Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
9 Sept_14 Sept
26 Aug_8 Sept
14 Aug_25 Aug
6 Aug_13 Aug
26July_5Aug
11_25july
3_10july
21June_2july
8_20 June





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"














ADVERTISEMENTS








East Coast Sikh-American community will protest outside the UN building on Saturday 26 September, 2009

Washington D.C. Friday 25 September, 2009: In a Press Statement issued here today, Dr. Amarjit Singh, Director of the Washington-based Khalistan Affairs Center, vehemently condemned the ongoing reign of terror, (a la Nazi Germany) unleashed by the puppet government, in the Sikh Homeland of Indian-occupied Punjab, where patriotic Sikh leadership like Bhai Daljit Singh Bittu, (Chairman Shiromani Akali Dal-Panch Pardhani) and many other Sikh patriots have been rounded up, and incarcerated without trial under India’s draconian ‘Unlawful Activities Prevention Act, 1967’.
It is obvious to everyone, the statement said, that the current Police terror has been unleashed by the Indian rulers in occupied Punjab to preempt the world-wide protests being organized, by the Sikhs to commemorate the 25th anniversary of the Oct. /November 1984, state-sponsored, nation-wide pogrom. During that four days long reign of terror, 25 years ago, the statement said, over ten thousand innocent men, women and children, belonging to the Sikh minority, were murdered in Delhi, and other urban centers all over India, by workers of the ruling Congress party under supervision of the local police, whose leadership, Dr. Amarjit said, had received a 'wink and a nod' from none other than the then Indian Prime minister Rajiv Gandhi. Twenty five years have gone by but NO ONE HAS BEEN FOUND GUILTY in the world’s largest demoNcracy - India !
The statement concluded by saying that, ‘as a prelude to the mass protests being organized by the world's 26 million Sikhs (3 million free in the diaspora and 23 million captive in India) on the 25th anniversary of the Oct. /Nov. 1984 state-sponsored pogrom, the Sikh-American community of the East Coast, is organizing a two hour ‘Shame India’ protest, outside the United Nation's building (47th street and 1st Avenue) in New York, between 3 to 5 PM, on Saturday the 26th of September, 2009’. Contact: Dr. Amarjit Singh, Mobil phone: 917-821-7368, Tel: 202-637-9210

ਕਸ਼ਮੀਰ ਤੇ ਪੰਜਾਬ (ਖਾਲਿਸਤਾਨ) ਦੋਵਾਂ ਨੂੰ ਆਜਾਦੀ ਪ੍ਰਦਾਨ ਕਰਨ ਲਈ ਵੱਡੇ ਮੁਲਕ ਉੱਦਮ ਕਰਨ :- ਮਾਨ

ਫਤਿਹਗੜ੍ਹ ਸਾਹਿਬ, 25 ਸਤੰਬਰ :- ਲੰਡਨ ਤੋਂ ਫੋਨ ਉੱਤੇ ਗੱਲਬਾਤ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਫਰੀਕੀ ਸੰਘ ਦੇ ਪ੍ਰਧਾਨ ਅਤੇ ਲੀਬੀਆ ਮੁਲਕ ਦੇ ਆਗੂ ਮੁਅੱਮਰ ਅਲ ਗਦਾਫੀ ਵੱਲੋਂ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਵਿੱਚ ਬੀਤੇ ਦਿਨੀ ਦਿੱਤੀ ਗਈ ਬਾਦਲੀਲ ਪ੍ਰਭਾਵਸ਼ਾਲੀ ਤਕਰੀਰ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਕਿਹਾ ਕਿ ਕੇਵਲ ਕਸ਼ਮੀਰ ਹੀ ਨਹੀਂ ਬਲਕਿ ਸਿੱਖ ਕੌਮ ਦੀ ਜਰਖੇਜ਼ ਸਰਜ਼ਮੀਨ “ਖਾਲਿਸਤਾਨ” ਦੋਵਾ ਕੌਮਾਂ ਨੂੰ ਕੌਮਾਂਤਰੀ ਵੱਡੀਆਂ ਤਾਕਤਾਂ ਦੀ ਦੇਖ-ਰੇਖ ਹੇਠ ਬਤੌਰ ਬੱਫਰ ਸਟੇਟ ਦੇ ਬਿਨਾ ਕਿਸੇ ਖੂਨ ਦਾ ਕਤਰਾ ਵਹਾਏ ਹੋਂਦ ਵਿੱਚ ਲਿਆਉਣਾ ਚਾਹੀਦਾ ਹੈ। ਸ: ਮਾਨ ਨੇ ਸ਼੍ਰੀ ਗਦਾਫੀ ਦੇ ਉਹਨਾਂ ਵਿਚਾਰਾਂ ਨਾਲ ਪੂਰਨ ਸਹਿਮਤੀ ਪ੍ਰਗਟਾਈ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਅਤੇ ਯੂ ਐਨ ਓ ਦੀ ਕਾਰਗੁਜ਼ਾਰੀ ਸਮੁੱਚੇ ਮੁਲਕਾਂ ਪ੍ਰਤੀ ਬਰਾਬਰਤਾ ਵਾਲੀ ਨਹੀਂ ਬਲਕਿ ਵਿਤਕਰੇ ਵਾਲੀ ਹੈ। ਕਿਉਂਕਿ ਯੂ ਐਨ ਓ ਅਤੇ ਅਮਰੀਕਾ ਆਪਣੀਆਂ ਨੀਤੀਆਂ ਉੱਤੇ ਅਮਲ ਕਰਦੇ ਹੋਏ ਵੱਡੇ ਅਤੇ ਛੋਟੇ ਮੁਲਕਾਂ ਪ੍ਰਤੀ ਦੋਹਰੇ ਮਾਪਦੰਡ ਅਪਣਾਉਦੇ ਆ ਰਹੇ ਹਨ ਜਿਵੇਂ ਇਹ ਕੌਮਾਂਤਰੀ ਕਾਨੂੰਨ ਹੈ ਕਿ ਐਨ ਪੀ ਟੀ (ਂਫਠ) ਅਤੇ ਸੀ ਟੀ ਬੀ ਟੀ (ਛਠਭਠ) ਦੋਵੇਂ ਸੰਧੀਆਂ ਉੱਤੇ ਦਸਤਖਤ ਨਾ ਕਰਨ ਵਾਲੇ ਮੁਲਕਾਂ ਨੂੰ ਵੱਡੇ ਮੁਲਕ ਤਕਨੀਕੀ ਅਤੇ ਮਾਲੀ ਸਹਾਇਤਾ ਨਹੀਂ ਦੇ ਸਕਦੇ। ਪਰ ਹਿੰਦੋਸਤਾਨ ਜਿਸਨੇ ਅੱਜ ਤੱਕ ਐਨ ਪੀ ਟੀ ਅਤੇ ਸੀ ਟੀ ਬੀ ਟੀ ਉੱਤੇ ਦਸਤਖਤ ਨਹੀਂ ਕੀਤੇ ਅਤੇ ਬੀਤੇ ਦਿਨੀ ਯੂ ਐਨ ਓ ਦੀ ਸਕਿਉਰਟੀ ਕੌਸਿਲ ਵੱਲੋਂ ਐਨ ਪੀ ਟੀ ਅਤੇ ਸੀ ਟੀ ਬੀ ਟੀ ਸੰਬੰਧੀ ਪਾਸ ਕੀਤੇ ਗਏ ਮਤੇ ਉੱਤੇ ਦਸਤਖਤ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ, ਉਸਨੂੰ ਅਮਰੀਕਾ ਵੱਲੋਂ ਅਤੇ ਦੂਸਰੇ ਮੁਲਕਾਂ ਵੱਲੋਂ ਪ੍ਰਮਾਣੂ ਸ਼ਕਤੀ ਲਈ ਤਕਨੀਕ ਦੇਣਾ ਅਤੇ ਨਿਯੁਕਲੀਅਰ ਸਪਲਾਈਅਰ ਗਰੁੱਪ ਵੱਲੋਂ ਕੱਚਾ ਪਦਾਰਥ ਮੁਹੱਈਆ ਕਰਨ ਦੀ ਕਾਰਵਾਈ ਪੱਖਪਾਤੀ ਅਤੇ ਮਨੁੱਖਤਾ ਵਿਰੋਧੀ ਹੈ।
ਸ: ਮਾਨ ਨੇ ਹਿੰਦੋਸਤਾਨ ਨੂੰ ਯੂ ਐਨ ਓ ਦੀ ਸਕਿਉਰਟੀ ਕੌਸਿਲ ਵਿੱਚ ਮੈਂਬਰੀ ਦੇਣ ਦੀ ਕੀਤੀ ਜਾ ਰਹੀ ਕਾਰਵਾਈ ਨੂੰ ਵੀ ਪੱਖਪਾਤੀ ਅਤੇ ਘੱਟ ਗਿਣਤੀ ਕੌਮਾਂ ਦੇ ਹੱਕਾਂ ਨੂੰ ਕੁਚਲਣ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਹਿੰਦ ਐਨ. ਪੀ. ਟੀ. ਅਤੇ ਸੀ. ਟੀ. ਬੀ. ਟੀ. ਸੰਧੀਆਂ ਉੱਤੇ ਦਸਤਖਤ ਨਹੀਂ ਕਰਦਾ, ਉਦੋਂ ਤੱਕ ਹਿੰਦੋਸਤਾਨ ਨੂੰ ਸਕਿਉਰਟੀ ਕੌਸਿਲ ਦਾ ਮੈਂਬਰ ਬਣਾਉਣ ਬਾਰੇ ਬਿਲਕੁਲ ਵੀ ਨਹੀਂ ਸੋਚਣਾ ਚਾਹੀਦਾ। ਸ: ਮਾਨ ਨੇ ਸ਼੍ਰੀ ਬਾਰਕ ਓਬਾਮਾ ਸਦਰ ਅਮਰੀਕਾ ਵੱਲੋਂ ਐਨ. ਪੀ. ਟੀ. ਉੱਤੇ ਦਸਤਖਤ ਕਰਾਉਣ ਦੀ ਚਲਾਈ ਗਈ ਮਨੁੱਖਤਾ ਪੱਖੀ ਸੋਚ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਸੋਚ ਨੂੰ ਇਮਾਨਦਾਰੀ ਨਾਲ ਸਮੂਹ ਮੁਲਕਾਂ ਉੱਤੇ ਬਰਾਬਰਤਾ ਦੇ ਆਧਾਰ ਉੱਤੇ ਲਾਗੂ ਕੀਤਾ ਜਾਵੇ ਅਤੇ ਪ੍ਰਮਾਣੂ ਸ਼ਕਤੀ ਰੱਖਣ ਅਤੇ ਵਧਾਉਣ ਵਾਲੇ ਕਿਸੇ ਵੀ ਮੁਲਕ ਨਾਲ ਕਿਸੇ ਤਰ੍ਹਾ ਦੀ ਵੀ ਰਿਆਇਤ ਜਾਂ ਛੋਟ ਨਾ ਕੀਤੀ ਜਾਵੇ ਤਾਂ ਕਿ ਪ੍ਰਮਾਣੂ ਅੰਬਾਰਾਂ ਦੇ ਪਹਾੜ ਉੱਤੇ ਬੈਠੇ ਮੁਲਕ ਇਸਨੂੰ ਖਤਮ ਕਰਕੇ ਸਮੁੱਚੀ ਦੁਨੀਆ ਅਤੇ ਮਨੁੱਖਤਾ ਵਿੱਚ ਅਮਨ-ਚੈਨ ਦਾ ਬੋਲਬਾਲਾ ਅਮਲੀ ਰੂਪ ਵਿੱਚ ਕਾਇਮ ਕਰ ਸਕਣ। ਉਹਨਾਂ ਯੂ. ਐਨ. ਓ. ਦੀ ਸਕਿਉਰਟੀ ਕੌਸਿਲ ਤੋਂ ਇਹ ਵੀ ਮੰਗ ਕੀਤੀ ਕਿ ਹਿੰਦ ਨੂੰ ਦਿੱਤੀ ਜਾਣ ਵਾਲੀ ਤਕਨੀਕੀ ਅਤੇ ਮਾਲੀ ਸਹਾਇਤਾ ਉਦੋਂ ਤੱਕ ਬੰਦ ਕੀਤੀ ਜਾਵੇ, ਜਦੋਂ ਤੱਕ ਉਹ ਐਨ. ਪੀ. ਟੀ. ਉੱਤੇ ਦਸਤਖਤ ਨਹੀਂ ਕਰ ਦਿੰਦਾ। ਕਿਉਂਕਿ ਇਸ ਤਕਨੀਕੀ ਪ੍ਰਮਾਣੂ ਤਾਕਤ ਦੀ ਵਰਤੋਂ ਹਿੰਦ ਹਮੇਸ਼ਾ ਘੱਟ ਗਿਣਤੀ ਕੌਮਾਂ ਦੇ ਹੱਕਾਂ ਨੂੰ ਕੁਚਲਣ ਅਤੇ ਉਹਨਾਂ ਦੀ ਨਸਲਕੁਸੀ ਕਰਨ ਲਈ ਵਰਤਦਾ ਆ ਰਿਹਾ ਹੈ।
ਸ: ਮਾਨ ਨੇ ਪੰਜਾਬ ਦੇ ਅਮਨ ਚੈਨ ਵਾਲੇ ਮਾਹੌਲ ਨੂੰ ਫਿਰ ਤੋਂ ਵਿਸਫੋਟਕ ਬਣਾਉਣ ਦੀ ਡੂੰਘੀ ਸ਼ਾਜਿਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅੱਜ ਦੇ ਅਖਬਾਰਾਂ ਵਿੱਚ ਪੁਲਿਸ ਵੱਲੋਂ ਰਾਸ਼ਟਰੀ ਸਵੈਮ ਸੇਵਕ ਪੰਜਾਬ ਦੇ ਪ੍ਰਧਾਨ ਸ੍ਰੀ ਰੁਲਦਾ ਸਿੰਘ ਦਾ ਦੋ ਮਹੀਨੇ ਪਹਿਲੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰਨ ਦੀ ਪੁਲਿਸ ਦੀ ਕਹਾਣੀ ਨੂੰ ਝੂਠਲਾਉਂਦੇ ਹੋਏ ਕਿਹਾ ਕਿ ਸ: ਦਰਸ਼ਨ ਸਿੰਘ ਸਪੁੱਤਰ ਸ: ਬਾਬੂ ਸਿੰਘ ਨਿਵਾਸੀ ਮੁਕਾਰੋਪੁਰ ਅਤੇ ਸ: ਜਗਮੋਹਨ ਸਿੰਘ ਸਪੁੱਤਰ ਸ: ਗੁਰਨਾਮ ਸਿੰਘ ਨਿਵਾਸੀ ਬਸੀ ਪਠਾਣਾ ਜਿ਼ਲ੍ਹਾ ਫਤਿਹਗੜ੍ਹ ਸਾਹਿਬ ਨੂੰ ਜਿ਼ਲ੍ਹੇ ਦੀ ਪੁਲਿਸ ਨੇ 22 ਸਤੰਬਰ ਦੀ ਸ਼ਾਮ ਨੂੰ ਉਹਨਾਂ ਦੇ ਘਰਾਂ ਤੋਂ ਜ਼ਬਰੀ ਚੁੱਕ ਕੇ ਲੈਜਾਣਾ ਫਿਰ ਦੋ ਦਿਨ ਤਸ਼ੱਦਦ ਜੁਲਮ ਕਰਕੇ ਉਹਨਾਂ ਦੀ ਗ੍ਰਿਫਤਾਰੀ ਦੇ ਬੋਗਸ ਸਥਾਨ ਦਾ ਨਾਮ ਦੇ ਕੇ ਝੂਠੇ ਕੇਸ ਰਜਿਸਟਰਡ ਕਰਨ ਦੀ ਕਾਰਵਾਈ ਸ਼੍ਰੀ ਕੇ ਪੀ ਐਸ ਗਿੱਲ ਅਤੇ ਸ਼੍ਰੀ ਰਿਬੈਰੋ ਵਰਗੇ ਪੰਜਾਬੀਆਂ ਦੇ ਕਾਤਿਲ ਪੁਲਿਸ ਅਫਸਰਾਂ ਦੇ ਦੁਖਾਂਤਿਕ ਦਿਨਾਂ ਦੀ ਯਾਦ ਨੂੰ ਇੱਕ ਵਾਰੀ ਫਿਰ ਤਾਜ਼ਾ ਕਰ ਦਿੰਦੀ ਹੈ ਜਿਸ ਸਮੇਂ ਸਿੱਖ ਨੌਜਵਾਨਾਂ ਉੱਤੇ ਵੱਡੇ ਪੱਧਰ ਉੱਤੇ ਝੂਠੇ ਕੇਸ ਪਾ ਕੇ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ ਜਾਂਦਾ ਸੀ। ਉਹਨਾਂ ਕਿਹਾ ਕਿ ਮੌਜੂਦਾ ਭਾਜਪਾ ਦੀ ਕੱਠਪੁਤਲੀ ਪੰਜਾਬ ਦੀ ਬਾਦਲ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਇਹ ਫਿਰ ਤੋਂ ਤਸ਼ੱਦਦ ਜੁਲਮ ਦਾ ਸ਼ੁਰੂ ਕੀਤਾ ਗਿਆ ਦੌਰ “ਡੇਰਾਵਾਦ ਅਤੇ ਗੁਰੂਡੰਮ” ਦੀਆਂ ਝੂਠੀਆਂ ਦੁਕਾਨਾਂ ਬੰਦ ਕਰਾਉਣ ਵਿਰੁੱਧ ਸਿੱਖ ਕੌਮ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਕੁਚਲਣ ਅਤੇ ਸਿੱਖ ਕੌਮ ਨੂੰ ਡੇਰਾਵਾਦ ਦੀ ਸੋਚ ਵਿੱਚ ਵੰਡਣ ਲਈ ਇੱਕ ਡੂੰਘੀ ਸ਼ਾਜਿਸ ਤਹਿਤ ਕੀਤਾ ਜਾ ਰਿਹਾ ਹੈ। ਜਿਸ ਤੋਂ ਸਮੁੱਚੀ ਸਿੱਖ ਕੌਮ ਅਤੇ ਪੰਥ ਦਰਦੀਆਂ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਪੁਲਿਸ ਦੀਆਂ ਵਧੀਕੀਆਂ ਵਿਰੁੱਧ ਜਮਹੂਰੀਅਤ ਤਰੀਕੇ ਫੈਸਲਾਕੁੰਨ ਜੱਦੋਜਹਿਦ ਜਾਰੀ ਰੱਖਣੀ ਪਵੇਗੀ। ਉਹਨਾਂ ਆਪਣੀ ਗੱਲਬਾਤ ਨੂੰ ਖਤਮ ਕਰਨ ਦੇ ਲਹਿਜ਼ੇ ਵਿੱਚ ਕਿਹਾ ਕਿ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਸਮੂਹ ਮੁਸ਼ਕਿਲਾਂ ਦੀ ਇੱਕੋ ਅਸਰਦਾਇਕ ਦਾਰੂ ਹੈ “ਆਜਾਦ ਮੁਲਕ ਖਾਲਿਸਤਾਨ”। ਇਸ ਲਈ ਸਮੁੱਚੀ ਸਿੱਖ ਕੌਮ ਆਪਣੇ ਕੌਮੀ ਨਿਸ਼ਾਨੇ ‘ਤੇ ਕੇਂਦਰਿਤ ਅਤੇ ਦ੍ਰਿੜ ਹੋ ਕੇ ਕਾਰਵਾਈ ਕਰੇ।

ਪੰਜਾਬੀ ਪ੍ਰੈੱਸ ਕਲੱਬ ਦੇ ਮੈਂਬਰਾਂ ਨੇ ਪੱਤਰਕਾਰ ਜਰਨੈਲ ਸਿੰਘ ਨਾਲ ਸੰਵਾਦ ਰਚਾਇਆ

ਮਾਲਟਨ/ਡੇਲੀ ਬਿਊਰੋ/ਸਤੰਬਰ 24-2009- ਪੰਜਾਬੀ ਪ੍ਰੈੱਸ ਕਲੱਬ ਦੀ 8ਵੀਂ ਸਲਾਨਾ ਕਾਨਫਰੰਸ ਅਤੇ 8ਵੀਂ ਸਲਾਨਾ ਗਾਲਾ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਸਲਾਨਾ ਕਾਨਫਰੰਸ 11 ਅਕਤੂਬਰ 2009 ਨੂੰ ਕੀਤੀ ਜਾਵੇਗੀ ਅਤੇ ਗਾਲਾ ਨਾਈਟ 14 ਅਕਤੂਬਰ 2009 ਨੂੰ ਹੋਵੇਗੀ। ਕੋਆਰਡੀਨੇਰਟ ਜੋਗਿੰਦਰ ਸਿੰਘ ਗਰੇਵਾਲ ਦੀ ਅਗਵਾਹੀ ਹੇਠ ਹੋਈ ਮੀਟਿੰਗ ਵਿੱਚ ਇਨਾਂ ਦੋਵੇਂ ਸਲਾਨਾ ਸਮਾਗਮਾਂ ਨੂੰ ਤਰਤੀਬ ਦੇਣ ਲਈ ਆਏ ਮੈਂਬਰਾਂ ਨੇ ਆਪਣੇ ਵਿਚਾਰ ਦਿੱਤੇ। ਸੰਨ 2002 ਵਿੱਚ ਪੰਜਾਬੀ ਪ੍ਰੈੱਸ ਕਲੱਬ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਕਲੱਬ ਨੇ ਲੋਕਾਂ ਦੇ ਹਿੱਤਾਂ ਅਤੇ ਪੱਤਰਕਾਰੀ ਵਿੱਚ ਸੱਚ ਦੀ ਸੁਰ ਨੂੰ ਉਭਾਰਨ ਦੇ ਉਪਰਾਲੇ ਕੀਤੇ ਹਨ। ਸਮਾਜ ਵਿੱਚ ਪਨਪ ਰਹੀ ਠੱਗ ਬਾਬਿਆਂ ਦੀ ਅਲਾਮਤ ਨੂੰ ਵੱਧਣੋਂ ਰੋਕਣ ਵਿੱਚ ਪੰਜਾਬੀ ਪ੍ਰੈੱਸ ਕਲੱਬ ਨੇ ਨਿੱਗਰ ਯੋਗਦਾਨ ਪਾਇਆ ਹੈ।
ਪੰਜਾਬ ਡੇਅ ਦੀ ਸਟੇਜ ਨੂੰ ਸ਼ਾਨਾਮੱਤੀ ਢੰਗ ਨਾਲ ਤਰਤੀਬ ਦੇਣ ਵਾਲੇ ਕਮਲਜੀਤ ਸਿੰਘ ਮਾਨਾਵਾਲਾ ਨੂੰ ਪੰਜਾਬੀ ਪ੍ਰੈੱਸ ਕਲੱਬ ਦੇ ਮੰਚ ਤੋਂ ਸਨਮਾਨਿਤ ਕੀਤਾ ਗਿਆ। ਮਾਨਾਵਾਲਾ ਨੇ ਕਿਹਾ ਕਿ ਉਸਨੂੰ ਪੰਜਾਬ ਦੇ ਦੂਰਦਰਸ਼ਨ ਟੈਲੀਵਿਯਨ ਤੋਂ ਸਭ ਤੋਂ ਪਹਿਲਾ ਲਾਈਵ ਟੀ ਵੀ ਸ਼ੋਅ ਹੋਸਟ ਕਰਨ ਦਾ ਮਾਣ ਹਾਸਿਲ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਦੂਰਦਰਸ਼ਨ ਤੋਂ 7 ਘੰਟੇ ਲਗਾਤਾਰ ਲਾਈਵ ਟੀ ਵੀ ਸ਼ੋਅ ਕਰਨ ਦਾ ਮੌਕਾ ਵੀ ਮੈਨੂੰ ਹੀ ਮਿਲਿਆ ਹੈ। ਕਮਲਜੀਤ ਸਿੰਘ ਮਾਨਾਵਾਲਾ ਨੇ ਦੱਸਿਆ ਕਿ ਉਸਨੇ ਹਮੇਸ਼ਾ ਸਾਫ ਸੁਥਰੀ ਗਾਇਕੀ ਨੂੰ ਉਛਾਲਿਆ ਹੈ ਅਤੇ ਚੰਗੇ ਚੰਗੇ ਗਾਇਕ ਮੇਰੀ ਮੌਜੂਦਗੀ ਵਿੱਚ ਸੋਚ ਕੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ।
ਮੀਟਿੰਗ ਦੇ ਐਨ ਅਖੀਰ ਵਿੱਚ ਪ੍ਰਸਿੱਧ ਜਰਨਲਿਸਟ ਜਰਨੈਲ ਸਿੰਘ ਨੇ ਪੰਜਾਬੀ ਪ੍ਰੈੱਸ ਕਲੱਬ ਦੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਜਰਨੈਲ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਚਿੰਦਬਰਮ ਵੱਲ ਜੁੱਤੀ ਸੁੱਟ ਕੇ ਸਾਰੀ ਦੁਨੀਆਂ ਵਿੱਚ ਸਿੱਖ ਕੌਮ ਦੇ ਦੁੱਖਾਂ ਦੀ ਬਾਤ ਪਾ ਦਿੱਤੀ ਸੀ। ਨਿੱਕੈ ਜਿਹੇ ਕੱਦ ਪਰ ਪਹਾੜ ਜਿੱਡੇ ਜਿਗਰੇ ਵਾਲੇ ਪੱਤਰਕਾਰ ਜਰਨੈਲ ਸਿੰਘ ਨੇ ਕਿਹਾ ਕਿ ਮੈਂ ਪੱਤਰਕਾਰ ਸੀ ਅਤੇ ਰਾਜਨੀਤੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ। ਉਨਾਂ ਕਿਹਾ ਕਿ ਮੇਰੀ ਕਾਰਵਾਈ ਨੂੰ ਰਾਜਨੀਤਕ ਰੰਗਤ ਦੇਣ ਦੀ ਸਿਰ ਤੋੜ ਕੋਸਿ਼ਸ਼ਾਂ ਕੀਤੀਆਂ ਗਈਆਂ ਪਰ ਮੈਨੂੰ ਪਤਾ ਸੀ ਕਿ ਅਗਰ ਇਹ ਰਾਜਨੀਤਕ ਰੰਗ ਵਿੱਚ ਰੰਗੀ ਗਈ ਤਾਂ ਇਸਦੇ ਮਆਨੇ ਖਤਮ ਹੋ ਜਾਣਗੇ। ਵਰਨਣਯੋਗ ਹੈ ਕਿ ਜਰਨੈਲ ਸਿੰਘ ਦੀ ਜੁੱਤੀ ਸਦਕਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀ ਟਿਕਟਾਂ ਖੋਹੀਆਂ ਗਈਆਂ ਸਨ।
ਇਸ ਮੌਕੇ ਉਨ੍ਹਾਂ ਨੇ ਆਪਣੀ ਕਿਤਾਬ ਦੀ ਗੱਲ ਕਰਦਿਆਂ ਦੱਸਿਆ ਕਿ ਮੈਂ ਕਿਤਾਬ ਨੂੰ ਪੱਤਰਕਾਰੀ ਪੱਖ ਤੋਂ ਲਿਖਿਆ ਹੈ। ਇਸ ਵਿੱਚ ਤੱਥਾਂ ਸਹਿਤ ਸਿੱਖ ਕਤਲੇਆਮ ਬਾਰੇ ਜਾਣਕਾਰੀ ਦਰਜ ਕੀਤੀ ਗਈ ਹੈ। "ਸਿੱਖ ਕਤਲੇਆਮ ਅਤੇ ਸੱਚ" ਕਿਤਾਬ ਦਾ ਪੰਜਾਬੀ ਐਡੀਸ਼ਨ ਅਕਤੂਬਰ ਦੇ ਪਹਿਲੇ ਹਫਤੇ ਰੀਲੀਜ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਅਪੀਲ ਕੀਤੀ ਕਿ ਉਹ ਚਾਹੁੰਦੇ ਹਨ ਕਿ ਇਹ ਕਿਤਾਬ ਵੱਧ ਤੋਂ ਵੱਧ ਲੋਕਾਂ ਦੇ ਹੱਥਾਂ ਵਿੱਚ ਪਹੁੰਚੇ ਅਤੇ ਲੋਕ ਇਸ ਨੂੰ ਪੜ ਕੇ ਜਾਣ ਸਕਣ ਕਿ ਸਿੱਖ ਕਤਲੇਆਮ ਦੀ ਅਲਸ ਕਹਾਣੀ ਕੀਤੀ ਹੈ।
ਅਣਖੀਲਾ ਪੰਜਾਬ ਰੇਡੀਓ ਦੇ ਸੰਚਾਲਕ ਸੁਖਮਿੰਦਰ ਸਿੰਘ ਹੰਸਰਾ ਨੇ ਜਰਨੈਲ ਸਿੰਘ ਨੂੰ ਭਰੋਸਾ ਦੁਆਇਆ ਕਿ ਜੋ ਕੰਮ ਉਨ੍ਹਾਂ ਨੇ ਕੀਤਾ ਹੈ ਇਹ ਕਮਜ਼ੋਰ ਲੋਕਾਂ ਦਾ ਕੰਮ ਨਹੀਂ ਹੈ। ਇਹ ਕੌਮ ਦੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਨ ਵਾਲਾ ਸਾਹਸੀ ਕਦਮ ਸੀ ਜਿਸ ਨੂੰ ਪੁੱਟ ਕੇ ਤੁਸੀਂ ਕੌਮ ਦੇ ਜ਼ਖ਼ਮਾਂ ਤੇ ਮਰਹਮ ਲਾਉਣ ਦੀ ਕੋਸਿ਼ਸ ਕੀਤੀ ਹੈ। ਸ੍ਰ. ਹੰਸਰਾ ਨੇ ਕਿਹਾ ਕਿ ਪੱਤਰਕਾਰੀ ਕਮਜ਼ੋਰ ਜਾਂ ਵਿਕਾਊ ਬਿਰਤੀ ਵਾਲੇ ਲੋਕਾਂ ਦੀ ਨਿਆਈਂ ਨਹੀਂ ਹੈ। ਇਸ ਕਿੱਤੇ ਦੀ ਪਵਿੱਤਰਤਾ ਨੰਂੂ ਕਾਇਮ ਰੱਖਦਿਆਂ ਜਰਨੈਲ ਸਿੰਘ ਨੇ ਹਲੀਮੀ ਨਾਲ ਖੁਦ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ। ਸ੍ਰ. ਹੰਸਰਾ ਨੇ ਯਕੀਨ ਦੁਆਇਆ ਕਿ ਕੈਨੇਡਾ ਦੇ ਸਿੱਖ ਉਨ੍ਹਾਂ ਦੀ ਕਿਤਾਬ ਨੂੰ ਗਰ ਘਰ ਪਹੁੰਚਾਉਣ ਲਈ ਪੂਰੀ ਵਾਹ ਲਾ ਦੇਣਗੇ।

26 ਸਤੰਬਰ ਨੂੰ ਭੋਗ ਤੇ ਵਿਸ਼ੇਸ
ਸਮਾਜ ਸੇਵਾ ਤੇ ਹੱਕ-ਸੱਚ ਲਈ ਨਿਡਰਤਾ ਨਾਲ ਸੰਘਰਸ਼ਰਤ ਰਹੇ ਕਾਮਰੇਡ ਦੇਵ ਕੁਮਾਰ ਸ਼ਰਮਾ

ਕਰੀਬ 20 ਸਾਲ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਮਾਛੀਵਾੜਾ ਦੇ ਸਕੱਤਰ ਅਤੇ ਜਿਲ੍ਹਾ ਕਾਰਜਕਾਰਨੀ ਦੇ ਮੈਬਰ ਰਹੇ ਕਾਮਰੇਡ ਡਾਕਟਰ ਦੇਵ ਕੁਮਾਰ ਸ਼ਰਮਾ ਦਾ ਇਲਾਕੇ ਵਿਚ ਅਹਿਮ ਸਥਾਨ ਸੀ। ਡਾ ਸ਼ਰਮਾ ਦਾ ਜਨਮ ਇੱਥੋ ਕੁੱਝ ਦੂਰੀ ਤੇ ਸਥਿਤ ਪਿੰਡ ਹੈਡੋ-ਬੇਟ ਵਿਚ ਇਲਾਕੇ ਦੇ ਪ੍ਰਸਿੱਧ ਵਿਦਵਾਨ ਪੰਡਤ ਮੇਲਾ ਰਾਮ ਦੇ ਘਰ ਹੋਇਆ। ਮੁਢੱਲੀ ਵਿੱਦਿਆ ਤੋ ਬਾਅਦ ਉਹਨਾ ਫਾਰਮੈਸੀ ਕੋਰਸ ਕੀਤਾ ਯੁਨਾਨੀ ਅਤੇ ਆਯੂਰਵੇਦਿਕ ਪੱਦਤੀ ਵਿਚ ਰਜਿਸਟਰੇਸਨ ਉਪਰੰਤ ਇਸ ਨੂੰ ਰੋਜੀ-ਰੋਟੀ ਅਤੇ ਸਮਾਜ-ਸੇਵਾ ਦਾ ਜ਼ਰੀਆ ਬਣਾਇਆ। ਸੱਠਵਿਆ ਦੇ ਆਖਰੀ ਸਾਲਾ ਵਿਚ ਉਹ ਸੀ ਪੀ ਆਈ ਦੇ ਸੰਪਰਕ ਵਿਚ ਆਏ ਤੇ ਕੁੱਝ ਸਮਾ ਬਾਅਦ ਪਾਰਟੀ ਮੈਬਰ ਬਣੇ ਅਤੇ ਅੰਤਮ ਸ਼ਾਹ ਤੱਕ ਮਾ ਪਾਰਟੀ ਦੇ ਵਫਾਦਾਰ ਰਹੇ । 1987 ਤੋ 2002 ਤੱਕ ੳੁੱਨ੍ਹਾ ਬਲਾਕ ਸਕੱਤਰ ਰਹਿੰਦੇ ਹੋਏ ਪਾਰਟੀ ਦੀ ਹਰ ਮੁਹਿੰਮ ਵਿਚ ਯੋਗਦਾਨ ਪਾਇਆ। ਪੰਜਾਬ ਦੇ ਕਾਲੇ ਦੌਰ ਵਿਚ ਉਨ੍ਹਾ ਨੇੜੇ ਦੇ ਪਿੰਡ ਮਾਛੀਵਾੜਾ ਖਾਮ ਦੇ ਕਈ ਧੜੱਲੇਦਾਰ ਹਿੰਦੂ ਪਰਿਵਾਰਾ ਦੀ ਹਿਜਰਤ ਰੋਕਣ ਲਈ ਵਰਦੀਆ ਗੋਲੀਆ ਵਿਚ ਉਨ੍ਹਾ ਨੂੰ ਉਨ੍ਹਾ ਦੀ ਜਮੀਨ ਤੇ ਮੁੜ ਕਬਜਾ ਕਰਵਾਇਆ 1989-1990 ਵਿਚ ਪਿੰਡ ਟਾਡਾ ਜਾਲ ਦੇ ਦਰਜਨਾ ਗਰੀਬ ਦਲਿੱਤ ਮੁਜਾਰਿਆ ਦੀ 40-50 ਕਿੱਲੇ ਖੜੀ ਫਸਲ ਨੂੰ ਬਚਾਉਣ ਦੀਆ ਕੋਸ਼ਿਸਾ, ਲਾਲਚ ਅਤੇ ਡਰ ਵਿਚ ਨਾ ਆਉਣ ਦੇ ਸਿੱਟੇ ਵੱਜੋ ਪੁਲਿਸ ਮੁਕਾਬਲੇ , ਅੱਗਜਨੀ, ਇਰਾਦਾ ਕਤਲ ਅਤੇ ਡਿਊਟੀ ਵਿਚ ਵਿਘਨ ਵਰਗੀਆ ਸੰਗੀਨ ਧਾਰਾਵਾ ਅਧੀਨ ਸਾਥੀਆ ਸਮੇਤ ਕਰੀਬ ਦੋ ਮਹੀਨੇ ਜੇਲ੍ਹ ਵਿਚ ਰਹਿਣਾ ਪਿਆ। ਕਾਮਰੇਡ ਦੇਵ ਕੁਮਾਰ ਸ਼ਰਮਾ ਨੇ ਸਹਿਰ ਵਿਚ ਮਜਦੂਰਾ ਨੂੰ ਜੱਥੇਬੰਦ ਕਰਨ ਅਤੇ ਤਹਿਸੀਲ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਬਰ ਵੱਜੋ ਕਈ ਕੰਮ ਕੀਤੇ। ਬ੍ਰਾਹਮਣ ਸਭਾ ਮਾਛੀਵਾੜਾ ਦੇ ਸੰਸਥਾਪਕ ਪ੍ਰਧਾਨ ਵੱਜੋ ਉਨ੍ਹਾ ਦੇ ਲਗਾਏ ਮੁਫਤ ਦਵਾਖਾਨਾ ਰੂਪੀ ਬੂਟਾ ਅੱਜ ਵੀ ਫਲ ਦੇ ਰਿਹਾ ਹੈ। ਡਾ ਸ਼ਰਮਾ ਨੇ ਕੈਮਿਸਟ ਐਸੋ; ਦੇ ਪ੍ਰਧਾਨ ਦੇ ਤੌਰ ਤੇ ਕਈ ਸਾਲ ਸੇਵਾ ਵੀ ਨਿਭਾਈ, 16 ਸੰਤਬਰ ਨੂੰ ਕਾਮਰੇਡ ਸ਼ਰਮਾ ਉਪਰੋਕਤ ਵਿਰਾਸਤ ਧੀਆ, ਪੁੱਤਰਾ,ਦੋਹਤੇ,ਪੋਤੇ,ਪੋਤੀਆ ਅਤੇ ਪੜ੍ਹਦੋਹਤੀਆ ਦੀ ਹਰੀ ਭਰੀ ਫੁੱਲਵਾੜੀ ਨੂੰ ਸ਼ੌਪ ਸਦੀਵੀ ਵਿਛੋੜਾ ਦੇ ਗਏ। ਹਊਮੇ ਗ੍ਰਸਤ ਕੁੱਝ ਪਾਰਟੀ ਆਗੂਆ ਦੀ ਅਣਦੇਖੀ ਕਾਰਨ ਅੰਤਮ ਸਮੇ ਲਾਲ ਝੰਡੇ ਤੋ ਮਰਹੂਮ ਕਾਮਰੇਡ ਸਾਇਦ ਮਾ ਪਾਰਟੀ ਨੂੰ ਪੁਛ ਰਿਹੈ , ਕਿਥੇ ਗਈਆ ਮਾ ਸਾਡੇ ਹਿੱਸੇ ਦੀਆ ਲੋਰੀਆ , ਉਨਾ ਨਮਿਤ ਸ਼ਰਧਾਜਲੀਆ ਅਤੇ ਭੋਗ 26 ਸਤੰਬਰ ਨੂੰ ਕਮਿਊਨਿਟੀ ਸੈਟਰ ਮਾਛੀਵਾੜਾ ਵਿਖੇ ਪਵੇਗਾ ।


ਆਰ.ਐਸ.ਐਸ.ਆਗੂ ਰੁਲਦਾ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ

ਪਟਿਆਲਾ, 24 ਸਤੰਬਰ- ਆਰ.ਐਸ.ਐਸ. ਆਗੂ ਰੁਲਦਾ ਦੇ ਕਤਲ ਕੇਸ ਨੂੰ ਸੁਲਝਾਉਣ ਵਿੱਚ ਅੱਜ ਪਟਿਆਲਾ ਪੁਲਿਸ ਨੇ ਸਫਲਤਾ ਹਾਸਲ ਕਰਦਿਆਂ ਦੋ ਵਿਅਕਤੀਆਂ ਦਰਸ਼ਨ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਮੁਕਾਂਰੋ ਪੁਰ ਥਾਣਾ ਬਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਜਗਮੋਹਨ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਿੰਘ ਪੁਰਾ ਮੁਹੱਲਾ ਵਾਰਡ ਨੰਬਰ 12 ਬਸੀ ਪਠਾਣਾ ਨੂੰ ਅੱਜ ਕਰੀਬ 12 ਵਜੇ ਕਾਲਬਾ ਤੋਂ ਰੀਠਖੇੜੀ ਟੀ ਪੁਆਂਇੰਟ 'ਤੇ ਇੱਕ ਗੁਪਤ ਸੂਚਨਾ ਦੇ ਅਧਾਰ 'ਤੇ ਫੌਰੀ ਕਾਰਵਾਈ ਕਰਦਿਆਂ ਸਫੇਦ ਰੰਗ ਦੀ ਇੰਡੀਕਾ ਕਾਰ ਸਮੇਤ ਗ੍ਰਿਫਤਾਰ ਕਰ ਲਿਆ । ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸ਼੍ਰੀ ਐਸ.ਕੇ. ਅਸਥਾਨਾ ਡੀ.ਆਈ.ਜੀ. ਪਟਿਆਲਾ ਰੇਂਜ ਨੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਢਲੀ ਜਾਣਕਾਰੀ ਵਿੱਚ ਜਗਮੋਹਨ ਸਿੰਘ ਨੇ ਇਹ ਮੰਨਿਆਂ ਹੈ ਕਿ 28/7/09 ਨੂੰ ਉਸ ਨੇ ਆਰ.ਐਸ.ਐਸ. ਆਗੂ ਰੁਲਦਾ ਸਿੰਘ ਨੂੰ ਗੋਲੀ ਮਾਰੀ ਸੀ ਅਤੇ ਇਸ ਸਾਰੇ ਮਾਮਲੇ ਪਿਛੇ ਪਰਮਜੀਤ ਸਿੰਘ ਪੰਮਾ ਦਾ ਦਿਮਾਗ ਸੀ ਜੋ ਕਿ ਇਸ ਸਮੇਂ ਇੰਗਲੈਂਡ ਵਿੱਚ ਰਹਿੰਦਾ ਹੈ ਇਸ ਤੋਂ ਇਲਾਵਾ ਇਹ ਵਾਰਦਾਤ ਜਗਤਾਰ ਸਿੰਘ ਤਾਰਾ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਆਗੂਆਂ ਦੇ ਕਹਿਣ 'ਤੇ ਕੀਤੀ ਗਈ ਸੀ। ਸ਼੍ਰੀ ਅਸਥਾਨਾ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਦਾ ਰੁਲਦਾ ਨੂੰ ਮਾਰਨ ਦਾ ਮੁੱਖ ਮੰਤਵ ਵਿਚਾਰਧਾਰਾ ਦਾ ਆਪਸ ਵਿੱਚ ਨਾ ਮਿਲਣਾ ਸੀ ਅਤੇ ਰੁਲਦਾ ਸਿੰਘ ਦੇ ਕਤਲ ਦੀ ਸਾਜਿਸ਼ ਪਾਕਿਸਤਾਨ ਅਤੇ ਇੰਗਲੈਂਡ ਵਿੱਚ ਬੈਠੇ ਅੱਤਵਾਦੀਆਂ ਵੱਲੋਂ ਰਚੀ ਗਈ ਸੀ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋਂ ਸਵਰਗੀ ਰੁਲਦਾ ਸਿੰਘ ਦੇ ਕਤਲ ਮੌਕੇ ਵਰਤੀ ਗਈ ਇੱਕ ਸਫੇਦ ਰੰਗ ਦੀ ਇੰਡੀਕਾ ਕਾਰ ਜਿਸ ਦਾ ਨੰਬਰ ਪੀ.ਬੀ. 01-0993 ਹੈ ਅਤੇ ਇਸ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇੱਕ .32 ਬੋਰ ਦੀ ਪਿਸਤੋਲ ਬਰਾਮਦ ਕੀਤੀ ਗਈ ਹੈ।ਸ੍ਰੀ ਅਸਥਾਨਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਮੁਖੀ ਦੀਆਂ ਹਦਾਇਤਾਂ 'ਤੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਨਾਂ ਦੀ ਅਗਵਾਈ ਵਿੱਚ ਗਠਿਤ ਕੀਤੀ ਗਈ ਸੀ ਜਿਸ ਵਿੱਚ ਸ਼੍ਰੀ ਪ੍ਰਿਤਪਾਲ ਸਿੰਘ ਵਿਰਕ ਏ.ਆਈ.ਜੀ. ਕਾਂਊਟਰ ਇੰਟੈਲੀਜੈਂਸ, ਸ਼੍ਰੀ ਐਸ.ਕੇ. ਕਾਲੀਆ ਐਸ.ਪੀ.(ਡੀ) ਲੁਧਿਆਣਾ, ਡੀ.ਐਸ.ਪੀ. ਮਾਨਸਾ ਅਤੇ ਇੰਸਪੈਕਟਰ ਜੱਸਾ ਸਿੰਘ ਸ਼ਾਮਲ ਹਨ । ਉਹਨਾਂ ਕਿਹਾ ਕਿ ਇਹਨਾਂ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਸ਼੍ਰੀ ਅਰਪਿਤ ਸ਼ੁਕਲਾ ਅਤੇ ਐਸ.ਐਸ.ਪੀ. ਫਤਿਹਗੜ੍ਹ ਸਾਹਿਬ, ਮਾਨਸਾ ਤੇ ਲੁਧਿਆਣਾ ਨੇ ਵੀ ਇਸ ਕੇਸ ਨੂੰ ਸੁਲਝਾਉਣ ਵਿੱਚ ਕਾਫੀ ਮਦਦ ਕੀਤੀ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਹੋਰ ਵਿਅਕਤੀਆਂ ਦੇ ਨਾਮ ਵੀ ਦੱਸੇ ਹਨ ਜੋ ਕਿ ਇਸ ਜੁਰਮ ਵਿੱਚ ਸ਼ਾਮਲ ਸਨ ਅਤੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਇਸ ਤੋਂ ਇਲਾਵਾ ਦੋ ਵਿਅਕਤੀ ਕਤਲ ਵਾਲੇ ਦਿਨ ਵਿਦੇਸ਼ ਤੋਂ ਪਟਿਆਲਾ ਆਏ ਸਨ । ਉਹਨਾਂ ਦੱਸਿਆ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਗੱਲ ਦਾ ਵੀ ਪਤਾ ਲਗਾ ਰਹੀ ਹੈ ਕਿ ਵਿਦੇਸ਼ ਤੋਂ ਪੈਸਾ ਕਿਸ ਜਰੀਏ ਰਾਹੀਂ ਆਂਉਦਾ ਹੈ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਐਕਟ ਅਧੀਨ ਪੁਲਿਸ ਉਹਨਾਂ ਵਿਅਕਤੀਆਂ ਵਿਰੁਧ ਸਖਤ ਕਾਰਵਾਈ ਕਰੇਗੀ। ਉਹਨਾਂ ਕਿਹਾ ਕਿ ਜੋ ਵਿਅਕਤੀ ਵੱਖ-ਵੱਖ ਤਰੀਕਿਆਂ ਨਾਲ ਵਿਦੇਸ਼ਾਂ ਵਿਚੋਂ ਅੱਤਵਾਦੀ ਸਰਗਰਮੀਆਂ ਲਈ ਪੈਸਾ ਭੇਜਦੇ ਹਨ ਉਹਨਾਂ ਦੀ ਜਾਇਦਾਦ 'ਤੇ ਕਬਜਾ ਕੀਤਾ ਜਾਵੇਗਾ, ਉਹਨਾਂ ਦੇ ਬੈਂਕ ਖਾਤਿਆਂ ਨੂੰ ਜ਼ਬਤ ਕੀਤਾ ਜਾਵੇਗਾ ਅਤੇ ਉਹਨਾਂ ਵਿਅਕਤੀਆਂ ਦੇ ਨਾਮ ਬਲੈਕ ਲਿਸਟ ਕੀਤੇ ਜਾਣਗੇ।ਸ਼੍ਰੀ ਅਸਥਾਨਾਂ ਨੇ ਕਿਹਾ ਕਿ ਇਸ ਇਨਵੈਸਟੀਗੇਸ਼ਨ ਵਿੱਚ ਜਿਸ ਕਿਸੇ ਦਾ ਵੀ ਨਾਮ ਆਵੇਗਾ ਉਸ ਵਿਅਕਤੀ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ

ਗੁ. ਮਸਤੂਆਣਾ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਲਾਗੂ ਕੀਤੇ ਜਾਣਗੇ : ਅਵਤਾਰ ਸਿੰਘ

ਫ਼ਤਿਹਗੜ੍ਹ ਸਾਹਿਬ, 24 ਸਤੰਬਰ - 11 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਮਸਤੂਆਣਾ ਦੇ ਸਬੰਧ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਏ ਆਦੇਸ਼ਾਂ ਨੂੰ ਇਨ-ਬਿਨ ਲਾਗੂ ਕਰਾਇਆ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਵਲੋਂ ਭਗਤਾਂ ਦੇ ਦਿਹਾੜੇ ਮਨਾਏ ਜਾਣ ਦੇ ਨਾਲ-ਨਾਲ ਉਨ੍ਹਾਂ ਦੀਆਂ ਯਾਦਗਾਰਾਂ ਵੀ ਸਥਾਪਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਨੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਇਤਿਹਾਸਕ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਇਕੱਤਰਤਾ ਹਾਲ 'ਚ ਹੋਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ।ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਗੋਰਖਪੁਰ ਜ਼ਿਲ੍ਹੇ ਦੇ ਨਗਰ ਮੱਘਹਰ ਵਿਖੇ ਭਗਤ ਕਬੀਰ ਜੀ ਨਾਲ ਸਬੰਧਤ ਅਸਥਾਨ 'ਤੇ ਕਾਰਸੇਵਾ ਰਾਹੀਂ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਤਾਮੀਰ ਕੀਤੀ ਜਾਵੇਗੀ। ਇਸ ਦੀ ਅਰੰਭਤਾ 2 ਅਕਤੂਬਰ ਨੂੰ ਅਰਦਾਸ ਉਪਰੰਤ ਪੰਜ ਪਿਆਰੇ ਸਾਹਿਬਾਨ ਕਰਨਗੇ। ਉਨ੍ਹਾਂ ਦੱਸਿਆ ਕਿ ਇਕੱਤਰਤਾ 'ਚ ਪੰਜਾਬ ਸਰਕਾਰ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਸਥਾਨ ਚਪੜਚਿੜੀ ਅਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨਾਲ ਇਤਿਹਾਸਕ ਥੇਹ ਨੂੰ ਵਿਰਾਸਤ ਵਜੋਂ ਸਾਂਭਣ ਦੇ ਫੈਸਲੇ ਦੀ ਜ਼ੋਰਦਾਰ ਪ੍ਰਸ਼ੰਸਾ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਦਾ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਂਬਰਿਜ਼ ਯੂਨੀਵਰਸਿਟੀ ਲੰਡਨ ਨਾਲ ਹੋਏ ਸਮਝੋਤੇ ਅਨੁਸਾਰ ਇਸ ਸਾਲ ਪੀ.ਐਚ.ਡੀ. ਲਈ ਤਿੰਨ ਅਤੇ ਐਮ.ਫਿਲ. ਲਈ ਦੋ ਵਿਦਿਆਰਥੀ ਅਗਲੇ ਸਾਲ ਭੇਜੇ ਜਾ ਰਹੇ ਹਨ ਜਿਨ੍ਹਾਂ ਦਾ ਅੱਧਾ ਖਰਚਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅੱਧਾ ਯੁਨੀਵਰਸਿਟੀ ਵਲੋਂ ਦਿੱਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਵਿਦਿਅਕ ਅਦਾਰਿਆਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਅਕਤੂਬਰ ਮਹੀਨੇ ਕਨੇਡਾ ਤੋਂ ਆ ਰਹੀ ਨਾਮਵਰ ਵਿੱਦਿਅਕ ਸੰਸਥਾ ਦੇ ਮਾਹਰਾਂ ਦੀ ਵਿਜ਼ਟ ਕਰਾਏ ਜਾਣ ਦਾ ਫੈਸਲਾ ਕੀਤਾ ਹੈ।ਉਨ੍ਹਾਂ ਦੱਸਿਆ ਕਿ ਹਰ ਸਾਲ ਕਰਾਈਆਂ ਜਾਂਦੀਆਂ ਖਾਲਸਈ ਖੇਡਾਂ ਇਸ ਸਾਲ ਤਲਵੰਡੀ ਸਾਬੋ ਵਿਖੇ ਕਰਵਾਈਆਂ ਜਾ ਰਹੀਆਂ ਹਨ ਪੁਰ ਹੋਣ ਵਾਲੇ ਖਰਚਾਂ, ਸਿਕਲੀਗਰ ਭਾਈਚਾਰੇ ਨਾਲ ਸਬੰਧਤ ਮਹਾਂਰਾਸ਼ਟਰ ਜ਼ਿਲ੍ਹੇ ਦੇ ਭਾਈ ਹਰਜੀਤ ਸਿੰਘ ਜੋ ਸਿਵਲ ਇੰਜੀਨੀਅਰਿੰਗ ਕਰ ਰਿਹਾ ਹੈ ਨੂੰ ਸਹਾਇਤਾ ਵਜੋਂ ਚਾਲੀ ਹਜ਼ਾਰ ਰੁਪਏ, ਅੰਮ੍ਰਿਤਸਰ ਵਿਖੇ ਗੁਰਦੁਆਰਾ ਸ਼ਹੀਦਾਂ ਅਤੇ ਪ੍ਰਿੰਟਿੰਗ ਪ੍ਰੈਸ ਦੀ ਸਪਲਾਈ ਲਈ ਪੰਜਾਬ ਰਾਜ ਬਿਜਲੀ ਬੋਰਡ ਪਾਸੋਂ 1500 ਕਿਲੋਵਾਟ ਦੀ ਹਾਟ ਲਾਈਨ ਲੈਣ ਪੁਰ ਹੋਣ ਵਾਲੇ ਖਰਚਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸਦੇ ਨਾਲ ਸਬੰਧਤ ਅਦਾਰਿਆਂ ਦੇ ਮੁਲਾਜ਼ਮਾਂ ਨੂੰ 6% ਮਹਿੰਗਾਈ ਭੱਤੇ ਦੀ ਕਿਸ਼ਤ ਦਿਤੇ ਜਾਣ ਦਾ ਫੈਸਲਾ ਕੀਤਾ ਗਿਆ, ਇਕੱਤਰਤਾ ਦੀ ਅਰੰਭਤਾ ਤੋਂ ਪਹਿਲਾਂ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਭਗਵੰਤ ਸਿੰਘ ਹਰਦੋਥਲਾ ਅਤੇ ਸ. ਹਰਦਿਆਲ ਸਿੰਘ ਬਰਾੜ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਸਤਿਕਾਰ ਭੇਟ ਕਰਦਿਆਂ ਮੂਲ ਮੰਤਰ ਦੇ ਪਾਠ ਉਪਰੰਤ ਸ਼ੋਕ ਮਤਾ ਪਾਸ ਕੀਤਾ।ਇਕੱਤਰਤਾ 'ਚ ਪ੍ਰਵਾਨਗੀ ਦੀ ਆਸ ਪੁਰ ਕੀਤੇ ਕਾਰਜਾਂ ਦੀ ਪੁਸ਼ਟੀ ਤੇ ਸੈਕਸ਼ਨ 85 ਦੀਆਂ 140, ਸੈਕਸ਼ਨ 87 ਦੀਆਂ 50 ਅਤੇ ਟ੍ਰਸਟ ਵਿਭਾਗ ਦੀਆਂ 55 ਮੱਦਾਂ ਤੋਂ ਇਲਾਵਾ ਕਈ ਫੁਟਕਲ ਮਦਾਂ ਵੀ ਵਿਚਾਰੀਆਂ ਗਈਆਂ,ਇਕੱਤਰਤਾ 'ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਕਰਨਾਲ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੋਰ, ਅੰਤ੍ਰਿੰਗ ਮੈਂਬਰਾਨ ਸ. ਰਾਜਿੰਦਰ ਸਿੰਘ ਮਹਿਤਾ, ਸੰਤ ਟੇਕ ਸਿੰਘ ਧਨੌਲਾ, ਸ. ਕਰਨੈਲ ਸਿੰਘ ਪੰਜੋਲੀ, ਸ. ਸੁਖਵਿੰਦਰ ਸਿੰਘ ਝਬਾਲ, ਸ. ਨਿਰਮੈਲ ਸਿੰਘ ਜੌਲਾ ਕਲਾਂ, ਸ. ਬਲਦੇਵ ਸਿੰਘ ਖ਼ਾਲਸਾ, ਸ. ਸੁਰਜੀਤ ਸਿੰਘ ਗੜ੍ਹੀ ਤੇ ਬੀਬੀ ਭਜਨ ਕੌਰ ਡੋਗਰਾਵਾਲਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਿਲਮੇਘ ਸਿੰਘ ਤੇ ਸ. ਜੋਗਿੰਦਰ ਸਿੰਘ, ਐਡੀ: ਸਕੱਤਰ ਸ. ਸਤਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਮਹਿੰਗਾ ਸਿੰਘ ਭੜੀ, ਸ. ਕਰਨੈਲ ਸਿੰਘ ਮਟੋਰੜਾ, ਸ. ਰੂਪ ਸਿੰਘ ਤੇ ਸ. ਤਰਲੋਚਨ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ ਤੇ ਸ. ਕਸ਼ਮੀਰ ਸਿੰਘ ਪੱਟੀ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਅਮਲਾ ਵਿਭਾਗ ਦੇ ਇੰਚਾਰਜ ਸ. ਰਘਬੀਰ ਸਿੰਘ ਤੇ ਸੁਪਵਾਈਜ਼ਰ ਸ. ਸੁਖਬੀਰ ਸਿੰਘ, ਟਰਸਟ ਵਿਭਾਗ ਦੇ ਇੰਚਾਰਜ ਸ. ਗੁਰਦੇਵ ਸਿੰਘ ਉਬੋਕੇ ਤੇ ਸਹਾਇਕ ਸੁਪਰਵਾਈਜ਼ਰ ਸ. ਹਰਜਿੰਦਰ ਸਿੰਘ, ਸੈਕਸ਼ਨ 85 ਦੇ ਇੰਚਾਰਜ ਸ. ਸੁਖਦੇਵ ਸਿੰਘ, ਸੁਪਰਵਾਈਜ਼ਰ ਸ. ਕਰਮਬੀਰ ਸਿੰਘ ਤੇ ਸ. ਪਰਮਦੀਪ ਸਿੰਘ, ਸੈਕਸ਼ਨ 87 ਦੇ ਇੰਚਾਰਜ ਸ. ਪ੍ਰਮਜੀਤ ਸਿੰਘ ਤੇ ਸਹਾਇਕ ਸੁਪਰਵਾਈਜ਼ਰ ਸ. ਗੁਰਚਰਨ ਸਿੰਘ ਆਦਿ ਮੌਜੂਦ ਸਨ।

