Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
26_19 April
8_25 March
23_7 March
13_22 Feb
30_12 Feb
6_29 Jan
24_5 Jan





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"
















ADVERTISEMENTS









border=2>


ਸ਼ੰਭੂ ਵਿਖੇ ਸਰਹੰਦ ਫਤਿਹ ਦਿਵਸ ਦੀ ਤੀਜੀ ਸ਼ਤਾਬਦੀ ਮੌਕੇ ਪਹੁੰਚੇ 'ਫਤਹਿ ਮਾਰਚ' ਦਾ ਸ਼ਾਨਦਾਰ ਸਵਾਗਤ

12 ਮਈ - ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਹਿ ਦਿਵਸ ਦੇ 300 ਸਾਲਾਂ ਨੂੰ ਸਮਰਪਿਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ ਅਰੰਭ ਹੋਏ 'ਫਤਹਿ ਮਾਰਚ' ਦਾ ਅੱਜ ਸ਼ੰਭੂ ਵਿਖੇ ਪੰਜਾਬ ਵਿੱਚ ਪੁੱਜਣ 'ਤੇ ਪੰਜਾਬ ਸਰਕਾਰ , ਵਿਧਾਇਕ, ਸੰਤ ਸਮਾਜ, ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਉਂ ਹੀ ਇਸ ਮਾਰਚ ਨੇ ਪੰਜਾਬ ਵਿੱਚ ਕਦਮ ਰੱਖਿਆ ਤਾਂ ਪੂਰਾ ਵਾਤਾਵਰਣ ਜੈਕਾਰਿਆਂ ਨਾਲ ਗੂੰਜ ਉਠਿਆ। ਲਗਭਗ 10 ਕਿਲੋਮੀਟਰ ਲੰਮੇ ਇਸ ਫਤਹਿ ਮਾਰਚ ਵਿੱਚ ਨਗਾਰੇ ਅਤੇ ਗੱਤਕੇ ਦੇ ਕਰਤਬ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਸ਼ਤਰ ਵੀ ਲੋਕਾਂ ਦੇ ਦਰਸ਼ਨਾਂ ਲਈ ਰੱਖੇ ਗਏ ਹਨ। ਇਸ ਫਤਿਹ ਮਾਰਚ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਬਾਰੇ ਸਾਹਿਤ ਅਤੇ ਕਲੰਡਰ ਵੀ ਵੰਡੇ ਗਏ। ਇਸ ਮੌਕੇ ਫਤਹਿ ਮਾਰਚ ਦੇ ਸਵਾਗਤ ਲਈ ਜੁੜੇ ਠਾਠਾਂ ਮਾਰਦੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬੜਾ ਕੁਰਬਾਨੀਆਂ ਭਰਿਆ ਹੈ ਕਿਉਂਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਜਿਊੁਂਦੇ ਨੀਂਹਾਂ ਵਿੱਚ ਚਿਣਵਾਉਣ ਅਤੇ ਪੰਜ ਤੀਰ ਲੈ ਕੇ ਸਿਰਫ 20 ਸਿੰਘਾਂ ਨਾਲ ਪੰਜਾਬ ਵੱਲ ਕੂਚ ਕੀਤਾ ਸੀ ਅਤੇ ਚੱਪੜਚਿੜੀ ਦੇ ਮੈਦਾਨ ਵਿੱਚ ਹੋਈ ਮੁਗਲਾਂ ਨਾਲ ਜੰਗ ਉਪਰੰਤ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਸਰਹੰਦ ਨੂੰ ਫਤਹਿ ਕੀਤਾ ਸੀ ਅਤੇ ਸਿੱਖਾਂ ਤੇ ਛੋਟੇ ਸਾਹਿਬਜ਼ਾਦਿਆਂ 'ਤੇ ਜ਼ੁਲਮ ਢਾਉਣ ਵਾਲੇ ਸੂਬਾ ਸਰਹੰਦ ਨਵਾਬ ਵਜ਼ੀਦ ਖਾਂ ਦਾ ਖਾਤਮਾ ਕਰਕੇ ਸਿੱਖ ਰਾਜ ਦੀ ਨੀਂਹ ਰੱਖੀ ਸੀ। ਉਹਨਾਂ ਕਿਹਾ ਕਿ ਅਸੀਂ ਸਰਹੰਦ ਫਤਹਿ ਦੀ ਪਹਿਲੀ ਸ਼ਤਾਬਦੀ ਇਸ ਲਈ ਨਹੀਂ ਮਨਾ ਸਕੇ ਕਿਉਂਕਿ ਉਸ ਵੇਲੇ ਦੇਸ਼ ਵਿੱਚ ਮੁਗਲਾਂ ਦਾ ਰਾਜ ਸੀ ਅਤੇ ਦੂਜੀ ਸ਼ਤਾਬਦੀ ਵੇਲੇ ਅੰਗਰੇਜ਼ਾਂ ਦਾ ਰਾਜ ਸੀ ਪਰ ਹੁਣ ਅਸੀਂ ਇਕ ਆਜ਼ਾਦ ਦੇਸ਼ ਦੇ ਵਾਸੀ ਵਜੋਂ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਕਾਰਨ ਇਸ ਮਹਾਨ ਯੋਧੇ ਵੱਲੋਂ ਪਾਏ ਪੂਰਨਿਆਂ ਨੂੰ ਯਾਦ ਕਰਨ ਲਈ ਸਰਹੰਦ ਫਤਹਿ ਦਿਵਸ ਦੀ ਤੀਜੀ ਸ਼ਤਾਬਦੀ ਮਨਾਉਣ ਜਾ ਰਹੇ ਹਾਂ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ੁਲਮ ਅਤੇ ਜਾਲਮ ਦੇ ਵਿਰੁੱਧ ਜੰਗ ਦਾ ਬਿਗਲ ਵਜਾਇਆ ਸੀ ਅਤੇ ਸਾਨੂੰ ਵੀ ਉਸ ਮਹਾਨ ਸ਼ਖ਼ਸੀਅਤ ਦੇ ਪਾਏ ਪੂਰਨਿਆਂ ਤੋਂ ਸੇਧ ਲੈਣੀ ਚਾਹੀਦੀ ਹੈ।
ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਲੋਕਾਂ ਵਿੱਚ ਇਕ ਨਵੀਂ ਰੂਹ ਫੂਕੀ ਸੀ ਅਤੇ ਜ਼ਾਲਮ ਮੁਗ਼ਲ ਰਾਜ ਦੀ ਜੜ ਨੂੰ ਪੁੱਟ ਕੇ ਇਕ ਨਵਾਂ ਇਤਿਹਾਸ ਸਿਰਜਿਆ ਸੀ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮ ਮੁਗ਼ਲ ਰਾਜ ਦੀ ਵਿਸ਼ਾਲ ਫੌਜ ਦਾ ਮੁੱਠੀ ਭਰ ਸਿੰਘਾਂ ਨਾਲ ਮੁਕਾਬਲਾ ਕਰਕੇ ਸਿਰਫ 13 ਦਿਨਾਂ ਵਿੱਚ ਹੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਜਿੱਤ ਹਾਸਲ ਕੀਤੀ ਸੀ। ਉਹਨਾਂ ਕਿਹਾ ਕਿ ਅਜਿਹੇ ਮਹਾਨ ਯੋਧਿਆਂ ਦੇ ਪਾਏ ਪੂਰਨਿਆਂ ਨੂੰ ਯਾਦ ਕਰਨ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਮਹਾਨ ਵਿਰਸੇ ਅਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਅਜਿਹੇ ਸਮਾਗਮ ਕਰਾਉਣਾ ਸਮੇਂ ਦੀ ਇਕ ਬਹੁਤ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਜ਼ੁਲਮ ਕਰਨਾ ਜਿੱਥੇ ਇਕ ਬਹੁਤ ਵੱਡਾ ਪਾਪ ਹੈ ਉਥੇ ਇਸ ਨੂੰ ਸਹਿਣਾ ਵੀ ਪਾਪ ਹੈ।
ਇਸ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਂ ਦਿੱਤੇ ਸੰਦੇਸ਼ ਵਿੱਚ ਕਿਹਾ ਕਿ ਸਿੱਖ ਕੌਮ ਨੂੰ ਇਤਿਹਾਸ ਵਿੱਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਲੋਕਾਂ ਨੂੰ ਮਾੜੀਆਂ ਕੁਰੀਤੀਆਂ ਤੋਂ ਦੂਰ ਰਹਿ ਕੇ ਆਪਣੇ ਵਿਰਸੇ ਨਾਲ ਜੁੜਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਨ ਯੋਧਿਆਂ ਦੀ ਸੋਚ 'ਤੇ ਪਹਿਰਾ ਦੇਣ ਦਾ ਸੱਦਾ ਦਿੱਤਾ ਅਤੇ ਪੰਜਾਬ ਸਰਕਾਰ ਵੱਲੋਂ ਸਰਹੰਦ ਫਤਿਹ ਦਿਵਸ ਦੀ ਯਾਦ ਵਿੱਚ ਅਜਿਹੇ ਵੱਡੇ ਸਮਾਗਮ ਕਰਵਾਉਣ 'ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂੰਮਾ ਨੇ ਸਿੱਖ ਇਤਿਹਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਬਹਾਦਰ ਦੀ ਜੀਵਨੀ 'ਤੇ ਚਾਨਣਾਂ ਪਾਉਂਦਿਆਂ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਵਰਗੀਆਂ ਮਾੜੀਆਂ ਲਾਹਣਤਾਂ ਦਾ ਤਿਆਗ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਨ ਯੋਧਿਆਂ ਦੀ ਸੋਚ 'ਤੇ ਪਹਿਰਾ ਦੇਣ ਲਈ ਅੱਗੇ ਆਉਣ। ਬਾਬਾ ਧੂੰਮਾ ਨੇ ਵੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਮਹਾਨ ਸ਼ਤਾਬਦੀ ਸਮਾਰੋਹ ਕਰਵਾਉਣ 'ਤੇ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਮਾੜੀਆਂ ਕੁਰੀਤੀਆਂ ਤੋਂ ਦੂਰ ਰੱਖਣ ਲਈ ਅਜਿਹੇ ਸਮਾਗਮ ਕਰਵਾਉਣਾ ਸਮੇਂ ਦੀ ਮੁੱਖ ਮੰਗ ਹੈ। ਇਸ ਮੌਕੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਸਰਕਾਰ ਦੀ ਤਰਫੋਂ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਪਾਲਕੀ ਸਾਹਿਬ 'ਚ ਸਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੁਸ਼ਾਕੇ ਭੇਂਟ ਕੀਤੇ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਜੱਥਾ ਪਟਿਆਲਾ ਵੱਲੋਂ ਸ. ਅਜੈਬ ਸਿੰਘ ਮੁਖਮੈਲਪੁਰ, ਸ. ਸੁਰਜੀਤ ਸਿੰਘ ਰੱਖੜਾ, ਸ. ਸੁਰਜੀਤ ਸਿੰਘ ਕੋਹਲੀ, ਸ. ਹਮੀਰ ਸਿੰਘ ਘੱਗਾ, ਸ. ਤੇਜਿੰਦਰਪਾਲ ਸਿੰਘ ਸੰਧੂ, ਸ. ਹਰਿੰਦਰਪਾਲ ਸਿੰਘ ਹੈਰੀ ਮਾਨ, ਐਸ.ਜੀ.ਪੀ.ਸੀ. ਦੀ ਤਰਫੋਂ ਸ. ਸੁਰਜੀਤ ਸਿੰਘ ਗੜੀ, ਸ. ਜਸਮੇਰ ਸਿੰਘ ਲਾਛੜੂ, ਸ. ਨਿਰਮੈਲ ਸਿੰਘ ਜੌਲਾਂ, ਸ. ਬਲਵੰਤ ਸਿੰਘ ਰਾਮਗੜ੍ਹ ਵੱਲੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਾਬਾ ਟੇਕ ਸਿੰਘ ਧਨੌਲਾ ਵੱਲੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸਿੰਚਾਈ ਮੰਤਰੀ ਸ. ਜਨਮੇਜਾ ਸਿੰਘ ਸੇਖੋਂ, ਮਾਲ ਮੰਤਰੀ ਸ. ਅਜੀਤ ਸਿੰਘ ਕੋਹਾੜ, ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਰਾਜ ਖੁਰਾਣਾ, ਮੱਖ ਮੰਤਰੀ ਪੰਜਾਬ ਦੇ ਸਲਾਹਕਾਰ ਡਾ. ਦਲਜੀਤ ਸਿੰਘ ਚੀਮਾ, ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਸ਼੍ਰੀ ਹਰਚਰਨ ਬੈਂਸ, ਸ਼੍ਰੀ ਜਸਜੀਤ ਸਿੰਘ ਬੰਨੀ, ਸ਼੍ਰੀ ਦੀਦਾਰ ਸਿੰਘ ਭੱਟੀ ਅਤੇ ਸ਼੍ਰੀ ਉਜਾਗਰ ਸਿੰੰਘ ਬਡਾਲੀ (ਤਿੰਨੇ ਵਿਧਾਇਕ), ਸ਼੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਸੰਤ ਸਾਧੂ ਸਿੰਘ ਛਾਹੜ ਵਾਲੇ, ਸੰਤ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲੇ, ਸਾਬਕਾ ਐਮ.ਪੀ. ਸ਼੍ਰੀਮਤੀ ਸਤਵਿੰਦਰ ਕੌਰ ਧਾਲੀਵਾਲ, ਸ਼੍ਰੀਮਤੀ ਸਤਵੰਤ ਕੌਰ ਸੰਧੂ ਸਾਬਕਾ ਮੰਤਰੀ, ਸ਼੍ਰੀ ਰਣਜੀਤ ਸਿੰਘ ਤਲਵੰਡੀ, ਸ਼੍ਰੀ ਬਲਵਿੰਦਰ ਸਿੰਘ ਭੂੰਦੜ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸਾਬਕਾ ਮੰਤਰੀ ਸ਼੍ਰੀ ਜਗਦੀਸ਼ ਸਿੰਘ ਗਰਚਾ, ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਸ਼੍ਰੀ ਗੁਰਪ੍ਰੀਤ ਸਿੰਘ ਰਾਜੂ ਖੰਨਾ, ਪੰਜਾਬ ਐਗਰੋ ਦੇ ਚੇਅਰਮੈਨ ਸ. ਰਣਧੀਰ ਸਿੰਘ ਰੱਖੜਾ, ਬੀਜ਼ ਕਾਰਪੋਰੇਸ਼ਨ ਦੇ ਚੇਅਰਮੇਨ ਸ. ਸੁਰਜੀਤ ਸਿੰਘ ਅਬਲੋਵਾਲ, ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਹਰਵਿੰਦਰ ਸਿੰਘ ਹਰਪਾਲਪੁਰ, ਐਸ.ਜੀ.ਪੀ.ਸੀ. ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਗੁਰਸੇਵਕ ਸਿੰਘ ਹਰਪਾਲਪੁਰ ਅਕਾਲੀ ਆਗੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ. ਫੌਜਇੰਦਰ ਸਿੰਘ ਮੁਖਮੈਲਪੁਰ, ਸ. ਹਰਿੰਦਰਪਾਲ ਸਿੰਘ ਟੌਹੜਾ ਅਤੇ ਸ. ਮਾਨਇੰਦਰ ਸਿੰਘ ਮਾਨੀ, ਨਗਰ ਸੁਧਾਰ ਟਰਸੱਟ ਪਟਿਆਲਾ ਦੇ ਚੇਅਰਮੈਨ ਸ. ਇੰਦਰਮੋਹਨ ਸਿੰਘ ਬਜਾਜ, ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ, ਸ. ਨਰਦੇਵ ਸਿੰਘ ਆਕੜੀ, ਸ. ਸੁਖਜੀਤ ਸਿੰਘ ਬਘੌਰਾ, ਸ. ਨਿਰਪਾਲ ਸਿੰਘ ਖਾਨਪੁਰ, ਸ. ਜਗਜੀਤ ਸਿੰਘ ਕੋਹਲੀ, ਸ. ਹਰਜੀਤ ਸਿੰਘ ਅਦਾਲਤੀਵਾਲਾ, ਆਈ.ਜੀ. ਪਟਿਆਲਾ ਜੋਨ ਸ. ਪਰਮਜੀਤ ਸਿੰਘ ਗਿੱਲ, ਡੀ.ਆਈ.ਜੀ. ਸ਼੍ਰੀ ਐਸ.ਕੇ. ਅਸਥਾਨਾ, ਡਿਪਟੀ ਕਮਿਸ਼ਨਰ ਪਟਿਆਲਾ ਸ. ਦੀਪਿੰਦਰ ਸਿੰਘ, ਐਸ.ਐਸ.ਪੀ. ਸ. ਰਣਬੀਰ ਸਿੰਘ ਖੱਟੜਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਏ.ਪੀ.ਐਸ. ਵਿਰਕ, ਐਸ.ਡੀ.ਐਮ. ਰਾਜਪੁਰਾ ਸ. ਗੁਰਤੇਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰ, ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਜਾ ਕਉ ਰਾਖੇ ਸਾਈਆਂ ਮਾਰ ਸਕੇ ਨਾ ਕੋਇ।

ਤ੍ਰਿਪੋਲੀ, 12 ਮਈ - ਦੱਖਣੀ ਅਫਰੀਕਾ ਤੋਂ ਤ੍ਰਿਪੋਲੀ ਆ ਰਿਹਾ ਲਿਬੀਆ ਦਾ ਇਕ ਜਹਾਜ਼ ਇਥੇ ਹਵਾਈ ਅੱਡੇ ਉਤੇ ਉਤਰਦੇ ਸਮੇਂ ਅੱਜ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਚਾਲਕ ਦਲ ਦੇ 11 ਮੈਂਬਰਾਂ ਸਮੇਤ ਕੁੱਲ 103 ਵਿਅਕਤੀ ਮਾਰੇ ਗਏ। ਚਮਤਕਾਰੀ ਢੰਗ ਨਾਲ ਇਕ 10 ਸਾਲਾ ਡੱਚ ਬੱਚਾ ਜ਼ਿੰਦਾ ਬਚ ਗਿਆ। ਅਫਰੀਕੀਆ ਏਅਰਵੇਜ਼ ਦਾ ਜਹਾਜ਼ 8 ਯੂ-771 ਜੋਹਾਨਸਬਰਗ ਤੋਂ ਤ੍ਰਿਪੋਲੀ ਆ ਰਿਹਾ ਸੀ ਅਤੇ ਇਸ ਵਿਚ ਚਾਲਕ ਦਲ ਦੇ 11 ਮੈਂਬਰਾਂ ਤੋਂ ਇਲਾਵਾ 93 ਮੁਸਾਫਰ ਸਵਾਰ ਸਨ। ਅਫਰੀਕੀਆ ਏਅਰਵੇਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਵਾਈ ਪੱਟੀ ਤੋਂ ਇਕ ਮੀਟਰ ਦੀ ਦੂਰੀ ਉਤੇ ਇਹ ਹਾਦਸਾ ਵਾਪਰਿਆ। ਪਹਿਲਾਂ ਖਬਰ ਸੀ ਕਿ ਜਹਾਜ਼ ਵਿਚ ਸਵਾਰ ਸਾਰੇ ਲੋਕ ਮਾਰੇ ਗਏ ਹਨ ਪਰ ਬਾਅਦ ਵਿਚ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਲੈਂਡ ਦਾ ਇਕ ਬੱਚਾ ਚਮਤਕਾਰੀ ਢੰਗ ਨਾਲ ਬਚ ਗਿਆ ਅਤੇ ਉਸਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ। ਨਾਮ ਨਾ ਦੱਸਣ ਦੀ ਸ਼ਰਤ ਉਤੇ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਉਤਰਨ ਸਮੇਂ ਇਕ ਧਮਾਕਾ ਹੋਇਆ ਅਤੇ ਉਹ ਟੁੱਟ ਕੇ ਖਿੰਡ ਗਿਆ, ਹਾਦਸੇ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਡੇਵਿਡ ਕੈਮਰੌਨ ਨੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ
ਲਿਬਰਲ ਡੈਮੋਕ੍ਰੇਟਸ ਨੇਤਾ ਨਿਕ ਕਲੇਗ ਬਣੇ ਉਪ-ਪ੍ਰਧਾਨ ਮੰਤਰੀ

ਲੰਡਨ, 12 ਮਈ - ਬਰਤਾਨੀਆਂ ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਲੇਬਰ ਪਾਰਟੀ ਦੇ ਉਮੀਦਵਾਰ ਗੌਰਡਨ ਬਰਾਊਨ ਨੂੰ ਪਛਾੜਦਿਆਂ ਕੰਜ਼ਰਵੇਟਿਵ ਡੇਵਿਡ ਕੈਮਰੌਨ ਨੇ ਮੁਲਕ ਦੇ ਨਵੇਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਬਰਤਾਨੀਆ ਦੀ ਸੱਤਾ ’ਤੇ ਪਿਛਲੇ 13 ਸਾਲ ਤੋਂ ਕਾਬਜ਼ ਲੇਬਰ ਪਾਰਟੀ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ। ਨਵੇਂ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਪੱਤਰਕਾਰਾਂ ਦੇ ਮੁਖ਼ਾਤਬ ਹੁੰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਅਤੇ ਡੈਮੋਕ੍ਰੇਟਸ ਲਿਬਰਲ ਮਿਲ ਕੇ ਮਜ਼ਬੂਤ ਅਤੇ ਸਥਿਰ ਸਰਕਾਰ ਦੇਣਗੇ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਰਕਾਰ ਸਾਹਮਣੇ ਕਈ ਗੰਭੀਰ ਚੁਣੌਤੀਆਂ ਹਨ ਪਰ ਅਸੀ ਅਸੀਂ ਇਨ੍ਹਾਂ ਚੁਣੌਤੀਆਂ ਨਾਲ ਡਟ ਕੇ ਨਜਿੱਠਾਂਗੇ। ਇਸ ਮਿਲੀ-ਜੁਲੀ ਸਰਕਾਰ ਵਿਚ ਲਿਬਰਲ ਡੈਮੋਕ੍ਰੇਟਸ ਨੇਤਾ ਨਿਕ ਕਲੇਗ ਨੂੰ ਉਪ-ਪ੍ਰਧਾਨ ਮੰਤਰੀ ਚੁਣਿਆ ਗਿਆ ਹੈ ਨਾਲ ਹੀ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਮੰਤਰੀ ਮੰਡਲ ਵਿਚ ਚਾਰ ਸਥਾਨ ਮਿਲੇ ਹਨ। ਡੇਵਿਡਕੈਮਰੌਨ ਦੇ ਸੱਤਾ ਸੰਭਾਲਦਿਆਂ ਹੀ ਲਿਬਰਲ ਡੈਮਕ੍ਰੋਟਸ ਨਾਲ ਉਨ੍ਹਾਂ ਦੀ ਸਹਿਮਤੀ ਬਣਦੀ ਨਜ਼ਰ ਆਈ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਇਤਿਹਾਸ ਵਿਚ ਪਹਿਲੀ ਵਾਰ ਕੰਜ਼ਰਵੇਟਿਵ ਅਤੇ ਲਿਬਰਲ ਡੈਮੋਕ੍ਰੇਟ ਪਾਰਟੀਆਂ ਨੇ ਮਿਲ ਕੇ ਸਰਕਾਰ ਬਣਾਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲਿਬਰਲ ਡੈਮੋਕ੍ਰੇਟ ਆਗੂ ਨਿਕ ਕਲੇਗ ਪਿਛਲੇ 70 ਸਾਲ ਦੀ ਪਹਿਲੀ ਮਿਲੀ-ਜੁਲੀ ਸਰਕਾਰ ਵਿਚ ਉਪ-ਪ੍ਰਧਾਨ ਮੰਤਰੀ ਹੋਣਗੇ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਬ੍ਰਿਟੇਨ ਦੇ ਪਿਛਲੇ 200 ਸਾਲ ਦੇ ਇਤਿਹਾਸ ਵਿਚ 43 ਸਾਲਾ ਡੇਵਿਡ ਕੈਮਰੌਨ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਹੈ । ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ 10 ਡਾਊਨਿੰਗ ਸਟ੍ਰੀਟ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੇਵਿਡ ਨੇ ਘਾਟਾ ਵਾਲੇ ਬਜਟ ਅਤੇ ਸਮਾਜਿਕ ਸਮੱਸਿਆਵਾਂ ਵਰਗੀਆਂ ਚੁਣੌਤੀਆਂ ਨਾਲ ਡਟ ਕੇ ਲੜਨ ਦੀ ਗੱਲ ਕਹੀ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਪਹਿਲੇ ਵਿਦੇਸ਼ੀ ਨੇਤਾ ਹਨ , ਜਿਨ੍ਹਾਂ ਨੇ ਡੇਵਿਡ ਕੈਮਰੌਨ ਨੂੰ ਫ਼ੋਨ ’ਤੇ ਵਧਾਈ ਦਿੱਤੀ ਹੈ। ਨਾਲ ਹੀ ਓਬਾਮਾ ਨੇ ਨਵੇਂ ਪ੍ਰਧਾਨ ਮੰਤਰੀ ਨੂੰ ਵਾਸ਼ਿੰਗਟਨ ਆਉਣ ਦਾ ਨਿਓਤਾ ਵੀ ਦਿੱਤਾ ਹੈ। ਓਧਰ, ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ 10 ਡਾਊਨਿੰਗ ਸਟ੍ਰੀਟ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੌਰਡਨ ਬਰਾਊਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹਿਣਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਰਹੀ ਹੈ। ਕਾਬਿਲੇਗੌਰ ਹੈ ਕਿ ਬਰਾਊਨ ਦਾ ਇਹ ਬਿਆਨ ਅਜਿਹੇ ਵਕਤ ਦੌਰਾਨ ਆਇਆ ਹੈ ਜਦੋਂ ਕੰਜ਼ਰਵੇਟਿਵ ਅਤੇ ਲਿਬਰਲ ਡੈਮੋਕ੍ਰੇਟਸ ਪਾਰਟੀਆਂ ਵਿਚਕਾਰ ਸਰਕਾਰ ਬਣਾਉਣ ਲਈ ਸਮਿਹਤੀ ਬਣਦੀ ਨਜ਼ਰ ਆ ਰਹੀ ਹੈ। ਲੇਬਰ ਪਾਰਟੀ ਦੀ ਕੋਸ਼ਿਸ਼ ਸੀ ਕਿ ਉਹ ਲਿਬਰਲ ਡੈਮੋਕ੍ਰੇਟਸ ਨਾਲ ਸਰਕਾਰ ਬਣਾਉਣ ਸਬੰਧੀ ਕਿਸੇ ਸਮਝੌਤੇ ’ਤੇ ਪਹੁੰਚੇ, ਪਰੰਤੂ ਅਜਿਹਾ ਨਹੀਂ ਹੋ ਸਕਿਆ। ਪਿਛਲੇ ਹਫ਼ਤੇ ਸੰਪੰਨ ਹੋਈਆਂ ਬ੍ਰਿਟਿਸ਼ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਸਭ ਤੋਂ ਵੱਡਾ ਧੜਾ ਬਣਾ ਕੇ ਸਾਹਮਣੇ ਆਈ ਸੀ ਪਰੰਤੂ ਉਸ ਨੂੰ ਇਕੱਲੇ ਤੌਰ ’ਤੇ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਨਹੀਂ ਸੀ ਮਿਲ ਸਕਿਆ। ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾਂ ਗੌਰਡਨ ਬਰਾਊਨ ਨੇ ਆਪਣੀ ਪਤਨੀ ਸਾਰਾ ਅਤੇ ਨਜ਼ਦੀਕੀ ਰਹੇ ਲਾਰਡ ਮੈਂਡਲਸਨ, ਡਗਲਸ ਅਲੈਗਜ਼ੈਂਡਰ, ਐਡ ਬਾਲਸ ਅਤੇ ਐਡ ਮਿਲੀਬੈਂਡ ਨਾਲ ਵਿਚਾਰ-ਵਟਾਂਦਰਾ ਕੀਤਾ। ਸੂਤਰਾਂ ਮੁਤਾਬਕ ਬਰਾਊਨ ਨੇ ਅਹੁਦਾ ਛੱਡਣ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨਾਲ ਵੀ ਫ਼ੋਨ ’ਤੇ ਗੱਲਬਾਤ ਕੀਤੀ। ਯਾਦ ਰਹੇ ਕਿ ਗੌਰਡਨ ਬਰਾਊਨ ਨੇ ਸਾਲ 2007 ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਵਲੋਂ ਪ੍ਰਧਾਨ ਮੰਤਰੀ ਦੀ ਕੁਰਸੀ ਤਿਆਗਣ ਮਗਰੋਂ ਇਹ ਅਹੁਦਾ ਸੰਭਾਲਿਆ ਸੀ। ਬਰਾਊਨ ਕਰੀਬ 10 ਸਾਲ ਤੱਕ ਬਰਤਾਨੀਆ ਦੇ ਵਿੱਤ ਮੰਤਰੀ ਵੀ ਰਹੇ ਹਨ। ਇਸ ਦੌਰਾਨ ਬਰਤਾਨੀਆ ਵਿਚ ਆਰਥਿਕ ਉ¤ਨਤੀ ਦਾ ਦੌਰ ਰਿਹਾ ਪਰੰਤੂ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੂੰ ਭਾਰੀ ਆਰਥਿਕ ਮੰਦੀ ਦੇ ਦੌਰ ਨਾਲ ਜੂਝਣਾ ਪਿਆ ਸੀੇ।


ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕਾਇਮ ਕੀਤੇ ਸਿੱਖ ਰਾਜ ਨੂੰ ਮੁੜ ਸਥਾਪਤ ਕਰਨ ਲਈ ਯਤਨਸ਼ੀਲ ਰਹਿਣ ਦਾ ਪ੍ਰਣ

ਸਰੀ, ਬੀ. ਸੀ. - ‘‘ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕਾਇਮ ਕੀਤੇ ਗਏ ਸਿੱਖ ਰਾਜ ਦਾ 300 ਸਾਲਾ ਦੇਸ਼ਵਿਦ ੇਸ਼ ਵਿੱਚ ਮਨਾਇਆ ਜਾ ਰਿਹਾ ਹੈ, ਪਰ ਬਹੁਤ ਥਾਈਂ ਇਸ ਨੂੰ ਕੇਵਲ ਇੱਕ ਰਸਮ ਮਾਤਰ ਵਜੋਂ ਹੀ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਨ ਦੀ ਅਸਲ ਅਹਿਮੀਅਤ ਨੂੰ ਅਨਜਾਣੇ ਵਿੱਚ ਜਾਂ ਜਾਣਬੁੱਝ ਕੇ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਅਸਲੀਅਤ ਇਹ ਹੈ ਕਿ 300 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕਰਕੇ ਨਾਨਕਸ਼ਾਹੀ ਸਿੱਕਾ ਚਲਾਇਆ ਸੀ ਅਤੇ ਕਿਰਤੀ ਲੋਕਾਂ ਨੂੰ ਮਾਲਕ ਬਣਾ ਕੇ ਸਮਾਜਿਕ ਬਰਾਬਰੀ ਦੁਆਈ ਸੀ। ਅਜੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਸਿੱਖਾਂ ਤੋਂ ਖੋਹੇ ਗਏ ਸਿੱਖ ਰਾਜ ਦੀ ਮੁੜ ਸਥਾਪਤੀ ਲਈ ਯਤਨਸ਼ੀਲ ਹਨ। ਇਸ ਸੰਘਰਸ਼ ਵਿੱਚ ਡੇਢ ਲੱਖ ਦੇ ਕਰੀਬ ਸਿੰਘ-ਸਿੰਘਣੀਆਂ ਸ਼ਹੀਦੀ ਜਾਮ ਪੀ ਚੁੱਕੇ ਹਨ, ਸੈਂਕੜੇ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਅਤੇ ਹਜ਼ਾਰਾਂ ਦੇਸ-ਪ੍ਰਦੇਸ ਵਿੱਚ ਇਸ ਸੰਘਰਸ਼ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ। ਇਹ 300 ਸਾਲਾ ਮਹਿਜ਼ ਇੱਕ ਰਸਮ ਨਹੀਂ, ਇੱਕ ਚੈਲੇਂਜ ਹੈ, ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡਾ ਆਪਣਾ ਰਾਜ ਹੁੰਦਾ ਸੀ, ਜਿਸਨੂੰ ਅੰਗਰੇਜ਼ਾਂ ਨੇ ਖੋਹ ਕੇ ਸਾਨੂੰ ਹਿੰਦੁਸਤਾਨ ਨਾਲ ਨਰੜ ਦਿੱਤਾ। ਜਾਗਦੀ ਜ਼ਮੀਰ ਵਾਲੇ ਸਿੱਖ ਆਪਣੇ ਸਿੱਖ ਰਾਜ ਦੀ ਵਾਪਸੀ ਲਈ ਮਰਦੇ ਦਮ ਤੱਕ ਯਤਨਸ਼ੀਲ ਰਹਿਣਗੇ।’’
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਜ਼ਾਦ ਸਿੱਖ ਰਾਜ ਲਈ ਲੜੇ ਜਾ ਰਹੇ ਕੌਮੀ ਸੰਘਰਸ਼ ਦੇ ਆਗੂ ਜਥੇਦਾਰ ਸਤਿੰਦਰਪਾਲ ਸਿੰਘ ਹੁਰਾਂ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਮੱਥਾ ਹਿੰਦੁਸਤਾਨ ਦੀ ਸਰਕਾਰ ਨਾਲ ਲੱਗਾ ਹੈ, ਜਿਸ ਕੋਲ ਧਨ, ਸ਼ਕਤੀ ਜਾਂ ਸਾਜ਼ਿਸ਼ਾਂ ਦੀ ਕਮੀ ਨਹੀਂ ਪਰ ਸਿੰਘਾਂ ਕੋਲ ਵੀ ਦ੍ਰਿੜਤਾ ਜਾਂ ਕੁਰਬਾਨੀਆਂ ਦੀ ਕਮੀ ਨਹੀਂ। ਬੇਸ਼ੱਕ ਮੌਜੂਦਾ ਸਮੇਂ ਸੰਘਰਸ਼ ਵਿੱਚ ਕੁਝ ਖੜੋਤ ਆਈ ਹੋਈ ਹੈ, ਇੱਕ ਮਰਹੱਲੇ ’ਤੇ ਸਿੱਖ ਸੰਘਰਸ਼ ਦੀ ਹਾਰ ਹੋਈ ਹੈ, ਪਰ ਅਸੀਂ ਹਾਰ ਮੰਨੀ ਨਹੀਂ ਹੈ। ਸਾਨੂੰ ਖੁਸ਼ੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਹੱਕਾਂ ਅਤੇ ਆਪਣੇ ਰਾਜ ਦੀਆਂ ਬਰਕਤਾਂ ਦੀ ਸਮਝ ਚੰਗੀ ਤਰ੍ਹਾਂ ਪੈ ਚੁੱਕੀ ਹੈ ਅਤੇ ਉਹ ਨਵੀਨਤਮ ਟੈਕਨਾਲੋਜੀ ਨੂੰ ਅਪਣਾ ਕੇ ਸੰਘਰਸ਼ ਦੇ ਪ੍ਰਚਾਰ ਨੂੰ ਸਿਖਰਾਂ ’ਤੇ ਲੈ ਗਏ ਹਨ।
ਖਾਲਿਸਤਾਨ ਅਫੇਅਰਜ਼ ਸੈਂਟਰ ਵਾਸ਼ਿੰਗਟਨ ਡੀ. ਸੀ. ਦੇ ਸੰਚਾਲਕ ਡਾ. ਅਮਰਜੀਤ ਸਿੰਘ ਹੁਰਾਂ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਤ ਕੀਤੇ ਸਿੱਖ ਰਾਜ ਦੀ ਤੀਸਰੀ ਸ਼ਤਾਬਦੀ ਮੌਕੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੇਸ਼ੱਕ ਸਮੇਂ ਅਤੇ ਹਾਲਾਤਾਂ ਦੀ ਮਾਰ ਨੇ ਅੱਜ ਦੇ ਸਿੱਖਾਂ ਨੂੰ ਬਹੁਤ ਹੱਦ ਤੱਕ ਚੁੱਪ ਕਰਵਾ ਦਿੱਤਾ ਹੈ ਪਰ ਆਜ਼ਾਦ ਸਿੱਖ ਰਾਜ ਦੀ ਤਾਂਘ ਅੱਜ ਵੀ ਉਨ੍ਹਾਂ ਦੇ ਮਨਾਂ ’ਚ ਵਸੀ ਹੋਈ ਹੈ। ਇਹੀ ਕਾਰਨ ਹੈ ਕਿ ਦੇਸ-ਪ੍ਰਦੇਸ ’ਚ ਸਿੱਖ ਰਾਜ ਦੀ 300 ਵੀਂ ਵਰ੍ਹੇਗੰਢ ਸਿੱਖ ਪੰਥ ਧੂਮਧਾਮ ਨਾਲ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਸਥਾਪਤ ਕਰਕੇ ਗਰੀਬ ਮੁਜਾਰਿਆਂ ਨੂੰ ਉਨ੍ਹਾਂ ਜ਼ਮੀਨਾਂ ਦੇ ਮਾਲਕ ਬਣਾਇਆ, ਜਿਨ੍ਹਾਂ ’ਤੇ ਉਹ ਸਾਲਾਂ ਤੋਂ ਕੰਮ ਕਰਦੇ ਆ ਰਹੇ ਸਨ। ਕਿਰਤੀਆਂ ਨੂੰ ਉਨ੍ਹਾਂ ਦੇ ਹੱਕ ਦਿੱਤੇ, ਇਹੀ ਸੋਚ ਮੌਜੂਦਾ ਸੰਘਰਸ਼ਕਾਰੀਆਂ ਦੀ ਹੈ, ਜੋ ਬ੍ਰਾਹਮਣਵਾਦੀ ਨਿਜ਼ਾਮ ਨੂੰ ਖਤਮ ਕਰਕੇ ਅਜਿਹਾ ਆਜ਼ਾਦ ਸਿੱਖ ਰਾਜ ਕਾਇਮ ਕਰਨ ਦੀ ਲੋਚਾ ਰੱਖਦੇ ਹਨ, ਜਿਸ ਵਿੱਚ ਹਰ ਪੱਖੋਂ ਬਰਾਬਰੀ ਹੋਵੇ। ਉਨ੍ਹਾਂ ਖਾਲਸਾ ਰਾਜ ਦੀ ਕਾਇਮੀ ਲਈ ਹੁਣ ਤੱਕ ਸ਼ਹੀਦ ਹੋਏ ਪੁਰਾਤਨ ਅਤੇ ਵਰਤਮਾਨ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਅਹਿਦ ਕੀਤਾ ਕਿ ਜੰਗ ਅਜੇ ਜਾਰੀ ਹੈ, ਬੇਸ਼ੱਕ ਦੁਸ਼ਮਣ ਤਾਕਤਵਰ ਹੈ ਪਰ ਸਿੰਘਾਂ ਦੇ ਹੌਸਲੇ ਵੀ ਬੁ¦ਦ ਹਨ। ਇਹ ਸਿੰਘ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੇ ਵਾਰਸ ਹਨ, ਜੋ ਬੇਸ਼ੱਕ ਗਿਣਤੀ ’ਚ ਥੋੜ੍ਹੇ ਰਹਿ ਜਾਣ ਪਰ ਆਪਣੀ ਹੋਂਦ ਦਾ ਅਹਿਸਾਸ ਕਰਾਉਣੋਂ ਨਹੀਂ ਝਿਜਕਦੇ। ਸਿੱਖ ਪੰਥ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸ਼ਤਾਬਦੀ ਮੌਕੇ ਨਗਰ ਕੀਰਤਨ ਕੱਢਣੇ, ਧਾਰਮਿਕ ਪ੍ਰੋਗਰਾਮ ਉਲੀਕਣੇ, ਸੈਮੀਨਾਰ ਕਰਵਾਉਣੇ ਬਹੁਤ ਵਧੀਆ ਗੱਲ ਹੈ ਪਰ ਨਾਲ ਇਹ ਗੱਲ ਮਨਾਂ ਵਿੱਚ ਵਸਾਉਣ ਦੀ ਲੋੜ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਸਿੱਖ ਰਾਜ ਕਾਇਮ ਕੀਤਾ, ਜਿਸਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਸ. ਹਰੀ ਸਿੰਘ ਨਲੂਏ ਵਰਗੇ ਸਰਦਾਰਾਂ ਨੇ ਹੋਰ ਫੈਲਾਇਆ, ਅਸੀਂ ਵਾਪਸ ਲੈਣਾ ਹੀ ਲੈਣਾ ਹੈ। ਇਸ ਰਾਜ ਦੀ ਪ੍ਰਾਪਤੀ ਲਈ 50 ਸਾਲ ਲੱਗ ਜਾਣ ਜਾਂ 500 ਪਰ ਸਿੱਖ ਇਸ ਮੰਜ਼ਿਲ-ਏ-ਮਕਸੂਦ ਦੀ ਪ੍ਰਾਪਤੀ ਕਰਕੇ ਹੀ ਦਮ ਲੈਣਗੇ। ਅੱਜਕੱਲ੍ਹ ਬਹੁਤੇ ਸਿੱਖਾਂ ਦਾ ਹਾਲ ਪਿੰਜਰੇ ਦੇ ਉਸ ਤੋਤੇ ਵਰਗਾ ਹੋ ਚੁੱਕਿਆ ਹੈ, ਜੋ ਆਪਣੀ ਗੁਲਾਮੀ ਵਿੱਚੋਂ ਹੀ ਖੁਸ਼ੀਆਂ ਲੱਭਣ ਲੱਗ ਪੈਂਦਾ ਹੈ। ਪਰ ਸਿੱਖਾਂ ਨੂੰ ਇਹ ਗੱਲ ਪੱਕੇ ਤੌਰ ’ਤੇ ਆਪਣੇ ਮਨ ’ਚ ਵਸਾ ਲੈਣੀ ਚਾਹੀਦੀ ਹੈ ਕਿ ਕਦੇ ਯੂਰਪ ’ਚ ਦਸਤਾਰ ਦਾ ਮਸਲਾ ਆਵੇ ਜਾਂ ਕਿਸੇ ਹੋਰ ਮੁਲਕ ’ਚ ਕਿਰਪਾਨ ਦਾ ਮਸਲਾ ਖੜ੍ਹਾ ਹੋਵੇ ਤਾਂ ਸਿੱਖਾਂ ਨੂੰ ਹਰ ਵਾਰ ਜੀਅਤੋੜ ਸੰਘਰਸ਼ ਕਰਨਾ ਪੈਂਦਾ ਹੈ, ਸਿਰਫ ਇਸੇ ਕਰਕੇ ਕਿ ਉਨ੍ਹਾਂ ਦੇ ਹੱਕਾਂ ਦੀ ਪੈਰਵਈ ਕਰਨ ਲਈ ਉਨ੍ਹਾਂ ਦੀ ਪਿੱਠ ’ਤੇ ਆਪਣੀ ਸਰਕਾਰ ਨਹੀਂ। ਅਜਿਹੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਆਜ਼ਾਦ ਸਿੱਖ ਰਾਜ ਦੀ ਸਥਾਪਤੀ ’ਚੋਂ ਹੀ ਨਿਕਲਣਾ ਹੈ।

14 ਮਈ ਨੂੰ ਸ: ਮਾਨ ਦਰਸ਼ਨੀ ਡਿਊੜੀ ਤੋਂ ਮੁੱਖ ਸਮਾਗਮ ਵੱਲ ਚੱਲ ਣਗੇ :- ਟਿਵਾਣਾ

ਫਤਿਹਗੜ੍ਹ ਸਾਹਿਬ, 11 ਮਈ :- ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਸੀਨੀਅਰ ਸਾਥੀਆਂ ਸਮੇਤ ਪਹਿਲੇ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਅਤੇ ਸ਼ਹੀਦ ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਅਤੇ ਬਾਬਾ ਮੋਤੀ ਸਿੰਘ ਮਹਿਰਾ ਦੇ ਮਹਾਨ ਅਸਥਾਨ ਫਤਿਹਗੜ੍ਹ ਸਾਹਿਬ ਨੁੰ ਨਮਸਤਕ ਹੋਣਗੇ ਅਤੇ ਠੀਕ 10:00 ਵਜੇ ਆਪਣੇ ਸਾਥੀਆਂ ਸਮੇਤ “ਦਰਸ਼ਨੀ ਡਿਉੜੀ ਫਤਿਹਗੜ੍ਹ ਸਾਹਿਬ” ਤੋਂ ਪਹਿਲੇ ਖਾਲਸਾ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਤਾਬਦੀ ਦੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਹੋ ਰਹੇ ਮੁੱਖ ਸਮਾਗਮ ਵਿੱਚ ਸਤਿਕਾਰ ਸਹਿਤ ਸਮੂਲੀਅਤ ਕਰਨਗੇ। ਇਸ ਲਈ ਸਮੁੱਚੀ ਪਾਰਟੀ ਦੀ ਸੀਨੀਅਰ ਲੀਡਰਸਿ਼ਪ ਅਤੇ ਹਮਦਰਦਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸ਼ਹੀਦੀ ਅਸਥਾਨ ਨੂੰ ਨਮਸਤਕ ਹੋਣ ਉਪਰੰਤ ਦਰਸ਼ਨੀ ਡਿਉੜੀ ਵਿਖੇ ਇਕੱਤਰ ਹੋਣ। ਉਨ੍ਹਾ ਇਹ ਵੀ ਅਪੀਲ ਕੀਤੀ ਕਿ ਕਿਉਂਕਿ ਇਹ ਸਮਾਗਮ ਸਿੱਖ ਕੌਮ ਲਈ ਅਤਿ ਮਹੱਤਵਪੂਰਨ ਅਤੇ ਸਿੱਖ ਕੌਮ ਦੀ “ਖਾਲਸਾ ਰਾਜ” ਦੀ ਸੋਚ ਨੂੰ ਪ੍ਰਤੱਖ ਕਰਦਾ ਹੈ। ਇਸ ਲਈ ਹਰ ਪਾਰਟੀ ਵਰਕਰ, ਹਮਦਰਦ ਜਮਹੂਰੀਅਤ ਅਤੇ ਅਮਨਮਈ ਲੀਹਾਂ ਉੱਤੇ ਪਹਿਰਾ ਦਿੰਦੇ ਹੋਏ ਇਸ ਵਿੱਚ ਸ਼ਾਮਿਲ ਹੋਵੇ ਤਾਂ ਕਿ ਸਮੁੱਚੀ ਸਿੱਖ ਕੌਮ ਆਪਸੀ ਇਤਫਾਕ, ਪਿਆਰ, ਮਿਲਵਰਤਨ ਰਾਹੀਂ ਅੱਜ ਦੇ ਦਿਹਾੜੇ ਦੇ ਮਕਸਦ ਨੂੰ ਕੌਮਾਂਤਰੀ ਪੱਧਰ ਉੱਤੇ ਸਹੀ ਪਰਿਪੇਖ ਵਿੱਚ ਪਹੁੰਚਾਉਣ ਵਿੱਚ ਕਾਮਯਾਬ ਹੋ ਸਕੇ।

ਰਾਠੌਰ ਦੀ ਅਪੀਲ 'ਤੇ ਸੁਣਵਾਈ 20 ਨੂੰ .

