Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
20_12 May
26_19 April
8_25 March
23_7 March
13_22 Feb
30_12 Feb
6_29 Jan
24_5 Jan





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"
















ADVERTISEMENTS











ਨਵੰਬਰ-84 ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦੇ ਅੜਿੱਕਿਆਂ ਸਬੰਧੀ ਸਰਨਾ ਵੱਲੋਂ ਜਾਂਚ ਕਮੇਟੀ ਕਾਇਮ

ਨਵੀਂ ਦਿੱਲੀ 23 ਮਈ, -ਬੀਤੇ ਅਪ੍ਰੈਲ ਵਿਚ ਹੋਈ ਵਿਸ਼ਵ ਸਿੱਖ ਕਨਵੈਨਸ਼ਨ ਦੌਰਾਨ ਨਵੰਬਰ-84 ਦੇ ਮੁੱਦੇ ਨੂੰ ਲੈ ਕੇ ਖੁਲ੍ਹੀ ਚਰਚਾ ਹੋਈ ਸੀ। ਇਸ ਚਰਚਾ ਦੌਰਾਨ ਇਹ ਗਲ ਬਹੁਤ ਹੀ ਗੰਭੀਰਤਾ ਦੇ ਨਾਲ ਮਹਿਸੂਸ ਕੀਤੀ ਗਈ ਕਿ ਛੱਬੀ ਵਰ੍ਹੇ ਬੀਤ ਜਾਣ ਤੇ ਵੀ ਨਵੰਬਰ-ਚੌਰਾਸੀ ਦੇ ਦੋਸ਼ੀਆਂ ਨੂੰ ਸਜ਼ਾ ਮਿਲ ਪਾਣਾ ਬਹੁਤ ਹੀ ਚਿੰਤਾਜਨਕ ਮਾਮਲਾ ਹੈ। ਇਸ ਗਲ ਦੀ ਜਾਂਚ ਕਰਵਾਏ ਜਾਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਆਖਿਰ ਇਸਦੇ ਲਈ ਅਸਲੀ ਦੋਸ਼ੀ ਕੌਣ ਹਨ? ਇਹ ਗਲ ਜ਼ੋਰ ਦੇ ਨਾਲ ਕਹੀ ਗਈ ਕਿ ਇਸ ਗਲ ਦੀ ਜਾਂਚ ਕਰਵਾਉਣ ਦੇ ਲਈ ਕਾਨੂੰਨੀ ਮਾਹਿਰਾਂ ਦੀ ਇਕ ਉ¤ਚ-ਅਧਿਕਾਰ ਪ੍ਰਾਪਤ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਬਹੁਤ ਹੀ ਸੋਚ-ਵਿਚਾਰ ਕਰਨ ਉਪਰੰਤ ਇਹ ਕਮੇਟੀ ਬਣਾਏ ਜਾਣ ਦੇ ਅਧਿਕਾਰ ਦਿੱਲੀ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਦਿਤੇ ਗਏ। ਸ. ਪਰਮਜੀਤ ਸਿੰਘ ਸਰਨਾ ਨੇ ਕਾਨੂੰਨੀ ਮਾਹਿਰਾਂ ਦੇ ਨਾਲ ਸਲਾਹ-ਮਸ਼ਵਰਾ ਕਰ ਕੇ ਬੀਤੇ ਦਿਨ ਜੰਮੂ-ਕਸ਼ਮੀਰ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਟੀ ਐਸ ਦੁਆਬੀਆ ਦੀ ਚੇਅਰਮੈਨਸ਼ਿਪ ਹੇਠ ਜਾਂਚ ਕਮੇਟੀ ਬਣਾਉਣ ਦਾ ਐਲਾਨ ਕਰ ਦਿਤਾ। ਦਸਿਆ ਜਾਂਦਾ ਹੈ ਕਿ ਸ. ਸਰਨਾ ਨੇ ਜਿਥੇ ਜਸਟਿਸ ਦੁਆਬੀਆ ਨੂੰ ਆਪਣੇ ਨਾਲ, ਲੋੜ ਅਨੁਸਾਰ ਯੋਗ ਕਾਨੂੰਨੀ ਮਾਹਿਰਾਂ ਨੂੰ ਕਮੇਟੀ ਵਿਚ ਸ਼ਾਮਲ ਕਰਨ ਦੇ ਅਧਿਕਾਰ ਦਿਤੇ ਹਨ, ਇਸਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਜਾਂਚ ਦਾ ਦਾਇਰਾ ਵੀ ਵਸੀਹ ਰਖਣ ਦੇ ਅਧਿਕਾਰ ਵੀ ਦਿਤੇ ਹਨ, ਤਾਂ ਜੋ ਦੋਸ਼ੀਆਂ ਨੂੰ ਸਜ਼ਾ ਨਾ ਮਿਲ ਪਾਣ ਦਾ ਪੂਰਾ ਸੱਚ ਸਾਹਮਣੇ ਆ ਸਕੇ। ਸ. ਸਰਨਾ ਨੇ ਦਸਿਆ ਕਿ ਜਾਂਚ ਦਾ ਦਾਇਰਾ ਵਸੀਹ ਰਖਣ ਦਾ ਕਾਰਣ ਇਹ ਹੈ ਕਿ ਦੋਸ਼ੀਆਂ ਨੂੰ ਸਜ਼ਾ ਨਾ ਮਿਲ ਸਕਣ ਦੇ ਲਈ ਜਿਥਟ ਕਾਂਗ੍ਰਸ ਪਾਰਟੀ, ਸਰਕਾਰ ਅਤੇ ਸੀ ਬੀ ਆਈ ਨੂੰ ਦੋਸ਼ੀ ਕਰਾਰ ਦਿਤਾ ਜਾਂਦਾ ਹੈ, ਉਥੇ ਹੀ ਕੁਝ ਅਜਿਹੇ ਲੋਕਾਂ ਵਲ ਵੀ ਉਂਗਲ ਉਠਾਈ ਜਾਂਦੀ ਹੈ, ਜੋ ਬੀਤੇ ਛੱਬੀ ਵਰ੍ਹਿਆਂ ਤੋਂ ਪੀੜਤਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਸੰਘਰਸ਼-ਸ਼ੀਲ ਹੋਣ ਦਾ ਦਾਅਵਾ ਕਰਦੇ ਚਲੇ ਆ ਰਹੇ ਹਨ। ਉਹ (ਸ. ਸਰਨਾ) ਚਾਹੁੰਦੇ ਹਨ ਕਿ ਸਾਰੀ ਸੱਚਾਈ ਸਾਹਮਣੇ ਆਉਣ ਦੇ ਨਾਲ ਹੀ ਦੋਸ਼ੀਆਂ ਦੇ ਚੇਹਰੇ ਵੀ ਨੰਗੇ ਹੋਣੇ ਚਾਹੀਦੇ ਹਨ।

ਕੈਨੇਡਾ ਕਾਮਾਗਾਟਾ ਮਾਰੂ ਕਾਂਡ ਲਈ ਮੁਆਫੀ ਮੰਗੇ : ਢਾਲਾ

ਟੋਰਾਂਟੋ, 23 ਮਈ - ਇਕ ਭਾਰਤੀ ਕੈਨੇਡੀਅਨ ਕਾਨੂੰਨਸਾਜ਼ ਨੇ 1914 ਵਿਚ ਵਾਪਰੀ ਕਾਮਾਗਾਟਾਮਾਰੂ ਘਟਨਾ ਦੀ ਹਾਊਸ ਆਫ ਕਾਮਨਜ਼ ਵਿਚ ਸਰਕਾਰੀ ਤੌਰ ’ਤੇ ਮੁਆਫੀ ਮੰਗੇ ਜਾਦ ਦੀ ਮੰਗ ਕੀਤੀ ਹੈ। ਨਸਲਪ੍ਰਸਤ ਆਵਾਸੀ ਕਾਨੂੰਨ ਕਰਕੇ ਇਸ ਜਹਾਜ਼ ’ਤੇ ਸਵਾਰ 376 ਭਾਰਤੀਆਂ ਨੂੰ ਕੈਨੇਡਾ ਦੀ ਧਰਤੀ ’ਤੇ ਉਤਰਨ ਤੋਂ ਜਵਾਬ ਦੇ ਦਿੱਤਾ ਗਿਆ ਸੀ। ਐਮ ਪੀ ਰੂਬੀ ਢਾਲਾ ਨੇ ਕਿਹਾ ਕਿ 23 ਮਈ ਜਿਹੜੀ ਤਰੀਕ ਨੂੰ ਇਹ ਮੰਦਭਾਗਾ ਜਹਾਜ਼ ਕੈਨੇਡਾ ਦੇ ਤਟ ’ਤੇ ਅੱਪ੍ਯੜਿਆ ਸੀ ਨੂੰ ਬੇਇਨਸਾਫੀ ਦੇ ਯਾਦ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। 23 ਮਈ ਨੂੰ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ’ਤੇ 376 ਮੁਸਾਫਰ ਭਾਰਤ ਤੋਂ ਕੈਨੇਡਾ ਪੁੱਜੇ ਸਨ ਅਤੇ ਉਨ੍ਹਾਂ ਨ ਵਿਤਕਰੇ ਭਰੇ ਆਵਾਸ ਕਾਨੂੰਨ ਕਰਕੇ ਕੈਨੇਡਾ ਵਿਚ ਦਾਖਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ। ਭਾਰਤੀ ਮੁਸਾਫਰਾਂ ਨੂੰ ਦੋ ਮਹੀਨੇ ਭੁੱਖਣ ਭਾਣੇ ਬੰਦਰਗਾਹ ’ਤੇ ਰੋਕੀ ਰੱਖਿਆ ਅਤੇ ਫੇਰ ਉਥੋਂ ਚਲੇ ਜਾਣ ਦਾ ਹੁਕਮ ਦੇ ਦਿੱਤਾ। ਭਾਰਤ ਵਾਪਸ ਪੁੱਜਣ ’ਤੇ ਅੰਗਰੇਜ਼ ਸਰਕਾਰ ਦੇ ਅਫਸਰਾਂ ਨੇ ਇਨ੍ਹਾਂ ਵਿਚੋਂ ਬਹੁਤੇ ਮੁਸਾਫਰਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਕਈਆਂ ਨੂੰ ਗ੍ਰਿਫਤਾਰ ਕਰ ਲਿਆ। ਬੀਬੀ ਢਾਲਾ ਨੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਕੈਨੇਡੀਅਨ ਸਰਕਾਰ ਤੋਂ ਇਸ ਘਟਨਾ ਲਈ ਮੁਆਫੀ ਮੰਗਣ ਅਤੇ 23 ਮਈ ਨੂੰ ਯਾਦਗਾਰੀ ਦਿਵਸ ਵਜੋਂ ਮਨਾਵੁਣ ਦੀ ਮੰਗ ਬਾਰੇ ਪ੍ਰਾਈਵੇਟ ਮੈਂਬਰ ਮਤੇ ਦੀ ਹਮ੍ਯਾੲਤ ਕਰਨ। ਉਨ੍ਹਾਂ ਕਿਹਾ, ਕਾਮਾਗਾਟਾ ਮਾਰੂ ਤਰਾਸਦੀ ਸਾਡੀ ਕੌਮ ਵਿਚ ਹੋਈਆਂ ਸਭ ਤੋਂ ਵੱਡੀਆਂ ਬੇਇਨਸਾਫੀਆਂ ਵਿਚੋਂ ਇਕ ਹੈ ਅਤੇ ਇਹ ਕੈਨੇਡੀਅਨ ਇਤਿਹਾਸ ਦਾ ਸਭ ਤੋਂ ਸ਼ਰਮਨਾਕ ਅਧਿਅਇ ਹੈ। ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਅਗਸਤ 2000 ਵਿਚ ਬ੍ਰਿਟਿਸ਼ ਲਗਭਗ 8000 ਲੋਕਾਂ ਦੀ ਇਕੱਤਰਤਾ ਵਿਚ ਕਾਮਾਗਾਟਾ ਮਾਰੂ ਕਾਂਡ ਲਈ ਮੁਆਫੀ ਮੰਗੀ ਸੀ। ਪਰ ਕੈਨੇਡਾ ਭਰ ਦੇ ਬਹੁਤ ਸਾਰੇ ਭਾਰਤੀ ਕੈਨੇਡੀਅਨ ਹਾਊਸ ਆਫ ਕਾਮਨਜ਼ ਦੇ ਸਦਨ ਵਿਚ ਮੁਆਫੀ ਮੰਗੇ ਜਾਣ ’ਤੇ ਜ਼ੋਰ ਦਿੰਦੇ ਹਨ। ਬੀਬੀ ਢਾਂਲਾ ਨੇ ਸਤੰਬਰ 2009 ਵਿਚ ਪ੍ਰਾਈਵੇਟ ਮੈਂਬਰ ਵਾਲਾ ਇਥ ਹੋਰ ਮਤਾ ਲਿਆਂਦਾ ਸੀ। ਉਨ੍ਹਾਂ ਕਿਹਾ ਕੈਨੇਡਾ ਵਿਚ ਭਾਰਤੀ ਕੈਨੇਡੀਅਲ ਭਾਈਚਾਰੇ, ਜਿਸ ਦੀ ਸੰਖਿਆ ਲਗਭਗ 10 ਲੱਖ ਹੈ, ਦੇ ਮੈਂਬਰਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਹਾਊਸ ਆਫ ਕਾਮਨਜ਼ ਵਿਚ ਸਤਿਕਾਰ ਹਾਊਸ ਆਫ ਕਾਮਨਜ਼ ਵਿਚ ਸਤਿਕਾਰ ਭਰੇ ਢੰਗ ਨਾਲ ਮੁਆਫੀ ਮੰਗੀ ਜਾਵੇ। ਉਨ੍ਹਾਂ ਕਿਹ ਕਿ ਯਾਦਗਾਰੀ ਦਿਵਸ ਮਨਾਉਣ ਨਾਲ ਸਾਨੂੰ ਨੌਜਵਾਨਾਂ ਨੂੰ ਉਨ੍ਹਾਂ ਲੋਕਾਂ ਦੀਆਂ ਕੁਰਬਾਨੀਆਂ ਅਤੇ ਦਲੇਰੀ ਬਾਰੇ ਸਿੱਖਿਅਤ ਕਰਨ ਦਾ ਮੌਕਾ ਮਿਲੇਗਾ ਜਿਨ੍ਹਾਂ ਇਸ ਮੁਲਕ ਦੀ ਸਫਲਤਾ ਦੀ ਦਾਸਤਾਨ ਵਿਚ ਯੋਗਦਾਨ ਪਾਇਆ ਸੀ।


ਭੁੱਲਰ ਦੀ ਜ਼ੇਲ ਤਬਦੀਲ ਕਰਨ ਦੀ ਜਿੰਮੇਵਾਰੀ ਤੋਂ ਭੱਜਣ ਉਪਰੰਤ, ਬਾਦਲ ਦਲ ਦੀ “ਬਿੱਲੀ ਥੈਲਿਓ ਬਾਹਰ ਆਈ” :- ਮਾਨ

ਚੰਡੀਗੜ੍ਹ, 21 ਮਈ :- “ਸ: ਪ੍ਰਕਾਸ਼ ਸਿੰਘ ਬਾਦਲ, ਸ਼੍ਰੀ ਸੁਖਬੀਰ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਮੁੱਚੇ ਬਾਦਲ ਦਲੀਆਂ ਵੱਲੋ ਸਿੱਖ ਕੌਮ ਦੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਸੰਬੰਧੀ ਇਨ੍ਹੀ ਦਿਨੀ ਪਾਇਆ ਜਾ ਰਿਹਾ ਚੀਕ-ਚਿਹਾੜਾ ਉਦੋਂ ਪੂਰਨ ਰੂਪ ਵਿੱਚ ਝੂਠਾ ਸਾਬਿਤ ਹੋ ਜਾਂਦਾ ਹੈ। ਜਦੋਂ ਅੱਜ ਫਾਂਸੀ ਯਾਫਤਾ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਤਿਹਾੜ ਜ਼ੇਲ੍ਹ ਦਿੱਲੀ ਵੱਲੋ ਆਪਣੀ ਜ਼ੇਲ੍ਹ ਤਬਦੀਲ ਕਰਾਉਣ ਸੰਬੰਧੀ ਆਈ ਬੇਨਤੀ ਨੂੰ ਪੰਜਾਬ ਦੀ ਬਾਦਲ ਹਕੂਮਤ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਪੰਜਾਬ ਦੀ ਅਮਨ-ਕਾਨੂੰਨ ਤੇ ਸੁਰੱਖਿਆ ਵਜੋਂ ਅਸੀਂ ਅਜਿਹਾ ਨਹੀਂ ਕਰ ਸਕਦੇ। ਬਾਦਲ ਦਲੀਏ ਸਿੱਖਾਂ ਦੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਜੇ਼ਲ੍ਹਾਂ ਵਿੱਚ ਬੰਦੀ ਨੌਜਵਾਨਾਂ ਦੀ ਰਿਹਾਈ ਅਤੇ ਉਨ੍ਹਾ ਨੂੰ ਦਿੱਤੇ ਗਏ ਫਾਂਸੀ ਦੇ ਹੁਕਮਾਂ ਨੂੰ ਰੱਦ ਕਰਵਾਉਣ ਲਈ ਨਾ ਤਾਂ ਪਹਿਲਾ ਕਦੀ ਸੰਜੀਦਾ ਹੋਏ ਹਨ ਅਤੇ ਨਾ ਹੀ ਅੱਜ ਹਨ। ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਬੇਨਤੀ ਨੂੰ ਰੱਦ ਕਰਨ ਉਪਰੰਤ, ਸਿੱਖ ਮੁੱਦਿਆਂ ਸੰਬੰਧੀ ਪ੍ਰਗਟਾਈ ਜਾ ਰਹੀ ਇਨ੍ਹਾ ਦੀ ਹਮਦਰਦੀ ਦੀ, ਅਸਲ ਬਿੱਲੀ ਥੈਲਿਓ ਬਾਹਰ ਆ ਚੁੱਕੀ ਹੈ ਅਤੇ ਇਨ੍ਹਾ ਦੇ ਚਿਹਰਿਆਂ ਉੱਤੇ ਚੜਾਏ ਹੋਏ “ਪੰਥਕ” ਨਕਾਬ ਲਹਿ ਚੁੱਕੇ ਹਨ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚੀ ਪੰਜਾਬ ਹਕੂਮਤ ਵੱਲੋ ਪ੍ਰੋ: ਭੁੱਲਰ ਦੀ ਜ਼ੇਲ ਤਬਦੀਲੀ ਲਈ ਆਈ ਬੇਨਤੀ ਨੂੰ ਰੱਦ ਕਰਨ ਉੱਤੇ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਅੱਜ ਸਿੱਖ ਕੌਮ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਕਾਰਵਾਈ ਉਪਰੰਤ ਇਹ ਗੱਲ ਵੀ ਸਪੱਸ਼ਟ ਹੋ ਗਈ ਹੈ ਕਿ ਇਹ ਲੋਕ ਪਾਰਲੀਮੈਂਟ ਅਤੇ ਮੀਡੀਏ ਵਿੱਚ ਸ਼੍ਰੀ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਦਿਖਾਵੇ ਮਾਤਰ ਕਾਰਵਾਈ ਕਰ ਰਹੇ ਹਨ। ਕਿਉਂਕਿ ਜਦੋਂ ਸੈਟਰ ਵਿੱਚ ਸ਼੍ਰੀ ਵਾਜਪਾਈ ਦੀ ਲੰਮਾ ਸਮਾਂ ਹਕੂਮਤ ਰਹੀ ਹੈ ਅਤੇ ਦਿੱਲੀ ਵਿੱਚ 6 ਸਾਲ ਭਾਜਪਾ ਦੀ ਹਕੂਮਤ ਰਹੀ ਹੈ, ਉਦੋਂ ਇਨ੍ਹਾ ਨੇ ਸਿੱਖਾਂ ਦੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਹੋਰ ਸਿੱਖ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੋਈ ਅਮਲੀ ਕਾਰਵਾਈ ਨਹੀਂ ਕੀਤੀ। ਉਨ੍ਹਾ ਕਿਹਾ ਕਿ ਬਾਦਲ ਦਲ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਇਖਲਾਕੀ ਬੇਨਤੀ ਨੂੰ ਰੱਦ ਕਰਕੇ ਬਿਲਕੁੱਲ ਉਹੀ ਕੰਮ ਕੀਤਾ ਹੈ ਜਿਵੇਂ ਬੀਤੇ ਸਮੇਂ ਵਿੱਚ ਗਦਰੀ ਬਾਬਿਆਂ ਦਾ ਜ਼ਹਾਜ ਜਦੋਂ ਕੈਨੇਡਾ ਦੇ ਵੈਨਕੂਵਰ ਦੇ ਸ਼ਹਿਰ ਦੇ ਸਮੁੰਦਰ ਦੇ ਕੰਢੇ ‘ਤੇ ਲੱਗਿਆ ਤਾਂ ਕੈਨੇਡਾ ਦੀ ਹਕੂਮਤ ਨੇ ਇਨ੍ਹਾ ਗਦਰੀ ਬਾਬਿਆਂ ਨੂੰ ਉੱਥੇ ਉਤਰਨ ਅਤੇ ਦਾਖਿਲ ਹੋਣ ਦੀ ਬਿਲਕੁੱਲ ਇਜ਼ਾਜਤ ਨਾ ਦਿੱਤੀ। ਜਦੋਂ ਗਦਰੀ ਬਾਬਿਆਂ ਦਾ ਜ਼ਹਾਜ ਵਾਪਿਸ ਕਲਕੱਤੇ ਆਇਆ ਤਾਂ ਮਕਾਰਤਾ ਨਾਲ ਭਰੇ ਅੰਗਰੇਜ਼ ਹੁਕਮਰਾਨਾਂ ਨੇ ਵੀ ਕਲਕੱਤਾ ਬੰਦਰਗਾਹ ਉੱਤੇ ਇਨ੍ਹਾ ਆਜ਼ਾਦੀ ਘੁਲਾਟੀਆਂ ਨੂੰ ਉਤਰਨ ਦੀ ਇਜ਼ਾਜਤ ਨਾ ਦਿੱਤੀ। ਬਲਕਿ ਫਾਂਸੀ ਅਤੇ ਕਾਲੇਪਾਣੀਆਂ ਦੀਆਂ ਸਜ਼ਾਵਾਂ ਸੁਣਾ ਕੇ ਆਜ਼ਾਦੀ ਚਾਹੁਣ ਵਾਲੇ ਗਦਰੀ ਬਾਬਿਆਂ ਨੂੰ ਜਲੀਲ ਕੀਤਾ। ਸ: ਮਾਨ ਨੇ ਕਿਹਾ ਕਿ ਜੇਕਰ ਪ੍ਰੋ: ਭੁੱਲਰ ਵਰਗੇ ਸੂਝਵਾਨ, ਪੜੇ ਲਿਖੇ ਸਿੱਖ ਨੌਜਵਾਨ ਦੀ ਤੁੱਛ ਜਿਹੀ ਬੇਨਤੀ ਨੂੰ ਵੀ “ਹਿੰਦੂਤਵ” ਤਾਕਤਾਂ ਦੇ ਡਰੋਂ ਇਹ ਲੋਕ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਹਨ ਤਾਂ ਅਜਿਹੇ ਸਿੱਖ ਆਗੂਆਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ ਕਿ ਇਹ ਲੋਕ ਸਿੱਖਾਂ ਦੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ, ਮੰਦਭਾਵਨਾ ਅਧੀਨ ਸਿੱਖਾਂ ਦੀਆਂ ਬਣਾਈਆਂ ਗਈਆਂ ਕਾਲੀਆਂ ਸੂਚੀਆਂ ਨੂੰ ਖਤਮ ਕਰਾਉਣ, ਫਾਂਸੀ ਯਾਫ਼ਤਾ ਸਿੱਖ ਨੌਜਵਾਨਾਂ ਦੀਆਂ ਫਾਸੀਆਂ ਖਤਮ ਕਰਾਉਣ, ਜ਼ੇਲ੍ਹਾਂ ਵਿੱਚ ਬੰਦੀ ਨੌਜਵਾਨਾਂ ਨੂੰ ਰਿਹਾਅ ਕਰਵਾਉਣ, ਸਿੱਖ ਕੌਮ ਨੂੰ ਹਿੰਦੂ ਗਰਦਾਨਣ ਵਾਲੀ ਵਿਧਾਨ ਦੀ ਧਾਰਾ 25 ਨੂੰ ਖਤਮ ਕਰਵਾਉਣ, ਅਨੰਦ ਮੈਰਿਜ ਐਕਟ 1909 ਅਤੇ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਹੋਂਦ ਵਿੱਚ ਲਿਆਉਣ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਹੈਡਵਰਕਸ, ਪੰਜਾਬੀ ਬੋਲਦੇ ਇਲਾਕੇ ਅਤੇ ਰੀਪੇਰੀਅਨ ਕਾਨੂੰਨ ਅਨੁਸਾਰ ਦਰਿਆਵਾਂ ਦਾ ਪਾਣੀਆ ਨੂੰ ਪੰਜਾਬ ਦੀ ਮਲਕੀਅਤ ਬਣਾਉਣ ਦੇ ਆਪਣੇ ਕੌਮੀ ਅਤੇ ਸੂਬੇ ਪ੍ਰਤੀ ਫਰਜ਼ਾਂ ਨੂੰ ਪੂਰਨ ਕਰ ਸਕਣਗੇ? ਉਨ੍ਹਾ ਕਿਹਾ ਕਿ ਜੋ ਸਿੱਖ ਆਗੂ ਹਿੰਦੂਤਵ ਤਾਕਤਾਂ ਦੀਆਂ ਸ਼ਾਜਿਸਾਂ ਦੇ ਹਮੇਸ਼ਾ ਭਾਈਵਾਲ ਬਣਦੇ ਆ ਰਹੇ ਹਨ, ਅਜਿਹੇ ਆਗੂ ਕਤਈ ਵੀ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਇਨਸਾਫ ਦਿਵਾਉਣ ਦੇ ਸਮਰੱਥ ਨਹੀਂ ਹਨ। ਇਸ ਲਈ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਸੈਂਟਰ ਦੇ ਕੱਠਪੁਤਲੀ ਬਣੇ ਇਨ੍ਹਾ ਆਗੂਆਂ ਨੂੰ ਅਜਿਹੀਆਂ ਬੇਨਤੀਆਂ ਕਰਨ ਦੀ ਬਜਾਏ “ਆਜ਼ਾਦ ਬਾਦਸ਼ਾਹੀ ਸਿੱਖ ਰਾਜ” ਦੇ ਇੱਕੋ ਇੱਕ ਨਿਸ਼ਾਨੇ ਦੀ ਪ੍ਰਾਪਤੀ ਲਈ ਸੰਜੀਦਾ ਉੱਦਮ ਕਰਨ। ਹਾਥੀ ਦੀ ਪੈੜ ਵਿੱਚ ਸਭ ਕੁਝ ਆ ਜਾਂਦਾ ਹੈ। ਸਾਡੀਆਂ ਸਮੁੱਚੀਆਂ ਮੁਸ਼ਕਿਲਾਂ ਦਾ ਹੱਲ ਕੇਵਲ “ਖਾਲਿਸਤਾਨ” ਦੀ ਕਾਇਮੀ ਹੈ।

ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ 9 ਜੂਨ ਨੂੰ ਮਨਾਇਆ ਜਾਵੇਗਾ-ਜਥੇ. ਮੱਕੜ

ਅੰਮ੍ਰਿਤਸਰ 21 ਮਈ - ਸਿੱਖਾਂ ਦੇ ਪਹਿਲੇ ਬਾਦਸ਼ਾਹ ਤੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਸ ਨੇ ਆਪਣੇ ਜੀਵਨ ’ਚ ਮਹਾਨ ਪ੍ਰਾਪਤੀਆਂ ਤੇ ਲਾਸਾਨੀ ਕੁਰਬਾਨੀ ਦਾ ਵਿਲੱਖਣ ਇਤਿਹਾਸ ਸਿਰਜਿਆ ਹੈ, ਦਾ ਸ਼ਹੀਦੀ ਦਿਹਾੜਾ ਸਿੱਖ ਜਗਤ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 9 ਜੂਨ ਨੂੰ ਆਪਣੇ ਪ੍ਰਬੰਧ ਅਧੀਨ ਸਮੂਹ ਗੁਰਦੁਆਰਾ ਸਾਹਿਬਾਨ ’ਚ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਥੋਂ ਜਾਰੀ ਇਕ ਪ੍ਰੈਸ ਰੀਲੀਜ਼ ’ਚ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਅਜਿਹੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ ਜਿਨ੍ਹਾਂ ਨੇ ਹੱਕ, ਸੱਚ, ਦੇਸ਼, ਧਰਮ ਤੇ ਕੌਮ ਲਈ ਹੱਸ-ਹੱਸ ਕੇ ਜੀਵਨ ਵਾਰਿਆ, ਸੀਸ ਤਲੀ ’ਤੇ ਧਰ ਕੇ ਦੁਸ਼ਮਣ ਦੇ ਆਹੂ ਲਾਹੇ ਅਜਿਹੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਦੀ ਦਾਸਤਾਨ ਵੀ ਵਿਲੱਖਣ ਹੈ।ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਜਬਰ ਤੇ ਜ਼ੁਲਮ ਨੂੰ ਠੱਲ੍ਹ ਪਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਮਕਸਦ ਨੂੰ ਐਸੀ ਬਹਾਦਰੀ ਨਾਲ ਸਰਅੰਜਾਮ ਦਿੱਤਾ ਕਿ ਉਹ ਇਤਿਹਾਸ ਦੇ ਪੰਨਿਆਂ ’ਤੇ ਬਹਾਦਰ ਦੇ ਰੂਪ ’ਚ ਪ੍ਰਗਟ ਹੋਇਆ। ਜਿਸ ਨੇ ਕੇਵਲ ਉਂਗਲਾਂ ’ਤੇ ਗਿਣੇ ਜਾਣ ਵਾਲੇ ਸਿੰਘਾਂ ਨਾਲ ਇੰਨੀ ਵੱਡੀ ਮੁਗਲ ਸਲਤਨਤ ਦੀਆਂ ਜੜਾਂ ਪੁੱਟ ਕੇ ਖਾਲਸਾ ਰਾਜ ਸਥਾਪਤ ਕੀਤਾ ਅਤੇ ਰਾਜ ਭਾਗ ਦੀ ਪ੍ਰਾਪਤੀ ਉਪਰੰਤ ਗੁਰੂ ਸਾਹਿਬ ਦੇ ਨਾਮ ਦਾ ਸਿੱਕਾ ਚਲਾਇਆ, ਕੇਵਲ ਖੰਡੇ ਬਾਟੇ ਦੀ ਪਾਹੁਲ ’ਤੇ ਗੁਰੂ ’ਤੇ ਅਕੀਦਾ ਅਜਿਹੀਆਂ ਤਾਕਤਾਂ ਸਨ ਜਿਨ੍ਹਾਂ ਬਾਬਾ ਬੰਦਾ ਸਿੰਘ ਨੂੰ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਦ੍ਰਿੜ ਰੱਖਿਆ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਨਾਲ ਗ੍ਰਿਫਤਾਰ ਕੀਤੇ 740 ਸਿੰਘਾਂ ’ਚੋਂ ਹਰ ਰੋਜ਼ 100 ਦੇ ਕਰੀਬ ਸਿੰਘਾਂ ਨੂੰ ਉਸ ਦੇ ਸਾਹਮਣੇ ਐਸੇ ਵਹਿਸ਼ੀ ਢੰਗ ਨਾਲ ਸ਼ਹੀਦ ਕੀਤਾ ਜਾਂਦਾ ਰਿਹਾ ਜਿਸ ਨੂੰ ਵੇਖ ਕੇ ਮੌਤ ਵੀ ਭੈ-ਭੀਤ ਹੋ ਜਾਂਦੀ ਹੈ, ਪਰ ਅੰਮ੍ਰਿਤ ਅਤੇ ਗੁਰੂ ’ਤੇ ਅਕੀਦਾ ਰੱਖਣ ਵਾਲੇ ਬਾਬਾ ਬੰਦਾ ਸਿੰਘ ਜੀ ਦੇ ਪੌਣੇ 4 ਸਾਲ ਦੇ ਪੁੱਤਰ ਅਜੇ ਸਿੰਘ ਦਾ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿਚ ਪਾਉਣ ਅਤੇ ਉਸ ਦਾ ਜੰਬੂਰਾਂ ਨਾਲ ਮਾਸ ਨੋਚੇ ਜਾਣ ’ਤੇ ਵੀ ਉਹ ਅਡੋਲ ਰਿਹਾ।ਉਸ ਦੀ ਗੁਰੂ ਸਾਹਿਬ ਪ੍ਰਤੀ ਅਥਾਹ ਸ਼ਰਧਾ ਦਾ ਪ੍ਰਤੀਕ ਹੈ ਅਤੇ ਸੰਗਤਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਯੋਧੇ ਜਰਨੈਲ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 9 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨਾਂ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਉਨ੍ਹਾਂ ਸਮੂੰਹ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਸਭਾ-ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ ਤੇ ਸਿੱਖ ਸੰਪਰਦਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਣ।

ਤਾਲਿਬਾਨ ਪਾਕਿਸਤਾਨ ਦਾ ਤਖ਼ਤਾ ਪਲਟਣ ਦੀ ਤਾਕ 'ਚ ਹੈ: ਅਮਰੀਕਾ

. ਵਾਸ਼ਿੰਗਟਨ 21 ਮਈ -ਅਮਰੀਕੀ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਵੀਰਵਾਰ ਨੂੰ ਕਿਹਾ ਹੈ ਕਿ ਪਾਕਿਸਤਾਨ ਦਾ ਤਹਿਰੀਕ-ਏ-ਤਾਲਿਬਾਨ ਨਾ ਕੇਵਲ ਇਸਲਾਮਾਬਾਦ ਵਿਚ ਸਰਕਾਰ ਨੂੰ ਉਖਾੜ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ, ਬਲਕਿ ਅਮਰੀਕਾ ਸਮੇਤ ਹੋਰ ਮੁਲਕਾਂ ਦੇ ਖਿਲਾਫ ਹਮਲੇ ਕਰ ਰਿਹਾ ਹੈ।ਗੇਟਸ ਨੇ ਪੇਂਟਾਗਨ ਵਿਚ ਇਕ ਨਿਊਜ਼ ਬ੍ਰੀਫਿੰਗ ਦਰਮਿਆਨ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਇੱਥੇ ਇਕ ਨਵੀਂ ਪ੍ਰਵਿਰਤੀ ਦੇਖ ਰਹੇ ਹਾਂ ਅਤੇ ਉਹ ਇਹ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾ ਕੇਵਲ ਇਸਲਾਮਾਬਾਦ ਵਿਚ ਸਰਕਾਰ ਨੂੰ ਉਖਾੜ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ, ਬਲਕਿ ਪਾਕਿਸਤਾਨ ਤੋਂ ਬਾਹਰ ਸਾਡੇ ਖਿਲਾਫ ਵੀ ਹਮਲੇ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਪਾਕਿਸਤਾਨੀ ਤਾਲਿਬਾਨ ਨੇ ਕਰੀਬ ਡੇਢ ਸਾਲ ਪਹਿਲਾਂ ਇਸਲਾਮਾਬਾਦ ਤੱਕ ਪਹੁੰਚ ਬਣਾਈ ਤਾਂ ਇਹ ਪਾਕਿਸਤਾਨੀਆਂ ਦੇ ਲਈ ਖ਼ਤਰੇ ਦੀ ਘੰਟੀ ਸੀ ਕਿ ਇਹ ਸੰਗਠਨ ਖੁਦ ਪਾਕਿਸਤਾਨ ਦੀ ਸਰਕਾਰ ਦੇ ਲਈ ਵੱਡਾ ਖ਼ਤਰਾ ਹੈ। ਗੇਟਸ ਨੇ ਕਿਹਾ ਕਿ ਹੁਣ ਇਸ ਗਰੁੱਪ ਨੂੰ ਰੋਕਣ ਵਿਚ ਸਾਡੇ ਆਪਸੀ ਹਿੱਤ ਹਨ। ਇਸਨੂੰ ਪਾਕਿਸਤਾਨ ਦੇ ਅੰਦਰ ਹਮਲੇ ਤੋਂ ਰੋਕਣਾ ਹੈ ਅਤੇ ਪਾਕਿਸਤਾਨ ਦੇ ਬਾਹਰ ਹਮਲਿਆਂ ਨੂੰ ਅੰਜ਼ਾਮ ਦੇਣ ਤੋਂ ਰੋਕਣਾ ਹੈ ਅਤੇ ਖਾਸ ਕਰਕੇ ਅਮਰੀਕਾ ਨੂੰ ਲੈ ਕੇ। ਕੌਮੀ ਸੁਰੱਖਿਆ ਸਲਾਹਕਾਰ ਜਨਰਲ ਰਿਟਾਇਰਡ ਜੇਮਸ ਜੋਨਸ ਅਤੇ ਸੀ. ਆਈ. ਏ. ਡਾਇਰੈਕਟਰ ਲਿਯੋਨ ਪੇਨੇਟਾ ਦੀ ਇਸ ਹਫਤੇ ਦੀ ਸ਼ੁਰੂਆਤ ਦੀ ਪਾਕਿਸਤਾਨ ਯਾਤਰਾ ਦਾ ਜ਼ਿਕਰ ਕਰਦੇ ਹੋਏ ਗੇਟਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਦੌਰਾਨ ਹੋਈ ਗੱਲਬਾਤ ਵਿਚ ਇਹ ਚਰਚਾ ਕੀਤੀ ਗਈ ਕਿ ਇਸ ਸਾਂਝੀ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ ਅਸੀਂ ਆਪਸ ਵਿਚ ਕਿਵੇਂ ਸਹਿਯੋਗ ਕਰ ਸਕਦੇ ਹਾਂ।ਗੇਟਸ ਨੇ ਕਿਹਾ ਕਿ ਮੇਰਾ ਵਿਚਾਰ ਇਹ ਹੈ ਕਿ ਬੰਬ ਹਮਲਾਵਰ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦੋਵੇਂ ਪੱਖਾਂ ਵਿਚਕਾਰ ਨੇੜਲਾ ਸਹਿਯੋਗ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਗੁਣਾਤਮਕ ਤਬਦੀਲੀ ਤੋਂ ਜ਼ਿਆਦਾ ਕੁਝ ਹੈ। ਇਸੇ ਪੱਤਰਕਾਰ ਸੰਮੇਲਨ ਵਿਚ ਜੁਆਇੰਟ ਚੀਫ ਆਫ ਸਟਾਫ ਦੇ ਮੁਖੀ ਐਡਮਿਰਲ ਮਾਈਕ ਮੁਲੇਨ ਨੇ ਪਾਕਿਸਤਾਨੀ ਫੌਜ ਦੁਆਰਾ ਅੱਤਵਾਦ ਨਾਲ ਨਿਪਟਣ ਦੇ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਬਾਰੇ ਮੁਲੇਨ ਨੇ ਕਿਹਾ ਕਿ ਉਹਨਾਂ ਨੂੰ ਉਸ ਤੇ ਪੂਰਾ ਭਰੋਸਾ ਹੈ। ਮੁਲੇਨ ਨੇ ਕਿਹਾ ਕਿ ਪਹਿਲਾਂ ਵੀ ਮੇਰਾ ਉਹਨਾਂ ਨਾਲ ਵਾਹ ਰਿਹਾ ਹੈ। ਜਦੋਂ ਵੀ ਉਹਨਾਂ ਨੇ ਕਿਹਾ ਹੈ ਕਿ ਭਵਿੱਖ ਵਿਚ ਉਹ ਅਜਿਹਾ ਕਰਨਗੇ ਤਾਂ ਚੰਗੀ ਗੱਲ ਹੈ।

ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਨ ਦੇ ਦੋਸ਼ੀਆਂ ਨੂੰ ਰਾਹਤ ਦੇਣ ਦੀ ਕਾਰਵਾਈ ਘੱਟ ਗਿਣਤੀ ਕੌਮਾਂ ਲਈ ਅਸਹਿ :- ਮਾਨ

ਫਤਿਹਗੜ੍ਹ ਸਾਹਿਬ, 21 ਮਈ :- “ਸਮੇਂ-ਸਮੇਂ ਨਾਲ ਹਿੰਦ ਹਕੂਮਤ ਵੱਲੋਂ ਬਣਾਈਆਂ ਗਈਆਂ ਛਾਣਬੀਣ ਕਮੇਟੀਆਂ, ਕਮਿਸ਼ਨ, ਵਿਸ਼ੇਸ ਅਦਾਲਤਾਂ ਅਤੇ ਸੀ ਬੀ ਆਈ ਵਰਗੀਆਂ ਏਜੰਸੀਆਂ ਦੇ ਕੰਮਾ ਦੀ ਜੇਕਰ ਨਿਰਪੱਖਤਾ ਨਾਲ ਪੜਚੋਲ ਕੀਤੀ ਜਾਵੇ ਤਾਂ ਇਹ ਕਮਿਸ਼ਨ, ਅਦਾਲਤਾਂ ਅਤੇ ਏਜੰਸੀਆਂ ਹਿੰਦ ਹਕੂਮਤ ਦੀਆਂ ਬਤੌਰ “ਰਖੇਲ” ਦੇ ਕੰਮ ਕਰਦੀਆਂ ਨਜ਼ਰ ਆਉਣਗੀਆਂ। ਕਿਉਂਕਿ ਇਨ੍ਹਾ ਕਮਿਸ਼ਨਾਂ, ਕਮੇਟੀਆਂ ਅਤੇ ਇੱਥੋ ਦੀਆਂ ਅਦਾਲਤਾਂ ਅਤੇ ਕਾਨੂੰਨ ਨੇ ਅੱਜ ਤੱਕ ਕਦੀ ਵੀ ਘੱਟ ਗਿਣਤੀ ਕੌਮਾਂ ਨੂੰ ਬਣਦਾ ਇਨਸਾਫ ਨਹੀਂ ਦਿੱਤਾ। ਬਲਕਿ ਦੁਹਰੇ ਮਾਪਦੰਡ ਅਪਣਾ ਕੇ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਅੱਜ ਵੀ ਮੁਸਲਿਮ, ਸਿੱਖ, ਇਸਾਈ ਅਤੇ ਦਲਿਤ ਵਰਗ “ਹਿੰਦੂਤਵ ਤਾਕਤਾਂ” ਦੇ ਗੁਲਾਮ ਹਨ। ਜੋ ਕਿ ਸਮੁੱਚੀਆਂ ਘੱਟ ਗਿਣਤੀਆਂ ਕੌੰਮਾਂ ਲਈ ਅਸਹਿ ਵੀ ਹੈ ਅਤੇ ਸੋਚਣ ਲਈ ਸੰਜੀਦਾ ਹੋਣ ਦੀ ਮੰਗ ਵੀ ਕਰਦਾ ਹੈ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਬਰੀ ਮਸਜਿਦ ਦੇ ਮੁੱਦੇ ਉੱਤੇ ਭਾਜਪਾ, ਆਰ ਐਸ ਐਸ, ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਆਦਿ ਮੁਤੱਸਵੀ ਸੰਗਠਨਾਂ ਨਾਲ ਸੰਬੰਧਿਤ ਉਨ੍ਹਾ 21 ਆਗੂਆਂ ਨੂੰ ਅਦਾਲਤ ਵੱਲੋਂ ਰਾਹਤ ਦੇਣ ਦੀ ਕਾਰਵਾਈ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਹੇ। ਜਿਨ੍ਹਾ ਨੇ ਬਾਬਰੀ ਮਸਜਿਦ ਦੇ ਪਵਿੱਤਰ ਅਸਥਾਨ ਨੂੰ ਸ਼ਾਜਿਸੀ ਢੰਗ ਨਾਲ ਢਾਹ ਕੇ ਮੁਸਲਿਮ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ 6 ਦਸੰਬਰ 1992 ਨੂੰ ਡੂੰਘੀ ਠੇਸ ਪਹੁੰਚਾਈ ਸੀ ਅਤੇ ਅੱਜ ਵੀ ਮੁਸਲਿਮ ਕੌਮ ਦੇ ਮਨਾਂ ਵਿੱਚ ਇਹ ਜਖਮ ਰਿਸ ਰਹੇ ਹਨ। ਸ: ਮਾਨ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਬਹੁਤ ਹੀ ਦੁੱਖ ਅਤੇ ਬੇਇਨਸਾਫੀ ਭਰੀ ਗੈਰ ਇਖਲਾਕੀ, ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਕਾਰਵਾਈ ਹੈ ਕਿ ਜਦੋਂ ਇੱਥੇ ਬਹੁਗਿਣਤੀ ਹਿੰਦੂ ਕੌਮ ਨਾਲ ਸੰਬੰਧਿਤ ਕੋਈ ਆਗੂ, ਸੰਗਠਨ ਜਾਂ ਇਨਸਾਨ ਗੈਰ ਕਾਨੂੰਨੀ ਕਾਰਵਾਈ ਕਰਦਾ ਹੈ ਤਾਂ ਇੱਥੋ ਦਾ ਕਾਨੂੰਨ, ਅਦਾਲਤਾਂ ਅਤੇ ਹੁਕਮਰਾਨ ਉਸਨੂੰ ਉਤਸ਼ਾਹਿਤ ਵੀ ਕਰਦੇ ਹਨ ਅਤੇ ਅਜਿਹੇ ਦੋਸ਼ੀਆਂ ਨੂੰ ਸਨਮਾਨਿਤ ਕਰਨਾ ਆਪਣਾ ਜਨਮਸਿੱਧ ਅਧਿਕਾਰ ਮੰਨਦੇ ਹਨ। ਪਰ ਜਦੋਂ ਆਪਣੀਆਂ ਭਾਵਨਾਵਾਂ ਨੂੰ ਠੇਸ ਪੁੱਜਣ ਦੀ ਬਦੌਲਤ ਘੱਟ ਗਿਣਤੀ ਕੌਮ ਨਾਲ ਸੰਬੰਧਿਤ ਕੋਈ ਆਗੂ, ਸੰਗਠਨ ਜਾਂ ਇਨਸਾਨ ਭਾਵਨਾ ਵਿੱਚ ਵਹਿ ਕੇ ਕੋਈ ਕਾਰਵਾਈ ਕਰਦਾ ਹੈ ਤਾਂ ਝੱਟ ਇੱਥੋ ਦਾ ਕਾਨੂੰਨ, ਅਦਾਲਤਾਂ, ਹੁਕਮਰਾਨ ਫੌਰੀ ਕਾਰਵਾਈ ਕਰਕੇ, ਫਾਂਸੀ ਦੀਆਂ ਸਜ਼ਾਵਾਂ ਅਤੇ ਕਾਲ-ਕੋਠਰੀਆਂ ਦੇ ਤਸੀਹੇ ਦੇਣ ਦਾ ਪ੍ਰਬੰਧ ਕਰਦੀਆਂ ਹਨ। ਉਨ੍ਹਾ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ 36 ਗੁਰਦੁਆਰਾ ਸਾਹਿਬਾਨ ਉੱਤੇ ਕੀਤੇ ਗਏ ਹਮਲੇ ਦੇ ਦੋਸ਼ੀਆਂ, ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਨ ਵਾਲੇ ਦੋਸ਼ੀਆਂ ਅਤੇ ਇਸਾਈਆਂ ਦੇ ਚਰਚਾਂ ਉੱਤੇ ਹਮਲੇ ਕਰਕੇ, ਨੰਨਜ਼ਾਂ ਨਾਲ ਬਲਾਤਕਾਰ ਕਰਨ ਵਾਲੇ ਅਤੇ ਇਸਾਈਆਂ ਦਾ ਦੱਖਣੀ ਸੂਬਿਆਂ ਵਿੱਚ, ਮੁਸਲਿਮ ਕੌਮ ਦਾ ਗੁਜਰਾਤ ਵਿੱਚ ਅਤੇ ਸਿੱਖਾਂ ਦਾ ਦਿੱਲੀ ਅਤੇ ਪੰਜਾਬ ਵਿੱਚ ਕਤਲੇਆਮ ਕਰਨ ਵਾਲੇ ਦੋਸ਼ੀ ਕਾਤਿਲਾਂ ਵਿਰੁੱਧ ਅੱਜ ਤੱਕ ਕੋਈ ਕਾਰਵਾਈ ਨਾ ਕਰਨਾ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਬਹੁਗਿਣਤੀ ਲਈ ਕਾਨੂੰਨ ਦੇ ਮਾਪਦੰਡ ਹੋਰ ਹਨ ਅਤੇ ਘੱਟ ਗਿਣਤੀ ਕੌਮਾਂ ਲਈ ਹੋਰ। ਉਨ੍ਹਾ ਕਿਹਾ ਕਿ ਜਦੋਂ ਇੱਕ ਹੀ ਵਿਧਾਨ, ਪ੍ਰਸ਼ਾਸਨ ਸ਼ਰੇਆਮ ਵਿਤਕਰੇ ਭਰੀਆਂ ਕਾਰਵਾਈਆਂ ਕਰ ਰਿਹਾ ਹੈ ਤਾਂ ਸਿੱਖ, ਮੁਸਲਿਮ ਅਤੇ ਇਸਾਈ ਕੌਮ ਲਈ ਆਪੋ-ਆਪਣੀ ਅਣਖ-ਗੈਰਤ ਨੂੰ ਕਾਇਮ ਰੱਖਣ ਦਾ ਇੱਕੋ ਇੱਕ ਰਾਹ ਬੱਚਦਾ ਹੈ ਕਿ “ਹਿੰਦੂਤਵ ਤਾਕਤਾਂ” ਦੇ ਕਾਲੇ ਕਾਨੂੰਨਾਂ ਤੋਂ ਪੂਰਨ ਰੂਪ ਵਿੱਚ ਕੌਮਾਂਤਰੀ ਕਾਨੂੰਨਾਂ ਅਨੁਸਾਰ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਜ਼ਾਦ ਹੋਇਆ ਜਾਵੇ ਅਤੇ ਆਪੋ ਆਪਣੇ ਕੇਸ ਕੌਮਾਂਤਰੀ ਜਥੇਬੰਦੀ ਯੂ ਐਨ ਓ ਅਤੇ ਜਮਹੂਰੀਅਤ ਪਸੰਦ ਮੁਲਕਾਂ ਦੀਆਂ ਹਕੂਮਤਾਂ ਕੋਲ ਬਾਦਲੀਲ ਰੱਖਦੇ ਹੋਏ ਆਪਣੇ ਡਿਪਲੋਮੈਟਿਕ ਸੰਬੰਧਾਂ ਨੂੰ ਮਜ਼ਬੂਤ ਕਰਦੇ ਹੋਏ ਤਿੰਨੇ ਕੌਮਾਂ ਆਪਸੀ ਪਿਆਰ ਅਤੇ ਸਦਭਾਵਨਾ ਭਰੇ ਸੰਬੰਧ ਰੱਖਦੀਆਂ ਹੋਈਆਂ ਪੂਰਨ ਤਾਲਮੇਲ ਸਹਿਤ ਆਜ਼ਾਦੀ ਦੀ ਮੰਜਿ਼ਲ ਵੱਲ ਵੱਧਣ। ਜਦੋਂ ਅਸੀਂ ਇੱਕ ਦੂਸਰੇ ਦੀ ਮੁਸ਼ਕਿਲ ਨੂੰ ਆਪਣੀ ਮੁਸ਼ਕਿਲ ਸਮਝਦੇ ਹੋਏ ਮਿਲਵਰਤਨ ਨਾਲ ਵਿਚਰਾਂਗੇ ਤਾਂ ਅਜਿਹੀ ਕੋਈ ਗੁੰਜ਼ਾਇਸ ਬਾਕੀ ਨਹੀਂ ਬਚੇਗੀ ਕਿ ਅਸੀਂ ਇਨ੍ਹਾ ਹਿੰਦੂਤਵ ਤਾਕਤਾਂ ਦੀ ਗੁਲਾਮੀਅਤ ਤੋਂ ਆਜ਼ਾਦ ਨਾ ਹੋ ਸਕੀਏ।


ਮਾਓਵਾਦੀਆਂ ਦੀਆਂ ਮੁੱਢਲੀਆਂ ਜ਼ਰੂਰੀ ਮੁਸ਼ਕਿਲਾਂ ਨੂੰ ਇਮਾਨਦਾਰੀ ਨਾਲ ਗੱਲਬਾਤ ਕਰਕੇ ਹੱਲ ਕੀਤਾ ਜਾਵੇ :- ਟਿਵਾਣਾ

