾਹੀ ਸਹਿਰ ਨੂੰ ਆ ਰਿਹਾ ਸੀ ਕਿ ਦੋ ਨੌਜਵਾਨਾ ਨੇ ਮੋਟਰ ਸਾਈਕਲ ਤੇ ਆ ਕੇ ਮੈਨੂੰ ਘੇਰ ਲਿਆ ਤੇ ਮੇਰੇ ਥੱਪੜ ਮਾਰਨੇ ਸੁਰੂ ਕਰ ਦਿੱਤੇ। ਮੇਰੇ ਵਿਰੋਧ ਕਰਨ ਤੇ ਉਹਨਾ ਨੇ ਮੇਰੇ ਸਿਰ ਅਤੇ ਬਾਹਾ ਤੇ ਡੰਡਿਆ ਨਾਲ ਹਮਲਾ ਕਰ ਦਿੱਤਾ। ਮੈ ਮਿੰਨਤਾ ਤਰਲੇ ਵੀ ਕੀਤੇ ਤੇ ਆਪਦਾ ਕਸੂਰ ਵੀ ਪੁੱਛਿਆ ਪਰ ਉਹ ਮੇਨੂੰ ਬੇਕਿਰਕੀ ਨਾਲ ਕੁੱਟ ਕੇ ਤੇ ਬੇਹੋਸ ਕਰਕੇ ਸੁੱਟ ਗਏ। ਮੈਨੇਜਰ ਦੀਆਂ ਗੱਲਾਂ ਤੋਂ ਪਤਾ ਲੱਗਦਾ ਸੀ ਕਿ ਸਾਇਦ ਉਸਨੇ ਵਿਅਕਤੀਆਂ ਨੂੰ ਪਛਾਣ ਲਿਆ ਹੈ ਪਰ ਉਸਦੇ ਦਿਲ ਤੇ ਚਿਹਰੇ ਤੇ ਇੰਨੀ ਦਹਿਸਤ ਸੀ ਕਿ ਉਹ ਕੋਈ ਵੀ ਗੱਲ ਖੁੱਲ ਕੇ ਕਰਨ ਲਈ ਤਿਆਰ ਨਹੀ ਸੀ। ਜਿਕਰ ਯੋਗ ਹੈ ਕਿ ਇਸ ਤੋ ਪਹਿਲਾ ਵੀ ਪਿੰਡ ਮਿੱਠੇਵਾਲ ਅਤੇ ਅੱਡਾ ਹਾੜੀਆ ਨੇੜੇ ਇਸ ਤਰਾਂ ਦੀਆਂ ਘਟਨਾਵਾਂ ਵਾਪਰ ਚੁੱਕੀਆ ਹਨ। ਸਥਾਨਕ ਪੁਲਿਸ ਮਾਮਲੇ ਦੀ ਛਾਣ ਬੀਣ ਕਰ ਰਹੀ ਹੈ।

ਸਰਕਾਰ ਤਾਲਿਬਾਨ ਨਾਲ ਗੱਲਬਾਤ ਕਰੇ : ਸ਼ਰੀਫ਼

ਲਾਹੌਰ, 4 ਜੁਲਾਈ- ਨਵਾਜ਼ ਸ਼ਰੀਫ਼ ਨੇ ਅੱਜ ਕਿਹਾ ਹੈ ਕਿ ਅਤਿਵਾਦ ਦੀ ਬੁਰਾਈ ਨੂੰ ਮਿਟਾਉਣ ਦੇ ਯਤਨ ਦੇ ਤਹਿਤ ਸਰਕਾਰ ਨੂੰ ਤਾਲਿਬਾਨ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਇਥੋਂ ਤੱਕ ਅਮਰੀਕਾ ਵੀ ਅਤਿਵਾਦੀਆਂ ਦੇ ਨਾਲ ਗੱਲਬਾਤ ਕਰਨ ਦੀ ਆਪਣੀ ਇੱਛਾ ਦੇ ਸੰਕੇਤ ਦੇ ਚੁੱਕਿਆ ਹੈ।ਪੀ.ਐਮ.ਐਲ.ਐਨ ਦੇ ਪ੍ਰਮੁੱਖ ਨਵਾਜ ਸ਼ਰੀਫ਼ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਕਹਿ ਰਿਹਾ ਹੈ ਕਿ ਉਹ ਤਾਲਿਬਾਨ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ, ਤਾਂ ਪਾਕਿਸਤਾਨ ਵੱਲੋਂ ਵੀ ਅਜਿਹੀ ਹੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਇਹ ਨਹੀਂ ਦੇਖਣਾ ਚਾਹੀਦਾ ਕਿ ਸਾਡੇ ਭਵਿੱਖ ਦੇ ਬਾਰੇ ਉਹ ਕੀ ਫੈਸਲਾ ਕਰਦੇ ਹਨ, ਬਲਕਿ ਸਾਨੂੰ ਆਪਣੀ ਕਿਸਮਤ ਦਾ ਫੈਸਲਾ ਖੁਦ ਕਰਨਾ ਚਾਹੀਦਾ ਹੈ।
ਸ਼ਰੀਫ ਨੇ ਕਿਹਾ ਕਿ ਸਮੱਸਿਆ ਸਾਡੇ ਘਰ ਵਿਚ ਹੈ। ਅਸੀਂ ਪਹਿਲ ਕਿਉਂ ਨਹੀਂ ਕਰਦੇ । ਅਸੀਂ ਦੂਸਰਿਆਂ ਵਲੋਂ ਕੀਤੀ ਜਾਣ ਵਾਲੀ ਪਹਿਲ ਦਾ ਕਿਉਂ ਇੰਤਜ਼ਾਰ ਕਰ ਰਹੇ ਹਾਂ। ਅਤੀਤ ਵਿਚ ਨਾਕਾਮ ਰਹੀ ਅਮਨ ਬਹਾਲੀ ਦੀ ਕੋਸ਼ਿਸ਼ਾਂ ਦੇ ਬਾਰੇ ਪੁੱਛੇ ਜਾਣ 'ਤੇ ਦੋ ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ਼ ਨੇ ਕਿਹਾ ਕਿ ਅਮਨ ਇਕ ਤਰਜੀਹ ਹੈ ਅਤੇ ਇਸਦੇ ਲਈ ਤਰੀਕੇ ਲੱਭੇ ਜਾਣੇ ਚਾਹੀਦੇ ਹਨ। ਉਨ੍ਹਾਂ ਦੀ ਇਸ ਟਿੱਪਣੀ ਤੋਂ ਦੋ ਦਿਨ ਪਹਿਲਾਂ ਹੀ ਇਥੇ ਦਾਤਾ ਦਰਬਾਰ ਸੂਫ਼ੀ ਮਜਾਰ 'ਤੇ ਆਤਮਘਾਤੀ ਬੰਬ ਹਮਲੇ ਵਿਚ 45 ਲੋਕਾਂ ਦੀ ਮੌਤ ਹੋਈ ਸੀ ਅਤੇ 200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੀ.ਐਮ.ਐਲ. ਐਨ-3 ਸਰਕਾਰ 'ਤੇ ਇਸ ਗੱਲ ਦਾ ਕਾਫ਼ੀ ਦਬਾਅ ਹੈ ਕਿ ਆਪਣੇ ਸੂਬੇ ਵਿਚ ਮੌਜੂਦ ਅਤਿਵਾਦੀਆਂ ਨਾਲ ਸਖਤੀ ਨਾਲ ਨਿਪਟਿਆ ਜਾਵੇ।ਮੰਨਿਆ ਜਾਂਦਾ ਹੈ ਕਿ ਪੀ ਐਮ ਐਲ ਐਨ ਤਾਲਿਬਾਨ ਸਮਰਥਕਾਂ ਦੇ ਪ੍ਰਤੀ ਨਰਮ ਰੁਖ ਅਪਣਾਉਂਦੀ ਹੈ। ਸੂਬੇ ਦੇ ਕਾਨੂੰਨ ਮੰਤਰੀ ਰਾਣਾ ਮਨਾਉੱਲਾ ਇਸ ਸਾਲ ਦੀ ਸ਼ੁਰੂਆਤ ਵਿਚ ਪੰਜਾਬ ਵਿਚ ਹੋਈਆਂ ਉਪ ਚੋਣਾਂ ਵਿਚ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਸਿਪਾ-ਏ-ਸਾਹਬਾ ਦੇ ਆਗੂਆਂ ਨਾਲ ਸ਼ਰੇਆਮ ਪ੍ਰਚਾਰ ਕਰਦੇ ਨਜ਼ਰ ਆਏ ਸਨ।ਹਾਲਾਂਕਿ ਸ਼ਰੀਫ਼ ਨੇ ਇਹ ਧਾਰਨਾ ਦੂਰ ਕਰਨੀ ਚਾਹੀ ਕਿ ਪੀ.ਐਮ.ਐਲ.ਐਨ. ਅਤਿਵਾਦੀਆਂ ਪ੍ਰਤੀ ਨਰਮ ਰਵੱਈਆ ਰੱਖਦੀ ਹੈ ਜਾਂ ਉਸਦੇ ਅਤਿਵਾਦੀਆਂ ਨਾਲ ਕੋਈ ਰਿਸ਼ਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਲਾਹੌਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਅਤਿਵਾਦੀ ਹਮਲੇ ਨਾ ਹੁੰਦੇ।


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਦੀਵਾਨ ਸਜਾਏ .