ਚੰਡੀਗੜ੍ਹ, 11 ਮਈ - ਇਕ ਸੈਸ਼ਨ ਅਦਾਲਤ ਨੇ ਅੱਜ ਸੁਣਵਾਈ ਦੌਰਾਨ ਹਰਿਆਣਾ ਦੇ ਸਾਬਕਾ ਡੀ.ਜੀ.ਪੀ. ਐਸ.ਪੀ.ਐਸ. ਰਾਠੌਰ ਦੀ ਰੁਚਿਕਾ ਮਾਮਲੇ ਵਿਚ ਸੀ ਬੀ ਆਈ ਕੋਰਟ ਵਲੋਂ ਦਿੱਤੀ ਛੇ ਮਹੀਨੇ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੇ ਅਪੀਲ 'ਤੇ ਸੁਣਵਾਈ ਦੀ ਮਿਤੀ 20 ਮਈ ਤੈਅ ਕੀਤੀ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਇਹ ਫੈਸਲਾ ਸੁਣਾਇਆ।


“ਟਾਈਮਜ਼ ਸੁਕੇਅਰ” ਉੱਤੇ ਹੋਏ ਹਮਲੇ ਦੀ ਕੌਸਿ਼ਸ ਸੰਬੰਧੀ ਅਮਰੀਕਾ ਦੀ ਤਾੜਨਾ ਜਾਇਜ਼ ਪਰ ……… :- ਮਾਨ

ਫਤਿਹਗੜ੍ਹ ਸਾਹਿਬ, 10 ਮਈ :- ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਟਾਈਮਜ਼ ਸੁਕੇਅਰ ਵਿਖੇ ਬੀਤੇ ਦਿਨੀਂ ਬੰਬ ਵਿਸਫੋਟ ਕਰਨ ਦੀ ਹੋਈ ਕੌਸਿ਼ਸ ਦੇ ਸੰਬੰਧ ਵਿੱਚ ਜੋ ਅਮਰੀਕਾ ਨੇ ਪਾਕਿਸਤਾਨ ਨੂੰ ਤਾੜਨਾ ਕੀਤੀ ਹੈ, ਉਹ ਬੇਸ਼ੱਕ ਜਾਇਜ਼ ਹੈ, ਲੇਕਿਨ ਅਮਰੀਕਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਤਾਲਿਬਨਾਂ ਦੇ ਜੋ ਦੋ ਗਰੁੱਪ ਹਨ। ਇੱਕ ਦੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ ਸਰਪ੍ਰਸਤੀ ਕਰਦੀ ਹੈ ਅਤੇ ਦੂਸਰੇ ਦੀ ਹਿੰਦੋਸਤਾਨ ਦੀ ਖੁਫੀਆ ਏਜੰਸੀ ਰਾਅ ਕਰਦੀ ਹੈ। ਸਮੁੱਚੇ ਮੁਲਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਟਾਈਮਜ਼ ਸੁਕੇਅਰ ਦੀ ਕੌਸਿ਼ਸ ਕਿਹੜੇ ਗਰੁੱਪ ਨੇ ਕਰਨ ਦੀ ਕੌਸਿ਼ਸ ਕੀਤੀ ਹੈ? ਦੂਸਰਾ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਣਾ ਸੀ, ਉਸ ਸੰਬੰਧੀ ਅਮਰੀਕਾ ਨੇ ਫੌਰੀ ਹਰਕਤ ਵਿੱਚ ਆ ਕੇ ਆਪਣੀ ਕਾਰਵਾਈ ਕੀਤੀ। ਪਰ ਬੀਤੇ ਕੁਝ ਦਿਨ ਪਹਿਲੇ ਵਜ਼ੀਰਿਸਤਾਨ-ਪਿਸ਼ਾਵਰ ਵਿੱਚ ਜਦੋਂ ਤਾਲਿਬਨਾਂ ਨੇ ਦੋ ਸਿੱਖਾਂ ਦੇ ਸਿਰ ਕਲਮ ਕਰ ਦਿੱਤੇ ਸਨ ਤਾਂ ਉਸ ਸਮੇਂ ਅਮਰੀਕਾ ਨੇ ਆਪਣੀ ਮਨੁੱਖਤਾ ਪੱਖੀ ਜਿ਼ੰਮੇਵਾਰੀ ਨੂੰ ਬਿਲਕੁਲ ਪੂਰਾ ਨਾ ਕੀਤਾ। ਜੇਕਰ ਉਸ ਸਮੇਂ ਵੀ ਅਮਰੀਕਾ ਦੀ ਹਕੂਮਤ ਆਪਣੀ ਜਿ਼ੰਮੇਵਾਰੀ ਸਮਝਦੀ ਹੋਈ ਤੁਰੰਤ ਕਾਰਵਾਈ ਕਰਦੀ ਤਾਂ ਸਿੱਖਾਂ ਦੇ ਸਿਰ ਵੱਢਣ ਦੀ ਦੁੱਖਦਾਇਕ ਕਾਰਵਾਈ ਨਹੀਂ ਹੋਣੀ ਸੀ।
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੀ ਵਿਦੇਸ਼ੀ ਵਜ਼ੀਰ ਬੀਬੀ ਹਿਲੇਰੀ ਕਲਿੰਟਨ ਵੱਲੋਂ ਟਾਈਮਜ਼ ਸੁਕੇਅਰ ਨਿਊਯਾਰਕ ਦੀ ਹੋਣ ਵਾਲੀ ਘਟਨਾ ਉਪਰੰਤ ਪਾਕਿਸਤਾਨ ਦੇ ਤਾਲਿਬਨਾਂ ਵਿਰੁੱਧ ਪ੍ਰਗਟਾਏ ਵਿਚਾਰਾਂ ਉੱਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਬਿਆਨ ਵਿੱਚ ਜ਼ਾਹਿਰ ਕੀਤੇ। ਉਨ੍ਹਾ ਆਪਣੇ ਬਿਆਨ ਵਿੱਚ ਅੱਗੇ ਚੱਲ ਕੇ ਕਿਹਾ ਕਿ ਬੀਬੀ ਹਿਲੇਰੀ ਕਲਿੰਟਨ ਨੂੰ ਆਪਣੇ ਪਤੀ ਸ਼੍ਰੀ ਬਿਲ ਕਲਿੰਟਨ ਦੇ 2000 ਵਿੱਚ ਭਾਰਤੀ ਦੌਰੇ ਸਮੇਂ, ਜਿਸ ਸਮੇ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਸਨ, ਉਸ ਸਮੇਂ ਚਿੱਠੀਸਿੰਘਪੁਰਾ (ਜ਼ੰਮੂ ਕਸ਼ਮੀਰ) ਵਿੱਚ 43 ਸਿੱਖਾਂ ਦੇ ਹੋਏ ਸ਼ਾਜਿਸੀ ਕਤਲ ਉਪਰੰਤ ਪ੍ਰਗਟਾਏ ਗਏ ਵਿਚਾਰਾਂ ਨੂੰ ਵੀ ਆਪਣੇ ਜ਼ਹਿਨ ਵਿੱਚ ਰੱਖਣਾ ਚਾਹੀਦਾ ਹੈ, ਜਿਸ ਵਿੱਚ ਸ਼੍ਰੀ ਕਲਿੰਟਨ ਨੇ ਕਿਹਾ ਸੀ ਕਿ ਚਿੱਠੀਸਿੰਘਪੁਰਾ ਦੀ ਅਣਮਨੁੱਖੀ ਕਾਰਵਾਈ “ਹਿੰਦੂ ਦਹਿਸ਼ਤਗਰਦਾਂ” ਦਾ ਕਾਲਾ ਕਾਰਨਾਮਾ ਹੈ। ਉਨ੍ਹਾ ਕਿਹਾ ਕਿ ਸ਼੍ਰੀ ਬਿਲ ਕਲਿੰਟਨ ਨੇ ਸੱਚਾਈ ਦੀ ਅਗਵਾਈ ਕਰਦੇ ਹੋਏ ਉਸ ਸਮੇਂ ਸਿੱਧੇ ਤੌਰ ਤੇ ਹਿੰਦੂਤਵ ਤਾਕਤਾਂ ਭਾਜਪਾ, ਆਰ ਐਸ ਐਸ ਜਾਂ ਉਨ੍ਹਾ ਦੇ ਸਹਿਯੋਗੀ ਸੰਗਠਨਾਂ ਵੱਲ ਇਸ਼ਾਰਾ ਕਰਦੇ ਹੋਏ ਇਸਦੀ ਤਹਿ ਤੱਕ ਜਾਂਚ ਕਰਾਉਣ ਦੇ ਵਿਚਾਰ ਪ੍ਰਗਟਾਏ ਸਨ। ਪਰ ਅਤਿ ਦੁੱਖ ਅਤੇ ਅਫਸੋਸ ਹੈ ਕਿ ਹਿੰਦ ਹਕੂਮਤ ਨੇ ਨਾ ਤਾਂ ਚਿੱਠੀਸਿੰਘਪੁਰਾ ਅਤੇ ਨਾ ਹੀ ਦਿੱਲੀ ਵਿਖੇ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜੇ ਕਰਨ ਦੇ ਫਰਜ਼ ਨਿਭਾਏ ਅਤੇ ਨਾ ਹੀ ਅਮਰੀਕਾ ਨੇ ਹਿੰਦੋਸਤਾਨ ਉਤੇ ਆਪਣਾ ਇਸ ਸੰਬੰਧ ਵਿੱਚ ਪ੍ਰਭਾਵ ਪਾਇਆ। ਸ: ਮਾਨ ਨੇ ਬੀਬੀ ਹਿਲੇਰੀ ਕਲਿੰਟਨ ਤੋਂ ਮੰਗ ਕੀਤੀ ਕਿ ਜਿੱਥੇ ਟਾਈਮਜ਼ ਸੁਕੇਅਰ ਘਟਨਾ ਕਰਨ ਦੀ ਕੌਸਿ਼ਸ ਕਰਨ ਵਾਲੇ ਤਾਲਿਬਨਾਂ ਗਰੁੱਪ ਸੰਬੰਧੀ ਸਪੱਸ਼ਟ ਤੌਰ ਤੇ ਸਮੁੱਚੇ ਮੁਲਕਾਂ ਨੂੰ ਜਾਣਕਾਰੀ ਦੇਣ, ਉੱਥੇ ਵਜ਼ੀਰਿਸਤਾਨ-ਪਿਸ਼ਾਵਰ ਵਿੱਚ ਦੋ ਸਿੱਖਾਂ ਦੇ ਸਿਰ ਕਲਮ ਕਰਨ ਵਾਲੇ ਤਾਲਿਬਨਾਂ ਦੀ ਸੱਚਾਈ ਅਤੇ 1984 ਵਿੱਚ ਸਿੱਖ ਕੌਮ ਦੇ ਕਤਲੇਆਮ ਕਰਨ ਵਾਲੇ ਹਿੰਦੂਤਵ ਕਾਤਿਲਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾਵਾਂ ਦਿਵਾਉਣ ਦੀ ਵੀ ਜਿ਼ੰਮੇਵਾਰੀ ਨਿਭਾਉਣ ਤਾਂ ਕਿ ਸਮੁੱਚੀ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੀ ਉਸਦੀ ਬਣੀ ਛਬੀ ਕਾਇਮ ਰਹਿ ਸਕੇ ਅਤੇ ਸਮੁੱਚੇ ਮੁਲਕਾਂ ਵਿੱਚ ਇਹ ਵਿਸ਼ਵਾਸ ਬੱਝ ਸਕੇ ਕਿ ਅਮਰੀਕਾ ਦੀ ਹਕੂਮਤ ਨਿਰਪੱਖਤਾ ਨਾਲ ਕੰਮ ਕਰਦੀ ਹੈ। ਸ: ਮਾਨ ਨੇ ਇਹ ਵੀ ਮੰਗ ਕੀਤੀ ਕਿ ਹਿੰਦੋਸਤਾਨ ਸਥਿਤ ਅਮਰੀਕਾ ਦੀ ਐਮਬੈਸੀ ਵਿੱਚ ਇੱਕ “ਸਿੱਖ ਡੈਸਕ” ਤੁਰੰਤ ਕਾਇਮ ਕੀਤਾ ਜਾਵੇ, ਜਿੱਥੇ ਦੱਖਣੀ ਏਸ਼ੀਆ ਦੇ ਸਮੁੱਚੇ ਖਿੱਤੇ ਵਿੱਚ ਵਿਚਰ ਰਹੀ ਸਿੱਖ ਕੌਮ ਆਪਣੇ ਖਿਆਲਾਤ ਆਦਾਨ-ਪ੍ਰਦਾਨ ਕਰ ਸਕੇ ਅਤੇ ਅਮਰੀਕਾ ਦੀ ਹਕੂਮਤ ਨਾਲ ਆਪਣੇ ਡਿਪਲੋਮੈਟਿਕ ਸੰਬੰਧਾਂ ਨੂੰ ਮਜ਼ਬੂਤ ਕਰ ਸਕੇ। ਕਿਉਂਕਿ ਦੱਖਣੀ ਏਸ਼ੀਆ ਵਿੱਚ ਸਿੱਖ ਕੌਮ ਹਰ ਖੇਤਰ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਵਿਚਰ ਵੀ ਰਹੀ ਹੈ ਅਤੇ ਹਰ ਖੇਤਰ ਵਿੱਚ ਆਪਣਾ ਡੂੰਘਾ ਯੋਗਦਾਨ ਵੀ ਪਾ ਰਹੀ ਹੈ ਜਿਸਨੂੰ ਨਜ਼ਰਅੰਦਾਜ਼ ਕਰਨਾ ਕਿਸੇ ਤਰ੍ਹਾ ਵੀ ਮੁਨਾਸਿਬ ਨਹੀਂ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ ਸ਼ੁਕਰਾਨਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਪੁੱਜੇ

ਅੰਮ੍ਰਿਤਸਰ, 9 ਮਈ - ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਤੋਂ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਉਨ੍ਹਾਂ ਦਾ ਰਾਜਾਸਾਂਸੀ ਹਵਾਈ ਅੱਡੇ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਗੇਟ ਤੱਕ ਭਰਵਾਂ ਸੁਆਗਤ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਵਲੋਂ ਥਾਂ ਥਾਂ 'ਤੇ ਬੈਂਡ ਵਾਜੇ, ਢੋਲ ਢਮੱਕੇ ਅਤੇ ਆਤਿਸ਼ਬਾਜ਼ੀ ਚਲਾ ਕੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਗੈਰ ਜ਼ਿੰਮੇਵਾਰਾਨਾ ਕੰਮ ਕਰ ਰਹੀ ਹੈ। ਇਕ ਪੱਤਰਕਾਰ ਵਲੋਂ ਇਹ ਪੁੱਛੇ ਜਾਣ 'ਤੇ ਕਿ ਕੀ ਸਰਕਾਰ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਕਰਵਾ ਸਕਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਹਸ ਕੇ ਜਵਾਬ ਦਿੱਤਾ ਕਿ ਅਸੀਂ ਚੋਣਾਂ ਲਈ ਤਿਆਰ ਹਾਂ ਭਾਵੇਂ ਭਲਕੇ ਕਰਵਾ ਲੈਣ। ਬੀਬੀ ਰਾਜਿੰਦਰ ਕੌਰ ਭੱਠਲ ਗਰੁੱਪ ਵਲੋਂ ਉਨ੍ਹਾਂ ਦੇ ਸੁਆਗਤ ਲਈ ਨਾ ਪੁੱਜਣ ਬਾਰੇ ਪੁੱਛੇ ਜਾਣ 'ਤੇ ਉਹ ਟਾਲ ਮਟੋਲ ਕਰ ਗਏ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਪਰੀਮ ਕੋਰਟ ਵਲੋਂ ਆਪਣੀ ਵਿਧਾਨ ਸਭਾ ਵਿਚ ਮੁੜ ਬਹਾਲੀ ਦਾ ਸ਼ੁਕਰਾਨਾ ਕਰਨ ਲਈ ਵਿਦੇਸ਼ ਤੋਂ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਸਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਵਿਧਾਇਕ ਦਾ ਅਹੁਦਾ ਸਪੀਕਰ ਨਿਰਮਲ ਸਿੰਘ ਕਾਹਲੋਂ ਵਲੋਂ ਖ਼ਤਮ ਕਰ ਦਿੱਤਾ ਗਿਆ ਸੀ ਜਿਸ ਨੂੰ ਕਿ ਬੀਤੇ ਦਿਨੀਂ ਸੁਪਰੀਮ ਕੋਰਟ ਨੇ ਮੁੜ ਬਹਾਲ ਕਰ ਦਿੱਤਾ ਹੈ। ਇਸ ਸਬੰਧੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਉਨ੍ਹਾਂ 'ਤੇ ਮਨਘੜਤ ਦੋਸ਼ ਲਗਾ ਕੇ ਉਨ੍ਹਾਂ ਨੂੰ ਵਿਧਾਨ ਸਭਾ ਵਿਚੋਂ ਬਾਹਰ ਕੀਤਾ ਸੀ।
ਉਨ੍ਹਾਂ ਬਾਦਲ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ ਸਗੋਂ ਪੰਜਾਬ ਨੂੰ ਕਰਜ਼ਾਈ ਬਣਾ ਦਿੱਤਾ ਹੈ, ਲੋਕ ਇਸ ਸਰਕਾਰ ਤੋਂ ਕਿਸ ਹੱਦ ਤੱਕ ਪ੍ਰੇਸ਼ਾਨ ਹਨ ਇਹ ਤੁਸੀਂ ਅੱਜ ਦੇਖ ਲਿਆ ਹੈ। ਉਨ੍ਹਾਂ ਲੋਕਾਂ ਦਾ ਅੰਤਾਂ ਦੀ ਗਰਮੀ ਵਿਚ ਸੜਕਾਂ 'ਤੇ ਖੜ੍ਹੇ ਹੋ ਕੇ ਸੁਆਗਤ ਕਰਨ ਲਈ ਸੁਆਗਤ ਕੀਤਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਜਿਹੜੇ 17 ਨੌਜਵਾਨ ਦੁਬਈ ਵਿਚ ਕਤਲ ਕੇਸ ਅਧੀਨ ਜੇਲ੍ਹ ਵਿਚ ਬੰਦ ਹਨ ਉਹ ਉਨ੍ਹਾਂ ਨੂੰ ਮਿਲ ਕੇ ਆਏ ਹਨ ਅਤੇ ਉਨ੍ਹਾਂ ਦਾ ਕੇਸ ਲੜਨ ਲਈ ਇਕ ਵਕੀਲ ਵੀ ਹਾਇਰ ਕੀਤਾ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਮਾਮਲੇ ਨੂੰ ਚਲਦਿਆਂ 16 ਮਹੀਨੇ ਹੋ ਗਏ ਹਨ, ਪਰ ਜਿਨ੍ਹਾਂ ਕੰਪਨੀਆਂ ਵਿਚ ਇਹ ਨੌਜਵਾਨ ਕੰਮ ਕਰਦੇ ਸਨ ਉਨ੍ਹਾਂ ਨੇ ਇਸ ਸਬੰਧੀ ਨੌਜਵਾਨਾਂ ਦੇ ਘਰ ਵਾਲਿਆਂ ਨੂੰ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਪੁੱਜਣ 'ਤੇ ਪੁਲਿਸ ਫੋਰਸ ਦੀ ਭਾਰੀ ਤਾਇਨਾਤੀ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਸੁਆਗਤ ਕੀਤਾ ਅਤੇ ਦਾ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਜਾਣ ਲਈ ਵੱਖਰੇ ਰਸਤੇ ਦਾ ਪ੍ਰਬੰਧ ਕੀਤਾ ਗਿਆ। ਕਿਉਂਕਿ ਦਰਸ਼ਨੀ ਡਿਉਢੀ ਅੱਗੇ ਸ਼ਰਧਾਲੂਆਂ ਦੀ ਬਹੁਤ ਭੀੜ ਸੀ। ਜਿਸ ਕਰਕੇ ਸਕਿਊਰਟੀ ਪੱਖੋਂ ਉਰਲੇ ਰਸਤੇ ਰਾਹੀ ਅੰਦਰ ਭੇਜਿਆ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦਾ ਲੜਕਾ ਰਣਇੰਦਰ ਸਿੰਘ, ਸ੍ਰੀ ਓਮ ਪ੍ਰਕਾਸ਼ ਸੋਨੀ, ਵਿਧਾਇਕ ਜਸਬੀਰ ਸਿੰਘ, ਚੌਧਰੀ ਜਗਜੀਤ ਸਿੰਘ, ਚੌਧਰੀ ਸੰਤੋਖ ਸਿੰਘ, ਸੁਖਦੇਵ ਸਿੰੰਘ ਸਹਿਬਾਜਪੁਰੀ, ਨਵਦੀਪ ਸਿੰਘ ਗੋਲਡੀ, ਗੁਰਮੀਤ ਸਿੰਘ ਸੋਢੀ, ਭਰਤਇੰਦਰ ਸਿੰਘ ਚਾਹਲ, ਵਿਜੇਇੰਦਰ ਸਿੰਗਲਾ ਮੈਂਬਰ ਪਾਰਲੀਮੈਂਟ, ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ,ਗੁਰਚੇਤ ਸਿੰਘ ਭੁੱਲਰ ਆਦਿ ਸਨ। ਅੱਜ ਕੈਪਟਨ ਅਮਰਿੰਦਰ ਸਿੰਘ ਦਾ ਐਨਾ ਸਵਾਗਤ ਹੋਇਆ ਕਿ 20 ਸਾਲਾ 'ਚ ਪਹਿਲਾ ਕਿਸੇ ਦਾ ਅੰਮ੍ਰਿਤਸਰ 'ਚ ਸਵਾਗਤ ਨਹੀਂ ਹੋਇਆ। ਰਾਜਾਸਾਂਸੀ ਹਵਾਈ ਅੱਡੇ ਤੋਂ ਸ੍ਰੀ ਹਰਮਿੰਦਰ ਸਾਹਿਬ ਦੇ ਗੇਟ ਤਕ 200 ਥਾਵਾਂ 'ਤੇ ਹਾਰਾ ਤੇ ਸਿਰੋਪਾਓ ਨਾਲ ਸਵਾਗਤ ਕੀਤਾ।

12 ਮਈ ਨੂੰ ਲੰਡਨ ਵਿਖੇ ਕਮਲਨਾਥ ਵਿਰੁੱਧ ਅੰਮ੍ਰਿਤਸਰ ਦਲ ਮੁਜ਼ਾਹਰਾ ਕਰੇਗਾ :- ਮਾਨ

ਫਤਿਹਗੜ੍ਹ ਸਾਹਿਬ, 10 ਮਈ :- 12 ਮਈ ਸਿੱਖ ਕੌਮ ਦਾ ਕਾਤਿਲ ਹਿੰਦ ਦਾ ਸੈਟਰ ਵਜ਼ੀਰ ਜਦੋਂ ਲੰਡਨ ਪਹੁੰਚੇਗਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਯੂ ਕੇ ਦੀ ਜਥੇਬੰਦੀ ਉਸ ਵਿਰੁੱਧ ਰੀਜੈਂਟ ਪਾਰਕ ਲੰਡਨ ਵਿਖੇ ਜ਼ਬਰਦਸਤ ਰੋਸ ਮੁਜ਼ਾਹਰਾ ਕਰੇਗੀ ਕਿਉਂਕਿ ਇਸ ਨੇ 1984 ਵਿੱਚ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੀਆਂ ਟੋਲੀਆਂ ਦੀ ਅਗਵਾਈ ਵੀ ਕੀਤੀ ਸੀ ਅਤੇ ਸਿੱਖ ਕੌਮ ਵਿਰੁੱਧ ਨਫਰਤ ਭਰੇ ਸ਼ਬਦਾਂ ਰਾਹੀਂ ਪ੍ਰਚਾਰ ਵੀ ਕੀਤਾ ਸੀ। ਇਹ ਜਾਣਕਾਰੀ ਸ: ਸਿਮਰਨਜੀਤ ਸਿੰਘ ਮਾਨ ਨੇ ਆਪਣੇ ਦਫਤਰ ਤੋਂ ਭੇਜੇ ਪ੍ਰੈਸ ਨੋਟ ਰਾਹੀਂ ਦਿੱਤੀ। ਉਨ੍ਹਾ ਯੂ ਕੇ ਦੇ ਸਿੱਖਾਂ ਨੂੰ ਜ਼ੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਜਦੋਂ ਵੀ ਕੋਈ ਸਿੱਖ ਕੌਮ ਦਾ ਕਾਤਿਲ ਯੂ ਕੇ ਦੀ ਧਰਤੀ ਉੱਤੇ ਪੈਰ ਰੱਖੇ ਤਾਂ ਆਪਣੇ ਕੌਮੀ ਫਰਜਾਂ ਨੂੰ ਪੂਰਨ ਕਰਦੇ ਹੋਏ ਯੂ ਕੇ ਦੀ ਹਕੂਮਤ ਨਾਲ ਰਾਬਤਾ ਕਾਇਮ ਕਰਕੇ ਅਜਿਹੇ ਕਾਤਿਲਾਂ ਨੂੰ ਵੀਜ਼ੇ ਨਾ ਦੇਣ ਦੇ ਯਾਦਪੱਤਰ ਵੀ ਦੇਵੇ। ਜੇਕਰ ਕੋਈ ਕਾਤਿਲ ਫਿਰ ਵੀ ਪਹੁੰਚਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਉਸਦਾ ਕਾਲੀਆਂ ਝੰਡੀਆਂ, ਗੋ ਬੈਕ ਦੇ ਨਾਅਰਿਆਂ ਨਾਲ ਰੋਸ ਵਿਖਾਵੇ ਕੀਤੇ ਜਾਣ।

ਮਾਸਟਰ ਤਾਰਾ ਸਿੰਘ ਦਲ ਦੇ ਪ੍ਰਧਾਨ ਰਛਪਾਲ ਸਿੰਘ ਦਿੱਲੀ ਦਾ ਸਿੱਖਾਂ ਨੂੰ ਹਿੰਦੂਆ ਦਾ ਹਿੱਸਾ ਦੱਸਣ ਵਾਲਾ ਬਿਆਨ ਗੁੰਮਰਾਹਕੁੰਨ :- ਅਮੈਰਿਕਨ ਸਿੱਖ ਆਰਗੇਨਾਈਜੇਸ਼ਨ

ਨਿਊਯਾਰਕ, 10 ਮਈ : ਸਿੱਖ ਇੱਕ ਵੱਖਰੀ ਕੌਮ ਹੈ, ਗੁਰੂ ਪ੍ਰਮਾਣ ਹੈ “ਨਾ ਹਮ ਹਿੰਦੂ ਨ ਮੁਸਲਮਾਨ” ਅੰਗ 1136 , “ਹੋਰ ਫਕੜ ਹਿੰਦੂ ਮੁਸਲਮਾਣੈ” ਅੰਗ 942 , “ਹਿੰਦੂ ਅੰਨਾ ਤੁਰਕੂ ਕਾਣਾ, ਦੁਹਾਂ ਤੇ ਗਿਆਨੀ ਸਿਆਣਾ” ਅੰਗ 874 ,ਖਾਲਸਾ ਹਿੰਦੂ ਮੁਸਲਮਾਨ ਤੇ ਨਿਆਰਾ ਰਹੇ (ਰਹਿਤਨਾਮਾ ਭਾਈ ਚੌਪਾ ਸਿੰਘ), ਖਾਲਸਾ ਹਿੰਦੂ ਮੁਾਸਲਮਾਨ ਕੀ ਕਾਣ ਕੋ ਮੇਟੇ (ਰਹਿਤਨਾਮਾ ਭਾਈ ਦਯਾ ਸਿੰਘ) ਅਤੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਅਨੁਸਾਰ “ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ, ਜਾਂ “ਇਹ ਤੀਸਰ ਮਜਹਿਬ ਖਾਲਸਾ ਉਪਜਿਓ ਪਰਧਾਨਾ, ਅਤੇ ਸਿੱਖ ਧਰਮ ਦਾ ਜਨਮ-ਸੰਸਕਾਰ, ਆਨੰਦ-ਸੰਸਕਾਰ, ਮਰਨ-ਸੰਸਕਾਰ ਹਿੰਦੂ ਧਰਮ ਨਾਲ ਕਦਾਚਿਤ ਨਹੀ ਮਿਲਦੇ। ਸਿੱਖ ਇਕ ਅਕਾਲ ਪੁਰਖ ਦਾ ਪੁਜਾਰੀ ਹੈ, ਹਿੰਦੂ ਤਾਂ ਗਊਆ, ਬਲਦਾਂ, ਦੱਰਖਤਾ, ਪੱਥਰਾ, ਚੂਹਿਆਂ ਅਤੇ ਹੋਰ ਕਿੰਨੀਆ ਚੀਜ਼ਾ ਨੂੰ ਆਪਣਾ ਇਸ਼ਟ ਮੰਨੀ ਬੈਠਾ ਹੈ।ਸੋ ਇੱਕ ਖਾਲਿਸ ਕੌਂਮ ਨੂੰ ਹਿੰਦੂਆਂ ਦਾ ਅੰਗ ਦੱਸਣ ਵਾਲੇ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੇ ਪ੍ਰਧਾਨ ਰਛਪਾਲ ਸਿੰਘ ਦਿੱਲੀ ਦੀ ਉਮਰ ਦੇ ਅੰਤਿਮ ਪੜਾਅ ਵਿਚ ਲਗਦੈ ਜਾਂ ਤਾਂ ਬੁੱਧੀ ਭਰਿਸ਼ਟ ਹੋ ਚੁੱਕੀ ਹੈ ਜਾਂ ਫਿਰ ਇਹ ਅਖੌਤੀ ਪ੍ਰਧਾਨ ਪੰਥ ਵਿਰੋਧੀ ਤਾਕਤਾਂ ਦਾ ਟੁਕੜਬੋਚ ਬਣ ਚੁੱਕਾ ਹੈ।ਉਪਰੋਕਤ ਬਿਆਨ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆ ਭਾਈ ਦਵਿੰਦਰ ਸਿੰਘ, ਪ੍ਰੋ.ਰਜਿੰਦਰਪਾਲ ਸਿੰਘ, ਭਾਈ ਸੁਰਿੰਦਰ ਸਿੰਘ ਸਰਪੰਚ, ਭਾਈ ਦੀਦਾਰ ਸਿੰਘ, ਭਾਈ ਜਸਦੇਵ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਤਰਜਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਜਰਨੈਲ ਸਿੰਘ ਖਾਲਸਾ, ਭਾਈ ਕਰਨੈਲ ਸਿੰਘ ਸਲੇਮਪੁਰ, ਭਾਈ ਸੁਰਜੀਤ ਸਿੰਘ, ਭਾਈ ਵਰਿੰਦਰ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਨਵਜੋਤ ਸਿੰਘ, ਲਖਵਿੰਦਰ ਸਿੰਘ ਬਿੱਲਾ, ਸੁਖਵੀਰ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨੇ ਪਿਛਲੇ ਹਫਤੇ ਰਛਪਾਲ ਸਿੰਘ ਦਿੱਲੀ ਵਲੋਂ ਸਿੱਖ ਕੌਮ ਨੂੰ ਹਿੰਦੂਆ ਦਾ ਹਿੱਸਾ ਦੱਸਣ ਦੀ ਨਿਖੇਧੀ ਕਰਦਿਆਂ ਕਹੇ।ਸਿੱਖ ਆਗੂਆ ਨੇ ਬਜੁਰਗ ਰਛਪਾਲ ਸਿੰਘ ਨੂੰ ਸੁਝਾਅ ਦਿਦਿੰਆ ਕਿਹਾ ਕਿ ਜੇਕਰ ਤੁਹਾਨੂੰ ਹਿੰਦੂ ਬਣਨ ਦਾ ਇੰਨਾ ਸ਼ੌਕ ਹੈ ਤਾਂ ਆਪਣੇ ਪਹਿਨੇ ਹੋਏ 5 ਕਕਾਰ ਅਕਾਲ ਤਖਤ ਸਾਹਿਬ ਦੇ ਸਪੁਰਦ ਕਰ ਦੇਣ ਅਤੇ ਆਪ ਧੋਤੀ ਟਿੱਕਾ ਅਤੇ ਜਨੇਊ ਧਾਰਨ ਕਰ ਲੈਣ ਫੇਰ ਭਾਂਵੇ ਹਿੰਦੂਆ ਦੀ ਰਜਵੀਂ ਪ੍ਰਸੰਸਾ ਕਰਨ ਸਿੱਖ ਕੌਮ ਨੂੰ ਕੋਈ ਇਤਰਾਜ ਨਹੀ ਹੋਵੇਗਾ।ਪਰ ਕਕਾਰਾਂ ਦੇ ਧਾਰਨੀ ਹੋ ਕੇ ਆਪਣੇ ਆਪ ਨੂੰ ਹਿੰਦੂ ਦੱਸਣ ਵਾਲੇ ਇਸ ਇਨਸਾਨ ਨੂੰ ਸਿੱਖ ਕੌਮ ਹਰਗਿਜ ਇਜਾਜਤ ਨਹੀ ਦੇਵੇਗੀ।ਸਿੱਖ ਆਗੂਆ ਨੇ ਸਿੱਖ ਕੌਮ ਨੂੰ ਸੁਚੇਤ ਕਰਦਿਆ ਕਿਹਾ ਕਿ ਬਿਪਰ ਤਾਕਤਾਂ ਦੇ ਗੁਲਾਮ ਬਣ ਕੇ ਅਜਿਹੇ ਅਖੌਤੀ ਸਿੱਖ ਹੀ ਕੌਮ ਦੇ ਦੁਸ਼ਮਣ ਬਣਦੇ ਜਾ ਰਹੇ ਹਨ ਜਿਨਾ ਤੋ ਕੌਮ ਖਬਰਦਾਰ ਰਹੇ।ਬਿਆਨ ਦੇ ਅਖੀਰ ਵਿੱਚ ਉਨਾ ਇਸਦੀ ਉਸ ਗੱਲ ਦੀ, ਜਿਸ ਵਿਚ ਇਸਨੇ ਕਿਹਾ ਕਿ ਪੁਰਾਤਨ ਸਮੇ ਵਿਚ ਹਰ ਹਿੰਦੂ ਪਰਿਵਾਰ ਆਪਣੇ ਜੇਠੇ ਪੁੱਤ ਨੂੰ ਸਿੱਖ ਬਣਾਉਦਾ ਸੀ ਅਤੇ ਕੁਝ ਕੱਟੜਪੰਥੀ ਤਾਕਤਾਂ ਇਸ ਸਾਂਝ ਅੰਦਰ ਕੁੜੱਤਣ ਭਰਨਾ ਚਾਹੁੰਦੀਆਂ ਹਨ ,ਦਾ ਖੰਡਨ ਕਰਦਿਆ ਕਿਹਾ ਕਿ ਉਸ ਸਮੇ ਬਾਹਰਲੇ ਧਾੜਵੀਆਂ ਨੇ ਹਿੰਦੂਆ ਦਾ ਜੀਉਣਾ ਦੁਰਲੰਭ ਕੀਤਾ ਹੋਇਆ ਸੀ ਅਤੇ ਸਿੱਖ ਮਾਰਸ਼ਲ ਕੌਮ ਨੇ ਇਨਾਂ ਹਿੰਦੂਆ ਦੀ ਜਗ੍ਹਾ ਜਗ੍ਹਾ ਪੱਤ ਬਚਾਈ ਇਸ ਕਰਕੇ ਸਿੱਖਾਂ ਦੀ ਹਮਦਰਦੀ ਜਿੱਤਣ ਲਈ ਇਹ ਅਜਿਹਾ ਢਕਵੰਜ ਕਰਦੇ ਸਨ।ਜੇਕਰ ਇਹ ਸਿੱਖ ਕੌਮ ਲਈ ਸੁਹਿਰਦ ਹੁੰਦੇ ਤਾਂ ਗੁਰੂ ਕਾਲ ਸਮੇਂ ਤੋਂ ਅੱਜ ਤੱਕ ਇਨ੍ਹਾਂ ਦਾ ਸਿੱਖ ਧਰਮ ਨਾਲ ਨਿਰੰਤਰ ਟਕਰਾਅ ਨਾ ਹੁੰਦਾ।ਸਿੱਖ ਆਗੂਆ ਨੇ ਕਿਹਾ ਕਿ ਅਸੀ ਕਿਸੇ ਜਾਤ ਮਜਹਿਬ ਜਾਂ ਧਰਮ ਦੇ ਖਿਲਾਫ ਨਹੀ ਹਾਂ ਪਰ ਅਸੀ ਸਿੱਖ ਸਿਧਾਤਾਂ ਵਿੱਚ ਮਿਲਗੋਬਾ ਕਰਨ ਵਾਲੇ ਹਰ ਵਿਅਕਤੀ ਦਾ ਵਿਰੋਧ ਕਰਾਂਗੇ


ਚੱਪੜ ਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ 'ਚ ਮਹਾਨ ਯਾਦਗਾਰ ਉਸਾਰੀ ਜਾਵੇਗੀ