ਫਤਿਹਗੜ੍ਹ ਸਾਹਿਬ, 20 ਮਈ :- “ਕੋਈ ਵੀ ਇਨਸਾਨ, ਕੌਮ ਜਾਂ ਕਬੀਲਾ ਜਨਮ ਤੋਂ ਹੀ ਬਾਗੀ ਜਾਂ ਇਨਕਲਾਬੀ ਨਹੀਂ ਹੁੰਦੇ। ਇਹ ਤਾਂ ਉਨ੍ਹਾ ਨਾਲ ਵਿਧਾਨਿਕ, ਸਮਾਜਿਕ, ਕਾਨੂੰਨੀ ਅਤੇ ਮਾਲੀ ਤੌਰ ਤੇ ਹੋਣ ਵਾਲੇ ਵੱਡੇ ਵਿਤਕਰੇ ਭਰੀਆਂ ਕਾਰਵਾਈਆਂ ਅਤੇ ਜ਼ਬਰ ਜੁਲਮ ਕਾਰਨ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਕਿਸੇ ਆਮ ਇਨਸਾਨ ਜਾਂ ਅਮਨ ਪਸੰਦ ਕੌਮ ਜਾਂ ਕਬੀਲੇ ਨੂੰ ਘਰ-ਬਾਰ ਤਿਆਗ ਕੇ ਹਥਿਆਰ ਚੁੱਕਣ ਲਈ ਮਜ਼ਬੂਰ ਹੋਣਾ ਪੈ ਜਾਂਦਾ ਹੈ। ਜੇਕਰ ਮਾਓਵਾਦੀ ਜਾਂ ਨਕਸਲਾਈਟ ਅੱਜ ਅਣਮਨੁੱਖੀ ਕਾਰਵਾਈਆਂ ਕਰ ਰਹੇ ਹਨ, ਤਾਂ ਇਸਦੇ ਦੋਸ਼ੀ ਇਸ ਮੁਲਕ ਦੇ ਹੁਕਮਰਾਨ ਹਨ, ਜੋ ਬੀਤੇ 60 ਸਾਲਾਂ ਤੋਂ ਜੰਗਲਾਂ ਵਿੱਚ ਰਹਿਣ ਵਾਲੇ ਅਤਿ ਮੁਸ਼ਕਿਲ ਹਾਲਾਤਾਂ ਵਿੱਚੋਂ ਗੁਜ਼ਰਨ ਵਾਲੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਪ੍ਰਦਾਨ ਨਹੀਂ ਕਰ ਸਕੇ।”
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਦਿਵਾਸੀ, ਮਾਓਵਾਦੀ ਅਤੇ ਨਕਸਲਾਈਟਾਂ ਨਾਲ ਨਿੱਤ ਦਿਹਾੜੇ ਇੱਥੋ ਦੀਆਂ ਫੋਰਸਾਂ ਨਾਲ ਹੋ ਰਹੀਆਂ ਖਤਰਨਾਕ ਝਪਟਾਂ ਜਾਂ ਬੇਗੁਨਾਹ ਮਨੁੱਖੀ ਜਾਨਾਂ ਦੇ ਹੋ ਰਹੇ ਨੁਕਸਾਨ ਉੱਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਜ਼ਾਹਿਰ ਕੀਤੇ। ਸ: ਟਿਵਾਣਾ ਨੇ ਆਪਣੇ ਬਿਆਨ ਵਿੱਚ ਅੱਗੇ ਚੱਲ ਕੇ ਕਿਹਾ ਕਿ ਜੋ ਅੱਜ ਮਾਓਵਾਦੀਆਂ ਨਾਲ ਸਰਕਾਰੀ ਪੱਧਰ ਉੱਤੇ ਗੱਲਬਾਤ ਕਰਨ ਦੀ ਜ਼ੋਰ-ਸ਼ੋਰ ਨਾਲ ਗੱਲ ਉੱਠ ਰਹੀ ਹੈ, ਇਸ ਉੱਤੇ ਅਮਲ ਕਰਕੇ, ਉਨ੍ਹਾ ਦੀ ਦੁੱਖਦੀ ਅਤੇ ਜਖ਼ਮੀ ਰੱਗ ਉੱਤੇ ਮਲ੍ਹਮ ਲਾ ਕੇ, ਉਨ੍ਹਾ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਸਖਤ ਲੋੜ ਹੈ ਤਾਂ ਕਿ ਉਨ੍ਹਾ ਨੂੰ ਵੀ ਇਹ ਅਹਿਸਾਸ ਹੋ ਸਕੇ ਕਿ ਉਹ ਇੱਥੋ ਦੇ ਬਸਿ਼ੰਦੇ ਹਨ। ਸ: ਟਿਵਾਣਾ ਨੇ ਕਿਹਾ ਕਿ ਜੇਕਰ ਅੱਜ ਇਹ ਆਦਿਵਾਸੀ ਲੋਕਾਂ ਦੀ ਆਵਾਜ਼ ਨੂੰ ਹਕੂਮਤਾਂ ਵੀ ਹਥਿਆਰਾਂ ਨਾਲ ਦਬਾਉਣ ਲੱਗ ਜਾਣ ਤਾਂ ਇਹ ਕਾਰਵਾਈ ਦੁਵੱਲਿਓ ਮਨੁੱਖਤਾ ਦਾ ਘਾਣ ਕਰਨ ਦੇ ਤੁੱਲ ਕਾਰਵਾਈ ਹੋਵੇਗੀ ਅਤੇ ਜਨੇਵਾ ਕਨਵੈਨਸ਼ਨ ਆਫ ਵਾਰ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਹੋਵੇਗੀ ਅਤੇ ਹਿੰਦ ਹਕੂਮਤ ਦੀ ਇਹ ਸਭ ਤੋਂ ਵੱਡੀ ਅਸਫਲਤਾ ਹੋਵੇਗੀ ਜੋ ਹਰ ਮਸਲੇ ਨੂੰ ਗੋਲੀ-ਬੰਦੂਕ ਦੀ ਮਾਰੂ ਨੀਤੀ ਨਾਲ ਹੱਲ ਕਰਨ ਦੀ ਸੋਚ ਉੱਤੇ ਅਮਲ ਕਰਨ ਦੀ ਆਦੀ ਹੈ। ਸ: ਟਿਵਾਣਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਕੁਝ ਸਮਾਂ ਝਾਰਖੰਡ ਅਤੇ ਛੱਤੀਸਗੜ੍ਹ ਦੇ ਆਦਿਵਾਸੀ ਲੋਕਾਂ ਦੀਆਂ ਬਸਤੀਆਂ ਅਤੇ ਝੁੱਗੀਆਂ-ਝੋਪੜੀਆਂ ਵਿੱਚ ਜਾ ਕੇ ਵੇਖਿਆ ਕਿ ਉਹ ਅਤਿ ਮੁਸ਼ਕਿਲ ਦੀ ਜਿੰਦਗੀ ਜੀਉ ਰਹੇ ਹਨ ਅਤੇ ਜਿਨ੍ਹਾ ਕੋਲ ਦੋ ਸਮੇਂ ਦੀ ਰੱਜ ਕੇ ਰੋਟੀ ਅਤੇ ਤਨ ਉੱਤੇ ਪਹਿਨਣ ਲਈ ਲੋੜੀਦਾ ਕਪੜਾ ਵੀ ਉਪਲੱਬਧ ਨਹੀਂ ਹੈ। ਜੋ ਹੁਕਮਰਾਨ ਮੀਡੀਏ ਅਤੇ ਅਖਬਾਰਾਂ ਵਿੱਚ ਇਸ ਮੁਲਕ ਦੀ ਤਰੱਕੀ ਦੇ ਵੇਰਵੇ ਦੇ ਕੇ ਦਾਅਵੇ ਕਰ ਰਹੇ ਹਨ, ਆਦਿਵਾਸੀ ਲੋਕਾਂ ਦੀ ਜਿੰਦਗੀ ਦਾ ਸੱਚ ਹੁਕਮਰਾਨਾਂ ਦੇ ਦਾਅਵੇ ਨੂੰ ਝੂੱਠਲਾ ਰਿਹਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਹੁਕਮਰਾਨ ਇਨ੍ਹਾ ਮਿਹਨਤਕਸ਼ ਲੋਕਾਂ ਦੀ ਅਸਲ ਜਿ਼ੰਦਗੀ ਵਿੱਚ ਝਾਤ ਮਾਰੇ ਅਤੇ ਉਨ੍ਹਾ ਪ੍ਰਤੀ ਬਣਦੇ ਫਰਜ਼ਾਂ ਦੀ ਪਹਿਲ ਦੇ ਆਧਾਰ ਉੱਤੇ ਪੂਰਤੀ ਕਰੇ ਨਾ ਕਿ ਗੋਲੀ ਅਤੇ ਬੰਦੂਕ ਦੀ ਨੀਤੀ ਉੱਤੇ ਅਮਲ ਕਰਕੇ ਮਨੁੱਖਤਾ ਦਾ ਘਾਣ ਕਰੇ ਅਤੇ ਇੱਥੋ ਦੇ ਅਮਨ-ਚੈਨ ਨੂੰ ਭੰਗ ਕਰਨ ਦਾ ਖੁਦ ਭਾਗੀ ਬਣੇ।

ਜਥੇਦਾਰ ਨਾ ਜੁਡੀਸ਼ੀਅਲ ਕਮਿਸ਼ਨ ਨੂੰ ਮੰਨਦੇ ਹਨ ਅਤੇ ਨਾ ਹੀ ਅੰਤ੍ਰਿਗ ਕਮੇਟੀ ਦੇ ਫੈਸਲਿਆਂ ਨੂੰ : ਸਿਰਸਾ

ਅੰਮ੍ਰਿਤਸਰ, 20 ਮਈ -ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਸ. ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜਥੇਦਾਰ ਨਾ ਤਾਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਮੰਨਦੇ ਹਨ ਅਤੇ ਨਾ ਹੀ ਅੰਤ੍ਰਿਗ ਕਮੇਟੀ ਦੇ ਫੈਸਲਿਆਂ ਨੂੰ ਮਹੱਤਵ ਦਿੰਦੇ ਹਨ, ਸਗੋਂ ਆਪ ਹੁਦਰੀਆਂ ਕਰਕੇ ਆਪਣੇ ਆਕਾ ਨੂੰ ਖੁਸ਼ ਕਰਨ ਲਈ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਸੇਵਾ ਮੁਕਤ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਮੁੜ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਸ. ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਲੋਂ ਸੇਵਾ ਮੁਕਤ ਕੀਤੇ ਅਧਿਕਾਰੀਆਂ ਨੂੰ ਨੌਕਰੀਆਂ ਤੋਂ ਲਾਂਭੇ ਕਰਨ ਲਈ ਸਟੇਅ ਦੇ ਦਿੱਤੀ ਹੈ। ਜਥੇਦਾਰ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਮੱਕੜ ਜੁਡੀਸ਼ੀਅਲ ਕਮਿਸ਼ਨ ਅਤੇ ਅੰਤ੍ਰਿਗ ਕਮੇਟੀ ਦੇ ਮਤਿਆਂ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਮਤਾ ਨੰ. 929 ਜੋ ਕਿ 10 ਜੁਲਾਈ 03 ਨੂੰ ਪਾਸ ਕੀਤਾ ਸੀ, ਵਿਚ ਕਿਹਾ ਗਿਆ ਹੈ ਕਿ 58 ਸਾਲ ਦੀ ਉਮਰ ਵਿਚ ਕਰਮਚਾਰੀਆਂ ਨੂੰ ਸੇਵਾ ਮੁਕਤ ਕੀਤਾ ਜਾਵੇਗਾ, ਫਿਰ ਦੋ ਸਾਲ ਲਈ ਉਨ੍ਹਾਂ ਨੂੰ ਠੇਕੇ 'ਤੇ ਰਖਿਆ ਜਾ ਸਕਦਾ ਹੈ। ਜਦੋਂ ਮੁਲਾਜ਼ਮ ਜਾਂ ਅਧਿਕਾਰੀ 60 ਸਾਲ ਦੇ ਹੋ ਜਾਣ ਫਿਰ ਉਨ੍ਹਾਂ ਨੂੰ ਦਿਹਾੜੀ ਉਪਰ ਵੀ ਨਹੀਂ ਰਖਿਆ ਜਾਵੇਗਾ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਮੱਕੜ ਨੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਅਤੇ ਕਈ ਅਧਿਕਾਰੀ ਸੇਵਾ ਮੁਕਤੀ ਉਪਰੰਤ ਮੁੜ ਰੱਖ ਲਏ ਗਏ ਹਨ।

ਅੱਗ ਨੇ ਵਰਸਾਇਆ ਕਹਿਰ ਪੰਜਾਹ ਝੁੱਗੀਆ ਸੜ ਕੇ ਸਵਾਹ ਲੱਖਾ ਦਾ ਨੁਕਸਾਨ

ਮਾਛੀਵਾੜਾ 20 ਮਈ-ਸੁਸ਼ੀਲ ਸ਼ਰਮਾ -ਇਥ̅ ਪੰਜ ਕਿਲ̅ਮੀਟਰ ਦੂਰੀ ਤੇ ਪੈਦੇ ਪਿੰਡ ਸਹਿਜ̅ ਮਾਜਰਾ ਵਿਖੇ ਪਰਵਾਸੀ ਮਜਦੂਰਾ ਦੀਆ ਝੁੱਗੀਆ ਨੂੰ ਅੱਗ ਲੱਗ ਜਾਣ ਕਾਰਨ ਲੱਖਾ ਰੁਪਏ ਦਾ ਨੁਕਸਾਨ ਹ̅ ਗਿਆ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਿਛਲੇ ਤੀਹ ਪੈਤੀ ਸਾਲ ਤ̅ ਪੱਕੇ ਤੌਰ ਤੇ ਰਹਿੰਦੇ ਬਿਹਾਰੀ ਮਜਦੂਰਾ ਦੀ ਇਸ ਕਣਕ ਦੇ ਸੀਜਨ ਵਿੱਚ ਕੀਤੀ ਹ̅ਈ ਤਾਜੀ-ਤਾਜੀ ਕਮਾਈ ਇੱਕ ਘੰਟੇ ਵਿੱਚ ਹੀ ਸੜ ਕੇ ਰਾਖ ਹ̅ ਗਈ। ਮਜਦੂਰਾ ਦੇ ਦੱਸਣ ਅਨੁਸਾਰ ਅੱਗ ਬਿਜਲੀ ਦੀਆ ਨੰਗੀਆ ਤਾਰਾ ਤ̅ ਲੱਗੀ ਤੇ ਫਿਰ ਦੇਖਦੇ-ਦੇਖਦੇ ਹੀ ਭਾਂਬੜ ਵਿੱਚ ਬਦਲ ਗਈ। ਮਜਦੂÐਰਾ ਤੇ ਪਿੰਡ ਵਾਸੀਆ ਨੇ ਵੀ ਬਝਾਉਣ ਲਈ ਬਹੁਤ ਵਾਹ ਲਾਈ ਪਰ ਵਗਦੀ ਤੇਜ ਹਵਾ ਨੇ ਉਹਨਾ ਦੀ ਪੇਸ ਨਾ ਜਾਣ ਦਿੱਤੀ। ਕੁਝ ਪਤਵੰਤਿਆ ਨੇ ਪ੍ਰਸਾਸਨ ਤੱਕ ਪਹੁੰਚ ਕਰਕੇ ਫਾਇਰ ਬਰਗੇਡ ਦੀਆ ਦ̅ ਗੱਡੀਆ ਵੀ ਮੰਗਵਾਈਆ ਭਾਵੇ ਕਿ ਫਾਇਰ ਬਰਗੇਡ ਦੇ ਮੁਲਾਜਮ ਜਲਦੀ ਹੀ ਪਹੁੰਚ ਗਏ ਪਰ ਉਦ̅ ਤੱਕ ਸਭ ਕੁਝ ਸੜ ਚੁੱਕਾ ਸੀ। ਮਜਦੂਰਾ ਨੇ ਦੱਸਿਆ ਕਿ ਹਵਾ ਤੇਜ ਹ̅ਣ ਕਾਰਨ ਅੱਗ ਇੱਕ ਦਮ ਫੈਲ ਗਈ ਤੇ ਅਸੀ ਕ̅ਈ ਵੀ ਸਮਾਨ ਬਾਹਰ ਨਹੀ ਕੱਢ ਸਕੇ। ਅਸੀ ਸਿਰਫ ਆਪਣੇ ਬੱਚੇ ਤੇ ਡੰਗਰਾ ਨੂੰ ਹੀ ਬਹੁਤ ਔਖੇ ਬਚਾਏ। ਸਪ̅ਕਸਮੈਨ ਦੇ ਪੱਤਰਕਾਰ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਮਜਦੂਰਾ ਦਾ ਸਮਾਨ ਟੀ ਵੀ-ਸੀ ਡੀ-ਪੱਖੇ-ਸਾਈਕਲ-ਮੰਜੇ-ਕੂਲਰ-ਕਣਕ-ਆਲੂ ਤੇ ਹ̅ਰ ਘਰੇਲੂ ਕੰਮ ਆਉਣ ਵਾਲੇ ਸਮਾਨ ਤ̅ ਇਲਾਵਾ ਕਈਆ ਦੀ ਟਰੰਕਾ ਵਿੱਚ ਰੱਖੀ ਨਕਦੀ ਵੀ ਸੜ ਕੇ ਸਵਾਹ ਹ̅ ਗਈ। ਪੀੜਤ ਮਜਦੂਰਾ ਵਿੱਚ ਮੂੰਗ̅ ਚੌਧਰੀ-ਕੇਲੂ ਚੌਧਰੀ-ਮਨ̅ਹਰ ਲਾਲ-ਗਣੇਸ-ਮੇਹਿੰਦਰ ਚੌਧਰੀ-ਉਤਮ ਚੌਧਰੀ-ਭੱਜੂ-ਗੱਜੀ ਚੌਧਰੀ-ਸੀਤਾ ਰਾਮ-ਗਣਿਤ ਲਾਲ ਤੇ ਮਦਨ ਚੌਧਰੀ ਸਮੇਤ ਸਾਰੇ ਪਰਵਾਸੀਆ ਦੀਆ ਝੁੱਗੀਆ ਸੜ ਕੇ ਸਵਾਹ ਹ̅ ਗਈਆ।


ਕੈਪਟਨ, ਰਾਮੂਵਾਲੀਆ, ਸਰਨਾ, ਸੁਖਬੀਰ ਬਾਦਲ, ਢੀਂਡਸਾ ਅਤੇ ਰਾਣਾ ਸੋਢੀ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰ ਰਹੇ ਹਨ :-ਮਾਨ

ਫਤਿਹਗੜ੍ਹ ਸਾਹਿਬ, 19 ਮਈ :- “ਸਮੁੱਚੀ ਦੁਨੀਆ ਅਤੇ ਹਿੰਦੂਤਵ ਹੁਕਮਰਾਨਾਂ ਨੂੰ ਇਹ ਜਾਣਕਾਰੀ ਹੈ ਕਿ 1984 ਵਿੱਚ ਸਿੱਖ ਕੌਮ ਦੇ ਹੋਏ ਸ਼ਾਜਿਸੀ ਕਤਲੇਆਮ ਕਰਨ ਵਾਲੀਆਂ ਟੋਲੀਆਂ ਦੀ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗੇ ਕਾਂਗਰਸੀ ਅਗਵਾਈ ਕਰ ਰਹੇ ਸਨ। ਲੇਕਿਨ ਅੱਜ ਕੈਪਟਨ ਅਮਰਿੰਦਰ ਸਿੰਘ ਸੱਚ ਨੂੰ ਝੂਠ ਬਣਾਉਣ ਲਈ ਇਹ ਕਹਿ ਕੇ ਕਿ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗੇ ਕਾਂਗਰਸੀਆਂ ਨੇ ਸਿੱਖ ਕੌਮ ਦਾ ਕਤਲੇਆਮ ਨਹੀਂ ਕੀਤਾ, ਖੁਦ ਹੀ ਅਜਿਹੀ ਗੈਰ ਦਲੀਲ ਗੱਲ ਕਰਕੇ ਆਪਣੀ ਅਕਲ ਦਾ ਜ਼ਨਾਜਾ ਕੱਢ ਰਹੇ ਹਨ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਬਿਆਨਬਾਜ਼ੀ ਦਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਦੋ ਮੁੱਖ ਇੱਛਾਵਾਂ ਹਨ ਪਹਿਲੀ “ਪਾਵਰ” ਅਤੇ ਦੂਸਰੀ “ਅਰੂਸਾ” ਨੂੰ ਪ੍ਰਾਪਤ ਕਰਨ ਹਿੱਤ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਦਾ ਸਖਤ ਨੋਟਿਸ ਲੈਦੇ ਹੋਏ ਕਿਹਾ ਕਿ ਇਹ ਕੇਵਲ ਸਿੱਖ ਕੌਮ ਨੂੰ ਗੁੰਮਰਾਹ ਹੀ ਨਹੀਂ ਕਰ ਰਹੇ ਬਲਕਿ ਯੂ.ਏ.ਈ. ਵਿੱਚ 17 ਪੰਜਾਬੀ ਨੌਜਵਾਨਾਂ ਨੂੰ ਹੋਏ ਫਾਂਸੀ ਦੇ ਹੁਕਮਾਂ ਉੱਤੇ ਵੀ ਕੈਪਟਨ ਅਮਰਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਪਰਮਜੀਤ ਸਿੰਘ ਸਰਨਾ, ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ ਅਤੇ ਗੁਰਮੀਤ ਸਿੰਘ ਰਾਣਾ ਸੋਢੀ 17 ਨੌਜਵਾਨਾਂ ਦੇ ਕੇਸਾਂ ਦੀ ਪੈਰਵੀ ਕਰਨ ਦੀ ਬਜਾਏ ਬਿਆਨਬਾਜ਼ੀ ਰਾਹੀਂ ਖਾਨਾਪੂਰਤੀ ਕਰ ਰਹੇ ਹਨ। ਜਦੋਂ ਕਿ ਇਹ ਲੋਕ ਡੁੱਬਈ ਜਾ ਕੇ ਗੱਲਾਂ ਤਾਂ 17 ਨੌਜਵਾਨਾਂ ਨੂੰ ਫਾਂਸੀ ਤੋਂ ਬਚਾਉਣ ਦੀਆਂ ਕਰਦੇ ਹਨ। ਅਸਲੀਅਤ ਵਿੱਚ ਇਹ ਸਾਰੇ ਆਗੂ ਜਿਨ੍ਹਾ ਨੇ ਡੁੱਬਈ ਵਿਖੇ “ਐਸ਼ਪ੍ਰਸਤੀ ਦਾ ਕਲੱਬ” ਬਣਾਇਆ ਹੋਇਆ ਹੈ, ਉੱਥੇ ਜਾ ਕੇ ਆਪੋ ਆਪਣੀਆਂ ਗਲਤ ਢੰਗਾਂ ਰਾਹੀਂ ਪ੍ਰਾਪਤ ਕੀਤੀ ਗਈ ਕਮਾਈ ਨੂੰ ਐਡਜਸਟ ਕਰਨ ਅਤੇ ਐਸ਼ੋ ਆਰਾਮ ਕਰਨ ਲਈ ਜਾਂਦੇ ਹਨ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਪੰਜਾਬ ਵਿੱਚ ਇੱਕ ਦੂਸਰੇ ਦੀ ਵਿਰੋਧਤਾ ਕਰਦੇ ਹਨ ਅਤੇ ਡੁੱਬਈ ਜਾ ਕੇ ਉਸ ਕਲੱਬ ਵਿੱਚ ਇੱਕਮਿਕ ਹੋ ਜਾਂਦੇ ਹਨ। ਉਨ੍ਹਾ ਕਿਹਾ ਕਿ ਜੇਕਰ ਇਨ੍ਹਾ ਆਗੂਆਂ ਨੂੰ ਸਿੱਖ ਵਿਰੋਧੀ ਜਮਾਤਾਂ ਕਾਂਗਰਸ, ਭਾਜਪਾ ਜਾਂ ਆਰ ਐਸ ਐਸ ਦੇ “ਗੁਲਾਮਾਂ” ਦਾ ਨਾਮ ਦੇ ਦਿੱਤਾ ਜਾਵੇ ਤਾਂ ਇਸ ਵਿੱਚ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ। ਕੋਈ ਵੀ ਗੁਲਾਮ ਮਾਨਸਿਕਤਾ ਵਾਲਾ ਆਗੂ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਕਤਈ ਵੀ ਇਨਸਾਫ ਨਹੀਂ ਦਿਵਾ ਸਕਦਾ। ਬਲਕਿ ਇਨ੍ਹਾ ਦੀਆਂ ਸਵਾਰਥੀ ਨੀਤੀਆਂ ਅਤੇ ਸੋਚ ਦੀ ਬਦੌਲਤ ਇਹ ਲੋਕ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਫਿਰ ਤੋਂ ਕਿਸੇ ਸ਼ਾਜਿਸ ਵਿੱਚ ਉਲਝਾਉਣ ਦੇ ਭਾਗੀ ਜ਼ਰੂਰ ਬਣ ਸਕਦੇ ਹਨ। ਇਸ ਲਈ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸ: ਮਾਨ ਨੇ ਅਪੀਲ ਕਰਦੇ ਹੋਏ ਕਿਹਾ ਕਿ ਇਨ੍ਹਾ ਪੰਥਕ ਮੌਖੌਟੇ ਚਾੜ੍ਹੇ ਆਗੂਆਂ ਦੀਆਂ ਕਾਰਵਾਈਆਂ ਤੋਂ ਸੁਚੇਤ ਵੀ ਰਹਿਣ ਅਤੇ ਇਨ੍ਹਾ ਦੀਆਂ ਸ਼ਾਜਿਸਾਂ ਨੂੰ ਅਸਫਲ ਬਣਾਉਣ ਲਈ ਆਪਣੀਆਂ ਕੌਮੀ ਜਿ਼ੰਮੇਵਾਰੀਆਂ ਨੂੰ ਨਿਭਾਉਣ ਵਿੱਚ ਕਿਸੇ ਤਰ੍ਹਾ ਦੀ ਅਣਗਹਿਲੀ ਵੀ ਨਾ ਵਰਤਣ।
ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਦੁਨੀਆ ਦੇ 135 ਮੁਲਕਾਂ ਨੇ ਸਜ਼ਾ-ਏ-ਮੌਤ ਵਿਰੁੱਧ ਆਪੋ ਆਪਣੀਆਂ ਪਾਰਲੀਮੈਟ ਵਿੱਚ ਕਾਨੂੰਨ ਪਾਸ ਕਰਕੇ ਮਨੁੱਖਤਾ ਪੱਖੀ ਉੱਦਮ ਕੀਤਾ ਹੈ। ਲੇਕਿਨ ਉਪਰੋਕਤ ਵਰਣਨ ਕੀਤੇ ਗਏ ਆਗੂਆਂ ਨੇ ਕਦੀ ਵੀ ਸ਼੍ਰੀ ਅਫਜ਼ਲ ਗੁਰੂ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਸਤਵੰਤ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨੂੰ ਹਿੰਦ ਹਕੂਮਤ ਨੇ ਕਾਲੇ ਕਾਨੂੰਨਾਂ ਦੀ ਵਰਤੋਂ ਕਰਕੇ ਫਾਂਸੀ ਦੇ ਹੁਕਮ ਕੀਤੇ ਹੋਏ ਹਨ, ਉਨ੍ਹਾ ਦੀਆਂ ਫਾਸੀਆਂ ਰੱਦ ਕਰਾਉਣ ਲਈ ਅੱਜ ਤੱਕ ਕਦੀ ਵੀ ਆਵਾਜ਼ ਨਹੀਂ ਉਠਾਈ। ਜੋ ਯੂ ਏ ਈ ਦੇ 17 ਨੌਜਵਾਨਾਂ ਦੀਆਂ ਫਾਸੀਆਂ ਸੰਬੰਧੀ ਇਹ ਵਾਰੋ ਵਾਰੀ ਡੁੱਬਈ ਦੇ ਗੇੜੇ ਲਾ ਰਹੇ ਹਨ, ਇਹ ਆਪੋ ਆਪਣੀਆਂ ਇੱਛਾਵਾਂ ਦੀ ਪੂਰਤੀ ਕਰਨ ਹਿੱਤ ਕੇਵਲ ਬਿਆਨਬਾਜ਼ੀ ਕਰਕੇ “ਮਗਰਮੱਛ ਦੇ ਹੰਝੂ” ਹੀ ਵਹਾ ਰਹੇ ਹਨ।

ਮਜ਼ਬੂਰੀਆਂ ਨਾਲ ਮਜ਼ਾਕ ਕਿਉਂ -ਗੁਰਸੇਵਕ ਸਿੰਘ ਧੌਲਾ

ਅਕਸਰ ਅਸੀਂ ਜਾਣੇ ਅਣਜਾਣੇ ਦੂਜਿਆਂ ਲਈ ਅਜਿਹੇ ਸ਼ਬਦਾਂ ਦਾ ਪ੍ਰਯੋਗ ਕਰ ਦਿੰਦੇ ਹਾਂ ਜਿਸ ਨਾਲ ਸਬੰਧਤ ਵਿਅਕਤੀਆਂ ਦਾ ਬੇਲੋੜੀ ਬਦਨਾਮੀ ਕਰ ਦਿੰਦੇ ਹਾਂ। ਹੈਰਾਨੀ ਉਦੋਂ ਵੱਧ ਹੁੰਦੀ ਹੈ ਜਦੋਂ ਖਾਸਕਰ ਸੰਚਾਰ ਸਾਧਨਾਂ ਨਾਲ ਜੁੜੇ ਪੱਤਰਕਾਰ ਭਰਾ ਵੀ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਲਿਖਤੀ ਜਾਂ ਰਿਕਾਰਡ ਰੂਪ ਵਿਚ ਕਰ ਰਹੇ ਹੁੰਦੇ ਹਨ।
ਹੁਣੇ-ਹੁਣੇ ਮੋਰਿੰਡਾ ਸ਼ਹਿਰ ਦੀ ਲੜਕੀ ਸੰਦੀਪ ਕੌਰ ਨੇ ਆਈ.ਏ.ਐਸ. ਦੀ ਪ੍ਰੀਖਿਆ ਵਿਚੋਂ 138ਵਾਂ ਅੰਕ ਪ੍ਰਾਪਤ ਕੀਤਾ ਹੈ। ਇਸ ਲੜਕੀ ਨੇ ਆਪਣੀ ਮਿਹਨਤ ਦੇ ਬਲਬੂਤੇ ਜੋ ਮੁਕਾਮ ਹਾਸਲ ਕੀਤਾ ਹੈ ਸਾਨੂੰ ਸਭ ਨੂੰ ਉਸ ਲਈ ਸ਼ਾਬਾਸ ਦੇਣੀ ਬਣਦੀ ਹੈ। ਸੰਦੀਪ ਕੌਰ ਦੇ ਸਬੰਧ ਵਿਚ ਇਕ ਹੋਰ ਗੱਲ ਵੀ ਖਾਸ ਮਾਅਣੇ ਰੱਖਦੀ ਹੈ ਕਿ ਜਦੋਂ ਅਮੀਰ ਘਰਾਂ ਦੇ ਬੱਚੇ ਲੱਖਾਂ ਰੁਪਏ ਖਰਚ ਕਰਕੇ ਅਤੇ ਹੋਰ ਸਭ ਸੁੱਖ ਸਹੂਲਤਾਂ ਨਾਲ ਲੈਸ ਹੋ ਕੇ ਵੀ ਅਜਿਹੇ ਮੁਕਾਮ ਨੂੰ ਹਾਸਲ ਨਹੀਂ ਕਰ ਸਕਦੇ ਤਾਂ ਇਕ ਆਰਥਿਕ ਤੌਰ ’ਤੇ ਘੱਟ ਮਜ਼ਬੂਤ ਇਸ ਲੜਕੀ ਨੇ ਵੱਡੀ ਮੱਲ ਮਾਰੀ ਹੈ। ਇਸ ਲੜਕੀ ਦੀ ਮਿਹਨਤ ਅਤੇ ਪਰਿਵਾਰ ਵੱਲੋਂ ਬੱਚੀ ਦੀ ਪੜ੍ਹਾਈ ਕਿਵੇਂ ਕੀਤੀ ਗਈ ਇਸ ਦਾ ਮੁ¦ਕਣ ਕਰਨ ਦੀ ਥਾਂ ਸਾਡੇ ਪੱਤਰਕਾਰ ਭਰਾਵਾਂ ਨੇ ਸਗੋਂ ਇਸ ਤਰ੍ਹਾਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਿਸ ਨਾਲ ਇਸ ਪਰਿਵਾਰ ਅਤੇ ਸੱਭਿਅਕ ਸਮਾਜ ਦੇ ਲੋਕਾਂ ਨੂੰ ਸ਼ਰਮ ਮਹਿਸੂਸ ਕੀਤੀ ਹੋਵੇਗੀ। ਬਹੁਤ ਸਾਰੇ ਅਖ਼ਬਾਰਾਂ ਵਿਚ ਜੋ ਖ਼ਬਰ ਪ੍ਰਕਾਸ਼ਿਤ ਹੋਈ ਹੈ ਉਸ ਦਾ ਸਿਰਲੇਖ ਹੈ ‘‘ਚਪੜਾਸੀ ਦੀ ਲੜਕੀ ਬਣੀ ਆਈ.ਏ.ਐਸ.’’ ਯਕੀਨਨ ਅਜਿਹੀ ਸੋਚ ਦੇ ਪਿੱਛੇ ਮੇਰੇ ਪੱਤਰਕਾਰ ਭਰਾਵਾਂ ਦੀ ਜਰਜਰੀ ਸੋਚਣੀ ਕੰਮ ਕਰ ਰਹੀ ਹੈ ਉਸ ਸਮਝਦੇ ਹਨ ਕਿ ਚਪੜਾਸੀ ਦੀ ਨੌਕਰੀ ਦਰਜਾਚਾਰ ਵਾਲੀ ਹੋਣ ਕਰਕੇ ਸੱਭਿਅਕ ਨਹੀਂ ਇਸ ਲਈ ਖਾਸਕਰ ਸਿਰਲੇਖਾ ਵਿਚ ਘੱਟ ਤਨਖਾਹ ਵਾਲੀ ਨੌਕਰੀ ਲਿਖਣਾ ਮਨੋਵਿਗਿਆਨ ਪੱਖੋਂ ਉਹਨਾਂ ਨੂੰ ਹਾਜਮ ਨਹੀਂ ਆਇਆ। ਜਦਕਿ ਸੱਚ ਇਹ ਹੈ ਕਿ ਕਿਰਤ ਨਾਲ ਜੁੜਿਆ ਹਰ ਵਿਅਕਤੀ ਮਹਾਨ ਹੈ, ਕੰਮ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ। ਅਮੀਰੀ-ਗਰੀਬੀ ਹਰ ਵਿਅਕਤੀ ਦੇ ਜੀਵਨ ਵਿਚ ਇਕ ਹਿੱਸੇ ਵਜੋਂ ਹੀ ਦਾਖਲ ਹੁੰਦੀ ਹੈ ਅਤੇ ਚਲੀ ਜਾਂਦੀ ਹੈ। ਅਸੀਂ ਸਭ ਨੇ ਇਹ ਗੱਲ ਦੇਖੀ ਹੋਵੇਗੀ ਕਿ ਸ਼ਹਿਰਾਂ ਵਿਚ ਉਸਾਰੀਆਂ ਗਈਆਂ ਬਹੁ-ਮੰਜ਼ਿਲੀ ਇਮਾਰਤਾਂ ਜੋ ਕਦੇ ਅਤਿ ਅਮੀਰੀ ਦੀਆਂ ਨਿਸ਼ਾਨੀਆਂ ਸਨ। ਅੱਜ ਇਹਨਾਂ ਅਮੀਰਾਂ ਦੀ ਔਲਾਦ ਇੰਨੀ ਗਰੀਬ ਹੈ ਕਿ ਇਹ ਇਮਾਰਤਾਂ ਉਹਨਾਂ ਤੋਂ ਰਿਪੇਅਰ ਵੀ ਨਹੀਂ ਹੋ ਰਹੀਆਂ। ਬਹੁਤ ਸਾਰੇ ਅੱਜ ਦੇ ਅਮੀਰ ਵਿਅਕਤੀ ਕਦੇ ਆਰਥਿਕ ਪੱਖੋਂ ਬਹੁਤ ਕਮਜ਼ੋਰ ਸਨ ਭਾਵ ਇਹ ਕਿ ਅਮੀਰੀ-ਗਰੀਬੀ ਕਿਸੇ ਦੀਆਂ ਸਕੀਆਂ ਨਹੀਂ ਹਨ ਸਮਾਂ ਬਦਲਦਾ ਰਹਿੰਦਾ ਹੈ।
ਇਕ ਅਜਿਹੀ ਹੀ ਹੋਰ ਗੱਲ ਜੋ ਸਭ ਨੂੰ ਜ਼ਰੂਰ ਚੁਭਦੀ ਹੈ ਉਹ ਇਹ ਹੈ ਕਿ ਅਕਸਰ ਹੀ ਅਖ਼ਬਾਰਾਂ ਵਿਚ ਖ਼ਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ ਕਿ ਫਲਾਣੇ ਵਿਅਕਤੀ, ਰਾਜਸੀ ਪਾਰਟੀ ਜਾਂ ਸੰਤ ਬਾਬੇ ਨੇ ਐਨੀਆਂ (ਗਿਣਤੀ) ਗਰੀਬ ਲੜਕੀਆਂ ਦੇ ਵਿਆਹ ਕੀਤੇ। ਸ਼ਰਮ ਦੀ ਉਦੋਂ ਹੱਦ ਹੋ ਜਾਂਦੀ ਹੈ ਜਦੋਂ ਵਿਆਹੇ ਨਵ-ਜੋੜਿਆਂ ਦੇ ਪਿੱਛੇ ਖੜ੍ਹ ਕੇ ਇਹ ਲੋਕੀ ਬੜੇ ਮਾਣ ਨਾਲ ਫੋਟੋ ਖਿਚਵਾ ਰਹੇ ਹੁੰਦੇ ਹਨ। ਜ਼ਰਾ ਸੋਚੇ ਕੀ ਇਸ ਤਰ੍ਹਾਂ ਕਰਨ ਨਾਲ ਅਸੀਂ ਇਹਨਾਂ ਨਵੇਂ ਜੋੜਿਆਂ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾ ਰਹੇ ਹੁੰਦੇ? ਕੀ ਮਜ਼ਬੂਰੀ ਬੱਸ ਪਏ ਇਹਨਾਂ ਬੱਚਿਆਂ ਵਿਚ ਸਦਾ ਲਈ ਹੀਣਤਾ ਨਹੀਂ ਭਰੀ ਜਾਏਗੀ ਕਿ ਸਾਡੇ ਮਾਤਾ-ਪਿਤਾ ਦੀ ਗਰੀਬੀ ਸਾਡੇ ਲਈ ਸਰਾਪ ਬਣ ਗਈ ਹੈ ਨਹੀਂ ਤਾਂ ਜੇਕਰ ਅਸੀਂ ਵੀ ਆਰਥਿਕ ਪੱਖੋਂ ਮਜ਼ਬੂਤ ਹੁੰਦੇ ਤਾਂ ਸਾਡੇ ਘਰਦਿਆਂ ਨੇ ਵੀ ਸਾਨੂੰ ਘਰੋਂ ਸ਼ਾਨ ਨਾਲ ਵਿਦਾ ਕਰਨਾ ਸੀ? ਇਹ ਗੱਲ ਯਕੀਨ ਜਾਣੋ! ਕਿ ਇਹ ਪਰਿਵਾਰਾਂ ਵਿਚੋਂ ਬਹੁਤਿਆਂ ਨੇ ਸਮੇਂ ਦੇ ਗੇੜ ਨਾਲ ਚੰਗੇ ਸਰਦੇ-ਪੁੱਜਦੇ ਘਰਾਂ ਵਾਲੇ ਬਣ ਹੀ ਜਾਣਾ ਹੈ ਪ੍ਰੰਤੂ ਰਾਜਸੀ, ਧਾਰਮਿਕ ਜਾਂ ਨਿੱਜੀ ਹੈਂਕੜਬਾਜ਼ੀ ਪ੍ਰਭਾਵ ਨਾਲ ਪ੍ਰਕਾਸ਼ਿਤ ਹੋਈਆਂ ਇਹ ਖ਼ਬਰਾਂ ਉਹਨਾਂ ਨੂੰ ਹੀਣਤਾ ਦਾ ਅਹਿਸਾਸ ਕਰਵਾਉਂਦੀਆਂ ਰਹਿਣਗੀਆਂ।
ਅਜਿਹੀ ਹੀ ਇਕ ਕੌੜੀ ਸੱਚਾਈ ਐਨ.ਆਰ.ਆਈ. ਭਰਾਵਾਂ ਦੀ ਹੈ। ਪੰਜਾਬ ਵਿਚ ਕੁਝ ਸਾਲਾਂ ਤੋਂ ਇਹਨਾਂ ਨੇ ਇਕ ਲਹਿਰ ਚਲਾਈ ਹੋਈ ਹੈ। ਤਕਰੀਬਨ ਨਵੰਬਰ ਮਹੀਨੇ ਵਿਚ ਜਦੋਂ ਪੰਜਾਬ ਵਿਚ ਗਰਮੀ ਦਾ ਜ਼ੋਰ ਘਟ ਜਾਂਦਾ ਹੈ ਤਾਂ ਸਰਦ ਮੁਲਕਾਂ ਵਿਚ ਵਸਣ ਵਾਲੇ ਬਹੁਤੇ ਪੰਜਾਬੀ ਆਪਣੇ ਘਰਾਂ ਵਿਚ ਫੇਰੀ ਪਾਉਣ ਆਉਂਦੇ ਹਨ ਇਥੇ ਆ ਕੇ ਉਹ ਆਪਣੇ ਆਪ ਨੂੰ ਰਾਜਾ ਵੀਰਬਿਕਰਮਜੀਤ ਤੋਂ ਘਟ ਨਹੀਂ ਸਮਝਦੇ। ਮਹਿਜ ਪੰਜ ਛੇ ਰੁਪਏ ਦੀ ਕਾਪੀਆਂ ਸਕੂਲਾਂ ਵਿਚ ਵੰਡ ਕੇ, ਸਰਕਾਰੀ ਸਕੂਲਾਂ ਵਿਚ ਦਸ-ਵੀਹ ਬੱਚਿਆਂ ਨੂੰ ਬੂਟ ਵੰਡ ਕੇ ਅਖ਼ਬਾਰਾਂ ਵਿਚ ਖ਼ਬਰਾਂ ਪ੍ਰਕਾਸ਼ਿਤ ਕਰਵਾ ਕੇ ਆਪਣੀ ਹੈਂਕੜ ਨੂੰ ਪੱਠੇ ਪਾਉਂਦੇ ਹਨ। ਸਾਡੇ ਪੱਤਰਕਾਰ ਭਰਾ ਵੀ ਅਜਿਹੀਆਂ ਨਿਗੂਣੀਆਂ ਖ਼ਬਰਾਂ ਵਿਚੋਂ ਲੋੜੋਂ ਵੱਧ ਥਧਿੰਆਈ ਪਾ ਕੇ ਲਿਖਦੇ ਹਨ ਕਿ ‘‘ਐਨ.ਆਰ.ਆਈ. ਨੇ ਗਰੀਬ ਬੱਚਿਆਂ ਨੂੰ ਕਾਪੀਆਂ ਜਾਂ ਬੂਟ ਵੰਡੇ’’ ਸੋ ਐਨ.ਆਰ.ਆਈ. ਭਰਾਵੋ! ਜੇਕਰ ਤੁਸੀਂ ਆਪਣੀ ਮਿਹਨਤ ਵਿਚੋਂ ਲੋੜਵੰਦਾਂ ਦੀ ਕੁਝ ਸਹਾਇਤਾ ਕਰਦੇ ਹੋ ਤਾਂ ਤੁਹਾਡਾ ਧੰਨਵਾਦ ਹੈ ਪ੍ਰੰਤੂ ਤੁਸੀਂ ਕੁਝ ਸਮੇਂ ਦੀ ਫੋਕੀ ਸੌਹਰਤ ਪਿੱਛੇ ਬੱਚਿਆਂ ’ਤੇ ਗਰੀਬੀ ਦਾ ਲੇਬਲ ਨਾ ਲਾਵੋ। ਸਗੋਂ ਜੇਕਰ ਪ੍ਰਮਾਤਮਾ ਨੇ ਤੁਹਾਨੂੰ ਕੁਝ ਰੁਪਿਆ-ਪੈਸਾ ਦਿੱਤਾ ਹੈ ਤਾਂ ਤੁਸੀਂ ਲੋੜਵੰਦਾਂ ਦੀ ਸਹਾਇਤਾ ਕਰਨੀ ਸਮਾਜਿਕ ਫਰਜ਼ ਸਮਝ ਕੇ ਕਰੋ। ਅਸੀਂ ਤੁਹਾਡੇ ਭਰਾ ਵੀ ਤੁਹਾਡੀ ਹੋਰ ਤਰੱਕੀ ਦੀਆਂ ਕਾਮਨਾਵਾਂ ਕਰਾਂਗੇ।
ਗਰੀਬੀ ਦਾ ਮਜ਼ਾਕ ਉਡਾਉਣ ਦੀ ਮੁਹਿੰਮ ਹੁਣ ਇਕ ਰਾਜਸੀ ਪਾਰਟੀ ਨੇ ਵੀ ਸ਼ੁਰੂ ਕੀਤੀ ਹੋਈ ਹੈ। ਸ਼ਾਰਜਾਹ ਵਿਚ 17 ਪੰਜਾਬੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਸ ਨੂੰ ਕੈਸ ਕਰਨਾ ਚਾਹੁੰਦੇ ਹਨ। ਇਹ ਗੱਲ ਸੱਚ ਹੈ ਕਿ ਸ਼ਾਰਜਾਹ ਵਿਚ ਫਸ ਜਾਣ ਵਾਲੇ ਸਾਰੇ ਹੀ ਪੰਜਾਬੀਆਂ ਦੇ ਮੁੰਡੇ ਉਥੇ ਇਹ ਸੋਚ ਕੇ ਗਏ ਹੋਣਗੇ ਤਾਂ ਕਿ ਉਹ ਆਪਣੀ ਮਿਹਨਤ ਨਾਲ ਘਰ ਦਾ ਮੂੰਹ ਮੱਥਾ ਸਵਾਰ ਸਕਣ, ਪਰ ਕੁਦਰਤ ਨੂੰ ਹੋਰ ਹੀ ਮਨਜ਼ੂਰ ਸੀ। ਸਾਡੀਆਂ ਰਾਜਸੀ ਪਾਰਟੀਆਂ ਨੇ ਕੁਝ ਅਮਲ ਵਿਚ ਕਰਨ ਦੀ ਥਾਂ ਬਹੁਤੀ ਬਿਆਨਬਾਜ਼ੀ ਹੀ ਕੀਤੀ ਹੈ ਇਕ ਰਾਜਸੀ ਪਾਰਟੀ ਜਿਸ ਨੂੰ ਡਰਾਮੇਬਾਜ਼ ਪਾਰਟੀ ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ, ਉਸ ਨੇ ਫਾਂਸੀ ਦੀ ਸਜ਼ਾ ਪ੍ਰਾਪਤ ਮੁੰਡਿਆਂ ਦੇ ਪਰਿਵਾਰਾਂ ਨੂੰ ਇਕ-ਇਕ ਕੁਇੰਟਲ ਕਣਕ ਦੇ ਕੇ ਅਖ਼ਬਾਰੀ ਥਾਂ ਮੱਲਣ ਦੇ ਯਤਨ ਸ਼ੁਰੂ ਕੀਤੇ ਹੋਏ ਹਨ। ਇਹ ਪਾਰਟੀ ਦੇ ਆਗੂ ਹਰ ਰੋਜ਼ ਇਕ ਪਰਿਵਾਰ ਕੋਲ ਜਾ ਕੇ ਇਕ ਕੁਇੰਟਲ ਕਣਕ ਦੇ ਕੇ ਧਰਮਾਤਮਾ ਬਣੇ ਹੋਏ ਹਨ। ਜਦਕਿ ਪੀੜਤ ਪਰਿਵਾਰ ਸਭ ਕੁਝ ਜਾਣਦੇ ਹੋਏ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖ ਕੇ ਚੁੱਪ ਚਾਪ ਕਣਕ ਦੀ ਬੋਰੀ ਕੋਲ ਖੜ੍ਹ ਕੇ ਫੋਟੋ ਖਿਚਵਾ ਲੈਂਦੇ ਹਨ।
ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਧਰਤੀ ’ਤੇ ਵਸਦੇ ਹਰ ਜੀਵ ਲਈ ਭਲਾ ਸੋਚਣਾ ਸਾਡਾ ਫਰਜ਼ ਹੈ। ਜੇਕਰ ਅਸੀਂ ਕਿਸੇ ਲੋੜਵੰਦ ਵਿਅਕਤੀ ਦੀ ਸਹਾਇਤਾ ਕਰ ਰਹੇ ਹਾਂ ਤਾਂ ਅਸੀਂ ਉਸ ਨੂੰ ਅਹਿਸਾਨ ਨਾ ਸਮਝੀਏ ਸਗੋਂ ਪ੍ਰਮਾਤਮਾ ਦੇ ਭੈਅ ਵਿਚ ਰਹਿ ਕੇ ਉਸ ਮਾਲਕ ਦੇ ਸ਼ੁਕਰ ਗੁਜ਼ਾਰ ਹੋਈਏ ਜਿਸ ਨੇ ਸਾਨੂੰ ਚੰਗੀ ਹਾਲਤ ਵਿਚ ਰਹਿਣ ਲਈ ਮੌਕੇ ਪ੍ਰਦਾਨ ਕੀਤੇ ਹਨ। ਅਸੀਂ ਹਰ ਭਲਾਈ ਦਾ ਕੰਮ ਕਰਨ ਤੋਂ ਪਹਿਲਾਂ ਇਹ ਵੀ ਸੋਚ ਲਿਆ ਕਰੀਏ ਕਿ ਕੀ ਇਸ ਨਾਲ ਅਸੀਂ ਕਿਸੇ ਦੇ ਜੀਵਨ ਵਿਚ ਹੀਣਤਾ ਭਰਨ ਦਾ ਕੰਮ ਤਾਂ ਨਹੀਂ ਕਰ ਰਹੇ।

ਸਰਕਾਰ ਦੇ ਅਵੇਸਲੇ ਪਨ ਕਾਰਨ ਰੁੱਲ ਰਿਹਾ ਹੈ ਕਰੋੜਾ ਰੁਪਏ ਦਾ ਲੱਕੜੀ ਧਨ

ਮਾਛੀਵਾੜਾ 19 ਮਈ-ਸੁਸ਼ੀਲ ਸ਼ਰਮਾ-ਪੰਜਾਬ ਸਰਕਾਰ ਦਾ ਕਰੋੜਾ ਰੁਪਏ ਦਾ ਲੱਕੜੀ ਦੇ ਰੂਪ ਵਿੱਚ ਪਿਆ ਧਨ ਖੇਹ ਖਰਾਬ ਹੋ ਰਿਹਾ ਹੈ ਪਰ ਸਰਕਾਰ ਇਸ ਮਾਮਲੇ ਤੇ ਅਵੇਸਲੀ ਹੋਈ ਪਈ ਹੈ।ਪੰਜਾਬ ਦੀ ਸਭ ਤੋ ਵੱਡੀ ਤੇ ਕੱਚੀ ਸਰਹਿੰਦ ਨਹਿਰ ਜੋ ਰੋਪੜ ਨੇੜਿਓ ਸਤਲੁੱਜ ਦਰਿਆ ਚੋ ਨਿਕਲ ਕੇ ਦੋਰਾਹੇ ਨੇੜੇ ਜਾ ਕੇ ਕਈ ਭਾਗਾਂ ਵਿੱਚ ਵੰਡੀ ਜਾਂਦੀ ਹੈ ਤੇ ਇਸ ਨੂੰ ਪੰਜਾਬ ਦੀ ਜੀਵਨ ਰੇਖਾ ਵੀ ਕਿਹਾ ਜਾਦਾ ਹੈ ਜੇਕਰ ਇਸ ਦੇ ਦੋਵੇ ਕਿਨਾਰਿਆ ਦਾ ਸਰਵੇ ਕੀਤਾ ਜਾਵੇ ਤਾ ਪਤਾ ਲੱਗਦਾ ਹੈ ਕਿ ਇਸ ਨਹਿਰ ਵਿੱਚ ਅਤੇ ਬਾਹਰ ਸੈਕੜੇ ਨਹੀ ਸਗੋ ਹਜਾਂਰਾ ਦੀ ਗਿਣਤੀ ਵਿੱਚ ਵੱਡੇ ਭਾਰੀ ਦਰੱਖਤ ਟੁੱਟ ਕੇ ਡਿੱਗੇ ਪਏ ਹਨ ਜਿਹਨਾ ਦੀ ਕੋਈ ਸਾਂਭ ਸੰਭਾਲ ਨਹੀ। ਪਾਣੀ ਵਿੱਚ ਡਿੱਗੇ ਦਰੱਖਤ ਗਲ ਸੜ ਤਾ ਰਹੇ ਹੀ ਹਨ ਸਗੋ ਪਾਣੀ ਦੀ ਚਾਲ ਵਿੱਚ ਰੁਕਾਵਟ ਬਣ ਕੇ ਕਿਨਾਰਿਆ ਨੂੰ ਵੀ ਖੋਰ ਰਹੇ ਹਨ। ਨਹਿਰ ਤੋ ਬਾਹਰ ਕਿਨਾਰਿਆ ਅਤੇ ਨਾਲ ਲੱਗਦੇ ਜੰਗਲ ਵਿੱਚ ਵੀ ਅਨੇਕਾਂ ਰੁੱਖ ਡਿੱਗੇ ਪਏ ਹਨ। ਜਿਹਨਾ ਦੀ ਚੋਰੀ ਦਿਨ ਦਿਹਾੜੇ ਰੋਜਾਨਾ ਹੋ ਰਹੀ ਹੈ। ਸੂਤਰਾ ਤੋ ਮਿਲੀ ਜਾਣਕਾਰੀ ਮੁਤਾਬਕ ਕਈ ਅਮਲੀ ਠਮਲੀ ਹਰ ਰੋਜ ਸਾਮ ਨੂੰ ਪੰਜ ਵਜੇ ਤੋ ਬਾਅਦ ਪੰਜਾਹ ਕਿਲੋ ਤੋ ਲੈ ਕੇ ਇੱਕ ਕੁਇੰਟਲ ਤੱਕ ਲੱਕੜੀ ਦੇ ਟੋਟੇ ਕਰਕੇ ਸਾਈਕਲਾਂ ਉਪਰ ਲੱਦ ਕੇ ਆਰਿਆਂ ਤੇ ਸਸਤੇ ਭਾਅ ਵੇਚ ਕੇ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ। ਡਿੱਗੇ ਪਏ ਦਰੱਖਤਾ ਵਿੱਚ ਜਿਆਦਾ ਤਰ ਟਾਹਲੀ-ਕਿੱਕਰ ਤੇ ਜਾਮਣ ਵਰਗੇ ਕੀਮਤੀ ਦਰੱਖਤਾ ਦੀ ਲੱਕੜੀ ਹੈ। ਲੋਕ ਭਲਾਈ ਪਾਰਟੀ ਦੇ ਸੀਨੀਅਰ ਆਗੂ ਰਘਵੀਰ ਸਿੰਘ ਮਾਨ ਨੇ ਇਸ ਮਾਮਲੇ ਤੇ ਟਿੱਪਣੀ ਕਰਦਿਆ ਕਿਹਾ ਕਿ ਜਿਹੜੀ ਸਰਕਾਰ ਆਪਣਾ ਰੁਲਦਾ ਧਨ ਇਕੱਠਾ ਨਹੀ ਕਰ ਸਕਦੀ ਉਹ ਪੈਸੇ ਜੁਟਾਉਣ ਦੇ ਹੋਰ ਹੀਲੇ ਕਿਥੋ ਕਰ ਲਵੇਗੀ। ਕਿਸਾਨ ਆਗੂ ਨੇ ਕਿਹਾ ਕਿ ਇਕੱਲੀ ਇਸ ਨਹਿਰ ਚ ਡਿੱਗੇ ਦਰੱਖਤਾ ਦਾ ਸਵਾਲ ਹੀ ਨਹੀ ਜੇਕਰ ਸਾਰੇ ਪੰਜਾਬ ਦਾ ਇਸ ਬਾਰੇ ਸਰਵਾ ਕੀਤਾ ਜਾਵੇ ਤਾ ਸਰਕਾਰ ਕਰੋੜਾ ਨਹੀ ਸਗੋ ਖਰਬਾ ਰੁਪਏ ਖਟ ਸਕਦੀ ਹੈ ਪਰ ਰਾਣੀ ਨੂੰ ਕੋਣ ਕਹੇ ਅੱਗਾ ਢਕ। ਪੰਜਾਬ ਸਰਕਾਰ ਨੂੰ ਚਾਹੀਦਾਂ ਹੈ ਕਿ ਜਾ ਤਾ ਲੱਕੜੀ ਨੂੰ ਆਪ ਇਕੱਠੀ ਕਰਵਾ ਕੇ ਵੇਚੇ ਜਾ ਫਿਰ ਠੇਕੇਦਾਰਾ ਨੂੰ ਨਿਲਾਮ ਕਰਕੇ ਇਸ ਦਾ ਪੈਸਾ ਕਿਸੇ ਚੰਗੇ ਕੰਮ ਤੇ ਲਾਵੇ।

