5_13june.
24_4June
13_24 May
20_12 May
26_19 April
8_25 March
23_7 March
13_22 Feb
30_12 Feb
6_29 Jan
24_5 Jan
Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji

"ਅਣਪਛਾਤੀ ਲਾਸ਼"




ADVERTISEMENTS





|

ਗਦਰੀ ਬਾਬਿਆਂ ਦੀ ਧਰਤੀ 'ਤੇ ਸੰਤ ਭਿੰਡਰਾਂਵਾਲਿਆਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ !




ਸਟਾਕਟਨ-ਕੈਲੇਫ਼ੋਰਨੀਆ (ਬਲਵਿੰਦਰਪਾਲ ਸਿੰਘ ਖ਼ਾਲਸਾ) ਸਟਾਕਟਨ ਦੇ ਗੁਰਦੁਆਰਾ ਸਾਹਿਬ ਵਿਚ ਸਦਾ ਹੀ ਸਿੱਖ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਪਰ ਇਸ ਵਾਰ ਵਡੇ ਪੱਧਰ ਤੇ ਭਾਰਤ ਦੀ ਦਰਿੰਦੀ ਸਰਕਾਰ ਦੁਆਰਾ ਸ਼ਹੀਦ ਕਰ ਦਿਤੇ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬ ਠਾਰਾ ਸਿੰਘ ਦੇ ਨਾਲ ਹਜ਼ਾਰਾਂ ਹੋਰ ਸਿੱਖ ਗਭਰੂਆਂ, ਬਜ਼ੁਰਗਾਂ, ਬੀਬੀਆਂ, ਮਾਤਾਵਾਂ ਤੇ ਬੱਚੇ ਬੱਚੀਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਹ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ਼ ਅਮਰੀਕਾ, ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਖਾਲਿਸਤਾਨ ਦੇ ਸ਼ਹੀਦ ਪ੍ਰਵਾਰ, ਕੈਲੇਫ਼ੋਰਨੀਆ ਗਤਕਾ ਦਲ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ ਵਿਚ ਆਖੰਡ ਪਾਠ ਦੁਆਰਾ ਇਲਾਹੀ ਹੁਕਮ ਪੜ੍ਹਨ ਸੁਨਣ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਦੁਆਰਾ ਭਾਰਤ ਸਰਕਾਰ ਦੁਆਰਾ ਕਰਵਾਈ ਗਈ ਸਿੱਖ ਨਸਲਕੁਸ਼ੀ-ਘੱਲੂਘਾਰੇ ਦੇ ਸੱਚੇ ਇਤਿਹਾਸਕ ਕਥਾ ਦੇ ਪਰਵਾਹ ਚਲਾਏ ਗਏ ਤੇ ਗੁਰਬਾਣੀ ਕੀਰਤਨ ਹੋਇਆ ਤੇ ਗਿਆਨੀ ਕੁਲਵੰਤ ਸਿੰਘ ਦੁਆਰਾ 1984 ਸਿੱਖ ਘੱਲੂਘਾਰੇ ਨਾਲ ਸੰਬਧਿਤ ਲਹੂ ਨਾਲ ਭਿੱਜਿਆ ਸਿੱਖ ਇਤਿਹਾਸ ਸੁਣਾਇਆ ਜਾਂਦਾ ਰਿਹਾ।
ਐਤਵਾਰ ਦੇ ਹਫ਼ਤਾਵਾਰੀ ਦੀਵਾਨ ਵਿਚ ਵੀ ਭਾਈ ਪਰਪਾਲ ਸਿੰਘ ਤੇ ਭਾਈ ਬਲਦੇਵ ਸਿੰਘ ਹੁਰਾਂ ਰਸੱਮਈ ਕੀਰਤਨ ਕੀਤਾ ਤੇ ਕਥਾ ਦੇ ਰੂਪ ਵਿਚ ਪੰਜਾਬ ਤੋਂ ਵਿਸ਼ੇਸ਼ ਰੂਪ ਵਿਚ ਸੱਦੇ ਗਏ, ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਨੇ ਵਿਸਥਾਰ ਨਾਲ ਇਹ ਦੱਸਿਆ ਕਿ ਜੂਨ 1984 ਦੇ ਪਹਿਲੇ ਹਫ਼ਤੇ ਦੇ ਖ਼ੂਨੀ ਹਫ਼ਤੇ ਦੌਰਾਨ ਸ੍ਰੀ ਅੰਮ੍ਰਿਤਸਰ ਵਿਚ ਭਾਰਤ ਦੀ ਵਹਿਸ਼ੀ ਫ਼ੌਜ ਦੁਆਰਾ ਜੋ ਜ਼ੁਲਮ ਕੀਤਾ ਗਿਆ ਉਹ ਮੁਗ਼ਲਾਂ ਦੇ ਜਾਂਗਲੀ ਜ਼ੁਲਮਾਂ ਨੂੰ ਵੀ ਮਾਤ ਪਾ ਗਿਆ। ਏਨਾ ਜ਼ੁਲਮੋਂ-ਤਸ਼ਦੱਦ ਕਰਨ ਵਾਲਿਆਂ ਨਾਲ ਸਾਡੇ ਨਹੂੰ ਮਾਸ ਦੇ ਰਿਸ਼ਤੇ ਕਿਵੇਂ ਹੋ ਸਕਦੇ ਹਨ। ਸਿੱਖ ਘੱਲੂਘਾਰੇ ਦੇ ਭਿਆਨਕ ਨਤੀਜਿਆਂ ਤੋਂ ਬਾਅਦ ਖ਼ਾਲਸਾ ਪੰਥ ਨੂੰ ਦੁਸ਼ਮਨ ਦੇ ਦੋਸਤ ਦੀ ਪਛਾਣ ਚੰਗੀ ਤਰਾਂ ਕਰ ਲੈਣੀ ਚਾਹੀਦੀ ਹੈ। ਕਿਉਂਕਿ ਇਹ ਗੁਰੂ ਹੁਕਮ ਹੈ ਜਿਸਦੀ ਪਛਾਣ ਕਰਨ ਵਿਚ ਸਾਡੇ ਸਿੱਖ ਆਗੂ 1947 ਵਿਚ ਭੁੱਲ ਗਏ ਤੇ ਜਿਸਦਾ ਖਮਿਆਜਾ 63 ਸਾਲਾਂ ਤੋਂ ਅਸੀਂ ਭੁਗਤ ਰਹੇ ਹਾਂ। ਇਹ ਨੂਰਮਹਿਲੀਏ, ਆਸੂਤੋਸ਼ੀਏ, ਝੂਠੇ ਸੌਦਾ ਸਾਧ-ਮਹੰਤ, ਰਾਧਾ ਸੁਆਮੀਏ ਤੇ ਨਿਰੰਕਾਰੀ ਭਾਰਤੀ ਸਰਕਾਰ ਤੇ ਇਸਦੇ ਪਿੱਛੇ ਬੈਠੀ ਬ੍ਰਾਹਮਣਵਾਦੀ ਸੋਚ ਦੀ ਪੈਦਾਵਾਰ ਹਨ ਜਿਸ ਬਾਰੇ ਗਿਆਨ ਪੈਦਾ ਕਰਨਾ, ਗਿਆਨ ਹਾਸਲ ਕਰਨਾ ਸਿੱਖ ਆਗੂਆਂ, ਕਥਾਕਾਰਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਮੁੱਖ ਫ਼ਰਜ਼ ਹੈ ਜਿਸ ਵਾਸਤੇ ਟੇਕ ਆਪਣੇ ਇਤਿਹਾਸ ਅਤੇ ਗੁਰੁ ਗ੍ਰੰਥ ਸਾਹਿਬ ਤੋਂ ਲੈਣੀ ਚਾਹੀਦੀ ਹੈ।
ਕੈਨੇਡਾ ਤੋਂ ਗਿਆਨੀ ਕੁਲਵੰਤ ਸਿੰਘ ਬੀ.ਏ. ਜੋ ਵਿਸ਼ੇਸ਼ ਤੌਰ ਤੇ ਇਸ ਸਮਾਗਮ ਲਈ ਆਏ ਸਨ ਨੇ ਆਪਣੇ ਵੀਚਾਰਾਂ ਵਿਚ ਸਿੱਖ ਕੌਮ ਨੂੰ ਸੰਜੀਦਗੀ, ਸਹਿਜ ਤੇ ਸੁਹਿਰਦਤਾ ਨਾਲ ਆਪਣੇ ਸਿੱਖ-ਕੌਮੀ-ਕਿਰਦਾਰ ਨੂੰ ਬਣਾਉਣ ਤੇ ਅਪਨਾਉਣ ਲਈ ਬੇਨਤੀ ਕੀਤੀ। ਕਿਉਂਕਿ ਹਾਕਮ ਬਨਣ ਵਾਲਾ ਪਹਿਲਾਂ ਹਿਮਾਇਤ ਤੇ ਹਮਦਰਦੀ ਝੋਲੀ ਅੱਡ ਕੇ ਮੰਗਦਾ ਹੈ ਪਰ ਹਾਕਮ ਬਣਨ ਤੋਂ ਬਾਅਦ ਫ਼ਰਮਾਬਰਦਾਦੀ ਭਾਵ ਅਧੀਨਗੀ ਦੀ ਮੰਗ ਕਰਦਾ ਹੈ ਜੋ ਸਿੱਖ ਚਰਿੱਤਰ ਨਹੀਂ। ਆਪਣਾ ਖੁਸਿੱਆ ਹੋਇਆ ਖ਼ਾਲਸਾ ਰਾਜ ਹਾਸਲ ਕਰਨ ਦੀ ਬਜਾਏ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਵਰਗਿਆਂ ਨੇ ਸਿੱਖ ਕੌਮ ਨੂੰ ਬਰਿਟਿਸ਼ ਗ਼ੁਲਾਮੀ ਚੋਂ ਕੱਢ ਕੇ ਬ੍ਰਾਹਮਣਵਾਦੀ ਗ਼ੁਲਾਮੀ ਵਿਚ ਧੱਕ ਦਿਤਾ ਜਿਸਦਾ ਨਤੀਜਾ 1984 ਦੇ ਸਿੱਖ ਘੱਲੂਘਾਰੇ ਦੇ ਰੂਪ ਵਿਚ ਨਿਕਲਿਆ ਤੇ ਘੱਟੋ ਘੱਟ ਸਾਨੂੰ ਹੁਣ ਤਾਂ ਅਕਲ ਆ ਜਾਣੀ ਚਾਹੀਦੀ ਹੈ। ਹਾਕਮ ਦੇ ਰੂਪ ਵਿਚ ਬ੍ਰਾਹਮਣਵਾਦ ਰੂਪੀ ਭਾਰਤ ਸਰਕਾਰ ਕਦੇ ਵੀ ਸਿੱਖਾਂ ਨਾਲ ਇਨਸਾਫ਼ ਨਹੀਂ ਕਰ ਸਕੇਗੀ ਕਿਉਂਕਿ ਇਹ ਉਸਦਾ ਸੁਭਾਅ ਹੈ।
ਗੁਰਦੁਆਰਾ ਸਾਹਿਬ ਸੈਨ ਹੋਜ਼ੇ ਦੇ ਸਾਬਕਾ ਸੱਕਤਰ, ਏ.ਜੀ.ਪੀ.ਸੀ. ਦੇ ਮੀਤ ਪ੍ਰਧਾਨ ਤੇ ਸਿੱਖ ਆਗੂ ਭਾਈ ਜਸਵੰਤ ਸਿੰਘ ਹੋਠੀ ਨੇ ਆਪਣੇ ਸਿੱਖੀ ਦਰਦ ਨੂੰ 1984 ਦੇ ਸਿੱਖ ਘੱਲੂਘਾਰੇ ਦੇ ਸੰਦਰਭ ਵਿਚ ਪੇਸ਼ ਕਰਦਿਆਂ ਇਹ ਬੇਨਤੀ ਕੀਤੀ ਕਿ ਜੋ ਸਬਕ ਅਸਾਂ ਸਿੱਖੇ ਹਨ, ਉਹ ਯਾਦ ਰਖਦਿਆਂ ਸਾਨੂੰ ਭਵਿੱਖ ਵੱਲ ਸਾਵਧਾਨੀ ਨਾਲ ਵਧਣਾ ਚਾਹੀਦਾ ਹੈ।
ਸਾਬਕਾ ਪਰਿੰਸੀਪਲ ਸਵਰਨਜੀਤ ਸਿੰਘ, ਦਲ ਖ਼ਾਲਸਾ ਦੇ ਭਾਈ ਮਦਨ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।
ਜੋਸ਼ਮਈ ਕਵੀਸ਼ਰੀ ਕਰਦਿਆਂ ਭਾਈ ਸਰਵਨ ਸਿੰਘ ਤੇ ਜਸਵਿੰਦਰ ਸਿੰਘ ਦੇ ਜਥੇ ਨੇ ਸਿੱਖ ਯੋਧਿਆਂ ਵੱਲੋਂ ਭਾਰਤੀ ਹਕੂਮਤ ਦੀ ਫ਼ੌਜ ਦੇ ਖੱਟੇ ਕੀਤੇ ਦੰਦਾਂ ਬਾਰੇ ਅਤੇ ਲੜੀ ਗਈ ਜੰਗ ਦੇ ਦਰਿਸ਼ਾਂ ਨੂੰ ਕਮਾਲ ਦੀ ਆਵਾਜ਼ ਨਾਲ ਪੇਸ਼ ਕੀਤਾ।