ਜਮਾਂਖੋਰਾਂ ਅਤੇ ਮਿਲਾਵਟਖੋਰਾਂ ਨਾਲ ਕਾਨੂੰਨ, ਸਰਕਾਰ ਅਤੇ ਸਮਾਜ ਵੱਲੋਂ ਬਿਲਕੁਲ ਢਿੱਲ ਨਾ ਵਰਤੀ ਜਾਵੇ :- ਟਿਵਾਣਾ

ਫਤਿਹਗੜ੍ਹ ਸਾਹਿਬ, 24 ਸਤੰਬਰ :- “ਸੈਂਟਰ ਅਤੇ ਪੰਜਾਬ ਸਰਕਾਰ ਦੀਆਂ ਡੰਗ ਟਪਾਊ ਕਮਜ਼ੋਰ ਨੀਤੀਆਂ ਦੀ ਬਦੌਲਤ ਆਮ ਇਨਸਾਨ ਦੀ ਹਰ ਇੱਕ ਰਸੋਈ ਵਿੱਚ ਵਰਤੋਂ ਆਉਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਪਹਿਲੋ ਹੀ ਅਸਮਾਨੀ ਛੂਹ ਰਹੀਆਂ ਹਨ। ਵੱਧਦੀ ਮਹਿੰਗਾਈ ਨੇ ਲੋਕਾਈ ਜੀਵਨ-ਪੱਧਰ ਨੂੰ ਅਸਤ-ਵਿਅਸਤ ਕਰ ਦਿੱਤਾ ਹੈ। ਦੂਸਰੇ ਪਾਸੇ ਸਮਾਜ ਵਿੱਚ ਵਿਚਰਨ ਵਾਲੇ ਜਖੀਰੇਬਾਜ਼ਾਂ, ਜਮਾਖੋਰਾਂ ਅਤੇ ਮਿਲਾਵਟਖੋਰਾਂ ਨੇ ਆਪਣੇ ਵੱਡੇ ਮੁਨਾਫੇ ਦੇ ਲਾਲਚ ਵੱਸ ਹੋ ਕੇ ਦੁਸਹਿਰਾ-ਦੀਵਾਲੀ ਆਦਿ ਤਿਉਹਾਰਾਂ ਨੂੰ ਵੇਖਦੇ ਹੋਏ ਖੰਡ, ਦਾਲਾਂ, ਘੀ, ਤੇਲ, ਦੁੱਧ, ਮੱਖਣ, ਪਨੀਰ, ਦੇਸੀ ਘਿਓ ਆਦਿ ਵਸਤਾਂ ਵਿੱਚ ਵੱਡੇ ਪੱਧਰ ਉੱਤੇ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਜਮਾਂਖੋਰੀ ਕਰਕੇ ਇਹਨਾਂ ਵਸਤਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਅਜਿਹਾ ਅਨਸਰ ਸਮਾਜ ਦਾ ਦੁਸ਼ਮਣ ਬਣ ਬੈਠਾ ਹੈ। ਅਜਿਹੇ ਜਮਾਂਖੋਰਾਂ ਅਤੇ ਮਿਲਾਵਟਖੋਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਕਾਨੂੰਨ, ਸਰਕਾਰ ਅਤੇ ਸਮਾਜ ਨੂੰ ਕਿਸੇ ਤਰ੍ਹਾ ਦੀ ਵੀ ਢਿੱਲ ਨਹੀਂ ਵਰਤਣੀ ਚਾਹੀਦੀ।”
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਰਾਜਪੁਰੇ ਬਹੁਤ ਵੱਡੀ ਗਿਣਤੀ ਵਿੱਚ ਜਮਾਂ ਕੀਤੀਆਂ ਗਈਆਂ ਖੰਡ ਦੀਆਂ ਬੋਰੀਆਂ ਦੇ ਫੜੇ ਜਾਣ ਅਤੇ ਪਟਿਆਲਾ, ਮਲੋਟ ਅਤੇ ਹੋਰ ਕਈ ਸਥਾਨਾਂ ਉੱਤੇ ਦੁੱਧ, ਦਹੀ, ਮੱਖਣ, ਪਨੀਰ ਆਦਿ ਵਸਤਾਂ ਦੀ ਮਿਲਾਵਟ ਦੇ ਫੜੇ ਗਏ ਭੰਡਾਰਾਂ ਉੱਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਜ਼ਾਹਿਰ ਕੀਤੇ। ਉਹਨਾਂ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਗਿਣਤੀ ਦੇ ਕੁਝ ਵਪਾਰੀ ਲੋਕ ਆਪਣੇ ਥੌੜੇ ਜਿਹੇ ਮੁਨਾਫੇ ਪਿੱਛੇ ਖਾਣਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਕਰਕੇ ਇਨਸਾਨੀ ਜਿ਼ੰਦਗੀਆਂ ਨਾਲ ਖਿਲਵਾੜ ਕਰਨ ਅਤੇ ਜਮਾਂਖੋਰੀ ਕਰਕੇ ਬਣਾਵਟੀ ਥੁੜ ਪੈਦਾ ਕਰਨ ਦੀਆਂ ਕਾਰਵਾਈਆਂ ਤੋ ਵੀ ਗੁਰੇਜ਼ ਨਹੀਂ ਕਰਦੇ। ਉਹਨਾਂ ਕਿਹਾ ਕਿ ਆਮ ਤੌਰ ਤੇ ਅਜਿਹੇ ਦੋ ਨੰਬਰ ਦੇ ਧੰਦੇ ਅਫਸਰਸ਼ਾਹੀ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਕੀਤੇ ਜਾਂਦੇ ਹਨ। ਪਰ ਜਦੋਂ ਕਿਸੇ ਇਮਾਨਦਾਰ ਅਫਸਰ ਜਾਂ ਅਧਿਕਾਰੀ ਵੱਲੋਂ ਅਜਿਹੇ ਗੈਰ ਸਮਾਜਿਕ ਅਨਸਰਾਂ ਵਿਰੁੱਧ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਝੱਟ ਵੱਡੇ ਵੱਡੇ ਸਿਆਸਤਦਾਨਾਂ, ਵਜ਼ੀਰਾਂ, ਵਿਧਾਇਕਾਂ ਵੱਲੋਂ ਸੰਬੰਧਿਤ ਅਫਸਰ ਨੂੰ ਕਾਰਵਾਈ ਨਾ ਕਰਨ ਲਈ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ। ਜਿਸ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਰਿਸ਼ਵਤਾਂ ਖਾਣ ਵਾਲੀ ਅਫਸਰਸ਼ਾਹੀ ਅਤੇ ਸਿਆਸਤਦਾਨਾਂ ਦੀ ਸਮੂਲੀਅਤ ਤੋਂ ਬਿਨਾ ਅਜਿਹੇ ਗੋਰਖ ਧੰਦੇ ਨਹੀਂ ਹੋ ਸਕਦੇ। ਅਜਿਹੀਆਂ ਕਾਰਵਾਈਆਂ ਦੇ ਜਨਮਦਾਤੇ ਅਸਲੀਅਤ ਵਿੱਚ “ਸਿਆਸਤਦਾਨ” ਹੀ ਹੁੰਦੇ ਹਨ।
ਇਸ ਲਈ ਹਰ ਗਲੀ, ਮੁਹੱਲੇ, ਪਿੰਡ ਅਤੇ ਸੂਬੇ ਦੇ ਨਿਵਾਸੀਆਂ ਨੂੰ ਸ: ਟਿਵਾਣਾ ਨੇ ਅਪੀਲ ਕਰਦੇ ਹੋਏ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਉਹ ਇਸ ਗੱਲ ਉੱਤੇ ਪਹਿਰਾ ਦੇਣ ਦਾ ਪ੍ਰਣ ਕਰਨ ਕਿ ਜਦੋਂ ਵੀ ਕੋਈ ਅਜਿਹੀ ਸਮਾਜ ਵਿਰੋਧੀ ਕਾਰਵਾਈ ਸਾਹਮਣੇ ਆਵੇ ਤਾਂ ਸੰਬੰਧਿਤ ਗਲੀ, ਮੁਹੱਲੇ, ਪਿੰਡ ਦੇ ਲੋਕ ਇਕੱਤਰ ਹੋ ਕੇ ਅਜਿਹੇ ਅਨਸਰਾਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਦ੍ਰਿੜਤਾ ਨਾਲ ਅੱਗੇ ਆਉਣ। ਉਹਨਾਂ ਕਿਹਾ ਕਿ ਜੇਕਰ ਅਜਿਹੀ ਸਮਾਜ ਵਿਰੋਧੀ ਘਟਨਾ ਪਿੱਛੇ ਕਿਸੇ ਸਿਆਸਤਦਾਨ ਜਾਂ ਅਫਸਰ ਦੀ ਗੱਲ ਪ੍ਰਤੱਖ ਹੋਵੇ ਤਾਂ ਉਥੋ ਦੇ ਲੋਕਾਂ ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਸਮੂਹਿਕ ਰੋਸ ਰੈਲੀਆਂ, ਧਰਨੇ, ਜਲਸੇ, ਜਲੂਸ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਹੋਣ ਤੱਕ ਕਿਸੇ ਤਰ੍ਹਾ ਦੀ ਵੀ ਨਰਮੀ ਨਾ ਵਰਤੀ ਜਾਵੇ। ਅਜਿਹੇ ਸਮਾਜਿਕ ਫਰਜਾਂ ਦੀ ਪੂਰਤੀ ਕਰਕੇ ਹੀ ਅਸੀਂ ਇਸ ਦਿਨੋ ਦਿਨ ਵੱਧ ਰਹੇ ਮਾਰੂ ਰੁਝਾਨ ਨੂੰ ਮੋੜਾ ਦੇਣ ਅਤੇ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਦੇ ਸਮਰੱਥ ਹੋ ਸਕਦੇ ਹਾਂ। ਰਿਸ਼ਵਤਾਂ ਖਾਣ ਵਾਲੀ ਅਫਸਰਸ਼ਾਹੀ ਅਤੇ ਕਮਿਸ਼ਨਾਂ ਪ੍ਰਾਪਤ ਕਰਨ ਵਾਲੇ ਦਲਾਲ ਕਿਸਮ ਦੇ ਸਿਆਸਤਦਾਨਾਂ ਦੀਆਂ ਕਾਰਵਾਈਆਂ ਵਿਰੁੱਧ ਚੁੱਪ ਰਹਿ ਕੇ ਜਾਂ ਉਹਨਾਂ ਉੱਤੇ ਅੰਨ੍ਹਾ ਵਿਸ਼ਵਾਸ ਕਰਕੇ ਸਾਨੂੰ ਅਜਿਹੇ ਸਮਾਜ ਵਿਰੋਧੀ ਮਾਹੌਲ ਨੂੰ ਬਿਲਕੁਲ ਉਤਸਾਹਿਤ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਆਪਣੀ ਆਤਮਾ ਨੂੰ ਦੋਸ਼ੀ ਬਣਾਉਣਾ ਚਾਹੀਦਾ ਹੈ।


ਸਿੱਖਸ ਫਾਰ ਜਸਟਿਸ ਵਲੋਂ ਵਾਸ਼ਿੰਗਟਨ ਮੈਟਰੋ ਏਰੀਏ ਵਿੱਚ ਇੱਕ ਸਫਲ ਸਮਾਗਮ ਦਾ ਆਯੋਜਨ!
ਪਹਿਲੀ ਨਵੰਬਰ ਨੂੰ ਵਾਸ਼ਿੰਗਟਨ ਵਿੱਚ ਇੱਕ ਵਿਸ਼ਾਲ ਰੋਸ ਮਾਰਚ ਦਾ ਸੱਦਾ

ਵਾਸ਼ਿੰਗਟਨ (ਡੀ. ਸੀ.) - ਨਵੰਬਰ 1984 ਦੇ ਸਿੱਖ ਕਤਲੇਆਮ ਲਈ ਦੋਸ਼ੀ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਸਰਗਰਮ ਜਥੇਬੰਦੀ - ਸਿੱਖਸ ਫਾਰ ਜਸਟਿਸ ਵਲੋਂ, ਵਾਸ਼ਿੰਗਟਨ ਮੈਟਰੋਪੋਲੀਟਨ ਏਰੀਏ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ 19 ਸਤੰਬਰ ਨੂੰ ਇੱਕ ਸਫਲ ਸਮਾਗਮ ਦਾ ਆਯੋਜਨ ਕੀਤਾ ਗਿਆ। ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਚੱਲਿਆ ਇਹ ਸਮਾਗਮ ਭਾਵੇਂ ਮੁੱਢਲੇ ਤੌਰ ’ਤੇ ‘ਫੰਡ ਰੇਜਿੰਗ’ ਸਮਾਗਮ ਸੀ ਪਰ ਅਸਲ ਵਿੱਚ ਇਹ ਮੈਟਰੋ ਏਰੀਏ ਦੀਆਂ ਸਿੱਖ ਸੰਗਤਾਂ ਵਲੋਂ ਨਵੰਬਰ-84 ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਇੱਕ ਆਪਸੀ ਇੱਕਮੁੱਠਤਾ ਦਾ ਵਿਖਾਵਾ ਹੋ ਨਿੱਬੜਿਆ।
ਭਾਵੇਂ ਇਸ ਸਮਾਗਮ ਲਈ ਸਿਖਸ ਫਾਰ ਜਸਟਿਸ ਦੀ ਪ੍ਰੇਰਣਾ ਸਦਕਾ, ਬੀਬੀ ਰਵਿੰਦਰ ਕੌਰ ਮੱਲ੍ਹੀ ਨੇ ਉੱਦਮ ਕੀਤਾ ਪਰ ਇਸ ਏਰੀਏ ਦੀਆਂ ਲਗਭਗ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਸ ਵਿੱਚ ਪੂਰਨ ਸਹਿਯੋਗ ਦਿੱਤਾ। ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਵਿੱਚ, ਗੁਰਦੁਆਾਰ ਸਿੰਘ ਸਭਾ ਬਰੈਡਕ ਰੋਡ ਵਰਜੀਨੀਆ, ਸਿੱਖ ਸੈਂਟਰ ਆਫ ਵਰਜੀਨੀਆ-ਮੈਨੇਸਸ, ਸਿੱਖ ਗੁਰਦੁਆਰਾ ਆਫ ਗਰੇਟਰ ਵਾਸ਼ਿੰਗਟਨ, ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ ਮੈਰੀਲੈਂਡ, ਗੁਰਦੁਆਰਾ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਮੈਰੀਲੈਂਡ, ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਆਦਿ ਦੇ ਨਾਂ ਵਰਨਣਯੋਗ ਹਨ। ਇਹ ਸਮਾਗਮ ਮੈਰੀਲੈਂਡ ਸਟੇਟ ਦੇ ਅਡੈਲਫੀ ਸਿਟੀ ਦੇ ਗੋਲਡਨ ਬੁੱਲ ਰੈਸਟੋਰੈਂਟ ਵਿੱਚ ਹੋਇਆ। ਸਮਾਗਮ ਦੇ ਸ਼ੁਰੂ ਵਿੱਚ, ਦੋ ਅੱਡ-ਅੱਡ ਫਿਲਮਾਂ ਵਿਖਾਈਆਂ ਗਈਆਂ-ਜਿਹਨਾਂ ਵਿੱਚ ਸਿੱਖ ਕਤਲੇਆਮ ਦੌਰਾਨ ਤਬਾਹ ਕੀਤੇ ਗਏ ਗੁਰਦੁਆਰਿਆਂ ਦਾ ਵੇਰਵਾ ਅਤੇ ਜੂਨ-84 ਦੇ ਪੀੜਤਾਂ ਲਈ ਇਨਸਾਫ ਲੈਣ ਲਈ ਕੀਤੀ ਜਾ ਰਹੀ ਕਾਨੂੰਨੀ ਜੱਦੋਜਹਿਦ ਦਾ ਵੇਰਵਾ ਸੀ। ਇਨ੍ਹਾਂ ਫਿਲਮਾਂ ਵਿਚਲੇ ਤੱਥ ਰੌਂਗਟੇ ਖੜ੍ਹੇ ਕਰਨ ਵਾਲੇ ਸਨ। ਸਟੇਜ ਦੀ ਕਾਰਵਾਈ ਸੰਭਾਲਦਿਆਂ, ਗੁਰਦੁਆਰਾ ਰਿਚਮੰਡ ਹਿਲ ਨਿਊਯਾਰਕ ਦੇ ਸਾਬਕਾ ਪ੍ਰਧਾਨ ਸ. ਅਵਤਾਰ ਸਿੰਘ ਪੰਨੂੰ ਨੇ ਸਿਖਸ ਫਾਰ ਜਸਟਿਸ ਜਥੇਬੰਦੀ ਸਬੰਧੀ ਵੇਰਵੇ ਨਾਲ ਦੱਸਿਆ। ਸਿੱਖਸ ਫਾਰ ਜਸਟਿਸ ਦੇ ਰੂਹੇ ਰਵਾਂ ਗੁਰਪਤਵੰਤ ਸਿੰਘ ਪੰਨੂੰ ਨੇ ਤੱਥਾਂ ਨਾਲ ਭਰਪੂਰ ਤਕਰੀਰ ਕੀਤੀ ਅਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਨਿਊਯਾਰਕ ਤੋਂ ਆਏ ਸ. ਹਿੰਮਤ ਸਿੰਘ ਤੇ ਸ. ਚਰਨਜੀਤ ਸਿੰਘ ਨੇ ਵੀ ਸਰੋਤਿਆਂ ਨਾਲ ਵਿਚਾਰਾਂ ਦੀ ਸਾਂਝ ਪਾਈ।
ਵਾਸ਼ਿੰਗਟਨ ਏਰੀਏ ਦੀਆਂ ਸਿੱਖ ਸੰਗਤਾਂ ਵਲੋਂ ਜਿਨ੍ਹਾਂ ਨੁਮਾਇੰਦਿਆਂ ਨੇ ਵਿਚਾਰ ਸਾਂਝੇ ਕੀਤੇ ਉਨ੍ਹਾਂ ਵਿੱਚ ਸ. ਦਵਿੰਦਰ ਸਿੰਘ, ਸ. ਪੂਰਨਜੀਤ ਸਿੰਘ ਭਿੰਡਰ, ਸ. ਸੁਰਿੰਦਰ ਸਿੰਘ ਖਾਲਸਾ, ਭਾਈ ਨਰਿੰਦਰ ਸਿੰਘ, ਭਾਈ ਕਸ਼ਮੀਰ ਸਿੰਘ, ਭਾਈ ਸਵਿੰਦਰ ਸਿੰਘ ਅਤੇ ਡਾਕਟਰ ਰਾਜਵੰਤ ਸਿੰਘ ਦੇ ਨਾਂ ਵਰਨਣਯੋਗ ਹਨ। ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨੇ, ਜਿੱਥੇ ਪਿਛਲੇ 25 ਸਾਲਾਂ ਦਾ ਲੇਖਾ-ਜੋਖਾ ਤੱਥਾਂ ਸਹਿਤ ਕੀਤਾ, ਉਥੇ ਉਹਨਾਂ ਨੇ ਸਿੱਖਸ ਫਾਰ ਜਸਟਿਸ ਵਲੋਂ ਆਯੋਜਤ ਕੀਤੇ ਜਾ ਰਹੇ ਪਹਿਲੀ ਨਵੰਬਰ ਦੇ ਰੋਸ ਵਿਖਾਵੇ ਨੂੰ ਕਾਮਯਾਬ ਬਣਾਉਣ ਦੀ ਵੀ ਅਪੀਲ ਕੀਤੀ। ਬੀਬੀ ਰਵਿੰਦਰ ਕੌਰ ਮੱਲ੍ਹੀ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਫਲਤਾ ਨਾਲ ਪਹਿਲੀ ਨਵੰਬਰ ਨੂੰ ਵਾਸ਼ਿੰਗਟਨ ਡੀ. ਸੀ. ਵਿੱਚ ਕੀਤੇ ਜਾ ਰਹੇ ਰੋਸ-ਵਿਖਾਵੇ ਨੂੰ ਭਰਵਾਂ ਹੁੰਗਾਰਾ ਮਿਲਣ ਦੀ ਆਸ ਹੈ।

ਹੂਕ
ਸੁਖਦੀਪ ਸਿੰਘ ਬਰਨਾਲਾ

ਉਠ ਪੂਰਾ ਕਰੀਏ ਕਰਾਰਾਂ ਨੂੰ
ਜ਼ਿੰਦ ਜਿੰਨ੍ਹਾ ਦੀ ਅਮਾਨਤ ਐ
ਚੱਲ ਦੇ ਕੇ ਆਈਏ ਯਾਰਾਂ ਨੂੰ

ਬਹਿੰਦੇ ਮਹਿਫ਼ਲਾਂ ’ਚ ਜੁੜ-ਜੁੜ ਕੇ
ਸਭ ਕੁਝ ਮਿਲ ਜਾਵਣਾ
ਇੱਕ ਤੂੰ ਨਹੀਉਂ ਆਉਣਾ ਮੁੜਕੇ

ਹੱਥਾਂ ਵਿੱਚੋਂ ਲਾਲ ਕਿਰਦੇ
ਉਹੀ ਸ਼ੇਰ ਨਹੀਉਂ ਦਿਸਦਾ
ਬੜੇ ਗਿੱਦੜਾਂ ਦੇ ਵੱਗ ਫਿਰਦੇ

ਮਰਦ ਦੇ ਨਾਂ
ਸੁਖਦੀਪ ਸਿੰਘ ਬਰਨਾਲਾ

ਤੇਰੇ ਨਾਲ ਸੀ ਸੰਘਣੀਆਂ ਛਾਵਾਂ
ਤੇਰੇ ਬਾਝੋਂ ਜੱਗ ਸੱਖਣਾ
ਉਏ ਤੀਰ ਵਾਲਿਆ

ਤੂੰ ਤਾਂ ਸਾਡਿਆਂ ਦਿਲਾਂ ਦੀ ਧੜਕਣ
ਜੇ ਵਿਸਰੇਂ ਤਾਂ ਮਰ ਜਾਈਏ
ਉਏ ਕੌਮੀ ਰਹਿਬਰਾ

ਭੰਨ ਚੂੜੀਆਂ, ਪਰ੍ਹਾਂ ਸੁੱਟ ਗਹਿਣੇ
ਕੌਮੀ ਬਾਬਾ ਤੁਰ ਚੱਲਿਆ
ਨੀ ਜਿੰਦੇ ਮੇਰੀਏ

ਭਾਈ ਦਲਜੀਤ ਸਿੰਘ ਬਿੱਟੂ ਤੇ ਸਾਥੀਆ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ

ਜਰਮਨੀ – ਪੰਜਾਬ ਸਰਕਾਰ ਵੱਲੋ ਬੇਕਸੂਰ ਸਿੰਘਾ ਦੀਆ ਕੀਤੀਆ ਜਾ ਰਹੀਆ ਧੜਾ ਧੜ ਗ੍ਰਿਫਤਾਰੀਆ ਅਤੇ ਨੋਜਵਾਨਾ ਤੇ ਝੂਠੇ ਕੇਸ ਦਰਜ ਕਰਕੇ ਉਹਨਾਂ ਦੀ ਜਿੰਦਗੀ ਤਬਾਹ ਕਰਨ ਵਰਗੇ ਕੀਤੇ ਜਾ ਰਹੇ ਅੱਤਿਆਚਾਰ ਦੀ ਸੱਤ ਸਮੁੰਦਰੋ ਪਾਰ ਬੇਠੈ ਪੰਥਕ ਦਰਦ ਰੱਖਣ ਵਾਲੇ ਲੋਕ ਸਰਕਾਰ ਦੇ ਇਸ ਜੁਲਮ ਬਹੁਤ ਪ੍ਰੇਸ਼ਾਨ ਹਨ,ਸਰਕਾਰੀ ਵੱਲੋ ਅੱਤਵਾਦ ਦਾ ਰੌਲਾ ਪਾ ਕਿ ਸਿੱਖ ਕੌਮ ਦੇ ਹੱਕਾਂ ਦੀ ਗੱਲ ਕਰਨ ਵਾਲੇ ਨੋਜਵਾਨਾ ਨੂੰ ਝੂਠੇ ਕੇਸਾ ਵਿੱਚ ਫਸਾਇਆ ਜਾ ਰਿਹਾ ਹੈ ਇਸ ਦੀ ਅਸੀ ਭਰਪੂਰ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਤੋ ਮੰਗ ਕਰਦੇ ਹਾ ਕਿ ਉਹ ਨਿਰਦੋਸ਼ ਸਿੰਘਾਂ ਨੂੰ ਜਲਦ ਰਿਹਾਅ ਕਰੇ ਤੇ ਉਹਨਾਂ ਤੇ ਦਰਜ ਕੇਸ ਵਾਪਸ ਲਵੇ ਇਹ ਸ਼ਬਦ ਗੁਰੂ ਘਰ ਦੇ ਮੁੱਖ ਸੇਵਾਦਾਰ ਜਥੇਦਾਰ ਸਤਨਾਮ ਸਿੰਘ ਨੇ ਸੰਗਤਾਂ ਨੂੰ ਸਬੋਧਿਤ ਹੁੰਦੇ ਹੋਏ ਕਹੇ ।ਉਹਨਾਂ ਕਿਹਾ ਕਿ ਪਿਛਲੇ ਦਿਨੀ ਜਰਮਨ ਦੀਆ ਸਮੂੰਹ ਪੰਥਕ ਜਥੇਬੰਦੀਆ ਨੇ ਮਿਲ ਕਿ ਇਸ ਜੁਲਮ ਖਿਲਾਫ ਭਾਰਤੀ ਕੌਸਲੇਟ ਫਰੰਕਫੋਰਟ ਦੇ ਦਫਤਰ ਵਿੱਚ ਇੱਕ ਮੰਗ ਪੱਤਰ ਵੀ ਦਿੱਤਾ ਕਿ ਪੰਜਾਬ ਵਿੱਚ ਬੇਕਸੂਰ ਨੋਜਵਾਨਾ ਦੀ ਫੜਾ ਫੜਾਈ ਨੂੰ ਰੋਕਿਆ ਜਾਵੇ ।
ਪੰਜਾਬ ਦੀ ਅਕਾਲੀ ਸਰਕਾਰ ਵੱਲੋ ਗ੍ਰਿਫਤਾਰ ਕੀਤੇ ਸਿੰਘਾ ਜਿਹਨਾਂ ਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਜਸਪਾਲ ਸਿੰਘ ਮੰਝਪੁਰ ਪ੍ਰੌ. ਗੁਰਬੀਰ ਸਿੰਘ ,ਭਾਈ ਪਲਵਿੰਦਰ ਸਿੰਘ ਅਤੇ ਲੰਬੇ ਸਮੇ ਤੋ ਦੇਸ਼ ਦੀਆਂ ਵੱਖ ਵੱਖ ਜੇਲਾਂ ਚ ਬੰਦ ਸਿੰਘ ਦੀ ਬੰਦ ਖਲਾਸੀ ਅਤੇ ਚੜ੍ਹਦੀ ਕਲਾ ਲਈ ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਦੀ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਸਾਧ ਸੰਗਤ ਵੱਲੋ ਐਤਵਾਰ ਦੇ ਦਿਵਾਨਾਂ ਦੀ ਸਮਾਪਤੀ ਤੋ ਬਾਅਦ ਸਾਰੀ ਸੰਗਤ ਨੇ ਮਿਲ ਕਿ ਸ਼੍ਰੀ ਚੌਪਾਈ ਸਾਹਿਬ ਜੀ ਦੇ ਜਾਪ ਕੀਤੇ ਗਏ ਅਤੇ ਸਿੰਘਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ । ਇਸ ਮੌਕੇ ਪ੍ਰੌ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਉਰਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ।ਇਸ ਮੌਕੇ ਪੰਜਾਬ ਤੋ ਵਿਸ਼ੇਸ਼ ਤੌਰ ਤੇ ਜਰਮਨ ਚ ਪ੍ਰਚਾਰ ਫੇਰੀ ਲਈ ਪਹੁੰਚੇ ਪੰਥਕ ਢਾਡੀ ਗੁਰਚਰਨ ਸਿੰਘ ਚੰਨ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਬੀਰ ਰਸ ਵਾਲੀਆ ਵਾਰਾ ਸੁਣਾ ਕਿ ਨਿਹਾਲ ਕੀਤਾ ।

ਬ੍ਰਿਟਿਸ਼ ਸਿੱਖ ਕੌਸ਼ਲ ਯੂ.ਕੇ ਦੀ ਸਾਲਨਾ ਕਾਨਫੰਰਸ ਵਿੱਚ ਵੱਖ ਵੱਖ ਪੰਥਕ ਬੁਲਾਰਿਆਂ ਨੇ ਸਿੱਖਾਂ ਦੀ ਅਜ਼ਾਦੀ ਤੱਕ ਸੰਘਰਸ਼ ਦਾ ਕੀਤਾ ਐਲਾਨ
ਅਸੀਂ ਤਾਂ ਸਿੱਖਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਪਰ ਸਿੱਖ ਤਾਂ ਚੂੰ ਤੱਕ ਨਹੀਂ ਕਰਦੇ- ਰੌਬ ਮੈਰਿਸ ਸੰਸਦ ਮੈਂਬਰ ਯੂ.ਕੇ।
ਗਿਆਨੀ ਨੰਦਗੜ੍ਹ ਤਾਂ ਕਹਿੰਦਾ ਹੈ ਕਿ ਸਰਕਾਰ ਨੇ ਬੱਬਰ ਹਵਾਰੇ ਨੂੰ ਸਾਨੂੰ ਮਾਰਨ ਲਈ ਜੇਹਲੋਂ ਭਜਾਇਆ ਸੀ- ਸਿਮਰਨਜੀਤ ਸਿੰਘ ਮਾਨ।
ਸ: ਸਿਮਰਨਜੀਤ ਸਿੰਘ ਮਾਨ ''ਖਾਲਿਸਤਾਨ ਦਾ ਸ਼੍ਰੋਮਣੀ ਆਗੂ" ਅਵਾਰਡ ਨਾਲ ਸਨਮਾਨਤ।
ਐਮ ਪੀ ਰੌਬ ਮੈਰਿਸ '' ਐਮ ਪੀ ਫਾਰ ਯੂ ਕੇ ਸਿੱਖਜ਼ 2009" ਅਵਾਰਡ ਨਾਲ ਸਨਮਾਨਤ।

ਵਿੰਲਨਹਾਲ(ਮਿਡਲੈਂਡ)-ਸਰਬਜੀਤ ਸਿੰਘ ਬਨੂੜ- 'ਭਾਂਵੇਂ ਕਿ ਹਿੰਦੋਸਤਾਨ ਨੇ ਤਰੱਕੀ ਬਹੁਤ ਕੀਤੀ ਹੈ ਪੰਰਤੂ ਹਿੰਦੋਸਤਾਨ ਦੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਅੰਦਰ ਘੱਟ ਗਿਣਤੀ ਲੋਕਾਂ ਉਪਰ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਘਾਣ ਕੀਤਾ ਜਾ ਰਿਹਾ ਹੈ, ਜਦੋਂ ਕਿ ਦਿੱਲੀ ਸਮੇਤ ਹੋਰਨਾਂ ਸੂਬਿਆਂ ਅੰਦਰ ਸਿੱਖਾਂ ਦਾ ਵੱਡੀ ਪੱਧਰ ਤੇ ਕਤਲ ਕੀਤਾ ਗਿਆ। ਸਿੱਖ ਅਮਨ ਪਸੰਦ ਲੋਕ ਹਨ, ਇਨਾ੍ਹਂ ਨੂੰ ਯੂ.ਕੇ ਵਿੱਚ ਬਰਬਾਰਤਾ ਦਾ ਪੂਰਨ ਅਧਿਕਾਰ ਹੈ ਪੰਰਤੂ ਅੱਜ ਵੀ ਇਹ ਲੋਕ ਦੂਜੇ ਮੁਲਕਾਂ ਅੰਦਰ ਆਪਣੇ ਧਰਮਿਕ ਚਿੰਨਾ੍ਹਂ ਦੀ ਰੱਖਿਆਂ ਲਈ ਸੰਘਰਸ ਕਰ ਰਹੇ ਹਨ'। ਇਨਾ੍ਹਂ ਵਿਚਾਰਾ ਦਾ ਪ੍ਰਗਟਾਵਾ ਵੂਲਵਰਹੈਪਟਨ ਦੇ ਸੰਸਦ ਮੈਂਬਰ ਰੌੋਬ ਮੈਰਿਸ ਨੇ ਬ੍ਰਿਟਿਸ਼ ਸਿੱਖ ਕੌਸ਼ਲ ਵੱਲੋਂ ਗੁਰਦੁਆਰਾ ਸੀ੍ਰ ਗੁਰੂ ਨਾਨਕ ਦੇਵ ਜੀ ਵਿਲਨਹਾਲ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ ਅਤੇ ਪੰਜਾਬ ਵਿੱਚ ਹਜ਼ਾਰਾ ਸਿੱਖਾਂ ਦੇ ਕਾਤਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣਕੇ ਮਾਰਨ ਵਾਲੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਯਾਦ ਨੂੰ ਸਮਰਪਤ ਕਾਨਫੰਰਸ ਵਿੱਚ ਇੱਕ ਵੱਡੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਆਖੇ।
ਐਮ ਪੀ ਰੌਬ ਮੈਰਿਸ ਨੇ ਸਾਇਕਲ ਦੀ ਮਿਸਾਲ ਦੇਂਦੇ ਕਿਹਾ ਕਿ ਜੇਕਰ ਸਾਡਾ ਸਾਇਕਲ ਵੀ ਚੂੰ-ਚੂੰ ਕਰਨ ਲੱਗ ਜਾਵੇ ਤਾਂ ਅਸੀਂ ਉਸ ਨੂੰ ਗਰੀਸ ਲਾ ਕੇ ਠੀਕ ਕਰਦੇ ਹਾਂ ਪੰਰਤੂ ਸਿੱਖਾਂ ਨੂੰ ਹਰੇਕ ਮੁਲਕ ਵਿੱਚ ਆਪਣੇ ਧਾਰਮਿਕ ਕਾਕਰਾਂ ਨੂੰ ਸੁੱਰਖਿਅਤ ਰੱਖਣ, ਜੂਨ 84 ਵਰਗੇ ਘੁੱਲੂਘਾਰੇ ਹੋਣ ਅਤੇ ਅਨੇਕਾਂ ਹੀ ਹੋਰ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪੰਰਤੂ ਇਹ ਲੋਕ ਚੂੰ ਤੱਕ ਨਹੀਂ ਕਰ ਰਹੇ। ਅਸੀਂ ਤਾਂ ਇਨਾ੍ਹਂ ਦੀ ਹਰ ਤਰਾਂ ਨਾਲ ਮਦਦ ਕਰਨਾ ਚਾਹੁੰਦੇ ਹਾਂ। ਬ੍ਰਿਟਿਸ਼ ਸਿੱਖ ਕੌਸ਼ਲ ਯੂ.ਕੇ ਦੀ ਸਾਲਨਾ ਕਾਨਫੰਰਸ ਦਾ 'ਲੰਡਨ ਦੇ ਪੰਜਾਬ ਰੇਡੀੳ ਤੋਂ ਸਿੱਧਾ ਪ੍ਰਸਾਰਣ ਕੀਤਾ ਗਿਆ, ਜਿਸ ਨੂੰ ਯੂ.ਕੇ ਤੋਂ ਇਲਾਵਾ ਯੁਰਪ ਤੇ ਇੰਟਰਨੈਂਟ ਰਾਹੀਂ ਪੂਰੀ ਦੁਨੀਆਂ ਵਿੱਚ ਵੀ ਸੁਣਿਆ ਜਾਂਦਾ ਹੈ। ਇਸ ਮੌਕੇ ਕੌਂਸਲ ਦੇ ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਉਲ ਤੇ ਪਰਿਵਾਰ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਬ੍ਰਿਟਿਸ਼ ਸਿੱਖ ਕੌਸ਼ਲ ਯੂ.ਕੇ ਦੇ ਮੁੱਖੀ ਭਾਈ ਕੁਲਵੰਤ ਸਿੰਘ ਢੇਸੀ ਨੇ ਸ੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ 'ਸ੍ਰੌਮਣੀ ਆਗੂ ਆਫ਼ ਖਾਲਿਸਤਾਨੂ' ਦੇ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਸ ਮਾਨ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ ਮੁਗਲਾਂ ਸਮੇਂ ਜ਼ਕਰੀਆਂ ਖਾਨ ਅਤੇ ਮੱਸਾ ਰੰਗੜ ਵੱਲੋਂ ਸਿੱਖਾਂ ਤੇ ਹੋਏ ਜੁਲਮਾਂ ਨੂੰ ਵੀ ਮਾਤ ਪਾ ਦਿੱਤੀ ਸੀ। ਉਸ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਵਿੱਚ ਸਿੱਖਾਂ ਦੀ ਨਸ਼ਲਕੁਸ਼ੀ ਕੀਤੀ ਗਈ, ਜਦੋਂ ਕਿ ਉਸ ਸਮੇਂ ਕੇਂਦਰ ਵਿੱਚ ਨਰਸਿੰਮਾ ਰਾਉ ਦੀ ਸਰਕਾਰ ਵਿੱਚ ਅੱਜ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸਾਮਿਲ ਸੀ ਪੰਰਤੂ ਕਿਸੇ ਨੇ ਵੀ ਅਜਿਹੇ ਜਾਰੀ ਹੁਕਮਾਂ ਨੂੰ ਰੋਕਣ ਦਾ ਹੀਆ ਨਾ ਕੀਤਾ। ਸ: ਮਾਨ ਨੇ ਕਿਹਾ ਕੀ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਨੂੰ ਕਰੋੜਾਂ ਬਾਰ ਪ੍ਰਣਾਮ ਜਿਸ ਨੇ ਸਿੱਖਾਂ ਦੀ ਡਿੱਗੀ ਪੱਗ ਸਿਰ ਤੇ ਰੱਖੀ। ਇਸ ਮੌਕੇ ਸ: ਮਾਨ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਸਖ਼ਤ ਅਲੋਚਨਾ ਕਰਦਿਆ ਕਿਹਾ ਕਿ ਜਦੋਂ ਹਵਾਰਾ ਤੇ ਉਸ ਦੇ ਸਾਥੀ ਬੁੜੈਲ ਜੇਲ ਵਿੱਚੌਂ ਸੂਰੰਗ ਕੱਢ ਕੇ ਭੱਜੇ ਤਾਂ ਉਸ ਸਮੇਂ ਅਸੀਂ ਨੰਦਗੜ ਨੂੰ ਸਿੰਘਾਂ ਦੀ ਚੜਦੀਕਲਾਂ ਦੀ ਅਰਦਾਸ ਕਰਨ ਲਈ ਬੇਨਤੀ ਕੀਤੀ ਗਈ ਪੰਰਤੂ ਨੰਦਗੜ੍ਹ ਨੇ ਬੇਨਤੀ ਨੂੰ ਪਰਵਾਨ ਕਰਨ ਦੀ ਥਾਂ ਭਾਈ ਹਵਾਰੇ ਨੂੰ ਸਰਕਾਰ ਵੱਲੋਂ ਬਾਹਰ ਕੱਢਣ ਤੇ ਜਥੇਦਾਰਾ ਨੂੰ ਮਰਵਾਉਣ ਦੀ ਗੱਲ ਆਖ ਅਰਦਾਸ ਕਰਨ ਤੋਂ ਕੋਰੀ ਨਾਹ ਕਰ ਦਿੱਤੀ ਗਈ ਸੀ।
ਇਸ ਮੌਕੇ ਫ਼ੈਡਰੇਸ਼ਨ ਆਫ਼ ਸਿੱਖ ਆਰਗੀਨੇੲਜ਼ਰਸ਼ ਦੇ ਭਾਈ ਜੋਗਾ ਸਿੰਘ ਬੱਬਰ ਨੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕੀ ਅੱਜ ਪੰਜਾਬ ਅੰਦਰ ਬਾਦਲ ਪਰਿਵਾਰ ਦਾ ਕਬਜ਼ਾ ਹੈ। ਬਾਦਲ ਪਰਿਵਾਰ ਵੱਲੋਂ ਹੀ ਸਿੱਖ ਰਹਿਤ ਮਰਿਆਦਾ ਨੂੰ ਵੱਡੀ ਪੱਧਰ ਤੇ ਮਲੀਆ ਮੇਟ ਕੀਤਾ ਜਾ ਰਿਹਾ ਹੈ। ਸਾਨੂੰ ਇੱਕਠੇ ਹੋ ਕੇ ਆਪਣੇ ਤਖ਼ਤ ਅਤੇ ਗੁਰਦੁਆਰੇ ਬਾਦਲ ਪਰਿਵਾਰ ਤੋਂ ਅਜ਼ਾਦ ਕਰਵਾਉਣ ਚਾਹੀਦੇ ਹਨ ਕਿਉਂਕਿ ਬਾਦਲ ਪਰਿਵਾਰ ਆਰ.ਐਸ.ਐਸ ਦੇ ਅਧੀਨ ਕੰਮ ਕਰ ਰਿਹਾ ਹੈ ਤੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਦੇ ਅਧੀਨ। ਜੇਕਰ ਅਸੀਂ ਅੱਜ ਵੀ ਜਾਗ੍ਰਿਤ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੂੰ ਹੋਰ ਵੀ ਭਾਰੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨਾ੍ਹਂ ਨੇ ਸੁਮੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕੀ ਆਉਣ ਵਾਲੀ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੌਣਾਂ ਵਿੱਚ ਸਾਫ਼ ਸੁਥਰੇ ਅਕਸ ਵਾਲੇ ਸਿੰਘਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਜੋ ਬਾਦਲ ਅਧੀਨ ਤਖ਼ਤਾਂ ਤੇ ਗੁਰਦੁਆਰਿਆਂ ਨੂੰ ਅਜ਼ਾਦ ਕਰਵਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਸਿੱਖ ਕੌਸ਼ਲ ਵੱਲੋਂ ਜਿਥੇ ਵਣਜਾਰਾ ਸਿਕਲੀਗਰਾਂ ਤੇ ਕਬੀਰ ਪੰਥੀ ਸਿੱਖਾਂ ਨੂੰ ਗੁਰੂਘਰ, ਪੀਣ ਲਈ ਸਾਫ਼ ਸੁਥਰਾਂ ਪਾਣੀ, ਸਕੂਲਾਂ ਬਣਾਏ ਜਾ ਰਹੇ ਹਨ ਉਥੇ ਹੀ ਫੋਟਲ ਕੰਪਨੀ ਵੱਲੌਂ ਉਨਾ੍ਹਂ ਦੇ ਰਹਿਣ ਲਈ ਪੱਕੇ ਮਾਕਨ ਬਣਾ ਕੇ ਦਿੱਤੇ ਜਾ ਰਹੇ ਹਨ, ਜਿਸ ਦੇ ਸਤਿਕਾਰ ਵੱਜੋਂ ਬ੍ਰਿਟਿਸ਼ ਸਿੱਖ ਕੌਸ਼ਲ ਵੱਲੋਂ ਫੋਟਲ ਕੰਪਨੀ ਦੇ ਮਾਲਕ ਸ ਸੁਰਿੰਦਰ ਸਿੰਘ ਨਿੱਝਰ ਨੂੰ ਵਿਸੇਂਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬ੍ਰਿਟਿਸ਼ ਸਿੱਖ ਕੌਸ਼ਲ ਦੇ ਮੁੱਖੀ ਭਾਈ ਕੁਲਵੰਤ ਸਿੰਘ ਢੇਸੀ ਨੇ ਬ੍ਰਿਟਿਸ਼ ਸਿੱਖ ਕੌਸ਼ਲ ਵੱਲੋਂ ਯੂ ਕੇ ਅਤੇ ਭਾਰਤ ਵਿਚ ਚਲਾਈ ਜਾ ਰਹੀ ਸੇਵਾਂਵਾਂ ਦੀ ਜਾਣਕਾਰੀ ਦਿੱਤੀ । ਸ: ਢੇਸੀ ਨੇ ਭਾਰਤ ਸਰਕਾਰ ਵਲੋਂ ਗੈਰ ਕਾਨੂੰਨੀ ਕਰਾਰ ਦਿੱਤੇ ਗਏ ਜਸਟਿਸ ਵੀ ਐਮ ਤਾਰਕੁੰਡੇ ਦੇ ਸਿੱਖ ਨਸਲਕੁਸ਼ੀ ਬਾਬਤ ਜਾਰੀ ਕਿਤਾਬਚੇ ''Oppression in Punjab ਦਾ ਹਵਾਲਾ ਦਿੰਦੇ ਹੋਏ ਕੌਮ ਦੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਬਾਰੇ ਵੀ ਜਾਣਕਾਰੀ ਦਿੱਤੀ। ਕੌਂਸਲ ਦੇ ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਉਲ ਨੇ ਸਿੱਖ ਕੌਮ ਦੀ ਅਜ਼ਾਦੀ ਦੀ ਗੱਲ ਕਰਦਿਆਂ ਇਸ ਘੋਲ ਨੂੰ ਜਾਰੀ ਰੱਖਣ ਦੀ ਗੱਲ ਆਖੀ। ਦੋਹਾਂ ਆਗੂਆਂ ਨੇ ਭਾਈ ਦਲਜੀਤ ਸਿੰਘ ਬਿੱਟੂ ਅਤੇ ਸਾਥੀਆਂ ਦੀ ਗ੍ਰਿਫਤਾਰੀ ਦੀ ਕਰੜੀ ਅਲੋਚਨਾਂ ਕੀਤੀ। ਇਸ ਮੌਕੇ ਪਾਕਿਸਤਾਨ ਕਾਰ ਸੇਵਾ ਕਮੇਟੀ ਦੇ ਜਥੇਦਾਰ ਭਾਈ ਬਲਬੀਰ ਸਿੰਘ ਬੱਬਰ ਨੇ ਸਮੂਹ ਸਿੰਘਾਂ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਨੂੰ ਜਾਤ-ਪਾਤ ਤੋਂ ਉਪਰ ਉੱਠ ਕੇ ਨਿਰੋਲ ਸਿੱਖ ਪੰਥ ਦੀ ਗੱਲ ਕਰਨੀ ਚਾਹੀਦੀ ਹੈ। ਗੁਰੂਆਂ ਨੇ ਵੀ ਸਿੱਖਾਂ ਨੂੰ ਇੱਕ ਵਖਰਾ ਧਰਮ ਅਤੇ ਪਹਿਚਾਣ ਦਿੱਤੀ। ਸਾਨੂੰ ਆਪਣੀ ਪਹਿਚਾਣ ਨੂੰ ਬਰਕਰਾਰ ਰੱਖਣ ਲਈ ਕਦਮ ਚੁੱਕਣੇ ਚਾਹੀਦੇ ਹਨ।
ਇਸ ਮੌਕੇ ਦਲ ਖਾਲਸਾ ਦੇ ਆਗੂ ਭਾਈ ਮਨਮੋਹਨ ਸਿੰਘ ਖਾਲਸਾ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਦਲ ਖਾਲਸਾ ਦੇ ਮੁੱਖੀ ਭਾਈ ਗਜਿੰਦਰ ਸਿੰਘ ਲਿਖਤ ਕਵਿਤਾ ਦੇ ਬੋਲ ''ਤੇਰੇ ਤੀਰਾਂ ਨਾਲ ਚੱਲਦੀ ਹਵਾ ਦਾ ਅਸੀਂ ਰੁੱਖ ਮੋੜਾਂਗੇ, ਜਿਹਨਾਂ ਸੱਗਲਾਂ 'ਚ ਜੱਕੜਿਐ ਕੌਮ ਨੂੰ ਉਹ ਸੰਗਲ ਤੋੜਾਂਗੇ" ਅਤੇ ''ਤੇਰੇ ਝੰਡੇ ਦੀ ਥਾਵੇਂ ਝੂਲਦੇ ਨੇ ਝੰਡੇ ਅੱਜ ਜਿਹੜੇ, ਇਨਾ੍ਹਂ ਝੰਡਿਆਂ ਨੂੰ ਲਾਹਵਾਂਗੇ ਸਮੁੰਦਰਾਂ ਵਿੱਚ ਰੋਹੜਾਂਗੇ।" ਗਾ ਕੇ ਆਪਣੇ ਅਜ਼ਾਦ ਰਾਜ ਲਈ ਕੀਤੇ ਜਾ ਰਹੇ ਸੰਘਰਸ ਨੂੰ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ।
ਇਸ ਤੋਂ ਇਲਾਵਾ ਇਸ ਕਾਨਫਰੰਸ ਵਿਚ ਸਵ:ਸ: ਕੁਲਦੀਪ ਸਿੰਘ ਚਹੇੜੂ, ਸ: ਗੁਰਦਿਆਲ ਸਿੰਘ ਅਟਵਾਲ, ਪ੍ਰੋ: ਭੁਪਿੰਦਰ ਸਿੰਘ, ਸ: ਗਗਨਦੀਪ ਸਿੰਘ, ਸ: ਗੁਰਦੇਵ ਸਿੰਘ ਚੌਹਾਨ, ਸ: ਹਰਦੀਪ ਸਿੰਘ ਤੱਗ੍ਹੜ ਪੰਜਾਬ ਰੇਡੀਓ, ਬੀਬੀ ਰਣਬੀਰ ਕੌਰ ਖਾਲਸਾ, ਬੀਬੀ ਮਜਿੰਦਰ ਕੌਰ, ਬੀਬੀ ਮਨਦੀਪ ਕੌਰ, ਬੀਬੀ ਸੁਖਵਿੰਦਰਜੀਤ ਕੌਰ ਦਿਓਲ ਅਤੇ ਬੀਬੀ ਮਨਜੀਤ ਕੌਰ ਕਾਵੈਂਟਰੀ ਨੇ ਸੰਬੋਧਨ ਕੀਤਾ। ਇਸ ਮੌਕੇ ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਸਨਮਾਨਤ ਕੀਤੇ ਗਏ ਨਾਵਾਂ ਵਿਚ ਬੀਬੀ ਮਜਿੰਦਰ ਕੌਰ (ਯੂਨਾਈਟਿਡ ਸਿੱਖਜ)਼, ਐਮ ਪੀ ਰੌਬ ਮੈਰਿਸ( ਐਮ ਪੀ ਫਾਰ ਯੂ ਕੇ ਸਿਖਜ਼ 2009), ਸ: ਮੋਤਾ ਸਿੰਘ ਸਰਾਏ ਪੰਜਾਬੀ ਸੱਥ ( ਮਾਂ ਬੋਲੀ ਦੀ ਸੇਵਾ), ਸ: ਦਲ ਸਿੰਘ ਢੇਸੀ (ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ), ਬੀਬੀ ਮਨਦੀਪ ਕੌਰ (ਸਿੱਖ ਚੈਪਲਿਨ ਮਿਡਲੈਂਡ),ਸ: ਹਰਪ੍ਰੀਤ ਸਿੰਘ ਅਤੇ ਕੀਰਤਰਾਜ ਸਿੰਘ (ਬ੍ਰਿਟਿਸ਼ ਆਰਮਡ ਫੋਰਸਜ)਼, ਸ: ਗਗਨਦੀਪ ਸਿੰਘ (ਸਿੱਖ ਚੈਪਲਿਨ ਲੰਡਨ), ਬੀਬੀ ਰਣਬੀਰ ਕੌਰ (ਸਿੱਖੀ ਪ੍ਰਚਾਰ ਯੂਰਪ), ਸ: ਗੁਰਸੇਵਕ ਸਿੰਘ ਸ਼ੇਰਗਿੱਲ (ਸਿੱਖ ਚੈਨਲ), ਸ: ਸੁਰਜੀਤ ਸਿੰਘ ਘੁੰਮਣ (ਪੰਜਾਬ ਰੇਡੀਓ), ਸ: ਗੁਰਦੇਵ ਸਿੰਘ ਮਥਾਰੂ (ਮਹਾਂਕਾਵ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ) ਅਤੇ ਸ: ਸੁਰਿੰਦਰ ਸਿੰਘ ਨਿੱਝਰ ( ਸਿਕਲੀਗਰ ਸਿੱਖਾਂ ਲਈ 95 ਘਰਾਂ ਦੀ ਸੇਵਾ) ਦੇ ਨਾਮ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹਨ। ਬ੍ਰਿਟਿਸ਼ ਸਿੱਖ ਕੌਂਸਲ ਦੇ ਲੰਡਨ ਤੋਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਵ: ਸ: ਗਿਆਨ ਸਿੰਘ ਮਿਨਹਾਸ ਅਤੇ ਸ: ਉਪਕਾਰ ਸਿੰਘ ਰਾਏ, ਸ: ਬੀਰ ਸਿੰਘ ਮਾਨ, ਸ: ਗੁਰਦੀਪ ਸਿੰਘ ਢਿੱਲੋਂ, ਸ: ਗਿਆਨ ਸਿੰਘ ਢਿੱਲੋਂ, ਸ:ਹਰਜਿੰਦਰ ਸਿੰਘ ਰਾਏ, ਸ:ਹਰਜੀਤ ਸਿੰਘ, ਸ: ਦਰਸ਼ਨ ਸਿੰਘ ਗੁਰਮ, ਸ: ਸਰਬਜੀਤ ਸਿੰਘ ਬਨੂੜ ਅਤੇ ਅਨੇਕਾਂ ਗੁਰਸਿੱਖ ਹਾਜ਼ਿਰ ਹੋਏ। ਇਸ ਮੌਕੇ ਸ੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਜਗਤਾਰ ਸਿੰਘ, ਭਾਈ ਸੂਬਾ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਰਜਿੰਦਰ ਸਿੰਘ ਚਿੱਟੀ, ਦਲ ਖਾਲਸਾ ਯੂ.ਕੇ ਦੇ ਮੁੱਖੀ ਭਾਈ ਗੁਰਚਰਨ ਸਿੰਘ, ਕਾਰ ਸੇਵਾ ਕਮੇਟੀ ਪਾਕਿਸਤਾਨ ਦੇ ਸ: ਬਲਬਿੰਦਰ ਸਿੰਘ ਨਨੂਆ ਵੀ ਹਾਜ਼ਰ ਸਨ। ਅਖੀਰ 'ਤੇ ਭਾਈ ਤਰਸੇਮ ਸਿੰਘ ਦਿਓਲ ਨੇ ਜਿਥੇ ਆਏ ਹੋਏ ਸਮੂਹ ਖਾਲਸੇ ਦਾ ਧੰਨਵਾਦ ਕੀਤਾ ਉਥੇ ਲੰਡਨ ਤੋਂ ਭਾਈ ਉਪਕਾਰ ਸਿੰਘ ਜੀ ਰਾਏ ਵਲੋਂ ਕੌਂਸਲ ਦੇ ਵੈਬਸਾਈਟ, ਮੈਗਾ ਪੋਸਟਰਾਂ ਅਤੇ ਫੋਟੋਗਰਾਫੀ ਲਈ ਕੀਤੀ ਸੇਵਾ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ।


ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਪੁਰਬ !
ਦੋਵਾਂ ਕੌਮਾਂ ਦੀ ਏਕਤਾ ਨਾਲ ਹੀ ਖਿੱਤੇ ਵਿਚ ਅਮਨ-ਸ਼ਾਂਤੀ ਹੋ ਸਕਦੀ ਹੈ-ਡਾ: ਪ੍ਰਿਤਪਾਲ ਸਿੰਘ

ਕਰਤਾਰਪੁਰ ਸਾਹਿਬ (ਬਲਵਿੰਦਰਪਾਲ ਸਿੰਘ ਖ਼ਾਲਸਾ) ਇਲਾਹੀ ਜੋਤ ਨਾਲ ਵਰੋਸਾਏ ਸਿੱਖ ਧਰਮ ਦਾ ਇਸ ਸੰਸਾਰ ਵਿਚ ਪ੍ਰਕਾਸ਼ ਕਰਨ ਵਾਲੇ ਪਹਿਲੇ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦਾ ਪੁਰਬ ਦੇਸ਼ ਵਿਦੇਸ਼ ਤੋਂ ਇਕਠੀਆਂ ਹੋਈਆਂ ਸਿੱਖ ਸੰਗਤਾਂ ਤੇ ਸਥਾਨਕ ਮੁਸਲਮਾਨਾਂ ਦੀ ਹਾਜ਼ਰੀ ਵਿਚ ਮਨਾਇਆ ਗਿਆ। ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਰਤਾਰਪੁਰ ਸਾਹਿਬ ਸਿੱਖ ਇਤਿਹਾਸ ਵਿਚ ਵਿਲੱਖਣ ਦਰਜਾ ਰਖਦਾ ਹੈ।
ਇਸ ਵਾਰ ਜੋਤੀ ਜੋਤ ਪੁਰਬ ਮਨਾਉਣ ਦੇ ਸਮਾਗਮਾਂ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਸੰਤਬਰ 20 ਨੂੰ ਹੋਈ, ਜਿਸ ਦਾ ਭੋਗ 22 ਸੰਤਬਰ ਨੂੰ ਪਾਇਆ ਗਿਆ। ਤਿੰਨੇ ਦਿਨ ਗੁਰਦੁਆਰਾ ਸਾਹਿਬ ਵਿਚ ਰੌਣਕ ਲੱਗੀ ਰਹੀ। ਇਸ ਇਤਿਹਾਸਕ ਸਮਗਾਮ ਨੂੰ ਮਨਾਉਣ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਹੁੰਮ-ਹੁਮਾ ਕੇ ਪਹੁੰਚੀਆਂ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸਿੰਧੀ ਸਿੱਖਾਂ ਦੇ ਕੀਰਤਨੀ ਜਥੇ ਤੇ ਪੰਜਾਬ ਭਾਰਤ ਤੋਂ ਪਹੁੰਚੇ ਕੀਰਤਨੀ ਜਥਿਆਂ ਨੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪੰਥਕ ਬੁਲਾਰਿਆਂ ਨੇ ਆਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕੀਤੇ।
ਅਮਰੀਕਾ ਤੋਂ ਪਹੁੰਚੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਹੁਰਾਂ ਨੇ ਵਕਫ਼ ਬੋਰਡ ਦੇ ਚੇਅਰਮੈਨ ਸਈਅਦ ਆਸਿਫ਼ ਹਾਸ਼ਮੀ, ਵਧੀਕ ਸਕੱਤਰ ਜਨਾਬ ਖੁਰਮ ਸਦੀਕੀ ਤੇ ਹੋਰ ਸਥਾਨਕ ਪਾਕਿਸਤਾਨ ਦੇ ਅਫ਼ਸਰਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਗੁਰਪੁਰਬ ਮਨਾਉਣ ਲਈ ਕੀਤੇ ਸੁੱਚਜੇ ਪ੍ਰਬੰਧਾਂ ਲਈ ਧੰਨਵਾਦ ਕੀਤਾ।
ਉਨਾਂ ਕਿਹਾ ਕਿ ਸਿੱਖ ਤੇ ਮੁਸਲਮਾਨ ਕੌਮ ਦੀ ਸੱਚੀ ਏਕਤਾ ਨਾਲ ਧਰਤੀ ਦੇ ਇਸ ਖਿਤੇ ਵਿਚ ਸਥਾਈ ਅਮਨ ਸ਼ਾਂਤੀ ਤੇ ਸਥਿਰਤਾ ਹੋ ਸਕਦੀ ਹੈ। ਡੇਰਾ ਬਾਬਾ ਨਾਨਕ, ਬਟਾਲਾ, ਲਾਹੌਰ, ਸ੍ਰੀ ਅੰਮ੍ਰਿਤਸਰ ਤੇ ਕਰਤਾਰ ਪੁਰ ਸਾਹਿਬ ਵਿਚਲੀ ਧਰਤੀ ਇਕ ਵਿਲੱਖਣ ਇਲਾਹੀ ਪੈਗ਼ਾਮ ਨਾਲ ਓਤਪੋਤ ਹੈ, ਜਿਸ ਨੂੰ ਨਜ਼ਰ-ਅੰਦਾਜ਼ ਕਰਨ ਨਾਲ ਸਾਰੇ ਸੰਸਾਰ ਦੀ ਸ਼ਾਂਤੀ ਖਤਰੇ ਵਿਚ ਪੈ ਸਕਦੀ ਹੈ।
ਜੇ ਦੋਵੇਂ ਕੌਮਾਂ ਦਰਿੜਤਾ ਨਾਲ ਦੋਸਤੀ ਤੇ ਭਰਾਤਰੀ ਭਾਵ ਨੂੰ ਕਾਇਮ ਰਖਣ ਲਈ ਗੁਰੂ ਨਾਨਕ ਸਾਹਿਬ ਦੁਆਰਾ ਫ਼ੈਲਾਏ ਮੁਹਬੱਤ ਦੇ ਸ਼ੰਦੇਸ਼ ਨੂੰ ਆਪਣੇ ਮਨਾ ਵਿਚ ਵਸਾਉਣ ਦਾ ਤਹਈਆ ਕਰ ਲੈਣ ਤਾਂ ਸਾਰੀ ਲੋਕਾਈ ਸੁਖੀ ਵੱਸ ਸਕਦੀ ਹੈ। ਵੀਚਾਰ ਜਾਰੀ ਰਖਦਿਆਂ ਉਨਾਂ ਕਿਹਾ ਕਿ ਅਸੀਂ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਦੀ ਸਥਿਰਤਾ ਦਾ ਸੁਆਗਤ ਕਰਦੇ ਹਾਂ।
ਪੰਜਾਬ-ਭਾਰਤ ਤੋਂ ਆਏ ਅਕਾਲੀ ਜਥੇਦਾਰ ਸ੍ਰ: ਕੁਲਦੀਪ ਸਿੰਘ ਵਡਾਲਾ ਨੇ ਭਾਵਪੂਰਤ ਤਕਰੀਰ ਵਿਚ ਪਾਕਿਸਤਾਨ ਸਰਕਾਰ ਦਾ ਸ਼ੁਕਰੀਆ ਕਰਦਿਆਂ ਇਸ ਗੱਲ ਤੇ ਜ਼ੋਰ ਦਿਤਾ ਕਿ ਸ੍ਰੀ ਕਰਤਾਰਪੁਰ ਸਾਹਿਬ ਨੂੰ ਡੇਰਾ ਬਾਬਾ ਨਾਨਕ ਨਾਲ ਜੋੜਨ ਲਈ ਬਣਾਏ ਜਾਣ ਵਾਲੇ ਵਿਸ਼ੇਸ਼ ਲਾਂਘੇ ਲਈ ਦੋਵਾਂ ਸਰਕਾਰਾਂ ਨੂੰ ਗੰਭੀਰਤਾ ਨਾਲ ਅੱਗੇ ਵਧਣਾ ਚਾਹੀਦਾ ਹੈ। ਕਸ਼ਮੀਰ ਦੇ ਮਸਲੇ ਦਾ ਪੱਕਾ ਹੱਲ ਢੂੰਢਣ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦੇ ਨਾਲ ਨਾਲ ਹੀ ਦੋਵਾਂ ਪੰਜਾਬਾਂ ਦੀ ਸਾਂਝ ਨੂੰ ਪੱਕਿਆਂ ਕਰਨਾ, ਸਰਹੱਦਾਂ ਨੂੰ ਸਿੱਖਾਂ ਤੇ ਪਾਕਿਸਤਾਨੀ ਪੰਜਾਬੀਆਂ ਦੇ ਮੇਲ ਮਿਲਾਪ ਲਈ ਖੋਹਲਣ ਨੂੰ ਵੀ ਪਹਿਲ ਦੇ ਅਧਾਰ ਲਿਆ ਜਾਣਾ ਜ਼ਰੂਰੀ ਹੈ। ਐਸ.ਜੀ.ਪੀ.ਸੀ. ਵੱਲੋਂ ਭੇਜੇ ਗਏ ਸਿੱਖਾਂ ਦੇ ਜਥੇਦਾਰ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਵਛੋਆ ਤੇ ਬਲਵਿੰਦਰ ਸਿੰਘ ਝਬਾਲ ਖ਼ਾਲੜਾ ਮਿਸ਼ਨ ਕਮੇਟੀ ਨੇ ਵੀ ਪਾਕਿਸਤਾਨ ਦੀ ਸਰਕਾਰ ਦਾ ਪ੍ਰਬੰਧਾਂ ਦੀ ਮਜ਼ਬੂਤੀ ਲਈ ਧੰਨਵਾਦ ਕੀਤਾ।
ਪਾਕਿਸਤਾਨ ਸਰਕਾਰ ਦੇ ਵਕਫ਼ ਬੋਰਡ ਦੇ ਚੇਅਰਮੈਨ ਜਨਾਬ ਸਈਅਦ ਆਸਿਫ਼ ਹਾਸ਼ਮੀ ਹੁਰਾਂ ਦੇਸ਼ ਵਿਦੇਸ਼ ਤੋਂ ਪੁੱਜੇ ਸਿੱਖ ਜਥਿਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਸਾਨੂੰ ਤੁਹਾਡੇ ਆਉਣ ਦੀ ਬੇਹੱਦ ਖ਼ਸ਼ੀ ਹੁੰਦੀ ਹੈ। ਤੁਸੀਂ ਆਇਆ ਕਰੋਗੇ ਤਾਂ ਇਲਾਕੇ ਵਿਚ ਰੌਣਕ ਵਧੇਗੀ। ਬਾਬਾ ਗੁਰੂ ਨਾਨਕ ਸਾਹਿਬ ਸਾਡੇ ਸਾਂਝੇ ਰਹਿਬਰ ਹਨ। ਉਨਾਂ ਦੇ ਪੈਰ ਇਸ ਧਰਤੀ ਤੇ ਪੈਣ ਨਾਲ ਇਹ ਜ਼ਮੀਨ ਪਵਿਤਰ ਹੋ ਗਈ ਹੈ ਜਿਸ ਦੀ ਸਾਂਭ ਸੰਭਾਲ ਕਰਨਾ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਅਵਾਮ ਦਾ ਫ਼ਰਜ਼ ਹੈ। ਸਾਡੀ ਤੁਹਾਡੀ ਦੋਸਤੀ ਉਤੇ ਬਾਬਾ ਗੁਰੂ ਨਾਨਕ ਸਾਹਿਬ ਤੇ ਬਾਬਾ ਫ਼ਰੀਦ ਜੀ ਦੀ ਰਹਿਮਤ ਹੈ। ਵਕਫ਼ ਬੋਰਡ ਦੇ ਵਧੀਕ ਸੱਕਤਰ ਜਨਾਬ ਖੁਰਮ ਸਦੀਕੀ ਵੀ ਸਮਾਗਮ ਵਿਚ ਹਾਜ਼ਰ ਸਨ।
ਪਾਕਿਸਤਾਨ ਦੇ ਸਿੱਖਾਂ ਵੱਲੋਂ ਡਾ: ਸਵਰਨ ਸਿੰਘ ਹੁਰਾਂ ਸਟੇਜ ਸਕੱਤਰ ਦੀ ਸੇਵਾ ਨਿਭਾਈ। ਸ੍ਰ: ਸ਼ਾਮ ਸਿੰਘ ਤੇ ਸ੍ਰ: ਬਿਸ਼ਨ ਸਿੰਘ ਹੁਰਾਂ ਵੀ ਆਪਣੇ ਵੀਚਾਰ ਰਖਦਿਆਂ, ਇੰਗਲੈਂਡ ਅਮਰੀਕਾ ਭਾਰਤ ਤੇ ਪਾਕਿਸਤਾਨ ਦੇ ਵੱਖ ਵੱਖ ਰਾਜਾਂ ਤੋਂ ਆਉਣ ਵਾਲੇ ਸਿੱਖ ਜਥਿਆਂ ਨੂੰ ਜੀ ਆਇਆਂ ਕਿਹਾ। ਤਕਰੀਬਨ ਤਿੰਨ ਹਜ਼ਾਰ ਤੋਂ ਉਪਰ ਸੰਗਤਾਂ ਦੀ ਹਾਜ਼ਰੀ ਦਾ ਹੜ ਆਇਆ ਹੋਇਆ ਸੀ, ਜਿਸ ਵਿਚ ਕਰਤਾਰਪੁਰ ਸਾਹਿਬ ਨਾਲ ਲੱਗਦੇ ਪਿੰਡਾਂ ਤੇ ਸ਼ਹਿਰਾਂ, ਖਾਸ ਤੌਰ ਤੇ ਨਾਰੋਵਾਲ ਦੀਆਂ ਮੁਸਲਿਮ ਸੰਗਤਾਂ ਦੀ ਭਰਵੀਂ ਹਾਜ਼ਰੀ ਸੀ। ਸੰਗਤਾਂ ਲਈ ਲੰਗਰ ਦੇ ਵਿਸ਼ੇਸ਼ ਪ੍ਰਬੰਧ ਸਨ। ਸੁਰਖਿਆ ਤੇ ਹਿਫ਼ਾਜ਼ਤ ਵਾਸਤੇ ਪਾਕਿਸਤਾਨ ਦੇ ਸੁਰਖਿਆ ਦਸਤੇ ਥਾਂ ਥਾਂ ਪਹਿਰਾ ਦੇ ਰਹੇ ਸਨ ਜਿਸ ਵਿਚ ਪੰਜਾਬ ਪੁਲੀਸ, ਰੇਂਜਰਜ਼ ਤੇ ਖ਼ੁਫ਼ੀਆ ਪੁਲੀਸ ਦਾ ਸਖ਼ਤ ਪਹਿਰਾ ਸੀ।

ਸਿੱਖ ਫੈਡਰੇਸ਼ਨ ਦੀ ਸਾਲਾਨਾ ਕਾਨਫਰੰਸ ’ਚ ਅਹਿਮ ਵਿਚਾਰਾਂ

22 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵੁਲਵਰਹੈਂਪਟਨ ਵਿਖੇ ਗੁਰੂ ਨਾਨਕ ਗੁਰਦੁਆਰਾ ਸੈਜ਼ਲੀ ਸਟਰੀਟ ਵਿਖੇ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਸਾਲਾਨਾ ਕਾਨਫ਼ਰੰਸ ਕਰਵਾਈ ਗਈ ਜਿਸ ਵਿਚ ਅਮਰੀਕਾ, ਕੈਨੇਡਾ ਅਤੇ ਯੂਰਪ ਤੋਂ ਪ੍ਰਤੀਨਿਧ ਤੇ ਲੋਕਲ ਐਮ. ਪੀ. ਰੌਬ ਮੈਰਿਸ ਉੇਚੇਚੇ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਜਿਥੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਹੋਈ ਉਥੇ ਬਾਦਲ ਸਰਕਾਰ ਨੂੰ ਖੂਬ ਰਗੜੇ ਲਾਏ। ਭਾਈ ਅਮਰੀਕ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਭਾਜਪਾ ਸਿੱਖਾਂ ਪ੍ਰਤੀ ਕੀ ਨੀਤੀ ਰੱਖਦੀ ਹੈ, ਦਾ 1984 ਦੇ ਘਲੂਘਾਰੇ ਮੌਕੇ ਦਿੱਤੇ ਬਿਆਨਾਂ ਤੋਂ ਲਗਾਇਆ ਜਾ ਸਕਦਾ ਹੈ, ਫਿਰ ਇਸ ਨਾਲ ਸਿੱਖਾਂ ਦੀ ਸਾਂਝੇਦਾਰੀ ਕਿਸ ਤਰ੍ਹਾਂ ਨਿਭ ਸਕਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲਾ ਕੁਰਬਾਨੀਆਂ ਨਾਲ ਹੋਂਦ ਵਿਚ ਲਿਆਂਦਾ ਦਲ ਸੀ ਜਿਸ ਨੂੰ ਕਿ ਅੱਜ ਮਲੀਆਮੇਟ ਕਰਕੇ ਰੱਖ ਦਿੱਤਾ ਹੈ। ਇਸ ਦਾ ਕਾਰਨ ਸਿਰਫ਼ ਇਹੀ ਹੈ ਕਿ ਸਿੱਖਾਂ ਕੋਲ ਆਪਣਾ ਘਰ ਨਹੀਂ ਇਸੇ ਕਰਕੇ ਸਿੱਖ ਵਿਰੋਧੀ ਤਾਕਤਾਂ ਸਾਡੇ ’ਤੇ ਭਾਰੂ ਹੋ ਰਹੀਆਂ ਹਨ। ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਅਤੇ ਸਾਥੀਆਂ ਦੀ ਗ੍ਰਿਫਤਾਰੀ ਦੀ ਵੀ ਨਿਖੇਧੀ ਕੀਤੀ ਗਈ ਅਤੇ ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣ ਵਿਚ ਹਮਖਿਆਲ ਪਾਰਟੀਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਤਜਵੀਜ਼ ਬਣਾਉਣ ਦੀ ਉਪਰਾਲੇ ਕਰਨ ਲਈ ਕਿਹਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਨੂੰ ਸੁਤੰਤਰ ਰੱਖਣ ਬਾਰੇ ਬੋਲਦਿਆਂ ਕਿਹਾ ਕਿ ਇਸ ਦੀ ਸਰਬਉ¤ਚਤਾ ਨੂੰ ਹਰ ਹਾਲਤ ਵਿਚ ਕਾਇਮ ਰੱਖਣਾ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ। ਭਾਈ ਜੋਗਾ ਸਿੰਘ ਨੇ ਕਿਹਾ ਕਿ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਅਤੇ ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋ ਰਹੇ ਸਿੱਖਾਂ ਦੀ ਸਾਰ ਲੈਣ ਲਈ ਸਿੱਖ ਭਾਈਚਾਰਾ ਉ¤ਦਮ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ। ਭਾਈ ਕੁਲਦੀਪ ਸਿੰਘ ਚਹੇੜੂ ਨੇ ਵਿਆਨਾ ਕਾਂਡ ਤੋਂ ਬਾਅਦ ਰਵਿਦਾਸ ਭਾਈਚਾਰੇ ਨੂੰ ਸਿੱਖਾਂ ਨਾਲੋਂ ਤੋੜਨ ਦੇ ਹੋ ਰਹੇ ਯਤਨਾਂ ਦੀ ਨਿਖੇਧੀ ਕੀਤੀ।
ਇਸ ਮੌਕੇ ਡਾ: ਰਣਜੀਤ ਸਿੰਘ ਯੂ. ਐਸ. ਏ., ਹਰਦਿਆਲ ਸਿੰਘ ਯੂ. ਐਸ. ਏ., ਭਾਈ ਗੁਰਮੇਜ਼ ਸਿੰਘ ਗਿੱਲ, ਪਰਮਜੀਤ ਸਿੰਘ, ਹਰਜੀਤ ਸਿੰਘ ਸਰਪੰਚ ਵਾਈ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ, ਅਮਰੀਕ ਸਿੰਘ ਸਹੋਤਾ, ਹਰਦੀਪ ਸਿੰਘ ਪੰਜਾਬ ਰੇਡੀਓ, ਸੁਰਿੰਦਰ ਸਿੰਘ ਵਾਲਸਾਲ, ਗੁਰਜੀਤ ਸਿੰਘ, ਚਰਨ ਸਿੰਘ, ਗਿਆਨੀ ਪ੍ਰੀਤਮ ਸਿੰਘ, ਹਰਦੀਸ਼ ਸਿੰਘ, ਰਵਿੰਦਰ ਸਿੰਘ, ਸੁਖਵਿੰਦਰ ਸਿੰਘਨ ਨੇ ਸੰਬੋਧਨ ਕੀਤਾ। ਅਖੀਰ ਵਿਚ ਭਾਈ ਅਮਰੀਕ ਸਿੰਘ ਗਿੱਲ ਨੂੰ ਪੰਥਕ ਸੇਵਾਵਾਂ ਬਦਲੇ ਸਿਰੋਪਾਓ ਦੇ ਕੇ ਭਾਈ ਤਰਸੇਮ ਸਿੰਘ ਨੇ ਸਨਮਾਨਿਤ ਕੀਤਾ। ਸਟੇਜ ਦੀ ਕਾਰਵਾਈ ਭਾਈ ਨਰਿੰਦਰਜੀਤ ਸਿੰਘ ਥਾਂਦੀ ਨੇ ਨਿਭਾਈ।

ਸ੍ਰੀ ਹਰਿਮੰਦਰ ਸਾਹਿਬ ਤੋਂ ਇੰਟਰਨੈਟ ਦੁਆਰਾ ਸਿੱਧਾ ਵੀਡੀਉ ਪ੍ਰੋਗਰਾਮ ਪ੍ਰਸਾਰਿਤ ਕਰਨ ਦੀ ਮੰਗ

ਅੰਮ੍ਰਿਤਸਰ 22ਸਤੰਬਰ: ਅੰਮ੍ਰਿਤਸਰ ਵਿਕਾਸ ਮੰਚ ਨੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਇੰਟਰਨੈਟ ਦੁਆਰਾ ਸਿੱਧਾ ਵੀਡੀਉ ਪ੍ਰੋਗਰਾਮ ਪ੍ਰਸਾਰਿਤ ਕਰਨ ਅਤੇ ਰੇਡੀਉ ਪ੍ਰੋਗਰਾਮ ਦਾ ਪ੍ਰਸਾਰਨ ਸਮਾਂ ਆਰੰਭ ਤੋਂ ਲੈ ਕੇ ਸਮਾਪਤੀ ਤੀਕ ਕਰਨ ਦੀਮੰਗ ਕੀਤੀ ਹੈ।ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਮੱਕੜ ਨੂੰ ਲਿਖੇ ਇਕ ਯਾਦ ਪੱਤਰ ਵਿਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਅਮਰੀਕਾ, ਕੈਨੇਡਾ, ਇੰਗਲੈਂਡ, ਭਾਰਤ ਆਦਿ ਦੇਸ਼ਾਂ ਵਿਚਲੇ ਗੁਰਦੁਆਰਾ ਸਾਹਿਬਾਨ ਨੇ ਆਪੋ ਆਪਣੀਆਂ ਵੈਬਸਾਇਟਾਂ ਬਣਾ ਕੇ ਟੀ.ਵੀ. ਚੈਨਲਾਂ ਵਾਂਗ ਸਿੱਧਾ ਵੀਡੀਉ ਪ੍ਰੋਗਰਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਸਿੱਖ ਨੈਟ ਦੀ ਵੈਬਸਾਇਟ ਨੇ ਇਨ੍ਹਾਂ ਸਾਇਟਾਂ ਦੇ ਲਿੰਕ ਪਾਏ ਹੋਏ ਹਨ ਤਾਂ ਜੋ ਲੋਕੀਂ ਇਨ੍ਹਾਂ ਸਾਇਟਾਂ ਨੂੰ ਆਸਾਨੀ ਨਾਲ ਖੋਲ ਸਕਣ।ਪੰਜਾਬ ਤੋਂ ਵੀ ਗੁਰਦੁਆਰਾ ਸ੍ਰੀ ਦੁੱਖ਼ ਨਿਵਾਰਨ ਸਾਹਿਬ ਲੁਧਿਆਣਾ ਵਲੋਂ ਵੀ ਸਵੇਰੇ 4.30 ਤੋਂ 11.00 ਵਜੇ ਤੀਕ ਅਤੇ ਸ਼ਾਮ ਨੂੰ 4.30 ਵਜੇ ਤੋਂ ਰਾਤ 10.30 ਵਜੇ ਅਜਿਹਾ ਹੀ ਸਿੱਧਾ ਵੀਡੀੳ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ।ਇਸ ਨਾਲ ਦੁਨੀਆਂ ਵਿਚ ਕਿਤੇ ਵੀ ਬੈਠਾ ਵਿਅਕਤੀ ਇੰਟਰਨੈਟ 'ਤੇ ਇਨ੍ਹਾਂ ਦਾ ਆਸਾਨੀ ਨਾਲ ਆਨੰਦ ਮਾਣ ਸਕਦਾ ਹੈ।ਮੰਚ ਆਗੂ ਦਾ ਕਹਿਣਾ ਹੈ ਕਿ ਪਿਛਲੇ ਸਾਲ 22 ਅਗਸਤ ਨੂੰ ਉਨ੍ਹਾਂ ਨੇ ਇਕ ਪੱਤਰ ਇਸ ਸਬੰਧੀ ਮੱਕੜ ਸਾਹਿਬ ਨੂੰ ਲਿਖਿਆ ਸੀ ਤੇ ਸਾਰੀਆਂ ਅਖ਼ਬਾਰਾਂ ਨੇ ਇਸ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਸੀ ,ਪਰ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਸ਼੍ਰੋਮਣੀ ਕਮੇਟੀ ਨੇ ਕੁਝ ਨਹੀਂ ਕੀਤਾ।ਮੰਚ ਆਗੂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਸਿੱਧੇ ਪ੍ਰੋਗਰਾਮ ਨੂੰ ਪ੍ਰਸਾਰਿਤ ਕਰਨ ਲਈ ਆਪਣਾ ਟੀ.ਵੀ. ਚੈਨਲ ਸ਼ੁਰੂ ਕਰਨ ਲਈ ਬੇਨਤੀ ਕੀਤੀ ਗਈ ਸੀ ਪਰ ਅਫ਼ਸੋਸ ਦੀ ਗ਼ਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨਾ ਤਾਂ ਇਹ ਚੈਨਲ ਸ਼ੁਰੂ ਕਰਦੇ ਹਨ ਤੇ ਨਾ ਹੀ ਇਸ ਸਬੰਧੀ ਲਿਖੇ ਪੱਤਰਾਂ ਦਾ ਉੱਤਰ ਦਿੰਦੇ ਹਨ ਤੇ ਨਾ ਹੀ ਇਸ ਸਬੰਧੀ ਮੀਡੀਆ ਨੂੰ ਕੋਈ ਜਾਣਕਾਰੀ ਦਿੰਦੇ ਹਨ।
ਡਾ.ਗੁਮਟਾਲਾ ਅਨੁਸਾਰ ਜਿੱਥੋਂ ਤੀਕ ਸ੍ਰੀ ਹਰਿਮੰਦਰ ਸਾਹਿਬ ਦੇ ਵੀਡੀਉ ਕੀਰਤਨ ਪ੍ਰੋਗਰਾਮ ਦਾ ਸੰਬੰਧ ਹੈ, ਇਸ ਨੂੰ ਕੇਵਲ ਸਿੱਖ ਹੀ ਨਹੀਂ ਸਗੋਂ ਦੂਜੇ ਧਰਮਾਂ ਵਾਲੇ ਵੀ ਬੜੇ ਸਤਿਕਾਰ ਨਾਲ ਸੁਣਦੇ ਅਤੇ ਵੇਖਦੇ ਹਨ। ਪਰ ਇਸ ਨੂੰ ਦੁਨੀਆਂ ਵਿਚ ਬੈਠਾ ਹਰੇਕ ਵਿਅਕਤੀ ਉਸ ਤਰ੍ਹਾਂ ਨਹੀਂ ਵੇਖ ਸਕਦਾ ਜਿਵੇਂ ਕਿ ਦੂਜੇ ਗੁਰਦੁਆਰਾ ਸਾਹਿਬਾਨ ਦਾ ਸਿੱਧਾ ਵੀਡੀਉ ਪ੍ਰੋਗਰਾਮ ਬਿਨਾਂ ਪੈਸੇ ਖਰਚਿਆਂ ਆਸਾਨੀ ਨਾਲ ਇੰਟਰਨੈਟ 'ਤੇ ਵੇਖ ਸਕਦਾ ਹੈ। ਇਹ ਪ੍ਰੋਗਰਾਮ ਈ.ਟੀ.ਸੀ./ਐਲਫਾ ਪੰਜਾਬੀ ਵਲੋਂ ਪ੍ਰਸਾਰਿਤ ਕੀਤਾ ਜਾਂਦਾ ਹੈ ਜੋ ਕਿ ਇੰਟਰਨੈਟ ਉੱਪਰ ਨਹੀਂ ਹੈ। ਇਸ ਲਈ ਇਸ ਨੂੰ ਵੇਖਣ ਲਈ ਉਸ ਕੇਬਲ ਕੰਪਨੀ ਪਾਸੋਂ ਕੁਨੈਕਸ਼ਨ ਲੈਣਾ ਪੈਂਦਾ ਹੈ ਜਿਹੜੀ ਕੰਪਨੀ ਇਹ ਚੈਨਲ ਪ੍ਰਸਾਰਿਤ ਕਰਦੀ ਹੈ॥ ਅਮਰੀਕਾ ਵਿਚ ਡਿਸ਼ ਨੈਟਵਰਕਸ ਨਾਂ ਦੀ ਕੰਪਨੀ 150 ਡਾਲਰ ਡਿਸ਼ ਲਾਉਣ ਦੇ ਅਤੇ ੨੦ ਡਾਲਰ ਪ੍ਰਤੀ ਮਹੀਨਾ ਇਸ ਇਕੱਲੇ ਚੈਨਲ ਦਾ ਖਰਚਾ ਲੈਂਦੀ ਹੈ ।ਬਹੁਤ ਸਾਰੇ ਦੇਸ਼ਾਂ ਵਿਚ ਈ.ਟੀ.ਸੀ./ ਐਲਫਾ ਪੰਜਾਬੀ ਦੀ ਸੇਵਾ ਉਪਲਬੱਧ ਨਹੀਂ, ਇਸ ਲਈ ਉਨ੍ਹਾਂ ਦੇਸ਼ਾਂ ਵਾਲੇ ਪੈਸੇ ਖਰਚ ਕੇ ਵੀ ਇਹ ਪ੍ਰੋਗਰਾਮ ਵੇਖ ਨਹੀਂ ਸਕਦੇ। ਅਮਰੀਕਾ, ਕੈਨੇਡਾ ਵਰਗੇ ਜਿਨ੍ਹਾਂ ਦੇਸ਼ਾਂ ਵਿਚ ਇਹ ਸੇਵਾ ਉਪਲਬਧ ਵੀ ਹੈ, ਉੱਥੇ ਕਿਰਾਏ ਦੇ ਘਰਾਂ ਜਿਨ੍ਹਾਂ ਨੂੰ ਅਪਾਰਟਮੈਂਟ ਕਿਹਾ ਜਾਂਦਾ ਹੈ ਵਿਖੇ ਲੋਕ ਇਹ ਪ੍ਰੋਗਰਾਮ ਨਹੀਂ ਵੇਖ ਸਕਦੇ ਕਿਉਂਕਿ ਇਸ ਪ੍ਰਗਰਾਮ ਨੂੰ ਵੇਖਣ ਲਈ ਡਿਸ਼ ਲਾਉਣੀ ਪੈਂਦੀ ਹੈ ਤੇ ਇਨ੍ਹਾਂ ਅਪਾਰਟਮੈਂਟਾਂ ਵਿਚ ਡਿਸ਼ ਲਾਉਣ ਦੀ ਮਨਾਹੀ ਹੈ। ਬਹੁਤ ਸਾਰੀਆਂ ਕੰਪਨੀਆਂ ਹੋਰ ਭਾਰਤੀ ਚੈਨਲ ਤਾਂ ਵਿਖਾਉਂਦੀਆਂ ਹਨ ਪਰ ਈ.ਟੀ.ਸੀ ਪੰਜਾਬੀ/ ਐਲਫਾ ਪੰਜਾਬੀ ਨਹੀਂ ਵਿਖਾਉਂਦੀਆਂ। ਮਿਸਾਲ ਦੇ ਤੌਰ 'ਤੇ ਅਮਰੀਕਾ ਦੀ ਸਭ ਤੋਂ ਵੱਡੀ ਕੇਬਲ ਕੰਪਨੀ ਟਾਇਮ ਵਾਰਨਰ ਹੈ ਜੋ ਅਮਰੀਕੀ ਚੈਨਲਾਂ ਦੇ ਨਾਲ ਕਈ ਭਾਰਤੀ ਚੈਨਲ ਤਾਂ ਦਿੰਦੀ ਹੈ ਪਰ ਈ.ਟੀ.ਸੀ. ਤੇ ਐਲਫਾ ਪੰਜਾਬੀ ਨਹੀਂ ਦਿੰਦੀ।ਇਸ ਲਈ ਇਨ੍ਹਾਂ ਕੰਪਨੀਆਂ ਦੇ ਗਾਹਕ ਇਸ ਪ੍ਰੋਗਰਾਮ ਤੋਂ ਵਾਂਝੇ ਰਹਿੰਦੇ ਹਨ।ਇੱਥੇ ਹੀ ਬੱਸ ਨਹੀਂ, ਅਮਰੀਕਾ ਤੇ ਹੋਰ ਵਿਦੇਸ਼ਾਂ ਵਿਚ ਈ.ਟੀ.ਸੀ. ਪੰਜਾਬੀ ਤੇ ਐਲਫਾ ਪੰਜਾਬੀ ਵਲੋਂ ਜੋਤਸ਼ੀਆਂ ਅਤੇ ਜਾਦੂ ਟੂਣਿਆਂ ਦੀਆਂ ਮਸ਼ਹੂਰੀਆਂ ਦਿਤੀਆਂ ਜਾਂਦੀਆਂ ਹਨ ਕਿ ਤੁਸੀਂ ਆਪਣੀਆਂ ਮੁਸ਼ਕਲਾਂ ਲਈ ਫਲਾਣੇ ਤਾਂਤਰਿਕ ਨੂੰ ਜਾਂ ਜੋਤਸ਼ੀ ਨੂੰ ਮਿਲੋ ਜੋ ਕਿ ਸਿੱਖੀ ਸਿਧਾਤਾਂ ਦੇ ਖਿਲਾਫ਼ ਹੈ।ਦੂਜਾ,ਇਸ ਸਮੇਂ ਜਿਹੜੇ ਚੈਨਲ ਇਹ ਪ੍ਰੋਗਰਾਮ ਦੇ ਰਹੇ ਹਨ,ਉਹ ਅਸ਼ਲੀਲ ਗਾਣੇ ਅਤੇ ਮਸ਼ਹੂਰੀਆਂ ਦਿੰਦੇ ਹਨ,ਜਿਨ੍ਹਾਂ ਨੂੰ ਪਰਿਵਾਰ ਵਿਚ ਬੈਠ ਕੇ ਵੇਖ ਨਹੀਂ ਸਕਦੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਇਟ ਤੋਂ ਸਿੱਧਾ ਵੀਡੀਉ ਇੰਟਰਨੈਟ ਪ੍ਰੋਗਰਾਮ ਪ੍ਰਸਾਰਿਤ ਕਰਨ ਨਾਲ ਦੁਨੀਆਂ ਭਰ ਦੇ ਗੁਰਬਾਣੀ ਪ੍ਰੇਮੀ ਇਸ ਦਾ ਇੰਟਰਨੈਟ ਰਾਹੀਂ ਆਨੰਦ ਮਾਣ ਸਕਣਗੇ। ਵਿਦੇਸ਼ਾਂ ਵਿਚ ਪੜ੍ਹਦੇ ਵਿਦਿਆਰਥੀ ਇਸ ਨੂੰ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਉਪਲੱਬਧ ਇਟਰਨੈਟ ਤੋਂ ਇਹ ਪ੍ਰੋਗਰਾਮ ਵੇਖ ਸਕਣਗੇ। ਸ਼੍ਰੋਮਣੀ ਕਮੇਟੀ 'ਤੇ ਜੋ ਬਾਣੀ ਵੇਚਣ ਦੇ ਦੋਸ਼ ਲੱਗ ਰਹੇ ਹਨ ਉਸ ਤੋਂ ਵੀ ਸ਼੍ਰੋਮਣੀ ਕਮੇਟੀ ਮੁਕਤ ਹੋ ਜਾਵੇਗੀ। ਇਸ ਸਮੇਂ ਵੈਬਸਾਇਟ ਤੋਂ ਪ੍ਰਸਾਰਿਤ ਕੀਤੇ ਜਾਂਦੇ ਸਿੱਧੇ ਰੇਡੀਉ ਪ੍ਰੋਗਰਾਮ ਦਾ ਸਮਾਂ ਆਰੰਭ ਤੋਂ ਲੈ ਕੇ ਸਮਾਪਤੀ ਤੀਕ ਕਰਨ ਦੀ ਲੋੜ ਹੈ ਤਾਂ ਜੋ ਸ੍ਰੋਤੇ ਇਸ ਦਾ ਵਿਧੇਰਾ ਸਮਾਂ ਆਨੰਦ ਮਾਣ ਸਕਣਗੇ।

ਭਾਈਚਾਰਕ ਮਸਲੇ ਹਂਲ ਕਰਨ ਲਈ ਇਂਕ ਸਰਵ-ਪ੍ਰਮਾਣਿਤ “ਇਨਸਾਫ਼ ਪੰਚਾਇਤ” ਕਾਇਮ ਕਰਨ ਵਂਲ ਨਵੇਂ ਕਦਮ ‐ ਆਤਮਿਕ ਆਨੰਦ ਰੇਡੀਓ ਕੇਐਲਓਕੇ 1170 ਏਐਮ

ਫਰੀਮੌਂਟ (ਕੈਲੀਫੋਰਨੀਆ) ਆਤਮਿਕ ਅਨੰਦ ਰੇਡੀਓ ਕੇਐਲਓਕੇ1170ਏਮ ਵਂਲੋਂ ਜੋ ਮੀਟਿੰਗ ਹੇਵਰਡ, ਕੈਲੀਫੌਰਨੀਆਂ ਵਿਖੇ ਕੀਤੀ ਗਈ ਜਿਸ ਵਿਂਚ ਵਂਖ ਵਂਖ ਇਲਾਕਿਆਂ ਤੋਂ ਸਰੋਤਿਆਂ ਨੇ ਭਾਗ ਲਿਆ ਅਤੇ ਅਂਜ ਦੀ ਮੀਟਿੰਗ ਵਿਂਚ ਭਾਈਚਾਰੇ ਨਾਲ ਸਬੰਧਤ ਮੁਸ਼ਕਿਲਾਂ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਜਿਸ ਤੋਂ ਉਪਰੰਤ ਇਂਕ ਸਰਬ-ਸੰਮਤੀ ਨਾਲ ਸਾਂਝੀ ਕਮੇਟੀ ( ਇਨਸਾਫ਼ ਪੰਚਾਇਤ) ਬਣਾਉਣ ਲਈ ਗਈ ਵਿਚਾਰ ਪੇਸ਼ ਕੀਤੇ ਗਏ ਜਿਸ ਵਿਂਚ 5 ਮੁਂਖੀ ਹੋਣਗੇ ਜਿਹਨਾ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ ਕਿ ਉਹ ਕਿਸੇ ਵੀ ਵਿਅਕਤੀ ਦੇ ਮਸਲੇ ਨੂੰ ਸੁਣ ਕੇ ਹਂਲ ਕਰਾਉਣ ਵਿਂਚ ਮਂਦਦ ਕਰਨ। ਇਹਨਾਂ ਨੂੰ ਅਗਜ਼ੈਕਟਿਵ ਮੈਂਬਰਾਂ ਵਂਲੋਂ ਹਰ ਸਾਲ ਸਰਬ-ਸੰਮਤੀ ਨਾਲ ਚੁਣਿਆ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਨਾਨ ਪਰਾਫਿਟ ਆਰਗੇਨਾਈਜੇਸ਼ਨ ਰਜਿਸਟਰ ਕਰਾਉਣ ਲਈ ਕਾਰਵਾਈ ਕੀਤੀ ਜਾਵੇਗੀ ਅਤੇ ਕਮਿਉਨਿਟੀ ਦੇ ਹੋਰ ਮੋਹਤਬਰ ਵਿਅਕਤੀਆਂ ਤਂਕ ਪਹੁੰਚ ਕਰਕੇ ਸਹਿਯੋਗ ਦੀ ਮੰਗ ਕੀਤੀ ਜਾਵੇਗੀ। ਇਸਦੇ ਨਾਲ ਹੀ ਸਰਕਾਰੀ ਮਂਦਦ ਹਾਸਿਲ ਕਰਨ ਲਈ ਵੀ ਚਾਰਾਜੋਈ ਕੀਤੀ ਜਾਵੇਗਾ।
ਇਂਕ ਕੇਸ ਜਿਸਦਾ ਕਿ ਰੇਡੀਓ ਆਤਮਿਕ ਅਨੰਦ ਦੌਰਾਨ ਜ਼ਿਕਰ ਆਇਆ ਸੀ ਉਸਦੇ ਹਂਲ ਹੋਣ ਦਾ ਵੀ ਦਾਅਵਾ ਕੀਤਾ ਗਿਆ ਅਤੇ ਇਸ ਸਬੰਧੀ ਅਗਲੀ ਮੀਟਿੰਗ ਫਰੀਮੌਂਟ ਵਿਖੇ ਅਲਿਜ਼ਾਬੇਥ ਝੀਲ ਉਤੇ 27 ਸਤੰਬਰ ਦਿਨ ਐਤਵਾਰ ਸ਼ਾਮੀ 4 ਵਜੇ ਰਂਖੀ ਗਈ ਹੈ। ਸੰਮੂੰਹ ਭਾਈਚਾਰੇ ਨੂੰ ਇਸ ਮੀਟਿੰਗ ਵਿਂਚ ਸ਼ਾਮਿਲ ਹੋਣ ਦਾ ਖੁਂਲ਼੍ਹਾ ਸਂਦਾ ਹੈ ਤਾਂ ਕਿ ਇਨ “ਇਨਸਾਫ਼ ਪੰਚਾਇਤ” ਦਾ ਗਠਨ ਕੀਤਾ ਜਾ ਸਕੇ।
ਸਭ ਤੋਂ ਵਂਡੀ ਗਂਲ ਇਹ ਹੋਈ ਕਿ ਜਿਵੇਂ ਕੁਂਝ ਦਿਨਾਂ ਤੋਂ ਆਤਮਿਕ ਅਨੰਦ ਪ੍ਰੋਗਰਾਮ ਵਿਂਚ ਲੋਕਾਂ ਨੇ ਕਾਲਾਂ ਕਰਕੇ ਆਪਣੇ ਵਂਲੋਂ ਸਹਿਯੋਗ ਦੀ ਗਂਲ ਕਹੀ ਸੀ ਤੇ ਪੂਰੇ ਉਤਰਦੇ ਹੋਏ ਕਮੇਟੀ ਦੀ ਮਂਦਦ ਲਈ ਉਹਨਾਂ ਨੇ ਸ਼ਮੂਲੀਅਤ ਕੀਤੀ ਅਤੇ ਇਂਕ ਮਸਲਾ ਪਹਿਲਾ ਜੋ ਕਮੇਟੀ ਕੋਲ ਆਇਆ ਸੀ। ਉਹਨਾਂ ਨੇ ਪ੍ਰੀਵਾਰ ਵਿਂਚ ਹੀ ਨਜਿਂਠ ਲਿਆ ਜਿਸ ਨਾਲ ਹੋਰਾਂ ਨੂੰ ਵੀ ਇਸ ਤੋਂ ਇੰਨਸਪਾਇਰੇਸ਼ਨ ਮਿਲੇਗੀ ਜੋ ਕਿ ਮੁਂਖ ਮਕਸਦ ਹੀ ਕਮੇਟੀ ਦਾ ਹੈ ਕਿ ਜੋ ਮਸਲੇ ਘਰਾਂ ਵਿਂਚ ਹਨ ਉਹਨਾਂ ਨੂੰ ਹਂਲ ਕੀਤੇ ਜਾਣ। ਜਿਹਨਾਂ ਨੇ ਮੀਟਿੰਗ ਵਿਂਚ ਭਾਗ ਲਿਆ ਉਹਨਾਂ ਦੇ ਨਾਮ ਸਨ ਭਾਈ ਜਸਵੰਤ ਸਿੰਘ ਹੋਠੀ, ਜਪਨਿੰਦਰ ਸਿੰਘ, ਮਨਜੀਤ ਦਿਓਰਾ, ਸੁਖਬੀਰ ਸਿੰਘ, ਪਰਮਿੰਦਰ ਸਿੰਘ, ਪਰਮਜੀਤ ਕੌਰ, ਤਜਿੰਦਰ ਸਿੰਘ, ਸਰਪੰਚ ਅਵਤਾਰ ਸਿੰਘ ਸੰਧੂ, ਦਿਲਬਾਗ ਸਿੰਘ ਹੋਠੀ, ਹਰਭਜਨ ਹੋਠੀ, ਰਤਨ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਜੀਤ ਸਿੰਘ। ਇਸ ਤੋਂ ਇਲਾਵਾ ਜਿਹਨਾਂ ਨੇ ਫੋਨ ਕਰਕੇ ਸ਼ਮੂਲੀਅਤ ਕੀਤੀ ਉਹਨਾ ਦੇ ਨਾਮ ਪਰਮਿੰਦਰ ਕੌਰ, ਜਸਵੀਰ ਕੌਰ, ਜਸਵਿੰਦਰ ਕੌਰ ਅਤੇ ਰਾਜ ਸਿੰਗਲਾ।