ਪੰਜਵੀ ਵਿੱਚ ਬਲਾਕ ਚੋ ਪਹਿਲੇ ਨੰਬਰ ਤੇ ਆਉਣ ਵਾਲੇ ਭਵਨਦੀਪ ਨੀਲੋ ਦਾ ਡੀ ਈ ਓ ਵਲੋ ਸਨਮਾਨ

ਮਾਛੀਵਾੜਾ 19 ਮਈ-ਸੁਸ਼ੀਲ ਸ਼ਰਮਾ-ਅੱਜ ਇਥੇ ਬਲਾਕ ਸਿੱਖਿਆ ਦਫਤਰ ਵਿੱਚ ਜਿਲਾ ਸਿੱਖਿਆ ਅਫਸਰ ਵਲੋ ਬਲਾਕ ਮਾਛੀਵਾੜਾ ਤੋ ਪੰਜਵੀ ਜਮਾਤ ਵਿੱਚੋ ਪਹਿਲੇ ਨੰਬਰ ਤੇ ਆਉਣ ਵਾਲੇ ਬੱਚੇ ਭਵਨਦੀਪ ਨੀਲੋ ਨੂੰ ਸਨਮਾਨਤ ਕੀਤਾ ਗਿਆ। ਸਿੱਖਿਆ ਦਫਤਰ ਵਿੱਚ ਹੋਏ ਸਾਦੇ ਪਰ ਪ੍ਰਭਾਵਸਾਲੀ ਸਨਮਾਨ ਸਮਾਰੋਹ ਵਿੱਚ ਭਵਨਦੀਪ ਨੀਲੋ ਨੂੰ ਦੋ ਹਜਾਰ ਰੁਪਏ ਦਾ ਚੈਕ ਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋ ਇਲਾਵਾ ਹੋਰ ਵੀ ਕਈ ਬੱਚਿਆ ਨੂੰ ਚੰਗੀ ਕਾਰ ਗੁਜਾਰੀ ਦਿਖਾਉਣ ਬਦਲੇ ਸਨਮਾਇਆ ਗਿਆ। ਆਂਗਣਬਾੜੀ ਟੀਚਰ ਸ੍ਰੀ ਮਤੀ ਕੁਲਵੰਤ ਕੌਰ ਨੀਲੋ ਤੇ ਸਮਾਜ ਸੇਵਕ ਪਰਮਜੀਤ ਸਿੰਘ ਨੀਲੋ ਦੇ ਲਾਡਲੇ ਬੇਟੇ ਨੇ ਕਿਹਾ ਕਿ ਉਹ ਅਗਲੀਆ ਜਮਾਤਾ ਵਿੱਚ ਵੀ ਚੰਗੇ ਨੰਬਰ ਲਵੇਗਾ ਤੇ ਬੋਰਡ ਦੇ ਪੇਪਰਾ ਚ ਕੋਈ ਚੰਗੀ ਪੁਜੀਸਨ ਹਾਸਿਲ ਕਰਾਂਗਾ। ਭਵਨਦੀਪ ਨੇ ਆਪਣਾ ਨਿਸਾਨਾ ਕੋਈ ਵੱਡਾ ਅਫਸਰ ਬਣਨਾ ਦੱਸਿਆ।

ਨੂਰਪੁਰ ਝੁੰਗੀਆ ਛਿੰਝ ਮੇਲੇ ਵਿੱਚ ਮਾਛੀਵਾੜੇ ਦੀ ਝੰਡੀ ਰਹੀ

ਮਾਛੀਵਾੜਾ 19 ਮਈ-ਸੁਸ਼ੀਲ ਸ਼ਰਮਾ--ਬਾਬਾ ਬਲੀਆ ਰੈਸ¦ਿਗ ਸਪੋਟਰਸ ਕਲੱਬ ਵਲੋ ਇਥੋ ਨੇੜਲੇ ਪਿੰਡ ਨੂਰਪੁਰ ਝੁੰਗੀਆ ਵਿਖੇ ਛਿੰਝ ਮੇਲਾ ਕਰਵਾਇਆ ਗਿਆ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪੀਰ ਬਾਬਾ ਬੇਦੀ ਸਾਹ ਦੀ ਮੁਜਾਰ ਤੇ ਕਰਵਾਏ ਗਏ ਕੁਸਤੀ ਮੇਲੇ ਵਿੱਚ ਕਰੀਬ ਪੰਜਾਹ ਭਲਵਾਨਾ ਨੇ ਭਾਗ ਲਿਆ। ਅਖਾੜੇ ਵਿੱਚ ਹੋਏ ਕੁਸਤੀ ਮੁਕਾਬਿਆ ਵਿੱਚ ਝੰਡੀ ਵਾਲੀ ਕੁਸਤੀ ਗੁਰਪ੍ਰੀਤ ਗੌਰਵ ਮਾਛੀਵਾੜਾ ਨੇ ਭਲਵਾਨ ਨਿੰਦਰਪਾਲ ਨੂੰ ਚਿੱਤ ਕਰਕੇ ਜਿੱਤ ਲਈ। ਦੂਜੇ ਹੋਏ ਫਸਵੇ ਮੁਕਾਬਲੇ ਵਿੱਚ ਪਰਮਿੰਦਰ ਮਾਛੀਵਾੜਾ ਨੇ ਜੱਗੀ ਢਿਲਵਾ ਨੂੰ ਢਾਹ ਲਿਆ ਜਦ ਕਿ ਤੀਸਰੇ ਮਕਾਬਲੇ ਵਿੱਚ ਵੀ ਮਾਤੀਵਾੜਾ ਦੇ ਬਾਵਾ ਪਹਿਲਵਾਨ ਨੇ ਸਾਹਿਬ ਸਿੰਘ ਅਟਾਰੀ ਨੂੰ ਕੁਝ ਪਲਾ ਵਿੱਚ ਹੀ ਚਿੱਪ ਦਿੱਤਾ। ਇਸ ਤੋ ਇਲਾਵਾ ਹੋਰ ਦੇਖਣ ਯੋਗ ਮਕਾਬਲਿਆ ਵਿੱਚ ਗੁਰਨਾਮ ਮਾਛੀਵਾੜਾ ਨੇ ਕਾਕਾ ਨੂਰਪੁਰ ਨੂੰ-ਗੁਰਪ੍ਰੀਤ ਨੇ ਜੱਗੀ ਅਟਾਰੀ ਨੂੰ-ਨੁਰ ਦੀਨ ਅਟਾਰੀ ਨੇ ਖਾਨ ਮਾਛੀਵਾੜਾ ਨੂੰ ਹਰਾਇਆ ਜਦ ਕਿ ਪਾਲੀ ਅਟਾਰੀ ਤੇ ਕਾਸੀ ਮਾਛੀਵਾੜਾ ਫਸਵੇ ਮੁਕਾਬਲੇ ਵਿੱਚ ਬਰਾਬਰ ਰਹੇ। ਸੁੱਚਾ ਸਿੰਘ ਨੁਰਪੁਰ ਝੁੰਗੀਆ ਦੀ ਸਰਪ੍ਰਸਤੀ ਹੇਠ ਹੋਈਆ ਕੁਸਤੀਆ ਵਿੱਚ ਇਨਾਮਾ ਦੀ ਵੰਡ ਕਲੱਬ ਦੇ ਚੇਅਰਮੈਨ ਭਲਵਾਨ ਜਗਜੀਤ ਸਿੰਘ ਜੀਤੀ ਤੇ ਪ੍ਰਧਾਨ ਅਵਤਾਰ ਸਿੰਘ ਕਾਲਾ ਨੇ ਸਾਂਝੇ ਰੂਪ ਵਿੱਚ ਕੀਤੀ। ਇਸ ਮੌਕੇ ਚੀਨਾ ਬੁਰਜ-ਕਾਲਾ ਬੁਰਜ ਸਮੇਤ ਬਹੁਤ ਸਾਰੇ ਪਤਵੰਤੇ ਤੇ ਲੋਕ ਹਾਜਰ ਸਨ।

ਚੋਰਾਂ ਵਲੋ ਟਰਾਂਸਫਾਰਮ ਲਾਹ ਕੇ ਤਾਂਬਾ ਤੇ ਤੇਲ ਚੋਰੀ

ਮਾਛੀਵਾੜਾ 19 ਮਈ-ਸੁਸ਼ੀਲ ਸ਼ਰਮਾ-ਇਥੋ ਅੱਠ ਕਿਲੋਮੀਟਰ ਦੀ ਦੂਰੀ ਤੇ ਪੈਦੇ ਪਿੰਡ ਭਮਾਂ ਕਲਾਂ ਦੇ ਖੇਤਾਂ ਵਿੱਚੋ ਚੋਰਾਂ ਨੇ ਇੱਕ ਕਿਸਾਨ ਵਲੋ ਨਿੱਜੀ ਤੌਰ ਤੇ ਲਗਾਏ ਟਰਾਂਸਫਾਰਮ ਨੂੰ ਉਤਾਰ ਕੇ ਉਸ ਵਿੱਚੋ ਕੀਮਤੀ ਤਾਂਬਾ ਤੇ ਤੇਲ ਚੋਰੀ ਕਰ ਲਿਆ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਜਿਮੀਦਾਰ ਜਸਪਾਲ ਸਿੰਘ ਜੱਸਾ ਨੇ ਦੱਸਿਆ ਕਿ ਉਸਨੇ ਕੁਝ ਮਹੀਨੇ ਪਹਿਲਾ ਹੀ 70 ਹਜਾਰ ਰੁਪਏ ਖਰਚ ਕੇ ਵਿਸੇਸ ਤੌਰ ਤੇ ਆਪਣੀ ਮੋਟਰ ਲਈ ਬਿਜਲੀ ਬੋਰਡ ਦੀ ਸਕੀਮ ਤਹਿਤ ਸੀ ਵਾਈ ਟੀ 6-3 ਦਾ ਟਰਾਂਸਫਾਰਮ ਲਵਾਇਆ ਸੀ ਤੇ ਹੁਣ ਝੋਨੇ ਦੀ ਫਸਲ ਦਾ ਸੀਜਨ ਸੁਰੂ ਹੋਣ ਵਾਲਾ ਹੈ ਤੇ ਚੋਰਾ ਨੇ ਨਵੀ ਬਿਪਤਾ ਪਾ ਦਿੱਤੀ ਹੈ। ਜੱਸੇ ਨੇ ਦੱਸਿਆ ਕਿ ਚੋਰ ਪੂਰੀ ਦਲੇਰੀ ਨਾਲ ਟਰਾਂਸਫਾਰਮ ਨੂੰ ਥੱਲੇ ਲਾ ਕੇ ਉਸ ਵਿੱਚੋ ਤਾਂਬਾ ਤੇ ਤੇਲ ਕੱਢ ਕੇ ਖਾਲੀ ਬਕਸਾ ਉਥੇ ਹੀ ਸੁੱਟ ਗਏ। ਹੁਣ ਉਸਨੂੰ ਫਿਰ ਉਨਾ ਹੀ ਖਰਚ ਕਰਨਾ ਪਵੇਗਾ। ਸਰਕਾਰ ਪੀੜਤ ਕਿਸਾਨ ਦੀ ਮੱਦਦ ਕਰੇ।


ਇਨਕਲਾਬੀਆਂ ਵੱਲੋ ਜਾਂ ਸਰਕਾਰੀ ਫੋਰਸਾਂ ਵੱਲੋ ਬੇਗੁਨਾਹਾਂ ਨੂੰ ਮਾਰਨਾ, ਗੈਰ ਇਨਸਾਨੀਅਤ ਨਿੰਦਣਯੋਗ ਕਾਰਵਾਈ :-ਮਾਨ

ਚੰਡੀਗੜ੍ਹ, 18 ਮਈ :- “ਬੇਗੁਨਾਹਾਂ ਨੂੰ ਮਾਰਨ ਵਾਲੇ ਭਾਵੇ ਇਨਕਲਾਬੀ ਹੋਣ ਜਾਂ ਸਰਕਾਰੀ ਫੋਰਸਾਂ ਇਹ ਵਰਤਾਰਾ ਅਤੇ ਰੁਝਾਨ ਗੈਰ ਇਨਸਾਨੀਅਤ ਅਤੇ ਨਿੰਦਣਯੋਗ ਹੈ। ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਾਂਤੇਵਾੜਾ ਵਿੱਚ 50 ਦੇ ਕਰੀਬ ਮਾਰੇ ਗਏ ਬੇਗੁਨਾਹ ਲੋਕਾਂ ਦੀ ਗੱਲ ਉੱਤੇ ਡੂੰਘਾ ਦੁੱਖ ਜ਼ਾਹਿਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਸਰਕਾਰੀ ਫੋਰਸਾਂ ਇਨਕਲਾਬੀਆਂ ਦੇ ਭੇਖ ਵਿੱਚ ਘੁਸਪੈਠ ਕਰਕੇ ਅਜਿਹੀਆਂ ਘਿਨੌਣੀਆਂ ਕਾਰਵਾਈਆਂ ਕਰਨ ਦੀਆਂ ਮਾਹਿਰ ਹੁੰਦੀਆਂ ਹਨ ਤਾਂ ਕਿ ਇਨਕਲਾਬੀ ਗਰੁੱਪਾਂ ਦੇ ਸੰਘਰਸ਼ ਨੂੰ ਵੀ ਬਦਨਾਮ ਕੀਤਾ ਜਾ ਸਕੇ। ਕਈ ਵਾਰੀ ਇਨਕਲਾਬੀ ਗਰੁੱਪ ਵੀ ਬੇਗੁਨਾਹਾਂ ਨੂੰ ਬਿਨ੍ਹਾ ਵਜ੍ਹਾ ਮੌਤ ਦੇ ਘਾਟ ਉਤਾਰ ਦਿੰਦੇ ਹਨ, ਜਿਸ ਨਾਲ ਉਨ੍ਹਾ ਦੀ ਇਖਲਾਕੀ ਮੌਤ ਹੋ ਜਾਂਦੀ ਹੈ ਅਤੇ ਇਨਕਲਾਬੀ ਸੰਘਰਸ਼ ਅਜਿਹੀਆਂ ਕਾਰਵਾਈਆਂ ਨਾਲ ਅਸਫਲ ਹੋ ਕੇ ਰਹਿ ਜਾਂਦੇ ਹਨ।
ਸ: ਮਾਨ ਨੇ ਹੁਕਮਰਾਨਾਂ ਦੀਆਂ ਸ਼ਾਜਿਸਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਬੀਤੇ ਸਮੇ ਵਿੱਚ ਵੀ ਸੋਵੀਅਤ ਯੁਨੀਅਨ ਤੋਂ ਇਨ੍ਹਾ ਹਿੰਦੂਤਵ ਹੁਕਮਰਾਨਾਂ ਨੇ ਆਧੁਨਿਕ ਵਿਸਫੋਟਕ ਹਥਿਆਰਾਂ ਦੀ ਵੱਡੀ ਖੇਪ ਮੰਗਵਾ ਕੇ, ਉਸਦੀ ਦੁਰਵਰਤੋਂ ਕਰਕੇ ਇਨਕਲਾਬੀ ਲਹਿਰਾਂ ਨੂੰ ਅਸਫਲ ਬਣਾਉਣ ਵਿੱਚ ਮਸ਼ਰੂਫ ਰਹੇ ਹਨ। ਅੱਜ ਇਸ ਮੁਲਕ ਦੇ ਗ੍ਰਹਿ ਵਜ਼ੀਰ ਪੀ. ਚਿਦੰਬਰਮ ਮਾਓਵਾਦੀਆਂ ਦੇ ਸੰਘਰਸ਼ ਨੂੰ ਕੁਚਲਣ ਲਈ ਹਿੰਦ ਦੀ ਹਵਾਈ ਫੌਜ ਦੀ ਦੁਰਵਰਤੋਂ ਕਰਨ ਦੀ ਵਕਾਲਤ ਕਰ ਰਹੇ ਹਨ। ਜੇਕਰ ਹੁਕਮਰਾਨਾਂ ਨੇ ਹਵਾਈ ਫੌਜ ਦੀ ਵਰਤੋਂ ਕਰਨ ਦੀ ਗੁਸਤਾਖੀ ਕੀਤੀ ਤਾਂ ਇੱਥੇ ਸਿਵਲ ਵਾਰ ਸ਼ੁਰੂ ਹੋ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇਕਰ ਹਿੰਦ ਹਕੂਮਤ ਹਥਿਆਰਾਂ ਦੀ ਦਹਿਸ਼ਤ ਨਾਲ ਇਨਕਲਾਬੀ ਲਹਿਰਾਂ ਨੂੰ ਕੁਚਲਣ ਉੱਤੇ ਕੰਮ ਕਰ ਰਹੀ ਹੈ ਤਾਂ ਇਨਕਲਾਬੀ ਗਰੁੱਪਾਂ ਕੋਲ ਵੀ ਸੀ ਆਈ ਏ ਤੋਂ ਪ੍ਰਾਪਤ “ਸਟਿੰਜ਼ਰ ਮਿਜ਼ਾਇਲਾਂ” ਵਰਗੇ ਅਤਿ ਖਤਰਨਾਕ ਵਿਸਫੋਟਕ ਹਥਿਆਰ ਮੌਜੂਦ ਹਨ। ਜੇਕਰ ਇਹ ਸਿਵਲ ਵਾਰ ਇੱਕ ਵਾਰ ਸ਼ੁਰੂ ਹੋ ਗਈ ਤਾਂ ਦੂਸਰੇ ਮੁਲਕਾਂ ਦੀਆਂ ਤਾਕਤਾਂ ਦੀ ਦਖਲ ਅੰਦਾਜ਼ੀ ਵੱਧਣ ਦੀ ਸੰਭਾਵਨਾ ਪ੍ਰਬਲ ਹੋ ਜਾਂਦੀ ਹੈ। ਜਿਸਦੇ ਨਤੀਜੇ ਕਤਈ ਵੀ ਕਿਸੇ ਮੁਲਕ ਜਾਂ ਕੌਮ ਦੇ ਹੱਕ ਵਿੱਚ ਨਹੀਂ ਹੋ ਸਕਦੇ।
ਸ: ਮਾਨ ਨੇ ਆਪਣੇ ਖਿਆਲਾਤਾਂ ਨੂੰ ਨਿਰਪੱਖਤਾ ਨਾਲ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਮੁਲਕ ਦੇ ਹੁਕਮਰਾਨ ਜੰਗਲਾਂ ਵਿੱਚ ਰਹਿਣ ਵਾਲੇ ਉਨ੍ਹਾ ਮਾਓਵਾਦੀ ਲੋਕਾਂ ਦੀਆਂ ਮੁੱਢਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਬਜਾਏ ਹਥਿਆਰਬੰਦ ਫੋਰਸਾਂ ਰਾਹੀਂ ਜੋ ਹੱਲ ਕੱਢਣਾ ਚਾਹੁੰਦੇ ਹਨ, ਇਸ ਹੱਲ ਨੂੰ ਕੋਈ ਵੀ ਦਰੁੱਸਤ ਕਰਾਰ ਨਹੀਂ ਦੇ ਸਕਦਾ। ਬਲਕਿ ਚਾਹੀਦਾ ਇਹ ਹੈ ਕਿ ਜਿਨ੍ਹਾ ਲੋਕਾਂ ਕੋਲ ਅੱਜ 60 ਸਾਲਾ ਦਾ ਸਮਾਂ ਬੀਤ ਜਾਣ ਉਪਰੰਤ ਵੀ ਪੀਣ ਵਾਲੇ ਸਾਫ ਪਾਣੀ ਮੁੱਢਲੀ ਵਿੱਦਿਅਕ ਸਹੂਲਤਾਂ, ਦੋ ਸਮੇਂ ਦੀ ਰੱਜ ਕੇ ਰੋਟੀ, ਪਹਿਨਣ ਲਈ ਲੋੜੀਦਾ ਕੱਪੜਾ, ਮਕਾਨ ਆਦਿ ਸਹੂਲਤਾਂ ਪ੍ਰਾਪਤ ਨਹੀਂ ਹਨ, ਫਿਰ ਇਨ੍ਹਾ ਲੋਕਾਂ ਦੀ ਜਿ਼ੰਦਗੀ ਵਿੱਚ ਗੁਜ਼ਾਰੇ ਜੌਗੇ ਜੋ ਖਣਿਜ ਪਦਾਰਥਾਂ ਦੇ ਭੰਡਾਰ ਹਨ, ਜੰਗਲਾਂ ਵਿੱਚ ਕੀਮਤੀ ਲੱਕੜੀ ਹੈ, ਉਸਨੂੰ ਜ਼ਬਰੀ ਲੁੱਟਣ ਲਈ ਹੁਕਮਰਾਨ ਅਜਿਹੀਆਂ ਸ਼ਾਜਿਸਾਂ ਰਚ ਰਿਹਾ ਹੈ ਅਤੇ ਉਨ੍ਹਾ ਗਰੀਬ ਲੋਕਾਂ ਦੀਆਂ ਬਹੁ-ਬੇਟੀਆਂ ਨੂੰ ਇਹ ਲੋਕ ਆਪਣੇ ਘਰਾਂ ਵਿੱਚ ਬੰਧਕ ਬਣਾ ਕੇ ਮਜ਼ਦੂਰਾਂ ਦੀ ਤਰ੍ਹਾ ਕੰਮ ਲੈਣ ਦੇ ਆਦੀ ਹਨ। ਇਹੀ ਕਾਰਨ ਹੈ ਕਿ ਜੰਗਲਾਂ ਵਿੱਚ ਰਹਿਣ ਵਾਲੇ ਮਾਓਵਾਦੀ ਲੋਕ ਹਥਿਆਰਬੰਦ ਸੰਘਰਸ਼ ਕਰਨ ਲਈ ਮਜ਼ਬੂਰ ਹੋਏ ਹਨ। ਇੱਥੋ ਦੇ ਹੁਕਮਰਾਨ ਉਨ੍ਹਾ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵੱਲ ਸੰਜੀਦਾ ਨਹੀਂ ਹਨ। ਸ: ਮਾਨ ਨੇ ਮੰਗ ਕੀਤੀ ਕਿ ਜਿਨੇਵਾ ਕਾਨਫਰੰਸ ਆਫ ਵਾਰ ਦੇ ਰਾਹੀਂ ਇਨ੍ਹਾ ਆਦਿਵਾਸੀ ਲੋਕਾਂ ਉੱਤੇ ਕੀਤੇ ਜਾ ਰਹੇ ਜ਼ਬਰ ਜੁਲਮ ਨੂੰ ਰੋਕਿਆ ਜਾਵੇ ਅਤੇ ਜੋ ਏਅਰ ਫੋਰਸ ਰਾਹੀਂ ਇਨ੍ਹਾ ਲੋਕਾਂ ਉੱਤੇ ਹਮਲੇ ਕਰਨ ਦੀ ਵਿਉਂਤ ਬਣਾਈ ਜਾ ਰਹੀ ਹੈ, ਉਸ ਤੋਂ ਤੋਬਾ ਕਰਕੇ ਇਨ੍ਹਾ ਆਦਿਵਾਸੀ ਲੋਕਾਂ ਨੂੰ ਜਿ਼ੰਦਗੀ ਵਿੱਚ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਇਮਾਨਦਾਰੀ ਨਾਲ ਪਹਿਲ ਦੇ ਅਧਾਰ ਉੱਤੇ ਕੱਢਿਆ ਜਾਵੇ ਤਾਂ ਕਿ ਇਨ੍ਹਾ ਲੋਕਾਂ ਦੇ ਮਨ ਵਿੱਚ ਹੁਕਮਰਾਨਾਂ ਦੀਆਂ ਜਿਆਦਤੀਆਂ ਵਿਰੁੱਧ ਉੱਠ ਰਹੇ ਵਿਦਰੋਹ ਨੂੰ ਕਾਬੂ ਰੱਖਿਆ ਜਾ ਸਕੇ ਅਤੇ ਉਨ੍ਹਾ ਨੂੰ ਵੀ ਅਮਨ ਅਤੇ ਚੈਨ ਨਾਲ ਜੀਊਣ ਅਤੇ ਵਿਚਰਨ ਦੇ ਹੱਕ ਪ੍ਰਦਾਨ ਕੀਤੇ ਜਾ ਸਕਣ।

ਖਾਲਸਾ ਰਾਜ ਦੀ ਤੀਜੀ ਸ਼ਤਾਬਦੀ ਮੌਕੇ ਈਰਖਾ ਅਤੇ ਟਟੀਹਰੀ ਵਾਲਾ ਭਰਮ ਤਿਆਗਣ ਦੀ ਲੋੜ

ਖਾਲਸਾ ਪੰਥ ਵਲੋਂ ਪਹਿਲੇ ਸਿੱਖ ਰਾਜ ਦੀ ਦੀ ਤੀਜੀ ਸ਼ਤਾਬਦੀ ਪੂਰੀ ਦੁਨੀਆਂ ਵਿੱਚ ਮਨਾਈ ਜਾ ਰਹੀ ਹੈ । ਇਸ ਮੌਕੇ ਕੁੱਝ ਸਿੱਖ ਵਿਰੋਧੀ ਤਾਕਤਾਂ ਦੇ ਹੱਥਠੋਕੇ ਇਸ ਬਹੁਤ ਦੀ ਅਹਿਮ ਅਤੇ ਖਾਲਸੇ ਦੇ ਗੌਰਵ ਨੂੰ “ ਰਾਜ ਕਰੇਗਾ ਖਾਲਸਾ ”ਦੇ ਸੰਕਲਪ ਵਜੋਂ ਮਨਾਂਉਣ ਦੀ ਬਜਾਏ ਸਰਹੰਦ ਫਤਿਹ ਦਿਵਸ ਤੱਕ ਸੀਮਤ ਕਰਕੇ ਆਪਣੇ ਅਕਾਵਾਂ ਨੂੰ ਖੁਸ਼ ਕਰ ਰਹੇ ਹਨ , ਉੱਥੇ ਕੁੱਝ ਸੁਹਿਰਦ ਅਤੇ ਕੌਮ ਪ੍ਰਸਤ ਸਿੱਖ ਆਗੂ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨੀ ਸ਼ਹਾਦਤ ਅਤੇ ਸਾਥੀ ਸਿੰਘਾਂ ਦੀਆਂ ਜੂਨ ਚੌਰਾਸੀ ਦੇ ਘੱਲੂਘਾਰੇ ਦੌਰਾਨ ਭਾਰੀ ਕੁਰਬਾਨੀਆਂ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਪ੍ਰਤੀ ਵਚਨਬੱਧ ਹੋ ਰਹੇ ਹਨ ,ਜੋ ਕਿ ਕੌਮ ਵਾਸਤੇ ਮਾਣ ਵਾਲੀ ਗੱਲ ਹੈ । ਅਜਾਦੀ ਪਸੰਦ ਸਿੱਖਾਂ ਨੂੰ ਇਸ ਸੁ਼ੱਭ ਦਿਹਾੜੇ ਦੀ ਮੁਬਾਰਕਬਾਦ ਹੋਵੇ । ਅਗਰ ਇਸ ਮੌਕੇ ਆਪਸੀ ਈਰਖਾ ਅਤੇ ਟਟੀਹਰੀ ਵਾਲਾ ਭਰਮ ਤਿਆਗਣ ਦਾ ਹੀ ਪ੍ਰਣ ਕਰ ਲਿਆ ਜਾਵੇ ਤਾਂ ਖਾਲਿਸਤਾਨ ਦੀ ਮੰਜਿ਼ਲ ਕੁੱਝ ਨਜ਼ਦੀਕ ਆ ਸਕਦੀ ਹੈ । ਜਿਸ ਤਰਾਂ ਕਿਹਾ ਜਾਂਦਾ ਹੈ ਕਿ ਰਾਤ ਵਕਤ ਟਟੀਹਰੀ ਆਪਣੀਆਂ ਲੱਤਾਂ ਉਪਰ ਕਰਕੇ ਸੌਂਦੀ ਹੈ ਕਿਉਂ ਕਿ ਉਸ ਨੂੰ ਭਰਮ ਹੁੰਦਾ ਹੈ ਕਿ ਅਗਰ ਉਸ ਨੇ ਅਜਿਹਾ ਨਾ ਕੀਤਾ ਤਾਂ ਅਸਮਾਨ ਡਿੱਗ ਜਾਵੇਗਾ , ਭਾਵੇਂ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ , ਪਰ ਅੱਜ ਕੁੱਝ ਨਾਮਨਿਹਾਦ ਸਿੱਖ ਆਗੂ ਅਤੇ ਸਿੱਖ ਜਥੇਬੰਦੀਆਂ ਇਸ ਭਰਮ ਵਿੱਚ ਜਰੂਰ ਫਸ ਚੁੱਕੀਆਂ ਹਨ । ਜਿਹੜੇ ਕੇਸਰੀ ਦਸਤਾਰਾਂ ਸਜਾ ਕੇ ਦੇਖਣ ਬੜੇ ਹੀ ਗੁਰਸਿੱਖ ਅਤੇ ਖਾਲਿਸਤਾਨ ਲਈ ਸੁਹਿਰਦ ਜਾਪਦੇ ਹਨ , ਦਰ ਅਸਲ ਉਹਨਾਂ ਵਿੱਚ ( ਸਾਰਿਆਂ ਵਿੱਚ ਨਹੀਂ ) ਆਪਣੇ ਹੀ ਭਰਾਵਾਂ ਪ੍ਰਤੀ ਈਰਖਾਲੂ ਰੂਚੀ ਇੰਨੀ ਪ੍ਰਬਲ ਦੇਖਣ ਨੂੰ ਮਿਲਦੀ ਹੈ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ । ਅਗਰ ਕੋਈ ਚੰਗੀ ਅੰਗਰਜ਼ੀ ਬੋਲਣੀ ਸਿੱਖ ਲਵੇ ਤਾਂ ਉਹ ਵਲੈਤੀ ਪੁਲੀਸ ਨਾਲ ਗੱਲ ਬਾਤ ਕਰਨ ਨੂੰ ਹੀ ਕੌੰ ਖਾਤਰ ਜੂਝਣ ਦਾ ਦਾਅਵਾ ਕਰ ਰਿਹਾ ਹੈ , ਜਨੇਵਾ ਵਿੱਚ ਸੰਯੁਕਤ ਰਸ਼ਟਰ ਵਿੱਚ ਸਿੱਖ ਮੁੱਦਿਆਂ ਪ੍ਰਤੀ ਕਿਸੇ ਕਾਨਫਰੰਸ ਤੋਂ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਾਂ ਰਸ਼ਟਰਪਤੀ ਨਾਲ ਮੀਟਿੰਗਾਂ ਵਿੱਚ ਜਾਣ ਲਈ ਦੂਜਿਆਂ ਦੇ ਨਾਮ ਕਟਵਾਉਣ ਦੀ ਕਮੀਨਗੀ ਕਰਨ ਤੋਂ ਗੁਰੇਜ਼ ਨਹੀਂ ਕਰਦੇ । ਅੱਜ ਹਾਲਤ ਇਹ ਬਣ ਚੁੱਕੇ ਹਨ ਕਿ ਕਿਸੇ ਕੌਮ ਪ੍ਰਤੀ ਸੁਹਿਰਦ ਜਾਂ ਨਿਸ਼ਕਾਮਨਾ ਸਹਿਤ ਕੰਮ ਕਰਨ ਵਾਲੇ ਵਿਆਕਤੀਆਂ ਦਾ ਪੰਜਾਹ ਪ੍ਰਤੀਸ਼ਤ ਜ਼ੋਰ ਕੇਵਲ ਇਹਨਾਂ ਈਰਖਾਲੂਆਂ ਪਾਸੋਂ ਆਪਣੀਆਂ ਲੱਤਾਂ ਛਡਾਉਣ ਤੇ ਲੱਗ ਰਿਹਾ ਹੈ । ਵਰਨਣਯੋਗ ਹੈ ਕਿ ਇਹ ਟਟੀਹਰੀ ਵਾਲਾ ਭਰਮ ਪਾਲਣ ਵਾਲੇ ਲੋਕ ਆਪਣੀਆਂ ਕਾਰਾਂ ਵਿੱਚ ਪੈਟਰੌਲ ਵੀ ਸਿੱਖ ਸੰਗਤਾਂ ਤੋਂ ਇਕੱਤਰ ਕੀਤੀ ਮਾਇਆ ਨਾਲ ਪਵਾਉਂਦੇ ਹਨ ਅਤੇ ਹਵਾਈ ਸਫਰ ਦੀ ਟਿਕਟਾਂ ਇਹ ਸੱਦਣ ਵਾਲਿਆਂ ਤੋਂ ਕਲੇਮ ਕਰਦੇ ਹਨ । ਕੀ ਇਸ ਨੂੰ ਕੌਮ ਦੀ ਸੇਵਾ ਕਿਹਾ ਜਾਵੇ ਜਾਂ ਅਣ ਐਲਾਨੀ ਤਨਖਾਹਦਾਰ ਵਾਲੀ ਨੌਕਰੀ ?? ਇਹੋ ਜਿਹੀ ਕਿਸਮ ਵਾਲੇ ਲੋਕ ਪੰਜਾਬ ਵਿੱਚ ਤਾਂ ਖਾੜਕੂ ਸਿੰਘਾਂ ਦੀਆਂ ਮੁਖਬਰੀਆਂ ਪੁਲੀਸ ਕੋਲ ਕਰਿਆ ਕਰਦੇ ਸਨ , ਪਰ ਇੰਗਲੈਂਡ ਵਿੱਚ ਮੀਡੀਏ ਦੇ ਮਾਲਕਾਂ ਕੋਲ , ਦਫਤਰਾਂ ਵਿੱਚ ਅਤੇ ਪੱਤਰਕਾਰਾਂ ਨੂੰ ਫੋਨ ਕਰਕੇ ਕਰਕੇ ਆਪਣੀ ਘਟੀਆ ਔਕਾਤ ਦਾ ਪ੍ਰਗਟਾਵਾ ਕਰ ਰਹੇ ਹਨ , ਜੋ ਕਿ ਇੱਕ ਤਰਾਂ ਦੀ ਮੁਖਬਰੀ ਸਮਾਨ ਹੈ । ਗੁਰਮਤਿ ਦਾ ਸਿਧਾਂਤ ਹੈ “ ਮਾਣ ਨਾ ਕਰੀਏ ਇਕਦੂ ਇੱਕ ਝੜੰਦੀਆਂ” ਸਿੱਖ ਇਤਿਹਾਸ ਵਿੱਚ ਵੀ ਇਸ ਪ੍ਰਤੀ ਹਜ਼ਾਰਾਂ ਗਵਾਹੀਆਂ ਮਿਲਦੀਆਂ ਹਨ । ਅਜੋਕੇ ਸਿੱਖ ਸੰਘਰਸ਼ ਵਿੱਚ ਕਈ ਮਾਵਾਂ ਦੇ ਚਾਰ ਚਾਰ ਪੁੱਤਰ ਸ਼ਹੀਦ ਹੋ ਚੁੱਕੇ ਹਨ , ਸਿੱਖੀ ਨਾਲ ਦਰਦ ਰੱਖਣ ਵਾਲੇ ਸ੍ਰ, ਸਿਮਰਨਜੀਤ ਸਿੰਘ ਮਾਨ ਨੇ ਆਪਣਾ ਆਈ.ਪੀ.ਐੱਸ ਦਾ ਅਹੁਦਾ , ਸ੍ਰ, ਗੁਰਤੇਜ ਸਿੰਘ ਆਈ.ਏ.ਐੱਸ , ਸ੍ਰ, ਹਰਿੰਦਰ ਸਿੰਘ ਰਾਜਦੂਤ ਨਾਰਵੇ ਨੇ ਉੱਚੇ ਅਹੁਦੇ ਤਿਆਗ ਦਿੱਤੇ ਉੱਥੇ ਅਨੇਕਾਂ ਧਰਮੀਂ ਸਿੱਖ ਫੌਜੀਆਂ ਨੇ ਆਪਣੀ ਨੌਕਰੀਆਂ ਛੱਡ ਕੇ ਕੋਰਟ ਮਾਰਸ਼ਲ ਕਰਵਾ ਲਏ । ਹਜ਼ਾਰਾਂ ਨੌਜਵਾਨ ਸ਼ਹੀਦੀਆਂ ਪਾ ਗਏ , ਭਾਈ ਦਲਜੀਤ ਸਿੰਘ ਬਿੱਟੂ ਵਰਗੇ ਸਿੱਖ ਯੋਧੇ ਦਸ ਦਸ ਸਾਲ ਜੇਹਲਾਂ ਵਿੱਚ ਗੁਜ਼ਾਰਨ ਮਗਰੋਂ ਵੀ ਕੌਮ ਦੀ ਖਾਤਰ ਜੂਝ ਰਹੇ ਹਨ ਜਿਹਨਾਂ ਨੇ ਅਪਣੀ ਜਵਾਨੀ ਦੀਆਂ ਸਿਖਰ ਦੁਪਿਹਰਾਂ ਕੌਮ ਤੋਂ ਕੁਰਬਾਨ ਕਰ ਦਿੱਤੀਆਂ । ਸਿੱਖ ਜਗਤ ਨੂੰ ਅਪੀਲ ਹੈ ਕਿ ਆਉ ਕੌਮ ਦੇ ਭਵਿੱਖ ਭਾਵ ਨੌਜਵਾਨਾਂ ਨੂੰ ਉਤਸ਼ਾਹਤ ਕਰਦੇ ਹੋਏ ਉਹਨਾਂ ਦਾ ਸਾਥ ਦੇਈਏ ਕਿਉਂ ਕਿ ਭਵਿੱਖ ਉਹਨਾਂ ਨੇ ਹੀ ਸੰਭਾਲਣਾ ਹੈ , ਵਰਨਣਯੋਗ ਹੈ ਟਟੀਹਰੀ ਵਾਲਾ ਭਰਮ ਪਾਲ ਰਹੇ ਅਤੇ ਈਰਖਾ ਦੀ ਅੱਗ ਵਿੱਚ ਸੜ੍ਹ ਕੇ ਸੁਆਹ ਹੋ ਰਹੇ ਇਸ ਵਰਗ ਚੋਂ ਬਹੁਤਿਆਂ ਦੇ ਆਪਣੇ ਬੱਚੇ ਸਿੱਖੀ ਤੋਂ ਬਾਗੀ ਹਨ ਕਿਉਂ ਕਿ ਉਹ ਇਹਨਾਂ ਦੇ ਬਾਹਰੀ ਅਤੇ ਅੰਦਰੂਨੀ ਕਿਰਦਾਰ ਦੇ ਫਰਕ ਨੂੰ ਜਾਣਦੇ ਹਨ । ਇਹੀ ਕਾਰਨ ਹੈ ਕਿ ਇਹਨਾਂ ਦੇ ਸਿਧਾਂਤ , ਵਿਚਾਰ ਘਰ ਦੀਆਂ ਦਹਿਲੀਜ਼ਾਂ ਦੇ ਬਾਹਰੋਂ ਅਰੰਭ ਹੋ ਕੇ ਬਾਹਰ ਹੀ ਖਤਮ ਹੋ ਜਾਂਦੇ ਹਨ , ਕਿਉਂ ਕਿ ਘਰ ਦੀ ਚਾਰ ਦੀਵਾਰੀ ਵਿੱਚ ਇਹਨਾਂ ਨੂੰ ਕੋਈ ਸਵੀਕਾਰ ਨਹੀਂ ਕਰਦਾ । ਹੁਣ ਸਵਾਲ ਪੈਦਾ ਹੁੰਦਾ ਹੈ ਜਿਹਨਾਂ ਦੇ ਨਾਲ ਉਹਨਾਂ ਦੀ ਆਪਣੀ ਔਲਾਦ ਜਾਂ ਅਪਣੀ ਪਤਨੀ ਹੀ ਸਹਿਮਤ ਨਹੀਂ , ਉਹ ਕੌਮ ਦਾ ਭਲਾ ਕੀ ਸੰਵਾਰ ਸਕਦੇ ਹਨ ? ਲਿਹਾਜ਼ਾ ਖੱਜਲ ਜਰੂਰ ਕਰ ਸਕਦੇ । ਗਰੁੂ ਇਹਨਾਂ ਈਰਖਾਲੂਆਂ ਨੂੰ ਸੁਮੱਤ ਬਖਸ਼ੇ ਜਿਹੜੇ ਸਿੱਖ ਨੌਜਵਾਨਾਂ ਦੇ ਉਪਰਾਲਿਆਂ ਅਤੇ ਕਾਰਵਾਈਆਂ ਨੂੰ ਹਾਈਜੈਕ ਕਰਨ ਤੇ ਤੁਲੇ ਹੋਏ ਹਨ । ਇਸ ਗੱਲ ਨੂੰ ਪੱਲੇ ਬੰਨ੍ਹਣ ਦੀ ਲੋੜ ਹੈ ਕਿ ਕੋਈ ਵੀ ਜਥੇਬੰਦੀ ਜਾਂ ਵਿਅਕਤੀ ਵਿਸ਼ੇਸ਼ ਖਾਲਸਾ ਪੰਥ ਰੂਪੀ ਸਾਗਰ ਦੀ ਬੂੰਦ ਦੀ ਨਿਆਂਈਂ ਹੈ ਸਾਗਰ ਨਹੀਂ ।

ਕਾਬੁਲ ਵਿਚ ਆਤਮਘਾਤੀ ਹਮਲਾ, 20 ਨਾਗਰਿਕ ਹਲਾਕ

ਕਾਬੁਲ, 18 ਮਈ - ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਨਾਟੋ ਫੌਜੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਕਾਰ ਬੰਬ ਹਮਲੇ ਵਿਚ 20 ਤੋਂ ਵੱਧ ਨਾਗਰਿਕ ਮਾਰੇ ਗਏ। ਫੌਜ ਦੇ ਇਕ ਡਾਕਟਰ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨੇ ਵਿਚ ਇਹ ਸਭ ਤੋਂ ਭਿਆਨਕ ਹਮਲਾ ਸੀ। ਹਮਲਾਵਰ ਨੇ ਸਭ ਤੋਂ ਵੱਧ ਭੀੜਭਾੜ ਵਾਲੇ ਇਲਾਕੇ ਵਿਚ ਪੱਛਮੀ ਕਾਬੁਲ ਵਿਚ ਫੌਜ ਦੇ ਇਕ ਭਰਤੀ ਕੇਂਦਰ ਅਤੇ ਹਸਪਤਾਲ ਦੇ ਨੇੜੇ ਇਹ ਧਮਾਕਾ ਕੀਤਾ । ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਹਮਲੇ ਦਾ ਨਿਸ਼ਾਨਾ ਨਾਟੋ ਦੀ ਕੌਮਾਂਤਰੀ ਸੁਰੱਖਿਆ ਸਹਾਇਤਾ ਫੋਰਸ ਸੀ। ਅਫ਼ਗਾਨ ਫੌਜ ਦੇ ਮੁੱਖ ਮੈਡੀਕਲ ਜਨਰਲ ਅਹਿਮਦ ਜ਼ੀਆ ਯਫ਼ਤਾਲੀ ਨੇ ਦੱਸਿਆ ਕਿ ਹੁਣ ਤੱਕ ਸਾਡੇ ਕੋਲ ਹਸਪਤਾਲ ਵਿਚ ਪੰਜ ਲਾਸ਼ਾਂ ਲਿਆਂਦੀਆਂ ਜਾ ਚੁੱਕੀਆਂ ਹਨ। ਮਰਨ ਵਾਲਿਆਂ ਦੀ ਗਿਣਤੀ 20 ਤੋਂ ਵੱਧ ਹੈ ਅਤੇ ਸਾਰੇ ਮ੍ਰਿਤਕ ਆਮ ਨਾਗਰਿਕ ਹਨ। ਹਾਲੇ ਤੱਕ ਹਮਲੇ ਦੀ ਜ਼ਿੰਮੇਵਾਰੀ ਕਿਸੇ ਜਥੇਬੰਦੀ ਨੇ ਨਹੀਂ ਲਈ, ਪਰ ਤਾਲਿਬਾਨ ਮਿਲੀਸ਼ੀਆ ਪਿਛਲੇ 9 ਸਾਲ ਵਿਚ ਅਮਰੀਕੀ ਬਲਾਂ ਅਤੇ ਪੱਛਮੀ ਸਮਰਥਨ ਵਾਲੀ ਅਫ਼ਗਾਨ ਸਰਕਾਰ ਦੇ ਵਿਰੋਧ ਵਿਚ ਆਤਮਘਾਤੀ ਹਮਲਾਵਰ ਤਿਆਰ ਕਰਦੀ ਰਹੀ ਹੈ। ਇਹ ਹਮਲਾ ਕਾਬੁਲ ਵਿਚ 26 ਫਰਵਰੀ ਤੋਂ ਬਾਅਦ ਸਭ ਤੋਂ ਭਿਆਨਕ ਹਮਲਾ ਸੀ। 26 ਫਰਵਰੀ ਨੂੰ ਰਾਜਧਾਨੀ ਕਾਬੁਲ ਵਿਚ ਆਤਮਘਾਤੀ ਹਮਲੇ ਵਿਚ 16 ਵਿਅਕਤੀ ਮਾਰੇ ਗਏ ਸਨ ਜਿਨ੍ਹਾਂ ਵਿਚ ਕੁੱਝ ਭਾਰਤੀ ਵੀ ਸ਼ਾਮਲ ਸਨ।

ਡਾਕਟਰ ਅਮਰਜੀਤ ਸਿੰਘ ਨੇ ਯੂਰਪ ਭਰ ਦੇ ਸਿੱਖਾਂ ਨਾਲ ਖਾਲਸਾ ਰਾਜ ਦੇ ਸੰਕਲਪ ਨੂੰ ਸਾਂਝਾ ਕੀਤਾ

ਲੰਡਨ- ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਯੂਰਪ ਦੇ ਮਸ਼ਹੂਰ ਪੰਜਾਬ ਰੇਡੀਉ ਲੰਡਨ ਤੇ ਸਰੋਤਿਆਂ ਦੇ ਰੂਬਰੂ ਹੋਏ । ਪਿਛਲੇ ਬੁੱਧਵਾਰ ਸ਼ਾਮ ਅੱਠ ਤੋਂ ਦਸ ਵਜੇ ਤੱਕ ਉਹਨਾਂ ਖਾਲਸਾ ਰਾਜ ਦੀ ਤੀਜੀ ਸ਼ਤਾਬਦੀ ਮੌਕੇ ਖਾਲਸਾ ਰਾਜ ਦੇ ਸੰਕਲਪ ਨੂੰ ਸਿੱਖ ਮਾਨਸਿਕਤਾ ਵਿੱਚ ਉਭਾਰਨ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਯਤਨ ਕੀਤਾ । ਉਹਨਾਂ ਇਤਿਹਾਸਕ ਪਰਤਾਂ ਫਰੋਲਦਿਆਂ ਮੌਜੂਦਾ ਸਿੱਖ ਸੰਘਰਸ਼ , ਵੀਹਵੀਂ ਸਦੀ ਦੇ ਮਹਾਂ ਨਾਇਕ ,ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨੀ ਸ਼ਹਾਦਤ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ , ਸੰਘਰਸ਼ ਦੌਰਾਨ ਸਿੰਘਾਂ ਦੀਆਂ ਵੱਡਮੁੱਲੀਆਂ ਸ਼ਹਾਦਤਾਂ , ਕੌਮ ਦੇ ਪ੍ਰਵਾਨਿਆਂ ਦੀ ਵਚਨਬੱਧਤਾ ਤੇ ਵਿਸਥਾਰ ਸਹਿਤ ਚਾਨਣਾ ਪਾਇਆ । ਇਸੇ ਹੀ ਦਿਨ ( ਭਾਵ 12 ਮਈ ) ਨਵੰਬਰ ਉੱਨੀ ਸੌ ਚੌਰਾਸੀ ਵਿੱਚ ਸਿੱਖਾਂ ਦੇ ਹਿੰਦੂਤਵੀ ਗੁੰਡਿਆਂ ਵਲੋਂ ਭਾਰਤ ਸਰਕਾਰ ਦੀ ਸ਼ਹਿ ਤੇ ਕੀਤੇ ਗਏ ਕਤਲੇਆਮ ਵਿੱਚ ਸ਼ਾਮਲ ਮੰਤਰੀ ਕਮਲ ਨਾਥ ਖਿਲਾਫ ਲੰਡਨ ਵਿੱਚ ਸਿੰਘਾਂ ਨੇ ਇੰਨਾ ਰੋਹ ਭਰਪੂਰ ਮੁਜ਼ਾਹਰਾ ਕੀਤਾ ਕਿ ਉਸ ਨੂੰ ਆਪਣਾ ਪ੍ਰੋਗਰਾਮ ਰੱਦ ਕਰਨ ਪਿਆ ਸੀ । ਡਾਕਟਰ ਅਮਰਜੀਤ ਸਿੰਘ ਦੇ ਵਿਚਾਰਾਂ ਨੂੰ ਯੂਰਪ ਭਰ ਸਿੱਖ ਇੰਨਾ ਪਸੰਦ ਕਰ ਰਹੇ ਹਨ ਕਿ ਉਹ ਚਾਹੁੰਦੇ ਹਨ ਹਰ ਮਹੀਨੇ ਉਹ ਉਹਨਾਂ ਦੇ ਰੂਬਰੂ ਹੋਣ । ਇਸ ਬਾਰੇ ਯੂਨਾਈਟਿਡ ਖਾਲਸਾ ਦਲ ਯੂ,ਕੇ ਨੂੰ ਕਈ ਈ ਮੇਲਾਂ ਪ੍ਰਾਪਤ ਹੋਈਆਂ ਹਨ । ਬੁੱਧਵਾਰ ਵਾਲੇ ਦਿਨ ਇਹ ਡਿਸਕਸ਼ਨ ਪ੍ਰੋਗਰਾਮ ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਡਾਕਟਰ ਗੁਰਦੀਪ ਸਿੰਘ ਜੀ ਜਗਬੀਰ ਵਲੋਂ ਪੇਸ਼ ਕੀਤਾ ਹੈ । ਜੋ ਕਿ ਬੜੇ ਹੀ ਸੁਲਝੇ ਹੋਏ ਵਿਦਵਾਨ ਅਤੇ ਪੰਜਾਬ ਰੇਡੀਉ ਦੇ ਧਾਰਮਿਕ ਪ੍ਰਜ਼ੈਟਰ ਹਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਡਾਕਟਰ ਅਮਰਜੀਤ ਸਿੰਘ ਅਤੇ ਡਾਕਟਰ ਗੁਰਦੀਪ ਸਿੰਘ ਜਗਬੀਰ ਦੀਆਂ ਪੰਥ ਪ੍ਰਤੀ ਕੀਤੀਆਂ ਜਾ ਰਹੀਆਂ ਲਗਾਤਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਸਿੱਖ ਕੌਮ ਨੂੰ ਅਜਿਹੇ ਨਿਧੱੜਕ ਅਤੇ ਕੌਮ ਪ੍ਰਤੀ ਵਚਨਬੱਧ ਵਿਦਵਾਨਾਂ ਦੀ ਖਾਸ ਲੋੜ ਹੈ । ਯੂਨਾਈਟਿਡ ਖਾਲਸਾ ਦਲ ਵਲੋਂ ਦਿਲ ਦੀਆਂ ਗਹਿਰਾਈਆਂ ਚੋਂ ਦੋਹਾਂ ਵਿਦਵਾਨਾਂ ਦੀ ਚੜਦੀ ਕਲਾ ਲਈ ਲਈ ਸੁ਼ੱਭ ਕਾਮਨਾਵਾਂ ਕੀਤੀਆਂ ਗਈਆਂ , ਅਤੇ ਹਰ ਮੁਹਾਜ਼ ਤੇ ਡੱਟ ਕੇ ਸਾਥ ਦੇਣ ਦਾ ਅਹਿਦ ਕੀਤਾ ਗਿਆ ।