ਅੰਮ੍ਰਿਤਸਰ, 2 ਜੁਲਾਈ -ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸਿਰਜਤ 'ਸ੍ਰੀ ਅਕਾਲ ਤਖ਼ਤ ਸਾਹਿਬ' ਗੁਰੂ ਸਾਹਿਬ ਦੇ ਆਦੇਸ਼ਾਂ ਅਨੁਸਾਰ ਗੁਰੂ-ਘਰ ਦੇ ਅਨਿਨ ਸੇਵਕ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਹੱਥੀਂ ਤਿਆਰ ਕੀਤਾ ਸੀ, ਜਿਸ ਦਾ ਹਰੇਕ ਸਿੱਖ ਦੇ ਹਿਰਦੇ 'ਚ ਵਿਸ਼ੇਸ਼ ਸਥਾਨ ਹੈ ਅਤੇ ਸਿੱਖ ਪ੍ਰਭੂਸੱਤਾ ਦਾ ਕੇਂਦਰ ਵੀ ਹੈ। ਸਮੁੱਚਾ ਸਿੱਖ ਜਗਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਇਸ ਪਾਵਨ ਅਸਥਾਨ ਤੋਂ ਸਮੇਂ-ਸਮੇਂ ਜਾਰੀ ਹੋਏ ਆਦੇਸ਼, ਸੰਦੇਸ਼ ਤੇ ਹੁਕਮਨਾਮਿਆਂ ਨੂੰ ਹਰ ਸਿੱਖ ਮਨ, ਬਚਨ ਤੇ ਕਰਮ ਕਰਕੇ ਪ੍ਰਵਾਨ ਕਰਦਾ ਹੈ। ਇਹ ਤਖ਼ਤ ਸਦੀਵੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜੇ ਦੀਵਾਨ ਸਮੇਂ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ।ਉਨ੍ਹਾਂ ਕਿਹਾ ਕਿ ਦੁਨਿਆਵੀ ਤਖ਼ਤ ਬਣਦੇ ਤੇ ਢਹਿੰਦੇ ਰਹਿੰਦੇ ਹਨ ਪੰਥ 'ਚ ਵੰਡਤਾਂ ਨੂੰ ਚੁਨੌਤੀ ਦੇਣ ਵਾਲਿਆਂ ਨੂੰ ਗੁਰਮਤਿ ਅਨੁਸਾਰ ਸਜ਼ਾ ਅਤੇ ਗੁਰੂ-ਗ੍ਰੰਥ ਤੇ ਗੁਰੂ-ਪੰਥ ਨੂੰ ਸਮਰਪਿਤ ਵਿਸ਼ੇਸ਼ ਯੋਗਦਾਨ ਪਾਉਣ ਵਾਲਿਆਂ ਨੂੰ ਮਾਣ-ਸਨਮਾਨ ਵੀ ਬਖਸ਼ਿਸ਼ ਹੁੰਦੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਮੇਸ਼ਾਂ ਸੱਚ ਦੀ ਅਵਾਜ਼ ਬੁਲੰਦ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਕੁਝ ਲੋਕ ਪੰਥ ਦੋਖੀਆਂ ਦੇ ਇਸ਼ਾਰਿਆਂ 'ਤੇ ਗੁਰਬਾਣੀ ਅਤੇ ਇਤਿਹਾਸ 'ਤੇ ਕਿੰਤੂ ਕਰਕੇ ਸੰਗਤਾਂ 'ਚ ਭਰਮ-ਭੁਲੇਖੇ ਪੈਦਾ ਕਰਕੇ ਪੰਥ 'ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਤੋਂ ਸੁਚੇਤ ਰਹਿੰਦਿਆਂ ਸਤਿਗੁਰੂ ਵੱਲੋਂ ਬਖਸ਼ੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣ ਦੀ ਲੋੜ ਹੈ। ਸਿਰਜਣਾ ਦਿਵਸ ਮੌਕੇ ਉਨ੍ਹਾਂ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਪ੍ਰੇਰਨਾ ਕੀਤੀ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ, ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਧਰਮ ਸਿੰਘ ਨੇ ਕੀਤੀ।ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸ. ਗੁਰਬਚਨ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ, ਐਡੀ: ਮੈਨੇਜਰ ਸ. ਪ੍ਰਤਾਪ ਸਿੰਘ ਤੇ ਸ. ਸੁਖਦੇਵ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ, ਸ. ਰਘਬੀਰ ਸਿੰਘ ਮੰਡ ਤੇ ਸ. ਬਲਦੇਵ ਸਿੰਘ, ਅਕਾਊਂਟੈਂਟ ਸ. ਗੋਪਾਲ ਸਿੰਘ, ਸ. ਜਗਤਾਰ ਸਿੰਘ, ਸ. ਤਰਸੇਮ ਸਿੰਘ ਤੇ ਸ. ਬਲਵਿੰਦਰ ਸਿੰਘ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦਾ ਸਮੁੱਚਾ ਸਟਾਫ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿਨ ਭਰ ਸਜੇ ਦੀਵਾਨ 'ਚ ਸ. ਬਲਦੇਵ ਸਿੰਘ ਐਮ.ਏ, ਸ. ਅਜਾਇਬ ਸਿੰਘ (ਢਿਲੋਂ), ਸ. ਗੁਰਦੇਵ ਸਿੰਘ ਤੇ ਸ. ਮਲਕੀਤ ਸਿੰਘ ਦੇ ਢਾਡੀ ਜਥਿਆਂ ਤੋਂ ਇਲਾਵਾ ਹੋਰ ਕਈ ਨਾਮਵਰ ਜਥਿਆਂ ਨੇ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ।

ਦਰਸ਼ਨੀ ਡਿਉੜੀ ਦੇ ਦਰਵਾਜੇ ਸਿੱਖਾਂ ਦੀ ਬਹਾਦਰੀ ਦੇ ਪ੍ਰਤੀਕ-ਯੂਨਾਈਟਿਡ ਖਾਲਸਾ ਦਲ

ਲੰਡਨ- ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਰਸ਼ਨੀ ਡਿਉੜੀ ਦੇ ਦਰਵਾਜ਼ੇ ਪੁਰਾਤਨ ਸਿੱਖਾਂ ਦੀ ਬਹਾਦਰੀ ਅਤੇ ਹਿੰਦਆਂ ਦੀ ਕਾਇਰਤਾ ਦਾ ਪ੍ਰਤੀਕ ਹਨ । ਇਸ ਕਰਕੇ ਇਹਨਾਂ ਨੂੰ ਬਦਲੀ ਕਰਨਾਂ ਪੁਰਾਤਨ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਸਿੱਖ ਕੌਮ ਦੇ ਸਵੈਮਾਨ ਨੂੰ ਸੱਟ ਮਾਰਨ ਦੇ ਸਮਾਨ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮਾਮਲੇ ਦੀ ਨਾਜ਼ਕੁਤਾ ਨੂੰ ਸਮਝਦੇ ਹੋਏ ਸਿੱਖ ਕੌਮ ਦੀ ਗੌਰਵਮਈ ਵਿਰਾਸਤ ਨੂੰ ਸੰਭਾਲਣ ਲਈ ਆਪਣਾ ਫਰਜ਼ ਪਛਾਣੇ । ਦਲ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ , ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ,ਸ੍ਰ, ਜਤਿੰਦਰ ਸਿੰਘ ਅਠਵਾਲ ਅਤੇ ਸ੍ਰ, ਅਮਰਜੀਤ ਸਿੰਘ ਮਿਨਹਾਸ ਚੀਫ ਆਰਗਟਨਾਈਜ਼ਰ ਨੇਜਾਰੀ ਪ੍ਰੈੇੱਸ ਨੋਟ ਵਿੱਚ ਆਖਿਆ ਗਿਆ ਕਿ ਇਹ ਦਰਵਾਜ਼ੇ ਸਦਾ ਹੀ ਹਿੰਦੂਤਵੀਆਂ ਦੀਆਂ ਨਜ਼ਰਾਂ ਵਿੱਚ ਰੜਕਦੇ ਰਹੇ ਹਨ । ਜਦੋਂ 1977 ਵਿੱਚ ਪਿਸ਼ਾਬ ਪੀਣਾ ਮੁਰਾਰਜੀ ਡੇਸਾਈ ਹਿੰਦੋਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਨੇ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਮੌਕੇ ਜਿੱਥੇ ਪ੍ਰਸ਼ਾਦਿ ਲੈਣ ਤੋਂ ਇਨਕਾਰ ਕਰ ਦਿੱਤਾ , ੳੁੱਥੇ ਉਸ ਦੀਆਂ ਸ੍ਰੀ ਦਰਬਾਰ ਸਾਹਿਬ ਤੇ ਲੱਗੇ ਸੋਨੇ ਦੀ ਚਮਕ ਚੁੰਧਿਆ ਗਈਆਂ ਅਤੇ ਆਖਿਆ ਕਿ ਇਸ ਸੋਨੇ ਦਾ ਕੀ ਹਿਸਾਬ ਕਿਤਾਬ ਹੈ , ਇਹ ਕਿੱਥੋਂ ਅਤੇ ਕਿਵੇਂ ਆਇਆ ਹੈ ਅਤੇ ਦਰਸ਼ਨੀ ਡਿਉੜੀ ਦੇ ਦਰਵਾਜੇ ਵੇਖਦਿਆਂ ਇਸ ਨੇ ਕਿਹਾ ਕਿ ਸੋਮਨਾਥ ਮੰਦਰ ਦੇ ਦਰਵਾਜੇ ਹਨ ਇਸ ਕਰਕੇ ਇਹਨਾਂ ਨੂੰ ਉਥੇ ਲਗਾ ਦੇਣਾ ਚਾਹੀਦਾ ਹੈ । ਇਹ ਤਾਂ ਉਸ ਵਕਤ ਸੂਰਬੀਰ ਯੋਧੇ ਜਰਨੈਲ ਸਤਿਕਾਰਯੋਗ ਮਹਾਂਪੁਰਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਭਬਕ ( ਵੰਗਾਰ ) ਸੀ ਕਿ “ ਜਿਵੇਂ ਅਸੀਂ ਲਿਆਂਦੇ ਹਨ ਜੇ ਹਿੰਮਤ ਹੈ ਤਾਂ ਉਵੇਂ ਤੂੰ ਲੈ ਜਾ ” । ਮੁੜਕੇ ਜਿਉਂਦੇ ਜੀਅ ਡੇਸਾਈ ਦੀ ਹਿੰਮਤ ਨਹੀਂ ਪਈ ਕਿ ਸਿੱਖਾਂ ਤੋਂ ਇਹਨਾਂ ਦੀ ਮੰਗ ਕਰ ਸਕੇ । ਅਗਰ ਇਹਨਾਂ ਦੀ ਹਾਲਤ ਖਸਤਾ ਹੈ ਤਾਂ ਮੁਰੰਮਤ ਹੋ ਸਕਦੀ ਹੈ ਪਰ ਕਿਸੇ ਵੀ ਹਾਲਤ ਵਿੱਚ ਇਹਨਾਂ ਨੂੰ ਬਦਲਿਆ ਗਿਆ , ਜਾਂ ਹਿੰਦੂ ਤਵੀਆਂ ਖੁਸ਼ ਕਰਨ ਲਈ ਉਹਨਾਂ ਨੂੰ ਚੁਪ ਚਪੀਤੇ ਸੌਂਪ ਦਿੱਤਾ ਗਿਆ ਤਾਂ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ । ਵਰਨਣਯੋਗ ਹੈ ਕਿ ਸ੍ਰ਼ੋਮਣੀ ਕਮੇਟੀ ਕਾਰ ਸੇਵਾ ਦੇ ਨਾਮ ਤੇ ਸਿੱਖਾਂ ਦੀਆਂ ਬਹਤ ਸਾਰੀਆਂ ਇਤਹਾਸਕ ਵਿਰਾਸਤਾਂ ਹਥੌੜੀਆਂ ਛੈਣੀਆਂ ਰਹੀਂ ਮਲੀਆ ਮੇਟ ਕਰ ਚੁੱਕੀ ਹੈ । ਗੁਰੁ ਸਹਿਬਾਨ ਅਤੇ ਸਿੱਖਾਂ ਦਾ ਇਤਿਹਾਸ ਸੰਗਮਰਮਰ ਹੇਠ ਦਫਨ ਕਰ ਦਿੱਤਾ ਗਿਆ ਹੈ ।