ਸੌਦਾ ਸਾਧ ਦੇ ਡੇਰੇ ਸਲਾਬਤਪੁਰਾ ਵਿਖੇ ਇਕ ਥਾਣੇਦਾਰ ਦੀ ਕੁੱਟਮਾਰ ਦਾ ਮਾਮਲਾ ਗਰਮਾਇਆ

ਬਠਿੰਡਾ, 20 ਸਤੰਬਰ- ਡੇਰਾ ਸਲਾਬਤਪੁਰਾ ਵਿਖੇ ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਤੋਂ ਬਾਅਦ ਸਿੱਖਾਂ ਨਾਲ ਪੈਦੇ ਹੋਏ ਵਿਵਾਦ ਤੋਂ ਬਾਅਦ ਸਾਧ ਦੇ ਡੇਰਿਆਂ ਲਈ ਤੈਨਾਤ ਕੀਤੇ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਸਾਧ ਦੇ ਚੇਲਿਆਂ ਨੇ ਕਥਿਤ ਤੌਰ ’ਤੇ ਕੁੱਟਣਾ ਸ਼ੁਰੂ ਕਰ ਦਿਤਾ ਹੈ। ਬੇਸ਼ੱਕ ਅਜਿਹੀਆਂ ਘਟਨਾਵਾਂ ਵਿਚੋਂ ਬਹੁਤ ਸਾਰੀਆਂ ਅੰਦਰਖ਼ਾਤੇ ਹੀ ਦਬ ਜਾਂਦੀਆਂ ਹਨ ਪਰ ਤਾਜ਼ਾ ਘਟਨਾ ਅਨੁਸਾਰ ¦ਘੀ ਬੁੱਧਵਾਰ–ਵੀਰਵਾਰ ਦੀ ਰਾਤ ਨੂੰ ਪੰਜਾਬ ’ਚ ਸੌਦਾ ਸਾਧ ਦੇ ਸੱਭ ਤੋਂ ਵੱਡੇ ਡੇਰੇ ਸਲਾਬਤਪੁਰਾ ਵਿਖੇ ਇਕ ਥਾਣੇਦਾਰ ਦੀ ਕੁੱਟਮਾਰ ਦਾ ਮਾਮਲਾ ਗਰਮਾਇਆ ਹੋਇਆ ਹੈ। ਸੂਤਰਾਂ ਨੇ ਦਸਿਆ ਕਿ ਡੇਰੇ ਦੇ ਚੇਲਿਆਂ ਵਿਰੁਧ ਕਾਰਵਾਈ ਕਰਨ ਦੀ ਬਜਾਏ ਕੋਈ ਵੱਡੀ ਲੜਾਈ ਹੋਣ ਦੇ ਡਰੋਂ ਉਕਤ ਥਾਣੇਦਾਰ ਨੂੰ ਹੀ ਇਥੋ ਤਬਦੀਲ ਕਰ ਕੇ ਅੰਮ੍ਰਿਤਸਰ ਭੇਜ ਦਿਤਾ ਹੈ। ਹਾਲਾਂਕਿ ਇਸ ਡੇਰੇ ਦੇ ਮੈਨੇਜਰ ਜੋਰਾ ਸਿੰਘ ਨੇ ਅਜਿਹੀ ਕਿਸੇ ਘਟਨਾ ਹੋਣ ਤੋਂ ਇਨਕਾਰ ਕੀਤਾ ਹੈ। ਜਦਕਿ ਇਥੇ ਤੈਨਾਤ ਇੰਸਪੈਕਟਰ ਨਿਰਵੈਰ ਸਿੰਘ ਨੇ ਇਸ ਨੂੰ ਮਾਮੂਲੀ ਤਕਰਾਰਬਾਜ਼ੀ ਦਸਦਿਆਂ ਅਸਿੱਧੇ ਢੰਗ ਨਾਲ ਇਸ ਦੀ ਪੁਸ਼ਟੀ ਕਰ ਦਿਤੀ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਸੌਦਾ ਸਾਧ ਤੇ ਸਿੱਖਾਂ ਵਿਚਕਾਰ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਗਰਮ ਦਲੀਆਂ ਵਲੋਂ ਡੇਰਿਆਂ ਨੂੰ ਢਾਹੁਣ ਦੀ ਸ਼ੁਰੂ ਕੀਤੀ ਮੁਹਿੰਮ ਤੋਂ ਬਾਅਦ ਪੰਜਾਬ ਵਿਚਲੇ ਸਾਧ ਦੇ ਸਾਰੇ ਡੇਰਿਆਂ ਨੂੰ ਕੇਂਦਰੀ ਸੁਰੱਖਿਆ ਬਲਾਂ ਦੇ ਹਵਾਲੇ ਕਰ ਦਿਤਾ ਗਿਆ ਸੀ ਪਰ ਕੁੱਝ ਸਮੇਂ ਬਾਅਦ ਮਾਹੌਲ ਠੰਢਾ ਹੋਣ ਤੋਂ ਕਾਰਨ ਇਹ ਡੇਰੇ ਪੰਜਾਬ ਪੁਲਿਸ ਨੂੰ ਨਿਗਰਾਨੀ ਲਈ ਸੌਂਪ ਦਿਤੇ ਸਨ। ਡੇਰੇ ਨਾਲ ਤਾਲਮੇਲ ਰੱਖਣ ਵਾਲੇ ਸੂਤਰਾਂ ਦਾ ਕਹਿਣਾ ਹੈ ਕਿ ¦ਘੀਆਂ ਲੋਕ ਸਭਾ ਚੋਣਾਂ ਤੋਂ ਪਹਿਲਾ ਸੌਦਾ ਸਾਧ ਦੇ ਚੇਲਿਆਂ ਦਾ ਰੁੱਖ ਹਮੇਸ਼ਾ ਰਖਿਆਤਮਕ ਹੁੰਦਾ ਸੀ ਪਰ ਬਾਦਲ ਸਰਕਾਰ ਵਲੋਂ ਖੁੱਲ੍ਹਾ ਖੇਡਣ ਦੀ ਮਿਲੇ ਗੁਪਤ ਅਸ਼ੀਰਵਾਦ ਤੋਂ ਬਾਅਦ ਇਕੱਲੇ ਉਕਤ ਡੇਰੇ ਵਿਚ ਹੀ ਕਈ ਪੁਲਿਸ ਮੁਲਾਜ਼ਮਾਂ ਨਾਲ ਹਥੋਪਾਈ ਹੋਣ ਦੇ ਮਾਮਲੇ ਹਨ। ਸੂਤਰਾਂ ਨੇ ਦਸਿਆ ਕਿ ਇਥੇ ਭਾਰੀ ਗਿਣਤੀ ਵਿਚ ਅਸਲਾ ਵੀ ਇਕੱਠਾ ਕੀਤਾ ਹੋਇਆ ਹੈ। ਤਾਜ਼ੀ ਘਟਨਾ ਮੁਤਾਬਕ ਪੁਲਿਸ ਦੇ ਉਚ ਅਧਿਕਾਰੀਆਂ ਦੇ ਸਾਹਮਣੇ ਡੇਰੇ ਦੀ ਸੁਰੱਖਿਆ ਨਾਲ ਜੁੜੇ ਕੁੱਝ ਵਿਅਕਤੀਆਂ ਨੇ ਸ਼ਾਮ ਕਰੀਬ ਅੱਠ ਵਜੇ ਕੰਟੀਨ ’ਤੇ ਦੁੱਧ ਪੀਣ ਆਏ ਇਕ ਥਾਣੇਦਾਰ ਨਾਲ ਸਿਰਫ਼ ਹੱਥੋਪਾਈ ਹੀ ਨਹੀਂ ਕੀਤੀ, ਬਲਕਿ ਉਸ ਦੀ ਕਾਫ਼ੀ ਬੇਇੱਜ਼ਤੀ ਵੀ ਕੀਤੀ। ਸੂਤਰਾਂ ਅਨੁਸਾਰ ਇਸ ਮੌਕੇ ਪੁਲਿਸ ਦੇ ਉਚ ਅਧਿਕਾਰੀ ਵੀ ਹਾਜ਼ਰ ਸਨ ਪਰ ਇਸ ਮਾਮਲੇ ਨੂੰ ਇਥੇ ਹੀ ਦਬਾ ਦਿਤਾ ਗਿਆ। ਸੂਤਰਾਂ ਵਲੋਂ ਦਿਤੀ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਜਦ ਸਪੋਕਸਮੈਨ ਵਲੋਂ ਡੇਰੇ ਦੇ ਮੈਨੇਜਰ ਜੋਰਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ‘‘ ਉਕਤ ਥਾਣੇਦਾਰ ਤੋਂ ਇਲਾਵਾ ਇਥੇ ਕੋਈ ਹੋਰ ਘਟਨਾ ਨਹੀਂ ਵਾਪਰੀ ਹੈ।’’ ਉੁਨ੍ਹਾਂ ਇਸ ਘਟਨਾ ਲਈ ਸਬੰਧਤ ਥਾਣੇਦਾਰ ਨੂੰ ਹੀ ਜ਼ੁੰਮੇਵਾਰ ਠਹਿਰਾਇਆ। ਇਸ ਤੋਂ ਇਲਾਵਾ ਇਥੇ ਤੈਨਾਤ ਇੰਸਪੈਕਟਰ ਨਿਰਵੈਰ ਸਿੰਘ ਨਾਲ ਸੰਪਰਕ ਕੀਤਾ ਤਾਂ ਉੁਨ੍ਹਾਂ ਕਿਹਾ ਕਿ ‘‘ਉਕਤ ਦਿਨ ਇਹ ਘਟਨਾ ਜ਼ਰੂਰ ਵਾਪਰੀ ਸੀ ਪਰ ਇਹ ਸਿਰਫ਼ ਤਕਰਾਰਬਾਜ਼ੀ ਹੀ ਸੀ।’’

ਸਿੱਖ ਹੱਕਾਂ ਦੇ ਜੂਝਾਰੂ ਡਾ ਰਾਹੀ ਦੀ ਮੌਤ ਦਾ ਫਰਾਂਸ ‘ਚ ਗਹਿਰਾ ਦੁੱਖ

ਪੈਰਿਸ - ਸੰਸਾਰ ਵਿੱਚ ਚੰਗੇ ਕੰਮ ਜੀਵੇ ਸਮਾਜਿਕ, ਧਾਰਮਿਕ ਅਤੇ ਸਮੂਹ ਪੰਜਾਬੀਆ ਅਤੇ ਪੂਰੀ ਕੌਮ ਲਈ ਆਪਣੀ ਜਿੰਦਗੀ ਦੇ ਰੁੱਝੇਵੀਆ ਵਿੱਚ ਸਮਾਂ ਕੱਢਕੇ ਫਰਾਂਸ ਦੇ ਸਿੱਖਾ ਲਈ ਕਾਨੂੰਨੀ ਤੌਰ ਤੇ ਪੰਜਾਬ ਅਤੇ ਹਰਿਆਣਾ ਚੰਡੀਗੜ ਦੀ ਹਾਈਕੋਰਟ ਵਿੱਚ ਕਾਨੂੰਨ ਲੜਾਈ ਲੜਕੇ ਇੰਡੀਆ ਦੀ ਮਾਨਯੋਗ ਸੁਪਰੀਮ ਕੋਰਟ ਤੱਕ ਅਤੇ ਯੂਰਪੀਅਨ ਪਾਰਲੀਮੈਂਟ ਬਰੂਸ਼ਲਜ ਵਿਖੇ ਦਸਤਾਰ ਦੀ ਚੜਦੀ ਕਲਾਂ ਲਈ ਸਮੂਹ ਸਿੱਖਾ ਦੇ ਹੱਕਾਂ ਦੀ ਰਾਖੀ ਲਈ ਫਰਾਂਸ ਵਿੱਚ ਵਾਰ ਵਾਰ ਆਉਣਾ ਤੇ ਹਰੇਕ ਪੰਜਾਬੀ ਕੋਮਿਨਿਟੀ ਦੇ ਲੋਕਾਂ ਕੋਲੋ ਉਹਨਾਂ ਦੇ ਦੁੱਖ ਦਰਦ ਪ੍ਰਤੀ ਪੁੱਛਣਾ, ਜਿਸਦੀ ਜਾਣਕਾਰੀ ਸਮੂਹ ਇੰਡੀਆ ਦੇ ਏਸ਼ੀਆ , ਯੂਰੋਪ ਕਨੇਡਾ ਅਤੇ ਅਮਰੀਕਾ ਵਿੱਚ ਮੀਡੀਆ ਰਾਹੀ ਸਿੱਖਾ ਅਤੇ ਸਮੂਹ ਪੰਜਾਬੀਆ ਦੇ ਹੱਕਾ ਦੀ ਆਵਾਜ ਬੁਲੰਦ ਕਰਨ ਵਾਲੇ ਸ; ਮਲਕੀਅਤ ਸਿੰਘ ਰਾਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਨ ਜਿਨਾਂ ਵਲੋਂ ਫਰੈਂਚ ਜੁਬਾਨ ਵਿੱਚ ਲਿਖਿਆ ਗਈਆ ਕਿਤਾਬਾ ਇਕ ਇਤਿਹਾਸ ਬਣਕੇ ਗਵਾਹੀ ਦੇਣਗੀਆ ਅਤੇ ਉਹਨਾਂ ਵਲੋਂ ਸ਼ੁਰੂ ਕੀਤੀ ਗਈ ਸਮਾਜ ਸੇਵਾ ਕਦੇ ਵੀ ਭੁਲਾਈ ਨਹੀਂ ਜਾ ਸਕੇਗੀ। ਜਦੋਂ ਇਸ ਦੁਖ ਭਰੀ ਖਬਰ ਦੀ ਮੋਬਾਇਲ ਰਾਹੀਂ ਜੱਥੇਦਾਰ ਗੁਰਦਿਆਲ ਸਿੰਘ ਖਾਲਸਾ ਨੂੰ ਖਬਰ ਮਿਲੀ ਤਾਂ ਉਹਨਾਂ ਨੇ ਸਮੂਹ ਰਾਹੀ ਪਰਿਵਾਰ ਨਾਲ ਦੁੱਖ ਦਾ ਇਜਹਾਰ ਕੀਤਾ ਹੈ। ਜਾਣਵਾਲੇ ਤਾਂ ਚੱਲੇ ਜਾਂਦੇ ਹਨ ,ਇੱਕ ਦਿਨ ਉਪੋਕਤ ਸ਼ਬਦਾ ਨੂੰ ਲਿਖਣ ਵਾਲੇ ਨੇ ਵੀ ਤੁਰ ਜਾਣਾ ਹੈ ਪਰ ਸ; ਐਮ ਐਸ ਰਾਹੀ ਵਲੋਂ ਸਮਾਜ ਅਤੇ ਕੌਮ ਦੀ ਸੇਵਾ ਲਈ ਸਮੇਂ ਵਿਚੋਂ ਸਮਾਂ ਕੱਢਕੇ ਕੀਤੀ ਗਈ ਬਿਨਾਂ ਸੁਆਰਥ ਦੀ ਸੇਵਾ ਨੂੰ ਅਨਮੋਲ ਹੀਰਿਆ ਦੀ ਕੀਮਤ ਵਜੋਂ ਜਾਣਿਆ ਜਾਵੇਗਾ। ਫਰਾਂਸ ਦੇ ਸਮੂਹ ਸਮਾਜਿਕ,ਧਾਰਮਿਕ ਅਤੇ ਮੀਡੀਆ ਦੀ ਆਵਾਜ ਆਪ ਜੀ ਤੱਕ ਪੁਚਾਉਣ ਵਾਲਿਆ ਵਲੋਂ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਹੇ ਅਕਾਲ ਪੁਰਖ ਸਰਦਾਰ ਐਮ ਐਸ ਰਾਹੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਨਾ ਅਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਇਸ ਸਦੀਵੀ ਵਿਛੋੜੇ ਨੂੰ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰਨਾ, ਇਹੀ ਉਹਨਾਂ ਦੇ ਸ਼ੁਭਚਿੰਤਕਾਂ ਵਲੋਂ ਸ਼ਰਧਾ ਦੇ ਫੁਲਾਂ ਵਰਗੀ ਸੱਚੀ ਸ਼ਰਧਾਂਜਲੀ ਅ੍ਰਪਿਤ ਹੋਵੇਗੀ।

ਅਕਾਲੀ ਦਲ 'ਚ ਵੱਧ ਰਹੀ ਗੁਟਬੰਦੀ ਪਾਰਟੀ ਲਈ ਘਾਤਕ

ਅੰਮ੍ਰਿਤਸਰ, 20 ਸਤੰਬਰ -ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਵਿਚ ਫੁੱਟ ਉਦੋਂ ਸਾਹਮਣੇ ਆਈ ਜਦੋਂ ਬੀਤੇ ਦਿਨੀਂ ਇਤਿਹਾਸਕ ਨਗਰੀ ਖਡੂਰ ਸਾਹਿਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਖਡੂਰ ਸਾਹਿਬ ਦੇ ਅਕਾਲੀ ਵਿਧਾਇਕ ਮਨਜੀਤ ਸਿੰਘ ਮੰਨਾ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਵਿਚ ਹਾਜ਼ਰ ਨਹੀਂ ਹੋਏ। ਇਸ ਕਾਨਫਰੰਸ ਵਿਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪੁੱਜੇ। ਕਰੀਬ 7 ਸਾਲਾਂ ਤੋਂ ਖਡੂਰ ਸਾਹਿਬ ਦੇ ਵਿਧਾਇਕ ਮਨਜੀਤ ਸਿੰਘ ਮੰਨਾ ਅਕਾਲੀ ਦਲ ਦੀ ਕਾਨਫਰੰਸ ਕਰਵਾਉਂਦੇ ਆ ਰਹੇ ਸਨ, ਪਰ ਇਹ ਹਲਕਾ ਜਨਰਲ ਹੋਣ ਕਰ ਕੇ ਨੌਸ਼ਹਿਰਾ ਪੰਨੂਆ ਵਿਧਾਨ ਸਭਾ ਹਲਕਾ ਖ਼ਤਮ ਹੋਣ 'ਤੇ ਪੰਜਾਬ ਦੇ ਦਿਹਾਤੀ ਵਿਕਾਸ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਹਲਕੇ 'ਤੇ ਕਬਜ਼ਾ ਕਰ ਲਿਆ ਹੈ। ਸ. ਬ੍ਰਹਮਪੁਰਾ ਤੇ ਸ. ਮੰਨਾ ਦੀ ਪਹਿਲਾਂ ਹੀ ਕੁੱਝ ਕਾਰਨਾਂ ਕਰ ਕੇ ਖੜਕ ਰਹੀ ਸੀ, ਜਿਸ ਕਰ ਕੇ ਮਨਜੀਤ ਸਿੰਘ ਵਿਧਾਇਕ ਕਾਨਫ਼ਰੰਸ ਵਿਚ ਨਹੀਂ ਆਏ। ਤਰਨਤਾਰਨ, ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਗਰੁੱਪ ਹਨ, ਜਿਨ੍ਹਾਂ ਦੀ ਆਪਸ ਵਿਚ ਨਹੀਂ ਬਣਦੀ। ਇਕ ਗਰੁੱਪ ਸ. ਬ੍ਰਹਮਪੁਰਾ ਦਾ ਹੈ, ਦੂਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਹੈ ਤੇ ਤੀਜਾ ਹਰਮੀਤ ਸਿੰਘ ਸੰਧੂ ਦਾ ਹੈ, ਜਿਸ ਨੂੰ ਉਪਰੋਂ ਅਸ਼ੀਰਵਾਦ ਪ੍ਰਾਪਤ ਹੈ। ਖਡੂਰ ਸਾਹਿਬ ਦੇ ਵਿਧਾਇਕ ਦਾ ਰੈਲੀ ਵਿਚ ਕਿਤੇ ਕੋਈ ਪੋਸਟਰ ਨਹੀਂ ਲੱਗਾ, ਨਾ ਹੀ ਕਿਸੇ ਨੇ ਸਟੇਜ਼ ਤੋਂ ਇਥੋਂ ਦੇ ਵਿਧਾਇਕ ਦਾ ਨਾਂ ਲਿਆਸੀ।ਜ਼ਿਲ੍ਹਾ ਤਰਨਤਾਰਨ , ਅੰਮ੍ਰਿਤਸਰ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਫੁੱਟ ਲੰਮੇਂ ਸਮੇਂ ਤੋਂ ਚਲਦੀ ਆ ਰਹੀ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਸਰਪ੍ਰਸਤ ਹਨ, ਨੂੰ ਲੰਮੇਂ ਸਮੇਂ ਤੋਂ ਪਤਾ ਹੈ ਕਿ ਅਕਾਲੀ ਦਲ ਵਿਚ ਫੁੱਟ ਹੈ, ਪਰ ਉਹ ਚੁੱਪ ਚਪੀਤੇ ਦੇਖੀ ਜਾ ਰਹੇ ਹਨ। ਬੀਤੇ ਮਹੀਨੇ ਲੋਕ ਸਭਾ ਦੀਆਂ ਚੋਣਾਂ ਹੋਈਆਂ। ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਦੀ ਤਰਨਤਾਰਨ ਚੋਣ ਰੈਲੀ ਸੀ, ਜਿਸ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੰਬੋਧਨ ਕੀਤਾ, ਜਿਸ ਵਿਚ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਸ. ਮਾਲਵਿੰਦਰਪਾਲ ਸਿੰਘ ਪੱਖੋਕੇ ਸਟੇਜ਼ ਉਪਰ ਪਹਿਲੀ ਕਤਾਰ ਵਿਚ ਬੈਠੇ ਸਨ। ਰੈਲੀ ਦਾ ਪ੍ਰਬੰਧ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕੀਤਾ ਸੀ। ਇਸ ਕਾਨਫਰੰਸ ਵਿਚ ਕਿਸੇ ਨੇ ਜ਼ਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਦਾ ਨਾਂ ਨਹੀਂ ਲਿਆ, ਨਾ ਹੀ ਉਸ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ, ਕਿਉਂਕਿ ਸ. ਮਾਲਵਿੰਦਰਪਾਲ ਸਿੰਘ ਪੱਖੋਕੇ ਸ. ਰਣਜੀਤ ਸਿੰਘ ਬ੍ਰਹਮਪੁਰਾ ਦੇ ਰਿਸ਼ਤੇਦਾਰ ਹਨ। ਇਸੇ ਤਰ੍ਹਾਂ ਹਰਮੀਤ ਸਿੰਘ ਸੰਧੂ ਨੂੰ ਸਿਆਸਤ ਵਿਚ ਲਿਆਉਣ ਵਾਲੇ ਸਵਰਗੀ ਸ. ਸੁਰਿੰਦਰ ਸਿੰਘ ਕੈਰੋਂ ਹਨ। ਸ. ਕੈਰੋਂ ਅਕਾਲ ਚਲਾਣਾ ਕਰ ਗਏ ਪਰ ਅੱਜ ਕੱਲ੍ਹ ਧੜੇਬੰਦੀ ਹੋਣ ਕਰ ਕੇ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਫੂਡ ਤੇ ਸਪਲਾਈ ਦੇ ਵਿਰੁੱਧ ਹਨ। ਸ੍ਰ. ਰਣਜੀਤ ਸਿੰਘ ਬ੍ਰਹਮਪੁਰਾ ਦਾ ਧੜਾ ਪੰਜਾਬ ਵਿਚ ਬਹੁਤ ਕਾਇਮ ਸੀ। ਜਿਸ ਵਿਚ ਡਾ. ਰਤਨ ਸਿੰਘ ਅਜਨਾਲਾ, ਮਨਜੀਤ ਸਿੰਘ ਮੰਨਾ, ਵੀਰ ਸਿੰਘ ਲਪੋਕੇ, ਦੋ ਤਿੰਨ ਹੋਰ ਵਿਧਾਇਕ ਨਾਲ ਸਨ। ਸਿਆਸੀ ਕਾਰਨਾਂ ਕਰਕੇ ਸਾਰੇ ਅਲੱਗ ਅਲੱਗ ਹੋ ਗਏ। ਇਸ ਸਮੇਂ ਸ. ਰਣਜੀਤ ਸਿੰਘ ਬ੍ਰਹਮਪੁਰਾ ਕੈਬਨਿਟ ਮੰਤਰੀ, ਜ਼ਿਲ੍ਹਾ ਅਕਾਲੀ ਜੱਥਾ ਤਰਨ ਤਾਰਨ ਦੇ ਪ੍ਰਧਾਨ , ਸ. ਅਲਵਿੰਦਰ ਪਾਲ ਸਿੰਘ ਪੱਖੋਕੇ, ਸ. ਸੁਖਵਿੰਦਰ ਸਿੰਘ ਝਬਾਲ ਮੈਂਬਰ ਸ਼੍ਰੋਮਣੀ ਕਮੇਟੀ , ਸ. ਕਰਮੂਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਸ. ਬ੍ਰਹਮਪੁਰਾ ਨਾਲ ਹਨ। ਦੂਸਰੇ ਪਾਸੇ ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਦੀ ਸਿਆਸਤ ਵੱਖਰੀ ਕਿਸਮ ਦੀ ਹੈ ਉਹ ਬਹੁਤਾ ਚੁੱਪ ਹੀ ਰਹਿੰਦੇ ਹਨ ਤੇ ਆਪਣੇ ਮਹਿਕਮੇ ਦੀ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਹਨ। ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਬੜੇ ਸੂਝਵਾਨ ਮੰਤਰੀ ਹਨ, ਕਿਉਂਕਿ ਉਹਨਾਂ ਨੂੰ ਵਿਰਾਸਤ ਵਿਚੋਂ ਸਿਆਸਤ ਮਿਲੀ ਹੈ। ਉਹਨਾਂ ਦੇ ਪਿਤਾ ਸਵਰਗੀ ਸ. ਮਹਿੰਦਰ ਸਿੰਘ ਕੈਰੋਂ ਬੜੇ ਸਿਆਸਤਦਾਨ ਸੀ ਅਤੇ ਸ. ਸੁਰਿੰਦਰ ਸਿੰਘ ਕੈਰੋਂ ਦੇ ਪਿਤਾ ਸ. ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਰਹੇ ਜਿੰਨਾਂ ਨੇ ਬਹੁਤ ਵਧੀਆ ਫੈਸਲੇ ਕੀਤੇ। ਜਿੰਨਾਂ ਨੂੰ ਲੋਕ ਅਜੇ ਵੀ ਯਾਦ ਕਰਦੇ ਹਨ। ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਜੋ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਹਨ ਬਹੁਤੀ ਬਿਆਨਬਾਜੀ ਨਹੀਂ ਕਰਦੇ ਭਾਵੇਂ ਉਹਨਾਂ ਦੇ ਵਿਰੋਧੀ ਜੋ ਮਰਜ਼ੀ ਕਹੀ ਜਾਣ , ਉਹਨਾਂ ਦਾ ਸੂਝਵਾਨੀ ਵਾਲਾ ਸੁਭਾਅ ਪੱਤਰਕਾਰ ਨੇ ਲਾਗਿਓਂ ਦੇਖਿਆ ਹੈ। ਤੀਸਰਾ ਧੜਾ ਜਿਸਨੂੰ ਉਪਰੋਂ ਆਸ਼ੀਰਵਾਦ ਪ੍ਰਾਪਤ ਹੈ, ਉਸ ਵਿਚ ਸ. ਹਰਮੀਤ ਸਿੰਘ ਸੰਧੂ ਵਿਧਾਇਕ ਤਰਨਤਾਰਨ , ਸ. ਵਿਰਸਾ ਸਿੰਘ ਵਲਟੋਹਾ ਵਿਧਾਇਕ ਵਲਟੋਹਾ ਹਲਕਾ, ਸ. ਮਨਜੀਤ ਸਿੰਘ ਵੇਰਕਾ ਵਿਧਾਇਕ ਵੇਰਕਾ, ਸ. ਮਲਕੀਅਤ ਸਿੰਘ ਏ ਆਰ ਹਲਕਾ ਜੰਡਿਆਲਾ ਗੁਰੂ , ਸ. ਅਮਰਪਾਲ ਸਿੰਘ ਬੋਨੀ ਵਿਧਾਇਕ ਅਜਨਾਲਾ, ਸ. ਇੰਦਰਬੀਰ ਸਿੰਘ ਬੁਲਾਰੀਆ ਵਿਧਾਇਕ ਹਲਕਾ ਅਮ੍ਰਿਤਸਰ ਦੱਖਣੀ, ਸ.ਗੁਲਜ਼ਾਰ ਸਿੰਘ ਰਣੀਕੇ ਵਿਧਾਇਕ ਅਟਾਰੀ ਜਿਹੜੇ ਕੈਬਨਿਟ ਮੰਤਰੀ ਹਨ। ਸ. ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਲੋਕ ਸੰਪਰਕ ਵਿਧਾਇਕ ਮਜੀਠਾ ਇਸ ਧੜੇ ਦਾ ਪਲੜਾ ਭਾਰੀ ਹੈ। ਖਡੂਰ ਸਾਹਿਬ ਦੀ ਰੈਲੀ ਵਿਚ ਸ. ਹਰਮੀਤ ਸਿੰਘ ਸੰਧੂ ਵਿਧਾਇਕ ਤਰਨਤਾਰਨ ਨਹੀਂਂ ਪੁੱਜੇ, ਜਦੋਂ ਕਿ ਉਸੇ ਦਿਨ ਸ. ਸੰਧੂ ਸ. ਬਾਦਲ ਦੇ ਤਰਨਤਾਰਨ ਵਿਖੇ ਨਾਲ ਸਨ।


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ, ਸੰਗਤ ਦੇ ਹਿਰਦੇ ਵਲੂੰਧਰੇ

-18 ਸਤੰਬਰ -ਪਿਛਲੇ ਦਿਨੀਂ ਪਿੰਡ ਮੋਗਾ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੀਤਾ ਗਿਆ ਸੀ ਅਤੇ ਜਿਸ ਕਾਰਨ ਸਮੁੱਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀ ਸੰਗਤ ਦੇ ਹਿਰਦੇ ਵਲੂੰਧਰੇ ਗਏ ਸੀ। ਇਸ ਘਟਨਾ ਪ੍ਰਤੀ ਰੋਸ ਪ੍ਰਗਟਾਉਣ ਲਈ ਅਤੇ ਅੱਗੇ ਤੋਂ ਅਜਿਹੀ ਘਟਨਾਵਾਂ ਨੂੰ ਰੋਕਣ ਲਈ ਅਤੇ ਸ਼ਰਾਰਤੀ ਅਨਸਰਾਂ ਨੂੰ ਸਜ਼ਾਵਾਂ ਦਿਵਾਉਣ ਲਈ ਇੱਕ ਭਾਰੀ ਪੰਥਕ ਇੱਕਠ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੀ ਬਰਾਂਚ ਗੁਰਦੁਆਰਾ ਸ਼ਹੀਦਾ ਸਰਮਸਤਪੁਰ ਵਿਖੇ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ, ਅਕਾਲ ਤਖਤ ਸਾਹਿਬ ਜੀ ਪ੍ਰਧਾਨ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਕੇਸਗੜ੍ਹ ਦੇ ਜਥੇਦਾਰ ਭਾਈ ਤਰਲੋਚਨ ਸਿਾਂਘ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਅਗਵਾਈ ਵਿੱਚ ਪੰਥਕ ਇਕੱਠ ਕਰਾਇਆ ਗਿਆ। ਇਸ ਪੰਥਕ ਇਕੱਠ ਵਿੱਚ ਸਭ ਤੋਂ ਪਹਿਲਾਂ ਇਸ ਵਾਪਰੀ ਮੰਦਭਾਗੀ ਘਟਨਾ ਪ੍ਰਤੀ ਦੁੱਖ ਪ੍ਰਗਟ ਕੀਤੀ ਗਿਆ ਅਤੇ ਸ਼ਰਾਰਤੀ ਅਨਸਰਾਂ ਨੂੰ ਸਜ਼ਾਵਾਂ ਦੇਣ ਦੀ ਮਗ ਕੀਤੀ ਗਈ। ਇਸ ਮੌਕੇ ਤੇ ਬੋਲਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਜਦ ਵੀ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਜ਼ਿਲ੍ਹੇ ਦਾ ਪ੍ਰਸ਼ਾਸਨ ਤੁਰੰਤ ਕਾਰਵਾਈ ਨਹੀਂ ਕਰਦਾ।

ਮੇਰੀ ਯਾਤਰਾ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨਾ।

ਪੱਟੀ, 18 ਸਤੰਬਰ -ਬੰਗਲੌਰ ਕਰਨਾਟਕਾ ਵਾਸੀ ਮਹਾਂਦੇਵ ਰੈਡੀ ਜੋ 1986 ’ਚ ਅੰਮ੍ਰਿਤ ਪਾਨ ਕਰਕੇ ਸਿੰਘ ਸੱਜ ਗਿਆ, ਜਿਸ ਦਾ ਵਿਰੋਧ ਕਰਦਿਆਂ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਬੇਦਖਲ ਕਰ ਦਿੱਤਾ, ਪਰ ਸਿੰਘ ਸਜੇ ਵਿਅਕਤੀ ਨੇ ਹਿੰਮਤ ਨਾ ਹਾਰੀ ਤੇ ਸਿੱਖੀ ’ਤੇ ਪੱਕਾ ਰਿਹਾ ਅਤੇ ਸਿੱਖੀ ਦੇ ਚਾਅ ਨੂੰ ਲੈ ਕੇ ਮਹਾਂਦੇਵ ਰੈਡੀ 18 ਮਹੀਨਿਆਂ ਵੱਖ-ਵੱਖ ਤੀਰਥ ਅਸਥਾਨਾਂ ਦੀ ਯਾਤਰਾ ਕਰਨ ਲਈ ਸਾਈਕਲ ਉਪਰ ਨਿਕਲ ਤੁਰਿਆ। ਮਹਾਂਦੇਵ ਰੈਡੀ ਹਰ ਰੋਜ਼ 60 ਤੋਂ ਲੈ ਕੇ 100 ਕਿਲੋਮਟੀਰ ਤੱਕ ਸਫਰ ਤੈਅ ਕਰਦਾ ਹੈ ਅਤੇ ਹੁਣ ਤੱਕ 1500 ਗੁਰਦੁਆਰਿਆਂ ਦੇ ਦਰਸ਼ਨ ਕਰ ਚੁੱਕਾ ਹੈ। ਅੱਜ ਮਹਾਂਦੇਵ ਰੈਡੀ ਗੁਰਦੁਆਰਾ ਭੱਠ ਸਾਹਿਬ ਤੇ ਬੀਬੀ ਰਜਨੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੀ ਯਾਤਰਾ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨਾ। ਅੱਜ ਪੱਟੀ ਵਿਖੇ ਮਹਾਂਦੇਵ ਰੈਡੀ ਦਾ ਬੀਰ ਸਿੰਘ, ਬੂਟਾ ਸਿੰਘ, ਬਿਹੱਲਾ ਅਤੇ ਜਰਨੈਲ ਸਿੰਘ ਧਾਰੀਵਾਲ ਨੇ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਮਹਾਂਦੇਵ ਰੈਡੀ ਤੇਲਗੂ, ਤਾਮਿਲ, ਕੰਨੜ, ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾ ਜਾਣਦਾ ਹੈ ਉਸ ਨੇ ਦੱਸਿਆ ਕਿ 18 ਮਹੀਨਿਆਂ ਵਿੱਚ ਉਹ ਤਿੰਨ ਸਾਈਕਲ ਹੰਢਾ ਚੁੱਕਾ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਲਈ ਟੂਰਿਸਟ ਟਰਾਲੀ ਸੇਵਾ ਸ਼ੁਰੂ

ਅੰਮ੍ਰਿਤਸਰ, 18 ਸਤੰਬਰ - ਦੇਸ਼-ਵਿਦੇਸ਼ ਤੋਂ ਭਾਰੀ ਸੰਖਿਆ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਬਿਸਤਰਿਆਂ, ਅਟੈਚੀਆਂ ਆਦਿ ਸਾਮਾਨ ਦੀ ਢੋਆ-ਢੁਆਈ ਵਿਚ ਬੜੀ ਦਿੱਕਤ ਪੇਸ਼ ਆਉਂਦੀ ਸੀ। ਖਾਸ ਕਰਕੇ ਦੁਪਹਿਰ ਦੇ ਸਮੇਂ ਅਤੇ ਜਦੋਂ ਛੋਟੇ-ਛੋਟੇ ਬੱਚੇ ਵੀ ਨਾਲ ਹੋਣ ਤਾਂ ਇਹ ਮੁਸ਼ਕਿਲ ਹੋਰ ਵੀ ਵਧ ਜਾਂਦੀ ਸੀ। ਉੱਤਰੀ ਭਾਰਤ ਦੀ ਉੱਘੀ ਫਰਮ ਨੀਲੀ ਬਾਰ ਮਾਲ ਰੋਡ, ਸਿਵਲ ਲਾਈਨਜ਼, ਲੁਧਿਆਣਾ ਵਾਲਿਆਂ ਨੇ 50 ਟੂਰਿਸਟ ਟਰਾਲੀਆਂ ਇਸ ਨੇਕ ਕਾਰਜ ਲਈ ਦੇ ਕੇ ਪ੍ਰਸੰਸਾਜਨਕ ਕਾਰਜ ਕੀਤਾ ਹੈ, ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਸ ਦਰਸਾਈ ਕਿ ਸੰਗਤਾਂ ਇਸ ਸਹੂਲਤ ਤੋਂ ਵੱਧ ਤੋਂ ਵੱਧ ਲਾਭ ਉਠਾਉਣਗੀਆਂ। ਆਪ ਨੇ ਮੱਸਿਆ ਦੇ ਦਿਹਾੜੇ ਉੱਤੇ ਭਾਰੀ ਗਿਣਤੀ 'ਚ ਆਈਆਂ ਸਿੱਖ ਸੰਗਤਾਂ ਦਾ ਵੀ ਧੰਨਵਾਦ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਮਿਤੀ 19 ਸਤੰਬਰ ਤੋਂ 11 ਅਕਤੂਬਰ ਤੀਕ ਮਨਾਏ ਜਾ ਰਹੇ ਵਿਸ਼ੇਸ਼ ਗੁਰਮਤਿ ਸਮਾਗਮਾਂ ਵਿਚ ਵੀ ਵਧ-ਚੜ੍ਹ ਕੇ ਭਾਗ ਲੈ ਕੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ। ਯਾਦ ਰਹੇ ਕਿ ਮੈਸਰਜ਼ ਨੀਲੀ ਬਾਰ ਲੁਧਿਆਣਾ ਦੇ ਸ. ਕੰਵਲਦੀਪ ਸਿੰਘ ਸਪੁੱਤਰ ਸ. ਉੱਤਮ ਸਿੰਘ ਦੇ ਉਚੇਚੇ ਉਪਰਾਲੇ ਨਾਲ ਉਪਰੋਕਤ ਟੂਰਿਸਟ ਟਰਾਲੀ ਸਰਵਿਸ ਦੀ ਅਰੰਭਤਾ ਕੀਤੀ ਗਈ ਹੈ ਅਤੇ ਇਸ ਕਾਰਜ ਲਈ ਉਨ੍ਹਾਂ ਵਲੋਂ ਇਕ ਦਰਜ਼ਨ ਦੇ ਕਰੀਬ ਬਾ-ਵਰਦੀ ਸੇਵਾਦਾਰ ਵੀ ਨਿਯੁਕਤ ਕੀਤੇ ਗਏ ਹਨ। ਇਸ ਸਰਵਿਸ ਦੇ ਲੋਕਲ ਫੈਸੀਲੀਟੇਟਰ ਸ. ਨਵਨੀਤ ਸਿੰਘ ਅਨੁਸਾਰ ਸੇਵਾਦਾਰਾਂ ਦੀ ਗਿਣਤੀ ਸੰਗਤਾਂ ਦੀ ਮੰਗ ਨੂੰ ਵੇਖਦੇ ਹੋਏ ਭਵਿੱਖ 'ਚ 25-30 ਤੱਕ ਵੀ ਵਧਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਟਰਾਲੀਆਂ ਅੰਤਰ-ਰਾਸ਼ਟਰੀ ਮਿਆਰ ਦੀਆਂ ਹਨ, ਜੋ ਖਾਸ-ਖਾਸ ਹਵਾਈ ਅੱਡਿਆਂ ਉੱਤੇ ਹੀ ਉਪਲਬਧ ਹੁੰਦੀਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਤੇ ਸ. ਜੋਗਿੰਦਰ ਸਿੰਘ, ਮੀਤ ਸਕੱਤਰ ਸ. ਗੁਰਚਰਨ ਸਿੰਘ ਘਰਿੰਡਾ ਤੇ ਸ. ਮਨਜੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਬਲਬੀਰ ਸਿੰਘ, ਐਡੀ: ਮੈਨੇਜਰ ਸ. ਜਵਾਹਰ ਸਿੰਘ ਅਤੇ ਭਾਰੀ ਗਿਣਤੀ 'ਚ ਸਿੱਖ ਸੰਗਤਾਂ ਹਾਜ਼ਰ ਸਨ।

ਕਾਂਗਰਸੀਆਂ ਤੇ ਅਕਾਲੀਆਂ ਵੱਲੋਂ ਇਕ ਦੂਜੇ ਨੂੰ ਰਗੜੇ

ਖਡੂਰ ਸਾਹਿਬ, 18 ਸਤੰਬਰ - ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਖਡੂਰ ਸਾਹਿਬ ਵਿਖੇ ਕਾਨਫਰੰਸਾਂ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤੀ ਸਰਹੱਦ 'ਤੇ ਪਾਕਿਸਤਾਨ ਵਲੋਂ ਦਾਗੇ ਰਾਕਟਾਂ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿਠੀ ਲਿਖੀ ਗਈ ਹੈ। ਜੇਕਰ ਇਹ ਰਾਕਟ ਕਿਸੇ ਪਿੰਡ 'ਤੇ ਡਿੱਗਦੇ ਤਾਂ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ। ਇਸ ਮੌਕੇ ਭਾਜਪਾ ਦੇ ਕਈ ਪ੍ਰਮੁੱਖ ਆਗੂ ਕਾਨਫਰੰਸ ਵਿਚੋਂ ਗੈਰ ਹਾਜ਼ਰ ਰਹੇ। ਇਹ ਸਿਆਸੀ ਕਾਨਫਰੰਸ ਪੰਜਾਬ ਦੇ ਦਿਹਾਤੀ ਵਿਕਾਸ ਮੰਤਰੀ ਸ੍ਰ. ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਆਯੋਜਿਤ ਕੀਤੀ ਗਈ। ਇਸ ਮੌਕੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਦੇ ਲੋਕਾਂ ਲਈ ਵੱਖਰਾ ਜ਼ੋਨ ਬਣਾਉਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਵਲੋਂ ਸਰਹੱਦੀ ਖੇਤਰ ਦੇ ਲੋਕਾਂ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਧਰ ਕਾਂਗਰਸ ਦੀ ਰੈਲੀ ਵਿਚ ਸ੍ਰ. ਮਹਿੰਦਰ ਸਿੰਘ ਕੇ ਪੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਅਕਾਲੀ ਦਲ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਅਕਾਲੀ ਵਿਕਾਸ ਦੀਆਂ ਦੁਹਾਈਆਂ ਪਾ ਰਹੇ ਹਨ, ਇਹ ਦੱਸਣ ਕਿਹੜਾ ਵਿਕਾਸ ਪੰਜਾਬ ਸਰਕਾਰ ਨੇ ਕੀਤਾ ਹੈ। ਸਾਰੇ ਵਿਕਾਸ ਕਾਰਜਾਂ ਲਈ ਪੈਸੇ ਕੇਂਦਰ ਸਰਕਾਰ ਤੋਂ ਲਿਆ ਰਹੇ ਹਨ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਕਿਸਾਨਾਂ ਨੂੰ ਮੂਰਖ ਬਣਾ ਰਿਹਾ ਹੈ। ਕਿਥੇ ਲੱਗੇ ਹਨ ਥਰਮਲ ਪਲਾਂਟ ਅਜੇ ਰਾਜਪੁਰਾ ਵਿਚ ਤਾਂ ਨੀਂਹ ਪੱਥਰ ਨਹੀਂ ਰੱਖਿਆ ਇਹ ਕਿਹੜੇ ਥਰਮਲ ਪਲਾਂਟਾਂ ਦੀ ਗੱਲ ਕਰ ਰਿਹਾ ਹੈ। ਕਿਸਾਨ ਧਰਨੇ ਦੇ ਰਹੇ ਹਨ । ਨਗਰ ਪਾਲਿਕਾ ਕਰਮਚਾਰੀ, ਡਾਕਟਰ , ਟੀਚਰ ਯੂਨੀਅਨ ਰੋਸ ਧਰਨੇ ਦੇ ਰਹੇ ਹਨ,ਪੁੱਤਲੇ ਸਾੜ ਰਹੇ ਹਨ। ਇਹ ਵਿਕਾਸ ਦੀਆਂ ਦੁਹਾਈਆਂ ਪਾਈ ਜਾ ਰਹੇ ਹਨ, ਸੜਕਾਂ ਟੁੱਟੀਆਂ ਪਈਆਂ ਹਨ। ਇਸ ਮੌਕੇ ਰਾਣਾ ਗੁਰਜੀਤ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ , ਸ. ਹਰਮਿੰਦਰ ਸਿੰਘ ਗਿੱਲ, ਡਾ. ਧਰਮਬੀਰ ਸ਼ੇਰੋਂ, ਤਰਸੇਮ ਸਿੰਘ, ਇਥੇ ਵੀ ਜ਼ਿਲ੍ਹਾ ਪ੍ਰਧਾਨ ਸ. ਸੁਖਦੇਵ ਸਿੰਘ ਸਹਿਬਾਜ਼ਪੁਰੀ ਨਹੀਂ ਪੁਜੇ।


ਹਿੰਦੋਸਤਾਨ ਵੱਲੋਂ ਤਿੱਬਤੀਆਂ ਦੀ ਆਜ਼ਾਦੀ ਦੀ ਪੈਰਵੀ ਕਰਨਾ, ਸਿੱਖ ਕੌਮ ਦੀ ਆਜ਼ਾਦੀ ਨੂੰ ਕੁਚਲਣਾ ਵਿਤਕਰੇ ਭਰੇ ਮਾਪਦੰਡ :- ਮਾਨ

ਚੰਡੀਗੜ੍ਹ, 17 ਸਤੰਬਰ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਈਸਟ ਲੰਡਨ (ਯੂ ਕੇ) ਤੋਂ ਫੋਨ ਉੱਤੇ ਮੌਜੂਦਾ ਏਸ਼ੀਆ ਖਿੱਤੇ ਦੇ ਦਿਨ ਪਰ ਦਿਨ ਬੱਦਤਰ ਹੁੰਦੇ ਜਾ ਰਹੇ ਹਾਲਾਤਾਂ ਉੱਤੇ ਆਪਣੇ ਸੰਜੀਦਾ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ “ਹਿੰਦੂਤਵ” ਹਕੂਮਤ ਵੱਲੋਂ ਬੀਤੇ 62 ਸਾਲਾਂ ਤੋਂ ਤਾਂ ਸਿੱਖ ਕੌਮ ਨਾਲ ਅਸਹਿ ਅਤੇ ਅਕਹਿ ਜ਼ਬਰ ਜੁਲਮ ਅਤੇ ਵਿਤਕਰੇ ਹੁੰਦੇ ਆ ਰਹੇ ਹਨ। ਪਰ ਚੀਨ ਮੁਲਕ ਕੋਲੋ ਸੰਪੂਰਨ ਆਜਾਦੀ ਪ੍ਰਾਪਤ ਕਰਨ ਲਈ ਸੰਘਰਸ ਕਰਦੇ ਆ ਰਹੇ ਤਿੱਬਤੀਆਂ ਅਤੇ ਉਹਨਾਂ ਦੇ ਆਗੂ ਸ਼੍ਰੀ ਦਲਾਈਲਾਮਾ ਨੂੰ ਤਾਂ ਹਿੰਦੋਸਤਾਨ ਵਿੱਚ ਹਰ ਤਰ੍ਹਾ ਦੀਆਂ ਸਹੂ਼ਲਤਾਂ ਦੇ ਕੇ ਮਦਦ ਵੀ ਕਰਦੇ ਆ ਰਹੇ ਹਨ ਅਤੇ ਹਿੰਦ ਹਕੂਮਤ ਵੱਲੋਂ ਇਹ ਵੀ ਐਲਾਨ ਕੀਤਾ ਜਾ ਰਿਹਾ ਹੈ ਕਿ ਸ਼੍ਰੀ ਦਲਾਈਲਾਮਾ ਹਿੰਦੋਸਤਾਨ ਦੇ ਕਿਸੇ ਵੀ ਹਿੱਸੇ ਵਿੱਚ ਜਦੋਂ ਚਾਹੁਣ ਆ ਜਾ ਸਕਦੇ ਹਨ। ਤਿੱਬਤੀਆਂ ਦੀ ਕੌਮ ਪੂਰੇ ਮੁਲਕ ਵਿੱਚ ਆਪਣੇ ਕਾਰੋਬਾਰ, ਪੜ੍ਹਾਈ ਆਦਿ ਕਰ ਸਕਦੀ ਹੈ। ਜੇਕਰ ਸਿੱਖ ਕੌਮ ਦੀ ਆਜ਼ਾਦੀ ਚਾਹੁਣ ਵਾਲੇ ਪਰਵਾਨੇ ਚੀਨ ਮੁਲਕ ਵਿੱਚ ਕੱਲ ਨੂੰ ਸਰਨ ਲੈ ਕੇ ਆਪਣੇ ਆਜਾਦੀ ਦੇ ਸੰਘਰਸ ਨੂੰ ਅੱਗੇ ਤੋਰਨ ਅਤੇ ਚੀਨ ਮੁਲਕ ਸਿੱਖ ਕੌਮ ਦੀ ਆਜਾਦੀ ਦੀ ਲਹਿਰ ਨੂੰ ਹਰ ਤਰਾ ਸਹਿਯੋਗ ਕਰੇ ਤਾਂ ਇਹੀ ਹਿੰਦੂਤਵ ਹੁਕਮਰਾਨਾਂ ਦਾ ਚੀਨ ਅਤੇ ਸਿੱਖ ਕੌਮ ਪ੍ਰਤੀ ਕਿਹੋ ਜਿਹਾ ਵਤੀਰਾ ਹੋਵੇਗਾ? ਦੂਸਰੇ ਪਾਸੇ ਆਪਣੇ ਹੀ ਮੁਲਕ ਵਿੱਚ ਵਿਚਰਣ ਵਾਲੀ ਸਿੱਖ ਕੌਮ, ਜਿਸ ਨਾਲ ਇਸ ਹਿੰਦੂਤਵ ਹਕੂਮਤ ਦੇ ਆਗੂਆਂ ਨੇ ਆਜਾਦ ਭਾਰਤ ਦੇ ਉੱਤਰੀ ਖਿੱਤੇ ਵਿੱਚ ਸਿੱਖ ਕੌਮ ਨੂੰ ਇੱਕ ਆਜਾਦ ਖਿੱਤਾ ਦੇ ਕੇ ਵੱਧਣ ਫੁੱਲਣ ਦਾ ਵਚਨ ਕੀਤਾ ਸੀ, ਉਸ ਸਿੱਖ ਕੌਮ ਨੂੰ ਜੋ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਪਣੀ ਆਜਾਦੀ ਪ੍ਰਾਪਤੀ ਦੇ ਮਿਸ਼ਨ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ, ਉਸਨੂੰ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਤਰੀਕੇ ਤਸ਼ੱਦਦ-ਜੁਲਮ ਕਰਕੇ ਉਪਰੋਕਤ ਆਜਾਦੀ ਦੀ ਮੰਗ ਕਰਨ ਤੋਂ ਜ਼ਬਰੀ ਰੋਕਿਆ ਜਾ ਰਿਹਾ ਹੈ ਜੋ ਕਿ ਕੌਮਾਤਰੀ ਪੱਧਰ ਉੱਤੇ ਵੱਡੀ ਵਿਤਕਰੇ ਵਾਲੀ ਕਾਰਵਾਈ ਹੈ।
ਸ: ਮਾਨ ਨੇ ਕਿਹਾ ਕਿ ਚੀਨ ਤੋਂ ਆਜਾਦੀ ਮੰਗਣ ਵਾਲਿਆ ਤਿੱਬਤੀਆਂ ਦੀ ਆਜਾਦੀ ਦੀ ਲਹਿਰ ਨੂੰ ਤਾ ਇਹ ਹੁਕਮਰਾਨ ਮਾਨਤਾ ਦੇ ਰਹੇ ਹਨ ਅਤੇ ਸਿੱਖ ਕੌਮ ਜੋ ਹਿੰਦੂ ਹਿੰਦੋਸਤਾਨ ਅਤੇ ਮੁਸਲਿਮ ਪਾਕਿਸਤਾਨ ਦੋਵਾਂ ਐਟਮੀ ਹਥਿਆਰਾਂ ਨਾਲ ਲੈਸ ਤਾਕਤਾਂ ਦੇ ਵਿਚਕਾਰ ਆਪਣੀ ਖਾਲਿਸਤਾਨ ਦੀ ਜਰਖੇਜ਼ ਧਰਤੀ ਉੱਤੇ ਆਪਣਾ ਆਜਾਦ ਮੁਲਕ ਹੋਂਦ ਵਿੱਚ ਲਿਆ ਕੇ ਇਹਨਾਂ ਦੋਵਾਂ ਦੁਸ਼ਮਣ ਮੁਲਕਾਂ ਦੀ ਦੁਸ਼ਮਣੀ ਨੂੰ ਦੂਰ ਕਰਨ ਅਤੇ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਸਦੀਵੀਂ ਤੌਰ ਤੇ ਕਾਇਮ ਕਰਨ ਹਿੱਤ “ਖਾਲਿਸਤਾਨ” ਬਣਾਉਣ ਲਈ ਜੱਦੋਜਹਿਦ ਕਰ ਰਹੀ ਹੈ, ਉਸਨੂੰ ਵੱਖਵਾਦੀ, ਅੱਤਵਾਦੀ ਅਤੇ ਦਹਿਸ਼ਤਵਾਦੀ ਗਰਦਾਨ ਕੇ ਕੌਮਾਤਰੀ ਪੱਧਰ ਉੱਤੇ ਸਮੇ ਸਮੇ ਨਾਲ ਬਦਨਾਮ ਵੀ ਕਰਦੀ ਰਹੀ ਹੈ। ਆਜਾਦੀ ਦੀ ਮੰਗ ਕਰਨ ਵਾਲੇ ਜੁਝਾਰੂ ਸਿੱਖਾ ਨੂੰ ਝੂਠੇ-ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰਕੇ ਹਿੰਦੋਸਤਾਨ ਦੇ ਉਸ ਵਿਧਾਨ ਦਾ ਖੁਦ ਜਨਾਜਾ ਵੀ ਕੱਢਦੀ ਰਹੀ ਹੈ, ਜੋ ਆਪਣੇ ਸਹਿਰੀਆਂ ਅਤੇ ਨਾਗਰਿਕਾ ਨੂੰ ਆਜਾਦੀ ਨਾਲ ਵਿਚਰਣ, ਬੋਲਣ, ਤਕਰੀਰਾਂ ਕਰਨ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਰੈਲੀਆਂ ਜਾਂ ਧਰਨੇ ਦੇਣ ਦੀ ਇਜਾਜਤ ਦਿੰਦਾ ਹੈ। ਸ: ਮਾਨ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਖੇਤਰ ਵਿੱਚ ਜੋ ਕੌਮਾਂ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਪਣੀ ਆਜਾਦੀ ਪ੍ਰਾਪਤ ਕਰਨ ਲਈ ਜੱਦੋਜਹਿਦ ਕਰ ਰਹੀਆਂ ਹਨ, ਅਸੀਂ ਉਹਨਾਂ ਕੌਮਾਂ ਦੇ ਸੰਘਰਸ਼ ਨੂੰ ਜਾਇਜ ਵੀ ਠਹਿਰਾਉਂਦੇ ਹਾਂ ਅਤੇ ਪੂਰਨ ਹਮਾਇਤ ਵੀ ਦਿੰਦੇ ਹਾਂ। ਸ਼੍ਰੀ ਦਲਾਈਲਾਮਾ ਦੀ ਅਗਵਾਈ ਹੇਠ ਜੋ ਤਿੱਬਤੀਆਂ ਦੀ ਕੌਮ ਲੰਮੇ ਸਮੇ ਤੋਂ ਚੀਨ ਤੋਂ ਆਜਾਦੀ ਪ੍ਰਾਪਤ ਕਰਨ ਲਈ ਸਰਗਰਮ ਹੈ, ਅਸੀਂ ਉਹਨਾਂ ਦੇ ਹੱਕ ਹਕੂਕਾਂ ਦੀ ਰਖਵਾਲੀ ਲਈ ਅਤੇ ਆਜਾਦੀ ਦੀ ਆਵਾਜ ਲਈ ਕੌਮਾਤਰੀ ਕਾਨੂੰਨ ਅਨੁਸਾਰ ਬਾਦਲੀਲ ਆਵਾਜ ਉਠਾਈ ਹੈ। ਇਸੇ ਤਰ੍ਹਾ ਚੇਚਨੀਆ ਅਤੇ ਯੂਗੋਸਲਾਵੀਆ ਮੁਲਕ ਵਿੱਚੋਂ ਆਜਾਦ ਹੋਏ ਕੋਸੋਵੋ ਨਿਵਾਸੀਆਂ ਦੀ ਆਜਾਦੀ ਲਈ ਵੀ ਨਿਰੰਤਰ ਆਵਾਜ ਉਠਾਈ ਹੈ। ਜਿਹੜੇ ਮੁਲਕਾਂ ਵਿੱਚ ਉਥੋ ਦੀਆਂ ਹਕੂਮਤਾਂ ਕਿਸੇ ਘੱਟ ਗਿਣਤੀ ਕੌਮ ਦੇ ਹੱਕ ਹਕੂਕਾਂ ਨੂੰ ਕੁਚਲਣ ਲਈ ਗੈਰ ਵਿਧਾਨਿਕ ਤਰੀਕੇ ਜੁਲਮ ਕਰਦੀਆਂ ਰਹੀਆਂ ਹਨ, ਅਸੀਂ ਉਸ ਵਿਰੁੱਧ ਵੀ ਜ਼ੋਰਦਾਰ ਆਵਾਜ਼ ਉਠਾਉਦੇ ਰਹੇ ਹਾਂ। ਕਿਉਕਿ ਸਾਨੂੰ ਗੁਰੂ ਸਾਹਿਬਾਨ ਨੇ ਸੰਦੇਸ ਹੀ ਇਹ ਦਿੱਤਾ ਹੈ ਕਿ ਭੈ ਕਾਹੂ ਕੋ ਦੇਤਿ ਨਾਹਿ, ਨਾ ਭੈ ਮਾਨਤਿ ਆਨਿ। ਦੂਸਰਾ ਸਿੱਖ ਕੌਮ ਦਾ ਮੁੱਖ ਮਕਸਦ “ਸਰਬੱਤ ਦਾ ਭਲਾ” ਹੈ। ਇਸ ਲਈ ਇਹਨਾਂ ਉਪਰੋਕਤ ਗੁਰੂ ਸਾਹਿਬਾਨ ਦੇ ਸੰਦੇਸਾਂ ਨੂੰ ਮੁੱਖ ਰੱਖਦੇ ਹੋਏ ਹੀ ਮਨੁੱਖਤਾ ਦੀ ਭਲਾਈ ਦੇ ਮਿਸ਼ਨ ਅਧੀਨ ਸਾਡੀ ਜੱਦੋਜਹਿਦ ਜਾਰੀ ਹੈ। ਸਾਨੂੰ ਬਹੁਤ ਹੀ ਦੁੱਖ ਅਤੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਜਿਸ ਹਿੰਦੋਸਤਾਨ ਮੁਲਕ ਦੀ ਆਜਾਦੀ ਪ੍ਰਾਪਤੀ ਦੇ ਮਿਸ਼ਨ ਵਿੱਚ 90% ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆ ਹੋਣ, ਅੱਜ ਉਸ ਕੌਮ ਵੱਲੋ ਆਪਣੀ ਆਜਾਦੀ ਲਈ ਉਠਾਈ ਜਾ ਰਹੀ ਮੰਗ ਦੇ ਮਾਇਨੀਆ ਅਤੇ ਅਰਥਾ ਨੂੰ ਸੌੜੀ ਸੋਚ ਅਧੀਨ ਤਬਦੀਲ ਕਰਕੇ ਕੌਮਾਂਤਰੀ ਪੱਧਰ ਉੱਤੇ ਇੰਜ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਸਿੱਖ ਕੌਮ ਆਪਣੀ ਆਜਾਦੀ ਦੀ ਮੰਗ ਕਰਦੀ ਹੋਈ ਬਹੁਤ ਵੱਡਾ ਉਪਦਰ ਕਰ ਰਹੀ ਹੋਵੇ। ਜਦੋਂ ਕਿ ਆਜਾਦੀ ਪ੍ਰਾਪਤ ਕਰਨਾ ਸਿੱਖ ਕੌਮ ਦਾ ਜਨਮ-ਸਿੱਧ ਅਧਿਕਾਰ ਹੈ। ਗੁਰੂ ਸਾਹਿਬਾਨ ਨੇ ਖੰਡੇ ਦੀ ਧਾਰ ਵਿੱਚੋਂ ਹੀ ਸਿੱਖ ਕੌਮ ਪੈਦਾ ਕੀਤੀ ਹੈ ਅਤੇ ਇਸ ਖੰਡੇ ਅਤੇ ਬਾਟੇ ਦੀ ਅੰਮ੍ਰਿਤ ਦੀ ਦਾਤ ਦੀ ਅਦੁੱਤੀ ਸ਼ਕਤੀ ਰਾਹੀਂ ਸਿੱਖ ਕੌਮ ਹਰ ਕੀਮਤ ‘ਤੇ ਆਪਣਾ ਆਜਾਦ ਮੁਲਕ “ਖਾਲਿਸਤਾਨ” ਕਾਇਮ ਕਰਕੇ ਰਹੇਗੀ। ਇਸ ਲਈ ਹਿੰਦੂਤਵ ਹਕੂਮਤ ਨੂੰ ਸਾਡੀ ਇਹ ਨੇਕ ਰਾਏ ਹੈ ਕਿ ਉਹ ਹਿੰਦੋਸਤਾਨ ਵਿੱਚ ਖੂਨ ਦੇ ਕਿਸੇ ਇੱਕ ਕਤਰੇ ਨੂੰ ਵਹਾਉਣ ਤੋਂ ਬਿਨਾ ਕੌਮਾਂਤਰੀ ਕਾਨੂੰਨਾ ਅਤੇ ਅਸੂਲਾਂ ਦੀ ਰਹਿਨੁਮਾਈ ਹੇਠ “ਕੋਸੋਵੋ” ਦੀ ਤਰਾ ਤੁਰੰਤ ਸਿੱਖ ਕੌਮ ਨੂੰ ਆਜਾਦ ਕਰਨ ਦਾ ਐਲਾਨ ਕਰੇ। ਦੂਸਰੇ ਮੁਲਕਾਂ ਦੀਆਂ ਕੌਮਾ ਦੀ ਆਜਾਦੀ ਦੀ ਅਗਵਾਈ ਕਰਕੇ ਅਤੇ ਆਪਣੇ ਮੁਲਕ ਵਿੱਚ ਵੱਸਣ ਵਾਲੀ ਸਿੱਖ ਕੌਮ ਨੂੰ ਮੰਦਭਾਵਨਾ ਅਧੀਨ “ਦਹਿਸ਼ਤਗਰਦ” ਐਲਾਨਣ ਦੀ ਵਿਤਕਰੇ ਭਰੀਆਂ ਕਾਰਵਾਈਆਂ ਤੁਰੰਤ ਬੰਦ ਕਰੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸਰਗਰਮੀਆਂ
ਜਸਵੰਤ ਸਿੰਘ ਅਜੀਤ