ਗਡਕਰੀ ਗੋ ਬੈਕ ਦੇ ਨਾਅਰਿਆਂ ਨੇ ਇਹ ਸਾਬਤ ਕਰ ਦਿਤੈ ਕਿ ਪੰਥ ਦੀ ਅਣਖ ਜਿੰਦਾ ਹੈ:-ਅਮੈਰਿਕਨ ਸਿੱਖ ਆਰਗੇਨਾਈਜੇਸ਼ਨ

ਨਿਊਯਾਰਕ;-17 ਮਈ:-ਖਾਲਸਾ ਪੰਥ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਦੇਸ਼ ਵਿਦੇਸ਼ ਵਿਚ ਸਿੱਖ ਕੌਮ ਖਾਲਸਾ ਰਾਜ ਦੇ ਬਾਨੀ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਸ਼ਤਾਬਦੀ ਬੜੀ ਜੋਸ਼ੋ-ਖਰੋਸ਼ ਨਾਲ ਮਨਾ ਰਹੀ ਹੈ।ਸ਼ਤਾਬਦੀਆ ਮਨਾਉਣ ਦੇ ਅਸਲ ਅਰਥ ਹੁੰਦੇ ਨੇ ਕਿ ਸ਼ਹੀਦ ਸੂਰਮਿਆਂ ਦੇ ਪਾਏ ਪੂਰਨਿਆਂ ਤੇ ਚਲਦਿਆਂ ਉਨਾ ਅਣਖੀ ਵਰਤਾਰਿਆਂ ਦੇ ਸੰਦਰਭ ਵਿਚੋ ਕੌਮ ਦਾ ਭਵਿੱਖ ਤਲਾਸ਼ਣਾ।ਪਰ ਇਸ ਸ਼ਤਾਬਦੀ ਦਾ ਜਿਸ ਢੰਗ ਦੇ ਨਾਲ ਅਖੌਤੀ ਪੰਥਕ ਸਰਕਾਰ ਦੇ ਆਗੂ ਪਿਉ-ਪੁੱਤ ਦੀ ਬਾਦਲ ਜੋੜੀ ਨੇ ਭਗਵਾਂਕਰਨ ਕੀਤਾ ਇਹ ਕੌਮ ਲਈ ਖਤਰੇ ਦੀ ਘੰਟੀ ਹੈ, ਉਪਰੋਕਤ ਬਿਆਨ ਅਮੈਰਿਕਨ ਸਿੱਖ ਆਰਗੇਨਾਈਜੁਸ਼ਨ ਦੇ ਆਗੂਆ ਭਾਈ ਦਵਿੰਦਰ ਸਿੰਘ, ਪ੍ਰੋ.ਰਜਿੰਦਰਪਾਲ ਸਿੰਘ, ਭਾਈ ਸੁਰਿੰਦਰ ਸਿੰਘ ਸਰਪੰਚ, ਭਾਈ ਦੀਦਾਰ ਸਿੰਘ, ਭਾਈ ਜਸਦੇਵ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਤਰਜਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਜਰਨੈਲ ਸਿੰਘ ਖਾਲਸਾ, ਭਾਈ ਕਰਨੈਲ ਸਿੰਘ ਸਲੇਮਪੁਰ, ਭਾਈ ਵਰਿੰਦਰ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਅਮਰੀਕ ਸਿੰਘ, ਹਰਵਿੰਦਰ ਸਿੰਘ, ਨਸੀਬ ਸਿੰਘ, ਸੁਖਵੀਰ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨੇ ਸਾਂਝੇ ਤੌਰ ਤੇ ਜਾਰੀ ਕਰਦਿਆਂ ਕਿਹਾ ।ਸਿੱਖ ਆਗੂਆ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸਿੱਖ ਲੀਡਰਸ਼ਿਪ ਸ਼ਤਾਬਦੀ ਮਨਾਉਦਿਆਂ ਖੁੱਸੇ ਖਾਲਸਾ ਰਾਜ ਦੀ ਸਥਾਪਤੀ ਲਈ ਮੁੜ ਅਹਿਦ ਕਰਦੀ ਪਰ ਇਸ ਬਾਦਲ ਜੋੜੀ ਨੇ ਅਜਿਹਾ ਤਾਂ ਕੀ ਕਰਨਾ ਸੀ ਸਗੋ ਇਨਾਂ ਨੇ ਤਾਂ ਸਿੱਖਾਂ ਦੇ ਦੁਸ਼ਮਣਾਂ ਨੂੰ ਸਟੇਜ ਤੋ ਸਨਮਾਨਿਤ ਕਰਨ ਲੱਗਿਆਂ ਰਤਾ ਵੀ ਸ਼ਰਮ ਨਹੀਂ ਕੀਤੀ।ਅਤੇ ਇਨ੍ਹਾਂ ਦੁਸ਼ਮਣਾਂ ਨੇ ਸ਼ਰੇਆਮ ਬਾਬਾ ਜੀ ਨੂੰ ਹਿੰਦੂ ਸਿਧ ਕਰਨ ਵਿੱਚ ਕੋਈ ਕਸਰ ਨਾ ਛੱਡੀ, ਇਥੇ ਜਿਕਰਯੋਗ ਹੈ ਜਿਥੇ ਸ਼ਤਾਬਦੀ ਦੌਰਾਨ ਭਾਜਪਾ ਪ੍ਰਧਾਨ ਨਿਤਿਨ ਗਡਕਰੀ, ਬਲਵੀਰ ਪੁੰਜ, ਮਨੋਰੰਜਨ ਕਾਲੀਆ ਨੇ ਆਪਣੇ ਭਾਸ਼ਣ ਦੋਰਾਨ ਵਾਰ ਵਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ “ਵੀਰ ਬੰਦਾ ਬੈਰਾਗੀ” ਕਹਿ ਕੇ ਸੰਬੋਧਨ ਕੀਤਾ ਉਥੇ ਪਹਿਲਾ ਵੀ ਇਹ ਸਮੇਂ ਸਮੇਂ ਅਨੁਸਾਰ ਕੌਮ ਤੇ ਨਿਰੰਤਰ ਬੌਧਿਕ ਹਮਲੇ ਕਰ ਰਹੇ ਹਨ।ਨਿਤਿਨ ਗਡਕਰੀ ਨੇ ਪੰਜਾਬ ਅੰਦਰ 20 ਮਾਰਚ ਨੂੰ ਸੰਘ ਦੇ ਸੰਸਥਾਪਕ ਸ਼ਿਆਮ ਪ੍ਰਸਾਦ ਮੁਖਰਜੀ ਦਾ ਬੁੱਤ ਸਥਾਪਿਤ ਕਰਦਿਆ ਧਾਰਾ 370 ਨੂੰ ਖਤਮ ਕਰਨ ਤੇ ਜੋਰ ਦਿੱਤਾ।ਅਤੇ 26 ਅਪ੍ਰੈਲ ਦੀ ਪ੍ਰੈਸ ਕਾਨਫਰੰਸ ਅੰਦਰ ਦਿਲੀ ਦੇ ਸਿੱਖ ਕਤਲੇਆਮ ਵਿਚ ਕਾਂਗਰਸ ਨੂੰ ਦੋਸ਼-ਮੁੱਕਤ ਕਰਦਿਆ ਕਿਹਾ ਸੀ ਕਿ ਏਡੇ ਵੱਡੇ ਦੇਸ਼ ਵਿਚ ਅਜਿਹੀਆ ਘਟਨਾਵਾਂ ਅਕਸਰ ਵਾਪਰਦੀਆ ਹੀ ਰਹਿੰਦੀਆ ਹਨ।ਜਦੋ ਪ੍ਰੈਸ ਨੇ ਗੁਜਰਾਤ ਦੰਗਿਆ ਵਾਰੇ ਇਸ ਤੋ ਸਵਾਲ ਪੁੱਛਿਆ ਤਾਂ ਇਹ ਗਡਕਰੀ ਅੱਗ ਬਾਬੂਲਾ ਹੋ ਉਠਿਆ ਸੀ ਕਿ ਤੁਸੀ ਗੁਜਰਾਤ ਦੇ ਦੰਗਿਆਂ ਦਾ ਵਾਰ ਵਾਰ ਕਿਉ ਜਿਗਰ ਕਰ ਰਹੇ ਹੋ।ਪਿਛਲੇ ਹਫਤੇ ਚੰਡੀਗੜ ਪ੍ਰੈਸ ਕਾਨਫੰਰਸ ਅੰਦਰ ਇਸ ਨੇ ਪੰਜਾਬ ਦੇ ਪਾਣੀਆ ਨੂੰ ਖੋਹਣ ਦੀ ਗੱਲ ਕੀਤੀ ਕਿ ਇਹ ਪੂਰੇ ਦੇਸ਼ ਦੀ ਸਾਂਝੀ ਜਾਇਦਾਦ ਹੈ ਇਸ ਤੇ ਹਰ ਇਕ ਦਾ ਹੱਕ ਹੋਣਾ ਚਾਹੀਦਾ ਹੈ ਜਦੋ ਕਿ ਰਪੇਰੀਅਨ ਕਾਨੂੰਨ ਕਹਿੰਦਾ ਹੈ ਜਿਸ ਸੂਬੇ ਦਾ ਪਾਣੀ ਹੱਕਦਾਰ ਉਹੀ ਹੈ।ਅਜਿਹੇ ਕੌਮ ਧਰੋਹੀਆਂ ਨੂੰ ਸਟੇਜਾਂ ਤੇ ਸਨਮਾਨਿਤ ਕਰਨਾ ਜਿਥੇ ਸਿੱਖ ਕੌਮ ਦੀਆਂ ਬਹੂਰਾਂ ਤੇ ਵੱਡੀਆ ਚੁਣੌਤੀਆ ਦਸਤਕ ਦੇ ਰਹੀਆ ਹਨ ਉਥੇ ਗਦਾਰ ਬਾਦਲਾਂ ਦੇ ਕਰੂਪ ਚਿਹਰਿਆਂ ਨੂੰ ਵੀ ਨੰਗਾ ਕਰ ਰਹੀਆਂ ਹਨ ਅਤੇ ਅਜਿਹੇ ਗਹਿਰ ਗੰਭੀਰ ਮੁੱਦੇ ਸਿੱਖ ਚਿੰਤਕਾਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਆਤਮ-ਚਿੰਤਨ ਕਰਨ ਦੀ ਮੰਗ ਕਰਦੇ ਹਨ।ਬਿਆਨ ਦੇ ਅਖੀਰ ਵਿਚ ਸਿੱਖ ਆਗੂਆ ਨੇ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਸਮੁੱਚੇ ਗੁਰਸਿੱਖਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਇਨ੍ਹਾਂ ਨੇ ਗਡਕਰੀ ਦਾ ਵਿਰੋਧ ਕਰਕੇ ਅਤੇ ਕੌਮੀ ਅਜਾਦੀ ਦੇ ਨਾਅਰੇ ਲਾ ਕੇ ਕੌਮ ਦੀ ਰੱਖ ਵਿਖਾਈ ਅਤੇ ਬਾਬਾ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਆਪਣੀ ਅਕੀਦਤ ਦੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਇਹ ਸਾਬਤ ਕਰ ਦਿੱਤਾ ਕਿ ਪੰਥ ਦੀ ਅਣਖ ਜਿੰਦਾ ਹੈ।

ਜਾਤ ਪਾਤ ਉੱਤੇ ਅਧਾਰਿਤ ਮਰਦਮਸ਼ੁਮਾਰੀ ਕਰਾਉਣਾ, ਸਾਹਿਬ ਸ਼੍ਰੀ ਗੁਰੂ ਗੰਰਥ ਸਾਹਿਬ ਦੀ ਵਿਚਾਰਧਾਰਾ ਉੱਤੇ ਸ਼ਾਜਿਸੀ ਹਮਲਾ :- ਮਾਨ

ਫਤਿਹਗੜ੍ਹ ਸਾਹਿਬ, 17 ਮਈ :- “ਇਸ ਮੁਲਕ ਦੇ ਹੁਕਮਰਾਨਾਂ ਨੇ ਇੱਕ ਸੋਚੀ ਸਮਝੀ ਸ਼ਾਜਿਸ ਤਹਿਤ ਜਾਤਾਂ ਉੱਤੇ ਅਧਾਰਿਤ ਮਰਦਮਸ਼ੁਮਾਰੀ ਕਰਵਾਉਣ ਦੇ ਹੁਕਮਾਂ ਨੂੰ ਲਾਗੂ ਕਰਕੇ ਅਸਲੀਅਤ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਡਮੁੱਲੀ ਮਨੁੱਖਤਾ ਅਤੇ ਸਮਾਜ ਪੱਖੀ ਸੋਚ ਨੂੰ ਢਾਹ ਲਾਉਣਾ ਚਾਹੁੰਦੇ ਹਨ ਤਾਂ ਕਿ ਇਸ ਮੁਲਕ ਵਿੱਚ ਜਾਤਾਂ-ਬਰਾਦਰੀਆਂ ਦੀ ਗੱਲ ਨੂੰ ਉਛਾਲ ਕੇ “ਵੋਟ ਸਿਆਸਤ” ਦੀ ਸ਼ਰਮਨਾਕ ਖੇਡ ਰਾਹੀਂ ਬਹੁਗਿਣਤੀ ਅਤੇ ਘੱਟ ਗਿਣਤੀਆਂ ਕੌਮਾਂ ਵਿੱਚ ਇੱਕ ਡੂੰਘੀ ਲਕੀਰ ਖਿੱਚੀ ਜਾ ਸਕੇ ਅਤੇ ਸਮਾਜ ਨੂੰ ਬਰਾਬਰਤਾ, ਸਦਭਾਵਨਾ ਅਤੇ ਆਪਸੀ ਪਿਆਰ ਦਾ ਸੰਦੇਸ਼ ਦੇਣ ਵਾਲੀ ਸਿੱਖ ਕੌਮ ਅਤੇ ਸਾਹਿਬ ਸ਼੍ਰੀ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ ਜ਼ਜਬ ਕੀਤਾ ਜਾ ਸਕੇ। ਜਿਨ੍ਹਾ ਨੂੰ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿੱਚ ਬਿਲਕੁਲਕ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।” ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਜਾਤ-ਪਾਤ, ਅਮੀਰੀ-ਗਰੀਬੀ, ਛੁਆ-ਛਾਤ ਆਦਿ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਹਿੱਤ ਅਕਹਿ ਅਤੇ ਅਸਹਿ ਦੁੱਖ-ਤਕਲੀਫਾਂ ਝੱਲਦੇ ਹੋਏ ਲੰਮਾ ਸਮਾ ਸੰਘਰਸ਼ ਕੀਤਾ। ਅੱਜ ਇਸ ਮੁਲਕ ਦਾ ਹੁਕਮਰਾਨ ਅਜਿਹੀ ਘਿਨੌਣੀ ਖੇਡ ਖੇਡ ਕੇ, ਜਾਤ ਪਾਤ ਉੱਤੇ ਅਧਾਰਿਤ ਮਰਦਮਸ਼ੁਮਾਰੀ ਕਰਵਾ ਕੇ, ਖਾਪ ਪੰਚਾਇਤਾਂ ਦੇ ਤਾਨਾਸ਼ਾਹੀ ਹੁਕਮਾਂ ਨੂੰ ਉਤਸ਼ਾਹਿਤ ਕਰਨ ਦੀ ਜਿੱਥੇ ਬੱਜਰ ਗੁਸਤਾਖੀ ਕਰ ਰਿਹਾ ਹੈ, ਉੱਥੇ ਵੱਖ ਵੱਖ ਸੂਬਿਆਂ ਅਤੇ ਕੌਮਾਂ ਦੇ ਵਿਕਾਸ ਨੂੰ ਅਤੇ ਨੌਕਰੀਆਂ ਦਿੰਦੇ ਸਮੇਂ ਬਹੁਗਿਣਤੀ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਕੌਮਾਂ ਨਾਲ ਵਿਤਕਰੇ ਅਤੇ ਬੇਇਨਸਾਫੀਆਂ ਹੋਣ ਦੀ ਸੰਭਾਵਨਾ ਹੋਰ ਪ੍ਰਬਲ ਹੋ ਜਾਵੇਗੀ ਜੋ ਕਿਸੇ ਸਮੇ ਵੀ ਸਮਾਜ ਲਈ ਅਤਿ ਵਿਸਫੋਟਕ ਹੋ ਸਕਦੀ ਹੈ। ਦੂਸਰਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਜਦੋਂ ਵੀ ਮੁਲਕ ਦੇ ਕਿਸੇ ਹਿੱਸੇ ਵਿੱਚ 1984-2002 ਗੁਜਰਾਤ ਜਾਂ ਦਿੱਲੀ ਵਰਗੇ ਕਤਲੇਆਮ ਹੋਣ ਤਾਂ ਘੱਟ ਗਿਣਤੀ ਕੌਮਾਂ ਦੇ ਘਰਾਂ ਅਤੇ ਮੈਬਰਾਂ ਦੀ ਪਹਿਚਾਣ ਕਰਨ ਵਿੱਚ ਬਹੁਗਿਣਤੀ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਘੱਟ ਗਿਣਤੀ ਕੌਮਾਂ ਉੱਤੇ ਦਹਿਸ਼ਤ ਪਾ ਕੇ ਰੱਖੀ ਜਾ ਸਕੇ। ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਜਾਤ-ਪਾਤ ‘ਤੇ ਅਧਾਰਿਤ ਹੋਣ ਜਾ ਰਹੀ ਮਰਦਮਸ਼ੁਮਾਰੀ ਸਮਾਜ ਵਿੱਚ ਵੱਡੇ ਪੱਧਰ ਉੱਤੇ ਨਫਰਤ ਅਤੇ ਹੀਣ ਭਾਵਨਾ ਉਤਪੰਨ ਕਰਨ ਵਾਲੀ ਹੈ, ਜਿਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ। ਉਨ੍ਹਾ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਰਦਮਸ਼ੁਮਾਰੀ ਵਾਲੇ ਫਾਰਮਾਂ ਦੇ ਜਾਤ ਵਾਲੇ ਖਾਨੇ ਨੂੰ ਬਿਲਕੁਲ ਨਾ ਭਰਨ ਤਾਂ ਕਿ ਅਸੀਂ ਗੁਰੂ ਸਾਹਿਬਾਨ ਦੀ ਵੱਡਮੁੱਲੀ ਸੋਚ ਨੂੰ ਬਲ ਦੇ ਸਕੀਏ ਅਤੇ ਅਜਿਹੇ ਸਮਾਜ ਦੀ ਸਿਰਜਣਾ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਸਕੀਏ, ਜਿੱਥੇ ਕੋਈ ਵੀ ਇਨਸਾਨ ਦੂਸਰੇ ਇਨਸਾਨ ਨੂੰ ਨਫਰਤ ਨਾ ਕਰੇ ਅਤੇ ਕਿਸੇ ਵਿੱਚ ਵੀ ਹੀਣ ਭਾਵਨਾ ਉਤਪੰਨ ਨਾ ਹੋਵੇ ਬਲਕਿ ਬਰਾਬਰਤਾ ਅਤੇ ਸਦਭਾਵਨਾ ਦਾ ਮਾਹੌਲ ਉਸਾਰ ਕੇ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾ ਸਕੀਏ।

ਤ੍ਰੈਸ਼ਤਾਬਦੀ ਸਮਾਗਮਾਂ ’ਤੇ ਬਾਦਲ ਦਾ ਜਨਸੰਘੀ ਚਿਹਰਾ ਸਾਹਮਣੇ ਆਇਆ : ਕੈਨੇਡੀਅਨ

ਮੋਹਾਲੀ, 17ਮਈ : ਸਿੱਖ ਰਾਜ ਦੇ ਤ੍ਰੈਸ਼ਤਾਬਦੀ ਸਮਾਗਮਾਂ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਇਸ ਨਾਲ ਬਾਦਲ ਦਾ ਜਨਸੰਘੀ ਚਿਹਰਾ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ। ਇਹ ਵਿਚਾਰ ਪ੍ਰਗਟਾਉਂਦਿਆ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਸਕਤਰ ਜਨਰਲ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਬਾਦਲ ਨੇ ਇਨ੍ਹਾਂ ਤ੍ਰੈਸ਼ਤਾਬਦੀ ਸਮਾਗਮਾਂ ’ਤੇ ਸਿੱਖ ਦੁਸ਼ਮਣ ਭਾਜਪਾਈਆਂ ਨੂੰ ਬੁਲਾ ਕੇ ਸਮਾਗਮ ਦੀ ਪਵਿੱਤਰਤਾ ਭੰਗ ਕੀਤੀ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਭਾਜਪਾਈਆਂ ਤੋਂ ਅਪਮਾਨ ਕਰਵਾਇਆ ਹੈ। ਸ. ਕੈਨੇਡੀਅਨ ਨੇ ਕਿਹਾ ਕਿ ਭਾਜਪਾ ਦਾ ਨਿਤਿਨ ਗਡਕਰੀ, ਮਨੋਰੰਜਨ ਕਾਲੀਆ ਤੇ ਬਲਵੀਰ ਪੁੰਜ ਅਪਣੀ ਸਿੱਖ ਦੁਸ਼ਮਣੀ ਨੂੰ ਪ੍ਰਗਟਾਉਂਦੇ ਹੋਏ ਜਾਨ ਬੁੱਝ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ‘ਵੀਰ ਬੰਦਾ ਵੈਰਾਗੀ’ ਹੀ ਲੈਂਦੇ ਰਹੇ ਤੇ ਬਾਦਲਕੇ ਤੇ ਮੱਕੜ ਵਰਗੇ ਅਖੌਤੀ ਧਾਰਮਿਕ ਆਗੂ ਚੁੱਪ ਚਾਪ ਉਸ ਮਹਾਨ ਸ਼ਹੀਦ ਦਾ ਅਪਮਾਨ ਹੁੰਦਾ ਵੇਖਦੇ ਰਹੇ। ਕਿਸੇ ਨੇ ਵੀ ਇਨ੍ਹਾਂ ਲੋਕਾਂ ਨੂੰ ਟੋਕਣ ਦੀ ਹਿੰਮਤ ਨਾ ਵਿਖਾਈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਤਰਨ ਤਾਰਨ ਵਿਖੇ ਵੀ ਸ੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਸਮਾਗਮਾਂ ਮੌਕੇ ਭਾਜਪਾ ਦੀ ਸ਼ੁਸਮਾ ਸਵਰਾਜ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਚੰਦੂ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਤੇ ਇਹ ਅਖੌਤੀ ਪੰਥਕ ਆਗੂ ਉਦੋਂ ਵੀ ਚੁੱਪ ਰਹੇ ਸਨ। ਸ. ਕੈਨੇਡੀਅਨ ਨੇ ਕਿਹਾ ਕਿ ਇਹ ਸਭ ਅਕਾਲੀ-ਭਾਜਪਾ ਦੀ ਸਿੱਖਾਂ ਦਾ ਹਿੰਦੂਕਰਨ ਕਰਨ ਦੀ ਸਾਂਝੀ ਪਾਲਿਸੀ ਤਹਿਤ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਅਪਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣੇ ਪਿਛਲੇ ਜੀਵਨ ਤੇ ਧਰਮ ਨਾਲੋਂ ਨਾਤਾ ਤੋੜ ਲਿਆ ਸੀ ਇਹ ਸਭ ਜਾਣਦੇ ਹੋਏ ਵੀ ਅਕਾਲੀ ਭਾਜਪਾ ਨੇ ਜਾਨ-ਬੁੱਝ ਕੇ ਇਨ੍ਹਾਂ ਸਮਾਗਮਾਂ ਮੌਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹਨ੍ਹਾਂ ਸਮਾਗਮਾਂ ਨੂੰ ਸਿੱਖ ਰਾਜ ਦੀ ਸਥਾਪਨਾ ਦੀ ਤੀਜ਼ੀ ਸ਼ਤਾਬਵਦੀ ਦੇ ਤੌਰ ’ਤੇ ਮਨਾਇਆ ਜਾਣਾ ਚਾਹੀਦਾ ਸੀ ਨਾ ਕਿ ਸਰਹਿੰਦ ਫ਼ਤਹਿ ਦਿਵਸ ਵਜੋਂ।ਉਨ੍ਹਾਂ ਕਿਹਾ ਕਿ ਬਾਦਲ ਨੇ ਸ. ਸਿਮਰਨਜੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਨ੍ਹਾਂ ਸਮਾਗਮਾਂ ਦੌਰਾਨ ਗ੍ਰਿਫ਼ਤਾਰ ਕਰਵਾ ਕੇ ਹਿੰਦੂਤਵੀਆਂ ਨੂੰ ਖੁਸ਼ ਕਰਨ ਦੀ ਕਰੂਰ ਕਾਰਵਾਈ ਕੀਤੀ ਹੈ।

ਮਾਨ ਦੇ ਇਖਲਾਕ ਤੋਂ ਸਮੁੱਚੀ ਸਿੱਖ ਕੌਮ ਜਾਣੂ, ਚੀਮਾ ਆਪਣੇ ਅਮਲਾਂ ਉੱਤੇ ਝਾਤ ਮਾਰਨ :- ਬੋਰਾਂ, ਘੱਲੂਮਾਜਰਾ

ਫਤਿਹਗੜ੍ਹ ਸਾਹਿਬ, 17 ਮਈ :- ਸਾਹਿਬ ਸ਼੍ਰੀ ਗੁਰੂ ਗੰਰਥ ਸਾਹਿਬ ਜੀ ਦੇ ਸਤਿਕਾਰ ਨੂੰ ਅਤੇ ਸਿੱਖ ਕੌਮ ਦੇ ਜਰਨੈਲਾਂ ਦੇ ਸਤਿਕਾਰ-ਮਾਣ ਨੂੰ ਕਿਸ ਤਰ੍ਹਾ ਕਾਇਮ ਰੱਖਣਾ ਹੈ, ਸ: ਸਿਮਰਨਜੀਤ ਸਿੰਘ ਮਾਨ, ਸ: ਬਾਦਲ ਅਤੇ ਚੀਮੇ ਵਰਗੇ ਅਖੌਤੀ ਆਗੂਆਂ ਤੋਂ ਕਿਤੇ ਬਿਹਤਰ ਜਾਣਦੇ ਹਨ। ਇਸ ਲਈ ਪੰਥਕ ਮੌਖੋਟੇ ਚਾੜ੍ਹੇ ਬੀਜੇਪੀ, ਆਰ ਐਸ ਐਸ ਅਤੇ ਹਿੰਦੂਤਵ ਤਾਕਤਾਂ ਦੀ ਗੁਲਾਮੀਅਤ ਕਰਨ ਵਾਲੇ ਅਜਿਹੇ ਗੈਰ ਇਖਲਾਕੀ ਆਗੂਆਂ ਨੂੰ ਸ: ਮਾਨ ਦੀ ਬੇਦਾਗ, ਨਿਧੜਕ ਅਤੇ ਦ੍ਰਿੜਤਾ ਭਰੀ ਸਖਸੀਅਤ ਸੰਬੰਧੀ ਕੁਝ ਵੀ ਬੋਲਣ ਤੋਂ ਪਹਿਲੇ ਆਪਣੇ ਵੱਲੋ ਕੀਤੇ ਜਾ ਰਹੇ ਪੰਥ ਵਿਰੋਧੀ ਅਮਲਾਂ ਉੱਤੇ ਜ਼ਰੂਰ ਝਾਤ ਮਾਰ ਲੈਣੀ ਚਾਹੀਦੀ ਹੈ। ਤਾਂ ਕਿ ਇਨ੍ਹਾ ਲੋਕਾਂ ਦੀ ਦਿਨੋ ਦਿਨ ਮਰਦੀ ਜਾ ਰਹੀ ਜ਼ਮੀਰ ਨੂੰ ਕੁਝ ਹਲੂਣਾ ਮਿਲ ਸਕੇ। ਇਹ ਲੋਕ ਗੁਲਾਮੀਅਤ ਵਾਲੀ ਮਾਰੂ ਸੋਚ ਨੂੰ ਤਿਆਗ ਕੇ, ਅਣਖ-ਗੈਰਤ ਅਤੇ ਆਜ਼ਾਦੀ ਨਾਲ ਜਿਊਣ ਦੇ ਮਨੁੱਖਤਾ ਪੱਖੀ ਮਹੱਤਵ ਨੂੰ ਸਮਝ ਸਕਣ।
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸੁਰਿੰਦਰ ਸਿੰਘ ਬੋਰਾਂ ਅਕਾਲਗੜ੍ਹ ਬੋਰਾਂ ਸਦਰ ਏ ਖਾਲਿਸਤਾਨ, ਗੁਰਦਿਆਲ ਸਿੰਘ ਘੱਲੂਮਾਜਰਾ, ਹਰਭਜਨ ਸਿੰਘ ਕਸ਼ਮੀਰੀ ਕ੍ਰਮਵਾਰ ਜਿ਼ਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ, ਕੁਲਦੀਪ ਸਿੰਘ ਦਭਾਲੀ ਪ੍ਰਧਾਨ ਯੂਥ ਅਕਾਲੀ ਦਲ ਫਤਿਹਗੜ੍ਹ ਸਾਹਿਬ, ਨਾਜ਼ਰ ਸਿੰਘ ਜ: ਸਕੱਤਰ ਫਤਿਹਗੜ੍ਹ ਸਾਹਿਬ ਆਦਿ ਆਗੂਆਂ ਨੇ ਸਾਂਝੇ ਤੌਰ ਤੇ ਦਸਤਖਤ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਆਗੂਆਂ ਨੇ ਕਿਹਾ ਕਿ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋ ਕਾਇਮ ਕੀਤੇ ਗਏ ਖਾਲਸਾ ਰਾਜ ਦੀ ਸ਼ਤਾਬਦੀ ਦੇ ਮੁੱਖ ਸਮਾਗਮ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੱਤੀਆ ਪਹਿਣ ਕੇ ਬੈਠਣ ਵਾਲੇ ਸ਼੍ਰੀ ਬਾਦਲ ਅਤੇ ਵਿਆਨਾ ਕਾਂਡ ਉਪਰੰਤ ਸ਼੍ਰੀ ਦਰਬਾਰ ਸਾਹਿਬ ਪਾਏ ਗਏ ਭੋਗ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਡਾਹ ਕੇ ਬੈਠਣ ਵਾਲੇ ਸ: ਬਾਦਲ ਅਤੇ ਸ: ਰਣਧੀਰ ਸਿੰਘ ਚੀਮੇ ਵਰਗੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਸਤਿਕਾਰ ਕਰਦੇ ਹਨ, ਉਸ ਤੋਂ ਸਮੁੱਚੀ ਸਿੱਖ ਕੌਮ ਜਾਣੂ ਹੈ। ਆਗੂਆਂ ਨੇ ਕਿਹਾ ਕਿ ਸ: ਬਾਦਲ ਅਤੇ ਸ: ਚੀਮਾ ਇਹ ਦੱਸਣਗੇ ਕਿ ਸ਼੍ਰੀ ਗਡਕਰੀ, ਪੁੰਜ ਅਤੇ ਸ਼੍ਰੀ ਕਾਲੀਆ ਵਰਗੇ ਫਿਰਕੂ ਲੋਕਾਂ ਨੂੰ ਪੰਥਕ ਸਟੇਜਾਂ ਉੱਤੇ ਬੁਲਾ ਕੇ ਆਪਣੇ ਮਹਾਨ ਜਰਨੈਲਾਂ ਦੀ ਤੌਹੀਨ ਕਰਾਉਣ ਵਾਲੇ, ਪੰਥਕ ਕਦੋਂ ਤੋ ਹੋ ਗਏ ਹਨ? ਉਨ੍ਹਾ ਕਿਹਾ ਕਿ ਜਦੋਂ ਪੁੰਜ ਅਤੇ ਕਾਲੀਆ ਵਰਗੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨੂੰ ਸਤਿਕਾਰ ਨਾਲ ਲੈਣ ਦੀ ਬਜਾਏ “ਬੰਦਾ ਬੈਰਾਗੀ” ਸੰਬੋਧਿਤ ਕਰ ਰਹੇ ਸਨ ਤਾਂ ਸਟੇਜ ਉੱਤੇ ਬੈਠੇ ਪੰਜੇ ਤਖਤਾਂ ਦੇ ਜਥੇਦਾਰ, ਸ਼੍ਰੀ ਹਰਨਾਮ ਸਿੰਘ ਧੁੰਮਾ ਦਮਦਮੀ ਟਕਸਾਲ ਅਤੇ ਬਾਦਲ ਦਲੀਆਂ ਨਾਲ ਸੰਬੰਧਿਤ ਸਮੁੱਚੀ ਲੀਡਰਸਿ਼ਪ ਵਿੱਚੋਂ ਕਿਸੇ ਨੇ ਵੀ ਪੁੰਜ ਅਤੇ ਕਾਲੀਆ ਨੂੰ ਰੋਕਣ ਦੀ ਜੁਅੱਰਤ ਨਾ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸਤਿਕਾਰ ਨਾਲ ਨਾਮ ਲਿਆ ਜਾਵੇ। ਉਨ੍ਹਾ ਕਿਹਾ ਕਿ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀ ਹੋਈ ਕਾਰਵਾਈ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਬੀਜੇਪੀ, ਆਰਐਸਐਸ ਜਾਂ ਕਾਂਗਰਸ ਦੇ ਦੁੱਮਛਲੇ ਬਣੇ ਬੈਠੇ ਇਨ੍ਹਾ ਅਖੌਤੀ ਆਗੂਆਂ ਦੇ ਡਰਾਮਿਆਂ ਨੂੰ ਸਿੱਖ ਕੌੰਮ ਨੇ ਪੂਰਨ ਤੌਰ ਤੇ ਨਕਾਰ ਦਿੱਤਾ ਹੈ। 17,000 ਦੀ ਨਫਰੀ ਵਾਲਾ ਪੰਡਾਲ, ਅੱਧ ਤੋਂ ਜਿਆਦਾ ਖਾਲੀ ਪਿਆ ਹੋਣਾ ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਲੱਖਾਂ ਦੀ ਤਦਾਦ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਮਸਤਕ ਹੋਣ ਵਾਲੀ ਸੰਗਤ ਨੇ, ਸ: ਬਾਦਲ, ਸ਼੍ਰੀ ਮੱਕੜ੍ਹ, ਧੁੰਮਾ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਬਲਕਿ ਸਾਹਿਬ ਸ਼੍ਰੀ ਗੁਰੂ ਗੰ੍ਰਥ ਸਾਹਿਬ ਨੂੰ ਨਮਸਤਕ ਹੋ ਕੇ ਸੰਗਤ ਨੇ ਆਪੋ ਆਪਣੇ ਘਰੇ ਜਾਣਾ ਬਿਹਤਰ ਸਮਝਿਆ। ਜਿਸ ਤੋਂ ਇਨ੍ਹਾ ਨੂੰ ਚਾਨਣ ਹੋ ਜਾਣਾ ਚਾਹੀਦਾ ਹੈ ਕਿ ਸਿੱਖ ਕੌਮ ਦੇ ਸਰਮਾਏ ਵਿੱਚੋ ਕਰੋੜਾਂ ਰੁਪਏ ਖਰਚ ਕਰਕੇ ਸਿਆਸੀ ਮਨੋਰਥਾਂ ਲਈ ਮਨਾਈਆ ਜਾ ਰਹੀਆਂ ਸ਼ਤਾਬਦੀਆਂ “ਖਾਲਸਾ ਪੰਥ” ਦਾ ਕੁਝ ਨਹੀਂ ਸਵਾਰ ਸਕਣਗੀਆਂ ਬਲਕਿ ਸਿੱਖ ਕੌਮ ਹੁਣ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਵਿੱਚ ਇਨ੍ਹਾ ਅਖੌਤੀ ਆਗੂਆਂ ਨੂੰ ਆਪਣੀ ਵੋਟ ਸ਼ਕਤੀ ਰਾਹੀਂ ਸਬਕ ਸਿਖਾ ਕੇ ਰਹੇਗੀ। ਉਪਰੋਕਤ ਆਗੂਆਂ ਨੇ ਸ: ਰਣਧੀਰ ਸਿੰਘ ਚੀਮੇ ਦੇ ਵਰਕਰਾਂ ਗੁਰਮੀਤ ਸਿੰਘ ਧਾਲੀਵਾਲ ਅਤੇ ਗੰ੍ਰਥੀ ਦੀ ਸੇਵਾ ਕਰ ਰਹੇ ਜਗਦੀਪ ਸਿੰਘ ਜੱਗੀ, ਜਿਨ੍ਹਾ ਨੇ ਗਡਕਰੀ ਦੀ ਆਮਦ ਦਾ ਵਿਰੋਧ ਕਰ ਰਹੇ ਸਿੱਖ ਨੌਜਵਾਨ ਨੂੰ ਬੁਰੀ ਤਰ੍ਹਾ ਕੁੱਟਮਾਰ ਕੀਤੀ, ਉਨ੍ਹਾ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਉਨ੍ਹਾ ਨੂੰ ਆਪਣੇ ਕੀਤੇ ਦੀ ਸਜ਼੍ਹਾ ਖਾਲਸਾ ਪੰਥ ਜ਼ਰੂਰ ਦੇਵੇਗਾ ਅਤੇ ਪੰਥ ਵਿਰੋਧੀ ਕਾਰਵਾਈਆਂ ਕਰਨ ਵਾਲਾ ਕੋਈ ਵੀ ਸਖਸ਼ ਸਿੱਖ ਕੌਮ ਨੂੰ ਗੁੰਮਰਾਹ ਨਹੀਂ ਕਰ ਸਕੇਗਾ।


ਰਿਸ਼ਵਤਖੋਰ ਬਾਦਲ ਦਲੀਆਂ ਨੇ ਪਹਿਲੀ ਸਿੱਖ ਬਾਦਸ਼ਾਹੀ ਦੀ ਤਿੰਨ ਸੌ ਵੀਂ ਵਰੇਗੰਢ ਨੂੰ ਵੀ ਭ੍ਰਿਸ਼ਟਾਚਾਰ ਦੇ ਦਾਗ ਲਾਉਣ ਤ̅ ਗੁਰੇਜ਼ ਨਹੀ ਕੀਤਾ।

ਬਰਨਾਲਾ 16 ਮਈ (ਸੁਖਪ੍ਰੀਤ ਸਿੰਘ ) ਰਿਸ਼ਵਤਖੋਰ ਬਾਦਲ ਦਲੀਆਂ ਨੇ ਪਹਿਲੀ ਸਿੱਖ ਬਾਦਸ਼ਾਹੀ ਦੀ ਤਿੰਨ ਸੌ ਵੀਂ ਵਰੇਗੰਢ ਨੂੰ ਵੀ ਭ੍ਰਿਸ਼ਟਾਚਾਰ ਦੇ ਦਾਗ ਲਾਉਣ ਤ̅ ਗੁਰੇਜ਼ ਨਹੀ ਕੀਤਾ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ੍ਰ̅ਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਜਨਰਲ ਸਕੱਤਰ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨੇ ਕਿਹਾ ਕਿ ਸ੍ਰ̅ਮਣੀ ਕਮੇਟੀ ਤੇ ਕਾਬਜ ਬਾਦਲ ਦਲੀਆਂ ਵਲ̅ ਮਨਾਈਆਂ ਹੁਣ ਤੱਕ ਦੀਆਂ ਸਿੱਖ ਸ਼ਤਾਬਦੀਆਂ ਵਿਚ ਹਰ ਪੱਖਂ̅ ਸਿੱਖਾਂ ਦਾ ਹੀ ਸ̅ਸ਼ਣ ਹ̅ਇਆ ਹੈ । ਪੰਥਕ ਸਮਾਗਮਾਂ ਜਾਂ ਸ਼ਹੀਦੀ ਕਾਨਫਰੰਸਾਂ ਤੇ ਪੰਥ ਵਿਰ̅ਧੀ ਪਾਰਟੀਆਂ ਦੇ ਫਿਰਕਾਪ੍ਰਸਤ ਆਗੂਆਂ ਨੂੰ ਬੁਲਾਕੇ ਜਿੱਥੇ ਮਹਾਨ ਇਤਿਹਾਸਕ ਦਿਹਾੜਿਆਂ ਦੀ ਪਵਿੱਤਰਤਾ ਭੰਗ ਕੀਤੀ ਹੈ ਉਥੇ ਸੁਨਿਹਰੇ ਸਿੱਖ ਇਤਿਹਾਸ ਤੇ ਕਾਲਖ਼ ਮਲਣ ਦਾ ਅਸਫਲ ਯਤਨ ਵੀ ਕੀਤਾ ਹੈ । ਅਜਾਦ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਅਤੇ ਮਹਾਨ ਸਿੱਖ ਜਰਨੈਲ ਬਾਬ ਬੰਦਾ ਸਿੰਘ ਬਹਾਦਰ ਵਲ̅ ਸਥਾਪਤ ਖਾਲਸਾ ਰਾਜ ਦੀ ਤੀਜੀ ਸ਼ਤਾਬਦੀ ਸੰਸਾਰ ਦੀਆਂ ਸਾਰੀਆਂ ਕੌਮਾਂ ਲਈ ਅਤੇ ਖਾਸ ਕਰਕੇ ਸਿੱਖਾ ਲਈ ਮੁਕੰਮਲ ਅਜਾਦੀ ਦੀ ਧਰ̅ਹਰ ਹੈ । ਪਰ ਅਫ਼ਸ̅ਸ ਕੇ ਸ੍ਰ̅ਮਣੀ ਕਮੇਟੀ ਅਤੇ ਪੰਜਾਬ ਦੀ ਰਾਜ ਸਤਾ ਤੇ ਕਾਬਜ ਅਖੌਤੀ ਅਕਾਲੀਆਂ ਨੇ ਅਜਾਦ ਸਿੱਖ ਸ̅ਚ ਦੇ ਮਾਲਕ ਸ੍ਰ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੀ ਪਾਰਟੀ ਦੇ ਸਂੈਕੜੇ ਅਜਾਦੀ ਪਰਵਾਨਿਆਂ ਨੂੰ ਹਵਾਲਾਤਾ ਵਿਚ ਬੰਦ ਕਰਕੇ ਅੱਜ ਦੇ ਦਿਨ ਤੇ ਮਨੁੱਖੀ ਅਜਾਦੀ ਦੇ ਅਧਿਕਾਰਾਂ ਦਾ ਕਤਲ ਕਰਕੇ ਰੱਖ ਦਿੱਤਾ ।
ਜਥੇਦਾਰ ਧਨੌਲਾ ਨੇ ਇਹ ਵੀ ਕਿਹਾ ਕੇ ਉਪਰ̅ਕਤ ਇਤਿਹਾਸਕ ਗੁਸਤਾਖ਼ੀਆਂ ਤ̅ ਇਲਾਵਾ ਬਾਦਲ ਦਲੀਆਂ ਦੇ ਖ਼ੂਨ ਵਿਚ ਕੈਂਸਰ ਵਾਂਗ ਰਚ ਚੁੱਕੇ ਭ੍ਰਿਸ਼ਟਾਚਾਰ ਨੇ ਵੀ ਆਪਣੇ ਰੰਗ ਦਿਖਾਏ। ਸ਼ਤਾਬਦੀ ਸਮਾਗਮਾਂ ਦੀ ਸਮਾਪਤੀ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਡੂੰਘੀ ਬਿਪਤਾ ਵਿਚ ਗ੍ਰਸੇ ਨਜ਼ਰ ਆ ਰਹੇ ਹਨ। ਅਤਿ ਭਰ̅ਸੇਯ̅ਗ ਵਸੀਲਿਆਂ ਅਨੁਸਾਰ ਸ਼ਤਾਬਦੀ ਸਮਾਗਮਾਂ ਤੇ ਬਾਦਲ ਹਮਾਇਤੀਆਂ ਦੀ ਢ̅ਆ ਢੁਆਈ ਲਈ ਧਰਮ ਪ੍ਰਚਾਰ ਕਮੇਟੀ ਦੇ ਮੁਲਾਜ਼ਮਾਂ ਨੇ ਸਾਧਨਾਂ ਅਤੇ ਤੇਲ ਪਾਣੀ ਦਾ ਪ੍ਰਬੰਧ ਕਰਨਾਂ ਸੀ । ਪਰ ਐਨ ਆਖਰੀ ਮੌਕੇ ਪ੍ਰਧਾਨ ਐਸ ਜੀ ਪੀ ਸੀ ਦਾ ਜੁਬਾਨੀ ਹੁਕਮ ਆਇਆ ਕੇ ਟ੍ਰਾਂਸਪ̅ਰਟ ਮਹਿਕਮੇ ਦੇ ਅਧਿਕਾਰੀ ਨੂੰ ਸ̅ਲਾਂ ਲੱਖ ਰੁ: ਟ੍ਰਾਂਸਪ̅ਰਟ ਪ੍ਰਬੰਧਾਂ ਲਈ ਨਗਦ ਦੇ ਦਿੱਤੇ ਜਾਣ। ਲੇਕਿਨ ਧਰਮ ਪ੍ਰਚਾਰ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜਮਾਂ ਨੇ ਐਡੀ ਵੱਡੀ ਰਕਮ ਨਗਦ, ਬਿਨਾਂ ਰਸੀਦ ਜਾਂ ਬਿੱਲ ਤ̅ ਕਿਸੇ ਅਣਅਧਿਕਾਰਤ ਵਿਅਕਤੀ ਨੂੰ ਸੌਪੇ ਜਾਣ ਸਬੰਧੀ ਗੁਰਦੁਆਰਾ ਐਕਟ ਦੇ ਨਿਯਮਾਂ ਦਾ ਵਾਸਤਾ ਪਾ ਕੇ ਕ̅ਰੀ ਨਾਂ ਕਰ ਦਿੱਤੀ। ਪਰ ਮਾਮਲਾ ਇਥੇ ਵੀ ਮੁੱਕ ਨਾ ਸਕਿਆ ਆਖਿਰ ਪ੍ਰਧਾਨ ਸ੍ਰ̅ਮਣੀ ਕਮੇਟੀ ਨੇ ਅਪਣੀ ਮਜਬੂਰੀ ਦੱਸਦੇ ਹ̅ਏ ਆਖ ਦਿੱਤਾ ਕੇ ਜ̅ ਮਰਜੀ ਕਰ̅ ਮੇਰੇ ਆਕਾ ਦਾ ਹੁਕਮ ਹੈ ਇਹ ਤਾਂ ਕਰਨਾਂ ਹੀ ਪਵੇਗਾ। ਆਖਰਕਾਰ ਉਪਰਲੇ ਹੁਕਮਾਂ ਨੂੰ ਪ੍ਰਵਾਨ ਕਰਦਿਆਂ ਗੁਰਦੁਆਰਾ ਫ਼ਤਿਹਗੜ ਸਹਿਬ ਦੇ ਫੰਡਾਂ ਵਿਚ̅ ਸ̅ਲਾਂ ਲੱਖ ਰੁ: ਕਢਵਾ ਕੇ ਉਕਤ ਅਧਿਕਾਰੀ ਦੇ ਹਵਾਲੇ ਕਰ ਦਿੱਤੇ ਗਏ। ਜਿਸ ਕਰਕੇ ਹੁਣ ਪੂਰਾ ਗੁਰਦੁਆਰਾ ਸਟਾਫ ਉਪਰ̅ਕਤ ਮਾਇਆਂ ਦੀ ਐਡਜਸਟਮਂੈਟ ਨੂੰ ਲੈ ਕੇ ਭੰਬਲਭੂਸੇ ਵਿਚ ਪਿਆ ਹ̅ਇਆ ਹੈ। ਹੁਣ ਇਹ ਸੁਨਣ ਵਿਚ ਆਇਆ ਹੈ ਕਿ ਗੁਰੂ ਦੇ ਖਜ਼ਾਨੇ ਵਿਚ̅ ਲੁਟੇ ਸ̅ਲਾਂ ਲੱਖ ਰੁ: †ਗਰ ਖਾਤੇ ਪਾ ਕੇ ਖਾਨਾਂ ਪੂਰਤੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ।
ਇਹ ਵੀ ਪਤਾ ਲੱਗਿਆ ਹੈ ਕੇ ਸ਼ਤਾਬਦੀ ਸਮਾਗਮਾਂ ਲਈ ਪਹਿਲਾ ਸਿਰਫ਼ ਪ੍ਰਧਾਨ ਸ੍ਰ̅ਮਣੀ ਕਮੇਟੀ ਅਵਤਾਰ ਸਿੰਘ ਮੱਕੜ ਦੀ ਫ਼̅ਟ̅ ਵਾਲੇ ਸੌ ਹ̅ਰਡਿੰਗ (ਬ̅ਰਡ) ਬਣਵਾਏ ਗਏ ਸਨ ਪਰ ਬਾਅਦ ਵਿਚ ਮੱਕੜ ਸਹਿਬ ਨੇ ਮੁਲਾਜ਼ਮਾਂ ਨੂੰ ਸੁਖਬੀਰ ਬਾਦਲ ਦੀ ਫ̅ਟ̅ ਨਾ ਹ̅ਣ ਕਰਕੇ ਝਾੜ ਝੰਬ ਕੀਤੀ ਤੇ ਦੁਬਾਰਾ ਫਿਰ ਸੌ ਹ̅ਰਡਿੰਗ ਨਵੇਂ ਸਿਰੇ ਤ̅ ਮੱਕੜ ਅਤੇ ਸੁਖਬੀਰ ਬਾਦਲ ਦੀ ਫ਼̅ਟ̅ ਵਾਲੇ ਬਣਵਾਏ ਗਏ ਤਾਂ ਤੁਰੰਤ ਤੀਜਾ ਹੁਕਮ ਆ ਗਿਆ ਕਿ ਵੱਡੇ ਬਾਦਲ ਦੀ ਫ਼̅ਟ̅ ਹ̅ਣੀ ਵੀ ਅਤੀ ਜਰੂਰੀ ਹੈ। ਸ̅ ਇਸ ਤਰਾਂ ਸੌ ਦੀ ਜਗਾ ਤੇ ਤਿੰਨ ਸੌ ਹ̅ਰਡਿੰਗ ਕੇਵਲ ਵਿਅਕਤੀਗਤ ਸ਼̅ਹਰਤ ਲਈ ਗੁਰੂ ਦੀ ਗ̅ਲਕ ਲੁੱਟ ਕੇ ਬਣਵਾਏ ਗਏ । ਜਥੇਦਾਰ ਧਨੌਲਾ ਨੇ ਕਿਹਾ ਕਿ ਸ਼ਤਾਬਦੀ ਸਮਾਗਮਾਂ ਵਿਚ̅ ਹ̅ਈ ਲੁੱਟ ਖਸੁੱਟ ਅਤੇ ਬਾਦਲ ਦਲੀਆਂ ਦੀ ਗੈਰ ਇਖ਼ਲਾਕੀਅਤ ਅਤੇ ਪੰਥ ਨਾਲ ਕੀਤੇ ਧ੍ਰ̅ਹ ਦਾ ਇਹ ਕੇਵਲ ਇੱਕ ਨਮੂਨਾ ਮਾਤਰ ਹੈ । ਜੇ ਕਿਤੇ ਬਰੀਕੀ ਨਾਲ ਸਾਰੇ ਪ੍ਰਬੰਧਾਂ ਅਤੇ ਖਰਚਿਆਂ ਦੀ ਕਿਸੇ ਨਿਰਪੱਖ ਏਜੰਸੀ ਤ̅ ਜਾਂਚ ਕਰਵਾਈ ਜਾਵੇ ਤਾਂ ਹ̅ਰ ਵੱਡੇ ਘਪਲੇ ਸਾਹਮਣੇ ਆ ਸਕਦੇ ਹਨ। ਜਥੇਦਾਰ ਧਨੌਲਾ ਨੇ ਸਿੱਖ ਸੰਗਤਾਂ ਨੂੰ ਸਹਿਯ̅ਗ ਦੀ ਅਪੀਲ ਕਰਦਿਆਂ ਕਿਹਾ ਕਿ ਆਉਦੀਆਂ ਗੁਰਦੁਆਰਾ ਚ̅ਣ ਵਿਚ ਸ਼੍̅ਰਮਣੀ ਅਕਾਲੀ ਦਲ (ਅਮ੍ਰਿਤਸਰ) ਦਾ ਸਾਥ ਦਿਉ। ਗੁਰਦਵਾਰਾ ਪ੍ਰਬੰਧ ਬਦਲਦਿਆਂ ਹੀ ਬਾਦਲੀ ਬੁਰਛਾਗਰਦੀ ਅਤੇ ਗੁਰੂ ਦੀ ਗ̅ਲਕ ਦੀ ਲੁੱਟ ਦਾ ਹਿਸਾਬ ਕਿਤਾਬ ਬਾਦਲੀ ਟ̅ਲੇ ਲਿਆ ਜਾਵੇਗਾ।