ਗੁਰਦੁਆਰਾ ਚੋਣਾਂ ਵਿੱਚ ਵੋਟਾਂ ਬਣਨ ਦੀ ਮਿਆਦ ਘੱਟੋ ਘੱਟ ਇੱਕ ਮਹੀਨਾ ਹੋਰ ਵਧਾਈ ਜਾਵੇ :- ਮੰਡ, ਟਿਵਾਣਾ

ਫਤਿਹਗੜ੍ਹ ਸਾਹਿਬ, 02 ਜੁਲਾਈ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਇਕਬਾਲ ਸਿੰਘ ਟਿਵਾਣਾ, ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾ ਨੇ ਸਾਂਝੇ ਤੌਰ ਤੇ ਦਸਤਖਤ ਕੀਤੇ ਗਏ ਇੱਕ ਬਿਆਨ ਵਿੱਚ ਜਸਟਿਸ ਐੱਚ.ਐੱਸ. ਬਰਾੜ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਪੱਤਰ ਲਿਖਦੇ ਹੋਏ ਇਹ ਮੰਗ ਕੀਤੀ ਹੈ ਕਿ ਵੋਟਾਂ ਬਣਨ ਦੀ ਪ੍ਰਕ੍ਰਿਆ ਵਿੱਚ ਬੀਤੇ 20-22 ਦਿਨਾਂ ਵਿੱਚ ਪਟਵਾਰੀਆਂ ਅਤੇ ਹੋਰ ਪ੍ਰਸ਼ਾਸਨਿਕ ਸਟਾਫ ਵੱਲੋਂ ਸਿੱਖ ਕੌਮ ਨੂੰ ਸਹਿਯੋਗ ਨਾ ਮਿਲਣ ਕਾਰਨ ਬਹੁਤ ਮੱਧਮ ਗਤੀ ਨਾਲ ਵੋਟਾਂ ਬਣ ਰਹੀਆਂ ਹਨ ਅਤੇ ਬਹੁਤ ਘੱਟ ਵੋਟਾਂ ਬਣੀਆਂ ਹਨ। ਇਸ ਲਈ ਵੋਟਾਂ ਬਣਨ ਦੀ ਆਖਰੀ ਮਿਆਦ 15 ਜੁਲਾਈ ਤੋਂ ਵਧਾ ਕੇ 15 ਅਗਸਤ ਤੱਕ ਕੀਤੀ ਜਾਵੇ। ਤਾਂ ਕਿ ਦਿਹਾਤੀ ਇਲਾਕਿਆਂ ਅਤੇ ਕਸਬਿਆਂ ਵਿੱਚ ਵਿਚਰਨ ਵਾਲੀ ਸਿੱਖ ਕੌਮ ਆਪਣੀਆਂ ਵੋਟਾਂ ਬਣਵਾ ਸਕੇ। ਅੱਜ ਪਾਰਟੀ ਦੇ ਲੈਟਰਹੈੱਡ ਉੱਤੇ ਸ: ਇਕਬਾਲ ਸਿੰਘ ਟਿਵਾਣਾ ਦੇ ਦਸਤਖਤਾਂ ਹੇਠ ਚੋਣ ਕਮਿਸ਼ਨਰ ਨੂੰ ਭੇਜੇ ਪੱਤਰ ਵਿੱਚ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਸੈਟਰਲ ਹਕੂਮਤ ਦੇ ਗ੍ਰਹਿ ਵਿਭਾਗ ਵੱਲੋਂ ਜੋ ਸਿੱਖ ਕੌਮ ਨਾਲ ਸੰਬੰਧਿਤ 18 ਸਾਲਾਂ ਦੇ ਨੌਜਵਾਨਾਂ ਨੂੰ ਆਪਣੇ ਵੋਟ ਹੱਕ ਦੀ ਵਰਤੋਂ ਕਰਨ ਸੰਬੰਧੀ ਜੋ ਬੀਤੇ ਦਿਨੀਂ ਅਮਲ ਸ਼ੁਰੂ ਹੋਇਆ ਹੈ, ਜੇਕਰ ਜਸਟਿਸ ਐਚ.ਐਸ.ਬਰਾੜ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਇਸ ਦਿਸ਼ਾ ਵੱਲ ਨਿੱਜੀ ਦਿਲਚਸਪੀ ਲੈ ਕੇ ਸਿੱਖ ਕੌਮ ਦੀ ਇਸ ਮੰਗ ਨੂੰ ਪੂਰਨ ਕਰਵਾ ਸਕਣ ਤਾਂ ਜਿੱਥੇ ਸਿੱਖ ਨੌਜਵਾਨੀ ਨੂੰ ਆਪਣੀ ਜਿ਼ੰਮੇਵਾਰੀ ਦਾ ਅਹਿਸਾਸ ਹੋਵੇਗਾ, ਉੱਥੇ ਇਹ ਉੱਦਮ ਕਰਕੇ ਚੋਣ ਕਮਿਸ਼ਨ ਗੁਰਦੁਆਰਾ ਚੋਣਾਂ ਆਉਣ ਵਾਲੀਆਂ ਚੋਣਾਂ ਵਿੱਚ ਸਿੱਖ ਨੌਜਵਾਨੀ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਉਸਾਰੂ ਅਤੇ ਕੌਮ ਪੱਖੀ ਕਾਰਵਾਈ ਵੀ ਕਰ ਰਿਹਾ ਹੋਵੇਗਾ। ਕਿਉਂਕਿ ਅਜੋਕੀ ਸਿੱਖ ਨੌਜਵਾਨੀ ਆਪਣੇ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਲੰਮੇ ਸਮੇ ਤੋਂ ਪੈਦਾ ਹੋ ਚੁੱਕੀਆਂ ਵੱਡੀਆਂ ਤਰੁੱਟੀਆਂ –ਖਾਮੀਆਂ ਨੂੰ ਦੂਰ ਕਰਨ ਲਈ ਆਤਮਿਕ ਤੌਰ ਤੇ ਸੰਜੀਦਾ ਵੀ ਹੈ ਅਤੇ ਅਮਲੀ ਰੂਪ ਵਿੱਚ ਕਾਰਵਾਈਆਂ ਵੀ ਕਰ ਰਹੀ ਹੈ। ਭਾਈ ਧਿਆਨ ਸਿੰਘ ਮੰਡ ਅਤੇ ਭਾਈ ਇਕਬਾਲ ਸਿੰਘ ਟਿਵਾਣਾ ਨੇ ਚੋਣ ਕਮਿਸ਼ਨ ਤੋਂ ਇਹ ਪੂਰਨ ਉਮੀਦ ਪ੍ਰਗਟ ਕੀਤੀ ਕਿ ਜਿੱਥੇ ਸਿੱਖ ਕੌਮ ਦੀ ਸਹੂਲਤ ਲਈ ਉਹ ਵੋਟਾਂ ਬਣਨ ਦੀ ਇੱਕ ਮਹੀਨੇ ਦੀ ਮਿਆਦ ਵਧਾ ਦੇਵੇਗਾ, ਉੱਥੇ 18 ਸਾਲਾਂ ਦੇ ਸਿੱਖ ਨੌਜਵਾਨਾਂ ਨੂੰ ਵੀ ਆਪਣਾ ਵੋਟ ਹੱਕ ਦਿਵਾਉਣ ਵਿੱਚ ਉਚੇਚੇ ਤੌਰ ਤੇ ਯਤਨ ਕਰੇਗਾ।


ਪੁਲੀਸ ਤਸ਼ੱਦਦ ਝੱਲ ਰਹੇ ਪ੍ਰਗਟ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ – ਡੱਲੇਵਾਲ

ਲੰਡਨ- ਪੰਜਾਬ ਸਰਕਾਰ ਸਿੱਖ ਮਾਰੂ ਨੀਤੀਆਂ ਅਨੁਸਾਰ ਸਿੱਖ ਨੌਜਵਾਨਾਂ ਤੇ ਤਸ਼ੱਦਦ ਦਾ ਦੌਰ ਜਾਰੀ ਰੱਖ ਰਹੀ ਹੈ ਹੈ । ਸਿਰਸੇ ਵਾਲੇ ਝੂਠੇ ਸੌਦੇ ਦੇ ਵਪਾਰੀ ਤੇ ਹਮਲਾ ਕਰਨ ਦੇ ਦੋਸ਼ ਵਿੱਚ ਬਖਸ਼ੀਸ਼ ਸਿੰਘ ਬਾਬਾ ਦੀ ਗ੍ਰਿਫਤਾਰੀ ਦੀ ਆੜ ਹੇਠ ਸਿੱਖ ਨੌਜਵਾਨਾਂ ਨੂੰ ਹਰ ਰੋਜ਼ ਹੀ ਘਰਾਂ ਤੋਂ ਚੁੱਕ ਲਿਆ ਜਾਂਦਾ ਅਤੇ ਉਹਨਾਂ ਨੂੰ ਨਜ਼ਾਇਜ਼ ਹਿਰਾਸਤ ਵਿੱਚ ਰੱਖ ਕੇ ਭਾਰੀ ਤਸ਼ੱਦਦ ਕੀਤਾ ਜਾਂਦਾ ਹੈ , ਪ੍ਰਾਪਤ ਰਿਪੋਰਟਾਂ ਅਨੁਸਾਰ ਪੰਜਾਹ ਤੋਂ ਵੱਧ ਸਿੱਖ ਨੌਜਵਾਨ ਹਿਰਾਸਤ ਵਿੱਚ ਲਏ ਜਾ ਚੁੱਕੇ ਹਨ , ਕੁੱਝ ਇੱਕ ਨੂੰ ਉਹਨਾਂ ਦੇ ਵਾਰਸਾਂ ਤੋਂ ਮੋਟੀਆਂ ਰਕਮਾਂ ( ਫਿਰੌਤੀਆਂ ) ਲੈ ਕੇ ਛੱਡ ਦਿੱਤਾ ਜਾਂਦਾ ਹੈ ਅਤੇ ਕੁੱਝ ਖਿਲਾਫ ਪੁਲੀਸ ਆਪਣੇ ਕੋਲੋਂ ਨਜਾਇਜ਼ ਹਥਿਆਰਾਂ ਦੀ ਬਰਾਮਦੀ ਦਾ ਕੇਸ ਪਾ ਕੇ ਜਾਂ ਕਿਸੇ ਹੋਰ ਕੇਸ ਵਿੱਚ ਫਿੱਟ ਕੇ ਜੇਹਲ ਭੇਜ ਦਿੰਦੀ ਹੈ । ਯੂਨਾਈਟਿਡ ਖਾਸਲਾ ਦਲ ਯੂ,ਕੇ ਵਲੋਂ ਪੁਲੀਸ ਦੀ ਇਸ ਦਮਨਕਾਰੀ ਨੀਤੀ ਦਾ ਸਖਤ ਵਿਰੋਧ ਕਰਦਿਆਂ ਮਨੁੱਖੀ ਅਧਿਕਾਰਾਂ ਦੀ ਅਲੰਬਰਦਾਰ ਜਥੇਬੰਦੀਆਂ ਨੂੰ ਆਪਣਾ ਫਰਜ਼ ਪਛਾਨਣ ਦੀ ਅਪੀਲ ਕੀਤੀ ਗਈ ਹੈ । ਦਲ ਦੇ ਜਨਰਲ ਸਕੱਤਰ ਸ੍ਰ , ਲਵਸਿ਼ੰਦਰ ਸਿੰਘ ਡੱਲੇਵਾਲ ਨੇ ਦੋਸ਼ ਲਗਾਇਆ ਕਿ ਪਟਆਲੇ ਜਿਲ੍ਹੇ ਨਾਲ ਸਬੰਧਤ ਸ੍ਰ, ਪ੍ਰਗਟ ਸਿੰਘ ਸਪੁੱਤਰ ਸ੍ਰ, ਬਹਾਲ ਸਿੰਘ ਪਿੰਡ ਭਲਵਾਂ , ਧੂਰੀ ਨੂੰ ਪੁਲੀਸ ਦੇ ਪਿਛਲੇ ਪੰਦਰਾ ਦਿਨ ਤੋਂ ਗੈਰ ਕਨੂੰਨੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ । ਪੁਲੀਸ ਉਸ ਤੇ ਭਾਰੀ ਤਸ਼ੱਦਦ ਕਰਕੇ ਨਾਭਾ ਗੈਸ ਪਲਾਂਟ ਬੰਬ ਕੇਸ ਵਿੱਚ ਫਸਾਉਣ ਤੋਂ ਇਲਾਵਾ ਹੋਰ ਝੂਠੇ ਕੇਸਾਂ ਵਿੱਚ ਸ਼ਾਮਲ ਹੋਣ ਲਈ ਇਕਬਾਲ ਕਰਵਾ ਰਹੀ ਹੈ । ਜੋ ਕਿ ਬਹੁਤ ਹੀ ਨਿਦਣ ਯੋਗ ਅਤੇ ਭਾਰਤੀ ਲੋਕਤੰਤਰ ਦੇ ਮੱਥੇ ਤੇ ਕਲੰਕ ਦੀ ਨਿਆਂਈਂ ਹੈ । ਖਦਸ਼ਾ ਹੈ ਕਿ ਪੁਲੀਸ ਉਸ ਨੂੰ ਝੂਠੇ ਮੁਕਾਬਲੇ ਵਿੱਚ ਖਤਮ ਕਰ ਸਕਦੀ । ਸ੍ਰ, ਡੱਲੇਵਾਲ ਨੇ ਪ੍ਰਗਟ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੁਲੀਸ ਅਧਿਕਾਰੀ ਅਜਿਹਾ ਕਰਕੇ ਪੈਸਾ ਅਤੇ ਤਰੱਕੀਆਂ ਹਾਸਲ ਕਰਨ ਦੀ ਹੋੜ ਵਿੱਚ ਸ਼ਾਮਲ ਹਨ । ਵਰਨਣਯੋਗ ਹੈ ਕਿ ਪਿਛਲੇ ਢਾਈ ਦਹਾਕਿਆਂ ਦੌਰਾਨ ਸਿੱਖ ਨੌਜਵਾਨਾਂ ਤੇ ਤਸ਼ੱਦਦ ਕਰਕੇ ਉਹਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਬਦਲੇ ਸਵਰਨੇ ਘੋਟਨੇ ਵਰਗੇ ਅਨੇਕਾਂ ਪੀ.ਪੀ.ਐੱਸ ਵਿਆਕਤੀ ਸਿਪਾਹੀ ਦੇ ਰੈਂਕ ਤੋਂ ਐੱਸ .ਐੱਸ.ਪੀ ਦੇ ਰੈਂਕ ਤੇ ਪਹੁੰਚ ਗਏ ਗਏ ਸਨ । ਜਦਕਿ ਕਿਹਾ ਜਾਂਦਾ ਹੈ ਸੀਨੀਅਰ ਸੁਪਰਡੈਂਟ ( ਐੱਸ .ਐੱਸ.ਪੀ ) ਲਈ ਆਈ.ਪੀ.ਐੱਸ ਦਾ ਹੋਣਾ ਜਰੂਰੀ ਹੂੰਦਾ ਹੈ ।

ਰਾਠੌਰ ਦੀ ਪੈਨਸ਼ਨ ਪੱਕੇ ਤੌਰ ‘ਤੇ ਬੰਦ

ਚੰਡੀਗੜ੍ਹ : 30 ਜੂਨ- ਰੁਚਿਕਾ ਨਾਲ ਛੇੜਛਾੜ ਦੇ ਮਾਮਲੇ ਵਿਚ ਦੋਸ਼ੀ ਹਰਿਆਣਾ ਦੇ ਸਾਬਕਾ ਡੀਜੀਪੀ ਐਸ ਪੀ ਐਸ ਰਾਠੌਰ ਦਾ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਾਰਚ ਮਹੀਨੇ ਵਿਚ ਪੁਲਿਸ ਮੈਡਲ ਵਾਪਸ ਲਿਆ ਤੇ ਹੁਣ ਕੇਂਦਰ ਸਰਕਾਰ ਨੇ ਉਸਦੀ ਪੈਨਸ਼ਨ ਪੱਕੇ ਤੌਰ ‘ਤੇ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਇਹ ਫੈਸਲਾ ਰੁਚਿਕਾ ਨਾਲ ਛੇੜਛਾੜ ਮਾਮਲੇ ਵਿਚ ਰਾਠੌਰ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਲਿਆ ਹੈ। ਪੈਨਸ਼ਨ ਬੰਦ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ 1965 ਬੈਚ ਦੇ ਆਈਪੀਐਸ ਰਾਠੌਰ ਨੂੰ ਇਕ ਨੋਟਿਸ ਜਾਰੀ ਕੀਤਾ ਸੀ ਕਿ ਕਿਉਂ ਨਾ ਉਨ੍ਹਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਤੋਂ ਇਲਾਵਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਅਤੇ ਪਰਸੋਨਲ ਵਿਭਾਗ ਤੋਂ ਰਾਠੌਰ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਤੇ ਹੋਰ ਸਹੂਲਤਾਂ ‘ਚ ਕਟੌਤੀ ਕਰਨ ਬਾਰੇ ਰਾਏ ਵੀ ਮੰਗੀ ਸੀ। ਰਾਠੌਰ ਇਸ ਸਮੇਂ ਬੁੜੈਲ ਜੇਲ੍ਹ ਵਿਚ ਬੰਦ ਹਨ, ਜਿਨ੍ਹਾਂ ਦੀ ਜ਼ਮਾਨਤ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਕੱਲ ਹੋਣੀ ਹੈ। ਦੱਸਣਯੋਗ ਹੈ ਕਿ ਹਰਿਆਣਾ ਦੇ ਸਾਬਕਾ ਡੀਜੀਪੀ ਨੂੰ ਸੀਬੀਆਈ ਦੀ ਅਦਾਲਤ ਨੇ ਟੈਨਿਸ ਦੀ ਖਿਡਾਰਨ 14 ਸਾਲ ਦੀ ਰੁਚਿਕਾ ਗਿਰਹੋਤਰਾ ਨਾਲ 12 ਅਗਸਤ, 1990 ਨੂੰ ਪੰਚਕੂਲਾ ਵਿੱਚ ਛੇੜਛਾੜ ਮਾਮਲੇ ‘ਚ 19 ਸਾਲ ਬਾਅਦ 6 ਮਹੀਨੇ ਦੀ ਕੈਦ ਅਤੇ ਇੱਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਰਾਠੌਰ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੋਲ ਇਸ ਫੈਸਲੇ ਦੇ ਖਿਲਾਫ ਅਪੀਲ ਕੀਤੀ ਸੀ, ਪਰ ਅਦਾਲਤ ਨੇ ਰਾਠੌਰ ਦੀ ਅਪੀਲ ਰੱਦ ਕਰਕੇ ਸੀਬੀਆਈ ਵੱਲੋਂ ਵਧ ਸ਼ਜ਼ਾ ਸੁਣਾਏ ਜਾਣ ਦੀ ਅਪੀਲ ‘ਤੇ ਫੈਸਲਾ ਦਿੰਦਿਆਂ ਰਾਠੌਰ ਦੀ ਸਜ਼ਾ 6 ਮਹੀਨੇ ਤੋਂ ਵਧਾ ਕੇ 18 ਮਹੀਨੇ ਕਰ ਦਿੱਤੀ ਸੀ।

ਦੇਸੀ ਰਾਜਨੀਤਕ ਪ੍ਰਧਾਨ ਮੰਤਰੀ ਨੂੰ ਮਿਲੇ
ਕੈਨੇਡਾ ਵਿੱਚ ਕੋਈ ਸਿੱਖ ਅੱਤਵਾਦ ਨਹੀਂ . . . ਧਾਲੀਵਾਲ