ਨਵੀਂ ਦਿੱਲੀ, 8 ਮਈ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਜਥੇਦਾਰ ਅਵਤਾਰ ਸਿੰਘ, ਪ੍ਰਧਾਨ ਐਸ.ਜੀ.ਪੀ.ਸੀ ਜੀ ਦੀ ਸੁਚੱਜੀ ਅਗਵਾਈ ਹੇਠ ਸਰਹਿੰਦ ਫਤਹਿ ਦਿਵਸ ਦੀ ਤੀਸਰੀ ਸ਼ਤਾਬਦੀ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਦਾਰ ਦਾ ਇਤਿਹਾਸ ਵਿੱਚ ਸਥਾਨ', ਵਿਸ਼ੇ ਉੱਪਰ ਹਿੰਦੀ ਭਵਨ ਨਵੀਂ ਦਿੱਲੀ ਵਿਖੇ ਇੱਕ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਜਥੇਦਾਰ ਅਵਤਾਰ ਸਿੰਘ ਨੇ ਬਾਬਾ ਬੰਦਾ ਸਿੰਘ ਬਹਦਾਰ ਦੁਆਰਾ ਸਿੱਖ ਇਤਿਹਾਸ ਵਿੱਚ ਪਾਏ ਹੋਏ ਮਹੱਤਵਪੂਰਨ ਯੋਗਦਾਨ ਉੱਪਰ ਚਾਨਣਾ ਪਾਇਆ। ਉਹਨਾਂ ਦੱੱਸਿਆ ਕਿ ਇਸ ਮਹਾਨ ਸ਼ਤਾਬਦੀ ਦੇ ਅਵਸਰ 'ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਬਾਬਾ ਅਜੈ ਸਿੰਘ ਪੌਲੀਟੈਕਨਿਕ ਕਾਲਜ, ਫਤਹਿਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ ਅਤੇ ਚੱਪੜ ਚਿੜੀ ਵਿਖੇ ਇੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਮਹਾਨ ਯਾਦਗਾਰ ਉਸਾਰੀ ਜਾਵੇਗੀ। ਉਹਨਾਂ ਦੱੱਸਿਆ ਕਿ ਮਿਤੀ 12, 13 ਅਤੇ 14 ਮਈ ਨੂੰ ਫਤਹਿਗੜ੍ਹ ਸਾਹਿਬ ਵਿਖੇ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਮਹਾਨ ਸਮਗਾਮ ਕਰਵਾਏ ਜਾ ਰਹੇ ਹਨ। ਇਸ ਸੈਮੀਨਾਰ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤਾ। ਇਸ ਮੌਕੇ 'ਤੇ ਬੋਲਦੇ ਹੋਏ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਰਮਿਆਨ ਹੋਏ ਵਾਰਤਾਲਾਪ ਦਾ ਵਿਸ਼ਲੇਸ਼ਨਾਤਮਕ ਅਧਿਐਨ ਕਰਦੇ ਹੋਏ ਕਿਹਾ ਕਿ ਇਸ ਮੁਲਾਕਾਤ ਨੇ ਸਿੱਖ ਇਤਿਹਾਸ ਦੇ ਰੁੱਖ ਨੂੰ ਬਦਲ ਦਿੱਤਾ। ਉਹਨਾਂ ਦੱੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਮੁਜ਼ਾਰਿਆਂ ਨੂੰ ਜ਼ਿਮੀਦਾਰੀ ਹੱਕ ਦਿਵਾਉਣੇ ਇੱਕ ਕ੍ਰਾਤੀਕਾਰੀ ਕਰਦਮ ਸੀ ਜਿਸਨੇ ਕਾਸ਼ਤਕਾਰਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ। ਡਾ. ਗੁਰਮੋਹਨ ਸਿੰਘ ਵਾਲੀਆ, ਡਾਇਰੈਕਟਰ ਐਜੂਕੇਸ਼ਨ ਨੇ ਸੈਮੀਨਾਰ ਦੇ ਮੰਤਵ ਬਾਰੇ ਦੱਸਦੇ ਹੋਏ ਜਥੇਦਾਰ ਅਵਤਾਰ ਸਿੰਘ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਦੱੱਸਿਆ ਕਿ ਅਜਿਹੇ ਸੈਮੀਨਾਰਾਂ ਦਾ ਮਨੋਰਥ ਬਾਬਾ ਬੰਦਾ ਸਿੰਘ ਬਹਦਾਰ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੁਆਰਾ ਸਿੱਖ ਇਤਿਹਾਸ ਵਿਚ ਪਾਏ ਯੋਗਦਾਨ ਸੰਬੰਧੀ ਸਮਾਜ ਵਿੱੱਚ ਚੇਤਨਾ ਪੈਦਾ ਕਰਨਾ ਹੈ। ਉਨ੍ਹਾਂ ਐਸ.ਜੀ.ਪੀ.ਸੀ ਵਲੋਂ ਸਿਖਿਆ ਦੇ ਖੇਤਰ ਵਿੱੱਚ ਐਸ.ਜੀ.ਪੀ.ਸੀ ਵਲੋਂ ਪਾਏ ਜਾ ਰਹੇ ਵਿਲੱਖਣ ਯੋਗਦਾਨ ਬਾਰੇ ਵਿਸਥਾਰ ਪੂਰਵਕ ਵਰਣਨ ਕੀਤਾ।ਸ੍ਰ. ਤਰਲੋਚਨ ਸਿੰਘ ਮੈਂਬਰ ਰਾਜ ਸਭਾ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਸਿੱਖ ਇਤਿਹਾਸ ਨਾਲ ਸੰਬੰਧਤ ਦਸਤਾਵੇਜ਼ਾਂ ਅਤੇ ਲੇਖਿਆਂ ਨੂੰ ਹੋਰ ਸ਼ਿੱਦਤ ਨਾਲ ਤਲਾਸ਼ਣਾ ਚਾਹੀਦਾ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵਿਸ਼ੇਸ਼ ਤੌਰ ਤੇ ਦਿੱੱਲੀ ਦੇ ਵਿੱਚ ਬਿਤਾਏ ਸਮੇਂ ਬਾਰੇ ਵੀ ਘੋਖ ਕਰਨੀ ਚਾਹੀਦੀ ਹੈ। ਉਹਨਾਂ ਮਸ਼ਵਰਾ ਦਿਤਾ ਕਿ ਬਾਬਾ ਜੀ ਦੇ ਨਾਮ ਤੇ ਇੱਕ ਮਿਲੀਟਰੀ ਅਕਾਦਮੀ ਸਥਾਪਤ ਕਰਨ ਲਈ ਵੀ ਉਪਰਾਲੇ ਕਰਨੇ ਚਾਹੀਦੇ ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਆਪਣੇ ਕੂੰਜੀਵਤ ਭਾਸ਼ਣ ਵਿੱਚ ਕਿਹਾ ਕਿ ਬਾਬਾ ਬੰਦਾ ਸਿੰਘ ਬਹਦਾਰ ਦੀ ਸ਼ਖਸੀਅਤ ਦਾ ਵਿਸ਼ਲੇਸ਼ਣ ਕਰਨ ਸਮੇਂ ਵਿਸ਼ਾਲ ਪਹੁੰਚ ਅਪਣਾਉਣ ਦੀ ਲੋੜ ਹੈ। ਡਾ. ਮੋਹਿੰਦਰ ਕੌਰ ਗਿੱਲ ਨੇ ਬਾਬਾ ਬੰਦਾ ਸਿੰਘ ਬਹਦਾਰ ਦੁਆਰਾ ਮੁਗਲ ਸਲਤਨਤ ਨੂੰ ਤਹਿਸ ਨਹਿਸ ਕਰਨ ਵਿੱਚ ਪਾਏ ਯੋਗਦਾਨ ਦਾ ਵਰਣਨ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਥੋੜ੍ਹੇ ਸਮੇਂ ਦੇ ਸ਼ਾਸਨ ਨੇ ਸਿੱਖ ਇਤਿਹਾਸ ਵਿੱਚ ਬਹੁਤ ਦੂਰਦਰਸ਼ੀ ਪ੍ਰਭਾਵ ਪਾਏ।
ਡਾ. ਜੋਧ ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਦਾਰ ਦੀਆਂ ਇਸਲਾਮਿਕ ਹਕੂਮਤ ਦੀ ਸ਼ਕਤੀ ਦੀ ਤੁਲਨਾ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਹਨ। ਡਾ. ਜਸਵੰਤ ਸਿੰਘ ਨੇਕੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬਾਬਾ ਬੰਦਾ ਬਹਾਦਰ ਦੇ ਮਿਸ਼ਨ ਪਿੱਛੇ ਛੁਪੇ ਫਲਸਫੇ ਦਾ ਵਰਣਨ ਕੀਤਾ। ਉਹਨਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸਫਲਤਾ ਦਾ ਰਾਜ਼ ਉਸਦੀ ਲੋਕਤੰਤਰੀ ਪਹੁੰਚ ਅਤੇ ਇਨਸਾਫ ਪਸੰਦ ਦ੍ਰਿਸ਼ਟੀਕੋਣ ਸੀ।
ਡਾ. ਧਰਮਿੰਦਰ ਸਿੰਘ ਉੱੱਭਾ, ਪ੍ਰਿੰਸੀਪਲ ਖਾਲਸਾ ਕਾਲਜ ਪਟਿਆਲਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀ ਤਾ ਅਤੇ ਪ੍ਰੋ. ਸਤਪ੍ਰੀਤ ਕੌਰ ਨੇ ਮੰਚ ਸੰਚਾਲਨ ਕੀਤਾ। ਇਸ ਸੈਮੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ. ਹਰਿੰਦਰ ਸਿੰਘ, ਸ੍ਰ. ਕੁਲਦੀਪ ਸਿੰਘ ਭੋਗਲ, ਸ੍ਰ. ਭੁਪਿੰਦਰ ਸਿੰਘ ਅਨੰਦ (ਸਾਰੇ ਮੈਂਬਰ ਐਸ.ਜੀ.ਪੀ.ਸੀ), ਸ੍ਰ. ਮਨਜੀਤ ਸਿੰਘ ਜੀ.ਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨਵੀਂ ਦਿੱਲੀ, ਸ੍ਰ. ਅਵਤਾਰ ਸਿੰਘ ਹਿਤ ਅਤੇ ਵੱਖ ਵੱਖ ਕਾਲਜਾਂ ਤੋਂ ਆਏ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਨੇ ਸ਼ਿਰਕਤ ਕੀਤੀ।

ਅੰਮ੍ਰਿਤਸਰ ਦਲ ਵੱਲੋਂ ਈ-ਮੇਲ, ਫੈਕਸ, ਕੋਰੀਅਰ ਤੇ ਰਜਿਸਟਰਡ ਪੱਤਰ ਭੇਜਣ ਉਪਰੰਤ ਵੀ “ਬਤੌਰ ਸਿ਼ਸਟਾਚਾਰ” ਕੋਈ ਜਵਾਬ ਨਹੀਂ :- ਟਿਵਾਣਾ

ਫਤਿਹਗੜ੍ਹ ਸਾਹਿਬ, 08 ਮਈ :- “ਖਾਲਸਾ ਰਾਜ ਦੀ ਸਥਾਪਤੀ ਦੇ 14 ਮਈ ਦੇ ਮੁੱਖ ਸਮਾਗਮ ਵਿੱਚ ਕੌਮ ਦੇ ਨਾਮ ਆਪਣਾ ਸੰਦੇਸ਼ ਦੇਣ ਦਾ ਸਮਾਂ ਰਾਖਵਾਂ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ੍ਹ ਨੂੰ 1 ਮਈ 2010 ਨੂੰ ਉਨ੍ਹਾ ਦੀ ਆਈ ਡੀ ਮੇਲ ਉੱਤੇ, ਫਿਰ ਫੈਕਸ ਰਾਹੀਂ ਹੀ ਬੇਨਤੀ ਪੱਤਰ ਨਹੀਂ ਭੇਜੇ ਗਏ ਬਲਕਿ ਕੋਰੀਅਰ ਸੇਵਾ ਅਤੇ ਰਜਿਸਟਰਡ ਪੋਸਟ ਦੁਆਰਾ ਵੀ ਲਿਖਤੀ ਬੇਨਤੀ ਪੱਤਰ ਭੇਜੇ ਜਾ ਚੁੱਕੇ ਹਨ। ਲੇਕਿਨ ਅੱਜ 08 ਮਈ 2010 ਤੱਕ ਸਾਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸਕੱਤਰ ਜਾਂ ਉਨ੍ਹਾ ਦੇ ਦਫਤਰ ਦੇ ਕਿਸੇ ਅਹੁਦੇਦਾਰ ਵੱਲੋ ਕੋਈ ਵੀ ਸੂਚਨਾ ਪ੍ਰਾਪਤ ਨਹੀਂ ਹੋਈ ਕਿ ਸ਼੍ਰੀ ਮੱਕੜ੍ਹ ਨੇ ਸ਼੍ਰੀ ਮਾਨ ਦੀ ਤਕਰੀਰ ਲਈ ਸਮਾਂ ਨਿਸ਼ਚਿਤ ਕੀਤਾ ਹੈ ਜਾਂ ਨਹੀਂ। ਸਾਨੂੰ ਇਸ ਸਮਾਗਮ ਉੱਤੇ ਕੌਮੀ ਸੰਦੇਸ਼ ਦੇਣ ਦਾ ਸਮਾਂ ਦਿੱਤਾ ਜਾਵੇਗਾ ਜਾਂ ਨਹੀਂ, ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇੱਥੇ ਖਾਲਸਾ ਪੰਥ ਨੂੰ ਇਹ ਜਾਣਕਾਰੀ ਦੇਣਾ ਜ਼ਰੂਰੀ ਹੈ ਕਿ ਜਦੋਂ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਨੂੰ ਕੁਝ ਪੱਤਰਕਾਰ ਭਰਾਵਾਂ ਨੇ ਸਾਡੇ ਵੱਲੋ ਸਮੇ ਦੀ ਮੰਗ ਸੰਬੰਧੀ ਭੇਜੇ ਗਏ ਪੱਤਰ ਬਾਰੇ ਜਾਣਕਾਰੀ ਲੈਣੀ ਚਾਹੀ, ਤਾਂ ਉਨ੍ਹਾ ਦਾ ਜਵਾਬ ਸੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸਾਨੂੰ ਕੋਈ ਪੱਤਰ ਨਹੀਂ ਮਿਲਿਆ।”
ਇਹ ਜਾਣਕਾਰੀ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿੱਚ ਦਿੰਦੇ ਹੋਏ ਕਿਹਾ ਕਿ ਅਸੀਂ ਸਮੁੱਚੀ ਦੁਨੀਆ ਵਿੱਚ ਵਿਚਰ ਰਹੀ ਸਿੱਖ ਸੰਗਤ ਦੀ ਕਚਹਿਰੀ ਵਿੱਚ ਜਮਹੂਰੀਅਤ ਅਤੇ ਅਮਨਮਈ ਤਰੀਕੇ, ਗੁਰੂ ਸਾਹਿਬਾਨ ਦੁਆਰਾ ਬਖਸਿ਼ਸ ਕੀਤੀ ਗਈ ਬਾ-ਦਲੀਲ ਸੋਚ ਉੱਤੇ ਪਹਿਰਾ ਦਿੰਦੇ ਹੋਏ ਆਪਣਾ ਕੌਮੀ ਪੱਖ ਰੱਖ ਦਿੱਤਾ ਹੈ। ਜੇਕਰ ਐਸ ਜੀ ਪੀ ਸੀ ਦੇ ਉੱਚ ਅਹੁਦਿਆਂ ਉੱਤੇ ਬੈਠੇ ਮੁਖੀਆਂ ਅਤੇ ਅਧਿਕਾਰੀਆਂ ਨੇ ਕਿਸੇ ਤਰ੍ਹਾ ਦੀ ਮੰਦਭਾਵਨਾ ਅਧੀਨ ਸਾਨੂੰ ਇਸ “ਖਾਲਸਾ ਰਾਜ” ਦੀ ਤੀਸਰੀ ਸ਼ਤਾਬਦੀ ਦੇ ਮੌਕੇ ਨਜ਼ਰ-ਅੰਦਾਜ ਕਰਨ ਜਾਂ ਜਲੀਲ ਕਰਨ ਦੀ ਕੌਸਿ਼ਸ ਕੀਤੀ ਤਾਂ ਹੁਣ ਗੁਰੂ ਸਿਧਾਂਤਾਂ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਲੀ ਗੁਰੂ ਰੂਪ ਖਾਲਸਾ ਸਾਧ ਸੰਗਤ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਉਸ ਦਿਨ ਅਮਨ ਅਤੇ ਜਮਹੂਰੀਅਤ ਤਰੀਕੇ ਜ਼ੋਰਦਾਰ ਆਵਾਜ਼ ਉਠਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਦੀ ਤਕਰੀਰ ਦਾ ਕੌਮੀ ਹੱਕ ਦਿਵਾਉਣ ਲਈ ਅੱਗੇ ਆਉਣ। ਜੇਕਰ ਖਾਲਸਾ ਪੰਥ ਦੀ ਮੰਗ ਉੱਤੇ ਵੀ ਗੁਰੂ ਤੋਂ ਬੇਮੁੱਖ ਹੋਏ ਇਹ ਪ੍ਰਬੰਧਕ ਆਪਣੀ ਪਿਛਾਂਹ ਖਿੱਚੂ ਜਿੱਦ ਉੱਤੇ ਬਜਿ਼ੱਦ ਰਹੇ ਤਾਂ ਸ਼੍ਰੀ ਗੁਰੂ ਗੋਬਿੰਦ ਜੀ ਵੱਲੋਂ ਖਾਲਸਾ ਪੰਥ ਨੂੰ ਮਿਲੇ ਹੁਕਮ “ਚੁੰਕਾਰ ਅਜ ਹਮ ਹੀਲਤੇ ਦਰ ਗੁਜ਼ਸਤ, ਹਲਾਲ ਹਸਤ ਬੁਰਦਨ ਬ ਸ਼ਮਸੀਰ ਦਸਤ” ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਸ ਹੋ ਰਹੀ ਵਿਤਕਰੇ ਭਰੀ ਬੇਇਨਸਾਫੀ, ਗੈਰ ਦਲੀਲ ਕਾਰਵਾਈ ਵਿਰੁੱਧ ਜਮਹੂਰੀਅਤ ਤਰੀਕੇ ਹਰ ਹੀਲੇ-ਵਸੀਲੇ ਦੀ ਵਰਤੋਂ ਕਰਨ ਦਾ ਇਖਲਾਕੀ ਹੱਕ ਪ੍ਰਾਪਤ ਹੋਵੇਗਾ।
ਇਸ ਲਈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਸੀਂ ਇੱਕ ਵਾਰ ਫਿਰ ਅਖਬਾਰਾਂ ਅਤੇ ਮੀਡੀਏ ਰਾਹੀਂ ਇਹ ਅਤਿ ਸੰਜੀਦਾ ਅਪੀਲ ਕਰਦੇ ਹਾਂ ਕਿ ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਕੌਮ ਦੀ ਪਾਰਲੀਮੈਂਟ ਦੇ ਮੁਖੀ ਹੋਣ ਦੇ ਨਾਤੇ ਖਾਲਸਾ ਰਾਜ ਦੀ ਸ਼ਤਾਬਦੀ ਦੇ ਮੁੱਖ ਸਮਾਗਮ ਵਿੱਚ ਸਿੱਖ ਕੌਮ ਦੀ ਕਿਸੇ ਵੀ ਧਿਰ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਅਤੇ ਸ਼੍ਰੀ ਮੱਕੜ੍ਹ ਨੂੰ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦਾ “ਦਰਬਾਨ” ਬਣਕੇ ਨਹੀਂ ਵਿਚਰਨਾ ਚਾਹੀਦਾ, ਬਲਕਿ ਸਿੱਖ ਕੌਮ ਦੀ ਪਾਰਲੀਮੈਟ ਦੇ ਮੁਖੀ ਦੇ ਕੌਮੀ ਫਰਜਾਂ ਨੂੰ ਪੂਰਨ ਇਮਾਨਦਾਰੀ ਅਤੇ ਸੰਜੀਦਗੀ ਨਾਲ ਨਿਭਾ ਕੇ ਅੰਗਰੇਜਾਂ ਅਤੇ ਹਿੰਦੂਤਵ ਤਾਕਤਾਂ ਵੱਲੋ ਮੁਅੱਤਲ ਕੀਤੇ ਗਏ “ਖਾਲਸਾ ਰਾਜ” ਨੂੰ ਫਿਰ ਤੋਂ ਬਹਾਲ ਕਰਾਉਣ, ਸ: ਮਾਨ ਅਤੇ ਸਮੁੱਚੀਆਂ ਧਿਰਾਂ ਦੇ ਨੁੰਮਾਇਦਿਆਂ ਨੂੰ ਬਣਦਾ ਸਤਿਕਾਰ ਦੇਣ ਦੇ ਫਰਜਾਂ ਨੂੰ ਪੂਰਨ ਕਰਕੇ ਕੌਮ ਵਿੱਚ ਇਸ ਮਹਾਨ ਦਿਹਾੜੇ ਉੱਤੇ ਇੱਕਸੁਰਤਾ ਦਾ ਸਬੂਤ ਦੇਣਾ ਚਾਹੀਦਾ ਹੈ ਤਾਂ ਕਿ ਖਾਲਸਾ ਰਾਜ ਨੂੰ ਬਹਾਲ ਕਰਨ ਦੀ ਭਾਵਨਾ ਨੂੰ ਕੌਮਾਂਤਰੀ ਪੱਧਰ ਉੱਤੇ ਅਸੀਂ ਸਹੀ ਪਰਿਪੇਖ ਵਿੱਚ ਉਜਾਗਰ ਕਰ ਸਕੀਏ। ਸ: ਟਿਵਾਣਾ ਨੇ ਜਾਣਕਾਰੀ ਦਿੰਦੇ ਹੋਏ ਕਿ ਅਸੀਂ ਜਮਹੂਰੀਅਤ ਅਤੇ ਅਮਨਮਈ ਲੀਹਾਂ ਨੂੰ ਅੱਗੇ ਵਧਾਉਦੇ ਹੋਏ ਭਾਈ ਧਿਆਨ ਸਿੰਘ ਮੰਡ ਸੀ:ਮੀ: ਪ੍ਰਧਾਨ ਦੀ ਅਗਵਾਈ ਵਿੱਚ ਜੋ ਬੀਤੇ ਦਿਨੀ ਹੋਈ ਪਾਰਟੀ ਮੀਟਿੰਗ ਵਿੱਚ ਪੰਜ ਮੈਬਰੀ ਕਮੇਟੀ ਦਾ ਗਠਨ ਕੀਤਾ ਸੀ, ਇਹ ਕਮੇਟੀ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਪ੍ਰਧਾਨ ਐਸ ਜੀ ਪੀ ਸੀ ਨੂੰ ਸਮਾਂ ਦੇਣ ਦੇ ਮੰਗ ਪੱਤਰ ਦੇ ਕੇ ਮਿਲ ਚੁੱਕੀ ਹੈ। ਜਿਨ੍ਹਾ ਨੇ ਅਜਿਹਾ ਕਰਨ ਲਈ ਡੈਪੂਟੇਸ਼ਨ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਹਰ ਸੰਭਵ ਕੌਸਿ਼ਸ ਕਰਨਗੇ। ਉਪਰੋਕਤ ਕਮੇਟੀ ਵਿੱਚ ਭਾਈ ਧਿਆਨ ਸਿੰਘ ਮੰਡ ਤੋਂ ਇਲਾਵਾ ਸ: ਜਸਕਰਨ ਸਿੰਘ ਜ: ਸਕੱਤਰ, ਸ: ਅਨੂਪ ਸਿੰਘ ਸੰਧੂ ਜਿ਼ਲ੍ਹਾ ਪ੍ਰਧਾਨ ਲੁਧਿਆਣਾ, ਸ: ਸੁਰਜੀਤ ਸਿੰਘ ਕਾਲਾਬੂਲਾ ਅਤੇ ਨਿਰਮਲ ਸਿੰਘ ਘਰਾਚੋਂ (ਦੋਵੇ ਐਸ ਜੀ ਪੀ ਸੀ ਮੈਬਰ) ਸ਼ਾਮਿਲ ਕੀਤੇ ਗਏ ਹਨ।

ਜ਼ਮੀਨੀ ਝਗੜੇ ਨੂੰ ਲੈ ਕੇ ਗੋਲੀ ਚੱਲੀ , ਦੋ ਜ਼ਖ਼ਮੀ , 307 ਦੇ ਤਹਿਤ ਪਰਚਾ ਦਰਜ

ਮਾਛੀਵਾੜਾ 7 ਮਈ-ਸੁਸ਼ੀਲ ਸ਼ਰਮਾ- ਦਰਿਆ ਸਤਲੁਜ ਦੇ ਕੰਡੇ ਇੱਕ ਖੇਤ ਵਿੱਚ ਕੱਲ ਦੇਰ ਰਾਤ ਕੁੱਝ ਲੋਕਾਂ ਨੇ ਅਚਾਨਕ ਹਮਲਾ ਕਰ ਦਿੱਤਾ, ਖੇਤ ਵਿੱਚ ਬਣੇ ਕੋਠੇ ਨੂੰ ਢਾਹੁਣ ਲੱਗੇ, ਕੋਠੇ ਵਿਚ ਸੋ ਰਹੇ ਕਿਸਾਨ ਕਰਮ ਸਿੰਘ ਨੇ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਸਫ਼ਲ ਨਾ ਹੁੰਦੀ ਦੇਖ ਫੋਨ ਕਰਕੇ ਆਪਣੇ ਨਜ਼ਦੀਕੀਆਂ ਨੂੰ ਉ¤ਥੇ ਬੁਲਾ ਲਿਆ ਪਰ ਜਦੋਂ ਉਸ ਦੇ ਪਿੰਡ ਵਾਸੀ ਉ¤ਥੇ ਪਹੁੰਚੇ ਤਾਂ ਉਹ ਲੋਕ ਕਮਰੇ ਨੂੰ ਢਾਹ ਰਹੇ ਸਨ। ਪਰ ਮਾਮੂਲੀ ਤਕਰਾਰ ਤੇ ਹੀ ਦੋਸ਼ੀ ਨੇ ਆਪਣੀ ਲਾਇਸੰਸੀ ਬੰਦੂਕ ਵਿਚੋ ਗੋਲੀ ਨਾਲ ਫ਼ਾਇਰ ਕਰ ਦਿੱਤਾ ਜਿਸ ਕਾਰਨ ਦੋ ਲੋਕ ਜਖ਼ਮੀ ਹੋ ਗਏ ਜਦਕਿ ਬਚ- ਬਚਾਅ ਕਰਨ ਪਹੁੰਚੇ ਨੇੜੇ ਦੇ ਪਿੰਡ ਢੰਡੀ ਦੀ ਸਰਪੰਚ ਦੇ ਪਤੀ ਕੁਲਦੀਪ ਸਿੰਘ ਗਰੇਵਾਲ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਪੁਲਿਸ ਨੇ ਕਿਸਾਨ ਗੁਲਾਬ ਸਿੰਘ ਦੀ ਸਿਕਾਇਤ ਤੇ ਨਿਰਮਲ ਸਿੰਘ,ਹੈਪੀ ਸਿੰਘ, ਭਿੰਦਾ ਸਿੰਘ,ਪ੍ਰੇਮ ਸਿੰਘ,ਕੁਲਦੀਪ ਸਿੰਘ ਤੇ ਹੋਰਨਾ ਤੇ 307,397,148,149 ਤਹਿਤ ਪਰਚਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹਸਪਤਾਲ ਵਿਚ ਇਲਾਜ ਕਰਵਾ ਰਹੇ ਕੁਲਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਕਰੀਬ 20 ਤੋ ਵੱਧ ਵਿਅਕਤੀ ਟੈਰਕਟਰਾ ਦੀ ਮਦਦ ਨਾਲ ਗੁਲਾਬ ਸਿੰਘ ਨਾਮਕ ਕਿਸਾਨ ਦਾ ਕੋਠਾ ਢਾਹ ਦਿੱਤੇ ਜਾਣ ਤੇ ਜਦ ਕੱਲ ਰਾਤ ਕਰੀਬ 2 ਵਜੇ ਉਹ ਤੇ ਪਿੰਡ ਵਾਸੀ ਸਬੰਧਤ ਖੇਤ ਵਿਚ ਪਹੰਚੇ ਤਾ ਦੂਜੀ ਧਿਰ ਨੇ ਗੋਲੀ ਚਲਾ ਦਿੱਤੀ ਜਿਹੜੀ ਮੇਰੀ ਪੱਟ ਤੇ ਲੱਗੀ ਮਾਛੀਵਾੜਾ ਥਾਣੇ ਦੀ ਹੱਦ ਤੇ ਲਗਦੀ ਥਾਣੇ ਕਾਠਗੜ੍ਹ ਦੀ ਪੁਲਿਸ ਨੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ੱਿਦੱਤੀ ਦਸੱਣਯੋਗ ਹੈ ਕਿ ਦੋਵੇ ਧਿਰਾ ਦਾ ਜਮੀਨ ਦੀ ਮਾਲਕੀ ਨੂੰ ਲੈ ਕੇ ਕੋਰਟ ਵਿਚ ਕੇਸ ਵੀ ਚੱਲ ਰਿਹਾ ਹੈ ।

ਜੇ ਪਹਿਲਾ ਕਾਰਵਾਈ ਹੁੰਦੀ ਤਾ ਅੱਜ ਖ਼ੂਨ-ਖ਼ਰਾਬਾ ਨਾ ਹੰਦਾ

ਕੱਲ ਰਾਤ ਹੋਈ ਇਸ ਘਟਨਾ ਤੋ ਬਾਦ ਪੀਂੜਤ ਕਿਸਾਨ ਗੁਲਾਬ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਗਾਉਦਿਆ ਕਿਹਾ ਕਿ ਅਗਰ ਪੁਲਿਸ ਅੱਠ ਮਹੀਨੇ ਪਹਿਲਾ ਦਿੱਤੀ ਦਰਖ਼ਾਸਤ ਤੇ ਕਾਰਵਾਈ ਕਰਦੀ ਤਾ ਅੱਜ ਇਹ ਸਭ ਕੁਝ ਨਹੀ ਹੋਣਾ ਸੀ ਉਹਨਾ ਪੁਲਿਸ ਨੂੰ ਸਿਕਾਇਤ ਕੀਤੀ ਸੀ ਕਿ ਉਕਤ ਵਿਆਕਤੀਆ ਵੱਲੋ ਮੈਨੂੰ ਗੋਲੀ ਮਾਰ ਕੇ ਜਾਣੋ ਮਾਰਨ ਦੀਆ ਧਮਕੀਆ ਮਿਲ ਰਹੀਆ ਹਨ। ਜਿਸ ਤੇ ਕੋਈ ਕਾਰਵਾਈ ਨਹੀ ਹੋਈ


ਕੰਜ਼ਰਵੇਟਿਵ (ਟੋਰੀ) ਪਾਰਟੀ ਬਰਤਾਨੀਆ ਦੀ ਸੰਸਦ ਵਿਚ ਇਕਹਿਰੀ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰੀ
ਬਰਤਾਨੀਆ ਵਿਚ ਲਟਕਵੀਂ ਸੰਸਦ

¦ਡਨ, 7 ਮਈ - ਕੰਜ਼ਰਵੇਟਿਵ (ਟੋਰੀ) ਪਾਰਟੀ ਬਰਤਾਨੀਆ ਦੀ ਸੰਸਦ ਵਿਚ ਇਕਹਿਰੀ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ ਅਤੇ ਉਸ ਵਲੋਂ ਲਿਬਰਲ ਡੈਮੋਕ੍ਰੈਟਸ ਦੇ ਸਮਰਥਨ ਨਾਲ ਸਰਕਾਰ ਬਣਾਉਣ ਦੀ ਸੰਭਾਵਨਾ ਹੈ ਜਿਸ ਨਾਲ ਲੇਬਰ ਪਾਰਟੀ ਦੇ ਰਾਜ ਦਾ ਖ਼ਾਤਮਾ ਹੋ ਗਿਆ। ਕੁਲ 650 ਸੀਟਾਂ ਵਿਚੋਂ ਕੰਜ਼ਰਵੇਟਿਵ ਪਾਰਟੀ ਨੂੰ 302 ਸੀਟਾਂ ਮਿਲੀਆਂ ਜਦਕਿ ਲੇਬਰ ਪਾਰਟੀ ਨੂੰ 256 ਅਤੇ ਲਿਬਰਲ ਡੈਮੋਕ੍ਰੈਟ ਨੂੰ 56 ਸੀਟਾਂ ਮਿਲੀਆਂ। ਸਰਕਾਰ ਬਣਾਉਣ ਲਈ 326 ਮੈਂਬਰਾਂ ਦੇ ਸਮਰਥਨ ਦੀ ਲੋੜ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਡੇਵਿਡ ਕੈਮਰੂਨ ਨੇ ਸਰਕਾਰ ਬਣਾਉਣ ਲਈ ਲਿਬਰਲ ਡੈਮੋਕ੍ਰੇਟ ਨੂੰ ਖੁੱਲ੍ਹੀ ਪੇਸ਼ਕਸ਼ ਕੀਤੀ ਹੈ। ਭਾਵੇਂ ਲਿਬਰਲ ਡੈਮੋਕ੍ਰੇਟ ਨੂੰ 2005 ਦੀਆਂ 62 ਸੀਟਾਂ ਦੇ ਮੁਕਾਬਲੇ ਇਸ ਵਾਰ ਘੱਟ ਸੀਟਾਂ ਮਿਲੀਆਂ ਹਨ ਪਰ ਉਸ ਦੀ ਅਹਿਮੀਅਤ ਕਾਫ਼ੀ ਵੱਧ ਗਈ ਹੈ। ਭਾਰਤੀ ਮੂਲ ਦੀਆਂ ਦੋ ਔਰਤਾਂ ਪ੍ਰੀਤੀ ਪਟੇਲ (ਕੰਜ਼ਰਵੇਟਿਵ) ਅਤੇ ਕੀਥ ਵੈਜ਼ ਦੀ ਭੈਣ ਵੇਲਰੀ ਵੈਜ਼ ਦੀ ਜਿੱਤ ਨਾਲ ਇਤਿਹਾਸ ਸਿਰਜਿਆ ਗਿਆ ਕਿਉਂਕਿ ਉਹ ਸੰਸਦ ਵਿਚ ਪੁੱਜਣ ਵਾਲੀਆਂ ਪਹਿਲੀਆਂ ਏਸ਼ੀਆਈ ਔਰਤਾਂ ਬਣ ਗਈਆਂ ਹਨ। ਪ੍ਰੀਤੀ ਪਟੇਲ ਨੇ ਵਿਥਮ ਲੋਕ ਸਭਾ ਤੋਂ ਚੋਣ ਜਿੱਤੀ ਜਦਕਿ ਵੇਲਰੀ ਵੈਜ਼ ਨੇ ਵਾਲਸਾਲ ਸਾਊਥ ਤੋਂ ਚੋਣ ਜਿੱਤੀ। ਲਿਬਰਲ ਡੈਮੋਕ੍ਰੈਟਸ ਪਾਰਟੀ ਦੇ ਆਗੂ ਨਿੱਕ ਕਲੈਗ਼ ਕਿੰਗ ਮੇਕਰ ਵਜੋਂ ਉਭਰ ਕੇ ਸਾਹਮਦੇ ਆਏ ਹਨ। ਉਨ੍ਹਾਂ ਕਿਹਾ ਕਿ ਸਮਰਥਨ ਦੇਣ ਲਈ ਪਹਿਲੀ ਪਸੰਦ ਕੰਜ਼ਰਵੇਟਿਵ ਪਾਰਟੀ ਹੋਵੇਗੀ। ਕਲੈਗ਼ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਜਿਹੜੀ ਪਾਰਟੀ ਜ਼ਿਆਦਾ ਵੋਟਾਂ ਅਤੇ ਜ਼ਿਆਦਾ ਸੀਟਾਂ ਹਾਸਲ ਕਰਦੀ ਹੈ ਪਰ ਬਹੁਮਤ ਹਾਸਲ ਕਰਨ ਵਿਚ ਅਸਫ਼ਲ ਰਹਿੰਦੀ ਹੈ, ਨੂੰ ਸਰਕਾਰ ਬਣਾਉਣ ਦਾ ਮੌਕਾ ਪਹਿਲ ਦੇ ਆਧਾਰ ’ਤੇ ਮਿਲਣਾ ਚਾਹੀਦਾ ਹੈ। ਕੰਜ਼ਰਵੇਟਿਵ ਪਾਰਟੀ ਦੇ ਡੇਵਿਡ ਕੈਮਰੂਨ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਗਾਰਡਨ ਬਰਾਊਨ ਅਤੇ ਲੇਬਰ ਪਾਰਟੀ ਨੇ ਬਰਤਾਨੀਆ ਉਪਰ ਰਾਜ ਕਰਨ ਦਾ ਹੱਕ ਗਵਾ ਲਿਆ ਹੈ। ਦੇਸ਼ ਦੇ ਲੋਕਾਂ ਨੇ ਤਬਦੀਲੀ ਦੇ ਹੱਕ ਵਿਚ ਵੋਟਾਂ ਪਾਈਆਂ। ਲੋਕ ਨਵੀਂ ਲੀਡਰਸ਼ਿਪ ਚਾਹੁੰਦੇ ਹਨ। ਉਧਰ ਗਾਰਡਨ ਬਰਾਊਨ ਨੇ ਕਿਹਾ ਕਿ ਉਹ ਨਿੱਕ ਕਲੈਗ਼ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਕਲੈਗ਼ ਅਤੇ ਕੈਮਰੂਨ ਦਰਮਿਆਨ ਸਹਿਮਤੀ ਨਾ ਹੋਈ ਤਾਂ ਉਹ ਕਲੈਗ਼ ਨਾਲ ਭਵਿੱਖ ਬਾਰੇ ਵਿਚਾਰਾਂ ਕਰ ਸਕਦੇ ਹਨ। ਏਸ਼ੀਆਈ ਲੋਕਾਂ ਦੀ ਬਹੁਗਿਣਤੀ ਵਾਲੇ ਸ਼ਹਿਰ ਸਾਊਥਾਲ-ਈਲਿੰਗ, ਹੇਜ਼, ਸਲੋਹ, ਮਿਡਲੈਂਡ ਆਦਿ ਵਕਾਰੀ ਸੀਟਾਂ ’ਤੇ ਲੇਬਰ ਪਾਰਟੀ ਨੇ ਅਪਣੀ ਪਕੜ ਬਰਕਰਾਰ ਰੱਖੀ ਹੈ।

ਪਿੰਡ ਰਾਣਵਾ ਵਿਖੇ ਸਾਟ ਸਰਕਟ ਕਾਰਨ ਲੱਗੀ ਅੱਗ ਨਾਲ ਕਰੀਬ ਛੇ ਲੱਖ ਦਾ ਭਾਰੀ ਨੁਕਸਾਨ

ਮਾਛੀਵਾੜਾ 7 ਮਈ-ਸੁਸ਼ੀਲ ਸ਼ਰਮਾ-ਇਥੋ ਨੇੜਲੇ ਪਿੰਡ ਰਾਣਵਾ ਵਿਖੇ ਖੇਤਾ ਵਿੱਚ ਬਣਾਏ ਪੋਲਟਰੀ ਫਾਰਮ ਦੇ ਨਾਲ ਲੱਗਦੇ ਸਟੋਰ ਵਿੱਚ ਬਿਜਲੀ ਦੇ ਸਾਟ ਸਰਕਟ ਕਾਰਨ ਲੱਗੀ ਅੱਗ ਨਾਲ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਹੋਣ ਤੋ ਬਚਾ ਹੋ ਗਿਆ।ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਿੰਡ ਦੇ ਕਿਸਾਨ ਅਜਮੇਰ ਸਿੰਘ ਨੇ ਆਪਣੇ ਖੇਤਾ ਵਿੱਚ ਪੋਲਟਰੀ ਫਾਰਮ ਬਣਾਇਆ ਹੋਇਆ ਹੈ ਜਿਸ ਵਿੱਚ ਕਰੀਬ ਬਾਰਾ ਹਜਾਰ ਮੁਰਗੀਆ ਰੱਖੀਆ ਹੋਈਆ ਹਨ ਤੇ ਇਹਨਾ ਦੀ ਖਾਧ ਖੁਰਾਕ ਲਈ ਪੋਲਟਰੀ ਫਾਰਮ ਦੇ ਨੇੜੇ ਹੀ ਇੱਕ ਸਟੋਰ ਬਣਾਇਆ ਹੋਇਆ ਹੈ। ਕਿਸਾਨ ਦੇ ਨੋਕਰ ਸੁਰਿੰਦਰ ਮੰਡਲ ਜੋ ਕਿ ਖੇਤਾ ਵਿੱਚ ਹੀ ਰਹਿੰਦਾ ਹੈ ਨੇ ਦੱਸਿਆ ਕਿ ਕੱਲ ਰਾਤ ਦੇ ਸਵਾ ਕੁ ਦਸ ਵਜੇ ਉਸ ਨੂੰ ਅੱਗ ਦਾ ਪਤਾ ਲੱਗਿਆ ਜਦੋ ਉਸ ਨੇ ਸਟੋਰ ਵਿੱਚ ਅੱਗ ਦੀਆ ਲਪਟਾ ਨਿਕਲਦੀਆ ਦੇਖੀਆ।ਰਾਤ ਸਮੇ ਸੁਰਿੰਦਰ ਦੇ ਨਾਲ ਦੂਸਰਾ ਲੋਕਰ ਵਰਿੰਦਰ ਤੇ ਦੋ ਹੋਰ ਪ੍ਰਵਾਸੀ ਮਜਦੂਰਾ ਨੇ ਅੱਗ ਨੂੰ ਬਝਾਉਣ ਦੀ ਕੋਸਿਸ ਕੀਤੀ ਪਰ ਪੋਲਟਰੀ ਫਾਰਮ ਲਈ ਵਰਤੇ ਜਾਦੇ ਸਾਮਾਨ ਫੀਡਰ ਤੇ ਡਿਰ੍ਰਿੰਕਰ ਆਦਿ ਪਲਾਸਟਿਕ ਦੇ ਹੋਣ ਕਾਰਨ ਅੱਗ ਜਿਆਦਾ ਭੜਕ ਉਠੀ ਤਾ ਉਹਨਾ ਦੌੜ ਕੇ ਪਿੰਡ ਪਤਾ ਦਿੱਤਾ ਤੇ ਮਾਲਕ ਅਜਮੇਰ ਸਿੰਘ ਪਿੰਡੋ ਬੰਦੇ ਲੈ ਕੇ ਖੇਤਾ ਚ ਪਹੁਚਿਆ ਤੇ ਆਪਣੇ ਮੋਬਾਇਲ ਫੋਨ ਰਾਹੀ ਨਗਰ ਕੌਸਲ ਸਮਰਾਲਾ ਨੂੰ ਫੋਨ ਕਰ ਕੇ ਫਾਇਰ ਬਰਗੇਡ ਮੰਗਵਾਇਆ।ਫਾਇਰ ਬਰਗੇਡ ਦੇ ਕਰਮਚਾਰੀਆ ਨੇ ਬੜੀ ਜ¤ਦੋ ਜਾਹਿਦ ਨਾਲ ਅੱਗ ਤੇ ਕਾਬੂ ਤਾ ਪਾ ਲਿਆ ਪਰ ਉਦੋ ਤੱਕ ਸਭ ਕੁਝ ਸੜ ਚੁੱਕਾ ਸੀ। ਮਾਲਕ ਦੇ ਦੱਸਣ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੇ ਸੇਕ ਨਾਲ ਸਟੋਰ ਤੇ ਨਾਲ ਲੱਗਦੇ ਤੂੜੀ ਵਾਲੇ ਕੋਠੇ ਦੀਆ ਕੰਧਾ ਫਟ ਗਈਆ ਤੇ ਛੱਤਾ ਡਿਗ ਪਈਆ।ਸਟੋਰ ਵਿੱਚ ਦਸ ਭਿਖਾਰੀਆ-ਫੀਡਰ-ਡਰ੍ਰਿੰਕਰ-ਜਾਲੀਆ-ਤਰਪਾਲਾ-ਤੀਹ ਥੈਲੇ-ਫੀਡ ਤੋ ਇਲਾਵਾ ਹੋਰ ਵੀ ਬਹੁਤ ਸਾਰਾ ਸਾਮਾਨ ਸੜ ਕੇ ਰਾਖ ਹੋ ਗਿਆ ਜਦ ਕਿ ਦੂਸਰੇ ਕੋਠੇ ਵਿੱਚ ਪਾਈ ਨੋ ਕਿੱਲਿਆ ਦੀ ਤੂੜੀ ਵਿੱਚੋ ਅਜੇ ਵੀ ਅੱਗ ਸੁਲਘ ਰਹੀ ਸੀ ਤੇ ਇਸ ਕਮਰੇ ਵਿੱਚ ਵੀਹ ਥੈਲੇ ਯੂਰੀਆ ਖਾਦ ਦੇ ਵੀ ਸੜ ਗਏ।ਇਸ ਤੋ ਇਲਾਵਾ ਕਮਰੇ ਅੰਦਰ ਹੀ ਮੋਟਰ-ਸਟਾਟਰ ਤੇ ਹੋਰ ਬਿਜਲੀ ਦਾ ਸਾਮਾਨ ਸੜ ਗਿਆ। ਇਸ ਮੌਕੇ ਜਿਲਾ ਦੂਖ ਨਿਵਾਰਨ ਕਮੇਟੀ ਦੇ ਮੈਬਰ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਮਰਾਲਾ ਕੁਲਦੀਪ ਸਿੰਘ ਘਰਖਣਾ ਨੇ ਦੱਸਿਆ ਕਿ ਅਜਮੇਰ ਸਿੰਘ ਨੂੰ ਦੂਰੀ ਮਾਰ ਝਲਣੀ ਪਵੇਗੀ ਕਿਉ ਕਿ ਇੱਕ ਤਾ ਪੰਜ-ਛੇ ਲੱਖ ਦਾ ਨੁਕਸਾਨ ਹੋ ਗਿਆ ਤੇ ਹੁਣ ਦੁਆਰਾ ਗੱਡੀ ਲੀਹ ਤੇ ਲਿਆਉਣ ਲਈ ਇੰਨਾ ਹੀ ਖਰਚ ਹੋਰ ਕਰਨਾ ਪਵੇਗਾ।ਉਹਨਾ ਦੱਸਿਆ ਕਿ ਅਸੀ ਇਸ ਨੁਕਸਾਨ ਦੀ ਇਤਲਾਹ ਥਾਣਾ ਮਾਛੀਵਾੜਾ ਤੇ ਤਹਿਸੀਲਦਾਰ ਸਮਰਾਲਾ ਨੂੰ ਦੇ ਦਿੱਤੀ ਹੈ।ਸਰਕਾਰ ਪੀੜਤ ਕਿਸਾਨ ਨੂੰ ਮੁਆਵਜਾ ਦੇਵੇ।