ਦੱਸਿਆ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਮਤਦਾਤਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਦਾਅਵਾ ਤਾਂ ਇਹ ਵੀ ਕੀਤਾ ਜਾ ਰਿਹਾ ਹੈ ਕਿ ਮਤਦਾਤਾ ਬਣਾਉਣ ਦਾ ਇਹ ਕੰਮ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਅਕਤੂਬਰ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ। ਉਸ ਤੋਂ ਬਾਅਦ ਮਤਦਾਤਾ ਸੂਚੀਆਂ ਛਪਵਾ ਕੇ ਇਤਰਾਜਾਂ ਲਈ ਪ੍ਰਦਰਸ਼ਤ ਕਰ ਦਿੱਤੀਆਂ ਜਾਣਗੀਆਂ। ਇਤਰਾਜ਼ ਦਾਖਲ ਕਰਨ ਲਈ ਪੰਦਰਾਂ ਦਿਨ ਦਿੱਤੇ ਜਾਣਗੇ। ਇਸ ਤੋਂ ਬਾਅਦ ਪੱਕੀਆਂ ਸੂਚੀਆਂ ਛਾਪ ਕੇ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਜਾਵੇਗਾ। ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਅਗਲੇ ਵਰ੍ਹੇ ਜਨਵਰੀ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ। ਇਨ੍ਹਾਂ ਚੋਣਾਂ ਵਿੱਚ ਕਿਸ ਦਾ ਪੱਲੜਾ ਭਾਰੀ ਰਹੇਗਾ?
ਇਸ ਸਬੰਧ ਵਿੱਚ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਦਾਅਵਿਆਂ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ੍ਯ ਦਾ ਕਹਿਣਾ ਹੈ ਕਿ ਭਾਵੇਂ ਕਿੰਨੇ ਹੀ ‘ਜਾਪਾਨੀ’ ਦਲ ਖੜ੍ਹੇ ਹੋ ਕੇ ਉਸ ਨੂੰ ਚੁਣੌਤੀ ਦੇਣ ਦਾ ਦਾਅਵਾ ਕਰਨ। ਆਖਿਰ ਸਫਲਤਾ ਉਸੇ ਨੂੰ ਹੀ ਮਿਲੇਗੀ। ਇਸਦਾ ਕਾਰਣ ਉਸ ਦੇ ਮੁੱਖੀ ਇਹ ਦੱਸਦੇ ਹਨ ਕਿ ਸਿੱਖ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਆਰੰਭ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਹੀ ਵਿਸ਼ਵਾਸ ਪ੍ਰਗਟ ਕਰਦੇ ਚੱਲੇ ਹਨ, ਕਿਉਂਕਿ ਉਹ ਸਮਝਦੇ ਹਨ ਕਿ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਜੱਥੇਬੰਦੀ ਨੂੰ ਹੀ ਹੈ, ਤੇ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦੀ।
ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀ ਪਤਿਤ ਅਤੇ ਨਸ਼ਿਆਂ ਦਾ ਸ਼ਿਕਾਰ ਹੋਣ ਵੱਲ ਵੱਧ ਰਹੇ ਝੁਕਾਅ ਕਾਰਣ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੋਵੇਂ ਹੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਨੌਜਵਾਨਾਂ ਵਿੱਚ ਵੱਧ ਰਹੀ ਇਸ ਬੁਰਾਈ ਦੇ ਲਈ, ਇਹੀ ਦੋਵੇਂ ਜੱਥੇਬੰਦੀਆਂ ਜ਼ਿੰਮੇਦਾਰ ਹਨ। ਇਸਦਾ ਕਾਰਣ ਉਹ ਇਹ ਦੱਸਦੇ ਹਨ ਕਿ ਪੰਜਾਬ ਵਿੱਚ ਸਿੱਖੀ ਦੀ ਸੰਭਾਲ ਲਈ ਜ਼ਿੰਮੇਦਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ। ਜਿਸ ਪੁਰ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਹੀ ਕਬਜ਼ਾ ਚੱਲਿਆ ਆ ਰਿਹਾ ਹੈ। ਬਾਦਲ ਅਕਾਲੀ ਦਲ ਦੇ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਪਣੇ ਰਾਜਸੀ ਸਵਾਰਥ ਲਈ ਇਸਤੇਮਾਲ ਕੀਤੇ ਜਾਣ ਦੇ ਕਾਰਣ ਹੀ, ਉਸਦੇ ਮੁੱਖੀ ਸਿੱਖੀ ਦੀ ਸੰਭਾਲ ਪ੍ਰਤੀ ਆਪਣੀ ਜ਼ਿੰਮੇਦਾਰੀ ਨਿਭਾਉਣ ਦੀ ਬਜਾਏ ਬਾਦਲ ਅਕਾਲੀ ਦਲ ਦੇ ਆਗੂਆਂ ਦੀ ਖੁਸ਼ਨੂਦੀ ਹਾਸਲ ਕਰੀ ਰੱਖਣ ਦੇ ਉਦੇਸ਼ ਨਾਲ ਉਨ੍ਹਾਂ ਪ੍ਰਤੀ ਵਫਾਦਾਰੀ ਨਿਭਾਉਂਦਿਆਂ ਉਨ੍ਹਾਂ ਦੇ ਰਾਜਸੀ ਸੁਆਰਥ ਦੀ ਪੂਰਤੀ ਕਰਨਾ ਹੀ ਜਰੂਰੀ ਸਮਝਦੇ ਹਨ। ਬਾਦਲ ਅਕਾਲੀ ਦਲ ਦੇ ਵਿਰੋਧੀਆਂ ਅਨੁਸਾਰ ਇਸੇ ਦਾ ਹੀ ਨਤੀਜਾ ਹੈ ਕਿ ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟ ਕੇ ਪਤਿਤ ਹੋ ਰਹੇ ਹਨ ਤੇ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੀ ਜਵਾਨੀ ਬਰਬਾਦ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਨੂੰ ਬਾਦਲ ਅਕਾਲੀ ਦਲ ਦੇ ਪੰਜੇ ਵਿੱਚੋਂ ਆਜ਼ਾਦ ਨਹੀਂ ਕਰਵਾਇਆ ਜਾਂਦਾ ਤਦ ਤੱਕ ਸਿੱਖੀ ਨੂੰ ਬਚਾਉਣਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਹੁਣ ਆਮ ਸਿੱਖ ਸ਼੍ਰੋਮਣੀ ਕਮੇਟੀ ਦੀ ਸੱਤਾ ਵਿੱਚ ਬਦਲਾਓ ਲਿਆਉਣਾ ਚਾਹੁੰਦੇ ਹਨ।
ਇਸ ਪਾਸੇ ਪਹਿਲ ਕਰਨ ਦੇ ਉਦੇਸ਼ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪੰਜਾਬ ਤੇ ਪੰਜਾਬੋਂ ਬਾਹਰ ਦੀਆਂ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਦਿੱਲੀ ਵਿੱਚ ਸਿੱਖ ਪ੍ਰਤੀਨਿਧੀਆਂ ਦਾ ਇੱਕ ਇਕੱਠ ਸੱਦਿਆ, ਜਿਸ ਵਿੱਚ ਸਰਬ ਸੰਮਤੀ ਨਾਲ ‘ਸ਼੍ਰੋਮਣੀ ਪੰਥਕ ਕੌਂਸਲ’ ਨਾਂਅ ਦੀ ਜੱਥੇਬੰਦੀ ਦਾ ਗਠਨ ਕਰਕੇ ਉਸਦੇ ਬੈਨਰ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦਾ ਫੈਸਲਾ ਕਰ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਦੇ ਕਈ ਸਿੱਖ ਹਲਕਿਆਂ ਵੱਲੋਂ ਇਸ ਨਵਗਠਿਤ ਜੱਥੇਬੰਦੀ ਤੇ ਉਸ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦੇ ਕੀਤੇ ਗਏ ਫੈਸਲੇ ਦਾ ਸਵਾਗਤ ਕੀਤਾ ਗਿਆ ਉੱਥੇ ਹੀ ਸ਼੍ਰੋਮਣੀ ਕਮੇਟੀ ਤੇ ਕਾਬਜ਼ ਬਾਦਲ ਅਕਾਲੀ ਦਲ ਦੇ ਆਗੂਆਂ ਵੱਲੋਂ ਇਸ ਜੱਥੇਬੰਦੀ ਦੇ ਬਾਨੀ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਪੁਰ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਲੋਕਾਂ ਵਿੱਚ ਇੱਕ ਪਾਸੇ ਇਹ ਸੁਨੇਹਾ ਜਾਣਾ ਸੁਭਾਵਿਕ ਸੀ ਕਿ ਸ਼੍ਰੋਮਣੀ ਪੰਥਕ ਕੌਂਸਲ ਪ੍ਰਤੀ ਪੰਜਾਬ ਦੇ ਸਿੱਖਾਂ ਵੱਲੋਂਦਿੱਤੇ ਜਾ ਰਹੇ ਹੁੰਗਾਰੇ ਤੋਂ ਬਾਦਲ ਅਕਾਲੀ ਦਲ ਦੇ ਆਗੂ ਪ੍ਰੇਸ਼ਾ ਹੋ ਉੱਠੇ ਹਨ ਤੇ ਉਨ੍ਹਾਂ ਦੇ ਦਿਲ ਵਿੱਚ ਇਹ ਡਰ ਪੈਦਾ ਹੋ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਪੰਥਕ ਕੌਂਸਲ ਉਨ੍ਹਾਂ ਲਈ ਭਾਰੀ ਚੁਣੌਤੀ ਬਣ ਸਕਦੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਕੁੱਝ ਹਲਕਿਆਂ ਵੱਲੋਂ ਹੁਣ ਤੋਂ ਹੀ ਇਹ ਦਾਅਵਾ ਕੀਤਾ ਜਾਣ ਲੱਗਾ ਹੈ, ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋਣਗੇ।
ਕੀ ਅਜਿਹਾ ਸੰਭਵ ਹੋ ਸਕੇਗਾ? ਰਾਜਨੀਤੀ ਦੇ ਜਾਣਕਾਰਾਂ ਅਨੁਸਾਰ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਹੈਰਾਨਕੁੰਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰਦੇ, ਫਿਰ ਵੀ ਉਹ ਇਹ ਨਹੀਂ ਸਮਝਦੇ ਕਿ ਇਹ ਨਤੀਜੇ ਉਤਨੇ ਹੈਰਾਨਕੁੰਨ ਹੋਣਗੇ, ਜਿੰਨੇ ਕਿ ਇਨ੍ਹਾਂ ਦੇ ਹੈਰਾਨਕੁੰਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸਦਾ ਕਾਰਣ ਉਹ ਇਹ ਦੱਸਦੇ ਹਨ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਨਜ਼ਰ ਆ ਰਹੀਆਂ ਹਨ, ਉਨ੍ਹ੍ਹਾਂ ਤੋਂ ਸਪੱਸ਼ਟ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀ ਇਨ੍ਹਾਂ ਚੋਣਾਂ ਵਿੱਚ ਸ਼ਾਇਦ ਹੀ ਇੱਕਜੁੱਟ ਹੋ ਸਕਣ। ਕਿਉਂਕਿ ਇੱਕ ਪਾਸੇ ਨਵਗਠਿਤ ਸ਼੍ਰੋਮਣੀ ਪੰਥਕ ਕੌਂਸਿਲ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ-ਮਾਨ) ਤੇ ਭਾਈ ਰਣਜੀਤ ਸਿੰਘ ਦਾ ਗੱਠਜੋੜ ਹੈ। ਸ. ਮਾਨ ਤੇ ਭਾਈ ਰਣਜੀਤ ਸਿੰਘ ਦੋਵੇਂ ਹੀ ਜ਼ਰੂਰਤ ਤੋਂ ਕਿਤੇ ਬਹੁਤ ਹੀ ਵੱਧ ਆਤਮ-ਵਿਸ਼ਵਾਸ ਨਾਲ ਭਰੇ ਹੋਏ ਹਨ। ਉਹ ਇਹ ਮੰਨ ਕੇ ਚੱਲਦੇ ਹਨ ਕਿ ਸ. ਬਾਦਲ ਦੇ ਵਿਰੁੱਧ ਸਾਰਾ ਪੰਥ ਉਨ੍ਹਾਂ ਦੇ ਨਾਲ ਹੀ ਖੜ੍ਹਾ ਹੈ, ਬਾਕੀ ਤਾਂ ਸਾਰੇ ਹਵਾ ਵਿੱਚ ਤੀਰ ਚਲਾ ਰਹੇ ਹਨ। ਇਸਦੇ ਨਾਲ ਹੀ ਹਾਲ ਵਿੱਚ ਹੀ ਪੁਨਰਜੀਵਤ ਹੋਏ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਅਕਾਲੀ ਦਲ ਨੂੰ ਚੁਣੌਤੀ ਦੇਣ ਲਈ ਮੈਦਾਨ ਵਿੱਚ ਨਿਤਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਤੋਂ ਬਿਨਾਂ ਇੱਕ ਹੋਰ ਜੱਥੇਬੰਦੀ ਨੇ ਸ਼੍ਰੋਮਣੀ ਕਮੇਟੀ ਬਾਦਲ ਅਕਾਲੀ ਦਲ ਤੋਂ ਖੋਹ ਲੈਣ ਦੇ ਦਾਅਵੇ ਦੇ ਨਾਲ ਇਹ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਤੇ ਦਿਲਚਸਪ ਗੱਲ ਇਹ ਵੀ ਹੈ ਕਿ ਉਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਸਦੇ ਟਿਕਟ ਤੇ ਚੋਣ ਲੜਨ ਵਾਲੇ ਹਰ ਉਮੀਦਵਾਰ ਨੂੰ ਇਹ ਚੋਣ ਲੜਨ ਲਈ ਉਸ ਵੱਲੋਂ ਇੱਕ-ਇੱਕ ਲੱਖ ਰੁਪਿਆ ਦਿੱਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਇਸ ਜੱਥੇਬੰਦੀ ਵੱਲੋਂ ਅਜਿਹੇ ‘ਦਾਨੀ ਸੱਜਣਾਂ’ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ, ਜੋ ਉਸ ਵੱਲੋਂ ਚੋਣ ਲੜਨ ਵਾਲਿਆਂ ਨੂੰ ਇੱਕ-ਇੱਕ ਲੱਖ ਰੁਪਿਆ ਦੇਣ ਦੀ ਜ਼ਿੰਮੇਦਾਰੀ ਸੰਭਾਲ ਸਕਣ।
ਇਸੇ ਤਰ੍ਹਾਂ ਕਈ ਹੋਰ ਜੱਥੇਬੰਦੀਆਂ ਵੀ ਹਨ, ਜੋ ਕਾਫੀ ਸਮਾਂ ਪਹਿਲਾਂ ਤੋਂ ਹੀ ਇਹ ਚੋਣ ਲੜਨ ਲਈ ਕਮਰਕਸੇ ਕਰੀ ਚੱਲੀਆਂ ਆ ਰਹੀਆਂ ਹਨ। ਜਿਸ ਕਾਰਣ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਵਿਰੋਧੀ ਵੋਟਾਂ ਕਈ ਹਿੱਸਿਆਂ ਵਿੱਚ ਵੰਡੀਆਂ ਜਾਣਗੀਆਂ ’ਤੇ ਉਸ ਦਾ ਸਿੱਧਾ ਲਾਭ ਬਾਦਲ ਅਕਾਲੀ ਦਲ ਨੂੰ ਹੀ ਪੁੱਜੇਗਾ। ਇਸ ਸਾਰੀ ਸਥਿਤੀ ਦੀ ਘੋਖ ਕਰਦਿਆਂ ਇਹ ਤਾਂ ਮੰਨਿਆ ਹੀ ਜਾ ਸਕਦਾ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਹੈਰਾਨਕੁੰਨ ਤਾਂ ਹੋ ਸਕਦੇ ਹਨ, ਪ੍ਰੰਤੂ ਇੰਨੇ ਵੀ ਨਹੀਂ ਜਿੰਨੇ ਕਿ ਹੈਰਾਨਕੁੰਨ ਹੋਣ ਦੇ ਦਾਅਵੇ ਕੀਤੇ ਜਾ ਰਹੇ । ਇੱਕ ਹੋਰ ਸਥਿਤੀ-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਦਲ ਹੀ ਪੰਥ ਹੈ ਤੇ ਉਹ ਹੀ ਪੰਥਕ ਹਨ,ਬਾਕੀ ਸਾਰੇ, ਜੋ ਪੰਥਕ ਹੋਣ ਦੇ ਦਾਅਵੇ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ’ਤੇ ਕਾਬਜ਼ ਹੋਣਾ ਚਾਹੁੰਦੇ ਹਨ, ਕਾਂਗਰਸ ਦੇ ਏਜੰਟ ਹਨ ਤੇ ਕਾਂਗਰਸ ਹੀ ਉਨ੍ਹਾਂ ਨੂੰ ਅੱਗੇ ਲਾ ਕੇ ਅਪ੍ਰਤੱਖ ਰੂਪ ਵਿੱਚ ਆਪ ਗੁਰਧਾਮਾਂ ਪੁਰ ਕਾਬਜ਼ ਹੋਣਾ ਚਾਹੁੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖ ਬਹੁਤ ਹੀ ਜਾਗਰੂਕ ਹਨ, ਉਨ੍ਹਾਂ ਨੇ ਨਾ ਤਾਂ ਕਦੀ ਪਹਿਲਾਂ ਕਾਂਗਰਸ ਦੀ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਣ ਦੀ ਸਾਜ਼ਿਸ਼ ਨੂੰ ਸਫਲ ਹੋਣ ਦਿੱਤਾ ਹੈ ਅਤੇ ਨਾ ਹੀ ਹੁਣ ਇਸ ਸਾਜ਼ਿਸ਼ ਨੂੰ ਸਫਲ ਹੋਣ ਦੇਣਗੇ। ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਪੰਥਕ ਜੱਥੇਬੰਦੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੱਥਾਂ ਨੂੰ ਹੀ ਸੌਂਪਣਗੇ।
ਸ਼ਾਇਦ ਬਾਦਲ ਅਕਾਲੀ ਦਲ ਦੇ ਆਗੂ ਇਹ ਸਮਝਦੇ ਹਨ ਕਿ ਉਨ੍ਹਾਂ ਵੱਲੋਂ ਆਪਣੇ ਅਕਾਲੀ ਦਲ ਦਾ ਜੋ ਸੋਧਿਆ ਸੰਵਿਧਾਨ ਚੋਣ ਕਮਿਸ਼ਨ ਨੂੰ ਸੌਂਪਿਆ ਹੋਇਆ ਹੈ, ਜਿਸ ਵਿੱਚ ਉਨ੍ਹਾਂ ਨੇ ਇਹ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਫਿਰਕੇ (ਸਿੱਖਾਂ) ਦੀ ਪ੍ਰਤੀਨਿਧਤਾ ਨਹੀਂ ਕਰਦਾ, ਉਹ ਤਾਂ ਸਾਰੇ ਫਿਰਕਿਆਂ ਦੀ ਸਾਂਝੀ ਪਾਰਟੀ ਹੈ ਉਸ ਤੋਂ ਲੋਕੀਂ ਅਨਜਾਣ ਹਨ।
ਇਸ ਕਰਕੇ ਜੇ ਉਨ੍ਹਾਂ ਦਾ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਜਾਰੀ ਕੀਤੇ ਜਾਣ ਵਾਲੇ ਚੋਣ-ਮਨੋਰਥ-ਪੱਤਰ ਵਿੱਚ ਜੇ ਸਿੱਖਾਂ ਦੀ ਧਾਰਮਿਕ ਪ੍ਰਤੀਨਿਧਤਾ ਕਰਨ ਦਾ ਦਾਅਵਾ ਕੀਤਾ ਹੈ ਤਾਂ ਕੋਈ ਫਰਕ ਨਹੀਂ ਪੈਣਾ, ਪਰ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਸ ਮਨੋਰਥ-ਪੱਤਰ ਨੂੰ ਲੈ ਕੇ ਉਸਦੇ ਵਿਰੋਧੀ, ਉਸਦੇ ਧਰਮ-ਨਿਰਪੱਖ ਹੋਣ ਦੇ ਕੀਤੇ ਗਏ ਹੋਏ ਦਾਅਵੇ ਦੇ ਆਧਾਰ ’ਤੇ ਚੋਣ ਕਮਿਸ਼ਨ ਪਾਸੋਂ ਪ੍ਰਾਪਤ ਕੀਤੀ ਹੋਈ ਮਾਨਤਾ ਨੂੰ ਚੁਣੌਤੀ ਦੇ ਸਕਦੇ ਹਨ।
ਅਤੇ ਅੰਤ ਵਿੱਚ-ਕਹਿਦੇ ਹਨ ਕਿ ਭਾਜਪਾ ਦੇ ‘ਲੋਹ-ਪੁਰਸ਼’ ਲਾਲ ਕ੍ਰਿਸ਼ਨ ਅਡਵਾਨੀ ਅੱਜ-ਕੱਲ੍ਹ ਬੜੀ ਮੁਸ਼ਕਲ ਵਿੱਚ ਫਸੇ ਹੋਏ ਹਨ, ਕਿਉਂਕਿ ਇੱਕ ਪਾਸੇ ਤਾਂ ਆਰ.ਐੱਸ.ਐੱਸ. ਦੇ ਮੁੱਖੀ ਉਨ੍ਹਾਂ ਦੀ ‘ਬਾਇੱਜ਼ਤ’ ਵਿਦਾਇਗੀ ਚਾਹੁੰਦੇ ਹਨ ਤੇ ਦੂਜੇ ਪਾਸੇ ਉਹ ਉਨ੍ਹਾਂ ਦੀ ‘ਬਾਇੱਜ਼ਤ’ ਵਿਦਾਇਗੀ ਨਿਸ਼ਚਿਤ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡਣਾ ਚਾਹ ਰਹੇ। ਕਿਸੇ ਸੱਜਣ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਕਿੱਧਰੇ ਕੁਦਰਤ ਸ੍ਰੀ ਅਡਵਾਨੀ ਨੂੰ ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਕਾਰਵਾਈ ਕਰਵਾਉਣ ਦੇ ਕੀਤੇ ਗਏ ਗੁਨਾਹ ਦੀ ਸਜਾ ਦੇਣ ਦਾ ਜੁਗਾੜ ਤਾਂ ਨਹੀਂ ਕਰ ਰਹੀ?

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸ਼ਰਧਾਲੂਆਂ ਨੂੰ ਲਿਜਾਂਦੀ ਬੱਸ ਪਲਟੀ, 1 ਦੀ ਮੌਤ, 14 ਜ਼ਖ਼ਮੀ

ਅੰਮ੍ਰਿਤਸਰ, 17 ਸਤੰਬਰ - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸੇਵਾ ਦੀ ਇਕ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ 14 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਡਰਾਈਵਰ ਦੀ ਗਲਤੀ ਨਾਲ ਬੱਸ ਭੰਡਾਰੀ ਪੁਲ 'ਤੇ ਪਲਟ ਗਈ, ਜਿਸ ਕਾਰਨ ਬੱਸ ਵਿਚ ਸਵਾਰ ਯਾਤਰੀ ਗੁਲਜਾਰ ਸਿੰਘ ਜੋ ਕਿ ਬੱਸ ਦੀ ਤਾਕੀ 'ਚ ਖੜ੍ਹਾ ਸੀ, ਬੱਸ ਪਲਟਣ ਕਾਰਨ ਬੱਸ ਦੇ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਮ੍ਰਿਤਕ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਅਤੇ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਬੱਸ ਡਰਾਈਵਰ ਨੂੰ ਪੁਲਿਸ ਹਿਰਾਸਤ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਮੋਹਾਲੀ ਹਵਾਈ ਅੱਡੇ ਲਈ ਕੇਂਦਰ, ਪੰਜਾਬ ਤੇ ਹਰਿਆਣਾ ਸਰਕਾਰਾਂ ਵਲੋਂ ਸਮਝੌਤੇ 'ਤੇ ਹਸਤਾਖ਼ਰ

ਚੰਡੀਗੜ, 17 ਸਤੰਬਰ - ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ਪ੍ਰਾਈਵੇਟ ਲਿਮਟਿਡ ਦੇ ਨਾਲ ਨਾਲ ਜਾਣੀ ਜਾਂਦੀ ਜੇ.ਵੀ.ਕੰਪਨੀ ਦੀ ਬਣਤਰ ਸੰਬਧੀ ਸਾਂਝੇ ਸਮਝੌਤੇ 'ਤੇ ਹਸਤਾਖਰ ਹੋਣ ਦੇ ਨਾਲ ਹੀ ਸ਼ਾਨਾਮੱਤੇ ਮੋਹਾਲੀ ਅੰਤਰਰਾਸ਼ਟਰੀ ਏਅਰਪੋਰਟ ਦੀ ਸ਼ੁਰੂਆਤ ਲਈ ਰਾਹ ਪੱਧਰਾ ਹੋ ਗਿਆ ਹੈ। ਇਸ ਸਬੰਧ ਵਿਚ ਏਅਰਪੋਰਟ ਅਥਾਰਟੀ ਆਫ਼ ਇੰਡੀਆ ਭਾਰਤ ਸਰਕਾਰ, ਪੰਜਾਬ ਸਰਕਾਰ ਦੀ ਤਰਫੋਂ ਗਮਾਡਾ (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਹਰਿਆਣਾ ਸਰਕਾਰ ਵਲੋਂ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ ਵਲੋਂ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨਵੀਂ ਦਿੱਲੀ ਦੇ ਮੁੱਖ ਦਫ਼ਤਰ ਵਿਖੇ ਸਮਝੌਤੇ 'ਤੇ ਦਸਤਖਤ ਕੀਤੇ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਚੇਅਰਮੈਨ ਏਅਰਪੋਰਟ ਅਥਾਰਟੀ ਆਫ ਇੰਡੀਆ ਸ੍ਰੀ ਵੀ.ਪੀ.ਅਗਰਵਾਲ, ਚੀਫ ਐਡਮੀਨੀਸਟਰੇਟਰ ਗਮਾਡਾ ਸ੍ਰੀ ਵੀ.ਪੀ ਸਿੰਘ ਅਤੇ ਚੀਫ ਐਡਮੀਨੀਸਟਰੇਟਰ ਹੁੱਡਾ ਸ੍ਰੀ ਟੀ.ਸੀ.ਗੁਪਤਾ ਨੇ ਪੰਜਾਬ, ਹਰਿਆਣਾ ਸਰਕਾਰਾਂ ਅਤੇ ਭਾਰਤ ਸਰਕਾਰ ਦੀ ਤਰਫੋਂ ਇੱਕ ਸਾਂਝੇ ਸਮਝੌਤੇ 'ਤੇ ਹਸਤਾਖਰ ਕੀਤੇ।ਇਥੇ ਇਹ ਵਰਨਣ ਕੀਤਾ ਜਾਂਦਾ ਹੈ ਕਿ ਇਹ ਵਕਾਰੀ ਪ੍ਰਾਜੈਕਟ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਸੁਹਿਰਦ ਯਤਨਾਂ ਸਦਕਾ ਮੁਹਾਲੀ ਨਗਰ ਵਿੱਚ ਪੈਂਦੇ ਝਿਊਰਹੇੜੀ ਪਿੰਡ ਦੀ 300 .ਏਕੜ ਜ਼ਮੀਨ 'ਤੇ ਉਸਾਰਿਆ ਜਾਵੇਗਾ। 4 ਜਨਵਰੀ, 2009 ਨੂੰ ਇਨਾਂ ਉਕਤ ਦਰਸਾਈਆਂ ਤਿੰਨਾਂ ਪਾਰਟੀਆਂ ਵਲੋਂ ਇੱਕ ਸਾਂਝੇ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਸਨ, ਜਿਸ ਵਿੱਚ ਅੰਤਰਰਾਸ਼ਟਰੀ ਏਅਰਪੋਰਟ, ਮੋਹਾਲੀ ਦੇ ਵਿਕਾਸ ਲਈ ਭਾਰਤ ਸਰਕਾਰ ਵਲੋਂ ਆਪਣਾ ਹਿੱਸਾ 51 ਫੀਸਦੀ ਜਦਕਿ ਪੰਜਾਬ ਅਤੇ ਹਰਿਆਣਾ ਸਰਕਾਰਾਂ 24.5 ਫੀਸਦੀ ਹਰੇਕ ਵਲੋਂ ਪਾਇਆ ਜਾਣਾ ਸੀ।ਪੰਜਾਬ ਵਿਧਾਨ ਸਭਾ ਵਲੋਂ ਇੱਕ ਗੈਰ ਸਰਕਾਰੀ ਮਤਾ ਪਾਸ ਕਰਕੇ ਇਸ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਰੱਖਣ ਲਈ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਭੇਜਿਆ ਗਿਆ ਸੀ। ਮੁੱਖ ਮੰਤਰੀ ਨੇ ਇਸ ਮੁੱਦੇ 'ਤੇ ਨਿੱਜੀ ਦਿਲਚਸਪੀ ਲੈ ਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੇਂਦਰੀ ਮੰਤਰੀ ਸ਼ਹਿਰੀ ਹਵਾਬਾਜ਼ੀ ਸ੍ਰੀ ਪ੍ਰਫੁੱਲ ਪਟੇਲ ਨਾਲ ਵੱਖਰੇ ਵੱਖਰੇ ਤੌਰ 'ਤੇ ਉਠਾਇਆ ਸੀ ਅਤੇ ਉਨਾਂ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਕੱਤਰ ਸ਼ਹਿਰੀ ਹਵਾਬਾਜ਼ੀ ਭਾਰਤ ਸਰਕਾਰ ਸ੍ਰੀ ਐਮ.ਐਮ.ਨੰਬਿਆਰ, ਸੰਯੁਕਤ ਸਕੱਤਰ ਸ਼ਹਿਰੀ ਹਵਾਬਾਜ਼ੀ ਭਾਰਤ ਸਰਕਾਰ ਸ੍ਰੀ ਅਲੋਕ ਸਿਨਹਾ, ਸਕੱਤਰ ਸ਼ਹਿਰੀ ਹਵਾਬਾਜੀ ਪੰਜਾਬ ਸ੍ਰੀ ਵਿਸ਼ਵਜੀਤ ਖੰਨਾ, ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਪੰਜਾਬ ਸ੍ਰੀ ਅਰੁਨ ਗੋਇਲ, ਸੀ.ਏ.ਗਮਾਡਾ ਸ੍ਰੀ ਵੀ.ਪੀ.ਸਿੰਘ, ਸਲਾਹਕਾਰ ਸ਼ਹਿਰੀ ਹਵਾਬਾਜ਼ੀ ਪੰਜਾਬ ਕੈਪਟਨ ਅਭੈ ਚੰਦਰ, ਵਿੱਤ ਕਮਿਸ਼ਨਰ ਅਤੇ ਪ੍ਰਮੁੱਖ ਸਕੱਤਰ ਟਾਊਨ ਐਂਡ ਕੰਟਰੀ ਪਲਾਨਿੰਗ ਹਰਿਆਣਾ ਸ੍ਰੀ ਡੀ.ਐਸ.ਸੀ, ਸੀ.ਏ.ਹੁੱਡਾ, ਸ੍ਰੀ ਟੀ.ਸੀ.ਗੁਪਤਾ ਸਲਾਹਕਾਰ ਸ਼ਹਿਰੀ ਹਵਾਬਾਜ਼ੀ ਹਰਿਆਣਾ ਸ੍ਰੀ ਏ.ਐਮ.ਸ਼ਰਨ, ਚੀਫ ਕੰਟਰੋਲਰ ਵਿੱਤ ਹੁੱਡਾ ਸ੍ਰੀ ਐਫ.ਸੀ.ਕਾਂਸਲ ਅਤੇ ਮੈਂਬਰ ਵਿੱਤ ਏਅਰਪੋਰਟ ਅਥਾਰਟੀ ਆਫ ਇੰਡੀਆ ਸ੍ਰੀ ਐਸ.ਸੀ.ਛੱਤਵਾਲ ਹਾਜ਼ਰ ਸਨ।

ਵਿਦਿਆਰਥੀਆਂ ਨੂੰ “ਬੱਸ ਪਾਸ” ਦੀ ਸਹੂਲਤ ਪ੍ਰਾਈਵੇਟ ਬੱਸਾਂ ਲਈ ਵੀ ਤੁਰੰਤ ਦਿੱਤੀ ਜਾਵੇ :- ਟਿਵਾਣਾ

ਫਤਿਹਗੜ੍ਹ ਸਾਹਿਬ, 17 ਸਤੰਬਰ :- ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੀ ਵਿੱਦਿਆ ਨੀਤੀ ਅਧੀਨ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਕਾਲਜਾਂ, ਵਿੱਦਿਅਕ ਸੰਸਥਾਵਾਂ ਵਿੱਚ ਪੜਣ ਵਾਲੇ ਵਿਦਿਆਰਥੀਆਂ ਨੂੰ ਜੋ ਸਰਕਾਰ ਵੱਲੋਂ ਬੱਸ ਪਾਸ ਦੀ ਸਹੂਲਤ ਦਿੱਤੀ ਗਈ ਹੈ, ਉਹ ਕੇਵਲ ਸਰਕਾਰੀ ਬੱਸਾਂ ਤੱਕ ਸੀਮਿਤ ਹੈ। ਜਦੋਂ ਕਿ ਵਿਦਿਆਰਥੀਆਂ ਨੂੰ ਆਪੋ ਆਪਣੇ ਕਾਲਜਾਂ, ਵਿੱਦਿਅਕ ਸੰਸਥਾਵਾਂ ਵਿੱਚ ਸਹੀ ਸਮੇ ਨਾਲ ਪਹੁੰਚਣ ਲਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਰਕਾਰੀ ਬੱਸਾਂ ਦੇ ਸਮਿਆਂ ਦੀ ਸੂਚੀ ਬਹੁਤੀ ਵਾਰ ਵਿਦਿਆਰਥੀਆਂ ਦੇ ਸਮੇਂ ਨਾਲ ਮੇਲ ਨਹੀਂ ਖਾਂਦੀ। ਉਹਨਾਂ ਨੂੰ ਮਜ਼ਬੂਰਨ ਪ੍ਰਾਈਵੇਟ ਬੱਸਾਂ ਵਿੱਚ ਸਫਰ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਬਹੁਤ ਹੀ ਦੁੱਖਦਾਇਕ ਅਮਲ ਹੈ ਕਿ ਵਿਦਿਆਰਥੀਆਂ ਕੋਲ ਬੱਸ ਪਾਸ ਹੋਣ ਤੇ ਵੀ ਪ੍ਰਾਈਵੇਟ ਬੱਸਾਂ ਵਾਲੇ, ਵਿਦਿਆਰਥੀਆਂ ਨੂੰ ਜਾਂ ਤਾਂ ਆਪਣੀਆਂ ਬੱਸਾਂ ਵਿੱਚ ਸਫਰ ਕਰਨ ਦੀ ਇਜ਼ਾਜਤ ਹੀ ਨਹੀਂ ਦਿੰਦੇ ਜਾਂ ਫਿਰ ਉਹਨਾਂ ਤੋਂ ਕਰਾਇਆ ਵਸੂਲ ਕੇ ਲਿਜਾਦੇ ਹਨ। ਜੋ ਕਿ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਉੱਤੇ ਵੱਡਾ ਮਾਲੀ ਬੋਝ ਪਾਉਣ ਵਾਲੀ ਕਾਰਵਾਈ ਹੈ। ਸ: ਟਿਵਾਣਾ ਨੇ ਪੰਜਾਬ ਦੇ ਪ੍ਰਾਈਵੇਟ ਕਾਲਜਾਂ, ਵਿੱਦਿਅਕ ਸੰਸਥਾਵਾਂ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਫੀਸਾਂ ਅਤੇ ਹੋਰ ਫੰਡਾਂ ਵਿੱਚ ਕੀਤੇ ਜਾਣ ਵਾਲੇ ਅਸਹਿ ਵਾਧੇ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਦਿਹਾਤ-ਕਸਬਿਆਂ ਨਾਲ ਸੰਬੰਧਿਤ ਮੱਧਵਰਗੀ ਅਤੇ ਗਰੀਬ ਵਰਗ ਦੇ ਵਿਦਿਆਰਥੀਆਂ ਜਿਹਨਾਂ ਦੀ ਗਿਣਤੀ ਪੜਣ ਵਾਲੇ ਵਿਦਿਆਰਥੀਆਂ ਵਿੱਚ 80-85% ਹੁੰਦੀ ਹੈ, ਉਹਨਾਂ ਲਈ ਵੱਡੀਆ ਭਾਰੀਆਂ ਫੀਸਾਂ ਅਤੇ ਹੋਰ ਫੁਟਕਲ ਖਰਚੇ ਸਹਿਣੇ ਅਸੰਭਵ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਸਰਕਾਰ ਤੋਂ ਇਹ ਪੁਰਜ਼ੋਰ ਮੰਗ ਕਰਦਾ ਹੈ ਕਿ ਕੋਈ ਅਜਿਹੀ ਉਸਾਰੂ ਵਿੱਦਿਅਕ ਨੀਤੀ ਬਣਾਈ ਜਾਵੇ ਜਿਸ ਨਾਲ ਮੱਧਵਰਗੀ ਅਤੇ ਗਰੀਬ ਵਰਗ ਦੇ ਪਰਿਵਾਰਾਂ ਦੇ ਵਿਦਿਆਰਥੀ ਵੀ ਉੱਚ-ਤਾਲੀਮ ਹਾਸਿਲ ਕਰ ਸਕਣ। ਉਹਨਾਂ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਦੀ ਡੱਟ ਕੇ ਪੂਰਨ ਹਮਾਇਤ ਕਰਦੇ ਹੋਏ ਪੰਜਾਬ ਸਰਕਾਰ ਅਤੇ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਪੰਜਾਬ ਵਿਚਲੇ ਵਿਦਿਅਕ ਅਦਾਰਿਆਂ ਨੂੰ ਵਪਾਰਿਕ ਨਾ ਬਣਾ ਕੇ ਪੰਜਾਬ ਦੀ ਨੌਜਵਾਨੀ ਨੂੰ ਤਕਨੀਕੀ ਅਤੇ ਵਿਦਿਅਕ ਤੌਰ ਤੇ ਘੱਟ ਤੋਂ ਘੱਟ ਫੀਸਾਂ ਅਤੇ ਖਰਚਿਆਂ ਵਿੱਚ ਸਿੱਖਿਅਤ ਕਰਨ ਦੇ ਆਪਣੇ ਸਮਾਜਿਕ ਫਰਜਾਂ ਨੂੰ ਪੂਰਨ ਕਰਨ। ਪੰਜਾਬ ਸਰਕਾਰ ਅਤੇ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕ ਅਜਿਹਾ ਅਮਲ ਕਰਕੇ ਹੀ ਪੰਜਾਬ ਦੀ ਨੌਜਵਾਨੀ ਨੂੰ ਹੜਤਾਲਾਂ, ਰੈਲੀਆਂ, ਰੋਸ ਧਰਨਿਆਂ ਵਿੱਚ ਸਮਾ ਬਰਬਾਦ ਕਰਨ ਦੇ ਮੰਦਭਾਗੇ ਵੱਧਦੇ ਜਾ ਰਹੇ ਰੁਝਾਨ ਤੋਂ ਰੋਕ ਸਕਦੇ ਹਨ।


ਭਰੂਣ ਹੱਤਿਆ ਵਿਰੁਧ ਚੇਤੰਨ ਲਹਿਰ ਨੂੰ ਕਾਮਯਾਬ ਕਰਨ ਲਈ ਇਸਦੇ ਕਾਰਨਾਂ ਨੂੰ ਦੂਰ ਕਰਨ ਦੀ ਲੋੜ- ਡਾ. ਹਰਸ਼ਿੰਦਰ ਕੌਰ
ਸਿੱਖ ਇਤਿਹਾਸ ਵਿੱਚ ਬੀਬੀਆਂ ਨੇ ਅਤਿ ਅਹਿਮ ਭੂਮਿਕਾ ਨਿਭਾਈ- ਡਾ. ਅਮਰਜੀਤ ਸਿੰਘ

ਬਰਕਲੇ-ਭਰੂਣ ਹੱਤਿਆ ਕੇਵਲ ਸਿੱਖਾਂ ਜਾਂ ਪੰਜਾਬੀਆਂ ਦੀ ਸਮਾਜਿਕ ਬੁਰਾਈ ਨਹੀਂ ਬਲਕਿ ਵਿਸ਼ਵਵਿਆਪੀ ਵਰਤਾਰਾ ਹੈ ਜਿਸਨੂੰ ਠੱਲ੍ਹ ਪਾਈ ਜਾਣੀ ਚਾਹੀਦੀ ਹੈ। ਦੁੱਖ ਦੀ ਗੱਲ ਹੈ ਕਿ ਸਾਰੇ ਹੀ ਧਰਮਾਂ ਦੇ ਲੋਕ ਇਹ ਮਾਨਵਵਿਰੋਧੀ ਕਰਮ ਕਰ ਰਹੇ ਹਨ। ਸਿੱਖ ਧਰਮ ਦੇ ਤਾਂ ਮੁੱਢਲੇ ਸਿਧਾਂਤ ਹੀ ਔਰਤ ਦੀ ਉੱਚਤਾ ਅਤੇ ਮਹਾਨਤਾ ਦੀ ਗੱਜ ਵੱਜ ਕੇ ਵਕਾਲਤ ਕਰਦੇ ਹਨ। ਪਰ ਅਫਸੋਸ ਹੈ ਕਿ ਅੱਜ ਕਾਫ਼ੀ ਗਿਣਤੀ ਵਿੱਚ ਸਿੱਖ ਵੀ ਭਰੂਣ ਹੱਤਿਆ ਦੇ ਦੋਸ਼ੀ ਪਾਏ ਜਾ ਰਹੇ ਹਨ। ਗੁਰੂ ਸਾਹਿਬਾਨ ਵਲੋਂ ਸਾਨੂੰ ਦਿੱਤੇ ਉਪਦੇਸ਼ ਦੇ ਮੱਦੇਨਜ਼ਰ ਸਾਡੇ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਔਰਤ ਨੂੰ ਅਪਣੇ ਪਰਿਵਾਰਾਂ ਅਤੇ ਸਮਾਜ ਵਿੱਚ ਬਰਾਬਰ ਦਾ ਰੁਤਬਾ ਦਿੰਦੇ ਹੋਏ ਹੋਰਨਾਂ ਧਰਮਾਂ ਅਤੇ ਫਿਰਕਿਆਂ ਦੇ ਲੋਕਾਂ ਲਈ ਮਿਸਾਲ ਬਣੀਏ। ਇਹ ਵਿਚਾਰ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਭਰੂਣ ਹੱਤਿਆ ਵਰਗੇ ਗੰਭੀਰ ਮਸਲੇ ਸਬੰਧੀ ਮੰਗਲਵਾਰ ਸ਼ਾਮੀਂ ਵਿਚਾਰ ਵਟਾਂਦਰੇ ਲਈ ਕਰਵਾਏ ਸਮਾਗਮ ਵਿੱਚ ਬੁਲਾਰਿਆਂ ਨੇ ਪ੍ਰਗਟਾਏ। ਪੰਜਾਬ ਦੀ ਧੀ ਡਾ. ਹਰਸ਼ਿੰਦਰ ਕੌਰ ਪਟਿਆਲਾ, ਜਿਨ੍ਹਾਂ ਨੇ ਭਰੂਣ ਹੱਤਿਆ ਸਬੰਧੀ ਭਾਰਤ ਸਰਕਾਰ ਵਲੋਂ ਗਲਤ ਅੰਕੜੇ ਦੇ ਕੇ ਸਿੱਖਾਂ ਨੂੰ ਕੁੜੀ ਮਾਰ ਕੌਮ ਵਜੋਂ ਬਦਨਾਮ ਕਰਨ ਦੀ ਚਾਲ ਨੂੰ ਸੰਯੁਕਤ ਰਾਸ਼ਟਰ ਵਿੱਚ ਸਹੀ ਅੰਕੜੇ ਦੇ ਕੇ ਝੁਠਲਾਇਆ, ਦੇ ਕੈਲੀਫੋਰਨੀਆ ਪੁੱਜਣ ਕਾਰਨ ਉਲੀਕੇ ਇਸ ਪ੍ਰੋਗਰਾਮ ਦੌਰਾਨ ਸਿੱਖ ਭਾਈਚਾਰੇ ਦੇ ਪਤਵੰਤਿਆਂ ਅਤੇ ਯੂਨੀਵਰਸਿਟੀ ਵਿਦਿਆਰਥੀਆਂ ਦੀ ਸ਼ਮੂਲੀਅਤ ਵਾਲੇ ਇਸ ਵਿਚਾਰ ਵਟਾਂਦਰੇ ਦੌਰਾਨ ਭਰੂਣ ਹੱਤਿਆ ਦੇ ਕਾਰਨਾਂ ਅਤੇ ਇਸ ਬੁਰਾਈ ਨੂੰ ਠੱਲ੍ਹ ਪਾਉਣ ਸਬੰਧੀ ਸਾਰੇ ਪੱਖਾਂ ਨੂੰ ਵਿਚਾਰਿਆ ਗਿਆ। ਸਿੱਖ ਚਿੰਤਕ ਪ੍ਰਭਸ਼ਨਦੀਪ ਸਿੰਘ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪਹਿਲਾਂ ਬਰਤਾਨਵੀ ਹਕੂਮਤ ਅਤੇ ਫਿਰ ਹਿੰਦੂ ਸਰਕਾਰਾਂ ਦੌਰਾਨ ਸਿੱਖ ਧਰਮ ਅਤੇ ਸੱਭਿਆਚਾਰ ਨੂੰ ਜਿਹੜੀ ਢਾਹ ਲਾਈ ਗਈ ਉਸਨੇ ਕੌਮੀ ਤੌਰ ਉੱਤੇ ਸਾਡਾ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਵਰਗੀੰ ਸਮਾਜਿਕ ਬੁਰਾਈ ਵਿਰੁਧ ਤਾਂ ਗੁਰੂ ਸਾਹਿਬਾਨ ਨੇ ਕੌਮ ਨੂੰ ਮੁੱਢ ਤੋਂ ਹੀ ਸੁਚੇਤ ਕਰਦਿਆਂ ਔਰਤ ਨੂੰ ਵੱਡਾ ਰੁਤਬਾ ਪ੍ਰਦਾਨ ਕੀਤਾ। ਡਾ. ਹਰਸ਼ਿੰਦਰ ਕੌਰ ਜਿਹੜੇ ਕੈਨੇਡਾ ਦੇ ਦੌਰੇ ਬਾਅਦ ਕੈਲੀਫੋਰਨੀਆ ਪੁੱਜੇ ਹਨ ਅਤੇ ਸਮਾਗਮ ਦੇ ਮੁੱਖ ਮਹਿਮਾਨ ਅਤੇ ਬੁਲਾਰਾ ਸਨ, ਨੇ ਪਹਿਲਾਂ ਅੰਕੜਿਆਂ ਸਹਿਤ ਦੱਸਿਆ ਕਿ ਪੰਜਾਬ ਵਿੱਚ ਵੱਡੀ ਪੱਧਰ ਉੁੱਤੇ ਭਰੂਣ ਹੱਤਿਆ ਦਾ ਰੁਝਾਨ ਹੋਣ ਦੇ ਬਾਵਜੂਦ ਭਾਰਤ ਵਿੱਚੋਂ ਪੰਜਾਬ ਸਿਰ ਇਹ ਕਲੰਕ ਮੜ੍ਹਨਾ ਸਿੱਖਾਂ ਨੂੰ ਬਦਨਾਮ ਕਰਨ ਦੀ ਚਾਲ ਹੈ ਕਿਉਂਕਿ ਦੂਸਰੇ ਸੂਬਿਆਂ ਵਿੱਚ ਅੰਕੜੇ ਇਸ ਤੋਂ ਜ਼ਿਆਦਾ ਹਨ। ਪਰ ਇਸਦੇ ਬਾਵਜੂਦ ਇਸ ਸਮਾਜਿਕ ਬੁਰਾਈ ਦਾ ਹੋਣਾ ਸਾਡੇ ਸਭਨਾਂ ਲਈ ਸ਼ਰਮ ਅਤੇ ਚਿੰਤਾ ਵਾਲੀ ਗੱਲ ਹੈ।
ਇਸ ਰੁਝਾਨ ਦੇ ਸਮਾਜਿਕ ਅਤੇ ਆਰਥਿਕ ਪਿਛੋਕੜ ਵੱਲ ਧਿਆਨ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਵਿਰੁੱਧ ਚੇਤੰਨ ਲਹਿਰ ਨੂੰ ਕਾਮਯਾਬ ਕਰਨ ਲਈ ਇਸਦੇ ਕਾਰਨਾਂ ਨੂੰ ਦੂਰ ਕਰਨ ਦੀ ਲੋੜ ਹੈ।
ਅੰਗਰੇਜ਼ੀ ਵਿੱਚ ਗੱਲ ਸ਼ੁਰੂ ਕਰਨ ਬਾਅਦ ਪੰਜਾਬੀ ਵੱਲ ਮੁੜਦਿਆਂ ਡਾ. ਹਰਸ਼ਿੰਦਰ ਕੌਰ ਨੇ ਅੰਗਰੇਜ਼ੀ ਵਿੱਚ ਕਾਰਵਾਈ ਚਲਾ ਰਹੇ ਪ੍ਰਬੰਧਕਾਂ ਨੂੰ ਮਿੱਠਾ ਜਿਹਾ ਤਾਅਨਾ ਮਾਰਿਦਆਂ ਕਿਹਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਹੋਣ ਕਾਰਨ ਤੁਹਾਨੂੰ ਤਾਂ ਪੰਜਾਬੀ ਨੂੰ ਬਿਲਕੁਲ ਨਹੀਂ ਤਿਆਗਣਾ ਚਾਹੀਦਾ। ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਮਾਮਲਾ ਕੁੜੀਆਂ ਦੀ ਜਨਮ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੀਤੀ ਜਾਂਦੀ ਹੱਤਿਆ ਨੂੰ ਰੋਕਣ ਤੱਕ ਸੀਮਤ ਨਹੀਂ ਬਲਕਿ ਧੀਆਂ ਨੂੰ ਪੁੱਤਾਂ ਦੇ ਬਰਾਬਰ ਰੁਤਬਾ ਦੇਣ ਦਾ ਹੈ। ਇਸ ਲਈ ਸਭ ਤੋਂ ਜ਼ਰੂਰੀ ਹੋ ਜਾਂਦਾ ਹੈ ਕਿ ਕੁੜੀਆਂ ਦੀ ਪੜ੍ਹਾਈ ਵੱਲ ਉਚੇਚਾ ਧਿਆਨ ਅਤੇ ਯਤਨ ਕਰਕੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅਗਾਂਹ ਵੱਧਣ ਦੇ ਯੋਗ ਬਣਾਇਆ ਜਾਵੇ। ਪ੍ਰਵਾਸੀ ਪੰਜਾਬੀਆਂ ਨੂੰ ਆਪਣੀ ਬੋਲੀ, ਧਰਮ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਦਿਆਂ ਡਾ. ਹਰਸ਼ਿੰਦਰ ਕੌਰ ਨੇ ਹਰ ਪ੍ਰਵਾਸੀ ਨੂੰ ਅਪਣੇ ਪਿੰਡਾਂ ਦੀਆਂ ਕੁੜੀਆਂ ਖ਼ਾਸ ਕਰ ਲੋੜਵੰਦ ਅਤੇ ਗਰੀਬ ਬੱਚੀਆਂ ਦੀ ਪੜ੍ਹਾਈ ਦਾ ਖਰਚਾ ਓੜਣ ਲਈ ਅੱਗੇ ਆਉਣ ਲਈ ਕਿਹਾ। ਖੁਦ 300 ਦੇ ਕਰੀਬ ਕੁੜੀਆਂ ਦੀ ਪੜ੍ਹਾਈ ’ਚ ਮੱਦਦ ਵਜੋਂ ਉਨ੍ਹਾਂ ਦੀਆਂ ਫੀਸਾਂ ਦਾ ਖਰਚਾ ਆਪਣੀ ਤਨਖਾਹ ਵਿਚੋਂ ਅਦਾ ਕਰਦੀ ਡਾ. ਕੌਰ ਨੇ ਕਿਹਾ ਕਿ ਸਾਨੂੰ ਸਭ ਨੂੰ ਰਲ ਕੇ ਇਹ ਉੱਦਮ ਕਰਨਾ ਪਵੇਗਾ। ਸਿੱਖ ਕੌਮ ਦੇ ਸੀਨੀਅਰ ਆਗੂ ਡਾ. ਅਮਰਜੀਤ ਸਿੰਘ, ਜਿਹੜੇ ਅਹਿਮ ਮੁੱਦਿਆਂ ਉੱਤੇ ਲਗਾਤਾਰ ਰਹਿਨੁਮਾਈ ਕਰਦੇ ਹਨ, ਨੇ ਗੁਰਬਾਣੀ ਦੇ ਹਵਾਲੇ ਨਾਲ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਜਿਸ ਮਸਲੇ ਨੂੰ ਲੈ ਕੇ ਅੱਜ ਅਸੀਂ ਸਰਗਰਮ ਹੋਏ ਹਾਂ ਗੁਰੂ ਸਾਹਿਬਾਨ ਨੇ ਸਾਨੂੰ ਉਦੋਂ ਹੀ ਸੁਚੇਤ ਕਰ ਦਿੱਤਾ ਸੀ। ਸਿੱਖ ਧਰਮ ਵਿੱਚ ਬੀਬੀਆਂ ਦੇ ਸਥਾਨ ਅਤੇ ਸਿੱਖ ਇਤਿਹਾਸ ਵਿੱਚ ਬਹਾਦਰ ਸਿੰਘਣੀਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਮਾਈ ਭਾਗੋ, ਮਾਤਾ ਸਦਾ ਕੌਰ, ਮਹਾਰਾਣੀ ਜਿੰਦਾਂ ਵਰਗੀਆਂ ਮਹਾਨ ਬੀਬੀਆਂ ਤੋਂ ਪ੍ਰੇਰਨਾ ਲੈ ਕੇ ਧੀਆਂ ਦੀ ਮਹੱਤਤਾ ਸਮਝਣੀ ਚਾਹੀਦੀ ਹੈ। ਡਾ. ਹਰਸ਼ਿੰਦਰ ਕੌਰ ਵਲੋਂ ਆਰੰਭੀ ਮੁਹਿੰਮ ਦੀ ਸਰਾਹਨਾ ਕਰਦਿਆਂ ਉਨ੍ਹਾਂ ਕਿਹਾ ਕਿ ਮਾਮਲਾ ਭਰੂਣ ਹੱਤਿਆ ਖ਼ਿਲਾਫ ਕੇਵਲ ਹੁਕਮਨਾਮੇ ਜਾਰੀ ਕਰਨ ਤੱਕ ਸੀਮਤ ਨਹੀਂ। ਸਹੀ ਮਾਅਨਿਆਂ ਵਿੱਚ ਇਸ ਬੁਰਾਈ ਨੂੰ ਜੜੋਂ ਖ਼ਤਮ ਕਰਨ ਦੀ ਲੋੜ ਹੈ। ਮਹਾਨ ਜਰਨੈਲ ਜੱਸਾ ਸਿੰਘ ਰਾਮਗੜੀਆ ਦੇ ਮਾਮਲੇ ਦੀ ਉਦਾਹਰਣ ਦਿੰਦਿਆਂ ਡਾ.ਅਮਰਜੀਤ ਸਿੰਘ ਨੇ ਕਿਹਾ ਕਿ ਕੁੜੀ ਮਾਰਾਂ ਲਈ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਅਤੇ ਦੋਸ਼ੀ, ਭਾਵੇਂ ਉਹ ਕਿੰਨੇ ਵੀ ਉੱਚੇ ਰੁਤਬੇ ਵਾਲਾ ਹੋਵੇ, ਨੂੰ ਤਨਖ਼ਾਹ ਲਾਈ ਜਾਂਦੀ ਰਹੀ ਹੈ।
ਬਹੁਤ ਸਾਰੇ ਸਰੋਤਿਆਂ ਨੇ ਭਰੂਣ ਹੱਤਿਆ ਦੀ ਸਥਿਤੀ ਅਤੇ ਇਸਨੂੰ ਰੋਕਣ ਸਬੰਧੀ ਸੁਆਲ ਵੀ ਕੀਤੇ ਜਿਨ੍ਹਾਂ ਦੇ ਡਾ. ਹਰਸ਼ਿੰਦਰ ਕੌਰ ਨੇ ਜਵਾਬ ਦਿੰਦਿਆਂ ਸਭਨਾਂ ਨੂੰ ਇਸ ਸਬੰਧੀ ਬਣਦਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਰਣਦੀਪ ਸਿੰਘ ਨੇ ਸਮਾਗਮ ਦੀ ਕਾਰਵਾਈਆਂ ਚਲਾਉਂਦਿਆਂ ਵਿਚਾਰ ਚਰਚਾ ਦੇ ਮਕਸਦ ਅਤੇ ਮਹੱਤਤਾ ਸਬੰਧੀ ਸਰੋਤਿਆਂ ਨੂੰ ਜਾਣੂੰ ਕਰਾਉਂਦਿਆਂ ਵਿਦਵਾਨ ਬੁਲਾਰਿਆਂ ਦਾ ਧੰਨਵਾਦ ਕੀਤਾ।
ਗੁਰਦੁਆਰਾ ਸਾਹਿਬ ਫਰੀਮਾਂਟ ਦੀ ਤਰਫ਼ੋਂ ਲੰਗਰ ਦੀ ਸੇਵਾ ਲਈ ਭਾਈ ਜਸਵਿੰਦਰ ਸਿੰਘ ਜੰਡੀ, ਭਾਈ ਹਰਦੇਵ ਸਿੰਘ ਭਲਵਾਨ ਅਤੇ ਉਨ੍ਹਾਂ ਦੇ ਸਾਥੀ ਉਚੇਚਾ ਪੁੱਜੇ।