ਇਸ ਸਮਾਗਮ ਵਿਚ ਸਟਾਕਟਨ ਗੁਰਦੁਆਰਾ ਸਾਹਿਬ ਦੇ ਬਚਿਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਕੈਲੇਫ਼ੋਰਨੀਆ ਗਤਕਾ ਦਲ ਦੇ ਮੁੱਖ ਜਥੇਦਾਰ ਭਾਈ ਜਸਪ੍ਰੀਤ ਸਿੰਘ ਮਨਟੀਕਾ ਨੂੰ ਉਨਾਂ ਦੀਆਂ ਗਤਕਾ ਸੇਵਾਵਾਂ ਕਰਕੇ ਭਾਈ ਬਚਿੱਤਰ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਤੇ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾ ਸਾਹਿਬ ਦੀ ਬਖ਼ਸ਼ਿਸ ਕੀਤੀ ਗਈ, ਜਿਨ੍ਹਾਂ ਬਾਅਦ ਵਿਚ ਆਪਣੇ ਸਾਥੀਆਂ ਨਾਲ ਗਤਕੇ ਦੇ ਜੌਹਰ ਵੀ ਸੰਗਤਾਂ ਨੂੰ ਵਿਖਾਏ।
ਸਕੱਤਰ ਦੀ ਸੇਵਾ ਭਾਈ ਜਤਿੰਦਰ ਸਿੰਘ ਹੁਰਾਂ ਨਿਭਾਈ ਤੇ ਇਸ ਸ਼ਹੀਦੀ ਸਮਾਗਮ ਲਈ ਸੰਗਤਾਂ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਮੁਖ ਸੇਵਾਦਾਰ ਭਾਈ ਮਨਜੀਤ ਸਿੰਘ ਉਪੱਲ ਵੱਲੋਂ ਕੀਤਾ ਗਿਆ।
ਇਸ ਸ਼ਹੀਦੀ ਸਮਾਗਮ ਵਿਚ ਸੰਗਤਾਂ ਦੀ ਬੇਹੱਦ ਭਰਵੀਂ ਹਾਜ਼ਰੀ ਵੇਖੀ ਗਈ ਜਿਸ ਵਾਸਤੇ ਪ੍ਰਬੰਧਕਾਂ ਨੇ ਵਿਸ਼ੇਸ਼ ਉਪਰਾਲੇ ਕੀਤੇ ਸਨ। ਭਾਰੀ ਗਰਮੀ ਤੋਂ ਨਿਜਾਤ ਦਿਵਾਉਣ ਲਈ ਗੰਨੇ ਦੇ ਰੱਸ, ਅੰਬਾਂ-ਦੁੱਧ ਦੇ ਰੱਸ, ਤਾਜ਼ਾ ਸੰਤਰੇ ਤੇ ਅਨਾਨਾਸ ਦੇ ਰੱਸ ਲਗਾਤਾਰ ਖਜਾਨਚੀ ਭਾਈ ਬਲਵਿੰਦਰ ਸਿੰਘ ਮਿੱਠੂ, ਲਛੱਰ ਭਰਾਵਾਂ, ਜੱਸਾ ਸਿੰਘ-ਸਾਥੀਆਂ ਤੇ ਕੁਲਵੰਤ ਸਿੰਘ ਪਰਵਾਰਾਂ ਵੱਲੋਂ ਸੰਗਤ-ਸੇਵਾ ਦੇ ਰੂਪ ਵਿਚ ਹਾਜ਼ਰ ਰਹੇ।
ਸ਼ਹੀਦੀ ਸਮਾਗਮ ਵਿਚ ਖ਼ੂਨ ਦਾਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਿਸ ਵਿਚ ਪੰਜਾਹ ਸਿੰਘਾਂ-ਸਿੰਘਣੀਆਂ ਨੇ ਸਰਬੱਤ ਦੇ ਭਲੇ ਵਾਸਤੇ ਲਹੂ ਦਾਨ ਕੀਤਾ। ਲੰਗਰਾਂ ਦੀ ਭਾਰੀ ਸੇਵਾ ਵਿਚ ਹਰਨੇਕ ਸਿੰਘ, ਗੁਲਵਿੰਦਰ ਸਿੰਘ ਭਿੰਦਾ, ਕੁਲਜੀਤ ਸਿੰਘ ਨਿੱਝਰ, ਬਲਵਿੰਦਰ ਸਿੰਘ ਮਿੱਠੂ, ਜਸਪ੍ਰੀਤ ਸਿੰਘ ਲਵਲਾ, ਸੁਖਮਿੰਦਰ ਸਿੰਘ ਮਾਂਗਟ, ਰਵਿੰਦਰ ਸਿੰਘ ਰਿੰਪੀ, ਮਿੰਟੂ ਸੰਧੂ, ਸੰਦੀਪ ਸਿੰਘ, ਬਾਬਾ ਜੋਗਿੰਦਰ ਸਿੰਘ, ਗੁਰਮੇਲ ਸਿੰਘ ਖੇਲਾ ਤੇ ਬਲਦੇਵ ਸਿੰਘ ਪ੍ਰਵਾਰਾਂ ਵੱਲੋਂ ਤਨ ਮਨ ਧੰਨ ਨਾਲ ਸੇਵਾ ਕੀਤੀ ਗਈ।
ਗਦਰੀ ਬਾਬਿਆਂ ਦੀ ਇਤਿਹਾਸਕ ਧਰਤੀ ਉਤੇ ਇਸ ਵਾਰ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਆਪਣੇ ਸਾਥੀਆਂ ਨਾਲ ਹਾਸਲ ਕੀਤੀ ਮਹਾਨ ਸ਼ਹਾਦਤ ਦਾ ਵੈਰਾਗਮਈ ਵਾਤਾਵਰਨ ਉਸਾਰਨ ਵਿਚ ਜਿਨਾਂ ਪ੍ਰਬੰਧਕਾਂ ਨੇ ਪਹਿਲ, ਪਹੁੰਚ ਤੇ ਪ੍ਰਚਾਰ ਦੁਆਰਾ ਉਦੱਮ ਕੀਤਾ ਹੈ, ਉਨਾਂ ਵਾਸਤੇ ਅਰਦਾਸ ਹੈ ਕਿ ਵਾਹਿਗੁਰੂ ਉਨਾਂ ਨੂੰ ਭਵਿੱਖ ਵਿਚ ਵੀ ਉਦੱਮ ਬਖ਼ਸ਼ੇ ਤੇ ਉਹ ਇਸੇ ਤਰਾਂ ਹੀ ਸਿੱਖ ਇਤਿਹਾਸ ਨੂੰ ਜਿਊਂਦਿਆਂ ਰਖਣ ਵਿਚ ਸਹਾਈ ਹੁੰਦੇ ਰਹਿਣ ਜਿਸਤੋਂ ਸਾਡੀ ਨੌਜਵਾਨ ਪੀੜੀ ਗਿਆਨਵਾਨ ਹੁੰਦੀ ਰਹੇ।

ਸੰਗਤਾਂ ਦੇ ਭਰਵੇਂ ਇਕੱਠ ਵਿਚ ਨਾਨਕਸ਼ਾਹੀ ਕੈਲੰਡਰ ਦੀ ਬੁਨਿਆਦੀ ਹੋਂਦ ਕਾਇਮ ਰੱਖਣ ਦਾ ਪ੍ਰਣ ਲਿਆ।


ਹਿਊਸਟਨ-ਟੈਕਸਸ (ਹਰਦੀਪ ਸਿੰਘ) ਜੂਨ 13 ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਸੈਂਟਰ ਵਿਖੇ ਸੰਗਤ ਦੀ ਵਡੀ ਇਕਤ੍ਰਤਾ ਨੇ ਅਸਲ ਨਾਨਕਸ਼ਾਹੀ ਕੈਲੰਡਰ ਦੀ ਸੱਚਾਈ ਨੂੰ ਬਣਾਈ ਰਖਣ ਲਈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ, ਖ਼ਾਲਿਸਤਾਨ ਅਫ਼ੇਅਰਜ਼ ਸੈਂਟਰ ਤੇ ਹੋਰ ਸਿੱਖ ਆਗੂਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਰਵਾਈ ਸਮਾਗਮ-ਵਿਚਾਰ ਗੋਸ਼ਟੀ ਹਿਊਸਟਨ ਦੀ ਧਰਤੀ ਉਪੱਰ ਇਕ ਇਤਿਹਾਸਕ ਇਕੱਠ ਹੋ ਨਿਬੜੀ। ਤਿੰਨ ਘੰਟੇ ਦੇ ਸਰਗਰਮ ਸਮਾਗਮ ਵਿਚ ਵੱਖ ਵੱਖ ਬੁਲਾਰਿਆਂ ਨੂੰ ਸੰਗਤਾਂ ਵੱਲੋਂ ਬੜੇ ਸ਼ਾਂਤ ਚਿੱਤ ਨਾਲ ਸੁਨਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਮਰੀਕੀ ਧਰਤੀ ਤੇ ਵੱਸਦਾ ਖ਼ਾਲਸਾ ਬਾਜ਼ ਵਾਲੀ ਅੱਖ ਨਾਲ ਹਰ ਉਸ ਗਤੀਵਿਧੀ ਨੂੰ ਬੜੇ ਗਹੁ ਨਾਲ ਵਾਚਦਾ ਹੈ ਜਿਹੜੀ ਸਿੱਖੀ ਦੇ ਨਿਆਰੇਪਣ ਨੂੰ ਮਾਰ ਮੁਕਾਉਣ ਲਈ ਹਰ ਵਕਤ ਤਤੱਪਰ ਹੈ।
ਹਫ਼ਤਾਵਾਰੀ ਰੱਬੀ ਬਾਣੀ ਦੇ ਕੀਰਤਨ ਤੋਂ ਬਾਅਦ ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਤੇ ਇਸਦੇ ਪਿਛੋਕੜ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ ਤੇ ਕੈਲੰਡਰ ਤੇ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਦੀ ਰੂਪਰੇਖਾ ਸੰਗਤਾਂ ਨਾਲ ਸਾਂਝੀ ਕੀਤੀ। ਆਪਣੇ ਸੰਖੇਪ ਵੀਚਾਰਾਂ ਵਿਚ ਉਨਾਂ ਸਿੱਖ ਕੈਲੰਡਰ ਮਾਹਰ ਸ੍ਰ: ਪਾਲ ਸਿੰਘ ਪੁਰੇਵਾਲ ਦੁਆਰਾ ਤਿਆਰ ਕੀਤੇ ਅਤੇ ਪਾਕਿਸਤਾਨ 'ਚ ਲਾਗੂ ਹਿਜਰੀ ਕੈਲੰਡਰ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ।