ਮਨਮੋਹਨ ਮੰਤਰੀ ਮੰਡਲ 'ਚ ਵਿਸਥਾਰ ਦੀ ਸੰਭਾਵਨਾ

ਨਵੀਂ ਦਿੱਲੀ, 7 ਮਈ- ਮਨਮੋਹਨ ਮੰਤਰੀ ਮੰਡਲ ਦਾ ਅਗਲੇ ਹਫ਼ਤੇ ਵਿਸਥਾਰ ਅਤੇ ਫੇਰ- ਬਦਲ ਕੀਤੇ ਜਾਣ ਦੀ ਸੰਭਾਵਨਾ ਹੈ। ਕਾਂਗਰਸ ਦੇ ਉਚ ਅਹੁਦਾ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਵਿਚ ਯੂ ਪੀ ਏ ਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਮੰਤਰੀ ਮੰਡਲ ਦਾ ਇਹ ਦੂਜਾ ਵਿਸਥਾਰ ਹੋਵੇਗਾ। ਸੂਤਰਾਂ ਅਨੁਸਾਰ ਕੁੱਝ ਮੰਤਰੀਆਂ ਦੇ ਵਿਭਾਗਾਂ ਵਿਚ ਫੇਰ ਬਦਲ ਵੀ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਮੰਤਰੀ ਮੰਡਲ ਵਿਚ ਸ਼ਾਮਲ ਰਾਜ ਸਭਾ ਦੇ ਕਈ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ ਅਤੇ ਉਨ੍ਹਾਂ ਵਿਚੋਂ ਕੁੱਝ ਦੇ ਮੁੜ ਚੁਣ ਕੇ ਆਉਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ। ਲਿਹਾਜ਼ਾ ਉਨ੍ਹਾਂ ਦੀ ਥਾਂ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਜਾ ਸਕਦੀ ਹੈ। ਯੂ ਪੀ ਏ ਦੇ ਦੂਜੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ 22 ਮਈ 2009 ਨੂੰ ਸਹੁੰ ਚੁੱਕੀ ਸੀ ਅਤੇ 27 ਮਈ ਨੂੰ ਇਸਦਾ ਪਹਿਲਾ ਵਿਸਥਾਰ ਕੀਤਾ ਗਿਆ ਸੀ। ਇਸ ਸਮੇਂ ਮੰਤਰੀ ਮੰਡਲ ਵਿਚ ਪ੍ਰਧਾਨ ਮੰਤਰੀ ਸਮੇਤ 77 ਮੈਂਬਰ ਹਨ। ਹਾਲ ਹੀ ਵਿਚ ਇੰਡੀਅਨ ਪ੍ਰੀਮੀਅਰ ਲੀਗ ਘੁਟਾਲੇ ਵਿਚ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਅਸਤੀਫ਼ਾ ਦੇ ਦਿੱਤਾ ਸੀ।


ਕਸਾਬ ਨੂੰ ਮੌਤ ਦੀ ਸਜ਼ਾ

ਮੁੰਬਈ ਹਮਲਿਆਂ ਦੇ ਦੋਸ਼ੀ ਕਰਾਰ ਦਿੱਤੇ ਗਏ ਅੱਤਵਾਦੀ ਅਜਮਲ ਆਮਿਰ ਕਸਾਬ ਨੂੰ ਆਖਿਰਕਾਰ ਅੱਜ ਮੌਤ ਦੀ ਸਜ਼ਾ ਸੁਣਾ ਦਿੱਤੀ। ਅਦਾਲਤ ਨੇ ਚਾਰ ਮਾਮਲਿਆਂ ਵਿਚ ਉਸ ਨੂੰ ਫਾਂਸੀ ਦੀ ਸਜ਼ਾ ਅਤੇ ਪੰਜ ਹੋਰ ਮਾਮਲਿਆਂ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਦਾ ਫੈਸਲਾ ਸੁਣਾਇਆ। ਇਸ ਤੋਂ ਪਹਿਲਾਂ ਵਿਸ਼ੇਸ਼ ਅਦਾਲਤ ਵਿਚ ਕਸਾਬ ਦੀ ਸਜ਼ਾ ਉਤੇ ਬਹਿਸ ਹੋਈ। ਦੋਨਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਜੱਜ ਐਮ.ਐਲ. ਤਹਿਲੀਯਾਨੀ ਨੇ ਕਸਾਬ ਨੂੰ 166 ਲੋਕਾਂ ਵਿਚੋਂ 72 ਦੀ ਹੱਤਿਆ, ਭਾਰਤ ਖਿਲਾਫ਼ ਜੰਗ ਛੇੜਣ, ਅਪਰਾਧਿਕ ਸਾਜਿਸ਼ ਰਚਣ, ਗੈਰ ਕਾਨੂੰਨੀ ਗਤੀਵਿਧੀਆਂ ਸਮੇਤ ਚਾਰ ਮਾਮਲਿਆਂ ਵਿਚ ਦੋਸ਼ੀ ਮੰਨਦਿਆਂ ਉਸ ਨੂੰ ਇਹ ਸਜ਼ਾ ਸੁਣਾਈ। ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਕਸਾਬ ਨੂੰ ਅੱਤਵਾਦੀ ਬਣਨ ਕੋਈ ਨਹੀਂ ਸੀ ਲੈ ਕੇ ਗਿਆ
ਉਹ ਆਪਣੀ ਹੀ ਮਰਜ਼ੀ ਨਾਲ ਅੱਤਵਾਦੀ ਬਣਿਆ ਸੀ। ਇਸ ਲਈ ਉਸ ਉਤੇ ਕਿਸੇ ਤਰ੍ਹਾਂ ਦਾ ਰਹਿਮ ਨਹੀਂ ਦਿਖਾਇਆ ਜਾ ਸਕਦਾ। ਸਰਕਾਰੀ ਵਕੀਲ ਉਜਵਲ ਨਿਕਮ ਨੇ ਅਦਾਲਤ ਵਿਚ ਸੁਣਾਏ ਗਏ ਫੈਸਲੇ ਦੇ ਬਾਰੇ ਦੱਸਦਿਆਂ ਕਿਹਾ ਕਿ ਇਹ ਕੇਸ ਸਾਡੇ ਲਈ ਇਕ ਚੁਣੌਤੀ ਸੀ। ਇਸ ਲਈ ਬਿਨਾਂ ਸ਼ੱਕ ਦੋਸ਼ੀ ਨੂੰ ਸਜ਼ਾ ਮਿਲਣ ਨਾਲ ਪੀੜ੍ਹਤ ਲੋਕਾਂ ਨੂੰ ਕਾਫੀ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕਸਾਬ ਨੇ ਅਦਾਲਤ ਨੂੰ ਕਈ ਵਾਰੀ ਗੁੰਮਰਾਹ ਕੀਤਾ, ਆਪਣੇ ਕਈ ਬਿਆਨ ਬਦਲੇ, ਪਰ ਆਖਿਰਕਾਰ ਸੱਚਾਈ ਦੀ ਹੀ ਜਿੱਤ ਹੋਈ। ਸਰਕਾਰੀ ਵਕੀਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਕਸਾਬ ਅਕਸਰ ਮੁਸਕਰਾਉਂਦਾ ਜਿਹਾ ਰਹਿੰਦਾ ਸੀ, ਪਰ ਅੱਜ ਸਜ਼ਾ ’ਤੇ ਫੈਸਲਾ ਸੁਣਦਿਆਂ ਹੀ ਉਹ ਉਚੀ-ਉਚੀ ਰੋਣ ਲੱਗ ਪਿਆ। ਅਦਾਲਤ ਨੇ ਕਸਾਬ ਤੋਂ ਇਹ ਵੀ ਪੁੱਛਿਆ ਕਿ ਉਸ ਨੂੰ ਹੁਣ ਕੁਝ ਕਹਿਣਾ ਹੈ ਤਾਂ ਕਸਾਬ ਨੇ ਸਿਰਫ ਇਨਕਾਰ ਵਿਚ ਸਿਰ ਹਿਲਾਇਆ। ਇਸ ਤੋਂ ਬਾਅਦ ਪੁਲਿਸ ਉਸ ਨੂੰ ਵਾਪਸ ਜੇਲ੍ਹ ਲੈ ਗਈ। ਇਸ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਐਮ.ਐਲ. ਤਹਿਲੀਯਾਨੀ ਨੇ ਸੋਮਵਾਰ ਨੂੰ ਸੁਣਾਏ ਗੲ ੇ ਫੈਸਲੇ ਵਿਚ ਕਿਹਾ ਕਿ ਮੈਂ ਇਕਬਾਲੀਆ ਬਿਆਨ ਦੇ ਜ਼ਿਆਦਾਤਰ ਹਿੱਸੇ ਨੂੰ ਸਵੀਕਾਰ ਕਰ ਲਿਆ ਅਤੇ ਇੲ ਵੀ ਮੰਨਿਆ ਕਿ ਇਸ ਨੂੰ ਕਸਾਬ ਨੇ ਆਪਣੀ ਇੱਛਾ ਨਾਲ ਦਿੱਤਾ ਹੈ ਅਤੇ ਉਸ ਨੇ ਦਬਾਅ ਵਿਚ ਆ ਕੇ ਅਜਿਹਾ ਨਹੀਂ ਕਿਹਾ ਜਿਵੇਂ ਕਿ ਉਸ ਨੇ ਦਾਅਵਾ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਜਿਸਟ੍ਰੇਟ ਸਾਵੰਤ ਵਾਘਲੇ ਨੇ ਕਸਾਬ ਨੂੰ ਆਪਣੇ ਵੱਲੋਂ ਚੰਗੀ ਤਰ੍ਹਾਂ ਨਾਲ ਸਮਝਾਇਆ ਕਿ ਉਸ ਵੱਲੋਂ ਜ਼ੁਰਮ ਕਬੂਲ ਕੀਤਾ ਜਾਣਾ ਸੁਣਵਾਈ ਦੌਰਾਨ ਉਸ ਖਿਲਾਫ਼ ਜਾ ਸਕਦਾ ਹੈ ਅਤੇ ਸਵੈਇੱਛਾ ਨਾਲ ਅਪਰਾਧ ਸਵੀਕਾਰ ਕਰਨ ਦੇ ਉਸ ਦੇ ਕਦਮ ਉਤੇ ਵਿਚਾਰ ਕਰਨ ਲਈ ਉਸ ਨੂੰ 72 ਘੰਟੇ ਤੱਕ ਦਾ ਸਮਾਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅਦਾਲਤ ਨੇ ਕਸਾਬ ਨੂੰ 26/11 ਹਮਲਿਆਂ ਦੇ ਦੋਸ਼ ਹੇਠ ਸੋਮਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਪਾਕਿਸਤਾਨ ਦੇ ਫਰੀਦਕੋਟ ਦੇ ਨਾਗਰਿਕ ਕਸਾਬ ਅਤੇ ਮਾਰੇ ਗਏ ਉਸ ਦੇ 9 ਸਾਥੀ ਅੱਤਵਾਦੀਆਂ ਉਤੇ ਲਸ਼ਕਰ-ਏ-ਤੋਇਬਾ ਦੇ ਇਸ਼ਾਰੇ ਉਤੇ 166 ਲੋਕਾਂ ਦੀ ਹੱਤਿਆ ਅਤੇ 304 ਨੂੰ ਜ਼ਖ਼ਮੀ ਕਰਨ ਦਾ ਦੋਸ਼ ਸੀ। ਮਾਰੇ ਗਏ ਲੋਕਾਂ ਵਿਚ 25 ਵਿਦੇਸ਼ੀ ਵੀ ਸ਼ਾਮਿਲ ਸਨ। ਵਰਣਨਯੋਗ ਹੈ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸਿੱਖਿਅਤ 10 ਅੱਤਵਾਦੀ ਇਕ ਮੁਹਿੰਮ ਨੂੰ ਅੰਜਾਮ ਦੇਣ ਲਈ 26 ਨਵੰਬਰ, 2008 ਨੂੰ ਮੁੰਬਈ ਵਿਚ ਦਾਖ਼ਲ ਹੋਏ ਸਨ ਅਤੇ ਇਨ੍ਹਾਂ ਅੱਤਵਾਦੀਆਂ ਨੇ ਮੁੰਬਈ ਦੇ ਹੋਟਲ ਤਾਜ, ਓਬਰਾਏ, ਟ੍ਰਾਈਡੈਂਟ, ਕਾਮਾ ਹਸਪਤਾਲ, ਨਰੀਮਨ ਹਾਊਸ ਅਤੇ ਸੀ.ਐਸ.ਟੀ. ਉਤੇ ਹਮਲੇ ਕੀਤਾ ਸੀ।

ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਰਾਜਪਾਲ ਜਨਰਲ ਐਸਐਫ ਰੌਡਰਿਗਜ਼ ਦੇ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਾਇਰ

ਚੰਡੀਗੜ੍ਹ, 6 ਮਈ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਰਾਜਪਾਲ ਜਨਰਲ ਐਸਐਫ ਰੌਡਰਿਗਜ਼ ਦੇ ਵਿਰੁੱਧ ਗਲੋਬਲ ਹਿਊਮਨ ਰਾਈਟਸ ਕੌਂਸਲ ਦੇ ਪ੍ਰਧਾਨ ਅਰਵਿੰਦ ਠਾਕੁਰ ਨੇ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਅਪਰਾਧਕ ਪਟੀਸ਼ਨ ਦਾਇਰ ਕੀਤੀ ਹੈ। ਇਸ ’ਤੇ ਮੁੱਖ ਨਿਆਇਕ ਮੈਜਿਸਟ੍ਰੇਟ ਦੀ ਅਦਾਲਤ ਵਿਚ 6 ਮਈ ਨੂੰ ਸੁਣਵਾਈ ਹੋਵੇਗੀ। ਦੋਸ਼ੀਆਂ ਦੀ ਸੂਚਲੀ ਵਿਚ ਗ੍ਰਹਿ ਸਕੱਤਰ ਨੂੰ ਵੀ ਰੱਖਿਆ ਗਿਆ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਕਤ ਪਦ ਅਧਿਕਾਰੀਆਂ ਨੇ ਅਪਣੇ ਅਹੁਦੇ ਦਾ ਦੁਰਉਪਯੋਗ ਕੀਤਾ ਹੈ। ਇਨ੍ਹਾਂ ਦੇ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਬਣਦਾ ਹੈ। ਰਾਜਪਾਲ ਨੇ ਮੁੱਖ ਮੰਤਰੀ ਦੇ ਨਾਲ ਮਿਲ ਕੇ ਅਪਰਾਧ ਕੀਤਾ। ਬਾਦਲ ਨੇ ਰਾਜਪਾਲ ਨੂੰ 5 ਸਤੰਬਰ, 2007 ਨੂੰ ਪੱਤਰ ਲਿਖਿਆ, ਜਿਸ ਵਿਚ ਨਿੱਜੀ ਏਸੀ ਬੱਸਾਂ ਨੂੰ ਚੰਡੀਗੜ੍ਹ ਵਿਚ ਦਾਖ਼ਲੇ ਦੀ ਆਗਿਆ ਦੇਣ ਦੀ ਗੱਲ ਕਹੀ ਹੈ। ਰਾਜਪਾਲ ਅਤੇ ਮੁੱਖ ਮੰਤਰੀ ਇਸ ਮਾਮਲੇ ਵਿਚ ਆਪਸ ਵਿਚ ਮਿਲ ਗਏ ਅਤੇ ਏਸੀ ਬੱਸਾਂ ਨੂੰ ਆਗਿਆ ਦੇ ਦਿੱਤੀ ਗਈ। ਇਸ ਆਗਿਆ ਦੇ ਪਿੱਛੇ ਮੁੱਖ ਕਾਰਨ ਇਹ ਸੀ ਕਿ ਮੁੱਖ ਮੰਤਰੀ ਬਾਦਲ ਜਾਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਬੱਸਾਂ ਨੂੰ ਚੰਡੀਗੜ੍ਹ ਵਿਚ ਦਾਖ਼ਲ ਕਰਨ ਦੀ ਆਗਿਆ ਮਿਲ ਜਾਵੇ। ਕੁੱਲ 73 ਰੂਟ ਦੀ ਬੱਸਾਂ ਨੂੰ ਆਗਿਆ ਪ੍ਰਦਾਨ ਕਰ ਦਿੱਤੀ ਗਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਬੀਰ ਸਿੰਘ ਬਾਦਲ ਦੀ ਟਰਾਂਸਪੋਰਟ ਮਾਫ਼ੀਆ ਦੇ ਅੱਗੇ ਗੋਡੇ ਟੇਕ ਦਿੱਤੇ। ਸੀਟੀਯੂ ਵਰਕਰ ਯੂਨੀਅਨ ਨੇ ਵੀ ਇਸ ਬਾਰੇ ਸ਼ਿਕਾਇਤ ਕੀਤੀ ਸੀ ਪ੍ਰੰਤੂ ਰਾਜਪਾਲ ਨੇ ਕੋਈ ਧਿਆਨ ਨਹੀਂ ਦਿੱਤਾ। ਗ੍ਰਹਿ ਸਕੱਤਰ ਨੇ ਨਜਾਇਜ਼ ਹੁਕਮਾਂ ਨੂੰ ਲਾਗੂ ਕਰ ਦਿੱਤਾ। ਸ਼ਿਕਾਇਤ ਵਿਚ ਸਾਂਸਦ ਗੁਰੂਦਾਸ ਦਾਸ ਗੁਪਤਾ ਦੇ ਲਿਖੇ ਉਸ ਪੱਤਰ ਦਾ ਹਵਾਲਾ ਵੀ ਦਿੱਤਾ ਹੈ, ਜੋ ਤਤਕਾਲੀਨ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ, ਜੋ ਹੁਣ ਪੰਜਾਬ ਦੇ ਰਾਜਪਾਲ ਅਹੁਦੇ ’ਤੇ ਹਨ। ਲਿਖਿਆ ਗਿਆ ਸੀ। ਉਸ ਵਿਚ ਕਿਹਾ ਗਿਆ ਸੀ ਕਿ ਏਸੀ ਬੱਸਾਂ ਦੇ ਦਾਖ਼ਲੇ ਬਾਰੇ ਜੋ ਸਮਝੌਤਾ ਹੋਇਆ ਹੈ, ਉਹ ਗੈਰ ਕਾਨੂੰਨੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਮਾਫ਼ੀਆ ਸਰਵਜਨਕ ਟਰਾਂਸਪੋਰਟ ਨੂੰ ਕਾਫੀ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ। ਕੋਈ ਵੀ ਵਿਅਕਤੀ ਇਨ੍ਹਾਂ ਪ੍ਰਭਾਵਸ਼ਾਲੀ ਦੋਸ਼ੀਆਂ ਦੇ ਵਿਰੁੱਧ ਅਵਾਜ਼ ਚੁੱਕਣ ਨੂੰ ਤਿਆਰ ਨਹੀਂ ਹੈ। ਬਾਦਲ ਦਾ ਪਰਿਵਾਰ ਵੀ ਉਕਤ ਧੰਦੇ ਵਿਚ ਸ਼ਾਮਲ ਹੈ। ਨਹੀਂ ਤਾਂ ਉਹ ਕਦੇ ਪੱਤਰ ਨਾ ਲਿਖਦੇ। ਇਸ ਲਈ ਬਾਦਲ ਅਤੇ ਰੌਡਰਿਗਜ਼ ਨੂੰ ਸੰਮਨ ਜਾਰੀ ਕਰਕੇ ਉਨ੍ਹਾਂ ਦੇ ਵਿਰੁੱਧ ਮੁਕਦਮਾ ਚਲਾਇਆ ਜਾਵੇ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।

ਸਿੱਖਾਂ ਦੇ ਗਲ ਵਿਚ ਗੁਲਾਮੀ ਦਾ ਸੰਗਲ਼।
ਹਿੰਦੂ ਕੋਡ ਤੇ ਹਿੰਦੂ ਰਹਿਤ ਮਰਿਆਦਾ ਕਾਨੂੰਨ।

ਇਹ ਕਾਨੂੰਨ ਸਿੱਖਾਂ ਉਪਰ ਜਬਰਦਸਤੀ ਲਾਗੂ ਕੀਤੇ ਹੋਏ ਹਨ।ਜਿਸ ਨਾਲ ਸਿੱਖਾਂ ਦੀ ਵੱਖਰੀ ਅੱਡ ਆਜ਼ਾਦ ਹਸਤੀ ਖਤਮ ਕਰ ਦਿੱਤੀ ਗਈ ਹੈ।ਸਿੱਖ ਧਰਮ ਭਾਰਤ ਦਾ ਇਕ ਕਾਨੂੰਨੀ ਤੌਰ ਤੇ ਮਨਿੰਆਂ ਹੋਇਆਂ ਧਰਮ ਹੈ।ਇਸ ਧਰਮ ਅਤੇ ਇਸ ਦੇ ਸਿੱਖੀ ਸਿਧਾਂਤਾਂ ਨੂੰ ਨਿਗਲਣ ਲਈ 1947 ਤੋਂ 1950 ਤੀਕ ਜਦੋਂ ਭਾਰਤ ਦਾ ਸਵਿੰਧਾਨ ਬਣਾਇਆ ਜਾ ਰਿਹਾ ਸੀ,ਨਹਿਰੂ,ਗਾਂਧੀ ਅਤੇ ਪਟੇਲ ਜੋ ਕਿ ਉਸ ਸਮੇਂ ਦੇ ਨਾਮਵਰ ਵਕੀਲ ਸੰਨ ਅਤੇ ਕਾਨੂੰਨੀ ਸ਼ਬਦਾਂ ਵਿਚ ਘੁੰਡੀਆਂ ਤੇ ਫਰੇਬੀ ਸ਼ਬਦਾਂ ਦੀਆਂ ਵਰਤੋਂ ਕਰਨਾ ਜਾਣਦੇ ਸੀ।ਇਨ੍ਹਾਂ ਨੇ ਭਾਰਤੀ ਸਵਿੰਧਾਨ ਦੀ ਧਾਰਾ 25 ਧਾਰਮਿਕ ਆਜ਼ਾਦੀ (ਾਰੲੲਦੋਮ ਟੋ ਰੲਲਗਿੋਿਨ) ਕਨੂੰਨ ਵਿਚ ਇਕ ਐਸੀ ਧਾਰਾ ਬੀ (ਚਲਅੁਸੲ ਭ) ਬਣਾਇਆ ਗਿਆ ਜਿਸ ਵਿਚ ਸਿੱਖ,ਜੈਨ ਅਤੇ ਬੁੱਧ ਧਰਮ ਨੂੰ ਹਿੰਦੂ ਧਰਮ ਦਾ ਹੀ ਇਕ ਹਿਸਾ ਬਣਾ ਦਿੱਤਾ।ਇਸ ਨਾਲ ਫਿਰ ਸਿੱਖਾਂ ਉਪਰ ਸਾਰੇ ਹਿੰਦੂ ਰਹਿਤ ਮਰਿਆਦਾ ਵਾਲੇ ਕਾਨੂੰਨ ਲਾਗੂ ਕਰ ਦਿੱਤੇ ਗਏ।ਇਨ੍ਹਾਂ ਕਾਨੂੰਨਾਂ ਵਿਚ ਸਿੱਖ ਧਰਮ ਅਤੇ ਸਿੱਖ ਰੋਹ ਰੀਤੀਆਂ ਦੀ ਕੋਈ ਧਾਰਾਂ (ਛਲਅੁਸੲ) ਨਹੀਂ ਰੱਖੀ ਗਈ।
ਇਹ ਬ੍ਰਾਹਮਣ ਵਾਦ ਗੁਰੂ ਨਾਨਕ ਦੇਵ ਦੇ ਸਮੇਂ ਉਹਨਾਂ ਵਲੋਂ (ਹਿੰਦੂ ਸਿਧਾਂਤਾਂ, ਜਿਨਊ ਨਾ ਪਾਉਣ, ਯਾਨੀ ਹਿੰਦੂ ਕੋਡ ਦੀ ਮਨਾਹੀ ਕਰਨ ਕਰਕੇ) ਤੋਂ ਹੀ ਅੱਜ ਤੀਕਰ ਸਿੱਖੀ ਨੂੰ ਖ਼ਤਮ ਕਰਨ ਦੀਆਂ ਤਰਕੀਬਾਂ ਘੜ ਰਿਹਾ ਹੈ।ਭਾਵੇਂ ਸਿੱਖ਼ ਧਰਮ ਦੇ ਵਿਕਾਸ ਅਤੇ ਇਸ ਨੂੰ ਮਲੀਆਮੇਟ ਕਰਨ ਦੀ ਕੋਝੀਆਂ ਕੋਸਿ਼ਸ਼ਾਂ ਦੀਆਂ ਬੇਸ਼ੁਮਾਰ ਉਦਾਹਰਨਾਂ ਇਤਿਹਾਸ ਆਪਣੀ ਬੁੱਕਲ ਵਿਚ ਸਮੋਈ ਬੈਠਾ ਹੈ, ਪਰ ਇਸ ਦੇ ਅਜੋਕੇ ਸਬੂਤ “ਸਾਕਾ ਨੀਲਾ ਤਾਰਾ”,ਜੂਨ 1984 ਦਾ ਸਿੱਖਾਂ ਦਾ ਕੁੱਲ ਭਾਰਤ ਵਿਚ ਕਤਲੇਆਮ ਅਤੇ ਕਿਸੇ ਵੀ ਵਿਸ਼ੇ ਵਿਚ ਸਿੱਖਾਂ ਨੂੰ ਅੱਜ ਤੀਕਰ ਇਨਸਾਫ ਦਾ ਨਾ ਮਿਲਣਾ ਹਿੰਦੂਆਂ ਦੀ ਦਮਨਕਾਰੀ ਨੀਤੀ ਪ੍ਰਤੱਖ ਪ੍ਰਮਾਣ ਹਨ ਜੋ ਅਜੋਕੀ ਪੀੜੀ ਨੇ ਅੱਖੀਂ ਡਿੱਠਾ ਹੈ।

ਹਿੰਦੂ ਕੋਡ/ਹਿੰਦੂ ਰਹਿਤ ਮਰਿਆਦਾ ਕਾਨੂੰਨ ਜੋ ਸਿੱਖਾਂ ਉਪਰ ਜ਼ਬਰਦਸਤੀ ਲਾਗੂ ਕੀਤੇ ਹੋਏ ਹਨ :
1) ਆਰਟੀਕਲ 25 ਧਾਰਾਂ-ਬੀ 2) ਹਿੰਦੂ ਮੈਰਿਜ ਐਕਟ 1954
3) ਹਿੰਦੂ ਅਡਾਪਸ਼ਨ ਐਕਟ
4) ਹਿੰਦੂ ਮੇਨਟੇਨੈਨਸ ਐਕਟ
ਸਿੱਖਾਂ ਦੀਆਂ ਮਰਨ-ਜੰਮਣ,ਇਨਕਮ ਟੈਕਸ ਫਾਈਲਿੰਗ ਤੇ ਸਿੱਖਾਂ ਦੀ ਵਿਆਹ/ਸ਼ਾਦੀਆਂ ਦੀ ਰਜਿਸਟਰੇਸ਼ਨ ਆਦਿ ਰਸਮਾਂ ਇਹਨਾਂ ਕਾਨੂੰਨ ਤਹਿਤ ਹੁੰਦੀਆਂ ਹਨ ।ਸਿੱਖਾਂ ਦਾ ਆਜ਼ਾਦ ਹਸਤੀ ਵਾਲਾ ਆਨੰਦ ਮੈਰਿਜ ਐਕਟ ਜੋ ਕਿ 1909 ਵਿਚ ਬਣਿਆ ਸੀ, ਨਹਿਰੂ ਸਰਕਾਰ ਨੇ 1954 ਵਿਚ ਉਸਦਾ ਅਸਲੋਂ ਹੀ ਭੋਗ ਪਾ ਦਿੱਤਾ।ਇਸ ਦਾ ਸਿੱਧਾ ਮਕਸਦ ਇਹ ਹੈ ਕਿ ਜੋ ਸਿੱਖਾਂ ਦੀ ਵੱਖਰੀ ਆਜ਼ਾਦ ਹੋਂਦ ਨੂੰ ਖਤਮ ਕਰ ਕੇ ਹਿੰਦੂ ਧਰਮ ਵਿਚ ਹੌਲੀ ਹੋਲੀ ਨਿਗਲ਼ ਲਿਆ ਜਾਵੇ।ਇਹ ਇਕ ਸਰਕਾਰੀ ਅੱਤਵਾਦ ਹੈ,ਜੋਕਿ ਦੁਨੀਆ ਨੂੰ ਦੱਸਣਾ ਬਹੁਤ ਜਰੂਰੀ ਹੇ।1947 ਤੋਂ ਪਹਿਲਾਂ ਨਹਿਰੂ ਅਤੇ ਗਾਂਧੀ ਨੇ ਗੁਰੂ ਘਰਾਂ ਵਿਚ ਜਾ ਕੇ ਝੂਠੇ ਵਾਅਦੇ,ਫਰੇਬੀ ਸੋਂਹਾਂ ਖਾਧੀਆਂ ਕਿ ਅਸੀਂ ਸਿੱਖਾਂ ਨਾਲ ਕੋਈ ਧੋਖਾ ਨਹੀਂ ਕਰਾਂਗੇ।ਇਹਨਾਂ ਨੇ ਵਾਅਦੇ ਕੀਤੇ ਕਿ ਅੰਗ੍ਰੇਜਾਂ ਦੇ ਜਾਣ ਤੋਂ ਬਾਅਦ ਅਸੀਂ ਉੱਤਰੀ ਭਾਰਤ ਵਿਚ ਇਕ ਅਜਿਹਾ ਖ਼ਿੱਤਾ ਦੇਵਾਂਗੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿਘ ਮਾਣ ਸਕਣਗੇ।ਇਹਨਾਂ ਨੇ ਐਸੀ ਗਿੱਦੜ ਸਿੰਗੀ ਸਿੱਖ ਲੀਡਰਾਂ ਨੂੰ ਸੁੰਘਾਈ ਕਿ ਉਹ ਬਾਪੂ ਗਾਂਧੀ ਦੇ ਮਸਤਾਨੇ ਬਣ ਗਏ। ਇਹਨਾਂ ਨੇ ਵੱਖਰਾ ਖਿੱਤਾ ਤਾਂ ਕੀ ਦੇਣਾ ਸੀ ਉਲਟਾ ਪਟੇਲ ਨੇ ਸਿੱਖਾਂ ਦੇ ਖ਼ਿਲਾਫ਼ ਇਹ ਫਤਵਾ ਜਾਰੀ ਕਰਵਾ ਦਿੱਤਾ ਕਿ ਸਿੱਖ ਇਕ ਜਰਾਇਮ ਪੇਸ਼ਾ ਲੋਕ ਹਨ।ਇਹਨਾਂ ਸਿੱਖਾਂ ਦੀ ਵੱਖਰੀ ਹੋਂਦ ਅਤੇ ਸਿੱਖੀ ਸਿਧਾਂਤ ,ਸਿੱਖਾਂ ਦੇ ਵੱਖਰੇ ਰਸਮ ਓ ਰਿਵਾਜਾਂ ਦਾ ਹਿੰਦੂ ਕੋਡ ਵਿਚ ਨੂੜ ਕੇ ਭੋਗ ਪਾ ਦਿੱਤਾ ਕਿ ਇਹ ਸਭ ਕੁਝ ਹਿੰਦੂ ਪੁਣਾ ਹੀ ਹੈ। ਅੱਜ ਪੰਜਾਬ ਵਿਚ ਰੇਡੀਓ ਅਤੇ ਟੀ ਵੀ ਸਟੇਸ਼ਨਾਂ ਉਪਰ ਸਿੱਖਾਂ ਦੀ ਕੌਮੀ ਫਤਿਹ(ਸਤਿ ਸ੍ਰੀ ਅਕਾਲ) ਕਹਿਣਾ ਵੀ ਮਨਾਹੀ ਹੈ। ਟੀ ਵੀ ਅਤੇ ਰੇਡੀਓ ਹੋਸਟ ਸਿੱਖਾਂ ਨੂੰ ਹਿੰਦੂ ਗਰੀਟਿੰਗ (ਨਮਸਕਾਰ) ਨਾਲ ਹੀ ਸੰਬੋਧਨ ਕਰਦੇ ਹਨ।ਇਹ ਇਕ ਭਾਰਤੀ ਕਾਨੂੰਨ ਹੈ।ਇਹ ਕਿਤਨੀ ਹਾਸੋ ਹੀਣੀ ਗਲ ਹੈ ਕਿ ਸਿੱਖਾਂ ਦੀਆਂ ਰਹੁ ਰੀਤੀਆਂ ਦਾ ਗਲਾ ਘੁਟਿਆ ਜਾ ਰਿਹਾ ਹੈ।
ਧਾਰਾ 25 – (ਬੀ):-ਇਸ ਧਾਰਾ ਨੂੰ ਉਪਰੋਕਤ ਤੱਥਾਂ ਕਾਰਨ 1983 ਵਿਚ ਸਿੱਖ ਲੀਡਰਾਂ ਨੇ ਦਿਲੀ ਵਿਚ ਅੱਗ ਲਾ ਕੇ ਸਾੜਿਆ ਸੀ।ਦੁਨੀਆ ਨੂੰ ਇਹ ਦੱਸਣ ਲਈ ਕਿ ਇਹ ਧਾਰਾ ਤਹਿਤ ਸਿੱਖਾਂ ਦੇ ਗਲ ਵਿਚ ਗੁਲਾਮੀ ਦਾ ਸੰਗਲ਼ ਪਾਇਆ ਹੋਇਆ ਹੈ।ਇਸ ਤੋਂ ਬਾਅਦ ਇਹਨਾਂ ਗੰਗੂਆਂ ਨੇ ਜੋ ਸਿੱਖ ਕੌਮ ਉਪਰ ਜ਼ੁਲਮ ਢਾਏ ਉਨ੍ਹਾਂ ਤੋਂ ਆਪ ਸਭ ਭਲੀ ਭਾਂਤ ਜਾਣੂ ਹੋ।ਸਾਡੇ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਦਾ ਫਰਮਾਨ ਹੈ “ਨਾ ਹਮ ਹਿੰਦੂ ਨਾ ਮੁਸਲਮਾਨ”।ਸਾਲ 2002 ਵਿਚ ਸੁਪਰੀਮ ਕੋਰਟ ਦੇ 11 ਜੱਜਾਂ ਦੇ ਚੀਫ਼ ਜਸਟਿਸ ਆਫ਼ ਇੰਡੀਆ ਸ੍ਰੀ ਮਾਨ ਮ ਨ ਵੈਂਕਟਚਾਲੀਆ ਦੀ ਪ੍ਰਧਾਨਗੀ ਹੇਠ ਬਣੇ ਕਮਿਸ਼ਨ ਨੇ ਸਿੱਖਾਂ ਦੇ ਧਾਰਾ 25-ਬੀ ਸੰਬੰਧੀ ਸਿ਼ਕਵੇ ਸੁਣੇ ਅਤੇ ਕਮਿਸ਼ਨ ਨੇ ਆਪਣੇ ਫੈਸਲੇ ਵਿਚ ਕਿਹਾ ਕਿ 1949 ਵਿਚ ਸਿੱਖ,ਜੈਨ ਤੇ ਬੁੱਧ ਧਰਮ ਨੂੰ ਹਿੰਦੂ ਧਰਮ ਦਾ ਹਿਸਾ ਬਣਾਉਣ ਲਈ ਇਕ ਬਹੁਤ ਵੱਡੀ ਸ਼ਰਾਰਤ ਕੀਤੀ ਗਈ ਹੈ।ਕਮਿਸ਼ਨ ਨੇ ਧਾਰਾ -25 ਬੀ ਦੀ ਸੋਧ ਕਰਨ ਲਈ ਹਿੰਦ ਸਰਕਾਰ ਨੂੰ ਹਦਾਇਤਾਂ ਵੀ ਕੀਤੀਆਂ ਤਾਂ ਜੋ ਇਹ ਸਾਰੇ ਧਰਮ ਆਪਣੀ ਆਪਣੀ ਸੁਤੰਤਰ ਆਜ਼ਾਦ ਹਸਤੀ ਮਾਣ ਸਕਣ।ਪਰ ਅੱਠ ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਵੀ ਸਿੱਖਾਂ ਦੇ ਹੱਕ ਵਿਚ ਦਿੱਤੇ ਇਸ ਫੈਸਲੇ ਦਾ ਸਿੱਖਾਂ ਨੂੰ ਅਜੇ ਤੀਕਰ ਕੋਈ ਨਿਆਂ ਨਹੀਂ ਮਿਲਿਆ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਸੰਬੰਧੀ ਕੋਈ ਠੋਸ ਪੈਰ ਵਾਈ ਕੀਤੀ, ਭਾਵੇਂ ਕਿ ਉਹਨਾਂ ਦੀ ਮੌਜੂਦਾ ਭਾਈਵਾਲ ਜਮਾਤ ਕੇਂਦਰ ਵਿਚ ਅਕਾਲੀ ਦਲ ਦੇ ਗਠਜੋੜ ਤਹਿਤ ਸਰਕਾਰ ਪਾਵਰ ਵਿਚ ਰਹੀ ਹੈ।ਜਦੋਂ ਇਹਨਾਂ ਲੋਕਾਂ ਦੀ ਚੌਧਰ ਅਤੇ ਕੁਰਸੀ ਚਲੀ ਜਾਂਦੀ ਹੈ ਉਦੋਂ ਇਹਨਾਂ ਲੋਕਾਂ ਨੂੰ ਧਾਰਾ - 25,ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਯਾਦ ਆ ਜਾਂਦੇ ਹਨ।ਇਹ ਸਿੱਖਾਂ ਨਾਲ ਰਜ ਕੇ ਗੰਦਾ ਸਿਆਸੀ ਖਿਲਵਾੜ ਕਰ ਰਹੇ ਹਨ ਅਤੇ ਆਪਣੀਆਂ ਰੋਟੀਆਂ ਸੇਕ ਰਹੇ ਹਨ।ਇਹ ਲੋਕੀ ਸਿੱਖ਼ੀ ਦੀ ਚੜ੍ਹਦੀ ਕਲਾ ਵਾਲੀ ਸੋਚ ਤੋਂ ਪਾਸਾ ਵਟ ਕੇ ਕੋਹਾਂ ਦੂਰ ਚਲੇ ਗਏ ਹਨ।
ਜੇ ਇਸ ਧਾਰਾ 25 –ਬੀ ਦੀ ਸੋਧ ਨਾ ਹੋ ਕੀਤੀ ਗਈ ਤਾਂ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਸਦਾ ਲਈ ਹਿੰਦੂਤਵ ਦੀ ਗੁਲਾਮ ਬਣ ਕੇ ਰਹਿ ਜਾਣਗੀਆਂ।
ਅਸੀਂ ਸਿੱਖ਼ ਭਾਈਚਾਰੇ ਨੂੰ ਆਪਣੇ ਭਵਿਖ਼ ਨੂੰ ਬਚਾਓਣ ਲਈ ਚੇਤੰਨ ਹੋਣ ਅਤੇ ਦੂਸਰਿਆਂ ਨੂੰ ਚੇਤੰਨ ਕਰਨ ਦੀ ਅਪੀਲ ਕਰਦੇ ਹਾਂ।
ਸਿੱਖੀ ਦੇ ਇਤਿਹਾਸ ਨੂੰ ਬਦਲਣ ਦੇ ਕੋਝੇ ਯਤਨਾਂ ਅਤੇ ਨਿਰਦੋਸ਼ ਸਿੱਖਾਂ ਦਾ ਹਿੰਦੂ ਗੁੰਡਿਆਂ ਤੋਂ ਕਰਵਾਇਆ ਅੱਖੀਂ ਡਿੱਠਾ ਕਤਲੇਆਮ ਵੇਖਣ ਲਈ ਹੇਠ ਲਿਖੇ ਲਿੰਕ ਉਪਰ ਕਲਿੱਕ ਕਰੋ ਜੀ:-
1)Sikh Genocide:
Part 1- http://www.youtube.com/watch?v=2_GM3gmIgx8
Part 2- http://www.youtube.com/watch?v=6fthmtNpjyU
Part 3- http://www.youtube.com/watch?v=sNcmBKc56Nk

2)http://amitabhbacchan1984.blogspot.com/

3)Dr. Sukhpreet Udoke (Please watch all videos): http://www.youtube.com/user/udhoke