ਟਰਾਂਟੋ/ਡੇਲੀ ਬਿਊਰੋ/ਜੂਨ 28-2010- ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੇ ਸੱਦੇ ਤੇ ਕੈਨੇਡਾ ਦੇ ਕੇਂਦਰੀ ਅਤੇ ਸੂਬਾਈ ਦੇਸੀ ਰਾਜਨੀਤਕ ਨਾਸ਼ਤੇ ਤੇ ਉਨ੍ਹਾਂ ਨੂੰ ਮਿਲੇ। ਐਮ ਪੀ ਨਵਦੀਪ ਸਿੰਘ ਬੈਂਸ, ਡਾ. ਰੂਬੀ ਢਾਲਾ, ਗੁਰਬਖਸ਼ ਸਿੰਘ ਮੱਲੀ, ਸੁੱਖ ਧਾਲੀਵਾਲ, ਨੀਨਾ ਗਰੇਵਾਲ, ਟਿਮ ਉੱਪਲ ਅਤੇ ਦਵਿੰਦਰ ਸ਼ੋਰੀ ਤੋਂ ਇਲਾਵਾ ਕੈਨੇਡਾ ਭਰ ਦੇ ਵੱਖ ਵੱਖ ਸੂਬਿਆਂ ਵਿੱਚ ਚੁਣੇ ਗਏ ਐਮ ਪੀ ਪੀਜ਼ ਇਸ ਮੀਟਿੰਗ ਵਿੱਚ ਸ਼ਾਮਲ ਹੋਏ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿੱਚ ਦੀਪਕ ਓਬਰਾਏ ਨੇ ਕੈਨੇਡਾ ਸਰਕਾਰ ਵਲੋਂ, ਹਰਿੰਦਰ ਤੱਖੜ ਕੇ ਉਨਟਾਰੀਓ ਸਰਕਾਰ ਦੇ ਮੰਤਰੀ ਦੀ ਹੈਸੀਅਤ ਵਿੱਚ ਅਤੇ ਉੱਜਲ ਦੁਸਾਂਝ ਨੇ ਸੰਬੋਧਨ ਕੀਤਾ। ਇਹ ਤਿੰਨ ਸਪੀਕਰਾਂ ਦੀ ਚੋਣ ਭਾਰਤੀ ਹਾਈ ਕਮਿਸ਼ਨ ਦੇ ਅਮਲੇ ਵਲੋਂ ਕੀਤੀ ਗਈ ਸੀ। ਸ਼ੁਰੂ ਵਿੱਚ ਦੀਪਕ ਓਬਰਾਏ ਨੇ ਸੰਬੋਧਨ ਕੀਤਾ। ਇਸ ਕੈਨੇਡੀਅਨ ਐਮ ਪੀ ਨੂੰ ਕੈਨੇਡਾ ਦਾ ਘੱਟ ਅਤੇ ਭਾਰਤ ਦਾ ਕੁੱਝ ਜਿਆਦਾ ਹੀ ਫਿਕਰ ਰਹਿੰਦਾ ਹੈ। ਕੈਨੇਡਾ ਸਰਕਾਰ ਦੀ ਲਕੀਰ ਨੂੰ ਲੰਮਿਆਂ ਕਰਦਿਆਂ ਇਸਨੇ ਮਨਮੋਹਣ ਸਿੰਘ ਦੇ ਗੋਗੇ ਗਾਏ। ਸ੍ਰੀ ਹਰਿੰਦਰ ਤੱਖੜ ਨੇ ਇਸ ਮੌਕੇ ਸਿੱਖ ਭਾਈਚਾਰੇ ਦੇ ਮਸਲਿਆਂ ਨੂੰ ਬਾਖੂਬੀ ਨਾਲ ਰੱਖਿਆ ਜਿਸ ਵਿੱਚ ਕਾਲੀ ਸੂਚੀ, ਪੀ ਆਰ ਓ, ਪ੍ਰਾਪਰਟੀ ਮਸਲੇ ਅਤੇ ਫਰਾੜ ਵਿਆਹਾਂ ਦੇ ਮਾਮਲੇ ਸ਼ਾਮਲ ਹਨ। ਉਪਰੰਤ ਕੈਨੇਡਾ ਦੀ ਪਾਰਲੀਮੈਂਟ ਵਿੱਚ ਭਾਰਤ ਦੀ ਤੂਤਰੀ ਵਜਾਉਣ ਵਾਲੇ ਸ੍ਰੀ ਉੱਜਲ ਦੁਸਾਂਝ ਨੇ, ਉਨਟਾਰੀਓ ਦੇ ਮੰਤਰੀ ਹਰਿੰਦਰ ਤੱਖੜ ਦੀ ਗੱਲ ਦੀ ਕਾਟ ਕਰਨ ਦੀ ਨਾਕਾਮ ਕੋਸਿ਼ਸ਼ ਕੀਤੀ। ਆਦਤ ਤੋਂ ਮਜ਼ਬੂਰ ਸ੍ਰੀ ਦੁਸਾਂਝ, ਕਿਸੇ ਦੀ ਜ਼ੁਬਾਨ ਚੋਂ ਭਾਰਤੀ ਪ੍ਰਸਾਸ਼ਨ ਦੇ ਖਿਲਾਫ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਦੁਸਾਂਝ ਨੇ ਘਸਿਆ ਪਿਟਿਆ ਰਾਗ ਅਲਾਦਪਿਆਂ ਮਨਮੋਹਣ ਸਿੰਘ ਦੇ ਸਿੱਖ ਅੱਤਵਾਦ ਬਾਰੇ ਦਿੱਤੇ ਨਿਰਾਧਾਰ ਬਿਆਨ ਦੀ ਸ਼ਲਾਘਾ ਕੀਤੀ।
ਗੁਰਬਖਸ਼ ਸਿੰਘ ਮੱਲੀ ਨੇ ਅਦਾਰਾ ਡੇਲੀ ਨੂੰ ਦੱਸਿਆ ਕਿ ਹਰ ਮੈਂਬਰ ਨੂੰ ਬਹੁਤਾ ਸਮ੍ਹਾਂ ਨਾ ਮਿਲਣ ਕਾਰਣ ਮਸਲੇ ਦੱਸੇ ਤਾਂ ਗਏ ਪਰ ਪ੍ਰਧਾਨ ਮੰਤਰੀ ਦਾ ਪ੍ਰਤੀਕਰਮ ਜਾਨਣ ਦਾ ਮੌਕਾ ਨਹੀਂ ਮਿਲਿਆ। ਪ੍ਰਧਾਨ ਮੰਤਰੀ ਵਲੋਂ ਕੈਨੇਡਾ ਵਿੱਚ ਆ ਕੇ ਸਿੱਖਾਂ ਨੂੰ ਬਦਨਾਮ ਕਰਨ ਦੇ ਮਨਸੂਬੇ ਨਾਲ ਦਿੱਤੇ ਬਿਆਨ ਨੂੰ ਮੂਲੋਂ ਨਕਾਰਦਿਆਂ ਸੁੱਖ ਧਾਲੀਵਾਲ ਨੇ ਮਨਮੋਹਣ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਦਾ ਇਹ ਬਿਆਨ ਕਿ ਕੈਨੇਡਾ ਵਿੱਚ ਸਿੱਖ ਅੱਤਵਾਦ ਪਨਪ ਰਿਹਾ ਹੈ “ਗਲਤ” ਹੈ। ਇਹ ਕੈਨੇਡਾ ਵਿੱਚ ਵਸਦੀ ਸਿੱਖ ਕਮਿਊਨਟੀ ਦਾ ਪ੍ਰਤੀਬਿੰਬ ਨਹੀਂ ਹੈ।
ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਇਸ ਬੰਦ ਕਮਰਾ ਮੀਟਿੰਗ, ਜਿਸ ਵਿਚ ਹੋਰ ਐਮ. ਪੀ. ਅਤੇ ਐਮ. ਪੀ ਪੀਜ਼ ਵੀ ਸ਼ਾਮਲ, ਆਹਮੋ ਸਾਹਮਣੇ ਪਿਛਲੇ ਕਾਫੀ ਸਮੇਂ ਤੋਂ ਲਟਕਦੇ ਦੋ ਪ੍ਰਮੁੱਖ ਮਸਲੇ ਉਠਾਏ। ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਸਪਸ਼ਟ ਕੀਤਾ ਕਿ ਕੈਨੇਡਾ ਦੇ ਸਿੱਖ ਭਾਈਚਾਰੇ ਵਿਚ ਵੱਧ ਰਹੇ ਅੱਤਵਾਦ ਦੇ ਜੋ ਦੋਸ਼ ਉਨ੍ਹਾਂ ਵਲੋਂ ਲਗਾਏ ਜਾ ਰਹੇ ਹਨ, ਉਹ ਬਿਲਕੁਲ ਨਿਰਾਧਾਰ ਹਨ। ਇਹ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਇਸ ਮੀਟਿੰਗ ਦਰਮਿਆਨ ਪ੍ਰਧਾਨ ਮੰਤਰੀ ਨੂੰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਭਾਰਤ ਸਰਕਾਰ ਦੁਆਰਾ ਮੁਲਕ ਵੱਲੋਂ ਵਾਪਰੀਆਂ ਘਟਨਾਵਾਂ ਉੱਤੇ ਮੁਆਫੀ ਮੰਗਣ ਦੀ ਮੰਗ ਰੱਖੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ 1984 ਦੇ ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ।
ਧਾਲੀਵਾਲ ਨੇ ਕਿਹਾ ਕਿ ਇਸ ਮੁਲਾਕਾਤ ਦਰਮਿਆਨ ਕੈਨੇਡਾ ਵਿਚ ਭਾਰਤੀ ਭਾਈਚਾਰੇ ਖਾਸ ਕਰਕੇ ਸਿੱਖ ਭਾਈਚਾਰੇ ਦੀਆਂ ਉਪਲਬਧੀਆਂ ਬਾਰੇ ਵੀ ਦੱਸਿਆ ਗਿਆ। ਸ੍ਰੀ ਧਾਲੀਵਾਲ ਨੇ ਕਿਹਾ ਕਿ ਇਹ ਮੁਲਾਕਾਤ ਬਹੁਤ ਹੀ ਵਧੀਆ ਅਤੇ ਸੁਖਾਵੇਂ ਮਾਹੌਲ ਵਿਚ ਹੋਈ ਅਤੇ ਅਸੀਂ ਉਹ ਸਾਰੇ ਮਸਲੇ ਉਠਾਏ, ਜਿਹਨਾਂ ਦੀ ਅਜੋਕੇ ਸਮੇਂ ਵਿਚ ਲੋੜ ਹੈ। ਉਹਨਾਂ ਕਿਹਾ ਕਿ ਕੈਨੇਡਾ ਦੇ ਸਿੱਖਾਂ ਨੂੰ ਵੱਖਵਾਦੀ ਦੱਸ ਕੇ ਸਿਰਫ ਬਦਨਾਮ ਹੀ ਕੀਤਾ ਜਾ ਰਿਹਾ ਹੈ, ਜਦਕਿ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ। ਉਹਨਾਂ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਵਪਾਰਕ ਸਬੰਧ ਇਕ ਵਧੀਆ ਸੰਕੇਤ ਹਨ ਪਰ ਇਸ ਵਿਚਕਾਰ ਸਿੱਖਾਂ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ।