ਖਾਲਸਾ ਰਾਜ ਦੇ ਮੋਢੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬੌਧਿਕ ਕੰਗਾਲ ਬਾਦਲਾਂ ਦੇ ਸਾਹਮਣੇ ਵੀਰ ਬੰਦਾ ਬੈਰਾਗੀ ਕਹਿਣ ਵਾਲੇ ਆਰ.ਐਸ.ਐਸ.ਭਾਜਪਾ ਦਲਾਲ ਆਪਣੇ ਸਿੱਖ ਨਸਲਘਾਤ ਬਾਰੇ ਇਰਾਦੇ ਸਪਸ਼ਟ ਕਰ ਰਹੇ ਹਨ - ਖ਼ਾਲਿਸਤਾਨ ਦੇ ਸ਼ਹੀਦ ਪ੍ਰਵਾਰ

ਸੈਨ ਫ਼ਰਾਂਸਿਸਕੋ - ਖ਼ਾਲਿਸਤਾਨ ਦੇ ਸ਼ਹੀਦ ਪ੍ਰਵਾਰਾਂ ਵੱਲੋਂ ਬਿਆਨ ਜਾਰੀ ਕਰਦਿਆਂ ਭਾਈ ਬਲਵਿੰਦਰਪਾਲ ਸਿੰਘ ਖ਼ਾਲਸਾ ਨੇ ਚਪੱੜਚਿੜੀ ਦੇ ਇਤਿਹਾਸਕ ਮੈਦਾਨ ਵਿਚ ਹਿੰਦੂ ਦਹਿਸ਼ਤਗਰਦ ਪਾਰਟੀ ਦੇ ਮੁਖੀ ਗਡਕਰੀ ਦੁਆਰਾ ਅਕਾਲੀਆਂ ਦੀ ਹਾਜ਼ਰੀ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬਾਰ ਬਾਰ ਵੀਰ ਬੰਦਾ ਬੈਰਾਗੀ ਕਹਿਣ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ।
ਯਾਦ ਰਹੇ ਕਿ ਖਾਲਸਾ ਰਾਜ ਦੇ ਮੋਢੀ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ ਫ਼ਤਹਿ ਕਰਕੇ ਖ਼ਾਲਸਾ ਰਾਜ ਨੂੰ ਸਥਾਪਤ ਕਰਨ ਦੀ ਤ੍ਰੈਸ਼ਤਾਬਦੀ ਮਨਾਏ ਜਾਣ ਦੇ ਸਰਕਾਰੀ ਸਮਾਗਮਾਂ ਸਮੇਂ ਹਿੰਦੂ ਅਤੱਵਾਦੀ ਜਥੇਬੰਦੀ ਆਰ.ਐਸ.ਐਸ. ਦੇ ਦਲਾਲ ਤੇ ਭਾਜਪਾ ਅਕਾਲੀ ਮੰਤਰੀ ਮਨੋਰੰਜਨ ਕਾਲੀਆ, ਭਾਜਪਾ ਦੇ ਜਨਰਲ ਸਕੱਤਰ ਬਲਬੀਰ ਪੁੰਜ ਤੇ ਹਿਟਲਰ ਵਰਗੇ ਅਡਵਾਨੀ ਦੀ ਥਾਂ ਭਾਜਪਾ ਦੇ ਮੁਖੀ ਬਣੇ ਗਡਕਰੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਉਨਾਂ ਦੇ ਅਸਲੀ ਨਾਮ ਤੋਂ ਬੁਲਾਉਣ ਦੀ ਥਾਂ ਬਾਰ ਬਾਰ ਬੰਦਾ ਬੈਰਾਗੀ ਤੇ ਵੀਰ ਬੰਦਾ ਬੈਰਾਗੀ ਕਹਿ ਕੇ ਬਾਦਲਾਂ, ਅਕਾਲੀਆਂ ਤੇ ਸ਼੍ਰੋਮਣੀ ਕਮੇਟੀ ਦੇ ਚੌਧਰੀਆਂ ਦੇ ਸਾਹਮਣੇ ਹੀ ਏਡੇ ਵਡੇ ਸਿੱਖ ਜਰਨੈਲ ਨੂੰ ਗ਼ਲਤ ਨਾਮ ਤੋਂ ਪੁਕਾਰ ਕੇ ਉਸਦਾ ਹਿੰਦੂਕਰਨ ਕਰਨ ਦੀ ਕੋਸ਼ਿਸ਼ ਕਰਕੇ ਸਿੱਖਾਂ ਦੇ ਮਾਨਸਿਕ ਨਸਲਘਾਤ ਪ੍ਰਤੀ ਵਚਨਬੱਧਤਾ ਪ੍ਰਗਟਾਈ ਹੈ। ਬੌਧਿਕ ਕੰਗਾਲੀ, ਲਾਲਚ, ਹਵਸ, ਗੱਦੀਆਂ ਦੇ ਭੁੱਖੇ ਅਕਾਲੀ ਚੁੱਪ ਚਾਪ ਜ਼ਹਿਰ ਭਰੇ ਬੋਲ ਸੁਣਦੇ ਰਹੇ ਤੇ ਚੂੰ ਤੱਕ ਨਹੀਂ ਕੀਤੀ।
ਇਸ ਗੱਲ ਨੂੰ ਯਾਦ ਰਖਿਆ ਜਾਣਾ ਚਾਹੀਦਾ ਹੈ ਕਿ ਜਦੋਂ ਹਿੰਦੂ ਅਤੱਵਾਦੀ ਜਥੇਬੰਦੀਆਂ ਸਿੱਖ ਕੌਮ ਨੂੰ ਹਿੰਦੂ ਕਹਿਣ, ਜਾਂ ਹਿੰਦੂਆਂ ਵਿਚੋਂ ਕਹਿਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਇਸਦਾ ਭਾਵ ਇਹ ਹੁੰਦਾ ਹੈ ਕਿ ਉਹ ਸਿੱਖਾਂ ਦੇ ਮਾਨਸਿਕ ਨਸਲਘਾਤ ਪ੍ਰਤੀ ਆਪਣੀ ਦਰਿੜਤਾ ਹੀ ਦੁਹਰਾਂਦੀਆਂ ਹਨ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬੰਦਾ ਬੈਰਾਗੀ, ਪੈਗ਼ੰਬਰਾਂ ਦੇ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਪਾਨ ਕਰਕੇ ਸਿੰਘ ਸੱਜ ਗਿਆ ਸੀ, ਭਾਵ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣ ਗਿਆ ਸੀ ਕਿਉਂਕਿ ਖੰਡੇ ਬਾਟੇ ਦੀ ਪਾਹੁਲ ਛਕਣ ਨਾਲ ਉਸਦਾ ਪਿਛਲਾ ਜੀਵਨ ਸਮਾਪਤ ਹੋ ਗਿਆ ਸੀ।
ਪਰ ਹੁਣ ਤਿੰਨ ਸੌ ਸਾਲ ਬਾਅਦ ਭਾਰਤੀ ਜਨਤਾ ਪਾਰਟੀ ਵਰਗੀ ਹਿੰਦੂ ਦਹਿਸ਼ਤਗਰਦ ਪਾਰਟੀ ਰਾਹੀਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਵੀਰ ਬੰਦਾ ਬੈਰਾਗੀ ਕਹਿਣਾ ਸਿਰੇ ਦੇ ਝੂਠੇ, ਮੱਕਾਰ ਹੋਣਾ ਹੈ ਤੇ ਸਾਜ਼ਿਸ਼ੀ ਰੁਚੀਆਂ ਰਾਹੀਂ ਸਿੱਖ ਨਸਲਘਾਤ ਦੀ ਤਿਆਰੀ ਕਰਨਾ ਹੈ, ਜਿਸਦੀ ਵੱਧ ਤੋਂ ਵੱਧ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ। ਸਿੱਖ ਕੌਮ ਨੂੰ ਆਪਣੇ ਨਸਲਘਾਤ ਪ੍ਰਤੀ ਦਹਿਸ਼ਤਗਰਦ ਹਿੰਦੂ ਪਾਰਟੀਆਂ ਦੁਆਰਾ ਦਿੱਤੇ ਗਏ ਜ਼ਬਾਨੀ ਕਲਾਮੀ ਬਿਆਨਾਂ ਦੀ ਰੱਜ ਕੇ ਨਿੰਦਿਆਂ ਕਰਨੀ ਚਾਹੀਦੀ ਹੈ ਤੇ ਇਸ ਲਈ ਸੰਯੁਕਤ ਰਾਸ਼ਟਰ ਸੰਘ ਦੇ ਮਨੁੱਖੀ ਅਧਿਕਾਰਾਂ ਦੇ ਵਡੇ ਦਫ਼ਤਰ ਸਵਿਟਜ਼ਰਲੈਂਡ ਜਨੇਵਾ ਤੇ ਸੰਯੁਕਤ ਰਾਸ਼ਟਰ ਸੰਘ ਦੇ ਹੈਡ ਆਫ਼ਿਸ ਨਿਊਯਾਰਕ ਵਿਚ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਹੈ। ਇਸ ਲਈ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਆਦਿ ਦੇਸ਼ਾਂ ਦੇ ਸਟੇਟ ਵਿਭਾਗਾਂ ਅੱਗੇ ਵੀ ਕਾਨੂੰਨੀ ਤੌਰ ਤੇ ਸ਼ਿਕਾਇਤ ਕਰਨੀ ਚਾਹੀਦੀ ਹੈ।

ਕਾਂਗਰਸੀਆਂ ਨੂੰ ਜਵਾਈ ਬਣਾਉਣ ਵਾਲਾ ਪ੍ਰਕਾਸ਼ ਚੰਦ ਬਾਦਲ ਆਪਣੀ ਪੀੜੀ ਥੱਲੇ ਸੋਟਾ ਮਾਰੇ ‐ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ

ਫਰੈਂਕਫਰਟ 16 ਮਈ ‐ ਸੁਖਪ੍ਰੀਤ ਸਿੰਘ ‐ ਕਾਂਗਰਸ ਅਤੇ ਹਿੰਦੁਵਾਦੀਆਂ ਦੇ ਝੋਲੀ ਚੁੱਕ ਪ੍ਰਕਾਸ਼ ਸਿੰਘ ਬਾਦਲ ਵਲੋਂ ਕੌਮ ਦੀ ਅਜਾਦੀ ਲਈ ਜੂਝ ਰਹੇ ਕੌਮ ਦੇ ਸਿਪਾਹੀ ਸ. ਸਿਮਰਨਜੀਤ ਸਿੰਘ ਮਾਨ ਲਈ ਵਰਤੇ ਗਏ ਕਾਂਗਰਸ ਦੇ ਏਜੰਟ ਵਾਲੇ ਸ਼ਬਦਾਂ ਅਤੇ ਸ.ਮਾਨ ਨੂੰ ਗਿਰਫਤਾਰ ਕਰ ਜੇਲ ਭੇਜਣ ਵਾਲੇ ਪ੍ਰਕਾਸ਼ ਚੰਦ ਦੇ ਫੈਸਲੇ ਨੇ ੳਸਨੂੰ ਬੇਸ਼ਰਮੀ ਦੀ ਹੱਦ ਤੋਂ ਪਰੇ ਕਰ ਦਿੱਤਾ ਹੈ, ਇਹ ਗੱਲ ਕਿਸੇ ਤੋਂ ਲੁਕੀ ਨਹੀ ਕਿ ਕੋਣ ਕਾਂਗਰਸ ਦਾ ਏਜੰਟ ਅਤੇ ਝੋਲੀ ਚੁੱਕ ਹੈ ਅਤੇ ਕੌਣ ਨਹੀ।ਆਪਣੇ ਆਪ ਨੂੰ ਅਕਾਲੀ ਕਹਾਉਣਾ ਬਹੁਤ ਹੀ ਆਸਾਨ ਹੈ ਪਰ ਅਕਾਲੀਆਂ ਦੀ ਲੀਹ ਤੇ ਚੱਲਣਾ ਤਾਂ ਦੂਰ ਇਸ ਬਾਦਲ ਚੰਦ ਜਾਂ ਇਸ ਦੇ ਵੱਡੇ ਵਡੇਰਿਆਂ ਨੇ ਕਦੇ ਉਸ ਰਾਹ ਤੇ ਕਦਮ ਤੱਕ ਵੀ ਨਹੀ ਰੱਖਿਆ। ਕੌਮ ਦਾ ਭਲਾ ਚਹੁਣ ਵਾਲਾ, ਕੌਮ ਦੀ ਅਜਾਦੀ ਦੀ ਰਾਹ ਤੇ ਚੱਲਣ ਵਾਲਾ ਹਰ ਸਖਸ਼ ਇਸ ਹਿੰਦੂ ਝੋਲੀ ਚੁੱਕ ਬਾਦਲ ਨੂੰ ਅੱਤਵਾਦੀ , ਆਪਣਾ ਦੁਸ਼ਮਣ ਅਤੇ ਸ਼ਰਕਾਰੀ ਏਜੰਟ ਲਗਦਾ ਹੈ ਪਰ ਖੁਦ ਨੂੰ ਇਹ ਪ੍ਰਕਾਸ਼ ਚੰਦ ਬਿਹਰੂਪੀਆ, ਰੋਸ ਕਰਦੇ ਸਿੰਘਾਂ ਤੇ ਗੋਲੀਆਂ ਦੀ ਵਰਖਾ ਕਰਨ, ਜੇਲ਼ਾਂ ਵਿੱਚ ਪੰਜਾਬ ਦੀ ਜਵਾਨੀ ਰੋਲਣ, ਸਿਂਖਾਂ ਦੀ ਨਸਲਕੁਸ਼ੀ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਸਮਸ਼ੀਰਾਂ ਅਤੇ ਸਿਰੋਪਾੳ ਭੇਂਟ ਕਰਨ, ਗੁਰੁ ਅਤੇ ਗੁਰਬਾਣੀ ਨਿੰਦਕਾਂ ਦੀਆਂ ਪਰਿਵਾਰ ਸਮੇਤ ਚੌਂਕੀਆਂ ਭਰਨ, ਸ਼ਿਵਲਿੰਗਾ ਦੀ ਪੂਜਾ ਕਰਨ ਅਤੇ ਹਵਨ ਕਰਵਾਉਣ ਤੋਂ ਬਾਅਦ ਵੀ ਸੱਚਾ ਸੁੱਚਾ ਅਕਾਲੀ ਸਮਝਦਾ ਹੈ। ਕਿੰਨੀ ਹਾਸੋ ਹੀਣੀ ਗੱਲ ਹੈ। ਪ੍ਰਕਾਸ਼ ਚੰਦ ਜੀ ਜਿਂਵੇ ਕਿ ਤੁਹਾਡੀ ਅਸਲ ਭਾਸ਼ਾ ਹਿੰਦੀ ਵਿੱਚ ਕਹਿੰਦੇ ਹਨ ਨਾ ਕਿ ਬੁਢਾ ਸਠਿਆ ਗਿਆ ਹੈ, ਤੁਹਾਡਾ ਹਾਲ ਵੀ ਉਸ ਸਠਿਆਏ ਬੁੱਢੇ ਵਰਗਾ ਹੀ ਹੋ ਗਿਆ ਹੈ ਕਿੳਂਕਿ ਸ਼ੀਸ਼ੇ ਸਾਹਮਣੇ ਖਲੋ ਕਿ ਵੀ ਤਹਾਨੂੰ ਆਪਣੇ ਅਤੇ ਸ.ਸਿਮਰਨਜੀਤ ਸਿੰਘ ਮਾਨ ਵਿਚਾਲੇ ਕੋਈ ਫਰਕ ਨਹੀ ਦਿਸ ਰਿਹਾ, ਹਾਲਾਂਕਿ ਇਸ ਪ੍ਰਕਾਸ਼ ਚੰਦ ਦੀਆਂ ਆਪਣੀਆਂ ਕਰਤੂਤਾਂ ਅਤੇ ਇਸ ਦੇ ਆਪਣੇ ਚਿਹਰੇ ਤੇ ਸਾਫ ਸਾਫ ਸੁੱਚਾ ਨੰਦ ਲਿਖਿਆ ਹੋਇਆ ਹੈ।ਖੈਰ ਖੋਤਾ ਵੀ ਕਦੀ ਸ਼ੇਰ ਦੀ ਖਲ ਪਾ ਲਵੇ ਤਾਂ ਖੁੱਦ ਨੂੰ ਸ਼ੇਰ ਸਮਝਣ ਲੱਗ ਪੈਂਦਾ ਹੈ , ਇਹ ਸਿਆਸਤ ਰੂਪੀ ਸ਼ੇਰ ਦੀ ਖਲ ਵੀ ਇਕ ਦਿਨ ਉੱਤਰ ਜਾਣੀ ਹੈ ਅਤੇ ਅਗਲੇ ਪੈਂਡੇ ਹਿਸਾਬ ਵੀ ਦੇਣਾ ਪੈਣਾ ਹੈ। ਨਹੀ ਪ੍ਰਕਾਸ਼ ਚੰਦ ਜੀ ਮੈਂ ਆਪ ਜੀ ਨੂੰ ਸਮਝਾ ਨਹੀ ਰਿਹਾ ਕਿਂਉਕਿ ਸਮਝਾਇਆ ਤਾਂ ਦਿਮਾਗ ਅਤੇ ਸੋਚ ਰੱਖਣ ਵਾਲੇ ਇਨਸਾਨ ਨੂੰ ਜਾਂਦਾ ਹੈ, ਤਾਕਤ ਲਈ ਹਲਕੇ ਕਿਸੇ ਅਹਿਸਾਨ ਫਰਾਮੋਸ਼ ਜਨੌਰ ਨੂੰ ਨਹੀ।ਜਿਂਵੇ ਕਿ ਰਮਾਇਣ ਚ ਤਾਂ ਤਹਾਨੂੰ ਨਿਪੁੰਨਤਾ ਹਾਸਿਲ ਹੈ ਹੀ ਕਿੳਂਕਿ ਸਿੱਖੀ ਅਤੇ ਸਿੱਖ ਸਿਧਾਂਤਾਂ ਨਾਲ ਆਪਦਾ ਕੋਈ ਦੂਰ ਦੂਰ ਦਾ ਵਾਸਤਾ ਨਹੀ ਹੈ ਇਸ ਕਰਕੇ ਤੁਹਾਡਾ ਵਭੀਸ਼ਣ ਵਾਲਾ ਕਿਰਦਾਰ ਬਿਲਕੁਲ ਸਾਡੀ ਸਮਝ ਆਂਉਦਾ ਹੈ, ਸਤਿਕਾਰ ਸ਼ਬਦ ਵੀ ਤੁਹਾਡੇ ਸ਼ਬਦਕੋਸ਼ ਚ ਨਹੀ ਇਸ ਕਰਕੇ ਗੁਰੁ ਸਹਿਬਾਨਾਂ, ਗੁਰਬਾਣੀ, ਕੌਮ ਦੇ ਸ਼ਹੀਦਾਂ ਦਾ ਕੀ ਸਤਿਕਾਰ ਬਣਦਾ ਹੈ ਦੀ ਤੁਹਾਨੂੰ ਸੋਝੀ ਨਾ ਹੋਣਾਂ ਸੁਭਾਵਿਕ ਹੈ।ਕੇਵਲ ਪੈਸਾ ਅਤੇ ਸਿਆਸੀ ਤਾਕਤ ਦੀ ਦੁਰਵਰਤੋਂ ਹੀ ਕੁਝ ਲਫਜ ਹਨ ਜੋ ਤੁਹਾਂਨੂੰ ਅਤੇ ਤੁਹਾਡੀ ਨਸਲ ਨੂੰ ਸਮਝ ਆਂਉਦੇ ਹਨ।ਇਸੇ ਨੂੰ ਹਾਂਸਿਲ ਕਰਨ ਪਿੱਛੇ ਤੁਸੀ ਇਸ ਹੱਦ ਤੱਕ ਗਿਰ ਚੱਕੇ ਹੋ ਕਿ ਆਪਣੇ ਕਾਰਕੁੰਨਾਂ ਨਾਲ ਮਿਲ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਚ ਹੜਨੋ ਵੀ ਗੁਰੇਜ ਨਹੀ ਕਰ ਰਹੇ, ਸਾਰਾ ਜੱਗ ਜਾਣਦਾ ਹੈ ਕਿ ਪੰਜਾਬ ਚ ਨਸ਼ਿਆਂ ਦਾ ਵਪਾਰ ਤੁਹਾਡੇ ਨੱਕ ਹੇਠ ਖੁਲੇਆਮ ਹੋ ਰਿਹਾ ਹੈ।ਤੁਹਾਡੀਆਂ ਬੀ ਜੇ ਪੀ ਨਾਲ ਲੱਗਣ ਵਾਲੀਆਂ ਸਾਂਝੀਆਂ ਸਟੇਜਾਂ ਤੋਂ ਕਈ ਵਾਰ ਸਿਂਖ ਇਤਹਾਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ , ਮਿਸਾਲ ਦੇ ਤੌਰ ਤੇ ਬੀਬੀ ਸ਼ੁਸ਼ਮਾ ਸਵਰਾਜ ਵਲੋਂ ਆਪਦੇ ਪੂਰਵਜ ਚੰਦੂ ਦੀ ਕੀਤੀ ਗਈ ਸਿਫਤ , ਬਲਬੀਰ ਪੁੰਜ ਅਤੇ ਨਿੱਤਨ ਗਟਕਰੀ ਵਲੋਂ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੀ ਸਖਸ਼ੀਅਤ ਨੂੰ ਭੰਗਵਾਂ ਪਿਹਰਾਵਾ ਪਹਿਨਾਉਣ ਦੀ ਕੋਸ਼ਿਸ਼ ਵੀ ਆਪਦੀ ਸਟੇਜ ਤੋਂ ਹੀ ਹੋਈ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਪ੍ਰਤੀ ਵੀ ਆਪਨੇ ਅਸਿਹਕ ਸ਼ਬਦਾਂ ਦੀ ਵਰਤੋਂ ਕੀਤੀ , ਮਤਲਬ ਸਿਰਫ ਇਨਾਂ ਕਿ ਪੰਥ ਖੁੱਦ ਸਮਝਦਾਰ ਹੈ ਇਹ ਪਹਿਚਾਨਣ ਚ ਕਿ ਕੌਣ ਕੌਮ ਦਾ ਗੱਦਾਰ ਅਤੇ ਹਿੰਦੂਵਾਦੀਆਂ ਦਾ ਝੌਲੀ ਚੁੱਕ ਹੈ ਤੇ ਕੌਣ ਨਹੀ। ਸਾਡੀ ਆਪ ਜੀ ਨੂੰ ਅਤੇ ਆਪਦੇ ਨੇੜਲਿਆਂ ਨੂੰ ਇਨੀ ਕੁ ਸਲਾਹ ਹੈ ਕਿ ਮੂੰਹ ਖੋਲਣ ਤੋਂ ਪਹਿਲਾਂ ਆਪਣੇ ਗਿਰੇਬਾਨ ਅੰਦਰ ਜਰੂਰ ਝਾਤੀ ਮਾਰ ਲਿਆ ਕਰੋ ਐਂਵੇ ਆਪਣਾ ਮਜਾਕ ਆਪ ਨਹੀ ਬਣੀਦਾ ਹੁੰਦਾ। ਖੈਰ ਅਖੌਤੀ ਅਕਾਲੀ ਜੀ ਅਜਾਦ ਖਾਲਿਸਤਾਨ , ਜੋ ਕਿ ਹਰ ਕੀਮਤ ਤੇ ਬਣ ਕਿ ਰਹੇਗਾ, ਦੇ ਇਤਹਾਸ ਚ ਤੁਹਾਡਾ ਨਾਮ ਪੰਥ ਦੇ ਗੱਦਾਰਾਂ ਦੀ ਸੂਚੀ ਵਿੱਚ ਅੱਵਲ ਨੰਬਰ ਤੇ ਰਹੇ ਇਸ ਦੀ ਗਰੰਟੀ ਤੁਹਡੀਆਂ ਕਰਤੂਤਾਂ ਤੁਹਾਨੂੰ ਯਕੀਨੀ ਰੂਪ ਵਿੱਚ ਪੱਕਾ ਕਰ ਹੀ ਚੁੱਕੀਆਂ ਹਨ। ਸਾਡੀ ਅਰਦਾਸ ਬਸ ਇੰਂਨੀ ਹੈ ਕਿ ਰੱਬ ਤੁਹਾਨੂੰ ਅਤੇ ਤੁਹਡੇ ਪਰਿਵਾਰ ਨੂੰ ਸੋਝੀ ਬਖਸ਼ੇ।ਇਹਨਾਂ ਸਾਂਝੇ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ ਦੇ ਅਹੁਦੇਦਾਰਾਂ ਅਤੇ ਮੈਬਰਾਂ ਨੇ ਕੀਤਾ।

ਭਾਰਤ ਸਰਕਾਰ ਨੇ 100 ਅਤਿਵਾਦੀ ਜਥੇਬੰਦੀਆਂ 'ਤੇ ਪਾਬੰਦੀ ਲਗਾਈ

ਨਵੀਂ ਦਿੱਲੀ, 16 ਮਈ - ਭਾਰਤ ਸਰਕਾਰ ਨੇ ਅਲਕਾਇਦਾ ਨਾਲ ਜੁੜੀਆਂ ਦੁਨੀਆਂ ਭਰ ਦੀਆਂ ਤਕਰੀਬਨ 100 ਅਤਿਵਾਦੀ ਜਥੇਬੰਦੀਆਂ ਨੂੰ ਭਾਰਤ ਵਿਚ ਅਤਿਵਾਦੀ ਜਥੇਬੰਦੀਆਂ ਐਲਾਨਦਿਆਂ ਉਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਜੇਮਾ ਇਸਲਾਮੀਆ, ਇੰਡੋਨੇਸ਼ੀਆ ਦੇ ਬਾਲੇ ਵਿਚ ਬੰਬਾਰੀ ਵਿਚ ਸ਼ਾਮਲ ਲਿਬੀਆ ਦੇ ਇਸਲਾਮਿਕ ਜੇਹਾਦ ਗਰੁੱਪ ਮੁਰੱਕਨ ਇਸਲਾਮਿਕ ਕਾਂਬੇਟੈਂਟ ਗਰੁੱਪ ਅਤੇ ਇਜਿਪਸ਼ੀਅਨ ਇਸਲਾਮਿਕ ਜੇਹਾਦ ਨੂੰ ਅਤਿਵਾਦੀ ਜਥੇਬੰਦੀਆਂ ਐਲਾਨਿਆ ਹੋਇਆ ਹੈ। ਸਰਕਾਰ ਨੇ ਅੱਜ 100 ਤੋਂ ਵੱਧ ਅਤਿਵਾਦੀ ਜਥੇਬੰਦੀਆਂ ਨੂੰ ਭਾਰਤ ਵਿਚ ਪਾਬੰਦੀਸ਼ੁਦਾ ਐਲਾਨ ਦਿੱਤਾ। ਇਨ੍ਹਾਂ ਦੇ ਨਾਵਾਂ ਨੂੰ ਗ੍ਰਹਿ ਮੰਤਰਾਲੇ ਦੇ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ ਵਿਚ ਹੋਰਨਾਂ 33 ਜਥੇਬੰਦੀਆਂ ਨਾਲ ਸ਼ਾਮਲ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਇਨ੍ਹਾਂ ਦੇ ਨਾਵਾਂ ਨੂੰ ਪਾਬੰਦੀਸ਼ੁਦਾ ਜਥੇਬੰਦੀਆਂ ਦੀ ਆਪਣੀ ਸੋਧੀ ਹੋਈ ਸੂਚੀ ਵਿਚ ਪਾ ਦਿੱਤਾ ਹੈ। ਇਹ ਸੂਚੀ ਸੰਯੁਕਤ ਰਾਸ਼ਟਰ ਦੇ ਅਤਿਵਾਦ ਵਿਰੋਧੀ, ਸੁਰੱਖਿਆ ਪ੍ਰੀਸ਼ਦ ਮਤਾ ਲਾਗੂ ਕਰਨ ਦਾ ਹੁਕਮ 2007 ਦੇ ਤਹਿਤ ਬਣਾਈ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਵਿਚ ਸੋਧ ਦੇ ਤਹਿਤ ਕੀਤੀ ਗਈ ਇਸ ਕਾਰਵਾਈ ਨੂੰ ਕਿਸੇ ਵੀ ਕਾਨੂੰਨੀ ਅਸਪਸ਼ਟਤਾ ਨੂੰ ਟਾਲਣ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

ਸਵਾਮੀ ਗੰਗਾ ਨੰਦ ਭੂਰੀ ਵਾਲੇ ਸੇਵਾ ਸੰਮਤੀ ਨੇ ਛਾਂਦਾਰ ਬੂਟੇ ਲਗਾਏ

ਮਾਛੀਵਾੜਾ 16 ਮਈ-ਸੁਸ਼ੀਲ ਸ਼ਰਮਾ -ਇਥੇ ਵਾਤਾਵਰਣ ਦੀ ਸੁੱਧਤਾ ਤੇ ਗਰੀਬ ਨਾਥਾ ਅਤੇ ਹ̅ਰ ਲ̅ਕ ਭਲਾਈ ਦੇ ਕੰਮਾ ਨੂੰ ਲੈ ਕੇ ਬਣੀ ਸੰਸਥਾ ਸਵਾਮੀ ਗੰਗਾ ਨੰਦ ਭੂਰੀ ਵਾਲੇ ਸੇਵਾ ਸੰਮਤੀ ਵਲ̅ ਸਥਾਨਕ ਸਿਵਲ ਹਸਪਤਾਲ ਵਿੱਚ ਛਾਂਦਾਰ ਬੂਟੇ ਲਗਾਏ ਗਏ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਸਿਹਤ ਕੇਦਰ ਦੀਆ ਪਾਰਕਾ ਵਿੱਚ ਸੰਘਣੀ ਛਾਂ ਵਾਲੇ 110 ਬੂਟਿਆ ਵਿੱਚ ਨਿੰਮ-ਪਿੱਪਲ-ਬਰ̅ਟਾ-ਸੱਤਪੱਤੀ ਤੇ ਵਿਦਿਆ ਦੇ ਬੂਟੇ ਲਗਾਏ ਗਏ।ਇਸ ਮੌਕੇ ਹ̅ਏ ਸਾਦੇ ਪਰ ਪ੍ਰਭਾਵਸਾਲੀ ਸਮਾਰ̅ਹ ਵਿੱਚ ਪਹੁੰਚੀਆ ਪ੍ਰਮੁੱਖ ਸਖਸੀਅਤਾ ਬਾਬਾ ਸੰਕਰਾ ਨੰਦ ਭੂਰੀ ਵਾਲੇ-ਬਾਬਾ ਸੁੱਧ ਸਿੰਘ ਟੂਸੇ ਵਾਲੇ-ਸਮਰਾਲਾ ਦੇ ਵਿਧਾਇਕ ਜਗਜੀਵਨ ਸਿੰਘ ਖੀਰਨੀਆ-ਸਵਾਮੀ ਸੂਰੀਆ ਪ੍ਰਤਾਪ-ਚੇਅਰਮੈਨ ਸੰਤਾ ਸਿੰਘ ਉਮੈਦਪੁਰੀ ਤੇ ਫਿਲਮ ਮੇਕਰ ਮੰਗਲ ਢਿੱਲ̅ ਨੇ ਵਾਤਾਵਰਣ ਸਬੰਧੀ ਵਿਚਾਰ ਪੇਸ ਕੀਤੇ ਤੇ ਸਾਝੇ ਤੌਰ ਤੇ ਬੂਟਾ ਲਗਾ ਕੇ ਬੂਟੇ ਲਾਉਣ ਦੀ ਸੁਰੂਆਤ ਕੀਤੀ। ਇਸ ਮੌਕੇ ਐਸ ਐਮ ਓ ਡਾ ਰੇਨੂੰ-ਡਾ ਬਲਵੀਰ ਸਿੰਘ,ਡਾ ਸੰਜੇ ਕਪੂਰ,ਡਾ ਅਸ਼ਵਨੀ ਸਰੀਨ,ਡਾ ਨਵਰੀਤ ਸ̅ਹੀ,ਡਾ ਸੁਖਦੇਵ ਸ਼ਰਮਾ-ਸਰਪ੍ਰਸਤ ਕੁਲਦੀਪ ਚੰਦ ਸਰਮਾ ਤੇ ਡਾ ਕੇਵਲ ਕ੍ਰਿਸਨ-ਪ੍ਰਧਾਨ ਉਜਾਗਰ ਸਿੰਘ, ਦਲਜੀਤ ਗਿੱਲ,ਚੇਅਰਮੈਨ ਚਰਨਜੀਤ ਸਿੰਘ, ਪ੍ਰਧਾਨ ਅਜੇ ਬਾਂਸਲ,ਪਰਮਜੀਤ ਸਿੰਘ ਨੀਲ̅,ਗੁਰਚਰਨ ਸਿੰਘ ਸੈਕਟਰੀ,ਭੁਪਿੰਦਰ ਸਿੰਘ-ਚਰਨਜੀਤ ਚੰਨੀ-ਚਰਨ ਕੰਵਲ ਬਾਂਸਲ-ਸੰਜੈ ਕੁਮਾਰ ਜੈਨ-ਵਿਕਾਸ ਮਿੱਤਲ-ਤੇਲੂ ਰਾਮ ਕੁਹਾੜਾ-ਖੁਸਹਾਲ ਚੰਦ-ਹਰੀਸ ਕੁਮਾਰ ਤੇ ਸੁਰਿੰਦਰ ਪਾਲ ਵੀ ਮੌਜੂਦ ਸਨ।



ਕੈਲੀਫੋਰਨੀਆ ਗਤਕਾ ਦਲ ਨੇ ਮਨਟੀਕਾ ਤੇ ਸਟਾਕਟਨ ਵਿੱਚ ਗਤਕਾ ਖੇਡ ਕੇ ਫਤਹਿ ਦਿਵਸ ਮਨਾਇਆ

ਮਨਟੀਕਾ/ਸਟਾਕਟਨ- ਕੈਲੀਫੋਰਨੀਆ ਗਤਕਾ ਦਲ ਨੇ ਮਨਟੀਕਾ ਤੇ ਸਟਾਕਟਨ ਵਿੱਚ 300 ਸਾਲਾ ਫਤਹਿ ਦਿਵਸ ਮੌਕੇ ਗਤਕਾ ਖੇਡਿਆ ਤੇ ਨਵੇ ਖਾਲਸਾ ਰਾਜ ਖਾਲਿਸਤਾਨ ਦਾ ਸੰਕਲਪ ਲਿਆ ਗਿਆ ਤੇ ਖਾਲਿਸਤਾਨ ਤੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆ ਤੇ ਸਹੀਦਾ ਸਿੰਘਾ ਨੂੰ ਯਾਦ ਕਰਦੇ ਅਕਾਸ ਗੰਜਾਉ ਨਾਹਰੇ ਲਾਏ ਗਏ, ਦੋਹਾ ਪ੍ਰੋਗਰਾਮਾ ਵਿੱਚ ਭਾਈ ਰਣਜੀਤ ਸਿੰਘ, ਭਾਈ ਗਗਨਦੀਪ ਸਿੰਘ,ਰਜਿੰਦਰ ਸਿੰਘ,ਜਰਨੈਲ ਸਿੰਘ,ਜਸਮੀਤ ਕੌਰ,ਜੁਗਰਾਜ ਸਿੰਘ, ਮੰਗਾ ਸਿੰਘ,ਭਾਈ ਜਸਪ੍ਰੀਤ ਸਿੰਘ,ਭਾਈ ਗੁਰਦੀਪ ਸਿੰਘ,ਭਾਈ ਰਵਿੰਦਰ ਸਿੰਘ ਰਿੰਪੀ, ਭਾਈ ਕੁਲਜੀਤ ਸਿੰਘ ਨਿੱਝਰ,ਭਾਈ ਦਲਜੀਤ ਸਿੰਘ,ਇੰਦਰਬੀਰ, ਅਜੈਪਾਲ ਸਿੰਘ, ਮਨਪਾਲ ਸਿੰਘ, ਗੁਰਨੇਕ ਸਿੰਘ, ਅਜੈਪਾਲ ਸਿੰਘ, ਤੇਜਪਾਲ ਸਿੰਘ, ਕਰਮਣ ਸਿੰਘ, ਜਗਜੀਵਨ ਸਿੰਘ,ਪ੍ਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਮੀਤ ਕੌਰ, ਬੀਬੀ ਅਮਿੰਰਤ ਕੌਰ, ਬੀਬੀ ਰਵਿੰਦਰ ਕੌਰ,ਬੀਬੀ ਦਰਸਨ ਕੌਰ ਧਾਲੀਵਾਲ ਤੇ ਹੋਰ ਕਈ ਸਿੰਘਾ, ਸਿੰਘਣੀਆ ਤੇ ਬੱਚਿਆ ਨੇ ਭਾਗ ਲਇਆ ਅਤੇ ਨਵੇ ਖਾਲਸਾ ਰਾਜ ਖਾਲਿਸਤਾਨ ਲੈਣ ਲਈ ਪ੍ਰਣ ਲਿੱਤਾ

ਕਾਂਗਰਸੀ ਨੇਤਾ ਸੱਜਣ ਕੁਮਾਰ ਖਿਲਾਫ਼ ਦੋਸ਼ ਤੈਅ ਕਰਨ ਦੇ ਹੁਕਮ

ਨਵੀਂ ਦਿੱਲੀ, 15 ਮਈ - ਸਾਲ 1984 ਵਿਚ ਸਿੱਖ ਕਤਲੇਆਮ ਦੌਰਾਨ ਪੰਜ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿਚ ਸ਼ਹਿਰ ਦੀ ਇਕ ਅਦਾਲਤ ਨੇ ਅੱਜ ਕਾਂਗਰਸੀ ਨੇਤਾ ਸੱਜਣ ਕੁਮਾਰ ਅਤੇ 7 ਹੋਰਨਾਂ ਖਿਲਾਫ਼ ਦੋਸ਼ ਤੈਅ ਕਰਨ ਦੇ ਹੁਕਮ ਦਿੱਤੇ ਹਨ। ਐਡੀਸ਼ਨਲ ਸੈਸ਼ਨ ਜੱਜ ਸੁਨੀਤਾ ਗੁਪਤਾ ਨੇ ਇਹ ਹੁਕਮ ਜਾਰੀ ਕੀਤੇ। ਮਾਮਲੇ ਦੀ ਅਗਲੀ ਸੁਣਵਾਈ ਹੁਣ 18 ਮਈ ਨੂੰ ਹੋਵੇਗੀ, ਜਦੋਂ ਸੱਜਣ ਕੁਮਾਰ ਅਤੇ ਹੋਰ ਆਪਣਾ ਬਚਾਅ ਕਰਨਗੇ। ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਸੱਜਣ ਕੁਮਾਰ, ਖੁਸ਼ਹਾਲ ਸਿੰਘ, ਗਿਰਧਾਰੀ ਲਾਲ, ਬਲਵਾਨ ਖੋਖਰ, ਮਹਿੰਦਰ ਯਾਦਵ ਮਹਾਂ ਸਿੰਘ, ਕੈਪਟਨ ਭਾਗ ਮਲ, ਸੰਤੋਸ਼ ਰਾਣੀ ਅਤੇ ਕ੍ਰਿਸ਼ਨਾ ਖੋਖਰ 'ਤੇ ਦਿੱਲੀ ਛਾਉਣੀ ਵਿਚ ਪੰਜ ਸਿੱਖਾਂ ਦੀ ਹੱਤਿਆ ਦਾ ਦੋਸ਼ ਹੈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿਚ ਸਿੱਖ ਵਿਰੋਧੀ ਦੰਗੇ ਭੜਕੇ ਸਨ। ਇਨ੍ਹਾਂ ਦੰਗਿਆਂ ਦੀ ਅਗਵਾਈ ਕਾਂਗਰਸੀ ਆਗੂ ਕਰ ਰਹੇ ਸਨ। ਇਨ੍ਹਾਂ ਵਿਚ ਸੱਜਣ ਕੁਮਾਰ ਵੀ ਸ਼ਾਮਲ ਸੀ। ਸੀ ਬੀ ਆਈ ਦੋ ਹੋਰ ਮਾਮਲਿਆਂ ਵਿਚ ਸੱਜਣ ਅਤੇ ਹੋਰਨਾਂ ਖ਼ਿਲਾਫ਼ ਦੋਸ਼ ਤੈਅ ਕਰ ਚੁੱਕੀ ਹੈ। ਇਨ੍ਹਾਂ ਉਤੇ ਦੰਗਿਆਂ ਦੌਰਾਨ ਭੀੜ ਭੜਕਾਉਣ ਦਾ ਦੋਸ਼ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੰਗਿਆਂ ਦੌਰਾਨ ਦਿੱਲੀ ਵਿਚ ਤਿੰਨ ਹਜ਼ਾਰ ਤੋਂ ਵੱਧ ਸਿੱਖ ਮਾਰੇ ਗਏ ਸਨ।

ਪੰਜਾਬ ਦੇ ਜਨਤਕ ਮਸਲਿਆਂ ਨੂੰ ਚੁੱਕ ਕੇ ਪੰਜਾਬ ਦੀ ਬੇਹਤਰੀ ਲਈ ਕੰਮ ਕਰਨਗੇ ਕੈਪਟਨ ਅਮਰਿੰਦਰ ਸਿੰਘ .

ਲੁਧਿਆਣਾ 15 ਮਈ - ਸਿਟੀ ਸੈਂਟਰ ਘੋਟਾਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਆਪਣੀ ਤਾਰੀਖ ਭੁਗਤਣ ਲਈ ਲੁਧਿਆਣਾ ਦੀ ਮਾਣਯੋਗ ਅਦਾਲਤ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਨੇ ਆਪਣੀ ਹਾਜ਼ਰੀ ਮਾਣਯੋਗ ਅਦਾਲਤ ਵਿੱਚ ਦਰਜ ਕਰਾਈ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਸਮੇਤ ਕਈ ਕਾਂਗਰਸ ਦੇ ਸੀਨੀਅਰ ਆਗੂ ਹਾਜ਼ਰ ਸਨ। ਮਾਣਯੋਗ ਸੁਪਰੀਮ ਕੋਰਟ ਵੱਲਂੋ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਬਹਾਲ ਹੋਣ ਉਪਰੰਤ ਲੁਧਿਆਣਾ ਪੁੱਜੇ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਨੇ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਬਾਰ ਰੂਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕਈ ਸੰਕਟਾਂ ਤੋਂ ਇਸ ਵੇਲੇ ਘਿਰਿਆ ਪਿਆ ਹੈ। ਇਸ ਸੰਕਟ ਤੋਂ ਪੰਜਾਬ ਨੂੰ ਕੱਢਣ ਲਈ ਕਾਂਗਰਸ ਪਾਰਟੀ ਹੀ ਕਾਮਯਾਬ ਹੋ ਸਕਦੀ ਹੈ। ਪੰਜਾਬ ਦੇ ਲਟਕ ਰਹੇ ਮਸਲਿਆਂ ਨੂੰ ਅਤੇ ਪੰਜਾਬ ਦੇ ਮੁੱਦਿਆਂ ਨੂੰ ਪ੍ਰਚਾਰਿਤ ਕਰਨਾ ਸਾਡੀ ਮੌਲਿਕ ਜ਼ਿੰਮੇਵਾਰੀ ਹੀ ਨਹੀਂ, ਬਲਕਿ ਡਿਉੂਟੀ ਵੀ ਹੈ। ਵਿਧਾਨ ਸਭਾ ਵਿੱਚ ਉਹ ਪੰਜਾਬ ਦੇ ਜਨਤਕ ਮਸਲਿਆਂ ਨੂੰ ਚੁੱਕ ਕੇ ਪੰਜਾਬ ਦੀ ਬੇਹਤਰੀ ਲਈ ਕੰਮ ਕਰਨਗੇ। ਅਕਾਲੀ ਭਾਜਪਾ ਗੱਠਜੋੜ ਸਰਕਾਰ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਅੱਜ ਇਸ ਸਰਕਾਰ ਦੀਆਂ ਨਲਾਇਕੀਆਂ ਕਾਰਨ ਲੁਧਿਆਣੇ ਦਾ ਉਦਯੋਗ ਬਾਹਰਲੇ ਸੂਬਿਆਂ ਵੱਲ ਸਥਾਪਿਤ ਹੋ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜ ਸਾਲ ਸੂਬੇ ਦੇ ਮੁੱਖ ਮੰਤਰੀ ਰਹੇ ਅਤੇ ਪੰਜ ਸਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਅਤੇ ਹਮੇਸ਼ਾਂ ਜਨਤਾ ਵਿੱਚ ਹੀ ਵਿਚਰਦੇ ਰਹੇ। ਉਨ੍ਹਾਂ ਕਿਹਾ ਕਿ ਬਾਦਲ ਬਾਪ–ਪੁੱਤਰ ਦੀ ਸਰਕਾਰ ਵਿੱਚ ਕਿਸਾਨ , ਇੰਡਸਟਰੀ, ਵਪਾਰ , ਆਮ ਲੋਕ , ਮੁਲਾਜ਼ਮ, ਵਿਦਿਆਰਥੀ ਸਾਰੇ ਹੀ ਪਰੇਸ਼ਾਨ ਹਨ ਅਤੇ ਸਰਕਾਰ ਆਪਣੇ ਕੰਮਾਂ ਤੋਂ ਭੱਜ ਰਹੀ ਹੈ । ਸੂਬੇ ਵਿੱਚ ਕਾਨੂੰਨ ਵਿਵਸਥਾ ਠੱਪ ਪਈ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀ ਹੈ। ਲੁਧਿਆਣਾ ਸਾਹਨੇਵਾਲ ਏਅਰ ਪੋਰਟ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਹਨੇਵਾਲ ਏਅਰਪੋਰਟ ਨੂੰ ਬਹਾਲ ਅਤੇ ਸੁਚਾਰੂ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਅਤੇ ਆਗੂ ਇਸ ਮਸਲੇ ਤੇ ਬੇਤੁਕੀ ਬਿਆਨਬਾਜ਼ੀ ਕਰਕੇ ਖੁਦ ਨੂੰ ਉੱਚਾ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਹਵਾਈ ਅੱਡਾ ਡਾ. ਮਨਮੋਹਨ ਸਿੰਘ ਦੀ ਬਦੌਲਤ ਚਾਲੂ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਬਿਲਕੁਲ ਠੱਪ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ, ਸੁਰਿੰਦਰ ਡਾਬਰ, ਸੁਸ਼ੀਲ ਮਲਹੌਤਰਾ , ਅਨਿਲ ਮਲਹੌਤਰਾ ਕੌਸਲਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜਰ ਸਨ।

ਕਿਰਾਏ ਤੇ ਲਈ ਦੁਕਾਨ ਆਪਣੀ ਦੱਸ ਕੇ ਵੇਚੀ ਪੁਲਿਸ ਵਲੋ 420 ਦਾ ਪਰਚਾ ਦਰਜ

ਮਾਛੀਵਾੜਾ 15 ਮਈ-ਸੁਸ਼ੀਲ ਸ਼ਰਮਾ-ਸਥਾਨਕ ਪੁਲਿਸ ਨੇ ਧੋਖਾ ਧੜੀ ਵਿੱਚ ਵੇਚੀ ਗਈ ਇੱਕ ਦੁਕਾਨ ਤੇ ਉਸ ਨਾਲ ਲੱਗਦਾ ਪਲਾਟ ਵੇਚਣ ਵਾਲਿਆ ਤੇ ਠੱਗੀ ਮਾਰਨ ਦਾ ਪਰਚਾ ਦਰਜ ਕੀਤਾ ਹੈ।ਪੁਲਿਸ ਸੂਤਰਾ ਤੋ ਮਿਲੀ ਜਾਣਕਾਰੀ ਮੁਤਾਬਕ ਹਰਵਿੰਦਰ ਸਿੰਘ ਪੁੱਤਰ ਪਿਆਰ ਸਿੰਘ ਤੇ ਭੁਪਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਨੂਰਪੁਰ ਮੰਡ ਵਲੋ ਪੁਲਿਸ ਦੇ ਉਚ ਅਧਿਕਾਰੀਆ ਨੂੰ ਦਿੱਤੀ ਗਈ ਦਰਖਾਸਤ ਤੇ ਕਾਰਵਾਈ ਕਰਦਿਆ ਤਿੰਨ ਕਥਿਤ ਦੋਸੀਆ ਜਰਨੈਲ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਖਾਸੀ ਕਲਾ-ਹਰਭਜਨ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਾਛੀਵਾੜਾ ਖਾਮ ਤੇ ਗੋਬਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਾਛੀਵਾੜਾ ਤੇ ਕੇਸ ਦਰਜ ਕੀਤਾ ਗਿਆ।ਦਿੱਤੀ ਗਈ ਦਰਖਾਸਤ ਅਨੁਸਾਰ ਠੱਗੇ ਗਏ ਬੰਦੇ ਖੇਤੀਬਾੜੀ ਕਰਕੇ ਗੁਜਾਰਾ ਕਰਦੇ ਹਨ ਉਹਨਾ ਨੂੰ ਉਪਰੋਕਤ ਦੋਸੀਆ ਨੇ ਗੱਲਾ ਵਿੱਚ ਭਰਮਾ ਕੇ ਮਾਛੀਵਾੜਾ ਬੱਸ ਸਟੈਡ ਨੇੜੇ ਬੰਦ ਪਈ ਇੱਕ ਦੁਕਾਨ ਤੇ ਨਾਲ ਲੱਗਦਾ ਪਲਾਟ ਨੂੰ ਆਪਣਾ ਦੱਸ ਕੇ ਸਾਢੇ ਸੱਤ ਲੱਖ ਰੁਪਏ ਵਿੱਚ ਵੇਚ ਦਿੱਤਾ।ਦੋਸੀਆ ਵਲੋ ਉਪਰੋਕਤ ਦਰਖਾਸਤ ਕਾਰਾ ਨੂੰ ਇਹ ਵੀ ਕਿਹਾ ਕਿ ਜੇਕਰ ਪੈਸੇ ਘੱਟ ਹਨ ਤਾ ਉਹ ਵਿੱਚ ਹਿੱਸਾ ਪਵਾ ਦੇਣਗੇ।ਉਹਨਾ ਨੂੰ ਦੁਕਾਨ ਤੇ ਲੋਨ ਦਵਾਉਣ ਦੀ ਵੀ ਗੱਲ ਕਹੀ।ਉਕਤ ਕਥਿਤ ਦੋਸੀਆ ਦੇ ਭਰੋਸੇ ਵਿੱਚ ਆ ਕੇ ਧੋਖੇ ਨਾਲ ਰਜਿਸਟਰੀ ਕਰਵਾਈ।ਉਹਨਾ ਨੇ ਬੱਤੀ ਹਜਾਰ ਦੇ ਅਸਟਾਮਾ ਤੋ ਇਲਾਵਾ ਹੋਰ ਖਰਚਾ ਵੀ ਕੀਤਾ।ਰਜਿਸਟਰੀ ਤੋ ਬਾਅਦ ਹਰਭਜਨ ਨੇ ਦੁਕਾਨ ਨੂੰ ਲੱਗਿਆ ਤਾਲਾ ਖੋਲਿਆ ਤੇ ਦਰਖਾਸਤਕਾਰਾਂ ਦਾ ਸਾਮਾਨ ਰਖਾ ਦਿੱਤਾ।ਉਹ ਇਥੇ ਆਪਣੇ ਫਰਨੀਚਰ ਦੀ ਦੁਕਾਨ ਖੋਲਣਾ ਚਹੁੰਦੇ ਸਨ ਪਰ ਉਹਨਾ ਨੂੰ ਠੱਗੀ ਬਾਰੇ ਕੁਝ ਚਿਰ ਬਾਅਦ ਹੀ ਪਤਾ ਲੱਗ ਗਿਆ ਜਦੋ ਦੁਕਾਨ ਦੀ ਅਸਲੀ ਮਾਲਕ ਗੁਰਦਿਆਲ ਕੌਰ ਪਤਨੀ ਕੁਲਦੀਪ ਸਿੰਘ ਉਥੇ ਆ ਧਮਕੀ ਤੇ ਦੁਕਾਨ ਦਾ ਕਿਰਾਇਆ ਮੰਗਣ ਲੱਗੀ।ਗੁਰਦਿਆਲ ਕੌਰ ਨੇ ਉਹਨਾ ਦੱਸਿਆ ਕਿ ਇਹ ਦੁਕਾਨ ਉਸਦੀ ਹੈ ਇਹ ਦੁਕਾਨ ਹਰਭਜਨ ਨੇ ਕਿਰਾਏ ਤੇ ਲਈ ਹੋਈ ਸੀ ਤੇ ਹੁਣ ਕਈ ਮਹੀਨੇ ਤੋ ਉਸ ਦਾ ਕਿਰਾਇਆ ਨਹੀ ਸੀ ਦੇ ਰਿਹਾ।ਉਸ ਨੇ ਇਹ ਵੀ ਦੱਸਿਆ ਕਿ ਉਸ ਦਾ ਜਰਨੈਲ ਨਾਲ ਅਦਾਲਤ ਵਿੱਚ ਕੇਸ ਵੀ ਚਲਦਾ ਹੈ ਅਤੇ ਹਰਭਜਨ ਤੇ ਜਰਨੈਲ ਆਪਸ ਵਿੱਚ ਰਿਸਤੇਦਾਰ ਵੀ ਹਨ।ਪੁਲਿਸ ਨੇ ਤਫਤੀਸ ਕਰਕੇ ਦੋਸੀਆ ਤੇ 420-34 ਤਹਿਤ ਪਰਚਾ ਦਰਜ ਕਰ ਲਿਆ।