ਸਿੱਖ ਕੌਮ ਦੇ ਕਾਤਿਲ ਕਮਲ ਨਾਥ ਨੂੰ ਬਰਤਾਨੀਆ ਹਕੂਮਤ ਬਿਲਕੁਲ ਵੀਜ਼ਾ ਨਾ ਦੇਵੇ :- ਮਾਨ

ਫਤਿਹਗੜ੍ਹ ਸਾਹਿਬ, 05 ਮਈ :- ਸਾਨੂੰ ਭਰੋਸੇਯੋਗ ਵਸੀਲਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਹਿੰਦ ਦੇ ਕੇਂਦਰੀ ਵਜ਼ੀਰ ਕਮਲ ਨਾਥ ਆਉਣ ਵਾਲੇ ਦਿਨਾਂ ਵਿੱਚ 12 ਮਈ ਨੂੰ ਲੰਡਨ (ਬਰਤਾਨੀਆ) ਦੇ ਦੌਰੇ ਉੱਤੇ ਜਾ ਰਿਹਾ ਹੈ, ਜਿਸਨੇ 1984 ਵਿੱਚ ਸਿੱਖਾਂ ਨੂੰ ਕਤਲ ਕਰਨ ਵਾਲੀ ਟੋਲੀਆਂ ਦੀ ਅਗਵਾਈ ਵੀ ਕੀਤੀ ਸੀ ਅਤੇ ਉਨ੍ਹਾ ਨੂੰ ਹਰ ਤਰ੍ਹਾ ਦਾ ਸਾਜੋ ਸਮਾਨ ਦੇ ਕੇ ਕਤਲੇਆਮ ਕਰਨ ਲਈ ਹੱਲਾਸ਼ੇਰੀ ਦਿੱਤੀ ਸੀ। ਅਜਿਹੇ ਜ਼ਾਲਮ ਕਾਤਿਲ ਨੂੰ ਬਰਤਾਨੀਆ ਦੀ ਹਕੂਮਤ ਬਿਲਕੁਲ ਵੀਜ਼ਾ ਨਾ ਦੇਵੇ, ਜੇਕਰ ਵੀਜ਼ਾ ਦੇ ਦਿੱਤਾ ਗਿਆ ਹੈ ਤਾਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਮਲ ਨਾਥ ਦਾ ਵੀਜ਼ਾ ਤੁਰੰਤ ਰੱਦ ਕਰੇ ਕਿਉਂਕਿ ਬਰਤਾਨੀਆ ਇੱਕ ਜਮਹੂਰੀਅਤ ਪਸੰਦ ਕੌਮਾਂਤਰੀ ਪੱਧਰ ਉੱਤੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਵਾਲਾ ਮੋਢੀ ਮੁਲਕ ਹੈ। ਬਰਤਾਨੀਆ ਦੇ ਵਜ਼ੀਰ ਏ ਆਜਿ਼ਮ ਸ਼੍ਰੀ ਗਾਰਡਨ ਬਰਾਊਨ ਸਿੱਖ ਕੌਮ ਪ੍ਰਤੀ ਡੂੰਘਾ ਸਨੇਹ ਅਤੇ ਸਤਿਕਾਰ ਰੱਖਦੇ ਹਨ। ਇਸ ਵਿੱਚ ਵੀ ਕੋਈ ਸ਼ੱਕ ਬਾਕੀ ਨਹੀਂ ਕਿ ਉੱਥੋ ਦੇ ਰਹਿਣ ਵਾਲੇ ਸਿੱਖਾਂ ਨੇ ਬਰਤਾਨੀਆ ਦੇ ਸਰਵ ਪੱਖੀ ਵਿਕਾਸ ਵਿੱਚ ਡੂੰਘਾ ਯੋਗਦਾਨ ਪਾਇਆ ਹੈ ਅਤੇ ਬਰਤਾਨੀਆ ਹਕੂਮਤ ਦੇ ਸਿੱਖ ਕੌਮ ਨਾਲ ਅੱਛੇ ਡਿਪਲੋਮੈਟਿਕ ਸੰਬੰਧ ਹਨ।
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੀ ਗਾਰਡਨ ਬਰਾਊਨ ਹਕੂਮਤ ਨੂੰ ਸਿੱਖ ਕੌਮ ਦੇ ਬਿਨ੍ਹਾ ਉੱਤੇ ਜ਼ੋਰਦਾਰ ਅਪੀਲ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਬਰਤਾਨੀਆ, ਅਮਰੀਕਾ ਤੇ ਯੂਰਪੀਨ ਮੁਲਕਾਂ ਵਿੱਚ ਵਿਚਰ ਰਹੀ ਸਿੱਖ ਕੌਮ ਨੂੰ ਵੀ ਅਪੀਲ ਕੀਤੀ ਕਿ ਜੇਕਰ ਸਿੱਖ ਕੌਮ ਦਾ ਇਹ ਕਾਤਿਲ ਬਰਤਾਨੀਆ ਦੇ ਕਿਸੇ ਹਵਾਈ ਅੱਡੇ ਉੱਤੇ ਲੈਡ ਕਰਨ ਵਿੱਚ ਕਾਮਯਾਬ ਵੀ ਹੋ ਜਾਵੇ ਤਾਂ ਉਨ੍ਹਾਂ ਨੂੰ “ਕਮਲ ਨਾਥ ਮੁਰਦਾਬਾਦ ਅਤੇ ਕਮਲ ਨਾਥ ਗੋ ਬੈਕ” ਦੇ ਨਾਅਰਿਆਂ ਨਾਲ ਉਸਨੂੰ ਉੱਥੋ ਵਾਪਿਸ ਜਾਣ ਲਈ ਮਜ਼ਬੂਰ ਕਰ ਦੇਣ ਦੀ ਕੌਮੀ ਜਿ਼ੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਬਰਤਾਨੀਆ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਮਨੁੱਖਤਾ ਦੇ ਇਸ ਕਾਤਿਲ ਨੂੰ ਬਰਤਾਨੀਆ ਵਿੱਚ ਲੈਂਡ ਕਰਦੇ ਹੀ ਕੌਮਾਂਤਰੀ ਕਾਨੂੰਨਾਂ ਅਧੀਨ ਗ੍ਰਿਫਤਾਰ ਕੀਤਾ ਜਾਵੇ ਅਤੇ ਯੁਨਾਈਟਿਡ ਨੇਸ਼ਨਜ਼ ਦੀ ਸੰਸਥਾ, ਕੌਮਾਂਤਰੀ ਅਦਾਲਤ ਇੰਟਨਨੈਸ਼ਨਲ ਕ੍ਰੀਮੀਨਲ ਕੋਰਟ ਆਫ਼ ਹੇਗ ਅੱਗੇ ਪੇਸ਼ ਕੀਤਾ ਜਾਵੇ ਤਾਂ ਜੋ ਅਜਿਹੇ ਕਾਤਿਲਾਂ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ਸਜ਼ਾਵਾਂ ਦਿਵਾ ਕੇ, ਸਮੁੱਚੀ ਮਨੁੱਖਤਾ ਨੂੰ ਮਨੁੱਖਤਾ ਪੱਖੀ ਸੰਦੇਸ਼ ਦਿੱਤਾ ਜਾ ਸਕੇ। ਉਨ੍ਹਾ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਹਿੰਦੋਸਤਾਨ ਵਿੱਚ ਵਿਚਰ ਰਹੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ ਅਤੇ ਦਲਿਤਾਂ ਦੀ ਸ਼ਾਜਿਸੀ ਢੰਗਾਂ ਨਾਲ ਨਸਲਕੁਸੀ ਕਰਨ ਵਾਲੇ ਹਿੰਦੂਤਵ ਸੋਚ ਦੇ ਆਗੂ ਜਗਦੀਸ਼ ਟਾਈਟਲਰ, ਕਮਲ ਨਾਥ, ਪੀ ਚਿਦੰਬਰਮ, ਅਰੁਣ ਕੁਮਾਰ, ਐਲ ਕੇ ਅਡਵਾਨੀ, ਅਰੁਣ ਸਿੰਘ, ਮੋਦੀ, ਰਾਜ ਨਾਥ ਸਿੰਘ, ਅਸੌਕ ਸਿੰਘਲ, ਪ੍ਰਵੀਨ ਤੋਗੜੀਆ, ਮੋਹਨ ਭਗਵਤ, ਠਾਕਰੇ, ਜੇਟਲੀ ਆਦਿ ਵਰਗੇ ਫਿਰਕੂ ਆਗੂਆਂ ਨੂੰ ਯੂਰਪੀਨ ਅਤੇ ਪੱਛਮੀ ਮੁਲਕ ਆਪਣੇ ਮੁਲਕਾਂ ਵਿੱਚ ਬਿਲਕੁਲ ਵੀ ਦਾਖਿਲ ਨਾ ਹੋਣ ਦੇਣ ਤਾਂ ਕਿ ਸਮੁੱਚੀ ਦੁਨੀਆ ਦੇ ਅਮਨ ਪਸੰਦ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਣ ਵਾਲੀਆਂ ਦੁਨੀਆ ਦੀਆਂ ਤਾਕਤਾਂ ਤੇ ਲੋਕਾਂ ਨੂੰ ਇਹ ਸੰਦੇਸ਼ ਜਾਵੇ ਕਿ ਮਨੁੱਖਤਾ ਦੇ ਕਾਤਿਲਾਂ ਦਾ ਇਸ ਧਰਤੀ ਉੱਤੇ ਵਿਚਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਮੁੱਚੀ ਦੁਨੀਆ ਵਿੱਚ ਅਜਿਹੇ ਚੁੱਕੇ ਜਾਣ ਵਾਲੇ ਕਦਮ ਹੀ ਦਹਿਸ਼ਤਗਰਦੀ ਅਤੇ ਮਨੁੱਖਤਾ ਦਾ ਘਾਣ ਹੋਣ ਵਿੱਚ ਸਹਾਈ ਹੋਣਗੇ।

ਹਿੰਦੂ ਦਹਿਸ਼ਤਗਰਦ ਸੰਗਠਨਾਂ ਵਿੱਚ ਭਾਜਪਾ ਅਤੇ ਆਰ.ਐਸ.ਐਸ. ਸਭ ਤੋਂ ਵੱਡੇ ਸ਼ੱਕੀ :-ਮਾਨ

ਚੰਡੀਗੜ੍ਹ, 05 ਮਈ :- “ਇਸ ਹਿੰਦੂਤਵ ਮੁਲਕ ਵਿੱਚ ਕੁਝ ਫਿਰਕੂ ਸੋਚ ਰੱਖਣ ਵਾਲੇ ਹਿੰਦੂ ਸੰਗਠਨ ਅਜਿਹੇ ਹਨ, ਜਿਨ੍ਹਾ ਦੀਆਂ ਕਾਰਵਾਈਆਂ “ਦਹਿਸ਼ਤਗਰਦੀ” ਫੈਲਾਉਣ ਵਾਲੀਆਂ ਰਹੀਆਂ ਹਨ। ਉਨ੍ਹਾ ਵਿੱਚ ਸਭ ਤੋਂ ਵੱਡੇ ਸ਼ੱਕੀ ਸੰਗਠਨ ਭਾਜਪਾ ਅਤੇ ਆਰ ਐਸ ਐਸ ਹਨ, ਜੋ ਇੱਥੋ ਦੇ ਮਾਹੌਲ ਨੂੰ ਅਤਿ ਵਿਸਫੋਟਕ ਅਤੇ ਨਫਰਤ ਭਰਿਆ ਬਣਾਉਣ ਅਤੇ ਇੱਥੋ ਦੀ ਕਾਨੂੰਨੀ ਵਿਵਸਥਾ ਨੂੰ ਚੁਣੌਤੀ ਦੇਣ ਵਿੱਚ ਮਸ਼ਰੂਫ ਹਨ। ਇਨ੍ਹਾ ਦਹਿਸ਼ਤਗਰਦੀ ਸੰਗਠਨਾਂ ਦੀ ਗਿਣਤੀ 12 ਦੇ ਕਰੀਬ ਹੈ, ਜਿਨ੍ਹਾ ਦੇ ਨਾਮ ਅਸੀਂ ਜਾਣਕਾਰੀ ਹਿੱਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਵੈੱਬਸਾਈਟ ਉੱਤੇ ਪਾਏ ਹੋਏ ਹਨ ਜਿਵੇਂ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਸਿ਼ਵ ਸੈਨਾ, ਸੇਵਾ ਭਾਰਤੀ, ਹਿੰਦੂ ਜਾਗਰਣ ਮੰਚ, ਸਵੈਮ ਸੇਵਕ ਸੰਘ, ਸਵਦੇਸ਼ੀ ਜਾਗਰਣ ਮੰਚ, ਏਕਲ ਵਿਦਿਆਲਾ, ਵਾਣਵਸੀ ਕਲਿਆਣ ਆਸ਼ਰਮ ਅਤੇ ਏਕਲਵਿਆ ਸੈਨਾ ਆਦਿ ਹਨ।”
ਇਹ ਜਾਣਕਾਰੀ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਪਾਰਟੀ ਦੇ ਮੁੱਖ ਦਫਤਰ ਤੋਂ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ ਦੇ ਸਰਵ ਉੱਚ ਧਾਰਮਿਕ ਅਸਥਾਨ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨੂੰ ਨੁਕਸਾਨ ਪਹੁੰਚਾਉਣ ਦੀ ਦਿੱਤੀ ਗਈ ਧਮਕੀ ਪਿੱਛੇ ਇਨ੍ਹਾ ਸੰਗਠਨਾਂ ਦੇ ਦਿਮਾਗ ਹੀ ਕੰਮ ਕਰ ਰਹੇ ਸਨ। ਜਦੋਂ ਕਿ ਉਸ ਸਮੇਂ ਸ਼ੱਕ ਦੀ ਸੂਈ ਜਾਣਬੁੱਝ ਕੇ ਮੁਸਲਿਮ ਸੰਗਠਨਾਂ ਵੱਲ ਉਠਾਈ ਗਈ ਸੀ। ਬੀਤੇ ਸਮੇਂ ਦੌਰਾਨ ਲੁਧਿਆਣੇ ਦੇ ਸਿ਼ੰਗਾਰ ਸਿਨੇਮਾ ਵਿੱਚ ਵੀ ਇੱਕ ਬੰਬ ਵਿਸਫੋਟ ਕਰਕੇ ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ ਸੀ। ਉਸ ਸਮੇਂ ਪੰਜਾਬ ਪੁਲਿਸ ਨੇ ਕਿਹਾ ਸੀ ਕਿ ਇਹ ਕਾਰਵਾਈ ਆਈ.ਐਸ.ਆਈ ਦੇ ਟ੍ਰੇਨਡ ਕੀਤੇ ਗਏ ਸਿੱਖਾਂ ਦੀ ਹੈ। ਜਦੋਂ ਕਿ ਅਸੀਂ ਕਿਹਾ ਸੀ ਕਿ ਸਿੱਖ ਕਤਈ ਵੀ ਅਜਿਹੀ ਅਣਮਨੁੱਖੀ ਕਾਰਵਾਈ ਨਹੀਂ ਕਰ ਸਕਦੇ। ਇਹ ਕਾਰਵਾਈ ਉਪਰੋਕਤ ਹਿੰਦੂ ਸੰਗਠਨਾਂ ਦੀ ਹੀ ਹੋ ਸਕਦੀ ਹੈ। ਹੁਣ ਜਦੋਂ ਰਾਜਸਥਾਨ ਦੇ ਵਿੱਚ ਇੱਕ ਮਸਜਿਦ ਵਿਖੇ ਹੋਏ ਵਿਸਫੋਟ ਦੇ ਦੋਸ਼ੀ ਹਿੰਦੂ ਦਹਿਸ਼ਤਗਰਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਲੇਗਾਓ ਵਿੱਚ ਹੋਏ ਵਿਸਫੋਟਾਂ ਲਈ ਕਰਨਲ ਪੁਰੋਹਿਤ, ਸਾਧਵੀ ਪ੍ਰਗਿਆ ਸਿੰਘ ਠਾਕੁਰ ਅਤੇ ਸਵਾਮੀ ਦਇਆਨੰਦ ਪਾਂਡੇ ਅਤੇ ਚਿੱਠੀਸਿੰਘਪੁਰਾ (ਜੰਮੂ ਕਸ਼ਮੀਰ) ਵਿੱਚ ਹੋਏ 43 ਸਿੱਖਾਂ ਦੇ ਕਤਲ ਦੇ ਦੋਸ਼ੀ ਸ਼੍ਰੀ ਅਡਵਾਨੀ ਵਰਗੇ ਕਾਤਿਲਾਂ ਨੂੰ ਗ੍ਰਿਫਤਾਰ ਕਰਕੇ ਸੀ.ਬੀ.ਆਈ. ਜਾਂ ਆਈ.ਬੀ. ਰਾਹੀਂ ਨਿਰਪੱਖ ਜਾਂਚ ਕਰਾਈ ਜਾਵੇ ਤਾਂ ਇਨ੍ਹਾ ਸਮੁੱਚੀਆਂ ਅਣਮਨੁੱਖੀ ਕਾਰਵਾਈਆਂ ਦੇ ਦੋਸ਼ੀ ਸਪੱਸ਼ਟ ਰੂਪ ਵਿੱਚ ਇਹ ਹਿੰਦੂ ਦਹਿਸ਼ਤਗਰਦ ਸਾਹਮਣੇ ਆ ਜਾਣਗੇ। ਸ: ਮਾਨ ਨੇ ਕਿਹਾ ਕਿ ਜੋ ਹਰਿਆਣੇ ਵਿੱਚ ਸਮਝੌਤਾ ਐਕਸਪ੍ਰੈਸ ਵਿੱਚ ਵਿਸਫੋਟ ਹੋਏ ਸਨ, ਸਿੱਖ ਕੌਮ ਦੀ ਸਖਸੀਅਤ ਭਾਈ ਗੁਰਦੇਵ ਸਿੰਘ ਕਾਉਂਕੇ ਅਤੇ ਜਗਦੇਵ ਸਿੰਘ ਖੁਡੀਆ ਦੇ ਕਤਲ ਹੋੇਏ ਸਨ, ਇਨ੍ਹਾ ਦੀ ਵੀ ਜੇਕਰ ਅੱਜ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇ, ਤਾਂ ਸਾਡਾ ਦਾਅਵਾ ਹੈ ਕਿ ਉਪਰੋਕਤ ਹਿੰਦੂ ਸੰਗਠਨ ਹੀ ਸਾਹਮਣੇ ਆਉਣਗੇ। ਉਨ੍ਹਾ ਹਿੰਦ ਦੀ ਆਰਮੀ, ਨੇਵੀ ਅਤੇ ਹਵਾਈ ਫੌਜ ਵਿੱਚ ਹੋਣ ਵਾਲੇ ਵੱਡੇ ਵੱਡੇ ਕਰੋੜਾਂ-ਅਰਬਾਂ ਰੁਪਏ ਦੇ ਘਪਲਿਆਂ ਅਤੇ ਸਾਬਕਾ ਆਰਮੀ ਚੀਫ਼ ਜਨਰਲ ਦੀਪਕ ਕਪੂਰ ਵੱਲੋ ਕੀਤੇ ਗਏ ਗਬਨਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਸ ਜਨਰਲ ਕਪੂਰ ਦਾ ਸੰਬੰਧ ਬੀਜੇਪੀ ਅਤੇ ਆਰ ਐਸ ਐਸ ਨਾਲ ਰਿਹਾ ਹੈ ਅਤੇ ਇਸਦੀ ਵੀ ਛਾਣਬੀਣ ਹੋਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਨਾਜ਼ੀਆ ਅਤੇ ਹਿਟਲਰਾਂ ਨਾਲ ਕਤਈ ਵੀ ਕੋਈ ਹਮਦਰਦੀ ਨਹੀਂ ਹੈ, ਮੁਲਕ ਦੀ ਹਕੂਮਤ, ਫੌਜ ਅਤੇ ਹੋਰ ਅਮਲੇ-ਫੈਲੇ ਵਿੱਚ ਬੈਠੀਆਂ ਕਾਲੀਆਂ ਭੇਡਾਂ ਦੇ ਕਾਲੇ ਕਾਰਨਾਮਿਆਂ ਦਾ ਅਤੇ ਨਾਜ਼ੀਆਂ ਅਤੇ ਹਿਟਲਰਾਂ ਦਾ ਅੰਤ ਹੋਣਾ ਹੀ ਚਾਹੀਦਾ ਹੈ। ਇਸ ਲਈ ਸਾਡੀ ਮੰਗ ਹੈ ਕਿ ਉਪਰੋਕਤ ਸਮੁੱਚੀਆਂ ਅਣਮਨੁੱਖੀ ਘਟਨਾਵਾਂ ਅਤੇ ਮੁਲਕ ਨਾਲ ਕਰੋੜਾਂ-ਅਰਬਾਂ ਰੁਪਏ ਦੇ ਕੀਤੇ ਗਏ ਗਬਨਾਂ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਵੀ ਮਿਲਣੀਆਂ ਚਾਹੀਦੀਆਂ ਹਨ ਅਤੇ ਉਨ੍ਹਾ ਵੱਲੋ ਕੀਤੇ ਕਾਰਨਾਮਿਆਂ ਦੇ ਵੇਰਵੇ ਤੋਂ ਮੁਲਕ ਨਿਵਾਸੀਆਂ ਨੂੰ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਇਨਸਾਫ, ਸੱਚ-ਹੱਕ ਦੀ ਆਵਾਜ਼ ਇਹ ਮੰਗ ਕਰਦੀ ਹੈ ਕਿ ਹੁਕਮਰਾਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਦੇ ਆਪਣੇ ਸਮਾਜਿਕ ਫਰਜ਼ਾਂ ਨੂੰ ਪੂਰਨ ਕਰਨ ਤਾਂ ਕਿ ਇਸ ਮੁਲਕ ਵਿੱਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੇ ਮਨ ਅਤੇ ਆਤਮਾ ਵਿੱਚ ਉਤਪੰਨ ਹੋ ਚੁੱਕੇ ਡਰ, ਸਹਿਮ ਅਤੇ ਦਹਿਸ਼ਤਗਰਦੀ ਵਰਗੀ ਭਾਵਨਾ ਦਾ ਅੰਤ ਹੋ ਸਕੇ।

ਲੋਕਾ ਦੀ ਸਿਹਤ ਨਾਲ ਖਿਲਵਾੜ
ਨਗਰ ਕੌਸਲ ਵਲੋ ਸਪਲਾਈ ਕੀਤਾ ਜਾ ਰਿਹੈ ਪ੍ਰਦੂਸਿਤ ਪਾਣੀ

ਮਾਛੀਵਾੜਾ 5 ਮਈ-ਸੁਸ਼ੀਲ ਸ਼ਰਮਾ-ਨਗਰ ਕੌਸਲ ਮਾਛੀਵਾੜਾ ਵਲੋ ਸਹਿਰ ਵਾਸੀਆ ਨੂੰ ਸਪਲਾਈ ਕੀਤਾ ਜਾ ਰਿਹਾ ਪੀਣ ਵਾਲਾ ਪਾਣੀ ਲੋਕਾ ਦੀ ਸਿਹਤ ਨਾਲ ਖਿਲਵਾੜ ਦਾ ਕਾਰਨ ਬਣਦਾ ਜਾ ਰਿਹਾ ਹੈ।ਰਾਹੋ ਰੋਡ ਤੇ ਦੁਕਾਨ ਕਰਦੇ ਸ ਮਨਮੋਹਣ ਸਿੰਘ ਗੁਲਿਆਣੀ ਨੇ ਪੱਤਰਕਾਰਾ ਨੂੰ ਘਰੋ ਟੂਟੀਆ ਚੋ ਬੋਤਲਾ ਵਿੱਚ ਭਰ ਕੇ ਲਿਆਦਾ ਪਾਣੀ ਦਿਖਾਉਦਿਆ ਦੱਸਿਆ ਕਿ ਪਿਛਲੇ ਕਈ ਦਿਨਾ ਤੋ ਕੌਸਲ ਵਲੋ ਰੋਜਾਨਾ ਛੱਡਿਆ ਜਾ ਰਿਹਾ ਪਾਣੀ ਸਾਫ ਨਹੀ ਹੈ।ਇਸ ਪਾਣੀ ਨੂੰ ਦੇਖਣ ਤੇ ਛੋਟੇ-ਛੋਟੇ ਕੀੜੇ ਸਾਫ ਦਿਖਾਈ ਦੇ ਰਹੇ ਹਨ ਤੇ ਜਦੋ ਧੁੱਪ ਵਿੱਚ ਚੰਗੀ ਤਰਾ ਪਾਣੀ ਨੂੰ ਦੇਖਿਆ ਗਿਆ ਤਾ ਹਾਜਾਰਾ ਦੀ ਤਾਦਾਦ ਵਿੱਚ ਨਿੱਕੇ-ਨਿੱਕੇ ਜੀਵਾਣੂ ਪਾਣੀ ਚ ਤੈਰ ਰਹੇ ਸਨ।ਦੁਕਾਨਦਾਰ ਨੇ ਦੱਸਿਆ ਕਿ ਉਹਨਾ ਦਾ ਘਰ ਮੀਆ ਮੁਹੱਲੇ ਵਿੱਚ ਹੈ ਅਸੀ ਪਹਿਲਾ ਸਟੀਲ ਦੇ ਗਾਲਾਸਾ ਵਿੱਚ ਪਾਣੀ ਪੀਣ ਕਾਰਨ ਕਦੇ ਧਿਆਨ ਨਹੀ ਸੀ ਦਿੱਤਾ ਪਰ ਜਦੋ ਦੋ ਕੁ ਦਿਨ ਪਹਿਲਾ ਕੱਚ ਦੇ ਗਾਲਾਸ ਵਿੱਚ ਪਾਣੀ ਭਰਿਆ ਤਾ ਉਦੋ ਗੰਧਲੇ ਪਾਣੀ ਵਲ ਖਿਆਲ ਗਿਆ ਤੇ ਵਿੱਚ ਨਿੱਕੇ-ਨਿੱਕੇ ਕੀੜਿਆ ਨੂੰ ਦੇਖਿਆ ਫੇਰ ਅਸੀ ਨਾਲ ਦੇ ਗੁਆਢੀ ਕਿਸਨ ਲਾਲ ਭਾਟੀਆ ਦੇ ਘਰ ਪਤਾ ਕੀਤਾ ਤਾ ਉਹਨਾ ਦੇ ਪੋਤਰੇ ਅਨੁਚਿਤ ਕੁਮਾਰ ਪੁੱਤਰ ਰਜਿੰਦਰ ਕੁਮਾਰ ਭਾਟੀਆ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਕਿ ਪਾਣੀ ਸਾਫ ਨਹੀ ਹੈ।ਇਸ ਗੱਲ ਦਾ ਪਤਾ ਲੱਗਣ ਤੇ ਹੋਰ ਵੀ ਕਈ ਘਰਾ ਨੇ ਪਾਣੀ ਪ੍ਰਦੁਸਿਤ ਹੋਣ ਦੀ ਗੱਲ ਕਹੀ।ਉਹਨਾ ਕਿਹਾ ਕਿ ਅਸੀ ਕੰਮ ਤੋ ਵਿਹਲੇ ਨਾ ਹੋਣ ਕਾਰਨ ਨਗਰ ਕੌਸਲ ਤਾ ਨਹੀ ਜਾ ਸਕੇ ਪਰ ਪਾਣੀ ਵਿੱਚ ਕੀੜੇ ਹੋਣ ਦੀ ਗੱਲ ਜਰੂਰ ਦਫਤਰ ਤੱਕ ਪਹੁੰਚਾਈ ਹੈ।ਅਨਚਿਤ ਭਾਟੀਆ ਨੇ ਦੱਸਿਆ ਕਿ ਅਸੀ ਪਾਣੀ ਨੂੰ ਪੁਣਨੀ ਨਾਲ ਪੁਣ ਕੇ ਵੀ ਦੇਖਿਆ ਪਰ ਬਹੁਤ ਹੀ ਬਾਰੀਕ ਕਟਾਣੂ ਪੁਣੇ ਨਹੀ ਜਾ ਸਕੇ।ਅਜਿਹੇ ਗਰਮ ਖੁਸਕ ਮੌਸਮ ਵਿੱਚ ਹੀ ਜੇਕਰ ਪਾਣੀ ਦਾ ਅਜਿਹਾ ਹਾਲ ਹੈ ਤਾ ਅੱਗੇ ਬਰਸਾਤਾ ਵੇਲੇ ਕੱਚੇ ਮੌਸਮ ਵਿੱਚ ਕੀ ਹੋਵੇਗਾ।ਉਹਨਾ ਨਗਰ ਕੌਸਲ ਤੋ ਮੰਗ ਕੀਤੀ ਕਿ ਮੀਆ ਮੁਹੱਲੇ ਵਿੱਚ ਸਪਲਾਈ ਹੋ ਰਹੇ ਪਾਣੀ ਦੀ ਜਾਂਚ ਕਰਾਵੇ ਤਾ ਕਿ ਕਿਸੇ ਵੱਡੀ ਬੀਮਾਰੀ ਤੋ ਬਚਿਆ ਜਾ ਸਕੇ।ਇਸ ਮੌਕੇ ਮਨਮੋਹਣ ਸਿੰਘ ਗੁਲਿਆਣੀ-ਅਨੁਚਿਤ ਭਾਟੀਆ-ਜਗਤਾਰ ਸਿੰਘ-ਦਰਸਨ ਕੁਮਾਰ ਤੇ ਕਿਸਨ ਤਨੇਜਾ ਵੀ ਮੌਜੂਦ ਸਨ।

ਸਿਆਟਲ ਦੀਆਂ ਸੜਕਾਂ ’ਤੇ ਨੀਲੇ ਕੇਸਰੀ ਰੰਗਾਂ ਦੀ ਬਹਾਰ

-ਅਵਤਾਰ ਸਿੰਘ ਆਦਮਪੁਰੀ ਸਮੁੱਚੀ ਮਨੁੱਖਤਾ ਦੇ ਰਹਿਬਰ, ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਦਸ ਜਾਮਿਆਂ ਵਿੱਚ ਵਿਚਰਦਿਆਂ ਦਸਵੇਂ ਜਾਮੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਆਰੇ, ਰੱਬੀ ਗੁਣਾਂ ਦੇ ਸ਼ਾਹਕਾਰ ਖਾਲਸੇ ਦੀ ਸਿਰਜਣਾ ਕੀਤੀ, ਜੋ ਅੱਜ ਦੁਨੀਆਂ ਦੇ ਕੋਨੇ-ਕੋਨੇ ’ਚ ਫੈਲ ਕੇ ਆਪਣੀ ਮਹਿਕ ਬਿਖੇਰ ਰਿਹਾ ਹੈ। ਗ੍ਰੇਟਰ ਸਿਆਟਲ ’ਚ ਵਿਸਾਖੀ 2010 ਦੇ ਤਿਓਹਾਰ ਮੌਕੇ ਤਕਰੀਬਨ ਦਸ ਹਜ਼ਾਰ ਗੁਰਸਿੱਖ ਸਾਧ ਸੰਗਤ ਨੇ ਬੜੇ ਹੀ ਚਾਓ ਅਤੇ ਉਮਾਓ ਨਾਲ ਖਾਲਸਾ ਪੰਥ ਦਾ ਸਿਰਜਣਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ। ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਰੈਂਟਨ ਅਤੇ ਕੈਂਟ ’ਚ ਕੇਸਰੀ ਤੇ ਨੀਲੇ ਫੁੱਲਾਂ ਦੀ ਬਹਾਰ ਆਈ ਹੋਈ ਹੋਵੇ। ਬੜੀ ਖੁਸ਼ੀ ਦੀ ਗੱਲ ਹੈ ਕਿ ਸਮੁੱਚੀ ਵਾਸ਼ਿੰਗਟਨ ਸਟੇਟ ਅਤੇ ਧਾਰਮਿਕ ਅਦਾਰਿਆਂ ਨੇ ਇਸ ਨਗਰ ਕੀਰਤਨ ਵਿੱਚ ਹਿੱਸਾ ਪਾਇਆ। ਬੀ. ਸੀ. ਕੈਨੇਡਾ ਤੋਂ ਗੁਰੂ ਨਾਨਕ ਸਿੱਖ ਟੈਂਪਲ, ਗੁਰਦੁਆਰਾ ਸਾਹਿਬ ਸੁੱਖ ਸਾਗਰ, ਜਗਤਾਰ ਸਿੰਘ ਸੰਧੂ, ਐਬਟਸਫੋਰਡ, ਵੈਨਕੂਵਰ ਅਤੇ ਹੋਰ ਸ਼ਹਿਰਾਂ ’ਚੋਂ ਵੀ ਸੰਗਤ ਪਹੁੰਚੀ। ਸੇਲਮ ਤੋਂ ਭਾਈ ਬਹਾਦਰ ਸਿੰਘ ਗੁਰੂਘਰ ਦੇ ਸੇਵਾਦਾਰ, ਇਸੇ ਤਰ੍ਹਾਂ ਔਰੀਗਨ ਸਟੇਟ ਤੋਂ ਕਾਫੀ ਸਾਧ ਸੰਗਤ ਹੁੰਮ-ਹੁਮਾ ਕੇ ਪਹੁੰਚੀ। ਸਾਧ ਸੰਗਤ ਨੇ ਗੁਰਬਾਣੀ ਦੇ ਸੰਪੂਰਨ ਅਖੰਡਪਾਠ ਸਾਹਿਬ ਸਰਵਣ ਕੀਤੇ। ਬੜੇ ਹੀ ਪਿਆਰ, ਸ਼ਰਧਾ ਅਤੇ ਚਾਓ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਸਤਿਨਾਮ ਵਾਹਿਗੁਰੂ ਦੀ ਧੁੰਨੀ ਗਾਉਂਦਿਆਂ ਜੈਕਾਰੇ ਲਾਉਂਦਿਆਂ ਨਿਭਾਈ। ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲਿਆਂ ਪਾਸੋਂ ਗੁਰਬਾਣੀ ਅਤੇ ਇਤਿਹਾਸ ਦੀ ਡੂੰਘੀ ਜਾਣਕਾਰੀ ਕਥਾ ਰਾਹੀਂ ਸਰਵਣ ਕੀਤੀ। ਭਾਈ ਪਿੰਦਰਪਾਲ ਸਿੰਘ ਜੀ ਪੰਥ ਦੇ ਹਰਮਨ ਪਿਆਰੇ ਗੁਰਮੁਖ ਕਥਾਵਾਚਕ ਹਨ। ਗਿਆਨੀ ਸੁਖਦੇਵ ਸਿੰਘ ਜੀ ਦੇਹਰਾਦੂਨ ਵਾਲਿਆਂ ਪਾਸੋਂ ਕਥਾ ਅਤੇ ਧਾਰਮਿਕ ਸੇਵਾਵਾਂ, ਭਾਈ ਜਰਨੈਲ ਸਿੰਘ ਜੀ ਲੁਧਿਆਣੇ ਵਾਲੇ, ਭਾਈ ਕੁਲਵਿੰਦਰ ਸਿੰਘ ਜੀ ਦੇ ਜਥਿਆਂ ਪਾਸੋਂ ਰਸਭਿੰਨਾ ਕੀਰਤਨ ਸਰਵਣ ਕੀਤਾ। ਭਾਈ ਗੁਰਨਾਮ ਸਿੰਘ ਭੰਡਾਲ ਦੇ ਢਾਡੀ ਜਥੇ ਪਾਸੋਂ ਜੋਸ਼ੀਲੀਆਂ ਵਾਰਾਂ, ਕਵੀਸ਼ਰੀ ਜਥੇ ਭਾਈ ਅਵਤਾਰ ਸਿੰਘ, ਭਾਈ ਸਰਬਜੀਤ ਸਿੰਘ ਕੈਨੇਡਾ ਵਾਲੇ, ਭਾਈ ਸਰਵਣ ਸਿੰਘ ਕੈਲੇਫੋਰਨੀਆ ਤੋਂ ਨਾੜਾਂ ’ਚ ਜੰਮੇ ਠੰਡੇ ਖੂਨ ਨੂੰ ਗਰਮ ਕਰਨ ਵਾਲੀ ਕਵੀਸ਼ਰੀ ਸਰਵਣ ਕੀਤੀ। ਸ਼ੁੱਕਰਵਾਰ ਸ਼ਾਮ ਭਾਰੀ ਕਵੀ ਦਰਬਾਰ ਸਜਿਆ, ਜਿਸ ਵਿੱਚ ਲੋਕਲ ਲਿਖਾਰੀਆਂ ਨੇ ਆਪਣੀਆਂ ਰਚਨਾਵਾਂ ਨਾਲ ਕਲਗੀਧਰ ਪਿਤਾ ਜੀ ਦਾ ਧੰਨਵਾਦ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈ। ਗੁਰਦੁਆਰਾ ਸਿੰਘ ਸਭਾ ਰੈਂਟਨ (ਸਿਆਟਲ) ਜੋ ਸਮੁੱਚੀ ਸਟੇਟ ਦਾ ਕੇਂਦਰ ਬਣਿਆ ਹੋਇਆ ਹੈ, ਵਿਖੇ ਤਰ੍ਹਾਂ ਤਰ੍ਹਾਂ ਦੀ ਸਜਾਵਟ ਝਿਲਮਿਲ, ਖਿੱਚ, ਰੌਚਿਕਤਾ, ਅਨੰਦ ਦਾ ਮਾਹੌਲ, ਠੰਡੇ ਮੌਸਮ ਵਿੱਚ ਜੈਕਰਿਆਂ ਦੀ ਗੂੰਜ ਆਨੰਦਪੁਰ ਸਾਹਿਬ ਦੀ ਯਾਦ ਦਿਲਵਾ ਰਹੀ ਸੀ। ਰੈਂਟਨ ਦੇ ਇਸ ਪਹਾੜੀ ਇਲਾਕੇ ਵਿੱਚ ਹਰ ਕੋਈ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਗੋਦ ਵਿੱਚ ਖੇਡਦਾ ਨਜ਼ਰ ਆ ਰਿਹਾ ਸੀ। ਇਸ ਵਾਰ ਮੈਨੂੰ ਬਹੁਤਿਆਂ ਨੇ ਕਿਹਾ ਕਿ ਪ੍ਰਬੰਧ ਬਹੁਤ ਵਧੀਆ ਹੈ, ਜਿਸਦਾ ਸਿਹਰਾ ਗੁਰਦੁਆਰਾ ਪ੍ਰਬੰਧਕ ਕਮੇਟੀ ੱਤੇ ਨਗਰ ਕੀਰਤਨ ਸਬ ਕਮੇਟੀ ਦੇ ਮੈਂਬਰ ਸ. ਹਰਬੰਤ ਸਿੰਘ ਸੋਹਲ, ਭਾਈ ਸਤਨਾਮ ਸਿੰਘ, ਸ. ਗੁਰਸੇਵਕ ਸਿੰਘ ਢਿੱਲੋਂ, ਬੀਬੀ ਡਿੰਪਲ ਕੌਰ, ਭਾਈ ਜਗਦੀਪ ਸਿੰਘ ਦੁਸਾਂਝ, ਭਾਈ ਮਨਮੋਹਣ ਸਿੰਘ ਸੋਢੀ, ਭਾਈ ਸ਼ਰਨਜੀਤ ਸਿੰਘ ਸਗਲਾਨੀ ਅਤੇ 70 ਦੇ ਕਰੀਬ ਹੋਰ ਨੌਜਵਾਨ ਵ¦ਟੀਅਰਾਂ ਦੇ ਸਿਰ ਹੈ। ਗੁਰੂ ਦੀ ਕ੍ਰਿਪਾ, ਸਾਧ ਸੰਗਤ ਦੇ ਸਹਿਯੋਗ ਅਤੇ ਇਨ੍ਹਾਂ ਵ¦ਟੀਅਰਾਂ ਦੀਆਂ ਸੇਵਾਵਾਂ ਸਦਕਾ ਇਹ ਨਗਰ ਕੀਰਤਨ ਸਫਲ ਹੋਇਆ ਹੈ। ਪਿਛਲੇ ਸਾਲਾਂ ਨਾਲੋਂ ਇਸ ਵਾਰ ਵੱਧ ਰੌਣਕ ਅਤੇ ਵਧੀਆ ਪ੍ਰਬੰਧ ਸੀ। ਨਗਰ ਕੀਰਤਨ, ਜੋ ਗੁਰਦੁਆਰਾ ਸਿੰਘ ਸਭਾ ਰੈਂਟਨ ਤੋਂ ਚੱਲਦਿਆਂ, ਟਾਲਬਟ ਰੋਡ ਤੇ ਹੁੰਦਾ ਹੋਇਆ, ਪਿਛਲੇ ਸਾਲ ਨਾਲੋਂ ¦ਬੇ ਰੂਟ ਨੂੰ ਤੈਅ ਕਰਦਾ ਹੋਇਆ ਸਪਰਿੰਗ ਬਰੁਕ ਸਕੂਲ ਦੀ ਗਰਾਊਂਡ ਵਿੱਚ ਸਾਢੇ ਤਿੰਨ ਘੰਟੇ ਰੁਕਿਆ। ਜਿੱਥੇ ਸਾਧ ਸੰਗਤ ਵਲੋਂ ਬਹੁਤ ਥਾਵਾਂ ਤੇ ਖਾਣਪੀਣ ਦੇ ਸਟਾਲ ਲੱਗੇ ਹੋਏ ਸਨ। ¦ਗਰ ਅਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਵਰਤਾਈਆਂ ਜਾ ਰਹੀਆਂ ਸਨ। ਉਪਰੋਂ ਹੈਲੀਕਾਪਟਰ ਰਾਹੀਂ ਮਨਮੋਹਣ ਸਿੰਘ ਜੀ ਦੇ ਉੱਦਮ ਸਦਕਾ ਫੁੱਲਾਂ ਦੀ ਵਰਖਾ ਹੋ ਰਹੀ ਸੀ। ਪੰਜਾਂ ਪਿਆਰਿਆਂ ਦੀ ਅਗਵਾਈ ’ਚ ਗੁਰੂ ਗ੍ਰੰਥ ਸਾਹਿਬ ਜੀ ਸਭ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ। ਕਲਗੀਧਰ ਗੱਤਕਾ ਦਲ ਦੀ ਟੀਮ ਗੱਤਕੇ ਦੇ ਜੌਹਰ ਦਿਖਾ ਰਹੀ ਸੀ। ਖਾਲਸਾ ਗੁਰਮਤਿ ਸਕੂਲ ਦੇ ਬੱਚੇ ਬੜੇ ਉਤਸ਼ਾਹ ਨਾਲ ਹਰ ਜਗ੍ਹਾ ਭਾਗ ਲੈ ਰਹੇ ਸਨ। ਬਹੁਤ ਸਾਰੇ ਨੌਜਵਾਨ ਬੱਚੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਵਰਗੀ ਲੜ ਛੱਡ ਕੇ ਦਸਤਾਰ ਪਹਿਨ ਕੇ ਵਿਚਰ ਰਹੇ ਸਨ, ਜੋ ਸਿੱਖਾਂ ਨੂੰ ਸੁਨੇਹਾ ਦੇ ਰਹੇ ਸਨ ਕਿ ਸਿੱਖਾਂ ਨੂੰ ਆਜ਼ਾਦੀ ਦੀ ਲੋ²ੜ ਹੈ। ਸਕੂਲ ਗਰਾਊਂਡ ਵਿੱਚ ਲੱਗੀ ਮੇਨ ਸਟੇਜ ਤੋਂ ਜਿੱਥੇ ਭਾਈ ਗੁਰਨਾਮ ਸਿੰਘ ਭੰਡਾਲ ਦੇ ਢਾਡੀ ਜਥੇ, ਭਾਈ ਸਰਵਣ ਸਿੰਘ ਕੈਲੇਫੋਰਨੀਆ ਤੋਂ ਕਵੀਸ਼ਰੀ ਜਥਾ, ਭਾਈ ਸਰਬਜੀਤ ਸਿੰਘ, ਭਾਈ ਇੰਦਰਜੀਤ ਸਿੰਘ ਮੈਰਿਜਵੈਲ, ਸ. ਸੁਰਜੀਤ ਸਿੰਘ ਬੈਂਸ, ਗਿਆਨ ਅੰਜਨ ਅਕੈਡਮੀ, ਅਕਾਲ ਅਕੈਡਮੀ ਬੜੂ ਸਾਹਿਬ, ਅਵਤਾਰ ਸਿੰਘ ਆਦਮਪੁਰੀ, ਹੁਰਾਂ ਕਵਿਤਾਵਾਂ, ਕਵੀਸ਼ਰੀ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਥੇ ਇਸ ਸਟੇਜ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਅਮਰਜੀਤ ਸਿੰਘ ਨੇ ਪੰਜਾਬੀ ਅਤੇ ਇੰਗਲਿਸ਼ ਵਿੱਚ ਧੜੱਲੇਦਾਰ ਸਪੀਚ ਕੀਤੀ, ਉਨ੍ਹਾਂ ਖਾਲਿਸਤਾਨ ਜ਼ਿੰਦਾਬਾਦ ਦੇ ਪੰਜ ਨਾਹਰੇ ਲਗਾ ਕੇ ਸੰਗਤਾਂ ਦੇ ਦਿਲਾਂ ਦੀ ਧੜਕਣ ਤੇਜ ਕਰ ਦਿੱਤੀ।
ਸਿੱਖੀ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਸੇਵਾ ਕਰ ਰਹੀਆਂ ਜਥੇਬੰਦੀਆਂ - ਯੂਨਾਈਟਿਡ ਸਿੱਖਜ਼, ਸਿੱਖ ਕੋਲੀਸ਼ਨ, ਗੁਰੂ ਆਸਰਾ ਫਾਊਂਡੇਸ਼ਨ ਕੈਨੇਡਾ ਦੇ ਨੁਮਾਇੰਦਿਆਂ ਨੇ ਭਾਗ ਲਿਆ। ਭਾਈ ਕੁਲਦੀਪ ਸਿੰਘ ਅਤੇ ਭਾਈ ਜਸਜੀਤ ਸਿੰਘ ਹੁਰਾਂ ਆਪਣੀਆਂ ਸੇਵਾਵਾਂ ਅਤੇ ਇਨ੍ਹਾਂ ਮੁਲਕਾਂ ਵਿੱਚ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਿੱਖ ਕੌਮ ਨੂੰ ਮਾਣ ਮਹਿਸੂਸ ਕਰਵਾਇਆ। ਅਗਲੇ ਸਾਲ ਦੀ ਚੁਣੀ ਗਈ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਗਰੇਵਾਲ ਦੇ ਸਹਿਯੋਗ ਨਾਲ ਪਹੁੰਚੇ ਕੈਨੇਡਾ ਬੀ. ਸੀ. ਦੇ ਐਮ. ਐਲ. ਏ. ਸ. ਜਗਰੂਪ ਸਿੰਘ ਬਰਾੜ ਨੇ ਬਹੁਤ ਹੀ ਠਰੰਮੇ ਨਾਲ ਪ੍ਰਭਾਵਸ਼ਾਲੀ ਲਹਿਜ਼ੇ ਵਿੱਚ ਬੋਲਦਿਆਂ, ਬਾਹਰਲੇ ਮੁਲਕਾਂ ਵਿੱਚ ਪੰਜਾਬੀਆਂ ਦਾ ਪੈ ਰਿਹਾ ਯੋਗਦਾਨ, ਸਾਡੀਆਂ ਪ੍ਰਾਪਤੀਆਂ ਅਤੇ ਪੰਜਾਬੀ ਭੂਮਿਕਾ ਨੂੰ ਬਹੁਤ ਸੋਹਣਾ ਬਿਆਨਿਆ। ਇਸੇ ਤਰ੍ਹਾਂ ਵਿਦਵਾਨ ਚਿੰਤਕ ਡਾ. ਸਵਰਾਜ ਸਿੰਘ, ਕੈਨੇਡਾ ਤੋਂ ਭਾਈ ਅਵਤਾਰ ਸਿੰਘ, ਕੈਨੇਡਾ ਤੋਂ ਭਾਈ ਮਨਜੀਤ ਸਿੰਘ ਧਾਮੀ ਨੇ ਚੰਗੇ ਵਿਚਾਰ ਰੱਖਦਿਆਂ ਸਾਧ ਸੰਗਤ ਨੂੰ ਪ੍ਰਭਾਵਿਤ ਕੀਤਾ। ਸਟੇਜ ਦੀ ਸੇਵਾ ਗੁਰੂਘਰ ਦੇ ਜਨਰਲ ਸਕੱਤਰ ਭਾਈ ਲਖਬੀਰ ਸਿੰਘ ਮਿਨਹਾਸ ਨੇ ਬਾਖੂਬੀ ਨਿਭਾਈ। ਸਟੇਟ ਗਵਰਨਰ ਗਰੈਗਗੁਆਇਰ ਦੀ ਜਗ੍ਹਾ ਜੂਲੀਅਨ ਲੋਹ, ਰੈਂਟਨ ਦੇ ਮੇਅਰ ਡੈਨਸ ਲਾਅ, ਕੈਂਟ ਦੀ ਮੇਅਰ ਦੀ ਜਗ੍ਹਾ ਡਾ. ਰੈਨੀਜ਼ਰ ਅਤੇ ਰੈਂਟਨ ਤੇ ਕੈਂਟ ਦੇ ਹੋਰ ਕੌਂਸਲ ਮੈਂਬਰ ਵੀ ਸਟੇਜ ਤੇ ਪਹੁੰਚੇ। ਉਨ੍ਹਾਂ ਸਿੱਖ ਕੌਮ ਨੂੰ ਖਾਲਸੇ ਦੇ ਸਿਰਜਣਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ। ਇੰਗਲਿਸ਼ ਬੋਲਣ ਦਾ ਸਟੇਜ ਸਮਰਥਨ ਭਾਈ ਜਸਮੀਤ ਸਿੰਘ ਕੋਛਰ ਨੇ ਕੀਤਾ। ਜਸਮੀਤ ਸਿੰਘ ਇੱਕ ਪੜ੍ਹਿਆ ਲਿਖਿਆ, ਸਮਾਜ ਸੇਵਕ, ਗੁਰੂਘਰ ਦਾ ਪ੍ਰੇਮੀ, ਅਗਾਂਹਵਧੂ ਗੁਰਸਿੱਖ ਹੈ। ਕਮਿਊਨਿਟੀ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਗੁਰਸਿੱਖ ਨੌਜਵਾਨਾਂ ਨੂੰ ਕਮਿਊਨਿਟੀ ਕਾਰਜਾਂ ਅਤੇ ਪੁਲੀਟੀਕਲ ਅਦਾਰਿਆਂ ’ਚ ਅੱਗੇ ਲਿਆ ਕੇ ਉਹਦੀਆਂ ਸੇਵਾਵਾਂ ਲਈਆਂ ਜਾਣ। ਦੂਜੀਆਂ ਕਮਿਊਨਿਟੀਆਂ ਵਿੱਚ ਪੰਜਾਬੀ ਅਤੇ ਸਿੱਖੀ ਦੀ ਚੰਗੀ ਪਹਿਚਾਣ ਅਤੇ ਉੱਜਲਾ ਭਵਿੱਖ ਬਣਾਉਣ ਲਈ ਸ. ਜਸਮੀਤ ਸਿੰਘ ਦਾ ਨਾਮ ਮੋਹਰਲੀ ਕਤਾਰ ਵਿੱਚ ਹੈ। ਇਸੇ ਸਟੇਜ ਤੋਂ ਖਾਲਸਾ ਗੁਰਮਤਿ ਸਕੂਲ ਦੀਆਂ ਬੱਚੀਆਂ ਅਤੇ ਬੀਬੀ ਸਤਿੰਦਰ ਕੌਰ ਨੇ ਵੀ ਭਾਗ ਲਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਪਰਹਾਰ ਹੁਰਾਂ ਵਡਮੁੱਲੇ ਸ਼ਬਦਾਂ ਵਿੱਚ ਸ਼ਾਮਲ ਸਾਧ ਸੰਗਤ ਦਾ ਧੰਨਵਾਦ ਕਰਦਿਆਂ ਸਭ ਨੂੰ ਜੀ ਆਇਆਂ ਆਖਿਆ ਅਤੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਬਾਹਰੋਂ ਆਏ ਬਹੁਤ ਸਾਰੇ ਮਹਿਮਾਨਾਂ ਨੂੰ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਗੁਰੂਘਰ ਦੀ ਸਟੇਜ ਤੋਂ ਵੀ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤੇ ਗਏ। ਐਤਵਾਰ ਨੂੰ ਹੋਏ ਅੰਮ੍ਰਿਤ ਸੰਚਾਰ ਵਿੱਚ ਇਕੱਤੀ ਪ੍ਰਾਣੀਆਂ ਨੇ ਖੰਡੇਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਬੋਇੰਗ ਵਿੱਚ ਕੰਮ ਕਰਦੇ ਪਰਿਵਾਰਾਂ ਵਲੋਂ ਤਿੰਨੇ ਦਿਨ ਗੁਰੂਘਰ ਅੰਦਰ ¦ਗਰਾਂ ਦੀ ਸੇਵਾ ਅਤੁੱਟ ਚਲਦੀ ਰਹੀ। ਪਰਮਜੀਤ ਸਿੰਘ ਪਰਹਾਰ ਹੁਰਾਂ ਜਿੱਥੇ ਸਭ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਉੱਥੇ ਹੋਈਆਂ ਭੁੱਲਾਂ ਅਤੇ ਪ੍ਰਬੰਧ ਵਿੱਚਲੀਆਂ ਰਹਿ ਗਈਆਂ ਤਰੁੱਟੀਆਂ ਦੀ ਖਿਮਾਂ ਵੀ ਮੰਗੀ ਅਤੇ ਕਿਹਾ ਕਿ ਉਹ ਵੀ ਸਾਰੇ ਗੁਰਸਿੱਖ ਵਧਾਈ ਦੇ ਪਾਤਰ ਹਨ, ਜੋ ਪਰਦੇ ਪਿੱਛੇ, ਗੁਪਤ ਰਹਿ ਕੇ ਰੀੜ੍ਹ ਦੀ ਹੱਡੀ ਬਣ ਕੇ ਚੁੱਪਚਾਪ ਸੇਵਾਵਾਂ ਕਰਦੇ ਰਹਿੰਦੇ ਹਨ।