ਇਸ ਸਮਾਗਮ ਦੇ ਵਿਸ਼ੇਸ਼ ਬੁਲਾਰੇ, ਨਾਨਕਸ਼ਾਹੀ ਜੰਤਰੀ ਦੇ ਰਚੇਤਾ ਸ੍ਰ: ਪਾਲ ਸਿੰਘ ਪੁਰੇਵਾਲ ਦੇ ਵਿਚਾਰਾਂ ਨੂੰ ਸੁਨਣ ਲਈ ਸੰਗਤਾਂ ਵਿਚ ਕਾਫ਼ੀ ਉਤਸ਼ਾਹ ਨਜ਼ਰ ਆਇਆ। ਆਪਣੇ ਵੀਚਾਰਾਂ 'ਚ ਸ੍ਰ: ਪੁਰੇਵਾਲ ਹੁਰਾਂ ਉਨਾਂ ਲੋੜਾਂ ਤੇ ਕਾਰਨਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਕਰਕੇ ਸਿੱਖ ਕੌਮ ਨੂੰ ਆਪਣਾ ਕੈਲੰਡਰ ਬਣਾਉਣ ਦੀ ਲੋੜ ਪਈ। ਪੁਰਾਣੇ ਬਿਕਰਮੀ ਕੈਲੰਡਰ ਨਾਲ ਮਨਾਏ ਜਾਂਦੇ ਸਿੱਖਾਂ ਦੇ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਮਨਾਉਣ ਦੀ ਗੱਲ ਇੰਜ ਸੀ ਜਿਵੇਂ ਕੋਈ ਮੰਗਵੇਂ ਚੁੱਲ੍ਹੇ ਤੋਂ ਰੋਟੀਆਂ ਸੇਕ ਕੇ ਖਾ ਰਿਹਾ ਹੋਵੇ। ਪੁਰੇਵਾਲ ਹੁਰਾਂ ਅਖੌਤੀ ਸੰਤ ਸਮਾਜ ਦੀ ਉਸ ਮੰਗ ਕਿ ਕੈਲੰਡਰ ਵਿਚ ਸੋਧਾਂ ਪੰਥਕ ਏਕਤਾ ਵਾਸਤੇ ਕੀਤੀਆਂ ਗਈਆਂ ਹਨ ਨੂੰ ਸਿਰੇ ਤੋਂ ਨਕਾਰਦਿਆਂ ਹੋਇਆਂ ਆਖਿਆ ਕਿ ਕਿਉਂ ਨਹੀਂ ਦਮਦਮੀ ਟਕਸਾਲ ਤੇ ਹੋਰ ਸੰਤ ਸਮਾਜ ਨਾਨਕਸ਼ਾਹੀ ਕੈਲੰਡਰ ਨੂੰ ਮੰਨ ਕੇ ਏਕਤਾ ਦਾ ਸਬੂਤ ਦਿੰਦੇ। ਉਨਾਂ ਕੈਲੰਡਰ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਖੌਤੀ ਸੰਤ ਸਮਾਜ ਦੇ ਹਰਨਾਮ ਸਿੰਘ ਧੁੰਮੇ ਵੱਲੋਂ ਕੀਤੀਆਂ ਅਖੌਤੀ ਸੋਧਾਂ ਨੂੰ ਸਿੱਖ ਸਿਧਾਂਤਾਂ ਦੇ ਉਲਟ ਦੱਸਦਿਆਂ ਸ੍ਰ: ਪੁਰੇਵਾਲ ਨੇ ਸੰਗਤਾਂ ਨੂੰ ਦੱਸਿਆ ਕਿ ਕਿਵੇਂ ਅਖੌਤੀ ਸੋਧਾਂ ਕਰਨ ਵੇਲੇ ਉਨਾਂ ਨੂੰ (ਪੁਰੇਵਾਲ) ਨਜ਼ਰ ਅੰਦਾਜ਼ ਕੀਤਾ। ਉਨਾਂ ਇਕ ਗੱਲ ਖ਼ਾਸ ਤੌਰ ਤੇ ਦੱਸੀ ਕਿ ਕਿਵੇਂ ਕੈਲੰਡਰ ਦੀ ਸਟਡੀ ਕਰਨ ਦਾ ਕੰਮ ਉਨ੍ਹਾਂ 1950 ਦੇ ਲਾਗੇ ਚਾਗੇ ਸ਼ੁਰੂ ਕੀਤਾ।
ਇਸ ਤੋਂ ਬਾਅਦ ਨਾਨਕਸ਼ਾਹੀ ਕੈਲੰਡਰ ਦੀ ਸਥਾਪਤੀ ਬਾਰੇ ੧੧ ਮੈਂਬਰੀ ਕਮੇਟੀ ਦੇ ਕਨਵੀਨਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਵਾਨ ਡਾਕਟਰ ਦਰਸ਼ਨ ਨੇ ਬੜੇ ਹੀ ਸੁਲਝੇ ਹੋਏ ਢੰਗ ਨਾਲ ਵਿਚਾਰ ਪੇਸ਼ ਕਰਦਿਆਂ ਸਿੱਖ ਕੌਮ ਨੂੰ ਡੇਰਾਵਾਦ, ਬਾਬਾ ਵਾਦ ਅਤੇ ਹੋਰ ਅਖੌਤੀ ਸੰਤਾਂ ਕੋਲੋਂ ਸਿੱਖਾਂ ਨੂੰ ਖ਼ਬਰਦਾਰ ਕੀਤਾ। ਉਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਮਹੰਤਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇ। ਭਾਵਕ ਹੁੰਦਿਆਂ ਉਨਾਂ ਕਿਹਾ ਕਿ ਸਿੱਖ ਕੌਮ ਨੂੰ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਉਨਾਂ ਨੂੰ ਪਾਲ ਸਿੰਘ ਪੁਰੇਵਾਲ ਦੇ ਰੂਪ ਵਿਚ ਨਿਪੁੰਨ ਵਿਦਵਾਨ ਤੇ ਜ਼ਹੀਨ ਬੁੱਧੀ ਵਾਲਾ ਗੁਣਕਾਰੀ ਇਨਸਾਨ ਮਿਲਿਆ ਹੈ ਪਰ ਉਨਾਂ ਗਿਲਾ ਕੀਤਾ ਕਿ ਸਿੱਖਾਂ ਦੀਆਂ ਮੋਹਰੀ ਸੰਸਥਾਵਾਂ ਤੇ ਇਸਦੇ ਕਬਜ਼ਾ ਕਰੀ ਬੈਠੇ ਬ੍ਰਾਹਮਣਵਾਦੀ ਸੋਚ ਤੇ ਗ਼ੁਲਾਮ ਪ੍ਰਵਿਰਤੀ ਵਾਲੇ ਚੌਧਰੀਆਂ ਨੇ ਸ੍ਰ: ਪਾਲ ਸਿੰਘ ਪੁਰੇਵਾਲ ਦੀ ਕਦਰ ਨਹੀਂ ਪਾਈ ਤੇ ਅੰਤ ਆਪਣੇ ਸੌੜੇ ਨਿੱਜੀ ਹਿੱਤਾਂ ਕਾਰਨ ਉਹ ਆਰ.ਐਸ.ਐਸ ਦੇ ਹੱਥਾਂ ਵਿਚ ਖੇਡ ਗਏ। ਡਾਕਟਰ ਸਾਹਿਬ ਨੇ ਨਾਨਕਸ਼ਾਹੀ ਕੈਲੰਡਰ ਦੇ ਪਿਛੋਕੜ ਵਿਚਲੇ ਡੂੰਘੇ ਕਾਰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੈਲੰਡਰ ਸਿੱਖ ਕੌਮ ਦੀ ਅੱਡਰੀ ਹਸਤੀ ਨੂੰ ਕਾਇਮ ਰੱਖਣ ਦਾ ਇਕ ਉਪਰਾਲਾ ਹੈ। ਉਨਾਂ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਕੱਚੀ ਬਾਣੀ, ਕੱਚੀ ਬੋਲੀ, ਕੱਚਾ ਪਹਿਰਾਵਾ, ਕੱਚੇ ਸਾਜ਼ ਤੇ ਕੱਚੇ ਸਿੱਖਾਂ ਦੇ ਰੂਪ ਵਿਚ ਘੁੰਮ ਰਹੇ ਬਾਬਿਆਂ ਤੋਂ ਸੁਚੇਤ ਹੋਇਆ ਜਾਵੇ। ਆਪਣੇ ਵੀਚਾਰਾਂ ਦੇ ਅਖ਼ੀਰ ਵਿਚ ਬੜੇ ਹੀ ਜੋਸ਼ ਨਾਲ ਵਾਅਦਾ ਕੀਤਾ ਕਿ ਅਸੀਂ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਨਹੀਂ ਹੋਣ ਦੇਣੀ। ਜਿਹੜੇ ਲੋਕ ਸ੍ਰ: ਪੁਰੇਵਾਲ ਵੱਲੋਂ ਕੀਤੇ ਸਿਧਾਂਤਕ ਸੇਧ ਵਾਲੇ ਦਰੁਸਤ ਕਾਰਜਾਂ ਵਿਚ ਰੁਕਾਵਟ ਬਣਦੇ ਹਨ ਅਸੀਂ ਉਨਾਂ ਨੂੰ ਟਿਕਣ ਨਹੀਂ ਦਿਆਂਗੇ।
ਉਪਰੰਤ ਖ਼ਾਲਿਸਤਾਨ ਅਫ਼ੇਅਰਜ਼ ਸੈਂਟਰ ਦੇ ਸੰਚਾਲਕ ਡਾ: ਅਮਰਜੀਤ ਸਿੰਘ ਹੁਰਾਂ ਨਾਨਕਸ਼ਾਹੀ ਕੈਲੰਦਰ ਦੇ ਰੂਪ ਵਿਚ ਹਾਸਲ ਹੋਈਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜੋ ਇਸ ਜੰਤਰੀ ਨਾਲ ਜੁੜੀਆਂ ਹੋਈਆਂ ਹਨ। ਉਨਾਂ ਖ਼ਾਲਸਾ ਪੰਥ ਨੂੰ ਸਾਵਧਾਨ ਕੀਤਾ ਕਿ ਬਿਰਪਵਾਦੀ ਤਾਕਤਾਂ ਦਾ ਅਗਲਾ ਨਿਸ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਹੈ। ਵਿਸਥਾਰ 'ਚ ਜਾਂਦਿਆਂ ਉਨਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਲਾਗੂ ਹੋਣ ਤੋਂ ਬਾਅਦ ਨਾਨਕਸ਼ਾਹੀ ਕੈਲੰਡਰ ਦਾ ਲਾਗੂ ਹੋਣਾ ਦੂਜੀ ਵਡੀ ਪ੍ਰਾਪਤੀ ਸੀ ਜੋ ਸਿੱਖਾਂ ਦੇ ਨਿਆਰੇਪਣ ਨੂੰ ਸਥਾਪਤ ਕਰ ਰਹੀ ਸੀ ਪਰ ਸਿੱਖਾਂ ਦੇ ਜਿਨ੍ਹਾਂ ਅਖੌਤੀ, ਫ਼ਰੇਬੀ ਤੇ ਲਾਲਚੀ ਆਗੂਆਂ ਨੇ ਸਿੱਖੀ ਦਾ ਭਗਵਾਂਕਰਨ ਦਾ ਜੋ ਠੇਕਾ ਲਿਆ ਹੋਇਆ ਉਨਾਂ ਕੋਲੋਂ ਨਾਨਾਕਸ਼ਾਹੀ ਕੈਲੰਡਰ ਬਰਦਾਸ਼ਤ ਨਹੀਂ ਹੋਇਆ ਇਸ ਲਈ ਅਖੌਤੀ ਸੋਧਾਂ ਦੇ ਨਾਮ ਹੇਠ ਇਸਦਾ ਹਿੰਦੂਕਰਨ ਕਰ ਦਿੱਤਾ ਗਿਆ। ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੀ ਬੈਠੇ ਸਨ ਅਤੇ ਜਿਨਾਂ ਹਾਲੇ ਸੰਗਤਾਂ ਨਾਲ ਵੀਚਾਰ ਸਾਂਝੇ ਕਰਨੇ ਸਨ। ਡਾਕਟਰ ਅਮਰਜੀਤ ਸਿੰਘ ਹੁਰਾਂ ਸੰਗਤਾਂ ਨੂੰ ਦੱਸਿਆ ਕਿ ਬੇਸ਼ੱਕ ਪਿਛਲੇ ਸਮੇਂ ਵਿਚ ਸਾਡੇ ਜਥੇਦਾਰ ਸਾਹਿਬ ਨਾਲ ਬਹੁਤ ਸਾਰੇ ਮਸਲਿਆਂ ਦੇ ਗੰਭੀਰ ਮੱਤਭੇਦ ਰਹੇ ਹਨ ਪਰ ਜਥੇਦਾਰ ਸਾਹਿਬ ਨੇ ਤਿੰਨ ਅਜਿਹੇ ਫ਼ੈਸਲੇ ਲਏ ਹਨ ਜੋ ਅੱਜ ਦੇ ਸਮੇਂ ਵਿਚ ਚੱਲ ਰਹੇ ਸੰਘਰਸ਼ ਵਿਚ ਇਕ ਮਿਸਾਲ ਹਨ। ਸਭ ਤੋਂ ਪਹਿਲਾਂ ਨਾਨਕਸ਼ਾਹੀ ਕੈਲੰਡਰ ਜਥੇਦਾਰ ਵੇਦਾਂਤੀ ਵੱਲੋਂ 14 ਅਪ੍ਰੈਲ, 2003 ਨੂੰ ਦਮਦਮਾ ਸਾਹਿਬ ਤੋਂ ਭਾਰੀ ਵਿਰੋਧ ਦੇ ਬਾਵਜੂਦ ਲਾਗੂ ਕਰਨਾ, ਦੂਜਾ ਆਰ.ਐਸ.ਐਸ. ਖ਼ਿਲਾਫ਼ ਹੁਕਮਨਾਮਾ ਜਾਰੀ ਕਰਨਾ ਅਤੇ ਤੀਜਾ ਜਥੇਦਾਰ ਹੁਰਾਂ ਵੱਲੋਂ ਨਿਊਯਾਰਕ ਵਿਚ ਸਿੱਖਾਂ ਦੇ ਵੱਖਰੇ ਘਰ ਖ਼ਾਲਿਸਤਾਨ ਦੀ ਹਿਮਾਇਤ ਕਰਨਾ ਜਿਸ ਕਰਕੇ ਬਾਦਲ ਨੇ ਉਨਾਂ ਨੂੰ ਬਾਅਦ ਵਿਚ ਜਥੇਦਾਰੀ ਤੋਂ ਬਰਖ਼ਾਸਤ ਵੀ ਕਰ ਦਿੱਤਾ।