ਪੰਚ ਪ੍ਰਧਾਨੀ ਵਲੋਂ ਲਗਾਈ ਸ਼ਹੀਦਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ

ਫਤਹਿਗੜ੍ਹ ਸਾਹਿਬ, 14 ਮਈ -ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਪਹਿਲੇ ਸਿੱਖ ਰਾਜ ਦੀ ਤ੍ਰੈ-ਸ਼ਤਾਬਦੀ ਮੌਕੇ ਵੀਹਵੀਂ ਸਦੀ ਵਿੱਚ ਵਾਪਰੇ ਤੀਸਰੇ ਘੱਲੂਘਾਰੇ ਦੇ ਸ਼ਹੀਦਾਂ ਅਤੇ ਸਿੱਖ ਜਰਨੈਲਾਂ ਦੀਆਂ ਤਸਵੀਰਾਂ ਦੀ ਲਗਾਈ ਗਈ ਪ੍ਰਦਰਸ਼ਨੀ ਇੱਥੇ ਤ੍ਰੈਸ਼ਤਾਬਦੀ ਸਮਾਗਮਾਂ ਵਿੱਚ ਪਹੁੰਚੇ ਲੋਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਪ੍ਰਦਰਸ਼ਨੀ ਵਿੱਚ ਜੂਨ 1984 ਵਿੱਚ ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਵੱਲੋਂ ਕੀਤੇ ਗਏ ਹਥਿਆਰਬੰਦ ਹਮਲੇ ਮੌਕੇ ਫੌਜ ਦਾ ਟਾਕਰਾ ਕਰਕੇ ਸ਼ਹੀਦ ਹੋਏੇ ਸਿੱਖਾਂ ਦੀਆਂ ਤਸਵੀਰਾਂ ਸਿੱਖ ਸੰਗਤਾਂ ਦਾ ਧਿਆਨ ਅਪਣੇ ਵੱਲ ਖਿੱਚ ਰਹੀਆਂ ਹਨ। ਇਸ ਤੋਂ ਇਲਾਵਾ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਤੇ ਕਿਹਰ ਸਿੰਘ (ਇੰਦਰਾ ਕਾਂਡ), ਭਾਈ ਦਿਲਾਵਰ ਸਿੰਘ (ਬੇਅੰਤ ਕਾਂਡ), ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ (ਵੈਦਿਆ ਕਾਂਡ) ਅਤੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਜਨਰਲ ਲਾਭ ਸਿੰਘ, ਭਾਈ ਸੁਖਦੇਵ ਸਿੰਘ ਬੱਬਰ, ਰਸ਼ਪਾਲ ਸਿੰਘ ਛੰਦੜਾਂ ਅਤੇ ਮਨਬੀਰ ਸਿੰਘ ਚਹੇੜੂ ਸਮੇਤ ਖਾੜਕੂ ਸਿੱਖ ਸੰਘਰਸ਼ ਦੇ ਹੋਰਨਾਂ ਸ਼ਹੀਦ ਜਰਨੈਲਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ, ਜਿਨ੍ਹਾਂ ਉੱਪਰ ਸੰਤ ਰਾਮ ਉਦਾਸੀ, ਪ੍ਰੋ. ਹਰਿੰਦਰ ਸਿੰਘ ਮਹਿਬੂਬ ਆਦਿ ਕਵੀਆਂ ਦੀਆਂ ਕਾਵਿ ਸਤਰਾਂ ਉੱਕਰੀਆਂ ਹੋਈਆਂ ਸਨ। ਇਸ ਮੌਕੇ ਗੱਲਬਾਤ ਕਰਦਿਆਂ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੱਤੀ ਕਿ ਇਹ ਪ੍ਰਦਰਸ਼ਨੀ ਪਹਿਲੇ ਸਿੱਖ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਹੈ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਗ੍ਰਿਫਤਾਰ
ਅੰਮ੍ਰਿਤਸਰ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਬਾਦਲ ਨੇ ਹਿੰਦੂਤਵ ਤਾਕਤਾਂ ਦੇ ਗੁਲਾਮ ਹੋਣ ਦਾ ਸਬੂਤ ਦਿੱਤਾ :- ਟਿਵਾਣਾ

ਫਤਿਹਗੜ੍ਹ ਸਾਹਿਬ, 14 ਮਈ :- “ਬੀਤੇ 15-20 ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੀਡੀਏ ਅਤੇ ਅਖਬਾਰਾਂ ਰਾਹੀਂ ਨਿਰੰਤਰ ਜਾਣਕਾਰੀ ਦਿੰਦਾ ਆ ਰਿਹਾ ਹੈ ਕਿ “ਖਾਲਸਾ ਰਾਜ” ਦੀ ਸਥਾਪਤੀ ਦੀ ਤੀਸਰੀ ਸ਼ਤਾਬਦੀ ਦੇ 14 ਮਈ ਦੇ ਦਿਨ ਨੂੰ ਅਸੀਂ ਧੜਿਆਂ, ਗਰੁੱਪਾਂ ਦੀ ਸੌੜੀ ਸੋਚ ਤੋਂ ਉਪਰ ਉਠ ਕੇ ਕੌਮੀ ਭਾਵਨਾ ਅਤੇ ਵਡੇਰੇ ਹਿੱਤਾਂ ਦੀ ਪ੍ਰਾਪਤੀ ਕਰਨ ਤਹਿਤ ਜਮਹੂਰੀ ਅਤੇ ਅਮਨਮਈ ਢੰਗਾਂ ਰਾਹੀਂ ਮਨਾਉਣ ਵਿੱਚ ਵਿਸ਼ਵਾਸ ਰੱਖਦੇ ਹਾਂ। ਫਿਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਅੱਜ ਦੇ 14 ਮਈ ਦੇ ਸਮਾਗਮ ਵਿੱਚ ਪਹੁੰਚਣ ਲਈ ਸਮੁੱਚੀ ਸਿੱਖ ਕੌਮ ਸੰਗਠਨਾਂ, ਸੰਸਥਾਵਾਂ, ਸੰਪਰਦਾਵਾਂ ਆਦਿ ਨੂੰ ਖੁੱਲੇ ਤੌਰ ਤੇ ਸੱਦਾ ਵੀ ਦਿੱਤਾ ਹੋਇਆ ਸੀ। ਇਸਦੇ ਬਾਵਜੂਦ ਵੀ 13 ਮਈ ਦੀ ਅੱਧੀ ਰਾਤ ਤੋਂ ਬਾਅਦ ਪੰਜਾਬ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਅਤੇ ਵਰਕਰਾਂ ਦੇ ਘਰਾਂ ਵਿੱਚ ਛਾਪੇ ਮਾਰ ਕੇ ਅਤੇ ਉਨ੍ਹਾ ਦੀਆਂ ਪਰਿਵਾਰਿਕ ਬੀਬੀਆਂ ਨਾਲ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਜੋ ਵੱਡੇ ਪੱਧਰ ਉੱਤੇ ਗੈਰ ਕਾਨੂੰਨੀ, ਗੈਰ ਇਖਲਾਕੀ ਅਤੇ ਗੈਰ ਸਮਾਜਿਕ ਢੰਗਾਂ ਰਾਹੀਂ ਗ੍ਰਿਫਤਾਰੀਆਂ ਕੀਤੀਆਂ ਹਨ ਅਤੇ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੀ ਕਿਲ੍ਹਾ ਸ: ਹਰਨਾਮ ਸਿੰਘ ਵਿਖੇ ਰਿਹਾਇਸ਼ਗਾਹ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਹੈ ਅਤੇ ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼੍ਰੀ ਦਰਬਾਰ ਸਾਹਿਬ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਬਾਹਰ ਆਉਣ ‘ਤੇ ਭਾਰੀ ਪੁਲਿਸ ਅਤੇ ਪੁਲਿਸ ਦੇ ਆਈ.ਜੀ. ਅਤੇ ਐਸ.ਐਸ.ਪੀ ਪੱਧਰ ਦੀ ਅਫਸਰਸ਼ਾਹੀ ਵੱਲੋ ਗ੍ਰਿਫਤਾਰ ਕੀਤਾ ਗਿਆ ਹੈ, ਬਾਦਲ ਸਰਕਾਰ ਦੀ ਇਸ ਘਿਨੌਣੀ ਕਾਰਵਾਈ ਨੇ ਸਾਬਿਤ ਕਰ ਦਿੱਤਾ ਹੈ ਕਿ ਸ: ਬਾਦਲ ਅਤੇ ਬਾਦਲ ਪਰਿਵਾਰ “ਹਿੰਦੂਤਵ ਤਾਕਤਾਂ” ਅਤੇ ਸਿੱਖਾਂ ਦੀਆਂ ਕਾਤਿਲ ਜਮਾਤਾਂ ਦੇ ਗੁਲਾਮ ਬਣ ਚੁੱਕੇ ਹਨ। ਜਿਸਦੀ ਹਰ ਇਨਸਾਨ ਨੂੰ ਨਿੰਦਾ ਕਰਨੀ ਬਣਦੀ ਹੈ।”
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ: ਬਾਦਲ ਦੇ ਮੰਦਭਾਵਨਾ ਭਰੇ ਇਸ਼ਾਰੇ ‘ਤੇ ਪੰਜਾਬ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਦੇ ਪ੍ਰਸ਼ਾਸਨ ਵੱਲੋਂ ਸ: ਮਾਨ ਅਤੇ ਉਨ੍ਹਾ ਦੇ ਸਾਥੀਆਂ ਦੀ ਕੀਤੀ ਗਈ ਗ੍ਰਿਫਤਾਰੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਬਾਦਲ ਦੀ ਪੰਜਾਬ ਹਕੂਮਤ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਅਧੀਨ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸਖਸੀਅਤ ਅਤੇ ਉਸਦੇ ਨਾਮ ਦੀ ਖੂਬ ਦੁਰਵਰਤੋਂ ਕਰ ਰਹੀ ਹੈ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫਤਿਹ ਕਰਨ ਉਪਰੰਤ ਇੱਥੋ ਦਾ ਹੁਕਮਰਾਨ ਖੁਦ ਬਣਨ ਦੀ ਬਜਾਏ ਭਾਈ ਬਾਜ ਸਿੰਘ ਨੂੰ ਥਾਪ ਕੇ ਪਰਿਵਾਰਵਾਦ ਦੀ ਮਾਰੂ ਸੋਚ ਨੂੰ ਨਕਾਰਦੇ ਹੋਏ ਵੱਡੇ ਵੱਡੇ ਜਗੀਰਦਾਰਾਂ, ਹਕੂਮਤਾਂ ਦੇ ਟਾਊਟਾਂ ਤੋਂ ਜ਼ਮੀਨਾਂ, ਜਾਇਦਾਦਾਂ ਲੈ ਕੇ ਗਰੀਬ-ਮਿਹਨਤਕਸ਼ ਮੁਜ਼ਾਰਿਆਂ ਵਿੱਚ ਵੰਡ ਕੇ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ ਦੇ ਕੇ ਗੁਰੂ ਸਾਹਿਬਾਨ ਦੀ ਸੋਚ “ਇਨ ਗਰੀਬ ਸਿੱਖਨ ਕਉ ਦੇਉ ਪਾਤਸ਼ਾਹੀ” ਉੱਤੇ ਅਮਲ ਕੀਤਾ ਸੀ ਅਤੇ ਖਾਲਸਾ ਰਾਜ ਦੀ ਸਥਾਪਨਾ ਕਰਕੇ ਕੌਮਾਂਤਰੀ ਪੱਧਰ ਉੱਤੇ ਸਿੱਖ ਕੌਮ ਦੀ ਆਜ਼ਾਦੀ ਦੀ ਸੋਚ ਨੂੰ ਰੂਪਮਾਨ ਕੀਤਾ ਸੀ। ਸ: ਬਾਦਲ ਅਤੇ ਬਾਦਲ ਪਰਿਵਾਰ ਅੱਜ ਖੁਦ ਆਪੋ ਆਪਣੇ ਪੁੱਤਰਾਂ, ਨੂੰਹਾਂ, ਭਤੀਜਿਆਂ, ਪਤਨੀਆਂ ਨੂੰ ਸਿਆਸਤ ਵਿੱਚ ਅੱਗੇ ਲਿਆ ਕੇ ਪਰਿਵਾਰਵਾਦ ਦੀ ਮਾਰੂ ਸੋਚ ਨੂੰ ਪ੍ਰਫੁੱਲਿਤ ਕਰ ਰਹੇ ਹਨ। ਫਿਰ ਭਾਜਪਾ ਅਤੇ ਕਾਂਗਰਸ ਵਰਗੀਆਂ ਸਿੱਖਾਂ ਦੀਆਂ ਕਾਤਿਲ ਜਮਾਤਾਂ ਨੂੰ ਖੁਸ਼ ਕਰਨ ਲਈ ਖਾਲਸਾ ਰਾਜ ਦੀ ਗੱਲ ਨੂੰ ਖੁੱਲ ਕੇ ਪ੍ਰਗਟਾਉਣ ਦੀ ਬਜਾਏ ਇਸਨੂੰ ਸਰਹਿੰਦ-ਫਤਿਹ ਦਿਵਸ ਦਾ ਨਾਮ ਦੇ ਕੇ ਅੱਜ ਦੇ ਮਹਾਨ ਦਿਹਾੜੇ ਦੇ ਮਹੱਤਵ ਨੂੰ ਵੀ ਬੌਣਾ ਕਰਨ ਵਿੱਚ ਮਸ਼ਰੂਫ ਹਨ। ਉਨ੍ਹਾ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਅੱਜ ਦੇ ਮਹਾਨ ਦਿਹਾੜੇ ਉੱਤੇ ਸਿੱਖ ਕੌਮ ਵਿਰੁੱਧ ਉਲ-ਜਲੂਲ ਬੋਲਣ ਵਾਲੇ ਭਾਜਪਾ ਦੇ ਪ੍ਰਧਾਨ ਨੀਤਿਨ ਗਡਕਰੀ ਵਰਗੇ ਫਿਰਕੂਆਂ ਨੂੰ ਬੁਲਾ ਕੇ ਤਾਂ ਤਕਰੀਰਾਂ ਵੀ ਕਰਵਾ ਰਹੇ ਹਨ ਅਤੇ ਸਨਮਾਨਿਤ ਵੀ ਕਰ ਰਹੇ ਹਨ, ਜਦੋਂ ਕਿ ਸਿੱਖ ਕੌਮ ਦੀ ਆਜ਼ਾਦੀ ਦੀ ਨਿਡਰਤਾ ਅਤੇ ਨਿਰਭੈਤਾ ਨਾਲ ਗੱਲ ਕਰਨ ਵਾਲੇ ਸ: ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾ ਦੀ ਪਾਰਟੀ ਦੇ ਮੈਬਰਾਂ ਨੂੰ ਜੋ ਅਮਨਮਈ ਤਰੀਕੇ ਸ਼ਾਮਿਲ ਹੋਣ ਜਾ ਰਹੇ ਸਨ, ਨੂੰ ਜਲਾਲਤ ਭਰੇ ਤਰੀਕੇ ਗ੍ਰਿਫਤਾਰ ਕਰਕੇ ਵੀ ਆਪਣੇ ਆਪ ਨੂੰ ਸਿੱਖ ਕੌਮ ਦਾ ਹਿਤੈਸ਼ੀ ਅਖਵਾਉਣ ਦਾ ਦਾਅਵਾ ਕਰਦੇ ਹਨ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਮੁੱਖ ਸਮਾਗਮ ਦੇ ਪੰਡਾਲ ਵਿੱਚ ਜਦੋਂ ਸਟੇਜ ਤੋਂ ਭਾਜਪਾ ਦੇ ਪ੍ਰਧਾਨ ਸ਼੍ਰੀ ਨੀਤਿਨ ਗਡਕਰੀ ਨੇ ਆਪਣੀ ਤਕਰੀਰ ਸ਼ੁਰੂ ਕੀਤੀ ਤਾਂ ਸਮੂਲੀਅਤ ਕਰ ਰਹੇ ਆਮ ਸਿੱਖਾਂ ਨੇ ਖੜੇ ਹੋੇ ਕੇ “ਗਡਕਰੀ ਗੋ ਬੈਕ”, “ਗਡਕਰੀ ਮੁਰਦਾਬਾਦ” ਅਤੇ “ਖਾਲਿਸਤਾਨ ਜਿ਼ੰਦਾਬਾਦ” ਦੇ ਨਾਅਰੇ ਲਗਾਉਣੇ ਸ਼ੁਰੂ ਕੀਤੇ ਤਾਂ ਸਮੁੱਚਾ ਪੰਡਾਲ ਖਾਲਿਸਤਾਨ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਅੱਜ ਦੇ ਪੰਡਾਲ ਵਿੱਚ ਸਮੂਲੀਅਤ ਕਰ ਰਹੀ ਸਿੱਖ ਕੌਮ ਦੀ ਬਹੁਗਿਣਤੀ ਹਾਕਮ ਜਮਾਤ ਦੇ ਗੁਲਾਮੀ ਵਾਲੇ ਖਿਆਲਾਤਾਂ ਨਾਲ ਬਿਲਕੁਲ ਸਹਿਮਤ ਨਹੀਂ ਸੀ। ਬਲਕਿ ਨਾਅਰਿਆਂ ਰਾਹੀਂ ਆਪਣੀ ਆਜ਼ਾਦੀ ਪ੍ਰਾਪਤ ਕਰਨ ਦਾ ਪ੍ਰਗਟਾਵਾ ਕਰ ਰਹੀ ਸੀ। ਸ: ਟਿਵਾਣਾ ਨੇ ਗ੍ਰਿਫਤਾਰੀਆਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਖੇੜੀ ਨੌਧ ਸਿੰਘ ਦੇ ਥਾਣੇ ਵਿੱਚ ਸ: ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਭਾਈ ਧਿਆਨ ਸਿੰਘ ਮੰਡ, ਸ: ਜਸਕਰਨ ਸਿੰਘ, ਪ੍ਰੋ: ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ (ਸਾਰੇ ਜਨਰਲ ਸਕੱਤਰ), ਇਕਬਾਲ ਸਿੰਘ ਬਰੀਵਾਲਾ, ਗੁਰਦਿਆਲ ਸਿੰਘ ਘੱਲੂਮਾਜਰਾ, ਕੁਲਦੀਪ ਸਿੰਘ ਭਾਗੋਵਾਲ, ਰੂਬੀ ਬਰਾੜ, ਜੱਸਾ ਸਿੰਘ ਗੱਲਵੱਢੀ, ਰਣਜੀਤ ਸਿੰਘ ਸੰਤੋਖਗੜ੍ਹ ਟੱਪਰੀਆਂ, ਬਲਦੇਵ ਸਿੰਘ ਮੁਕਤਸਰ, ਭੁਪਿੰਦਰ ਸਿੰਘ ਭੁੱਪਾ, ਕਰਨੈਲ ਸਿੰਘ ਸੰਘੋਲ, ਕਰਮਜੀਤ ਸਿੰਘ, ਜਗੀਰ ਸਿੰਘ ਕਪੂਰਥਲਾ, ਸਰਜਾ ਸਿੰਘ ਸਰਪੰਚ, ਨਿਰਜੀਤ ਸਿੰਘ, ਸੁਰਜੀਤ ਸਿੰਘ ਫਤਿਹਗੜ੍ਹ ਸਾਹਿਬ, ਗੁਰਬਚਨ ਸਿੰਘ, ਗੁਰਦੀਪ ਸਿੰਘ ਖੁਣਖੁਣ ਅਤੇ ਖਮਾਣੋ ਥਾਣੇ ਵਿੱਚ ਸ: ਗੁਰਸੇਵਕ ਸਿੰਘ ਜਵਾਹਰਕੇ, ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅੰਮ੍ਰਿਤਸਰ), ਕੁਲਵੰਤ ਸਿੰਘ ਸੰਧੂ, ਫੋਜਾ ਸਿੰਘ ਮੋਰਿੰਡਾ, ਦਰਬਾਰਾ ਸਿੰਘ, ਕਸ਼ਮੀਰ ਸਿੰਘ ਲੱਖਣਕਲਾਂ, ਬਲਜੀਤ ਸਿੰਘ ਗਿੱਲ, ਮਨਜੀਤ ਸਿੰਘ ਰਾਜਪੁਰਾ, ਜੋਗਿੰਦਰ ਸਿੰਘ ਰਾਜਪੁਰਾ, ਅਵਤਾਰ ਸਿੰਘ ਮੋਹਾਲੀ, ਬੀਬੀ ਪਰਮਜੀਤ ਕੌਰ, ਬੀਬੀ ਅਮਨਦੀਪ ਕੌਰ, ਬੀਬੀ ਰਜਿੰਦਰ ਕੌਰ, ਸ: ਨਾਜ਼ਰ ਸਿੰਘ, ਸੁਰਜੀਤ ਸਿੰਘ ਧਮੋਟ, ਬਡਾਲੀ ਥਾਣੇ ਵਿੱਚ ਸੁਰਿੰਦਰ ਸਿੰਘ ਬੋਰਾਂ ਸਦਰ ਏ ਖਾਲਿਸਤਾਨ, ਕੁਲਦੀਪ ਸਿੰਘ ਦਭਾਲੀ ਪ੍ਰਧਾਨ ਯੂਥ ਅਕਾਲੀ ਦਲ (ਅ), ਕਿਸ਼ਨ ਸਿੰਘ ਸਲਾਣਾ ਆਦਿ ਕੋਈ 70-80 ਦੇ ਕਰੀਬ ਪਾਰਟੀ ਅਹੁਦੇਦਾਰਾਂ ਨੇ ਸ: ਮਾਨ ਦੇ ਨਾਲ ਗ੍ਰਿਫਤਾਰੀਆਂ ਦਿੱਤੀਆਂ। ਇਨ੍ਹਾ ਤੋਂ ਇਲਾਵਾ ਹਰਭਜਨ ਸਿੰਘ ਕਸ਼ਮੀਰੀ ਪਟਿਆਲਾ, ਅਵਤਾਰ ਸਿੰਘ ਖੱਖ ਹੁਸਿ਼ਆਰਪੁਰ, ਬਲਦੇਵ ਸਿੰਘ ਗੱਗੜਵਾਲਾ ਗ੍ਰਿਫਤਾਰ ਕੀਤੇ ਗਏ। ਉਨ੍ਹਾ ਪੁਲਿਸ ਵੱਲੋਂ ਸ: ਮਾਨ ਅਤੇ ਉਨ੍ਹਾ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਦੇ ਸਮੇ ਧੱਕੇ-ਮੁੱਕੇ ਮਾਰਨ ਜਾਂ ਜਲੀਲ ਕਰਨ ਦੀ ਕਾਰਵਾਈ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਥਾਣੇ ਜਾਂ ਕਿਸੇ ਰੈਸਟ ਹਾਊਸ ਵਿੱਚ ਰੱਖਣ ਦੀ ਬਜਾਏ ਖੇੜੀ ਨੌਧ ਸਿੰਘ ਦੀ ਪੁਲਿਸ ਚੌਕੀ ਵਿੱਚ ਇਨ੍ਹਾ ਨੂੰ ਲਿਜਾ ਕੇ ਰੱਖਣ ਦੀ ਕਾਰਵਾਈ ਇਹ ਸਾਬਿਤ ਕਰਦੀ ਹੈ ਕਿ ਹਕੂਮਤ ਪਾਰਟੀ ਉੱਚੇ-ਸੁੱਚੇ ਇਖਲਾਕ ਵਾਲੀ ਸਿਆਸਤ ਦੇ ਕਾਇਦੇ-ਕਾਨੂੰਨਾਂ ਅਤੇ ਸਿ਼ਸਟਾਚਾਰ ਨੂੰ ਵੀ ਭੁੱਲ ਚੁੱਕੀ ਹੈ ਕਿ ਸ: ਸਿਮਰਨਜੀਤ ਸਿੰਘ ਮਾਨ ਦੀ ਸਖਸੀਅਤ ਅਤੇ ਰੁਤਬੇ ਦਾ ਕੀ ਸਟੇਟਸ ਹੈ। ਸ: ਟਿਵਾਣਾ ਨੇ ਪੰਜਾਬ ਸਰਕਾਰ ਨੂੰ ਇਹ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਗਏ ਸ: ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾ ਦੇ ਸਾਥੀਆਂ ਨੂੰ ਬਾਇੱਜ਼ਤ ਰਿਹਾਅ ਕੀਤਾ ਜਾਵੇ।

ਸਿੱਖੀ ਤੇ ਪੰਜਾਬ ਵਿਰੋਧੀ ਤਾਕਤਾਂ ਦੇ ਖਾਤਮੇ ਲਈ ਅੱਜ ਵੀ ਬੰਦਾ ਬਹਾਦਰ ਵਰਗੇ ਜਰਨੈਲਾਂ ਦੀ ਭਾਰੀ ਲੋੜ ਸਰਹਿੰਦ ਫਤਹਿ ਦਿਵਸ ਮੌਕੇ ਕੈਦੀਆਂ ਦੀਆਂ ਸਜ਼ਾਵਾਂ ਘੱਟ ਕਰਨ ਦਾ ਐਲਾਨ
ਬਾਣੀ ਤੇ ਬਾਣੇ ਦੀ ਰਾਖੀ, ਗਰੀਬ ਬੱਚਿਆਂ ਦੀ ਪੜ੍ਹਾਈ ਲਈ ਸਮਰਪਿਤ ਹੋਵੇ ਸਿੱਖ ਕੌਮ-ਸਿੰਘ ਸਾਹਿਬ ਪੰਜਾਬ ਦੀ ਖੁਸ਼ਹਾਲੀ ਨੂੰ ਅੱਗ ਲਾਉਣ ਵਾਲੇ ਕਾਂਗਰਸ ਦੇ ਏਜੰਟਾਂ ਤੋਂ ਸੁਚੇਤ ਰਹੋ-ਬਾਦਲ
ਜਬਰ-ਜੁਲਮ ਵਿਰੁੱਧ ਹਰ ਲੜਾਈ ਅਕਾਲੀ ਦਲ ਨੇ ਲੜੀ-ਸੁਖਬੀਰ ਦੇਹਧਾਰੀ ਗੁਰੂਡੰਮ, ਨਸ਼ਿਆਂ ਅਤੇ ਹੋਰ ਬੁਰਾਈਆਂ ਖਿਲਾਫ ਰਲ ਕੇ ਤੁਰੋ-ਸੰਤ ਭਿੰਡਰਾਂਵਾਲੇ

ਫਤਹਿਗੜ੍ਹ ਸਾਹਿਬ: 14 ਮਈ (ਵਿਪਨ ਬਾਂਸਲ, ਪਰਦੀਪ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਆਪਣੇ ਮਾੜੇ ਮਨਸੂਬਿਆਂ ਦਾ ਤਿਆਗ ਕਰਕੇ ਰਾਜ ਅੰਦਰ ਬਰਕਰਾਰ ਖੁਸ਼ਗਵਾਰ ਮਾਹੌਲ ਨੂੰ ਖਰਾਬ ਕਰਨ ਦੀਆਂ ਚਾਲਾਂ ਤੋਂ ਗੁਰੇਜ ਕਰੇ। ਉਹਨਾਂ ਪੰਜਾਬ ਵਿੱਚ ਭੜਕਾਊ ਨਾਅਰਿਆਂ ਰਾਹੀਂ ਨੌਜਵਾਨਾਂ ਨੂੰ ਲੋਕਤੰਤਰਿਕ ਰਾਹ ਤੋਂ ਭਟਕਾਉਣ ਵਾਲੇ ਆਗੂਆਂ ਨੂੰ ਆੜੇ ਹੱਥੀਂ ਲੈਂਦਿਆਂ ਸਿੱਖ ਕੌਮ ਨੂੰ ਕਾਂਗਰਸ ਦੇ ਇਹਨਾਂ ਏਜੰਟਾਂ ਤੋਂ ਸੁਚੇਤ ਰਹਿਣ ਲਈ ਵੀ ਕਿਹਾ। ਅੱਜ ਇਥੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਹਿ ਦਿਵਸ ਦੇ ਤ੍ਰੈਸ਼ਤਾਬਦੀ ਜਸ਼ਨਾ ਮੌਕੇ ਆਯੋਜਿਤ ਇੱਕ ਵਿਸ਼ਾਲ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੰਦੇੜ (ਮਹਾਂਰਾਸ਼ਟਰ) ਤੋਂ ਸ਼੍ਰੀ ਫਤਹਿਗੜ੍ਹ ਸਾਹਿਬ ਤੱਕ 2500 ਕਿਲੋਮੀਟਰ ¦ਮਾਂ ਪੈਂਡਾ ਤੈਅ ਕਰਕੇ ਇਤਿਹਾਸਕ ਫਤਹਿ ਮਾਰਚ ਆਯੋਜਿਤ ਕਰਨ ਦੀ ਵਧਾਈ ਦਿੱਤੀ । ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਜਿਥੇ ਅਜਿਹੇ ਸਰਵ ਧਰਮ ਸਮਾਗਮ ਆਯੋਜਿਤ ਕਰਕੇ ਪੰਜਾਬ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਨ ਵੱਲ ਵੱਧ ਰਹੀ ਹੈ ਉਥੇ ਕਾਂਗਰਸ ਪਾਰਟੀ ਆਪਣੇ ਏਜੰਟਾਂ ਰਾਹੀਂ ਰਾਜ ਵਿੱਚ ਫਿਰਕੂ ਤਣਾਅ ਵਧਾਉਣ ਲਈ ਚਾਲਾਂ ਚੱਲ ਰਹੀ ਹੈ, ਕਿਉਂਕਿ ਇਸ ਪਾਰਟੀ ਕੋਲ ਆਪਣਾ ਰਾਜਸੀ ਏਜੰਡਾ ਹੀ ਨਹੀਂ । ਉਹਨਾਂ ਕਿਹਾ ਕਿ ਸਰਕਾਰ ਤੇ ਪੰਥ ਵਿਰੋਧੀ ਨਾਅਰੇਬਾਜੀ ਕਰਨ ਵਾਲੇ ਇਹ ਲੋਕ ਅੱਜ ਦੇ ਪਵਿੱਤਰ ਮੌਕੇ ਦੀ ਮਹੱਤਤਾ ਨੂੰ ਨਾ ਸਮਝਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਨਾਅਰੇਬਾਜੀ ਕਰਕੇ ਪੰਥ ਵਿਰੋਧੀ ਕਾਰਵਾਈ ਲਈ ਦੋਸ਼ੀ ਹਨ । ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਦਿਆਂ ਆਖਿਆ ਕਿ ਉਹਨਾਂ ਨੇ ਮੁਗਲਾਂ ਦੀ ਖੇਤਰੀ ਰਾਜਧਾਨੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਦਸਮ ਪਿਤਾ ਦੇ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਦੀ ਲਾਸ਼ਾਨੀ ਸ਼ਹੀਦੀ ਦਾ ਢੁਕਵਾਂ ਬਦਲਾ ਲੈ ਕੇ ਖਾਲਸਾ ਰਾਜ ਦੀ ਜਿੱਤ ਦਾ ਝੰਡਾ ਗੱਡਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਥ ਦੇ ਇਸ ਮਹਾਨ ਜਰਨੈਲ ਨੇ ਜਿਥੇ ਦਬੇ ਕੁਚਲੇ ਵਰਗ ਨੂੰ ਸਰਦਾਰੀਆਂ ਬਖਸ਼ੀਆਂ ਉਥੇ ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਵੀ ਬਣਾਇਆ।
ਸਰਹੰਦ ਫਤਹਿ ਦਿਵਸ ਦੇ ਅਵਸਰ ’ਤੇ ਮੁੱਖ ਮੰਤਰੀ ਨੇ ਇਸ ਮੌਕੇ ਜੇਲ੍ਹਾਂ ਚ ਬੰਦ ਕੈਦੀਆਂ ਨੂੰ ਵੱਡੀ ਰਾਹਤ ਦਿੰਦਿਆਂ 10 ਤੋਂ 20 ਸਾਲ ਦੀ ਕੈਦ ਕੱਟਣ ਵਾਲਿਆਂ ਨੂੰ ਇੱਕ ਸਾਲ ਦੀ ਛੋਟ, 7 ਤੋਂ 10 ਸਾਲ ਵਾਲਿਆਂ ਨੂੰ 9 ਮਹੀਨੇ, 5 ਤੋਂ 7 ਸਾਲ ਲਈ 6 ਮਹੀਨੇ, 3 ਤੋਂ 5 ਸਾਲ ਲਈ ਤਿੰਨ ਮਹੀਨੇ ਅਤੇ ਤਿੰਨ ਸਾਲ ਤੋਂ ਘੱਟ ਕੈਦ ਕੱਟਣ ਵਾਲਿਆਂ ਨੂੰ ਇੱਕ ਮਹੀਨੇ ਦੀ ਸਜਾ ਮੁਆਫੀ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਚਪੜਚਿੱੜੀ ਸਮੇਤ ਵੱਡੇ ਅਤੇ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਕਾਹਨੂੰਵਾਨ ਅਤੇ ਕੁੱਪ ਰਹੀੜਾ ਵਿਖੇ ਇਤਿਹਾਸਕ ਯਾਦਗਾਰਾਂ ਦੀ ਉਸਾਰੀ ਕਰਵਾਵੇਗੀ । ਇਸ ਮੌਕੇ ਮੁੱਖ ਮੰਤਰੀ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜਾਰੀ ਕੀਤੇ ਨਾਨਕਸ਼ਾਹੀ ਸਿੱਕਿਆਂ, ਜਿਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੜ ਤਿਆਰ ਕਰਵਾਇਆ ਹੈ, ਨੂੰ ਵੀ ਜਾਰੀ ਕੀਤਾ ਅਤੇ ਡਾਕ ਵਿਭਾਗ ਪੰਜਾਬ ਸਰਕਲ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹੰਦ ਫਤਹਿ ਨੂੰ ਸਮਰਪਿਤ ਡਾਕ ਲਿਫਾਫਾ ਅਤੇ ਸ਼੍ਰੋਮਣੀ ਕਮੇਟੀ ਦਾ ਸੋਵੀਨਾਰ ਵੀ ਜਾਰੀ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਬਾਬਾ ਫਤਹਿ ਸਿੰਘ ਦੀ ਵੰਸ਼ ਵਿੱਚੋਂ ਸ੍ਰ: ਇੰਦਰਜੀਤ ਸਿੰਘ ਚੱਕ ਫਤਹਿ ਸਿੰਘ ਵਾਲਾ, ਜਸਟਿਸ ਮੋਤਾ ਸਿੰਘ ਯੂ.ਕੇ. ਦੇ ਪਰਿਵਾਰਕ ਮੈਂਬਰ, ਸਿੱਖ ਬੁੱਧੀਜੀਵੀ ਡਾ: ਹਰਨਾਮ ਸਿੰਘ ਸ਼ਾਨ, ਵਾਤਾਵਰਣ ਪ੍ਰੇਮੀ ਬਾਬਾ ਬਲਵੀਰ ਸਿੰਘ ਸੀਂਚੇਵਾਲ, ਭਾਰਤੀ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ ਦੇ ਪਿਤਾ , ਬੀਬੀ ਇੰਦਰਜੀਤ ਕੌਰ ਮੁਖੀ ਪਿੰਗਲਵਾੜਾ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂੰਮਾ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੂੰ ਵੀ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਨਿਤਿਨ ਗਡਕਰੀ ਅਤੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਨੂੰ ਦਰਸਾਉਣ ਵਾਲੇ ਅਜਾਇਬ ਘਰ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਨੇ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਨ ਸ਼ਹੀਦ ਕਰਾਰ ਦਿੰਦਿਆਂ ਸੰਗਤਾਂ ਨੂੰ ਕਿਹਾ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਆਦਰਸ਼ਕ ਅਤੇ ਸਿੱਖੀ ਸੋਚ ਵਾਲੀ ਜੀਵਨੀ ਤੋਂ ਪ੍ਰੇਰਨਾਂ ਲੈਣ ਜਿਹਨਾਂ ਨੇ ਜਾਤ ਪਾਤ ਤੋਂ ਰਹਿਤ ਸਮਾਜ ਸਿਰਜਣਾ ਦੇ ਸੰਕਲਪ ਨੂੰ ਅੱਗੇ ਤੋਰਦਿਆਂ ਗਰੀਬਾਂ ਤੇ ਮਜਲੂਮਾਂ ਦੀ ਰਾਖੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਅਨੁਸਾਰ ਗਰੀਬਾਂ ਅਤੇ ਦੱਬੇ ਕੁਚਲੇ ਵਰਗ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਉਹਨਾਂ ਨੂੰ ਵੱਖ ਵੱਖ ਸਕੀਮਾਂ ਤਹਿਤ ਵੱਡੀਆਂ ਰਾਹਤਾਂ ਪਹੁੰਚਾ ਰਹੀ ਹੈ । ਉਹਨਾਂ ਸਮੂਹ ਪੰਜਾਬ ਵਾਸੀਆਂ ਨੂੰ ਕਿਹਾ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਔਰਤਾਂ, ਗਰੀਬਾਂ, ਮਜਲੂਮਾਂ, ਕਿਰਤੀਆਂ ਤੇ ਕਿਸਾਨਾਂ ਲਈ ਕੀਤੇ ਲੋਕ ਭਲਾਈ ਦੇ ਕੰਮਾਂ ਨੂੰ ਯਾਦ ਰੱਖਦੇ ਹੋਏ ਉਹਨਾਂ ਵੱਲੋਂ ਸਮਾਜ ਭਲਾਈ ਸਬੰਧੀ ਪਤਿੱਤਪੁਣੇ ਅਤੇ ਨਸ਼ਿਆਂ ਦੀ ਵਰਤੋਂ ਵਿਰੁੱਧ ਦਿੱਤੇ ਸੰਦੇਸ਼ ਨੂੰ ਅਮਲੀ ਜਾਮਾਂ ਪਹਿਨਾਉਣ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਵਾਹਦ ਜਥੇਬੰਦੀ ਹੈ ਜਿਸ ਨੇ ਹਮੇਸ਼ਾਂ ਜਬਰ ਤੇ ਜੁਲਮ ਖਿਲਾਫ ਆਵਾਜ਼ ਬੁ¦ਦ ਕੀਤੀ ਹੈ।
ਇਸ ਮੌਕੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਮ ਦਿੱਤੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਤੋਂ 300 ਸਾਲ ਪਹਿਲਾਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ਾਂ ਮੁਤਾਬਕ ਜਬਰ ਤੇ ਜੁਲਮ ਦੇ ਖਾਤਮੇ ਲਈ ਗੁਰਮਤਿ ਦੇ ਆਦਰਸ਼ਾਂ ਮੁਤਾਬਕ ਫਤਹਿ ਅਤੇ ਚੜ੍ਹਦੀ ਕਲਾ ਦਾ ਪੈਗ਼ਾਮ ਸਰਹੰਦ ਨੂੰ ਫਤਹਿ ਕਰਕੇ ਦਿੱਤਾ ਸੀ ਅਤੇ ਸੂਬਾ ਸਰਹੰਦ ਤੋਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਬਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਸ਼ਹੀਦ ਕਰਨ ਦਾ ਬਦਲਾ ਚਪੜਚਿੱੜੀ ਦੇ ਮੈਦਾਨ ਵਿੱਚ ਹੋਏ ਯੁੱਧ ਦੌਰਾਨ ਸੂਬਾ ਸਰਹੰਦ ਨੂੰ ਕਰਾਰੀ ਹਾਰ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਲਿਆ ਸੀ ਅਤੇ ਪਹਿਲੇ ਸਿੱਖ ਰਾਜ ਦੀ ਸਥਾਪਨਾਂ ਕੀਤੀ ਅਤੇ ਕਰੀਬ 700 ਸਾਲ ਰਾਜ ਕਰਨ ਵਾਲੇ ਮੁਗਲ ਸਾਮਰਾਜ ਦਾ ਖਾਤਮਾ ਕਰਕੇ ਨਵਾਂ ਇਤਿਹਾਸ ਸਿਰਜਿਆ ਸੀ। ਉਹਨਾਂ ਇਸ ਇਤਿਹਾਸਕ ਦਿਵਸ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਇਸ ਮਹਾਨ ਜਰਨੈਲ ਦੇ ਦਰਸਾਏ ਮਾਰਗਾਂ ’ਤੇ ਚੱਲ ਕੇ ਸਿੱਖ ਕੌਮ ਅਤੇ ਪੰਥ ਦੀ ਚੜ੍ਹਦੀਕਲਾ ਲਈ ਹਮੇਸ਼ਾਂ ਤਤਪਰ ਰਹਿਣਾ ਚਾਹੀਦਾ ਹੈ। ਉਹਨਾਂ ਸੰਗਤਾਂ ਨੂੰ ਪੰਥ ਦੋਖੀਆਂ ਤੋਂ ਸੁਚੇਤ ਹੋਣ ਦੀ ਲੋੜ ’ ਤੇ ਜ਼ੋਰ ਦਿੰਦਿਆਂ ਕਿਹਾ ਕਿ ਕੁਝ ਤਾਕਤਾਂ ਅੱਜ ਵੀ ਸਿੱਖ ਕੌਮ ਤੇ ਖਾਲਸਾ ਪੰਥ ਨੂੰ ਤੋੜਨ ਦੀਆਂ ਕੌਝੀਆਂ ਹਰਕਤਾਂ ਕਰ ਰਹੀਆਂ ਹਨ ਜਿਹਨਾਂ ਦਾ ਸਾਨੂੰ ਮੂੰਹ ਤੋੜਵਾਂ ਜਵਾਬ ਦੇਣ ਲੌਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਸੰਗਤਾਂ ਨੂੰ ਗੁਰੂ ਦੀ ਬਾਣੀ, ਬਾਣਾ ਧਾਰਨ ਕਰਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੁੜਨ ਦੀ ਅਪੀਲ ਵੀ ਕੀਤੀ। ਉਹਨਾਂ ਇਸ ਮੌਕੇ ਦੇਸ਼ ਵਿਦੇਸ਼ ਤੋਂ ਜੁੜੀਆਂ ਸੰਗਤਾਂ ਨੂੰ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨ ਲਈ ਵੀ ਅੱਗੇ ਆਉਣ ਦਾ ਸੰਦੇਸ਼ ਦਿੱਤਾ। ਉਹਨਾਂ ਸਮੂਹ ਸੰਤ ਸਮਾਜ, ਸਿੱਖ ਸੰਪਰਦਾਵਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਆਪਣੀ ਕੁੱਲ ਆਮਦਨ ਦਾ 5 ਫੀਸਦੀ ਹਿੱਸਾ ਗਰੀਬ ਬੱਚਿਆਂ ਦੀ ਪੜ੍ਹਾਈ ’ਤੇ ਖਰਚ ਕਰਨ। ਇਸ ਮੌਕੇ ਉਹਨਾਂ ਐਲਾਨ ਕੀਤਾ ਕਿ ਮਾਰਚ ਅਤੇ ਜੂਨ 2016 ਵਿੱਚ ਦਿੱਲੀ ਵਿਖੇ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਦੋ ਵੱਡੇ ਸਮਾਗਮ ਕਰਵਾਏ ਜਾਣਗੇ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਗੜਕਰੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਸ਼ਹਾਦਤ ਦੀ ਦੁਨੀਆਂ ਵਿੱਚ ਮਿਸਾਲ ਨਹੀਂ ਮਿਲਦੀ । ਉਹਨਾਂ ਕਿਹਾ ਕਿ ਉਹਨਾਂ ਵੱਲੋਂ ਦਿੱਤੀ ਕੁਰਬਾਨੀ ਪੰਜਾਬ ਲਈ ਹੀ ਨਹੀਂ ਸਗੋਂ ਦੇਸ਼ ਵਾਸੀਆਂ ਲਈ ਵੀ ਪ੍ਰੇਰਨਾਂ ਸਰੋਤ ਬਣੀ ਰਹੇਗੀ ਕਿਉਂਕਿ ਉਸ ਮਹਾਨ ਵੀਰ ਪੁਰਸ਼ ਨੇ ਅਤਿਆਚਾਰ ਦਾ ਖਾਤਮਾ ਕਰਕੇ ਸਿੱਖ ਰਾਜ ਦੀ ਸਥਾਪਨਾਂ ਕੀਤੀ ਸੀ। ਉਹਨਾਂ ਪੰਜਾਬ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸਥਾਪਤ ਕਰਨ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਯਾਦਗਾਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਗੌਰਵਮਈ ਵਿਰਸੇ ਦੀ ਜਾਣਕਾਰੀ ਪ੍ਰਦਾਨ ਕਰੇਗੀ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ਼੍ਰੀ ਮਨੋਰੰਜਨ ਕਾਲੀਆ ਬਾਬਾ ਬੰਦਾ ਸਿੰਘ ਬਹਾਦਰ ਸ਼ਕਤੀ ਤੇ ਭਗਤੀ ਦੇ ਸੁਮੇਲ ਸਨ ਜਿਹਨਾਂ ਦੇਸ਼ ਵਿੱਚੋਂ ਮੁਗਲ ਰਾਜ ਦੀ ਜੜ੍ਹ ਪੁੱਟਣ ਵਿੱਚ ਅਹਿਮ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਆਪਣੇ ਵਿਰਸੇ, ਇਤਿਹਾਸ ਅਤੇ ਸ਼ਹੀਦਾਂ ਨੂੰ ਭੁਲਾਉਣ ਵਾਲੀਆਂ ਕੌਮਾਂ ਕਦੇ ਵੀ ਵਿਕਾਸ ਨਹੀਂ ਕਰ ਸਕਦੀਆਂ। ਇਸ ਮੌਕੇ ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼੍ਰੀ ਬਲਵੀਰ ਪੁੰਜ ਨੇ ਕਿਹਾ ਕਿ ਸਾਨੂੰ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਜਬਰ ਤੇ ਜੁਲਮ, ਸਮਾਜਿਕ ਕੁਰੀਤੀਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢਣੀ ਚਾਹੀਦੀ ਹੈ। ਉਹਨਾਂ ਹੋਰ ਕਿਹਾ ਕਿ ਅੱਜ ਵੀ ਵਿਦੇਸ਼ੀ ਤਾਕਤਾਂ ਸਾਡੇ ਮੁਲਕ ਨੂੰ ਖੇਰੂ ਖੇਰੂ ਕਰਨ ’ਤੇ ਤੁਲੀਆਂ ਹੋਈਆਂ ਹਨ ਜਿਹਨਾਂ ਦਾ ਸਾਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਧੂੰਮਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਲਈ ਨਸ਼ਿਆਂ ਦਾ ਜਾਲ ਵਿਛਾ ਕੇ ਰੱਖ ਦਿੱਤਾ ਹੈ । ਉਹਨਾਂ ਕਿਹਾ ਕਿ ਸਿੱਖ ਕੌਮ ਦੇ ਇਸ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੇ ਸਰਹੰਦ ਫਤਹਿ ਦਿਵਸ ਦੇ ਇਤਿਹਾਸਕ ਅਵਸਰ ’ਤੇ ਆਓ ਨਸ਼ਿਆਂ ਦੀ ਹਨੇਰੀ ਨੂੰ ਠੱਲ ਪਾਉਣ ਭਰੂਣ ਹੱਤਿਆ, ਦੇਹਧਾਰੀ ਗੁਰੂ ਪ੍ਰੰਪਰਾ ਨੂੰ ਰੋਕਣ ਲਈ ਧੜੇਬੰਦੀਆਂ ਤੋਂ ਉਪਰ ਉਠ ਕੇ ਇਮਾਨਦਾਰੀ ਨਾਲ ਹੰਭਲਾ ਮਾਰੀਏ। ਉਹਨਾਂ ਕਿਹਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ ਜਿਹਨਾਂ ਜੁਲਮ ਦੇ ਖਿਲਾਫ ਆਵਾਜ਼ ਬੁ¦ਦ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਨੂੰ ਯਾਦ ਕਰਨ ਲਈ ਫਤਹਿ ਮਾਰਚ ਕੱਢ ਕੇ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੀ ਸਿੱਖ ਕੌਮ ਨੂੰ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨਾਲ ਜੋੜਿਆ ਹੈ। ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਵਿਰਸੇ ਅਤੇ ਇਤਿਹਾਸ ਨਾਲ ਜੋੜਨ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਚਪੜਚਿੱੜੀ ਵਿਖੇ ਵਿਸ਼ਵ ਪੱਧਰੀ ਯਾਦਗਾਰ ਸਥਾਪਤ ਕਰਨ ਦੇ ਕੀਤੇ ਐਲਾਨ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ਤਖਤ ਸ਼੍ਰੀ ਹਜੂਰ ਸਾਹਿਬ ਤੋਂ ਫਤਹਿ ਮਾਰਚ ਨਾਲ ਇਥੇ ਦੱਖਣੀ ਸਿੰਘਾਂ ਦੇ ਇਕ ਵੱਡੇ ਜੱਥੇ ਦੇ ਰੂਪ ਵਿੱਚ ਪਹੁੰਚੇ ਸ਼੍ਰੀ ਹਜੂਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਨੇ ਤਖਤ ਸ਼੍ਰੀ ਹਜੂਰ ਸਾਹਿਬ ਤੋਂ ਲਿਆਂਦੇ ਇਤਿਹਾਸਕ ਪੰਜ ਤੀਰ, ਇੱਕ ਨਗਾਰਾ, ਨਿਸ਼ਾਨ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਇਤਿਹਾਸਕ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਲਈ ਭੇਂਟ ਕੀਤੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਥੋੜੇ ਸਮੇਂ ਵਿੱਚ ਖਾਲਸਾ ਰਾਜ ਦੀ ਸਥਾਪਨਾ ਕਰਕੇ ਇਤਿਹਾਸਕ ਕਾਰਨਾਮਾਂ ਕਰਕੇ ਵਿਖਾਇਆ ਜਿਸ ਦੀ ਦੁਨੀਆਂ ਵਿੱਚ ਕਿਤੇ ਵੀ ਮਿਸਾਲ ਨਹੀਂ ਮਿਲਦੀ। ਉਹਨਾਂ ਕਿਹਾ ਕਿ ਉਹੀ ਕੌਮਾਂ ਜਿਉਂਦੀਆਂ ਰਹਿੰਦੀਆਂ ਹਨ ਜਿਹੜੀਆਂ ਆਪਣੇ ਸ਼ਹੀਦਾਂ ਨੂੰ ਹਮੇਸ਼ਾਂ ਯਾਦ ਰੱਖਦੀਆਂ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਛੇ ਮਹੀਨਿਆਂ ਤੋ ਸਰਹੰਦ ਫਤਹਿ ਦਿਵਸ ਨੂੰ ਸਮਰਪਿਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਚਾਰਧਾਰਾ ਨੂੰ ਸੰਗਤਾ ਵਿੱਚ ਪਹੁੰਚਾਣ ਲਈ ਵੱਖ ਵੱਖ ਪ੍ਰੋਗਰਾਮ ਕਰਵਾਏ ਹਨ। ਸਟੇਜ ਸਕੱਤਰ ਦੀ ਭੂਮਿਕਾ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਡਾ: ਦਲਜੀਤ ਸਿੰਘ ਚੀਮਾ ਨੇ ਬਾਖੂਬੀ ਨਿਭਾਈ ਅਤੇ ਉਹਨਾਂ ਸਮੂਹ ਸੰਗਤਾਂ ਨੂੰ ਫਤਹਿ ਦਿਵਸ ਦੀ ਮੁਬਾਰਕਬਾਦ ਵੀ ਦਿੱਤੀ। ਇਸ ਮੌਕੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖਤ ਸ਼੍ਰੀ ਨੰਦੇੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ, ਗਿਆਨੀ ਪ੍ਰਤਾਪ ਸਿੰਘ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਭਾਈ ਮਨਜੀਤ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ , ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ, ਸ੍ਰ: ਸੁਖਦੇਵ ਸਿੰਘ ਢੀਂਡਸਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਤੇ ਮੈਂਬਰ ਰਾਜ ਸਭਾ, ਸ੍ਰ: ਬਲਵਿੰਦਰ ਸਿੰਘ ਭੂੰਦੜ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ (ਦੋਵੇਂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ) ਸ੍ਰ: ਗੁਰਦੇਵ ਸਿੰਘ ਬਾਦਲ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ੍ਰ: ਤਰਲੋਚਨ ਸਿੰਘ ਵਜੀਰ ਰਾਜੌਰੀ ਜੰਮੂ ਕਸ਼ਮੀਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ: ਸੇਵਾ ਸਿੰਘ ਸੇਖਵਾਂ, ਸ੍ਰ: ਪਰਮਿੰਦਰ ਸਿੰਘ ਢੀਂਡਸਾ, ਸ੍ਰ: ਗੁਲਜ਼ਾਰ ਸਿੰਘ ਰਣੀਕੇ, ਸ੍ਰ: ਸੁੱਚਾ ਸਿੰਘ ¦ਗਾਹ, ਸ੍ਰ: ਹੀਰਾ ਸਿੰਘ ਗਾਬੜੀਆ, ਸ੍ਰ: ਅਜੀਤ ਸਿੰਘ ਕੋਹਾੜ, ਮਾਸਟਰ ਮੋਹਨ ਲਾਲ (ਸਾਰੇ ਮੰਤਰੀ), ਸ਼੍ਰੀ ਰਾਜ ਖੁਰਾਣਾ ਤੇ ਸ੍ਰ: ਬਿਕਰਮਜੀਤ ਸਿੰਘ ਖਾਲਸਾ, ਬੀਬੀ ਮਹਿੰਦਰ ਕੌਰ ਜੋਸ਼ (ਸਾਰੇ ਮੁੱਖ ਸੰਸਦੀ ਸਕੱਤਰ), ਸ੍ਰ: ਜਸਜੀਤ ਸਿੰਘ ਬੰਨੀ, ਸ੍ਰ: ਉਜਾਗਰ ਸਿੰਘ ਵਡਾਲੀ, ਸ੍ਰ: ਦੀਦਾਰ ਸਿੰਘ ਭੱਟੀ (ਸਾਰੇ ਵਿਧਾਇਕ), ਸ੍ਰ: ਗੋਬਿੰਦ ਸਿੰਘ ਕਾਂਝਲਾ, ਸ੍ਰ: ਸਿਕੰਦਰ ਸਿੰਘ ਮਲੂਕਾ, ਜਥੇਦਾਰ ਤੋਤਾ ਸਿੰਘ, ਸ੍ਰ: ਮਹੇਸ਼ਇੰਦਰ ਸਿੰਘ ਗਰੇਵਾਲ, ਸ੍ਰ: ਅਜੈਬ ਸਿੰਘ ਮੁਖਮੈਲਪੁਰ (ਸਾਰੇ ਸਾਬਕਾ ਮੰਤਰੀ), ਪ੍ਰੋ: ਕ੍ਰਿਪਾਲ ਸਿੰਘ ਬੰਡੂਗਰ, ਸ਼੍ਰੀ ਰਾਜਿੰਦਰ ਭੰਡਾਰੀ, ਸ੍ਰ: ਗੁਰਪ੍ਰੀਤ ਸਿੰਘ ਰਾਜੂ ਖੰਨਾਂ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਸ੍ਰ: ਜਗਦੀਪ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ, ਸ੍ਰ: ਰਣਧੀਰ ਸਿੰਘ ਰੱਖੜਾ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸ੍ਰ: ਹਰਵਿੰਦਰਪਾਲ ਸਿੰਘ ਹਰਪਾਲਪੁਰ, ਸ੍ਰ: ਕਰਨੈਲ ਸਿੰਘ ਪੰਜੋਲੀ, ਸ੍ਰ: ਦਲਮੇਗ ਸਿੰਘ ਸਕੱਤਰ ਐਸ ਜੀ ਪੀ ਸੀ, ਸ੍ਰ: ਹਰਪ੍ਰੀਤ ਸਿੰਘ ਬਸੰਤ, ਸੰਤ ਟੇਕ ਸਿੰਘ ਧਨੌਲਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।