ਨਿਊਯਾਰਕ ਮਨਹਟਨ ਵਿਚ ਬੰਬ ਧਮਾਕੇ ਦੀ ਯੋਜਨਾ ਬਣਾਉਣ ਵਾਲਾ ਫ਼ੈਸਲ ਸ਼ਹਿਜ਼ਾਦ ਗ੍ਰਿਫ਼ਤਾਰ !!

ਨਿਊਯਾਰਕ (ਬਲਵਿੰਦਰਪਾਲ ਸਿੰਘ ਖ਼ਾਲਸਾ) ਪਾਕਿਸਤਾਨ 'ਚ ਜੰਮੇਂ ਪਰ ਪਿਛਲੇ ਸਾਲ ਅਮਰੀਕੀ ਸ਼ਹਿਰੀ ਬਣੇ 30 ਸਾਲਾ ਫ਼ੈਸਲ ਸ਼ਹਿਜ਼ਾਦ ਨੂੰ ਐਫ਼.ਬੀ.ਆਈ. ਨੇ ਦੁਬਈ ਜਾਣ ਲਈ ਤੁਰ ਪਏ ਐਮੀਰੇਟਸ ਏਅਰ ਲਾਈਨਜ਼ ਦੇ ਜਹਾਜ਼ ਨੰਬਰ EK202 ਨੂੰ ਵਾਪਸ ਬੁਲਾ ਕੇ ਜਹਾਜ਼ ਵਿੱਚੋਂ ਹੀ ਗ੍ਰਿਫ਼ਤਾਰ ਕਰ ਲਿਆ। ਜਹਾਜ਼ ਸੱਤ ਘੰਟੇ ਲੇਟ ਹੋ ਗਿਆ। ਸ਼ਹਿਜ਼ਾਦ ਦੀ ਪੁੱਛਗਿੱਛ ਹੋ ਰਹੀ ਹੈ ਤੇ ਉਸਨੇ ਇਹ ਮੰਨ ਲਿਆ ਹੈ ਕਿ ਬੰਬ ਬਣਾਉਣ ਦੀ ਸਾਰੀ ਕਾਰਵਾਈ ਉਸਨੇ ਹੀ ਕੀਤੀ ਹੈ। ਅਮਰੀਕਾ ਦੇ ਅਟਾਰਨੀ ਜਨਰਲ ਐਰਿਕ ਹੋਲਡਰ ਨੇ ਕਿਹਾ ਹੈ ਕਿ ਉਸ ਕੋਲੋਂ ਬੇਹੱਦ ਜ਼ਰੂਰੀ ਸੂਚਨਾਵਾਂ ਹਾਸਲ ਹੋ ਰਹੀਆਂ ਹਨ। ਤੇਜ਼ੀ ਨਾਲ ਕੀਤੀ ਜਾਂਚ ਨੇ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਵੀ ਕੁਝ ਗ੍ਰਿਫ਼ਤਾਰੀਆਂ ਹੋਈਆਂ ਹਨ।
ਅਮਰੀਕੀ ਰਾਸਟਰਪਤੀ ਬਰਾਕ ਓਬਾਮਾ ਤੇ ਨਿਊਯਾਰਕ ਦੇ ਮੇਅਰ ਬਲੂਮਬਰਗ ਨੇ ਸ਼ੱਕੀ ਦੋਸ਼ੀ ਦੀ ਗ੍ਰਿਫ਼ਤਾਰੀ ਹੋਣ ਉਤੇ ਸੁੱਖ ਦਾ ਸਾਹ ਲਿਆ ਹੈ। ਅਮਰੀਕਾ ਦੇ ਸਭ ਤੋਂ ਵੱਧ ਭੀੜ ਵਾਲੀ ਥਾਂ ਮਨਹਟਨ ਦੇ ਟਾਈਮ ਸਕੇਅਰ ਦੀ ਗਲੀ ਨੰਬਰ 45 ਉਤੇ ਪੁਰਾਣੇ ਨਿਸ਼ਾਨ ਪੈਥਫ਼ਾਈਂਡਰ ਵਿਚ ਬੰਬ ਬਣਾਉਣ ਦਾ ਸਾਮਾਨ ਰੱਖ ਕੇ ਸ਼ਹਿਜ਼ਾਦ ਆਪ ਖਿਸਕ ਗਿਆ ਪਰ ਬੰਬ ਚੱਲਿਆ ਨਹੀਂ ਤੇ ਇਕ ਗਲੀ ਦੇ ਫ਼ੇਰੀ ਵਾਲੇ ਨੇ ਨਿਸ਼ਾਨ ਟਰੱਕ 'ਚੋਂ ਧੂੰਆਂ ਨਿਕਲਣ ਤੇ ਪੁਲੀਸ ਨੂੰ ਸੁਚੇਤ ਕੀਤਾ ਤੇ ਇੰਜ ਬੰਬ ਸਕੁਆਡ ਨੇ ਬੰਬ ਨੂੰ ਨਕਾਰਾ ਕਰ ਦਿਤਾ। ਨਿਸ਼ਾਨ ਟੱਰਕ ਦੇ ਇੰਜਣ ਉਤੇ ਖੋਦੇ ਹੋਏ ਪਹਿਚਾਣ ਨੰਬਰ ਤੋਂ ਸ਼ਹਿਜ਼ਾਦ ਨੂੰ ਲੱਭ ਲਿਆ ਗਿਆ। ਕਿਉਂਕਿ ਡੈਸ਼ ਬੋਰਡ ਵਾਲਾ ਨਿਸ਼ਾਨ ਪੈਥਫ਼ਾਈਂਡਰ ਪਹਿਚਾਣ ਨੰਬਰ ਸ਼ਹਿਜ਼ਾਦ ਨੇ ਮਿਟਾ ਦਿੱਤਾ ਸੀ। ਇਹ ਨਿਸ਼ਾਨ ਟੱਰਕ ਹੁਣੇ ਹੀ ਉਸਨੇ ਇੰਟਰਨੈਟ ਰਾਹੀਂ ਤੇਰਾਂ ਸੌ ਡਾਲਰ ਦਾ ਖਰੀਦਿਆ ਸੀ। ਮੇਅਰ ਬਲੂਮਬਰਗ ਨੇ ਸ਼ਹਿਰ ਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਬਦਲੇ ਵਿਚ ਕਿਸੇ ਵੀ ਮੁਸਲਮਾਨ ਉਤੇ ਹਮਲਾ ਨਾ ਕੀਤਾ ਜਾਵੇ ਕਿਉਂਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ਹਿਜ਼ਾਦ ਉਤੇ ਦਹਿਸ਼ਤਵਾਦ ਢੰਗ ਤਰੀਕਿਆਂ ਰਾਹੀਂ ਨਿਰਦੋਸ਼ ਅਮਰੀਕੀ ਨਾਗਰਿਕਾਂ ਨੂੰ ਮਾਰਨ ਦਾ ਸੰਗੀਨ ਦੋਸ਼ ਲੱਗਣ ਜਾ ਰਿਹਾ ਹੈ ਤੇ ਅੱਜ ਉਸਦੀ ਪੇਸ਼ੀ ਸੰਘੀ ਅਦਾਲਤ ਨਿਊਯਾਰਕ ਵਿਚ ਹੋਣੀ ਹੈ।
ਉਹ ਪਾਕਿਸਤਾਨ ਵਿਚੋਂ ਇੰਜੀਨੀਅਰਿੰਗ ਪਾਸ ਹੈ ਤੇ ਅਮਰੀਕਾ ਦੀ ਬਰਿਜਪੋਰਟ ਯੂਨੀਵਰਸਿਟੀ ਤੋਂ ਕੰਪਿਊਟਰ ਸੂਚਨਾ ਵਿਚ ਬੈਚਲਰ ਕੀਤੀ ਹੋਈ ਹੈ। ਉਸਦੀ ਰਿਹਾਇਸ਼ ਪੈਨਸਿਲਵੇਨੀਆ ਰਾਜ ਦੇ ਬਰਿੱਜਪੋਰਟ ਸ਼ਹਿਰ ਦੀ ਹੈ।

ਮੁਲਕ ਵਿਚਲੇ “ਹਿੰਦੂ ਦਹਿਸ਼ਤਗਰਦਾਂ” ਨੂੰ ਕਾਨੂੰਨ ਦੀ ਨਜ਼ਰ ਤੋਂ ਕਿਉਂ ਬਚਾਇਆ ਜਾ ਰਿਹੈ? :- ਮਾਨ

ਫਤਿਹਗੜ੍ਹ ਸਾਹਿਬ, 4 ਮਈ :- “ਮਾਲੇਗਾਓ, ਅਜਮੇਰ ਚਿਸ਼ਤੀ ਦਰਗਾਹ, ਸਿ਼ੰਗਾਰ ਸਿਨੇਮਾ ਲੁਧਿਆਣਾ, ਚਿੱਠੀਸਿੰਘਪੁਰਾ (ਜੰਮੂ ਕਸ਼ਮੀਰ) ਵਿਖੇ ਹੋਏ ਬੰਬ ਵਿਸਫੋਟਾਂ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਦੋਸ਼ੀ ਹਿੰਦੂ ਦਹਿਸ਼ਤਗਰਦਾਂ ਸਾਧਵੀਂ ਪ੍ਰਗਿਆ ਸਿੰਘ ਠਾਕੁਰ, ਸਵਾਮੀ ਦਇਆਨੰਦ ਪਾਂਡੇ, ਕਰਨਲ ਪੁਰੋਹਿਤ, ਸਿੱਖ ਕਤਲੇਆਮ ਦੇ ਦੋਸ਼ੀ ਸ਼੍ਰੀ ਅਡਵਾਨੀ, ਗੁਜਰਾਤ ਮੁਸਲਿਮ ਕੌਮ ਦੇ ਕਾਤਿਲ ਨਰਿੰਦਰ ਮੋਦੀ, ਉੜੀਸਾ ਅਤੇ ਹੋਰ ਦੱਖਣੀ ਸੂਬਿਆਂ ਵਿੱਚ ਇਸਾਈ ਨੰਨਜਾਂ ਨਾਲ ਬਲਾਤਕਾਰ ਕਰਨ ਵਾਲੇ ਅਤੇ ਇਸਾਈਆਂ ਦਾ ਕਤਲੇਆਮ ਕਰਨ ਵਾਲੇ ਬਜਰੰਗ ਦਲ, ਆਰ ਐਸ ਐਸ, ਸਿ਼ਵ ਸੈਨਾ ਅਤੇ ਭਾਜਪਾ ਵਰਗੇ ਹਿੰਦੂ ਫਿਰਕੂ ਸੰਗਠਨਾਂ ਦੇ ਕਾਰਕੁੰਨਾਂ ਵਿਰੁੱਧ ਕਾਰਵਾਈ ਕਰਨ ਤੋਂ ਇੱਥੋ ਦੇ ਹੁਕਮਰਾਨ, ਅਦਾਲਤਾਂ ਅਤੇ ਕਾਨੂੰਨ ਕਿਉਂ ਭੱਜ ਰਹੇ ਹਨ?”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 26/11 2008 ਦੇ ਮੁੰਬਈ ਵਿਖੇ ਹੋਈ ਕਾਰਵਾਈ ਦੇ ਦੋਸ਼ੀ ਅਜਮਲ ਕਸਾਬ ਵਿਰੁੱਧ ਹੋਈ ਕਾਰਵਾਈ ਉਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਮੁੰਬਈ ਜਿੱਥੇ 200-250 ਦੇ ਕਰੀਬ ਜਾਨਾਂ ਦਾ ਨੁਕਸਾਨ ਹੋਇਆ, ਜਿਸਦਾ ਸਾਨੂੰ ਵੀ ਗਹਿਰਾ ਦੁੱਖ ਹੈ, ਉਸਦੇ ਦੋਸ਼ੀ ਅਜਮਲ ਕਸਾਬ ਵਿਰੁੱਧ ਤਾਂ ਸਤਾਰਾਂ ਮਹੀਨਿਆਂ ਦੇ ਸਮੇ ਵਿਸ਼ੇਸ ਅਦਾਲਤਾਂ ਅਤੇ ਵਿਸ਼ੇਸ ਜੱਜਾਂ ਰਾਹੀਂ ਕਾਨੂੰਨੀ ਕਾਰਵਾਈ ਕਰਦੇ ਹੋਏ ਉਸਨੂੰ ਸਜ਼੍ਹਾ ਦੇਣ ਦਾ ਪ੍ਰਬੰਧ ਕੀਤਾ ਗਿਆ। ਪਰ ਜਦੋਂ 1984 ਦੇ ਹਜ਼ਾਰਾ ਹੀ ਸਿੱਖਾਂ ਦੇ ਕਾਤਿਲਾਂ, ਚਿੱਠੀਸਿੰਘਪੁਰਾ ਵਿੱਚ 43 ਸਿੱਖਾਂ ਦੇ ਕਾਤਿਲਾਂ, ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਸ਼ਾਜਿਸੀ ਹਮਲੇ ਦੇ ਦੋਸ਼ੀਆਂ, ਗੁਜਰਾਤ ਵਿੱਚ ਮੁਸਲਿਮ ਕੌਮ ਦੇ ਕਾਤਿਲਾਂ, ਉੜੀਸਾ, ਕਰਨਾਟਕ ਅਤੇ ਦੱਖਣੀ ਸੂਬਿਆਂ ਵਿੱਚ ਇਸਾਈ ਕੌਮ ਦੇ ਕਾਤਿਲ ਉਪਰੋਕਤ ਵਰਣਨ ਕੀਤੇ ਗਏ ਹਿੰਦੂ ਦਹਿਸ਼ਤਗਰਦਾਂ ਨੂੰ ਸਜ਼ਾਵਾਂ ਦੇਣ ਦੀ ਗੱਲ ਆਉਂਦੀ ਹੈ ਤਾਂ ਇੱਥੋ ਦਾ ਕਾਨੂੰਨ, ਅਦਾਲਤਾਂ, ਹੁਕਮਰਾਨ 25-25 ਸਾਲ ਦਾ ਲੰਮਾ ਗੁਜ਼ਰਨ ਉਪਰੰਤ ਵੀ ਅਜਿਹੇ ਕਾਤਿਲਾਂ ਨੂੰ ਬਚਾਉਣ ਵਿੱਚ ਲੱਗੇ ਨਜ਼ਰ ਆਉਂਦੇ ਹਨ। ਕੀ ਇੱਕ ਮੁਲਕ ਦੇ ਇੱਕ ਵਿਧਾਨ ਅਧੀਨ ਪੱਖਪਾਤੀ ਅਤੇ ਵਿਤਕਰੇ ਭਰੀਆ ਕਾਰਵਾਈਆਂ ਨੂੰ ਦਰੁੱਸਤ ਕਰਾਰ ਦਿੱਤਾ ਜਾ ਸਕਦਾ ਹੈ? ਕੀ ਮੁਸਲਿਮ, ਸਿੱਖ, ਇਸਾਈ ਕੌਮਾਂ ਇਸ ਮੁਲਕ ਦੇ ਬਸਿ਼ੰਦੇ ਨਹੀਂ ਹਨ? ਉਨ੍ਹਾ ਕਿਹਾ ਕਿ ਜਦੋਂ ਸਿੱਖ ਯੋਧਿਆਂ ਸ਼ਹੀਦ ਭਾਈ ਬੇਅੰਤ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਜਿਨ੍ਹਾ ਨੇ ਸ਼੍ਰੀ ਦਰਬਾਰ ਸਾਹਿਬ ਉੱਤੇ ਹੋੇਏ ਫੌਜੀ ਹਮਲੇ ਵਿੱਚ ਪਹੁੰਚੀ ਠੇਸ ਕਾਰਨ, ਸਿੱਖ ਕੌਮ ਦੀ ਕਾਤਿਲ ਮਰਹੂਮ ਇੰਦਰਾ ਗਾਂਧੀ ਨੂੰ ਗੱਡੀ ਚੜਾਇਆ ਤਾਂ ਤਿੰਨ ਦਿਨਾਂ ਦੇ ਲੰਮੇ ਸਮੇ ਤੱਕ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖ ਕੌਮ ਦਾ ਸ਼ਰੇਆਮ ਕਤਲੇਆਮ ਹੁੰਦਾ ਰਿਹਾ, ਸਿੱਖ ਧੀਆਂ-ਭੈਣਾਂ ਨਾਲ ਸ਼ਰਮਨਾਕ ਤਰੀਕੇ ਜ਼ਬਰ-ਜਿਨਾਹ ਹੁੰਦੇ ਰਹੇ। ਸਿੱਖਾਂ ਦੇ ਘਰ ਬਾਰ ਅਤੇ ਕਾਰੋਬਾਰਾਂ ਨੂੰ ਲੁੱਟਦੇ ਹੋਏ ਅੱਗਾਂ ਲੱਗਦੀਆਂ ਰਹੀਆਂ। ਉਸ ਸਮੇਂ ਸ਼੍ਰੀ ਰਾਜੀਵ ਗਾਂਧੀ ਨੇ ਖੁੱਲ੍ਹੇ ਤੌਰ ਤੇ ਇਹ ਬਿਆਨ ਕੀਤਾ ਕਿ “ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਕਾਂਪਤੀ ਹੀ ਹੈ” ਕਹਿਣ ਤੋਂ ਭਾਵ ਹੈ ਕਿ ਸਿੱਖ ਕਤਲੇਆਮ ਨੂੰ ਇੱਥੋ ਦੇ ਹੁਕਮਰਾਨ ਵੀ ਜ਼ਾਇਜ ਕਰਾਰ ਦਿੰਦੇ ਰਹੇ। ਸਿੱਖ ਨੌਜਵਾਨਾਂ ਦੀਆਂ 25000 ਲਾਸ਼ਾਂ “ਅਣਪਛਾਤੀਆਂ” ਕਹਿ ਕੇ ਸਰਕਾਰੀ ਪੱਧਰ ਉੱਤੇ ਸਸਕਾਰ ਕੀਤੇ ਗਏ। ਇੱਥੋ ਦੇ ਕਾਨੂੰਨ ਅਤੇ ਇਨਸਾਫ ਨੇ ਕੋਈ ਵੀ ਕਾਰਵਾਈ ਨਾ ਕੀਤੀ ਅਤੇ ਇਹ ਅਣਪਛਾਤੇ ਨੌਜਵਾਨ ਕਿਸ ਮਾਂ-ਬਾਪ ਦੇ ਪੁੱਤਰ ਹਨ, ਕਿਨ੍ਹਾ ਭੈਣਾਂ ਦੇ ਭਰਾ ਹਨ ਅਤੇ ਕਿਨ੍ਹਾ ਪਤਨੀਆਂ ਦੇ ਪਤੀ ਹਨ? ਫਿਰ ਸਿੱਖ ਨੌਜਵਾਨੀ ਨੂੰ ਕੋਹ-ਕੋਹ ਕੇ ਮਾਰਨ ਵਾਲੇ ਕਾਤਿਲ ਪੁਲਿਸ ਅਫਸਰਾਂ ਕੇ ਪੀ ਐਸ ਗਿੱਲ, ਰਿਬੈਰੋ, ਵਿਰਕ, ਇਜ਼ਹਾਰ ਆਲਮ, ਘੋਟਣਾ ਆਦਿ ਕਾਤਿਲਾਂ ਨੂੰ ਇੱਥੋ ਦੇ ਕਾਨੂੰਨ ਨੇ ਸਜ਼ਾਵਾਂ ਦੇਣ ਦੀ ਬਜਾਏ ਤਰੱਕੀਆਂ ਦੇ ਕੇ ਨਿਵਾਜਿਆ ਅਤੇ ਇੱਥੋ ਦੇ ਹੁਕਮਰਾਨ ਇਨ੍ਹਾ ਕਾਤਿਲ ਪੁਲਿਸ ਅਫਸਰਾਂ ਦੀ ਹਿੱਕ ਥਾਪੜਦੇ ਰਹੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇੱਥੋ ਦੇ ਹੁਕਮਰਾਨਾਂ ਤੋਂ ਪੁੱਛਣਾ ਚਾਹੇਗਾ ਕਿ ਮੁਸਲਿਮ, ਸਿੱਖ, ਇਸਾਈਆਂ ਦੇ ਕਤਲ ਕਰਨ ਵਾਲੇ “ਹਿੰਦੂ ਦਹਿਸ਼ਤਗਰਦਾਂ” ਵਿਰੁੱਧ ਕਾਰਵਾਈ ਕਰਨ ਤੋਂ ਉਹ ਲੰਮੇ ਸਮੇ ਤੋਂ ਟਾਲ-ਮਟੋਲ ਦੀ ਨੀਤੀ ਅਪਣਾ ਕੇ ਕੀ ਹਿੰਦੂ ਦਹਿਸ਼ਤਗਰਦੀ ਦੇ ਅਜਗਰ ਨੂੰ ਉਹ ਖੁਦ ਹੀ ਨਹੀਂ ਪਾਲ ਰਹੇ? ਕੀ ਇਨ੍ਹਾ ਹਿੰਦੂ ਦਹਿਸ਼ਤਗਰਦਾਂ ਨੂੰ ਹਿੰਦੂਤਵ ਹੁਕਮਰਾਨਾਂ ਦੀ ਸਰਪ੍ਰਸਤੀ ਹਾਸਿਲ ਨਹੀਂ ਹੈ?
ਸ: ਮਾਨ ਨੇ ਕਿਹਾ ਕਿ ਜੇਕਰ ਹਿੰਦ ਦਾ ਵਿਧਾਨ ਸਭ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ ਤਾਂ ਸਿੱਖ, ਮੁਸਲਿਮ ਅਤੇ ਇਸਾਈਆਂ ਦੇ ਕਾਤਿਲਾਂ ਨੂੰ ਬਣਦੀਆਂ ਸਜ਼ਾਵਾਂ ਦੇਣ ਲਈ ਇੱਥੋ ਦਾ ਕਾਨੂੰਨ ਅੰਨ੍ਹਾ, ਬੋਲਾ ਅਤੇ ਬਹਿਰਾ ਕਿਉਂ ਬਣ ਜਾਂਦਾ ਹੈ? ਉਨ੍ਹਾ ਕਿਹਾ ਕਿ ਇੱਥੋ ਦਾ ਹੁਕਮਰਾਨ ਬਦਨਾਮ ਤਾਂ ਘੱਟ ਗਿਣਤੀਆਂ ਨੂੰ ਕਰਦਾ ਹੈ, ਜਦੋਂ ਕਿ ਸਭ ਗੈਰ ਕਾਨੂੰਨੀ, ਗੈਰ ਇਖਲਾਕੀ ਅਤੇ ਗੈਰ ਸਮਾਜਿਕ ਕਾਰਵਾਈਆਂ ਕਰਨ ਵਾਲੇ ਲੋਕ ਹਿੰਦੂ ਕੌਮ ਵਿੱਚੋ ਹਨ। ਜਿਸਦਾ ਇਤਿਹਾਸ ਗਵਾਹ ਹੈ ਅਤੇ ਹੁਣ ਤੱਕ ਮੁਲਕ ਨਾਲ ਵੱਡੇ ਵੱਡੇ ਧੋਖੇ, ਫਰੇਬ ਕਰਨ ਵਾਲੇ ਲੋਕ, ਅਫਸਰਸ਼ਾਹੀ ਅਤੇ ਸਿਆਸਤਦਾਨ ਹਿੰਦੂ ਕੌਮ ਨਾਲ ਸੰਬੰਧਿਤ ਹਨ। ਇਹੀ ਕਾਰਨ ਹੈ ਕਿ ਅੱਜ ਮੁਲਕ ਦੇ ਕੋਈ 15 ਦੇ ਕਰੀਬ ਸੂਬਿਆਂ ਵਿੱਚ ਉੱਥੋ ਦੇ ਨਿਵਾਸੀ ਹਕੂਮਤ ਵਿਰੁੱਧ ਬਗਾਵਤਾਂ ਕਰ ਰਹੇ ਹਨ ਅਤੇ ਸਮਾਜਿਕ ਅਤੇ ਆਰਥਿਕ ਵਿਤਕਰੇ ਦੇ ਵਰਤਾਰੇ ਨੇ ਇੱਥੋ ਦੇ ਮਾਹੌਲ ਨੂੰ ਵਿਸਫੋਟਕ ਬਣਾਇਆ ਹੋਇਆ ਹੈ ਜਿਸ ਲਈ ਹਿੰਦੂਤਵ ਹੁਕਮਰਾਨ ਸਿੱਧੇ ਤੌਰ ਤੇ ਜਿੰਮੇਵਾਰ ਹੈ।

ਕਰਜ਼ਾ ਨਾ ਮੋੜਨ ਵਾਲੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ

4 ਮਈ - ਪੰਜਾਬ ਵਿਚ ਕਪਾਹ ਨਰਮੇ ਦੀ ਖੇਤੀ ਵਾਲੇ ਖੇਤਰ ਦੇ ਉਨ੍ਹਾਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਹੜੇ ਕਿਸਾਨਾਂ ਨੇ ਕਪਾਹ ਅਤੇ ਨਰਮਾ ਬੀਜਣ ਲਈ ਕਰਜ਼ਾ ਲਿਆ ਸੀ ਅਤੇ ਉਹ ਖੇਤੀਬਾੜੀ ਵਿਕਾਸ ਬੈਂਕ ਨੂੰ ਕਰਜ਼ਾ ਵਾਪਸ ਕਰਨ 'ਚ ਅਸਫਲ ਰਹੇ। ਵਿਭਾਗ ਵੱਲੋਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਤੋਂ ਸ਼ੁਰੂ ਕੀਤੀਆਂ ਗਈਆਂ ਹਨ। ਜਿਹੜੇ ਕਿਸਾਨ ਪਹਿਲੀ ਵਾਰ ਕਰਜ਼ਾ ਮੋੜਨ ਤੋਂ ਅਯੋਗ ਐਲਾਨੇ ਗਏ ਹਨ। ਉਨ੍ਹਾਂ ਛੇ ਕਿਸਾਨਾਂ ਨੂੰ ਫਿਰੋਜ਼ਪੁਰ ਦੇ ਜਲਾਲਾਬਾਦ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਥੋਂ ਹੀ ਕੁਝ ਮਹੀਨੇ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜ਼ਿਮਨੀ ਚੋਣ ਜਿੱਤੇ ਹਨ। ਪੰਜਾਬ ਰਾਜ ਸਹਿਕਾਰੀ ਵਿਕਾਸ ਬੈਂਕ ਲਿਮਟਿਡ ਨੇ ਤਕਰੀਬਨ 1500 ਕਿਸਾਨਾਂ ਤੋਂ ਕਰਜ਼ਾ ਵਸੂਲੀ ਲਈ ਗ੍ਰਿਫਤਾਰੀ ਵਾਰੰਟ ਵੀ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਖੇਤੀਬਾੜੀ ਵਿਕਾਸ ਬੈਂਕ ਅਧੀਨ ਫਰੀਦਕੋਟ, ਮੋਗਾ, ਮਾਨਸਾ ਅਤੇ ਮੁਕਤਸਰ ਜ਼ਿਲ੍ਹੇ ਆਉਂਦੇ ਹਨ।
ਇਸ ਬੈਂਕ ਵੱਲੋਂ ਪਹਿਲੇ ਪੜਾਅ ਵਿੱਚ ਬਠਿੰਡਾ ਜ਼ਿਲ੍ਹੇ ਦੇ 200 ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਜਦਕਿ ਸਭ ਤੋਂ ਜ਼ਿਆਦਾ ਗ੍ਰਿਫਤਾਰੀ ਵਾਰੰਟ ਮਾਨਸਾ ਜ਼ਿਲ੍ਹੇ ਦੇ 400 ਕਿਸਾਨਾਂ ਲਈ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਬੈਂਕ ਨੇ ਕਰਜ਼ਾ ਵਸੂਲੀ ਦੇ ਨਾਲ ਨਾਲ ਕਿਸਾਨਾਂ ਦੀ ਜ਼ਮੀਨ ਕੁਰਕ ਕਰਨ ਦੀ ਵੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਤਾਂ ਜੋ ਕਰਜ਼ੇ ਦੀ ਰਕਮ ਨਾ ਵਸੂਲੇ ਜਾਣ ਦੀ ਸੂਰਤ ਵਿੱਚ ਜ਼ਮੀਨ ਦੀ ਨਿਲਾਮੀ ਕਰਕੇ ਵਸੂਲੀ ਕੀਤੀ ਜਾ ਸਕੇ। ਇਸ ਮੁਹਿੰਮ ਦੇ ਤਹਿਤ ਕਈ ਬੈਂਕਾਂ ਨੇ 250 ਕਿਸਾਨਾਂ ਦੀ ਜ਼ਮੀਨ ਦੀ ਇਸੇ ਮਹੀਨੇ ਵਿਕਰੀ ਦੀ ਮਿਤੀ ਵੀ ਨਿਸ਼ਚਿਤ ਕਰ ਦਿੱਤੀ ਗਈ ਹੈ। ਕਿਸਾਨਾਂ ਨੇ ਬੈਂਕ ਤੋਂ ਜੋ ਕਰਜ਼ਾ ਲਿਆ ਹੈ, ਉਸ ਦੇ ਬਦਲੇ ਬੈਂਕਾਂ ਕੋਲ ਆਪਣੀ ਇਕ ਏਕੜ ਤੋਂ ਲੈ ਕੇ 5 ਏਕੜ ਜ਼ਮੀਨ ਗਹਿਣੇ ਰੱਖੀ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਲ ਅਤੇ ਪਿਛਲੇ ਸਾਲ ਕਪਾਹ ਨਰਮੇ ਦੇ ਖੇਤਰ ਦੇ ਉਪਰੋਕਤ ਜ਼ਿਲ੍ਹਿਆਂ 'ਚ ਫਸਲਾਂ ਨੂੰ ਬਿਮਾਰੀ ਲੱਗਣ ਕਾਰਨ ਕਪਾਹ ਨਰਮੇ ਦੀ ਪੈਦਾਵਾਰ ਅੱਧੀ ਹੋਈ ਸੀ, ਜਿਸ ਕਰਕੇ ਕਿਸਾਨਾਂ ਨੂੰ ਭਾਰੀ ਘਾਟਾ ਪਿਆ ਅਤੇ ਉਹ ਕਰਜ਼ਾ ਮੋੜਨ 'ਚ ਅਸਮਰੱਥ ਰਹੇ। ਇਸ ਦੇ ਬਾਵਜੂਦ ਬੈਂਕ ਨੇ ਕਰਜ਼ਾ ਵਸੂਲੀ ਦਾ ਜੋ ਟੀਚਾ ਮਿਥਿਆ ਹੈ, ਉਸ ਅਨੁਸਾਰ ਬੈਂਕ ਨੇ 20,000 ਡਿਫਾਲਟਰ ਕਿਸਾਨਾਂ ਤੋਂ 325 ਕਰੋੜ ਰੁਪਏ ਦੀ ਭਾਰੀ ਰਕਮ ਦੀ ਵਸੂਲੀ ਕਰਨੀ ਹੈ।
ਬੈਂਕ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੈਂਕ ਨੇ 15 ਅਪ੍ਰੈਲ ਤੋਂ ਕਿਸਾਨਾਂ ਤੋਂ ਕਰਜ਼ੇ ਦੀ ਵਸੂਲੀ ਸ਼ੁਰੂ ਕੀਤੀ ਹੋਈ ਹੈ ਅਤੇ ਇਸ ਸਮੇਂ ਦੌਰਾਨ ਬੈਂਕ ਨੇ 1.35 ਕਰੋੜ ਰੁਪਏ ਕਿਸਾਨਾਂ ਤੋਂ ਵਸੂਲ ਲਏ ਹਨ। ਬੈਂਕ ਨੇ ਅਗਲੇ ਮਹੀਨੇ 'ਚ 125 ਕਰੋੜ ਰੁਪਏ ਦੀ ਕਰਜ਼ਾ ਵਸੂਲੀ ਦਾ ਟੀਚਾ ਮਿਥਿਆ ਹੈ।


ਖ਼ਾਲਿਸਤਾਨ ਐਲਾਨ ਦਿਵਸ ਦੀ 24ਵੀਂ ਵਰ੍ਹੇਗੰਢ ਦੇਸ਼ ਵਿਦੇਸ਼ ਵਿਚ ਭਾਰੀ ਉਤਸ਼ਾਹ ਨਾਲ ਮਨਾਈ ਗਈ !!