ਮਾਲੀ ਅਤੇ ਸਿਆਸੀ ਕੌਮੀ ਆਜ਼ਾਦੀ ਦੀ ਪ੍ਰਾਪਤੀ ਲਈ ਜੂਝ ਰਹੀ ਸਿੱਖ ਕੌਮ ਨੂੰ ਬੱਚੇ ਪੈਦਾ ਕਰਨ ਦਾ ਸੰਦੇਸ਼ ਦੇਣ ਵਾਲੇ ਆਗੂ ਮੂਰਖਾਂ ਦਾ ਟੋਲਾ :- ਮਾਨ

ਚੰਡੀਗੜ੍ਹ, 16 ਸਤੰਬਰ :- ਵਿਲਨਹਾਲ (ਯੂ ਕੇ) ਤੋਂ ਟੈਲੀਫੋਨ ਉੱਤੇ ਗੱਲਬਾਤ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਗੱਲ ‘ਤੇ ਗਹਿਰਾ ਦੁੱਖ ਅਤੇ ਅਫਸੋਸ ਪ੍ਰਗਟ ਕੀਤਾ ਹੈ ਕਿ ਜਦੋਂ ਸਿੱਖ ਕੌਮ ਆਪਣੀ ਮਾਲੀ ਮਜ਼ਬੂਤੀ ਅਤੇ ਸਿਆਸੀ ਨਿਸ਼ਾਨੇ ਕੌਮ ਦੀ ਸੰਪੂਰਨ ਆਜ਼ਾਦੀ “ਖਾਲਿਸਤਾਨ” ਦੀ ਪ੍ਰਾਪਤੀ ਲਈ ਆਪਣੇ ਸਵੈਮਾਣ ਨੂੰ ਬਹਾਲ ਕਰਨ ਲਈ ਹਰ ਖੇਤਰ ਵਿੱਚ ਜੂਝ ਰਹੀ ਹੈ, ਉਦੋਂ ਸਿ਼ਮਲੇ ਦੀਆਂ ਠੰਡੀਆਂ ਅਤੇ ਹਸੀਨ ਵਾਦੀਆਂ ਵਿੱਚ ਕੌਮੀ ਸਰਮਾਏ ਦੀ ਦੁਰਵਰਤੋਂ ਕਰਕੇ ਐਸ਼ਪ੍ਰਸਤੀ ਕਰਕੇ ਆਏ ਸ਼੍ਰੀ ਸੁਖਬੀਰ ਬਾਦਲ ਵੱਲੋਂ ਸਿੱਖ ਕੌਮ ਨੂੰ ਇਹ ਸੰਦੇਸ਼ ਦੇਣਾ ਕਿ ਵੱਧ ਤੋਂ ਵੱਧ ਬੱਚੇ ਪੈਦਾ ਕੀਤੇ ਜਾਣ, ਸਿੱਖੀ ਸਿਧਾਤਾਂ ਅਤੇ ਅਮਲੀ ਜੀਵਨ ਦੇ ਉਲਟ ਵੱਡੀ ਮੂਰਖਤਾ ਭਰੀ ਕਾਰਵਾਈ ਕੀਤੀ ਗਈ ਹੈ। ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਉਹ ਥੌੜੀ ਹੈ।
ਸ: ਮਾਨ ਨੇ ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਕਿਹਾ ਕਿ ਸਿ਼ਮਲੇ ਦੀ ਇਹਨਾਂ ਰਵਾਇਤੀ ਆਗੂਆਂ ਦੀ ਹੋਈ ਚਿੰਤਨ ਬੈਠਕ ਤੋਂ ਕਿਸੇ ਉਸਾਰੂ, ਸਮਾਜ ਜਾਂ ਸਿੱਖ ਕੌਮ ਪੱਖੀ ਉੱਦਮ ਦੀ ਪਹਿਲੇ ਹੀ ਕੋਈ ਉਮੀਦ ਨਹੀਂ ਸੀ ਕਿਉਂਕਿ ਇਹਨਾਂ ਲੋਕਾਂ ਨੇ ਆਪਣਾ ਮੁੱਖ (ਚਿਹਰਾ) ਗੁਰੂ ਸਿਧਾਤਾਂ ਤੋਂ ਮੋੜ ਕੇ “ਦੁਨਿਆਵੀਂ ਪਦਾਰਥਵਾਦੀ ਲਾਲਸਾਵਾਂ” ਵਿੱਚ ਗ੍ਰਸਤ ਕਰ ਲਿਆ ਹੈ। ਇਸ ਲਈ ਹੀ ਇਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਹੋਰ ਇਤਿਹਾਸਿਕ ਗੁਰਧਾਮਾਂ ਉੱਤੇ ਸਿੱਖ ਕੌਮ ਦੀਆਂ ਹੋਣ ਵਾਲੀਆਂ ਇਕੱਤਰਤਾਵਾਂ ਦੇ ਫੈਸਲੇ ਨੂੰ ਬਦਲ ਕੇ ਅਯਾਸ਼-ਪ੍ਰਸਤੀ ਵਾਲੇ ਸਥਾਨ ਸਿ਼ਮਲਾ ਨੂੰ ਚੁਣਿਆ ਹੈ। ਜਿਹੋ ਜਿਹਾ ਕਿਸੇ ਦਾ ਖਾਣਾ, ਪਹਿਣਨਾ, ਬੋਲਣਾ, ਸੁਨਣਾ, ਵੇਖਣਾ ਹੁੰਦਾ ਹੈ, ਉਹੀ ਜਿਹੇ ਵਿਚਾਰ ਹੀ ਉਸਦੇ ਮਨ ਅਤੇ ਆਤਮਾ ਵਿੱਚ ਭਾਰੂ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਜਦੋਂ 35-40 ਹਜ਼ਾਰ ਦੇ ਕਰੀਬ ਸਿੱਖ ਬੱਚੇ ਵੱਡੀਆਂ ਡਿਗਰੀਆਂ ਅਤੇ ਯੋਗਤਾਵਾਂ ਲੈ ਕੇ ਬੇਰੁਜ਼ਗਾਰੀ, ਭੁੱਖਮਰੀ ਅਤੇ ਜਲਾਲਤ ਵਰਗੇ ਦੈਂਤ ਨਾਲ ਜੂਝ ਰਹੇ ਹਨ। ਸਿੱਖ ਨੌਜਵਾਨੀ ਨੂੰ ਸਹੀ ਸਮਾਜਿਕ ਅਤੇ ਧਾਰਮਿਕ ਅਗਵਾਈ ਨਾ ਮਿਲਣ ਦੀ ਬਦੌਲਤ ਚਰਸ, ਗਾਂਜਾ, ਸ਼ਰਾਬ, ਅਫੀਮ, ਭੁੱਕੀ ਅਤੇ ਨਸ਼ੀਲੀਆਂ ਗੋਲੀਆਂ ਆਦਿ ਨਸਿ਼ਆ ਦੇ ਸੇਵਨ ਕਰਨ ਅਤੇ ਪਤਿਤ ਹੋਣ ਦੇ ਮੰਦਭਾਗੇ ਰੁਝਾਨ ਵੱਲ ਵੱਧ ਰਹੀ ਹੈ, ਇਹਨਾਂ ਸਿੱਖ ਬੱਚਿਆਂ ਨੂੰ ਲੋੜੀਦਾ ਰੁਜ਼ਗਾਰ ਦੇਣ ਅਤੇ ਨਸਿ਼ਆ ਦੇ ਸੇਵਨ ਤੋਂ ਰੋਕਣ ਆਦਿ ਲਈ ਕੋਈ ਉਸਾਰੂ ਸੰਦੇਸ਼ ਜਾਂ ਅਮਲ ਤਾਂ ਇਹਨਾਂ ਲੋਕਾਂ ਵੱਲੋਂ ਨਹੀਂ ਕੀਤਾ ਜਾ ਰਿਹਾ, ਉਲਟਾ ਗੈਰ ਧਾਰਮਿਕ ਅਤੇ ਗੈਰ ਸਮਾਜਿਕ ਸੰਦੇਸ਼ ਦੇ ਕੇ ਸਿੱਖ ਕੌਮ ਨੂੰ ਗੁਲਾਮੀਅਤ ਅਤੇ ਜਲਾਲਤ ਵਾਲੀ ਡੂੰਘੀ ਖਾਈ ਵਿੱਚ ਸੁੱਟਣ ਦੀਆਂ ਸਾਜਿਸਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸਮੁੱਚੇ ਬਾਦਲ ਪਰਿਵਾਰ ਦਾ ਇੱਕੋ ਏਜੰਡਾ ਹੈ ਕਿ ਪੰਜਾਬੀਆਂ ਅਤੇ ਸਿੱਖ ਕੌਮ ਵਿੱਚ ਇਖਲਾਕੀ ਗਿਰਾਵਟ ਲਿਆ ਕੇ “ਹਿੰਦੂਤਵ” ਸੋਚ ਦੇ ਪੱਕੇ ਤੌਰ ਤੇ ਗੁਲਾਮ ਬਣਾਉਣਾ ਹੈ ਤਾਂ ਕਿ ਇਸ ਸ਼ਾਜਿਸ ਨੂੰ ਨੇਪਰੇ ਚਾੜ ਕੇ ਇਹ ਦੋਵੇ ਪਿਓ-ਪੁੱਤ ਅਤੇ ਬਾਦਲ ਪਰਿਵਾਰ ਸਿੱਖ ਵਿਰੋਧੀ ਹੁਕਮਰਾਨ ਜਮਾਤਾਂ ਕਾਂਗਰਸ ਅਤੇ ਭਾਜਪਾ ਤੋਂ ਵੱਡੇ ਮਾਲੀ ਸਾਧਨ ਅਤੇ ਇਵਜ਼ਾਨੇ ਵਿੱਚ ਸਿਆਸੀ ਤਾਕਤਾਂ ਉੱਤੇ ਆਪਣੇ ਕਬਜ਼ੇ ਨੂੰ ਕਾਇਮ ਰੱਖ ਸਕਣ। ਉਹਨਾਂ ਕਿਹਾ ਕਿ ਬੀਤੇ ਦਿਨੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋ ਭਾਜਪਾ ਦੇ ਆਗੂ ਸ਼੍ਰੀ ਬਲਰਾਮ ਜੀ ਦਾਸ ਟੰਡਨ ਵੱਲੋਂ ਲਿਖੀ ਹਿੰਦੀ ਦੀ ਕਿਤਾਬ ਨੂੰ ਜਾਰੀ ਕਰਦੇ ਸਮੇਂ ਸ: ਬਾਦਲ ਵੱਲੋਂ ਇਸ “ਹਿੰਦੂਤਵ” ਦੀ ਸਟੇਜ ਤੋਂ ਹਿੰਦੀ ਵਿੱਚ ਤਕਰੀਰ ਕਰਨਾ, ਪੰਜਾਬ ਦੇ ਸ਼ਹਿਰਾਂ, ਕਸਬਿਆਂ, ਸੰਸਥਾਵਾਂ ਅਤੇ ਹੋਰ ਅਦਾਰਿਆਂ ਦੇ ਬੋਰਡਾਂ ਦੇ ਨਾਮ ਹਿੰਦੀ ਵਿੱਚ ਲਿਖਵਾਉਣਾ, ਪੰਜਾਬ ਦੀ ਸਿਹਤ ਵਜ਼ੀਰ ਸ਼੍ਰੀਮਤੀ ਲਕਸ਼ਮੀ ਕਾਂਤ ਚਾਵਲਾ ਵੱਲੋਂ ਹਿੰਦੀ ਵਿੱਚ ਆਪਣੀ ਸੋਹ ਚੁੱਕਣਾ ਅਤੇ ਤਕਰੀਰਾਂ ਕਰਨ ਦੀਆਂ ਪੰਜਾਬ ਅਤੇ ਸਿੱਖ ਵਿਰੋਧੀ ਕਾਰਵਾਈਆਂ ਨੂੰ ਸ: ਬਾਦਲ ਵੱਲੋਂ ਨਾ ਰੋਕਣ ਦਾ ਰੁਝਾਨ ਪ੍ਰਤੱਖ ਇਸ਼ਾਰਾ ਕਰਦਾ ਹੈ ਕਿ ਇਹ ਦੋਵੇਂ ਬਾਦਲ ਸਿੱਖ ਕੌਮ ਨੂੰ ਕਿਹੜੀ ਦਿਸ਼ਾ ਵੱਲ ਲਿਜਾਉਣ ਦੀ ਸ਼ਾਜਿਸਾਂ ਉੱਤੇ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਹਰਮਿੰਦਰ ਸਾਹਿਬ, ਦੂਸਰੇ ਤਖਤ ਸਾਹਿਬਾਨ ਅਤੇ ਐਸ ਜੀ ਪੀ ਸੀ ਦੀ ਸੰਸਥਾ ਦੀ ਇਹ ਲੋਕ ਗੈਰ ਸਿਧਾਂਤਕ ਤਰੀਕੇ ਜਿਸ ਤਰ੍ਹਾ ਦੁਰਵਰਤੋਂ ਕਰਦੇ ਆ ਰਹੇ ਹਨ, ਇਹ ਵੀ ਫਿਰਕੂ ਜਮਾਤਾਂ ਆਰ ਐਸ ਐਸ ਅਤੇ ਭਾਜਪਾ ਦੀਆਂ ਹਦਾਇਤਾਂ ਉੱਤੇ ਕਰ ਰਹੇ ਹਨ। ਤਾਂ ਕਿ ਸਿੱਖ ਕੌਮ ਦੇ ਅਮੀਰ ਸੱਭਿਆਚਾਰ, ਵਿਰਸੇ, ਬੋਲੀ ਅਤੇ ਅਣਖੀਲੀ ਵੱਖਰੀ ਪਹਿਚਾਣ ਵਾਲੇ ਅਕਸ਼ ਨੂੰ ਗੰਧਲਾ ਕਰਕੇ ਸਿੱਖ ਕੌਮ ਦੀ ਆਨ-ਸ਼ਾਨ ਨੂੰ ਮਿੱਟੀ ‘ਚ ਮਿਲਾਇਆ ਜਾ ਸਕੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ: ਪ੍ਰਕਾਸ਼ ਸਿੰਘ ਬਾਦਲ, ਸਮੁੱਚੇ ਬਾਦਲ ਪਰਿਵਾਰ ਅਤੇ ਉਹਨਾਂ ਦੇ ਫਿਰਕੂ ਸਿੱਖ ਵਿਰੋਧੀ ਸਲਾਹੀਆਂ ਨੂੰ ਖਬਰਦਾਰ ਕਰਦਾ ਹੈ ਕਿ ਸਿੱਖ ਕੌਮ ਅਜਿਹੇ ਗੈਰ ਸਿਧਾਂਤਕ, ਗੈਰ ਧਾਰਮਿਕ ਅਤੇ ਅਯਾਸ਼ ਕਿਸ਼ਮ ਦੀ ਸੋਚ ਰੱਖਣ ਵਾਲੇ ਅਖੌਤੀ ਰਵਾਇਤੀ ਆਗੂਆਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕਰੇਗੀ ਅਤੇ ਨਾ ਹੀ ਇਹਨਾਂ ਦੀਆਂ ਸਿੱਖ ਵਿਰੋਧੀ ਸਾਜਿਸਾਂ ਨੂੰ ਨੇਪਰੇ ਚੜਣ ਦੇਵੇਗੀ। ਉਹਨਾਂ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਦਾ ਪਲੇਟਫਾਰਮ ਸਿੱਖ ਕੌਮ ਲਈ ਇੱਕ ਅਤਿ ਸੰਜੀਦਾ ਫੈਸਲਾ ਕਰਨ ਦਾ ਮੌਕਾ ਹੈ। ਸਿੱਖ ਕੌਮ ਇਸਦੀ ਸਹੀ ਵਰਤੋਂ ਕਰਕੇ, ਆਪਣੇ ਵੋਟ ਹੱਕ ਦੀ ਸੁਚੱਜੀ ਵਰਤੋਂ ਕਰਕੇ ਅਜਿਹੇ ਰਵਾਇਤੀ ਆਗੂਆਂ ਤੋਂ ਪਿੱਛਾ ਛੁਡਾਉਣ ਦਾ ਉੱਦਮ ਕਰੇ, ਜੋ ਕੌਮ ਨੂੰ ਪਲ ਪਲ ਜਲੀਲ ਕਰਨ ਅਤੇ ਗੁਲਾਮੀਅਤ ਵੱਲ ਧਕੇਲਣ ਉੱਤੇ ਲੱਗੇ ਹੋਏ ਹਨ।

ਕੇਸ ਕਤਲ ਕਰਵਾਉਣਾ ਕੁਦਰਤ ਦੇ ਵਿਰੁੱਧ-ਭਾਈ ਜਸਵੀਰ ਸਿੰਘ ਖ਼ਾਲਸਾ
ਗੁਰਦੁਆਰਾ ਟਾਹਲੀ ਸਾਹਿਬ ਸੁੱਧੋਮਾਜ਼ਰਾ ਵਿਖੇ ਅੰਮ੍ਰਿਤ ਸੰਚਾਰ 19 ਨੂੰ

ਬਲਾਚੌਰ, 16 ਸਤੰਬਰ (ਵਿਜੈ ਉਧਨੋਵਾਲੀਆ)-ਕੇਸ ਕੁਦਰਤ ਵੱਲੋਂ ਮਨੁੱਖ ਨੂੰ ਬਖਸ਼ਿਸ਼ ਕੀਤੀ ਗਈ ਅਦੁੱਤੀ ਨਿਆਮਤ ਹਨ। ਇਹਨਾਂ ਨੂੰ ਕਤਲ ਕਰਵਾਉਣਾ ਕੁਦਰਤ ਦੇ ਕਾਨੂੰਨ ਦੇ ਵਿਰੁੱਧ ਹੈ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਵੱਲੋਂ ਇਸ ਦੁਨੀਆਂ ਵਿੱਚ ਜੋ ਵੀ ਰਿਸ਼ੀ, ਮੁਨੀ, ਸੰਤ ਅਵਤਾਰ ਭੇਜੇ ਗਏ ਹਨ। ਉਹ ਸਾਰੇ ਹੀ ਕੇਸ ਧਾਰੀ ਹੋਏ ਹਨ। ਇਹ ਵਿਚਾਰ ਅੱਜ ਸਬ ਡਵੀਜ਼ਨ ਵਿੱਚ 11 ਸਤੰਬਰ ਤੋਂ ਨਿਕਲ ਰਹੇ ਖ਼ਾਲਸਾ ਨਿਆਰਾਪਣ ਮਾਰਚ ਦੌਰਾਨ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ (ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੇ ਪਿੰਡ ਉਧਨੋਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੇ। ਂਿੲਸ ਮੌਕੇ ’ਤੇ ਬੋਲਦਿਆਂ ਉਹਨਾਂ ਆਖਿਆ ਕਿ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਦੇਹਧਾਰੀ ਗੈਬੀ ਸ਼ਕਤੀਆਂ ਰਾਹੀਂ ਜਨਤਾ ਦੇ ਦੁੱਖ-ਸੁੱਖ ਹਰਨ ਦਾ ਵਿਖਾਵਾ ਕਰਨ ਵਾਲਿਆਂ ਨੂੰ ਮੂੰਹ ਨਾ ਲਗਵਾਉਣ। ਕਿਉਂਕਿ ਇਸ ਸੰਸਾਰ ਵਿੱਚ ਜੋ ਕੁੱਝ ਵਾਪਰ ਰਿਹਾ ਹੈ। ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਅਨੁਸਾਰ ਹੈ। ਇਸ ਲਈ ਕੁਦਰਤ ਦੇ ਕਾਨੂੰਨ ਨੂੰ ਇਹ ਕਦੀ ਵੀ ਨਹੀਂ ਬਦਲ ਸਕਦੇ। ਉਹਨਾਂ ਨਸ਼ਿਆਂ ਸਬੰਧੀ ਗੱਲਬਾਤ ਕਰਦਿਆਂ ਆਖਿਆ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਕੇ ਨਸ਼ਿਆਂ ਦੇ ਆਦੀ ਬਣਾਇਆ ਜਾ ਰਿਹਾ ਹੈ।
ਟੀ.ਵੀ. ਚੈਨਲਾਂ ’ਤੇ ਚੱਲ ਰਹੇ ਅਸ਼ਲੀਲ ਪ੍ਰੋਗਰਾਮ ਸਾਜਿਸ਼ਾਂ ਤਹਿਤ ਪ੍ਰਸਾਰਣ ਕਰਕੇ ਸਾਡੇ ਸੱਭਿਆਚਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਭਰੂਣ ਹੱਤਿਆ ਨੂੰ ਬਹੁਤ ਵੱਡਾ ਜੁਰਮ ਦੱਸਦਿਆਂ ਆਖਿਆ ਕਿ ਇਹ ਸਰਾਸਰ ਕੁਦਰਤੀ ਨਿਯਮਾਂ ਦੇ ਉਲਟ ਹੈ। ਇਸ ਲਈ ਇਹਨਾਂ ਨਿਯਮਾਂ ਨੂੰ ਤੋੜਨ ਦੇ ਗੰਭੀਰ ਸਿੱਟੇ ਨਿਕਲ ਰਹੇ ਹਨ। ਅੰਤ ਵਿੱਚ ਉਹਨਾਂ ਆਖਿਆ ਕਿ ਸਾਰੇ ਗੁਰੂ ਸਾਹਿਬਾਨਾਂ ਦੇ ਹੁਕਮ ਅਨੁਸਾਰ ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਤਰ੍ਹਾਂ ਦੇ ਇਹਨਾਂ ਵਹਿਮਾਂ-ਭਰਮਾਂ ਵਿੱਚੋਂ ਨਿਕਲ ਕੇ ਨਿਰਪੱਖ ਸੋਚ ਅਪਣਾਈਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲੱਗੀਏ। ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਸਾਧਾਰਨ ਕਿਤਾਬ ਨਹੀਂ ਹਨ, ਸਗੋਂ ਜਗਤ ਜੋਤ ਹਨ। ਜਿਹਨਾਂ ਵਿੱਚ ਅੰਕਿਤ ਕੀਤੀ ਗਈ ਬਾਣੀ ਚਾਰੇਂ ਵਰਣਾਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ।
ਜਿਸ ਵਿੱਚ ਕਿਸੇ ਧਰਮ-ਜਾਤ ਜਾਂ ਨਸਲ ਬਾਰੇ ਕੋਈ ਭੇਦ ਭਾਵ ਨਹੀਂ ਹੈ। ਇਸ ਮੌਕੇ ’ਤੇ ਉਹਨਾਂ ਸੰਗਤਾਂ ਨੂੰ ਅੰਮ੍ਰਿਤ ਦੀ ਦਾਤ ਪਾਉਣ ਲਈ 19 ਸਤੰਬਰ ਨੂੰ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ (ਸੁੱਧੋਮਾਜਰਾ) ਪਹੁੰਚਣ ਦੀ ਅਪੀਲ ਵੀ ਕੀਤੀ। ਇਹ ਖ਼ਾਲਸਾ ਨਿਆਰਾਪਨ ਮਾਰਚ ਸਵੇਰੇ ਮੋਜੋਵਾਲ ਮਜਾਰਾ ਦੇ ਗੁਰਦੁਆਰਾ ਤੋਂ ਚੱਲ ਕੇ ਰਾਤ ਦੇਰ ਗੁਰਦੁਆਰਾ ਟਾਹਲੀ ਸਾਹਿਬ ਸੁੱਧੋਮਾਜਰਾ ਵਿਖੇ ਠਹਿਰਿਆ। ਇਸ ਮੌਕੇ ’ਤੇ ਉਹਨਾਂ ਨਾਲ ਜੱਥੇਦਾਰ ਦਰਸ਼ਨ ਸਿੰਘ ਮੰਡ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਬਾਬਾ ਪ੍ਰਭਦਿਆਲ ਸਿੰਘ ਪੱਲੀ ਝਿੱਕੀ, ਭਾਈ ਬਲਵਿੰਦਰ ਸਿੰਘ ਜਲੰਧਰ, ਭਾਈ ਅਜਮੇਰ ਸਿੰਘ, ਬਾਬਾ ਬਲਜੀਤ ਸਿੰਘ, ਜੱਥੇਦਾਰ ਹਰਦੇਵ ਸਿੰਘ, ਭਾਈ ਅਵਤਾਰ ਸਿੰਘ ਰੋਡੇ ਭਾਈ ਹਰਮਿੰਦਰ ਸਿੰਘ ਰਾਹੋਂ, ਭਾਈ ਰਣਯੋਧ ਸਿੰਘ ਰੋਡੇ, ਭਜਨ ਸਿੰਘ ਬੁਲੇਵਾਲ, ਚੌ: ਦੇਵੀ ਚੰਦ ਮਹੇਸ਼ੀ, ਮਹਿੰਦਰ ਪਾਲ ਚੇਚੀ, ਦੇਵ ਰਾਜ ਲੰਬੜਦਾਰ, ਰਾਕੇਸ਼ ਕੁਮਾਰ ਮੈਂਬਰ ਪੰਚਾਇਤ, ਜਸਵਿੰਦਰ ਸਿੰਘ ਕਿਸਾਣਾ, ਸੁਭਾਸ਼ ਚੰਦਰ, ਬਲਵੀਰ ਸਿੰਘ, ਲੇਖਰਾਜ, ਪੱਪੂ ਗੱਡੀ ਵਾਲੇ, ਜਸਵੰਤ ਸਿੰਘ ਵੀ ਮੌਜੂਦ ਸਨ। ਸਮੂਹ ਨਗਰ ਨਿਵਾਸੀਆਂ ਵੱਲੋਂ ਸਿੰਘ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ ਅਤੇ ਲੰਗਰ ਲਈ ਫ਼ਲ ਪ੍ਰਸ਼ਾਦਿ ਦੀ ਸੇਵਾ ਵੀ ਕੀਤੀ ਗਈ।

ਬਾਦਲ ਪਰਿਵਾਰ ਚੰਡੀਗੜ੍ਹ ਮੁੱਦੇ ‘ਤੇ “ਸੱਪ ਲੰਘ ਜਾਣ ਮਗਰੋਂ ਲੀਹ ‘ਤੇ ਸੋਟੀਆਂ ਮਾਰ ਰਿਹੈ” :- ਟਿਵਾਣਾ

ਫਤਿਹਗੜ੍ਹ ਸਾਹਿਬ, 16 ਸਤੰਬਰ :- “ਚੰਡੀਗੜ੍ਹ ਪੰਜਾਬ ਨਿਵਾਸੀਆਂ ਨੂੰ ਉਜਾੜ ਕੇ ਪੰਜਾਬ ਦੀ ਮਲਕੀਅਤ ਵਾਲੀ ਜ਼ਮੀਨ ਉੱਤੇ ਉਸਾਰਿਆ ਗਿਆ ਸੀ। ਚੰਡੀਗੜ੍ਹ ਪਹਿਲੇ ਵੀ ਪੰਜਾਬ ਦਾ ਸੀ ਅਤੇ ਅੱਜ ਵੀ ਪੰਜਾਬ ਦਾ ਹੀ ਹੈ। ਲੇਕਿਨ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਚੰਡੀਗੜ੍ਹ ਅਤੇ ਉਸ ਦੇ ਮੁੱਖ ਪ੍ਰਸਾਸ਼ਕ ਲਗਾਉਣ ਦੇ ਮੁੱਦੇ ਉੱਤੇ ਡਾ: ਮਨਮੋਹਨ ਸਿੰਘ ਵਜ਼ੀਰ ਏ ਆਜਿ਼ਮ ਹਿੰਦ ਹਕੂਮਤ ਨਾਲ ਮੁਲਾਕਾਤ ਕਰਨ ਦੀ ਕਾਰਵਾਈ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਭੁਲੇਖਾ ਦੇਣ ਵਾਲੀ ਹੀ ਨਹੀਂ, ਬਲਕਿ ਸੱਪ ਲੰਘ ਜਾਣ ਮਗਰੋਂ ਉਸਦੀ ਪਈ ਲੀਹ ਉੱਤੇ ਵਿਅਰਥ ਸੋਟੀਆਂ ਮਾਰਨ ਦੇ ਤੁੱਲ ਕਾਰਵਾਈ ਹੈ।”
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਸਰਕਾਰ ਵੱਲੋਂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਮੂਰਖ ਬਣਾਉਣ ਦੀ ਕੀਤੀ ਜਾ ਰਹੀ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਇੱਕ ਪਾਰਟੀ ਨੀਤੀ ਬਿਆਨ ਵਿੱਚ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਦੋਂ ਸੈਟਰ ਵਿੱਚ ਇਹਨਾਂ ਦੇ ਨੌਹ-ਮਾਸ ਦੇ ਅਟੁੱਟ ਰਿਸ਼ਤੇ ਵਾਲੀ ਭਾਜਪਾ ਦੀ ਐਨ ਡੀ ਏ ਸਰਕਾਰ ਸੀ। ਉਦੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਅਤੇ ਹੈੱਡਵਰਕਸਾਂ ਦਾ ਪੂਰਨ ਕੰਟਰੋਲ ਲੈਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਕਾਨੂੰਨੀ ਤੌਰ ਤੇ ਸ਼ਾਮਿਲ ਕਰਾਉਣ, ਆਲ ਇੰਡੀਆ ਗੁਰਦੁਆਰਾ ਐਕਟ ਅਤੇ ਅਨੰਦ ਮੈਰਿਜ ਐਕਟ ਨੂੰ ਹੋਂਦ ਵਿੱਚ ਲਿਆਉਣ ਅਤੇ ਹੋਰ ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਿਤ ਮਸਲਿਆਂ ਨੂੰ ਹੱਲ ਕਰਵਾਉਣ ਸੰਬੰਧੀ ਇਹਨਾਂ ਨੇ ਕਦੀ ਸੁਪਨੇ ਵਿੱਚ ਵੀ ਆਵਾਜ਼ ਨਹੀਂ ਉਠਾਈ। ਪਰ ਅੱਜ ਸ਼੍ਰੀ ਦਰਬਾਰ ਸਾਹਿਬ ਉੱਤੇ ਬਲਿਊ ਸਟਾਰ ਦੀ ਕਾਰਵਾਈ ਕਰਵਾਉਣ ਵਾਲੀ, ਸਿੱਖ ਕੌਮ ਦਾ ਕਤਲੇਆਮ ਕਰਵਾਉਣ ਵਾਲੀ, ਸਿੱਖ ਕੌਮ ਦੀ ਕਾਲੀ ਸੂਚੀ ਬਣਾਉਣ ਵਾਲੀ, ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਐਲਾਨਣ ਵਾਲੀ, ਸਿੱਖ ਕੌਮ ਦੀਆਂ ਧੀਆਂ ਭੈਣਾਂ ਨਾਲ ਬੇਪਤੀਆਂ ਕਰਨ ਵਾਲੀ, ਬਜ਼ੁਰਗਾਂ ਨੂੰ ਥਾਣਿਆਂ ਵਿੱਚ ਜਲੀਲ ਕਰਨ ਵਾਲੀ ਸਿੱਖ ਵਿਰੋਧੀ ਕਾਂਗਰਸ ਜਮਾਤ ਦੀ ਹਕੂਮਤ ਜਿਸਨੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅੱਜ ਤੱਕ ਕੁਝ ਵੀ ਨਹੀਂ ਦਿੱਤਾ, ਉਸ ਅੱਗੇ ਦੋਵੇਂ ਬਾਦਲ ਵਾਰ ਵਾਰ ਲਿਲਕੜੀਆਂ ਕੱਢਣ ਦੀ ਕਾਰਵਾਈ ਕਰਕੇ ਕੇਵਲ ਸਿੱਖ ਕੌਮ ਦੀ ਤੌਹੀਨ ਕਰਨ ਦੀ ਹੀ ਕਾਰਵਾਈ ਨਹੀਂ ਕਰ ਰਹੇ, ਬਲਕਿ ਅਜਿਹਾ ਕਰਕੇ ਬਾਦਸ਼ਾਹੀਆਂ ਹੰਢਾਉਣ ਵਾਲੀ ਸਿੱਖ ਕੌਮ ਦਾ “ਮੰਗਤਿਆਂ” ਵਾਲਾ ਅਕਸ਼ ਬਣਾਉਣ ਦੀ ਜਲਾਲਤ ਭਰੀ ਕਾਰਵਾਈ ਵੀ ਕਰ ਰਹੇ ਹਨ। ਜਦੋਂ ਕਿ ਸਮੁੱਚੀ ਸਿੱਖ ਕੌਮ ਨੂੰ ਇਹ ਡੂੰਘੀ ਜਾਣਕਾਰੀ ਹੈ ਕਿ ਡਾ: ਮਨਮੋਹਨ ਸਿੰਘ ਜਿਸਦਾ ਰਿਮੋਟ ਕੰਟਰੋਲ ਸੋਨੀਆ ਗਾਂਧੀ ਕੋਲ ਹੈ, ਉਹਨਾਂ ਦੀ ਪ੍ਰਵਾਨਗੀ ਤੋਂ ਬਿਨਾ ਡਾ: ਮਨਮੋਹਨ ਸਿੰਘ ਪੰਜਾਬ ਨੂੰ ਇੱਕ ਸੂਈ ਵੀ ਦੇਣ ਦੇ ਸਮਰੱਥ ਨਹੀਂ ਹਨ। ਉਹਨਾਂ ਇਹ ਵੀ ਕਿਹਾ ਕਿ ਜੇਕਰ ਬਾਦਲ ਪਰਿਵਾਰ ਚੰਡੀਗੜ੍ਹ ਦੇ ਮੁੱਦੇ ‘ਤੇ ਸੰਜੀਦਾ ਹੁੰਦਾ ਤਾਂ ਅੱਜ ਚੰਡੀਗੜ੍ਹ ਦਾ ਪ੍ਰਸ਼ਾਸਕ ਗੈਰ ਪੰਜਾਬੀ ਜਾਂ ਗੈਰ ਸਿੱਖ ਨੂੰ ਲਾਉਣ ਦੇ ਤੌਖਲੇ ਉੱਤੇ ਮਿੰਨਤਾਂ-ਤਰਲੇ ਨਾ ਕਰਨੇ ਪੈਂਦੇ ਕਿਉਂਕਿ ਚੰਡੀਗੜ੍ਹ ਕਦੋਂ ਦਾ ਕਾਨੂੰਨੀ ਰੂਪ ਵਿੱਚ ਪੰਜਾਬ ਵਿੱਚ ਸ਼ਾਮਿਲ ਹੋ ਚੁੱਕਿਆ ਹੁੰਦਾ। ਉਹਨਾਂ ਅਪੀਲ ਕੀਤੀ ਕਿ ਬਾਦਲ ਪਰਿਵਾਰ ਦੀ ਫੱਫੇਕੁੱਟਣੀ ਵਾਲੀ ਕਾਰਵਾਈ ਤੋਂ ਪੰਜਾਬੀ ਅਤੇ ਸਿੱਖ ਕੌਮ ਸੁਚੇਤ ਰਹੇ ਅਤੇ ਆਉਣ ਵਾਲੇ ਸਮੇਂ ਵਿੱਚ ਆਪਣੇ ਬੈਲਟ ਪੇਪਰ ਦੇ ਵੋਟ ਹੱਕ ਦੀ ਸਹੀ ਵਰਤੋਂ ਕਰਕੇ ਪੰਜਾਬ ਅਤੇ ਸਿੱਖ ਕੌਮ ਪੱਖੀ ਫੈਸਲਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਏ।

ਕਲਗੀਧਰ ਸੇਵਕ ਜੱਥਾ ਮੁਹਾਲੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 300 ਪੌਦੇ ਲਗਾਏ ਜਾਣਗੇ

16 ਸਤੰਬਰ -ਕਲਗੀਧਰ ਸੇਵਕ ਜੱਥਾ ਮੁਹਾਲੀ ਦੀ ਇੱਕ ਦੀ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 300 ਪੌਦੇ ਲਗਾਏ ਜਾਣਗੇ ਅਤੇ ਉਹਨਾਂ ਦੀ ਦੇਖਭਾਲ ਵੀ ਕਲਗੀਧਰ ਸੇਵਕ ਜੱਥੇ ਵਲੋਂ ਹੀ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜਥੇ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ.ਪੀ. ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਜੱਥੇ ਵਲੋਂ ਧਰਮ ਪ੍ਰਚਾਰ ਦੀ ਲੜੀ ਤਹਿਤ ਗੁਰਮਤਿ ਸਮਾਗਮ ਵੀ ਕਰਵਾਏ ਜਾਣਗੇ। ਅਜ ਦੀ ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਕਿ ਕਲਗੀਧਰ ਸੇਵਕ ਜੱਥੇ ਵਲੋਂ ਨੌਜਵਾਨਾਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਲਈ ਅਤੇ ਸਿੱਖੀ ਦੀ ਸ਼ਾਨ ਦਸਤਾਰ ਦੀ ਸਿਖਲਾਈ ਲਈ ਜੋ ਫਰੀ ਦਸਤਾਰ ਸਿਖਲਾਈ ਕੈਂਪ ਲਗਾਏ ਗਏ ਸਨ,ਉਹਨਾਂ ਦੀ ਸਫਲਤਾ ਨੂੰ ਦੇਖਦੇ ਹੋਏ ਆਉਂਦੇ ਦਿਨਾਂ ਵਿੱਚ ਫਰੀ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਜਾਵੇਗਾ। ਇਸ ਕੈਂਪ ਦੀ ਸਮਾਪਤੀ ਮੌਕੇ ਸੁੰਦਰ ਦਸਤਾਰ ਮੁਕਾਬਲਾ ਵੀ ਕਰਾਇਆ ਜਾਵੇਗਾ ਅਤੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫ਼ਿਕੇਟ ਅਤੇ ਇਨਾਮ ਵੀ ਦਿੱਤੇ ਜਾਣਗੇ ।
ਇਸ ਮੀਟਿੰਗ ਵਿੱਚ ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਬਬਲੂ, ਮੰਨਾ ਸੰਧੂ, ਸੁਖਵਿੰਦਰ ਸਿੰਘ ਸੋਨੀ, ਗੁਰਜੀਤ ਸਿੰਘ ਮੱਲੀ, ਪਰਮਜੀਤ ਸਿੰਘ ਕਾਹਲੋਂ (ਐਮ.ਸੀ.) ਮੁਹਾਲੀ, ਸਰਬਜੀਤ ਸਿੰਘ ਪ੍ਰਧਾਨ ਫੇਜ਼ 7 ਮਾਰਕੀਟ, ਅਰਪ੍ਰੀਤ ਸਿੰਘ, ਬਲਜੀਤ ਸਿੰਘ, ਹਰਸੁਖਦੇਵ ਸਿੰਘ ਸੰਨੀ, ਤੇਜਿੰਦਰ ਸਿੰਘ ਸ਼ੇਰਗਿੱਲ ਪ੍ਰਧਾਨ ਆਲ ਕੁਆਰਟਜ਼ ਵੈਲਫੇਅਰ ਐਸੋਸਿਏਸ਼ਨ ਮੁਹਾਲੀ, ਨਰਿੰਦਰ ਸਿੰਘ ਲਾਂਬਾ, ਅਮਰਜੀਤ ਸਿੰਘ ਪਾਹਵਾ, ਕੁਲਦੀਪ ਸਿੰਘ ਬਿੱਟੂ (ਕੁੰਬੜਾ), ਬਲਵਿੰਦਰ ਸਿੰਘ ਟੋਹੜਾ, ਪਰਮਜੀਤ ਸਿੰਘ, ਸਰਬਜੀਤ ਸਿੰਘ ਅਤੇ ਸਤਵੰਤ ਸਿੰਘ ਸੂਰੀ ਹਾਜ਼ਰ ਸਨ।



Click To Watch


ਜਾਰਜ ਬੁਸ਼ 'ਤੇ ਜੁੱਤਾ ਸੁੱਟਣ ਵਾਲਾ ਪੱਤਰਕਾਰ ਰਿਹਾਅ

ਬਗਦਾਦ, 15 ਸਤੰਬਰ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ 'ਤੇ ਜੁੱਤਾ ਸੁਟਣ ਵਾਲੇ ਇਰਾਕੀ ਪੱਤਰਕਾਰ ਨੂੰ ਨੌ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ ਅੱਜ ਰਿਹਾਅ ਕਰ ਦਿੱਤਾ ਗਿਆ। ਉਸ ਨੇ ਕਿਹਾ ਕਿ ਗ੍ਰਿਫ਼ਤਾਰੀ ਤੋਂ ਬਾਅਦ ਸੁਰੱਖਿਆ ਬਲ ਉਸ ਦੀ ਕੁੱਟ ਮਾਰ ਕਰਨ ਤੋਂ ਇਲਾਵਾ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵੀ ਕਰਦੇ ਸਨ। ਬੀਤੇ ਸਾਲ ਦਸੰਬਰ ਮਹੀਨੇ ਵਿਚ ਆਪਣੇ ਕਾਰਨਾਮੇ ਤੋਂ ਅਰਬ ਅਤੇ ਮੁਸਲਿਮ ਜਗਤ ਵਿਚ ਵਾਹ ਵਾਹ ਖੱਟਣ ਵਾਲੇ ਇਰਾਕੀ ਟੀ.ਵੀ. ਪੱਤਰਕਾਰ ਮੁਤਜ਼ਰ ਅਲ ਜੈਦੀ ਨੇ ਕਿਹਾ ਕਿ ਉਸ ਨੂੰ ਜਾਨ ਦਾ ਖਤਰਾ ਹੈ ਅਤੇ ਡਰਹੈ ਕਿ ਅਮਰੀਕੀ ਖੁਫ਼ੀਆ ਏਜੰਟ ਉਸ ਦਾ ਪਿਛਾ ਕਰਨਗੇ।

ਆਸਟਰੇਲੀਆ 'ਚ ਭੀੜ ਵਲੋਂ ਤਿੰਨ ਪੰਜਾਬੀਆਂ 'ਤੇ ਜਾਨਲੇਵਾ ਹਮਲਾ

ਮੈਲਬੌਰਨ, 15 ਸਤੰਬਰ - ਆਸਟਰੇਲੀਆ ਦੇ ਵਿਚ ਕੁੱਝ ਸਮਾਂ ਸ਼ਾਂਤੀ ਰਹਿਣ ਉਪਰੰਤ ਲਗਭਗ 70 ਦੇ ਕਰੀਬ ਵਿਅਕਤੀਆਂ ਨੇ ਇਕ ਵਾਰ ਫਿਰ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਵਹਿਸ਼ੀ ਢੰਗ ਨਾਲ ਕੁੱਟਿਆ। ਸ਼ਨੀਵਾਰ ਨੂੰ 26 ਸਾਲਾ ਸੁਖਦੀਪ ਸਿੰਘ, ਉਸ ਦਾ ਭਰਾ ਗੁਰਦੀਪ ਸਿੰਘ ਅਤੇ ਉਨ੍ਹਾਂ ਦਾ ਚਾਚਾ ਮੁਖਤਿਆਰ ਸਿੰਘ ਜਦੋਂ ਪੂਰਬੀ ਖੇਤਰ ਐਪਿੰਗ ਵਿਚ ਇਕ ਸਵੀਮਿੰਗ ਪੂਲ ਵਿਚ ਨਹਾ ਰਹੇ ਸਨ ਤਾਂ ਉਥੇ ਇਕੱਠੇ ਹੋਏ ਆਸਟਰੇਲੀਆਈ ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਪੀੜਤਾਂ ਦੇ ਇਕ ਰਿਸ਼ਤੇਦਾਰ ਓਂਕਾਰ ਸਿੰਘ ਨੇ ਦਸਿਆ ਕਿ ਉਸ ਦਾ ਜੀਜਾ ਸੁਖਦੀਪ ਜਦੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੂਲ ਵਿਚ ਖੇਡ ਰਿਹਾ ਸੀ ਤਾਂ 70 ਦੇ ਕਰੀਬ ਸਥਾਨਕ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਉਸ ਨੇ ਦਸਿਆ ਕਿ ਉਹ ਬਿਨਾਂ ਕਿਸੇ ਰੌਲੇ ਰੱਪੇ ਤੋਂ ਖੇਡ ਰਹੇ ਸਨ ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਪੈਦਾ ਨਾ ਹੋਵੇ। ਜਦੋਂ ਕਿ ਕੋਲੋਂ ਲੰਘਦੇ ਲੋਕਾਂ ਨੇ ਉਨ੍ਹਾਂ ਖ਼ਿਲਾਫ਼ ਟਿੱਪਣੀਆਂ ਵੀ ਕੀਤੀਆਂ ਸਨ। ਉਨ੍ਹਾਂ ਦਸਿਆ ਕਿ ਇਹ ਲੋਕ ਉਨ੍ਹਾਂ ਨੂੰ ਇਹ ਕਹਿ ਰਹੇ ਸਨ ਕਿ ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ। ਉਨ੍ਹਾਂ ਅੱਗੇ ਦਸਿਆ ਕਿ ਜਦੋਂ ਉਹ ਕਾਰ ਪਾਰਕਿੰਗ ਕੋਲ ਪਹੁੰਚੇ ਤਾਂ ਇਕ ਭੀੜ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲੇ ਜ਼ਿਆਦਾਤਰ ਜਵਾਨ ਸਨ ਜਿਨ੍ਹਾਂ ਦੀ ਉਮਰ 20 ਸਾਲ ਤੋਂ ਵੀ ਘੱਟ ਹੀ ਸੀ। ਓਂਕਾਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਹਮਲਾਵਰਾਂ ਵਿਚੋਂ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਆਸਟਰੇਲੀਆ ਸਰਕਾਰ ਨੇ ਭਾਰਤੀ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਆਸਟਰੇਲੀਆ ਵਿਚ ਰਹਿੰਦੇ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ। ਜੂਨ ਤੋਂ ਲੈ ਕੇ ਅਗਸਤ ਤੱਕ ਹੁਣ ਤੱਕ ਭਾਰਤੀ ਵਿਦਿਆਰਥੀਆਂ 'ਤੇ 30 ਹਮਲੇ ਹੋ ਚੁੱਕੇ ਹਨ।