ਸ਼ਾਮ ਦੇ 6 ਵਜੇ ਤੱਕ ਪੰਜਾਬ ਵਿੱਚੋਂ ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ਰਿਹਾਅ ਕਰਨ ਸੰਬੰਧੀ ਕੋਈ ਸੂਚਨਾ ਨਹੀਂ :- ਅੰਮ੍ਰਿਤਸਰ ਦਲ

ਫਤਿਹਗੜ੍ਹ ਸਾਹਿਬ, 14 ਮਈ :- ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਥਾਪਿਤ ਕੀਤੇ ਗਏ ਖਾਲਸਾ ਰਾਜ ਦੀ ਸ਼ਤਾਬਦੀ ਦੇ ਸਮਾਗਮਾਂ ਦੀ ਕੌਮ ਵੱਲੋਂ ਉੱਠੀ ਸਹੀ ਆਵਾਜ਼ ਨੂੰ ਦਬਾਉਣ ਦੀ ਮੰਦਭਾਗੀ ਸੋਚ ਅਧੀਨ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੀ ਪੁਲਿਸ ਵੱਲੋਂ ਬੀਤੇ ਦਿਨੀਂ 13 ਮਈ ਦੀ ਰਾਤ ਦੇ ਅੱਧ ਤੋਂ ਹੀ ਸਮੁੱਚੇ ਪੰਜਾਬ ਵਿੱਚ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋਇਆ ਜੋ ਕਿ ਸਵੇਰ 6 ਵਜੇ ਤੱਕ ਚੱਲਦਾ ਰਿਹਾ। ਫਿਰ ਸਮਾਗਮ ਦੀ ਸ਼ੁਰੂਆਤ ਉਪਰੰਤ ਠੀਕ 11 ਵਜੇ ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਪਾਰਟੀ ਮੈਬਰ ਜਿਉ ਹੀ ਮੁੱਖ ਸਮਾਗਮ ਪੰਡਾਲ ਵੱਲ ਜਾਣ ਲੱਗੇ ਤਾਂ ਫਿਰ ਸਮੁੱਚੀ ਲੀਡਰਸਿ਼ਪ ਦੀ ਗ੍ਰਿਫਤਾਰੀ ਕੀਤੀ ਗਈ। ਸ਼ਾਮ ਦੇ 6 ਵਜੇ ਤੱਕ ਸਾਨੂੰ ਕੋਈ ਵੀ ਸੂਚਨਾ ਨਹੀਂ ਕਿ ਗ੍ਰਿਫਤਾਰ ਕੀਤੇ ਗਏ ਆਗੂਆਂ ਅਤੇ ਵਰਕਰਾਂ ਦੀ ਰਿਹਾਈ ਕਦੋਂ ਹੋਵੇਗੀ, ਉਨ੍ਹਾ ਉੱਤੇ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਹਨ ਅਤੇ ਉਨ੍ਹਾ ਨੂੰ ਕਿੱਥੇ ਰੱਖਿਆ ਗਿਆ ਹੈ? ਅੱਜ ਅਸੀਂ ਸਿੱਖ ਕੌਮ ਦੀ ਆਵਾਜ਼ ਨੂੰ ਕੇਵਲ ਫਤਿਹਗੜ੍ਹ ਸਾਹਿਬ ਦੀ ਫਿਜ਼ਾ ਵਿੱਚ ਹੀ ਨਹੀਂ ਬਲਕਿ ਸਮੁੱਚੀ ਦੁਨੀਆ ਵਿੱਚ ਵਿਚਰਣ ਵਾਲੇ ਸਿੱਖਾਂ ਅਤੇ ਕੌਮਾਂ ਵਿੱਚ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ ਅਤੇ ਬਾਦਲ ਹਕੂਮਤ ਅਤੇ ਐਸ ਜੀ ਪੀ ਸੀ ਦੀ ਸਾਂਝੀ ਸਟੇਜ ਤੋਂ ਸਿੱਖ ਕੌਮ ਦੇ ਕਾਤਿਲਾਂ ਨੂੰ ਗੋ ਬੈਕ ਦੇ ਨਾਅਰਿਆਂ ਨਾਲ ਫਿਟਕਾਰਿਆਂ ਹੈ ਜੋ ਕਿ ਸਾਡਾ ਕੌਮੀ ਹੱਕ ਹੈ। ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਅੱਜ ਦੀ ਸਟੇਜ ਤੋਂ ਭਾਜਪਾ ਦੇ ਪੰਜਾਬ ਦੇ ਮਾਮਲੇ ਦੇ ਇੰਚਾਰਜ ਸ਼੍ਰੀ ਬਲਬੀਰ ਪੁੰਜ ਨੇ ਆਪਣੀ ਤਕਰੀਰ ਦੌਰਾਨ ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਸਤਿਕਾਰ ਨਾਲ ਨਹੀ ਲਿਆ ਬਲਕਿ ਵਾਰ ਵਾਰ ਆਪਣੀ ਤਕਰੀਰ ਵਿੱਚ “ਬੰਦਾ ਬੈਰਾਗੀ” ਦੇ ਨਾਮ ਦੀ ਵਰਤੋਂ ਕਰਕੇ ਸਾਡੇ ਇਸ ਮਹਾਨ ਜਰਨੈਲ ਦੀ ਸਖਸੀਅਤ ਦੀ ਤੌਹੀਨ ਕਰਦਾ ਰਿਹਾ ਜੋ ਕਿ ਸਿੱਖ ਕੌਮ ਲਈ ਅਸਹਿ ਹੈ। ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੈ ਕਿ ਆਤਮਿਕ ਪੱਖੋ ਮਰ ਚੁੱਕੀ ਲੀਡਰਸਿ਼ਪ ਜੋ ਸਟੇਜ ਤੇ ਬਿਰਾਜਮਾਨ ਸੀ, ਕਿਸੇ ਨੇ ਵੀ ਸ਼੍ਰੀ ਬਲਬੀਰ ਪੁੰਜ ਨੂੰ ਟੋਕਣ ਦੀ ਜ਼ੁਅਰਤ ਨਹੀਂ ਕੀਤੀ ਕਿ ਉਹ ਸਾਡੇ ਮਹਾਨ ਜਰਨੈਲ ਦਾ ਨਾਮ ਸਤਿਕਾਰ ਸਹਿਤ ਲੈਣ। ਇਸ ਤੋਂ ਸਪੱਸ਼ਟ ਹੈ ਕਿ ਭਾਜਪਾ ਦੇ ਆਗੂ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸਾਡੇ ਗੁਰੂ ਸਾਹਿਬਾਨ, ਸਾਡੇ ਮਹਾਨ ਜਰਨੈਲਾਂ ਅਤੇ ਸਖਸੀਅਤਾਂ ਸੰਬੰਧੀ ਕਿਸੇ ਸਮੇ ਵੀ ਕੁਝ ਵੀ ਬੋਲੀ ਜਾਣ ਬਾਦਲ ਦਲੀਏ ਅਤੇ ਰਵਾਇਤੀ ਆਗੂਆਂ ਦੇ ਮਨ ਵਿੱਚ ਕਤਈ ਵੀ ਰੋਸ ਨਹੀਂ ਉੱਠਦਾ। ਕਿਉਂਕਿ ਇਸ ਲੀਡਰਸਿ਼ਪ ਦੇ ਮਨ ਆਤਮਾ ਵਿੱਚ ਸਿੱਖੀ ਦਾ ਦਰਦ ਘੱਟ, ਸਿਆਸੀ ਰੁਤਬਿਆਂ ਅਤੇ ਸਵਾਰਥਾਂ ਦੀ ਚਿੰਤਾ ਇਨ੍ਹਾ ਨੂੰ ਜਿਆਦਾ ਰਹਿੰਦੀ ਹੈ।
ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਾਹਰ ਮਾਤਾ ਗੁਜਰੀ ਕਾਲਜ ਵਾਲੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਲੀਡਰਸਿ਼ਪ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਤਾਂ ਮੁੱਖ ਪੰਡਾਲ ਤੋਂ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਤਕਰੀਰ ਕਰ ਰਹੇ ਸਨ। ਉਨ੍ਹਾ ਦੀ ਤਕਰੀਰ ਵਿੱਚ ਖਾਲਸਾ ਰਾਜ ਜਾਂ ਗ੍ਰਿਫਤਾਰ ਕੀਤੇ ਜਾਣ ਵਾਲੇ ਸਿੱਖਾਂ ਸੰਬੰਧੀ ਇੱਕ ਵੀ ਸ਼ਬਦ ਨਹੀਂ ਸੀ ਨਿਕਲਿਆ। ਜਿਸ ਤੋਂ ਇਨ੍ਹਾ ਦੀ ਕਾਰਵਾਈ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਸੰਤ ਸਮਾਜ ਵੀ ਹੁਕਮਰਾਨ ਜਮਾਤ ਨਾਲ ਹਰ ਖੇਤਰ ਵਿੱਚ ਸੌਦੇਬਾਜ਼ੀ ਕਰੀ ਬੈਠਾ ਹੈ। ਗੁਰੂ ਸਾਹਿਬਾਨ ਦੀ ਸਿੱਖ ਸੋਚ ਨੂੰ ਅਲਵਿਦਾ ਕਹਿ ਚੁੱਕਾ ਹੈ। ਇਸ ਲਈ ਅਜਿਹੀ ਪਦਾਰਥਵਾਦੀ ਸੋਚ ਦੀ ਮਾਲਕ ਲੀਡਰਸਿ਼ਪ ਤੋਂ ਸਿੱਖ ਕੌਮ ਕੋਈ ਉਮੀਦ ਨਹੀਂ ਰੱਖ ਸਕਦੀ। ਇਹ ਲੋਕ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੰਪੂਰਨ ਕਰਨਗੇ ਜਾਂ ਸਿੱਖ ਕੌਮ ਨਾਲ ਲੰਮੇ ਸਮੇ ਤੋਂ ਹੁੰਦੀਆਂ ਆ ਰਹੀਆਂ ਜਿਆਦਤੀਆਂ ਨੂੰ ਦੂਰ ਕਰਵਾਉਣਗੇ। ਅੱਜ ਦੀ ਇਸ ਕਾਰਵਾਈ ਰਾਹੀਂ ਅਸੀਂ ਆਪਣੀ ਵੈਬਸਾਈਟ ਨੂੰ ਬੰਦ ਕਰਦੇ ਹਾਂ ਅਤੇ ਕੱਲ੍ਹ ਜੋ ਹਕੂਮਤ ਦੀ ਅਗਲੀ ਕਾਰਵਾਈ ਹੋਵੇਗੀ ਉਸ ਤੋਂ ਫਿਰ ਸ਼ੁਰੂਆਤ ਕਰਾਂਗੇ।


ਖਾਲਿਸਤਾਨ ਜਿੰਦਾਬਾਦ ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਸੰਪੂਰਨ ਹੋਈ ਖਾਲਿਸਤਾਨ ਨਾਈਟ
ਖਾਲਸਾ ਰਾਜ ਦੀ ਸਥਾਪਤੀ ਗੁਰੂ ਗੋਬਿੰਦ ਸਿੰਘ ਦੀ ਬਖਸਿ਼ਸ਼ ਨਾਲ ਹੀ ਹੋਈ ਅਗਰ 1710 ‘ਚ ਖਾਲਸਾ ਰਾਜ ਦੀ ਸਥਾਪਤੀ ਮਾਣਮੱਤੀ ਸੀ ਤਾਂ 2010 ਵਿੱਚ ਖਾਲਸਾ ਰਾਜ ਬਾਰੇ ਕਿਉਂ ਚੁੱਪ
ਸਰਕਾਰੀ ਪ੍ਰਾਪੇਗੰਡਾ ਮਸ਼ੀਨਰੀ ਦੀ ਨਿਖੇਧੀ

ਬਰੈਂਪਟਨ/ਡੇਲੀ ਬਿਊਰੋ/ਮਈ 12 -2010:- ਯੂਨਾਈਟਡ ਫਰੰਟ ਆਫ ਸਿੱਖਸ ਵਲੋਂ ਦੂਸਰੀ ਸਲਾਨਾ ਖਾਲਿਸਤਾਨ ਨਾਈਟ ਚਾਂਦਨੀ ਕੰਨਵੈਸ਼ਨ ਸੈਂਟਰ ਵਿੱਚ ਅੱਜ ਬੜੀ ਸਿ਼ੱਦਤ, ਸ਼ਰਧਾ, ਦੂਰ ਅੰਦੇਸ਼ੀ ਅਤੇ ਧੂਮ ਧਾਮ ਨਾਲ ਹੋਈ। ਵੀਕਡੇਜ਼ ਹੋਣ ਦੇ ਬਾਵਜੂਦ 300 ਤੋਂ ਵੱਧ ਲੋਕਾਂ ਨੇ ਪ੍ਰੀਵਾਰਾਂ ਸਮੇਤ ਸ਼ਮੂਲੀਅਤ ਕੀਤੀ। ਕੌਮਾਂ ਦੇ ਨਿਸ਼ਾਨਿਆਂ ਪ੍ਰਤੀ ਦ੍ਰਿੜਤਾ ਅਤੇ ਸੁਹਿਰਦਤਾ ਪ੍ਰਗਟਾਉਣ ਦਾ ਇਹ ਇਕ ਨਿਵੇਕਲ੍ਹਾ ਅਤੇ ਸੰਦਰ ਤਰੀਕਾ ਹੈ ਕਿ ਕੌਮੀਅਤ ਨੂੰ ਪ੍ਰਣਾਏ ਲੋਕਾਂ ਦਾ ਇਕੱਠ ਬੁਲਾ ਕੇ ਜਸ਼ਨ ਦੇ ਰੂਪ ਵਿੱਚ ਉਸਨੂੰ ਤਰਤੀਬ ਦਿੱਤੀ ਜਾਵੇ। ਦਿਲਾਂ ਅੰਦਰ ਕਈ ਸੂਰਜਾਂ ਜਿਨੀ ਗਰਮੀ ਅਤੇ ਸੀਤਲ ਸੋਮਿਆਂ ਜਿਹੀ ਠੰਡ ਸਮੋਣ ਦੀ ਸਮਰੱਥਾ ਰੱਖਣ ਵਾਲਾ ਖਾਲਸਾ ਅਜਿਹੇ ਸਮਾਗਮਾਂ ਨੂੰ ਤਰਤੀਬ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿੰਦਿਆਂ ਕਰਦਾ ਹੈ। ਸੰਨ 1699 ਵਿੱਚ ਕੇਸਗੜ੍ਹ ਦੇ ਮੈਦਾਨ ਵਿੱਚ ਤਲਵਾਰ ਦੀ ਨੋਕ ਚੋਂ, ਹਵਾਵਾਂ ਦੀ ਤਾਜ਼ਗੀ ਅਤੇ ਅਸਮਾਨ ਦੀ ਤਾਣੀ ਚਾਦਰ ਹੇਠ ਧਰਤੀ ਦੀ ਬੁੱਕਲ ਵਿੱਚ ਗੁਰੂ ਦੀ ਮਰਜ਼ੀ ਅਨੁਸਾਰ ਜ਼ੁਲਮ ਅਤੇ ਜਬਰ ਲਈ ਇੱਕ ਲਲਕਾਰ ਬਣ ਕੇ ਖਾਲਸਾ ਪ੍ਰਗਟ ਹੋਇਆ ਸੀ। ਇਸ ਲਲਕਾਰ ਨੇ ਮੁੱਢ ਕਦੀਮ ਤੋਂ ਹੀ ਦਿੱਲੀ ਤਖਤ ਬੈਠਣ ਵਾਲੇ ਹਰ ਹਾਕਮ ਨੂੰ ਵਖਤ ਪਾਈ ਰੱਖਿਆ ਹੈ। ਅਜੋਕੇ ਸਮ੍ਹੇਂ ਅੰਦਰ ਵੀ ਦਿੱਲੀ ਤਖਤ ਤੇ ਬੈਠੇ ਹਾਕਮਾਂ ਦੀ ਨੀਂਦ ਖਾਲਸੇ ਨੇ ਹਰਾਮ ਕੀਤੀ ਹੋਈ ਹੈ। ਇਸੇ ਕਰਕੇ ਦਿੱਲੀ ਦਰਬਾਰ ਦੇ ਮੁੱਖੀ ਮਨਮੋਹਣ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਂ ਹਾਰਪਰ ਨੂੰ ਬੇਨਤੀ ਕੀਤੀ ਹੈ ਕਿ ਉਹ ਕੈਨੇਡਾ ਵਿੱਚ ਆਪਣੇ ਹੱਕਾਂ ਲਈ ਸਰਗਰਮ ਸਿੱਖਾਂ ਉਪਰ ਨਜ਼ਰ ਰੱਖੇ।
ਅੱਜ ਦੇ ਸਮਾਗਮ ਦੀ ਵਿਲੱਖਤਾ ਇਸ ਕਰਕੇ ਵੀ ਵੱਧ ਹੈ ਕਿਊਂਕਿ 300 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਸਥਾਪਤ ਕਰਕੇ ਸੰਸਾਰ ਦੇ ਲੋਕਾਂ ਨੂੰ ਦਿਖਾ ਦਿੱਤਾ ਸੀ ਕਿ ਖਾਲਸਾ ਚੌਕੀਦਾਰੀ ਹੀ ਨਹੀਂ ਸਗੋਂ ਬਾਦਸ਼ਾਹੀ ਵੀ ਕਰ ਸਕਦਾ ਹੈ। ਇਸ ਸਥਾਪਨਾ ਨੂੰ ਸਮਰਪਿਤ ਅੱਜ ਦੇ ਸਮਾਗਮ ਵਿੱਚ ਬੁਲਾਰਿਆਂ ਦੀ ਜਬਰਦਸਤ ਲਾਈਨ ਅੱਪ ਸਦਕਾ ਵਿਚਾਰਾਂ ਬੜੀਆਂ ਹੀ ਸਾਰਥਕ ਅਤੇ ਤੱਥ ਭਰਪੂਰ ਸਨ।
ਯੂਨਾਈਟਡ ਫਰੰਟ ਆਫ ਸਿੱਖਸ ਸੀਨੀਅਰ ਆਗੂ ਅਵਤਾਰ ਸਿੰਘ ਪੂਨੀਆ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਸਭ ਦਾ ਧੰਨਵਾਦ ਕੀਤਾ, ਜਿੰਨ੍ਹਾਂ ਨੇ ਮੀਡੀਏ ਰਾਹੀਂ ਦਿੱਤੇ ਸੱਦੇ ਨੂੰ ਸਵਿਕਾਰ ਕਰਦਿਆਂ ਕੌਮ ਦੇ ਦਰਦ ਦੀ ਦਾਸਤਾਨ ਨੂੰ ਮਹਿਸੂਸ ਕੀਤਾ। ਸ੍ਰ. ਪੂਨੀਆ ਨੇ ਕਿਹਾ ਕਿ ਸਿੱਖ ਕੌਮ ਦੀ ਤਰਾਸਦੀ ਰਹੀ ਹੈ ਕਿ ਜਿੰਨ੍ਹਾਂ ਅਲਾਮਤਾਂ ਨੂੰ ਸਾਨੂੰ ਗੁਰੂ ਨੇ ਵਰਜ੍ਹਿਆ ਸੀ, ਉਨ੍ਹਾਂ ਅਲਾਮਤਾਂ ਦੀ ਮਿਕਦਾਰ ਜਿਵੇਂ ਹਊਮੈ, ਹੰਕਾਰ ਅਤੇ ਧੜੇਬਾਜ਼ੀ ਸਾਡੀਆਂ ਆਗੂ ਸਖ਼ਸ਼ੀਅਤਾਂ ਵਿੱਚ ਵੱਧ ਮਿਲਦੀ ਹੈ।
ਸਟੇਜ ਦੇ ਸੰਚਾਲਕ ਰਾਮਪਾਲ ਸਿੰਘ ਢਿਲੋਂ ਨੇ ਅੱਜ ਦੇ ਪ੍ਰੋਗ੍ਰਾਮ ਨੂੰ ਤਰਤੀਬ ਦਿੱਤੀ। ਸ਼ੁਰੂ ਵਿੱਚ ਤਰਲੋਚਨ ਸਿੰਘ ਮੰਝ ਨੇ ਇੱਕ ਕਵਿਤਾ ਰਾਹੀਂ ਇਸ ਇਨਕਲਾਬੀ ਮੰਚ ਦਾ ਆਗਾਜ਼ ਕੀਤਾ। ਉਪਰੰਤ ਗੁਰਪ੍ਰੀਤ ਸਿੰਘ ਨੇ ਆਪਣੀ ਨਜ਼ਮ ਪੇਸ਼ ਕੀਤੀ ਅਤੇ ਇਸ ਮੰਚ ਨੂੰ ਹੋਰ ਰੌਣਕ ਪ੍ਰਦਾਨ ਕੀਤੀ। ਅੱਜ ਦੇ ਬੁਲਾਰਿਆਂ ਦੀ ਲਿਸਟ ਵਿੱਚ ਪਲੇਠੇ ਬੁਲਾਰੇ ਮਨੋਹਰ ਸਿੰਘ ਬੱਲ ਨੇ ਕੈਨੇਡਾ ਦੇ ਸਾਬਕਾ ਸਿਹਤ ਮੰਤਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਉੱਜਲ ਦੁਸਾਂਝ ਵਲੋਂ ਕੀਤੀ ਗਈ ਬਿਆਨਬਾਜ਼ੀ ਤੇ ਕਟਾਰ ਮਾਰੀ। ਉਨ੍ਹਾਂ ਕਿਹਾ ਕਿ ਦੁਸਾਂਝ ਇੱਕ ਪੁਰਾਣਾ ਸਿਆਸਤਦਾਨ ਹੈ ਪਰ ਉਸਨੂੰ ਗੈਰ ਜਿ਼ੰਮੇਵਾਰਨਾ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸ੍ਰੀ ਬੱਲ ਨੇ ਉਨ੍ਹਾਂ ਵਲੋਂ ਬਣਾਏ ਫੇਸਬੁੱਕ ਗਰੁੱਪ ਦਾ ਜਿ਼ਕਰ ਕਰਦਿਆਂ ਕਿਹਾ ਕਿ ਸਭ ਨੂੰ ਇਸ ਗਰੁੱਪ ਦੇ ਮੈਂਬਰ ਬਣਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨਿਕਟ ਭਵਿੱਖ ਵਿੱਚ ਉਹ ਲਿਬਰਲ ਲੀਡਰ ਨਾਲ ਮੀਟਿੰਗ ਕਰਕੇ ਉੱਜਲ ਦੁਸਾਂਝ ਦੀਆਂ ਟਿੱਪਣੀਆਂ ਬਾਰੇ ਇਤਰਾਜ਼ ਪ੍ਰਗਟ ਕਰਨਗੇ। ਉਨ੍ਹਾਂ ਕਿਹਾ ਕਿ ਅਗਰ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਇਤਹਾਸ ਬਾਰੇ ਦੱਸਦੇ ਹਾਂ ਤਾਂ ਕੀ ਅਸੀਂ ਉਨ੍ਹਾਂ ਦੇ ਦਿਲ੍ਹਾਂ ਵਿੱਚ ਜ਼ਹਿਰ ਭਰ ਰਹੇ ਹਾਂ। ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਸਾਡੇ ਯੂਥ ਨੂੰ ਉਨ੍ਹਾਂ ਦੇ ਅਤੀਤ ਬਾਰੇ ਦੱਸਣ ਤੇ ਟਿੱਪਣੀ ਕੀਤੀ ਹੈ। ਸ੍ਰ. ਬੱਲ ਨੇ ਕਿਹਾ ਕਿ ਜਦ ਤੱਕ ਦੁਸਾਂਝ ਆਪਣੀ ਟਿੱਪਣੀ ਦੇ ਖੇਦ ਨਹੀਂ ਪ੍ਰਗਟਾਉਂਦਾ, ਉਦੋਂ ਤੱਕ ਅਸੀਂ ਇਸ ਮੁਹਿੰਮ ਨੂੰ ਜਾਰੀ ਰੱਖਾਂਗੇ।
ਟੂਲੀਡੋ ਓਹਾਇਓ ਤੋਂ ਉਚੇਚੇ ਤੌਰ ਤੇ ਪਹੁੰਚੇ ਸਿੱਖ ਕੌਮ ਦੇ ਬੁੱਧੀਜੀਵੀ ਸ੍ਰ. ਕੁਲਦੀਪ ਸਿੰਘ ਟੁਲੀਡੋ ਨੇ ਸਿੱਖ ਇਤਹਾਸ ਦੇ ਝਰੋਖੇ ਚੋਂ ਖਾਲਸਾ ਪੰਥ ਦੀਆਂ ਪ੍ਰਾਪਤੀਆਂ ਦਾ ਜਿ਼ਕਰ ਕੀਤਾ। ਉਨ੍ਹਾਂ ਕਿਹਾ ਕਿ ਜਿਹੜਾ ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਥਾਪਤ ਕੀਤੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸਿ਼ਸ਼ ਸੀ ਜਿਸ ਦਾ ਉਨਾਂ ਨੇ ਜਫ਼ਰਨਾਮਾ ਵਿੱਚ ਜਿ਼ਕਰ ਕੀਤਾ ਹੈ। ਟੂਲੀਡੋ ਨੇ ਵੱਡੇ ਵੱਡੇ ਇਤਹਾਸਕਾਰਾਂ ਦੇ ਹਵਾਲਿਆਂ ਨਾਲ ਇਹ ਦਰਸਾਇਆ ਕਿ ਗੁਰੂ ਦੀ ਬਖਸਿ਼ਸ਼ ਨਾਲ ਖਾਲਸੇ ਦੇ ਮੁੱਠੀ ਭਰ ਸਿੰਘਾਂ ਨੇ ਦੁਸ਼ਮਣ ਦੀਆਂ ਹਜ਼ਾਰਾਂ ਦੀਆਂ ਫੌਜ਼ਾਂ ਦੇ ਛੱਕੇ ਛੁਡਾ ਦਿੱਤੇ।
ਕੁਲਦੀਪ ਸਿੰਘ ਨੇ ਬੜੇ ਵਿਸਥਾਰ ਨਾਲ ਸਿੱਖ ਕੌਮ ਦੇ ਇਸ ਮਾਣਮੱਤੇ ਇਤਹਾਸ ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸਿੱਖਾਂ ਨੂੰ ਹਿੰਦੂ ਬਣਾਉਣ ਲਈ ਕਈ ਸਿੱਖਾਂ ਨੂੰ ਵੀ ਵਰਤਿਆ ਗਿਆ। ਸ੍ਰੀ ਦਰਬਾਰ ਸਾਹਿਬ ਵਿੱਚ ਮੂਰਤੀਆਂ ਦੀ ਪੂਜਾ ਦਾ ਸਿਲਸਿਲਾ ਵੀ ਭਾਰੂ ਰਿਹਾ ਜਿਸ ਨੂੰ ਸਿੱਖਾਂ ਨੇ ਬੰਦ ਕਰਵਾ ਕੇ ਸਿੱਖ ਪੰਥ ਦੀ ਅੱਡਰੀ ਹਸਤੀ ਨੂੰ ਉਭਾਰਿਆ। ਅਕਾਲੀ ਦਲ ਤੇ ਕਟਾਕਸ ਕਸਦਿਆਂ ਟੂਲੀਡੋ ਨੇ ਕਿਹਾ ਕਿ ਅਸੀਂ ਕੁਰਬਾਨੀਆਂ ਦੇ ਕੇ ਇਸ ਸੰਸਥਾ ਨੂੰ ਹੋਂਦ ਵਿੱਚ ਲਿਆਂਦਾ ਸੀ ਜੋ ਹੁਣ ਫਿਰਕਾਪ੍ਰਸਤ ਹਿੰਦੂ ਸੰਸਥਾ ਦੀ ਝੋਲ੍ਹੀ ਵਿੱਚ ਬੈਠੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੀ ਸਰਕਾਰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਫੋਨ ਨੂੰ ਸੁਣਿਆ ਜਾਂਦਾ ਸੀ। ਸਿੱਖ ਉਸਨੂੰ ਗਦਾਰ ਮੰਨਦੇ ਹਨ, ਪਰ ਰਾਜੀਵ ਗਾਂਧੀ ਉਸਤੇ ਵੀ ਯਕੀਨ ਨਹੀਂ ਸੀ ਕਰਦਾ। ਕੀ ਫਾਇਦਾ ਅਜਿਹੀ ਸਰਦਾਰੀ ਲੈਣਦਾ?
ਅਖੀਰ ਵਿੱਚ ਸੁਆਲ ਕਰਨੇ ਚਾਹਾਂਗਾ ਕਿ ਖਾਲਿਸਤਾਨ ਵਿੱਚ ਰੂਪ ਰੇਖਾ ਕੀ ਹੋਵੇਗੀ, ਕਿਹੜੇ ਕਿਹੜੇ ਇਲਾਕੇ ਹੋਣਗੇ, ਕਿਸ ਕਿਸਮ ਦੀ ਸਰਕਾਰ ਹੋਵੇਗੀ, ਵਿਧਾਨ ਕਿਹੋ ਜਿਹਾ ਹੋਵੇਗਾ, ਖਾਲਿਸਤਾਨ ਦੀ ਆਰਥਿਕ ਨੀਤੀ ਦੀ ਰੂਪਰੇਖਾ ਕੀ ਹੋਵੇਗੀ ਅਤੇ ਮੌਕਾ ਪ੍ਰਸਤ ਵੀਰਾਂ ਪ੍ਰਤੀ ਕੀ ਜਜ਼ਬਾਤ ਹੋਣਗੇ। ਟੂਲੀਡੋ ਨੇ ਕਿਹਾ ਕਿ ਇਨ੍ਹਾਂ ਮਸਲਿਆਂ ਤੇ ਸਾਨੂੰ ਹੁਣ ਤੋਂ ਹੀ ਵਿਚਾਰਾਂ ਕਰਨੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਅੱਜ ਦੀ ਆਵਾਜ਼ ਦੇ ਸੰਚਾਲਕ ਸੁਖਦੇਵ ਸਿੰਘ ਗਿੱਲ ਨੇ ਸਿੱਖ ਕੌਮ ਦੇ ਇਸ ਕੌਮੀ ਸੰਘਰਸ਼ ਵਿੱਚ ਮੀਡੀਏ ਦੇ ਰੋਲ ਦੀ ਚਰਚਾ ਕੀਤੀ। ਉਂਨ੍ਹਾਂ ਦੱਸਿਆ ਕਿ ਸਰਕਾਰਾਂ ਵਲੋਂ ਕੌਮੀ ਲਹਿਰਾਂ ਨੂੰ ਪੱਟੜੀ ਤੋਂ ਲਾਹੁਣ ਲਈ ਮੀਡੀਏ ਦੀ ਖਰੀਦੋ ਫਰੋਖਤ ਕੀਤੀ ਜਾਂਦੀ ਹੈ। ਗਿੱਲ ਨੇ ਕਿਹਾ ਕਿ ਇਨਸਾਨ ਸੰਘਰਸ਼ ਕਰਦਾ ਕਰਦਾ ਸੰਸਾਰ ਚੋਂ ਕੂਚ ਕਰ ਜਾਂਦਾ ਹੈ ਪਰ ਦੁਨੀਆਂ ਚੱਲਦੀ ਰਹਿੰਦੀ ਹੈ ਇਵੇਂ ਹੀ ਸਿੱਖ ਕੌਮ ਦੇ ਆਜ਼ਾਦੀ ਦੇ ਸੰਘਰਸ਼ ਨੇ ਉਦੋਂ ਤੱਕ ਚਲਦੇ ਹੀ ਰਹਿਣਾ ਹੈ। ਮੀਡੀਆ ਲੋਕਾਂ ਦੇ ਕੰਨ ਅਤੇ ਅੱਖਾਂ ਹੁੰਦੇ ਹਨ ਇਸ ਕਰਕੇ ਸਾਡੀ ਅੱਖਾਂ ਅਤੇ ਕੰਨ੍ਹਾਂ ਦਾ ਸਹੀ ਸਲਾਮਤ ਅਤੇ ਕੌਮ ਪੱਖੀ ਹੋਣਾ ਜਰੂਰੀ ਹੈ। ਹੱਕ, ਸੱਚ ਅਤੇ ਇਨਸਾਫ਼ ਦੀ ਗੱਲ ਕਰਨ ਦੀ ਲੋੜ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਨੇ ਥਾਪੜਾ ਦੇ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਲਈ ਤੋਰਿਆ ਸੀ ਪਰ ਅੱਜ ਸਾਡੀ ਆਗੂ ਪ੍ਰਣਾਲੀ, ਕੌਮ ਵਿਰੋਧੀ ਮੀਡੀਏ ਨੂੰ ਥਾਪੜਾ ਦੇਈ ਜਾ ਰਹੀ ਹੈ। ਨਾ ਤਾਂ ਸਿੱਖ, ਸਾਬਕਾ ਸਿੱਖ ਬਣ ਸਕਦਾ ਹੈ ਅਤੇ ਨਾਂ ਹੀ ਕਿਸੇ ਖਾਲਿਸਤਾਨੀ ਨੂੰ ਸਾਬਕਾ ਖਾਲਿਸਤਾਨੀ ਬਣਨਾ ਚਾਹੀਦਾ ਹੈ।
ਭੁਪਿੰਦਰ ਸਿੰਘ ਢਿਲੋਂ ਨੇ ਇਸ ਮੌਕੇ ਸਿੱਖ ਕੌਮ ਦੇ ਵਿਲੱਖਣ ਇਤਹਾਸ ਤੋਂ ਗੱਲ ਸ਼ੁਰੂ ਕੀਤੀ। ਅਤੇ ਸਰ ਮੁਹੰਮਦ ਇਕਬਾਲ ਦਾ ਸ਼ੇਅਰ ਪੜਿਆ; ਐ ਗੰਗਾ ਜ਼ਮਨਾ ਤੁਝ ਕੋ ਬੀ ਯਾਦ ਹੋ ਗਾ ਵੋਹ ਦਿਨ, ਉਤਰਾ ਥਾ ਤੇਰੇ ਕਿਨਾਰੇ ਜਿਸ ਦਿਨ ਕਾਫਲਾ ਹਮਾਰਾ, ਕੁਛ ਬਾਤ ਹੈ ਕਿ ਹਸਤੀ ਮਿੱਟਤੀ ਨਹੀਂ ਹਮਾਰੀ, ਸਦੀਓਂ ਰਹਾ ਹੈ ਦੁਸ਼ਮਨ ਦੌਰੇ ਜ਼ਮਾਂ ਹਮਾਰਾ।।
ਭੁਪਿੰਦਰ ਸਿੰਘ ਢਿਲੋਂ ਨੇ ਇਸ ਮੌਕੇ ਇਤਹਾਸਕ ਹਵਾਲੇ ਦੇ ਦੇ ਕੇ ਸਿੱਖਾਂ ਨਾਲ ਹੋ ਰਹੀਆਂ ਧੱਕੇਸਾਹੀਆਂ ਦਾ ਜਿ਼ਕਰ ਕੀਤਾ। ਉਨ੍ਹਾਂ ਕਿਹਾ ਕਿ 29 ਅਪਰੈਲ 1986 ਨੂੰ ਸਿੱਖਾਂ ਦਾ ਸਮੂਹਵਾਦੀ ਖਾਲਿਸਤਾਨ ਦਾ ਐਲਾਨ ਕੀਤਾ ਸੀ ਜੋ ਇਤਹਾਸਕ ਦਸਤਾਵੇਜ਼ ਹੈ।
ਇਸ ਤੋਂ ਬਾਅਦ ਸ੍ਰ. ਸੁਖਮਿੰਦਰ ਸਿੰਘ ਹੰਸਰਾ ਇਤਹਾਸ ਅਤੇ ਜਜ਼ਬਾਤ ਤੇ ਆਧਾਰਿਤ ਵਿਚਾਰ ਪੇਸ਼ ਕੀਤੇ। ਅਮਰੀਕਨ ਕੌਂਸਲ ਆਫ ਲਾਈਫ ਇੰਸੁਰਰ ਵਲੋਂ ਇੱਕ ਕਥਨ ਜਾਰੀ ਕੀਤਾ ਗਿਆ ਕਿ “ਅਸੀ ਨਹੀਂ ਸਮਝਦੇ ਕਿ ਤੁਸੀਂ ਲੋਕਾਂ ਨੂੰ ਨਹੀਂ ਕਹਿ ਸਕਦੇ ਕਿ ਜਿੰਨ੍ਹਾਂ ਨੇ ਉਨ੍ਹਾਂ ਉਪਰ ਤਸ਼ੱਦਦ ਅਤੇ ਨਸ਼ਲਕੁਸ਼ੀ ਕੀਤੀ ਹੋਵੇ, ਕਿ ਹੁਣ ਉਨ੍ਹਾਂ ਨੂੰ ਉਸੇ ਸਰਕਾਰ ਦੇ ਕਬਜ਼ੇ ਵਾਲੀ ਸਲਤਨਤ ਜਾਂ ਦੇਸ਼ ਵਿੱਚ ਰਹਿਣਾ ਪਵੇਗਾ। We do not believe that you can ask people who have been victims of an ongoing repression and most recently of genocide, to now have to go back to live in an occupied territory by the Serbian government,”
American Council of Life Insurersਕੌਂਸਲ ਅਨੁਸਾਰ ਅਜਿਹਾ ਮੁਮਕਨ ਨਹੀਂ ਹੈ।
ਭਗਤ ਫਰੀਦਾ ਜੀ ਦੀ ਬਾਣੀ ਦੀ ਬੜੀ ਪ੍ਰਚਲਤ ਤੁੱਕ ਹੈ, ਜਿਸ ਵਿੱਚ ਵੀ ਭਗਤ ਜੀ ਕੀ ਇਹੀ ਕਹਿ ਰਹੇ ਹਨ ਕਿ; ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥42॥ ਕਿ ਅਗਰ ਮੈਨੂੰ ਗੈਰਾਂ ਦੀ ਦਹਿਲੀਜ਼ ਤੇ ਰਹਿਣਾ ਪਵੇਗਾ ਤਾਂ ਮੈਨੂੰ ਇਹ ਜਿ਼ੰਦਗੀ ਦੀ ਲੋੜ ਨਹੀਂ। ਪਰ ਸਾਨੂੰ ਇਹੀ ਕਿਹਾ ਜਾ ਰਿਹਾ ਹੈ ਕਿ ਭਾਰਤ ਜਿਸ ਨੇ ਸਿੱਖਾਂ ਦੀ ਰੱਜ ਕੇ ਨਸਲਕੁਸ਼ੀ ਕੀਤੀ ਹੈ ਕਿ ਤੁਹਾਨੂੰ ਭਾਰਤ ਵਿੱਚ ਉਸੇ ਸਰਕਾਰ ਦੇ ਪ੍ਰਬੰਧ ਹੇਠ ਰਹਿਣਾ ਪਵੇਗਾ।
ਕੁਦਰਤ ਦਾ ਅਸੂਲ ਹੈ ਕਿ ਮਨੁੱਖ ਮਜਬੂਰ ਹੋ ਕੇ ਭਾਵੇਂ ਕੋਈ ਧੱਕਾ ਬਰਦਾਸ਼ਤ ਕਰ ਲਵੇ ਪਰ ਜਦੋਂ ਉਹ ਵਿਰੋਧ ਕਰਨ ਦੇ ਸਮਰੱਥ ਹੁੰਦਾ ਹੈ ਤਾਂ ਉਹ ਵਿਰੋਧ ਜਰੂਰ ਕਰਦਾ ਹੈ। ਉਸਨੂੰ ਅਹਿਸਾਸ ਹੁੰਦਾ ਹੈ ਕਿ ੳਸਨੇ ਜੋ ਪਹਾੜੀਆਂ ਕੁੱਦੀਆਂ ਹਨ ਇਨਾਂ ਤੋਂ ਬਾਅਦ ਹੋਰ ਵੀ ਬਹੁਤ ਪਹਾੜੀਆਂ ਚੜਨੀਆਂ ਬਾਕੀ ਹਨ, ਭਾਵ ਉੱਦਮਸ਼ੀਲ ਰਹਿਣਾ ਹੀ ਜਿ਼ੰਦਗੀ ਹੈ ।,br> ਅੱਜ ਆਪਾਂ ਖਾਲਸਾ ਰਾਜ ਦੀ 300 ਸਾਲਾ ਸ਼ਤਾਬਦੀ ਮਨਾਅ ਰਹੇ ਹਾਂ। ਅਜਿਹਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੱਸਦੇ ਸਿੱਖਾਂ ਵਲੋਂ ਹੀ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਕਰੋੜਾ ਰੁਪੈ ਖਰਚੇ ਜਾ ਰਹੇ ਹਨ। ਸੁਆਲ ਇਹ ਹੈ ਕਿ ਅਗਰ 1710 ਈਸਵੀ ਵਿੱਚ ਖਾਲਸਾ ਰਾਜ ਦੀ ਸਥਾਪਨਾ ਦਾ ਕਾਰਜ ਸ਼ਾਨਾਮੱਤਾ ਸੀ ਤਾਂ 2010 ਵਿੱਚ ਖਾਲਸਾ ਰਾਜ ਨੂੰ ਸਥਾਪਤ ਕਰਨ ਤੋਂ ਕੰਨੀ ਕਿਉਂ ਕਤਰਾਈ ਜਾ ਰਹੀ ਹੈ। ਅਗਰ ਅਸੀਂ ਹੁਣ ਖਾਲਸਾ ਰਾਜ ਸਥਾਪਤ ਕਰਨ ਦੇ ਉੱਦਮ ਨਹੀਂ ਕਰਨੇ ਤਾਂ ਕੀ ਮਤਲਬ ਹੈ ਇਨਾਂ ਦਿਵਸਾਂ ਨੂੰ ਮਨਾਉਣਾ ਦਾ?
ਕਿਸੇ ਸਿਆਣੇ ਦਾ ਕਥਨ ਹੈ ਕਿ “ਅਗਰ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਧਰ ਜਾ ਰਹੇ ਹੋ ਤਾਂ ਕੋਈ ਵੀ ਸੜਕ ਤੁਹਾਨੂੰ ਤੁਹਾਡੀ ਮੰਜਿ਼ਲ ਤੇ ਪਹੁੰਚਾ ਸਕਦੀ ਹੈ” ਭਾਵ ਕਦਮਾਂ ਦੀ ਕ੍ਰਿਆਸ਼ੀਲਤਾ, ਕਦਮਾਂ ਦੀ ਦਿਸ਼ਾ ਤਹਿ ਕਰਦੀ ਹੈ ਅਤੇ ਚੱਲਣਾ ਹੀ ਮੰਜਿ਼ਲ ਨੂੰ ਨੇੜੇ ਕਰ ਸਕਦਾ ਹੈ। ਦੁਨੀਆਂ ਤੇ ਕਈ ਕਿਸਮ ਦੇ ਰਾਜ ਪ੍ਰਬੰਧ ਚੱਲ ਰਹੇ ਹਨ ਪਰ ਇਨਾਂ ਨੂੰ ਦੋ ਭਾਗਾਂ ਵਿੱਚ ਤਕਸੀਮ ਕੀਤਾ ਜਾ ਸਕਦਾ ਹੈ। ਭਾਰਤ ਜ਼ੁਲਮ ਸ਼ਕਤੀ ਦੇ ਆਧਾਰਿਤ ਚੱਲ ਰਿਹਾ ਰਾਜ ਹੈ ਜਦੋਂ ਕਿ ਕੈਨੇਡਾ ਅਤੇ ਅਮਰੀਕਾ ਦਾ ਰਾਜ ਲੋਕ ਹੱਕਾਂ ਅਤੇ ਇਨਸਾਫ ਦੇ ਆਧਾਰਿਤ ਚੱਲ ਰਿਹਾ ਹੈ। ਇਨਸਾਫ ਪਸੰਦ ਮੁਲਕਾਂ ਦੇ ਰਾਜ ਦੇ ਝਰੋਖੇ ਚੋਂ ਜ਼ੁਲਮੀ ਰਾਜ ਨੂੰ ਖਤਮ ਕਰਨ ਲਈ ਇਨਸਾਫਪਸੰਦ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਔਟੋਮੈਨ ਤੁਰਕਿਸ਼ ਸੁਲਤਾਨ ਨੇ ਤੁਰਕੀ ਨੂੰ ਸੈਂਕੜੇ ਸਾਲਾਂ ਤੋਂ ਆਪਣੇ ਕਬਜ਼ੇ ਵਿੱਚ ਜਕੜਿਆ ਹੋਇਆ ਸੀ ਜਦੋਂ ਇੱਕ ਦਾਨਿਸ਼ਮੰਦ ਕੇਮਲ ਅੱਟਾਤੁਰਕ ਨੇ 1924 ਵਿੱਚ ਉਸਦਾ ਕਬਜ਼ਾ ਖਤਮ ਕਰਕੇ ਤੁਰਕੀ ਨੂੰ ਆਜ਼ਾਦ ਕਰਵਾਇਆ। ਕੇਮਲ ਲਿਖਦਾ ਹੈ ਕਿ:- “ਆਜ਼ਾਦੀ ਮਿਲਦੀ ਨਹੀਂ ਲਈ ਜਾਂਦੀ ਹੈ” ”Sovereignty is not given, it is taken”
ਕੇਮਲ ਅੱਟਾਤੁਰਕ ਇੱਕ ਸਟੇਟਸਮੈਨ ਸੀ, ਉਹ ਆਪਣੇ ਲੋਕਾਂ ਦੀ ਆਜ਼ਾਦੀ ਲਈ ਆਪਣੇ ਇਲਮ ਨੂੰ ਹਥਿਆਰ ਵਜੋਂ ਵਰਤਦਾ ਸੀ ਜਦੋਂ ਕਿ ਸਾਡੇ ਭਾਈਚਾਰੇ ਵਿੱਚ ਬਹੁਤੇ ਦਾਨਿਸ਼ਮੰਦ ਕਮ-ਹਿੰਮਤੀ ਲੋਕ ਹਨ, ਉਹ ਕੌਮੀ ਆਜ਼ਾਦੀ ਦੀ ਗੱਲ ਕਰਨ ਬਜਾਏ ਕੌਮ ਨੂੰ ਹੋਰਨਾਂ ਭੰਬਲਭੂਸਿਆਂ ਵਿੱਚ ਪਾਈ ਰੱਖਦੇ ਹਨ। ਪਰ ਕੇਮਲ ਅੱਟਾਤੁਰਕ ਦਾ ਮੰਨਣਾ ਹੈ ਕਿ “ਇਨਸਾਫ ਮਾਲਕ ਦਾ ਬੁਨਿਆਦੀ ਢਾਂਚਾ ਹੁੰਦਾ ਹੈ” ““Justice is the infrastructure of proprietorship” ਕੇਮਲ ਅਨੁਸਾਰ ਇਨਸਾਫ ਹੀ ਰਾਜ ਦਾ ਬੁਨਿਆਦੀ ਢਾਂਚਾ ਹੁੰਦਾ ਹੈ।
ਭਾਰਤ ਦੇ ਬੁਨਿਆਦੀ ਢਾਂਚੇ ਵਿੱਚ ਕਿੰਨੇ ਛੇਕ ਹਨ ਇਨਾਂ ਦੀ ਗਿਣਤੀ ਤੁਸੀਂ ਐਮਨੈਸਟੀ ਇੰਟਰਨੈਸ਼ਨਲੀ, ਇੰਟਰਨੈਸ਼ਨ ਹਿਊਮਨ ਰਾਈਟਸ ਆਰਗੇ, ਪੰਜਾਬ ਹਿਊਮਨ ਰਾਈਟਸ ਆਰਗੇ, ਏਸ਼ੀਆ ਵਾਚ ਵਰਗੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਤੋਂ ਕਰ ਸਕਦੇ ਹੋ।
ਜਿਥੇ ਇਨਸਾਫ ਨਾਮ ਦੀ ਕੋਈ ਗੱਲ ਨਾ ਹੋਵੇ ਅਤੇ ਰਾਜੇ ਸੀਂਹ ਮੁਕੱਦਮ ਕੁੱਤਿਆਂ ਵਾਲਾ ਮਹੌਲ ਹੋਵੇ ਤਾਂ ਅਮਰੀਕਾ ਦੇ 3ਰਦ ਪ੍ਰਧਾਨ ਥਾਮਸ ਜੈਫਰਸਨ ਦਾ ਕਥਨ ਬੜਾ ਢੁੱਕਵਾਂ ਹੈ ਕਿ: “Resistance to tyrants is obedience to God.” Thomas Jefferson (American 3rd US President (1801-09) ਭਾਵ ਜ਼ਾਲਮ ਦਾ ਵਿਰੋਧ ਕਰਨਾ ਗੁਰੂ ਦੇ ਆਗਿਆਕਾਰੀ ਹੋਣਾ ਹੈ।
ਅਜੋਕੇ ਸਮ੍ਹੇਂ ਅੰਦਰ ਸਿੱਖ ਕੌਮ ਨੂੰ ਨਿਪੁੰਸਕ ਬਣਾਉਣ ਲਈ ਭਾਰਤ ਸਰਕਾਰ ਨੇ ਪ੍ਰਾਪੇਗੰਡਾ ਮਸ਼ੀਨਰੀ ਨੂੰ ਫੁੱਲ ਸਪੀਡ ਤੇ ਛੱਡਿਆ ਹੋਇਆ ਹੈ। ਅਸੀਂ ਵੇਖ ਰਹੇ ਹਾਂ ਕਿ ਜਿਹੜੇ ਅਦਾਰੇ ਸੌੜੀ ਸੋਚ ਦੇ ਮਾਲਕ ਹਨ ਉਨ੍ਹਾਂ ਦਾ ਸੌੜਾਪਣ ਵਿਰੋਧ ‘ਚ ਖੜਾ ਹੁੰਦਾ ਹੈ। ਖਾਲਿਸਤਾਨੀਆਂ ਦਾ ਵਿਰੋਧ ਅਤੇ ਖਾਲਿਸਤਾਨ ਦਾ ਵਿਰੋਧ ਦੋ ਵਿਸ਼ੇ ਹਨ। ਇਨਾਂ ਦੋਹਾਂ ਦੇ ਮਾਅਨਿਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ, ਜਦੋਂ ਕਿ ਖਾਲਿਸਤਾਨੀ ਵਿਅਕਤੀ ਦਾ ਵਿਰੋਧ ਕਰਦੇ ਕਰਦੇ ਇਹ ਅਦਾਰੇ, ਭਾਰਤ ਸਰਕਾਰ ਦੀ ਸੋਚ ਨੂੰ ਸਮਰਪਿਤ ਹੁੰ ਦਿਆਂ ਖਾਲਿਸਤਾਨ ਦੇ ਸੰਕਲਪ ਨਾਲ ਖਿਲਵਾੜ ਕਰ ਜਾਂਦੇ ਹਨ।
ਅਜਿਹੇ ਲੋਕਾਂ ਨੂੰ ਯੂ ਐਨ ਓ ਦੇ 7ਵੇਂ ਜਨਰਲ ਸਕੱਤਰ ਅਤੇ ਗਾਨਾ ਦੇ ਡਿਪਲੋਮੈਟ ਕੌਫੀ ਐਨਨ ਦੀ ਇੱਕ ਸਲਾਹ ਹੈ, ਜੋ ਇਨ੍ਹਾਂ ਸਿੱਖਾਂ ਦੀ ਆਦਤ ਤੇ ਪੂਰੀ ਢੁੱਕਦੀ ਹੈ ਕਿ ਅਗਰ ਤੁਸੀਂ ਕੋਈ ਉਲਟ ਕੰਮ ਵੀ ਕਰਨਾ ਹੈ ਤਾਂ ਉਹ ਪਾਸਾ ਚੁਣੋ ਜੋ ਸੁਤੰਤਰਤਾ ਵਾਲਾ ਹੋਵੇ। “If one is going to err, one should err on the side of liberty and freedom.”
Kofi Annan
29 ਅਪਰੈਲ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਖਾਲਿਸਤਾਨ ਦੇ ਐਲਾਨਨਾਮੇ ਪ੍ਰਤੀ ਹਰ ਸਿੱਖ ਦੀ ਸੁਹਿਰਦਤਾ ਅਤੇ ਦ੍ਰਿੜਤਾ ਹੋਣੀ ਲਾਜ਼ਮੀ ਹੈ। ਸਾਡੇ ਵਿੱਚ ਸੱਚ ਤੇ ਟਿੱਕਣ ਵਾਲੀ ਅਜਿਹੀ ਪਕਿਆਈ ਹੋਣੀ ਚਾਹੀਦੀ ਹੈ ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ: ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ ॥ਭੀ ਤੂੰ ਹੈ ਸਾਲਾਹਣਾ ਆਖਣ ਲਹੈ ਨ ਚਾਉ ॥3॥
ਹੁਣ ਮੈਂ ਸਿੱਖ ਕੌਮ ਦੇ ਪਿਛਲੇ 60-70 ਸਾਲ ਦੇ ਇਤਹਾਸ ਵਿੱਚ ਖਾਲਿਸਤਾਨ ਦੇ ਸੰਕਲਪ ਪ੍ਰਤੀ ਕੀ ਸੋਚ ਸੀ ਅਤੇ ਸਮ੍ਹੇਂ ਸਮ੍ਹੇਂ ਸਿਰ ਊਨ੍ਹਾਂ ਨੇ ਕਿਹੋ ਜਿਹੇ ਮਤੇ ਪਾਸ ਕੀਤੇ।
* 13 ਅਪਰੈਲ ਸੰਨ 1999 ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿਮਰਨਜੀਤ ਸਿਮਘ ਮਾਨ ਨੇ ਖਾਲਿਸਤਾਨ ਦਾ ਨਾਹਰਾ ਬੁਲੰਦ ਕਰਕੇ ਇਸ ਸਿੱਧ ਕਰ ਦਿੱਤਾ ਕਿ ਇਹ ਸੰਕਲਪ ਸਿੱਖਾਂ ਦੇ ਜਿ਼ਹਨ ਵਿੱਚ ਉਵੇਂ ਹੀ ਮੌਜੂਦ ਹੈ। ਸ੍ਰ਼ੋਮਣੀ ਅਕਾਲ ਦਲ, ਜਮਹੂਰੀਅਤ ਦੇ ਦਾਇਰੇ ਵਿੱਚ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਤੇ ਆਧਾਰਿਤ, ਪੰਜਾਬੀ ਕੌਮੀ ਸਭਿਆਚਾਰ ਦੇ ਮੋਹਰੀ ਹੋਣ ਵਜੋਂ ਸਿੱਖ ਪੰਥ ਲਈ ਇੱਕ ਅਜਿਹੇ ਵੱਖਰੇ ਖਿੱਤੇ ਵਾਸਤੇ ਜੱਦੋਜਹਿਦ ਕਰਨ ਦੇ ਆਪਣੇ ਵਚਨ ਨੂੰ ਦੁਹਰਾਉਂਦਾ ਹੈ, ਜਿਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ।
* ਇਹ ਸਤਰਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ 1 ਮਈ ਸੰਨ 1994 ਨੂੰ ਹੀ ਜਾਰੀ ਕੀਤੇ ਗਏ ਅੰਮ੍ਰਿਤਸਰ ਐਲਾਨਨਾਮੇ ਦੀਆਂ ਹਨ। ਅੱਜ ਦੇ ਸੁਭਾਗ ਦਿਹਾੜੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਰੀ ਦੁਨੀਆਂ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ/ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ “ਖਾਲਿਸਤਾਨ” ਹੋਵੇਗਾ।
* ਇਹ ਸਤਰਾਂ 29 ਅਪਰੈਲ ਸੰਨ 1986 ਨੂੰ ਪੰਥਕ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਐਲਾਨਨਾਮੇ ‘ਚ ਦਰਜ ਹਨ। ਇਹ ਸਮ੍ਹਾਂ 1986 ਦਾ ਹੈ।
ਦੇਸ਼ ਦੇ ਵਰਤਮਾਨ ਰਾਜਸੀ ਹਾਲਾਤ ਤੇ ਕੌਮਾਂ ਦੀ ਦਿਮਾਗੀ ਦਸ਼ਾ ਤੋਂ ਉਤਪੰਨ ਹੋਣ ਵਾਲਿਆਂ ਨਤੀਜਿਆਂ ਤੇ ਉਨ੍ਹਾਂ ਦਾ ਸਿੱਖਾਂ ਤੇ ਜੋ ਖਤਰਨਾਕ ਅਸਰ ਪੈਣ ਦੀ ਸੰਭਾਵਨਾ ਹੈ ਉਸਨੂੰ ਮੁੱਖ ਰੱਖ ਕੇ ਅਤੇ ਦੇਸ਼ ਵਿੱਚ ਜੋ ਇਨਕਲਾਬੀ ਤਬਦੀਲੀਆਂ ਹੋਣ ਵਾਲੀਆਂ ਹਨ, ਉਨ੍ਹਾਂ ਵਿੱਚ ਸਿੱਖ ਹਸਤੀ ਦੀ ਕਾਇਮੀ ਦੀ ਲੋੜ ਨੂੰ ਅਨੁਭਵ ਕਰਕੇ, ਇਸ ਅਜਲਾਸ ਦੀ ਰਾਏ ਹੈ ਕਿ ਸਿੱਖਾਂ ਦੇ ਮੁੱਖ ਧਰਮ ਅਸਥਾਨ, ਸਭਿਆਚਾਰਕ ਸਿੱਖ ਰਿਵਾਜ਼ਾਂ ਦੀ ਕਾਇਮੀ, ਸਿੱਖ ਸਵੈਮਾਨ ਅਤੇ ਆਜ਼ਾਦੀ ਦੀ ਰਾਖੀ ਤੇ ਭਵਿੱਖਤ ਵਿੱਚ ਸਿੱਖਾਂ ਦੀ ਤਰੱਕੀ ਲਈ ਸਿੱਖ ਸਟੇਟ ਜਰੂਰੀ ਹੈ। ਇਸ ਲਈ ਇਹ ਅਜਲਾਸ ਸਿੱਖ ਸੰਗਤ ਨੂੰ ਅਪੀਲ ਕਰਦਾ ਹੈ ਕਿ ਇਸਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਉਪਰਾਲਾ ਕਰਨ।
• ਇਹ ਸਤਰਾਂ ਹਨ ਸੰਨ 1946 ਦੇ ਸ੍ਰੋ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਵਿੱਚ ਪਾਸ ਕੀਤੇ ਗਏ ਮਤਾ ਨੰਬਰ 18 ਚੋ ਹਨਂ। ਉਪਰਤੋਕ ਇਤਹਾਸਕ ਫੈਸਲਿਆਂ, ਐਲਾਨਾਮਿਆਂ ਜਾਂ ਪੰਥਕ ਫੈਸਲਿਆਂ ਵਿੱਚ ਇੱਕ ਗੱਲ ਬੜੀ ਕਾਮਨ ਹੈ ਕਿ ਸਿੱਖ ਆਪਣੇ ਦੇਸ਼ਕਾਲ ਦੀ ਲੋੜ ਨੂੰ ਸੰਨ 1946 ਵਿੱਚ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਵੀ ਮਹਿਸੂਸ ਕਰਦੇ ਸਨ, ਉਸਤੋਂ ਬਾਅਦ ਵੀ ਸਿੱਖਾਂ ਨੇ ਅਜਿਹਾ ਹੀ ਮਹਿਸੂਸ ਕੀਤਾ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਿ ਗੋਬਿੰਦ ਸਾਹਿਬ ਵਲੋਂ ਸਥਾਪਤ ਕੀਤੇ ਗਏ ਸਰਵਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਰ ਐਲਾਨਨਾਮਾ ਕਰਕੇ ਇਸਦੀ ਅਹਿਮੀਅਤ ਨੂੰ ਵਜ਼ਨ ਦੇਣ ਦੀ ਕੋਸਿ਼ਸ਼ ਕੀਤੀ।
ਪਰ ਇਤਹਾਸ ਜਰੂਰ ਗੱਲ ਕਰੇਗਾ ਕਿ 27 ਅਕਤੂਬਰ 1969 ਨੂੰ ਸਿਰਦਾਰ ਕਪੂਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਬਾਰੇ ਬੋਲਿਦਆਂ ਕਿਹਾ ਸੀ “ਹੁਣ ਇਹ ਜਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਕਾ ਸਿੰਘ ਆਪਣਾ ਸੀਸ ਦੇ ਕੇ , ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪਰਾਇਸ਼ਚਿਤ ਕਰੇ, ਤਾਂ ਜੋ ਪੰਥ ਆਜ਼ਾਦ ਹਿੰਦੋਸਤਾਨ ਵਿੱਚ ਆਜ਼ਾਦ ਪੰਥ ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ।”
ਇਸੇ ਵਿਧਾਨ ਸਭਾ ਵਿੱਚ ਸਿਰਦਾਰ ਕਪੂਰ ਸਿੰਘ ਨੇ ਸਿੱਖ ਹੋਮਲੈਂਡ ਅਮਰ ਰਹੇ ਦਾ ਨਾਹਰਾ ਗਜਾ ਕੇ ਇਸ ਸਥਾਪਤ ਕਰ ਦਿੱਤਾ ਸੀ ਕਿ ਜ਼ਮੀਰ ਅਜੇ ਮਰੀ ਨਹੀਂ।
ਕੌਮਾਂ ਦੇ ਨਿਸ਼ਾਨੇ, “ਐਲਾਨਨਾਮੇ” ਜਾਂ “ਨਾਹਰਿਆਂ” ਵਿੱਚ ਹੀ ਸਮੋਏ ਹੁੰਦੇ ਹਨ। ਜਿਊਜ਼ ਕੌਮ ਨੇ 100 ਵਰ੍ਹਾ ਇੱਕੋ ਨਾਹਰਾ ਲਾਇਆ ਕਿ “ਨਿਕਸ ਯੀਅਰ ਇਨ ਯੈਰੋਸਲਾਮ” ਭਾਵ ਕਿ ਅਗਲੇ ਸਾਲ ਯੈਰੋਸਲਾਮ ਵਿੱਚ ਮਿਲਾਂਗੇ। ਇਹ ਵਿਦੇਸ਼ੀ ਵੱਸਦੇ ਜਿਊਜ਼ ਲੋਕਾਂ ਦਾ ਨਿਸ਼ਾਨਾ ਸੀ, ਜੋ 100 ਸਾਲ ਤੋਂ ਉਪਰ ਦੇ ਸੰਘਰਸ਼ ਤੋਂ ਬਾਅਦ ਸੰਨ 1948 ਵਿੱਚ ਸਾਕਾਰ ਹੋਇਆ ਅਤੇ ਜਿਊਜ਼ ਆਪਣੇ ਹੋਮਲੈਂਡ ਇਜ਼ਰਾਈਲ ਵਿੱਚ ਜਾ ਕੇ ਵਸਣ ਜੋਕਰੇ ਹੋਏ। ਕੈਨੇਡਾ ਦਾ ਇਤਹਾਸ ਵੀ ਕੁੱਝ ਅਜਿਹਾ ਹੀ ਹੈ। ਕੈਨੇਡਾ ਨੂੰ ਫਰਿੰਚਾਂ ਨੇ ਪਹਿਲਾਂ ਲੱਭਿਆ ਸੀ ਬਾਅਦ ਵਿੱਚ ਅੰਗਰੇਜ਼ਾਂ ਨੇ ਆ ਕੇ ਜੰਗ ਕੀਤੀ ਅਤੇ ਕੈਨੇਡਾ ਉਪਰ ਕਬਜ਼ਾ ਜਮਾ ਲਿਆ। ਕਿਊਬਿਕ ਵਿੱਚ ਫਰਿੰਚਾਂ ਨੂੰ ਵੱਧ ਅਧਿਕਾਰ ਦੇ ਕੇ ਰਾਜ਼ੀ ਕਰ ਲਿਆ ਗਿਆ। ਕਿਊਬਿਕ ਦੀ ਸਰਕਾਰ ਦੇ ਫਰਿੰਚ ਆਗੂ ਹਰ ਮੌਕੇ ਆਪਣੀ ਖੁੱਸੀ ਆਜ਼ਾਦੀ ਦੀ ਗੱਲ ਦੁਹਰਾਉਂਦੇ ਹਨ ਅਤੇ ਬੜੇ ਜਾਬਤੇ ਵਿੱਚ ਰਹਿ ਕੇ ਆਪਣੇ ਸੰਘਰਸ਼ ਨੂੰ ਚਲਾ ਰਹੇ ਹਨ। ਫਰਿੰਚ ਕਿਊਬਿਕ ਦਾ ਨਾਹਰਾ ਬੜਾ ਵਿਲੱਖਣ ਅਤੇ ਨਿਵੇਕਲਾ ਹੈ। ਕਿਊਬਿਕ ਦੇ ਹਰ ਵਸਨੀਕ ਨੂੰ ਹੋਰ ਰੋਜ਼ ਉਸ ਨਾਹਰੇ ਦੀ ਯਾਦ ਆਉਂਦੀ ਹੈ। ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਕਿਊਬਿੱਕ ਦੇ ਆਗੂਆਂ ਨੇ ਹਰ ਕਾਰ ਦੀ ਲਾਈਸੈਂਸ ਪਲੇਟ ਉਪਰ ਲਿਖ ਦਿੱਤਾ ਹੈ “ਝੲ ਮੲ ਸੋੁਵਇਨਸ” ਭਾਵ “ਮੈਨੂੰ ਯਾਦ ਹੈ”। ਫਰਿੰਚ ਲੋਕ ਹਰ ਰੋਜ਼ ਯਾਦ ਕਰਦੇ ਹਨ ਕਿ ਉਨ੍ਹਾਂ ਦਾ ਰਾਜ ਖੁੱਸਿਆ ਹੋਇਆ ਹੈ ਅਤੇ ਇੱਕ ਦਿਨ ਉਨ੍ਹਾਂ ਨੇ ਇਹ ਪ੍ਰਾਪਤ ਕਰਕੇ ਰਹਿਣਾ ਹੈ। ਬਲਾਕ ਕਿਊਬਿੱਕਾ ਦਾ ਕੋਈ ਵੀ ਲੀਡਰ ਬਣੇ, ਉਸਨੂੰ ਅਧਿ-ਆਦੇਸ਼ ਦਿੱਤਾ ਜਾਂਦਾ ਹੈ ਕਿ ਉਸਨੇ ਹਰ ਵਾਹ ਲਾ ਕੇ ਇੰਗਲਿਸ਼ ਕੈਨੇਡਾ ਨਾਲੋਂ ਵੱਖ ਹੋ ਕੇ ਫਰਿੰਚ ਕੈਨੇਡਾ ਦੀ ਸਥਾਪਨਾ ਕਰਨੀ ਹੈ। ਕਿਉਂਕਿ ਇਹ ਉਨ੍ਹਾਂ ਦਾ ਰਾਜ ਅਸਲ ਵਿੱਚ ਖੁੱਸਿਆ ਹੋਇਆ ਰਾਜ ਹੈ ਜਿਸਦਾ ਇਤਿਹਾਸ ਤੁਸੀਂ ਕਿਊਬਕਿ ਸਿਟੀ ਵਿੱਚ ਜਾ ਕੇ ਵੇਖ ਸਕਦੇ ਹੋ।
ਬਿਲਕੁਲ ਇਸੇ ਤਰਾਂ ਸਿੱਖ ਕੌਮ ਦਾ 1849 ਵਿੱਚ ਸਿੱਖ-ਐਂਗਲੋ ਜੰਗ ਤੋਂ ਬਾਅਦ ਸਿੱਖ ਰਾਜ ਖੁੱਸ ਗਿਆ ਸੀ ਜਿਸ ਨੂੰ ਵਾਪਿਸ ਹਾਸਿਲ ਕਰਨ ਲਈ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਐਲਾਨਨਾਮਾ ਜਾਰੀ ਹੋ ਚੁੱਕਾ ਹੈ। ਇਸ ਐਲਾਨਨਾਮੇ ਪ੍ਰਤੀ ਖੇਸਲ਼੍ਹ ਵੱਟਣੀ ਸਿੱਖ ਕੌਮ ਦੇ ਕੌਮੀ ਮੁੱਦੇ ਵੱਲ ਪਿੱਠ ਘੁਮਾਉਣ ਬਰਾਬਰ ਹੈ।
ਕਾਕਾ ਜਰਨੈਲ ਸਿੰਘ ਨੇ ਸਟੇਜ ਤੋਂ ਖਾਲਿਸਤਾਨ ਜਿ਼ੰਦਾਬਾਦ ਦੇ ਪੰਜ ਨਾਹਰੇ ਲਾ ਕੇ ਨਿਹਾਲ ਕੀਤਾ।
ਇਸ ਮੌਕੇ ਡਾ. ਅਮਰਜੀਤ ਸਿੰਘ ਜੀ ਦੇ ਵਿਚਾਰਾਂ ਨੂੰ ਟੈਲੀਫਨ ਰਾਹੀਂ ਸੰਗਤ ਦੇ ਸਨਮੁੱਖ ਕੀਤਾ ਗਿਆ।
ਅਖੀਰ ਵਿੱਚ ਯੂਨਾਈਟਡ ਫਰੰਟ ਆਫ ਸਿੱਖਸ ਦੇ ਆਗੂ ਬਲਕਾਰ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਖਾਲਿਸਤਾਨ ਨਾਈਟ ਦੇ ਮਹੱਤਵ ਨੂੰ ਹੋਰ ਵਜ਼ਨ ਦਿੰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਨਿਸ਼ਾਨਿਆਂ ਨੂੰ ਆਪਣੇ ਹਿਰਦਿਆਂ ਵਿੱਚ ਸਮੋਅ ਕੇ ਰੱਖਣ ਦੀਆਂ ਆਦੀ ਹੋ ਜਾਂਦੀਆਂ ਹਨ ਉਹ ਨਿਸ਼ਾਨੇ ਪ੍ਰਾਪਤ ਵੀ ਕਰ ਲੈਂਦੀਆਂ ਹਨ। ਉਨ੍ਹਾਂ ਫਿਰ ਤੋਂ ਇਹ ਦੁਹਰਾਇਆ ਅਗਰ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਧਰ ਨੂੰ ਜਾਣਾ ਹੈ ਤਾਂ ਹਰ ਸੜਕ ਹੀ ਤੁਹਾਨੂੰ ਤੁਹਾਡੀ ਮੰਜਿ਼ਲ ਤੇ ਪਹੁੰਚਾ ਸਕਦੀ ਹੈ, ਭਾਵ ਅੱਜ ਭਾਵੇਂ ਕਈ ਸਿੱਖਾਂ ਨੂੰ ਖਾਲਿਸਤਾਨ ਦੀ ਮੰਜਿ਼ਲ ਦੂਰ ਅਤੇ ਗੁਆਚੀ ਜਿਹੀ ਲੱਗ ਰਹੀ ਹੈ ਪਰ ਅਗਰ ਉਹ ਯੂਨਾਈਟਡ ਫਰੰਟ ਆਫ ਸਿੱਖਸ ਦੇ ਵਾਹਨ ਤੇ ਸਵਾਰ ਹੋ ਕੇ ਠਿੱਲ ਪੈਣਗੇ ਤਾਂ ਮੰਜਿ਼ਲ ਲੱਭ ਹੀ ਜਾਵੇਗੀ। ਬਲਕਾਰ ਸਿੰਘ ਨੇ ਇਸ ਸ਼ਾਮ ਨੂੰ ਖਾਲਿਸਤਾਨ ਦੇ ਸੰਘਰਸ਼ ਵਿੱਚ ਇੱਕ ਮੀਲ ਪੱਥਰ ਕਰਾਰ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮ੍ਹੇਂ ਵਿੱਚ ਇਨ੍ਹਾਂ ਸਮਾਗਮਾਂ ਦੀ ਲੜੀ ਨੂੰ ਹੋਰ ਫਲ੍ਹ ਲੱਗੇਗਾ ਜਿਸ ਸਦਕਾ ਕੌਮ ਚ ਕੌਮੀਅਤ ਪ੍ਰਤੀ ਰੁਚੀ ਵਧੇਗੀ ਅਤੇ ਆਜ਼ਾਦੀ ਦੇ ਸੂਰਜ ਦੀਆਂ ਕਿਰਣਾਂ ਦੀ ਰੌਸ਼ਨੀ ਖਾਲਸੇ ਦੇ ਵਿਹੜੇ ਵਿੱਚ ਦਸਤਕ ਦੇਵੇਗੀ। ਖੁਸ਼ੀ ਖੁਸੀ ਅੱਜ ਦੇ ਸਮਾਗਮ ਦੀ ਸੰਪੂਰਨਤਾ ਤੇ ਸਭ ਨੇ ਵਿਦਾਇਗੀ ਲਈ ਅਤੇ ਗੁਰੂ ਦਾ ਧੰਨਵਾਦ ਕੀਤਾ। ਅਖੀਰ ਵਿੱਚ ਸਕੱਤਰ ਰਾਮਪਾਲ ਸਿੰਘ ਢਿਲੋਂ ਨੇ ਬੈਂਕੁਐਟ ਹਾਲ ਲਈ ਲਾਡੀ ਅਤੇ ਚੰਨੀ, ਸਾਊਂਡ ਸਿਸਟਮ ਲਈ ਬੌਬ ਦੁਸਾਂਝ ਅਤੇ ਖਾਲਿਸਤਾਨ ਨਾਈਟ ਦੇ ਸਮੂਹ ਸੇਵਾਦਾਰਾਂ ਦਾ ਗਹਿ ਗੱਡਵਾਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਭਾਰਤ ਸਰਕਾਰ ਦੀਆਂ ਕੁਟਲ ਨੀਤੀਆਂ ਦੀ ਨਿਖੇਧੀ ਕਰਦਿਆਂ ਪ੍ਰੋ. ਦਵਿੰਦਰ ਸਿੰਘ ਭੁੱਲਰ ਦੀ ਰਿਹਾਈ, ਭਾਈ ਦਲਜੀਤ ਸਿੰਘ ਬਿੱਟੂ ਅਤੇ ਉਨ੍ਹਾਂ ਦੇ ਸਾਥੀਆਂ ਦੀ ਰਿਹਾਈ ਦੀ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕੀਤੀ ਗਈ।