ਫ਼ਰੀਮਾਂਟ-ਕੈਲੇਫ਼ੋਰਨੀਆ (ਬਲਵਿੰਦਰਪਾਲ ਸਿੰਘ ਖ਼ਾਲਸਾ) 29 ਅਪ੍ਰੈਲ, 1996 ਸਿੱਖ ਇਤਿਹਾਸ 'ਚ ਬੇਹੱਦ ਮਹਤੱਵ ਪੂਰਨ ਦਿਨ ਹੈ, ਜਿਸ ਦਿਨ ਮੀਰੀ ਪੀਰੀ ਦੇ ਮਹਾਨ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ਾਲਿਸਤਾਨ ਦਾ ਐਲਾਨ ਕੀਤਾ ਗਿਆ। ਉਦੋਂ ਤੋਂ ਲੈ ਕੇ ਇਸ ਐਲਾਨ ਦਿਵਸ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਐਲਾਨ ਦਿਵਸ, ਖਾਲਿਸਤਾਨ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਫ਼ਰੀਮਾਂਟ ਕੈਲੇਫੋਰਨੀਆ, ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੇਫ਼ੋਰਨੀਆ, ਗੁਰਦੁਆਰਾ ਸਾਹਿਬ ਗਲੈਨਰਾਕ ਨਿਊਜਰਸੀ ਤੇ ਗੁਰਦੁਆਰਾ ਸਾਹਿਬ ਸਿਆਟਲ ਵਾਸ਼ਿੰਗਟਨ ਵਿਚ ਚੜਦੀ ਕਲਾ ਦੇ ਅਹਿਸਾਸ ਨਾਲ ਮਨਾਇਆ ਗਿਆ। ਇਥੇ ਪੰਜਾਂ ਸਿੰਘਾਂ ਵੱਲੋਂ ਨਿਸ਼ਾਨ ਸਾਹਿਬਾਂ ਨੂੰ ਸਲਾਮੀਆਂ ਦਿੱਤੀਆਂ ਗਈਆਂ। ਆਖੰਡ ਪਾਠ ਸਾਹਿਬਾਂ ਦੇ ਜਾਪ ਹੋਏ, ਕਥਾ, ਕੀਰਤਨ ਤੇ ਸਿੱਖ ਕੌਮੀ ਤਰਾਨੇ ਪੜੇ ਗਏ ਤੇ ਖਾਲਸਾ ਪ੍ਰਭੂਸੱਤਾ ਬਾਰੇ ਵੀਚਾਰ ਚਰਚਾ ਹੋਈ। ਗੁਰਦੁਆਰਾ ਸਾਹਿਬ ਫ਼ਰੀਮਾਂਟ 'ਚ 29 ਅਪ੍ਰੈਲ ਵਾਲੇ ਦਿਨ ਆਖੰਡ ਪਾਠ ਸਾਹਿਬ ਦੀ ਸਮਾਪਤੀ ਦੀ ਅਰਦਾਸ ਤੋਂ ਬਾਅਦ ਸੁਪਰੀਮ ਕੌਂਸਲ ਦੇ ਸੀਨੀਅਰ ਮੈਂਬਰ ਭਾਈ ਜਸਵਿੰਦਰ ਸਿੰਘ ਜੰਡੀ ਨੇ ਸੰਗਤਾਂ ਨੂੰ ਇਸ ਦਿਨ ਦੀ ਮਹਾਨਤਾ ਬਾਰੇ ਸੰਗਤਾਂ ਨਾਲ ਵੀਚਾਰ ਸਾਂਝੇ ਕਰਦਿਆਂ ਸਿੱਖ ਕੌਮ ਦੇ ਆਪਣੇ ਦੇਸ਼ ਦੀ ਖਾਲਿਸਤਾਨ ਦੀ ਲੋੜ ਬਾਰੇ ਚਾਨਣਾ ਪਾਇਆ।
ਐਤਵਾਰ ਦੇ ਮੁੱਖ ਦੀਵਾਨ ਵਿਚ ਭਾਈ ਬਲਵਿੰਦਰਪਾਲ ਸਿੰਘ ਨੇ ਖਾਲਸਾ ਰਾਜ ਦੇ ਮੋਢੀ ਬਾਬਾ ਬੰਦਾ ਸਿੰਘ ਜੀ ਬਹਾਦਰ, ਸਿੱਖ ਮਿਸਲਾਂ, ਸਰਕਾਰੇ ਖ਼ਾਲਸਾ, ਰਾਜਾ ਰਣਜੀਤ ਸਿੰਘ, ਰਾਜਾ ਦਲੀਪ ਸਿੰਘ, ਬਰਿਟਿਸ਼ ਗ਼ੁਲਾਮੀ ਤੋਂ ਹਿੰਦੋਸਤਾਨੀ ਗ਼ੁਲਾਮੀ ਦੇ ਸਫ਼ਰ, 1984 ਦੇ ਸਿੱਖ ਨਸਲਘਾਤ ਦੇ ਨਤੀਜੇ ਵਜੋਂ ਖ਼ਾਲਿਸਤਾਨ ਦੇ ਐਲਾਨ ਦੀ ਇਤਿਹਾਸਕ ਮਹੱਤਤਾ ਤੇ ਇਸਤੇ ਪਹਿਰਾ ਦੇਣ ਦੀ ਜ਼ਰੂਰਤ ਬਾਰੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ।
ਉਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਲੋਕਤੰਤਰੀ ਸਿਧਾਂਤਾਂ ਅਨੁਸਾਰ ਸਿੱਖ ਕੌਮ ਨੂੰ ਆਪਣੇ ਦੇਸ਼ ਖ਼ਾਲਿਸਤਾਨ ਦੀ ਮੰਗ ਕਰਨ ਤੇ ਖਾਲਸਾ ਪ੍ਰਭੂਸੱਤਾ ਸਥਾਪਤ ਦਾ ਅਧਿਕਾਰ ਸੰਯੁਕਤ ਰਾਸ਼ਟਰ ਸੰਘ ਵੱਲੋਂ ਮਿਲਿਆ ਹੋਇਆ ਹੈ। ਜੇ ਕੁਝ ਲੋਕਾਂ ਨੂੰ ਨਿੱਜੀ ਸਵਾਰਥ ਕਰਕੇ ਤੇ ਗੱਦੀਆਂ ਦੀ ਲਾਲਸਾ ਅਧੀਨ, ਖਾਲਿਸਤਾਨ ਦੀ ਮੰਗ ਨਾਲ ਚਿੜ ਹੁੰਦੀ ਹੈ ਤਾਂ ਉਨਾਂ ਨੂੰ ਲੋਕਤੰਤਰ ਦੇ ਫ਼ਲਸਫ਼ੇ, ਸਿਧਾਂਤਾਂ ਤੇ ਵੀਚਾਰਧਾਰਾ ਦੀ ਉਕਾ ਹੀ ਸਮਝ ਨਹੀਂ। ਲੋਕਤੰਤਰੀ ਦੇਸ਼ਾਂ ਵਿਚ ਰਹਿ ਕੇ ਤਾਨਾਸ਼ਾਹੀ ਦੀਆਂ ਗੱਲਾਂ ਕਰਨ ਵਾਲੇ ਭਾਰੀ ਦੁਬਿਧਾ ਦੇ ਸ਼ਿਕਾਰ ਹਨ, ਇਸ ਲਈ ਉਨਾਂ ਨੂੰ ਰਾਜਨੀਤਕ ਸਾਇੰਸ ਦੀਆਂ ਜਮਾਤਾਂ ਵਿਚ ਬੈਠਕੇ ਕੁਝ ਸਿੱਖਣ ਦੀ ਭਾਰੀ ਲੋੜ ਹੈ ਤਾਂ ਕਿ ਉਨਾਂ ਨੂੰ ਖ਼ਾਲਿਸਤਾਨੀ ਲੋਕਤੰਤਰ ਦੀ ਸਮਝ ਆ ਸਕੇ।
ਗੁਰਦੁਆਰਾ ਸਾਹਿਬ ਫ਼ਰੀਮਾਂਟ ਦੇ ਬਾਹਰ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਂਦੇਂ ਪੰਜਾਂ ਸਿੰਘਾਂ ਵਿਚ ਟਕਸਾਲੀ ਸਿੰਘ ਭਾਈ ਦਰਸ਼ਨ ਸਿੰਘ ਹੁਰਾਂ ਅਰਦਾਸ ਕਰਦਿਆਂ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਇਹ ਵੀਚਾਰ ਦੁਹਰਾਏ ਕਿ ਜਿਸ ਦਿਨ ਭਾਰਤ ਦੀ ਨਾਪਾਕ ਫ਼ੌਜ ਸ੍ਰੀ ਹਰਿਮੰਦਿਰ ਸਾਹਿਬ ਦਾਖ਼ਲ ਹੋਈ, ਉਸੇ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਪੰਜਾਂ ਸਿੱਘਾਂ ਵੱਲੋਂ ਪੰਜ ਜੈਕਾਰੇ ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਵਾਤਾਵਰਨ ਗੂੰਜਣ ਲਾ ਦਿਤਾ। ਗੁਰਦੁਆਰਾ ਸਾਹਿਬ ਫ਼ਰੀਮਾਂਟ ਦੀ ਗਤਕਾ ਟੀਮ ਨੇ ਚੰਗਾ ਰੰਗ ਬੰਨ੍ਹਿਆਂ।
ਗੁਰਦੁਆਰਾ ਸਾਹਿਬ ਗਲੈਨ ਰਾਕ ਨਿਊਜਰਸੀ ਤੇ ਸਿਆਟਲ ਵਿਚ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾਕਤਰ ਅਮਰਜੀਤ ਸਿੰਘ ਹੁਰਾਂ ਸੰਗਤਾਂ ਨੂੰ ਖ਼ਾਲਿਸਤਾਨੀ ਵੀਚਾਰਾਂ ਨਾਲ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਸਟਾਕਟਨ ਵਿਚ ਸਿੱਖ ਯੂਥ ਆਫ਼ ਅਮਰੀਕਾ ਦੇ ਮੋਢੀ ਮੈਂਬਰ ਤੇ ਸਾਬਕਾ ਪ੍ਰਧਾਨ ਭਾਈ ਭਜਨ ਸਿੰਘ ਨੇ ਕੰਪਿਊਟਰ ਦੀ ਸਹਾਇਤਾ ਨਾਲ ਖ਼ਾਲਿਸਤਾਨੀ ਜੱਦੋਜਹਿਦ ਬਨਾਮ ਭਾਰਤੀ ਸਰਕਾਰ ਦੀ ਦੁਸ਼ਟ ਮਾਨਸਿਕ ਅਵਸਥਾ ਬਾਰੇ ਚਾਨਣਾ ਪਾਇਆ।
ਕੈਲੇਫ਼ੋਰਨੀਆ ਗਤਕਾ ਦਲ ਦੇ ਜਥੇਦਾਰ ਭਾਈ ਜਸਪ੍ਰੀਤ ਸਿੰਘ ਲਵਲਾ ਦੀ ਅਗਵਾਈ ਵਿਚ ਗਤਕੇ ਦੇ ਜੌਹਰਾਂ ਨਾਲ ਸੰਗਤਾਂ ਨਿਹਾਲ ਹੋਈਆਂ।
ਗੁਰਦੁਆਰਾ ਪ੍ਰਬੰਧਕ ਕਮੇਟੀ ਫ਼ਰੀਮਾਂਟ ਗੁਰਦੁਆਰਾ, ਸਟਾਕਟਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿਆਟਲ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ਼ ਅਮਰੀਕਾ, ਖ਼ਾਲਿਸਤਾਨ ਦੇ ਸ਼ਹੀਦ ਪ੍ਰਵਾਰ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਖੰਡ ਕੀਰਤਨੀ ਜਥੇ, ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਕੈਲੇਫ਼ੋਰਨੀਆ ਗਤਕਾ ਦਲ, ਅਮਰੀਕਨ ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਤੇ ਸਿੱਖ ਸੰਗਤਾਂ ਦੇ ਸਹਿਯੋਗ ਨੇ ਖ਼ਾਲਿਸਤਾਨ ਐਲਾਨ ਦਿਵਸ ਦੀ 24ਵੀਂ ਵਰ੍ਹੇਗੰਢ ਮਨਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਕਲਗੀਧਰ ਸੇਵਕ ਜੱਥਾ (ਰਜ਼ਿ.) ਵਲ̅ ਸ਼ਤਾਬਦੀ ਸਮਾਗਮ ਕਰਵਾਇਆ

3 ਮਈ - ਧੰਨ ਧੰਨ ਸ੍ਰੀ ਗ̊ਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਫਤਹਿ ਦਿਵਸ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਲਗੀਧਰ ਸੇਵਕ ਜੱਥਾ (ਰਜ਼ਿ.) ਵਲ̅ ਸ਼ਤਾਬਦੀ ਸਮਾਗਮ ਕਰਵਾਇਆ ਗਿਆ । ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਨੇ ਦਸਿਆ ਕਿ ਇਹ ਸ਼ਤਾਬਦੀ ਸਮਾਗਮ ਦੁਸ਼ਹਿਰਾ ਗਰਾੳ̊ਂਡ ਨੇੜੇ ਗ̊: ਸ੍ਰੀ ਅੰਬ ਸਾਹਿਬ ਫੇਜ਼ 8, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਹ̅ਇਆ । ਇਸ ਸਮਾਗਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਾਹਿਬਾਨ ਸਿੰਘ ਸਾਹਿਬ ਗਿਆਨੀ ਗ̊ਰਬਚਨ ਸਿੰਘ ਜੀ, ਢਾਡੀ ਜੱਥਾ ਗਿਆਨੀ ਤਰਸੇਮ ਸਿੰਘ ਜੀ ਮ̅ਰਾਂਵਾਲੀ, ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਬਖਤ̅ਰ ਬਠਿੰਡੇ ਵਾਲੇ, ਸੰਤ ਬਾਬਾ ਲਖਬੀਰ ਸਿੰਘ ਜੀ ਬਲੌਂਗੀ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜੀ ਲੰਬਿਆਂ ਵਾਲੇ, ਭਾਈ ਮਨਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਭਾਈ ਗ̊ਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ, ਭਾਈ ਸਤਿੰਦਰਪਾਲ ਸਿੰਘ ਜੀ ਲ̊ਧਿਆਣੇ ਵਾਲੇ, ਭਾਈ ਕ̊ਲਦੀਪ ਸਿੰਘ ਜੀ ਚੰਡੀਗੜ ਵਾਲੇ, ਭਾਈ ਇੰਦਰਪਾਲ ਸਿੰਘ ਜੀ ਚੰਡੀਗੜ ਵਾਲੇ, ਬੀਬੀ ਜਸਪ੍ਰੀਤ ਕੌਰ ਜੀ, ਭਾਈ ਲਖਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ, ਬੀਬੀ ਰਵਿੰਦਰ ਕੌਰ ਖਾਲਸਾ ਬੱਚੀ ਅਸੀਸਦੀਪ ਕੌਰ ਨੇ ਕੀਰਤਨ ਅਤੇ ਗ̊ਰਮਤ ਵਿਚਾਰਾ ਕੀਤੀਆ । ੳ̊ਹਨਾਂ ਦਸਿਆ ਕਿ ਇਸ ਮੌਕੇ ਗ̊ਰੂ ਕਾ ਲੰਗਰ ਅਤ̊ੱਟ ਵਰਤਿਆ । ਸਟੇਜ ਸਕਤੱਰ ਦੀ ਸੇਵਾ ਸ. ਜ̅ਗਿਦਰ ਸਿੰਘ ਸ̅ਧੀ ਨੇ ਨਿਭਾਈ । ਇਸ ਮੌਕੇ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ੍ਰੀ ਨਰਿੰਦਰ ਕ̊ਮਾਰ ਸ਼ਰਮਾ, ਡਾ. ਦਲਜੀਤ ਸਿੰਘ ਚੀਮਾ, ਸ. ਜਸਵੰਤ ਸਿੰਘ ਭ̊ਲਰ, ਸ. ਗ̊ਰਿੰਦਰ ਸਿੰਘ ਸੰਨੀ, ਸ. ਸਰਬਜੀਤ ਸਿੰਘ, ਸ. ਰਮਨੀਕ ਸਿੰਘ, ਸ. ਹਰਸੁਖਵਿੰਦਰ ਸਿੰਘ, ਸ. ਅਮਰਜੀਤ ਸਿੰਘ, ਸ. ਜਸਵੰਤ ਸਿੰਘ ਨੇ ਹਾਜ਼ਰੀ ਭਰੀ ।

ਇੰਦਰਾ ਦੇ ਕਤਲ ਦੀ ਹਰ ਸੱਚਾ ਅਤੇ ਅਜ਼ਾਦੀ ਪਸੰਦ ਸਿੱਖ ਪ੍ਰੋੜਤਾ ਕਰਦਾ ਹੈ –ਡੱਲੇਵਾਲ

ਲੰਡਨ – ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਿਸ ਤਰਾਂ ਦੁਨੀਆਂ ਭਰ ਦੇ ਕਨੂੰਨ ਨੂੰ ਛਿੱਕੇ ਟੰਗਦਿਆਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਟੈਕਾਂ ਅਤੇ ਤੋਪਾਂ ਨਾਲ ਲੈਸ ਭਾਰਤੀ ਫੌਜ ਤੋਂ ਅੱਤ ਵਹਿਸ਼ੀ ਹਮਲਾ ਕਰਵਾਇਆ ਸੀ , ਉਸ ਦੇ ਹਸ਼ਰ ਉਹੀ ਹੋਣਾ ਸੀ ਜੋ ਹੋਇਆ ਹੈ । ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਨੇ ਸਿੱਖਾਂ ਦੀਆਂ ਧਾਰਮਿਕ ਅਤੇ ਇਤਿਹਾਸਕ ਰਵਾਇਤਾਂ ਨੂੰ ਬਰਕਰਾਰ ਰੱਖਦਿਆਂ ਕੌਮ ਪ੍ਰਤੀ ਆਪਣਾ ਫਰਜ਼ ਅਦਾ ਕੀਤਾ , ਜਿਸ ਨਾਲ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੀ ਜ਼ਖਮੀਂ ਹੋਈ ਮਾਨਸਿਕਤਾ ਨੂੰ ਕੁੱਝ ਰਾਹਤ ਪ੍ਰਾਪਤ ਹੋਈ ਸੀ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਨੇ ਇਸ ਤੇ ਸਿਆਸਤ ਕਰ ਰਹੇ ਲੇਬਰ ਉਮੀਦਵਾਰ ਵਰਿੰਦਰ ਸ਼ਰਮਾ ਦੀ ਨਿਖੇਧੀ ਕਰਦਿਆ ਕਿਹਾ ਕਿ ਇੰਦਰਾ ਦੇ ਕਤਲ ਨਾਲ ਸਾਊਥਾਲ ਤੋਂ ਟੋਰੀ ਉਮੀਦਵਾਰ ਸ੍ਰ, ਗੁਰਚਰਨ ਸਿੰਘ ਇਕੱਲੇ ਨੂੰ ਰਾਹਤ ਜਾਂ ਖੁਸ਼ੀ ਮਹਿਸੂਸ ਨਹੀਂ ਹੋਈ ਸੀ ਬਲਕਿ ਸਿੱਖਾਂ ਸਿਧਾਂਤਾਂ ਨੂੰ ਸਮਰਪਤਿ ਅਤੇ ਅਜ਼ਾਦੀ ਪਸੰਦ ਸਮੁੱਚੇ ਸਿੱਖ ਖੁਸ਼ ਹੋਏ ਸਨ । ਇਤਿਹਾਸ ਗਵਾਹ ਹੈ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲਾ ਹਮਲਾਵਰ 153 ਦਿਨ ਤੋਂ ਜਿ਼ਆਦਾ ਜਿਉਂਦਾ ਨਹੀਂ ਰਿਹਾ । ਭਵਿੱਖ ਵਿੱਚ ਵੀ ਅਗਰ ਕਿਸੇ ਨੇ ਸਿੱਖਾਂ ਦੇ ਪ੍ਰਾਣਾਂ ਤੋਂ ਪਿਆਰੇ ਸ੍ਰੀ ਦਰਬਾਰ ਸਾਹਿਬ ਦਾ ਅਪਮਾਨ ਕਰਨ ਜਾਂ ਗੁਰਬਾਣੀ ,ਗੁਰ ਇਤਿਹਾਸ ਪ੍ਰਤੀ ਵਿਵਾਦਗ੍ਰਤਸਤ ਅਤੇ ਘ੍ਰਿਣਾਤਮਕ ਪੁਹੰਚ ਅਪਣਾਉਣੀ ਹੈ ਤਾਂ ਉਸ ਨੂੰ ਸ਼ਾਨਾਮੱਤੇ ਸਿੱਖ ਇਤਿਹਾਸ ਦੀਆਂ ਗੌਰਵਮਈ ਰਵਾਇਤਾਂ ਦਾ ਅਧਿਐਨ ਕਰ ਲੈਣਾ ਚਾਹੀਦਾ ਹੈ ।

ਭਾਰਤੀ ਨਿਆ-ਪ੍ਰਣਾਲੀ ਤੋਂ ਇਨਸਾਫ ਦੀ ਉਮੀਦ ਛੱਡ ਕੇ ਸਿੱਖ ਆਪਣੇ ਭਵਿੱਖ ਵਾਰੇ ਸੋਚਣ : ਅਮੈਰਿਕਨ ਸਿੱਖ ਆਰਗੇਨਾਈਜੇਸ਼ਨ

ਨਿਊਯਾਰਕ ,3 ਮਈ :- ਸਿੱਖ ਭਾਰਤ ਅੰਦਰ ਗੁਲਾਮਾਂ ਦੀ ਤਰਾਂ ਜਿੰਦਗੀ ਬਸਰ ਕਰ ਰਹੇ ਹਨ ਕਿਉਕਿ ਭਾਰਤੀ ਨਿਆਂ-ਪ੍ਰਣਾਲੀ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਣਾ ਰਹੀ ਹੈ ਅਤੇ ਇਨੀਆਂ ਧੱਕੇਸ਼ਾਹੀਆਂ ਤੋਂ ਬਾਅਦ ਵੀ ਜੇਕਰ ਸਿੱਖ ਇਸ ਦੇਸ਼ ਤੋਂ ਇਨਸਾਫ ਦੀ ਉਮੀਦ ਰੱਖਦੇ ਹਨ ਤਾਂ ਉਹ ਬਹੁਤ ਵੱਡੀ ਗਲਤਫਹਿਮੀ ਦਾ ਸ਼ਿਕਾਰ ਹਨ ਕਿਉਕਿ ਕਤਲ ਕਰਨ ਵਾਲੇ ਆਪਣੇ ਆਪ ਨੂੰ ਕਦੇ ਵੀ ਕਾਤਲਾਂ ਦੇ ਕਟਿਹਰੇ ਵਿਚ ਨਹੀ ਖੜਾ ਕਰਦੇ, ਇਨਾਂ ਸ਼ਬਦਾ ਦਾ ਪ੍ਰਗਟਾਵਾ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆਂ ਭਾਈ ਦਵਿੰਦਰ ਸਿੰਘ, ਪ੍ਰੋ.ਰਜਿੰਦਰਪਾਲ ਸਿੰਘ, ਭਾਈ ਸੁਰਿੰਦਰ ਸਿੰਘ ਸਰਪੰਚ, ਭਾਈ ਦੀਦਾਰ ਸਿੰਘ, ਭਾਈ ਜਸਦੇਵ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਤਰਜਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਜਰਨੈਲ ਸਿੰਘ ਖਾਲਸਾ, ਭਾਈ ਕਰਨੈਲ ਸਿੰਘ ਸਲੇਮਪੁਰ, ਭਾਈ ਸੁਰਜੀਤ ਸਿੰਘ, ਭਾਈ ਵਰਿੰਦਰ ਸਿੰਘ, ਭਾਈ ਪ੍ਰਿਤਪਾਲ ਸਿੰਘ, ਸੁਖਵੀਰ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨੇ 26 ਸਾਲ ਬਾਅਦ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਨੂੰ ਦੇਸ਼ ਦੀ ਪ੍ਰਮੁੱਖ ਏਜੰਸੀ ਸੀ.ਬੀ.ਆਈ ਵਲਂੋ ਨਿਰਦੋਸ਼ ਕਰਾਰ ਦੇਣ ਦੀ ਨਿਖੇਧੀ ਕਰਦਿਆਂ ਕਹੇ।ਉਨਾ ਕਿਹਾ ਜਿਸ ਦਰਿੰਦੇ ਦੀ ਅਗਵਾਈ ਵਿਚ ਭੜਕੇ ਹਿੰਦੂ ਹਜੂਮ ਨੇ ਗਲਾਂ ਵਿਚ ਟਾਇਰ ਪਾ ਸਿੱਖਾਂ ਨੂੰ ਸਾੜਿਆ ਹੋਵੇ, ਛੋਟੇ-ਛੋਟੇ ਬੱਚਿਆ ਨੂੰ ਵੀ ਨਾ ਬਖਸ਼ਿਆ ਹੋਵੇ ਅਤੇ ਜਿਸਦੇ ਖਿਲਾਫ ਪੁਖਤਾ ਸਬੂਤ ਵੀ ਹੋਣ ਅਤੇ ਕਤਲ ਹੋਣ ਵਾਲੇ ਪਰਿਵਾਰਾਂ ਦੇ ਜੀਉਦੇ ਜਾਗਦੇ ਗਵਾਹ ਅਦਾਲਤਾਂ, ਸੀ.ਬੀ.ਆਈ ਅਤੇ ਮੀਡੀਏ ਅੱਗੇ ਪੁਕਾਰ ਪੁਕਾਰ ਕੇ ਇਹ ਕਹਿਣ ਕਿ ਸਿੱਖ ਕਾਤਲਾਂ ਦੇ ਹਿੰਦੂ-ਹਜੂਮ ਦੀ ਅਗਵਾਈ ਜਗਦੀਸ਼ ਟਾਇਟਲਰ ਹੀ ਕਰ ਰਿਹਾ ਸੀ ਅਤੇ ਸੀ.ਬੀ.ਆਈ ਇਹ ਕਹਿ ਕੇ ਪੱਲਾ ਝਾੜ ਦਵੇ ਕਿ ਗਵਾਹ ਅਤੇ ਸਬੂਤ ਇਸ ਨੂੰ ਦੋਸ਼ੀ ਸਿਧ ਕਰਨ ਲਈ ਭਰੋਸੇਯੋਗ ਨਹੀ ਹਨ ਅਤੇ ਸ਼ਰੇਆਮ ਉਸ ਖੂਨੀ ਦਰਿੰਦੇ ਨੂੰ ਬਰੀ ਕਰ ਦਿਤਾ ਜਾਵੇ ਤਾਂ ਇਥੋ ਸਿੱਖਾਂ ਨੂੰ ਸਬਕ ਸਿੱਖਣ ਅਤੇ ਸੋਚਣ ਦੀ ਲੋੜ ਹੈ ਕਿ ਸਿੱਖਾਂ ਨਾਲ ਭਾਰਤ ਵਿੱਚ ਗੁਲਾਮਾਂ ਵਾਲਾ ਵਰਤਾੳ ਤਾਂ ਨਹੀ ਹੋ ਰਿਹਾ ? ਉਨ੍ਹਾਂ ਕਿਹਾ ਕਿ ਇਹ ਗੱਲ ਪੱਥਰ ਤੇ ਲਕੀਰ ਵਾਂਗ ਹੈ ਕਿ ਸਿੱਖ ਜੇਕਰ ਇਸ ਦੇਸ਼ ਵਿਚ ਰਹਿਣਾ ਚਾਹੁੰਦੇ ਹੋਣ ਤਾਂ ਉਨਾ ਨੂੰ ਬਿਪਰਾਂ ਦੇ ਥੱਲੇ ਲਗ ਕੇ ਹੀ ਰਹਿਣਾ ਪਵੇਗਾ ਜੇਕਰ ਆਕੜੋਗੇ ਜਾਂ ਆਪਣੇ ਹੱਕ ਮੰਗੋਗੇ ਤਾਂ ਇਸੇ ਤਰਾ ਆਨੇ ਬਹਾਨਿਆਾਂ ਨਾਲ ਭਵਿੱਖ ਵਿਚ ਕਤਲ ਹੁੰਦੇ ਰਹੋਗੇ ? ਦੁੂਸਰੇ ਪਾਸੇ ਇਸੇ ਹੀ ਕਾਨੂੰਨ ਤਹਿਤ ਜੇਲਾਂ ਵਿਚ ਨਜਰਬੰਦ ਸਿੰਘ, ਜਿਨਾਂ ਦੀਆਂ ਸਜਾਵਾਂ ਵੀ ਪੂਰੀਆ ਹੋ ਗਈਆ ਹਨ ੳਨ੍ਹਾ ਦੀ ਰਿਹਾਈ ਨਹੀ ਕੀਤੀ ਜਾ ਰਹੀ।

ਕਾਮਰੇਡ ਸੰਤੋਖ ਨੂੰ ਸਦਮਾ

ਮਾਛੀਵਾੜਾ 03 ਮਈ (ਸੁਸ਼ੀਲ ਸ਼ਰਮਾ) ਸੀ ਪੀ ਆਈ ਐਮ ਦੇ ਇਲਾਕੇ ਦੇ ਪ੍ਰਮੁੱਖ ਆਗੂ ਕਾਮਰੇਡ ਸੰਤੋਖ ਸਿੰਘ ਸਵੈਚ ਨੂੰ ਉਸ ਸਮੇ ਭਾਰੀ ਸਦਮਾ ਲੱਗਾ ਜਦੋ ਉਨ੍ਹਾ ਦੇ ਭਾਣਜੇ ਸੁਖਵਿੰਦਰ ਸਿੰਘ ਮਾਗਟ ਵਾਸੀ ਪਿੰਡ ਅਡਿਆਣਾ ਦਾ ਅਚਨਚੇਤ ਹਾਰਟ ਫੇਲ੍ਹ ਹੋਣ ਨਾਲ ਮੌਤ ਹੋ ਗਈ ਉਹਨਾ ਨਮਿਤ ਸ੍ਰੀ ਆਖੰਡ ਪਾਠਾ ਦੇ ਭੋਗ ਸਥਾਨਕ ਗੁਰਦੁਆਰਾ ਸਾਹਿਬ ਵਿਖੇ 12 ਤੋ 2 ਵਜੇ ਤੱਕ ਪਾਏ ਜਾਣਗੇ।

ਕਿਸਾਨ ਸਮੇਂ ’ਤੇ ਹੀ ਪਨੀਰੀ ਤੇ ਝੋਨਾ ਲਾਉਣ : ਖੇਤੀਬਾੜੀ ਅਧਿਕਾਰੀ

ਮਾਛੀਵਾੜਾ 3 ਮਈ (ਸੁਸ਼ੀਲ ਸ਼ਰਮਾ) ਜ਼ਮੀਨ ਦੇ ਪਾਣੀ ਦੇ ਪੱਧਰ ਨੂੰ ਠੀਕ ਰੰਖਣ ਦੇ ਲਈ ਕਿਸਾਨਾਂ ਨੂੰ 10 ਮਈ ਤੋਂ ਪਹਿਲਾਂ ਝੋਨੇ ਦੀ ਬਿਜਾਈ ਨਾ ਕਰਨ ਲਈ ਖੇਤੀਬਾੜੀ ਵਿਭਾਗ ਨੇ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ। ਵਿਭਾਗ ਦੇ ਖੇਤੀਬਾੜੀ ਅਫ਼ਸਰ ਰਣਜੀਤ ਸਿੰਘ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਪ੍ਰਿਜ਼ਰਵੇਸ਼ਨ ਸਬਸਾਈਲ ਵਾਟਰ ਐਕਟ ਦੇ ਤਹਿਤ ਕੋਈ ਵੀ ਕਿਸਾਨ 10 ਮਈ ਤੋਂ ਪਹਿਲਾਂ ਝੋਨੇ ਦੀ ਪਨੀਰੀ ਦੀ ਬਿਜਾਈ ਨਾ ਕਰੇ ਤੇ 10 ਜੂਨ ਤੋਂ ਬਾਅਦ ਝੋਨੇ ਦੀ ਬਿਜਾਈ ਕਰਨੀ ਚਾਹੀਦੀ ਹੈ। ਜੇਕਰ ਕੋਈ ਵੀ ਇਸ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਬਿਜਾਈ ਕਰੇਗਾ ਤਾਂ ਉਸ ’ਤੇ ਕਾਨੂੰਨ ਅਨੁਸਾਰ ਉਸ ਦੀ ਫ਼ਸਲ ਵਾਹ ਕੇ ਕਾਰਵਾਈ ਕੀਤੀ ਜਾਵੇਗੀ ਤੇ ਇਸ ਦਾ ਖਰਚਾ ਵੀ ਕਿਸਾਨ ਤੋਂ ਵਸੂਲਿਆ ਜਾਵੇਗਾ।


ਖਾਲਿਸਤਾਨ ਐਲਾਨ ਦਿਵਸ (29 ਅਪੈ੍ਲ-1986) ਦੀ 24ਵੀਂ ਵਰੇਗੰਢ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ 29 ਅਪੈ੍ਲ ਤੇ 2 ਮਈ ਨੂੰ ਮਨਾਈ ਜਾ ਰਹੀ ਹੈ !!!
ਖਾਲਿਸਤਾਨ ਦੀ 24ਵੀਂ ਵਰੇਗੰਢ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ 2 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ !!
ਸੰਗਤਾਂ ਨੂੰ ਹੁੰਮ-ਹੁੰਮਾ ਕੇ ਪੁੱਜਣ ਦਾ ਸੱਦਾ !


ਟਾਈਟਲਰ ਮੁੱਦੇ ‘ਤੇ ਸੀ ਬੀ ਆਈ, ਪਾਰਲੀਮੈਂਟ ਅਤੇ ਅਦਾਲਤਾਂ ਦੀ ਭੂਮਿਕਾ ਪੱਖਪਾਤੀ, ਗਦਾਰੀਆਂ ਅਤੇ ਘਪਲਿਆਂ ਵਿੱਚ ਹਿੰਦੂ ਹੀ ਮੋਹਰੀ :- ਮਾਨ

ਫਤਿਹਗੜ੍ਹ ਸਾਹਿਬ, 29 ਅਪ੍ਰੈਲ :- “ਸਿੱਖ ਕੌਮ ਦੇ ਕਾਤਿਲਾਂ ਨੂੰ ਅਤੇ ਵੱਡੇ ਵੱਡੇ ਘਪਲੇ ਕਰਨ ਵਾਲੇ ਹਿੰਦੂ ਹੁਕਮਰਾਨਾਂ ਨੂੰ ਕਾਨੂੰਨੀ ਸਜਾਵਾਂ ਤੋਂ ਬਚਾਉਣ ਲਈ ਇੱਥੋ ਦੀਆਂ ਸੀ ਬੀ ਆਈ ਵਰਗੀਆਂ ਜਾਂਚ ਏਜੰਸੀਆਂ, ਪਾਰਲੀਮੈਂਟ ਅਤੇ ਇਹ ਇਨਸਾਫ ਦੇਣ ਵਾਲੀਆਂ ਅਦਾਲਤਾਂ ਦੀ ਭੂਮਿਕਾ ਪੱਖਪਾਤੀ ਹੀ ਰਹੀ ਹੈ। ਹੁਕਮਰਾਨ ਜਮਾਤਾਂ ਸ਼ੱਕ ਤਾਂ ਸਿੱਖਾਂ ਅਤੇ ਮੁਸਲਿਮ ਕੌਮ ਉੱਤੇ ਕਰਦੀਆਂ ਹਨ, ਪਰ ਗਦਾਰੀਆਂ ਅਤੇ ਘਪਲੇ ਕਰਨ ਵਿੱਚ ਹੁਣ ਤੱਕ ਹਿੰਦੂ ਹੀ ਮੋਹਰੀ ਰਹੇ ਹਨ। ਇਹੀ ਮੁੱਖ ਕਾਰਨ ਹੈ ਕਿ 1947 ਤੋਂ ਲੈ ਕੇ ਅੱਜ ਹੁਕਮਰਾਨਾਂ ਨੇ ਕਿਸੇ ਵੀ ਸਿੱਖ ਨੂੰ ਪਾਕਿਸਤਾਨ ਵਿੱਚ ਡਿਪਲੋਮੈਟਿਕ ਅਹੁਦਿਆਂ ਉੱਤੇ ਨਹੀਂ ਲਾਇਆ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਕਾਤਿਲ ਸ਼੍ਰੀ ਜਗਦੀਸ਼ ਟਾਈਟਲਰ ਨੂੰ ਸੀ ਬੀ ਆਈ ਅਤੇ ਅਦਾਲਤਾਂ ਵੱਲੋ ਕਲੀਨ ਚਿੱਟ ਦਿੱਤੇ ਜਾਣ, ਮਾਧੁਰੀ ਗੁਪਤਾ ਵੱਲੋ ਜਾਸੂਸੀ ਕਰਨ ਦੀ ਕਾਰਵਾਈ ਅਤੇ ਕਟੌਤੀ ਮਤੇ ਉੱਤੇ ਹਿੰਦੂਆਂ ਵੱਲੋ ਹੀ ਹਿੰਦੂ ਹਕੂਮਤ ਨੂੰ ਧੋਖੇ ਦੇਣ ਦੀ ਕਾਰਵਾਈ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਜਦੋਂ ਸਮੁੱਚੇ ਮੁਲਕ ਨਿਵਾਸੀਆਂ ਅਤੇ ਮੁਲਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਜਗਦੀਸ਼ ਟਾਈਟਲਰ ਵਰਗੇ ਹਿੰਦੂ ਆਗੂਆਂ ਨੇ 1984 ਵਿੱਚ ਸ਼ਾਜਿਸ ਤਹਿਤ ਸਿੱਖ ਕੌਮ ਦਾ ਕਤਲੇਆਮ ਕੀਤਾ, ਫਿਰ ਅੱਜ 25 ਸਾਲ ਦਾ ਲੰਮਾ ਸਮਾਂ ਗੁਜ਼ਰਨ ਉਪਰੰਤ ਵੀ ਜਾਂਚ ਏਜੰਸੀਆਂ ਵੱਲੋ ਉਸਨੂੰ ਕਲੀਨ ਚਿੱਟ ਦੇਣ ਦੀ ਕਾਰਵਾਈ “ਇਨਸਾਫ, ਸੱਚ-ਹੱਕ ਦਾ ਕਤਲ” ਕਰਨ ਦੇ ਤੁੱਲ ਅਸਹਿ ਕਾਰਵਾਈ ਹੈ। ਇਸ ਨਾਲ ਜਾਂਚ ਏਜੰਸੀਆਂ, ਅਦਾਲਤਾਂ ਅਤੇ ਹੁਕਮਰਾਨਾਂ ਤੋਂ ਸਿੱਖ ਕੌਮ ਦਾ ਕੋਈ ਥੌੜਾ-ਬਹੁਤਾ ਰਹਿੰਦੇ ਵਿਸ਼ਵਾਸ ਦਾ ਵੀ ਅੱਜ ਅੰਤ ਹੋ ਗਿਆ ਹੈ।
ਉਨ੍ਹਾ ਆਪਣੇ ਬਿਆਨ ਵਿੱਚ ਅੱਗੇ ਚੱਲ ਕੇ ਕਿਹਾ ਕਿ ਹਿੰਦ ਹਕੂਮਤ ਉੱਤੇ ਹੁਣ ਤੱਕ ਬੈਠਣ ਵਾਲੇ ਹੁਕਮਰਾਨ ਭਾਵੇਂ ਉਹ ਕਾਂਗਰਸੀ ਹੋਣ ਭਾਵੇਂ ਭਾਜਪਾਈ ਜਾਂ ਹੋਰ, ਸਭ ਸਿੱਖ ਅਤੇ ਮੁਸਲਿਮ ਕੌਮ ਉਤੇ ਡੂੰਘਾ ਸੱ਼ਕ ਕਰਦੇ ਆਏ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਇਸ ਮੁਲਕ ਨਾਲ ਹਰ ਖੇਤਰ ਵਿੱਚ ਗਦਾਰੀਆਂ ਅਤੇ ਵੱਡੇ ਵੱਡੇ ਕਰੋੜਾਂ-ਅਰਬਾਂ ਰੁਪਏ ਦੇ ਘਪਲੇ ਕਰਨ ਵਾਲੇ ਲੋਕ “ਹਿੰਦੂ” ਕੌਮ ਨਾਲ ਹੀ ਸੰਬੰਧਿਤ ਹਨ। ਉਨ੍ਹਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮੁਲਕ ਦੇ ਰਹਿ ਚੁੱਕੇ ਵਜ਼ੀਰ ਏ ਆਜਿ਼ਮ ਸ਼੍ਰੀ ਮੁਰਾਰਜੀ ਦੇਸਾਈ ਅਮਰੀਕਾ ਦੀ ਖੁਫੀਆ ਏਜੰਸੀ ਸੀ ਆਈ ਏ ਦਾ ਏਜੰਟ ਰਿਹਾ ਹੈ, ਜਿਸਦੀ ਸੱਚਾਈ ਪੁਲੀਟਜ਼ਰ ਪ੍ਰਾਈਜ਼ ਜੇਤੂ ਲੇਖਕ- ਸੇਮਰ ਹਰਸ਼ (ੰਏਮੋੁਰ ੍ਹੲਰਸਹ) ਨੇ ਉਜਾਗਰ ਕੀਤੀ ਹੈ। ਉਨ੍ਹਾ ਕਿਹਾ ਕਿ ਹਿੰਦੂ ਕੌਮ ਮਾਇਆ ਅਤੇ ਧਨ, ਦੌਲਤ ਨਾਲ ਕਿੰਨਾ ਪਿਆਰ ਕਰਦੀ ਹੈ, ਉਹ ਇਸ ਗੱਲ ਤੋਂ ਸਾਬਿਤ ਹੋ ਜਾਂਦਾ ਹੈ ਕਿ ਉਹ ਆਪਣੀ ਧਰਮੀ ਪੂਜਾ ਵੀ “ਲਕਸ਼ਮੀ” ਅੱਗੇ ਹੀ ਕਰਦੇ ਹਨ ਅਤੇ ਪ੍ਰਾਰਥਨਾ ਵੀ ਰਿਸ਼ਵਤਾਂ ਅਤੇ ਗਲਤ ਢੰਗਾਂ ਰਾਹੀਂ ਮਾਇਆ ਇਕੱਠੀ ਕਰਨ ਦੀ ਕਰਦੇ ਹਨ। ਇਸ ਹਿੰਦੂ ਕੌਮ ਦੀ ਵੱਡੀ ਕਮਜੋਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਪਾਕਿਸਤਾਨੀਆਂ ਨੇ ਮਾਧੂਰੀ ਗੁਪਤਾ ਵਰਗੀ ਹਿੰਦੂ ਡਿਪਲੋਮੈਟ ਨੂੰ ਖਰੀਦਿਆ ਅਤੇ ਹਰ ਖੇਤਰ ਵਿੱਚ ਉਸਦੀ ਵਰਤੋਂ ਕੀਤੀ। ਫਿਰ ਕਟੌਤੀ ਮਤੇ ਦੀ ਨਵੀਂ ਘਟਨਾ ਨੇ ਇਹ ਸਾਬਿਤ ਕਰ ਦਿੱਤਾ ਕਿ ਸ਼੍ਰੀ ਲਾਲੂ ਯਾਦਵ, ਸ਼੍ਰੀ ਮੁਲਾਇਮ ਸਿੰਘ ਯਾਦਵ ਨੇ ਵਿਰੋਧੀ ਪਾਰਟੀ ਵੱਲੋ ਰੱਖੇ ਗਏ ਮਤੇ ਦਾ ਬਾਈਕਾਟ ਕਰਕੇ ਅਤੇ ਬੀਬੀ ਮਾਇਆਵਤੀ ਨੇ ਯੁਪੀਏ ਦੇ ਹੱਕ ਵਿੱਚ ਵੋਟ ਪਾ ਕੇ ਵਿਰੋਧੀ ਧਿਰ ਨਾਲ ਗੱਦਾਰੀ ਕੀਤੀ ਹੈ। ਇਹ ਸਭ ਹਿੰਦੂ ਹੀ ਹਨ। ਦੂਸਰਾ ਸ਼੍ਰੀ ਲਾਲੂ ਯਾਦਵ, ਸ਼੍ਰੀ ਮੁਲਾਇਮ ਸਿੰਘ ਯਾਦਵ ਅਤੇ ਬੀਬੀ ਮਾਇਆਵਤੀ ਸਭ ਪਹਿਲੋ ਹੀ ਵੱਡੇ ਵੱਡੇ ਘਪਲਿਆਂ ਦੇ ਦੋਸ਼ਾਂ ਤਹਿਤ ਅਦਾਲਤਾਂ ਦੇ ਕਟਿਹਰੇ ਵਿੱਚ ਖੜੇ ਹਨ। ਸ਼੍ਰੀ ਸਿ਼ਬੂ ਸੋਰੇਨ ਜਿਸ ਉੱਤੇ ਕਤਲ ਅਤੇ ਰਿਸਵਤਾਂ ਦੇ ਕੇਸ ਹਨ, ਉਸਨੇ ਵੀ ਹਿੰਦ ਹਕੂਮਤ ਤੋਂ ਆਪਣੀ ਜਾਨ ਬਖਸਾਉਣ ਲਈ ਯੂਪੀਏ ਹਕੂਮਤ ਦੇ ਹੱਕ ਵਿੱਚ ਵੋਟ ਪਾ ਕੇ ਆਪਣੀ ਭਾਈਵਾਲ ਬੀਜੇਪੀ ਜਮਾਤ ਨਾਲ ਧੋਖਾ ਕੀਤਾ। ਫਿਰ ਇਸ ਮੁਲਕ ਦੇ ਰਹਿ ਚੁੱਕੇ ਵਿਦੇਸ਼ੀ ਰਾਜ ਵਜ਼ੀਰ ਸ਼੍ਰੀ ਸ਼ਸੀ ਥਰੂਰ ਨੇ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ 80 ਕਰੋੜ ਰੁਪਏ ਦੀ ਹੇਰਾ-ਫੇਰੀ ਕਰਕੇ ਆਪਣੀ ਮਸ਼ੂਕ ਦੇ ਨਾਮ ਆਈ ਪੀ ਐਲ ਵਿੱਚ ਲਗਾਉਣ ਵਾਲਾ ਹਿੰਦੂ ਹੀ ਹੈ। ਬੋਫਰਜ਼ ਤੋਪਾਂ ਅਤੇ ਪਣਡੁੱਬੀਆਂ ਵਿੱਚ ਕਰੋੜਾਂ ਦੇ ਕਮਿਸ਼ਨ ਖਾਣ ਵਾਲੇ ਹਿੰਦੂ ਹੀ ਹਨ। ਮਿਲਟਰੀ ਵਿੱਚ ਕਰੋੜਾਂ ਦੀ ਹੇਰਾ ਫੇਰੀ ਕਰਨ ਵਾਲੇ ਸਾਬਕਾ ਜਨਰਲ ਦੀਪਕ ਕਪੂਰ ਵੀ ਹਿੰਦੂ ਹੀ ਹਨ। ਹਿੰਦੂਆਂ ਵੱਲੋਂ ਹਿੰਦ ਹਕੂਮਤ ਅਤੇ ਮੁਲਕ ਨਾਲ ਧੋਖੇ, ਫਰੇਬ ਕਰਨ ਅਤੇ ਵੱਡੇ ਵੱਡੇ ਰਿਸ਼ਵਤਾਂ ਦੇ ਘਪਲੇ ਕਰਨ ਦੀ ਕਾਰਵਾਈ ਇਹ ਸੰਕੇਤ ਦਿੰਦੀ ਹੈ ਕਿ ਯੂਪੀਏ ਦੀ ਸੈਟਰਲ ਹਕੂਮਤ ਤੇਜ਼ੀ ਨਾਲ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਰੁਝਾਨਾਂ ਵੱਲ ਵੱਧ ਰਹੀ ਹੈ, ਜਿਸ ਤੋਂ ਇਹ ਆਪਣਾ ਸਮਾਂ ਪੂਰਾ ਕਰਨ ਤੋਂ ਪਹਿਲੇ ਹੀ ਡਿੱਗਣ ਤੋਂ ਹੁਣ ਕੋਈ ਨਹੀਂ ਰੋਕ ਸਕਦਾ। ਅਜਿਹੀਆਂ ਬੇਗੈਰਤ ਕਾਰਵਾਈਆਂ ਦੀ ਬਦੌਲਤ ਇਹ ਖੁਦ ਹੀ ਆਪਣੀ ਕਬਰ ਆਪ ਤਿਆਰ ਕਰ ਰਹੀ ਹੈ, ਜਿਸ ਵਿੱਚ ਹਿੰਦੂ ਹੀ ਮੁੱਖ ਭਾਗੀ ਹੋਣਗੇ।