ਇਸ ਮੀਟਿੰਗ ਦਰਮਿਆਨ ਪ੍ਰਧਾਨ ਮੰਤਰੀ ਅਤੇ ਡਾ. ਰੂਬੀ ਢਾਲਾ ਨੇ ਭਾਰਤ ਅਤੇ ਕੈਨੇਡਾ ਵਿਚਕਾਰ ਵਪਾਰਕ, ਸਿੱਖਿਆ ਅਤੇ ਸਿਹਤ ਸਬੰਧੀ ਸੰਭਾਵਨਾਵਾਂ ਉਤੇ ਵਿਚਾਰ ਵਟਾਂਦਰਾ ਕੀਤਾ ਅਤੇ ਦੋਵੇਂ ਮੁਲਕਾਂ ਵਿਚਕਾਰ ਛੋਟਾ ਅਤੇ ਮੱਧਮ ਦਰਜੇ ਦੇ ਵਪਾਰ ਸਬੰਧੀ ਸੰਭਾਵਨਾਵਾਂ ਲੱਭਣ ਬਾਰੇ ਸਹਿਮਤੀ ਜ਼ਾਹਿਰ ਕੀਤੀ।
ਇਸ ਦਰਮਿਆਨ ਡਾ. ਢਾਲਾ ਨੇ ਪ੍ਰਾਪਰਟੀ ਅਧਿਕਾਰ, ਇੰਮੀਗ੍ਰੇਸ਼ਨ ਕੰਸਲਟੈਂਟਸ ਫਰਾਡ ਅਤੇ ਨਕਲੀ ਵਿਆਹਾਂ ਦਾ ਮਸਲਾ ਵੀ ਉਠਾਇਆ। ਢਾਲਾ ਨੇ ਕਿਹਾ ਕਿ ਭਾਰਤ ਕੈਨੇਡਾ ਨਾਲ ਇਕ ਦੁਵੱਲਾ ਐਗਰੀਮੈਂਟ ਕੈਨੇਡਾ ਕਰੇ ਤਾਂ ਜੋ ਸੀਨੀਅਰ ਇੰਮੀਗ੍ਰੈਂਟ ਨੂੰ ਕੈਨੇਡਾ ਵਿਚ ਓਲਡਏਜ਼ ਸਕਿਊਨਰਟੀ ਪੈਨਸ਼ਨ ਮਿਲ ਸਕੇ। ਡਾ. ਢਾਲਾ ਨੇ ਔਰਤਾਂ ਦੀਆਂ ਸਮੱਸਿਆਵਾਂ ਅਤੇ ਨਕਲੀ ਵਿਆਹਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਗੁਰਬਖਸ਼ ਸਿੰਘ ਮੱਲੀ ਨੇ ਇਸ ਮੀਟਿੰਗ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਾਲੀਆਂ ਸੂਚੀਆਂ ਦੀ ਹਕੀਕਤ ਪੇਸ਼ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਾਲੀ ਸੂਚੀ ਵਿੱਚ ਕਿਸ ਮਨੁੱਖ ਦਾ ਨਾਮ ਹੈ ਅਤੇ ਉਸਦਾ ਕੀ ਦੋਸ਼ ਹੈ, ਇਹ ਲੋਕਤੰਤਰੀ ਰਾਜ ਦੀ ਪ੍ਰਕ੍ਰਿਆ ਹੋਣੀ ਚਾਹੀਦੀ ਹੈ। ਏਅਰ ਇੰਡੀਆ ਬੰਬ ਕਾਂਡ ਦੀ ਕੈਨੇਡਾ ਵਲੋਂ ਕਰਵਾਈ ਇਨਕੁਆਰੀ ਨੂੰ ਅਧੂਰੀ ਦੱਸਦਿਆਂ ਮੱਲੀ ਨੇ ਮਨਮੋਹਣ ਸਿੰਘ ਨੂੰ ਕਿਹਾ ਕਿ ਭਾਰਤ ਸੱਚ ਜਾਨਣ ਲਈ ਅੰਤਰਰਾਸ਼ਟਰੀ ਪੱਧਰ ਤੇ ਇਨਕੁਆਰੀ ਕਰਵਾਵੇ। ਸ੍ਰ. ਗੁਰਬਖਸ਼ ਸਿੰਘ ਮੱਲੀ ਨੇ ਪ੍ਰਧਾਨ ਮੰਤਰੀ ਨੂੰ 1984 ਦੀ ਸਿੱਖ ਨਸਲਕੁਸ਼ੀ ਬਾਰੇ ਕਿਹਾ ਕਿ ਕਾਤਲਾਂ ਨੂੰ ਸਜ਼ਾਵਾਂ ਦੁਆਉਣ ਦਾ ਮਾਮਲਾ ਵੀ ਪ੍ਰਧਾਨ ਮੰਤਰੀ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਕਮਿਸ਼ਨ ਤੇ ਕਮਿਸ਼ਨ ਬਿਠਾਉਣ ਦੀ ਬਜਾਏ ਕੋਈ ਠੋਸ ਨਤੀਜੇ ਪੈਦਾ ਕੀਤੇ ਜਾਣ ਅਤੇ ਵਿਕਟਮ ਪ੍ਰੀਵਾਰਾਂ ਦੀ ਮਦਦ ਕੀਤੀ ਜਾਵੇ।
ਇਸ ਤੋਂ ਇਲਾਵਾ ਮੱਲੀ ਨੇ ਦੱਸਿਆ ਕਿ ਮੈਂ ਥੋੜੇ ਸਮ੍ਹੇਂ ਅੰਦਰ ਹੋਰ ਵੀ ਮਸਲੇ ਉਠਾਏ ਹਨ ਜਿੰਨ੍ਹਾਂ ਵਿੱਚ ਐਨ ਆਰੀ ਆਈ ਦੀਆਂ ਜਾਇਦਾਦਾਂ ਬਾਰੇ ਹੋ ਰਹੀਆਂ ਧਾਂਦਲੀਆਂ, ਵਿਆਹਾਂ ਵਿੱਚ ਧੋਖਾਧੜੀ, ਓਲਡਏਜ ਸਕਿਊਰਟੀ ਪੈਨਸ਼ਨ ਲਈ ਭਾਰਤ ਵਲੋਂ ਕੈਨੇਡਾ ਨਾਲ ਦੁਵੱਲੀ ਸੰਧੀ, ਕੈਨੇਡਾ ਦੇ ਨਾਗਰਿਕਾਂ ਨੂੰ ਪੀ ਆਰ ਓ ਭਾਵ ਭਗੌੜੇ ਕਰਾਰ ਦਿੱਤੇ ਜਾਣ ਬਾਰੇ ਜਾਂਚ ਕਰਵਾਉਣੀ ਤਾਂ ਕਿ ਜਾਲ਼ਸਾਜ਼ੀ ਨਾਲ ਦਾਇਰ ਕੀਤੇ ਗਏ ਕੇਸਾਂ ਨੂੰ ਰੱਦ ਕੀਤਾ ਜਾਣਾ ਆਦਿ ਸ਼ਾਮਲ ਹਨ। ਗੁਰਬਖਸ਼ ਸਿੰਘ ਮੱਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ਕਿਸੇ ਗੱਲ ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਕਿਉਂਕਿ ਸਮ੍ਹਾਂ ਬਹੁਤ ਥੋੜਾ ਸੀ। ਮੱਲੀ ਨੇ ਸਿੱਖ ਅੱਤਵਾਦ ਬਾਰੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਬਿਆਨ ਬਾਰੇ ਕੋਈ ਚਰਚਾ ਨਹੀਂ ਕੀਤੀ।
ਅਲਬਰਟਾ ਦੇ ਐਮ ਐਲ ਏ ਪੀਟਰ ਸੰਧੂ ਨੇ ਕਿਹਾ ਕਿ ਇਹ ਚੁਣੇ ਗਏ ਦੇਸੀ ਰਾਜਨੀਤਕਾਂ ਦੀ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨਾਲ ਮੀਟਿੰਗ ਇੱਕ ਪੱਖੋਂ ਇਤਹਾਸਕ ਸੀ। ਇਸ ਮੀਟਿੰਗ ਨੇ ਸਿੱਧ ਕਰ ਦਿੱਤਾ ਹੈ ਕਿ ਕੈਨੇਡਾ ਵਿੱਚ ਉੱਜਲ ਅਤੇ ਦੀਪਕ ਤੋਂ ਬਿਨ੍ਹਾਂ ਵੀ 2 ਦਰਜਨਾਂ ਚੁਣੇ ਹੋਏ ਨੁਮਾਇੰਦੇ ਹਨ ਜਿਹੜੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰ ਸਕਦੇ ਹਨ।
ਵਰਨਣਯੋਗ ਹੈ ਕਿ ਵਿੱਕ ਢਿਲੋਂ ਤੋਂ ਬਿਨ੍ਹਾਂ ਸਮੂਹ ਮੈਂਬਰ ਇਸ ਮੀਟਿੰਗ ਵਿੱਚ ਸ਼ਾਮਲ ਸਨ ਅਤੇ ਹਰ ਇੱਕ ਨੇ ਮਨਮੋਹਣ ਸਿੰਘ ਨਾਲ 2-3 ਮਿੰਟ ਗੱਲ ਕੀਤੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ 2-3 ਭਾਰਤੀ ਕਰਿੰਦੇ ਰਾਜਨੀਤਕਾਂ ਤੋਂ ਬਿਨ੍ਹਾਂ ਬਾਕੀਆਂ ਸਾਰੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਕੋਲ ਕਾਲੀਆਂ ਸੂਚੀਆਂ, ਸਿੱਖ ਅੱਤਵਾਦ ਦਾ ਝੂਠਾ ਢੰਡੋਰਾ ਅਤੇ ਫਰਾਡ ਵਿਆਹਾਂ ਦਾ ਮੁੱਦੇ ਉਠਾਏ ਹਨ।