“ਖਾਲਸਾ ਰਾਜ” ਦੀ ਸਥਾਪਤੀ ਦਿਹਾੜੇ ਉੱਤੇ ਪੰਜਾਬ ਅਤੇ ਸੈਟਰ ਹਕੂਮਤਾਂ ਫਾਂਸੀ ਦੀਆਂ ਸਜ਼ਾਵਾਂ ਰੱਦ ਕਰੇ ਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਐਲਾਨ ਕਰੇ:-ਮਾਨ

ਫਤਿਹਗੜ੍ਹ ਸਾਹਿਬ, 13 ਮਈ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ “14 ਮਈ ਦਾ ਦਿਨ ਸਿੱਖ ਕੌਮ ਲਈ ਆਜ਼ਾਦੀ ਦੇ ਪ੍ਰਤੀਕ ਵਜੋਂ ਅਤਿ ਮਹੱਤਵਪੂਰਨ ਹੈ। ਇਸ ਦਿਨ ਪਹਿਲੇ ਖਾਲਸਾ ਰਾਜ ਦੀ 1710 ਈਸਵੀ ਵਿੱਚ ਸਥਾਪਨਾ ਹੋਈ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਆਰਥਿਕ ਅਤੇ ਸਮਾਜਿਕ ਆਜ਼ਾਦੀ ਨੂੰ ਬਹਾਲ ਕਰਨ ਲਈ ਗੁਰੂ ਸਿਧਾਂਤਾ ਅਨੁਸਾਰ “ਗਰੀਬ ਦਾ ਮੂੰਹ ਗੁਰੂ ਦੀ ਗੋਲਕ” ਦੀ ਵੱਡਮੁੱਲੀ ਸੋਚ ਉਤੇ ਪਹਿਰਾ ਦਿੰਦੇ ਹੋਏ, ਵੱਡੇ ਵੱਡੇ ਜਿ਼ਮੀਦਾਰਾਂ, ਧਨਾਢਾਂ ਕੋਲੋ ਜ਼ਮੀਨਾਂ, ਜਾਇਦਾਦਾਂ ਲੈ ਕੇ ਮੁਜ਼ਾਹਿਰਿਆਂ ਨੂੰ ਇਹ ਜ਼ਮੀਨਾਂ, ਜਾਇਦਾਦਾਂ ਵੰਡ ਕੇ ਇਸ ਪਾੜੇ ਨੂੰ ਖਤਮ ਕਰਕੇ ਬਰਾਬਰਤਾ ਦੀ ਸੋਚ ਨੂੰ ਲਾਗੂ ਕੀਤਾ ਸੀ। ਜਦੋਂ ਕਿ ਪੰਜਾਬ ਸਰਕਾਰ ਅਤੇ ਐਸ ਜੀ ਪੀ ਸੀ ਦੇ ਅਮਲ, ਅਮੀਰੀ ਅਤੇ ਗਰੀਬੀ ਦੇ ਪਾੜੇ ਨੂੰ ਵਧਾਉਣ ਵਾਲੇ ਅਤੇ ਇੱਥੋ ਦੇ ਬਸਿੰਦਿਆਂ ਅਤੇ ਸਿੱਖ ਕੌਮ ਨਾਲ ਜਬਰ-ਜ਼ੁਲਮ ਅਤੇ ਬੇਇਨਸਾਫੀਆਂ ਕਰਨ ਵਾਲੇ ਹਨ। ਜਦੋਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਬਰ-ਜ਼ੁਲਮ ਅਤੇ ਨਾਬਰਾਬਰੀ ਨੂੰ ਖਤਮ ਕਰਨ ਲਈ ਅਮਲ ਕੀਤੇ। ਇਹ ਦਿਹਾੜਾ ਪੰਜਾਬ ਸਰਕਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਰਕਾਰੀ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਮਹਾਨ ਦਿਹਾੜੇ ਉੱਤੇ ਇਹ ਪੁਰਜ਼ੋਰ ਮੰਗ ਕਰਦਾ ਹੈ ਕਿ ਪੰਜਾਬ ਅਤੇ ਸੈਟਰ ਦੀਆਂ ਹਕੂਮਤਾਂ ਅੱਜ ਦੇ ਦਿਨ ਫਾਂਸੀ ਯਾਫਤਾ ਕੈਦੀਆਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਵਿੰਦਰ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੇਆਣਾ, ਸ਼੍ਰੀ ਅਫਜ਼ਲ ਗੁਰੂ ਆਦਿ ਜਿਨ੍ਹਾ ਨੂੰ ਹਿੰਦ ਹਕੂਮਤ ਨੇ ਫਾਂਸੀ ਦੇ ਹੁਕਮ ਦਿੱਤੇ ਹੋਏ ਹਨ, ਉਨ੍ਹਾ ਦੀਆਂ ਫਾਸੀਆਂ ਨੂੰ ਤੁਰੰਤ ਰੱਦ ਕਰੇ ਅਤੇ ਮੁਲਕ ਅਤੇ ਪੰਜਾਬ ਦੀਆਂ ਵੱਖ ਵੱਖ ਜ਼ੇਲ੍ਹਾ ਵਿੱਚ ਲੰਮੇ ਸਮੇਂ ਤੋਂ ਗੈਰ ਕਾਨੂੰਨੀ ਤਰੀਕੇ ਕੈਦੀ ਬਣਾਏ ਗਏ ਸਿੱਖਾਂ ਦੀ ਰਿਹਾਈ ਦਾ ਐਲਾਨ ਕਰੇ। ਜੇਕਰ ਉਪਰੋਕਤ ਦੋਵੇ ਸਰਕਾਰਾਂ ਅਜਿਹੇ ਅਮਲ ਕਰ ਸਕਣਗੀਆਂ, ਫਿਰ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਮਹਾਨ ਦਿਹਾੜੇ ਨੂੰ ਮਨਾਉਣ ਦੇ ਮਕਸਦ ਦੀ ਕੁਝ ਹੱਦ ਤੱਕ ਪ੍ਰਾਪਤੀ ਹੋ ਸਕਦੀ ਹੈ, ਵਰਨਾ ਅਜਿਹੇ ਦਿਹਾੜੇ ਮਨਾਉਣ ਦੇ ਮਨੋਰਥ ਅਸਫਲ ਹੋ ਕੇ ਰਹਿ ਜਾਣਗੇ।”
ਉਨ੍ਹਾ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਅਸੀਂ ਕੁਝ ਸਮਾਂ ਪਹਿਲੇ ਇਹ ਜ਼ੋਰਦਾਰ ਮੰਗ ਉਠਾਈ ਸੀ ਕਿ ਚੰਡੀਗੜ੍ਹ ਵਿਖੇ ਬਣਨ ਜਾ ਰਿਹਾ ਨਵੇ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਉੱਤੇ ਰੱਖਿਆ ਜਾਵੇ। ਉਸ ਸਮੇਂ ਬਾਦਲ ਹਕੂਮਤ ਅਤੇ ਐਸ ਜੀ ਪੀ ਸੀ ਉੱਤੇ ਬੈਠੇ ਅਧਿਕਾਰੀਆਂ ਨੇ ਸਾਡੀ ਇਸ ਰਾਏ ਨੂੰ ਕੋਈ ਵਜ਼ਨ ਨਹੀਂ ਸੀ ਦਿੱਤਾ, ਜੋ ਕਿ ਇਨ੍ਹਾ ਦੀ ਵੱਡੀ ਭੁੱਲ ਅਤੇ ਗੁਸਤਾਖੀ ਸੀ। ਲੇਕਿਨ ਅੱਜ ਅਸੀਂ ਫਿਰ ਬਾਬਾ ਜੀ ਦੀਆਂ ਕੌਮ ਲਈ ਕੀਤੀਆਂ ਗਈਆਂ ਮਹਾਨ ਸੇਵਾਵਾਂ ਨੂੰ ਯਾਦ ਅਤੇ ਸਤਿਕਾਰ ਕਰਦੇ ਹੋਏ ਇਸ ਮੰਗ ਨੂੰ ਫਿਰ ਦੁਹਰਾਉਂਦੇ ਹਾਂ ਕਿ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ 14 ਮਈ ਦੇ ਹੋਣ ਜਾ ਰਹੇ ਮੁੱਖ ਸਮਾਗਮ ਫਤਿਹਗੜ੍ਹ ਸਾਹਿਬ ਵਿਖੇ, ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਸਾਡੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਉੱਤੇ ਰੱਖੇ ਜਾਣ ਦਾ ਐਲਾਨ ਕਰਨ। ਉਨ੍ਹਾ ਕਿਹਾ ਜੇਕਰ ਵਾਕਿਆ ਹੀ ਪੰਜਾਬ ਹਕੂਮਤ ਉੱਤੇ ਬੇਠੈ ਆਗੂਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋ ਕੀਤੇ ਗਏ ਉੱਦਮਾਂ ਦੀ ਕਦਰ ਹੈ ਤਾਂ ਇਹ ਉਪਰੋਕਤ ਐਲਾਨ ਬਿਨਾ ਕਿਸੇ ਰੁਕਾਵਟ ਅਤੇ ਦੋਚਿੱਤੀ ਦੇ ਫਤਿਹਗੜ੍ਹ ਸਾਹਿਬ ਦੀ ਮਹਾਨ ਸ਼ਹੀਦੀ ਪਵਿੱਤਰ ਧਰਤੀ ਤੋਂ ਕਰਕੇ ਜਾਣ ਵਰਨਾ ਇਹ ਸਮਝਿਆ ਜਾਵੇਗਾ ਕਿ ਮੌਜੂਦਾ ਹੁਕਮਰਾਨ ਅਤੇ ਧਾਰਮਿਕ ਸੰਸਥਾ ਐਸ ਜੀ ਪੀ ਸੀ ਉੱਤੇ ਬੈਠੇ ਲੋਕ ਸਿੱਖ ਕੌਮ ਦੇ ਜਰਨੈਲਾਂ ਦੇ ਨਾਮਾਂ ਨੂੰ ਸਮੇਂ ਸਮੇਂ ਨਾਲ ਯਾਦ ਕਰਕੇ ਕੇਵਲ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਵਿੱਚ ਹੀ ਮਸ਼ਰੂਫ ਹਨ ਅਤੇ ਅਜਿਹੇ ਦਿਨਾਂ ਦੇ ਅਸਲ ਮਕਸਦ ਤੋਂ ਕੋਹਾਂ ਦੂਰ ਹਨ ਜੋ ਕਿ ਬਿਲਕੁਲ ਵੀ ਪ੍ਰਭਾਵ ਨਹੀਂ ਜਾਣਾ ਚਾਹੀਦਾ।

ਅਮਰਿੰਦਰ ਸਿੰਘ ਦਾ ਪਟਿਆਲਾ ਪੁੱਜਣ 'ਤੇ ਜ਼ੋਰ-ਸ਼ੋਰ ਨਾਲ ਸਵਾਗਤ

ਪਟਿਆਲਾ, 13 ਮਈ - ਕੈਪਟਨ ਅਮਰਿੰਦਰ ਸਿੰਘ ਨੂੰ ਸੁਪਰੀਮ ਕੋਰਟ ਵਲੋਂ ਵਿਧਾਨ ਸਭਾ ਦੀ ਮੈਂਬਰਸ਼ਿਪ ਦੀ ਬਹਾਲੀ ਲਈ ਦਿੱਤੀ ਗਈ ਰਾਹਤ ਤੋਂ ਬਾਅਦ ਅੱਜ ਉਨ੍ਹਾਂ ਦਾ ਏਅਰ ਪੋਰਟ 'ਤੇ ਕਾਂਗਰਸੀਆਂ ਵਲੋਂ ਸਵਾਗਤ ਕੀਤਾ ਗਿਆ। ਅੱਜ ਕੈਪਟਨ ਅਮਰਿੰਦਰ ਸਿੰਘ ਹਵਾਈ ਜਹਾਜ਼ ਰਾਹੀਂ ਏਅਰ ਪੋਰਟ 'ਤੇ ਪਹੁੰਚੇ। ਕੈਪਟਨ ਅਮਰਿੰਦਰ ਸਿੰਘ ਆਪਣੇ ਦੱਸੇ ਗਏ ਸਮੇਂ ਤੋਂ ਡੇਢ ਘੰਟਾ ਲੇਟ ਪਹੁੰਚੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਮੈਂਬਰ ਪਾਰਲੀਮੈਂਟ ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਅਤੇ ਮੈਂਬਰ ਪਾਰਲੀਮੈਂਟ ਸੰਗਰੂਰ ਸ੍ਰੀ ਵਿਜੇਂਦਰ ਸਿੰਗਲਾ ਵੀ ਸਨ। ਕੈਪਟਨ ਅਮਰਿੰਦਰ ਸਿੰਘ ਦਾ ਏਅਰ ਪੋਰਟ 'ਤੇ ਪਹੁੰਚਣ 'ਤੇ ਬੈਂਡ ਵਾਜਿਆਂ ਨਾਲ ਸਵਾਗਤ ਕੀਤਾ ਗਿਆ, ਲੇਕਿਨ ਏਅਰ ਪੋਰਟ ਉਪਰ ਜਿੰਨਾ ਸਵਾਗਤ ਹੋਣਾ ਚਾਹੀਦਾ ਸੀ, ਉਨਾ ਸਵਾਗਤ ਨਹੀਂ ਹੋ ਸਕਿਆ, ਕਿਉਂਕਿ ਸਵਾਗਤ ਕਰਨ ਲਈ ਏਅਰ ਪੋਰਟ 'ਤੇ ਪਹੁੰਚੇ ਕਾਂਗਰਸੀਆਂ ਦੀ ਗਿਣਤੀ ਕਾਫੀ ਘੱਟ ਸੀ। ਕੈਪਟਨ ਅਮਰਿੰਦਰ ਸਿੰਘ ਦੇ ਜਹਾਜ਼ ਦੇ 11.34 ਮਿੰਟ 'ਤੇ ਏਅਰ ਪੋਰਟ 'ਤੇ ਉਤਰਨ ਸਮੇਂ ਹੀ ਕਾਂਗਰਸੀਆਂ ਵਲੋਂ ਜ਼ੋਰ-ਸ਼ੋਰ ਨਾਲ ਆਤਿਸ਼ਬਾਜ਼ੀ ਕੀਤੀ ਗਈ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਕਾਫਲੇ ਦੇ ਰੂਪ ਵਿੱਚ ਲਿਆਉਣ ਦੇ ਲਈ ਦੋ ਗੱਡੀਆਂ ਫੁੱਲਾਂ ਦੀਆਂ ਲੜੀਆਂ ਨਾਲ ਸਜਾਈਆਂ ਗਈਆਂ ਸਨ। ਗੱਡੀ ਵਿੱਚ ਕੈਪਟਨ ਅਮਰਿੰਦਰ ਸਿੰਘ, ਸ੍ਰੀਮਤੀ ਪ੍ਰਨੀਤ ਕੌਰ, ਵਿਜੇਂਦਰ ਸਿੰਗਲਾ, ਐਡਵੋਕੇਟ ਹਰਵਿੰਦਰ ਸ਼ੁਕਲਾ, ਮਦਨ ਲਾਲ ਜਲਾਲਪੁਰ ਵਿਧਾਇਕ ਖੜੇ ਹੋਏ ਸਨ ਅਤੇ ਆਪਣੇ ਚਾਹੁੰਣ ਵਾਲਿਆਂ ਦਾ ਅਭਿਨੰਦਨ ਕਬੂਲ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਦੇ ਏਅਰ ਪੋਰਟ ਤੋਂ ਨਿਕਲਣ ਤੋਂ ਬਾਅਦ ਗੇਟ 'ਤੇ ਖੜੇ ਕਾਂਗਰਸੀ ਵਰਕਰਾਂ ਨੇ ਫੁੱਲਾਂ ਦੀ ਵਰਖਾ ਕੀਤੀ। ਉਨ੍ਹਾਂ ਦਾ ਸਵਾਗਤ ਯੁਵਰਾਜ ਰਣਦੀਪ ਸਿੰਘ, ਸ੍ਰੀ ਰਮੇਸ਼ ਸਿੰਗਲਾ, ਸਾਧੂ ਸਿੰਘ ਧਰਮਸੋਤ ਵਿਧਾਇਕ, ਮਦਨ ਲਾਲ ਜਲਾਲਪੁਰ ਵਿਧਾਇਕ, ਕਾਕਾ ਰਣਦੀਪ ਸਿੰਘ ਵਿਧਾਇਕ, ਭਰਤਇੰਦਰ ਸਿੰਘ ਚਹਿਲ ਸਾਬਕਾ ਮੀਡੀਆ ਸਲਾਹਕਾਰ, ਸੀਨੀਅਰ ਕਾਂਗਰਸੀ ਆਗੂ ਜਗਤਾਰ ਸਿੰਘ ਰਾਜਲਾ, ਸ੍ਰੀਮਤੀ ਗੁਰਮੇਜ ਕੌਰ ਲਾਖਾ ਪੰਜਾਬ ਪ੍ਰਧਾਨ ਐਸ.ਸੀ/ਬੀ.ਸੀ ਸੈਲ, ਅਮਰਜੀਤ ਕੌਰ ਭੱਠਲ ਸਾਬਕਾ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ, ਗੁਰਦਰਸ਼ਨ ਕੌਰ, ਗੁਰਸ਼ਰਨ ਕੌਰ ਰੰਧਾਵਾ ਸਾਬਕਾ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ, ਜਸਵਿੰਦਰ ਸਿੰਘ ਰੰਧਾਵਾ, ਵਿਕਾਸ ਸ਼ਰਮਾ, ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਵੇਦ ਪ੍ਰਕਾਸ਼ ਗੁਪਤਾ, ਜਸਵੀਰਇੰਦਰ ਸਿੰਘ ਢੀਂਡਸਾ, ਕੇ. ਕੇ. ਸਹਿਗਲ, ਸ੍ਰੀ ਤਰਸੇਮ ਸਿੰਗਲਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ, ਸ੍ਰੀ ਹਰਦਿਆਲ ਕੰਬੋਜ, ਅਜੈ ਥਾਪਰ, ਅਨਿਲ ਮਹਿਤਾ ਸਾਬਕਾ ਮੈਂਬਰ ਐਸ. ਐਸ. ਬੋਰਡ, ਨਰਿੰਦਰ ਲਾਲੀ, ਸੱਚਦੇਵ ਗੌਤਮ, ਸੀਨੀਅਰ ਐਡਵੋਕੇਟ ਸ੍ਰੀ ਐਸ. ਸੀ ਵਸ਼ਿਸ਼ਟ ਅਤੇ ਐਡਵੋਕੇਟ ਵਰਿੰਦਰ ਦੀਵਾਨ ਨੇ ਫੁੱਲਾਂ ਦੇ ਹਾਰ ਪਾ ਕੇ ਕੀਤਾ ਅਤੇ ਨਾਲ ਹੀ ਸਾਬਕਾ ਮੁੱਖ ਮੰਤਰੀ ਨੂੰ ਫੁੱਲਾਂ ਦੇ ਗੁਲਦਸਤੇ ਤੇ ਬੁੱਕੇ ਵੀ ਭੇਂਟ ਕੀਤੇ। ਉਸ ਤੋਂ ਬਾਅਦ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਏਅਰ ਪੋਰਟ ਤੋਂ ਬਾਹਰ ਨਿਕਲੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਟਿਆਲਾ ਪਹੁੰਚਣ 'ਤੇ ਰਾਜਿੰਦਰਾ ਹਸਪਤਾਲ ਕੋਲ ਤਿੰਨ ਥਾਵਾਂ 'ਤੇ, ਲੀਲਾ ਭਵਨ ਵਿਖੇ ਦੋ ਥਾਵਾਂ 'ਤੇ, ਰਜਬਾਹਾ ਰੋਡ 'ਤੇ ਦੋ ਥਾਵਾਂ 'ਤੇ ਮਾਲ ਰੋਡ ਉਪਰ ਦੋ ਥਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਰਨ ਦੇ ਲਈ ਜ਼ਿਆਦਾਤਰ ਕਾਂਗਰਸੀ ਵਰਕਰ ਪਿੰਡਾਂ ਵਿਚੋਂ ਆਏ ਹੋਏ ਸਨ। ਜਦਕਿ ਸ਼ਹਿਰ ਅਤੇ ਇਸ ਤੋਂ ਬਾਹਲੀਆਂ ਕਲੋਨੀਆਂ 'ਚੋਂ ਆਏ ਕਾਂਗਰਸੀ ਵਰਕਰਾਂ ਦੀ ਗਿਣਤੀ ਕਾਫੀ ਘੱਟ ਦੇਖੀ ਗਈ। ਜ਼ਿਆਦਾਤਰ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਮਦਨ ਲਾਲ ਜਲਾਲਪੁਰ ਦੀ ਕੋਠੀ ਦੇ ਬਾਹਰ ਅਤੇ ਗਾਰਡਨ ਰਿਜ਼ੋਰਟ ਹੋਟਲ ਦੇ ਕੋਲ ਵਿਧਾਇਕ ਸਾਧੂ ਸਿੰਘ ਧਰਮਸੋਤ ਅਤੇ ਕਾਕਾ ਰਣਦੀਪ ਸਿੰਘ ਵੱਲੋਂ ਕੀਤਾ ਗਿਆ।

ਕੈਬਨਿਟ ਵਲੋਂ ਆਨੰਦ ਮੈਰਿਜ ਐਕਟ 'ਚ ਸੋਧ ਲਈ ਵਿਚਾਰ ਜਲਦ

ਚੰਡੀਗੜ੍ਹ, 13 ਮਈ - ਜੇਕਰ ਬੀਤੇ ਬੁੱਧਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਨੂੰ ਕੇਂਦਰੀ ਕਾਨੂੰਨ ਮੰਤਰੀ ਐਮ ਵਿਰੱਪਾ ਮੋਇਲੀ ਵਲੋਂ ਦਿੱਤਾ ਭਰੋਸਾ ਕਿਸੇ ਹੱਦ ਤੱਕ ਸੱਚ ਹੈ ਤਾਂ ਸਿੱਖ ਮੈਰਿਜ ਐਕਟ ਦਾ ਖਰੜਾ ਕੇਂਦਰੀ ਕੈਬਨਿਟ ਦੇ ਵਿਚਾਰ ਅਧੀਨ ਹੋਣ ਵਿਚ ਦੇਰੀ ਨਹੀਂ। ਕੈਬਨਿਟ ਵਲੋਂ ਪ੍ਰਵਾਨਗੀ ਮਿਲਣ 'ਤੇ ਇਸ ਨੂੰ ਸੰਸਦ ਦੇ ਅਗਲੇ ਸੈਸ਼ਨ ਵਿਚ ਪੇਸ਼ ਕੀਤਾ ਜਾਵੇਗਾ। ਇਕ ਵਾਰੀ ਸਿੱਖ ਮੈਰਿਜ ਐਕਟ ਪਾਸ ਹੋਣ 'ਤੇ ਸਿੱਖ ਭਾਈਚਾਰੇ ਵਲੋਂ ਲੰਮੇਂ ਸਮੇਂ ਤੋਂ ਅੰਗਰੇਜ਼ਾਂ ਵਲੋਂ 1909 ਵਿਚ ਪਾਸ ਕੀਤੇ ਆਨੰਦ ਮੈਰਿਜ ਐਕਟ ਸੋਧ ਦੀ ਮੰਗ ਪੂਰੀ ਹੋ ਜਾਵੇਗੀ। ਇਸ ਐਕਟ ਦੇ ਤਹਿਤ ਸਿੱਖ ਰਹੁ ਰੀਤਾਂ ਅਨੁਸਾਰ ਕੀਤੇ ਜਾਂਦੇ ਵਿਆਹਾਂ ਦੀ ਰਜਿਸਟਰੇਸ਼ਨ ਦੀ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ। ਹੈਰਾਨ ਕਰਨ ਵਾਲੀ ਗੱਲ ਹੈ ਕਿ ਪਾਕਿਸਤਾਨ ਨੇ ਦੋ ਕੁ ਸਾਲ ਪਹਿਲਾਂ ਭਾਰਤ ਤੋਂ ਅੱਗੇ ਲੰਘਦਿਆਂ ਸੋਧਿਆ ਹੋਇਆ ਆਨੰਦ ਮੈਰਿਜ ਐਕਟ ਪਾਸ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਬੀਤੇ ਦਿਨੀਂ ਕੇਂਦਰੀ ਕਾਨੂੰਨ ਮੰਤਰੀ ਵੀਰੱਪਾ ਮੋਇਲੀ ਨੇ ਇਹ ਵੀ ਇਸ਼ਾਰਾ ਕੀਤਾ ਸੀ ਕਿ ਉਹ ਵਿਸ਼ੇਸ਼ ਮੈਰਿਜ ਐਕਟ ਵਿਚ ਸੋਧ ਬਾਰੇ ਵਿਚਾਰ ਕਰ ਰਹੇ ਹਨ, ਨਾ ਕਿ ਹਿੰਦੂ ਮੈਰਿਜ ਐਕਟ ਵਿਚ। ਸਿੱਖ ਧਾਰਮਿਕ ਰਵਾਇਤਾਂ ਅਨੁਸਾਰ ਸੰਪੰਨ ਵਿਆਹ ਜਾਂ ਤਾਂ ਹਿੰਦੂ ਮੈਰਿਜ ਐਕਟ ਜਾਂ ਵਿਸ਼ੇਸ਼ ਮੈਰਿਜ ਐਕਟ ਤਹਿਤ ਰਜਿਸਟਰਡ ਕੀਤੇ ਜਾਂਦੇ ਹਨ। ਹੁਣ ਜਦੋਂ ਵਿਸ਼ੇਸ਼ ਮੈਰਿਜ ਐਕਟ ਵਿਚ ਸੋਧ ਕੀਤੀ ਜਾ ਰਹੀ ਹੈ ਤਾਂ ਇਸਦੇ ਨਾਲ ਹੀ 1909 ਤੋਂ ਚਲੇ ਆ ਰਹੇ ਆਨੰਦ ਮੈਰਿਜ ਐਕਟ ਦੇ ਤਹਿਤ ਹੋਣ ਵਾਲੇ ਵਿਆਹਾਂ ਦੀ ਰਜਿਸਟਰੇਸ਼ਨ ਲਈ ਵਿਵਸਥਾ ਵਿਚ ਤਬਦੀਲੀ ਵੀ ਸੁਭਾਵਕ ਹੈ। ਮੋਇਲੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਵੱਲੋਂ ਦਿੱਤੇ ਮਤੇ ਨੂੰ ਧਿਆਨ ਨਾਲ ਸੁਣਿਆ। ਇਸ ਵਫ਼ਦ ਵਿਚ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਉਨ੍ਹਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਤੋਂ ਇਲਾਵਾ ਭਜਨ ਸਿੰਘ ਵਾਲੀਆ, ਕਰਤਾਰ ਸਿੰਘ ਕੋਚਰ, ਗੁਰਮੀਤ ਸਿੰਘ ਸ਼ੰਟੀ ਅਤੇ ਰਜਿੰਦਰ ਸਿੰਘ ਚੱਢਾ ਸ਼ਾਮਲ ਸਨ। ਕਾਨੂੰਨ ਮੰਤਰੀ ਨਾਲ ਇਹ ਵਿਚਾਰ ਕੀਤਾ ਗਿਆ ਕਿ ਸਿੱਖ ਰਵਾਇਤਾਂ ਅਨੁਸਾਰ ਕੀਤੇ ਜਾਂਦੇ ਆਨੰਦ ਕਾਰਜ ਨੂੰਵਿਸ਼ੇਸ਼ ਮਾਨਤਾ ਦਿੱਤੀ ਜਾਵੇ । ਮੋਇਲੀ ਨੇ ਕਿਹਾ ਕਿ ਕਾਨੂੰਨ ਮੰਤਰਾਲੇ ਨੇ ਲੰਮੇਂ ਸਮੇਂ ਤੋਂ ਉਠ ਰਹੀ ਇਸ ਮੰਗ ਨੂੰ ਵਿਚਾਰਿਆ ਹੈ ਅਤੇ ਇਸ ਨੂੰ ਕੈਬਨਿਟ ਦੀ ਪ੍ਰਵਾਨਗੀ ਲਈ ਇਸਦੀ ਸਿਫ਼ਾਰਸ਼ ਕੀਤੀ ਹੈ।