ਅਖ਼ੀਰ ਵਿਚ ਜਥੇਦਾਰ ਵੇਦਾਂਤੀ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋਂ ਪਹਿਲਾਂ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ। ਭਾਜਪਾ ਦੇ ਲੀਡਰਾਂ ਵੱਲੋਂ ਤਾਂ ਕੈਲੰਡਰ ਦਾ ਵਿਰੋਧ ਹੋ ਹੀ ਰਿਹਾ ਸੀ ਪਰ ਮੱਕੜ-ਧੁੰਮੇ ਵੱਲੋਂ ਵੀ ਕਾਫ਼ੀ ਰੁਕਾਵਟਾਂ ਪੈਦਾ ਕੀਤੀਆਂ ਗਈਆਂ। ਮੌਜੂਦਾ ਸੋਧਾਂ ਨੂੰ ਨਕਾਰਦਿਆਂ ਉਨਾਂ ਕਿਹਾ ਕਿ ਇਹ ਇਕ ਪਾਸੜ ਕਾਰਵਾਈ ਸੀ ਜੋ ਇਕ ਖ਼ਾਸ ਟੋਲੇ ਨੂੰ ਖ਼ੁਸ਼ ਕਰਨ ਲਈ ਕੀਤੀ ਗਈ ਸੀ। ਜਥੇਦਾਰ ਜੀ ਨੇ ਸੋਧਾਂ ਕਰਨ ਵਾਲੇ ਮੱਕੜ ਧੁੰਮਾ ਕਮੇਟੀ ਨੂੰ ਸਵਾਲ ਕੀਤਾ ਕਿ ਉਨਾਂ ਨੇ ਕਿਹੜੀ ਖਗੋਲ, ਭਗੋਲ ਤੇ ਹਿਸਾਬ ਕਿਤਾਬ ਦੀ ਪੜਾਈ ਕੀਤੀ ਹੈ। ਉਨਾਂ ਸੋਧਾਂ ਵਾਲੇ ਅਖੌਤੀ ਕੈਲੰਡਰ ਵਿਚ ਰਾਮ ਨੌਮੀ ਤੇ ਕ੍ਰਿਸ਼ਨ ਜਨਮ-ਅਸ਼ਟਮੀ ਸ਼ਾਮਿਲ ਕਰਨ ਦਾ ਸਖ਼ਤ ਇਤਰਾਜ਼ ਵੀ ਕੀਤਾ। ਉਨਾਂ ਕਿਹਾ ਕਿ ਇਨਾਂ ਦੋ ਹਿੰਦੂ ਤਿਓਹਾਰਾਂ ਦਾ ਸਿੱਖਾਂ ਨਾਲ ਕੀ ਵਾਸਤਾ ਹੈ। ਉਨਾਂ ਕਿਹਾ ਕਿ ਇਥੋਂ ਪਤਾ ਲਗਦਾ ਹੈ ਕਿ ਸੋਧਾਂ ਕਰਨ ਵਾਲਿਆਂ ਦੀ ਤਾਰ ਕਿੱਥੋਂ ਹਿਲਦੀ ਹੈ। ਸੋਧਾਂ ਦੇ ਨਾਮ ਸਿੱਖ ਕੌਮ ਨੂੰ ਭੰਬਲਭੂਸੇ 'ਚ ਪਾਇਆ ਗਿਆ ਹੈ। ਉਨਾਂ ਮੱਕੜ-ਧੁੰਮੇ ਨੂੰ ਸਲਾਹ ਦਿੱਤੀ ਕਿ ਇਸ ਕੈਲੰਡਰ ਦਾ ਨਾਮ ਕੁਝ ਹੋਰ ਰੱਖ ਲੈਣ। ਵੀਚਾਰਾਂ ਦੇ ਅਖ਼ੀਰ 'ਚ ਜਥੇਦਾਰ ਸਾਹਿਬ ਨੇ ਸਿੱਖਾਂ ਨੂੰ ਗੁਰਬਾਣੀ ਪੜ੍ਹਨ, ਨਿੱਤਨੇਮ ਕਰਨ ਪੰਜਾਬੀ ਮਾਂ ਬੋਲੀ ਨਾਲ ਜੁੜਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਸਿੱਖ ਜੋ ਰੋਜ਼ ਰਾਜ ਕਰੇਗਾ ਖ਼ਾਲਸਾ ਦਾ ਦੋਹਰਾ ਪੜਦੇ ਹਨ, ਇਕ ਦਿਨ ਸਿੱਖਾਂ ਦਾ ਰਾਜ ਭਾਗ ਜ਼ਰੂਰ ਆਵੇਗਾ, ਜਿਸਤੇ ਸੰਗਤਾਂ ਨੇ ਜੈਕਾਰੇ ਗਜਾ ਕੇ ਇਸਾ ਸੁਆਗਤ ਕੀਤਾ।
ਸਮਾਗਮ ਨੂੰ ਜਥੇਦਾਰ ਜੀ ਦੇ ਸਹਿਯੋਗੀ ਪ੍ਰਿਥੀਪਾਲ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਤੋਂ ਬਾਅਦ ਸਿੱਖ ਸੈਂਟਰ ਹਿਊਸਟਨ ਦੇ ਮੁੱਖ ਸੇਵਾਦਾਰ ਪ੍ਰੋ: ਸੰਪੂਰਨ ਸਿੰਘ ਜੀ ਨੇ ਟੈਕਸਸ ਦੇ ਹੋਰ ਗੁਰੂ ਦੇ ਨੁਮਾਂਇੰਦਿਆਂ ਨੂੰ ਨਾਲ ਲੈ ਕੇ ਸਟੇਜ ਤੋਂ ਜੈਕਾਰਿਆਂ ਦੀ ਗੂੰਜ ਨਾਲ ਇਕ ਮਤਾ ਕਰਕੇ ਸੋਧਾਂ ਵਾਲੇ ਕੈਲੰਡਰ ਨੂੰ ਰੱਦ ਕਰਕੇ ਪਹਿਲਾਂ ਵਾਲੇ ਬੁਨਿਆਦੀ ਨਾਨਕਸ਼ਾਹੀ ਕੈਲੰਡਰ ਨਾਲ ਹੀ ਸਾਰੇ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਮਨਾਉਣ ਦਾ ਪ੍ਰਣ ਕੀਤਾ।
ਗੁਰਦੁਆਰਾ ਸਾਹਿਬ ਬਰੀਨ ਰੋਡ ਦੇ ਪ੍ਰਧਾਨ ਭਾਈ ਹੀਰਾ ਸਿੰਘ ਚਮਦਲ, ਨੈਸ਼ਨਲ ਸਿੱਖ ਸੈਂਟਰ ਦੇ ਭਾਈ ਹਰਮਦ ਸਿੰਘ ਅਜ਼ਾਦ, ਸਿੱਖ ਸੈਂਟਰ ਸਨ ਐਂਟੋਨੀਓ ਦੇ ਭਾਈ ਬਲਵਿੰਦਰ ਸਿੰਘ ਢਿੱਲੋਂ, ਅਤੇ ਡਾਲਾਸ ਗੁਰਦੁਆਰਾ ਸਾਹਿਬ ਤੋਂ ਭਾਈ ਸੰਤੋਖ ਸਿੰਘ ਜੀ ਨੇ ਸਟੇਜ ਤੋਂ ਪ੍ਰੋ: ਸੰਪੂਰਨ ਸਿੰਘ ਦਾ ਸਾਥ ਦਿੱਤਾ। ਇਸ ਮੌਕੇ ਸ੍ਰ: ਸੰਤੋਖ ਸਿੰਘ ਵੱਲੋਂ ਬੜੇ ਹੀ ਜੋਸ਼ ਨਾਲ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਵੀ ਲਾਏ ਜਿਸਦਾ ਬੜੇ ਹੀ ਹੋਸ਼ ਨਾਲ ਸਿੱਖ ਸੰਗਤਾਂ ਜਵਾਬ ਦਿੱਤਾ। ਨਿਊਯਾਕਰ ਦੇ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਦੇ ਮੁੱਖ ਸੇਵਾਦਾਰ ਭਾਈ ਟਹਿਲ ਸਿੰਘ ਨੇ ਵੀ ਫ਼ੋਨ ਉਤੇ ਸੰਗਤਾਂ ਨੂੰ ਸੰਬੋਧਨ ਕਰਕੇ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਅਪਨਾਉਣ ਅਤੇ ਧੂਮਾਂ-ਮਕੱੜ ਕੈਲੰਡਰ ਨੂੰ ਰੱਦ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸਾਂਝਾ ਪੰਜਾਬ ਟੈਲੀਵੀਜ਼ਨ ਦੇ ਸ੍ਰ: ਬਲਵਿੰਦਰ ਸਿੰਘ ਬਾਜਵਾ ਵੀ ਹਾਜ਼ਰ ਸਨ। ਸੰਗਤਾਂ ਦੇ ਭਾਰੀ ਇਕੱਠ ਨੇ ਇਕ ਗੱਲ ਸਾਫ਼ ਕਰ ਦਿੱਤੀ ਕਿ ਪੰਜਾਬ ਵਿਚ ਧੱਕੇ ਜ਼ੋਰ ਨਾਲ ਬਾਦਲ-ਮਕੱੜ-ਧੁੰਮਾ ਤਿੱਕੜੀ ਜੋ ਮਰਜ਼ੀ ਕਰ ਲਵੇ ਪਰ ਪਰਦੇਸੀ ਸਿੱਖ ਇਨ੍ਹਾਂ ਬੁਕੱਲ ਦੇ ਸੱਪਾਂ ਨੂੰ ਪਛਾਣਦਾ ਹੈ ਅਤੇ ਇਨ੍ਹਾਂ ਦੀ ਹਰ ਉਸ ਕੋਸ਼ਿਸ਼ ਤੇ ਚਾਲ ਨੂੰ ਪਛਾੜ ਦੇਵੇਗਾ ਜਿਸ ਨਾਲ ਸਿੱਖੀ ਨੂੰ ਹਿੰਦੂਵਾਦ ਦੇ ਖਾਰੇ ਸਮੁੰਦਰ ਵਿਚ ਡੋਬਾ ਮਿਲਦਾ ਹੋਵੇ।
ਹੂਸਟਨ-ਟੈਕਸਸ ਦੇ ਗੁਰਦੁਆਰਾ ਸਾਹਿਬ 'ਚ ਅਸਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਪਾਸ ਕੀਤਾ ਮਤਾ
ਹੂਸਟਨ-ਟੈਕਸਸ (ਬਲਵਿੰਦਰਪਾਲ ਸਿੰਘ ਖਾਲਸਾ) ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੈਂਟਰ ਆਫ ਗਲਫ ਕੋਸਟ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਾਨਕਸ਼ਾਹੀ ਕੈਲੰਡਰ ਬਾਰੇ ਇੱਕ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿਚ ਬੜੇ ਸੁਲਝੇ ਹੋਏ ਵਿਦਵਾਨਾਂ ਨੇ ਭਾਗ ਲਿਆ। ਇਸ ਵਿਚਾਰ ਗੋਸ਼ਟੀ 'ਚ ਹਿੱਸਾ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ,ਕੈਨੇਡਾ ਤੋਂ ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਸ੍ਰ: ਪਾਲ ਸਿੰਘ ਪੁਰੇਵਾਲ, ਡਾਕਟਰ ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ, ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪਿ੍ਤਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ । ਵਿਚਾਰ ਗੋਸ਼ਟੀ ਤੋਂ ਬਾਅਦ ਇਕ ਵਿਸ਼ੇਸ਼ ਮਤਾ ਅਸਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਸੰਗਤਾਂ ਦੇ ਸਨਮੁੱਖ ਪੜਿਆ ਗਿਆ, ਜਿਸਦੀ ਇਬਾਰਤ ਇਸ ਤਰਾਂ ਹੈ :
ਦ ਸਿੱਖ ਸੈਂਟਰ ਆਫ਼ ਗਲਫ਼ ਕੋਸਟ ਹੂਸਟਨ (ਟੈਕਸਸ) ਅੱਜ ਜੂਨ 13, 2010 ਨੂੰ ਦ ਸਿੱਖ ਸੈਂਟਰ ਆਫ਼ ਗਲਫ਼ ਕੋਸਟ ਹੂਸਟਨ-ਟੈਕਸਸ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਡਾਕਟਰ ਦਰਸ਼ਨ ਸਿੰਘ ਪੰਜਾਬ ਯੁਨੀਵਰਸਿਟੀ, ਪਾਲ ਸਿੰਘ ਪੁਰੇਵਾਲ ਰਚੇਤਾ ਨਾਨਕਸ਼ਾਹੀ ਕੈਲੰਡਰ, ਡਾ: ਪ੍ਰਿਤਪਾਲ ਸਿੰਘ ਏ.ਜੀ.ਪੀ.ਸੀ. ਡਾਕਟਰ ਅਮਰਜੀਤ ਸਿੰਘ ਖ਼ਾਲਿਸਤਾਨ ਅਫ਼ੇਅਰਜ਼ ਸੈਂਟਰ ਅਤੇ ਗੁਰਦੁਆਰਾ ਸਾਹਿਬ ਵਿਚ ਰਲ ਮਿਲ ਬੈਠੀਆਂ ਸੰਗਤਾਂ, ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਤੇ ਸਾਧ-ਸੰਗਤ ਦੇ ਭਾਰੀ ਇਕੱਠ ਦੀ ਸਹਿਮਤੀ ਨਾਲ ਬੁਨਿਆਦੀ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਇਹ ਮਤਾ ਪਾਸ ਕਰਨ ਲਈ ਪੜ ਕੇ ਸੁਣਾਇਆ ਜਾਂਦਾ ਹੈ:
ਸਿੱਖ ਕੌਮ ਦੇ ਨਿਆਰੇਪਨ ਦੇ ਪ੍ਰਤੀਕ ਅਤੇ ਸਿੱਖ ਸੰਘਰਸ਼ ਦੀਆਂ ਪ੍ਰਾਪਤੀਆਂ ਵਿੱਚ ਇੱਕ ਮੀਲ ਪੱਥਰ ਬਣ ਚੁੱਕੇ ਨਾਨਕਸ਼ਾਹੀ ਕੈਲੰਡਰ ਨੂੰ, ਦੁਸ਼ਮਣ ਤਾਕਤਾਂ ਦੇ ਹਮਲੇ ਤੋਂ ਬਚਾਉਣ ਲਈ, ਇਹ ਜ਼ਰੂਰੀ ਹੈ ਕਿ ਜਿਸ ਰੂਪ ਵਿੱਚ ਇਸ ਨੂੰ, ਖਾਲਸਾ ਪੰਥ ਨੇ 14 ਅਪ੍ਰੈਲ, 2003 ਨੂੰ ਲਾਗੂ ਕੀਤਾ ਸੀ, ਇੰਨ ਬਿੰਨ ਇਸ ਨੂੰ ਇਵੇਂ ਹੀ ਲਾਗੂ ਰੱਖਿਆ ਜਾਵੇ। ਅੱਜ ਦੇ ਇਸ ਇਕੱਠ ਵਿੱਚ, ਇਤਿਹਾਸਕ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਰੱਖਣ ਲਈ, ਇਹ ਵਿਸ਼ੇਸ਼ ਮਤਾ ਸਾਧ ਸੰਗਤ ਦੇ ਸਨਮੁੱਖ ਰੱਖਿਆ ਜਾਂਦਾ ਹੈ। ਜੈਕਾਰਿਆਂ ਦੀ ਗੂੰਜ ਵਿੱਚ ਇਸ ਨੂੰ ਪ੍ਰਵਾਨਗੀ ਦਿੱਤੀ ਜਾਵੇ - ਮਤਾ ਇਸ ਤਰਾਂ ਹੈ :
''ਅੱਜ ਦਾ ਸਿੱਖ ਸੰਗਤ ਦਾ ਇਹ ਇਕੱਠ ਸਿੱਖ ਕੌਮ ਵਲੋਂ ਮਾਨਤਾ-ਪ੍ਰਾਪਤ ਨਾਨਕਸ਼ਾਹੀ ਕੈਲੰਡਰ ਨੂੰ ਬਿਨਾਂ ਕਿਸੇ ਤਬਦੀਲੀ ਤੋਂ ਜਾਰੀ ਰੱਖਣ ਦੇ ਹੱਕ ਵਿੱਚ ਮਤਾ ਪਾਸ ਕਰਦਾ ਹੈ। ਨਾਨਕਸ਼ਾਹੀ ਕੈਲੰਡਰ, ਖਾਲਸਾ ਪੰਥ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ-ਛਾਇਆ ਹੇਠ, ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਪ੍ਰਵਾਣਿਤ ਕੀਤਾ ਗਿਆ ਸੀ ਅਤੇ 14 ਅਪ੍ਰੈਲ, 2003 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪੰਥ ਦੇ ਨਾਮ ਜਾਰੀ ਕੀਤਾ ਗਿਆ ਸੀ। ਪਿਛਲੇ ਸਮੇਂ ਦੌਰਾਨ ਕੁਝ ਧਿਰਾਂ ਨੇ, ਜਾਣੇ-ਅਣਜਾਣੇ, ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰੇ 'ਤੇ, 'ਸੋਧਾਂ ਦੇ ਨਾਮ ਹੇਠ, ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਲਈ ਜੋ ਕਾਰਵਾਈਆਂ ਕੀਤੀਆਂ ਹਨ, ਅਸੀਂ ਉਨਾਂ ਦੀ ਨਿਖੇਧੀ ਕਰਦੇ ਹਾਂ ਅਤੇ ਇਨਾਂ ਅਖੌਤੀ ਸੋਧਾਂ ਨੂੰ ਪੂਰੀ ਤਰਾਂ ਰੱਦ ਕਰਦੇ ਹਾਂ। ਨਾਨਕਸ਼ਾਹੀ ਕੈਲੰਡਰ, ਕਈ ਵਰਿਆਂ ਦੀ ਡੂੰਘੀ ਖੋਜ, ਅਤੇ ਵਿਚਾਰ ਤੋਂ ਬਾਅਦ, ਪੰਥ ਪ੍ਰਵਾਣਿਤ ਹੋਣ ਦਾ ਰੁਤਬਾ ਹਾਸਲ ਕਰ ਚੁੱਕਾ ਹੈ। ਇਹ ਖਾਲਸਾ ਪੰਥ ਦੀ ਵਿਲੱਖਣ ਪਛਾਣ ਅਤੇ ਨਵੇਂ ਯੁੱਗ ਵਿੱਚ ਇੱਕ 'ਅੱਡਰੀ ਕੌਮ' ਵਜੋਂ ਪ੍ਰਵੇਸ਼ ਕਰਨ ਦਾ ਅਧਾਰ ਪ੍ਰਦਾਨ ਕਰਦਾ ਹੈ, ਇਸ ਲਈ ਦੋਖੀ ਤਾਕਤਾਂ ਨੇ ਇਸ ਦਾ ਰੂਪ ਵਿਗਾੜਨ ਦੀ ਕੋਝੀ ਸਾਜ਼ਿਸ਼ ਰਚੀ ਹੈ। ਅਸੀਂ ਕੈਲੰਡਰ ਵਿਚ ਸੋਧਾਂ ਕਰਨ ਦੀ ਕਾਰਵਾਈ ਨੂੰ ਪੂਰੀ ਤਰਾਂ ਰੱਦ ਕਰਦੇ ਹਾਂ।
ਅਸੀਂ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਹਰ ਗੁਰਦੁਆਰਾ ਸਾਹਿਬ ਵਿੱਚ ਗੁਰਪੁਰਬ, ਸ਼ਹੀਦੀ ਦਿਵਸ ਤੇ ਹੋਰ ਇਤਿਹਾਸਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਉਣ ।''
ਹੁਣ 5 ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰਵਾਣਿਤ, 14 ਅਪ੍ਰੈਲ, 2003 ਦੇ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਜਾਵੇ ਜੀ :
ਉਪਰੰਤ ਸੰਗਤਾਂ ਨੇ ਪੰਜਾਂ ਜੈਕਾਰਿਆਂ ਨਾਲ ਮਤੇ ਨੂੰ ਪ੍ਰਵਾਨਗੀ ਦਿੱਤੀ।
ਪਾਕਿਸਤਾਨੀ ਸਿੱਖਾਂ ਨੂੰ ਹਿੰਦੋਸਤਾਨ ਵਿੱਚ ਸਥਿਤ ਆਪਣੇ ਗੁਰਧਾਮਾਂ
ਦੇ ਦਰਸ਼ਨਾਂ ਦੀ ਖੁੱਲ੍ਹ ਹੋਣੀ ਚਾਹੀਦੀ ਹੈ :- ਮਾਨ
ਫਤਿਹਗੜ੍ਹ ਸਾਹਿਬ, 15 ਜੂਨ :- “ਭਾਵੇਂ ਪਾਕਿਸਤਾਨ ਵਿੱਚ ਦਹਿਸ਼ਤਗਰਦ ਦੀਆਂ ਕਾਰਵਾਈਆਂ ਹੋ ਰਹੀਆਂ ਹਨ। ਪਰ ਫਿਰ ਵੀ ਉੱਥੇ ਰਹਿਣ ਵਾਲੇ ਸਿੱਖਾਂ ਨੂੰ ਉੱਥੋ ਦੀ ਹਕੂਮਤ ਅਤੇ ਇਸਲਾਮਿਕ ਖਾੜਕੂ ਗਰੁੱਪਾਂ ਤੋਂ ਇਸ ਸਮੇਂ ਕਿਸੇ ਤਰ੍ਹਾ ਦਾ ਕੋਈ ਡਰ ਭੈ ਨਹੀਂ ਹੈ। ਉੱਥੇ ਸਿੱਖ ਆਜ਼ਾਦੀ ਨਾਲ ਘੁੰਮ ਫਿਰ ਸਕਦੇ ਹਨ ਅਤੇ ਉਨ੍ਹਾ ਉੱਤੇ ਹੁਣ ਕਿਸੇ ਤਰ੍ਹਾ ਦਾ ਵੀ “ਜ਼ਜੀਆ” ਨਹੀਂ ਲਿਆ ਜਾਂਦਾ। ਪਰ ਬਹੁਤ ਦੁੱਖ ਅਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਾਕਿਸਤਾਨ ਮੁਲਕ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਹਿੰਦੋਸਤਾਨ ਵਿੱਚ ਸਥਿਤ ਆਪਣੇ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਹਿੰਦ ਹਕੂਮਤ ਪਹਿਲੇ ਤਾਂ ਵੀਜ਼ੇ ਹੀ ਨਹੀਂ ਦਿੰਦੀ, ਜੇ ਅਜਿਹੀ ਇਜ਼ਾਜਤ ਦਿੰਦੀ ਹੈ ਤਾਂ ਪਾਕਿਸਤਾਨੀ ਸਿੱਖਾਂ ਨੂੰ ਆਪਣੇ ਗੁਰਧਾਮਾਂ ਦੀ ਯਾਤਰਾ ਕਰਦੇ ਸਮੇ ਇੱਥੋ ਦੀਆਂ ਖੁਫੀਆ ਏਜੰਸੀਆਂ ਦੀ ਨਿਗਰਾਨੀ ਹੇਠ ਰਹਿ ਕੇ ਦਿਮਾਗੀ ਤਸ਼ੱਦਦ ਝੱਲਣ ਲਈ ਮਜ਼ਬੂਰ ਹੋਣਾ ਪੈਦਾ ਹੈ। ਜਿਸ ਨਾਲ ਉਨ੍ਹਾ ਦੀ ਧਾਰਮਿਕ ਯਾਤਰਾ ਦੇ ਆਤਮਿਕ ਅਨੰਦ ਪ੍ਰਾਪਤ ਕਰਨ ਵਿੱਚ ਵੱਡੀ ਖਲਲ ਪੈਦਾ ਹੁੰਦੀ ਹੈ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 136 ਪਾਕਿਸਤਾਨੀ ਸਿੱਖਾਂ ਦੇ ਆਏ ਜੱਥੇ ਨੂੰ ਦਰਪੇਸ਼ ਆਈਆਂ ਮੁਸ਼ਕਿਲਾਂ ਅਤੇ ਇੱਥੋ ਦੀ ਹਕੂਮਤ ਵੱਲੋਂ ਉਨ੍ਹਾ ਨੂੰ ਜਲੀਲ ਕਰਨ ਦੀਆਂ ਕਾਰਵਾਈਆਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਸਿੱਖ ਕੌਮ ਤਾਂ ਪਹਿਲੋ ਹੀ 1947 ਵਿੱਚ ਅਣਵੰਡੇ ਪਾਕਿਸਤਾਨ ਵਿੱਚ ਬ੍ਰਿਟਿਸ਼ ਹਕੂਮਤ ਦੇ ਸਮੇਂ, ਅੰਗਰੇਜ਼ਾਂ, ਮੁਸਲਿਮ ਅਤੇ ਹਿੰਦੂ ਕੌਮ ਦੇ ਜ਼ੁਲਮਾਂ ਤੋਂ ਪੀੜ੍ਹਤ ਰਹੀ ਹੈ, ਜਦੋਂ ਕਿ ਉਸ ਸਮੇਂ 1947 ਵਿੱਚ ਸਿੱਖ ਕੌਮ ਦੀ ਨਸਲੀ ਸਫਾਈ ਕੀਤੀ ਗਈ ਅਤੇ ਅੱਜ ਵੀ ਸਿੱਖ ਕੌਮ ਹਿੰਦੂ ਹੁਕਮਰਾਨਾਂ ਦੇ ਜ਼ੁਲਮ ਦਾ ਸਿ਼ਕਾਰ ਹੁੰਦੀ ਆ ਰਹੀ ਹੈ। ਉਨ੍ਹਾ ਕਿਹਾ ਕਿ ਜਦੋਂ ਤੱਕ ਸਿੱਖਾਂ ਦੀ ਆਪਣੀ ਬਾਦਸ਼ਾਹੀ “ਆਜ਼ਾਦ ਬਾਦਸ਼ਾਹੀ ਸਿੱਖ ਰਾਜ” ਆਪਣਾ ਮੁਲਕ ਕਾਇਮ ਨਹੀਂ ਹੋ ਜਾਂਦਾ, ਉਦੋ ਤੱਕ ਸਿੱਖਾਂ ਦੀਆਂ ਮੁਸਕਿਲਾਂ ਦਾ ਹੱਲ ਨਹੀਂ ਹੋ ਸਕਦਾ ਅਤੇ ਨਾ ਹੀ ਇਸ ਏਸ਼ੀਆ ਦੇ ਉਪ ਮਹਾਂਦੀਪ ਵਿੱਚ ਅਮਨ-ਚੈਨ ਅਤੇ ਜਮਹੂਰੀਅਤ ਕਾਇਮ ਹੋ ਸਕਦੀ ਹੈ। ਇਸ ਲਈ ਇਹ ਜ਼ਰੁਰੀ ਹੈ ਕਿ ਦੋਵੇ ਦੁਸ਼ਮਣ ਮੁਲਕਾਂ ਹਿੰਦੂ ਹਿੰਦੋਸਤਾਨ ਅਤੇ ਮੁਸਲਿਮ ਪਾਕਿਸਤਾਨ ਜੋ ਖਤਰਨਾਕ ਨਿਯੂਕਲੀਅਰ ਤਾਕਤਾਂ ਦੇ ਭੰਡਾਰਾਂ ਦੇ ਮਾਲਕ ਹਨ, ਦੇ ਵਿਚਕਾਰ ਇੱਕ “ਬੱਫਰ ਸਟੇਟ” ਕਾਇਮ ਹੋਵੇ। ਜਿੱਥੇ ਸਿੱਖ ਕੌਮ ਆਪਣੀ ਆਜ਼ਾਦੀ ਨਾਲ ਵਿਚਰ ਸਕੇ। ਅਜਿਹਾ ਪ੍ਰਬੰਧ ਕਰਕੇ ਹੀ ਹਿੰਦੋਸਤਾਨ ਅਤੇ ਪਾਕਿਸਤਾਨ ਦੀ ਪੁਰਾਣੀ ਦੁਸ਼ਮਣੀ ਦਾ ਅੰਤ ਕੀਤਾ ਜਾ ਸਕਦਾ ਹੈ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 22 ਫਰਵਰੀ 2010 ਨੂੰ ਪੱਛਮੀ ਪਾਕਿਸਤਾਨ ਦੇ ਵਿੱਚ ਮਾਰੇ ਗਏ ਦੋ ਸਿੱਖ ਭਾਈ ਜਸਪਾਲ ਸਿੰਘ ਅਤੇ ਭਾਈ ਮਹਿਲ ਸਿੰਘ ਦਾ ਦੋਵੇ ਮੁਲਕਾਂ ਦੀਆਂ ਹਕੂਮਤਾਂ ਨੇ ਸਾਨੂੰ ਅੱਜ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਨ੍ਹਾ ਨੂੰ ਕਿਉਂ ਅਤੇ ਕਿੱਥੇ ਮਾਰਿਆ ਗਿਆ ਹੈ ਅਤੇ ਉਨ੍ਹਾ ਦਾ ਕੀ ਕਸੂਰ ਸੀ। ਹੁਣ ਉਪਰੋਕਤ ਹਿੰਦੋਸਤਾਨ ਦੀ ਯਾਤਰਾ ਉੱਤੇ ਆਏ ਸਿੱਖਾਂ ਦੀ ਤਾਜ਼ਾ ਰਿਪੋਰਟ ਨੇ ਇਹ ਗੱਲ ਜਗ ਜ਼ਾਹਿਰ ਕਰ ਦਿੱਤੀ ਹੈ ਕਿ ਅੱਜ ਵੀ ਹਿੰਦ ਹਕੂਮਤ ਸਿੱਖਾਂ ਨੂੰ ਵੀਜ਼ੇ ਦੇਣ ਲੱਗਿਆ ਅਤੇ ਉਨ੍ਹਾ ਨੂੰ ਇੱਥੇ ਵਿਚਰਦੇ ਹੋਏ ਦੂਸਰੇ ਦਰਜੇ ਦੇ ਸ਼ਹਿਰੀ ਗਰਦਾਨ ਕੇ ਰਾਅ ਅਤੇ ਆਈ ਬੀ ਖੁਫੀਆ ਏਜੰਸੀਆਂ ਨੂੰ ਪ੍ਰਛਾਵੇ ਦੀ ਤਰ੍ਹਾ ਉਨ੍ਹਾ ਦੇ ਮਗਰ ਲਗਾ ਕੇ ਦਿਮਾਗੀ ਤੌਰ ਤੇ ਤਸ਼ੱਦਦ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਸਿੱਖ ਕੌਮ ਦੇ ਆਪਣੇ ਮੁਲਕ ਬਣਨ ਤੋਂ ਬਿਨ੍ਹਾ ਸਿੱਖਾਂ ਦੀਆਂ ਮੁਸ਼ਕਿਲਾਂ ਦਾ ਅੰਤ ਨਹੀਂ ਹੋ ਸਕਦਾ। ਇਸ ਲਈ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਨੂੰ ਹੋਂਦ ਵਿੱਚ ਲਿਆਉਣਾ ਅੱਜ ਹੋਰ ਵੀ ਅਤਿ ਜ਼ਰੂਰੀ ਬਣ ਗਿਆ ਹੈ।
ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਫਾਰਮ ਗੁਰਦੁਆਰਾ ਐਕਟ ਅਨੁਸਾਰ ਹੀ ਹਨ : ਅਵਤਾਰ ਸਿੰਘ
. ਅੰਮ੍ਰਿਤਸਰ, 15 ਜੂਨ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਾਂ ਬਣਾਏ ਜਾਣ ਲਈ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਪ੍ਰਕਾਸ਼ਤ ਕੀਤੇ ਫਾਰਮਾਂ 'ਤੇ ਸ. ਮਨਜੀਤ ਸਿੰਘ ਕਲਕੱਤਾ ਵਲੋਂ ਕਿੰਤੂ ਕੀਤੇ ਜਾਣ ਨੂੰ ਮੂਲੋਂ ਹੀ ਰੱਦ ਕਰਦਿਆਂ ਕਿਹਾ ਹੈ ਕਿ ਇਹ ਫਾਰਮ ਗੁਰਦੁਆਰਾ ਐਕਟ ਅਨੁਸਾਰ ਹਨ ਪਰ ਸ. ਮਨਜੀਤ ਸਿੰਘ ਕਲਕੱਤਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਚੋਣਾਂ ਦੌਰਾਨ ਹੋਣ ਵਾਲਾ ਹਸ਼ਰ ਸਪਸ਼ਟ ਨਜ਼ਰ ਆ ਰਿਹਾ ਹੈ, ਜਿਸ ਤੋਂ ਘਬਰਾਹਟ 'ਚ ਆ ਕੇ ਬਿਨਾਂ ਕਿਸੇ ਸਿਰ ਪੈਰ ਦੇ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਦੇ ਨਾਮਜ਼ਦ ਮੈਂਬਰ ਸ. ਮਨਜੀਤ ਸਿੰਘ ਕਲਕੱਤਾ ਨੂੰ ਸਵਾਲ ਕੀਤਾ ਕਿ 1996 'ਚ ਜਦੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ, ਉਦੋਂ ਉਨ੍ਹਾਂ ਦੇ ਆਦੇਸ਼ਾਂ ਅਨੁਸਾਰ ਇਹੋ ਫਾਰਮ ਛਪਿਆ ਸੀ ਕਿ ਉਦੋਂ ਇਹ ਫਾਰਮ ਠੀਕ ਸੀ? ਉਨ੍ਹਾਂ ਕਿਹਾ ਕਿ 2004 ਦੀ ਇਲੈਕਸ਼ਨਾਂ ਤੋਂ ਪਹਿਲਾਂ ਬਣੀਆਂ ਵੋਟਾਂ ਲਈ ਵੀ ਬਿਲਕੁਲ ਹੂ-ਬ-ਹੂ ਫਾਰਮ ਛਪਿਆ ਸੀ ਅਤੇ ਇਨ੍ਹਾਂ ਫਾਰਮਾਂ ਰਾਹੀਂ ਬਣੀਆਂ ਵੋਟਾਂ ਦੁਆਰਾ ਚੁਣੇ ਮੌਜੂਦਾ ਹਾਊਸ ਦੇ ਮੈਂਬਰਾਂ ਨੇ ਸ. ਕਲਕੱਤਾ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ, ਸ. ਕਲਕੱਤਾ ਨੇ ਉਸ ਸਮੇਂ ਇਤਰਾਜ਼ ਕਿਉਂ ਨਾ ਕੀਤਾ? ਉਨ੍ਹਾਂ ਕਿਹਾ ਕਿ ਇਨ੍ਹਾਂ ਫਾਰਮਾਂ 'ਤੇ ਕਿੰਤੂ ਕਰਨ ਵਾਲਿਆਂ 'ਚ ਰਤਾ ਵੀ ਦਮ ਹੈ ਤਾਂ ਉਹ ਮੈਦਾਨ ਵਿਚ ਆਉਣ, ਜ਼ੋਰ ਲਾ ਕੇ ਵੋਟਾਂ ਬਨਾਉਣ ਅਤੇ ਚੋਣ ਨਤੀਜਿਆਂ ਤੋਂ ਪਤਾ ਲੱਗੇਗਾ ਕਿ ਸੰਗਤਾਂ ਕਿਸ ਨੂੰ ਫਤਵਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਸਮੇਂ-ਸਮੇਂ ਹੋਈਆਂ ਚੋਣਾਂ ਦੌਰਾਨ ਪੰਥ ਵਿਰੋਧੀਆਂ ਵਲੋਂ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਰਹੀ ਪਰ ਇਤਿਹਾਸ ਗਵਾਹ ਹੈ ਕਿ ਸੰਗਤਾਂ ਨੇ ਉਨ੍ਹਾਂ ਨੂੰ ਕਦੇ ਵੀ ਮੂੰਹ ਨਹੀਂ ਲਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਹੀ ਪੰਥਕ ਮਸਲਿਆਂ ਦੇ ਹੱਲ ਲਈ ਹੁਣ ਤੀਕ ਯਤਨਸ਼ੀਲ ਰਿਹਾ ਹੈ, ਸੰਗਤਾਂ ਇਸ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਸਫਲ ਬਨਾਉਂਦੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧ ਬੜਾ ਵਿਸ਼ਾਲ ਤੇ ਜ਼ਿੰਮੇਵਾਰੀ ਵਾਲਾ ਪ੍ਰਬੰਧ ਹੈ ਅਤੇ ਸੰਗਤਾਂ ਇਸ ਸਬੰਧੀ ਕਿਸੇ ਨੁਮਾਇੰਦੇ ਦੀ ਚੋਣ ਕਰਨ ਵੇਲੇ ਉਸ ਦੀ ਜਥੇਬੰਦੀ ਦੇ ਪਿਛੋਕੜ ਨੂੰ ਧਿਆਨ 'ਚ ਰੱਖਦੀਆਂ ਹਨ।
ਕੈਨੇਡਾ ਤੋਂ ਬਾਅਦ ਹੁਣ ਭਾਰਤ ਵੀ ਪਾਰਲੀਮੈਂਟ ਵਿਚ ਪਟੀਸ਼ਨ ਪਾਸ ਕਰੇ : ਸਿੱਖਜ਼ ਫਾਰ ਹਿਊਮਨ ਰਾਈਟਸ