ਕਲਗੀਧਰ ਸੇਵਕ ਜੱਥਾ (ਰਜਿ.) ਵਲੋ 1 ਮਈ ਦਿਨ ਸ਼ਨੀਵਾਰ ਸ਼ਤਾਬਦੀ ਸਮਾਗਮ ਦੁਸ਼ਹਿਰਾ ਗਰਾਉਂਡ, ਫੇਜ਼ 8 ਵਿਖੇ

30 ਅਪ੍ਰੈਲ - ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਫਤਹਿ ਦਿਵਸ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਲਗੀਧਰ ਸੇਵਕ ਜੱਥਾ (ਰਜ਼ਿ.) ਵਲੋ 1 ਮਈ ਦਿਨ ਸ਼ਨੀਵਾਰ ਨੂੰ ਸ਼ਤਾਬਦੀ ਸਮਾਗਮ ਕਰਵਾਇਆ ਜਾ ਰਿਹਾ ਹੈ । ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਨੇ ਦਸਿਆ ਕਿ ਇਹ ਸ਼ਤਾਬਦੀ ਸਮਾਗਮ ਦੁਪਿਹਰ 2 ਵਜੇ ਤੋਂ ਰਾਤ 1 ਵਜੇ ਤੱਕ ਦੁਸ਼ਹਿਰਾ ਗਰਾਉਂਡ ਨੇੜੇ ਗੁ: ਸ੍ਰੀ ਅੰਬ ਸਾਹਿਬ ਫੇਜ਼ 8, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਹੋਏਗਾ । ਇਸ ਸਮਾਗਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਜੱਥੇ, ਢਾਡੀ ਜੱਥਾ ਗਿਆਨੀ ਤਰਸੇਮ ਸਿੰਘ ਜੀ ਮੋਰਾਂਵਾਲੀ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ, ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਬਖਤੋਰ ਬਠਿੰਡੇ ਵਾਲੇ, ਸੰਤ ਬਾਬਾ ਲਖਬੀਰ ਸਿੰਘ ਜੀ ਬਲੌਂਗੀ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜੀ ਲੰਬਿਆਂ ਵਾਲੇ, ਭਾਈ ਜੋਗਿੰਦਰ ਸਿੰਘ ਜੀ ਰਿਆੜ, ਭਾਈ ਮਨਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਢਾਡੀ ਜੱਥਾ ਗਿਆਨੀ ਅਮਰ ਸਿੰਘ ਜੀ ਨੂਰ, ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ, ਭਾਈ ਸਤਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਭਾਈ ਕੁਲਦੀਪ ਸਿੰਘ ਜੀ ਚੰਡੀਗੜ੍ਹ ਵਾਲੇ, ਭਾਈ ਇੰਦਰਪਾਲ ਸਿੰਘ ਜੀ ਚੰਡੀਗੜ੍ਹ ਵਾਲੇ, ਬੀਬੀ ਜਸਪ੍ਰੀਤ ਕੌਰ ਜੀ, ਭਾਈ ਲ਼ਖਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ, ਬੀਬੀ ਰਵਿੰਦਰ ਕੌਰ ਖਾਲਸਾ ਬੱਚੀ ਅਸੀਸਦੀਪ ਕੌਰ, ਭਾਈ ਹਰਿੰਦਰ ਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ । ਉਹਨਾਂ ਦਸਿਆ ਕਿ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ । ਇਸ ਮੌਕੇ ਉਹਨਾਂ ਨਾਲ ਗੁਰਪ੍ਰੀਤ ਸਿੰਘ ਜਨਰਲ ਸਕਤੱਰ, ਹਰਸੁਖਦੇਵ ਸਿੰਘ ਸਕਤੱਰ, ਲਵਪ੍ਰੀਤ ਸਿੰਘ, ਸੁਰਿੰਦਰ ਸਿੰਘ ਅਤੇ ਜੱਥੇ ਦੇ ਹੋਰ ਮੈਂਬਰ ਹਾਜ਼ਰ ਸਨ ।

ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਿਆ ਜਾਵੇਗਾ-ਮੁੱਖ ਸਕੱਤਰ ਅੱਗਰਵਾਲ
ਜ਼ਿਲ੍ਹਾ ਰੂਪਨਗਰ ਦੇ ਵਿਕਾਸ ਕਾਰਜਾਂ ਦਾ ਮੌਕੇ ਤੇ ਜਾਇਜਾ ਲਿਆ

ਰੂਪਨਗਰ, 30 ਅਪ੍ਰੈਲ-ਪੰਜਾਬ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਰਾਜ ਦੇ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਭਰਤੀ ਪ੍ਰਕ੍ਰਿਆ ਵੀ ਛੇਤੀ ਸ਼ੁਰੂ ਕਰ ਦਿਤੀ ਜਾਵੇਗੀ। ਪੰਜਾਬ ਰਾਜ ਵਿੱਚ ਨਿਰਮਾਣ ਅਧੀਨ ਵਿਕਾਸ ਕਾਰਜਾਂ ਅਤੇ ਨਵੇਂ ਸ਼ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦਾ ਮੌਕੇ ਤੇ ਜਾਇਜਾ ਲੈਣ ਸਬੰਧੀ ਅਰੰਭੀ ਮੁਹਿੰਮ ਦੇ ਪਹਿਲੇ ਪੜਾਅ ਵਜੋਂ ਜ਼ਿਲ੍ਹਾ ਰੂਪਨਗਰ ਦੇ ਵਿਕਾਸ ਕਾਰਜਾਂ ਦਾ ਮੌਕੇ ਤੇ ਜਾਇਜਾ ਲੈਣ ਲਈ ਪੁੱਜੇ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਐਸ.ਸੀ. ਅੱਗਰਵਾਲ ਨੇ ਇਹ ਪ੍ਰਗਟਾਵਾ ਅੱਜ ਇਥੇ ਕੀਤਾ। ਉਨ੍ਹਾਂ ਦੱਸਿਆ ਕਿ ਜਿਲ੍ਹਿਆਂ ਵਿੱਚ ਮੌਕੇ ਤੇ ਜਾ ਕੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਸਬੰਧੀ ਉਨ੍ਹਾਂ ਇਸ ਮੁਹਿੰਮ ਦਾ ਆਗਾਜ਼ ਜ਼ਿਲ੍ਹਾ ਰੂਪਨਗਰ ਤੋਂ ਅਰੰਭਿਆ ਹੈ ਜਿਸ ਤਹਿਤ ਜਿਥੇ ਉਨ੍ਹਾਂ ਨੰਗਲ ਅਤੇ ਰੂਪਨਗਰ ਵਿਖੇ ਬਣਨ ਵਾਲੇ ਸੀਵਰੇਜ ਸੋਧ ਪਲਾਂਟਾਂ ਸਬੰਧੀ ਜਾਣਕਾਰੀ ਲਈ ਉਥੇ ਹੀ ਉਨ੍ਹਾਂ ਆਨੰਦਪੁਰ ਸਾਹਿਬ ਵਿਖੇ ਗੁਰੂਤਾ ਗੱਦੀ ਸਮਾਗਮਾਂ ਅਧੀਨ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਮੌਕੇ ਤੇ ਜਾ ਕੇ ਨਿਰੀਖਣ ਵੀ ਕੀਤਾ ਅਤੇ ਅਧਿਕਾਰੀਆਂ ਨਾਲ ਨੰਗਲ, ਆਨੰਦਪੁਰ ਸਾਹਿਬ ਅਤੇ ਰੂਪਨਗਰ ਵਿਖੇ ਵੱਖ-ਵੱਖ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਆਨੰਦਪੁਰ ਸਾਹਿਬ ਵਿਖੇ 5.53 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਸੋਧ ਪਲਾਂਟਾਂ ਦਾ ਦੌਰਾ ਕੀਤਾ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨੇੜੇ 4.92 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬੱਸ ਅੱਡੇ ਦੇ ਕੰਮ ਦਾ ਮੌਕੇ ਤੇ ਜਾਇਜਾ ਲਿਆ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬੱਸ ਅੱਡੇ ਦੇ ਨਿਰਮਾਣ ਕੰਮ ਨੂੰ ਜਲਦੀ ਨੇਪਰੇ ਚਾੜਨ।
ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਰੁਣਜੀਤ ਸਿੰਘ ਮਿਗਲਾਨੀ ਦੇ ਨਾਲ ਆਨੰਦਪੁਰ ਸਾਹਿਬ ਸਥਿਤ ਕਰੀਬ 3.50 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦਾ ਦੌਰਾ ਵੀ ਕੀਤਾ ਅਤੇ ਉਥੇ ਬਾਕੀ ਰਹਿੰਦੇ ਨਿਰਮਾਣ ਕਾਰਜਾਂ ਦੀ ਜਲਦੀ ਉਸਾਰੀ ਕਰਨ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਤਾਂ ਜੋ ਇਸ ਸਿਖਲਾਈ ਸੰਸਥਾ ਵਿਖੇ ਪਹਿਲਾਂ ਤੋਂ ਹੀ ਚੱਲ ਰਹੀਆਂ ਛੇ ਟਰੇਡਾਂ ਤੋਂ ਇਲਾਵਾ ਫਿਟਰ, ਵੈਲਡਰ, ਕਾਰਪੇਂਟਰ, ਪਲੰਬਰ ਅਤੇ ਆਟੋ ਮੋਬਾਇਲ ਵਰਗੇ ਟੈਕਨੀਕਲ ਟਰੇਡਾਂ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਚਲਾਇਆ ਜਾ ਸਕੇ। ਉਨ੍ਹਾਂ ਇਸ ਮੌਕੇ ਤੇ ਸੰਸਥਾ ਵਿੱਚ ਆਈ.ਐਮ.ਸੀ. ਦੁਆਰਾ ਚਲਾਈਆਂ ਜਾ ਰਹੀਆਂ ਟਰੇਡਾਂ ਦੀਆਂ ਕਲਾਸਾਂ ਦਾ ਨਿਰੀਖਣ ਕਰਦਿਆਂ ਬੱਚਿਆਂ ਅਤੇ ਅਧਿਕਆਪਕਾਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਇਹ ਭਰੋਸਾ ਵੀ ਦਿਵਾਇਆ ਕਿ ਆਈ.ਟੀ.ਆਈ ਦੇ ਮੁਕੰਮਲ ਨਿਰਮਾਣ ਉਪੱਰ ਖਰਚ ਆਉਣ ਵਾਲੇ ਫੰਡਾਂ ਦੀ ਘਾਟ ਨਹੀਂ ਆਉਣ ਦਿਤੀ ਜਾਵੇਗੀ।ਇਸ ਮੌਕੇ ਹਾਜਰ ਅੂੰਬਜਾ ਸੀਮਿੰਟ ਫਾਉਂਡੇਸ਼ਨ ਦੇ ਜੀ.ਐਮ. ਵਿਸ਼ਾਲ ਭਾਰਦਵਾਜ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਵਲੋਂ ਪਾਏ ਜਾਣ ਵਾਲੇ ਯੋਗਦਾਨ ਵਿੱਚ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਇਸੇ ਦੌਰਾਨ ਮੁੱਖ ਸਕੱਤਰ ਨੇ ਰੂਪਨਗਰ ਅਧੀਨ ਆਈ.ਆਈ.ਟੀ. ਸੰਸਥਾ ਦਾ ਦੌਰਾ ਵੀ ਕੀਤਾ ਅਤੇ ਉਥੇ ਉਸਾਰੀ ਜਾਣ ਵਾਲੀ ਨਵੀਂ ਹੋਸਟਲ ਦੀ ਬਿਲਡਿੰਗ ਅਤੇ ਇਮਾਰਤ ਸਾਜੀ ਦੇ ਵੱਖ-ਵੱਖ ਕੰਮਾਂ ਦਾ ਜਾਇਜਾ ਲਿਆ। ਇਸ ਮੌਕੇ ਤੇ ਹਾਜਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਇੱਕ ਸਾਲ ਦੇ ਅੰਦਰ-ਅੰਦਰ ਸਾਰੇ ਕਾਰਜ ਮੁਕੰਮਲ ਕਰ ਦੇਣ। ਉਨ੍ਹਾਂ ਕਿਹਾ ਕਿ ਆਈ.ਆਈ.ਟੀ. ਲਈ ਕੀਤੇ ਜਾਣ ਵਾਲੇ ਨਿਰਮਾਣ ਕਾਰਜਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਪੈਸੇ ਦੀ ਵੀ ਕੋਈ ਕੋਈ ਘਾਟ ਨਹੀਂ ਆਉਣ ਦਿਤੀ ਜਾਵੇਗੀ।
ਕੈਨਾਲ ਰੈਸਟ ਹਾਊਸ ਰੂਪਨਗਰ ਵਿਖੇ ਜ਼ਿਲ੍ਹਾ ਅਧਿਕਾਰੀਆਂ ਦੀ ਇੱਕ ਮੀਟਿੰਗ ਦੌਰਾਨ ਉਨ੍ਹਾਂ ਜਿਥੇ ਵੱਖ-ਵੱਖ ਸਬ-ਡਵੀਜ਼ਨਾਂ ਵਿੱਚ ਨਿਮਰਾਣ ਕਾਰਜਾਂ ਤਹਿਤ ਸੜ੍ਹਕਾਂ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਸਬੰਧੀ ਪ੍ਰੋਜੈਕਟਾਂ ਬਾਰੇ ਵਿਚਾਰਾਂ ਕੀਤੀਆਂ। ਉਥੇ ਰੂਪਨਗਰ ਸ਼ਹਿਰ ਵਿਖੇ 53.50 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ, ਸੀਵਰੇਜ ਪ੍ਰੋਜੈਕਟ ਅਤੇ ਸੀਵਰੇਜ ਸੋਧ ਪਲਾਂਟ, ਜੋ ਪਿੰਡ ਬੜੀ ਹਵੇਲੀ, ਪਿੰਡ ਰਸੂਲਪੁਰ ਅਤੇ ਪਿੰਡ ਸਦਾਵਰਤ ਵਿਖੇ ਲਗਾਏ ਜਾਣੇ ਹਨ, ਬਾਰੇ ਵੀ ਜਾਣਕਾਰੀ ਹਾਸਲ ਕੀਤੀ।ਤ ਉਨ੍ਹਾਂ ਇਹ ਵੀ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਬਿਹਤਰ ਸਪਲਾਈ ਲਈ 49 ਕਿਲੋਮੀਟਰ ਪਾਣੀ ਦੀਆਂ ਪਾਈਪਾਂ, ਚਾਰ ਪਾਣੀ ਦੀਆਂ ਟੈਂਕੀਆਂ ਅਤੇ ਇੱਕ ਪੀਣ ਵਾਲੇ ਪਾਣੀ ਦਾ ਸੁੱਧੀਕਰਣ ਪਲਾਂਟ ਵੀ ਲਗਾਇਆ ਜਾਵੇਗਾ ਜਿਸ ਦੀ ਸਮਰੱਥਾ 2.75 ਐਮ.ਐਲ.ਡੀ. ਹੋਵੇਗੀ। ਉਨ੍ਹਾਂ ਦੱਸਿਆ ਕਿ ਸੀਵਰੇਜ ਸੋਧ ਪਲਾਂਟ ਦੀ ਸਥਾਪਨਾ ਨਾਲ ਸੀਵਰੇਜ ਦਾ ਪਾਣੀ ਜੋ ਇਸ ਵੇਲੇ ਨਹਿਰ ਵਿੱਚ ਪੈਂਦਾ ਹੈ, ਉਸ ਨੂੰ ਰੋਕ ਦਿੱਤਾ ਜਾਵੇਗਾ ਅਤੇ ਸੀਵਰੇਜ ਦਾ ਸੋਧਿਆ ਪਾਣੀ ਫਸਲਾਂ ਦੀ ਸਿੰਚਾਈ ਲਈ ਵਰਤਿਆ ਜਾਵੇਗਾ।
ਮੁੱਖ ਸਕੱਤਰ ਨੇ ਦੱਸਿਆ ਕਿ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਉਦਯੋਗਾਂ ਦੁਆਰਾ ਸਤਲੁਜ ਦਰਿਆ ਵਿੱਚ ਸੁੱਟੇ ਜਾ ਰਹੇ ਰਸਾਇਣਿਕ ਦੂਸ਼ਿਤ ਪਾਣੀ ਨੂੰ ਰੋਕਣ ਸਬੰਧੀ ਰਾਜ ਸਰਕਾਰ ਨੇ ਇਹ ਮਾਮਲਾ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਉਠਾਇਆ ਹੈ ਜੋ ਜਲਦੀ ਹੀ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਵਿੱਚ ਪੀ.ਸੀ.ਐਸ. ਅਧਿਕਾਰੀਆਂ ਦੀ ਭਰਤੀ ਦੀ ਪ੍ਰਕ੍ਰਿਆ ਅਰੰਭੀ ਜਾ ਚੁੱਕੀ ਹੈ ਅਤੇ ਬਾਕੀ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ ਦੀ ਵੀ ਮੰਤਰੀ ਮੰਡਲ ਨੇ ਮਨਜੂਰੀ ਦੇ ਦਿਤੀ ਹੈ। ਇਸ ਸਬੰਧੀ ਵਿਭਾਗਾਂ ਵਲੋਂ ਖਾਲੀ ਅਸਾਮੀਆਂ ਦੀ ਜਾਣਕਾਰੀ ਮੰਗੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖਾਲਸਾ ਵਿਰਾਸਤੀ ਕੰਪਲੈਕਸ ਦਾ ਕੰਮ ਲੱਗਭੱਗ ਪੂਰਾ ਹੋ ਚੁੱਕਾ ਹੈ ਇਸ ਵਿੱਚ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੇ ਚਿੱਤਰਾਂ ਸਬੰਧੀ ਅੰਦਰੂਨੀ ਸਜਾਵਟ ਦਾ ਕੰਮ ਚੱਲ ਰਿਹਾ ਹੈ । ਇਸ ਦੇ ਮੁਕੰਮਲ ਹੋਣ ਉਪਰੰਤ ਇਹ ਜਲਦੀ ਨੇਪਰੇ ਚਾੜ੍ਹ ਲਿਆ ਜਾਵੇਗਾ।
ਅੱਜ ਦੇ ਇਸ ਦੌਰੇ ਦੌਰਾਨ ਉਲ੍ਹਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਅਰੁਣਜੀਤ ਸਿੰਘ ਮਿਗਲਾਨੀ ਤੋਂ ਇਲਾਵਾ ਐਸ.ਐਸ.ਪੀ. ਰੂਪਨਗਰ ਸ਼੍ਰੀ ਐਲ.ਕੇ.ਯਾਦਵ, ਏ.ਡੀ.ਸੀ. ਸ਼੍ਰੀ ਸੁੱਚਾ ਸਿੰਘ ਮਸਤ, ਐਸ.ਡੀ.ਐਮ. ਰੂਪਨਗਰ ਸ਼੍ਰੀਮਤੀ ਅਨਿੰਦਿਤਾ ਮਿੱਤਰਾ, ਐਸ.ਡੀ.ਐਮ. ਨੰਗਲ ਸ਼੍ਰੀ ਲਖਬੀਰ ਸਿੰਘ, ਐਸ.ਡੀ.ਐਮ. ਆਨੰਦਪੁਰ ਸਾਹਿਬ, ਐਸ.ਡੀ.ਐਮ. ਚਮਕੌਰ ਸਾਹਿਬ ਸ਼੍ਰੀ ਜੇ.ਸੀ. ਸੱਭਰਵਾਲ, ਐਸ.ਪੀ. ਚਰਨਜੀਤ ਕੁਮਾਰ, ਨਿਲਾਂਬਰੀ ਜਗਦਲੇ ਆਈ.ਪੀ.ਐਸ(ਸਿਖਲਾਈ ਅਧੀਨ) ਡੀ.ਐਸ.ਪੀ. ਰੂਪਨਗਰ ਸ੍ਰੀ ਭੁਪਿੰਦਰ ਸਿੰਘ ਥਿੰਦ, ਡੀ.ਐਸ.ਪੀ. ਨੰਗਲ ਸ੍ਰੀ ਐਚ.ਐਸ.ਹੁੰਦਲ, ਡੀ.ਐਸ.ਪੀ. ਆਨੰਦਪੁਰ ਸਾਹਿਬ ਸ਼੍ਰੀ ਐਸ.ਐਸ.ਧਾਲੀਵਾਲ, ਸ਼੍ਰੀ ਐਨ.ਕੇ.ਧੀਰ, ਐਸ.ਈ. ਅਤੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਐਸ.ਐਸ. ਢੀਂਡਸਾ, ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਸ਼੍ਰੀ ਬੀ.ਐਲ. ਰੰਗੀ, ਡੀਨ ਆਈ.ਆਈ.ਟੀ. ਪ੍ਰੋਫਸਰ ਬੀ.ਕੇ. ਢੀਂਡਵਾ, ਰਜਿਸਟਰਾਰ ਆਈ.ਆਈ.ਟੀ. ਏ. ਪਲਾਨੀਵੇਲ, ਐਸ.ਡੀ.ਓੁ.ਸੀਵਰੇਜ ਬੋਰਡ ਐਮ.ਐਲ.ਗਰਗ ਵੀ ਸਨ।

ਰੂਪਨਗਰ ਜਿਲ੍ਹੇ ਚ ਮਰਦਮਸ਼ੁਮਾਰੀ ਦਾ ਕੰਮ ਅੱਜ ਤੋਂ ਸ਼ੁਰੂ-ਮਿਗਲਾਨੀ

ਰੂਪਨਗਰ 30 ਅਪ੍ਰੈਲ: ਮਕਾਨ ਸੂਚੀਕਰਣ ਲਈ ਮਕਾਨਾਂ ਦੀ ਗਣਨਾ ਉਪਰੰਤ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨ.ਪੀ.ਆਰ.) ਲਈ, ਪਰਿਵਾਰ ਅਨੁਸੂਚੀ ਨੂੰ ਭਰਨ ਦਾ ਦੋਹਰਾ ਕੰਮ, ਰੂਪਨਗਰ ਜਿਲ੍ਹੇ ਵਿੱਚ 1 ਮਈ ਤੋਂ ਸ਼ੁਰੂ ਹੋ ਕੇ 15 ਜੂਨ, 2010 ਤੱਕ ਜਾਰੀ ਰਹੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ੍ਰ: ਅਰੁਨਜੀਤ ਸਿੰਘ ਮਿਗਲਾਨੀ ਨੇ ਦੱਸਿਆ ਕਿ ਇਹਨਾਂ 45 ਦਿਨਾਂ ਦੇ ਫੀਲਡ ਉਪਰੇਸ਼ਨ ਦੌਰਾਨ ਟਰੇਂਡ ਕੀਤੇ ਗਿਣਤੀਕਾਰ ਅਤੇ ਸੁਪਰਵਾਈਜ਼ਰ ਰਾਸ਼ਟਰੀ ਜਨਸੰਖਿਆ ਰਜਿਸਟਰ ਅਤੇ ਮਕਾਨ ਸੂਚੀਕਰਣ ਅਨੁਸੂਚੀਆਂ ਨੂੰ ਭਰਨ ਲਈ ਹਰ ਘਰ/ਪਰਿਵਾਰ ਕੋਲ ਜਾਣਗੇ। ਇਕੱਠੇ ਕੀਤੇ ਗਿਏ ਅੰਕੜੇ, ਪੰਚਾਇਤ ਪੱਧਰ ਤੇ ਵੀ ਉਪਲਬਧ ਕਰਾਵਾਏ ਜਾਣਗੇ ਜੋ ਕਿ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜਬੂਤ ਕਰਨ ਵਿੱਚ ਮੱਦਦ ਕਰਨਗੇ ਅਤੇ ਸਮੂਹਿਕ ਵਿਕਾਸ ਲਈ ਚੰਗੀ ਕੇਂਦਰੀਕਰਨ ਯੋਜਨਾ ਪ੍ਰਣਾਲੀ ਦਾ ਸਾਧਨ ਬਨਣਗੇ।
ਉਹਨਾ ਦੱਸਿਆ ਕਿ ਮਰਦਮਸ਼ੁਮਾਰੀ 2011 ਦੀ ਇੱਕ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਹ ਬਹੁਪੱਖੀ/ਵਿਆਪਕ ਪਹਿਚਾਣ ਦਾ ਅੰਕੜਾ ਅਧਾਰ ਹੋਵੇਗਾ ਜਿਸ ਵਿੱਚ ਹਰ ਵਿਅਕਤੀ ਦਾ ਨਾਮ, ਪਰਿਵਾਰ ਦੇ ਮੁੱਖੀ ਨਾਲ ਸੰਬੰਧ, ਲਿੰਗ, ਜਨਮ ਦੀ ਮਿਤੀ, ਵਿਆਹੁਤਾ ਸਥਿਤੀ, ਵਿਦਿਅਕ ਯੋਗਤਾ, ਕਿੱਤਾ/ਰੁਝੇਵਾਂ, ਮਾਤਾ-ਪਿਤਾ ਦਾ ਨਾਮ, ਪਤੀ/ਪਤਨੀ ਦਾ ਨਾਮ, ਜਨਮ ਸਥਾਨ, ਰਾਸ਼ਟਰੀਅਤਾ, ਵਰਤਮਾਨ ਪਤਾ ਤੇ ਵਰਤਮਾਨ ਪਤੇ ਉ¤ਤੇ ਰਿਹਾਇਸ਼ ਦਾ ਸਮਾਂ ਅਤੇ ਰਿਹਾਇਸ਼ ਦਾ ਪੱਕਾ ਪਤਾ ਸੰਬਧੀ ਸੂਚਨਾ ਇਕੱਠੀ ਕੀਤੀ ਜਾਵੇਗੀ। ਉਹਨਾ ਦੱਸਿਆ ਕਿ ਪਰਿਵਾਰ ਦੇ ਮੁੱਖੀ ਜਾਂ ਵਿਅਕਤੀ ਨੂੰ ਗਿਣਤੀਕਾਰ ਦੁਆਰਾ ਲੋੜੀਂਦੇ ਸਾਰੇ ਵੇਰਵੇ ਪ੍ਰਦਾਨ ਕਰਨੇ ਹੋਣਗੇ ਅਤੇ ਇਸ ਨਾਲ ਸਬੰਧਤ ਘੋਸ਼ਣਾ ਕਿ ਉਸ ਦੁਆਰਾ ਦਰਜ ਕਰਾਵਾਏ ਗਏ ਸਾਰੇ ਵੇਰਵੇ ਉਸਦੀ ਜਾਣਕਾਰੀ ਮੁਤਾਬਿਕ ਪੂਰੀ ਤਰ੍ਹਾਂ ਸਹੀ ਅਤੇ ਠੀਕ ਹਨ, ਉ¤ਤੇ ਦਸਤਖਤ ਜਾਂ ਅੰਗੂਠੇ ਦੇ ਨਿਸ਼ਾਨ ਲਏ ਜਾਣਗੇ। 15 ਵਰ੍ਹੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਵਸਨੀਕਾਂ ਦੀ ਫੋਟੋਗ੍ਰਾਫੀ ਅਤੇ ਉਗਲਾਂ ਦੇ ਨਿਸ਼ਾਨ, ਬਾਇਓਮੈਟਰੀਕ ਭਾਵ, ਬਾਅਦ ਵਿੱਚ ਲਏ ਜਾਣਗੇ। ਇਸ ਮੰਤਵ ਲਈ ਉ¤ਤਰਦਾਤਾ ਨੂੰ ਗਿਣਤੀਕਾਰ ਦੁਆਰਾ ਇੱਕ ਪ੍ਰਾਪਤੀ ਰਸੀਦ ਦਿੱਤੀ ਜਾਵੇਗੀ। ਕਸਬੇ ਦੇ ਹਰੇਕ ਪਿੰਡ/ਵਾਰਡ ਵਿੱਚ ਫੋਟੋਗ੍ਰਾਫੀ ਦੇ ਦੋ ਦੋਰੇ ਹੋਣਗੇ।

ਰੂਪਨਗਰ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ 11,7,791 ਟਨ ਕਣਕ ਖਰੀਦੀ-ਮਿਗਲਾਨੀ

ਰੂਪਨਗਰ, 30 ਅਪ੍ਰੈਲ-ਰੂਪਨਗਰ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਅਤੇ ਲਿਫਟਿੰਗ ਦੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਬਿਹਤਰ ਪ੍ਰਬੰਧਾਂ ਸਦਕਾ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ੍ਹ 11,7,791 ਟਨ ਕਣਕ ਖਰੀਦੀ ਜਾ ਚੁੱਕੀ ਹੈ ਜਦਂੋਕਿ ਪਿਛਲੇ ਸਾਲ 29 ਅਪ੍ਰੈਲ ਤੱਕ 91908 ਟਨ ਕਣਕ ਖਰੀਦੀ ਗਈ ਸੀ। ਇਹ ਜਾਣਕਾਰੀ ਸ੍ਰੀ ਅਰੁਣਜੀਤ ਸਿੰਘ ਮਿਗਲਾਨੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੰਗਲਵਾਰ 29 ਅਪ੍ਰੈਲ ਨੂੰ ਖਰੀਦ ਏਜੰਸੀਆਂ ਵਲੋਂ ਦਾਣਾ ਮੰਡੀਆਂ ਵਿੱਚ ਕੁੱਲ 3176 ਟਨ ਦੀ ਖਰੀਦ ਕੀਤੀ ਗਈ ਜਿਸ ਵਿਚੋਂ ਪਨਗਰੇਨ ਨੇ 415 ਟਨ, ਮਾਰਕਫੈਡ ਵੱਲੋਂ 549 ਟਨ, ਪਨਸਪ ਨੇ 856 ਟਨ, ਵੇਅਰਹਾਉਸ ਵੱਲੋਂ 306 ਟਨ, ਪੰਜਾਬ ਐਗਰੋ ਨੇ 31 ਟਨ ਤੇ ਐਫ.ਸੀ.ਆਈ. ਵੱਲੋਂ 1019 ਟਨ ਕਣਕ ਖਰੀਦੀ ਗਈ।
ਉਨ੍ਹਾਂ ਖਰੀਦ ਅਧਿਕਾਰੀਆਂ ਨੂੰ ਨਿੱਜੀ ਤੌਰ ਤੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਪ੍ਰਕ੍ਰਿਆ ਉਤੇ ਨਜ਼ਰ ਰੱਖਣ ਦੀ ਹਦਾਇਤ ਕਰਦੇ ਹੋਏ ਕਿਹਾ ਕਿ ਉਹ ਕਿਸਾਨਾਂ ਨੂੰ ਕਣਕ ਵੇਚਣ ਵਿੱਚ ਆ ਰਹੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਨਿਪਟਾਰਾ ਮੌਕੇ ਤੇ ਹੀ ਕਰਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਕਣਕ ਦੀ ਖਰੀਦ ਸਬੰਧੀ ਕੋਈ ਮੁਸ਼੍ਯਕਿਲ ਪੇਸ਼ ਆਉਂਦੀ ਹੈ ਤਾਂ ਉਹ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨਾਲ ਟੈਲੀਫੂਨ ਨੰਬਰ 98724-22505 ਤੇ ਸੰਪਰਕ ਕਰ ਸਕਦਾ ਹੈ।


ਖਾਲਿਸਤਾਨ ਐਲਾਨ ਦਿਵਸ ਦੀ 24ਵੀਂ ਵਰ੍ਹੇਗੰਢ ’ਤੇ ਵਿਸ਼ੇਸ਼
‘ਖਾਲਿਸਤਾਨ ਦੀ ਮੰਜ਼ਿਲ ਵੱਲ ਦ੍ਰਿੜਤਾ ਨਾਲ ਵਧਣ ਦੀ ਲੋੜ’

29 ਅਪਰੈਲ 1986 ਦਾ ਦਿਨ ਇੱਕ ਇਤਿਹਾਸਕ ਦਿਨ ਹੈ, ਜਿਸ ਦਿਨ 26 ਜਨਵਰੀ, 1986 ਦੇ ‘ਸਰਬੱਤ ਖਾਲਸਾ’ ਵਲੋਂ ਥਾਪੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਅਗਵਾਈ ਵਾਲੀ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰਕੇ ਅੰਤਰਰਾਸ਼ਟਰੀ ਹਲਚਲ ਮਚਾ ਦਿੱਤੀ ਸੀ। ਜੂਨ ’84 ਦੇ ਘੱਲੂਘਾਰੇ ਨੇ ਸਿੱਖ ਮਾਨਸਿਕਤਾ ਨੂੰ ਬੜੀ ਬੁਰੀ ਤਰ੍ਹਾਂ ਜ਼ਖਮੀ ਕੀਤਾ ਸੀ ਅਤੇ ਰੋਹ ਵਿੱਚ ਭਰੀ ਹੋਈ ਸਿੱਖ ਕੌਮ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਦਰਸਾਏ ਰਸਤੇ ’ਤੇ ਚੱਲਣ ਲਈ ਤੱਤਪਰ ਸੀ। ਗੁਰਧਾਮਾਂ ’ਤੇ ਫੌਜੀ ਹਮਲੇ ਦੀ ਸੂਰਤ ਵਿੱਚ ਖਾਲਿਸਤਾਨ ਦੀ ਨੀਂਹ ਰੱਖਣ ਦਾ ਜ਼ਿਕਰ ਉਨ੍ਹਾਂ ਕੀਤਾ ਹੋਇਆ ਸੀ। ਸੋ ਪੰਥਕ ਕਮੇਟੀ ਦਾ ਦਿਸ਼ਾ ਨਿਰਦੇਸ਼ ਸੰਤਾਂ ਦੇ ਆਸ਼ੇ ਅਨੁਸਾਰ ਹੀ ਸੀ। ਖਾਲਿਸਤਾਨ ਐਲਾਨ ਦੀ 24ਵੀਂ ਵਰ੍ਹੇਗੰਢ ਮੌਕੇ ’ਤੇ ਜਿੱਥੇ ਅਸੀਂ ਖਾਲਿਸਤਾਨ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਿਰ ਝੁਕਾਉਂਦੇ ਹਾਂੌ5 ਉੱਥੇ ਪਿਛਲੇ ਵਰ੍ਹਿਆਂ ਵਿੱਚ ਖਾਲਿਸਤਾਨੀ ਲਹਿਰ ਦੀਆਂ ਪ੍ਰਾਪਤੀਆਂ, ਘਾਟਿਆਂ ’ਤੇ ਵੀਚਾਰ ਕਰਨੀ ਵੀ ਲਾਹੇਵੰਦ ਹੋਵੇਗੀ। ਇਨ੍ਹਾਂ 24 ਵਰ੍ਹਿਆਂ ਦੇ ਅਰਸੇ ਵਿੱਚ ਡੇਢ ਲੱਖ ਤੋਂ ਜ਼ਿਆਦਾ ਸਿੰਘ-ਸਿੰਘਣੀਆਂ ਨੇ ਜਾਮ-ਏ-ਸ਼ਹਾਦਤ ਪੀਤਾ ਹੈ। ਕੀ ਇਹਨਾਂ ਦੀਆਂ ਕੁਰਬਾਨੀਆਂ ਨੇ ਕੋਈ ਰੰਗ ਨਹੀਂ ਲਿਆਂਦਾ? ਵੀਚਾਰਵਾਨ ਵੀਚਾਰ ਕਰਦੇ ਹਨ - ਬਿਬੇਕਹੀਣ ਪ੍ਰਾਪੇਗੰਡੇ ਵਿੱਚ ਯਕੀਨ ਰੱਖਦੇ ਹਨ! ਸਾਨੂੰ ਆਪਣੀ ਤਾਕਤ ਦਾ ਸ਼ਾਇਦ ਅਹਿਸਾਸ ਨਾ ਹੋਵੇ ਪਰ ਸਾਡਾ ਦੁਸ਼ਮਣ, ਸਾਡੀ ਤਾਕਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਕੀ ਅੱਜ ਤੋਂ 24 ਵਰ੍ਹੇ ਪਹਿਲਾਂ ਇਹ ਸੋਚਿਆ ਜਾ ਸਕਦਾ ਸੀ ਕਿ ਕੋਈ ਪਗੜੀਧਾਰੀ ਭਾਰਤ ਦਾ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ ਜਾਂ ਕੋਈ ਪਗੜੀਧਾਰੀ ਭਾਰਤੀ ਫੌਜ ਦਾ ਜਰਨੈਲ ਬਣਾਇਆ ਜਾ ਸਕਦਾ ਹੈ? ਭਾਵੇਂ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਤੇ ਫੌਜੀ ਮੁਖੀ ਜਨਰਲ ਜੇ. ਜੇ. ਸਿੰਘ ਭਾਰਤ ਦੇ ਬ੍ਰਾਹਮਣਵਾਦੀ ਸਿਸਟਮ ਦੇ ਦੁਮਛੱਲਿਆਂ ਤੋਂ ਵੱਧ ਕੋਈ ਹੈਸੀਅਤ ਨਹੀਂ ਰੱਖਦੇ ਅਤੇ ਸਾਡੇ ਲਈ ਕਿਸੇ ਕੰਮ ਦੇ ਸਾਬਤ ਨਹੀਂ ਹੋਏ ਪਰ ਸਿੱਖ ਸ਼ਕਲ ਸੂਰਤ ਵਾਲਿਆਂ ਨੂੰ ਅੱਗੇ ਲਿਆਉਣਾ ਭਾਰਤੀ ਹਾਕਮਾਂ ਦੀ ‘ਮਜ਼ਬੂਰੀ’ ਹੈ ਤਾਂ ਕਿ ਖਾਲਿਸਤਾਨ ਦੀ ਲਹਿਰ ਨੂੰ ਭੰਬਲਭੂਸੇ ਵਿੱਚ ਪਾਇਆ ਜਾ ਸਕੇ। ਹੁਣ ਕੇਂਦਰ ਵਿੱਚ ‘ਕੁਲੀਸ਼ਨ’ ਸਰਕਾਰਾਂ ਹੀ ਬਣਦੀਆਂ ਹਨ (ਭਾਵੇਂ ਪਿਛਲੀ ਬੀਜੇਪੀ ਦੀ ਅਗਵਾਈ ਵਾਲੀ 21 ਪਾਰਟੀਆਂ ਦੀ ਸਰਕਾਰ ਸੀ ਜਾਂ ਅਜੋਕੀ ਕਾਂਗਰਸ ਦੀ ਅਗਵਾਈ ਵਾਲੀ ਮਿਲੀ ਜੁਲੀ ਸਰਕਾਰ ਹੈ), ਜਿਹਨਾਂ ਨੂੰ ਬਣਾਉਣ ਵਿੱਚ ‘ਤਾਕਤ ਦਾ ਤਰਾਜ਼ੂ’ ਹਮੇਸ਼ਾ ਖੇਤਰੀ ਪਾਰਟੀਆਂ ਦੇ ਹੱਥ ਹੁੰਦਾ ਹੈ।ਵਿਸਥਾਰ.......

1984 ਦੇ ਸਿੱਖ ਕਤਲੇਆਮ ਮਾਮਲੇ 'ਤੇ ਦੋਵੇਂ ਸਦਨਾਂ 'ਚ ਭਾਰੀ ਹੰਗਾਮਾ

ਨਵੀਂ ਦਿੱਲੀ, 29 ਅਪ੍ਰੈਲ -ਜਗਦੀਸ਼ ਟਾਈਟਲਰ ਨੂੰ ਅਦਾਲਤ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਸੰਸਦ ਦੇ ਦੋਵਾਂ ਸਦਨਾ ਵਿਚ ਅੱਜ 1984 ਦੇ ਸਿੱਖ ਕਤਲੇਆਮ 'ਤੇ ਜ਼ੋਰਦਾਰ ਹੰਗਾਮਾ ਹੋਇਆ ਅਤੇ ਵਿਰੋਧੀ ਧਿਰ ਅਤੇ ਸੱਤਾ ਧਿਰ ਦੇ ਮੈਂਬਰਾਂ ਵੱਲੋਂ ਇਕ ਦੂਜੇ 'ਤੇ ਦੋਸ਼ ਲਗਾਏ ਗਏ। ਪੂਰੇ ਵਿਰੋਧੀ ਧਿਰ ਵੱਲੋਂ ਸਮਰਥਨ ਪ੍ਰਾਪਤ ਅਕਾਲੀ ਦਲ ਨੇ ਲੋਕ ਸਭਾ ਅਤੇ ਰਾਜ ਸਭਾ ਵਿਚ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਵਿਚ ਜ਼ਿਆਦਾ ਕੁੱਝ ਨਹੀਂ ਕਰ ਰਹੀ। ਸਰਕਾਰ ਨੇ ਮੋੜਵਾਂ ਹੱਲਾ ਕਰਦਿਆਂ ਦੋਸ਼ ਲਗਾਇਆ ਕਿ ਅਕਾਲੀ ਦਲ ਸਿਆਸੀ ਲਾਭ ਹਾਸਲ ਕਰਨ ਲਈ ਫਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮੁੱਦੇ 'ਤੇ ਰਾਜ ਸਭਾ ਵਿਚ ਵਿਰੋਧੀ ਧਿਰ ਚੇਅਰਮੈਨ ਦੀ ਸੀਟ 'ਤੇ ਸਾਹਮਣੇ ਆ ਕੇ ਹੰਗਾਮਾ ਕਰਨ ਲੱਗਿਆ ਜਿਸ ਕਾਰਨ ਸਦਨ ਦੀ ਬੈਠਕ ਦੁਪਹਿਰ ਦੇ ਖਾਣੇ ਤੋਂ ਤਕਰੀਬਨ ਅੱਧਾ ਘੰਟਾ ਪਹਿਲਾਂ ਦੋ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਿਫ਼ਰ ਕਾਲ ਦੌਰਾਨ ਲੋਕ ਸਭਾ ਵਿਚ ਇਹ ਮੁੱਦਾ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਰਾਜ ਸਭਾ ਵਿਚ ਸੁਖਦੇਵ ਸਿੰਘ ਢੀਂਡਸਾ ਨੇ ਚੁੱਕਿਆ। ਦੋਵੇਂ ਹੀ ਸਦਨਾਂ ਵਿਚ ਕਾਂਗਰਸ ਦੇ ਮੈਂਬਰਾਂ ਨੇ ਅਕਾਲੀ ਦਲ ਦੇ ਮੈਂਬਰਾਂ ਦੇ ਇਨ੍ਹਾਂ ਦੋਸ਼ਾਂ ਦਾ ਸਖ਼ਤ ਨੋਟਿਸ ਲਿਆ ਕਿ ਕਾਂਗਰਸ ਸਰਕਾਰਾਂ ਇਸ ਕਤਲੇਆਮ ਦੇ ਦੋਸ਼ੀਆਂ ਖ਼ਿਲਾਫ਼ ਬਨਾਵਟੀ ਕਾਰਵਾਈ ਕਰਦੀਆਂ ਆਈਆਂ ਹਨ। ਹਰਸਿਮਰਤ ਬਾਦਲ ਨੇ ਕਿਹਾ ਕਿ ਟਾਈਟਲਰ