ਨਵੰਬਰ 1984 ਸਿੱਖ ਕਤਲੇਆਮ ਦੇ ਮੁੱਖ ਗਵਾਹ ਜਸਵੀਰ ਸਿੰਘ, ਅਵਤਾਰ ਸਿੰਘ ਪੰਨੂੰ ਤੇ ਸੁਖਵਿੰਦਰ ਸਿੰਘ ਸਿੱਧੂ ਦਾ ਕਲੋਨ ਗੁਰੂ ਘਰ ‘ਚ ਸਨਮਾਨ

ਜਰਮਨੀ- 1984 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾਂ ਗਾਧੀ ਦੀ ਮੌਤ ਬਾਅਦ ਦੇਸ਼ ਭਰ ਵਿੱਚ ਸਿੱਖ ਕੌਮ ਦੇ ਹੋਏ ਕਤਲੇਆਮ ਵਿੱਚ ਹਜ਼ਾਰਾ ਸਿੱਖਾ ਨੂੰ ਜਿੰਦਾ ਜਲਾ ਕਿ ਅਤੇ ਹੋਰ ਅਨੇਕਾ ਪ੍ਰਕਾਰ ਦੇ ਤਸੀਹੇ ਦੇ ਕਿ ਮੌਤ ਦੇ ਘਾਟ ਉਤਾਰ ਵਾਲੇ,ਧੀਆ, ਭੈਣਾ ਦੀ ਬੇਪਤੀ ਕਰਨ ਵਾਲੇ ਅਤੇ ਅਰਬਾ ਖਰਬਾਂ ਦੀ ਸੰਪਤੀ ਤਬਾਹ ਕਰਨ ਵਾਲੇ ਕਾਤਲ ਪੱਚੀ ਸਾਲਾਂ ਬਾਅਦ ਵੀ ਸ਼ਰੇਆਮ ਘੁੰਮਦੇ ਤੇ ਸਰਕਾਰੀ ਉੱਚ ਆਹੁਦਿਆ ਦਾ ਅਨੰਦ ਮਾਣ ਰਹੇ ਹਨ । ਦੂਜੇ ਪਾਸੇ ਸਿੱਖ ਪ੍ਰਵਾਰ ਆਪਣਾ ਸਭ ਕੁਝ ਉਜਾੜ ਕਿ ਨਰਕ ਭਰੀ ਜਿੰਦਗੀ ਗੁਜਾਰਦੇ ਹੋਏ ਪਿਛਲੇ ਪੱਚੀ ਸਾਲਾ ਤੋ ਇਨਸਾਫ ਦੀ ਉਡੀਕ ਕਰਦੇ ਇਸ ਸੰਸਾਰ ਤੋ ਕੂਚ ਕਰਦੇ ਜਾ ਰਹੇ ਹਨ ?
ਕਾਗਰਸ ਪਾਰਟੀ ਦੇ ਸੀਨੀਅਰ ਲੀਡਰ ਜਗਦੀਸ਼ ਟਾਈਟਲ ਵੱਲੋ ਹਜੂਮ ਨੂੰ ਸਿੱਖਾ ਵਿਰੋਧ ਭੜਕਾਉਦੇ ਨੂੰ ਅੱਖੀ ਦੇਖਣ ਵਾਲੇ ਭਾਈ ਜਸਵੀਰ ਸਿੰਘ ਦਾ ਗੁਰਦੁਆਰਾ ਸ਼੍ਰੀ ਦਸਮੇਸ਼ ਸਿੰਘ ਸਭਾ ਕਲੋਨ ਜਰਮਨੀ ਵਿਖੇ ਸਚਾਈ ਤੇ ਡਟੇ ਰਹਿਣ ਕਾਰਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆ ਵੱਲੋ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਉਸ ਵੱਲੋ ਪਿਛਲੇ ਪੱਚੀ ਸਾਲਾ ਤੋ ਵੱਖ ਵੱਖ ਅਦਾਲਤਾ,ਕਮੇਟੀਆ ਤੇ ਕਮਿਸ਼ਨਾ ਸਾਹਮਣੇ ਆਪਣੇ ਦਿੱਤੇ ਬਿਆਨਾਂ ਅਤੇ ਹੰਢਾਏ ਦਰਦ ਦੀ ਜਾਣਕਾਰੀ ਸੰਗਤਾਂ ਨੂੰ ਵਿਸਥਾਰ ਸਾਹਿਤ ਦਿੱਤੀ ।ਹੁਣ ਜਦੋ ਜਸਵੀਰ ਸਿੰਘ ਅਮਰੀਕਾ ਵਿੱਚ ਹੈ ਤੇ ਉਸ ਦੀ ਗੈਰ ਹਾਜਰੀ ਕਾਰਨ ਜਗਦੀਸ਼ ਟਾਈਟਲ ਨੂੰ ਸੀ.ਬੀ.ਆਈ ਵੱਲੋ ਬਰੀ ਕੀਤਾ ਜਾ ਰਿਹਾ ਸੀ ਤਾ ਇੱਕ ਵਾਰ ਫਿਰ ਭਾਈ ਜਸਵੀਰ ਸਿੰਘ ਨੇ ਹਿੰਮਤ ਕਰਕੇ ਸਿੱਖਾ ਦੇ ਇਸ ਕਾਤਲ ਨੂੰ ਕਟਿਹਰੇ ਚ ਲਿਆ ਖੜੇ ਕੀਤਾ, ਸਰਕਾਰ ਤੇ ਅਦਾਲਤ ਤੋ ਇਨਸਾਫ ਦੀ ਮੰਗ ਕੀਤੀ । ਇਸ ਮੌਕੇ ਉਹਨਾਂ ਦੇ ਨਾਲ ਨਵੰਬਰ 1984 ਦੇ ਘੱਲੂਘਾਰੇ ਦੇ ਇਨਸਾਫ ਲਈ ਸੰਘਰਸ਼ ਕਰ ਰਹੀ ਸੰਸਥਾ ਸਿੱਖ ਫੋਰ ਜਸਟਿਡ ਦੇ ਨੁਮਾਇੰਦੇ ਸ. ਅਵਤਾਰ ਸਿੰਘ ਪਨੂੰ ਅਤੇ ਸ. ਸੁਖਵਿੰਦਰ ਸਿੰਘ ਸਿੱਧੂ ਵੀ ਪਹੁੰਚੇ ਜਿਹਨਾਂ ਵਿਸਥਾਰ ਸਾਹਿਤ ਸੰਸਥਾ ਵੱਲੋ ਕੀਤੇ ਕੰਮਾਂ ਦੀ ਜਾਣਕਾਰੀ ਦਿੱਤੀ ਉਹਨਾ ਦੱਸਿਆ ਕਿ ਇੱਕ ਨਵੰਬਰ ਤੋ ਲੈ ਕਿ ਤਿੰਨ ਨਵੰਬਰ ਤੱਕ ਤਿੰਨ ਦਿਨਾਂ ਵਿੱਚ 42000 ਸਿੱਖਾ ਦਾ ਦੇਸ ਅੰਦਰ ਕਤਲੇਆਮ ਕੀਤਾ ਗਿਆ ਜਿਸ ਦੇ ਸਾਡੇ ਕੋਲ ਪਰੂਫ ਮਜੂੌਦ ਹਨ।
ਗੁਰੂ ਘਰ ਵੱਲੋ ਭਾਈ ਜਸਵੀਰ ਸਿੰਘ,ਭਾਈ ਅਵਤਾਰ ਸਿੰਘ ਪਨੂੰ ਅਤੇ ਭਾਈ ਸੁਖਵਿੰਦਰ ਸਿੰਘ ਸਿੱਧੂ ਦਾ ਸਿਰੋਪਾਓ ਤੇ ਗਿਆਰ੍ਹਾਂ ਸੌ ਆਇਰੋ ਨਾਲ ਸਨਮਾਨ ਕੀਤਾ ਗਿਆ, ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਜਥੇ. ਸਤਨਾਮ ਸਿੰਘ ਬੱਬਰ ਨੇ ਹਰ ਪ੍ਰਕਾਰ ਦਾ ਭਰੋਸਾ ਦਿੱਤਾ ।ਇਸ ਮੌਕੇ ਹਾਜਰ ਸਨ ਜਥੇ. ਰੇਸ਼ਮ ਸਿੰਘ ਬੱਬਰ, ਸ. ਰਜਿੰਦਰ ਸਿੰਘ , ਸ. ਜਤਿੰਦਰਵੀਰ ਸਿੰਘ, ਸ. ਅਮਰਜੀਤ ਸਿੰਘ, ਜਥੇ.ਹਰਦਵਿੰਦਰ ਸਿੰਘ, ਸ. ਸਵਰਨ ਸਿੰਘ ਖਾਲਸਾ ਮੀਤ ਪ੍ਰਧਾਨ , ਸ. ਹਰਪਾਲ ਸਿੰਘ ਜਨਰਲ ਸਕੱਤਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ ।

ਧਰਮ ਯੁੱਧ ਮੋਰਚਾ
ਸਿੱਖਾਂ ਦੀ ਕੁਰਬਾਨੀ, ਅਕਾਲੀਆਂ ਦਾ ਧ੍ਰੋਹ ਅਤੇ ਸਰਕਾਰ ਦਾ ਜ਼ੁਲਮ
ਨਰਾਇਣ ਸਿੰਘ 98144-99054

ਅੱਜ ਤੋਂ ਕੋਈ 27 ਵਰ੍ਹੇ ਪਹਿਲਾਂ 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸੰਤ ਜਰਨੈਲ ਸਿੰਘ ਵੱਲੋਂ 19 ਜੁਲਾਈ ਤੋਂ ਚਲਾਏ ਜਾ ਰਹੇ ਮੋਰਚੇ ਨੂੰ ਅਪਣਾ ਕੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕਰਕੇ ‘ਧਰਮ ਯੁੱਧ ਮੋਰਚਾ’ ਅਰੰਭ ਕੀਤਾ ਸੀ । ਇਸ ਮੋਰਚੇ ਦਾ ਨਿਸ਼ਾਨਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਸੀ ਤੇ ਇਸ ਮਤੇ ਦਾ ਮਨੋਰਥ :
1. ਗੁਰਮਤਿ ਤੇ ਰਹਿਤ ਮਰਯਾਦਾ ਦਾ ਪ੍ਰਚਾਰ ਅਤੇ ਨਾਸਤਿਕਤਾ ਤੇ ਮਨਮਤਿ ਦਾ ਪ੍ਰਹਾਰ ।
2. ਸਿੰਘਾਂ ਵਿੱਚ ਪੰਥਕ ਆਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜਿਹਾ ਦੇਸ-ਕਾਲ ਘੜਨਾ, ਜਿਸ ਵਿੱਚ ਸਿੱਖ ਪੰਥ ਦੇ ਕੌਮੀ ਜਜ਼ਬੇ ਤੇ ਕੌਮੀਅਤ ਦਾ ਪ੍ਰਗਟਾਉ ਪੂਰਨ ਤੌਰ 'ਤੇ ਮੂਰਤੀਮਾਨ ਤੇ ਪ੍ਰਜਵਲਤ ਹੋ ਸੱਕੇ ।
3. ਕੰਗਾਲੀ ਭੁੱਖ ਨੰਗ ਤੇ ਥੁੜ੍ਹ ਨੂੰ ਦੂਰ ਕਰਨਾ, ਨਿਆਂਕਾਰ ਤੇ ਚੰਗੇ ਨਿਜ਼ਾਮ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣਾ ਤੇ ਮੌਜੂਦਾ ਕਾਣੀ ਵੰਡ ਤੇ ਲੁੱਟ-ਖਸੁੱਟ (ਐਕਸ-ਪਲਾਇਟੇਸ਼ਨ) ਨੂੰ ਦੂਰ ਕਰਨਾ ।
4. ਗੁਰਮਤਿ ਆਸ਼ੇ ਅਨੁਸਾਰ ਅਨਪੜ੍ਹਤਾ, ਛੂਤ-ਛਾਤ ਤੇ ਜ਼ਾਤ-ਪਾਤ ਦੇ ਵਿਤਕਰੇ ਨੂੰ ਹਟਾਉਣਾ ।
5. ਮੰਦੀ ਸਿਹਤ ਤੇ ਬੀਮਾਰੀ ਨੂੰ ਦੂਰ ਕਰਨ ਦੇ ਉਪਾਓ, ਨਸ਼ਿਆਂ ਦੀ ਨਿਖੇਧੀ ਅਤੇ ਬੰਦਸ਼ ਤੇ ਸਰੀਰਕ ਅਰੋਗਤਾ ਦਾ ਵਾਧਾ, ਜਿਸ ਨਾਲ ਕੌਮ ਵਿੱਚ ਉਤਸ਼ਾਹ ਜਾਗੇ ਤੇ ਉਹ ਕੌਮੀ ਬਚਾਉ ਲਈ ਤਿਆਰ ਹੋ ਸੱਕੇ ।
ਇਹ ਮਨੋਰਥ ਸਪਸ਼ਟ ਕਰਦਾ ਹੈ ਕਿ ਅਨੰਦਪੁਰ ਸਾਹਿਬ ਦੇ ਮਤੇ ਦਾ ਰਾਜਨੀਤਕ ਮੰਤਵ ਖ਼ਾਲਸੇ ਦੇ ਬੋਲ ਬਾਲੇ, ਲੋੜੀਂਦਾ ਦੇਸ ਕਾਲ ਅਤੇ ਰਾਜਸੀ ਵਿਧਾਨ ਦੀ ਸਿਰਜਣਾ ਸੀ । ਇਹ ਰਾਜਨੀਤਕ ਨਿਸ਼ਾਨਾ ਸਿੱਖ ਕੌਮ ਦੀ ਵਿਲੱਖਣ, ਨਿਆਰੀ ਅਤੇ ਵੱਖਰੀ ਹੋਂਦ ਹਸਤੀ ਤੇ ਕੌਮੀਅਤ ਨੂੰ ਕਾਇਮ ਕਰਨ ਅਤੇ ਕੁਝ ਹੱਦ ਤੱਕ ਖ਼ਾਲਸੇ ਦੇ ਉਸ ਰਾਜਨੀਤਕ ਰੁਤਬੇ ਨੂੰ ਮੁੜ ਸੁਰਜੀਤ ਕਰਨ ਵੱਲ ਵਧਦਾ ਇੱਕ ਕਦਮ ਸੀ, ਜੋ ਵੱਡੀਆ ਕੁਰਬਾਨੀਆਂ ਕਰਨ ਦੇ ਬਾਵਜੂਦ ਸਿੱਖ ਆਗੂਆਂ ਦੀਆਂ ਲਾਪਰਵਾਹੀਆਂ, ਅਣਗਹਿਲੀਆਂ ਅਤੇ ਗਲਤੀਆਂ ਤੇ ਗ਼ੱਦਾਰਾਂ ਦੀ ਗ਼ੱਦਾਰੀ ਕਾਰਨ ਅੰਗਰੇਜ਼ਾ ਨੇ ਸਿੱਖਾਂ ਤੋਂ ਖੋਹ ਲਿਆ ਸੀ ਅਤੇ ਸ਼ਾਤਰਬਾਜ਼ ਹਿੰਦੂਆਂ ਨੇ ਸਿੱਖ ਆਗੂਆਂ ਨੂੰ ਆਪਣੀਆਂ ਚਾਲਾਂ ਵਿੱਚ ਲੈ ਕੇ 1947 ਵਿੱਚ ਵੀ ਪ੍ਰਾਪਤ ਨਹੀਂ ਸੀ ਕਰਨ ਦਿੱਤਾ, ਪਰ ਸਿੱਖਾਂ ਦੇ ਬੋਲ ਬਾਲੇ ਦਾ ਇਹ ਪੰਥਕ ਰਾਜਨੀਤਕ ਨਿਸ਼ਾਨਾ ਹਿੰਦੀ, ਹਿੰਦੂ, ਹਿੰਦੁਸਤਾਨ ਦੇ ਜਨੂਨ ਵਿੱਚ ਸਤਾ ਮਾਣ ਰਹੀ ਹਿੰਦ ਸਰਕਾਰ ਤੇ ਹਿੰਦੂਤਵੀ ਸੋਚ ਦੀਆਂ ਧਾਰਨੀ ਭਾਜਪਾ ਵਰਗੀਆਂ ਪਾਰਟੀਆਂ, ਧਰਮ ਵਿਰੋਧੀ ਕਮਿਉਨਿਸਟ ਜਮਾਤਾਂ ਅਤੇ ਸਿੱਖ ਦੁਸ਼ਮਣ ਤਾਕਤਾਂ ਨੂੰ ਕਿਵੇਂ ਪਚ ਸੱਕਦਾ ਸੀ ? ਇਹਨਾਂ ਸਾਰੀਆਂ ਪਾਰਟੀਆਂ ਨੇ ਦੇਸ ਦੀ ਏਕਤਾ ਤੇ ਅਖੰਡਤਾ ਦੇ ਨਾਂਅ ‘ਤੇ ਅਤੇ ਵਿਦੇਸੀ ਤਾਕਤਾਂ ਦੇ ਹੱਥ ਹੋਣ ਦੀ ਦੁਹਾਈ ਦੇ ਕੇ ‘ਧਰਮ ਯੁੱਧ ਮੋਰਚੇ’ ਵਿਰੁੱਧ ਤੂਫ਼ਾਨ ਖੜਾ ਕਰ ਦਿੱਤਾ ਸੀ । ਸਾਰਿਆਂ ਨੇ ਇੱਕ ਅਵਾਜ਼ ਹੋ ਕੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਮਤਾ ਕਹਿ ਕੇ ਤੇ ‘ਧਰਮ ਯੁੱਧ ਮੋਰਚੇ’ ਨੂੰ ਵਿਦੇਸ਼ੀ ਤਾਕਤਾਂ ਦੀ ਸ਼ਹਿ ‘ਤੇ ਦੇਸ ਨੂੰ ਤੋੜਨ ਦੀ ਸਾਜ਼ਿਸ਼ ਕਹਿ ਕੇ ਭੰਡਿਆ ਅਤੇ ਇਸ ਨੂੰ ਦਬਾ ਦੇਣ ਦੀ ਦੁਹਾਈ ਪਾਈ ਸੀ ।
ਅਕਾਲੀ ਦਲ ਨੇ ਇਸ ਮੋਰਚੇ ਨੂੰ ‘ਜੰਗ ਹਿੰਦ ਪੰਜਾਬ’ ਦਾ ਨਾਂਅ ਦਿੱਤਾ ਸੀ ਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਬਾਰ-ਬਾਰ ਸਟੇਜ ਤੋਂ ਸਿੱਖ ਕੌਮ ਨੂੰ ਯਕੀਨ ਦੁਆਇਆ ਸੀ ਕਿ :
* ਇਹ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ।
* ਸਰਕਾਰ ਨਾਲ ਸਮਝੌਤੇ ਲਈ ਗੱਲਬਾਤ ਦਿੱਲੀ ਨਹੀਂ ਅੰਮ੍ਰਿਤਸਰ ਹੋਵੇਗੀ ।
* ਸਮਝੌਤਾ ਸਿੱਖ ਕੌਮ ਦੀ ਪ੍ਰਵਾਨਗੀ ਤੋਂ ਬਿਨਾਂ ਪ੍ਰਵਾਨ ਨਹੀਂ ਕੀਤਾ ਜਾਵੇਗਾ ।
ਮੋਰਚੇ ਨੂੰ ਨਵਾਂ ਰੂਪ ਦੇਣ ਅਤੇ ਜਿੱਤਣ ਲਈ ਵਿਸਾਖੀ 1983 ਦੇ ਦਿਹਾੜੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਮਰਜੀਵੜਿਆਂ ਤੋਂ ਪ੍ਰਣ ਪੱਤਰ ਭਰਾ ਕੇ ਪ੍ਰਣ ਵੀ ਕਰਾਇਆ ਗਿਆ ਸੀ । ਇਸ ਮੌਕੇ ‘ਧਰਮ ਯੁੱਧ ਮੋਰਚੇ’ ਦੇ ਡਿਕਟੇਟਰ ਲੌਂਗੋਵਾਲ ਨੇ ਐਲਾਨ ਕੀਤਾ ਸੀ ਕਿ ਮਰਜੀਵੜੇ ਇੱਕ ਦਿਨ ਇੱਕ ਐਕਸ਼ਨ ਕਰਨਗੇ । ਮਰਜੀਵੜਿਆਂ ਨੇ ਲੱਖਾਂ ਦੀ ਗਿਣਤੀ ਵਿੱਚ ਪ੍ਰਣ ਪੱਤਰ ਭਰਿਆ ਅਤੇ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪ੍ਰਣ ਕੀਤਾ ਸੀ । ਮੋਰਚੇ ਵਿੱਚ ਸੁਮੱਚਾ ਪੰਥ ਜਿੱਤ ਦੇ ਨਿਸਚੇ ਨਾਲ ਨਿੱਤਰ ਪਿਆ ਸੀ । ਕੋਈ ਢਾਈ ਲੱਖ ਦੇ ਕਰੀਬ ਸਿੰਘਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਸਨ । ਸੈਕੜੇ ਸਿੰਘ ਜੇਲ੍ਹਾਂ ਦੇ ਘਟੀਆ ਪ੍ਰਬੰਧ ਕਾਰਨ ਤੇ ਪੁਲਿਸ ਤਸ਼ੱਦਦ ਕਾਰਨ ਸ਼ਹੀਦ ਹੋਏ ਸਨ । ਤਰਨਤਾਰਨ ਰੇਲਵੇ ਫਾਟਕ ‘ਤੇ ਜਥੇ ਦੀ ਬੱਸ ਨਾਲ ਰੇਲ ਦੀ ਹੋਈ ਟੱਕਰ ਵਿੱਚ ਇੱਕੋ ਵੇਲੇ ਹੀ 34 ਸਿੰਘਾਂ ਦੀਆਂ ਜਾਨਾਂ ਚਲੇ ਗਈਆ ਸਨ ਅਤੇ ਦਿੱਲੀ ਵਿਖੇ ਇਹਨਾਂ ਸਿੰਘਾਂ ਦੀਆਂ ਅਸਥੀਆਂ ਦੇ ਮਾਰਚ ਉਪਰ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਚਾਰ ਸਿੰਘ ਹੋਰ ਸ਼ਹੀਦ ਹੋ ਗਏ ਸਨ । ਮੋਰਚਾ ਪੂਰੇ ਖ਼ਾਲਸਾਈ ਜਲੌਅ ਨਾਲ ਆਪਣੇ ਸਿਖ਼ਰ ‘ਤੇ ਪਹੁੰਚ ਚੁੱਕਾ ਸੀ ਤੇ ਸੁਮੱਚੀਆਂ ਪੰਥਕ ਜਥੇਬੰਦੀਆਂ ਇਸ ਵਿੱਚ ਸ਼ਾਮਲ ਹੋ ਗਈਆਂ ਸਨ । ਸਿੰਘਾਂ ਦੇ ਵੱਡੇ-ਵੱਡੇ ਜਥੇ ਗ੍ਰਿਫ਼ਤਾਰੀਆਂ ਦੇਣ ਲਈ ਵਹੀਰਾਂ ਬੰਨੀ ਪਹੁੰਚ ਰਹੇ ਸਨ ਤੇ ਪੂਰੇ ਹਿੰਦ ਵਿੱਚ ਸਿੱਖਾਂ ਵੱਲੋਂ ਕੀਤੇ ਜਾ ਰਹੇ ‘ਧਰਮ ਯੁੱਧ ਮੋਰਚੇ’ ਦੀ ਧਾਂਕ ਪੈ ਰਹੀ ਸੀ ।
ਜੇ ਅਕਾਲੀ ਆਗੂ ਦ੍ਰਿੜ੍ਹ ਹੁੰਦੇ ਤਾਂ ਪੰਥ ਦੀ ਜਿੱਤ ਯਕੀਨੀ ਸੀ ਤੇ ਹਿੰਦ ਸਰਕਾਰ ਦੀ ਕੋਈ ਤਾਕਤ ਨਹੀਂ ਸੀ ਕਿ ਇਸ ਮੋਰਚੇ ਨੂੰ ਦਬਾ ਸੱਕਦੀ, ਪਰ ਅਕਾਲੀ ਆਗੂ ਸੁਹਿਰਦ ਨਹੀਂ ਸਨ ਤੇ ਉਹ ਮੋਰਚੇ ਨੂੰ ਪੰਥ ਦੀ ਪ੍ਰਾਪਤੀ ਲਈ ਨਹੀਂ ਸਿਰਫ ਆਪਣੀ ਜ਼ਾਤੀ ਗਰਜ਼ ਲਈ ਚਲਾ ਰਹੇ ਸਨ ਤੇ ਸਮਝਦੇ ਸਨ ਕਿ ਜਿਸ ਦਿਨ ਜੇਲ੍ਹਾਂ ਭਰ ਗਈਆਂ, ਸਰਕਾਰ ਕੁਝ ਇੱਕ ਮੰਗਾਂ ਮੰਨ ਲਏਗੀ ਤੇ ਫ਼ੈਸਲਾ ਹੋ ਜਾਏਗਾ । ਜੇਲ੍ਹ ਵਿੱਚ ਬੈਠਾ ਬਾਦਲ ਤਾਂ ਬਾਰ-ਬਾਰ ਕਹੀ ਜਾਂਦਾ ਸੀ ਕਿ ਵੱਡੇ-ਵੱਡੇ ਜਥੇ ਲੈ ਕੇ ਜੇਲ੍ਹਾਂ ਭਰ ਦਿਉ । ਸਰਕਾਰ ਕੋਲ ਗ੍ਰਿਫ਼ਤਾਰੀਆਂ ਦੇਣ ਵਾਲੇ ਸਿੰਘਾਂ ਨੂੰ ਰੱਖਣ ਲਈ ਥਾਂ ਹੀ ਨਹੀਂ ਤੇ ਉਹ ਜਲਦੀ ਹੀ ਸਮਝੌਤਾ ਕਰ ਲਏਗੀ । ਰਵਾਇਤੀ ਅਕਾਲੀ ਸਿਰਫ਼ ਜੇਲ੍ਹਾ ਭਰਨ ਨਾਲ ਹੀ ਮੋਰਚਾ ਜਿੱਤਣ ਦੀ ਠਾਣੀ ਬੈਠੇ ਸਨ । ਅਸਲ ਵਿੱਚ ਉਹ ਅਨੰਦਪੁਰ ਸਹਿਬ ਦੇ ਮਤੇ ਦੀ ਪ੍ਰਾਪਤੀ ਲਈ ਸੁਹਿਰਦ ਹੀ ਨਹੀਂ ਸਨ ਤੇ ਸਿਰਫ ਸਤਾ ਮਾਣਨ ਲਈ ਉਸੇ ਤਰ੍ਹਾਂ ਸਿੱਖਾਂ ਦੀਆਂ ਵੋਟਾਂ ਪੱਕੀਆਂ ਕਰਨੀਆ ਚਹੁੰਦੇ ਸਨ, ਜਿਵੇਂ ਕਾਂਗਰਸ ਹਿੰਦੂ ਪੱਤਾ ਖੇਡ ਕੇ ਹਿੰਦੂਆਂ ਦੀਆਂ ਵੋਟਾਂ ਪੱਕੀਆਂ ਕਰਦੀ ਆ ਰਹੀ ਸੀ ਤੇ ਸਤਾ ਹੰਡਾਉਂਦੀ ਸੀ । ਜਦ ਕਿ ਸੰਤ ਜਰਨੈਲ ਸਿੰਘ ਦ੍ਰਿੜ੍ਹ ਇਰਾਦੇ ਨਾਲ ਮੋਰਚੇ ਵਿੱਚ ਨਿੱਤਰੇ ਸਨ ਤੇ ਉਹ ਅਨੰਦਪੁਰ ਸਾਹਿਬ ਦੇ ਮਤੇ ਤੋਂ ਘੱਟ ਕੋਈ ਵੀ ਫ਼ੈਸਲਾ ਕਰਨਾ ਪੰਥ ਦੀ ਹੇਠੀ, ਸਿੱਖਾਂ ਦੀ ਕੁਰਬਾਨੀ ਵਿਅਰਥ ਗਵਾਉਣ, ਅਰਦਾਸ ਭੰਗ ਕਰਨ ਅਤੇ ਪ੍ਰਣ ਤੋੜਨ ਵਾਲੀ ਬੁਜ਼ਦਿਲਾਨਾ ਕਾਰਵਾਈ ਸਮਝਦੇ ਸਨ। ਜਿਉਂ-ਜਿਉਂ ਮੋਰਚਾ ਲੰਬਾ ਹੋ ਰਿਹਾ ਸੀ ਸਿੰਘਾਂ ਨੂੰ ਤਾਂ ਜੋਸ਼ ਚੜ੍ਹ ਰਿਹਾ ਸੀ, ਪਰ ਅਕਾਲੀ ਆਗੂ ਥੱਕ ਤੇ ਅੱਕ ਚੁੱਕੇ ਸਨ ਤੇ ਉਹ ਹਰ ਹਾਲਤ ਵਿੱਚ ‘ਧਰਮ ਯੁੱਧ ਮੋਰਚੇ ‘ਤੋਂ ਖਹਿੜਾ ਛਡਾਉਣਾ ਚਾਹੁੰਦੇ ਸਨ ਅਤੇ ਸਰਕਾਰ ਨਾਲ ਘੱਟ ਤੋਂ ਘੱਟ ਲੈ ਕੇ ਵੀ ਫ਼ੈਸਲਾ ਕਰਨ ਲਈ ਤਰਲੋ ਮੱਛੀ ਸਨ । ਇੰਦਰਾ ਬੜੀ ਚਲਾਕ ਸੀ ਤੇ ਉਹ ਅਕਾਲੀ ਆਗੂਆਂ ਦੀ ਹਰ ਕੰਮਜ਼ੋਰੀ ਨੂੰ ਸਮਝਦੀ ਸੀ । ਉਸ ਨੇ ਅਕਾਲੀਆਂ ਨੂੰ ਬਦਨਾਮ ਕਰਨ ਤੇ ਸਿੱਖਾਂ ਨੂੰ ਕੁਚਲਣ ਦੀ ਠਾਨ ਰੱਖੀ ਸੀ ਤੇ ਫ਼ੌਜੀ ਹਮਲੇ ਦੀ ਤਿਆਰੀ ਕਰਨ ਲਈ ਚਕਰਾਤਾ ਵਿਖੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫ਼ੌਜੀ ਮਛਕਾਂ ਕਰਾ ਰਹੀ ਸੀ । ਉਸ ਨੇ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਕਰਾਰ ਦੇ ਦਿੱਤਾ ਸੀ ਤੇ ਦਰਬਾਰ ਸਾਹਿਬ ‘ਤੇ ਫ਼ੌਜ ਚੜ੍ਹਾਉਣ ਦੀ ਕਨੂੰਨੀ ਕਾਰਵਾਈ ਪੂਰੀ ਕਰ ਲਈ ਸੀ । ਗਿ. ਜ਼ੈਲ ਸਿੰਘ ਨੇ ਇਸ ਕਾਰਵਾਈ ਲਈ ਬਿਨਾਂ ਝਿਜਕ ਦਸਖ਼ਤ ਕਰ ਦਿੱਤੇ ਸਨ ਤੇ ਇੰਦਰਾ ਨੇ ਹਮਲਾ ਕਰਨ ਦੇ ਅਧਿਕਾਰ ਲੈ ਲਏ ਸਨ ।
ਹਮਲਾ ਕਰਨ ਦੇ ਕਨੂੰਨੀ ਪੱਖ ਪੂਰੇ ਕਰਨ ਤੋਂ ਬਾਅਦ ਉਹ ਅਕਾਲੀ ਆਗੂਆਂ ਦੀ ਹਰੀ ਝੰਡੀ ਵੀ ਲੈਣਾ ਚਾਹੁੰਦੀ ਸੀ, ਜੋ ਟੌਹੜੇ ਨੇ ਗਵਰਨਰ ਹਾਉਸ ਵਿੱਚ ਖ਼ੁਦ ਜਾ ਕੇ ਤੇ ਲੌਂਗੋਵਾਲ ਨੇ ਟੌਹੜੇ ਦੀ ਹਾਜ਼ਰੀ ਵਿੱਚ ਇੰਦਰਾ ਨਾਲ ਟੈਲੀਫ਼ੋਨ ‘ਤੇ ਗੱਲ ਕਰਕੇ ਹਮਲੇ ਤੋਂ ਕੁਝ ਦਿਨ ਪਹਿਲਾਂ ਦੇ ਦਿੱਤੀ ਸੀ । ਅਕਾਲੀ ਆਗੂ ਸੰਤ ਜਰਨੈਲ ਸਿੰਘ ਨੂੰ ਸਰਕਾਰ ਨਾਲ ਸਮਝੌਤਾ ਕਰਨ ਦੇ ਰਾਹ ਵਿੱਚ ਰੋੜਾ ਸਮਝਦੇ ਸਨ ਤੇ ਇੰਦਰਾ ਸੰਤ ਜਰਨੈਲ ਸਿੰਘ ਜਿਹਾ ਦ੍ਰਿੜ੍ਹ ਇਰਾਦੇ ਵਾਲਾ ਸਿੱਖਾਂ ਦਾ ਆਗੂ ਜਿਉਂਦਾ ਨਹੀਂ ਸੀ ਛੱਡਣਾ ਚਾਹੁੰਦੀ । ਦੋਹਾਂ ਦਾ ਸੰਤ ਜਰਨੈਲ ਸਿੰਘ ਤੋਂ ਖਹਿੜਾ ਛਡਾਉਣ ਦਾ ਹਿੱਤ ਸਾਂਝਾ ਸੀ ਤੇ ਦੋਵੇਂ ਹੀ ਸੰਤ ਜਰਨੈਲ ਸਿੰਘ ਨੂੰ ਹੁਣ ਬਹੁਤਾ ਚਿਰ ਦੇਖਣਾ ਨਹੀਂ ਸਨ ਚਾਹੁੰਦੇ ।
ਇੰਦਰਾ ਸਿੱਖਾਂ ਦੀਆਂ ਮੰਗਾਂ ਮੰਨ ਕੇ, ਹੱਕ ਦੇ ਕੇ ਤੇ ਹਿੰਦ-ਪਾਕਿ ਦੀ ਵੰਡ ਤੋਂ ਪਹਿਲਾਂ ਕਾਂਗਰਸ ਵੱਲੋਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਕੁਟਲ ਹਿੰਦੂ ਨੀਤੀ ਨੂੰ ਧੱਬਾ ਨਹੀਂ ਸੀ ਲਾਉਣਾ ਚਾਹੁੰਦੀ ਅਤੇ ਸਿੱਖਾਂ ਦੇ ਨਾਂਅ ‘ਤੇ ਆਪਣੇ ਹਿੰਦੂ ਵੋਟ ਬੈਂਕ ਨੂੰ ਭਾਜਪਾ ਦੀ ਸੰਨ੍ਹ ਵੀ ਨਹੀਂ ਸੀ ਲਵਾਉਣਾ ਚਾਹੁੰਦੀ । ਅਕਾਲੀ ਆਗੂ ਸੰਤ ਜਰਨੈਲ ਸਿੰਘ ਦੇ ਵਧ ਰਹੇ ਪ੍ਰਭਾਵ ਨੂੰ ਨਹੀਂ ਸਨ ਜਰ ਸੱਕਦੇ ਤੇ ਦੇਸ ਭਗਤੀ ਨੂੰ ਧਰਮ ਤੋਂ ਨਹੀਂ ਸਨ ਵਾਰ ਸੱਕਦੇ । ਬੱਸ ਇੰਦਰਾ ਦੀ ਇਹ ਕੁਟਲ ਨੀਤੀ ਅਤੇ ਅਕਾਲੀਆਂ ਦੇ ਹੱਥੋਂ ਖੁਸ ਰਹੀ ਸਿਆਸੀ ਡੋਰ ਦਾ ਡਰ, ਦੋਹਾਂ ਦਾ ਸਾਂਝਾ ਹਿੱਤ ਬਣ ਗਿਆ ਅਤੇ ਦਰਬਾਰ ਸਾਹਿਬ ‘ਤੇ ਟੈਂਕਾਂ ਤੇ ਤੋਪਾਂ ਦੇ ਗੋਲੇ ਵਰਨ ਲੱਗ ਪਏ । ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ । ਇੰਦਰਾ ਦਾ ਹਿੰਦੂ ਵੋਟ ਬੈਂਕ ਪੱਕਾ ਹੋ ਗਿਆ ਤੇ ਅਕਾਲੀਆਂ ਨੂੰ ਸੰਤ ਜਰਨੈਲ ਸਿੰਘ ਦਾ ਡਰ ਮੁੱਕ ਗਿਆ । ਸਿੱਖਾਂ ‘ਤੇ ਘੱਲੂਘਾਰਾ ਵਾਪਰ ਗਿਆ ਅਤੇ ਪੰਥਕ ਵਿਰਸੇ ਦੀ ਭਿਆਨਕ ਤਬਾਹੀ ਹੋ ਗਈ । ਮੋਰਚਾ ਡਿਕਟੇਟਰ ਕੌਮ ਨਾਲ ਕੀਤੇ ਕੌਲ ਕਰਾਰਾਂ ਨੂੰ ਤੋੜ ਕੇ ‘ਧਰਮ ਯੁੱਧ ਮੋਰਚੇ’ ਦਾ ਭੋਗ ਪਾਉਣ ਲਈ ਬਰਨਾਲਾ-ਬਲਵੰਤ ਦੇ ਢਹੇ ਚੜ੍ਹ ਰਜੀਵ ਕੋਲ ਜਾ ਪਹੁੰਚਾ ਅਤੇ ਰਜੀਵ ਲੌਂਗੋਵਾਲ ਸਮਝੌਤਾ ਕਰਕੇ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲੇ ਤੋਂ ਵੀ ਵੱਡਾ ਧ੍ਰੋਹ ਕਮਾ ਗਿਆ ਤੇ ਕੌਮ ਨੂੰ ਇੱਕ ਵਾਰ ਫਿਰ ਕਮਿਸ਼ਨਾਂ ਦੇ ਚੱਕਰਾਂ ਵਿੱਚ ਪਾ ਗਿਆ । ਰਜੀਵ ਗਾਂਧੀ ਨੇ ਜੇਤੂ ਧਿਰ ਵਾਂਗ ਈਨ ਮਨਾ ਲਈ ਅਤੇ ਲੌਂਗੋਵਾਲ ਨੇ ਹਾਰੀ ਧਿਰ ਵਾਂਗ ਈਨ ਮੰਨ ਲਈ । ਬਰਨਾਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ‘ਤੇ ਬਲਵੰਤ ਸਿੰਘ ਨੂੰ ਉਪ ਮੁਖ ਮੰਤਰੀ ਦੀ ਪਦਵੀ ਮਿਲ ਗਈ ਅਤੇ ਸ਼ੁਰੂ ਹੋ ਗਿਆ ਸਿਲਸਲਾ ਪੰਥ ਦੀ ਅਣਖੀਲੀ ਜੁਆਨੀ ਨੂੰ ਮਾਰ ਮਕਾਉਣ ਦਾ । ਤਸੀਹੇ ਦੇ ਕੇ, ਗੋਲੀਆਂ ਨਾਲ ਭੁੰਨ ਕੇ ਤੇ ਲਾਵਾਰਸ ਤੇ ਅਣਪਛਾਤੇ ਕਹਿ ਕੇ ਕਰੀਬ 25 ਹਜ਼ਾਰ ਨੌਜੁਆਨਾਂ ਨੂੰ ਪੰਜਾਬ ਦੇ ਵੱਖ-ਵੱਖ ਸਿਵਿਆਂ ਵਿੱਚ ਫੂਕ ਸੁਟਿਆ । ਮਨੁੱਖੀ ਹੱਕਾਂ ਦੀ ਅਵਾਜ਼ ਬੁਲੰਦ ਕਰਕੇ ਇਹਨਾਂ ਦੀ ਭਾਲ ‘ਚ ਨਿਕਲਿਆ ਸ. ਜਸਵੰਤ ਸਿੰਘ ਖਾਲੜਾ ਵੀ ਅਣਪਛਾਤੀ ਲਾਸ਼ ਬਣਾ ਕੇ ਖਪਾ ਦਿੱਤਾ ਗਿਆ । ਗਿਆਰਾਂ ਸੂਤਰੀ ਇਹ ਸਮਝੌਤਾ ਸਿੱਖ ਕੌਮ ਨਾਲ ੳੋਹੋ ਜਿਹਾ ਹੀ ਇੱਕ ਹੋਰ ਧੋਖਾ ਸੀ, ਜਿਹੋ ਜਿਹਾ ਅਕਾਲੀ ਆਗੂਆਂ ਦੀਆਂ ਕੰਮਜ਼ੋਰੀਆਂ ਦਾ ਫਾਇਦਾ ਉਠਾ ਕੇ ਹਿੰਦ ਸਰਕਾਰ 1947 ਤੋਂ ਅਕਸਰ ਲਗਾਤਾਰ ਹੀ ਕਰਦੀ ਆ ਰਹੀ ਹੈ ।
ਪੰਜਾਬ ਦੇ ਹੈਡਵਰਕਸ, ਡੈਮ, ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਅਤੇ ਦਰਿਆਈ ਪਾਣੀ, ਅੱਜ ਵੀ ਜਿਉਂ ਦੇ ਤਿਉਂ ਕੇਂਦਰ ਦੇ ਕਬਜ਼ੇ ਵਿੱਚ ਹਨ । ਕੇਂਦਰ ਪਾਸ, ਸੁਰੱਖਿਆ, ਸੰਚਾਰ, ਵਿਦੇਸੀ ਤੇ ਕਰੰਸੀ ਦੇ ਚਾਰ ਮਹਿਕਮੇ ਰੱਖ ਕੇ ਬਾਕੀ ਸਾਰੇ ਅਧਿਕਾਰ ਸੂਬਿਆਂ ਨੂੰ ਦੇ ਕੇ ਦੇਸ ਵਿੱਚ ਅਸਲੀ ਸੰਘੀ ਢਾਂਚਾ ਕਾਇਮ ਕਰਨ ਤੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦਾ ਮਾਮਲਾ ਹੁਣ ਕਦੇ ਕਿਸੇ ਵੀ ਅਕਾਲੀ ਆਗੂ ਨੇ ਨਹੀਂ ਉਠਾਇਆ । ਦੋਹਰੀ ਨਾਗਰਿਕਤਾ, ਦੋਹਰੀ ਵਿਧਾਨ ਪ੍ਰਣਾਲੀ ਤੇ ਅੰਦਰੂਨੀ ਖ਼ੁਦਮੁਖਤਿਆਰੀ ਦੇ ਸਿਧਾਂਤ ਨੂੰ ਲਾਗੂ ਕਰਾਉਣਾ ਤੇ ਧਾਰਾ 25 ਨੂੰ ਖ਼ਤਮ ਕਰਾ ਕੇ ਸਿੱਖਾਂ ਨੂੰ ਵੱਖਰੀ ਕੌਮ ਮਨਾਉਣਾ ਹੁਣ ਕਿਸੇ ਦੇ ਚਿਤ ਚੇਤੇ ਵੀੇ ਨਹੀਂ । ਇਥੋਂ ਤੱਕ ਕੇ ਦਰਬਾਰ ਸਾਹਿਬ ਵਿਖੇ ਹਾਈ ਪਾਵਰ ਟਰਾਂਸਮੀਟਰ ਲਗਾਉਣ ਦੀ ਮੰਗ ਕਰਨ ਵਾਲੇ ਅਕਾਲੀ ਦਲ ਦੇ ਕਬਜ਼ੇ ਹੇਠ ਆਈ ਸ਼੍ਰੋਮਣੀ ਕਮੇਟੀ ਆਪਣਾ ਟਰਾਂਸਮੀਟਰ ਤੇ ਟੀ. ਵੀ. ਸੈਂਟਰ ਕਾਇਮ ਕਰਨ ਦੀ ਖੁੱਲ੍ਹ ਹੋਣ ਦੇ ਬਾਵਜੂਦ ਪ੍ਰਾਈਵੇਟ ਟੀ. ਵੀ. ਚੈਨਲਾਂ ਨੂੰ ਰਾਇਲਟੀ ਲੈ ਕੇ ਕੀਰਤਨ ਕਰਨ ਦੀ ਆਗਿਆ ਦੇ ਰਹੀ ਹੈ ।
ਸਿੱਖਾਂ ਨੇ ‘ਧਰਮ ਯੁੱਧ ਮੋਰਚੇ’ ਵਿੱਚ ਵੱਡੀ ਕੁਰਬਾਨੀ ਕੀਤੀ ਤੇ ਅਕਾਲੀਆਂ ਨੇ ਧ੍ਰੋਹ ਕਮਾਇਆ । ਸਰਕਾਰ ਨੇ ਸਿੱਖ ਕੌਮ ‘ਤੇ ਰੱਜ ਕੇ ਕਹਿਰ ਕੀਤਾ ਤੇ ਵਿਰੋਧੀ ਪਾਰਟੀਆਂ ਨੇ ਮੂਕ ਦਰਸ਼ਕ ਬਣ ਕੇ ਸਰਕਾਰੀ ਜ਼ੁਲਮ ਨੂੰ ਤੱਕਿਆ ਤੇ ਹੋਰ ਜ਼ੁਲਮ ਕਰਨ ਲਈ ਸਰਕਾਰ ਨੂੰ ਉਤਸ਼ਾਹ ਦਿੱਤਾ । ਅਕਾਲੀ ਦਲ 'ਧਰਮ ਯੁੱਧ ਮੋਰਚੇ' ਤੋਂ ਸਦਾ ਲਈ ਤੋਬਾ ਕਰ ਗਿਆ ਅਤੇ ਅੱਗੇ ਤੋਂ ਕਦੇ ਵੀ ਕੋਈ ਮੋਰਚਾ ਨਾ ਲਾਉਣ ਦਾ ਐਲਾਨ ਕਰਕੇ ਅਕਾਲੀ ਦਲ ਨੂੰ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਾ ਲਿਆ । ਬਾਦਲ-ਬਰਨਾਲਾ ਦੀਆਂ ਤਿੰਨ ਸਰਕਾਰਾਂ ਬਣੀਆਂ, ‘ਧਰਮ ਯੁੱਧ ਮੋਰਚੇ’ ਦਾ ਪ੍ਰਮੁੱਖ ਬੁਲਾਰਾ ਅਖਵਾੳਂਦੇ ਰਾਮੂਵਾਲੀਏ ਸਮੇਤ ਕਈ ਅਕਾਲੀ ਮੰਤਰੀ ਕੇਂਦਰੀ ਮੰਤਰੀ ਬਣੇ, ਪਰ ਨਾ ਤਾਂ ਕਿਸੇ ਨੇ ਸੰਸਦ ਵਿੱਚ ਹੀ ਤੇ ਨਾ ਹੀ ਕਦੇ ਕਿਸੇ ਨੇ ਵਿਧਾਨ ਸਭਾ ਵਿੱਚ ਹੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਉਠਾਇਆ ਤੇ ਨਾ ਹੀ 46 ਵਧੀਕੀਆਂ, ਹੱਕਾਂ ਤੇ ਮੰਗਾਂ ਦੇ ਕੇਂਦਰ ਨੂੰ ਸੌਂਪੇ ਚਾਰਟਰ ਨੂੰ ਹੀ ਕਦੀ ਮੁੱਦਾ ਬਣਾਇਆ ।
ਅਨੰਦਪੁਰ ਸਾਹਿਬ ਦੇ ਮਤੇ ਨੂੰ ਘੜਨ ਵਾਲੀ ਕਮੇਟੀ ਦਾ ਚੇਅਰਮੈਨ ਬਰਨਾਲਾ ਦੇਸ ਨੂੰ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਸਹੀ ਰੂਪ ਵਿੱਚ ਸੰਘੀ ਢਾਚਾਂ ਬਣਾਉਣ ਲਈ ਕੋਈ ਅਵਾਜ਼ ਉਠਾਉਣ ਦੀ ਥਾਂ ਏਕਾਤਮਿਕ ਕੇਂਦਰੀ ਢਾਚੇ ਦਾ ਪੁਰਜਾ ਬਣ ਕੇ ਹੀ ਵੱਖ-ਵੱਖ ਸੂਬਿਆਂ ਦੀਆਂ ਰਾਜਪਾਲੀਆਂ ਹੰਡਾ ਰਿਹਾ ਹੈ । ਰਾਮੂਵਾਲੀਆ ਅਲੱਗ-ਥਲੱਗ ਹੋ ਕੇ ਕਦੇ ਕੁੜੀਆਂ ਨੂੰ ਸਹੁਰੇ ਵਸਾਉਣ ਤੇ ਕਦੇ ਵਿਦੇਸਾਂ ‘ਚ ਫਸੇ ਨੌਜੁਆਨਾਂ ਨੂੰ ਛਡਾਉਣ ਦੇ ਫੋਕੇ ਦਮਗਜ਼ੇ ਮਾਰ ਕੇ ਦਾਲ ਫੁਲਕਾ ਚਲਾ ਰਿਹਾ ਹੈ । ਬਾਦਲ ਆਪਣੇ ਪਰਿਵਾਰ ਦੀ ਸਥਾਪਤੀ ਦੀ ਹੋੜ ਵਿੱਚ ਕੌਮ ਨੂੰ ਤੇ ਸਿੱਖ ਸੰਸਥਾਵਾਂ ਨੂੰ ਸੱਪ ਦਾ ਵਲੇਵਾਂ ਮਾਰ ਕੇ ਬੈਠਾ ਹੋਇਆ ਹੈ । ਜਿਹਨਾਂ ਮੁਦਿਆਂ ਲਈ ਧਰਮ ਯੁੱਧ ਮੋਰਚਾ ਲਾਇਆ ਸੀ, ਉਹਨਾਂ ਮੁਦਿਆਂ ਨੂੰ ਹੀ ਕੁਚਲ ਰਿਹਾ ਹੈ । ਤਲਵੰਡੀ ਸਮੇਤ ਸਾਰੇ ਅਕਾਲੀ ਆਗੂ ਬਾਦਲ ਦੇ ਕੁਹਾੜੇ ਦਾ ਡੰਡਾ ਬਣੇ ਹੋਏ ਹਨ । ਟੌਹੜਾ ਬਾਦਲ ਹੱਥੋਂ ਹੀ ਜਲੀਲ ਹੋ ਕੇ ਮੁੜ ਬਾਦਲ ਦੇ ਵਿਹੜੇ ਪੈ ਕੇ ਹੀ ਮਰਿਆ ਹੈ ।
ਧਰਮ ਯੁੱਧ ਮੋਰਚੇ ਦੌਰਾਨ ਸਿੱਖਾਂ ‘ਤੇ ਢਾਹੇ ਜਾ ਰਹੇ ਜ਼ੁਲਮ ਨੂੰ ਬੰਦ ਕਰਨ ਦੀ ਜੋ ਗੱਲ ਹੁੰਦੀ ਸੀ, ਉਹ ਜ਼ੁਲਮ ਹੀ ਬਰਨਾਲੇ ਨੇ ਰਿਬੇਰੋ ਕੋਲੋਂ ਖ਼ੁਦ ਕਰਵਾਇਆ ਤੇ ਦਰਬਾਰ ਸਾਹਿਬ ‘ਤੇ ਫ਼ੌਜ ਵੀ ਚੜ੍ਹਾਈ । ਬਾਦਲ ਦੀਆਂ ਦੋਹਾਂ ਸਰਕਾਰਾਂ ਵਿੱਚ ਹੀ ਜ਼ਾਲਮ ਰਾਜ ਦੌਰਾਨ ਪੈਦਾ ਹੋਇਆ ਪੁਲਿਸ ਸਭਿਆਚਾਰ ਜਿਉਂ ਦਾ ਤਿਉਂ ਕਾਇਮ ਰਿਹਾ ਹੈ ਤੇ ਬਾਦਲ ਨੇ ਨੌਜੁਆਨਾਂ ਨੂੰ ਮਾਰਨ ਦੇ ਦੋਸ਼ੀ ਅਫ਼ਸਰਾਂ ਦੇ ਬਚਾਅ ਲਈ ਕਨੂੰਨੀ ਸੈਲ ਵੀ ਕਾਇਮ ਕੀਤਾ ਹੈ । ਅੱਜ ਬਾਦਲ ਸਰਕਾਰ ਖ਼ੁਦ ਕੌਮ ਦੀ ਦੇਹਧਾਰੀ ਦੰਭ ਵਿਰੁੱਧ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ ਜੂਝ ਰਹੀ ਜੁਆਨੀ ਨੂੰ ਕੁੱਟ ਤੇ ਜੇਲ੍ਹਾਂ ਵਿੱਚ ਸੁੱਟ ਰਹੀ ਹੈ ਅਤੇ ਥਾਣਿਆਂ ਵਿੱਚ ਆਪਣੇ ਵਿਰੋਧੀਆਂ ਦੀਆਂ ਪੱਗਾਂ ਲੁਹਾ ਰਹੀ ਹੈ ਤੇ ਜਲੀਲ ਕਰਵਾ ਰਹੀ ਹੈ ।
ਸ਼ਰਬ ਹਿੰਦ ਗੁਰਦੁਆਰਾ ਐਕਟ ਬਣਾਉਣ ਦਾ ਅਨੰਦਪੁਰ ਸਾਹਿਬ ਦੇ ਮਤੇ ਦਾ ਮਤਾ ਅੱਜ ਮੂਲੋਂ ਹੀ ਭੁੱਲ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਤੜਵਾਉਣ ਦਾ ਮਹੌਲ ਸਿਰਜ ਦਿੱਤਾ ਗਿਆ ਹੈ । ਅਨੰਦਪੁਰ ਸਾਹਿਬ ਦੇ ਮਤੇ ਦੇ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ ਅਤੇ ਵਿਦਿਅਕ ਕਿਸੇ ਹਿੱਸੇ ਨੂੰ ਵੀ ਅਮਲੀ ਜਾਮਾ ਪਹਿਨਾਉਣ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਗਿਆ ਹੈ । ਧਾਰਮਿਕ ਖੇਤਰ ਜਿਸ ਵਿੱਚੋਂ ਬਹੁਤੀਆਂ ਮੱਦਾਂ ਨੂੰ ਖ਼ੁਦ ਲਾਗੂ ਕਰਨਾ ਸੀ, ਪਰ ਉਹ ਵੀ ਕਰਨ ਤੋਂ ਕਿਨਾਰਾਕਸ਼ੀ ਕੀਤੀ ਜਾ ਰਹੀ ਹੈ । ਮਤੇ ਦਾ ਸਿਧਾਂਤ ਗੁਰਮਤਿ ਦਾ ਪ੍ਰਚਾਰ, ਨਾਸਤਿਕਤਾ ਤੇ ਮਨਮਤ ਦਾ ਪ੍ਰਹਾਰ ਬਿਲਕੁਲ ਹੀ ਅੱਖੋਂ ਪਰੋਖੇ ਕਰ ਛੱਡਿਆ ਹੈ । ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰਾਂ ਦੇ ਤਾਂ ਬੱਚੇ ਵੀ ਪਤਿਤ ਹਨ । ਨਾਸਤਿਕਤਾ ਅਤੇ ਮਨਮੱਤ ਨਾਲ ਜਾਰੀ ਪਾ ਲਈ ਗਈ ਹੈ ਅਤੇ ਦੇਹਧਾਰੀ ਦੰਭੀਆਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ ਗਈਆਂ ਹਨ । ਹੁਣ ਨੰਨੀ ਛਾਂ ਵੀਰ ਨੂੰ ਸਿਹਰਾ ਬੰਨ੍ਹੇਗੀ ਤੇ ਮਜੀਠੀਆ ਸਰਦਾਰ ਸਿਹਰਾ ਲਾ ਕੇ ਰਾਧਾ ਸੁਆਮੀਆਂ ਦੇ ਢੁੱਕੇਗਾ, ਵੱਡੇ ‘ਤੇ ਛੋਟੇ ਬਾਦਲ ਸਾਹਿਬ ਜਾਂਝੀ ਬਣਨਗੇ ਤੇ ਦਰਬਾਰ ਸਾਹਿਬ ਦੇ ਮੁੱਖ ਗਰੰਥੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਾਵਾਂ ਪੜ੍ਹਨ, ਅਰਦਾਸ ਕਰਨ ਤੇ ਹੁਕਮ ਲੈਣ ਲਈ ਮਜਬੂਰ ਕਰਨ ਦਾ ਖਤਰਾ ਵੀ ਮੰਡਲਾ ਰਿਹਾ ਹੈ ਅਤੇ ਜਾਂ ਇਹਨਾਂ ਦੀ ਹਾਜ਼ਰੀ ਵਿੱਚ ਰਾਧਾ ਸੁਆਮੀ ਰਸਮ ਅਨੁਸਾਰ ਵਿਆਹ ਹੋਵੇਗਾ ।
ਕੰਗਾਲੀ ਭੁੱਖ ਨੰਗ ਤੇ ਥੁੜ੍ਹ ਨੂੰ ਦੂਰ ਕਰਕੇ ਗਰੀਬਾਂ ਦੀ ਹਾਲਤ ਸੁਧਾਰਨ ਦੀ ਥਾਂ, ਗਰੀਬਾਂ ਦਾ ਕਚੂੰਬਰ ਹੀ ਕੱਢ ਦਿੱਤਾ ਗਿਆ ਹੈ ਅਤੇ ਉਹਨਾਂ ਲਈ ਸਰਕਾਰੀ ਦਰਬਾਰ ਵਿੱਚ ਨੌਕਰੀ ਲਈ ਕੋਈ ਥਾਂ ਨਹੀਂ ਤੇ ਇਹ ਥਾਂ ਆਪਣੇ ਚਹੇਤਿਆਂ ਤੇ ਅਮੀਰਾਂ ਲਈ ਰਾਖਵੇਂ ਕਰ ਦਿੱਤੇ ਗਏ ਹਨ । ਨਿਆਂਕਾਰ ਤੇ ਚੰਗੇ ਨਿਜ਼ਾਮ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣ ਤੇ ਮੌਜੂਦਾ ਕਾਣੀ ਵੰਡ ਤੇ ਲੁੱਟ-ਖਸੁੱਟ (ਐਕਸ-ਪਲਾਇਟੇਸ਼ਨ) ਨੂੰ ਦੂਰ ਕਰਨ ਦੀ ਥਾਂ ਅਨਿਆਂਕਾਰੀ ਨਿਜ਼ਾਮ ਕਾਇਮ ਕਰਕੇ ਲੋਕਾਂ ਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ ਗਿਆ ਹੈ । ਸਿੱਖ ਆਰਥਿਕ ਤੌਰ ‘ਤੇ ਤਬਾਹ ਹੋ ਚੁੱਕੇ ਹਨ ਤੇ ਕਿਸਾਨ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਖ਼ੁਦਕਸ਼ੀ ਕਰੀ ਜਾ ਰਹੇ ਹਨ । ਅਮੀਰੀ ਗਰੀਬੀ ਦਾ ਪਾੜਾ ਵਧ ਗਿਆ ਹੈ ਅਤੇ ਅਕਾਲੀ ਦਲ ਜਗੀਰਦਾਰਾਂ, ਰਿਸ਼ਵਤਖੋਰਾਂ ਤੇ ਲੁੱਟ ਖਾਣਿਆਂ ਦੀ ਜਮਾਤ ਬਣਕੇ ਰਹਿ ਗਿਆ ਹੈ । ਬੇਰੁਜ਼ਗਾਰੀ ਹੱਦਾਂ ਪਾਰ ਕਰ ਗਈ ਹੈ ਅਤੇ ਵਿਦਿਆ ਦਾ ਬਿਉਪਾਰੀ ਕਰਨ ਹੋਣ ਕਾਰਨ ਪੇਂਡੂ ਬੱਚੇ ਅਨਪੜ੍ਹ ਰਹਿ ਗਏ ਹਨ । ਮੰਦੀ ਸਿਹਤ ਤੇ ਬੀਮਾਰੀ ਨੂੰ ਦੂਰ ਕਰਨ ਦੇ ਉਪਾਓ, ਨਸ਼ਿਆਂ ਦੀ ਨਿਖੇਧੀ ਅਤੇ ਬੰਦਸ਼ ਤੇ ਸਰੀਰਕ ਅਰੋਗਤਾ ਦਾ ਵਾਧਾ, ਜਿਸ ਨਾਲ ਕੌਮ ਵਿੱਚ ਉਤਸ਼ਾਹ ਜਾਗੇ ਤੇ ਉਹ ਕੌਮੀ ਬਚਾਉ ਲਈ ਤਿਆਰ ਹੋ ਸੱਕੇ ਦੇ ਮਨੋਰਥ ਦੀ ਥਾਂ ਸਰਕਾਰ ਦੀ ਆਮਦਨ ਦਾ ਵੱਡਾ ਸਾਧਨ ਮੱਤ ਮਾਰਨ ਵਾਲੀ ਸ਼ਰਾਬ ਹੈ ਤੇ ਸਮੈਕ, ਹੀਰੋਇਨ, ਚਰਸ ਤੇ ਹੋਰ ਮਾਰੂ ਨਸ਼ਿਆਂ ਦਾ ਬਿਉਪਾਰ ਅਕਾਲੀ ਆਗੂਆਂ ਦੇ ਚਹੇਤਿਆਂ ਕੋਲ ਹੈ ਤੇ ਅਫ਼ੀਮ ਦੀ ਥਾਂ ਨਸ਼ੇ ਵਾਲੇ ਮਾਰੂ ਕੈਪਸੂਲਾਂ ਨੂੰ ਵੇਚਣ ਦਾ ਠੇਕਾ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਖੋਲ੍ਹ ਦਿੱਤਾ ਗਿਆ ਹੈ । ਕੌਮ ਦੀ ਜੁਆਨੀ ਨਸ਼ਿਆਂ ਵਿੱਚ ਗਰਕ ਕਰ ਦਿੱਤੀ ਗਈ ਹੈ ਤੇ ਪਤਿਤਪੁਣੇ ਦੇ ਕੋੜ ਦਾ ਸ਼ਿਕਾਰ ਬਣਾ ਦਿੱਤੀ ਗਈ ਹੈ ।
ਅਨੰਦਪੁਰ ਸਾਹਿਬ ਦਾ ਮਤਾ ਹੁਣ ਬੀਤੇ ਦੀ ਗੱਲ ਬਣ ਚੁੱਕਾ ਹੈ ਅਤੇ 'ਧਰਮ ਯੁੱਧ ਮੋਰਚੇ' ਤੋਂ ਤੋਬਾ ਕਰ ਲਈ ਗਈ ਹੈ । ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦਾ ਮਤਾ ਵਿਸਾਰ ਕੇ ਗੁਰਦੁਆਰਿਆਂ ਨੂੰ ਤਾਂ ਕੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਤੇ ਵਿਲੱਖਣ ਹਸਤੀ ‘ਤੇ ਵੀ ਹੱਥ ਠੋਕਾ ਜਥੇਦਾਰਾਂ ਰਾਹੀਂ ਗਲਬਾ ਪਾ ਲਿਆ ਗਿਆ ਹੈ । ਅਕਾਲ ਤਖ਼ਤ ਦੀ ਮਰਿਯਾਦਾ ਲਾਗੂ ਕਰਨ ਲਈ ਕੋਈ ਯਤਨ ਕਰਨ ਦੀ ਥਾਂ, ਤਖ਼ਤਾਂ ਦੀ ਹੋਂਦ ਹਸਤੀ ਤੇ ਮਾਣ-ਪ੍ਰਤਿਸ਼ਠਾ ਨੂੰ ਹੀ ਚਨੌਤੀ ਦੇਣ ਵਾਲੇ ਬੰਦੇ ਨੂੰ ਵੀ ਪੰਜ ਸਿੰਘ ਸਾਹਿਬਾਨ ਦੀਆਂ ਬੈਠਕਾਂ ਵਿੱਚ ਬੈਠਾਇਆ ਜਾ ਰਿਹਾ ਹੈ । ਹਿੰਦ ਸਰਕਾਰ ਸਮਝ ਚੁੱਕੀ ਹੈ ਕਿ ਅਕਾਲੀ ਦਲ ਵਿੱਚ ਹੁਣ ਸਰਕਾਰ ਵਿਰੁੱਧ ਸਿੱਖਾਂ ਦੇ ਹੱਕਾਂ ਤੇ ਮੰਗਾਂ ਨੂੰ ਪ੍ਰਾਪਤ ਕਰਨ ਦੀ ਜੁਰਅਤ ਨਹੀਂ ਰਹੀ ਅਤੇ ਅਕਾਲੀ ਆਗੂ ਹੁਣ ਹਿੰਦੀ, ਹਿੰਦੂ, ਹਿੰਦੁਸਤਾਨ ਦੀ ਸਰਕਾਰੀ ਮਸ਼ੀਨ ਦਾ ਪੁਰਜਾ ਬਣ ਚੁੱਕੇ ਹਨ ਤੇ ਦੇਸ ਭਗਤੀ ਦੇ ਜਨੂੰਨ ਵਿੱਚ ਰੰਗੇ ਜਾ ਚੁੱਕੇ ਹਨ । ਹੁਣ ਸਰਕਾਰ ਵਿਰੁੱਧ ਸਿੱਖ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲਿਆਂ ਨੂੰ ਅੱਤਵਾਦੀ, ਵੱਖਵਾਦੀ ਤੇ ਵਿਦੇਸਾਂ ਦੇ ਏਜੰਟ ਕਹਿ ਕੇ ਬਦਨਾਮ ਕਰਨਾ ਸੌਖਾ ਹੋ ਗਿਆ ਹੈ ਤੇ ਅਕਾਲੀ ਸਰਕਾਰ ਹੱਥੋਂ ਹੀ ਕਟਾਉਣਾ, ਮਰਾਉਣਾ ਤੇ ਜਲੀਲ ਕਰਾਉਣਾ ਕੋਈ ਔਖੀ ਗੱਲ ਨਹੀਂ ਰਹੀ । ਸਿੱਖਾਂ ਦੀਆਂ ਬਹੁਤੀਆਂ ਸੰਸਥਾਵਾਂ ਆਪਣੇ ਆਪ ਹੀ ਸਰਕਾਰ ਦੇ ਪ੍ਰਭਾਵ ਹੇਠ ਆ ਗਈਆਂ ਹਨ ਤੇ ਉਹਨਾਂ ਵਿੱਚ ਹੁਣ ਸਿੱਖਾਂ ਦੀ ਆਜ਼ਾਦੀ ਦਾ ਜਜ਼ਬਾ ਭਰਨ ਦਾ ਦਮ ਨਹੀਂ ਰਿਹਾ । ਇਹ ਮਹੌਲ ਹਿੰਦ ਸਰਕਾਰ ਦੇ ਬਹੁਤ ਹੀ ਰਾਸ ਹੈ ਅਤੇ ਸਿੱਖ ਸਰਕਾਰ ਵਿਰੁੱਧ ਲੜਨ ਦੀ ਥਾਂ ਆਪਸ ਵਿੱਚ ਹੀ ਲੜ ਰਹੇ ਹਨ । ਸਿੱਖ ਕੌਮ ਦੀ ਚੜ੍ਹਦੀਕਲਾ, ਧਰਮ ਦੇ ਬੋਲਬਾਲੇ ਤੇ ਵੱਖਰੀ ਕੌਮੀ ਹਸੀਅਤ ਦੇ ਪ੍ਰਗਟਾਵੇ ਤੇ ਵੱਖਰੇ ਦੇਸ ਕਾਲ ਦੀ ਘਾੜਤ ਤੇ ਸਿੱਖਾਂ ਦੇ ਸ਼ਹਿਰੀ ਹੱਕਾਂ ਤੇ ਮਾਣ ਸਤਿਕਾਰ ਲਈ ਲਗਾਏ ‘ਧਰਮ ਯੁੱਧ ਮੋਰਚੇ’ ਦੇ ਅੱਜ ਵੱਡੇ ਦੁਸ਼ਮਣ, ਇਸ ਮੋਰਚੇ ਨੂੰ ਲਾਉਣ ਵਾਲੇ ਅਕਾਲੀ ਆਗੂ ਖ਼ੁਦ ਹੀ ਬਣ ਚੁੱਕੇ ਹਨ । ਪੰਥ ਦੇ ਵਾਲੀ ਦਸਮੇਸ਼ ਪਿਤਾ ਆਪਣੀ ਕੌਮ ਦੀ ਆਪ ਹੀ ਬਹੁੜੀ ਕਰਨ ।