ਮੋਹਾਲੀ, 14 ਜੂਨ : ਸਿੱਖ ਕਤਲੇਆਮ ਬਾਰੇ ਕੇਨੇਡਾ ਦੀ ਪਾਰਲੀਮੈਂਟ ਵਿਚ ਪੇਸ਼ ਕੀਤੀ ਗਈ ਪਟੀਸ਼ਨ ਦੀ ਸ਼ਲਾਘਾ ਕਰਦਿਆਂ ਸਿੱਖਜ਼ ਫਾਰ ਹਿਊਮਨ ਰਾਈਟਸ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਤੇ ਮੈਂਬਰ ਸੰਦੀਪ ਸਿੰਘ ਕੇਨੇਡੀਅਨ ਨੇ ਕਿਹਾ ਹੈ ਕਿ ਹੁਣ ਭਾਰਤ ਸਰਕਾਰ ਵੀ ਪਾਰਲੀਮੈਂਟ ਵਿਚ ਇਸ ਕਤਲੇਆਮ ਵਿਰੁੱਧ ਪਟੀਸ਼ਨ ਪਾਸ ਕਰਕੇ ਦੋਸ਼ੀਆਂ ਨੂੰ ਸ਼ਜ਼ਾਵਾਂ ਅਤੇ ਪੀੜਤ ਸਿੱਖਾਂ ਨੂੰ ਇਨਸਾਫ ਦੇਣ ਲਈ ਕਦਮ ਚੁੱਕੇ। ਉਨ੍ਹ੍ਹਾਂ ਕਿਹਾ ਕਿ ਕੈਨੇਡਾ ਨੇ ਇਸ ਕਦਮ ਨਾਲ ਅਪਣੇ ਲੋਕਤੰਤਰੀ ਦੇਸ ਹੋਣ ਦਾ ਸਬੂਤ ਦਿੱਤਾ ਹੈ ਇਸ ਨਾਲ ਭਾਰਤ ਦੀ ਪ੍ਰਭੂਸੱਤਾ ’ਤੇ ਕਾਬਜ਼ ਜਮਾਤ ਦਾ ਅਸਲੀ ਚਿਹਰਾ ਦੁਨੀਆਂ ਸਾਹਮਣੇ ਨੰਗੇ ਹੋ ਗਿਆ ਹੈ। ਇਸ ਨਾਲ ਇੱਥੋਂ ਦੇ ਅਖੌਤੀ ਲੋਕਤੰਤਰੀ ਤੇ ਅਖੌਤੀ ਧਰਮ ਨਿਰਪੱਖਤਾ ਦਾ ਨਕਾਬ ਪੂਰੀ ਦੁਨੀਆਂ ਅੱਗੇ ਉਤਰ ਗਿਆ ਹੈ। ਉਨ੍ਹਾਂ ਖਾਸ ਕਰ ਲਿਬਰਲ ਪਾਰਟੀ ਤੇ ਇਸ ਪਟੀਸ਼ਨ ਨੂੰ ਪੇਸ਼ ਕਰਨ ਲਈ ਉਦਮ ਕਰਨ ਵਾਲੇ ਸਿੱਖ ਲੀਡਰਾਂ ਤੇ ਪਤਵੰਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਭਾਰਤੀ ਨਿਜ਼ਾਮ ਅਤੇ ਇਕ ਖਾਸ ਸੋਚ ਦੇ ਲੋਕ ਕੈਨੇਡਾ ਦਾ ਵਿਰੋਧ ਸਿਰਫ਼ ਇਸ ਲਈ ਕਰ ਰਹੇ ਹਨ ਕਿਉਂਕਿ ਉਹ ਦਿਲੋਂ ਸਿੱਖ ਕਤਲੇਆਮ ਨੂੰ ਜਾਇਜ਼ ਮੰਨਦੇ ਹੋਏ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਹਨ ਤੇ ਨਹੀਂ ਚਾਹੁੰਦੇ ਕਿ ਸਿੱਖਾਂ ਨੂੰ ਇਨਸਾਫ ਮਿਲੇ। ਉਨ੍ਹਾਂ ਕਿਹਾ ਕਿ ਭਾਰਤੀ ਮੀਡੀਏ ਵਲੋਂ ਇਸ ਪਟੀਸਨ ਨਾਲ ਸਬੰਧਿਤ ਖਬਰ ਨੂੰ ਜਾਣ ਬੁੱਝ ਕੇ ਬਲੈਕ ਆਊਟ ਕੀਤਾ ਗਿਆ ਹੈ। ਇਹ ਸਭ ਕਰਨ ਦੀ ਥਾਂ ਭਾਰਤੀ ਮੀਡੀਏ ਨੂੰ ਚਾਹੀਦਾ ਹੈ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਾਜ਼ਾਵਾਂ ਦਿਵਾਉਣ ਲਈ ਦੇਸ਼ ਵਿਚ ਲੋਕ ਰਾਏ ਪੈਦਾ ਕਰਨ ਲਈ ਅੱਗੇ ਆਵੇ।
ਬਾਦਲਕਿਆਂ ਅਨੁਸਾਰ ਜੇਕਰ ਸੰਤ ਭਿੰਡਰਾਂਵਾਲੇ ਅੱਤਵਾਦੀ ਹਨ ਤਾਂ ਬਾਬਾ ਬੰਦਾ ਸਿੰਘ ਬਹਾਦਰ ਵੀ ਅੱਤਵਾਦੀ ਸੀ:-ਅਮੈਰਿਕਨ ਸਿੱਖ ਆਰਗੇਨਾਈਜੇਸ਼ਨ
ਨਿਊਯਾਰਕ, 14 ਜੂਨ :- ਸਮੇਂ ਦੀਆਂ ਜਾਲਮ ਸਰਕਾਰਾਂ ਲਈ ਹਰ ਸੰਘਰਸ਼ਕਾਰੀ ਅੱਤਵਾਦੀ, ਵੱਖਵਾਦੀ ਅਤੇ ਦੇਸ਼ ਧ੍ਰੋਹੀ ਹੁੰਦੇ ਹਨ, ਉਨ੍ਹਾਂ ਬਾਗੀਆਂ ਨੂੰ ਦਬਾਉਣ ਲਈ ਸਰਕਾਰਾਂ ਹਰ ਤਰਾਂ ਦੇ ਜੁਲਮੋਂ-ਸਿਤਮ ਕਰਦੀਆ ਹਨ, ਪਰ ਇਹ ਹੀ ਬਾਗੀ ਸੂਰਮੇ ਉਨਾਂ ਕੌਮਾਂ ਲਈ ਮਸੀਹੇ ਬਣ ਕੇ ਬਹੁੜਦੇ ਹਨ ਜਿਨਾਂ ਦੇ ਹੱਕਾਂ ਲਈ ਇਹ ਸੰਘਰਸ਼ ਕਰਦੇ ਹਨ ਉਪਰੋਕਤ ਸ਼ਬਦਾ ਦਾ ਪ੍ਰਗਟਾਵਾ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆਂ ਭਾਈ ਦਵਿੰਦਰ ਸਿੰਘ, ਪ੍ਰੋ.ਰਜਿੰਦਰਪਾਲ ਸਿੰਘ, ਭਾਈ ਸੁਰਿੰਦਰ ਸਿੰਘ ਸਰਪੰਚ, ਭਾਈ ਦੀਦਾਰ ਸਿੰਘ, ਭਾਈ ਤਰਲੋਚਨ ਸਿੰਘ ਦੁਪਾਲਪੁਰ, ਭਾਈ ਜਸਦੇਵ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਤਰਜਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਜਰਨੈਲ ਸਿੰਘ ਖਾਲਸਾ, ਭਾਈ ਕਰਨੈਲ ਸਿੰਘ ਸਲੇਮਪੁਰ, ਭਾਈ ਵਰਿੰਦਰ ਸਿੰਘ, ਭਾਈ ਪ੍ਰਿਤਪਾਲ ਸਿੰਘ, ਹਰਵਿੰਦਰ ਸਿੰਘ, ਸੁਖਵੀਰ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕੀਤਾ।ਸਿੱਖ ਆਗੂਆਂ ਨੇ ਕਿਹਾ ਕਿ ਜਿਥੇ ਵਿਸ਼ਵ ਪਧੱਰ ਤੇ ਸਿੱਖ ਕੌਮ ਨੇ 26 ਸਾਲ ਪਹਿਲਾਂ ਵਾਪਰੇ ਜੂਨ 1984 ਦੇ ਖੂਨੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਦਿਲ ਦੀਆਂ ਗਹਿਰਾਈਆਂ ਨਾਲ ਸ਼ਰਧਾਜਲੀਆਂ ਭੇਟ ਕੀਤੀਆਂ ਉਥੇ ਸਿੱਖ ਕੌਮ ਤੇ ਕਾਬਜ ਬਾਦਲਕਿਆ ਦੀ ਪੰਥਕ ਸਰਕਾਰ ਵਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਨੂੰ ਮਹਰੂਮ ਅੱਤਵਾਦੀ ਦੱਸਿਆ ਜੋ ਇਨਾਂ ਦੀ ਦਰਬਾਰ ਸਾਹਿਬ ਤੇ ਹਮਲੇ ਦੇ ਹਮਾਇਤੀ ਹੋਣ ਅਤੇ ਬਿਪਰਾਂ ਦੇ ਸੰਗੀ ਹੋਣ ਦੀ ਤਸਵੀਰ ਪੇਸ਼ ਕਰਦਾ ਹੈ।ਇਥੇ ਜਿਕਰਯੋਗ ਹੈ ਕਿ ਅਕਾਲੀ ਦਲ ਪੰਚ-ਪ੍ਰਧਾਨੀ (ਭਾਈ ਬਿੱਟੂ) ਵਲੋਂ ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਰੋਸ ਮਾਰਚ ਕੱਢਣਾ ਸੀ ਜਿਸ ਤੇ ਬਾਦਲ ਸਰਕਾਰ ਵਲੋਂ ਪਾਬੰਦੀ ਲਾਉਣ ਤੋਂ ਬਾਅਦ ਉਨ੍ਹਾਂ ਵਲੋਂ ਅਦਾਲਤ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅਖੌਤੀ ਪੰਥਕ ਸਰਕਾਰ ਵਲੋਂ ਵਕੀਲ ਅਮਰਜੀਤ ਸਿੰਘ ਜਟਾਣਾਂ ਪੇਸ਼ ਹੋਇਆ ਅਤੇ ਬਾਦਲਕਿਆਂ ਦੇ ਹੁਕਮ ਅਨੁਸਾਰ ਉਸਨੇ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਅਦਾਲਤ ਵਿੱਚ ਮਰਹੂਮ ਅੱਤਵਾਦੀ ਦੱਸਿਆ ।ਸਿੱਖ ਆਗੂਆਂ ਨੇ ਕਿਹਾ ਇਹ ਅਖੌਤੀ ਬਾਦਲਕੇ ਜਿਥੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਤ੍ਰੈ-ਸ਼ਤਾਬਦੀਆਂ ਮਨਾ ਰਹੇ ਹਨ ਉਸ ਸਮੇਂ ਦੀ ਸਲਤਨਤ ਲਈ ਬਾਬਾ ਜੀ ਵੀ ਅੱਤਵਾਦੀ ਸਨ ਇਸੇ ਕਰਕੇ ਉਨਾਂ ਤੇ ਬੇਇੰਤਹਾ ਤਸ਼ੱਦਦ ਕੀਤਾ ਗਿਆ,ਜੰਬੂਰਾਂ ਨਾਲ ਮਾਸ ਨੋਚਿਆ ਗਿਆ ਇਥੋਂ ਤੱਕ ਉਨਾ ਦੇ ਬੱਚੇ ਭਾਈ ਅਜੈ ਸਿੰਘ ਦਾ ਕਲੇਜਾ ਕੱਢ ਕੇ ਉਨਾ ਦੇ ਮੂੰਹ ਵਿਚ ਤੁੰਨਿਆਂ ਗਿਆ।ਸਿੱਖ ਆਗੂਆ ਨੇ ਕਿਹਾ ਉਸੇ ਤਰਾਂ ਸਿੱਖ ਹੱਕਾਂ ਦੀ ਰਾਖੀ ਕਰਨ ਲਈ ਜਿਸ ਢੰਗ ਨਾਲ ਸੰਤ ਜਰਨੈਲ ਸਿੰਘ ਜੀ ਨੇ ਸੰਘਰਸ਼ ਆਰੰਭਿਆ ਸਮੇਂ ਦੀ ਸਰਕਾਰ ਅਤੇ ਬਿਪਰ ਤਾਕਤਾਂ ਲਈ ਉਹ ਬਾਗੀ ਅਤੇ ਅੱਤਵਾਦੀ ਸਨ ਪਰ ਕੌਮ ਉਨਾ ਨੂੰ ਬਾਬਾ-ਏ-ਕੌਮ ਵਜੋਂ ਯਾਦ ਕਰਦੀ ਹੈ ਅਤੇ ਕਰਦੀ
ਰਹੇਗੀ।ਪਰ ਬਾਦਲਾਂ ਵਲੋੰ 26ਵੀ ਘੱਲੂਘਾਰਾ ਯਾਦ ਨੂੰ ਸਮਰਪਿਤ ਸੰਤ ਜਰਨੈਲ ਸਿੰਘ ਜੀ ਨੂੰ ਮਹਰੂਮ ਅੱਤਵਾਦੀ ਕਹਿਣਾ ਇਹ ਸਿੱਧ ਕਰਦਾ ਹੈ ਕਿ ਭਾਜਪਾ ਅਤੇ ਆਰ. ਐਸ. ਐਸ ਨੂੰ ਖੁਸ਼ ਕਰਨ ਲਈ ਅੱਜ ਇਹ ਕੌਮ ਦੇ ਮਹਾਨ ਸ਼ਹੀਦਾਂ ਨਾਲ ਵੀ ਧੋਖਾ ਕਰ ਰਹੇ ਹਨ ਜੋ ਕੌਮ ਦਾ ਸਰਮਾਇਆ ਹੁੰਦੇ ਹਨ ।ਅਖੀਰ ਵਿਚ ਸਿੱਖ ਆਗੂਆ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਬੇਨਤੀ ਕਰਦਿਆਂ ਕਿਹਾ ਕਿ ਬਾਦਲ ਵਲੋਂ ਇਹ ਗੈਰ ਜੁੰਮੇਵਾਰਾਨਾ ਕੀਤੀ ਹਰਕਤ ਨਾਲ ਕੌਮ ਦਾ ਮਾਨਮੱਤਾ ਇਤਿਹਾਸ ਵਿਗਾੜ ਕੇ ਭਗਵਾਂਕਰਨ ਕਰਨ ਦੀ ਗਹਿਰੀ ਚਾਲ ਹੈ ਇਸ ਨੂੰ ਇਸ ਦੋਸ਼ ਤਹਿਤ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ।