ਸ਼ਾਂਤਮਈ ਢੰਗ ਨਾਲ ਆਪਣੇ ਹੱਕ ਮੰਗਣ ਵਾਲੇ ਅੱਤਵਾਦੀ ਨਹੀਂ ਹੁੰਦੇ

ਕਨੇਡਾ ਵਿੱਚ ਪ੍ਰਧਾਨ ਮੰਤਰੀ ਡਾ:ਮਨਮੋਹਣ ਸਿੰਘ ਨੇ ਚਾਣਕਿਯਾ ਨੀਤੀ ਤਹਿਤ ਨਵੰਬਰ84 ਦੇ ਲਈ ਮਾਫੀ ਮੰਗ ਕੇ ਵਿਦੇਸ਼ੀ ਸਰਕਾਰਾਂ ਅੱਗੇ ਹਿੰਦੋਸਤਾਨ ਦਾ ਅਕਸ ਸੁਧਾਰਨ ਦਾ ਯਤਨ ਕੀਤਾ,ਪਰ ਇਹ ਸਿਂਖ ਵਿਰੋਧੀ ਦੰਗੇ ਨਹੀਂ ਬਲਕਿ ਸਿਂਖ ਕਤਲੇਆਮ ਸੀ।ਭਾਰਤ ਦੇ ਦੋਹਾ ਸਦਨਾ ਵਿੱਚ ਇਹ ਮਤਾ ਪਾਸ ਕਰਕੇ ਇਸਦੇ ਪੀੜਤਾਂ ਨੂੰ ਮੁਕੰਮਲ ਰੂਪ ਵਿੱਚ ਇਨਸਾਫ ਦੇਣ ਦੀ ਬਜਾਏ ਮਗਰਮੱਛ ਦੇ ਹੰਝੂ ਵਹਾੳੋਣ ਨਾਲ ਇਹ ਕਲੰਕ ਹਿੰਦ ਹਕੂਮਤ ਦੇ ਮਂਥੇ ਤੋਂ ਨਹੀਂ ਲਹਿਣਾਂ।ਸ਼ਹੀਦਾਂ ਦੇ ਸਿਰਤਾਜ ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਲੈ ਕੇ ਸਿਂਖ ਕੌਮ ਉਪਰ ਜ਼ਬਰ ਜ਼ੁਲਮ ਦੀ ਇਕ ਲੰਬੀ ਦਾਸਤਾਨ ਹੈ।ਪਹਿਲਾਂ ਸਿੰਘਾਂ ਦੀ ਮੁਖਬਰੀ ਕਰਨ ਵਾਲੇ ਦੀਵਾਨ ਚੰਦੂ,ਗੰਗੂ ਅਤੇ ਦੀਵਾਨ ਸੁੱਚਾ ਨੰਦ ਦੇ ਰੂਪ ਵਿੱਚ ਹੀ ਸਨ ਅਫਸੋਸ ਅੱਜ ਸਿਂਖੀ ਸਰੂਪ ਵਿੱਚ ਵੀ ਜਾਬਰ ਤੇ ਮੁਖਬਰ ਵਿਚਰ ਰਹੇ ਹਨ।ਡਾ: ਮਨਮੋਹਣ ਸਿੰਘ ਵਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਮੌਕੇ ਭੋਲੇਪਣ ਵਿੱਚ ਕਈ ਸਿਂਖ ਲੱਡੂ ਵੰਡ ਕੇ ਖੁਸ਼ੀਆਂ ਮਨਾ ਰਹੇ ਸਨ ਕਿ ਅੰਤਰਰਾਸ਼ਟਰੀ ਪਂਧਰ ਤੇ ਦਸਤਾਰਅਤੇ ਸਿਂਖ ਦੀ ਅਮਨਪੰਦ ਨਾਗਰਿਕਾਂ ਵਜੋਂ ਪਹਿਚਾਣ ਬਣੇਗੀ।ਪਰ ਰਾਜ ਸੱਤਾ ਅਤੇ ਪ੍ਰਸ਼ਾਸਨਿਕ ਅਹੁਦਿਆਂ ਦਾ ਨਸ਼ਾਂ ਇਸ ਕਦਰ ਹਾਵੀ ਹੁੰਦਾਂ ਹੈ ਕਿ ਇਨਸਾਨ ਆਪਣੀ ਕੌਮ ਨਾਲ ਗਦਾਰੀ ਕਰਨ ਤੇ ਉਤਾਰੂ ਹੋ ਜਾਂਦਾ ਹੈ।ਇਸੇ ਵਹਿਣ ਵਿੱਚ ਵਹਿ ਕੇ ਡਾ: ਮਨਮੋਹਣ ਸਿੰਘ ਨੇ ਕਨੇਡਾ ਵਿੱਚ ਸਿਂਖਾਂ ਨੂੰ ਅਤਵਾਦੀ ਸਾਬਤ ਕਰਨ ਦਾਹਰ ਹੀਲਾ ਹਰਬਾ ਵਰਤਿਆ ਹੈ।ਪਰ ਕਨੇਡਾ ਦੇ ਸਿੱਖ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਵਿਸ਼ਾਲ ਰੋਹ ਮੁਜਾਹਾਰ ਕਰਕੇ ਉਥੋਂ ਦੇ ਰਹਿਣ ਵਾਲੇ ਲੋਕਾਂ ਅਤੇ ਸਰਕਾਰ ਨੂੰ ਕੌਮ ਤੇ ਹੋ ਰਹੇ ਜ਼ੁਲਮ ਤੋਂ ਜਣੂ ਕਰਵਾਈਆ ਹੈ,ਅਤੇ ਪਾਰਲੀਮੈਂਟ ਵਿੱਚ ਪਟੀਸ਼ਨ ਦਾਈਰ ਕਰਵਾਈ ਹੈ।ਸ਼ਾਤਮਈ ਢੰਗ ਨਾਲ ਆਪਣੇ ਹੱਕ ਮੰਗਣ ਵਾਲੇ ਅੱਤਵਾਦੀ ਨਹੀਂ ਹੁੰਦੇ ਸਹੀ ਅਰਥਾਂ ਵਿੱਚ ਡੈਮੋਕ੍ਰੇਟਿਕ ਦੇਸ਼ਾਂ ਦੀਆਂ ਸਰਕਾਰਾਂ ਇਹ ਜਾਣਦੀਆਂ ਹਨ।ਪਰ ਹਿੰਦੋਸਤਾਨ ਵਿੱਚ ਜਿਥੇ ਬਹੁਗਿਣਤੀ ਕੌਮ ਅਤੇ ਘੱਟਗਿਣਤੀ ਕੌੰਮ ਲਈ ਅਲੱਗ ਅਲੱਗ ਕਨੂੰਨੀ ਪਹੁੰਚ ਅਤੇ ਪੈਮਾਨੇ ਅਪਨਾਏ ਜਾਂਦੇ ਹਨ,ਉਥੇ ਕੁਝ ਵੀ ਸੰਭਵ ਹੈ।ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਯੂ.

ਰਾਠੌਰ ਨੂੰ ਨਹੀਂ ਮਿਲੀ ਰਾਹਤ, ਸੁਣਵਾਈ ਕੱਲ੍ਹ ਤੱਕ ਲਈ ਟਲੀ

ਚੰਡੀਗੜ੍ਹ, 29 ਜੂਨ : ਰੁਚਿਕਾ ਛੇੜਛਾੜ ਮਾਮਲੇ ਵਿਚ ਲਗਪਗ ਇਕ ਮਹੀਨੇ ਤੋਂ ਬੁੜੈਲ ਜੇਲ੍ਹ ਵਿਚ ਬੰਦ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਐਸ.ਪੀ.ਐਸ. ਰਾਠੌਰ ਨੂੰ ਅਦਾਲਤ ਤੋਂ ਅੱਜ ਵੀ ਕੋਈ ਰਾਹਤ ਨਾ ਮਿਲ ਸਕੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਠੌਰ ਦੀ ਪਟੀਸ਼ਨ 'ਤੇ ਸੁਣਵਾਈ 1 ਜੁਲਾਈ ਤੱਕ ਲਈ ਟਾਲ ਦਿੱਤੀ ਹੈ। ਇਸ ਪਟੀਸ਼ਨ ਵਿਚ ਰੁਚਿਕਾ ਛੇੜਛਾੜ ਮਾਮਲੇ ਵਿਚ ਦਿੱਤੀ ਗਈ 18 ਮਹੀਨੇ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਗਈ ਸੀ। ਅੱਜ ਸੁਣਵਾਈ ਦੌਰਾਨ ਰਾਠੌਰ ਦੀ ਵਕੀਲ ਪਤਨੀ ਆਭਾ, ਭੈਣ ਨੀਰਜਾ, ਸੀ.ਬੀ.ਆਈ. ਦੇ ਵਕੀਲ ਅਜੇ ਕੌਸ਼ਿਕ, ਮਾਮਲੇ ਵਿਚ ਸ਼ਿਕਾਇਤਕਰਤਾ ਲੜਕੀ ਅਰਾਧਨਾ ਦੇ ਪਿਤਾ ਆਨੰਦ ਪ੍ਰਕਾਸ਼, ਰੁਚਿਕਾ ਦੇ ਪਿਤਾ ਐਸ.ਸੀ. ਗਿਰਹੋਤਰਾ ਪਰਿਵਾਰ ਦੇ ਵਕੀਲ ਪੰਕਜ ਭਾਰਦਵਾਜ ਅਦਾਲਤ ਵਿਚ ਮੌਜੂਦ ਸਨ।

ਹਿੰਦੂ ਦਹਿਸ਼ਤਗਰਦੀ ਤੇ ਭਾਰਤ ਸਰਕਾਰ ਦੇ ਅਤੱਵਾਦ ਬਾਰੇ ਕੌਣ ਬੋਲੇਗਾ ਪ੍ਰਧਾਨ ਮੰਤਰੀ ਜੀ !

ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਮਨੁੱਖਤਾ ਵਿਰੋਧੀ ਪ੍ਰਣਾਲੀ ਬ੍ਰਾਹਮਣਵਾਦ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਭਾਰਤੀ ਦੇਸ਼, ਜੋ 1947 ਵਿਚ ਕਰੋੜਾਂ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲੈ ਕੇ ਅਖੌਤੀ ਅਜ਼ਾਦ ਹੋਏ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਿੱਖਾਂ ਦੀ ਬਹਾਦਰੀ, ਜਾਂਬਾਜ਼ੀ ਤੇ ਅਜ਼ਾਦ ਰਹਿਣ ਵਾਲੇ ਮੇਹਨਤੀ ਸੁਭਾਅ ਤੋਂ ਏਨੀ ਚਿੜ ਤੇ ਨਫ਼ਰਤ ਹੋ ਗਈ ਹੈ ਕਿ ਉਨਾਂ ਨੂੰ ਕੈਨੇਡਾ ਵਿਚ ਹਰ ਸੁਖੀ ਵੱਸਦਾ ਸਿੱਖ ਤੇ ਸਿੱਖ ਪਰਵਾਰ ਦਹਿਸ਼ਤਵਾਦੀ ਨਜ਼ਰ ਆਉਣ ਲੱਗ ਪਿਆ ਹੈ, ਇਸੇ ਕਰਕੇ ਉਹ ਜਦੋਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਨਾਬ ਹਾਰਪਰ ਨੂੰ ਮਿਲਦਾ ਹੈ ਤਾਂ ਲਗਦੇ ਹੱਥ ਹੀ ਸਿੱਖਾਂ ਨੂੰ ਦਹਿਸ਼ਤ ਪਸੰਦ ਕਹਿਣਾ ਸ਼ੁਰੂ ਕਰ ਦਿੰਦਾ ਹੈ ਤੇ ਅੱਗੋਂ ਕੈਨੇਡਾ ਵਰਗੇ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਦੇਸ਼ ਕੈਨੇਡਾ ਦੇ ਸਾਊ ਤੇ ਸਿਆਣੇ ਪ੍ਰਧਾਨ ਮੰਤਰੀ ਹੱਸ ਕੇ ਟਾਲ ਦਿੰਦੇ ਹਨ, ਕਿਉਂਕਿ ਉਹ ਜਾਣਦੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਬਿਆਨ ਵਿਚ ਰਤਾ ਭਰ ਵੀ ਸਚਾਈ ਨਹੀਂ।
ਇਸ ਗੱਲ ਨੂੰ ਸਾਰਾ ਜੱਗ ਜਾਣਦਾ ਹੈ ਕਿ ਹਿੰਦੋਸਤਾਨ ਦੀ ਹਕੂਮਤ ਦੇ ਹੱਥ ਸਿੱਖਾਂ, ਇਸਾਈਆਂ, ਦਲਿਤਾਂ, ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਦੇ ਲਹੂ ਨਾਲ ਰੰਗੇ ਹੋਏ ਹਨ। ਸਿੱਖਾਂ, ਦਲਿਤਾਂ, ਮੁਸਲਮਾਨਾਂ ਤੇ ਇਸਾਈਆਂ ਨੂੰ ਲਗਾਤਾਰ ਨਸਲਕੁਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਤੌਰ ਤੇ ਸਿੱਖ ਕੌਮ, ਸਿੱਖ ਧਰਮ, ਸਿੱਖ ਸਭਿਆਚਾਰ, ਪੰਜਾਬੀ ਬੋਲੀ-ਲਿੱਪੀ ਤੇ ਪੰਜਾਬ ਦੀ ਧਰਤੀ ਦੀ ਹੋਂਦ ਹਿੰਦੋਸਤਾਨੀ ਹਾਕਮਾਂ ਕੋਲੋਂ ਖ਼ਤਰਾ ਲਗਾਤਾਰ ਵਧ ਰਿਹਾ ਹੈ। 1984 ਜੂਨ ਤੇ ਨੰਵਬਰ ਵਿਚ ਸਿੱਖ ਕੌਮ ਦਾ ਕਤਲੇਆਮ ਭਾਰਤੀ ਸਰਕਾਰ, ਇਸਦੀ ਫ਼ੌਜ, ਪੁਲੀਸ ਤੇ ਹਿੰਦੂ ਦਹਿਸ਼ਤਗਰਦਾਂ ਦੁਆਰਾ ਕਰਵਾਇਆ ਗਿਆ। ਸਿੱਖਾਂ ਨੂੰ ਕਤਲ ਕਰਨ ਲਈ ਹਥਿਆਰ ਤੱਕ ਭਾਰਤੀ ਸਰਕਾਰ ਨੇ ਕਾਂਗਰਸੀ, ਆਰ.ਐਸ.ਐਸ ਭਾਜਪਾ, ਸ਼ਿਵ ਸੈਨਾ ਤੇ ਬੰਜਰੰਗ ਦਲ ਦੇ ਅੱਤਵਾਦੀਆਂ ਨੂੰ ਦਿੱਤੇ। ਪੁਲੀਸ ਨੇ ਸਿੱਖਾਂ ਨੂੰ ਨਿਹੱਥੇ ਕਰਕੇ ਆਪਣੀ ਹਾਜ਼ਰੀ ਵਿਚ ਹਿੰਦੂ ਦਹਿਸ਼ਤਗਰਦਾਂ ਕੋਲੋਂ ਸਿੱਖਾਂ ਦਾ ਨਸਲਘਾਤ ਕਰਵਾਇਆ। ਹਜ਼ਾਰਾਂ ਨੌਜਵਾਨ ਸਿੱਖ ਭਾਰਤੀ ਸਰਕਾਰ ਦੁਆਰਾ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤੇ ਗਏ ਤੇ ਪਰਵਾਰਾਂ ਦੇ ਪਰਵਾਰ ਉਜਾੜ ਦਿੱਤੇ ਗਏ। ਭਾਰਤੀ ਜਨਤਾ ਪਾਰਟੀ ਦੇ ਅਟੱਲ ਬਿਹਾਰੀ ਬਾਜਪੇਈ ਦੇ ਪ੍ਰਧਾਨ ਮੰਤਰੀ ਹੁੰਦਿਆਂ ਗੁਜਰਾਤ ਦੇ ਸਭ ਤੋਂ ਵਡੇ ਸਰਕਾਰੀ ਅੱਤਵਾਦੀ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਦਾ ਪੁਲੀਸ ਦੁਆਰਾ ਤੇ ਹਿੰਦੂ ਦਹਿਸ਼ਤਗਰਦਾਂ ਕੋਲੋਂ ਕਤਲੇਆਮ ਕਰਵਾਇਆ। ਪ੍ਰਧਾਨ ਮੰਤਰੀ ਜੀ,
ਤੁਹਾਡੇ ਪ੍ਰਧਾਨ ਮੰਤਰੀ ਹੁੰਦਿਆਂ ਹੀ ਕੰਧਮਾਲ ਵਿਚ ਇਸਾਈਆਂ ਦਾ ਕਤਲੇਆਮ ਤੁਹਾਡੀ ਪੁਲੀਸ ਤੇ ਹਿੰਦੂ ਉਗਰਵਾਦੀਆਂ ਦੀ ਮਿਲੀਭੁਗਤ ਨਾਲ ਕਰਵਾਇਆ ਗਿਆ। ਉਦੋਂ ਤੁਹਾਡੀ ਜ਼ਬਾਨ ਚੋਂ ਇਕ ਵੀ ਲਫ਼ਜ਼ ਨਹੀਂ ਨਿਕਲਿਆ। ਅਮਰੀਕਾ ਨੇ ਤਾਂ ਸਰਕਾਰੀ ਦਹਿਸ਼ਤਗਰਦ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਪਰ ਤੁਸੀਂ ਉਸਦੇ ਵੀਜ਼ੇ ਵਾਸਤੇ ਅਮਰੀਕਾ ਸਰਕਾਰ ਦੇ ਤਰਲੇ ਕਰਦੇ ਰਹੇ। ਘੱਟ ਗਿਣਤੀਆਂ ਦੇ ਖ਼ੂਨ ਦੇ ਪਿਆਸੇ ਨਰਿੰਦਰ ਮੋਦੀ ਦੇ ਹੱਕ ਵਿਚ ਖਲੋ ਕੇ ਤੁਸਾਂ ਬਹੁਤ ਵਡਾ ਗੁਨਾਹ ਕੀਤਾ।
ਤੁਸੀਂ ਜੇ ਇਨੇ ਹੀ ਸਾਊ ਤੇ ਈਮਾਨਦਾਰ ਹੁੰਦੇ ਤਾਂ ਹੁਣ ਤੱਕ ਨਰਿੰਦਰ ਮੋਦੀ ਤੇ ਦੂਜੇ ਹਿੰਦੂ ਖੂੰਖਾਰ ਉਗਰਵਾਦੀਆਂ ਨੂੰ ਫ਼ਾਂਸੀ ਦੇ ਦੇਣੀ ਚਾਹੀਦੀ ਸੀ ਪਰ ਕਿਉਂਕਿ ਤੁਹਾਡੀ ਜ਼ਬਾਨ ਬ੍ਰਾਹਮਣਵਾਦੀ ਸਿਸਟਮ ਨੇ ਖਰੀਦ ਲਈ ਹੈ ਇਸ ਲਈ ਤੁਹਾਡੇ ਕੋਲੋਂ ਤੁਹਾਡੇ ਹੀ ਧਰਮ ਭਰਾਵਾਂ ਵਿਰੁੱਧ ਬਿਆਨ ਦੁਆ ਕੇ ਤੁਹਾਨੂੰ ਆਪਣੇ ਭਾਈਚਾਰੇ ਦੇ ਸਿੱਖ ਇਤਿਹਾਸ ਵਿਚ ਕਲੰਕਿਤ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਖ਼ਬਰ ਨਹੀਂ ਤੇ ਜਾਂ ਤੁਸੀਂ ਮਚਲੇ ਹੋ। ਅਸੀਂ ਇਕ ਦਸਤਾਰਧਾਰੀ ਨੂੰ ਸੰਸਾਰ ਦੇ ਮੁਖੀਆਂ ਦੀ ਭੀੜ ਵਿਚ ਮਿਲਦੀ ਪ੍ਰਵਾਨਗੀ ਵੇਖ ਕੇ ਨਾਂ ਬਹੁਤੇ ਖੁਸ਼ ਹੁੰਦੇ ਸੀ ਤੇ ਨਾ ਨਾਰਾਜ਼, ਕਿਉਂਕਿ ਅਸੀਂ ਇਸ ਗੱਲ ਦੀ ਉਡੀਕ ਕਰ ਰਹੇ ਸੀ ਕਿ ਇਹ ਦਸਤਾਰਧਾਰੀ ਪ੍ਰਧਾਨ ਮੰਤਰੀ, ਭਾਰਤ ਸਰਕਾਰ ਦੁਆਰਾ ਗ਼ੁਲਾਮ ਬਣਾ ਕੇ ਰੱਖੀ ਸਿੱਖ ਕੌਮ ਦੀ ਬੇਹਤਰੀ ਵਾਸਤੇ ਕੀ ਬੋਲਦਾ ਹੈ ਪਰ ਹੁਣ ਜਦੋਂ ਤੁਸੀਂ ਅੰਤਰਰਾਸ਼ਟਰੀ ਮੰਚ ਤੇ ਆਪਣੀ ਹੀ ਕੌਮ ਵਿਰੁੱਧ ਕੁਫ਼ਰ ਤੋਲਣਾ ਸ਼ੁਰੂ ਕਰ ਦਿੱਤਾ ਹੈ ਤਾਂ ਸਾਨੂੰ ਹੈਰਾਨੀ ਨਹੀਂ ਹੋਈ ਕਿਉਂਕਿ ਅਸੀਂ ਰਾਸ਼ਟਰਪਤੀ ਜ਼ੈ&%2