ਗੁਰਦੁਆਰਾ ਸਾਹਿਬ ਮਨਟੀਕਾ ਵਿਖੇ ਬਾਬਾ ਠਾਕੁਰ ਸਿੰਘ ਅਕੈਡਮੀ ਨੇ ਕਰਵਾਏ ਬਚਿਆਂ ਦੇ ਗੁਰਮਤਿ ਮੁਕਾਬਲੇ ।











ਮਨਟੀਕਾ-ਕੈਲੇਫ਼ੋਰਨੀਆ (ਬਲਵਿੰਦਰਪਾਲ ਸਿੰਘ ਖ਼ਾਲਸਾ) :--ਸੰਤਬਰ 12 ਨੂੰ ਦਮਦਮੀ ਟਕਸਾਲ ਦੇ ਗੁਰਦੁਆਰਾ ਸਾਹਿਬ ਗੁਰਮਤਿ ਪ੍ਰਕਾਸ਼ ਵਿਖੇ ਬਚਿਆਂ ਲਈ, ਬਾਬਾ ਠਾਕੁਰ ਸਿੰਘ ਖਾਲਸਾ ਅਕੈਡਮੀ ਦੇ ਕਰੀਬ 150 ਬਚਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿਚ ਗਤਕਾ, ਦਸਤਾਰ ਮੁਕਾਬਲਾ, ਕਵਿਤਾਵਾਂ, ਸਾਖੀਆਂ, ਗੁਰਬਾਣੀ ਕੰਠ ਮੁਕਾਬਲੇ ਕ੍ਰਮਵਾਰ ਉਮਰ 4-8, 8-10, 10-12 ਤੇ 12-16 ਦੇ ਚਾਰ ਦਲਾਂ ਵਿਚ ਵੰਡ ਕੇ ਕਰਵਾਏ ਗਏ। ਮੁਕਾਬਲਿਆਂ ਤੋਂ ਬਾਅਦ ਜੇਤੂਆਂ ਨੂੰ ਇਨਾਮ ਵੰਡੇ ਗਏ।
ਇਸ ਤੋਂ ਇਲਾਵਾ ਨਿਊਜਰਸੀ ਅਮਰੀਕਾ ਵਿਖੇ ਹੋਏ ਯੁੱਧ-2009 ਮੁਕਾਬਲਿਆਂ ਵਿਚ ਕੈਲੇਫ਼ੋਰਨੀਆ ਗਤਕਾ ਦਲ ਦੇ ਗਤਕਾ ਚੈਂਪੀਅਨਜ਼ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਵਿਚ ਭਾਈ ਅੰਮ੍ਰਿਤਪਾਲ ਸਿੰਘ ਫ਼ਜਿਜ਼ਨੋ ਨੂੰ ਚੱਕਰ ਚੈਂਪੀਅਨ ਵਿਚ ਪਹਿਲਾ ਤੇ ਸੋਟੀ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਨ ਲਈ ਸਨਮਾਨਿਤ ਕੀਤਾ ਗਿਆ। ਬੀਬੀ ਪੁਨੀਤ ਕੌਰ ਖ਼ਾਲਸਾ ਨੂੰ ਗੁਰਦੁਆਰਾ ਸਾਹਿਬ ਫ਼ਰੀਮਾਂਟ ਨੂੰ ਦੋਹਰੀਆਂ ਕਿਰਪਾਨਾਂ ਘੁਮਾਉਣ ਵਿਚ ਚੈਂਪੀਅਨ ਬਨਣ ਲਈ ਤੇ ਸੋਟੀ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਨ ਲਈ ਸਨਮਾਨਿਤ ਕੀਤਾ ਗਿਆ । ਸੋਟੀ ਮੁਕਾਬਲੇ ਵਿਚ ਭਾਈ ਜਗਮੀਤ ਸਿੰਘ ਨੂੰ ਤੀਜਾ ਸਥਾਨ ਹਾਸਲ ਕਰਨ ਲਈ ਸਨਮਾਨਿਤ ਕੀਤਾ ਗਿਆ।
ਬਾਬਾ ਠਾਕੁਰ ਸਿੰਘ ਖ਼ਾਲਸਾ ਅਕੈਡਮੀ ਦਾ ਮੁੱਖ ਉਦੇਸ਼ ਬਚਿਆਂ ਨੂੰ ਗੁਰਸਿੱਖੀ ਦੀ ਧਾਰਾ ਨਾਲ ਜੋੜਨਾ ਹੈ। ਅਕੈਡਮੀ ਦੇ ਬਚਿਆਂ ਨੂੰ ਗੁਰਬਾਣੀ ਕੰਠ ਮੁਕਾਬਲੇ ਵਿਚ ਕਾਫ਼ੀ ਸਾਰੇ ਬਚਿਆਂ ਨੂੰ ਪੰਜਾਂ ਬਾਣੀਆਂ ਤੇ ਇਕ ਬੱਚੇ ਨੂੰ 16 ਬਾਣੀਆਂ ਕੰਠ ਹਨ ਅਤੇ ਕੀਰਤਨ ਕਰਨ ਵਾਲੇ ਬਚਿਆਂ ਨੂੰ 40 ਤੱਕ ਗੁਰਬਾਣੀ ਸ਼ਬਦ ਯਾਦ ਹਨ। ਅਖ਼ੀਰ ਵਿਚ ਬਚਿਆਂ ਦੇ 25 ਕੀਰਤਨੀ ਜਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਘਰ ਦੇ ਮੁਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਹੁਰਾਂ ਸਾਰੇ ਜੇਤੂ ਤੇ ਦੂਜੇ ਬਚਿਆਂ ਨੂੰ ਇਨਾਮ ਵੰਡੇ ਅਤੇ ਸਾਰੇ ਬਚਿਆਂ, ਮਾਪਿਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਉਨਾਂ ਬਚਿਆਂ ਤੇ ਮਾਪਿਆਂ ਨੂੰ ਇਹ ਵੀ ਕਿਹਾ ਕਿ ਤੁਸੀਂ ਸਾਰੇ ਸਹਿਯੋਗ ਦਿਓ, ਅਸੀਂ ਇਕ ਸਾਲ ਵਿਚ ਤਕਰੀਬਨ 20 ਬਚਿਆਂ ਨੂੰ ਸ਼ੁੱਧ ਪਾਠੀ ਬਣਾ ਦੇਣਾ ਹੈ।
ਮੁਕਾਬਲੇ ਵਿਚ ਗੁਰਬਾਣੀ ਕੰਠ ਜੇਤੂ ਬੱਚੇ ਲੈਵਲ ਚਾਰ ਤੋਂ ਇਕ ਅਨੁਸਾਰ, ਇਸ ਤਰਾਂ ਹਨ :

ਗੁਰਨੇਕ ਸਿੰਘ, ਸਿਮਰਨ ਕੌਰ ਤੇ ਹਰਮੀਤ ਕੌਰ।
ਹਰਵੀਨ ਕੌਰ, ਅਜੈਪਾਲ ਸਿੰਘ ਤੇ ਤਰਨਜੋਧ ਸਿੰਘ।
ਕੀਰਤ ਕੌਰ, ਪਰੀਯਾ ਕੌਰ ਤੇ ਹਰਕੰਵਰ ਸਿੰਘ।
ਗੁਰਵੀਰ ਕੌਰ, ਜ਼ੋਰਾਵਰ ਸਿੰਘ ਤੇ ਅਕਸ਼ਦੀਪ ਕੌਰ।

ਦਸਤਾਰ ਮੁਕਾਬਲੇ ਵਿਚ ਜੇਤੂ ਰਹਿਣ ਵਾਲੇ ਬੱਚੇ :
ਗੁਰਨੇਕ ਸਿੰਘ, ਗੁਰਸਿਮਰਨ ਸਿੰਘ ਤੇ ਕਰਮਨ ਸਿੰਘ।
ਅਜੈਪਾਲ ਸਿੰਘ, ਅੰਮ੍ਰਿਤਪਾਲ ਸਿੰਘ ਤੇ ਹਰਵੀਰ ਕੌਰ।
ਮਨਪਾਲ ਸਿੰਘ ਮਜਜੋਤ ਸਿੰਘ ਤੇ ਸਤਨਾਮ ਸਿੰਘ।
ਮੋਹਕਮ ਸਿੰਘ, ਸਵਰੀਤ ਕੌਰ ਤੇ ਮਹਿਕ ਸਿੰਘ।

ਗਤਕੇ ਮੁਕਾਬਲੇ ਵਿਚ ਜੇਤੂ ਰਹਿਣ ਵਾਲੇ ਬੱਚੇ:
ਗੁਰਨੇਕ ਸਿੰਘ, ਕਰਮਨ ਸਿੰਘ ਤੇ ਜਸਮੀਤ ਕੌਰ।
ਅਜੈਪਾਲ ਸਿੰਘ, ਤਰਨਜੋਧ ਸਿੰਘ ਤੇ ਗੋਵਿੰਦਰ ਸਿੰਘ।
ਮਨਪਾਲ ਸਿੰਘ, ਸ਼ਾਨ ਸਿੰਘ ਤੇ ਮਹਿਤਾਬ ਕੌਰ।
ਪਰਮਵੀਰ ਸਿੰਘ, ਮਹਿਕ ਸਿੰਘ ਤੇ ਸੋਭਾ ਸਿੰਘ

ਜਗਦੀਸ਼ ਸਿੰਘ ਝੀਂਡਾ ਅਕਾਲ ਤਖ਼ਤ ਸਾਹਿਬ 'ਤੇ ਤਲਬ

ਅੰਮ੍ਰਿਤਸਰ, 14 ਸਤੰਬਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੁਰਕਸ਼ੇਤਰ ਵਿਖੇ ਗੁਰਦਵਾਰਾ ਪਾਤਸ਼ਾਹੀ ਛੇਵੀਂ ਉਪਰ ਸ਼੍ਰੋਮਣੀ ਕਮੇਟੀ ਦੇ ਜਗਦੀਸ਼ ਸਿੰਘ ਝੀਂਡਾ ਗਰੁੱਪ ਦੇ ਮੈਂਬਰਾਂ ਅਤੇ ਹਰਿਆਣਾ ਦੇ ਕੁੱਝ ਸਿੱਖਾਂ ਵਲੋਂ ਕੁੱਝ ਘੰਟੇ ਕੀਤੇ ਕਬਜ਼ੇ ਕਰ ਕੇ ਜਗਦੀਸ਼ ਸਿੰਘ ਝੀਂਡਾ ਅਤੇ ਉਸ ਦੇ ਪੰਜ ਸਾਥੀਆਂ ਨੂੰ 19 ਸਤੰਬਰ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇਕਰ ਸ. ਝੀਂਡਾ ਉਦੋਂ ਤੱਕ ਅੰਦਰ ਰਹੇ ਤਾਂ ਉਹ ਅਗਲੀਆਂ ਤਰੀਕਾਂ 'ਤੇ ਪੇਸ਼ ਹੋ ਸਕਦਾ ਹੈ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਜਿਸ ਵਿਚ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਰਾਮਗੜ੍ਹ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਮੱਲ ਸਿੰਘ ਅਤੇ ਗਿਆਨੀ ਜਗਤਾਰ ਸਿੰਘ ਸ਼ਾਮਲ ਹੋਏ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਯੂ.ਪੀ. ਵਿਖੇ ਇਕ ਸਮਾਗਮਵਿਚ ਸ਼ਾਮਲ ਹੋਣ ਕਰਕੇ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਈ। ਪਰ ਉਨ੍ਹਾਂ ਨੇ ਸਿੰਘ ਸਾਹਿਬਾਨ ਵਲੋਂ ਲਏ ਇਸ ਫ਼ੈਸਲੇ 'ਤੇ ਸਹਿਮਤੀ ਦੇ ਦਿੱਤੀ। ਮੀਟਿੰਗ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਕੁੱਝ ਮੈਂਬਰ ਜੋ ਹਰਿਆਣਾ ਵਿਚ ਰਹਿੰਦੇ ਹਨ, ਨੇ ਗੁਰਦਵਾਰਾ ਛੇਵੀਂ ਪਾਤਸ਼ਾਹੀ ਕੁਰੂਕਸ਼ੇਤਰ ਵਿਖੇ ਸਾਥੀਆਂ ਸਮੇਤ ਕੁੱਝ ਘੰਟਿਆਂ ਲਈ ਕਬਜ਼ਾ ਕਰ ਕੇ ਤਾਬਿਆ 'ਤੇ ਬੈਠੇ ਗ੍ਰੰਥੀ ਸਿੰਘ ਨੂੰ ਉਠਾ ਦਿੱਤਾ ਜੋ ਕਿ ਮਰਿਆਦਾ ਦੇ ਉਲਟ ਹੈ। ਜੇਕਰ ਗੁਰਦਵਾਰਿਆਂ ਦੀ ਸੇਵਾ ਸੰਭਾਲ ਕਰਨ ਵਾਲੇ ਮੈਂਬਰ ਸ਼੍ਰੋਮਣੀ ਕਮੇਟੀ ਇਸੇ ਤਰ੍ਹਾਂ ਸਿੱਖ ਰਹਿਤ ਮਰਿਆਦਾ ਦਾ ਘਾਣ ਕਰਨਗੇ ਤਾਂ ਹੋਰ ਕਿਸੇ ਨੂੰ ਕੀ ਰੋਕ ਸਕਦੇ ਹਾਂ। ਇਸ ਲਈ ਗਿਆਨੀ ਗੁਰਬਚਨ ਸਿੰਘ ਨੇ ਹੁਕਮ ਦਿੱਤਾ ਹੈ ਕਿ ਜਗਦੀਸ਼ ਸਿੰਘ ਝੀਂਡਾ, ਕਰਮਜੀਤ ਸਿੰਘ, ਅਵਤਾਰ ਸਿੰਘ ਚੁਕ ਜੋਗਾ ਸਿੰਘ ਯਮਨਾ ਨਗਰ, ਹਜ਼ੂਰ ਸਿੰਘ ਅਤੇ ਬੀਬੀ ਰਵਿੰਦਰ ਕੌਰ, ਨੂੰ 19 ਸਤੰਬਰ ਵਾਲੇ ਦਿਨ ਸ੍ਰੀ ਅਕਾਲ ਤਖਤ 'ਤੇ ਪੇਸ਼ ਹੋਣ ਲਈ ਕਿਹਾ ਹੈ।ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇਕਰ ਜਗਦੀਸ਼ ਸਿੰਘ ਝੀਂਡਾ ਤੇ ਉਸ ਦੇ ਸਾਥੀ ਪੁਲਿਸ ਹਿਰਾਸਤ ਵਿਚ ਹੋਏ ਤਾਂ ਉਹ ਬਾਅਦ ਵਿਚ ਪੇਸ਼ ਹੋ ਸਕਦੇ ਹਨ। ਜਦੋਂ ਇਕ ਪੱਤਰਕਾਰ ਨੇ ਜਥੇਦਾਰ ਨੂੰ ਕਿਹਾ ਕਿ ਵਿਦੇਸ਼ਾਂ ਵਿਚ ਜਾ ਕੇ ਲੋਕਲ ਗੁਰਦੁਆਰਿਆਂ ਵਿਚ ਗ੍ਰੰਥੀ ਮੋਟੀਆਂ ਰਕਮਾਂ ਲੈ ਕੇ ਤਿੰਨ ਲਾਵਾਂ ਫੇਰੇ ਕਰਕੇ ਵਿਆਹ ਕਰੀ ਜਾ ਰਹੇ ਹਨ ਤਾਂ ਜਥੇਦਾਰ ਨੇ ਗ੍ਰੰਥੀ ਸਿੰਘਾਂ ਨੂੰ ਆਦੇਸ਼ ਦਿੱਤਾ ਕਿ ਜਿਨ੍ਹਾਂ ਚਿਰ ਲੜਕੀ ਤੇ ਲੜਕੇ ਦੇ ਮਾਤਾ ਪਿਤਾ ਹਾਜ਼ਰ ਨਾ ਹੋਣ ਵਿਆਹ ਨਾ ਕੀਤਾ ਜਾਵੇ। ਜਦੋਂ ਜਥੇਦਾਰ ਨੂੰ ਪੁੱਛਿਆ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸੌਦਾ ਸਾਧ ਦੇ ਪ੍ਰੇਮੀਆਂ ਦੀ ਸਰਗਰਮੀਆਂ ਵੱਧ ਗਈਆਂ ਹਨ ਬਠਿੰਡਾ ਵਿਚ ਪ੍ਰੇਮੀ ਪਿੰਡ ਪਿੰਡ ਨਾਮ ਚਰਚਾ ਕਰ ਰਹੇ ਹਨ ਜਿਨ੍ਹਾਂ ਨੂੰ ਅਕਾਲੀ ਸਰਕਾਰ ਦੀ ਪੁਲਿਸ ਸੁਰੱਖਿਆ ਦੇ ਰਹੀ ਹੈ।ਪੱਤਰਕਾਰ ਨੇ ਜਦੋਂ ਜਥੇਦਾਰ ਅਕਾਲ ਤਖਤ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਦੀ ਅਕਾਲ ਤਖਤ ਸਾਹਿਬ ਪੁੱਜੀ ਸ਼ਿਕਾਇਤ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਅਜੇ ਵਿਚਾਰਾਂ ਨਹੀਂ ਕੀਤੀਆਂ ।

ਫਰੀਮਾਂਟ ਗੁਰਦੁਆਰਾ ਸਾਹਿਬ ਵਿਚ ਕਾਲਿਜ ਵਿਦਿਆ ਦੀ ਅਹਿਮੀਅਤ ਬਾਰੇ ਸਿੱਖ ਮਾਪਿਆਂ ਦਾ ਚੇਤਨਾ ਕੈਂਪ

ਫਰੀਮਾਂਟ, ਕੈਲੀਫੋਰਨੀਆ : ਸਿੱਖ ਵਿਦਿਅਰਥੀਆਂ ਨੂੰ ਉਚ ਸਿਖਿਆ ਲਈ ਪ੍ਰੇਰਨਾ ਦੇਣ ਅਤੇ ਭਾਈਚਾਰੇ ਵਿਚ ਇਸ ਵਾਸਤੇ ਚੇਤਨਾ ਪੈਦਾ ਕਰਨ ਲਈ ਮਿਸ਼ਨ ਕਾਲਿਜ ਅਡਮੀਸ਼ਨ (ਐਮਸੀਏ) ਜਥੇਬੰਦੀ ਵੱਲੋਂ ਫਰੀਮਾਂਟ ਗੁਰਦੁਆਰਾ ਵਿਖੇ ‘ਕਾਲਿਜ ਵਿਦਿਆ ਦੀ ਅਹਿਮੀਅਤ‘ ਵਿਸ਼ੇ ਉਪਰ ਇਕ ਚੇਤਨਾ ਕੈਂਪ ਲਗਾਇਆ ਜਿਸ ਵਿਚ 100 ਸਿੱਖ ਮਾਪਿਆਂ ਨੇ ਹਿੱਸਾ ਲਿਆ। ਇਸ ਸਮਾਗਮ ਨੂੰ ‘ਕਾਲਿਜ ਨਵੇਂ ਹਾਈ ਸਕੂਲ ਬਣੇ‘ ਦਾ ਨਾਹਰਾ ਦਿੱਤਾ ਗਿਆ। ਇਸ ਕੈਂਪ ਦੌਰਾਨ ਸਟੈਨਫੋਰਡ ਯੂਨੀਵਰਸਿਟੀ ਤੋਂ ਹਰਪ੍ਰੀਤ ਕੌਰ ਸੰਘਾ ਅਤੇ ਯੂਸੀਐਲਏ ਤੋਂ ਹਰਮੀਤ ਮਾਨ ਨੇ ਸਿੱਖ ਮਾਪਿਆਂ ਨਾਲ ਗੱਲਬਾਤ ਕੀਤੀ ਅਤੇ ਉਚ ਵਿਦਿਆ ਦੀ ਅਹਿਮੀਅਤ ਬਾਰੇ ਦੱਸਿਆ। ਉਨ੍ਹਾਂ ਦਸਿਆ ਕਿ ਅਸੀਂ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਅਕਾਦਮਿਕ ਕਾਮਯਾਬੀ ਵੱਲ ਤੋਰ ਸਕਦੇ ਹਾਂ।
ਹਰਪ੍ਰੀਤ ਕੌਰ ਸੰਘਾ ਨੇ ਦਸਿਆ ਕਿ ਸਾਡੇ ਬੱਚੇ ਸੈਕੰਡਰੀ ਪੱਧਰ ਦੀ ਵਿਦਿਆ ਵਿਚ ਕਾਮਯਾਬ ਨਹੀਂ ਹੁੰਦੇ ਜੋ ਇਕ ਗੰਭੀਰ ਸੰਕਟ ਹੈ। ਜਿਹੜੇ ਬੱਚੇ ਹਾਈ ਸਕੂਲਾਂ ਵਿਚੋਂ ਗਰੈਜੂਏਟ ਕਰਦੇ ਹਨ ਉਹ ਕਾਲਿਜਾਂ ਵਿਚ ਦਾਖਲਾ ਨਹੀਂ ਲੈਂਦੇ। ਹਰਪ੍ਰੀਤ ਨੇ ਇਹ ਵੀ ਕਿਹਾ ਕਿ ਸਿੱਖ ਵਿਦਿਆਰਥੀ ਆਨਰਜ਼/ਏਪੀ ਕਲਾਸਾਂ ਲਗਾ ਕੇ ਕਾਲਿਜਾਂ ਵਿਚ ਦਾਖਲਾ ਲੈਣ ਵਿਚ ਕਾਮਯਾਬ ਹੋ ਸਕਦੇ ਹਨ ਅਤੇ ਖੋਜ ਅਤੇ ਕਮਿਊਨਿਟੀ ਸੇਵਾ ਵਿਚ ਸ਼ਾਮਲ ਹੋ ਸਕਦੇ ਹਨ।
ਮਿਲਪੀਟਸ ਤੋਂ ਆਏ ਸੁੱਖੀ ਚਾਹਲ, ਜੋ ਆਪਣੀ ਪਤਨੀ ਅਤੇ ਬੇਟੀ ਨੂੰ ਨਾਲ ਲੈ ਕੇ ਆਏ ਸਨ, ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦ ਇਸ ਉਚ ਪੱਧਰ ਦਾ ਸੈਮੀਨਾਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਉਹ ਐਮਸੀਏ ਅਤੇ ਗੁਰਦੁਆਰਾ ਸਾਹਿਬ ਫਰੀਮਾਂਟ ਦੇ ਬਹੁਤ ਸ਼ੁਕਰਗੁਜ਼ਾਰ ਹਨ।
ਸਿੱਖ ਇੰਜੀਨੀਅਰ ਜਸਪਾਲ ਸਿੰਘ ਸੈਣੀ ਨੇ ਹਰਪ੍ਰੀਤ, ਹਰਮੀਤ ਅਤੇ ਗੁਰਦੁਆਰਾ ਸਾਹਿਬ ਦੇ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਹਾਲ ਹੀ ਵਿਚ ਅਮਰੀਕਾ ਆਏ ਇੰਮੀਗਰੈਂਟ ਇਥੋਂ ਦੀ ਵਿਦਿਅਕ ਪ੍ਰਣਾਲੀ ਬਾਰੇ ਬਹੁਤਾ ਨਹੀਂ ਜਾਣਦੇ। ਭਾਈ ਗੁਰਮੀਤ ਸਿੰਘ ਨੇ ਸਾਰੇ ਸਿੱਖ ਵਿਦਿਆਰਥੀਆਂ ਨੂੰ ਮੈਡੀਕਲ ਸਕੂਲਾਂ ਵਿਚ ਦਾਖਲਾ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਆਪਣੇ ਬੱਚਿਆਂ ਨੂੰ ਕਾਲਿਜ ਦੀ ਪੜ੍ਹਾਈ ਲਈ ਤਿਆਰ ਕਰਨ ਵਾਸਤੇ ਆਪਣੇ ਜਾਤੀ ਤਜਰਬੇ ਦੱਸੇ।
ਨੌਜਵਾਨ ਸਿੱਖ ਚਿੰਤਕ ਪ੍ਰਭਸ਼ਰਨਦੀਪ ਸਿੰਘ ਨੇ ਕਿਹਾ ਕਿ ਸਿੱਖ ਬੱਚਿਆਂ ਨੂੰ ਕੇਵਲ ਕਮਾਈ ਵਾਲੇ ਵਿਸਿਆਂ ਡਾਕਟਰੀ ਅਤੇ ਇੰਜੀਨੀਅਰਿੰਗ ਹੀ ਨਹੀਂ ਬਲਕਿ ਫਿਲਾਸਫੀ, ਰਾਜਨੀਤੀ ਸ਼ਾਸ਼ਤਰ ਅਤੇ ਸਮਾਜ ਵਿਗਿਆਨ ਵਰਗੇ ਖੇਤਰਾਂ ਵਿੱਚ ਵੀ ਉੱਚ ਵਿਦਿਆ ਪ੍ਰਾਪਤ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਅਮਰੀਕਾ ਦੇ ਪ੍ਰਸ਼ਾਸ਼ਕੀ ਢਾਂਚੇ ਅਤੇ ਸਰਕਾਰੀ ਨੀਤੀਆਂ ਘੜ੍ਹਣ ਵਾਲੇ ਵਿਭਾਗਾਂ ਵਿੱਚ ਵੀ ਸਿੱਖਾਂ ਦੀ ਸ਼ਮੂਲੀਅਤ ਜਰੂਰੀ ਹੈ
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਜੋਤ ਸਿੰਘ ਖਾਲਸਾ ਨੇ ਕਿਹਾ ਕਿ ਮੈਨੇਜਮੈਂਟ ਦੀਆਂ ਦੋ ਹੀ ਮੁੱਖ ਤਰਜੀਹਾਂ ਹਨ, ਧਾਰਮਿਕ ਅਤੇ ਵਿਦਿਅਕ ਪਹਿਲੀ ਕਦਮੀ। ਹਰਜੋਤ ਸਿੰਘ ਨੇ ਇਹ ਵੀ ਦਸਿਆ ਕਿ ਹਰਪ੍ਰੀਤ ਕੌਰ ਅਤੇ ਹਰਮੀਤ ਕੌਰ ਬੱਚਿਆਂ ਨੂੰ ਉੱਚ ਵਿਦਿਆ ਲਈ ਤਿਆਰ ਕਰਨ ਵਾਸਤੇ ਪਿਛਲੇ ਦੋ ਮਹੀਨਿਆਂ ਤੋਂ ੰਚਹੋਲਅਸਟਚਿ ੳਪਟਟਿੁਦੲ ਠੲਸਟ (ੰੳਠ) ਦੀਆਂ ਮੁਫ਼ਤ ਟਿਊਸ਼ਨ ਕਲਾਸਾਂ ਲਗਾ ਰਹੇ ਹਨ। ਉਨ੍ਹਾਂ ਫਰੀਮਾਂਟ ਗੁਰਦੁਆਰਾ ਸਾਹਿਬ ਵੱਲੋਂ ਕਾਲਿਜ ਅਤੇ ਸਕੂਲੀ ਬੱਚਿਆਂ ਲਈ ਕਾਇਮ ਕੀਤੇ ਵਜ਼ੀਫ਼ਿਆਂ ਬਾਰੇ ਵੀ ਦਸਿਆ। ਸੈਮੀਨਾਰ ‘ਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਲੋਕਾਂ ਨੇ ਮਾਪਿਆਂ ਨੂੰ ਦਿੱਤੇ ਜਾ ਰਹੇ ਇਸ ਮੌਕੇ ਲਈ ਹਾਂ ਪੱਖੀ ਹੁੰਘਾਰਾ ਭਰਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਅਡਮੀਸ਼ਨਾਂ ਦੁਆਉਣ ਦੇ ਅਮਲ ਅਤੇ ਬੱਚੇ ਦੀ ਪੜ੍ਹਾਈ ਦੀ ਪ੍ਰਗਤੀ ਦੀ ਨਿਗਰਾਨੀ ਬਾਰੇ ਵੀ ਕਾਫ਼ੀ ਕੁਝ ਸਿਖਿਆ। ਫਰੀਮਾਂਟ ਗੁਰਦੁਆਰਾ ਸਾਹਿਬ ਅਤੇ ਮਿਸ਼ਨ ਕਾਲਿਜ ਅਡਮੀਸ਼ਨ ਵਲੋਂ ਯੂਨੀਵਰਸਿਟੀ ਇਨਫਰੇਮਸ਼ਨ ਲਈ ਮਡੈਸਟੋ ‘ਚ ਕਰਵਾਏ ਜਾਣ ਵਾਲੇ ਸੈਮੀਨਾਰ ਲਈ 21 ਸਤੰਬਰ ਸ਼ਾਮੀਂ 5 ਵਜੇ ਤੋਂ ਸ਼ਟਲ ਸੇਵਾ ਮੁਹਈਆ ਕਰਵਾਈ ਜਾਏਗੀ। ਇਸ ਮੌਕੇ ਡਿਊਕ ਯੂਨੀਵਰਸਿਟੀ, ਜਾਰਜਟਾਊਨ, ਹਾਰਵਰਡ ਯੂਨੀਵਰਸਿਟੀ, ਯੂਨੀਵਰਸਿਟੀ ਆਫ ਪੈਨਸਿਲਵੇਨੀਆ ਅਤੇ ਸਟੈਨਫੋਰਡ ਯੂਨੀਵਰਸਿਟੀਆਂ ਹਿੱਸਾ ਲੈ ਰਹੀਆਂ ਹਨ।
ਮਡੈਸਟੋ ਵਿਖੇ 21 ਸਤੰਬਰ ਸ਼ਾਮੀਂ 7.00 ਵਜੇ ਤੋਂ ਰਾਤੀਂ 10.00 ਵਜੇ ਤੱਕ ਲਏ ਜਾਣ ਵਾਲੇ ਮਿਸ਼ਨ ਕਾਲਜ ਸੈਮੀਨਾਰ ਵਿੱਚ ਭਾਗ ਲੈਣ ਲਈ ਸੰਪਰਕ ਕਰੋ : ਗੁਰਦੁਆਰਾ ਸਾਹਿਬ (510-790-0177),ੇ ਹਰਪ੍ਰੀਤ ਕੌਰ ਸੰਘਾ (310- 913- 5267)

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ 65ਵੇਂ ਸਥਾਪਨਾ ਦਿਵਸ ਮੌਕੇ ਸੈਮੀਨਰ

ਨਵੀਂ ਦਿੱਲੀ, 14 ਸਤੰਬਰ- ਅੱਜ ਸਿੱਖ ਕੌਮ ਦੇ ਹਰਿਆਵਲ ਦਸਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ 65ਵੇਂ ਸਥਾਪਨਾ ਦਿਵਸ ਮੌਕੇ ਨਵੀਂ ਦਿੱਲੀ ਦੇ ਕਨਸੀਚਿਊਸ਼ਨ ਕਲੱਬ ਦੇ ਸਪੀਕਰ ਹਾਲ ਵਿਚ ਫ਼ੈਡਰੇਸ਼ਨ ਵਲੋਂ ਸਿੱਖ ਕੌਮ ਨੂੰ ਅਜੋਕੇ ਸਮੇਂ ਵਿਚ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸੈਮੀਨਾਰ ਕੀਤਾ ਗਿਆ, ਜਿਸ ਵਿਚ ਫ਼ੈਡਰੇਸ਼ਨ ਦੇ ਸਮੁੱਚੇ ਡੈਲੀਗੇਟ ਪੰਜਾਬ, ਹਰਿਆਣਾ, ਨਵੀਂ ਦਿੱਲੀ, ਬਿਹਾਰ, ਜੰਮੂ ਕਸ਼ਮੀਰ ਸਮੇਤ ਕਈ ਰਾਜਾਂ ਤੋਂ ਪਹੁੰਚੇ। ਸੈਮੀਨਾਰ ਦੀ ਪ੍ਰਧਾਨਗੀ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਕੀਤੀ। ਇਸ ਮੌਕੇ ਪਹੁੰਚੇ ਫ਼ੈਡਰੇਸ਼ਨ ਦੇ ਪੁਰਾਣੇ ਨੇਤਾ ਸ. ਤਰਲੋਚਨ ਸਿੰਘ ਮੈਂਬਰ ਰਾਜ ਸਭਾ ਨੇ ਆਪਣੇ ਸੰਬੋਧਨ ਵਿਚ ਸਿੱਖ ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਿੱਖ ਸਟੂਡੈਂਟ ਫੈਡਰੇਸ਼ਨ ਮੌਜੂਦਾ ਸਮੇਂ ਵਿਚ ਪੰਜਾਬੀ ਫੈਡਰੇਸ਼ਨ ਬਣਾ ਲਵੇ ਤਾਂ ਇਹ ਪੰਜਾਬੀ ਪਿਆਰਿਆਂ ਲਈ ਮੀਲ ਪੱਥਰ ਸਾਬਤ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ ਨੇ ਫੈੜਰੇਸ਼ਨ ਦੇ ਕਈ ਧੜ੍ਹਿਆਂ ਦੀ ਗੱਲ ਕਰਦਿਆਂ ਕਿਹਾ ਕਿ ਅਸਲ ਵਿਚ ਸਿੱਖ ਫੈਡਰੇਸ਼ਨ ਦੀ ਅਗਵਾਈ ਸ. ਕਰਨੈਲ ਸਿੰਘ ਪੀ ਮੁਹੰਮਦ ਹੀ ਕਰ ਰਹੇ ਹਨ। ਗਰਮ ਖਿਆਲੀ ਅਕਾਲੀ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨਦੇ ਬੇਟੇ ਇਮਾਨ ਸਿੰਘ ਮਾਨ ਨੇ ਜਜ਼ਬਾਤੀ ਰੌਂਅ ਵਿਚ ਫੈਡਰੇਸ਼ਨ ਦੀ ਪ੍ਰਸ਼ੰਸਾ ਕਰਦਿਆਂ ਦਸ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਸੈਮੀਨਾਰ ਵਿਚ ਸ਼ਾਮਲ ਨੌਜਵਾਨਾਂ ਨੂੰ ਕੁਝ ਸਿੱਖਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਪ੍ਰਸਿੱਧ ਪੱਤਰਕਾਰ ਜਰਨੈਲ ਸਿੰਘ ਜਿਸ ਨੇ ਲੋਕ ਸਭਾ ਚੋਣਾਂ ਦੌਰਾਨ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਪੀ ਚਿੰਦਬਰਮ ਵੱਲ ਜੁੱਤਾ ਵਗਾਹ ਮਾਰਿਆ ਸੀ, ਨੇ ਵੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੀ ਨਵੰਬਰ 1984 ਸਿੱਖ ਕਤਲੇਆਮ ਸਬੰਧੀ ਇਨਸਾਫ ਪ੍ਰਾਪਤੀ ਲਈ ਲੜੀ ਜਾ ਰਹੀ ਸੰਘਰਸ਼ ਪ੍ਰਕਿਰਿਆ ਦੀ ਜ਼ੋਰਦਾਰ ਸ਼ਲਾਘਾ ਕੀਤੀ। ਪ੍ਰਸਿੱਧ ਐਡਵੋਕੇਟ ਸ੍ਰੀ ਐਚ ਐਸ ਫੂਲਕਾ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ 25 ਸਾਲ ਬੀਤ ਜਾਣ ਦੇ ਬਾਵਜੂਦ ਸਿੱਖ ਕੌਮ ਨੂੰ ਨਵੰਬਰ 1984 ਸਿੱਖ ਕਤਲੇਆਮ ਵਿਚ ਅੱਜ ਤੱਕ ਨਿਆਂ ਨਹੀਂ ਮਿਲਿਆ।

ਦਸਤਾਰ ਮਾਰਚ ਦੇ ਸੰਚਾਲਕਾਂ ਖਿਲਾਫ ਕੇਸ ਦਰਜ ਕਰਨਾ ਧਾਰਮਿਕ ਹੱਕਾਂ ਤੇ ਡਾਕਾ-ਡੱਲੇਵਾਲ

ਕਾਵੈਂਟਰੀ- ਪੰਜਾਬ ਦੇ ਸਿੱਖ ਨੌਜਵਾਨਾਂ ਦੇ ਉੱਦਮ ਸਦਕਾ ਗੁਰਦਵਾਰਾ ਚਰਨ ਕੰਵਲ ਬੰਗਾ ਤੋਂ ਅਰੰਭ ਹੋਇਆ ਦਸਤਾਰ ਮਾਰਚ ਪੂਰੀ ਤਰਾਂ ਸਫਲ ਰਿਹਾ , ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਨੀਲੀਆਂ ਅਤੇ ਕੇਸਰੀ ਦਸਤਾਰਾਂ ਸਜਾ ਕੇ ਸ਼ਾਮਲ ਹੋਏ । ਇਸ ਦਸਤਾਰ ਮਾਰਚ ਦੀ ਸਫਲਤਾ ਤੋਂ ਬੌਖਲਾ ਕੇ ਸਥਾਨਕ ਪੁਲੀਸ ਵਲੋਂ ਭਾਈ ਤਰਸੇਮ ਸਿੰਘ ਮੋਰਾਂਵਾਲੀ ,ਭਾਈ ਚਰਨਜੀਤ ਸਿੰਘ ਸੁੱਜੋਂ , ਭਾਈ ਤੇਜਿੰਦਰ ਸਿੰਘ ਅਤੇ ਭਾਈ ਉਕਾਂਰ ਸਿੰਘ ਖਿਲਾਫ ਧਾਰਾ 307 ਅਧੀਨ ਇਰਾਦਾ ਕਤਲ ਦੇ ਕੇਸ ਦਰਜ ਕਰਕੇ ਸਿੱਖਾਂ ਦੇ ਧਾਰਮਿਕ ਹੱਕਾਂ ਤੇ ਡਾਕਾ ਮਾਰਿਆ ਹੈ । ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ । ਯੂਨਾਈਟਿਡ ਖਾਲਸਾ ਦਲ ( ਯੂ.ਕੇ) ਵਲੋਂ ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਨੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਗਈ ਹੈ । ਦਲ ਵਲੋਂ ਦੋਸ਼ ਲਗਾਇਆ ਗਿਆ ਕਿ ਪੁਲੀਸ ਨੇ ਕਾਰਵਾਈ ਪੰਜਾਬ ਸਰਕਾਰ ਦੇ ਮੌਜੂਦਾ ਵਿਧਾਇਕ ਅਤੇ ਸਿੱਖ ਵਿਰੋਧੀ ਨੂਰਮਹਿਲੀਏ ਆਸ਼ੂਤੋਸ਼ ਦੇ ਚੇਲੇ ਮੋਹਣ ਲਾਲ ਬੰਗਾ ਦੇ ਕਹਿਣ ਤੇ ਕੀਤੀ ਹੈ । ਕਿਸੇ ਵਿਆਕਤੀ ਦੇ ਜ਼ਖਮੀਂ ਹੋਣ ਤੋਂ ਬਿਨਾਂ ਹੀ ਆਈ.ਪੀ .ਸੀ ਦੀ ਧਾਰਾ 307 ਅਧੀਨ ਕੇਸ ਦਰਜ ਕਰਨਾ ਹਰ ਪੱਖ ਤੋਂ ਗਲਤ ਅਤੇ ਬੇਹੂਦਾ ਹੈ । ਕਿਉਂ ਕਿ ਹੱਡੀ ਤੇ ਟੱਕ ਲੱਗਣ ਤੋਂ ਬਗੈਰ ਤਾਂ 326 ਦੀ ਧਾਰਾ ਵੀ ਨਹੀਂ ਬਣਦੀ ਤੇ ਫਿਰ ਇਰਾਦ ਕਤਲ ਦੀ ਧਾਰਾ 307 ਕਿਵੇਂ ਲਗਾ ਦਿੱਤੀ ਗਈ ਹੈ । ਸਰਕਾਰ ਅਤੇ ਪੁਲੀਸ ਦੇ ਅਜਿਹੇ ਘਟੀਆ ਹੱਥਕੰਢੇ ਸਿੱਖ ਨੌਜਵਾਨਾਂ ਦੇ ਹੌਂਸਲੇ ਪਸਤ ਨਹੀਂ ਕਰ ਸਕਦੇ । ਯੂਨਾੲਟਿਡ ਖਾਲਸਾ ਦਲ ਵਲੋਂ ਇਸ ਸਬੰਧੀ ਪੰਜਾਬ ਦੀ ਉੱਚ ਅਦਾਲਤ ਨੂੰ ਇਸ ਝੂਠੇ ਕੇਸ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਗਈ ਹੈ ।

             Copyright:-2006-2009 News Punjab.Com, All rights reserved