ਪਿੰਡ ਡੱਲੇਵਾਲ ਵਿੱਚ ਫਾਇਰਿੰਗ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ
ਲੰਡਨ – ਸਮਾਜ ਵਿਰੋਧੀ ਅਨਸਰਾਂ ਅਤੇ ਨਸਿ਼ਆਂ ਦੇ ਤਸਕਰਾਂ ਵਲੋਂ ਸਿੱਖ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਕਮਿਉਨਿਸਟਾਂ ਦੇ ਹੱਥਾਂ ਵਿੱਚ ਖੇਡਦਿਆਂ ਬੀਤੇ ਦਿਨੀਂ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਦੇ ਘਰ ਤੇ ਫਾਇਰਿੰਗ ਕਰਕੇ ਪਿੰਡ ਡੱਲੇਵਾਲ ਵਿੱਚ ਦਹਿਸ਼ਤ ਫੈਲਾਉਣ ਦੀ ਕੋਸਿ਼ਸ਼ ਕੀਤੀ ਗਈ ਹੈ , ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਕਤ ਘਟਨਾ ਰਾਤ ਨੂੰ ਕਰੀਬ ਗਿਆਰਾਂ ਵਜੇ ਵਾਪਰੀ ਜਦੋਂ ਘਰ ਵਿੱਚ ਸ੍ਰ, ਬਲਵਿੰਦਰ ਸਿੰਘ ਢਿੱਲੋਂ ਦਾ ਭਰਾ ਸ੍ਰ, ਅਮਰਜੀਤ ਸਿੰਘ ਫੌਜੀ ਅਤੇ ਭਰਜਾਈ ਬਲਵੀਰ ਕੌਰ ਮੌਜੂਦ ਸਨ । ਕੁੱਝ ਨਕਾਬਪੋਸ਼ ਦੋਸ਼ੀਆਂ ਵਲੋਂ ਘਰ ਦੇ ਦਰਵਾਜੇ ਚੋਂ ਨਿਸ਼ਾਨਾ ਸੇਧ ਕੇ ਦੇਸੀ ਪਿਸਤੌਲਾਂ ਨਾਲ ਫਾਇਰ ਕੀਤੇ ਗਏ । ਗੁਰਾਇਆਂ ਪੁਲੀਸ ਵਲੋਂ ਆਈ.ਪੀ.ਸੀ ਦੀ ਧਾਰਾ 307 ਅਧੀਨ ਭਾਵੇਂ ਮੁਕੱਦਮਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ । ਇਸ ਘਟਨਾ ਨੂੰ ਲੈ ਕੇ ਪੰਥਕ ਹਲਕਿਆਂ ਵਿੱਚ ਭਾਰੀ ਰੋਹ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ , ਸੀਨੀਅਰ ਮੀਤ ਪ੍ਰਧਾਨ ਸ੍ਰ ਜਤਿੰਦਰ ਸਿੰਘ ਅਠਵਾਲ ਅਤੇ ਸ੍ਰ, ਵਰਿੰਦਰ ਸਿੰਘ ਬਿੱਟੂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ । ਦਲ ਦੇ ਆਗੂਆਂ ਨੇ ਇਸ ਕੋਝੀ ਘਟਨਾ ਦੇ ਜਿੰਮੇਵਾਰ ਗਰੋਹ ਦੇ ਸਰਗਣੇ ਅਤੇ ਨਵ ਜਨਮੇ ਬਦਮਾਸ਼ ਗੁਰਪ੍ਰੀਤ ਗੋਪੀ ਨੂੰ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਉਹ ਜਿੰਨਾ ਜਲਦੀ ਹੋ ਸਕੇ ਪਿੰਡ ਦੀ ਪੰਚਾਇਤ ਤੋਂ ਮੁਆਫੀ ਮੰਗ ਲਵੇ ਵਰਨਾ ਉਸ ਨੂੰ ਭਵਿੱਖ ਵਿੱਚ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ । ਸ੍ਰ, ਬਲਵਿੰਦਰ ਸਿੰਘ ਢਿੱਲੋਂ ਨੇ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਂਦਿਆਂ ਪੁਲੀਸ ਦੇ ਭਾਰੀ ਤਸ਼ੱਦਦ ਦਾ ਝੱਲਿਆ ਹੈ ਅਤੇ ਦੋ ਵਾਰ ਜੇਹਲ ਯਾਤਰਾ ਕਰਨ ਉਪਰੰਤ ਪਿਛਲੇ ਬਾਈ ਸਾਲਾਂ ਤੋਂ ਇੰਗਲੈਂਡ ਵਿੱਚ ਜਲਾਵਤਨੀ ਕੱਟਦਿਆਂ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾ ਰਿਹਾ ਹੈ , ਸੰਘਰਸ਼ ਦੌਰਾਨ ਪੁਲੀਸ ਦੀ ਗੋਲੀ ਵੱਜਣ ਨਾਲ ਉਸ ਦੀ ਬਾਂਹ ਵੀ ਨਕਾਰਾ ਹੋ ਗਈ ਸੀ । ਸਿੱਖ ਸਟੂਡੈਂਟਸ ਫੈਡਰੇਸ਼ਨ ( ਯੂ ਕੇ ) ਵਲੋਂ ਸ੍ਰ, ਕਿਰਪਾਲ ਸਿੰਘ ਮੱਲਾ ਬੇਦੀਆਂ ਨੇ ਇਹੋ ਜਿਹੇ ਗੈਰ ਸਮਾਜੀ ਤੱਤਾਂ ਨੂੰ ਸਿੱਖੀ ਗ੍ਰਹਿਣ ਕਰਕੇ ਕੌਮ ਲਈ ਕੁਰਬਾਨੀ ਕਰਨ ਦੀ ਸਲਾਹ ਦਿੱਤੀ ਹੈ , ਇਹੋ ਜਿਹੀਆਂ ਘਟਨਾਵਾਂ ਕੌਮੀ ਪ੍ਰਵਾਨਿਆਂ ਦਾ ਮਨੋਬਲ ਨਹੀਂ ਡੇਗ ਸਕਦੀਆਂ ।
ਪ੍ਰੈਸ ਕਲੱਬ ਦੀ ਮੀਟਿੰਗ ਵਿੱਚ ਕਈ ਅਹਿਮ ਮਤੇ ਪਾਸ ਕੀਤੇ
ਮਾਛੀਵਾੜਾ 14 ਜੂਨ--(ਸੁਸ਼ੀਲ ਸ਼ਰਮਾ)---ਪੁਲਿਸ ਜਿਲਾ ਖੰਨਾ ਪ੍ਰੈਸ ਕਲੱਬ ਦੇ ਮੈਂਬਰਾ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਜਵਾਲਾ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਚੰਡੀਗੜ ਰੋਡ ਤੇ ਸਥਿਤ ਗਿੱਲ ਰਿਜੋਰਟਸ ਵਿਖੇ ਹੋਈ। ਜਿਸ ਵਿੱਚ ਪੱਤਰਕਾਰ ਭਾਈਚਾਰੇ ਨਾਲ ਸਬੰਧਿਤ ਵੱਖ-ਵੱਖ ਮਸਲਿਆ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ। ਪਿਛਲੀਆ ਮੀਟਿੰਗਾ ਦੇ ਲੇਖੇ ਜੋਖੇ ਤੋਂ ਬਾਅਦ ਕੁਝ ਅਹਿਮ ਮਤੇ ਵੀ ਸਰਵ ਸੰਮਤੀ ਨਾਲ ਪਾਸ ਕੀਤੇ ਗਏ। ਜਿਹਨਾ ਵਿੱਚੋ ਕੁਝ ਪ੍ਰਮੁੱਖ ਮਸਲਿਆ ਵਿੱਚ ਜਿਵੇ ਪ੍ਰੈਸ ਕਲੱਬ ਦੇ ਨਾਮ ਕਰਨ ਬਾਰੇ ਸੀ ਕੇ ਪੁਲਿਸ ਜਿਲਾ ਖੰਨਾ ਦਾ ਦਇਰਾ ਵਧਾ ਕੇ ਆਲ ਪੰਜਾਬ ਬਾਰੇ ਕੋਈ ਸਾਂਝਾ ਨਾਮਕਰਨ ਰੱਖਿਆ ਜਾਵੇ ਜਿਸ ਨਾਲ ਪੰਜਾਬ ਭਰ ਤੋਂ ਕੋਈ ਵੀ ਪੱਤਰਕਾਰ ਇਸ ਕਲੱਬ ਨਾਲ ਜੁੜ ਸਕਦਾ ਹੈ। ਦੂਸਰੇ ਮਤੇ ਵਿੱਚ ਕਲੱਬ ਨੂੰ ਰਜਿਸਟਿਡ ਕਰਵਾਉਣਾ ਤੇ ਤੀਸਰੇ ਮਤੇ ਅਨੁਸਾਰ ਕਲੱਬ ਨਾਲ ਸਬੰਧਿਤ ਪੱਤਰਕਾਰਾ ਦੇ ਡੀ ਪੀ ਆਰ ਓ ਰਾਹੀ ਸਰਕਾਰੀ ਸਨਾਖਤੀ ਕਾਰਡ ਬਣਾਏ ਜਾਣ ਬਾਰੇ ਗੱਲਬਾਤ ਹੋਈ। ਇਸ ਤੋ ਇਲਾਵਾ ਹੋਰ ਵੀ ਭਖਦੇ ਮਸਲਿਆ ਦੇ ਨਾਲ-ਨਾਲ ਕਲੱਬ ਵਲੋ ਸਮਾਜ ਸੇਵੀ ਕੰਮਾਂ ਵਿੱਚ ਯੋਗਦਾਨ ਪਾਉਣ ਵਾਸਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਪ੍ਰੈਸ ਕਲੱਬ ਮੈਂਬਰਾ ਵਿੱਚ ਚੇਅਰਮੈਨ ਸੰਤ ਪ੍ਰਕਾਸ ਕਾਲੜਾ-ਪ੍ਰਧਾਨ ਜਵਾਲਾ ਸਿੰਘ ਥਿੰਦ-ਮੀਤ ਪ੍ਰਧਾਨ ਕੇਵਲ ਸਿੰਘ ਕੱਦੋ- ਕਰਮਜੀਤ ਆਜਾਦ-ਸੰਜੀਵ ਰਿੰਕਾ-ਜਨਰਲ ਸਕੱਤਰ ਮਨਮੋਹਣ ਸਿੰਘ ਕਲੇਰ-ਸਕੱਤਰ ਸ੍ਰੀ ਮਤੀ ਮਨਪ੍ਰੀਤ ਕੌਰ ਮਾਹਲ-ਮੀਤ ਪ੍ਰਧਾਨ ਮਹੇਸ ਇੰਦਰ ਸਿੰਘ ਮਾਂਗਟ-ਵਿੱਤ ਸਕੱਤਰ ਡਾ ਸੰਦੀਪ ਸਿੰਘ-ਦਫਤਰ ਸਕੱਤਰਾ ਵਿੱਚ ਸਨੀ ਦੁਆ ਤੇ ਲਵੀ ਢਿੱਲੋ-ਪ੍ਰੈਸ ਸਕੱਤਰ ਸੁਖਵਿੰਦਰ ਭਾਦਲਾ-ਜੁਆਇੰਟ ਸਕੱਤਰ ਨਵਰੂਪ ਧਾਲੀਵਾਲ-ਸੀਨੀਅਰ ਪਰਮਜੀਤ ਧੀਮਾਨ-ਬਲਜੀਤ ਬੱਲੀ-ਗੁਰਨਾਮ ਸਿੰਘ ਕੁਹਾੜਾ-ਸ੍ਰੀ ਮਤੀ ਕਮਲਜੀਤ ਕੌਰ-ਭੁਪਿੰਦਰ ਸਿੰਘ-ਭੂਸਨ ਬਾਂਸਲ ਤੇ ਦਲਜੀਤ ਮੱਕੜ ਵੀ ਮੌਜੂਦ ਸਨ।
|